੨੭ ਫੱਗਣ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ
ਸਤਿਗੁਰ ਪਰਗਟਿਓ ਰਾਜਨ ਰਾਜਾ। ਗੁਰਸਿਖ ਘਰ ਆਏ ਸਵਾਰਨ ਕਾਜਾ। ਅਨਹਦ ਸ਼ਬਦ ਵਜਾਏ ਵਾਜਾ। ਸ਼ਰਨ ਪੜੇ ਦੀ ਰਾਖੇ ਪ੍ਰਭ ਲਾਜਾ। ਮਹਾਰਾਜ ਸ਼ੇਰ ਸਿੰਘ ਪਰਗਟਿਆ ਸ੍ਰਿਸ਼ਟ ਜਿਨ ਸਾਜਨ ਸਾਜਾ। ਸ੍ਰਿਸ਼ਟ ਉਪਾਈ ਉਪਾਵਣਹਾਰੇ। ਜੀਵ ਜੰਤ ਵਿਚ ਜਲ ਥਲ ਥਾਰੇ। ਹਿਰਦੇ ਵਸੇ ਪ੍ਰਭ ਅਪਰ ਅਪਾਰੇ। ਆਤਮ ਜੋਤ ਵਿਚ ਦੇਹ ਨਿਆਰੇ। ਕਿਰਪਾ ਕਰ ਗੁਰਸਿਖ ਕਲਜੁਗ ਪ੍ਰਭ ਤਾਰੇ। ਬੇਮੁਖ ਡੋਬੇ ਵਿਚ ਮੰਞਧਾਰੇ। ਸ੍ਰਿਸ਼ਟ ਲਾਚਾਰ ਹੋਏ ਖੁਆਰ ਚਾਰ ਕੁੰਟ ਹੋਏ ਹਾਹਾਕਾਰ ਮਹਾਰਾਜ ਸ਼ੇਰ ਸਿੰਘ ਜੋਤ ਅਪਾਰ ਪਰਗਟੇ ਕਰਤਾਰੇ। ਗੁਰਸਿਖ ਸੋਹਨ ਗੁਰਚਰਨ ਦਵਾਰੇ। ਗੁਰਚਰਨ ਚਰਨ ਕਵਲ। ਨਿਮਸਕਾਰ ਨਿਮਸਕਾਰ ਨਿਮਸਕਾਰ ਕਰ ਖੁਲ੍ਹੇ ਕਵਲ। ਧੰਨ ਸੁਹਾਈ ਧੰਨ ਸੁਹਾਈ ਧੰਨ ਸੁਹਾਈ ਗੁਰਚਰਨ ਛੂਹੇ ਜਿਸ ਧਵਲ। ਗੁਰਸਿਖ ਵਡਿਆਈ ਗੁਰਸਿਖ ਵਡਿਆਈ ਗੁਰਸਿਖ ਵਡਿਆਈ ਅੰਮ੍ਰਿਤ ਬੂੰਦ ਵਸੇ ਜਿਸ ਕਵਲ। ਮਹਾਰਾਜ ਸ਼ੇਰ ਸਿੰਘ ਤੀਨ ਲੋਕ ਰਹਾਈ, ਪਾਤਾਲ ਆਕਾਸ਼ ਧਾਰ ਜੋਤ ਬੈਠਾ ਉਪਰ ਧਵਲ। ਜੋਤ ਸਰੂਪ ਹੋਵੇ ਦੇਹ ਨਿਆਰਾ। ਗੁਰਸਿਖ ਵਿਚ ਜੋਤ ਸਰੂਪ ਪਰਵੇਸ਼ਿਆ। ਕਲਜੁਗ ਚਲਤ ਕਰੇ ਅਪਾਰ, ਬਿਨ ਗੁਰਸਿਖ ਪ੍ਰਭ ਕਿੰਨੇ ਨਾ ਦੇਖਿਆ। ਗੁਰਸਿਖ ਨਿਉਂ ਚਰਨ ਵਿਚਾਰ, ਸੋਹੰ ਸ਼ਬਦ ਵਿਚ ਦੇਹ ਪਰਵੇਸ਼ਿਆ। ਮਾਨਸ ਜਨਮ ਕਲ ਗਏ ਸੁਧਾਰ, ਨਿਹਕਲੰਕ ਕਰ ਸਦਾ ਆਦੇਸਿਆ। ਮਹਾਰਾਜ ਸ਼ੇਰ ਸਿੰਘ ਜਿਸ ਨਾਉਂ ਉਚਾਰਾ। ਮਹਾਰਾਜ ਸ਼ੇਰ ਸਿੰਘ ਜਸ
ਨਾਉਂ ਨਿਹਕਲੰਕ ਨਰ ਨਰਾਇਣ ਜਗਤ ਖਪਾਉ ਹਾਹਾਕਾਰ ਮਚਾਇਣ। ਵਕ਼ਤ ਵਿਹਾਉ ਨਜ਼ਰ ਨਾ ਆਉ, ਭੂਲੀ ਸ੍ਰਿਸ਼ਟ ਪਾ ਵੈਣ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਉ, ਸੋਹੰ ਸ਼ਬਦ ਚਲਾਉ, ਚਰਨ ਲਗਾਉ ਵਾਲੀ ਹਿੰਦਵਾਇਣ। ਚਰਨ ਲਗਾਏ ਦਰਸ ਦਿਖਾਏ ਏਕਾ ਜੀਆ। ਸ੍ਰਿਸ਼ਟ ਚੁਕਾਏ ਰਸਨਾ ਸੋਹੰ ਸ਼ਬਦ ਚਲਾਏ ਐਸਾ ਦਾਨ ਗੁਰਸਿਖ ਪ੍ਰਭ ਦੀਆ। ਜੋਤ ਸਰੂਪ ਹੋ ਦਰਸ ਦਿਖਾਏ। ਜਮਨ ਕਿਨਾਰੇ ਸੁਖ ਆਸਣ ਸਿੰਘ ਨਜ਼ਰੀ ਆਏ। ਹਿੰਦ ਵਾਲੀ ਪ੍ਰਭ ਬਾਣ ਸ਼ਬਦ ਮਾਰੇ। ਕਰ ਦਰਸ ਚਰਨ ਧੂੜ ਹੋ ਜਾਵੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸ਼ੇਰ ਪ੍ਰਭ ਹੋਏ ਜਾਮਾ ਕ੍ਰਿਸ਼ਨ ਦਰਸ ਦਿਖਾਵੇ। ਕਰ ਦਰਸ ਹੋਏ ਵੈਰਾਗੀ। ਵੱਜੇ ਬਾਣ ਸ਼ਬਦ ਹੋਵੇ ਤਖ਼ਤ ਤਿਆਗੀ। ਕਰ ਦਰਸ ਆਤਮਾ ਸੋਈ ਜਾਗੀ। ਕਰੇ ਦੁਹਾਈ ਕੋਈ ਮੇਲੇ ਪੁਰਖ ਵਡਭਾਗੀ। ਸ਼ਬਦ ਸੁਣਾਏ ਧੁਨ ਵਜਾਏ, ਮਹਾਰਾਜ ਸ਼ੇਰ ਸਿੰਘ ਸਦਾ ਅਨਰਾਗੀ । ਸ਼ਬਦ ਧੁਨ ਹਿਰਦਾ ਹੁਲਸਾਵੇ। ਜਾਂਹ ਜਾਂਹ ਦੇਖੇ ਤਹਾਂ ਤਹਾਂ ਨਜ਼ਰੀ ਆਵੇ। ਸ਼ਬਦ ਸਰੂਪੀ ਭੇਦ ਖੁਲ੍ਹਾਵੇ। ਕਬ ਰਾਮ ਕ੍ਰਿਸ਼ਨ ਕਬ ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ। ਨਿਹਕਲੰਕ ਆਪ ਅਪਰੰਪਰ, ਆਪਣਾ ਭੇਵ ਪ੍ਰਭ ਆਪ ਜਣਾਵੇ। ਹੋਵੇ ਵਡ ਰਾਜਾ ਜਿਸ ਸਚ ਸ਼ਾਹੋ ਪਛਾਤਾ। ਕਰਮ ਲੇਖ ਪ੍ਰਭ ਲਿਖੇ ਬਿਧਾਤਾ। ਕਲਜੁਗ ਪ੍ਰਗਟਿਓ ਜਗਤ ਪ੍ਰਭ ਦਾਤਾ। ਗੁਰਸਿਖ ਕੋਈ ਗੁਰਮੁਖ ਗਿਆਤਾ। ਦੁਨੀਆ ਛੋਡ ਸੰਗ ਗੁਰਚਰਨ ਨਾਤਾ। ਸ਼ਬਦ ਅਮੋੜ ਗੁਰ ਦਰ ਨਾ ਪਛਾਤਾ। ਬੰਦੀ ਤੋੜ ਪਰਗਟਿਆ ਸਰਬ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਜਗਜੀਵਣ ਦਾਤਾ। ਜੋਤ ਸਰੂਪ ਜੋਤ ਆਕਾਰਾ। ਪ੍ਰਭ ਵਡ ਭੂਪ ਜੋਤ ਕਰ ਕਰੇ ਪਸਾਰਾ। ਗੁਰਸੰਗਤ ਬੈਠ ਚਲਾਵੇ ਸ਼ਬਦ ਦੋ ਧਾਰਾ। ਬੇਮੁਖਾਂ ਪਕੜ ਪਛਾੜਾ। ਝੂਠੀ ਸ੍ਰਿਸ਼ਟ ਚਬਾਈ ਦਾੜ੍ਹਾ। ਸੋਹੰ ਨਾਮ ਰੰਗ ਗੁਰਸਿਖ ਚਾੜ੍ਹਾ। ਮਹਾਰਾਜ ਸ਼ੇਰ ਸਿੰਘ ਚਰਨ ਕਰ ਨਿਮਸਕਾਰਾ। ਪਾਪੀ ਲੰਘੇ ਪਾਪ ਪਹਾੜਾ। ਪਾਪੀ ਪਤਤ ਪਵਿਤ ਗੁਰਚਰਨ ਹੋਏ ਅਧੀਨ ਚਰਨ ਸੀਸ ਜਿਨ ਧਰਨਾ। ਅੰਤਕਾਲ ਬਖ਼ਸ਼ੇ ਸਦ ਬਖ਼ਸ਼ੀਸ਼, ਤੋੜੇ ਬੰਧ ਪ੍ਰਭ ਜੰਮਣਾ ਮਰਨਾ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪ, ਗੁਰਸਿਖ ਚਰਨ ਲਾਗ ਕਲਜੁਗ ਤਰਨਾ। ਕਲਜੁਗ ਕਰੇ ਜਗਤ ਅੰਧਿਆਰਾ, ਨਜ਼ਰ ਨਾ ਆਵੇ ਜਗਤ ਜੀਵ ਕਰੇ ਕਿਨਾਰਾ। ਜੀਵ ਬੁਲਾਏ ਨਜ਼ਰ ਨਾ ਆਏ, ਕਲਜੁਗ ਪਰਗਟਿਆ ਪ੍ਰਭ ਧਰਨੀ ਧਾਰਾ। ਸ਼ਬਦ ਲਿਖਾਏ ਰਾਓ ਰੰਕ ਬਣਾਏ, ਸਚਖੰਡ ਬੈਠਾ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਧੀਰ ਧਰਾਏ, ਸਤਿ ਸਤਿ ਸਤਿ ਵਰਤਾਏ, ਗੁਰ ਪੂਰਾ ਗੁਰਸਿਖ ਤਾਰਨਹਾਰਾ। ਸਤਿਗੁਰ ਸਾਚਾ ਸ਼ਾਹੋ, ਜਿਤ ਨਿਤ ਭਰੇ ਭੰਡਾਰਿਆ। ਸਤਿਗੁਰ ਸਾਚਾ ਸ਼ਾਹੋ, ਸ੍ਰਿਸ਼ਟ ਜੋਤ ਕਰੇ ਆਕਾਰਿਆ। ਸਤਿਗੁਰ ਸਾਚਾ ਸ਼ਾਹੋ, ਗੁਰਸਿਖਾਂ ਦੇਵੇ ਆਤਮ ਵਿਚਾਰਿਆ। ਸਤਿਗੁਰ ਸਾਚਾ ਸ਼ਾਹੋ, ਬੇਮੁਖਾਂ ਬਾਣ ਸੋਹੰ ਮਾਰਿਆ। ਸਤਿਗੁਰ ਸਾਚਾ ਸ਼ਾਹੋ, ਨਿਹਕਲੰਕ ਹੋਵੇ ਜਗ ਮਥੇ ਜਿਉਂ ਮਥਨ ਮਧਾਣਿਆਂ। ਮਹਾਰਾਜ ਸ਼ੇਰ ਸਿੰਘ ਅਗੰਮ ਅਥਾਹ ਸਤਿ ਵਰਤਾਵੇ, ਕਰੇ ਇਕ ਰੰਕਾਂ ਰਾਣਿਆਂ। ਏਕ ਜੋਤ ਇਕ ਪ੍ਰਭ ਕਾ ਰੂਪ। ਗੁਰਸਿਖ ਸਾਚਾ ਵਿਚ ਪ੍ਰਭ ਵਸੇ ਅਨੂਪ। ਬੇਮੁਖਾਂ ਨਜ਼ਰ ਨਾ ਆਵੇ ਸਚ ਸ਼ਾਹੋ ਵਡ ਭੂਪ। ਮਹਾਰਾਜ ਸ਼ੇਰ ਸਿੰਘ ਬਾਂਹੋਂ ਪਕੜ ਤਰਾਏ, ਗੁਰਸਿਖ ਵਿਚ ਅੰਧ ਕੂਪ। ਅੰਧ ਕੂਪ ਜਗਤ ਅੰਧਿਆਰਾ। ਕਲ ਪਰਗਟਿਆ ਨਿਹਕਲੰਕ ਅਵਤਾਰਾ । ਗੁਰਸਿਖਾਂ ਪ੍ਰਭ ਭੈ ਭੰਜਨ ਆਤਮ ਦੇਵੇ ਜੋਤ ਆਧਾਰਾ। ਗੁਰਸਿਖ ਸਦਾ ਦਰ ਮੰਗਣ, ਦੇਵੇ ਦਰਸ ਪ੍ਰਭ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ, ਚਰਨ ਲਗਾਏ ਕਰ ਸਚ ਵਿਚਾਰਾ। ਆਤਮ ਵਿਚਾਰ ਪ੍ਰਭ ਕੀ ਸਾਚੀ। ਜੂਠੀ ਰਸਨਾ ਜਗਤ ਕੀ ਕਾਚੀ।
ਭਗਤਾਂ ਨਰਾਇਣ ਰਿਦੇ ਨਾਉਂ ਵਸਾਚੀ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ ਗੁਰਸਿਖ ਅਭਿਲਾਸ਼ੀ। ਕਰ ਦਰਸ ਆਤਮ ਤ੍ਰਿਪਤਾਵੇ। ਕਰ ਦਰਸ ਝੂਠੀ ਕਾਇਆ ਵਾਂਗ ਚੰਦਨ ਮਹਿਕਾਵੇ। ਕਰ ਦਰਸ ਦੇਹ ਦੀਪਕ ਵਿਚ ਪ੍ਰਭ ਜੋਤ ਜਗਾਵੇ। ਕਰ ਦਰਸ ਜੋਤ ਸਰੂਪ ਪ੍ਰਭ ਦਰਸ਼ਨ ਪਾਵੇ। ਕਰ ਦਰਸ ਸੋਹੰ ਸ਼ਬਦ ਰਸਨਾ ਗਾਵੇ। ਕਰ ਦਰਸ ਹਉਮੇ ਮਮਤਾ ਰੋਗ ਗਵਾਵੇ। ਕਰ ਦਰਸ ਅੰਤਕਾਲ ਜਮ ਡੰਡ ਨਾ ਖਾਵੇ। ਕਰ ਦਰਸ ਪੁਰੀ ਸਚ ਗੁਰਸਿਖ ਰਹਿ ਜਾਵੇ। ਕਰ ਦਰਸ ਈਸ਼ਰ ਜੋਤ ਵਿਚ ਜੋਤ ਮਿਲ ਜਾਵੇ। ਕਰ ਦਰਸ ਹੋ ਵਿਸਮਾਦ ਵਿਸਮਾਦੇ ਵਿਸਮਾਦ ਸਮਾਵੇ। ਮਹਾਰਾਜ ਸ਼ੇਰ ਸਿੰਘ ਸ਼ਰਨ ਪੜੇ ਦੀ ਲਾਜ ਰਖਾਵੇ। ਰੱਖੇ ਲਾਜ ਪ੍ਰਭ ਭਗਵੰਤਾ। ਸੋਹੰ ਸ਼ਬਦ ਚਲਾਵੇ ਜਗਤ ਵਰਤੰਤਾ। ਕਰਨਹਾਰ ਸਮਰਥ ਪ੍ਰਭ ਵਸੇ ਸਰਬ ਜੀਵ ਜੰਤਾਂ। ਬੇਮੁਖਾਂ ਪਾਈ ਨੱਥ, ਰੱਖੇ ਲਾਜ ਸਰਬ ਸਾਧ ਸੰਤਾਂ। ਆਤਮ ਮਿਲੇ ਗੁਰ ਦਰ ਵੱਥ, ਸੋਹੰ ਸ਼ਬਦ ਰਤਨ ਰਤੰਤਾ। ਮਹਾਰਾਜ ਸ਼ੇਰ ਸਿੰਘ ਅਕਥਨਾ ਅਕੱਥ, ਜੋਤ ਜਗਤ ਵਰਤੰਤਾ। ਈਸ਼ਰ ਜੋਤ ਸਰਬ ਪਰਕਾਸ਼ੇ। ਜੀਵ ਜੰਤ ਸਰਬ ਜੋਤ ਭਰਵਾਸੇ। ਬਿਨ ਪ੍ਰਭ ਪੂਰਨ ਕਰੇ ਨਾ ਕੋਇ ਬੰਦ ਖੁਲਾਸੇ। ਆਪ ਅਤੀਤ ਪ੍ਰਭ ਭਗਵੰਤਾ। ਸ੍ਰਿਸ਼ਟ ਸਬਾਈ ਸਦਾ ਵਿਨਾਸੇ। ਜੋਤ ਸਰੂਪ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਪ੍ਰਭ ਅਬਿਨਾਸ਼ੇ। ਪ੍ਰਭ ਅਬਿਨਾਸ਼ੀ ਪੂਰਾ ਪਾਇਆ। ਚਰਨ ਲਾਗ ਦੂਖ ਰੋਗ ਮਿਟਾਇਆ। ਧੰਨ ਧੰਨ ਗੁਰਸਿਖ ਭਾਗ, ਚਰਨ ਆਏ ਜਿਸ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਦਾ ਹੈ ਜਾਗ, ਕਲਜੁਗ ਪਰਗਟ ਜਗਤ ਸੁਲਾਇਆ।
੨੯ ਫੱਗਣ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਪੁਰਖੇ ਹੋ ਜਿਸ ਦੇਵੇ ਉਤਮ ਨਿਗਮ ਵਿਚਾਰੇ। ਸੱਚੀ ਜੋਤ ਦਿਤੀ ਪ੍ਰਭ ਰੱਖ, ਜਿਥੋਂ ਖਿੱਚੀ ਆਪ ਕਰਤਾਰੇ। ਮਹਾਰਾਜ ਸ਼ੇਰ ਸਿੰਘ ਕਰੋ ਨਿਮਸਕਾਰ ਦੋਏ ਜੋੜ ਹੱਥ, ਖਾਲੀ ਭਰੇ ਜਿਸ ਫੇਰ ਭੰਡਾਰੇ। ਕਲਜੁਗ ਸੱਚਾ ਪ੍ਰਭ ਭੰਡਾਰੀ। ਸੋਹੰ ਦੇਵੇ ਜੀਵ ਨਾਮ ਖ਼ੁਮਾਰੀ। ਬੇਮੁਖਾਂ ਬਾਣ ਸੋਹੰ ਕਟਾਰੀ। ਮਹਾਰਾਜ ਸ਼ੇਰ ਸਿੰਘ ਸਰਨ ਪੜੇ ਦੀ ਪੈਜ ਸਵਾਰੀ। ਸ਼ਰਨ ਪੜੇ ਪ੍ਰਭ ਮਿਲਿਆ ਹਰਿ ਬੁਲਾ। ਦੇਵੇ ਬਖ਼ਸ਼ ਗੁਰਸਿਖ ਪ੍ਰਭ ਅਰ ਭੁਲਾ। ਚਾਰ ਕੁੰਟ ਪੈ ਜਾਵੇ ਪੰਜ ਜੇਠ ਕੁਰ ਬਲਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਟਾਰੇ ਸਰ ਬੁਲਾ। ਹੁਕਮ ਅਗੰਮ ਵਰਤੇ ਵਰਤਣਹਾਰਾ। ਸ਼ਬਦ ਚਲਾਏ ਜਗਤ ਖਪਾਏ ਕੋਈ ਨਾ ਮੇਟਣਹਾਰਾ। ਸਰਨ ਪੜੇ ਦੀ ਲਾਜ ਰਖਾਏ, ਗੁਰਸਿਖ ਮੋੜੇ ਵਿਚ ਪਰਿਵਾਰਾ। ਹੱਥੋ ਹੱਥ ਨਾ ਆਏ, ਨਾ ਦੀਸੇ ਜੋਤ ਨਿਰੰਕਾਰਾ। ਨਿਜ ਘਰ ਆ ਵਸੇ ਪ੍ਰਭ ਪਰਮੇਸ਼ਰ, ਅੰਮ੍ਰਿਤ ਬਰਖੇ ਜਿਉਂ ਜਲ ਧਾਰਾ। ਮਹਾਰਾਜ ਸ਼ੇਰ ਸਿੰਘ ਆਪ ਵਰਭੰਡਨ, ਦੇਵੇ ਦਾਨ ਗੁਰਸਿਖ ਜੋਤ ਅਪਾਰਾ। ਦੇਹ ਜੋਤ ਪ੍ਰਭ ਮੇਲ ਕਰਾ ਕੇ। ਆਪ ਚਲਿਆ ਭੇਸ ਵਟਾ ਕੇ। ਨਜ਼ਰ ਨਾ ਆਵੇ ਜੋਤੀ ਜੋਤ ਜੋਤ ਜੋਤ ਜੋਤ ਵਿਚ ਲਲਾਟ ਜਗਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖ ਚਲਿਆ ਸਾਧ ਸੰਗਤ ਦੀ ਝੋਲੀ ਪਾ ਕੇ। ਸਾਧ ਸੰਗਤ ਪ੍ਰਭ ਸਦਾ ਅਨੰਦ। ਸਾਧ ਸੰਗਤ ਪਰਗਟਾਵੇ ਸਿੱਖ ਪੂਰਨ ਚੰਦ। ਸਾਧ ਸੰਗਤ ਤ੍ਰਿਪਤਾਵੇ ਆਤਮ ਅਗਨ ਹੋਈ ਮੰਦ । ਚਰਨ ਲਾਗ ਜੀਉ ਭੁੱਲ ਬਖ਼ਸ਼ਾਵੇ, ਮਹਾਰਾਜ ਸ਼ੇਰ ਸਿੰਘ ਤੋੜੇ ਬੰਦੀ ਬੰਦ। ਮੇਰਾ ਰੂਪ ਅਗੰਮ, ਕਰੇ ਚਵਰ ਸਰਨ ਪਵਣ ਉਨੰਜਾ। ਮੇਰਾ ਰੂਪ ਅਗੰਮ, ਕਲਜੁਗ ਦੇਹ ਰਖਾਈ ਸਾਲ ਬਵੰਜਾ।
ਮੇਰਾ ਰੂਪ ਅਗੰਮ, ਰੱਖੇ ਪਤ ਨੈਣ ਮੁਧਾਰੀ, ਜਗਤ ਗੁਰ ਆਇਆ। ਬਾਸ਼ਕ ਸੇਜ ਜਿਸ ਤਖ਼ਤ ਰਚਾਇਆ। ਲਛਮੀ ਝੱਸੇ ਚਰਨ, ਪ੍ਰਭ ਪਾਈ ਮਾਇਆ। ਮਨ ਕਰੇ ਹੰਕਾਰ, ਦੇਹ ਸੁਖ ਮੈਂ ਪ੍ਰਭ ਸੁਲਾਇਆ। ਈਸ਼ਰ ਸਦਾ ਹੈ ਜਾਗ, ਵਿਚ ਆਲਸ ਨਾ ਕਦੇ ਆਇਆ। ਕਲਜੁਗ ਆਇਆ ਕਰ ਜੋਤ ਪਰਕਾਸ਼, ਘਨਕਪੁਰੀ ਪ੍ਰਭ ਭਾਗ ਲਗਾਇਆ। ਮਨੀ ਸਿੰਘ ਹੋਏ ਸ਼ਾਬਾਸ਼, ਸਤਿਗੁਰ ਪੂਰਾ ਜਿਨ ਪਰਗਟਾਇਆ। ਸਾਧ ਸੰਗਤ ਦੇ ਧਰਵਾਸ, ਗੁਰ ਚਰਨ ਆਏ ਜਿਸ ਸੀਸ ਝੁਕਾਇਆ। ਕਲਜੁਗ ਉਜਲ ਜਿਉਂ ਚੰਦਨ ਪਰਭਾਸ, ਗੁਰਸਿਖ ਨਾਉਂ ਮਨੀ ਸਿੰਘ ਸੁਣਾਇਆ। ਲਾਗ ਚਰਨ ਪਰਗਟੇ ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਆਪਣਾ ਆਪ ਛੁਪਾਇਆ। ਬੇਮੁਖਾਂ ਤੋਂ ਪ੍ਰਭ ਮੁਖ ਛੁਪਾ ਕੇ। ਰਚਨਾ ਰਚੀ ਜਗਤ ਵਿਚ ਆ ਕੇ। ਅਗੰਮ ਅਗੋਚਰ ਪ੍ਰਭ ਬੈਠਾ ਆਸਣ ਲਾ ਕੇ। ਮਹਾਰਾਜ ਸ਼ੇਰ ਸਿੰਘ ਜੁਗ ਚੌਥੇ ਆਇਆ, ਨਿਹਕਲੰਕ ਜੋਤ ਪਰਗਟਾ ਕੇ। ਜੋਤ ਪਰਗਟਾਏ ਜੋਤ ਨਿਰੰਜਣ, ਨਰ ਨਰਾਇਣ ਆਪਣਾ ਆਪ ਛੁਪਾਏ। ਸ੍ਰਿਸ਼ਟ ਭਰਿਸ਼ਟ ਗੁਰਸਿਖਾਂ ਦੇ ਸਾਚੀ ਦ੍ਰਿਸ਼ਟ, ਸੋਹੰ ਨਾਮ ਜਪਾਏ। ਮਹਾਰਾਜ ਸ਼ੇਰ ਸਿੰਘ ਸੱਚਾ ਇਸ਼ਟ, ਜੁਗ ਚਾਰ ਆਪਣਾ ਤੇਜ ਵਖਾਏ। ਪ੍ਰਭ ਕਾ ਇਸ਼ਟ ਸਾਚਾ ਨੂਰ। ਪ੍ਰਭ ਪਾਵੇ ਜਿਉਂ ਭਗਤ ਵਸ਼ਿਸ਼ਟ, ਰਾਮ ਚੰਦ ਲੈ ਚਰਨ ਧੂੜ। ਗੁਰਸਿਖਾਂ ਮਨ ਸਾਚੀ ਦ੍ਰਿਸ਼ਟ, ਪਰਗਟਿਆ ਪ੍ਰਭ ਆਸਾ ਪੂਰ। ਮਹਾਰਾਜ ਸ਼ੇਰ ਸਿੰਘ ਨਿਜ ਘਰ ਵਸੇ, ਸਿੱਖ ਨਾ ਜਾਣੇ ਦੇਹ ਤੋਂ ਦੂਰ। ਗੁਰਸਿਖ ਦੇਹ ਪ੍ਰਭ ਕੀ ਜੋਤਾ। ਜੋ ਕਿਛ ਕਰੇ ਆਪ ਪ੍ਰਭ ਜਗਤ ਕੀ ਜੋਤਾ। ਥਾਨ ਨਿਥਾਵਿਆਂ ਮਨ ਮਨੋਤਾ। ਗੁਰਚਰਨ ਲਾਗ ਦੁਰਮਤ ਪਾਪ ਮਨ ਕਾ ਧੋਤਾ। ਸੋਹੰ ਸ਼ਬਦ ਮਿਲੇ ਵਡ ਗਿਆਨ, ਨਿਹਕਲੰਕ ਜੋਤ ਸਰੂਪ ਸਦਾ ਹੋਤਾ। ਵਡਮੁਲੜਾ ਜਗਤ ਪਰਨਾਓ, ਜਿਸ ਸਿਮਰਤ ਮਿਲੇ ਸਚ ਥਾਉਂ। ਪ੍ਰਭ ਪਰਮੇਸ਼ਵਰ ਜਗ ਚਰਨੀਂ ਪਾਓ। ਸਦਾ ਅਨੰਦ ਨਿਜ ਮਾਹਿ ਵਸਾਓ। ਝਿਰਨਾ ਝਿਰੇ ਨਿਝਰੋਂ, ਅੰਮ੍ਰਿਤ ਬੂੰਦ ਕਵਲ ਮੇਂ ਪਾਓ। ਹੋਏ ਨਿਜਾਨੰਦ ਮਨ ਤ੍ਰਿਪਾਸੇ, ਚਿੰਤਾ ਚਿਖਾ ਅਗਨ ਬੁਝਾਓ। ਕਰ ਵਿਚਾਰ ਜਾਉ ਘਰ ਸਾਚੇ, ਜਿਥੇ ਬੈਠਾ ਅਗੰਮ ਅਥਾਹੋ। ਹੁਕਮ ਜੋਤ ਜਗਤ ਸਭ ਨਾਚੇ, ਮਹਾਰਾਜ ਸ਼ੇਰ ਸਿੰਘ ਮਿਲ ਸਾਚੇ ਲੇਖ ਲਿਖਾਓ। ਲਿਖਿਆ ਲੇਖ ਪ੍ਰਭ ਮੇਟਣਹਾਰਾ। ਡੁੱਬਦੇ ਦੇਵੇ ਤਾਰ, ਗੁਰਸਿਖ ਤਾਰਨਹਾਰਾ। ਜੀਆ ਦੇ ਆਧਾਰ, ਸੋਹੰ ਨਾਮ ਦੇ ਪਿਆਰਾ। ਜਨਮ ਜਾਏ ਸੁਧਾਰ, ਚਰਨ ਆਏ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਦੁੱਤਰ ਤਾਰ, ਅੰਮ੍ਰਿਤ ਦੇਵੇ ਭਗਤ ਭੰਡਾਰਾ।
ਬਿਨ ਗੁਰ ਸਿੱਖ ਮੁਰਝਾਣਾ ਜਿਉ ਜਲ ਮੀਨਾ, ਨਜ਼ਰੀ ਨਜ਼ਰ ਨਿਹਾਲ ਕਰ ਰੰਗ ਰਾਤੇ ਰੰਗ ਫੇਰ ਲਗਾਇਆ । ਵਡ ਪੁਰਖ ਆਪ ਪ੍ਰਭ ਕਰਤਾ, ਸਾਚਾ ਨੇਂਹੁ ਸੰਗ ਗੁਰਸਿਖ ਲਾਇਆ। ਮਹਾਰਾਜ ਸ਼ੇਰ ਸਿੰਘ ਨਿਰਧਨ ਆਏ ਕਲਜੁਗ ਤਰਾਇਆ। ਕਲਜੁਗ ਆਇਆ ਪ੍ਰਭ ਇਕ ਰੰਗਾ। ਜਗਤ ਖਪਾਇਆ ਸ਼ਬਦ ਰੂਪ ਕਰਾਇਆ ਦੰਗਾ। ਝੂਠੀ ਦੇਹ ਜਗਤ ਭੰਨ ਵਖਾਇਆ, ਜਿਉਂ ਕਾਚੀ ਵੰਗਾ । ਮਹਾਰਾਜ ਸ਼ੇਰ ਸਿੰਘ ਸਿਰ ਛਤਰ ਝੁਲਾਇਆ, ਪਰਗਟੇ ਆਪ ਪ੍ਰਭ ਸੂਰਾ ਸਰਬੰਗਾ। ਸਰਬ ਵਡ ਦਾਤਾ, ਸਰਬ ਕਲਾ ਕਾ ਆਪ ਪਛਾਤਾ। ਦੇ ਦਰਸ ਕਰੇ ਆਪ ਪ੍ਰਭ ਗਿਆਨ ਗਿਆਤਾ। ਹਿਰਦੇ ਧਰੇ ਜੋਤ ਦੀਪਕ ਜੋਤ ਜਗਾਤਾ। ਬਿਨ ਸਿੱਖ ਬੂਝੇ ਨਾ ਕੋਈ ਹੋਰ, ਆਪਣਾ ਭੇਤ ਪ੍ਰਭ ਆਪ ਪਛਾਤਾ। ਮਹਾਰਾਜ ਸ਼ੇਰ ਸਿੰਘ ਨਾ ਲਾਏ ਦੇਰ, ਛਿਨ ਭੰਗਰ ਸਰਬ ਸੁਖ ਦਾਤਾ। ਆਦਿ ਅੰਤ ਸਦਾ ਸੁਖਦਾਈ। ਭਗਤ ਜਨਾਂ ਚਰਨ ਸੰਗ ਬਣ ਆਈ। ਪ੍ਰਭ ਪੂਰਾ ਸਮਰਥ ਅਕੱਥ,
ਰਸਨਾ ਮਹਿੰਮਾ ਕਥਨ ਨਾ ਜਾਈ। ਉਤਮ ਦੇ ਸੋਹੰ ਵੱਥ, ਸਾਚਾ ਸ਼ਬਦ ਗੁਰ ਘਰ ਰਾਹ ਦਿਖਾਈ। ਮਿਲੇ ਆਪ ਪ੍ਰਭ ਸਮਰਥ, ਭਾਉ ਭਰਮ ਦੇ ਸਿੱਖ ਚੁਕਾਈ। ਬੇਮੁਖਾਂ ਪਾਈ ਨੱਥ, ਚਾਰ ਕੁੰਟ ਪੈ ਜਾਏ ਦੁਹਾਈ। ਮਹਾਰਾਜ ਸ਼ੇਰ ਸਿੰਘ ਸੋਹੰ ਚਲਾ ਅਗਨ ਰਥ, ਦੁਸ਼ਟ ਦੁਰਾਚਾਰ ਨਿੰਦਕ ਦੇ ਖਪਾਈ। ਮਾਨਸ ਜਨਮ ਲੈ ਜਿਸ ਸਤਿਗੁਰ ਨਿੰਦਿਆ, ਸਤਿਜੁਗ ਪਾਰ ਪ੍ਰਭ ਕਰੇ ਅੱਗੇ ਚਲੇ ਜੀਵ ਨਾ ਬਿੰਦਿਆ। ਨਿਮਸਕਾਰ ਚਰਨ ਲਾਗ ਜੋ ਕਰੇ, ਪਾਵੇ ਫਲ ਜੋ ਮਨ ਚਿੰਦਿਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਬੇਮੁਖ ਖਪਾਵੇ, ਵਗਾਏ ਉਲਟੀ ਸਿੰਧਿਆ। ਪਰਗਟੇ ਆਪ ਪ੍ਰਭ ਦਹਿੰਦਾ। ਸਚਖੰਡ ਕਰੇ ਜੋ ਪ੍ਰਭ ਨਿੰਦਾ। ਬੇਮੁਖ ਹਰੇ ਆਪਣੀ ਬਿੰਦਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਚ ਸ਼ਬਦ ਲਿਖੰਦਾ। ਸਤਿਗੁਰ ਸਾਚਾ ਸ਼ਬਦ ਚਲਾਵੇ। ਗੁਰ ਘਰ ਕੋਈ ਨਿੰਦਕ ਰਹਿਣ ਨਾ ਪਾਵੇ। ਦਰ ਦਰ ਫਿਰੇ ਜੀਵ ਬਿਲਲਾਵੇ। ਬਿਨ ਗੁਰ ਪੂਰੇ ਕੌਣ ਪਾਰ ਲੰਘਾਵੇ। ਭੁੱਲੀ ਸ੍ਰਿਸ਼ਟ ਅੰਤ ਖੇਹ ਹੋ ਜਾਵੇ। ਦੇ ਦਰਸ ਅਪਾਰ, ਗੁਰਸਿਖਾਂ ਗੁਰ ਪਾਰ ਕਰਾਵੇ। ਕਲਜੁਗ ਨਾ ਆਵੇ ਹਾਰ, ਸਾਚਾ ਪ੍ਰਭ ਸਾਚਾ ਮਾਣ ਦਿਵਾਏ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਨਿਹਕਲੰਕ ਨਾਉਂ ਰਖਾਵੇ। ਜੋਤ ਸਰੂਪ ਅਵਤਾਰ ਜਗ ਧਰਿਆ। ਪਰਗਟ ਜੋਤ ਭੰਨੇ ਪ੍ਰਭ ਸੂਰਾ, ਭਾਂਡਾ ਦੇਹ ਜੋ ਪ੍ਰਭ ਘੜਿਆ। ਸਰਬ ਸਮਰਥ ਸਤਿਗੁਰ ਪੂਰਾ, ਕਲਜੁਗ ਆਏ ਜਗਤ ਜਿਸ ਵਰਿਆ। ਮਹਾਰਾਜ ਸ਼ੇਰ ਸਿੰਘ ਸਭ ਤੇਰੀ ਵੱਥ, ਜੋਤ ਸਰੂਪ ਜੋਤ ਵਿਚ ਜਗਤ ਦੇਹ ਧਰਿਆ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤੇ, ਸੋਹੰ ਸ਼ਬਦ ਚਲੇ ਅਪਾਰਾ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤੇ, ਜੀਵ ਹੋਏ ਨਾਮ ਅਧਾਰਾ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤੇ, ਹਿਰਦੇ ਵਰਤੇ ਸਰਬ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਸਾਚਾ ਰਥ, ਕਲਜੁਗ ਪਾਰ ਉਤਾਰਨਹਾਰਾ। ਕਲਜੁਗ ਪਾਰ ਉਤਾਰੇ, ਨਾਉਂ ਜਪਾ ਕੇ। ਰਸਨਾ ਸ਼ਬਦ ਉਚਾਰੇ, ਜਨ ਚਰਨ ਸੀਸ ਝੁਕਾ ਕੇ। ਦੇਵੇ ਦਰਸ ਆਪ ਕਰਤਾਰੇ, ਵਿਚੋਂ ਹਉਮੇ ਰੋਗ ਗਵਾ ਕੇ। ਮਹਾਰਾਜ ਸ਼ੇਰ ਸਿੰਘ ਜਗਤ ਲਲਕਾਰੇ, ਪਰਗਟ ਜੋਤ ਬੈਠਾ ਘਰ ਆ ਕੇ। ਗੁਰਮੁਖ ਹੋਏ ਪ੍ਰਭ ਸ਼ਬਦ ਅਧੀਨ। ਸ਼ਬਦ ਮਿਲਾਵੇ ਪ੍ਰਭ ਪਰਬੀਨ। ਨਿਜਾਨੰਦ ਰਸ ਚਵਾਵੇ, ਆਤਮ ਤ੍ਰਿਪਤਾਵੇ ਜਿਉਂ ਜਲ ਮੀਨ। ਮਹਾਰਾਜ ਸ਼ੇਰ ਸਿੰਘ ਚੁਰਾਸੀ ਗੇੜ ਕਟਾਵੇ, ਸਿੱਖ ਜੋਤ ਜੋਤ ਹੋਏ ਲੀਨ । ਵਸਤੂ ਜੋਤ ਜਗਤ ਅਪਾਰਾ। ਸਚਖੰਡ ਕਰੇ ਜੋਤ ਆਕਾਰਾ। ਬਿਨ ਬਾਤੀ ਬਿਨ ਤੇਲ ਹੋਏ ਸਰਬ ਉਜਿਆਰਾ। ਏਕ ਸਰੂਪ ਹੋਏ ਪ੍ਰਭ ਬੈਠਾ ਆਪ ਏਕੰਕਾਰਾ। ਮਹਾਰਾਜ ਸ਼ੇਰ ਸਿੰਘ ਚਰਨ ਦਵਾਰਾ। ਸਚਖੰਡ ਹੋਏ ਪ੍ਰਭ ਜੋਤ ਰੁਸ਼ਨਾਈ। ਪ੍ਰਭ ਜੋਤ ਸਰੂਪ ਜੋਤੀ ਜੋਤ ਪ੍ਰਭ ਸ੍ਰਿਸ਼ਟ ਉਪਾਈ । ਹਰਿ ਹਰਿ ਹਰਿ ਹਰਿਜੂ ਪ੍ਰਭ ਵਸਿਆ, ਜੋਤ ਸਰੂਪ ਦੀਪਕ ਸ੍ਰਿਸ਼ਟ ਜਗਾਈ। ਆਪਣਾ ਭੇਤ ਜੀਵ ਨਾ ਦੱਸਿਆ, ਵਿਚ ਦੇਹ ਪ੍ਰਭ ਬੈਠਾ ਮੁਖ ਛੁਪਾਈ। ਭਗਤ ਜਨਾਂ ਪ੍ਰਭ ਹਿਰਦੇ ਵਸਿਆ। ਰਸਨਾ ਗਾਏ ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ, ਸਾਚਾ ਰਾਹ ਪ੍ਰਭ ਪੂਰੇ ਦੱਸਿਆ। ਸਾਚਾ ਮਾਰਗ ਸੋਹੰ ਨਾਉਂ, ਗੁਰ ਦਰ ਪਾਵੇ ਮਾਣ ਜਿਨ ਰਸਨਾ ਗਾਓ, ਦਰਗਾਹ ਹੋਵੇ ਪਰਵਾਨ ਜਿਨ ਰਿਦੇ ਵਸਿਆ। ਮਹਾਰਾਜ ਸ਼ੇਰ ਸਿੰਘ ਮਾਰੇ ਬਾਣ, ਬੇਮੁਖ ਦਰ ਤੇ ਜਾਏ ਨੱਸਿਆ।
ਪਹਿਲੀ ਚੇਤ ੨੦੦੮ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਵਡ ਵਡ ਭਾਗ ਤਿਨ੍ਹਾਂ ਗੁਰਸਿਖਾਂ, ਜਿਨ੍ਹਾਂ ਸਤਿਗੁਰ ਪਾਇਆ। ਰਾਗ ਰਾਗ ਰਾਗ ਮਨ ਤਿਨ੍ਹਾਂ ਗੁਰਮੁਖਾਂ, ਸੋਹੰ ਸ਼ਬਦ ਜਿਨ੍ਹਾਂ ਰਸਨਾ ਗਾਇਆ। ਦਾਗ ਦਾਗ ਮਨਮੁਖਾਂ, ਜਿਨ੍ਹਾਂ ਸਾਚਾ ਨਾਮ ਭੁਲਾਇਆ। ਗੁਰਚਰਨ ਲਾਗ ਮਿਟੇ ਸਭ ਭੁੱਖਾ, ਨੈਣ ਦਰਸ ਤ੍ਰਿਪਤਾਇਆ । ਸਾਧ ਸੰਗਤ ਵਿਚ ਪ੍ਰਭ ਕਾ ਵਾਸ, ਪਰਗਟ ਹੋ ਕੇ ਦਰਸ ਦਿਖਾਇਆ । ਵਡਭਾਗੀ ਬੈਠੇ ਸਤਿਗੁਰ ਪਾਸ, ਨਿਹਕਲੰਕ ਹੋਏ ਸਦਾ ਸਹਾਇਆ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਚੇਤ ਸੁਹੰਦਾ ਜਿਸ ਬਣਾਇਆ। ਚੜ੍ਹਿਆ ਚੇਤ ਗੁਰਸਿਖਾਂ ਮਨ ਚੇਤਨਾ। ਮਿਲਿਆ ਪ੍ਰਭ ਗੁਰਸਿਖਾਂ ਵਿਚ ਕੋਈ ਭੇਤ ਨਾ। ਲੱਗੇ ਚਰਨ ਤਾਰੇ ਸਭ ਵੇਖੇ ਆਪ ਰੰਗ ਏਕਨਾ। ਭੁੱਲ ਨਾ ਜਾਓ ਝੱਬ, ਰੱਖੋ ਆਸ ਚਰਨ ਗੁਰ ਟੇਕਨਾ। ਕਲਜੁਗ ਤਾਰੇ ਸਭ ਜਨ ਮਹਾਰਾਜ ਸ਼ੇਰ ਸਿੰਘ ਪ੍ਰਭ ਬਿਬੇਕਨਾ। ਸ਼ਬਦ ਚਲੇ ਗੁਰ ਕਾ ਸ਼ਬਦਾਲੂ। ਸ਼ਬਦ ਰੂਪ ਪਰਗਟੇ ਪ੍ਰਭ ਸਵੱਛ ਸਰੂਪ ਕਿਰਪਾਲੂ । ਗੁਰਸਿਖ ਮਨ ਸਦ ਭਟਕਦੇ, ਦੇਵੇ ਦਰਸ ਪ੍ਰਭ ਭਗਤ ਵਸਾਲੂ । ਬੇਮੁਖ ਗੁਰ ਦਰ ਕਦੇ ਨਾ ਅਟਕਦੇ, ਰੱਖਣ ਭੈ ਸਿੰਘ ਜਿਉਂ ਭਾਲੂ। ਸੋਹੰ ਸ਼ਬਦ ਸੰਗ ਗੁਰਮੁਖ ਲਟਕਦੇ, ਮਹਾਰਾਜ ਸ਼ੇਰ ਸਿੰਘ ਖੰਡ ਸਚ ਬਹਾਲੂ। ਸਚਖੰਡ ਪ੍ਰਭ ਸਦਾ ਵਾਸ। ਨਿਰਮਲ ਜੋਤ ਸਦਾ ਪਰਕਾਸ਼। ਭਗਤ ਜਨ ਸੋਹਨ ਗੁਰਚਰਨ ਪਾਸ। ਰਸਨਾ ਸਿਮਰਨ ਸੋਹੰ ਸਵਾਸ ਸਵਾਸ। ਕਲਜੁਗ ਦੇਵੇ ਤਾਰ, ਮਹਾਰਾਜ ਸ਼ੇਰ ਸਿੰਘ ਗੁਰਸਿਖ ਨਾ ਕਰੇ ਨਿਰਾਸ । ਗੁਰਸਿਖਾਂ ਦੇਵੇ ਪ੍ਰਭ ਸਾਚਾ ਧਾਮਾ। ਕਲਜੁਗ ਪਰਗਟੇ ਨਿਹਕਲੰਕ ਹੈ ਜਾਮਾ। ਭੇਤ ਕਿਸੇ ਨਾ ਪਾਇਆ, ਦੁਆਪਰ ਕ੍ਰਿਸ਼ਨ ਮੁਰਾਰ ਤ੍ਰੇਤਾ ਪ੍ਰਭ ਰਾਮਾ। ਕਲਜੁਗ ਸੋਹੰ ਸ਼ਬਦ ਵਿਚਾਰ, ਮਹਾਰਾਜ ਸ਼ੇਰ ਸਿੰਘ ਦਿਤਾ ਗੁਰਸਿਖਾਂ ਨਾਮਾ। ਨਾਮ ਮਿਲੇ ਰਸਨਾ ਗੁਣ ਗਾਏ । ਅਨੰਦ ਬਿਨੋਦੀ ਪ੍ਰਭ ਛੱਡ ਬੈਕੁੰਠ ਗੁਰਸਿਖ ਘਰ ਆਏ। ਜੁਗ ਚੌਥੇ ਜੁਗ ਸੰਚਿਆ, ਗੁਰਸਿਖ ਚਲੇ ਗੁਰ ਭਾਏ। ਮਹਾਰਾਜ ਸ਼ੇਰ ਸਿੰਘ ਕਰੋ ਨਿਮਸਕਾਰ, ਚੇਤ ਸੁਹੰਦਾ ਪ੍ਰਭ ਦਰਸ ਦਿਖਾਏ। ਸੋਹੰ ਸ਼ਬਦ ਜੋ ਰਸਨਾ ਗਾਵੇ। ਤਨ ਮੰਦਰ ਦੀਪਕ ਜੋਤ ਜਗਾਵੇ। ਜਗਨ ਨਾਥ ਗੋਪਾਲ ਪ੍ਰਭ ਨਜ਼ਰੀ ਆਵੇ। ਸਾਰੰਗ ਧਰ ਭਗਵਾਨ ਬੀਠਲਾ ਜੀਵ ਦਾ ਭੇਤ ਖੁਲ੍ਹਾਵੇ। ਧੁਨ ਧੁਨਕਾਰ ਸ਼ਬਦ ਗੁੰਜਾਰ, ਸੁਨ ਸਮਾਧ ਖੋਲ੍ਹ ਵਖਾਵੇ। ਜੋਤ ਆਕਾਰ ਆਪ ਨਿਰੰਕਾਰ, ਵਿਚ ਦੇਹ ਦੇ ਨਜ਼ਰੀ ਆਵੇ। ਹਉਮੇ ਮਾਰ, ਮਹਾਰਾਜ ਸ਼ੇਰ ਸਿੰਘ ਸਚ ਮਾਰਗ ਲਾਵੇ। ਸਾਚਾ ਮਾਰਗ ਸਤਿਜੁਗ ਸੋਹੰ ਦੱਸਿਆ । ਤਰਿਆ ਹਰਿਆ ਜਿਨ ਪ੍ਰਭ ਹਿਰਦੇ ਵਸਿਆ। ਭੰਨਿਆ ਘੜਿਆ ਜੋਤ ਸਰੂਪ ਵਿਚੋਂ ਸਭ ਨੱਸਿਆ। ਮਹਾਰਾਜ ਸ਼ੇਰ ਸਿੰਘ ਨਾਉਂ ਜਗ ਧਰਿਆ, ਸੋਹੰ ਸ਼ਬਦ ਰਸਨਾ ਰਸਿਆ। ਸੋਹੰ ਸਿਮਰਨ ਸਾਧਨ ਸੰਤ। ਸੋਹੰ ਦੇਵੇ ਪ੍ਰਭ ਸਾਚਾ ਮੰਤ। ਕਲਜੁਗ ਉਧਰੇ ਸਰਬ ਜੀਵ ਜੰਤ। ਰਸਨਾ ਸਿਮਰੇ ਪ੍ਰਭ ਮਿਲੇ ਭਗਵੰਤ । ਆਦਿ ਜੁਗਾਦਿ ਆਪ ਪ੍ਰਭ ਪੂਰਾ, ਕੋਇ ਨਾ ਜਾਣੇ ਪ੍ਰਭ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਬੇਮੁਖਾਂ ਕਲ ਕਰੇ ਭਸਮੰਤ। ਕਲਜੁਗ ਸਤਿਗੁਰ ਭਰਮ ਭੁਲਾਇਆ। ਝੂਠੀ ਮਾਇਆ ਵਿਚ ਜਗਤ ਪਸਾਇਆ। ਪਰਗਟ ਜੋਤ ਆ ਦਰਸ ਦਿਖਾਇਆ । ਕਰ ਖੇਲ ਅਪਾਰ ਚਤੁਰਭੁਜ ਕਹਾਇਆ। ਰਾਓ ਰੰਕ ਕਰ ਇਕ ਸਾਰ, ਰਾਣਿਆਂ ਪ੍ਰਭ ਮਾਣ ਗਵਾਇਆ। ਰਸਨਾ ਸ਼ਬਦ ਉਚਾਰ, ਬੇਮੁਖਾਂ ਪ੍ਰਭ ਹੈ ਬਾਣ ਲਾਇਆ। ਕਲਜੁਗ ਹੋਏ ਖੁਆਰ, ਨਰਕ ਨਿਵਾਸ ਦਵਾਇਆ। ਗੁਰਸਿਖਾਂ ਸਦ ਜਾਓ ਬਲਿਹਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਦਰਸ ਦਿਖਾਵੇ ਪ੍ਰਭ ਕਿਰਪਾ ਨਿਧ।
ਚਰਨ ਲਗਾਵੇ ਗੁਰਸਿਖ ਕਿਤ ਬਿਧ। ਬੇਮੁਖ ਪਕੜ ਸ਼ਬਦ ਰੂਪ ਕਰੇ ਪ੍ਰਭ ਸਿਦ । ਮਹਾਰਾਜ ਸ਼ੇਰ ਸਿੰਘ ਸ਼ੇਰ ਹੋ ਆਇਆ, ਸ੍ਰਿਸ਼ਟ ਸਬਾਈ ਹੋਈ ਗਿਦ। ਜਿਤ ਕਾਰਨ ਜਾਮਾ ਧਾਰਿਆ, ਸੋ ਕਾਰਜ ਪ੍ਰਭ ਕਰਨਾ। ਕਲਜੁਗ ਪਾਸਾ ਹਾਰਿਆ, ਗੁਰ ਸਾਚੇ ਨਾਉਂ ਸਤਿਜੁਗ ਧਰਨਾ। ਸਤਿਜੁਗ ਮਿਲੇ ਆਪ ਬਨਵਾਰਿਆ, ਗੁਰਸਿਖਾਂ ਹੋਏ ਜਗਤ ਨਾ ਮਰਨਾ। ਬੇਮੁਖਾਂ ਨਰਕ ਨਿਵਾਰਿਆ, ਮਾਨਸ ਜਨਮ ਜਗਤ ਵਿਚ ਹਰਨਾ । ਤ੍ਰੈਲੋਕੀ ਸਿੱਖ ਸਵਾਰਿਆ, ਅੰਤਕਾਲ ਪ੍ਰਭ ਦਰਸ਼ਨ ਕਰਨਾ। ਖੱਟ ਲਾਹਾ ਸਿੱਖ ਵਣਜਾਰਿਆ, ਪਰਗਟ ਭਏ ਪ੍ਰਭ ਧਰਨੀ ਧਰਨਾ। ਜਨਮ ਜੂਏ ਹਾਰਿਆ, ਜਿਨ੍ਹਾਂ ਸੋਹੰ ਰਸਨ ਨਾ ਉਚਰਨਾ। ਲੱਖ ਚੁਰਾਸੀ ਗੇੜ ਨਿਵਾਰਿਆ, ਮਹਾਰਾਜ ਸ਼ੇਰ ਸਿੰਘ ਗੁਰਸਿਖ ਜੋਤ ਸਰੂਪ ਸਿੱਖ ਹੈ ਕਰਨਾ। ਜੋਤ ਸਰੂਪ ਭਗਤ ਜਨ ਹੋਏ। ਆਵਣ ਜਾਣ ਜਾਣ ਆਵਣ ਪ੍ਰਭ ਦੋਏ ਖੋਏ । ਜੋਤ ਪਰਗਟੇ ਪ੍ਰਭ ਜੀਵ ਜੋਤ ਅੰਤਮ ਜੋਤ ਏਕ ਪ੍ਰਭ ਹੋਏ। ਮਹਾਰਾਜ ਸ਼ੇਰ ਸਿੰਘ ਕਲ ਵਡ ਦਾਤਾ, ਦੂਸਰ ਹੋਰ ਨਾ ਕੋਇ। ਸਾਚਾ ਸ਼ਬਦ ਗੁਰ ਸਚ ਕਹਿਣਾ। ਸੋਹੰ ਸ਼ਬਦ ਬਿਨ ਕੋਈ ਜਗਤ ਨਾ ਰਹਿਣਾ। ਭਾਣਾ ਪ੍ਰਭ ਕਾ ਸਭ ਨੇ ਸਹਿਣਾ। ਉਲਟੀ ਧਾਰ ਜਗਤ ਹੈ ਵਹਿਣਾ । ਬੇਮੁਖ ਹੋਏ ਖੁਆਰ ਨਾ ਸਤਿਗੁਰ ਪੇਖੇ ਨੈਣਾ। ਮਹਾਰਾਜ ਸ਼ੇਰ ਸਿੰਘ ਸਚ ਹੈ ਅਵਤਾਰ, ਸਾਚਾ ਨਾਉਂ ਰਸਨਾ ਲੈਣਾ। ਸਾਚਾ ਨਾਮ ਮੇਰਾ ਅਮੋਘ। ਦੁਖੀਏ ਦਰ ਆਇਣ ਪ੍ਰਭ ਕਟੇ ਦੇਹ ਰੋਗ। ਵਿਛੜ ਕਦੇ ਨਾ ਜਾਇਣ, ਜਿਨ੍ਹਾਂ ਲਿਖਿਆ ਪ੍ਰਭ ਸੰਜੋਗ। ਪ੍ਰਭ ਦਰਸ ਸਦਾ ਦਰ ਪਾਇਣ, ਆਤਮ ਹੋਏ ਨਾ ਕਦੇ ਵਿਜੋਗ। ਗੁਰਸਿਖ ਮਨ ਤ੍ਰਿਪਤਾਇਣ, ਮਹਾਰਾਜ ਸ਼ੇਰ ਸਿੰਘ ਦੇਵੇ ਸ਼ਬਦ ਸਾਚੀ ਖੋਜ। ਜਿਤ ਮਨ ਭਾਓ ਪ੍ਰਭ ਦਰਸਨਾ। ਸੋਹੰ ਰਸਨਾ ਗਾਓ, ਅੰਮ੍ਰਿਤ ਮੇਘ ਹਿਰਦੇ ਪ੍ਰਭ ਬਰਸਣਾ। ਰਾਮ ਸਰੂਪ ਰਾਮ ਹੋ ਜਾਓ, ਨਿਜਾਨੰਦ ਪ੍ਰਭ ਨਿਜ ਘਰ ਦੱਸਣਾ। ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਉ, ਭਗਤ ਜਨਾਂ ਪ੍ਰਭ ਰਿਦੇ ਵਸਣਾ। ਰਿਦੇ ਪਰਕਾਸ਼ ਕਰੇ ਪ੍ਰਭ ਭਗਤਾ । ਜਨਮ ਸੁਧਾਰ ਗੁਰਚਰਨ ਲਾਗ ਇਹ ਜਗ ਕੀ ਜੁਗਤਾ। ਏਕੰਕਾਰ ਨਿਰਬਕਾਰ ਪ੍ਰਭ ਸਾਚਾ ਮੁਕਤੀ ਮੁਕਤਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਦੇਵੇ ਸਾਚੀ ਸੁਰਤਾ। ਸਾਚੀ ਸੁਰਤ ਰਿਦੇ ਗੁਰ ਗਿਆਨਾ। ਪ੍ਰਭ ਕੀ ਮੂਰਤ ਜੀਵ ਧਰੇ ਧਿਆਨਾ। ਸਾਚਾ ਸ਼ਬਦ ਗੁਰਸਿਖ ਸਚ ਪਛਾਣਾ। ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਪਰਗਟੇ ਪ੍ਰਭ ਆਪ। ਵਿਸ਼ਨੂੰ ਵੰਸੀ ਵਡ ਪ੍ਰਤਾਪ। ਸਰਬ ਵਿਆਪੇ ਸਾਚਾ ਪ੍ਰਭ ਆਪ। ਵਿਸ਼ਨੂੰ ਰੂਪ ਕੋਈ ਨਾ ਕਿਸੇ ਅਲਾਪ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜਿਸ ਨੇ ਬਖ਼ਸ਼ਿਆ ਸੋਹੰ ਜਾਪ। ਗੁਰਸਿਖਾਂ ਪ੍ਰਭ ਕਲਜੁਗ ਦੀਨੀ ਦਾਤ । ਸਤਿਜੁਗ ਮਿਲੇ ਪ੍ਰਭ ਅਬਿਨਾਸ਼ੀ, ਸਾਚਾ ਸ਼ਬਦ ਵੱਡੀ ਕਰਾਮਾਤ। ਸ੍ਰਿਸ਼ਟ ਸਾਰੀ ਪ੍ਰਭ ਕੀ ਦਾਸੀ, ਕੋਈ ਨਾ ਜਾਣੇ ਪ੍ਰਭ ਕੀਨੀ ਜਗਤ ਘਾਤ। ਮਹਾਰਾਜ ਸ਼ੇਰ ਸਿੰਘ ਸਾਚੇ ਦਰ ਆ ਕੇ, ਗੁਰਸਿਖਾਂ ਮਨ ਆਈ ਸ਼ਾਂਤ। ਗੁਰਚਰਨ ਸਿੱਖ ਰੱਖੇ ਓਟ। ਅੰਤਕਾਲ ਜਮ ਖਾਏ ਨਾ ਚੋਟ। ਪਾਪ ਉਤਾਰੇ ਪ੍ਰਭ ਕੋਟਨ ਕੋਟ। ਜਗਤ ਨਿਆਰੇ ਗੁਰਸਿਖ ਪਿਆਰੇ, ਮਹਾਰਾਜ ਸ਼ੇਰ ਸਿੰਘ ਜਨ ਤੇਰੀ ਓਟ। ਗੁਰਸਿਖ ਗੁਰਮੁਖ ਗੁਰ ਧਾਮ ਤੁਮਾਰਾ। ਜਿਥੇ ਵਸਿਆ ਪ੍ਰਭ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਈ, ਕਲਜੁਗ ਮਿਲਿਆ ਸਚ ਕਰਤਾਰਾ।
ਗੁਰ ਦਰ ਜਗਤ ਨਿਰਾਲਾ। ਗੁਰਚਰਨ ਸਾਚੀ ਧਰਮਸਾਲਾ। ਅੰਮ੍ਰਿਤ ਨਾਉਂ ਪੀਏ ਗੁਰਸਿਖ ਪ੍ਰੇਮ ਪਿਆਲਾ। ਪਰਗਟੇ ਮਹਾਰਾਜ ਸ਼ੇਰ ਸਿੰਘ ਦੀਨ ਦਿਆਲਾ। ਦੀਨ ਦਿਆਲ ਪਰਗਟੇ ਦੁੱਖ ਭੰਜਨਾ। ਚਰਨ ਧੂੜ ਦੀਓ ਜਗਤ ਅੰਞਨਾ। ਸੋਹੰ ਸ਼ਬਦ ਚਲਾਏ ਜੋਤੀ ਜੋਤ ਨਿਰੰਜਣਾ। ਮਹਾਰਾਜ ਸ਼ੇਰ ਸਿੰਘ ਤੇਰਾ ਦਰ ਸਾਚਾ, ਗੁਰਸਿਖਾਂ ਤੇਰਾ ਦਰ ਮੰਗਣਾ। ਜੀਵ ਜੰਤ ਉਧਰੇ ਪਾਰ। ਬੇਮੁਖ ਦੇਵੇ ਪ੍ਰਭ ਨਰਕ ਨਿਵਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ, ਨਿਹਕਲੰਕ ਜਾਮਾ ਧਾਰ। ਜਾਮਾ ਧਾਰੇ ਜਗਜੀਵਣ ਦਾਤਾ। ਸੋਹੰ ਸ਼ਬਦ ਉਚਾਰੇ ਆਪਣਾ ਰੰਗ ਰਾਤਾ। ਤਪ ਠਾਰੇ ਸਰਬ ਰੋਗ ਨਿਵਾਰੇ, ਸੁਖਦਾਇਕ ਜਗਤ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਪੱਤਤ ਉਧਾਰੇ, ਸਤਿਗੁਰ ਜਿਨ ਸਚ ਪਛਾਤਾ । ਗੁਰਚਰਨ ਜੋ ਜਨ ਲਾਗੇ । ਕਲਜੁਗ ਹੋਏ ਜਗਤ ਸੁਭਾਗੇ। ਬੇਮੁਖ ਸੋਏ ਗੁਰਸਿਖ ਸਦਾ ਹੈ ਜਾਗੇ। ਮਹਾਰਾਜ ਸ਼ੇਰ ਸਿੰਘ ਪ੍ਰਭ ਅਪਰੰਪਰ, ਸੋਹੰ ਦੇਵੇ ਨਾਉਂ ਸਚ ਰਾਗੇ। ਪ੍ਰਭ ਕਾ ਸਾਚਾ ਧਾਮ, ਜਿਥੇ ਪ੍ਰਭ ਵਸਿਆ। ਪ੍ਰਭ ਕਾ ਸਾਚਾ ਧਾਮ, ਬਿਨ ਗੁਰਮੁਖਾਂ ਪ੍ਰਭ ਕਿਨੇ ਨਾ ਦਿਸਿਆ। ਗੁਰਮੁਖ ਸਾਚਾ ਕਾਮ, ਸਾਚਾ ਪ੍ਰਭ ਰਸਨਾ ਵਸਿਆ। ਮਹਾਰਾਜ ਸ਼ੇਰ ਸਿੰਘ ਸਦਾ ਗੁਣ ਗਾਓ, ਕਲਜੁਗ ਸਾਚਾ ਰਾਹ ਜਿਨ ਦੱਸਿਆ। ਸਚ ਸਿਮਰਨ ਪ੍ਰਭ ਕਾ ਨਾਉਂ। ਸਚ ਗੁਣ ਗਾਇਣ ਪ੍ਰਭ ਸਾਚਾ ਥਾਉਂ। ਜਾਓ ਕੁਰਬਾਨ ਜਿਨ੍ਹਾਂ ਜਪਿਆ ਸੋਹੰ ਨਾਉਂ । ਦਰ ਆਏ ਮਿਲੇ ਵਡਿਆਈ, ਮਹਾਰਾਜ ਸ਼ੇਰ ਸਿੰਘ ਬਲ ਬਲ ਜਾਓ। ਬਲ ਜਾਓ ਗੁਰਚਰਨ ਬਲਿਹਾਰੀ। ਕਲਜੁਗ ਜੋਤ ਪ੍ਰਭ ਮਾਤ ਉਤਾਰੀ। ਪਾਤਾਲ ਆਕਾਸ਼ ਨਿਰਾਹਾਰੀ। ਸਾਧ ਸੰਗਤ ਤੇਰੀ ਵਡਿਆਈ, ਰਸਨਾ ਸਿਮਰ ਪ੍ਰਭ ਚਰਨ ਪਿਆਰੀ। ਮਹਾਰਾਜ ਸ਼ੇਰ ਸਿੰਘ ਸਦ ਬਖ਼ਸ਼ਿੰਦ, ਦਰ ਆਏ ਦੀ ਪੈਜ ਸਵਾਰੀ। ਦਰ ਆਏ ਜਨ ਹੋਏ ਨਿਮਾਣਾ। ਪ੍ਰਭ ਪੂਰਨ ਸਮਰਥ ਸਰਬ ਹੈ ਜਾਣੀ ਜਾਣਾ। ਮਹਿੰਮਾ ਪ੍ਰਭ ਅਕੱਥ, ਨਾ ਕੋਈ ਆਖ ਵਖਾਣਾ। ਕਲਜੁਗ ਅਗਨ ਚਲਾਇਆ ਰਥ, ਨਰਕ ਵਾਸ ਬੇਮੁਖਾਂ ਪਾਣਾ। ਗੁਰਸਿਖਾਂ ਮਿਲਿਆ ਪ੍ਰਭ ਸਮਰਥ, ਵਿਚ ਬੈਕੁੰਠ ਬਬਾਣ ਲੈ ਜਾਣਾ। ਮਹਾਰਾਜ ਸ਼ੇਰ ਸਿੰਘ ਦੇਵੇ ਉਤਮ ਵੱਥ, ਜਿਨ੍ਹਾਂ ਮੰਨਿਆ ਸਤਿ ਕਰ ਭਾਣਾ। ਗੁਰਪਰਸਾਦੀ ਪ੍ਰਭ ਪਾਇਆ, ਗੁਰ ਗਹਿਰ ਗੰਭੀਰਾ । ਪ੍ਰਭ ਸਾਚਾ ਸ਼ਬਦ ਚਲਾਇਆ, ਦੇਵੇ ਸਿੱਖ ਮਨ ਧੀਰਾ। ਬੇਮੁਖਾਂ ਪਕੜ ਵਹਾਇਆ, ਪੈ ਜਾਏ ਵਹੀਰਾ। ਮਾਣਸ ਜਨਮ ਗਵਾਇਆ, ਹੋਏ ਬੇਮੁਖ ਹੀਰਾ। ਕਲਜੁਗ ਤਾਰਨ ਆਇਆ, ਮਹਾਰਾਜ ਸ਼ੇਰ ਸਿੰਘ ਜਗ ਵਡ ਪੀਰਾ। ਜਗਤ ਚਲਾਏ ਹੋ ਕੁੰਡ ਅਗਨ ਛੋਹੇ ਸ਼ਕਤੀ। ਗੁਰਸਿਖਾਂ ਰਖ ਵਖਾਇਣ, ਜਿਨ੍ਹਾਂ ਪੂਰਨ ਭਗਤੀ। ਬੇਮੁਖ ਕੋਹਲੂ ਵਿਚ ਪੀੜਾਇਣ, ਝੂਠੀ ਸ੍ਰਿਸ਼ਟ ਛਿਨ ਵਿਚ ਖਪਤੀ। ਗੁਰਚਰਨ ਲਾਗ ਗੁਰਸਿਖ ਤਰ ਜਾਣ, ਸੋਹੰ ਨਾਉਂ ਦਿਵਸ ਨਿਤ ਜਪਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਧਰਵਾਸਾ, ਕਲਜੁਗ ਸ੍ਰਿਸ਼ਟ ਸਾਰੀ ਰਹੇ ਤਪਤੀ । ਦੁੱਖ ਨਾਠੇ ਸੁੱਖ ਵਾਸੇ, ਪ੍ਰਭ ਲੋਚੇ ਸਰਨਾਈ। ਦੁਖੀ ਜੀਵ ਬਿਲਲਾਇੰਦੇ, ਪ੍ਰਭ ਹੋਏ ਸਹਾਈ। ਚਰਨੀਂ ਸੀਸ ਨਿਵਾਵੰਦੇ, ਜਾਵਣ ਰੋਗ ਮਿਟਾਈ। ਠਾਂਡਾ ਗੁਰ ਗੁਰ ਦਰਬਾਰ ਹੈ, ਦੇਹ ਕਾਇਆ ਅਗਨ ਬੁਝਾਈ। ਪ੍ਰਭ ਮਿਲਿਆ ਸਚ ਕਰਤਾਰ ਹੈ, ਦੇ ਦਰਸ ਤਾਰੇ ਪ੍ਰਭ ਸਰਬ ਗੁਸਾਈਂ। ਅੰਮ੍ਰਿਤ ਮੇਘ ਬਰਸਾਏ, ਕੰਚਨ ਕਾਇਆ ਸਚ ਬਣਾਈ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦਇਆ ਕਮਾਈ । ਗੁਰਸਿਖਾਂ ਦਇਆ ਕਮਾ ਕੇ, ਨੇਤਰੀਂ ਨੂਰ ਦਿਵਾਈ। ਰੰਗ ਰੰਗੀਲੇ ਮਾਧੋ ਤੇਰੇ ਰੰਗ ਨਿਆਰੇ। ਗੁਰਸਿਖਾਂ ਨੈਣ ਤਰਸਦੇ, ਦੇ ਜੋਤ ਚਮਤਕਾਰੇ। ਅਵਗੁਣ ਸਾਰੇ ਬਖ਼ਸ਼ ਦੇ, ਖੜ੍ਹੇ ਸਚ ਦਰਬਾਰੇ। ਵਿਛੜਿਆਂ ਮੇਲ ਲੈ, ਪ੍ਰਭ ਮੇਲ ਮਿਲਾਵਣਹਾਰੇ। ਕਲਜੁਗ
ਅਗਨ ਕਹਿਰ ਦੀ, ਸ੍ਰਿਸ਼ਟ ਸਾਰੀ ਸਾੜੇ। ਸਿਰ ਰੱਖੀਂ ਹੱਥ ਪ੍ਰਭ ਪੂਰਿਆ, ਤੁਧ ਬਾਝੋਂ ਕੋਈ ਨਾ ਤਾਰੇ। ਦਰ ਸੱਚਾ ਤੇਰਾ ਬੂਝਿਆ, ਹੋਰ ਝੂਠੇ ਸਗਲ ਪਸਾਰੇ। ਚਰਨ ਲਾਗ ਪ੍ਰਭ ਅਬਿਨਾਸ਼ੀ ਬੂਝਿਆ, ਜੋਤ ਸਰੂਪ ਆਪ ਨਿਰੰਕਾਰੇ। ਕਲਜੁਗ ਰਹੇ ਨਾ ਗੂਝਿਆ, ਫੜ ਫੜ ਡੋਬੇ ਦੁਰਾਚਾਰੇ। ਦਿਵਸ ਰੈਣ ਜੋਤ ਸਰੂਪ ਪ੍ਰਭ ਰੂਝਿਆ, ਪਾਪੀ ਜੀਵ ਜੜੋਂ ਉਖਾੜੇ। ਮਹਾਰਾਜ ਸ਼ੇਰ ਸਿੰਘ ਸੰਗ ਗੁਰਸਿਖਾਂ ਲੂਝਿਆ, ਬਾਂਹੋਂ ਪਕੜ ਪਾਰ ਉਤਾਰੇ। ਨਾ ਝੁੱਗੀ ਨਾ ਝੁੱਗੜਾ, ਸਚ ਗੁਰ ਦਰਬਾਰਾ। ਜਿਥੇ ਪ੍ਰਭ ਪੂਰਾ ਚਰਨ ਧਰੇ, ਸੋ ਧਾਮ ਨਿਆਰਾ। ਰੱਖੇ ਪਤਿ ਪ੍ਰਭ ਪਾਰਬ੍ਰਹਮ, ਸਰਬ ਜੀਆਂ ਸਹਾਰਾ। ਮਹਾਰਾਜ ਸ਼ੇਰ ਸਿੰਘ ਦੇ ਵਡਿਆਈ, ਧੰਨ ਧੰਨ ਧੰਨ ਠਾਕਰ ਸਿੰਘ ਜਰਮ ਤੁਮਾਰਾ। ਪਿਛਲਾ ਜਰਮ ਤੇਰਾ ਸੀ ਬੇਣੀ। ਭੁੱਖਾ ਛੱਡ ਬੰਸ ਦਿਵਸ ਰੈਣੀ। ਕਰੇ ਦਰਸ ਪ੍ਰਭ ਆਤਮ ਨੈਣੀ। ਸਾਚੀ ਸਿਫਤ ਸੱਚੀ ਵਡਿਆਈ, ਮਹਾਰਾਜ ਸ਼ੇਰ ਸਿੰਘ ਜਿਥੇ ਤੇਰੀ ਸੰਗਤ ਬਹਿਣੀ। ਸੰਗਤ ਸਤਿਗੁਰ ਉਤਮ ਨੀਰ। ਸੰਗਤ ਸਤਿਗੁਰ ਕਮਾਨ ਜਿਉਂ ਤੀਰ। ਗੁਰ ਸੰਗਤ ਅੰਮ੍ਰਿਤ ਬਰਸਦਾ, ਜਿਉਂ ਮਾਤਾ ਸੀਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਸਦਾ, ਦੇ ਦਰਸ ਕੱਟ ਹਉਮੇ ਪੀੜ।
੩ ਚੇਤ ੨੦੦੮ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਅਹਿਮਦਪੁਰ
ਪਰਗਟ ਭਏ ਪ੍ਰਭ ਬੇਅੰਤ। ਆਤਮ ਦੇ ਗਿਆਨ ਸੋਹੰ ਸ਼ਬਦ ਪ੍ਰਭ ਚਾੜ੍ਹੇ ਰੰਗਤ। ਗੁਰ ਸਾਚਾ ਕਲ ਸਾਚਾ ਦਰਬਾਰ, ਗੁਰਸਿਖ ਦਾਨ ਗੁਰ ਦਰ ਤੇ ਮੰਗਤ। ਪਰਗਟੀ ਜੋਤ ਪ੍ਰਭ ਨਿਰੰਕਾਰ ਮਹਾਰਾਜ ਸ਼ੇਰ ਸਿੰਘ ਮਿਲ ਭਗਤ ਭਗਵੰਤ। ਗੁਰਸਿਖ ਮਾਣ ਗੁਰ ਦਰ ਤੇ ਪਾਏ। ਅਗਿਆਨ ਮਤ ਤੋੜ ਸਾਚਾ ਪ੍ਰਭ ਦਰਸ ਦਿਖਾਏ। ਲਾਗ ਚਰਨ ਸੰਗ ਦੋਵੇਂ ਜੋੜ, ਜੋਤ ਸਰੂਪ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਆਦਿ ਅੰਤ ਸਰਬ ਰਿਹਾ ਸਮਾਏ। ਸਾਧ ਸੰਗਤ ਪ੍ਰਭ ਸਾਚਾ ਸੂਝਿਆ। ਗੁਰਮੁਖ ਤਾਰਨਹਾਰ, ਪ੍ਰਭ ਗੁਰਸਿਖਾਂ ਬੂਝਿਆ। ਗੁਰਮੁਖ ਕੀਏ ਦਰਸ ਕਲ ਦਰਸ ਕਰ ਚਰਨ ਸੰਗ ਲੂਝਿਆ। ਮਹਾਰਾਜ ਸ਼ੇਰ ਸਿੰਘ ਕਿਰਪਾ ਨਿਧ, ਦੇ ਆਤਮ ਗਿਆਨ ਭੇਦ ਖੁਲ੍ਹਾਵੇ ਗੂਝਿਆ । ਮਹਾਰਾਜ ਸ਼ੇਰ ਸਿੰਘ ਜੋਤ ਅਪਾਰ। ਦੇ ਦਰਸ ਦੇਵੇ ਤਾਰ। ਗੁਰਚਰਨ ਸੱਚਾ ਦਰਬਾਰ। ਕਰ ਸੇਵਾ ਗੁਰਸਿਖ ਉਤਰੇ ਪਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ। ਗੁਰਸਿਖ ਸੋਹੰ ਰਸਨਾ ਗਾਵੇ। ਆਤਮ ਜੋਤ ਪ੍ਰਭ ਵਿਚ ਦੇਹ ਜਗਾਵੇ। ਕਰ ਕਿਰਪਾ ਆਪ ਕਿਰਪਾਲ ਅੰਧੇਰ ਮਿਟਾਵੇ। ਸਚ ਸਰੂਪ ਦੀਨਾ ਨਾਥ ਗੁਰੂ ਗੋਪਾਲ ਗੁਰਸਿਖ ਪਰਗਟਾਵੇ। ਵਿਚ ਲਲਾਟ ਜੋਤ ਜਗਾਵੇ। ਭਗਤ ਵਛਲ ਆਪ ਪ੍ਰਿਤਪਾਲਾ ਦਰਸ ਦਿਖਾਵੇ। ਦੇਵੇ ਦਰਸ ਦੇਰ ਨਾ ਲਾਵੇ। ਪ੍ਰਭ ਅਬਿਨਾਸ਼ੀ ਆਤਮ ਜੋਤ ਜਗਾਵੇ। ਜੋਤ ਜਗਾਵੇ ਦਰਸ ਦਿਖਾਵੇ ਪਰਮਗਤ ਪਾਵੇ, ਗੁਰਚਰਨ ਸੇਵ ਕਮਾਵੇ। ਲੱਖ ਚੁਰਾਸੀ ਗੇੜ ਨਾ ਪਾਵੇ, ਅੰਤ ਕਾਲ ਜਮ ਨੇੜ ਨਾ ਆਵੇ। ਅੰਤਕਾਲ ਪ੍ਰਭ ਖੰਡ ਸਚ ਲੈ ਜਾਵੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸੁਹਾਏ ਦਰਸ ਦਿਖਾਏ, ਸਾਚੀ ਜੋਤ ਸਚ ਧਾਮ ਪਹੁੰਚਾਵੇ। ਗੋਪੀ ਨਾਥ ਅਨਾਥ ਅਨਾਥੇ। ਦੀਨਾ ਨਾਥ ਸਗਲ ਪ੍ਰਭ ਸਾਥੇ। ਵਾਸਦੇਵ ਨਿਰੰਜਣ ਦਾਤੇ। ਕਰ ਦਰਸ ਦੁੱਖ ਸਗਲੇ ਨਾਸੇ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜੀਵ ਨਾ ਜਾਣੇ ਤੇਰੀ ਗਾਥੇ। ਪ੍ਰਭ ਕੀ ਮਹਿੰਮਾ ਕੋਈ ਜੀਵ ਨਾ ਜਾਣੇ। ਬੇਮੁਖ
ਜੀਵ ਕਲ ਭਏ ਅੰਞਾਣੇ। ਕਲਜੁਗ ਭੁੰਨੇ ਜਿਉਂ ਭਠਿਆਲੇ ਦਾਣੇ। ਗੁਰਚਰਨ ਲਾਗ ਮਿਲੇ ਵਡਿਆਈ, ਪਤਤ ਪਾਪੀ ਹੋਏ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਕਲ ਜੀਵ ਨਾ ਤੇਰੀ ਗਤ ਜਾਣੇ। ਗੁਰਮੁਖ ਜਾਣੇ ਪ੍ਰਭ ਕਾ ਭੇਉ। ਕਲਜੁਗ ਪਰਗਟ ਦਰਸ ਜਨ ਦੀਓ। ਚਰਨ ਲਾਗ ਮਿਲੇ ਵਡਿਆਈ, ਅੰਮਿਤ ਨਾਮ ਅੰਮਿਉਂ ਰਸ ਪੀਓ। ਮਹਾਰਾਜ ਸ਼ੇਰ ਸਿੰਘ ਸਰਨ ਜੋ ਆਏ, ਨਾਮ ਨਿਧਾਨ ਭਗਤ ਜਨ ਦੀਓ। ਭਗਤ ਜਨਾਂ ਦੇਵੇ ਪ੍ਰਭ ਸਾਚਾ ਨਾਮ ਨਿਰਵੈਰ। ਬੇਮੁਖਾਂ ਵਰਤੇ ਸ੍ਰਿਸ਼ਟ ਵਿਚ ਕਹਿਰ। ਸੋਹੰ ਸ਼ਬਦ ਬੇਮੁਖਾਂ ਜਿਉਂ ਜੇਠ ਦੁਪਹਿਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਦੇਵੇ ਦਰਸ ਕਰ ਮਿਹਰ। ਜੋਤ ਸਰੂਪ ਪ੍ਰਭ ਖੇਲ ਰਚਾਇਆ। ਨਿਰਾਹਾਰੀ ਨਿਰਵੈਰ ਆਦਿ ਅੰਤ ਸਮਾਇਆ। ਸਦਾ ਜੋਤ ਆਕਾਰ, ਨਾ ਪ੍ਰਭ ਮਰੇ ਨਾ ਜਾਇਆ। ਜੁਗੋ ਜੁਗ ਲੈ ਅਵਤਾਰ, ਚੌਥੇ ਜੁਗ ਇਕ ਖੇਲ ਰਚਾਇਆ । ਛੱਡ ਦੇਹ ਅਪਾਰ, ਜੋਤ ਸਰੂਪ ਵਿਚ ਦੇਹ ਮਿਲਾਇਆ। ਸਤਿਜੁਗ ਪਰਗਟ ਸਦ ਮਿਹਰਵਾਨ, ਤ੍ਰੇਤਾ ਰਾਮ ਨਾਮ ਅਖਵਾਇਆ। ਦੁਆਪਰ ਕ੍ਰਿਸ਼ਨ ਮੁਰਾਰ, ਅਰਜਨ ਦੇ ਗਿਆਨ ਹੰਕਾਰ ਗਵਾਇਆ। ਕਲਜੁਗ ਲੈ ਅਵਤਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਸੋਹੰ ਸ਼ਬਦ ਅਪਾਰ, ਸਤਿਜੁਗ ਸਾਚਾ ਰਾਹ ਬਤਾਇਆ। ਕਿਰਪਾ ਕਰ ਅਪਾਰ, ਵਿਛੜਿਆਂ ਪ੍ਰਭ ਮੇਲ ਮਿਲਾਇਆ । ਸਰਬ ਕਲਾ ਸਮਰਥ, ਜੋਤ ਸਰੂਪ ਪ੍ਰਭ ਘਰ ਆਇਆ। ਘਾਲ ਪਾਏ ਥਾਏਂ, ਪ੍ਰਭ ਗੁਰਸਿਖ ਵਡਿਆਏ, ਗੁਰਬਚਨ ਸਿੰਘ ਘਰ ਆਣ ਤਰਾਇਆ । ਭਗਤ ਜਨ ਪ੍ਰਭ ਦਰ ਮੰਗਤ, ਸੋਹੰ ਸ਼ਬਦ ਪ੍ਰਭ ਗਿਆਨ ਦਵਾਇਆ। ਆਤਮ ਦੀਪ ਜੋਤ ਉਜਿਆਰ, ਸਾਚਾ ਦੀਪ ਸੰਗ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਸਚ ਹੋਵੇ ਦਰਬਾਰ, ਸਤਿਜੁਗ ਇਹ ਥਾਨ ਸੁਹਾਇਆ। ਸਾਚਾ ਧਾਮ ਉਤਮ ਨਿਰਾਲਾ। ਗੁਰਚਰਨ ਪ੍ਰੀਤ ਸਚ ਪ੍ਰੇਮ ਪਿਆਲਾ। ਘਰ ਸਿੱਖ ਸਾਚਾ ਸ਼ਾਹੋ ਪ੍ਰਭ ਜਗਾਵੇ ਜੋਤ, ਪ੍ਰਭ ਮਧਨ ਗੋਪਾਲਾ। ਮਹਾਰਾਜ ਸ਼ੇਰ ਸਿੰਘ ਸਚ ਘਰ ਵਸਿਆ, ਸਚ ਘਰ ਵਸਣੇ ਵਾਲਾ। ਸਚ ਘਰ ਹੋਵੇ ਪ੍ਰਭ ਕਾ ਵਾਸ। ਪ੍ਰਭ ਕੀ ਜੋਤ ਸਦ ਅਬਿਨਾਸ਼ । ਨਿਰਮਲ ਜੋਤ ਪ੍ਰਭ ਵਿਚ ਆਕਾਸ਼। ਗੁਰਸਿਖ ਪ੍ਰਭ ਘਰ ਤੇਰੇ ਪਰਗਟਿਆ, ਜਿਉਂ ਚੰਦਨ ਪਰਭਾਸ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਸੋਹੰ ਜਪਣਾ ਸਵਾਸ ਸਵਾਸ। ਪ੍ਰਭ ਕੀ ਜੋਤ ਅਟੱਲ, ਪ੍ਰਭ ਕਰੇ ਬੈਕੁੰਠ, ਜਗਤ ਬੇਸੰਗ ਨਾ ਰਲ। ਗੁਰਸਿਖਾਂ ਨਾਉਂ ਨਾਮ ਭਗਵਾਨ, ਪ੍ਰਭ ਸਾਚਾ ਦਰ ਮਲ। ਪੂਰਬ ਲਿਖਾਏ ਲੇਖ ਪ੍ਰਭ ਮਿਲਿਆ ਸੰਗ ਸੰਗਤ ਜਾਓ ਰਲ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਵਿਚ ਜੁਗ ਕਲ। ਗੁਰ ਪੂਰੇ ਅੰਮ੍ਰਿਤ ਸਾਂਚਿਆ, ਗੁਰਸਿਖ ਮਨ ਤਨ ਹਰਿਆਵਲਾ । ਗੁਰ ਅੰਜਨ ਸਚ ਬਖ਼ਸ਼ਿਆ, ਦਰਸ ਧੂੜ ਨੇਤਰ ਪਾਵਣਾ। ਜੋਤ ਸਰੂਪ ਸਿੱਖ ਘਰ ਵਸਿਆ, ਪੂਰੀ ਕੀਤੀ ਸਤਿਗੁਰ ਭਾਵਨਾ। ਬੇਮੁਖ ਗੁਰ ਦਰ ਤੋਂ ਨੱਸਿਆ, ਗੁਰਸਿਖ ਚਰਨ ਲਾਗ ਤਰ ਜਾਵਣਾ। ਪ੍ਰਭ ਪੂਰਾ ਹਿਰਦੇ ਵਸਿਆ, ਸੋਹੰ ਸ਼ਬਦ ਦੇਵੇ ਮਨ ਭਾਵਨਾ। ਬੇਮੁਖਾਂ ਨਾਮ ਵਿਸਾਰਿਆ, ਦਰ ਆਏ ਸਾਰ ਨਾ ਪਾਵਣਾ। ਗੁਰਸਿਖ ਸਚ ਸ਼ਬਦ ਘਰ ਦੀਪਕ, ਸੋਹੰ ਨਾਮ ਰਸਨਾ ਗਾਵਣਾ। ਮਹਾਰਾਜ ਸ਼ੇਰ ਸਿੰਘ ਘਟ ਘਟ ਵਸਿਆ, ਗੁਰਸਿਖਾਂ ਹੋਵੇ ਨਾ ਆਵਣ ਜਾਵਣਾ। ਆਤਮ ਅੰਮ੍ਰਿਤ ਰਸ ਪ੍ਰਭ ਮੁਖ ਚੁਆਵੇ। ਅੰਮ੍ਰਿਤ ਮੇਘ ਬਰਸ ਕੇ, ਕਲਜੁਗ ਅਗਨ ਪ੍ਰਭ ਬੁਝਾਵੇ। ਦੇਹ ਦੀਪਕ ਸਾਚੀ ਜੋਤ ਜਗਾ ਕੇ, ਅਗਿਆਨ ਅੰਧੇਰ ਮਿਟਾਵੇ। ਗੁਰਸਿਖਾਂ ਆਪਣਾ ਆਪ ਨਿਜਾਨੰਦ ਪ੍ਰਭ ਦਰਸਾਵੇ। ਬੇਮੁਖਾਂ ਮੁਖ ਛੁਪਾਇਕੇ, ਵਿਚ ਬੈਠਾ ਪ੍ਰਭ ਦਿਸ ਨਾ ਆਵੇ। ਪ੍ਰਭ ਪੂਰਾ ਜੋਤ ਪਰਗਟਾਇਕੇ, ਭਗਤ ਜਨਾਂ ਆਣ ਤਰਾਵੇ। ਅੰਮ੍ਰਿਤ ਅਮਰ ਕਰ
ਪ੍ਰਭ, ਮਹਾਰਾਜ ਸ਼ੇਰ ਸਿੰਘ ਸਭ ਦੁੱਖੜੇ ਲਾਹਵੇ। ਸ਼ਬਦ ਸੁਰਤ ਪ੍ਰਭ ਗਿਆਨ ਦਵਾਏ। ਸੁਰਤ ਸ਼ਬਦ ਪ੍ਰਭ ਆਤਮ ਬੂਝ ਬੁਝਾਵੇ। ਸ਼ਬਦ ਸੁਰਤ ਸਚ ਜੋਤ ਜਗਾਵੇ। ਸੁਰਤ ਸ਼ਬਦ ਦਸਮ ਦਵਾਰ ਖੁਲ੍ਹਾਵੇ। ਸੁਰਤ ਸ਼ਬਦ ਅਨਹਦ ਧੁਨ ਵਜਾਵੇ। ਸੁਰਤ ਸ਼ਬਦ ਪ੍ਰਭ ਅਬਿਨਾਸ਼ੀ ਸਚ ਮੇਲ ਕਰਾਵੇ। ਸੁਰਤ ਸ਼ਬਦ ਈਸ਼ ਜੀਵ ਦਾ ਭੇਤ ਮਿਟਾਵੇ। ਸੁਰਤ ਸ਼ਬਦ ਜੋਤ ਵਿਚ ਜੋਤ ਮਿਲਾਵੇ। ਸੁਰਤ ਸ਼ਬਦ ਜੋ ਜਨ ਪਾਵੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਗੁਰਚਰਨ ਲਾਗ ਘਰ ਮੰਗਲਾ। ਨਿਗਮ ਕਰ ਵਿਚਾਰ, ਘਰ ਆਇਆ ਪ੍ਰਭ ਰੰਗਲਾ। ਬੇੜਾ ਕਰ ਜਾਏ ਪਾਰ, ਮੰਗ ਜੋ ਦਰ ਤੇ ਮੰਗਣਾ। ਨਿਹਕਲੰਕ ਆਏ ਅਵਤਾਰ ਦਰ ਨਾ ਸੰਗਣਾ। ਹੋਏ ਸ਼ਬਦ ਅਟੱਲ ਸਾਚਾ ਦਰਬਾਰ, ਗੁਰਸਿਖ ਦਾਨ ਨਾਮ ਮੰਗਣਾ। ਸੋਹੰ ਸ਼ਬਦ ਚਲੇ ਅਪਾਰ, ਰਸਨਾ ਜਪ ਜੀਵ ਕਲ ਪਾਰ ਲੰਘਣਾ। ਮਹਾਰਾਜ ਸ਼ੇਰ ਸਿੰਘ ਕਰਮ ਵਿਚਾਰ, ਪਰਗਟੀ ਜੋਤ ਸਰਬ ਦੁੱਖ ਭੰਜਨਾ । ਪਤਤ ਉਧਾਰਨ ਦੁੱਖ ਭੈ ਭੰਜਨ। ਹੰਕਾਰ ਨਿਵਾਰ ਪਰਗਟੇ ਤ੍ਰੈਲੋਕੀ ਨੰਦਨ। ਗੁਰਸਿਖ ਘਰ ਆਏ, ਅੰਤਕਾਲ ਤੋੜੇ ਪ੍ਰਭ ਬੰਧਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਕਲਜੁਗ ਪਰਭਾਸ ਜਿਉਂ ਚੰਦਨ। ਗੁਰਸਿਖ ਤੇਰੀ ਵਡਿਆਈ । ਬੇਮੁਖ ਸੰਗਤ ਮਿਲ ਮੈਲ ਗਵਾਏ, ਚੰਦਨ ਵਾਸ ਜਿਉਂ ਨਿਮ ਮਹਿਕਾਈ । ਪਸੂ ਪ੍ਰੇਤੋਂ ਕਰੇ ਦੇਵ, ਸਾਚੀ ਹੋਵੇ ਤੇਰੀ ਵਡਿਆਈ। ਮਹਾਰਾਜ ਸ਼ੇਰ ਸਿੰਘ ਚਰਨ ਘਰ ਸੇਵੋ, ਜੋਤ ਸਰੂਪ ਪ੍ਰਭ ਭਏ ਸਹਾਈ। ਝੁੱਗੀ ਪੈਰ ਪਸਾਰਨ ਸੁੱਤਾ ਪ੍ਰਭ ਅਪਰ ਅਪਾਰੇ। ਝੁੱਗੀ ਰਸਨਾ ਨਾਉਂ ਉਚਾਰਨ, ਸਤਿਜੁਗ ਹੋਏ ਸਚ ਦਵਾਰੇ। ਦੁਆਬਾ ਸਰਬ ਸੁਧਾਰਨ, ਸਾਚਾ ਭਗਤ ਵੱਜੇ ਸ਼ਬਦ ਨਗਾਰੇ। ਜੋਤ ਸਰੂਪ ਜਗਤ ਅਕਾਰਨ, ਜਗਾਵੇ ਜੋਤ ਆਪ ਗਿਰਧਾਰੇ। ਰੱਖੇ ਲਾਜ ਜਿਉਂ ਦਰੋਪਦੀ ਘਰ ਆਏ ਕ੍ਰਿਸ਼ਨ ਮੁਰਾਰੇ। ਵਾਂਗ ਬਿਦਰ ਪੈਜ ਸਵਾਰਦਾ, ਭੋਗ ਲਗਾਵੇ ਜਿਉਂ ਸਾਗ ਨਿਮਾਰੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਲਾਏ ਸਰਨ ਭਗਤ ਜਨ ਤਾਰੇ। ਦੇਵੇ ਪ੍ਰਭ ਨਿਮਾਣਿਆਂ ਮਾਣ। ਬੇਮੁਖ ਮਾਰੇ ਕਲ ਪਕੜ ਪਛਾਣ। ਗੁਰਮੁਖ ਪ੍ਰਭ ਚਰਨ ਧਿਆਨ। ਗੁਰ ਪੂਰੇ ਨਾ ਬੇਮੁਖ ਕਰਨ ਪਛਾਣ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਕਲਜੁਗ ਪਰਗਟੇ ਜਾਣੀ ਜਾਣ। ਸਰਬ ਜੀਵ ਹਿਰਦੇ ਵਸੇ, ਪ੍ਰਭ ਆਪ ਭਗਵੰਤਾ। ਗੁਰਮੁਖ ਉਜਲ ਕਲ ਸਾਧਨ ਸੰਤਾ। ਸੋਹੰ ਸ਼ਬਦ ਪ੍ਰਭ ਦੇਵੇ ਬੇਅੰਤ ਬੇਅੰਤਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਰਬ ਵਿਚ ਰਹੰਤਾ। ਪਰਗਟੇ ਜੋਤ ਕਲਜੁਗ ਪ੍ਰਭ ਤਰਨੀ ਤਰਨਾ । ਮੁਕੰਦ ਮਨੋਹਰ ਲਖਮੀ ਨਰਾਇਣ ਜੋਤ ਸਰੂਪ ਪ੍ਰਭ ਸਵਲਾ । ਮਹਾਰਾਜ ਸ਼ੇਰ ਸਿੰਘ ਚਰਨ ਲੱਗ ਜਾਣ, ਕਲ ਸਾਚੇ ਚਰਨ ਕਵਲਾ। ਚਰਨ ਕਵਲ ਜੋ ਜਨ ਨਿਮਸਕਾਰੇ। ਪ੍ਰਭ ਭਗਵੰਤ ਜਗ ਦੁਤਰ ਤਾਰੇ। ਗੁਰਸਿਖ ਸੋਹਣ ਗੁਰਚਰਨ ਦਵਾਰੇ। ਬੇਮੁਖ ਰਸਨਾ ਸੋਹੰ ਨਾ ਉਚਾਰੇ। ਨਰਕ ਨਿਵਾਸ ਡੁੱਬਾ ਮੰਝਧਾਰੇ। ਕਲਜੁਗ ਪੈਜ ਜੀਵ ਕੋਈ ਨਾ ਸਵਾਰੇ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ ਹੈ, ਚਰਨ ਆਏ ਦੀ ਪੈਜ ਸਵਾਰੇ । ਸਰਨ ਪੜੇ ਜੋ ਜਨ ਅੰਤਰਜਾਮੀ। ਕਲਜੁਗ ਪਰਗਟੇ ਪ੍ਰਭ ਨਿਹਕਾਮੀ। ਕਰ ਦਰਸ ਜੀਵ ਪ੍ਰਭ ਸਚ ਸਵਾਮੀ। ਮਹਾਰਾਜ ਸ਼ੇਰ ਸਿੰਘ ਸਰਬ ਰੰਗ ਰਾਤਾ ਕਲਜੁਗ ਅੰਤਰਜਾਮੀ। ਤੀਨ ਲੋਕ ਪ੍ਰਭ ਵਸਣੇਹਾਰਾ। ਆਦਿ ਅੰਤ ਪ੍ਰਭ ਅਵਤਾਰਾ । ਪਤਾਲ ਆਕਾਸ਼ ਪ੍ਰਭ ਜੋਤ ਆਕਾਰਾ। ਸ਼ਬਦ ਨਾਮ ਗੁਰ ਸਚ ਮਾਤ ਲੈ ਅਵਤਾਰਾ। ਮਾਤਲੋਕ ਸਿੱਖ ਘਰ ਆਏ, ਪੂਰੇ ਸਤਿਗੁਰ ਸਚ ਸਿੱਖ ਤਾਰਾ। ਜੋਤ ਪ੍ਰਭ ਕੀ ਅਪਰ ਅਪਾਰਾ। ਕਲਜੁਗ ਕਰੇ ਜੋਤ ਚਮਤਕਾਰਾ। ਆਪਣੇ ਰੰਗ ਰਵੇ ਕਰਤਾਰਾ। ਕੋਇ ਨਾ ਜਾਣੇ ਪ੍ਰਭ ਕੀ ਸਾਰਾ। ਸੋਹੰ ਸ਼ਬਦ ਚਲੇ ਖੰਡਾ ਦੋ ਧਾਰਾ । ਜਗਤ ਪਕੜ
ਪਛਾੜਿਆ ਜਿਉਂ ਲਕੜੀ ਆਰਾ। ਸੋਹੰ ਸ਼ਬਦ ਜੋ ਰਸਨਾ ਨਾ ਗਾਇੰਦਾ, ਦੁਰਮਤ ਦੁਸ਼ਟ ਹੋਏ ਦੁਰਾਚਾਰਾ । ਦਰਗਾਹ ਥਾਏਂ ਨਾ ਪਾਇੰਦਾ, ਧਰਮ ਰਾਏ ਕਰੇ ਖੁਆਰਾ। ਬੇਮੁਖ ਸਦਾ ਬਿਲਲਾਇਨ, ਅੰਤਕਾਲ ਨਰਕ ਨਿਵਾਰਾ। ਗੁਰਸਿਖ ਗੁਰਚਰਨ ਤਰ ਜਾਏ, ਮਹਾਰਾਜ ਸ਼ੇਰ ਸਿੰਘ ਮਿਲੇ ਅਗੰਮ ਅਪਾਰਾ। ਅਲਖ ਅਗੋਚਰ ਪ੍ਰਭ ਅਗੰਮ ਅਪਾਰ। ਸੋਹੰ ਦੇਵੇ ਸਿੱਖ ਨਾਮ ਆਧਾਰ। ਬਾਂਹੋਂ ਪਕੜ ਤਾਰੇ ਗੁਰ ਪਾਰ ਉਤਾਰਨਹਾਰ। ਪ੍ਰਭ ਜੋਤੀ ਜੋਤ ਮਿਲਾਇਣ, ਸਚ ਜੋਤ ਮਿਲਾਵਣਹਾਰ। ਮਹਾਰਾਜ ਸ਼ੇਰ ਸਿੰਘ ਦਰ ਸੁੱਖ ਪਾਇਣ, ਦੋਏ ਜੋੜ ਕਰੇ ਨਿਮਸਕਾਰ। ਗੁਰਚਰਨ ਨਿਮਸਕਾਰ ਮਿਲੇ ਭੈ ਭੀਤਾ। ਗੁਰਸਿਖ ਨਿਰਮਲ ਹੋਏ ਜਗਤ ਅਤੀਤਾ। ਗੁਰ ਚਰਨ ਨਿਮਸਕਾਰ, ਗੁਰਸਿਖ ਪੱਤਤ ਪੁਨੀਤਾ। ਮਹਾਰਾਜ ਸ਼ੇਰ ਸਿੰਘ ਸਦ ਰਾਖੋ ਚੀਤਾ। ਪ੍ਰਭ ਆਇਆ ਭੇਸ ਵਟਾ ਕੇ, ਜਨ ਭਗਤਾਂ ਤਾਰੇ। ਜੋਤ ਸਰੂਪ ਜੋਤ ਜਗਾ ਕੇ, ਧ੍ਰੂ ਜੋਤ ਚਮਤਕਾਰੇ। ਪ੍ਰਹਿਲਾਦ ਤਰਾਇਆ, ਨਰ ਸਿੰਘ ਰੂਪ ਆਪ ਪ੍ਰਭ ਧਾਰੇ। ਭਿਛਿਆ ਮੰਗੇ ਜਾਇਕੇ, ਬਾਵਨ ਰੂਪ ਬਲ ਦਵਾਰੇ। ਭਗਤ ਅੰਬਰੀਕ ਪ੍ਰਭ ਤਾਰਿਆ, ਚੱਕਰ ਸੁਦਰਸ਼ਨ ਬਾਣ ਦੁਰਬਾਸ਼ਾ ਮਾਰੇ। ਜਨਕ ਜੋਤ ਮਿਲਾ ਲਿਆ, ਨਰਕ ਅਠਾਰਾਂ ਜਿਸ ਪਾਰ ਉਤਾਰੇ। ਜੋੜ ਖੜਾਏ ਵਖਾ ਲਈ, ਤਾਰਾ ਰਾਣੀ ਸਾਧ ਸੰਗਤ ਵਿਚਘਾਰੇ। ਦਰੋਪਦੀ ਪੈਜ ਰੱਖਾ ਲਈ, ਉਤਰੇ ਚੀਰ ਨਾ ਕੋਟ ਉਤਾਰੇ। ਝੁੱਗੀ ਬਿਦਰ ਸੁਹਾ ਲੀ, ਸੁੱਤੇ ਪ੍ਰਭ ਪੈਰ ਪਸਾਰੇ। ਸੁਦਾਮਾ ਲੈ ਪਰਦੱਖਣਾ ਦੇਵੇ ਦਾਨ ਸੋਹਣ ਅਸਥਲ ਮਹਿਲ ਮੁਨਾਰੇ। ਜੈਦੇਉ ਘਰ ਆਇਕੇ, ਲਿਖੇ ਲੇਖ ਪ੍ਰਭ ਅਪਰ ਅਪਾਰੇ। ਗੁਰਮੁਖ ਬੇਣੀ ਟੇਕ ਇਕ ਬੈਠਾ ਇਕਾਂਤ ਛੱਡ ਘਰ ਬਾਹਰੇ। ਨਾਮ ਦੇਵ ਘਰ ਭੋਗ ਲਗਾਏ, ਆਪ ਪ੍ਰਭ ਗੋਬਿੰਦ ਮੁਰਾਰੇ। ਧੰਨਾ ਆਪ ਤਰਾਇਣ, ਗਾਈਆਂ ਚਾਰੇ ਮੋੜ ਕਿਆਰੇ। ਕਬੀਰ ਜੋਤ ਮਿਲਾਇਣ, ਰਸਨਾ ਨਾਮ ਨਿਰੰਜਣ ਚਿਤਾਰੇ। ਗਨਕਾ ਪਾਰ ਪਰਾਇਣ, ਗੁਰਮਤ ਗਿਆਨ ਤੋਤਾ ਉਚਾਰੇ । ਪੂਤਨਾ ਪਾਪਣ ਪ੍ਰਭ ਤਰਾਇਣ, ਮੋਹਨ ਮੁੰਮੇ ਪਾਇਆ ਕ੍ਰਿਸ਼ਨ ਮੁਰਾਰੇ । ਸੈਨ ਰੂਪ ਹਰਿ ਹੋਇ ਕੇ, ਗਿਆ ਆਪ ਰਾਜ ਦਵਾਰੇ। ਬੱਧਕ ਆਪ ਤਾਰਿਆ, ਚਰਨ ਕਵਲ ਵਿਚ ਤੀਰ ਜੋ ਮਾਰੇ। ਜੁਗੋ ਜੁਗ ਲੈ ਅਵਤਾਰ ਜਨ ਭਗਤਾਂ ਤਾਰੇ। ਕਲਜੁਗ ਦੁਸ਼ਟ ਸੰਘਾਰ, ਬਹੱਤਰ ਜਾਮੇ ਰਸਨਾ ਗੁਰਸਿਖ ਉਚਾਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਚਾਰ ਕੁੰਟ ਹੋਏ ਜੈ ਜੈ ਜੈਕਾਰੇ। ਜੈ ਜੈ ਜੈਕਾਰ ਭਇਓ ਜਗ ਅੰਤਰ। ਸੋਹੰ ਜਪ ਰਸਨਾ, ਚੌਥੇ ਜੁਗ ਦੇ ਸਾਚਾ ਮੰਤਰ। ਆਤਮ ਪ੍ਰਭ ਗਿਆਨ ਕੁੰਜੀ, ਨਾਉਂ ਖੋਲ੍ਹ ਮਨ ਕਾ ਜੰਦਰ। ਜੀਵ ਕੋਈ ਭੇਵ ਨਾ ਜਾਣੇ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦੇਹ ਅੰਦਰ। ਬ੍ਰਹਮਾ ਬ੍ਰਹਮ ਸਰੂਪ ਹੋ, ਦਰਸ ਪ੍ਰਭ ਕਾ ਲੋੜੇ। ਸ਼ਿਵ ਸ਼ੰਕਰ ਪ੍ਰਭ ਰੂਪ ਅਨੂਪ ਹੋ, ਕਰੇ ਆਸ ਮਿਲੇ ਚਰਨ ਧੂੜੇ। ਵਿਚ ਬ੍ਰਹਿਮੰਡ ਨਜ਼ਰ ਨਾ ਆਵਈ, ਗੁਰਮੁਖਾਂ ਬਚਨ ਨਾ ਮੋੜੇ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਬੇਮੁਖਾਂ ਕਲਜੁਗ ਰੋੜ੍ਹੇ। ਕਲਜੁਗ ਮਾਣ ਗੁਰਸਿਖਾਂ ਦੀਆ। ਜਪ ਸੋਹੰ ਨਾਮ ਹੋਏ ਨਿਰਮਲ ਜੀਆ। ਭੁੱਲ ਨਾ ਜਾਣਾ ਪ੍ਰਭ ਕਾ ਦਰ, ਦੇਵੇ ਦਾਨ ਪੁੱਤਰ ਧੀਆਂ। ਡੁਲ ਨਾ ਜਾਓ ਪਾਓ ਆਪਣਾ ਕੀਆ। ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਨਾਮ ਜਿਸ ਰਸਨਾ ਲੀਆ। ਰਸਨਾ ਨਾਮ ਨਰਾਇਣ ਜੋ ਪੀਵੇ। ਜੋਤ ਸਰੂਪ ਥਿਰ ਘਰ ਰਹੀਵੇ। ਬਿਨਾ ਨਾਮ ਨਾ ਜਗ ਜੀਵੇ। ਬਿਨ ਬਾਤੀ ਬਿਨ ਤੇਲ ਮਹਾਰਾਜ ਸ਼ੇਰ ਸਿੰਘ ਦੀਪਕ ਦੇ ਜਗੀਵੇ। ਮੇਲ ਮੇਲ ਚਰਨ ਲਾਗ ਸਦਾ ਸੁਖ ਪਾਈਏ। ਚਰਨ ਲਾਗ ਪ੍ਰਭ ਚਤੁਰਭੁਜ ਦਰਸਾਈਏ। ਚਰਨ ਲਾਗ ਮਾਨਸ ਜਨਮ ਸੁਫਲ ਕਰਾਈਏ। ਚਰਨ ਲਾਗ ਵਡ ਭਾਗ ਸਾਧ ਸੰਗਤ ਮਿਲ ਜਾਈਏ। ਮਹਾਰਾਜ
ਸ਼ੇਰ ਸਿੰਘ ਸਦਾ ਹੈ, ਸੁੱਤੀ ਆਤਮ ਫੇਰ ਜਗਾਈਏ। ਆਤਮ ਸੋਏ ਨਾ ਦਿਵਸ ਰੈਣਾ। ਝੂਠੀ ਕਾਇਆ ਸੌਂ ਨਹੀਂ ਰਹਿਣਾ। ਕਲਜੁਗ ਮਾਇਆ ਬੇਮੁਖਾਂ ਮੋਹਿਆ, ਗੁਰਸਿਖ ਮਿਲ ਪ੍ਰਭ ਪੇਖੇ ਨੈਣਾਂ। ਸਾਧ ਸੰਗਤ ਦਇਆ ਪ੍ਰਭ ਕਰੇ, ਪੱਤਤ ਪਾਪੀ ਅਪਰਾਧੀ ਕੋਈ ਨਾ ਰਹਿਣਾ। ਸਤਿਗੁਰ ਸਾਚਾ ਸਤਿਜੁਗ ਵਰਤੇ, ਸੋਹੰ ਸ਼ਬਦ ਨਾਮ ਨਿਸ਼ਾਨ ਦੇਹ ਦਾ ਗਹਿਣਾ। ਉਤਮ ਇਹ ਗਿਆਨ, ਸਤਿਜੁਗ ਵਿਚ ਰਹਿਣਾ। ਬੇਮੁਖਾਂ ਨਰਕ ਨਿਵਾਰ, ਉਲਟੇ ਵਹਿਣ ਜਗਤ ਹੈ ਵਹਿਣਾ । ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਪੂਰਬ ਜਨਮ ਦਾ ਦੇਵੇ ਲਹਿਣਾ। ਜਨਮ ਜਨਮ ਪ੍ਰਭ ਜੀਵ ਭਰਮਾਇਆ। ਲੱਖ ਚੁਰਾਸੀ ਗੇੜ ਚਲਾਇਆ। ਉਲਟਾਏ ਸ੍ਰਿਸ਼ਟ ਵਿਚ ਮਾਤ ਦੇ ਆਇਆ। ਸਾਚਾ ਨਾਮ ਨਾਉਂ ਸਰਬ ਕੋ ਦੀਆ, ਸੋਹੰ ਸ਼ਬਦ ਸਚ ਚਲਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਤੇਰਾ ਅੰਤ ਕਿਨੇ ਨਾ ਪਾਇਆ। ਕੋਈ ਨਾ ਜਾਣੇ ਪ੍ਰਭ ਪਰਵਰ। ਊਚੋ ਊਚ ਪ੍ਰਭ ਕਾ ਦਰ। ਜੋਤ ਸਰੂਪ ਅਵਤਾਰ ਨਰ ਧਰ। ਗੁਰਸਿਖ ਸਾਚਾ ਸਵੱਛ ਸਰੂਪ, ਅੰਤਕਾਲ ਨਾ ਹੋਏ ਜਮ ਕਾ ਡਰ। ਨਿਹਕਲੰਕ ਜੋਤ ਪਰਗਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਰਨੀ ਧਰ।
੫ ਚੇਤ ੨੦੦੮ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਪਿੰਡ ਲਲੀਆਂ ਜ਼ਿਲਾ ਜਲੰਧਰ
ਕਲਜੁਗ ਤਾਰ ਜਾਏ ਗੁਰਸਿਖਾਂ, ਛਿੰਨ ਭੰਗਰ ਜੋਤ ਪਰਗਟਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਭਰਤੰਬਰ ਸਰਬ ਸਮਾਇਕੇ। ਕਲਜੁਗ ਮੇਟ ਜਾਏ ਸਭ ਦੁੱਖਾਂ, ਰਿਦੇ ਸ਼ੁਧ ਗੁਰਸਿਖਾਂ ਕਰਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਘਰ ਸੱਚੀ ਜੋਤ ਜਗਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਘਰ ਦਰਸ਼ਨ ਭਿਖਿਆ ਪਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਮੁਖ ਅੰਮ੍ਰਿਤ ਭੋਗ ਲਗਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਕੇ। ਗੁਰਸਿਖਾਂ ਗੁਰ ਦਰਸ਼ਨ ਪਾਇਣਾ। ਬੇਮੁਖਾਂ ਵੇਲਾ ਹੱਥ ਨਾ ਆਇਣਾ। ਵਕ਼ਤ ਵਿਚਾਰ ਜੋਤ ਸਰੂਪ ਨਾ ਰਿਦੇ ਵਸਾਇਣਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦਰਬਾਰਾ, ਬੇਮੁਖਾਂ ਦਰ ਦਰ ਭਵਾਇਣਾ। ਪ੍ਰਭ ਦਰਸ ਸਚ ਦਰਬਾਰਾ । ਪਰਗਟੇ ਜੋਤ ਕਲਜੁਗ ਅਪਰ ਅਪਾਰਾ। ਧਰਤ ਧਵਲ ਆਕਾਸ਼ ਪ੍ਰਭ ਜੋਤ ਆਕਾਰਾ। ਗੁਰਸਿਖਾਂ ਘਰ ਕੀਆ ਵਾਸ, ਛੱਡ ਸਗਲ ਸੰਸਾਰਾ । ਗੁਰਸਿਖ ਸੰਗ ਸਦਾ ਹਰਿ ਪਾਸ, ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਾ। ਨਿਰੰਕਾਰ ਜੋਤ ਘਰ ਨਿਰਧਨ ਆਈ। ਝੂਠੇ ਧੰਦੇ ਸਭ ਸ੍ਰਿਸ਼ਟ ਭੁਲਾਈ। ਗੁਰਸਿਖ ਪ੍ਰੀਤ ਗੁਰ ਚਰਨ ਬਣ ਆਈ। ਸੋ ਸੁਹਾਇਆ ਥਾਨ, ਜਿਥੇ ਪ੍ਰਭ ਜੋਤ ਪਰਗਟਾਈ। ਪ੍ਰਭ ਪੂਰਨ ਸ਼ਰਧਾ ਪੂਰ, ਬੁਝੀ ਦੀਪਕ ਫੇਰ ਜਗਾਈ। ਘਰ ਸਾਚਾ ਸ਼ਾਹੋ ਪਾਇਆ, ਭੁੱਖ ਰਹੇ ਨਾ ਕਾਈ। ਪ੍ਰਭ ਅੰਤਮ ਮੇਲ ਮਿਲਾਇੰਦਾ, ਜੋਤ ਸਰੂਪ ਵਿਚ ਦੇ ਮਿਲਾਈ । ਗੁਰਸਿਖਾਂ ਮਾਣ ਦਿਵਾਇਆ, ਜੁਗ ਚਾਰ ਜਸ ਰਹਿ ਜਾਈ। ਥਿਰ ਘਰ ਛੱਡ ਸਿੱਖ ਘਰ ਆਇਆ, ਕਲਜੁਗ ਦੇਵੇ ਭਗਤ ਵਡਿਆਈ। ਧੰਨ ਧੰਨ ਮਹਾਰਾਜ ਸ਼ੇਰ ਸਿੰਘ ਅੰਤਕਾਲ ਹੋਏ ਸਹਾਈ। ਗੁਰਸਿਖ ਉਧਾਰੇ ਆਦਿਨ ਅੰਤਾ। ਸੋਹੰ ਨਾਉਂ ਜਨ ਉਚਾਰੇ, ਮਿਲੇ ਪ੍ਰਭ ਭਗਵੰਤਾ । ਰਿਦੇ ਹੋਏ ਜੋਤ ਚਮਤਕਾਰੇ, ਕਲਜੁਗ ਮਿਲੇ ਪ੍ਰਭ ਸਾਧਨ ਸੰਤਾ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਵਿਚ ਜੀਵ ਜੰਤ ਰਹੰਤਾ। ਰਾਜਨ ਰਾਜ ਆਪ ਵਡ ਰਾਜਾ। ਸਾਜਨ ਸਾਜ ਪ੍ਰਭ
ਸ੍ਰਿਸ਼ਟ ਸਾਜਾ। ਰਾਗਨ ਰਾਗ ਸੋਹੰ ਦੇਵੇ ਉਤਮ ਰਾਗਾ। ਗੁਰਸਿਖ ਹੋਏ ਵਡਭਾਗ, ਬੇਮੁਖ ਸੋਏ ਗੁਰਮੁਖ ਜਾਗਾ। ਮਹਾਰਾਜ ਸ਼ੇਰ ਸਿੰਘ ਰੱਖੇ ਲਾਜ, ਗੁਰਸਿਖ ਕਲਜੁਗ ਲੱਗੇ ਨਾ ਦਾਗ਼ਾ। ਗੁਰਸਿਖ ਦੇਹ ਕਲਜੁਗ ਅਮੋਲ। ਗੁਰਸਿਖ ਸੋਹਣ ਪ੍ਰਭ ਚਰਨ ਕੋਲ। ਗੁਰਸਿਖ ਹੋਵੇ ਮਨ ਧਰਵਾਸਾ, ਬੇਮੁਖ ਮਾਰਨ ਝੂਠੇ ਬੋਲ। ਪ੍ਰਭ ਸਾਚੀ ਜੋਤ ਪਰਗਟਾਇਕੇ, ਅੰਤ ਕਲ ਪੂਰੇ ਤੋਲੇ ਤੋਲ। ਹੰਕਾਰ ਨਿਵਾਰਨ ਸੋਹੰ ਪ੍ਰਭ ਆਇਆ, ਬੇਮੁਖਾਂ ਪੜਦੇ ਦੇਵੇ ਖੋਲ੍ਹ। ਪ੍ਰਭ ਸੱਚਾ ਸਚ ਸਮਾਇਆ, ਸੋਹੰ ਸ਼ਬਦ ਵਜਾਇਆ ਢੋਲ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਾਧ ਸੰਗਤ ਕਰੇ ਦੇਹ ਨਿਰੋਲ। ਗੁਰਸਿਖ ਕਲਜੁਗ ਉਤਮ ਜਾਤੀ। ਸੋਹੰ ਨਾਉਂ ਸਚ ਦੀਪਕ ਬਾਤੀ। ਬੇਮੁਖ ਪੈਰ ਪਸਾਰ ਕੇ, ਕਲ ਸੁੱਤੇ ਰਾਤੀ। ਗੁਰਸਿਖ ਜੋਤ ਜਗਾਇਕੇ, ਆਤਮ ਦੀਪ ਨਾਮ ਨਿਰਮਲ ਬਾਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਘਰ ਆਇਕੇ, ਬੇਮੁਖਾਂ ਮਨ ਲਾਈ ਕਾਤੀ। ਬੇਮੁਖ ਮੂੜ੍ਹ ਨਾ ਸਮਝਦਾ, ਜੇ ਗੁਰਸਿਖ ਸਮਝਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਪ੍ਰਭ ਨਜ਼ਰ ਨਾ ਆਵੇ। ਬੇਮੁਖ ਮੂੜ੍ਹ ਨਾ ਸਮਝਦਾ, ਕਲਜੁਗ ਮਾਇਆ ਅਗਨ ਜਲਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਸੋਹੰ ਸ਼ਬਦ ਨਾ ਰਸਨਾ ਗਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਜਮ ਦਰ ਬੱਧਾ ਚੋਟਾਂ ਖਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਕੂਕਰ ਸ਼ੂਕਰ ਜੂਨ ਰਹਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਕਾਗ ਹੋਵੇ ਕਲ ਵਿਸ਼ਟਾ ਖਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਮਹਾਰਾਜ ਸ਼ੇਰ ਸਿੰਘ ਮਤਿ ਪੜਦਾ ਪਾਵੇ। ਗੁਰਸਿਖ ਸਤਿਗੁਰ ਚਰਨ ਲੁਝਦਾ, ਕਰ ਨਿਰਮਲ ਬੁਧ। ਗੁਰ ਸਾਚਾ ਗੁਰਸਿਖ ਬੁਝਦਾ, ਪ੍ਰਭ ਸਾਚੀ ਦੇਵੇ ਸੁਧ । ਬਿਨ ਪ੍ਰਭ ਕੌਣ ਮਿਲਾਵੰਦਾ, ਵਿਛੜਿਆਂ ਨੂੰ ਤੁਧ। ਮਹਾਰਾਜ ਸ਼ੇਰ ਸਿੰਘ ਚਰਨ ਲਗਾਂਵਦਾ, ਗੁਰਸਿਖਾਂ ਦੇਵੇ ਸਾਚੀ ਬੁਧ। ਗੁਰਸਿਖ ਵਿਰਲੇ ਵਿਚ ਸਹੰਸ। ਗੁਰਸਿਖ ਤਾਰੇ ਸਰਬ ਆਪਣਾ ਬੰਸ। ਬੇਮੁਖ ਮਾਰੇ ਜਿਉਂ ਮੁਰਾਰੀ ਕੰਸ। ਕਲਜੁਗ ਗੁਰਸਿਖ ਪਿਆਰੇ, ਮਹਾਰਾਜ ਸ਼ੇਰ ਸਿੰਘ ਤੇਰੀ ਅੰਸ। ਵਿਸ਼ਨੂੰ ਬੰਸੀ ਪ੍ਰਭ ਆਪ ਅਖਵਾਇਆ। ਗੁਰਸਿਖ ਸਾਚਾ ਬੰਸ ਬਣਾਇਆ। ਸਾਧ ਸੰਗਤ ਪ੍ਰਭ ਵਿਚ ਸਮਾਇਆ। ਵਿਟਹੁ ਜਾਓ ਕੁਰਬਾਨ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਕਲਜੁਗ ਮਿਲਿਆ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਪ੍ਰਭ ਕਾ ਬੰਸ ਚਲੇ ਜੁਗ ਚਾਰ। ਗੁਰਸਿਖ ਜਾਓ ਸਦ ਸਦ ਸਦ ਬਲਿਹਾਰ। ਜਿਨ੍ਹਾਂ ਘਰ ਵਸੇ ਆਪ ਨਿਰੰਕਾਰ। ਜੋਤ ਸਰੂਪ ਪ੍ਰਭ ਦੇ ਚਲਿਆ ਜੋਤ ਅਧਾਰ। ਜਗ ਅਵਲਿਆ ਕਿਸੇ ਨਾ ਠੱਲਿਆ, ਨਜ਼ਰ ਨਾ ਆਵੇ ਆਪ ਗਿਰਧਾਰ । ਗੁਰਸਿਖਾਂ ਦਰ ਸਾਚਾ ਮੱਲਿਆ, ਪ੍ਰਭ ਕਿਰਪਾ ਕਰੀ ਅਪਾਰ। ਗੁਰਸਿਖ ਸਚ ਘਰ ਚਲਿਆ, ਹੁਕਮ ਜੋਤ ਚਲੇ ਇਕ ਤਾਰ। ਗੁਰਸਿਖ ਹਿਰਦਾ ਕਦੇ ਨਾ ਹੱਲਿਆ, ਜਿਤ ਵਸੇ ਸਿਰਜਣਹਾਰ। ਗੁਰਸਿਖ ਅੰਤ ਜੋਤ ਸੰਗ ਮਿਲਿਆ, ਪ੍ਰਭ ਮਿਲੇ ਜੋਤ ਮਿਲਾਵਣਹਾਰ। ਗੁਰਸਿਖਾਂ ਸਚ ਘਰ ਮੱਲਿਆ, ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ। ਸਾਚਾ ਘਰ ਸਾਚਾ ਦਰਬਾਰਾ। ਗੁਰਸਿਖ ਨਾ ਜਾਏ ਡਰ, ਮਿਲੇ ਪ੍ਰਭ ਅਗੰਮ ਅਪਾਰਾ। ਬੇਮੁਖ ਮਾਨਸ ਜਨਮ ਜਾਏ ਹਾਰ, ਰਿਦੇ ਨਾ ਸਾਚਾ ਪ੍ਰਭ ਵਿਚਾਰਾ। ਮਹਾਰਾਜ ਸ਼ੇਰ ਸਿੰਘ ਧਰਨੀ ਧਰ, ਜੋਤ ਸਰੂਪ ਰਵੇ ਸੰਸਾਰਾ । ਗੁਰ ਪੂਰਾ ਸਚ ਗਹਿਰ ਗੰਭੀਰਾ। ਪਰਗਟ ਜੋਤ ਅਗੰਮ, ਦੇਵੇ ਗੁਰਸਿਖ ਮਨ ਧੀਰਾ। ਗੁਰ ਚਰਨ ਲਾਗ ਤਰਾਇਆ, ਮਾਨਸ ਜਨਮ ਹੀਰਾ। ਮਹਾਰਾਜ ਸ਼ੇਰ ਸਿੰਘ ਭਗਤ ਵਡਿਆਇਆ, ਕਲਜੁਗ ਪਰਗਟੇ ਸਿਰ ਪੀਰਾਂ ਪੀਰਾ। ਦੇ ਦਰਸ਼ਨ ਗੁਰ ਪਿਆਸ ਬੁਝਾਈ। ਗੁਰਸਿਖ ਲੇਖ ਪ੍ਰਭ ਆਪ ਲਿਖਾਈ। ਚਾੜ੍ਹ ਮਜੀਠੀ ਰੰਗ, ਰੰਗਣ ਨਾਮ ਚੜ੍ਹਾਈ। ਕੁਲ ਦਿਤੀ ਤੇਰੀ ਤਾਰ,
ਪਾਲ ਸਿੰਘ ਤੁਧ ਹੋਏ ਵਧਾਈ । ਕਲਜੁਗ ਹੋਵੇ ਅੰਧ ਅੰਧਿਆਰ, ਲਲੀਆਂ ਨਾਉਂ ਜਗ ਰਹਿ ਜਾਈ। ਗੁਰਸਿਖ ਸੋਹੇ ਗੁਰ ਦਰਬਾਰ, ਚਾਰ ਕੁੰਟ ਹੋਏ ਜੈ ਜੈ ਜੈਕਾਰ ਕਰਾਈ। ਮਹਾਰਾਜ ਸ਼ੇਰ ਸਿੰਘ ਸਰਗੁਣ ਨਿਰਗੁਣ ਸਰਨ ਪੜੇ ਦੀ ਲਾਜ ਰਖਾਈ। ਜੋ ਜਨ ਪੜੇ ਪ੍ਰਭ ਕੀ ਸਰਨਾ। ਜੋ ਜਨ ਅੜਿਆ ਅੰਤ ਨਰਕ ਨਿਵਾਸ ਹੈ ਕਰਨਾ । ਬੇਮੁਖ ਅਗਨ ਜੋਤ ਸੰਗ ਸੜਿਆ, ਗੁਰਸਿਖ ਚਰਨ ਲਾਗ ਹੈ ਤਰਨਾ। ਮਹਾਰਾਜ ਸ਼ੇਰ ਸਿੰਘ ਅੰਤ ਜੋਤ ਮਿਲਾਏ, ਗੁਰਸਿਖ ਹੋਵੇ ਜਗਤ ਨਾ ਮਰਨਾ । ਲਾਜ ਪਤਿ ਰੱਖੇ ਆਪ ਪ੍ਰਭ ਜਗ ਰੱਖਣਹਾਰਾ। ਤਨ ਮਾਰੇ ਪ੍ਰਭ ਤੀਨ ਤਾਪ ਕਾਮ ਕਰੋਧ ਨਾ ਪੁਕਾਰਾ। ਅੰਤਮ ਹੋਏ ਸਤਿ ਸਤਿ ਸਤਿ, ਅੰਤਮ ਮਿਲਿਆ ਪੁਰਖ ਅਗੰਮ ਅਪਾਰਾ। ਕਲਜੁਗ ਰੱਖੇ ਆਪ ਪ੍ਰਭ, ਸਾਚਾ ਨਾਮ ਦੇ ਅਧਾਰਾ। ਸਾਚੀ ਪਾਵੇ ਵਿਚ ਦੇਹ ਮਤਿ, ਅੰਮ੍ਰਿਤ ਨਾਮ ਚਲੇ ਫੁਹਾਰਾ। ਮਹਾਰਾਜ ਸ਼ੇਰ ਸਿੰਘ ਆਪ ਸਮਰਥ, ਅੰਮ੍ਰਿਤ ਦੇਵੇ ਜਗਤ ਭੰਡਾਰਾ। ਪਾਰਬ੍ਰਹਮ ਪ੍ਰਭ ਵਿਚ ਦੇਹ ਸਮਾਇਆ। ਸਿੱਖ ਦੇਹ ਪ੍ਰਭ ਕੀ ਜੋਤ, ਜੋਤ ਸਰੂਪ ਇਹ ਕਾਜ ਰਚਾਇਆ। ਮਹਿੰਮਾ ਅਨੂਪ ਪ੍ਰਭ ਰੰਗ ਨਾ ਰੂਪ, ਜੋਤ ਸਰੂਪ ਨਜ਼ਰ ਨਾ ਆਇਆ। ਕਲਜੁਗ ਪਰਗਟ ਪ੍ਰਭ ਵਡ ਭੂਪ, ਸਾਚਾ ਮੁਕਟ ਸਿਰ ਦਸਤਾਰ ਸਜਾਇਆ। ਪਤਿ ਰਾਖੀ ਪ੍ਰਭ ਪਾਰਬ੍ਰਹਮ, ਬਸਤਰ ਭੂਸ਼ਨ ਅੰਗ ਲਗਾਇਆ। ਘਰ ਤੋਟ ਕਦੇ ਨਾ ਆਵਈ, ਗੁਰ ਸੇਵਾ ਗੁਰਸਿਖ ਕਮਾਇਆ। ਫਿਰ ਜਨਮ ਕਦੀ ਨਾ ਪਾਵਈ, ਅੰਤਕਾਲ ਵਿਚ ਜੋਤ ਮਿਲਾਇਆ । ਸਤਿ ਪੁਰਖਾ ਸਚ ਨਾਮ ਜਪਾਵਈ, ਘਰ ਸਾਚਾ ਧਾਮ ਸਚਖੰਡ ਬਣਾਇਆ। ਪ੍ਰਭ ਦਿੰਦਿਆ ਤੋਟ ਨਾ ਆਵਈ, ਜਗਤ ਜਗਤ ਭੰਡਾਰੀ ਪ੍ਰਭ ਤੇਜ ਵਧਾਇਆ। ਪ੍ਰਭ ਸਦ ਸਦ ਬਖ਼ਸ਼ਣਹਾਰ, ਮੰਗ ਦਾਨ ਘਰ ਪਰਮੇਸ਼ਵਰ ਆਇਆ। ਜਗਤ ਦੇਵੇ ਮਾਣ, ਸੋਹਣ ਮੰਦਰ ਜਿਥੇ ਪ੍ਰਭ ਚਰਨ ਟਿਕਾਇਆ । ਮਹਾਰਾਜ ਸ਼ੇਰ ਸਿੰਘ ਜਾਓ ਬਲਿਹਾਰ, ਜਿਸ ਇਹ ਥਾਨ ਸੁਹਾਇਆ। ਅੱਧੀ ਰੈਣ ਵਿਹਾਈ। ਦੁਨੀਆਂ ਸੁਨ ਸਮਾਧ ਸਵਾਈ। ਗੁਰਸਿਖਾਂ ਮਨ ਵੱਜੀ ਵਧਾਈ। ਪੰਚਮ ਚੇਤ ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਈ । ਸੁੰਞ ਮਸਾਣ ਜਗ ਮਹਿਲ ਮੁਨਾਰੇ। ਚੁਪ ਚਪੀਤੇ ਜਗ ਜਗ ਪਵਣ ਹੁਲਾਰੇ। ਵਿਚ ਆਕਾਸ਼ ਸਰਬ ਸਤਾਰੇ। ਮਹਾਰਾਜ ਸ਼ੇਰ ਸਿੰਘ ਤੇਰੀ ਜੋਤ ਕਲਜੁਗ ਚਮਤਕਾਰੇ।