ਪੁਸਤਕਾਲਾਭਾਗ ੧

੨੪ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਊਚਾ ਦਰ ਊਚਾ ਦਰਬਾਰਾ। ਥਿਰ ਘਰ ਵਸੇ ਆਪ ਨਿਰੰਕਾਰਾ। ਜੋਤ ਸਰੂਪ ਜਗਤ ਉਤਾਰਾ। ਦੇਵੇ ਦਰਸ ਪ੍ਰਭ ਅਗੰਮ ਅਪਾਰਾ । ਗੁਰਸਿਖਾਂ ਸੋਹੰ ਸ਼ਬਦ ਦੇ ਅਧਾਰਾ। ਬੇਮੁਖ ਦੁਸ਼ਟ ਦਰ ਝੱਖ ਮਾਰਾ। ਮਹਾਰਾਜ ਸ਼ੇਰ ਸਿੰਘ ਰੰਗ ਰਵੇ ਕਰਤਾਰਾ। ਕਲਜੁਗ ਹਰਿ ਰੰਗ ਮਾਣ ਕੇ, ਮਨ ਹਰਿ ਸਿਉਂ ਰੰਗ। ਕਲ ਕਲਜੁਗ ਸਤਿਗੁਰ ਸਚ ਪਛਾਣ ਕੇ, ਨਾਮ ਦਾਨ ਗੁਰਦਰ ਮੰਗ। ਨਿਹਕਲੰਕ ਨਰ ਅਵਤਾਰ ਜਾਣ ਕੇ, ਅੰਮ੍ਰਿਤ ਧਾਰ ਵਿਚ ਦੇਹ ਵਗਾਏ ਗੰਗ। ਬੇਮੁਖ ਮਾਰੇ ਛਾਣ ਕੇ, ਸੋਹੰ ਸ਼ਬਦ ਕਰੇ ਸ੍ਰਿਸ਼ਟ ਭੰਗ। ਮਹਾਰਾਜ ਸ਼ੇਰ ਸਿੰਘ ਕਲਜੁਗ ਆਣ ਕੇ, ਗੁਰਸਿਖਾਂ ਚਾੜ੍ਹੇ ਮਨ ਰੰਗ। ਗੁਰ ਕਾ ਰੰਗ ਇਕ ਨਾਮ ਅਤੀਤਾ। ਗੁਰਸਿਖ ਸਿਮਰ ਸਦਾ ਜਗ ਜੀਤਾ। ਅੰਤਕਾਲ ਹੋ ਸਦ ਅਮਰ, ਅੰਮ੍ਰਿਤ ਨਾਮ ਨਾਮ ਰਸ ਪੀਤਾ। ਮਹਾਰਾਜ ਸ਼ੇਰ ਸਿੰਘ ਜਗਤ ਭੁਲਾਇਆ, ਗੁਰਸਿਖਾਂ ਵਸੇ ਪ੍ਰਭ ਚੀਤਾ। ਗੁਰਸਿਖ ਵਿਰਲੇ ਜਨ, ਗੁਰ ਵਿਚਾਰੇ। ਗੁਰਮੁਖ ਵਿਰਲੇ

ਜਨ, ਜੋ ਪ੍ਰਭ ਦਰਸਾਰੇ । ਗੁਰਸਿਖ ਵਿਰਲੇ ਜਨ, ਪ੍ਰਭ ਜੋਤ ਉਧਾਰੇ। ਗੁਰਸਿਖ ਵਿਰਲੇ ਜਨ, ਦਰਸ ਦਿਖਾਵੇ ਪ੍ਰਭ ਅਗੰਮ ਅਪਾਰੇ। ਗੁਰਮੁਖ ਵਿਰਲੇ ਜਨ, ਕਲ ਮਿਲਿਆ ਨੈਣ ਮੁਧਾਰੇ। ਗੁਰਸਿਖ ਵਿਰਲੇ ਜਨ, ਦੇਵੇ ਦਰਸ ਰਾਮ ਅਵਤਾਰੇ। ਗੁਰਸਿਖ ਵਿਰਲੇ ਜਨ, ਆਵੇ ਨਜ਼ਰ ਕ੍ਰਿਸ਼ਨ ਮੁਰਾਰੇ। ਗੁਰਮੁਖ ਵਿਰਲੇ ਜਨ, ਮੇਲ ਮਿਲਾਏ ਨਿਹਕਲੰਕ ਭਤਾਰੇ। ਗੁਰਮੁਖ ਵਿਰਲੇ ਜਨ, ਆਏ ਚਰਨ ਦਰਬਾਰੇ। ਗੁਰਮੁਖ ਵਿਰਲੇ ਜਨ, ਜਿਸ ਦੇਵੇ ਸ਼ਬਦ ਅਨਹਦ ਧੁਨਕਾਰੇ। ਗੁਰਸਿਖ ਵਿਰਲੇ ਜਨ, ਅੰਮ੍ਰਿਤ ਮੇਘ ਝਿਰਨਾ ਝਿਰਨਾਰੇ । ਗੁਰਮੁਖ ਵਿਰਲੇ ਜਨ, ਮਹਾਰਾਜ ਸ਼ੇਰ ਸਿੰਘ ਚਰਨ ਦਰਸ ਪਿਆਰੇ। ਪ੍ਰਭ ਦਰਸ ਦਰਸ਼ਨ ਅਨਮੋਲ। ਗੁਰਸਿਖਾਂ ਪਾਏ ਅਤੁਟ ਅਤੋਲ। ਕਰ ਦਰਸ ਤ੍ਰੈਕੁਟੀ ਦੇ ਖੋਲ੍ਹ। ਕਾਇਆ ਆਕਾਰ ਵਿਚ ਹਉਮੇ ਪੋਲ। ਕਲਜੁਗ ਪੱਲਾ ਫੇਰਿਆ, ਅਨਹਦ ਸ਼ਬਦ ਵਜਾਏ ਢੋਲ। ਅਨਹਦ ਸ਼ਬਦ ਕਰ ਜਗਤ ਅੰਧਿਆਰਿਆ, ਗੁਰਸਿਖ ਦੇਵੇ ਨੇਤਰ ਪ੍ਰਭ ਖੋਲ੍ਹ। ਸੋਹੰ ਸ਼ਬਦ ਸਭ ਜਗਤ ਰੋਲਿਆ, ਗੁਰਸਿਖ ਬੈਠਾ ਗੁਰਚਰਨ ਅਡੋਲ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸੋਹੰ ਸ਼ਬਦ ਲਿਖਾਏ ਅਨਮੋਲ। ਗੁਰਸਿਖ ਕਲ ਗੁਰ ਦਰਬਾਰੇ। ਜੋਤ ਸਰੂਪ ਆਪ ਪ੍ਰਭ ਪੈਜ ਸਵਾਰੇ। ਸਰਬ ਸ੍ਰਿਸ਼ਟ ਹੋਏ ਦੁੱਖ ਭਾਰੀ। ਅਚਰਜ ਖੇਲ ਕਰੇ ਪ੍ਰਭ ਮੁਰਾਰੀ। ਬਿਨ ਬਾਤੀ ਬਿਨ ਤੇਲ ਜੋਤ ਜਗੇ ਸਦ ਨਿਰੰਕਾਰੀ। ਸਤਿਗੁਰ ਲੈ ਅਵਤਾਰ, ਨਿਹਕਲੰਕ ਕਰ ਜਗਤ ਖੁਆਰੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਪ੍ਰਭ ਪੈਜ ਸਵਾਰੀ। ਪੈਜ ਸਵਾਰੀ ਅਗੰਮ ਅਥਾਹ। ਸੱਚਾ ਰਾਖਾ ਵਿਚ ਦਰਗਾਹ। ਜਿਥੇ ਕੋਈ ਸੰਗ ਨਾ ਸਾਹ। ਉਥੇ ਵਾਲੀ ਆਪ ਸੱਚੇ ਪਾਤਸ਼ਾਹ । ਸੋਹੰ ਸ਼ਬਦ ਕਲ ਵਖਾਏ ਰਾਹ । ਜੋਤ ਜਗਾਏ ਬੇਅੰਤ ਪ੍ਰਭ ਬੇਪਰਵਾਹ । ਤੇਜ਼ ਵਧਾਏ ਖਪਾਏ ਅਲਾਹ। ਏਕੰਕਾਰ ਅਖਵਾਵੇ ਦੂਸਰ ਰਹੇ ਕੋਏ ਨਾ ਕਾਹ। ਈਸਾ ਮੂਸਾ ਸਭ ਪਾਏ ਠਾਹ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਦਿਖਾਇਆ ਗੁਰਸਿਖਾਂ ਸਚ ਰਾਹ। ਸੋਹੰ ਸ਼ਬਦ ਗੁਰਸਿਖਾਂ ਮਨ ਮੰਤ। ਬੇਮੁਖਾਂ ਕਰ ਜਾਏ ਕਲ ਭਸਮੰਤ । ਸੋਹੰ ਸ਼ਬਦ ਕਲ ਮੇਲੇ ਪ੍ਰਭ ਕੰਤ। ਬੇਮੁਖ ਜਲਾਏ ਸਰਬ ਜੀਵ ਜੰਤ। ਸੋਹੰ ਸ਼ਬਦ ਰਸਨਾ ਸਿਮਰ ਵੱਡਾ ਸਾਧ ਸੰਤ। ਕਲਜੁਗ ਜੀਵ ਖਪਾਏ, ਬੇਮੁਖ ਪ੍ਰਭ ਬੇਅੰਤ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਲਿਖਾਏ, ਕਲਜੁਗ ਪਰਗਟ ਪ੍ਰਭ ਭਗਵੰਤ। ਭਗਤ ਭਗਵੰਤ ਏਕਾ ਜਾਤੀ। ਪੂਰੇ ਸਤਿਗੁਰ ਨਿਰਮਲ ਜੋਤ ਜਗਾਈ ਬਾਤੀ। ਗੁਰਸਿਖ ਪੂਰਾ ਨਾ ਜਾਣੇ ਦਿਨ ਰਾਤੀ। ਡਗਮਗਾਏ ਜੋਤ ਪ੍ਰਭ, ਵਿਚ ਦੇਹ ਇਕਾਂਤੀ। ਆਤਮ ਲਾਹੇ ਤ੍ਰਿਖਾ, ਚਵਾਵੇ ਬੂੰਦ ਅੰਮ੍ਰਿਤ ਪ੍ਰਭ ਸਵਾਂਤੀ। ਮਹਾਰਾਜ ਸ਼ੇਰ ਸਿੰਘ ਜੋਤ ਪਰਗਾਸੀ, ਗੁਰਸਿਖ ਸੁਖ ਹੋਏ ਦਿਨ ਰਾਤੀ। ਦਿਵਸ ਰੈਣ ਹੋਏ ਪ੍ਰਭ ਸੰਗ ਮੇਲਾ। ਸੋਹੰ ਸ਼ਬਦ ਜਿਸ ਜਪਿਆ ਸੁਹੇਲਾ। ਗੁਰਸਿਖ ਨਾ ਕਲਜੁਗ ਹੋਏ ਅਕੇਲਾ। ਧਾਰ ਖੰਡ ਵਿਚ ਵਸੇ ਪ੍ਰਭ ਚਤੁਰਭੁਜ ਸੁਹੇਲਾ। ਕਲਜੁਗ ਜੋਤ ਪਰਗਟਾ ਕੇ, ਵਿਛੜਿਆਂ ਪ੍ਰਭ ਕੀਆ ਮੇਲਾ। ਜਨਮ ਜਨਮ ਵਿਛੜ, ਜੀਵ ਪ੍ਰਭ ਭੁਲਾਇਆ। ਪ੍ਰਭ ਸਾਚਾ ਨਾਮ ਨਾ ਦੁੱਖੜ, ਕਰ ਦਰਸ ਨਾ ਆਤਮ ਤ੍ਰਿਪਤਾਇਆ। ਕਲਜੁਗ ਅੰਧੇਰ ਚਲੇ ਅੰਤ ਝੱਖੜ, ਪਵਣ ਰੂਪ ਜਗਤ ਹਿਲਾਇਆ। ਸੋਹੰ ਸ਼ਬਦ ਨਾ ਜਾਨਣ ਅਨਡਿਠੜ, ਕਲਜੁਗ ਬਾਣ ਜਗਤ ਪ੍ਰਭ ਲਾਇਆ। ਗੁਰਸਿਖ ਮਾਨਣ ਰੰਗ ਮਿੱਠੜ, ਪ੍ਰਭ ਅਬਿਨਾਸ਼ੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਨਾ ਜਾਏ ਵਿਛੜ, ਸਚਖੰਡ ਪ੍ਰਭ ਸਚ ਤਖ਼ਤ ਬਣਾਇਆ। ਸਚਖੰਡ ਜਿਥੇ ਜੋਤ ਪਰਗਟਾਈ ਕ੍ਰਿਸ਼ਨ ਰਾਮ। ਸੋਹੰ ਸ਼ਬਦ ਪ੍ਰਭ ਕਾ ਸਾਚਾ ਨਾਮ। ਸੁਣ ਸ਼ਬਦ ਨੇੜ ਨਾ ਆਵੇ ਜਾਮ । ਬਿਨ ਸ਼ਬਦ ਨਿਸਫਲ

ਜਗਤ ਕਾਮ। ਅੰਮ੍ਰਿਤ ਰਸ ਰਸ ਪੀਏ ਸਾਚਾ ਜੀਵ ਜਾਮ। ਮਹਾਰਾਜ ਸ਼ੇਰ ਸਿੰਘ ਸਦ ਰਸਨਾ ਗਾਓ, ਕਲਜੁਗ ਪੂਰਨ ਹੋਏ ਕਾਮ। ਵਡਭਾਗੀ ਵਡਭਾਗ ਜਿਨ ਪ੍ਰਭ ਦਰਸ਼ ਕਰਿਆ। ਸੋਏ ਕਲਜੁਗ ਗਏ ਜਾਗ, ਚਰਨ ਲਾਗ ਗੁਰਸਿਖ ਤਰਿਆ । ਬੇਮੁਖ ਗਏ ਦਰ ਭਾਗ, ਪਰਗਟੇ ਨਿਹਕਲੰਕ ਕਲ ਕੋਏ ਨਾ ਅੜਿਆ। ਮਹਾਰਾਜ ਸ਼ੇਰ ਸਿੰਘ ਲਗਾਵੇ ਜਗਾਵੇ ਜੋਤ ਜਾਗ, ਰਾਓ ਰੰਕ ਦੀਸੇ ਦਰ ਖੜ੍ਹਿਆ। ਰਾਓ ਰੰਗ ਏਕ ਪ੍ਰਭ ਕਰੇ। ਕਲਜੁਗ ਅੰਤਮ ਅੰਤ ਕਰ ਹਰੇ। ਸਾਚਾ ਸ਼ਬਦ ਗੁਰਸਿਖਾਂ ਮਨ ਧਰੇ। ਗੁਰਮੁਖ ਨਾਮ ਰਸਨਾ ਜਗਤ ਉਚਰੇ, ਜੋ ਜਨ ਆਏ ਮਹਾਰਾਜ ਸ਼ੇਰ ਸਿੰਘ ਸਰਨ ਪਰੇ। ਸਰਨ ਪਰੇ ਪ੍ਰਭ ਲਾਜ ਰਖਾਏ । ਕਲਜੁਗ ਅੰਦਰ ਗੁਰਸਿਖ ਵਡਿਆਏ। ਗੁਰਮੁਖ ਬਾਣੀ ਗੁਰਮੁਖ ਵਾਕ ਲਿਖਾਏ। ਕਲਜੁਗ ਚਾਰ ਜੁਗ ਜਗ ਨਾਉਂ ਰਹਿ ਜਾਏ। ਸਤਿਜੁਗ ਸਾਚਾ ਸਚ ਮਾਰਗ ਲਾਏ। ਸੋਹੰ ਸ਼ਬਦ ਪ੍ਰਭ ਰਿਦੇ ਵਸਾਏ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਕਲਜੁਗ ਖਪਾਏ ਸਤਿਜੁਗ ਸਾਚਾ ਲਾਏ। ਸਤਿਜੁਗ ਸਾਚਾ ਸਚ ਵਰਤੰਤ। ਜੋਤ ਸਰੂਪ ਦਰਸ ਦਿਖਾਏ, ਸਰਬ ਜੀਵ ਜੰਤ। ਹਉਮੇ ਮਾਣ ਗਵਾਏ, ਮੋਹ ਚੁਕਾਏ ਸਰਬ ਕਾ ਮੰਤ। ਸਰਬ ਸ੍ਰਿਸ਼ਟ ਏਕ ਰੂਪ ਸਮਾਵੇ, ਰਾਓ ਰੰਕ ਸਰਬ ਇਕ ਰੰਗਤ। ਆਪਣਾ ਭੇਤ ਪ੍ਰਭ ਆਪ ਖੁਲ੍ਹਾਵੇ, ਵਿਚ ਸਾਧ ਸੰਤ। ਮਹਾਰਾਜ ਸ਼ੇਰ ਸਿੰਘ ਸਤਿਜੁਗ ਚਲਾਏ, ਕਲਜੁਗ ਵਰਤੇ ਪ੍ਰਭ ਕਾ ਭਾਣਾ। ਸਤਿਜੁਗ ਵਰਤੇ ਸਤਿ ਕਰ ਜਾਣਾ। ਉਤਮ ਧਾਮ ਹੋਏ ਵਿਚ ਸਚ ਮਸਤੂਆਣਾ। ਜਿਥੇ ਬੈਠ ਜਾਏ ਪਹਿਨ ਸਤਿਜੁਗੀ ਬਾਣਾ। ਚਰਨੀਂ ਆਏ ਡਿੱਗਣ ਸਭ ਰਾਜਾ ਰਾਣਾ । ਸੋਹੰ ਸ਼ਬਦ ਸਤਿਜੁਗ ਜੀਵ ਰਸਨ ਵਖਾਣਾ। ਸ਼ਬਦ ਚਲਾਇਆ ਪ੍ਰਭ ਨਿਰਬਾਣਾ। ਭਗਤ ਤਰਾਇਆ ਜਿਸ ਨਾਮ ਵਖਾਣਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਕਲਜੁਗ ਜਾਏ ਹੋਏ ਨਿਤਾਣਾ। ਕਲਜੁਗ ਜੀਵ ਹੋਏ ਕੁਕਰਮੀ। ਵਿਰਲਾ ਦਿਸੇ ਕੋਈ ਸਾਚਾ ਧਰਮੀ। ਸਾਰੀ ਸ੍ਰਿਸ਼ਟ ਕਲ ਮਾਇਆ ਭਰਮੀ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਨਾ ਵਰਤੇ ਨਰਮੀ। ਸੋਹੰ ਸ਼ਬਦ ਜਗਤ ਉਤਮ ਵੱਥ। ਕਲਜੁਗ ਬਿਬਾਣ ਸਚ ਚਲਾਇਆ ਰਥ। ਬੈਠਾ ਅਡੋਲ ਪ੍ਰਭ ਆਪ ਅਕੱਥ। ਬੇਮੁਖਾਂ ਕਲ ਪਤ ਗਈ ਲੱਥ। ਜਮਰਾਜ ਅੰਤ ਕਾਲ ਪਾਏ ਨੱਕ ਨੱਥ। ਗੁਰਸਿਖਾਂ ਪ੍ਰਭ ਰੱਖੇ ਸਿਰ ਹੱਥ। ਪਰਗਟੇ ਜਿਉਂ ਰਾਮ ਦਸਰਥ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਗੁਰਸਿਖਾਂ ਦੇਵੇ ਨਾਮ ਸਾਚੀ ਵੱਥ। ਸਾਚੀ ਦਾਤ ਗੁਰ ਦਰ ਤੇ ਪਾਈ । ਸਾਧ ਸੰਗਤ ਮਨ ਵੱਜੀ ਵਧਾਈ। ਚਰਨ ਲਾਗ ਤਰੇ ਬਿਰਧ ਬਾਲ ਸੰਗ ਮਾਈ। ਕਿਰਪਾ ਕਰੇ ਜੋਤ ਸਰੂਪ ਆਪ ਰਘੁਰਾਈ। ਸਾਚੀ ਜੋਤ ਪ੍ਰਭ ਲੋਕਮਾਤ ਜਗਾਈ। ਬੇਮੁਖ ਵੇਖਣ ਪ੍ਰਭ ਨਜ਼ਰ ਨਾ ਆਈ। ਸਿੱਖ ਪੇਖਣ ਪ੍ਰਭ ਹਿਰਦੇ ਰਿਹਾ ਸਮਾਈ। ਗੁਰਸਿਖ ਸਾਚੇ ਲੇਖ ਲਿਖਾਈ। ਦੇਵੇ ਦਰਸ਼ਨ ਸੁੱਤਿਆਂ ਦੇ ਉਠਾਈ। ਕਲਜੁਗ ਪਰਗਟੇ ਭੇਖੀ ਭੇਖਣ, ਸਵੱਛ ਸਰੂਪ ਪ੍ਰਭ ਦੇ ਦਰਸਾਈ। ਮਹਾਰਾਜ ਸ਼ੇਰ ਸਿੰਘ ਪ੍ਰਭ ਸਾਚਾ ਵੇਖ, ਬੇਮੁਖ ਭੁੱਲਿਆਂ ਕਲ ਵੇਲਾ ਹੱਥ ਨਾ ਆਈ। ਕਲਜੁਗ ਜਾਏ ਜਿਉਂ ਰੈਣ ਵਿਹਾਈ। ਕਲਜੁਗ ਅੰਧੇਰ ਮੁਖ ਗਿਆ ਛੁਪਾਈ। ਸਚ ਪਰਕਾਸ਼ ਪ੍ਰਭ ਜੋਤ ਕਰਾਏ। ਕੋਟ ਸਸ ਪ੍ਰਭ ਜੋਤ ਚਮਤਕਾਏ । ਪ੍ਰਭ ਆਪ ਆਪ ਵਸ, ਕਿਸੇ ਹੱਥ ਨਾ ਆਏ। ਗੁਰਸਿਖਾਂ ਸ਼ਬਦ ਸਾਚਾ ਰਸ, ਪਰਗਟ ਜੋਤ ਪ੍ਰਭ ਦਰਸ ਦਿਖਾਏ। ਬੇਮੁਖ ਜਾਏ ਦਰ ਤੇ ਨੱਸ, ਸੋਹੰ ਸ਼ਬਦ ਪ੍ਰਭ ਰਸਨ ਲਿਖਾਏ। ਅੰਤਮ ਕਾਲ ਕਲ ਹੋਈ ਬਸ, ਸਤਿਜੁਗ ਸਾਚਾ ਪ੍ਰਭ ਦੇ ਲਗਾਏ। ਮਹਾਰਾਜ ਸ਼ੇਰ ਸਿੰਘ ਸਭ ਕੁਛ ਤੇਰੇ ਵਸ, ਆਦਿ ਅੰਤ ਤੇਰਾ ਕੋਈ ਭੇਵ ਨਾ ਪਾਏ। ਆਦਿ ਅੰਤ ਪ੍ਰਭ ਕਾ ਕੋਈ ਨਾ ਜਾਣੇ। ਆਪਣੀ ਮਹਿੰਮਾ ਪ੍ਰਭ ਆਪ

ਵਖਾਣੇ। ਕਲਜੁਗ ਭੁੱਲੇ ਜੀਵ ਜੰਤ ਅੰਞਾਣੇ। ਜੋਤ ਸਰੂਪ ਭੁੰਨੇ ਜਿਉਂ ਭਠਿਆਲੇ ਦਾਣੇ। ਜੀਵ ਜੰਤ ਕੁਰਲਾਏ ਕਰਨ ਹਾਏ ਹਾਏ, ਚਲੇ ਨਾ ਗੁਰ ਕੇ ਭਾਣੇ। ਧਰਮ ਰਾਏ ਦੇ ਸਜਾਏ, ਅੰਤਕਾਲ ਵਿਚ ਨਰਕ ਸਮਾਣੇ। ਕੋਈ ਨਾ ਬਚੇ ਸਭ ਰਾਜੇ ਰਾਣੇ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਈ, ਗੁਰਸਿਖ ਦਰ ਨਿਮਾਣ ਨਿਮਾਣੇ। ਗੁਰਸਿਖ ਜੋਤ ਜਗ ਚੰਦ ਚਾਨਣਾ। ਸੋਹੰ ਸ਼ਬਦ ਸੰਗ ਜਗਤ ਸਭ ਬਾਨਣਾ। ਗੁਰਸਿਖਾਂ ਪ੍ਰਭ ਤੋੜੇ ਕਾਲ ਅੰਤ ਸਭ ਭਾਨਣਾ। ਨਿਹਕਲੰਕ ਅਵਤਾਰ ਜੁਗ ਚਾਰ ਹੋਏ ਅਰਾਧਣਾ। ਧਰਮ ਕੁਕਰਮ ਵਿਚਾਰ, ਕਲਜੁਗ ਪ੍ਰਭ ਅੰਤ ਸਾਧਣਾ। ਬੇਮੁਖਾਂ ਹੋਏ ਧ੍ਰਿਗਕਾਰ, ਜਿਨ ਸੋਹੰ ਵੱਜੇ ਨਾ ਨਾਦਣਾ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਸਾਧ ਸੰਗਤ ਮਿਲ ਰਸਨਾ ਅਰਾਧਣਾ। ਰਸਨਾ ਸਿਮਰ ਪਰਮ ਪਦ ਪਾਏ। ਗੁਰਸਿਖ ਮਰੇ ਨਾ ਆਵੇ ਜਾਏ। ਜੋਤ ਸਰੂਪ ਪ੍ਰਭ ਵਿਚ ਲੈ ਜੋਤ ਮਿਲਾਏ । ਅਚਰਜ ਜੋਤ ਵਿਚ ਅਚਰਜ ਲੈ ਸਮਾਏ। ਸਚਖੰਡ ਪ੍ਰਭ ਗੁਰਸਿਖ ਪੁਚਾਏ। ਦਰ ਦਰਬਾਨ ਹੋ ਮਹਾ ਸੁਖ ਪਾਏ । ਜਿਉਂ ਸਵਰਨ ਧ੍ਰੂ ਘਰ ਜਾਏ। ਆਪ ਅਪਰੰਪਰ ਖੇਲ ਰਚਾਏ । ਲੋਕ ਤੀਨ ਪ੍ਰਭ ਬਣਤ ਬਣਾਏ। ਜੋਤ ਸਰੂਪ ਸਰਬ ਰਿਹਾ ਸਮਾਏ। ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਏ। ਬ੍ਰਹਮਾ ਜਾਏ ਮਾਣ, ਸਿੰਘ ਪਾਲ ਪ੍ਰਭ ਆਪ ਵਡਿਆਏ। ਸਚ ਸ਼ਬਦ ਕਰ ਪਛਾਣ, ਸਤਿ ਪੁਰਖ ਪ੍ਰਭ ਆਪ ਉਪਜਾਏ। ਗੁਰਚਰਨ ਸੇਵ ਮਿਲੇ ਵਡਿਆਈ, ਉਤਮ ਨਾਮ ਜਗਤ ਰਹਿ ਜਾਏ। ਸਾਚੀ ਜੋਤ ਪ੍ਰਭ ਦੇਹ ਬੁਝਾਈ, ਅਗਿਆਨ ਅੰਧੇਰ ਦੇਹ ਗਵਾਏ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਈ ਜੋ ਜਨ ਆਏ, ਜਨਮ ਮਰਨ ਦਾ ਫੰਦ ਕਟਾਏ। ਦੇ ਦਰਸ ਪ੍ਰਭ ਲਾਏ ਨਾ ਦੇਰ। ਲੱਖ ਚੁਰਾਸੀ ਜਗਤ ਕਾ ਗੇੜ। ਗੁਰਸਿਖ ਵਾਸ ਹੋਏ ਨਾ ਗਰਭ ਫੇਰ। ਮਹਾਰਾਜ ਸ਼ੇਰ ਸਿੰਘ ਕਰੇ ਕਲਜੁਗ ਗੁਰਸਿਖਾਂ ਮਿਹਰ। ਕਰੇ ਮਿਹਰਵਾਨ ਮਿਹਰ ਮਿਹਰਵਾਨਾ। ਜੋਤ ਪਰਗਟਾਈ ਕਲ ਵਿਸ਼ਨੂੰ ਭਗਵਾਨਾ। ਭੇਤ ਰਖਾਈ ਨਾ ਜਾਨਣ ਮੂਰਖ ਮੁਗਧ ਅੰਞਾਣਾ। ਜੋਤ ਪਰਗਟਾਈ ਵਿਚ ਗੁਰਸਿਖ ਮਹਾਨਾ । ਕਲਜੁਗ ਪ੍ਰਭ ਦਰਸ ਦਿਖਾਈ, ਜੋਤ ਸਰੂਪ ਬਿਧਨਾਨਾ। ਸੋਹੰ ਸ਼ਬਦ ਧੁਨ ਵਜਾਈ, ਆਤਮ ਗਿਆਨ ਪ੍ਰਭ ਗੋਝ ਮਿਟਾਨਾ। ਕਲਜੁਗ ਭੁੱਲੀ ਸਰਬ ਲੋਕਾਈ, ਪੂਰਾ ਸਤਿਗੁਰ ਨਹੀਂ ਪਛਾਣਾ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਕਲਜੁਗ ਪਹਿਨਿਆ ਕਲੰਕਨਿਹ ਜਾਮਾ। ਨਿਹਕਲੰਕ ਪ੍ਰਭ ਨਿਰਾਹਾਰੀ। ਜੋਤ ਸਰੂਪ ਪ੍ਰਭ ਜੋਤ ਆਧਾਰੀ । ਕਲਜੁਗ ਪਰਗਟੇ ਆਪ ਵਡ ਭੂਪ, ਗੁਰਸਿਖਾਂ ਆਪ ਪ੍ਰਭ ਪੈਜ ਸਵਾਰੀ। ਪ੍ਰਭ ਸਾਚਾ ਜਿਸ ਰੰਗ ਨਾ ਰੂਪ, ਜੋਤ ਸਰੂਪ ਆਪ ਨਿਰੰਕਾਰੀ। ਗੁਰਸਿਖ ਤਾਰੇ ਵਿਚ ਅੰਧ ਕੂਪ, ਬੇਮੁਖ ਦੁਸ਼ਟ ਪ੍ਰਭ ਆਪ ਸੰਘਾਰੀ। ਮਹਾਰਾਜ ਸ਼ੇਰ ਸਿੰਘ ਤੇਰਾ ਸਵੱਛ ਸਰੂਪ, ਕੋਈ ਨਾ ਜਾਣੇ ਪ੍ਰਭ ਗਿਰਧਾਰੀ । ਜੋਤ ਸਰੂਪ ਪ੍ਰਭ ਸਾਚਾ ਗੁਰ। ਮੇਲ ਮਿਲਾਏ ਕਲ ਜਿਨ ਲਿਖਿਆ ਧੁਰ। ਪੀ ਅੰਮ੍ਰਿਤ ਬੂੰਦ ਜੀਵ ਹੋਏ ਅਸੁਰ ਸੁਰ। ਬਾਲ ਅਵਸਥਾ ਡੰਕ ਵਜਾਇਆ ਅਨੰਦਪੁਰ। ਨਿਹਕਲੰਕ ਆਇਆ ਮਨੀ ਸਿੰਘ ਸੁਣਾਇਆ, ਫੇਰ ਨਜ਼ਰ ਨਾ ਆਵੇ ਮੁਰ। ਨੀਲਾ ਚੋਗ ਰੰਗਾਇਆ, ਗਲ ਮਹਾਰਾਜ ਸ਼ੇਰ ਸਿੰਘ ਪਾਇਆ, ਨਾਮ ਅਮਾਮ ਮਹਿਦੀ ਰਖਾਇਆ, ਸੇਵਾ ਕਰਨ ਦਰ ਹੁਰ। ਸ਼ਬਦ ਸੰਗ ਬਾਂਧੇ ਸਭ ਟੂਣੇ ਹਾਰ। ਜਪ ਤਪ ਸਭ ਭੂਤ ਪਲੀਤ ਦਰ ਹੋਈ ਖੁਆਰ। ਬੇਮੁਖ ਧੁਰ ਆ ਗਿਆ ਜਨਮ ਹਾਰ। ਸਚ ਨਾ ਪਛਾਣੇ ਮੂਰਖ ਮੁਗਧ ਗਵਾਰ । ਸਦ ਨਾ ਰਹਿਣਾ ਸਭ ਚਲਣੇਹਾਰ । ਅੰਤ ਚਲਣਾ ਜਿਉਂ ਵਹਿੰਦੇ ਵਹਿਣਾ, ਬੇੜਾ ਨਾ ਉਰਾਰ ਨਾ ਪਾਰ। ਮਹਾਰਾਜ ਸ਼ੇਰ ਸਿੰਘ ਸ਼ਬਦ ਸੰਗ ਮਾਰੇ, ਪਾਪੀ ਜੀਵ ਕਲਜੁਗ ਹੋਏ ਖੁਆਰ। ਦਰ ਵਾਟ ਮਾਰੇ ਅਮਕਾ ਕਾਜ਼ੀ।

ਦੁਖੀ ਜੀਵ ਹੋਏ ਦਰ ਸਭ ਰਾਜੀ। ਬਖ਼ਸ਼ੇ ਆਪ ਜਿਸ ਸ੍ਰਿਸ਼ਟ ਸਭ ਸਾਜੀ । ਰਾਖੇ ਲਾਜ ਸ਼ਰਨ ਪੜੇ ਦੀ ਲਾਜੀ। ਬੇਮੁਖ ਹਾਰ ਚਲੇ ਜਨਮ ਮਾਣਸ ਬਾਜੀ। ਮਹਾਰਾਜ ਸ਼ੇਰ ਸਿੰਘ ਸੱਚਾ ਤੇਰਾ ਨਾਉਂ, ਸੱਚਾ ਆਪ ਸ੍ਰਿਸ਼ਟ ਜਿਨ ਸਾਜੀ। ਹੀਏ ਵਸੇ ਆਪ ਪ੍ਰਭ ਅਵਲੜਾ। ਬੈਠਾ ਅਡੋਲ ਵਿਚ ਦੇਹ ਇਕੱਲੜਾ । ਸੁਰਤ ਪ੍ਰਭ ਫੜਾਵੇ ਪਲੜਾ । ਵਿਚ ਵਸੇ ਪ੍ਰਭ ਭੂਪ, ਮਹਾਰਾਜ ਸ਼ੇਰ ਸਿੰਘ ਸ਼ਰਨ ਲਗ ਕਲਜੁਗ ਅਲ੍ਹੜਾ। ਸੁਰਤ ਸ਼ਬਦ ਦੋਏ ਇਕ ਦੇਹ ਹੋਏ । ਗੁਰ ਭਗਤ ਦੋਏ ਇਕ ਜੋਤ ਬਿਲੋਏ। ਜੋਤ ਸਰੂਪ ਵਸੇ ਤ੍ਰੈਲੋਏ। ਮਹਾਰਾਜ ਸ਼ੇਰ ਸਿੰਘ ਜੋ ਕਲ ਕਰੇ ਸੋ ਆਗੇ ਹੋਏ। ਸਚ ਰਥਵਾਹੀ ਆਵੇ ਪ੍ਰਭ ਜਗਤ। ਬਾਂਹੋਂ ਪਕੜ ਗੁਰ ਤਾਰੇ ਭਗਤ। ਸੋਹੰ ਸ਼ਬਦ ਚਲਾਏ ਆਇਆ ਸਤਿਜੁਗ ਵਕ਼ਤ। ਚਰਨੀਂ ਲਗਾਏ ਰਾਣੇ ਮਹਾਰਾਣੇ ਵਿਚ ਮਾਂਹ ਕੱਤਕ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਚ ਹੋਏ ਤੇਰੀ ਲਿਖਤ। ਈਸ਼ਰ ਵਾਕ ਜਗਤ ਭਏ ਬਾਣੀ। ਭਗਤ ਉਧਾਰਨ ਪ੍ਰਭ ਰਸਨ ਵਖਾਣੀ। ਸੋਹੰ ਸ਼ਬਦ ਪ੍ਰਭ ਨਾਉਂ ਸਚ ਵਖਾਣੀ। ਮਹਾਰਾਜ ਸ਼ੇਰ ਸਿੰਘ ਤੇਰੀ ਜੋਤ, ਗੁਰਮੁਖ ਕਲਜੁਗ ਪਛਾਣੀ । ਗੁਣ ਦਾਤਾ ਗਹਿਰ ਗੰਭੀਰ। ਗੁਰਸਿਖਾਂ ਆਤਮ ਸ਼ਾਂਤ ਤਨ ਮਨ ਸਰੀਰ। ਬੁਧ ਬਿਬੇਕ ਉਤਮ ਉਜਲ ਜਿਉਂ ਚਿੱਟਾ ਸੀਰ। ਵਡ ਵਡਿਆਈ ਦੇ ਗੁਰਸਿਖਾਂ ਜਿਉਂ ਭਗਤ ਕਬੀਰ। ਅੰਮ੍ਰਿਤ ਮੇਘ ਨਿਝਰੋਂ ਬਰਸਾਵੇ, ਜਿਉਂ ਜਲ ਧਾਰਾ ਨੀਰ। ਕਲਜੁਗ ਪਰਗਟਿਓ ਨਿਹਕਲੰਕ ਵਡ ਦਾਤਾ, ਸਿਰ ਪੀਰਾਂ ਪੀਰ। ਕਲਜੁਗ ਮਾਣ ਗਵਾਏ, ਲਾਹੇ ਸਿਰ ਤੋਂ ਚੀਰ। ਚਾਰ ਕੁੰਟ ਅਗਨ ਜਲਾਏ, ਸੋਹੰ ਸ਼ਬਦ ਚਲਾਇਆ ਪ੍ਰਭ ਤੀਰ। ਵਿਚ ਸੰਸਾਰ ਹੋਵੇ ਹਾਹਾਕਾਰ, ਬੇਮੁਖਾਂ ਦੇਵੇ ਕੋਈ ਨਾ ਧੀਰ। ਮਹਾਰਾਜ ਸ਼ੇਰ ਸਿੰਘ ਸਚ ਸੋਹੰ ਸ਼ਬਦ ਗੁਰਸਿਖਾਂ ਮਾਰੇ ਹਉਮੇ ਪੀਰ। ਪ੍ਰਭ ਜੋਤ ਜਗਾਵੇ ਵਿਚ ਚਹੁੰ ਵਰਨਾਂ। ਰਾਓ ਰੰਕ ਇਕ ਪ੍ਰਭ ਕਰਨਾ। ਅਭਿਮਾਨ ਕਲਜੁਗ ਸਭ ਨਿਵਰਨਾ। ਗੁਰਚਰਨ ਲਾਗ ਭਵ ਜਲ ਤਰਨਾ। ਗੁਰਸਿਖਾਂ ਅੰਤਕਾਲ ਜਮ ਡੰਡ ਨਾ ਭਰਨਾ। ਵਿਚ ਬਬਾਣ ਬਿਠਾਏ ਪ੍ਰਭ ਧਰਨੀ ਧਰਨਾ। ਨਰ ਨਰਾਇਣ ਲੈ ਜਾਏ ਵਿਚ ਚਰਨ ਸਰਨਾ। ਜੀਵ ਜੋਤ ਸਰੂਪ ਹੈ ਅੰਤ ਜੋਤ ਪ੍ਰਭ ਕਰਨਾ । ਮਹਾਰਾਜ ਸ਼ੇਰ ਸਿੰਘ ਆਤਮ ਗਿਆਨ, ਸੋਹੰ ਸ਼ਬਦ ਵਿਚ ਤਨ ਮਨ ਭਰਨਾ। ਜਗਤ ਵਣਜਾਰਾ ਹੋ ਕੇ ਦਰ ਸਾਚਾ ਪਾਈਏ । ਮਨ ਕਾ ਸੂਤਕ ਧੋ ਕੇ, ਆਤਮ ਜੋਤ ਗੁਰਦਰ ਜਗਾਈਏ । ਨੈਣੀ ਪੂਰਾ ਤੋਲ ਕੇ, ਫਿਰ ਗੁਰਚਰਨ ਲਗ ਜਾਈਏ। ਝੂਠਾ ਭੇਖ ਵੇਖ, ਜੀਵ ਭੁੱਲ ਨਾ ਜਾਈਏ। ਵੱਡਾ ਸਤਿਗੁਰ ਜਗਤ ਗੁਰ ਪਛਾਣ ਕੇ, ਸੱਚਾ ਨਿਹੁੰ ਲਾਈਏ। ਜਿਤ ਮਨ ਗਿਆਨ ਨਾ ਉਪਜੇ, ਤਿਤ ਮੁਖ ਥੁੱਕਾਂ ਪਾਈਏ। ਜੋਤ ਸਰੂਪ ਵਿਚ ਸਿੱਖ ਸਮਾਏ, ਨਾੜੀ ਬਹੱਤਰ ਨਾ ਚਲਨੇ ਪਾਈਏ । ਬਾਂਹੋਂ ਪਕੜ ਭੁਲੇਖਾ ਲਾਹੀਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜਗਤ ਭੁਲੇਖੇ ਭੁੱਲ ਨਾ ਜਾਈਏ। ਜੋਤ ਸਰੂਪ ਵਸੇ ਵਿਚ ਵਰਭੰਡਾ। ਕਲਜੁਗ ਜੀਵ ਵਿਚ ਹਉਮੇ ਕੰਡਾ। ਬਿਨ ਪ੍ਰਭ ਦਰਸ ਜੀਵ ਆਤਮ ਰੰਡਾ। ਸੋਹੰ ਸ਼ਬਦ ਚਲੇ ਕਲਜੁਗ ਦੋ ਧਾਰੀ ਖੰਡਾ। ਤ੍ਰੈਲੋਕੀ ਨਾਥ ਜੋਤ ਜਗਾਏ ਖੰਡ ਬ੍ਰਹਿਮੰਡਾਂ। ਸੋਹੰ ਨਾਮ ਕਲਜੁਗ ਆਏ, ਸਾਧ ਸੰਗਤ ਵਿਚ ਵੰਡਾ। ਬੇਮੁਖ ਹਲਕਾਏ ਦਰ ਦਰ ਧੱਕੇ ਕਲ ਵਿਚ ਖਾਏ, ਧਰਮ ਰਾਏ ਲਾਏ ਸਿਰ ਡੰਡਾ । ਮਹਾਰਾਜ ਸ਼ੇਰ ਸਿੰਘ ਸਰਬ ਗੁਣ ਵਰਤੇ, ਕਲਜੁਗ ਬੇਮੁਖਾਂ ਦੇਵੇ ਡੰਡਾ।