੨ ਵਿਸਾਖ ੨੦੦੮ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਪ ਜਪ ਨਾਮ ਜੀਵ, ਮਿਲੇ ਆਤਮ ਰਸ। ਜੋਤ ਸਰੂਪੀ ਆਵੇ ਪ੍ਰਭ ਵਸ। ਆਪਣਾ ਭੇਵ ਖੁਲ੍ਹਾਵੇ ਦੱਸ। ਬੇਮੁਖ ਦਰ ਤੇ ਜਾਵੇ ਨੱਸ । ਸੋਹੰ ਸ਼ਬਦ ਬਾਣ ਚਲਾਵੇ ਕਲ, ਮਹਾਰਾਜ ਸ਼ੇਰ ਸਿੰਘ ਭਗਤਨ ਕੀਤਾ ਵਸ। ਭਗਤ ਜਨ ਸੋ, ਜੋ ਦਰਸ ਸੁਹੰਦੇ। ਭਗਤ ਜਨ ਸੋ, ਜੋ ਕਲ ਤਰੰਦੇ। ਭਗਤ ਜਨ ਸੋ, ਜੋ ਕਰ ਦਰਸ ਸਰਨ ਪੜੰਦੇ। ਭਗਤ ਜਨ ਸੋ, ਜਿਸ ਬਖ਼ਸ਼ੇ ਜਨ ਆਪ ਬਖ਼ਸ਼ਿੰਦੇ। ਭਗਤ ਜਨ ਸੋ, ਮਿਲ ਸਾਧ ਸੰਗਤ ਜਨ ਦੁਤਰ ਤਰੰਦੇ। ਭਗਤ ਜਨ ਸੋ, ਜਿਨ ਪਾਇਆ ਮੁਰਾਰ ਮਨੋਹਰ ਮੁਕੰਦੇ। ਭਗਤ ਜਨ ਸੋ, ਆਤਮ ਰਸ ਨਿਝਰੋਂ ਝਿਰੰਦੇ। ਭਗਤ ਜਨ ਸੋ, ਕਵਲ ਨਾਭ ਅੰਮ੍ਰਿਤ ਬੂੰਦ ਮੁਖ ਚੁਵਿੰਦੇ। ਭਗਤ ਜਨ ਸੋ, ਜਿਨ ਪ੍ਰਭ ਦਸਮ ਦਵਾਰ ਖੁਲ੍ਹਿੰਦੇ। ਭਗਤ ਜਨ ਸੋ, ਜੋ ਕਲਜੁਗ ਸਾਧ ਸੰਗਤ ਮਿਲ ਬਹਿੰਦੇ। ਭਗਤ ਜਨ ਸੋ, ਜੋ ਨਿਹਕਲੰਕ ਦਰਸ ਕਰਿੰਦੇ। ਭਗਤ ਜਨ ਸੋ, ਜਿਨ ਮਹਾਰਾਜ ਸ਼ੇਰ ਸਿੰਘ ਪ੍ਰਭ ਗੋਬਿੰਦੇ । ਨਜ਼ਰ ਨਾ ਆਵੇ ਪ੍ਰਭ, ਨਾ ਰੇਖਾ ਨਾ ਰੂਪ। ਸੁਣ ਕੇ ਨਾਮ ਨੱਸ ਜਾਵਣ ਦੁਸ਼ਟ ਦੂਤ। ਗੁਰਸਿਖ ਸਾਚਾ ਜਿਥੇ ਜੋਤ ਧਰੇ ਵੇਖ ਸਚ ਕਲਬੂਤ । ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਜਨ ਭਗਤ ਤੇਰੇ ਹੋਏ ਸਪੂਤ। ਭਗਤਨ ਦੇਵੇ ਪ੍ਰਭ ਆਪ ਵਡਿਆਈ। ਗੁਰਚਰਨ ਜਿਸ ਆਸ ਤਕਾਈ । ਜੁਗ ਚੌਥੇ ਜੋਤ ਪਰਗਟਾਈ। ਨਿਹਕਲੰਕ ਨਾਉਂ ਰਖਾਈ। ਭਰਮ ਭੁਲੇਖੇ ਸ੍ਰਿਸ਼ਟ ਭੁਲਾਈ। ਬੇਮੁਖਾਂ ਪ੍ਰਭ ਸਾਰ ਨਾ ਪਾਈ। ਈਸ਼ਰ ਜੋਤ ਮਾਤ ਮੇਂ ਆਈ। ਦੁਆਪਰ ਕ੍ਰਿਸ਼ਨ ਮੁਰਾਰ, ਤ੍ਰੇਤਾ ਰਾਮ ਰਘੁਰਾਈ। ਸਤਿਜੁਗ ਸਤਿ ਮਿਹਰਵਾਨ, ਕਲਜੁਗ ਨਿਹਕਲੰਕ ਜੋਤ ਪਰਗਟਾਈ । ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ, ਵੇਦ ਅਥਰਬਣ ਮਾਣ ਗੁਆਈ। ਜਾਵੇ ਅਥਰਬਣ ਮਿਟੇ ਅੰਧੇਰਾ। ਕਲਜੁਗ ਸੰਞ ਸਤਿਜੁਗ ਸਤਿ ਸਵੇਰਾ। ਭਗਤ ਜਨਾਂ ਪ੍ਰਭ ਦੀਸੇ ਨੇਰਾ। ਬੇਮੁਖਾਂ ਕਰ ਮਾਇਆ ਕੇਰਾ। ਸਾਧ ਸੰਗਤ ਪ੍ਰਭ ਕੀਆ ਵਸੇਰਾ। ਮਹਾਰਾਜ ਸ਼ੇਰ ਸਿੰਘ ਸੋ ਜਨ ਉਧਰੇ, ਜਿਨ ਨਾਮ ਲਿਆ ਹੈ ਤੇਰਾ। ਸੋਹੰ ਤੀਰ ਰਸਨਾ ਚਿੱਲਾ। ਕੋਈ ਨਾ ਦਿਸੇ ਕੱਕਾ ਬਿੱਲਾ। ਮਾਣ ਮੁਕਾਵੇ ਪ੍ਰਭ ਬਿਸਮਿਲਾ । ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਬਣਾਇਆ ਗੁਰਸਿਖਾਂ ਕਿਲਾ। ਈਸ਼ਰ ਜੋਤ ਕਲਜੁਗ ਪਰਗਾਸੇ । ਅਗਿਆਨ ਅੰਧੇਰ ਜਨ ਭਗਤ ਵਿਨਾਸੇ। ਝੂਠੀ ਦੇਹ ਵਿਚ ਸਚ ਜੋਤ ਪ੍ਰਭ ਵਾਸੇ। ਜੋਤ ਸਰੂਪੀ ਪ੍ਰਭ ਵਿਰਲੇ ਗੁਰਮੁਖ ਪਾਸੇ। ਪਾਵੇ ਜਨ ਸੋ ਜਿਸ ਪ੍ਰਭ ਦਰਸ ਪਿਆਸੇ। ਮਿਲ ਸਾਧ ਸੰਗਤ ਹੋਏ ਰਹਿਰਾਸੇ। ਬੇਮੁਖ
ਜੀਵ ਜੀਵੇ ਕੂੜੇ ਭਰਵਾਸੇ। ਆਤਮ ਨਾ ਦਿਸੇ ਵਸੇ ਪ੍ਰਭ ਸਵਾਸ ਸਵਾਸੇ। ਗਰਭਵਾਸ ਨਿਤ ਹੋਏ ਵਾਸੇ। ਭਗਤ ਜਨਾਂ ਕਰੇ ਬੰਦ ਖਲਾਸੇ। ਸੋਹੰ ਸ਼ਬਦ ਜਪੇ ਸਵਾਸ ਸਵਾਸੇ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਜੀਵ ਰਹਿਰਾਸੇ। ਗੁਰ ਚਰਨ ਲਾਗ ਮਿਲੇ ਵਡ ਦਾਤਾ। ਅਚੁਤ ਪਾਰਬ੍ਰਹਮ ਪਰਮੇਸ਼ਵਰ ਸਰਬ ਕਲਾ ਕਾ ਗਿਆਤਾ। ਘਟ ਘਟ ਵਸੇ ਆਪ ਜਗਦੀਸ਼ਵਰ, ਪੂਰਨ ਪੁਰਖ ਬਿਧਾਤਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਗੁਰਮੁਖ ਵਿਰਲੇ ਕਿਸੇ ਪਛਾਤਾ। ਸੋ ਜਨ ਜਾਣੇ ਜਿਸ ਬੂਝ ਬੁਝਾਏ। ਆਤਮ ਦੀਪ ਪ੍ਰਭ ਦੇਹ ਜਗਾਏ। ਬਿਨ ਬਾਤੀ ਬਿਨ ਤੇਲ, ਸਾਚੀ ਜੋਤ ਵਿਚ ਦੇਹ ਟਿਕਾਏ। ਬੈਠ ਵਿਚ ਅਡੋਲ, ਜੀਵ ਦੇਹ ਡਗਮਗਾਏ। ਸਾਚਾ ਪ੍ਰਭ ਜੀਵ ਵਸੇ ਕੋਲ, ਬੇਮੁਖਾਂ ਕਲ ਨਜ਼ਰ ਨਾ ਆਏ। ਆਤਮ ਦੇਵੇ ਪ੍ਰਭ ਪੜਦੇ ਖੋਲ੍ਹ, ਸੋਹੰ ਸ਼ਬਦ ਜੋ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਪੂਰੇ ਤੋਲੇ ਤੋਲ, ਭਗਤ ਜਨਾਂ ਹਰਿ ਪਾਰ ਕਰਾਏ। ਭਗਤ ਭਗਵੰਤ ਦੋਏ ਏਕ ਰੰਗ। ਸਾਧ ਸੰਗਤ ਦਰਸ ਪ੍ਰਭ ਕਾ ਮੰਗ। ਬਿਨ ਦਰਸ ਆਤਮ ਚੜ੍ਹੇ ਨਾ ਰੰਗ। ਕਾਇਆ ਝੂਠੀ ਜਿਉਂ ਕਾਚੀ ਵੰਗ। ਬੇਮੁਖ ਜਨਮ ਮਾਨਸ ਹੋਇਆ ਭੰਗ। ਗੁਰਮੁਖ ਸੋਹੰ ਨਾਮ ਜਪ ਪਾਰ ਗਏ ਲੰਘ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜੋਤ ਸਰੂਪੀ ਕਲ ਕੀਆ ਜੰਗ। ਜੋਤ ਸਰੂਪੀ ਜੋਤ ਆਹਾਰਾ। ਜੋਤ ਸਰੂਪੀ ਵਸੇ ਵਿਚ ਸੰਸਾਰਾ । ਕਲਜੁਗ ਹੋਏ ਅੰਧ ਅੰਧਿਆਰਾ। ਨਾ ਦੀਸੇ ਪ੍ਰਭ ਅਸੁਰ ਸੰਘਾਰਣਹਾਰਾ। ਭਗਤ ਜਨਾਂ ਹਰਿ ਪੈਜ ਸਵਾਰਣਹਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲ ਅਵਤਾਰਾ। ਕਲਜੁਗ ਤਾਰੇ ਪ੍ਰਭ ਅਵਤਾਰ। ਝੂਠੇ ਧੰਦੇ ਡੁੱਬਾ ਸੰਸਾਰ। ਨਜ਼ਰ ਨਾ ਆਇਆ ਸਚ ਸਿਰਜਣਹਾਰ । ਕਰੇ ਖੇਲ ਪ੍ਰਭ ਅਲਖ ਅਪਾਰ। ਦੁਸ਼ਟ ਦੁਰਾਚਾਰ ਮਾਨਸ ਜਨਮ ਗਏ ਹਾਰ। ਭਗਤ ਜਨ ਉਧਰੇ ਪਾਰ। ਸੋਹੰ ਸ਼ਬਦ ਕੀਆ ਆਧਾਰ। ਦੇਵੇ ਦਰਸ ਸਾਵਲ ਸੁੰਦਰ ਪ੍ਰਭ ਮੁਰਾਰ । ਅੰਮ੍ਰਿਤ ਬਰਖੇ ਨਿਜਾਨੰਦ, ਪ੍ਰਭ ਕਿਰਪਾ ਧਾਰ। ਸਾਚਾ ਪ੍ਰਭ ਵਿਚ ਦੇਹ ਬਰਖੇ, ਬਜਰ ਕਪਾਟ ਪ੍ਰਭ ਦੇ ਖੁਲ੍ਹਾਰ। ਅਨਹਦ ਸ਼ਬਦ ਧੁਨ ਉਪਜੇ, ਖੋਲ੍ਹ ਦੇਵੇ ਪ੍ਰਭ ਦਸਮ ਦਵਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਆ ਕੇ ਭਗਤਨ ਦੇਵੇ ਤਾਰ । ਪ੍ਰਭ ਕੀ ਮਾਇਆ ਕਲਜੁਗ ਪਾਈ । ਭਰਮ ਭੁਲੇਖੇ ਸਰਬ ਸ੍ਰਿਸ਼ਟ ਭੁਲਾਈ। ਨਿਰੰਜਣ ਜੋਤ ਨਾਉਂ ਨਿਹਕਲੰਕ ਰਖਾਈ। ਜੁਗ ਚੌਥਾ ਕਲ ਅੰਤ ਹੋ ਜਾਈ। ਜਗਤ ਭੇਖ ਸਰਬ ਮਿਟ ਜਾਈ। ਅਠ ਸਠ ਤੀਰਥ ਕੋਈ ਰਹਿਣ ਨਾ ਪਾਈ । ਈਸਾ ਮੂਸਾ ਮੁਹੰਮਦ ਕੁਰਾਨ ਅੰਜ਼ੀਲ ਖਪਾਈ। ਬ੍ਰਹਮਾ ਗਵਾਏ ਮਾਣ, ਵੇਦ ਚਾਰ ਪ੍ਰਭ ਅੰਤ ਕਰਾਈ। ਖਾਣੀ ਬਾਣੀ ਗਗਨ ਪਾਤਾਲੀ ਜੀਵ ਜੰਤ ਪ੍ਰਭ ਆਪਣੀ ਜੋਤ ਟਿਕਾਈ। ਸਤਿਜੁਗ ਸਾਚਾ ਪ੍ਰਭ ਦੇ ਅਲਾਈ। ਸੋਹੰ ਸ਼ਬਦ ਕੁੰਟ ਚਾਰ ਧੁਨ ਵਜਾਈ। ਦੀਸੇ ਪ੍ਰਭ ਏਕ ਕੋਈ ਦੂਸਰ ਨਾਹੀ। ਜੋਤ ਪਰਗਟਾਵੇ ਮਹਾਰਾਜ ਸ਼ੇਰ ਸਿੰਘ ਕੋਈ ਭੁੱਲੇ ਨਾਹੀ । ਪ੍ਰਭ ਅਨਭੁਲ ਜਗਤ ਭੁਲਾਵਣਹਾਰਾ । ਪ੍ਰਭ ਕੋਹਤੂਲ ਜਗਤ ਡੁਲਾਵਣਹਾਰਾ। ਪ੍ਰਭ ਅਤੋਲ ਕਲਜੁਗ ਤੁਲਾਵਣਹਾਰਾ। ਗੁਰਮੁਖ ਰਸਨਾ ਸੋਹੰ ਬੋਲ, ਪਾਵੇ ਦਰਸ ਪ੍ਰਭ ਅਗੰਮ ਅਪਾਰਾ। ਗਿਆਨ ਗੋਝ ਪ੍ਰਭ ਦੇਵੇ ਪੜਦੇ ਖੋਲ੍ਹ, ਦੀਸੇ ਜੋਤ ਵਿਚ ਨਿਜ ਧਾਰਾ। ਮਹਾਰਾਜ ਸ਼ੇਰ ਸਿੰਘ ਚਾਰ ਕੁੰਟ ਵਜਾਵੇ ਢੋਲ, ਸੋਹੰ ਸ਼ਬਦ ਚਾਲੇ ਜਗਤ ਦੇ ਆਧਾਰਾ। ਸੋਹੰ ਸ਼ਬਦ ਸਤਿਜੁਗ ਵਰਤਾਇਆ । ਓਅੰ ਈਸ਼ਰ ਆਪ, ਸੋਹੰ ਸਾਚਾ ਸ਼ਬਦ ਚਲਾਇਆ। ਧਰਨੀ ਧਰ ਈਸ਼ਰ ਨਰ ਨਰਾਇਣ, ਨਿਹਕਲੰਕ ਕਲ ਨਾਉਂ ਰਖਾਇਆ। ਸਾਵਲ ਸੁੰਦਰ ਕੁੰਡਲ ਸਿਰ ਮੁਕਟ ਬੈਨ, ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ। ਮੂਰਤ ਸਹੰਸ ਸਹੰਸ ਪ੍ਰਭ ਨੈਣ, ਜਾਂਹ ਦੇਖਾਂ ਤਾਂਹ ਨਦਰੀ ਆਇਆ। ਮਹਾਰਾਜ ਸ਼ੇਰ ਸਿੰਘ ਜਨ ਭਗਤ
ਕਲ ਸਹਿਣ, ਭਾਣਾ ਜਗਤ ਜੋ ਵਰਤਾਇਆ। ਕਲਜੁਗ ਵਰਤੇ ਪ੍ਰਭ ਕਾ ਭਾਣਾ। ਕੋਈ ਨਾ ਦੀਸੇ ਕਲ ਰਾਜਾ ਰਾਣਾ। ਰਾਓ ਰੰਕ ਪ੍ਰਭ ਇਕ ਕਰ ਜਾਣਾ। ਭਗਤ ਜਨਾਂ ਪ੍ਰਭ ਸਿਰ ਛਤਰ ਝੁਲਾਣਾ। ਬੇਮੁਖਾਂ ਪ੍ਰਭ ਨਰਕ ਨਿਵਾਸ ਦਵਾਣਾ। ਸੋਹੰ ਸ਼ਬਦ ਹਰਿਜਨ ਸਦ ਰਸਨਾ ਗਾਣਾ। ਸਾਧ ਸੰਗਤ ਵਿਟਹੁ ਕੁਰਬਾਨਾ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਜਿਨ ਪਛਾਣਾ। ਚਰਨ ਆਏ ਜੋ ਜਨ । ਦਰਸ ਕਰ ਠਾਰੇ ਤਨ ਮਨ। ਸੋਹੰ ਸ਼ਬਦ ਦੇਵੇ ਪ੍ਰਭ ਸਾਚਾ ਧਨ। ਭੁੱਲਾ ਜੀਵ ਸੁਣ ਧਰ ਕੰਨ। ਈਸ਼ਰ ਜੋਤ ਸਚ ਮਨ ਮੰਨ। ਅਹੰਕਾਰੀਆਂ ਕਲ ਜਾਏ ਪ੍ਰਭ ਭੰਨ। ਆਤਮ ਜੋਤ ਕਢਾਵੇ ਜਨ। ਮਹਾਰਾਜ ਸ਼ੇਰ ਸਿੰਘ ਸਾਚਾ ਸੋਹੰ ਸ਼ਬਦ, ਜੀਵ ਲਾ ਲੈ ਸੰਨ। ਸੋਹੰ ਸ਼ਬਦ ਪ੍ਰਭ ਜਗਤ ਲੁਟਾਇਆ। ਮੂਰਖ ਮੁਗਧ ਅੰਞਾਣਾ, ਪ੍ਰਭ ਨਜ਼ਰ ਨਾ ਆਇਆ। ਮਦਿ ਮਾਸ ਆਹਾਰੀ, ਆਤਮ ਅੰਧੇਰ ਕਰਾਇਆ। ਸਾਧ ਸੰਗਤ ਪ੍ਰਭ ਚਰਨ ਪਿਆਰੀ, ਪਰਗਟ ਹੋ ਪ੍ਰਭ ਦਰਸ ਦਿਖਾਇਆ। ਘਰ ਆਏ ਪ੍ਰਭ ਪੈਜ ਸਵਾਰੀ, ਕੋਏ ਨਾ ਜਾਣੇ ਪ੍ਰਭ ਕੀ ਮਾਇਆ। ਸੋਹੰ ਸ਼ਬਦ ਖੰਡਾ ਦੋ ਧਾਰੀ, ਬਿਨ ਦੈਂਤਾ ਜਗਤ ਘਾਇਆ। ਮਹਾਰਾਜ ਸ਼ੇਰ ਸਿੰਘ ਜੁਗ ਚੌਥੇ ਵਾਰੀ, ਜੋਤ ਸਰੂਪੀ ਖੇਲ ਰਚਾਇਆ। ਜੋਤ ਸਰੂਪੀ ਪ੍ਰਭ ਵਸੇ ਚਿਤ। ਚਰਨ ਲਾਗ ਜੀਵ ਵਿਛੜ ਜਾਏ ਨਾ ਕਿਤ। ਝੂਠੀ ਦੁਨੀਆ ਅੰਤ ਕੋਏ ਨਾ ਮਿਤ। ਜਾਏ ਜਨਮ ਹਾਰ, ਥੁੱਕਾਂ ਪੈਸਨ ਤਿੱਤ। ਮਹਾਰਾਜ ਸ਼ੇਰ ਸਿੰਘ ਚਰਨ ਲਾਗ, ਮਾਨਸ ਜਨਮ ਜਾਵੇ ਜੀਵ ਜਿੱਤ। ਮਾਨਸ ਜਨਮ ਉਤਮ ਵਿਚ ਲੱਖ ਚੁਰਾਸੀ। ਕਰ ਦਰਸ ਪ੍ਰਭ ਹੋਏ ਬੰਦ ਖਲਾਸੀ। ਜੋਤ ਪਰਗਟਾਈ ਘਰ ਪ੍ਰਭ ਅਬਿਨਾਸ਼ੀ। ਪੈਜ ਰਖਾਈ ਪ੍ਰਭ ਸਰਬ ਘਟ ਵਾਸੀ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆਈ ਸ੍ਰਿਸ਼ਟ ਸਭ ਤਰ ਜਾਸੀ। ਸੋ ਜਨ ਤਰੇ ਜੋ ਸਰਨੀ ਆਇਆ। ਧਾਰ ਖੇਲ ਪ੍ਰਭ ਚਤੁਰਭੁਜ ਕਹਾਇਆ। ਕਲਜੁਗ ਦੇਵੇ ਹਾਰ, ਸਤਿਜੁਗ ਸਾਚਾ ਸਾਚੇ ਸਤਿਗੁਰ ਲਾਇਆ। ਸਰਬ ਕਲ ਖੁਆਰ, ਸੋਹੰ ਸਾਚਾ ਸ਼ਬਦ ਚਲਾਇਆ। ਭਰੇ ਰਹਿਣ ਭੰਡਾਰ, ਆਪ ਅਤੁਟ ਤੋਟ ਕਦੇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਤੇਰੀ ਸਾਰ ਪਾਵੇ ਸੋ ਜਿਨ ਵਿਚੋਂ ਅਗਿਆਨ ਮਿਟਾਇਆ। ਅਗਿਆਨ ਅੰਧੇਰ ਵਿਚ ਦੇਹ ਮਿਟਾਵੇ। ਸਾਚੀ ਜੋਤ ਆਤਮ ਦੀਪ ਜਗਾਵੇ। ਅੰਮ੍ਰਿਤ ਝਿਰਨਾ ਪ੍ਰਭ ਨਿਝਰੋਂ ਝਿਰਾਵੇ। ਬੂੰਦ ਅੰਮ੍ਰਿਤ ਕਵਲ ਨਾਭ ਮੁਖ ਖੁਲ੍ਹਾਵੇ। ਜੋਤ ਨਿਰੰਜਣ ਵਿਚ ਪ੍ਰਭ ਨਜ਼ਰੀਂ ਆਵੇ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਸਾਚੀ ਜੋਤ ਸੰਗ ਜੋਤ ਮਿਲਾਵੇ। ਪ੍ਰਭ ਕਲਜੁਗ ਭੇਖ ਵਟਾ ਗਿਆ, ਪ੍ਰਭ ਜੋਤ ਸਰੂਪੀ ਪਹਰਿਆ ਬਾਣਾ। ਪ੍ਰਭ ਸ੍ਰਿਸ਼ਟ ਸਬਾਈ ਘਾ ਗਿਆ, ਬੈਠ ਵਿਚ ਬਬਾਣਾ। ਸੋਹੰ ਸ਼ਬਦ ਜਗਤ ਚਲਾ ਗਿਆ, ਵਰਤਾ ਆਪਣਾ ਭਾਣਾ। ਪ੍ਰਭ ਸਭਨ ਤਖ਼ਤੋਂ ਲਾਹ ਗਿਆ, ਕੋਈ ਰਹੇ ਨਾ ਰਾਜਾ ਰਾਣਾ। ਚਾਰ ਵਰਨ ਇਕ ਕਰਾ ਗਿਆ, ਨਿਹਕਲੰਕ ਨਾਉਂ ਰਖਾਣਾ। ਜਨ ਭਗਤਾਂ ਦਰਸ ਦਿਖਾ ਗਿਆ, ਹਰਿ ਰੰਗ ਜਿਨ੍ਹਾਂ ਨੇ ਮਾਣਾ। ਵਿਚੋਂ ਹਉਮੇ ਮੋਹ ਚੁਕਾ ਗਿਆ, ਵਿਚ ਸਾਚੀ ਜੋਤ ਟਿਕਾਣਾ। ਦੇਹ ਅੰਧ ਅੰਧਿਆਰ ਮਿਟਾ ਗਿਆ, ਜੋਤ ਸਰੂਪੀ ਵਿਚ ਸਮਾਣਾ। ਪ੍ਰਭ ਆਪਣਾ ਭੇਵ ਆਪ ਖੁਲ੍ਹਾ ਗਿਆ, ਅੰਮ੍ਰਿਤ ਬੂੰਦ ਮੁਖ ਚੁਆਣਾ। ਹਿਰਦੇ ਰੰਗ ਮਜੀਠ ਚੜ੍ਹਾ ਗਿਆ, ਉਤਰੇ ਨਾ ਕੋਟ ਧੋ ਪਾਣਾ। ਪ੍ਰਭ ਭਗਤਾਂ ਵਿਚ ਸਮਾ ਗਿਆ, ਕਰਮ ਪੂਰਬ ਆਪ ਪਛਾਣਾ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਸਚ ਲਿਖਾ ਗਿਆ, ਸਤਿਜੁਗ ਸਾਚਾ ਜੋ ਵਰਤਾਣਾ। ਸਤਿਜੁਗ ਮਿਲੇ ਭਗਤਾਂ ਸਚ ਵੱਖਰ। ਸੋਹੰ ਸ਼ਬਦ ਪੜ੍ਹਾਵੇ ਇਕ ਅੱਖਰ। ਮੇਟ ਮਿਟਾਵੇ ਆਤਮ ਅੰਧੇਰ ਝੱਖੜ। ਮਹਾਰਾਜ ਸ਼ੇਰ ਸਿੰਘ ਜੋ ਤੁਧ ਭਾਵੇ, ਸੋ ਦੀਸੇ ਕਲਜੁਗ ਅੱਖਰ। ਚਾਰ ਜੁਗ ਪ੍ਰਭ ਭਗਤਨ ਦਾਤਾ। ਆਪ
ਪਿਤਾ ਆਪ ਮਾਤਾ। ਭਗਤਾਂ ਬਖ਼ਸ਼ੇ ਦਾਤਾਂ। ਸੋਹੰ ਗੁਰਸਿਖ ਈਸ਼ਰ ਸਚਾ ਜਾਤਾ। ਭਗਤ ਜਨਾਂ ਪ੍ਰਭ ਦਰਸ ਵੱਡਾ ਜਗ ਨਾਤਾ । ਦੇਵੇ ਦਰਸ ਪਰਗਟ ਹੋ ਪ੍ਰਭ ਪੁਰਖ ਬਿਧਾਤਾ । ਆਪਣੇ ਰੰਗ ਰਵੇ ਪ੍ਰਭ ਰੰਗ ਰਾਤਾ। ਘਰ ਪਾ ਪ੍ਰਭ ਅਬਿਨਾਸ਼ੀ ਜਗ ਜੀਵਣ ਦਾਤਾ। ਕਲਜੁਗ ਵਿਰਲੇ ਗੁਰਮੁਖ ਪਛਾਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਸਿਰ ਅੰਤ ਹੱਥ ਟਿਕਾਤਾ। ਅੰਤਕਾਲ ਪ੍ਰਭ ਹੋਏ ਸਹਾਇਕ। ਕਲਜੁਗ ਅਗਨ ਨਾ ਪੋਹੇ ਮਾਇਕ। ਸਾਚਾ ਪਿਤ ਸਾਚਾ ਖਸਮ ਆਪ ਨਾਇਕ। ਸ੍ਰਿਸ਼ਟ ਸਬਾਈ ਆਪ ਦਾਇਕ। ਕਰੇ ਸੋ ਜੋ ਮਨ ਭਾਇਕ। ਭਗਤ ਜਨਾਂ ਹਰਿ ਦਰਸ ਦਿਖਾਇਕ। ਅੰਤਕਾਲ ਜੰਮ ਨੇੜ ਨਾ ਆਇਕ। ਜੋਤ ਸਰੂਪ ਵਿਚ ਬਬਾਣ ਬਿਠਾਇਕ। ਸਚਖੰਡ ਪ੍ਰਭ ਨਿਵਾਸ ਦਵਾਇਕ। ਅੰਤਕਾਲ ਪ੍ਰਭ ਹੋਏ ਸਹਾਇਕ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਭਗਤ ਜਨਾਂ ਅੰਤ ਕਾਲ ਹੋਏ ਸਹਾਇਕ। ਭਗਤ ਜਨਾਂ ਸੂਝੇ ਪ੍ਰਭ ਤੇਰਾ ਦਰ। ਊਚ ਅਗੰਮ ਅਥਾਹ, ਪ੍ਰਭ ਤੇਰਾ ਘਰ। ਦਿਸੇ ਬੇਪਰਵਾਹ ਅਵਤਾਰ ਸਾਚਾ ਨਰ। ਗੁਰਸਿਖ ਜੋਤ ਮਿਲ ਜਾ, ਅੰਤ ਨਾ ਜਾਏ ਮਰ। ਮਹਾਰਾਜ ਸ਼ੇਰ ਸਿੰਘ ਦੱਸੇ ਸਾਚਾ ਰਾਹ, ਰਸਨਾ ਸਿਮਰੋ ਹਰਿ ਹਰਿ। ਰਸਨਾ ਹਰਿ ਹਰਿ ਗੁਣ ਗਾਓ। ਮੋਹਣ ਮਾਧਵ ਨਿਜ ਮਾਹਿ ਪਾਓ। ਆਦਿ ਅੰਦੇਸਾ ਦੀਸੇ ਸਚ ਰਾਹੋ। ਕਲਜੁਗ ਸੋਹੰ ਸਾਚੀ ਨਾਓ, ਰਸਨਾ ਜਪ ਜੀਵ ਪਾਰ ਪਰਾਓ। ਭਗਤ ਵਛਲ ਪਰਗਟੇ ਪ੍ਰਭ ਚਰਨ ਲੱਗ ਜਾਓ। ਮਾਨਸ ਜਨਮ ਕਲ ਸੁਫਲ ਕਰਾਓ। ਮਿਲ ਸਾਧ ਸੰਗਤ ਰਸਨਾ ਹਰਿ ਗੁਣ ਗਾਓ। ਜਗਨ ਨਾਥ ਗੋਪਾਲ ਮੁਖ ਭਨੀ ਪ੍ਰਭ ਸਾਰੰਗ ਪਾਓ। ਜੋਤ ਪਰਗਟਾਵੇ ਆਪ ਪ੍ਰਭ ਧਨ ਧਨੀ, ਆਤਮ ਤ੍ਰਿਪਤ ਕਰ ਦਰਸ ਮਿਟਾਓ। ਧੰਨ ਧੰਨ ਧੰਨ ਗੁਰਸਿਖ ਜਿਸ ਚਰਨ ਸੰਗ ਬਣੀ, ਸਤਿਜੁਗ ਸਾਚੇ ਭਗਤ ਜਣਾਓ। ਮਹਾਰਾਜ ਸ਼ੇਰ ਸਿੰਘ ਆਇਆ ਘਰ ਕਲ ਗਣੀ, ਅਮਰਾਪਦ ਪਾਓ। ਗੁਰ ਮਿਲ ਅਮਰ ਪਦ ਪਾਓ। ਸਾਚੀ ਜੋਤ ਵਿਚ ਜੋਤ ਮਿਲਾਓ। ਸਚਖੰਡ ਸਾਚਾ ਸਚ ਆਸਣ ਲਾਓ। ਵਿਚ ਚੁਰਾਸੀ ਫਿਰ ਗੇੜ ਨਾ ਪਾਓ। ਪ੍ਰਭ ਅਬਿਨਾਸ਼ੀ ਜੀਵ ਭੁੱਲ ਨਾ ਜਾਓ। ਸ੍ਰਿਸ਼ਟ ਵਿਨਾਸੀ ਕਲਜੁਗ ਭੁੱਲ ਨਾ ਜਾਓ। ਮਹਾਰਾਜ ਸ਼ੇਰ ਸਿੰਘ ਸਰਬ ਦਾਸਨ ਦਾਸੀ, ਕਰੋ ਦਰਸ ਗੁਰਸਿਖ ਡੁੱਲ ਨਾ ਜਾਓ। ਆਤਮ ਦਰਸ ਦੇਵੇ ਪ੍ਰਭ ਗੁਣ ਨਿਧਾਨ। ਕਲਜੁਗ ਪਰਗਟੇ ਵਿਸ਼ਨੂੰ ਭਗਵਾਨ। ਕਲਜੁਗ ਜੀਵ ਭੁੱਲ ਗਏ ਅੰਞਾਣ। ਜਨ ਭਗਤ ਪ੍ਰਭ ਲਏ ਪਛਾਣ । ਭਗਤ ਭਗਵੰਤ ਦੋਏ ਮਿਲ ਇਕ ਹੋ ਜਾਣ । ਨਿਹਕਲੰਕ ਜਾਮਾ ਧਾਰ ਵਿਛੜਿਆਂ ਮੇਲ ਮਿਲਾਣ। ਕਲਜੁਗ ਪਰਗਟ ਨਰ ਅਵਤਾਰ, ਸੋਹੰ ਆਇਆ ਸ਼ਬਦ ਚਲਾਣ। ਘਨਕਪੁਰੀ ਪ੍ਰਭ ਜਾਮਾ ਧਾਰ, ਕਲਜੁਗ ਹੋਏ ਬੈਠਾ ਜੁਗ ਚਾਰ ਪਰਧਾਨ । ਭਗਤ ਜਨਾਂ ਪ੍ਰਭ ਪਾਈ ਸਾਰ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਕਲ ਅਵਤਾਰ। ਜੋਤ ਸਰੂਪ ਜਗਤ ਵਰਤਾਰਾ । ਏਕ ਜੋਤ ਕਰੇ ਜੀਵ ਜੰਤ ਦੇਹ ਵਡਿਆਰਾ। ਕਲਜੁਗ ਪਰਗਟਿਆ ਨਿਹਕਲੰਕ ਨਰ ਅਵਤਾਰਾ। ਗੁਰਮੁਖ ਵਿਰਲੇ ਗੁਰ ਸ਼ਬਦ ਵਿਚਾਰਾ। ਕਰੇ ਦਰਸ ਪ੍ਰਭ ਗੁਰਸਿਖ ਆਤਮ ਦਵਾਰਾ। ਉਤਰੇ ਮਨ ਭੁੱਖ, ਦੇਵੇ ਜੋਤ ਪ੍ਰਭ ਭਗਤ ਭੰਡਾਰਾ। ਸ੍ਰਿਸ਼ਟ ਸਬਾਈ ਭੋਗੇ ਦੁੱਖ, ਨਜ਼ਰ ਨਾ ਆਏ ਪ੍ਰਭ ਗਿਰਧਾਰਾ। ਸੁਫਲ ਕਰਾਈ ਨਾ ਮਾਤ ਕੁੱਖ, ਮਾਨਸ ਜਨਮ ਮੂਰਖ ਮੁਗਧ ਗਵਾਰਾ। ਕਲਜੁਗ ਜੀਵ ਭੁੱਲੇ ਮਦਿ ਮਾਸੀ, ਕੀਆ ਰਸਨ ਆਹਾਰਾ। ਆਤਮ ਮਾਣਕ ਮੋਤੀ ਕਲ ਗਿਆ ਰੁਲ, ਨਜ਼ਰ ਨਾ ਆਇਆ ਪ੍ਰਭ ਸਚ ਭਤਾਰਾ। ਝੂਠੇ ਧੰਦੇ ਲਾਗ, ਕਲਜੁਗ ਡੁੱਬਾ ਸਰਬ ਸੰਸਾਰਾ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਦੇਵੇ ਜਨ ਭਗਤ ਭੰਡਾਰਾ। ਆਕਾਸ਼ ਜੋਤ ਪ੍ਰਭ ਜੋਤ ਤਰਾਏ। ਸਾਚਾ ਮੰਡਲ
ਡਗਮਗਾਏ। ਅਛਲ ਅਡੋਲ ਬੈਠਾ ਇਕ ਹਰਿ ਰਾਏ। ਜੋਤ ਸਰੂਪੀ ਜੋਤ ਪਵਣ ਪਾਣੀ ਅਗਨ ਮੇਂ ਰਿਹਾ ਸਮਾਏ। ਸਾਚਾ ਕਰ ਪਰਕਾਸ਼ ਜੋਤ, ਤੀਨ ਲੋਕ ਮੇਂ ਰਿਹਾ ਸਮਾਏ। ਨੈਣ ਮੁਧਾਰ ਆਪ ਰੰਗ ਹੋਤ, ਪਤਾਲ ਬਾਸ਼ਕ ਬੈਠਾ ਆਸਣ ਲਾਏ। ਕਲਜੁਗ ਜੋਤ ਕਰ ਪਰਕਾਸ਼, ਨਿਹਕਲੰਕ ਮਾਤ ਨਾਮ ਰਖਾਏ। ਨਿਹਕਲੰਕ ਨਰ ਅਵਤਾਰ, ਖੰਡ ਬ੍ਰਹਿਮੰਡ ਦਏ ਉਲਟਾਏ। ਆਪ ਅਭੇਦ ਕੋਈ ਭੇਦ ਨਾ ਜਾਣੇ, ਅੰਤਕਾਲ ਬ੍ਰਹਮਾ ਵਿਚ ਜੋਤ ਮਿਲਾਏ। ਬ੍ਰਹਮਾ ਮਿਟੇ ਵੇਦ ਵੇਦਾਂਤਾ, ਚੌਥੇ ਜੁਗ ਪ੍ਰਭ ਖੇਲ ਰਚਾਏ । ਸਤਿਜੁਗ ਪਰਗਟੇ ਪ੍ਰਭ ਭਗਤ ਗਿਆਤਾ, ਸਿੰਘ ਪਾਲ ਹੱਥ ਸ੍ਰਿਸ਼ਟ ਫੜਾਏ। ਦੇਵੇ ਗਿਆਨ ਆਪ ਗੁਣ ਦਾਤਾ, ਭਗਤ ਜਨਾਂ ਸਿਰ ਹੱਥ ਟਿਕਾਏ। ਧ੍ਰੂ ਅੰਤ ਮਿਟੇ ਧਰਵਾਸ, ਕਲਜੁਗ ਅੰਦਰ ਗਿਆ ਵਕ਼ਤ ਚੁਕਾਏ। ਸਾਚਾ ਸਿੱਖ ਕਰੇ ਖੰਡ ਸਚ ਵਾਸ, ਸਵਰਨ ਸਚ ਦਰਬਾਨ ਅਖਵਾਏ। ਜੋਤ ਸਰੂਪੀ ਪ੍ਰਭ ਕਾ ਵਾਸ, ਜਾਂਹ ਦੇਖੋ ਤਾਂਹ ਪ੍ਰਭ ਨਜ਼ਰੀ ਆਏ। ਗੁਰਸਿਖ ਘਾਲ ਪਾਈ ਥਾਏ, ਚੇਤ ਸਿੰਘ ਖੰਡ ਸਚ ਬਹਾਏ। ਅਵਗੁਣ ਬਖ਼ਸ਼ੇ ਪ੍ਰਭ ਗੁਣਤਾਸ ਸਿੱਖ ਪੂਤ ਮਾਨਸ ਜਨਮ ਫੇਰ ਦਵਾਏ। ਗੁਰਚਰਨ ਜਿਸ ਰਖਾਈ ਆਸ, ਅੰਤ ਕਾਲ ਜਮ ਨੇੜ ਨਾ ਆਏ। ਸਤਿਗੁਰ ਪੂਰਾ ਸਦ ਹੈ ਪਾਸ, ਕਲਜੁਗ ਜੀਵ ਪ੍ਰਭ ਭੁੱਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਸਦ ਦਾਸਨ ਦਾਸ, ਕਰ ਦਰਸ ਜੀਵ ਆਤਮ ਡੁਲ ਨਾ ਜਾਏ। ਆਤਮ ਨਿਰਮਲ ਜੀਵ ਜੋਤ ਨਿਰਾਲੀ। ਸਚੇ ਸਤਿਗੁਰ ਵਿਚ ਦੇਹ ਸਮਾ ਲੀ। ਕਿਉਂ ਨਾ ਦੀਸੇ ਵਿਚ ਬਨਵਾਲੀ। ਸ੍ਰਿਸ਼ਟ ਸਾਰੀ ਕੂੜੀ ਥੀਸੇ, ਅੰਤਕਾਲ ਨਾ ਕੋਈ ਵਾਲੀ। ਬਿਨ ਪ੍ਰਭ ਅੰਤ ਕੋਈ ਨਾ ਦੀਸੇ, ਅੰਤਕਾਲ ਗੁਰ ਕਰੇ ਰਖਵਾਲੀ। ਸਾਧ ਸੰਗਤ ਗੁਰਚਰਨ ਝੁਕਾਏ ਸੀਸੇ, ਦੀਪਕ ਜੋਤ ਜਿਨ ਦੇਹ ਵਿਚ ਬਾਲੀ। ਭਗਤ ਜਨਾਂ ਕਲ ਕਰੇ ਨਾ ਕੋਈ ਰੀਸੇ, ਈਸ਼ਰ ਜੋਤ ਜਿਨ੍ਹਾਂ ਪਰਗਟਾ ਲੀ। ਮਹਾਰਾਜ ਸ਼ੇਰ ਸਿੰਘ ਸਾਚਾ ਪ੍ਰਭ ਦੀਸੇ, ਚਰਨ ਪ੍ਰੀਤ ਜਿਨ੍ਹਾਂ ਲਗਾ ਲੀ। ਗੁਰਚਰਨ ਪ੍ਰੀਤ ਕਰ, ਪ੍ਰਭ ਪਾਇਆ। ਪ੍ਰਭ ਸਾਚਾ ਮਨ ਚੀਤ ਕਰ, ਆਤਮ ਤ੍ਰਿਖਾ ਦੇਹ ਬੁਝਾਇਆ । ਗੁਰ ਸਾਚੀ ਰੀਤ ਕਰ, ਸੋਹੰ ਸ਼ਬਦ ਸਾਚਾ ਰਾਹ ਜਣਾਇਆ। ਗੁਰਸਿਖ ਰਸਨਾ ਜੀਤ ਕਰ, ਨਾਮ ਰਾਗ ਸੋਹੰ ਸਚ ਗਾਇਆ। ਮਹਾਰਾਜ ਸ਼ੇਰ ਸਿੰਘ ਗੁਰਚਰਨ ਪਰਤੀਤ ਕਰ, ਕਲਜੁਗ ਪਰਗਟੇ ਰਘੁਰਾਇਆ। ਕਲਜੁਗ ਵਕ਼ਤ ਵਿਹਾ ਗਿਆ, ਫਿਰ ਹੱਥ ਨਾ ਆਵੇ। ਪ੍ਰਭ ਸਾਚਾ ਜੋਤ ਪਰਗਟਾ ਗਿਆ, ਬੇਮੁਖਾਂ ਨਜ਼ਰ ਨਾ ਆਵੇ। ਗੁਰਮੁਖਾਂ ਹਉਮੇ ਰੋਗ ਗਵਾ ਗਿਆ, ਵਿਚ ਸਾਚੀ ਜੋਤ ਜਗਾਵੇ। ਘਰ ਭਗਤਨ ਭੋਗ ਲਗਾ ਗਿਆ, ਕਰੋ ਦਰਸ ਸਾਚੀ ਮਨ ਭਾਵੇ। ਪ੍ਰਭ ਕਲਜੁਗ ਅੰਤ ਕਰਾ ਗਿਆ, ਨਿਹਕਲੰਕ ਨਾਉਂ ਰਖਾਵੇ। ਕੁੰਟ ਚਾਰ ਹਾਹਾਕਾਰ ਕਰਾ ਗਿਆ, ਮਰੇ ਸ੍ਰਿਸ਼ਟ ਭੁੱਖ ਦੇ ਹਾਵੇ। ਪ੍ਰਭ ਸਾਚਾ ਸੋਗ ਰੋਗ ਲਗਾ ਗਿਆ, ਜੋਤ ਸਰੂਪੀ ਸ੍ਰਿਸ਼ਟ ਜਲਾਵੇ। ਪ੍ਰਭ ਜੋਤੀ ਜੋਤ ਪਰਗਟਾ ਗਿਆ, ਸਿੱਖ ਦੇਹ ਵਿਚ ਸਮਾਵੇ । ਪ੍ਰਭ ਕਲਜੁਗ ਜੀਵ ਛਲਾ ਗਿਆ, ਜੇ ਕੋਏ ਵੇਖੇ ਨਜ਼ਰ ਨਾ ਆਵੇ। ਪ੍ਰਭ ਸਾਚਾ ਸ਼ਬਦ ਚਲਾ ਗਿਆ, ਸੋਹੰ ਸਾਚਾ ਨਾਉਂ ਚਲਾਵੇ। ਪ੍ਰਭ ਭਗਤਾਂ ਰਾਹ ਦਸਾ ਗਿਆ, ਬੈਠ ਸਿੰਘ ਆਸਣ ਡੇਰਾ ਲਾਵੇ। ਬੇਮੁਖ ਜਨਮ ਗਵਾ ਗਿਆ, ਨਿੰਦਕ ਦੁਸ਼ਟ ਦੁਰਾਚਾਰ ਜਗਤ ਅਖਵਾਵੇ। ਕਲਜੁਗ ਪਰਗਟ ਨਰਕ ਨਿਵਾਸ ਦਵਾ ਗਿਆ, ਮਦਿ ਮਾਸ ਜੋ ਜੀਵ ਰਸਨਾ ਲਾਵੇ। ਸਤਿਗੁਰ ਸਾਚਾ ਸਤਿਜੁਗ ਲਾ ਗਿਆ, ਬੈਠ ਅਡੋਲ ਜਗਤ ਡੁਲਾਵੇ। ਮਹਾਰਾਜ ਸ਼ੇਰ ਸਿੰਘ ਦਰ ਜੋ ਜਨ ਆ ਗਿਆ, ਦੇ ਦਰਸ ਪਾਰ ਕਰਾਵੇ। ਪਾਰ ਕਰੇ ਕਲ ਪਾਰਾਵਾਰ। ਸਤਿਜੁਗ ਲਾਵੇ ਸਤਿ ਕਰਤਾਰ। ਸਤਿਜੁਗ ਜੀਵ ਗੁਰਚਰਨ ਪਿਆਰ। ਵਸੇ ਪਾਰਬ੍ਰਹਮ ਵਿਚ ਆਤਮ ਨਿਰਾਹਾਰ।
ਸੁਫਲ ਜਨਮ ਜਿਨ ਮਿਲਿਆ ਪ੍ਰਭ ਗਿਰਧਾਰ। ਸੋਹੰ ਸ਼ਬਦ ਸਤਿਜੁਗ ਹੋਵੇ ਜੀਵ ਅਧਾਰ। ਮਹਾਰਾਜ ਸ਼ੇਰ ਸਿੰਘ ਚਰਨ ਲਾਗ, ਸਰਬ ਜੀਵ ਉਧਰੇ ਪਾਰ। ਸਰਨ ਪੜੇ ਜੋ ਜਨ ਆਏ। ਸਚ ਸਾਖੀ ਪ੍ਰਭ ਦਰਸ ਜਾਮ ਪਿਲਾਏ। ਆਤਮ ਤ੍ਰਿਖਾ ਦੇ ਬੁਝਾਈ, ਦਰਸ ਸਵਾਂਤੀ ਬੂੰਦ ਕਵਲ ਮੇਂ ਪਾਏ। ਮਹਾਰਾਜ ਸ਼ੇਰ ਸਿੰਘ ਆਤਮ ਜੋਤ, ਸੋਹੰ ਸ਼ਬਦ ਸੰਗ ਜਗਾਏ। ਨਿਰਮਲ ਦੀਆ ਨਿਰਮਲ ਜੋਤ ਬਾਤੀ। ਬੁਝੇ ਨਾ ਦਿਵਸ ਰਾਤੀ। ਜਗੇ ਅਡੋਲ ਵਿਚ ਦੇਹ ਇਕਾਂਤੀ। ਮਹਾਰਾਜ ਸ਼ੇਰ ਸਿੰਘ ਦੇਵੇ ਦਾਤ, ਭਗਤ ਜਨਾਂ ਵਡ ਦਾਤੀ। ਜਿਤ ਮਿਲੀਏ ਸੁੱਖ ਪਾਈਏ, ਜੀਵ ਭੁੱਲ ਨਾ ਜਾਏ। ਜਿਤ ਮਿਲੀਏ ਅੰਮ੍ਰਿਤ ਬੂੰਦ ਮੁਖ ਚਵਾਏ, ਕਲ ਰੁਲ ਨਾ ਜਾਈਏ। ਜਿਤ ਮਿਲ ਆਤਮ ਤ੍ਰਿਪਤਾਏ, ਪੀ ਅੰਮ੍ਰਿਤ ਕਲ ਡੁਲ ਨਾ ਜਾਈਏ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ, ਕਰ ਪ੍ਰੀਤ ਚਰਨ ਮਿਲ ਜਾਈਏ।
੫ ਵਿਸਾਖ ੨੦੦੮ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਰੰਕਾਂ ਆਇਆ ਪ੍ਰਭ ਪੁਕਾਰ ਸੁਣ । ਕਲਜੁਗ ਤਰਾਇਆ ਗੁਰਸਿਖਾਂ ਪ੍ਰਭ ਚੁਣ ਚੁਣ। ਸੋਹੰ ਸ਼ਬਦ ਵਜਾਇਆ ਮਨ ਤਨ ਧੁਨ। ਆਤਮ ਖੋਲ੍ਹ ਵਖਾਇਆ ਮਨ ਸੁਨ ਸੁਨ। ਚਰਨ ਆਏ ਪ੍ਰਭ ਨਾ ਜਤਾਇਆ ਗੁਣ ਅਵਗੁਣ। ਗੁਰਸਿਖ ਸਬਾਇਆ, ਕਲਜੁਗ ਜਿਉਂ ਆਟੇ ਲੁਣ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਸਾਧ ਸੰਗਤ ਸ਼ਬਦ ਸੋਹੰ ਰੁਣ ਝੁਨ। ਸੋਹੰ ਧੁਨ ਸਰਬ ਜਨ ਲੋੜੇ। ਨਾਮ ਗਿਆਨ ਧਿਆਨ ਗੁਰਚਰਨ ਸੰਗ ਜੋੜੇ। ਬੇਮੁਖ ਕਲਜੁਗ ਮੂਲ ਆਪਣਾ ਰੋੜ੍ਹੇ। ਗੁਰਮੁਖ ਨਿਰਮਲ ਦਰਸ ਪ੍ਰਭ ਕਾ ਲੋੜੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਚਾਰ ਕੁੰਟ ਦੌੜਾਏ ਘੋੜੇ। ਚਾਰ ਕੁੰਟ ਚਲੇ ਪ੍ਰਭ ਕੀ ਚਾਲ। ਸ੍ਰਿਸ਼ਟ ਸਬਾਈ ਹੋਈ ਬੇਹਾਲ। ਨਜ਼ਰ ਨਾ ਆਵੇ ਭਗਤ ਰਖਵਾਲ। ਜੁਗੋ ਜੁਗ ਪ੍ਰਭ ਸਾਚੇ ਕੀ ਨਿਰਾਲੀ ਚਾਲ। ਭਗਤ ਜਨਾਂ ਪ੍ਰਭ ਬਿਰਦ ਲਏ ਸੰਭਾਲ। ਮਹਾਰਾਜ ਸ਼ੇਰ ਸਿੰਘ ਕਲਜੁਗ ਭਏ ਪ੍ਰਿਤਪਾਲ। ਕਲਜੁਗ ਭਰਮ ਜੀਵ ਭਰਮਾਇਆ। ਕਲਜੁਗ ਧਰਮ ਅੰਤ ਆਣ ਡੁਲਾਇਆ। ਕਲਜੁਗ ਕਰਮ ਪ੍ਰਭ ਆਪ ਲਿਖਾਇਆ। ਕਲਜੁਗ ਵਰਮ ਸੋਹੰ ਬਾਣ ਜਗ ਲਾਇਆ। ਕਲਜੁਗ ਨਰਮ ਸੋਹੰ ਗਿਆਨ ਦੇ ਸੁਖ ਕਰਾਇਆ । ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਉਜਲ ਵਿਚ ਜਗਤ ਕਰਾਇਆ। ਜੁਗਤ ਜਗਤ ਪ੍ਰਭ ਆਪ ਬਣਾਵੇ। ਸਰਬ ਜੀਵ ਪ੍ਰਭ ਵਿਚ ਸਮਾਵੇ। ਭਗਤ ਜਨਾਂ ਹਰਿ ਪੈਜ ਰਖਾਵੇ। ਕਲਜੁਗ ਜਾਮਾ ਧਾਰ, ਅੰਧ ਅੰਧਿਆਰ ਸਿਰ ਹੱਥ ਟਿਕਾਵੇ। ਮੂਰਖ ਮੁਗਧ ਗਵਾਰ ਜਨਮ ਗਏ ਹਾਰ, ਪ੍ਰਭ ਨਜ਼ਰ ਨਾ ਆਵੇ । ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖ ਕਰਮ ਵਿਚਾਰ, ਕਰ ਕਿਰਪਾ ਪਾਰ ਲੰਘਾਵੇ। ਕਿਰਪਾ ਕਰੇ ਪ੍ਰਭ ਗੁਣਵੰਤ। ਗੁਰਮੁਖ ਨਿਰਮਲ ਉਤਮ ਸੰਤ। ਪ੍ਰਭ ਕਾ ਭਾਣਾ ਸਰਬ ਵਰਤੰਤ । ਕੋਈ ਰਹੇ ਨਾ ਰਾਜਾ ਰਾਣਾ, ਦੁੱਖੀ ਬਿਲਲਾਇਨ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਟਹੁ ਕੁਰਬਾਨੀ, ਕਲਜੁਗ ਮਾਇਆ ਪਾਈ ਬੇਅੰਤ। ਕਲਜੁਗ ਦੁੱਖੀਆਂ ਦੁੱਖ ਵਿਆਪੇ। ਅੰਤਕਾਲ ਕਲ ਘਰ ਘਰ ਹੋਏ ਸਿਆਪੇ। ਭਗਤ ਜਨਾਂ ਪ੍ਰਭ ਹਾਜ਼ਰ ਹਜ਼ੂਰ ਖੜ੍ਹਾ ਜਾਪੇ । ਰਾਖੇ ਲਾਜ ਜਿਉਂ ਬਾਲਕ ਮਾਪੇ। ਸਾਚਾ ਸਾਹਿਬ ਸਤਿਜੁਗ ਹੋਵੇ ਵਡ ਪਰਤਾਪੇ। ਨਿਹਕਲੰਕ ਨਰ ਅਵਤਾਰ, ਕੋਈ ਨਾ ਜੀਵ ਧੀਰ ਧਰਾਪੇ। ਮਹਾਰਾਜ ਸ਼ੇਰ ਸਿੰਘ ਕੋਈ ਨਾ ਜਾਣੇ ਸਾਰ, ਆਪਣੀ ਵਡਿਆਈ ਜਾਣੇ
ਆਪੇ। ਵੱਡਾ ਪ੍ਰਭ ਗੁਣ ਨਿਧ ਦਾਤਾ। ਗੁਰਮੁਖ ਵਿਰਲੇ ਕਲਜੁਗ ਪਛਾਤਾ। ਸੋਹੰ ਸ਼ਬਦ ਦੇਵੇ ਪ੍ਰਭ ਆਪ ਰੰਗ ਰਾਤਾ। ਹੋਵੇ ਬ੍ਰਹਮ ਗਿਆਨ ਕਲਜੁਗ ਗਿਆਤਾ। ਮਹਾਰਾਜ ਸ਼ੇਰ ਸਿੰਘ ਚਰਨ ਕਵਲ ਧਿਆਨ, ਸੋਹੰ ਨਾਉਂ ਸਤਿ ਪੁਰਖਾ ਦਾਤਾ। ਸੋਹੰ ਦਾਤ ਗੁਰਦਰ ਤੇ ਪਾਈ। ਆਤਮ ਰਾਸ ਗੁਰਚਰਨ ਸੰਗ ਬਣ ਆਈ। ਸਾਧ ਸੰਗਤ ਗੁਰਚਰਨ ਨਿਵਾਸ, ਅੰਤਕਾਲ ਜੰਮ ਡੰਡ ਨਾ ਖਾਈ। ਜਨ ਸੋਹਨ ਤੇਰੇ ਪਾਸ, ਸਾਚਾ ਨਾਉਂ ਤੇਰਾ ਜਸ ਗਾਈ। ਭਗਤ ਵਛਲ ਕਰੇ ਵਿਚ ਵਾਸ, ਕਲਜੁਗ ਦੇਵੇ ਭਗਤ ਵਡਿਆਈ। ਮਹਾਰਾਜ ਸ਼ੇਰ ਸਿੰਘ ਸਦ ਬਲ ਜਾਸ, ਜੋਤ ਸਰੂਪ ਕਲ ਹੋਏ ਸਹਾਈ। ਜੋਤ ਸਰੂਪ ਜਗਤ ਨਾ ਜਾਤਾ। ਕਰਮ ਕਰੰਤਾ ਪੁਰਖ ਬਿਧਾਤਾ। ਸਰਬ ਰਹੰਤਾ ਝੂਠਾ ਜਗਤ ਨਾਤਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ ਭਗਤ ਜਨਾਂ ਗੁਣ ਦਾਤਾ। ਰਸਨਾ ਜਪੋ ਹਰਿ ਗੋਬਿੰਦ। ਦੁੱਖ ਵਿਨਾਸੇ ਉਤਰੇ ਮਨ ਕੀ ਚਿੰਦ। ਜਨ ਭਗਤ ਕਰ ਸਾਚੀ ਬਿੰਦ। ਬੇਮੁਖ ਡੁੱਬੇ ਕਰ ਪ੍ਰਭ ਕੀ ਨਿੰਦ। ਨਿਹਕਲੰਕ ਕਲ ਆਇਆ ਸਦ ਬਖ਼ਸ਼ਿੰਦ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਪਰਗਟੇ ਵਿਚ ਹਿੰਦ। ਹਿੰਦ ਹਿੰਦਵੈਣ ਵੇਖੇ ਹਰਿ ਕਾ ਦਵਾਰ। ਜੋਤ ਜਗਾਏ ਪ੍ਰਭ ਅਪਰ ਅਪਾਰ। ਗੰਗਾ ਗੋਦਾਵਰੀ ਗੁਰਚਰਨ ਦਵਾਰ। ਪੀ ਅੰਮ੍ਰਿਤ ਸਤਿਜੁਗ ਜੀਵ ਉਤਰੇ ਪਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਭਇਓ ਅਵਤਾਰ । ਨਰਾਇਣ ਬਦਰੀ ਹਟਾਵੇ ਪੂਜਾ। ਏਕ ਪ੍ਰਭ ਪਰਗਟੇ ਕੋਈ ਰਹੇ ਨਾ ਦੂਜਾ। ਗੁਰਮੁਖ ਭਗਤ ਪਿਆਰਿਆਂ ਘਰ ਸਾਚਾ ਸੂਝਾ । ਕਰ ਦਰਸ ਮੁਰਾਰਿਆ, ਤਨ ਮਨ ਗੁਰਚਰਨ ਸੰਗ ਲੂਝਾ। ਮਹਾਰਾਜ ਸ਼ੇਰ ਸਿੰਘ ਦੇਵੇ ਸ਼ਬਦ ਧੁਨਕਾਰਿਆ, ਆਤਮ ਭੇਤ ਖੁਲ੍ਹਾਵੇ ਗੂਝਾ। ਹਰਿ ਦਵਾਰ ਜਿਥੇ ਹਰਿ ਵਸੇ। ਦੁਸ਼ਟ ਦੁਰਾਚਾਰ ਕਰ ਦਰਸ ਪ੍ਰਭ ਕਾ ਨੱਸੇ। ਸਾਧ ਸੰਗਤ ਪ੍ਰਭ ਹਿਰਦੇ ਵਸੇ। ਆਤਮ ਪਰਕਾਸ਼ ਜਿਉਂ ਰਵ ਸਸੇ। ਮਹਾਰਾਜ ਸ਼ੇਰ ਸਿੰਘ ਉਚਾ ਦਰ, ਬੇਮੁੱਖਾਂ ਗੁਰਸਿਖ ਦੱਸੇ। ਗੁਰਸਿਖਾਂ ਹਰਿ ਦਰ ਪਾਇਆ। ਆਤਮ ਸੂਝ ਪ੍ਰਭ ਕਰ ਕਿਰਪਾ, ਮਧ ਮਾਧੋ ਦਰਸ ਦਿਖਾਇਆ। ਜੀਵ ਸੁੱਤਾ ਅਨਭੋਲ, ਬਾਂਹੋਂ ਪਕੜ ਪ੍ਰਭ ਆਣ ਉਠਾਇਆ। ਕਲਜੁਗ ਜਾਈ ਨਾ ਡੋਲ, ਸਾਚਾ ਸਾਹਿਬ ਹੋਏ ਸਹਾਇਆ। ਸਚਾ ਸਤਿਗੁਰ ਵਸੇ ਕੋਲ, ਸਾਧ ਸੰਗਤ ਪ੍ਰਭ ਵਿਚ ਬਹਾਇਆ। ਭਗਤ ਜਨਾਂ ਦੇਵੇ ਪੜਦੇ ਖੋਲ੍ਹ, ਬੇਮੁਖਾਂ ਕਲ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਨਾ ਮਾਰੇ ਅਨਭੋਲ, ਸੋਹੰ ਸ਼ਬਦ ਡੰਕ ਲਗਾਇਆ । ਸੋਹੰ ਸ਼ਬਦ ਸੁਣ ਕਲਜੁਗ ਜੀਵ ਅੰਧੇ। ਕਲਜੁਗ ਝੂਠੀ ਮਾਇਆ ਝੂਠੇ ਜਗ ਧੰਦੇ। ਚਰਨ ਲਾਗ ਮਿਲੇ ਵਡਿਆਈ, ਕਰ ਦਰਸ ਪਰਗਟੇ ਪ੍ਰਭ ਮੁਕੰਦੇ। ਅੰਤਕਾਲ ਹੋਏ ਸਹਾਈ, ਜਮ ਕਾਲ ਪ੍ਰਭ ਤੋੜੇ ਫੰਦੇ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ, ਜੋ ਜਨ ਆਏ ਸਰਨ ਲਗੰਦੇ। ਕਰਨ ਕਰਾਵਣਹਾਰ ਆਪ ਪ੍ਰਭ ਕਰਤ। ਵਰਤ ਵਰਤਾਵਣਹਾਰ, ਪ੍ਰਭ ਭਾਣਾ ਜਾਏ ਵਰਤ। ਰੁਵਾਵੇ ਰੁਵਾਵਣਹਾਰ, ਪ੍ਰਭ ਮਾਤਾ ਧਰਤ। ਖਪਾਵੇ ਖਪਾਵਣਹਾਰ, ਸ੍ਰਿਸ਼ਟ ਸਬਾਈ ਹੋਏ ਮਰਤ। ਮਹਾਰਾਜ ਸ਼ੇਰ ਸਿੰਘ ਰਸਨਾ ਜਗ ਗਾਈ, ਕਲਜੁਗ ਜੀਵ ਨਾ ਆਵੇ ਪਰਤ। ਰਸਨਾ ਗਾਓ ਪ੍ਰਭ ਭੇਖਧਾਰੀ। ਰਾਖੇ ਲਾਜ ਪਰਗਟ ਜੋਤ ਤੁਮਾਰੀ। ਸਚ ਸਮਗਰੀ ਪ੍ਰਭ ਜੋਤ, ਝੂਠੀ ਸ੍ਰਿਸ਼ਟ ਪਸਰ ਪਸਾਰੀ। ਮਹਾਰਾਜ ਸ਼ੇਰ ਸਿੰਘ ਕਰੇ ਸੋਤ, ਕਲਜੁਗ ਪਰਗਟ ਸਾਚਾ ਦਰਬਾਰੀ। ਸਾਚਾ ਦਰ ਸਚਾ ਦਰਬਾਰਾ। ਜੋਤ ਪਰਗਟਾਵੇ ਸਚ ਸਿਰਜਣਹਾਰਾ। ਪਾਰ ਲੰਘਾਵੇ ਦੇ ਦਰਸ ਅਪਾਰਾ। ਬੇਮੁਖ ਕਲ ਨਗਨ ਫਿਰਾਵੇ, ਕਰਨ ਹਾਹਾਕਾਰਾ। ਗੁਰਸਿਖਾਂ ਸਿਰ ਛਤਰ ਝੁਲਾਵੇ, ਜਸ ਹੋਵੇ ਵਡ ਭਾਰਾ। ਨਿੰਦਕ ਦੁਸ਼ਟ ਦੁਰਾਚਾਰ ਦਰ ਆਏ ਝੱਖ ਮਾਰਾ। ਗੁਰਸਿਖ ਗੁਰ
ਵਿਚਾਰ ਚਰਨ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਪਰਗਟਿਆ ਕਲ ਸਚ ਅਵਤਾਰਾ । ਕਲਜੁਗ ਧਰੀ ਜੋਤ ਜਗ ਦਾਨ ਦਹਿੰਦਾ। ਗੁਰਚਰਨ ਜੋ ਜਨ ਜਾਏ ਲਗ, ਪ੍ਰਭ ਭਏ ਬਖ਼ਸ਼ਿੰਦਾ। ਬੇਮੁਖਾਂ ਲੱਗ ਜਾਏ ਅੱਗ, ਸੋਹੰ ਨਾਉਂ ਸਰਵਣ ਸੁਣਿੰਦਾ । ਵਾਂਗ ਅੰਗਿਆਰ ਆਤਮ ਜਾਏ ਦਗ, ਅਗਨ ਜੋਤ ਪ੍ਰਭ ਆਪ ਲਗਿੰਦਾ। ਭਗਤ ਜਨ ਦੇਵੇ ਆਤਮ ਰੰਗ, ਸੋਹੰ ਸ਼ਬਦ ਗੁਣ ਗੋਬਿੰਦਾ । ਮਹਾਰਾਜ ਸ਼ੇਰ ਸਿੰਘ ਕਲ ਤਾਰੇ ਝੱਬ, ਜੋ ਜਨ ਆਏ ਸਰਨ ਪਵਿੰਦਾ। ਸਰਨ ਪੜੇ ਹੋਏ ਨਿਰਮਾਨ। ਹੰਕਾਰ ਨਿਵਾਰੇ ਪ੍ਰਭ ਮਾਰੇ ਸੋਹੰ ਬਾਣ । ਗੁਰਸਿਖ ਤਾਰੇ ਕਲ ਆਪ ਪਛਾਣ। ਵਾਲੀ ਹੋਵੇ ਵਿਚ ਦੋ ਜਹਾਨ । ਏਥੇ ਓਥੇ ਕਰਮ ਪਵੇ ਨੀਸਾਨ। ਸਾਚੀ ਦਰਗਾਹ ਸਚ ਦੇਵੇ ਪਰਮਾਣ । ਗੁਰਮੁਖ ਸਾਚੇ ਜੋਤ ਸਰੂਪ ਜੋਤ ਮਿਲ ਜਾਣ। ਨਾਮ ਰੰਗਰਾਤੇ ਮੁਖ ਉਜਲ ਕਰ ਜਾਣ। ਮਿਲੇ ਪੁਰਖ ਬਿਧਾਤੇ, ਵਿਛੜ ਕਦੇ ਨਾ ਜਾਣ। ਸਾਚੇ ਹੋਏ ਗੁਰ ਨਾਤੇ, ਸਚਖੰਡ ਬਿਠਾਏ ਪ੍ਰਭ ਪੂਰੇ ਮਿਹਰਵਾਨ। ਮਹਾਰਾਜ ਸ਼ੇਰ ਸਿੰਘ ਭਗਤ ਜਨ ਜਾਤੇ, ਜਿਨ ਦੇਵੇ ਦਰਸ ਆਪ ਭਗਵਾਨ । ਭਗਵਾਨ ਰੂਪ ਸਚ ਸਰੂਪ। ਜੀਵ ਨਾ ਜਾਣੇ ਪ੍ਰਭ ਕੀ ਮਹਿੰਮਾ ਅਨੂਪ। ਸ਼ਬਦ ਲਿਖਾਏ ਆਪਣਾ ਆਪ ਜਣਾਏ, ਬੇਮੁਖ ਦੀਸੇ ਰੰਗ ਨਾ ਰੂਪ। ਗੁਰਮੁਖ ਤਰਾਏ ਆਤਮ ਸ਼ਾਂਤ ਕਰਾਏ, ਦੇ ਕੇ ਦਰਸ ਪ੍ਰਭ ਸਤਿ ਸਰੂਪ । ਅਨਕ ਬਿਧ ਪ੍ਰਭ ਦੇਵੇ ਦਰਸ। ਗੁਰਸਿਖਾਂ ਮਨ ਤੋੜੇ ਹਰਸ। ਅੰਮ੍ਰਿਤ ਮੇਘ ਆਤਮ ਬਰਸ। ਗੁਰਚਰਨ ਲਾਗ ਜੀਵ ਫੇਰ ਨਾ ਮਰਸ। ਮਹਾਰਾਜ ਸ਼ੇਰ ਸਿੰਘ ਚਰਨ ਲਗਾਇਆ ਕਰ ਨਿਮਾਣਿਆਂ ਤਰਸ। ਕਲਜੁਗ ਪਰਗਟਿਆ ਨਰ ਅਵਤਾਰ। ਰੰਕ ਸ਼ੂਦਰ ਸੰਗ ਕੀਆ ਪਿਆਰ। ਤਖ਼ਤੋਂ ਲਾਹੇ ਵੱਡੇ ਸਿਕਦਾਰ। ਸੋਹੰ ਸ਼ਬਦ ਚਲਾਇਆ ਅਪਾਰ। ਸਰਬ ਸ੍ਰਿਸ਼ਟ ਨੂੰ ਆਈ ਹਾਰ । ਭਗਤ ਜਨਾਂ ਘਰ ਜੈ ਜੈਕਾਰ। ਜਿਥੇ ਵਸੇ ਆਪ ਨਿਰੰਕਾਰ। ਨਿਰਵੈਰ ਨਿਰਾਧਾਰ ਪੈਜ ਰਖਾਈ, ਦੇ ਸ਼ਬਦ ਅਧਾਰ। ਜਨ ਭਗਤ ਤਰਾਏ, ਨਿਹਕਲੰਕ ਪ੍ਰਭ ਲੈ ਅਵਤਾਰ। ਕਲਜੁਗ ਅੰਤ ਖਪਾਏ, ਕਲਜੁਗ ਜੀਵ ਨਾ ਪਾਈ ਸਾਰ । ਸਤਿਜੁਗ ਸਾਚਾ ਪ੍ਰਭ ਦੇ ਲਗਾਈ, ਗੁਰਸਿਖ ਉਤਰੇ ਭਵਜਲ ਪਾਰ। ਸਾਧ ਸੰਗਤ ਮਨ ਪਏ ਵਧਾਈ, ਦਰਸ਼ਨ ਪਾਇਆ ਗੁਰ ਦਰਬਾਰ। ਕਲਜੁਗ ਭੁੱਲੇ ਸਭ ਲੋਕਾਈ, ਭਰਮ ਭੁਲੇਖੇ ਡੁੱਬਾ ਸੰਸਾਰ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਦੁਹਾਈ, ਚਰਨ ਆਏ ਕਲ ਕਰਦੇ ਪਾਰ। ਨਿਮਾਣਿਆਂ ਪ੍ਰਭ ਹੋ ਰਖਵਾਲਾ। ਤੋੜ ਜੋੜ ਪ੍ਰਭ ਕੰਠ ਮਾਲਾ। ਦੁੱਖੀ ਹੋਏ ਜੀਵ ਬੇਹਾਲਾ। ਆਤਮ ਚੈਨ ਨਾ ਮਿਲੇ ਗੋਪਾਲਾ। ਹੋ ਸਹਾਈ ਮਹਾਰਾਜ ਸ਼ੇਰ ਸਿੰਘ ਦੁੱਖ ਦਰਦ ਮਿਟਾਵਣ ਵਾਲਾ। ਦੁੱਖ ਦੇਹ ਤਨ ਕਰ ਦੂਰ। ਦਾਨ ਬਖ਼ਸ਼ੇ ਜੀਵ ਚਰਨ ਧੂੜ। ਹੱਡ ਮਾਸ ਨਾੜੀ ਪਿੰਜਰ ਟੁੱਟ ਹੋਇਆ ਚੂਰ। ਦੁੱਖਾਂ ਵਰਖਾ ਜਿਉਂ ਨਿੰਮੀ ਭੂਰ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਦੇਹ ਦੁੱਖ ਕਰ ਜਾਹ ਦੂਰ। ਦੁੱਖ ਕਾਇਆ ਜੀਵ ਬਿਲਲਾਏ। ਦਿਵਸ ਰੈਣ ਚੈਨ ਨਾ ਆਏ । ਭੁੱਲਾ ਈਸ਼ਰ ਜਪ ਕਰੇ ਹਾਏ ਹਾਏ। ਕੱਢ ਹੱਡ ਮਾਸ ਨਾੜੀ ਤਪ, ਸੋਹੰ ਸਾਚਾ ਅੰਮ੍ਰਿਤ ਪਿਲਾਏ। ਮਹਾਰਾਜ ਸ਼ੇਰ ਸਿੰਘ ਸਭ ਕਿਛ ਤੇਰੇ ਹੱਥ, ਦੁੱਖ ਭੰਜਨ ਦੇਹ ਦੁੱਖੜੇ ਲਾਹੇ।
੯ ਵਿਸਾਖ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ
ਉਠ ਜੀਵ ਕਲ ਸੋਇਆ ਜਾਗ। ਸੋਹੰ ਸ਼ਬਦ ਸੁਣ ਮਨ ਭਏ ਵੈਰਾਗ। ਮਿਲ ਸਾਧ ਸੰਗਤ ਹੋਏ ਪੂਰਨ ਭਾਗ। ਕਰ ਦਰਸ ਪ੍ਰਭ ਗੁਰਚਰਨ ਲਾਗ। ਕਲਜੁਗ ਕੂੜ ਕੁਟੰਬੜਾ, ਗੁਰਸਿਖ ਨਾ ਲਾਗੇ ਦਾਗ਼। ਬੇਮੁਖ ਸਰਬ ਭਸਮੰਦੜਾ, ਗੁਰਸਿਖਾਂ ਹੱਥ ਪ੍ਰਭ ਵਾਗ । ਸਿੰਘ ਸਿੰਘਾਸਣ ਸੁਹਾਇਆ, ਜਿਉਂ ਪਤਾਲ ਉਪਰ ਬਾਸ਼ਕ ਨਾਗ। ਸਾਚਾ ਸ਼ਬਦ ਲਿਖਾਇਆ, ਮਹਾਰਾਜ ਸ਼ੇਰ ਸਿੰਘ ਸੋਹੰ ਰਾਗ। ਰਾਗ ਰੰਗੀਲਾ ਧੁਨ ਬੈਣ। ਗੁਰਮੁਖ ਰਸ ਕਲ ਵਿਰਲੇ ਲੈਣ। ਛੱਡ ਸ੍ਰਿਸ਼ਟ ਵਿਚ ਸਾਧ ਸੰਗਤ ਬਹਿਣ। ਸਾਧ ਸੰਗਤ ਕਲ ਜਿਉਂ ਭਾਈ ਭੈਣ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਵਡ ਸਾਕ ਸੈਣ। ਮਾਤ ਪਿਤ ਭਗਤ ਜਨ ਪ੍ਰਭ। ਪਰਗਟ ਕਲ ਮੇਲ ਮਿਲਾਏ ਝੱਬ। ਦਰਸ ਦਿਖਾਵੇ ਪ੍ਰਭ ਗੁਰਸਿਖ ਲੱਭ। ਮਹਾਰਾਜ ਸ਼ੇਰ ਸਿੰਘ ਬੇਮੁਖ ਸਹਿਣ ਨਾ ਜੋਤ ਸਰੂਪੀ ਦੱਬ। ਜੋਤ ਸਰੂਪ ਜੋਤ ਵਿਚ ਰਹਿਣਾ। ਕਲਜੁਗ ਕਰਮ ਕਰ ਕੁਕਰਮ ਫਲ ਲੈਣਾ। ਸਾਚਾ ਸਤਿਗੁਰ ਅੰਤਕਾਲ ਗੁਰਸਿਖ ਪੇਖਣ ਨੈਣਾਂ। ਮਹਾਰਾਜ ਸ਼ੇਰ ਸਿੰਘ ਉਲਟੀ ਸ੍ਰਿਸ਼ਟ ਵਹਾਏ ਵਿਚ ਵਹਿਣਾ। ਵਾਉ ਵੇਲਾ ਕੋਈ ਜਾਣੇ ਗੁਰਮੁਖ ਭਗਤ ਸੁਹੇਲਾ। ਬੇਮੁਖ ਕਲਜੁਗ ਧੱਕ ਧਕੇਲਾ। ਸ਼ੌਹ ਦਰਿਆਏ ਬੇੜਾ ਪ੍ਰਭ ਠੇਲਾ। ਕਰਮ ਵਿਚਾਰ ਗੁਰਸਿਖਾਂ ਪ੍ਰਭ ਮੇਲ ਮੇਲਾ। ਕਲਜੁਗ ਲੈ ਅਵਤਾਰ ਅਚਰਜ ਖੇਲ ਆਪ ਪ੍ਰਭ ਖੇਲਾ। ਨਿਹਕਲੰਕ ਇਕ ਜੋਤ ਆਧਾਰ, ਕਲ ਅੰਤ ਲਿਆਵੇ ਵੇਲਾ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਸਦਾ ਸੰਗ ਸੁਹੇਲਾ। ਸਦ ਮਿਲੇ ਪ੍ਰਭ ਸਚ ਮਿਹਰਵਾਨ। ਆਏ ਦਰ ਘਰ ਸਚ ਹੋਏ ਪਰਵਾਨ। ਪਾਵੇ ਵਰ ਲੈ ਸੋਹੰ ਦਾਨ। ਉਧਰੇ ਨਰ ਮਿਲ ਵਿਸ਼ਨੂੰ ਭਗਵਾਨ। ਗੁਰਸਿਖ ਨਾ ਡਰ, ਰੱਖੇ ਲਾਜ ਵਾਲੀ ਦੋ ਜਹਾਨ। ਕਲਜੁਗ ਤਰ ਮਿਲੇ ਪ੍ਰਭ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਕੋਏ ਨਾ ਜਾਣੇ ਪਰਗਟਿਆ ਗੁਣ ਨਿਧਾਨ। ਗੁਣਵੰਤ ਆਪ ਗੁਰਦੇਵ। ਆਦਿ ਅੰਤ ਜਨ ਭਗਤ ਕਰਾਏ ਸੇਵ। ਜੋਤ ਸਰੂਪ ਅਗੰਮ ਨਿਹਕੇਵ। ਮੂਰਖ ਮੁਗਧ ਨਾ ਜਣਾਵੇ ਪ੍ਰਭ ਆਪਣਾ ਭੇਵ । ਭਗਤ ਜਨ ਦਰਸ ਪ੍ਰਭ ਲਿਖੇ ਲਿਖੇਵ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਦਰਸ਼ਨ ਲੋਚੇ ਸਭ ਦੇਵੀ ਦੇਵ। ਦੇਵੀ ਦੇਵ ਪ੍ਰਭ ਦਰਸ ਪਿਆਸੇ। ਨਜ਼ਰ ਨਾ ਆਵੇ ਪ੍ਰਭ ਤੀਨ ਲੋਕ ਵਾਸੇ। ਬੇਮੁਖ ਕਲ ਸਭ ਹੋਏ ਨਾਸੇ। ਸਾਧ ਸੰਤ ਗੁਰ ਚਰਨ ਰਹਿਰਾਸੇ। ਭਗਤ ਜਨ ਦੇ ਦਰਸ ਕਰੇ ਬੰਦ ਖਲਾਸੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਜੀਵ ਤੇਰੇ ਚਰਨ ਭਰਵਾਸੇ। ਚਰਨ ਭਰਵਾਸ ਪ੍ਰਭ ਭਗਤਨ ਕੇਰਾ। ਦੇ ਦਰਸ ਪ੍ਰਭ ਕੀਉ ਨਬੇੜਾ। ਜੋਤ ਜਗਾਈ ਮਿਟਿਆ ਕਲ ਅੰਧੇਰਾ। ਸਦ ਪਰਕਾਸ਼ ਨਾ ਸੰਞ ਸਵੇਰਾ। ਮਹਾਰਾਜ ਸ਼ੇਰ ਸਿੰਘ ਭੇਤ ਮਿਟਾਵੇ ਗੁਰਸਿਖ ਤੇਰਾ ਮੇਰਾ। ਤਾਰੇ ਦਰਸ ਦੇ ਪ੍ਰਭ ਗੁਰਸਿਖ। ਲਿਖੇ ਮਿਟਾਵੇ, ਸਾਚੇ ਲੇਖ ਪ੍ਰਭ ਜਾਏ ਲਿਖ। ਸੋਹੰ ਦੇ ਗਿਆਨ ਆਤਮ ਲਾਹੇ ਵਿਖ। ਜਨ ਭਗਤਾਂ ਚਰਨ ਧਿਆਨ, ਸਤਿਗੁਰ ਸਾਚਾ ਆਵੇ ਦਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਕਰਕੇ ਭੇਖ। ਕਰ ਭੇਖ ਪ੍ਰਭ ਜਗਤ ਭੁਲਾਇਆ। ਛੱਡ ਦੇਹ ਜੋਤ ਸਰੂਪ ਸਮਾਇਆ। ਜੋਤ ਸਰੂਪ ਕਲ ਨਿਹਕਲੰਕ ਨਾਂ ਰਖਾਇਆ। ਸਾਚਾ ਸ਼ਬਦ ਜੁਗ ਚਾਰ ਸੋਹੰ ਚਲਾਇਆ। ਮਾਰਗ ਸਚ ਸਤਿਜੁਗ ਪ੍ਰਭ ਚਲਾਇਆ। ਦਰਸ ਦੇ ਗੁਰਸਿਖਾਂ ਪ੍ਰਭ ਪਾਰ ਲੰਘਾਇਆ। ਵਧੇ ਇਕਬਾਲ ਤੇਜ ਸਵਾਇਆ। ਬੇਮੁਖਾਂ ਪ੍ਰਭ ਕਲ ਧੱਕਾ ਲਾਇਆ । ਆਰ ਪਾਰ ਬੇੜਾ ਵਿਚਕਾਰ ਡੁਬਾਇਆ। ਸਾਧ ਸੰਗਤ ਸਿਰ ਹੱਥ ਟਿਕਾਇਆ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪ
ਭਾਣਾ ਕਲ ਵਰਤਾਇਆ । ਪ੍ਰਭ ਭਾਣਾ ਜੀਵ ਨਾ ਜਾਣੇ ਕਲਜੁਗ ਅੰਞਾਣਾ। ਇਕ ਸ਼ਬਦ ਪ੍ਰਭ ਸਚ ਵਖਾਣਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਕਰੇ ਇਕ ਰੰਕ ਰਾਣਾ । ਰਾਓ ਰੰਕ ਇਕ ਪ੍ਰਭ ਕਰਨਾ। ਸਤਿਜੁਗ ਸਾਚਾ ਸਤਿ ਪੁਰਖਾਂ ਵਰਨਾ। ਬੇਮੁਖ ਕਲਜੁਗ ਅੰਤ ਹੋਏ ਮਰਨਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਚਰਨ ਲਾਗ ਗੁਰਮੁਖਾਂ ਤਰਨਾ। ਤਰਨ ਤਾਰਨ ਸਮਰਥ ਜਗਤ ਪ੍ਰਭ ਆਇਆ। ਸੋਹੰ ਦੇ ਕੇ ਵੱਥ, ਭਗਤ ਜਨਾਂ ਹਰਿ ਰਾਗ ਸੁਣਾਇਆ। ਮਹਿੰਮਾ ਆਪਣੀ ਆਪ ਅਕੱਥ, ਸਾਚਾ ਭੇਵ ਪ੍ਰਭ ਆਪ ਖੁਲ੍ਹਾਇਆ। ਬੇਮੁਖਾਂ ਪਾਏ ਨੱਥ, ਰਾਏ ਧਰਮ ਨਰਕ ਨਿਵਾਸ ਦਵਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਰਥ ਚਾਰ ਕੁੰਟ ਚਲਾਇਆ। ਚਾਰ ਕੁੰਟ ਪ੍ਰਭ ਕਾ ਭੈ। ਮਦਿ ਮਾਸੀ ਕਲ ਕੋਈ ਨਾ ਰਹੈ। ਜੋਤ ਸਰੂਪ ਕਰੇ ਸ੍ਰਿਸ਼ਟ ਖੈ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਬੇਮੁਖ ਦੁੱਖ ਅੰਤ ਸਹੈ। ਜਗਤ ਭੁਲਾਵੇ ਪ੍ਰਭ ਭੁਲਾਇਣ। ਸ੍ਰਿਸ਼ਟ ਡੁਲਾਵੇ ਪ੍ਰਭ ਡੁਲਾਇਣ। ਹੱਥ ਨਾ ਆਵੇ ਜੋ ਵਕ਼ਤ ਵਿਹਾਇਣ। ਦਰਸ ਦਿਖਾਵੇ ਪ੍ਰਭ ਨਰਾਇਣ। ਪਕੜ ਉਠਾਵੇ ਵਾਲੀ ਹਿੰਦਵੈਣ। ਦਰਸ ਦਿਖਾਵੇ ਜਾ ਸੁੱਤਿਆਂ ਰੈਣ। ਜੋਤ ਜਗਾਵੇ ਪੇਖੇ ਪ੍ਰਭ ਨੈਣ। ਮਹਾਰਾਜ ਸ਼ੇਰ ਸਿੰਘ ਕਲ ਸੋ ਜਨ ਤਰੇ, ਸੋਹੰ ਨਾਮ ਜੋ ਰਸਨਾ ਲੈਣ। ਵਾਲੀ ਹਿੰਦਵੈਣ ਹਿੰਦ ਕਾ ਰਾਜਾ। ਪਕੜ ਉਠਾਵੇ ਪ੍ਰਭ ਆਪ ਗ਼ਰੀਬ ਨਿਵਾਜ਼ਾ । ਵਖਾਵੇ ਦਰਸ ਜਿਸ ਸਾਜਨ ਸਾਜਾ। ਲਾਗ ਚਰਨ ਕਲ ਪਰਗਟੇ ਮਹਾਰਾਜ ਸ਼ੇਰ ਸਿੰਘ ਵਡ ਰਾਜਨ ਰਾਜਾ। ਸਚ ਰਾਜ ਸਚਾ ਪਾਤਸ਼ਾਹ। ਰੱਖੇ ਲਾਜ ਸਚੀ ਦਰਗਾਹ। ਸੋਹੰ ਸ਼ਬਦ ਸਤਿਜੁਗ ਦਿਖਾਇਆ ਰਾਹ। ਵਾਲੀ ਹਿੰਦ ਭੁੱਲ ਨਾ ਜਾਹ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਬੇਮੁਖਾਂ ਦਿਸੇ ਨਾ। ਵਿਚਾਰ ਵਿਚਾਰ ਵਿਚਾਰ ਵਿਚ ਵਕ਼ਤ ਲੰਘਾਇਆ। ਵੇਦ ਪੁਰਾਨਾਂ ਬਾਹਰਾ ਪ੍ਰਭ ਕਲਜੁਗ ਆਇਆ। ਬਚਨ ਲਿਖਾਇਆ ਸਤਿ ਕਰ, ਨਿਹਕਲੰਕ ਨਾਉਂ ਧਰਾਇਆ। ਜੋਤ ਸਰੂਪ ਸ੍ਰਿਸ਼ਟ ਵਿਚ ਰਚ ਕਰ, ਬੇਮੁਖ ਪੜਦਾ ਪਾਇਆ। ਕਲਜੁਗ ਕੂੜੇ ਨੱਚ ਕਰ, ਅੰਤ ਆਪਣਾ ਆਪ ਗਵਾਇਆ। ਬੇਮੁਖਾਂ ਮਾਇਆ ਅਗਨ ਮੱਚ ਕਰ, ਮਾਨਸ ਜਨਮ ਨਾ ਲੇਖੇ ਲਾਇਆ। ਗੁਰਸਿਖਾਂ ਆਤਮ ਸਚ ਕਰ, ਗੁਰਚਰਨੀਂ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਆਪਣੇ ਬੱਚ ਕਰ, ਅੰਤਕਾਲ ਸਿਰ ਹੱਥ ਟਿਕਾਇਆ। ਜਗੀ ਜੋਤ ਨਿਰੰਜਣੀ ਕਲਜੁਗ ਵਗ ਗਈ ਵਾਅ। ਗੁਰਮੁਖਾਂ ਦਰਸ ਪਾਇਆ ਪ੍ਰਭ ਅੰਞਨੀ, ਬੇਮੁਖਾਂ ਲੱਧਾ ਨਾ ਰਾਹ । ਸਚ ਚਰਨ ਧੂੜ ਕਰ ਮੰਜਨੀ, ਕਲ ਅਗਨ ਨਾ ਮਾਰੇ ਭਾਹ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਅਗਨੀ, ਸਭ ਸ੍ਰਿਸ਼ਟ ਕਰੇ ਸਵਾਹ। ਪਰਗਟ ਆਪੇ ਆਪ ਪ੍ਰਭ, ਕਲ ਆਪਣਾ ਆਪ ਛੁਪਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਹਰਿਜਨਾਂ ਦਰਸ ਦਿਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਾਚਾ ਸ਼ਬਦ ਸੋਹੰ ਚਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਸਰੂਪ ਖੇਲ ਰਚਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਨਾਉਂ ਨਿਹਕਲੰਕ ਧਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਚਾਰ ਕੁੰਟ ਡੰਕ ਲਗਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਭੇਵ ਕਲ ਅੰਤ ਖੁਲ੍ਹਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਵਾਲੀ ਹਿੰਦ ਫੜ ਤਖ਼ਤ ਹਿਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਤਖ਼ਤ ਨਿਵਾਸੀ ਦਿੱਲੀ ਵਾਲੀ ਸਰਨ ਲਗਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਧਾਮ ਕਿਨਾਰੇ ਜਮਨ ਬਣਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਚਖੰਡ ਸਚ ਧਰਮ ਸਚ ਛੱਤਰ ਸਿਰ ਝੁਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਸਰੂਪ ਤੇਜ਼ ਵਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਰਾਣਿਆਂ
ਮਹਾਰਾਣਿਆਂ ਦਰਸ ਦਿਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪ ਊਚ ਅਗੰਮ ਅਖਵਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਨਾਉਂ ਆਪ ਰਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਬੈਠ ਅਡੋਲ ਜਗਤ ਡੁਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਚਾਰ ਵਰਨ ਸਿਰ ਚਰਨ ਝੁਕਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਦੂਸਰ ਕੋਏ ਰਹਿਣ ਨਾ ਪਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਰਬ ਧਾਮ ਮਾਣ ਗਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਨਾਮ ਉਤਮ ਜਗਤ ਕਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸੋਹੰ ਸ਼ਬਦ ਇਕ ਰਾਗ ਸੁਣਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਚਰਨ ਧਾਮ ਸਚਖੰਡ ਬਣਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਾਚੀ ਪੁਰੀ ਨਿਵਾਸ ਦਵਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਆਪ ਉਪਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਛੱਡ ਦੇਹ ਜੋਤ ਸਰੂਪ ਹੋ ਆਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਮਾਤ ਪਿਤ ਬਿਨ ਨਿਹਕਲੰਕ ਅਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਗੁਣਵੰਤ ਗੁਣ ਨਿਧਾਨ ਸਤਿਜੁਗ ਲਗਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਗੁਰਸਿਖਾਂ ਸੋਹੰ ਸਾਚਾ ਵਣਜ ਕਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਦੇ ਦਰਸ ਜੋਤ ਵਿਚ ਜੋਤ ਮਿਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਰਨ ਪੜੇ ਦੀ ਲਾਜ ਰਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਰਾਓ ਰੰਕ ਇਕ ਕਰਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਨਿੰਦਕ ਦੁਸ਼ਟ ਦੁਰਾਚਾਰ ਕਲ ਅਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਸਰੂਪ ਜਗਤ ਪਵਣ ਡੁਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਧਰ ਕਲ ਸਚਖੰਡ ਲਗਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਂ ਰਖਾਇਆ। ਧਰਿਆ ਨਾਮ ਬਲੀ ਬਲਵਾਨ। ਦੁਆਪਰ ਉਲਟਾਇਆ ਨਾਂ ਰਖਾਇਆ ਕਾਹਨ। ਕਲਜੁਗ ਆਇਆ ਨਿਹਕਲੰਕ ਜੋਤ ਸਮਾਣ। ਪਾਈ ਮਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
੧੦ ਵਿਸਾਖ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ
ਜਗਤ ਸਰੂਪ ਕਲ ਹੋਏ ਉਜਿਆਰਾ। ਜਗਾਏ ਜੋਤ ਕੁੰਟ ਚਾਰ ਚਮਤਕਾਰਾ। ਸ਼ਬਦ ਗਿਆਨ ਦੇ ਅਗਿਆਨ ਦੁੱਖ ਨਿਵਾਰਾ। ਆਤਮ ਕਰ ਧਿਆਨ ਵਡ ਹੰਕਾਰ ਪ੍ਰਭ ਮਾਰਾ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਧਰ ਜੋਤ ਜਗਤ ਕੀਆ ਖੁਆਰਾ। ਪਰਗਟ ਜੋਤ ਧਰਤ ਧਨਵੰਤ। ਕਲਜੁਗ ਅੰਤ ਕਰਾਏ ਆਪ ਭਗਵੰਤ। ਦੁਸ਼ਟ ਖਪਾਏ, ਜਨ ਭਗਤ ਤਰਾਏ ਕਲ ਉਤਮ ਸੰਤ। ਪ੍ਰਭ ਬੇਪਰਵਾਹੇ ਸਰਬ ਜੀਵ ਰਹਾਏ, ਖੇਡ ਪ੍ਰਭ ਕਰ ਬੇਅੰਤ। ਕਰੇ ਖੇਲ ਕਲ ਖੇਲਣਹਾਰਾ। ਜੋਤ ਪਵਨ ਪਵਨ ਜੋਤ ਜਗਤ ਦੀਆ ਹੁਲਾਰਾ। ਬੈਠ ਅਡੋਲ ਕਰ ਸਚਾ ਨਿਜ ਥਾਰਾ। ਮਹਾਰਾਜ ਸ਼ੇਰ ਸਿੰਘ ਵਸੇ ਕੋਲ, ਚਰਨੀਂ ਕੀਆ ਜਿਨ ਨਿਮਸਕਾਰਾ । ਪਰਗਟਾਈ ਜੋਤ ਭਗਵਾਨ ਕਲ । ਕਲਜੁਗ ਭਾਵੀ ਨਾ ਜਾਵੇ ਟਲ। ਬੇਮੁਖ ਸਬਾਈ ਜਾਵੇ ਖ਼ਾਕ ਰਲ। ਹੰਕਾਰ ਨਿਵਾਰੀ ਸਭ ਦੇਵੇ ਮਲ। ਦੁਸ਼ਟ ਦੁਰਾਚਾਰੀ ਸੰਗ ਜੋਤ ਜਾਏ ਰਲ । ਸਾਧ ਸੰਗਤ ਦਰ ਸਾਚਾ ਪ੍ਰਭ ਮਲ। ਮਹਾਰਾਜ ਸ਼ੇਰ ਸਿੰਘ ਜੁਗ ਪਲਟਾਵੇ, ਨਾ ਲਾਵੇ ਘੜੀ ਪਲ। ਪ੍ਰਭ ਕਾ ਵਕ਼ਤ ਨਾ ਕੋਈ ਵਿਚਾਰੇ। ਜੁਗੋ ਜੁਗ ਪ੍ਰਭ ਖੇਲ ਨਿਆਰੇ।
ਜੀਵ ਜੰਤ ਵਹਿ ਜਾਣ ਜਿਉਂ ਜਲ ਧਾਰੇ। ਅਗਨ ਜੋਤ ਜਲੇ ਜਲਾਏ ਜਗਤ ਸਾਰੇ। ਬੈਠੇ ਅਡੋਲ ਪ੍ਰਭ ਆਪ ਨਿਰਾਧਾਰੇ। ਗੁਰਮੁਖ ਸੋਹਣ ਗੁਰਚਰਨ ਦਵਾਰੇ। ਰਾਜ ਹੰਸ ਬੰਸ ਪ੍ਰਭ ਪਾਰ ਉਤਾਰੇ। ਵਾਂਗ ਕੰਸ ਦੁਸ਼ਟ ਪਕੜ ਸੰਘਾਰੇ। ਵਿਸ਼ਨੂੰ ਅੰਸ ਜਨ ਭਗਤ ਪਿਆਰੇ। ਮਹਾਰਾਜ ਸ਼ੇਰ ਸਿੰਘ ਸਿਰ ਛਤਰ ਝੁਲਾਰੇ। ਸਾਚਾ ਪ੍ਰਭ ਸਾਚਾ ਸ਼ਾਹ। ਸਾਚਾ ਸਤਿਜੁਗ ਵਖਾਏ ਰਾਹ। ਅਗੰਮ ਅਗੋਚਰ ਬੇਪਰਵਾਹ । ਸ੍ਰਿਸ਼ਟ ਸਬਾਈ ਏ ਕੀਨੀ ਘਾਹ। ਗੁਰਸਿਖ ਰਸਨਾ ਵਡਿਆਈ ਸਤਿਗੁਰ ਵਾਹ ਵਾਹ। ਜਨਮ ਸੁਫਲ ਸਾਧ ਸੰਗਤ ਮਿਲਣ ਦਾ ਲਾਹ । ਮਹਾਰਾਜ ਸ਼ੇਰ ਸਿੰਘ ਅੰਤਕਾਲ ਪਕੜ ਲੰਘਾਵੇ ਬਾਂਹ । ਬਾਂਹੋਂ ਪਕੜ ਤਰਾਵੇ ਪ੍ਰਭ ਭਗਵੰਤ। ਹੋਏ ਅੰਤ ਸਹਾਏ ਜਿਸ ਉਪਾਏ ਜੰਤ। ਏਕਸ ਬਿਨ ਦੂਸਰ ਕੋਏ ਨਾਹੇ, ਸੋਹੰ ਸਾਚਾ ਸ਼ਬਦ ਚਲਾਏ ਮੰਤ। ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ, ਕਲ ਪਰਗਟਿਆ ਸਾਚਾ ਕੰਤ। ਸਾਚੀ ਜੋਤ ਨਿਰੰਜਣਾ, ਕਲ ਕੀਆ ਪਰਕਾਸ਼ਾ। ਜੋ ਘੜਿਆ ਸੋ ਭੱਜਣਾ, ਕਾਲ ਅੰਤ ਸਭ ਹੋਏ ਨਾਸਾ। ਸੋਹੰ ਸ਼ਬਦ ਜਗਤ ਡੰਕ ਵੱਜਣਾ, ਗੁਰਸਿਖ ਰਾਖ ਮਨ ਭਰਵਾਸਾ। ਵਡ ਤੀਰਥ ਗੁਰ ਚਰਨ ਮਜਨਾ, ਆਤਮ ਤ੍ਰਿਪਤ ਉਤਰੇ ਪਿਆਸਾ। ਮਹਾਰਾਜ ਸ਼ੇਰ ਸਿੰਘ ਘਰ ਸਾਚੇ ਸਜਣਾ, ਭਗਤ ਜਨਾਂ ਕਰੇ ਬੰਦ ਖੁਲਾਸਾ। ਬੰਧਨ ਤੋੜ ਦੁੱਖ ਨਿਵਾਰੇ। ਸਰਬ ਸੁੱਖ ਗੁਰਚਰਨ ਦਵਾਰੇ। ਦੁਸ਼ਟ ਦੂਤ ਸੰਗ ਸ਼ਬਦ ਪ੍ਰਭ ਮਾਰੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਜੀਵ ਤੇਰੇ ਚਰਨ ਸਹਾਰੇ। ਚਰਨ ਆਸ ਗੁਰਸਿਖ ਲਗਾਏ। ਦੇ ਚਰਨਾਮਿਤ ਪ੍ਰਭ ਆਤਮ ਤ੍ਰਿਪਤ ਕਰਾਏ। ਪ੍ਰਭ ਸਾਚਾ ਮਿੱਤਰ ਆਸਣ ਦੇਹ ਬੈਠਾ ਲਾਈ । ਬੇਮੁਖਾਂ ਜਾਣਾ ਝੂਠ ਚਲਿੱਤਰ, ਪ੍ਰਭ ਕੀ ਜੋਤ ਨਜ਼ਰ ਨਾ ਆਈ। ਮਹਾਰਾਜ ਸ਼ੇਰ ਸਿੰਘ ਜੋਤ ਪਵਿੱਤਰ ਨਿਰੰਜਣ ਜੋਤ ਜਗਤ ਗੁਸਾਂਈ। ਜਗਤ ਗੁਰ ਜਗਤ ਪਿਤ, ਆਪ ਪ੍ਰਭ ਦਾਤਾ ਮਿਲੇ ਕਿਤ । ਜੋ ਜਨ ਜਾਵੇ ਜਗਤ ਜਿਤ। ਪ੍ਰਭ ਹੋਵੇ ਭਗਤ ਭਰਾਤਾ ਸਾਚਾ ਮਿਤ। ਗੁਰਸਿਖ ਸੰਗ ਹਿਤ, ਬਣ ਜਾਏ ਆਪ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵਿਰਲੇ, ਕਲਜੁਗ ਜਿਨ ਦਰ ਤੇਰਾ ਪਛਾਤਾ। ਪਛਾਣੇ ਦਰ ਸੂਝੇ ਘਰ। ਨਜ਼ਰੀ ਆਵੇ ਅਵਤਾਰ ਨਰ। ਕਲਜੁਗ ਭਏ ਨਾ ਹੋਵੇ ਡਰ। ਸਾਚਾ ਸਾਹਿਬ ਲਿਆ ਵਰ। ਅੰਤਕਾਲ ਜੀਵ ਜਾਏ ਨਾ ਮਰ। ਗੁਰਚਰਨ ਲਾਗ ਗੁਰਸਿਖ ਜਾਏ ਤਰ। ਰਸਨਾ ਜਪ ਸੋਹੰ ਹਰਿ ਹਰਿ। ਭਗਤ ਜਨ ਮਹਾਰਾਜ ਸ਼ੇਰ ਸਿੰਘ ਦਿਖਾਵੇ ਸਾਚਾ ਦਰ। ਸਾਚਾ ਦਰ ਪ੍ਰਭ ਕਾ ਪਾਇਆ। ਦਰ ਦਰਬਾਨ ਹੋ ਗੁਰਮੁਖ ਰਹਿਆ, ਆਵਣ ਜਾਵਣ ਪ੍ਰਭ ਭਰਮ ਮਿਟਾਇਆ। ਜੋਤ ਸਰੂਪ ਵਿਚ ਜੋਤ ਮਿਲਿਆ, ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਉਪਰ ਕਲ ਕੀਨੀ ਦਇਆ। ਗੁਰਸਿਖ ਨਿਰਧਨ, ਸਚਾ ਸਤਿਗੁਰ ਸ਼ਾਹ। ਦੇਵੇ ਨਾਮ ਸਚ ਗੁਰਚਰਨ ਨਿਰਬਾਹ। ਸੋਹੰ ਸ਼ਬਦ ਫਲ ਗੁਰਚਰਨ ਮਿਲੇ ਸਦਾ ਜੀਵ ਖਾਹ। ਮਹਾਰਾਜ ਸ਼ੇਰ ਸਿੰਘ ਕਲਜੁਗ ਸਾਚਾ ਸੋਹੰ ਦਸਾਏ ਰਾਹ। ਹੰਕਾਰੀਆਂ ਹੰਕਾਰ ਨਿਵਾਰ, ਪ੍ਰਭ ਕਲ ਕਰੇ ਖੁਆਰੀ। ਨਿਮਾਣਿਆਂ ਦੇ ਮਾਣ, ਪ੍ਰਭ ਪੈਜ ਆਏ ਸਵਾਰੀ। ਰਾਓ ਰੰਕ ਇਕ ਜਾਣ, ਪ੍ਰਭ ਜੋਤ ਸਰੂਪ ਕੀਨੀ ਦਾਰੀ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਲੱਗੇ ਚੰਗਿਆੜੀ। ਪ੍ਰਭ ਕੀ ਜੋਤ ਬੇਮੁਖਾਂ ਅਗਨ। ਗੁਰਮੁਖ ਪੂਰੇ ਸੰਗ ਜੋਤ ਮਗਨ। ਪ੍ਰਭ ਚਰਨ ਪ੍ਰੀਤੀ ਲੱਗੀ ਮਨ ਸਾਚੀ ਲਗਨ । ਸਤਿਜੁਗ ਦੀਪਕ ਗੁਰਸਿਖ ਮਹਾਰਾਜ ਸ਼ੇਰ ਸਿੰਘ ਜਗਣ ਸੁਹਾਏ ਗਗਨ। ਸੋਹਣ ਸਿਤਾਰੇ, ਜਗੇ ਜੋਤ ਉਪਰ ਨਿਰੰਕਾਰੇ। ਮਾਤ ਵਿਚ ਕਲ ਗੁਰਸਿਖ ਪਿਆਰੇ। ਮਹਾਰਾਜ ਸ਼ੇਰ ਸਿੰਘ ਜਿਨ੍ਹਾਂ ਪਛਾਤਾ, ਚਾਰ ਜੁਗ ਜੀਵ ਜਾਣ ਬਲਿਹਾਰੇ। ਚਾਰ ਜੁਗ ਜੀਵ ਜਸ ਗਾਇਣ। ਸਾਚੀ ਬਾਣੀ ਜਿਸ ਸਿੱਖ ਪ੍ਰਭ ਨਾਮ ਚੜ੍ਹਾਇਣ।
ਸਾਚਾ ਗੁਰਮੁਖ ਸਚ ਪ੍ਰਭ ਪਾਇਣ। ਭਗਤ ਜਨਾਂ ਸਦ ਸੰਗ ਰਹਾਇਣ। ਵਕ਼ਤ ਵਿਹਾਏ ਪਛੁਤਾਏ ਵਾਲੀ ਹਿੰਦਵੈਣ। ਨਜ਼ਰ ਨਾ ਆਵੇ ਗੁਰ ਸਤਿਗੁਰ ਪੂਰਾ, ਰੋਵੇ ਪਾ ਪਾ ਵੈਣ। ਮਾਇਆ ਪਾ ਜਗਤ ਭੁਲਾਇਆ, ਗੁਰਮੁਖ ਚਰਨ ਲਾਗ ਤਰ ਜਾਇਣ । ਮਹਾਰਾਜ ਸ਼ੇਰ ਸਿੰਘ ਦਰਸ ਦਰ ਪਾਇਆ, ਦੁੱਖੀ ਜੀਵ ਸਭ ਦੁੱਖ ਗਵਾਇਣ। ਦੁੱਖ ਦਰਦ ਦੇ ਜੀਵ ਨਿਵਾਰ। ਕਲਜੁਗ ਆਇਆ ਪ੍ਰਭ ਜਾਮਾ ਧਾਰ। ਊਚੋ ਊਚ ਪ੍ਰਭ ਨਰ ਅਵਤਾਰ । ਤੀਨ ਲੋਕ ਪ੍ਰਭ ਲੇਵੇ ਸਾਰ । ਚਰਨ ਲਾਗ ਨਾ ਹੋਏ ਹਾਰ। ਸੋਹੰ ਸ਼ਬਦ ਸਾਚਾ ਵੇਦ ਵਿਚਾਰ। ਏਕ ਸ਼ਬਦ ਕਰੇ ਕਲਜੁਗ ਪਾਰ। ਸ੍ਰਿਸ਼ਟ ਸਬਾਈ ਹੋਵੇ ਖੁਆਰ। ਸ਼ਬਦ ਵਜਾਏ ਅਨਹਦ ਧੁਨ ਨਾਨਾ ਪਰਕਾਰ। ਭਗਤ ਜਨ ਸੁਣਾਏ, ਟੁੱਟੇ ਨਾ ਤਾਰ। ਚਰਨ ਚਲ ਆਏ, ਮਹਾਰਾਜ ਸ਼ੇਰ ਸਿੰਘ ਪੈਜ ਸਵਾਰ। ਰੱਖ ਪੈਜ ਪ੍ਰਭ ਆਪ ਮੁਰਾਰ। ਦੇ ਦਰਸ ਕਿਰਪਾ ਧਾਰ । ਕਲ ਨਾ ਡੋਬੀ ਵਿਚ ਮੰਝਧਾਰ । ਸੋਹੰ ਸ਼ਬਦ ਲੰਘਾਵੇ ਪਾਰ। ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਦੇਵੇ ਕਲਜੁਗ ਤਾਰ। ਭਰਮ ਭੁਲਾਇਆ ਨਾ ਭੁੱਲੇ ਗੁਰਸਿਖ ਪੂਰਾ। ਜਗਤ ਡੁਲਾਇਆ ਨਾ ਡੁੱਲੇ, ਮਿਲਿਆ ਗੁਰ ਸਤਿਗੁਰ ਸੂਰਾ। ਜਗਤ ਹਿਲਾਇਆ ਗੁਰਸਿਖਾਂ ਨਾ ਹਿਲੇ, ਸੋਹੰ ਨਾਮ ਮਨ ਰਹੇ ਸਰੂਰਾ। ਜਗਤ ਭੁਲਾਇਆ ਭਗਤ ਨਾ ਭੁੱਲੇ, ਵਾਜੇ ਧੁਨ ਸ਼ਬਦ ਅਨਹਦ ਤੂਰਾ। ਮਹਾਰਾਜ ਸ਼ੇਰ ਸਿੰਘ ਕਲ ਦਰਸ ਦਿਖਾਇਆ, ਵਡਭਾਗੀ ਪਾਇਆ ਗੁਰ ਸਤਿਗੁਰ ਪੂਰਾ। ਗੁਰਸਿਖ ਸਚ ਸੰਜੋਗ ਪ੍ਰਭ, ਕਲ ਹੋਇਆ ਸੰਜੋਗ। ਆਤਮ ਰਸ ਸਚ ਭੋਗ ਪ੍ਰਭ, ਹੋਰ ਤਿਆਗ ਸਗਲੇ ਭੋਗ। ਹਉਮੇ ਦੇਵੇ ਕੱਢ ਰੋਗ ਪ੍ਰਭ, ਗੁਰਚਰਨ ਕਦੇ ਨਾ ਹੋਏ ਵਿਜੋਗ। ਸੋਹੰ ਨਾਮ ਦੇਵੇ ਜੋਗ ਪ੍ਰਭ, ਹੋਵੇ ਦਰਸ ਜੀਵ ਪ੍ਰਭ ਅਮੋਘ। ਮਹਾਰਾਜ ਸ਼ੇਰ ਸਿੰਘ ਚਰਨ ਲਗਾਇਆ ਲਿਖਿਆ ਲੇਖ ਸਚ ਰਿਹਾ ਸੰਜੋਗ।