ਪੁਸਤਕਾਲਾਭਾਗ ੧

ਪਹਿਲੀ ਮਾਘ ੨੦੦੭ ਬਿਕ੍ਰਮੀ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ ਬਚਨ ਹੋਏ

ਰੱਖ ਰੱਖ ਰੱਖ ਪਤਿ ਰੱਖ ਤੇਰੀ ਸਰਨਾਈ। ਦੇ ਦਰਸ ਸਮਰਥ ਪ੍ਰਭ ਦਇਆ ਕਮਾਈ। ਗੁਰਸਿਖਾਂ ਦਰਸ਼ਨ ਉਤਮ ਵੱਥ, ਕਰ ਦਰਸ ਤ੍ਰਿਖਾ ਬੁਝਾਈ। ਸ੍ਰਿਸ਼ਟ ਸਬਾਈ ਲੱਥੀ ਸੱਥ, ਸ਼ਬਦ ਤੇਗ ਗੁਰ ਕਲਮ ਬਣਾਈ। ਬੇਮੁਖਾਂ ਨੱਕ ਪਾਈ ਨੱਥ, ਧਰਮ ਰਾਏ ਦੇ ਸਜਾਈ। ਸਾਧ ਸੰਗਤ ਉਤੇ ਮੇਰਾ ਹੱਥ, ਚਰਨ ਆ ਮਿਲੇ ਵਡਿਆਈ । ਮਹਾਰਾਜ ਸ਼ੇਰ ਸਿੰਘ ਪਰਗਟ ਸਮਰਥ, ਝੂਠੇ ਧੰਦੇ ਜਗਤ ਲਗਾਈ। ਜੂਠਾ ਝੂਠਾ ਜਗਤ ਕਰਾਇਆ। ਜੋਤ ਸਰੂਪ ਇਹ ਭੇਤ ਰਖਾਇਆ। ਨਾ ਇਹ ਜਾਵੇ ਨਾ ਕੋਇ ਪਾਵੇ, ਗੁਰਸਿਖਾਂ ਦੇ ਵਿਚ ਸਮਾਇਆ। ਧੰਨ ਧੰਨ ਧੰਨ ਗੁਰਸਿਖਾਂ ਮਿਲ ਹਰਿ ਹਰਿ ਹਰਿ ਮੰਗਲ ਹਰਿ ਦਰ ਤੇ ਗਾਇਆ। ਕਰ ਦਰਸ ਹੋਏ ਪਰਸੰਨ, ਗੁਰ ਘਰ ਪ੍ਰਭ ਪਰਮੇਸ਼ਵਰ ਆਇਆ । ਬੇਮੁਖਾਂ ਦੇਵੇ ਡੰਨ, ਐਸਾ ਬਾਣ ਨਿਹਕਲੰਕ ਲਗਾਇਆ। ਮਹਾਰਾਜ ਸ਼ੇਰ ਸਿੰਘ ਮੁਖੋਂ ਕਹੋ ਧੰਨ ਧੰਨ ਧੰਨ, ਕਲਜੁਗ ਪਰਗਟ ਗੁਰਸਿਖ ਤਰਾਇਆ । ਗੁਰਸਿਖ ਭੇਵ ਗੁਰਸਿਖ ਦੇਵ। ਗੁਰਸਿਖ ਪਾਵੇ ਸੋਹੰ ਨਾਉਂ ਮੇਵ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ, ਬਖ਼ਸ਼ੇ ਚਰਨ ਸੇਵ। ਬੇਮੁਖ ਹੋਏ ਜਗਤ ਭਿਖਾਰੀ। ਨਜ਼ਰ ਨਾ ਆਵੇ ਧੁਰ ਦਰਬਾਰੀ। ਛਿਨ ਭੰਗਰ ਜਿਨ ਸ੍ਰਿਸ਼ਟ ਸਵਾਰੀ। ਗੁਰਸਿਖਾਂ ਮਿਲ ਪ੍ਰਭ ਜੋਤ ਖੰਡ ਸਚ ਉਤਾਰੀ। ਸਦ ਸਦ ਸਦ ਜਾਉ ਕੁਰਬਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਮਿਲਿਆ ਬਨਵਾਰੀ । ਪਰਗਟੇ ਗਿਰਧਰ ਗਰਬ ਗਵਾਏ। ਨਿਮਾਣਿਆਂ ਪ੍ਰਭ ਮਾਣ ਦਿਵਾਏ। ਗੁਰਸਿਖਾਂ ਦੇ ਉਤਮ ਗਿਆਨ, ਸੋਹੰ ਸ਼ਬਦ ਸਚ ਜਣਾਏ। ਪ੍ਰਭ ਪੂਰਾ ਹੋ ਕਿਰਪਾਲ, ਅੰਤ ਕਾਲ ਹੋਏ ਸਹਾਏ। ਦਰਸ਼ਨ ਦੇਵੇ ਬਿਰਧ ਆ ਬਾਲ, ਜਹੇ ਦੇਖੇ ਤਹੇ ਨਜ਼ਰੀ ਆਏ। ਗੁਰਸਿਖਾਂ ਹੋਈ ਪੂਰੀ ਘਾਲ, ਦਲਿਦਰ ਰੋਗ ਪ੍ਰਭ ਗਵਾਏ। ਭਗਤ ਵਛਲ ਪ੍ਰਭ ਕਿਰਪਾਲ, ਚੱਕਰ ਸੁਦਰਸ਼ਨ ਬਾਣ ਲਗਾਏ। ਜੋਤ

ਸਰੂਪ ਸਰਬ ਗੁਣਤਾਸ, ਥਾਨ ਥਨੰਤਰ ਰਿਹਾ ਸਮਾਏ। ਜਗਤ ਖੁਆਰ ਭਰੇ ਪ੍ਰਭ ਭੰਡਾਰ, ਭੁੱਖਿਆਂ ਦੇਵੇ ਭੁੱਖ ਗਵਾਏ। ਲੈ ਅਵਤਾਰ ਮਹਾਰਾਜ ਸ਼ੇਰ ਸਿੰਘ, ਬਿਨ ਸਿੱਖਾਂ ਕਿਸੇ ਨਜ਼ਰ ਨਾ ਆਏ। ਨਦਰ ਕਰੇ ਤਾਂ ਨਜ਼ਰੀਂ ਆਵੇ। ਬੇਮੁਖ ਜੀਵ ਠੌਹਰ ਨਾ ਪਾਵੇ। ਹਾਹਾਕਾਰ ਮੱਚੇ ਜਗਤ ਬਿਲਲਾਵੇ। ਗੁਰਸਿਖ ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਰਸਨਾ ਗਾਵੇ। ਸਿਰ ਤੇ ਹੱਥ ਰੱਖ ਮਨੀ ਸਿੰਘ ਪੈਜ ਰਖਾਵੇ। ਦੇਵੇ ਦੁਤਰ ਤਾਰ, ਨਿਹਕਲੰਕ ਇਹ ਤੇਜ ਵਖਾਵੇ। ਪ੍ਰਭ ਕੀ ਜੋਤ ਅਪਰ ਅਪਾਰ, ਜੇ ਕੋਏ ਵੇਖੇ ਤਾਂ ਨਜ਼ਰ ਨਾ ਆਵੇ। ਗੁਰਸਿਖਾਂ ਜਾਓ ਸਦ ਬਲਹਾਰ, ਜਿਨ੍ਹਾਂ ਵਿਚ ਪ੍ਰਭ ਸਦਾ ਸਮਾਵੇ। ਕਾਇਆ ਕੱਪੜ ਹੋਏ ਛਾਰ, ਸੋਹੰ ਸ਼ਬਦ ਸੰਗ ਰਹਿ ਜਾਵੇ। ਜੋਤ ਸਰੂਪ ਆਪ ਨਿਰਾਧਾਰ, ਤੀਨ ਲੋਕ ਵਿਚ ਸਮਾਵੇ। ਗੁਰਸਿਖਾਂ ਬਖ਼ਸ਼ੇ ਪ੍ਰਭ ਬਖ਼ਸ਼ਣਹਾਰ, ਜਰਮ ਮਰਨ ਦੇ ਫੰਦ ਕਟਾਵੇ। ਪ੍ਰਭ ਕਾ ਰੂਪ ਅਗੰਮ ਅਪਾਰ। ਗੁਰਸਿਖ ਨੇੜੇ ਬੇਮੁਖ ਦੂਰ। ਗੁਣ ਨਿਧਾਨ ਪ੍ਰਭ ਭਰਪੂਰ। ਸਾਧ ਸੰਗਤ ਵਿਚ ਸਦਾ ਹਜੂਰ। ਆਸਾ ਮਨਸਾ ਪ੍ਰਭ ਮਨ ਦੀ ਪੂਰ। ਜਗੇ ਜੋਤ ਗੁਰਸਿਖ ਦੇਹ ਵਾਂਗ ਕੋਹਤੂਰ। ਜੋਤ ਸਰੂਪ ਗੁਰਸਿਖਾਂ ਦੇਵੇ ਜੋਤ ਨੂਰ। ਬੇਮੁਖ ਮਾਰੇ ਜਿਉਂ ਭਠਲ ਮਨੂਰ। ਸਾਧ ਸੰਗਤ ਸੋਹੰ ਮਧੁਰ ਹਦੂਰ। ਮਹਾਰਾਜ ਸ਼ੇਰ ਸਿੰਘ ਨਾਮ ਗੁਰਸਿਖ ਸਰੂਰ। ਦੇਵੇ ਦਾਤ ਆਪ ਦਾਤਾਰਾ। ਸੋਹੰ ਨਾਮ ਸ਼ਬਦ ਅਪਾਰਾ। ਹਰਿ ਰੰਗ ਲਾਵੇ ਗੁਰਸਿਖ ਤਰ ਜਾਵੇ, ਦੇਵੇ ਦਰਸ ਨਿਗਮ ਮੁਰਾਰਾ। ਰਾਓ ਮਿਟਾਵੇ ਰੰਕ ਤਰਾਵੇ, ਸੋਹੰ ਸ਼ਬਦ ਚਲਾਵੇ ਜਗਤ ਪ੍ਰਭਾਰਾ। ਸ੍ਰਿਸ਼ਟ ਘਾਵੇ ਬਾਣ ਲਗਾਵੇ, ਸੋਹੰ ਚਲੇ ਸ਼ਬਦ ਦੋ ਧਾਰਾ। ਗਰਭਵਾਸ ਤਜਾਵੇ, ਮਿਲ ਜੋਤ ਪ੍ਰਭ ਜਾਵੇ, ਦੇਵੇ ਦਰਸ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਮਦ ਧਰ ਧਰ ਮਦ ਜਾਣ, ਜੋਤ ਪਾਵੇ ਗੁਰਸਿਖ ਦਵਾਰਾ । ਨਿਹਕਲੰਕ ਪ੍ਰਭ ਬੇਅੰਤ, ਕੀਆ ਸ਼ਬਦ ਜਗਤ ਵਰਤਾਰਾ। ਸ਼ਬਦ ਚਲਾਇਆ ਡੰਕ ਲਗਾਇਆ। ਹਾਹਾਕਾਰ ਕਰੇ ਜਗਤ ਰੁਲਾਇਆ। ਜੋਤ ਸਰੂਪ ਹੋ ਆਇਆ, ਕਿਸੇ ਨਜ਼ਰ ਨਾ ਆਇਆ, ਵੇਖ ਵਿਗਸੇ ਵਿਚ ਦੇਹ ਸਮਾਇਆ। ਲੋੜੀਂਦੜਾ ਘਰ ਸਾਜਣ ਆਇਆ। ਧੰਨ ਧੰਨ ਧੰਨ ਗੁਰਸਿਖ ਗੁਰ ਦੇ ਵਧਾਈ, ਪ੍ਰਭ ਪਰਮੇਸ਼ਵਰ ਜਿਨ ਨਦਰੀ ਆਇਆ । ਸਾਧ ਸੰਗਤ ਪ੍ਰਭ ਦੇ ਵਡਿਆਈ, ਮਹਾਰਾਜ ਸ਼ੇਰ ਸਿੰਘ ਜਿਸ ਵਿਚ ਬਹਾਇਆ। ਅੰਮ੍ਰਿਤ ਪੀਆ ਨਿਰਮਲ ਜੀਆ, ਗੁਰ ਪੂਰੇ ਕਾਜ ਸਵਾਰਿਆ । ਦਰਸ਼ਨ ਕੀਆ ਮਿਲਿਆ ਪਰਬੀਆ, ਜਨਮ ਮਰਨ ਜਿਨ ਆਣ ਸਵਾਰਿਆ। ਆਤਮ ਤ੍ਰਿਪਤੀਆ ਸਦ ਵਿਚ ਦੇਹ ਵਸੀਆ, ਦੇ ਦਰਸ ਨਦਰੀ ਨਦਰ ਨਿਹਾਰਿਆ। ਦੇ ਦਰਸ ਘਨਈਆ ਘਰ ਆ ਰਮਈਆ, ਕਰ ਕਿਰਪਾ ਪਾਰ ਉਤਾਰਿਆ। ਰੰਗ ਰੰਗ ਰੰਗ ਪ੍ਰਭ ਦੇ ਦਿਖਾਏ, ਦਿਨ ਦਿਨ ਦਿਨ ਪ੍ਰਭ ਤੇਜ ਵਧਾਏ, ਬੇਮੁਖ ਸਾਰੇ ਦਏ ਖਪਾਏ, ਐਸੀ ਮਾਰੇ ਸ਼ਬਦ ਕਟਾਰਿਆ। ਸਚ ਮਿਲੇ ਸਚ ਮਿਲਾਵਣ ਹਾਰਿਆ। ਇਕ ਰੰਗ ਵਖਾਏ, ਵਿਚ ਦੇਹ ਪ੍ਰਭ ਜਗਾਏ, ਅੰਧ ਘੋਰ ਦੀਪਕ ਜੋਤ ਜਗਾਏ, ਹੋਵੇ ਦੇਹ ਚਮਤਕਾਰਿਆ। ਅਨਹਦ ਸ਼ਬਦ ਵਜਾਏ, ਸਰਬ ਦਾਤਾ ਨਜ਼ਰੀ ਆਏ, ਪਰਗਟ ਹੋ ਜਿਸ ਕਾਜ ਸਵਾਰਿਆ। ਜੋਤ ਪਵਣ ਪਵਣ ਜੋਤ ਪ੍ਰਭ ਜਗਤ ਜਲਾਏ, ਬੈਠ ਅਡੋਲ ਰਿਹਾ ਇਕ ਥਾਏ, ਬਿਨ ਸਿੱਖਾ ਕਿਸੇ ਨਜ਼ਰ ਨਾ ਆਏ, ਐਸਾ ਲਾਵੇ ਡੰਕ ਮੁਰਾਰਿਆ। ਨਰਕ ਨਿਵਾਸ ਦਵਾਏ, ਮਦਿ ਮਾਸ ਜੋ ਰਸਨਾ ਲਾਏ, ਨਰ ਨਰਾਇਣ ਨਿਰੰਜਣ ਦਾਤਾ, ਨਿਹਕਲੰਕ ਹੋ ਜਗਤ ਸੰਘਾਰਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਸੋਹੰ ਦੇਵੇ ਭਗਤ ਭੰਡਾਰਿਆ। ਉਤਮ ਜੁਗੋ ਜੁਗ ਭਗਵਾਨ ਵਿਸ਼ਨੂੰ ਗਾਥਾ। ਵਿਭਚਾਰ ਦੁਰਾਚਾਰ ਪ੍ਰਭ ਜਗਤ ਬਣਾਇਆ, ਸ਼ਬਦ ਰੂਪ ਨਾ ਰਘੁਨਾਥ ਪਛਾਤਾ। ਪਰਗਟੇ ਆਪ ਪਤਤ ਪਾਵਨ, ਦੇਵੇ ਦਾਤ ਸਰਬ ਸੁਖ ਦਾਤਾ। ਵਿਛੜੇ ਲਏ

ਮਿਲਾ, ਆਤਮ ਦੇਵੇ ਜੋਤ ਜਗਾ, ਪ੍ਰਭ ਪੂਰਾ ਕਰਮ ਬਿਧਾਤਾ। ਲੱਖ ਚੁਰਾਸੀ ਦੇ ਕਟਾ, ਲੱਗੀ ਚਰਨ ਗੁਰਸਿਖਾਂ ਦੇ ਨਿਭਾ, ਸੇਵੋ ਚਰਨ ਗੁਰ ਟੇਕੋ ਮਾਥਾ। ਮਹਾਰਾਜ ਸ਼ੇਰ ਸਿੰਘ ਭਗਤ ਆਧਾਰ, ਘਰ ਪਰਗਟਿਆ ਜੋਤ ਮੁਰਾਰ, ਭਗਤਨ ਸਦ ਹੈ ਸਾਥਾ। ਦਇਆਧਾਰ ਕਰਮ ਵਿਚਾਰ, ਕਿਰਪਾ ਕਰੇ ਆਪ ਪ੍ਰਭ ਕਿਰਪਨ । ਸ੍ਰਿਸ਼ਟ ਸੰਘਾਰ ਕਰ ਖੁਆਰ, ਬੇਮੁਖਾਂ ਕਲ ਆਏ ਧੜਕਨ । ਬੇਮੁਖਾਂ ਮਨ ਏਹੋ ਰੜਕਨ। ਕਰਨਹਾਰ ਨਦਰ ਕਰੇ ਦੇਵੇ ਤਾਰ, ਬੇਮੁਖ ਬੱਧੇ ਫਾਸ ਲਟਕਨ। ਸ਼ਬਦ ਗੁੰਜਾਰ ਵਿਚ ਸੰਸਾਰ, ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਆਇਆ ਕਲ ਬਖ਼ਸ਼ਣ।

ਦਇਆ ਕੀਨੀ ਦਇਆ ਧਾਰੀ। ਦੇਵੇ ਦਰਸ ਦਾਨ ਗਿਰਧਾਰੀ। ਥਾਨ ਸੁਹਾਇਆ ਪ੍ਰਭ ਆਸਣ ਲਾਇਆ, ਪਰਗਟੇ ਜੋਤ ਨਿਰੰਜਣ ਨਿਰੰਕਾਰੀ। ਸੋਹੰ ਸ਼ਬਦ ਚਲਾਇਆ, ਛੱਡੀ ਦੇਹ ਜੋਤ ਅਟਾਰੀ। ਘਰ ਠਾਂਡੇ ਆਇਆ, ਮਹਾਰਾਜ ਸ਼ੇਰ ਸਿੰਘ ਪੈਜ ਸਵਾਰੀ। ਗੁਰਸਿਖਾਂ ਮਨ ਗੁਰਚਰਨ ਪਿਆਸਾ। ਦੇਵੇ ਦਰਸ ਪ੍ਰਭ ਦਾਸਨ ਦਾਸਾ। ਦੇਵੇ ਦਰਸ ਸ਼ਬਦ ਸੋਹੰ ਭਰਵਾਸਾ। ਮੇਰੀ ਜੋਤ ਅਗੰਮ ਅਪਾਓ, ਤੀਨ ਲੋਕ ਚਰਨ ਧਰਵਾਸਾ । ਖੰਡ ਬ੍ਰਹਿਮੰਡ ਪ੍ਰਭ ਨਦਰ ਚਲਾਵੇ, ਜਨਮ ਗਵਾਵੇ ਬੇਮੁਖ ਕਰ ਹਾਸਾ। ਦਰਸ ਦਿਖਾਵੇ ਹਉਮੇ ਰੋਗ ਜਲਾਵੇ, ਕਲਜੁਗ ਕੀਨੇ ਬੰਦ ਖੁਲਾਸਾ । ਕਲਜੁਗ ਉਲਟਾਵੇ ਸਤਿਗੁਰ ਸਤਿਜੁਗ ਲਾਵੇ, ਸਾਧ ਸੰਗਤ ਵਿਚ ਸਚ ਸ਼ਾਹੁ ਸ਼ਾਬਾਸਾ। ਅਛਲ ਛਲਨ ਪ੍ਰਭ ਛਲ ਕਰ ਆਇਆ। ਛੱਡ ਦੇਹ ਜੋਤ ਸਰੂਪ ਹੋ ਵਿਚ ਜਗਤ ਸਮਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦੇ ਖੇਲ ਰਚਾਇਆ। ਪ੍ਰਭ ਕੀ ਜੋਤ ਉਤਮ ਦੀਆ ਸੋਹੰ ਦੇਵੇ ਜੋਤ ਵਿਚ ਦੇਹ ਜਗਾਇਆ। ਚਲਾਏ ਇਕਰਖ ਇਕ ਰੰਗ ਵਖਾਏ, ਮਹਾਰਾਜ ਸ਼ੇਰ ਸਿੰਘ ਤੇਜ ਸਵਾਇਆ। ਪਰਗਟੀ ਜੋਤ ਆਪ ਪ੍ਰਭ ਗਵਰਾ। ਮੋਰ ਪੰਖ ਪਕਟ ਹੱਥ ਚਵਰਾ। ਬਿਨ ਹਰਿ ਦਰਸ ਅੰਤ ਨਾ ਮਿਲੇ ਕੋਏ ਗੁਰਸਿਖ ਭਇਆ ਗੁਰਸਿਖ ਚਰਨ ਕਵਲਾ। ਮਿਲੇ ਅਬਿਨਾਸ਼ ਜਗਦੀਸ਼ਰ ਦਾਤਾ, ਕਰ ਦਰਸ ਜਿਨਸ ਮਾਨੁਖ ਸਵਰਾ। ਸਾਧ ਗੁਰ ਪੂਰੇ ਸਾਧਿਆ, ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ ਦਵਰਾ। ਗੁਰ ਧਾਮ ਗੁਰ ਆਸਣ ਲਾਇਆ। ਬਲਿਹਾਰ ਜਾਉ ਤਿਨ੍ਹਾਂ ਗੁਰਸਿਖਾਂ ਜਿਨ੍ਹਾਂ ਪ੍ਰਭ ਦਰਸ਼ਨ ਪਾਇਆ। ਹਉਂ ਵਾਰ ਜਾਓ ਤਿਨ੍ਹਾਂ ਗੁਰਮੁਖਾਂ, ਜਿਨ੍ਹ ਰਸਨਾ ਸ਼ੇਰ ਸਿੰਘ ਨਾਉਂ ਗਾਇਆ। ਦਰ ਆਇਆਂ ਦਾਨ ਦੇਵੇ ਭਿਖਾ, ਆਤਮ ਗਿਆਨ ਮਿਲੇ ਰਘੁਰਾਇਆ । ਸੋਹੰ ਸ਼ਬਦ ਮਾਰੇ ਸਭ ਦੁੱਖਾਂ, ਜੁਗ ਚੌਥੇ ਪ੍ਰਭ ਆਣ ਲਿਖਾਇਆ। ਧੰਨ ਧੰਨ ਧੰਨ ਗੁਰਸੰਗਤ ਘਰ ਘਰ ਸੁੱਖਾ, ਪ੍ਰਭ ਪਰਮੇਸ਼ਵਰ ਪਾਇਆ। ਲਾਏ ਬਾਣ ਪ੍ਰਭ ਬੇਮੁਖਾਂ, ਜਿਨ੍ਹਾਂ ਪ੍ਰਭ ਨਾ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਜਮ ਜੰਧਾਰ, ਫੜ ਫੜ ਬਾਹੋਂ ਜਗਤ ਡੁਬਾਇਆ। ਨਿਹਕਲੰਕ ਜੋਤ ਅਵਤਾਰ, ਗੁਰਸਿਖਾਂ ਵਿਚ ਚਰਨ ਬਹਾਇਆ। ਨੈਣ ਤਰਸ ਉਤਰੇ ਮਨ ਤ੍ਰਿਖਾ, ਬਿਮਲ ਸਰੂਪ ਪ੍ਰਭ ਜੋਤ ਪਰਗਟਾਇਆ। ਉਤਮ ਸਿੱਖ ਕਲਜੁਗ ਪ੍ਰਭ ਕੀਏ, ਮਨ ਵਿਖ ਸਭ ਮਾਣ ਗਵਾਇਆ। ਬ੍ਰਹਮਾ ਇੰਦਰ ਫਨਿੰਦਰ ਸ਼ਿਵ ਆਦਿਕ, ਕੁਮੇਰ ਸੁਮੇਰ ਪ੍ਰਭ ਖੇਲ ਮਿਟਾਇਆ। ਧਿਆਨ ਗਿਆਨ ਨਾਮ ਦਰ ਦੀਆ, ਖੰਡ ਸਚ ਸਿੱਖ ਵਡਿਆਇਆ। ਬੇਮੁਖ ਨਿੰਦਕ ਮੁਖ ਦੁਰਾਚਾਰੀ, ਅੰਤਕਾਲ ਮੁਖ ਵਿਸ਼ਟਾ ਪਾਇਆ। ਮਦਿ ਮਾਸੀ ਮਾਨੁਖ ਅਹੰਕਾਰੀ, ਪ੍ਰਭ ਪੂਰੇ ਨਰਕ ਨਿਵਾਸ ਦਵਾਇਆ । ਗੁਰਸਿਖਾਂ ਹੋਇਆ ਆਪ ਪ੍ਰਭ ਸਾਕੀ, ਅੰਮ੍ਰਿਤ ਸਾਚਾ ਜਾਮ ਪਿਲਾਇਆ । ਹਉਮੇ ਤੋੜ ਸੱਚੀ ਸਿੱਖ ਭਾਖੀ, ਕਰ ਕਿਰਪਾ ਨਦਰ ਨਿਹਾਲ ਕਰਾਇਆ। ਕੱਟੀ ਗਲੋਂ

ਆਪ ਜਮ ਫਾਸੀ, ਦੇ ਦਰਸ ਨਿਹਾਲ ਕਰਾਇਆ। ਬੇਮੁਖ ਨਾ ਜਾਣੇ ਬੈਠਾ ਘਟ ਘਟ ਵਾਸੀ, ਮਹਾਰਾਜ ਸ਼ੇਰ ਸਿੰਘ ਰਘੁਰਾਇਆ। ਗੁਣ ਗਾਵੋ ਰਸਨਾ ਰਸਾਇਣ । ਮਿਲੇ ਪ੍ਰਭ ਪੂਰਨ ਅਬਿਨਾਸ਼ੀ, ਨਿਹਕਲੰਕ ਭਗਤ ਪਰਾਇਣ। ਗੁਰਸਿਖ ਵਾਸ ਕਰੇ ਖੰਡ ਸਚ ਪ੍ਰਭ ਵਾਸੀ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਚਰਨ ਲਾ ਸਿੱਖ ਰਹਿਰਾਸੀ । ਵਕ਼ਤ ਅਨਮੋਲ ਪ੍ਰਭ ਅਨਮੁਲੜਾ ਲਾਇਆ। ਸ੍ਰਿਸ਼ਟੀ ਡੋਬੇ ਕਰ ਅਨਭੋਲ, ਗੁਰਸਿਖਾਂ ਬਾਂਹੋਂ ਪਕੜ ਜਗਾਇਆ। ਕਲਜੁਗ ਤੋਲਿਆ ਪੂਰੇ ਤੋਲ, ਬਾਣ ਸੋਹੰ ਲਾ ਜਗਤ ਭੁਲਾਇਆ। ਗੁਰਸਿਖ ਲਏ ਪ੍ਰਭ ਜਗਤ ਵਿਰੋਲ, ਕਰ ਕਿਰਪਾ ਵਿਚ ਚਰਨ ਬਹਾਇਆ। ਬੈਠਾ ਵਿਚ ਆਪ ਅਡੋਲ, ਨਾ ਪ੍ਰਭ ਡੋਲੇ ਨਾ ਕਿਸੇ ਡੁਲਾਇਆ। ਈਸ਼ਰ ਵਾਕ਼ ਸਦਾ ਸਚ ਬੋਲ, ਜੋਤ ਸਰੂਪ ਜਗਤ ਭੁਲਾਇਆ। ਸਾਧ ਸੰਗਤ ਪ੍ਰਭ ਸਦਾ ਹੈ ਮੌਲ, ਗੁਰਸਿਖਾਂ ਪ੍ਰਭ ਸਮਾਂ ਸੁਹਾਇਆ। ਬਾਸ਼ਕ ਉਪਰ ਰੱਖੀ ਧੌਲ, ਤਸ਼ਕ ਸੇਜ ਪ੍ਰਭ ਆਸਣ ਲਾਇਆ। ਵਿਚ ਆਕਾਸ਼ ਜਗੇ ਜੋਤ, ਜੋਤ ਸਰੂਪ ਪ੍ਰਭ ਡਗਮਗਾਇਆ। ਵਿਚ ਮਾਤ ਹੋਏ ਪਰਕਾਸ਼, ਕਲਜੁਗ ਘਨਕਪੁਰ ਪ੍ਰਭ ਭਾਗ ਲਗਾਇਆ। ਸਿਮਰ ਸਵਾਸ ਹੋਏ ਅੰਧ ਵਿਨਾਸ, ਸਚ ਆਸਣ ਪ੍ਰਭ ਡੇਰਾ ਲਾਇਆ। ਗੁਰਸਿਖ ਮਿਲ ਕਵਲ ਬਿਗਾਸਨ, ਜਿਨ ਘਰ ਪਰਗਟੇ ਆਪ ਰਘੁਰਾਇਆ । ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਹੋਏ ਦਾਸਨ, ਜੋਤ ਸਰੂਪ ਜਿਸ ਗੁਰ ਪਰਗਟਾਇਆ। ਗੁਰਸਿਖ ਜਾਣੇ ਕੋਏ ਗੁਰ ਕਾ ਰੰਗ। ਗੁਰਸਿਖ ਜਾਣੇ ਪ੍ਰਭ ਸਦਾ ਅਭੰਗ । ਗੁਰਸਿਖ ਹੋਏ ਨਾ ਕਲਜੁਗ ਨੰਗ। ਸ਼ਬਦ ਸਰੂਪ ਪ੍ਰਭ ਸ੍ਰਿਸ਼ਟ ਘਾਈ ਜੰਗ। ਦੇਵੇ ਦਰਸ ਆਪ ਪ੍ਰਭ, ਸਾਧ ਸੰਗਤ ਮਨ ਚਾੜ੍ਹੇ ਰੰਗ। ਕਰ ਕਿਰਪਾ ਪ੍ਰਭ ਖੇਲ ਕਰਾਈ, ਸਿੱਖ ਦੁੱਖੜੇ ਕੀਨੇ ਭੰਗ। ਰਾਓ ਮਿਟਾਵੇ ਮਾਣ ਰੰਕਾ ਸਾਜਿਆ। ਸੱਚਾ ਸੁਹਾਏ ਥਾਉਂ ਜਿਥੇ ਪ੍ਰਭ ਸਾਜਿਆ। ਗਏ ਸਭ ਪਸਾਉ ਮਿਲੇ ਗ਼ਰੀਬ ਨਿਵਾਜਿਆ। ਨਿਹਕਲੰਕ ਅਗੰਮ ਅਥਾਹੋ, ਲਓ ਦਾਨ ਸਿੱਖੋ ਖੁਲ੍ਹੇ ਦਰਵਾਜਿਆ। ਹੋਏ ਸ਼ਬਦ ਗੁੰਜਾਰ, ਮਨ ਵੱਜੇ ਅਨਹਦ ਵਾਜਿਆ। ਪੂਰੀ ਕਰੋ ਵਿਚਾਰ, ਬੈਠਾ ਸਚ ਸ਼ਾਹੋ ਰਾਜਨ ਰਾਜਿਆ। ਸਰਬ ਸ੍ਰਿਸ਼ਟ ਜੋਤ ਆਕਾਰ, ਮਾਇਆ ਰੂਪ ਜਗਤ ਇਹ ਸਾਜਿਆ। ਕਲਜੁਗ ਪਰਗਟਿਆ ਲੈ ਅਵਤਾਰ, ਸਭ ਤੋਂ ਵੱਡਾ ਸ਼ੇਰ ਸਿੰਘ ਮਹਾਰਾਜਿਆ । ਤਾਰੇ ਤਾਰਨਹਾਰ, ਪ੍ਰਭ ਗੁਰਸਿਖ ਤਾਰੇ। ਕਰੇ ਜੋਤ ਆਕਾਰ, ਪ੍ਰਭ ਜੋਤ ਕ੍ਰਿਸ਼ਨ ਮੁਰਾਰੇ। ਜਾਮਾ ਲਿਆ ਧਾਰ, ਪੁਰਖ ਅਪਰ ਅਪਾਰੇ। ਵਰਤੇ ਰੰਗ ਕਰਤਾਰ, ਹੁਕਮ ਸਤਿ ਸਰਕਾਰੇ। ਨਿਰਧਨ ਦੇਵੇ ਤਾਰ, ਸਰਧਨ ਘਰ ਮੁਰਾਰੇ। ਭੁੱਖਿਆਂ ਦੇ ਆਹਾਰ, ਕਲੇਸ਼ ਕੱਟੇ ਸਾਰੇ। ਗੁਰਪੁਰਬ ਮਨਾ ਅਪਾਰ, ਬੈਠ ਅਪਾਰ ਸਚ ਸ਼ਾਹੋ ਦਵਾਰੇ। ਲਿਆ ਜਨਮ ਸਵਾਰ, ਭਵਜਲ ਉਤਰੇ ਪਾਰੇ। ਪ੍ਰਭ ਅੰਮ੍ਰਿਤ ਬਰਖੇ ਕਿਰਪਾ ਧਾਰ, ਸ਼ਬਦ ਬਰਖੇ ਜਿਉਂ ਬੁੰਦਾਰੇ। ਸਤਿ ਪੁਰਖਾ ਮਿਲੇ ਆਪ ਨਰਾਇਣ, ਡੁੱਬਦੇ ਕਲਜੁਗ ਪਾਰ ਉਤਾਰੇ। ਗੁਰਮੁਖ ਸਚ ਸਲਾਹਿਣ, ਜਿਨ ਮਿਲਿਆ ਹਰਿ ਹਰਿ ਦਵਾਰੇ। ਮਹਾਰਾਜ ਸ਼ੇਰ ਸਿੰਘ ਜਾਉ ਸਦ ਸਦ ਸਦ ਬਲਿਹਾਰੇ। ਜਾਉ ਬਲਿਹਾਰ ਜਿਨ ਜੋਤ ਦੀਪਕ ਬਾਲਿਆ। ਵਿਛੜੇ ਲਏ ਮਿਲਾਏ, ਅਚਰਜ ਖੇਲ ਦਿਖਾਲਿਆ। ਵਿਛੜ ਕਦੇ ਨਾ ਜਾਏ, ਜਿਨ ਸਿਰ ਹੱਥ ਟਿਕਾ ਲਿਆ। ਗੁਰਸਿਖਾਂ ਹੋਵੇ ਸਹਾਏ, ਬਾਂਹੋਂ ਪਕੜ ਪਾਰ ਲੰਘਾ ਲਿਆ। ਬੇਮੁਖਾਂ ਕੋਏ ਨਾ ਥਾਂਏ, ਮਾਨਸ ਜਨਮ ਬਿਰਥਾ ਗਵਾ ਲਿਆ। ਮਹਾਰਾਜ ਸ਼ੇਰ ਸਿੰਘ ਵਸੇ ਹਰ ਥਾਏਂ, ਜਿਸ ਰਸਨਾ ਗਾਇਆ ਤਿਸ ਵਿਚੋਂ ਪਾ ਲਿਆ। ਰਸਨਾ ਜਪ ਰਾਮ ਰਸਾਇਣ। ਸਿਮਰਤ ਸੋਹੰ ਦੁੱਖ ਨਾ ਪੈਣ। ਆਤਮ ਜੋਤ ਪੇਖੇ ਦਰਸ ਗੁਰ ਨੈਣ। ਗੁਰ ਕੇ ਸ਼ਬਦ ਮੀਠਾ ਸੁੱਖ ਬੈਣ। ਕਲਜੁਗ ਤਾਰੇ ਜਾਮਾ ਦੈਣ । ਸ੍ਰਿਸ਼ਟ ਵਹਾਈ ਉਲਟੇ ਵਹਿਣ।

ਗੁਰਸਿਖਾਂ ਦੀਆ ਸੋਹੰ ਨਾਮ ਸੁਖੈਣ। ਮਹਾਰਾਜ ਸ਼ੇਰ ਸਿੰਘ ਦਰਸ ਕਰ ਸਰਬ ਤਰ ਜਾਇਣ। ਪ੍ਰਭ ਦਰਸ਼ਨ ਕੋਈ ਵਿਰਲਾ ਪਾਏ। ਪ੍ਰਭ ਦਰਸ ਕਰ ਸਿੱਖ ਬਿਗਸਾਵੇ। ਮਨ ਹਰਸ ਸਰਬ ਮਿਟ ਜਾਵੇ। ਨਾਮ ਸੋਹੰ ਰਸਨਾ ਜੋ ਗਾਵੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦਰਸ ਦਿਖਾਵੇ। ਪ੍ਰਭ ਕਾ ਦਰਸ਼ਨ ਉਤਮ ਨਿਆਰਾ। ਗੁਰਮੁਖ ਬੂਝੇ ਕਰ ਵਿਚਾਰਾ। ਅੰਮ੍ਰਿਤ ਬਰਖੇ ਜਿਉਂ ਜਲ ਧਾਰਾ। ਨਿਜਾਨੰਦ ਸੁਖ ਮਿਲੇ ਅਪਾਰਾ। ਤਰਨਤਾਰਨ ਆਪ ਕਰਤਾਰਾ। ਸਾਧ ਸੰਗਤ ਹਰਿ ਦਰਸ ਭੰਡਾਰਾ। ਦੇਵੇ ਦਰਸ ਵਿਚ ਕਲ ਮਝਾਰਾ। ਮਹਾਰਾਜ ਸ਼ੇਰ ਸਿੰਘ ਸਰਬ ਦਾਤਾਰਾ । ਗੁਰਦਰ ਆਏ ਨਾਉਂ ਗੁਰ ਪਾਓ। ਗੁਰਦਰ ਆਏ ਸੋਹੰ ਨਾਉਂ ਰਸਨਾ ਗਾਓ। ਗੁਰਦਰ ਆਏ ਚਰਨਕਵਲ ਸੰਗ ਬਿਗਸਾਓ। ਗੁਰਦਰ ਆਏ ਕਰ ਦਰਸ ਆਤਮ ਜੋਤ ਜਗਾਓ। ਗੁਰਦਰ ਆਏ ਕਾਇਆ ਅੰਧਿਆਰ ਅੰਧ ਚੁਕਾਓ। ਗੁਰਦਰ ਆਏ ਗੁਰ ਕਾ ਸ਼ਬਦ ਮਨ ਵਸਾਓ। ਗੁਰਦਰ ਆਏ ਅਮੋਲਕ ਨਾਉਂ ਰਸਨਾ ਗੁਰ ਗਾਓ । ਗੁਰਦਰ ਆਏ ਦੁੱਖ ਦਲਿਦਰ ਸਰਬ ਗਵਾਓ । ਗੁਰਦਰ ਆਏ, ਚੰਦਨ ਵਾਂਗ ਸਦਾ ਮਹਿਕਾਓ। ਗੁਰਦਰ ਆਏ ਭਿੰਨੀ ਰੈਣ ਭਿੰਨੜੀ ਹੋ ਜਾਓ। ਗੁਰਦਰ ਆਏ ਜੋਤ ਸਰੂਪ ਸੰਗ ਜੋਤ ਮਿਲਾਓ। ਗੁਰਦਰ ਆਏ ਕਾਇਆ ਕਪਟ ਵਿਕਾਰ ਤਜਾਓ। ਗੁਰਦਰ ਆਏ ਚੰਦ ਸੂਰਜ ਗੁਰਸਿਖ ਬਣ ਜਾਓ। ਗੁਰਦਰ ਆਏ ਕਰ ਦਰਸ ਅਗਿਆਨ ਗਵਾਓ। ਗੁਰਦਰ ਆਏ ਕਰ ਦਰਸ ਮਹਾਰਾਜ ਸ਼ੇਰ ਸਿੰਘ ਵਿਚ ਸਮਾਓ। ਜੋਤ ਸਰੂਪ ਪ੍ਰਭ ਗੁਰ ਵਿਚ ਸਿੱਖ ਸਮੀਪਿਆ। ਕਿਰਪਾ ਕਰੇ ਆਪ ਕਰਤਾਰ, ਕਰੇ ਪਤਤ ਪੁਨੀਤਿਆ। ਇਹ ਵਿਹਾਰ ਸੱਚੀ ਸਰਕਾਰ, ਜੁਗੋ ਜੁਗ ਚਲੇ ਪ੍ਰਭ ਰੀਤਿਆ। ਫੇਰ ਹੋਵੇ ਖੁਆਰ, ਵਕ਼ਤ ਨਾ ਆਏ ਸਮਾਂ ਇਹ ਬੀਤਿਆ। ਨਿਹਕਲੰਕ ਲੈ ਅਵਤਾਰ, ਸ਼ਬਦ ਰੂਪ ਸਮਾਂ ਏਹ ਜੀਤਿਆ। ਦੇਵੇ ਭਗਤ ਭੰਡਾਰ, ਸੋਹੰ ਨਾਉਂ ਅਤੀਤਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਰੇ ਵਿਹਾਰ ਜਿਉਂ ਗੁਰ ਕੀ ਰੀਤਿਆ। ਗਣ ਗੰਧਰਬ ਪ੍ਰਭ ਸਰਬ ਸੁਖ ਵਾਸੀ। ਤੀਨ ਲੋਕ ਪ੍ਰਭ ਚਰਨ ਕੀ ਦਾਸੀ। ਧੰਨ ਧੰਨ ਧੰਨ ਗੁਰਸਿਖ ਜਿਨ ਸੇਵਿਆ ਆਤਮ ਰਾਸੀ। ਕਰੇ ਆਤਮ ਪਰਸੰਨ, ਅੰਤ ਕਾਲ ਤੋੜੇ ਜਮ ਫਾਸੀ। ਮਹਾਰਾਜ ਸ਼ੇਰ ਸਿੰਘ ਦੇਵੇ ਸਿੱਖ ਤਾਰ, ਕਲਜੁਗ ਆਇਆ ਘਨਕਪੁਰ ਵਾਸੀ। ਕੁਮੇਰ ਕਰੇ ਪ੍ਰਭ ਜਗਤ ਖੁਆਰੀ, ਚੇਤ ਸਿੰਘ ਬਣਿਓ ਜਗਤ ਭੰਡਾਰੀ। ਗੁਰ ਦਰ ਮਿਲੇ ਸੱਚੀ ਸਿਕਦਾਰੀ। ਪੂਰੇ ਸਿੱਖ ਜਾਉ ਬਲਿਹਾਰੀ। ਗੁਰਚਰਨ ਲਾਗ ਜਿਨ ਕੁਲ ਸੁਧਾਰੀ। ਪੂਤ ਸਵਰਨ ਬਣਿਆ ਧੁਰ ਦਰਬਾਰੀ। ਮੰਗੇ ਦਾਨ ਕਰ ਨਿਮਸਕਾਰੀ। ਦੇਵੇ ਦਾਤ ਬਣਾਏ ਜਗਤ ਭੰਡਾਰੀ । ਖੰਡ ਸਚ ਹੋਵੇ ਜੈ ਜੈ ਜੈਕਾਰੀ। ਸੋਹੰ ਦੇਵੇ ਸ਼ਬਦ ਬਿਉਹਾਰੀ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਗੁਰਸਿਖਾਂ ਦੀ ਜਿਨ ਪੈਜ ਸਵਾਰੀ । ਪੂਜੋ ਚਰਨ ਕਵਲ ਗੁਰ ਸੂਰਾ। ਬਚਨ ਲਿਖਾਏ ਸਰਬ ਭਰਪੂਰਾ। ਸਿੱਖ ਅਡੋਲ ਜਿਉਂ ਕੋਹਤੂਰਾ। ਪ੍ਰਭ ਕਾ ਨਾਮ ਆਤਮ ਸੁਖ ਸਰੂਰਾ । ਨਿਹਕਲੰਕ ਗੁਰਸਿਖ ਨੇੜ ਨਾ ਜਾਣੋ ਦੂਰਾ। ਬੇਮੁਖਾਂ ਕਾ ਕੀਨਾ ਚੂਰਾ । ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਲਾਹੇ ਸਗਲ ਵਸੂਰਾ । ਸਗਲ ਸਮਰਥ ਕਲ ਧਾਰੇ। ਚੰਚਲ ਕਾਇਆ ਜਿਤ ਵਸੇ ਰਾਮ ਮੁਰਾਰੇ। ਅਨੰਦ ਨਿਰਮਲ ਨਿਜ ਘਰ ਵਸੇ ਨਿਹਕਲੰਕ ਲੈ ਅਵਤਾਰੇ। ਲੈ ਅਵਤਾਰ ਕਰੇ ਜਗਤ ਅਧਾਰ, ਨਾ ਕੋਇ ਪਾਏ ਸਾਰ, ਬੇਮੁਖ ਦਰ ਪ੍ਰਭ ਪਰੇ ਦੁਰਕਾਰੇ। ਗੁਰਸਿਖਾਂ ਮਿਲਿਆ ਚਰਨ ਪਿਆਰ, ਦੇ ਦਰਸ ਪ੍ਰਭ ਪਾਰ ਉਤਾਰੇ। ਪੰਚਮ ਜੇਠ ਮਾਤ ਵੱਜੀ ਵਧਾਈ, ਆਇਆ ਅਚੁਤ ਪਾਰਬ੍ਰਹਮ ਨਿਹਤਾਰੇ। ਖੇਲ ਕੀਆ ਅਤ ਨਿਆਰਾ, ਦੇਵੇ ਦਰਸ ਸੰਤਨ ਰੈਣਾਰੇ। ਕਰੇ ਦਰਸ ਸੰਤ ਨਿਰਾਲਮ,

ਅੰਮ੍ਰਿਤ ਝਿਰਨਾ ਨਿਝਰ ਝਿਲਾਰੇ। ਕਵਲ ਬੂੰਦ ਮਿਲ ਖੇਲ ਖਿਲਾਇਆ, ਖੋਲ੍ਹ ਕਪਾਟ ਦੇ ਪ੍ਰਭ ਦਸਮ ਦਵਾਰੇ। ਪਰਗਟੇ ਅਬਿਨਾਸ਼ ਸੰਤਨ ਕੀਨਾ ਦਾਸ, ਦੇਵੇ ਦਰਸ ਜਿਉਂ ਕ੍ਰਿਸ਼ਨ ਮੁਰਾਰੇ। ਮਨੀ ਸਿੰਘ ਸ਼ਾਬਾਸ, ਜੋ ਚਲ ਆਇਆ ਪ੍ਰਭ ਦਰਬਾਰੇ। ਕਰ ਦਰਸ ਮਨ ਹੋਏ ਤ੍ਰਿਪਤਾਸ, ਖੱਬਾ ਚਰਨ ਕਵਲ ਪ੍ਰਭ ਝਾੜੇ। ਨੇਤਰ ਨੀਰ ਪ੍ਰਭ ਸੋਮਾ, ਪ੍ਰਭ ਮਿਲਿਆ ਅਗੰਮ ਅਪਾਰੇ। ਭੂਰੀ ਕਾਲੀ ਮਿਲਿਆ ਕਲਧਾਰੀ, ਸੋਹੰ ਸ਼ਬਦ ਚਲੇ ਗੁੰਜਾਰੇ। ਨੈਣੀ ਪੇਖਿਆ ਸੱਚਾ ਸਤਿਗੁਰ, ਸਚ ਕਰ ਵੇਖਿਆ ਰਸਨਾ ਬੋਲੇ ਹਉ ਵਾਰੇ ਵਾਰੇ । ਮੰਗੇ ਦਾਨ ਰੱਖੋ ਸਰਨਾਈ, ਬਿਰਧ ਅਵਸਥਾ ਢਹਿ ਪਿਆ ਦਵਾਰੇ। ਬਾਲ ਸਰੂਪ ਬਾਲ ਤੇਰੀ ਲੀਲ੍ਹਾ, ਮੈਂ ਅਨਭੋਲ ਤੇਰੇ ਸ਼ਬਦ ਬੁਲਾਰੇ। ਮੈਂ ਕੁਛ ਨਾ ਜਾਣਾ, ਤੇਰਾ ਰੂਪ ਨਾ ਪਛਾਣਾ, ਰੰਗ ਰੰਗ ਰੰਗ ਕਰੇ ਕਰਤਾਰੇ। ਦਰਸ਼ਨ ਪਾਇਆ ਮਨ ਤ੍ਰਿਪਤ ਕਰਾਇਆ, ਰਸਨਾ ਉਚਰੇ ਮਹਾਰਾਜ ਸ਼ੇਰ ਸਿੰਘ ਨਿਰੰਕਾਰੇ ਨਿਰੰਕਾਰੇ। ਸੰਤਨ ਆਇਆ ਸਚਖੰਡ ਦਵਾਰੇ। ਦੀਨੀ ਦਾਤ ਪ੍ਰਭ ਅਪਰ ਅਪਾਰੇ। ਸ਼ਬਦ ਚਲਾਏ ਸਦਾ ਧੁਨਕਾਰ, ਮਾਣੇ ਰੰਗ ਸਚ ਸ਼ਾਹੋ ਭਤਾਰ। ਕਲਮ ਚਲਾਏ ਕਰੇ ਸ੍ਰਿਸ਼ਟ ਮਾਰ। ਪੂਰਾ ਸਤਿਗੁਰ ਸਦ ਸਦ ਰਸਨ ਉਚਾਰ। ਮੈਂ ਮੁਗਧ ਅੰਞਾਣ ਤੂੰ ਪ੍ਰਭ ਦੇਵੇਂ ਤਾਰ। ਮਹਾਰਾਜ ਸ਼ੇਰ ਸਿੰਘ ਦਰ ਤੇਰਾ ਪਾਇਆ, ਬੋਲੇ ਮਨੀ ਸਿੰਘ ਮੁਖੋਂ ਬਾਰ ਬਾਰ ਬਾਰ। ਦਰ ਪਾਇਆ ਬਣ ਦਰਵੇਸ ਮੈਂ। ਦਰ ਤੇਰਾ ਸਾਚਾ, ਜੋਤ ਸਰੂਪ ਜੋਤ ਪਰਵੇਸ਼ ਮੇਂ। ਸੋਹੰ ਸ਼ਬਦ ਤੇਰੀ ਧੁਨਕਾਰ, ਚਲੇ ਦੇਸ ਦੇਸ ਮੇਂ। ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ, ਵੇਖਾਂ ਮੈਂ ਫ਼ਕੀਰੀ ਭੇਸ ਮੇਂ। ਚਰਨ ਸੰਗ ਰੱਖ ਪਿਆਰ, ਦੋਏ ਜੋੜ ਕਰਾਂ ਆਦੇਸ ਮੈਂ।

ਈਸ਼ਰ ਗੁਰ ਗੁਰ ਈਸ਼ਰ ਆਪਣਾ ਆਪ ਉਪਾਇਆ। ਮਿਲ ਪੰਚਮ ਹਰਿ ਪ੍ਰਭ ਖੇਲ ਰਚਾਇਆ। ਧੰਨ ਧੰਨ ਇਹਦੀ ਵਡਿਆਈ, ਜਿਸ ਪ੍ਰਭ ਦਰਸ਼ਨ ਪਾਇਆ। ਗੁਰ ਪੂਰੇ ਪੰਚਮ ਦੇ ਵਡਿਆਈ, ਗੁਰਸਿਖਾਂ ਸਿੱਖ ਵਡਿਆਇਆ। ਪੁਸ਼ਪ ਵਰਖਾ ਕਰ, ਸਚ ਦਰਬਾਰ ਸਿੱਖ ਦਰਸਾਇਆ। ਉਤਮ ਮਿਲੇ ਦਰ, ਧਰਨੀ ਧਰ ਈਸ਼ਰ ਘਰ ਆਇਆ। ਘਰ ਮਿਲਿਆ ਸਾਚਾ ਹਰੀ ਹਰਿ, ਜਿਸ ਰੰਗ ਨਾਮ ਸੋਹੰ ਚੜ੍ਹਾਇਆ । ਸਿੱਖਾਂ ਦੇ ਧਰਵਾਸ ਸਚ ਸ਼ਬਦ ਅਲਾਇਆ। ਬਖ਼ਸ਼ੇ ਬਖ਼ਸ਼ਣਹਾਰ, ਸਦ ਬਖ਼ਸ਼ਿੰਦ ਬਖ਼ਸ਼ਣ ਆਇਆ। ਪੁਸ਼ਪ ਮਾਲਾ ਪ੍ਰਭ ਦੇਵੇ ਹਾਰ, ਚੇਤ ਸਿੰਘ ਸਿਰ ਸਿਹਰਾ ਲਾਇਆ। ਵਡਿਭਾਗੀ ਏ ਵਡਭਾਗ, ਭਗਤ ਭਗਤ ਭਗਤ ਦਰ ਸੁਹਾਇਆ। ਦੇਵੇ ਸੱਚੀ ਦਾਤ, ਸਚ ਵਕ਼ਤ ਪ੍ਰਭ ਸਚ ਸੁਹਾਇਆ। ਮਹਾਰਾਜ ਸ਼ੇਰ ਸਿੰਘ ਰੱਖੇ ਹੱਥ, ਗੁਰਸਿਖਾਂ ਮਿਲ ਪ੍ਰਭ ਦਰਸ਼ਨ ਕਰਿਆ। ਕਰ ਦਰਸ ਤਨ ਮਨ ਠਰਿਆ। ਜੋਤ ਸਰੂਪ ਪ੍ਰਭ ਵਿਚ ਵਸਰਿਆ। ਧਿਆਨ ਗਿਆਨ ਨਿਧਾਨ ਪ੍ਰਭ ਦੇਵੇ ਆਸਾ ਵਰਿਆ। ਸੁਜਾਨ ਪ੍ਰਭ ਸਿੱਖ ਗੁਰਚਰਨ ਲਗ ਜਾਣ, ਗੁਰਸਿਖ ਜਗ ਦੁਤਰ ਤਰਿਆ। ਭਗਤ ਭਗਵਾਨ ਅੰਤ ਇਕ ਹੋ ਜਾਣ, ਜੋਤ ਸਰੂਪ ਜੋਤ ਰੰਗ ਕਰਿਆ। ਸ਼ਬਦ ਸਚ ਬਖਾਨ, ਰਸਨਾ ਗਾਓ ਗੁਣੀ ਨਿਧਾਨ, ਦੇ ਪਰਸਾਦ ਦੁੱਖ ਨਿਵਰਿਆ। ਮੂਰਖ ਮੁਗਧ ਭੁੱਲਾ ਅੰਞਾਣ, ਮਹਾਰਾਜ ਸ਼ੇਰ ਸਿੰਘ ਪਰਗਟੇ ਜਾਣੀ ਜਾਣ, ਦੇਖ ਦੇਖ ਦੇਖ ਗੁਰਸਿਖ ਵਰਿਆ। ਕਰੋ ਨਿਮਸਕਾਰ ਗੁਰਚਰਨ ਸਰੇਵੋ। ਆਪਣਾ ਆਪ ਗੁਰ ਅੱਗੇ ਧਰੇਵੋ। ਮੇਰੇ ਸੇਵਾਦਾਰ ਸਰਬ ਗੁਣ ਮੇਵੋ। ਮਿਲਿਆ ਵਿਸ਼ਨੂੰ ਭਗਵਾਨ ਅਲਖ ਅਭੇਵੋ। ਸੋਹੰ ਸ਼ਬਦ ਨਿਰਬਾਣ ਸਿਮਰੋ ਸਭ ਦੇਵੀ ਦੇਵੋ। ਗੁਰਸਿਖਾਂ ਇਹ ਥਾਨ ਸੁਹਾਇਆ, ਜਗਾਵੇ ਜੋਤ ਆਪ ਪ੍ਰਭ ਜੋਤੀ। ਗੁਰਸਿਖ ਪਕੜ ਹਾਰ ਪਰੋਇਆ, ਕਲਜੁਗ ਮੇਲੇ ਸਿੱਖ ਜਗ

ਮੋਤੀ। ਅਚਰਜ ਖੇਲ ਕਰੇ ਅਪਰੰਪਰ, ਪ੍ਰਭ ਕੀ ਕਲਾ ਜੋਤ ਸਰੋਤੀ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਗੁਰਸਿਖਾਂ ਸਿਰ ਫੁੱਲ ਬਰਖਾ ਹੋਤੀ। ਫੂਲਨ ਕੀ ਬਰਖਾ ਬਰਖਾਵੇ। ਚਤੁਰਭੁਜ ਚਰਨ ਸੰਗ ਸੰਗਤ ਤਰਾਵੇ। ਦੇਵੇ ਸੱਚਾ ਧਾਮ, ਵਿਚ ਨਿਵਾਸ ਬੈਕੁੰਠ ਦਿਵਾਵੇ। ਜਿਥੇ ਜੋਤ ਪਰਕਾਸ਼, ਬਿਨ ਬਾਤੀ ਬਿਨ ਤੇਲ ਜਗਾਵੇ। ਓਥੇ ਹੋਏ ਪ੍ਰਭ ਪਰਕਾਸ਼, ਉਨੰਜਾ ਪਵਣ ਸਿਰ ਛਤਰ ਝੁਲਾਵੇ। ਰਵ ਸਸ ਸੀਸ ਚਰਨ ਝੁਕਾਵੇ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਜੋਤ ਲੀਆ ਜਗਤ ਅਵਤਾਰਾ। ਜਲ ਥਲ ਮਈਅਲ ਪਸਰਿਆ ਪਸਾਰਾ। ਬੇਮੁਖ ਰੋੜ੍ਹੇ ਨਰਕ ਮਝਾਰਾ। ਗੁਰਸਿਖ ਉਤਰੇ ਕਰ ਦਰਸ ਚਰਨਾਰਾ। ਕਰੋ ਨਿਮਸਕਾਰ ਮਹਾਰਾਜ ਸ਼ੇਰ ਸਿੰਘ ਪਰਗਟਿਆ ਨਰ ਅਵਤਾਰਾ। ਅਚਰਜ ਕਲਾ ਕਲਜੁਗ ਵਰਤਾਈ। ਸਾਧ ਸੰਗਤ ਪ੍ਰਭ ਜੋਤ ਪਰਗਟਾਈ। ਅਨੰਦ ਬਿਨੋਦ ਰਵ ਰਿਹਾ ਸਰਬ ਠਾਂਈ। ਸਾਰੰਗ ਧਰ ਗੋਪਾਲ ਮੁਖ ਭਨੀ, ਜਿਸ ਨੇ ਸਾਰੀ ਸ੍ਰਿਸ਼ਟ ਭੁਲਾਈ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਚਾਰ ਕੁੰਟ ਪਏ ਦੁਹਾਈ। ਗੁਰਸਿਖੋ ਰੰਗ ਮਾਣੋ ਪ੍ਰਭ ਪਰਮੇਸ਼ਰਾ । ਗੁਰ ਚਰਨ ਧਰੋ ਧਿਆਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਣੋ ਘਰ ਮਿਲਿਆ ਪ੍ਰਭ ਪਰਮੇਸ਼ਰਾ।

੧੩ ਮਾਘ ੨੦੦੭ ਬਿਕ੍ਰਮੀ ਦਰਸ਼ਨ ਸਿੰਘ ਲਲੀਆ ਵਾਲੇ ਦੇ ਗ੍ਰਹਿ ਦਿੱਲੀ

ਭਗਤ ਵਛਲ ਨਾਥ ਨਰਾਇਣ। ਭਗਤ ਜਨ ਘਰ ਆਏ ਦਰਸ਼ਨ ਪਾਇਣ। ਬੇਮੁਖ ਦਰ ਤੇ ਧੱਕੇ ਖਾਇਣ । ਗੁਰਸਿਖ ਪ੍ਰੀਤ ਗੁਰਚਰਨ ਲਗਾਇਣ। ਦੁਸ਼ਟ ਦੁਰਾਚਾਰ ਪ੍ਰਭ ਨਸ਼ਟ ਕਰਾਇਣ। ਸੋਹੰ ਸ਼ਬਦ ਸਤਿ ਪੁਰਖ ਸਦ ਰਸਨੀ ਰਸਾਇਣ। ਕਲਜੁਗ ਪਰਗਟਿਓ ਮਹਾਰਾਜ ਸ਼ੇਰ ਸਿੰਘ ਭਗਤ ਤਰਾਇਣ। ਗੁਰਸਿਖਾਂ ਦਰ ਪ੍ਰਭ ਆਪ ਪਛਾਤਾ। ਕਲਜੁਗ ਮਿਲਿਆ ਪੁਰਖ ਬਿਧਾਤਾ। ਸੁਰਤ ਸ਼ਬਦ ਵਡ ਗਿਆਨ ਗਿਆਤਾ। ਧੰਨ ਧੰਨ ਧੰਨ ਗੁਰਸਿਖ ਮਹਾਰਾਜ ਸ਼ੇਰ ਸਿੰਘ ਜਿਨ ਆਪ ਪਛਾਤਾ। ਜੋਤ ਸਰੂਪ ਪ੍ਰਭ ਕਲਜੁਗ ਆਇਆ। ਨਿਹਕਲੰਕ ਦਰ ਗੁਰਸਿਖ ਮਾਣਿਆਂ। ਧੰਨ ਧੰਨ ਗੁਰਸਿਖ ਚਰਨ ਗੁਰ ਸੇਵ ਕਮਾਣਿਆਂ। ਕਲਜੁਗ ਤਾਰਿਆ ਪ੍ਰਭ ਪੂਰਨ ਸਿਖ, ਹਰਿ ਰੰਗ ਜਿਸ ਆਤਮ ਮਾਣਿਆਂ। ਕਲਜੁਗ ਤਾਰੇ ਪ੍ਰਭ ਅੰਤਰਜਾਮੀ। ਜੋਤ ਜਗਾਵੇ ਗੁਰ ਸੱਚੇ ਧਾਮੀ। ਜੋਤ ਸਰੂਪ ਭਗਤ ਵਛਲ ਆਪ ਨਿਹਕਾਮੀ। ਕਲਜੁਗ ਲਿਉ ਅਵਤਾਰ, ਮਹਾਰਾਜ ਸ਼ੇਰ ਸਿੰਘ ਜਗਤ ਸਵਾਮੀ। ਕਲਜੁਗ ਅਚਰਜ ਖੇਲ ਆਪ ਪ੍ਰਭ ਕਰਤਾ। ਦੇ ਦਰਸ ਦੁੱਖ ਸਭ ਹਰਤਾ। ਬੇਮੁਖ ਦਰ ਤੇ ਦੁੱਖ ਰਹੇ ਭਰਤਾ । ਜੋਤ ਸਰੂਪ ਪਰਗਟਿਓ ਮਹਾਰਾਜ ਸ਼ੇਰ ਸਿੰਘ ਕਰਤਾ। ਜੋਤ ਸਰੂਪ ਪ੍ਰਭ ਜਗਤ ਪਰਕਾਸ਼ਿਓ। ਕਲਜੁਗ ਅੰਧਿਆਰ ਵੇਖੇ ਜਗਤ ਤਮਾਸਿਓ। ਗੁਰਸਿਖ ਗੁਰ ਚਰਨ ਪਿਆਰ, ਸਚ ਸ਼ਾਹ ਪਾਏ ਅਬਿਨਾਸ਼ਿਓ। ਧੰਨ ਧੰਨ ਮਹਾਰਾਜ ਸ਼ੇਰ ਸਿੰਘ ਜਿਨ ਤਾਰੇ ਗੁਰਸਿਖ, ਜਿਉਂ ਚੰਦਨ ਪਰਭਾਸਿਓ। ਗੁਰਸਿਖ ਕਲਜੁਗ ਮੁਖ ਉਜਿਆਰਾ । ਹਰਿ ਹਰਿ ਹਰਿ ਮਿਲਿਆ ਜਿਨ ਆਪ ਨਿਰੰਕਾਰਾ। ਘਟ ਘਟ ਘਟ ਰਵੇ ਜਗਤ ਭਤਾਰਾ। ਕਲਜੁਗ ਪਰਗਟਿਓ ਨਿਹਕਲੰਕ ਅਵਤਾਰਾ। ਸੋਹੰ ਸ਼ਬਦ ਹਰਿ ਭਗਤ ਭੰਡਾਰਾ। ਆਤਮ ਪਰਕਾਸ਼ ਮਿਟੇ ਦੇਹ ਅੰਧਿਆਰਾ। ਦੂਖ ਵਿਨਾਸ ਜਗੇ ਜੋਤ ਨਿਰੰਕਾਰਾ । ਕਲਜੁਗ ਪਰਗਟਿਓ ਮਹਾਰਾਜ ਸ਼ੇਰ ਸਿੰਘ ਗੁਰ ਗੁਰਸਿਖ ਤਾਰਨਹਾਰਾ। ਦੇ ਦਰਸ ਪ੍ਰਭ ਗੁਰਸਿਖ ਤਾਰਿਆ। ਕਰ ਕਿਰਪਾ ਕਲਜੁਗ ਪਾਰ ਉਤਾਰਿਆ।

ਪਤਤ ਪਾਵਨ ਪ੍ਰਭ ਦੁੱਖ ਭੈ ਭੰਜਨ, ਪਰਗਟਿਓ ਜੋਤ ਕ੍ਰਿਸ਼ਨ ਮੁਰਾਰਿਆ। ਸਤਿ ਸਤਿ ਸਤਿ ਜਗਤ ਗੁਰ ਤਾਰੇ, ਸੋਹੰ ਸ਼ਬਦ ਪ੍ਰਭ ਰਸਨ ਉਚਾਰਿਆ। ਵੱਥ ਵੱਥ ਵੱਥ ਪ੍ਰਭ ਗੁਰਸਿਖ ਝੋਲੀ ਪਾਏ, ਚਰਨ ਆਏ ਜੋ ਨਿਮਸਕਾਰਿਆ। ਹੱਥ ਹੱਥ ਹੱਥ ਪ੍ਰਭ ਗੁਰਸਿਖ ਹੱਥ ਟਿਕਾਏ, ਕਲਜੁਗ ਤਾਰੇ ਅੰਧ ਅੰਧਿਆਰਿਆ। ਮਹਾਰਾਜ ਸ਼ੇਰ ਸਿੰਘ ਕਲ ਵਰਤਾਏ, ਕਲਜੁਗ ਮਿਟਾਏ ਸੋਹੰ ਸ਼ਬਦ ਬਾਣ ਗੁਰ ਮਾਰਿਆ। ਸੋਹੰ ਸ਼ਬਦ ਬਾਣ ਗੁਰ ਮਾਰਾ। ਕੁੰਟ ਚਾਰ ਹਾਹਾਕਾਰਾ। ਕੋਏ ਨਾ ਜਾਣੇ ਪ੍ਰਭ ਖੇਲ ਅਪਾਰਾ। ਰਸਨਾ ਸ਼ਬਦ ਚਲੇ ਜਗਤ ਦੋ ਧਾਰਾ। ਕਲਜੁਗ ਪਰਗਟਿਓ ਨਰ ਨਰਾਇਣ ਕਲਜੁਗ ਅਵਤਾਰਾ। ਜੋਤ ਸਰੂਪ ਪ੍ਰਭ ਜਗਤ ਵਰਤਾਰਾ। ਮਹਾਰਾਜ ਸ਼ੇਰ ਸਿੰਘ ਪਰਗਟਿਓ ਕ੍ਰਿਸ਼ਨ ਮੁਰਾਰਾ । ਸੋ ਸੁਹਾਇਆ ਥਾਨ, ਜਿਥੇ ਪ੍ਰਭ ਦਰਸ ਦਿਖਾਇਆ । ਸੋ ਸੁਹਾਇਆ ਥਾਨ, ਜਿਥੇ ਪ੍ਰਭ ਜੋਤ ਜਗਾਇਆ। ਸੋ ਸੁਹਾਇਆ ਥਾਨ, ਜਿਥੇ ਨਿਹਕਲੰਕ ਹੋ ਆਇਆ। ਸੋ ਸੁਹਾਇਆ ਥਾਨ, ਜਿਥੇ ਗੁਰਸਿਖਾਂ ਮਾਣ ਦਵਾਇਆ। ਸੋ ਸੁਹਾਇਆ ਥਾਨ, ਜਿਥੇ ਥਿਰ ਘਰ ਵਾਸੀ ਨਿਜ ਘਰ ਆਸਣ ਲਾਇਆ। ਸੋ ਸੁਹਾਇਆ ਥਾਨ, ਜਿਥੇ ਮਹਾਰਾਜ ਸ਼ੇਰ ਸਿੰਘ ਜਨ ਭਗਤ ਤਰਾਇਆ। ਭਗਤ ਜਨਾਂ ਹਰਿ ਦਰਸ ਪਿਆਸਾ। ਵਰ ਘਰ ਮਿਲਿਆ ਪ੍ਰਭ ਅਬਿਨਾਸ਼ਾ। ਮਾਣ ਗਵਾਏ ਜਿਉਂ ਰਿਖੀ ਦੁਰਬਾਸਾ। ਜਨ ਤਰਾਏ ਦੇ ਦਰਸ਼ਨ ਦਾਸਨ ਦਾਸਾ। ਬੇਮੁਖ ਖਪਾਏ ਹੋਏ ਨਰਕ ਨਿਵਾਸਾ। ਗੁਰਸਿਖ ਤਰਾਏ ਚਰਨ ਲਗਾਏ, ਪਰਗਟੇ ਆਪ ਸਰਬ ਘਟ ਵਾਸਾ। ਨਿਹਕਲੰਕ ਜਗ ਆਏ ਸ਼ੇਰ ਸਿੰਘ ਨਾਂ ਰਖਾਏ, ਝੂਠੀ ਸ੍ਰਿਸ਼ਟ ਜਣਾਏ ਆਸਾ। ਸ਼ਬਦ ਚਲਾਏ ਬੇਮੁਖ ਖਪਾਏ, ਜਨ ਭਗਤ ਤਰਾਏ ਜਿਨ੍ਹਾਂ ਗੁਰਚਰਨ ਤਰਾਸਾ। ਆਪ ਅਪਰੰਪਰ ਸਰਬ ਰਿਹਾ ਸਮਾਏ, ਜਿਨ ਜਾਣਿਆਂ ਤਿਨ ਨਦਰੀ ਆਏ। ਗੁਰਸਿਖ ਮਾਣ ਦਵਾਏ, ਦਿਉ ਦਰਸ ਮਿਟੇ ਆਤਮ ਤ੍ਰਿਪਤਾਸਾ। ਜੋਤ ਸਰੂਪ ਜੋਤ ਪਰਗਟਾਏ, ਬੇਮੁਖਾਂ ਪ੍ਰਭ ਨਜ਼ਰ ਨਾ ਆਏ, ਗੁਰਸਿਖਾਂ ਪ੍ਰਭ ਸਦਾ ਹੈ ਪਾਸਾ । ਗੁਰਸਿਖ ਸਦ ਸਦਾ ਪ੍ਰਭ ਵਸਿਆ। ਕਲ ਲੈ ਅਵਤਾਰ ਗੁਰਮੁਖਾਂ ਪ੍ਰਭ ਦਰਸ਼ਨ ਦੱਸਿਆ। ਬੇਮੁਖ ਸ੍ਰਿਸ਼ਟ ਖਵਾਰ, ਪ੍ਰਭ ਕਾ ਰੂਪ ਨਾ ਹਿਰਦੇ ਵਸਿਆ। ਮਹਾਰਾਜ ਸ਼ੇਰ ਸਿੰਘ ਦੇ ਭਗਤ ਭੰਡਾਰ, ਸੋਹੰ ਸ਼ਬਦ ਰਸਨ ਰਸਿਆ। ਸੋਹੰ ਸ਼ਬਦ ਜੋ ਜਨ ਰਸਨਾ ਗਾਇਣ। ਪ੍ਰਭ ਕਾ ਰੂਪ ਨਿਜ ਮਹਿ ਪਾਇਣ। ਝੂਠੀ ਕਾਇਆ ਸਚ ਜੋਤ ਜਗਾਇਣ। ਕਵਲ ਨਾਭ ਬੂੰਦ ਅੰਮ੍ਰਿਤ ਮੁਖ ਚਵਾਇਣ। ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਇਆ, ਨਿਜਾਨੰਦ ਨਿਜ ਮਾਹਿ ਦਰਸਾਇਣ। ਭਗਤ ਜਨਾਂ ਹਰਿ ਆਤਮ ਪਰਕਾਸ਼ਿਆ, ਅਨਹਦ ਸ਼ਬਦ ਮਨ ਵਜਾਇਣ। ਵੱਜੇ ਧੁਨ ਹੋਵੇ ਧੁਨਕਾਰਾ, ਜੋਤ ਸਰੂਪ ਜੋਤ ਦੀਪਕ ਵਿਚ ਦੇਹ ਜਗਾਇਣ। ਜੋਤ ਸਰੂਪ ਜੋਤ ਪਰਕਾਸ਼ੇ, ਮਹਾਰਾਜ ਸ਼ੇਰ ਸਿੰਘ ਪਰਗਟਿਓ ਭਗਤ ਤਰਾਇਣ । ਭਗਤ ਜਨਾਂ ਹਰਿ ਆਪ ਤਰਾਇਆ। ਜੁਗੋ ਜੁਗ ਪ੍ਰਭ ਖੇਲ ਰਚਾਇਆ। ਕਲਜੁਗ ਲੈ ਅਵਤਾਰ ਜਗਤ ਤੇ ਪਾਈ ਮਾਇਆ। ਸੋਹੰ ਲਾਇਆ ਬਾਣ ਜਿਸ ਜਗਤ ਹੈ ਘਾਇਆ। ਸ੍ਰਿਸ਼ਟ ਭੁਲਾਈ ਆਪ ਭਗਵਾਨ, ਜੋਤ ਸਰੂਪ ਨਾ ਦਰਸ ਦਿਖਾਇਆ । ਗੁਰਸਿਖਾਂ ਪ੍ਰਭ ਦਿਤਾ ਦਾਨ, ਸੋਹੰ ਸ਼ਬਦ ਜਗਤ ਵਡਿਆਇਆ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਕਲਜੁਗ ਲੈ ਅਵਤਾਰ, ਜੁਗ ਚੌਥਾ ਜਿਸ ਆਣ ਖਪਾਇਆ। ਕਲਜੁਗ ਪਰਗਟਿਆ ਜੋਤ ਸਰੂਪ ਪ੍ਰਭ ਨਿਹਕਲੰਕ। ਸੋਹੰ ਸ਼ਬਦ ਚਾਰ ਕੁੰਟ ਪ੍ਰਭ ਵਜਾਇਆ ਡੰਕ। ਦੇ ਨਿਮਾਣਿਆਂ ਮਾਣ, ਏਕ ਕਰੇ ਪ੍ਰਭ ਰਾਓ ਰੰਕ। ਗੁਰਸਿਖ ਦੇਵੇ ਮਾਣ, ਤ੍ਰੇਤਾ ਵਿਚ ਭਗਤ ਜਿਉਂ ਜਨਕ। ਧਾਰ ਖੇਲ ਚਤੁਰਭੁਜ ਪ੍ਰਭ ਆਇਆ, ਕਰੋ ਨਿਮਸਕਾਰ ਬਾਰ ਅਨਕ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪਰਗਟਿਓ ਪੁਰੀ ਵਿਚ ਘਨਕ।

ਘਣਕਪੁਰੀ ਘਣਸ਼ਾਮ ਪ੍ਰਭ ਆਇਆ। ਰਾਓ ਰੰਕ ਜਿਨ ਆਪ ਕਰਾਇਆ । ਤੀਨ ਲੋਕ ਪ੍ਰਭ ਜੋਤ ਜਗਾਇਆ। ਜੋਤ ਜਗਾਏ ਭਗਤ ਵਛਲ ਤਰਾਏ, ਗੁਰਸਿਖਾਂ ਪ੍ਰਭ ਦਰਸ ਦਿਖਾਇਆ। ਸਤਿ ਪੁਰਖ ਨਿਰੰਜਣ ਪ੍ਰਭ ਨਰਾਇਣ ਆਇਆ। ਮਾਤ ਪਾਤਾਲ ਆਕਾਸ਼ ਵਸੇ ਆਪ ਰਘੁਰਾਇਆ। ਜੋਤ ਸਰੂਪ ਜਗਤ ਪਰਕਾਸ਼ੇ, ਤੀਨ ਲੋਕ ਪ੍ਰਭ ਜੋਤ ਜਗਾਇਆ। ਵਿਚ ਪਾਤਾਲ ਪ੍ਰਭ ਨੈਣ ਮੁੰਧਾਰ, ਬਾਸ਼ਕ ਸ਼ੇਸ਼ ਪ੍ਰਭ ਸੇਜ ਬਣਾਇਆ। ਵਿਚ ਆਕਾਸ਼ ਪ੍ਰਭ ਜੋਤ ਪਰਕਾਸ਼, ਉਨੰਜਾ ਪਵਣ ਸਿਰ ਛਤਰ ਝੁਲਾਇਆ। ਪਰਗਟਿਓ ਮਾਤ, ਸੋਹੰ ਸ਼ਬਦ ਗਿਓ ਪ੍ਰਭ ਥਾਪ, ਮਹਾਰਾਜ ਸ਼ੇਰ ਸਿੰਘ ਇਤ ਰਸਨਾ ਗਾਇਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪ੍ਰਭ ਪੂਰਨ ਪਰਮੇਸ਼ਰ ਕਲਜੁਗ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧੰਨ ਧੰਨ ਧੰਨ ਗੁਰਸਿਖ ਜਿਥੇ ਪ੍ਰਭ ਭਏ ਸਹਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਛੱਡ ਖੰਡ ਸਚ ਪ੍ਰਭ ਕਲ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਨਿਹਕਲੰਕ ਪ੍ਰਭ ਸਰਬ ਗੁਣਤਾਸ, ਸਾਚੀ ਜੋਤ ਸਚ ਘਰ ਆਈ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਕਲਜੁਗ ਚਰਨ ਲਾਗ ਮਿਲੇ ਵਡਿਆਈ। ਗੁਰਚਰਨ ਦਰਸ ਕਰੇ ਵਡਭਾਗਾ। ਸੋਹੰ ਸ਼ਬਦ ਮਿਲੇ ਅਨੁਰਾਗਾ। ਰਸਨਾ ਸਿਮਰੇ ਜੀਵ ਸੋਇਆ ਜਾਗਾ। ਮਹਾਰਾਜ ਸ਼ੇਰ ਸਿੰਘ ਜਿਨ ਮਿਲਿਆ, ਕਲਜੁਗ ਸੋਈ ਪੁਰਖ ਵਡਭਾਗਾ। ਕਲਜੁਗ ਪਰਗਟਿਓ ਪ੍ਰਭ ਅਪਰੰਪਰਾ। ਸੋਹੰ ਸ਼ਬਦ ਚਲਾਇਓ ਜਗਤ ਨਿਰੰਤਰਾ। ਪ੍ਰਭ ਤੇਜ ਵਖਾਏ ਜਗਤ ਜਲਾਏ ਜਿਉਂ ਦੀਪਕ ਜੋਤ ਜਗੰਤਰਾ । ਬੇਮੁਖ ਖਪਾਏ ਡੇਰ ਨਾ ਲਾਏ, ਪ੍ਰਭ ਅਬਿਨਾਸ਼ ਆਪ ਭਗਵੰਤਰਾ। ਜਨ ਭਗਤ ਤਰਾਏ, ਜਿਸ ਚਰਨੀਂ ਲਾਏ, ਸਾਧ ਸੰਗਤ ਸਿਰ ਹੱਥ ਰਖੰਤਰਾ। ਚਰਨ ਸੀਸ ਝੁਕਾਏ, ਨਾਮ ਨਿਧਾਨ ਗੁਰ ਦਰ ਤੇ ਪਾਏ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਰਬ ਵਰਤੰਤਰਾ। ਜੋਤ ਸਰੂਪ ਪ੍ਰਭ ਜਗ ਦਾਤਾ। ਕਲਜੁਗ ਵਿਰਲੇ ਗੁਰਸਿਖ ਪਛਾਤਾ। ਬੇਮੁਖ ਨਰਕ ਨਿਵਾਸ ਦੇ ਵਿਧਾਤਾ। ਮਹਾਰਾਜ ਸ਼ੇਰ ਸਿੰਘ ਕਲਜੁਗ ਮਿਲਿਆ, ਗੁਰਸਿਖਾਂ ਜਗ ਜੀਵਨ ਦਾਤਾ। ਜੁਗੋ ਜੁਗ ਪ੍ਰਭ ਜਗਤ ਅਵਤਰਿਆ। ਸਤਿਜੁਗ ਸਤਿ ਹੋਏ ਮਿਹਰਵਾਨ ਹਰਿ ਹਰਿਆ। ਤ੍ਰੇਤਾ ਜੋਤ ਆਧਾਰ ਆਪ ਰਮਰਿਆ। ਦੁਆਪਰ ਪਰਕਾਸ਼ ਪ੍ਰਭ ਕ੍ਰਿਸ਼ਨ ਮੁਰਰਿਆ। ਕਲਜੁਗ ਲੈ ਅਵਤਾਰ, ਸ਼ੇਰ ਸਿੰਘ ਨਾਉਂ ਪ੍ਰਭ ਧਰਿਆ। ਛੱਡ ਦੇਹ ਅਪਾਰ, ਜੋਤ ਸਰੂਪ ਹੋ ਪ੍ਰਭ ਜਗਤ ਸਭ ਵਰਿਆ। ਪ੍ਰਭ ਆਪ ਸਮਰਥ, ਕਲਜੁਗ ਅਗਨ ਚਲਾਇਆ ਰਥ, ਦੇਵੇ ਭੰਨ ਆਪ ਜੋ ਘੜਿਆ। ਬੇਮੁਖਾਂ ਪ੍ਰਭ ਪਾਏ ਨੱਥ, ਗੁਰਸਿਖਾਂ ਦੇਵੇ ਨਾਮ ਵੱਥ, ਕਲਜੁਗ ਤਰੇ ਦਰਸ ਜਿਨ ਕਰਿਆ। ਮਹਾਰਾਜ ਸ਼ੇਰ ਸਿੰਘ ਆਪ ਸਮਰਥ, ਜਿਸ ਦੀ ਮਹਿੰਮਾ ਕਥਨਾ ਅਕੱਥ, ਕਰ ਦਰਸ ਪ੍ਰਭ ਆਸਾ ਵਰਿਆ। ਗੁਰਚਰਨ ਆਸ ਜੋ ਜਨ ਲਗਾਵੇ। ਗੁਰਚਰਨ ਪਿਆਸ ਜੀਵ ਰਿਦੇ ਸਮਾਵੇ। ਹਰਿ ਹਰਿ ਹਰਿ ਹਰਿ ਆਤਮ ਰਸਨ ਅਘਾਵੇ। ਹਰਿ ਜੂ ਬੱਧਾ ਗੁਰਸਿਖ ਘਰ ਚਲ ਆਵੇ। ਬੇਮੁਖ ਕੋਈ ਠੌਹਰ ਨਾ ਪਾਵੇ। ਕਰ ਦਰਸ ਗੁਰਸਿਖ ਮਨ ਬਿਗਸਾਵੇ। ਦੇ ਦਰਸ ਪ੍ਰਭ ਦੇਵੇ ਤਾਰ, ਕਲਜੁਗ ਆਣ ਪੈਜ ਰਖਾਵੇ। ਅੰਤ ਕਾਲ ਨਾ ਹੋਏ ਖੁਆਰ। ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਗੁਰਸਿਖ ਹੋਵੇ ਸਚ ਘਰ ਵਾਸ, ਜੋਤ ਸਰੂਪ ਵਿਚ ਜੋਤ ਮਿਲਾਵੇ। ਭਗਤ ਜਨਾਂ ਪ੍ਰਭ ਦਾਸਨ ਦਾਸ, ਬਾਂਹੋਂ ਪਕੜ ਧਾਮ ਬੈਕੁੰਠ ਪੁਚਾਵੇ। ਗੁਰਚਰਨ ਲਾਗ ਹੋਵੇ ਰਹਿਰਾਸ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਕਰ ਦਰਸ਼ਨ ਹੋਏ ਆਤਮ ਚਾਨਣਾ। ਹਰਿ ਰੰਗ ਹਰਿ ਦਰ ਗੁਰਸਿਖਾਂ ਮਾਨਣਾ। ਮਨ ਉਮੰਗ ਦੇ ਦਰਸ ਪ੍ਰਭ ਰੰਗ ਸੋਹੰ ਸ਼ਬਦ ਦੇਵੇ ਦਾਨਣਾ। ਕਲਜੁਗ ਪਰਗਟਿਓ ਲੈ ਅਵਤਾਰ, ਮਹਾਰਾਜ

ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ। ਵਿਸ਼ਨੂੰ ਭਗਵਾਨ ਜੋਤ ਨਿਰੰਕਾਰੀ। ਗੁਰਸਿਖ ਪੈਜ ਪ੍ਰਭ ਆਣ ਸਵਾਰੀ। ਦੇਵੇ ਦਰਸ ਘਰ ਆਏ ਸਚ ਸ਼ਾਹੋ ਦਰਬਾਰੀ। ਕਲਜੁਗ ਪਾਇਆ ਮਾਣ, ਜਿਨ ਮਿਲਿਆ ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰੀ। ਪਰਗਟ ਭਇਆ ਕਲਜੁਗ ਨਿਰੰਕਾਰਾ। ਗੁਰਸਿਖਾਂ ਪ੍ਰਭ ਦਰਸ ਅਪਾਰਾ। ਸਤਿਜੁਗ ਚਲੇ ਸੋਹੰ ਸ਼ਬਦ ਨਿਆਰਾ। ਮਹਾਰਾਜ ਸ਼ੇਰ ਸਿੰਘ ਦੇਹ ਤਜਾਈ, ਨਿਹਕਲੰਕ ਹੋ ਕਰੇ ਜਗਤ ਵਰਤਾਰਾ। ਸਤਿਗੁਰ ਤੇਗ ਚਲਾਈ, ਸਭ ਸ੍ਰਿਸ਼ਟ ਪ੍ਰਭ ਆਪ ਭੁਲਾਈ। ਕੁੰਟ ਚਾਰ ਹਾਹਾਕਾਰ ਮਚ ਜਾਈ। ਬਚਨ ਅਮੋਲ ਨਾ ਬਿਰਥਾ ਜਾਈ। ਨਿਹਕਲੰਕ ਹੋ ਪ੍ਰਭ ਦੇ ਖਪਾਈ। ਬੇਮੁਖਾਂ ਲਾਏ ਬਾਣ, ਪ੍ਰਭ ਦੀ ਜੋਤ ਨਾ ਨਜ਼ਰੀ ਆਈ। ਮਹਾਰਾਜ ਸ਼ੇਰ ਸਿੰਘ ਅਛਲ ਛਲ, ਛੱਡ ਦੇਹ ਜੋਤ ਪਰਗਟਾਈ। ਪ੍ਰਭ ਕਾ ਕੋਏ ਭੇਦ ਨਾ ਜਾਣੇ। ਆਦਿ ਅੰਤ ਨਾ ਕੋਏ ਪਛਾਣੇ। ਸੋਹੰ ਸ਼ਬਦ ਜਗਤ ਪ੍ਰਭ ਲਾਇਆ ਬਾਣੇ। ਸ੍ਰਿਸ਼ਟ ਭੁੱਜੇ ਜਿਉਂ ਭੁੱਜੇ ਭਠਿਆਲੇ ਦਾਣੇ। ਮਦਿ ਮਾਸੀ ਪ੍ਰਭ ਲਾਏ ਠਿਕਾਣੇ। ਕਰ ਦਰਸ ਅਪਾਰ, ਕਲਜੁਗ ਗੁਰਸਿਖ ਤਰ ਜਾਣੇ। ਜੋਤ ਸਰੂਪ ਕਰ ਆਕਾਰ, ਭਗਤ ਜਨਾਂ ਹਰਿ ਦਰਸ ਦਿਖਾਣੇ। ਨਿਹਕਲੰਕ ਲੈ ਅਵਤਾਰ, ਤਖ਼ਤੋਂ ਲਾਹੇ ਰਾਜੇ ਰਾਣੇ। ਸੋਹੰ ਸ਼ਬਦ ਜਗਤ ਵਰਤਾਰ, ਰਾਓ ਰੰਕ ਕਰੇ ਪ੍ਰਭ ਏਕ ਸਮਾਣੇ। ਮਦਿ ਮਾਸ ਜੋ ਕਰੇ ਆਹਾਰ, ਕਲਜੁਗ ਜੀਵ ਪ੍ਰਭ ਅੰਤ ਖਪਾਣੇ। ਧੰਨ ਧੰਨ ਧੰਨ ਗੁਰਸਿਖ ਜਿਨ ਗੁਰਚਰਨ ਪਿਆਰ, ਹੋਏ ਨਿਮਾਣੇ ਚਲੇ ਗੁਰ ਕੇ ਭਾਣੇ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਦੇ ਦਰਸ ਕਰ ਦੇਵੇ ਪਾਰ, ਭਗਤ ਜਨਾਂ ਸਦ ਵਿਚ ਸਮਾਣੇ। ਕਰ ਕਿਰਪਾ ਪ੍ਰਭ ਅੰਮ੍ਰਿਤ ਬਰਖੇ, ਗੁਰਸਿਖਾਂ ਦੇ ਮੁਖ ਚਵਾਵੇ। ਸੋਹੰ ਸ਼ਬਦ ਦੇ ਗਿਆਨ, ਹਉਮੇ ਮਮਤਾ ਰੋਗ ਗਵਾਵੇ। ਦੇਵੇ ਦਰਸ ਆਪ ਪ੍ਰਭ ਦਾਨ, ਖੰਡ ਬ੍ਰਹਿਮੰਡ ਸਦ ਵਿਚ ਸਮਾਵੇ। ਗੁਣਵੰਤ ਆਪ ਨਰਾਇਣ, ਗੁਰਸਿਖ ਜੋਤ ਵਿਚ ਲਲਾਟ ਜਗਾਵੇ। ਥਾਨ ਸੁਹਾਏ ਪ੍ਰਭ ਜੋਤ ਪਰਗਟਾਏ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਸਤਿਗੁਰ ਦੇਵੇ ਅੰਮ੍ਰਿਤ ਹਰਿ ਭਗਤ ਭੰਡਾਰ। ਅੰਤਕਾਲ ਮਿਲੇ ਗੁਰਸਿਖਾਂ ਗੁਰਚਰਨ ਦਵਾਰ। ਕਲਜੁਗ ਮਿਲੇ ਤਿਨ੍ਹਾਂ ਵਡਿਆਈ, ਜਿਨ੍ਹਾਂ ਮਿਲੇ ਪ੍ਰਭ ਸਚ ਭਤਾਰਾ । ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਮੱਚੇ ਸ੍ਰਿਸ਼ਟ ਦੁਹਾਈ, ਚਾਰ ਕੁੰਟ ਹੋਵੇ ਧੁੰਦੂਕਾਰਾ। ਸਭਨਾ ਦਾ ਮਾਣ ਗਵਾਈ, ਸੋਹੰ ਸ਼ਬਦ ਮਿਲੇ ਵਡਿਆਈ, ਸਤਿਜੁਗ ਲਾਏ ਆਪ ਨਿਰੰਕਾਰਾ। ਅੰਤਕਾਲ ਕਲ ਆਪ ਖਪਾਏ। ਨਿਰਹਾਰੀ ਪ੍ਰਭ ਜੋਤ ਸਰੂਪ ਹੋ ਆਏ। ਕਲਜੁਗ ਲੈ ਅਵਤਾਰ, ਘਨਕਪੁਰੀ ਪ੍ਰਭ ਭਾਗ ਲਗਾਏ। ਜਾਮਾ ਲਿਆ ਧਾਰ ਜਗ ਆਇਆ ਦੁਸ਼ਟ ਸੰਘਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਛੱਡੀ ਦੇਹ ਆਪ ਗਿਰਧਾਰ, ਜੋਤ ਸਰੂਪ ਜਗਤ ਵਰਤਾਰ, ਨਿਹਕਲੰਕ ਨਾ ਨਜ਼ਰੀ ਆਏ। ਈਸ਼ਰ ਜੋਤ ਸਰਬ ਪਰਕਾਸ਼, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਧੰਨ ਧੰਨ ਧੰਨ ਗੁਰਸਿਖ ਜਿਥੇ ਪ੍ਰਭ ਕਾ ਵਾਸ, ਬੇਮੁਖਾਂ ਪ੍ਰਭ ਨਜ਼ਰ ਨਾ ਆਏ। ਰਸਨਾ ਸਿਮਰੇ ਜੋ ਜਨ ਸਵਾਸ ਸਵਾਸ, ਸੋਹੰ ਸ਼ਬਦ ਮਿਲੇ ਗੁਣਤਾਸ, ਮਹਾਰਾਜ ਸ਼ੇਰ ਸਿੰਘ ਰਸਨ ਲਿਖਾਏ। ਸੋਹੰ ਸ਼ਬਦ ਲਿਖਾਏ ਗੁਰ ਪੂਰਾ। ਪ੍ਰਭ ਕਾ ਬਚਨ ਨਾ ਹੋਏ ਅਧੂਰਾ। ਸੋਹੰ ਸ਼ਬਦ ਤਨ ਗੁਰਸਿਖ ਸਰੂਰਾ। ਰਸਨਾ ਗਾਵੇ ਰਿਦੇ ਧਿਆਵੇ, ਕਲਜੁਗ ਮਿਲੇ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਪ੍ਰਭ ਕਾ ਰੂਪ ਅਗੰਮ, ਜੋਤ ਅਪਰ ਅਪਾਰਾ। ਪ੍ਰਭ ਕਾ ਰੂਪ ਅਗੰਮ, ਜੋਤ ਸਰੂਪ ਪ੍ਰਭ ਜੁਗੋ ਜੁਗ ਲੈ ਅਵਤਾਰਾ। ਪ੍ਰਭ ਕਾ ਰੂਪ ਅਗੰਮ, ਜੋਤ ਸਰੂਪ ਜੀਵ ਜੰਤ ਆਤਮ ਦੇਹ ਜੋਤ ਕਰੇ ਉਜਿਆਰਾ। ਪ੍ਰਭ ਕਾ ਰੂਪ ਗੁਰਸਿਖ ਕਲਜੁਗ ਕਹੀਏ ਧੰਨ ਧੰਨ ਧੰਨ, ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਪ੍ਰਭ ਕਰਤਾਰਾ। ਮਨੀ ਸਿੰਘ ਧੰਨ ਧੰਨ ਧੰਨ। ਉਨੀਂ

ਸੌ ਉਨੱਤਰ ਬਿਕ੍ਰਮੀ ਦਸ ਚੇਤ ਗੁਰ ਘਰ ਜਿਨ ਲਈ ਸ਼ਰਨ। ਲਿਆ ਸ਼ਬਦ ਆਪ ਦਰ ਜਾ ਕੇ, ਦੇਵੇ ਪ੍ਰਭ ਦਾਨ ਤਾਰੇ ਭਗਤ ਜਨ। ਹੋਈ ਧੁੰਨਕਾਰ ਸ਼ਬਦ ਗੁੰਜਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਲਿਆ ਮੰਨ। ਦਸ ਚੇਤ ਪਿੰਡ ਭੰਡਾਲ। ਮਨੀ ਸਿੰਘ ਹੋਇਆ ਲਾਲ ਗੁਲਾਲ। ਹਿਰਦੇ ਵਸਿਆ ਪ੍ਰਭ ਆਪ ਗੋਪਾਲ। ਦੀਨਾਂ ਨਾਥ ਸੰਤਨ ਕਿਰਪਾਲ। ਮਹਾਰਾਜ ਸ਼ੇਰ ਸਿੰਘ ਭਗਤ ਵਿਸ਼ਾਲ। ਐਸੀ ਸ਼ਬਦ ਪ੍ਰਭ ਜੋਤ ਜਗਾਈ। ਮਨੀ ਸਿੰਘ ਪ੍ਰਭ ਸੋਝੀ ਪਾਈ। ਕਰ ਨਿਮਸਕਾਰ ਪ੍ਰਭ ਜੋਤ ਵਿਚ ਜੋਤ ਮਿਲਾਈ। ਸੋਹੰ ਸ਼ਬਦ ਉਚਾਰ, ਚਾਰ ਕੁੰਟ ਮਹਾਰਾਜ ਸ਼ੇਰ ਸਿੰਘ ਤੇਰੀ ਹੋਈ ਦੁਹਾਈ। ਕਲਜੁਗ ਪਰਗਟਿਆ ਨਰ ਨਰਾਇਣ ਸ਼ੇਰ ਸਿੰਘ ਅਵਤਾਰ । ਸ਼ਬਦ ਚਲਾਵੇ ਮਨੀ ਸਿੰਘ ਜੋਤ ਜਗਾਵੇ ਪ੍ਰਭ ਅਪਰ ਅਪਾਰ। ਲਿਖਤ ਕਰਾਵੇ ਆਪਣਾ ਆਪ ਛੁਪਾਵੇ, ਐਸੀ ਖੇਲ ਕਰੇ ਅਪਾਰ। ਮਨੀ ਸਿੰਘ ਮਾਣ ਦਿਵਾਵੇ, ਬਚਨ ਸਤਿ ਕਰਾਵੇ ਜੋਤ ਸਰੂਪ ਦੇ ਕਰਤਾਰ। ਮਨੀ ਸਿੰਘ ਪ੍ਰਭ ਬਚਨ ਲਿਖਾਇਆ। ਸਾਲ ਅਠਤੀਵੇਂ ਪ੍ਰਭ ਪੂਰਾ ਕਰਾਇਆ । ਅੰਤਕਾਲ ਕਾਲ ਪ੍ਰਭ ਕਰਤਾ, ਕੱਲੂ ਕਾਲ ਆਪ ਖਪਾਇਆ। ਬਚਨ ਲਿਖਾਇਆ ਸਤਿ ਸਤਿ ਵਰਤਾਇਆ, ਦੋ ਹਜ਼ਾਰ ਸੱਤ ਬਿਕ੍ਰਮੀ ਪ੍ਰਭ ਅੰਤਮ ਖੇਲ ਰਚਾਇਆ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਵਿਛੜਿਆਂ ਜਿਨ ਆਣ ਮਿਲਾਇਆ। ਗੁਰਪਰਸਾਦਿ ਗੁਰ ਦਰ ਸੂਝਿਆ। ਗੁਰਪਰਸਾਦਿ ਗੁਰ ਪੂਰਾ ਬੂਝਿਆ। ਗੁਰਪਰਸਾਦਿ ਗੁਰਸਿਖ ਗੁਰ ਦਰ ਝੂਜਿਆ । ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸੋਹੰ ਦੇਵੇ ਦਾਨ ਰਸਨਾ ਗੁਰਸਿਖ ਲੂਝਿਆ।

ਸੋਹੰ ਸ਼ਬਦ ਜਗਤ ਉਜਿਆਰਾ। ਸੋਹੰ ਸ਼ਬਦ ਹਰਿ ਦੇਵੇ ਭਗਤ ਭੰਡਾਰਾ। ਸੋਹੰ ਸ਼ਬਦ ਰੰਗ ਰਿਦੇ ਮੁਰਾਰਾ । ਸੋਹੰ ਸ਼ਬਦ ਕਰੇ ਪ੍ਰਭ ਜੋਤ ਚਮਤਕਾਰਾ। ਸੋਹੰ ਸ਼ਬਦ ਕਲ ਪਾਵੇ ਪੁਰਖ ਅਪਾਰਾ। ਸੋਹੰ ਸ਼ਬਦ ਸੱਚੇ ਸਿਉਂ ਮਿਲਾਵਣਹਾਰਾ। ਸੋਹੰ ਸ਼ਬਦ ਲਿਖਾਵੇ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਸੋਹੰ ਸ਼ਬਦ ਦੇ ਵਡਿਆਈ, ਸਰਬ ਕੀਨੋ ਨਾਸਾ। ਸੋਹੰ ਸ਼ਬਦ ਪ੍ਰਭ ਜੋਤ ਜਗਾਈ, ਜੋਤ ਸਰੂਪ ਸਦ ਹੈ ਪਾਸਾ। ਸੋਹੰ ਸ਼ਬਦ ਦੀਪਕ ਦੇਹ ਜਗਾਈ, ਈਸ਼ਰ ਜੋਤ ਦੇਹ ਵਿਚ ਵਾਸਾ। ਮਹਾਰਾਜ ਸ਼ੇਰ ਸਿੰਘ ਰਸਨਾ ਸਿੱਖ ਗਾਈ, ਅੰਤਕਾਲ ਨਾ ਹੋਏ ਨਿਰਾਸਾ।

੨੩ ਫੱਗਣ ੨੦੦੭ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ

ਕਲਜੁਗ ਪਰਗਟਿਓ ਜੋਤ ਸਰੂਪ ਜੋਤ ਆਕਾਰੀ । ਜੋਤ ਸਰੂਪ ਸਰਬ ਪ੍ਰਭ ਭੂਪ, ਜੋਤ ਜਗਤ ਲਾਏ ਚਿੰਗਾਰੀ। ਮਹਿੰਮਾ ਅਨੂਪ ਸਾਚਾ ਪ੍ਰਭ ਸਚ ਸਰੂਪ, ਸ਼ਬਦ ਚਲਾਏ ਖੰਡਾ ਦੋ ਧਾਰੀ। ਦੁਸ਼ਟ ਖਪਾਏ ਜੋਤ ਨਿਰੰਜਣ, ਹਰੀਜਨਾਂ ਪ੍ਰਭ ਪੈਜ ਸਵਾਰੀ। ਸੋਹੰ ਸ਼ਬਦ ਬੇਮੁਖਾਂ ਖਾਵੇ ਜੋਤ ਜਮਦੂਤ ਦੂਰ ਕਰ ਗੁਰਸਿਖਾਂ ਪ੍ਰਭ ਪੈਜ ਸਵਾਰੀ। ਮਨਮੁਖ ਡੋਬੇ ਮਾਇਆ ਮਮਤਾ ਵਿਚ ਅੰਧ ਕੂਪ, ਗੁਰਸਿਖ ਰਸਨਾ ਰਾਮ ਮੁਰਾਰੀ। ਮਹਾਰਾਜ ਸ਼ੇਰ ਸਿੰਘ ਏਕ ਸਰੂਪ, ਏਕ ਜੋਤ ਜਗਤ ਕਰੇ ਖੁਆਰੀ। ਜੁਗ ਚੌਥਾ ਕਲ ਕੁਲਵੰਤਾ। ਕੁਕਰਮ ਕਰਮ ਰਿਦੇ ਪਰਗਟਾਵੇ ਪ੍ਰਭ ਭਗਵੰਤਾ। ਸ਼ਬਦ ਚਲਾਵੇ ਜਗਤ ਜਲਾਵੇ, ਸੋਹੰ ਸ਼ਬਦ ਕਹਿਰ ਵਰਤੰਤਾ। ਨਜ਼ਰ ਨਾ ਆਵੇ ਚਾਰ ਕੂਟ, ਚਾਰ ਦਿਸ਼ ਜੋਤ ਸਰੂਪ ਪ੍ਰਭ ਜੋਤ ਅਗਨ ਲਗਾਵੇ,

ਸਰਬ ਨਿਰੰਤਰ ਸਰਬ ਥਾਈਂ ਰਹੰਤਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਮਨ ਸਦਾ ਰਸੰਤਾ । ਸਰਬ ਨਿਵਾਸੀ ਸਰਬ ਘਟ ਵਸਿਆ। ਕਲਜੁਗ ਆਵੇ ਭੇਤ ਪ੍ਰਭ ਦੱਸਿਆ। ਬੇਮੁਖ ਦਰ ਤੇ ਵਾਂਗ ਸੁਆਨ ਹੈ ਨੱਸਿਆ। ਬੇਮੁਖ ਦਰ ਤੇ ਨਜ਼ਰ ਨਾ ਆਵੇ ਰਾਤ ਜੋਤ ਚਾਂਦ ਜਿਉਂ ਮੱਸਿਆ। ਗੁਰਸਿਖਾਂ ਸਦ ਸਦ ਬਲਿਹਾਰ, ਮਹਾਰਾਜ ਸ਼ੇਰ ਸਿੰਘ ਜਿਨ ਹਿਰਦੇ ਵਸਿਆ। ਹਿਰਦੇ ਵਸੇ ਪ੍ਰਭ ਕਿਰਪਾਲਾ। ਜਗਾਵੇ ਜੋਤ ਦੇਹ ਦੀਪਕ ਜਿਉਂ ਜੋਤ ਜਵਾਲਾ। ਗੁਰਸਿਖ ਵੱਡਾ, ਸੋਹੰ ਸ਼ਬਦ ਵਸੇ ਦੇਹ ਸੱਚੀ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ, ਘਰ ਦਰ ਪਾਇਆ ਪ੍ਰਭ ਗੋਪਾਲਾ। ਪ੍ਰਭ ਪਾਇਆ ਪ੍ਰਭ ਦਰ ਆ ਕੇ। ਰੋਗ ਗਵਾਇਆ ਨੈਣ ਦਰਸਾ ਕੇ। ਰਿਦੇ ਵਸਾਇਆ ਰਸਨਾ ਗਾ ਕੇ। ਮਹਾਰਾਜ ਸ਼ੇਰ ਸਿੰਘ ਪਰਗਟੇ ਸਾਧ ਸੰਗਤ ਵਿਚ ਆ ਕੇ । ਸਾਧ ਸੰਗਤ ਵਿਚ ਇਹ ਵਡਿਆਈ । ਪਰਗਟ ਕਰੇ ਜੋਤ ਰਘੁਰਾਈ। ਤੀਨ ਲੋਕ ਛੱਡ ਆਏ ਸਰਬ ਸੁਖਦਾਈ। ਹਾਹਾਕਾਰ ਹੋਏ ਜਗ ਅੰਦਰ, ਗੁਰਸਿਖ ਰਸਨਾ ਸੋਹੰ ਗਾਈ। ਦੁਰਾਚਾਰ ਪ੍ਰਭ ਨਰਕ ਨਿਵਾਸੇ, ਗੁਰਸਿਖ ਘਰ ਜੈ ਜੈ ਜੈਕਾਰ ਕਰਾਈ। ਸੱਚਾ ਸ਼ਾਹੋ ਸਚ ਸ਼ਾਬਾਸੇ, ਮਹਾਰਾਜ ਸ਼ੇਰ ਸਿੰਘ ਕਲ ਹੋਏ ਸਹਾਈ । ਹਰਿ ਹਰਿ ਪ੍ਰਭ ਆਇਆ ਹਰਿ ਨਿਰੰਕਾਰਾ। ਖੇਲ ਰਚਾਏ ਨਜ਼ਰ ਨਾ ਆਏ, ਕਰੇ ਖੁਆਰ ਸਰਬ ਸੰਸਾਰਾ। ਮਿਟ ਨਾ ਜਾਏ ਸਰਬ ਰਹਾਏ, ਰੰਗ ਰਵੇ ਰੰਗ ਕਰਤਾਰਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਕਰੇ ਜੋਤ ਜਗਤ ਵਰਤਾਰਾ। ਜਗਤ ਜੋਤ ਜੋਤ ਜਲਾਵੇ। ਅੰਤਮ ਖੇਲ ਕਰੇ ਪ੍ਰਭ ਕਰਤਾ, ਚੰਡ ਪਰਚੰਡ ਜਗਤ ਜਲਾਵੇ। ਮਦਿ ਮਾਸੀ ਦੁੱਖ ਕਲਜੁਗ ਭਰਤਾ, ਅੰਤਕਾਲ ਪ੍ਰਭ ਨਜ਼ਰ ਨਾ ਆਵੇ। ਗੁਰਸਿਖ ਗੁਰਚਰਨ ਰਹਿਰਾਸ, ਕਰੇ ਦਰਸ ਜਮ ਡੰਡ ਨਾ ਖਾਵੇ। ਮਹਾਰਾਜ ਸ਼ੇਰ ਸਿੰਘ ਕਰੇ ਪਰਕਾਸ਼, ਜੋਤ ਸਰੂਪ ਵਿਚ ਜੋਤ ਮਿਲਾਵੇ। ਜੋਤ ਪ੍ਰਭ ਦੀ ਜਗਤ ਜਲੰਤਾ । ਕਰੇ ਖੇਲ ਪ੍ਰਭ ਭਗਵੰਤਾ। ਜਲ ਥਲ ਥਲ ਜਲ ਕਰੰਤਾ। ਮਹਾਰਾਜ ਸ਼ੇਰ ਸਿੰਘ ਸਰਬ ਥਾਏਂ ਰਹੰਤਾ। ਸਰਬ ਸ੍ਰਿਸ਼ਟ ਜੀਵ ਜੰਤ ਕਲਜੁਗ ਭਰਿਸ਼ਟ, ਗੁਰਸਿਖ ਉਜਲ ਸੋਹੰ ਸ਼ਬਦ ਰਸਨ ਰਸੰਤਾ। ਆਪ ਤਾਰੇ ਜਿਉਂ ਗੁਰ ਵਸ਼ਿਸ਼ਟ, ਦੇ ਵਡਿਆਈ ਸਾਧਨ ਸੰਤਾ। ਵਡਿਆਈ ਵੱਡੀ ਵਡ ਪ੍ਰਭ ਨਾਉਂ। ਗੁਰ ਦਰ ਆਈਏ ਪਾਈਏ ਦਰ ਘਰ ਠਾਉਂ। ਬੇਮੁਖਾਂ ਦਰ ਮਿਲੇ ਨਾ ਥਾਉਂ। ਭਗਤਨ ਤਾਰੇ ਪਕੜ ਬਾਂਹੋਂ। ਦੁਸ਼ਟ ਸੰਘਾਰੇ ਬਾਣ ਸਾਚਾ ਨਾਉਂ। ਨਾਮ ਬਾਣ ਜਗਤ ਸੰਘਾਰੇ। ਚੱਕਰ ਸੁਦਰਸ਼ਨ ਰਸਨਾ ਮਾਰੇ, ਪ੍ਰਭ ਜੋਤ ਜਲੰਤਾ । ਸਰਬ ਸ੍ਰਿਸ਼ਟ ਕਰੇ ਖੁਆਰ, ਜੀਵ ਜੰਤ ਮੁਖ ਮੋੜ ਭਗਵੰਤਾ। ਲੈ ਅਵਤਾਰ ਕਲ ਕਰ ਖੁਆਰ, ਗੁਰਮੁਖ ਤਾਰ ਮਹਾਰਾਜ ਸ਼ੇਰ ਸਿੰਘ ਸਤਿ ਸਤਿ ਸਤਿ ਵਰਤੰਤਾ। ਸਤਿ ਸਤਿ ਵਰਤਾਏ ਪ੍ਰਭ ਖੇਲ ਨਿਆਰਾ। ਕੋਏ ਨਾ ਮੇਟੇ ਪ੍ਰਭ ਖੇਲ ਅਪਾਰਾ। ਵਕ਼ਤ ਗਵਾਏ ਫਿਰ ਹੱਥ ਨਾ ਆਏ ਨਜ਼ਰ ਨਾ ਆਏ ਪ੍ਰਭ ਸਚ ਦਵਾਰਾ। ਜਿਨ ਸ਼ਰਨ ਲਗਾਏ ਸਿਰ ਹੱਥ ਟਿਕਾਏ, ਦੇਵੇ ਦਰਸ ਅਗੰਮ ਅਪਾਰਾ। ਜੋਤ ਜਗਾਏ ਆਤਮ ਗਿਆਨ ਦਿਵਾਏ ਸਤਿ ਸਤਿਗੁਰ ਦਵਾਰਾ। ਨੈਣ ਦਰਸਾਏ ਗੁਰਸਿਖ ਵਡ ਵਡਭਾਗੀ ਪਾਏ, ਮਹਾਰਾਜ ਸ਼ੇਰ ਸਿੰਘ ਚਰਨ ਸਹਾਰਾ। ਚਰਨ ਲਗਾਏ ਪ੍ਰਭ ਧਰਨੀ ਧਰ। ਪਰਗਟੇ ਜੋਤ ਗੁਰਸਿਖ ਘਰ। ਸਾਧ ਸੰਗਤ ਪਾਏ ਮਾਣ ਨਿਹਕਲੰਕ ਪ੍ਰਭ ਆਸਾ ਵਰ। ਸ਼ਬਦ ਚਲਾਏ ਮਹਾਰਾਜ ਸ਼ੇਰ ਸਿੰਘ ਸੋਹੰ ਖੋਲ੍ਹ ਦੇਵੇ ਪ੍ਰਭ ਦਸਵਾਂ ਦਰ। ਨਰ ਅਵਤਾਰ ਨਿਰੰਕਾਰ ਪ੍ਰਭ ਹੋਇਆ। ਕਲੂ ਕਾਲ ਗੁਰਦਰ ਤੇ ਰੋਇਆ । ਸਤਿਜੁਗ ਸਚ ਸਚ ਸ਼ਬਦ ਸੋਹੰ ਹੋਇਆ। ਮਹਾਰਾਜ ਸ਼ੇਰ ਸਿੰਘ ਖੇਲ ਰਚਾਏ ਨਾ ਜਾਣੇ ਕੋਇਆ। ਸਤਿਜੁਗ ਵਰਤੇ ਸੋਹੰ ਗਿਆਨਾ। ਸਤਿਜੁਗ

ਵਰਤੇ ਸੋਹੰ ਨਾਮ ਨਿਧਾਨਾ। ਸਤਿਜੁਗ ਵਰਤੇ ਦੁੱਖ ਭੰਜਨ ਨਾਉਂ ਪ੍ਰਭ ਸੁਜਾਨਾ। ਸਤਿਜੁਗ ਵਰਤਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਜੁਗ ਸਤਿ ਵਰਤਾਏ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਚਲਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜਗਤ ਪਤਿ ਆਏ। ਮਹਾਰਾਜ ਸ਼ੇਰ ਸਿੰਘ ਨਿਮਾਣਿਆਂ ਦੇ ਮਾਣ, ਸਚ ਤਖ਼ਤ ਬਹਾਏ। ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ ਚਾਰ ਵਰਨ ਜਿਸ ਇਕ ਕਰਾਏ। ਮਹਾਰਾਜ ਸ਼ੇਰ ਸਿੰਘ ਤੋੜੇ ਅਭਿਮਾਨ, ਰਾਓ ਰੰਕ ਇਕ ਹੋ ਜਾਏ। ਮਹਾਰਾਜ ਸ਼ੇਰ ਸਿੰਘ ਸਰਬ ਵਰਤਮਾਨ, ਜੀਵ ਜੰਤ ਦੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਸ਼ਬਦ ਨਿਰਬਾਣ, ਮਦਿ ਮਾਸੀ ਨਰਕ ਨਿਵਾਸ ਦਿਵਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਚਖੰਡ ਵਸਾਏ। ਮਹਾਰਾਜ ਸ਼ੇਰ ਸਿੰਘ ਕਰ ਦਰਸ ਹੋਏ ਧਰਵਾਸ, ਜਨ ਸਿਮਰੇ ਪ੍ਰਭ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਸਤਿ ਸਤਿ ਸਤਿਜੁਗ ਪਰਕਾਸ਼, ਕਰ ਦਰਸ ਅਨੰਦ ਚਿਤ ਗੁਰਸਿਖ ਹੋ ਜਾਏ। ਮਹਾਰਾਜ ਸ਼ੇਰ ਸਿੰਘ ਜਪਾਏ ਸੋਹੰ ਸਵਾਸ ਸਤਿਜੁਗ ਸਾਚਾ ਸਚ ਵਰਤਾਏ। ਸਤਿ ਸਚ ਸਚ ਸਤਿ ਜੀਵ ਹਿਰਦੇ ਵਸੇ। ਸੋਹੰ ਸ਼ਬਦ ਗਿਆਨ ਗੁਰ ਦੱਸੇ। ਬੇਮੁਖ ਗੁਰ ਦਰ ਜਾਇਣ ਨੱਸੇ। ਗੁਰਸਿਖ ਪ੍ਰਭ ਹਿਰਦੇ ਵਸੇ। ਮਹਾਰਾਜ ਸ਼ੇਰ ਸਿੰਘ ਕਰੇ ਪਰਕਾਸ਼, ਜਗਤ ਜੋਤ ਜਿਉਂ ਰਵ ਸੱਸੇ। ਸਤਿਜੁਗ ਭਗਤ ਪ੍ਰਭ ਆਪ ਪਰਗਟਾਵੇ। ਜੋਤ ਸਰੂਪ ਪ੍ਰਭ ਨਜ਼ਰੀ ਆਵੇ। ਦਰਸ਼ਨ ਕਰ ਗੁਰਸਿਖ ਮਨ ਤ੍ਰਿਪਤਾਵੇ। ਹੋਏ ਅਲੋਪ ਪ੍ਰਭ ਨਜ਼ਰ ਨਾ ਆਵੇ। ਦੋਏ ਜੋੜ ਕਰੋ ਅਰਦਾਸ, ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ। ਗੁਰਸਿਖ ਪੁਕਾਰ ਗੁਰ ਦਰਬਾਰੇ। ਗੁਰਸਿਖ ਘਰ ਆਏ ਪ੍ਰਭ ਪੈਜ ਸਵਾਰੇ। ਨਿਹਕਲੰਕ ਕਿਰਪਾ ਧਰ ਚਰਨ ਲਾਏ ਪਾਰ ਉਤਾਰੇ। ਕਲਜੁਗ ਹਰਤਾ ਮਹਾਰਾਜ ਸ਼ੇਰ ਸਿੰਘ ਗੁਰਸਿਖ ਵਾਂਗ ਕਵਲ ਫੁੱਲ ਤਾਰੇ। ਜਗਤ ਤਿਆਗੀ ਗੁਰਸਿਖ ਵਡਭਾਗੀ। ਰਸਨਾ ਨਾਉਂ ਰਸਨ ਰਸਾਇਣ, ਪ੍ਰਭ ਦਰਸ ਪ੍ਰੀਤ ਮਨ ਲਾਗੀ। ਦਰ ਆਏ ਨਾ ਕੋਏ ਗੁਰਸਿਖ ਨਾ ਹੋਏ ਮਾਸੀ ਸ਼ਰਾਬੀ।

੨੬ ਫੱਗਣ ੨੦੦੭ ਬਿਕ੍ਰਮੀ ਜੇਠੂਵਾਲ

ਸਤਿਗੁਰ ਪਰਗਟਿਓ ਗਹਿਰ ਗੰਭੀਰ। ਕਲਜੁਗ ਮਾਰੇ ਸ਼ਬਦ ਪ੍ਰਭ ਤੀਰ। ਜਲ ਥਲ ਥਲ ਜਲ ਵਹਾਏ ਨੀਰ। ਪੂਤ ਮਾਤ ਛੁਡਾਏ ਸੀਰ। ਮਾਤ ਪਿਤਾ ਭੈਣ ਛੱਡੇ ਵੀਰ। ਭਾਣਾ ਕਲਜੁਗ ਸਤਿਗੁਰ ਵਰਤੇ ਪਏ ਜਗਤ ਵਹੀਰ। ਬਿਨ ਪ੍ਰਭ ਕੋਏ ਨਾ ਰੱਖੇ ਧੀਰ । ਗੁਰਚਰਨ ਲਾਗ ਆਤਮ ਸ਼ਾਂਤ ਹੋਏ ਸਰੀਰ। ਕਲਜੁਗ ਪਰਗਟਿਓ ਮਹਾਰਾਜ ਸ਼ੇਰ ਸਿੰਘ ਵਡ ਪੀਰਾਂ ਪੀਰ। ਵਡ ਪੀਰ ਅਹਿਮਦ ਔਲੀਏ ਅਗਿਆਸ ਮਾਰੇ। ਚਾਰ ਯਾਰਾਂ ਸੰਗ ਮੁਹੰਮਦ ਦਰ ਰਹੇ ਪੁਕਾਰੇ। ਚਾਰ ਚੱਕ ਚਲਾਇਆ ਸੋਹੰ ਖੰਡਾ ਦੋ ਧਾਰੇ। ਮਹਾਰਾਜ ਸ਼ੇਰ ਸਿੰਘ ਜਗਤ ਭੁਲਾਇਆ, ਦੇ ਦਰਸ ਗੁਰਸਿਖ ਤਾਰੇ। ਗੁਰਸਿਖਾਂ ਘਰ ਗੁਰ ਵਡਭਾਗਾ। ਸ੍ਰਿਸ਼ਟ ਸੁਲਾਈ ਗੁਰਸਿਖ ਜਾਗਾ । ਆਤਮ ਨਿਰਮਲ ਨਾ ਲਾਗੇ ਦਾਗ਼ਾ। ਮਹਾਰਾਜ ਸ਼ੇਰ ਸਿੰਘ ਪਰਗਟਿਓ ਚਰਨ ਨਾ ਆਵੇ ਕਲ ਜੀਵ ਅਭਾਗਾ। ਈਸ਼ਰ ਜੋਤ ਸਦ ਨੂਰ ਨੁਰਾਨੀ। ਸ਼ਬਦ ਬਾਣ ਗੁਰ ਲਾਏ ਨਾ ਕੋਏ ਰਹੇ ਕੁਰਾਨੀ। ਦੂਤ ਦੁਸ਼ਟ ਖਪਾਏ ਅੰਤ ਕਰਾਏ ਸਰਬ ਮੁਸਲਮਾਨੀ। ਅੰਜ਼ੀਲ ਅਜਰਾਈਲ ਕਰ ਈਸਾ ਮੂਸਾ ਕਲ ਆਵੇ ਹਾਨੀ। ਪਕੜ ਲਿਆਏ ਪ੍ਰਭ ਚਰਨ

ਜੋਤ ਭਗਤ ਭਵਾਨੀ। ਅਠ ਸਠ ਤੀਰਥ ਭਰਮ ਚੁਕਾਇਣ, ਪਰਗਟਿਆ ਮਹਾਰਾਜ ਸ਼ੇਰ ਸਿੰਘ ਜਗਤ ਨਿਹਕਾਮੀ। ਸਭਨ ਮਾਣ ਗਵਾਏ ਸੋਹੰ ਸ਼ਬਦ ਚਲਾਇਆ। ਸਰਬ ਸ੍ਰਿਸ਼ਟ ਨਿਵਾਏ, ਆਪਣਾ ਆਪ ਪ੍ਰਭ ਆਪ ਵਡਿਆਇਆ। ਦੁਸ਼ਟਾਂ ਦੇ ਖਪਾਏ, ਜਨ ਭਗਤ ਤਰਾਏ, ਦੇ ਗਿਆਨ ਨਾਮ ਜਪਾਇਆ। ਕੋਇ ਨਾ ਪਾਏ ਥਾਨ, ਬੇਮੁਖਾਂ ਪ੍ਰਭ ਧੱਕਾ ਲਾਇਆ। ਜਿਨ੍ਹਾਂ ਪ੍ਰਭ ਹੋਏ ਸਹਾਏ, ਅੰਤਕਾਲ ਚਰਨ ਮਿਲਾਇਆ। ਆਤਮ ਰੰਗ ਮਜੀਠ ਚੜ੍ਹਾਏ, ਗੁਰਸਿਖ ਪ੍ਰਭ ਦਰਸ਼ਨ ਪਾਇਆ। ਸਾਧ ਸੰਗਤ ਪ੍ਰਭ ਵਿਚ ਰਲਾਏ, ਜਨ ਚਰਨੀਂ ਆਏ ਜਿਸ ਸੀਸ ਝੁਕਾਇਆ। ਕਲਜੁਗ ਉਤਰੇ ਪਾਰ, ਸਤਿਜੁਗ ਸਾਚਾ ਤਖ਼ਤ ਰਚਾਇਆ। ਗੁਰਸਿਖਾਂ ਪ੍ਰਭ ਦੇ ਮਾਣ, ਸਚਖੰਡ ਜੋਤ ਸਰੂਪ ਬਹਾਇਆ। ਸਭ ਕਿਛ ਵਰਤੇ ਜਾਣੀ ਜਾਣ, ਬੇਮੁਖਾਂ ਭੇਤ ਨਾ ਪਾਇਆ। ਦੇਵੇ ਮਾਣ ਆਪ ਨਿਮਾਣਿਆਂ, ਪਰਗਟ ਹੋ ਸਿਰ ਹੱਥ ਟਿਕਾਇਆ। ਜਾਓ ਵਿਟਹੁ ਕੁਰਬਾਨ, ਜਿਨ੍ਹਾਂ ਸੋਹੰ ਨਾਮ ਧਿਆਇਆ। ਸੁਹਾਇਆ ਥਾਨ ਕਲਜੁਗ, ਜਿਥੇ ਮਹਾਰਾਜ ਸ਼ੇਰ ਸਿੰਘ ਆਸਣ ਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਤਿ ਵਡ ਭੂਪਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਜੋਤ ਸਰੂਪਾ । ਕਰੇ ਚਲਤ ਅਪਰ ਅਪਾਰ, ਮਹਿਮਾ ਪ੍ਰਭ ਅਚਲ ਅਨੂਪਾ। ਨਜ਼ਰ ਨਾ ਆਏ ਆਪ ਕਰਤਾਰ, ਜਿਤ ਰੇਖ ਰੰਗ ਨਾ ਕੋਇ ਰੂਪਾ । ਜੋਤ ਸਰੂਪ ਵਿਚ ਸਿੱਖ ਪਰਕਾਸ਼ਿਓ, ਸਦਾ ਅਨੰਦ ਚਿਤ ਪ੍ਰਭ ਸਵੱਛ ਸਰੂਪਾ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਤਾਰੇ ਸਿੱਖ ਵਿਚ ਕਲਜੁਗ ਅੰਧ ਕੂਪਾ। ਬੈਠਾ ਅਡੋਲ ਪ੍ਰਭ ਆਪ ਨਿਰਵੈਰ। ਜੋਤ ਸਰੂਪ ਜਲਾਵੇ ਹੋਏ ਜਗਤ ਵਿਚ ਕਹਿਰ। ਬੇਮੁਖ ਪਕੜ ਪਛਾੜੇ ਸੋਹੰ ਸ਼ਬਦ ਪ੍ਰਭ ਦੇਵੇ ਜਹਿਰ। ਗੁਰਸਿਖ ਤਾਰੇ ਆਪ ਦੁੱਖ ਹਰਤਾ, ਪੂਜੋ ਚਰਨ ਕਵਲ ਨਾ ਜਾਨੋ ਪੈਰ।