੪ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਗੁਰ ਦਰ ਧੁਨ ਗੁਰ ਧੁਨਕਾਰਾ। ਦੁਖੀ ਜਗਤ ਰੋਵੇ ਕਰ ਹਾਹਾਕਾਰਾ। ਸਤਿਗੁਰ ਸੱਚਾ ਗੁਰ ਦਰਸ਼ਨ, ਦਰਸ਼ਨ ਸਿੱਖ ਗੁਰ ਦਰਬਾਰਾ । ਕਲਜੁਗ ਲਵੇ ਰੱਖ, ਪ੍ਰਗਟ ਸਿਰਜਣਹਾਰਾ। ਸ੍ਰਿਸ਼ਟ ਹੋਈ ਸਭ ਸੱਥ, ਪ੍ਰਭ ਕੀ ਜੋਤ ਕੀਆ ਕਿਨਾਰਾ। ਗੁਰਸਿਖਾਂ ਗੁਰ ਦੇਵੇ ਵੱਥ, ਸੋਹੰ ਸ਼ਬਦ ਕਲਜੁਗ ਨਿਆਰਾ। ਗੁਰ ਸ਼ਬਦ ਚਲਾਇਆ ਸਚ ਰਥ, ਚੜ੍ਹੇ ਕੋਈ ਗੁਰਸਿਖ ਪਿਆਰਾ। ਮਹਾਰਾਜ ਸ਼ੇਰ ਸਿੰਘ ਜਗਤ ਸਿਰ ਹੱਠ, ਪਾਪੀ ਡੁੱਬੇ ਵਿਚ ਮੰਝਧਾਰਾ। ਨਿਹਕਲੰਕ ਬੇਮੁੱਖਾਂ ਪਾਈ ਨੱਥ, ਜੋਤ ਸਰੂਪ ਹੋਏ ਦੇਹ ਸਵਾਰਾ। ਅਗਨ ਜਲਾਏ, ਧਰਮ ਰਾਏ ਦਏ ਸਜ਼ਾਏ, ਮਹਾਰਾਜ ਸ਼ੇਰ ਸਿੰਘ ਨਾ ਮਿਲੇ ਦੀਦਾਰਾ। ਦੀਦਾਰ ਦਾਤਾਰ ਦਰ ਦਰ ਗੁਰਸਿਖ ਮੰਗਣਾ। ਜਗਤ ਸਾਗਰ ਅਤਿ ਦੁਖਿਆਰ। ਗੁਰਸਿਖ ਵਿਰਲੇ ਕਿਸੇ ਪਾਰ ਲੰਘਣਾ। ਬੇਮੁਖ ਦਰ ਦਰ ਹੋਏ ਖੁਆਰ, ਮਦਿ ਮਾਸੀ ਪਕੜ ਧਰਮ ਰਾਏ ਡੰਨਣਾ। ਗੁਰਸਿਖ ਜਗਤ ਉਜਿਆਰ, ਸੋਹੇ ਵਿਚ ਪ੍ਰਭਾਸ ਜਿਉਂ ਚੰਦਣਾ। ਕਲਜੁਗ ਪ੍ਰਗਟਿਓ ਨਰ ਅਵਤਾਰ, ਵਿਸ਼ਨੂੰ ਭਗਵਾਨ ਸਤਿ ਸਤਿ ਸਤਿ ਕਰ ਮੰਨਣਾ । ਗੁਰ ਸਾਚਾ ਹੈ ਠਠਿਆਰ, ਕਾਚਾ ਕੁੰਭ ਹੁਣ ਭੰਨਣਾ। ਸੋਹੰ ਸ਼ਬਦ ਦੇ ਆਧਾਰ, ਗੁਰਸਿਖ ਮਨ ਸ਼ਬਦ ਸੰਗ ਬੰਨ੍ਹਣਾ। ਲਿਆ ਜਗਤ ਭਤਾਰ, ਸੀਸ ਝੁਕਾਏ ਦਾਨ ਗੁਰ ਦਰ ਤੇ ਮੰਗਣਾ। ਕਾਰਜ ਦਏ ਸਵਾਰ, ਦੋਏ ਜੋੜ ਜੋ ਕਰੇ ਬੰਦਨਾ। ਲੱਖ ਪਾਪੀ ਉਤਰੇ ਪਾਰ, ਆਏ ਦਰਬਾਰ ਸੰਗ ਸਾਧ ਸੰਗਤ ਜਿਨ ਮੰਗਣਾ । ਉਤਮ ਕਰ ਵਿਚਾਰ, ਦੀਪਕ ਜੋਤ ਜਗਾਏ ਜਗਤ ਜਗੰਨਣਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਭਾਂਡਾ ਭਉ ਝੂਠੀ ਦੇਹ ਦਾ ਭੰਨਣਾ। ਪ੍ਰਭ ਰੰਗ ਮਾਣੋ, ਸਦ ਬਖ਼ਸ਼ਿੰਦ ਪਹਿਚਾਣੋ। ਰਸਨਾ ਰਸ ਰਸ ਰਸ ਨਾਮ ਰਸ ਹਰਿ ਕਾ ਮਾਣੋ। ਆਤਮ ਹੋਏ ਗਿਆਨ, ਈਸ਼ਰ ਜੋਤ ਸਰੂਪ ਆਤਮ ਬ੍ਰਹਮ ਪਛਾਣੋ। ਅੰਤਕਾਲ
ਨਾ ਖਾਏ ਕਾਲ, ਜਾਓ ਵਿਚ ਬੈਕੁੰਠ ਬਬਾਣੋ। ਭਗਤ ਜਨ ਨਾ ਹੋਏ ਖ਼ੁਆਰ, ਆਤਮ ਧਿਆਨ ਗੁਰਚਰਨ ਸਿਆਨੋ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਮਿਲਿਆ ਪਦ ਨਿਰਬਾਨੋ। ਨਿਜਾਨੰਦ ਪ੍ਰਭ ਨਿਜ ਘਰ ਵਾਸਾ। ਕਲਜੁਗ ਵੇਖੇ ਜਗਤ ਤਮਾਸ਼ਾ। ਕਲੂ ਵਿਚ ਆਏ ਜੀਵ ਭੁਲਾਏ, ਬੈਠ ਅਡੋਲ ਸਦਾ ਗੁਰ ਵਾਸਾ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਸੋਹੰ ਨਾਉਂ ਜਗਤ ਭਰਵਾਸਾ। ਗੁਰ ਪ੍ਰਗਟੇ ਕਲ ਦੁੱਖ ਭੰਜਨਾ। ਦੇਵੇ ਬ੍ਰਹਮ ਗਿਆਨ, ਸ਼ਬਦ ਸੋਹੰ ਅੰਜਨਾ। ਗੁਰ ਬੈਠਾ ਵਿਚ ਦਰਬਾਰ, ਅਟੱਲ ਜੋਤ ਪ੍ਰਭ ਨਿਰੰਜਣਾ। ਨਿਹਕਲੰਕ ਸਰਬ ਸੁਖ ਸਾਰ, ਮਹਾਰਾਜ ਸ਼ੇਰ ਸਿੰਘ ਵਸੇ ਵਰਭੰਡਨਾ। ਸਤਿਜੁਗ ਉਪਜੇ ਸਤਿ ਪੁਰਖਾ, ਸਤਿ ਸਤਿ ਸਤਿ ਪ੍ਰਭ ਸਤਿ ਵਰਤਾਇੰਦਾ। ਸਤਿਜੁਗ ਆਏ ਗੁਰਸਿਖ ਦਰ ਤੇ, ਗੁਰ ਦੇ ਮਾਣ ਜੁਗ ਭਗਤ ਬਣਾਇੰਦਾ। ਦੇ ਦਰਸ ਕਿਰਪਾ ਧਾਰ, ਗੁਰਸਿਖਾਂ ਕਾਗੋਂ ਹੰਸ ਬਣਾਇੰਦਾ। ਨਿਗਮ ਕਰ ਵਿਚਾਰ, ਸਤਿਜੁਗ ਜਾਮਾ ਸਤਿ ਪੁਰਖ ਪ੍ਰਗਟਾਇੰਦਾ। ਕੋਇ ਰਹੇ ਨਾ ਜੀਵ ਵਿਭਚਾਰ, ਰਹੇ ਸੋ ਜੋ ਰਸਨਾ ਸੋਹੰ ਸੋਹੰ ਸੋਹੰ ਸ਼ਬਦ ਗਾਇੰਦਾ। ਕਲਜੁਗ ਲਏ ਅਵਤਾਰ, ਜੋਤ ਸਰੂਪ ਪ੍ਰਭ ਸਭ ਮਾਣ ਗਵਾਇੰਦਾ। ਵੇਦ ਚਾਰ ਖਪਾਏ, ਚੌਥਾ ਜੁਗ ਉਲਟਾਏ, ਸਤਿਜੁਗ ਸਾਚਾ ਫੇਰ ਲਗਾਇੰਦਾ । ਬ੍ਰਹਮਾ ਜੋਤ ਰਲਾਏ, ਸ੍ਰਿਸ਼ਟ ਹੱਥ ਸਿੰਘ ਪਾਲ ਫੜਾਏ, ਅਚਲ ਪ੍ਰਭ ਚਲਤ ਕਰਾਇੰਦਾ । ਧ੍ਰੂ ਅੰਤ ਕਰਾਏ, ਦਰਬਾਨ ਸਵਰਨ ਕਰਾਏ, ਅਮਰਾਪਦ ਗੁਰਸਿਖ ਪਾਇੰਦਾ। ਥਿਰ ਘਰ ਸਮਾਏ, ਪ੍ਰਭ ਦਰਸ਼ਨ ਪਾਏ, ਕੁਖ ਮਾਤ ਸੁਫਲ ਕਰਾਇੰਦਾ । ਪ੍ਰਭ ਮਾਣ ਦਿਵਾਏ, ਦਰਬਾਨ ਬਣਾਏ, ਦੇ ਦਰਸ ਰੰਗਣ ਨਾਮ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਬਾਹੋਂ ਪਕੜ ਸਿੱਖ ਪਾਰ ਲੰਘਾਇੰਦਾ। ਬੇਮੁਖ ਕਲ ਹੋਏ ਖ਼ੁਆਰ ਦਰ ਮੰਗਣ ਭਿਖ ਨਾ ਪਾਇੰਦਾ। ਗੁਰਸਿਖ ਉਧਰਨ ਪਾਰ, ਪ੍ਰਗਟ ਜੋਤ ਪ੍ਰਭ ਦਰਸ ਦਿਖਾਇੰਦਾ। ਈਸ਼ਰ ਸਦਾ ਬਿਦੋਸ਼, ਦੋਸ਼ ਜੀਵ ਲਗਾਇੰਦਾ। ਰਸਨਾ ਦੇਵੇ ਗਿਆਨ, ਪਾਪੀ ਮੁਗਧ ਅੰਞਾਣ, ਫਿਰ ਕੋਇ ਨਾ ਪ੍ਰਭ ਪ੍ਰਗਟਿਓ ਨਿਰਬਾਣ, ਗੁਰਸਿਖਾਂ ਭੇਤ ਚੁਕਾਇੰਦਾ । ਪ੍ਰਭ ਜੋਤ ਸਰੂਪ ਨਿਤਾਣਿਆਂ ਤਾਣ, ਦਰ ਆਏ ਪਾਰ ਕਰਾਇੰਦਾ। ਹੋਏ ਨਾ ਜਗਤ ਖ਼ੁਆਰ, ਹੋਏ ਅਧੀਨ ਚਰਨ ਸੀਸ ਨਿਵਾਇੰਦਾ । ਪ੍ਰਭ ਬੈਠਾ ਨਿਰਾਧਾਰ, ਨਿਰਵੈਰ ਆਪ ਅਖਵਾਇੰਦਾ । ਰੰਗ ਅਨੂਪ ਸਵੱਛ ਸਰੂਪ, ਜਗਤ ਬਣਤ ਪ੍ਰਭ ਆਪ ਬਣਾਇੰਦਾ। ਕਲੂ ਕਾਲ ਅੰਤ ਕਹਿਰ ਵਰਤੇ, ਗੁਰ ਸ਼ਬਦ ਸਰੂਪ ਸਚ ਸੁਣਾਇੰਦਾ। ਗੁਰਸਿਖ ਜਮ ਡੰਡ ਨਾ ਭਰਤਾ, ਅੰਤ ਕਾਲ ਪ੍ਰਭ ਦਰਸ ਦਿਖਾਇੰਦਾ। ਵਕਤ ਹੈ ਆਇਆ, ਗੁਰਸਿਖ ਗੁਰ ਪਕੜ ਉਠਾਇਆ, ਸਤਿਜੁਗ ਸਾਚਾ ਰਾਹ ਬਤਾਇੰਦਾ । ਪ੍ਰਭ ਦਰ ਦਿਖਾਇਆ, ਜੋਤ ਸਰੂਪ ਵਿਚ ਦੇਹ ਸਿੱਖ ਸਮਾਇਆ, ਭੁਲੇਖੇ ਜਗਤ ਭੁਲਾਇੰਦਾ। ਜੋ ਜਨ ਚਰਨ ਛੋਹ ਜਾਏ ਮਾਨਸ ਜਨਮ ਮੁਕਤ ਕਰਾਏ, ਗੁਰ ਪੂਰਾ ਬੰਧਨ ਤੋੜ ਤੁੜਾਇੰਦਾ । ਗੁਰਸਿਖ ਸਮਾਏ ਪੂਰਨ ਦੇਹ ਵਿਚ ਪ੍ਰਮੇਸ਼ਰ ਜੋਤ ਆਏ, ਜੋਤ ਸਰੂਪ ਪ੍ਰਭ ਜਗਤ ਜਲਾਇੰਦਾ । ਪ੍ਰਭ ਜੋਤ ਪ੍ਰਗਟਾਏ, ਆਪਣਾ ਖੇਲ ਰਚਾਏ, ਚਾਰ ਕੁੰਟ ਹਾਹਾਕਾਰ ਕਰਾਇੰਦਾ। ਜਗਤ ਆਕਾਰ ਜੋਤ ਪ੍ਰਭ ਕਰਿਆ, ਖਿੱਚ ਜੋਤ ਤਨ ਖੇਹ ਕਰਾਇੰਦਾ। ਭਾਂਡਾ ਦੇਹ ਆਪ ਪ੍ਰਭ ਘੜਿਆ, ਬੇਮੁਖਾਂ ਭੰਨ ਵਖਾਇੰਦਾ। ਜਗਨ ਨਾਥ ਦਰਸ ਜਿਨ ਕਰਿਆ, ਮਹਾਰਾਜ ਸ਼ੇਰ ਸਿੰਘ ਚਰਨ ਲਗਾਇੰਦਾ। ਗੁਰ ਕੀ ਸੇਵਾ ਚਰਨ ਹਜ਼ੂਰਾ। ਗੁਰ ਕੀ ਸੇਵਾ ਮਨ ਉਤਰੇ ਸਗਲ ਵਸੂਰਾ। ਗੁਰ ਕੀ ਸੇਵਾ ਕਰੇ ਕੋਈ ਸਿੱਖ ਪੂਰਾ। ਗੁਰ ਕੀ ਸੇਵਾ ਕਰ ਹੈ ਸਤਿਗੁਰ ਪੂਰਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਚਰਨੋਂ ਕੀਤਾ ਜਗਤ ਹੈ ਦੂਰਾ। ਹਰਿ ਹਰਿ ਹਰਿ ਕਾ ਰੰਗ ਸਦਾ ਅਬਿਨਾਸ਼ੀ । ਸ੍ਰੀ
ਰੰਗ ਬੈਕੁੰਠ ਕਾ ਵਾਸੀ। ਮਛ ਕਛ ਕੂਰਮ ਆਗਿਆ ਅਉਤਰਾਸੀ। ਤੀਨ ਲੋਕ ਪ੍ਰਭ ਚਰਨ ਕੇ ਦਾਸੀ। ਕੇਸਵ ਚਲਤ ਕਰੇ ਨਿਰਾਲੇ, ਕੋਇ ਨਾ ਜਾਣੇ ਕਲਜੁਗ ਜੋਤ ਪ੍ਰਕਾਸ਼ੀ। ਜਗਤ ਜਲੇ ਜਿਉਂ ਅਗਨ ਜਵਾਲਾ। ਬੁਝੇ ਅਗਨ ਜੋ ਜਨ ਰਸਨ ਸੋਹੰ ਨਾਮ ਪਿਆਸੀ। ਮਹਾਰਾਜ ਸ਼ੇਰ ਸਿੰਘ ਬਾਣ ਚਲਾਇਆ, ਸ਼ਬਦ ਰੂਪ ਜਗਤ ਸਭ ਘਾਸੀ। ਸ਼ਬਦ ਬਾਣ ਬ੍ਰਹਮਾ ਮਾਰਿਆ। ਸ਼ਬਦ ਬਾਣ ਸੰਗ ਪਾਰ ਉਤਾਰਿਆ। ਸ਼ਬਦ ਬਾਣ ਕਲ ਸ੍ਰਿਸ਼ਟ ਸੰਘਾਰਿਆ । ਸ਼ਬਦ ਬਾਣ ਬੇਮੁਖਾਂ ਮਿਲੇ ਕਲ ਅੰਧਿਆਰਿਆ। ਸ਼ਬਦ ਬਾਣ ਵੱਜੇ ਮਨ ਗੁਰਸਿੱਖਾਂ, ਸੋਹੰ ਨਿਕਲੇ ਰਸਨ ਧੁਨਕਾਰਿਆ। ਸ਼ਬਦ ਬਾਣ ਗੁਰਸਿਖ ਮਨ ਲੱਗੇ, ਜਗਤ ਵਿਕਾਰ ਛੱਡ ਆਪ ਸਵਾਰਿਆ। ਸ਼ਬਦ ਬਾਣ ਦੇਹ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਰੱਖੇ ਪੈਜ ਮੁਰਾਰਿਆ। ਸਤਿਜੁਗ ਵਰਤੇ ਸਤਿ ਵਰਤੰਤਾ। ਸਤਿਜੁਗ ਮਿਲੇ ਪ੍ਰਭ ਭਗਤ ਭਗਵੰਤਾ। ਸਤਿਜੁਗ ਮਿਲੇ ਸਾਧ ਸੰਗਤ ਜਿਉਂ ਸੰਤਾ। ਸਤਿਜੁਗ ਦੁੱਖ ਸਭ ਹਰੇ, ਨਿਹਕਲੰਕ ਜੋ ਚਰਨ ਪੜੰਤਾ । ਮਾਤਾ ਗਰਭ ਜੂਨ ਧਰੇ, ਅੰਤਕਾਲ ਪ੍ਰਭ ਜੋਤ ਮਿਲੰਤਾ। ਉਤਮ ਗੁਰਸਿਖ ਵਿਚਾਰ, ਮਹਾਰਾਜ ਸ਼ੇਰ ਸਿੰਘ ਜੋ ਸ਼ਰਨ ਰਹੰਤਾ। ਸ਼ਰਨ ਪ੍ਰਭ ਕੀ ਕੋਈ ਵਿਰਲਾ ਲੋੜੇ। ਕਲਜੁਗ ਜੀਵ ਭਰਮ ਭੁਲਾਇਆ, ਮਾਇਆ ਮਮਤਾ ਜਾਲ ਨਾ ਤੋੜੇ। ਕਰੋਧ ਹੰਕਾਰ ਭਰਮ ਭੁਲਾਇਆ, ਸ਼ੌਹ ਦਰਿਆ ਜੀਵ ਹੈ ਰੋੜ੍ਹੇ। ਸਤਿਜੁਗ ਸਤਿ ਪੁਰਖ ਉਧਰੇ ਪਾਰ, ਨਿਹਕਲੰਕ ਜਨ ਪ੍ਰੀਤ ਜੋ ਜੋੜੇ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਝੂਠੀ ਮਾਟੀ ਵਿਚ ਤਜਾਈ ਗੋਰੇ। ਦੇਹ ਤਜਾਈ ਜੋਤ ਪ੍ਰਗਟਾਈ, ਤੀਨ ਲੋਕ ਹੋਈ ਜੈਕਾਰੇ। ਸ਼ਬਦ ਧੁਨ ਵਜਾਈ ਅਨਹਦ ਰਾਗ ਸੁਣਾਈ , ਮਿਲਿਆ ਪ੍ਰਭ ਅਪਰ ਅਪਾਰੇ। ਗੁਰਸੰਗਤ ਤਰਾਈ, ਕਲਜੁਗ ਮਾਣ ਦਿਵਾਈ, ਹਉਮੇ ਮਮਤਾ ਜੋ ਮਨ ਤੇ ਹੋਰੇ। ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨਾ, ਟੁੱਟੀ ਗੰਢ ਚਰਨ ਸੰਗ ਜੋਰੇ।
੧੨ ਕੱਤਕ ੨੦੦੭ ਬਿਕ੍ਰਮੀ ਮੇਰਠ ਪਲਟਨ ਵਿਚ ਬਚਨ ਹੋਏ
ਕਲਜੁਗ ਪ੍ਰਗਟਿਓ ਪ੍ਰਭ ਨਿਰੰਤਰਾ। ਸੋਹੰ ਸ਼ਬਦ ਕਰੇ ਜਗਤ ਭਸਮੰਤਰਾ। ਆਦਿ ਅੰਤ ਪ੍ਰਭ ਸਰਬ ਥਾਏਂ ਰਹੰਤਰਾ। ਕਲਜੁਗ ਲੈ ਅਵਤਾਰ ਜੁਗੋ ਜੁਗ ਪ੍ਰਭ ਜੋਤ ਜਗੰਤਰਾ। ਆਤਮ ਧਰੇ ਧਿਆਨ, ਅਗਿਆਨ ਅੰਧੇਰ ਵਿਚ ਦੇਹ ਨਿਵੰਤਰਾ। ਜਗੀ ਜੋਤ ਅਟੱਲ, ਆਕਾਰ ਕੋਈ ਨਾ ਜਾਣੇ, ਜੋਤ ਸਰੂਪ ਪ੍ਰਭ ਖੇਲ ਕਰੰਤਰਾ। ਸ੍ਰਿਸ਼ਟ ਲੰਘਾਏ ਪਾਰ, ਚੌਥਾ ਜੁਗ ਵਿਚ ਨਰਕ ਨਿਵਾਸ ਦਵੰਤਰਾ। ਗੁਰਸਿਖ ਉਧਰੇ ਪਾਰ, ਸੋਹੰ ਸ਼ਬਦ ਮਿਲੇ ਗੁਰ ਮੰਤਰਾ। ਤੀਨ ਲੋਕ ਪ੍ਰਭ ਕਾ ਆਕਾਰ, ਖੰਡ ਬ੍ਰਹਿਮੰਡ ਪ੍ਰਭ ਚਰਨ ਰਖੰਤਰਾ। ਨਿਹਕਲੰਕ ਜੋਤ ਆਕਾਰ, ਨਿਰਾਧਾਰ ਵਿਚ ਦੇਹ ਵਸੰਤਰਾ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਗੁਰਸਿਖ ਉਜਲ ਗੁਰਚਰਨ ਲਗੰਤਰਾ। ਗੁਰਚਰਨ ਜਗਤ ਭਰਵਾਸਾ। ਕਲਜੁਗ ਵੇਖੇ ਪ੍ਰਭ ਤਮਾਸ਼ਾ। ਆਪ ਭੁਲਾਏ ਦੇਵੇ ਨਰਕ ਨਿਵਾਸਾ। ਗੁਰਸਿਖ ਪਾਰ ਕਰਾਏ ਸੋਹੰ ਸ਼ਬਦ ਦੇ ਧਰਵਾਸਾ । ਗੁਣ ਨਿਧਾਨ ਅੰਤਰਜਾਮੀ ਪ੍ਰਭ ਘਰ ਮਾਹਿ ਪਾਉ, ਭਗਤ ਜਨਾਂ ਬੇਮੁਖ ਕਰਨ ਹਾਸਾ। ਦੇ ਦਰਸ ਗੁਰ ਮਾਣ ਗਵਾਏ, ਜਨ ਭਗਤ ਨਾ ਹੋਏ ਨਿਰਾਸਾ। ਨਾਮ ਰਤਨ ਗੁਰ ਅੰਮ੍ਰਿਤ ਜਗ ਪੀਆ, ਨਿਰਮਲ ਜੀਆ ਆਤਮ ਰਾਸਾ। ਹੋਏ ਸੁਘੜ ਸੁਜਾਨ, ਆਤਮ ਹੋਏ ਜੋਤ ਪ੍ਰਕਾਸ਼ਾ। ਗੁਰਸਿਖਾਂ ਪ੍ਰਭ ਦੇਵੇ ਮਾਣ, ਆਤਮ ਗਿਆਨ
ਗੁਰਚਰਨ ਨਿਵਾਸਾ। ਤੀਨ ਲੋਕ ਪ੍ਰਭ ਘਟ ਵਸਿਆ, ਬੇਮੁਖਾਂ ਨਾ ਰਘੁਨਾਥ ਪਛਾਤਾ। ਕਲਜੁਗ ਲੈ ਅਵਤਾਰ, ਜੋਤ ਪ੍ਰਗਟਾਈ ਨਿਹਕਲੰਕ ਬਿਧਾਤਾ। ਚਰਨ ਲਾਗ ਮਿਲੇ ਵਡਿਆਈ, ਰਾਓ ਰੰਕ ਸਰਬ ਪ੍ਰਭ ਸਾਥਾ। ਏਕ ਸ਼ਬਦ ਪ੍ਰਭ ਜਗਤ ਚਲਾਇਓ, ਹੰਕਾਰ ਨਿਵਾਰ ਸਰਬ ਪ੍ਰਭ ਘਾਤਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਨਿਜ ਘਰ ਪ੍ਰਗਟਿਓ ਨਿਜ ਘਰ ਵਾਸਾ। ਨਿਜ ਘਰ ਵਸੇ ਆਪ ਅਪਰੰਪਰਾ। ਦੇ ਦਰਸ ਮੁਖ ਊਜਲ ਕਰੰਤਰਾ। ਪ੍ਰਭ ਅਬਿਨਾਸ਼ੀ ਸਰਬ ਥਾਏਂ ਰਹੰਤਰਾ। ਮਹਾਰਾਜ ਸ਼ੇਰ ਸਿੰਘ ਦੇ ਬ੍ਰਹਮ ਗਿਆਨ, ਕਲਜੁਗ ਦੁੱਖ ਗੁਰਸਿਖਾਂ ਗਵੰਤਰਾ। ਗੁਰਸਿਖ ਸੋ ਜਿਸ ਗੁਰ ਪਛਾਣਿਆਂ। ਗੁਰਸਿਖ ਕਲਜੁਗ ਜਨਮ ਧਾਰ, ਨਿਹਕਲੰਕ ਜਿਸ ਚਰਨ ਲਗਾਣਿਆਂ। ਗੁਰਸਿਖ ਸੋਏ ਕਲ ਸ੍ਰਿਸ਼ਟ, ਜੋਤ ਸਰੂਪ ਪ੍ਰਭ ਦਰਸ਼ਨ ਪਾਣਿਆਂ। ਗੁਰਸਿਖ ਸੋਏ ਮਹਾਰਾਜ ਸ਼ੇਰ ਸਿੰਘ ਸਚ ਨਾਮ ਵਖਾਣਿਆਂ। ਗੁਰਸਿਖ ਨਿਗਮ ਵਿਚਾਰ, ਚਤੁਰਭੁਜ ਦਰਸ ਦਿਖਾਣਿਆਂ। ਕਲਜੁਗ ਹੋਏ ਸ਼ਬਦ ਧੁਨਕਾਰ, ਅਨਹਦ ਸ਼ਬਦ ਦੇਹ ਵਜਾਣਿਆਂ। ਪੂਰਨ ਪੁਰਖ ਕਰੀ ਵਿਚਾਰ, ਸਚ ਮੰਦਰ ਗੁਰਸਿਖ ਦੇਹ ਸਮਾਣਿਆਂ। ਅਟੱਲ ਆਪ ਨਿਰੰਕਾਰ, ਨਿਹਕਲੰਕ ਲੈ ਅਵਤਾਰ ਜਗਤ ਭੁਲਾਣਿਆਂ। ਮਹਾਰਾਜ ਸ਼ੇਰ ਸਿੰਘ ਖੋਲ੍ਹੇ ਦਸਮ ਦਵਾਰ, ਦੋਏ ਜੋੜ ਜਿਸ ਸੀਸ ਨਿਵਾਣਿਆਂ। ਗੁਰਚਰਨ ਜਿਸ ਸੀਸ ਨਿਵਾਏ। ਕਾਇਆ ਕਪਟ ਵਿਕਾਰ ਦੇਹ ਜਲਾਏ। ਮਿਲੇ ਪੁਰਖ ਅਪਾਰ, ਸਚ ਸੁੱਚ ਵਿਚ ਦੇਹ ਪ੍ਰਭ ਜਗਾਏ। ਨਿਰੰਜਣ ਜੋਤ ਸਰਬ ਸੁਖ ਸਾਰ, ਕਲਜੁਗ ਪ੍ਰਗਟ ਨਿਹਕਲੰਕ ਅਖਵਾਏ। ਕੋਏ ਨਾ ਜਾਣੇ ਜਗਤ ਭਤਾਰ, ਮਹਾਰਾਜ ਸ਼ੇਰ ਸਿੰਘ ਸਰਬ ਸੁਖ ਦਾਏ। ਸਰਬ ਸੁਖ ਗੁਰ ਚਰਨ ਦਖਾਲਾ। ਕਲਜੁਗ ਹੋਏ ਖੁਆਰ, ਬੇਮੁਖ ਜਲੇ ਅਗਨ ਜਲਾਲਾ। ਗੁਰਸਿਖ ਉਧਰੇ ਪਾਰ, ਜਿਨ੍ਹਾਂ ਮਿਲਿਆ ਭਗਤ ਵਛਲ ਕਿਰਪਾਲਾ। ਅਗੰਮ ਅਗੋਚਰ ਸਦ ਕਰਮ ਵਿਚਾਰ, ਭਗਤ ਜਨਾਂ ਹੋਵੇ ਰਖਵਾਲਾ। ਮਦਿ ਮਾਸੀ ਨਰਕ ਮਝਾਰ, ਸੋਹੰ ਸ਼ਬਦ ਬਾਣ ਸੁਖਾਲਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਕੋਇ ਨਾ ਜਾਣੇ ਵਿਸ਼ਨੂੰ ਭਗਵਾਨਾ। ਭਗਤਨ ਦੇਵੇ ਕਲਜੁਗ ਵਡਿਆਈ। ਅਗਨ ਲਗਾਏ ਕਹਿਰ ਵਰਤਾਏ, ਦੋ ਹਜ਼ਾਰ ਸੱਤ ਬਿਕ੍ਰਮੀ ਲਿਖਤ ਸਤਿ ਕਰਾਈ। ਨਿਰੰਜਣ ਜੋਤ ਜਗਾਈ, ਘਟ ਘਟ ਵੇਖੇ ਸਰਬ ਸੁਖਦਾਈ । ਐਸਾ ਕਰੇ ਜਗਤ ਅੰਧਿਆਰਾ, ਮਹਾਰਾਜ ਸ਼ੇਰ ਸਿੰਘ ਨਾਮ ਨਿਰੰਜਣ ਪਰਗਟ ਜੋਤ ਕਲ ਲੈ ਅਵਤਾਰਾ। ਕਲਜੁਗ ਅੰਤ ਪ੍ਰਭ ਆਪ ਕਰੰਤਾ। ਸਤਿਜੁਗ ਵਾਹਵਾ ਸੋਹੰ ਸ਼ਬਦ ਵਰਤੰਤਾ। ਬੇਮੁਖ ਨਰਕ ਨਿਵਾਰ ਗੁਰਸਿਖ ਚਰਨ ਰਹੰਤਾ। ਦੇ ਦਰਸ ਅਪਾਰ, ਨਿਜਾਨੰਦ ਸੁਖ ਵਰਤੰਤਾ। ਕੋਟਨ ਕੋਟ ਕੋਟ ਹੋਏ ਇਕ ਵਾਰ, ਵਿਰਲਾ ਹੋਏ ਜਗਤ ਸਾਧ ਸੰਤਾ। ਨਿਹਕਲੰਕ ਜੋਤ ਆਕਾਰ, ਮਹਾਰਾਜ ਸ਼ੇਰ ਸਿੰਘ ਕਲ ਕਰਮ ਕਰੰਤਾ। ਕਲਜੁਗ ਪਰਗਟ ਪ੍ਰਭ ਕਪਟ ਵਿਚਾਰਿਆ। ਤ੍ਰੇਤਾ ਰਾਮ ਅਵਤਾਰ, ਦੁਆਪਰ ਕ੍ਰਿਸ਼ਨ ਮੁਰਾਰਿਆ। ਕਲਜੁਗ ਲੈ ਅਵਤਾਰ, ਨਿਹਕਲੰਕ ਗੁਰ ਜੋਤ ਆਕਾਰਿਆ। ਸੋਹੰ ਸ਼ਬਦ ਚੱਕਰ ਸੁਦਰਸ਼ਨ ਬਾਣ ਲਾਏ ਜਗਤ ਪ੍ਰਭ ਨਰਕ ਨਿਵਾਰਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਬ੍ਰਹਮ ਸਰੂਪ ਦਰਸ ਦੀਦਾਰਿਆ। ਪ੍ਰਭ ਦਰਸ਼ਨ ਕਰ ਉਜਲ ਜੀਆ। ਕਲਜੁਗ ਨਾਮ ਸੋਹੰ ਜਿਸ ਲੀਆ । ਹੋਏ ਆਤਮ ਗਿਆਨ, ਸਰਬ ਨਿਧਾਨ ਪ੍ਰਭ ਜੋਤ ਜਗਈਆ। ਕਲਜੁਗ ਪੁਰਖ ਸੁਜਾਨ, ਮਦਿ ਮਾਸ ਜੋ ਨਾ ਰਸਨ ਰਸਈਆ। ਬੇਮੁਖ ਪਕੜ ਪਛਾੜ, ਨਰਕ ਨਿਵਾਸ ਪ੍ਰਭ ਭੁਗਤਈਆ। ਨਿਰਧਨ ਪ੍ਰਭ ਦੇਵੇ ਮਾਣ, ਚਰਨ ਲਾਗ ਜਿਸ ਆਸ ਰਖਈਆ। ਕਲਜੁਗ ਪਰਗਟਿਓ ਵਿਸ਼ਨੂੰ ਭਗਵਾਨ, ਅਮਰ ਜੋਤ ਕ੍ਰਿਸ਼ਨ ਘਨਈਆ। ਮਹਾਰਾਜ ਸ਼ੇਰ ਸਿੰਘ ਭਗਤ ਆਧਾਰ, ਦੇ ਦਰਸ ਆਤਮ
ਜੋਤ ਪ੍ਰਭ ਕਲ ਜਗਈਆ। ਕਲ ਕਹਿਰ ਗੁਰ ਕਹਿਰ ਵਰਤੰਤਾ। ਜੁਗ ਚੌਥਾ ਪ੍ਰਭ ਭਸਮ ਕਰੰਤਾ। ਸਤਿਜੁਗ ਸਤਿ ਸਤਿ ਪੁਰਖ ਨਿਰੰਜਣ, ਸਤਿ ਸਤਿ ਵਰਤੰਤਾ। ਦੇ ਦਰਸ ਗੁਰ ਮਾਣ ਗਵਾਇਆ, ਚਰਨ ਕਵਲ ਗੁਰਸਿਖ ਰਹੰਤਾ। ਸਚ ਮੰਦਰ ਗੁਰ ਧਾਮ ਰਚਾਇਆ, ਵਿਚ ਸਿੱਖ ਸਦਾ ਵਸੰਤਾ। ਆਤਮ ਨਾਮ ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨ ਵਸੰਤਾ। ਅੰਤਕਾਲ ਦੇ ਦਰਸ ਅਪਾਰਾ, ਗੁਰਸਿਖ ਮਿਲੇ ਜੋਤ ਭਗਵੰਤਾ। ਸਚਖੰਡ ਨਿਵਾਸ ਗੁਰਸਿਖ ਰਹਿਰਾਸ, ਸੋਹੰ ਸਿਮਰੇ ਜੋ ਰਸਨ ਸਵਾਸ, ਪ੍ਰਭ ਕਾ ਰੂਪ ਅਨੰਤ ਅਨੰਤਾ। ਏਕ ਜੋਤ ਜਗਤ ਆਕਾਰ, ਸਰਬ ਜੀਵ ਪ੍ਰਭ ਵਿਚ ਵਸੰਤਾ। ਨਿਹਕਲੰਕ ਲੈ ਅਵਤਾਰ, ਬੇਮੁਖ ਪਕੜ ਦੁੱਖ ਭੁਗੰਤਾ। ਮਹਾਰਾਜ ਸ਼ੇਰ ਸਿੰਘ ਜੋਤ ਨਿਰਾਧਾਰ, ਹੋਏ ਸਹਾਈ ਸਾਧਨ ਸੰਤਾ। ਸਾਧ ਸੰਤ ਪ੍ਰਭ ਰੂਪ ਸਮਾਨ। ਸਾਧ ਸੰਤ ਕਲ ਉਪਜੇ ਭਗਤ ਭਗਵਾਨ। ਸੋਹੰ ਸ਼ਬਦ ਜੋ ਰਸਨ ਉਚਰੇ, ਸੋਈ ਪੁਰਖ ਸੁਘੜ ਸੁਜਾਨ। ਆਤਮ ਜੋਤ ਜਗਤ ਉਜਿਆਰਾ, ਸੋਹੰ ਸ਼ਬਦ ਦੇਵੇ ਪ੍ਰਭ ਦਾਨ। ਹਰਿਜਨ ਦੇਵੇ ਭਗਤ ਭੰਡਾਰਾ, ਪ੍ਰਭ ਕੀ ਜੋਤ ਜਗਤ ਇਕ ਸਮਾਨ । ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ, ਸੋਹੰ ਸ਼ਬਦ ਕਰੇ ਪਰਧਾਨ। ਸੋਹੰ ਸ਼ਬਦ ਸਤਿ ਜਪੇ ਸਤਿ ਪੁਰਖਾ। ਕਲਜੁਗ ਅਗਨ ਜਲਾਏ, ਜੀਵ ਜੰਤ ਸਭ ਵਿਰਖਾ। ਧਰਮ ਰਾਏ ਦੇ ਸਜ਼ਾਏ, ਮਦਿ ਮਾਸ ਜੋ ਰਸਨ ਹੈ ਦਿਰਖਾ। ਮਹਾਰਾਜ ਸ਼ੇਰ ਸਿੰਘ ਜੋਤ ਮਹਾਨ, ਕਲਜੁਗ ਪਰਗਟੇ ਇਕ ਜੋਤ ਇਕ ਕਿਰਖਾ। ਜੋਤ ਜਗਤ ਨਿਰਮਲ ਨਿਰਬਾਣੀ। ਪ੍ਰਭ ਕੀ ਜੋਤ ਨਾ ਬੇਮੁਖ ਪਛਾਣੀ। ਗੁਰਸੰਗਤ ਗੁਰਚਰਨ ਜੋਤ ਵਡਾਣੀ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਨਿਹਕਲੰਕ ਅਗਨ ਜਲਾਣੀ। ਸ਼ਬਦ ਅਗਨ ਜਗਤ ਜਲਾਇਆ। ਕੋਏ ਨਾ ਜਾਣੇ ਪ੍ਰਭ ਕਾ ਤੇਜ਼ ਸਵਾਇਆ। ਬੇਮੁਖ ਰਾਣੇ ਨਰਕ ਨਿਵਾਸ ਦਿਵਾਇਆ। ਗੁਰਸਿਖਾਂ ਪ੍ਰਭ ਸਦ ਹੈ ਸਾਥੇ, ਦੇ ਦਰਸ ਗਿਆਨ ਦਿਵਾਇਆ। ਕਲਜੁਗ ਭੁੱਲੇ ਮੂਰਖ ਮੁਗਧ ਅੰਞਾਣ, ਪ੍ਰਭ ਕਾ ਭੇਵ ਕਿਸੇ ਨਾ ਪਾਇਆ । ਪ੍ਰਭ ਕੀ ਜੋਤ ਜਗਤ ਵਰਤੰਤ, ਸੋਹੰ ਸ਼ਬਦ ਇਕ ਰਾਗ ਚਲਾਇਆ। ਸਤਿਜੁਗ ਹੋਵੇ ਸਤਿ ਵਰਤਾਰਾ, ਚਾਰ ਵਰਨ ਪ੍ਰਭ ਇਕ ਕਰਾਇਆ। ਨਿਮਾਣਿਆਂ ਪ੍ਰਭ ਦੇ ਸਹਾਰਾ, ਹੰਕਾਰੀਆਂ ਪ੍ਰਭ ਮਾਣ ਗਵਾਇਆ। ਜੋਤ ਜਗਤ ਜਗੇ ਅਗੰਮ ਅਪਾਰ, ਸਰਬ ਜੀਵ ਵਿਚ ਸਮਾਇਆ। ਕੋਇ ਨਾ ਜਾਣੇ ਪ੍ਰਭ ਆਪ ਨਿਰੰਕਾਰ, ਤੀਨ ਲੋਕ ਪ੍ਰਭ ਸਮਾਇਆ। ਸੋਹੰ ਸ਼ਬਦ ਸਰਬ ਗੁਣਤਾਸ, ਦੇ ਸ਼ਬਦ ਗੁਣ ਨਿਧਾਨ ਅੰਧੇਰ ਗਵਾਇਆ। ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨ, ਕਲਜੁਗ ਪਰਗਟ ਨਿਹਕਲੰਕ ਅਖਵਾਇਆ। ਨਿਹਕਲੰਕ ਕਰੇ ਜਗਤ ਨਕਾਰਾ। ਸੋਹੰ ਸ਼ਬਦ ਬਾਣ ਗੁਰ ਮਾਰਾ। ਚਾਰ ਕੁੰਟ ਹੋਵੇ ਪਰਕਾਸ਼, ਅਨਹਦ ਸ਼ਬਦ ਵੱਜੇ ਧੁਨਕਾਰਾ। ਗੁਰਸਿਖਾਂ ਗੁਰਚਰਨ ਰਹਿਰਾਸ, ਕਲਜੁਗ ਦਰਸ ਭਗਤ ਭੰਡਾਰਾ। ਮਹਾਰਾਜ ਸ਼ੇਰ ਸਿੰਘ ਜੋਤ ਅਬਿਨਾਸ਼, ਕੋਏ ਨਾ ਬੂਝੇ ਕਰ ਵਿਚਾਰਾ। ਪ੍ਰਭ ਦਰਸ ਪ੍ਰਭ ਉਤਮ ਵਿਚਾਰਾ। ਪਾਵੇ ਸੋ ਜਿਸ ਦੇਵੇ ਦਰਸ ਗਿਰਧਾਰਾ। ਤਰ ਜਾਵੇ ਸੋ ਆਤਮ ਜੋਤ ਜਗਾਵੇ, ਨਿਜਾਨੰਦ ਪ੍ਰਭ ਕਰੇ ਉਜਿਆਰਾ। ਕਵਲ ਨਾਭ ਖੁਲ੍ਹਾਵੇ, ਸੋ ਅੰਮ੍ਰਿਤ ਬੂੰਦ ਮੁਖ ਚਵਾਏ, ਪ੍ਰਭ ਕਾ ਰੂਪ ਸਚ ਨਿਸਤਾਰਾ। ਗੁਰਚਰਨ ਲਗ ਤਰ ਜਾਵੇ, ਸੋ ਮਹਾਰਾਜ ਸ਼ੇਰ ਸਿੰਘ ਕਲ ਦਰਸ ਦਿਖਾਵੇ, ਦੇਵੇ ਨਾਮ ਆਧਾਰਾ। ਨਾਮ ਦਾਨ ਗੁਰਸਿਖਾਂ ਗੁਰਦਰ ਤੇ ਪਾਇਆ। ਕਲਜੁਗ ਹੋਏ ਸੁਜਾਨ, ਚਤੁਰਭੁਜ ਜਿਸ ਦਰਸ ਦਿਖਾਇਆ। ਪੀਤ ਪੀਤੰਬਰ ਮਿਲੇ ਬੀਠਲਾ ਭਗਵਾਨ, ਚੰਦ ਸੂਰਜ ਜਿਸ ਜੋਤ ਜਗਾਇਆ। ਪ੍ਰਭ ਕੀ ਜੋਤ ਮਹਾਨ, ਤੀਨ ਲੋਕ ਕਰੇ ਰੁਸ਼ਨਾਇਆ। ਗੁਰਚਰਨ ਲਾਗ ਮਿਲੇ ਭਗਵਾਨ, ਜੋਤ ਸਰੂਪ ਪ੍ਰਭ ਜੋਤ ਜਗਤ ਜਗਾਇਆ। ਕਲਜੁਗ ਜੀਵ
ਧਣੇ ਜਿਉਂ ਧਾਨ, ਸੋਹੰ ਸ਼ਬਦ ਸਿਰ ਮੌਲਾ ਪਾਇਆ। ਬੇਮੁਖ ਨਾ ਕਰਨ ਪਛਾਣ, ਜੋਤ ਸਰੂਪ ਪ੍ਰਭ ਜਗਤ ਜਲਾਇਆ। ਗੁਰਸਿਖ ਦਰ ਪਰਵਾਨ, ਕਲਜੁਗ ਆਣ ਜਿਸ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਹੋ ਕਲੰਕ ਜਗਤ ਲਗਾਇਆ। ਜਗਤ ਕਲੰਕ ਕਲ ਵਿਚ ਏ ਲਾਗਾ। ਪਰਗਟੇ ਜੋਤ ਕੋਈ ਮਿਲੇ ਵਡਭਾਗਾ। ਬੇਮੁਖ ਨਜ਼ਰ ਨਾ ਆਵੇ, ਗੁਰ ਦਰ ਧੱਕਾ ਖਾਧਾ। ਬੇਮੁਖ ਪਕੜ ਪਛਾੜ, ਸੋਹੰ ਸ਼ਬਦ ਪਰਗਟੇ ਆਦਿ ਜੁਗਾਦਾ। ਬੇਮੁਖ ਅੰਤ ਖੁਆਰ, ਮਹਾਰਾਜ ਸ਼ੇਰ ਸਿੰਘ ਜਿਸ ਕਲ ਨਾ ਲਾਧਾ। ਕਲਜੁਗ ਆਇਆ ਆਪ ਅਖੰਡਤ। ਕਲਜੁਗ ਜੀਵ ਨਰਕ ਨਿਵਾਰੇ, ਗੁਰ ਚਰਨ ਲਾਗ ਮਿਲੇ ਜਨ ਜੰਨਤ। ਭਗਤ ਜਨ ਦਰ ਦਰ ਪਰਵਾਨ, ਸੋਹੰ ਜਾਪ ਵਿਚ ਸਾਧ ਸੰਗਤ। ਛੱਡ ਸਰਬ ਵਿਕਾਰ, ਸੋਹੰ ਸ਼ਬਦ ਗੁਰ ਦਰ ਤੇ ਮੰਗਤ । ਹੋਏ ਆਤਮ ਉਜਿਆਰ, ਨਾਮ ਰੰਗਣ ਚਾੜ੍ਹੇ ਮਨ ਰੰਗਤ। ਕਲਜੁਗ ਪਰਗਟਿਓ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪ੍ਰਭ ਦੁੱਖ ਖੰਡਤ । ਗੁਰਚਰਨ ਲਾਗ ਦੁੱਖ ਨਾ ਵਿਆਪੇ, ਕਲ ਸੂਝੇ ਹਰਿ ਦਵਾਰਾ। ਨਿਹਕਲੰਕ ਪ੍ਰਭ ਮਿਲਿਆ ਆਪੇ, ਦੇਵੇ ਭਗਤ ਭੰਡਾਰਾ। ਸੋਹੰ ਨਾਉਂ ਰਸਨ ਜੋ ਜਾਪੇ, ਕਲਜੁਗ ਨਾ ਹੋਏ ਖੁਆਰਾ । ਦੂਖ ਰੋਗ ਪ੍ਰਭ ਦਰਸ ਸੰਤਾਪੇ, ਹਰਿ ਨਾਮ ਨਿਰੰਜਣ ਅਲਖ ਅਪਾਰਾ। ਸੋਹੰ ਸ਼ਬਦ ਜੋ ਜਨ ਰਸਨਾ ਜਾਪੇ, ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਰਾ। ਜਗਤ ਗਿਰਧਾਰ ਕ੍ਰਿਸ਼ਨ ਮੁਰਾਰ, ਸਾਵਲ ਸੁੰਦਰ ਪ੍ਰਭ ਰੂਪ ਵਟਾਇਆ । ਪਤਾਲ ਸੁੱਤਾ ਨੈਣ ਮੁਧਾਰ, ਕਲਜੁਗ ਜੋਤ ਨਿਰੰਜਣ ਪਰਗਟ ਨਿਹਕਲੰਕ ਅਖਵਾਇਆ। ਜਗਤ ਡੋਬਿਆ ਵਿਚ ਅੰਧ ਅੰਧਿਆਰ, ਆਤਮ ਪੜਦਾ ਪ੍ਰਭ ਮਾਇਆ ਪਾਇਆ। ਗੁਰਸਿਖਾਂ ਪ੍ਰਭ ਦਰਸ ਨਿਆਰਾ, ਨਜ਼ਰੀ ਆਵੇ ਆਪ ਰਘੁਰਾਇਆ। ਰਾਓ ਰੰਕ ਪ੍ਰਭ ਸਰਬ ਪਰਵੇਸ਼ਿਓ, ਸਤਿਜੁਗ ਸਾਚਾ ਰਾਹ ਬਤਾਇਓ। ਸੋਹੰ ਸ਼ਬਦ ਹੋਵੇ ਭਰਵਾਸਾ, ਬਾਕੀ ਸਭ ਦਾ ਮਾਣ ਗਵਾਇਓ। ਜੁਗ ਚੌਥਾ ਅੰਤ ਕਲ ਕਰਤਾ, ਨਿਹਕਲੰਕ ਪ੍ਰਭ ਨਾਉਂ ਰਖਾਇਓ । ਸੋਹੰ ਸ਼ਬਦ ਜਗਤ ਭਸਮੰਤਾ, ਮਹਾਰਾਜ ਸ਼ੇਰ ਸਿੰਘ ਕਲਜੁਗ ਬਾਣ ਲਗਾਇਓ। ਸਤਿਜੁਗ ਆਵੇ ਸਤਿ ਪਰਗਟੇ ਪ੍ਰਭ ਨਿਰਧਾਰਾ, ਮੂਰਖ ਮੁਗਧ ਅੰਞਾਣ ਕੋਈ ਭੇਵ ਨਾ ਜਾਣੇ, ਜੁਗੋ ਜੁਗ ਪ੍ਰਭ ਲੈ ਅਵਤਾਰਾ। ਜੋਤ ਨਿਰੰਜਣ ਉਤਮ ਨਿਰਾਲੀ, ਜੀਵ ਜੰਤ ਪ੍ਰਭ ਜੋਤ ਚਮਤਕਾਰਾ। ਹੋਵੇ ਪਰਕਾਸ਼ ਗੁਰ ਦਰਸ਼ਨ ਪਾਇਆ, ਆਤਮ ਜੋਤ ਕਰੇ ਦੇਹ ਉਜਿਆਰਾ। ਜਗੇ ਜੋਤ ਵਿਚ ਦੇਹ ਦੀਪਕ, ਸੋਹੰ ਸ਼ਬਦ ਜਿਨ ਰਸਨ ਵਿਚਾਰਾ । ਸਤਿ ਸਤਿ ਸਤਿ ਹੋਏ ਮਿਹਰਵਾਨ, ਤ੍ਰੇਤਾ ਪਰਗਟਿਓ ਰਾਮ ਅਵਤਾਰਾ ਦੁਆਪਰ ਕ੍ਰਿਸ਼ਨ ਮੁਰਾਰ। ਅਬਿਨਾਸ਼ੀ ਅਵਿਗਤ ਅਗੋਚਰ, ਜੋਤ ਜਗਾਈ ਕ੍ਰਿਸ਼ਨ ਮੁਰਾਰਾ । ਕਲਜੁਗ ਜੋਤ ਪ੍ਰਭ ਪਰਗਟ, ਨਿਹਕਲੰਕ ਜੋਤ ਅਵਤਾਰਾ। ਮਹਾਰਾਜ ਸ਼ੇਰ ਸਿੰਘ ਆਪ ਪ੍ਰਿਤਪਾਲਕ, ਜੋ ਜਨ ਆਏ ਪ੍ਰਭ ਚਰਨ ਦਵਾਰਾ। ਕਲਜੁਗ ਸੀਸ ਗੁਰ ਚਰਨ ਨਿਵਾਇਆ। ਮਿਲਿਆ ਪ੍ਰਭ ਪੁਰਖ ਪਰਮੇਸ਼ਵਰ, ਵਿਚੋਂ ਜਿਸ ਮਾਣ ਗਵਾਇਆ । ਜਗੇ ਜੋਤ ਜੋਤ ਮਨ ਅੰਦਰ, ਕਲਜੁਗ ਅਗਨ ਪ੍ਰਭ ਦੇ ਜਲਾਇਆ । ਨਿਜਾਨੰਦ ਗੁਰਸਿਖ ਮਨ ਭੋਗਣ, ਆਤਮ ਸ਼ਾਂਤ ਜੋਤ ਸਰੂਪ ਪ੍ਰਭ ਨਜ਼ਰੀ ਆਇਆ। ਬੇਮੁਖ ਹੋਏ ਗੁਰਚਰਨ ਵਿਜੋਗਣ, ਕਲਜੁਗ ਪ੍ਰਭ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਛੜ ਸਦਾ ਦੁੱਖ ਭੋਗਣ, ਸਾਚਾ ਸ਼ਬਦ ਗੁਰ ਸਚ ਲਿਖਾਇਆ । ਸਚ ਸ਼ਬਦ ਆਪ ਪ੍ਰਭ ਸਾਚਾ। ਝੂਠਾ ਜਗਤ ਦੇਹ ਝੂਠਾ ਕਾਚਾ। ਝੂਠੀ ਦੇਹ ਪਰਗਟਿਓ ਆਪ ਦੇਖੇ ਪ੍ਰਭ ਰੰਗ ਤਮਾਸ਼ਾ । ਮਹਾਰਾਜ ਸ਼ੇਰ ਸਿੰਘ ਜਗਤ ਜਲਾਇਆ, ਗੁਰਸਿਖਾਂ ਦੇਵੇ ਚਰਨ ਭਰਵਾਸਾ। ਉਤਮ ਜਗਤ
ਪਰਸਨਾ। ਪਰਗਟੀ ਜੋਤ ਅਕਾਲ, ਕਲਜੁਗ ਸਭ ਦਸਣਾ। ਕਲਜੁਗ ਕਹਿਰ ਸ਼ਬਦ ਗੁਰ ਵਰਤੇ, ਜੋਤ ਅਗਨ ਜੁਗ ਵਰਤਨਾ । ਗੁਰਚਰਨ ਲਾਗ ਸਰਬ ਦੁੱਖ ਹਰਤੇ, ਨਿਹਕਲੰਕ ਸਚ ਰਸਨ ਪਰਸਨਾ। ਮਹਾਰਾਜ ਸ਼ੇਰ ਸਿੰਘ ਕਲ ਪਾਰ ਉਤਾਰ, ਨਿਹਕਲੰਕ ਭਗਵਾਨ ਦਰਸ ਦਰਸਨਾ।
੨੯ ਪੋਹ ੨੦੦੭ ਬਿਕ੍ਰਮੀ ਮੇਰਠ ਬਚਨ ਹੋਏ
ਗੁਰਸਿਖਾਂ ਮਨ ਚਾਉ ਘਨੇਰਾ, ਮਿਲੇ ਪ੍ਰਭ ਪੂਰਨ ਅਬਿਨਾਸ਼ਿਆ। ਕਲਜੁਗ ਹੋਏ ਘੋਰ ਅੰਧੇਰਾ, ਸਤਿਜੁਗ ਪਰਗਟਿਓ ਸਰਬ ਨਿਵਾਸਿਆ । ਅਚੁੱਤ ਪਾਰਬ੍ਰਹਮ ਪਰਮੇਸ਼ਵਰ, ਖੰਡ ਬ੍ਰਹਿਮੰਡ ਸਰਬ ਨਿਵਾਸਿਆ। ਕਰੋੜ ਤੇਤੀਸ ਸਦਾ ਬਿਲਲਾਵਣ, ਮਿਲੇ ਦਰਸ ਮਨ ਤ੍ਰਿਪਤਾਸਿਆ। ਗੁਰਸਿਖਾਂ ਮਨ ਮਿਲੇ ਵਧਾਈ, ਨਿਹਕਲੰਕ ਜਨ ਸਿਰ ਛਤਰ ਝੁਲਾਸਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਰੇ ਬੰਦ ਖੁਲਾਸਿਆ। ਸੋਹੰ ਸ਼ਬਦ ਦੇਵੇ ਦਾਨ ਗੁਰ ਦਾਤਾ। ਧੰਨ ਧੰਨ ਗੁਰਸਿਖ, ਜਿਨ੍ਹਾਂ ਜੋਤ ਸਰੂਪ ਪ੍ਰਭ ਪਛਾਤਾ। ਹਰਿ ਹਰਿ ਵਿਚ ਵਸਿਆ, ਮੂਰਖ ਮੁਗਧ ਅੰਞਾਣ ਨਾ ਪਛਾਤਾ। ਭਗਤ ਵਛਲ ਹਰਿ ਹਰਿ ਭੰਡਾਰ, ਸੋਹੰ ਸ਼ਬਦ ਦੇਵੇ ਗੁਣ ਦਾਤਾ। ਘਨਕਪੁਰੀ ਲੈ ਅਵਤਾਰ, ਨਰ ਨਰਾਇਣ ਸਰਬ ਕਾ ਦਾਤਾ । ਬੇਮੁਖ ਜਗਤ ਨਾ ਰਹਿਣ, ਸ਼ਬਦ ਬਾਣ ਲਾਏ ਬਿਧਾਤਾ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰ, ਸਦ ਰਵੇ ਸਦ ਰੰਗ ਰਾਤਾ। ਸ਼ਬਦ ਲੱਗੇ ਬਾਣ, ਜਗਤ ਸੰਘਾਰਿਆ। ਬੇਮੁਖ ਨਰਕ ਨਿਵਾਰ, ਕਰਮ ਵਿਚਾਰਿਆ। ਗੁਰਮੁਖ ਉਧਰੇ ਪਾਰ, ਸੋਹੰ ਨਾਮ ਜਿਨ ਰਸਨ ਉਚਾਰਿਆ। ਕਲਜਗ ਕਰਮ ਵਿਚਾਰ, ਛੱਡ ਬ੍ਰਹਿਮੰਡ ਪ੍ਰਭ ਮਾਤ ਪਧਾਰਿਆ। ਆਪ ਅਤੁੱਲ ਸਚ ਜਗਤ ਤੁਲਾਇਆ, ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰਿਆ। ਕਲਜੁਗ ਲੈ ਅਵਤਾਰ, ਸੋਹੰ ਸ਼ਬਦ ਡੰਕ ਵਜਾ ਲਿਆ। ਪ੍ਰਭ ਕਾ ਰੂਪ ਅਗੰਮ, ਗੁਰਸਿਖ ਕਰਨ ਧੰਨ ਧੰਨ ਧੰਨ। ਕਲਜੁਗ ਮਿਲਿਆ ਸਤਿਗੁਰ ਪੂਰਾ ਪ੍ਰਭ ਪਾਰਬ੍ਰਹਮ। ਕਰ ਦਰਸ ਹੋਏ ਜੀਵ ਸੁਫਲ ਜਨਮ। ਮਹਾਰਾਜ ਸ਼ੇਰ ਸਿੰਘ ਮਿਟਾਵੇ ਸਰਬ ਆਤਮ ਭਰਮ। ਜੋਤ ਸਰੂਪ ਜਗਤ ਗੁਰ ਦਾਤਾ। ਜੀਵ ਜੰਤ ਵਿਚ ਸਮਾਏ, ਅਡੋਲ ਪੁਰਖ ਬਿਧਾਤਾ। ਕਲਜੁਗ ਵਿਰਲੇ ਗੁਰਮੁਖ ਪਛਾਤਾ। ਮਹਾਰਾਜ ਸ਼ੇਰ ਸਿੰਘ ਸਦ ਕੁਰਬਾਨ, ਜਿਸ ਭਗਤ ਮਿਲਾਤਾ। ਮੁਕੰਦ ਮਨੋਹਰ ਲਖਮੀ ਨਰਾਇਣ ਪ੍ਰਭ ਨਜ਼ਰੀ ਆਏ। ਭਗਤ ਵਛਲ ਅਨਾਥ ਨਾਥੇ, ਮਾਤ ਪਾਤਾਲ ਆਕਾਸ਼ ਸਮਾਏ। ਤੀਨ ਲੋਕ ਸਰਬ ਥਾਏਂ ਰਹਾਏ। ਜਨ ਭਗਤਾਂ ਦੇ ਦਰਸ, ਆਤਮ ਜੋਤ ਜਗਾਏ। ਆਤਮ ਜੋਤ ਦੀਪਕ ਦੇਹ ਨਿਆਰਾ, ਬਿਨ ਗੁਰ ਕੋਏ ਬੂਝ ਨਾ ਪਾਏ । ਪ੍ਰਭ ਕੀ ਜੋਤ ਨਿਰਮਲ ਨਿਰਾਲੀ, ਜੋ ਵੇਖੇ ਤਿਸ ਨਜ਼ਰੀ ਆਏ। ਗੁਰਸਿਖਾਂ ਮਨ ਜੋਤ ਪਰਕਾਸ਼ੇ, ਬੇਮੁਖ ਦਰ ਤੇ ਧੱਕੇ ਖਾਏ। ਗੁਰਚਰਨ ਲਾਗ ਕਲਜੁਗ ਰਾਸੇ, ਸੋਹੰ ਸ਼ਬਦ ਹੋਏ ਸਹਾਏ। ਨਿਹਕਲੰਕ ਲੈ ਅਵਤਾਰ, ਆਪਣਾ ਭੇਵ ਨਾ ਕਿਸੇ ਜਣਾਏ। ਜੋਤ ਸਰੂਪ ਜਗਤ ਆਕਾਰ, ਰਾਓ ਰੰਕ ਪ੍ਰਭ ਇਕ ਕਰਾਏ। ਪਾਰਬ੍ਰਹਮ ਰੂਪ ਅਗੰਮ, ਸਰਬ ਜੀਵ ਜਗ ਆਪ ਉਪਾਏ। ਖਾਣੀ ਬਾਣੀ ਗਗਨ ਪਾਤਾਲੀ, ਜੀਵ ਜੰਤ ਦੇ ਵਿਚ ਸਮਾਏ। ਕਲਜੁਗ ਕਾਲ ਕੀਉ ਕਲਹਾਰੀ, ਵਾਹਵਾ ਸਤਿਗੁਰ ਸਤਿਜੁਗ ਲਾਏ। ਅਨਹਦ ਸ਼ਬਦ ਹੋਏ ਧੁਨਕਾਰ, ਸੋਹੰ ਸ਼ਬਦ ਜੋ ਰਸਨਾ ਗਾਏ। ਤ੍ਰੇਤਾ ਰਾਮ ਅਵਤਾਰ ਦੁਆਪਰ ਕ੍ਰਿਸ਼ਨ ਮੁਰਾਰ, ਕਲਜੁਗ ਲੈ ਅਵਤਾਰ ਨਿਹਕਲੰਕ ਅਖਵਾਏ। ਨਿਹਕਲੰਕ ਪ੍ਰਭ ਲੈ ਅਵਤਾਰੇ। ਸੋਏ ਕਹੇ ਧੰਨ ਧੰਨ, ਜੋ ਜਨ ਆਏ ਚਰਨ ਨਿਮਸਕਾਰੇ।
ਹਰਿਜਨ ਪ੍ਰਭ ਪੂਰਾ ਵਸੇ, ਜਨ ਉਪਜੇ ਜੋਤ ਨਿਗਮ ਨਿਰਾਧਾਰੇ। ਕਲਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਪਾਰ ਉਤਾਰੇ। ਪ੍ਰਭ ਕਾ ਰੂਪ ਅਗੰਮ, ਨਾ ਕਿਸੇ ਚਿਤਾਰੇ। ਪ੍ਰਭ ਕਾ ਰੂਪ ਅਗੰਮ, ਲੱਖ ਚੁਰਾਸੀ ਵਿਚ ਆਕਾਰੇ। ਪ੍ਰਭ ਕਾ ਰੂਪ ਅਗੰਮ, ਵਿਚ ਪਾਤਾਲ ਨੈਣ ਮੁਧਾਰੇ। ਪ੍ਰਭ ਕਾ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਜੋਤ ਆਕਾਰੇ। ਸੋਈ ਸੁਹਾਏ ਥਾਨ ਪ੍ਰਭ ਲੈ ਅਵਤਾਰੇ। ਸਤਿ ਪੁਰਖ ਸਤਿ ਮਿਹਰਵਾਨ ਜਗ ਭਏ ਅਪਾਰੇ। ਜਲ ਥਲ ਤਾਰੇ ਆਪ ਪ੍ਰਭ ਭਗਤ ਅਧਾਰੇ। ਨਰ ਸਿੰਘ ਨਰ ਨਰਾਇਣ, ਬਾਵਨ ਰੂਪ ਮੰਗੇ ਬਲ ਦਵਾਰੇ। ਸਦ ਪਰਕਾਸ਼ ਤੀਨ ਲੋਕ ਜਗਤ ਆਕਾਰੇ। ਸੋਹੰ ਸ਼ਬਦ ਸਰਬ ਗੁਣਤਾਸ, ਜਗਤ ਮਚਾਏ ਧੁੰਧੂਕਾਰੇ। ਨਿਹਕਲੰਕ ਆਪ ਰਘੁਨਾਥ, ਜਿਸ ਨੇ ਪਸਰੇ ਜਗਤ ਪਸਾਰੇ। ਮਹਾਰਾਜ ਸ਼ੇਰ ਸਿੰਘ ਭਗਤਨ ਦਾਸ, ਪਰਗਟੀ ਜੋਤ ਕਲ ਲੈ ਅਵਤਾਰੇ। ਜੋ ਆਏ ਗੁਰ ਧਾਮ, ਮਾਨਸ ਜਨਮ ਸਵਾਰਿਆ। ਜੋ ਆਏ ਗੁਰ ਧਾਮ, ਕਰ ਦਰਸ ਦੁੱਖ ਦੇਹ ਨਿਵਾਰਿਆ। ਜੋ ਆਏ ਗੁਰ ਧਾਮ, ਮਿਲ ਪਾਰਬ੍ਰਹਮ ਅਗੰਮ ਅਪਾਰਿਆ। ਜੋ ਆਏ ਗੁਰ ਧਾਮ, ਹਉਮੇ ਤੋੜ ਮਾਣ ਗੁਰ ਚਰਨ ਸੀਸ ਝੁਕਾ ਲਿਆ। ਜੋ ਆਏ ਗੁਰ ਧਾਮ, ਨਿਜਾਨੰਦ ਨਿਜ ਮਾਹੇ ਪਾ ਲਿਆ। ਜੋ ਆਏ ਗੁਰ ਧਾਮ, ਸੋਹੰ ਸ਼ਬਦ ਗੁਰ ਗਿਆਨ ਦਿਵਾ ਲਿਆ। ਜੋ ਆਏ ਗੁਰ ਧਾਮ, ਝਿਰਨਾ ਝਿਰੇ ਅਪਾਰ, ਕਵਲ ਨਾਭ ਅੰਮ੍ਰਿਤ ਬੂੰਦ ਮੁਖ ਚਵਾ ਲਿਆ। ਅਨਹਦ ਸ਼ਬਦ ਹੋਏ ਧੁਨਕਾਰ, ਜੋਤ ਸਰੂਪ ਦਰਸ਼ਨ ਪਾ ਲਿਆ । ਗੁਰਸਿਖ ਉਧਰੇ ਪਾਰ, ਦੋਏ ਜੋੜ ਜਿਸ ਸੀਸ ਨਿਵਾ ਲਿਆ। ਗੁਰਸਿਖ ਜਗਤ ਵਿਚ ਜਿਉਂ ਚੰਦਨ ਪਰਭਾਸ, ਪਸੂ ਪਰੇਤੋਂ ਦੇਵ ਬਣਾ ਲਿਆ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜ, ਵਿਚ ਬੈਕੁੰਠ ਆਸਣ ਲਾ ਲਿਆ। ਭਗਤ ਜਨਾਂ ਹਰਿ ਦੇਵੇ ਮਾਣ, ਜਿਉਂ ਧ੍ਰੂ ਦਰ ਬਹਾ ਲਿਆ। ਵਿਚ ਜੋਤ ਪਰਕਾਸ਼ ਖੰਡ ਸਚ ਡਗਮਗਾ ਲਿਆ। ਮਹਾਰਾਜ ਸ਼ੇਰ ਸਿੰਘ ਜਗਤ ਧਰਵਾਸ, ਭਗਤ ਜਨਾਂ ਬੰਦ ਕਟਵਾ ਲਿਆ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਤਿਗੁਰ ਸਾਚੀ ਸੱਚੀ ਕਲ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਾਰੰਗ ਧਰ ਭਗਵਾਨ ਬੀਠਲਾ ਦੇਵੇ ਦਰਸ ਆਪ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰਚਰਨ ਲਾਗ ਗੁਰਸਿਖ ਬਣ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਤਤ ਪਾਵਨ ਦੁੱਖ ਭੈ ਭੰਜਨ ਪਰਗਟ ਹੋਏ ਅੰਮ੍ਰਿਤ ਵਰਖਾ ਲਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਚਰਨ ਲਾਗ ਮਿਲੀ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਾਧ ਸੰਗਤ ਪ੍ਰਭ ਰਿਹਾ ਸਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇ ਦਰਸ ਪੁਰਖ ਬਿਧਾਤੇ ਗੁਰਸਿਖ ਤ੍ਰਿਖਾ ਬੁਝਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚਰਨ ਕਵਲ ਕਵਲ ਗੁਰ ਬੂਝੋ, ਕਲਜੁਗ ਪਾਈ ਕੁੰਟ ਚਾਰ ਦੁਹਾਈ। ਭਗਤ ਜਨਾਂ ਪ੍ਰਭ ਨਾਮ ਦਿਵਾਇਆ, ਅੰਤਕਾਲ ਪ੍ਰਭ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਜਿਨ ਨਾਮ ਧਿਆਇਆ, ਜੈ ਜੈਕਾਰ ਤੀਨ ਲੋਕ ਕਰਾਈ। ਸੋਹੰ ਸ਼ਬਦ ਗੁਰ ਬਾਣ ਚਲਾਇਆ, ਗੁਰ ਪੂਰਾ ਕਰਮ ਕਰਾਇੰਦਾ। ਆਪ ਅਡੋਲ ਜਗਤ ਪੂਰੇ ਤੋਲ ਤੁਲਾਇੰਦਾ। ਆਪ ਅਤੁਟ ਅਤੋਲ ਗੁਰਮੁਖਾਂ ਪਾਰ ਕਰਾਇੰਦਾ। ਗੁਰਸਿਖ ਬਚਨ ਅਮੋਲ, ਮਾਣ ਜੀਵ ਗਵਾਇੰਦਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੋਲੇ ਪੂਰੇ ਤੋਲ, ਕੰਡੇ ਨਾਮ ਚੜ੍ਹਾਇੰਦਾ। ਗੁਰਚਰਨ ਕਲ ਵੱਡੀ ਸਿਕਦਾਰੀ। ਹਉਮੇ ਵਿਚੋਂ ਜੀਵ ਨਾ ਮਾਰੀ। ਗੁਰ ਕਾ ਸ਼ਬਦ ਨਾ ਖੇਲ ਮਦਾਰੀ। ਕਲਜੁਗ ਪਰਗਟੇ ਨਿਹਕਲੰਕ ਨਰ ਨਰਾਇਣ ਨਰ ਅਵਤਾਰੀ। ਚਰਨਕਵਲ ਕਰੇ ਅਰਦਾਸ। ਦੂਖ ਨਿਵਾਰ ਸਦਾ ਪ੍ਰਭ ਪਾਸ। ਜੀਵ ਉਧਾਰੇ ਆਪ ਪ੍ਰਿਤਪਾਰੇ, ਸੋਹੰ ਜਪੇ ਜੋ ਸਵਾਸ ਸਵਾਸ। ਹਾਕਨੀ ਡਾਕਨੀ ਅੰਚਨੀ ਕੰਚਨੀ
ਕਲਾ ਸੋਦਰੀ ਖੇਲ ਕੀਏ ਨਿਆਰੇ। ਸ਼ਦੌਣ ਮਾਈ ਪੌਣ ਪਵਣ ਪੌਣ ਦੇਹ ਕੀ ਕਾਰੇ। ਦੁਰਾਚਾਰ ਜਗਤ ਵਿਭਚਾਰਨ, ਬਾਲ ਮਾਤਾ ਗੋਦ ਲਏ ਅਵਤਾਰੇ। ਅਗਣ ਬਾਣ ਗੁਰ ਮਾਰੇ, ਆਤਮ ਸ਼ਾਂਤ ਸ਼ਬਦ ਜਿਉਂ ਜਲ ਧਾਰੇ। ਗਰਭ ਰੋਗ ਪ੍ਰਭ ਸ਼ਬਦ ਸਰੂਪ ਪਾਰ ਉਤਾਰੇ।
੩੦ ਪੋਹ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਪਤਿ ਰਾਖੀ ਪਾਰਬ੍ਰਹਮ, ਕਲਜੁਗ ਅੰਧਿਆਰਿਆ। ਗੁਰ ਪੂਰਾ ਮਿਹਰਵਾਨ, ਦਰ ਘਰ ਕਾਜ ਸਵਾਰਿਆ। ਗੁਰਸੰਗਤ ਜਾਉ ਬਲਹਾਰ, ਜਿਨ ਰਸਨਾ ਸੋਹੰ ਸ਼ਬਦ ਉਚਾਰਿਆ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਕਰ ਕਿਰਪਾ ਜਿਨ ਪਾਰ ਉਤਾਰਿਆ। ਗੁਰਚਰਨ ਪ੍ਰੀਤ ਪ੍ਰੀਤਮ ਮਿਲੇ ਵਧਾਈ, ਗੁਰਮੁਖ ਹੋਏ ਗੁਰਸਿਖਾਂ ਵਿਚ ਪ੍ਰਭ ਥੰਮ੍ਹ ਖਲਾਰਿਆ। ਬਲ ਬਲ ਜਾਵਾਂ ਜਿਨ ਮਹਾਰਾਜ ਸ਼ੇਰ ਸਿੰਘ ਚਰਨ ਲਗਾਰਿਆ। ਗੁਣ ਨਿਧਾਨ ਗੁਣ ਦਾਤਾ ਆਇਆ। ਬੰਦੀ ਛੋੜ ਭਗਤ ਵਡਿਆਇਆ। ਦੇ ਪ੍ਰਭ ਗਿਆਨ, ਜਗਤ ਮਾਨ ਸਿਰ ਛਤਰ ਝੁਲਾਇਆ। ਮਿਲੇ ਭਗਵਾਨ, ਜਮ ਕੀ ਟੁੱਟੀ ਕਾਨ, ਗੁਰਸੰਗਤ ਮਾਣ ਦਵਾਇਆ । ਨਿਹਕਲੰਕ ਆਪ ਰੰਗ ਰਾਤਾ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ । ਕਲ ਧਾਰ ਕਲਜੁਗ ਘਰ ਸਿੱਖ ਪਰਕਾਸ਼ਿਆ। ਕਵਲ ਚਰਨ ਕਰ ਨਿਮਸਕਾਰ, ਹੋਵੇ ਕਲ ਅੰਤ ਬੰਦ ਖੁਲਾਸਿਆ। ਭਗਤ ਵਛਲ ਆਪ ਨਰ ਅਵਤਾਰ, ਜੋਤ ਅਟੱਲ ਸਦਾ ਅਬਿਨਾਸ਼ਿਆ। ਦੇਹ ਧਾਰ ਵਿਚ ਸਾਧ ਸੰਗਤ, ਦੇਵੇ ਦਰਸ ਪ੍ਰਭ ਦਾਸਨ ਦਾਸਿਆ। ਸੋਹੰ ਦੇਵੇ ਨਾਉਂ ਹਰਿ ਭਗਤ ਭੰਡਾਰ, ਪਾਵੇ ਸੋ ਜਨ ਜਿਨ ਸਿਰ ਹੱਥ ਟਿਕਾਸਿਆ। ਤੀਨ ਲੋਕ ਥਿਰ ਰਹਾਵੇ, ਨਿਹਕਲੰਕ ਘਟ ਘਟ ਵਾਸਿਆ। ਮਹਾਰਾਜ ਸ਼ੇਰ ਸਿੰਘ ਦੁੱਖ ਨਿਵਾਰ, ਗੁਰਸਿਖਾਂ ਕੀਨੀ ਬੰਦ ਖੁਲਾਸਿਆ। ਕਲ ਆਇਆ ਪ੍ਰਭ ਜਾਮਾ ਧਾਰ। ਨਿਹਕਲੰਕ ਨਰ ਅਵਤਾਰ। ਬੇਮੁਖਾਂ ਮਾਰੇ ਸੋਹੰ ਸ਼ਬਦ ਕਟਾਰ। ਗੁਰਸਿਖਾਂ ਦੇ ਨਾਮ ਸੋਹੰ ਆਧਾਰ। ਦੇ ਦਰਸ ਨਿਜ ਘਰ ਮਾਹਿ, ਬਾਂਹੋ ਪਕੜ ਦੇ ਤਾਰ। ਲੱਖ ਚੁਰਾਸੀ ਗੇੜ ਨਾ ਆਵੇ, ਦੋਏ ਜੋੜ ਕਰੇ ਨਿਮਸਕਾਰ। ਰੈਣ ਸਬਾਈ ਗੁਰਸਿਖਾਂ ਮਨ ਵਧਾਈ, ਮਹਾਰਾਜ ਸ਼ੇਰ ਸਿੰਘ ਪਰਗਟਿਓ ਏਕੰਕਾਰ । ਏਕੰਕਾਰ ਕਰਤਾ ਕਹੀਏ। ਧਨੀ ਜੈ ਜਲ ਥਲ ਰਹੀਏ। ਸਰਬ ਗਵਾਏ ਮਾਣ, ਸੋਹੰ ਸ਼ਬਦ ਰਸਨ ਗਵਈਏ। ਸ੍ਰਿਸ਼ਟ ਪੀੜੇ ਜਿਉਂ ਕੋਹਲੂ ਘਾਣ, ਗੋਤਮ ਰਥ ਬਜਰ ਹੋਏ ਪਈਏ। ਸਾਧ ਸੰਗਤ ਮਿਲ ਹਰਿ ਗੁਣ ਗਾਓ, ਹਰਿ ਹਰਿ ਹਰਿ ਨਾਉਂ ਰਸਨਾ ਲਈਏ। ਨਿਹਕਲੰਕ ਨਰ ਨਜ਼ਰੀ ਆਵੇ, ਹੋਏ ਅਧੀਨ ਪ੍ਰਭ ਚਰਨੀਂ ਪਈਏ। ਅੰਤਕਾਲ ਹੋਏ ਚਰਨ ਨਿਵਾਸ, ਜਮ ਕਾ ਡੰਡ ਨਾ ਅੰਤ ਕਾਲ ਸਹੀਏ। ਜੋਤ ਸਰੂਪ ਜੋਤ ਮਿਲ ਜਾਈਏ। ਕਰ ਦਰਸ ਆਤਮ ਜੋਤ ਜਗਈਏ। ਕਰ ਦਰਸ ਮਨ ਤ੍ਰਿਪਤਾਸਿਆ, ਗਿਆਨ ਅੰਧੇਰ ਗੋਝ ਮਿਟਈਏ। ਮਹਾਰਾਜ ਸ਼ੇਰ ਸਿੰਘ, ਜਗਤ ਪਰਕਾਸ਼ਿਆ, ਚਰਨ ਲਾਗ ਦੁੱਖ ਦਰਦ ਨਾ ਸਹੀਏ। ਚਰਨ ਲਾਗ ਮਿਲੇ ਵਡਿਆਈ। ਏਥੇ ਓਥੇ ਪ੍ਰਭ ਹੋਏ ਸਹਾਈ। ਵਿਚ ਬੈਕੁੰਠ ਗੁਰਸਿਖ ਪ੍ਰਭ ਜੋਤ ਟਕਾਈ । ਨਿਰਮਲ ਦੀਵਾ ਨਿਰਮਲ ਬਾਤੀ, ਸੋਹੰ ਸ਼ਬਦ ਬੱਤੀ ਗਿਆਨ ਲਗਾਈ । ਨਾਮ ਨਿਧਾਨ ਗੁਰ ਦਰ ਤੇ ਪਾਈਏ, ਜਿਨ ਹਉਮੇ ਵਿਚੋਂ ਮੈਲ ਗਵਾਈ। ਨਿਹਕਲੰਕ ਰੰਗ ਸਦਾ ਸਰੂਰਾ, ਜੋਤ ਸਰੂਪ ਦੇਹ ਪਲਟਾਈ। ਰਸਨਾ ਬਚਨ ਨਾ ਹੋਏ ਅਧੂਰਾ, ਸਤਿਗੁਰ ਸਾਚੇ ਸਚ ਲਿਖਤ ਕਰਾਈ। ਲੋੜੀਦੜਾ ਘਰ ਸਾਜਨ ਆਇਆ, ਖੰਡ ਬ੍ਰਹਿਮੰਡ
ਜੈ ਜੈਕਾਰ ਕਰਾਈ । ਇੰਦ ਇੰਦਰਾਸਣ ਆਏ ਗੁਰਸਿਖ ਦਰਬਾਰੇ, ਦੇਵਤਿਆਂ ਦਰ ਫੁਲ ਵਰਖਾ ਲਾਈ। ਧੰਨ ਧੰਨ ਧੰਨ ਗੁਰਸੰਗਤ, ਜਿਥੇ ਮਹਾਰਾਜ ਸ਼ੇਰ ਸਿੰਘ, ਜੋਤ ਪਰਗਟਾਈ। ਪਰਗਟੇ ਜੋਤ ਜਗਤ ਬਿਲਲਾਵੇ। ਪਰਗਟੇ ਜੋਤ ਹਾਹਾਕਾਰ ਮਚ ਜਾਵੇ। ਪਰਗਟੇ ਜੋਤ ਮਦਿ ਮਾਸੀ ਨਜ਼ਰ ਨਾ ਆਵੇ। ਪਰਗਟੇ ਜੋਤ ਸਭ ਧਾਮ ਮਾਣ ਗਵਾਵੇ। ਪਰਗਟੇ ਜੋਤ ਸੋਹੰ ਸ਼ਬਦ ਇਕ ਜਗਤ ਜਲਾਵੇ। ਪਰਗਟੇ ਜੋਤ ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਪਰਗਟੇ ਜੋਤ ਗੁਰਸਿਖਾਂ ਮਨ ਅਨਹਦ ਸ਼ਬਦ ਵਜਾਵੇ। ਪਰਗਟੇ ਜੋਤ ਬੰਦੀ ਛੋੜ ਪ੍ਰਭ ਅਖਵਾਵੇ। ਪਰਗਟੇ ਜੋਤ ਗੁਰਸਿਖਾਂ ਗੁਰ ਸੇਵ ਸਚ ਲੇਖੇ ਲਾਵੇ। ਪਰਗਟੇ ਜੋਤ ਬਚਨ ਅਤੋਲ ਸਭ ਜਗਤ ਤੁਲਾਵੇ। ਪਰਗਟੇ ਜੋਤ ਆਪ ਅਡੋਲ, ਸਭ ਸ੍ਰਿਸ਼ਟ ਡੁਲਾਵੇ। ਪਰਗਟੇ ਜੋਤ ਆਪ ਪ੍ਰਭ ਘੋਖ, ਬੇਮੁਖਾਂ ਨਜ਼ਰ ਨਾ ਆਵੇ। ਪਰਗਟੇ ਜੋਤ ਗੁਰਸਿਖਾਂ ਪ੍ਰਭ ਹਰਿ ਦਰ ਦਰ ਹਰਿ ਘਰ ਦਰਸ ਦਿਖਾਵੇ । ਨਿਹਕਲੰਕ ਨਾਮ ਨਰਾਇਣ, ਜੋਤ ਸਰੂਪ ਹੋ ਵਿਚ ਸਿੱਖ ਸਮਾਵੇ। ਭਾਂਡਾ ਭਾਉ ਭਰਮ ਪ੍ਰਭ ਤੋੜੇ, ਸੋਹੰ ਸ਼ਬਦ ਡੰਕ ਪ੍ਰਭ ਲਾਵੇ। ਗੁਰਸਿਖਾਂ ਮਨ ਧੁਨਕਾਰ, ਜਗਤ ਹੋਵੇ ਖੁਆਰ, ਕਲਜੁਗ ਐਸਾ ਡੌਰੂ ਵਾਹਵੇ। ਮਹਾਰਾਜ ਸ਼ੇਰ ਸਿੰਘ, ਪਰਗਟੇ ਜਗ ਸ਼ਾਖ਼, ਵਾਹਵਾ ਸੋਹੰ ਸ਼ਬਦ ਸਾਚਾ ਚਲਾਵੇ। ਸੋਹੰ ਸਾਚਾ ਸ਼ਬਦ ਨਿਰਬਾਣ। ਕਲਜੁਗ ਦੀਆ ਪ੍ਰਭ ਗੁਰਸਿਖਾਂ ਬਬਾਣ । ਰਸਣਾ ਗਾਓ ਹਰਿ ਰਸ ਪਾਓ, ਕੋਇ ਨਾ ਹੋਏ ਕਿਸੇ ਦੀਬਾਨ। ਸਦਾ ਸਹਾਈ ਆਪ ਅਪਰੰਪਰ, ਪਰਗਟ ਹੋਏ ਜਾਣੀ ਜਾਣ। ਨਿਹਕਲੰਕ ਜਿਨ ਨਜ਼ਰੀ ਆਇਆ, ਤਿਨ ਸਿੱਖਾ ਜਾਓ ਸਦ ਕੁਰਬਾਨ । ਗੁਰਸਿਖ ਸਾਚਾ ਰੂਪ, ਜਿਥੇ ਹਰਿ ਪ੍ਰਭ ਵਸਿਆ। ਗੁਰਸਿਖ ਸੱਚਾ ਪ੍ਰਭ ਸਰੂਪ, ਜੋਤ ਸਰੂਪ ਜਿਸ ਆਪਣਾ ਆਪ ਦੱਸਿਆ। ਸ੍ਰਿਸ਼ਟ ਭੁਲਾਈ ਸੋਹੰ ਸ਼ਬਦ ਚਾਰ ਕੂਟ, ਮਹਾਰਾਜ ਸ਼ੇਰ ਸਿੰਘ ਫਿਰੇ ਨਾਮ ਦੁਹਾਈ, ਬੇਮੁਖ ਰੋਵੇ ਮੇਰਾ ਸਿੱਖ ਹੱਸਿਆ। ਭੇਦ ਅਣਮੋਲ ਗੁਰਸਿਖ ਜਣਾਵੇ, ਜਾਣੇ ਸੋ ਜਿਸ ਹਿਰਦੇ ਪ੍ਰਭ ਵਸਿਆ। ਖੰਡ ਬ੍ਰਹਿਮੰਡ ਤੀਨ ਲੋਕ ਤ੍ਰੈਭਵਨ ਕਰਨ ਨਿਮਸਕਾਰ, ਗੁਰਚਰਨ ਸਭ ਰਵ ਸਸਿਆ। ਮੇਰਾ ਰੂਪ ਅਪਾਰ, ਨਿਰੰਕਾਰ ਨਿਰਾਧਾਰ, ਜੀਵ ਜੋਤ ਆਧਾਰ, ਬੇਮੁਖਾਂ ਮਾਰੇ ਸ਼ਬਦ ਗੁਰ ਮਾਰ, ਗੁਰਸਿਖਾਂ ਰਾਹ ਸਾਚਾ ਦੱਸਿਆ। ਕਰ ਖੇਲ ਕਰਤਾਰ, ਕੋਈ ਨਾ ਪਾਵੇ ਸਾਰ, ਐਸਾ ਵਰਤੇ ਅੰਧ ਅੰਧਿਆਰ, ਨਿਹਕਲੰਕ ਜੋਤ ਸਰੂਪ ਜਗਤ ਗ੍ਰਸਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਘਟ ਘਟ ਵਾਸੀ ਵਿਚ ਸਾਧ ਸੰਗਤ ਵਸਿਆ। ਸਾਧ ਸੰਗਤ ਮਨ ਚਾਉ, ਪ੍ਰਭ ਦਰਸ਼ਨ ਕਰਨਾ। ਹਰਿ ਹਰਿ ਗੁਣ ਗਾਇਆ, ਜੋਤ ਸਰੂਪ ਨਿਜ ਘਰ ਪਰਗਟਾਇਆ, ਦੇਵੇ ਦਰਸ ਪ੍ਰਭ ਧਰਨੀ ਧਰਨਾ। ਹੋਏ ਸਹਾਈ ਦੇ ਵਡਿਆਈ, ਅੰਤਕਾਲ ਦੁੱਖ ਸਿੱਖ ਨਾ ਭਰਨਾ। ਮਹਾਰਾਜ ਸ਼ੇਰ ਸਿੰਘ ਪੈਜ ਰਖਾਈ, ਚਰਨ ਲਾਗ ਗੁਰਸੰਗਤ ਤਰਨਾ। ਤਨ ਮਨ ਠਰਿਆ ਲਗ ਗੁਰ ਚਰਨਾਰ। ਗੁਰ ਸਾਚਾ ਸ਼ਾਹੋ ਸਚ ਭਤਾਰ। ਗੁਰਸਿਖਾਂ ਪ੍ਰਭ ਦਰਸ ਹੈ ਹਰਿ ਦਵਾਰ। ਝੂਠੀ ਸ੍ਰਿਸ਼ਟ ਹੋਈ ਕਲ ਖ਼ੁਆਰ। ਪਾਈ ਦੂਜੇ ਵਿਚ ਮੰਞਧਾਰ। ਨਿੰਦਕ ਨਿੰਦੇ ਉਰਾਰ ਨਾ ਪਾਰ। ਧੰਨ ਧੰਨ ਧੰਨ ਗੁਰਸਿਖ, ਸੋਹੰ ਸ਼ਬਦ ਕਰ ਰਸਨ ਵਿਚਾਰ। ਮਹਾਰਾਜ ਸ਼ੇਰ ਸਿੰਘ ਕਲ ਪਰਗਟਿਆ ਨਿਹਕਲੰਕ ਅਵਤਾਰ। ਨਿਹਕਲੰਕ ਨਰਕ ਨਿਵਾਰੇ। ਗੁਰਸਿਖਾਂ ਧਾਮ ਖੰਡ ਸਚ ਦਵਾਰੇ। ਜਮ ਕਾ ਡੰਡ ਗੁਰਸਿਖ ਨਾ ਮਾਰੇ। ਮਹਾਰਾਜ ਸ਼ੇਰ ਸਿੰਘ ਘਰ ਆਪ ਪੈਜ ਸਵਾਰੇ। ਪਰਗਟੇ ਪਰਕਾਸ਼ੇ ਪਰਗਟੇ ਗੁਰਸਿਖਾਂ ਕਰੇ ਬੰਦ ਖੁਲਾਸੇ। ਗੁਰਸਿਖ ਉਜਲ ਜਿਉਂ ਚੰਦਨ ਪਰਭਾਸੇ। ਬੇਮੁਖ ਨਾਦਾਨ ਲਗੇ ਸੋਹੰ ਬਾਣ, ਧਰਮ ਰਾਏ ਸਜ਼ਾਏ ਫਾਸੇ। ਗੁਰਸਿਖ ਗੁਣੀ ਨਿਧਾਨ, ਜਿਨ੍ਹਾਂ ਮਿਲਿਆ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਸਦਾ ਹੈ ਪਾਸੇ।
ਮਹਾਰਾਜ ਸ਼ੇਰ ਸਿੰਘ ਗੁਣ ਗਹਿਰ ਗੰਭੀਰ। ਰਸਨਾ ਬਚਨ ਤੋੜੇ ਗੁਰਸਿਖ ਜੰਜ਼ੀਰ। ਸੋਹੰ ਸ਼ਬਦ ਹੋਏ ਮਨ ਕੀ ਧੀਰ। ਮਹਾਰਾਜ ਸ਼ੇਰ ਸਿੰਘ ਕੁੰਟ ਚਾਰ ਘੱਤ ਦੇਵੇ ਵਹੀਰ। ਸ਼ਬਦ ਸ਼ਬਦ ਸ਼ਬਦ ਜਗ ਵਹਿਣਾ। ਬਿਨ ਗੁਰਸਿਖ ਕਿਸੇ ਜਗ ਨਾ ਰਹਿਣਾ। ਸੋਹੰ ਨਾਉਂ ਦੇਵੇ ਝੂਠੀ ਦੇਹ ਪ੍ਰਭ ਗਹਿਣਾ। ਉਤਮ ਇਹ ਥਾਉਂ, ਜਿਥੇ ਸਾਧ ਸੰਗਤ ਰਲ ਬਹਿਣਾ। ਸਚ ਬਚਨ ਸਚ ਸਵਾਉ, ਮੁਖ ਵਾਕ ਗੁਰ ਸਾਚਾ ਕਹਿਣਾ। ਰੈਣ ਵਹਾਈ ਭੁੱਲੀ ਸ੍ਰਿਸ਼ਟ ਵਿਚ ਨੀਂਦ ਗਵਾਈ, ਗੁਰਸਿਖ ਦਰਸੇ ਦਰਸ ਪ੍ਰਭ ਨੈਣਾ। ਅੰਮ੍ਰਿਤ ਬਰਸੇ ਬੇਮੁਖ ਤਰਸੇ, ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦੇਵੇ ਕਲਜੁਗ ਲਹਿਣਾ। ਗੁਰ ਪੂਰਾ ਲੇਖ ਲਿਖਾਇੰਦਾ। ਭਗਤਾਂ ਦੇਵੇ ਤਾਰ, ਸਚ ਮਾਰਗ ਲਾਇੰਦਾ। ਬੇਮੁਖ ਹੋਏ ਖੁਆਰ, ਵਕ਼ਤ ਵਿਹਾਏ ਪਛੁਤਾਇੰਦਾ। ਕਰੇ ਨਜ਼ਰੀ ਨਿਹਾਲ, ਪਰਗਟ ਜੋਤ ਅਪਾਰ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇੰਦਾ। ਕਰ ਦਰਸ ਪ੍ਰਭ ਦੀਨ ਦਿਆਲਾ। ਭਗਤ ਵਛਲ ਗੁਰਸਿਖ ਕਿਰਪਾਲਾ। ਦੇਵੇ ਨਾਉਂ ਸੋਹੰ ਹੋਵੇ ਸਿੱਖ ਲਾਲ ਗੁਲਾਲਾ। ਜਗੇ ਜੋਤ ਵਿਚ ਲਿਲਾਟ, ਮੇਰਾ ਧਾਮ ਸੱਚੀ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਆਪ ਪਰਕਾਸ਼, ਜਿਸ ਦਾ ਰੂਪ ਬੇਮਿਸਾਲਾ। ਪ੍ਰਭ ਸਰੂਪ ਜਿਸ ਨਜ਼ਰੀ ਆਇਆ। ਏਕ ਜੋਤ ਹੋਵੇ ਜੋਤ ਵਿਚ ਜੋਤ ਸਮਾਇਆ। ਆਵਣ ਜਾਣਾ ਜਾਣਾ ਆਵਣ ਪੰਧ ਮੁਕਾਇਆ।