੫ ਚੇਤ ੨੦੦੮ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਅਹਿਮਦਪੁਰ
ਚਾਰ ਵਰਨ ਪ੍ਰਭ ਵਸਿਆ, ਸਰਬ ਗੁਣ ਦਾਤਾ। ਰਾਹ ਕਲਜੁਗ ਸਾਚਾ ਦੱਸਿਆ, ਦੇਵੇ ਦਾਨ ਸ਼ਬਦ ਗੁਣ ਦਾਤਾ। ਜਨ ਭਗਤਾਂ ਪ੍ਰਭ ਹਿਰਦੇ ਵਸਿਆ, ਰਵੇ ਰੰਗ ਆਪ ਪ੍ਰਭ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਘਰ ਪਰਗਟ ਜੋਤ ਪੁਰਖ ਬਿਧਾਤਾ। ਵਡ ਵਡਿਆਈ ਪੰਚਮੀ, ਪੰਚਮ ਪ੍ਰਭ ਮਾਰੇ। ਵਡ ਵਡਿਆਈ ਪੰਚਮੀ, ਨਿਰਹਾਰ ਨਿਰਵੈਰ ਜੋਤ ਚਮਤਕਾਰੇ। ਵਡ ਵਡਿਆਈ ਪੰਚਮੀ, ਜਗਤ ਜਲੰਦਾ ਗੁਰਸਿਖ ਪ੍ਰਭ ਤਾਰੇ । ਵਡ ਵਡਿਆਈ ਪੰਚਮੀ, ਪੰਚਮ ਚੇਤ ਗੁਰਸਿਖ ਸੋਹਣ ਹਰਿ ਕੇ ਦਵਾਰੇ। ਵਡ ਵਡਿਆਈ ਪੰਚਮੀ, ਘਰ ਆਇਆ ਅਗੰਮ ਅਪਾਰੇ। ਵਡ ਵਡਿਆਈ ਪੰਚਮੀ, ਸੁਰਤ ਸ਼ਬਦ ਜਨ ਸਿੱਖ ਉਚਾਰੇ। ਵਡ ਵਡਿਆਈ ਪੰਚਮੀ, ਥਿਰ ਘਰ ਵਸੇ ਆਪ ਨਿਰੰਕਾਰੇ। ਪੰਚਮ ਜੇਠ ਮਿਲੇ ਵਡਿਆਈ, ਮਹਾਰਾਜ ਸ਼ੇਰ ਸਿੰਘ ਸਿਖਨ ਤਾਰੇ। ਕਲਜੁਗ ਪਰਗਟੇ ਤ੍ਰੈਲੋਕੀ ਨਾਥਾ। ਵਿਛੜ ਕਦੇ ਨਾ ਜਾਏ, ਸਾਚਾ ਪ੍ਰਭ ਸਦਾ ਸੰਗ ਸਾਥਾ। ਗੁਰਸਿਖ
ਰਸਨਾ ਸੋਹੰ ਗਾਏ, ਸਤਿਜੁਗ ਸਾਚੀ ਪ੍ਰਭ ਕੀ ਗਾਥਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਬੇਮੁਖ ਨਾ ਟੇਕਣ ਮਾਥਾ। ਭਗਤ ਵਛਲ ਪ੍ਰਭ ਸੰਗ ਸੁਹੇਲਾ। ਗੁਰਚਰਨ ਲਗਾਏ ਘਰ ਦਰ ਕਾ ਮੇਲਾ। ਪਰਗਟ ਹੋਵੇ ਦਰਸ ਦਿਖਾਵੇ ਨਾ ਝੂਠੀ ਖੇਲਾ। ਕਲਜੁਗ ਤਾਰਨ ਆ ਗਿਆ, ਗੁਰ ਸਚ ਦੁਹੇਲਾ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜਿਨ ਕੀਆ ਸੰਜੋਗੀ ਮੇਲਾ। ਸਚ ਸੰਜਮ ਸਚ ਰੂਪ ਪ੍ਰਭ ਕੀ ਜੋਤਾ। ਕਲਜੁਗ ਪਰਗਟੇ ਪ੍ਰਭ ਵਡ ਭੂਪਾ। ਏਕ ਆਪ ਕੋਈ ਅਵਰ ਨਾ ਹੋਤਾ। ਬੇਮੁਖ ਕਲਜੁਗ ਰਿਹਾ ਸੋਤਾ। ਬਾਂਹੋਂ ਪਕੜ ਤਰਾਇਆ, ਨਰਕ ਨਿਵਾਸ ਨਾ ਖਾਧਾ ਗੋਤਾ। ਮਹਾਰਾਜ ਸ਼ੇਰ ਸਿੰਘ ਚੁਰਾਸੀ ਗੇੜ ਕਟਾਇਆ, ਅੰਤਮ ਮੇਲ ਕਰੇ ਵਿਚ ਜੋਤਾ। ਜੋਤ ਸਰੂਪ ਵਿਚ ਜਗਤ ਪਰਵੇਸ਼। ਸੱਚੇ ਪ੍ਰਭ ਕੋ ਸਦਾ ਆਦੇਸ। ਆਪ ਏਕ ਜੁਗੋ ਜੁਗ ਉਲਟਾਵੇ ਭੇਸ। ਕਿਰਪਾ ਕਰ ਪ੍ਰਭ ਬਖ਼ਸ਼ਦਾ, ਗੁਰਸਿਖਾਂ ਕਰੇ ਬੁਧ ਬਿਬੇਕ। ਜਗ ਝੂਠਾ ਧੰਦਾ ਛੱਡ ਕੇ, ਗੁਰਚਰਨ ਲਗਾਓ ਟੇਕ। ਗੁਰ ਪੂਰਾ ਸਿਮਰਨਹਾਰ ਹੈ, ਵਿਸਰੋ ਘੜੀ ਨਾ ਏਕ। ਕਲਜੁਗ ਭਗਤਾਂ ਤਾਰਨ ਆ ਗਿਆ, ਮਹਾਰਾਜ ਸ਼ੇਰ ਸਿੰਘ ਕਰ ਜੋਤ ਸਰੂਪੀ ਭੇਖ। ਜੁਗ ਚੌਥੇ ਪ੍ਰਭ ਖੇਲ ਰਚਾਇਆ। ਛੱਡ ਦੇਹ ਜੋਤ ਸਰੂਪ ਸਮਾਇਆ । ਨਿਰਗੁਣ ਸਰਗੁਣ ਰੂਪ ਪ੍ਰਭ, ਭਗਤ ਜਨਾਂ ਹਰਿ ਦਰਸ ਦਿਖਾਇਆ। ਉਤਮ ਨਿਰਮਲ ਚੰਚਲਾ, ਜਿਨ ਰਸਨਾ ਸੋਹੰ ਗਾਇਆ। ਲੋਹਾ ਪਾਰਸ ਛੋਹੇ ਹੋਏ ਕੰਚਨਾ, ਗੁਰਸਿਖ ਸੰਗ ਬੇਮੁਖ ਤਰਾਇਆ । ਕਰੋ ਦਰਸ ਖੋਲ੍ਹ ਦੇਵੇ ਲੋਚਨਾ, ਸਿੰਘ ਸਿੰਘਾਸਣ ਪ੍ਰਭ ਡੇਰਾ ਲਾਇਆ। ਹੁਣ ਵੇਲਾ ਸਚ ਜਿਸ ਸੋਚਣਾ, ਨਿਹਕਲੰਕ ਜਗਤ ਵਿਚ ਆਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਗੁਰਸਿਖਾਂ ਮਾਣ ਦਿਵਾਇਆ। ਮਾਣ ਮੋਹ ਦੋਨੋਂ ਪ੍ਰਭ ਪਰਹਰੇ। ਪੂਰਬ ਕਰਮ ਵਿਚਾਰ, ਸਾਚੀ ਜੋਤ ਪ੍ਰਭ ਵਿਚ ਧਰੇ। ਮਦਿ ਮਾਸੀ ਕਰ ਖੁਆਰ, ਤਰਗਿਦ ਜੂਨ ਨਿਤ ਵਾਸ ਧਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸ਼ਰਨ ਪੜੇ ਜਨ ਪ੍ਰਭ ਪਾਰ ਕਰੇ। ਗੁਰਸਿਖ ਕਲਜੁਗ ਜਗਤ ਬਿਯੋਗੀ। ਕਿਰਪਾ ਕਰ ਪ੍ਰਭ ਤਾਰਦਾ, ਦਰ ਆਏ ਰੋਗੀ। ਕੋਟਾਂ ਵਿਚ ਪ੍ਰਭ ਪਛਾਣਦਾ, ਕਰਮ ਮੇਲ ਗੁਰਸਿਖ ਸੰਜੋਗੀ। ਬੇਮੁਖਾਂ ਬਾਣ ਪ੍ਰਭ ਮਾਰਦਾ, ਮਹਾਰਾਜ ਸ਼ੇਰ ਸਿੰਘ ਸਤਿਗੁਰ ਚੋਜੀ। ਕਲਜੁਗ ਕਰਮ ਵਿਚਾਰ ਕੇ, ਪ੍ਰਭ ਜੋਤ ਪਰਗਟਾਵੇ। ਜੋਤ ਸਰੂਪ ਵਿਚ ਦੇਹ ਸਮਾਇਕੇ, ਸ਼ਬਦ ਸਾਚ ਸਚ ਆਪ ਲਿਖਾਵੇ । ਗੁਣ ਨਿਧਾਨ ਪ੍ਰਭ ਘਰ ਆਇਕੇ, ਭਗਤ ਜਨਾਂ ਹਰਿ ਲੇਖ ਲਿਖਾਵੇ । ਦਰਗਾਹ ਮਾਣ ਦਵਾਇਕੇ, ਸਚਖੰਡ ਸਚ ਤਖ਼ਤ ਬਹਾਵੇ । ਪ੍ਰਭ ਸ਼ਬਦੀ ਸ਼ਬਦ ਮਿਲਾਇਕੇ, ਤੀਨ ਲੋਕ ਕੀ ਸੋਝੀ ਪਾਵੇ। ਖੰਡ ਬ੍ਰਹਿਮੰਡ ਸਮਾਇਕੇ, ਲੀਲ੍ਹਾ ਆਪਣੀ ਜਗਤ ਚਲਾਵੇ। ਬੇਮੁਖਾਂ ਪੜਦਾ ਪਾਇਕੇ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਵੇ। ਚਾਰ ਕੁੰਟ ਪ੍ਰਭ ਸ਼ਬਦ ਚਲਾਵੇ। ਬੇਮੁਖਾਂ ਹੋਏ ਹਾਹਾਕਾਰ, ਜੈ ਜੈ ਜੈਕਾਰ ਭਗਤ ਜਨ ਗਾਵੇ । ਕਲਜੁਗ ਹੋਏ ਦੁਸ਼ਟ ਦੁਰਾਚਾਰ, ਮਦਿ ਮਾਸ ਜੋ ਰਸਨਾ ਲਾਵੇ। ਭਰਮਤ ਭਰਮਤ ਹੋਏ ਖੁਆਰ, ਸਾਚਾ ਪ੍ਰਭ ਨਜ਼ਰ ਨਾ ਆਵੇ। ਮੂਰਖ ਮੁਗਧ ਨਾ ਕਰਨ ਵਿਚਾਰ, ਰਸਨਾ ਲੋਭੀ ਲੋਭ ਹਲਕਾਵੇ। ਚੌਥੇ ਜੁਗ ਆਈ ਹਾਰ, ਕੁੰਭੀ ਨਰਕ ਪ੍ਰਭ ਵਾਸ ਕਰਾਵੇ। ਗੁਰ ਸਾਚਾ ਸ਼ਬਦ ਲਿਖਾਵੇ, ਅੰਤਕਾਲ ਨਾ ਕੋਈ ਛੁਡਾਵੇ। ਮਹਾਰਾਜ ਸ਼ੇਰ ਸਿੰਘ ਸਦ ਬਖ਼ਸ਼ਿੰਦਾ, ਦਰ ਆਏ ਪਾਰ ਕਰਾਵੇ। ਇਕ ਰੰਗ ਪ੍ਰਭ ਰੰਗ ਪ੍ਰਭ ਨਿਰਾਲਾ। ਕਲਜੁਗ ਤਾਰਨਹਾਰ ਪ੍ਰਭ, ਪਰਗਟੀ ਜੋਤ ਗੋਬਿੰਦ ਗੋਪਾਲਾ। ਚਰਨ ਲਗ ਤਰ ਜਾਵਸੀ, ਸਭ ਬਿਰਧ ਹੈ ਬਾਲਾ। ਮਹਾਰਾਜ ਸ਼ੇਰ ਸਿੰਘ ਲੇਖ ਲਿਖਾਵੇ, ਗੁਰਸਿਖਾਂ ਪਾਈ ਥਾਏਂ ਘਾਲਾ । ਸਤਿਜੁਗ ਸਾਚਾ ਸਚ ਪ੍ਰਭ ਕਰਨਾ।
ਹੰਕਾਰਨ ਮਾਰ ਦੁਸ਼ਟ ਸੰਘਾਰੇ, ਰਾਓ ਰੰਕ ਇਕ ਕਰਨਾ। ਭਗਤ ਉਧਾਰੇ ਆਏ ਦਵਾਰੇ, ਇਕ ਰੰਗ ਵਸੇ ਵਿਚ ਚਾਰ ਵਰਨਾ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ, ਸੋਹੰ ਸ਼ਬਦ ਰਸਨ ਉਚਰਨਾ। ਸਤਿਜੁਗ ਸੂਛਮ ਉਤਮ ਨਿਰਾਲਾ। ਗੁਰਸਿਖਾਂ ਵੇਖੇ ਕਿਰਪਾ ਕਰੇ ਗੁਰ ਗੋਪਾਲਾ। ਜਗੇ ਜੋਤ ਵਿਚ ਲਲਾਟ, ਸਿੰਘ ਸਵਾਰੇ ਜਿਉਂ ਜਵਾਲਾ। ਗੁਰ ਪੂਰੇ ਦੀਨੀ ਦਾਤ, ਸੋਹੰ ਰਸਨਾ ਮਾਲਾ। ਸਤਿਗੁਰ ਸਾਚਾ ਦਰਸ ਦੇ ਆਪ, ਭਗਤ ਜਨਾਂ ਹੋਏ ਰਖਵਾਲਾ। ਪਰਗਟੇ ਪ੍ਰਭ ਬ੍ਰਹਮ ਸਰੂਪਾ। ਜੀਵ ਜੰਤ ਤਾਰੇ ਵਿਚ ਅੰਧ ਕੂਪਾ। ਜੋ ਜਨ ਆਏ ਚਰਨ ਨਿਮਸਕਾਰੇ, ਦੇਵੇ ਦਰਸ ਪ੍ਰਭ ਸਵੱਛ ਸਰੂਪਾ । ਮਹਾਰਾਜ ਸ਼ੇਰ ਸਿੰਘ ਜੋਤ ਚਮਤਕਾਰੇ, ਨਾ ਕੋਈ ਰੰਗ ਨਾ ਕੋਈ ਰੂਪਾ। ਰੂਪ ਰੰਗ ਜੋ ਪ੍ਰਭ ਕਾ ਪੇਖੇ। ਜੋਤ ਸਰੂਪ ਵਿਚ ਦੇਹ ਹੀ ਵੇਖੇ। ਮਾਨਸ ਜਨਮ ਹੋਏ ਕਲਜੁਗ ਲੇਖੇ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਗੁਰਸਿਖ ਸੱਚਾ ਨੈਣੀ ਦੇਖੇ। ਆਤਮ ਬਾਤੀ ਦੇਵੇ ਦਾਤ, ਗੁਰਸਿਖ ਪ੍ਰਭ ਦਾਤੀ। ਮਿਲੇ ਆਣ ਪ੍ਰਭ ਸਿੱਖਾਂ ਸੁੱਤਿਆਂ ਰਾਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਦੇਵੇ ਦਰਸ ਆਪ ਪਰਭਾਤੀ। ਦੇ ਦਰਸ ਪ੍ਰਭ ਭੈ ਚੁਕਾਏ। ਮੁਕੰਦ ਮਨੋਹਰ ਲਖਮੀ ਨਰਾਇਣ ਪ੍ਰਭ ਨਜ਼ਰੀ ਆਏ। ਆਤਮ ਜੋਤ ਹੋਏ ਪਰਕਾਸ਼, ਜੋਤ ਨਿਰੰਜਣ ਵਿਚ ਦੇਹ ਜਗਾਏ। ਪ੍ਰਭ ਪੂਰਾ ਸਰਗੁਣ ਤਾਸ, ਦੀਪਕ ਨਿਰਮਲ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਕਰੇ ਰਿਦੇ ਪਰਕਾਸ਼, ਸੋਹੰ ਸ਼ਬਦ ਜੋ ਰਸਨਾ ਗਾਏ। ਓਅੰ ਆਪ ਨਿਰੰਕਾਰਾ। ਜੋਤ ਸਰੂਪ ਵਸੇ ਵਿਚ ਸੰਸਾਰਾ। ਜੋਤ ਆਕਾਰ ਕੀਆ ਜਗਤ ਪਸਾਰਾ। ਜੁਗੋ ਜੁਗ ਪ੍ਰਭ ਲੈ ਅਵਤਾਰਾ। ਜਾਮਾ ਧਾਰ ਨਿਹਕਲੰਕ ਪ੍ਰਭ ਨਾਉਂ ਵਿਚਾਰਾ। ਸੋਹੰ ਸ਼ਬਦ ਉਚਾਰ ਭਗਤ ਜਨਾਂ ਹਰਿ ਦੇ ਭੰਡਾਰਾ। ਗੁਰਸਿਖ ਉਧਰੇ ਪਾਰ, ਸਾਚੀ ਪ੍ਰੀਤ ਗੁਰ ਚਰਨ ਦਵਾਰਾ। ਪਰਗਟੇ ਜੋਤ ਆਪ ਨਿਰੰਕਾਰ, ਮਹਾਰਾਜ ਸ਼ੇਰ ਸਿੰਘ ਜੋਤ ਨਿਰੰਕਾਰਾ। ਜੋਤ ਨਿਰੰਜਣ ਨਰ ਨਰਾਇਣਾ। ਗੁਰ ਦਰਸ ਕਰ ਗੁਰਮੁਖ ਤਰ ਜਾਇਣਾ। ਸਾਧ ਸੰਗਤ ਪ੍ਰਭ ਹੋਏ ਵਸ, ਰਸਨਾ ਦੇਵੇ ਨਾਮ ਰਸਾਇਣਾ। ਬੇਮੁਖਾਂ ਨਾ ਪਾਈ ਸਾਚੀ ਵੱਥ, ਕਲਜੁਗ ਫਿਰਦੇ ਜਿਉਂ ਸੁੰਞੇ ਘਰ ਕਾਉਣਾ। ਮਹਾਰਾਜ ਸ਼ੇਰ ਸਿੰਘ ਪਾਈ ਨੱਥ, ਲੱਖ ਚੁਰਾਸੀ ਗੇੜ ਭੁਗਤਾਉਣਾ । ਕਲਜੁਗ ਬੇਮੁਖ ਪ੍ਰਭ ਆਪ ਪਛਾਣਿਆ। ਕਲਜੁਗ ਬੇਮੁਖ ਜੋ ਨਾ ਮੰਨੇ ਪ੍ਰਭ ਕੇ ਭਾਣਿਆ। ਕਲਜੁਗ ਪਾਏ ਡਾਹਢੇ ਦੁੱਖ, ਜਿਨ ਆਤਮ ਰਾਮ ਮਨੋਂ ਭੁਲਾਣਿਆਂ। ਕਲਜੁਗ ਹੋਏ ਕਦੇ ਨਾ ਸੁਖ, ਜਿਨ ਪੂਰਾ ਸਤਿਗੁਰ ਨਹੀਂ ਪਛਾਣਿਆਂ। ਕਲਜੁਗ ਆਇਆ ਪ੍ਰਭ ਸਰਬ ਸੁਖ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਸ੍ਰਿਸ਼ਟ ਖਪਾਵੇ ਪਾਵੇ ਭੁੱਖ, ਚਾਰ ਵਰਨ ਇਕ ਕਰਾਣਿਆਂ। ਵਡ ਦਾਤਾ ਆਪ ਸਮਰਥ ਪੁਰਖ, ਦੇਵੇ ਮਾਣ ਕਲਜੁਗ ਨਿਮਾਣਿਆਂ। ਮਾਇਆਧਾਰੀ ਮਦਿ ਮਾਸੀ ਹੋਏ ਬੇਮੁਖ, ਕਲਜੁਗ ਮਾਰੇ ਪ੍ਰਭ ਸੋਹੰ ਬਾਣਿਆ। ਮਹਾਰਾਜ ਸ਼ੇਰ ਸਿੰਘ ਦੇਵੇ ਹਿਰਦੇ ਸੁਖ, ਚਰਨ ਲੱਗੇ ਜੋ ਹੋਏ ਨਿਤਾਣਿਆ। ਪ੍ਰਭ ਨਿਰੰਕਾਰ ਨਿਰਵੈਰ ਸਦ ਅਖਵਾਏ। ਜੋਤ ਸਰੂਪ ਵਿਚ ਜੀਵ ਜੰਤ ਰਹਾਏ। ਗੁਰਸਿਖ ਆਤਮ ਆਪ ਪਰਕਾਸ਼ਿਆ, ਜੋਤ ਸਰੂਪ ਪ੍ਰਭ ਦਰਸ ਦਿਖਾਏ। ਨਿਜਾਨੰਦ ਅੰਮ੍ਰਿਤ ਬੂੰਦ ਚਵਾਸਿਆ, ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਖੁੱਲ੍ਹੇ ਕਵਲ ਆਤਮ ਧਰਵਾਸਿਆ, ਅਨਹਦ ਸ਼ਬਦ ਧੁਨ ਦੇ ਵਜਾਏ। ਖੁੱਲ੍ਹੀ ਤ੍ਰੈਕੁਟੀ ਤ੍ਰੈਭਵਨ ਸੂਝਿਆ, ਦਵਾਰ ਦਸਮ ਪ੍ਰਭ ਦੇ ਖੁਲ੍ਹਾਏ। ਗੁਰਸਿਖਾਂ ਕਲਜੁਗ ਗੁਰਦਰ ਬੂਝਿਆ, ਜੋਤ ਸਰੂਪ ਵਿਚ ਜੋਤ ਮਿਲਾਏ। ਗੁਰਸਿਖ ਗੁਰ ਦਰਸ ਮਨ ਲੂਝਿਆ, ਕਰ ਦਰਸ ਹਉਮੇ ਹੰਗਤਾ ਰੋਗ ਗਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਨਿਹਕਲੰਕ ਹੋ ਸਤਿਜੁਗ ਲਾਏ । ਕਲਜੁਗ ਤਾਰਨ ਆ ਗਿਆ, ਗੋਪਾਲ ਗੁਰ ਗੁਪਤਾ। ਭਗਤ ਜਨ ਸੁੱਤੇ ਜਗਾਵਣ
ਆ ਗਿਆ, ਪ੍ਰਭ ਸਾਚਾ ਮੁਕਤੀ ਮੁਕਤਾ। ਸੋਹੰ ਸ਼ਬਦ ਸਿਖਾਵਣ ਆ ਗਿਆ, ਪ੍ਰਭ ਮਿਲਣ ਕੀ ਸਾਚੀ ਜੁਗਤਾ। ਸਤਿਜੁਗ ਸਾਚਾ ਲਾਵਣ ਆ ਗਿਆ, ਮਹਾਰਾਜ ਸ਼ੇਰ ਸਿੰਘ ਗੁਪਤੀ ਗੁਪਤਾ। ਜਗਤ ਭੁਲਾਇਆ ਜੁਗਤ ਕਰ, ਪ੍ਰਭ ਭੇਦ ਛੁਪਾਏ। ਕਲਜੁਗ ਨਜ਼ਰ ਨਾ ਆਇਆ, ਅਛਲ ਛਲਨੀ ਛਲ ਆਪ ਕਰਾਏ। ਜਗ ਸੁਨ ਸਮਾਧ ਕਰਾ ਗਿਆ, ਆਤਮ ਧੁਨ ਗੁਰਸਿਖ ਵਜਾਏ। ਘਰ ਦਰ ਮੰਦਰ ਥਾਏਂ ਸੁਹਾ ਗਿਆ, ਜੋਤ ਸਰੂਪ ਪ੍ਰਭ ਜੋਤ ਜਗਾਏ। ਹੰਕਾਰੀਆਂ ਮਾਣ ਗਵਾ ਗਿਆ, ਨਿਹਕਲੰਕ ਨਾਮ ਰਖਾਏ। ਸਤਿਜੁਗ ਸਾਚਾ ਲਾਇਆ, ਸਤਿ ਸੰਗਤ ਪ੍ਰਭ ਦੇ ਸੁਣਾਏ। ਕਲ ਬੇਮੁਖ ਨਾਮ ਲਿਖਾਇਆ, ਮਦਿ ਮਾਸ ਜਿਨ ਰਸਨਾ ਲਾਏ। ਗੁਰ ਸਾਚੇ ਤਖ਼ਤ ਰਚਾਇਆ, ਘਰ ਗੁਰਸਿਖਾਂ ਦੇ ਬਹਾਏ। ਪ੍ਰਭ ਅੰਮ੍ਰਿਤ ਮੁਖ ਚੁਆਇਆ, ਖੋਲ੍ਹ ਕਿਵਾੜ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਜਨਮ ਜਨਮ ਦੀ ਸੋਝੀ ਪਾਏ। ਗੁਰ ਪੂਰਾ ਭਰਮ ਨਿਵਾਰਦਾ, ਦੇ ਆਤਮ ਗਿਆਨਾ। ਗੁਰ ਰਸਨਾ ਸ਼ਬਦ ਉਚਾਰਦਾ, ਘਰ ਸਚ ਧਿਆਨਾ। ਪ੍ਰਭ ਅੰਮ੍ਰਿਤ ਅਮਰ ਵਰਖਾਂਵਦਾ, ਵਾਲੀ ਦੋ ਜਹਾਨਾਂ। ਗੁਰਸਿਖ ਰੰਗ ਸਦਾ ਪ੍ਰਭ ਮਾਣਦਾ, ਹੋਏ ਮੇਲ ਕ੍ਰਿਸ਼ਨ ਭਗਵਾਨਾ। ਮਹਾਰਾਜ ਸ਼ੇਰ ਸਿੰਘ ਭਗਤ ਜਨ ਤਾਰਦਾ, ਨਿਹਕਲੰਕ ਧਾਰ ਕੇ ਜਾਮਾ। ਨਿਹਕਲੰਕ ਪ੍ਰਭ ਜਗਤ ਅਖਵਾਇਆ। ਜੋਤ ਸਰੂਪ ਜੋਤ ਪਰਗਟਾਇਆ। ਸ੍ਰਿਸ਼ਟ ਭੁਲਾਏ ਝੂਠੀ ਪਾਏ ਮਾਇਆ। ਆਤਮ ਮਤਿ ਗਵਾਈ, ਵਿਕਾਰ ਵਿਰੋਧ ਜਲਾਇਆ । ਰਸਨਾ ਮਦਿ ਮਾਸ ਲਗਾਈ, ਕਲਜੁਗ ਜੀਵ ਨਾਸ ਕਰਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਝੂਠੀ ਪਾਈ ਜਗਤ ਤੇ ਮਾਇਆ। ਸ੍ਰਿਸ਼ਟ ਭੁਲਾਈ ਸਰਬ ਗੁਣਵੰਤੇ। ਕਲਜੁਗ ਖਪਾਈ ਆਪ ਭਗਵੰਤੇ। ਸਾਧ ਸੰਗਤ ਦੇ ਵਡਿਆਈ, ਪ੍ਰਭ ਕੀ ਜੋਤ ਵਿਚ ਸਦਾ ਰਹੰਤੇ। ਮਹਾਰਾਜ ਸ਼ੇਰ ਸਿੰਘ ਸੋਹੰ ਨਾਉਂ ਝੋਲੀ ਪਾਈ, ਦਰ ਤੇਰੇ ਤੇ ਆਏ ਮੰਗਤੇ। ਗੁਰ ਦਰ ਪੂਰਾ ਗੁਰਸਿਖ ਮੰਗਣਾ। ਆਤਮ ਦੇਵੇ ਗਿਆਨ ਪ੍ਰਭ ਗੁਰਸਿਖ ਮਨ ਚਾੜ੍ਹੇ ਰੰਗਣਾ। ਆਤਮ ਹੋਏ ਸਦਾ ਸੁਖ, ਸਿੱਖ ਸਾਚਾ ਦੀਪ ਵਿਚ ਦੇਹ ਜਗਣਾ। ਮਹਾਰਾਜ ਸ਼ੇਰ ਸਿੰਘ ਲਾਹੇ ਭੁੱਖ, ਆਤਮ ਦਰਸ ਜਿਸ ਪ੍ਰਭ ਮੰਗਣਾ। ਆਤਮ ਦਰਸ ਪ੍ਰਭ ਸਿੱਖ ਦਰਸਾ ਕੇ। ਕਲਜੁਗ ਚਲਿਆ ਭੇਸ ਵਟਾ ਕੇ। ਪੂਰਾ ਗੁਰਸਿਖ ਮਨ ਸੋਝੀ ਪਾ ਕੇ। ਸ਼ਬਦ ਸੁਰਤ ਆਤਮ ਜੋਤ ਜਗਾ ਕੇ। ਬਿਨ ਬਾਤੀ ਬਿਨ ਤੇਲ ਬੁਝੀ ਦੀਪਕ ਜੋਤ ਜਗਾ ਕੇ। ਵਿਛੜ ਕਦੇ ਨਾ ਜਾਏ, ਕਲਜੁਗ ਲੱਗੇ ਚਰਨ ਜੋ ਆ ਕੇ। ਕਲਜੁਗ ਦੇਵੇ ਪ੍ਰਭ ਵਡਿਆਈ, ਨਿਹਕਲੰਕ ਨਾਉਂ ਰਖਾ ਕੇ। ਮਹਾਰਾਜ ਸ਼ੇਰ ਸਿੰਘ ਚਰਨ ਲਗ ਜਾਈ, ਸੋਹੰ ਸ਼ਬਦ ਜਨ ਰਸਨਾ ਗਾ ਕੇ । ਸੋਹੰ ਸ਼ਬਦ ਸਤਿਜੁਗ ਚਲਾਇਆ। ਬਾਕੀ ਸਭ ਦਾ ਮਾਣ ਗਵਾਇਆ। ਸਰਬਤ ਤੀਰਥਾਂ ਭੈ ਚੁਕਾਇਆ। ਅੰਤਕਾਲ ਕਲਜੁਗ ਕਰਨ ਜੋਤ ਸਰੂਪ ਆਪ ਪ੍ਰਭ ਆਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਭੇਦ ਕਿਨੇ ਨਾ ਪਾਇਆ । ਭੇਵ ਪਾਵੇ ਜਨ ਭਰਮ ਚੁਕਾਵੇ। ਚਰਨਾਮਤ ਤੇਰਾ ਲੈ ਆਤਮ ਤ੍ਰਿਪਤਾਵੇ। ਪ੍ਰਭ ਪੂਰਾ ਕਪਟ ਨਿਵਾਰਦਾ, ਹਉਮੇ ਵਿਚੋਂ ਰੋਗ ਗਵਾਵੇ। ਅੰਮ੍ਰਿਤ ਬੂੰਦ ਮੁਖ ਚਵਾਵੇ। ਅੰਤ ਅਮਰ ਕਰ ਤਾਰਦਾ, ਜੋ ਚਰਨੀਂ ਸੀਸ ਝੁਕਾਵੇ। ਪ੍ਰਭ ਕਲਜੁਗ ਜਨ ਭਗਤ ਪਛਾਣਦਾ, ਬੇਮੁਖ ਚਰਨ ਨਾ ਆਵੇ। ਪ੍ਰਭ ਗੁਣ ਅਵਗੁਣ ਸਰਬ ਜੀਵ ਜਾਣਦਾ, ਕੋਈ ਛੁਪੇ ਨਾ ਛੁਪਾਵੇ । ਮਹਾਰਾਜ ਸ਼ੇਰ ਸਿੰਘ ਗੁਰਸਿਖ ਰੰਗ ਮਾਣਦਾ, ਭਰਮ ਭਉ ਦਾ ਭੇਦ ਚੁਕਾਵੇ। ਭਗਤ ਵਛਲ ਸਰਬ ਗੁਣ ਦਾਤਾ, ਸਦ ਆਪਣਾ ਭੇਖ ਵਟਾਇੰਦਾ। ਸਤਿਜੁਗ ਸਤਿ ਮਿਹਰਵਾਨ, ਤ੍ਰੇਤਾ ਰਾਮ ਨਾਮ ਧਰਾਇੰਦਾ। ਦੁਆਪਰ ਤਾਰੇ ਭਗਤ ਭਗਵਾਨ, ਮਹਾਸਾਰਥੀ
ਆਪ ਅਖਵਾਇੰਦਾ। ਕਲਜੁਗ ਲੈ ਅਵਤਾਰ, ਨਿਹਕਲੰਕ ਹੋ ਜਗਤ ਖਪਾਇੰਦਾ। ਸ੍ਰਿਸ਼ਟ ਹੋਏ ਖੁਆਰ, ਪ੍ਰਭ ਪੂਰਾ ਨਜ਼ਰ ਨਾ ਆਇੰਦਾ। ਕੁੰਟ ਚਾਰ ਹੋਏ ਹਾਹਾਕਾਰ, ਸ਼ਬਦ ਬਾਣ ਗੁਰ ਅਗਨ ਚਲਾਇੰਦਾ। ਸਾਧ ਸੰਗਤ ਘਰ ਜੈ ਜੈ ਜੈਕਾਰ, ਜਿਥੇ ਪ੍ਰਭ ਜੋਤ ਪਰਗਟਾਇੰਦਾ। ਬੇਮੁਖ ਕਲ ਹੋਏ ਖੁਆਰ, ਦਰ ਮੰਗਣ ਭਿਖ ਨਾ ਪਾਇੰਦਾ। ਕਲਜੁਗ ਦੇਵੇ ਤਾਰ, ਮਦਿ ਮਾਸ ਜੋ ਜਨ ਨਾ ਰਸਨਾ ਲਾਇੰਦਾ। ਮਹਾਰਾਜ ਸ਼ੇਰ ਸਿੰਘ ਆਪ ਕਰਤਾਰ, ਵਿਚ ਜੋਤੀ ਜੋਤ ਮਿਲਾਇੰਦਾ। ਮਾਤ ਪਾਤਾਲ ਆਕਾਸ਼ ਸਦਾ ਪ੍ਰਭ ਵਸਿਆ। ਵਿਚ ਪਾਤਾਲ ਬਾਸ਼ਕ ਸੇਜਾ, ਸਚ ਆਸਣ ਪ੍ਰਭ ਪੂਰੇ ਦੱਸਿਆ। ਮਨ ਮੇਂ ਧਰ ਹੰਕਾਰ, ਈਸ਼ਰ ਚਰਨ ਲਛਮੀ ਝੱਸਿਆ। ਕਿਸੇ ਨਾ ਪਾਈ ਸਾਰ, ਘਟ ਘਟ ਸਦਾ ਪ੍ਰਭ ਵਸਿਆ। ਮਹਾਰਾਜ ਸ਼ੇਰ ਸਿੰਘ ਘਰ ਸਿੱਖ ਪਰਕਾਸ਼ੇ, ਵਿਚ ਆਕਾਸ਼ ਜਿਉਂ ਰਵ ਸਸਿਆ। ਵਿਚ ਆਕਾਸ਼ ਪ੍ਰਭ ਜੋਤ ਨਿਰਾਲੀ। ਜੀਵ ਜੰਤ ਸਰਬ ਕਾ ਵਾਲੀ। ਉਨੰਜਾ ਪਵਣ ਸਿਰ ਛਤਰ ਝੁਲਾ ਲੀ । ਸਰਬ ਸ੍ਰਿਸ਼ਟ ਪ੍ਰਭ ਜੋਤ ਜਵਾਲੀ । ਸਚਖੰਡ ਵਸੇ ਮਹਾਰਾਜ ਸ਼ੇਰ ਸਿੰਘ ਜੋਤ ਨਿਰਾਲੀ। ਜੋਤ ਨਿਰਾਲੀ ਕਲਜੁਗ ਵਿਚ ਮਾਤ ਪਰਗਟਾਈ। ਸ੍ਰਿਸ਼ਟ ਸਾਰੀ ਪਕੜ ਹਿਲਾਈ। ਕੁੰਟ ਚਾਰ ਪੈ ਜਾਏ ਦੁਹਾਈ। ਭੈਣਾਂ ਤਾਂਈ ਛੱਡ ਜਾਣਗੇ ਭਾਈ। ਮਾਵਾਂ ਪੁੱਤਰਾਂ ਸੁਧ ਨਾ ਰਾਈ। ਕਵਾਰ ਕੰਨਿਆ ਕਲ ਪਤਿ ਗਵਾਈ। ਕਲਜੁਗ ਕਾਇਆ ਪਲਟ ਵਖਾਈ। ਸ਼ਰਮ ਧਰਮ ਸਿਰ ਖੇਹ ਪਵਾਈ। ਝੂਠੀ ਸ੍ਰਿਸ਼ਟ ਛਿਨ ਵਿਚ ਖਪਾਈ। ਆਪ ਅਡੋਲ ਬੈਠਾ ਪ੍ਰਭ ਰੰਗ ਲਾਈ। ਨਜ਼ਰ ਨਾ ਆਵੇ ਸਚ ਬਿੰਗ ਕਸਾਈ। ਜੋਤ ਅਗਨ ਪ੍ਰਭ ਸ੍ਰਿਸ਼ਟ ਲਗਾਈ। ਅੰਧ ਧੁੰਧ ਧੁੰਧੂਕਾਰਾ, ਦਿਵਸ ਰੈਣ ਇਕ ਹੋ ਜਾਈ। ਅੰਤਮ ਕਹਿਰ ਕਲੂ ਕਲ ਵਰਤੇ, ਧਰਤੀ ਮਾਤਾ ਦਏ ਦੁਹਾਈ। ਬਖ਼ਸ਼ੀਂ ਬਖ਼ਸ਼ਣਹਾਰ ਪ੍ਰਭ, ਝੂਠੀ ਸ੍ਰਿਸ਼ਟ ਵਿਚ ਗੋਰ ਸਮਾਈ। ਮਹਾਰਾਜ ਸ਼ੇਰ ਸਿੰਘ ਕੋਈ ਨਾ ਜਾਣੇ, ਨਿਹਕਲੰਕ ਹੋ ਖੇਲ ਰਚਾਈ। ਕਲਜੁਗ ਖੇਲ ਕਰਾਏ, ਜੁਗ ਉਲਟਾਏ ਸਰਬ ਵਰਭੰਡਾ। ਕਲਜੁਗ ਮਾਣ ਗਵਾਏ ਸਰਬ ਭੁਲਾਏ, ਸੋਹੰ ਸ਼ਬਦ ਲਾਏ ਸਿਰ ਡੰਡਾ। ਜੀਵ ਬਿਲਲਾਏ ਕਰੇ ਹਾਏ ਹਾਏ, ਮਨ ਵੱਜਾ ਹਉਮੇ ਕੰਡਾ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਚਲਾਏ, ਜਗਤ ਘਾਏ ਸਚ ਸੋਹੰ ਖੰਡਾ। ਨਿਪੁੰਸਕ ਜੀਵ ਜਗਤ ਮੇਂ, ਤਨ ਚੈਨ ਨਾ ਆਵੇ। ਜੇ ਬਾਲ ਨਾ ਹੋਵੇ ਕੁੱਖ ਮੇਂ, ਮਾਤ ਨਾ ਜਗਤ ਕਹਾਵੇ। ਕਰਮਹੀਣ ਜਨ ਜਾਣੀਏ, ਅੰਸ ਬਿਨਾਂ ਖਾਲੀ ਰਹਿ ਜਾਵੇ। ਦੁੱਖ ਸਾਰੇ ਦੇ ਵਖਾਣੀਏ, ਕਿਸ਼ਨਾ ਪੱਖ ਅੰਧੇਰ ਹੋ ਜਾਵੇ। ਨਾੜੀ ਬਹੱਤਰ ਦੇ ਸਵਾਣੀਏ, ਆਪਣਾ ਭੇਵ ਜੀਵ ਨਾ ਪਾਵੇ। ਸਚ ਨਾਉਂ ਆਖ ਵਖਾਣੀਏ, ਨਿਪੁੰਸਕ ਜੀਵ ਦੋਏ ਅੰਞਾਣੇ। ਗੁਰੂ ਸਾਚਾ ਲੇਖ ਲਿਖਾਣੀਏ, ਜੋ ਚਲੇ ਗੁਰ ਕੇ ਭਾਣੇ। ਰੋਗੀ ਜੀਵ ਅਵਲੜਾ, ਹੋਈ ਦੇਹ ਨਿਰੋਲੀ। ਪ੍ਰਭ ਕਿਰਪਾ ਕਰ ਜੇ ਬਖ਼ਸ਼ਦੇ, ਸੱਚੀ ਦਾਤ ਪਾਏ ਵਿਚ ਝੋਲੀ। ਮਾਤ ਪਿਤਾ ਸਦਾ ਤਰਸਦੇ, ਬਿਨਾ ਪੁੱਤਰਾਂ ਜਨਮ ਰੋਲੀ। ਦੇਹ ਅੰਮ੍ਰਿਤ ਸਾਚਾ ਪ੍ਰਭ ਵਰਸਦੇ, ਬੇਮੁਖ ਨਾ ਮਾਰਨ ਬੋਲੀ। ਮਨ ਦੁੱਖੀਆ ਸਦਾ ਤਰਸਦੇ, ਸੱਚੀ ਦਾਤ ਪਾ ਜਾਏ ਝੋਲੀ। ਮਹਾਰਾਜ ਸ਼ੇਰ ਸਿੰਘ ਕਰਮ ਕਮਾਇਕੇ, ਵਿਚ ਸੰਗਤ ਕਿਸਮਤ ਖੋਲ੍ਹੀ । ਦਰ ਮੰਗੀ ਭਿਛਿਆ ਜਾਇਕੇ, ਦੇਵੇ ਦਾਤਾਰਾ । ਜੇ ਭੁੱਲਿਆ ਸ਼ਬਦ ਕਮਾਇਕੇ, ਪੇਟ ਰਹੇ ਸਦਾ ਅਫਾਰਾ। ਗੁਰਚਰਨੀਂ ਡਿਗੇ ਆਇਕੇ, ਪ੍ਰਭ ਪੂਰਨ ਆਸ ਪੁਜਾਵਣਹਾਰਾ । ਜੇ ਜਾਓ ਮੁਖ ਭਵਾਇਕੇ, ਜਗ ਰਹੇ ਜੀਵ ਆਕਾਰਾ। ਰੱਖਣ ਸੋਹੰ ਰਸਨਾ ਗਾਇਕੇ, ਲਾਹੇ ਦੁੱਖ ਦੇ ਕੂੜ ਦਵਾਰਾ। ਮਹਾਰਾਜ ਸ਼ੇਰ ਸਿੰਘ ਦੇਵੇ ਵੱਥ, ਮਦਿ ਮਾਸ ਵਿਚ ਭੁੱਲ ਨਾ ਜਾਏ ਗਵਾਰਾ।
ਗੁਰਪਰਸਾਦ ਗੁਰਦਰ ਤੇ ਪਾਇਆ । ਗੁਰਪਰਸਾਦ ਗੁਰਸਿਖ ਨਿਰਮਲ ਦੇ ਕਰਾਇਆ। ਗੁਰਪਰਸਾਦ ਗੁਰਚਰਨ ਲਾਗ ਮਹਾਸੁਖ ਪਾਇਆ। ਗੁਰਪਰਸਾਦ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਪ੍ਰਭ ਦਰਸ ਕਰੇ ਨਰ ਨਾਰੀ। ਨਾਉਂ ਧਰਾਏ ਸਾਧ ਸੰਗਤ ਪਿਆਰੀ । ਨਿਖੁੱਟ ਮੈਲ ਹੋਏ ਜਾਏ ਬਿਮਾਰੀ। ਸੋਹੰ ਸਾਚਾ ਨਾਉਂ, ਵਿਰਲਾ ਕੋਈ ਵਪਾਰੀ। ਗੁਰਸਿਖਾਂ ਮਨ ਪ੍ਰਭ ਕਾ ਚਾਉ, ਹਿਰਦੇ ਚੜ੍ਹੀ ਨਾਮ ਖੁਮਾਰੀ । ਦਰ ਆਏ ਹੋਏ ਪਰਵਾਨ, ਬੇਮੁਖ ਸੁੱਤੇ ਪੈਰ ਪਸਾਰੀ। ਕਲਜੁਗ ਪਰਗਟ ਵਿਸ਼ਨੂੰ ਭਗਵਾਨ, ਸਾਰੀ ਸ੍ਰਿਸ਼ਟ ਅਗਨ ਸੰਘਾਰੀ। ਭਗਤ ਵਛਲ ਮਹਾਰਾਜ ਸ਼ੇਰ ਸਿੰਘ, ਗੁਰਸਿਖ ਆਏ ਚਰਨ ਦਵਾਰੀ। ਜੋ ਜਨ ਆਏ ਤਨ ਮਨ ਪ੍ਰਭ ਵਿਚ ਵਸਾ ਕੇ, ਆਤਮ ਤ੍ਰਿਪਤਾਏ ਪ੍ਰਭ ਦਰਸ਼ਨ ਪਾ ਕੇ। ਜੋ ਜਨ ਆਏ ਮਨ ਹੰਕਾਰ ਰਖਾ ਕੇ, ਗੁਰਦਰ ਜਾਏ ਪਤਿ ਗਵਾ ਕੇ। ਜੋ ਜਨ ਆਏ ਭੇਖ ਵਟਾ ਕੇ, ਬੇਮੁਖ ਜਾਏ ਮਾਨਸ ਜਨਮ ਗਵਾ ਕੇ। ਜੋ ਜਨ ਆਏ ਪ੍ਰਭ ਚਰਨ ਪਿਆਸਾ, ਸਾਧ ਸੰਗਤ ਪ੍ਰਭ ਰੱਖੇ ਮਿਲਾ ਕੇ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ, ਸਤਿਜੁਗ ਸਾਚਾ ਜਾਵੇ ਲਾ ਕੇ।
੬ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਦੁਖੀ ਹੋਏ ਜਗਤ ਬਿਲਲਾਏ, ਪ੍ਰਭ ਸਾਚਾ ਨਜ਼ਰ ਨਾ ਆਇਆ। ਕੰਡਾ ਹਉਮੇ ਰਿਹਾ ਸਤਾਏ, ਦੇਹ ਅੰਦਰ ਰੋਗ ਲਗਾਇਆ। ਦੁੱਖਾਂ ਸਿਰ ਦੁੱਖ ਹੋ ਆਏ, ਜਿਨ ਪ੍ਰਭ ਤੋਂ ਮੁਖ ਭਵਾਇਆ । ਭੁੱਖੋ ਭੁੱਖ ਕਲ ਕਰ ਵਰਤਾਏ, ਪ੍ਰਭ ਅਚਰਜ ਖੇਲ ਰਚਾਇਆ। ਜੀਵ ਕਰਨ ਹਾਏ ਹਾਏ, ਕੀ ਭਾਣਾ ਗੁਰ ਵਰਤਾਇਆ। ਦਰ ਮੰਗਣ ਭਿਖ ਨਾ ਪਾਏ, ਮੂੰਹ ਕਾਲਾ ਨਿੰਦਕ ਕਰਾਇਆ। ਕੋਈ ਵਿਰਲਾ ਸਿੱਖ ਰਹਿ ਜਾਏ, ਜਿਨ ਸੋਹੰ ਮਨ ਵਸਾਇਆ। ਮਨਮੁਖ ਝੂਠੇ ਧੰਦੇ ਲਾਏ, ਮਦਿ ਮਾਸ ਆਹਾਰ ਬਣਾਇਆ । ਮੰਦੇ ਮੰਦੀ ਥਾਇਨ ਪਾਏ, ਪ੍ਰਭ ਨਰਕ ਨਿਵਾਸ ਦਵਾਇਆ। ਗੁਰਸਿਖ ਸਾਚੇ ਘਰ ਜਾਏ, ਸਚ ਤਖ਼ਤ ਪ੍ਰਭ ਰਚਾਇਆ । ਦੇਹ ਛੱਡ ਜੋਤ ਮਿਲ ਜਾਏ, ਸਚਖੰਡ ਵਸੇ ਪ੍ਰਭ ਚਰਨ ਲਗਾਇਆ। ਬੇਮੁਖ ਰੋਵੇ ਗੁਰਮੁਖ ਹੱਸੇ, ਪ੍ਰਭ ਪੂਰੇ ਗੇੜ ਚਲਾਇਆ। ਸੱਚਾ ਰਾਹ ਸਚ ਪ੍ਰਭ ਦੱਸੇ, ਕਲ ਵੇਲਾ ਨੇੜੇ ਆਇਆ। ਪ੍ਰਭ ਪੂਰਾ ਵਿਚ ਸੰਗਤ ਵਸੇ, ਜਿਸ ਮਨ ਦਾ ਭਰਮ ਚੁਕਾਇਆ। ਗੁਰਸਿਖ ਮਨਮੁਖ ਹੋ ਨਾ ਦਰ ਤੇ ਨੱਸੇ, ਪ੍ਰਭ ਸੰਗ ਮਾਇਆ ਨਾ ਕਿਸੇ ਰਜਾਇਆ। ਗੁਰਚਰਨ ਪ੍ਰੀਤ ਹਿਰਦੇ ਪ੍ਰਭ ਵਸੇ, ਅਮੁਲੜਾ ਲਾਲ ਵਿਚ ਦੇਹ ਟਿਕਾਇਆ । ਹੀਰਾ ਹਰਿ ਜੀਉ ਹਰਿ ਰਵੇ ਵਿਚ ਰਵ ਸੱਸੇ, ਦੇਹ ਦੀਪਕ ਤੇਜ਼ ਵਖਾਇਆ। ਆਤਮ ਨਾਮ ਜੋ ਰਸਨਾ ਰਸੇ, ਖੋਲ੍ਹ ਪੜਦਾ ਪ੍ਰਭ ਭੇਦ ਮਿਟਾਇਆ। ਹਰਿ ਜੀਉ ਗੁਰਸਿਖਾਂ ਘਰ ਵਸੇ, ਗਿਆਨ ਧਿਆਨ ਸਚ ਮਾਰਗ ਦਿਖਾਇਆ । ਨਿਹਕਲੰਕ ਵਡ ਅਭਿਮਾਨ, ਜੀਵਾਂ ਮਾਣ ਗਵਾਇਆ। ਮਹਾਰਾਜ ਸ਼ੇਰ ਸਿੰਘ ਜਾਣੀ ਜਾਣ, ਜੋਤ ਸਰੂਪ ਭੇਵ ਛੁਪਾਇਆ। ਕੋਈ ਨਾ ਜਾਣੇ ਪ੍ਰਭ ਕੇ ਭੇਦਾ। ਸਰਬ ਵਖਾਣੇ ਚਾਰੇ ਵੇਦਾ। ਪ੍ਰਭ ਜੇਵਡ ਅਵਰ ਨਾ ਕੋਏ, ਪ੍ਰਭ ਸਾਚਾ ਸੈਯਦਾ। ਮਹਾਰਾਜ ਸ਼ੇਰ ਸਿੰਘ ਤੇਰੇ ਸੰਗ ਸੋਏ, ਜਿਨ੍ਹਾਂ ਮਿਟਾਵੇ ਵਿਚੋਂ ਭੇਦਾ। ਪ੍ਰਭ ਕਾ ਭੇਦ ਕਿਸੇ ਨਾ ਜਾਣਿਓ । ਪ੍ਰਭ ਕਾ ਭੇਦ ਗੁਰਮੁਖ ਪਛਾਣਿਓ। ਪ੍ਰਭ ਅਭੇਦ ਤਖ਼ਤੋਂ ਲਾਹੇ ਰਾਜੇ ਰਾਣਿਉਂ। ਪ੍ਰਭ ਅਛਲ ਅਛੇਦ ਨਾ
ਜਾਣੇ ਬ੍ਰਹਮ ਹਰਿ ਤਾਣਿਉਂ। ਸਤਿਜੁਗ ਸਾਚਾ ਸੋਹੰ ਵੇਦ, ਆਤਮ ਰਸ ਜਪ ਰਸਨਾ ਮਾਣਿਉਂ । ਕਲਜੁਗ ਜਨਮ ਨਾ ਪਾਏ, ਮਹਾਰਾਜ ਸ਼ੇਰ ਸਿੰਘ ਜਿਨ ਦਰਸ ਦਿਖਾਣਿਉਂ। ਬਿਨ ਕਿਰਪਾ ਗੁਰਦਰ ਨਾ ਆਵੇ। ਸਾਚੀ ਦ੍ਰਿਸ਼ਟ ਗੁਰਸਿਖ ਕਰਾਵੇ। ਆਤਮ ਭ੍ਰਿਸ਼ਟ ਨਿੰਦਕ ਹੋ ਜਾਵੇ। ਸਾਚਾ ਇਸ਼ਟ ਜੋ ਸੋਹੰ ਰਸਨਾ ਗਾਵੇ। ਮਹਾਰਾਜ ਸ਼ੇਰ ਸਿੰਘ ਡੋਬੇ ਸ੍ਰਿਸ਼ਟ, ਗੁਰਸਿਖ ਕਲਜੁਗ ਆਣ ਤਰਾਵੇ। ਗੁਰ ਤਾਰੇ ਪ੍ਰਭ ਤਾਰਨਹਾਰਾ। ਬੇਮੁਖ ਸੰਘਾਰੇ ਸਰਬ ਵਿਚ ਵਸਣੇਹਾਰਾ। ਗੁਰਸਿਖ ਮਨ ਅੰਮ੍ਰਿਤ ਬਰਖੇ ਜਿਉਂ ਜਲ ਕੀ ਧਾਰਾ। ਚਰਨ ਆ ਮਿਲੇ ਵਡਿਆਈ, ਗੁਰਮੁਖ ਲੰਘੇ ਪਾਪ ਪਹਾੜਾ। ਸ਼ਬਦ ਸਰੂਪ ਪ੍ਰਭ ਖੇਲ ਰਚਾਈ, ਚਾਰ ਕੁੰਟ ਹੋਏ ਉਜਾੜਾ। ਕਲਜੁਗ ਅੰਤ ਕਰਾਇਆ, ਜਿਉਂ ਕਿਰਸਾਨ ਖੇਤੀ ਵਾੜਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਸ੍ਰਿਸ਼ਟ ਸਬਾਈ ਚਬਾਈ ਦਾੜ੍ਹਾ। ਡੰਕ ਵੱਜੇ ਪ੍ਰਭ ਕਾ ਡੰਕਾਰਾ। ਰੰਕ ਹੱਸੇ ਰੋਵੇ ਮਾਇਆਧਾਰਾ। ਨਿਮਾਣਿਆਂ ਘਰ ਹਰਿ ਜੂ ਵਸੇ, ਕਲਜੁਗ ਮਿਲਿਆ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਸਾਚੇ ਘਰ ਵਸੇ, ਜੋਤ ਜਗਾਏ ਅਪਰ ਅਪਾਰਾ। ਜਾਗ ਜਾਗ ਜੀਵ ਜਾਗ, ਗੁਰ ਜਗ ਆਇਆ। ਜਾਗ ਜੀਵ ਜਾਗ, ਕਲਜੁਗ ਕਹਿਰ ਕਹਿਰ ਵਰਤਾਇਆ। ਜੀਵ ਜਾਗ ਜਾਗ, ਜਮਦੂਤਾਂ ਕਲਜੁਗ ਮਾਣ ਵਧਾਇਆ। ਜੀਵ ਜਾਗ ਜਾਗ, ਸੋਹੰ ਸ਼ਬਦ ਪ੍ਰਭ ਧੁਨ ਵਜਾਇਆ। ਜੀਵ ਜਾਗ ਕਿਉਂ ਸੁੱਤੇ ਭਾਗ, ਮਾਣਸ ਜਨਮ ਲਾਲ ਗਵਾਇਆ । ਜੀਵ ਜਾਗ ਜੀਵ ਜਾਗ, ਵੇਲਾ ਜਾਗਣ ਦਾ ਹੁਣ ਆਇਆ। ਜੀਵ ਜਾਗ ਜੀਵ ਜਾਗ, ਕਿਉਂ ਝੂਠੇ ਧੰਦੇ ਸਤਿਗੁਰੂ ਭੁਲਾਇਆ। ਜੀਵ ਜਾਗ ਜੀਵ ਜਾਗ, ਕਾਲ ਬਾਜ ਝਪਟ ਸਿਰ ਆਇਆ। ਜੀਵ ਜਾਗ ਜੀਵ ਜਾਗ, ਕਲਜੁਗ ਤਾਰਨ ਨਿਹਕਲੰਕ ਪ੍ਰਭ ਨਾਮ ਰਖਾਇਆ। ਜੀਵ ਜਾਗ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਪਰਗਟਾਇਆ। ਜਾਗੋ ਜੀਵ ਵਡਭਾਗੋ, ਸੁਣੋ ਪ੍ਰਭ ਸਾਚਾ ਰਾਗੋ । ਵਰਤੇ ਕਹਿਰ ਸਚ ਸਚ ਸਚ ਮਾਗੋ। ਮਹਾਰਾਜ ਸ਼ੇਰ ਸਿੰਘ ਡੰਕ ਵਜਾਇਆ, ਸੋਏ ਜੀਵ ਜਗਤ ਜਾਗੋ। ਪ੍ਰਭ ਸਾਚਾ ਡੰਕ ਵਜਾਇਕੇ, ਪ੍ਰਭ ਪੱਲਾ ਫੇਰੇ। ਕਰੋ ਦਰਸ ਦਰ ਆਇਕੇ, ਪ੍ਰਭ ਵਸਿਆ ਤੇਰੇ। ਨਾ ਜਾਉ ਪਤਿ ਲੁਹਾ ਕੇ, ਕਲਜੁਗ ਪਾਪੀ ਬੈਠਾ ਚਾਰ ਚੁਫੇਰੇ। ਪ੍ਰਭ ਰਿਹਾ ਨਾ ਆਪਣਾ ਆਪ ਛੁਪਾ ਕੇ, ਘਰ ਸਿੱਖਾਂ ਲਾਏ ਡੇਰੇ। ਜਨ ਜਾਓ ਦਰਸ਼ਨ ਪ੍ਰਭ ਪਾ ਕੇ। ਮਿਲ ਗੁਰਸਿਖ ਸਚ ਮਾਰਗ ਆਈਏ। ਮਾਣ ਦੇਵੇ ਪ੍ਰਭ ਗੁਰਮੁਖ, ਜਿਸ ਰਸਨਾ ਸੋਹੰ ਗਾਈਏ। ਕਰ ਦਰਸ਼ਨ ਉਤਰੇ ਭੁੱਖ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਈਏ । ਸੁਫਲ ਕਰਾਈਏ ਮਾਤਾ ਦੀ ਕੁੱਖ, ਸੰਗਤ ਜੋ ਰਲ ਜਾਈਏ। ਮਹਾਰਾਜ ਸ਼ੇਰ ਸਿੰਘ ਨਾ ਹੋਏ ਬੇਮੁਖ, ਚਰਨ ਲਾਗ ਤਰ ਜਾਈਏ। ਪ੍ਰਭ ਮੇਲੇ ਜੁਗ ਵਿਛੁੰਨਿਆਂ, ਕਲ ਲਿਉ ਅਵਤਾਰਾ। ਪ੍ਰਭ ਮਿਲੇ ਨਾ ਕਲਜੁਗ ਅੰਧਿਆਂ, ਜਿਨ੍ਹਾਂ ਮਨ ਹੋਏ ਅੰਧਿਆਰਾ। ਗੁਰਸਿਖਾਂ ਮਨ ਤਨ ਸੁੰਨ ਆ, ਪ੍ਰਭ ਸੁੰਨ ਸਮਾਧੀ ਖੋਲਣਹਾਰਾ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਮਾਇਆ ਕੀਆ ਕਲਜੁਗ ਪਸਾਰਾ। ਮਾਇਆ ਡੈਣ ਜਗਤ ਖਪਾਵੇ, ਨਾ ਸੋਏ ਰੈਣ। ਜਗ ਮਾਇਆਧਾਰਾ ਅਖਵਾਵੇ, ਕਲਜੁਗ ਡੋਬੇ ਉਲਟੇ ਵੈਣ। ਕੋਏ ਨਾ ਉਸਨੂੰ ਪਾਰ ਲੰਘਾਵੇ, ਅੰਤਕਾਲ ਨਾ ਕੋਈ ਸਾਕ ਸੈਣ। ਭੈਣ ਭਾਈ ਸਰਬ ਛੱਡ ਜਾਵੇ, ਛੱਤਰੂ ਮਿੱਤਰ ਪਾਏ ਝੂਠੇ ਵੈਣ। ਝੂਠੀ ਪ੍ਰੀਤ ਜਗਤ ਰਹਿ ਜਾਵੇ, ਅੰਤਕਾਲ ਪ੍ਰਭ ਬਿਨ ਨਾ ਆਵੇ ਚੈਨ । ਜਮਦੂਤ ਸਿਰ ਡੰਡ ਚਲਾਵੇ, ਮਹਾਰਾਜ ਸ਼ੇਰ ਸਿੰਘ ਅੰਤਕਾਲ ਤੇਰੇ ਬਾਝੋਂ ਅੰਤ ਕੌਣ ਮਿਲਾਵੇ। ਗੁਰ ਸੇਵਾ ਸਿੱਖ ਦੇਵੇ ਫਲ। ਅੰਤਕਾਲ ਘਰ ਆਵੇ ਚਲ। ਜੀਵ ਪ੍ਰਭ ਜੋਤ ਸੰਗ ਜਾਵੇ ਰਲ। ਸਾਚਾ ਘਰ ਜਿਥੇ ਪ੍ਰਭ ਵਸਿਆ, ਗੁਰਸਿਖਾ
ਘਰ ਸਾਚਾ ਮਲ। ਕਲਜੁਗ ਆਏ ਰਾਹ ਸਚ ਦੱਸਿਆ, ਪ੍ਰਭ ਕੀਨਾ ਨਾ ਵਲ ਨਾ ਛਲ। ਬੇਮੁਖ ਦਰੋਂ ਕਿਉਂ ਨੱਸਿਆ, ਕਲਜੁਗ ਜਿਨ੍ਹਾਂ ਹਿਰਦੇ ਸੋਹੰ ਵਸਿਆ, ਦੇਵੇ ਦਰਸ ਆਪ ਅਟੱਲ। ਪ੍ਰਭ ਆਪਣੀ ਜੋਤ ਪਰਗਟਾ ਕੇ, ਦੇਰ ਲਾਵੇ ਘੜੀ ਨਾ ਪਲ। ਕਲਜੁਗ ਸੱਚੀ ਖੇਲ ਵਰਤਦਾ, ਛਿਨ ਵਿਚ ਜੋਤ ਪਰਗਟਾਕੇ। ਗੁਰਮੁਖ ਸਦਾ ਹਰਿ ਪ੍ਰਭ ਤਰਸਦਾ, ਪ੍ਰਭ ਆਇਆ ਭੇਸ ਵਟਾ ਕੇ। ਪ੍ਰਭ ਸ਼ਬਦ ਮੇਘ ਬਰਸਦਾ, ਸਾਚੀ ਦੇਹ ਵਿਚ ਸਿੱਖ ਸਮਾ ਕੇ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਪਰਗਟੀ ਜੋਤ ਕਲਜੁਗ ਆ ਕੇ। ਪ੍ਰਭ ਜੋਤ ਜਨ ਜੋਤ ਜਗਾਵੇ, ਛਿਨ ਭੰਗਰ ਛਿਨ ਅੰਦਰ ਸ੍ਰਿਸ਼ਟ ਜਲਾਵੇ। ਮਾਟੀ ਕਾਇਆ ਹੋਏ ਸਭ ਖੰਗਰ, ਐਸਾ ਖੇਲ ਜਗਤ ਵਖਾਵੇ। ਪ੍ਰਭ ਕਾ ਭਾਣਾ ਵਰਤੇ ਜਗ ਅੰਦਰ, ਕੋਏ ਨਾ ਇਸ ਨੂੰ ਮੇਟ ਵਖਾਵੇ। ਬੇਮੁਖ ਨਾਚੇ ਕਲਜੁਗ ਬੰਦਰ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਵੇ। ਗੁਰਸਿਖਾਂ ਤਾਰਨ ਆ ਗਿਆ, ਦੋ ਜਹਾਨ ਦਾ ਵਾਲੀ। ਗੁਰਸਿਖਾਂ ਸਿਰ ਹੱਥ ਟਿਕਾ ਗਿਆ, ਬਣ ਬਾਗ ਦਾ ਮਾਲੀ। ਫੜ ਬਾਂਹੋਂ ਪਾਰ ਤਰਾ ਲਿਆ, ਨਾ ਲਏ ਦਲਾਲੀ। ਜਿਨ ਚਰਨੀਂ ਸੀਸ ਨਿਵਾ ਲਿਆ, ਘਰ ਜਾਏ ਨਾ ਖਾਲੀ। ਜਿਸ ਪ੍ਰਭ ਕਾ ਮਾਣ ਤਕਾ ਲਿਆ, ਪ੍ਰਭ ਮਿਲੇ ਆਪ ਬਨਵਾਲੀ। ਪ੍ਰਭ ਫੂਲਨ ਬਰਖਾ ਲਾ ਲਿਆ, ਬਰਖੇ ਫੂਲ ਜਗੇ ਜੋਤ ਨਿਰਾਲੀ। ਮਹਾਰਾਜ ਸ਼ੇਰ ਸਿੰਘ ਲਾਜ ਰਖਾਇਆ, ਗੁਰਸੰਗਤ ਦਰ ਖੜੀ ਸਵਾਲੀ। ਗੁਰਸਿਖਾਂ ਆਸ ਪੂਰਦਾ, ਹੋਏ ਅੰਤਰ ਧਿਆਨਾ। ਸਚ ਰਿਦੇ ਵਿਚ ਨਿਵਾਸਦਾ, ਦੇ ਬ੍ਰਹਮ ਗਿਆਨਾ। ਗੁਰਸਿਖਾਂ ਸਚ ਸ਼ਬਦ ਹੈ ਭਾਖਦਾ, ਗੁਰਚਰਨ ਧੂੜ ਕਰਨ ਇਸ਼ਨਾਨਾ। ਮਹਾਰਾਜ ਸ਼ੇਰ ਸਿੰਘ ਬਚਨ ਸਚ ਆਖਦਾ, ਕਲਜੁਗ ਪਰਗਟੀ ਜੋਤ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਭਰਮ ਨਿਵਾਰੇ। ਸੋਹੰ ਸ਼ਬਦ ਚਲਾਏ ਜਗਤ ਅਪਾਰੇ। ਦੇਵੇ ਵਡਿਆਈ ਜੋ ਜਨ ਦਰ ਆਏ ਪੁਕਾਰੇ। ਹੋਏ ਸਹਾਈ ਸਰਬ ਦੂਖ ਨਿਵਾਰੇ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਦਾਤਾ, ਗੁਰਸਿਖਾਂ ਘਰ ਆਏ ਕਾਜ ਸਵਾਰੇ। ਕਾਜ ਰਾਜ ਤਾਜ ਸਿਰ ਸਤਿਗੁਰ ਤੇਰੇ। ਆਜ ਕਾਲ ਭਾਜ ਹੋਏ ਚਾਰ ਚੁਫੇਰੇ। ਸਗਲ ਸਬਾਈ ਸੰਗਤ ਬਾਜ਼ ਪੈ ਜਾਏ ਹਨੇਰੇ। ਮਹਾਰਾਜ ਸ਼ੇਰ ਸਿੰਘ ਸਿਰ ਸੋਹੇ ਤਾਜ, ਛਤਰ ਝੁੱਲੇ ਚਾਰ ਚੁਫੇਰੇ। ਚਾਰ ਕੁੰਟ ਪ੍ਰਭ ਸ਼ਬਦ ਜਣਾਵੇ। ਸੁੱਤੀ ਸ੍ਰਿਸ਼ਟ ਸੋਹੰ ਰਸਨਾ ਗਾਵੇ। ਨਜ਼ਰ ਨਾ ਦੇਖੇ ਆਤਮ ਬਿਲਲਾਵੇ। ਘਨਕਪੁਰ ਵਾਸੀ ਚਾਰ ਕੁੰਟ ਸ਼ਬਦ ਜੈ ਕਾਰ ਕਰਾਵੇ। ਏਕ ਰਹੇ ਆਪ ਜਗਦੀਸ਼, ਬਾਕੀ ਸਭ ਦਾ ਮਾਣ ਗਵਾਵੇ। ਗੁਰਸਿਖਾਂ ਮਨ ਹੋਏ ਵਧਾਈ, ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ। ਜੋਤ ਪਰਗਟੇ ਚਹੁੰ ਚੱਕੀ ਵੰਨੀ । ਸੋਹੰ ਸ਼ਬਦ ਸੁਣੇ ਸ੍ਰਿਸ਼ਟ ਕੰਨੀ। ਪ੍ਰਭ ਦਰਸ ਨਾ ਦੇਵੇ, ਕਰ ਬਹਾਈ ਅੰਨ੍ਹੀ । ਕਲਜੁਗ ਮਾਣ ਗਵਾਇਆ, ਖਾਲੀ ਚਲਿਆ ਝਾੜ ਕੇ ਕੰਨੀ। ਹੰਕਾਰੀਆਂ ਮਾਣ ਗਵਾਇਆ, ਪ੍ਰਭ ਕੀ ਜੋਤ ਜਗਤ ਨਾ ਮੰਨੀ। ਕਰ ਵੇਸ ਕਲਜੁਗ ਆਇਆ, ਵਡ ਦਾਤਾ ਵਡ ਧੰਨ ਧੰਨੀ। ਨਿਹਕਲੰਕ ਆਪ ਅਖਵਾਇਆ, ਛੱਡੀ ਦੇਹ ਆਪ ਪਤਵੰਨੀ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਹੋ ਆਇਆ, ਗੁਰਸਿਖਾਂ ਸਚ ਮਨ ਮੰਨੀ। ਮਨ ਤਨ ਮੇਲ ਇਕ ਭਰਮ ਦਾ, ਗੁਰ ਭੁੱਲ ਨਾ ਜਾਈ। ਸੰਜੋਗ ਹੋਇਆ ਧੁਰ ਕਰਮ ਦਾ, ਕਲਜੁਗ ਰੁਲ ਨਾ ਜਾਈ। ਪ੍ਰਭ ਭਾਂਡਾ ਭੰਨੇ ਭਉ ਭਰਮ ਦਾ, ਜਗ ਵੇਖ ਡੁੱਲ ਨਾ ਜਾਈ। ਹੁਣ ਵੇਲਾ ਨਹੀਂ ਜੇ ਸ਼ਰਮ ਦਾ, ਪੱਲਾ ਫੇਰੋ ਦਿਉ ਦੁਹਾਈ। ਹੁਣ ਬੇੜਾ ਡੁੱਬਾ ਸੱਚੇ ਧਰਮ ਦਾ, ਸੋਹੰ ਨਾਓ ਸਚ ਬਣਾਈ। ਹੁਣ ਵੇਲਾ ਜੇ ਪੈਰ ਧਰਨ ਦਾ, ਰੱਖੇ ਚਰਨ ਪ੍ਰਭ ਲੈ ਉਠਾਈ। ਗੁਰਸਿਖ ਜੋਤ ਸੱਚੀ ਬ੍ਰਹਮ ਦਾ, ਸਚ ਜੋਤ ਲੈ ਮਿਲਾਈ। ਗੁਰ ਪੂਰਾ ਭਰਮਾਇਆਂ ਨਹੀਂ ਜੇ ਭਰਮਦਾ,
ਚਰਨ ਲਾਗ ਮਿਲੇ ਵਡਿਆਈ। ਹੁਣ ਵੇਲਾ ਨਹੀਂ ਜੇ ਨਰਮ ਦਾ, ਸਚ ਤੇਗ ਸ਼ਬਦ ਪ੍ਰਭ ਆਪ ਉਠਾਈ। ਮਹਾਰਾਜ ਸ਼ੇਰ ਸਿੰਘ ਹੁਣ ਦਿਨ ਮਨਾਏ ਜਰਮ ਦਾ, ਜੇਠੂਵਾਲ ਨਗਰ ਪਾਰ ਕਰਾਈ।
੮ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਉਤਮ ਜਾਤੀ ਗੁਰਸਿਖ, ਜਿਨ ਹਰਿ ਪ੍ਰਭ ਪਾਇਆ। ਦੇਵੇ ਦਰਸ ਆਪ ਪਰਭਾਤੀ, ਨਿਹਕਲੰਕ ਦਾ ਜਾਮਾ ਆਇਆ। ਆਤਮ ਦੇਵੇ ਸਤਿਗੁਰ ਸ਼ਾਂਤੀ, ਦੇ ਦਰਸ ਭਰਮ ਚੁਕਾਇਆ। ਬੇਮੁਖ ਲੱਗੇ ਮਨਮੁਖ ਕਾਤੀ, ਗੁਰ ਪੂਰੇ ਨਾ ਦਰਸ ਦਿਖਾਇਆ। ਬਾਂਹੋਂ ਪਕੜ ਉਠਾਲੇ ਰਾਤੀ, ਸੋਹੰ ਜਿਨ੍ਹਾਂ ਨਾਮ ਧਿਆਇਆ। ਅੰਮ੍ਰਿਤ ਬੂੰਦ ਪੀਵੇ ਸਵਾਂਤੀ, ਤਨ ਮੰਦਰ ਵਿਚ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਸਦ ਜੋਤ ਜਗਾਤੀ, ਜਗਮਗ ਜਗੇ ਜਿਸ ਰਿਦੇ ਧਿਆਇਆ। ਜਗ ਜੀਵ ਸੋ ਉਜਲਾ, ਜਿਨ ਹਰਿ ਪ੍ਰਭ ਮਿਲਿਆ। ਦੇ ਦਰਸ ਖੋਲ੍ਹੇ ਮਨ ਗੁੰਝਲਾ, ਜੋਤ ਸਰੂਪ ਜਗਤ ਦੇਹ ਧਰਿਆ। ਛੱਡ ਦੇਹ ਜੋਤ ਹੋਏ ਨਿਰਮਲਾ, ਤਾਰੇ ਸਿੱਖ ਪ੍ਰਭ ਆਸਾ ਵਰਿਆ। ਮਹਾਰਾਜ ਸ਼ੇਰ ਸਿੰਘ ਦਰ ਤੇਰਾ ਸਾਂਝਾ, ਸੋ ਤਰਿਆ ਜਿਸ ਦਰਸ਼ਨ ਕਰਿਆ। ਦਰਸ਼ਨ ਦੇਖ ਮਨ ਹੋਏ ਦਿਆਲਾ। ਪ੍ਰਭ ਕਾ ਭੇਖ ਕਲਜੁਗ ਨਿਰਾਲਾ। ਬਿਨ ਸਿੱਖ ਕੋਈ ਸਕੇ ਨਾ ਵੇਖ, ਐਸਾ ਪਾਇਆ ਪ੍ਰਭ ਜੰਜਾਲਾ। ਹੰਕਾਰੀਆਂ ਨਿੰਦਕਾਂ ਲਿਖੇ ਲੇਖ, ਅੰਤਕਾਲ ਹੋਏ ਮੂੰਹ ਕਾਲਾ। ਗੁਰਸਿਖਾਂ ਮਨ ਕੀ ਟੇਕ, ਅੰਤਮ ਹੋਏ ਆਪ ਰਖਵਾਲਾ। ਮਹਾਰਾਜ ਸ਼ੇਰ ਸਿੰਘ ਸਚ ਜੋਤੀ ਵੇਖ, ਜੋਤ ਸਰੂਪ ਕਰੇ ਖੇਲ ਨਿਰਾਲਾ। ਖੇਲ ਕਰਤਾਰ ਕਿਸੇ ਭੇਤ ਨਾ ਜਾਣਿਆ। ਸਾਚਾ ਸਤਿਗੁਰ ਸਚ ਹੈ ਦਰਬਾਨ, ਜਨ ਭਗਤ ਪਛਾਣਿਆਂ। ਪਰਗਟੀ ਜੋਤ ਪ੍ਰਭ ਨਿਰਾਹਾਰ, ਹੱਥ ਨਾ ਆਵੇ ਰਾਜਿਆਂ ਰਾਣਿਆਂ। ਗੁਰਸਿਖਾਂ ਚਰਨ ਪ੍ਰਭ ਓਟ, ਦੇਵੇ ਦਰਸ ਪ੍ਰਭ ਮਾਣ ਨਿਮਾਣਿਆਂ। ਕਲਜੁਗ ਕੱਢੇ ਸਾਰੇ ਖੋਟ, ਬੇਮੁਖ ਪਕੜ ਨਰਕ ਨਿਵਾਸ ਦਵਾਣਿਆਂ। ਸੋਹੰ ਸ਼ਬਦ ਲਗਾਈ ਚੋਟ, ਚਾਰ ਕੁੰਟ ਜੈ ਜੈ ਜੈਕਾਰ ਕਰਾਣਿਆਂ। ਜੀਵ ਜੰਤ ਬਿਲਲਾਏ ਜਿਉਂ ਬੋਟ, ਮਿਲੇ ਜਲ ਨਾ ਖਾਣ ਨੂੰ ਦਾਣਿਆਂ। ਸ੍ਰਿਸ਼ਟ ਘੋਟੀ ਸ਼ਬਦ ਘੋਟ, ਤਰੇ ਸੋ ਚਲੇ ਜੋ ਤੇਰੇ ਭਾਣਿਆਂ। ਪ੍ਰਭ ਕਾ ਭਾਣਾ ਪ੍ਰਭ ਹੀ ਜਾਣੇ। ਆਦਿ ਅੰਤ ਪ੍ਰਭ ਏਕ ਸਮਾਣੇ। ਪ੍ਰਭ ਸਰੂਪ ਅਗੰਮ ਨਾ ਕੋਈ ਜੀਵ ਪਛਾਣੇ। ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਵੇ, ਜੀਵ ਜੰਤ ਦੇ ਵਿਚ ਸਮਾਣੇ। ਜੀਵ ਜੰਤ ਵਿਚ ਪ੍ਰਭ ਕਾ ਵਾਸਾ । ਨਾ ਕੋਈ ਜਾਣੇ ਨਾ ਕੋਈ ਪਛਾਣੇ, ਆਤਮ ਜੀਵ ਨਾ ਹੋਏ ਨਿਰਾਸਾ । ਨਾ ਕੋਈ ਰਸਨਾ ਗਾਵੇ, ਪ੍ਰਭ ਪੂਰਾ ਦੁਸ਼ਟ ਖਪਾਏ, ਸਾਧ ਸੰਗਤ ਸਦਾ ਹੈ ਪਾਸਾ। ਸੋਹੰ ਸ਼ਬਦ ਜੋ ਰਸਨਾ ਗਾਏ, ਗੁਰਦਰ ਕਦੇ ਨਾ ਜਾਏ ਨਿਰਾਸਾ। ਅੰਤਕਾਲ ਕਹਿਰ ਜਗ ਵਰਤੇ, ਗੁਰਸਿਖਾਂ ਗੁਰਚਰਨ ਭਰਵਾਸਾ। ਬਾਹੋਂ ਪਕੜ ਪਾਰ ਕਰਾਏ, ਮਹਾਰਾਜ ਸ਼ੇਰ ਸਿੰਘ ਜਪਿਆ ਜਿਨ ਸਵਾਸ ਸਵਾਸਾ। ਗੁਰਸਿਖ ਪ੍ਰਭ ਦੇ ਵਡਿਆਈ, ਉਤਮ ਕਲਜੁਗ ਵਿਚ ਸਾਧਨ ਸੰਤਾ। ਗੁਰਸਿਖ ਪ੍ਰਭ ਦੇ ਵਡਿਆਈ, ਜੋਤ ਜਗਾਵੇ ਪ੍ਰਭ ਭਗਵੰਤਾ। ਗੁਰਸਿਖ ਪ੍ਰਭ ਦੇ ਵਡਿਆਈ, ਜਿਨ ਮਨ ਆਦਿ ਨਾ ਅੰਤਾ। ਗੁਰਸਿਖ ਪ੍ਰਭ ਦੇ ਵਡਿਆਈ, ਸਚਖੰਡ ਵਾਸੀ ਖੰਡ ਸਚ ਰਹੰਤਾ। ਗੁਰਸਿਖਾਂ ਪ੍ਰਭ ਜੋਤ ਜਗਾਈ, ਕਲਜੁਗ ਸੁਹਾਈ ਰੁੱਤ ਬਸੰਤਾ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਗੁਰਸਿਖਾਂ ਮੁਖ ਉਜਲ ਕਰੰਤਾ। ਗੁਰਦਰ ਆਏ ਭਰਮ ਚੁਕਾਇਆ। ਪ੍ਰਭ ਅਬਿਨਾਸ਼ੀ
ਸਚ ਸ਼ਾਹੁ ਪਾਇਆ। ਸਰਬ ਘਟ ਵਾਸੀ ਜੋਤ ਸਰੂਪ ਵਿਚ ਦੇਹ ਸਮਾਇਆ। ਮਹਾਰਾਜ ਸ਼ੇਰ ਸਿੰਘ ਸੰਗਤ ਤੇਰੀ ਦਾਸੀ, ਦਰਸ ਦਾਨ ਦੇ ਸਿੱਖ ਤਰਾਇਆ । ਪ੍ਰਭ ਕਾ ਦਰਸ ਉਤਮ ਨਿਆਰਾ। ਕਰ ਦਰਸ ਜੀਵ ਪਾਰ ਉਤਾਰਾ। ਅੰਮ੍ਰਿਤ ਬਰਸ ਪ੍ਰਭ ਲਾਹੇ ਆਤਮ ਤਪਤ ਬੁਖਾਰਾ। ਗੁਰਸਿਖ ਤੇਰੀ ਹਿਰਸ, ਸੋਹੰ ਸ਼ਬਦ ਦੇ ਨਾਮ ਅਧਾਰਾ। ਨਾਮ ਅਧਾਰ ਜੀਵ ਜੋ ਕਰੇ। ਆਵੇ ਜਾਵੇ ਨਾ ਜਨਮੇ ਨਾ ਮਰੇ। ਸਤਿਗੁਰ ਪੂਰਾ ਪਰਗਟਿਆ, ਲਾਗ ਚਰਨ ਗੁਰਸਿਖ ਤਰੇ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਸਿਮਰੋ ਹਰੇ ਹਰਿ ਹਰੇ। ਹਰਿ ਹਰਿ ਹਰਿ ਪ੍ਰਭ ਜੋਤ ਸਮਾਨੋ। ਪ੍ਰਭ ਕੀ ਜੋਤ ਹਰਿ ਨਾਮ ਵਖਾਨੋ। ਜੋਤ ਈਸ਼ਰ ਹਰਿ ਏਕ ਵਖਾਨੋ। ਕਲਜੁਗ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਸਚ ਜਾਨੋ। ਨਿਹਕਲੰਕ ਖੇਲ ਕਰ ਬਹੁ ਰੰਗਾ। ਕਲਜੁਗ ਪਕੜ ਚਲਾਇਆ, ਅੰਤਵਾਰ ਤਨ ਪੈਰੋਂ ਨੰਗਾ। ਸਤਿਜੁਗ ਸਚ ਚਲਾਇਆ, ਗੁਰ ਪੂਰੇ ਸਚ ਸੰਗਾ। ਸਾਧ ਸੰਗਤ ਨਾਉਂ ਤਰਾਇਆ, ਜਿਨ੍ਹਾਂ ਦਰਸ ਦਾਨ ਪ੍ਰਭ ਮੰਗਾ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ, ਪੁਰੀ ਘਨਕ ਜਾਣੇ ਇਕ ਸਿੰਘ ਰੰਗਾ। ਰੰਗਾ ਸਿੰਘ ਰੰਗ ਰੰਗੀਲੜਾ, ਰੰਗ ਪ੍ਰਭ ਕਾ ਜਾਣਿਆ। ਸਤਿਗੁਰ ਸਾਚਾ ਸਮਝ ਕੇ, ਚਰਨ ਚਵਰ ਕਰੇ ਹੋਏ ਨਿਮਾਣਿਆਂ। ਨਾ ਜਨਮ ਗਵਾਇਆ ਭਰਮ ਕੇ, ਈਸ਼ਰ ਜੋਤ ਵਿਚ ਜੋਤ ਮਿਲਾਣਿਆਂ । ਮਹਾਰਾਜ ਸ਼ੇਰ ਸਿੰਘ ਗੁਰਸਿਖ ਉਪਾਏ, ਲੈ ਜਾਏ ਸਚਖੰਡ ਟਿਕਾਣਿਆਂ। ਸਚਖੰਡ ਸਾਚਾ ਜਿਥੇ ਪ੍ਰਭ ਜੋਤਾ। ਜੋਤ ਸਰੂਪ ਆਪ ਕੋਏ ਹੋਰ ਨਾ ਹੋਤਾ। ਗੁਰਸਿਖ ਵਡ ਪਰਤਾਪ, ਕਲਜੁਗ ਜਗਾਇਆ ਸੋਤਾ। ਪ੍ਰਭ ਮਿਲਿਆ ਘਰ ਆਪ, ਦੁਰਮਤ ਪਾਪ ਦੇਹ ਤਨ ਧੋਤਾ। ਸੋਹੰ ਦੇ ਕੇ ਜਾਪ, ਆਤਮ ਦੇਵੇ ਰਸ ਸਰੋਤਾ । ਮਹਾਰਾਜ ਸ਼ੇਰ ਸਿੰਘ ਮਾਰੇ ਤਿਨ ਤਾਪ, ਗੁਰਸਿਖ ਨਰਕ ਨਾ ਖਾਵੇ ਗੋਤਾ। ਗੁਰਸਿਖ ਮਿਲੇ ਆਪ ਪ੍ਰਭ, ਅੰਤਮ ਘੜੀ ਨਾ ਲਾਵੇ ਪਲ। ਜੋਤੀ ਜੋਤ ਮਿਲਾਵੇ ਪ੍ਰਭ, ਜਿਉਂ ਮਿਲੇ ਜਲ ਵਿਚ ਜਲ। ਗੁਰਸਿਖ ਜਨਮ ਨਾ ਹੋਵੇ, ਵਿਚ ਜੋਤ ਪ੍ਰਭ ਜਾਵੇ ਰਲ। ਮਹਾਰਾਜ ਸ਼ੇਰ ਸਿੰਘ ਬਾਜ ਨਾ ਕੋਏ ਹੋਤਾ, ਗੁਰਸ਼ਬਦ ਮਨ ਸ਼ਬਦ ਚਲਾਇਆ ਹੋਏ ਜੋਤ ਸਰੂਪਾ । ਵਾਜਾ ਪਵਣ ਵਜਾਇਆ, ਵਿਚ ਦੇਹ ਅੰਧ ਕੂਪਾ। ਗੁਰਸਿਖਾਂ ਭਰਮ ਚੁਕਾਇਆ, ਪਰਗਟੀ ਜੋਤ ਸਵੱਛ ਸਰੂਪਾ । ਗੁਰ ਪੂਰੇ ਗੁਰਸਿਖ ਵਡਿਆਇਆ, ਦਰਸ਼ਨ ਪਾਇਆ ਜਿਸ ਵਿਚ ਅੰਧ ਕੂਪਾ। ਹਰਿ ਹਿਰਦੇ ਨਾਮ ਵਸਾਇਆ, ਕਲਜੁਗ ਪਰਗਟੇ ਪ੍ਰਭ ਵਡ ਭੂਪਾ। ਮਹਾਰਾਜ ਸ਼ੇਰ ਸਿੰਘ ਸੰਗਤ ਵਿਚ ਆਇਆ, ਨਾ ਕੋਈ ਰੇਖ ਨਾ ਕੋਈ ਰੂਪਾ। ਜੋ ਜਨ ਵੇਖੇ ਪ੍ਰਭ ਕਾ ਰੰਗ। ਦਰਸ ਦਾਨ ਜੋ ਰਹੇ ਮੰਗ। ਮਾਨਸ ਜਨਮ ਨਾ ਹੋਏ ਭੰਗ। ਸਾਚਾ ਦਰ ਗੁਰਸਿਖ ਮੰਗ। ਗਲ ਵਿਚ ਪਲੜਾ ਪਾਇਓ, ਨਾ ਜੱਗ ਵਿਚ ਸੰਗ। ਸੋਹੰ ਦੇ ਗਿਆਨ, ਚਾੜ੍ਹ ਜਾਏ ਪ੍ਰਭ ਆਤਮ ਰੰਗ। ਬਾਂਹੋ ਪਕੜ ਵਖਾਇਆ, ਪ੍ਰਭ ਮਿਲਨੇ ਕਾ ਸੌਖਾ ਢੰਗ। ਜਨ ਅਨਹਦ ਸ਼ਬਦ ਵਜਾਇਆ, ਨਿਕਲੇ ਧੁਨ ਜਿਉਂ ਤੂਰ ਤੁਰੰਗ। ਮਹਾਰਾਜ ਸ਼ੇਰ ਸਿੰਘ ਦੇਵੇ ਭਗਤ ਭੰਡਾਰਾ, ਸਾਧ ਸੰਗਤ ਜੋ ਮੰਗਣਾ ਦਰ ਮੰਗ। ਗੁਰ ਪੂਰਾ ਦਰ ਮੰਗੀਏ, ਜਿਥੇ ਤੋਟ ਨਾ ਆਵੇ। ਘਰ ਸਾਚਾ ਕਦੇ ਨਾ ਸੰਗੀਏ, ਨਾ ਖੋਟ ਪੱਲੇ ਪਾਵੇ। ਸਾਧ ਸੰਗਤ ਮਿਲੇ ਰੰਗ ਰੰਗੀਏ, ਅਚਰਜ ਖੇਲ ਰਚਾਵੇ। ਕਦੇ ਮੇਲ ਨਾ ਹੋਵੇ ਕੁਸੰਗੀਏ, ਗੁਰਸਿਖ ਪਰੇ ਹਟ ਜਾਵੇ। ਈਸ਼ਰ ਜੋਤ ਬਹੁਰੰਗੀਏ, ਜੁਗੋ ਜੁਗ ਜੁਗ ਜੋਤ ਪਰਗਟਾਵੇ। ਮਹਾਰਾਜ ਸ਼ੇਰ ਸਿੰਘ ਘਰ ਪੂਰਾ ਮੰਗੀਏ, ਗੁਰਸਿਖਾਂ ਦਾਨ ਨਾਮ ਦਵਾਵੇ।
੯ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਗੁਰਸਿਖ ਸੱਚਾ ਵਣਜ ਵਪਾਰ ਕਰ, ਕਲ ਪ੍ਰਭ ਕਾ ਨਾਉਂ। ਜਨਮ ਮਰਨ ਦਾ ਬੇੜਾ ਪਾਰ, ਮਿਲੇ ਸਾਚਾ ਥਾਉਂ । ਮਨ ਉਤਮ ਇਹ ਵਿਚਾਰ ਕਰ, ਪ੍ਰਭ ਪਰਗਟੇ ਅਗੰਮ ਅਥਾਹੋ। ਵਿਚ ਆਤਮ ਪ੍ਰਭ ਕਾ ਵਾਸ ਕਰ, ਨਾ ਝੂਠਾ ਡੰਕ ਵਜਾਓ। ਵਿਚੋਂ ਹਉਮੇ ਕੰਡਾ ਨਾਸ ਕਰ, ਮਿਲ ਸਾਧ ਸੰਗਤ ਗੁਣ ਗਾਓ। ਵੱਡਾ ਦਾਤਾ ਆਪਣਾ ਦਾਸ ਕਰ, ਨਾਮ ਵਣਜ ਕਰ ਜਾਉ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਭ ਦਾਤਾ, ਸਿਮਰ ਸਿਮਰ ਸਿਮਰ ਪ੍ਰਭ ਸੁੱਖ ਪਾਓ। ਸਿਮਰੋ ਸਿਮਰ ਸਿਮਰ ਪ੍ਰਭ ਰਸਨਾ। ਸਿਮਰਤ ਨਾਮ ਹਿਰਦੇ ਪ੍ਰਭ ਵਸਣਾ। ਦੇਹ ਪ੍ਰਭ ਵਸਦਾ, ਮਾਰਗ ਸਚ ਬਿਨ ਕਿਸੇ ਨਾ ਦੱਸਣਾ। ਮਹਾਰਾਜ ਸ਼ੇਰ ਸਿੰਘ ਆਏ ਘਰ, ਜੋਤ ਸਰੂਪ ਸਰਬ ਥਾਏਂ ਵਸਣਾ। ਸਰਬ ਥਾਏਂ ਪ੍ਰਭ ਇਕੋ ਰੰਗੋ । ਨਾਮ ਦਾਨ ਪ੍ਰਭ ਆਤਮ ਗਿਆਨ, ਗੁਰ ਦਰ ਤੇ ਮੰਗੋ। ਵਿਚ ਜਹਾਨ ਜੀਵ ਟੁੱਟ ਜਾਣ, ਜਿਉਂ ਕਾਚੀ ਵੰਗੋ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਵਾਲੀ ਦਰਸ ਦਾਨ ਮੰਗੋ। ਗੁਰ ਦਰਬਾਰ ਹੋਏ ਗੁਰਸਿਖ ਸਵਾਲੀ। ਸ਼ਬਦ ਨਾਮ ਮਨ ਚਾੜ੍ਹੇ ਲਾਲੀ। ਥਾਇਨ ਪਾਈ ਸਰਬ ਘਾਲ ਜੋ ਗੁਰਸਿਖਾਂ ਘਾਲੀ। ਤੋੜ ਜੰਜਾਲ ਮਹਾਰਾਜ ਸ਼ੇਰ ਸਿੰਘ ਵਿਚ ਸ਼ਬਦ ਮਿਲਾਲੀ। ਹਰਿ ਭਗਤ ਹਰਿ ਦਵਾਰੇ ਵਸੇ। ਹਰਿ ਭਗਤ ਵਿਚ ਹਰਿ ਜੀਓ ਵਸੇ। ਕਲਜੁਗ ਭਗਤ ਗੁਰਸਿਖ ਪ੍ਰਭ ਦੱਸੇ। ਬੇਮੁਖ ਸਾਰੇ ਚਾਂਦ ਜਿਉਂ ਮੱਸੇ। ਥਾਇਨ ਨਾ ਪਾਇਨ ਗੁਰਦਰ ਤੋਂ ਜਾਇਨ ਨੱਸੇ। ਭਗਤ ਜਨਾਂ ਹਰਿ ਪ੍ਰਭ ਆਪਣਾ ਭੇਵ ਸਭ ਦੱਸੇ। ਸੋਹੰ ਨਾਮ ਜਨ ਰਸਨਾ ਗਾਓ, ਮਹਾਰਾਜ ਸ਼ੇਰ ਸਿੰਘ ਵਿਚ ਹਿਰਦੇ ਵਸੇ। ਗੁਰਸਿਖ ਨਾ ਦੇਵੇ ਪ੍ਰਭ ਕੋ ਕੰਡ। ਗੁਰਸਿਖ ਨਾ ਹੋਏ ਆਤਮ ਰੰਡ। ਗੁਰਸਿਖ ਲੋਵੇ ਵਿਚ ਬ੍ਰਹਿਮੰਡ। ਗੁਰਸਿਖ ਚਰਨ ਜਗ ਧੋਵੇ ਵਿਚ ਨੌਂ ਖੰਡ। ਗੁਰਸਿਖ ਨਾ ਸੋਵੇ ਵਿਚ ਵਰਭੰਡ। ਗੁਰਸਿਖ ਬੋਵੇ ਨਾਮ ਅਖੰਡ। ਮਹਾਰਾਜ ਸ਼ੇਰ ਸਿੰਘ ਬੇਮੁਖਾਂ ਸਿਰ ਲਾਵੇ ਡੰਡ। ਗੁਰਮੁਖ ਮਾਨੇ ਪ੍ਰਭ ਕਾ ਕਹਿਣਾ। ਗੁਰਸਿਖ ਭਾਣਾ ਹਰਿ ਕਾ ਸਹਿਣਾ। ਗੁਰਸਿਖ ਸਾਚੇ ਪ੍ਰਭ ਚਰਨ ਵਿਚ ਰਹਿਣਾ। ਮਹਾਰਾਜ ਸ਼ੇਰ ਸਿੰਘ ਜਨਮ ਜਨਮ ਦਾ ਦੇਵੇ ਲਹਿਣਾ। ਲਹਿਣਾ ਲਾਹ ਗੁਰਸਿਖ ਪ੍ਰਭ ਕੋ ਦਰਸਣਾ। ਸੱਚਾ ਗਹਿਣਾ ਦੇਵੇ ਗੁਰਸਿਖ, ਨਾਮ ਸੋਹੰ ਰਸਨਾ ਜਪਣਾ। ਬੇਮੁਖਾਂ ਕਲ ਉਲਟੇ ਵਹਿਣਾ, ਸਚਖੰਡ ਗੁਰਸਿਖਾਂ ਵਸਣਾ। ਮਹਾਰਾਜ ਸ਼ੇਰ ਸਿੰਘ ਤੇਰਾ ਭਾਣਾ ਸਹਿਣਾ, ਬੇਮੁਖ ਰੋਵਣ ਸਿੱਖਾਂ ਹੱਸਣਾ। ਗੁਰਸਿਖ ਮਨ ਸ਼ਾਂਤ ਪ੍ਰਭ ਦਰਸ ਦਿਖਾਵੇ। ਗੁਰਸਿਖ ਇਕਾਂਤ ਸੋਹੰ ਰਸਨਾ ਗਾਵੇ। ਗੁਰਸਿਖ ਪਾਵੇ ਦਾਤ ਕਰ ਨਿਮਸਕਾਰ ਜੋ ਸੀਸ ਝੁਕਾਵੇ। ਮਹਾਰਾਜ ਸ਼ੇਰ ਸਿੰਘ ਸੋਏ ਨਾ ਦਿਨ ਰਾਤ, ਗੁਰਸਿਖਾਂ ਪ੍ਰਭ ਦਰਸ ਦਿਖਾਵੇ। ਦੇਵੇ ਦਰਸ ਗੁਰਸਿਖ ਦਰ ਆ ਕੇ। ਗੁਰਸਿਖ ਨਾ ਜਾਣੇ ਪ੍ਰਭ ਆਇਆ ਭੇਸ ਵਟਾ ਕੇ। ਸਚ ਸ਼ਬਦ ਵਖਾਣੇ, ਵਿਚ ਰਸਨਾ ਜੋਤ ਸਮਾ ਕੇ। ਭੁੱਲੇ ਜੀਵ ਅੰਞਾਣੇ, ਪ੍ਰਭ ਆਇਆ ਜੋਤ ਪਰਗਟਾ ਕੇ। ਮਹਾਰਾਜ ਸ਼ੇਰ ਸਿੰਘ ਕਮਲੇ ਹੋਏ ਸਿਆਣੇ, ਜਿਹੜੇ ਚਰਨੀਂ ਡਿੱਗੇ ਆ ਕੇ। ਗੁਰ ਪਾਸ ਨਾ ਚਲੇ ਚਤੁਰਾਈ। ਆਪਣੀ ਆਪ ਜੀਵ ਕਰੇ ਵਡਿਆਈ । ਦੁਸ਼ਟ ਦੁਰਾਚਾਰ ਪ੍ਰਭ ਦੇਵੇ ਸਜ਼ਾਈ। ਆਪ ਦੁਰਮਤ ਹੋਏ ਖੁਆਰ, ਸੁਧ ਬੁਧ ਭੁਲਾਈ। ਆਤਮ ਕਰੇ ਵਿਕਾਰ ਮਹਾਰਾਜ ਸ਼ੇਰ ਸਿੰਘ ਸੁਧ ਰਹੇ ਨਾ ਰਾਈ। ਜੀਵ ਮਾਣ ਨਾ ਕਰ, ਜਗ ਸਦ ਨਹੀਂ ਰਹਿਣਾ। ਗੁਰਸਿਖਾ ਗੁਰਚਰਨ ਧਿਆਨ ਕਰ, ਸਚ ਸਾਧ ਸੰਗਤ ਵਿਚ ਬਹਿਣਾ। ਵਿਚ ਦੇਹ ਪ੍ਰਭ ਕਾ ਵਾਸ ਕਰ, ਛੱਡ ਝੂਠੇ ਸਾਕ ਸੈਣਾ। ਮਹਾਰਾਜ ਸ਼ੇਰ ਸਿੰਘ ਦੁੱਖਾਂ ਨਾਸ ਕਰ, ਗੁਰਸਿਖਾਂ
ਚਰਨ ਲਾਗ ਦੁੱਖ ਕਿਉਂ ਸਹਿਣਾ । ਦੁਖੀ ਦੁੱਖ ਨਿਵਾਰ, ਦੇਹ ਹੋਏ ਅਨਰੋਗਾ। ਪਾਪੀ ਦੁਸ਼ਟ ਸੰਘਾਰ, ਮਨ ਹੋਏ ਨਚਿੰਦਿਆ ਸੋਗਾ। ਝੂਠੀ ਦੇਹ ਸੱਚੀ ਦਾਤਾਰ ਕਰ, ਹੋਰ ਦਰ ਨਹੀਂ ਮੰਗਣ ਜੋਗਾ। ਮਹਾਰਾਜ ਸ਼ੇਰ ਸਿੰਘ ਬੇੜਾ ਪਾਰ ਕਰ, ਦੁੱਖ ਬੜਾ ਸਿੱਖਾਂ ਨੇ ਭੋਗਾ। ਗੁਰਮੁਖ ਦੁੱਖ ਨਾ ਉਤਰੇ, ਕਰ ਤੀਰਥ ਇਸ਼ਨਾਨਾ । ਗੁਰਮੁਖ ਭੁੱਖ ਉਤਰੇ, ਦੇਵੇ ਦਰਸ ਆਪ ਭਗਵਾਨਾ। ਗੁਰਸਿਖ ਮਿਲੇ ਪ੍ਰਭ ਬਪ ਬਪੜੇ, ਇਕ ਬਿਨ ਹੋਰ ਨਾ ਦੂਜਾ ਜਾਨਾ। ਮਹਾਰਾਜ ਸ਼ੇਰ ਸਿੰਘ ਵਿਚ ਸਾਧ ਸੰਗਤ ਉਤਰੇ, ਦਰਸ ਦਾਨ ਦੇਵੇ ਸਿਰ ਦਾਨਾ। ਨੈਣ ਨਿਰਮਲ ਜਗ ਨਿਰਾਲੇ, ਜਿਨ੍ਹਾਂ ਪ੍ਰਭ ਦਰਸ਼ਨ ਕਰਿਆ। ਆਤਮ ਸੁਖ ਪੀ ਪ੍ਰੇਮ ਪਿਆਲੇ, ਗੁਰਸਿਖ ਤਨ ਮਨ ਠਰਿਆ। ਹੋਏ ਸਵਾਸ ਸਖਾਲੇ, ਜਿਨ੍ਹਾਂ ਪ੍ਰਭ ਰਸਨਾ ਉਚਰਿਆ। ਮਹਾਰਾਜ ਸ਼ੇਰ ਸਿੰਘ ਸੋਹੰ ਨਾਲੇ, ਗੁਰਸਿਖ ਚਰਨ ਲਾਗ ਜਗਤ ਤਰਿਆ।
੧੦ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸੱਚੀ ਮਨ ਵਜਾਏ ਧੁਨ, ਪ੍ਰਭ ਬਖ਼ਸ਼ੰਦਾ। ਜੀਵ ਸਮਾਧੀ ਖੋਲ੍ਹੇ ਸੁੰਨ, ਸ਼ਬਦ ਗਿਆਨ ਪ੍ਰਭ ਦਿੰਦਾ। ਪ੍ਰਭ ਕਾ ਦਰਸ਼ਨ ਉਤਮ ਗੁਣ, ਜੀਵ ਵਿਚ ਜਹਾਨ ਕਰਿੰਦਾ। ਗੁਰਸਿਖ ਜਗ ਪ੍ਰਭ ਲੈਣੇ ਪੁਣ, ਜਗਤ ਸਬਾਈ ਛਾਹ ਕਰਿੰਦਾ। ਮਹਾਰਾਜ ਸ਼ੇਰ ਸਿੰਘ ਆਤਮ ਲਾਏ ਰੁਣ ਝੁਣ, ਅੰਮ੍ਰਿਤ ਨੀਰ ਸਦਾ ਬਰਸਿੰਦਾ । ਅੰਮ੍ਰਿਤ ਮੇਘ ਲੇਵੇ ਗੁਰਸਿਖ ਪਿਆਸਾ। ਉਤਮ ਹੋਏ ਨਿਰਮਲ ਜੀਏ, ਮਾਤ ਗਰਭ ਨਾ ਹੋਵੇ ਵਾਸਾ। ਗੁਰ ਚਰਨ ਲਾਗ ਸਿੱਖ ਜਨ ਥੀਏ, ਪ੍ਰਭ ਕੀ ਓਟ ਚਰਨ ਭਰਵਾਸਾ। ਬੇਮੁਖ ਪਾਵਣ ਆਪਣੇ ਕੀਏ, ਸਾਧ ਸੰਗਤ ਪ੍ਰਭ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਨਾਮ ਰਸ ਪੀਏ, ਅੰਤਮ ਹੋਏ ਬੰਦ ਖੁਲਾਸਾ। ਬੰਧਨ ਬੰਦ ਤੁੜਾਈਏ, ਜਗਤ ਅਵਤਰਾ। ਟੁੱਟੀ ਗੰਢ ਵਖਾਈਏ, ਕਲ ਦੇਰ ਨਾ ਲਾਏ ਜਰਾ। ਹਿਰਦੇ ਸਚ ਵਸਾਈਏ, ਆਪਣੇ ਨਾਉਂ ਪ੍ਰਭ ਹਰਿ ਹਰਾ। ਵਿਛੜ ਕਦੇ ਨਾ ਜਾਈਏ, ਜੋ ਆਇਆ ਗੁਰ ਦਰਾ। ਮਹਾਰਾਜ ਸ਼ੇਰ ਸਿੰਘ ਲਾਜ ਰਖਾਏ, ਜੋ ਚਰਨੀਂ ਆਏ ਪਰਾ। ਜੋ ਜਨ ਪੂਜੇ ਈਸ਼ਰ ਕਵਲ ਚਰਨਾ। ਤਿਸ ਜਨ ਸੂਝੇ ਆਪਣਾ ਜੀਵਨ ਮਰਨਾ। ਹਰਿ ਪ੍ਰਭ ਹਰਿ ਹਰ ਰੰਗ ਬੂਝੇ, ਹਰਿ ਭਾਣਾ ਮੰਨ ਜਗ ਤਰਨਾ। ਕਲਜੁਗ ਕਹਿਰ ਹੋਏ ਜਗ ਭਾਰੀ, ਗੁਰਸਿਖਾਂ ਮੂਲ ਨਾ ਡਰਨਾ। ਜੀਵ ਬਿਲਲਾਇਨ ਦੁਸ਼ਟ ਦੁਰਾਚਾਰੀ, ਨਰਕ ਨਿਵਾਸ ਪ੍ਰਭ ਕਰਨਾ। ਗੁਰਸੰਗਤ ਗੁਰਚਰਨ ਪਿਆਰੀ, ਮਹਾਰਾਜ ਸ਼ੇਰ ਸਿੰਘ ਚਰਨ ਨਿਵਾਸ ਹੈ ਕਰਨਾ। ਸਤਿਵਾਦੀ ਸਤਿਜੁਗ ਲਾਇਆ, ਸ਼ਬਦ ਸਾਚਾ ਚਾਲੇ। ਬੇਮੁਖਾਂ ਖੇਹ ਕਰਾਇਆ, ਭਗਤ ਜਨਾਂ ਪ੍ਰਭ ਸਦਾ ਹੈ ਨਾਲੇ। ਕੂੜਾ ਮਾਣ ਗਵਾਇਆ, ਕਲਜੁਗ ਭੇਖ ਕਹਿਰ ਵਟਾਲੇ। ਨਜ਼ਰੀ ਨਜ਼ਰ ਨਾ ਆਵੇ, ਪ੍ਰਭ ਸਾਚਾ ਜੋਤ ਪਰਗਟਾਲੇ। ਵਿਚ ਦੇਹ ਜੋਤ ਜਗਾਵੇ, ਜੋ ਜਨ ਮਹਾਰਾਜ ਸ਼ੇਰ ਸਿੰਘ ਰਸਨਾ ਧਿਆਲੇ। ਬੇਮੁਖਾਂ ਜਨਮ ਗਵਾਇਆ, ਕਲਜੁਗ ਵਿਚ ਹੀਰਾ। ਪ੍ਰਭ ਗਿਆਨ ਗੋਝ ਰਖਾਇਆ, ਹਉਮੇ ਲਾਈ ਦੇਹ ਵਿਚ ਪੀੜਾ। ਮਾਇਆ ਪੜਦਾ ਪਾਇਆ, ਮਾਇਆਧਾਰੀ ਹੋਏ ਵਿਸ਼ਟਾ ਕੀੜਾ। ਗੁਰਸਿਖਾਂ ਨਾਮ ਧਿਆਇਆ, ਨਿਰਮਲ ਸੁਖੀਆ ਆਤਮ ਜੀਅੜਾ। ਜਿਨ ਸੋਹੰ ਰਸਨਾ ਗਾਇਆ। ਉਠ ਜਾਗ ਜੀਵ ਅੰਞਾਣਿਆਂ, ਕਲ ਸਤਿਗੁਰ ਆਇਆ। ਕਰ ਦਰਸ ਚਰਨ ਨਿਮਾਣਿਆਂ, ਕਿਉਂ ਮਾਇਆ ਭਰਮ ਭੁਲਾਇਆ। ਜਾਏ ਸੁੱਤਿਆਂ ਰੈਣ ਵਿਹਾਣਿਆਂ,
ਪ੍ਰਭ ਡੰਕ ਸ਼ਬਦ ਲਾਇਆ। ਮਹਾਰਾਜ ਸ਼ੇਰ ਸਿੰਘ ਜੀਵ ਜੰਤ ਜਗਾਏ, ਆਪਣਾ ਭੇਤ ਖੋਲ੍ਹ ਵਖਾਇਆ । ਜੋ ਜਨ ਪ੍ਰਭ ਕੀ ਮਹਿੰਮਾ ਜਾਣੇ, ਨਜ਼ਰੀ ਆਵੇ ਜੋਤ ਸਰੂਪ। ਜੋ ਜਨ ਪ੍ਰਭ ਕੀ ਮਹਿੰਮਾ ਰਸਨ ਵਖਾਣੇ, ਆਤਮ ਹੋਵੇ ਨਿਰਮਲ ਸੂਚ। ਬੇਮੁਖ ਲਾਏ ਕਲ ਟਿਕਾਣੇ, ਮੌਤ ਕਰਾਏ ਜਗਤ ਕੂਚ। ਗੁਰਸਿਖ ਹਰਿ ਰੰਗ ਮਾਣੇ, ਪ੍ਰਭ ਪਰਗਟੇ ਊਚੋ ਊਚ। ਮਹਾਰਾਜ ਸ਼ੇਰ ਸਿੰਘ ਤੇਰੀ ਤੂੰਹੇ ਜਾਣੇ , ਕੋਏ ਨਾ ਜਾਣੇ ਤੇਰਾ ਰੰਗ ਨਾ ਰੂਪ। ਰੰਗ ਰੂਪ ਪ੍ਰਭ ਨਜ਼ਰ ਨਾ ਆਵੇ। ਜੋਤ ਸਰੂਪ ਵਿਚ ਸਿੱਖ ਸਮਾਵੇ। ਏਹੀ ਮਹਿੰਮਾ ਸ਼ਬਦ ਰੂਪ ਜਣਾਵੇ। ਸ਼ਬਦ ਗਿਆਨ ਅਗਿਆਨ ਅੰਧੇਰ ਮਿਟਾਵੇ। ਧਰ ਧਿਆਨ ਅਬਿਨਾਸ਼ੀ ਪ੍ਰਭ ਨਜ਼ਰੀ ਆਵੇ। ਕਲਜੁਗ ਹੋਏ ਸੁਘੜ ਸੁਜਾਨ, ਮਹਾਰਾਜ ਸ਼ੇਰ ਸਿੰਘ ਜਿਸ ਚਰਨੀਂ ਲਾਵੇ। ਦਏ ਵਡਿਆਈਆਂ ਚਾਰ ਜੁਗ, ਜਗ ਮਿਲਣ ਵਧਾਈਆਂ। ਧੰਨ ਧੰਨ ਧੰਨ ਗੁਰਸੰਗਤਾਂ, ਗੁਰਦਰ ਤੇ ਆਈਆਂ। ਰਿਖ ਮੁਨ ਜਾਇਣ ਮੰਨ, ਬਹੱਤਰ ਭਗਤ ਪ੍ਰਭ ਜੋਤ ਜਗਾਈਆਂ। ਲਿਖਤ ਕਰਾਏ ਹੋਏ ਪਰਸੰਨ, ਰਸਨਾ ਦੇਵੇ ਭਗਤ ਵਡਿਆਈਆਂ। ਧੰਨ ਧੰਨ ਧੰਨ ਗੁਰਸਿਖ, ਨਿਹਕਲੰਕ ਸੰਗ ਪ੍ਰੀਤਾਂ ਲਾਈਆਂ। ਮਹਾਰਾਜ ਸ਼ੇਰ ਸਿੰਘ ਉਤਮ ਦਰਸ, ਕਰ ਦਰਸ ਸਭ ਭੁੱਖਾਂ ਲਾਹੀਆਂ। ਗੁਰਸਿਖ ਭੂਖ ਪ੍ਰਭ ਕੇ ਚਰਨਾ। ਉਤਰੇ ਦੂਖ ਜਨ ਲਾਗੇ ਸ਼ਰਨਾ। ਮਨ ਹੋਏ ਸੂਖ ਦੇ ਦਰਸ ਪ੍ਰਭ ਬ੍ਰਹਮ ਗਿਆਨੀ ਕਰਨਾ। ਮਹਾਰਾਜ ਸ਼ੇਰ ਸਿੰਘ ਸਾਚਾ ਭੂਪ, ਗੁਰਸਿਖਾਂ ਛਤਰ ਜਿਸ ਧਰਨਾ। ਗੁਰਸਿਖਾਂ ਦੇ ਵਡਿਆਈ, ਛਤਰ ਝੁਲਾਇੰਦਾ। ਰਾਜੇ ਰਾਣੇ ਮਾਣ ਗਵਾਈ, ਰੰਕ ਕਰਾਇੰਦਾ। ਭੁੱਲੀ ਫਿਰੇ ਲੋਕਾਈ, ਪ੍ਰਭ ਸਾਚਾ ਨਜ਼ਰ ਨਾ ਆਇੰਦਾ। ਦੁੱਖੀ ਜੀਵ ਰਹੇ ਬਿਲਲਾਈ, ਪ੍ਰਭ ਬਿਨ ਕੌਣ ਆਤਮ ਤ੍ਰਿਖਾ ਬੁਝਾਇੰਦਾ। ਗੁਰਸਿਖੋ ਤੁਹਾਨੂੰ ਮਿਲੇ ਵਧਾਈ, ਜਿਥੇ ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਇੰਦਾ। ਈਸ਼ਰ ਜੋਤ ਜਗਤ ਨਿਰਾਲੀ। ਕਲਜੁਗ ਪਰਗਟੇ ਦੋ ਜਹਾਨ ਦਾ ਵਾਲੀ । ਨਜ਼ਰ ਨਾ ਆਵੇ ਪ੍ਰਭ, ਜੋਤ ਸਰੂਪ ਦੀਪਕ ਦੇਹ ਬਾਲੀ। ਮਹਾਰਾਜ ਸ਼ੇਰ ਸਿੰਘ ਦੇਵੇ ਨਾਮ ਦਾਨ, ਸੰਗਤ ਖੜ੍ਹੀ ਦਰ ਸਵਾਲੀ। ਊਚਾ ਦਰ ਦਰ ਦਰਬਾਰ, ਜਿਥੇ ਪ੍ਰਭ ਵਸੇ। ਸੱਚਾ ਸਚ ਘਰ ਬਾਹਰ, ਜੋਤ ਜਗਾਈ ਜਿਥੇ ਰਵ ਸੱਸੇ। ਸੋਹੰ ਸ਼ਬਦ ਹੋਏ ਧੁਨਕਾਰ, ਸਾਚਾ ਰਾਹ ਪ੍ਰਭ ਕਾ ਦੱਸੇ। ਗੁਰਸਿਖ ਸੋਹਿਣ ਦਰਬਾਰ, ਪ੍ਰਭ ਸਾਚਾ ਸਦਾ ਜਿਥੇ ਵਸੇ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਆਪਣਾ ਭੇਵ ਨਾ ਬੇਮੁਖ ਦੱਸੇ। ਵਿਰਲਾ ਕੋਏ ਗੁਰਸਿਖ ਪਿਆਰਾ । ਅੰਮ੍ਰਿਤ ਦੇਵੇ ਜਿਸ ਪ੍ਰਭ ਭੰਡਾਰਾ। ਅੰਮ੍ਰਿਤ ਸੋਮਾ ਚਲੇ ਦੇਹ ਨਿਆਰਾ। ਈਸ਼ਰ ਧਰੇ ਕਰਮ ਜਾਣ, ਕਰੇ ਦੀਪਕ ਦੇਹ ਉਜਿਆਰਾ। ਗੁਰਚਰਨ ਲਾਗ ਤਰੇ ਝੂਠੇ ਹੋਏ ਸਚ ਖਰੇ, ਜਿਨ੍ਹਾਂ ਮਿਲਿਆ ਨਾਮ ਸਹਾਰਾ। ਮਹਾਰਾਜ ਸ਼ੇਰ ਸਿੰਘ ਜਿਸ ਕਿਰਪਾ ਕਰੇ, ਕਲਜੁਗ ਮਿਲਿਆ ਸਚਖੰਡ ਦਵਾਰਾ। ਸਚਖੰਡ ਗੁਰਸਿਖ ਜਾਣੋ, ਜਿਥੇ ਪ੍ਰਭ ਵਸਿਆ। ਹਰਿ ਕਾ ਰੰਗ ਹਰਿ ਦਰ ਤੇ ਮਾਣੋ, ਜੋਤ ਸਰੂਪ ਵਿਚ ਦੇਹ ਪ੍ਰਭ ਵਸਿਆ। ਸੋਹੰ ਰਸਨਾ ਸਚ ਸ਼ਬਦ ਵਖਾਣੋ, ਅੰਮ੍ਰਿਤ ਨਾਮ ਸਚ ਰਸਨਾ ਰਸਿਆ। ਮਹਾਰਾਜ ਸ਼ੇਰ ਸਿੰਘ ਸਦ ਨਿਜ ਵਖਾਣੋ, ਗੁਰਸਿਖ ਵਿਚ ਸਦਾ ਪ੍ਰਭ ਵਸਿਆ। ਵਸੇ ਵਸਣਹਾਰ, ਕਿਸੇ ਨਜ਼ਰ ਨਾ ਆਵੇ। ਦੱਸੇ ਦੱਸਣਹਾਰ, ਜਿਤ ਪ੍ਰਭ ਦਇਆ ਕਮਾਵੇ। ਪ੍ਰਭ ਲੇਖਾ ਲਿਖਣਹਾਰ, ਗੁਰਮੁਖ ਲੇਖ ਲਿਖਾਵੇ। ਸੱਚਾ ਸ਼ਾਹੁ ਵਿਚ ਦੇਹ ਵੇਖਣਹਾਰ, ਬੈਠ ਅਡੋਲ ਦੇਹ ਰਥ ਚਲਾਵੇ। ਜੀਵ ਸਦਾ ਹੈ ਭੁੱਲਣਹਾਰ, ਪ੍ਰਭ ਅਭੁੱਲ ਵਿਚ ਦੇਹ ਸਮਾਵੇ । ਬੇਮੁਖ ਜੁਗ ਜੁਗ ਰੁਲਣਹਾਰ, ਗੁਰਸਿਖ ਚਰਨ ਲਾਗ ਤਰ ਜਾਵੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤ੍ਰਿਪਤਾਵੇ, ਬੇਮੁਖ ਕਲ ਕਾਗ ਵਾਂਗ ਕੁਰਲਾਵੇ।