ਪਹਿਲੀ ਵਿਸਾਖ ੨੦੦੮ ਬਿਕ੍ਰਮੀ ਪ੍ਰੇਮ ਸਿੰਘ ਨੰਬਰਦਾਰ ਦੇ ਗ੍ਰਹਿ ਪਿੰਡ ਬੁੱਘੇ
ਸਾਚਾ ਨਾਮ ਪ੍ਰਭ ਏਕ ਓਅੰ। ਕਰੇ ਪਰਕਾਸ਼ ਵਿਚ ਪ੍ਰਭ ਜੋਤ ਲੋਅੰ। ਬਨਵਾਲੀ ਜੀਵ ਵਿਚ ਪ੍ਰਭ ਦਾਨ ਦੋਅੰ। ਸਾਚਾ ਆਪ ਪ੍ਰਭ ਔਰ ਨਾ ਕੋਅੰ । ਸਚ ਸਰ ਸਚ ਨਾਉਂ, ਵੱਖਰ ਜੀਵ ਸਚ ਸਤਿਜੁਗ ਹੋਅੰ। ਤ੍ਰੇਤਾ ਪਰਗਟ ਰਾਮ ਅਵਤਾਰ, ਜੀਵ ਜੰਤ ਨਾਮ ਰਾਮ ਰਸਨ ਪਰੋਅੰ । ਦੁਆਪਰ ਕ੍ਰਿਸ਼ਨ ਮੁਰਾਰ ਕੰਤ ਮਨੋਹਰ ਲਖਮੀ ਨਰਾਇਣ ਹੋਅੰ। ਕਲਜੁਗ ਲੈ ਅਵਤਾਰ, ਨਿਹਕਲੰਕ ਪ੍ਰਭ ਨਾਉਂ ਰਖੋਅੰ। ਮਹਾਰਾਜ ਸ਼ੇਰ ਸਿੰਘ ਦੇਵੇ ਦੁਤਰ ਤਾਰ, ਸਾਚਾ ਸ਼ਬਦ ਚਲਾਇਆ ਸੋਹੰ। ਸੋਹੰ ਜਪ ਜੀਵ ਰਸਨਾ ਰਸ। ਆਤਮ ਜਾਏ ਸਾਚਾ ਪ੍ਰਭ ਵਸ। ਵਿਕਾਰ ਪੰਚ ਵਿਚੋਂ ਜਾਣ ਨੱਸ। ਕਰੇ ਪਰਕਾਸ਼ ਜੋਤ ਜਿਉਂ ਰਵ ਸਸ। ਅਗਿਆਨ ਅੰਧੇਰ ਹੋ ਜਾਏ ਵਸ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਹੋਏ ਭਗਤਨ ਵਸ। ਭਗਤਨ ਵਸ ਆਪ ਪ੍ਰਭ ਹੋਏ। ਲੱਜਿਆ ਰੱਖਣ ਪਰਗਟ ਜਗ ਹੋਏ। ਆਪਣਾ ਭੇਵ ਨਾ ਬੇਮੁਖ ਬਲੋਏ। ਬੇਮੁਖ ਕਲਜੁਗ ਜੀਵ ਸਭ ਰੋਏ। ਗੁਰਮੁਖ ਵਿਰਲਾ ਜਿਸ ਦਰਸ਼ ਪ੍ਰਭ ਸਾਚਾ ਹੋਏ। ਹੋਏ ਪਰਕਾਸ਼ ਤਨ ਦੇਹ ਅੰਦਰ, ਆਤਮਕ ਜੋਤ ਪ੍ਰਭ ਆਪ ਜਗਾਏ। ਸਾਚਾ ਦੀਪ ਜਗੇ ਤਨ ਮੰਦਰ, ਪਰਗਟੇ ਜੋਤ ਨਿਰੰਜਣ ਸੋਏ । ਸੁਨ ਸਮਾਧ ਖੁਲ੍ਹੇ ਮਨ ਜੰਦਰ, ਸੋਹੰ ਸ਼ਬਦ ਮਨ ਵਸਾਵੇ ਕੋਏ। ਸਾਚਾ ਸਾਹਿਬ ਵਸੇ ਜੀਵ ਅੰਦਰ, ਅਲੋਕਕ ਆਤਮ ਵੇਖ ਨੈਣ ਬਲੋਏ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ ਨਿਹਕਲੰਕ ਨਾਉਂ ਰਖਾਏ। ਨਰ ਨਰਾਇਣ ਨਿਹਕਲੰਕ, ਕਲਜੁਗ ਜੀਵ ਨਾ ਪਾਇਣ ਸਾਰ, ਭੁੱਲੀ ਸ੍ਰਿਸ਼ਟ ਸਭ। ਭਗਤ ਜਨ ਸੋਹਣ ਦਰਬਾਰ, ਸਾਚਾ ਪ੍ਰਭ ਕਲ ਲਿਆ ਲੱਭ । ਆਦਿ ਅੰਤ ਪ੍ਰਭ ਏਕੰਕਾਰ, ਅੰਮ੍ਰਿਤ ਬੂੰਦ ਖੁਲ੍ਹਾਏ ਵਿਚ ਨਭ। ਚਾਰ ਕੁੰਟ ਹੋਏ ਜੈ ਜੈਕਾਰ, ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਸਬਾਈ ਵਿਚ ਦਾੜ੍ਹਾਂ ਚੱਬ। ਈਸ਼ਰ ਜੋਤ ਜਗਤ ਨਿਰਾਲੀ। ਸਤਿਜੁਗ ਸਤਿ ਮਿਹਰਵਾਨ ਸਤਿ ਜੋਤ ਸੰਭਾਲੀ। ਪਰਗਟ ਰਾਮ ਅਵਤਾਰ, ਤ੍ਰੇਤਾ ਬਣਿਆ ਰਾਮ ਬਨਵਾਲੀ। ਦੁਆਪਰ ਕ੍ਰਿਸ਼ਨ ਮੁਰਾਰ, ਸਾਂਵਲ ਸੁੰਦਰ ਪ੍ਰਭ ਰੂਪ ਵਟਾ ਲੀ। ਹਰਿ ਜੂ ਅਸੁਰ ਸੰਘਾਰ, ਭਗਤ ਜਨਾਂ ਪੈਜ ਰਖਾ ਲੀ। ਬਿਦਰ ਸੁਦਾਮਾ ਦਰੋਪਤ ਦੇਵੇ ਤਾਰ, ਨਿਮਾਣਿਆਂ ਹੋ ਜਾਏ ਰਖਵਾਲੀ। ਬਨ ਮਾਲਾ ਪ੍ਰਭ ਭਿਬੂਖਨ ਕਵਲ ਨੈਨ ਸੁੰਦਰ ਮੁਕਟ ਸਿਰ ਟਿਕਾ ਲੀ। ਰਾਮ ਰੂਪ ਜਿਸ ਰੰਗ ਨਾ ਰੇਖਿਆ, ਸਾਚੀ ਜੋਤ ਅੰਸ਼ ਆਕਾਰ ਵਿਚ ਦੇਹ ਟਿਕਾ ਲੀ। ਹੰਕਾਰ ਨਿਵਾਰ ਭਗਤਨ ਤਾਰ, ਅਰਜਨ ਰਥ ਪ੍ਰਭ ਆਪ ਚਲਾ ਲੀ। ਹਉਮੇ ਮਾਰ ਕਲ ਆਤਮ ਸੁਧਾਰ, ਬੈਰਾਟ ਰੂਪ ਪ੍ਰਭ ਸ੍ਰਿਸ਼ਟ ਖਪਾ ਲੀ । ਗਿਆਨ ਅੰਧਿਆਰ ਵਿਚੋਂ ਦਿਤਾ ਮਾਰ, ਕ੍ਰਿਸ਼ਨ ਮੁਰਾਰ ਗਿਆਨ ਗੋਝ ਰਸਨਾ ਗੀਤਾ ਗਾ ਲੀ। ਦੁਆਪਰ ਕੀਆ ਪਾਰ ਦੂਤ ਦੁਸ਼ਟ ਸਰਬ ਸੰਘਾਰ, ਭਗਤ ਜਨਾਂ ਹਰਿ ਪੈਜ ਰਖਾ ਲੀ। ਕਲਜੁਗ ਭਇਆ ਅੰਧੇਰ ਵਿਕਾਰ, ਧਰਮ ਸਤਿ ਗਏ ਦੋਵੇਂ ਹਾਰ। ਪੂਰਬ ਕਰੀ ਪ੍ਰਭ ਵਿਚਾਰ। ਜੋਤ ਸਰੂਪ ਰਵ ਰਿਹਾ ਵਿਚ ਸੰਸਾਰ। ਨਜ਼ਰ ਨਾ ਆਵੇ ਪ੍ਰਭ ਦੇਹ ਰੱਖੇ ਸਾਚੀ ਤਾਰ। ਜੀਵ ਭੁੱਲ ਜਾਵੇ ਪ੍ਰਭ ਬੈਠਾ ਜੋਤ ਵਿਚ ਦੇਹ ਧਾਰ। ਕਰ ਵਿਕਾਰ ਕਲਜੁਗ ਰੁਲ ਜਾਵੇ, ਸੋਹੰ ਸ਼ਬਦ ਨਾ ਕੀਆ ਵਪਾਰ। ਕਰ ਦਰਸ ਨੇਤਰ ਤੀਜਾ ਖੁਲ੍ਹ ਜਾਵੇ, ਪ੍ਰਭ ਖੋਲ੍ਹੇ ਦਸਮ
ਦਵਾਰ। ਅੰਮ੍ਰਿਤ ਰਸ ਝਿਰਨਾ ਝਿਰ ਜਾਵੇ, ਪਵੇ ਬੂੰਦ ਵਿਚ ਨਾਭ ਜਲ ਦੀ ਧਾਰ। ਆਤਮ ਰਸ ਤਨ ਅੰਦਰ ਉਪਜੇ, ਖੁਲ੍ਹੇ ਸਮਾਧ ਸੁਨ ਨਜ਼ਰੀ ਆਵੇ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਕਲਜੁਗ ਖਪਾਵਣਹਾਰ। ਕਲਜੁਗ ਹੋਇਆ ਅੰਧਿਆਰ ਅੰਧ। ਧਰਮ ਸਚ ਛੁਪੇ ਜਿਉਂ ਮੱਸਿਆ ਚੰਦ। ਜੀਵ ਵਿਕਾਰੀ ਆਤਮ ਕੋਠੀ ਕਰ ਬੈਠਾ ਬੰਦ। ਮਾਇਆਧਾਰੀ ਰਸਨਾ ਚੀਨ ਨਾ ਪਾਏ ਪ੍ਰਭ ਕਾ ਸਚਾ ਅਨੰਦ। ਮਹਾਰਾਜ ਸ਼ੇਰ ਸਿੰਘ ਕਲ ਪੈਜ ਸਵਾਰੀ, ਰੱਖੇ ਲਾਜ ਜਿਉਂ ਦੁਆਪਰ ਮਨੋਹਰ ਮੁਕੰਦ । ਕਲਜੁਗ ਆਇਆ ਕਲਜੁਗ ਅਵਤਾਰੀ । ਨਿਹਕਲੰਕ ਸਰਬ ਸ੍ਰਿਸ਼ਟ ਪ੍ਰਭ ਜੋਤ ਪਧਾਰੀ। ਬੇਮੁਖਾਂ ਮਤਿ ਬਿੁਧ ਗਈ ਕਲਜੁਗ ਮਾਰੀ। ਨਿਰੰਜਣ ਜੋਤ ਖੋਲ੍ਹੇ ਸਰੋਤ, ਜੀਵ ਕਿਉਂ ਮਨੋ ਵਿਸਾਰੀ। ਮਿਲੇ ਸੋ ਜੇਹਾ ਬੀਜ ਬੋਤ, ਸੋਹੰ ਨਾਉਂ ਸਚ ਅੰਮ੍ਰਿਤ ਵਿਚਾਰੀ। ਮਹਾਰਾਜ ਸ਼ੇਰ ਸਿੰਘ ਕਰੇ ਨੀਚੋ ਊਚ, ਦੇ ਦਰਸ ਪ੍ਰਭ ਪੈਜ ਸਵਾਰੀ। ਭਗਤ ਵਛਲ ਪ੍ਰਭ ਆਪ ਅਟੱਲ । ਕਲਜੁਗ ਪਰਗਟੇ ਸਤਿਜੁਗ ਦੇਵੇ ਦਰਸ ਜਿਉਂ ਰਾਜਾ ਬਲ । ਆਇਆ ਜੋਤ ਪਰਗਟਾਇਕੇ, ਨਾ ਰੰਗ ਰੂਪ ਜਿਉਂ ਘੜੀ ਪਲ । ਨਿਹਕਲੰਕ ਨਾਉਂ ਰਖਾਇਕੇ, ਪ੍ਰਭ ਆਇਆ ਕਲਜੁਗ ਚਲ। ਸਚ ਸੋਹੰ ਸ਼ਬਦ ਚਲਾਇਕੇ, ਦੁਸ਼ਟ ਦੂਤ ਸਭ ਦੇਵੇ ਦਲ। ਮਦਿ ਮਾਸੀ ਸਰਬ ਖਪਾਇਕੇ, ਭਗਤਨ ਘਰ ਆਵੇ ਆਪ ਪ੍ਰਭ ਚਲ। ਕਲਜੁਗ ਕਹਿਰ ਵਰਤਾਇਕੇ, ਇਕ ਕਰ ਜਾਏ ਜਲ ਥਲ। ਵਿਚੋਂ ਮਮਤਾ ਮਾਣ ਚੁਕਾਇਕੇ, ਭਗਤਨ ਜੋਤ ਆਤਮ ਜਾਏ ਬਲ । ਸੋਹੰ ਸਾਚਾ ਸ਼ਬਦ ਚਲਾਇਕੇ, ਪੂਜ ਮਿਟਾਵੇ ਸਾਰੀ ਕਲ। ਇਕ ਆਪਣਾ ਨਾਮ ਰਖਾਇਕੇ, ਸਾਚਾ ਨਾਮ ਸਤਿਜੁਗ ਬੈਠਾ ਮੱਲ। ਮਹਾਰਾਜ ਸ਼ੇਰ ਸਿੰਘ ਜਨ ਭਗਤ ਪਰਗਟਾਇਕੇ, ਦੇਵੇ ਦਰਸ ਪ੍ਰਭ ਅਖ਼ੱਲ। ਪ੍ਰਭ ਵੇਖੋ ਇਕ ਜੋਤ ਸਰੂਰ। ਨੈਣੀਂ ਪੇਖੋ ਨਾ ਦੀਸੇ ਦੂਰ। ਆਤਮ ਜੋਤ ਵਿਚ ਪ੍ਰਭ ਕਾ ਨੂਰ। ਭਗਤ ਜਨਾਂ ਹਰਿ ਆਸਾ ਪੂਰ। ਕਰ ਦਰਸ ਜੀਵ ਉਤਰੇ ਮਨ ਸਗਲ ਵਸੂਰ। ਕਲਜੁਗ ਸਾਧ ਸੰਗਤ ਹੋ ਚਰਨ ਧੂਰ। ਬੇਮੁਖ ਪਕੜ ਪਛਾੜ ਕੇ ਪ੍ਰਭ ਕੀਤੇ ਚੂਰੋ ਚੂਰ। ਰਣ ਘਾਵੇ ਵੱਡੇ ਸੂਰ। ਪ੍ਰਭ ਜੋਤ ਵਿਚ ਮਾਤ ਟਿਕਾਇਕੇ, ਬੇਮੁਖਾਂ ਦੀਸੇ ਦੂਰ। ਨਿਹਕਲੰਕ ਆਇਆ ਨਾਉਂ ਰਖਾਇਕੇ, ਸਾਧ ਸੰਗਤ ਪ੍ਰਭ ਬੈਠਾ ਹਜ਼ੂਰ। ਸਿੰਘਆਸਣ ਪ੍ਰਭ ਬੈਠਾ ਡੇਰਾ ਲਾਇਕੇ, ਘਾਲ ਭਗਤਨ ਹੋਈ ਮਨਜ਼ੂਰ। ਗੁਰਸਿਖਾਂ ਹਿਰਦਕ ਜੋਤ ਜਗਾਇਕੇ, ਆਤਮ ਗਿਆਨ ਕਰੇ ਭਰਪੂਰ। ਅੰਧ ਅੰਧਿਆਰ ਵਿਚ ਦੇਹ ਮਿਟਾਇਕੇ, ਜੋਤ ਸਰੂਪੀ ਸਚ ਦੇਵੇ ਨੂਰ। ਸ਼ਬਦ ਰਾਗ ਧੁਨ ਅਨਹਦ ਵਜਾਇਕੇ, ਜਗਾਵੇ ਜੋਤ ਜਿਉਂ ਕੋਹਤੂਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਕਲਜੁਗ ਦਰਸ ਦਿਖਾਇਕੇ, ਭਗਤਨ ਕਰ ਜਾਵੇ ਸੰਸਾ ਦੂਰ। ਆਤਮ ਸੰਸਾ ਰਹਿਣ ਨਾ ਦੇਵੇ। ਪਰਗਟੇ ਜੋਤ ਅਲਖ ਅਭੇਵੇ। ਮਿਲੇ ਬਨਵਾਲ ਜੋ ਜਨ ਚਰਨ ਗੁਰ ਸੇਵੇ। ਸਾਚਾ ਧਨ ਮਾਲ ਸੋਹੰ ਸ਼ਬਦ ਗੁਰ ਦੇਵੇ। ਆਤਮ ਵਸੇ ਪ੍ਰਭ ਆਪ ਗੋਪਾਲ, ਨਾਮ ਨਿਧਾਨ ਕਲਜੁਗ ਸਾਚੇ ਮੇਵੇ। ਮਹਾਰਾਜ ਸ਼ੇਰ ਸਿੰਘ ਕਲਜੁਗ ਭਗਤ ਭਗਵਾਨ ਸੋਹੰ ਸ਼ਬਦ ਜੋ ਰਸਨਾ ਲੇਵੇ। ਸੋਹੰ ਸ਼ਬਦ ਹੋਏ ਕਲਜੁਗ ਦਾਤਾ। ਭਗਤ ਭਗਵੰਤ ਦੋਏ ਕਰਾਵੇ ਨਾਤਾ। ਕਰ ਕਿਰਪਾ ਆਪ ਪ੍ਰਭ, ਭਗਤ ਜਨਾਂ ਕਲਜੁਗ ਪਛਾਤਾ। ਘਾਲ ਪਾਈ ਗੁਰਸਿਖਨ ਥਾਂਏ ਸਭ, ਕੁੱਖ ਮਾਤ ਕੱਢ ਸੁਫਲ ਕਰਾਤਾ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸਚਾ ਸਤਿਗੁਰ ਜਿਨ ਪਛਾਤਾ। ਸੋ ਜਨ ਪਛਾਣੇ ਪ੍ਰਭ ਜਿਸ ਮਿਹਰਵਾਨ। ਕੋਈ ਪੁਰਖ ਪਛਾਣੇ, ਜਿਨ ਸੋਹੰ ਸ਼ਬਦ ਦੇ ਚਲਿਆ ਦਾਨ। ਬੇਮੁਖ ਭੁੱਜਣ ਜਿਉਂ ਭਠਿਆਲੇ ਦਾਣੇ, ਕਿਉਂ ਕਲ ਭੁਲਿਆ ਅੰਞਾਣੇ, ਈਸ਼ਰ ਜੋਤ ਧਰੀ ਜਗ ਆਣ। ਮਾਨਸ ਜਨਮ ਲੱਗ ਜਾਏ ਟਿਕਾਣੇ, ਸੋਹੰ ਸ਼ਬਦ
ਸੁਣੀ ਧੁਨ ਕਾਨ। ਕਰ ਦਰਸ ਆਤਮ ਸੁੱਖ ਮਾਣੇ, ਪ੍ਰਭ ਵਾਲੀ ਹੋਏ ਦੋ ਜਹਾਨ । ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਈ, ਅੰਤਕਾਲ ਜਨ ਭਗਤ ਤਕਾਣ। ਭਗਤਨ ਹੋਏ ਪ੍ਰਭ ਆਪ ਸਹਾਈ। ਜਾਮਾ ਧਾਰ ਨਿਹਕਲੰਕ ਦੇਵੇ ਵਡਿਆਈ। ਸੋਹੰ ਸ਼ਬਦ ਵਜਾਵੇ ਡੰਕ, ਸੋਈ ਸ੍ਰਿਸ਼ਟ ਉਠ ਖਲੋਈ। ਕਲਜੁਗ ਸੋਹਣ ਦਵਾਰੇ ਬੰਕ, ਜਿਥੇ ਪ੍ਰਭ ਸਾਚੇ ਜੋਤ ਪਰਗਟਾਈ। ਇਕ ਕਰ ਜਾਵੇ ਰਾਓ ਰੰਕ, ਕਲ ਰਹਿਣ ਨਾ ਦੇਵੇ ਕਿਸੇ ਵਡਿਆਈ। ਦੇਵੇ ਦਰਸ ਬਾਰ ਅਨਕ, ਜਿਸ ਪ੍ਰੀਤ ਗੁਰਚਰਨ ਲਗਾਈ। ਪਰਗਟੀ ਜੋਤ ਵਿਚ ਪੁਰੀ ਘਨਕ, ਪ੍ਰਭ ਜੋਤ ਵਿਚ ਮਾਤ ਦੇ ਆਈ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾ ਕੇ, ਖੰਡ ਬ੍ਰਹਿਮੰਡ ਸਰਬ ਦੇਵੇ ਉਲਟਾਈ। ਖੰਡ ਬ੍ਰਹਿਮੰਡ ਪ੍ਰਭ ਕਾ ਵਾਸ। ਸਰਬ ਥਾਏਂ ਈਸ਼ਰ ਜੋਤ ਨਿਵਾਸ। ਜਨ ਸਿਮਰਤ ਪ੍ਰਭ ਆਤਮ ਰਾਸ। ਭੁੱਲ ਨਾ ਜਾਏ ਕਰ ਸਵਾਸਨ ਸਵਾਸ। ਕਲ ਰੁਲ ਨਾ ਜਾਏ ਇਹ ਤਨ ਝੂਠਾ ਮਾਸ। ਮਾਇਆ ਵੇਖ ਡੁੱਲ ਨਾ ਜਾਏ, ਸਾਚਾ ਲਾਲ ਕਰ ਬੈਠਾ ਦੇਹ ਨਿਵਾਸ। ਮਹਾਰਾਜ ਸ਼ੇਰ ਸਿੰਘ ਗੁਰਮੁਖ ਕਲ ਉਜਲ ਜਿਉਂ ਚੰਦਨ ਪਰਭਾਸ। ਗੁਰਸਿਖ ਪ੍ਰੀਤੀ ਗੁਰਸਿਖ ਨੂਰੀ ਚੰਦ । ਨਿਜਾਨੰਦ ਦਰਸਾਵੇ ਪ੍ਰਭ ਪਰਮਾਨੰਦ। ਪਰਮਗਤ ਪਾਵੇ ਮਿਲ ਜਾਵੇ ਬ੍ਰਹਿਮੰਦ। ਵਿਛੜ ਕਦੇ ਨਾ ਜਾਵੇ, ਜਿਸ ਮਿਲਿਆ ਪ੍ਰਭ ਬਖ਼ਸ਼ੰਦ। ਬੇਮੁਖਾਂ ਨਜ਼ਰ ਨਾ ਆਵੇ, ਅਗਿਆਨ ਅੰਧੇਰ ਰੱਖੇ ਵਿਚ ਕੰਧ। ਭਗਤ ਜਨਾਂ ਪ੍ਰਭ ਵਿਚ ਸਮਾਵੇ, ਕਰੇ ਪਰਕਾਸ਼ ਮੁਨ ਜਿਉਂ ਚੌਧਵੀਂ ਚੰਦ। ਹਰਿਜੂ ਭਗਤਨ ਦਰ ਆਵੇ, ਤੋੜ ਜਾਏ ਕਲ ਬੰਧਨ ਬੰਦ। ਸੋਹੰ ਸ਼ਬਦ ਸਚ ਰਾਗ ਸੁਣਾਵੇ, ਜੀਵ ਨਿਕਲ ਜਾਏ ਵਿਚੋਂ ਮਾਇਆ ਫੰਦ। ਸਵੱਛ ਸਰੂਪ ਪ੍ਰਭ ਦਰਸ ਦਿਖਾਵੇ, ਦੇਵੇ ਮਾਰ ਵਿਕਾਰ ਪੰਜ ਦੇਹ ਦਾ ਗੰਦ। ਸਾਚਾ ਸ਼ਬਦ ਸਚ ਘਰ ਆਵੇ, ਸਾਧ ਸੰਗਤ ਮਨ ਕਲਜੁਗ ਮੰਦ। ਮਹਾਰਾਜ ਸ਼ੇਰ ਸਿੰਘ ਭਗਤ ਜਨ ਤ੍ਰਿਪਤਾਵੇ, ਕਰ ਦਰਸ ਸਰਬ ਹੋਏ ਅਨੰਦ। ਭਇਆ ਅਨੰਦ ਵੱਜੀ ਵਧਾਈ। ਸਾਧ ਸੰਗਤ ਮਿਲ ਸਾਚੀ ਮਤਿ ਪਾਈ। ਆਤਮਕ ਦੀਪ ਬੁਝੀ ਫੇਰ ਜਗਾਈ। ਧੰਨ ਧੰਨ ਧੰਨ ਗੁਰਸਿਖ, ਗੁਰਚਰਨ ਪ੍ਰੀਤ ਜਿਸ ਲਗਾਈ। ਬਾਲਕ ਮਾਤ ਹੋਏ ਜਿਉਂ ਕੁੱਖ, ਆਤਮ ਜੋਤ ਦੇਵੇ ਰੁਸ਼ਨਾਈ। ਕਲਜੁਗ ਵਿਰਲੇ ਮਨੁੱਖ, ਸੋਹੰ ਸ਼ਬਦ ਜਿਨ ਰਸਨਾ ਗਾਈ। ਬੇਮੁਖ ਜਾਏ ਜਿਉਂ ਸਿੰਬਲ ਰੁੱਖ, ਦਰਗਾਹ ਫਲ ਮਿਲੇ ਨਾ ਰਾਈ। ਪ੍ਰਭ ਦਰਸ ਜਗ ਉਤਮ ਸੁੱਖ, ਮਿਲ ਸਾਧ ਸੰਗਤ ਰਸਨਾ ਹਰਿ ਜਸ ਗਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸਤਿਜੁਗ ਸਾਚਾ ਜਾਏ ਲਗਾਈ। ਸਤਿਜੁਗ ਸਾਚਾ ਸਚ ਨਾਉਂ ਤਰੇ। ਸਰਬ ਜੀਵ ਵਸੇ ਪ੍ਰਭ ਆਪ ਹਰੇ। ਸੋਹੰ ਸ਼ਬਦ ਜਪ ਰਸਨਾ ਕਲਜੁਗ ਜੀਵ ਅੰਤ ਹੋਏ ਖਰੇ। ਕਰ ਕਿਰਪਾ ਆਪ ਪ੍ਰਭ, ਗੁਰਸਿਖਾਂ ਸਾਚੀ ਜੋਤ ਸਤਿਜੁਗ ਦੇਹ ਧਰੇ। ਮਹਾਰਾਜ ਸ਼ੇਰ ਸਿੰਘ ਗੁਰਮੁਖ ਊਜਲ, ਜੋ ਜਨ ਆਏ ਸਰਨ ਤੇਰੀ ਪਰੇ। ਸਰਨ ਪਰੇ ਸਮਰਥ ਸਵਾਮੀ। ਨਿਹਕਲੰਕ ਪਰਗਟੇ ਪ੍ਰਭ ਨਿਹਕਾਮੀ। ਕੋਈ ਜੀਵ ਨਾ ਜਾਣੇ, ਭਗਵਾਨ ਕ੍ਰਿਸ਼ਨ ਰਾਮ ਨਾਮੀ। ਜਨ ਭਗਤ ਪਛਾਣੇ, ਮਹਾਰਾਜ ਸ਼ੇਰ ਸਿੰਘ ਜਗਤ ਸਵਾਮੀ । ਕਲਜੁਗ ਪਰਗਟੇ ਪ੍ਰਭ ਪਤਵੰਤ। ਜੋਤ ਟਿਕਾਏ ਵਿਚ ਭਗਤ ਭਗਵੰਤ। ਧਰ ਜੋਤ ਵਿਚ ਰਹੇ ਇਕੰਤ। ਜਿਤ ਦੀਖਿਆ ਜਗ ਉਤਮ ਸੰਤ। ਕਰ ਪ੍ਰੀਖਿਆ ਜਪ ਸੋਹੰ ਮੰਤ। ਨਜ਼ਰੀ ਆਵੇ ਵਿਚ ਬੈਠਾ ਬੇਅੰਤ। ਸਰਬ ਸ੍ਰਿਸ਼ਟ ਕਾ ਆਪ ਕੰਤ। ਭੁੱਲ ਨਾ ਜੀਵ ਜਿਸ ਬਣਾਈ ਬਣਤ। ਜਗਤ ਚਲਣਹਾਰ ਹੈ, ਕੋਈ ਰਹੇ ਨਾ ਅੰਤ। ਕਲਜੁਗ ਗੁਣ ਵਿਚਾਰ, ਜੋਤ ਪਰਗਟਾਈ ਪ੍ਰਭ ਗੁਣਵੰਤ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਦੇਵੇ ਤਾਰ ਜੋ ਜਨ ਚਰਨੀਂ ਲਗੰਤ। ਕਲਜੁਗ ਪਰਗਟੇ ਪ੍ਰਭ ਸਾਚਾ ਸਾਖੀ। ਸੋਹੰ ਸ਼ਬਦ
ਸੁਣ ਗੁਰਸਿਖਾਂ ਆਤਮ ਸਚ ਭਾਖੀ। ਦਰਸ ਦਿਖਾਏ ਆਪ ਪ੍ਰਭ, ਏਥੇ ਓਥੇ ਜਿਸ ਪਤ ਰਾਖੀ। ਸਾਧ ਸੰਗਤ ਮਨ ਵੱਜੀ ਵਧਾਈ, ਦਰਸ ਕਰਿਆ ਵੇਲੇ ਅੰਮ੍ਰਿਤ ਪ੍ਰਭ ਦਿਨ ਵਿਸਾਖੀ। ਵਿਸਾਖ ਵਸਿਆ ਵਿਚ ਸਿੱਖ ਦੇਹ ਘਰ। ਖੋਲ੍ਹ ਦਿਖਾਵੇ ਗਿਆਨ ਜੋਤ ਪ੍ਰਭ ਸਾਚਾ ਦਰ । ਆਪ ਦਰਸਾਵੇ ਸਾਚਾ ਰੂਪ ਪ੍ਰਭ ਨਰ । ਸੋਹੰ ਸ਼ਬਦ ਜਪਾਵੇ ਰਸਨਾ ਹਰਿ ਹਰਿ। ਸਾਧ ਸੰਗਤ ਕਲ ਜਗਤ ਉਪਜਾਵੇ, ਬੇਮੁਖ ਗਏ ਡਾਹਢਾ ਦੁੱਖ ਭਰ। ਸੋਹੰ ਅੰਮ੍ਰਿਤ ਪ੍ਰਭ ਮੁਖ ਲਗਾਵੇ, ਗੁਰਸਿਖ ਪੂਰਾ ਜਗਤ ਨਾ ਜਾਏ ਮਰ। ਪਰਗਟ ਹੋ ਪ੍ਰਭ ਦਰਸ ਦਿਖਾਵੇ, ਚਰਨ ਲਾਗ ਜੀਵ ਜਾਏ ਤਰ । ਜੋਤ ਸਰੂਪ ਨਿਹਕਲੰਕ ਨਾਉਂ ਰਖਾਵੇ, ਕਲਜੁਗ ਆਇਆ ਪ੍ਰਭ ਭੇਖ ਕਰ। ਕਰੇ ਨਿਵਾਸ ਵਿਚ ਸਾਧ ਸੰਗਤ, ਮਹਾਰਾਜ ਸ਼ੇਰ ਸਿੰਘ ਅਵਤਾਰ ਵਿਸ਼ਨੂੰ ਨਰ। ਅੰਮ੍ਰਿਤ ਵੇਲਾ ਕਰ ਅਮਰ ਵਿਚਾਰ। ਜੋਤ ਜਗਾਵੇ ਪ੍ਰਭ ਗਿਰਧਾਰ। ਵਿਸਾਖ ਸੁਹੰਦਾ ਅੰਮ੍ਰਿਤ ਬਰਸੇ ਧਾਰ। ਗਰੜ ਜਾਏ ਈਸ਼ਰ ਦਰਬਾਰ। ਜੋਤ ਸਰੂਪੀ ਭਗਵਾਨ ਉਪਰ ਹੋਏ ਅਸਵਾਰ। ਮਾਨ ਸਰੋਵਰ ਅੰਮ੍ਰਿਤ ਪ੍ਰਭ ਚਰਨ ਕਵਲਾਰ। ਭਰ ਚੁੰਜ ਲੈ ਆਇਆ ਮਾਤਲੋਕੀ ਵਿਚ ਸੰਸਾਰ। ਦੇਵਤ ਪੁਰੀ ਜਾਂ ਲੰਘਿਆ, ਇੰਦਰ ਯੁੱਧ ਕਰੇ ਅਪਾਰ। ਅੰਮ੍ਰਿਤ ਧਾਰ ਅੰਮ੍ਰਿਤ ਵਰਖਿਆ ਵਿਚ ਸੰਸਾਰ। ਬੂੰਦ ਡਿੱਗੀ ਅਪਰ ਅਪਾਰ। ਇਕ ਗੰਗਾ ਗੋਦਾਵਰੀ ਵਗੇ ਜਲ ਲਹਿੰਦੀ ਧਾਰ। ਅੰਮ੍ਰਿਤ ਪ੍ਰਭ ਵਰਤਾਇਆ, ਵਿਚ ਝੂਠੇ ਸੰਸਾਰ। ਦਿਨ ਵਿਸਾਖ ਸੁਹਾਇਆ, ਜਿਤ ਅੰਮ੍ਰਿਤ ਵਰਖੇ ਕਿਰਪਾ ਧਾਰ। ਗੋਬਿੰਦ ਗੁਰ ਕਲਜੁਗ ਆਇਆ, ਸਚ ਅੰਮ੍ਰਿਤ ਜਿਸ ਆਪ ਬਣਾਇਆ। ਗੁਰਸਿਖਾਂ ਗੁਰਮੁਖਾਂ ਮੁਖ ਚੁਆਇਆ। ਸਚ ਸੁੱਚ ਸਚ ਹੁਕਮ ਸੁਣਾਇਆ। ਅੰਮ੍ਰਿਤ ਰੂਪ ਪ੍ਰਭ ਅਮਰ ਹੋ ਵਿਚ ਸਮਾਇਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਥਿਤ ਵਾਰ ਦਿਨ ਲਿਖਾਇਆ । ਕਲਜੁਗ ਐਸੀ ਪਾਈ ਮਾਇਆ। ਰੀਤ ਕੁਰੀਤ ਵਿਚ ਜਗਤ ਪਸਾਇਆ। ਮਦਿ ਮਾਸ ਆਹਾਰ ਬਣਾਇਆ। ਪੀ ਅੰਮ੍ਰਿਤ ਗੁਰ ਗੋਬਿੰਦ, ਨਾਉਂ ਕਲੰਕ ਲਗਾਇਆ। ਈਸ਼ਰ ਕਰਮ ਵਿਚਾਰ ਕੇ, ਬੇਮੁਖਾਂ ਆਣ ਸਰਬ ਮਾਣ ਗਵਾਇਆ। ਸਾਚਾ ਜਾਮਾ ਧਾਰ ਕੇ, ਵਾਂਗ ਨਿੰਬੂ ਸਰਬ ਨਿਚੋੜ ਵਖਾਇਆ। ਆਪਣੀ ਜੋਤ ਸਰਬ ਵਿਚਾਰ ਕੇ, ਇਕ ਸੋਹੰ ਨਾਉਂ ਰੱਖ ਵਖਾਇਆ। ਵੀਹ ਸੌ ਅੱਠ ਦਿਨ ਵਿਸਾਖ ਵਿਚਾਰ ਕੇ, ਸਰਬ ਸੁਹਾਵੇ ਤਾਲ ਪ੍ਰਭ ਖਾਲੀ ਕਰਾਇਆ। ਆਪ ਅਪਰੰਪਰ ਆਪ ਨਿਹਕੇਵਾ। ਪਰਗਟ ਜੋਤ ਸਭ ਦੇਵੀ ਦੇਵਾ। ਹੋਏ ਆਪ ਅਲੱਖ ਅਭੇਵਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਸਚ ਤੇਰੀ ਸੇਵਾ। ਸੁਹਾਏ ਥਾਨ ਵਿਚ ਕਲ ਅੰਦਰ, ਜੋਤ ਪਰਗਟਾਏ ਜਿਥੇ ਪ੍ਰਭ ਆ ਕੇ। ਸੁਹਾਏ ਥਾਨ ਸਰਬ ਘਰ ਮੰਦਰ, ਜਿਥੇ ਬੈਠਾ ਪ੍ਰਭ ਭੇਸ ਵਟਾ ਕੇ। ਸੁਹਾਏ ਥਾਨ ਜਗ ਅੰਦਰ, ਕਲਜੁਗ ਜਾਵੇ ਪ੍ਰਭ ਉਲਟਾ ਕੇ। ਸੁਹਾਏ ਥਾਨ ਜਗਤ ਅੰਦਰ, ਸਤਿਜੁਗ ਸਾਚਾ ਸਚ ਜਾਏ ਲਗਾ ਕੇ। ਸੁਹਾਏ ਥਾਨ ਜਗਤ ਅੰਦਰ, ਸਿੰਘ ਆਸਣ ਪ੍ਰਭ ਬੈਠਾ ਆ ਕੇ। ਸੁਹਾਏ ਥਾਨ ਕਲਜੁਗ ਅੰਦਰ, ਸ਼ਬਦ ਗੁਣ ਨਿਧਾਨ ਪ੍ਰਭ ਜਾਏ ਲਿਖਾ ਕੇ। ਸੁਹਾਏ ਥਾਨ ਜਗਤ ਅੰਦਰ, ਸਤਿਜੁਗ ਸਾਚਾ ਸਚ ਜਾਏ ਤਖ਼ਤ ਰਚਾ ਕੇ। ਸੁਹਾਏ ਥਾਨ ਜਗਤ ਅੰਦਰ, ਸਤਿਗੁਰ ਮਨੀ ਸਿੰਘ ਸਤਿਗੁਰ ਬਣਾ ਕੇ। ਸੁਹਾਏ ਥਾਨ ਜਗਤ ਅੰਦਰ, ਭਗਵਾਨ ਭਗਤ ਦੱਖਣ ਦਿਸ਼ਾ ਲਿਖਤ ਲਿਖਾ ਕੇ । ਸੁਹਾਏ ਥਾਨ ਜਗਤ ਅੰਦਰ, ਦਰਸ ਕਰੇ ਜੋ ਜਨ ਆਣ, ਹੋਵੇ ਪਾਰ ਦਰਗਾਹ ਜਾ ਕੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਨਿਹਕਲੰਕ ਨਾਉਂ ਰਖਾ ਕੇ। ਭਗਤਨ ਦੇਵੇ ਪ੍ਰਭ ਵਡਿਆਈ। ਆਦਿ ਜੁਗਾਦੀ ਸਦਾ ਸਹਾਈ। ਸਰਨ ਪੜੇ ਪ੍ਰਭ ਲਾਜ ਰਖਾਈ। ਆਵਾਗਵਣ ਸਰਬ ਚਿੰਤ ਮਿਟਾਈ। ਤੀਨ
ਭਵਨ ਸਰਬ ਸੋਝੀ ਪਾਈ। ਗੁਰਸਿਖ ਸੰਗ ਸਿੱਖ ਮਿਲ ਤਰ ਜਾਈ। ਜਿਉਂ ਰਾਮਾਨੰਦ ਤਾਰੇ ਕਬੀਰ ਗੋਸਾਈਂ। ਪਸੂ ਪਰੇਤੋਂ ਦੇਵ ਕਰੇ, ਪੂਰੇ ਸਿੱਖ ਵਿਚ ਇਹ ਵਡਿਆਈ। ਪ੍ਰਭ ਸਾਚੇ ਕੀ ਜਨ ਸੇਵ ਕਰੇ, ਅੰਤਕਾਲ ਜਮਕਾਲ ਨਾ ਖਾਈ। ਮਿਲੇ ਪ੍ਰਭ ਅਲਖ ਅਭੇਵ, ਦੇ ਦਰਸ ਅੰਤਕਾਲ ਗੁਰਸਿਖ ਕਰਾਈ । ਕੋਈ ਨਾ ਕਲਜੁਗ ਪ੍ਰਭ ਤੁਧ ਜੇਵ, ਧਾਮ ਬੈਕੁੰਠ ਗੁਰਸਿਖ ਪੁਚਾਈ । ਸਾਚਾ ਸਿੱਖ ਸਾਚੀ ਜੋਤ, ਅੰਤਕਾਲ ਵਿਚ ਜੋਤ ਦੇ ਮਿਲ ਜਾਈ। ਜੋ ਕਿਛ ਕਰੇ ਸੋਈ ਕਲ ਹੋਤ, ਮਹਾਰਾਜ ਸ਼ੇਰ ਸਿੰਘ ਕੋਈ ਜੀਵ ਨਾ ਜਾਣੇ ਰਾਈ। ਜੀਵ ਜੰਤ ਕੀ ਜਾਣੇ ਵਿਚਾਰਾ। ਮਾਇਆ ਰੂਪ ਪ੍ਰਭ ਪਰਗਟਿਆ ਸੰਸਾਰਾ। ਕਲਜੁਗ ਹਉਮੇ ਮਮਤਾ ਹੋਇਆ ਸਹਾਰਾ । ਸਤਿਗੁਰ ਸਾਚਾ ਤਨ ਮਨੋ ਵਿਸਾਰਾ। ਮਦਿ ਮਾਸ ਚਲ ਗਿਆ ਰਸਨ ਵਿਕਾਰਾ। ਮੂਰਖ ਮੁਗਧ ਕਿਉਂ ਭੁੱਲਾ ਪ੍ਰਭ ਗਿਰਧਾਰਾ। ਕਰ ਦਰਸ ਮਾਣ ਰੰਗ ਸਦ ਜੋਤ ਮੁਰਾਰਾ। ਸੋਹੰ ਸ਼ਬਦ ਪ੍ਰਭ ਖੋਲ੍ਹ ਦੀਆ ਕਲਜੁਗ ਭੰਡਾਰਾ। ਬਾਣੀ ਬੋਹਥ ਪ੍ਰਭ ਬਣ ਗਿਆ ਆਪ ਵਰਤਾਰਾ। ਕਿਰਪਾ ਕਰ ਅੰਮ੍ਰਿਤ ਨਾਮ ਮੁਖ ਚਵਾਰਾ । ਮਹਾਰਾਜ ਸ਼ੇਰ ਸਿੰਘ ਸਚ ਖਜ਼ੀਨੇ ਭਰੇ ਰਹਿਣ ਤੇਰੇ ਭੰਡਾਰਾ। ਭੰਡਾਰੀ ਵਡ ਪ੍ਰਭ ਭੰਡਾਰੀਆ। ਸੰਘਾਰੀ ਵਡ ਜਗਤ ਸੰਘਾਰੀਆ। ਖੁਆਰੀ ਕਰੇ ਆਪ ਜਿਸ ਕਲ ਧਾਰੀਆ। ਚਰਨੀਂ ਪੜੇ ਮਿਲ ਸਾਧ ਸੰਗਤ ਪ੍ਰਭ ਤਾਰੀਆ । ਜੋਤ ਸਰੂਪ ਤ੍ਰੈਲੋਕੀ ਨੰਦਨ, ਜੋ ਜਨ ਆਏ ਚਰਨ ਨਿਮਸਕਾਰੀਆ। ਕਲਜੁਗ ਕਾਮ ਨਾ ਪਾਏ ਫੰਦਨ, ਸੋਹੰ ਸ਼ਬਦ ਫਾਂਦ ਜਗ ਮਾਰਿਆ । ਸੋਹੰ ਸ਼ਬਦ ਮਨ ਚਾੜ੍ਹੇ ਰੰਗਣ, ਗਿਆਨ ਜੋਤ ਕਰੇ ਉਜਿਆਰਿਆ। ਗੁਰਮੁਖ ਕਲਜੁਗ ਆਪ ਪਹਾੜਾਂ ਲੰਘਣ, ਜਨਮ ਮਰਨ ਪ੍ਰਭ ਆਪ ਸਵਾਰਿਆ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਮਨ ਤੇਰੀ ਲਗਨ, ਭੁੱਲ ਨਾ ਜਾਣਾ ਆਏ ਚਰਨਾਰਿਆ। ਚਰਨ ਆਏ ਮਿਲੇ ਚਰਨੋਦਕ। ਗੁਣਵੰਤ ਜੀਵ ਹੋਏ ਗਿਆਨ ਬੋਧਕ। ਪਵਿੱਤ ਆਤਮਾ ਕਰ ਜਾਏ ਦੇਹ ਸੋਧਕ। ਮਹਾਰਾਜ ਸ਼ੇਰ ਸਿੰਘ ਦੇਵੇ ਘਰ ਨਾਉਂ ਨੋਧਕ। ਨੌਂ ਨਿਧ ਨਿਜ ਘਰ ਪਾਏ। ਮਿਲ ਸਾਧ ਸੰਗਤ ਮਨ ਵਜੇ ਵਧਾਏ। ਸਰਬ ਜੀਵ ਜੰਤ ਪ੍ਰਭ ਸੋਝੀ ਪਾਏ। ਜੋ ਜਨ ਆਏ ਚਰਨ ਲਗਾਏ। ਗੁਣ ਨਿਧਾਨ ਗਿਆਨ ਦਰਸ ਦੋਏ ਝੋਲੀ ਪਾਏ। ਤੋੜ ਅਭਿਮਾਨ ਸਾਚਾ ਪ੍ਰਭ ਰਾਹ ਦਿਖਾਏ। ਸਖੀ ਸੁਲਤਾਨ ਸਰਬ ਪ੍ਰਭ ਬੰਨ੍ਹ ਰਖਾਏ। ਏਕੋ ਆਪ ਏਕੋ ਭਗਵਾਨ, ਸੋਹੰ ਸ਼ਬਦ ਜਗਤ ਚਲਾਏ। ਜਿਸ ਨੇ ਜਪਿਆ ਸਾਚਾ ਜਾਪ, ਤਿਸ ਵਿਚ ਰਿਹਾ ਸਮਾਏ। ਵਿਚੋਂ ਮਾਰੇ ਹਉਮੇ ਤਿੰਨ ਤਾਪ, ਵਿਚ ਲਲਾਟ ਜਗਾਏ। ਅੰਤਕਾਲ ਕੋਈ ਪੁੱਛੇ ਨਾ ਵਾਤ, ਦਰਗਾਹ ਮਿਲੇ ਸਜਾਏ। ਗੁਰਸਿਖਾਂ ਪਾਏ ਸਾਚੀ ਦਾਤ, ਸੋਹੰ ਸ਼ਬਦ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਆਤਮ ਦੇਵੇ ਸ਼ਾਂਤ, ਜੋ ਜਨ ਆਏ ਚਰਨ ਸੀਸ ਝੁਕਾਏ। ਸਰਧਾ ਪੂਰੀ ਪੂਰਨ ਆਸਾ। ਬੁਝੀ ਅਗਨ ਆਤਮ ਤ੍ਰਿਪਤਾਸਾ। ਵਿਚ ਦੇਹ ਪ੍ਰਭ ਕੀਉ ਵਾਸਾ। ਦੁੱਖ ਦਲਿਦਰ ਕੀਓ ਨਾਸਾ। ਤਿਸ ਸਾਹਿਬ ਕਉ ਬਲ ਬਲ ਜਾਸਾ। ਜਿਸ ਨੇ ਦੀਆ ਸੋਹੰ ਭਰਵਾਸਾ। ਜਪ ਜਪ ਜੀਵ ਸੋਹੰ ਸਵਾਸ ਸਵਾਸਾ । ਆਤਮ ਬੁਧ ਬਿਬੇਕ ਗੁਰਚਰਨ ਆਈ ਰਾਸਾ। ਉਤਮ ਦੇਹ ਵਿਸ਼ੇਸ਼, ਸਾਚਾ ਸ਼ਬਦ ਸੰਗਤ ਮਨ ਭਾਸਾ। ਮਹਾਰਾਜ ਸ਼ੇਰ ਸਿੰਘ ਰਾਖੋ ਇਕ ਟੇਕ, ਆਤਮ ਜੋਤ ਕਰੇ ਪਰਕਾਸ਼ਾ। ਕਲਜੁਗ ਹੋਇਆ ਅੰਤ ਖੁਆਰਾ। ਸਚ ਧਰਮ ਗਿਆ ਮਾਰ ਉਡਾਰਾ । ਆਤਮ ਚਲਿਆ ਜੀਵ ਵਿਕਾਰਾ। ਹੰਕਾਰੀ ਨਿੰਦਕ ਦੁਸ਼ਟ ਝੱਖ ਮਾਰਾ। ਨੈਣੀਂ ਪੇਖ ਸਚਾ ਦਰਬਾਰਾ। ਜਨਮ ਗਵਾਇਆ ਮੂਰਖ ਮੁਗਧ ਗਵਾਰਾ। ਨਾ ਦੀਸੇ ਦੀਸਣਹਾਰਾ। ਜਿਸ ਪਸਰਿਆ ਸਰਬ ਸ੍ਰਿਸ਼ਟ ਪਸਾਰਾ। ਆਪਣਾ ਆਪ ਉਪਾਇਆ, ਇਕ ਰੰਗ ਜੋਤ ਅਧਾਰਾ।
ਨਜ਼ਰ ਨਾ ਆਵੇ ਪ੍ਰਭ ਸਰਬ ਜੀਵ ਮੇਂ ਵਸਣੇਹਾਰਾ। ਅਗੰਮ ਜੋਤ ਨਿਰਮਲ ਨਿਰਾਲੀ, ਤੀਨ ਲੋਕ ਕਰੇ ਆਕਾਰਾ। ਕਲਜੁਗ ਪਰਗਟਿਆ ਦੋ ਜਹਾਨ ਦਾ ਵਾਲੀ, ਚਰਨ ਲਾਗ ਕਰ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਧਨ ਮਾਲੀ, ਸੋਹੰ ਸ਼ਬਦ ਦੇ ਜਾਵੇ ਸਤਿਜੁਗ ਭੰਡਾਰਾ। ਜਲ ਧਾਰੇ ਪੂਰਨ ਪੁਰਖ ਸਮਰਥ, ਗੁਰਸਿਖਾਂ ਮੁਖ ਚੋਵਿੰਦਾ। ਪ੍ਰਭ ਸਾਚਾ ਕਥਨਾ ਕਥ, ਭਗਤ ਜਨਾਂ ਹੋਏ ਵਰਤੰਦਾ। ਅੰਮ੍ਰਿਤ ਮੇਘ ਵਰਸਾ, ਆਤਮ ਸ਼ਾਂਤ ਕਰਿੰਦਾ। ਸਚ ਸੁੱਚ ਵਿਚ ਦੇਹ ਵਰਤਾ, ਨਿਜਾਨੰਦ ਸਭ ਦਰਸ ਦਹਿੰਦਾ। ਖੋਲ੍ਹ ਕਪਾਟ ਪ੍ਰਭ ਦੇ ਦਰਸਾ, ਅਨਹਦ ਸ਼ਬਦ ਮਨ ਵਜਿੰਦਾ। ਸਾਚਾ ਗੁਰਸਿਖ ਨਾ ਝੂਠਾ ਪਾਟ, ਸਾਚੀ ਜੋਤ ਪ੍ਰਭ ਵਿਚ ਦੇਹ ਧਰਿੰਦਾ । ਬੇਮੁਖ ਹੋਏ ਕਲਜੁਗ ਘਾਟੋ ਘਾਟ, ਜੋ ਪ੍ਰਭ ਆਏ ਸਰਨ ਕਰੇਵੇ ਨਿੰਦਾ। ਪ੍ਰਭ ਜੋਤ ਜਗਾਏ ਲਾਟੋ ਲਾਟ, ਭਗਤ ਜਨਾਂ ਹਰਿ ਧੁਰ ਬਖ਼ਸ਼ਿੰਦਾ। ਸੋਹੰ ਸ਼ਬਦ ਜੀਵ ਸਦਾ ਮਨ ਰਾਟ, ਕਲਜੁਗ ਅੰਦਰ ਪਾਰ ਕਰਿੰਦਾ। ਕਲਜੁਗ ਹੋਏ ਖੁਆਰੀ, ਜੋ ਜਨ ਪ੍ਰਭ ਤੋਂ ਮੁਖ ਭਵਿੰਦਾ। ਕਲਜੁਗ ਲੈ ਅਵਤਾਰ, ਪਰਗਟ ਹੋਇਆ ਪ੍ਰਭ ਮਰਗਿੰਦਾ। ਨਿਹਕਲੰਕ ਪ੍ਰਭ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਰੂਪੀ ਮੇਂਹ ਬਰਸਿੰਦਾ। ਭੋਗ ਲਗਾ ਘਰ ਭੋਗੀਆ। ਸੰਜੋਗ ਮੇਲ ਮਿਲਾ ਸੰਜੋਗੀਆ। ਕਲ ਰੋਗ ਹਉਮੇ ਵਡ ਰੋਗੀਆ। ਇਹ ਕੋਏ ਨਾ ਜਾਣੇ ਸਾਰ, ਪਰਗਟੀ ਜੋਤ ਕਲਜੁਗ ਪ੍ਰਭ ਚੋਜੀਆ। ਨਿਗਮ ਕਰ ਵਿਚਾਰ ਗੁਰਮੁਖਾਂ ਦੇਵੇ ਆਪ ਪ੍ਰਭ ਸੋਝੀਆ। ਸ਼ਬਦ ਧੁਨ ਹੋਏ ਗੁੰਜਾਰ, ਭੇਤ ਖੁਲ੍ਹਾਵੇ ਆਪ ਗੁੱਝੇ ਪ੍ਰਭ ਗੋਝੀਆ। ਗੁਰਸਿਖਾਂ ਦੇਵੇ ਚਰਨ ਪਿਆਰ, ਲੁਝ ਜਾਏ ਜੇ ਲਾਏ ਚਰਨ ਪ੍ਰਭ ਲੂਝੀਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਗੁਰਮੁਖ ਵਿਰਲਾ ਕੋਈ ਗੁਰ ਦਰ ਝੂਝਿਆ। ਝੂਝੇ ਸੋ ਜੋ ਕਾਮ ਕਰੋਧ ਲੋਭ ਮੋਹ ਹੰਕਾਰ ਵਿਚੋਂ ਹਉਮੇ ਮਾਰੇ। ਮਤਿ ਮਨ ਬਿੁਧ ਰੱਖੇ ਇਕ ਜੋਤ ਅਧਾਰੇ। ਖਾਤਰ ਫੁਰਨਾ ਬੁੱਧੀ ਕੋਟ ਉਸਾਰੇ। ਨੱਸ ਨਾ ਜਾਏ ਜੋ ਜੀਵ ਕਰੇ ਖੁਆਰੇ। ਭਗਤ ਜਨਾਂ ਪ੍ਰਭ ਭਰਮ ਨਿਵਾਰੇ। ਘਰ ਆਏ ਹਰਿ ਕਾਜ ਸਵਾਰੇ। ਦੁਸ਼ਟ ਦੂਤ ਸੰਗ ਸ਼ਬਦ ਸੰਘਾਰੇ। ਕਲਜੁਗ ਧਰ ਜੋਤ ਸਚ ਆਪ ਨਿਰੰਕਾਰੇ। ਮੁਖ ਉਜਲ ਗੁਰਮੁਖ ਸੋਹਣ ਸਚ ਤੇਰੇ ਦਰਬਾਰੇ। ਭੋਗ ਲਗਾਇਆ ਆਣ ਸਦਾ ਭਰੇ ਰਹਿਣ ਭੰਡਾਰੇ। ਸੋਹੰ ਸ਼ਬਦ ਚਲਾਇਆ, ਚਾਰ ਕੁੰਟ ਹੋਏ ਜੈਕਾਰੇ। ਜੋਤ ਸਰੂਪੀ ਜਗਤ ਜਲਾਇਆ, ਹਾਹਾਕਾਰ ਕਰ ਜੀਵ ਪੁਕਾਰੇ । ਭਗਤ ਜਨਾਂ ਪ੍ਰਭ ਆਪ ਤਰਾਇਆ, ਸਾਚਾ ਨਾਉਂ ਦੇਵੇ ਅਧਾਰੇ। ਮਹਾਰਾਜ ਸ਼ੇਰ ਸਿੰਘ ਰਖ ਪਤਿ ਰਾਇਆ, ਭਗਤ ਜਨ ਹਰਿ ਪਾਰ ਉਤਾਰ । ਘਰ ਮੰਦਰ ਸਭ ਸੁਹਾਇਆ, ਘਰ ਆਏ ਸਰਬ ਘਟ ਵਾਸੀ। ਸਾਚਾ ਤਖ਼ਤ ਸਚ ਸੁਹਾਇਆ, ਉਪਰ ਬੈਠ ਤਖ਼ਤ ਨਿਵਾਸੀ। ਪਤਾਲ ਆਕਾਸ਼ ਪ੍ਰਭ ਤਜਾਇਆ, ਸਾਚੀ ਜੋਤ ਵਿਚ ਮਾਤ ਤਰਾਸੀ। ਸਤਿਜੁਗ ਸਾਚਾ ਤਖ਼ਤ ਰਚਾਇਆ, ਪਰਗਟੇ ਜੋਤ ਪ੍ਰਭ ਅਬਿਨਾਸ਼ੀ। ਸਾਧ ਸੰਗਤ ਪ੍ਰਭ ਦਰਸ ਦਿਖਾਇਆ, ਦੇਵੇ ਦਾਨ ਜਿਉਂ ਦਰਗਾਹ ਭਾਸੀ। ਗੁਰਸਿਖ ਹੀਰੇ ਮਾਣਕ ਮੋਤੀ ਕਲਜੁਗ ਲੱਭ ਲਿਆਇਆ, ਚਰਨ ਸੇਵ ਲਾਏ ਦਾਸਨ ਦਾਸੀ। ਨਾਉਂ ਨਿਹਕਲੰਕ ਰਖਾਇਆ, ਬੰਦੀ ਤੋੜ ਭਗਤਨ ਅਖਵਾਸੀ। ਮਹਾਰਾਜ ਸ਼ੇਰ ਸਿੰਘ ਥਾਨ ਸੁਹਾਇਆ, ਕਰ ਦਰਸ ਸਾਧ ਸੰਗਤ ਤਰ ਜਾਸੀ। ਕਰ ਦਰਸ ਸਾਧ ਸੰਗਤ ਤਰੇ। ਪਰਗਟਿਆ ਸਾਚਾ ਕੰਤ, ਵਿਰਲਾ ਗੁਰਮੁਖ ਕੋਈ ਪ੍ਰਭ ਵਰੇ। ਹੋਏ ਦਾਸ ਭਗਤਨ ਕੇਰਾਂ, ਰਸਨਾ ਜਪੇ ਜੋ ਹਰੇ ਹਰੇ। ਅੰਤਕਾਲ ਪ੍ਰਭ ਕਰੇ ਨਿਬੇੜਾ, ਕਲਜੁਗ ਐਸੀ ਕਿਰਪਾ ਕਰੇ। ਕਲਜੁਗ ਅੰਦਰ ਪਾਇਆ ਫੇਰਾ, ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੇ ਦਰ ਤੇ ਖਰੇ। ਊਚ ਅਗੰਮ ਅਥਾਹ। ਪਰਗਟ ਬੈਠਾ ਪ੍ਰਭ ਬੇਪਰਵਾਹ। ਸਚਾ ਆਪ
ਕਲਜੁਗ ਪਰਗਟੇ ਸਚਾ ਪਾਤਸ਼ਾਹ। ਬਿਨ ਭਗਤਨ ਪਾਵੇ ਕੋਈ ਨਾ। ਸਿੱਖਾਂ ਹਿਰਦਕ ਪ੍ਰਭ ਵਸੇ ਇਕ ਥਾਂ। ਬੇਮੁਖਾਂ ਨਜ਼ਰ ਨਾ ਆਵੇ, ਕਲਜੁਗ ਸਾਚਾ ਰਾਹ। ਸਚਖੰਡ ਨਿਵਾਸੀ ਸਾਧ ਸੰਗਤ ਹਿਰਦੇ ਰਿਹਾ ਸਮਾ। ਮਹਾਰਾਜ ਸ਼ੇਰ ਸਿੰਘ ਕਲ ਸੋ ਕਰੇ ਜੋ ਮਨ ਭਾਸੀ, ਤੇਰਾ ਅੰਤ ਨਾ ਪਾਵੇ ਰਾਹ। ਕਲਜੁਗ ਦੇਵੇ ਵਡਿਆਈ ਵੱਡੇ ਸਾਧ ਸੰਤ। ਪੈਜ ਰਖਾਈ ਬਣਾਏ ਬਣਤ। ਸਤਿਜੁਗ ਝੂਠੀ ਕਿਰਿਆ ਸਭ ਹਟਾਈ, ਇਕ ਆਪਣੀ ਕਰਾਏ ਮੰਨਤ। ਖਾਣੀ ਬਾਣੀ ਕੋਈ ਰਹਿਣ ਨਾ ਪਾਏ, ਸੋਹੰ ਸ਼ਬਦ ਚਲਾਏ ਮੰਤ। ਮਹਾਰਾਜ ਸ਼ੇਰ ਸਿੰਘ ਬਾਣ ਸ਼ਬਦ ਮਾਰੇ, ਭਸਮ ਕਰਾਵੇ ਸਰਬ ਜੀਵ ਜੰਤ। ਗੁਰਸਿਖਾਂ ਮਨ ਚਾਓ ਘਨੇਰਾ, ਪ੍ਰਭ ਸਿੰਘਾਸਣ ਬੈਠੇ ਲਾ। ਹਰ ਘਰ ਆਵੇ ਪ੍ਰਭ ਮੇਰਾ, ਪ੍ਰਭ ਮਿਲਣ ਦੀ ਆਤਮ ਚਾਅ। ਕਰ ਕਿਰਪਾ ਪ੍ਰਭ ਜੋਤ ਪਰਗਟਾਵੇ, ਪ੍ਰਭ ਅਬਿਨਾਸ਼ੀ ਘਰ ਲਈਏ ਪਾ। ਤੀਨ ਲੋਕ ਜਿਸ ਹੋਈ ਦਾਸੀ, ਕਲਜੁਗ ਆਵੇ ਜੋਤ ਸਰੂਪੀ ਭੇਸ ਵਟਾ। ਨਜ਼ਰ ਨਾ ਆਵੇ ਦਰ ਕੋਈ ਮਦਿ ਮਾਸੀ, ਮਾਇਆ ਰੂਪ ਸਭ ਦੇਵੇ ਪੜਦਾ ਪਾ। ਚਰਨ ਲਾਗ ਸਰਬ ਫਲ ਪਾਸੀ, ਸੋਹੰ ਨਾਉਂ ਜਿਸ ਲਿਆ ਧਿਆ। ਸਾਚਾ ਸ਼ਬਦ ਜੋ ਜਨ ਰਿਦੇ ਸਮਾਸੀ, ਸਚ ਜੋਤ ਦੇਵੇ ਵਿਚ ਦੇਹ ਟਿਕਾ । ਜੀਵ ਜੰਤ ਸਰਬ ਵਿਨਾਸੀ, ਆਦਿ ਅੰਤ ਇਕ ਰਹੇ ਸਚਾ ਪਾਤਸ਼ਾਹ। ਕਲਜੁਗ ਅੰਧਿਆਰ ਬੇਮੁਖਾਂ ਜਨਮ ਗਵਾਸੀ, ਪ੍ਰਭ ਸਾਚੇ ਦਾ ਨਾ ਦਿਸੇ ਰਾਹ। ਦਰਗਾਹ ਕੋਏ ਨਾ ਥਾਉਂ ਪਾਸੀ, ਨਿਹਕਲੰਕ ਲਈ ਨਾ ਜਿਨ ਸਰਨ ਤਕਾ। ਮਹਾਰਾਜ ਸ਼ੇਰ ਸਿੰਘ ਤਖ਼ਤ ਨਿਵਾਸੀ, ਪਰਗਟ ਹੋ ਕੇ ਧਾਮ ਗਿਆ ਸੁਹਾ। ਧਾਮ ਸਚ ਧਰਮ ਜਾਏ ਭਰ। ਕਾਮ ਕਰੋਧ ਕਰ ਦਰਸ ਜੀਵ ਦੋਏ ਜਾਏ ਮਰ। ਨਜ਼ਰੀ ਆਵੇ ਪਾਰਬ੍ਰਹਮ ਪਰਮੇਸ਼ਵਰ, ਹੋਏ ਨਿਮਾਣਾ ਜੀਵ ਚਰਨੀਂ ਪੜ। ਜੋਤ ਸਰੂਪ ਨਿਰੰਜਣ ਜੋਤ, ਲੋਕਲਾਜ ਤੋਂ ਜੀਵ ਨਾ ਡਰ। ਕਲਜੁਗ ਪਰਗਟੇ ਪ੍ਰਭ ਵਡ ਭੂਪ, ਕੋਏ ਨਾ ਜਾਵੇ ਦਰ ਤੇ ਹਰਿ। ਸਾਚਾ ਪ੍ਰਭ ਨਾ ਕਾਚਾ ਸੂਤ, ਸੋਹੰ ਨਾਉਂ ਵਿਚ ਮਨਕਾ ਧਰ। ਈਸ਼ਰ ਜੋਤ ਨਾ ਰੰਗ ਨਾ ਰੂਪ, ਭਗਤ ਜਨਾਂ ਜੋਤ ਸਰੂਪੀ ਦਿਸ ਆਵੇ ਨਰ। ਮਹਾਰਾਜ ਸ਼ੇਰ ਸਿੰਘ ਰੱਖ ਲਾਜ ਵਿਚ ਅੰਧ ਕੂਪ, ਸਾਧ ਸੰਗਤ ਗਈ ਸਰਨੀ ਪਰ। ਸਚ ਤਖ਼ਤ ਰੱਖੇ ਪ੍ਰਭ ਚਰਨ। ਚਰਨ ਡਿੱਗੇ ਆਏ ਚਾਰ ਵਰਨ। ਮਹਿੰਮਾ ਪ੍ਰਭ ਕੀ ਕੋਈ ਸਕੇ ਨਾ ਵਰਨ। ਕਰ ਦਰਸ ਸਰਬ ਦੁੱਖ ਹਰਨ। ਗੁਰਮੁਖ ਹੋਵੇ ਫੇਰ ਜਗ ਨਾ ਮਰਨ। ਚਰਨ ਲਾਗ ਪਤਤ ਪਾਪੀ ਤਰਨ। ਕਲਜੁਗ ਪਰਗਟਿਆ ਪ੍ਰਭ ਧਰਨੀ ਧਰਨ। ਲਾਜ ਰਖਾਏ ਜੋ ਜਨ ਤਕਾਏ ਸ਼ਰਨ । ਬੇਮੁਖ ਕਲਜੁਗ ਦੁੱਖ ਡਾਹਢਾ ਭਰਨ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਤੇਰਾ ਸਾਚਾ ਵਰਨ। ਸਚ ਤਖ਼ਤ ਰਚਾਇਆ, ਚਲੇ ਚਾਰ ਜੁਗ। ਸੋਹੰ ਸ਼ਬਦ ਵਰਤਾਇਆ, ਚਲਾਈ ਜਗਤ ਪ੍ਰਭ ਧੁਜ। ਬੇਮੁਖਾਂ ਨਜ਼ਰ ਨਾ ਆਇਆ, ਆਤਮ ਜੋਤ ਗਈ ਕਲ ਬੁਝ । ਗੁਰਸਿਖਾਂ ਪ੍ਰਭ ਦਰਸ ਦਿਖਾਇਆ, ਆਤਮ ਭੇਤ ਖੁਲਾਇਆ ਗੁਝ। ਸੋਹੰ ਸ਼ਬਦ ਮਨ ਵਸਾਇਆ, ਆਤਮ ਤ੍ਰਿਖਾ ਗਈ ਬੁਝ। ਘਰ ਬੈਠ ਪ੍ਰਭ ਪਰਮੇਸ਼ਵਰ ਪਾਇਆ, ਗੁਰਚਰਨ ਪ੍ਰੀਤੀ ਜਾਓ ਲੁਝ। ਬਾਹੋਂ ਪਕੜ ਉਠਾਇਆ, ਗੁਰਸਿਖਾਂ ਸ਼ਬਦ ਲਗਾਈ ਹੁਜ । ਗੁਰਮੁਖਾਂ ਪ੍ਰਭ ਜੋਤ ਜਗਾਇਆ, ਆਤਮ ਦੀਪ ਨਾ ਜਾਏ ਬੁਝ। ਮਹਾਰਾਜ ਸ਼ੇਰ ਸਿੰਘ ਪਰਮਗਤ ਪਾਈਏ, ਦੂਜੀ ਵਸਤ ਜੀਵ ਨਾ ਲੋੜੇ ਕੁਝ। ਕਲਜੁਗ ਪਰਗਟੇ ਨਰ ਅਵਤਰ ਉਘਾ। ਸਤਿਜੁਗ ਸਾਚਾ ਧਾਮ ਰਚਾਵੇ ਵਿਚ ਪਿੰਡ ਬੁੱਘਾ। ਗੁਰਸਿਖ ਕਰ ਪ੍ਰੀਤ ਗੁਰਚਰਨ ਸੰਗ ਲੁੱਝਾ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਵਡਿਆਈ, ਜਿਨ ਭਾਗ ਲਗਾਇਆ ਗੁਰਸਿਖ ਆਣ ਝੁੱਗਾ। ਗੁਰਸਿਖ ਝੁੱਗਾ ਹਰਿ ਕਾ ਮੰਦਰ। ਵਰਤੇ ਭਾਣਾ ਸਤਿਜੁਗ ਅੰਦਰ। ਬੇਮੁਖਾ ਘਰ ਨੱਚਣ
ਬੰਦਰ। ਘਰ ਘਰ ਰਹਿਣ ਵੱਜੇ ਜੰਦਰ। ਖੁਲ੍ਹੇ ਭੰਡਾਰੇ ਰਹਿਣ ਲੰਗਰ । ਜੋਤ ਪਰਗਟਾਈ ਕ੍ਰਿਸ਼ਨ ਸਾਵਲੇ ਸੁੰਦਰ। ਮਹਾਰਾਜ ਸ਼ੇਰ ਸਿੰਘ ਚਰਨ ਲੱਗ ਜਾਏ, ਆਏ ਰਾਜਾ ਭੁਪਿੰਦਰ। ਕਰੇ ਖੇਲ ਪ੍ਰਭ ਅਚਰਜ ਨਿਰਾਲੇ। ਸ਼ਬਦ ਸਰੂਪ ਆਤਮ ਰਾਜ ਨਿਕਾਲੇ। ਸ਼ੇਰ ਰੂਪ ਖੜ੍ਹੇ ਜਾ ਆਲੇ ਦਵਾਲੇ । ਨੈਣੀ ਦੀਸੇ ਮਰ ਨਾ ਜਾਏ ਕਿਸੇ ਬਰਛੇ ਭਾਲੇ। ਸੋਹੰ ਆਵਾਜ਼ ਧੁਨ ਆਏ, ਵਾਹ ਜੀਵ ਜਗ ਆਪਣੀ ਲਾ ਲੈ। ਭੈ ਅੰਦਰ ਸਰਬ ਪੁਕਾਰੇ, ਹੋਏ ਸਹਾਈ ਕੋਈ ਆਣ ਬਚਾ ਲੈ। ਅੰਤਕਾਲ ਨਾ ਕੋਈ ਹੋਏ ਸਹਾਈ, ਆਤਮ ਚਿਖਾ ਜੋਤ ਸਰੂਪੀ ਬਾਲੇ। ਪਰਗਟ ਹੋ ਕੇ ਮਹਾਰਾਜ ਸ਼ੇਰ ਸਿੰਘ, ਸਵੱਛ ਸਰੂਪੀ ਦਰਸ ਦਿਖਾਵੇ। ਦਰਸ ਦਿਖਾਵੇ ਰਾਜਨ ਰਾਜਾ। ਲਾਗੇ ਚਰਨ ਬਖ਼ਸ਼ ਗ਼ਰੀਬ ਨਿਵਾਜ਼ਾ । ਸਚਾ ਪਾਤਸ਼ਾਹ ਜਿਨ ਜੀਵ ਸਾਜਨ ਸਾਜਾ। ਸਰਨ ਪੜੇ ਦੀ ਰਾਖੋ ਲਾਜਾ। ਦਿਓ ਬ੍ਰਹਮ ਗਿਆਨ ਜਿਉਂ ਤਾਰੇ ਸਿੱਖ ਵਿਚ ਮਾਝਾ। ਕਰ ਧਿਆਨ ਵੱਜੇ ਮਨ ਅਨਹਦ ਵਾਜਾ। ਕਲਜੁਗ ਪਰਗਟਿਓ ਜੋਤ ਸਰੂਪ, ਮਾਇਆ ਰੂਪ ਸ੍ਰਿਸ਼ਟ ਜਿਸ ਸਾਜਾ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ ਅਗਿਆਨ ਬਿਨਾਸੇ, ਚਰਨੀਂ ਡਿਗਣ ਰਾਜਨ ਰਾਜਾ। ਰਾਜਨ ਵਿਚ ਰਾਜਾ ਰਾਜ ਪਰਮੁਖ। ਦੇ ਦਰਸ ਕਰ ਲਾਹੇ ਭੁੱਖ। ਸ਼ਬਦ ਸੁਣਾਵੇ ਨਜ਼ਰ ਨਾ ਆਵੇ ਨਾ ਕੋਈ ਦੀਸੇ ਕੁੰਟ ਨਾ ਰੁੱਖ। ਭਰਮ ਭੁਲੇਖੇ ਪਾਵੇ ਆਤਮ ਕੁਰਲਾਵੇ, ਕਰੇ ਬੇਨੰਤੀ ਮਿਲ ਪ੍ਰਭ ਸੁੱਖਾਂ ਸੁੱਖ। ਨਿਵਿਆਂ ਪ੍ਰਭ ਨਜ਼ਰੀ ਆਵੇ, ਬਾਲ ਅਵਸਥਾ ਬਾਲ ਜਿਉਂ ਮਾਤਾ ਕੁੱਖ। ਮਹਾਰਾਜ ਸ਼ੇਰ ਸਿੰਘ ਥਾਨ ਸੁਹਾਇਆ, ਕਰ ਦਰਸ ਗੁਰਮੁਖਾਂ ਲਾਹੀ ਭੁੱਖ। ਭੂਪਤ ਭੂਪਤ ਆਪ ਵਡ ਭੂਪਤਾ। ਅਗੰਮ ਅਥਾਹ ਅਜੂਪ ਪ੍ਰਭ ਨਿਰੂਪਤਾ। ਦਰਸ ਦਿਖਾਵੇ ਕਿਰਪਾ ਕਰ, ਪ੍ਰਭ ਆਪਣੀ ਸਚ ਸਰੂਪਤਾ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ ਜੋਤ ਸਰੂਪਤਾ। ਥਾਨ ਸੁਹਾਇਆ ਆਣ ਪ੍ਰਭ, ਜੋਤ ਸਰੂਪੀ ਆਪ ਪ੍ਰਭ ਆ ਕੇ। ਭਗਤ ਜਨਾਂ ਮਾਣ ਦਵਾਇਆ ਪ੍ਰਭ, ਕਲਜੁਗ ਸਾਚੀ ਜੋਤ ਪਰਗਟਾ ਕੇ। ਸੋਹੰ ਸ਼ਬਦ ਜਪਾਇਆ ਪ੍ਰਭ, ਕਲਜੁਗ ਭਰਮ ਸਰਬ ਮਿਟਾ ਕੇ। ਜੋਤੀ ਜੋਤ ਜਗਾਇਆ ਪ੍ਰਭ, ਗਿਆਨ ਜੋਤ ਦੀਪ ਆਤਮ ਦੀਪ ਜਗਾ ਕੇ। ਵਿਛੜਿਆਂ ਮੇਲ ਮਿਲਾਇਆ ਪ੍ਰਭ, ਨਿਹਕਲੰਕ ਨਾਉਂ ਰਖਾ ਕੇ। ਭਗਤ ਭਗਵੰਤ ਇਕ ਕਰਾਇਆ ਪ੍ਰਭ, ਸੋਹੰ ਸਾਚਾ ਸ਼ਬਦ ਪੜ੍ਹਾ ਕੇ। ਵਿਚੋਂ ਮੋਹ ਚੁਕਾਇਆ ਪ੍ਰਭ, ਸ਼ਬਦ ਧੁਨ ਵਜਾ ਕੇ। ਕਲਜੁਗ ਦਰਸ ਦਿਖਾਇਆ ਪ੍ਰਭ, ਭਗਤ ਜਨਾਂ ਘਰ ਆਪ ਆ ਕੇ। ਜੁਗ ਚਾਰ ਮਾਣ ਦਵਾਇਆ ਪ੍ਰਭ, ਭਗਤਨ ਮਹਿੰਮਾ ਆਪ ਲਿਖਾ ਕੇ। ਚਾਰ ਵਰਨ ਚਰਨ ਲਗਾਇਆ ਸਭ, ਸੋਹੰ ਸ਼ਬਦ ਏਕ ਪਰਗਟਾ ਕੇ। ਰਾਉ ਰੰਕ ਇਕ ਕਰਾਇਆ ਪ੍ਰਭ, ਜੋਤ ਸਰੂਪੀ ਭੇਖ ਵਟਾ ਕੇ। ਕਲਜੁਗ ਜਗਤ ਖਪਾਇਆ ਪ੍ਰਭ, ਅਗਨ ਜੋਤ ਜਗਤ ਲਗਾ ਕੇ। ਬੇਮੁਖਾਂ ਘਾਇਆ ਪ੍ਰਭ, ਸੋਹੰ ਸ਼ਬਦ ਬਾਣ ਚਲਾ ਕੇ। ਗੁਰਮੁਖਾਂ ਕਲ ਵਡਿਆਇਆ ਪ੍ਰਭ, ਅੰਮ੍ਰਿਤ ਬੂੰਦ ਮੁਖ ਚਵਾ ਕੇ। ਜਨਮ ਸੁਫਲ ਕਰਾਇਆ ਪ੍ਰਭ, ਕਲਜੁਗ ਸਾਚਾ ਦਰਸ ਦਰਸਾ ਕੇ । ਅੰਮ੍ਰਿਤ ਫਲ ਦਵਾਇਆ ਪ੍ਰਭ, ਜੋ ਜਨ ਚਰਨੀਂ ਡਿੱਗੇ ਆ ਕੇ। ਸਚਖੰਡ ਨਿਵਾਸ ਕਰਾਇਆ ਪ੍ਰਭ, ਗੁਰਸਿਖਾਂ ਰੱਖੇ ਸਿਰ ਹੱਥ ਟਿਕਾ ਕੇ। ਜੋਤੀ ਜੋਤ ਮਿਲਾਇਆ ਪ੍ਰਭ, ਅੰਤਕਾਲ ਪ੍ਰਭ ਦਰਸ ਦਿਖਾ ਕੇ। ਭਗਤ ਜਨ ਤਾਰੇ ਪ੍ਰਭ, ਮਹਾਰਾਜ ਸ਼ੇਰ ਸਿੰਘ ਕਲਜੁਗ ਨਾਉਂ ਰਖਾ ਕੇ। ਕਲਜੁਗ ਭਇਆ ਪ੍ਰਭ ਬਲਵੰਤ। ਉਚ ਅਗੰਮ ਮਹਿੰਮਾ ਬੇਅੰਤ। ਜਣਾਵੇ ਕਿਸੇ ਗੁਰਮੁਖ ਵਿਰਲੇ ਸੰਤ। ਤਰਾਵੇ ਤਿਸੇ ਜਿਸ ਪ੍ਰਭ ਚਰਨ ਲਗੰਤ । ਸ੍ਰਿਸ਼ਟ ਸਬਾਈ ਹੋਈ ਭਸਮੰਤ। ਗੁਰਮੁਖਾਂ ਮਿਲਿਆ ਕਲਜੁਗ ਪ੍ਰਭ ਸਾਚਾ ਕੰਤ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜੋਤ ਸਰੂਪ ਵਸੇ ਵਿਚ ਜੀਵ ਜੰਤ। ਗੋਬਿੰਦ ਦੇਵੇ
ਗੁਰ ਵਡਿਆਈ। ਜੋਤ ਸਰੂਪ ਜੋਤ ਵਿਚ ਜੋਤ ਮਿਲਾਈ। ਸਤਿਜੁਗ ਸਾਚਾ ਸਤਿਗੁਰ ਮਨੀ ਸਿੰਘ ਬਣਾਈ। ਮਹਾਰਾਜ ਸ਼ੇਰ ਸਿੰਘ ਚਤੁਰਭੁਜ, ਆਪ ਹੋਏ ਆਣ ਸਹਾਈ। ਗੁਰਮੁਖ ਸਾਚੀ ਪ੍ਰੀਤ ਕਰ, ਪ੍ਰਭ ਮਿਲੇ ਅਗੰਮਾ । ਗੁਰਮੁਖ ਸਾਚੀ ਪ੍ਰੀਤ ਕਰ, ਪ੍ਰਭ ਮਿਟਾਵੇ ਸਰਬ ਭਰਮਾਂ। ਗੁਰਮੁਖ ਸਾਚੀ ਪ੍ਰੀਤ ਕਰ, ਜ਼ਾਤ ਪਾਤ ਪ੍ਰਭ ਨਾ ਵੇਖੇ, ਵੇਖੇ ਜੀਵ ਕਰਮਾਂ। ਗੁਰਮੁਖ ਸਾਚੀ ਪ੍ਰੀਤ ਕਰ, ਗੁਰਸਿਖ ਸਾਚੀ ਨੀਤ ਕਰ, ਕਲਜੁਗ ਸੌਰੇ ਜੰਮਣ ਮਰਨਾ। ਗੁਰਮੁਖ ਮਨੂਆਂ ਜੀਤ ਕਰ, ਮਿਲ ਸਾਧ ਸੰਗਤ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਕਾਇਆ ਸੀਤ ਕਰ, ਸਰਣ ਪੜੇ ਕੀ ਰਾਖੋ ਸਰਣਾ।
ਪਹਿਲੀ ਵਿਸਾਖ ੨੦੦੮ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਗੁਰਸਿਖਾਂ ਮਨ ਭਾਖਿਆ ਭਾਖੀ। ਮਿਲੇ ਪ੍ਰਭ ਅਲਖਣਾ ਲਖ ਨਾ ਲਾਖੀ। ਬਾਹੋਂ ਪਕੜ ਚੁਣ ਕੱਢੇ ਵੱਖ, ਅੰਮ੍ਰਿਤ ਜਾਮ ਦੇ ਸਚਾ ਸਾਕੀ । ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਗੁਰਸਿਖਾਂ ਸੁਹਾਈ ਦਿਵਸ ਵਿਸਾਖੀ। ਵਿਸਾਖ ਵਿਸ ਅੱਖ ਆਪ ਪ੍ਰਭ ਮਾਰੇ । ਜੋਤ ਨੂਰ ਨੇਤਰ ਕਰ ਉਜਿਆਰੇ। ਆਤਮ ਤ੍ਰਿਸ਼ਨ ਪ੍ਰਭ ਜੀਵ ਦੀ ਮਾਰੇ। ਏਕ ਬੂੰਦ ਅੰਮ੍ਰਿਤ ਬਰਖ ਨਿਜ ਠਾਰੇ। ਮਹਾਰਾਜ ਸ਼ੇਰ ਸਿੰਘ ਜਨ ਭਗਤ ਪਾਰ ਉਤਾਰੇ। ਗੁਰਮੁਖ ਜਗਾਇਆ ਆਪ ਪਤਵੰਤੀ। ਕਲ ਮੇਲ ਕਰਾਇਆ ਭਗਤ ਸੰਗ ਭਗਵੰਤੀ । ਸਚ ਦਰਸ ਦਿਖਾਇਆ ਪਰਗਟ ਸ੍ਰਿਸ਼ਟੀ ਕੰਤੀ। ਭਰਮ ਭੁਲੇਖਾ ਲਾਹਿਆ ਜੋਤ ਜਗਾ ਵਿਚ ਦੇਹ ਗੁਣਵੰਤੀ। ਕਲਜੁਗ ਅੰਦਰ ਪਾਈ ਮਾਇਆ, ਬੇਮੁਖ ਮੂਲ ਨਾ ਚਰਨ ਲਗੰਤੀ । ਸਾਧ ਸੰਗਤ ਪ੍ਰਭ ਰਾਹ ਬਤਾਇਆ, ਸੋਹੰ ਸ਼ਬਦ ਗੁਰਦਰ ਬਣ ਜਾਇਓ ਮੰਗਤੀ। ਮਹਾਰਾਜ ਸ਼ੇਰ ਸਿੰਘ ਵੱਖਰ ਸਾਚੇ ਨਾਮ ਜਪਾਇਆ, ਵਿਚੋਂ ਮਾਰੇ ਹਉਮੇ ਹੰਗਤੀ। ਹਉਮੇ ਮਾਰ ਆਪਣੀ ਕਲ ਵਿਚ ਦੇਹ ਧਾਰ। ਘਰ ਆਏ ਕਾਰਜ ਦੇ ਸਵਾਰ। ਕਲਜੁਗ ਖੇਲ ਕਰੇ ਪ੍ਰਭ ਅਪਰ ਅਪਾਰ। ਜੀਵ ਇਸ ਹੱਥ ਕਰ ਇਸ ਹੱਥ ਭਰ ਸਾਚਾ ਪ੍ਰਭ ਨਾ ਕਰੇ ਹੁਦਾਰ। ਸਾਚਾ ਨਾਮ ਗੁਰ ਦਰਸ ਤੇਰੀ ਵੱਥ, ਰਸਨਾ ਜਪ ਪਾ ਪ੍ਰਭ ਕੀ ਸਾਰ। ਮਹਾਰਾਜ ਸ਼ੇਰ ਸਿੰਘ ਸਚ ਚਲਾਇਆ ਰਥ, ਗੁਰਸਿਖ ਚੜ੍ਹੇ ਕਲ ਉਤਰੇ ਪਾਰ। ਸਾਚਾ ਰਥ ਸਾਚਾ ਰਥਵਾਹੀ। ਸਾਚਾ ਨਾਮ ਵੱਖਰ ਵਿਚ ਦੇਹ ਪਾਈ। ਸਾਚਾ ਜਾਮ ਅੰਮ੍ਰਿਤ ਦੇ ਪਿਲਾਈ। ਸਾਚਾ ਕਾਮ ਜੀਵ ਗੁਰਚਰਨ ਸੀਸ ਨਿਵਾਈ। ਪਰਗਟੇ ਕਲ ਸਾਚਾ ਰਾਮ, ਮੂਰਖ ਜੀਵ ਭੁੱਲ ਨਾ ਜਾਈ। ਜੋਤ ਧਰੀ ਕਲ ਕਾਲੇ ਸ਼ਾਮ, ਗੁਰਸਿਖਾਂ ਅੰਧੇਰ ਦੇ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਵ ਮੇਂ ਰਿਹਾ ਸਮਾਈ। ਸਰਬ ਮੇਂ ਵਸੇ ਵਸਣੇਹਾਰਾ। ਜੋਤ ਸਰੂਪੀ ਓਅੰਕਾਰਾ । ਸ਼ਬਦ ਸੋਹੰ ਚਲਾਇਆ ਜਗਤ ਦੋ ਧਾਰਾ। ਗੁਰਮੁਖ ਬੇਮੁਖ ਦੋਅੰ, ਬੇਮੁਖ ਮਾਰ ਗੁਰਮੁਖ ਪਾਰ ਉਤਾਰਾ। ਸੋਹੰ ਸ਼ਬਦ ਕਲ ਚਲੇ ਦੋ ਧਾਰਾ ਆਰਾ। ਭਗਤ ਜਨਾਂ ਦੇਵੇ ਪ੍ਰਭ ਨਾਮ ਪਿਆਰਾ। ਆਤਮ ਰੱਖ ਇਕ ਦਰਸ ਆਧਾਰਾ। ਬੇਮੁਖ ਦੁਸ਼ਟ ਦਰ ਝੱਖ ਮਾਰਾ। ਆਤਮ ਹੋਈ ਭਰਿਸ਼ਟ, ਮੁਖ ਨਾ ਲਾਏ ਕਲ ਮਾਨਸ ਜਨਮ ਹਾਰਾ । ਮਹਾਰਾਜ ਸ਼ੇਰ ਸਿੰਘ ਗੁਰਸਿਖ ਨਿਰਮਲ, ਜਿਨ ਸਾਚਾ ਨਾਮ ਕੀਆ ਵਪਾਰਾ। ਸਾਚਾ ਨਾਮ ਗੁਰਸਿਖ ਵਪਾਰੀ। ਸਾਚਾ ਧਾਮ ਪਰਗਟੇ ਜੋਤ ਨਿਰੰਕਾਰੀ। ਸੋਹੰ ਨਾਮ ਰੰਗ ਨਾਮ ਜਪਾਵੇ ਜੀਵ ਬ੍ਰਹਮਚਾਰੀ। ਆਤਮ ਧਿਆਨ ਕਰਾਵੇ ਕਾਮ ਕਰੋਧ ਵਿਚੋਂ ਦੇ ਮਾਰੀ। ਚਾਮ ਨਾ ਆਵੇ ਕਾਮ, ਜੀਵ ਵਿਚੋਂ ਜੋਤ ਜਾਵੇ ਮਾਰ ਉਡਾਰੀ। ਮਹਾਰਾਜ ਸ਼ੇਰ ਸਿੰਘ ਪਰਗਟੇ ਜਿਉਂ ਤ੍ਰੇਤਾ
ਰਾਮ, ਸਾਧ ਸੰਗਤ ਕੱਟ ਜਾਏ ਹਉਮੇ ਬਿਮਾਰੀ । ਕਾਟੇ ਰੋਗ ਪ੍ਰਭ ਕਾਟਣਹਾਰਾ । ਹੋਏ ਨਾ ਸੋਗ ਦੇਵੇ ਦਰਸ ਆਤਮ ਦਰਸਾਵਣਹਾਰਾ। ਆਤਮ ਰਸ ਸਦਾ ਜੀਵ ਭੋਗ, ਆਤਮ ਜੋਤ ਜਗੇ ਪ੍ਰਭ ਅਗੰਮ ਅਪਾਰਾ। ਖੋਲ੍ਹ ਵਖਾਵੇ ਪ੍ਰਭ ਦੇਹ ਦੇ ਗੋਝ, ਵਜਾਵੇ ਧੁਨ ਸ਼ਬਦ ਖੋਲ੍ਹ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਦਰਸ ਕਰ ਰੋਜ, ਕਰ ਪਰਸਾਦ ਕਰੋ ਨਿਮਸਕਾਰਾ। ਗੁਰਪਰਸਾਦੀ ਪ੍ਰਭ ਭਇਆ। ਪੋਹ ਨਾ ਸਕੇ ਗੁਰਸਿਖ ਕਲ ਮਇਆ। ਭੁੱਲੇ ਜੀਵ ਕਲ ਖਾਵੇ ਧੱਕੇ, ਸਾਚਾ ਪ੍ਰਭ ਕਰ ਦਇਆ। ਕੋਏ ਨਾ ਜਾਏ ਮਦੀਨੇ ਮੱਕੇ, ਸਾਚਾ ਨਾਮ ਸੋਹੰ ਪ੍ਰਭ ਦੀਆ। ਮਹਾਰਾਜ ਸ਼ੇਰ ਸਿੰਘ ਮਾਣ ਗਵਾਵੇ ਕੱਕੇ, ਜੋਤ ਸਰੂਪੀ ਕਰ ਕੇ ਹੀਆ।