੧੧ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਗੁਰ ਨਾਉਂ ਰਸਨਾ ਗਾਇਕੇ, ਹੋ ਜਾਏ ਜੀਵ ਬ੍ਰਹਮ। ਹਰਿ ਹਿਰਦੇ ਸਦਾ ਵਸਾਇਕੇ, ਕਲ ਪਾਏ ਪਾਰਬ੍ਰਹਮ। ਪ੍ਰਭ ਸੱਚੇ ਸਿਉਂ ਚਿੱਤ ਲਾਇਕੇ, ਜੁਗ ਲਾ ਲਿਆ ਦਮ। ਚਰਨ ਸੀਸ ਨਵਾਇਕੇ, ਸੁਫਲ ਬਣਾਇਆ ਜਨਮ। ਨਾਮ ਰਸਨਾ ਰਸ ਕਾਇਆ ਪਲਟਾਵੇ। ਬਾਲਮੀਕ ਭੀਲਣੀ ਜਾਇਆ, ਰਸਨਾ ਜਪ ਅਮਰਾ ਪਦ ਪਾਵੇ। ਰਿਖ ਭਰਿੰਗ ਹਰਿ ਗੁਣ ਗਾਇਆ, ਹੋਵੇ ਵਿਸਮਾਦ ਅੰਗ ਸਮਾਵੇ। ਜਿਨ ਮਹਾਰਾਜ ਸ਼ੇਰ ਸਿੰਘ ਧਿਆਇਆ, ਫਿਰ ਜਨਮ ਨਾ ਪਾਵੇ। ਜਨਮ ਮਰਨ ਪ੍ਰਭ ਖੇਲ ਰਚਾਈ। ਊਚ ਨੀਚ ਨੀਚ ਊਚ ਵਿਚ ਭੇਤ ਰਖਾਈ। ਛੱਤਰੀ ਬ੍ਰਾਹਮਣ ਵੈਸ਼ ਸ਼ੂਦਰ ਮੇਂ ਰਿਹਾ ਸਮਾਈ। ਪ੍ਰਭ ਕੀ ਜੋਤ ਬ੍ਰਹਮ ਸਰੂਪ ਵਿਚ ਦੇਹ ਸਮਾਈ। ਘਰ ਸਾਚਾ ਸ਼ਾਹੁ ਨਾ ਪਾਇਆ, ਜਗਤ ਭੁੱਲੀ ਫਿਰੇ ਲੋਕਾਈ। ਪ੍ਰਭ ਆਪਣਾ ਭੇਸ ਵਟਾਇਆ, ਜੋਤ ਨਿਰੰਜਣ ਵਿਚ ਦੇਹ ਜਗਾਈ। ਮਹਾਰਾਜ ਸ਼ੇਰ ਸਿੰਘ ਸਿਉਂ ਚਿਤ ਲਾਇਆ, ਆਤਮ ਦੀਪਕ ਦੇਹ ਜਗਾਈ। ਜਗੇ ਦੀਪ ਦੇਹ ਤਨ ਅੰਦਰ। ਹੋਏ ਉਜਿਆਰਾ ਤਨ ਸੋਹੇ ਸਾਚਾ ਇਹ ਮੰਦਰ। ਜਿਥੇ ਵਸੇ ਆਪ ਨਿਰੰਕਾਰਾ, ਸ਼ਬਦ ਸੁਰਤ ਖੋਲ੍ਹੇ ਮਨ ਜੰਦਰ। ਕੁੰਜੀ ਨਾਉਂ ਲਾਏ ਗੁਰਸਿਖ ਪਿਆਰਾ, ਬੇਮੁਖ ਕਲਜੁਗ ਨਾਚੇ ਜਿਉਂ ਬੰਦਰ । ਨਜ਼ਰ ਨਾ ਆਵੇ ਅਗੰਮ ਅਪਾਰਾ, ਮਹਾਰਾਜ ਸ਼ੇਰ ਸਿੰਘ ਵਸੇ ਘਟ ਅੰਦਰ। ਪਾਵੇ ਜਨ ਕਰ ਨਿਗਮ ਵਿਚਾਰ। ਆਤਮ ਧਿਆਨ ਗੁਰ ਚਰਨ ਮੇਂ ਜਾਣ। ਮਧੁ ਮਾਧੋ ਸਦ ਇਕ ਸਮਾਨ। ਭਰਮਤ ਭਰਮਤ ਜੀਵ ਬਿਲਲਾਇਨ, ਨਜ਼ਰ ਨਾ ਆਵੇ ਵਿਸ਼ਨੂੰ ਭਗਵਾਨ। ਬੇਮੁਖ ਭੁੱਲੇ ਦਰ ਦਰ ਧੱਕੇ ਖਾਣ। ਕਲਜੁਗ ਰੁਲੇ ਜਿਉਂ ਕੂਕਰ ਸਵਾਨ। ਗੁਰਸਿਖ ਮਿਲ ਸਾਧ ਸੰਗਤ ਤਰ ਜਾਣ। ਮਹਾਰਾਜ ਸ਼ੇਰ ਸਿੰਘ ਵਿਚ ਦਰਬਾਰਾ, ਗੁਰਮੁਖ ਵਰ ਲੈ ਉਥੇ ਜਾਣ। ਗੁਰਮੁਖ ਨਾਮ ਜਗਤ ਮੇਂ ਜਿਤ ਨਾਮ ਦਵਿੰਦਾ। ਕਲਜੁਗ ਸਾਚੇ ਭਗਤ ਨੇ ਜਿਨ੍ਹਾਂ ਮਿਲਿਆ ਪ੍ਰਭ ਬਖ਼ਸ਼ਿੰਦਾ। ਕਲਜੁਗ ਅੰਤ ਵਕ਼ਤ ਜੇ ਚਲਿਆ ਉਡ, ਜਿਉਂ ਤਰਵਰ ਪਰਿੰਦਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ ਸਖ਼ਤ ਜੇ, ਬੇਮੁਖਾਂ ਦਰਸ ਨਾ ਦਿੰਦਾ। ਬੇਮੁਖ ਸਭ ਬਪੜੇ, ਮਦਿ ਮਾਸ ਅਹਾਰੀ। ਜੀਵ ਜੰਤ ਰੱਤ ਰਤੜੇ, ਕਲ ਹੋਏ ਖੁਆਰੀ । ਛੱਡ ਨਾਮ ਮਦਿ ਮਤੜੇ, ਜੂਏ ਗਏ ਜਨਮ ਹਾਰੀ। ਅੰਤਕਾਲ ਗਏ ਜਗ ਲਤੜੇ, ਧਰਮ ਰਾਏ ਲਗਾਏ ਡੰਨ ਭਾਰੀ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਗੁਰਸਿਖਾਂ ਪੈਜ ਸਵਾਰੀ। ਗੁਰਸਿਖਾਂ ਦੇਵੇ ਮਾਣ ਸਰਬ ਘਟ ਵਾਸੀ। ਗੁਰਸਿਖਾਂ ਪ੍ਰਭ ਕਾ ਮਾਣ ਮਿਲੇ ਪ੍ਰਭ ਅਬਿਨਾਸ਼ੀ। ਜਿਨ ਲਾਇਆ ਗੁਰਚਰਨ ਧਿਆਨ, ਮੁਕਤ ਜੁਗਤ ਹੋ ਕਲ ਕੀ ਦਾਸੀ । ਜਿਨ ਸੋਹੰ ਜਪਿਆ ਨਾਮ, ਸੱਚਾ ਸ਼ਾਹ ਸਵਾਸ ਸਵਾਸੀ। ਸਚ ਦਰਗਾਹ ਪਾਏ ਠਾਉਂ, ਮਹਾਰਾਜ ਸ਼ੇਰ ਸਿੰਘ ਕੱਟੇ ਗਲੋਂ ਜਮ ਕੀ ਫਾਸੀ। ਹਰਿ ਪ੍ਰਭ ਨਾਮ ਅੰਤ ਸੁਹੇਲਾ। ਅੰਤ ਆਤਮਾ ਹੋਏ ਅਕੇਲਾ। ਜੀਵ ਜੋਤ ਦਾ ਸਾਚਾ ਮੇਲਾ। ਜੋਤ ਜਗਾਏ ਪ੍ਰਭ ਅਚਰਜ ਖੇਲਾ। ਦਰਸ਼ਨ ਪਾਇਨ ਜੋ ਜਨ ਆ ਕੇ, ਕਲਜੁਗ ਹੋਏ ਪ੍ਰਭ ਸੰਗ ਮੇਲਾ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਭ ਦਾਤਾ, ਕਰੋ ਦਰਸ ਕਰਨ ਦਾ ਵੇਲਾ। ਕਰ ਦਰਸ ਪ੍ਰਭ ਮਨ ਤਨ ਠਰੇ। ਆਤਮ ਸ਼ਾਂਤ ਤ੍ਰਿਖਾ ਅਗਨ ਬੁਝਾਈ, ਕਲਜੁਗ ਮਿਲੇ ਆਪ ਨਰ ਹਰੇ। ਸਾਚੀ ਜੋਤ ਵਿਚ ਦੇਹ ਜਗਾਈ, ਗੁਰਮੁਖ ਪੂਰਾ ਨਾ ਕਲਜੁਗ ਡਰੇ। ਗੁਰ ਚਰਨ ਲਾਗ ਮਿਲੀ ਵਡਿਆਈ, ਜੋ ਜਨ ਆਏ ਪ੍ਰਭ ਦਰੇ। ਬੇਮੁਖਾਂ ਸਿਰ ਸ਼ਾਹੀ ਪਾਈ, ਮਹਾਰਾਜ ਸ਼ੇਰ ਸਿੰਘ ਜਗ ਧਰਨੀ ਧਰੇ। ਕਰੇ ਆਪ ਜੋ ਪ੍ਰਭ ਕਰਨਾ। ਜਗਤ ਵਿਰਲਾ ਕੋਏ ਵਿਚ ਜੂਨ
ਵਿਹਰਨਾ। ਸੋਹੰ ਜਪ ਜਾਪ ਅੰਤ ਕਲਜੁਗ ਤਰਨਾ । ਰਾਓ ਰਾਜ ਮਾਣ ਅੰਤਮ ਕਲ ਹਰਨਾ । ਏਕ ਜੋਤ ਪ੍ਰਭ ਏਕ ਸਰੂਪਾ, ਊਚ ਨੀਚ ਕਾ ਭਰਮ ਨਿਵਰਨਾ। ਚਾਰ ਕੁੰਟ ਹੋਏ ਜੈ ਜੈ ਜੈਕਾਰ, ਬਾਕੀ ਨਾਸ ਸਭਨ ਦਾ ਕਰਨਾ। ਹਾਹਾਕਾਰ ਹੋਏ ਚਹੁੰ ਕੂਟੀ, ਔਖਾ ਬਾਣ ਸੋਹੰ ਜਗ ਜਰਨਾ। ਵਕ਼ਤ ਗਵਾਇਆ ਮਦਿ ਰਸ, ਅੰਤਮ ਜੀਵ ਹੋਏ ਮਰਨਾ। ਮਹਾਰਾਜ ਸ਼ੇਰ ਸਿੰਘ ਨਰ ਨਰਾਇਣ, ਗੁਰਸਿਖ ਚਰਨ ਲਾਗ ਜਗ ਤਰਨਾ। ਚਾਰ ਵਰਨ ਪ੍ਰਭ ਜੋਤ ਪਰਗਾਸੇ। ਕਲਜੁਗ ਆਇਆ ਭੇਤ ਛੁਪਾਇਆ, ਬੈਠਾ ਵੇਖੇ ਜਗਤ ਤਮਾਸ਼ੇ। ਭਰਮ ਭੁਲਾਇਆ ਜਗਤ ਰੁਲਾਇਆ, ਬੇਮੁਖਾਂ ਜਨਮ ਗਵਾਇਆ ਵਿਚ ਹਾਸੇ। ਜਿਨ੍ਹਾਂ ਹਰਿ ਨਾਮ ਧਿਆਇਆ, ਦਰ ਘਰ ਸਾਚਾ ਪਾਇਆ, ਸਤਿਗੁਰ ਬੈਠਾ ਸਦਾ ਹੈ ਪਾਸੇ। ਮਦਿ ਮਾਸ ਜਿਸ ਰਸਨਾ ਲਾਇਆ, ਵਿਚ ਵਿਕਾਰ ਦੇਹ ਚਲਾਇਆ, ਸਚ ਧਰਮ ਦੋਏ ਨਾਸੇ। ਗੁਰਚਰਨ ਜਿਨ ਚਿਤ ਲਾਇਆ, ਪ੍ਰਭ ਸ਼ਬਦ ਸੁਣ ਦਰਸ ਦਿਖਾਇਆ, ਦੇ ਆਤਮ ਸਦ ਪ੍ਰਭ ਵਾਸੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ, ਭਰਮ ਭੁਲੇਖੇ ਜਗਤ ਭੁਲਾਇਆ, ਗੁਰ ਪੂਰੇ ਸਦ ਬਲ ਬਲ ਜਾਸੇ। ਬਲ ਬਲ ਬਲ ਗੁਰ ਪੂਰੇ ਜਿਨ ਕਲਜੁਗ ਪਾ ਲਿਆ। ਚਲ ਚਲ ਚਲ ਪ੍ਰਭ ਚਰਨ ਹੈ ਹਜ਼ੂਰੇ, ਜਿਨ ਸਤਿਜੁਗ ਸਾਚਾ ਲਾ ਲਿਆ। ਮਿਲ ਮਿਲ ਮਿਲ ਦਰ ਸਤਿਗੁਰ ਪੂਰੇ, ਜੋਤ ਸਰੂਪ ਜੋਤ ਜਗਤ ਪਰਗਟਾ ਲਿਆ। ਰਲ ਰਲ ਰਲ ਵਿਚ ਗੁਰਸਿਖ ਸੂਰੇ, ਜਿਨ ਮਾਣਸ ਜਨਮ ਸੁਫਲ ਕਰਾ ਲਿਆ। ਵਾਜੇ ਵੱਜੇ ਮਨ ਅਨਹਦ ਤੂਰੇ, ਸੋਹੰ ਸ਼ਬਦ ਜਿਨ ਰਸਨਾ ਗਾ ਲਿਆ। ਮਹਾਰਾਜ ਸ਼ੇਰ ਸਿੰਘ ਚਰਨ ਬਲਿਹਾਰੀ, ਜਿਨ ਵਿਛੜਿਆਂ ਮੇਲ ਮਿਲਾ ਲਿਆ । ਵਿਛੜੇ ਮੇਲ ਮਿਲਾਏ, ਭਗਤਾਂ ਤਾਰਦਾ। ਕੋਟ ਜਨਮ ਦੇ ਪਾਪ, ਛਿਨ ਮਾਹਿ ਮਾਰਦਾ। ਸੱਚੇ ਸਚ ਦਰਬਾਰ, ਜੋਤ ਪ੍ਰਭ ਧਾਰਦਾ। ਗੁਰਸਿਖ ਉਤਰੇ ਪਾਰ ਜੋ ਚਰਨ ਨਿਮਸਕਾਰਦਾ । ਮਹਾਰਾਜ ਸ਼ੇਰ ਸਿੰਘ ਲੈਂਦਾ ਸਾਰ, ਕੋਏ ਨਾ ਜਾਣੇ ਰੰਗ ਕਰਤਾਰ ਦਾ। ਨਾਮ ਕਰਤਾਰ ਰੰਗ ਨਾ ਕੋਏ। ਜੋਤ ਸਰੂਪ ਬਿਮਲ ਜੋਤ ਬਿਲੋਏ। ਜਗਮਗ ਜੋਤ ਜਗੇ ਹਰ ਦਮ, ਖੰਡ ਸਚ ਪਰਕਾਸ਼ ਜੋਤ ਹੋਏ। ਜੋਤ ਸਰੂਪ ਜਗਤ ਸਰਬ ਵਸਿਆ, ਗੁਰਮੁਖ ਵਿਰਲਾ ਜਾਣੇ ਕੋਏ। ਮਹਾਰਾਜ ਸ਼ੇਰ ਸਿੰਘ ਕਲ ਆਪਣਾ ਭੇਵ ਨਾ ਦੱਸਿਆ, ਭੁੱਲੀ ਸ੍ਰਿਸ਼ਟ ਕਲ ਅੰਤਮ ਰੋਏ। ਪ੍ਰਭ ਕਲਜੁਗ ਭਰਮ ਨਿਵਾਰਿਆ, ਦੇ ਬ੍ਰਹਮ ਗਿਆਨਾ। ਪ੍ਰਭ ਗੁਰਸਿਖ ਘਰ ਤਾਰਿਆ, ਬੈਠ ਵਿਸ਼ਨੂੰ ਭਗਵਾਨਾ। ਆਵਣ ਜਾਵਣ ਸਰਬ ਸਵਾਰਿਆ, ਪਰਗਟ ਦੁਆਪਰ ਕਾਹਨਾ। ਗੁਰ ਪੂਰੇ ਸਦ ਵਾਰਿਆ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਪਹਿਰਿਆ ਜਾਮਾ। ਆਤਮ ਤ੍ਰਿਖਾ ਤਾਂ ਮਿਟੇ, ਜਾਂ ਪ੍ਰਭ ਭਰਮ ਚੁਕਾਏ। ਸਾਚਾ ਸ਼ਬਦ ਮਨ ਰਟੇ, ਤਾਂ ਹਉਮੇ ਮਾਣ ਗਵਾਏ। ਗੁਰ ਪੂਰਾ ਵਿਕੇ ਨਾ ਵਿਚ ਹੱਟੇ, ਮਾਇਆਧਾਰੀ ਖੇਲ ਜੋ ਰਚਾਏ। ਲੱਖ ਪਾਪੀ ਕਲਜੁਗ ਮਰ ਮਿਟੇ, ਪ੍ਰਭ ਸਾਚਾ ਮੁਖ ਛੁਪਾਏ। ਲੱਖ ਝੂਜਨ ਕਲਜੁਗ ਜਗ ਕਟੇ, ਸਰਬ ਨਰਕ ਨਿਵਾਸ ਦਵਾਏ। ਮਹਾਰਾਜ ਸ਼ੇਰ ਸਿੰਘ ਸ਼ਾਹ ਇਕ ਵਸੇ, ਜਾਂਹ ਦੇਖਾਂ ਤਾਂਹ ਨਜ਼ਰੀ ਆਏ। ਨੈਣ ਗਵਾਇਆ ਨੂਰ ਪ੍ਰਭ ਨਿਰਵੈਰ ਦਾ। ਪ੍ਰਭ ਸਾਚਾ ਆਸਾ ਪੂਰ, ਕਲਜੁਗ ਵਰਤੇ ਹੁਕਮ ਕਹਿਰ ਦਾ। ਸੋਹੰ ਸ਼ਬਦ ਕਰੇ ਚੂਰ, ਬੇਮੁਖ ਨਾ ਏਥੇ ਠਹਿਰਦਾ। ਮਹਾਰਾਜ ਸ਼ੇਰ ਸਿੰਘ ਗੁਣ ਭਰਪੂਰ, ਬਰਸੇ ਮੇਘ ਅੰਮ੍ਰਿਤ ਮਿਹਰ ਦਾ। ਮਿਹਰ ਕਰ ਤਨ ਮਨ ਮੇਲ ਦੇ। ਬੁਝੀ ਆਤਮ ਦੇਹ ਦੀਪ ਨਾਮ ਸਾਚਾ ਪ੍ਰਭ ਤੇਲ ਦੇ। ਦਰ ਤੇਰੇ ਪ੍ਰਭ ਆ ਗਏ, ਬੇੜਾ ਖੰਡ ਸਚ ਵਿਚ ਠੇਲਦੇ। ਕੋਟ ਜਨਮ ਦੇ ਵਿਛੜੇ, ਕਰ ਕਿਰਪਾ ਛਿਨ ਵਿਚ ਮੇਲ ਦੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖਾਂ ਨਾਮ ਦੇਣ ਦੇ। ਗੁਰਸਿਖ ਨਾਮ ਨਿਰੰਜਣ
ਪਾਓ। ਨਿਰਮਲ ਨਾਮ ਬਾਤੀ ਵਿਚ ਦੇਹ ਜਗਾਓ। ਉਤਮ ਝਾਕੀ ਤਨ ਅੰਦਰ ਪਾਓ । ਮਿਟੇ ਅਗਿਆਨ ਅੰਧੇਰ, ਗਿਆਨ ਗੁਰ ਸ਼ਬਦ ਜਗਾਓ। ਸੋਹੰ ਸ਼ਬਦ ਰਸਨਾ ਗਾ ਕੇ, ਮਹਾਰਾਜ ਸ਼ੇਰ ਸਿੰਘ ਤਨ ਵਿਚੋਂ ਪਾਓ । ਦੇਹ ਵਿਚ ਵਸੇ ਪ੍ਰਭ ਵਸਣੇਹਾਰਾ। ਨਜ਼ਰ ਨਾ ਆਵੇ ਬੈਠਾ ਕਰ ਪਸਾਰਾ। ਪਰਦਾ ਕਰ ਇਕ ਥਾਂਏ ਨਿਆਰਾ। ਭਗਤ ਜਨਾਂ ਦਰਸਾਵੇ ਆਤਮ ਦਵਾਰਾ । ਮਹਾਰਾਜ ਸ਼ੇਰ ਸਿੰਘ ਜੋਤ ਜਗਾਵੇ, ਮਿਲੇ ਆਤਮ ਅਗੰਮ ਅਪਾਰਾ। ਪ੍ਰਭ ਕੀ ਜੋਤ ਕੋਈ ਨਿਰਧਨ ਪਾਵੇ। ਪ੍ਰਭ ਕੀ ਜੋਤ ਵਿਚ ਗੁਰਸਿਖ ਸਮਾਵੇ। ਪ੍ਰਭ ਕੀ ਜੋਤ ਤਨ ਮਨ ਧੁਨ ਸ਼ਬਦ ਵਜਾਵੇ। ਪ੍ਰਭ ਕੀ ਜੋਤ ਪ੍ਰਭ ਅਬਿਨਾਸ਼ੀ ਘਰ ਮਾਹਿ ਦਿਖਾਵੇ। ਪ੍ਰਭ ਕੀ ਜੋਤ ਜੀਵ ਅੰਤ ਵਿਚ ਜੋਤ ਸਮਾਵੇ। ਪ੍ਰਭ ਕੀ ਜੋਤ ਪਰਗਟ ਕਲਜੁਗ ਸ਼ੇਰ ਸਿੰਘ ਮਹਾਰਾਜ ਨਾਮ ਰਖਾਵੇ। ਜੋਤ ਪਰਗਟ ਹੋਏ ਨਿਹਕਲੰਕਾ। ਸੋਹੰ ਸ਼ਬਦ ਚਾਰ ਕੁੰਟ ਕਾ ਡੰਕਾ। ਭਰਮ ਮਿਟਾਵੇ ਸਰਬ ਜੀਵ ਮਨ ਕਾ। ਦੁੱਖ ਦਰਦ ਹਟਾਵੇ, ਮਹਾਰਾਜ ਸ਼ੇਰ ਸਿੰਘ ਦਰਸ ਕਰ ਤਨ ਕਾ। ਦਰਸ ਪੇਖਨ ਗੁਰਸਿਖ ਨੈਣ ਨਿਰਾਲੇ । ਗੁਰਸਿਖ ਊਚ ਅਗੰਮ ਜਿਉਂ ਪਰਬਤ ਹਿਮਾਲੇ। ਪ੍ਰਭ ਕੀ ਜੋਤ ਬ੍ਰਹਮ ਵਿਚ ਸਿੱਖ ਸਮਾਲੇ। ਮਹਾਰਾਜ ਸ਼ੇਰ ਸਿੰਘ ਕਹੀਏ ਧੰਨ ਧੰਨ, ਸਰਬ ਜੀਆਂ ਦੀ ਕਰੇ ਪ੍ਰਿਤਪਾਲੇ। ਪ੍ਰਿਤਪਾਲਾ ਪ੍ਰਭ ਗੁਣ ਨਿਧਾਨਾ। ਚਰਨ ਲਾਗ ਮੂਰਖ ਮੁਗਧ ਹੋਏ ਚਤੁਰ ਸੁਜਾਨਾ । ਕਲਜੁਗ ਪੂਰਨ ਭਾਗ, ਸੋਹੰ ਸ਼ਬਦ ਜਿਨ੍ਹਾਂ ਗੁਰ ਮਾਨਾ। ਗੁਰਸਿਖ ਸਦਾ ਰਹੇ ਹੈ ਜਾਗ, ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ । ਭਗਤ ਭਗਵਾਨ ਇਕ ਰੰਗ। ਆਦਿ ਜੁਗਾਦਿ ਪ੍ਰਭ ਭਗਤਨ ਸੰਗ। ਛੋਡ ਸ੍ਰਿਸ਼ਟ, ਭਗਤ ਦਰ ਸਾਚਾ ਮੰਗ । ਕਲਜੁਗ ਪਰਗਟੇ ਪ੍ਰਭ ਤ੍ਰੈਲੋਕੀ ਨੰਦ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਸਦ ਗਾਓ ਛੰਦ। ਸੋਹੰ ਸ਼ਬਦ ਪ੍ਰਭ ਕਾ ਰੂਪ। ਸੋਹੰ ਸ਼ਬਦ ਤਾਰੇ ਵਿਚ ਅੰਧ ਕੂਪ। ਸੋਹੰ ਸ਼ਬਦ ਸ਼ਬਦ ਬਿਨ ਰੂਪ । ਸੋਹੰ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪ । ਸੋਹੰ ਸ਼ਬਦ ਦੇਵੇ ਜਗਤ ਭਰ ਭਰ ਭਰਤੰਬਰਾ। ਸੋਹੰ ਸ਼ਬਦ ਦੇਵੇ ਖਪਾਏ ਵੱਡੇ ਪਤੰਬਰਾ । ਸੋਹੰ ਸ਼ਬਦ ਦੇਵੇ ਲਗਾਏ ਵਿਚ ਅੱਗ ਅੰਬਰਾ। ਮਹਾਰਾਜ ਸ਼ੇਰ ਸਿੰਘ ਖੇਲ ਰਚਾਏ, ਜੋਤ ਪਰਗਟਾਏ ਛਿਨ ਭੰਗਰਾ। ਛਿਨ ਭੰਗਰ ਪ੍ਰਭ ਜੋਤ ਪਰਗਟਾਵੇ। ਛਿਨ ਮਾਹਿ ਆਵੇ ਛਿਨ ਮਾਹਿ ਜਾਵੇ। ਜੇ ਕੋਈ ਵੇਖੇ ਨਜ਼ਰ ਨਾ ਆਵੇ। ਸ਼ਬਦ ਗਿਆਨ ਦੇ ਸਿੱਖ ਸਮਝਾਵੇ। ਜੋਤ ਸਰੂਪ ਜੋਤੀ ਜੋਤ ਜਗਾਵੇ। ਰੰਗ ਰੂਪ ਬਿਨ ਤੀਨ ਲੋਕ ਰਹਾਵੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਧਾਮ ਸਚਖੰਡ ਬਣਾਵੇ। ਸਚਖੰਡ ਧਾਮ ਤੇਰਾ ਗੁਰਸਿਖਾ। ਦਰ ਘਰ ਮਿਲੇ ਨਾ ਠਾਉਂ ਬੇਮੁਖਾ। ਚਰਨ ਕਵਲ ਮਿਲ ਜਾਓ ਮਨ ਰੰਗ ਹੋਏ ਸਨਮੁਖਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਕਰੋ ਦਰਸ ਲਾਹੋ ਮਨ ਭੁੱਖਾ। ਆਤਮ ਭੁੱਖ ਪ੍ਰਭ ਦਰਸ ਚਰਨਾ। ਆਤਮ ਸੁਖ ਪ੍ਰਭ ਦਰਸ ਕਰਨਾ। ਸੋਹੰ ਸ਼ਬਦ ਵਿਚ ਅੰਧ ਕੂਪ ਸਰਬ ਦੁੱਖੜੇ ਹਰਨਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸਤਿ ਸਰੂਪ ਅੰਤ ਗੁਰਸਿਖ ਕਰਨਾ।
੧੩ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਜਗਤ ਭੁਲੇਖਾ ਭਰਮ ਦਾ, ਗੁਰਸਿਖ ਭੁੱਲ ਨਾ ਜਾਣਾ। ਇਹ ਵੇਲਾ ਸੱਚੇ ਕਰਮ ਦਾ, ਨਹੀਂ ਕੁਕਰਮ ਕਮਾਣਾ । ਪ੍ਰਭ ਬੇੜਾ ਲਾਓ ਧਰਮ ਦਾ, ਪਾਰ ਡੁਲ ਨਾ ਜਾਣਾ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ, ਮੇਲ ਮਿਲਾਏ ਜਨਮ ਜਨਮ ਦਾ। ਜਨਮ ਅਮੋਲਕ ਮਾਣਸ, ਗੁਰ ਦਰਸ਼ਨ ਪਾ ਕੇ। ਬੇਮੁਖ ਮਾਰੇ ਛਾਣ ਕੇ, ਵਿਚ ਜਨਮ ਗਵਾਇਆ ਹਾਸੇ। ਗੁਰਸਿਖ ਪਕੜ ਪਛਾਣਕੇ, ਕੀਏ ਬੰਦ ਖੁਲਾਸੇ। ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ, ਗੁਰਸਿਖ ਸਦ ਬਲ ਬਲ ਜਾਸੇ । ਗੁਰਚਰਨ ਬਲਿਹਾਰ ਗੁਰਸਿਖ, ਸਚਖੰਡ ਦਵਾਰਾ। ਕਲਜੁਗ ਜਾਵੇ ਤਾਰ, ਵਿਚ ਦੇਹ ਜੋਤ ਕਰ ਅਵਤਾਰਾ। ਬੇਮੁਖ ਹੋਏ ਖੁਆਰ, ਦੁੱਖ ਲੱਗਾ ਭਾਰਾ। ਬਾਂਹੋਂ ਪਕੜ ਡੁਬਾਇਨ, ਜਲ ਕੀ ਧਾਰਾ । ਮਹਾਰਾਜ ਸ਼ੇਰ ਸਿੰਘ ਦਰਸ ਨਾ ਪਾਇਣ, ਮਾਤ ਪਰਗਟਿਆ ਨੈਣ ਮੁੰਧਾਰਾ। ਨੈਣ ਮੁੰਧਾਰ ਪ੍ਰਗਟੇ ਨਿਰਵੈਰੀ। ਜੋਤ ਸਰੂਪ ਵਰਤਾਏ ਜਗਤ ਕਹਿਰੀ। ਬੇਮੁਖ ਪਕੜ ਪਛਾੜਿਅਨ ਨਾ ਲਾਵੇ ਡੇਰੀ । ਮਹਾਰਾਜ ਸ਼ੇਰ ਸਿੰਘ ਜਗ ਅਵਤਾਰ, ਜੁਗ ਚੌਥਾ ਚੌਥੀ ਵੇਰੀ। ਗੁਰ ਘਰ ਸੱਚਾ ਧਾਮ ਹੈ, ਜਿਥੇ ਸਾਚਾ ਪ੍ਰਭ ਵਸਿਆ। ਖੰਡ ਬ੍ਰਹਿਮਡ ਪ੍ਰਭ ਛੱਡ ਕੇ, ਕਲਜੁਗ ਗੁਰਸਿਖਾਂ ਰਾਹ ਸਦ ਦੱਸਿਆ। ਬਾਂਹੋਂ ਪਕੜ ਤਰਾਇਆ, ਅੰਤਕਾਲ ਪ੍ਰਭ ਹਿਰਦੇ ਵਸਿਆ। ਮਹਾਰਾਜ ਸ਼ੇਰ ਸਿੰਘ ਤੇਰੀ ਸ਼ਰਨ ਆਈ, ਕਲਜੁਗ ਬੇਮੁਖ ਹੋ ਕੇ ਜਗ ਜਾਏ ਨੱਸਿਆ। ਜੋਤ ਸਰੂਪੀ ਪਵਣ ਪ੍ਰਭ ਨਜ਼ਰ ਨਾ ਆਇਆ। ਕਲਜੁਗ ਜਾਮਾ ਧਾਰ ਕੇ, ਝੂਠੀ ਸ੍ਰਿਸ਼ਟ ਪਾਈ ਮਾਇਆ। ਸੋਹੰ ਬਾਣ ਮਾਰ ਕੇ, ਬਿਨ ਦੈਤਾਂ ਜਗਤ ਘਾਇਆ । ਮਹਾਰਾਜ ਸ਼ੇਰ ਸਿੰਘ ਭਗਤ ਪਛਾਣ ਕੇ, ਚਰਨੀਂ ਆਣ ਲਗਾਇਆ। ਭਗਤ ਵਛਲ ਪ੍ਰਭ ਬੀਠਲਾ, ਸੋਹੇ ਸਚ ਦਰਬਾਰੇ। ਨੈਣ ਖੋਲ੍ਹ ਸਾਚਾ ਪ੍ਰਭ ਡੀਠਲਾ, ਗੁਰਸਿਖ ਕਰ ਨਿਮਸਕਾਰੇ। ਬੇਮੁਖ ਕਲਜੁਗ ਕੌੜਾ ਰੀਠਲਾ, ਅੰਤਕਾਲ ਨਰਕ ਨਿਵਾਸ ਦਵਾਏ। ਸੋਹੰ ਸ਼ਬਦ ਜਪੋ ਮਨ ਮੀਠਲਾ, ਆਤਮ ਜੋਤ ਜੋਤ ਚਮਤਕਾਰੇ। ਮਹਾਰਾਜ ਸ਼ੇਰ ਸਿੰਘ ਸਾਚਾ ਪ੍ਰਭ, ਗੁਰਸਿਖ ਢਹਿ ਗੁਰਚਰਨ ਦਵਾਰੇ। ਗੁਰਚਰਨ ਪ੍ਰੀਤ ਅਮਰ ਹੋ ਰਹਿਣਾ। ਗੁਰਸਿਖ ਰੱਖ ਸਾਚੀ ਨੀਤ, ਮੰਨ ਪ੍ਰਭ ਕਾ ਕਹਿਣਾ। ਝੂਠੀ ਇਹ ਜਗਤ ਕੀ ਪ੍ਰੀਤ, ਜਗਤ ਬੈਠ ਨਾ ਕਿਸੇ ਰਹਿਣਾ। ਗੁਰਦਰਸ ਮਨ ਠਾਂਡਾ ਸੀਤ, ਸੋਹੰ ਸ਼ਬਦ ਦੇ ਸਾਚਾ ਗਹਿਣਾ। ਬੇਮੁਖ ਉਲਟ ਚਲਾਈ ਰੀਤ, ਅੰਤਕਾਲ ਦੁੱਖ ਡਾਹਢਾ ਸਹਿਣਾ । ਮਹਾਰਾਜ ਸ਼ੇਰ ਸਿੰਘ ਤੇਰੀ ਸਾਚੀ ਪ੍ਰੀਤ, ਸਾਧ ਸੰਗਤ ਵਿਚ ਪਰਗਟ ਬਹਿਣਾ। ਪਰਗਟ ਜੋਤ ਧਰੇ ਧਿਆਨਾ। ਆਦਿ ਅੰਤ ਵਿਸ਼ਨੂੰ ਭਗਵਾਨਾ। ਚਰਨ ਲਾਗ ਹੋਏ ਮੂਰਖ ਸੁਘੜ ਸੁਜਾਨਾ। ਸੋਹੰ ਜਪੋ ਰਸਨਾ ਜਾਪ, ਆਤਮ ਸੁੱਖ ਮਹਾਂ ਗਿਆਨਾ। ਮਹਾਰਾਜ ਸ਼ੇਰ ਸਿੰਘ ਵਡ ਪਰਤਾਪ ਵਿਚ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਤੇਰਾ ਪਰਤਾਪ । ਜੋਤ ਸਰੂਪ ਰਹੇ ਦਿਨ ਰਾਤ। ਆਕਾਸ਼ ਪਾਤਾਲ ਜੋਤ ਸਰੂਪ ਵਿਚ ਮਾਤ। ਸੋਹੰ ਸ਼ਬਦ ਚਲਾ ਕੇ, ਗੁਰਸਿਖਾਂ ਦੇਣੀ ਦਾਤ। ਆਪਣਾ ਭੇਸ ਵਟਾ ਕੇ, ਨਿੰਦਾ ਕਰਾਏ ਭਾਂਤ ਭਾਂਤ। ਜੋਤ ਸਰੂਪ ਵਿਚ ਦੇਹ ਦੇ, ਸਦਾ ਬੈਠ ਰਹੇ ਇਕਾਂਤ। ਨਿਹਕਲੰਕ ਨਾਉਂ ਰਖਾਇਕੇ, ਗੁਰਸਿਖਾਂ ਮਨ ਰੱਖੀ ਸ਼ਾਂਤ । ਕਲਜੁਗ ਜੋਤ ਪਰਗਟਾ ਕੇ, ਗੁਰਸਿਖਾਂ ਦੇ ਵਡਿਆਈ। ਨਾਉਂ ਨਿਰੰਜਣ ਆਪ ਰਖਾ ਕੇ, ਆਪਣਾ ਭੇਤ ਲਿਆ ਛੁਪਾਈ । ਗੁਰਸਿਖਾਂ ਜੋਤ ਜਗਾ ਕੇ, ਕਲਜੁਗ ਦੇ ਰਿਹਾ ਵਧਾਈ। ਬੇਮੁਖਾਂ ਨਸ਼ਟ ਕਰਾ ਕੇ, ਦੇਹ ਉਲਟੀ ਮਤਿ ਪਾਈ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ, ਕਲਜੁਗ ਚਲਿਆ ਭਗਤ ਵਡਿਆਈ। ਗੁਰਸਿਖ ਪ੍ਰਭ ਕਾ ਰੂਪ ਹੈ,
ਜੇ ਭਾਣੇ ਚਲੇ। ਗੁਰਸਿਖ ਵਿਚ ਵਸਦਾ ਪ੍ਰਭ ਭੂਪ ਹੈ, ਕਲਜੁਗ ਬਿਲਲਾਏ ਮੂਲ ਨਾ ਹੱਲੇ। ਸਾਚਾ ਸਿੱਖ ਮੇਰਾ ਸਰੂਪ ਹੈ, ਅੰਤਕਾਲ ਸਚਖੰਡ ਦਰ ਮੱਲੇ। ਬੇਮੁਖਾਂ ਕਲਜੁਗ ਅੰਧ ਕੂਪ ਹੈ, ਮਾਣਸ ਜਨਮ ਕਲਜੁਗ ਗਵਾ ਚਲੇ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪ ਹੈ, ਗੁਰਸਿਖ ਨਾਮ ਨਿਧਾਨ ਦਰ ਲੈ ਚਲੇ। ਦਰ ਦਰਵੇਸ਼ ਆਪ ਪ੍ਰਭ, ਘਰ ਸਿੱਖਾ ਆਵੇ। ਸੁੱਤਿਆਂ ਪਕੜ ਉਠਾਲ ਕੇ, ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਬੁਝੀ ਆਤਮ ਦੀਪਕ ਬਾਲ ਕੇ, ਵਿਚ ਦੇਹ ਦੇ ਜੋਤ ਜਗਾਵੇ। ਕਲਜੁਗ ਜਗਤ ਪਛਾਣ ਕੇ, ਗੁਰਸਿਖਾਂ ਟੁੰਬ ਉਠਾਵੇ । ਸੋਹੰ ਸ਼ਬਦ ਬਾਣ ਮਾਰ ਕੇ, ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਘਾਵੇ। ਸ੍ਰਿਸ਼ਟ ਇਸ਼ਟ ਨਰ ਨਰਾਇਣ ਭੁੱਲਿਆ। ਕਲਜੁਗ ਆਏ ਪ੍ਰਭ ਤੋਲ ਪੂਰੇ ਤੋਲਿਆ। ਬਾਂਹੋਂ ਪਕੜ ਚਲਾਇਆ, ਆਪ ਅਡੋਲ ਕਲਜੁਗ ਜੀਵ ਜਗਤ ਸਭ ਡੁਲਿਆ। ਬਾਂਹੋਂ ਪਕੜ ਧਰਮ ਰਾਏ ਵਖਾਇਆ, ਬੇਮੁਖਾਂ ਨਰਕ ਦਵਾਰ ਸਦ ਖੁਲ੍ਹਿਆ। ਗੁਰ ਸਾਚੇ ਸ਼ਬਦ ਚਲਾਇਆ, ਮਹਾਰਾਜ ਸ਼ੇਰ ਸਿੰਘ ਆਪ ਅਭੁੱਲ ਜਗਤ ਸਭ ਭੁੱਲਿਆ। ਭੁਲ ਭੁਲ ਭੁਲ ਰੁਲ ਰੁਲ ਰੁਲ ਤੁਲ ਤੁਲ ਤੁਲ ਕੁਲ ਕੁਲ ਕੁਲ ਕਲ ਵਣਜਾਰਿਆ। ਸ੍ਰਿਸ਼ਟ ਗਈ ਭੁੱਲ, ਸੁੱਤੀ ਪੈਰ ਪਸਾਰਿਆ। ਕਲਜੁਗ ਮਾਇਆ ਅੰਧੇਰੀ ਗਈ ਝੁੱਲ, ਜਗਤ ਸੰਘਾਰਿਆ। ਮਹਾਰਾਜ ਸ਼ੇਰ ਸਿੰਘ ਧਰਮ ਰਾਜ ਦਿਤੀ ਖੁਲ੍ਹ, ਨਰਕ ਨਿਵਾਰ ਭਰ ਨਰਕ ਭੰਡਾਰਿਆ। ਨਰਕ ਨਿਵਾਸੀ ਕਲਜੁਗ ਸਰਬ ਜੀਵ ਜੰਤਾ। ਗੁਰਸਿਖਾਂ ਜੋਤ ਤਰਾਸੀ, ਪ੍ਰਭ ਵਿਸ਼ਨੂੰ ਭਗਵੰਤਾ। ਗੁਰਸਿਖਾਂ ਬਲ ਬਲ ਜਾਸੀ, ਸਭ ਸਾਧਨ ਸੰਤਾ । ਜੁਗ ਚਾਰ ਜਗ ਜਸ ਗਾਸੀ, ਦੇਵੇ ਮਾਣ ਬੇਅੰਤਾ। ਸੋਹੰ ਜੋ ਰਿਦੇ ਧਿਆਸੀ, ਮਿਲੇ ਸਚ ਪ੍ਰਭ ਕੰਤਾ । ਜਨ ਦਰ ਦਰਸ਼ਨ ਜੋ ਪਾਸੀ, ਮੇਲ ਮਿਲਾਏ ਪ੍ਰਭ ਮੇਲ ਮਿਲੰਤਾ । ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ, ਜੋਤ ਸਰੂਪ ਸ਼ਬਦ ਲਿਖੰਤਾ । ਸ਼ਬਦ ਸ਼ਬਦ ਸ਼ਬਦ ਪ੍ਰਭ ਰੰਗ । ਸ਼ਬਦ ਸਰੂਪ ਕਰ ਪ੍ਰਭ ਕਾ ਸੰਗ। ਸ਼ਬਦ ਸਾਚਾ ਗੁਰਦਰ ਸਿੱਖ ਮੰਗ। ਸ਼ਬਦ ਸ਼ਬਦ ਸ਼ਬਦ ਮਨ ਚਾੜ੍ਹੇ ਰੰਗ। ਸ਼ਬਦ ਸ਼ਬਦ ਸ਼ਬਦ ਅੰਮ੍ਰਿਤ ਦੇ ਵਗਾਏ ਗੰਗ। ਸ਼ਬਦ ਸ਼ਬਦ ਸ਼ਬਦ ਦਾਨ ਗੁਰਸਿਖ ਮੰਗ ਨਾ ਸੰਗ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸ੍ਰਿਸ਼ਟ ਖਪਾਏ ਵਿਚ ਕਲੂ ਜੰਗ। ਦਰਸ ਦਾਨ ਦਰ ਮੰਗਣਾ, ਸਚ ਸੱਜਣ ਤੇਰਾ। ਦੇ ਦਰਸ ਚਾੜ੍ਹ ਮਨ ਰੰਗਣਾ, ਮਜਨ ਗੁਰ ਤੇਰਾ। ਚਰਨ ਪ੍ਰੀਤ ਵਿਚ ਹੋਏ ਭੰਗ ਨਾ, ਕਰ ਕਿਰਪਾ ਲਾ ਨਾ ਦੇਰਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾ ਮਨ ਸੰਗ ਲਾ, ਵਿਚ ਆਤਮ ਕਰ ਵਸੇਰਾ। ਆਤਮ ਹਰ ਵਿਚ ਹਰਿ ਵਸ ਕੇ, ਕਰ ਮਨ ਹਰਿਆਵਲਾ। ਤੇਜ਼ ਵਿਚ ਰਵ ਸਸ ਦੇ, ਆਤਮ ਰੰਗ ਸਚ ਰੰਗ ਰੰਗਾਵਲਾ। ਗੁਰਸਿਖਾਂ ਜਗ ਜਸ ਦੇ, ਮਨ ਵਸ ਕ੍ਰਿਸ਼ਨ ਸਾਵਲਾ। ਮਹਾਰਾਜ ਸ਼ੇਰ ਸਿੰਘ ਸਚ ਰਾਹ ਦੱਸ ਦੇ, ਗੁਰਮੁਖ ਨਾ ਹੋਵੇ ਬਾਵਲਾ। ਸ੍ਰਿਸ਼ਟ ਸਬਾਈ ਬਾਵਲੀ, ਗੁਰਸਿਖ ਸਿਆਣਾ। ਸ੍ਰਿਸ਼ਟ ਹੋਈ ਉਤਾਵਲੀ, ਚਲੇ ਪ੍ਰਭ ਕਾ ਭਾਣਾ। ਜੀਵ ਭੰਨੇ ਜਿਉਂ ਮੁਰਗਾਵਲੀ, ਸੋਹੰ ਸ਼ਬਦ ਚਲਾਇਆ ਬਾਣਾ। ਗੁਰਸਿਖਾਂ ਮਨ ਹਰਿਆਵਲੀ, ਅੰਮ੍ਰਿਤ ਮੇਘ ਪ੍ਰਭ ਬਰਖਾਣਾ। ਪਰਗਟੀ ਜੋਤ ਕ੍ਰਿਸ਼ਨ ਸਾਵਲੀ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਣਾ।
੧੪ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਪ੍ਰਭ ਪੂਰਾ ਭਗਵੰਤ, ਕਲਜੁਗ ਤਾਰਦਾ। ਗੁਰਸਿਖਾਂ ਸ਼ਬਦ ਮਨ ਮੰਤ, ਜਨਮ ਜਨਮ ਸਵਾਰਦਾ। ਊਚਾ ਕੀਆ ਵਿਚ ਸਾਧ ਸੰਤ, ਕਟ ਜੰਜਾਲ ਕਲਜੁਗ ਹਾਰਦਾ। ਦਰਸ ਦੇਵੇ ਪ੍ਰਭ ਬੇਅੰਤ, ਜਨਮ ਮਰਨ ਸਵਾਰਦਾ। ਮਹਾਰਾਜ ਸ਼ੇਰ ਸਿੰਘ ਸਰਬ ਗੁਣਵੰਤ, ਪਕੜ ਬਾਂਹੋਂ ਗੁਰਮੁਖ ਤਾਰਦਾ। ਗੁਰਮੁਖ ਰੈਣ ਨੀਂਦ ਨਾ ਆਵੇ, ਬੇਮੁਖ ਸੋਇਆ ਕਲ ਅੰਧਿਆਰਾ। ਗੁਰਸਿਖ ਮਨ ਚੈਨ ਨਾ ਆਵੇ, ਪ੍ਰਭ ਮਿਲੇ ਅਗੰਮ ਅਪਾਰਾ। ਬੇਮੁਖ ਝੂਠੇ ਰੈਣ ਵਿਹਾਵੇ, ਕਲਜੁਗ ਸੁੱਤਿਆ ਪੈਰ ਪਸਾਰਾ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਮੇਘ ਬਰਸਾਵੇ, ਗੁਰਸਿਖ ਹੋਏ ਅੰਮ੍ਰਿਤ ਧਾਰਾ। ਬੇਮੁਖ ਜਗ ਛੱਡ ਜਾਵਣਾ, ਜਿਉਂ ਦਿਵਸ ਰੈਣਾ। ਬੇਮੁਖ ਸ਼ਬਦ ਨਾ ਭਾਵਣਾ, ਨਾ ਮਨ ਭਾਵੇ ਗੁਰ ਕਾ ਕਹਿਣਾ। ਬੇਮੁਖ ਨਜ਼ਰ ਨਾ ਆਵੇ, ਪਰਗਟੇ ਸਚ ਜੋਤ ਨਰਾਇਣਾ। ਅੰਤਕਾਲ ਛੱਡ ਜਾਵਣਾ, ਸੱਜਣ ਸਾਕ ਭਾਈ ਭੈਣਾ। ਵੇਲਾ ਹੱਥ ਨਾ ਆਵਣਾ, ਮਹਾਰਾਜ ਸ਼ੇਰ ਸਿੰਘ ਦੇਣਾ, ਔਖਾ ਲੈਣਾ। ਲਹਿਣਾ ਲਾਹ ਜੀਵ ਕਾ, ਜਗਤ ਹਰਿ ਕਾ ਨਾਉਂ। ਪ੍ਰੇਮ ਪਿਆਲਾ ਪੀਂਵਦਾ, ਰਸਨਾ ਅੰਮ੍ਰਿਤ ਮੁਖ ਚਵਾਓ। ਪੈ ਜੀਵ ਇਸ ਜਗ ਪੀਣਦਾ, ਪ੍ਰਭ ਪਰਗਟੇ ਦਰਸ ਨਾ ਪਾਓ। ਪ੍ਰਭ ਛੱਟੇ ਜਿਉਂ ਛੱਟਣ ਪੀਹਣ ਦਾ, ਗੁਰਸਿਖੋ ਤੁਸੀਂ ਬਚ ਜਾਓ। ਹੁਣ ਮਾਣ ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਦਾ, ਕਰ ਆਸ ਕਲਜੁਗ ਤਰ ਜਾਓ। ਕਲਜੁਗ ਸ਼ੌਹ ਦਰਿਆ ਹੈ, ਔਖਾ ਤਰਨਾ। ਸਤਿਗੁਰ ਪੂਰਾ ਕਰ ਨਿਆਂ, ਦੁੱਖ ਬੇਮੁਖਾਂ ਭਰਨਾ। ਮਾਨਸ ਜਨਮ ਗਿਆ ਗਵਾ, ਸੋਹੰ ਸ਼ਬਦ ਨਾ ਰਸਨ ਉਚਰਨਾ। ਮਹਾਰਾਜ ਸ਼ੇਰ ਸਿੰਘ ਸਦ ਧਿਆਈਏ, ਦੁੱਖ ਅੰਤਕਾਲ ਨਾ ਭਰਨਾ। ਕਲਜੁਗ ਡੁੱਬਾ ਕਰਮ ਕਰ, ਸ੍ਰਿਸ਼ਟ ਡੁਬਾਈ ਸੰਗ। ਬੇਮੁਖ ਦਰ ਆਇਆ ਭਰਮ ਕਰ, ਪਤਿ ਗਵਾਈ ਹੋਇਆ ਦਰ ਨੰਗ। ਗੁਰਸਿਖ ਮਿਲਿਆ ਪੂਰਬਲ ਕਰਮ ਕਰ, ਸੋਹੰ ਸ਼ਬਦ ਚਾੜ੍ਹੇ ਪ੍ਰਭ ਰੰਗ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਵਕ਼ਤ ਸੁਹਾਇਆ ਲਿਓ ਦਰ ਮੰਗ। ਵੇਲਾ ਵਕ਼ਤ ਵਿਚਾਰ ਕੇ, ਪ੍ਰਭ ਜਗਤ ਜੋਤ ਧਰੇ। ਕਲਜੁਗ ਜੜ੍ਹਾਂ ਉਖਾੜ ਕੇ, ਸਤਿਜੁਗ ਸਾਚਾ ਪੈਰ ਧਰੇ। ਵਸਦੀ ਸ੍ਰਿਸ਼ਟ ਪ੍ਰਭ ਉਜਾੜ ਕੇ, ਨਵੀਂ ਉਤਪਤ ਫੇਰ ਕਰੇ । ਬੇਮੁਖਾਂ ਪਕੜ ਪਛਾੜ ਕੇ, ਗੁਰਸਿਖਾਂ ਜੋਤ ਧਰੇ। ਸੋਹੰ ਸ਼ਬਦ ਨਾੜ ਬਹੱਤਰ ਸਾੜ ਕੇ, ਮਦਿ ਮਾਸੀ ਭਸਮ ਕਰੇ। ਸੂਲੀ ਧਰਮ ਰਾਜ ਦੀ ਚਾੜ੍ਹ ਕੇ, ਪ੍ਰਭ ਨਰਕ ਨਿਵਾਸ ਕਰੇ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਏ, ਕੁੰਟ ਚਾਰ ਹਾਹਾਕਾਰ ਕਰੇ। ਹਾਹਾਕਾਰ ਕਰ ਜੀਵ ਬਿਲਲਾਇਨ, ਨਿੰਦਕ ਦੁਸ਼ਟ ਦੁਰਾਚਾਰ ਜਗ ਰਹਿਣ ਨਾ ਪਾਏ। ਨਾਰ ਵੇਸਵਾ ਵਿਭਚਾਰ, ਸਤਿਜੁਗ ਨਜ਼ਰ ਨਾ ਆਏ। ਮਦਿ ਮਾਸੀ ਕਲਜੁਗ ਦੁਰਾਚਾਰ, ਪ੍ਰਭ ਲੈ ਖਪਾਏ। ਸਾਧ ਸੰਗਤ ਗੁਰ ਸ਼ਬਦ ਆਧਾਰ, ਬਾਂਹੋਂ ਪਕੜ ਲੈ ਤਰਾਏ। ਗੁਰਸਿਖਾਂ ਦੇਵੇ ਜੋਤ ਆਧਾਰ, ਦੇ ਦਰਸ ਪ੍ਰਭ ਭਰਮ ਚੁਕਾਏ। ਸਾਚਾ ਪ੍ਰਭ ਝੂਠਾ ਸੰਸਾਰ, ਪਰਗਟ ਹੋ ਕੇ ਸ਼ਬਦ ਲਿਖਾਏ। ਗੁਰਦਰ ਨਾ ਆਏ ਜਿਸ ਗੁਰ ਸ਼ਬਦ ਮਾਰ, ਬੇਮੁਖ ਕਲਜੁਗ ਨਾਉਂ ਰਖਾਏ। ਜਿਤ ਸਤਿ ਕਲ ਗਿਆ ਹਾਰ, ਲੋਭ ਹੰਕਾਰ ਵਿਕਾਰ ਵਧਾਏ। ਗੁਰਸਿਖ ਕਲਜੁਗ ਉਤਰੇ ਪਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਲਗਾਏ।
੧੫ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਪਰਗਟੇ ਜਗਨ ਨਾਥ ਗੁਰ ਗੋਪਾਲ। ਭਗਤ ਵਛਲ ਸਦ ਕਿਰਪਾਲ। ਸਾਧ ਸੰਗਤ ਪ੍ਰਭ ਸੰਗ ਸਮਾਲ । ਕਲਜੁਗ ਨਾ ਖਾਏ ਅੰਤਮ ਕਾਲ। ਜਨਮ ਮਰਨ ਪ੍ਰਭ ਤੋੜ ਜ਼ੰਜਾਲ। ਮਹਾਰਾਜ ਸ਼ੇਰ ਸਿੰਘ ਆਤਮ ਜੋਤ ਕਲ ਦੇਵੇ ਬਾਲ। ਨਾਮ ਨਿਰੰਜਣ ਗੁਣ ਨਿਧਾਨ, ਕਲਜੁਗ ਪ੍ਰਭ ਦੀਆ। ਗੁਰਦਰ ਪਾਏ ਹੋਏ ਸੁਜਾਨ, ਜਿਨ ਰਸਨਾ ਥੀਆ। ਸਾਧ ਸੰਗਤ ਵਿਟਹੁ ਕੁਰਬਾਨ, ਦਰਸ਼ਨ ਪਾਏ ਅੰਮ੍ਰਿਤ ਪੀਆ। ਮਹਾਰਾਜ ਸ਼ੇਰ ਸਿੰਘ ਸਦ ਬਲਿਹਾਰ, ਗੁਰਸਿਖਾਂ ਦੇਵੇ ਨਿਰਮਲ ਜੀਆ। ਨਿਰਮਲ ਆਪ ਪ੍ਰਭ ਜਗਤ ਨਿਰਵੈਰੀ। ਕਰੇ ਵਡ ਪਰਤਾਪ, ਸ੍ਰਿਸ਼ਟ ਡਿੱਗੇ ਪੈਰੀਂ। ਸੋਹੰ ਸ਼ਬਦ ਹੋਏ ਜਾਪ, ਰਸਨਾ ਗਾਉ ਕਲਜੁਗ ਵੈਰੀ। ਮਹਾਰਾਜ ਸ਼ੇਰ ਸਿੰਘ ਤੇਰਾ ਵਡ ਪਰਤਾਪ, ਜੁਗ ਚੌਥੇ ਪਾਈ ਫੇਰੀ। ਜੁਗ ਚੌਥਾ ਪ੍ਰਭ ਰਚਨ ਰਚਾਇਆ। ਅਥਰਬਣ ਐੜਾ ਅੱਲ੍ਹਾ ਮਾਣ ਦੇ, ਅੰਤਕਾਲ ਪ੍ਰਭ ਆਪ ਖਪਾਇਆ। ਪ੍ਰਭ ਸੁੱਤੇ ਸਿੱਖ ਉਠਾਲਦੇ, ਸੋਹੰ ਸਾਚਾ ਨਾਮ ਦਵਾਇਆ। ਸਚ ਦੀਪਕ ਰਿਦੇ ਬਾਲ ਦੇ, ਕਲਜੁਗ ਬੁਝੇ ਨਾ ਕਿਸੇ ਬੁਝਾਇਆ। ਸਚ ਪ੍ਰੀਤੀ ਚਰਨਾਂ ਨਾਲ ਦੇ, ਨਿਭ ਜਾਵੇ ਜਿਨ੍ਹਾਂ ਨਿਹੁੰ ਲਾਇਆ। ਮਹਾਰਾਜ ਸ਼ੇਰ ਸਿੰਘ ਜੋਤ ਦੀਦਾਰ ਦੇ, ਗੁਰਸਿਖ ਦਰਸ ਕਰਨ ਦਰ ਆਇਆ। ਹਰਿ ਦਰ ਪ੍ਰਭ ਮੰਗੇ, ਜਗਤ ਤੋਟ ਨਾ ਆਵੇ। ਸਚ ਸ਼ਬਦ ਮਨ ਰੰਗੇ, ਤਨ ਖੋਟ ਨਾ ਰਹਾਵੇ। ਆਤਮ ਦੇਹ ਜਿਉਂ ਜਲ ਗੰਗਾ, ਆਤਮ ਮੇਘ ਆਤਮ ਬਰਸਾਵੇ। ਮਹਾਰਾਜ ਸ਼ੇਰ ਸਿੰਘ ਗੁਰ ਦਰਸ ਹੈ ਮੰਗਾ, ਗੁਰਸਿਖ ਘਰ ਆਏ ਪੁਚਾਵੇ। ਜੋਤ ਪਰਗਟਾਵੇ ਕਲਜੁਗ ਤ੍ਰੈਲੋਕੀ ਨਾਥਾ। ਵਿਚ ਦੇਹ ਸਮਾਏ, ਜੇ ਕੋਈ ਪਕੜੇ ਨਾ ਆਵੇ ਹਾਥਾ। ਜਿਸ ਜਨ ਸੋਝੀ ਪਾਏ, ਪ੍ਰਭ ਵੇਖੇ ਸਦਾ ਸੰਗ ਸਾਥਾ। ਜਿਸ ਦੇਵੇ ਸੋਹੰ ਨਾਮ ਮਹਾਰਾਜ ਸ਼ੇਰ ਸਿੰਘ ਕਲ ਸੱਚੀ ਗਾਥਾ। ਸੱਚੀ ਗਾਥਾ ਸੱਚੀ ਵਡਿਆਈ, ਸਤਿਗੁਰ ਪੂਰੇ ਸਤਿਜੁਗ ਨੀਂਹ ਰਖਾਈ। ਸੱਚੀ ਵਥ ਪ੍ਰਭ ਅਕੱਥ, ਵਿਚ ਭਗਤ ਹੈ ਟਿਕਾਈ। ਸੋਹੰ ਵਥ ਸੋਹੰ ਰਥ ਗੁਰਸਿਖ ਚੜ੍ਹ ਜਾਏ, ਮਹਾਰਾਜ ਸ਼ੇਰ ਸਿੰਘ ਜਗ ਵਡ ਦਾਤਾ, ਰਸਨਾ ਗਾਵੇ ਲੋਕਾਈ। ਜੋਤ ਨਿਰਜੰਣ ਜਗਤ ਪਰਕਾਸ਼ੇ ਸਰਬ ਰਹੰਤਰ। ਪ੍ਰਭ ਅਬਿਨਾਸ਼ੀ ਕਲਜੁਗ ਖਪੰਤਰ। ਚੌਥਾ ਜੁਗ ਵਿਨਸੇ ਮਹਾਰਾਜ ਸ਼ੇਰ ਸਿੰਘ ਪ੍ਰਭ ਭੇਖੀ ਭੇਖ ਭੇਖੰਤਰ। ਝੂਠੀ ਸ੍ਰਿਸ਼ਟ ਅੰਤ ਵਿਨਾਸੇ, ਪ੍ਰਭ ਅਬਿਨਾਸ਼ੀ ਜੀਵ ਜੰਤ ਵਿਨਾਸੀ ਅੰਤ ਕਾਲ ਕਲ ਕੋਏ ਨਾ ਰਹੀਸੀ। ਗੁਰਸਿਖਾਂ ਵਿਚ ਪ੍ਰਭ ਸਦਾ ਸਮਾਸੀ। ਨਰਕ ਨਿਵਾਸ ਦਿਵਾਇਣ, ਜੋ ਜਨ ਹੋਏ ਮਦਿਰਾ ਮਾਸੀ। ਮਹਾਰਾਜ ਸ਼ੇਰ ਸਿੰਘ ਵਿਛੜ ਦੁੱਖ ਪਾਇਨ, ਕੱਟੇ ਕੋਏ ਨਾ ਜਮ ਕੀ ਫਾਸੀ। ਅਨਹਦ ਸ਼ਬਦ ਵਾਜਾ ਪਵਨ ਦਾ, ਗੁਰਸਿਖ ਮਨ ਵਜਾਇਆ। ਕਲਜੁਗ ਵੇਲਾ ਨਹੀਂ ਹੁਣ ਸੌਣ ਦਾ, ਸੱਚਾ ਸ਼ਬਦ ਪ੍ਰਭ ਲਿਖਾਇਆ। ਕਲਜੁਗ ਅੰਤ ਆਇਆ ਜਿਉਂ ਰੌਣ ਦਾ, ਜਿਉਂ ਬਾਨ ਰਾਮ ਰਾਵਣ ਲਾਇਆ। ਜੋਤ ਸਰੂਪ ਝੂਲਾ ਦੀਆ ਪਵਨ ਦਾ, ਕਲਜੁਗ ਸਾਰਾ ਝੂਲ ਵਖਾਇਆ। ਏਹ ਬਚਨ ਨਹੀਂ ਆਵਾਗਵਨ ਦਾ, ਕਲਜੁਗ ਜਾਏ ਸਤਿਜੁਗ ਸਤਿ ਲਗਾਇਆ। ਅੰਬਰੋਂ ਬਰਖੇ ਮੇਘ ਜਿਉਂ ਸਾਵਨ ਦਾ, ਅੰਮ੍ਰਿਤ ਦੇਹ ਸਿੱਖ ਵਿਚ ਪ੍ਰਭ ਬਰਸਾਇਆ । ਪ੍ਰਭ ਜੁਗ ਜੁਗ ਜੋੜ ਵਿਛੋੜਦਾ, ਜੁਗ ਚੌਥੇ ਸੰਗ ਰਲਾਇਆ। ਜੇ ਕੋਈ ਟੁੱਟੇ ਨਹੀਂ ਪ੍ਰਭ ਤੋੜਦਾ, ਜਿਸ ਸੋਹੰ ਰਸਨਾ ਗਾਇਆ। ਬੇਮੁਖਾਂ ਕਲਜੁਗ ਰੋੜ੍ਹਦਾ, ਮਦਿ ਮਾਸ ਆਹਾਰ ਬਣਾਇਆ। ਸਿੱਖਾਂ ਵਰ ਪਾਇਆ ਜਿਹਾ ਲੋੜਦਾ, ਪ੍ਰਭ ਅਬਿਨਾਸ਼ੀ ਘਰ ਆਇਆ। ਹੁਣ ਵਕ਼ਤ ਨਹੀਂ ਅਜੋੜਦਾ, ਸਾਧ ਸੰਗਤ ਜੋੜ ਪ੍ਰਭ ਕਰਾਇਆ। ਮਹਾਰਾਜ ਸ਼ੇਰ ਸਿੰਘ ਸੁਖਨ ਜੋ ਮੋੜਦਾ,
ਕਲਜੁਗ ਸ਼ੌਹ ਦਰਿਆ ਰੁੜ੍ਹਾਇਆ। ਕਲਜੁਗ ਠਾਠਾਂ ਮਾਰੀਆਂ, ਜੁਗ ਚਲਿਆ ਲਹਿੰਦੀ ਧਾਰ। ਬੇਮੁਖ ਨਿੰਦਕ ਜਲ ਵਸੇ, ਅੰਤ ਕੋਏ ਨਾ ਲੇਵੇ ਸਾਰ। ਸਤਿਜੁਗ ਨਜ਼ਰ ਨਾ ਆਵਣ ਜਿਉਂ ਚੰਦ ਮੱਸੇ, ਬੇਮੁਖਾਂ ਆਈ ਹਾਰ। ਗੁਰਸਿਖ ਜੋਤ ਜਿਉਂ ਰਵ ਸੱਸੇ, ਜੋਤ ਸਰੂਪ ਕਰੇ ਆਕਾਰ। ਹਰਿ ਭਗਤਾਂ ਵਿਚ ਪ੍ਰਭ ਆ ਵਸੇ, ਦਰਸ਼ਨ ਦੇਵੇ ਅਗੰਮ ਅਪਾਰ । ਕਲ ਸਾਚਾ ਰਾਹ ਆਪ ਪ੍ਰਭ ਦੱਸੇ, ਸੋਹੰ ਸਿਮਰੋ ਉਤਰੋ ਪਾਰ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਸੇ, ਜਗ ਸਾਚਾ ਲਾਵਣਹਾਰ। ਸਤਿਜੁਗ ਸਾਚਾ ਨਾਮ, ਸਚ ਸਾਚੇ ਜੀਵ ਉਪਾਏ। ਗੁਰਸਿਖ ਸੱਚਾ ਸਾਚਾ ਹਰਿ ਜਾਪ, ਫਿਰ ਵਿਛੜ ਕਦੇ ਨਾ ਜਾਏ। ਹਰਿ ਦਰਗਾਹ ਦੇਵੇ ਵਡ ਮਾਣ, ਸੋਹੰ ਸ਼ਬਦ ਜੋ ਰਸਨਾ ਗਾਏ। ਗੁਰਸਿਖਾਂ ਮਨ ਵਧਾਈਆ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਨਿਹਕਲੰਕ ਦਰਸ਼ਨ ਦੁਰਲੱਭ। ਜਿਨ ਕਲਜੁਗ ਮਿਲਿਆ ਬੇਮੁਖਾਂ ਸੋਹੰ ਸ਼ਬਦ ਵੱਜੇ ਬੰਬ। ਕਲਜੁਗ ਜੀਵ ਭੁੱਲੇ ਭਰਮੇ, ਜਗਤ ਗੁਰ ਭੁਲਾਇਆ। ਕਲਜੁਗ ਜੀਵ ਹੋਏ ਅਧਰਮੇ, ਪ੍ਰਭ ਸਾਚਾ ਨਜ਼ਰ ਨਾ ਆਇਆ। ਕਲਜੁਗ ਜੀਵ ਹੋਏ ਕੁਕਰਮੇ, ਨੇਤਰੀਂ ਵੇਖ ਪ੍ਰਭ ਸਮਾਇਆ। ਕਲਜੁਗ ਜੀਵ ਹੋਏ ਮਰੇ ਜਨਮੇ, ਜਿਨ ਪ੍ਰਭ ਤੋਂ ਮੁਖ ਭਵਾਇਆ। ਕਲਜੁਗ ਜੀਵ ਕੋਏ ਨਾ ਰਾਖੇ, ਮਹਾਰਾਜ ਸ਼ੇਰ ਸਿੰਘ ਜਗ ਧੱਕਾ ਲਾਇਆ। ਕਲਜੁਗ ਪਰਗਟੇ ਪ੍ਰਭ ਜੋਤ ਨਿਰੰਜਣ। ਪਤਤ ਪਾਵਨ ਦੁੱਖ ਭੰਜਨ। ਜਗ ਨਜ਼ਰ ਨਾ ਆਵੇ ਝੂਠਾ ਸਿੰਘ ਗੱਜਣ। ਬੇਲੀ ਕੋਏ ਅੰਤ ਨਾ ਹੋਏ ਸਾਕ ਸੱਜਣ। ਝੂਠਾ ਪਿਆਰ ਕਰ ਖੁਆਰ, ਸਚ ਵੇਲੇ ਤਜਨ । ਵਿਚ ਮੰਝਧਾਰ ਕੋਈ ਪਾਏ ਨਾ ਸਾਰ, ਮਹਾਰਾਜ ਸ਼ੇਰ ਸਿੰਘ ਤੇਰੇ ਸਿੱਖ ਜੋ ਭੱਜਣ। ਸਿੱਖ ਅਖਵਾਏ ਮੁਖ ਭਵਾਇਆ। ਜਗਤ ਭੁਲਾਏ ਜਨਮ ਗਵਾਇਆ । ਕਰ ਕਰ ਹਾਵੇ ਬੰਸ ਕੁਰਲਾਇਆ। ਨਜ਼ਰ ਨਾ ਆਵੇ ਬੇਮੁਖ ਸਿੱਖ ਜਾਇਆ। ਨਰਕ ਨਿਵਾਸ ਹੋਏ ਮਧ ਮਾਸੀ, ਅੰਤਕਾਲ ਨਾ ਕੋਏ ਛੁਡਾਇਆ। ਮਹਾਰਾਜ ਸ਼ੇਰ ਸਿੰਘ ਸਦ ਬੈਕੁੰਠ ਵਾਸੀ, ਸਚਖੰਡ ਗੁਰਸਿਖਾਂ ਧਾਮ ਬਣਾਇਆ । ਮਾਨਸ ਜਨਮ ਗਵਾ ਕੇ, ਸਚ ਹੰਸ ਉਡਾਇਆ। ਜੂਨ ਲੱਖ ਚੁਰਾਸੀ ਪਾ ਕੇ ਪ੍ਰਭ ਗੇੜ ਚਲਾਇਆ। ਬੇਮੁਖ ਰੋਵੇ ਵਕਤ ਵਿਹਾ ਕੇ, ਗਰਭਵਾਸ ਮਿਲੀ ਸਜ਼ਾਇਆ। ਮਹਾਰਾਜ ਸ਼ੇਰ ਸਿੰਘ ਮਨੋਂ ਤਜਾਇਕੇ, ਮਨਮੁਖਾਂ ਨਰਕ ਨਿਵਾਸ ਲਿਖਾਇਆ। ਨਰ ਹਰਿ ਨਰ ਜੋਤ ਇਕ ਜਿਸ ਜਾਣੇ ਪ੍ਰਭ ਜੋਤਾ। ਹਰਿ ਨਰ ਨਰ ਹਰਿ ਟੇਕ ਇਕ ਜੇ ਜਾਣੇ, ਪ੍ਰਭ ਸਭ ਮੇਂ ਹੋਤਾ। ਵਰ ਘਰ ਦਰ ਸਚ ਪ੍ਰਭ ਏਕ, ਜਿਸ ਮਨ ਵਿਕਾਰ ਵਿਗੋਤਾ। ਮਹਾਰਾਜ ਸ਼ੇਰ ਸਿੰਘ ਸ਼ਬਦ ਮਿਲਾਏ, ਸ਼ਬਦ ਮਿਲੇ ਵਿਚ ਸਰੂਪ ਹੈ ਜੋਤਾ। ਸ਼ਬਦ ਸੁਰਤ ਜਿਸ ਜਨ ਕੋ ਦੇਵੇ, ਕਲਜੁਗ ਮਿਲੇ ਵਡਿਆਈ। ਆਤਮ ਜੋਤ ਜਿਸ ਰਿਦੇ ਰਖੀਵੇ, ਰਿਦੇ ਪਰਕਾਸ਼ ਹੋਵੇ ਰੁਸ਼ਨਾਈ। ਅੰਮ੍ਰਿਤ ਦਰਸ ਬੂੰਦ ਜੋ ਪੀਵੇ, ਉਤਰੇ ਤ੍ਰਿਖਾ ਮਨ ਤ੍ਰਿਪਤਾਈ। ਸੋਹੰ ਸ਼ਬਦ ਜਿਨ ਰਸਨਾ ਖੀਵੇ, ਸੁੰਨ ਅਗਨੀ ਦੇਹ ਬੁਝਾਈ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਜੋ ਜੀਵੇ, ਤਿਨ ਕਲਜੁਗ ਮਿਲੇ ਵਡਿਆਈ। ਕਲਜੁਗ ਕਾਲਾ ਕਮਲਾ, ਪ੍ਰਭ ਕਾਲ ਕੁਲਾਸਾ। ਜਗ ਸਾਰਾ ਰਮਲਾ ਚਮਲਾ, ਸੋਹੰ ਸ਼ਬਦ ਪਿਆ ਗਲ ਫਾਸਾ। ਜਾਵੇ ਉਡ ਜਿਉਂ ਬਾਲੂ ਬਿਮਲਾ, ਬੇਮੁਖ ਜੋਤ ਜਗਤ ਨਾ ਮਾਸਾ। ਕਲਜੁਗ ਜੀਵ ਜਗਤ ਰਹੇ ਜਿਉਂ ਸਿੰਮਲਾ, ਪਤ ਗਵਾਈ ਕਰ ਕਰ ਹਾਸਾ। ਕਲਜੁਗ ਜੋਤ ਧਰੇ ਨਰ ਸਿੰਘਲਾ, ਬੂਝੇ ਸੂਝੇ ਕੋਈ ਗੁਰਮੁਖ ਖਾਸਾ। ਮਹਾਰਾਜ ਸ਼ੇਰ ਸਿੰਘ ਤਾਰੇ ਪਿੰਗਲਾ, ਲਾਗੇ ਚਰਨ ਹੋਏ ਦਾਸ ਦਾਸਾ। ਗੁਰ ਸੇਵਾ ਗੁਰਮੁਖ ਕਮਾਏ। ਗੁਰ ਮੇਵਾ ਸ਼ਬਦ ਸੋਹੰ ਕਮਲਾ ਪਾਏ। ਗੁਰ ਵੱਡਾ ਦੇਵੀ ਦੇਵਾ, ਸਚ ਹਿਰਦੇ ਜੋਤ ਜਗਾਏ। ਪ੍ਰਭ ਪਰਗਟੇ ਅਲਖ ਅਭੇਵਾ, ਨਿਹਕਲੰਕ ਨਾਉਂ ਰਖਾਏ। ਮਹਾਰਾਜ ਸ਼ੇਰ ਸਿੰਘ
ਕਲਜੁਗ ਤੇਰੀ ਸੇਵਾ, ਗੁਰਸਿਖ ਨਾ ਬਿਰਥੀ ਜਾਏ। ਗੁਰਸਿਖ ਸੇਵਾ ਚਰਨ ਕਰ, ਪ੍ਰਭ ਦਰ ਮੰਗੇ। ਗੁਰਸਿਖ ਸਾਚਾ ਪ੍ਰਣ ਕਰ, ਪ੍ਰਭ ਸੋਹੰ ਮਨ ਰੰਗੇ। ਗੁਰਸਿਖ ਸਚ ਗੁਰ ਸਰਨ ਕਰ, ਕਲਜੁਗ ਜੀਵ ਵੇਖ ਨਾ ਸੰਗੇ। ਗੁਰਸਿਖ ਕਲਜੁਗ ਤਰਨਹਾਰ, ਮਿਲੇ ਦਾਨ ਮੁਖ ਜੋ ਮੰਗੇ। ਮਹਾਰਾਜ ਸ਼ੇਰ ਸਿੰਘ ਸਾਚਾ ਘਰ ਕਲਜੁਗ ਤਾਰੇ ਭੁੱਖੇ ਨੰਗੇ । ਨਿਮਾਣਿਆਂ ਪ੍ਰਭ ਮਾਣ ਦੇ, ਰਾਓ ਰੰਕਾਂ ਮਾਣ ਗਵਾਇਆ। ਗੁਰਮੁਖਾਂ ਸ਼ਬਦ ਗਿਆਨ ਦੇ, ਪ੍ਰਭ ਆਪਣਾ ਦਰਸ ਦਿਖਾਇਆ। ਆਤਮ ਜੋਤ ਰਿਦੇ ਧਿਆਨ ਦੇ, ਮਨ ਅਨਹਦ ਸ਼ਬਦ ਵਜਾਇਆ । ਸਰਨ ਆਏ ਦਰ ਮਾਣ ਦੇ, ਪ੍ਰਭ ਚਰਨ ਕਵਲ ਸੰਗ ਲਾਇਆ। ਮਹਾਰਾਜ ਸ਼ੇਰ ਸਿੰਘ ਨਾਮ ਗੁਣ ਨਿਧਾਨ ਦੇ, ਗੁਰਸਿਖਾਂ ਕਲ ਗਲ ਪੱਲਾ ਪਾਇਆ। ਸ਼ਬਦ ਅਮੋਲਕ ਨਿਰੰਜਣ ਨਾਮ ਨਰਾਇਣ ਨਿਰਵੈਰਾ। ਅਵਿਗਤ ਅਗੋਚਰ ਵਰਤਾਵੇ ਜਗਤ ਕਲ ਕਹਿਰਾ। ਜਗਨ ਨਾਥ ਗੋਪਾਲ ਮੁਖ ਭਨੀ ਆਪਣੀ ਕਰੇ ਮਿਹਰਾ। ਮਹਾਰਾਜ ਸ਼ੇਰ ਸਿੰਘ ਦੀਨ ਦਿਆਲ ਗੰਭੀਰ ਗਹਿਰਾ।
ਰਿਖੀ ਕੇਸ਼ ਪ੍ਰਭ ਗਵਰਧਨ ਧਾਰੀ। ਕਲਜੁਗ ਪਰਗਟੇ ਆਪ ਮੁਰਾਰੀ। ਉਤਪਤ ਕੀਨੀ ਸ੍ਰਿਸ਼ਟ ਹੈ ਸਾਰੀ। ਜੋਤ ਸਰੂਪ ਹੈ ਜਗਤ ਆਕਾਰੀ। ਕਲਜੁਗ ਪਾਏ ਅੰਤ ਖੁਆਰੀ। ਕੁੰਟ ਚਾਰ ਹੋਏ ਹਾਹਾਕਾਰੀ। ਸਤਿਜੁਗ ਸੋਹੰ ਜੈ ਜੈਕਾਰੀ। ਜੋਤ ਜਗਾਈ ਪ੍ਰਭ ਨਿਰੰਕਾਰੀ । ਸਿੰਘਆਸਣ ਬੈਠ ਪ੍ਰਭ ਭਗਤਾਂ ਪੈਜ ਸਵਾਰੀ। ਥਿਰ ਘਰ ਸਾਚੇ ਆਇਆ, ਸਚ ਸਿਰਜਨਹਾਰੀ। ਬਾਂਹੋਂ ਪਕੜ ਤਰਾਇਆ, ਗੁਰਸਿਖ ਕਲਜੁਗ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ, ਝੂਠੀ ਸ੍ਰਿਸ਼ਟ ਕਰੇ ਖੁਆਰੀ । ਗੁਰ ਦਰ ਜਿਸ ਨਾ ਸੂਝਿਆ, ਕਲ ਹੋਏ ਖੁਆਰਾ। ਕਰ ਦਰਸ ਪ੍ਰਭ ਨਾ ਬੂਝਿਆ, ਜਗਤ ਮੂਰਖ ਮੁਗਧ ਗਵਾਰਾ। ਜਗਤ ਝੂਠੇ ਧੰਦੇ ਲੂਝਿਆ, ਕੋਈ ਨਾ ਜਾਣੇ ਜੋਤ ਨਿਰੰਕਾਰਾ। ਗੁਰਸਿਖਾਂ ਹਰਿ ਦਰ ਸੂਝਿਆ, ਸੋਹੰ ਸ਼ਬਦ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਸਿੱਖ ਚਰਨ ਸੰਗ ਲੂਝਿਆ, ਦੇ ਦਰਸ਼ਨ ਅਗੰਮ ਅਪਾਰਾ। ਦਰਸ਼ਨ ਦੇਖ ਹੋਏ ਨਿਰਮਲ ਜੀਆ। ਸਾਚਾ ਦਰਸ ਗੁਰਸਿਖ ਕਲ ਪ੍ਰਭ ਕਾ ਕੀਆ। ਆਤਮ ਹਿਰਸ ਮਿਟੇ ਹੋਏ ਨਿਰਮਲ ਜੀਆ। ਮਹਾਰਾਜ ਸ਼ੇਰ ਸਿੰਘ ਆਤਮ ਅੰਮ੍ਰਿਤ ਬਰਸ, ਗੁਰਸਿਖ ਨਾਮ ਅਮਿਉਂ ਰਸ ਪੀਆ। ਨਾਮ ਰਸ ਜਪੇ ਰਸਨਾ ਰਸੈਣ। ਕਲਜੁਗ ਪ੍ਰਭ ਤੇਰਾ ਜਸ, ਗੁਰ ਭਗਤ ਸਦਾ ਗੈਣ। ਦੇ ਦਰਸ ਹੋਏ ਆਤਮ ਵਸ, ਦੇਹ ਅੰਧਿਆਰ ਗਵਾਇਣ। ਮਹਾਰਾਜ ਸ਼ੇਰ ਸਿੰਘ ਸਭ ਤੇਰੇ ਵਸ, ਕਰ ਕਿਰਪਾ ਪਾਰ ਤਰਾਇਣ । ਕਰ ਕਿਰਪਾ ਪ੍ਰਭ ਕਰਮ ਵਿਚਾਰ। ਜੀਵ ਭੁੱਲੇ ਸਭ ਭੁੱਲਣਹਾਰ । ਆਪ ਅਭੁੱਲ ਅਡੋਲ ਸਚ ਸਿਰਜਣਹਾਰ। ਕਲਜੁਗ ਜਾਮਾ ਪਰਗਟੇ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਬੇਮੁਖ ਨਾ ਪਾਵੇ ਸਾਰ। ਬੇਮੁਖ ਨਿੰਦਕ ਕੁੜਿਆਰ ਕਲਜੁਗ ਚਲਾਇਆ। ਕਲਜੁਗ ਹੋਏ ਅੰਤ ਖੁਆਰ, ਕਿਨੇ ਨਾ ਪਾਰ ਲੰਘਾਇਆ। ਬੇੜਾ ਡੁੱਬੇ ਵਿਚ ਮੰਝਧਾਰ, ਪ੍ਰਭ ਸਾਚਾ ਨਜ਼ਰ ਨਾ ਆਇਆ। ਅੰਤਕਾਲ ਛੱਡ ਘਰ ਬਾਹਰ, ਦਰ ਧਰਮ ਰਾਏ ਦੇ ਆਇਆ। ਜਮ ਦੂਤ ਕਰਨ ਖੁਆਰ, ਨਰਕ ਨਿਵਾਸ ਦਵਾਇਆ। ਬਿਨ ਪ੍ਰਭ ਕੋਈ ਨਾ ਲਵੇ ਸਾਰ, ਜੀਵ ਝੂਠੇ ਧੰਦੇ ਜਨਮ ਗਵਾਇਆ । ਗੁਰਸਿਖ ਉਧਰੇ ਪਾਰ, ਜਿਨ ਸੋਹੰ ਨਾਮ ਧਿਆਇਆ। ਕਲ ਪਰਗਟ ਬਖ਼ਸ਼ਣਹਾਰ, ਜੋਤ ਸਰੂਪ ਵਿਚ ਸਿੱਖ ਸਮਾਇਆ। ਆਪਣੇ ਰੰਗ ਰਵੇ ਕਰਤਾਰ, ਪਾਈ ਕਲਜੁਗ ਡਾਹਢੀ
ਮਾਇਆ। ਕੋਈ ਨਾ ਜਾਣੇ ਪ੍ਰਭ ਵਿਚ ਵਸਣੇਹਾਰ, ਜੋ ਝੂਠਾ ਮਾਣ ਵਧਾਇਆ। ਮਹਾਰਾਜ ਸ਼ੇਰ ਸਿੰਘ ਸਚ ਭਤਾਰ, ਜੋਤ ਸਰੂਪ ਵਿਚ ਦੇਹ ਆਸਣ ਲਾਇਆ । ਕਾਇਆ ਕੋਟ ਉਸਾਰ ਕੇ, ਪ੍ਰਭ ਜੋਤ ਟਿਕਾਈ। ਝੂਠਾ ਖੇਲ ਖਿਡਾਰ ਕੇ, ਬੈਠਾ ਆਪਣਾ ਆਪ ਛੁਪਾਈ। ਬੇਮੁਖ ਨਾ ਕਦੀ ਵਿਚਾਰ ਕੇ, ਸਾਚੀ ਜੋਤ ਵਿਚ ਦੇਹ ਜਗਾਈ। ਸੋਹੰ ਸ਼ਬਦ ਨਾ ਰਸਨ ਉਚਾਰ ਕੇ, ਬਾਤੀ ਨਾਮ ਦੀਪਕ ਦੇਹ ਪਾਈ। ਮਹਾਰਾਜ ਸ਼ੇਰ ਸਿੰਘ ਚਰਨੀਂ ਆ ਕੇ, ਸਚਖੰਡ ਮਿਲੇ ਵਡਿਆਈ। ਸਚਖੰਡ ਪ੍ਰਭ ਵਸਣੇਹਾਰਾ। ਜੋਤ ਜਗਾਵੇ ਅਗੰਮ ਅਪਾਰਾ। ਵੇਖੇ ਕੋਏ ਗੁਰਮੁਖ ਰੰਗ ਗਿਰਧਾਰਾ। ਪੇਖੇ ਕੋਇ ਜਿਸ ਵਸੇ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਮਿਲਿਆ ਸੋਏ, ਜੋ ਜਨ ਆਏ ਚਰਨ ਨਿਮਸਕਾਰਾ। ਚਰਨ ਨਿਮਸਕਾਰ ਕਰੇ ਗੁਰਦੇਵਾ। ਸਾਚਾ ਨਾਮ ਅੰਮ੍ਰਿਤ ਦੇਵੇ ਗੁਰ ਮੇਵਾ। ਗੁਰਸਿਖ ਪ੍ਰੀਤ ਸਾਚੀ ਚਰਨ ਗੁਰ ਸੇਵਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਜਗਤ ਭੁਲੇਖਾ ਪਾਏ ਭੁਲੇਵਾ। ਜਗਤ ਭੁਲਾਇਆ ਆਪ ਪ੍ਰਭ, ਹੋਏ ਜੋਤ ਸਰੂਪਾ। ਕਹਿਰ ਵਰਤਾਇਆ ਆਪ ਪ੍ਰਭ, ਕੋਈ ਨਾ ਜਾਣੇ ਪ੍ਰਭ ਕਾ ਰੂਪਾ। ਕਲਜੁਗ ਗਵਾਇਆ ਆਪ ਪ੍ਰਭ, ਜੋਤ ਜਗਾ ਕੇ ਸਵੱਛ ਸਰੂਪਾ । ਗੁਰਸਿਖ ਤਰਾਇਆ ਆਪ ਪ੍ਰਭ, ਦੇ ਦਰਸ ਅਨੂਪਾ। ਭਗਤ ਵਡਿਆਇਆ ਆਪ ਪ੍ਰਭ, ਵਿਚ ਕਲਜੁਗ ਅੰਧ ਕੂਪਾ। ਬਾਂਹੋਂ ਪਕੜ ਆਪ ਤਰਾਇਆ, ਪ੍ਰਭ ਸਚ ਜੋਤ ਸਰੂਪਾ। ਸਤਿਜੁਗ ਲਾਇਆ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਜੋਤ ਸਾਚਾ ਰੂਪਾ। ਸਚ ਸਰੂਪ ਪ੍ਰਭ ਜੋਤ ਜਗਾਈ। ਸਾਚੀ ਜੋਤ ਵਿਚ ਸਿੱਖ ਟਿਕਾਈ। ਗੁਰਸਿਖ ਸੋਝੀ ਗੁਰ ਦਰ ਦੀ ਆਈ। ਗੁਰਦਰ ਆਏ ਪ੍ਰਭ ਦਰਸ਼ਨ ਪਾਈ। ਧੰਨ ਧੰਨ ਧੰਨ ਰਸਨਾ ਗੁਰਸਿਖ, ਜਿਨ ਸੋਹੰ ਰਸਨਾ ਨਾਉਂ ਗਾਈ। ਸਾਚਾ ਸਤਿਗੁਰ ਸਤਿਜੁਗ ਲਾਵੇ, ਚਾਰ ਕੁੰਟ ਜੈ ਜੈ ਜੈਕਾਰ ਕਰਾਈ। ਸਤਿਗੁਰ ਮਨੀ ਸਿੰਘ ਤਖ਼ਤ ਬਹਾਵੇ, ਘਰ ਘਰ ਮਿਲੇ ਵਧਾਈ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਰਾਜੇ ਰਾਣੇ ਚਰਨ ਲਗ ਜਾਈ। ਸੁੱਤਿਆਂ ਬਾਂਹੋਂ ਪਕੜ ਜਗਾਵੇ, ਰਾਜੇ ਭੁਪਿੰਦਰ ਦਰਸ ਦਿਖਾਈ । ਕਲਜੁਗ ਪਰਗਟ ਨਰ ਨਰਾਇਣ, ਮੂਰਖ ਸੂਝ ਨਾ ਗੁਰ ਦਰ ਪਾਈ। ਬਾਣਾ ਸ਼ੇਰ ਪ੍ਰਭ ਧਾਰੇ, ਭੈ ਵਿਚ ਆਵੇ ਸਰਬ ਲੋਕਾਈ। ਭੰਨੇ ਸਾਰੇ ਗੁਰਦਰ ਦਰ ਆਵੇ, ਮਹਾਰਾਜ ਸ਼ੇਰ ਸਿੰਘ ਤੇਰੀ ਹੋਏ ਦੁਹਾਈ। ਦਰਸ਼ਨ ਪਾਣ ਪ੍ਰਭ ਰਾਜਨ ਸਾਰੇ। ਰਾਜਨ ਤਾਜਨ ਆਏ ਡਿਗਣ ਦਵਾਰੇ। ਬੇਮੁਖ ਦਰ ਤੇ ਹੋ ਗਏ ਭੁੱਲਣਹਾਰੇ। ਦਰ ਆਏ ਪ੍ਰਭ ਬਖ਼ਸ਼ ਲੈ, ਸਚ ਬਖ਼ਸ਼ਣਹਾਰੇ। ਸੋਹੰ ਵਣਜ ਛੱਡ ਕੇ, ਜਗ ਭੁੱਲੇ ਵਣਜਾਰੇ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਰਾਓ ਰੰਕ ਡਿਗਣ ਦਰਬਾਰੇ। ਵੱਡੇ ਵਡ ਅਹੰਕਾਰੀਆਂ ਪ੍ਰਭ ਦਰਸ ਦਿਖਾਏ। ਜੋਤ ਸਰੂਪ ਹੋ ਕੇ ਘਰ ਜਾਏ ਡਰਾਵੇ। ਅੱਗੋਂ ਉਠੇ ਬੇਮੁਖ ਰੋ ਕੇ, ਪ੍ਰਭ ਭੇਖ ਵਟਾਵੇ । ਪ੍ਰਭ ਆਵੇ ਸ਼ਬਦ ਜਣਾ ਕੇ, ਪ੍ਰਭ ਸਾਚੀ ਸੋਝੀ ਪਾਵੇ। ਕਲਜੁਗ ਆਇਆ ਜੋਤ ਪਰਗਟਾ ਕੇ, ਨਿਹਕਲੰਕ ਆਇਆ ਨਾਉਂ ਰਖਾ ਕੇ, ਘਰ ਚਲਿਆ ਭੈ ਦਿਖਾ ਕੇ, ਜੋਤ ਸਰੂਪ ਜੋਤ ਹੋ ਜਾਵੇ। ਪ੍ਰਭ ਵੇਖੇ ਜੋ ਜਨ ਆ ਕੇ, ਪਾਲ ਸਿੰਘ ਦਾ ਘਰ ਪੁਛਾ ਕੇ, ਜਿਥੇ ਬੈਠਾ ਡੇਰਾ ਲਾ ਕੇ, ਵਿਚ ਸਿੱਖ ਸਮਾਵੇ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾ ਕੇ, ਸਭ ਦਾ ਮਾਣ ਗਵਾਵੇ। ਮਾਣ ਮੋਹ ਦੋਨੋਂ ਪਰ ਹਰ। ਪ੍ਰਭ ਜੋਤ ਸਰੂਪ ਇਕ ਕਲਜੁਗ ਪਰਗਟੇ ਹਰਿ। ਧਰੇ ਧਾਰੇ ਰਾਓ ਰੰਕ ਕਰ ਜਾਵੇ ਇਕ, ਬੇਮੁਖ ਗੁਰਮੁਖ ਹੋਵੇ ਸ਼ਰਨੀ ਪਰ। ਸੋਹੰ ਸ਼ਬਦ ਚਲਾਵੇ, ਇਕ ਕਲਜੁਗ ਜੋਤ ਪਰਗਟਾਵੇ ਨਰਾਇਣ ਨਰ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਏ, ਇਕ ਇਕ ਆਪ ਏਕੰਕਾਰਾ। ਇਕ ਆਪ ਸਰਬ ਵਸਣੇਹਾਰਾ। ਇਕ ਆਪ ਕਰੇ ਜਗਤ ਪਸਾਰਾ। ਇਕ
ਆਪ ਜੀਵ ਜੰਤ ਦੇਵੇ ਉਧਾਰਾ। ਇਕ ਆਪ ਆਦਿ ਅੰਤ ਨਿਰੰਕਾਰਾ। ਇਕ ਆਪ ਜੁਗੋ ਜੁਗ ਲੈ ਅਵਤਾਰਾ। ਇਕ ਆਪ ਪ੍ਰਭ ਸਾਚਾ ਸਿਰਜਣਹਾਰਾ । ਕਲਜੁਗ ਪਰਗਟੇ ਨਿਹਕਲੰਕ, ਸੋਹੰ ਸ਼ਬਦ ਰਸਨ ਵਿਚਾਰਾ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਵਡਿਆਈ, ਊਚਾ ਦਿਸੇ ਦਰਬਾਰਾ। ਸਚ ਦਰਬਾਰ ਜਿਥੇ ਪ੍ਰਭ ਵਸਿਆ। ਗੁਰਸਿਖ ਹਰਿ ਕਾ ਨਾਮ ਮੰਗ, ਤਨ ਮਿਟੇ ਅੰਧੇਰਾ। ਸੋਹੰ ਸ਼ਬਦ ਮਨ ਚਾੜ੍ਹ ਰੰਗ, ਹੋਏ ਜਗਤ ਨਿਰਵੈਰਾ । ਅੰਮ੍ਰਿਤ ਵਰਖਾ ਵਿਚ ਦੇਹ ਗੰਗ, ਸਚ ਸ਼ਬਦ ਪ੍ਰਭ ਕੇਰਾ। ਪ੍ਰਭ ਪੂਰਾ ਪਹਿਲੇ ਤੋਲ ਕੇ, ਫਿਰ ਬਣ ਪ੍ਰਭ ਕਾ ਚੇਰਾ। ਸਚ ਰਸਨਾ ਬਚਨ ਬੋਲ ਕੇ, ਗੁਰਸਿਖ ਭੁੱਲ ਨਾ ਜਾਏ ਮੇਰਾ। ਸਾਚਾ ਸ਼ਬਦ ਦੇ ਪ੍ਰਭ ਖੋਲ੍ਹ ਕੇ, ਮਦਿ ਮਾਸ ਨਾ ਆਵੇ ਨੇਰਾ। ਪ੍ਰਭ ਮਾਰੇ ਜਗਤ ਵਰੋਲ ਕੇ, ਭੰਗ ਕਰੇ ਬਚਨ ਜਨ ਕੇਰਾ । ਨਾਮ ਸਚ ਮੋਤੀ ਜਗਤ ਵਰੋਲ ਕੇ, ਵਿਚ ਸੰਗਤ ਗੁਰ ਲਾਏ ਡੇਰਾ। ਮੁਖੋਂ ਕਹਿੰਦਾ ਸਤਿ ਬੋਲ ਕੇ, ਕਲਜੁਗ ਡੋਲੇ ਨਾ ਸਿੱਖ ਮੇਰਾ। ਜੇ ਜਗਤ ਭੁਲੇਖਾ ਭੁੱਲਣਾ, ਗੁਰਸਿਖ ਨਾ ਬਣਨਾ। ਜੇ ਪੂਰੇ ਤੋਲ ਨਾ ਤੁਲਣਾ, ਦੁੱਖ ਮਦਿ ਮਾਸ ਦਾ ਜਰਨਾ। ਜੇ ਕਲਜੁਗ ਨਹੀਂ ਜੇ ਰੁਲਣਾ, ਗੁਰਚਰਨ ਲਾਗ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਅਡੋਲ ਕਦੇ ਨਹੀਂ ਡੁਲਣਾ, ਗੁਰਸਿਖ ਅਡੋਲ ਜਗਤ ਵਿਚ ਕਰਨਾ। ਗੁਰਸਿਖ ਗੁਰਮੁਖ ਏਕ ਰੂਪ, ਵਿਚ ਪ੍ਰਭ ਜੋਤ ਜਗਾਈ। ਸਿੱਖ ਹੋ ਕੇ ਵਿਚ ਕਲਜੁਗ, ਪ੍ਰਭ ਨਾਉਂ ਕਲੰਕ ਨਾ ਲਾਇਣਾ। ਕਲਜੁਗ ਸਾਰੇ ਬੇਮੁਖ, ਅੰਤਕਾਲ ਪਾਸਨ ਸਜਾਈ। ਗੁਰਸਿਖਾਂ ਦੇਵੇ ਸਚ ਸੁਖ, ਸਚਖੰਡ ਨਿਵਾਸ ਦਿਵਾਈ। ਮਹਾਰਾਜ ਸ਼ੇਰ ਸਿੰਘ ਤੇਰੇ ਦਰਸ ਭੁੱਖ, ਗੁਰਸਿਖ ਮਨ ਆਸ ਰਖਾਈ। ਸਤਿਗੁਰ ਸਾਚੇ ਆ ਕੇ, ਸਚ ਰਾਹ ਚਲਾਇਆ। ਆਪਣੀ ਦੇਹ ਤਜਾ ਕੇ, ਜੋਤ ਸਰੂਪ ਜੋਤ ਪਰਗਟਾਇਆ। ਵਿਚ ਜੋਤੀ ਜੋਤ ਮਿਲਾ ਕੇ, ਸਿੱਖ ਦੇਹ ਸਾਚੀ ਵਿਚ ਸਮਾਇਆ। ਪ੍ਰਭ ਤੀਨ ਲੋਕ ਤਜਾ ਕੇ, ਸਾਧ ਸੰਗਤ ਮਾਣ ਦਵਾਇਆ। ਪ੍ਰਭ ਪੂਰੇ ਭੇਖ ਵਟਾ ਕੇ, ਨਿਹਕਲੰਕ ਨਾਉਂ ਰਖਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਆ ਕੇ, ਨਾ ਮਰੇ ਨਾ ਕਦੇ ਜਾਇਆ। ਗੁਰਮੁਖ ਸਾਚਾ ਹੋਵਣਾ, ਗੁਰ ਘਰ ਕੀ ਰੀਤਾ। ਮਨ ਤਨ ਝੂਠਾ ਧੋਵਣਾ, ਕਰ ਗੁਰਚਰਨ ਪ੍ਰੀਤਾ। ਫਲ ਪਾਉ ਜਿਹਾ ਬੋਵਣਾ, ਅਗੇ ਜਾ ਕੇ ਗੁਣੀ ਗਣੀਤਾ। ਜਮ ਰਾਜ ਨਾ ਨੇੜੇ ਛੋਹਵਣਾ, ਸੋਹੰ ਸ਼ਬਦ ਜਿਸ ਰਸਨਾ ਪੀਤਾ। ਅੰਤਕਾਲ ਨਾ ਹੋਵੇ ਰੋਵਣਾ, ਗੁਰਸਿਖ ਪਤਤ ਪੁਨੀਤਾ। ਗੁਰਸਿਖ ਸਾਚੇ ਘਰ ਸੋਹਵਣਾ, ਮਹਾਰਾਜ ਸ਼ੇਰ ਸਿੰਘ ਜੋਤੀ ਜੋਤ ਮਲੀਤਾ।
੨੨ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸੱਚਾ ਆਪ ਸੱਚਾ ਦਰਬਾਰ। ਸਚਖੰਡ ਪ੍ਰਭ ਵਸਨੇਹਾਰ। ਜੋਤ ਜਗਾਏ ਅਗੰਮ ਅਪਾਰ। ਬੇਮੁਖ ਨਾ ਜਾਣੇ ਪ੍ਰਭ ਕੀ ਸਾਰ। ਗੁਰਸਿਖਾਂ ਸੋਹੇ ਸਚ ਘਰ ਬਾਰ। ਜੋਤ ਸਰੂਪ ਪਰਗਟੇ ਨਿਰੰਕਾਰ। ਨਿਹਕਲੰਕ ਕਲਜੁਗ ਅਵਤਾਰ। ਮਹਾਰਾਜ ਸ਼ੇਰ ਸਿੰਘ ਸਚ ਸਿਰਜਣਹਾਰ। ਜੋਤ ਸਰੂਪ ਜਗਤ ਪ੍ਰਭ ਆਇਆ। ਪਵਣ ਪਾਣੀ ਅਗਨ ਮਾਹਿ ਸਮਾਇਆ। ਜੀਵ ਜੰਤ ਵਿਚ ਪ੍ਰਭ ਰਹਾਇਆ। ਐਸੀ ਕਲਜੁਗ ਪਾਈ ਮਾਇਆ । ਪ੍ਰਭ ਸਾਚਾ ਵਿਚ ਨਜ਼ਰ ਨਾ ਆਇਆ। ਬੇਮੁਖ ਹੋਏ ਕਲੰਕ ਲਗਾਇਆ। ਵਿਚ ਚੁਰਾਸੀ ਗੇੜ ਰਖਾਇਆ। ਪਰਗਟ ਹੋ ਪ੍ਰਭ ਨਾ ਦਰਸ ਦਿਖਾਇਆ। ਬੇਮੁਖ ਗੁਰਦਰ ਨਾ ਆਇਆ। ਗੁਰਮੁਖ ਗੁਰ ਧਾਮ ਸੁਹਾਇਆ। ਜਿਥੇ ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਲਿਖਾਇਆ। ਸਤਿਗੁਰ ਸੱਚਾ ਸਚ
ਸ਼ਬਦ ਲਿਖਾਏ, ਸਚ ਸੁਰਤੀ ਮਤਿ ਦੇਹ। ਕਲਜੁਗ ਕੱਚਾ ਜਗਤ ਕੱਚ ਅੰਤਮ ਹੋਸੀ ਖੇਹ। ਜੋਤ ਪਰਗਟਾਏ ਦੇਰ ਨਾ ਲਾਏ, ਗੜ੍ਹ ਭੂਮੀ ਹੋਸੀ ਥੇਹ। ਮਹਾਰਾਜ ਸ਼ੇਰ ਸਿੰਘ ਬਚਨ ਲਿਖਾਏ, ਬੇਮੁਖ ਖਪਾਏ ਸਾੜੇ ਤਨ ਮਨ ਦੇਹ। ਗੁਰਸਿਖਾਂ ਮਨ ਵਧਾਈ, ਜਿਨ੍ਹਾਂ ਹਰਿ ਰੰਗ ਮਾਣਿਆਂ। ਗੁਰਸਿਖਾਂ ਪ੍ਰਭ ਹੋਵੇ ਸਹਾਈ, ਦਰ ਆਏ ਜੋ ਹੋਏ ਨਿਮਾਣਿਆਂ। ਗੁਰਸਿਖਾਂ ਪ੍ਰਭ ਦੇ ਵਡਿਆਈ, ਹਰਿ ਹਰਿ ਹਰਿ ਨਾਮ ਜਿਨ ਰਸਨ ਵਖਾਣਿਆਂ। ਗੁਰਸਿਖਾਂ ਮਨ ਪ੍ਰਭ ਜੋਤ ਜਗਾਈ, ਚਰਨ ਲਾਗ ਚਲੇ ਗੁਰ ਕੇ ਭਾਣਿਆਂ। ਗੁਰਸਿਖਾਂ ਸਚ ਰਾਹ ਬਤਾਈ, ਸੋਹੰ ਸ਼ਬਦ ਦੇਵੇ ਗਿਆਨ ਅੰਞਾਣਿਆਂ । ਗੁਰਸਿਖਾਂ ਆਤਮ ਠੰਡ ਵਰਤਾਈ, ਦੇਵੇ ਦਰਸ ਜੋਤੀ ਪ੍ਰਭ ਜੋਤ ਮਿਲਾਣਿਆਂ। ਗੁਰਸਿਖਾਂ ਕਲ ਹੋਏ ਸਹਾਈ, ਮਹਾਰਾਜ ਸ਼ੇਰ ਸਿੰਘ ਜਨ ਭਗਤ ਤਰਾਣਿਆਂ। ਵੱਡਾ ਆਪ ਭਗਤ ਵਡਿਆਏ। ਊਚ ਅਗੰਮ ਨਾ ਨਜ਼ਰੀ ਆਏ। ਸਰਬ ਘਟ ਰਿਹਾ ਸਮਾਏ। ਸੁਹਾਏ ਥਾਨ ਜਿਥੇ ਪ੍ਰਭ ਜੋਤ ਪਰਗਟਾਏ। ਪਾਏ ਮਾਣ ਜੋ ਗੁਰ ਚਰਨੀਂ ਆਏ। ਦੁੱਖ ਲਹਿ ਜਾਣ, ਜਿਨ੍ਹਾਂ ਸੀਸ ਨਿਵਾਏ। ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਏ। ਅੰਤਕਾਲ ਕੋਏ ਨਾ ਸੰਗੀ। ਦੁਨੀਆ ਹੋਈ ਬਹੁਤ ਬਰੰਗੀ। ਜੋਤ ਸਰੂਪ ਉਲਟੀ ਵਗਾਏ ਸਿੰਧ ਗੰਗੀ। ਮਲੇਸ਼ ਜਾਏ ਜਿਉਂ ਜਾਏ ਫਰੰਗੀ। ਸੋਹੰ ਸ਼ਬਦ ਧੁਨ ਕਲਜੁਗ ਵੱਜੇ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਅਗਨ ਜਗ ਲੱਗੀ। ਨਾ ਰਹੇ ਰਾਓ ਨਾ ਸੁਲਤਾਨਾ। ਏਕ ਰਹੇ ਜਿਸ ਪ੍ਰਭ ਦੇ ਗਿਆਨਾ। ਸੁਘੜ ਕਰੇ ਗੁਰਸਿਖ ਭਗਤ ਸੁਜਾਨਾ। ਕਲਜੁਗ ਪਰਗਟੇ ਮਹਾਰਾਜ ਸ਼ੇਰ ਸਿੰਘ ਭਗਵਾਨਾ। ਤੋੜੇ ਮਾਣ ਵੱਡੇ ਅਭਿਮਾਨਾ। ਗੁਰਸਿਖਾਂ ਪ੍ਰਭ ਦੇ ਦਾਨ, ਕਰੇ ਚਤੁਰ ਸੁਜਾਨਾ । ਦਰਸ ਦੇਵੇ ਭਗਵਾਨ, ਨਾ ਜਾਣੇ ਬਾਲ ਅੰਞਾਣਾ । ਹੁਕਮੇ ਮਾਰੇ ਆਨ, ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਬਾਨਾ। ਭੇਖ ਭਰਮ ਸ੍ਰਿਸ਼ਟ ਪ੍ਰਭ ਕੀਆ। ਸਤਿਗੁਰ ਸਾਚੀ ਰਖਾਈ ਨੀਆਂ । ਦੇਵੇ ਦਰਸ ਕਿਸੇ ਵਿਰਲੇ ਜੀਆ । ਚਰਨ ਲਗਾਏ ਕਰ ਸੰਗ ਗੁਰਸਿਖ ਹੀਆ। ਸੋਹੰ ਸ਼ਬਦ ਨਾਮ ਅੰਮ੍ਰਿਤ ਰਸ ਪੀਆ। ਮਹਾਰਾਜ ਸ਼ੇਰ ਸਿੰਘ ਗਿਆਨ ਸੋਹੰ ਦੀਆ। ਸੋਹੰ ਨਾਉਂ ਪਾਉ ਅਮੋਲਾ । ਕਲਜੁਗ ਤੋਲ ਨਾ ਸਕੇ ਕੋਈ ਬੇਮੁਖ ਤੋਲਾ। ਗੁਰਸਿਖਾਂ ਵਿਚ ਪ੍ਰਭ ਆਪ ਹੈ ਮੌਲਾ। ਮਹਾਰਾਜ ਸ਼ੇਰ ਸਿੰਘ ਨਾਮ ਗੁਣ ਨਿਧਾਨ ਅਮੋਲਾ। ਨਾਮ ਅਮੋਲਕ ਪ੍ਰਭ ਦਰਸ਼ਨ ਨਿਰਬਾਨ। ਨਾਮ ਅਮੋਲਕ ਜਪ ਹੋਏ ਗੁਰਚਰਨ ਧਿਆਨ। ਨਾਮ ਅਮੋਲਕ ਪ੍ਰਭ ਦਰਸ਼ਨ ਪਾਇਨ । ਨਾਮ ਅਮੋਲਕ ਸੋਹੰ ਜਪ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਨ। ਦਰਸ਼ਨ ਦੇਖ ਹੋਏ ਮਨ ਹਰਿਆ। ਆਤਮ ਚਿਖਾ ਤਨ ਤੰਦੂਰ ਠਰਿਆ। ਅੰਮ੍ਰਿਤ ਬੂੰਦ ਸਚ ਝਿਰਨਾ ਝਿਰਿਆ। ਡਿੱਗੇ ਬੂੰਦ ਕਵਲ ਨਾਭ ਹੈ ਖਿੜਿਆ। ਸੋਹੰ ਸ਼ਬਦ ਚਲੇ ਵਿਚ ਝਿਰਿਆ। ਮਹਾਰਾਜ ਸ਼ੇਰ ਸਿੰਘ ਕਲ ਸਾਚਾ ਪਿਰਿਆ। ਗੁਰਸਿਖ ਪ੍ਰਭ ਕਾ ਮਾਣ ਕਰ, ਕਲ ਅੰਮ੍ਰਿਤ ਬਰਖੇ ਦਾਤਾ। ਗੁਰਸਿਖ ਪੂਰਾ ਧਿਆਨ ਕਰ, ਕਲ ਪਰਗਟੇ ਬ੍ਰਹਮ ਗਿਆਤਾ। ਗੁਰਸਿਖ ਗੁਰਚਰਨ ਧੂੜ ਇਨਸ਼ਾਨ ਕਰ, ਗੁਰਚਰਨ ਸੱਚਾ ਜਗ ਨਾਤਾ। ਗੁਰਸਿਖ ਯਾਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ, ਪਰਗਟੇ ਚਹੁੰ ਜੁਗਾਂ ਵਡ ਦਾਤਾ। ਚਾਰ ਜੁਗ ਗੁਰਸਿਖ ਸਾਚਾ ਵਰਨ। ਸਰਬ ਸ੍ਰਿਸ਼ਟ ਗੁਰਚਰਨ ਆਏ ਪਰਣ । ਕਰ ਦਰਸ ਫੰਦ ਤੋੜੇ ਜਨਮ ਮਰਨ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋ ਸਿੱਖ ਆਏ ਤੇਰੀ ਸਰਨ। ਸਰਨ ਪੜੇ ਜੋ ਜਨ ਆਏ। ਊਚ ਦਰਬਾਰ ਉਚ ਪਦਵੀ ਪਾਏ। ਗਿਆਨ ਕਾ ਗਿਆਤਾ ਬ੍ਰਹਮ ਗਿਆਨੀ ਸਦਵਾਏ। ਗੁਰਸਿਖ ਨਾਮ ਉਤਮ ਵਿਚਾਰ ਜਗ ਰਹਿ ਜਾਏ। ਮਦਿ ਮਾਸ ਨਾ ਰਸਨੀ ਲਗਾਏ। ਸੋਹੰ ਸ਼ਬਦ ਸਚ ਸਚ ਆਤਮ ਦੇਹ ਵਰਤਾਏ।
ਗਿਆਨ ਜੋਤ ਵਿਚ ਦੇਹ ਜਗਾਏ। ਪਵਣ ਸਰੂਪ ਨਾ ਕਦੇ ਡੁਲਾਏ। ਸੱਚਾ ਧਾਮ ਵਸੇ ਸਚ ਥਾਏਂ। ਗੁਰਸਿਖਾਂ ਬਿਨ ਨਜ਼ਰ ਨਾ ਆਏ। ਗੁਰਮੁਖਾਂ ਪ੍ਰਭ ਬੂਝ ਬੁਝਾਏ। ਦੇ ਦਰਸ ਭੁਲੇਖਾ ਭਰਾਂਤ ਗਵਾਏ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ। ਜੋਤ ਸਰੂਪ ਨਾ ਜਾਏ ਅਕਾਰ। ਏਕ ਜੋਤ ਪ੍ਰਭ ਪਵਣਹਾਰ। ਸਚਖੰਡ ਵਸੇ ਨਿਰੰਕਾਰ। ਜਗੇ ਜੋਤ ਅਗੰਮ ਅਪਾਰ। ਕੋਈ ਨਾ ਜਾਣੇ ਪ੍ਰਭ ਜੋਤ ਆਕਾਰ। ਈਸ਼ਰ ਏਕ ਏਕ ਜੋਤ ਅਧਾਰ। ਜੋਤ ਸਰੂਪ ਵਿਚ ਵਸੇ ਸੰਸਾਰ। ਆਦਿ ਅੰਤ ਮਹਾਰਾਜ ਸ਼ੇਰ ਸਿੰਘ ਏਕੰਕਾਰ।
੨੩ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਗੁਰਮੁਖ ਹਰਿ ਕਾ ਨਾਮ ਜਪ, ਹੋਏ ਉਤਮ ਮੁਖ। ਗੁਰਸਿਖ ਹਰਿ ਕਾ ਨਾਮ ਜਪ, ਪਾਏ ਕਲਜੁਗ ਸੁਖ। ਕਲਜੁਗ ਗੁਰਸਿਖ ਵੱਡਾ ਤਪ, ਗੁਰਚਰਨ ਲਾਗ ਮਨ ਲਾਹੇ ਭੁੱਖ। ਗੁਰਮੁਖ ਸੋਹੰ ਨਾਮ ਜਪ, ਮਹਾਰਾਜ ਸ਼ੇਰ ਸਿੰਘ ਦੇਹ ਗਵਾਏ ਦੁੱਖ। ਗੁਰਸਿਖ ਹਰਿ ਰੰਗ ਮਾਣ, ਇਕ ਮਨ ਹੋਏ ਇਕ ਚਿੱਤ। ਗੁਰਸਿਖ ਹਰਿ ਰੰਗ ਮਾਣ, ਵਕ਼ਤ ਹੱਥ ਨਾ ਆਵੇ ਕਿਤ। ਗੁਰਸਿਖ ਹਰਿ ਰੰਗ ਮਾਣ, ਬਾਜ਼ੀ ਜਨਮ ਮਰਨ ਦੀ ਜਿੱਤ। ਗੁਰਸਿਖ ਹਰਿ ਰੰਗ ਮਾਣ, ਕਲਜੁਗ ਪ੍ਰਗਟਿਓ ਸਾਚਾ ਮਿਤ। ਗੁਰਸਿਖ ਹਰਿ ਰੰਗ ਮਾਣ, ਪ੍ਰਭ ਪਰਗਟੇ ਬਿਨ ਵਾਰ ਥਿਤ। ਗੁਰਸਿਖ ਹਰਿ ਰੰਗ ਮਾਣ, ਪ੍ਰਭ ਕੀ ਜੋਤ ਪਰਗਟਾਏ ਧਾਮ ਸਾਚੇ ਨਿਤ। ਗੁਰਸਿਖ ਪ੍ਰਭ ਪੂਰਾ ਪਛਾਣ, ਛੱਡ ਕੁਟੰਬ ਵਾਲਾ ਹਿਤ। ਗੁਰਸਿਖ ਸੋਹੰ ਸ਼ਬਦ ਜਾਣ, ਬਿਨ ਸ਼ਬਦ ਕਲ ਥੁੱਕਾਂ ਪਈਆਂ ਤਿੱਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਵਖਾਣ, ਜੋਤ ਜਗਾਵੇ ਪਾਰਬ੍ਰਹਮ ਅਚਿਤ। ਪਾਰਬ੍ਰਹਮ ਪਰਮੇਸ਼ਵਰ ਜਗਤ ਜਗਾਇਆ। ਹੋਏ ਆਪ ਜਗਤੇਸ਼ਵਰ, ਸਰਬ ਮੇਂ ਰਿਹਾ ਸਮਾਇਆ। ਹੋਏ ਆਪ ਮਹੇਸ਼ਵਰ, ਕਲਜੁਗ ਜੀਵ ਭਰਮ ਭੁਲਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਚ ਈਸ਼ਵਰ ਨਿਹਕਲੰਕ ਨਾਉਂ ਨਰਾਇਣ ਰਖਾਇਆ। ਨਿਹਕਲੰਕ ਪ੍ਰਭ ਨਿਰਵੈਰਾ। ਸਿਧ ਸਾਧਕ ਡਿਗਣ ਗੁਰ ਪੈਰਾ।