ਪੁਸਤਕਾਲਾਭਾਗ ੧

੨੬ ਚੇਤ ੨੦੦੮ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਮਸੀਤ ਵਿਚ

ਉਠ ਜੀਵ ਜਾਗ ਜਾਗ ਜਾਗ, ਪਰਗਟੇ ਪਾਰਬ੍ਰਹਮ ਅਚੁੱਤ । ਉਠ ਜੀਵ ਜਾਗ ਜਾਗ ਜਾਗ, ਪ੍ਰਭ ਮਿਲਣੇ ਦੀ ਆਈ ਰੁੱਤ। ਉਠ ਜੀਵ ਜਾਗ ਜਾਗ ਜਾਗ, ਸਾਚਾ ਨਾਤਾ ਪ੍ਰਭ ਜਿਉਂ ਪਿਤਾ ਪੁੱਤ। ਉਠ ਜੀਵ ਜਾਗ ਜਾਗ ਜਾਗ, ਝੂਠਾ ਸੰਸਾਰ ਅੰਤ ਹੋਏ ਨਾ ਮਿੱਤ। ਉਠ ਜੀਵ ਜਾਗ ਜਾਗ ਜਾਗ, ਕਲਜੁਗ ਚਲਿਆ ਵਿਛੜ ਜਾਏ ਨਾ ਕਿਤ। ਉਠ ਜੀਵ ਜਾਗ ਜਾਗ ਜਾਗ, ਈਸ਼ਰ ਪਰਗਟੇ ਨਾ ਕਿਸੇ ਵਾਰ ਨਾ ਥਿਤ। ਉਠ ਜੀਵ ਜਾਗ ਜਾਗ ਜਾਗ, ਮਾਨਸ ਜਨਮ ਕਲਜੁਗ ਵਿਚ ਦਿਤ। ਉਠ ਜੀਵ ਜਾਗ ਜਾਗ ਜਾਗ, ਕਰ ਦਰਸ ਮਹਾਰਾਜ ਸ਼ੇਰ ਸਿੰਘ ਆਤਮ ਨਿਤ। ਵਰਤੇ ਸ਼ਬਦ ਕਲ ਵੱਡਾ ਭਾਰੀ। ਚੜ੍ਹਕੇ ਆਏ ਮੁਗਲ ਕੰਧਾਰੀ। ਸ੍ਰਿਸ਼ਟੀ ਹੋਏ ਅਤ ਖੁਆਰੀ। ਸੱਤਰ ਕੋਸ ਫੇਰ ਜਾਏ ਬਹਾਰੀ। ਬਿਆਸਾ ਨਦੀ ਦਿਸੇ ਸ਼ੇਰ ਸਿੰਘ ਜੋਤ ਨਿਆਰੀ। ਜਾਏ ਨਾ ਪਾਰ ਪਏ ਮਲੇਸ਼ਾਂ ਵਿਚ ਖੁਆਰੀ। ਪ੍ਰਭ ਦੇਵੇ ਹਾਰ ਜੀਵ ਜੰਤ ਮਰੇ ਵਿਚ ਬਿਮਾਰੀ। ਕੋਈ ਨਾ ਜਾਣੇ ਸਾਰ, ਕਲਜੁਗ ਵਰਤੇ ਖੇਲ ਜੋਤ ਨਿਆਰੀ। ਆਵੇ ਬਹਾਰ ਭਗਤ ਜਨਾਂ ਹਰਿ ਪੈਜ ਸਵਾਰੀ। ਦੇਵੇ ਪ੍ਰਭ ਤਾਰ, ਛਤਰ ਝੁਲਾਏ ਵਡ ਦਾਤਾ ਆਪ ਸੰਸਾਰੀ। ਮਹਾਰਾਜ ਸ਼ੇਰ ਸਿੰਘ ਕਲ ਲਾਜ ਰਖਾਈ, ਚਰਨੀਂ ਡਿੱਗੇ ਸੰਗਤ ਸਾਰੀ। ਕਲਜੁਗ ਚਲੇ ਸ਼ਬਦ ਅੰਧੇਰੀ। ਈਸ਼ਰ ਜੋਤ ਛਿਨ ਅੰਦਰ ਚਾਰ ਕੁੰਟ ਫੇਰੀ । ਕਰੇ ਸੁ ਹੋਤ ਕਲਜੁਗ ਢਹਿ ਹੋਇਆ ਢਹਿ ਢੇਰੀ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਜੋਤ, ਨਿਹਕਲੰਕ ਕਲ ਪਾਈ ਫੇਰੀ। ਕਲ ਆਇਆ ਕਲਮਾ ਦੂਰ ਕਰ, ਸੋਹੰ ਸ਼ਬਦ ਚਲਾਏ। ਚਾਰ ਕੁੰਟ ਆਪਣਾ ਜਲਵਾ ਨੂਰ ਕਰ, ਚਾਰ ਕੁੰਟ ਬਚਨ ਅਲਾਏ। ਸਾਧ ਸੰਗਤ ਮਨ ਟੇਕ ਧਰ, ਚਰਨੀਂ ਬੈਠੇ ਸੀਸ ਝੁਕਾਏ। ਚਾਰ ਵਰਨ ਪ੍ਰਭ ਏਕ ਕਰ, ਸਤਿਜੁਗ ਸਾਚਾ ਰਾਹ ਬਤਾਏ। ਭਗਤ ਜਨਾਂ ਬੁਧ ਵਿਸੇਖ ਕਰ, ਸੁੱਤਿਆਂ ਦੇਵੇ ਬਾਂਹੋਂ ਉਠਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਸਾਚਾ ਗੁਰ ਵੇਖ ਕਰ, ਫੇਰ ਜਾਣੇ ਸੀਸ ਝੁਕਾਏ। ਜੋਤ ਅਗਨ ਜਗਤ ਲਗਨ। ਬੈਠਾ ਆਪ ਪ੍ਰਭ ਮਗਨ। ਗੁਰਸਿਖ ਪੂਰੇ ਜੁਗ ਚਾਰ ਜਗਨ। ਕਰੇ ਪਰਕਾਸ਼ ਮਾਤ ਪਾਤਾਲ ਆਕਾਸ਼ ਗਗਨ। ਬੇਮੁਖ ਹੋਏ ਖੁਆਰ ਕਲ ਫਿਰਨ ਨਗਨ। ਗੁਰਸਿਖ ਊਜਲ ਸੰਸਾਰ, ਸੋਹੰ ਸ਼ਬਦ ਮੁਖ ਲਾਇਆ ਪ੍ਰਭ ਸਗਨ। ਜੋਤ ਸਰੂਪ ਪ੍ਰਭ ਕੀਆ ਆਕਾਰ, ਆਤਮ ਤੀਰ ਵਿਚ ਦੇਹ ਲੱਗਣ। ਮਹਾਰਾਜ ਸ਼ੇਰ ਸਿੰਘ ਦਰਸ ਦਰ ਪਾ ਕੇ, ਗੁਰਸਿਖ ਪ੍ਰੀਤ ਚਰਨ ਸੰਗ ਲੱਗਣ। ਵਕ਼ਤ ਸੁਹੇਲਾ ਆ ਗਿਆ, ਪ੍ਰਭ ਪੈਜ ਰਖਾਵੇ। ਗੁਰ ਜਗਤ

ਧਕੇਲਾ ਆ ਗਿਆ, ਸ੍ਰਿਸ਼ਟ ਸਾਰੀ ਪਈ ਡੁਲਾਵੇ। ਗੁਰ ਸਚ ਮਿਲਾਵਣ ਮੇਲਾ ਆ ਗਿਆ, ਗੁਰਮੁਖ ਵਿਛੜ ਨਾ ਜਾਵੇ। ਕਲਜੁਗ ਅਚਰਜ ਖੇਲਾ ਆ ਗਿਆ, ਸੋਹੰ ਸ਼ਬਦ ਜਗਤ ਚਲਾਵੇ। ਮਹਾਰਾਜ ਸ਼ੇਰ ਸਿੰਘ ਭਗਤ ਦੁਹੇਲਾ ਆ ਗਿਆ, ਖੰਡ ਸਚ ਨਿਵਾਸ ਦਵਾਵੇ। ਕਲਜੁਗ ਵਕ਼ਤ ਮੁਕਾ ਗਿਆ, ਪ੍ਰਭ ਲਾਗੋ ਚਰਨਨ। ਕਲ ਜੀਵ ਝੂਠੇ ਧੰਦੇ ਲਾ ਗਿਆ, ਅੰਤ ਦੁੱਖ ਡਾਹਢਾ ਭਰਨਨ। ਸਾਧ ਸੰਗਤ ਵਿਚ ਪ੍ਰਭ ਸਮਾ ਗਿਆ, ਕੋਈ ਸਕੇ ਨਾ ਵਰਨਣ। ਵਾਸੀ ਖੰਡ ਬ੍ਰਹਿਮੰਡ ਦਾ ਆ ਗਿਆ, ਚਰਨ ਲਾਗ ਜੀਵ ਸਭ ਤਰਨਨ। ਸਚਖੰਡ ਕਲ ਮਾਤਲੋਕ ਬਣਾ ਗਿਆ, ਜੋਤ ਜਗਾਵੇ ਜਿਥੇ ਪ੍ਰਭ ਧਰਨੀ ਧਰਨਨ । ਰਸਨਾ ਸੋਹੰ ਸ਼ਬਦ ਜਪਾ ਗਿਆ, ਸਾਚੀ ਮਤਿ ਭਗਤਨ ਕਰਨਨ । ਪੰਥ ਸਾਚਾ ਜਗਤ ਵਖਾ ਗਿਆ, ਗੁਰਸਿਖ ਦੇਹ ਜਗਤ ਨਾ ਧਰਨਨ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਆ ਗਿਆ, ਕਲਜੁਗ ਕਰਮ ਹਰਨਨ। ਕਲਜੁਗ ਆਏ ਹਾਰ, ਕੋਏ ਨਾ ਰਾਖੇ। ਪੂਰਬ ਕਰਮ ਵਿਚਾਰ, ਪ੍ਰਭ ਜੋਤ ਪਰਕਾਸ਼ੇ। ਪ੍ਰਭ ਦੇਵੇ ਨਰਕ ਮਝਾਰ, ਸਭ ਜੀਵ ਮਦਿ ਮਾਸੇ। ਵਿਰਲੇ ਉਤਮ ਵਿਚ ਸੰਸਾਰ, ਜਿਤ ਬਾਣੀ ਗੁਰਚਰਨ ਰਹਿਰਾਸੇ। ਕੁੰਟ ਚਾਰ ਹੋਏ ਜੈ ਜੈ ਜੈਕਾਰ, ਪਰਗਟੇ ਜੋਤ ਪ੍ਰਭ ਆਕਾਸ਼ੇ। ਗਣ ਗੰਧਰਬ ਸਰਬ ਪ੍ਰਭ ਦਰਸ ਪਿਆਸੇ। ਤਿਨ੍ਹਾਂ ਗੁਰਮੁਖ ਜਾਉ ਕੁਰਬਾਨ, ਜਿਨ੍ਹਾਂ ਬੈਠਾ ਸਤਿਗੁਰ ਪਾਸੇ। ਕਲਜੁਗ ਸਚ ਰਹੇ ਨਿਸ਼ਾਨ, ਜਿਥੇ ਕਰੇ ਪ੍ਰਭ ਜੋਤ ਵਾਸੇ। ਮਹਾਰਾਜ ਸ਼ੇਰ ਸਿੰਘ ਸ਼ਬਦ ਰੂਪ, ਬੇਮੁਖਾਂ ਕਰੇ ਨਾਸੇ। ਨਾਸਵੰਤ ਸਰਬ ਜੀਵ ਜੰਤ। ਊਚ ਏਕ ਸਰਬ ਭਗਵੰਤ। ਪ੍ਰਭ ਕੀ ਮਾਇਆ ਬੜੀ ਬੇਅੰਤ। ਕਲਜੁਗ ਪਰਗਟਾਵੇ ਗੁਰਸਿਖ ਸਾਚੇ ਸੰਤ। ਸੋਹੰ ਦੇਵੇ ਦਾਨ ਪ੍ਰਭ ਵੱਡਾ ਗੁਣਵੰਤ। ਹੋਵੇ ਬ੍ਰਹਮ ਗਿਆਨ, ਮਿਲੇ ਪੂਰਨ ਭਗਵੰਤ। ਦਰਸ ਦਿਖਾਵੇ ਨਜ਼ਰੀ ਆਵੇ, ਵਿਚ ਬੈਠਾ ਜੋ ਅਕੰਤ । ਜੋਤ ਜਗਾਵੇ ਸੋਝੀ ਪਾਵੇ, ਸੋਹੰ ਸ਼ਬਦ ਸਾਚਾ ਗੁਰ ਮੰਤ। ਮਹਾਰਾਜ ਸ਼ੇਰ ਸਿੰਘ ਪ੍ਰਭ ਅਭੇਵ, ਕੋਈ ਨਾ ਜਾਣੇ ਤੇਰਾ ਆਦਿ ਅੰਤ। ਕਲਜੁਗ ਹਰਿ ਰੰਗ ਮਾਣ, ਉਪਜੇ ਮਨ ਸੁੱਖ। ਗੁਰਚਰਨ ਕਰ ਧਿਆਨ, ਨਾ ਲਾਗੇ ਕੋਈ ਦੁੱਖ। ਉਤਮ ਇਹ ਗਿਆਨ, ਮਨ ਦੀ ਲਾਹੇ ਭੁੱਖ। ਕੋਈ ਪਾਏ ਚਤੁਰ ਸੁਜਾਨ, ਸੁਫਲ ਕਰਾਏ ਮਾਤ ਕੁੱਖ। ਕਲ ਮਿਲੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਸੁਖ ਸਾਚੀ ਸੁੱਖ। ਕਲਜੁਗ ਮਿਲੇ ਆਪ ਭਗਵਾਨ। ਭਗਤ ਪਛਾਣੇ ਜਾਣੀ ਜਾਣ। ਗੁਰਸਿਖਾਂ ਪ੍ਰਭ ਚਰਨਾ ਮਾਣ। ਬਖ਼ਸ਼ੇ ਗਏ ਜੋ ਜਨ ਚਰਨੀਂ ਡਿੱਗੇ ਆਣ। ਅਮਰ ਸਦ ਰਹੇ ਜੋ ਸਾਧ ਸੰਗਤ ਮਿਲ ਜਾਣ। ਸਾਚਾ ਸ਼ਬਦ ਪ੍ਰਭ ਰਸਨਾ ਕਹੇ, ਏਕ ਜੋਤ ਵਿਸ਼ਨੂੰ ਭਗਵਾਨ। ਮਾਨਸ ਜਨਮ ਸਚ ਲਾਹ ਲੈ, ਮਹਾਰਾਜ ਸ਼ੇਰ ਸਿੰਘ ਦਰਸ਼ਨ ਦਾਨ। ਦਰਸ ਦੇਖ ਲਾਹ ਆਤਮ ਚਿੰਦ। ਕਲਜੁਗ ਵਹਾਵੇ ਪ੍ਰਭ ਉਲਟੀ ਸਿੰਧ । ਬੇਮੁਖ ਕਰਨ ਕਲਜੁਗ ਪ੍ਰਭ ਕੀ ਨਿੰਦ। ਮਹਾਰਾਜ ਸ਼ੇਰ ਸਿੰਘ ਗੁਰਮੁਖ ਪੂਰੇ ਸਚ ਤੇਰੀ ਬਿੰਦ। ਗੁਰਮੁਖ ਊਜਲ ਉਪਰ ਧਵਲ। ਕਲਜੁਗ ਅੰਦਰ ਜਿਉਂ ਸਾਗਰ ਕਵਲ । ਤਾਰੇ ਪ੍ਰਭ ਕ੍ਰਿਸ਼ਨ ਮੁਰਾਰੀ ਸਵਲ। ਮਹਾਰਾਜ ਸ਼ੇਰ ਸਿੰਘ ਏਕੰਕਾਰੀ ਅਵਲ। ਏਕੰਕਾਰ ਕਲ ਪੜ ਸਰਨਾਈ। ਏਕੰਕਾਰ ਜੋਤ ਵਿਚ ਮਾਤ ਦੇ ਆਈ। ਅਛਲ ਅਡੋਲ ਪ੍ਰਭ ਅਖਵਾਈ। ਸ੍ਰਿਸ਼ਟੀ ਸਾਰੀ ਪ੍ਰਭ ਸ਼ਬਦ ਡੁਲਾਈ। ਅਗਨ ਜੋਤ ਚਾਰ ਕੁੰਟ ਲਗਾਈ। ਗੁਰਸਿਖਾਂ ਪ੍ਰਭ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਕਲ ਕੋਏ ਨਾ ਜਾਣੇ ਤੇਰੀ ਵਡ ਵਡਿਆਈ। ਗੁਰਚਰਨ ਮਿਲ ਗੁਰਸਿਖ ਨਿਰਮਲ ਕਰਮ ਉਜਾਗਰ। ਕਲਜੁਗ ਕਾਇਆ ਜੀਵ ਝੂਠੀ ਗਾਗਰ। ਭਗਤਨ ਦੇਵੇ ਪ੍ਰਭ ਅੰਮ੍ਰਿਤ ਸਾਗਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਜੋਤ ਰਤਨਾਗਰ। ਰੈਣ ਸੁਹਾਈ ਭਿੰਨੜੀ,

ਪ੍ਰਭ ਕੀਆ ਜੋਤ ਆਕਾਰ। ਰੈਣ ਸੁਹਾਈ ਭਿੰਨੜੀ, ਪ੍ਰਭ ਆਇਆ ਪਾਰ ਉਤਾਰਨਹਾਰ। ਰੈਣ ਸੁਹਾਈ ਭਿੰਨੜੀ, ਗੁਰਮੁਖ ਪ੍ਰਭ ਦਰਸ਼ਨ ਕਰਨ ਅਪਾਰ। ਰੈਣ ਸੁਹਾਈ ਭਿੰਨੜੀ, ਪ੍ਰਭ ਜੋਤ ਹੋਵੇ ਚਮਤਕਾਰ। ਰੈਣ ਸੁਹਾਈ ਭਿੰਨੜੀ, ਪ੍ਰਭ ਸਤਿ ਸਤਿ ਸਤਿ ਵਰਤੇ ਆਪ ਨਿਰੰਕਾਰ। ਰੈਣ ਸੁਹਾਈ ਭਿੰਨੜੀ, ਮਾਤਲੋਕ ਸੋਹੇ ਸਾਚਾ ਦਰਬਾਰ । ਰੈਣ ਸੁਹਾਈ ਭਿੰਨੜੀ, ਅਟੱਲ ਪਦਵੀ ਮਿਲੇ ਗੁਰ ਦਰਬਾਰ। ਰੈਣ ਸੁਹਾਈ ਭਿੰਨੜੀ, ਪਤਤ ਪਾਪੀ ਤਾਰੇ ਤਾਰਨਹਾਰ। ਰੈਣ ਸੁਹਾਈ ਭਿੰਨੜੀ, ਕਰ ਦਰਸ ਜਨ ਪਾਏ ਮੋਖ ਦਵਾਰ। ਰੈਣ ਸੁਹਾਈ ਭਿੰਨੜੀ, ਗੁਰਮੁਖਾਂ ਦੇਵੇ ਨਿਗਮ ਵਿਚਾਰ। ਰੈਣ ਸੁਹਾਈ ਭਿੰਨੜੀ, ਗੁਰ ਗੁਰਸਿਖ ਕੀਨੇ ਪਾਰ। ਰੈਣ ਸੁਹਾਈ ਭਿੰਨੜੀ, ਪ੍ਰਭ ਦੇਵੇ ਦੁਤਰ ਤਾਰ। ਰੈਣ ਸੁਹਾਈ ਭਿੰਨੜੀ, ਆਪਣੇ ਰੰਗ ਕਰੇ ਕਰਤਾਰ। ਰੈਣ ਸੁਹਾਈ ਭਿੰਨੜੀ, ਕਲਜੁਗ ਜਾਵੇ ਲਹਿੰਦੀ ਧਾਰ। ਰੈਣ ਸੁਹਾਈ ਭਿੰਨੜੀ, ਸਤਿਜੁਗ ਲਾਵੇ ਅਪਰ ਅਪਾਰ। ਰੈਣ ਸੁਹਾਈ ਭਿੰਨੜੀ, ਗੁਰਸਿਖਾਂ ਘਰ ਜੈ ਜੈਕਾਰ। ਰੈਣ ਸੁਹਾਈ ਭਿੰਨੜੀ, ਦਰ ਆਏ ਨਾ ਦੁਸ਼ਟ ਦੁਰਾਚਾਰ। ਰੈਣ ਸੁਹਾਈ ਭਿੰਨੜੀ, ਸੋਹੰ ਸ਼ਬਦ ਹੋਏ ਗੁੰਜਾਰ। ਰੈਣ ਸੁਹਾਈ ਭਿੰਨੜੀ, ਨਿਜ ਘਰ ਵਸੇ ਪ੍ਰਭ ਵਸਣੇਹਾਰ। ਰੈਣ ਸੁਹਾਈ ਭਿੰਨੜੀ, ਗੁਰਸਿਖਾਂ ਮਿਲੇ ਨਾਮ ਆਧਾਰ। ਰੈਣ ਸੁਹਾਈ ਭਿੰਨੜੀ, ਪ੍ਰਭ ਜੋਤ ਜਗਾਵੇ ਦੇਹ ਜੋਤ ਜਗਾਵਣਹਾਰ। ਰੈਣ ਸੁਹਾਈ ਭਿੰਨੜੀ, ਦੇ ਦਰਸ਼ਨ ਜਾਵੇ ਤਾਰ । ਰੈਣ ਸੁਹਾਈ ਭਿੰਨੜੀ, ਕਲਜੁਗ ਪਰਗਟਿਆ ਨਰ ਲੈ ਅਵਤਾਰ। ਰੈਣ ਸੁਹਾਈ ਭਿੰਨੜੀ, ਨਿਹਕਲੰਕ ਜੀਵ ਕਰ ਦੀਦਾਰ। ਰੈਣ ਸੁਹਾਈ ਭਿੰਨੜੀ, ਪ੍ਰਭ ਮਿਲ ਹੋਏ ਸੋਲਾਂ ਸ਼ਿੰਗਾਰ। ਰੈਣ ਸੁਹਾਈ ਭਿੰਨੜੀ, ਕਰ ਸਚ ਕੰਤ ਪਿਆਰ। ਰੈਣ ਸੁਹਾਈ ਭਿੰਨੜੀ, ਮੇਲ ਮਿਲਾਏ ਕਰ ਕ੍ਰਿਸ਼ਨ ਮੁਰਾਰ। ਰੈਣ ਸੁਹਾਈ ਭਿੰਨੜੀ, ਪਵਣ ਉਨੰਜਾ ਸਿਰ ਛਤਰ ਝੁਲਾਰ। ਰੈਣ ਸੁਹਾਈ ਭਿੰਨੜੀ, ਖੰਡ ਬ੍ਰਹਿਮੰਡ ਪ੍ਰਭ ਕਰੇ ਆਕਾਰ। ਰੈਣ ਸੁਹਾਈ ਭਿੰਨੜੀ, ਜੋਤ ਜਾਤੀ ਵਿਚ ਸੰਸਾਰ। ਰੈਣ ਸੁਹਾਈ ਭਿੰਨੜੀ, ਗੁਣ ਅਵਗੁਣ ਪ੍ਰਭ ਲੈ ਵਿਚਾਰ। ਰੈਣ ਸੁਹਾਈ ਭਿੰਨੜੀ, ਪਰਗਟੀ ਜੋਤ ਪ੍ਰਭ ਅਗੰਮ ਅਪਾਰ। ਰੈਣ ਸੁਹਾਈ ਭਿੰਨੜੀ, ਦੁੱਖ ਨਾ ਲਾਗੇ ਗੁਰ ਦਰਬਾਰ। ਰੈਣ ਸੁਹਾਈ ਭਿੰਨੜੀ, ਗੁਰਮੁਖ ਉਤਮ ਵਿਚ ਸੰਸਾਰ । ਰੈਣ ਸੁਹਾਈ ਭਿੰਨੜੀ, ਝੂਠਾ ਜਗਤ ਹੋਵੇ ਸਭ ਛਾਰ। ਰੈਣ ਸੁਹਾਈ ਭਿੰਨੜੀ, ਜਿਤ ਪਰਗਟੇ ਨਰ ਅਵਤਾਰ। ਰੈਣ ਸੁਹਾਈ ਭਿੰਨੜੀ, ਅੰਮ੍ਰਿਤ ਵਰਖੇ ਵਰਖਣਹਾਰ। ਰੈਣ ਸੁਹਾਈ ਭਿੰਨੜੀ, ਅੰਮ੍ਰਿਤ ਬੂੰਦ ਗੁਰਮੁਖ ਚਵਾਰ। ਰੈਣ ਸੁਹਾਈ ਭਿੰਨੜੀ, ਕਲਜੁਗ ਖੁਲ੍ਹੇ ਦਸਮ ਦਵਾਰ। ਰੈਣ ਸੁਹਾਈ ਭਿੰਨੜੀ, ਗੁਰਸਿਖਾਂ ਪ੍ਰਭ ਬੇੜਾ ਕੀਨਾ ਪਾਰ। ਰੈਣ ਸੁਹਾਈ ਭਿੰਨੜੀ, ਜਿਤ ਰੈਣ ਮਹਾਰਾਜ ਸ਼ੇਰ ਸਿੰਘ ਲੈ ਅਵਤਾਰ। ਭਿੰਨੜੀ ਰੈਨੜੀਏ ਰੰਗ ਪ੍ਰਭ ਕਾ ਮਾਣ। ਭਿੰਨੜੀ ਰੈਨੜੀਏ ਜੋ ਰਹੇ ਜਾਗ, ਤਿਨ੍ਹਾਂ ਮਿਲਿਆ ਪ੍ਰਭ ਆਣ। ਭਿੰਨੜੀ ਰੈਨੜੀਏ ਤੇਰੇ ਪੂਰਨ ਭਾਗ, ਪਰਗਟੀ ਜੋਤ ਵਿਸ਼ਨੂੰ ਭਗਵਾਨ। ਭਿੰਨੜੀ ਰੈਨੜੀਏ ਤੇਰੇ ਸਿਰ ਸੁਹਾਗ, ਸੋਹੰ ਸਚ ਸ਼ਬਦ ਦੀਬਾਨ। ਸ਼ਬਦ ਮਲਾਵਾ ਕਰ ਪ੍ਰਭ ਕਰ ਸੁਰਤੀ ਮੇਲਾ। ਜਗਤ ਭੁਲਾਵਾ ਦੂਰ ਕਰ, ਮਿਲ ਸੱਜਣ ਸੁਹੇਲਾ। ਜਗਤ ਨੈਣ ਦਿਖਾਵਾ ਦੂਰ ਕਰ, ਨੇਤਰ ਤੀਜਾ ਖੋਲ੍ਹਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਕਵਲ ਫੂਲ ਕਰ ਚਰਨ ਸੰਗ ਮੇਲਾ। ਗੁਰ ਚਰਨ ਊਚਾ ਪਦ। ਕਰ ਦਰਸ ਬਲ ਜਾਉ ਸਦ । ਪ੍ਰਭ ਮਿਲਿਆ ਵੱਡਾ ਅਗਦ। ਬੇਮੁਖਾਂ ਚਲਿਆ ਕਲਜੁਗ ਲੱਦ। ਮਹਾਰਾਜ ਸ਼ੇਰ ਸਿੰਘ ਧੁਨ ਨਾਮ ਵੱਜੇ ਦੇਹ ਸਦ। ਸਦਾ ਧੁਨ ਵੱਜੇ ਦੇਹ ਅੰਦਰ। ਹੋਏ ਗਿਆਨ ਅੰਧੇਰ ਤਨ ਮੰਦਰ। ਸੋਹੰ ਕੁੰਜੀ ਮਨ ਤੋੜੇ ਜੰਦਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਏ, ਸੁਹਾਏ ਬੰਕ ਮੰਦਰ। ਜੋਤ ਜਗਾਈ

ਜਗਤ ਵਖਾਈ, ਨਜ਼ਰ ਨਾ ਆਈ ਭੇਤ ਰਖਾਇਆ। ਜਨ ਦੇ ਵਡਿਆਈ ਪੈਜ ਰਖਾਈ, ਹੋਏ ਸਹਾਈ ਕਲਜੁਗ ਤਰਾਇਆ। ਬੇਮੁਖ ਦੁਹਾਈ ਸੰਗ ਨਾ ਚਾਲੇ ਕੋਏ ਭੈਣ ਭਾਈ, ਝੂਠੀ ਸ੍ਰਿਸ਼ਟੀ ਛੱਡ ਵਖਾਈ ਬੇਮੁਖ ਨਾਉਂ ਨਾ ਧਿਆਇਆ। ਮਹਾਰਾਜ ਸ਼ੇਰ ਸਿੰਘ ਪਰਮਗਤ ਪਾਈ, ਵੱਜੀ ਵਧਾਈ ਸੁਣੇ ਲੋਕਾਈ, ਵਰ ਘਰ ਸਾਚਾ ਪਾਇਆ। ਸਚ ਅੰਦਰ ਵਸਿਆ, ਨਜ਼ਰ ਨਾ ਆਵੇ। ਸਾਚਾ ਰਾਹ ਪ੍ਰਭ ਸਾਚੇ ਦੱਸਿਆ, ਜੇ ਵੇਖੇ ਤਾਂ ਨਜ਼ਰੀ ਆਵੇ। ਕਰੇ ਪਰਕਾਸ਼ ਜਿਉਂ ਰਵ ਸੱਸਿਆ, ਆਤਮ ਜੋਤ ਪ੍ਰਭ ਸੰਗ ਜੋਤ ਜਗਾਵੇ। ਬੇਮੁਖ ਕਲਜੁਗ ਚੰਨ ਜਿਉਂ ਮੱਸਿਆ, ਸਤਿਜੁਗ ਵਿਚ ਨਜ਼ਰ ਨਾ ਆਵੇ। ਸੋਹੰ ਬਾਣ ਸ਼ਬਦ ਗੁਰ ਕਸਿਆ, ਸ੍ਰਿਸ਼ਟੀ ਸਾਰੀ ਭਰਦੀ ਹਾਵੇ। ਸੋਹੰ ਸ਼ਬਦ ਘਰ ਸਾਚਾ ਦੱਸਿਆ, ਮਹਾਰਾਜ ਸ਼ੇਰ ਸਿੰਘ ਸੰਗ ਮੇਲ ਕਰਾਵੇ। ਪ੍ਰਭ ਮਿਲਿਆਂ ਚੜ੍ਹੇ ਰੰਗ ਮਜੀਠ। ਸਾਚਾ ਪ੍ਰਭ ਕਲਜੁਗ ਘਰ ਡੀਠ। ਬੇਮੁਖ ਕੌੜੇ ਕਲਜੁਗ ਜਿਉਂ ਰੀਠ। ਗੁਰਸਿਖਾਂ ਗੁਰ ਪੂਰਾ ਪਾਇਆ, ਮਹਾਰਾਜ ਸ਼ੇਰ ਸਿੰਘ ਨੇਤਰ ਡੀਠ। ਨੇਤਰ ਪੇਖ ਕਰੋ ਦੂਰ ਭੁਲੇਖਾ। ਸਾਚਾ ਸਾਹਿਬ ਘਰ ਆ ਚੁਕਾਵੇ ਲੇਖਾ। ਢਹਿ ਪਏ ਸਰਨਾਈ ਜਨ, ਪ੍ਰਭ ਮੇਟ ਵਖਾਵੇ ਰੇਖਾ। ਮਹਾਰਾਜ ਸ਼ੇਰ ਸਿੰਘ ਰੰਗ ਚਲੂਲਾ, ਗੁਰਸਿਖਾਂ ਤੇਰਾ ਡੀਠਾ। ਗੁਰਸਿਖਾਂ ਰੰਗ ਤੇਰਾ ਡੀਠੜੋ । ਵਰ ਘਰ ਪਾਇਆ ਪ੍ਰਭ ਸਾਚਾ ਬੀਠਲੋ। ਪ੍ਰਭ ਵਿਚ ਨਿਮਾਣਿਆਂ ਵਸੇ, ਨਾ ਜਾਣੇ ਪਾਟੇ ਚੀਥੜੋ। ਮਹਾਰਾਜ ਸ਼ੇਰ ਸਿੰਘ ਰਾਹ ਸਾਚਾ ਦੱਸੇ, ਨਹੀਂ ਭੁਲੇਖਾ ਪ੍ਰਭ ਸਾਚਾ ਡੀਠੜੋ। ਜੀਵ ਪਰਖ ਕਰ, ਮਨ ਰਹੇ ਨਾ ਚਿੰਦਾ। ਛੱਡ ਦਰਬਾਰ, ਭੁੱਲ ਕਰੇ ਨਾ ਨਿੰਦਾ। ਦੇਵਣਹਾਰ ਪ੍ਰਭ ਸਰਬ ਫਲ ਦਿੰਦਾ। ਜੋਤ ਪਰਗਟਾਈ ਪ੍ਰਭ ਗੁਰ ਗੋਬਿੰਦਾ। ਦੇਵੇ ਵਡਿਆਈ ਗੁਰ ਗੁਰਸਿਖ ਮਰਗਿੰਦਾ। ਤੇਤੀਸ ਕਰੋੜ ਖੜ੍ਹੇ ਦਰ ਸੀਸ ਝੁਕਾਈ, ਖੜ੍ਹੇ ਸੰਗ ਇੰਦਾ। ਕਲਜੁਗ ਪਰਗਟਿਆ ਮਹਾਰਾਜ ਸ਼ੇਰ ਸਿੰਘ ਗੁਰਸਿਖ ਬਖ਼ਸ਼ਿੰਦਾ। ਬਖ਼ਸ਼ੇ ਬਖ਼ਸ਼ਣਹਾਰ ਪ੍ਰਭ ਅੰਤਰਜਾਮੀ । ਕੋਏ ਨਾ ਜਾਣੇ ਸਾਰ, ਕਲ ਪਰਗਟੇ ਪ੍ਰਭ ਨਿਹਕਾਮੀ। ਗੁਰਸਿਖ ਸੋਹਣ ਗੁਰਚਰਨ ਦਰਬਾਰ, ਪ੍ਰਗਟ ਬੈਠਾ ਵਿਚ ਸਵਾਮੀ। ਕਲਜੁਗ ਸਾਚਾ ਸਚ ਦਰਬਾਰ, ਪਰਗਟੇ ਜੋਤ ਪ੍ਰਭ ਅੰਤਰਜਾਮੀ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ, ਸੋਹੰ ਦਾਨ ਦੇਵੇ ਪ੍ਰਭ ਨਾਮੀ। ਨਾਮ ਦਾਨ ਆਪ ਪ੍ਰਭ ਦੀਆ। ਨਿਰਮਲ ਕੀਆ ਪ੍ਰਭ ਗੁਰਸਿਖਾਂ ਜੀਆ। ਨਾਮ ਨਿਧਾਨ ਗੁਰਦਰ ਤੇ ਪੀਆ। ਮਹਾਰਾਜ ਸ਼ੇਰ ਸਿੰਘ ਤੇਰਾ ਸਿੱਖ ਸਦਾ ਜਗ ਜੀਆ । ਸਚ ਸ਼ਬਦ ਕਲਜੁਗ ਸਚ ਲਿਖ। ਦੇ ਗਿਆਨ ਪ੍ਰਭ ਆਤਮ ਲਾਹੇ ਵਿਖ। ਗੁਣ ਨਿਧਾਨ ਪ੍ਰਭ ਵਸੇ ਵਿਚ ਸਿੱਖ। ਵਿਸ਼ਨੂੰ ਭਗਵਾਨ ਉਪਜਾਵੇ ਕਲਜੁਗ ਗੁਰਸਿਖ ਵਡ ਰਿਖ। ਗੁਰਸਿਖ ਉਤਮ ਜ਼ਾਤ ਕਰ, ਦੇ ਚਲਿਆ ਵਡਿਆਈ। ਆਤਮ ਪ੍ਰਭ ਸਵਾਂਤ ਕਰ, ਤ੍ਰਿਖਾ ਦੇ ਬੁਝਾਈ। ਸਾਚੀ ਜੋਤ ਵਿਚ ਦੇਹ ਇਕਾਂਤ ਕਰ, ਗਿਆਨ ਜੋਤ ਪ੍ਰਭ ਦੇ ਜਗਾਈ। ਮਹਾਰਾਜ ਸ਼ੇਰ ਸਿੰਘ ਤਪਦੇ ਹਿਰਦੇ ਸ਼ਾਂਤ ਕਰ, ਸੋਹੰ ਅੰਮ੍ਰਿਤ ਵਰਖਾ ਲਾਈ । ਅੰਮ੍ਰਿਤ ਵਰਖੇ ਮੇਘ ਜਿਉਂ ਧਾਰ। ਪੀ ਸਿੱਖ ਕਲ ਉਤਰੇ ਪਾਰ। ਪਰਗਟੇ ਗੁਰ ਕੋਈ ਪਾਏ ਨਾ ਸਾਰ। ਆਪ ਅਪਰੰਪਰ ਰਿਹਾ ਗੁਣ ਵਿਚਾਰ। ਜਗਤ ਜਲਾਏ ਕਰ ਜੋਤ ਆਕਾਰ। ਭਗਤ ਤਰਾਏ ਦੇ ਸੋਹੰ ਸ਼ਬਦ ਅਧਾਰ। ਚਾਰ ਜੁਗ ਨਾਮ ਰਖਾਏ, ਸਾਚਾ ਮਾਰਗ ਚਲੇ ਸੰਸਾਰ । ਜੋ ਜਨ ਆਏ ਰਸਨਾ ਗਾਏ, ਦੇਵੇ ਦਰਸ ਪੁਰਖ ਮੁਰਾਰ । ਕਲਜੁਗ ਪਰਗਟਿਆ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਚਾਰ ਜੁਗ ਪੂਜਾ ਕਰੇ ਸੰਸਾਰ। ਚਾਰ ਜੁਗ ਪ੍ਰਭ ਚਰਨ ਪੁਜਾਰੀ। ਆਇਆ ਮਾਤ ਚਤੁਰਭੁਜ ਕਰ ਸਵਾਰੀ । ਭਗਤ ਜਨਾਂ ਹਰਿ ਆਏ ਪੈਜ ਸਵਾਰੀ। ਕਲਜੁਗ

ਪਰਗਟੇ ਰਾਮ ਕ੍ਰਿਸ਼ਨ ਨਿਹਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਇਕ ਜੋਤ ਨਿਰੰਕਾਰੀ। ਨਿਰੰਕਾਰ ਕੋਈ ਆਕਾਰ ਨਾ ਜਾਣੇ। ਜਿਸ ਜਨ ਦੱਸੇ ਸੋ ਜਨ ਪਛਾਣੇ। ਗੁਰਮੁਖ ਚਲੇ ਪ੍ਰਭ ਕੇ ਭਾਣੇ। ਕਲਜੁਗ ਹੋਏ ਚਤੁਰ ਸੁਘੜ ਸਿਆਣੇ। ਚਰਨੀਂ ਡਿਗਣ ਸਭ ਰਾਜੇ ਰਾਣੇ। ਸਿਰ ਛਤਰ ਝੁਲਾਇਣ, ਸੰਗਤ ਸਭ ਮਸਤੂਆਣੇ। ਜਾਮਾ ਲਿਆ ਧਾਰ, ਪਹਿਨ ਨਿਹਕਲੰਕ ਬਾਣੇ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਕੋਈ ਵਿਰਲਾ ਗੁਰਮੁਖ ਜਾਣੇ। ਪ੍ਰਭ ਗੁਰਮੁਖਾਂ ਬੂਝ ਬੁਝਾਇੰਦਾ। ਆਦਿ ਜੁਗਾਦੀ ਸ਼ਬਦ ਪੈਜ ਰਖਾਇੰਦਾ । ਗੋਪੀ ਨਾਥ ਭਗਤ ਵਛਲ ਅਖਵਾਇੰਦਾ। ਜੀਵ ਨਾ ਜਾਣੇ ਪ੍ਰਭ ਸਦਾ ਸੰਗ ਰਹਾਇੰਦਾ। ਨਾ ਭੁੱਲ ਜੀਵ ਅੰਞਾਣੇ, ਵਿਛੜ ਦੁੱਖ ਪਾਇੰਦਾ। ਲੱਗ ਜਾ ਟਿਕਾਣੇ, ਪ੍ਰਭ ਜੋਤੀ ਜੋਤ ਮਿਲਾਇੰਦਾ। ਫਿਰ ਗਰਭ ਨਾ ਮਾਣੇ, ਪ੍ਰਭ ਸਚਖੰਡ ਬਹਾਇੰਦਾ । ਜੀਵ ਆਪਣਾ ਮੂਲ ਪਛਾਣੇ, ਪ੍ਰਭ ਜੋਤੋ ਜੋਤ ਪਰਗਟਾਇੰਦਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਸਿਰ ਛਤਰ ਝੁਲਾਇੰਦਾ। ਝੁੱਲੇ ਛਤਰ ਗੁਰਸਿਖਾਂ ਸਿਰ । ਕਲਜੁਗ ਮਿਲਿਆ ਜਿਨ੍ਹਾਂ ਸਾਚਾ ਪਿਰ। ਪਰਗਟੀ ਜੋਤ ਕਲ ਗਿਰਧਾਰੀ ਗਿਰ। ਮਹਾਰਾਜ ਸ਼ੇਰ ਸਿੰਘ ਪੈਜ ਸਵਾਰੀ, ਨਾ ਲਾਵੀ ਦਿਰ। ਦੇਰ ਨਾ ਕਰ ਗੁਰਸਿਖ ਬਿਲਲਾਇਆ। ਕਲਜੁਗ ਅਗਨ ਤਨ ਮਨ ਜਲਾਇਆ। ਕਿਰਪਾ ਕਰ ਆਪ ਪ੍ਰਭ ਰਘੁਰਾਇਆ। ਕਰ ਸ਼ਾਂਤ ਹਉਮੇ ਤਨ ਤੰਦੂਰ ਜਲਾਇਆ । ਕੱਢ ਭਰਾਂਤ ਭੁਲੇਖਾ ਕਲਜੁਗ ਮਨ ਵਸਾਇਆ। ਵਿਛੜ ਜਾਏ ਨਾ ਦਿਨ ਰਾਤ, ਜਿਨ ਪ੍ਰਭ ਚਰਨ ਸੰਗ ਨੇਹੁੰ ਲਗਾਇਆ। ਮਹਾਰਾਜ ਸ਼ੇਰ ਸਿੰਘ ਗਾਓ ਪਰਭਾਤ, ਦੇਵੇ ਦਰਸ ਤੇਜ਼ ਜੋਤ ਸਵਾਇਆ। ਜੋਤ ਸਰੂਪ ਪ੍ਰਭ ਜਗ ਆਏ। ਆਪ ਪੇਖੇ ਕਿਸੇ ਨਜ਼ਰ ਨਾ ਆਏ। ਲਾਏ ਲੇਖੇ ਜੋ ਜਨ ਚਰਨ ਸੀਸ ਝੁਕਾਏ। ਕੱਢ ਭੁਲੇਖੇ ਸੋਹੰ ਗਿਆਨ ਦਵਾਏ। ਮਹਾਰਾਜ ਸ਼ੇਰ ਸਿੰਘ ਅੰਤਕਾਲ ਗੁਰਸਿਖਾਂ ਹੋ ਸਹਾਏ। ਗੁਰਸਿਖ ਵਸੇ ਗੁਰ ਗੋਪਾਲ। ਗੁਰਸਿਖ ਆਤਮ ਲਾਲ ਗੁਲਾਲ। ਗੁਰਮੁਖ ਉਜਲ ਜਿਉਂ ਸਿੰਘ ਪਾਲ। ਸੋਹੰ ਸ਼ਬਦ ਖੱਟ ਜਗਤ ਸਚਾ ਧਨ ਮਾਲ। ਮਹਾਰਾਜ ਸ਼ੇਰ ਸਿੰਘ ਗੁਰਸਿਖ ਚਰਨ ਸੰਗ ਸਮਾਲ । ਗੁਰ ਦਰਬਾਰ ਆਏ ਸੌਂ ਨਹੀਂ ਰਹਿਣਾ। ਦੇਵੇ ਦਰਸ ਭਗਤ ਪ੍ਰਭ ਸੁੱਤਿਆਂ ਰੈਣਾ । ਵਕ਼ਤ ਜਾਏ ਵਹਾਏ ਜੀਵ ਰੋਏ ਕਲ ਪਾਏ ਵੈਣਾਂ। ਦਰਗਾਹ ਮਿਲੇ ਨਾ ਥਾਏਂ, ਲੇਖਾ ਧਰਮ ਰਾਏ ਨੇ ਲੈਣਾ। ਪ੍ਰਭ ਪੂਰਾ ਨਜ਼ਰ ਨਾ ਆਏ, ਜੀਵ ਵਸ ਜਮਾਂ ਦੇ ਪੈਣਾ। ਕਲਜੁਗ ਤਾਰਨ ਆ ਗਿਆ, ਗੁਰ ਪੇਖ ਆਪਣੇ ਨੈਣਾ। ਪ੍ਰਭ ਸਚਾ ਮਾਰਗ ਲਾ ਗਿਆ, ਚਲ ਜੀਵ ਜਗ ਬੈਠ ਕਿਸੇ ਨਹੀਂ ਰਹਿਣਾ। ਕਿਉਂ ਭਰਮ ਭੁਲੇਖੇ ਲਾ ਲਿਆ, ਮੰਨ ਸਚੇ ਸਤਿਗੁਰ ਕਾ ਕਹਿਣਾ। ਕਲ ਸੋਹੰ ਜਹਾਜ਼ ਬਣਾ ਲਿਆ, ਕਿਉਂ ਡੁੱਬੇ ਲਹਿੰਦਿਆਂ ਵਹਿਣਾ। ਜਿਸ ਮਹਾਰਾਜ ਸ਼ੇਰ ਸਿੰਘ ਚਰਨ ਲਗਾ ਗਿਆ, ਦੁੱਖ ਅੰਧ ਓਸ ਨਹੀਂ ਸਹਿਣਾ। ਗੁਰਸਿਖ ਪ੍ਰਭ ਕਾ ਦੁੱਖ ਨਾ ਜਲੇ। ਮਿਲ ਸਾਧ ਸੰਗਤ ਕਲਜੁਗ ਤਰੇ। ਆਵੇ ਨਾ ਜਾਵੇ ਜਨਮੇ ਨਾ ਮਰੇ। ਬੈਠ ਅਡੋਲ ਰੰਗ ਵੇਖੇ ਹਰੇ। ਗੁਰਚਰਨ ਲਾਗ ਕਲਜੁਗ ਖੋਟੇ ਹੋਏ ਖਰੇ। ਹੋਏ ਸਹਾਈ ਏਕ, ਟੇਕ ਜੋ ਹਿਰਦੇ ਧਰੇ। ਜੋ ਜਨ ਚਲ ਆਏ ਦਰ, ਤਿਨ ਕੇ ਕਾਜ ਸਰੇ। ਮਹਾਰਾਜ ਸ਼ੇਰ ਸਿੰਘ ਜਾਉ ਬਲਿਹਾਰੀ, ਦੇ ਦਰਸ ਪ੍ਰਭ ਨਰ ਹਰੇ। ਹਰਿ ਨਰ ਜੋਤ ਅਵਤਰ। ਕਲਜੁਗ ਸਾਗਰ ਪਾਰ ਕਰ। ਏਕ ਸ਼ਬਦ ਜੀਵ ਹਿਰਦੇ ਧਰ। ਮਹਾਰਾਜ ਸ਼ੇਰ ਸਿੰਘ ਜੀਵ ਵਸੇ ਨਿਜ ਘਰ। ਨਿਜ ਘਰ ਵਸੇ ਪ੍ਰਭ ਮਿਹਰਵਾਨਾ। ਹਰਿ ਘਰ ਜਨ ਭਗਤ ਪਛਾਨਾ। ਉਤਮ ਦਰ ਸੁਖ ਮਿਲੇ ਮਹਾਨਾ। ਰੱਖ ਲਾਜ ਕਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਭਰਮ ਮਿਟਾ। ਸਹੰਸਰ ਸਹਿੰਸੇ ਵਿਚੋਂ ਚੁਕਾ । ਜੋਤ

ਸਰੂਪ ਵਿਚ ਦੇਹ ਜੋਤ ਪਰਗਟਾ। ਚਰਨ ਲਾਗ ਜੀਵ ਦਮ ਦਾ ਨਹੀਂ ਵਸਾਹ। ਵਕ਼ਤ ਨਾ ਦੱਸੇ, ਪ੍ਰਭ ਸਾਚਾ ਬੇਪਰਵਾਹ। ਪ੍ਰਭ ਆਪਣੇ ਰੰਗ ਵਸੇ, ਸ੍ਰਿਸ਼ਟੀ ਸਾਰੀ ਹੋਈ ਦਾਹ। ਗੁਰਸਿਖ ਸਾਚਾ ਗੁਰ ਦਰ ਹੱਸੇ, ਬੇਮੁਖਾਂ ਕਲ ਪਈ ਸਵਾਹ। ਕਲਜੁਗ ਜੋਤ ਪਰਗਟਾਈ, ਮਹਾਰਾਜ ਸ਼ੇਰ ਸਿੰਘ ਸਿਰ ਸ਼ਾਹਾਂ ਸ਼ਾਹ। ਸਾਚਾ ਸ਼ਾਹੋ ਮਿਲੇ ਵਡਭਾਗ। ਕਰ ਦਰਸ ਜੀਵ ਨਾ ਲਾਗੇ ਮਨ ਦਾਗ਼। ਕਿਰਪਾ ਕਰੇ ਅਨਹਦ ਸ਼ਬਦ ਸੁਣਾਵੇ ਰਾਗ। ਨਿਜਾਨੰਦ ਦਰਸਾਵੇ ਪ੍ਰਭ ਅੰਮ੍ਰਿਤ ਸਾਦ। ਜੋਤ ਜਗਾਵੇ ਜੀਵ ਜੰਤ ਆਦਿ ਜੁਗਾਦਿ। ਕਲਜੁਗ ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਲਿਆ ਲਾਦ। ਪ੍ਰਭ ਸੁੱਤਾ ਪੈਰ ਪਸਾਰ। ਆਲਸ ਕਰੇ ਨਾ ਵਿਚ ਸੰਸਾਰ। ਕਰ ਕਰ ਪਰਦੱਖਣਾ ਗੁਰਸੰਗਤ ਬਲ ਧਾਰ। ਸਾਚੀ ਰੀਤ ਚਲੀ ਵਿਚ ਸੰਸਾਰ। ਚੌਗਿਰਦ ਤੁਮਾਰੇ ਸਾਚੀ ਕਾਰ। ਕੋਏ ਨਾ ਝੱਲੇ ਇਸ ਕਾ ਵਾਰ। ਸੋਹੰ ਸ਼ਬਦ ਸਰਬ ਸਿਕਦਾਰ। ਬਾਕੀ ਹੋਏ ਸਰਬ ਪਨਿਹਾਰ। ਮੰਡਲ ਡੋਲੇ ਸਾਧ ਸੰਗਤ ਡੁਲਾਵਣਹਾਰ। ਕਲਜੁਗ ਪਰਗਟਿਆ ਸੁਣ ਭਗਤਨ ਪੁਕਾਰ। ਕਿਰਪਾ ਕਰ ਪ੍ਰਭ ਰੱਖ ਲੈ, ਮਦਿ ਮਾਸ ਨਾ ਹੋਏ ਰਸਨ ਅਹਾਰ। ਮਹਾਰਾਜ ਸ਼ੇਰ ਸਿੰਘ ਰਾਹ ਕਲਜੁਗ ਦੱਸ ਲੈ, ਗੁਰਸਿਖਾਂ ਬੇੜਾ ਕਰ ਲਿਆ ਪਾਰ। ਕਲਜੁਗ ਜਾਮਾ ਧਾਰ ਕੇ ਸਿੰਘ ਆਸਣ ਲਾਏ, ਸਾਧ ਸੰਗਤ ਦੇਵੇ ਵਡਿਆਈ। ਸਾਚਾ ਤਖ਼ਤ ਸੀਸ ਲਿਆ ਉਠਾਈ। ਚੌਗਿਰਦ ਕਰ ਪ੍ਰਦੱਖਣਾ, ਹਰਿ ਹਰਿ ਹਰਿ ਰਸਨਾ ਗਾਈ। ਝੂਲ ਝੁਲਾਇਆ ਸਿੰਘ ਆਸਣ, ਖੰਡ ਬ੍ਰਹਿਮੰਡ ਸਰਬ ਡੁਲ ਜਾਈ। ਸੰਗਤ ਉਠਾਇਆ ਗੁਰ ਸੀਸ, ਅੰਤਕਾਲ ਪ੍ਰਭ ਹੋਏ ਸਹਾਈ। ਨਜ਼ਰੀ ਆਏ ਪ੍ਰਭ ਜਗਦੀਸ, ਵਿਚ ਬਬਾਣ ਲਏ ਬਿਠਾਈ। ਸੋਹੰ ਨਾਮ ਕਰੇ ਬਖ਼ਸ਼ੀਸ਼, ਖੰਡ ਸਚ ਦੇ ਪੁਚਾਈ। ਗੁਰਮੁਖਾਂ ਬੇਮੁਖ ਕਰਨ ਨਾ ਰੀਸ, ਮਹਾਰਾਜ ਸ਼ੇਰ ਸਿੰਘ ਕਲ ਕਰੇ ਭਗਤ ਵਡਿਆਈ। ਦੇਵੇ ਮਾਣ ਮੰਨ ਸਾਧ ਸੰਗਤ। ਸੋਹੰ ਨਾਮ ਮਨ ਚਾੜ੍ਹੇ ਰੰਗਤ । ਗੁਰਸਿਖ ਤਾਰੇ ਜਿਉਂ ਨਾਨਕ ਅੰਗਦ। ਊਚ ਦਰਬਾਰ ਅਗੰਮ ਅਥਾਹ। ਉਪਰ ਬੈਠਾ ਬੇਪਰਵਾਹ। ਸਚੀ ਜੋਤ ਸਚਾ ਪਾਤਸ਼ਾਹ। ਕਲਜੁਗ ਦੱਸਿਆ ਸਚਾ ਰਾਹ। ਗੁਰ ਦਰਬਾਰ ਇਕ ਸਚਾ, ਗੁਰਸਿਖ ਭੁੱਲ ਨਾ ਜਾਹ। ਮਹਾਰਾਜ ਸ਼ੇਰ ਸਿੰਘ ਗੁਰ ਨਹੀਂ ਕੱਚਾ, ਕਲਜੁਗ ਆਇਆ ਸੱਚਾ ਪਾਤਸ਼ਾਹ । ਸਚਾ ਪਾਤਸ਼ਾਹ ਸਚ ਸੁਲਤਾਨ। ਵਾਲੀ ਹੋਵੇ ਦੋ ਜਹਾਨ। ਕਿਰਪਾ ਕਰੇ ਭਗਤ ਭਗਵਾਨ। ਦਰ ਆਏ ਸੇਵ ਕਮਾਏ ਜਸ ਲੈ ਜਾਣ। ਭਗਤ ਜਨਾਂ ਪ੍ਰਭ ਤੇਰਾ ਮਾਣ। ਮਹਾਰਾਜ ਸ਼ੇਰ ਸਿੰਘ ਸ਼ਬਦ ਸਚ ਨਿਸ਼ਾਨ। ਸਾਧ ਸੰਗਤ ਪ੍ਰਭ ਵਸਣੇਹਾਰਾ। ਸਾਧ ਸੰਗਤ ਪ੍ਰਭ ਛਤਰ ਝੁਲਾਰਾ। ਸਾਧ ਸੰਗਤ ਦਰਸਾਵੇ ਪ੍ਰਭ ਆਤਮ ਦਵਾਰਾ। ਸਾਧ ਸੰਗਤ ਗਾਵੇ ਸ਼ਬਦ ਰਸਨਾ ਗੁਰ ਦਵਾਰਾ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਸਾਧ ਸੰਗਤ ਤੇਰੀ ਵਡਿਆਈ। ਕਲਜੁਗ ਜੋਤ ਈਸ਼ਰ ਪਰਗਟਾਈ। ਸਾਧ ਸੰਗਤ ਪ੍ਰਭ ਭਏ ਸਹਾਈ । ਜੁਗੋ ਜੁਗ ਪ੍ਰਭ ਪੈਜ ਰਖਾਈ। ਮਿਲ ਗੁਰਸੰਗਤ ਪੂਰਨ ਮਤਿ ਪਾਈ । ਮਹਾਰਾਜ ਸ਼ੇਰ ਸਿੰਘ ਦੁੱਖ ਦੇਹ ਮਿਟਾਈ । ਧੰਨ ਧੰਨ ਧੰਨ ਗੁਰਸਿਖ, ਜਿਨ੍ਹਾਂ ਹਰਿ ਮਨ ਵਸਿਆ। ਧੰਨ ਧੰਨ ਧੰਨ ਗੁਰਸਿਖ, ਜਿਥੇ ਬੈਠ ਭੇਵ ਪ੍ਰਭ ਸਭ ਦੱਸਿਆ। ਧੰਨ ਧੰਨ ਧੰਨ ਗੁਰਸਿਖ, ਜਿਨ੍ਹਾਂ ਹਿਰਦੇ ਨਾਮ ਸੋਹੰ ਵਸਿਆ। ਧੰਨ ਧੰਨ ਧੰਨ ਗੁਰਸਿਖ, ਮਨੀ ਸਿੰਘ ਰਾਹ ਪ੍ਰਭ ਕਾ ਦੱਸਿਆ। ਗੁਰਸਿਖ ਪੋਹ ਨਾ ਸਕੇ ਕਲ ਕੀ ਮਾਇਆ । ਜੋਤ ਸਰੂਪ ਸਿਰ ਹੱਥ ਟਿਕਾਇਆ। ਕਲਜੁਗ ਖਪਾਏ ਸਤਿਜੁਗ ਤੇਜ਼ ਹੋਵੇ ਪ੍ਰਭ ਜੋਤ ਸਵਾਇਆ। ਦੁਸ਼ਟ ਖਪਾਏ ਗੁਰਸਿਖ ਤਰਾਏ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਲਗਾਇਆ।