ਪੁਸਤਕਾਲਾਭਾਗ ੧

੨੫ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਜਗਤ ਪਿਤ ਪਤ ਪਤਵੰਤੇ। ਕਲਜੁਗ ਮਾਇਆ ਪਾਈ ਪ੍ਰਭ ਬੇਅੰਤੇ। ਬੈਠਾ ਅਡੋਲ ਆਪ ਇਕੰਤੇ। ਕੋਈ ਗੁਰਮੁਖ ਜਾਣੇ ਵਿਰਲਾ ਸਾਧ ਸੰਤੇ। ਸੋਹੰ ਸ਼ਬਦ ਗੁਰ ਸਾਚਾ ਮੰਤੇ। ਰਸਨਾ ਜਪ ਹੋਏ ਭਗਤ ਭਗਵੰਤੇ। ਜੋਤ ਸਰੂਪ ਕਲ ਮਾਰੇ ਸਰਬ ਦੇਵ ਦੰਤੇ। ਭੁੱਲੇ ਜੀਵ ਵਿਚ ਕਲ ਜਿਸ ਬਣਾਈ ਬਣਤੇ। ਕੋਏ ਨਾ ਮੇਟੇ ਨਿਹਕਲੰਕ ਭਾਣਾ ਵਰਤੰਤੇ। ਰਸਨਾ ਵਿਕਾਰੀ ਹੋਏ ਜੀਵ ਜੰਤੇ। ਮਹਾਰਾਜ ਸ਼ੇਰ ਸਿੰਘ ਘਰ ਸਾਚਾ ਕੰਤੇ। ਸਚ ਪ੍ਰਭ ਸਚ ਵਸਣੇਹਾਰਾ। ਭੈ ਭੰਜਨ ਸਮਰਥ ਪ੍ਰਭ ਆਪ ਨਿਰੰਕਾਰਾ। ਬੈਠਾ ਆਪ ਅਡੋਲ ਦੇਵੇ ਜੀਵ ਅਧਾਰਾ। ਮਹਾਰਾਜ ਸ਼ੇਰ ਸਿੰਘ ਪਰਗਟ ਕੀਓ ਸਰਬ ਸੰਸਾਰਾ। ਆਪ ਅਭੁੱਲ ਭੁੱਲ ਸਭ ਭੁਲਣੇਹਾਰਾ। ਆਪ ਅਤੁਲ ਅਤੋਲ, ਸ੍ਰਿਸ਼ਟ ਪ੍ਰਭ ਤੋਲਣਹਾਰਾ । ਸੋਹੰ ਸ਼ਬਦ ਸਾਚਾ ਮੁਖ ਬੋਲ, ਆਤਮ ਦੇਹ ਹੋਏ ਉਜਿਆਰਾ। ਜੀਵ ਦ੍ਰਿਸ਼ਟ ਪ੍ਰਭ ਦੇਵੇ ਖੋਲ੍ਹ, ਕਰੇ ਜੋਤ ਦੇਹ ਆਕਾਰਾ। ਅਨਹਦ ਸ਼ਬਦ ਮਨ ਵਜਾਏ ਢੋਲ, ਝਨ ਝਨ ਦੇਹ ਹੋਏ ਝਨਕਾਰਾ। ਅੰਮ੍ਰਿਤ ਬੂੰਦ ਕਵਲ ਮੇਂ ਡੋਲ੍ਹ, ਖੋਲ੍ਹ ਦੇਵੇ ਪ੍ਰਭ ਦਸਮ ਦਵਾਰਾ। ਕਰੇ ਦਰਸ ਪ੍ਰਭ ਜੋਤ ਅਮੋਲ, ਨਜ਼ਰੀ ਆਵੇ ਆਪ ਏਕੰਕਾਰਾ। ਜੋਤ ਸੰਗ ਪ੍ਰਭ ਦੇਵੇ ਮੇਲ, ਜੋਤ ਸਰੂਪ ਹੋਵੇ ਜੀਵ ਆਧਾਰਾ। ਮਹਾਰਾਜ ਸ਼ੇਰ ਸਿੰਘ ਘਰ ਤੇਰਾ ਖੇਲ, ਖੇਲ ਗਿਆ ਲੈ ਨਿਹਕਲੰਕ ਅਵਤਾਰਾ । ਨਿਹਕਲੰਕ ਕੋਈ ਭੇਵ ਨਾ ਜਾਣੇ । ਜੋਤ ਸਰੂਪ ਘਰ ਪਰਗਟੇ, ਭੁੱਲੇ ਜੀਵ ਅੰਞਾਣੇ। ਬੇਮੁਖ ਕਲਜੁਗ ਮਰ ਮਿਟੇ, ਗੁਰ ਸ਼ਬਦ ਨਾ ਪਛਾਣੇ। ਮਹਾਰਾਜ ਸ਼ੇਰ ਸਿੰਘ ਸਿੱਖ ਸਾਚਾ, ਜੋ ਕਰ ਚਲੇ ਤੇਰੇ ਭਾਣੇ। ਪ੍ਰਭ ਕੀ ਜੋਤ ਸਦ ਅਨੇਕਾ। ਏਕੰਕਾਰ ਜਗਤ ਪਿਤ ਏਕਾ। ਸੋਹੰ ਸ਼ਬਦ ਰੱਖੋ ਮਨ ਟੇਕਾ । ਆਤਮ ਨਿਰਮਲ ਹੋਵੇ ਬੁਧਿ ਬਿਬੇਕਾ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਗੁਰ ਏਕਾ। ਜੋਤ ਸਰੂਪ ਪ੍ਰਭ ਜੋਤ ਪਰਗਟਾਈ। ਜੁਗ ਚੌਥੇ ਅਚਰਜ ਖੇਲ ਰਚਾਈ । ਬੈਠ ਅਡੋਲ ਸਭ ਸ੍ਰਿਸ਼ਟ ਡੁਲਾਈ । ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਈ। ਤੀਨ ਲੋਕ ਪ੍ਰਭ ਜੋਤ ਜਗਾਈ । ਵਿਚ ਆਕਾਸ਼ ਹੋਵੇ ਰੁਸ਼ਨਾਈ। ਵਿਚ ਪਾਤਾਲ ਬਾਸ਼ਕ ਸੇਜ ਪ੍ਰਭ ਆਸਣ ਲਾਈ। ਨੈਣ ਮੁਧਾਰ ਪਿਆ ਰਘੁਰਾਈ। ਵਿਚ ਮਾਤ ਘਰ ਜੋਤ ਜਗਾਈ। ਬੇਮੁਖਾਂ ਹਰਿ ਸਾਰ ਨਾ ਪਾਈ। ਗੁਰਸਿਖਾਂ ਸ਼ਬਦ ਧੁਨ ਵਜਾਈ। ਅਨੰਦ ਬਿਨੋਦ ਪ੍ਰਭ ਨਜ਼ਰੀ ਆਈ। ਅੰਮ੍ਰਿਤ ਬੂੰਦ ਸਿੱਖ ਚਾਤਰਕ ਮੁਖ ਪਾਈ। ਸੋਹੰ ਰੰਗਣ ਤਨ ਮਨ ਚੜ੍ਹਾਈ। ਉਪਜੇ ਗਿਆਨ ਸਚ ਦੀਪਕ ਦੇਹ ਜਗਾਈ। ਬੇਮੁਖਾਂ ਘਰ ਹਾਹਾਕਾਰ, ਗੁਰਸਿਖਾਂ ਘਰ ਜੈ ਜੈ ਜੈਕਾਰ ਕਰਾਈ। ਕਲਜੁਗ ਲੈ ਅਵਤਾਰ, ਭਗਤ ਜਨਾਂ ਹਰਿ ਮੇਲ ਮਿਲਾਈ । ਦੁਆਪਰ ਜਿਉਂ ਕ੍ਰਿਸ਼ਨ ਮੁਰਾਰ, ਨਿਮਾਣਿਆਂ ਸਿਰ ਹੱਥ ਟਿਕਾਈ। ਤ੍ਰੇਤਾ ਪਰਗਟ ਰਾਮ ਅਵਤਾਰ, ਦੈਂਤ ਦਹਿਸਰ ਘਾਈ। ਕਲਜੁਗ ਲੈ ਅਵਤਾਰ, ਨਿਹਕਲੰਕ ਨਾਮ ਰਖਾਈ। ਗੁਰਸਿਖ ਨਾ ਹੋਏ ਖੁਆਰ, ਅੰਤਕਾਲ ਪ੍ਰਭ ਹੋਏ ਸਹਾਈ। ਦੇਵੇ ਦਰਸ ਆਪ ਮੁਰਾਰ, ਵਿਚ ਬਬਾਣ ਗੁਰਮੁਖ ਬਿਠਾਈ। ਗੁਰਸਿਖ ਜਾਵੇ ਸਚ ਦਰਬਾਰ, ਜਿਥੇ ਬੈਠਾ ਪ੍ਰਭ ਜੋਤ ਜਗਾਈ। ਗੁਰਸਿਖਾਂ ਥਾਂਏਂ ਬੈਕੁੰਠ ਧਾਮ, ਪੌਣ ਉਨੰਜਾ ਸਿਰ ਛਤਰ ਝੁਲਾਈ । ਆਪ ਅਡੋਲ ਜੋਤ ਨਾ ਡੋਲੇ, ਜੋਤ ਸਦਾ ਪ੍ਰਭ ਡਗਮਗਾਈ । ਪ੍ਰਭ ਕਾ ਰੂਪ ਅਗੰਮ ਅਪਾਰ, ਪ੍ਰਭ ਕੀ ਜੋਤ ਲਖੀ ਨਾ ਜਾਈ। ਜੇਵਡ ਆਪ ਤੇਵਡ ਦਾਤ, ਕਿਸੇ ਗੁਰਮੁਖ ਬੂਝ ਬੁਝਾਈ। ਗੁਰਸਿਖ ਪੂਰਾ ਜਾਣੇ ਨਾ ਦਿਨ ਰਾਤ, ਆਤਮ ਜੋਤ ਪ੍ਰਭ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਲਿਖਾਏ ਉਤਮ ਜਾਤ, ਜਿਨ ਪ੍ਰੀਤ ਗੁਰਚਰਨ

ਲਗਾਈ। ਜੋਤ ਸਰੂਪ ਪ੍ਰਭ ਧਰਨੀ ਧਰਨਾ। ਕਲਜੁਗ ਪਰਗਟੇ ਚਾਰ ਵਰਨ ਪ੍ਰਭ ਇਕ ਕਰਨਾ। ਰਾਓ ਰੰਕ ਸਭ ਸਰਨੀ ਪੜਨਾ। ਪ੍ਰਭ ਅਭਿਮਾਨ ਸਭ ਦਾ ਹਰਨਾ। ਗੁਰਚਰਨ ਲਾਗ ਕਲਜੁਗ ਤਰਨਾ। ਬੇਮੁਖਾਂ ਡੰਨ ਧਰਮ ਰਾਜ ਦਾ ਭਰਨਾ। ਨੈਣ ਦਰਸ ਕਰ ਹੋਏ ਨਾ ਮਰਨਾ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਜੀਵ ਜਗ ਦੁਤਰ ਤਰਨਾ। ਤਾਰੇ ਆਪ ਪ੍ਰਭ ਤਾਰਨਹਾਰਾ। ਸਰਬ ਸ੍ਰਿਸ਼ਟ ਵਿਚ ਵਸਣੇਹਾਰਾ। ਆਪਣੇ ਰੰਗ ਰਵੇ ਕਰਤਾਰਾ । ਜੁਗੋ ਜੁਗ ਪ੍ਰਭ ਲੈ ਅਵਤਾਰਾ । ਵਲ ਛਲ ਕਰੇ ਪ੍ਰਭ ਗਿਰਧਾਰਾ । ਸ੍ਰਿਸ਼ਟ ਸਾਰੀ ਹੋਏ ਖੁਆਰਾ। ਬੇਮੁਖ ਹੋਏ ਜਿਨ ਸੋਹੰ ਸ਼ਬਦ ਵਿਸਾਰਾ। ਕਲਜੁਗ ਰੋਏ ਜੀਵ ਨਾ ਜਾਣੇ ਪਰਗਟੀ ਜੋਤ ਨਿਰੰਕਾਰਾ। ਗੁਰਸਿਖ ਦੁਬਧਾ ਮੈਲ ਪ੍ਰਭ ਧੋਏ, ਆਤਮ ਜੋਤ ਕਰ ਚਮਤਕਾਰਾ। ਮਹਾਰਾਜ ਸ਼ੇਰ ਸਿੰਘ ਘਰ ਪਰਗਟ ਹੋਏ, ਸੋਹੰ ਸ਼ਬਦ ਖੋਲ੍ਹ ਦਿਤਾ ਭੰਡਾਰਾ। ਓਅੰ ਆਪ ਪ੍ਰਭ ਅੰਤਰਜਾਮੀ। ਮਦਸੂਧਨ ਦਾਮੋਦਰ ਸਵਾਮੀ। ਸੋਹੰ ਸ਼ਬਦ ਪ੍ਰਭ ਬਖ਼ਸ਼ੇ ਘਰ ਜਗਤ ਸਵਾਮੀ। ਜੋਤ ਸਰੂਪ ਸਰਬ ਵਸਣੇਹਾਰਾ, ਜੋਤ ਪਰਗਟੇ ਸਚ ਗੁਰ ਧਾਮੀ। ਮਹਾਰਾਜ ਸ਼ੇਰ ਸਿੰਘ ਪਤ ਰੱਖਣਹਾਰਾ, ਸੋਹੰ ਸ਼ਬਦ ਸੱਚਾ ਗੁਰ ਨਾਮੀ। ਸਾਚਾ ਗੁਰ ਸਾਚਾ ਉਪਦੇਸਾ। ਸੋਹੰ ਸ਼ਬਦ ਜਪ ਹੋਏ ਬੁਧ ਵਿਸ਼ੇਸ਼ਾ। ਜੈ ਜੈ ਜੈਕਾਰ ਕਰਾਏ ਕਰ ਅਚਰਜ ਭੇਸਾ। ਮਹਾਰਾਜ ਸ਼ੇਰ ਸਿੰਘ ਕੋਈ ਗੁਰਮੁਖ ਜਾਣੇ ਤੇਰਾ ਜੋਤ ਸਰੂਪੀ ਵੇਸਾ। ਜੋਤ ਸਰੂਪ ਨਰਾਇਣ ਨਰ। ਪਰਗਟ ਜੋਤ ਬੈਠਾ ਸਚ ਘਰ । ਜੋਤ ਸਰੂਪ ਕਲ ਆਏ ਹਰਿ। ਗੁਰਸਿਖ ਸੋਹੰ ਦਾਨ ਗੁਰ ਦਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਕਲਜੁਗ ਪਰਗਟੇ ਆਸਾ ਵਰ। ਨਿਹਕਲੰਕ ਪ੍ਰਭ ਨਾਂ ਰਖਾਇਆ । ਛੱਡ ਦੇਹ ਜਗਤ ਪਾਈ ਮਾਇਆ। ਜੋਤ ਸਰੂਪ ਵਿਚ ਸਿੱਖ ਸਮਾਇਆ। ਜੇ ਕੋਇ ਵੇਖੇ ਪ੍ਰਭ ਨਜ਼ਰ ਨਾ ਆਇਆ। ਪ੍ਰਭ ਕੇ ਭੇਸੇ ਜਗਤ ਭੁਲਾਇਆ । ਸੋਹੰ ਸ਼ਬਦ ਕਲ ਪ੍ਰਭ ਗਿਆਨ ਦਿਵਾਇਆ । ਜੋ ਜੰਤ ਸਿਮਰੇ ਤਿਨ ਪ੍ਰਭ ਨਦਰੀ ਆਇਆ। ਹਿਰਦੇ ਵਸੇ ਸਰਬ ਸੁਖ ਦਾਇਆ। ਗੁਰਮੁਖ ਨਾਉਂ ਗੁਰ ਘਰ ਤੇ ਪਾਇਆ। ਪ੍ਰਭ ਅਲਖ ਅਲੇਖ ਕਿਸੇ ਭੇਵ ਨਾ ਪਾਇਆ। ਪਰਗਟੀ ਜੋਤ ਪ੍ਰਭ ਸਾਚਾ ਵੇਖ, ਸਿੰਘ ਸਿੰਘਾਸਣ ਆਸਣ ਲਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਦਰਸ ਹਮੇਸ਼, ਗੁਰਸਿਖਾਂ ਮਨ ਧੀਰ ਧਰਾਇਆ। ਕਰ ਦਰਸ ਮਨ ਪ੍ਰਭ ਬਾਂਧੇ ਧੀਰ। ਕਲਜੁਗ ਹਉਮੇ ਮਾਰੇ ਮਮਤਾ ਤੀਰ। ਜੋਤ ਪਰਕਾਸ਼ ਹੋਏ ਸ਼ਾਂਤ ਸਰੀਰ। ਮਹਾਰਾਜ ਸ਼ੇਰ ਸਿੰਘ ਆਤਮ ਮਾਰਿਆ ਸੋਹੰ ਤੀਰ। ਗੁਰਮੁਖ ਉਜਲ ਕਰੇ ਜਗਤ ਵਿਧਾਤਾ। ਗੁਰਮੁਖ ਗਿਆਨ ਸੋਹੰ ਸ਼ਬਦ ਗਿਆਤਾ। ਸਾਚਾ ਧਿਆਨ ਗੁਰਚਰਨ ਲਗਾਤਾ। ਕਲਜੁਗ ਮਿਲਿਆ ਮਹਾਰਾਜ ਸ਼ੇਰ ਸਿੰਘ ਜਗ ਜੀਵਣ ਦਾਤਾ । ਗੁਰਮੁਖ ਆਏ ਗੁਰ ਦਰ ਪੁਕਾਰਿਆ। ਜੋਤੀ ਜੋਤ ਸਰੂਪ ਪ੍ਰਭ ਦੇਹ ਜੋਤ ਅਧਾਰਿਆ। ਭੁੱਲ ਨਾ ਜਾਏ ਤੇਰਾ ਨਾਉਂ, ਕਲ ਆਏ ਸਰਬ ਸੰਸਾਰਿਆ। ਪ੍ਰਭ ਵਸੇ ਸਭ ਥਾਉਂ, ਜੋਤ ਸਰੂਪ ਕਲ ਦੇ ਉਜਿਆਰਿਆ। ਸਾਚਾ ਘਰ ਗੁਰਚਰਨ ਥਾਉਂ, ਚਰਨ ਲਗਾਈ ਪ੍ਰਭ ਲਗਾਵਣ ਹਾਰਿਆ। ਸੋਹੰ ਸ਼ਬਦ ਚਲਾਇਆ ਨਾਉਂ, ਕਲਜੁਗ ਡੁੱਬਾ ਵਿਚ ਮੰਝ ਧਾਰਿਆ। ਬ੍ਰਹਮ ਸਰੂਪ ਜੀਵ ਬ੍ਰਹਮ, ਪਾਰਬ੍ਰਹਮ ਜੀਵ ਕਿਉਂ ਵਸਾਰਿਆ। ਕਲਜੁਗ ਵਿਚਾਰ ਪ੍ਰਭ ਕਰਮ, ਬਾਂਹੋਂ ਪਕੜ ਤਖ਼ਤ ਉਤਾਰਿਆ। ਅਗੰਮ ਅਥਾਹ ਅਪਰ ਅਪਾਰ, ਹੰਕਾਰੀਆ ਹੰਕਾਰ ਨਿਵਾਰਿਆ। ਕਲਜੁਗ ਅਗਨ ਮਾਰੀ ਭਾਹ, ਜਲੇ ਜੀਵ ਜਿਨ ਮਨੋ ਵਿਸਾਰਿਆ । ਜੋਤ ਸਰੂਪ ਜੀਵ ਜਲਾਏ ਜਿਉਂ ਤਸ਼ਕ ਫੁੰਕਾਰਿਆ। ਚਾਰ ਕੁੰਟ ਹੋਏ ਹਾਏ ਹਾਏ, ਬੇਮੁਖਾਂ ਜਨਮ ਕਲਜੁਗ ਹਾਰਿਆ। ਗੁਰਸਿਖਾਂ ਹਰਿ ਮਿਲਿਆ ਆਏ, ਪੂਰਬ ਕਰਮ

ਪ੍ਰਭ ਆਪ ਵਿਚਾਰਿਆ । ਭਗਤ ਜਨ ਸੋਹੇ, ਜਿਨ ਪ੍ਰਭ ਦੇਵੇ ਦਰਸ ਜੋਤ ਦੀਦਾਰਿਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰਮਲ ਸੋਵੇ, ਸ੍ਰਿਸ਼ਟ ਵਕ਼ਤ ਵਿਸਾਰਿਆ। ਵਕ਼ਤ ਸੁਹਾਵਾ ਧਾਮ ਸੁਹਾਵਾ ਪ੍ਰਭ ਜੋਤ ਪਰਗਟਾਏ। ਬੇਮੁਖਾਂ ਨਜ਼ਰ ਨਾ ਆ ਕਲਜੁਗ ਬੱਧਾ ਝੂਠਾ ਦਾਅ, ਮਾਨਸ ਜਨਮ ਗਏ ਗਵਾਏ। ਗੁਰਸਿਖਾਂ ਦਰ ਮਾਣ ਦਵਾ, ਕਰ ਕਿਰਪਾ ਫੂਲਨ ਬਰਖਾ ਗੁਰਸਿਖ ਪ੍ਰੀਤ ਗੁਰਚਰਨ ਬਣ ਆਏ। ਬਾਂਹੋਂ ਪਕੜ ਬੇੜਾ ਬੰਨੇ ਲਾ, ਦਰਗਾਹ ਸਾਚੀ ਗੁਰਸਿਖ ਬਹਾ, ਨਿਹਕਲੰਕ ਪ੍ਰਭ ਅਖਵਾਵੇ। ਮਹਾਰਾਜ ਸ਼ੇਰ ਸਿੰਘ ਸੋਈ ਕਰਾਵੇ ਜੋ ਮਨ ਭਾਣਾ, ਸ਼ਬਦ ਕੋਈ ਮੋੜ ਨਾ ਪਾਏ। ਸ਼ਬਦ ਸੁਰਤ ਪ੍ਰਭ ਕੀ ਵਥ। ਜਿਸ ਪ੍ਰਭ ਦੇਵੇ ਸੋ ਪੁਰਖ ਸਮਰਥ। ਪ੍ਰਭ ਕੀ ਜੋਤ ਕਥਨਾ ਅਕੱਥ। ਕਲਜੁਗ ਪਰਗਟਿਓ ਜਿਉਂ ਰਾਮ ਪੂਤ ਦਸਰਥ । ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਸੋਹੰ ਨਾਮ ਦੇ ਚਲਿਆ ਵਥ। ਏਕ ਜੋਤ ਏਕ ਰੰਗ ਆਪ ਓਅੰਕਾਰ। ਸ੍ਰਿਸ਼ਟ ਉਪਾਈ ਪ੍ਰਭ ਫੁਰਨਾ ਧਾਰ। ਪ੍ਰਭ ਭੇਤ ਖੁਲ੍ਹਾਈ ਸ਼ਬਦ ਰਸਨਾ ਉਚਾਰ। ਤੀਨ ਲੋਕ ਹੋਏ ਜੈ ਜੈਕਾਰ। ਸਤਿਜੁਗ ਜੋਤ ਮਿਹਰਵਾਨ ਆਧਾਰ । ਤ੍ਰੇਤਾ ਪਰਗਟਿਓ ਰਾਮ ਅਵਤਾਰ। ਦੁਆਪਰ ਜੋਤ ਧਰੇ ਕ੍ਰਿਸ਼ਨ ਮੁਰਾਰ। ਭਗਤ ਜਨਾਂ ਹਰਿ ਪੈਜ ਸਵਾਰ। ਕਲਜੁਗ ਪਰਗਟਿਓ ਨਿਹਕਲੰਕ ਅਵਤਾਰ। ਪੁਰੀ ਘਨਕ ਹੋਏ ਜੋਤ ਆਕਾਰ। ਮਨੀ ਸਿੰਘ ਸੰਤ ਕਰੇ ਵਿਚਾਰ। ਸੋਹੰ ਸ਼ਬਦ ਧੁਨ ਵੱਜੇ ਧੁਨਕਾਰ। ਆਤਮ ਬਸੰਤ ਹੋਏ ਬਹਾਰ। ਨਜ਼ਰੀ ਆਵੇ ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ। ਮਨੀ ਸਿੰਘ ਪ੍ਰਭ ਦਰਸ ਦਿਖਾਇਆ । ਬਾਂਹੋਂ ਪਕੜ ਟੁੰਬ ਉਠਾਇਆ। ਸ਼ਬਦ ਸਰੂਪ ਪ੍ਰਭ ਸ਼ਬਦ ਧੁਨ ਵਜਾਇਆ। ਰਤਨ ਰਾਗ ਪ੍ਰਭ ਹਿਰਦੇ ਵਸਾਇਆ । ਪੂਰਨ ਭਾਗ ਜਿਸ ਮਹਾਰਾਜ ਸ਼ੇਰ ਸਿੰਘ ਚਰਨ ਲਗਾਇਆ। ਸੰਤਨ ਦੇਵੇ ਪ੍ਰਭ ਵਡਿਆਈ। ਪੂਰਨ ਮਤਿ ਪ੍ਰਭ ਵਿਚ ਪਾਈ। ਖੋਲ੍ਹ ਕਪਾਟ ਬਜਰ ਪ੍ਰਭ ਦਰਸ ਦਿਖਾਈ। ਹੋਏ ਪਰਕਾਸ਼ ਨਿਰਮਲ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਦੇ ਭਗਤ ਵਡਿਆਈ। ਸੰਤਨ ਦੀਸੇ ਸਤਿ ਸਰੂਪ। ਜੋਤ ਪ੍ਰਭ ਸਦਾ ਅਨੂਪ। ਨਾ ਕੋਈ ਰੰਗ ਨਾ ਕੋਈ ਰੂਪ। ਆਪਣੀ ਮਹਿੰਮਾ ਆਪ ਜਣਾਵੇ, ਪ੍ਰਭ ਸਾਚਾ ਭੂਪ। ਕਲਜੁਗ ਆਣ ਤਰਾਵੇ, ਗੁਰਸਿਖ ਵਿਚ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਕਲਜੁਗ ਮਹਿੰਮਾ ਆਪ ਲਿਖਾਵੇ, ਕਲਜੁਗ ਪ੍ਰਭ ਸਾਚਾ ਸਵੱਛ ਸਰੂਪ। ਸੰਤਨ ਪਾਈ ਮਨ ਮਤਿ ਬੁਧ। ਜੋਤ ਅਧਾਰ ਹੋਈ ਝੱਟ ਸ੍ਰਿਸ਼ਟ ਕੀ ਸੁਧ। ਕੋਈ ਨਾ ਮੇਲਣਹਾਰ ਇਕ ਪ੍ਰਭ ਬਾਝੋਂ ਤੁਧ। ਬੈਠ ਤਖ਼ਤ ਅਡੋਲ ਜੋਤ ਸਰੂਪ ਪ੍ਰਭ ਕਰਾਇਆ ਯੁੱਧ। ਮਹਾਰਾਜ ਸ਼ੇਰ ਸਿੰਘ ਗੁਰਸਿਖ ਉਜਲ, ਜਿਉਂ ਨਿਰਮਲ ਦੁੱਧ। ਮਨੀ ਸਿੰਘ ਦੇਵੇ ਪ੍ਰਭ ਵਡਿਆਈ। ਆਦਿ ਜੁਗਾਦੀ ਹੋਏ ਸਹਾਈ । ਕਵਲ ਨੈਨ ਪ੍ਰਭ ਦਰਸ ਦਿਖਾਈ। ਮੁਕਟ ਬੈਨ ਪ੍ਰਭ ਨਜ਼ਰੀ ਆਈ। ਸਾਵਲ ਸੁੰਦਰ ਪ੍ਰਭ ਭੇਖ ਵਟਾਈ। ਕਲਜੁਗ ਨਿਹਕਲੰਕ ਨਾਉਂ ਰਖਾਈ। ਮਹਾਰਾਜ ਸ਼ੇਰ ਸਿੰਘ ਚਾਰ ਕੁੰਟ ਤੇਰੇ ਨਾਮ ਦੁਹਾਈ । ਕੁੰਟ ਚਾਰ ਸੋਹੰ ਸ਼ਬਦ ਚਲਾਇਆ। ਜੋਤ ਸਰੂਪ ਜਗਤ ਡੁਲਾਇਆ। ਭਰਮ ਭੁਲੇਖੇ ਜਗਤ ਭੁਲਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਅੰਤ ਕਲ ਬੇਮੁਖ ਨਾ ਪਾਇਆ। ਸਾਚਾ ਪ੍ਰਭ ਸਾਚਾ ਦਰਬਾਰ। ਸਚਖੰਡ ਪ੍ਰਭ ਵਸਣੇਹਾਰ। ਊਚੋ ਊਚ ਅਗੰਮ ਅਪਾਰ। ਸਾਚਾ ਪ੍ਰਭ ਨਿਰਵੈਰ ਨਿਰਾਹਾਰ। ਪ੍ਰਭ ਕੀ ਜੋਤ ਹੋਏ ਜਗਤ ਆਧਾਰ। ਸਚ ਬ੍ਰਹਿਮੰਡ ਪ੍ਰਭ ਹੋਏ ਆਕਾਰ। ਬ੍ਰਹਮਾ ਵਿਸ਼ਨ ਮਹੇਸ਼ ਪ੍ਰਭ ਖੜ੍ਹੇ ਦਰਬਾਰ। ਸ਼ਿਵ ਸ਼ੰਕਰ ਬੈਠੇ ਜਟਾ ਜੂਟ ਧਾਰ। ਦਰ ਦਰਵੇਸ਼ ਅਗੰਤ ਵਿਚਾਰ। ਦੇਵੇ ਸ਼ਬਦ ਪ੍ਰਭ ਗੁਣ ਵਿਚਾਰ। ਜੋਤ ਸਰੂਪ ਜੁਗੋ ਜੁਗ ਲਏ ਅਵਤਾਰ। ਕਲਜੁਗ ਜਾਮਾ ਘਨਕਪੁਰੀ ਵਿਚ ਧਾਰ।

ਛੱਡੀ ਦੇਹ ਵਿਚ ਜੋਤ ਆਧਾਰ। ਜੋਤ ਪਰਗਟੀ ਵਿਚ ਗੁਰਸਿਖ ਅਪਾਰ। ਸੁਹਾਏ ਥਾਨ ਜਿਥੇ ਪ੍ਰਭ ਆਇਆ ਕਲ ਧਾਰ। ਵਿਚ ਕਲ ਮਿਲੇ ਵਡਿਆਈ, ਕਰ ਚਰਨ ਨਿਮਸਕਾਰ। ਹੋਵੇ ਸਹਾਈ ਪ੍ਰਭ ਅਨਕ ਬਾਰ । ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਦੁਹਾਈ, ਕਲਜੁਗ ਭੁੱਲਾ ਸਰਬ ਸੰਸਾਰ। ਭਗਤ ਜਨ ਹਰਿ ਪ੍ਰਭ ਤਾਰੇ। ਦਰ ਘਰ ਆਏ ਹਰਿ ਪੈਜ ਸਵਾਰੇ। ਧ੍ਰੂ ਭਗਤ ਸੋਹੇ ਦਰਬਾਰੇ। ਪ੍ਰਹਿਲਾਦ ਤਰਾਏ ਨਰ ਸਿੰਘ ਲੈ ਅਵਤਾਰੇ। ਅੰਬਰੀਕ ਪੈਜ ਰਖਾਏ ਦੁਰਬਾਸ਼ਾ ਹੰਕਾਰੇ। ਬਲ ਘਰ ਮੰਗਣ ਆਏ ਕਰ ਪ੍ਰਭ ਭੇਖ ਭਿਖਾਰੇ। ਤਰਿਆ ਜਨਕ ਓਟ ਇਕ ਨਾਮ ਅਧਾਰੇ। ਰਾਣੀ ਤਾਰਾ ਮਿਲ ਸਾਧ ਸੰਗਤ ਤਾਰੇ। ਸਾਧ ਸੰਗਤ ਪ੍ਰਭ ਵਸਣੇਹਾਰੇ। ਝੁੱਗੀ ਬਿਦਰ ਸੁੱਤਾ ਪ੍ਰਭ ਪੈਰ ਪਸਾਰੇ। ਦੇਵੇ ਮਾਣ ਬਿਦਰ ਸੁਦਾਮਾ ਕਰ ਚਰਨ ਨਿਮਸਕਾਰੇ। ਜੈਦੇਉ ਦੇਵੇ ਮਾਣ, ਲੇਖ ਲਿਖਾਏ ਅਗੰਮ ਅਪਾਰੇ। ਗਊ ਜਿਵਾਏ ਛੱਪਰ ਛਾਏ, ਫੇਰ ਦਿਹੁਰਾ ਨਾਮਾ ਤਾਰੇ। ਸਾਧ ਸੰਗਤ ਲਾਜ ਰਖਾਈ, ਸੈਨ ਰੂਪ ਪ੍ਰਭ ਦੇਹ ਪਲਟਾਈ, ਪ੍ਰਭ ਕਾ ਖੇਲ ਅਪਰ ਅਪਾਰੇ। ਰਾਮਾਨੰਦ ਕਬੀਰ ਮਿਲਾਈ, ਜੋਤ ਵਿਚ ਜੋਤ ਟਿਕਾਈ, ਅੰਤਕਾਲ ਗਿਆ ਸਚ ਦਰਬਾਰੇ। ਭਗਤ ਧੰਨੇ ਪ੍ਰਭ ਵੱਛੇ ਬੰਨ੍ਹੇ, ਭੋਗ ਲਗਾਇਆ ਆਏ ਘਰ ਛਾਰੇ। ਸ਼ਬਦ ਉਚਾਰੇ ਗਨਕਾ ਤਾਰੇ। ਅੰਤ ਕਾਲ ਮਿਲੇ ਬਬਾਣੇ। ਪੂਤਨਾ ਤਾਰੀ ਪ੍ਰਭ ਕ੍ਰਿਸ਼ਨ ਮੁਰਾਰੀ, ਲਾਈ ਵਿਸ ਜਿਸ ਥਣ ਨਾਲੇ। ਬੱਧਕ ਤਾਰਿਆ ਜਿਨ ਚਰਨ ਕਵਲ ਬਾਣ ਮਾਰਿਆ, ਗੁਣ ਅਵਗੁਣ ਪ੍ਰਭ ਨਾ ਵਿਚਾਰੇ। ਦਾਸ ਰਵਿ ਚੁਮਿਆਰ ਉਤਰਿਆ ਪਾਰ, ਧਰ ਭੇਟ ਗੰਗਾ ਕਸਾਰੇ। ਅਜਾਮਲ ਤਾਰੇ ਜਮ ਦੂਤ ਦੁਸ਼ਟ ਪ੍ਰਭ ਮਾਰੇ, ਰਸਨਾ ਨਾਮ ਨਰਾਇਣ ਉਚਾਰੇ। ਪ੍ਰਭ ਸਾਚਾ ਸਚ ਕਲ ਧਾਰੀ, ਭਗਤ ਜਨਾਂ ਹਰਿ ਪੈਜ ਸਵਾਰੇ। ਮਹਾਰਾਜ ਸ਼ੇਰ ਸਿੰਘ ਨਿਰੰਕਾਰੀ, ਵਿਚ ਮਾਤ ਲੈ ਅਵਤਾਰੇ । ਮਾਤਲੋਕ ਪ੍ਰਭ ਜੋਤ ਜਗਾਈ, ਵਿਛੜੇ ਜੁਗ ਚਾਰ ਚੌਥੇ ਪ੍ਰਭ ਲਏ ਮਿਲਾਈ। ਭਗਤ ਜਨਾਂ ਮਹਿੰਮਾ ਨਿਹਕਲੰਕ ਪ੍ਰਭ ਆਪ ਲਿਖਵਾਈ। ਮਨੀ ਸਿੰਘ ਪਾਏ ਮਾਣ, ਸ਼ਬਦ ਸੋਝੀ ਪ੍ਰਭ ਆਪ ਬੁਝਾਈ। ਮਾਣਾ ਸਿੰਘ ਸਿੱਖ ਪਰਧਾਨ, ਸਿੰਘ ਪਾਲ ਘਰ ਜੋਤ ਜਗਾਈ। ਸਿੰਘ ਪਾਲ ਪ੍ਰਭ ਹੋ ਦਿਆਲ, ਕ੍ਰਿਸ਼ਨ ਸਰੂਪ ਪ੍ਰਭ ਦਰਸ ਦਿਖਾਈ। ਆਤਮ ਪ੍ਰਗਟੇ ਪ੍ਰਭ ਗੋਪਾਲ, ਦਰਸ ਨੈਣ ਹੋਏ ਵਿਚ ਸਚ ਸ਼ਬਦ ਪ੍ਰਭ ਸੋਝੀ ਪਾਈ। ਆਇਆ ਦਰ ਕਲਜੁਗ ਗਿਆ ਤਰ, ਦਰ ਘਰ ਵੱਜੀ ਵਧਾਈ । ਚਵੀ ਚੇਤ ਪ੍ਰਭ ਦਰਸ ਦਿਖਾਈ। ਝੂਠੀ ਦੇਹ ਗੁਰਸਿਖ ਤਜਾਈ। ਜੋਤ ਸਰੂਪ ਵਿਚ ਜੋਤ ਮਿਲਾਇਆ, ਸਿੱਖ ਘਾਲ ਪ੍ਰਭ ਥਾਏਂ ਪਾਈ। ਸਚਖੰਡ ਪ੍ਰਭ ਦੇਹ ਟਿਕਾਈ, ਜਨਮ ਮਰਨ ਦਾ ਗੇੜ ਚੁਕਾਇਆ। ਜੁਗ ਚੌਥਾ ਕਰ ਮਾਣ ਗਵਾਇਆ । ਬ੍ਰਹਮਾ ਬਾਂਹੋਂ ਪਕੜ ਉਠਾਇਆ। ਪਾਲ ਸਿੰਘ ਸਚ ਤਖ਼ਤ ਬਹਾਇਆ। ਕਵਲ ਨਾਭ ਬ੍ਰਹਮ ਪਰਕਾਸ਼ੇ, ਆਪ ਅਪਰੰਪਰ ਪ੍ਰਭ ਅਬਿਨਾਸ਼ੇ, ਸ਼ਬਦ ਹੁਕਮ ਬ੍ਰਹਿਮੰਡ ਚਲਾਇਆ। ਮਹਾਰਾਜ ਸ਼ੇਰ ਸਿੰਘ ਕਲ ਨਿਹਕਲੰਕ ਅਵਤਾਰ ਭਗਤ ਜਨਾਂ ਪ੍ਰਭ ਪਾਰ ਕਰਾਇਆ। ਸਾਚਾ ਪ੍ਰਭ ਨਾ ਵੇਖੋ ਦੂਰ। ਆਤਮ ਵਸੇ ਪ੍ਰਭ ਸਦਾ ਹਜ਼ੂਰ। ਝੂਠੀ ਕਾਇਆ ਜਗ ਕੂੜ। ਕਲਜੁਗ ਡੁੱਬਾ ਲਹਿੰਦੇ ਪੂਰ। ਗੁਰਸਿਖ ਉਜਲ ਜਿਉਂ ਪਰਬਤ ਕੋਹਤੂਰ। ਸੋਹੰ ਸ਼ਬਦ ਮਨ ਚਾੜ੍ਹੇ ਰੰਗ ਸਰੂਰ। ਮਦਿ ਮਾਸ ਗੁਰਸਿਖ ਰੱਖ ਰਸਨਾ ਦੂਰ। ਮਦਿ ਮਾਸੀ ਹੋਏ ਕਲਜੁਗ ਚਕਨਾਚੂਰ। ਆਤਮ ਪਰਸ ਪ੍ਰਭ ਸਾਚਾ ਨੂਰ। ਕਰ ਦਰਸ ਮਨ ਉਤਰੇ ਸਗਲ ਵਸੂਰ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਸਦ ਵਸੇ ਹਜ਼ੂਰ। ਪ੍ਰਭ ਅਵਿਗਤ ਅਗੋਚਰ ਅਬਿਨਾਸ਼ੀ। ਕਾਲ ਅੰਤ ਤੋੜੇ ਜਮ ਫਾਸੀ। ਜੋਤ ਪਰਗਟਾਏ ਤੀਨ ਲੋਕ ਪ੍ਰਭ ਵਾਸੀ। ਸ੍ਰਿਸ਼ਟ ਸਬਾਈ ਪ੍ਰਭ ਚਰਨ

ਕੀ ਦਾਸੀ। ਬੇਮੁਖ ਸੋਏ ਜੋਤ ਪ੍ਰਭ ਚਰਨ ਮੁੱਖ ਭਵਾਸੀ। ਨਰਕ ਨਿਵਾਸੀ ਜਿਸ ਆਹਾਰ ਮਦਿ ਮਾਸੀ। ਸੋਹੰ ਸ਼ਬਦ ਹੋਏ ਗੁੰਜਾਰ, ਗੁਰਸਿਖ ਗੁਰਚਰਨ ਰਹਿਰਾਸੀ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਮੂਰਖ ਜਨਮ ਨਾ ਗਵਾਇਓ ਵਿਚ ਹਾਸੀ। ਪ੍ਰਭ ਚਰਨ ਲਾਗ ਮਿਲੇ ਵਡਿਆਈ। ਪੱਤਤ ਪਾਵਨ ਦੁੱਖ ਭੈ ਭੰਜਨ ਪ੍ਰਭ ਜੋਤ ਪਰਗਟਾਈ। ਆਦਿ ਜੁਗਾਦਿ ਭਗਤ ਜਨਾਂ ਪ੍ਰਭ ਹੋਏ ਸਹਾਈ। ਕਲਜੁਗ ਆਣ ਭਗਤਨ ਦੇਵੇ ਪ੍ਰਭ ਵਡਿਆਈ । ਹੋਏ ਪਰਵਾਨ ਦਰ ਦਰਬਾਨ ਸਵਰਨ ਸਿੰਘ ਗੁਰਸਿਖ ਟਿਕਾਈ। ਸੋਹੰ ਸ਼ਬਦ ਬਾਣ, ਜੁਗ ਚੌਥਾ ਧ੍ਰੂ ਤਖ਼ਤੋਂ ਲਾਹਿਆ। ਮਹਾਰਾਜ ਸ਼ੇਰ ਸਿੰਘ ਚੋਜ ਵਿਡਾਣ, ਜੋਤ ਸਰੂਪ ਸਦ ਆਵਣ ਜਾਣ, ਆਪਣਾ ਭੇਤ ਆਪ ਰਖਾਇਆ। ਕਲਜੁਗ ਪਰਗਟੇ ਪ੍ਰਭ ਅਬਿਨਾਸ਼। ਸੋਹੰ ਸਿਮਰੋ ਸਵਾਸ ਸਵਾਸ। ਗਰਭ ਨਾ ਆਵੇ ਫੇਰ ਜਗ ਵਾਸ। ਰਸਨਾ ਨਾ ਲਾਏ ਗੁਰਸਿਖ ਮਦਿਰਾ ਮਾਸ। ਦੋਏ ਜੋੜ ਕਰੋ ਅਰਦਾਸ। ਸਾਧ ਸੰਗਤ ਪ੍ਰਭ ਸਦਾ ਹੈ ਪਾਸ। ਆਤਮ ਦੇਖੋ ਸੱਚੇ ਪ੍ਰਭ ਕਾ ਵਾਸ। ਕਾਇਆ ਕੋਟ ਵਿਚ ਜੋਤ ਧਰਵਾਸ। ਗੁਰਸਿਖ ਕਲਜੁਗ ਚੰਦਨ ਜਿਉਂ ਪਰਭਾਸ। ਦੇਵੇ ਦਰਸ਼ਨ ਪ੍ਰਭ ਗੁਣਤਾਸ। ਚਰਨ ਲਾਗ ਹੋਏ ਕਲ ਰਹਿਰਾਸ। ਭਗਤ ਜਨਾਂ ਹਰਿ ਦਾਸਨ ਦਾਸ। ਸਾਧ ਸੰਗਤ ਪ੍ਰਭ ਸਦਾ ਨਿਵਾਸ। ਮਹਾਰਾਜ ਸ਼ੇਰ ਸਿੰਘ ਸੁਹਾਏ ਥਾਨ ਜਿਥੇ ਤੇਰਾ ਵਾਸ । ਪ੍ਰਭ ਕਾ ਵਾਸ ਜਿਥੇ ਸੰਗ ਸਤਿ। ਭਗਤ ਜਨਾਂ ਹਰਿ ਰਾਖੇ ਪਤਿ। ਬੇਮੁਖਾਂ ਕਲ ਉਲਟੀ ਪਾਈ ਮਤਿ। ਚਲੇ ਵਿਕਾਰ ਗਿਆ ਧਰਮ ਮਨ ਸਤਿ। ਗੁਰਸਿਖ ਸੋਹੰ ਨਾਮ ਜਪ। ਸਚ ਸ਼ਬਦ ਮਨ ਸਾਚਾ ਰਟ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆਏ, ਏਥੇ ਓਥੇ ਰਾਖੀ ਗੁਰਸਿਖਾਂ ਪਤਿ। ਪ੍ਰਭ ਕੀ ਜੋਤ ਸਦਾ ਅਸਥੂਲ। ਨੈਣੀਂ ਪੇਖ ਜੀਵ ਨਾ ਭੂਲ। ਸੋਹੰ ਵਣਜ ਕਰ, ਗਵਾ ਜਾਈਂ ਨਾ ਮੂਲ । ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਲਜੁਗ ਪਰਗਟੇ ਕੰਤ ਕੰਤੂਹਲ । ਕਲਜੁਗ ਜੋਤ ਪਰਗਟਾਇਕੇ, ਪ੍ਰਭ ਸ੍ਰਿਸ਼ਟ ਜਲਾਈ। ਨਿਹਕਲੰਕ ਨਾਉਂ ਰਖਾਇਕੇ, ਅਗਨ ਜੋਤ ਜਗਤ ਮੇਂ ਲਾਈ। ਸੋਹੰ ਸ਼ਬਦ ਡੰਕ ਵਜਾਇਕੇ, ਕੁੰਟ ਚਾਰ ਸੁਣੇ ਲੋਕਾਈ। ਵਿਚ ਕਲਜੁਗ ਮਾਇਆ ਪਾਇਕੇ, ਬਿਨ ਸਿੱਖਾਂ ਸ੍ਰਿਸ਼ਟ ਭੁਲਾਈ। ਕਲ ਕਲਜੁਗ ਕਰਮ ਵਿਚਾਰ ਕੇ, ਜਾਮਾ ਧਾਰ ਖੇਲ ਕਰੇ ਰਘੁਰਾਈ। ਮਨੀ ਸਿੰਘ ਸੁਰਤ ਸੰਭਾਲ ਕੇ, ਸ਼ਬਦ ਸੁਰਤ ਲਿਖਤ ਲਿਖਾਈ। ਕਰ ਸੰਤਨ ਸੰਤ ਪ੍ਰਭ ਭਾਲ ਕੇ, ਵਿਚ ਲਲਾਟ ਜੋਤ ਜਗਾਈ। ਗੁਰਚਰਨ ਪ੍ਰੀਤੀ ਪਾਲ ਕੇ, ਪਿਤਾ ਪੂਤ ਸਬੰਧ ਬਣਾਈ । ਛੱਡ ਦੇਹ ਜੋਤ ਸਰੂਪ ਵਟਾਇਕੇ, ਘਰ ਮਹਾਰਾਜ ਸ਼ੇਰ ਸਿੰਘ ਜੋਤ ਟਿਕਾਈ। ਜੋਤੀ ਜੋਤ ਪ੍ਰਭ ਮੇਲਿਆ, ਦੇ ਵਡਿਆਈ। ਅਚਰਜ ਖੇਲ ਪ੍ਰਭ ਖੇਲਿਆ, ਸਤਿਜੁਗ ਸਾਚਾ ਸਤਿਗੁਰੂ ਬਣਾਏ। ਵਿਛੜਿਆਂ ਪ੍ਰਭ ਮੇਲਾ ਮੇਲਿਆ, ਸਾਧ ਸੰਗਤ ਪ੍ਰਭ ਭੇਤ ਖੁਲ੍ਹਾਏ । ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ ਸਚ ਸਮਗਰੀ ਗੁਰਸਿਖ ਦੇ ਪੁਚਾਈ । ਸਤਿਜੁਗ ਸਾਚਾ ਸਤਿ ਕਰ ਸਤਿ ਵਰਤੇ ਸਰਬ ਖੰਡ। ਸਤਿਜੁਗ ਸਾਚਾ ਸਤਿ ਕਰ, ਪ੍ਰਭ ਵਿਚ ਵਸੇ ਵਰਭੰਡ। ਸਤਿਜੁਗ ਸਾਚਾ ਸਤਿ ਕਰੇ, ਜੀਵ ਆਤਮ ਹੋਏ ਨਾ ਖੰਡ । ਸਤਿਜੁਗ ਸਾਚਾ ਪ੍ਰਭ ਸਤਿ ਵਸੇ, ਪ੍ਰਭ ਹਿਰਦਕ ਹੋਵੇ ਨਾ ਰੰਡ । ਸਤਿਜੁਗ ਸਾਚਾ ਪ੍ਰਭ ਸਤਿ ਵਸੇ, ਬੇਮੁਖ ਦਰ ਤੇ ਪਾਵਣ ਡੰਡ। ਮਹਾਰਾਜ ਸ਼ੇਰ ਸਿੰਘ ਵਿਚ ਸਚ ਵਸੇ, ਕਲਜੁਗ ਦੇਵੇ ਦੁਸ਼ਟਾਂ ਡੰਡ। ਦੁਸ਼ਟਨ ਡੰਡ ਆਪ ਪ੍ਰਭ ਦੀਓ। ਨਰਕ ਨਿਵਾਸ ਕਾਲ ਅੰਤ ਪ੍ਰਭ ਕੀਓ। ਅੰਮ੍ਰਿਤ ਨਾਮ ਨਿਧਾਨ ਗੁਰਸਿਖ ਗੁਰ ਦਰ ਤੇ ਪੀਓ। ਹੋਏ ਜਨ ਚਤੁਰ ਸੁਜਾਨ, ਜੁਗ ਚਾਰ ਸਦਾ ਜਗ ਜੀਓ। ਮਹਾਰਾਜ ਸ਼ੇਰ ਸਿੰਘ ਕਲਜੁਗ ਅਵਤਾਰ, ਗੁਰਚਰਨ ਲਾਗ ਪ੍ਰਭ ਦਰਸ਼ਨ ਕੀਓ । ਗੁਰ

ਦਰਸ਼ਨ ਲੋਚੇ ਸਭ ਦੇਵੀ ਦੇਵਾ । ਪ੍ਰਭ ਜੋਤ ਸਰੂਪ ਅਲਖ ਅਭੇਵਾ। ਪ੍ਰਭ ਕਾ ਦਰਸ਼ਨ ਕਲਜੁਗ ਉਤਮ ਮੇਵਾ। ਗੁਰਚਰਨ ਜੀਵ ਸਾਚੀ ਗੁਰ ਸੇਵਾ। ਮਹਾਰਾਜ ਸ਼ੇਰ ਸਿੰਘ ਛੱਡ ਜੋਤ ਜੀਵ ਵਿਚ ਆਪ ਵਸੇਵਾ। ਵਸੇ ਵਸਣਹਾਰ ਸਰਬ ਥਾਏਂ। ਕਲਜੁਗ ਵਿਰਲਾ ਗੁਰਮੁਖ ਕੋਈ ਬੂਝ ਬੁਝਾਏ। ਬੂਝੇ ਕੋਈ ਗੁਰਮੁਖ, ਜਿਸ ਸਿਰ ਹੱਥ ਟਿਕਾਏ। ਪਾਵੇ ਸੋ ਜਿਸ ਪ੍ਰਭ ਸਾਚਾ ਦਰਸ ਦਿਖਾਏ। ਆਤਮ ਦਰਸਾਵੇ ਸੋ, ਜਿਤ ਪ੍ਰਭ ਕਵਲ ਬੂੰਦ ਮੁਖ ਪਵਾਏ। ਹਰਿ ਗੁਣ ਗਾਵੇ ਸੋ, ਜਿਸ ਰਸਨਾ ਆਪ ਨਾਮ ਵਸਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਪਾਵੇ ਸੋ, ਜੋਤ ਸਰੂਪ ਜਿਸ ਪ੍ਰਭ ਦਰਸ ਦਿਖਾਏ। ਪ੍ਰਭ ਜੋਤ ਸਰੂਪ ਜੋਤੀ ਜੋਤ ਮਿਲਾਇੰਦਾ। ਪ੍ਰਭ ਜੋਤ ਸਰੂਪ ਭੁੱਲਿਆਂ ਸਦ ਮਾਰਗ ਪਾਇੰਦਾ। ਪ੍ਰਭ ਜੋਤ ਸਰੂਪ ਦੇ ਸ਼ਬਦ ਗਿਆਨ ਸਚ ਵਸਾਇੰਦਾ। ਪ੍ਰਭ ਜੋਤ ਸਰੂਪ ਸਚ ਸੁੱਚ ਵਿਚ ਦੇਹ ਵਰਤਾਇੰਦਾ। ਪ੍ਰਭ ਜੋਤ ਸਰੂਪ ਗੁਰਸਿਖ ਚਾਤਰਕ ਪ੍ਰਭ ਅੰਮ੍ਰਿਤ ਮੇਘ ਬਰਸਾਇੰਦਾ। ਪ੍ਰਭ ਜੋਤ ਸਰੂਪ ਅਟੱਲ ਆਪ ਅਟੱਲ ਪਦਵੀ ਗੁਰਸਿਖ ਰਖਾਇੰਦਾ। ਪ੍ਰਭ ਜੋਤ ਸਰੂਪ ਸਚ ਘਰ ਵਸੇ, ਜਿਥੇ ਜੋਤ ਜਗਾਇੰਦਾ। ਪ੍ਰਭ ਜੋਤ ਸਰੂਪ ਦੇਵੇ ਜੋਤ ਰਵ ਸਸੇ, ਗੁਰਸਿਖ ਨਾਮ ਵਡ ਲਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਚ ਭਗਤਾਂ ਵਸੇ, ਵੇਖੇ ਸੋ ਜੋ ਜਨ ਰਸਨਾ ਸੋਹੰ ਗਾਇੰਦਾ। ਰਸਨਾ ਗਾਏ ਪ੍ਰਭ ਵਡ ਊਚਾ। ਗੁਰਸਿਖ ਨਿਰਮਲ ਕਲਜੁਗ ਸੂਚਾ। ਵਿਚ ਬੈਕੁੰਠ ਬਿਨ ਸਿੱਖ ਕੋਏ ਜਾਏ ਨਾ ਪਹੁੰਚਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਪ੍ਰਭ ਊਚਨ ਊਚਾ। ਊਚੋ ਊਚ ਊਚ ਦਰਬਾਰਾ। ਵਸੇ ਆਪ ਪ੍ਰਭ ਨਿਰੰਕਾਰਾ । ਜਗੇ ਜੋਤ ਮਨ ਗੁਰਸਿਖ ਉਜਿਆਰਾ। ਮਹਾਰਾਜ ਸ਼ੇਰ ਸਿੰਘ ਤੇਰਾ ਅੰਤ ਨਾ ਪਾਰਾਵਾਰਾ। ਝੂਲਾ ਝੂਲ ਝੂਲ ਪ੍ਰਭ ਜਗਤ ਝੁਲਾਇਆ। ਸਚਖੰਡ ਪ੍ਰਭ ਬੈਠ ਅਡੋਲ, ਜਗਤ ਡੁਲਾਇਆ। ਪਰਗਟ ਜੋਤ ਦੇ ਪੜਦੇ ਖੋਲ੍ਹ, ਕਲਜੁਗ ਅੰਤਮ ਪ੍ਰਭ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਕਲ ਕਰਤਾਰ, ਬੇਮੁਖਾਂ ਨਾਉਂ ਭੁਲਾਇਆ। ਵਡ ਭੂਪ ਆਪ ਵਡ ਰਾਜਾ। ਸਰਬ ਸ੍ਰਿਸ਼ਟ ਸਦਾ ਪ੍ਰਭ ਸਾਜਾ। ਭਾਣਾ ਅਮੇਟ ਪ੍ਰਭ ਗਰੀਬ ਨਿਵਾਜਾ। ਜਨਾਂ ਪਰਸ ਵਜਾਵੇ ਸ਼ਬਦ ਅਨਹਦ ਵਾਜਾ। ਸਰਨ ਪੜੇ ਕੀ ਰਾਖੇ ਲਾਜਾ। ਮਹਾਰਾਜ ਸ਼ੇਰ ਸਿੰਘ ਮਚਾਵੇ ਧੁੰਦ ਵਿਚ ਦੇਸ ਮਾਝਾ। ਸਾਚਾ ਸ਼ਬਦ ਗੁਰਸਿਖ ਮੰਨ ਲੈ, ਸਰ ਅੰਮ੍ਰਿਤ ਹੋਸੀ ਥੇਹ। ਬੇਮੁਖਾਂ ਅੰਮ੍ਰਿਤ ਝੂਠੀ ਦ੍ਰਿਸ਼ਟਾ ਰਹੇ ਨਾ ਦੇਹ। ਅੰਤਕਾਲ ਸਿਰ ਪਾਈ ਖੇਹ। ਗੁਰਸਿਖਾਂ ਪਾਈ ਅੰਮ੍ਰਿਤ ਮੇਹ। ਮਹਾਰਾਜ ਸ਼ੇਰ ਸਿੰਘ ਸਿੱਖਾਂ ਤੁੱਟੇ ਨਾ ਨੇਂਹ। ਸਰਅੰਮ੍ਰਿਤ ਸਰ ਰਾਮਦਾਸ । ਅੰਤ ਕਾਲ ਹੋਏ ਜਮ ਪਰਭਾਸ। ਵਿਚ ਤ੍ਰੇਤਾ ਬੈਠਾ ਬਾਲਮੀਕ ਰਮਦਾਸ। ਮਹਾਰਾਜ ਸ਼ੇਰ ਸਿੰਘ ਜੁਗ ਚੌਥੇ ਸਰਬ ਕਰੇ ਵਿਨਾਸ। ਆਪ ਅਪਰੰਪਰ ਪ੍ਰਭ ਖੇਲ ਰਚਾਇਆ। ਸਰਬਤ ਤੀਰਥਾਂ ਮਾਣ ਗਵਾਇਆ। ਮਸਤੂਆਣਾ ਸਚ ਧਾਮ ਬਣਾਇਆ। ਮਹਾਰਾਜ ਸ਼ੇਰ ਸਿੰਘ ਕਲ ਪਾਈ ਮਾਇਆ । ਕਲਜੁਗ ਮਾਇਆ ਪਾਇਕੇ ਪ੍ਰਭ ਖੇਲ ਖੇਲਾ । ਦਰਸ਼ਨ ਕਰਦੇ ਆਇਕੇ, ਨਹੀਂ ਰਹਿਣਾ ਮੁਖ ਛੁਪਾਇਕੇ, ਆਇਆ ਨਿਹਕਲੰਕ ਵੇਲਾ। ਮਹਾਰਾਜ ਸ਼ੇਰ ਸਿੰਘ ਜਾਵੇ ਕਲ ਉਲਟਾਇਕੇ, ਗੁਰਸਿਖ ਸਦ ਸੱਜਣ ਸੁਹੇਲਾ। ਪ੍ਰਭ ਕੀ ਜੋਤ ਦੋਏ ਜਹਾਨੀ। ਆਪਣੀ ਮਹਿੰਮਾ ਪ੍ਰਭ ਰਸਨ ਬਖਾਨੀ । ਪ੍ਰਭ ਕੀ ਮਹਿੰਮਾ ਰਸਨ ਬਖਾਨੀ। ਦੇਵੇ ਸ਼ਬਦ ਸੋਹੰ ਪ੍ਰਭ ਵਡ ਦਾਨੀ। ਪਰਗਟ ਜੋਤ ਪ੍ਰਭ ਓਅੰ, ਗੁਰਸਿਖ ਬਣਾਵੇ ਜੋਤ ਦਾਨੀ। ਭਗਤ ਗੁਰ ਜਗਤ ਗੁਰ ਨਾਉਂ ਦੋਅੰ, ਬਾਕੀ ਜਗਤ ਸਭ ਫਾਨੀ। ਗੁਰਸਿਖ ਨਾ ਜਾਣੇ ਪ੍ਰਭ ਰੰਗ ਦਿਨ ਰਾਤ। ਗੁਰਸਿਖ ਸੁਗੰਧੀ ਜਿਉਂ ਕਲਜੁਗ ਪਾਰਜਾਤ। ਈਸ਼ਰ ਜੋਤ ਪਰਗਟੇ ਵਿਚ ਲੋਕਮਾਤ। ਵਰਨ ਚਾਰ ਇਕ ਕਰਾਏ, ਰੱਖੇ ਭੇਤ ਨਾ

ਕੋਇ ਜ਼ਾਤ। ਸੋਹੰ ਸ਼ਬਦ ਇਕ ਚਲਾਏ, ਸਤਿਜੁਗ ਬਖ਼ਸ਼ੀ ਸੱਚੀ ਦਾਤ। ਜੋਤ ਸਰੂਪ ਪ੍ਰਭ ਦਰਸ ਦਿਖਾਏ, ਸਿਮਰੇ ਜੋ ਜਾਨੀ ਪਰਭਾਤ। ਸਦ ਅਸਥੂਲ ਅਡੋਲ ਰਹੇ ਜੀਵ ਗਾਵੇ ਇਕਾਂਤ। ਅੰਮ੍ਰਿਤ ਬੂੰਦ ਮੁਖ ਚਵਾਵੇ, ਗੁਰਮੁਖ ਆਤਮ ਹੋਵੇ ਸਾਂਤ। ਈਸ਼ਰ ਗੁਰ ਦੋਏ ਜਗ ਆਏ। ਈਸ਼ਰ ਨਾਉਂ ਗੁਰ ਝੋਲੀ ਪਾਏ। ਸਾਚਾ ਗੁਰ ਈਸ਼ਰ ਨਾਉਂ ਜਗਤ ਸੁਣਾਏ। ਕਲਜੁਗ ਨਾਮ ਦਾਨ ਨਾਨਕ ਘਰ ਪਾਏ। ਧਾਰ ਭੇਖ ਬੈਰਾਗ ਚਾਰ ਕੁੰਟ ਨਾਮ ਸਤਿਨਾਮ ਦ੍ਰਿੜਾਏ। ਗੁਰਮੁਖ ਸੇਵਾ ਭਗਤ ਵਿਚਾਰ, ਅੰਤਮ ਜੋਤ ਵਿਚ ਸਚ ਟਿਕਾਏ। ਅੰਗਦ ਤਾਰ ਤਾਰਨਹਾਰ ਵਿਚ ਜੋਤ ਅਮਰਦਾਸ ਜਾਏ। ਅਮਰਦਾਸ ਛੱਡ ਸਵਾਸ, ਰਾਮਦਾਸ ਜੋਤ ਜਗਾਏ । ਰਾਮਦਾਸ ਅਰਜਨ ਪਾਸ ਆਪਣਾ ਭੇਤ ਖੁਲ੍ਹਾਏ। ਹਰਿਗੋਬਿੰਦ ਵਰ ਘਰ ਪ੍ਰਭ ਦਰ ਤੋਂ ਪਾਏ। ਅੰਤਮ ਜੋਤ ਵਿਚ ਹਰਿਰਾਏ ਟਿਕਾਏ। ਹਰਿਰਾਏ ਹਰਿਕ੍ਰਿਸ਼ਨ ਇਕ ਹੋ ਜਾਏ। ਤੇਗਬਹਾਦਰ ਬਿਰਧ ਅਵਸਥਾ ਪ੍ਰਭ ਦਰਸ਼ਨ ਪਾਏ। ਗੁਰ ਸਿੰਘ ਗੋਬਿੰਦ ਮਨ ਲਾਹੇ ਚਿੰਦ, ਸ਼ਸਤਰ ਧਾਰ ਦੁਸ਼ਟ ਖਪਾਏ। ਖੰਡਾ ਦੋ ਧਾਰ ਅੰਮ੍ਰਿਤ ਦੋ ਧਾਰ, ਮਦਿ ਮਾਸ ਨੂੰ ਭੋਗ ਨਾ ਲਾਏ। ਜੋਤ ਦਸ ਏਕ ਸ਼ਬਦ ਲਿਖ ਲਿਖ ਥਕਾਏ। ਪ੍ਰਭ ਅੰਤ ਨਾ ਪਾਏ, ਅੰਤ ਗਏ ਜਗ ਹਾਰ । ਅੰਤਕਾਲ ਮਹਾਰਾਜ ਸ਼ੇਰ ਸਿੰਘ ਪਰਗਟੇ ਨਰ ਲੈ ਅਵਤਾਰ, ਏਹ ਸ਼ਬਦ ਚਲਾਇਆ ਆਪ, ਸੋਹੰ ਪਕੜ ਹਾਥ ਨਾਮ ਕਟਾਰ। ਮਹਾਰਾਜ ਸ਼ੇਰ ਸਿੰਘ ਮਾਇਆ ਤੇਰੀ, ਭਗਤ ਬਿਨ ਗੁਰ ਤਾਰੇ ਨਾ ਅਵਰਾ। ਭਗਤ ਜਨ ਗੁਰਚਰਨ ਕਵਲ ਭਵਰਾ। ਗੁਰਚਰਨ ਲਾਗ ਜਨਮ ਮਰਨ ਜਨ ਭਗਤ ਸਵਰਾ। ਮਿਲਿਆ ਪ੍ਰਭ ਅਬਿਨਾਸ਼ ਘਰ ਆਏ ਗਵਰਾ। ਪੈਜ ਰਖਾਏ ਕਲਜੁਗ ਆਣ, ਭਗਤ ਜਨਾਂ ਸਿਰ ਝੁਲਾਵੇ ਛਤਰ ਚਵਰਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਧਾਈ, ਚਰਨ ਲਾਗ ਜਨਮ ਮਰਨ ਸਵਰਾ । ਜਨਮ ਮਰਨ ਪ੍ਰਭ ਕੱਟਣੇਹਾਰਾ। ਝੂਠੇ ਧੰਦੇ ਲੱਗਾ ਸੰਸਾਰਾ। ਗਹਿਰ ਗੰਭੀਰ ਪ੍ਰਭ ਕੋਇ ਪਾਏ ਨਾ ਸਾਰਾ। ਕਰ ਦਰਸ ਹੋਏ ਸ਼ਾਂਤ ਸਰੀਰ, ਖੋਲ੍ਹ ਦਏ ਪ੍ਰਭ ਦਸਮ ਦਵਾਰਾ। ਹਉਮੇ ਵਿਚੋਂ ਜਾਏ ਪੀੜ, ਸੋਹੰ ਸ਼ਬਦ ਬਾਣ ਗੁਰ ਮਾਰਾ। ਬਿਨ ਗੁਰ ਕੋਏ ਨਾ ਦੇਵੇ ਧੀਰ, ਕੁੰਟ ਚਾਰ ਹੋਇਆ ਆਕਾਰਾ। ਭਗਤ ਜਨਾਂ ਹਰਿ ਮਿਲੇ ਗੁਣ ਗਹੀਰ, ਰਸਨਾ ਹੋਵੇ ਜੈ ਜੈਕਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰਾ ਸਚ ਵਜ਼ੀਰ, ਚੇਤ ਸਿੰਘ ਗੁਰਸਿਖ ਪਿਆਰਾ। ਸਚਖੰਡ ਵੱਜੇ ਵਧਾਈ, ਜੋਤ ਸਰੂਪ ਸਿੱਖ ਉਤਾਰਾ। ਮਾਨਸ ਜਨਮ ਜਗ ਸੁਫਲ ਕਰਾਇਆ, ਸਾਚੀ ਪ੍ਰੀਤ ਗੁਰਚਰਨ ਬਣ ਆਈ। ਕਰ ਸੇਵ ਗੁਰ ਦਰਸ ਦੀਆ ਪੂਰੇ, ਸਿੱਖ ਅਮਰਾਪਦ ਪਾਈ। ਗੁਰ ਪੂਰਾ ਜਿਸ ਕਲਜੁਗ ਅਰਾਧਿਆ, ਗੁਰ ਪੂਰਾ ਹੋਏ ਸਹਾਈ। ਫੂਲਨ ਬਰਖਾ ਪ੍ਰਭ ਆਪ ਬਰਖਾਵੇ, ਚੇਤ ਸਿੰਘ ਕਲਜੁਗ ਮਿਲੇ ਵਧਾਈ। ਜੋਤੀ ਜੋਤ ਮਿਲਾਏ ਪ੍ਰਭ, ਗੁਰਚਰਨ ਜਿਸ ਆਸ ਰਖਾਈ। ਕਲਜੁਗ ਵਰਤੇ ਪ੍ਰਭ ਕੀਆ ਸਭ, ਜੀਵ ਕੋਈ ਭੇਵ ਨਾ ਪਾਈ। ਮਹਾਰਾਜ ਸ਼ੇਰ ਸਿੰਘ ਨਿਮਾਣਿਆਂ ਲਿਆ ਲੱਭ, ਹੰਕਾਰੀਆਂ ਪ੍ਰਭ ਹੱਥ ਨਾ ਆਈ। ਨਿਮਾਣਿਆਂ ਮਾਣ ਪ੍ਰਭ ਪੂਰਨ ਕਰ ਇਛਿਆ। ਚਲ ਆਏ ਗੁਰ ਦਰਬਾਰ, ਸੋਹੰ ਸ਼ਬਦ ਸਾਚੀ ਪਾਏ ਭਿਛਿਆ। ਕਲਜੁਗ ਆਇਆ ਪ੍ਰਭ ਤਾਰਨਹਾਰ, ਕਲਜੁਗ ਡੁੱਬਾ ਸਰਬ ਵਿਚ ਵਿਸਿਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਕਾਰ, ਸਰਨ ਪੜੇ ਕੀ ਕਰੇ ਰਛਿਆ। ਨਿਹਕਲੰਕ ਕਲ ਪਰਗਟ ਹੋਏ। ਪ੍ਰਭ ਕੀ ਜੋਤ ਏਕ, ਨਾ ਕੋਈ ਜਾਣੇ ਦੋਏ। ਸਰੂਪ ਦੇਹ ਅਨੇਕ, ਵਿਚ ਵਸੇ ਜੋਤ ਇਕ ਹੋਏ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਗ ਏਕ ਰੰਗ ਹੋਏ। ਕਲਜੁਗ ਜਾਏ ਹਾਰ, ਸਤਿਜੁਗ ਸਤਿ ਪੁਰਖ ਸਤਿਵਾਦੀ ਹੋਏ। ਏਕ ਜੋਤ ਏਕ ਪ੍ਰਭ ਰੰਗ, ਏਕ ਸ੍ਰਿਸ਼ਟ ਵਸਿਆ ਪ੍ਰਭ ਸੋਏ। ਜੀਵ ਜੰਤ ਬਣਾਈ

ਬਣਤ ਭੇਵ ਜਾਣੇ ਕੋਏ। ਸੋਹੰ ਸ਼ਬਦ ਮਨ ਕਾ ਮੰਤ, ਗੁਰਸਿਖ ਵਿਰਲਾ ਹਿਰਦੇ ਪਰੋਏ । ਵਿਚ ਜੀਅ ਜੰਤ ਸੱਚਾ ਸਾਧ ਸੰਤ, ਆਤਮ ਜਾਗ ਕਦੇ ਨਾ ਸੋਏ। ਸਚ ਸ਼ਬਦ ਜਗਤ ਵਰਤੰਤ, ਸਤਿਜੁਗ ਸਾਚਾ ਸ਼ਬਦ ਸੋਹੰ ਹੋਏ। ਸ਼ਬਦ ਸੁਣ ਕਰ ਸ਼ਬਦ ਪ੍ਰੀਖਿਆ। ਜੀਵ ਗੁਣ ਅਵਗੁਣ ਵਿਚ ਦੇਹ ਨਾ ਦੀਖਿਆ। ਕਲਜੁਗ ਪਰਗਟੇ ਸਦ ਗੁਣ ਨਿਰਗੁਣ ਸਾਚੀ ਮੰਗ ਪ੍ਰਭ ਦਰ ਤੇ ਭੀਖਿਆ। ਮਹਾਰਾਜ ਸ਼ੇਰ ਸਿੰਘ ਪਕੜ ਤਰਾਏ, ਜਿਨ੍ਹਾਂ ਲੇਖ ਧੁਰੋਂ ਹੈ ਲਿਖਿਆ। ਲੇਖ ਲਿਖਾਏ ਲਿਖਾਵਣਹਾਰਾ। ਕਿਰਪਾ ਕਰ ਦਰਸਾਵੇ ਸਚ ਦਵਾਰਾ । ਪਵਣ ਪਾਣੀ ਅਗਨੀ ਪਾਤਾਲ ਪ੍ਰਭ ਵਸਣੇਹਾਰਾ। ਖਾਣੀ ਬਾਣੀ ਗਗਨ ਪਾਤਾਲੀ ਪ੍ਰਭ ਜੋਤ ਪਧਾਰਾ। ਕਲਜੁਗ ਮਹਿੰਮਾ ਪ੍ਰਭ ਆਪ ਵਖਾਣੀ, ਜੀਵ ਭੁੱਲਾ ਮੁਗਧ ਗਵਾਰਾ। ਸਾਚਾ ਸ਼ਾਹ ਪਰਗਟੇ ਸਚ ਕਰ ਜਾਣੀ, ਕਰ ਦਰਸ ਪਾ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਚਾਰ ਵਰਨ ਗੁਰਬਾਣੀ, ਸੋਹੰ ਸ਼ਬਦ ਚਲੇ ਦੋ ਧਾਰਾ। ਜੋ ਜਨ ਆਏ ਚਰਨ ਨਿਮਸਕਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਦੁਸ਼ਟ ਦੁਰਾਚਾਰੀ ਪ੍ਰਭ ਨਰਕ ਨਿਵਾਰੇ। ਗੁਰਸਿਖ ਹੋਏ ਅਪਰ ਅਪਾਰੇ। ਕਲਜੁਗ ਪਰਗਟਿਆ ਪ੍ਰਭ ਸਰਬ ਗੁਣ ਤਾਰਨਹਾਰੇ। ਜੀਵ ਜੰਤ ਵਿਚ ਇਕ ਜੋਤ ਠਾਰੇ। ਹਉਮੇ ਮਾਣ ਗੁਰ ਸ਼ਬਦ ਸੰਗ ਮਾਰੇ। ਕਲਜੁਗ ਮਿਲਿਆ ਜੋ ਦਰ ਆਏ ਨਿਮਾਣੇ। ਪਰਗਟ ਭਇਓ ਵਿਸ਼ਨੂੰ ਭਗਵਾਨ, ਨਿਹਕਲੰਕ ਨਾਮ ਉਚਾਰੇ। ਮਹਾਰਾਜ ਸ਼ੇਰ ਸਿੰਘ ਗੁਰ ਗੁਣ ਨਿਧਾਨ, ਲਾਗੇ ਚਰਨ ਸਗਲ ਸਭ ਤਾਰੇ। ਜੀਵ ਜੰਤ ਜੰਤ ਅੰਞਾਣਾ। ਜਗਤ ਧੰਦੇ ਛੱਡ ਗਿਆ ਸਚ ਟਿਕਾਣਾ। ਵਿਕਾਰ ਮੰਦੇ ਪਹਨਿਆਂ ਕਲ ਝੂਠਾ ਬਾਣਾ। ਕਲ ਮੂਰਖ ਬੰਦੇ ਛੱਡ ਜਾਣਾ ਦੇਹ ਝੂਠਾ ਬਾਣਾ। ਫਸ ਜਾਣ ਵਿਚ ਮਾਇਆ ਫੰਦੇ, ਪੂਰਾ ਸਤਿਗੁਰ ਨਹੀਂ ਪਛਾਣਾ। ਕਲੂ ਕਾਲ ਕਹਿਰ ਜਗ ਵਰਤੇ, ਵਰਤੇ ਜਗਤ ਗੁਰ ਕਾ ਭਾਣਾ । ਗੁਰਚਰਨ ਲਾਗ ਸਰਬ ਦੁੱਖ ਹਰਤੇ, ਡਿੱਗ ਦਵਾਰ ਹੋਏ ਮਾਣ ਨਿਮਾਣਾ। ਕਾਲ ਸਦਾ ਸਿਰ ਕੂਕੇ, ਕਲਜੁਗ ਸਮਝ ਮੂਰਖ ਅੰਞਾਣਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੇ, ਕਲਜੁਗ ਆਇਆ ਪ੍ਰਭ ਤਰ ਜਾਣ। ਜਨ ਸਿਮਰਨ ਸਚ ਹਰਿ ਨਾਮ। ਦਰਗਾਹ ਮਿਲੇ ਸਾਚਾ ਥਾਨ । ਗਰਭਵਾਸ ਫਿਰ ਕਦੇ ਨਾ ਪਾਣ । ਮਹਾਰਾਜ ਸ਼ੇਰ ਸਿੰਘ ਚਰਨ ਨਿਵਾਸ, ਰਸਨਾ ਹਰਿ ਹਰਿ ਹਰਿ ਗੁਣ ਗਾਣ। ਈਸ਼ਰ ਜੋਤ ਜਾਓ ਬਲਹਾਰੀ। ਜੁਗੋ ਜੁਗ ਪ੍ਰਭ ਜੋਤ ਆਕਾਰੀ। ਤ੍ਰੇਤਾ ਪਰਗਟ ਰਾਮ ਚੰਦ ਅਵਤਾਰੀ। ਨੀਚ ਜਾਤ ਭੀਲਣੀ ਜਾ ਪ੍ਰਭ ਤਾਰੀ। ਲਾਏ ਭੋਗ ਬੇਰ ਆਪ ਬਨਵਾਰੀ। ਭਗਤ ਜਨ ਮਿਲੇ ਆਪ ਗਿਰਧਾਰੀ। ਈਸ਼ਰ ਜੋਤ ਸਦ ਜਾਓ ਬਲਿਹਾਰੀ । ਸਤੀ ਅਹਲਿਆ ਚਰਨ ਛੁਹਾਏ ਸਿਲਾ ਹੋਈ ਤਾਰੀ । ਸਚਖੰਡ ਗਈ ਬਬਾਣ, ਸੱਚੀ ਮਾਰੀ ਜਗਤ ਉਡਾਰੀ । ਜੁਗ ਜੁਗ ਨਿਮਾਣਿਆਂ ਪ੍ਰਭ ਪੈਜ ਸਵਾਰੀ। ਦੁਆਪਰ ਪਰਗਟ ਕ੍ਰਿਸ਼ਨ ਮੁਰਾਰੀ। ਰੱਖੀ ਲੱਜਿਆ ਦਰੋਪਤ ਨਾਰੀ। ਘਰ ਜਾਏ ਬਿਦਰ ਪੈਜ ਸਵਾਰੀ। ਕਲਜੁਗ ਬਿਦਰ ਘਰ ਜਾਏ ਘੁਮਿਆਰੀ। ਨਾਮ ਸੋਹਣ ਸਿੰਘ ਸਚ ਰਸਨ ਉਚਾਰੀ। ਸਾਚੇ ਸਾਹਿਬ ਸਦ ਜਾਓ ਬਲਿਹਾਰੀ। ਗੀਤਾ ਗਿਆਨ ਉਚਾਰੇ ਕ੍ਰਿਸ਼ਨ ਅਵਤਾਰੀ। ਅਰਜਨ ਕਰ ਅਭਿਮਾਨ, ਹੋਇਆ ਹੰਕਾਰੀ। ਸ਼ਬਦ ਗਿਆਨ ਪ੍ਰਭ ਆਤਮਕ ਬਰਛੀ ਮਾਰੀ। ਬੈਰਾਟ ਰੂਪ ਹੋਏ ਪ੍ਰਭ ਸ੍ਰਿਸ਼ਟ ਸੰਘਾਰੀ। ਮਹਾਸਾਰਥੀ ਹੋ ਬੈਠਾ ਕਾਰਜ ਸਵਾਰੀ। ਕੁੰਟ ਚਾਰ ਵਿਚ ਦੁਆਪਰ ਕ੍ਰਿਸ਼ਨ ਭਗਵਾਨ ਹੋਏ ਜੈ ਕਾਰੀ। ਕ੍ਰਿਸ਼ਨ ਭਗਵਾਨ ਭਗਤ ਦੇਵਣ ਦਾਨ, ਕਲਜੁਗ ਆਣ ਜੋਤ ਪ੍ਰਭ ਅਵਤਾਰੀ। ਦੇ ਬ੍ਰਹਮ ਗਿਆਨ ਕਰੇ ਪੁਰਖ ਸੁਜਾਨ, ਹਉਮੇ ਮਮਤਾ ਸ਼ਬਦ ਸੰਗ ਮਾਰੀ। ਜੀਵ ਕਰ ਧਿਆਨ ਪਰਗਟੇ ਭਗਵਾਨ,

ਕਲਜੁਗ ਨਿਹਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਜਾਓ ਕੁਰਬਾਨ, ਕਲਜੁਗ ਆਏ ਜਿਨ ਪੈਜ ਸਵਾਰੀ । ਭਗਤਨ ਸੰਗ ਪ੍ਰਭ ਵਸਣੇਹਾਰਾ। ਭਗਤਨ ਰੰਗ ਦੇਵੇ ਨਾਮ ਦਵਾਰਾ। ਅੰਮ੍ਰਿਤ ਗੰਗ ਵਿਚ ਕਵਲ ਫੁਹਾਰਾ। ਗੁਰਸਿਖ ਦਾਨ ਸਾਚਾ ਮੰਗ, ਮਹਾਰਾਜ ਸ਼ੇਰ ਸਿੰਘ ਸਚ ਦਵਾਰਾ। ਗੁਰਪਰਸਾਦਿ ਦਰ ਮਿਲੇ ਵਡਿਆਈ। ਗੁਰਪਰਸਾਦਿ ਸਾਧ ਸੰਗਤ ਮਨ ਵੱਜੇ ਵਧਾਈ। ਗੁਰਪਰਸਾਦਿ ਜੀਵ ਗੁਰ ਦਰਸ ਪਾਈ। ਗੁਰਪਰਸਾਦਿ ਹਉਮੇ ਮਮਤਾ ਵਿਚ ਦੇਹ ਜਲਾਈ। ਗੁਰਪਰਸਾਦਿ ਦੁੱਖ ਦਰਦ ਪ੍ਰਭ ਦੇ ਮਿਟਾਈ। ਗੁਰਪਰਸਾਦਿ ਸਾਧਨ ਸਾਧ ਆਤਮ ਬੂਝ ਬੁਝਾਈ। ਗੁਰਪਰਸਾਦਿ ਆਦਿ ਜੁਗਾਦਿ ਸਰਬ ਠਾਂਂਏ ਰਿਹਾ ਸਮਾਈ। ਗੁਰਪਰਸਾਦਿ ਅਬੋਧ ਅਗਾਧ ਜੋਤ ਸਰੂਪ ਸ਼ਬਦ ਲਿਖਾਈ। ਗੁਰਪਰਸਾਦਿ ਰਸਨਾ ਸਾਧ ਹਰਿ ਹਰਿ ਸ਼ਬਦ ਰਸਨਾ ਲਿਖਾਈ। ਗੁਰਪਰਸਾਦ ਕਲਜੁਗ ਹੋਏ ਪੂਰਨ ਭਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਸ ਦਿਖਾਈ। ਵਡਭਾਗੀ ਵਡਭਾਗ ਵਡ ਵੱਡਾ ਗੁਰ ਪਾਇਆ। ਸੋਈ ਆਤਮ ਗਈ ਜਾਗ, ਹਿਰਦੇ ਗਿਆਨ ਪ੍ਰਭ ਵਸਾਇਆ । ਸਾਧ ਸੰਗਤ ਹੋਏ ਪੂਰਨ ਭਾਗ, ਜਿਨ੍ਹਾਂ ਮਿਲ ਹਰਿ ਰਸ ਰਸਨਾ ਗਾਇਆ। ਮਾਣਸ ਜਰਮ ਨਾ ਲਾਗੇ ਦਾਗ਼, ਗੁਰਚਰਨ ਲਾਗ ਜਿਸ ਸੀਸ ਝੁਕਾਇਆ। ਅਨਹਦ ਸ਼ਬਦ ਚਲੇ ਅਨਰਾਗ, ਮਦਿ ਮਾਸ ਜਿਨ ਰਸਨ ਨਾ ਲਾਇਆ । ਬੇਮੁਖ ਲਾਉਂਦੇ ਜਿਉਂ ਸੁਞੇਂ ਘਰ ਕਾਗ, ਐਸਾ ਸਤਿਗੁਰ ਧੱਕਾ ਲਾਇਆ। ਪੰਝੀ ਚੇਤ ਦਿਵਸ ਵਡਭਾਗ, ਸਾਧ ਸੰਗਤ ਪ੍ਰਭ ਮੇਲ ਕਰਾਇਆ। ਗੁਰਸਿਖਾਂ ਪ੍ਰਭ ਪਕੜੀ ਵਾਗ, ਸ਼ੌਹ ਦਰਿਆ ਪਾਰ ਕਰਾਇਆ। ਜਿਉਂ ਬਿਦਰ ਘਰ ਖਾਧਾ ਸਾਗ, ਕਲਜੁਗ ਭੋਗ ਸਿੱਖਾਂ ਘਰ ਲਾਇਆ। ਜਗਤ ਚਲਾਏ ਪ੍ਰਭ ਅਨਵਾਦ, ਆਪਣਾ ਭੇਦ ਪ੍ਰਭ ਆਪ ਛੁਪਾਇਆ। ਗੁਰਮੁਖ ਵਿਰਲਾ ਪਾਵੇ ਸਾਦ, ਆਤਮ ਦਰਸ ਪ੍ਰਭ ਜੋਤ ਜਗਾਇਆ। ਵੱਜੇ ਧੁਨ ਸ਼ਬਦ ਅਨਾਹਦ, ਸਾਚੀ ਜੋਤ ਸਚ ਮੇਲ ਕਰਾਇਆ । ਮਹਾਰਾਜ ਸ਼ੇਰ ਸਿੰਘ ਆਦਿ ਜੁਗਾਦਿ, ਹੈ ਭੀ ਹੋਸੀ ਹੁੰਦਾ ਆਇਆ। ਜੋ ਜਨ ਕਰੇ ਪ੍ਰਭ ਵਿਚਾਰ। ਕਰ ਕਿਰਪਾ ਬਖ਼ਸ਼ੇ ਅੰਮ੍ਰਿਤ ਧਾਰ। ਮਿਟੇ ਅਗਿਆਨ ਦੇਹ ਦੀਪਕ ਹੋਏ ਉਜਿਆਰ। ਗੁਰਚਰਨ ਲਾਗ ਕਲਜੁਗ ਗੁਰਸਿਖ ਉਧਰਨ ਪਾਰ। ਪ੍ਰਭ ਸ਼ਬਦੀ ਸ਼ਬਦ ਚਲਾਇਆ। ਉਨੰਜਾ ਪਵਣ ਸਿਰ ਛਤਰ ਝੁਲਾਇਆ। ਸਵਾਂਗ ਸਵਾਂਗੀ ਖੇਲ ਰਚਾਇਆ। ਧਾਰ ਖੇਲ ਚਤੁਰਭੁਜ ਕਹਾਇਆ। ਸਾਵਲ ਸੁੰਦਰ ਪ੍ਰਭ ਜੋਤ ਪਰਗਟਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ। ਸਤਿਗੁਰ ਸਾਚਾ ਮਨੀ ਸਿੰਘ ਬਣਾਵੇ। ਸਿਰ ਰੱਖੇ ਹੱਥ ਤੀਨ ਲੋਕ ਬੂਝ ਬੁਝਾਵੇ। ਹੋਵੇ ਸਮਰਥ ਪ੍ਰਭ ਕੀ ਜੋਤ ਵਿਚ ਦੇਹ ਟਿਕਾਵੇ। ਸਤਿਜੁਗ ਸਾਚੀ ਸਚ ਬਣਤ ਬਣਾਵੇ। ਦੂਜਾ ਨਾਮ ਭਜੋ ਭਗਵਾਨ । ਕਰ ਬਿੁਧ ਬਿਬੇਕ ਆਤਮ ਗਿਆਨ। ਦੱਖਣ ਦਿਸ਼ਾ ਹੋਏ ਪਰਧਾਨ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਵਖਾਣ । ਭਗਵਾਨ ਸਿਮਰ ਪ੍ਰਭ ਭਰਮ ਚੁਕਾਏ। ਹਉਮੇ ਮਾਰ ਮਨ ਸ਼ਬਦ ਵਸਾਏ। ਸ਼ਬਦ ਰੰਗ ਤਨ ਮਨ ਚੜ੍ਹਾਏ। ਕਰ ਦਰਸ ਸਰਬ ਤਰ ਜਾਏ। ਪੂਤ ਭਗਤ ਕਰ ਆਪ ਵਡਿਆਏ। ਦੇਵੇ ਮਾਣ ਆਪ ਵਡ ਦਾਤਾ। ਸਰਬ ਕਲਾ ਪ੍ਰਭ ਪੁਰਖ ਬਿਧਾਤਾ। ਬ੍ਰਹਮ ਗਿਆਨੀਆਂ ਹੋਵੇ ਬ੍ਰਹਮ ਗਿਆਤਾ। ਚਾਰ ਵਰਨ ਵਸੇ ਰੰਗਰਾਤਾ। ਮਹਾਰਾਜ ਸ਼ੇਰ ਸਿੰਘ ਜਗਤ ਵਡ ਦਾਤਾ। ਵੱਡਾ ਆਪ ਵੱਡੀ ਵਡਿਆਈ । ਉਚ ਪਦਵੀ ਗੁਰਸਿਖਾਂ ਗੁਰ ਦਰ ਤੇ ਪਾਈ। ਰਸਨਾ ਰਸਾਇਣ, ਦੁਰਮਤ ਮਤ ਜਾਈ। ਮਹਾਰਾਜ ਸ਼ੇਰ ਸਿੰਘ ਸਰਨ ਪੜੇ ਦੀ ਲਾਜ ਰਖਾਈ । ਗੁਰ ਦਰਬਾਰ ਆਏ ਕਰ ਆਸਾ। ਕੋਏ ਨਾ ਜਾਏ ਦਰ ਤੇ ਨਿਰਾਸਾ। ਈਸ਼ਰ ਜੋਤ ਕਰੇ ਮਾਤ

ਪ੍ਰਕਾਸ਼ਾ। ਬੈਠਾ ਅਡੋਲ ਪ੍ਰਭ ਪੂਰਨ ਅਬਿਨਾਸ਼ਾ। ਸੋਹੰ ਸ਼ਬਦ ਸੁਣ ਸਰਬ ਦੁੱਖ ਨਾਸਾ। ਭੂਤ ਪਰੇਤ ਦੇਹ ਕਰੇ ਨਾ ਵਾਸਾ। ਜੇ ਕੋਈ ਵੇਖਣ ਆਇਆ ਦਰ ਤਮਾਸ਼ਾ। ਬੇਮੁਖ ਜਨਮ ਗਵਾਏ ਕਰ ਹਾਸਾ । ਜੋ ਜਨ ਆਇਆ ਦਰਸ ਪਿਆਸਾ। ਤਿਸ ਜਨ ਕਉ ਬਲ ਬਲ ਜਾਸਾ। ਸ਼ਬਦ ਸੁਣ ਸਰਬ ਦੁੱਖ ਨਾਸਾ। ਜੀਵ ਬਿਲਲਾਇਨ ਜਿਉਂ ਬੋਟੀ ਬੋਟ। ਚਰਨ ਲਾਗ ਤਰ ਜਾਣ ਕੋਟੀ ਕੋਟ। ਮਹਾਰਾਜ ਸ਼ੇਰ ਸਿੰਘ ਸ਼ਬਦ ਵਜਾਈ ਚੋਟ। ਰੋਗ ਗਵਾਏ ਰੋਗੀਆਂ, ਰੰਗ ਨਾਮ ਚੜ੍ਹਾ ਕੇ। ਦੇਵੇ ਬੈਰਾਗ ਪ੍ਰਭ ਜੋਗੀਆਂ, ਜੋ ਆਏ ਭਰਮ ਗਵਾ ਕੇ। ਪ੍ਰਭ ਵਸੇ ਵਿਚ ਵਿਜੋਗੀਆਂ, ਜੋ ਸਰਨੀ ਡਿੱਗੇ ਆ ਕੇ। ਮਹਾਰਾਜ ਸ਼ੇਰ ਸਿੰਘ ਰਾਖੇ ਪਤ, ਜੀਵ ਗਏ ਰੋਗ ਗਵਾ ਕੇ। ਦੁਖੀਆ ਜੀਵ ਦਰ ਬਿਲਲਾਇਆ। ਕਰ ਕਿਰਪਾ ਪ੍ਰਭ ਪਾਰ ਕਰਾਇਆ। ਨਾੜੀ ਬਹੱਤਰ ਪ੍ਰਭ ਪਵਿੱਤ ਕਰਾਇਆ। ਤਪ ਸੱਪ ਭੂਪ ਪਲੀਤ ਦਰ ਵਾਟ ਅਮਕਾ ਕਾਜੀ ਪ੍ਰਭ ਨਾਸ ਕਰਾਇਆ। ਹਾਕਨ ਡਾਕਨ ਸਿਰ ਮੁੰਡਵਾਇਆ। ਸ਼ਦੌਣ ਪੌਣ ਸਰਬ ਹਟਾਇਆ। ਇਕ ਲੱਖ ਅੱਸੀ ਹਜ਼ਾਰ ਭੂਤ ਪਰੇਤ ਵਿਚ ਸ਼ਬਦ ਬੰਨ੍ਹਾਇਆ। ਗੁਰ ਨਾਨਕ ਪੂਰੇ ਸਾਚਾ ਸ਼ਬਦ ਵਿਚ ਜਗਤ ਸੁਣਾਇਆ। ਈਸ਼ਰ ਟੇਕ ਰਖ, ਰਸਨ ਅਲਾਇਆ। ਕਲਜੁਗ ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ ਆਇਆ। ਕਲਜੁਗ ਤਾਰੇ ਭਗਤ ਸਾਚਾ ਸਰਬੰਸ। ਸੂਖਮ ਨਿਰਾਲਮ ਜੋਤ ਪਰਮਹੰਸ। ਦੁਸ਼ਟ ਸੰਘਾਰੇ ਜਿਉਂ ਕ੍ਰਿਸ਼ਨ ਕੰਸ। ਮਹਾਰਾਜ ਸ਼ੇਰ ਸਿੰਘ ਸਤਿਜੁਗ ਚਾਲੇ ਗੁਰਸਿਖ ਤੇਰਾ ਸਾਚਾ ਸਰਬੰਸ। ਵਿਸ਼ਨੂੰ ਅੰਸ ਭਗਤ ਜਨ ਹੋਏ। ਭਗਤ ਭਗਵਾਨ ਦੋਏ ਇਕੋ ਹੋਏ। ਕਲਜੁਗ ਜੀਵ ਜਾਣੇ ਨਾ ਕੋਏ। ਸਤਿ ਸੰਗਤ ਪ੍ਰਭ ਵਿਚ ਵਸੋਏ। ਮਹਾਰਾਜ ਸ਼ੇਰ ਸਿੰਘ ਚਾਰ ਕੁੰਟ ਜੈ ਜੈ ਜੈਕਾਰ ਹੋਏ। ਗੁਰਸਿਖਾਂ ਘਰ ਜੈ ਜੈਕਾਰਾ। ਜਿਥੇ ਪਰਗਟਿਓ ਪ੍ਰਭ ਅਵਤਾਰਾ। ਬੇਮੁਖਾਂ ਘਰ ਹਾਹਾਕਾਰਾ। ਸੋਹੰ ਬਾਣ ਸ਼ਬਦ ਗੁਰ ਮਾਰਾ। ਮਹਾਰਾਜ ਸ਼ੇਰ ਸਿੰਘ ਤੇਰਾ ਸਿੱਖ ਹੋਏ ਨਾਮ ਵਣਜਾਰਾ। ਵਣਜ ਨਾਮ ਗੁਰ ਦਰ ਕਰਨਾ। ਗੁਰਸਿਖ ਗੁਰਮੁਖ ਪ੍ਰਭ ਉਜਲ ਕਰਨਾ। ਬੇਮੁਖ ਕਲਜੁਗ ਦੁੱਖ ਡਾਹਢਾ ਭਰਨਾ। ਸਗਲ ਛੋਡ ਜੋ ਜਨ ਆਏ ਪ੍ਰਭ ਸ਼ਰਨਾ। ਅੰਤਕਾਲ ਕਲ ਹੋਏ ਨਾ ਮਰਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਸਿਖਾਂ ਵਰਨਾ। ਵਰ ਘਰ ਸਾਚਾ ਪ੍ਰਭ ਜਗਦੀਸ। ਸੋਹੰ ਸ਼ਬਦ ਜਗਤ ਨਹੀਂ ਕਾਚਾ, ਬਿਨ ਏਕਸ ਕੋਏ ਨਾਹੀ ਹਦੀਸ। ਅੰਮ੍ਰਿਤ ਨਾਮ ਕਰ ਦੇ ਸਾਚਾ, ਬੇਮੁਖਾਂ ਗੁਰਸਿਖ ਨਾ ਰੀਸ। ਮਹਾਰਾਜ ਸ਼ੇਰ ਸਿੰਘ ਵੇਖੇ ਜਗਤ ਤਮਾਸ਼ਾ, ਬੇਮੁਖ ਖਪਾਏ ਧੜ ਲਾਥੇ ਸੀਸ। ਜਗਨ ਨਾਥ ਗੁਰ ਗੋਪਾਲ । ਪਰਗਟ ਭਇਓ ਹੋ ਦਿਆਲ। ਕਲਜੁਗ ਤੋੜੇ ਗੁਰਸਿਖ ਜੰਜਾਲ। ਸੋਹੰ ਸ਼ਬਦ ਜਪ ਮਾਲਾ ਮਾਲ। ਸਤਿਗੁਰ ਪੂਰਾ ਭਗਤ ਵਸਾਲ। ਮਹਾਰਾਜ ਸ਼ੇਰ ਸਿੰਘ ਗੁਰਸਿਖ ਜੋਤ ਪਰਕਾਸ਼ੇ, ਅੰਦਰ ਵੇਖ ਅਮੁਲੜਾ ਲਾਲ। ਗੁਰਸਿਖ ਲਾਲ ਜਵਾਹਰ ਮਾਣਕ ਮੋਤੀ। ਜੋਤ ਸਰੂਪ ਜਗਾਵੇ ਜੀਵੇ ਆਤਮ ਜੋਤੀ। ਸ੍ਰਿਸ਼ਟ ਸਬਾਈ ਅੰਤਕਾਲ ਕਲਜੁਗ ਰੋਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਲਏ ਵਰੋਲ ਜਿਉਂ ਮਾਣਕ ਮੋਤੀ। ਮਦਨ ਮੂਰਤ ਆਪ ਗੋਸਾਈਂ। ਦਰ ਘਰ ਆਏ ਲਾਜ ਰਖਾਈ। ਵਰ ਪਾਇਆ ਜੋ ਵਿਛੜ ਨਾ ਜਾਈ। ਨਾਮ ਧਿਆਇਆ ਹੳਮੇ ਬਿਖ ਗਵਾਈ। ਸਾਧ ਸੰਗਤ ਪ੍ਰਭ ਵਿਚ ਰਲਾਇਆ ਜੋ ਆਇਆ ਚਲ ਸਰਨਾਈ। ਮਦਿ ਮਾਸ ਜਿਨ ਹੱਥ ਲਗਾਇਆ, ਕੁੰਭੀ ਨਰਕ ਨਿਵਾਸ ਦਵਾਈ। ਆਪਣਾ ਕੀਆ ਆਪ ਜੀਅ ਪਾਇਆ, ਬੈਠਾ ਅਡੋਲ ਜੀਵ ਗੁਸਾਈਂ। ਮਹਾਰਾਜ ਸ਼ੇਰ ਸਿੰਘ ਤੇਰਾ ਨਾਮ ਧਿਆਇਆ, ਜਮ ਜੰਧਾਰ ਕੋਈ ਨੇੜ ਨਾ ਆਈ । ਜਮ ਜਮਦੂਤ ਕੋਈ ਨੇੜ ਨਾ ਆਏ। ਸੋਹੰ ਨਾਉਂ ਸਰਣ ਸਰਬ ਛੱਡ ਜਾਏ।

ਜੋਤ ਸਰੂਪ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਅੰਤਕਾਲ ਗੁਰਸਿਖ ਵਿਚ ਜੋਤ ਮਿਲਾਏ।

੨੬ ਚੇਤ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ ਠਾਕਰ ਸਿੰਘ ਦੇ ਗ੍ਰਹਿ

ਪ੍ਰਭ ਸਾਚਾ ਬ੍ਰਹਮਾ ਮਾਣ ਗਵਾਏ। ਵੇਦ ਵੇਦਾਂਤ ਅੰਤ ਹੋ ਜਾਏ। ਐੜਾ ਅਥਰਬਣ ਰੁਲਾਏ ਖਪਾਏ। ਚਾਰ ਯਾਰਾਂ ਸੰਗ ਮੁਹੰਮਦ ਕਲਜੁਗ ਮਾਣ ਰਖਾਏ। ਸ਼ਾਸਤਰ ਸਿਮਰਤ ਕੁਰਾਨ ਪੁਰਾਨ ਕੋਈ ਰਹਿਣ ਨਾ ਪਾਏ। ਈਸਾ ਮੂਸਾ ਪੀਰ ਪੈਗ਼ੰਬਰ ਕਲਜੁਗ ਅਖਵਾਏ। ਅੰਤਮ ਆਈ ਹਾਰ, ਪਰਗਟ ਪ੍ਰਭ ਅੰਜੀਲ ਮਾਣ ਗਵਾਏ। ਕਲਜੁਗ ਕਰ ਖੁਆਰ, ਅਠ ਸਠ ਤੀਰਥ ਕੋਈ ਰਹਿਣ ਨਾ ਪਾਏ। ਮਾਣ ਸਰੋਵਰ ਵਿਚ ਸ੍ਰਿਸ਼ਟ, ਅੰਮ੍ਰਿਤ ਬੂੰਦ ਨਜ਼ਰ ਨਾ ਆਏ। ਗੰਗਾ ਗੋਦਾਵਰੀ ਗਹਿਰ ਗੰਭੀਰ, ਜੋਤ ਸਰੂਪ ਪ੍ਰਭ ਖਿੱਚ ਲਿਆਏ । ਕਲਜੁਗ ਜੋਤ ਨਿਹਕਲੰਕ ਪਰਗਟਾ ਕੇ, ਜਾਏ ਸਭਨਾ ਮਾਣ ਗਵਾਏ । ਸੋਹੰ ਸਾਚਾ ਸਚ ਨਾਮ ਚੜ੍ਹਾ ਕੇ, ਸਤਿਜੁਗ ਸਾਚਾ ਸਚ ਦੇ ਲਗਾਏ । ਤਨ ਮੰਦਰ ਵਿਚ ਆਸਣ ਲਾ ਕੇ, ਬੈਠਾ ਅਲੋਪ ਨਜ਼ਰ ਨਾ ਆਏ। ਆਤਮ ਭੇਤ ਵਿਚ ਦੇਹ ਰਖਾ ਕੇ, ਦੀਪਕ ਜੋਤ ਰਿਹਾ ਜਗਾਏ । ਸਾਧ ਸੰਗਤ ਮਨ ਜੋਤ ਪਰਗਟਾ ਕੇ, ਚਰਨ ਕਵਲ ਪ੍ਰਭ ਮੇਲ ਮਿਲਾਏ। ਗੁਰਸਿਖ ਖਿਲੇ ਜਿਉਂ ਕਵਲ, ਚਾਰ ਜੁਗ ਗੁਰਸਿਖ ਤਰ ਜਾਏ। ਮਹਾਰਾਜ ਸ਼ੇਰ ਸਿੰਘ ਸਭ ਕੁਛ ਤੇਰੇ ਹੱਥ, ਜਿਸ ਦੇਵੇ ਸੋਈ ਜਨ ਪਾਏ। ਤਨ ਮਨ ਧਨ ਸਰਬ ਪ੍ਰਭ ਕੇਰਾ। ਮਾਣਸ ਜਨਮ ਤਰਵਰ ਜੀਵ ਜਗਤ ਪੰਖ ਵਸੇਰਾ। ਮਾਇਆਧਾਰੀ ਕਲ ਕਰੇ ਮੇਰਾ ਮੇਰਾ। ਨਜ਼ਰ ਨਾ ਆਵੇ ਧੁਰ ਦਰਬਾਰੀ, ਨਾ ਦੀਸੇ ਸੰਞ ਸਵੇਰਾ। ਅੰਤਕਾਲ ਕਰੇ ਜਮ ਖੁਆਰੀ, ਬਿਨ ਗੁਰ ਕਰੇ ਨਾ ਕੋਏ ਨਬੇੜਾ। ਗੁਰਚਰਨ ਲਾਗ ਹੋਏ ਗਤ ਤੇਰੀ, ਨਿਹਕਲੰਕ ਪਾਇਆ ਫੇਰਾ। ਗੁਰਸੰਗਤ ਹੋਏ ਗੁਰਚਰਨ ਕੇਰੀ। ਦੇਵੇ ਦਰਸ ਪ੍ਰਭ ਲਾਏ ਨਾ ਡੇਰੀ। ਬੇਮੁਖ ਕਲਜੁਗ ਹੋਏ ਢੇਰੀ, ਚਾਰ ਕੁੰਟ ਦਿਸੇ ਅੰਧੇਰਾ। ਮਹਾਰਾਜ ਸ਼ੇਰ ਸਿੰਘ ਜਗਤ ਸਚ ਚੇਰੀ, ਸਾਚਾ ਸਿੱਖ ਬਣੇ ਕਲਜੁਗ ਤੇਰਾ। ਗੁਰ ਮਿਲੇ ਗੁਰਮਤ ਪਾਈਏ। ਗੁਰ ਮਿਲੇ ਨਿਜਾਨੰਦ ਦਰਸਾਈਏ। ਲਿਖਿਆ ਧੁਰ ਅਬਿਨਾਸ਼ੀ ਘਰ ਮਾਹਿ ਪਾਈਏ। ਮਹਾਰਾਜ ਸ਼ੇਰ ਸਿੰਘ ਚਰਨ ਸੰਗ ਜੁੜ, ਜਨਮ ਮਰਨ ਫੰਦ ਕਟਾਈਏ। ਕਲਜੁਗ ਫਾਂਦਕ ਜੀਵ ਜੰਤ ਫਹਾਇਆ। ਮਾਇਆ ਰੂਪ ਸਰਬ ਜਗਤ ਭੁਲਾਇਆ। ਪਵਣ ਪਾਣੀ ਗਗਨ ਪਾਤਾਲੀ ਜੀਵ ਜੰਤ ਡੁਲਾਇਆ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਬਾਣੀ, ਕਲਜੁਗ ਸਾਚਾ ਰਾਹ ਦਿਖਾਇਆ। ਸਚ ਸੁੱਚ ਵਰਤਾਏ, ਪ੍ਰਭ ਤੇਰਾ ਨਾਮ। ਤ੍ਰੇਤਾ ਆਣ ਤਰਾਵੇ, ਜਿਉਂ ਭਗਤਨ ਰਾਮ। ਦਰਸ਼ਨ ਕਰ ਅਮੁਲ ਹੋ ਜਾਵੇ, ਜਪ ਸੋਹੰ ਨਾਮ। ਮਹਾਰਾਜ ਸ਼ੇਰ ਸਿੰਘ ਜੋ ਚਰਨ ਲੱਗ ਜਾਵੇ, ਕਲਜੁਗ ਹੋਏ ਸੁਫਲ ਸਭ ਕਾਮ। ਸੁਫਲ ਜਨਮ ਕਲਜੁਗ ਭਇਆ। ਪੂਰਨ ਪਰਮੇਸ਼ਰ ਪ੍ਰਭ ਕੀਨੀ ਦਇਆ। ਗੁਰਸਿਖਾਂ ਨਾਮ ਰਸਨਾ ਸੋਹੰ ਲਿਆ। ਬੇਮੁਖ ਦਰ ਤੇ ਜਿਤ ਆਇਆ ਤਿਤ ਗਿਆ। ਮਹਾਰਾਜ ਸ਼ੇਰ ਸਿੰਘ ਸੁਣ ਤੇਰਾ ਨਾਉਂ, ਜਮਦੂਤ ਕਾ ਕਾਟਾ ਭਇਆ। ਕਲਜੁਗ ਪਰਗਟਿਆ ਵਿਚ ਪੁਰੀ ਘਨਕ। ਗੁਰਸਿਖ ਸੰਗ ਲੈ ਚਲਿਆ, ਜਿਉਂ ਪੁਰੀ ਜਨਕ। ਸਾਚਾ ਦਰਬਾਰ ਗੁਰਸਿਖ ਸਾਚਾ ਮੱਲਿਆ, ਪਛਾਣੇ ਤਿਸ ਜਿਸ ਬਣਾਈ ਬਣਤ । ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਸਰਬ ਕੀਏ ਜੰਤ। ਕਲਜੁਗ ਪਾਪੀ ਜਗਤ ਵਿਛਾਇਆ ਜਾਲ। ਬਣ ਬੈਠਾ

ਫੰਦਕ ਫਾਂਦਕੀ ਬੇਮੁਖਾਂ ਲਏ ਬਹਾਲ। ਗੁਰਸਿਖਾਂ ਸੋਹੰ ਨਾਮ ਅਰਾਧਕੀ, ਕਲ ਵਿੰਗਾ ਨਾ ਹੋਵੇ ਵਾਲ । ਮਹਾਰਾਜ ਸ਼ੇਰ ਸਿੰਘ ਸ਼ਬਦ ਸੋਹੰ ਰੰਗਣ ਆਤਮ ਚਾੜ੍ਹੇ ਕਰ ਲਾਲ ਗੁਲਾਲ। ਪ੍ਰਭ ਉਪਜਾਵੇ ਆਪਣਾ ਥਾਨ। ਸਾਚਾ ਸ਼ਬਦ ਸਚ ਕਰ ਮਾਨ। ਸਦੀ ਚੌਧਵੀਂ ਮਲੇਸ਼ ਮਿਟ ਜਾਣ। ਗਰਬ ਗਵਾਲਾ ਹੋਏ ਭਗਵਾਨ। ਧਰਤੀ ਮਾਤਾ ਪਤ ਰੱਖੇ ਆਣ। ਮਦਿ ਮਾਸੀ ਸਰਬ ਨਸ਼ਟ ਹੋ ਜਾਣ। ਸੋਹੰ ਸ਼ਬਦ ਰਸਨ ਸਵਾਸੀ, ਜਗਤ ਪ੍ਰਧਾਨ । ਗੁਰਮੁਖ ਪ੍ਰੀਤ ਗੁਰ ਚਰਨ ਲਗਾਸੀ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਣ। ਗੁਰਸਿਖਾਂ ਸਿਰ ਪ੍ਰਭ ਹੱਥ ਟਿਕਾਇਆ। ਕਲਜੁਗ ਪੋਹ ਨਾ ਸਕੇ ਗੁਰਸਿਖ ਮਾਇਆ । ਗਿਆਨ ਜੋਤ ਹਿਰਦਾ ਕਲਜੁਗ ਕਰਾਇਆ। ਸਚ ਰਾਗ ਸੋਹੰ ਸ਼ਬਦ ਰਸਨ ਅਲਾਇਆ। ਨਿਹਕਲੰਕ ਲੈ ਅਵਤਾਰ, ਡੰਕ ਡੌਰੂ ਜਗਤ ਵਾਹਿਆ । ਜੋਤ ਸਰੂਪ ਅੰਤਰ ਜਾਣੇ, ਆਪਣਾ ਭੇਤ ਨਾ ਰੱਖੇ ਛੁਪਾਇਆ। ਗੁਰਮੁਖਾਂ ਹੋਵੇ ਸੁਖ ਮਹਾਨ, ਪ੍ਰਭ ਕਾ ਵੇਲਾ ਨੇੜੇ ਆਇਆ । ਸਾਧ ਸੰਗਤ ਮਿਲ ਗੁਰਚਰਨ ਧਿਆਨ, ਅਨੰਦ ਬਿਨੋਦੀ ਪ੍ਰਭ ਨਜ਼ਰੀ ਆਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤਖ਼ਤ ਸਤਿਜੁਗ ਬਣਾਇਆ। ਸਚ ਤਖ਼ਤ ਸਤਿਜੁਗ ਪ੍ਰਭ ਵਾਸੀ। ਪਰਗਟ ਕਰੇ ਜੋਤ ਅਬਿਨਾਸ਼ੀ। ਲੱਖ ਚੁਰਾਸੀ ਜੀਵ ਕਰੇ ਦਾਸਨ ਦਾਸੀ। ਪਾਏ ਸ਼ਬਦ ਅਮਨ ਅਮੋਲ, ਜੀਵ ਆਤਮ ਨਾ ਹੋਏ ਵਿਨਾਸੀ। ਜੋਤ ਸਰੂਪ ਪ੍ਰਭ ਅਡੋਲ, ਬੈਠ ਅਡੋਲ ਜਗਤ ਡੁਲਾਸੀ। ਮਹਾਰਾਜ ਸ਼ੇਰ ਸਿੰਘ ਪੂਰੇ ਤੋਲੇ ਤੋਲ, ਜਗਤ ਨਾ ਰਹੇ ਕੋਈ ਮਦਿ ਮਾਸੀ। ਜੋਤ ਸਰੂਪ ਕਰੇ ਜਗ ਚੋਜ। ਗੁਰਸਿਖਾਂ ਪ੍ਰਭ ਮਿਟਾਵੇ ਗੋਝ। ਪੂਰਨ ਪੁਰਖ ਮਿਲੇ ਪ੍ਰਭ ਖੋਜ। ਮਿਲ ਸਾਧ ਸੰਗਤ ਮਾਣ ਜਗਤ ਸਾਚੀ ਮੌਜ। ਸੋਹੰ ਬਾਣ ਚਲਾਇਆ, ਜਗਤ ਘਾਇਲ ਕਰੇ ਬਿਨ ਫੌਜ। ਮਹਾਰਾਜ ਸ਼ੇਰ ਸਿੰਘ ਜਗਤ ਕਲ ਪਾਈ ਮਾਇਆ, ਜੋਤ ਸਰੂਪ ਜਗ ਕੀਤੇ ਚੋਜ। ਚੋਜੀ ਚੋਜ ਆਪ ਪ੍ਰਭ। ਕਲਜੁਗ ਜੀਵ ਭੁਲਾਏ ਸਭ। ਗੁਰਸਿਖਾਂ ਪ੍ਰਭ ਲਿਆ ਲੱਭ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਨਾ ਜਾਏ ਕਿਤੇ ਦੱਬ। ਵਰਤੇ ਸ਼ਬਦ ਗੁਰ ਤਤਕਾਲ । ਪਰਗਟਾਵੇ ਧਾਮ ਪਿੰਡ ਭੰਡਾਲ। ਜਿਥੇ ਬੈਠਾ ਮਨੀ ਸਿੰਘ ਨਿਹਕਲੰਕ ਦਲਾਲ। ਬਾਂਹੋਂ ਪਕੜ ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਘਰ ਦਿਤਾ ਵਖਾਲ। ਮਨੀ ਸਿੰਘ ਰਖ ਓਟ ਇਕ ਹਰੀ। ਸ਼ਬਦ ਸਤਿ ਪ੍ਰਭ ਦੇਹ ਵਿਚ ਕਰੀ। ਮੋਰ ਪੰਖ ਕਲਮ ਹੱਥ ਫੜੀ। ਲਿਖਾਵੇ ਸ਼ਬਦ ਪ੍ਰਭ ਆਸਾ ਵਰੀ। ਚਲੇ ਸ਼ਬਦ ਨਾ ਬੈਠੇ ਜਰੀ। ਆਤਮ ਭੂਪਤ ਪ੍ਰਭ ਇਕ ਰੰਗ ਕਰੀ। ਮਹਾਰਾਜ ਸ਼ੇਰ ਸਿੰਘ ਕਲ ਅਵਤਾਰ ਨਰ ਹਰੀ। ਕਲ ਅਵਤਾਰ ਨਾਮਾ ਨਰ। ਪਰਗਟਾਵੇ ਜੋਤ ਪ੍ਰਭ ਸ਼ਾਮਾ ਘਰ। ਜਗਾਵੇ ਜੋਤ ਜੋ ਚਲ ਆਏ ਦਰ। ਮਹਾਰਾਜ ਸ਼ੇਰ ਸਿੰਘ ਬਿਨ ਤੁਧ ਕੋਏ ਨਾ ਹੋਤ, ਸਤਿਜੁਗ ਚਾਰ ਵਰਨ ਸਭ ਏਕ ਕਰ। ਕਲਜੁਗ ਆਇਆ ਜਗਤ ਭਤਾਰ। ਚਾਰ ਵਰਨ ਆਏ ਦਰਬਾਰ। ਰਾਓ ਕਲਜੁਗ ਹੋਏ ਖੁਆਰ। ਰੰਕਾਂ ਪਾਈ ਪ੍ਰਭ ਕੀ ਸਾਰ। ਮਹਾਰਾਜ ਸ਼ੇਰ ਸਿੰਘ ਪਰਗਟੇ ਨਿਹਕਲੰਕ ਅਵਤਾਰ। ਸਿੰਘ ਆਸਣ ਪਿਆ ਬੈਠਾ ਆ ਕੇ। ਸਾਧ ਸੰਗਤ ਪ੍ਰਭ ਮਾਣ ਦਿਵਾ ਕੇ। ਵਡ ਦਾਤਾ ਵਡ ਵਡਿਆ ਕੇ। ਸਿੰਘ ਠਾਕਰ ਜਾਏ ਚਰਨ ਲਗਾ ਕੇ। ਸੁਹਾਏ ਥਾਨ ਜਿਥੇ ਪ੍ਰਭ ਬੈਠਾ ਜੋਤ ਜਗਾ ਕੇ। ਪਾਏ ਮਾਣ ਪ੍ਰਭ ਚਰਨੀਂ ਜੋ ਜਨ ਡਿਗੇ ਆ ਕੇ। ਜੋ ਆਏ ਕਰਨ ਪਛਾਣ, ਮਨ ਜਾਏ ਭੁਲੇਖਾ ਲਾਹ ਕੇ। ਈਸ਼ਰ ਜੋਤ ਮਹਾਨ, ਤੀਨ ਲੋਕ ਬੈਠਾ ਜੋਤ ਜਗਾ ਕੇ। ਮਹਾਰਾਜ ਸ਼ੇਰ ਸਿੰਘ ਸਚ ਮਿਹਰਵਾਨ, ਕਲਜੁਗ ਭੁੱਲੇ ਜਾਓ ਭੁੱਲ ਬਖ਼ਸ਼ਾ ਕੇ। ਭੁੱਲਣਹਾਰ ਸਰਬ ਜੀਵ ਜੰਤ। ਸ਼ਬਦ ਸੰਘਾਰੇ ਸਰਬ ਦੇਵ ਦੰਤ। ਮਹਾਰਾਜ ਸ਼ੇਰ ਸਿੰਘ ਤੇਰੀ ਮਹਿੰਮਾ

ਜਗਤ ਨਾ ਅੰਤ। ਕਰੋੜ ਤੇਤੀਸ ਪ੍ਰਭ ਦਰਸ ਤਿਹਾਏ। ਕਰੋੜ ਤੇਤੀਸ ਪ੍ਰਭ ਦਰ ਤੇ ਆਏ। ਦੇਵੀ ਦੇਵਾ ਸਰਬ ਪ੍ਰਭ ਜੋਤ ਜਗਾਏ। ਕਲਜੁਗ ਨਿਹਕਲੰਕ ਕਰ ਸੇਵਾ, ਦੁੱਖ ਰਹੇ ਨਾ ਕਾਏ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਸੇਵਾ, ਕਲਜੁਗ ਬਿਰਥੀ ਮੂਲ ਨਾ ਜਾਏ। ਬਿਰਥਾ ਜਨਮ ਕਲਜੁਗ ਮਨਮੁਖਾ। ਬਿੁਧ ਮਲੇਸ਼ ਭੋਗਣ ਸਭ ਦੁੱਖਾ। ਗੁਰਸਿਖ ਪ੍ਰਭ ਕਾ ਦਰਸ, ਮਨ ਲਾਹਵੇ ਭੁੱਖਾ। ਸ਼ੇਰ ਸਿੰਘ ਸ਼ੇਰ ਕਲਜੁਗ ਵਿਚ ਆਇਆ। ਪਰਗਟ ਜੋਤ ਨਿਹਕਲੰਕ ਪ੍ਰਭ ਨਾਂ ਰਖਾਇਆ । ਕਲਜੁਗ ਕਰ ਸੋਹੰ ਸ਼ਬਦ ਡੰਕ ਵਜਾਇਆ। ਪਰਗਟੀ ਜੋਤ ਆਪ ਨਿਰੰਕਾਰ, ਸਾਧ ਸੰਗਤ ਪੱਲੂ ਜਗਤ ਫਿਰਾਇਆ। ਬੈਠਾ ਸਰਬ ਕਲ ਧਾਰ, ਹੰਕਾਰੀਆਂ ਜਿਸ ਹੰਕਾਰ ਗਵਾਇਆ। ਦੱਸੇ ਸੋ ਜੋ ਜੀਵ ਵਿਚਾਰ, ਭਰਮ ਭੁਲੇਖਾ ਸਭ ਦਾ ਲਾਹਿਆ। ਸੋਹੰ ਸ਼ਬਦ ਖੰਡਾ ਦੋ ਧਾਰ, ਛੁਪਿਆ ਨਾ ਰਹੇ ਕਲਜੁਗ ਛੁਪਾਇਆ। ਮਹਾਰਾਜ ਸ਼ੇਰ ਸਿੰਘ ਜੋ ਜਨ ਪਾਵੇ ਸਾਰ, ਜਿਨ ਵਿਚੋਂ ਭੇਤ ਚੁਕਾਇਆ। ਕਲਜੁਗ ਹੋਏ ਸ਼ਬਦ ਵਿਚੋਲਾ । ਪਾਵੇ ਦਰਸ ਪ੍ਰਭ ਰੰਗ ਮੌਲਾ। ਪਰਗਟੀ ਜੋਤ ਸਰਬ ਕਲ ਸੋਲਾਂ। ਸਾਧ ਸੰਗਤ ਸੋਹੰ ਸ਼ਬਦ ਵਜਾਵੇ ਜਗਤ ਢੋਲਾ। ਸਚਖੰਡ ਗੁਰਸਿਖ ਘਰ ਸਾਰ। ਕਲਜੁਗ ਵਰਤੇ ਡਾਹਢਾ ਕਹਿਰ, ਚਰਨ ਲਾਗ ਗੁਰ ਜਾਏ ਤਾਰ। ਪਰਗਟੇ ਆਪ ਪ੍ਰਭ ਨਿਰਵੈਰ, ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਪਲਟਾਵੇ, ਨਾ ਲਾਵੇ ਸਵਾ ਪਹਿਰ । ਸਵਾ ਸਵਾਈ ਮਲ ਮਲੇਸ਼ ਬੁਧ ਗਵਾਈ। ਪੰਚਮ ਤੱਤ ਜੋਤ ਅਗਨ ਜਲਾਈ। ਕਰੇ ਸਤਿ ਸੋਹੰ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਸਦ ਬਲ ਬਲ ਜਾਈ। ਕਿਰਪਾ ਕਰ ਪ੍ਰਭ ਅੰਮ੍ਰਿਤ ਮੁਖ ਚੁਆਇਆ। ਜੋ ਜਨ ਆਏ ਘਰ, ਅੰਮ੍ਰਿਤ ਰਸ ਮਨ ਦਰਸਾਇਆ। ਕਲਜੁਗ ਮਿਲਿਆ ਸਾਚਾ ਵਰ, ਅੰਮ੍ਰਿਤ ਬੂੰਦ ਕਵਲ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਕਰ ਊਚਾ ਦਰ, ਗੁਰਸਿਖਾਂ ਆ ਸੀਸ ਝੁਕਾਇਆ। ਅੰਮ੍ਰਿਤ ਰਸ ਗੁਰ ਦਰ ਤੇ ਪਾਈਏ। ਅੰਮ੍ਰਿਤ ਰਸ ਪੀ ਮਨ ਤ੍ਰਿਪਾਈਏ। ਅੰਮ੍ਰਿਤ ਰਸ ਜੀਵ ਪ੍ਰਭ ਜੁਗਤ ਮਿਲਾਈਏ। ਅੰਮ੍ਰਿਤ ਰਸ ਸਾਧ ਸੰਗਤ ਪ੍ਰਭ ਵਰਖਾ ਲਾਈਏ। ਅੰਮ੍ਰਿਤ ਰਸ ਅਗਿਆਨ ਅੰਧੇਰ ਵਿਚ ਦੇਹ ਚੁਕਾਈਏ। ਅੰਮ੍ਰਿਤ ਰਸ ਪੀ ਲੱਖ ਚੁਰਾਸੀ ਗੇੜ ਨਾ ਆਈਏ। ਅੰਮ੍ਰਿਤ ਰਸ ਕਰੇ ਨਿਰਮਲ ਜੀਅ, ਮਨ ਅਗਿਆਨੀ ਜਗਤ ਅਖਵਾਈਏ। ਅੰਮ੍ਰਿਤ ਰਸ ਬੇਮੁਖ ਜਾਏ ਨੱਸ, ਸਾਧ ਸੰਗਤ ਪ੍ਰਭ ਮੁਖ ਚਵਾਈਏ। ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰਾ ਜਸ, ਰਸਨਾ ਗਾਏ ਸੁਫਲ ਕਰਾਈਏ। ਭੋਜਨ ਸੋ ਜਿਸ ਪ੍ਰਭ ਭੋਗ ਲਗਾਏ। ਪਰਗਟ ਜੋਤ ਗੁਰਸਿਖ ਘਰ ਆਏ। ਭਗਤ ਜਨਾਂ ਪ੍ਰਭ ਸੰਗ ਰਲਾਏ। ਕਲਜੁਗ ਜਨਮ ਬਹੱਤਰ ਜਨ ਭਗਤ ਪਰਗਟਾਏ। ਕਿਰਪਾ ਕਰ ਪ੍ਰਭ ਧਰਨੀ ਧਰ, ਰਸਨਾ ਭੋਗ ਭੰਡਾਰ ਲਗਾਏ। ਬਿਨ ਭੋਗ ਪ੍ਰਭ ਭੋਜਾ ਭੱਖ ਹੋ ਜਾਏ। ਗੀਤਾ ਵਾਕ ਕ੍ਰਿਸ਼ਨ ਸਚ ਹੋ ਜਾਏ। ਲੇਹਜ਼ ਫੇਹਜ਼ ਨਾ ਸੰਗ ਰਲਾਏ। ਸ਼ੂਦਰ ਵੈਸ਼ ਰੰਗ ਇਕ ਰੰਗਾਏ। ਗੁਰਸਿਖ ਬਣਤ ਕਲਜੁਗ ਬਣਾਏ। ਪਰਗਟ ਕਰ ਪ੍ਰਭ ਠਾਕਰ ਸਿੰਘ ਜਸ ਗਾਏ। ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਏ। ਪ੍ਰਭ ਸਰਜੀਤ ਸਦੀਵ ਕਾਲ । ਪ੍ਰਭ ਕੀ ਜੋਤ ਜਗਤ ਮਸਾਲ। ਜੋਤ ਜਗਾਵੇ ਗੁਰਮੁਖ ਗੋਪਾਲ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਦੇ ਕਰ ਆਤਮ ਮਾਲ। ਕਰ ਪ੍ਰੀਤੀ ਗੁਰਚਰਨ ਜੀਵ, ਜੇ ਸਚ ਮਨ ਮੰਨੇ। ਦਰਸ ਕਰ ਜਾਏ ਦੁਤਰ ਤਰ, ਮਿਲਿਆ ਭਗਵਾਨ ਜਿਉਂ ਭਗਤ ਧੰਨੇ। ਸੋਹੰ ਨਾਮ ਰਸਨਾ ਜਪ ਨਾ ਕਲਜੁਗ ਡਰ, ਲਗਾਵੇ ਭੋਗ ਜਿਉਂ ਨਾਮੇ ਦੂਧ ਛੰਨੇ। ਮਹਾਰਾਜ ਸ਼ੇਰ ਸਿੰਘ ਭਰਮ ਨਿਵਾਰੇ, ਸਾਚਾ ਬੇੜਾ ਕਲ ਲਾਵੇ ਬੰਨੇ। ਬੇੜਾ ਬੰਧ ਚਲਾਇਆ। ਗੁਰਮੁਖਾਂ ਪ੍ਰਭ ਮਲਾਹ ਹੋ ਆਇਆ। ਸੋਹੰ ਚੱਪਾ ਲਾਏ, ਕਲਜੁਗ ਪਾਰ

ਕਰਾਇਆ। ਪਰਗਟ ਜੋਤ ਨਿਰੰਕਾਰ, ਮਹਾਰਾਜ ਸ਼ੇਰ ਸਿੰਘ ਭੋਗ ਲਗਾਇਆ। ਭੋਗ ਲਗਾਵੇ ਭਗਤ ਘਰ ਆ ਕੇ। ਕਲਜੁਗ ਚਲਿਆ ਸਾਚੀ ਜੋਤ ਜਗਾ ਕੇ। ਸਾਚਾ ਦਰ ਮਲਿਆ ਪ੍ਰੀਤ ਗੁਰਚਰਨ ਲਗਾ ਕੇ। ਮਹਾਰਾਜ ਸ਼ੇਰ ਸਿੰਘ ਵਲਿਆ ਕਿਸੇ ਨਾ ਠਲ੍ਹਿਆ, ਸਿੰਘਆਸਣ ਬੈਠਾ ਜੋਤ ਜਗਾ ਕੇ। ਸਿੰਘ ਆਸਣ ਬੈਠਾ ਪਰਬੀਨ। ਕਲਜੁਗ ਗਵਾਇਆ ਦੁਨੀ ਸਭ ਦੀਨ। ਸੋਹੰ ਸ਼ਬਦ ਰਸਨਾ ਪੀਨ। ਮਾਨਸ ਜਨਮ ਹੋਏ ਸਦਾ ਜਗ ਜੀਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਨਾ ਆਵੇ ਹੀਨ। ਗੁਰਸਿਖ ਮਿਲੋ ਕਰ ਗੁਰ ਹੀਆ। ਕਰ ਦਰਸ ਕਰੋ ਨਿਰਮਲ ਜੀਆ। ਸੋਹੰ ਸ਼ਬਦ ਪ੍ਰਭ ਸਾਚਾ ਦੀਆ। ਮਹਾਰਾਜ ਸ਼ੇਰ ਸਿੰਘ ਕਲਜੁਗ ਤਰੇ ਜਿਸ ਰਸਨਾ ਨਾਮ ਤੇਰਾ ਲੀਆ।