ਪੁਸਤਕਾਲਾਭਾਗ ੧

੧੨ ਵਿਸਾਖ ੨੦੦੮ ਬਿਕ੍ਰਮੀ ਸ਼ਿੰਗਾਰਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ

ਮਿਲਿਆ ਪਾਰਬ੍ਰਹਮ ਪ੍ਰਭ ਸਾਚਾ ਗੁਰ। ਮੇਲ ਮਿਲਾਇਆ ਜਿਹੜਾ ਲਿਖਿਆ ਧੁਰ। ਦਰਸ਼ਨ ਲੋਚੇ ਪ੍ਰਭ ਕਾ ਸਭ ਇੰਦਰ ਸੁਰ। ਕਲਜੁਗ ਪ੍ਰੀਤੀ ਗੁਰਚਰਨ ਜੁੜ। ਮਾਨਸ ਜਨਮ ਜੀਵ ਹੱਥ ਨਾ ਆਵੇ ਮੁੜ। ਕਲ ਅੰਧਿਆਰ ਪਾਪੀ, ਵਹਿਣ ਵਿਚ ਨਾ ਜਾਈ ਰੁੜ੍ਹ। ਮਹਾਰਾਜ ਸ਼ੇਰ ਸਿੰਘ ਖੇਲ ਰਚਾਏ, ਧਰਤ ਆਕਾਸ਼ ਦੋਵੇਂ ਮੇਲੇ ਪੁੜ। ਧਰਤ ਧਵਲ ਪਰਗਟੇ ਹਰਿ, ਵਿਚ ਗੁਰਸਿਖਾਂ ਘਰ। ਰੂਪ ਬਾਵਨ ਆਏ ਭੇਖ ਕਰ। ਮੰਗੇ ਭਿਛਿਆ ਬਲ ਦਰ। ਸਤਿਜੁਗ ਸਾਚਾ ਪਰਗਟ ਅਵਤਰ। ਮਹਾਰਾਜ ਸ਼ੇਰ ਸਿੰਘ ਆਦਿ ਜੁਗਾਦੀ ਜੋਤੀ ਨਰ। ਆਦਿ ਜੁਗਾਦਿ ਕਰੇ ਆਤਮ ਧਿਆਨਾ। ਜੰਤ ਜੀਵ ਪ੍ਰਭ ਵਿਚ ਸਮਾਣਾ। ਭਗਤਨ ਦੇਵੇ ਉਤਮ ਨਾਮ ਨਿਧਾਨਾ। ਦਿਖਾਵੇ ਦਰਸ ਉਪਜੇ ਬ੍ਰਹਮ ਗਿਆਨਾ। ਮਿਟਾਵੇ ਹਰਸ ਆਤਮ ਤ੍ਰਿਖਾ ਮਿਟਾਣਾ। ਅੰਤਕਾਲ ਦਿਖਾਵੇ ਦਰਸ, ਜੋਤੀ ਸੰਗ ਪ੍ਰਭ ਜੋਤ ਮਿਲਾਣਾ। ਗੁਰਸਿਖ ਕਲਜੁਗ ਕਦੇ ਨਾ ਮਰਸ, ਧਾਮ ਬੈਕੁੰਠ ਮਿਲੇ ਟਿਕਾਣਾ। ਅੰਮ੍ਰਿਤ ਮੇਘ ਪ੍ਰਭ ਦੇਵੇ ਬਰਸ, ਗੁਰਮੁਖ ਜਾਏ ਵਿਚ ਬਬਾਣਾ। ਨਿਮਾਣਿਆਂ ਉਪਰ ਕੀਤਾ ਤਰਸ, ਆਪਣਾ ਬਿਰਦ ਆਪ ਪਛਾਣਾ। ਮਹਾਰਾਜ ਸ਼ੇਰ ਸਿੰਘ ਸਭ ਕਰਸੇ, ਰੱਖੇ ਲਾਜ ਭਗਤ ਭਗਵਾਨਾ। ਜਗਤ ਰੋਵੇ ਜੀਵ ਬਿਲਲਾਏ। ਹਾਹਾਕਾਰ ਮੱਚੇ ਕਲ ਥਾਏਂ। ਅੰਧ ਅਗਿਆਨੀ ਝੂਠੀ ਕਾਇਆ ਲਪਟਾਏ । ਪ੍ਰਭ ਕੀ ਜੋਤ ਨਾ ਦੀਸਨ ਪਾਏ। ਆਦਿ ਜੁਗਾਦਿ ਥਿਰ ਰਹਾਏ । ਕਾਇਆ ਮਾਟੀ ਜਗਤ ਰਹਿ ਜਾਏ। ਭੁੱਲਾ ਜੀਵ ਝੂਠੀ ਪ੍ਰੀਤ ਬਣਾਏ। ਸਾਚਾ ਸਾਹਿਬ ਨਾ ਰਿਦੇ ਸਮਾਏ। ਆਪਣਾ ਆਪ ਨਾ ਬੂਝ ਬੁਝਾਏ। ਗੁਰਮੁਖਾਂ ਕਲ ਸੋਝੀ ਪਾਏ । ਝੂਠਾ ਕਾਇਆ ਵਾਸ, ਥਿਰ ਨਾ ਰਹਾਏ। ਏਕ ਜੋਤ ਪਰਕਾਸ਼, ਸਚਖੰਡ ਡਗਮਗਾਏ। ਜਿਥੇ ਗੁਰਸਿਖ ਨਿਵਾਸ, ਫਿਰ ਕਦੇ ਨਾ ਆਏ। ਸਤਿਜੁਗ ਹੋਵੇ ਪਰਕਾਸ਼, ਜੀਵ ਜੰਤ ਰਸਨਾ ਗਾਏ। ਕਲਜੁਗ ਜੀਵ ਹੋਏ ਅੰਧ ਵਾਸ, ਆਤਮ ਹਿਰਦਾ ਨਾ ਧੀਰ ਧਰਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਪਾਸ, ਅੰਤਕਾਲ ਕਲ ਹੋਏ ਸਹਾਏ। ਕਲਜੁਗ ਹੋਏ ਜਗਤ ਕਾ ਮਰਨਾ। ਗੁਰਸਿਖ ਪ੍ਰਭ ਦਰਸ ਕਰ ਤਰਨਾ। ਆਵਣ ਜਾਣ ਜਗਤ ਕਾ ਹਰਨਾ। ਗਰਭਵਾਸ

ਫੇਰ ਨਾ ਪੜਨਾ। ਉਤਮ ਚਾਰ ਜੁਗ ਵਿਚ ਚਹੁੰ ਵਰਨਾਂ। ਦੁੱਖ ਨਿਵਾਸ ਗੁਰਸਿਖ ਨਾ ਕਰਨਾ। ਜੋਤ ਸਰੂਪ ਹੱਥ ਸਿਰ ਧਰਨਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਸਤਿ ਸਤਿ ਸਤਿ ਹੋਏ ਕਰਨਾ। ਸਤਿ ਸਤਿ ਵਰਤੇ ਸਤਿ ਵਰਤਾਵੇ। ਜੋਤ ਸਰੂਪ ਮਹਿੰਮਾ ਗਣੀ ਨਾ ਜਾਵੇ। ਬੰਸ ਸਰਬੰਸ ਪ੍ਰਭ ਆਣ ਤਰਾਵੇ। ਗੁਰਸਿਖ ਉਤਮ ਹੰਸ ਸੋਹੰ ਮੋਤੀ ਚੋਗ ਚੁਗਾਵੇ। ਉਤਮ ਧਾਮ ਤੀਨ ਲੋਕ ਨਿਆਰਾ, ਜਿਥੇ ਗੁਰਸਿਖ ਰਹਾਵੇ। ਮਹਾਰਾਜ ਸ਼ੇਰ ਸਿੰਘ ਸਚ ਕਰਤਾਰਾ, ਅੰਤਕਾਲ ਦਰਸ ਦਿਖਾਵੇ। ਦਰਸ ਕਰ ਜੀਵ ਮਨ ਬਿਗਾਸੇ। ਅੰਤਕਾਲ ਪ੍ਰਭ ਹੋਵੇ ਪਾਸੇ। ਨਿਰਮਲ ਜੋਤ ਨਾ ਹੋਏ ਉਦਾਸੇ। ਜਮਦੂਤ ਸਭ ਜਾਇਣ ਨਾਸੇ। ਕਰੋੜ ਤੇਤੀਸ ਸਭ ਹੋਏ ਦਾਸੇ। ਕਲਜੁਗ ਗੁਰਸਿਖ ਤੇਰੇ ਸੁਫਲ ਸਵਾਸੇ। ਮਾਤ ਗਰਭ ਫੇਰ ਹੋਏ ਨਾ ਵਾਸੇ। ਸਰਬ ਵਿਕਾਰ ਮਨ ਤਨ ਦੇਹ ਨਾਸੇ। ਗੁਰਚਰਨ ਪ੍ਰੀਤੀ ਆਈ ਰਾਸੇ। ਸਿਰ ਹੱਥ ਟਿਕਾਏ ਸ਼ਾਹ ਸ਼ਾਬਾਸ਼ੇ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਸਦਾ ਹੈ ਪਾਸੇ। ਭਗਤਨ ਦੇਵੇ ਆਪ ਵਡਿਆਈ। ਰੰਗ ਰਾਤਾ ਸਰਬ ਸੁਖਦਾਈ। ਜੀਵ ਬਣਤ ਜਿਸ ਆਪ ਬਣਾਈ। ਨਿਰਮਲ ਜੋਤ ਵਿਚ ਦੇਹ ਟਿਕਾਈ। ਹੱਡ ਮਾਸ ਨਾੜੀ ਪਿੰਜਰ ਇਕ ਖੇਲ ਰਚਾਈ। ਰਕਤ ਬੂੰਦ ਵਾਜਾ ਵਿਚ ਪਵਣ ਵਜਾਈ। ਬੈਠ ਅਡੋਲ ਰਿਹਾ ਵਿਚ ਸਾਚਾ ਰਥਵਾਹੀ। ਨਿਗਮ ਜੋਤ ਦੀਪਕ ਦੇਹ ਜਗਾਈ। ਸੋ ਜਨ ਬੂਝੇ ਜਿਸ ਪ੍ਰਭ ਆਪ ਬੁਝਾਈ। ਮੂਰਖ ਮੁਗਧ ਸਾਰ ਨਾ ਪਾਈ। ਗੁਰਸਿਖ ਉਧਰੇ ਗੁਰਚਰਨ ਜਿਨ ਸੇਵ ਕਮਾਈ। ਕੁੰਟ ਚਾਰ ਨਿਹਕਲੰਕ ਤੇਰੇ ਨਾਮ ਦੁਹਾਈ। ਕਰ ਬੇਨੰਤੀ ਸੁਧਾਰੇ ਭਾਈ । ਭਾਈ ਸੁਣੇ ਪੁਕਾਰ ਦਾਤਾਰ ਰਘੁਰਾਈ। ਬੇਮੁਖ ਹੋਇਆ ਪ੍ਰਭ ਦੇਹ ਤਜਾਈ। ਛਡਾ ਦੇਹ ਨਾਉਂ ਕਲੰਕ ਨਾ ਲਗਾਈ। ਉਧਾਰੇ ਕਲ ਜਨਮ, ਮਾਨਸ ਫੇਰ ਦਵਾਈ। ਮਹਾਰਾਜ ਸ਼ੇਰ ਸਿੰਘ ਕਲ ਹੋਏ ਸਹਾਈ। ਤਾਰਨਹਾਰ ਭਗਤ ਜਨ ਤਾਰੇ। ਸਾਚਾ ਦਰਸ ਦੇ ਅਧਾਰੇ। ਅੰਮ੍ਰਿਤ ਬਰਸ ਪ੍ਰਭ ਪਾਰ ਉਤਾਰੇ। ਜੋਤ ਸਰੂਪ ਜਗਤ ਚਮਤਕਾਰੇ। ਕਲਜੁਗ ਪਰਗਟ ਨਰ ਨਰਾਇਣ ਸਚ ਅਵਤਾਰੇ। ਗੁਰਮੁਖਾਂ ਭਾਉ ਭਰਮ ਅਗਨ ਮੇਂ ਡਾਰੇ। ਸਾਚਾ ਧਰਮ ਸੋਹੰ ਨਾਉਂ ਰਸਨ ਉਚਾਰੇ। ਵਿਚਾਰੇ ਕਰਮ ਦੇਵੇ ਦਰਸ ਆਪ ਮੁਰਾਰੇ। ਜੀਵ ਬ੍ਰਹਮ, ਬ੍ਰਹਮ ਸਰੂਪ ਮਿਲੇ ਕਰਤਾਰੇ । ਮਹਾਰਾਜ ਸ਼ੇਰ ਸਿੰਘ ਗੁਰਸਿਖ ਸੋਹਣ ਤੇਰੇ ਚਰਨ ਦਵਾਰੇ। ਤੀਨ ਲੋਕ ਪ੍ਰਭ ਦਰਸ ਪਿਆਸੇ । ਜੋਤ ਸਰੂਪ ਕਲਜੁਗ ਪਰਗਾਸੇ। ਖੰਡ ਬ੍ਰਹਿਮੰਡ ਜਿਸ ਹੋਏ ਦਾਸੇ। ਆਪ ਅਟੱਲ ਸਚਖੰਡ ਸਮਾਸੇ। ਭਗਤ ਜਨਾਂ ਕਰੇ ਬੰਦ ਖਲਾਸੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਜੀਵ ਤੇਰੇ ਚਰਨ ਭਰਵਾਸੇ। ਚਰਨ ਅੰਮ੍ਰਿਤ ਨਿਆਰਾ। ਜਨ ਭਗਤਾਂ ਦੇਵੇ ਸਚ ਭੰਡਾਰਾ। ਪੀ ਅੰਮ੍ਰਿਤ ਜੀਵ ਹੋਏ ਪਾਰ ਉਤਾਰਾ। ਪਰਗਟੇ ਜੋਤ ਸਰੂਪ ਪ੍ਰਭ ਕਲਜੁਗ ਨਿਰਾਧਾਰਾ। ਮਾਨਸ ਜਨਮ ਕਲ ਮਾਣ ਦੇ, ਗੁਰਸਿਖ ਪਾਰ ਉਤਾਰਾ। ਸੋਹੰ ਸ਼ਬਦ ਬਬਾਣ ਦੇ, ਗੁਰਸਿਖ ਦਰਸਾਵੇ ਸਚਖੰਡ ਦਵਾਰਾ। ਨਿਮਾਣਿਆਂ ਪ੍ਰਭ ਮਾਣ ਦੇ, ਜੋਤੀ ਜੋਤ ਮਿਲਾਵਣਹਾਰਾ। ਮਹਾਰਾਜ ਸ਼ੇਰ ਸਿੰਘ ਚਾਰ ਜੁਗ ਆਪਣੀ ਆਣ ਦੇ, ਸੋਹੰ ਸ਼ਬਦ ਚਲਾਇਆ ਭਾਰਾ। ਕਲਜੁਗ ਗੁਰਸਿਖ ਬਲੀ ਬਲਵਾਨ। ਕਰ ਸੇਵਾ ਪਾਰਬ੍ਰਹਮ ਦਰਗਾਹ ਪਾਇਆ ਮਾਣ। ਕਿਰਪਾ ਕਰੇ ਆਪ ਪ੍ਰਭ, ਪਿਤਾ ਪੂਤ ਦੋਏ ਜੋਤ ਮਿਲ ਜਾਣ। ਸਮਰਥ ਪੁਰਖ ਮਿਲੇ ਰਘੁਰਾਤਾ, ਰੰਗ ਮਜੀਠ ਆਤਮ ਚੜ੍ਹਾਣ। ਪ੍ਰਭ ਚਰਨ ਪ੍ਰੀਤੀ ਸਾਚਾ ਨਾਤਾ, ਜੋਤ ਸਰੂਪੀ ਵਿਚ ਸਮਾਣ। ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਪ੍ਰਭ ਪਛਾਤਾ, ਜਾਏ ਬੈਕੁੰਠ ਵਿਚ ਬਬਾਣ। ਮਹਾਰਾਜ ਸ਼ੇਰ ਸਿੰਘ ਪੁਰਖ ਬਿਧਾਤਾ, ਭਗਤਨ ਮਿਲਿਆ ਚਤੁਰ ਸੁਜਾਨ। ਕਰਾਏ ਸੁਫਲ ਜਨਮ, ਭਗਤਨ

ਨਾਮ ਅਧਾਰ ਦੇ। ਆਤਮ ਮਿਟਾਏ ਭਰਮ, ਸੋਹੰ ਸ਼ਬਦ ਬ੍ਰਹਮ ਗਿਆਨ ਦੇ। ਮੈਲ ਉਤਾਰੇ ਪ੍ਰਭ ਜਨਮ ਜਨਮ, ਕਰ ਦਰਸ ਮਨ ਭਾਂਵਦੇ। ਕਲਜੁਗ ਸਾਚਾ ਏ ਵਰਤਾਰਾ, ਮਦਿ ਮਾਸ ਗੁਰਸਿਖ ਨਾ ਰਸਨਾ ਲਾਂਵਦੇ। ਸਰਨ ਪੜੇ ਕੀ ਪ੍ਰਭ ਗੁਰ ਸਰਨ, ਗੁਰਮੁਖ ਜਮ ਡੰਡ ਨਾ ਖਾਂਵਦੇ। ਜਨਮ ਮਰਨ ਪ੍ਰਭ ਆਪ ਸਵਾਰਿਆ। ਸਚ ਦਰਬਾਰ ਵਿਚ ਬੈਕੁੰਠ ਆਕਾਰਿਆ । ਜੋਤ ਸਰੂਪ ਨਿਰਾਧਾਰ ਕਰੇ ਜੋਤ ਆਕਾਰਿਆ। ਜਗਤ ਜਨ ਆਏ ਗੁਰਚਰਨ ਨਿਮਸਕਾਰਿਆ। ਪਾਰਬ੍ਰਹਮ ਪਰਮੇਸ਼ਵਰ, ਦੇਵੇ ਦਰਸ ਆਪ ਮੁਰਾਰਿਆ। ਭਗਤ ਜਨ ਉਤਮ ਸਰਬ ਮਹੇਸ਼ਵਰ, ਕਲਜੁਗ ਨਾਉਂ ਪ੍ਰਭ ਆਪ ਉਚਾਰਿਆ। ਮਿਲਿਆ ਜਗ ਈਸ਼ਵਰ, ਪ੍ਰਭ ਦੇਵੇ ਭਗਤ ਭੰਡਾਰਿਆ । ਹਰਿ ਸਹਾਈ ਸਦਾ ਰਖੇਸ਼ਵਰ, ਉਤਮ ਕਰੇ ਵਿਚ ਸੰਸਾਰਿਆ । ਮਹਾਰਾਜ ਸ਼ੇਰ ਸਿੰਘ ਮਾਨਸ ਜਨਮ ਚੇਤ ਸਿੰਘ ਸਵਾਰਿਆ । ਚੇਤ ਸਿੰਘ ਮਨ ਚੇਤਨਾ, ਧਰੇ ਮਨ ਪ੍ਰਭ ਕਾ ਨਾਉਂ। ਸੰਗ ਕੁਟੰਬ ਕੋਈ ਹੇਤ ਨਾ, ਸਰਨ ਪੜੇ ਕੀ ਲਾਜ ਰਖਾਉ। ਮਾਤ ਵਿੱਚ ਕੋਈ ਮੀਤ ਨਾ, ਆਪਣਾ ਬਿਰਦ ਪ੍ਰਭ ਆਪ ਰਖਾਉ। ਕਰ ਸੇਵਾ ਪਾਰਬ੍ਰਹਮ ਗੁਰ ਕਲਜੁਗ ਜੀਤਨਾ, ਮਹਾਰਾਜ ਸ਼ੇਰ ਸਿੰਘ ਜੋਤ ਮਿਲਾਉ। ਮਿਲਿਆਂ ਜੋਤ ਮਿਟ ਗਿਆ ਅੰਧੇਰਾ। ਸੁਫ਼ਲ ਕਰਾਇਆ ਜਰਮ, ਫਿਰ ਹੋਏ ਨਾ ਫੇਰਾ। ਗੁਰਚਰਨ ਪ੍ਰੀਤੀ ਗੁਰਸਿਖ ਸਰਨ, ਹੋਏ ਨਿਮਾਣਾ ਹੋਏ ਪ੍ਰਭ ਤੇਰਾ ਤੇਰਾ । ਮਹਾਰਾਜ ਸ਼ੇਰ ਸਿੰਘ ਲੇਖੇ ਲਾਇਆ ਜਰਮ, ਸਚਖੰਡ ਕੀਆ ਵਸੇਰਾ। ਸਚਖੰਡ ਵਸੇ ਪ੍ਰਭ ਆਪ ਅਮੋਲਾ। ਸੋਹੰ ਸ਼ਬਦ ਆਤਮ ਵੱਜੇ ਅਨਹਦ ਢੋਲਾ। ਸਚ ਘਰ ਜਾਏ ਵਸਿਆ, ਛੱਡ ਝੂਠਾ ਦੇਹ ਚੋਲਾ। ਮਹਾਰਾਜ ਸ਼ੇਰ ਸਿੰਘ ਆਵੇ ਨੱਸਿਆ, ਜੋ ਜਨ ਚਰਨ ਸੰਗ ਘੋਲਾ। ਘੋਲ ਘੁਮਾਏ ਜੀਵ ਆਪਣਾ ਆਪ। ਮਾਤਲੋਕ ਹੋਏ ਵਡ ਪਰਤਾਪ। ਸਤਿਜੁਗ ਜਪੇ ਰਸਨਾ ਤੇਰਾ ਜਾਪ। ਭਗਤ ਜਨਾਂ ਪ੍ਰਭ ਜਾਏ ਥਾਪ। ਹੋਏ ਸਹਾਈ ਆਪ ਬਣ ਮਾਈ ਬਾਪ। ਗੁਰਮੁਖ ਉਜਲ ਸਤਿਜੁਗ ਨਿਰਮਲ ਜ਼ਾਤ। ਗੁਰ ਦਰ ਪਾਈ ਸੋਹੰ ਵਡ ਦਾਤ। ਹਿਰਦੇ ਵਸਿਆ ਜੀਵ ਮਾਰ ਆਤਮ ਝਾਤ । ਮਿਟ ਜਾਏ ਅੰਧੇਰਾ ਅਗਿਆਨ ਅੰਧੇਰਾ ਨਾ ਆਵੇ ਰਾਤ। ਅੰਤਕਾਲ ਬਿਨ ਹਰਿ ਜੀ, ਜੀਵ ਕੋਈ ਨਾ ਪੁੱਛੇ ਵਾਤ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਗੁਰਸਿਖ ਵਾਸ ਨਾ ਪਾਵੇ ਗਰਭ ਮਾਤ। ਮਾਣ ਮੋਹ ਪ੍ਰਭ ਜਗਤ ਤਜਾਇਆ। ਛੁਡਾਏ ਦੇਹ ਵਿਚ ਜੋਤ ਮਿਲਾਇਆ। ਜੋਤ ਸਰੂਪ ਪਵਣ ਜੋਤ ਮਿਲਾਇਆ। ਜਗਨ ਨਾਥ ਗੋਪਾਲ ਇਕ ਰੰਗ ਸਮਾਇਆ। ਸੋਹੰ ਸ਼ਬਦ ਅਨਹਦ ਰਾਗ ਚਲਾਇਆ। ਉਪਜੇ ਧੁਨ ਦਵਾਰ ਦਸਮ ਖੁਲ੍ਹਾਇਆ। ਖੁੱਲੇ ਸੁਨ ਆਤਮ ਅੰਮ੍ਰਿਤ ਆਪ ਪ੍ਰਭ ਬਰਖਾਇਆ। ਕਲਜੁਗ ਆਪ ਚੁਣ ਚੁਣ, ਗੁਰਸਿਖਾਂ ਪ੍ਰਭ ਚਰਨ ਲਗਾਇਆ। ਉਤਮ ਗੁਰਸਿਖ ਜਨ ਮੁਨ, ਆਪਣਾ ਭੇਵ ਪ੍ਰਭ ਆਪ ਦਿਖਾਇਆ। ਸਾਚਾ ਸ਼ਬਦ ਜੋ ਧਰੇ ਕੰਨ, ਰਾਗ ਅਨਾਹਦ ਵੇਦ ਸੁਣਾਇਆ। ਕਲਜੁਗ ਜੀਵ ਜੋ ਜਾਏ ਮੰਨ, ਨਿਹਕਲੰਕ ਕਲਜੁਗ ਆਇਆ। ਗੁਰਸਿਖ ਬੋਲੇ ਮੁਖੋ ਧੰਨ ਧੰਨ ਧੰਨ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਇਆ। ਦਿਖਾਵੇ ਦਰਸ ਸਰਬ ਜੀਵ ਜੰਤ। ਕਲ ਊਜਲ ਕਰਾਵੇ ਪ੍ਰਭ ਸੋਭਾਵੰਤ। ਜੋਤ ਪਰਗਟਾਵੇ ਆਪ ਭਗਵੰਤ। ਜੀਵ ਭੁਲਾਇਆ ਜਿਸ ਬਣਾਈ ਬਣਤ। ਸੋਹੰ ਨਾਉਂ ਵੱਡਾ ਗੁਰ ਮੰਤ। ਮਹਾਰਾਜ ਸ਼ੇਰ ਸਿੰਘ ਤੇਰੀ ਮਹਿਮਾ ਬੇਅੰਤ। ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਚਰਨ ਸੇਵ ਕਮਾਈ । ਦਰਗਹਿ ਉਜਲ ਹੋਏ ਮੁਖ, ਪ੍ਰਭ ਕੀ ਸੇਵ ਨਾ ਬਿਰਥੀ ਜਾਈ। ਉਤਮ ਭਏ ਮਨੁੱਖ ਜਿਨ੍ਹਾਂ ਪ੍ਰਭ ਭਏ ਸਹਾਈ। ਹਉਮੇ ਗਿਆ ਵਿਚੋਂ ਦੁੱਖ, ਸਾਚੀ ਬੂਝ ਪ੍ਰਭ ਆਪ ਬੁਝਾਈ। ਕਰ ਦਰਸ ਮਨ ਉਤਰੇ ਭੁੱਖ, ਉਚ ਪਦਵੀ ਗੁਰ ਦਰ ਤੇ ਪਾਈ। ਸੁਫ਼ਲ ਕਰਾਈ

ਮਾਤਾ ਕੁੱਖ, ਸਵਰਨ ਸਿੰਘ ਦਰ ਲਏ ਵਡਿਆਈ। ਮਹਾਰਾਜ ਸ਼ੇਰ ਸਿੰਘ ਜੀਵ ਉਲਟਾ ਰੁੱਖ, ਦੇ ਦਰਸ ਸਾਚੀ ਮਤਿ ਪਾਈ। ਹਰਿ ਦਰਗਹਿ ਪਾਇਆ ਮਾਣ, ਜਿਨ੍ਹਾਂ ਪ੍ਰਭ ਨਾਮ ਚਿਤਾਰਿਆ। ਹਰਿ ਦਰਗਹਿ ਪਾਇਆ ਮਾਣ, ਜਿਨ ਪ੍ਰਭ ਚਰਨ ਨਿਮਸਕਾਰਿਆ । ਹਰਿ ਦਰਗਹਿ ਪਾਇਆ ਮਾਣ, ਕੂੜ ਕੁਟੰਬ ਜਿਨ੍ਹਾਂ ਵਿਸਾਰਿਆ। ਹਰਿ ਦਰਗਹਿ ਪਾਇਆ ਮਾਣ, ਆਪਣਾ ਆਪ ਜਿਨ ਪ੍ਰਭ ਤੋਂ ਵਾਰਿਆ। ਹਰਿ ਦਰਗਹਿ ਪਾਇਆ ਮਾਣ, ਸਾਧ ਸੰਗਤ ਦੇਵੇ ਖੁੱਲ੍ਹੇ ਭੰਡਾਰਿਆ। ਹਰਿ ਦਰਗਹਿ ਪਾਇਆ ਮਾਣ, ਕਰ ਦਰਸ ਪ੍ਰਭ ਦਰਸ ਦਵਾਰਿਆ । ਹਰਿ ਦਰਗਹਿ ਪਾਇਆ ਮਾਣ, ਆਤਮ ਭਰਮ ਜਿਸ ਨਿਵਾਰਿਆ। ਹਰਿ ਦਰਗਹਿ ਪਾਇਆ ਮਾਣ, ਮਹਾਰਾਜ ਸ਼ੇਰ ਸਿੰਘ ਜਿਨ ਰਸਨ ਚਿਤਾਰਿਆ। ਦਰਗਹਿ ਮਾਣ ਜਗਤ ਵਡਿਆਈ। ਵੇਦ ਪੁਰਾਨ ਭਗਤਨ ਜਸ ਗਾਈ। ਸਾਚਾ ਪ੍ਰਭ ਦੇਵੇ ਵਡਿਆਈ। ਗਹਿਰ ਗੰਭੀਰ ਸਰਬ ਸੁਖਦਾਈ। ਸੋਹੰ ਨਾਮ ਕੁੰਜੀ ਤਨ ਜੰਦਰ ਲਾਈ। ਵਿਚ ਦੇਹ ਧਾਮ ਪ੍ਰਭ ਦੇ ਦਿਖਾਈ। ਨਿਸਫਲ ਜਗਤ ਕਾਮ, ਪ੍ਰਭ ਸਾਚਾ ਚਿਤ ਨਾ ਆਈ। ਰਸਨਾ ਸਿਮਰ ਹਰਿ ਕਾ ਨਾਮ, ਅੰਤਕਾਲ ਹੋਏ ਸਹਾਈ। ਸਤਿਜੁਗ ਹੋਵੇ ਸਾਚਾ ਧਾਮ, ਸਵਰਨ ਦੇਹ ਜਿਸ ਦੇਹ ਤਜਾਈ। ਪੂਰਨ ਹੋਵੇ ਸਾਰੇ ਕਾਮ, ਸਚ ਦਰਗਹਿ ਮਿਲੇ ਵਡਿਆਈ। ਸਾਚਾ ਪੀਆ ਅੰਮ੍ਰਿਤ ਜਾਮ, ਹੋਏ ਅਮਰ ਅਮਰਾਪਦ ਪਾਈ। ਸਾਧ ਸੰਗਤ ਸੁਣ ਸਾਚਾ ਨਾਮ, ਸੋਹੰ ਸ਼ਬਦ ਸਤਿਜੁਗ ਸੁਖਦਾਈ। ਮਹਾਰਾਜ ਸ਼ੇਰ ਸਿੰਘ ਜਾਮਾ ਕ੍ਰਿਸ਼ਨ ਰਾਮ, ਭਰਮ ਭੁਲੇਖਾ ਦੇਵਾਂ ਲਾਹੀ। ਤਾਰੇ ਜਿਉਂ ਰਾਮਾ ਨਾਮਾ । ਕ੍ਰਿਸ਼ਨ ਮੁਰਾਰੀ ਭਗਤ ਸੁਦਾਮਾ। ਕਲਜੁਗ ਪਹਰਿਆ ਸਾਚਾ ਜਾਮਾ। ਭਗਤਨ ਦੇਵੇ ਬ੍ਰਹਮ ਗਿਆਨਾ। ਵਿਰਲੇ ਗੁਰਮੁਖ ਕਲ ਪ੍ਰਭ ਪਛਾਣਾ। ਰਾਓ ਰੰਕ ਪ੍ਰਭ ਕਰੇ ਇਕ ਸਮਾਨਾ। ਮਹਾਰਾਜ ਸ਼ੇਰ ਸਿੰਘ ਦੇਵੇ ਜੋਤ ਤੇਜ ਸਰਬ ਭਾਨਨ ਭਾਨਾ। ਸਰਬ ਲੋਅ ਸਰਬ ਆਕਾਰੀ। ਸਰਬ ਖੰਡ ਪ੍ਰਭ ਜੋਤ ਅਧਾਰੀ। ਮਾਤਲੋਕ ਆਏ ਨਿਰਾਧਾਰੀ । ਜ਼ਾਤ ਪਾਤ ਮਿਟਾਵੇ ਪਾਵੇ ਸਾਚੀ ਸਾਰੀ। ਮਹਾਰਾਜ ਸ਼ੇਰ ਸਿੰਘ ਨਿਮਾਣਿਆਂ ਸੋਹੰ ਕੀਤੀ ਕਾਰੀ। ਸੋਹੰ ਦਰ ਨਾਮ ਦੇ, ਆਤਮ ਦੁੱਖ ਮਿਟਾਵੇ। ਸਾਚਾ ਦਰਸ ਪ੍ਰਭ ਭਗਵਾਨ ਦੇ, ਆਤਮ ਤ੍ਰਿਪਤ ਕਰਾਏ। ਗੁਰਸਿਖਾਂ ਸਚ ਗਿਆਨ ਦੇ, ਕਲ ਚਰਨੀਂ ਆਣ ਲਗਾਏ। ਮਹਾਰਾਜ ਸ਼ੇਰ ਸਿੰਘ ਸਚ ਬਬਾਣ ਦੇ, ਗੁਰਸਿਖ ਬੈਕੁੰਠ ਧਾਮ ਪੁਚਾਏ। ਬੇਮੁਖ ਦਰ ਤੇ ਨੱਠਦਾ, ਗੁਰਸਿਖਾਂ ਚਾਉ ਘਨੇਰਾ। ਬੇਮੁਖ ਕਲਜੁਗ ਬੱਧਾ ਗੱਠ ਦਾ, ਕੁੰਟ ਚਾਰ ਦਿਸੇ ਹਨੇਰਾ। ਗੁਰਸਿਖ ਚਰਨ ਵਿਚ ਮਥਦਾ, ਦਰਸ਼ਨ ਪਾਇਨ ਸੰਞ ਸਵੇਰਾ। ਮਹਾਰਾਜ ਸ਼ੇਰ ਸਿੰਘ ਗੁਰਮੁਖ ਤੇਰਾ ਚਾਟੜਾ, ਦੇ ਦਰਸ ਲਾਏ ਨਾ ਦੇਰਾ। ਰੀਤ ਚਲਾਈ ਵਿਚ ਸੰਸਾਰ। ਵਰਤੇ ਵਰਤਾਵੇ ਵਰਤਣਹਾਰ। ਗੁਰਸਿਖ ਤਰਾਵੇ ਆਪ ਕਲ ਧਾਰ। ਚੇਤ ਸਿੰਘ ਲੈ ਜਾਵੇ, ਪ੍ਰਭ ਬਖ਼ਸ਼ੇ ਪੰਜ ਹਾਰ। ਗੁਰਮੁਖ ਦਿਤਾ ਤਾਰ, ਪੰਜ ਹਾਰ ਹਉਮੇ ਵਿਚੋਂ ਮਾਰ। ਆਪ ਅਤੁੱਟ ਭਰ ਜਾਏ ਭੰਡਾਰ। ਸਿੰਘ ਸ਼ਿੰਗਾਰਾ ਘਰ ਹੋਵੇ ਸਿਕਦਾਰ। ਮਦਿ ਮਾਸ ਨਾ ਹੋਏ ਅਹਾਰ। ਰਸਨਾ ਲਾਏ ਕਲ ਹੋਏ ਖੁਆਰ। ਮਦਿ ਮਾਸੀ ਵਿਗੜੇ ਪ੍ਰਭ ਕੀ ਮਾਰ । ਬੇੜਾ ਡੁੱਬੇ, ਨਾ ਆਰ ਨਾ ਪਾਰ । ਕਿਰਪਾ ਕਰੇ ਤੇ ਦੇਵੇ ਤਾਰ। ਅਵਗੁਣ ਪਿਛਲੇ ਪ੍ਰਭ ਨਾ ਵਿਚਾਰ। ਸਾਧ ਸੰਗਤ ਮਿਲ ਪਾਏ ਪ੍ਰਭ ਕੀ ਸਾਰ। ਜਗਤ ਜਲੰਦਾ ਰੱਖੇ ਕਰਤਾਰ। ਗੁਣ ਨਿਧਾਨ ਦੇ ਜਾਏ ਨਾਮ ਅਧਾਰ। ਸਾਚੀ ਨੀਤੀ ਗੁਰਚਰਨ ਪਿਆਰ। ਪਰਮਹੰਸ ਪਾਏ ਮੋਖ ਦਵਾਰ। ਸੋਹੇ ਸਰਬੰਸ ਜਿਸ ਘਰ ਵਸੇ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਤੇਰੀ ਅੰਸ, ਜਿਨ ਲਾਗਾ ਤੇਰਾ ਚਰਨ ਪਿਆਰ । ਅੰਸ ਬੰਸ ਵੇਖੇ ਪ੍ਰਭ, ਦੇਵੇ ਨੇਤਰ ਸਹੰਸ। ਭਗਤ ਜਨਾਂ ਪ੍ਰਭ ਲਿਖਾਏ ਲੇਖ,

ਪਰਗਟ ਜੋਤ ਵਿਸ਼ਨੂੰ ਬੰਸ। ਦੇ ਦਰਸ ਕੱਢ ਜਾਏ ਭੁਲੇਖੇ, ਹੰਕਾਰੀ ਮਾਰੇ ਜਿਉਂ ਕਾਹਨਾ ਕੰਸ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਜੋਤ ਪਰਗਟਾਵੇ, ਕਰੇ ਮੂਰਤੀ ਸਹੰਸ। ਮਾਰ ਮਾਰ ਮਾਰ, ਸ਼ਬਦ ਬੇਮੁਖਾਂ ਮਾਰ। ਤਾਰ ਤਾਰ ਤਾਰ ਪ੍ਰਭ ਦੇ ਦਰਸ ਗੁਰਸਿਖਾਂ ਤਾਰ। ਵਾਰ ਵਾਰ ਵਾਰ ਜਾਉ ਕਲ ਗੁਰ ਚਰਨ ਬਲਿਹਾਰ। ਅਲਖ ਅਭੇਵਾ ਵਡ ਦੇਵੀ ਦੇਵਾ, ਪਰਗਟੇ ਜੋਤ ਵਿਚ ਸੰਸਾਰ। ਚਰਨ ਸੇਵਾ ਉਤਮ ਫਲ ਲੇਵਾ, ਚਰਨ ਕਰੋ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਸਚ ਬਖ਼ਸ਼ੇ ਸੇਵਾ, ਸਤਿਜੁਗ ਸੋਹਵੇ ਸਾਚਾ ਦਰਬਾਰ। ਮਹਾਰਾਜ ਸ਼ੇਰ ਸਿੰਘ ਸੁਹਾਏ ਥਾਨ, ਪਰਗਟ ਹੋ ਨਿਹਕਲੰਕ ਅਵਤਾਰ। ਬੇਮੁਖ ਮਰੇ ਕੁਟੰਬ ਬਿਲਲਾਏ। ਗੁਰਸਿਖ ਮਿਲੇ ਵਿਚ ਜੋਤ ਹਰੇ, ਸਾਧ ਸੰਗਤ ਮਿਲ ਮੰਗਲ ਗਾਏ। ਮਾਨਸ ਜਨਮ ਪ੍ਰਭ ਸੁਫਲ ਕਰੇ, ਸਾਚੀ ਵਸਤ ਘਰ ਸਾਚੇ ਪਾਏ। ਸਚ ਸ਼ਬਦ ਗਿਆਨ ਧਰਵਾਸਾ, ਰੋਗ ਸੋਗ ਕੁਟੰਬ ਚੁਕਾਏ। ਭਗਤ ਜਨਾਂ ਵਿਚ ਖੰਡ ਸਚ ਵਾਸਾ, ਨਾ ਮਰੇ ਨਾ ਆਵੇ ਜਾਏ। ਪ੍ਰਭ ਕੀ ਜੋਤ ਸਦਾ ਪ੍ਰਭ ਪਾਸਾ, ਵਿਚ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਦੇ ਧਰਵਾਸਾ, ਗੁਰਸਿਖਾਂ ਕੋਈ ਰੋਣ ਨਾ ਪਾਏ। ਗੁਰਮੁਖ ਜਗਤ ਕਦੇ ਨਾ ਮਰੇ। ਜੋਤ ਸਰੂਪ ਜੋਤ ਵਿਚ ਜੋਤ ਪ੍ਰਭ ਧਰੇ। ਪਾਏ ਮਹਾਂ ਸੁਖ, ਦਰ ਦਰਬਾਨ ਹੋ ਦਰ ਅੱਗੇ ਖੜ੍ਹੇ। ਉਤਰੇ ਆਤਮ ਸਗਲ ਭੁੱਖ, ਭਵਜਲ ਪਾਰ ਤਰੇ। ਮਾਨਸ ਜਨਮ ਪਾਏ ਸੁਫਲ ਮਨੁੱਖ, ਮਹਾਰਾਜ ਸ਼ੇਰ ਸਿੰਘ ਜਿਨ ਸਿਰ ਹੱਥ ਧਰੇ। ਕੂੜ ਕਿਰਮ ਕਰਮ ਕਿਰਿਆ, ਪ੍ਰਭ ਆਪ ਹਟਾਇਆ। ਗੁਰਸਿਖਾਂ ਰੋਣਾ ਝੂਠਾ ਪ੍ਰਭ ਕਰਾਇਆ। ਗੁਰਸਿਖ ਬਹਿਣਾ ਸਚ ਧਾਮ, ਜੋ ਪ੍ਰਭ ਬਣਾਇਆ। ਪੇਖੋ ਨੈਣਾਂ ਵੇਲਾ ਅੰਤ, ਜਾ ਗੁਰਸਿਖ ਆਇਆ। ਦਰਸ ਦਾਨ ਪ੍ਰਭ ਦੇਵੇ ਲਹਿਣਾ, ਪੁਸ਼ਪ ਬਬਾਣਾ ਵਿਚ ਬਿਠਾਇਆ। ਸੋਹੰ ਸ਼ਬਦ ਜੀਵ ਆਤਮ ਗਹਿਣਾ, ਝੂਠਾ ਕਾਇਆ ਕੱਪੜ ਤਜਾਇਆ। ਸਾਚਾ ਤਖ਼ਤ ਜਿਥੇ ਮਹਾਰਾਜ ਸ਼ੇਰ ਸਿੰਘ ਬਹਿਣਾ, ਸਾਧ ਸੰਗਤ ਮਿਲ ਥਾਨ ਸੁਹਾਇਆ। ਸੋਗ ਮਿਟਾਏ ਆਣ ਪ੍ਰਭ, ਆਪ ਸਚ ਘਰ। ਭੋਗ ਲਗਾਏ ਆਪ ਪ੍ਰਭ, ਜਾਏ ਭੰਡਾਰੇ ਭਰ। ਵਿਜੋਗ ਗਵਾਏ ਆਪ ਪ੍ਰਭ, ਆਤਮ ਧਰਵਾਸ ਧਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਉਧਾਰੇ, ਕਲਜੁਗ ਲੈ ਅਵਤਾਰ ਨਰ। ਭਾਗ ਹੋਏ ਪ੍ਰਭ ਪਾਇਆ । ਸ਼ਬਦ ਸੁਰਤ ਜਿਤ ਗਿਆਨ ਦਵਾਇਆ । ਉਪਜੇ ਗਿਆਨ, ਧਿਆਨ ਗੁਰ ਚਰਨ ਲਗਾਇਆ। ਕਰੇ ਕਰਾਏ ਸੋ ਪ੍ਰਭ ਜੋ ਮਨ ਭਾਇਆ। ਕਿਰਪਾ ਕਰ ਦੁੱਖ ਨਿਵਾਰੇ ਝੱਬ, ਕਰ ਆਸ ਚਰਨ ਜੋ ਆਇਆ । ਮਹਾਰਾਜ ਸ਼ੇਰ ਸਿੰਘ ਮਿਲ ਸਾਧ ਸੰਗਤ, ਸੋਹੰ ਸਾਚਾ ਨਾਮ ਜਪਾਇਆ। ਜਪ ਜਪ ਰਸਨਾ ਨਾਮ ਰਸਾਇਣ । ਮਿਲ ਸਾਧ ਸੰਗਤ ਗੁਰਦਰ ਗੁਣ ਗਾਇਣ। ਦਰ ਹੋਏ ਮੰਗਤ ਦਰਸ ਦੇ ਪਰਗਟ ਪ੍ਰਭ ਨਰਾਇਣ। ਆਤਮ ਚਾੜ੍ਹ ਸਾਚੀ ਰੰਗਤ, ਪਰਸਨ ਦਰਸ ਤੇਰਾ ਦੋਏ ਨੈਣ। ਸਤਿਜੁਗ ਤੇਰੀ ਹੋਵੇ ਮੰਨਤ, ਸਾਧ ਸੰਗਤ ਮਿਲ ਗੁਰਚਰਨੀਂ ਬਹਿਣ । ਮਹਾਰਾਜ ਸ਼ੇਰ ਸਿੰਘ ਗੁਰਸਿਖ ਜਸ ਭਾਰਾ, ਜੁਗ ਚਾਰ ਜੀਵ ਨਾਮ ਲੈਣ। ਪਤਿ ਰੱਖੇ ਪਾਰਬ੍ਰਹਮ, ਢਹਿ ਪਏ ਸਰਨਾਈ। ਦੇਵੇ ਦਰਸ ਜੋਤ ਅਗੰਮ ਸਰੂਪ ਵਿਚ ਦੇਹ ਜਲਾਈ। ਪੂਰਨ ਹੋਏ ਕਾਮ, ਜਗਤ ਤ੍ਰਿਸਨਾ ਨਾ ਆਤਮ ਤਰਸਾਈ। ਸ਼ਬਦ ਸੁਰਤ ਨਿਵਾਰੇ ਭਰਮ, ਚਰਨ ਪ੍ਰੀਤੀ ਪ੍ਰਭ ਹੋਏ ਸੁਖਦਾਈ। ਆਕਾਰ ਵਿਕਾਰ ਸਾਚੀ ਆਤਮ ਕਰੇ ਕਰਤਾਰ, ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਧੰਨ ਧੰਨ ਧੰਨ ਪ੍ਰਭ ਧੰਨਿਆ। ਸਾਚਾ ਸਚ ਪ੍ਰਭ ਕਰ ਮੰਨਿਆ। ਘੜਿਆ ਜੋ ਅੰਤਕਾਲ ਪ੍ਰਭ ਭੰਨਿਆ। ਸੋਹੰ ਸ਼ਬਦ ਆਤਮ ਡੇਰਾ ਬੰਨ੍ਹਿਆ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਵੇ, ਦੇਵੇ ਗਿਆਨ ਕਲਜੁਗ ਦੇ ਅੰਨਿਆਂ। ਗਿਆਨ ਗੋਝ ਆਪ ਖੁਲ੍ਹਾਵੇ। ਜੋਤ ਸਰੂਪੀ ਹਿਰਦੇ ਠੰਡ ਵਰਤਾਵੇ।

ਜਗਤ ਤ੍ਰਿਸਨਾ ਨਾ ਜੀਵ ਸਤਾਵੇ। ਮਹਾਰਾਜ ਸ਼ੇਰ ਸਿੰਘ ਰਸਨਾ ਨਾਮ ਸਦਾ ਜੀਵ ਰਹਾਵੇ। ਭਾਣਾ ਪ੍ਰਭ ਮਨ ਧੀਰਜ ਧਰ। ਕਰੇ ਕਰਾਵੇ ਆਪੇ ਪ੍ਰਭ ਹਰਿ। ਥਿਰ ਨਾ ਰਹਿਸੀ ਸਰਬ ਜਾਏ ਅੰਤ ਮਰ। ਸਿੰਘ ਸਵਰਨ ਬੈਠਾ ਸਚ ਘਰ। ਦੇਵੇ ਦਰਸ ਧਿਆਨ ਆਤਮ ਧਰ। ਸੰਗ ਹੋਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰ। ਦੇਵੇ ਦਰਸ ਕਰ ਭਏ ਬਿਲਾਸਾ। ਸ਼ਬਦ ਰੂਪ ਕਰ ਜਾਏ ਹਾਸਾ। ਜੀਵ ਵਿਚਾਰੇ ਝੂਠਾ ਜਗਤ ਤਮਾਸ਼ਾ। ਏਕ ਵਖਾਏ ਸੋਹੰ ਸ਼ਬਦ ਭਰਵਾਸਾ। ਮਹਾਰਾਜ ਸ਼ੇਰ ਸਿੰਘ ਰਸਨਾ ਸਿਮਰ ਸਵਾਸ ਸਵਾਸਾ।

੧੨ ਵਿਸਾਖ ੨੦੦੮ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਅਮੀ ਸ਼ਾਹ

ਕਰ ਦਰਸ ਪ੍ਰਭ ਤ੍ਰੈਭਵਨ ਸੂਝਿਆ। ਕਲ ਵਿਰਲੇ ਗੁਰ ਦਰ ਬੂਝਿਆ। ਜਨ ਭਗਤ ਹਰਿ ਚਰਨ ਸੰਗ ਲੂਝਿਆ। ਪਰਗਟ ਕਲ ਨਿਹਕਲੰਕ ਭੇਤ ਖੁਲ੍ਹਾਵੇ ਗੂਝਿਆ। ਈਸ਼ਰ ਜੋਤ ਅਗੰਮ ਅਪਾਰ, ਅਵਰ ਨਾ ਦੀਸੇ ਦੂਜਿਆ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਸਾਚਾ ਦਰ ਬੂਝਿਆ। ਪ੍ਰਭ ਦਰਸ ਸੁਰਤ ਮਨ ਹੋਏ। ਸਾਚਾ ਦੀਪਕ ਵਿਚ ਦੇਹ ਬਿਲੋਏ। ਬਿਨ ਬਾਤੀ ਬਿਨ ਤੇਲ ਸਦਾ ਲੋਏ। ਵਿਚ ਦੇਹ ਵਸੇ ਵੇਖੇ ਜਨ ਕੋਇ। ਜੋਤ ਪਰਕਾਸ਼ੀ ਵਸੇ ਤਿੰਨ ਲੋਏ। ਭਗਤ ਜਨਾਂ ਮਿਟਾਏ ਵਿਚੋਂ ਦੋਏ। ਸਾਚੇ ਪ੍ਰਭ ਬਿਨ ਨਾ ਕਲ ਮਿਲਾਵਾ ਹੋਏ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਗੁਰਸਿਖ ਦਵਾਰਾ ਸੋਹੇ। ਕਲ ਪਰਗਟੇ ਨਿਹਕਲੰਕ। ਸੋਹੰ ਸ਼ਬਦ ਵਜਾਵੇ ਡੰਕ। ਚਰਨ ਲਗਾਵੇ ਸਰਬ ਰਾਓ ਰੰਕ। ਜਨ ਭਗਤ ਤਾਰੇ ਕਲ ਜਿਉਂ ਤ੍ਰੇਤਾ ਜਨਕ। ਸਾਚਾ ਪ੍ਰਭ ਕਲ ਜੋਤ ਧਰੇ, ਕਰੋ ਨਿਮਸਕਾਰ ਬਾਰ ਅਨਕ। ਜੋਤ ਧਰੀ ਪ੍ਰਭ ਕਲਜੁਗ ਅੰਦਰ, ਭਗਤ ਜਨਾਂ ਕਰੇ ਉਜਿਆਰਾ। ਝੂਠੀ ਦੇਹ ਬਣਾਏ ਸਚ ਮੰਦਰ, ਸੋਹੰ ਦੇ ਗਿਆਨ ਭੰਡਾਰਾ। ਕੁੰਜੀ ਖੋਲ੍ਹੇ ਆਤਮ ਜੰਦਰ। ਮੂਰਖ ਮੁਗਧ ਸਾਰ ਨਾ ਜਾਣੇ, ਸਾਚਾ ਸ਼ਾਹ ਵਸੇ ਜੀਵ ਅੰਦਰ। ਬੇਮੁਖ ਨਾਚੇ ਸਾਚਾ ਸ਼ਬਦ ਨਾ ਵਾਚੇ, ਮਹਾਰਾਜ ਸ਼ੇਰ ਸਿੰਘ ਦਰ ਤੇਰੇ ਬੰਦਰ। ਸਾਚਾ ਧਾਮ ਜਿਥੇ ਸਿੰਘ ਆਸਣਾ। ਨਿਹਕਲੰਕ ਪ੍ਰਭ ਕੀਨਾ ਵਾਸਣਾ। ਭਗਤ ਜਨਾਂ ਪ੍ਰਭ ਸਦ ਹੈ ਪਾਸਨਾ। ਸੋਹੰ ਸ਼ਬਦ ਜਪੋ ਸਵਾਸਣਾ। ਅੰਤਕਾਲ ਜਮ ਪਾਵੇ ਨਾ ਫਾਸਨਾ। ਦੇਵੇ ਦਰਸ ਪ੍ਰਭ ਅਬਿਨਾਸਨਾ । ਖੰਡ ਸਚ ਗੁਰਸਿਖ ਤੇਰਾ ਵਾਸਨਾ। ਬੇਮੁਖ ਦੁਰਮਤ ਦੁਰਾਚਾਰ, ਗੁਰਦਰ ਤੇ ਨਾਸਨਾ। ਸਾਧ ਸੰਗਤ ਸਦ ਬਲ ਬਲ ਜਾਸਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਚਰਨ ਸੰਗ ਹੋਏ ਰਾਸਨਾ। ਸਾਚਾ ਪ੍ਰਭ ਆਪਣਾ ਆਪ ਉਪਾਏ। ਆਪਣਾ ਭੇਵ ਨਾ ਕਿਸੇ ਜਤਾਏ। ਆਦਿ ਅੰਤ ਸਰਬ ਥਾਂਏ ਸੁਹਾਏ। ਜੁਗੋ ਜੁਗ ਮਾਤਲੋਕ ਰਹਾਏ। ਖੰਡ ਬ੍ਰਹਿਮੰਡ ਸਰਬ ਰਿਹਾ ਸਮਾਏ। ਏਕ ਪ੍ਰਭ ਊਚ ਅਗੰਮ, ਦੂਸਰ ਕੋਇ ਨਾਹੇ। ਜੋ ਮਾਤ ਆਏ ਕਿਰਪਾ ਧਾਰ, ਦੁੱਖੀ ਜੀਵ ਸਭ ਬਿਲਲਾਏ। ਸਤਿਜੁਗ ਹੋਏ ਮਿਹਰਵਾਨ, ਰਿਖ ਮੁਨ ਆਣ ਤਰਾਏ। ਤ੍ਰੇਤਾ ਰਾਮ ਅਵਤਾਰ, ਰਾਵਣ ਅੰਤ ਕਰਾਏ। ਨਿਮਾਣਿਆਂ ਦੇ ਮਾਣ, ਪ੍ਰਭ ਘਰ ਭੀਲਣੀ ਭੋਗ ਲਗਾਏ। ਅਹਲਿਆ ਦੇ ਤਾਰ, ਪ੍ਰਭ ਸਿਲਾ ਸੰਗ ਚਰਨ ਛੁਹਾਏ। ਹੰਕਾਰੀਆਂ ਦੇ ਨਿਵਾਰ, ਪ੍ਰਭ ਰਾਮ ਨਾਮ ਸ਼ਬਦ ਚਲਾਏ। ਸਚ ਜੋਤ ਏਕ ਨਿਰੰਕਾਰ, ਕਾਇਆ ਕੋਟ ਵਿਚ ਰਹੀ ਸਮਾਏ। ਪਰਗਟ ਜੋਤ ਆਪ ਰਘੁਨਾਥ, ਤ੍ਰੇਤਾ ਜੁਗ ਜਾਏ ਉਲਟਾਏ। ਦੁਆਪਰ ਕ੍ਰਿਸ਼ਨ ਮੁਰਾਰ, ਸਿਰ ਤੇ ਮੁਕਟ ਟਿਕਾਏ । ਬਿਪਰ ਸੁਦਾਮਾ ਤਾਰ, ਦਰੋਪਤੀ ਲਾਜ ਰਖਾਏ। ਜੁਗੋ ਜੁਗ ਪ੍ਰਭ ਭਗਤਾਂ

ਆਣ ਪੈਜ ਰਖਾਏ। ਜਿਥੇ ਕੋਇ ਨਾ ਸੰਗ, ਉਥੇ ਹੋਏ ਸਹਾਏ। ਅਰਜਨ ਦੇ ਗਿਆਨ, ਗੀਤਾ ਭੇਤ ਖੁਲ੍ਹਾਏ। ਮਿਲੇ ਭਗਤ ਭਗਵਾਨ ਧਾਰ ਜਾਮਾ ਕਲਜੁਗ ਵਿਚ ਆਏ। ਹਉਮੇ ਕਪਟ ਮਾਰ, ਮਹਾਂਸਾਰਥੀ ਆਪ ਅਖਵਾਏ। ਜਾਏ ਜੁਗ ਉਲਟਾ ਕੇ, ਯਾਦਵ ਇਹ ਮਾਣ ਦਵਾਏ। ਕਲਜੁਗ ਹੋਇਆ ਅੰਧ ਅੰਧਿਆਰ। ਪਰਗਟੀ ਜੋਤ ਆਪ ਮੁਰਾਰ। ਵੇਦ ਕਿਤਾਬਾਂ ਬਾਹਰਾ, ਪਰਗਟੇ ਨਿਹਕਲੰਕ ਅਵਤਾਰ। ਭਗਤਾਂ ਦਰਸ ਦਿਖਾਇੰਦਾ । ਕਲ ਧਾਰੇ ਵਿਚ ਸੰਸਾਰ। ਬੇਮੁਖ ਸੂਝ ਨਾ ਪਾਇੰਦਾ, ਆਪਣੇ ਰੰਗ ਰਵੇ ਕਰਤਾਰ। ਮਹਾਰਾਜ ਸ਼ੇਰ ਸਿੰਘ ਭੇਤ ਖੁਲ੍ਹਾਇੰਦਾ, ਲਿਖਾਵੇ ਬਚਨ ਜੋ ਜਗ ਵਰਤਣਹਾਰ। ਨਿਹਕਲੰਕ ਆਪ ਅਖਵਾਏ। ਵੇਦ ਪੁਰਾਨ ਕੋਈ ਰਹਿਣ ਨਾ ਪਾਏ। ਖਾਣੀ ਬਾਣੀ ਗਗਨ ਪਤਾਲੀ, ਜੀਵ ਜੰਤ ਕੋਈ ਰਹਿਣ ਨਾ ਪਾਏ। ਭਗਤ ਜਨਾਂ ਹਰਿ ਦੇ ਵਡਿਆਈ, ਆਤਮ ਸਾਚੀ ਜੋਤ ਜਗਾਏ। ਕਰ ਦਰਸ ਪਰਮਗਤ ਪਾਈ। ਨਿਰਮਲ ਜੋਤ ਬਾਤੀ ਦੀਪ ਕਰਾਈ। ਜਗੇ ਦੀਪ ਮਿਟੇ ਅੰਧੇਰਾ, ਗਿਆਨ ਗੋਝ ਪ੍ਰਭ ਦੇ ਬੁਝਾਈ। ਸੋਹੰ ਸ਼ਬਦ ਹੋਏ ਝੁਣਕਾਰਾ, ਅਨਹਦ ਸ਼ਬਦ ਦੇ ਵਜਾਈ । ਭੁੱਲੇ ਜੀਵ ਕਲ ਹੋਏ ਖੁਆਰਾ, ਗੁਰਸਿਖਾਂ ਦਸਮ ਦਵਾਰ ਪ੍ਰਭ ਦੇ ਖੁਲ੍ਹਾਈ। ਪ੍ਰਭ ਕਾ ਭੇਤ ਨਾ ਜਾਣੇ ਮੂਰਖ ਮੁਗਧ ਗਵਾਰਾ, ਜੋਤ ਸਰੂਪ ਵਿਚ ਜੋਤ ਮਿਲਾਈ। ਭਰਮ ਭੁਲੇਖੇ ਭੁੱਲਾ ਸੰਸਾਰਾ, ਨਾ ਕੋਈ ਜਾਣੇ ਨਿਹਕਲੰਕ ਜੋਤ ਪਰਗਟਾਈ। ਗੁਰਸਿਖਾਂ ਸੂਝੇ ਪ੍ਰਭ ਸਚ ਦਵਾਰਾ, ਮਿਲ ਗੁਰ ਸੋਝੀ ਪਾਈ। ਸੋਹੰ ਦੇਵੇ ਭਗਤ ਭੰਡਾਰਾ, ਨਾਭ ਕਵਲ ਅੰਮ੍ਰਿਤ ਮੁਖ ਚਵਾਈ। ਖੁੱਲ੍ਹੇ ਕਵਲ ਹੋਏ ਉਜਿਆਰਾ, ਸਾਚੀ ਜੋਤ ਵਿਚ ਦੇਹ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਕਰੇ ਪਾਰ ਉਤਾਰਾ, ਅੰਤਕਾਲ ਦਰਸ ਦਿਖਾਈ। ਕਲਜੁਗ ਪਰਗਟੇ ਪ੍ਰਭ ਤ੍ਰੈਲੋਕੀ ਨੰਦਨ। ਭਗਤ ਜਨਾਂ ਤੋੜੇ ਬੰਧਨ। ਗੁਰਸਿਖ ਉਤਮ ਪਰਭਾਸ ਜਿਉਂ ਚੰਦਨ। ਦੇ ਦਰਸ ਗੁਰਸਿਖ ਤੋੜੇ ਬੰਧਨ। ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਦੀਸੇ, ਬੇਮੁਖ ਕਲਜੁਗ ਸਾਰੇ ਅੰਧਨ। ਅੰਧ ਅੰਧੇਰ ਜਗਤ ਵਿਚ ਪਾਇਆ। ਅਛਲ ਛਲਨ ਛਲ ਕਰ ਆਇਆ। ਚਤੁਰਭੁਜ ਖੇਲ ਰਚਾਇਆ । ਕਲਜੁਗ ਜੀਵ ਪ੍ਰਭ ਪਾਈ ਮਾਇਆ। ਆਤਮ ਅੰਧਿਆਰ ਦੀਪਕ ਦੇਹ ਬੁਝਾਇਆ। ਭੁੱਲੇ ਜੀਵ ਕਲ ਹੋਏ ਖੁਆਰ, ਮਦਿ ਮਾਸ ਆਹਾਰ ਬਣਾਇਆ । ਧਰੇ ਜੋਤ ਨਿਹਕਲੰਕ ਅਵਤਾਰ, ਜੋਤ ਸਰੂਪ ਨਜ਼ਰ ਨਾ ਆਇਆ। ਗੁਰਮੁਖ ਵਿਰਲੇ ਪਾਵੇ ਸਾਰ, ਜਿਸ ਨੂੰ ਸਾਚਾ ਦਰਸ ਦਿਖਾਇਆ। ਕਰ ਦਰਸ ਜੀਵ ਉਤਰੇ ਪਾਰ, ਜਨਮ ਮਰਨ ਦਾ ਫੰਦ ਕਟਾਇਆ। ਕਲਜੁਗ ਦੇਵੇ ਸੋਹੰ ਦਾਰ, ਰਸਨਾ ਜਪ ਜੀਵ ਪਾਰ ਕਰਾਇਆ। ਬੇਮੁਖ ਹੋਏ ਅੰਤ ਖੁਆਰ, ਸਾਚਾ ਪ੍ਰਭ ਨਜ਼ਰ ਨਾ ਆਇਆ। ਸਾਧ ਸੰਗਤ ਪ੍ਰਭ ਨਾਮ ਅਧਾਰ, ਰਸਨਾ ਜਪ ਹਰਿ ਹਰਿ ਹਰਿ ਘਰ ਮਾਹਿ ਪਾਇਆ। ਮਿਲਿਆ ਕਲ ਸਚ ਭਤਾਰ, ਨਿਰਭੈ ਹੋਏ ਜਗਤ ਵਿਚ ਆਇਆ। ਅੰਮ੍ਰਿਤ ਵਰਖੇ ਆਤਮ ਧਾਰ, ਅੰਮ੍ਰਿਤ ਝਿਰਨਾ ਨਿਝਰੋਂ ਝਿਰਾਇਆ। ਆਤਮ ਦੇਵੇ ਪ੍ਰਭ ਸ਼ਬਦ ਅਧਾਰ, ਅਗਿਆਨ ਅੰਧੇਰ ਸਭ ਮਿਟਾਇਆ। ਭਗਤ ਜਨਾਂ ਪ੍ਰਭ ਦੇਵੇ ਤਾਰ, ਚਰਨ ਆਏ ਜਿਨ ਸੀਸ ਝੁਕਾਇਆ । ਕਲਜੁਗ ਪਰਗਟਿਆ ਨਿਹਕਲੰਕ ਅਵਤਾਰ, ਚਾਰ ਵਰਨ ਜਿਨ ਇਕ ਕਰਾਇਆ। ਸਾਚਾ ਪ੍ਰਭ ਦੇਵੇ ਜੋਤ ਅਧਾਰ, ਜ਼ਾਤ ਪਾਤ ਪ੍ਰਭ ਭੇਤ ਚੁਕਾਇਆ । ਸੋਹੰ ਸ਼ਬਦ ਦੇ ਅਧਾਰ, ਸਤਿਜੁਗ ਸਾਚਾ ਪ੍ਰਭ ਰਾਹ ਚਲਾਇਆ । ਮਦਿ ਮਾਸੀ ਅੰਤਕਾਲ ਹੋਏ ਖੁਆਰ, ਨਰਕ ਨਿਵਾਸ ਪ੍ਰਭ ਆਪ ਦਿਵਾਇਆ । ਅੰਮ੍ਰਿਤ ਛੱਡ ਹੋਏ ਬੇਮੁਖ, ਵਾਦ ਵਿਵਾਦ ਰਸਨਾ ਵਧਾਇਆ। ਮਹਾਰਾਜ ਸ਼ੇਰ ਸਿੰਘ ਸਰਬ ਗਵਾਏ ਦੁੱਖ, ਆਏ ਦਰ ਜਿਸ ਦਰਸ ਪਾਇਆ। ਨਿਰਾਹਾਰੀ ਨਿਰਵੈਰ ਕਲ ਆਏ। ਅੰਤਕਾਲ ਕਲ ਪ੍ਰਭ ਦੇ ਕਰਾਏ। ਸੋਹੰ ਬਾਣ

ਜਗਤ ਗੁਰ ਲਾਏ। ਪ੍ਰਭ ਕੀ ਜੋਤ ਅਗਨ ਬੇਮੁਖ ਜਲਾਏ। ਸਾਧ ਸੰਗਤ ਪ੍ਰਭ ਆਤਮ ਜੋਤ ਕਰੇ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਜੋ ਜਨ ਚਲੇ ਤੇਰੇ ਭਾਏ, ਅੰਤਕਾਲ ਵਿਚ ਹੋਏ ਸਹਾਏ। ਸੁਰਤ ਸ਼ਬਦ ਪ੍ਰਭ ਦੇਵੇ। ਕਲਜੁਗ ਪਰਗਟੇ ਪ੍ਰਭ ਅਲਖ ਅਭੇਵੇ। ਕਲਜੁਗ ਪਰਗਟ ਸਾਚਾ ਨਾਮ ਪ੍ਰਭ ਸੋਹੰ ਦੇਵੇ। ਜੋਤ ਸਰੂਪੀ ਪ੍ਰਭ ਕੀਏ ਭਰੇਵੇ। ਮਹਾਰਾਜ ਸ਼ੇਰ ਸਿੰਘ ਤੇਰਾ ਨਾਮ, ਵਿਰਲਾ ਗੁਰਸਿਖ ਸਰੇਵੇ । ਭਗਤ ਜਨ ਸੋਹਣ ਹਰਿ ਦਵਾਰੇ । ਦੇ ਦਰਸ ਪ੍ਰਭ ਪਾਰ ਉਤਾਰੇ। ਏਕ ਜੋਤ ਧਰੀ ਨਿਰੰਕਾਰੇ। ਸਰਬ ਸ੍ਰਿਸ਼ਟ ਪ੍ਰਭ ਆਣ ਸੰਘਾਰੇ। ਨਿਹਕਲੰਕ ਕਲ ਲੈ ਅਵਤਾਰੇ। ਸਾਚਾ ਸ਼ਾਹ ਦਿਸੇ ਸਚ ਦਰਬਾਰੇ। ਰਾਓ ਰੰਕ ਖੜ੍ਹੇ ਪ੍ਰਭ ਚਰਨ ਦਵਾਰੇ। ਜੁਗੋ ਜੁਗ ਪ੍ਰਭ ਲੈ ਅਵਤਾਰੇ। ਭਗਤਨ ਕਾਰਨ ਕਰੇ ਪ੍ਰਭ ਖੇਲ ਨਿਆਰੇ। ਦੇਂਦਾ ਗਿਆਨ ਬਾਲ ਅਵਸਥਾ, ਧ੍ਰੂ ਪ੍ਰਭ ਤਾਰੇ। ਲੱਜਿਆ ਰੱਖੇ ਪ੍ਰਹਿਲਾਦ, ਨਰ ਸਿੰਘ ਪ੍ਰਭ ਲੈ ਅਵਤਾਰੇ। ਭੇਖ ਧਾਰ ਜਗ ਆ ਗਿਆ, ਬਾਵਨ ਰੂਪ ਖੜ੍ਹਾ ਬਲ ਦਵਾਰੇ। ਭਗਤ ਉਧਾਰਨ ਜਗ ਆ ਗਿਆ, ਚੱਕਰ ਸੁਦਰਸ਼ਨ ਬਾਣ ਦੁਰਬਾਸ਼ਾ ਰਿਖ ਮਾਰੇ। ਜਨਕ ਭਗਤ ਵਡਿਆ ਗਿਆ, ਰਹਾਏ ਜੀਵ ਨਰਕ ਮਝਾਰੇ। ਦੇ ਦਰਸ ਜੋੜੀ ਜੋੜ ਮਿਲਾ ਗਿਆ, ਲੱਜਿਆ ਰੱਖੇ ਰਾਣੀ ਤਾਰੇ। ਘਰ ਬਿਦਰ ਭੋਗ ਲਗਾ ਲਿਆ, ਛੱਡ ਦਰਯੋਧਨ ਮਹਲ ਮੁਨਾਰੇ। ਸੁਦਾਮੇ ਤੰਦਲ ਭੋਗ ਲਗਾ ਗਿਆ, ਚਰਨ ਕਵਲ ਪ੍ਰਭ ਕਰੇ ਨਿਮਸਕਾਰੇ। ਦਰੋਪਤੀ ਲੱਜਿਆ ਪ੍ਰਭ ਆਪ ਰਖਾ ਗਿਆ, ਬਸਤਰ ਉਤਰੇ ਨਾ ਕੋਟ ਉਤਾਰੇ। ਗੁਣ ਨਿਧਾਨ ਘਰ ਆ ਗਿਆ, ਲੇਖ ਲਿਖਾਏ ਅਪਰ ਅਪਾਰੇ । ਰਵਿਦਾਸ ਚੁਮਾਰ ਤਰਾ ਗਿਆ, ਲੈ ਕਸੀਰਾ ਵਿਚ ਗੰਗਾ ਧਾਰੇ। ਪ੍ਰਭ ਸਦਨਾ ਸੈਨ ਤਰਾ ਗਿਆ, ਧਾਰ ਰੂਪ ਜਾਏ ਬਲ ਦਵਾਰੇ। ਪ੍ਰਭ ਨਾਮਦੇਉ ਦਰਸ ਦਿਖਾ ਗਿਆ, ਭੋਗ ਲਗਾਏ ਦੂਧਾ ਧਾਰੇ। ਧੰਨਾ ਜੱਟ ਤਰਾ ਗਿਆ, ਛੰਨਾ ਛਾਛ ਲਾਏ ਮੁਖ ਦਵਾਰੇ। ਗਨਕਾ ਪਾਪਣ ਪਾਰ ਕਰਾ ਗਿਆ, ਸਾਚਾ ਨਾਮ ਰਸਨ ਉਚਾਰੇ। ਪਾਪਣ ਪੂਤਨਾ ਜਗਤ ਤਰਾ ਗਿਆ, ਮੋਹਣ ਮੁੰਮੇ ਪਾਏ ਕ੍ਰਿਸ਼ਨ ਮੁਰਾਰੇ। ਬੱਧਕ ਗਲੇ ਲਗਾ ਲਿਆ, ਚਰਨ ਕਵਲ ਬਾਣ ਜੋ ਮਾਰੇ। ਜੁਗ ਚੌਥੇ ਖੇਲ ਰਚਾ ਲਿਆ, ਨਿਹਕਲੰਕ ਪ੍ਰਭ ਲੈ ਅਵਤਾਰੇ। ਅਥਰਬਣ ਵੇਦ ਮਾਣ ਗਵਾ ਗਿਆ, ਵੇਦ ਚਾਰ ਅੰਤ ਕਲ ਹਾਰੇ। ਕੁਰਾਨ ਅੰਜ਼ੀਲ ਵਕ਼ਤ ਮੁਕਾ ਲਿਆ, ਈਸਾ ਮੂਸਾ ਮੁਹੰਮਦੀ ਪਾਰ ਉਤਾਰੇ। ਗੀਤਾ ਵਕ਼ਤ ਮੁਕਾ ਲਿਆ, ਮਿਲੇ ਸ਼ਬਦ ਸ਼ਬਦ ਵਿਚ ਘਾਰੇ। ਖਾਣੀ ਬਾਣੀ ਭਰਮ ਮਿਟਾ ਲਿਆ। ਪਰਗਟ ਜੋਤ ਆਪ ਗਿਰਧਾਰੇ। ਜੁਗ ਚੌਥਾ ਅੰਤ ਕਰਾ ਲਿਆ, ਚਾਰ ਕੁੰਟ ਹੋਏ ਹਾਹਾਕਾਰੇ। ਕਲ ਸਾਚਾ ਸ਼ਬਦ ਚਲਾ ਲਿਆ, ਸੋਹੰ ਨਾਉਂ ਪ੍ਰਭ ਰਸਨ ਉਚਾਰੇ। ਸਭ ਜਗਤ ਭੇਖ ਮਿਟਾ ਲਿਆ, ਏਕੋ ਦੀਸੇ ਸਚ ਦਰਬਾਰੇ। ਰਾਉ ਰੰਕਾਂ ਚਰਨ ਲਗਾ ਲਿਆ, ਰਾਣਿਆਂ ਮਹਾਰਾਣਿਆਂ ਹੰਕਾਰ ਨਿਵਾਰੇ। ਹਿੰਦਵੈਣ ਚਰਨੀਂ ਢਾਹ ਲਿਆ, ਦੇ ਦਰਸ ਅਗੰਮ ਅਪਾਰੇ। ਕਲ ਭਰਮ ਭੁਲੇਖਾ ਲਾਹ ਲਿਆ, ਸਾਚੀ ਜੋਤ ਆਈ ਕਲ ਧਾਰੇ। ਪ੍ਰਭ ਜਾਮਾ ਸ਼ੇਰ ਵਟਾ ਲਿਆ, ਜੋਤ ਸਰੂਪੀ ਹੋਏ ਚਮਤਕਾਰੇ। ਗੁਰਸਿਖਾਂ ਰਸਨੀ ਗਾ ਲਿਆ, ਅਨਹਦ ਸ਼ਬਦ ਵੱਜੇ ਧੁਨਕਾਰੇ। ਨਿਜਾਨੰਦ ਪ੍ਰਭ ਤ੍ਰਿਪਤਾ ਲਿਆ, ਆਤਮ ਜੋਤ ਕਰੇ ਉਜਿਆਰੇ। ਸਾਚਾ ਸ਼ਾਹੋ ਵਿਚੋਂ ਦੇਹ ਪਾ ਲਿਆ, ਬੈਠਾ ਜੋ ਕਰ ਪਸਰ ਪਸਾਰੇ। ਬੇਮੁਖਾਂ ਮੁਖ ਛੁਪਾ ਲਿਆ, ਸ਼ਾਂਤ ਨਾ ਆਏ ਗੁਰਚਰਨ ਦਵਾਰੇ। ਗੁਰਸਿਖਾਂ ਹਉਮੇ ਰੋਗ ਗਵਾ ਲਿਆ, ਆਤਮ ਬਰਖੇ ਅੰਮ੍ਰਿਤ ਧਾਰੇ। ਪ੍ਰਭ ਸਾਚੇ ਥਾਨ ਸੁਹਾ ਲਿਆ, ਸਾਧ ਸੰਗਤ ਮਿਲ ਕਰੇ ਮੰਗਲਚਾਰੇ। ਮਹਾਰਾਜ ਸ਼ੇਰ ਸਿੰਘ ਭਗਤ ਵਡਿਆ ਲਿਆ, ਸਾਚਾ ਨਾਮ ਦੇ ਅਧਾਰੇ। ਸਾਚਾ ਨਾਮ ਸਾਚੇ ਪ੍ਰਭ ਦੀਆ। ਆਤਮ ਨਿਰਮਲ

ਉਤਮ ਜੀਆ। ਬਿਨ ਬਾਤੀ ਬਿਨ ਤੇਲ ਜਗਾਏ ਆਤਮ ਦੀਆ। ਜੋਤ ਸਰੂਪੀ ਖੇਲ ਅਚਰਜ ਪ੍ਰਭ ਕੀਆ। ਸਤਿਜੁਗ ਸਾਚੀ ਕਲ ਰਖਾਏ ਪ੍ਰਭ ਨੀਂਆ। ਸੋਹੰ ਨਾਮ ਜਪ, ਪ੍ਰਭ ਮਿਲਨ ਕਾ ਹੀਆ। ਅੰਮ੍ਰਿਤ ਨਾਮ ਨਿਧਾਨ, ਗੁਰਸਿਖਾਂ ਗੁਰ ਦਰ ਪੀਆ। ਹੋਏ ਸੁਘੜ ਸੁਜਾਨ, ਜਿਨ੍ਹਾਂ ਪ੍ਰਭ ਦਰਸ਼ਨ ਦੀਆ। ਕਲਜੁਗ ਮਿਲਿਆ ਫਲ, ਪੂਰਬ ਜਨਮ ਬੀਜ ਜੋ ਬੀਆ। ਮਾਨਸ ਜਨਮ ਸੁਫਲ ਕਲ, ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰਾ ਕੀਆ। ਖੰਡ ਸਚ ਵਸੇ ਨਿਰੰਕਾਰ। ਜੋਤ ਜਗੇ ਪ੍ਰਭ ਅਪਰ ਅਪਾਰ। ਉਨੰਜਾ ਪਵਣ ਸਿਰ ਛਤਰ ਝੁਲਾਰ। ਬ੍ਰਹਮਾ ਵਿਸ਼ਨ ਮਹੇਸ਼ ਪ੍ਰਭ ਖੜ੍ਹੇ ਦਰਬਾਰ। ਈਸਾ ਮੂਸਾ ਮੁਹੰਮਦ ਕਰ ਰਹੇ ਪੁਕਾਰ। ਕਲਜੁਗ ਜਾਮਾ ਧਾਰਿਆ, ਜੋਤ ਸਰੂਪੀ ਨਹਕਲੰਕ ਅਵਤਾਰ। ਕਰੋੜ ਤੇਤੀਸ ਸੁਹਾਵੰਦੇ, ਇੰਦਰ ਦਰਬਾਰ। ਆਤਮ ਸਰਬ ਧਿਆਵੰਦੇ, ਦੇ ਦਰਸ ਪ੍ਰਭ ਨਿਰਾਧਾਰ। ਕਲਜੁਗ ਜਾਮਾ ਧਾਰਿਆ, ਪਰਗਟ ਜੋਤ ਆਪ ਨਿਰੰਕਾਰ। ਜੁਗ ਚੌਥਾ ਪਾਰ ਉਤਾਰਿਆ, ਨਿਹਕਲੰਕ ਲਵੇ ਅਵਤਾਰ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਲਿਆ, ਗੁਰਮੁਖ ਪਾਵੇ ਪੂਰਨ ਸਾਰ। ਕਲਜੁਗ ਜੋਤ ਪ੍ਰਭ ਸਾਚਾ ਧਰੇ। ਦੀਸੇ ਜੋਤ ਇਕ ਨਰ ਹਰੇ। ਤਰੇ ਸੋ ਜਨ ਜੋ ਪ੍ਰਭ ਸਰਨੀ ਪਰੇ। ਕਰ ਦਰਸ ਜੀਵ ਮਾਤ ਨਾ ਦੇਹ ਧਰੇ। ਗਰਭਵਾਸ ਫੇਰ ਨਾ ਪਰੇ। ਜੋਤ ਮੇਲ ਪ੍ਰਭ ਜੋਤ ਸਰੂਪ ਕਰੇ । ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਮਿਲਿਆ ਆਸਾ ਵਰੇ। ਕੁਕਰਮ ਕਰਮ ਕਲਜੁਗ ਵਿਚਾਰਿਆ। ਜੋਤ ਸਰੂਪ ਕਲ ਜਾਮਾ ਪ੍ਰਭ ਧਾਰਿਆ। ਦੁਸ਼ਟ ਦੁਰਾਚਾਰ ਸ਼ਬਦ ਮਾਰ ਬਾਣ ਸੰਘਾਰਿਆ। ਨਿਰੰਜਣ ਜੋਤ ਕਲਜੁਗ ਹੋਏ ਉਜਿਆਰਿਆ। ਭਗਤ ਜਨ ਸੋਹਣ ਗੁਰਚਰਨ ਦਵਾਰਿਆ । ਬੇਮੁਖ ਕਰ ਰਹੇ ਹਾਹਾਕਾਰਿਆ । ਬਿਨ ਗੁਰ ਪੂਰੇ ਨਾ ਕਿਸੇ ਪਾਰ ਉਤਾਰਿਆ। ਮਦਿ ਮਾਸ ਅਹਾਰ ਰਸਨ ਬਣਾ ਲਿਆ। ਹੋਏ ਦੇਹ ਅੰਧਿਆਰ, ਸਾਚਾ ਸ਼ਾਹੋ ਬੇਮੁਖ ਭੁਲਾ ਲਿਆ। ਭਗਤ ਜਨਾ ਹਰਿ ਦੇਵੇ ਮਾਣ, ਬਾਂਹੋ ਪਕੜ ਕਲਜੁਗ ਤਰਾ ਲਿਆ। ਅੰਤਕਾਲ ਦੇ ਦਰਸ, ਵਿਚ ਪੁਸ਼ਪ ਬਬਾਣ ਬਿਠਾ ਲਿਆ। ਆਵਣ ਜਾਵਣ ਤੋੜ ਹਰਸ, ਪ੍ਰਭ ਵਿਚ ਜੋਤ ਮਿਲਾ ਲਿਆ। ਅੰਮ੍ਰਿਤ ਝਿਰਨਾ ਨਿਝਰੋਂ ਬਰਸ, ਆਤਮ ਸ਼ਾਂਤ ਕਰਾ ਲਿਆ। ਭਗਤ ਨਿਮਾਣਿਆਂ ਕਰ ਪ੍ਰਭ ਤਰਸ, ਖੰਡ ਸਚ ਬਹਾ ਲਿਆ। ਬੇਮੁਖ ਪਾਏ ਨਰਕ, ਸਾਚਾ ਪ੍ਰਭ ਜਿਨ੍ਹਾਂ ਭੁਲਾ ਲਿਆ। ਕਲਜੁਗ ਜੀਵ ਅੰਤ ਕਲ ਹੋਏ ਗਰਕ, ਸੋਹੰ ਬਾਣ ਸ਼ਬਦ ਗੁਰ ਲਾ ਲਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਮਾਇਆ ਰੂਪੀ ਜਗਤ ਭੁਲਾ ਲਿਆ। ਭਰਮ ਭੁਲੇਖੇ ਜਗਤ ਭੁਲਾਇਆ। ਆਪਣਾ ਆਪ ਪ੍ਰਭ ਆਪ ਛੁਪਾਇਆ। ਜੋਤ ਸਰੂਪੀ ਕਲ ਖੇਲ ਰਚਾਇਆ। ਸ਼ਬਦ ਬਾਣ ਸੋਹੰ ਪ੍ਰਭ ਚਲਾਇਆ। ਚਾਰ ਕੁੰਟ ਹਾਹਾਕਾਰ ਮਚਾਇਆ। ਦੁੱਖੀ ਜੀਵ ਸਭ ਬਿਲਲਾਇਆ। ਭਗਤ ਜਨਾਂ ਦਰਸ ਦਿਖਾਇਆ। ਦੇ ਬ੍ਰਹਮ ਗਿਆਨ ਹਿਰਦਕ ਸਾਚੀ ਜੋਤ ਜਗਾਇਆ। ਜਗੇ ਜੋਤ ਹੋਏ ਉਜਿਆਰਾ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਉਪਜੇ ਧੁਨ ਹੋਏ ਧੁੰਨਕਾਰਾ, ਅਨਹਦ ਸ਼ਬਦ ਪ੍ਰਭ ਵਿਚ ਦੇਹ ਵਜਾਇਆ । ਝਿਰਨਾ ਝਿਰ ਅੰਮ੍ਰਿਤ ਬੂੰਦ, ਨਾਭ ਕਵਲ ਵਿਚ ਪਾਇਆ। ਖੁੱਲ੍ਹੇ ਕਵਲ ਜੋਤ ਪਰਕਾਸ਼ੇ, ਦਸਮ ਦਵਾਰ ਪ੍ਰਭ ਆਪ ਖੁਲ੍ਹਾਇਆ। ਖੁਲ੍ਹੇ ਦਵਾਰ ਮਿਲੇ ਗਿਰਧਾਰ, ਨਿਜਾਨੰਦ ਜੀਵ ਨਿਜ ਮਾਹਿ ਪਾਇਆ। ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਭਗਤ ਜਨਾਂ ਦਰ ਘਰ ਹਰਿ ਦਰਸ ਦਿਖਾਇਆ। ਪਰਗਟੇ ਪ੍ਰਭ ਵੇਖੇ ਲੋਕਾਈ ਸਭ। ਗੁਰਸਿਖ ਵਿਰਲੇ ਕਲ ਲਿਆ ਲੱਭ। ਕਿਰਪਾ ਕਰ ਝਿਰਨਾ ਝਿਰਾਵੇ ਵਿਚ ਪ੍ਰਭ ਨੱਭ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਜੋਤ ਪਰਗਟਾਵੇ ਝੱਬ। ਸਾਚੀ ਜੋਤ ਕਲਜੁਗ ਪਰਗਾਸੇ। ਸ੍ਰਿਸ਼ਟ ਵਿਨਾਸੀ

ਪ੍ਰਭ ਸਦ ਅਬਿਨਾਸ਼ੇ। ਗੁਰਸਿਖਾਂ ਪ੍ਰਭ ਦੇਵੇ ਸੋਹੰ ਸ਼ਬਦ ਧਰਵਾਸੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਜੀਵ ਤੇਰੇ ਚਰਨ ਭਰਵਾਸੇ। ਚਰਨ ਕਵਲ ਗੁਰਸਿਖ ਰੰਗ ਮਾਣ । ਕਲਜੁਗ ਪਰਗਟਿਆ ਪ੍ਰਭ ਨਿਤਾਣਿਆ ਤਾਣ । ਨਿਹਕਲੰਕ ਦੇਵੇ ਰੰਕਾਂ ਮਾਣ। ਰਾਓ ਪ੍ਰਭ ਚਰਨ ਲਗ ਜਾਣ, ਵਰਨ ਚਾਰ ਅੰਤਕਾਲ ਇਕ ਹੋ ਜਾਣ। ਸੋਹੰ ਸ਼ਬਦ ਚਲੇ, ਸਤਿਜੁਗ ਸਾਚਾ ਨਿਰਬਾਣ। ਗੁਰਸਿਖਾਂ ਪ੍ਰਭ ਦੇਵੇ ਬ੍ਰਹਮ ਗਿਆਨ । ਚਰਨ ਪ੍ਰੀਤੀ ਦੇਵੇ ਆਤਮ ਧਿਆਨ। ਦਿਖਾਵੇ ਦਰਸ ਪ੍ਰਭ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਕਲਜੁਗ ਹੋਏ ਚਤੁਰ ਸੁਜਾਨ । ਗੁਰਮੁਖ ਚਾਤਰਕ ਹੋ ਬਿਲਲਾਇਆ। ਕਰ ਭੇਖ ਜੋਤ ਸਰੂਪ ਪ੍ਰਭ ਕਲਜੁਗ ਆਇਆ। ਜੁਗੋ ਜੁਗ ਵਿਛੜਿਆ, ਅੰਤ ਕਲਜੁਗ ਪ੍ਰਭ ਮੇਲ ਕਰਾਇਆ। ਜੋਤ ਸਰੂਪੀ ਪ੍ਰਭ ਅਨਡਿਠੜਿਆ, ਜੋ ਕੋਈ ਵੇਖੇ ਤਾਂ ਨਜ਼ਰ ਨਾ ਆਇਆ। ਸੋਹੰ ਸ਼ਬਦ ਮਿਲੇ ਸਿੱਖ ਮਿਠੜਿਆ, ਗਿਆਨ ਜੋਤ ਹਿਰਦਾ ਪ੍ਰਭ ਆਪ ਕਰਾਇਆ। ਬੇਮੁਖ ਕੌੜੇ ਕਲਜੁਗ ਜਿਉਂ ਰੀਠੜਿਆ, ਨਿਹਕਲੰਕ ਨਾ ਦਰਸ ਦਿਖਾਇਆ । ਹੋਏ ਨਾ ਮੇਲ ਜੋ ਕਲਜੁਗ ਵਿਛੜਿਆ, ਪ੍ਰਭ ਅਬਿਨਾਸ਼ੀ ਭੇਤ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਮੇਟੇ ਦੁੱਖੜਿਆਂ, ਚਰਨ ਆਏ ਜਿਸ ਸੀਸ ਝੁਕਾਇਆ। ਕਲਜੁਗ ਭਾਣਾ ਪ੍ਰਭ ਵਰਤਾਇਆ। ਜਗਤ ਭਗਤ ਕਿਸੇ ਵਿਰਲੇ ਦਰਸਾਇਆ। ਮੁਗਧ ਗਵਾਰਾਂ ਦੁਸ਼ਟ ਦੁਰਾਚਾਰਾਂ ਪ੍ਰਭ ਭੇਵ ਨਾ ਪਾਇਆ। ਗੁਰਸਿਖਾਂ ਬਲਿਹਾਰਾ ਚਰਨ ਨਿਸਮਕਾਰਾ, ਜਿਨ ਪ੍ਰਭ ਸਾਚਾ ਪਾਇਆ। ਬੇਮੁਖ ਕਲ ਹੋਏ ਖੁਆਰਾ ਨਾ ਦੀਸੇ ਦਰਬਾਰਾ, ਗੁਰ ਪੂਰੇ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰਾ, ਮਿਲ ਸਾਧ ਸੰਗਤ ਹਰਿ ਜਸ ਗਾਇਆ । ਗੁਰ ਪੂਰੇ ਪ੍ਰਭ ਬੂਝ ਬੁਝਾਏ। ਸ਼ਬਦ ਸੁਰਤ ਦੇ ਆਤਮ ਜਗਾਏ। ਅਨਹਦ ਸ਼ਬਦ ਰਾਗ ਉਪਜਾਏ। ਪਵਣ ਸਰੂਪ ਪ੍ਰਭ ਮਾਤ ਆਕਾਸ਼ ਮੇਲ ਕਰਾਏ। ਸਾਚੀ ਭਾਖਿਆ ਗੁਰ ਗੋਬਿੰਦ ਲਿਖਾਏ। ਸਾਖੀ ਸਭ ਇਕ ਬਣਤ ਬਣਾਏ। ਨਿਹਕਲੰਕ ਅਵਤਾਰ, ਅੰਤਕਾਲ ਵਿਚ ਮਾਤ ਦੇ ਆਏ। ਸ੍ਰਿਸ਼ਟ ਦਰ ਸੰਘਾਰ, ਸਾਚਾ ਮਾਰਗ ਲਾਏ। ਜੁਗ ਚੌਥਾ ਕਲ ਨਾਸ ਕਰ, ਵਾਹਵਾ ਸਤਿਜੁਗ ਸਾਚਾ ਲਾਏ। ਪ੍ਰਭ ਆਪਣੀ ਜੋਤ ਪਰਕਾਸ਼ ਕਰ, ਖੰਡ ਬ੍ਰਹਿਮੰਡ ਦੇ ਉਲਟਾਏ। ਬ੍ਰਹਮਾ ਚਰਨ ਨਿਵਾਸ ਕਰ, ਅੰਤ ਬ੍ਰਹਮਾ ਦੇ ਕਰਾਏ। ਭਗਤ ਵੱਡਾ ਗੁਣਤਾਸ ਕਰ, ਬ੍ਰਹਮਲੋਕ ਸਿੰਘ ਪਾਲ ਬਿਠਾਏ। ਧ੍ਰੂ ਚਰਨ ਨਿਵਾਸ ਕਰ, ਸਾਚੀ ਜੋਤ ਵਿਚ ਮਿਲ ਜਾਏ। ਸਵਰਨ ਆਪਣਾ ਦਾਸ ਕਰ, ਸਾਚਾ ਦਰ ਦਰਬਾਨ ਬਹਾਏ। ਨਿਹਕਲੰਕ ਕਲ ਜੋਤ ਪਰਕਾਸ਼ ਕਰ, ਭਗਤ ਜਨਾਂ ਹਰਿ ਹਰਿ ਮਾਣ ਦਵਾਏ। ਲਹਿਣਾ ਸਿੰਘ ਆਪਣਾ ਦਾਸ ਕਰ, ਬੰਸ ਆਪਣਾ ਗਿਆ ਤਰਾਏ। ਵਿਚ ਪਤਾਲ ਪ੍ਰਭ ਨੈਣ ਮੁਧਾਰ । ਬਾਸ਼ਕ ਸੇਜਾ ਸੁੱਤਾਂ ਪੈਰ ਪਸਾਰ। ਲੱਛਮੀ ਝੱਸੇ ਚਰਨ ਅਪਾਰ। ਵਿਚ ਮਾਤ ਆਇਆ ਆਪ ਕਰਤਾਰ। ਨਿਹਕਲੰਕ ਪੂਰਨ ਅਵਤਾਰ । ਸ੍ਰਿਸ਼ਟ ਸਬਾਈ ਮਾਰੇ ਕਰ ਖ਼ੁਆਰ। ਕੁੰਟ ਚਾਰ ਮੱਚ ਜਾਏ ਹਾਹਾਕਾਰ। ਜੀਵ ਜੰਤ ਸਰਬ ਹੋਏ ਖੁਆਰ। ਪਰਗਟੇ ਪਾਰਬ੍ਰਹਮ ਪਰਮੇਸ਼ਰ ਨਾ ਪਾਈ ਸਾਰ। ਮਾਣਸ ਜਨਮ ਗਵਾਇਆ ਕਲਜੁਗ ਮੂਰਖ ਮੁਗਧ ਜੀਵ ਗਵਾਰ। ਕਵਲ ਨੈਨ ਮੁਕਟ ਬੈਨ ਜੋਤ ਸਰੂਪੀ ਕ੍ਰਿਸ਼ਨ ਮੁਰਾਰ। ਆਪ ਅਪਰੰਪਰ ਜੋਤ ਸਰੂਪੀ ਕੀਆ ਆਕਾਰ। ਖੰਡ ਬ੍ਰਹਿਮੰਡ ਗਗਨ ਪਾਤਾਲ ਪ੍ਰਭ ਜੋਤ ਚਮਤਕਾਰ। ਦੁਸ਼ਟ ਮਲੇਸ਼ ਅੰਤਕਾਲ ਕਰੇ ਖੁਆਰ। ਅੰਜ਼ੀਲ ਕੁਰਾਨੀ ਦੀਨੀ ਪ੍ਰਭ ਦਿਤੇ ਮਾਰ । ਵੇਦ ਅਥਰਬਣ ਅੱਲ੍ਹਾ ਨਾਉਂ ਉਤਰਿਆ ਪਾਰ। ਏਕ ਜੋਤ ਕਲ ਪਰਗਟੇ ਪ੍ਰਭ ਏਕੰਕਾਰ। ਸੋਹੰ ਸ਼ਬਦ ਜੁਗ ਚਾਰ ਹੋਏ ਵੱਡਾ ਸਿਕਦਾਰ। ਸਤਿਜੁਗ ਵਰਤੇ ਸਤਿ ਸਤਿ ਸਤਿ ਗੁਣ ਵਿਚਾਰ । ਰਾਉ

ਰੰਕ ਵਸੇ ਜਗਤ ਇਕ ਸਾਰ। ਜੀਵ ਜੀਵ ਜੀਵ ਪ੍ਰਭ ਦੇਵੇ ਇਕ ਸਾਚਾ ਨਾਮ ਅਧਾਰ। ਮਹਾਰਾਜ ਸ਼ੇਰ ਸਿੰਘ ਤੇਰੇ ਭਾਣੇ, ਸਤਿਜੁਗ ਆਵੇ ਸਤਿ ਕਲ ਧਾਰ। ਸਤਿਜੁਗ ਵਰਤੇ ਸੁੱਚ ਸਚ। ਬੇਮੁਖ ਜਾਏ ਵਿਚ ਅਗਨ ਮੱਚ। ਸੋਹੰ ਨਾਮ ਵਿਚ ਆਤਮ ਰਚ। ਝੂਠੀ ਕਾਇਆ ਕੰਚਨ ਕੱਚ। ਗੁਰਚਰਨ ਲਾਗ ਕਲ ਜਾਏ ਬਚ। ਮਹਾਰਾਜ ਸ਼ੇਰ ਸਿੰਘ ਭਗਤ ਤਰਾਵੇ ਆਦਿ ਜੁਗਾਦੀ ਸਚ। ਆਦਿ ਜੁਗਾਦਿ ਭਗਤਨ ਸੰਗ। ਕਰ ਦਰਸ ਪ੍ਰਭ, ਸਾਚਾ ਨਾਮ ਦਾਨ ਮੰਗ। ਮਿਟਾਇਆ ਹਰਸ ਸਭ, ਮਾਨਸ ਜਨਮ ਨਾ ਹੋਵੇ ਭੰਗ। ਕਰ ਤਰਸ ਪ੍ਰਭ, ਆਤਮ ਚਾੜ੍ਹ ਮਜੀਠੀ ਰੰਗ। ਅੰਮ੍ਰਿਤ ਬਰਖ ਪ੍ਰਭ ਵਿਚ ਦੇਹ ਵਗਾਏ ਗੰਗ। ਕਲਜੁਗ ਪ੍ਰਭ ਜੋਤ ਧਰ, ਜੋਤ ਸਰੂਪੀ ਕੀਆ ਜੰਗ । ਮਹਾਰਾਜ ਸ਼ੇਰ ਸਿੰਘ ਕਲਜੁਗ ਖਪਾਇਆ, ਜੋਤ ਸਰੂਪੀ ਵਸੇ ਵਿਚ ਵਰਭੰਡ। ਕਲਜੁਗ ਮਾਇਆ ਜੀਵ ਜੰਤ ਭੁਲਾਇਆ। ਸਾਚਾ ਸਾਹਿਬ ਜੀਵ ਵਿਚੋਂ ਨਜ਼ਰ ਨਾ ਆਇਆ। ਝੂਠੇ ਧੰਦੇ ਲਾਗ ਮਾਨਸ ਜਨਮ ਗਵਾਇਆ। ਗੁਰਚਰਨ ਪ੍ਰੀਤੀ ਮਿਲੇ ਵਡਭਾਗ, ਕਰ ਦਰਸ ਮਾਨਸ ਜਨਮ ਸੁਫ਼ਲ ਕਰਾਇਆ। ਅਨਹਦ ਸ਼ਬਦ ਉਪਜੇ ਰਾਗ, ਆਤਮ ਸੁਨ ਪ੍ਰਭ ਖੋਲ੍ਹ ਵਖਾਇਆ। ਸੋਇਆ ਹਿਰਦਾ ਜਾਏ ਜਾਗ, ਸਾਚਾ ਸ਼ਬਦ ਪ੍ਰਭ ਸੁਣਾਇਆ। ਆਤਮ ਨਿਰਮਲ ਨਾ ਲਾਗੇ ਦਾਗ਼, ਰਸਨਾ ਹਰਿ ਹਰਿ ਹਰਿ ਗੁਣ ਗਾਇਆ। ਸਾਚੇ ਪ੍ਰਭ ਤੇਰੇ ਹੱਥ ਵਾਗ, ਚੌਥਾ ਜੁਗ ਆਏ ਖਪਾਇਆ। ਰੱਖੇ ਸੇਜ ਉਪਰ ਬਾਸ਼ਕ ਨਾਗ, ਸਿੰਘ ਸਿੰਘਾਸਣ ਡੇਰਾ ਲਾਇਆ। ਜੋ ਜਨ ਜਾਏ ਚਰਨ ਲਾਗ, ਅੰਤਕਾਲ ਕਲ ਆਏ ਤਰਾਇਆ। ਭੋਗ ਲਗਾਏ ਅਲੂਣੇ ਸਾਗ, ਭਗਤ ਜਨਾਂ ਹਰਿ ਰੱਖਦਾ ਆਇਆ। ਸਿੰਘ ਕਰਨੈਲ ਤੇਰੇ ਜਾਗੇ ਭਾਗ, ਪਰਗਟੇ ਜੋਤ ਨਿਰੰਜਣ ਰਾਇਆ । ਬੇਮੁਖ ਭੌਂਦੇ ਜਿਉਂ ਸੁੰਞੇ ਘਰ ਕਾਗ, ਗੁਰਸਿਖ ਪੂਰੇ ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਜੋਤ ਸਰੂਪੀ ਕਲ ਵਰਤੇ ਸਾਂਗ, ਆਪਣਾ ਆਪ ਕਲ ਛੁਪਾਇਆ । ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਕਲਜੁਗ ਆਪ ਜੋ ਕਰੇ ਕਰਾਇਆ। ਕਰੇ ਕਰਾਵੇ ਆਪ ਪ੍ਰਭ ਸਮਰਥ। ਮਹਿੰਮਾ ਪ੍ਰਭ ਦੀ ਕੋਈ ਜੀਵ ਨਾ ਜਾਏ ਕਥ । ਸਾਚਾ ਸ਼ਬਦ ਗਿਆਨ ਦੇ ਚਲਿਆ ਪ੍ਰਭ ਸਾਚੀ ਵੱਥ। ਗੁਰਚਰਨ ਸਦ ਰਹੇ ਧਿਆਨ, ਲੇਖ ਲਿਖਾਇਆ ਵਿਚ ਸਚ ਮਥ । ਗੁਰਮੁਖਾਂ ਮਿਲਿਆ ਕਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਨਚਾਏ ਨੱਕ ਪਾ ਨੱਥ। ਰਾਜਨ ਰਾਜ ਸਚ ਪਾਤਸ਼ਾਹੋ। ਕਲਜੁਗ ਪਰਗਟਿਆ ਪ੍ਰਭ ਆਪ ਬੇਪਰਵਾਹੋ। ਧਰੇ ਜੋਤ ਸੁਹਾਏ ਥਾਂਉਂ। ਸੋਹੰ ਸ਼ਬਦ ਚਲਾਈ ਘਰ ਸਾਚੀ ਨਾਓ। ਰਸਨਾ ਜਪ ਗੁਰਮੁਖ ਕਲ ਪਾਰ ਪਰਾਓ। ਮਿਲ ਸਾਧ ਸੰਗਤ ਰਸਨਾ ਹਰਿ ਹਰਿ ਗਾਓ। ਭਗਤ ਵਛਲ ਅਨਾਥ ਅਨਾਥੇ ਆਤਮ ਦਰਸਾਓ। ਸਗਲ ਪ੍ਰਭ ਸਾਥ, ਚਰਨ ਕਵਲ ਵਿਚ ਸਮਾਓ। ਰੱਖੇ ਸਿਰ ਹਾਥ, ਅੰਤਕਾਲ ਜਮ ਪੁਰੀ ਨਾ ਜਾਓ। ਸਤਿਜੁਗ ਚਲੇ ਪ੍ਰਭ ਕੀ ਸਾਚੀ ਗਾਥ, ਸੋਹੰ ਸ਼ਬਦ ਰਸਨਾ ਗਾਓ। ਮਹਾਰਾਜ ਸ਼ੇਰ ਸਿੰਘ ਪਰਗਟੇ ਤ੍ਰੈਲੋਕੀ ਨਾਥ, ਕਰ ਦਰਸ ਮਨ ਚਿੰਦਿਆ ਫਲ ਪਾਓ। ਆਤਮ ਚਿੰਦਿਆ ਪ੍ਰਭ ਕਰੇ ਦੂਰ। ਪਰਗਟ ਜੋਤ ਬੈਠਾ ਹਾਜ਼ਰ ਹਜ਼ੂਰ। ਸਾਚਾ ਪ੍ਰਭ ਸਾਚੇ ਘਰ ਵਸੇ, ਨਾ ਨੇੜੇ ਨਾ ਦੂਰ। ਸਾਚਾ ਨਾਮ ਆਤਮ ਰਸ ਰਸੇ, ਆਤਮ ਸ਼ਬਦ ਹੋਏ ਭਰਪੂਰ। ਮਹਾਰਾਜ ਸ਼ੇਰ ਸਿੰਘ ਸਾਚਾ ਰਾਹ ਦੱਸੇ, ਸੋਹੰ ਸ਼ਬਦ ਜਪ ਰਸਨ ਸਰੂਰ । ਰਸਨਾ ਜਪ ਰਾਮ ਰਮਈਆ। ਕਲਜੁਗ ਪਰਗਟਿਆ ਕ੍ਰਿਸ਼ਨ ਘਨਈਆ। ਰੱਖੇ ਪਤਿ ਲਜ ਜਗ ਦਵਈਆ। ਸੋਹੰ ਸ਼ਬਦ ਕਲਜੁਗ ਸਾਚੀ ਨਈਆ। ਮਹਾਰਾਜ ਸ਼ੇਰ ਸਿੰਘ ਸਦ ਭਗਤਨ ਕੇਰਾ, ਆਪ ਪਿਤ ਮਈਆ। ਮਾਤ ਪਿਤ ਪ੍ਰਭ ਭਗਤਨ ਕੇਰਾ। ਦੇ ਦਰਸ ਮਿਟਾਵੇ ਅਗਿਆਨ ਅੰਧੇਰਾ। ਪਰਗਟ ਜੋਤ

ਕਲ ਪਾਇਆ ਫੇਰਾ। ਜੁਗ ਚੌਥੇ ਕਲ ਢਾਇਆ ਢੇਰਾ । ਉਲਟਾ ਗੇੜ ਜੋਤ ਸਰੂਪ ਜਗਤ ਕਾ ਗੇੜਾ। ਬੇਮੁਖਾਂ ਮੰਞਧਾਰ ਪ੍ਰਭ ਰੋੜ੍ਹਿਆ ਬੇੜਾ। ਸਾਚਾ ਵਰ ਗੁਰਸਿਖ ਵਿਰਲੇ ਕਲਜੁਗ ਸਹੇੜਾ। ਅੰਤਕਾਲ ਮਹਾਰਾਜ ਸ਼ੇਰ ਸਿੰਘ ਦੇ ਦਰਸ ਕਰ ਜਾਏ ਨਬੇੜਾ। ਦਰਸ ਆਸ ਜੋ ਜਨ ਕਰੇ। ਦੇਵੇ ਦਰਸ ਆਪ ਪ੍ਰਭ ਨਰ ਹਰੇ। ਕਰ ਦਰਸ ਵਿਚੋਂ ਹਉਮੇ ਹੰਕਾਰ ਮਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਘਨਕਪੁਰੀ ਸਚ ਜੋਤ ਧਰੇ। ਗੁਰ ਕਿਰਪਾ ਤੇ ਅੰਮ੍ਰਿਤ ਪਾਇਆ। ਪੀ ਅੰਮ੍ਰਿਤ ਆਤਮ ਤ੍ਰਿਪਤਾਇਆ। ਹਉਮੇ ਵਿਚੋਂ ਰੋਗ ਗਵਾਇਆ। ਰਤਨ ਅਮੋਲਕ ਵਿਚੋਂ ਦੇਹ ਪਾਇਆ। ਅਗਿਆਨ ਅੰਧੇਰ ਮਿਟਾ ਭਰਮ ਚੁਕਾਇਆ। ਅਚੁੱਤ ਪਾਰਬ੍ਰਹਮ ਪਰਮੇਸ਼ਵਰ ਮਧਿ ਮਾਧੋ ਘਰ ਮਾਹਿ ਪਾਇਆ। ਨਿਰਾਹਾਰ ਨਿਰਵੈਰ ਅਛਲ ਅਡੋਲ ਬੈਠ ਸਿੰਘ ਸਿੰਘਾਸਣ ਆਤਮ ਪਾਇਆ। ਗੁਰਸਿੱਖਾਂ ਉਤਮ ਦਾਤ ਗੁਰ ਪੂਰੇ ਗੁਰਸਿਖਾਂ ਮੁਖ ਚੁਆਇਆ। ਪੀ ਅੰਮ੍ਰਿਤ ਜਾਏ ਨੱਸ, ਗਰਭਵਾਸ ਫੇਰ ਸਿੱਖ ਨਾ ਆਇਆ। ਆਤਮ ਹੋਏ ਪਰਕਾਸ਼, ਸਾਚੀ ਦੀਪਕ ਵਿਚ ਦੇਹ ਜਗਾਇਆ। ਸਾਚਾ ਮਿਲਿਆ ਪ੍ਰਭ ਅਬਿਨਾਸ਼, ਤੀਨ ਲੋਕ ਜਿਸ ਜੋਤ ਜਗਾਇਆ । ਵਸੇ ਵਿਚ ਪਤਾਲ ਆਕਾਸ਼, ਮਾਤਲੋਕ ਪ੍ਰਭ ਜੋਤ ਪਰਗਟਾਇਆ। ਸਾਧ ਸੰਗਤ ਪ੍ਰਭ ਹੋਇਆ ਦਾਸ, ਛੱਡ ਬੈਕੁੰਠ ਵਿਚ ਸਿੱਖ ਸਮਾਇਆ। ਤਿਸ ਸਾਹਿਬ ਕਉ ਬਲ ਬਲ ਜਾਸ, ਜਿਸ ਨੇ ਆਪਣਾ ਬਿਰਦ ਰਖਾਇਆ। ਰਸਨਾ ਜਪ ਜੀਵ ਸਵਾਸ ਸਵਾਸ, ਗਿਆਨ ਧਿਆਨ ਗੁਰਚਰਨ ਲਗਾਇਆ। ਸਚਖੰਡ ਅੰਤ ਹੋਏ ਵਾਸ, ਜੋਤ ਸਰੂਪ ਲਏ ਵਿਚ ਜੋਤ ਮਿਲਾਇਆ। ਈਸ਼ਰ ਜੋਤ ਸਦ ਅਬਿਨਾਸ਼, ਵਿਨਾਸੀ ਦੇਹ ਜਿਸ ਸੰਗ ਪ੍ਰੀਤ ਲਗਾਇਆ। ਸੋਹੰ ਸ਼ਬਦ ਸਾਚੀ ਧਰਵਾਸ, ਜਿਸ ਸੰਗ ਮੇਲ ਕਰਾਇਆ। ਕਾਮ ਕਰੋਧ ਹੋ ਜਾਏ ਨਾਸ, ਗੁਰ ਦਰ ਆਏ ਜਿਸ ਦਰਸ਼ਨ ਪਾਇਆ। ਗੁਰਮੁਖ ਜੋਤ ਜਗਾਏ ਵਿਚ ਆਕਾਸ਼, ਜਿਥੇ ਬੈਠ ਡਗਮਗਾਇਆ। ਸਾਚਾ ਆਪ ਸਾਚੀ ਰਹਿਰਾਸ, ਜੋਤੀ ਜੋਤ ਹੋਏ ਜੋਤ ਰੁਸ਼ਨਾਇਆ । ਜੋਤ ਸਰੂਪ ਨਿਰੰਜਣ ਦੇ ਵਾਸ, ਆਪਣਾ ਆਪ ਪ੍ਰਭ ਆਪ ਉਪਾਇਆ। ਭਗਤ ਜਨ ਸੋਹਣ ਗੁਰਚਰਨ ਪਾਸ, ਅੰਮ੍ਰਿਤ ਭੰਡਾਰਾ ਪ੍ਰਭ ਆਪ ਖੁਲ੍ਹਾਇਆ । ਮਹਾਰਾਜ ਸ਼ੇਰ ਸਿੰਘ ਜਿਥੇ ਤੇਰਾ ਵਾਸ, ਨਾ ਕੋਈ ਆਵੇ ਨਾ ਆਵੇ ਜਾਇਆ। ਲੱਜਿਆ ਰੱਖਣ ਭਗਤ ਜਨ, ਜੁਗੋ ਜੁਗ ਪ੍ਰਭ ਖੇਲ ਰਚਾਇਆ । ਕਲਜੁਗ ਜਾਮਾ ਧਾਰ, ਛੱਡ ਦੇਹ ਨਿਹਕਲੰਕ ਅਖਵਾਇਆ । ਨਿਗਮ ਕਰ ਵਿਚਾਰ, ਵਿਛੜਿਆਂ ਪ੍ਰਭ ਮੇਲ ਕਰਾਇਆ। ਕਲਜੁਗ ਦਿਤਾ ਤਾਰ, ਸੋਹੰ ਸਾਚਾ ਬ੍ਰਹਮ ਗਿਆਨ ਦਵਾਇਆ। ਗੁਰਸਿਖ ਕਦੇ ਨਾ ਆਵੇ ਹਾਰ, ਸਿਰ ਰੱਖੇ ਹੱਥ ਆਪ ਰਘੁਰਾਇਆ। ਜਮ ਪੁਰੀ ਨਾ ਖਾਵੇ ਮਾਰ, ਅੰਤਕਾਲ ਪ੍ਰਭ ਹੋਏ ਸਹਾਇਆ। ਜੋਤ ਸਰੂਪੀ ਦੇ ਦਰਸ ਅਪਾਰ, ਗੁਰਮੁਖ ਸਾਚਾ ਵਿਚ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰ, ਦੇ ਦਰਸ ਗੁਰਸਿਖ ਤਰਾਇਆ। ਸ੍ਰਿਸ਼ਟ ਸਬਾਈ ਪਸਰ ਪਸਾਰਾ। ਜੋਤ ਸਰੂਪੀ ਲਏ ਅਵਤਾਰਾ। ਏਕ ਜੋਤ ਤੀਨ ਲੋਕ ਆਕਾਰਾ । ਮਾਇਆ ਰੂਪੀ ਪਸਰ ਪਸਾਰਾ । ਹਰਿ ਰੰਗ ਮਿਲੇ ਜਨ ਭਗਤ ਪਿਆਰਾ। ਕਲ ਸੂਝੇ ਜਿਸ ਵਡ ਦਰਬਾਰਾ। ਜਿਥੇ ਬੈਠਾ ਪ੍ਰਭ ਨਿਰੰਕਾਰਾ । ਖੰਡ ਬ੍ਰਹਿਮੰਡ ਸਰਬ ਗੁਰਚਰਨ ਦਵਾਰਾ। ਵਿਚ ਵਰਭੰਡ ਪ੍ਰਭ ਦੇਵੇ ਜੋਤ ਆਧਾਰਾ। ਜੀਵ ਆਤਮ ਹੋਏ ਰੰਡ, ਮਿਲੇ ਨਾ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਅੰਤਕਾਲ ਕਲ ਦੇਵੇ ਦੰਡ, ਰਸਨਾ ਨਾਮ ਨਾ ਜਿਨ੍ਹਾਂ ਉਚਾਰਾ। ਚਰਨ ਪ੍ਰੀਤੀ ਦਾਨ ਦੇ, ਢਹਿ ਪਇਆ ਦਵਾਰੇ। ਦਰ ਆਪਣੇ ਸਾਚਾ ਮਾਣ ਦੇ, ਹੋਏ ਦਰਸ ਅਪਾਰੇ। ਪ੍ਰਭ ਪੂਰਨ ਬ੍ਰਹਮ ਗਿਆਨ ਦੇ, ਆਤਮ ਦੀਪ ਹੋਏ ਉਜਿਆਰੇ । ਗੁਰਚਰਨ ਪ੍ਰਭ ਸਾਚਾ ਧਿਆਨ ਦੇ, ਸੀਸ

ਝੁਕੇ ਤੇਰੇ ਦਰਬਾਰੇ। ਸੋਹੰ ਸ਼ਬਦ ਧੁਨ ਵਿਚ ਕਾਨ ਦੇ, ਅਨਹਦ ਵੱਜੇ ਵਿਚ ਦੇਹ ਅੰਧਿਆਰੇ। ਸੋਹੰ ਨਾਮ ਸਚ ਪਹਿਨਣ ਖਾਣ ਦੇ, ਏਕ ਟੇਕ ਹੋਏ ਪ੍ਰਭ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰ ਕਿਰਪਾ ਗੁਰਸਿਖ ਤਾਰ ਦੇ। ਗੁਰਪਰਸਾਦਿ ਗੁਰ ਪੂਰਾ ਪਾਇਆ। ਗੁਰਪਰਸਾਦਿ ਗੁਰ ਭੇਟ ਚੜ੍ਹਾਇਆ। ਗੁਰਪਰਸਾਦਿ ਸਾਚੇ ਗੁਰ ਹਿਰਦੇ ਹਰਿ ਵਸਾਇਆ। ਗੁਰਪਰਸਾਦਿ ਲਿਖਿਆ ਧੁਰ, ਕਲ ਆ ਆਪ ਪਰਗਟਾਇਆ। ਗੁਰਪਰਸਾਦਿ ਗੁਰਚਰਨ ਸੰਗ ਜੁੜ, ਆਤਮ ਪੜਦਾ ਲਾਹਿਆ। ਗੁਰਪਰਸਾਦਿ ਗੁਰਮੁਖ ਪੂਰੇ ਆਤਮ ਗੋਝ ਵਿਚ ਦੇਹ ਰਖਾਇਆ । ਗੁਰਪਰਸਾਦਿ ਕਿਰਪਾ ਕਰ ਗੁਰ ਪੂਰੇ ਭਰਮ ਭੁਲੇਖਾ ਲਾਹਿਆ। ਗੁਰਪਰਸਾਦਿ, ਆਦਿ ਜੁਗਾਦਿ ਸਾਚੀ ਦਾਤ ਪ੍ਰਭ ਦੇਂਦਾ ਆਇਆ। ਗੁਰਪਰਸਾਦਿ ਅਗੰਮ ਅਗਾਧ ਕਲਜੁਗ ਜੋਤ ਪਰਗਟਾਇਆ । ਗੁਰਪਰਸਾਦਿ ਹੋਏ ਆਤਮ ਅਨਾਦ, ਮਹਾਰਾਜ ਸ਼ੇਰ ਸਿੰਘ ਸਾਚਾ ਪਰਸਾਦਿ ਗੁਰਸਿਖ ਤੇਰੀ ਭੇਟ ਚੜ੍ਹਾਇਆ। ਸਤਿ ਪਰਸਾਦ ਦੇਵੇ ਵਡਿਆਈ, ਦੇ ਪਰਸਾਦ ਸੁਫਲ ਕੁੱਖ ਕਰਾਈ। ਪਰਗਟ ਜੋਤ ਪ੍ਰਭ ਭਏ ਸਹਾਈ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਵਡ ਵਡਿਆਈ। ਵੱਡਾ ਵਡ ਆਪ ਪ੍ਰਭ ਦਾਤਾ। ਵਿਰਲੇ ਗੁਰਮੁਖ ਕਿਸੇ ਪਛਾਤਾ । ਝੂਠੀ ਸ੍ਰਿਸ਼ਟ ਝੂਠੀ ਮਾਇਆ, ਗੁਰਚਰਨ ਪ੍ਰੀਤੀ ਸਾਚਾ ਨਾਤਾ। ਮਹਾਰਾਜ ਸ਼ੇਰ ਸਿੰਘ ਦਰ ਪਰਖੇ ਨਿੱਤ, ਗੁਰਸਿਖ ਪੂਰਾ ਪਕੜ ਪਛਾਤਾ। ਨੀਤ ਅਤੀਤ ਸਰਜੀਤ ਗੁਰਚਰਨ ਪ੍ਰੀਤ। ਸਾਚਾ ਸਾਹਿਬ ਜੀਵ ਆਤਮ ਚੀਤ । ਮਾਤਲੋਕ ਪ੍ਰਭ ਮਿਲਣ ਦੀ ਰੀਤ। ਜਪ ਨਾਮ, ਝੂਠਾ ਜਗ ਜਾਏ ਜੀਤ। ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੋਵੇ ਸੀਤ।