ਪੁਸਤਕਾਲਾਭਾਗ ੧

੨੯ ਚੇਤ ੨੦੦੮ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ

ਈਸ਼ਰ ਜੋਤ ਭਇਓ ਪਰਕਾਸ਼। ਆਈ ਮਾਤ ਸਰਬ ਪਾਤਾਲ ਆਕਾਸ਼। ਸਦ ਅਡੋਲ ਸਦ ਅਬਿਨਾਸ਼। ਜੀਵ ਜੰਤ ਅੰਤ ਹੋਣ ਵਿਨਾਸ। ਸਾਧ ਸੰਗਤ ਪ੍ਰਭ ਰਿਦੇ ਨਿਵਾਸ। ਆਤਮ ਜੋਤ ਕਰੇ ਪਰਕਾਸ਼ । ਸੋਹੰ ਸ਼ਬਦ ਜਪਾਵੇ ਰਸਨ ਸਵਾਸ ਸਵਾਸ। ਹਉਮੇ ਹੰਗਤਾ ਰੋਗ ਕਰਾਵੇ ਨਾਸ। ਬੈਠਾ ਅਡੋਲ ਵਿਚ ਅਬਿਨਾਸ਼। ਭਗਤ ਜਨ ਸੋਹਣ ਗੁਰਚਰਨ ਪਾਸ। ਅੰਤ ਕਾਲ ਮਿਲੇ ਗੁਣਤਾਸ। ਬੈਕੁੰਠ ਧਾਮ ਪ੍ਰਭ ਕਰੇ ਨਿਵਾਸ। ਮਹਾਰਾਜ ਸ਼ੇਰ ਸਿੰਘ ਸਦ ਭਗਤਨ ਦਾਸ। ਕਲਜੁਗ ਜੋਤ ਧਰੇ ਪ੍ਰਭ ਨਰ। ਸੋਹੰ ਸ਼ਬਦ ਜਪਾਵੇ ਹਰਿ। ਏਕ ਸਾਚਾ ਦੂਜਾ ਕੋਏ ਨਾਹੇ ਕਰ। ਸਾਚਾ ਧਾਮ ਜਿਥੇ ਵਸੇ ਧਰਨੀ ਧਰ। ਚੌਥੇ ਜੁਗ ਪ੍ਰਗਟਾਈ ਜੋਤ ਨਿਹਕਲੰਕ ਅਵਤਾਰ ਨਰ। ਬੇਮੁਖ ਸਾਰ ਨਾ ਪਾਵੇ, ਗੁਰਮੁਖਾਂ ਲਾਧਾ ਸਾਚਾ ਦਰ। ਪ੍ਰਭ ਅਗਿਆਨ ਅੰਧੇਰ ਚੁਕਾਵੇ, ਸਾਚੀ ਜੋਤ ਵਿਚ ਦੇਹ ਧਰ। ਜੋ ਜਨ ਵਿਚ ਚਰਨ ਸੀਸ ਝੁਕਾਵੇ, ਜਨਮ ਨਾ ਪਾਵੇ ਮੁੜਕੇ ਮਰ। ਪ੍ਰਭ ਸਾਚਾ ਸਚ ਸੁਣਾਵੇ, ਕਲਜੁਗ ਆਇਆ ਜੋਤ ਸਰੂਪੀ ਭੇਖ ਕਰ। ਕਲਜੁਗ ਭਗਤ ਪਰਗਟਾਵੇ ਮਹਾਰਾਜ ਸ਼ੇਰ ਸਿੰਘ ਅਵਤਾਰ ਨਰ। ਨਰ ਅਵਤਾਰ ਨਰਾਇਣ ਜਗ ਲੀਆ। ਏਕੰਕਾਰ ਪਰਕਾਸ਼ ਜਗ ਕੀਆ। ਸੋਹੰ ਨਾਉਂ ਸਾਚਾ ਸਾਚੇ ਸਤਿਗੁਰ ਦੀਆ। ਵਿਛੜਿਆਂ ਮੇਲ ਪ੍ਰਭ ਕਲਜੁਗ ਕੀਆ। ਮਿਲਿਆ ਫਲ ਪੂਰਬ ਜਨਮ ਜੀਵ ਜੋ ਬੀਆ। ਸਚ ਸ਼ਾਹ ਪਰਗਟੇ ਘਰ ਦਰਸ਼ਨ ਜੀਵ ਕਰ ਮਿਲਣ ਕਾ ਹੀਆ। ਪ੍ਰਭ ਸਾਚਾ ਵਰ ਦੇਵੇ ਅੰਮ੍ਰਿਤ ਸੋਹੰ ਗਿਆਨ ਪ੍ਰਭ ਸਾਚਾ ਦੀਆ । ਸੋਹੰ ਸਾਚਾ ਗਿਆਨ, ਪਰਗਟ ਦੇਵੇ ਵਿਸ਼ਨੂੰ ਭਗਵਾਨ, ਜੀਵ ਆਤਮ ਈਸ਼ਰ ਜੋਤ ਜੀਵ ਦੂਜਾ ਨਾ ਜੀਆ। ਜੋਤ ਜਗਾਏ ਵਿਚ ਲੋਕ ਤਿੰਨ ਅੰਦਰ। ਕਲਜੁਗ ਪਰਗਟੇ ਕਰ ਦਰਸ, ਜੀਵ ਜਗੇ ਜੋਤ ਤਨ ਦੇਹ ਮੰਦਰ। ਸੋਹੰ ਸ਼ਬਦ ਰਸਨਾ ਰਸ ਖੋਲ੍ਹ ਕਲਜੁਗ ਦੇਹ ਮਨ ਜੰਦਰ। ਮਹਾਰਾਜ ਸ਼ੇਰ ਸਿੰਘ ਬੇਮੁਖ ਨਾ ਪਾਵੇ ਭੇਵ, ਧਰ ਜੋਤ ਵਸੇ ਦੇਹ ਅੰਦਰ। ਸਾਚੀ ਜੋਤ ਜਗਾਏ ਪ੍ਰਭ। ਕਲਜੁਗ ਸਾਚੇ ਗੁਰਮੁਖ ਲੱਭ। ਨਰ ਨਰਾਇਣ ਪਰਗਟ ਆਵੇ ਝੱਬ। ਕਵਲ ਜੀਵ ਖੁਲਾਏ ਵਿਚ ਨੱਭ। ਝਿਰਾਵੇ ਝਿਰਨਾ ਅੰਮ੍ਰਿਤ ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਗਿਆਨ ਦੇ ਸਭ। ਸਰਬ ਜੀਵ ਮਨ ਧਰੇ ਧਿਆਨ । ਆਤਮ ਦਰਸੇ ਬ੍ਰਹਮ ਗਿਆਨ। ਸਰਬ ਸੁਖ ਨਿਜਾਨੰਦ ਮਾਨ। ਉਤਰੇ ਭੂਖ ਪ੍ਰਭ ਸਾਚੀ ਜੋਤ ਜਗਾਨ। ਉਤਰੇ ਸਹਿੰਸਾ ਦੂਖ ਜੀਵ ਬਜਰ ਕਪਾਟ ਖੁਲ੍ਹ ਜਾਣ। ਪਰਗਟ ਵਿਚ ਦੇਹ ਸਾਚਾ ਭੂਪ, ਅਨਹਦ ਸ਼ਬਦ ਮਨ ਭੂਪ ਹੋਵੇ ਗਿਆਨ। ਵਿਚ ਅੰਧ ਕੂਪ ਦਵਾਰ ਦਸਵਾਂ ਪ੍ਰਭ ਪੜਦਾ ਲਾਹਨ। ਨਜ਼ਰੀ ਆਵੇ ਸਤਿ ਸਰੂਪ, ਜੋਤ ਸਰੂਪ ਜੋਤ ਮਿਲ ਜਾਣ। ਸਚਖੰਡ ਜਿਥੇ ਪਰਗਟੇ ਪ੍ਰਭ ਨਰ ਅਵਤਾਰਾ। ਜੋਤ ਪਰਗਟਾਵੇ ਨੈਣ ਮੁਧਾਰ, ਕਲਜੁਗ ਪਰਖੇ ਖੋਟਾ ਸਭ ਖਰਾ। ਜੋਤ ਪਰਕਾਸ਼ ਭਇਓ ਪ੍ਰਭ ਅੰਤ ਕਾਲ ਕਲ ਨਾ ਡਰਾ। ਮਹਾਰਾਜ ਸ਼ੇਰ ਸਿੰਘ ਦਰ ਸਾਚਾ ਤੇਰਾ, ਜੋ ਜਨ ਆਏ ਸੋਈ ਜਨ ਤਰਾ। ਹਰਿਜਨਾਂ ਦੋਏ ਏਕ। ਹਰਿਜਨਾਂ ਕਰੇ ਬੁਧ ਬਿਬੇਕ। ਸਾਧ ਸੰਗਤ ਮਨ ਟੇਕ। ਬੈਠਾ ਅਸਥੂਲ ਜੋਤ ਅਗਨੀ ਨਾ ਲਾਵੇ ਦੇਹ ਸੇਕ। ਕਲਜੁਗ ਭੁਲਾ ਚਲਿਆ ਮੂਲ ਰਸਨਾ ਜਪਿਆ ਨਾ ਘੜੀ ਏਕ। ਕਲਜੁਗ ਗਗਨ ਪਾਤਾਲ ਸਭ ਹਿਲਿਆ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਜਗਤ ਧਰਿਆ ਭੇਖ। ਭੇਖ ਧਰ ਅਵਤਾਰ ਨਰ, ਕਲਜੁਗ ਆਇਆ। ਭਰਮ ਨਿਵਾਰੇ ਆਤਮ ਜੋਤ ਧਰ, ਗਿਆਨ ਦੀਪਕ ਸਿੱਖ ਜਗਾਇਆ। ਦੀਪਕ ਦੇਹ ਜਗਾਏ, ਸੋਹੰ ਸ਼ਬਦ ਤਨ ਰਾਗ ਅਲਾਏ, ਆਪਣਾ ਭੇਤ ਪ੍ਰਭ

ਆਪ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਜੋਤ ਸਰੂਪ ਕਲਜੁਗ ਜੀਵ ਜਲਾਏ, ਸਾਧ ਸੰਗਤ ਸਿਰ ਹੱਥ ਟਿਕਾਇਆ। ਸਾਧ ਸੰਗਤ ਪ੍ਰਭ ਵਸਣੇਹਾਰਾ। ਬੈਠਾ ਅਡੋਲ ਨਿਰਵੈਰ ਨਿਰਾਹਾਰਾ। ਕਲਜੁਗ ਜੀਵ ਵੇਖ ਆਤਮ ਖੋਲ੍ਹ ਕਲਜੁਗ ਪਰਗਟੇ ਪ੍ਰਭ ਅਗੰਮ ਅਪਾਰਾ। ਮਾਨਸ ਜਨਮ ਗਵਾਇਆ ਅਨਭੋਲ, ਕਲਜੁਗ ਨਾ ਮਿਲਿਆ ਸਚ ਦਵਾਰਾ। ਪ੍ਰਭ ਪੂਰਾ ਤੋਲੇ ਪੂਰਾ ਤੋਲ, ਬੇਮੁਖ ਕਲਜੁਗ ਵਿਚਾਰਾ। ਪਰਗਟੀ ਜੋਤ ਪ੍ਰਭ ਉਪਰ ਧੌਲ, ਭਗਤਨ ਦੇਵੇ ਨਾਮ ਸੋਹੰ ਭੰਡਾਰਾ। ਜੀਵ ਜੰਤ ਪ੍ਰਭ ਰਿਹਾ ਮੌਲ, ਸਰਬ ਜੀਵ ਹੋਏ ਜੋਤ ਭੰਡਾਰਾ। ਭਗਤ ਜਨਾਂ ਪ੍ਰਭ ਦੇਵੇ ਪੜਦੇ ਖੋਲ੍ਹ, ਨਜ਼ਰੀ ਆਵੇ ਸਚ ਦਵਾਰਾ। ਸੋਹੰ ਸ਼ਬਦ ਜਪ ਸਾਚਾ ਬੋਲ, ਅੰਤਕਾਲ ਮਿਲੇ ਮੋਖ ਦਵਾਰਾ । ਪਰਗਟ ਜੋਤ ਪ੍ਰਭ ਵਸੇ ਕੋਲ, ਨਜ਼ਰ ਨਾ ਆਵੇ ਮੂਰਖ ਮੁਗਧ ਗਵਾਰਾ। ਮਹਾਰਾਜ ਸ਼ੇਰ ਸਿੰਘ ਨਾ ਜਾਏ ਡੋਲ, ਜੋ ਜਨ ਆਏ ਚਰਨ ਨਿਮਸਕਾਰਾ। ਨਿਮਸਕਾਰ ਕਰੋ ਗੁਰਦੇਵ । ਕਲਜੁਗ ਪਰਗਟੇ ਅਲਖ ਅਭੇਵ। ਸਾਚੀ ਪ੍ਰੀਤ ਗੁਰ ਦਰਸ ਸੇਵ। ਉਤਮ ਫਲ ਕਲ ਸੋਹੰ ਮੇਵ। ਮਹਾਰਾਜ ਸ਼ੇਰ ਸਿੰਘ ਕੋਈ ਨਾ ਦੀਸੇ ਕਲਜੁਗ ਤੁਝ ਜੇਵ। ਵੱਡਾ ਪ੍ਰਭ ਵਡ ਪਰਤਾਪ। ਸਰਬ ਸ੍ਰਿਸ਼ਟ ਮੇਂ ਰਿਹਾ ਵਿਆਪ। ਪਰਗਟੇ ਜੋਤ ਕਲ ਬਿਨ ਮਾਈ ਬਾਪ। ਗੁਰਮੁਖਾਂ ਮਾਰੇ ਹਉਮੇ ਤੀਨ ਤਾਪ। ਆਤਮ ਜੋਤ ਜਗੇ ਸਦਾ ਦਿਨ ਰਾਤ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਕੋਈ ਨਾ ਪੁੱਛੇ ਵਾਤ। ਕਲਜੁਗ ਜੀਵ ਹੋਏ ਅਗਿਆਨੀ। ਮਦਿ ਮਾਸੀ ਹੋਏ ਅਭਿਮਾਨੀ। ਕਲਜੁਗ ਮਾਇਆ ਜੀਵ ਭਰਮ ਭੁਲਾਨੀ । ਚਲੇ ਕੁਰੀਤੀ ਛੱਡ ਸਾਚੀ ਬਾਣੀ । ਬੇਮੁਖ ਕਲਜੁਗ ਆਈ ਹਾਨੀ । ਗੁਰਸਿਖ ਗੁਰ ਮਿਲ ਪਾਏ ਪਦ ਨਿਰਬਾਨੀ। ਦੇਵੇ ਦਰਸ ਪ੍ਰਭ ਘਰ ਆਏ ਗੁਣ ਨਿਧਾਨੀ। ਉਤਰੇ ਦੂਖ ਸਗਲ ਵਸੂਰੇ, ਜੀਵ ਮਿਲ ਪ੍ਰਭ ਹੋਏ ਬ੍ਰਹਮ ਗਿਆਨੀ । ਬ੍ਰਹਮ ਗਿਆਨੀ ਸ਼ਬਦ ਧੁਨ ਅਨਹਦ, ਮਹਾਰਾਜ ਸ਼ੇਰ ਸਿੰਘ ਜਨ ਹੋਏ ਵਖਾਨੀ। ਜੋ ਜਨ ਆਏ ਕਲ ਪ੍ਰਭ ਕੀ ਸਰਨਾ। ਅੰਤਕਾਲ ਹੋਏ ਨਾ ਮਰਨਾ। ਗੁਰਮੁਖ ਨਾਉਂ ਪ੍ਰਭ ਉਜਲ ਕਰਨਾ। ਸੋਹੰ ਸ਼ਬਦ ਮਨ ਸਿੱਖਾਂ ਵਰਨਾ। ਅੰਤਕਾਲ ਨਿਵਾਸ ਵਿਚ ਖੰਡ ਸਚ ਕਰਨਾ। ਜੋਤੀ ਜੋਤ ਮਿਲਾਏ, ਪ੍ਰਭ ਫਿਰ ਅੰਤ ਹੋਏ ਨਾ ਮਰਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਰਨ ਲਾਗ ਜੀਵ ਕਲਜੁਗ ਤਰਨਾ। ਅਛਲ ਛਲਨ ਕਲਜੁਗ ਆਇਆ। ਚਾਰ ਵਰਨ ਜਿਸ ਇਕ ਕਰਾਇਆ। ਰਾਣਾ ਰਾਜਾ ਸਭ ਤਖ਼ਤੋਂ ਲਾਇਆ। ਹੰਕਾਰ ਨਿਵਾਰੀ ਹੰਕਾਰ ਗਵਾਇਆ। ਬੇਮੁਖਾਂ ਨਰਕ ਨਿਵਾਸ ਦਵਾਇਆ। ਮਦਿ ਮਾਸੀ ਕਾਲ ਅੰਤ ਰਹਿਣ ਨਾ ਪਾਇਆ। ਗੁਰਮੁਖਾਂ ਮੁਖ ਪ੍ਰਭ ਅੰਮ੍ਰਿਤ ਚੁਆਇਆ। ਆਤਮ ਸਾਦ ਪ੍ਰਭ ਨਾਭ ਕਵਲ ਖੁਲ੍ਹਾਇਆ। ਖੁਲ੍ਹੇ ਨਾਭ ਕਵਲ ਪਰਗਾਸੇ, ਸਾਚਾ ਪ੍ਰਭ ਨਜ਼ਰੀ ਆਇਆ। ਸੋਹੰ ਦੇ ਬ੍ਰਹਮ ਗਿਆਨ, ਗੁਰਸਿਖਾਂ ਅਗਿਆਨ ਅੰਧੇਰ ਚੁਕਾਇਆ। ਗੁਰਚਰਨ ਕਰ ਧਿਆਨ, ਸਿੰਘ ਆਸਣ ਬੈਠਾ ਡੇਰਾ ਲਾਇਆ। ਕਲਜੁਗ ਆਏ ਗੁਣੀ ਨਿਧਾਨ, ਨਿਹਕਲੰਕ ਨਾਉਂ ਰਖਾਇਆ । ਨਿਰਗੁਣ ਸਰਗੁਣ ਦੋਏ ਸਰੂਪ, ਜੋਤ ਸਰੂਪ ਵਿਚ ਕਲ ਦੇ ਆਇਆ । ਪ੍ਰਭ ਕੀ ਮਹਿੰਮਾ ਬੜੀ ਅਨੂਪ, ਜੀਵ ਕਿਸੇ ਨੇ ਭੇਤ ਨਾ ਪਾਇਆ। ਆਤਮ ਵੇਖ ਜੀਵ ਸਚ ਸਰੂਪ, ਸਾਚਾ ਪ੍ਰਭ ਤੇਰੇ ਵਿਚ ਸਮਾਇਆ। ਨਜ਼ਰ ਨਾ ਆਵੇ ਰੇਖ ਨਾ ਰੂਪ, ਗੁਰਮੁਖਾਂ ਪ੍ਰਭ ਭੇਵ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਨਿਹਕਲੰਕ ਕਲ ਨਾਉਂ ਰਖਾਇਆ। ਕਲਜੁਗ ਦੇਵੇ ਭਗਤ ਵਡਿਆਈ। ਜੁਗੋ ਜੁਗ ਪ੍ਰਭ ਪੈਜ ਭਗਤਨ ਰਖਾਈ। ਅੰਤਕਾਲ ਹੋਏ ਆਣ ਸਹਾਈ। ਕਲਜੁਗ ਜੀਵ ਪ੍ਰਭ ਮੱਤ ਉਪਠੀ ਪਾਈ। ਜੋਤ ਸਰੂਪ ਜਗਤ ਅਗਨ ਲਗਾਈ।

ਕੁੰਟ ਚਾਰ ਹਾਹਾਕਾਰ ਮੱਚ ਜਾਈ। ਗੁਰਮੁਖਾਂ ਘਰ ਜੈ ਜੈ ਜੈਕਾਰ ਕਰਾਈ। ਭਗਤ ਜਨਾਂ ਪ੍ਰਭ ਦੇਵੇ ਵਡਿਆਈ। ਆਪ ਅਪਰੰਪਰ ਸਰਬ ਰਿਹਾ ਸਮਾਈ। ਅੰਤਕਾਲ ਕਲ ਦੇ ਖਪਾਈ। ਮਦਿ ਮਾਸੀ ਕੋਈ ਰਹਿਣ ਨਾ ਪਾਈ। ਗੁਰਮੁਖਾਂ ਮਨ ਵੱਜੀ ਵਧਾਈ। ਦਰਸ਼ਨ ਦੇਵੇ ਕਲ ਰਘੁਰਾਈ। ਨਿਮਾਣਿਆਂ ਸਿਰ ਕਲ ਹੱਥ ਟਿਕਾਈ। ਰਾਜੇ ਰਾਣਿਆਂ ਚਲਿਆ ਤਖ਼ਤੋਂ ਲਾਹੀ। ਸੋਹੰ ਸਾਚਾ ਨਾਮ ਜਪਾਈ। ਸਾਚਾ ਤਖ਼ਤ ਸਚਖੰਡ ਬਣ ਜਾਈ। ਜਿਥੇ ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ। ਪਰਗਟੇ ਜੋਤ ਨਿਹਕਲੰਕ। ਚਾਰ ਕੁੰਟ ਸ਼ਬਦ ਵਜਾਵੇ ਡੰਕ। ਸਰਨੀ ਡਿੱਗੇ ਸਰਬ ਰਾਓ ਰੰਕ। ਭਗਤ ਜਨਾਂ ਦੇਵੇ ਵਡਿਆਈ, ਜਿਉਂ ਤ੍ਰੇਤੇ ਜਨਕ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਕਲਜੁਗ ਪੁਰੀ ਵਿਚ ਘਨਕ। ਕਲਜੁਗ ਆਇਆ ਕਲ ਤਾਰ। ਗੁਰਮੁਖ ਵਿਰਲੇ ਕਰਨ ਵਿਚਾਰ। ਬੇਮੁਖਾਂ ਦਰ ਜਾਵੇ ਝੱਖ ਮਾਰ। ਭਗਤ ਜਨ ਸੋਹਣ ਹਰਿ ਕੇ ਦਵਾਰ। ਦੋਏ ਜੋੜ ਕਰ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ। ਕਲਜੁਗ ਆਏ ਪ੍ਰਭ ਗਿਰਧਾਰ। ਭਗਤ ਜਨਾਂ ਪ੍ਰਭ ਦੇਵੇ ਤਾਰ। ਮਨਮੁਖ ਡੋਬੇ ਵਿਚ ਮੰਝਧਾਰ। ਭਰਮ ਭੁਲੇਖੇ ਭੁਲਾਏ ਸੰਸਾਰ। ਕੋਏ ਨਾ ਜਾਣੇ ਕਲਜੁਗ ਪਰਗਟੀ ਜੋਤ ਨੈਣ ਮੁੰਧਾਰ। ਦੇਵੇ ਦਰਸ ਪ੍ਰਭ ਕਿਰਪਾ ਧਾਰ। ਕਰ ਦਰਸ ਜਨ ਉਤਰੇ ਪਾਰ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਕੋਏ ਨਾ ਪਾਵੇ ਤੇਰੀ ਸਾਰ। ਪਾਵੇ ਸੋ ਜਨ ਜਿਸ ਆਪ ਜਣਾਵੇ। ਦੇਵੇ ਸੋਹੰ ਤਨ ਜਿਸ ਸਾਚਾ ਨਾਮ ਜਪਾਵੇ। ਜਗੇ ਜੋਤ ਤਨ ਮਨ, ਜਿਸ ਸਿਰ ਹੱਥ ਟਿਕਾਵੇ। ਗੁਰਚਰਨ ਸੰਗ ਜਾਏ ਬਣ, ਵੱਜੇ ਧੁਨ ਵਿਚ ਕੰਨ, ਦਸਮ ਦਵਾਰ ਜਿਸ ਆਪ ਖੁਲ੍ਹਾਵੇ। ਮਹਾਰਾਜ ਸ਼ੇਰ ਸਿੰਘ ਕਹੋ ਧੰਨ ਧੰਨ, ਕਲਜੁਗ ਆ ਪਾਰ ਲੰਘਾਵੇ। ਪਾਰਬ੍ਰਹਮ ਕਲਜੁਗ ਆਇਆ। ਜੁਗੋ ਜੁਗ ਪ੍ਰਭ ਭੇਖ ਵਟਾਇਆ। ਹੋਏ ਮਿਹਰਵਾਨ ਸਤਿਜੁਗ ਸਤਿ ਸਾਚਾ ਰਾਹ ਚਲਾਇਆ । ਤ੍ਰੇਤਾ ਰਾਮ ਅਵਤਾਰ ਸਾਚਾ ਨਾਮ ਰਾਮ ਰਖਾਇਆ। ਦੁਆਪਰ ਲੈ ਅਵਤਾਰ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਨਾਉਂ ਧਰਾਇਆ। ਨਿਹਕਲੰਕ ਕਲ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ। ਕਲਜੁਗ ਪਰਗਟਿਆ ਨਿਹਕਲੰਕ ਅਵਤਾਰੀ। ਸਰਬ ਸ੍ਰਿਸ਼ਟ ਜਿਸ ਆਪ ਸੰਘਾਰੀ। ਕੋਈ ਨਾ ਰਹੇ ਜੀਵ ਦੁਸ਼ਟ ਦੁਰਾਚਾਰੀ। ਭਗਤ ਜਨਾਂ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਚਰਨ ਜਾਉ ਸਦ ਬਲਿਹਾਰੀ। ਨਿਹਕਲੰਕ ਨਾਉਂ ਰਖਾ ਕੇ। ਕਲਜੁਗ ਚਲਿਆ ਅੰਤ ਖਪਾ ਕੇ। ਚੌਥਾ ਜੁਗ ਜੋਤ ਸਰੂਪ ਆਪ ਉਲਟਾ ਕੇ। ਸਾਰੀ ਸ੍ਰਿਸ਼ਟ ਵਿਚ ਹਾਹਾਕਾਰ ਮਚਾ ਕੇ। ਬੈਠਾ ਅਡੋਲ ਸਚਖੰਡ ਡੇਰਾ ਲਾ ਕੇ। ਉਨੰਜਾ ਪਵਣ ਸਿਰ ਛਤਰ ਝੁਲਾ ਕੇ। ਜੋਤ ਸਰੂਪੀ ਸਚ ਜੋਤ ਜਗਾ ਕੇ। ਕਲਜੁਗ ਪਰਗਟਿਆ ਨਿਹਕਲੰਕ ਨਾਉਂ ਰਖਾ ਕੇ। ਭਾਣਾ ਜਾਵੇ ਸਚ ਵਰਤਾ ਕੇ। ਅਗਿਆਨ ਅੰਧੇਰ ਸਭ ਨਸ਼ਟ ਕਰਾ ਕੇ। ਭਗਤ ਜਨ ਕਲਜੁਗ ਪਰਗਟਾ ਕੇ। ਸੋਹੰ ਸ਼ਬਦ ਸਚ ਰਾਗ ਸੁਣਾ ਕੇ। ਸਤਿਜੁਗ ਸਾਚਾ ਸਚ ਰਾਹ ਵਖਾ ਕੇ। ਈਸ਼ਰ ਜੋਤ ਵਿਚ ਮਨੀ ਸਿੰਘ ਟਿਕਾ ਕੇ। ਸਤਿਜੁਗ ਵਾਲੀ ਸਚ ਗੁਰੂ ਬਣਾ ਕੇ। ਗਿਆਨ ਜੋਤ ਪ੍ਰਭ ਜੋਤ ਜਗਾ ਕੇ। ਤੀਨ ਲੋਕ ਪ੍ਰਭ ਸੋਝੀ ਪਾ ਕੇ। ਮਹਾਰਾਜ ਸ਼ੇਰ ਸਿੰਘ ਜਨ ਉਤਰੇ ਪਾਰ, ਰਸਨਾ ਤੇਰੇ ਗੁਣ ਗਾ ਕੇ। ਰਸਨਾ ਗਾਓ ਗਹਿਰ ਗੰਭੀਰ । ਆਤਮ ਸ਼ਾਂਤ, ਜਾਏ ਹਉਮੇ ਪੀੜ। ਅੰਮ੍ਰਿਤ ਵਰਖੇ ਅੰਮ੍ਰਿਤ ਧਾਰਾ ਜਿਉਂ ਜਲ ਨੀਰ। ਕਰ ਦਰਸ ਮਹਾਰਾਜ ਸ਼ੇਰ ਸਿੰਘ ਹੋਵੇ ਸ਼ਾਂਤ ਸਰੀਰ। ਦਰਸ ਕਰ ਆਤਮ ਤ੍ਰਿਪਤਾਸੇ। ਆਤਮ ਹੋਏ ਪ੍ਰਭ ਕੇ ਵਾਸੇ। ਤਿਸ ਜਨ ਕਉ ਬਲ ਬਲ ਜਾਸੇ। ਜੋ ਜਨ ਜੀਵੇ ਜਪ ਰਸਨ ਸਵਾਸੇ। ਸਾਧ ਸੰਗਤ ਪ੍ਰਭ ਵਿਚ ਨਿਵਾਸੇ। ਗੁਰਮੁਖ ਸੋਹਣ

ਗੁਰਚਰਨ ਪਾਸੇ। ਕਲਜੁਗ ਗੁਰਮੁਖ ਉਜਲ ਜਿਉਂ ਚੰਦਨ ਪ੍ਰਭਾਸੇ। ਸੋਹੰ ਸ਼ਬਦ ਸੁਣ ਸਰਬ ਦੁੱਖ ਨਾਸੇ। ਜੀਵ ਆਤਮ ਖੋਲ੍ਹ ਸੁਨ, ਸਾਚਾ ਸ਼ਬਦ ਵਿਚ ਦੇਹ ਭਾਖੇ। ਪ੍ਰਭ ਦਰਸ ਲੋਰੇ ਸੁਰ ਨਰ ਮੁਨ ਜਨ, ਪ੍ਰਭ ਕਿਸੇ ਨਾ ਆਵੇ ਹਾਥੇ, ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਆਦਿ ਅੰਤ ਸੰਗਤ ਪਾਸੇ। ਕਲਜੁਗ ਆਇਆ ਜੋਤ ਪ੍ਰਭ ਧਰ। ਭਗਤ ਜਨ ਜਾਮੇ ਬਹੱਤਰ ਪਰਗਟ ਜਾਵੇ ਕਰ। ਸਤਿਜੁਗ ਸਾਚਾ ਸੋਹੰ ਸ਼ਬਦ ਖੁਲ੍ਹਾਵੇ ਦਰ। ਝੂਠੀ ਦੇਹ ਜੀਵ ਪਿੰਡ ਹੈ ਕਾਚਾ ਅੰਤ ਜੀਏ ਹਰ। ਕਲਜੁਗ ਪਰਗਟਿਆ ਸਤਿਗੁਰ ਸਾਚਾ, ਚਰਨੀਂ ਆਏ ਪਰ। ਏਕਾ ਨਾਉਂ ਏਕਾ ਥਾਉਂ ਏਕਾ ਆਪ ਏਕ ਸਚ ਘਰ। ਮਹਾਰਾਜ ਸ਼ੇਰ ਸਿੰਘ ਘਰ ਸਾਚਾ ਦਰ, ਚਰਨੀਂ ਲਾਗ ਬੇਮੁਖ ਜਾ ਤਰ। ਸਤਿਜੁਗ ਚਲੇ ਸਾਚਾ ਨਾਉਂ। ਏਕਸ ਬਿਨ ਦੂਜ ਕੋਈ ਜਪੇ ਨਾ ਨਾਉਂ। ਗੁਰਮੁਖਾਂ ਪਕੜ ਵਖਾਵੇ ਬਾਹੋਂ । ਸਾਚਾ ਸ਼ਬਦ ਸਤਿਜੁਗ ਸਾਚਾ ਨਾਉਂ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆ ਕੇ, ਕਲ ਲੱਗੇ ਨਾ ਤੱਤੀ ਵਾਓ। ਕਲਜੁਗ ਹੋਵੇ ਅੰਧ ਅੰਧਿਆਰ। ਬੇੜਾ ਡੋਬੇ ਪ੍ਰਭ ਵਿਚ ਮੰਝਧਾਰ। ਸ੍ਰਿਸ਼ਟ ਸਬਾਈ ਹੋਈ ਖੁਆਰ। ਖੰਡ ਬ੍ਰਹਿਮੰਡ ਪ੍ਰਭ ਜੋਤ ਝੁਲਾਰ। ਬੇਮੁਖ ਡੁੱਬੇ ਉਰਾਰ ਨਾ ਪਾਰ। ਗੁਰਸਿਖ ਪਾਰ ਕਰ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਮਿਲਿਆ ਕਲ ਦੁਤਰ ਤਾਰ । ਕਲਜੁਗ ਨਾਉਂ ਪ੍ਰਭ ਦੇਵੇ। ਸਾਚਾ ਸ਼ਬਦ ਜੋ ਜਨ ਸਰੇਵੇ। ਅਨਹਦ ਸ਼ਬਦ ਮਨ ਧੁਨ ਵਜੇਵੇ। ਮਹਾਰਾਜ ਸ਼ੇਰ ਸਿੰਘ ਮਿਲਿਆ ਅਲਖ ਅਭੇਵੇ। ਕਲਜੁਗ ਪਰਗਟਿਆ ਪ੍ਰਭ ਜਗਨ ਨਾਥ। ਜੁਗੋ ਜੁਗ ਪ੍ਰਭ ਭਗਤਨ ਸਾਥ। ਭੈ ਭਿਆਨਕ ਰੱਖੇ ਸਿਰ ਦੇ ਹਾਥ। ਸੋਹੰ ਸ਼ਬਦ ਸਾਚੀ ਚਲਾਵੇ ਗਾਥ। ਕਲਜੁਗ ਪਰਗਟਿਆ ਮਹਾਰਾਜ ਸ਼ੇਰ ਸਿੰਘ ਅਨਾਥਾਂ ਅਨਾਥ। ਜਗਤ ਪਿਤ ਕਲਜੁਗ ਆਇਆ। ਭੈ ਭਿਆਨਕ ਭਗਤਾਂ ਹੋਏ ਸਹਾਇਆ। ਸੋਹੰ ਬਾਣ ਜਗਤ ਗੁਰ ਲਾਇਆ। ਧਾਰ ਖੇਲ ਚਤੁਰਭੁਜ ਕਹਾਇਆ। ਜੋਤ ਸਰੂਪ ਪ੍ਰਭ ਜੋਤ ਅਗਨ ਜਗਤ ਜਲਾਇਆ। ਬੈਠ ਅਡੋਲ ਆਪ, ਬਿਨ ਦੈਂਤਾ ਜਗਤ ਘਾਇਆ। ਬੇਮੁਖਾਂ ਨਜ਼ਰ ਨਾ ਆਵਈ, ਗੁਰਸਿਖਾਂ ਘਰ ਜੋਤ ਪਰਗਟਾਇਆ । ਘਰ ਆਏ ਥਾਨ ਸੁਹਾਏ ਜਿਉਂ ਛਾਛ ਧੰਨੇ ਭੋਗ ਲਗਾਵੇ, ਘਰ ਰੰਕ ਪ੍ਰਭ ਡੇਰਾ ਲਾਇਆ। ਭਗਤ ਵਛਲ ਸਦ ਅਖਵਾਵੇ, ਦੇਵੇ ਦਰਸ ਕਲ ਰਘੁਰਾਇਆ। ਭੇਵ ਪ੍ਰਭ ਸੋ ਜਨ ਪਾਵੇ, ਸ਼ਬਦ ਸੁਰਤ ਜਿਤ ਪ੍ਰਭ ਭੇਵ ਖੁਲ੍ਹਾਇਆ । ਮਨਮੁਖਾਂ ਨਜ਼ਰ ਨਾ ਆਵਈ, ਅਗਿਆਨ ਅੰਧੇਰ ਵਿਚ ਦੇਹ ਵਸਾਇਆ। ਗੁਰਸਿਖਾਂ ਜੋਤ ਜਗਾਵਈ, ਆਤਮ ਦੀਪ ਵਿਚ ਦੇਹ ਜਗਾਇਆ । ਸਚ ਸਮਗਰੀ ਵਿਚ ਦੇਹ ਪਾਵਈ, ਬਿਨ ਬਾਤੀ ਬਿਨ ਤੇਲ ਈਸ਼ਰ ਸਦਾ ਡਗਮਗਾਇਆ। ਕਰੇ ਸੋ ਜੋ ਮਨ ਭਾਵਈ, ਅਚਰਜ ਖੇਲ ਪ੍ਰਭ ਕਲਜੁਗ ਰਚਾਇਆ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਜਾਵਸੀ, ਨਿਹਕਲੰਕ ਜਾਮਾ ਧਾਰ ਕਲਜੁਗ ਆਇਆ। ਨਿਹਕਲੰਕ ਪਰਗਟੇ ਕਲਜੁਗ ਨਿਰਵੈਰਾ। ਸ੍ਰਿਸ਼ਟ ਸਬਾਈ ਪ੍ਰਭ ਵਰਤਾਵੇ ਕਹਿਰਾ। ਨਜ਼ਰ ਨਾ ਆਵੇ ਪ੍ਰਭ ਗੰਭੀਰ ਗਹਿਰਾ। ਗੁਰਚਰਨ ਲਾਗ ਗੁਰਸਿਖ ਕਲਜੁਗ ਤੈਰਾ । ਮਹਾਰਾਜ ਸ਼ੇਰ ਸਿੰਘ ਅੰਤਕਾਲ ਹੋਵੇ ਤੇਰਾ ਪਹਿਰਾ । ਅੰਤਕਾਲ ਕਲਜੁਗ ਕਰਨ ਪ੍ਰਭ ਆਇਆ। ਨਿਹਕਲੰਕ ਨਾਉਂ ਰਖਾਇਆ। ਜੋਤ ਸਰੂਪ ਵਿਚ ਸਿੱਖ ਸਮਾਇਆ। ਨਜ਼ਰ ਨਾ ਆਵੇ ਰਾਮ ਕ੍ਰਿਸ਼ਨ ਰਘੁਰਾਇਆ। ਭਗਤ ਜਨਾਂ ਦੇਵੇ ਪੜਦੇ ਖੋਲ੍ਹ, ਆਤਮ ਸਾਚਾ ਬ੍ਰਹਮ ਗਿਆਨ ਦਵਾਇਆ। ਕਲਜੁਗ ਜੀਵ ਹਿਰਦਾ ਫੋਲ, ਜਿਥੇ ਵਸਿਆ ਜਿਨ ਉਪਜਾਇਆ। ਸੋਹੰ ਸ਼ਬਦ ਚਾਰ ਜੁਗ ਵੱਜ ਜਾਵੇ ਢੋਲ, ਮਹਾਰਾਜ ਸ਼ੇਰ ਸਿੰਘ ਭਗਤ ਜਨ ਤੇਰੇ ਸੋਹਣ ਜਿਨ੍ਹਾਂ ਰਸਨਾ ਸੋਹੰ ਧਿਆਇਆ। ਓਅੰ ਆਪ, ਸੋਹੰ

ਦੇਵੇ ਪ੍ਰਭ ਸਾਚਾ ਜਾਪ। ਵਿਨਾਸੇ ਕੋਟ ਜੀਵ ਦੇ ਪਾਪ। ਹਿਰਦੇ ਵਸੇ ਪ੍ਰਭ ਸਾਚਾ ਆਪ। ਮਹਾਰਾਜ ਸ਼ੇਰ ਸਿੰਘ ਤੇਰਾ ਵਡ ਪਰਤਾਪ। ਮਿਹਰਵੰਤ ਦੇਵੇ ਭਗਤਨ ਵਡਿਆਈ। ਜੋਤ ਨਿਰੰਜਣ ਵਿਚ ਮਾਤ ਦੇ ਆਈ। ਕਲਜੁਗ ਜੀਵ ਭੁੱਲ ਸਭ ਜਾਈ । ਗੁਰਮੁਖਾਂ ਪ੍ਰਭ ਸੋਝੀ ਪਾਈ। ਬੇਮੁਖਾਂ ਕਲ ਸਾਰ ਨਾ ਪਾਈ। ਗੁਰਸਿਖਾਂ ਪ੍ਰਭ ਚਰਨ ਆਸ ਤਕਾਈ। ਬੇਮੁਖਾਂ ਅੰਤ ਨਰਕ ਨਿਵਾਸ ਦਵਾਈ। ਗੁਰਸਿਖਾਂ ਸਚਖੰਡ ਪ੍ਰਭ ਲੈ ਜਾਈ । ਲੱਖ ਚੁਰਾਸੀ ਗੇੜ ਕਟਾਈ। ਜੋਤ ਸਰੂਪ ਵਿਚ ਜੋਤ ਮਿਲਾਈ। ਸਾਚੀ ਜੋਤ ਸਚ ਘਰ ਟਿਕਾਈ। ਜੀਵ ਜੋਤ ਵਿਸਮਾਦੇ ਵਿਸਮਾਦ ਸਮਾਈ। ਮਰੇ ਨਾ ਜੰਮੇ ਆਵੇ ਨਾ ਜਾਈ। ਮਹਾਰਾਜ ਸ਼ੇਰ ਸਿੰਘ ਅੰਤ ਲਏ ਜੋਤ ਵਿਚ ਜੋਤ ਮਿਲਾਈ। ਗੁਰਮੁਖਾਂ ਘਰ ਪ੍ਰਭ ਪਰਗਟਾਇਆ। ਵਿਛੜਿਆਂ ਪ੍ਰਭ ਮੇਲ ਕਰਾਇਆ। ਕਲਜੁਗ ਸਾਚਾ ਰਾਹ ਬਤਾਇਆ। ਸੋਹੰ ਸ਼ਬਦ ਸਚ ਚੱਪੂ ਲਾਇਆ। ਕਾਇਆ ਨਾਉਂ ਕਲ ਡਗਮਗਾਇਆ। ਗਿਆਨ ਥੰਮ੍ਹ ਪ੍ਰਭ ਵਿਚ ਲਗਾਇਆ। ਅੰਮ੍ਰਿਤ ਝਿਰਨਾ ਨਿਜ ਮਾਹਿ ਝਿਰਾਇਆ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਮਹਾਰਾਜ ਸ਼ੇਰ ਸਿੰਘ ਸੋਹੰ ਤੇਰਾ ਨਾਉਂ ਜਿਸ ਜਨ ਰਸਨ ਧਿਆਇਆ । ਸਤਿਜੁਗ ਸਤਿ ਹੋਏ ਵਰਤਾਰਾ। ਨਿਹਕਲੰਕ ਲੀਆ ਅਵਤਾਰਾ। ਸਰਬ ਬਾਕੀ ਕਲ ਹੋਏ ਖੁਆਰਾ। ਅਠ ਸਠ ਤੀਰਥ ਸਚ ਗੁਰਚਰਨ ਦਵਾਰਾ। ਨਾਮ ਦਰਸ ਅੰਮ੍ਰਿਤ ਬੂੰਦਾਰਾ। ਸੋਹੰ ਸ਼ਬਦ ਹੋਏ ਦੇਹ ਅਧਾਰਾ। ਅਥਰਬਣ ਵੇਦ ਕਲਜੁਗ ਗਿਆ ਕਰ ਆਪਣੀ ਵਾਰਾ। ਕੁਰਾਨ ਮੁਹੰਮਦ ਗਿਆ ਸੰਗ ਚਾਰ ਯਾਰਾ। ਈਸਾ ਮੂਸਾ ਕਲ ਕੀਆ ਪਾਰ ਕਿਨਾਰਾ। ਵੇਦ ਚਾਰ ਪ੍ਰਭ ਪਾਰ ਉਤਾਰਾ। ਚੌਥੇ ਜੁਗ ਬ੍ਰਹਮਾ ਛੱਡਿਆ ਸਚ ਦਵਾਰਾ। ਭਗਤ ਧ੍ਰੂ ਪ੍ਰਭ ਪਾਰ ਉਤਾਰਾ। ਸਵਰਨ ਸੋਹੇ ਸਚ ਦਰਬਾਰਾ। ਸਚਖੰਡ ਵਸੇ ਆਪ ਏਕੰਕਾਰਾ। ਸਤਿਜੁਗ ਚਲੇ ਸੋਹੰ ਸ਼ਬਦ ਅਪਾਰਾ। ਸਰਬ ਜੀਵ ਹੋਏ ਏਕ ਸ਼ਬਦ ਅਧਾਰਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕੋਈ ਰਹੇ ਵਿਚ ਸੰਸਾਰਾ। ਜੋਤ ਸਰੂਪ ਏਕ ਪ੍ਰਭ, ਏਕਾ ਦੇਵੇ ਜੋਤ ਅਧਾਰਾ। ਸਤਿਜੁਗ ਸਾਚਾ ਸਚ ਸਚ ਵਰਤੇ, ਜੀਵ ਕਰਨ ਧਰਮ ਵਪਾਰਾ। ਹਿਰਦੇ ਹਰਿ ਹਰਿ ਅੰਮ੍ਰਿਤ ਬਰਖੇ, ਗੁਰਮੁਖ ਹੋਵੇ ਜਨ ਭਗਤ ਪਿਆਰਾ। ਮਹਾਰਾਜ ਸ਼ੇਰ ਸਿੰਘ ਆਤਮ ਇਕ ਰੱਖੇ, ਜਿਤ ਦੇਵੇ ਦਰਸ ਅਪਾਰਾ। ਦਰਸ ਕਰ ਭਰਮ ਭਉ ਨਾਸਿਆ । ਆਤਮ ਜੋਤ ਹੋਏ ਪਰਕਾਸ਼ਿਆ। ਕਲਜੁਗ ਮਿਲਿਆ ਪ੍ਰਭ ਅਬਿਨਾਸ਼ਿਆ। ਗੁਰਸਿਖ ਹੋਏ ਨਾ ਗਰਭ ਵਾਸਿਆ। ਸੋਹੰ ਸੁਣ ਨਾਉਂ, ਬੇਮੁਖ ਦਰ ਤੇ ਨਾਸਿਆ। ਗੁਰਸਿਖਾਂ ਕਲ ਬਲ ਬਲ ਜਾਓ, ਜਿਨ੍ਹਾਂ ਹਿਰਦੇ ਕਰੇ ਪ੍ਰਭ ਵਾਸਿਆ। ਪ੍ਰਭ ਊਚਾ ਅਗੰਮ ਅਥਾਓ, ਸਾਧ ਸੰਗਤ ਵਿਚ ਦਾਸਨ ਦਾਸਿਆ। ਘਰ ਬੈਠਾ ਸਾਚਾ ਸ਼ਾਹੁ ਪਾਓ, ਕਲਜੁਗ ਮਹਾਰਾਜ ਸ਼ੇਰ ਸਿੰਘ ਜੋਤ ਕਰੇ ਪਰਕਾਸ਼ਿਆ। ਜੋਤ ਸਰੂਪ ਪਰਗਟੇ ਕਲਜੁਗ ਦਾਤਾ। ਦੇਵੇ ਗਿਆਨ ਪ੍ਰਭ ਬ੍ਰਹਮ ਗਿਆਤਾ। ਕਰਾਵੇ ਧਿਆਨ ਰਸਨਾ ਸੋਹੰ ਨਾਮ ਜਪਾਤਾ। ਦਵਾਵੇ ਮਾਣ ਜਿਸ ਪ੍ਰਭ ਹੱਥ ਟਿਕਾਤਾ। ਮਿਟਾਵੇ ਅਭਿਮਾਨੀ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਨਹੀਂ ਪਛਾਤਾ। ਮਾਨੀ ਅਭਿਮਾਨੀ ਕੋਈ ਨਹੀਂ ਰਹਿਣਾ। ਝੂਠੀ ਸ੍ਰਿਸ਼ਟ ਵਹਾਵੇ ਵਿਚ ਪ੍ਰਭ ਵਹਿੰਦੇ ਵਹਿਣਾ। ਪਰਗਟੇ ਪ੍ਰਭ ਕਰ ਦਰਸ ਜੀਵ ਨੈਣਾਂ। ਝੂਠੀ ਜਗਤ ਪ੍ਰੀਤ ਜੀਵ ਸਦਾ ਬੈਠ ਨਹੀਂ ਰਹਿਣਾ। ਗੁਰਚਰਨ ਕਰ ਪ੍ਰੀਤ, ਦੇਵੇ ਪ੍ਰਭ ਪੂਰਬ ਜਨਮ ਦਾ ਲਹਿਣਾ। ਪ੍ਰਭ ਸਾਚੇ ਕੀ ਸਾਚੀ ਰੀਤ, ਸਾਚੇ ਸਿੱਖ ਬੈਕੁੰਠ ਧਾਮ ਵਿਚ ਬਹਿਣਾ । ਬੇਮੁਖਾਂ ਪ੍ਰਭ ਵੇਖੇ ਨੀਤ, ਵਸ ਧਰਮ ਰਾਏ ਦੇ ਪੈਣਾ। ਅੰਤਕਾਲ ਜੀਵ ਕੋਈ ਨਾ ਮੀਤ, ਡੰਡ ਧਰਮਰਾਏ ਦਾ ਸਹਿਣਾ। ਆਤਮ ਲਿਆ ਨਾ ਪ੍ਰਭ ਚੀਤ, ਗੇੜ ਚੁਰਾਸੀ ਵਿਚ ਸਦ ਰਹਿਣਾ। ਕਰ ਦਰਸ ਰਸਨਾ

ਪ੍ਰਭ ਚੀਤ, ਮੰਨ ਕਲ ਸਾਚੇ ਪ੍ਰਭ ਕਾ ਕਹਿਣਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਉਧਰੇ ਜਿਨ ਲਾਗੇ ਚਰਨ ਸੰਗ ਪ੍ਰੀਤ। ਚਰਨ ਪ੍ਰੀਤ ਪ੍ਰਭ ਬਖ਼ਸ਼ ਦੇ ਕਿਰਪਾ ਕਰ। ਸਚ ਸਿੰਘਾਸਣ ਆ ਗਿਆ ਪ੍ਰਭ ਸਿੱਖਾਂ ਘਰ। ਪ੍ਰਭ ਸਚ ਜੋਤ ਪਰਗਟਾ ਗਿਆ ਲੈ ਅਵਤਾਰ ਨਰ। ਪ੍ਰਭ ਭਰਮ ਭੁਲੇਖੇ ਭੁਲਾ ਗਿਆ, ਕਲਜੁਗ ਜੀਵਾਂ ਮੂੰਹ ਕਾਲੇ ਕਰ। ਗੁਰਸਿਖਾਂ ਅਨਹਦ ਸ਼ਬਦ ਮਨ ਵਸਾ ਗਿਆ, ਸਾਚੀ ਜੋਤ ਵਿਚ ਦੇਹ ਧਰ। ਸੋਹੰ ਸ਼ਬਦ ਸਚ ਰਾਗ ਸੁਣਾ ਗਿਆ, ਹਿਰਦੇ ਵਾਸ ਪ੍ਰਭ ਕਰ। ਸਭ ਭਰਮ ਭੁਲੇਖਾ ਲਾਹ ਗਿਆ, ਨਿਰਮਲ ਜੋਤ ਪ੍ਰਕਾਸ਼ ਸਚ ਕਰ। ਮਹਾਰਾਜ ਸ਼ੇਰ ਸਿੰਘ ਰੰਕਾਂ ਸਿਰ ਹੱਥ ਟਿਕਾ ਗਿਆ, ਪਰਗਟ ਹੋ ਕੇ ਨਿਹਕਲੰਕ ਅਵਤਰ। ਨਿਮਾਣਿਆਂ ਦੇ ਮਾਣ ਪ੍ਰਭ, ਢਹਿ ਪਏ ਸਰਣਾਈ। ਮੂਰਖ ਮੁਗਧ ਸੁਜਾਨ ਕਰ, ਦਰ ਆਏ ਸ਼ਰਨ ਤਕਾਈ। ਸਚ ਸੋਹੰ ਸ਼ਬਦ ਦਾਨ ਕਰ, ਆਤਮ ਬੁਝੀ ਦੀਪਕ ਦੇਹ ਜਗਾਈ। ਪ੍ਰਭ ਹਿਰਦਕ ਜੋਤ ਗਿਆਨ ਕਰ, ਨਿਜਾਨੰਦ ਦੇ ਦਰਸਾਈ । ਮਹਾਰਾਜ ਸ਼ੇਰ ਸਿੰਘ ਕਿਰਪਾ ਵਿਸ਼ਨੂੰ ਭਗਵਾਨ ਕਰ, ਆਣ ਡਿੱਗੇ ਤੇਰੇ ਦਰ ਆਈ। ਦਰ ਆਇਆ ਹੋਵੇ ਪਰਵਾਨ। ਦੇਵੇ ਬਖ਼ਸ਼ ਵਿਸ਼ਨੂੰ ਭਗਵਾਨ। ਪਤਤ ਪਾਪੀ ਕਰ ਦਰਸ ਤਰ ਜਾਣ। ਪਰਗਟੇ ਪ੍ਰਭ ਭੈ ਭੰਜਨ ਮਿਹਰਵਾਨ। ਮੂਰਤ ਅਕਾਲ ਇਕ ਜੋਤ ਸਮਾਣ। ਭਗਤ ਜਨ ਵੇਖੇ ਕਰ ਆਤਮ ਧਿਆਨ। ਮਾਨਸ ਜਨਮ ਲੇਖੇ, ਜਿਨ ਮਿਲਿਆ ਪ੍ਰਭ ਆਣ। ਜਨਮ ਲਗਾਏ ਲੇਖੇ, ਲੈ ਜਾਏ ਵਿਚ ਬਬਾਣ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਗੁਰਸਿਖ ਅੰਤ ਜੋਤ ਮਿਲ ਜਾਣ। ਜੀਵ ਜੋਤ ਜਗਤ ਪ੍ਰਭ ਧਰਤਾ। ਜੋ ਕਿਛ ਕਰੇ ਪ੍ਰਭ ਸੋਈ ਹੋਵੇ, ਕਰੇ ਕਰਾਵੇ ਆਪ ਪ੍ਰਭ ਕਰਤਾ। ਪਾਵੇ ਸੋਏ ਜਿਸ ਆਪ ਦਵਾਏ, ਅਗਿਆਨ ਮਿਟਾਵੇ ਦੇਹ ਦੁੱਖ ਹਰਤਾ। ਮਹਾਰਾਜ ਸ਼ੇਰ ਸਿੰਘ ਦਰਸ ਜਨ ਪਾਵੇ, ਹੱਥ ਸਿਰ ਜਨ ਪ੍ਰਭ ਧਰਤਾ। ਸ਼ਬਦ ਸਤਿ ਸਰਬ ਜਗ ਬਾਂਧਿਆ। ਕਲਜੁਗ ਫਾਂਦ ਪਾਏ ਗਲ ਫਾਂਦਿਆ। ਨਜ਼ਰ ਨਾ ਆਵਣ ਬੇਮੁਖ ਜਾਦਿਆਂ। ਗੁਰਮੁਖ ਸੋਹਣ ਦਰ ਰਸਨ ਸੋਹੰ ਗਾਂਦਿਆਂ। ਕਲਜੁਗ ਬੇਮੁਖ ਬੰਨ੍ਹੌਣ ਜਿਉਂ ਬੰਧੇ ਬਾਂਧਿਆਂ। ਮਹਾਰਾਜ ਸ਼ੇਰ ਸਿੰਘ ਗੁਰਮੁਖ ਸਦ ਗਾਉਂਣ, ਦਰ ਸਾਚੇ ਭੌਂਣ, ਰਸਨਾ ਨਾਮ ਗਾਂਦਿਆਂ। ਨਾਮ ਜਪ ਨਿਰਮਲ ਤਨ ਮਨ ਦੇਹ। ਕਲਜੁਗ ਅੰਮ੍ਰਿਤ ਵਰਖੇ ਪ੍ਰਭ ਮੇਂਹ। ਸਤਿਜੁਗ ਸਾਚੇ ਸਚ ਰਖਾਏ ਨੇਂਹ। ਮਹਾਰਾਜ ਸ਼ੇਰ ਸਿੰਘ ਗੁਰਸਿਖਾ ਤੇਰਾ ਤੁੱਟੇ ਨਾਹੀਂ ਨੇਂਹ। ਤੋੜੀ ਤੁੱਟੇ ਨਾ ਗੁਰ ਸੰਗ ਬਣੀ। ਨਿਮਾਣਿਆਂ ਘਰ ਵਸਿਆ ਛੱਡ ਕਲਜੁਗ ਧਨੀ। ਸਚ ਰਾਹੋ ਸਚ ਸ਼ਾਹੋ ਪ੍ਰਭ ਦੱਸਿਆ, ਜੋਤ ਜਗਾਏ ਵਿਚ ਸਿੰਘ ਮਨੀ। ਸੋਹੰ ਸ਼ਬਦ ਮੇਘ ਅੰਮ੍ਰਿਤ ਵਸਿਆ, ਸਤਿਜੁਗ ਜੀਵ ਸੁਣੇ ਜਿਉਂ ਕੰਨੀਂ। ਮਹਾਰਾਜ ਸ਼ੇਰ ਸਿੰਘ ਜਿਨ੍ਹ ਦੇ ਹਿਰਦੇ ਵਸਿਆ, ਤਿਨ ਪ੍ਰੀਤ ਗੁਰਚਰਨ ਸੰਗ ਬਣੀ। ਗੁਰ ਸਾਗਰ ਗੁਰ ਗਹਿਰ ਗੰਭੀਰਾ। ਆਤਮ ਜੀਵ ਧਰੇ ਪ੍ਰਭ ਜੋਤ ਅਮੋਲਕ ਹੀਰਾ। ਪਰਗਟ ਜੋਤ ਆਤਮ ਤ੍ਰਿਪਤਾਵੇ, ਹੋਵੇ ਸ਼ਾਂਤ ਸਰੀਰਾ। ਮਹਾਰਾਜ ਸ਼ੇਰ ਸਿੰਘ ਤੇਰੇ ਦਰ ਆਏ, ਤੂੰ ਜਾਣੇ ਜਨ ਕੀ ਪੀੜਾ । ਕਲਜੁਗ ਪੀੜ ਹਉਮੇ ਅੱਗ। ਪਰਗਟੇ ਪ੍ਰਭ ਗੁਰਸਿਖ ਚਰਨੀਂ ਲਗ। ਜੀਵ ਕਲਜੁਗ ਜੀਵ ਅਗਨ ਜੋਤ ਜਾਏ ਦਗ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪਾ, ਸਭ ਸ੍ਰਿਸ਼ਟੀ ਦਾਹੜੀਂ ਜਾਏ ਚੱਬ। ਸ੍ਰਿਸ਼ਟ ਸਰਬ ਆਪ ਉਪਜਾਈ। ਮਾਇਆ ਰੂਪੀ ਪ੍ਰਭ ਖੇਲ ਰਚਾਈ। ਛਿਨ ਉਪਜਾਵੇ ਛਿਨ ਮਾਹਿ ਖਪਾਈ। ਛਿਨ ਭੰਗਰ ਪ੍ਰਭ ਨਾਉਂ ਰਖਾਈ। ਭਰਤੰਬਰ ਸਰਬ ਰਿਹਾ ਸਮਾਈ। ਕਲਜੁਗ ਅੰਦਰ ਪ੍ਰਭ ਜੋਤ ਪਰਗਟਾਈ। ਵਿਸ਼ਨੂੰ ਬੰਸੀ ਸੂਰੇ ਅੰਸੀ, ਗੁਰਮੁਖ ਸਾਚਾ ਪੰਥ ਚਲਾਈ। ਮਹਾਰਾਜ ਸ਼ੇਰ ਸਿੰਘ ਜੋ ਜਨ ਦਰਸੀ, ਦਰਗਾਹ ਮਿਲੇ ਵਡਿਆਈ। ਦਰਗਾਹ ਦੇਵੇ

ਮਾਣ, ਪੁਰਖ ਸੁਜਾਨ ਕਰ। ਸੋਹੰ ਦੇਵੇ ਦਾਨ, ਆਤਮ ਬ੍ਰਹਮ ਗਿਆਨ ਕਰਿ। ਮਿਲੇ ਭਗਤ ਭਗਵਾਨ, ਕਲਜੁਗ ਪਛਾਣ ਕਰ। ਮਹਾਰਾਜ ਸ਼ੇਰ ਸਿੰਘ ਜਾਣੀ ਜਾਣ, ਕਲਜੁਗ ਜਾਵੇ ਰਸਨਾ ਸ਼ਬਦ ਵਖਾਨ ਕਰ। ਆਪ ਆਪਣਾ ਸ਼ਬਦ ਵਖਾਣੇ। ਸਿੰਙੀ ਧੁਨ ਨਾਦ ਦੇਹ ਆਪ ਵੰਞਾਣੇ। ਕੋਟ ਕਪਟ ਵਿਕਾਰ ਸਭ ਦੇਹ ਮਿਟਾਣੇ। ਕਰ ਦਰਸ ਗੁਰਮੁਖ ਹੋਏ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਚਲੇ ਤੇਰੇ ਭਾਣੇ। ਭਾਣਾ ਵਰਤੇ ਜੋ ਵਰਤਾਵੇ। ਏਕਸ ਬਿਨ ਦੂਸਰ ਨਜ਼ਰ ਨਾ ਆਵੇ। ਅਨਦ ਬਿਨੋਦੀ ਸਭ ਖੇਲ ਰਚਾਵੇ। ਸ੍ਰਿਸ਼ਟੀ ਸੋਧੀ ਧਵਲ ਡੁਲਾਵੇ। ਨਿਹਕਲੰਕ ਵਡਾ ਜੋਧੀ, ਸੋਹੰ ਬਾਣ ਸ੍ਰਿਸ਼ਟ ਲਗਾਵੇ। ਮਹਾਰਾਜ ਸ਼ੇਰ ਸਿੰਘ ਗੁਰ ਸਾਚਾ ਸੋਧੀ, ਸਚ ਸ਼ਬਦ ਗੁਰਮੁਖ ਸੁਣਾਵੇ। ਗੁਰਮੁਖ ਨਾਉਂ ਰਸਨ ਉਚਾਰੇ। ਪਰਮ ਪੁਰਖ ਮਿਲੇ ਆਪ ਬਨਵਾਰੇ। ਦੇਵੇ ਵਸਤ ਨਿਜ ਘਰ ਥਾਰੇ। ਜਿਥੇ ਵਸੇ ਜੋਤ ਨਿਰੰਕਾਰੇ। ਅਗੰਮ ਅਗੋਚਰ ਅਲਖ ਅਪਾਰੇ। ਜੋਤ ਸਰੂਪ ਰਵੇ ਵਿਚ ਸੰਸਾਰੇ। ਗੁਰਸਿਖ ਸੋਹਣ ਗੁਰ ਦਰਬਾਰੇ। ਪਰਗਟ ਜੋਤ ਪ੍ਰਭ ਭਗਤਨ ਤਾਰੇ। ਸ੍ਰਿਸ਼ਟ ਸਭ ਰੋਤ, ਅੰਤਕਾਲ ਹੋਏ ਕਲ ਖੁਆਰੇ। ਮਹਾਰਾਜ ਸ਼ੇਰ ਸਿੰਘ ਪਰਗਟੇ ਜੋਤੀ ਜੋਤ, ਚਾਰ ਕੁੰਟ ਹੋਏ ਜੈ ਜੈਕਾਰੇ। ਜੈ ਜੈਕਾਰ ਹੋਏ ਚਾਰ ਵਰਨ। ਰਾਓ ਰੰਕ ਆਣ ਡਿੱਗੇ ਪ੍ਰਭ ਸ਼ਰਨ। ਬੇਮੁਖ ਦੁੱਖ ਡਾਹਢਾ ਕਲ ਭਰਨ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਸਭ ਤਰਨ।

੩੦ ਚੇਤ ੨੦੦੮ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ

ਜੋਗ ਪਰਗਟਾਏ ਪ੍ਰਭ ਪਰਗਟ ਜੋਗ। ਸਾਚਾ ਨਾਉਂ ਜੀਵ ਰਸਨਾ ਭੋਗ। ਕਾਇਆ ਬਿਖ ਕਾਟੇ ਰੋਗ। ਵਿਛੜੇ ਜਨ ਮਿਲਾਵੇ ਲਿਖਿਆ ਧੁਰ ਸੰਜੋਗ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਦੂਜਾ ਕੋਈ ਨਾ ਹੋਗ। ਕਲਜੁਗ ਧਰੇ ਜੋਤ ਏਕ ਜਗਦੀਸ਼ੇ। ਗਵਾਏ ਮਾਣ ਮੂਸੇ ਈਸੇ । ਕੁਰਾਨੀ ਇਮਾਨੀ ਸਭ ਪੂਰਾ ਠੀਸੇ । ਸਾਚਾ ਸ਼ਬਦ ਸਚ ਸੋਹੰ ਥੀਸੇ। ਚਾਰ ਕੁੰਟ ਜੋ ਜਨ ਵੇਖੇ, ਮਹਾਰਾਜ ਸ਼ੇਰ ਸਿੰਘ ਸਾਚਾ ਸਤਿਗੁਰ ਦੀਸੇ । ਸਚ ਸ਼ਬਦ ਗੁਰ ਸਚ ਲਿਖਾਇਆ । ਤ੍ਰੈਲੋਕੀ ਨਾਥ ਵਿਚ ਮਾਤ ਦੇ ਆਇਆ । ਧਵਲ ਧਰਮ ਕਲਜੁਗ ਡੁਲਾਇਆ। ਅੰਤਕਾਲ ਕਰਨ ਕਲ ਹਰਿ ਜੂ ਆਇਆ। ਖੰਡ ਬ੍ਰਹਿਮੰਡ ਗਗਨ ਪਾਤਾਲ ਹਿਲਾਇਆ। ਸੋਹੰ ਸ਼ਬਦ ਸਤਿਜੁਗ ਸਾਚਾ ਨਾਉਂ ਵੰਡ, ਆਤਮ ਮੰਤ ਜਗਤ ਚਲਾਇਆ। ਸੋਹੰ ਮੰਤ ਜੀਵ ਜਪ ਜੰਤ, ਨਜ਼ਰ ਆਵੇ ਜਿਸ ਉਪਾਇਆ। ਪ੍ਰਭ ਸਾਚਾ ਕਰ ਸਾਚਾ ਕੰਤ, ਗਿਆਨ ਜੋਤ ਹਿਰਦਾ ਦੀਪਕ ਜੋਤ ਕਰਾਇਆ। ਮਹਾਰਾਜ ਸ਼ੇਰ ਸਿੰਘ ਸਰਬ ਦੁੱਖ ਨਾਠੇ, ਚਰਨ ਲਾਗ ਜਿਸ ਦਰਸ਼ਨ ਪਾਇਆ। ਸਤਿਜੁਗ ਜੀਵ ਹੋਏ ਸਤਿਵਾਦੀ। ਕੋਈ ਨਾ ਦੀਸੇ ਕਲਜੁਗ ਅਨਵਾਦੀ। ਬ੍ਰਹਮ ਸਰੂਪ ਅਨਹਦ ਵਾਦੀ। ਪਰਗਟਾਵੇ ਜੋਤ ਆਦਿ ਜੁਗਾਦੀ। ਜਾਮਾ ਧਾਰ ਕਲ ਸ੍ਰਿਸ਼ਟ ਸਭ ਸਾਧੀ । ਸੋਹੰ ਸ਼ਬਦ ਵਜਾਵੇ ਧੁਨ ਨਾਦੀ। ਮਹਾਰਾਜ ਸ਼ੇਰ ਸਿੰਘ ਜੀਵ ਸਤਿ ਰਸਨਾ ਗਾਂਦੀ। ਰਸਨਾ ਜਪ ਰਾਮ ਰਮਈਆ। ਦੁਆਪਰ ਪਰਗਟੇ ਜਿਉਂ ਕ੍ਰਿਸ਼ਨ ਘਨਈਆ । ਕਲਜੁਗ ਪਾਰ ਕਰੇ ਧਰਮ ਕੀ ਨਈਆ। ਮਹਾਰਾਜ ਸ਼ੇਰ ਸਿੰਘ ਜੀਵ ਸਚ ਤੇਰੀ ਪਿਤ ਮਈਆ । ਮਾਤ ਪਿਤ ਪ੍ਰਭ ਭਗਤਨ ਕੇਰਾ। ਭਰਮ ਚੁਕਾਏ ਵਿਚੋਂ ਤੇਰਾ ਮੇਰਾ। ਜੋਤ ਜਗਾਏ ਮਿਟ ਜਾਏ ਅਗਿਆਨ ਅੰਧੇਰਾ। ਨਜ਼ਰ ਨਾ ਆਵੇ ਗੁਰਮੁਖ ਸੰਞ ਸਵੇਰਾ। ਕਾਇਆ ਝੂਠੀ ਸਾਚਾ ਪ੍ਰਭ ਵਿਚ

ਕੀਆ ਵਸੇਰਾ। ਜਾਤਾ ਜੀਵ ਦੂਰ, ਆਤਮ ਵਸੇ ਪ੍ਰਭ ਨੇਰਾ। ਪਰਗਟਾਵੇ ਜੋਤ ਵਾਂਗ ਕੋਹਤੂਰ, ਨਾ ਲਾਵੇ ਦੇਰਾ। ਨੇੜ ਨਾ ਆਵੇ ਭਰਮ ਭਓ ਭੂਤ, ਜਿਸ ਜਪਿਆ ਨਾਉਂ ਤੇਰਾ। ਕਾਇਆ ਕਾਚੀ ਜਿਉਂ ਕਾਚਾ ਸੂਤ, ਚਰਨ ਲਾਗ ਪਰਗਟੇ ਪ੍ਰਭ ਨਿਰਵੈਰਾ। ਮਹਾਰਾਜ ਸ਼ੇਰ ਸਿੰਘ ਸਚ ਤੇਰਾ ਰੂਪ, ਜੋਤ ਸਰੂਪ ਮਾਤ ਪਾਇਆ ਫੇਰਾ। ਮਾਤਲੋਕ ਪ੍ਰਭ ਕੀਨੀ ਦਇਆ। ਨਿਹਕਲੰਕ ਅਵਤਾਰ ਕਲ ਲਇਆ। ਬੇਮੁਖ ਦਰ ਤੇ ਕੋਈ ਨਾ ਰਹਿਆ । ਸਾਧ ਸੰਗਤ ਪ੍ਰਭ ਸੋਹੰ ਨਾਉਂ ਕੀਨੀ ਦਇਆ । ਮਹਾਰਾਜ ਸ਼ੇਰ ਸਿੰਘ ਕਲਜੁਗ ਜਗਤ ਵਿਚ ਪਾਈ ਮਇਆ। ਜੀਵ ਸਾਚੀ ਤੇਰੀ ਸਚ ਬਣਤ ਬਣਾਈ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਲਗਾਈ। ਮਤਿ ਮਨ ਬਿੁਧ ਵਿਚ ਦੇਹ ਟਿਕਾਈ। ਮਿਲ ਸਾਧ ਸੰਗਤ ਪ੍ਰਭ ਦੇ ਵਡਿਆਈ। ਕਲਜੁਗ ਕਿਉਂ ਭੁੱਲਾ ਜੀਵ, ਜਿਸ ਬਣਤ ਬਣਾਈ। ਕਿਉਂ ਰੁਲਿਆ ਲਾਲ ਅਨਮੁਲਾ, ਆਪਣੀ ਪਤਿ ਗਵਾਈ। ਕਲਜੁਗ ਸਾਚਾ ਦਰਬਾਰ ਦਰ ਖੁਲ੍ਹਾ, ਸੋਹੰ ਦਾਨ ਪ੍ਰਭ ਦਾਨ ਦਿਵਾਈ। ਗੁਰਮੁਖ ਜੇਵਡ ਕੋਈ ਨਾ ਤੁਲਾ, ਤੋਲ ਤੁਲਾਏ ਆਪ ਰਘੁਰਾਈ। ਗੁਰਮੁਖ ਸਾਚਾ ਘੋਲੀ ਘੁਲਾ, ਜਿਸ ਤਨ ਅੰਦਰ ਸਾਚੀ ਮਤਿ ਪਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਸਤਿਜੁਗ ਸਾਚਾ ਦੇ ਲਗਾਈ। ਨਰ ਅਵਤਾਰ ਕਲਜੁਗ ਪ੍ਰਭ ਧਾਰਿਆ। ਖੰਡ ਬ੍ਰਹਿਮੰਡ ਪਾਰ ਉਤਾਰਿਆ। ਬ੍ਰਹਮਾ ਵਕ਼ਤ ਆਣ ਨਿਵਾਰਿਆ। ਸਾਚਾ ਸਿੱਖ ਸਚ ਜੋਤ ਮਨ ਧਾਰਿਆ। ਵੇਦ ਅਥਰਬਣ ਕਲ ਗਿਆ ਹਾਰਿਆ। ਅੱਲ੍ਹਾ ਅਲਾਹ ਕਲ ਨੂਰ ਹੋਏ ਖੁਆਰਿਆ। ਪਰਗਟਾਵੇ ਜੋਤ ਹੋਵੇ ਅੰਧ ਅੰਧਿਆਰਿਆ। ਨਿਹਕਲੰਕ ਕਲ ਪਾਰ ਉਤਾਰਿਆ। ਸਤਿਜੁਗ ਸਾਚਾ ਸਚ ਜਗਤ ਪਸਾਰਿਆ । ਸੋਹੰ ਸ਼ਬਦ ਸਤਿ ਪੁਰਖਾਂ ਦੇਵੇ ਨਾਮ ਭੰਡਾਰਿਆ। ਅਨਹਦ ਸ਼ਬਦ ਧੁਨ ਰਾਗ ਜੀਵ ਦੇਹ ਵਣਜਾਰਿਆ। ਕਿਉਂ ਬੈਠਾ ਮੁਨ ਆਤਮ ਸੁਨ ਅਨਹਦ ਸ਼ਬਦ ਵੱਜੇ ਧੁਨਕਾਰਿਆ। ਸਾਧ ਸੰਗਤ ਸਚ ਦੀਆ ਗੁਣ, ਮਹਾਰਾਜ ਸ਼ੇਰ ਸਿੰਘ ਸਦ ਰਸਨ ਉਚਾਰਿਆ। ਲਗਾਵੇ ਜੋਤ ਕਲਜੁਗ ਧੱਕਾ। ਮਿਟਾਵੇ ਖੋਜ ਸਦੀ ਚੌਧਵੀਂ ਮਦੀਨਾ ਮੱਕਾ। ਚਲਾਵੇ ਬਾਣ ਸੋਹੰ, ਰੋਵੇ ਸਰਬ ਕੱਕਾ। ਮਹਾਰਾਜ ਸ਼ੇਰ ਸਿੰਘ ਜਗਤ ਫਿਰਾਏ ਨਕੇਲ ਪਾਏ ਹੰਕਾਰੀ ਵਿਚ ਨੱਕਾ। ਭਏ ਪਰਕਾਸ਼ ਸਤਿਜੁਗ ਸਤਿ ਚਾਲੇ। ਬੇਮੁਖ ਕਲਜੁਗ ਨਰਕ ਅਗਨ ਪ੍ਰਭ ਡਾਲੇ। ਜੋਤ ਸਰੂਪ ਭਗਤ ਜਨ ਪਾਲੇ। ਸੋਹੰ ਸ਼ਬਦ ਸਚ ਧਨ ਮਾਲੇ। ਆਤਮ ਵਸਾਉ ਜੀਉ ਮਿਲੇ ਲਾਲ ਗੁਲਾਲੇ। ਅੰਤਕਾਲ ਹੋਏ ਸਾਸ ਸੁਖਾਲੇ। ਮਹਾਰਾਜ ਸ਼ੇਰ ਸਿੰਘ ਗੁਣ ਰਸਨਾ ਗਾ ਲੇ। ਕਲਜੁਗ ਗੁਣ ਪ੍ਰਭ ਕਾ ਗੁਣਵੰਤ। ਕਰੇ ਮੇਲ ਪ੍ਰਭ ਭਗਤ ਭਗਵੰਤ। ਬੇਪਰਵਾਹ ਕੋਈ ਜਾਣੇ ਨਾ ਅੰਤ। ਕਲਜੁਗ ਪਰਗਟੇ ਆਤਮ ਸੰਤ। ਸਾਚਾ ਦਿਸ਼ਟੀ ਕੋਏ ਪਾਵੇ ਅੰਤ। ਭੇਖਧਾਰੀ ਗਣਤ ਅਗਣਤ। ਸੋਹੰ ਸ਼ਬਦ ਜੀਵ ਮਨ ਸਾਚਾ ਮੰਤ। ਦੁਸ਼ਟ ਦੂਤ ਪੰਚ ਅੰਤ ਕਰੇ ਦੇਹ ਭਸਮੰਤ। ਅੰਤ ਮਿਲਾਵੇ ਜੋਤ ਜਿਉਂ ਗੁਰਮੁਖ ਸੰਤ। ਮਹਾਰਾਜ ਸ਼ੇਰ ਸਿੰਘ ਜੀਵ ਜੋਤ ਧਰੇ ਬੈਠਾ ਵਿਚ ਅਕੰਤ। ਰੂਪ ਰੰਗ ਨਾ ਜਾਣੇ ਕੋਏ। ਤੀਨ ਲੋਕ ਪ੍ਰਭ ਜੋਤ ਮਿਲਾਵੇ, ਕਰ ਗੁਰ ਗੋਬਿੰਦ ਪਰਗਟ ਦੋਏ। ਦੋਏ ਮੂਰਤੀ ਜੋਤ ਇਕ ਹੋਏ। ਸਾਧ ਸੰਗਤ ਗੁਰ ਚਰਨ ਪਰੋਏ। ਬੇਮੁਖ ਕਲਜੁਗ ਹਾਹਾਕਾਰ ਕਰ ਰੋਏ। ਵਕ਼ਤ ਵਿਹਾਇਆ ਸਭ ਰਹੇ ਸੋਏ। ਭਗਤ ਜਨਾਂ ਕਰੇ ਪ੍ਰਭ ਆਤਮ ਲੋਏ। ਦੀਸੇ ਸਾਚਾ ਪ੍ਰਭ ਅਵਰ ਨਾ ਕੋਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਰ ਸਾਚੀ ਸੋਏ। ਸਾਚੀ ਜੋਤ ਪਰਗਟਾਏ ਜਗਦੀਸੇ। ਬ੍ਰਹਮਾ ਵਿਸ਼ਨੂੰ ਮਹੇਸ਼ ਰਖਾਵੇ ਵਿਚ ਈਸੇ। ਕਈ ਕੋਟ ਤਪੀਸੇ, ਨਜ਼ਰ ਨਾ ਆਵੇ ਕਿਸੇ ਰਖੀਸ਼ਰ। ਗੁਰਸਿਖ ਕਲਜੁਗ ਦਰਸ ਮਨ

ਲੋਚਦੇ, ਜੋਤ ਪਰਗਟਾਵੇ ਪ੍ਰਭ ਪਰਮੇਸ਼ਵਰ। ਸਚ ਤਖ਼ਤ ਊਚਾ ਦਰਬਾਰ। ਜੋਤ ਜਗੇ ਪ੍ਰਭ ਅਗੰਮ ਅਪਾਰ। ਸੋਹੰ ਸ਼ਬਦ ਰਾਗ ਰਸਾਰ। ਭਗਤ ਜਨ ਦੀਏ ਅਧਾਰ । ਨਿੰਦਕ ਦੁਸ਼ਟ ਦੁਰਾਚਾਰ, ਕਲ ਹੋਏ ਖੁਆਰ। ਸੋਹੰ ਨਾਮ ਦੇ ਘਰ ਜਾਏ ਤਾਰ। ਭਗਤ ਜਨ ਹਰਿ ਕਰਨ ਵਿਚਾਰ। ਮਹਾਰਾਜ ਸ਼ੇਰ ਸਿੰਘ ਲਏ ਅਵਤਾਰ। ਪਤਵੰਤ ਸਰਬ ਪ੍ਰਭ ਨਾਰੀ। ਜੋਤ ਸਰੂਪ ਘਰ ਛੱਡੇ ਨਾ ਸਿਕਦਾਰੀ। ਸਾਧ ਸੰਗਤ ਗੁਰਦਰ ਦਰਸ ਭਿਖਾਰੀ। ਜੋਤ ਪਰਗਟਾਵੇ ਪ੍ਰਭ ਨਿਰੰਕਾਰੀ। ਨਿਰੰਜਣ ਜੋਤ ਜਿਉਂ ਕ੍ਰਿਸ਼ਨ ਮੁਰਾਰੀ। ਭਗਤ ਜਨ ਮਿਲੇ ਬਨਵਾਰੀ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਚਾਰ ਕੁੰਟ ਕਰੇ ਜੋਤ ਅਸਵਾਰੀ । ਜੁਗੋ ਜੁਗ ਸ੍ਰਿਸ਼ਟ ਜੋਤ ਪ੍ਰਭ ਧਰ। ਮਛ ਕਛ ਰੂਪ ਕਰਿ ਜਾਏ ਵਿਚ ਸਰ । ਬਾਵਨ ਭੇਖ ਕਰਿ ਦਰ ਆਇਆ ਬਲ। ਤਾਰੇ ਪ੍ਰਹਿਲਾਦ ਆਪ ਸਿੰਘ ਨਰ। ਈਸ਼ਰ ਜੋਤ ਭਗਤ ਜਨਾਂ ਪਰਗਟਾਵੇ ਹਰਿ। ਮਿਹਰਵਾਨ ਤ੍ਰੇਤਾ ਰਾਮ ਭਗਵਾਨ ਦੁਆਪਰ ਕ੍ਰਿਸ਼ਨ ਕਾਹਨਾ ਰੱਖੇ ਲਾਜ ਜਾਏ ਦਲਿਦਰੀ ਤਰ। ਜੋਤ ਪਰਗਟਾਵੇ ਕਲਜੁਗ ਨਰ ਨਰਾਇਣ ਈਸ਼ਰ ਨਰ। ਮਾਤਲੋਕ ਹੋਏ ਵਿਚ ਨਰ ਨਿਹਕਲੰਕ ਜੋਤ ਜਗ ਕਰਿ। ਸ੍ਰਿਸ਼ਟ ਸਬਾਈ ਪ੍ਰਭ ਨਾ ਦੀਸੇ, ਜੋਤ ਜਗਾਵੇ ਵਿਚ ਘੁਮਿਆਰ ਘਰ। ਕਲਜੁਗ ਫੰਦਨ ਪ੍ਰਭ ਦੇ ਛੁਡਾਏ, ਸਾਚਾ ਪ੍ਰਭ ਦੇ ਕੇ ਚਲਿਆ ਵਰ। ਬੇਮੁਖ ਕਲਜੁਗ ਦੇਣ ਦੁਹਾਈ, ਅੰਤਕਾਲ ਜਮ ਦੀਸੇ ਡਰ। ਸਾਧ ਸੰਗਤ ਮਨ ਵੱਜੀ ਵਧਾਈ, ਕਲਜੁਗ ਮਿਲਿਆ ਇਕ ਪ੍ਰਭ ਹਰਿ । ਦੇਵੇ ਵਡਿਆਈ ਪ੍ਰਭ ਸਾਚਾ ਧਰਨੀ ਧਰ। ਜੀਵ ਕਿਸੇ ਕਿਛ ਨਾ ਹੱਥ, ਜੋ ਕਿਛ ਕਰਨੀ ਸੋ ਕਲਜੁਗ ਕਰ। ਹੰਕਾਰੀਆਂ ਨਿੰਦਕਾਂ ਪਾ ਕੇ ਨੱਥ, ਭਿਖਿਆ ਮੰਗਾਵੇ ਪ੍ਰਭ ਦਰ ਦਰ। ਏਥੇ ਜੋਤ ਜਗਤ ਭਗਤ ਪਰਗਾਸੇ, ਆਤਮ ਜੀਵ ਨਾ ਜਾਏ ਮਰ। ਜੋਤ ਪਰਗਟਾਵੇ ਪ੍ਰਭ ਘਰ ਅਬਿਨਾਸ਼ੇ, ਮਹਾਰਾਜ ਸ਼ੇਰ ਸਿੰਘ ਨਿਮਸਕਾਰ ਕਰ। ਜੋਤ ਪਰਗਟਾਏ ਆਪ ਪ੍ਰਭ ਦਾਤਾ। ਆਪਣੇ ਰੰਗ ਰਵੇ ਰੰਗ ਰਾਤਾ। ਗੁਰਮੁਖ ਵਿਰਲੇ ਪ੍ਰਭ ਸਚ ਪਛਾਤਾ। ਕਰ ਦਰਸ ਜੀਵ ਪੁਰਖ ਬਿਧਾਤਾ। ਮਹਾਰਾਜ ਸ਼ੇਰ ਸਿੰਘ ਜੀਵ ਜੋਤ ਜਗਾਤਾ। ਜੀਵ ਝੂਠਾ ਪ੍ਰਭ ਨਾ ਮਾਨੇ, ਝੂਠੀ ਕਾਇਆ ਝੂਠਾ ਇਹ ਤਨ। ਸੋਹੰ ਜਪ ਕਰ ਨਿਰਮਲ ਮਨ। ਅਨਹਦ ਸ਼ਬਦ ਰਾਗ ਸਿਮਰ ਕੰਨ। ਵੇਲਾ ਅੰਤ ਆ ਗਿਆ ਪ੍ਰਭ ਲੈ ਜਾਵੇ ਸੰਗਤ ਬੰਨ੍ਹ। ਗੁਰਚਰਨ ਲਾਗ ਵਕ਼ਤ ਸੁਹਾ ਗਿਆ, ਮੁਖੋ ਕਹੋ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾ ਗਿਆ, ਕਲਜੁਗ ਤਾਰੇ ਭਗਤ ਜਨ। ਭਗਤਨ ਦੇਵੇ ਜੋਤ ਭਰਵਾਸਾ। ਮਾਤ ਗਰਭ ਹੋਏ ਨਾ ਵਾਸਾ। ਗੁਰਚਰਨ ਪ੍ਰੀਤੀ ਗੁਰ ਰਹਿਰਾਸਾ। ਪਰਗਟ ਕੀਤੀ ਜੋਤ ਪਰਗਾਸਾ। ਮਹਾਰਾਜ ਸ਼ੇਰ ਸਿੰਘ ਆਤਮ ਦੇਹ ਕਰੇ ਵਿਚ ਵਾਸਾ । ਆਪਣੀ ਕਲ ਆਪ ਭੁਗਤਾਵੇ। ਸਚ ਜੋਤ ਵਿਚ ਮਾਤ ਉਤਾਰੇ । ਸੋਹੰ ਸ਼ਬਦ ਸਚ ਜਾਣ ਵਿਚਾਰੇ। ਸਰਬ ਸ੍ਰਿਸ਼ਟ ਸਭ ਹੋਏ ਖੁਆਰੇ। ਤਾਰੇ ਜਨ ਜੋ ਢਹਿ ਪਏ ਦਵਾਰੇ। ਮਹਾਰਾਜ ਸ਼ੇਰ ਸਿੰਘ ਰਸਨਾ ਗਾਵੇ ਜਨ, ਸੋਹੰ ਦੇਵੇ ਭਗਤ ਭੰਡਾਰੇ। ਭਗਤਨ ਦੇਵੇ ਨਾਮ ਭੰਡਾਰਾ। ਆਤਮ ਰਸ ਚਲੇ ਨਿਰਾਧਾਰਾ। ਪਵਣ ਜੋਤ ਵਿਚ ਦੇਹ ਹੁਲਾਰਾ । ਆਤਮ ਸੂਖਮ ਦੇਹ ਵਿਚ ਵਸੇ ਨਿਰੰਕਾਰਾ। ਨਿਰੰਜਣ ਜੋਤ ਰੰਗ ਅਗੰਮ ਅਪਾਰਾ। ਖੋਲ੍ਹ ਦਰ ਸੋਤ, ਦਰਸਾਵੇ ਦਸਮ ਦਵਾਰਾ। ਬੇਮੁਖ ਦਰ ਰੋਤ, ਅਗਿਆਨ ਅੰਧੇਰ ਦੇਹ ਚਲੇ ਨਿਵਾਰਾ। ਨਜ਼ਰ ਨਾ ਆਵੇ ਪ੍ਰਭ ਕੀ ਜੋਤ, ਮਦਿ ਮਾਸ ਜਿਸ ਰਸਨ ਆਹਾਰਾ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਜੋਤ, ਭਗਤਾਂ ਦੇਵੇ ਜੋਤ ਚਮਤਕਾਰਾ । ਭਗਤ ਜਨ ਆਤਮ ਜੋਤ ਚਮਤਕਾਰੇ। ਹਉਮੇ ਵਿਚੋਂ ਮਾਰੇ, ਰਸਨਾ ਨਾਉਂ ਜਪੇ ਨਿਰੰਕਾਰੇ। ਪਾਰਬ੍ਰਹਮ ਪਰਮੇਸ਼ਵਰ ਅੰਤਰਜਾਮੀ ਕਲਜੁਗ ਪਧਾਰੇ। ਜੋਤ

ਸਰੂਪ ਪਾਈ ਮਾਇਆ ਸਗਲ ਸੰਸਾਰੇ। ਗੁਣ ਨਿਧਾਨ ਗੁਣਵੰਤ ਕਲ ਵਿਚਾਰੇ। ਸਚ ਜਗਤ ਹੋਵੇ ਪੁਰਖ ਸੁਜਾਨ, ਜਿਸ ਘਰ ਆ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਤੇਰੀ ਜੈਕਾਰੇ। ਈਸ਼ਰ ਜੋਤ ਜੋਤ ਪ੍ਰਿਥਮਾਏ। ਆਪਣਾ ਭੇਵ ਜਗਤ ਰਖਾਏ। ਅਰਜਨ ਰਥ ਜਿਉਂ ਪ੍ਰਭ ਚਲਾਏ, ਮਹਾਸਾਰਥੀ ਆਪ ਅਖਵਾਏ। ਤ੍ਰੇਤਾ ਰਾਮ ਅਵਤਾਰ, ਬਾਣ ਦਹਿਸਰ ਘਾਏ। ਕਲਜੁਗ ਲੈ ਅਵਤਾਰ ਨਾਉਂ ਰਖਾਏ, ਨਿਹਕਲੰਕ ਜਗਤ ਅਖਵਾਏ। ਨਿਹਕਲੰਕ, ਨਿਹਕਲੰਕ ਜੋਤ ਸਰੂਪ ਅਗਨ ਜਗਤ ਜਲਾਏ। ਨਜ਼ਰ ਨਾ ਆਵੇ ਪ੍ਰਭ ਰੰਗ ਨਾ ਰੂਪ, ਚਾਰ ਕੁੰਟ ਰਿਹਾ ਸਮਾਏ। ਸ਼ਬਦ ਸੁਰਤੀ ਜਗਾਵੇ ਜੋਤ, ਬਾਂਹੋਂ ਪਕੜ ਪ੍ਰਭ ਭੇੜ ਕਰਾਇਆ। ਮਾਤਾ ਛੱਡ ਜਾਏ ਪੂਤ, ਭੈਣ ਭਾਈ ਨਾ ਹੋਏ ਸਹਾਇਆ। ਵਰਤੇ ਕਲਜੁਗ ਅੰਤ ਅੰਧ ਕੂਪ, ਸ਼ਬਦ ਅੰਧੇਰ ਕਲਜੁਗ ਮਚਾਇਆ। ਅੰਤਕਾਲ ਉਠ ਗਏ ਢੇਰ, ਮਦਿ ਮਾਸ ਜਿਨ ਰਸਨਾ ਲਾਇਆ। ਜੋਤ ਸਰੂਪ ਹਿਲਾਏ ਪਰਬਤ ਸੁਮੇਰ, ਖੰਡ ਬ੍ਰਹਿਮੰਡ ਸਰਬ ਡੁਲਾਇਆ। ਜੋਤ ਸਰੂਪੀ ਪ੍ਰਭ ਲਾਇਆ ਗੇੜ, ਆਵੇ ਹੱਥ ਨਾ ਵਕ਼ਤ ਗਵਾਇਆ। ਪ੍ਰਭ ਦੂਰ ਜੇ ਵੇਖੋ ਤਾਂ ਸਦਾ ਹਜ਼ੂਰ, ਕਲਜੁਗ ਭਰਮ ਜਿਸ ਭਓ ਚੁਕਾਇਆ। ਸੋਹੰ ਸ਼ਬਦ ਕਰ ਸਾਚਾ ਸੂਰ, ਕਲਜੁਗ ਆਣ ਸਰਬ ਜਿਸ ਕੂਰ, ਮਹਾਰਾਜ ਸ਼ੇਰ ਸਿੰਘ ਚਰਨਾਂ ਜਿਸ ਸੀਸ ਝੁਕਾਇਆ। ਬੇਮੁਖ ਖਪਾਏ ਮਾਰ ਤ੍ਰਿਸੂਲ। ਗੁਰਮੁਖ ਸਾਚਾ ਸੋਹੰ ਝੂਲਾ ਝੂਲ। ਕਲਜੁਗ ਪਰਗਟੇ ਸਾਧ ਸੰਗਤ ਬਰਖਾਵੇ ਫੂਲ। ਜਗਤ ਭੁਲਾਏ ਭਰਮ ਭੁਲੇਖੇ, ਆਪ ਪ੍ਰਭ ਸਰਬ ਅਸਥੂਲ। ਗੁਰਸਿਖਾਂ ਜਨਮ ਲਗਾਇਆ ਲੇਖੇ, ਮਨਮੁਖ ਗਵਾ ਗਏ ਮੂਲ। ਪਰਗਟ ਜੋਤ ਕੱਢ ਜਾਏ ਭਰਮ ਭੁਲੇਖੇ, ਅਨੰਦ ਬਿਨੋਦੀ ਪ੍ਰਭ ਅਸਥੂਲ । ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਸਭ ਸੋਧੀ, ਸੋਹੰ ਸ਼ਬਦ ਲਾ ਸਾਚਾ ਰੂਲ। ਸੋਹੰ ਸ਼ਬਦ ਸਤਿਜੁਗ ਲਾ। ਗੁਰਮੁਖ ਹਿਰਦੇ ਪ੍ਰਭ ਸਚ ਵਸਾ। ਸਚ ਸੁੱਚ ਵਿਚ ਸਾਚੀ ਤਨ ਪਾ। ਸਾਚੀ ਜੋਤ ਪ੍ਰਭ ਵਿਚ ਦੇਹ ਜਗਾ। ਸ਼ਬਦ ਸਰੂਪ ਪ੍ਰਭ ਦੇਵੇ ਦਵਾਰ ਦਸਮ ਖੁਲ੍ਹਾ। ਸੋਹੰ ਨਾਉਂ ਬੀਜ ਸੱਚੋ ਬੋਜ, ਅੰਮ੍ਰਿਤ ਨਾਉਂ ਗੁਰ ਤੇ ਪਾ। ਬੇਮੁਖ ਕਲਜੁਗ ਸਾਰੇ ਰੋਤ, ਨਜ਼ਰ ਨਾ ਆਵੇ ਪ੍ਰਭ ਸਾਚਾ ਬੇਪਰਵਾਹ। ਸਿਰ ਤੇ ਜੀਵ ਖੜ੍ਹੀ ਹੈ ਮੌਤ, ਦਮ ਦਾ ਨਹੀਂ ਵਸਾਹ। ਸਾਚਾ ਮਨ ਪ੍ਰਭ ਸਾਚੇ ਸੌਂਪ, ਦਰਗਾਹ ਵਿਛੜ ਨਾ ਜਾ। ਬੇਮੁਖ ਕਲਜੁਗ ਜਾਏ ਔਂਤ, ਸਤਿਜੁਗ ਸਾਚੇ ਕੋਈ ਲਵੇ ਨਾ ਨਾਂ। ਕਲਜੁਗ ਪਰਗਟੇ ਪ੍ਰਭ ਸਾਚਾ ਖੌਂਤ, ਰਸਨਾ ਜਪ ਜੀਵ ਅਮਰ ਪਦ ਪਾ। ਮਹਾਰਾਜ ਸ਼ੇਰ ਸਿੰਘ ਪਤਤ ਉਧਾਰੀ, ਭੁੱਲੇ ਜੀਵ ਸਰਨ ਲੱਗ ਜਾ। ਬੇਮੁਖਾਂ ਕਲ ਅੰਤ ਜਮਦੂਤ ਦੰਡਨ। ਗੁਰਸਿਖਾਂ ਤਾਰੇ ਪ੍ਰਗਟ ਆਪ ਤ੍ਰਿਲੋਕੀ ਨੰਦਨ। ਦੇਵੇ ਵਡਿਆਈ ਜੋ ਜਨ ਦਰਸ ਦਾਨ ਮੰਗਣ। ਹੋਵੇ ਸਹਾਈ ਸੋਹੰ ਸ਼ਬਦ ਮਨ ਚਾੜ੍ਹੇ ਰੰਗਣ। ਲੱਥ ਨਾ ਜਾਏ ਰੰਗ ਮਜੀਠ ਚੜ੍ਹਾਇਆ ਪ੍ਰਭ ਦੇਹ ਨਾਮ ਰੰਗਣ। ਮਦਿ ਮਾਸੀ ਰਸਨ ਆਹਾਰੀ, ਸੋਹੰ ਸ਼ਬਦ ਨਾ ਗੁਰ ਦਰ ਮੰਗਣ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੇ, ਕਲਜੁਗ ਸਾਗਰ ਜਪ ਸੋਹੰ ਲੰਘਣ। ਕਲਜੁਗ ਸਾਗਰ ਗਹਿਰ ਗੰਭੀਰ। ਸ੍ਰਿਸ਼ਟ ਵਹਾਈ ਵਿਚ ਪ੍ਰਭ ਨੀਰ। ਆਤਮ ਗਿਆਨ ਨਾ ਦੇਵੇ ਕੋਈ ਧੀਰ। ਗੁਰਮੁਖਾਂ ਦੇਵੇ ਨਾਉਂ ਪ੍ਰਭ ਗੁਣੀ ਗਹੀਰ। ਭਗਤ ਜਨਾਂ ਪ੍ਰਭ ਰਾਖੇ ਪਤਿ, ਵਾਂਗ ਦਰੋਪਦ ਨਾ ਲੱਥਣ ਚੀਰ। ਘਰ ਦਲਿਦਰੀ ਭੋਗ ਲਗਾਇਆ, ਛੱਡ ਦੁਰਯੋਧਨ ਖੀਰ। ਦਿਹੁਰਾ ਨਾਉਂ ਪ੍ਰਭ ਛੱਪਰ ਛਾਇਆ, ਪਰਗਟ ਜੋਤ ਪ੍ਰਭ ਭਇਆ ਛੀਰ। ਘਰ ਘੁਮਿਆਰ ਪ੍ਰਭ ਜੋਤ ਪਰਗਟਾਵੇ, ਵਡ ਦਾਤਾ ਪ੍ਰਭ ਪੀਰਾਂ ਪੀਰ। ਪੀਰ ਪੈਗ਼ੰਬਰ ਔਲੀਆ ਕੋਈ ਜਗ ਨਾ ਦੀਸੇ। ਸ੍ਰਿਸ਼ਟ ਸਬਾਈ ਗੁਰ ਚਰਨ ਝੁਕਾਵੇ ਸੀਸੇ। ਜੋਤ ਪਰਗਟਾਈ ਕਲਜੁਗ ਅੰਦਰ ਆਪ

ਪ੍ਰਭ ਜਗਦੀਸੇ। ਮਹਾਰਾਜ ਸ਼ੇਰ ਸਿੰਘ ਭਗਤ ਜਨ ਦੇਵੇ ਵਡਿਆਈ, ਸ੍ਰਿਸ਼ਟ ਸਬਾਈ ਕੂੜੀ ਠੀਸੇ। ਕੂੜਾ ਜਗ ਕੂੜਾ ਆਹਾਰ। ਬੁੱਧ ਭਰਿਸ਼ਟ ਤਨ ਚਲੇ ਵਿਕਾਰ। ਕਾਇਆ ਝੂਠੀ ਹੋਵੇ ਜਗਤ ਖੁਆਰ। ਕਲਜੁਗ ਜੀਵ ਨਾ ਕੋਈ ਰੱਖਣਹਾਰ। ਸਾਚਾ ਨਾਉਂ ਪ੍ਰਭ ਰਸਨ ਉਚਾਰ। ਅੰਤਕਾਲ ਕਲ ਉਧਰੇ ਪਾਰ। ਨਿਹਕਲੰਕ ਪਰਗਟੇ ਕਰਤਾਰ। ਮਹਾਰਾਜ ਸ਼ੇਰ ਸਿੰਘ ਕਰ ਜਗਤ ਕਰਮ ਵਿਚਾਰ। ਗੁਰਸਿਖ ਹੋਏ ਜਗਤ ਭਿਖਾਰੀ। ਦੇਵੇ ਦਰਸ ਪ੍ਰਭ ਧੁਰ ਦਰਬਾਰੀ। ਆਇਆ ਮਾਤ ਕਰ ਪ੍ਰਭ ਜੋਤ ਸਵਾਰੀ। ਜੋਤ ਨਿਰੰਜਣ ਵਿਚ ਦੇਹ ਸਿੱਖ ਉਤਾਰੀ । ਕਲਜੁਗ ਖੇਲ ਕੀਆ ਪ੍ਰਭ ਅਚਰਜ ਭਾਰੀ। ਛਲ ਵਲ ਵਲ ਛਲ ਕਲਜੁਗ ਖੇਲ ਕਰੇ ਗਿਰਧਾਰੀ। ਪਰਗਟ ਸਾਚੀ ਜੋਤ ਕਰ, ਨਿਮਾਣਿਆਂ ਪ੍ਰਭ ਪੈਜ ਸਵਾਰੀ। ਉਤਮ ਕਲਜੁਗ ਹੋਇਆ ਦਰ, ਰੱਖੇ ਚਰਨ ਪ੍ਰਭ ਆਪ ਮੁਰਾਰੀ। ਮਹਾਰਾਜ ਸ਼ੇਰ ਸਿੰਘ ਨਾਉਂ ਤੇਰਾ ਜਗ, ਜਗ ਕਲ ਪਾਰ ਉਤਾਰਨਹਾਰੀ । ਰੱਖੀ ਲਾਜ ਜਗ ਦਾਤਾ ਜੀਵਨ। ਗੁਰਮੁਖ ਨਾਮ ਅੰਮ੍ਰਿਤ ਰਸ ਪੀਵਣ। ਸੁਫਲ ਕਾਮ ਜਗਤ ਉਤਮ ਥੀਵਨ। ਮਹਾਰਾਜ ਸ਼ੇਰ ਸਿੰਘ ਸਾਚਾ ਨਾਉ, ਗੁਰਸਿਖ ਮਨ ਪੀਵਨ। ਚਰਨ ਪਿਆਰ ਕਰ ਪਰਮ ਪੁਰਖ ਪਾਇਆ। ਗੁਰ ਸੇਵਾ ਗੁਰ ਦਰਬਾਰ ਕਰ, ਕਲਜੁਗ ਨਾਉਂ ਆਤਮ ਦੇਹ ਵਸਾਇਆ। ਜੋਤ ਸਰੂਪ ਘਰ ਆਏ ਨਰ, ਸ਼ਬਦ ਗਿਆਨ ਦਾਨ ਝੋਲੀ ਪਾਇਆ । ਸਤਿਜੁਗ ਹੋਵੇ ਸਾਚਾ ਸਰ, ਅੰਮ੍ਰਿਤ ਮੇਘ ਜਿਥੇ ਬਰਸਾਇਆ। ਸੋਈ ਜਨ ਲੱਗੇ ਕਲ ਦਰ, ਜਿਸ ਜਨ ਆਪਣਾ ਭੇਵ ਵਖਾਇਆ। ਬੇਮੁਖ ਕਲ ਜਾਏ ਮਰ, ਉਚ ਪਦਵੀ ਗੁਰਸਿਖ ਗੁਰਦਰ ਪਾਇਆ। ਕਲਜੁਗ ਸਾਚਾ ਸਾਹਿਬ ਵਰ, ਮਾਤ ਪਾਤਾਲ ਆਕਾਸ਼ ਜਿਤ ਜੋਤ ਸਵਾਇਆ। ਕਲਜੁਗ ਪਰਗਟੇ ਮਹਾਰਾਜ ਸ਼ੇਰ ਸਿੰਘ ਨਰ, ਨਿਹਕਲੰਕ ਨਾਉਂ ਰਖਾਇਆ। ਸੇਵਾ ਸੰਗਤ ਸਰਬ ਸੁਖ। ਦਰਸ ਸਾਧ ਸੰਗਤ ਜੀਵ ਮਿਟਾਵੇ ਦੁੱਖ। ਉਜਾਗਰ ਕਰਮ ਨਿਰਮਲ ਹੋਏ ਮੁਖ। ਕਰ ਦਰਸ ਮਹਾਰਾਜ ਸ਼ੇਰ ਸਿੰਘ ਜਨ ਲਾਹਵੇ ਭੁੱਖ। ਮਾਤ ਪਿਤਾ ਕਰ ਪੂਤ ਘਰ ਆਇਆ। ਜਨਮ ਲੀਆ ਪ੍ਰਭ ਦਰਸ਼ਨ ਪਾਇਆ। ਕਰ ਬੇਨੰਤੀ ਸਚ ਨਾਉਂ ਰਖਾਇਆ। ਸਾਧ ਸੰਗਤ ਵਿਚ ਸਿੰਘ ਪਰਤਾਪ ਅਲਾਇਆ। ਮਹਾਰਾਜ ਸ਼ੇਰ ਸਿੰਘ ਸਿੰਘ ਗੱਜਣ ਜਨਮ ਫੇਰ ਦਿਵਾਇਆ। ਬੇਨੰਤੀ ਕਰੇ ਭਾਈ ਦਰ ਆ ਕੇ। ਰੱਖੋ ਲਾਜ ਆਪ ਜਗ ਮਾਪੇ। ਚੇਤ ਸਿੰਘ ਨਾਉਂ ਨਾ ਜਗਤ ਤਰਾਪੇ। ਮਨ ਮੂਰਖ ਪਤਿ ਗਵਾਈ ਆਪੇ। ਜਨਮ ਗਵਾਇਆ ਨਾ ਹੋਏ ਸਿਆਪੇ। ਸੁਣ ਪੁਕਾਰ ਸੁੱਤ ਬਖ਼ਸ਼ਣ ਮਾਪੇ। ਸਿੰਘ ਸ਼ਿੰਗਾਰ ਵੀਰ ਕਰਾਇਆ ਪਾਰ, ਕਲ ਜੋਤ ਰਖਾਈ ਆ ਕੇ। ਮੂਰਖ ਭੁੱਲ ਗਿਆ ਗਵਾਰ, ਮਾਨਸ ਜਨਮ ਕਲ ਚਲਿਆ ਫੇਰ ਦਵਾ ਕੇ। ਦੋਏ ਜੋੜ ਕਰੇ ਅਰਦਾਸ। ਚੇਤ ਸਿੰਘ ਬਿੰਦ ਕਰ ਬੰਦ ਖੁਲਾਸ । ਲਾਜ ਪਤਿ ਸਿੱਖ ਰਾਖੇ, ਨਰਕ ਨਾ ਦੇ ਵਾਸ। ਆਪ ਅਭੁੱਲ ਜੀਵ ਭੁਲਣਹਾਰਾ, ਬਖ਼ਸ਼ ਜਨ ਖੜ੍ਹੇ ਤੇਰੇ ਪਾਸ। ਮਹਾਰਾਜ ਸ਼ੇਰ ਸਿੰਘ ਲਿਖਿਆ ਲੇਖ ਮਿਟਾਇਆ, ਚਰਨ ਲਾਗ ਜੀਵ ਹੋਏ ਰਹਿਰਾਸ। ਆਤਮ ਰਾਸ ਸਚ ਨਾ ਵਪਾਰ । ਮਦਿ ਮਾਸ ਕਲ ਰਸਨ ਅਧਾਰ। ਡੁਲ ਡੁਲ ਭੁਲ ਭੁਲ ਜੀਵ ਜਾਏ ਨਰਕ ਮਝਾਰ। ਡੁਲ ਡੁਲ ਭੁਲ ਭੁਲ ਫੱਲ ਲੱਗੇ ਨਾ ਜੁਗ ਚਾਰ। ਤੁਲ ਤੁਲ ਜੀਵ ਸਾਚੇ ਤੁਲ, ਕਲਜੁਗ ਆਇਆ ਜੀਵ ਤੁਲਾਵਣਹਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮੇਲ ਮਿਲਾਵਣਹਾਰ। ਪੁਨੀ ਆਸ ਗੁਰਸਿਖ, ਗੁਰ ਸਤਿਗੁਰ ਘਰ ਆਇਆ। ਪੁਨੀ ਆਸ ਗੁਰਸਿਖ, ਪ੍ਰਭ ਸਾਚੇ ਭੇਤ ਖੁਲ੍ਹਾਇਆ। ਪੁਨੀ ਆਸ ਗੁਰਸਿਖ, ਭਗਤ ਪਤਵੰਤ ਪ੍ਰਭ ਆਪ ਕਰਾਇਆ। ਪੁਨੀ ਆਸ ਗੁਰਸਿਖ, ਲੱਗ ਚਰਨ ਉਦਰਕ ਅੰਮ੍ਰਿਤ ਮੁਖ ਚੁਆਇਆ। ਪੁਨੀ

ਆਸ ਗੁਰਸਿਖ, ਜਗਦੀਸਰ ਹਰਿਜੂ ਨਰਾਇਣ ਘਰ ਆਇਆ । ਪੁਨੀ ਆਸ ਗੁਰਸਿਖ, ਮਹਾਰਾਜ ਸ਼ੇਰ ਸਿੰਘ ਘਾਲ ਪਾਈ ਥਾਇਆ।