ਪੁਸਤਕਾਲਾਭਾਗ ੧

੨੭ ਚੇਤ ੨੦੦੮ ਬਿਕ੍ਰਮੀ ਮਾਸਟਰ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮ ਪੁਰ

ਸਾਚਾ ਜੋਤ ਪਰਕਾਸ਼ ਕਰ, ਕਲਜੁਗ ਮਿਟਾਏ। ਬੇਮੁਖਾਂ ਪ੍ਰਭ ਵਿਨਾਸ਼ ਕਰ, ਜੁਗ ਸਤਿ ਲਗਾਏ। ਗੁਰਸਿਖਾਂ ਹਿਰਦੇ ਵਾਸ ਕਰ, ਸਤਿਗੁਰ ਸਾਚਾ ਸਚ ਜੋਤ ਜਗਾਏ। ਸਭ ਸ੍ਰਿਸ਼ਟ ਆਪਣੀ ਦਾਸ ਕਰ, ਸੋਹੰ ਸ਼ਬਦ ਰਸਨ ਅਖਵਾਏ । ਨਗਰ ਗਰਾਮ ਸਭ ਪਰਭਾਸ਼ ਕਰ, ਜੇ ਦੇਖੇ ਤਾਂ ਨਜ਼ਰ ਨਾ ਆਏ। ਗੁਰਸਿਖਾਂ ਆਤਮ ਰਾਸ ਕਰ, ਜੋਤ ਦੀਪਕ ਵਿਚ ਦੇਹ ਜਗਾਏ। ਮਹਾਰਾਜ ਸ਼ੇਰ ਸਿੰਘ ਦੁਸ਼ਟਨ ਨਾਸ ਕਰ, ਵਾਹਵਾ ਸਤਿਜੁਗ ਭਗਤਨ ਉਪਾਏ। ਸਤਿਜੁਗ ਲਾਵੇ ਪੀਤ ਪੀਤੰਬਰ। ਮਾਣ ਗਵਾਏ ਕਲਜੁਗ ਪੈਗ਼ੰਬਰ। ਜੋਤ ਪਰਕਾਸ਼ ਕਰੇ ਪ੍ਰਭ ਤੀਨ ਲੋਕ ਅੰਦਰ। ਵਿਚ ਸਚ ਪਰਕਾਸ਼ ਜੋਤ ਜੀਵ ਝੂਠਾ ਦੇਹ ਮੰਦਰ। ਹਉਮੇ ਮਮਤਾ ਵਿਚੋਂ ਨਾਸ ਕਰ, ਨਿਜਾਨੰਦ ਪਾਏ ਅੰਦਰ। ਸੋਹੰ ਸ਼ਬਦ ਸਾਚਾ ਜਾਪ ਕਰ, ਤੋੜ ਅਗਿਆਨ ਮਨ ਕਾ ਜੰਦਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜਗਤ ਨਚਾਏ ਜਿਉਂ ਮਦਾਰੀ ਬੰਦਰ । ਜੋਤ ਅਗਨ ਜਗਤ ਜਲਾਇਆ। ਚਾਰ ਕੁੰਟ ਹਾਹਾਕਾਰ ਕਰਾਇਆ । ਪ੍ਰਭ ਆਪ ਅਛਲ ਅਡੋਲ ਸਿੰਘਆਸਣ ਡੇਰਾ ਲਾਇਆ। ਗੁਰਸਿਖ ਤੋਲੇ ਪੂਰੇ ਤੋਲ, ਬੇਮੁਖਾਂ ਕਲ ਧੱਕਾ ਲਾਇਆ। ਸਾਚਾ ਸ਼ਬਦ ਲਿਖਾਵੇ ਬੋਲ, ਆਪਣਾ ਭੇਤ ਨਾ ਰਖਾਇਆ। ਈਸ਼ਰ ਜੋਤ ਸਦਾ ਅਡੋਲ, ਜਗਤ ਡੁਲਾਇਆ। ਕਰ ਜੋਤ ਪਰਕਾਸ਼ ਬੈਠਾ ਸਿੱਖਾਂ ਕੋਲ, ਕਲਜੁਗ ਪਾਈ ਮਾਇਆ। ਕਲਜੁਗ ਜੀਵ ਭੁੱਲੇ ਅਨਭੋਲ, ਨਿਹਕਲੰਕ ਨਾ ਨਜ਼ਰੀ ਆਇਆ। ਗੁਰਸਿਖਾਂ ਦੇਵੇ ਪ੍ਰਭ ਪੜਦੇ ਖੋਲ੍ਹ, ਅਨਹਦ ਸ਼ਬਦ ਤਨ ਮਨ ਵਜਾਇਆ। ਵੱਜੇ ਸ਼ਬਦ ਤਨ ਗਿਆਨ, ਅੰਮ੍ਰਿਤ ਬੂੰਦ ਮੁਖ ਕਵਲ ਚੁਆਇਆ। ਖੁਲ੍ਹੇ ਕਵਲ ਹੋਏ ਧਿਆਨ, ਜੋਤ ਸਰੂਪੀ ਨਜ਼ਰੀ ਆਇਆ। ਕਲਜੁਗ ਪਰਗਟੇ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ । ਨਿਹਕਲੰਕ ਹੋਏ ਨਿਰਵੈਰਾ । ਜੋਤ ਸਰੂਪ ਪਰਗਟੇ ਕੇਹਰਾ। ਕੋਏ ਨਾ ਜਾਣੇ ਸਾਰ, ਪ੍ਰਭ ਸਾਚਾ ਗਹਿਰ ਗੰਭੀਰਾ । ਮਹਾਰਾਜ ਸ਼ੇਰ ਸਿੰਘ ਦੇਵੇ ਜੋਤ ਅਧਾਰ, ਜੋ ਜੀਵ ਆਣ ਲਗੇ ਗੁਰ ਪੈਰਾ। ਮਿਲ ਕਲਜੁਗ ਹਰਿ, ਜੀਵ ਮਿਲੇ ਵਡਿਆਈ। ਕਰ ਦਰਸ ਪ੍ਰਭ ਤਰ, ਲੱਖ ਚੁਰਾਸੀ ਪ੍ਰਭ ਗੇੜ ਮੁਕਾਈ। ਰਸਨਾ ਜਪ ਹਰਿ ਹਰਿ ਕਰ ਕਲਜੁਗ ਮਿਲੇ ਜੀਵ ਵਡਿਆਈ। ਮਹਾਰਾਜ ਸ਼ੇਰ ਸਿੰਘ ਜਗ ਦੁਤਰ ਤਾਰੇ, ਸਾਧ ਸੰਗਤ ਗੁਰਚਰਨ ਬਣ ਆਈ। ਸਾਧ ਸੰਗਤ ਪਰਗਟਾਵੇ ਪ੍ਰਭ ਦੁਹੇਲਾ। ਕਲਜੁਗ ਨਿਹਕਲੰਕ ਵਿਛੜਿਆਂ ਸੰਗ ਮੇਲਾ। ਭਗਤ ਜਨ ਲਏ ਪਛਾਣ ਕਲਜੁਗ ਆਣ, ਅਚਰਜ ਖੇਲ ਆਪ ਪ੍ਰਭ ਖੇਲਾ। ਲੱਗ ਚਰਨ ਜੀਵ, ਭਇਆ ਮਿਲਣ ਕਾ ਵੇਲਾ। ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨ, ਪ੍ਰਭ ਜੋਤ ਸਦ ਰਹੇ ਅਕੇਲਾ। ਆਦਿ ਜੁਗਾਦਿ ਰਹੇ ਏਕੰਕਾਰਾ। ਜੁਗੋ ਜੁਗ ਪ੍ਰਭ ਲਏ ਅਵਤਾਰਾ। ਪਾਵੇ ਭੇਦ ਕੋਈ ਪ੍ਰਭ ਸਮਰਥ ਪੁਰਖ ਅਪਾਰਾ। ਕਰੇ ਸੇਵ ਜਿਨ ਪੁਜ ਆਵੇ ਗੁਰ ਦਰ ਸਚ ਦਰਬਾਰਾ । ਕਲਜੁਗ ਪਰਗਟਿਆ ਅਲਖ ਅਭੇਵ, ਵਿਚਾਰੀ ਜੀਵ ਕੀ ਬੂਝੇ ਵਿਚਾਰਾ। ਈਸ਼ਰ ਜੋਤ ਸਦਾ ਨਿਹਕੇਵ, ਵੇਖੇ ਸੋ ਜਿਸ ਵਖਾਵੇ ਪ੍ਰਭ ਗਿਰਧਾਰਾ। ਸਰਨ ਰਹੇ ਸਭ ਦੇਵੀ ਦੇਵ, ਵਿਚ ਅਗੰਮ ਅਪਰ ਅਪਾਰਾ । ਸਾਧ ਸੰਗਤ ਸ਼ਬਦ ਸੋਹੰ ਲੇਵ, ਪ੍ਰਭ ਅਬਿਨਾਸ਼ ਸ਼ਬਦ ਦੇਵਣਹਾਰਾ। ਮਹਾਰਾਜ ਸ਼ੇਰ ਸਿੰਘ ਤੇਰੀ ਚਰਨ ਸੇਵ, ਪਾਵੇ ਸੋ ਜਿਸ ਕਿਰਪਾ ਕਰ ਦਰਸ ਦਿਖਾਰਾ। ਦੇਵੇ ਦਰਸ ਕਲ ਨੈਣ ਮੁੰਧਾਰ। ਦੇ ਦਰਸ ਪ੍ਰਭ ਕਲਜੁਗ ਕੀਏ ਪਾਰ। ਗੁਰਮੁਖ ਵਿਰਲਾ ਕਲ ਪਾਏ ਪ੍ਰਭ ਕੀ ਸਾਰ। ਸ੍ਰਿਸ਼ਟ ਵਹਾਈ ਪ੍ਰਭ ਲਹਿੰਦੀ ਧਾਰ। ਜੋਤ ਪਰਗਟਾਈ ਪ੍ਰਭ

ਗੁਰਮੁਖ ਵਿਚਾਰ। ਆਤਮ ਸਚ ਦੀਪ ਜਗਾਈ, ਸੋਹੰ ਨਾਮ ਸ਼ਬਦ ਅਪਾਰ। ਮਹਾਰਾਜ ਸ਼ੇਰ ਸਿੰਘ ਜਾਉ ਬਲਿਹਾਰ, ਸਤਿਜੁਗ ਸਾਚੀ ਨੀਂਹ ਰਖਾਈ। ਕਲਜੁਗ ਕਾਚਾ ਜੀਵ ਭੁੱਲੇ, ਨਾ ਜਾਣੇ ਸਤਿਗੁਰ ਸਾਚਾ। ਸੋਹੰ ਸ਼ਬਦ ਨਾ ਮਨ ਮੇਂ ਵਾਚਾ। ਬੈਠ ਅਡੋਲ ਵੇਖੇ ਪ੍ਰਭ ਜਗਤ ਤਮਾਸ਼ਾ। ਜਗਤ ਵਿਨਾਸੀ, ਇਕ ਪ੍ਰਭ ਅਬਿਨਾਸ਼ਾ। ਸੋਹੰ ਸ਼ਬਦ ਜੀਵ ਜਪ ਸਵਾਸ ਸਵਾਸਾ । ਅੰਮ੍ਰਿਤ ਨਾਮ ਨਿਧਾਨ ਕਲ ਪੀਵ, ਆਤਮ ਜੋਤ ਕਰੇ ਪਰਕਾਸ਼ਾ। ਗੁਰਚਰਨ ਲਾਗ ਸਦਾ ਜਗ ਜੀਵ, ਅੰਤਕਾਲ ਨਾ ਹੋਏ ਨਰਕ ਨਿਵਾਸਾ। ਆਤਮ ਬੁਝੀ ਜਗਾਏ ਦੀਵ, ਹਿਰਦੇ ਕਰੇ ਸਚ ਜੋਤ ਪ੍ਰਭ ਵਾਸਾ । ਮਹਾਰਾਜ ਸ਼ੇਰ ਸਿੰਘ ਸ਼ਬਦ ਚਰੰਜੀਵ, ਮਾਤ ਗਰਭ ਨਾ ਹੋਏ ਵਾਸਾ। ਪ੍ਰਭ ਸਾਚਾ ਗਰਭਵਾਸ ਚੁਕਾਏ। ਜੋ ਜਨ ਆਏ ਗੁਰਚਰਨ ਲਗ ਜਾਏ। ਅੰਤਕਾਲ ਪ੍ਰਭ ਹੋਏ ਸਹਾਏ। ਜੋਤ ਸਰੂਪ ਦੇ ਦਰਸ, ਵਿਚ ਬਬਾਣ ਲਏ ਬਿਠਾਏ। ਵਿਚ ਸਚਖੰਡ ਕਰੇ ਪਰਵੇਸ਼, ਜਿਥੇ ਬੈਠਾ ਪ੍ਰਭ ਜੋਤ ਜਗਾਏ। ਤਿਸ ਸਾਹਿਬ ਕੋ ਕਰੋ ਆਦੇਸ, ਪਰਗਟੇ ਜੋਤ ਨਜ਼ਰ ਨਾ ਆਏ। ਕਲਜੁਗ ਉਤਮ ਭਗਤ ਵਿਸ਼ੇਸ਼, ਜੋਤ ਸੰਗ ਪ੍ਰਭ ਲਏ ਜੋਤ ਮਿਲਾਏ। ਸਮਝ ਜੀਵ ਦੇਹ ਝੂਠਾ ਭੇਖ, ਅੰਤਕਾਲ ਸੰਗ ਨਾ ਜਾਏ। ਅਚੁੱਤ ਪਾਰਬ੍ਰਹਮ ਪਰਮੇਸ਼ਰ ਆਪਣੇ ਅੰਦਰ ਵੇਖ, ਬੈਠਾ ਅਡੋਲ ਨਜ਼ਰ ਨਾ ਆਏ। ਜਿਥੇ ਵਸੇ ਸੋ ਪ੍ਰਭ ਸਾਚਾ ਦੇਸ, ਨਾ ਉਹ ਮਰੇ ਨਾ ਆਵੇ ਜਾਏ। ਮਹਾਰਾਜ ਸ਼ੇਰ ਸਿੰਘ ਸਚ ਲਿਖਾਏ ਲੇਖ, ਗੁਰਸਿਖ ਜੋਤ ਮਿਲ ਜਾਏ। ਪ੍ਰਭ ਕੀ ਜੋਤ ਵਿਚ ਪਰਬੀਨ। ਸੋਹੰ ਸ਼ਬਦ ਸਚ ਰਸਨਾ ਚੀਨ। ਬਿਨ ਪ੍ਰਭ ਸਭ ਝੂਠੇ ਦੀਨ। ਗੁਰਸਿਖ ਤ੍ਰਿਪਤਾਸੇ ਕਰ ਦਰਸ ਗੁਰ ਜਿਉਂ ਨੀਰ ਮੀਨ। ਹਿਰਦੇ ਈਸ਼ਰ ਜੋਤ ਪਰਕਾਸ਼ੇ, ਸੋਹੰ ਸ਼ਬਦ ਵਜਾਏ ਵਿਚ ਸਚੀ ਬੀਨ। ਅਗਿਆਨ ਅੰਧੇਰ ਗੁਰਸਿਖ ਵਿਚ ਦੇਹ ਵਿਨਾਸੇ, ਅੰਮ੍ਰਿਤ ਬੂੰਦ ਗੁਰਸਿਖ ਗੁਰਦਰ ਤੇ ਪੀਣ। ਮਿਲ ਪ੍ਰਭ ਅਮਰਪਦ ਪਾਵੇ ਭਗਤ ਜਨ ਜੁਗ ਚਾਰ ਸਦਾ ਜਗ ਜੀਣ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਭਗਤ ਜਨ ਤੇਰਾ ਨਾਮ ਰਸਨਾ ਲੀਨ। ਰਸਨਾ ਜਪ ਮਿਲੇ ਪ੍ਰਭ ਰਸ। ਸਾਚਾ ਸਾਹਿਬ ਜੀਵ ਕਰ ਵਸ। ਸੋਹੰ ਸ਼ਬਦ ਗਿਆਨ ਪ੍ਰਭ ਦੇਵੇ ਦੱਸ। ਗੁਰਮੁਖ ਪੂਰੇ ਮਦਿ ਮਾਸ ਤੋਂ ਜਾਏ ਨੱਸ। ਵਾਜੇ ਅਨਹਦ ਤੂਰੇ, ਜਿਨ੍ਹਾਂ ਹਿਰਦੇ ਜਾਏ ਪ੍ਰਭ ਵਸ। ਕਾਰਜ ਕੀਏ ਪੂਰੇ, ਗੁਰਸਿਖ ਜੋਤ ਜਗਾਏ ਜਿਉਂ ਰਵ ਸਸ । ਸਾਧ ਸੰਗਤ ਗੁਰਚਰਨ ਹਜ਼ੂਰੇ, ਬੇਮੁਖ ਦਰ ਤੋਂ ਜਾਏ ਨੱਸ। ਕਲਜੁਗ ਪਾਵੇ ਜਗਤ ਵਿਚ ਮਾਇਆ, ਸੋਹੰ ਬਾਣ ਲਿਆ ਪ੍ਰਭ ਕਸ। ਮਹਾਰਾਜ ਸ਼ੇਰ ਸਿੰਘ ਜਿਸ ਦੇਵੇ ਸੋ ਜਨ ਪਾਵੇ, ਜੀਵ ਕਿਸੇ ਦੇ ਕੁਛ ਨਹੀਂ ਵਸ। ਕਲਜੁਗ ਜੀਵ ਭਰੇ ਹੰਕਾਰਾ । ਮਦਿ ਮਾਸ ਰਸਨ ਚਲਾਏ ਵਿਕਾਰਾ । ਸਾਚਾ ਨਾਮ ਨਾ ਹੋਏ ਅਧਾਰਾ। ਕਲਜੁਗ ਨਾ ਦੀਸੇ ਸਾਚਾ ਗੁਰ ਦਰਬਾਰਾ। ਕੂੜੇ ਜੀਵ ਕੂੜੇ ਰੀਸੇ, ਸਚ ਸੁੱਚ ਨਾ ਆਤਮ ਵਿਚਾਰਾ। ਮਾਣ ਗਵਾਏ ਮੁਹੰਮਦ ਈਸਾ ਮੂਸੇ, ਨਿਹਕਲੰਕ ਲੈ ਅਵਤਾਰਾ। ਸਰਨ ਪੜੇ ਪ੍ਰਭ ਸਾਚਾ ਦੀਸੇ, ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਸ਼ਬਦ ਦੁਆਰਾ । ਸ਼ਬਦ ਸੁਰਤ ਗੁਰਸਿਖ ਪ੍ਰਭ ਕਰੇ। ਸਾਚੀ ਜੋਤ ਵਿਚ ਦੇਹ ਪ੍ਰਭ ਧਰੇ। ਆਤਮ ਪਰਕਾਸ਼ ਕਰੇ ਨਰ ਹਰੇ। ਗੁਰਸਿਖ ਪੂਰਾ ਨਾ ਕਲਜੁਗ ਡਰੇ। ਜੋਤ ਸਰੂਪ ਪ੍ਰਭ ਰਛਿਆ ਕਰੇ। ਜੋ ਜਨ ਆਏ ਪ੍ਰਭ ਕੀ ਸਰਨੀ ਪੜੇ। ਮਹਾਰਾਜ ਸ਼ੇਰ ਸਿੰਘ ਕਲ ਦਇਆ ਕਰੇ। ਦਇਆਵਾਨ ਪ੍ਰਭ ਦਰਬਾਰੀ। ਪਤਤ ਪਾਪੀ ਪ੍ਰਭ ਸਗਲੀ ਤਾਰੀ। ਜੋ ਜਨ ਆਏ ਚਰਨ ਨਿਮਸਕਾਰੇ। ਕਲਜੁਗ ਪਰਗਟੇ ਜੋਤ ਅਗੰਮ ਅਪਾਰੇ। ਕਲਜੁਗ ਮਾਇਆ ਪਾਈ ਜਗ ਸਾਰੇ। ਕਲਜੁਗ ਜੀਵ ਹੋਏ ਅੰਧਿਆਰੇ। ਬੇਮੁਖਾਂ ਘਰ ਹਾਹਾਕਾਰੇ। ਗੁਰਸਿਖਾਂ ਘਰ ਜੈ ਜੈ ਜੈਕਾਰੇ। ਪ੍ਰਭ ਸਾਚਾ ਤਾਰਨ ਆ ਗਿਆ,

ਤ੍ਰੇਤਾ ਜਿਉਂ ਰਾਮ ਅਵਤਾਰੇ। ਭਗਤ ਉਧਾਰਨ ਆ ਗਿਆ, ਪ੍ਰਭ ਕ੍ਰਿਸ਼ਨ ਮੁਰਾਰੇ। ਕਲਜੁਗ ਸਿੱਖਾਂ ਸਿਰ ਛਤਰ ਝੁਲਾ ਗਿਆ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰੇ। ਕਲਜੁਗ ਪਰਗਟ ਨਿਹਕਲੰਕ। ਸੋਹੰ ਸ਼ਬਦ ਵਜਾਵੇ ਚਾਰ ਕੁੰਟ ਡੰਕ। ਸ੍ਰਿਸ਼ਟ ਜਲਾਈ ਜਿਉਂ ਹਨੂਵੰਤ ਲੰਕ। ਜੋਤ ਪਰਗਟਾਈ, ਗੁਰਸਿਖ ਸੋਹਣ ਤੇਰੇ ਦਵਾਰੇ ਬੰਕ। ਨਿਹਕਲੰਕ ਤੇਰੀ ਵਡਿਆਈ, ਕਲਜੁਗ ਕਰੇ ਇਕ ਰਾਓ ਰੰਕ। ਸੋਹਣ ਸਿੰਘ ਪ੍ਰਭ ਦੇ ਵਡਿਆਈ, ਤ੍ਰੇਤੇ ਜਿਉਂ ਭਗਤ ਜਨਕ। ਭਗਤ ਜਨਕ ਦੇ ਵਡਿਆਈ। ਨਰਕੋਂ ਸਾਰੇ ਜੀਵ ਛੁਡਾਈ। ਖੰਡ ਬ੍ਰਹਿਮੰਡ ਜੈ ਜੈ ਜੈਕਾਰ ਕਰਾਈ। ਤੀਨ ਲੋਕ ਪ੍ਰਭ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਤਕਾਲ ਹੋਏ ਸਹਾਈ। ਕਰੇ ਦਰਸ ਕੋਈ ਵਿਰਲਾ ਗੁਣਵੰਤ। ਕਲਜੁਗ ਮਿਲੇ ਗੁਰਸਿਖਾਂ ਘਰ ਆਣ ਭਗਤ ਭਗਵੰਤ। ਕਲਜੁਗ ਜੀਵ ਸਾਰ ਨਾ ਜਾਣੇ, ਪ੍ਰਭ ਕੀ ਮਾਇਆ ਬੜੀ ਬੇਅੰਤ। ਸ੍ਰਿਸ਼ਟ ਉਪਾਏ ਆਪਣੇ ਭਾਣੇ, ਜੋਤ ਜਗਾਏ ਵਿਚ ਸਰਬ ਜੀਵ ਜੰਤ। ਗੁਰਸਿਖ ਹੋਏ ਕਲਜੁਗ ਸੁਘੜ ਸਿਆਣੇ, ਸੋਹੰ ਸ਼ਬਦ ਮਿਲੇ ਸਾਚਾ ਗੁਰ ਮੰਤ। ਕਲਜੁਗ ਪਰਗਟਿਆ ਮਹਾਰਾਜ ਸ਼ੇਰ ਸਿੰਘ, ਪਾਵੇ ਦਰਸ ਕੋਈ ਸਾਧ ਸੰਤ। ਸਾਧ ਸੰਤ ਵਿਰਲਾ ਗੁਰਮੁਖ। ਜੋ ਦਰਸ ਕਰ ਮਨ ਲਾਹੇ ਭੁੱਖ। ਪ੍ਰਭ ਸਾਚਾ ਕਲਜੁਗ ਦਰਸ ਕਰ, ਗੁਰਸਿਖਾਂ ਲਾਹੇ ਦੁੱਖ। ਵਿਚ ਗਰਭ ਅੰਮ੍ਰਿਤ ਬਰਸ ਕਰ, ਗਿਆਨ ਬਾਲ ਦਵਾਵੇ ਵਿਚ ਕੁੱਖ। ਗੁਰ ਸਾਚੇ ਦਰਸ ਦਿਖਾਇਆ, ਮਹਾਰਾਜ ਸ਼ੇਰ ਸਿੰਘ ਦਰਸ ਲਾਹੇ ਦੁੱਖ। ਦਰਸ ਦਿਖਾਏ ਪ੍ਰਭ ਜਗਨ ਨਾਥੇ। ਆਦਿ ਜੁਗਾਦਿ ਸਦ ਭਗਤਨ ਸਾਥੇ। ਭਗਤ ਵਛਲ ਅਨਾਥ ਅਨਾਥੇ। ਜੋਤ ਜਗਾਏ ਵਿਚ ਲਲਾਟ ਮਾਥੇ। ਸੋਹੰ ਸ਼ਬਦ ਚਲੇ ਜੁਗ ਚਾਰ ਸਾਚੀ ਗਾਥੇ। ਭਗਤ ਬਬਾਣ ਇਹ ਸਾਚਾ ਰਾਥੇ। ਮਹਾਰਾਜ ਸ਼ੇਰ ਸਿੰਘ ਕਲ ਛੋਡ ਨਾ ਜਾਏ ਗੁਰਮੁਖ ਤੇਰਾ ਸਾਥੇ। ਗੁਰਮੁਖ ਸੰਗੀ ਪ੍ਰਭ ਸੰਗ ਸੁਹੇਲਾ। ਜੁਗੋ ਜੁਗ ਵਿਛੜਿਆਂ ਕਲਜੁਗ ਆਣ ਪ੍ਰਭ ਕੀਆ ਮੇਲਾ। ਗੁਰਮੁਖ ਪਾਰ ਕਰਾਇਆ, ਬੇਮੁਖ ਸ਼ੌਹ ਦਰਿਆਏ ਬੇੜਾ ਠੇਲਾ। ਮਹਾਰਾਜ ਸ਼ੇਰ ਸਿੰਘ ਜਨ ਭਗਤ ਤਰਾਏ, ਬੈਠ ਇਕਾਂਤ ਪ੍ਰਭ ਆਪ ਅਕੇਲਾ। ਏਕ ਆਪ ਵਿਚ ਆਕਾਸ਼। ਜਿਥੇ ਸਦਾ ਹੈ ਜੋਤ ਪਰਕਾਸ਼। ਉਨੰਜਾ ਪਵਣ ਸਿਰ ਛਤਰ ਝੁਲਾਸ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ ਪਾਸ। ਨੈਣੀ ਦੇਖੋ ਆਇਕੇ, ਪ੍ਰਭ ਪਰਗਟੀ ਜੋਤਾ। ਚਲਿਆ ਕਲ ਵਰਤਾਇਕੇ, ਜੋਤ ਸੋਈ ਜਗ ਹੋਤਾ। ਬੇਮੁਖ ਚਲਿਆ ਮੁਖ ਛੁਪਾਇਕੇ, ਭੁੱਲਾ ਜੀਵ ਕਲ ਹੈ ਰੋਤਾ। ਪ੍ਰਭ ਚਲਿਆ ਸ਼ਬਦ ਧੁਨ ਵਜਾਇਕੇ, ਪਾਵੇ ਕੋਈ ਗੁਰਮੁਖ ਕਲ ਸਰੋਤਾ। ਪ੍ਰਭ ਚਲਿਆ ਭਗਤ ਵਡਿਆਇਕੇ, ਦੁਰਮਤ ਪਾਪ ਕਲ ਸਾਰਾ ਧੋਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦ ਹੈ ਜਾਗਤ, ਕਲਜੁਗ ਜੀਵ ਸਦਾ ਹੈ ਸੋਤਾ। ਉਠ ਉਠ ਜੀਵ ਨਿਮਾਣਿਆਂ, ਕਿਉਂ ਸੁੱਤਿਆਂ ਰੈਣ ਵਿਹਾਏ। ਉਠ ਉਠ ਜੀਵ ਬ੍ਰਹਮ ਸਰੂਪ ਕਿਉਂ ਭੁਲਿਆ ਵਕ਼ਤ ਗਵਾਏ । ਉਠ ਉਠ ਜੀਵ ਤੇਰੇ ਵਿਚ ਵਸੇ ਅਨੂਪ, ਮਾਣਸ ਦੇਹ ਵਿਚ ਕਿਉਂ ਭੇਵ ਨਾ ਪਾਏ। ਉਠ ਉਠ ਜੀਵ ਸਤਿ ਸਰੂਪ ਪ੍ਰਭ ਅਬਿਨਾਸ਼ੀ ਕਿਉਂ ਨਾ ਪਾਏ। ਉਠ ਉਠ ਜੀਵ ਵਿਚ ਵਸੇ ਪ੍ਰਭ ਭੂਪ, ਕਰ ਦਰਸ ਕਿਉਂ ਨਾ ਆਤਮ ਤ੍ਰਿਖਾ ਬੁਝਾਏ । ਉਠ ਉਠ ਜੀਵ ਪ੍ਰਭ ਕਾ ਦੀਸੇ ਰੰਗ ਨਾ ਰੂਪ, ਜੋਤ ਸਰੂਪ ਰਿਹਾ ਵਿਚ ਜੋਤ ਜਗਾਏ। ਉਠ ਉਠ ਜੀਵ ਕਿਉਂ ਡੁੱਬਾ ਵਿਚ ਅੰਧਕੂਪ, ਗਿਆਨ ਰੂਪ ਗੁਰ ਚਰਨ ਲਾਗ ਉਪਜਾਏ। ਉਠ ਉਠ ਜੀਵ ਪ੍ਰਭ ਊਚੋ ਊਚ ਸਰਨ ਲਾਗ ਅਮਰਾ ਪਦ ਪਾਏ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪ, ਸਰਬ ਜੀਵ ਮੇਂ ਰਿਹਾ ਸਮਾਏ। ਜੋਤ ਜਗਾਏ ਪ੍ਰਭ ਜੁਗਾਂ ਜੁਗੰਤਰਾ। ਸੋਹੰ ਸ਼ਬਦ ਕਲ ਕਰੇ

ਭਸਮੰਤਰਾ। ਜੋਤ ਸਰੂਪ ਕਲਜੁਗ ਭਾਣਾ ਆਪ ਵਰਤੰਤਰਾ। ਈਸ਼ਰ ਜੋਤ ਨਾ ਰੰਗ ਨਾ ਰੂਪ, ਜੋਤ ਪ੍ਰਕਾਸ਼ ਤੀਨ ਲੋਕ ਵਰਤੰਤਰਾ । ਮਹਾਰਾਜ ਸ਼ੇਰ ਸਿੰਘ ਤਰੇ ਅੰਧ ਕੂਪ, ਜੋ ਜਨ ਆਏ ਚਰਨ ਲਗੰਤਰਾ। ਗੁਰਸਿਖ ਕਲਜੁਗ ਉਤਮ ਜਿਉਂ ਫੁੱਲ ਕਵਲ। ਜੋਤ ਸਰੂਪ ਈਸ਼ਰ ਸਭ ਜਗਤ ਵਿਚ ਮਵਲ। ਆਪ ਪ੍ਰਭ ਅਛਲ ਅਡੋਲ, ਕਲਜੁਗ ਜੀਵ ਸਾਰੇ ਡਵਲ। ਮਹਾਰਾਜ ਸ਼ੇਰ ਸਿੰਘ ਸਚ ਤੇਰਾ ਰੂਪ, ਜਿਉਂ ਦੁਆਪਰ ਕ੍ਰਿਸ਼ਨ ਸਵਲ। ਕਲਜੁਗ ਪਰਗਟੇ ਜੋਤ ਨਿਰੰਕਾਰੀ। ਸ੍ਰਿਸ਼ਟੀ ਸਾਰੀ ਆਣ ਸੰਘਾਰੀ। ਕੋਈ ਨਾ ਦੀਸੇ ਅੰਤਕਾਲ ਦੁਸ਼ਟ ਦੁਰਾਚਾਰੀ। ਮਹਾਕਾਲ ਕਲਜੁਗ ਕਰੇ ਖੁਆਰੀ। ਸ੍ਰਿਸ਼ਟ ਸਬਾਈ ਪ੍ਰਭ ਚਬਾਈ ਦਾੜ੍ਹੀਂ। ਕਲਜੁਗ ਉਤਮ ਗੁਰਮੁਖ ਗੁਰ ਫੁੱਲਵਾੜੀ। ਦਰਸ ਕਰੇ ਜੋ ਜਨ ਆਵੇ, ਹੋਵੇ ਗਿਆਨ ਵਿਚ ਦੇਹ ਬਹੱਤਰ ਨਾੜੀ। ਕਰ ਧਿਆਨ ਹਉਮੇ ਮਮਤਾ ਵਿਚ ਦੇਹ ਪ੍ਰਭ ਸਾੜੀ। ਵਿਚ ਕਲ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਜਨ ਭਗਤ ਤੇਰੀ ਸਾਚੀ ਵਾੜੀ। ਜਨ ਭਗਤ ਪ੍ਰਭ ਆਪ ਉਪਜਾਏ। ਪਰਗਟ ਜੋਤ ਪ੍ਰਭ ਲਾਜ ਰਖਾਏ। ਸ਼ਬਦ ਗਿਆਨ ਦੇਹ ਕਲਜੁਗ ਪਰਗਟਾਏ। ਜੀਵ ਬ੍ਰਹਮ ਸਰੂਪ ਅੰਤ ਬ੍ਰਹਮ ਹੋ ਜਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਨ ਪੜੇ ਦੀ ਲਾਜ ਰਖਾਏ। ਰਾਖੇ ਲਾਜ ਵਿਸ਼ਨੂੰ ਭਗਵਾਨਾ। ਵਿਚ ਦੁਆਪਰ ਦਰੋਪਦੀ ਜਿਉਂ ਘਨਈਆ ਕਾਹਨਾ। ਕਲਜੁਗ ਤਾਰੇ ਗੁਰਸਿਖ ਪਿਆਰੇ, ਨਿਹਕਲੰਕ ਪ੍ਰਭ ਪਹਰਿਆ ਬਾਨਾ। ਦੁਸ਼ਟ ਸੰਘਾਰੇ ਕਰੇ ਖੁਆਰੇ, ਸੋਹੰ ਸ਼ਬਦ ਨਾ ਜਿਨ੍ਹਾਂ ਪਛਾਣਾ। ਕਿਰਪਾ ਕਰ ਪ੍ਰਭ ਪਾਰ ਉਤਾਰੇ, ਸੋਹੰ ਸ਼ਬਦ ਦੇ ਅਧਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਕਲਜੁਗ ਆਏ ਪ੍ਰਭ ਗੁਰਸਿਖ ਤਾਰੇ। ਬੇਮੁਖ ਗਏ ਮਾਨਸ ਜਨਮ ਹਾਰੇ। ਗੁਰਸਿਖ ਸੋਹਣ ਗੁਰਚਰਨ ਦਵਾਰੇ । ਬੇਮੁਖ ਸਾਰੇ ਗੁਰ ਦਰ ਦੁਰਕਾਰੇ। ਭਗਤ ਜਨਾਂ ਹਰਿ ਨਾਮ ਅਧਾਰੇ। ਬੇਮੁਖਾਂ ਮਦਿ ਮਾਸ ਅਹਾਰੇ। ਮਹਾਰਾਜ ਸ਼ੇਰ ਸਿੰਘ ਚਰਨ ਜਾਉ ਬਲਿਹਾਰੇ, ਕਲਜੁਗ ਆਣ ਭਗਤ ਜਨ ਤਾਰੇ। ਭਗਤ ਜਨਾਂ ਕਲ ਦੇਵੇ ਦਾਤ। ਸੋਹੰ ਸ਼ਬਦ ਕਲ ਵੱਡੀ ਕਰਾਮਾਤ। ਕਲਜੁਗ ਉਤਮ ਗੁਰਮੁਖ ਤੇਰੀ ਜ਼ਾਤ। ਸਤਿਜੁਗ ਸੋਹੇ ਜਿਉਂ ਫੁੱਲ ਪਾਰਜਾਤ। ਗੁਰਸਿਖ ਗਾਣ ਸ਼ਬਦ ਸੋਹੰ ਦਿਨ ਰਾਤ। ਬਿਨ ਗੁਰ ਪੂਰੇ ਅੰਤਕਾਲ ਨਾ ਕੋਈ ਪੁਛੇ ਬਾਤ। ਜੀਵ ਬੇਮੁਖ ਸੂਰੇ ਜਨਮ ਜਨਮ ਆਏ ਵਿਚ ਗਰਭ ਮਾਤ। ਪਰਗਟੀ ਜੋਤ ਕਲਜੁਗ ਸਤਿਗੁਰ ਪੂਰੇ, ਕਰ ਦਰਸ ਮਨ ਹੋਏ ਸ਼ਾਂਤ। ਅੰਮ੍ਰਿਤ ਮੇਘ ਗੁਰਚਰਨ ਹਜ਼ੂਰੇ, ਕਰ ਦਰਸ ਪੀ ਅੰਮ੍ਰਿਤ ਬੂੰਦ ਸਵਾਂਤ। ਨੈਣ ਪੇਖ ਪ੍ਰਭ ਸਾਚਾ ਦੇਖ, ਅਗਿਆਨ ਅੰਧੇਰ ਮਨ ਲਾਹੇ ਭੁਲੇਖਾ ਭਰਾਂਤ। ਮਹਾਰਾਜ ਸ਼ੇਰ ਸਿੰਘ ਏਕੋ ਏਕ, ਪਾਤਾਲ ਆਕਾਸ਼ ਜੋਤ ਧਰੇ ਵਿਚ ਮਾਤ। ਮਾਤਲੋਕ ਪ੍ਰਭ ਆਇਆ, ਕਲਜੁਗ ਭੇਖ ਵਟਾ ਕੇ। ਕਲਜੁਗ ਮਾਇਆ ਜਗਤ ਭੁਲਾਇਆ, ਜੀਵ ਵੇਖ ਮਨ ਪੜਦਾ ਲਾਹ ਕੇ। ਕਿਉਂ ਝੂਠੇ ਧੰਦੇ ਵਕ਼ਤ ਗਵਾਇਆ, ਪਾ ਪ੍ਰਭ ਹਿਰਦੇ ਸ਼ਬਦ ਵਸਾ ਕੇ। ਕਿਉਂ ਮਾਨਸ ਜਨਮ ਗਵਾਇਆ, ਗੁਰ ਪੂਰੇ ਚਰਨੀਂ ਡਿੱਗੋ ਆ ਕੇ। ਕਿਉਂ ਸਾਚਾ ਪ੍ਰਭ ਭੁਲਾਇਆ, ਵਿਚ ਬੈਠਾ ਜੋਤ ਜਗਾ ਕੇ। ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਇਆ, ਸਿੰਘਆਸਣ ਬੈਠਾ ਆ ਕੇ। ਪਾਰਬ੍ਰਹਮ ਤੇਰੀ ਮਾਇਆ। ਕਲਜੁਗ ਜੀਵ ਭੁਲਾਇਆ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਨਿਰਹਾਰੀ ਨਿਰਵੈਰ ਮੂਰਤ ਅਕਾਲ ਸਿੱਖ ਘਰ ਆਇਆ। ਪਤਤ ਪਾਵਨ ਦੁੱਖ ਭੈ ਭੰਜਨ, ਸਾਧ ਸੰਗਤ ਸਿਰ ਹੱਥ ਟਿਕਾਇਆ । ਕਲਜੁਗ ਪਰਗਟੇ ਤ੍ਰੈਲੋਕੀ ਨੰਦਨ, ਕਲਜੁਗ ਜੋਤ ਪਰਗਟਾ ਕੇ ਝੂਠੇ ਧੰਦੇ ਜਗਤ ਲਗਾਇਆ । ਮਹਾਰਾਜ ਸ਼ੇਰ ਸਿੰਘ ਜਨ ਰਸਨਾ ਗਾ ਕੇ, ਮਾਨਸ ਜਨਮ ਸੁਫਲ ਕਰਾਇਆ। ਕਲਜੁਗ ਗੁਰਸਿਖ ਤੇਰਾ ਸੁਫਲ ਜਰਮ।

ਪਰਗਟ ਜੋਤ ਪਾਰਬ੍ਰਹਮ ਭਗਤ ਜਨਾਂ ਵਖਾਣੇ ਕਰਮ। ਬੇਮੁਖ ਜੀਵ ਛੱਡ ਗਏ ਧਰਮ । ਸਾਧ ਸੰਗਤ ਪ੍ਰਭ ਸਵਾਰੇ ਜਨਮ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਨਿਹਕਲੰਕ ਹੋ ਨਿਵਾਰੇ ਭਰਮ। ਨਿਹਕਲੰਕ ਪ੍ਰਭ ਨਿਹਕਰਮਾ। ਜੋ ਜਨ ਆਏ ਚਰਨ ਪ੍ਰਭ ਨਵਾਰੇ ਭਰਮਾ। ਸਰਨ ਪੜੇ ਕੀ ਰਾਖੇ ਸ਼ਰਮਾ। ਕਲਜੁਗ ਗੁਰਸਿਖ ਹੋਏ ਨਾ ਮਰਨਾ। ਅੰਤਕਾਲ ਪ੍ਰਭ ਦਰਸ਼ਨ ਕਰਨਾ। ਬੇਮੁਖਾਂ ਦੁੱਖ ਡਾਹਢਾ ਭਰਨਾ। ਮਾਨਸ ਜਨਮ ਕਲਜੁਗ ਵਿਚ ਹਰਨਾ। ਜੋ ਜਨ ਆਏ ਨਾ ਪ੍ਰਭ ਕੀ ਸਰਨਾ। ਕਾਲ ਅੰਤ ਦੰਡ ਧਰਮਰਾਜ ਕਾ ਭਰਨਾ। ਗੁਰਮੁਖ ਪੂਰੇ ਕਰ ਦਰਸ ਭਵ ਜਲ ਤਰਨਾ। ਮਹਾਰਾਜ ਸ਼ੇਰ ਸਿੰਘ ਸਰਨ ਲਾਗ ਗੁਰਸਿਖ ਕਲਜੁਗ ਤਰਨਾ। ਤਰਨ ਤਾਰਨਹਾਰ ਸਮਰਥ। ਕਲਜੁਗ ਪਰਗਟੇ ਜੋਤ ਅਗੰਮ ਅਗੱਥ। ਗੁਰਮੁਖਾਂ ਗੁਰਸਿਖਾਂ ਸੋਹੰ ਨਾਮ ਦੇ ਚਲਿਆ ਵੱਥ। ਸੋਹੰ ਨਾਉਂ ਰੰਗ ਮਜੀਠ, ਗੁਰਸਿਖ ਨਾ ਜਾਏ ਤੇਰਾ ਲੱਥ। ਸ਼ਬਦ ਚਲਾਇਆ ਜਨ ਭਗਤ ਤਰਾਇਆ, ਕਲਜੁਗ ਚਲਾਇਆ ਰਥ। ਬੇਮੁਖ ਜਲਾਇਆ ਜੋਤ ਅਗਨ ਲਗਾਇਆ, ਸ੍ਰਿਸ਼ਟ ਸਬਾਈ ਹੋਈ ਸਥ। ਮਦਿ ਮਾਸੀ ਕੋਈ ਨਜ਼ਰ ਨਾ ਆਇਆ, ਸੋਹੰ ਬਾਣ ਜਗਤ ਗੁਰ ਲਾਇਆ, ਬੇਮੁਖਾਂ ਗੁਰ ਪਾਈ ਨੱਥ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਪਰਗਟਾਏ, ਪ੍ਰਭ ਪੂਰਨ ਸਮਰਥ। ਕਲੂ ਕਾਲ ਪ੍ਰਭ ਜੋਤ ਪਰਗਟਾਵੇ। ਅੰਤ ਕਲਜੁਗ ਪ੍ਰਭ ਆਪ ਕਰਾਵੇ। ਜੋਤ ਸਰੂਪ ਚੌਥਾ ਜੁਗ ਉਲਟਾਵੇ। ਘਨਕਪੁਰੀ ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਜਗਾਵੇ। ਘਨਕਪੁਰੀ ਪ੍ਰਭ ਜੋਤ ਜਗਾਈ। ਵਿਸ਼ਨੂੰ ਭਗਵਾਨ ਜੋਤ ਵਿਚ ਦੇਹ ਟਿਕਾਈ। ਕਲਜੁਗ ਜੀਵ ਦਿਤੇ ਸਰਬ ਭੁਲਾਈ। ਸਰਅੰਮ੍ਰਿਤ ਪ੍ਰਭ ਜਾ ਕੇ, ਹਰਿਮੰਦਰ ਚਰਨ ਟਿਕਾਈ। ਮਨੀ ਸਿੰਘ ਸਿਰ ਉਠਾ ਕੇ, ਮੰਜਾ ਸਾਹਿਬ ਉਪਰ ਦੀਆ ਬਿਠਾਈ। ਬੇਮੁਖਾਂ ਸਾਰ ਨਾ ਪਾਈ। ਮਹਾਰਾਜ ਸ਼ੇਰ ਸਿੰਘ ਕਲ ਵਰਤਾਰੀ। ਹਰਿਮੰਦਰ ਦੇ ਪੁਜਾਰੀ ਦੁਸ਼ਟ ਦੁਰਾਚਾਰੀ। ਈਸ਼ਰ ਜੋਤ ਨਾ ਵਿਚਾਰੀ। ਕਲਜੁਗ ਪਰਗਟੀ ਜੋਤ ਨਿਰੰਕਾਰੀ। ਵਿਚ ਦੇਹ ਰਹੇ ਮਨ ਧਾਰੀ । ਛੱਡ ਦੇਹ ਜੋਤ ਸਰੂਪ ਹੋਏ ਮੁਰਾਰੀ। ਪ੍ਰਭ ਕੀ ਜੋਤ ਵਿਚ ਕਲਜੁਗ ਗੁਰਸਿਖ ਦੇਹ ਕਰੇ ਉਤਾਰੀ। ਜੋ ਕਿਛ ਕਰੇ ਸੋਈ ਜਗ ਵਰਤੇ, ਨਿਹਕਲੰਕ ਬਣੇ ਲਿਖਤ ਲਿਖਾਰੀ। ਸ੍ਰਿਸ਼ਟ ਸਬਾਈ ਅੰਤਕਾਲ ਰੋਤੇ, ਦੇਵੇ ਅੰਨ ਨਾ ਦਾਤਾ ਭੰਡਾਰੀ। ਮਹਾਰਾਜ ਸ਼ੇਰ ਸਿੰਘ ਇਕ ਨਿਰੰਜਣ ਜੋਤ ਚੌਥੇ ਜੁਗ ਕਰੇ ਖੁਆਰੀ । ਜੁਗ ਚੌਥਾ ਪ੍ਰਭ ਅੰਤ ਕਰਾਏ। ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਏ। ਜਲ ਥਲ ਥਲ ਜਲ ਇਕ ਹੋ ਜਾਏ। ਪਵਣ ਸਰੂਪ ਜੋਤ ਜਗਤ ਅਗਨ ਲਗਾਏ। ਕਲਜੁਗ ਹੋਏ ਅੰਤਕਾਲ, ਹਾਹਾਕਾਰ ਕਰ ਸ੍ਰਿਸ਼ਟ ਬਿਲਲਾਏ। ਗੁਰ ਬਿਨ ਕੋਈ ਨਾ ਤੋੜੇ ਜੰਜਾਲ, ਅੰਤ ਕਾਲ ਜੀਵ ਪਛਤਾਏ। ਕਲਜੁਗ ਵੇਲਾ ਜੀਵ ਸੰਭਾਲ, ਨਿਹਕਲੰਕ ਕਲ ਜੋਤ ਪਰਗਟਾਏ। ਸ਼ਬਦ ਵਣਜਾਰਿਓ ਪ੍ਰਭ ਲੈਣਾ ਭਾਲ, ਜੋਤ ਸਰੂਪ ਸਚ ਸ਼ਬਦ ਲਿਖਾਏ। ਭੁੱਲ ਨਾ ਜਾਇਓ ਪ੍ਰਭ ਬਿਰਧ ਨਾ ਬਾਲ, ਮਹਾਰਾਜ ਸ਼ੇਰ ਸਿੰਘ ਸਦ ਰਿਹਾ ਸਮਾਏ। ਗੁਣ ਨਿਧਾਨ ਪ੍ਰਭ ਗੁਣਵੰਤ। ਗੁਰ ਦਰ ਪਾਓ ਹੋ ਜਾਓ ਉਤਮ ਸੰਤ। ਨੈਣ ਦਰਸਾਓ ਫੇਰ ਮਿਲੇ ਪ੍ਰਭ ਸਾਚਾ ਕੰਤ। ਭਰਮ ਚੁਕਾਓ ਰਸਨਾ ਜਾਪੋ ਸੋਹੰ ਸ਼ਬਦ ਸਾਚਾ ਮੰਤ। ਹਰਿ ਹਰਿ ਹਰਿ ਪ੍ਰਭ ਪਾਉ, ਵਿਚ ਦੇਹ ਪ੍ਰਭ ਬੈਠਾ ਇਕੰਤ। ਜਪ ਜਪ ਜਪ ਪ੍ਰਭ ਜੀਵ, ਜਿਸ ਬਣਾਈ ਤੇਰੀ ਬਣਤ। ਕਰਨਹਾਰਾ ਸਭ ਕਿਛ ਕਰਤਾ, ਸਰਬ ਕਲਾ ਪ੍ਰਭ ਆਪ ਵਰਤੰਤ। ਮਹਾਰਾਜ ਸ਼ੇਰ ਸਿੰਘ ਘਰ ਖੁਲ੍ਹਾ ਭੰਡਾਰਾ। ਮੰਗੋ ਦਾਨ ਸੋਹੰ ਸਰਬ ਜੀਵ ਜੰਤ। ਉਤਮ ਦਾਨ ਜੀਵ ਮਨ ਮੰਗ। ਸੋਹੰ ਸ਼ਬਦ ਮਨ ਚਾੜ੍ਹੇ ਰੰਗ। ਮਾਨਸ ਜਨਮ ਨਾ ਹੋਵੇ ਕਲ ਭੰਗ।

ਸਾਚਾ ਪ੍ਰਭ ਗੁਰ ਦਰਬਾਰ ਨਾ ਸੰਗ। ਕਲਜੁਗ ਸਾਚਾ ਜੀਵ ਪ੍ਰਭ ਮਿਲਨੇ ਕਾ ਢੰਗ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਸਦ ਚਾੜ੍ਹੇ ਨਾਮ ਦਾ ਰੰਗ। ਈਸ਼ਰ ਨਾਮ ਰੰਗ ਨਿਰਾਲਾ। ਨਾ ਉਹ ਚਿੱਟਾ ਨਾ ਉਹ ਕਾਲਾ। ਈਸ਼ਰ ਜੋਤ ਲਾਲ ਗੁਲਾਲਾ। ਰਿਹਾ ਬੋਲ ਪ੍ਰਭ ਗੋਪਾਲਾ। ਦਰਵਾਜ਼ਾ ਦਸਵਾਂ ਖੋਲ੍ਹ, ਜੀਵ ਹੋ ਮਾਲ ਮਾਲਾ। ਕਿਉਂ ਬੈਠਾ ਅਨਭੋਲ, ਸਾਚਾ ਪ੍ਰਭ ਸਦਾ ਹੈ ਨਾਲਾ। ਸਤਿਗੁਰ ਪੂਰਾ ਤੋਲੇ ਪੂਰੇ ਤੋਲ, ਬੇਮੁਖਾਂ ਹੋਇਆ ਕਲਜੁਗ ਮੂੰਹ ਕਾਲਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸੋਹਣ ਚਰਨ ਕਵਲ ਕੋਲ, ਜੁਗੋ ਜੁਗ ਪ੍ਰਭ ਪੈਜ ਰਖਾਵਣ ਵਾਲਾ। ਪੈਜ ਰਖਾਵੇ ਭਗਤ ਘਰ ਆ ਕੇ। ਜੋਤ ਸਰੂਪ ਬਾਹੋਂ ਪਕੜ ਉਠਾ ਕੇ। ਦੇਵੇ ਦਰਸ ਪ੍ਰਭ ਗੁਰਸਿਖ ਜਗਾ ਕੇ। ਮਿਟਾਵੇ ਚਿੰਤ ਸਭ ਆਤਮ ਜੋਤ ਵਿਚ ਦੇਹ ਜਗਾ ਕੇ। ਕਲਜੁਗ ਮਿਲੇ ਪਰਮੇਸ਼ਵਰ ਝੱਬ, ਸਾਧ ਸੰਗਤ ਮਿਲ ਜਾਏ ਜਨ ਆ ਕੇ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆਏ, ਕਲਜੁਗ ਰਖੀਂ ਸਿਰ ਹੱਥ ਟਿਕਾ ਕੇ। ਸੁੱਖਆਸਣ ਪ੍ਰਭ ਬੈਠ ਕੇ ਸਾਚੀ ਜੋਤ ਜਗਾ। ਜੀਵ ਸਦ ਹੀ ਭੁੱਲਣਹਾਰ ਹੈ, ਚਰਨ ਲਾਗ ਭੁੱਲ ਬਖ਼ਸ਼ਾ। ਪ੍ਰਭ ਵਡ ਦਾਤਾ ਅਤੁਲ ਭੰਡਾਰ ਹੈ, ਤੋਟ ਨਾ ਏਥੇ ਕੋ ਆ। ਸੋਹੰ ਸ਼ਬਦ ਸੱਚਾ ਸੁਹਾਗ ਹੈ, ਜੀਵ ਵਿਚ ਲਲਾਟ ਸਾਚਾ ਲੇਖ ਲਿਖਾ। ਪ੍ਰਭ ਪਰਗਟਿਆ ਅਲਖ ਅਭੇਵ ਹੈ, ਕਲਜੁਗ ਬੈਠਾ ਮੂੰਹ ਛੁਪਾ। ਜਿਨ ਦਰਸ਼ਨ ਲੀਆ ਦੇਖ ਹੈ, ਕਲਜੁਗ ਆਤਮ ਗਈ ਤ੍ਰਿਪਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਦਾ ਵਿਸ਼ੇਸ਼ ਹੈ, ਜਿਹੜਾ ਚਰਨੀਂ ਡਿੱਗਾ ਆ। ਚਾਰ ਜੁਗ ਇਕ ਪ੍ਰਭ ਦਾਤਾ। ਚਾਰ ਵਰਨ ਕਰੇ ਪ੍ਰਭ ਇਕ ਰੰਗਰਾਤਾ। ਜੋਤ ਸਰੂਪ ਸਰਬ ਵਿਚ ਸਮਾਤਾ। ਗਿਆਨ ਧਿਆਨ ਦੇਵੇ ਪੁਰਖ ਬਿਧਾਤਾ। ਗੁਰਚਰਨ ਧਿਆਨ ਜੀਵ ਕਲਜੁਗ ਸਾਚਾ ਨਾਤਾ। ਗੁਰਸਿਖ ਵਿਟਹੁ ਕੁਰਬਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਪਛਾਤਾ। ਹਰਿਜਨ ਭਗਤ ਦਰ ਭਗਤ ਪਛਾਨਣ। ਪ੍ਰਭ ਕਾ ਰੰਗ ਵਿਚ ਆਤਮ ਮਾਨਣ। ਸਚ ਦਰ ਮੰਗ ਨਿਜਾਨੰਦ ਦਰਸਾਨਣ। ਮਹਾਰਾਜ ਸ਼ੇਰ ਸਿੰਘ ਮਨ ਚਾੜ੍ਹੇ ਰੰਗ, ਜੋ ਜਨ ਆ ਸਰਨ ਲਗ ਜਾਨਣ। ਨਿਹਕਲੰਕ ਲੈ ਅਵਤਾਰ। ਚੌਥਾ ਜੁਗ ਹੋਏ ਖੁਆਰ। ਸਤਿਜੁਗ ਸਾਚਾ ਆਏ ਕਲ ਧਾਰ। ਸੋਹੰ ਸ਼ਬਦ ਹੋਏ ਜੈ ਜੈ ਜੈਕਾਰ। ਸਤਿਜੁਗ ਭਗਤ ਪ੍ਰਭ ਦੇਵੇ ਗੁਣ ਵਿਚਾਰ। ਲੈ ਸ਼ਬਦ ਜਗਤ ਆਤਮ ਭਰੇ ਭੰਡਾਰ। ਅੰਤ ਹੋਵੇ ਮੁਕਤ ਗੁਰਚਰਨ ਕਰ ਪਿਆਰ। ਮਹਾਰਾਜ ਸ਼ੇਰ ਸਿੰਘ ਮਿਲਣ ਦੀ ਜੁਗਤ, ਸੋਹੰ ਸ਼ਬਦ ਜੀਵ ਰਸਨਾ ਧਾਰ। ਸ਼ਬਦ ਧਰ ਮਨ ਹੋਏ ਧੀਰ। ਸ਼ਬਦ ਜੋਤ ਕੱਢੇ ਹਉਮੇ ਪੀਰ। ਕਰ ਦਰਸ ਹੋਏ ਸ਼ਾਂਤ ਸਰੀਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਓ ਵਡ ਦਾਤਾ ਗੁਣੀ ਗਹੀਰ। ਗਹਿਰ ਗੰਭੀਰ ਗੁਰ ਗੋਬਿੰਦਾ। ਗੁਰ ਬਿਨ ਕੋਏ ਲਾਹੇ ਨਾ ਮਨ ਚਿੰਦਾ। ਸੋਹੰ ਸ਼ਬਦ ਗਿਆਨ ਪ੍ਰਭ ਦਿੰਦਾ। ਪਰਗਟਾਵੇ ਜੋਤ ਪ੍ਰਭ ਮਰਗਿੰਦਾ। ਮਹਾਰਾਜ ਸ਼ੇਰ ਸਿੰਘ ਚਰਨ ਲਗ ਜਾਵੇ ਅੰਤ ਸਾਰੀ ਹਿੰਦਾ। ਕਰ ਕਿਰਪਾ ਅੰਮ੍ਰਿਤ ਬਰਖਿਆ, ਗੁਰਸਿਖਾਂ ਮੁਖ ਚੁਆਇਆ। ਸੋਹੰ ਸਿਮਰ ਸਵਾਸ ਸਵਾਸਿਆ, ਕਲ ਸਚੇ ਸਿਉਂ ਚਿੱਤ ਲਾਇਆ। ਪੀ ਅੰਮ੍ਰਿਤ ਮਨ ਤ੍ਰਿਪਤਾਸਿਆ, ਪ੍ਰਭ ਸਚੇ ਮੇਲ ਮਿਲਾਇਆ। ਗੁਰਸਿਖ ਚਰਨ ਰਹਿਰਾਸਿਆ, ਨਾਮ ਨਿਧਾਨ ਗੁਰ ਦਰ ਤੇ ਪਾਇਆ। ਗੁਰਮੁਖ ਜੀਵੇ ਗੁਰ ਭਰਵਾਸਿਆ, ਪ੍ਰਭ ਭਰਮ ਭੁਲੇਖਾ ਲਾਹਿਆ। ਸਾਧ ਸੰਗਤ ਸ਼ਾਹ ਸ਼ਬਾਸਿਆ, ਜਿਨ ਰਸਨਾ ਹਰਿ ਹਰਿ ਹਰਿ ਗੁਣ ਗਾਇਆ। ਪੀ ਅੰਮ੍ਰਿਤ ਦੇਹ ਦੁੱਖ ਨਾਸਿਆ, ਅੰਮ੍ਰਿਤ ਬੂੰਦ ਕਵਲ ਖੁਲ੍ਹਾਇਆ । ਮਹਾਰਾਜ ਸ਼ੇਰ ਸਿੰਘ ਕਲਜੁਗ ਸਚ ਜੋਤ ਪਰਕਾਸ਼ਿਆ, ਚਰਨ ਕਵਲ ਸੰਗ ਗੁਰਸਿਖ ਮਿਲਾਇਆ। ਗੁਰ ਅੰਮ੍ਰਿਤ ਵਿਚ ਇਹ ਵਡਿਆਈ। ਪੀ ਅੰਮ੍ਰਿਤ ਬਜਰ ਕਪਾਟ ਖੁਲ੍ਹਾਈ। ਅੰਮ੍ਰਿਤ

ਬੂੰਦ ਸੁਹਾਵਣੀ, ਗੁਰ ਪੂਰੇ ਗੁਰਮੁਖ ਚਵਾਈ। ਮਹਾਰਾਜ ਸ਼ੇਰ ਸਿੰਘ ਪਵਿਤ ਰਸਨਾ ਗਾਵਣੀ, ਕਲਜੁਗ ਦੇਵੇ ਭਗਤ ਵਡਿਆਈ। ਕਲਜੁਗ ਊਚਾ ਭਗਤਨ ਘਰ। ਜੋਤ ਪਰਗਟਾਵੇ ਪ੍ਰਭ ਧਰਨੀ ਧਰ। ਸਚ ਘਰ ਆਏ ਪ੍ਰਭ ਆਸਾ ਵਰ। ਪਾਰਬ੍ਰਹਮ ਪਰਮੇਸ਼ਵਰ ਕਲਜੁਗ ਜੋਤ ਪਰਗਟਾਈ ਨਰ। ਨਰ ਨਰਾਇਣ ਜੋਤ ਸਰੂਪ ਏਕੋ ਹਰਿ। ਏਕੋ ਹਰਿ ਆਤਮ ਧਰ। ਕਲਜੁਗ ਸਾਗਰ ਜੀਵ ਜਾਏ ਤਰ। ਮਹਾਰਾਜ ਸ਼ੇਰ ਸਿੰਘ ਗੁਰਚਰਨ ਲਾਗ, ਅੰਤਕਾਲ ਜੀਵ ਦੁੱਖ ਨਾ ਭਰ । ਦੁੱਖੀ ਜੀਵ ਕਲਜੁਗ ਕੁਰਲਾਵਣ । ਬੇਮੁਖ ਜੀਵ ਜਨਮ ਗਵਾਇਆ ਆਵਾਗਵਣ। ਸਾਧ ਸੰਗਤ ਗੁਰਚਰਨ ਲਾਗ ਅਮਰਾ ਪਦ ਪਾਵਣ। ਮਹਾਰਾਜ ਸ਼ੇਰ ਸਿੰਘ ਸੋਹਣ ਸਿੰਘ ਤਾਰਿਆ ਪੁੱਤ ਸਿੰਘ ਸਾਵਣ। ਕਲਜੁਗ ਮਿਲੀ ਭਗਤ ਵਡਿਆਈ। ਉਚ ਪਦਵੀ ਗੁਰ ਦਰ ਤੇ ਪਾਈ। ਗੁਣਨਿਧਾਨ ਘਰ ਆਇਕੇ ਭਗਤ ਜਨ ਲੇਖ ਲਿਖਾਈ । ਚਤੁਰ ਸੁਜਾਨ ਵਿਚ ਜਹਾਨ ਗੁਰਸਿਖ ਨਾਮ ਰਹਿ ਜਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਦੇਵੇ ਭਗਤ ਵਡਿਆਈ। ਭਗਤਨ ਸੰਗ ਪ੍ਰਭ ਵਸਣੇਹਾਰਾ। ਭਗਤ ਰਵੇ ਇਕ ਰੰਗ ਕਰਤਾਰਾ। ਬੇਮੁਖ ਭਵੇ ਦਰ ਦੁਸ਼ਟ ਦੁਰਾਚਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ ਨਿਹਕਲੰਕ ਅਵਤਾਰਾ। ਸੋ ਨਰ ਮੁਨ ਜਾਣੇ ਗੁਰਦਰ ਗੁਰ ਘਰ ਸਿੱਖ ਆਏ। ਪ੍ਰਭ ਪੂਰੇ ਅੱਗੇ ਖੜੇ ਸੀਸ ਝੁਕਾਏ। ਬ੍ਰਹਮਾ ਵਿਸ਼ਨੂੰ ਮਹੇਸ਼ ਗਲ ਪੱਲੇ ਪਾਏ। ਸ਼ਿਵ ਸ਼ੰਕਰ ਜਟਾ ਜੂਟ ਧਾਰ, ਗਲ ਬੈਠੇ ਨਾਗ ਲਟਕਾਏ। ਚਾਰ ਯਾਰਾਂ ਸੰਗ ਮੁਹੰਮਦ ਦਰ ਖੜ੍ਹੇ ਕਲ ਬਿਲਲਾਏ। ਤੱਕੀ ਅੰਜੀਲ ਈਸਾ ਮੂਸਾ ਅਥਰਬਣ ਆਏ ਕਲ ਲੈ ਖਪਾਏ। ਏਕ ਆਪ ਰਿਹਾ ਪਰਥਾਏ। ਤੇਤੀਸ ਕਰੋੜ ਦੇਵੀ ਦੇਵਾ ਸ਼ਰਨ ਪ੍ਰਭ ਕੀ ਰਹੇ ਤਕਾਏ। ਮੇਘ ਮਾਲਾ ਕਰੋੜ ਛਿਆਨਵੇ, ਮੇਘ ਬਰਖਾ ਗੁਰਸਿਖ ਘਰ ਲਾਏ । ਵੇਦ ਪੁਰਾਣੀ ਪੁਸ਼ਪ ਬਬਾਣੀ, ਇੰਦਰ ਇੰਦਰਾਸਣ ਸਰਬ ਡੁਲਾਏ । ਭਗਤ ਵਿਗਾਸਣ ਸਰਬ ਕਰੇ ਨਾਸਣ, ਗੁਰਸਿਖਾਂ ਸਿਰ ਪ੍ਰਭ ਛਤਰ ਝੁਲਾਏ। ਜੋ ਜਨ ਸਿਮਰਣ ਸਰਬ ਦੁੱਖ ਨਾਸਣ, ਫੂਲਨ ਬਰਖਾ ਪ੍ਰਭ ਬਰਖਾਏ । ਖਾਣੀ ਬਾਣੀ ਗਗਨ ਪਾਤਾਲੀ, ਜੀਵ ਜੰਤ ਵਿਚ ਜੋਤ ਆਪਣੀ ਟਿਕਾਏ। ਪ੍ਰਭ ਚੋਜ ਵਡਾਣੀ ਕਲ ਜਾਏ ਪੜ੍ਹਾਣੀ, ਆਪਣੀ ਭੇਵ ਸਰਬ ਖੁਲ੍ਹਾਏ । ਗੁਰ ਦਰਬਾਰ ਗੁਰਸਿਖ ਪੁਰਾਨੀ, ਕਲਜੁਗ ਆਏ ਮੂਲ ਨਾ ਹਾਨੀ, ਕਲਜੁਗ ਗੁਰ ਸਿਰ ਹੱਥ ਟਿਕਾਏ। ਏਕ ਸ਼ਬਦ ਤੀਨ ਲੋਕ ਬੰਧਾਏ। ਜੋਤ ਸਰੂਪ ਸਰਬ ਰਿਹਾ ਸਮਾਏ। ਮਾਤ ਪਾਤਾਲ ਆਕਾਸ਼ ਸਾਚੀ ਜੋਤ ਪ੍ਰਭ ਡਗਮਗਾਏ। ਅਨਹਦ ਸ਼ਬਦ ਹੋਏ ਗੁੰਜਾਰ, ਗੁਰਮੁਖਾਂ ਪ੍ਰਭ ਦੇ ਸੁਣਾਏ। ਉਪਜੇ ਧੁਨ ਹੋਏ ਧੁਨਕਾਰ, ਨਿਰਮਲ ਜੋਤ ਵਿਚ ਦੇਹ ਜਗਾਏ। ਉਪਜੇ ਜੋਤ ਹੋਏ ਪਰਕਾਸ਼, ਬਿਨ ਬਾਤੀ ਬਿਨ ਤੇਲ ਵਿਚ ਦੇਹ ਜਗਾਏ। ਕਲਜੁਗ ਮਿਲਿਆ ਸੱਜਣ ਸੁਹੇਲ, ਵਰ ਪਾਇਆ ਜਨ ਮੇਲ, ਮਹਾਰਾਜ ਸ਼ੇਰ ਸਿੰਘ ਕੋਈ ਨਾ ਜਾਣੇ ਕਲਜੁਗ ਤੇਰਾ ਅਚਰਜ ਖੇਲ । ਅਚਰਜ ਖੇਲ ਕਰੇ ਪ੍ਰਭ ਕਰਤਾ। ਦੂਖ ਨਿਵਾਰਨ ਸਰਬ ਦੁੱਖ ਹਰਤਾ। ਭਗਤ ਉਧਾਰਨ ਪ੍ਰਭ ਧਰਨੀ ਧਰਤਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ ਸਾਚਾ ਕਰਤਾ। ਕਰਤਾ ਪੁਰਖ ਆਪ ਗਿਰਧਾਰੀ। ਭਗਤਨ ਲਾਜ ਰੱਖੇ ਬਨਵਾਰੀ। ਅਗਨ ਜਲ ਪੌਣ ਹੋਏ ਪਨਿਹਾਰੀ। ਗੁਰਸਿਖ ਹੋਵੇ ਜੋਤ ਆਧਾਰੀ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਜੋਤ ਨਿਰੰਕਾਰੀ। ਜੋਤ ਨਿਰੰਜਣ ਨਿਰਗੁਣ ਸਰਗੁਣ ਸਰੂਪ। ਭਗਤ ਜਨ ਜਾਨਣ ਪ੍ਰਭ ਜੋਤ ਸਰੂਪ। ਕਲਜੁਗ ਪਰਗਟਿਆ ਵਡ ਦਾਤਾ ਭੂਪ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਦੇ ਦਰਸ ਸਵੱਛ ਸਰੂਪ। ਧੰਨ ਧੰਨ ਧੰਨ ਗੁਰਸਿਖ ਤੇਰੇ ਭਾਗ। ਬੇਮੁਖ ਸੋਏ ਪੈਰ ਪਸਾਰ, ਗੁਰਮੁਖ ਰੈਣ ਰਹੇ ਜਾਗ। ਸੋਹੰ ਦੇਵੇ ਬ੍ਰਹਮ ਗਿਆਨ,

ਕਲਜੁਗ ਲਾਗੇ ਨਾ ਸਿੱਖ ਦਾਗ਼। ਬੇਮੁਖ ਕਲਜੁਗ ਬੇਸਹਾਏ, ਗੁਰਸਿਖ ਪ੍ਰਭ ਫੜ ਲਈ ਵਾਗ। ਮਹਾਰਾਜ ਸ਼ੇਰ ਸਿੰਘ ਭਗਤ ਜਨ ਤਾਰੇ, ਭੋਗ ਲਗਾਏ ਜਿਉਂ ਬਿਦਰ ਘਰ ਸਾਗ। ਭੋਗ ਲਗਾਏ ਸਾਗ ਪ੍ਰਭ ਕ੍ਰਿਸ਼ਨ ਮੁਰਾਰੀ। ਛੱਡੇ ਮਹੱਲ ਭਾਗ ਦੁਰਯੋਧਨ ਹੰਕਾਰੀ। ਕਲਜੁਗ ਤਾਰਨ ਆ ਗਿਆ, ਨਿਹਕਲੰਕ ਅਵਤਾਰੀ। ਗੁਰਸਿਖ ਘਰ ਆਇਕੇ ਲਾਏ ਭੋਗ ਪੈਜ ਸਵਾਰੀ। ਜਿਉਂ ਨਾਮੇ ਦਰਸ ਦਿਖਾ ਗਿਆ, ਪੀਵੇ ਦੁੱਧ ਹੋਏ ਦੂਧਾਧਾਰੀ। ਪ੍ਰਭ ਧੰਨਾ ਭਗਤ ਤਰਾ ਗਿਆ, ਪ੍ਰਭ ਲਾਏ ਭੋਗ ਛਾਛ ਪਿਆਰੀ। ਪ੍ਰਭ ਦਰੋਪਦ ਲਾਜ ਰਖਾ ਗਿਆ, ਲੱਥੇ ਚੀਰ ਨਾ ਕੋਟ ਉਤਾਰੀ। ਪ੍ਰਭ ਪ੍ਰਹਿਲਾਦ ਸਿਰ ਹੱਥ ਟਿਕਾ ਗਿਆ, ਪਰਗਟੇ ਆਪ ਨਰ ਸਿੰਘ ਅਵਤਾਰੀ। ਪ੍ਰਭ ਦੁਰਬਾਸ਼ਾ ਮਾਣ ਗਵਾ ਗਿਆ, ਚੱਕਰ ਸੁਦਰਸ਼ਨ ਬਾਣ ਜੀਵ ਮਾਰੀ। ਪ੍ਰਭ ਬਾਵਨ ਭੇਸ ਵਟਾ ਗਿਆ, ਮੰਗਣ ਜਾਏ ਬਲ ਦਵਾਰੀ। ਪ੍ਰਭ ਕਲਜੁਗ ਭੇਤ ਰਖਾ ਗਿਆ, ਜੋਤ ਸਰੂਪ ਆਇਆ ਦਰ ਸਚਾ ਦਰਬਾਰੀ। ਗੁਰਸਿਖਾਂ ਮੁਖ ਉਜਲ ਕਰਾ ਗਿਆ, ਜੁਗ ਚੌਥੇ ਵਾਰੀ। ਸੋਹਣ ਸਿੰਘ ਕਲ ਕੁਲ ਤਰਾ ਗਿਆ, ਮਿਲਿਆ ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਜੇ ਕੋਈ ਵੇਖੇ ਪ੍ਰਭ ਕਾ ਪਰਤਾਪ। ਨਾ ਦਿਸਾਵੇ ਨਾ ਦਿਸੇ ਆਪ। ਸਰਬ ਜੀਵ ਮੇਂ ਰਿਹਾ ਵਿਆਪ। ਆਪਣਾ ਏਕ ਜਪਾਏ ਜਾਪ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸਤਿਜੁਗ ਉਪਜਾਏ ਸ੍ਰਿਸ਼ਟ ਇਕ ਜ਼ਾਤ। ਏਕ ਜ਼ਾਤ ਹੋਏ ਸਰਬ ਸ੍ਰਿਸ਼ਟੀ। ਬੁੱਧ ਬਬੇਕ ਖੋਲ੍ਹੇ ਪ੍ਰਭ ਦ੍ਰਿਸ਼ਟੀ। ਸਚਾ ਪ੍ਰਭ ਆਪ, ਸੋਹੰ ਸ਼ਬਦ ਸਚ ਦੇਵੇ ਦ੍ਰਿਸ਼ਟੀ। ਪ੍ਰਭ ਜੋਤ ਸਦਾ ਅਬਿਨਾਸ਼, ਜੀਵ ਜੰਤ ਸਰਬ ਵਿਸ਼ਟੀ। ਜੋ ਨਾ ਜਪੇ ਤੇਰਾ ਜਾਪ, ਕਲਜੁਗ ਕਾਇਆ ਜੀਵ ਦੀ ਭਰਿਸ਼ਟੀ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦੇਵੇ ਦਾਤ, ਜਿਉਂ ਤ੍ਰੇਤੇ ਭਗਤ ਵਸ਼ਿਸ਼ਟੀ। ਭਿੰਨੀ ਰੈਨੜੀਏ ਤੂੰ ਧੰਨ, ਜਿਨ ਪਿਰ ਮਿਲਾਇਆ। ਭਿੰਨੀ ਰੈਨੜੀਏ ਤੂੰ ਧੰਨ, ਜਿਨ ਪ੍ਰਭ ਅਬਿਨਾਸ਼ੀ ਘਰ ਪਰਗਟਾਇਆ। ਭਿੰਨੀ ਰੈਨੜੀਏ ਤੂੰ ਧੰਨ, ਗੁਣ ਨਿਧਾਨ ਕਲ ਘਰ ਵਿਚ ਆਇਆ। ਭਿੰਨੀ ਰੈਨੜੀਏ ਤੂੰ ਧੰਨ, ਸਾਧ ਸੰਗਤ ਮਿਲ ਮੰਗਲ ਗਾਇਆ। ਭਿੰਨੀ ਰੈਨੜੀਏ ਤੂੰ ਧੰਨ, ਜਿਨ ਸਾਚੇ ਸੰਗ ਸਾਚਾ ਨਿਹੁੰ ਲਗਾਇਆ। ਭਿੰਨੀ ਰੈਨੜੀਏ ਤੂੰ ਧੰਨ, ਝੂਠੀ ਸ੍ਰਿਸ਼ਟ ਸੁਲਾਈ ਝੂਟ ਝੁਲਾਇਆ। ਭਿੰਨੀ ਰੈਨੜੀਏ ਤੂੰ ਧੰਨ, ਗੁਰਸਿਖਾਂ ਪਾਈ ਬੁਧਿ, ਰਸਨਾ ਹਰਿ ਹਰਿ ਨਾਮ ਧਿਆਇਆ। ਭਿੰਨੀ ਰੈਨੜੀਏ ਤੂੰ ਧੰਨ, ਤੇਰੀ ਰੁੱਤ ਸੁਹਾਈ ਨਿਹਕਲੰਕ ਵਿਚ ਮਾਤ ਦੇ ਆਇਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਿਨ ਭਗਤ ਭਗਵੰਤ ਦੋਏ ਮੇਲ ਕਰਾਇਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਅੰਧੇਰ ਗੁਰਸਿਖ ਪ੍ਰਭ ਜੋਤ ਜਗਾਇਆ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਕਰ ਕਿਰਪਾ ਗੁਰਪਰਸਾਦੀ ਪਰਸਾਦ ਵਰਤਾਇਆ। ਗੁਰਪਰਸਾਦਿ ਪ੍ਰਭ ਪੂਰਾ ਪਾਇਆ। ਗੁਰਪਰਸਾਦਿ ਜਨਮ ਮਰਨ ਦਾ ਫੰਦ ਕਟਾਇਆ। ਗੁਰਪਰਸਾਦਿ ਮਿਲ ਗੁਰ ਮਾਨਸ ਜਨਮ ਸੁਫਲ ਕਰਾਇਆ । ਗੁਰਪਰਸਾਦਿ ਗੁਰ ਲਿਖਿਆ ਧੁਰ, ਗੁਣ ਨਿਧਾਨ ਘਰ ਆਏ ਭਗਤ ਲੇਖ ਲਿਖਾਇਆ। ਗੁਰਪਰਸਾਦਿ ਮਹਾਰਾਜ ਸ਼ੇਰ ਸਿੰਘ ਸਾਚਾ ਵਰ ਪਾਇਆ ਹਰਿ ਰਾਇਆ। ਕਲਜੁਗ ਓਟ ਏਕ ਪ੍ਰਭ, ਨਾ ਕੋਈ ਸੁਹੇਲਾ। ਅੰਤਕਾਲ ਛੱਡ ਜਾਣੇ ਸਭ, ਝੂਠੀ ਸ੍ਰਿਸ਼ਟ ਜਗ ਝੂਠਾ ਮੇਲਾ। ਇਹ ਜੀਵ ਪ੍ਰਭ ਸਾਚਾ ਲੱਭ, ਮਾਨਸ ਜਨਮ ਪ੍ਰਭ ਮਿਲਣ ਕੀ ਵੇਲਾ। ਸਾਧ ਸੰਗਤ ਪ੍ਰਭ ਜੋਤ ਪਰਗਟਾਵੇ ਝੱਬ, ਕਲਜੁਗ ਚਰਨ ਸੰਗ ਗੁਰਸਿਖ ਮੇਲਾ। ਚਰਨ ਲਾਗੇ ਵਿਛੜ ਨਾ ਜਾਵੇ। ਈਸ਼ਰ ਜੀਵ ਭੇਤ ਚੁਕਾਵੇ। ਬ੍ਰਹਮ ਸਰੂਪ ਬ੍ਰਹਮ ਦਰਸਾਵੇ। ਨਿਜ ਘਰ ਵਾਸੀ ਨਿਜ ਮਾਹਿ ਪਰਗਟਾਵੇ। ਬੇਮੁਖਾਂ ਭੁੱਲਾ ਜਗਤ ਭੁਲਾਵੇ। ਕੂੜੀ ਦੁਨੀਆ ਝੂਠੀ ਕਾਇਆ, ਝੂਠੇ ਬੰਨ੍ਹ

ਬੈਠਾ ਦਾਅਵੇ। ਸੋ ਜਨ ਉਧਰੇ ਪਾਰ, ਮਹਾਰਾਜ ਸ਼ੇਰ ਸਿੰਘ ਜੋ ਰਸਨਾ ਗਾਵੇ। ਰਸਨਾ ਸਿਮਰੇ ਏਕ ਨਰਾਇਣ। ਆਦਿ ਜੁਗਾਦਿ ਪ੍ਰਭ ਭਗਤ ਤਰਾਇਣ। ਨੈਣ ਪੇਖਤ ਆਤਮ ਤ੍ਰਿਪਤਾਇਣ। ਸਾਧ ਸੰਗਤ ਗੁਰਚਰਨ ਲਾਗ ਸੁਹਾਈ ਰੈਣ। ਮਹਾਰਾਜ ਸ਼ੇਰ ਸਿੰਘ ਲਜ ਪਤਿ ਰਾਖੇ, ਗੁਰਸੰਗਤ ਵਿਚ ਬੇਮੁਖ ਨਾ ਬਹਿਣ। ਬੇਮੁਖ ਸੋ ਏ ਜਿਤ ਰਸਨਾ ਮਦਿ ਮਾਸ। ਪ੍ਰਭ ਸੰਗ ਹੋਏ ਨਾ ਉਨਕੀ ਰਾਸ। ਅੰਤਕਾਲ ਨਾ ਹੋਏ ਬੰਦ ਖਲਾਸ। ਧਰਮ ਰਾਏ ਗਲ ਪਾਏ ਫਾਸ। ਕੁੰਭੀ ਨਰਕ ਪ੍ਰਭ ਦੇ ਵਾਸ। ਗੁਰਸਿਖ ਨਾਮ ਜਗਤ ਪਰਕਾਸ਼। ਸੋਹੰ ਜਪਿਆ ਜਿਸ ਸਵਾਸ ਸਵਾਸ। ਰਸਨਾ ਜਪ ਦੇਹ ਅੰਧੇਰ ਵਿਨਾਸ। ਮਹਾਰਾਜ ਸ਼ੇਰ ਸਿੰਘ ਆਦਿ ਅੰਤ ਭਗਤਨ ਪਾਸ । ਭਗਤਨ ਸੰਗ ਵਸੇ ਪ੍ਰਭ ਵਸਣੇਹਾਰਾ । ਪ੍ਰਭ ਪੂਰਨ ਸਮਰਥ, ਖੋਲ੍ਹੇ ਦਸਮ ਦਵਾਰਾ। ਉਤਮ ਦੇਵੇ ਵੱਥ, ਜਗਾਵੇ ਜੋਤ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਪ੍ਰਭ ਸਮਰਥ, ਕਲਜੁਗ ਪਰਗਟੇ ਨਿਹਕਲੰਕ ਅਵਤਾਰਾ । ਗੁਰਸਿਖ ਘਰ ਜੋਤ ਪਰਗਟਾਈ, ਪਰਮੇਸ਼ਵਰ ਮੇਲ ਮਿਲਾਇਆ ਜੋ ਲਿਖਿਆ ਧੁਰ। ਕਲਜੁਗ ਮਿਲਿਆ ਸਾਚਾ ਗੁਰ। ਮਹਾਰਾਜ ਸ਼ੇਰ ਸਿੰਘ ਥਾਨ ਸੁਹਾਏ ਰਾਮ ਪੁਰ। ਸੋਹੰ ਸ਼ਬਦ ਸੰਗ ਮਨ ਸੋਹਣ ਸਿੰਘ ਜਾਏ ਜੁੜ।

੨੮ ਚੇਤ ੨੦੦੮ ਬਿਕ੍ਰਮੀ ਮਾਸਟਰ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮ ਪੁਰ

ਰੂਪ ਅਗੰਮ ਪ੍ਰਭ ਕੇਰਾ, ਜੋਤ ਸਰੂਪ ਸਦਾ ਜਗ ਦੀਸੇ। ਅਗੰਮ ਸਰੂਪ ਪ੍ਰਭ ਤੇਰਾ, ਕਲਜੁਗ ਵਸਿਆ ਪ੍ਰਭ ਈਸਾ ਮੂਸੇ। ਪ੍ਰਭ ਕਾ ਰੂਪ ਅਗੰਮ, ਦੇਵੇ ਮਾਣ ਅਥਰਬਣ ਮੁਹੰਮਦਾ ਅਲ੍ਹਾ ਅਬਲੀਸੇ। ਅੰਤਕਾਲ ਹੋਏ ਕੁਕਰਮਾ, ਕਲਜੁਗ ਨਾਉਂ ਪ੍ਰਭ ਮਲੇਸ਼ ਰਖੀਸੇ। ਸਾਚਾ ਪ੍ਰਭ ਏਕ ਵਸੇ ਹਰਿ ਥਾਉ, ਏਕਸ ਬਿਨਾ ਕੋਈ ਹੋਰ ਨਾ ਦੀਸੇ। ਸ਼ਬਦ ਸੋਹੰ ਪ੍ਰਭ ਰਸਨਾ ਗਾਓ, ਕਲਜੁਗ ਦੇਵੇ ਪ੍ਰਭ ਬਖ਼ਸ਼ੀਸ਼ੇ। ਅੰਤਕਾਲ ਕਲ ਦਾ ਹੋਇਆ, ਸਤਿਜੁਗ ਅੰਦਰ ਕੋਈ ਵਿਰਲਾ ਗੁਰਮੁਖ ਦੀਸੇ। ਸਤਿਜੁਗ ਸਾਚਾ ਸਤਿ ਸਤਿ ਸਤਿ ਹੋਇਆ, ਮਹਾਰਾਜ ਸ਼ੇਰ ਸਿੰਘ ਮਾਤ ਜੋਤ ਰਖੀਸੇ। ਧਰੇ ਜੋਤ ਪ੍ਰਭ ਵਿਚ ਲੋਕਮਾਤ। ਬੇਮੁਖਾਂ ਸਦਾ ਰਹੇ ਕਲਜੁਗੀ ਰਾਤ । ਗੁਰਸਿਖਾਂ ਕਲਜੁਗ ਅੰਦਰ ਉਤਮ ਹੋਈ ਜ਼ਾਤ। ਸੋਹੰ ਸ਼ਬਦ ਵਸੇ ਅੰਦਰ ਸਚੀ ਕਰਾਮਾਤ। ਕਲਜੁਗ ਜੋਤ ਪਰਗਟਾਇਕੇ, ਗੁਰਮੁਖਾਂ ਦੇਵੇ ਸਚੀ ਦਾਤ। ਬਿਨ ਗੁਰ ਪੂਰੇ ਕਲ ਅੰਤ ਕੋਈ ਨਾ ਪੂਛੇ ਬਾਤ । ਗੁਰਚਰਨ ਪ੍ਰੀਤੀ ਕਰ ਹਜ਼ੂਰੇ, ਕਲਜੁਗ ਸਾਚਾ ਦੀਸੇ ਨਾਤ। ਮਹਾਰਾਜ ਸ਼ੇਰ ਸਿੰਘ ਸਰਬ ਸ੍ਰਿਸ਼ਟੀ ਪੀਸੇ, ਜਿਉਂ ਪੀਸੇ ਪੀਸ ਬਸਾਤ। ਪੀਸ ਪਿਸਾਏ ਪੀਸਣਹਾਰਾ। ਕਲਜੁਗ ਪਰਗਟਿਆ ਨਿਹਕਲੰਕ ਅਵਤਾਰਾ । ਪਾਰਬ੍ਰਹਮ ਅਗੋਚਰ ਅਗੰਮ ਅਪਾਰਾ। ਨਿਰਾਧਾਰ ਨਿਰਵੈਰ ਨਿਰਾਹਾਰਾ। ਗੁਰਸੰਗਤ ਗੁਰਚਰਨ ਪਿਆਰਾ। ਊਚ ਅਗੰਮ ਦਿਸੇ ਦਰਬਾਰਾ। ਕਰ ਨਿਮਸਕਾਰ ਦਰਗਾਹ ਮਿਲੇ ਸਹਾਰਾ। ਭਗਤ ਜਨਾਂ ਆਤਮ ਜੋਤ ਕਰੇ ਪ੍ਰਭ ਉਜਿਆਰਾ। ਨੈਣੀ ਦੀਸੇ ਸਾਚੀ ਜੋਤ ਪ੍ਰਭ ਕਰਤਾਰਾ। ਬੇਮੁਖ ਦੁਸ਼ਟ ਕਲ ਝੱਖ ਮਾਰਾ। ਸਾਧ ਸੰਗਤ ਪਾਇਆ ਨਿਜ ਘਰ ਥਾਰਾ। ਆਦਿ ਪੁਰਖ ਅਪਰੰਪਰ, ਨਿਹਕਲੰਕ ਅਵਤਾਰਾ। ਜੋਤ ਜਗਾਵੇ ਜੁਗਾ ਜੁਗੰਤਰ, ਭਗਤ ਜਨਾਂ ਦੇਵੇ ਨਾਮ ਸਹਾਰਾ। ਬੇਮੁਖਾਂ ਸਦਾ ਨਰਕ ਭੁਗੰਤਰ, ਨਜ਼ਰ ਨਾ ਆਵੇ ਪ੍ਰਭ ਸਚ ਮੁਰਾਰਾ। ਏਥੇ ਉਥੇ ਆਪ ਪਤਿ ਰੱਖੇ, ਗੁਰਸਿਖਾਂ ਦੇਵੇ ਨਾ ਪ੍ਰਭ ਝੂਠਾ ਲਾਰਾ। ਬੇਮੁਖ ਕੱਢੇ ਕਲਜੁਗ ਵੱਖੇ, ਮਦਿ ਮਾਸ ਕਰ ਰਸਨ ਆਹਾਰਾ।

ਗੁਰਮੁਖ ਰਸਨਾ ਰਾਮ ਰਸ ਰਸੇ, ਸੋਹੰ ਸ਼ਬਦ ਰਸਨ ਉਚਾਰਾ। ਆਪਣਾ ਭੇਵ ਆਪ ਪ੍ਰਭ ਦੱਸੇ, ਜੋਤ ਪਰਗਟਾਵੇ ਏਕੰਕਾਰਾ। ਜੂਠਾ ਝੂਠਾ ਬੇਮੁਖ ਨੱਸੇ, ਬੈਠ ਨਾ ਜਾਏ ਨਿੰਦਕ ਦੁਸ਼ਟ ਦੁਰਾਚਾਰਾ । ਸਤਿਜੁਗ ਸਾਚਾ ਸਚ ਗੁਰਮੁਖ ਵਸੇ, ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਉਚਾਰਾ। ਗੁਰ ਸ਼ਬਦ ਸਚਾ ਜਗ ਬਾਨ। ਰਹੇ ਆਪ ਪ੍ਰਭ ਜਾਣੀ ਜਾਣ। ਕਲਜੁਗ ਮੇਟ ਮਿਟਾਏ ਬੇਮੁਖ ਨਿਸ਼ਾਨ। ਗੁਰਮੁਖ ਉਜਲ ਵਿਚ ਦੋਏ ਜਹਾਨ। ਕਲਜੁਗ ਪਰਗਟੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਵਿਸ਼ਨੂੰ ਭਗਵਾਨ ਨਿਹਕਲੰਕ । ਸਾਚਾ ਸ਼ਬਦ ਸੋਹੰ ਹੋਇਆ ਅਡੰਕ। ਕਲਜੁਗ ਕਰਾਏ ਇਕ ਰਾਓ ਰੰਕ। ਰਾਣੇ ਮਹਾਰਾਣਿਆਂ ਦਰ ਮੰਗਾਏ ਭਿਖ, ਮਹਾਰਾਜ ਸ਼ੇਰ ਸਿੰਘ ਪੂਰ ਕਰਾਏ ਲਿਖਾਏ ਅੰਕ । ਜੀਵ ਭੂਲਨ ਮਾਇਆਧਾਰੀ। ਪ੍ਰਭ ਕੀ ਜੋਤ ਕਲਜੁਗ ਵਿਸਾਰੀ। ਵਿਚ ਦੇਹ ਵਸਿਆ ਪਾਪ ਹੰਕਾਰੀ। ਮੁਗਧ ਅੰਞਾਣ ਮਤਿ ਗਈ ਮਾਰੀ। ਈਸ਼ਰ ਜੋਤ ਕਲ ਕਰੇ ਖੁਆਰੀ। ਸੋਹੰ ਜਪ ਸਚ ਤਾਰੇ ਕਲਜੁਗ ਤਾਰੀ। ਭਗਤ ਜਨਾਂ ਪ੍ਰਭ ਪੈਜ ਸਵਾਰੀ। ਕਲਜੁਗ ਪਰਗਟੇ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰੀ। ਨਿਹਕਲੰਕ ਪ੍ਰਭ ਪਹਰਿਆ ਬਾਣਾ। ਤਖ਼ਤੋਂ ਲਾਹੇ ਸਭ ਰਾਜਾ ਰਾਣਾ। ਚਾਰ ਵਰਨ ਸਭ ਇਕ ਕਰ ਜਾਣਾ। ਸ਼ੂਦਰ ਬ੍ਰਾਹਮਣ ਸ਼ੱਤਰੀ ਵੈਸ਼ ਸਭ ਪ੍ਰਭ ਜੋਤ ਟਿਕਾਣਾ। ਸੋ ਜਨ ਉਧਰੇ ਜੋ ਚਲੇ ਗੁਰ ਕੇ ਭਾਣਾ। ਸੋਹੰ ਸ਼ਬਦ ਜਪ ਜੀਵ, ਆਤਮ ਰਸ ਮਿਲੇ ਸਚ ਜਾਣਾ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆਏ ਤੇਰਾ ਦਰਸ ਦਰ ਤੇਰਾ ਮਾਣਾ। ਗੁਰ ਦਰਸ ਕਲ ਗੁਰ ਦਰ ਮਿਲਿਆ। ਦਰਸ ਪਰਸ ਬੇਮੁਖ ਹਿਰਦਾ ਹਿਲਿਆ। ਬਿਨ ਪ੍ਰਭ ਪੂਰੇ ਬੇੜਾ ਸ਼ੌਹ ਦਰਿਆ ਕਲਜੁਗ ਠਿਲਿਆ। ਤਖ਼ਤੋਂ ਲਾਹੇ ਸਰਬ ਸਿਰ ਤਾਜ ਜਿਉਂ ਜਾਏ ਮਾਣ ਫਰੰਗੀ ਬਿੱਲਿਆਂ। ਮਹਾਰਾਜ ਸ਼ੇਰ ਸਿੰਘ ਤੇਰਾ ਭਾਣਾ । ਵਿਚ ਪਾਤਾਲ ਪ੍ਰਭ ਨੈਣ ਮੁਧਾਰੀ। ਸੇਜ ਬਾਸ਼ਕ ਆਸਣ ਬਨਵਾਰੀ। ਚਰਨ ਝੱਸੇ ਲਛਮੀ ਹੰਕਾਰੀ । ਮਨ ਵਿਕਾਰ ਸੁਖਆਸਣ ਆਲਸ ਨਿਰੰਕਾਰੀ। ਨਾ ਜਾਣੇ ਸਦਾ ਅਡੋਲ ਪ੍ਰਭ ਏਕੰਕਾਰੀ। ਕਰੇ ਮਾਣ ਸੇਵ ਪ੍ਰਭ ਕੀਨੀ ਭਾਰੀ। ਨਾਮ ਵੱਜੇ ਬਾਣ ਅਗਿਆਨ ਮਤਿ ਗਈ ਮਾਰੀ । ਗੁਣ ਨਿਧਾਨ ਸਾਚੀ ਖੇਲ, ਖੇਲ ਜਾਏ ਖਿਡਾਰੀ। ਦਰਗਾਹ ਹੋਵੇ ਵਿਚੋਂ ਪਰਵਾਨ, ਜੋ ਜਨ ਪ੍ਰਭ ਚਰਨ ਪੁਜਾਰੀ। ਪ੍ਰਭ ਜੋਤ ਮਹਾਰਾਜ ਸ਼ੇਰ ਸਿੰਘ ਵਿਚ ਮਾਤ ਉਤਾਰੀ। ਕਲਜੁਗ ਪ੍ਰਭ ਮਾਤਲੋਕ ਜੋਤ ਧਰੀ। ਕੋਈ ਜਨ ਵਿਰਲਾ ਬੂਝੇ ਪਰਗਟ ਨਰ ਹਰੀ। ਸੋਹੰ ਸ਼ਬਦ ਬਾਣ ਗੁਰ ਲਾਇਆ, ਝੂਠੀ ਸ੍ਰਿਸ਼ਟ ਕਾਲ ਅੰਤ ਡਰੀ। ਭੇਖਧਾਰੀ ਪ੍ਰਭ ਭੇਖ ਵਟਾਇਆ, ਕਲਜੁਗ ਪਰਗਟਿਆ ਨਿਹਕਲੰਕ ਵਰੀ। ਕਲਜੁਗ ਪ੍ਰਭ ਕੀ ਪਾਈ ਮਾਇਆ। ਮਹਾਰਾਜ ਸ਼ੇਰ ਸਿੰਘ ਹੋਏ ਸੋ ਜੋ ਪ੍ਰਭ ਕਰੀ। ਪ੍ਰਭ ਜੋਤ ਵਿਚ ਆਕਾਸ਼। ਦਿਵਸ ਰੈਣ ਸਦਾ ਪਰਕਾਸ਼। ਪ੍ਰਭ ਅਡੋਲ ਸਦਾ ਅਬਿਨਾਸ਼। ਕਲਜੁਗ ਜੀਵ ਅੰਤ ਹੋਏ ਵਿਨਾਸ। ਗੁਰਮੁਖ ਸੋਹਣ ਚਰਨ ਗੁਰ ਪਾਸ। ਸਾਚਾ ਸ਼ਬਦ ਦੇ ਧਰਵਾਸ। ਕਿਰਪਾ ਕਰ ਕਰੇ ਵਿਚ ਦੇਹ ਨਿਵਾਸ। ਜੋ ਜਨ ਸਿਮਰੇ ਲੇਖ ਲਿਖਾਏ ਵਿਚ ਲਿਲਾਟ। ਕਲਜੁਗ ਮਹਾਰਾਜ ਸ਼ੇਰ ਸਿੰਘ ਪਰਗਟਿਆ, ਕਰੋ ਦਰਸ ਦੂਰ ਨਹੀਂ ਵਾਟ। ਕਰ ਦਰਸ ਕਰ ਮਨ ਤ੍ਰਿਪਤਾਣਾ। ਮਿਲ ਸਾਧ ਸੰਗਤ ਹਰਿ ਜਸ ਗਾਣਾ । ਨਿਹਕਲੰਕ ਖਪਾਏ ਸ੍ਰਿਸ਼ਟ ਜਿਉਂ ਰਾਮ ਹੰਕਾਰੀ ਰਾਣਾ। ਕਲਜੁਗ ਜੀਵ ਬੁਧ ਹੋਈ ਭਰਿਸ਼ਟ, ਮਦਿ ਮਾਸੀ ਦੁੱਖ ਡਾਹਢਾ ਪਾਣਾ। ਆਤਮ ਪਰਕਾਸ਼ ਵਿਚ ਦੇਹ ਨਿਸ਼ਟ, ਨਜ਼ਰ ਨਾ ਆਵੇ ਪ੍ਰਭ ਬਣਤ ਬਣਾਣਾ। ਮਹਾਰਾਜ ਸ਼ੇਰ ਸਿੰਘ ਤੇਰਾ ਇਸ਼ਟ, ਰੱਖ ਮਨ ਦਰਸ ਪ੍ਰਭ ਕਾ ਪਾਣਾ। ਕਰ ਦਰਸ ਜੀਵ ਜਨਮ ਮਰਨ ਸਵਾਰਿਆ। ਕਾਰਜ ਹੋਏ ਪੂਰੇ ਸਭ ਨਿਹਕਲੰਕ ਢਹਿ ਪਏ

ਦਵਾਰਿਆ। ਅੰਮ੍ਰਿਤ ਸੋਮਾ ਵਿਚੋਂ ਨਿਕਲੇ ਨਭ, ਖੋਲ੍ਹ ਜਾਏ ਪ੍ਰਭ ਦਸਮ ਦਵਾਰਿਆ। ਸਾਚੀ ਜੋਤ ਸੰਗ ਪਾਪਾਂ ਬੈਠਾ ਦੱਬ, ਸੋਹੰ ਜਪ ਹੋਏ ਜੋਤ ਆਕਾਰਿਆ। ਕਲਜੁਗ ਮਹਾਰਾਜ ਸ਼ੇਰ ਸਿੰਘ ਜਿਨ ਲਿਆ ਲੱਭ, ਨਾਮ ਦਾਨ ਦੇ ਚਲਿਆ ਭਗਤ ਭੰਡਾਰਿਆ। ਜਗਤ ਭੰਡਾਰੀ ਦੇਵੇ ਮਾਣ। ਜੀਵ ਸੰਸਾਰੀ ਸਚ ਕਰ ਜਾਣ। ਕਲਜੁਗ ਪਰਗਟਿਆ ਵਿਸ਼ਨੂੰ ਭਗਵਾਨ। ਜੋਤ ਸਰੂਪ ਕਲ ਲਾਏ ਬਾਨ। ਅਛਲ ਅਡੋਲ ਨਜ਼ਰ ਨਾ ਆਵੇ ਜਾਣੀ ਜਾਣ। ਗੁਰਸਿਖਾਂ ਗੁਰਚਰਨ ਧਿਆਨ। ਬੇਮੁਖ ਕਲਜੁਗ ਧੱਕੇ ਖਾਣ। ਮਹਾਰਾਜ ਸ਼ੇਰ ਸਿੰਘ ਗੁਰਸਿਖ ਚਰਨ ਲਾਗ ਤਰ ਜਾਣ। ਤਾਰ ਤਾਰ ਤਾਰ ਪ੍ਰਭ ਕਲਜੁਗ ਜੀਵ ਵਿਚਾਰੇ। ਸਾਰ ਸਾਰ ਸਾਰ ਹਉਮੇ ਲਗਾ ਰੋਗ, ਦੁੱਖੀ ਹੋਏ ਭਾਰੇ। ਵੈਰਾਗ ਵੈਰਾਗ ਵੈਰਾਗ ਕਰ ਪ੍ਰਭ ਵੈਰਾਗ, ਸੋਹੰ ਸ਼ਬਦ ਜਨ ਰਸਨ ਉਚਾਰੇ। ਤਿਆਗ ਤਿਆਗ ਤਿਆਗ ਕਰ ਪ੍ਰਭ ਤਿਆਗ, ਗੁਰਸਿਖਾਂ ਹਉਮੇ ਮਮਤਾ ਮਾਰੇ। ਰਾਗ ਰਾਗ ਰਾਗ ਕਰ ਪ੍ਰਭ ਰਾਗ, ਅਨਹਦ ਸ਼ਬਦ ਵੱਜੇ ਧੁਨਕਾਰੇ। ਭਾਗ ਭਾਗ ਭਾਗ ਵਡਭਾਗ ਕਰ ਪ੍ਰਭ ਗੁਰਸਿਖ ਸੋਹਣ ਤੇਰੇ ਦਰਬਾਰੇ। ਜਾਗ ਜਾਗ ਜਾਗ ਕਰ ਪ੍ਰਭ ਜਾਗ, ਆਤਮ ਨਿਰਮਲ ਜੋਤ ਹੋਏ ਉਜਿਆਰੇ। ਦਾਗ਼ ਦਾਗ਼ ਦਾਗ਼ ਦੂਰ ਕਰ ਪ੍ਰਭ, ਏਕ ਸ਼ਬਦ ਦੇ ਨਾਮ ਅਧਾਰੇ। ਲਾਗ ਲਾਗ ਲਾਗ ਗੁਰਚਰਨ ਲਾਗ, ਪ੍ਰਭ ਕਲਜੁਗ ਅੰਦਰ ਸਾਚੀ ਕਾਰੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਡਭਾਗ, ਕਰ ਹੋਏ ਨਿਮਾਣੇ ਢਹਿ ਪਏ ਦਵਾਰੇ। ਕਲਜੁਗ ਅੰਧੇਰ ਵਿਨਾਸੇ। ਪਾਪੀ ਜੀਵਾਂ ਮੁੱਕੇ ਸਾਸ ਗਰਾਸੇ। ਦੁਸ਼ਟ ਦੁਰਾਚਾਰੀ ਸਰਬ ਨਰਕ ਨਿਵਾਸੇ। ਗੁਰਮੁਖਾਂ ਹੋਏ ਅੰਤ ਬੰਦ ਖੁਲਾਸੇ। ਸਤਿਜੁਗ ਭਇਆ ਈਸ਼ਰ ਜੋਤ ਪਰਕਾਸ਼ੇ। ਭਗਤ ਜਨਾਂ ਪ੍ਰਭ ਕੀਨੀ ਦਇਆ ਮਾਤ ਗਰਭ ਨਾ ਪਾਏ ਵਾਸੇ। ਸਾਚਾ ਲਾਹ ਗੁਰਚਰਨ ਸਿੱਖ ਲਿਆ, ਹੋਇਆ ਪਾਰ ਅੰਤ ਗੁਰ ਚਰਨ ਨਿਵਾਸੇ। ਮਹਾਰਾਜ ਸ਼ੇਰ ਸਿੰਘ ਪਾਏ ਸਾਰ, ਭਗਤ ਜਨਾਂ ਹਰਿ ਦਾਸਨ ਦਾਸੇ। ਸਤਿਜੁਗ ਸਾਚਾ ਧਰਮ ਕੀ ਕਿਰਿਆ, ਗੁਰਮੁਖ ਉਜਲ ਜੋਤ ਨਿਰਮਿਲਿਆ। ਸਚ ਸਚ ਪ੍ਰਭ ਜੋਤ ਜਿਸ ਵੇਲੇ ਗੁਰਮੁਖ ਮਿਲਿਆ। ਮਹਾਰਾਜ ਸ਼ੇਰ ਸਿੰਘ ਜਿਨ੍ਹਾਂ ਪਛਾਤਾ, ਉਸ ਵੇਲੇ ਅੰਤ ਜੋਤ ਵਿਚ ਰਲਿਆ । ਸਤਿਜੁਗ ਚਲੇ ਸਾਚਾ ਧਰਮਾ । ਪਰਗਟੇ ਜੀਵ ਜਿਉਂ ਬਹੁ ਕਰਮਾ। ਅੰਮ੍ਰਿਤ ਪੀਵ ਜੀਓ ਹੋਏ ਬ੍ਰਹਮਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਵਿਚ ਚਹੁੰ ਵਰਨਾ। ਚਾਰ ਵਰਨ ਹੋਏ ਇਕ ਰੰਗ। ਸਤਿਜੁਗ ਸਚੀ ਇਹ ਮੰਗੀ ਮੰਗ। ਗੁਰਮੁਖ ਜਾਏ ਪਾਪਾਂ ਲੰਘ। ਕੋਈ ਨਾ ਦੀਸੇ ਸਤਿਜੁਗ ਨੰਗ। ਮਹਾਰਾਜ ਸ਼ੇਰ ਸਿੰਘ ਕਲਜੁਗ ਜਿਤਿਆ, ਕਰ ਜੋਤ ਸਰੂਪੀ ਜੰਗ। ਸੋਹੰ ਸ਼ਬਦ ਪ੍ਰਭ ਕਾ ਬਾਨ। ਤ੍ਰੈਲੋਕੀ ਨਾਥ ਲਾਹੇ ਸ੍ਰਿਸ਼ਟ ਘਾਨ। ਚੱਕਰ ਸੁਦਰਸ਼ਨ ਪ੍ਰਭ ਭਵਾਣ। ਅੰਤ ਕਾਲ ਸਰਬ ਸ੍ਰਿਸ਼ਟ ਖਪਾਣ। ਮੌਤ ਅੰਧੇਰੀ ਭੰਨ ਜਾਏ ਸ੍ਰਿਸ਼ਟ ਜਵਾਨੀ ਟਾਹਣ। ਕਲਜੁਗ ਵਰਤੇ ਸੋ ਜੋ ਈਸ਼ਰ ਮਨ ਭਾਣ। ਗੁਰਮੁਖ ਦੁੱਖ ਹਰਤੇ, ਜੋ ਪ੍ਰਭ ਸਰਨ ਤਕਾਣ। ਅਚਰਜ ਖੇਲ ਕੀਆ ਪ੍ਰਭ ਕਰਤੇ, ਜੁਗ ਉਲਟਾਏ ਖਪਾਏ ਜੰਤ ਜਹਾਨ। ਭਾਣਾ ਕਹਿਰ ਆਪ ਪ੍ਰਭ ਵਰਤੇ, ਥਲ ਜਲ ਜਲ ਥਲ ਇਕ ਹੋ ਜਾਣ। ਪਰਗਟ ਭਇਆ ਨਰ ਇਕ ਜਗਤ, ਪੌਣ ਪਾਣੀ ਸਰਬ ਮਿਟ ਜਾਣ। ਕਲਜੁਗ ਵਰ ਮਿਲਿਆ ਇਕ ਹਰਤੇ, ਪਾਪੀ ਦੁਸ਼ਟ ਸਰਬ ਮਿਟ ਜਾਣ। ਸਤਿਜੁਗ ਸਾਚਾ ਜਗ ਵਿਚ ਵਰਤੇ, ਜੋਤ ਪਰਗਟਾਵੇ ਵਿਸ਼ਨੂੰ ਭਗਵਾਨ । ਗੁਰਮੁਖ ਵਿਰਲੇ ਦਰ ਤੇ ਮੰਗਤੇ, ਦੇ ਜਾਵੇ ਬ੍ਰਹਮ ਗਿਆਨ। ਸੋਹੰ ਸ਼ਬਦ ਚਾੜ੍ਹ ਮਨ ਰੰਗਤੇ, ਕਰੇ ਤੇਜ ਜਿਉਂ ਕੋਟ ਭਾਨ। ਕਲਜੁਗ ਪਾਰ ਗੁਰਮੁਖ ਲੰਘਤੇ, ਦਰ ਖੜ੍ਹੇ ਜਿਉਂ ਦਰਬਾਨ। ਦੁੱਖ ਦਰਦ ਸਰਬ ਪ੍ਰਭ ਹੰਗਤੇ, ਜੋਤ ਸਰੂਪ ਜੋਤ ਮਿਲ ਜਾਣ। ਬੇਮੁਖ

ਦਰ ਤੇ ਫਿਰੇ ਨੰਗਤੇ, ਮੁਖ ਕਾਲਾ ਵਿਚ ਦੋ ਜਹਾਨ। ਸੋਹੰ ਸ਼ਬਦ ਚੜ੍ਹਾਇਆ ਪ੍ਰਭ ਜੰਗ ਤੇ, ਬੈਠ ਆਪ ਅਡੋਲ ਵਿਸ਼ਨੂੰ ਭਗਵਾਨ। ਕਰੇ ਸ੍ਰਿਸ਼ਟ ਛਿੰਨ ਭੰਗ ਤੇ, ਜੋਤ ਸਰੂਪ ਤੋੜੇ ਅਭਿਮਾਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਦਰ ਤੇਰੇ ਮੰਗਤੇ, ਵਿਛੜ ਕਦੇ ਨਾ ਜਾਣ। ਮੰਗਣ ਮੰਗੋ ਪ੍ਰਭ ਕਾ ਘਰ। ਜਿਥੇ ਜੋਤ ਧਰੇ ਪ੍ਰਭ ਸਾਚਾ ਨਰ। ਜੋ ਚਾਹੋ ਪ੍ਰਭ ਦੇਵੇ ਸਾਚਾ ਵਰ। ਬੇਮੁਖ ਕਲਜੁਗ ਦੁੱਖ ਸਭ ਭਰ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰ ਦਰਸ ਕਲਜੁਗ ਗਿਆ ਤਰ। ਕਰ ਦਰਸ ਗੁਰਸਿਖ ਤਰਿਆ। ਅੰਤਕਾਲ ਨਾ ਜਮ ਡੰਡ ਭਰਿਆ । ਸੋਹੰ ਨਾਮ ਦੇਵੇ ਪ੍ਰਭ ਆਸਾ ਵਰਿਆ। ਮਹਾਰਾਜ ਸ਼ੇਰ ਸਿੰਘ ਤੇਰਾ ਸਿੱਖ ਗਰਭਵਾਸ ਨਾ ਪਰਿਆ। ਗਰਭਵਾਸ ਗੁਰਸਿਖ ਨਾ ਧਰਿਆ। ਰਸਨਾ ਮਾਣੇ ਇਕ ਰੰਗ ਹਰਿਆ। ਹੋਏ ਦਰ ਮੰਗਤ ਦਰ ਤੇ ਖਰਿਆ। ਮਹਾਰਾਜ ਸ਼ੇਰ ਸਿੰਘ ਚਰਨ ਲਗਾ ਕਿਰਪਾ ਕਰਿਆ। ਗੁਰਸਿਖ ਨੌਂ ਨਿਧ ਘਰ ਮਾਹਿ ਪਾਈ। ਸਾਧ ਸੰਗਤ ਮਿਲ ਪ੍ਰਭ ਜਸ ਗਾਈ। ਗੁਰਸਿਖ ਘਰ ਪ੍ਰਭ ਪਰਗਟੇ ਜਿਉਂ ਪਰਗਟੇ ਸੈਨ ਨਾਈ। ਕੀਰਤਨ ਹੋਏ ਰੈਣ ਸਭ, ਪ੍ਰਭ ਰਾਣਾ ਦੇ ਰਿਝਾਈ । ਕਲਜੁਗ ਜੋਤ ਪਰਗਟਾਵੇ ਝੱਬ, ਦੇਵੇ ਭਗਤ ਆਣ ਵਡਿਆਈ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਬਰਖੇ, ਗੁਰਮੁਖ ਵਿਰਲੇ ਲਏ ਮੁਖ ਚਵਾਈ। ਨਾਭ ਕਵਲ ਅੰਮ੍ਰਿਤ ਧਾਰ। ਗੁਰਮੁਖ ਵਿਰਲਾ ਪਾਵੇ ਸਾਰ। ਪਾਵੇ ਸੋ ਜਨ ਜਿਸ ਗੁਰਚਰਨ ਪਿਆਰ। ਪਾਵੇ ਸੋ ਜਨ ਜਿਤ ਪਾਵੇ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਕਹੋ ਧੰਨ ਧੰਨ, ਕਲਜੁਗ ਪਰਗਟਿਆ ਨਿਹਕਲੰਕ ਅਵਤਾਰ । ਕਲਜੁਗ ਜੋਤ ਪਰਗਟਾਇਕੇ, ਆਏ ਵਿਸ਼ਨੂੰ ਭਗਵਾਨਾ। ਕਲਜੁਗ ਵਕ਼ਤ ਚੁਕਾਇਕੇ, ਲਿਖ ਦੀਆ ਧੁਰੋਂ ਪਰਵਾਨਾ। ਸਤਿਜੁਗ ਸਾਚਾ ਲਾਇਕੇ, ਸੋਹੰ ਦੇ ਜਾਏ ਬ੍ਰਹਮ ਗਿਆਨਾ। ਸਚ ਮਾਰਗ ਰਾਹ ਦਸਾਇਕੇ, ਜਗਾਵੇ ਜੋਤ ਗੁਣੀ ਨਿਧਾਨਾ। ਵਿਚ ਆਤਮ ਰਸ ਚਵਾਇਕੇ, ਜੋਤ ਪਰਗਟਾਵੇ ਪ੍ਰਭ ਬਿਧਨਾਨਾ। ਸਤਿਜੁਗ ਸਾਚਾ ਸਤਿ ਵਰਤਾਇਕੇ, ਮਹਾਰਾਜ ਸ਼ੇਰ ਸਿੰਘ ਸਰਬ ਸੁਖ ਦਾਨਾ। ਸਚ ਤਖ਼ਤ ਸਚਖੰਡ ਵਿਚ ਮਾਤ ਬਣਾਇਆ। ਸਚ ਵਕ਼ਤ ਵਿਚ ਬ੍ਰਹਿਮੰਡ ਜੋਤ ਸਰੂਪ ਵਰਤਾਇਆ। ਆਪ ਅਖੰਡ ਵਿਚ ਵਰਭੰਡ, ਸੁਮੇਰ ਪਰਬਤ ਸਭ ਹਿਲਾਇਆ। ਸ੍ਰਿਸ਼ਟ ਸੁਹਾਗਣ ਹੋਈ ਰੰਡ, ਪ੍ਰਭ ਸਾਚੇ ਮੁਖ ਛੁਪਾਇਆ। ਬੇਮੁਖਾਂ ਆਤਮ ਹੋਈ ਖੰਡ, ਮਾਣਸ ਜਨਮ ਮੂਲ ਗਵਾਇਆ। ਨਾ ਉਹ ਸੁਹਾਗਣ ਨਾ ਉਹ ਰੰਡ, ਜਿਸ ਪ੍ਰਭ ਪੂਰੇ ਨਾ ਚਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਸੋਹੰ ਨਾਮ ਦੇਵੇ ਵੰਡ, ਗੁਰਸਿਖਾਂ ਝੋਲੀ ਪਾਇਆ। ਸ਼ਬਦ ਸੁਰਤ ਸੁਰਤ ਸ਼ਬਦ ਗੁਰ ਗਿਆਨ ਦਵਾਏ। ਰੰਗ ਨਾਦ ਸ਼ਬਦ ਅਨਾਹਦ ਮਨ ਵਸਾਏ। ਅਗਾਧ ਬੋਧ ਸਰਬ ਸਾਦ ਜੀਵ ਮੇਂ ਰਿਹਾ ਸਮਾਏ। ਪ੍ਰਭ ਬ੍ਰਹਮ ਬ੍ਰਹਿਮਾਦ ਜੋਤ ਸਰੂਪ ਰਿਹਾ ਜੋਤ ਜਗਾਏ। ਸਾਚਾ ਪ੍ਰਭ ਆਦਿ ਜੁਗਾਦਿ, ਸਦ ਅਮੇਟ ਮੇਟਿਆ ਨਾ ਜਾਏ। ਮਹਾਰਾਜ ਸ਼ੇਰ ਸਿੰਘ ਮਿਲਿਆ ਜਿਨ ਪੂਰਨ ਭਾਗ, ਲੱਗ ਚਰਨ ਪਤਤ ਤਰ ਜਾਏ। ਪਾਵੇ ਸੋ ਜਿਤ ਕਰੇ ਪ੍ਰਭ ਤਰਸ। ਦਰਸਾਵੇ ਸੋ ਜਿਤ ਦੇਵੇ ਪ੍ਰਭ ਦਰਸ। ਆਤਮ ਤ੍ਰਿਪਤਾਵੇ ਸੋ ਗੁਰਚਰਨ ਜਨ ਪਰਸ। ਅਗਿਆਨ ਅੰਧੇਰ ਮਿਟਾਵੇ ਸੋ ਜਿਤ ਆਤਮ ਮੇਘ ਦੇਵੇ ਵਰਸ। ਕਲਜੁਗ ਝੂਠਾ ਮੋਹ ਚੁਕਾਵੇ ਸੋ ਨਿਜ ਘਰ ਬੈਠ ਦੇ ਦੇਵੇ ਪ੍ਰਭ ਦਰਸ। ਮਹਾਰਾਜ ਸ਼ੇਰ ਸਿੰਘ ਗੁਣ ਗਾਵੇ ਸੋ ਕਿਰਪਾ ਕਰ ਮਨ ਲਾਹੇ ਹਰਸ। ਸੰਮਤ ਬਿਕ੍ਰਮੀ ਵੀਹ ਸੌ ਅੱਠ। ਦਿਵਸ ਜਾਏ ਉਪਰ ਸੱਠ ਜਾਂ ਅੱਠ। ਉਲਟੀ ਸ੍ਰਿਸ਼ਟ ਭਵਾਏ ਪ੍ਰਭ ਲੱਠ। ਪਿੰਡ ਭੰਡਾਲ ਕਰੇ ਪ੍ਰਭ ਇਕੱਠ। ਦੂਤ ਦੁਸ਼ਟ ਜਾਵਣ ਚੁਗਲ ਨੱਠ। ਸ੍ਰਿਸ਼ਟ ਸਬਾਈ ਝੋਕ ਕੇ ਵਿਚ ਭੱਠ। ਮਹਾਰਾਜ ਸ਼ੇਰ ਸਿੰਘ ਲਾਗੋ ਚਰਨ ਕਲਜੁਗ ਨੱਠ ਨੱਠ।