ਪੁਸਤਕਾਲਾਭਾਗ ੧

੧੧ ਵਿਸਾਖ ੨੦੦੮ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਝਬਾਲਡ

ਏਕ ਟੇਕ ਗੁਰ ਚਰਨ ਪਿਆਸ। ਕਰ ਦਰਸ ਆਤਮ ਪਰਕਾਸ਼। ਸਾਧ ਸੰਗਤ ਪ੍ਰਭ ਹੋਏ ਦਾਸ। ਛੱਡ ਖੰਡ ਸਚ ਮਾਤ ਕੀਆ ਵਾਸ। ਗੁਰਸਿਖ ਤਰਾਇਆ ਕਰ ਆਤਮ ਰਾਸ। ਬ੍ਰਹਮ ਸਰੂਪ ਬ੍ਰਹਮ ਜੀਵ ਬਣਾਇਆ, ਜੋਤ ਪਰਗਟਾਈ ਘਰ ਸਿੱਖਨ ਦਾਸ। ਮਹਾਰਾਜ ਸ਼ੇਰ ਸਿੰਘ ਮਿਲੇ ਵਡਿਆਈ, ਚਰਨ ਤੇਰੇ ਜਿਸ ਬਣ ਆਈ ਰਾਸ। ਰਸਨਾ ਜਪ ਜੀਵ ਹਰਿ ਹਰਿ ਹਰਿ ਗੋਬਿੰਦ। ਕਰ ਦਰਸ ਪ੍ਰਭ ਉਤਰੇ ਮਨ ਕੀ ਚਿੰਦ। ਕਲਜੁਗ ਅੰਤ ਚਰਨ ਲੱਗ ਜਾਏ ਵਾਲੀ ਹਿੰਦ। ਬੇਮੁਖ ਨਰਕ ਨਿਵਾਸ ਦਵਾਏ, ਰਸਨਾ ਕਰੇ ਪ੍ਰਭ ਕੀ ਨਿੰਦ । ਨਿਹਕਲੰਕ ਜੋਤ ਪਰਗਟਾਏ, ਘਰ ਗੁਰਸਿਖ ਇੰਦ । ਇੰਦ ਇੰਦਰਾਸਣ ਪ੍ਰਭ ਆਪ ਹਿਲਾਇਆ। ਸ਼ਿਵਲੋਕ ਫੜ ਉਲਟ ਕਰਾਇਆ। ਲੋਕਬ੍ਰਹਮ ਵਿਚ ਚਰਨ ਲਗਾਇਆ। ਸਿੰਘ ਪਾਲ ਸਚ ਤਖ਼ਤ ਬਹਾਇਆ। ਸੁਹਾਇਆ ਥਾਨ ਜਿਥੇ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਸਾਧ ਸੰਗਤ ਮਿਲ ਹਰਿ ਜਸ ਗਾਇਆ। ਕਲਜੁਗ ਜੀਵ ਕਰੇ ਅੰਧਿਆਰ। ਨੈਣ ਨਾ ਦੀਸੇ ਪਰਗਟੇ ਜੋਤ ਮੁਰਾਰ। ਬੇਮੁਖ ਸਾਰੇ ਕੂੜੇ ਠੀਸੇ, ਅੰਤਕਲ ਹੋਏ ਖੁਆਰ। ਗੁਰਸਿਖ ਨਾਮ ਨਿਧਾਨ ਰਸਨਾ ਪੀਸੇ, ਆਤਮ ਹੋਏ ਜੋਤ ਆਧਾਰ। ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਦੀਸੇ, ਜਿਨ ਸਾਚਾ ਕੀਆ ਨਾਮ

ਵਪਾਰ । ਨਾਮ ਵੱਖਰ ਪ੍ਰਭ ਭਗਤਾਂ ਦੇਵੇ। ਆਤਮ ਸੁਰਤ ਮਨ ਸ਼ਬਦ ਵਜੇਵੇ। ਦਰਸ ਦਿਖਾਏ ਪ੍ਰਭ ਅਲਖ ਅਭੇਵੇ। ਕਲਜੁਗ ਉਤਰੇ ਪਾਰ ਜੋ ਜਨ ਮਹਾਰਾਜ ਸ਼ੇਰ ਸਿੰਘ ਚਰਨ ਤ੍ਰਿਸੇਵੇ। ਕਲਜੁਗ ਚਰਨ ਉਤਮ ਫਲ। ਕਰ ਦਰਸ ਸਾਧ ਸੰਗਤ ਰਲ। ਕਲਜੁਗ ਅਗਨ ਪਾਪ ਨਾ ਜੀਵ ਰਲ। ਵਕ਼ਤ ਵਿਹਾਏ ਰੋਵੇ ਹੱਥ ਮਲ। ਸ੍ਰਿਸ਼ਟ ਸਬਾਈ ਜੋਤ ਸਰੂਪ ਪ੍ਰਭ ਦੇਵੇ ਦਲ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਉਲਟਾਵੇ ਕਲ। ਜੋਤ ਪਰਕਾਸ਼ ਗੁਰਸਿਖ ਅੰਦਰ। ਸਾਚੀ ਦੇਹ ਬਣੇ ਤਨ ਸਾਚਾ ਮੰਦਰ। ਸੋਹੰ ਸ਼ਬਦ ਗਿਆਨ ਖੋਲ੍ਹੇ ਮਨ ਕਾ ਜੰਦਰ । ਮਹਾਰਾਜ ਸ਼ੇਰ ਸਿੰਘ ਬੇਮੁਖ ਨਾਚੇ ਕਲ ਜਿਉਂ ਬੰਦਰ। ਗੁਰਸਿਖ ਤਾਰੇ ਆਪ ਪ੍ਰਭ, ਦੇ ਬ੍ਰਹਮ ਗਿਆਨਾ। ਗੁਰਸਿਖ ਤਾਰੇ ਆਪ ਪ੍ਰਭ, ਦੇ ਆਤਮ ਧਿਆਨਾ। ਗੁਰਸਿਖ ਤਾਰੇ ਆਪ ਪ੍ਰਭ, ਸਚ ਆਤਮ ਦੀਪ ਦੇਹ ਜਗਾਨਾ। ਗੁਰਸਿਖ ਤਾਰੇ ਆਪ ਪ੍ਰਭ, ਸਚ ਲੇਖ ਆਪ ਲਿਖਾਨਾ। ਗੁਰਸਿਖ ਤਾਰੇ ਆਪ ਪ੍ਰਭ, ਮਿਲ ਭਗਤ ਵਛਲ ਭਗਤ ਭਗਵਾਨਾ। ਗੁਰਸਿਖ ਤਾਰੇ ਆਪ ਪ੍ਰਭ, ਸੋਹੰ ਸ਼ਬਦ ਦੇ ਉਤਮ ਗਿਆਨਾ। ਕਲਜੁਗ ਉਧਰੇ ਪਾਰ, ਨਿਹਕਲੰਕ ਜਿਨ੍ਹਾਂ ਪਛਾਨਾ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਤੇਰਾ ਦਰਸ ਗੁਰਸਿਖਾਂ ਮਾਨਾ। ਗੁਰਸਿਖ ਸਤਿ ਸਰੂਪ ਨਾਮ ਦ੍ਰਿੜਾਇੰਦਾ। ਕਲ ਮਿਲੇ ਪ੍ਰਭ ਭੂਪ, ਜੋਤ ਸਰੂਪ ਪ੍ਰਭ ਦਰਸ ਦਿਖਾਇੰਦਾ। ਪਕੜ ਉਧਾਰੇ ਵਿਚ ਅੰਧ ਕੂਪ, ਸੋਹੰ ਸ਼ਬਦ ਗਿਆਨ ਦਵਾਇੰਦਾ। ਗੁਰਸਿਖ ਚਰਨ ਲਾਗ ਜਾਏ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇੰਦਾ। ਦੇ ਦਰਸ ਆਤਮ ਤ੍ਰਿਪਤਾਵੇ। ਹਉਮੇ ਮਾਣ ਆਤਮ ਵਿਚੋਂ ਮੋਹ ਚੁਕਾਵੇ। ਆਤਮ ਕਰ ਪਰਕਾਸ਼, ਸਚ ਦੀਪਕ ਜੋਤ ਵਿਚ ਦੇਹ ਜਗਾਵੇ। ਹਿਰਦੇ ਕਰ ਵਾਸ, ਆਪਣਾ ਭੇਤ ਆਪ ਖੁਲ੍ਹਾਵੇ। ਨਿਰਮਲ ਦੇਹ ਹੋਏ ਰਾਸ, ਮਹਾਰਾਜ ਸ਼ੇਰ ਸਿੰਘ ਜਿਨ ਦਰਸ ਦਿਖਾਵੇ। ਜੁਗ ਚਾਰ ਪ੍ਰਭ ਭਇਉ ਇਕੰਤ। ਭੇਵ ਨਾ ਜਾਣੇ ਕੋਏ ਵਿਦੰਤ। ਊਚ ਅਗੰਮ ਆਪ ਬੇਅੰਤ। ਭਗਤ ਸਹਾਈ ਆਦਿ ਅੰਤ। ਜਗਤ ਰਥਵਾਹੀ ਪਾਰ ਉਤਾਰੀ ਜੀਵ ਜੰਤ । ਸੋਹੰ ਸ਼ਬਦ ਕਰ ਸਾਚਾ ਮੰਤ । ਸਰਬ ਥਾਏਂ ਪਰਗਟ ਜੋਤ ਪ੍ਰਭ ਕੀਏ ਭਗਵੰਤ। ਕਿਰਪਾ ਕਰੇ ਹੋਏ ਨਿਰਵਾਨ। ਤ੍ਰੇਤਾ ਤਾਰੇ ਰਾਮ ਭਗਵਾਨ। ਦੁਆਪਰ ਅਧਾਰੇ ਮੁਰਾਰ ਕ੍ਰਿਸ਼ਨ ਕਾਹਨ। ਕਲਜੁਗ ਸੰਘਾਰੇ ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਕਲਜੁਗ ਅੰਤਮ ਆਪ ਪ੍ਰਭ ਕਰੇ। ਜੁਗ ਚੌਥੇ ਸਾਚੀ ਜੋਤ ਮਾਤ ਵਿਚ ਧਰੇ। ਬੇਮੁਖ ਨਿੰਦਕ ਦੁਸ਼ਟ ਦੁਰਾਚਾਰ ਕਲ ਦੁੱਖ ਡਾਹਢਾ ਭਰੇ। ਸਾਧ ਸੰਗਤ ਮੁਖ ਉਤਮ ਵਿਚਾਰ, ਰਸਨਾ ਜਪੇ ਨਰ ਹਰੇ। ਕਰ ਦਰਸ ਗੁਰਚਰਨ ਪਿਆਰ। ਮਿਲ ਸਾਧ ਸੰਗਤ ਕਲਜੁਗ ਤਰੇ। ਅੰਤਕਾਲ ਮਹਾਰਾਜ ਸ਼ੇਰ ਸਿੰਘ ਸਾਚਾ ਰੱਛਕ ਰਛਿਆ ਕਰੇ। ਕਲਜੁਗ ਲੈ ਅਵਤਾਰ ਆਇਆ ਗੁਣਵੰਤ। ਸ੍ਰਿਸ਼ਟ ਸਬਾਈ ਦਏ ਸੰਘਾਰ, ਤਾਰੇ ਪ੍ਰਭ ਭਗਤ ਭਗਵੰਤ। ਜੀਵ ਉਧਰੇ ਪਾਰ, ਰਸਨਾ ਜਪੇ ਸੋਹੰ ਮੰਤ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਵਸੇ ਵਿਚ ਜੀਵ ਜੰਤ। ਕਲਜੁਗ ਜੀਵ ਪ੍ਰਭ ਪਾਈ ਮਾਇਆ । ਪਰਗਟ ਜੋਤ ਨਜ਼ਰ ਨਾ ਆਇਆ। ਬੇਮੁਖ ਆਤਮ ਪ੍ਰਭ ਪੜਦਾ ਪਾਇਆ। ਗੁਰਸਿਖਾਂ ਹਿਰਦੇ ਪ੍ਰਭ ਜੋਤ ਜਗਾਇਆ। ਆਤਮ ਰਸ ਨਾਭ ਕਵਲ ਚੁਆਇਆ। ਖੁਲ੍ਹੇ ਕਵਲ ਸਚ ਸਰੂਪ ਪ੍ਰਭ ਨਜ਼ਰੀ ਆਇਆ। ਜੋਤ ਸਰੂਪੀ ਕਿਰਪਾ ਕਰ, ਸਾਚਾ ਸਿੱਖ ਵਿਚ ਜੋਤ ਮਿਲਾਇਆ । ਕਲਜੁਗ ਜਾਮਾ ਧਾਰ, ਨਿਹਕਲੰਕ ਪ੍ਰਭ ਨਾਂ ਰਖਾਇਆ । ਪੂਰਨ ਪਰਗਟ ਅਵਤਾਰ, ਚੌਥਾ ਜੁਗ ਪ੍ਰਭ ਆਪ ਉਲਟਾਇਆ। ਹੋਏ ਨਿਰਵੈਰ ਨਿਰਾਧਾਰ, ਗੁਰਸਿਖਾਂ ਦੇ ਦਰਸ ਅਪਾਰ, ਆਪਣਾ ਭੇਤ ਪ੍ਰਭ ਆਪ ਖੁਲ੍ਹਾਇਆ। ਕੁੰਟ ਚਾਰ ਹੋਏ ਜੈਕਾਰ, ਸੋਹੰ

ਸ਼ਬਦ ਡੰਕ ਚਲਾਇਆ। ਪਰਗਟ ਮੁਰਾਰ ਦੇ ਦਰਸ ਅਪਾਰ, ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਕਲ ਨਰ ਅਵਤਾਰ, ਚਤੁਰਭੁਜ ਇਹ ਖੇਲ ਰਚਾਇਆ। ਸਾਵਲ ਸੁੰਦਰ ਪ੍ਰਭ ਭੇਸ ਵਟਾ ਕੇ। ਜੁਗ ਚੌਥੇ ਆਇਆ ਪ੍ਰਭ ਭੇਸ ਵਟਾਕੇ। ਭਗਤਨ ਰੱਖਿਆ ਰੱਖੇ ਆਪ ਘਰ ਆ ਕੇ। ਮੁਕੰਦ ਮਨੋਹਰ ਪ੍ਰਭ ਦਰਸ ਦਿਖਾ ਕੇ। ਸਵੱਛ ਸਰੂਪ ਪ੍ਰਭ ਦਰਸ ਦਿਖਾ ਕੇ। ਮਾਣ ਅਭਿਮਾਨ ਵਿਚੋਂ ਹਉਮੇ ਮੋਹ ਚੁਕਾ ਕੇ। ਦੇਵੇ ਦਰਸ ਆਤਮ ਜੀਵ ਸਾਚੀ ਜੋਤ ਜਗਾ ਕੇ। ਅੰਮ੍ਰਿਤ ਰਸ ਪੀਵ ਜੀਵ, ਝਿਰਨਾ ਨਿਝਰੋਂ ਝਿਰਾ ਕੇ। ਸਾਚਾ ਰਾਗ ਸੁਣਾਵੇ ਜੀਵ, ਅਨਹਦ ਸ਼ਬਦ ਪ੍ਰਭ ਧੁਨ ਵਜਾ ਕੇ। ਸਾਚੀ ਹਿਰਦਕ ਜਗਾਵੇ ਦੀਵ, ਜੋਤ ਸਰੂਪ ਅਗਨ ਜੋਤ ਲਗਾ ਕੇ। ਮਹਾਰਾਜ ਸ਼ੇਰ ਸਿੰਘ ਜੀਵ ਕਲਜੁਗ ਉਧਰੇ ਦਰ ਦਰਸ਼ਨ ਪਾ ਕੇ। ਕਲਜੁਗ ਦਰਸ ਪ੍ਰਭ ਉਤਮ ਨਿਆਰਾ। ਹਉਮੇ ਰੋਗ ਗਵਾਏ, ਲੱਗਾ ਜੀਵ ਦੁੱਖ ਭਾਰਾ। ਪ੍ਰਭ ਦਰਸ਼ਨ ਪਾਏ ਸਾਚਾ ਨਾਮ ਮਿਲੇ ਆਧਾਰਾ । ਸੋਹੰ ਨਾਮ ਰਸਨਾ ਗਾਏ, ਮਿਲੇ ਪ੍ਰਭ ਏਕੰਕਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ, ਪਸਰਿਆ ਜਿਨ ਸਰਬ ਪਸਾਰਾ। ਸ੍ਰਿਸ਼ਟ ਉਪਾਏ ਪ੍ਰਭ ਆਪ ਸਾਚ । ਸ਼ਬਦ ਜਪਾਏ ਜਾਪ ਸਾਚ। ਸਤਿਗੁਰ ਸਤਿਜੁਗ ਜਾਏ ਥਾਪ। ਨਿਹਕਲੰਕ ਕਲਜੁਗ ਖਪਾਵੇ ਮਾਤ। ਵਰਨ ਚਾਰ ਇਕ ਕਰਾਏ, ਨਾ ਕੋਏ ਰਹਿਸੀ ਜ਼ਾਤ। ਗੁਰਸਿਖ ਚਰਨ ਲੱਗ ਜਾਏ, ਜੀਵ ਜਗਤ ਸਾਚਾ ਨਾਤ। ਸੋਹੰ ਸ਼ਬਦ ਜੋ ਰਸਨਾ ਗਾਏ, ਸਾਚਾ ਸ਼ਬਦ ਵੱਡੀ ਕਰਾਮਾਤ। ਬਿਨ ਗੁਰ ਪੂਰੇ, ਜੀਵ ਅੰਤਕਾਲ ਨਾ ਕੋਈ ਪੁੱਛੇ ਵਾਤ । ਨਾਮ ਨਿਧਾਨ ਪ੍ਰਭ ਭਗਤਨ ਦੇਵੇ ਦਾਤ । ਹੋਵੇ ਬ੍ਰਹਮ ਗਿਆਨ ਆਤਮ ਸ਼ਾਂਤ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਬੈਠ ਅਡੋਲ ਰਹੇ ਇਕਾਂਤ । ਜੋਤ ਸਰੂਪ ਨਿਹਕਲੰਕ ਪ੍ਰਭ ਆਇਆ । ਛੱਡ ਦੇਹ ਅਚਰਜ ਖੇਲ ਰਚਾਇਆ। ਕਲਜੁਗ ਅੰਦਰ ਪ੍ਰਭ ਪਾਈ ਮਾਇਆ। ਭਰਮ ਭੁਲੇਖੇ ਸਭ ਜਗਤ ਭੁਲਾਇਆ। ਨੈਣ ਨਾ ਦੀਸੇ ਜਗਤ ਰਘੁਰਾਇਆ। ਗੁਰਸਿਖਾਂ ਸਵੱਛ ਸਰੂਪ ਪ੍ਰਭ ਦਰਸ ਦਿਖਾਇਆ। ਜੋਤ ਨਿਰੰਜਣ ਸਦ ਦੀਪ ਜੋਤ ਜਗਾਇਆ। ਬੇਮੁਖਾਂ ਦਰ ਮਨ ਹੰਕਾਰ ਵਸਾਇਆ। ਗੁਰਸਿਖਾਂ ਦੂਖ ਨਿਵਾਰ, ਸਚ ਮਾਰਗ ਪਾਇਆ। ਮਹਾਰਾਜ ਸ਼ੇਰ ਸਿੰਘ ਕਲ ਭੰਡਾਰੀ, ਸੋਹੰ ਨਾਮ ਵਰਤਾਇਆ। ਵਰਤੇ ਕਹਿਰ ਕਲਜੁਗ ਸੰਸਾਰਾ। ਪ੍ਰਭ ਨਾ ਦੀਸੇ ਮਾਇਆ ਰੂਪੀ ਧੁੰਦੂਕਾਰਾ। ਸਾਧ ਸੰਗਤ ਬੀਸ ਇਕੀਸੇ, ਤਾਰੇ ਆਪ ਪ੍ਰਭ ਤਾਰਨਹਾਰਾ। ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਦੀਸੇ, ਜੋਤ ਜਗਾਏ ਅਪਰ ਅਪਾਰਾ। ਸੋਹੰ ਸ਼ਬਦ ਸਚਾ ਧਨ ਮਾਲ। ਕਲਜੁਗ ਦੇਵੇ ਪ੍ਰਭ ਭਗਤਨ ਭਾਲ। ਕਿਰਪਾ ਕਰੇ ਦੀਨ ਦਿਆਲ। ਅੰਤਕਾਲ ਤੋੜੇ ਜੰਜਾਲ। ਪਰਗਟੇ ਜੋਤ ਵਿਚ ਪਿੰਡ ਝਬਾਲ। ਇਕ ਫਲ ਲੱਗਾ ਪੂਰਬ ਡਾਲ੍ਹ। ਗੁਰਸਿਖ ਪੂਰੀ ਹੋਈ ਘਾਲ। ਭਗਤ ਵਛਲ ਪਰਗਟ ਘਰ ਗੋਪਾਲ । ਆਤਮ ਧਰੇ ਸਾਚਾ ਲਾਲ ਗੁਲਾਲ। ਮਹਾਰਾਜ ਸ਼ੇਰ ਸਿੰਘ ਨਾਮ ਧਨ ਦੇ, ਗੁਰਸਿਖ ਆਤਮ ਹੋਏ ਮਾਲੋ ਮਾਲ। ਆਤਮ ਨਾਮ ਪ੍ਰਭ ਕਾ ਰਸ। ਸਾਚਾ ਸਾਹਿਬ ਜਾਏ ਹਿਰਦੇ ਵਸ। ਜੁਗ ਚਾਰ ਹੋਏ ਭਗਤਨ ਜਸ। ਸੋਹੰ ਸ਼ਬਦ ਗਿਆਨ ਪ੍ਰਭ ਗਿਆ ਦੱਸ। ਬੇਮੁਖ ਦਰ ਤੋਂ ਜਾਏ ਨੱਸ। ਸਾਧ ਸੰਗਤ ਪ੍ਰਭ ਹੋਇਆ ਵਸ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਗੁਰਸਿਖ ਮਾਣੇ ਤੇਰਾ ਰਸ। ਜੋਤ ਸਰੂਪ ਕਲਜੁਗ ਅਧਾਰੀ। ਨਿਹਕਲੰਕ ਪਰਗਟੇ ਕ੍ਰਿਸ਼ਨ ਮੁਰਾਰੀ। ਸਰਬ ਸ੍ਰਿਸ਼ਟ ਸ਼ਬਦ ਰੂਪ ਪ੍ਰਭ ਸੰਘਾਰੀ। ਪ੍ਰਭ ਕੀ ਜੋਤ ਜਲਾਏ ਜਗਤ ਅੰਗਿਆਰੀ। ਪਰਗਟ ਭਏ ਕਲਜੁਗ ਪ੍ਰਭ ਸਾਚਾ ਦਰਬਾਰੀ। ਬੇਮੁਖ ਨਾ ਦੀਸੇ ਊਚ ਅਗੰਮ ਅਪਰ ਅਪਾਰੀ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਪਰਗਟ ਗੁਰਸਿਖ ਪੈਜ

ਸਵਾਰੀ। ਜੋਤ ਸਰੂਪ ਜਗਤ ਜਲਾਇਆ । ਚਾਰ ਕੁੰਟ ਹਾਹਾਕਾਰ ਮਚਾਇਆ। ਨਿਹਕਲੰਕ ਕਲੰਕ ਕਲ ਲਗਾਇਆ। ਆਪਣਾ ਭੇਵ ਪ੍ਰਭ ਆਪ ਛੁਪਾਇਆ। ਸਤਿ ਪੁਰਖਾਂ ਪ੍ਰਭ ਦਰਸ ਦਿਖਾਇਆ। ਨਿਰੰਜਣ ਜੋਤ ਗੁਰਮੁਖਾਂ ਹਿਰਦਕ ਡਗਮਗਾਇਆ। ਸਾਧ ਸੰਗਤ ਵਰ ਦਰ ਤੇ ਪਾਇਆ । ਪਰਗਟ ਜੋਤ ਅਨਾਥ ਅਨਾਥੇ, ਅੰਤਕਾਲ ਹੋਏ ਸਹਾਇਆ। ਬੇਮੁਖ ਕਲਜੁਗ ਮਾਇਆ ਫਾਥੇ, ਪ੍ਰਭ ਕਾ ਭੇਵ ਨਾ ਕਿਸੇ ਪਾਇਆ। ਜੋਤ ਸਰੂਪ ਮਹਿੰਮਾ ਕਥਨ ਅਕਾਥੇ, ਉਧਰੇ ਜੀਵ ਜਿਸ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਦੁੱਖੜੇ ਲਾਥੇ, ਦਰ ਆਏ ਜਿਸ ਦਰਸ਼ਨ ਪਾਇਆ। ਕਲਜੁਗ ਆਇਆ ਪ੍ਰਭ ਕਲ ਧਾਰ। ਬੇਮੁਖ ਮੁਗਧ ਨਾ ਪਾਵਣ ਸਾਰ। ਚੌਥੇ ਜੁਗ ਅੰਤ ਹੋਈ ਹਾਰ। ਮਦਿ ਮਾਸ ਜੀਵ ਆਤਮ ਚਲੇ ਵਿਕਾਰ। ਅੰਤਕਾਲ ਕਲ ਗਿਆ ਝੱਖ ਮਾਰ। ਸਾਧ ਸੰਗਤ ਸੋਹੰ ਸ਼ਬਦ ਤੇਰਾ ਨਾਮ ਅਧਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਦੇਵੇ ਗੁਰਸਿਖ ਤਾਰ। ਕਲ ਕਪਟੀ ਪ੍ਰਭ ਕਪਟ ਵਿਚਾਰਿਆ । ਦੁਸ਼ਟ ਦੁਰਾਚਾਰ ਸੋਹੰ ਬਾਣ ਸੰਗ ਮਾਰਿਆ। ਬੈਠ ਅਡੋਲ ਸਭ ਜਗਤ ਸੰਘਾਰਿਆ। ਮਹਾਰਾਜ ਸ਼ੇਰ ਸਿੰਘ ਦੇ ਦਰਸ ਗੁਰਮੁਖ ਤਰਾ ਲਿਆ । ਕਲਜੁਗ ਜੋਤ ਪਰਗਟਾਇਆ, ਨਾਉਂ ਰਖਾਏ ਨਿਹਕਲੰਕ। ਭਾਣਾ ਸਤਿ ਵਰਤਾਇਆ, ਇਕ ਕਰਾਏ ਰਾਓ ਰੰਕ। ਪੱਲਾ ਜਗਤ ਫਿਰਾਇਆ, ਸੁਹਾਏ ਦਵਾਰ ਬੰਕ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਕਰ ਨਿਮਸਕਾਰ ਜੀਵ ਬਾਰ ਅਨਕ। ਜੁਗੋ ਜੁਗ ਪ੍ਰਭ ਕੁਰਬਾਨ। ਜੋਤ ਪਰਗਟਾਵੇ ਚਤੁਰ ਸੁਜਾਨ। ਆਪਣਾ ਆਪ ਉਪਾਵੇ ਗੁਣ ਨਿਧਾਨ । ਗੁਰਮੁਖ ਵਿਰਲੇ ਪ੍ਰਭ ਸੋਝੀ ਪਾਣ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ ਸਭ ਜਾਣੀ ਜਾਣ। ਕਲਜੁਗ ਆਏ ਗੁਣ ਨਿਧਾਨਾ। ਧਰੇ ਜੋਤ ਵਿਸ਼ਨੂੰ ਭਗਵਾਨਾ। ਮਿਲ ਸਾਧ ਸੰਗਤ ਹੋਏ ਵਕ਼ਤ ਸੁਹਾਨਾ। ਕਲਜੁਗ ਵਰਤੇ ਪ੍ਰਭ ਕਾ ਭਾਣਾ। ਚਰਨ ਲਾਗ ਜਾਏ ਸਭ ਰਾਜਾ ਰਾਣਾ। ਸਤਿਜੁਗ ਮਾਰਗ ਪ੍ਰਭ ਆਪ ਚਲਾਣਾ। ਸੋਹੰ ਸ਼ਬਦ ਹੋਏ ਸਤਿਜੁਗ ਪਰਧਾਨਾ । ਕਲਜੁਗ ਖਪਾਏ ਕਰ ਬਿਧ ਬਿਧਨਾਨਾ। ਮਹਾਰਾਜ ਸ਼ੇਰ ਸਿੰਘ ਸਚ ਲਿਖਤ ਕਰਾਏ, ਨਿਹਕਲੰਕ ਹੋਏ ਜੋਤ ਸਮਾਣਾ। ਨਿਹਕਲੰਕ ਪ੍ਰਭ ਜੋਤ ਸਰੂਪਿਆ। ਦਰਸ ਦਿਖਾਵੇ ਵਿਚ ਕਲ ਅੰਧਿਆਰ ਅੰਧ ਕੂਪਿਆ। ਭਗਤ ਜਨ ਪਾਵੇ, ਪਰਗਟੇ ਪ੍ਰਭ ਸਾਚੇ ਭੂਪਿਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਜਨ ਭਗਤਾਂ ਸਚ ਸਰੂਪਿਆ। ਵਕ਼ਤ ਵਿਹਾਇਆ ਸੋਚ ਸੋਚ ਪ੍ਰਭ ਨਾ ਦੀਸਿਆ। ਗੁਰਮੁਖ ਉਧਰੇ ਪਾਰ, ਕਲ ਬੇਮੁਖ ਪਿੱਛੇ ਕਰਨ ਰੀਸਿਆ। ਛੱਡ ਜੋਤ ਜੋਤ ਮਿਲ ਜਾਈ, ਪ੍ਰਭ ਸਾਚਾ ਕਿਸੇ ਨਾ ਦੀਸਿਆ । ਮਹਾਰਾਜ ਸ਼ੇਰ ਸਿੰਘ ਸਤਿਜੁਗ ਤੇਰਾ ਦਰ ਖੁਲ੍ਹ ਜਾਈ, ਸੋਹੰ ਨਾਮ ਹੋਏ ਬੀਸ ਇਕੀਸਿਆ। ਏਕ ਜੋਤ ਏਕ ਭਗਵਾਨਾ, ਮਾਣ ਗਵਾਏ ਵੇਦ ਪੁਰਾਨਾ। ਕਲਜੁਗ ਖਪਾਏ ਸਚ ਕਰ ਜਾਨਾ । ਕੋਈ ਨਾ ਰਹਿਸੀ ਅੰਜੀਲ ਕੁਰਾਨਾ। ਖਾਣੀ ਬਾਣੀ ਵਿਚ ਚਰਨ ਮਿਲਾਨਾ। ਸੋਹੰ ਸ਼ਬਦ ਸਤਿਜੁਗ ਪ੍ਰਭ ਸਤਿ ਚਲਾਨਾ। ਕੁੰਟ ਚਾਰ ਜੈ ਜੈ ਜੈਕਾਰ ਕਰਾਨਾ। ਬੇਮੁਖਾਂ ਘਰ ਹਾਹਾਕਾਰ ਮਚਾਨਾ। ਮਹਾਰਾਜ ਸ਼ੇਰ ਸਿੰਘ ਤੇਰਾ ਦਰ ਕਲ ਗੁਰਸਿਖ ਪਛਾਣਾ। ਦਇਆ ਕਰੇ ਪ੍ਰਭ ਗੁਣਵੰਤ । ਜਿਸ ਉਪਾਏ ਸਭ ਜੀਵ ਜੰਤ। ਜੋਤ ਪਰਗਟਾਏ ਪ੍ਰਭ ਗੁਣਵੰਤ। ਦਰਸ ਦਿਖਾਏ ਕਲ ਭਗਤਨ ਭਗਵੰਤ। ਸੁਰਤ ਸ਼ਬਦ ਪ੍ਰਭ ਗਿਆਨ ਦੇ, ਹਿਰਦੇ ਜੋਤ ਜਗਾਏ। ਨਾਮ ਗੁਣ ਨਿਧਾਨ ਦੇ, ਆਤਮ ਜੋਤ ਜਗਾਏ। ਕਵਲ ਨੈਣ ਸੋਹੰ ਨਾਮ ਦੇ, ਮਨ ਅਨਹਦ ਧੁਨ ਵਜਾਏ। ਮੁਕਟ ਬੈਨ ਬ੍ਰਹਮ ਗਿਆਨ ਦੇ, ਦਵਾਰ ਦਸਮ ਖੁਲ੍ਹਾਏ। ਸਾਚਾ ਦਰਸ ਵਿਸ਼ਨੂੰ ਭਗਵਾਨ ਦੇ, ਅੰਤਕਾਲ ਗੁਰਸਿਖ ਜੋਤ ਮਿਲ ਜਾਏ। ਗੁਰਸਿਖਾਂ ਪ੍ਰਭ ਮੇਲ ਮਿਲਾਇਆ। ਪ੍ਰਭ ਅਬਿਨਾਸ਼ੀ

ਪਰਗਟ ਕਲ ਆਇਆ। ਸਾਚਾ ਸ਼ਾਹ ਘਰ ਮਾਹਿ ਪਾਇਆ । ਕਰ ਦਰਸ ਜੀਵ ਨਿਜਾਨੰਦ ਤ੍ਰਿਪਤਾਇਆ । ਖੁਲ੍ਹੀ ਤ੍ਰੈਕੁਟੀ ਵਾਜਾ ਪਵਣ ਵਿਚ ਦੇਹ ਵਜਾਇਆ। ਮਿਲਿਆ ਪ੍ਰਭ, ਸੋਹੰ ਸ਼ਬਦ ਸਚ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਸਾਚਾ ਮੰਤ ਸੋਹੰ ਚਲਾਇਆ। ਸੋਹੰ ਬਾਣ ਪ੍ਰਭ ਜਗਤ ਚਲਾਇਆ। ਪਰਗਟ ਜੋਤ ਨਿਹਕਲੰਕ ਕਲਜੁਗ ਖਪਾਇਆ। ਸਾਚਾ ਸ਼ਬਦ ਵਜਾਵੇ ਡੰਕ, ਭੁੱਲੀ ਸ੍ਰਿਸ਼ਟ ਪ੍ਰਭ ਕੰਨ ਸੁਣਾਇਆ। ਕੋਈ ਨਾ ਦੀਸੇ ਰਾਓ ਰੰਕ, ਜੋਤ ਸਰੂਪ ਇਕ ਕਰਾਇਆ। ਗੁਰਸਿਖ ਤਾਰੇ ਜਿਉਂ ਭਗਤ ਜਨਕ, ਪਰਗਟੇ ਜੋਤ ਆਪ ਰਘੁਰਾਇਆ। ਧਰੀ ਜੋਤ ਵਿਚ ਪੁਰੀ ਘਨਕ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ । ਤਜ ਦੇਹ ਹੋਏ ਜੋਤ ਸਰੂਪ। ਕਲਜੁਗ ਪ੍ਰਭ ਖੇਲ ਕਰੇ ਅਨੂਪ। ਨਜ਼ਰ ਨਾ ਆਵੇ ਪ੍ਰਭ ਨਾ ਰੇਖ ਨਾ ਰੂਪ। ਘਟ ਘਟ ਸਰਬ ਪਰਕਾਸ਼ਿਆ, ਪ੍ਰਭ ਸਾਚਾ ਭੂਪ। ਅੰਤਕਾਲ ਪ੍ਰਭ ਹੋਏ ਸਹਾਈ, ਵਿਚ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਕਰੇ ਖੇਲ ਵਿਚ ਜੋਤ ਸਰੂਪ । ਜੋਤ ਸਰੂਪ ਖੇਲ ਨਿਆਰਾ। ਚਾਰ ਕੁੰਟ ਮਚਾਵੇ ਹਾਹਾਕਾਰਾ। ਕਲਜੁਗ ਕੂੜਾ ਪਾਰ ਉਤਾਰਾ। ਮਦਿ ਮਾਸੀ ਡੁੱਬੇ ਵਿਚ ਮੰਝਧਾਰਾ। ਕੱਟ ਜਾਏ ਚੁਰਾਸੀ, ਸੋਹੰ ਸ਼ਬਦ ਜਿਨ ਰਸਨ ਵਿਚਾਰਾ। ਜਪ ਰਸਨ ਸਵਾਸ ਸਵਾਸੀ, ਵਿਚ ਵਸੇ ਪ੍ਰਭ ਕਰਤਾਰਾ। ਸਾਧ ਸੰਗਤ ਗੁਰਚਰਨ ਦਾਸੀ, ਦੇਵੇ ਦਾਨ ਅਗੰਮ ਅਪਾਰਾ। ਬੇਮੁਖ ਦਰ ਤੇ ਕਰਨ ਹਾਸੀ, ਨਜ਼ਰ ਨਾ ਆਵੇ ਸਚ ਦਰਬਾਰਾ। ਭਰਮ ਭੁਲੇਖੇ ਸਾਰੇ ਲਾਹਸੀ, ਨਿਹਕਲੰਕ ਕਲ ਭਏ ਅਵਤਾਰਾ। ਸਭ ਸ੍ਰਿਸ਼ਟ ਚਰਨ ਲੱਗ ਜਾਸੀ, ਅੰਤਕਾਲ ਨਾ ਹੋਏ ਖੁਆਰਾ। ਰਾਜਨ ਹੋਏ ਆਤਮ ਅੰਧਾਸੀ, ਨਜ਼ਰ ਨਾ ਆਵੇ ਪ੍ਰਭ ਗਿਰਧਾਰਾ। ਕਲਜੁਗ ਪਰਗਟਿਆ ਥਿਰ ਘਰ ਵਾਸੀ, ਜੋਤ ਜਗਾਏ ਸਚ ਕਲ ਧਾਰਾ। ਹਿੰਦਵੈਨ ਗੁਰਚਰਨ ਲੱਗ ਜਾਸੀ, ਸ਼ਬਦ ਜੋਤ ਹੋਏ ਧੁੰਧੂਕਾਰਾ। ਸਾਧ ਸੰਗਤ ਸਦ ਬਲ ਬਲ ਜਾਸੀ, ਜਿਸ ਨੇ ਪਾਇਆ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੀ, ਉਧਰੇ ਚਰਨ ਜੋ ਚਰਨ ਨਿਮਸਕਾਰਾ। ਵਰਨ ਚਾਰ, ਚਾਰ ਪ੍ਰਭ ਇਕ ਕਰਾਏ। ਸੋਹੰ ਸ਼ਬਦ ਇਕ ਟੇਕ ਰਖਾਏ। ਰਾਜਾ ਰਾਣਾ ਕੋਈ ਡਿੱਠ ਨਾ ਆਏ। ਉਧਰੇ ਪਾਰ ਜੋ ਚਰਨ ਸੀਸ ਝੁਕਾਏ। ਵਾਲੀ ਹਿੰਦ ਪ੍ਰਭ ਦਰਸ ਦਿਖਾਏ। ਮੁਕੰਦ ਮਨੋਹਰ ਪ੍ਰਭ ਨਜ਼ਰੀ ਆਏ। ਸਾਵਲ ਸੁੰਦਰ ਕਵਲ ਨੈਣ ਸਿਰ ਮੁਕਟ ਟਿਕਾਏ। ਜੋਤ ਸਰੂਪ ਜੋਤ ਪਰਗਟਾ ਕੇ, ਹਉਮੇ ਵਿਚੋਂ ਮਾਣ ਗਵਾਏ। ਅਛਲ ਅਛੱਲ ਮਹਾਰਾਜ ਸ਼ੇਰ ਸਿੰਘ, ਭੈ ਭਿਆਨਕ ਵਿਚ ਦਰਸ ਦਿਖਾਏ। ਦਿਖਾਵੇ ਦਰਸ ਪ੍ਰਭ ਵਡ ਭੂਪਾ । ਨਜ਼ਰ ਨਾ ਆਵੇ ਜੋਤ ਸਰੂਪ ਰੰਗ ਨਾ ਰੂਪਾ। ਮਨ ਬਿਗਸਾਵੇ ਦੇ ਦਰਸ ਅਨੂਪਾ। ਚਰਨ ਲਗਾਵੇ ਮਹਾਰਾਜ ਸ਼ੇਰ ਸਿੰਘ ਸਤਿ ਸਰੂਪਾ। ਰਾਜਨ ਰਾਜ ਰਾਜ ਤੇ ਊਚਾ। ਪਾਰਬ੍ਰਹਮ ਪ੍ਰਭ ਸਾਜਨ ਸੂਚਾ। ਪਰਗਟ ਜੋਤ ਕਲ ਕਰਾਇਆ ਕੂਚਾ। ਮਹਾਰਾਜ ਸ਼ੇਰ ਸਿੰਘ ਊਚਾ ਦਰ ਘਰ ਤੇਰਾ ਸੂਚਾ। ਗਰਬ ਨਿਵਾਰ ਤੋੜੇ ਅਭਿਮਾਨ। ਸਤਿਜੁਗ ਜੀਵ ਕਰੇ ਇਕ ਸਮਾਨ। ਸਾਚਾ ਨਾਮ ਕਰੇ ਪਰਧਾਨ। ਸਰਬਤ ਤੀਰਥ ਜਗਤ ਮਿਟ ਜਾਣ। ਜੀਵ ਜੰਤ ਟੇਕ ਭਗਵਾਨ। ਮਹਾਰਾਜ ਸ਼ੇਰ ਸਿੰਘ ਦੇਵੇ ਸਾਚਾ ਬ੍ਰਹਮ ਗਿਆਨ। ਕਲਜੁਗ ਭਾਹ ਜਗਤ ਜਲਾਇਆ। ਦਿਸੇ ਨਾ ਰਾਹ, ਮਾਇਆ ਪੜਦਾ ਪਾਇਆ। ਜੀਵ ਦਮ ਦਾ ਕੀ ਵਸਾਹ, ਕਿਉਂ ਭਰਮ ਭੁਲਾਇਆ। ਪਰਗਟੀ ਜੋਤ ਅਗੰਮ ਅਥਾਹ, ਨਿਹਕਲੰਕ ਨਾਉਂ ਰਖਾਇਆ। ਪ੍ਰਭ ਮਿਲਣ ਦਾ ਸਾਚਾ ਰਾਹ, ਮਦਿ ਮਾਸ ਨਾ ਰਸਨ ਲਗਾਇਆ। ਜੋਤ ਪਰਗਟਾਈ ਬੇਪਰਵਾਹ, ਸਾਚਾ ਧਾਮ ਆਣ ਸੁਹਾਇਆ। ਬੇਮੁਖ ਭੁੱਲ ਨਾ ਜਾਹ, ਪਰਗਟੀ ਜੋਤ ਭੁਲੇਖਾ ਲਾਹਿਆ। ਦਰ ਆ ਭੁਲੇਖਾ ਲਾਹ,

ਸੁਰਤ ਸ਼ਬਦ ਪ੍ਰਭ ਗਿਆਨ ਦਵਾਇਆ। ਪਰਗਟ ਬੈਠਾ ਸਚਾ ਪਾਤਸ਼ਾਹ, ਸਚਖੰਡ ਸਚਾ ਧਾਮ ਬਣਾਇਆ। ਅੰਤਕਾਲ ਜੀਵ ਫੜ ਲੈ ਬਾਂਹ, ਜੋਤ ਸਰੂਪ ਵਿਚ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਸਚ ਤੇਰਾ ਨਾਂ, ਰਸਨਾ ਜਪ ਗੁਰਸਿਖ ਮਨ ਰੰਗ ਚੜ੍ਹਾਇਆ । ਤੀਨ ਲੋਕ ਪ੍ਰਭ ਕਾ ਵਾਸ। ਮਾਤ ਪਾਤਾਲ ਵਿਚ ਆਕਾਸ਼। ਵਿਚ ਆਕਾਸ਼ ਈਸ਼ਰ ਜੋਤ ਪਰਕਾਸ਼। ਜੋਤ ਸਰੂਪ ਪਵਣ ਉਨੰਜਾ ਸਿਰ ਛਤਰ ਝੁਲਾਸ। ਸ੍ਰਿਸ਼ਟ ਉਪਾਏ ਜਗਾਏ ਜੋਤ ਦੇ ਧਰਵਾਸ। ਮਾਤ ਸੁਹਾਏ ਸਿੰਘਆਸਣ ਲਾਏ ਉਪਰ ਬਾਸ਼ਕ ਤਾਸ। ਕਲਜੁਗ ਜੋਤ ਪਰਗਟਾਏ, ਨਿਹਕਲੰਕ ਨਾਉਂ ਰਖਾਏ, ਧਰੇ ਜੋਤ ਮਾਤ ਕਰ ਵਾਸ। ਮਾਤਲੋਕ ਪ੍ਰਭ ਜੋਤ ਪਰਗਟਾਏ। ਜੁਗੋ ਜੁਗ ਇਹ ਖੇਲ ਰਚਾਏ। ਅੰਤਕਾਲ ਕਰਨ ਜੁਗ, ਪੂਰਨ ਜੋਤ ਵਿਚ ਜਗਤ ਦੇ ਆਵੇ। ਜੁਗ ਸਤਿ ਮਿਹਰਵਾਨ, ਤ੍ਰੇਤਾ ਰਾਮ ਬਣ ਉਲਟਾਵੇ। ਦੁਆਪਰ ਕ੍ਰਿਸ਼ਨ ਮੁਰਾਰ, ਭਗਤ ਜਨਾਂ ਹਰਿ ਮਾਣ ਦਵਾਵੇ। ਆਤਮ ਦੇ ਗਿਆਨ, ਅਰਜਨ ਮਹਾਸਾਰਥੀ ਆਪ ਅਖਵਾਵੇ। ਦੇਵੇ ਦੁਸ਼ਟ ਸੰਘਾਰ, ਸ਼ਸਤਰ ਬਾਣ ਹੱਥ ਨਾ ਲਾਵੇ। ਪਰਗਟ ਜੋਤ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਗਤ ਡੁਲਾਵੇ। ਅਥਰਬਣ ਦਿਤਾ ਮਾਣ, ਕਲਜੁਗ ਵੇਦ ਚਲਾਇਆ। ਸ਼ਬਦ ਲਾਇਆ ਬਾਣ, ਅੱਲ੍ਹਾ ਨਾਮ ਉਪਾਇਆ। ਸ਼ਬਦ ਵਿਸ਼ਨੂੰ ਭਗਵਾਨ ਮੁਹੰਮਦ ਈਸਾ ਮੂਸਾ ਨਾਮ ਜਪਾਇਆ। ਕਲਜੁਗ ਕਰਮ ਮਹਾਨ, ਜੋਤ ਸਰੂਪੀ ਦੇਹ ਜੋਤ ਕਲਜੁਗ ਅਨਵਾਦ ਚਲਾਇਆ । ਈਸ਼ਰ ਜੋਤ ਦੇਵੇ ਜਿਸ ਜਨ। ਜਗਤ ਬੈਠਾ ਪਰਮੇਸ਼ਵਰ ਬਣ। ਕਹੇ ਸੋ ਜੋ ਆਏ ਮਨ। ਭੁਲਾਏ ਆਪ ਦੇ ਵੱਖਰ ਧਨ। ਭਗਤ ਜਨਾਂ ਗੁਰਚਰਨ ਸੰਗ ਆਏ ਬਣ। ਜੋਤ ਸਰੂਪੀ ਜਗਤ ਬਣਾਇਆ ਰਣ। ਅਗਨ ਜੋਤ ਕਲਜੁਗ ਲਾਵੇ ਘਨ। ਸੋਹੰ ਸ਼ਬਦ ਧਨ ਜਾਏ ਜਿਉਂ ਧਣ। ਮਹਾਰਾਜ ਸ਼ੇਰ ਸਿੰਘ ਪਰਗਟਿਓ ਵਿਚ ਪੁਰੀ ਘਨ। ਜਗਤ ਮਾਰਗ ਆਪ ਬਣਾਏ। ਈਸਾ ਮੂਸਾ ਮੁਹੰਮਦ ਨਾਂ ਰਖਾਏ। ਅੰਤਕਾਲ ਕਲ ਕਰਨ ਦੀ ਪ੍ਰਭ ਨੀਂਹ ਰਖਾਏ। ਈਸ਼ਰ ਜੋਤ ਜੀਵ ਜੰਤ ਸਰਬ ਵਿਚ ਇਕ ਸਮਾਏ। ਦੇ ਮਾਣ ਪੀਰ ਪੈਗ਼ੰਬਰਾਂ ਰਾਹ ਜਗਤ ਚਲਾਏ। ਬੇਮੁਖਾਂ ਭਰਮ ਭੁਲਾ ਕੇ, ਹਉਮੇ ਮਾਇਆ ਵਿਚ ਵਸਾਏ। ਇਕ ਸੱਚਾ ਸ਼ਾਹ ਭੁਲਾ ਕੇ, ਆਪਣੇ ਆਪਣੇ ਰਾਹ ਸਰਬ ਦਿਖਾਏ। ਜੋ ਬੈਠਾ ਜੋਤ ਜਗਾਇਕੇ, ਸ਼ਬਦ ਗਿਆਨ ਦੇਵੇ ਧੁਨ ਵਜਾਏ। ਪ੍ਰਭ ਬੈਠਾ ਆਪਣਾ ਆਪ ਛੁਪਾ ਕੇ, ਆਦਿ ਅੰਤ ਨਾ ਕਿਸੇ ਜਤਾਏ। ਕਲਜੁਗ ਕਰਮ ਵਿਚਾਰ ਕੇ, ਜੋਤ ਨਿਰੰਜਣ ਨਾਨਕ ਆਏ। ਗੁਰ ਧੁਰ ਦਰਬਾਰੇ ਜਾਇਕੇ, ਸਾਚਾ ਨਾਮ ਵੱਖਰ ਪਾਏ। ਵਿਚ ਮਾਤ ਭੇਖ ਵਟਾਇਕੇ, ਨਾਮ ਸਚ ਮੰਤਰ ਦ੍ਰਿੜਾਏ। ਸਚ ਸਾਰੰਗ ਰਾਗ ਵਜਾਇਕੇ, ਸੁਰਤ ਸ਼ਬਦ ਗਿਆਨ ਦਵਾਏ। ਕੁੰਟ ਚਾਰ ਚੱਕਰ ਲਗਾਇਕੇ, ਜੀਉ ਹਉਮੇ ਮੈਲ ਗਵਾਏ। ਬੇਮੁਖਾਂ ਪੜਦਾ ਪਾਇਕੇ, ਕੁਰਾਹੀਆ ਆਪ ਅਖਵਾਏ। ਸਚ ਨਾਮ ਨਾਮ ਮੰਤਰ ਸਚ ਦੇ ਨਿਰਬਾਣ ਬਾਣ ਲਗਾਏ। ਸ਼ਬਦ ਸੁਰਤ ਪ੍ਰਭ ਚਰਨ ਧਿਆਨ ਕਰ, ਅਨੰਦ ਮੰਗਲ ਵਿਚ ਦੇਹ ਪਾਏ। ਸਚ ਆਤਮ ਬ੍ਰਹਮ ਗਿਆਨ ਕਰ, ਬ੍ਰਹਮ ਸਰੂਪ ਵਿਚ ਬ੍ਰਹਮ ਦੇ ਪਾਏ। ਪ੍ਰਭ ਪੂਰਨ ਪਰਮੇਸ਼ਵਰ ਜਾਨ ਕਰ, ਜੋਤ ਸੰਗ ਰਿਹਾ ਜੋਤ ਮਿਲਾਏ। ਸਾਚਾ ਰਥ ਪਵਨ ਬਬਾਣ ਕਰ, ਓਅੰ ਆਪਾ ਭੇਵ ਮਿਟਾਏ। ਅੰਤਕਾਲ ਝੂਠਾ ਤਨ ਛੱਡ, ਸਾਚੀ ਜੋਤ ਵਿਚ ਅੰਗਦ ਟਿਕਾਏ। ਅੰਗਦ ਲਗਾ ਅੰਗ। ਸਾਚਾ ਨਾਮ ਲਿਆ ਮੰਗ। ਮਾਨਸ ਜਨਮ ਨਾ ਹੋਇਆ ਭੰਗ। ਝੂਠੀ ਦੇਹ ਕਾਚੀ ਵੰਗ। ਅਮਰਦਾਸ ਗੁਰਚਰਨ ਉਮੰਗ। ਕਰ ਸੇਵਾ ਪਾਇਆ ਪਰਮਾਨੰਦ । ਧਰੀ ਜੋਤ ਵਿਚ ਉਤਮ ਦੇਹ। ਅੰਮ੍ਰਿਤ ਬਰਖਾ ਵਿਚ ਆਤਮ ਮੇਂਹ। ਗੁਰਚਰਨ ਪ੍ਰੀਤੀ ਸਾਚਾ ਨੇਂਹ। ਵੇਦੀ ਦਾਤ ਵਿਚ ਸੋਢੀ ਦੇ। ਸੋਢੀ

ਵਿਚ ਅਮਰ ਜੋਤ ਜਗਾਈ। ਰਾਮਦਾਸ ਆਤਮ ਰੁਸ਼ਨਾਈ। ਹਰਿ ਮੰਦਰ ਸਚ ਧਾਮ ਨੀਂਹ ਰਖਾਈ। ਗੁਰ ਅਰਜਨ ਚਲਿਆ ਦੇ ਵਡਿਆਈ । ਬਾਣੀ ਬੋਹਥ ਭਗਤਨ ਸਹਾਈ। ਤਜੀ ਦੇਹ ਆਤਮ ਸੁਖਦਾਈ । ਜਗਤ ਦੀਸੇ ਕਾਇਆ ਦੁੱਖਦਾਈ। ਹਰਿਗੋਬਿੰਦ ਮਿਲੇ ਵਡਿਆਈ। ਉਤਮ ਨਾਮ ਗਰਾਂ ਕਰਾਈ। ਹਰਿਰਾਏ ਹਰਿਕ੍ਰਿਸ਼ਨ ਮਿਲੇ ਵਡਿਆਈ। ਬਿਰਧ ਅਵਸਥਾ ਤੇਗਬਹਾਦਰ ਪਾਈ। ਜੋਤ ਦਸਮ ਧੁਰਦਰਗਾਹੋਂ ਆਈ। ਸਾਚਾ ਪੰਥ ਚਲਾ ਕੇ ਸਾਚੀ ਮਤਿ ਪਾਈ। ਅੰਮ੍ਰਿਤ ਨਾਮ ਰਸ ਪਿਆ ਕੇ, ਆਤਮ ਜੀਵ ਸੁਫਲ ਕਰਾਈ। ਕੜਾਹ ਪਰਸਾਦ ਭੋਗ ਲਗਾ ਕੇ, ਸੀਤ ਪਰਸਾਦ ਗੁਰਸਿਖ ਖਵਾਈ। ਮਦਿ ਮਾਸ ਪਰੇ ਹਟਾ ਕੇ, ਗੁਰ ਪੂਰੇ ਨਾ ਭੋਗ ਲਗਾਈ। ਕੋਈ ਰੱਖੇ ਨਾ ਅੱਗੇ ਟਿਕਾ ਕੇ, ਜਿਥੇ ਬੈਠਾ ਜੋਤ ਜਗਾਈ। ਪਾਪੀ ਜੀਵ ਭੁੱਲੇ ਗੁਰ ਪੂਰਾ ਭੁਲਾਇਕੇ, ਮਦਿ ਮਾਸ ਰਸਨਾ ਆਹਾਰ ਬਣਾਈ । ਪ੍ਰਭ ਸਾਚਾ ਸ਼ਬਦ ਭੁਲਾਇਕੇ, ਨਾਉਂ ਕਲੰਕ ਗੁਰ ਦਸਮ ਲਗਾਈ। ਜੇ ਵਰਜੇ ਕੋਈ ਜਾਇਕੇ, ਮੁਖੋ ਬੋਲਨ ਦਸਵੇਂ ਗੁਰ ਰੀਤ ਚਲਾਈ। ਬੇਮੁਖਾਂ ਮੁਖ ਵਿਸ਼ਟਾ ਪਾਇਕੇ, ਕਲਜੁਗ ਦੇਵੇ ਪ੍ਰਭ ਸਜ਼ਾਈ। ਆਇਆ ਭੇਸ ਵਟਾ ਕੇ, ਸਰਬ ਸੁਖਦਾਈ। ਨਿਹਕਲੰਕ ਨਾਂ ਰਖਾ ਕੇ, ਨਜ਼ਰ ਨਾ ਆਵੇ ਦੀਸੇ ਨਾਹੀ। ਜਾਵੇ ਕਲ ਖਪਾ ਕੇ, ਐਸੀ ਮਾਰ ਜਗਤ ਪ੍ਰਭ ਪਾਈ। ਮਹਾਰਾਜ ਸ਼ੇਰ ਸਿੰਘ ਆਪ ਅਖਵਾ ਕੇ, ਸਤਿਜੁਗ ਬਣੇ ਸਚਾ ਰਥਵਾਹੀ। ਜਗਤ ਭੁਲਾਇਆ ਭਰਮ ਵਿਚ, ਕਲਜੁਗ ਮਾਰਗ ਅਨੇਕ। ਜਨਮ ਗਵਾਇਆ ਕੁਕਰਮ ਵਿਚ, ਇਕ ਰੱਖੀ ਨਾ ਪ੍ਰਭ ਕੀ ਟੇਕ। ਪੀਰ ਪੈਗ਼ੰਬਰ ਗੁਰ ਗੁਰ ਜਿਨ ਆਤਮ ਭਏ ਬਬੇਕ। ਕਲਜੁਗ ਜੀਵ ਗਏ ਭੁੱਲ ਭੁੱਲ ਰੁਲ ਰੁਲ ਮਹਾਰਾਜ ਸ਼ੇਰ ਸਿੰਘ ਸਾਚੀ ਟੇਕ। ਕਲਜੁਗ ਮਾਇਆ ਪਾ ਕੇ, ਸਰਬ ਭੁਲਾਵੇ । ਸਾਚੀ ਜੋਤ ਜਗਾ ਕੇ, ਝੂਠਾ ਜਗਤ ਡੁਲਾਵੇ। ਇਕ ਆਪਣਾ ਨਾਉਂ ਉਪਾਇਕੇ, ਮਾਣ ਸਭ ਗਵਾਵੇ। ਚਾਰ ਵਰਨ ਇਕ ਕਰਾ ਕੇ, ਸੋਹੰ ਸ਼ਬਦ ਇਕ ਜਾਪ ਜਪਾਵੇ। ਜਗਤ ਭੇਖ ਸਰਬ ਮਿਟਾ ਕੇ, ਇਕ ਰੰਗ ਸ੍ਰਿਸ਼ਟ ਹੋ ਜਾਵੇ। ਸਾਚਾ ਰਾਹ ਦਸਾਇਕੇ, ਸਤਿਜੁਗ ਸਾਚਾ ਆਪ ਲਗਾਵੇ। ਬੇਮੁਖਾਂ ਅੰਤ ਖਪਾ ਕੇ, ਨਰਕ ਨਿਵਾਸ ਦਵਾਵੇ। ਗੁਰਮੁਖਾਂ ਦਰਸ ਦਿਖਾ ਕੇ, ਦਰਗਾਹ ਸਾਚੀ ਮਾਣ ਦਿਵਾਵੇ। ਪ੍ਰਭ ਭਰਮ ਭੁਲੇਖੇ ਲਾਹ ਕੇ, ਅੰਤਕਾਲ ਸਚ ਦਰਸ ਦਿਖਾਵੇ । ਮਹਾਰਾਜ ਸ਼ੇਰ ਸਿੰਘ ਸੋਹੰ ਨਾਮ ਜਪਾ ਕੇ, ਕਲਜੁਗ ਜੀਵ ਪਾਰ ਕਰਾਵੇ। ਗੁਰ ਪੀਰ ਪੈਗ਼ੰਬਰ ਜੀਵ ਕੋਈ ਨਾ ਮਾਨੇ। ਆਪਣੇ ਆਪ ਕਲਜੁਗ ਬਣੇ ਸੁਘੜ ਸਿਆਣੇ। ਪਰਗਟ ਜੋਤ ਆਪ ਨਿਰੰਕਾਰ, ਸਰਬ ਚਲਾਏ ਵਰਤਾਏ ਆਪਣੇ ਭਾਣੇ। ਬੇਮੁਖਾਂ ਆਈ ਹਾਰ, ਸੋਹੰ ਸ਼ਬਦ ਕਲ ਚਲਿਆ ਬਾਨੇ। ਊਚਾ ਦਿਸੇ ਗੁਰਚਰਨ ਦਰਬਾਰ, ਚਰਨੀਂ ਲਗੇ ਰਾਣੇ ਮਹਾਂਰਾਣੇ। ਈਸ਼ਰ ਜੋਤ ਜੋਤ ਆਕਾਰ, ਵਿਰਲਾ ਜਨ ਕੋਈ ਭਗਤ ਪਛਾਣੇ। ਜਿਨ੍ਹਾਂ ਮਿਲਿਆ ਸ਼ਬਦ ਆਧਾਰ, ਸੋ ਜਨ ਜਾਣੇ ਗੁਣ ਨਿਧਾਨੇ। ਭਰਮ ਭੁਲੇਖੇ ਭੁੱਲਾ ਸੰਸਾਰ, ਨਿਹਕਲੰਕ ਨਾ ਕੋਈ ਪਛਾਣੇ। ਕਲਜੁਗ ਬੈਠੇ ਮਾਇਆ ਧਾਰ, ਅੰਤਕਾਲ ਦੁੱਖ ਡਾਹਢੇ ਪਾਣੇ। ਬੇਮੁਖਾਂ ਕਲ ਆਈ ਹਾਰ, ਧਰਮ ਰਾਏ ਲਾਏ ਟਿਕਾਣੇ। ਮਹਾਰਾਜ ਸ਼ੇਰ ਸਿੰਘ ਸਦ ਨਿਮਸਕਾਰ, ਗੁਰਸਿਖ ਹੋਏ ਚਰਨ ਨਿਮਾਣੇ। ਕਲਜੁਗ ਧਰ ਜੋਤ ਪ੍ਰਭ ਮਾਣ ਸਭਨ ਗਵਾਇਆ। ਕਰੇ ਖੇਲ ਆਪਣਾ ਝੱਬ, ਨਿਹਕਲੰਕ ਦੇਰ ਨਾ ਲਾਇਆ। ਗੁਰਮੁਖ ਪੂਰੇ ਲਏ ਲੱਭ, ਜਿਨ੍ਹਾਂ ਕਲ ਮਾਤ ਚਰਨ ਲਗਾਇਆ। ਆਤਮ ਦੀਵੇ ਗਏ ਜਗ, ਸੋਹੰ ਸ਼ਬਦ ਜਿਨ ਰਿਦੇ ਵਸਾਇਆ। ਅੰਮ੍ਰਿਤ ਬੂੰਦ ਗਿਰੇ ਵਿਚ ਨਭ, ਨਾਭ ਕਵਲ ਪ੍ਰਭ ਮੁਖ ਖੁਲ੍ਹਾਇਆ। ਦਰਸ਼ਨ ਦੇਵੇ ਵਿਚੋ ਝੱਬ, ਦੇਹ ਮੰਦਰ ਵਿਚ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਕਲ ਲਿਆ ਲੱਭ, ਜਿਨ੍ਹਾਂ ਸਿਰ

ਪ੍ਰਭ ਹੱਥ ਟਿਕਾਇਆ। ਭਾਣਾ ਜਗਤ ਆਪ ਵਰਤਾਵੇ। ਸਾਚਾ ਪ੍ਰਭ ਆਪ, ਦੂਸਰ ਕੋਈ ਨਜ਼ਰ ਨਾ ਆਵੇ। ਸਾਚੀ ਜੋਤ ਕਲਜੁਗ ਪਰਗਟਾਵੇ। ਖੰਡ ਬ੍ਰਹਿਮੰਡ ਸਰਬ ਥਾਏਂ ਰਹਾਵੇ। ਵਿਚ ਵਰਭੰਡ ਪ੍ਰਭ ਸਦਾ ਸਮਾਵੇ। ਝੂਠੀ ਦੇਹ ਜੀਵ ਬੰਨ੍ਹ ਬੈਠਾ ਦਾਅਵੇ। ਸਾਚਾ ਪ੍ਰਭ ਸਾਚਾ ਨੇਂਹ ਵਿਚ ਨਜ਼ਰ ਨਾ ਆਵੇ । ਅੰਮ੍ਰਿਤ ਬਰਖਾ ਆਤਮ ਬਰਸਾਵੇ ਮੇਂਹ, ਸੋਹੰ ਸ਼ਬਦ ਜਨ ਰਸਨਾ ਗਾਵੇ। ਮਹਾਰਾਜ ਸ਼ੇਰ ਸਿੰਘ ਤੇਰਾ ਭੇਵ, ਦਰ ਆਏ ਕੋਈ ਵਿਰਲਾ ਪਾਵੇ। ਆਵੇ ਦਰ ਜੋ ਮਨ ਧਰ ਹੰਕਾਰਾ। ਅੰਤਕਾਲ ਪ੍ਰਭ ਪਾਵੇ ਨਰਕ ਮਝਾਰਾ। ਜੋ ਜਨ ਆਵੇ ਕਰ ਆਤਮ ਵੀਚਾਰਾ। ਪਰਮਗਤ ਪਾਵੇ, ਕਾਲ ਅੰਤ ਮਿਲੇ ਮੋਖ ਦਵਾਰਾ। ਸੋਹੰ ਸ਼ਬਦ ਸਤਿਜੁਗ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਰਤਾਵੇ ਨਿਹਕਲੰਕ ਅਵਤਾਰਾ। ਤਾਰਨਹਾਰ ਪ੍ਰਭ ਤਾਰਿਆ, ਪੂਰਾ ਗੁਰਸਿਖ। ਘਰ ਆਏ ਕਾਜ ਸਵਾਰਿਆ, ਸਾਚੇ ਲੇਖ ਜਾਏ ਪ੍ਰਭ ਲਿਖ । ਗੁਰਚਰਨ ਛੋਹੇ ਕਰ ਹਰਿ ਦਵਾਰਿਆ, ਸੀਸ ਨਿਵਾਏ ਮੁਨ ਰਿਖ । ਇੰਦਰ ਸਿੰਘ ਊਚਾ ਦਰ ਦਰਬਾਰਿਆ, ਸਾਚਾ ਦਾਨ ਮਿਲੇ ਗੁਰ ਦਰ ਦੇ ਭਿਖ । ਸਾਚੀ ਭਿਖਿਆ ਆਪ ਪ੍ਰਭ ਦੇਵੇ । ਸਤਿਜੁਗ ਸਾਚਾ ਸਤਿ ਪੁਰਖ ਸਰੇਵੇ। ਗੁਣ ਨਿਧਾਨ ਮਿਲੇ ਪ੍ਰਭ ਅਲਖ ਅਭੇਵੇ। ਲਿਖਤ ਨਿਰਬਾਨ ਜੁਗ ਚਾਰ ਲਿਖੇਵੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਉਧਰੇ ਤੇਰੇ ਚਰਨ ਸਰੇਵੇ। ਪ੍ਰਭ ਪੂਰਨ ਆਸ ਕਰਾ ਕੇ, ਕਲ ਦੇ ਵਡਿਆਈ। ਆਤਮ ਧੀਰ ਧਰਾ ਕੇ, ਸਚ ਲਿਖਤ ਕਰਾਈ । ਗੁਣ ਨਿਧਾਨ ਘਰ ਆਇਕੇ, ਸਤਿਜੁਗ ਬਣਤ ਬਣਾਈ। ਸਿਰ ਹੱਥ ਆਪ ਟਿਕਾ ਕੇ, ਸਦਾ ਸੰਗ ਹੋਏ ਸਹਾਈ। ਆਪਣਾ ਆਪ ਉਪਾਇਕੇ, ਸਾਚਾ ਸ਼ਬਦ ਗੁਰਸਿਖ ਸੁਣਾਈ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਕੇ, ਇੰਦਰ ਸਿੰਘ ਕਲ ਮਿਲੇ ਵਧਾਈ। ਸਚਾ ਗੁਰਸਿਖ ਕਲਜੁਗ, ਸਿਰ ਚੰਦੋਆ ਚੰਦਨ । ਸਚਾ ਗੁਰਸਿਖ ਕਲਜੁਗ, ਪ੍ਰਭ ਮਿਲਿਆ ਤ੍ਰੈਲੋਕੀ ਨੰਦਨ। ਸਚਾ ਗੁਰਸਿਖ ਕਲਜੁਗ, ਪ੍ਰਭ ਤੋੜੇ ਅੰਤਕਾਲ ਬੰਧਨ। ਸਚਾ ਗੁਰਸਿਖ ਕਲਜੁਗ ਮਹਾਰਾਜ ਸ਼ੇਰ ਸਿੰਘ ਦੇਵੇ ਅਨੰਦਨ। ਸੇਵਾ ਪ੍ਰਭ ਕੀ ਬਿਰਥਾ ਨਾ ਜਾਏ। ਅੰਤਕਾਲ ਹੋਏ ਸਹਾਏ। ਪਰਗਟ ਜੋਤ ਆਪ ਰਘੁਰਾਏ। ਭਗਤ ਜਨਾਂ ਹੋਏ ਹਰਿ ਆਪ ਪਿਤ ਮਾਏ। ਮੁਖ ਉਜਲ ਚਾਰ ਵਰਨ ਜੁਗ ਚਾਰ ਕਰਾਏ। ਪਰਗਟ ਨਿਹਕਲੰਕ ਸਭਨ ਮਾਣ ਗਵਾਏ। ਜੋ ਜਨ ਆਏ ਦਰ, ਆਤਮ ਭੁਲੇਖੇ ਪ੍ਰਭ ਦੇਵੇ ਲਾਹੇ। ਸਾਚੀ ਜੋਤ ਧਰੀ ਪ੍ਰਭ ਕਲ, ਨਿਰਭੈ ਹੋਏ ਜਗਤ ਭੈ ਰਖਾਏ। ਆਗੇ ਕੋਏ ਕਰੇ ਨਾ ਵਲ ਛਲ, ਹਉਮੇ ਸੰਸਾ ਦੇ ਚੁਕਾਏ। ਜਗਤ ਗਿਆਨੀ ਜੇ ਆਵੇ ਚਲ, ਬੁਧਿ ਮਲੀਨ ਪ੍ਰਭ ਕਰਾਏ। ਹੋਏ ਨਿਮਾਣਾ ਜੇ ਹੋਵੇ ਪਲ, ਆਤਮ ਸੋਝੀ ਪ੍ਰਭ ਦੇਵੇ ਪਾਏ। ਅਛਲ ਅਡੋਲ ਪ੍ਰਭ ਭੇਖਾਧਾਰੀ, ਬੇਮੁਖ ਮਾਇਆ ਭਰਮ ਭੁਲਾਏ। ਗੁਰਮੁਖਾਂ ਹਰਿ ਪੈਜ ਸਵਾਰੀ, ਦੇ ਦਰਸ ਹੋਏ ਸਹਾਏ। ਦਰਸ ਕਰ ਕਰ ਕਰ ਮਨ ਤ੍ਰਿਪਤਾਸਿਆ। ਆਤਮ ਤ੍ਰਿਪਤੀ ਜੀਵ ਅਭਲਾਸਿਆ । ਪਰਗਟ ਜੋਤ ਆਇਆ, ਪ੍ਰਭ ਸਚ ਕਰ ਵਾਸਿਆ। ਹੰਕਾਰੀਆਂ ਨਿੰਦਕਾਂ ਕਰੇ ਪ੍ਰਭ ਦਰ ਨਾਸਿਆ। ਕੋਈ ਨਾ ਅੜੇ ਜੋ ਰਸਨਾ ਲਾਵੇ ਮਦਿ ਮਾਸਿਆ। ਭਗਤ ਜਨ ਦਰ ਸਾਚੇ ਖੜ੍ਹੇ, ਗੁਰਚਰਨ ਪ੍ਰੀਤ ਜਿਨ ਆਤਮ ਰਾਸਿਆ। ਮਹਾਰਾਜ ਸ਼ੇਰ ਸਿੰਘ ਅਵਤਾਰ ਨਰ ਹਰੇ, ਕਲਜੁਗ ਪਰਗਟ ਕਰੇ ਬੰਦ ਖੁਲਾਸਿਆ। ਜੋਤ ਸਰੂਪੀ ਅਗਨ ਬੇਮੁਖ ਜਲਾਵੇ। ਮਦਿ ਮਾਸੀ ਗੁਰਚਰਨ ਕੋਈ ਠੌਹਰ ਨਾ ਪਾਵੇ। ਭਗਤ ਜਨ ਆਏ ਸਰਨ, ਜਿਨ ਪ੍ਰਭ ਸਾਚਾ ਨਾਮ ਜਪਾਵੇ। ਬੇਮੁਖ ਦਰ ਤੋਂ ਦੂਰੋਂ ਡਰਨ, ਆਤਮ ਪਾਪ ਵਿਚੋਂ ਡਰਾਵੇ। ਗੁਰਸਿਖ ਮਿਲ ਸਾਧ ਸੰਗਤ ਤਰਨ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਗੁਰਸਿਖ ਗੁਰਦਰ ਚਾਟੜ, ਗੁਰ ਦਰਦ ਦੁਹੇਲਾ। ਕਿਰਪਾ ਕਰ

ਪ੍ਰਭ ਮੇਲਿਆ, ਮਿਲੇ ਭਗਤਨ ਮੇਲਾ। ਧਾਰ ਜੋਤ ਪ੍ਰਭ ਖੇਲਿਆ, ਕਰ ਅਚਰਜ ਖੇਲਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਗੁਰਮੁਖ ਸਾਚਾ ਸੱਜਣ ਸੁਹੇਲਾ। ਨਿਰਧਨ ਕਰ ਪਾਰ, ਗਾਏ ਨਿਰਾਹਾਰਾ। ਨਿਰਧਨ ਦੇਵੇ ਤਾਰ, ਸਮਰਥ ਪੁਰਖ ਆਪ ਕਰਤਾਰਾ। ਨਿਰਧਨ ਪਾਵੇ ਸਾਰ, ਕਲਜੁਗ ਹੋਵੇ ਅੰਤ ਧੁੰਧੂਕਾਰਾ। ਨਿਰਧਨ ਕਰਮ ਵਿਚਾਰ, ਦਰਸਾਵੇ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਸੋਹੰ ਦੇਵੇ ਨਾਮ ਆਧਾਰਾ।

੧੧ ਵਿਸਾਖ ੨੦੦੮ ਬਿਕ੍ਰਮੀ ਮੋਤਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ

ਸਾਚਾ ਸ਼ਬਦ ਮਨ ਧਾਰ, ਗੁਰਸਿਖ ਨਾ ਭੁੱਲ। ਆਤਮ ਹੋਏ ਅਧਾਰ, ਮਿਲੇ ਨਾਮ ਅਮੁਲ। ਹੋਵੇ ਸ਼ਬਦ ਧੁਨਕਾਰ, ਦਵਾਰ ਦਸਵੇਂ ਜਾਏ ਖੁਲ੍ਹ। ਅੰਮ੍ਰਿਤ ਬੂੰਦ ਪ੍ਰਭ ਝਿਰਾਇੰਦਾ, ਵਿਚੋਂ ਕਵਲ ਨਾ ਜਾਏ ਡੁੱਲ੍ਹ। ਸਚ ਮਾਰਗ ਪ੍ਰਭ ਆਪ ਲਗਾਇੰਦਾ, ਕਲਜੁਗ ਅੰਧ ਨਾ ਜਾਏ ਰੁਲ । ਸਾਚਾ ਸਾਹਿਬ ਸਚ ਤਖ਼ਤ ਬਹਾਇੰਦਾ, ਗੁਰਸਿਖ ਜੋਤ ਨਾ ਕੋਏ ਤੁਲ। ਬੇਮੁਖ ਨਜ਼ਰ ਨਾ ਪਾਇੰਦਾ, ਕਲਜੁਗ ਅੰਦਰ ਜਾਏ ਭੁੱਲ। ਮਹਾਰਾਜ ਸ਼ੇਰ ਸਿੰਘ ਦੇ ਦਰਸ, ਆਤਮ ਜੰਦਰ ਜਾਏ ਖੁਲ੍ਹ। ਦੇ ਦਰਸ ਮਿਟੇ ਅੰਧੇਰਾ। ਗਿਆਨ ਜੋਤ ਪ੍ਰਭ ਦਿਸੇ ਨੇਰਾ। ਭਗਤ ਜਨਾਂ ਨਾ ਸੰਞ ਸਵੇਰਾ। ਆਤਮ ਜੋਤ ਪਰਕਾਸ਼, ਮਿਟ ਜਾਏ ਅੰਧੇਰਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਾਏ, ਪਰਗਟ ਜੋਤ ਕਲ ਪਾਏ ਫੇਰਾ। ਜਗਤ ਨਿਰਾਲਮ ਜੋਤ ਪ੍ਰਭ ਪਰਕਾਸ਼ਿਆ। ਜੋਤ ਸਰੂਪ ਸਰਬ ਘਟ ਵਾਸਿਆ। ਨਿਹਕਲੰਕ ਸਦ ਅਬਿਨਾਸ਼ਿਆ। ਸਾਧ ਸੰਗਤ ਗੁਰਚਰਨ ਦਾਸਿਆ । ਭਗਤ ਜਨਾਂ ਆਤਮ ਪ੍ਰਭ ਧਰਵਾਸਿਆ। ਕਲਜੁਗ ਪਰਗਟ ਸੋਹੰ ਸ਼ਬਦ ਪ੍ਰਭ ਸਚ ਸੁਣਾਸਿਆ। ਕਲਜੁਗ ਅੰਤਮ ਵੇਦ ਚਾਰ ਸਰਬ ਵਿਨਾਸਿਆ । ਸਤਿਜੁਗ ਸਾਚਾ ਆਪ ਪ੍ਰਭ ਲਾਏ, ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸਿਆ। ਜੋਤ ਜਗਾਏ ਜਗਤ ਪਿਤ। ਗੁਰਸਿਖ ਤਰਾਏ ਕਰ ਕਲਜੁਗ ਹਿਤ। ਜਨ ਭਗਤ ਵਡਿਆਏ ਪ੍ਰਭ ਸਾਚਾ ਮਿਤ। ਮਹਾਰਾਜ ਸ਼ੇਰ ਸਿੰਘ ਪਾਰ ਲੰਘਾਏ ਜੋ ਰਸਨਾ ਜਪ। ਅੰਤਕਾਲ ਕਲ ਨਿਹਕਲੰਕ ਅਵਤਾਰੀ । ਸਰਬ ਸ੍ਰਿਸ਼ਟ ਕਲ ਹੋਈ ਅੰਧਿਆਰੀ। ਸ਼ਬਦ ਸੋਹੰ ਜਗਤ ਖਪਾਵੇ ਦੋ ਧਾਰੀ। ਜੋਤ ਤਰਾਏ ਕਲ ਆਪ ਬਨਵਾਰੀ। ਅਡੋਲ ਰਹਾਏ ਪ੍ਰਭ ਜੋਤ ਅਧਾਰੀ। ਸਰਬ ਵਿਚ ਸਮਾਏ ਪ੍ਰਭ ਆਪ ਪਸਾਰੀ। ਬੇਮੁਖ ਨਜ਼ਰ ਨਾ ਆਏ, ਹਉਮੇ ਵਿਚੋਂ ਜੀਵ ਨਾ ਮਾਰੀ। ਭਗਤ ਜਨਾਂ ਹਰਿ ਦਰਸ ਦਿਖਾਏ, ਪਰਗਟ ਜੋਤ ਸਚ ਦਰਬਾਰੀ। ਸਾਧ ਸੰਗਤ ਪ੍ਰਭ ਮਾਣ ਦਿਵਾਏ, ਨਰ ਨਰਾਇਣ ਭਗਤ ਭੰਡਾਰੀ। ਗੁਰ ਗੁਰ ਗੁਰ ਪ੍ਰਭ ਵਿਚ ਸਮਾਏ, ਏਕ ਜੋਤ ਅਚਲ ਆਪ ਨਿਰੰਕਾਰੀ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰੀ। ਸ੍ਰਿਸ਼ਟ ਸਬਾਈ ਕਰੇ ਖੁਆਰੀ। ਜਗਤ ਖੁਆਰ ਮੂਰਖ ਮੁਗਧ ਗਵਾਰ। ਗੁਰਮੁਖਾਂ ਅੰਮ੍ਰਿਤ ਵਰਖੇ ਆਤਮ ਧਾਰ। ਦੇ ਬ੍ਰਹਮ ਗਿਆਨ ਆਤਮ ਸਚ ਵਿਚਾਰ। ਜੋਤ ਨਿਰੰਜਣ ਕਰ ਅਗੰਮ ਅਪਾਰ। ਸੋਹੰ ਸ਼ਬਦ ਸਚ ਜੀਵ ਵਣਜ ਵਪਾਰ। ਸਾਚਾ ਨਾਮ ਹੋਏ ਸਤਿਜੁਗ ਅਪਾਰ। ਸਤਿਜੁਗ ਪਰਗਟੇ ਪ੍ਰਭ ਗਿਰਧਾਰ। ਜੋਤ ਸਰੂਪ ਆਪ ਨਿਰਾਧਾਰ। ਕਵਲ ਨੈਣ ਸਾਧ ਸੰਗਤ ਪਿਆਰ। ਮਹਾਰਾਜ ਸ਼ੇਰ ਸਿੰਘ ਕਲ ਨਰ ਅਵਤਾਰ। ਕਲਜੁਗ ਧਾਰ ਜਾਮਾ ਪ੍ਰਭ । ਭਗਤ ਜਨ ਦਰ ਲਿਆਵੇ ਲੱਭ। ਅੰਮ੍ਰਿਤ ਵਰਖੇ ਵਿਚੋਂ ਨੱਭ। ਮਹਾਰਾਜ ਸ਼ੇਰ ਸਿੰਘ ਆਤਮ ਭੇਵ ਮਿਟਾਵੇ ਜੀਵ ਸਭ । ਭਇਆ ਭੇਖ ਜਗਤ ਅੰਧਿਆਰਾ। ਪ੍ਰਭ ਸਾਚਾ ਵੇਖ ਆਤਮ

ਹੋਏ ਉਜਿਆਰਾ। ਧੁਰ ਲਿਖੇ ਲੇਖ, ਮਿਲਿਆ ਪੁਰਖ ਅਪਾਰਾ। ਸਰਬ ਘਟ ਸਾਚਾ ਵੇਖ, ਜੋਤ ਸਰੂਪ ਪਰਗਟ ਸੰਸਾਰਾ। ਮਹਾਰਾਜ ਸ਼ੇਰ ਸਿੰਘ ਕਲ ਤੇਰਾ ਭੇਖ, ਮੂਰਖ ਮੁਗਧ ਨਾ ਜਾਣੇ ਸਾਰਾ। ਕਲਜੁਗ ਅੰਦਰ ਪ੍ਰਭ ਭੇਖ ਵਟਾਇਆ । ਜੋਤ ਸਰੂਪ ਵਿਚ ਸਿੱਖ ਸਮਾਇਆ। ਕਲਜੁਗ ਅੰਤਕਾਲ ਕਲ ਕਰਨੇ ਆਇਆ। ਈਸਾ ਮੂਸਾ ਮੁਹੰਮਦ ਸਭ ਨਾਸ ਕਰਾਇਆ। ਖਾਣ ਬਾਣ ਗਗਨ ਪਤਾਲ ਪ੍ਰਭ ਆਣ ਡੁਲਾਇਆ। ਖੰਡ ਬ੍ਰਹਿਮੰਡ ਵਿਚ ਵਰਭੰਡ ਪ੍ਰਭ ਜੋਤ ਜਗਾਇਆ। ਆਤਮ ਹੋਏ ਰੰਡ, ਜਿਨ੍ਹਾਂ ਪ੍ਰਭ ਦਰਸ ਨਾ ਪਾਇਆ। ਸੋਹੰ ਸ਼ਬਦ ਦਾਤ ਜਾਵੇ ਵੰਡ, ਜਿਨ੍ਹਾਂ ਦਰ ਆ ਸੀਸ ਝੁਕਾਇਆ। ਅੰਤਕਾਲ ਨਾ ਦੇਵੇ ਦੰਡ, ਜਿਨ੍ਹਾਂ ਸਿਰ ਪ੍ਰਭ ਹੱਥ ਟਿਕਾਇਆ । ਬੇਮੁਖ ਪਕੜ ਕੀਨੇ ਖੰਡ, ਮਦਿ ਮਾਸ ਜਿਸ ਰਸਨਾ ਲਾਇਆ। ਗੁਰਸਿਖ ਉਜਲ ਵਿਚ ਬ੍ਰਹਿਮੰਡ, ਧਾਮ ਬੈਕੁੰਠ ਆਸਣ ਲਾਇਆ। ਕਰ ਦਰਸ ਹੋਏ ਆਤਮ ਠੰਡ, ਜੋਤ ਸਰੂਪ ਪ੍ਰਭ ਜੋਤ ਪਰਗਟਾਇਆ। ਮਹਾਰਾਜ ਸ਼ੇਰ ਸਿੰਘ ਹੋਏ ਚੰਡ ਪਰਚੰਡ, ਸੋਹੰ ਬਾਣ ਜਗਤ ਲਾਇਆ। ਸੋਹੰ ਬਾਣ ਸ਼ਬਦ ਜਗ ਲਾਗੇ। ਰਾਓ ਰੰਕ ਸਰਬ ਉਠ ਭਾਗੇ। ਗੁਰਮੁਖ ਕਲਜੁਗ ਸਦਾ ਹੈ ਜਾਗੇ। ਮਧ ਮਾਸੀ ਨਰਕ ਨਿਵਾਸੀ ਸਦਾ ਅਭਾਗੇ। ਗੁਰਚਰਨ ਪਰਸਨਾ ਸੋਹੰ ਰਾਗੇ। ਮਹਾਰਾਜ ਸ਼ੇਰ ਸਿੰਘ ਦੇ ਜੋਤ ਆਧਾਰ, ਕਲਜੁਗ ਸਿੱਖ ਨਾ ਲਾਗੇ ਦਾਗੇ। ਕਲਜੁਗ ਖਪਾਏ ਆਣ ਪ੍ਰਭ, ਨਿਰੰਜਣ ਜੋਤ ਪਰਗਟਾ ਕੇ। ਕਲਜੁਗ ਖਪਾਵੇ ਆਣ ਪ੍ਰਭ, ਜੋਤ ਸਰੂਪੀ ਭੇਖ ਵਟਾ ਕੇ। ਕਲਜੁਗ ਆਣ ਆਪ ਭੁਲਾਏ ਪ੍ਰਭ, ਅਛਲ ਛਲਨ ਛਲ ਆਪ ਕਰਾ ਕੇ। ਕਲਜੁਗ ਭਗਤ ਆਣ ਤਰਾਏ ਪ੍ਰਭ, ਸੋਹੰ ਸਾਚਾ ਗਿਆਨ ਦਵਾ ਕੇ। ਕਲਜੁਗ ਦੁਸ਼ਟ ਖਪਾਏ ਆਣ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾ ਕੇ। ਨਾਮ ਸਾਚਾ ਦਰ ਸਾਚਾ ਪਾਵੇ, ਹਉਮੇ ਮਮਤਾ ਜਨ ਵਿਚੋਂ ਮਾਰੇ । ਕਲਜੁਗ ਹੋਏ ਨਾ ਜੀਵ ਖੁਆਰੇ। ਈਸ਼ਰ ਜੋਤ ਹੋਏ ਆਤਮ ਦਵਾਰੇ । ਨੈਣੀਂ ਪੇਖੇ ਪ੍ਰਭ ਬਨਵਾਰੇ। ਤੀਨ ਲੋਕ ਕਰ ਜੋਤ ਆਕਾਰੇ । ਜੀਵ ਜੰਤ ਹੋਏ ਆਪ ਭੰਡਾਰੀ। ਅੰਤਕਾਲ ਕਲ ਕਰੇ ਖੁਆਰੀ। ਹਿੰਦ ਹਿੰਦਵੈਣ ਕਰੇ ਪ੍ਰਭ ਦਾਰੀ। ਚੜ੍ਹਕੇ ਆਏ ਮੁਗਲ ਕੰਧਾਰੀ। ਖੰਡਾ ਚਲੇ ਜਗਤ ਦੋ ਧਾਰੀ । ਉਪਰ ਬਿਆਸ ਪਏ ਅੰਤ ਖੁਆਰੀ। ਵਰਤੇ ਕਹਿਰ ਜਗਤ ਬਿਮਾਰੀ। ਬਿਨ ਪ੍ਰਭ ਪੂਰੇ ਕੋਏ ਲਏ ਨਾ ਸਾਰੀ। ਕਲਜੁਗ ਪਰਗਟ ਨਿਹਕਲੰਕ ਅਵਤਾਰੀ। ਸਾਚਾ ਸ਼ਬਦ ਲਿਖਾਏ ਜਗਤ ਲੇਖ ਪ੍ਰਭ ਲਿਖਾਰੀ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਪਰਗਟ ਜੋਤ ਪੈਜ ਸਵਾਰੀ। ਸੋਹੰ ਸ਼ਬਦ ਪ੍ਰਭ ਡੰਕ ਵਜਾਇਆ। ਰਾਓ ਰੰਕ ਕਰ ਇਕ ਬਹਾਇਆ । ਤਖ਼ਤ ਨਿਵਾਸੀ ਕੋਈ ਰਹਿਣ ਨਾ ਪਾਇਆ। ਬੈਠ ਅਡੋਲ ਸਭ ਜਗਤ ਡੁਲਾਇਆ। ਘਨਕਪੁਰ ਵਾਸੀ ਕਲ ਪਾਈ ਮਾਇਆ। ਕਲਜੁਗ ਭਾਣਾ ਪ੍ਰਭ ਆਪ ਵਰਤਾਇਆ। ਹਾਹਾਕਾਰ ਕਰ ਜਗਤ ਰੁਵਾਇਆ। ਸੋਹੰ ਬਾਣ ਜਗਤ ਲਗਾਇਆ। ਜੋਤ ਸਰੂਪੀ ਜਗਤ ਅਗਨ ਲਗਾਇਆ। ਰਾਜਨ ਪਕੜ ਬੰਨ੍ਹ ਲਿਆਇਆ। ਸ਼ਬਦ ਰੂਪ ਪ੍ਰਭ ਖੇਲ ਰਚਾਇਆ । ਭੈ ਨਿਰਭੈ ਹੋਏ ਦਰਸ ਦਿਖਾਇਆ। ਵਾਲੀ ਹਿੰਦਵੈਣ ਬਾਂਹੋਂ ਪਕੜ ਉਠਾਇਆ। ਅਚੁਤ ਪਾਰਬ੍ਰਹਮ ਪਰਮੇਸ਼ਵਰ ਨਜ਼ਰੀ ਆਇਆ। ਸ਼ਬਦ ਧੁਨ ਆਤਮ ਪਰਕਾਸ਼ੇ, ਆਪਣਾ ਭੇਵ ਆਪ ਖੁਲ੍ਹਾਇਆ। ਸਾਧ ਸੰਗਤ ਪ੍ਰਭ ਸਦਾ ਵਾਸੇ, ਮਿਲ ਸੰਗਤ ਪ੍ਰਭ ਦਰਸ਼ਨ ਪਾਇਆ। ਜੋਤ ਸਰੂਪ ਸਦਾ ਅਬਿਨਾਸ਼ੇ, ਸ੍ਰਿਸ਼ਟ ਵਿਨਾਸੀ ਪ੍ਰਭ ਲੇਖ ਲਿਖਾਇਆ। ਨਿਹਕਲੰਕ ਜੋਤ ਪਰਕਾਸ਼ੇ, ਵਡ ਭੂਪ ਸਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਸਰਬ ਸੁਖ ਵਾਸੀ, ਨਾਮ ਨਿਧਾਨ ਗੁਰ ਦਰ ਤੇ ਪਾਇਆ। ਕਲਜੁਗ ਪੰਧ ਮੁਕਾਇਕੇ, ਜਗਤ ਚਲੰਦਾ। ਆਪਣਾ ਕਰਮ ਕਮਾਇਕੇ, ਮਾਇਆ ਵਿਚ ਸਭ

ਜਗਤ ਭੁਲੰਦਾ। ਜੋਤ ਸਰੂਪ ਪ੍ਰਭ ਆਇਕੇ, ਨਿਹਕਲੰਕ ਕਲ ਨਾਉਂ ਰਖੰਦਾ । ਊਚ ਨੀਚ ਭੇਵ ਮਿਟਾਇਕੇ, ਚਾਰ ਵਰਨ ਇਕ ਕਰੰਦਾ । ਸਤਿਜੁਗ ਸਾਚਾ ਪ੍ਰਭ ਲਾਇਕੇ, ਸੋਹੰ ਸ਼ਬਦ ਜਗਤ ਵਰਤੰਦਾ। ਜਗ ਭਰਮ ਭੁਲੇਖੇ ਭੁਲਾਇਕੇ, ਮਾਇਆ ਰੂਪੀ ਪੜਦ ਪੜੰਦਾ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਕੇ, ਵਿਚ ਸਾਧ ਸੰਗਤ ਸੁਹੰਦਾ। ਸੋਹੇ ਜਨ ਪ੍ਰਭ ਚਰਨ ਦਵਾਰੇ। ਜੋ ਚਲ ਆਏ ਤੇਰੇ ਦਰਬਾਰੇ । ਭਗਤ ਵਛਲ ਪ੍ਰਭ ਪਾਰ ਉਤਾਰੇ। ਗੁਰਮੁਖ ਸੋਹੇ ਹਰਿ ਕੇ ਦਵਾਰੇ। ਬੇਮੁਖ ਕਲਜੁਗ ਹੋਏ ਖੁਆਰੇ। ਮਦਿ ਮਾਸ ਜਿਸ ਰਸਨ ਆਹਾਰੇ। ਸਾਚਾ ਸਾਹਿਬ ਊਚ ਦਰਬਾਰੇ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਖੋਲ੍ਹੇ ਭਗਤ ਭੰਡਾਰੇ। ਗੁਰਸਿਖ ਰੱਖ ਪ੍ਰਭ ਮਿਲਣ ਦੀ ਆਸ। ਦੇਵੇ ਦਰਸ ਪ੍ਰਭ ਦਾਸਨ ਦਾਸ। ਸਾਧ ਸੰਗਤ ਪ੍ਰਭ ਕੀਨਾ ਵਾਸ। ਗੁਰਮੁਖ ਉਜਲ ਜਿਉਂ ਚੰਦਨ ਪਰਭਾਸ। ਜੀਵ ਕਲਜੁਗ ਮਦਿ ਮਾਸੀ ਸਰਬ ਹੋਵੇ ਨਾਸ। ਜੋਤ ਪਰਗਟਾਵੇ ਪ੍ਰਭ ਕਲਜੁਗ ਅਬਿਨਾਸ਼। ਸੋਹੰ ਨਾਮ ਦਿਵਾਏ, ਪ੍ਰਭ ਸਰਬ ਗੁਣਤਾਸ। ਸੋਹੰ ਜਪ ਜੀਵ ਰਸਨ ਸਵਾਸ ਸਵਾਸ। ਕਾਲ ਅੰਤ ਹੋਏ ਬੰਦ ਖਲਾਸ। ਜਗਤ ਨਾ ਹੋਵੇ ਗਰਭ ਵਾਸ। ਮਹਾਰਾਜ ਸ਼ੇਰ ਸਿੰਘ ਦੁਸ਼ਟ ਦੂਤ ਸਭ ਕੀਨੇ ਨਾਸ। ਪ੍ਰਭ ਜੋਤ ਅਪਾਰ ਜਗਤ ਨਿਰਾਲੀ । ਕਰੇ ਆਤਮ ਸੁਧਾਰ, ਮਿਲੇ ਪੁਰਖ ਕਲ ਬਨਵਾਲੀ। ਮਿਲੇ ਨਾਮ ਅਧਾਰ, ਦਰਸ ਦਿਖਾਏ ਪ੍ਰਭ ਹਿੰਦ ਵਾਲੀ। ਚਰਨ ਲਾਗ ਹੋਏ ਦਾਸਨ ਦਾਸ, ਕਰ ਨਿਮਸਕਾਰ ਪੈਜ ਰਖਾ ਲੀ। ਸਚ ਧਾਮ ਗੁਰਚਰਨ ਨਿਵਾਸ, ਝੂਠੀ ਮਾਇਆ ਜਗਤ ਭੁਲਾ ਲੀ । ਮਹਾਰਾਜ ਸ਼ੇਰ ਸਿੰਘ ਅਪਰ ਅਪਾਰ, ਕਰ ਦਰਸ ਆਤਮ ਜੋਤ ਜਗਾ ਲੀ। ਆਤਮ ਜੋਤ ਪ੍ਰਭ ਆਪ ਜਗਾਵੇ। ਬੁਧ ਬਿਬੇਕ ਕਰ ਦਰਸ ਹੋ ਜਾਵੇ। ਸੋਹੰ ਟੇਕ ਸਤਿਜੁਗ ਰਖਾਵੇ। ਜਾਪ ਏਕ ਚਾਰ ਵਰਨ ਕਰਾਵੇ। ਏਕ ਜੋਤ ਏਕ ਸ਼ਬਦ ਪ੍ਰਭ ਜਗਤ ਸੁਣਾਵੇ। ਸਾਚਾ ਮਾਰਗ ਸਤਿਜੁਗ ਤਰਾਵੇ। ਬੇਮੁਖ ਕੋਏ ਰਹਿਣ ਨਾ ਪਾਵੇ। ਸੰਤ ਜਨ ਨਿਰਮਲ ਰਸਨਾ ਹਰਿ ਹਰਿ ਗਾਵੇ। ਅੰਮ੍ਰਿਤ ਫਲ ਗੁਰ ਦਰ ਤੇ ਪਾਵੇ। ਹੋਏ ਦਰਬਾਨ ਵਾਂਗ ਸਵਰਨ ਤਰ ਜਾਵੇ। ਨਾਂ ਚੇਤ ਸਿੰਘ ਜੁਗ ਚਾਰ ਉਜਲ ਕਰਾਵੇ। ਗੁਰਸਿਖ ਪੂਰਾ ਸਚਖੰਡ ਸਮਾਵੇ। ਦਿਸੇ ਪ੍ਰਭ ਹਾਜ਼ਰ ਹਜ਼ੂਰਾ, ਜਮ ਨੇੜ ਨਾ ਆਵੇ। ਸਾਚਾ ਦੇਵੇ ਨਾਮ ਸਰੂਰਾ, ਜੋਤੀ ਜੋਤ ਪ੍ਰਭ ਜੋਤ ਮਿਲਾਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖ ਤੇਰਾ ਨਰਕ ਨਾ ਜਾਵੇ। ਨਿਰੰਜਣ ਜੋਤ ਜੀਵ ਜਗ ਨਾਤਾ। ਹਿਰਦੇ ਵਸੇ ਪੁਰਖ ਬਿਧਾਤਾ। ਗੁਰਮੁਖ ਵਿਰਲੇ ਕਰ ਦਰਸ ਪ੍ਰਭ ਪਛਾਤਾ। ਬੇਮੁਖ ਜਰਮ ਗਵਾਇਆ, ਕਰ ਕਰ ਝੂਠੀ ਬਾਤਾ। ਸੋਹੰ ਸ਼ਬਦ ਪ੍ਰਭ ਗਿਆਨ ਦਵਾਇਆ, ਗੁਰਸਿਖ ਜਗਾਵੇ ਰਾਤਾ। ਭਗਤ ਜਨਾਂ ਹਰਿ ਪੈਜ ਰਖਾਏ, ਆਪ ਬਣ ਪਿਤ ਮਾਤਾ। ਕਲਜੁਗ ਅੰਦਰ ਪਾਰ ਕਰਾਏ, ਮਹਾਰਾਜ ਸ਼ੇਰ ਸਿੰਘ ਜਿਨ ਜਾਤਾ। ਜਾਤ ਪਾਤ ਨਾ ਪ੍ਰਭ ਕਾ ਰੰਗ। ਊਚ ਨੀਚ ਵਸੇ ਪ੍ਰਭ ਸਭ ਕੇ ਸੰਗ। ਸਾਚਾ ਨਾਮ ਗੁਰਸਿਖ ਗੁਰ ਦਰ ਤੇ ਮੰਗ। ਆਤਮ ਧਾਰ ਅੰਮ੍ਰਿਤ ਵਗੇ ਵਿਚ ਦੇਹ ਗੰਗ। ਕਾਜ ਸਵਾਰ ਪ੍ਰਭ ਸੋਹੰ ਸ਼ਬਦ ਆਤਮ ਚਾੜ੍ਹੇ ਰੰਗ। ਮਹਾਰਾਜ ਸ਼ੇਰ ਸਿੰਘ ਕਲ ਖੁੱਲ੍ਹਾ ਭੰਡਾਰਾ, ਕਰ ਬੇਨੰਤੀ ਮੂਲ ਨਾ ਸੰਗ। ਭਗਤ ਭੰਡਾਰੀ ਕਲਜੁਗ ਆਇਆ। ਨਿਹਕਲੰਕ ਨਾਂ ਰਖਾਇਆ । ਚਤੁਰਭੁਜ ਪ੍ਰਭ ਜੋਤ ਪਰਗਟਾਇਆ। ਸਰਬ ਸ੍ਰਿਸ਼ਟ ਪ੍ਰਭ ਮਾਣ ਗਵਾਇਆ। ਜੋਤ ਅਗਨ ਵਿਚ ਜਗਤ ਜਲਾਇਆ। ਪ੍ਰਭ ਅਤੋਲ, ਝੂਠਾ ਜਗਤ ਕਲ ਤੁਲਾਇਆ। ਗੁਰਮੁਖ ਕਰਮ ਵਿਚਾਰ, ਸੋਹੰ ਨਾਮ ਗੁਰ ਝੋਲੀ ਪਾਇਆ। ਬੇਮੁਖ ਕਲ ਖੁਆਰ, ਅੰਤਕਾਲ ਨਰਕ ਨਿਵਾਸ ਦਵਾਇਆ। ਅੰਤਕਾਲ ਭਗਤ ਜਨਾਂ ਪ੍ਰਭ ਲਏ ਸਾਰ, ਅੰਤਕਾਲ ਹੋਏ ਸਹਾਇਆ। ਬੇਮੁਖ ਡੁੱਬੇ

ਲਹਿੰਦੀ ਧਾਰ, ਐਸਾ ਧੱਕਾ ਕਲਜੁਗ ਲਾਇਆ। ਭਗਤ ਜਨਾਂ ਦੇ ਜੋਤ ਅਧਾਰ, ਗਿਆਨ ਜੋਤ ਹਿਰਦਾ ਪ੍ਰਭ ਆਪ ਕਰਾਇਆ। ਬੇਮੁਖ ਕਲਜੁਗ ਖੁਆਰ, ਮਦਿ ਮਾਸ ਆਹਾਰ ਬਣਾਇਆ । ਗੁਰਮੁਖ ਸੋਹਣ ਸਚ ਦਵਾਰ, ਪਰਗਟ ਜੋਤ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰਾਧਾਰ, ਨਿਰਵੈਰ ਹੋਏ ਕਲਜੁਗ ਆਇਆ । ਨਿਰਵੈਰ ਆਪ ਪ੍ਰਭ ਨਿਰਾਧਾਰੀ। ਪਰਗਟੀ ਜੋਤ ਕ੍ਰਿਸ਼ਨ ਮੁਰਾਰੀ। ਸਰਬ ਸ੍ਰਿਸ਼ਟ ਪ੍ਰਭ ਆਣ ਸੰਘਾਰੀ। ਸ਼ਬਦ ਬਾਣ ਲਾਇਆ ਦੋ ਧਾਰੀ। ਗੁਰਚਰਨ ਪ੍ਰੀਤ ਜੀਵ ਕਲ ਵੱਡੀ ਸਿਕਦਾਰੀ। ਆਦਿ ਅੰਤ ਪ੍ਰਭ ਕੀ ਸਾਚੀ ਰੀਤ, ਭਗਤ ਜਨਾਂ ਹਰਿ ਪੈਜ ਸਵਾਰੀ । ਗੁਣ ਨਿਧਾਨ ਕਲ ਪਰਖੇ ਨੀਤ, ਬੇਮੁਖ ਡੁੱਬੇ ਵਿਚ ਮੰਝਧਾਰੀ। ਸੋਹੰ ਸ਼ਬਦ ਜਨ ਰਸਨਾ ਚੀਤ, ਦੇਵੇ ਦਰਸ ਆਪ ਗਿਰਧਾਰੀ । ਸਾਧ ਸੰਗਤ ਮਿਲ ਗਾਓ ਪ੍ਰਭ ਕੇ ਗੀਤ, ਪਰਗਟੇ ਜੋਤ ਨਿਰੰਜਣ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਕਲ ਜਾਏ ਜੀਤ, ਅੰਤਕਾਲ ਨਾ ਹੋਏ ਖੁਆਰੀ। ਕਲਜੁਗ ਸੁੱਤਾ ਪੈਰ ਪਸਾਰ। ਜਗਤ ਭੁਲਾਇਆ ਮਾਇਆ ਧਾਰ। ਵੇਖ ਕਰਮ ਪਰਗਟੇ ਕਲ ਸਿਰਜਣਹਾਰ। ਨਾਮ ਧਰਾਏ ਨਿਹਕਲੰਕ ਨਰ ਅਵਤਾਰ। ਸ਼ਬਦ ਚਲਾਏ ਦਏ ਧੁਨਕਾਰ। ਬੇਮੁਖ ਸੁਣ ਕੇ ਹੋ ਜਾਏ ਅਫਾਰ। ਸ਼ਬਦ ਰੁਣ ਝੁਣ ਕੇ ਗੁਰਮੁਖਾਂ ਆਤਮ ਵੱਜੇ ਧੁਨਕਾਰ । ਗੁਰਚਰਨ ਲਾਏ ਕਲ ਚੁਣ ਚੁਣ ਕੇ, ਸੋਹੰ ਦੇਵੇ ਭਗਤ ਭੰਡਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ ਸਾਚੀ ਕਲ ਧਾਰ। ਭਗਤ ਅਧਾਰੀ ਆਪ ਪ੍ਰਭ, ਸੁੱਤ ਮਾਣ ਦਿਵਾਏ। ਗੁਰਸਿਖ ਸੁਧਾਰੀ ਆਪ ਪ੍ਰਭ, ਹਰਿ ਲਾਜ ਰਖਾਏ। ਕਲ ਨਾਮ ਭੰਡਾਰੀ ਆਪ ਪ੍ਰਭ, ਸੋਹੰ ਨਾਮ ਗਿਆਨ ਦਿਵਾਏ। ਸ੍ਰਿਸ਼ਟ ਸਬਾਈ ਪਸਰ ਪਸਾਰੀ ਆਪ ਪ੍ਰਭ, ਅੰਤਕਾਲ ਕਲ ਲੈ ਖਪਾਏ। ਭਗਤ ਅਧਾਰੀ ਆਪ ਪ੍ਰਭ, ਦੇ ਦਰਸ ਪਾਰ ਕਰਾਏ। ਸਚ ਸਵਾਰੀ ਆਪ ਪ੍ਰਭ, ਸਚਖੰਡ ਰਹਾਏ। ਮਹਾਰਾਜ ਸ਼ੇਰ ਸਿੰਘ ਅੰਤਕਾਲ ਰਾਓ ਰੰਕ ਕਲ ਇਕ ਕਰਾਏ। ਰੰਕ ਰਾਓ ਜਗਤ ਇਕ ਕਰਾਏ। ਭਰਮ ਭੁਲੇਖਾ ਸਰਬ ਮਿਟਾਏ। ਦੇ ਦਰਸ ਪ੍ਰਭ ਮਨ ਤ੍ਰਿਪਤਾਏ। ਮਿਟਾਵੇ ਹਰਸ ਨਿਜਾਨੰਦ ਸਮਾਏ। ਦਰਸ ਪਰਸ ਤੋਟ ਰਹੇ ਨਾ ਕਾਏ। ਅੰਮ੍ਰਿਤ ਮੇਘ ਪ੍ਰਭ ਆਤਮ ਬਰਸ, ਕੂੜੀ ਕਾਇਆ ਨਿਰਮਲ ਕਰਾਏ। ਮਹਾਰਾਜ ਸ਼ੇਰ ਸਿੰਘ ਕਲ ਤੇਰਾ ਦਰਸ, ਜਨਮ ਜਨਮ ਦੀ ਮੈਲ ਗਵਾਏ। ਗੁਰ ਦਰਸ ਕਰ ਮਨ ਹਰਿਆਵਲਾ। ਬੇਮੁਖ ਭੁੱਲਾ ਕਲਜੁਗ ਜੀਵ ਬਾਵਲਾ। ਧਰੇ ਜੋਤ ਵਿਚ ਕਲ ਪ੍ਰਭ ਸੁੰਦਰ ਸਾਵਲਾ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਜੋਤ, ਜਗਤ ਭੁਲਾਵਲਾ । ਜੁਗੋ ਜੁਗ ਪ੍ਰਭ ਭਗਤਨ ਤਾਰੇ। ਊਚ ਨੀਚ ਨਾ ਆਪ ਵਿਚਾਰੇ। ਬ੍ਰਹਮ ਸਰੂਪ ਜੀਵ ਆਤਮ ਬ੍ਰਹਮ ਵਿਚਾਰੇ। ਭੈ ਭੰਜਨ ਸਮਰਥ ਦੁੱਖ ਦਰਦ ਨਿਵਾਰੇ। ਸਾਚੀ ਨਾਮ ਦੇ ਵੱਥ, ਦੇਵੇ ਜੀਵ ਅਧਾਰੇ । ਪ੍ਰਗਟੀ ਜੋਤ ਪ੍ਰਭ ਅਕੱਥ, ਸਾਚੇ ਦਰਬਾਰੇ। ਬੇਮੁਖਾਂ ਪਾਏ ਨੱਥ, ਕਲ ਕਰੇ ਖੁਆਰੇ। ਮਹਾਰਾਜ ਸ਼ੇਰ ਸਿੰਘ ਸਿਰ ਰੱਖੇ ਹੱਥ, ਜੋ ਜਨ ਚਰਨ ਨਿਮਸਕਾਰੇ। ਚਰਨ ਲਾਗ ਮਿਲੇ ਵਡਿਆਈ। ਗੁਰ ਮਿਲ ਗੁਰਸਿਖ ਪਰਮਗਤ ਪਾਈ। ਆਵਣ ਜਾਣ ਜਗ ਭੇਤ ਮਿਟਾਈ। ਜੇਠ ਸੱਤ ਸਵਰਨ ਪ੍ਰਭ ਜੋਤ ਜਗਾਈ। ਹੋਏ ਦਰਬਾਨ ਮਹਾਂ ਸੁਖਦਾਈ। ਮਾਤ ਕੁੱਖ ਕਲ ਸੁਫਲ ਕਰਾਈ। ਚਾਰ ਜੁਗ ਮਿਲੇ ਵਧਾਈ। ਅੰਤਕਾਲ ਪ੍ਰਭ ਆ ਹੋਏ ਸਹਾਈ। ਸਾਚੀ ਬਣਤ ਵਿਚ ਆਪ ਬਣਾਈ। ਸਚਖੰਡ ਚੇਤ ਸਿੰਘ ਜੋਤ ਸਵਾਈ । ਮਾਘ ਪਹਿਲੀ ਪ੍ਰਭ ਲਿਖਤ ਕਰਾਈ । ਵਿਚ ਸਾਧ ਸੰਗਤ ਪ੍ਰਭ ਦੇ ਵਡਿਆਈ। ਗਣ ਗੰਧਰਬ ਦਰ ਲਿਆ ਕੇ, ਫੂਲਨ ਵਰਖਾ ਪ੍ਰਭ ਕਰਾਈ। ਪਹਿਲੇ ਲਿਖਤ ਕਰਾ ਕੇ, ਫੇਰ ਦੇਹ ਛੁਡਾਈ। ਝੂਠੀ ਦੇਹ ਤਜਾ ਕੇ, ਸਾਚੀ ਜੋਤ

ਵਿਚ ਜੋਤ ਮਿਲਾਈ। ਮਾਤ ਪਾਤਾਲ ਤਜਾ ਕੇ, ਵਿਚ ਬੈਕੁੰਠ ਪ੍ਰਭ ਦੇ ਟਿਕਾਈ। ਆਪਣਾ ਆਪ ਪ੍ਰਭ ਉਪਾ ਕੇ, ਸਾਚੀ ਜੋਤ ਸਚ ਧਾਮ ਜਗਾਈ। ਗੁਰ ਪੂਰਾ ਸੇਵ ਕਮਾਇਕੇ, ਫਿਰ ਜਨਮ ਨਾ ਪਾਈ। ਮਹਾਰਾਜ ਸ਼ੇਰ ਸਿੰਘ ਰਸਨਾ ਗੁਣ ਗਾਇਕੇ, ਕਲ ਲੈ ਜਾਏ ਭਗਤ ਵਡਿਆਈ। ਸੇਵਾ ਕਰੇ ਪ੍ਰਭ ਜਨ ਤਨ ਮਨ। ਸ੍ਰਿਸ਼ਟ ਸਬਾਈ ਸਾਚਾ ਸ਼ਬਦ ਰੱਖੇ ਇਕ ਮਨ। ਸਾਚੀ ਦੀਪਕ ਵਿਚ ਦੇਹ ਜਗਾਈ, ਲਾਲ ਅਮੁਲੜਾ ਕੋਈ ਲਾਏ ਨਾ ਸੰਨ੍ਹ। ਹੋਏ ਉਜਿਆਰ ਪ੍ਰਭ ਪੈਜ ਸਵਾਈ, ਅਗਿਆਨ ਅੰਧੇਰ ਜੰਦਰ ਭੰਨ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਨਰ ਅਵਤਾਰ ਜਿਸ ਲਿਆ ਮੰਨ। ਨਰ ਅਵਤਾਰ ਕੋਏ ਨਾ ਜਾਣੇ। ਜੋਤ ਸਰੂਪੀ ਜਗ ਆਵਣ ਜਾਣੇ। ਤਖ਼ਤੋਂ ਲਾਹੇ ਸਭ ਰਾਜੇ ਰਾਣੇ। ਬੇਮੁਖ ਪੀੜ੍ਹੇ ਜਿਉਂ ਕੋਹਲੂ ਘਾਣੇ। ਸਾਧ ਸੰਗਤ ਪ੍ਰਭ ਵਿਚ ਸਮਾਣੇ। ਅੰਤਕਾਲ ਦੇ ਦਰਸ, ਬਿਠਾਏ ਵਿਚ ਬਬਾਣੇ। ਮਹਾਰਾਜ ਸ਼ੇਰ ਸਿੰਘ ਕਰ ਦਰਸ, ਗੁਰਸਿਖ ਅੰਤਕਾਲ ਜੋਤ ਮਿਲ ਜਾਣੇ।