ਪੁਸਤਕਾਲਾਭਾਗ ੧

੧੩ ਵਿਸਾਖ ੨੦੦੮ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ

ਰਸਨਾ ਜੀਵ ਸੋਹੰ ਗਾਏ। ਕਾਲ ਕੰਟਕ ਨੇੜ ਨਾ ਆਏ। ਅੰਤਕਾਲ ਕਲ ਮਾਇਆ ਨਾ ਸਤਾਏ। ਮਹਾਰਾਜ ਸ਼ੇਰ ਸਿੰਘ ਸਰਬ ਥਾਂਏ ਹੋਏ ਸਹਾਏ। ਹੋਏ ਸਹਾਏ ਪ੍ਰਭ ਆਪ। ਸਾਚਾ ਜਪੇ ਜੋ ਜਨ ਜਾਪ। ਪਰਗਟ ਭਏ ਆਪ ਵਿਚ ਮਾਤ। ਸਾਚੀ ਦੇਵੇ ਭਗਤਨ ਦਾਤ। ਮਹਾਰਾਜ ਸ਼ੇਰ ਸਿੰਘ ਉਤਮ ਕਰੇ ਗੁਰਸਿਖਣ ਜ਼ਾਤ। ਜ਼ਾਤ ਪਾਤ ਗੁਰਸਿਖ ਨਿਆਰਾ। ਹਿਰਦੇ ਵਸੇ ਆਪ ਨਿਰੰਕਾਰਾ। ਅੰਮ੍ਰਿਤ ਬਰਖੇ ਵਿਚ ਆਤਮ ਧਾਰਾ। ਮੈਲ ਨਾ ਲਾਗੇ ਨਿਰਮਲ ਦੇਹ ਅਪਾਰਾ । ਇਕ ਰੰਗ ਰਵੇ ਜਗਤ ਸੰਸਾਰਾ । ਮਹਾਰਾਜ ਸ਼ੇਰ ਸਿੰਘ ਦੇਵੇ ਜੋਤ ਅਧਾਰਾ। ਇਕ ਕਰਾਏ ਭਰਮ ਗਵਾਏ। ਚਰਨ ਲਗਾਏ ਹੋਏ ਕਿਰਪਾਲ, ਚੁਰਾਸੀ ਗੇੜ ਕਟਾਏ। ਸਚ ਸੁੱਚ ਵਿਚ ਦੇਹ ਵਰਤਾਏ। ਨਿਜਾਨੰਦ ਰਿਹਾ ਸਮਾਏ। ਕਲਜੁਗ ਪਰਗਟ ਦੀਨ ਦਿਆਲ, ਸੋਹੰ ਸਾਚਾ ਨਾਮ ਜਪਾਏ। ਪਰਗਟ ਹੋ ਕੇ ਦਰਸ ਦਿਖਾਏ, ਆਪਣਾ ਭੇਵ ਆਪ ਖੁਲ੍ਹਾਏ। ਸਾਚਾ ਸਤਿਗੁਰ ਭਗਤ ਵਸਾਲ, ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਏ। ਬੈਕੁੰਠ ਸਿੰਘਾਸਣ ਛੱਡ ਪ੍ਰਭ ਆਏ। ਭਗਤ ਜਨਾਂ ਵਿਚ ਪ੍ਰਭ ਜੋਤ ਪਰਗਟਾਏ। ਭਗਤ ਵਛਲ ਆਪ ਕਿਰਪਾਲਾ, ਨਾਮ ਨਿਧਾਨ ਝੋਲੀ ਪਾਏ। ਜਗਤ ਭੁਲੇਖੇ ਸਾਰੇ ਲਾਹੇ, ਜਿਉਂ ਬਾਵਨ ਬਲ ਆਣ ਤਰਾਏ। ਕਲਜੁਗ ਤੋੜੇ ਆਣ ਜ਼ੰਜਾਲ, ਜਨਮ ਕਰਮ ਪ੍ਰਭ ਸੁਫਲ ਕਰਾਏ। ਸਾਚਾ ਵਰਨ ਗੁਰਸਿਖ ਲਿਖਾਏ, ਆਦਿ ਅੰਤ ਪ੍ਰਭ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਸਦ ਹੈ ਨਾਲੇ। ਸਾਚਾ

ਸਤਿਗੁਰ ਸਰਬ ਸੁਖਦਾਈ। ਪਰਗਟ ਹੋਵੇ ਪੈਜ ਰਖਾਈ। ਦੇ ਦਰਸ ਆਤਮ ਤ੍ਰਿਖਾ ਬੁਝਾਈ। ਟੁੱਟੀ ਗੰਢਣਹਾਰ ਟੁੱਟੀ ਗੰਢ ਵਖਾਈ। ਜਗਨ ਨਾਥ ਗੋਪਾਲ ਕਲ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਦੇਵੇ ਧਨ ਮਾਲ, ਸੋਹੰ ਸ਼ਬਦ ਜੀਵ ਰਸਨਾ ਗਾਈ। ਸੋਹੰ ਜਪਾਣਾ ਸਾਚਾ ਨਾਉਂ। ਸਾਚੀ ਦਰਗਹਿ ਪਾਵੇ ਥਾਉਂ। ਏਕ ਸਮਾਨ ਰੰਕ ਰਾਉ। ਜਿਥੇ ਵਸੇ ਪ੍ਰਭ ਬੇਪਰਵਾਹੁ। ਅਲਖ ਅਭੇਵ ਭੇਵ ਲਖਾ ਨਾ ਜਾਉ। ਕਰ ਕਿਰਪਾ ਗੁਰਸਿਖਾਂ ਪ੍ਰਭ ਦੇ ਜਣਾਉ। ਮਹਾਰਾਜ ਸ਼ੇਰ ਸਿੰਘ ਸੋਹੰ ਸਾਚਾ ਦੇ ਕਲਜੁਗ ਨਾਉਂ। ਏਕ ਨਾਮ ਕਲਜੁਗ ਨਿਰੰਜਣ। ਜਪ ਮਿਲੇ ਭੈ ਭੰਜਨ। ਕਰ ਧੂੜ ਸਾਚਾ ਜਗ ਮਜਨ। ਮਹਾਰਾਜ ਸ਼ੇਰ ਸਿੰਘ ਨਿਮਾਣਿਆਂ ਤੋੜ ਜਾਏ ਬੰਧਨ। ਗੁਰਸਿਖਾਂ ਪ੍ਰਭ ਤੋੜੇ ਬੰਧ। ਹੰਕਾਰੀਆਂ ਨਿੰਦਕਾਂ ਗਲ ਫਾਹੀ ਫੰਦ। ਮਦਿ ਮਾਸ ਵਿਸ਼ਟਾ ਮੂੰਹ ਗੰਦ। ਗੁਰਸਿਖ ਨਾਮ ਜਪ, ਮਨ ਭਏ ਅਨੰਦ। ਆਤਮ ਜਾਨ ਮਿਲੇ ਪ੍ਰਭ ਪਰਮਾਨੰਦ। ਕਲਜੁਗ ਮਿਲਿਆ ਪ੍ਰਭ ਸਾਚਾ ਬਖ਼ਸ਼ੰਦ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਖੋਲ੍ਹੇ ਆਤਮ ਜੰਦ। ਆਤਮ ਦੇਵੇ ਪ੍ਰਭ ਉਜਿਆਰਾ। ਜੋਤ ਜਗਾਵੇ ਅਪਰ ਅਪਾਰਾ। ਭਗਤ ਵਛਲ ਪ੍ਰਭ ਗਿਰਧਾਰਾ। ਨਿਰਧਨ ਆਏ ਲਏ ਪ੍ਰਭ ਸਾਰਾ। ਨਰਕ ਨਿਵਾਰੀ ਨਿੰਦਕ ਦੁਸ਼ਟ ਦੁਰਾਚਾਰਾ। ਪੁੰਨ ਪਾਪ ਪ੍ਰਭ ਕਰਮ ਵਿਚਾਰਾ। ਗੁਰਮੁਖ ਸਜਾਏ ਸਚ ਦਰਬਾਰਾ। ਜਿਥੇ ਵਸੇ ਆਪ ਪ੍ਰਭ ਨਿਰੰਕਾਰਾ। ਬੈਠ ਅਡੋਲ ਜੋਤ ਜਗਾਵੇ ਵਿਚ ਸੰਸਾਰਾ । ਜੋਤ ਅਮੋਲ ਤ੍ਰੈਭਵਣ ਹੋਏ ਆਕਾਰਾ। ਆਤਮ ਨੇਤਰ ਖੋਲ੍ਹ ਭਗਤ ਜਨਾਂ ਦੇ ਦਰਸ ਅਪਾਰਾ। ਬੇਮੁਖ ਦੇਵੇ ਕੌੜੇ ਬੋਲ, ਦਰ ਆਏ ਜਾਏ ਝੱਖ ਮਾਰਾ। ਅੰਤਕਾਲ ਕਲ ਮਾਰੇ ਰੋਲ, ਕਲਜੁਗ ਮਿਲੇ ਨਾ ਕੋਇ ਸਹਾਰਾ। ਭਗਤ ਜਨਾਂ ਸਦ ਹੈ ਕੋਲ, ਰੱਖੇ ਲਾਜ ਆਪ ਮੁਰਾਰਾ। ਗੁਰਸਿਖ ਆਤਮ ਸਦਾ ਨਿਰੋਲ, ਸੋਹੰ ਸ਼ਬਦ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਜੀਵ ਵਸੇ ਕੋਲ, ਦੇਹ ਦੀਪਕ ਜਿਸ ਕੀਆ ਉਜਿਆਰਾ। ਕਲਜੁਗ ਜੀਵ ਕਰੇ ਵਡਿਆਈ। ਹਉਂ ਹਉਂ ਮੈਂ ਮੈਂ ਵਿਚ ਵਸਾਈ । ਪ੍ਰਭ ਪੂਰੇ ਕੀ ਸਾਰ ਨਾ ਪਾਈ। ਜਿਸ ਨੇ ਸਾਚੀ ਬਣਤ ਬਣਾਈ। ਗਰਭ ਵਾਸ ਹੋਏ ਸਹਾਈ। ਜਗਤ ਮਾਇਆ ਬੁਧ ਮਲੀਨ ਕਰਾਈ । ਭਾਂਤ ਭਾਂਤ ਬਿਖ ਰਸਨਾ ਰਸ ਖਾਈ। ਆਤਮ ਰਸ ਵਿਰਲਾ ਗੁਰਮੁਖ ਨਿਜ ਮਾਹਿ ਪਾਈ। ਕੂੜ ਕੁੜਾਵੇ ਭੁੱਲੀ ਲੋਕਾਈ। ਗੁਰਸਿਖ ਪ੍ਰਭ ਕਾ ਨਾਉਂ ਦਿਵਸ ਰੈਣ ਰਸਨਾ ਗਾਈ। ਅੰਤਕਾਲ ਕਲ ਆ ਗਿਆ, ਪਰਗਟ ਜੋਤ ਬੈਠਾ ਰਘੁਰਾਈ। ਸੋਈ ਥਾਨ ਸੁਹਾ ਗਿਆ, ਜਿਥੇ ਪ੍ਰਭ ਬੈਠੇ ਆਸਣ ਲਾਈ। ਸਾਚਾ ਵਣਜ ਕਰਾ ਗਿਆ, ਸਚ ਸ਼ਬਦ ਸੋਹੰ ਨਾਮ ਦਿਵਾਈ। ਨੀਚੋ ਊਚ ਕਰਾ ਗਿਆ, ਗੁਰਚਰਨ ਨਾਲ ਬਣਤ ਬਣਾਈ। ਜੁਗ ਚਾਰ ਨਾਮ ਰਖਾ ਗਿਆ, ਸਾਚੀ ਲਿਖਤ ਪ੍ਰਭ ਆਪ ਕਰਾਈ। ਚਾਰ ਕੁੰਟ ਜੈ ਜੈ ਜੈਕਾਰ ਕਰਾ ਗਿਆ, ਨਿਹਕਲੰਕ ਜਿਸ ਤੇਰੀ ਸੇਵ ਕਮਾਈ । ਪ੍ਰਭ ਪਰਗਟ ਉਤਮ ਫਲ ਲਗਾ ਗਿਆ, ਕਲਜੁਗ ਉਤਮ ਗੁਰਸਿਖ ਪ੍ਰਭ ਗੁਸਾਂਈ। ਪ੍ਰਭ ਸਾਚਾ ਸ਼ਬਦ ਸੁਣਾ ਗਿਆ, ਸ਼ਬਦ ਗਿਆਨ ਦੇ ਹਉਮੇ ਚੁਕਾਈ। ਪ੍ਰਭ ਭੁੱਲਿਆਂ ਰਾਹੇ ਪਾ ਗਿਆ, ਸਰਨ ਪੜੇ ਦੀ ਲਾਜ ਰਖਾਈ। ਕਲਜੁਗ ਅੰਤ ਪ੍ਰਭ ਬੁਲਾਵਾ ਬੁਲਾ ਗਿਆ, ਗੁਰਸਿਖ ਭੁੱਲ ਨਾ ਰਾਈ। ਹੁਣ ਵਕ਼ਤ ਸੁਹਾਵਾ ਆ ਗਿਆ, ਗੁਰਸਿਖਾਂ ਜੋ ਮਨ ਆਸ ਰਖਾਈ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਭੇਸ ਵਟਾ ਲਿਆ, ਨਿਹਕਲੰਕ ਨਾਉਂ ਰਖਾਈ। ਕਲੰਕ ਨਿਹ ਜਗਤ ਵਿਚ ਆਏ। ਕਰਨ ਕਰਾਵਣਹਾਰ ਕਲੂ ਅੰਤ ਕਰਾਏ। ਪਰਗਟ ਜੋਤ ਪ੍ਰਭ ਤਪ ਤੇਜ ਦੋਨੋਂ ਮਿਟਾਏ। ਸਤਿਗੁਰ ਸਾਚਾ ਸਤਿਜੁਗ ਸਾਚਾ ਜਗਤ ਰਚਾਏ। ਸੋਹੰ ਸ਼ਬਦ ਚਾਰ ਵਰਨ ਚਲਾਏ। ਪ੍ਰਭ ਬਿਨ ਦੂਸਰ ਕੋਈ

ਦੀਸੇ ਨਾਹੇ। ਸਰਬ ਪੂਜਾ ਪ੍ਰਭ ਦੇ ਹਟਾਏ। ਸਾਚਾ ਦਰ ਸੂਝਾ ਜਿਨ੍ਹਾਂ ਪ੍ਰਭ ਦਰਸ ਦਿਖਾਏ। ਗੁਰਸਿਖ ਗੁਰਚਰਨ ਸੰਗ ਲੂਝਾ, ਮਿਲ ਸਾਧ ਸੰਗਤ ਪਰਮਗਤ ਪਾਏ। ਮਹਾਰਾਜ ਸ਼ੇਰ ਸਿੰਘ ਕਲ ਹੋਏ ਸਹਾਈ, ਪਰਗਟ ਹੋ ਕੇ ਦਰਸ ਦਿਖਾਏ। ਪਰਗਟ ਪਰਗਟ ਭਰਮ ਨਿਵਾਰੇ। ਕਲੰਕਨਿਹ ਨਰ ਅਵਤਾਰੇ। ਜ਼ਾਤ ਜੋਤ ਜੋਤ ਜ਼ਾਤ ਇਕ ਗਿਰਧਾਰੇ। ਆਪ ਆਪ ਆਪਣਾ ਆਪ ਉਚਾਰੇ। ਜਾਪ ਜਾਪ ਸੋਹੰ ਸਾਚਾ ਜਾਪ ਪ੍ਰਭ ਰਸਨ ਉਚਾਰੇ। ਤਾਪ ਤਾਪ ਪ੍ਰਭ ਤੀਨ ਤਾਪ ਵਿਚੋਂ ਹਉਮੇ ਮਾਰੇ। ਮਹਾਰਾਜ ਸ਼ੇਰ ਸਿੰਘ ਦਰਸ ਪਰਸ, ਕਰ ਕਿਰਪਾ ਪ੍ਰਭ ਪਾਰ ਉਤਾਰੇ। ਦਾਸਨ ਦਾਸ ਦੇਵੇ ਭਰਵਾਸਾ। ਸਾਚਾ ਸਾਹਿਬ ਨਾ ਜਾਨਣਾ ਹਾਸਾ। ਤੀਨ ਲੋਕ ਸਚੇ ਪ੍ਰਭ ਕਾ ਵਾਸਾ। ਧਰੇ ਜੋਤ ਮਾਤ ਪਾਤਾਲ ਆਕਾਸ਼ਾ। ਭੁੱਲੇ ਜੀਵ ਜੋਤ ਸਹਾਈ ਵਿਚ ਗਰਭਵਾਸਾ। ਮਨ ਚਿੱਤ ਨਾ ਆਈ, ਜਿਸ ਨੇ ਦੀਆ ਪਵਣ ਸਵਾਸਾ। ਮੂਰਖ ਜੀਵ ਰਸਨ ਲੁਝਾਈ, ਆਹਾਰ ਕੀਆ ਮਦਿ ਮਾਸਾ। ਕਲਜੁਗ ਆਪਣੀ ਪਤਿ ਗਵਾਈ, ਅੰਤਕਾਲ ਹੋਏ ਨਰਕ ਨਿਵਾਸਾ। ਗੁਰਸਿਖ ਪੂਰੇ ਮਿਲੀ ਵਡਿਆਈ, ਪ੍ਰਭ ਦਰਸ ਜਿਸ ਮਨ ਪਿਆਸਾ। ਸਤਿਗੁਰ ਸਾਚਾ ਹੋਵੇ ਸਹਾਈ, ਦੁੱਖ ਦਲਿਦਰ ਸਾਰਾ ਨਾਸਾ। ਮਿਲਿਆ ਪਰਗਟ ਸਚਾ ਸੁਖਦਾਈ, ਸਾਚਾ ਪ੍ਰਭ ਸਦਾ ਅਬਿਨਾਸ਼ਾ। ਸਾਧ ਸੰਗਤ ਮਨ ਭਈ ਵਧਾਈ, ਪਰਗਟੇ ਜੋਤ ਪ੍ਰਭ ਛੱਡ ਆਕਾਸ਼ਾ। ਤਾਰੇ ਪ੍ਰਭ ਬਾਲ ਬਿਰਧ ਜਵਾਨ, ਜੋ ਜਨ ਕਰੇ ਚਰਨ ਨਿਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਚਰਨ ਪ੍ਰੀਤੀ ਹੋਏ ਰਾਸਾ। ਸੇਵਕ ਸੇਵਾ ਪਾਏ ਘਾਲ। ਪਰਗਟ ਜੋਤ ਭੋਗ ਲਗਾਵੇ ਥਾਲ। ਨਾ ਪ੍ਰਭ ਬਿਰਧ ਨਾ ਪ੍ਰਭ ਬਾਲ। ਜੋਤ ਸਰੂਪੀ ਭਗਤ ਵਸਾਲ। ਸਾਚਾ ਨਾਮ ਦੇ ਜਾਏ ਧਨ ਮਾਲ। ਗੁਰਸਿਖ ਖਾਏ ਖਰਚ ਨਾ ਹੋਏ ਕੰਗਾਲ। ਸੋਹੰ ਸ਼ਬਦ ਮਿਲੇ ਕਲ ਅਨਮੁਲੜਾ ਲਾਲ। ਕਲ ਕੋਇ ਨਾ ਮਿਲੇ ਪਾਰਖੂ, ਜਗ ਵੇਖੋ ਭਾਲ। ਮਹਾਰਾਜ ਸ਼ੇਰ ਸਿੰਘ ਦੇ ਦਰਸ ਅੰਤਕਾਲ ਤੋੜ ਜਾਏ ਜੰਜਾਲ। ਕਰ ਕਿਰਪਾ ਪ੍ਰਭ ਦਰਸਨ ਦੇਵੇ। ਜੋ ਜਨ ਹਿਰਦੇ ਪ੍ਰਭ ਕੋ ਵਸੇਵੇ। ਪਰਗਟ ਹੋਏ ਪ੍ਰਭ ਸਰਬ ਸਾਰ ਲੇਵੇ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵਿਰਲੇ ਕਰ ਅੰਮ੍ਰਿਤ ਮੇਵੇ। ਗੁਰਮੁਖ ਸਾਚਾ ਸੋ ਜਨ। ਅਨਹਦ ਸ਼ਬਦ ਵਜਾਵੇ ਸੁਣਾਵੇ ਜਿਸ ਕੰਨ । ਦਰਸ ਦਿਖਾਵੇ ਚਰਨ ਲਗਾਵੇ, ਸਾਚਾ ਪ੍ਰਭ ਜੀਵ ਤਾਂਹੇ ਮੰਨ। ਜੋਤ ਪਰਗਟਾਵੇ, ਰਾਜਨ ਬੰਨ੍ਹ ਲਿਆਵੇ, ਸ਼ਬਦ ਸੁਰਤ ਮਿਟਾਵੇ ਜਨ। ਭਰਮ ਚੁਕਾਵੇ ਪਰਗਟ ਹੋਏ ਮਾਣ ਗਵਾਵੇ, ਗੁਰਸਿਖ ਬੋਲੇ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਜੋ ਤੁਧ ਭਾਵੇ ਸੋਈ ਕਰਾ ਵੇ, ਦੇਵੇ ਸਾਚਾ ਨਾਮ ਨਾ ਲਾਗੇ ਸੰਨ੍ਹ। ਸਾਚਾ ਨਾਮ ਗੁਰਮੁਖਾਂ ਪਾਣਾ। ਨਿਹਕਲੰਕ ਕਲ ਪਹਰਿਆ ਬਾਣਾ। ਜੋਤ ਸਰੂਪ ਨਾ ਭੁੱਲੇ ਅੰਞਾਣਾ। ਗੁਰਮੁਖ ਵਿਰਲੇ ਪ੍ਰਭ ਤੇਰਾ ਰੰਗ ਮਾਣਾ। ਦਰਸ਼ਨ ਦੇ ਕਲ ਕਰੇ ਸੁਘੜ ਸਿਆਣਾ। ਅਲਖ ਅਭੇਵ ਚਰਨ ਲਗਾਏ ਰਾਜਾ ਰਾਣਾ। ਸਾਚੀ ਜੋਤ ਝੂਠੀ ਦੇਹ, ਝੂਠੇ ਧੰਦੇ ਜੀਵ ਭਰਮ ਭੁਲਾਣਾ। ਪ੍ਰਭ ਸਾਚੇ ਸੰਗ ਸਾਚਾ ਨੇਂਹ, ਅੰਤਕਾਲ ਜਮ ਡੰਡ ਨਾ ਖਾਣਾ। ਅੰਮ੍ਰਿਤ ਆਤਮ ਵਰਖੇ ਮੇਂਹ, ਜੋਤ ਸਰੂਪੀ ਜੋਤ ਜਗਾਣਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਅੰਤਕਾਲ ਵਰਤਾਏ ਆਪਣਾ ਭਾਣਾ। ਭਾਣਾ ਪ੍ਰਭ ਆਪਣਾ ਵਰਤਾਵੇ। ਸ੍ਰਿਸ਼ਟ ਸਬਾਈ ਟੁੰਬ ਉਠਾਵੇ। ਵੈਰੀ ਮੀਤ ਕੋਈ ਦਿਸ ਨਾ ਆਵੇ। ਜੀਵ ਜੀਵ ਜੀਵ ਆਤਮ ਘਾਵੇ। ਕੋਈ ਨਾ ਰਾਖੇ ਸਰਬ ਕੁਰਲਾਵੇ। ਬੇਮੁਖ ਡੁੱਬੇ ਕਰ ਕਰ ਹਾਵੇ। ਐਸੀ ਅਗਨ ਜੋਤ ਸਰੂਪੀ ਲਾਵੇ। ਵਣ ਤ੍ਰਿਣ ਕੋਈ ਰਹਿਣ ਨਾ ਪਾਵੇ। ਆਕਾਸ਼ ਪਤਾਲ ਮਾਤ ਇਕ ਹੋ ਜਾਵੇ। ਬੈਠ ਅਡੋਲ ਤੀਨ ਲੋਕ ਡੁਲਾਵੇ। ਬੇਮੁਖ ਕੋਈ ਕਲ ਰਹਿਣ ਨਾ ਪਾਵੇ। ਜੋਤ ਸਰੂਪੀ ਪ੍ਰਭ ਸਭ ਖੇਲ ਰਚਾਵੇ।

ਅਗਨ ਪੌਣ ਪਾਣੀ ਸਰਬ ਇਕ ਹੋ ਜਾਵੇ। ਭਗਤ ਜਨਾਂ ਸਿਰ ਹੱਥ ਟਿਕਾਵੇ। ਅੰਧ ਅੰਧਿਆਰ ਪ੍ਰਭ ਆਣ ਤਰਾਵੇ। ਵਿਚ ਸੰਸਾਰ ਜਨ ਭਗਤ ਉਪਜਾਵੇ। ਰਾਗ ਰਸਾਰ ਆਤਮ ਵਸਾਵੇ। ਸਾਚਾ ਦਰਬਾਰ ਗੁਰਸਿਖ ਦਿਸ ਆਵੇ। ਕਰ ਆਕਾਰ ਜਿਥੇ ਪ੍ਰਭ ਜੋਤ ਪਰਗਟਾਵੇ। ਬੈਠ ਨਿਰਾਹਾਰ ਸਚ ਤਖ਼ਤ ਸੁਹਾਵੇ। ਜੈ ਜੈ ਜੈਕਾਰ ਆਪਣੇ ਨਾਮ ਕਰਾਵੇ। ਹਾਹਾਕਾਰ ਕਲ ਦੁਸ਼ਟ ਜੀਵ ਕੁਰਲਾਵੇ। ਦੇ ਨਾਮ ਆਧਾਰ, ਭਗਤ ਜਨਾਂ ਪ੍ਰਭ ਪਾਰ ਕਰਾਵੇ। ਮਿਲੇ ਮੁਰਾਰ ਅੰਤਕਾਲ ਦਰ ਦਰਸ ਦਿਖਾਵੇ। ਪਾਵੇ ਸਾਰ ਗੁਰਮੁਖ ਪੂਰਾ, ਵਿਚ ਜੋਤ ਮਿਲ ਜਾਵੇ । ਮਹਾਰਾਜ ਸ਼ੇਰ ਸਿੰਘ ਜੋਤ ਨਿਰੰਕਾਰ, ਨਿਹਕਲੰਕ ਕਲ ਨਾਉਂ ਰਖਾਵੇ। ਨਿਹਕਲੰਕ ਪਰਗਟ ਆਏ ਕਲਜੁਗ। ਕਲਜੁਗ ਖਪਾਏ ਲਾਏ ਸਾਚਾ ਸਤਿਜੁਗ। ਸੋ ਤਰ ਜਾਏ, ਜੋ ਚਰਨ ਆਏ ਭੱਜ ਭੱਜ। ਬੇਮੁਖ ਮਰ ਜਾਏ, ਸੋਹੰ ਬਾਣ ਸੀਨੇ ਵੱਜ ਵੱਜ। ਗੁਰਸਿਖ ਰਸਨਾ ਗਾਏ, ਸੋਹੰ ਸ਼ਬਦ ਸਦਾ ਗੱਜ ਗੱਜ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ, ਗੁਰਸਿਖ ਤਰਾਏ ਕਲਜੁਗ ਲੱਭ ਲੱਭ। ਨਿਭੇ ਪ੍ਰੀਤੀ ਗੁਰਸਿਖ ਚਰਨਾਂ। ਗੁਰਚਰਨ ਲਾਗ ਫਿਰ ਹੋਏ ਨਾ ਮਰਨਾ। ਕਰ ਸੇਵਾ ਪ੍ਰਭ ਪਾਰਬ੍ਰਹਮ, ਹੋਏ ਭਵਜਲ ਤਰਨਾ। ਕਲਜੁਗ ਵਕ਼ਤ ਸੁਹਾ ਗਿਆ, ਜੋ ਜਨ ਆਏ ਪ੍ਰਭ ਕੀ ਸਰਨਾ। ਜਨ ਭਗਤਾਂ ਲੇਖ ਲਿਖਾ ਗਿਆ, ਦੁੱਖ ਅੰਤਕਾਲ ਨਾ ਭਰਨਾ। ਹੋਏ ਰੱਖਕ ਲਾਜ ਰਖਾ ਗਿਆ, ਮਹਾਰਾਜ ਸ਼ੇਰ ਸਿੰਘ ਵਿਚ ਚਹੁੰ ਵਰਨਾਂ। ਚਾਰ ਵਰਨ ਪ੍ਰਭ ਜੋਤ ਜਗਾਵੇ। ਕਲਜੁਗ ਕਿਰਿਆ ਸਰਬ ਮਿਟਾਵੇ। ਸ਼ਬਦ ਸੋਹੰ ਦੀ ਸੋਝੀ ਪਾਵੇ। ਸਾਚਾ ਦਰਬਾਰ ਇਕ ਨਿਹਕਲੰਕ ਦਿਸ ਆਵੇ। ਦੂਸਰ ਕੋਈ ਰਹਿਣ ਨਾ ਪਾਵੇ। ਪਰਗਟ ਆਪ ਪ੍ਰਭ ਸਾਚਾ ਧਰਮ ਚਲਾਵੇ। ਊਚ ਨੀਚ ਭਰਮ ਭੂਤ ਸਰਬ ਜੀਵ ਮਿਟਾਵੇ। ਜ਼ਾਤ ਪਾਤ ਕੋਈ ਸਤਿਜੁਗ ਰਹਿਣ ਨਾ ਪਾਵੇ। ਸਚ ਸੁੱਚ ਸਰਬ ਜੀਵ ਵਿਚ ਆਤਮ ਵਰਸਾਵੇ। ਜੂਠ ਝੂਠ ਮਦਿ ਮਾਸ ਸਭ ਦੇਹ ਮਿਟਾਵੇ । ਨਾਮ ਨਿਧਾਨ ਬ੍ਰਹਮ ਗਿਆਨ ਦੇ, ਸਤਿਜੁਗ ਸਾਚੇ ਜੀਵ ਉਪਜਾਵੇ। ਪ੍ਰਭ ਪੂਰਨ ਚਰਨ ਧਿਆਨ ਦੇ, ਜੋਤ ਸਰੂਪੀ ਦਰਸ ਦਿਖਾਵੇ। ਨਿਮਾਣਿਆਂ ਪ੍ਰਭ ਮਾਣ ਦੇ, ਲਾਏ ਸਰਨ ਸਿਰ ਹੱਥ ਟਿਕਾਵੇ। ਸਾਚਾ ਸ਼ਬਦ ਨਿਰਬਾਣ ਦੇ, ਨਾਮ ਬਾਣ ਵਿਚ ਸੀਨੇ ਲਾਵੇ। ਮਹਾਰਾਜ ਸ਼ੇਰ ਸਿੰਘ ਦਰਸ ਵਿਸ਼ਨੂੰ ਭਗਵਾਨ ਦੇ, ਵਿਚੋਂ ਸਾਰਾ ਭੇਤ ਚੁਕਾਵੇ। ਕਲਜੁਗ ਚਲੇ ਤੱਤੀ ਵਾਏ। ਜੋਤ ਸਰੂਪ ਹੋ ਵਿਚ ਸਮਾਏ। ਪਾਪੀ ਜੀਵ ਸਭ ਦਏ ਜਲਾਏ। ਤ੍ਰੈ ਲੋਅ ਦਿਸ ਨਾ ਆਏ। ਅਗਿਆਨ ਅੰਧੇਰ ਸੋਝੀ ਹੋ ਜਾਏ। ਪ੍ਰਭ ਅਬਿਨਾਸ਼ੀ ਕਲ ਤੇਜ ਵਖਾਏ। ਜੋਤ ਨਿਰੰਜਣ ਨਿਹਕਲੰਕ ਹੋ ਆਏ। ਦੁੱਖੀ ਹੋਏ ਅੰਤ ਕਲ ਦਰ ਮੰਗਣ, ਬੇਮੁਖ ਪ੍ਰਭ ਦਿਸ ਨਾ ਆਏ। ਗੁਰਮੁਖ ਨਾਮ ਚਾੜ੍ਹੇ ਮਨ ਰੰਗਣ, ਆਦਿ ਜੁਗਾਦੀ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਤੋੜੇ ਬੰਧਨ, ਜੋ ਜਨ ਚਲੇ ਤੇਰੇ ਭਾਏ। ਸਰਬ ਸ੍ਰਿਸ਼ਟ ਪ੍ਰਭ ਆਪ ੳਪਾਏ। ਜੀਵ ਜੰਤ ਬਣਤ ਬਣਾਏ। ਸਾਚੀ ਜੋਤ ਵਿਚ ਦੇਹ ਟਿਕਾਵੇ। ਮਨੁਖ ਜਨਮ ਉਤਮ ਚੁਰਾਸੀ ਵਿਚ ਲਿਖਾਵੇ। ਕਲ ਦੇਹ ਰਸਨਾ ਨਾਮ ਲੇ, ਪ੍ਰਭ ਸੰਗ ਮੇਲ ਕਰਾਵੇ। ਜੋ ਝੂਠੇ ਤੋੜੇ ਨੇਂਹ, ਸਾਚੀ ਜੋਤ ਵਿਚ ਜੋਤ ਮਿਲਾਵੇ। ਮਹਾਰਾਜ ਸ਼ੇਰ ਸਿੰਘ ਕਰ ਦਰਸ, ਅੰਤਕਾਲ ਪੁਰੀ ਸਚ ਜਾਵੇ। ਪੁਰੀ ਸਚ ਸਾਚਾ ਸਚਖੰਡ । ਜੋਤ ਜਗਾਏ ਜਿਥੇ ਮਾਲਕ ਵਰਭੰਡ । ਪਾਰ ਕਰਾਵੇ ਦੇਹ ਉਲਟਾਵੇ ਸਭ ਖੰਡ ਬ੍ਰਹਿਮੰਡ। ਪਰਗਟ ਜੋਤ ਸਾਚਾ ਨਾਮ, ਗੁਰਸਿਖਾਂ ਜਾਵੇ ਵੰਡ । ਮਹਾਰਾਜ ਸ਼ੇਰ ਸਿੰਘ ਰਸਨਾ ਗਾ ਕੇ, ਗੁਰਸਿਖ ਨਾ ਖਾਵੇ ਜਮ ਡੰਡ। ਸਾਚਾ ਰਾਗ ਸਾਚੇ ਪ੍ਰਭ ਦੱਸਿਆ । ਜੋਤ ਸਰੂਪੀ ਵਿਚ ਹਿਰਦੇ ਵਸਿਆ । ਭਗਤ ਜਨਾਂ ਪਿਆਵੇ ਪ੍ਰਭ ਆਤਮ ਰਸਿਆ। ਬੇਮੁਖ ਦੁਸ਼ਟ ਦੁਰਾਚਾਰ ਸਾਚੇ ਦਰ

ਤੇ ਨੱਸਿਆ। ਕਲਜੁਗ ਹੋਇਆ ਅੰਧ ਅੰਧਿਆਰ, ਵਿਰਲਾ ਗੁਰਮੁਖ ਚੰਦ ਜਿਉਂ ਮੱਸਿਆ। ਮਹਾਰਾਜ ਸ਼ੇਰ ਸਿੰਘ ਜਗਤ ਭਤਾਰ, ਦੇਵੇ ਜੋਤ ਵਿਚ ਰਵ ਸੱਸਿਆ। ਜੋਤ ਸਰੂਪ ਸਰਬ ਪਰਕਾਸ਼ੇ। ਅਛਲ ਅਡੋਲ ਪ੍ਰਭ ਅਬਿਨਾਸ਼ੇ। ਰਸਨਾ ਗਾਓ ਗੁਰਚਰਨ ਪ੍ਰਭ ਹੋਏ ਦਾਸੇ। ਮਾਨਸ ਜਨਮ ਜੀਵ ਆਏ ਰਾਸੇ । ਕਾਇਆ ਦੁੱਖ ਆਤਮ ਭੁੱਖ, ਵਿਚੋਂ ਦੇਹ ਦੇ ਨਾਸੇ । ਸਾਚਾ ਸੁੱਖ ਗੁਰਚਰਨ ਭਰਵਾਸੇ। ਅੰਤਕਾਲ ਰਸਨਾ ਜਪ ਹੋਏ ਸੁਖਾਲ ਸਵਾਸੇ। ਸ੍ਰਿਸ਼ਟ ਸਬਾਈ ਅੰਤਕਾਲ ਹੋਏ ਨਾਸੇ। ਈਸ਼ਰ ਜੋਤ ਜੀਵ ਦੇ ਧਰਵਾਸੇ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਸਦ ਹੈ ਪਾਸੇ। ਚਰਨ ਲਾਗ ਮਿਲੇ ਵਡਿਆਈ। ਪ੍ਰਭ ਅਬਿਨਾਸ਼ੀ ਕਲ ਹੋਏ ਸਹਾਈ। ਵਡ ਰਾਜਨ ਰਾਜ ਸਚਾ ਪਾਤਸ਼ਾਹੀ। ਪ੍ਰਭ ਭਾਗਨ ਭਾਗ ਵਸੇ ਸਭ ਥਾਂਈ। ਸੇਜ ਬਾਸ਼ਕ ਨਾਗ, ਲੱਛਮੀ ਚਰਨ ਝਸਨਾਈ। ਪਰਗਟ ਜੋਤ ਨਿਹਕਲੰਕ, ਵਿਚ ਮਾਤ ਦੇ ਆਈ। ਅਵਣ ਗਵਣ ਕਿਸੇ ਬੂਝ ਨਾ ਪਾਈ। ਜਨਮ ਭਰਮ ਵਿਚ ਲਿਆ ਗਵਾਈ । ਗੁਰਸਿਖ ਪੂਰੇ ਤੇਰੀ ਧੰਨ ਕਮਾਈ। ਕਰ ਬੇਨੰਤੀ ਸਤਿਗੁਰ ਸਾਚੇ ਅੱਗੇ ਸਾਧ ਸੰਗਤ ਦੀ ਸੇਵ ਕਮਾਈ। ਪਰਗਟ ਹੋ ਕੇ ਪ੍ਰਭ ਅਬਿਨਾਸ਼ੇ, ਸਿੰਘ ਦਲੀਪ ਤੇਰੀ ਪੈਜ ਰਖਾਈ। ਤੇਰਾ ਨਾਮ ਨਾ ਕਦੇ ਵਿਨਾਸੇ, ਜੁਗ ਚਾਰ ਸਰਬ ਜਸ ਗਾਈ। ਸਾਚਾ ਸਾਹਿਬ ਸਦਾ ਹੈ ਪਾਸੇ, ਜਿਸ ਨੇ ਤੇਰੀ ਬਣਤ ਬਣਾਈ। ਆਤਮ ਵੇਖ ਜਿਥੇ ਪ੍ਰਭ ਵਾਸੇ, ਜਿਸ ਨੇ ਸਾਚੀ ਬੂਝ ਬੁਝਾਈ। ਸਾਚਾ ਸ਼ਬਦ ਦੇ ਧਰਵਾਸੇ, ਅੰਤਕਾਲ ਗੁਰਸਿਖ ਡੋਲ ਨਾ ਜਾਈ। ਮਹਾਰਾਜ ਸ਼ੇਰ ਸਿੰਘ ਜਨ ਤੇਰੇ ਦਾਸੇ, ਸਰਨ ਪੜੇ ਦੀ ਲਾਜ ਰਖਾਈ। ਸਰਨੀ ਆਏ ਜਨ ਸਰਨ ਤਕਾਏ। ਬਾਂਹੋਂ ਪਕੜ ਪ੍ਰਭ ਪਾਰ ਲੰਘਾਏ। ਸਤਿਗੁਰ ਸਾਚਾ ਅੰਤ ਦਇਆ ਕਮਾਏ। ਦੇ ਦਰਸ ਕਲ ਅੰਤ ਸਾਚੀ ਜੋਤ ਵਿਚ ਜੋਤ ਮਿਲਾਏ। ਪ੍ਰਭ ਕੀ ਜੋਤ ਬੜੀ ਬੇਅੰਤ, ਗੁਰਸਿਖ ਫੇਰ ਜਗਤ ਨਾ ਆਏ। ਕੋਈ ਜੀਵ ਨਾ ਪਾਵੇ ਪ੍ਰਭ ਕਾ ਅੰਤ, ਸਚ ਘਰ ਬੈਠਾ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਸਾਚਾ ਕੰਤ, ਜੀਵ ਆਤਮ ਵਰ ਘਰ ਲੈ ਜਾਏ। ਜੀਵ ਆਤਮ ਆਪ ਪ੍ਰਭ ਵਰੇ। ਮਿਲ ਜੋਤ ਗੁਰਸਿਖ ਫਿਰ ਜਨਮ ਨਾ ਧਰੇ। ਜਗ ਆਏ ਨਾ ਜਾਏ ਫਿਰ ਜਨਮੇ ਨਾ ਮਰੇ। ਜੋ ਜਨ ਇਕ ਟੇਕ ਗੁਰਚਰਨ ਧਰੇ। ਦੇਵੇ ਦਰਸ ਪ੍ਰਭ ਅਵਤਾਰ ਨਰ ਹਰੇ। ਧੰਨ ਧੰਨ ਧੰਨ ਗੁਰਸਿਖ ਜਿਨ ਕੇ ਕਾਰਜ ਸਰੇ। ਕਿਰਪਾ ਕਰੇ ਮਹਾਰਾਜ ਸ਼ੇਰ ਸਿੰਘ, ਸਦਾ ਰਹਿਣ ਭੰਡਾਰੇ ਭਰੇ। ਸਾਚਾ ਪ੍ਰਭ ਹੋਏ ਭਗਤ ਭੰਡਾਰੀ। ਵਡ ਗੁਣ ਦਾਤਾ ਪ੍ਰਭ ਸੰਸਾਰੀ। ਸਰਬ ਸ੍ਰਿਸ਼ਟ ਇਕ ਜੋਤ ਅਧਾਰੀ। ਧਰ ਜੋਤ ਵਿਚ ਵਸੇ ਆਪ ਨਿਰੰਕਾਰੀ । ਮੂਰਖ ਜੀਵ ਸਾਚੀ ਸੋਚ ਨਾ ਆਤਮ ਵਿਚਾਰੀ। ਸਾਚਾ ਪ੍ਰਭ ਨਾ ਦੀਸੇ, ਵਿਚ ਵਸੇ ਦੇਹ ਬਨਵਾਰੀ। ਮਹਾਰਾਜ ਸ਼ੇਰ ਸਿੰਘ ਹਿਰਦੇ ਵਸੇ, ਬੇਮੁਖ ਕਲ ਕਲਜੁਗ ਕਰੇ ਖੁਆਰੀ । ਦਰਸ ਦਿਖਾਏ ਪ੍ਰਭ ਸਾਚਾ ਨੈਣੀਂ। ਸੋਹੰ ਚੋਟ ਜਗ ਕਿਸੇ ਨਾ ਸਹਿਣੀ। ਬਾਂਹੋਂ ਪਕੜ ਉਠਾਏ ਸੁੱਤਿਆਂ ਰੈਣੀ। ਦਰਸ ਦਿਖਾਏ ਚਰਨ ਲੱਗ ਜਾਏ, ਆ ਬਾਲੀ ਭੈਣੀ। ਹੰਕਾਰ ਰਖਾਵੇ ਆਪਣਾ ਆਪ ਗਵਾਵੇ, ਉਲਟੀ ਵਹਾਵੇ ਪ੍ਰਭ ਵਹਿੰਦੀ ਵਹਿਣੀ। ਸਾਧ ਸੰਗਤ ਹਰਿ ਗੁਣ ਗਾਏ, ਪ੍ਰਭ ਜੋਤ ਪਰਗਟਾਏ ਗੁਰਚਰਨ ਕਲਜੁਗ ਸਾਚੀ ਬਹਿਣੀ। ਜਨ ਸੋ ਤਰਾਏ ਵਿਚ ਜੋਤ ਮਿਲਾਏ, ਮਾਤ ਵਿਚ ਆਏ ਫਿਰ ਦੇਹ ਨਾ ਲੈਣੀ। ਬੇਮੁਖ ਬਿਲਲਾਏ ਅਗਨ ਪ੍ਰਭ ਸ਼ਬਦ ਲਗਾਏ, ਮਾਨਸ ਜਨਮ ਦੀ ਲੇਵੇ ਲੈਣੀ । ਗੁਰਸਿਖ ਤਰਾਏ ਕਲ ਫੁੱਲ ਬਣਾਏ, ਮੋਹ ਚੁਕਾਏ ਵਿਚੋਂ ਸਾਕ ਸੈਣੀ। ਕਲਜੁਗ ਮਾਇਆ ਨਾ ਸਤਾਏ, ਮਦਿ ਮਾਸ ਨਾ ਰਸਨਾ ਲਾਏ, ਸਾਚਾ ਗੁਰ ਸਚ ਦੱਸੇ ਰਹਿਣੀ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆਏ, ਹੋ

ਸਹਾਏ ਪਾਰ ਲੰਘਾਏ, ਦਰਸ ਦਿਖਾਉ ਸਾਚੀ ਨੈਣੀਂ। ਦਰਸ ਹੋਏ ਦਾਸ ਪ੍ਰਭ ਦੇਵੇ। ਸੋਹੰ ਸ਼ਬਦ ਜੋ ਜਨ ਰਸਨਾ ਸਰੇਵੇ। ਸਾਚਾ ਪ੍ਰਭ ਆਤਮ ਵਾਸ ਕਰੇਵੇ। ਸੋਹੰ ਸ਼ਬਦ ਧੁਨ ਆਤਮ ਵਜੇਵੇ। ਖੁਲ੍ਹ ਜਾਏ ਸਾਚੀ ਸੁੰਨ, ਅੰਮ੍ਰਿਤ ਝਿਰਨਾ ਵਿਚ ਝਰੇਵੇ। ਪ੍ਰਭ ਮਿਲਣ ਕਾ ਵੱਡਾ ਗੁਣ, ਨੈਣ ਦਰਸ ਦਸਮ ਦਵਾਰ ਖੁਲ੍ਹੇਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਤਕਾਲ ਪਾਰ ਲੰਘੇਵੇ। ਪਾਰਬ੍ਰਹਮ ਜਿਸ ਜਨ ਪਾਇਆ। ਹਰਿ ਕਾ ਨਾਉਂ ਆਤਮ ਮਾਹਿ ਸਮਾਇਆ। ਮਨ ਕਾ ਭਾਉ ਪ੍ਰਭ ਸਭ ਚੁਕਾਇਆ। ਸਾਚਾ ਦਰਸ ਵਿਚ ਦੇਹ ਦਿਖਾਇਆ । ਅੰਮ੍ਰਿਤ ਬਰਸ ਅੰਮਿਉਂ ਰਸ ਪਿਆਇਆ। ਕਰ ਤਰਸ ਪ੍ਰਭ ਸਾਚੇ, ਗੁਰਸਿਖ ਚਰਨ ਲਗਾਇਆ। ਟੁੱਟੀ ਹਰਸ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਸਿਰ ਹੱਥ ਟਿਕਾਇਆ। ਸਾਚਾ ਸਾਹਿਬ ਸਚ ਸਿਰਜਣਹਾਰੇ। ਪਰਗਟ ਜੋਤ ਆਏ ਕਲ ਧਾਰੇ। ਨਿਹਕਲੰਕ ਜੋਤ ਸਰੂਪ ਅਵਤਾਰੇ। ਨਿਹਕਲੰਕ ਵਜਾਏ ਡੰਕ, ਸਤਿਜੁਗ ਚਲੇ ਖੇਲ ਨਿਆਰੇ। ਸੋਹੰ ਸ਼ਬਦ ਵੱਜੇ ਡੰਕ ਸੋਹਣ ਬੰਕ, ਜਿਥੇ ਪਰਗਟੇ ਹਰਿ ਮੁਰਾਰੇ। ਸੋਹਣ ਦਵਾਰ ਬੰਕ, ਪਰਗਟ ਜੋਤ ਤਾਰੇ ਰੰਕ, ਸਾਚਾ ਨਾਮ ਦੇਵੇ ਸਿਕਦਾਰੇ। ਤਾਰੇ ਜਨ ਰੰਕ ਪਰਗਟ ਮਾਤ ਬਾਰ ਅਨਕ, ਭਗਤ ਜਨਾਂ ਹਰਿ ਪੈਜ ਸਵਾਰੀ। ਪਰਗਟ ਪ੍ਰਭ ਬਾਰ ਅਨਕ, ਕਲਜੁਗ ਜਾਮਾ ਧਾਰਿਆ ਵਿਚ ਪੁਰੀ ਘਨਕ, ਨਿਹਕਲੰਕ ਵਡ ਅਵਤਾਰੀ। ਵਿਚ ਪੁਰੀ ਘਨਕ ਮਾਇਆ ਪਾਈ ਬੇਅੰਤ, ਕੋਈ ਨਾ ਬੂਝੇ ਜੋਤ ਨਿਰੰਕਾਰੀ। ਸਰਬ ਪਾਈ ਮਾਇਆ ਬੇਅੰਤ, ਰੰਗਾ ਸਿੰਘ ਮਨ ਚਾੜ੍ਹੀ ਰੰਗਤ, ਪਾਰਬ੍ਰਹਮ ਪਰਮੇਸ਼ਰ ਜੋਤ ਦਿਸੇ ਨਿਰਾਧਾਰੀ। ਚਾੜ੍ਹੀ ਰੰਗਤ, ਵਡਿਆਈ ਪਾਈ ਵਿਚ ਸਾਧ ਸੰਗਤ, ਗਿਆ ਖੰਡ ਸਚ ਮਾਰ ਉਡਾਰੀ । ਸਾਧ ਸੰਗਤ ਦਰਸ ਦਾਨ ਪ੍ਰਭ ਮੰਗਤ, ਦੇਵੇ ਦਰਸ ਪਰਗਟੇ ਪ੍ਰਭ ਆਪ ਗਿਰਧਾਰੀ। ਦਰ ਮੰਗਤ ਦੇਵੇ ਦਰਸ, ਜਿਸ ਬਣਾਈ ਬਣਤ, ਕਲਜੁਗ ਕਰੇ ਖੇਲ ਨਿਆਰੀ। ਜਿਸ ਬਣਾਈ ਬਣਤ, ਗੁਰਸਿਖ ਉਪਜਾਏ ਸਤਿਜੁਗ ਵਡ ਸਾਧ ਸੰਗਤ, ਜੋ ਜਨ ਆਏ ਚਰਨ ਨਿਮਸਕਾਰੀ । ਗੁਰਸਿਖ ਵਡ ਸਾਧ ਸੰਗਤ, ਚਾਰ ਜੁਗ ਹੋਏ ਮੰਨਤ, ਲੇਖ ਲਿਖਾਏ ਸਾਚਾ ਬਣ ਲਿਖਾਰੀ । ਹੋਏ ਮੰਨਤ ਜਿਨ੍ਹਾਂ ਮਿਲਿਆ ਕਲ ਸਾਚਾ ਕੰਤ, ਝੂਠੀ ਸ੍ਰਿਸ਼ਟ ਸਾਧ ਸੰਗਤ ਸੰਘਾਰੀ । ਸਾਚਾ ਕੰਤ ਵਸੇ ਜੀਵ ਜੰਤ, ਸਾਚਾ ਸ਼ਬਦ ਦੇਵੇ ਪ੍ਰਭ ਭੰਡਾਰੀ। ਪਾਈ ਮਾਇਆ ਸਰਬ ਜੀਵ ਜੰਤ ਪ੍ਰਭ ਕੀ ਮਹਿੰਮਾ ਕੋਈ ਨਾ ਗਣਤ, ਆਪਣੇ ਰੰਗ ਰਵੇ ਅਪਧਾਰੀ। ਮਹਾਰਾਜ ਸ਼ੇਰ ਸਿੰਘ ਕਲਜੁਗ ਆ ਕੇ, ਜਨ ਭਗਤਾਂ ਪੈਜ ਸਵਾਰੀ। ਪ੍ਰਭ ਆਇਆ ਕਲਜੁਗ ਕਰਤਾਰ। ਨਿਹਕਲੰਕ ਪੂਰਨ ਅਵਤਾਰ। ਚੌਥਾ ਜੁਗ ਅੰਤ ਕਰੇ ਖੁਆਰ। ਤਖ਼ਤ ਨਿਵਾਸੀ ਬਾਹੋਂ ਪਕੜ ਦੇਵੇ ਤਾਰ। ਰੰਕਾਂ ਦੇਵੇ ਪ੍ਰਭ ਦੁੱਖ ਨਿਵਾਰ। ਹੰਕਾਰੀਆਂ ਦੇਵੇ ਮਾਰ, ਕਰ ਜਗਤ ਖੁਆਰ। ਸਾਧ ਸੰਗਤ ਪ੍ਰਭ ਦੇਵੇ ਤਾਰ, ਦੇ ਕੇ ਦਰਸ ਅਪਾਰ। ਸਾਚਾ ਨਾਮ ਦੇ ਅਧਾਰ। ਭਵਜਲ ਬੇੜਾ ਕਰ ਜਾਏ ਪਾਰ। ਪਰਗਟ ਜੋਤ ਆਪ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਚਰਨ ਕਵਲ ਜਾਉ ਸਦ ਬਲਿਹਾਰ। ਚਰਨ ਕਵਲ ਜੋ ਜਨ ਆਇਆ। ਕਰ ਦਰਸ ਮਹਾਸੁਖ ਪਾਇਆ। ਚਾਰ ਵਰਨ ਇਕ ਪ੍ਰਭ ਮਾਣ ਦਵਾਇਆ। ਬ੍ਰਹਮ ਗਿਆਨੀ ਬ੍ਰਹਮ ਗਿਆਨ ਸੋਹੰ ਸ਼ਬਦ ਸੁਣਾਇਆ। ਜਿਤ ਪ੍ਰਭ ਲਾਗਾ ਚਰਨ ਧਿਆਨ, ਤਿਸ ਪ੍ਰਭ ਸਾਚੇ ਦਰਸ ਦਿਖਾਇਆ । ਕਲਜੁਗ ਪਰਗਟੀ ਜੋਤ ਵਿਸ਼ਨੂੰ ਭਗਵਾਨ, ਭੇਖ ਧਾਰ ਇਕ ਖੇਲ ਰਚਾਇਆ। ਬੂਝੇ ਕੋਈ ਚਤੁਰ ਸੁਜਾਨ, ਜਿਸ ਪ੍ਰਭ ਸਾਚੇ ਦਰਸ ਦਿਖਾਇਆ। ਉਪਜੇ ਪ੍ਰਭ ਬ੍ਰਹਮ ਗਿਅਨ, ਦਸਮ ਦਵਾਰ ਆਪ ਖੁਲ੍ਹਾਇਆ। ਜੀਵ ਨਾਮ

ਗੁਣੀ ਨਿਧਾਨ, ਮਹਾਰਾਜ ਸ਼ੇਰ ਸਿੰਘ ਸਰਬ ਸੁਖਦਾਇਆ। ਸਾਚਾ ਪ੍ਰਭ ਸੁਖਾਂ ਸੁਖ। ਕਲਜੁਗ ਉਤਮ ਗੁਰਸਿਖਾਂ ਮੁਖ। ਕਰ ਦਰਸ ਪ੍ਰਭ ਲਾਹੀ ਮਨ ਕੀ ਭੁੱਖ। ਸੁਫਲ ਕਰਾਈ ਮਾਤਾ ਕੁੱਖ। ਮਹਾਰਾਜ ਸ਼ੇਰ ਸਿੰਘ ਦਰਸ ਤੇਰੇ ਦੀ, ਗੁਰਸਿਖ ਸਦਾ ਮਨ ਭੁੱਖ। ਕਲਜੁਗ ਵਕ਼ਤ ਸੁਹਾ ਗਿਆ, ਪ੍ਰਭ ਦਰਸ਼ਨ ਪਾਣ ਦਾ। ਪਰਗਟ ਜੋਤ ਪ੍ਰਭ ਦਰਸ ਦਿਖਾ ਗਿਆ, ਮੇਲ ਮਿਲਾਇਆ ਭਗਤ ਭਗਵਾਨ ਦਾ। ਬੇੜਾ ਭਵਜਲ ਪਾਰ ਕਰਾ ਗਿਆ, ਫਲ ਮਿਲਿਆ ਦਰਸ਼ਨ ਪਾਣ ਦਾ। ਕਲਜੁਗ ਆਣ ਤਰਾ ਗਿਆ, ਫਲ ਦੇਵੇ ਸਾਧ ਸੰਗਤ ਸੇਵ ਕਮਾਣ ਦਾ। ਪ੍ਰਭ ਵਿਛੜੇ ਮੇਲ ਮਿਲਾ ਗਿਆ, ਮਿਲਿਆ ਮੇਲ ਧੁਰ ਲਿਖਾਣ ਦਾ। ਪ੍ਰਭ ਜੋਤ ਸਰੂਪੀ ਭੇਸ ਵਟਾ ਗਿਆ, ਫਲ ਮਿਲਿਆ ਰਸਨਾ ਗਾਣ ਦਾ। ਹਉਮੇ ਮੋਹ ਚੁਕਾ ਗਿਆ, ਮਹਾਰਾਜ ਸ਼ੇਰ ਸਿੰਘ ਪੁਰਖ ਸੁਜਾਨ ਦਾ। ਮਾਇਆ ਮੋਹ ਜਗਤ ਚੁਕਾਏ। ਪ੍ਰਭ ਸਾਚਾ ਜਿਸ ਦਰਸ ਦਿਖਾਏ। ਜਗਤ ਹਉਮੇ ਨਾ ਜੀਵ ਸਤਾਏ। ਆਤਮ ਜੋਤ ਪ੍ਰਭ ਕਰੇ ਰੁਸ਼ਨਾਏ। ਅੰਧ ਅੰਧਿਆਰ ਵਿਚ ਦੇਹ ਮਿਟਾਏ। ਸਚ ਪੁਰਖ ਦੇ ਦਰਸ ਪ੍ਰਭ ਆਪ ਤਰਾਏ। ਵੱਖਰ ਨਾਮ ਸਚ ਸੋਹੰ ਝੋਲੀ ਪਾਏ। ਜਗਤ ਪਿਤ ਕਾਲ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ, ਗੁਰਮੁਖ ਪੂਰਾ ਅੰਤਕਾਲ ਲੈ ਜੋਤ ਮਿਲਾਏ। ਜਿਨ ਜਗ ਕਿਹਾ ਪ੍ਰਭ ਝੂਠੜਾ, ਤਿਨ੍ਹਾਂ ਮੂੰਹ ਕਾਲਾ। ਝੂਠੀ ਕਾਇਆ ਝੂਠਾ ਠੂਠੜਾ, ਵਿਚ ਆਤਮ ਦੀਪ ਪ੍ਰਭ ਬਾਲਾ। ਗੁਰਸਿਖਾਂ ਰੰਗ ਮਾਣਿਆ ਅਨੂਠੜਾ, ਸੋਹੰ ਸ਼ਬਦ ਸਚ ਰਾਗ ਮਾਲਾ। ਮਹਾਰਾਜ ਸ਼ੇਰ ਸਿੰਘ ਦਰ ਤੇਰਾ ਜਿਸ ਡੀਠੜਾ, ਅੰਤਕਾਲ ਸਵਾਸ ਹੋਏ ਸੁਖਾਲਾ। ਸਤਿਜੁਗ ਹੋਵੇ ਸਾਚਾ ਧਾਮਾ । ਜੋਤ ਪਰਗਟਾਏ ਕ੍ਰਿਸ਼ਨਾ ਰਾਮਾ। ਸੁਫਲ ਕਰਾਏ ਭਗਤਨ ਕਾਮਾ। ਨਿਹਕਲੰਕ ਕਲ ਪਹਰਿਆ ਜਾਮਾ। ਕਲਜੁਗ ਪਰਗਟੇ ਵਿਸ਼ਨੂੰ ਭਗਵਾਨਾ । ਸਤਿ ਪੁਰਖਾਂ ਪ੍ਰਭ ਸਤਿ ਕਰ ਮਾਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਿਰਲੇ ਕਲਜੁਗ ਪਛਾਣਾ। ਗੁਰਸਿਖ ਸੇਵਾ ਪਾਈ ਥਾਂਏ। ਸਰਬ ਕਲਾ ਸਮਰਥ ਹੋਇਆ ਆਏ ਸਹਾਏ। ਕਲਜੁਗ ਰੱਖੇ ਪਤਿ, ਜਿਸ ਨੂੰ ਸਰਨ ਲਗਾਏ। ਕਾਇਆ ਖੇਤੀ ਆਈ ਵੱਤ, ਸਾਚਾ ਜਾਪ ਸੋਹੰ ਬੀਜ ਬੀਜਾਏ। ਵਿਚੋਂ ਮਾਰੇ ਅਵਗੁਣ ਤੱਤ, ਸਾਚਾ ਨਾਮ ਮਨ ਵਸਾਏ। ਮਤ ਮਨ ਬੁਧ ਖੋਲ੍ਹ ਕਵਲ ਦੀ ਦੇਵੇ ਸੁਧ, ਪੂਰਨ ਬੂਝ ਆਪ ਬੁਝਾਏ। ਆਪਣਾ ਭੇਵ ਖੁਲ੍ਹਾਏ ਗੁੱਝ, ਜੋਤ ਸਰੂਪੀ ਦਰਸ ਦਿਖਾਏ। ਭੁਲੇਖੇ ਕੁਛ ਵੇਖੇ ਕੁਛ, ਅਛਲ ਛਲ ਆਪ ਕਰਾਏ। ਗੁਰਮੁਖ ਵਿਰਲੇ ਲਿਆ ਬੁੱਝ, ਜੀਹਦੇ ਉਪਰ ਦਇਆ ਕਮਾਏ। ਗੁਰਚਰਨ ਪ੍ਰੀਤੀ ਜਾਉ ਝੁੱਜ, ਵੇਲਾ ਫੇਰ ਹੱਥ ਨਾ ਆਏ। ਕਾਇਆ ਦੀਪ ਅੰਤ ਜਾਏ ਬੁਝ, ਗੁਰਚਰਨ ਲਾਗ ਸਾਚੀ ਜੋਤ ਜਗਾਏ। ਸੋਹੰ ਸ਼ਬਦ ਲਗਾਏ ਹੁੱਜ, ਬਾਂਹੋਂ ਪਕੜ ਗੁਰਸਿਖ ਉਠਾਏ। ਦੂਸਰ ਕੋਇ ਨਾ ਜੇਵਡ ਮੁਝ, ਨਿਹਕਲੰਕ ਹੋ ਕਲਜੁਗ ਆਏ। ਛੱਡ ਵਿਕਾਰ ਗੁਰਚਰਨ ਲੁਝ, ਬੰਦ ਖਲਾਸ ਅੰਤ ਕਰਾਏ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਪਰਗਟ ਹੋਏ ਦਰਸ ਦਿਖਾਏ। ਦਰਸ਼ਨ ਪ੍ਰਭ ਕਾ ਹਰਿਜਨ ਲੋੜੇ। ਭਗਤ ਜਨਾਂ ਤੋਂ ਪ੍ਰਭ ਮੁਖ ਨਾ ਮੋੜੇ। ਕਲਜੁਗ ਅੰਤਕਾਲ ਹੋ ਜਾਏ , ਦਿਨ ਰਹਿ ਗਏ ਥੋੜ੍ਹੇ। ਜੋਤ ਸਰੂਪੀ ਤੇਜ ਵਖਾਏ, ਰਾਜਨ ਰਾਜਾ ਗੁਰਸਿਖ ਝਾੜਨ ਤੇਰੇ ਜੋੜੇ। ਕਰ ਪ੍ਰੀਤ ਗੁਰਚਰਨ ਸੰਗ, ਸੋਹੰ ਨਾਮ ਸਚ ਚਾੜ੍ਹੇ ਪੌੜੇ। ਮਹਾਰਾਜ ਸ਼ੇਰ ਸਿੰਘ ਭਗਤ ਜਨਾਂ ਲਜ ਪਤਿ ਰਖੌੜੇ। ਕਲਜੁਗ ਆਏ ਰੱਖੇ ਲਜ। ਸੋਹੰ ਸ਼ਬਦ ਵਜਾਏ ਵੱਜ। ਬੇਮੁਖ ਜਾਏ ਦਰ ਤੋਂ ਭੱਜ। ਪ੍ਰਭ ਕਾ ਦਰਸ ਕਰ ਸੰਗਤ ਰੱਜ। ਸੋਹੰ ਨਾਮ ਲਿਆਂ ਨਾ ਹੋਵੇ ਲੱਜ। ਸਾਚਾ ਪ੍ਰਭ ਸਾਚੀ ਦਰਗਹਿ ਵਿਚ ਜੱਜ। ਚਲੇ ਨਾ ਓਥੇ ਜੀਵ ਕਿਸੇ ਦਾ ਪੱਜ। ਮਹਾਰਾਜ ਸ਼ੇਰ ਸਿੰਘ ਸਾਧ

ਸੰਗਤ ਤੇਰੇ ਚਰਨ ਜਾਏ ਸਜ। ਚਰਨ ਵਾਸੀ ਸਾਧ ਸੰਗਤ ਤੇਰੀ ਦਾਸਨ ਦਾਸੀ। ਪਰਗਟੇ ਜੋਤ ਕਲਜੁਗ ਪਰਭਾਸੀ। ਦੇਵੇ ਦਰਸ ਪ੍ਰਭ ਧਾਮ ਬੈਕੁੰਠ ਵਾਸੀ। ਘਾਲ ਗੁਰਸਿਖ ਹੋਈ ਰਾਸੀ। ਦਰ ਠੌਹਰ ਨਾ ਪਾਏ ਕੋਈ ਮਦਿਰਾ ਮਾਸੀ। ਗੁਰਮੁਖ ਜਪੇ ਸੋਹੰ ਸਵਾਸਨ ਸਵਾਸੀ। ਕਰੇ ਕਰਾਵੇ ਆਪੇ ਆਪ ਜੋ ਮਨ ਭਾਸੀ। ਸਾਧ ਸੰਗਤ ਸਿਰ ਹੱਥ ਟਿਕਾਵੇ, ਅੰਤਕਾਲ ਕਰੇ ਬੰਦ ਖਲਾਸੀ। ਮਹਾਰਾਜ ਸ਼ੇਰ ਸਿੰਘ ਜਗਤ ਮੰਗਤ ਤੇਰੇ ਦਰ ਦੇ ਦਾਸੀ। ਦਾਸਨ ਦਾਸ ਗੁਰਸਿਖ ਪਾਇਆ। ਕਲਜੁਗ ਪੋਹ ਨਾ ਸਕੇ ਮਾਇਆ। ਨਿਰਮਲ ਕੁਲ ਜਗ ਉਤਮ ਕਰਾਇਆ। ਅੰਤਕਾਲ ਜਮ ਦੁੱਖ ਨਾ ਸਹਿਆ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਪਰ ਕੀਨੀ ਦਇਆ। ਕਿਰਪਾ ਕਰੇ ਪ੍ਰਭ ਕਿਰਪਾ ਨੰਦ। ਆਤਮ ਉਪਜਾਵੇ ਪਰਮਾਨੰਦ। ਬਜਰ ਕਪਾਟ ਤੁੜਾਵੇ ਬੰਦ। ਮਹਾਰਾਜ ਸ਼ੇਰ ਸਿੰਘ ਦੇ ਦਰਸ, ਗੁਰਸਿਖ ਆਤਮ ਰੱਖ ਸਦਾ ਅਨੰਦ। ਆਤਮ ਅਨੰਦ ਗੁਰ ਦਰ ਪਾਈਏ। ਰਾਜ ਮੁਲਖ ਜਗੀਰ ਮਨ ਤ੍ਰਿਸ਼ਨ ਮਿਟਾਈਏ। ਸਾਚਾ ਸਾਹਿਬ ਮਨ ਵਸਾਈਏ। ਰਸਨਾ ਜਪ ਹਰਿ ਗੁਣ ਗਾਈਏ। ਅਨਦ ਬਿਨੋਦੀ ਪ੍ਰਭ ਘਰ ਮਾਹਿ ਪਾਈਏ। ਸਾਚਾ ਪ੍ਰਭ ਜਿਸ ਕਾਇਆ ਸੋਧੀ, ਨਿਰਮਲ ਜੋਤ ਵਿਚ ਦੇਹ ਜਗਾਈਏ। ਅੰਤਕਾਲ ਪ੍ਰਭ ਜਾਈਏ ਗੋਦੀ, ਗਰਭਵਾਸ ਫੇਰ ਨਾ ਆਈਏ। ਮਹਾਰਾਜ ਸ਼ੇਰ ਸਿੰਘ ਵਾਲੀ ਹਿੰਦਵੈਣ ਫੜ ਕੇ ਬੋਦੀ, ਚਰਨ ਕਵਲ ਸੰਗ ਲਗਾਈਏ। ਹਿੰਦ ਵਾਲੀ ਗੁਰਚਰਨੀ ਆਏ। ਕਾਹਨ ਘਨਈਆ ਪ੍ਰਭ ਦਿਸ ਆਏ। ਸਾਵਲ ਸੁੰਦਰ ਰੂਪ ਸਿਰ ਤੇ ਮੁਕਟ ਟਿਕਾਏ। ਵਲ ਛਲ ਛਲ ਵਲ ਕਰ ਆਪਣਾ ਆਪ ਉਪਾਏ। ਸਤਿ ਸਰੂਪੀ ਜੋਤ ਕਾਇਆ ਸ਼ੇਰ ਸਿੰਘ ਪਲਟਾਏ। ਖੋਲ੍ਹ ਦੇਵੇ ਪ੍ਰਭ ਸਾਰੇ ਸੋਤ, ਨਿਹਕਲੰਕੀ ਭੈ ਰਖਾਏ। ਆਤਮ ਨਿਰਮਲ ਜਗਾਏ ਜੋਤ, ਲਾਗ ਚਰਨੀਂ ਭੁੱਲ ਬਖ਼ਸ਼ਾਏ। ਗੁਰਚਰਨ ਪ੍ਰੀਤੀ ਉਤਮ ਗੋਤ, ਲਾਗ ਚਰਨ ਵਰਨ ਚਾਰ ਇਕ ਹੋ ਜਾਏ। ਜਨਮ ਜਨਮ ਕੀ ਮੈਲ ਪ੍ਰਭ ਧੋਤ, ਸੋਹੰ ਸ਼ਬਦ ਪ੍ਰਭ ਸਬੂਣ ਲਗਾਏ। ਬੇਮੁਖ ਸਾਰੇ ਕਲਜੁਗ ਰੋਤ, ਸਾਚਾ ਪ੍ਰਭ ਦਿਸ ਨਾ ਆਏ। ਜੋਤ ਜਗਾਏ ਵਿਚ ਪ੍ਰਭ ਮੋਤ, ਦੱਖਣ ਦਿਸ਼ਾ ਮਾਣ ਦਵਾਏ। ਜੋ ਕੁਛ ਕਰੇ ਕਰਾਵੇ ਸੋਈ ਹੋਤ, ਜੀਵ ਕਿਸੇ ਦੀ ਵਾਹ ਨਾ ਜਾਏ। ਗੁਰਸਿਖ ਕਦੇ ਨਾ ਆਵੇ ਮੌਤ, ਅੰਤਕਾਲ ਦਰਸ ਦਿਖਾਏ । ਮਹਾਰਾਜ ਸ਼ੇਰ ਸਿੰਘ ਕਲਜੁਗ ਨਿਰਮਲ ਜੋਤ, ਪਰਗਟ ਜੋਤ ਨਿਹਕਲੰਕ ਅਖਵਾਏ। ਨਿਹਕਲੰਕ ਕਲ ਹੋਇਆ ਸਿਕਦਾਰ। ਸ੍ਰਿਸ਼ਟ ਮਾਰੇ ਕਰ ਖੁਆਰ। ਭਗਤ ਉਧਾਰੇ ਦੇ ਦਰਸ ਅਪਾਰ। ਸਾਧ ਸੰਗਤ ਬੈਠਾ ਵਿਚਕਾਰ। ਕਰ ਦਰਸ ਪ੍ਰਭ ਆਤਮ ਹੋਵੇ ਠੰਡੀ ਠਾਰ। ਬੇਮੁਖ ਦਰ ਤੇ ਪ੍ਰਭ ਕੀ ਪਾਏ ਨਾ ਸਾਰ। ਸਾਧ ਸੰਗਤ ਕਲ ਜਾਓ ਬਲਿਹਾਰ । ਜਿਨ੍ਹਾਂ ਮਿਲਿਆ ਪੁਰਖ ਅਪਾਰ। ਸੋਹੰ ਸ਼ਬਦ ਸਾਚਾ ਦੇ ਜਾਏ ਅਧਾਰ। ਪਰਗਟ ਭਗਤ ਭਗਵੰਤ ਗੁਣਵੰਤ ਸਾਚੀ ਕਰੇ ਵਿਚਾਰ। ਕਲਜੁਗ ਪਰਗਟ ਉਤਮ ਵਿਚ ਜੀਵ ਜੰਤ, ਕਲਜੁਗ ਦੇਵੇ ਦੀਦਾਰ। ਗੁਰਸਿਖ ਨਾਉਂ ਸਤਿਜੁਗ ਵਡ ਸੰਤ, ਰਸਨਾ ਗਾਵੇ ਸਰਬ ਸੰਸਾਰ। ਮਹਾਰਾਜ ਸ਼ੇਰ ਸਿੰਘ ਤੇਰਾ ਕੋਈ ਨਾ ਜਾਣੇ ਅੰਤ, ਆਪਣੇ ਰੰਗ ਰਵੇ ਕਰਤਾਰ। ਰੰਗ ਰੂਪ ਪ੍ਰਭ ਕਾ ਕੋਈ ਨਾ ਜਾਣੇ। ਗੁਰਮੁਖ ਵਿਰਲਾ ਕੋਈ ਰੰਗ ਪ੍ਰਭ ਕਾ ਮਾਣੇ। ਗੁਰਸਿਖ ਸੋਹਣ ਗੁਰਚਰਨ ਖੜ੍ਹੇ ਨਿਮਾਣੇ। ਸਾਚਾ ਪ੍ਰਭ ਦੇਵੇ ਦਰਸ, ਖੜ੍ਹਾ ਹੋਏ ਸਰਹਾਣੇ। ਮਹਾਰਾਜ ਸ਼ੇਰ ਸਿੰਘ ਕਲਜੁਗ ਵਰਤੇ, ਸਭ ਕੁਛ ਤੇਰੇ ਭਾਣੇ। ਕਲਜੁਗ ਭਾਣਾ ਭਰਮ ਭੁਲਾਇੰਦਾ। ਬੇਮੁਖਾਂ ਕਲ ਝੂਠੇ ਧੰਦੇ ਲਾਇੰਦਾ। ਸਾਚਾ ਨਾਮ ਨਾ ਦੇ ਅਧਾਰ, ਮਦਿ ਮਾਸ ਆਹਾਰ ਬਣਾਇੰਦਾ। ਸਾਚਾ ਪ੍ਰਭ ਨਾ ਕਿਰਪਾ ਕਰੇ, ਅੰਤ ਨਰਕ ਨਿਵਾਸ ਦਵਾਇੰਦਾ। ਗੁਰਸਿਖ ਆਤਮ ਜੋਤ ਧਰੇ, ਸਾਚਾ ਦੀਪਕ ਵਿਚ ਦੇਹ ਜਗਾਇੰਦਾ।

ਤਿਨ ਕੇ ਪੂਰਨ ਕਾਜ ਸਰੇ, ਜੋ ਆਏ ਚਰਨ ਸੀਸ ਝੁਕਾਇੰਦਾ । ਗੁਰਸਿਖ ਕਲਜੁਗ ਕਰਮ ਨਾ ਡਰੇ, ਗੁਰ ਸਾਚਾ ਸਿਰ ਹੱਥ ਟਿਕਾਇੰਦਾ। ਅੰਤਕਾਲ ਪ੍ਰਭ ਆਵੇ ਘਰੇ, ਦੇ ਦਰਸ ਪਾਰ ਲੰਘਾਇੰਦਾ। ਬੇਮੁਖ ਡੰਨ ਡਾਹਢਾ ਭਰੇ, ਧਰਮ ਰਾਏ ਡੰਨ ਲਗਾਇੰਦਾ। ਗੁਰਸਿਖ ਪੂਰਾ ਵਾਸ ਸਚਖੰਡ ਕਰੇ, ਜਿਥੇ ਪ੍ਰਭ ਬੈਠ ਜੋਤ ਜਗਾਇੰਦਾ । ਮਹਾਰਾਜ ਸ਼ੇਰ ਸਿੰਘ ਚਰਨ ਟੇਕ ਜੋ ਧਰੇ, ਮਾਤਲੋਕ ਫੇਰ ਨਾ ਆਇੰਦਾ । ਸਚਾ ਘਰ ਸਚਾ ਦਰਬਾਰ। ਸਚ ਘਰ ਵਸੇ ਆਪ ਨਿਰੰਕਾਰ। ਜੋਤ ਜਗਾਏ ਕਰ ਅਪਰ ਅਪਾਰ। ਤੀਨ ਲੋਕ ਸਭ ਜੋਤ ਅਧਾਰ। ਕਲਜੁਗ ਆਇਆ ਨਿਹਕਲੰਕ ਅਵਤਾਰ। ਸੋਹੰ ਸਾਚਾ ਦੇਵੇ ਨਾਮ ਅਧਾਰ। ਭਗਤ ਜਨਾਂ ਮਾਤ ਪਿਤ ਭਤਾਰ। ਰੱਖੇ ਲੱਜਿਆ ਆਦਿ ਅੰਤ ਪ੍ਰਭ ਏਕੰਕਾਰ। ਨਿਰਮਲ ਜੋਤ ਜਗਾਵੇ ਵਿਚ ਦੇਹ ਮਝਾਰ। ਜੋਤ ਪਰਕਾਸ਼ ਮਿਟਾਵੇ ਦੇਹ ਅੰਧ ਅੰਧਿਆਰ। ਸੋਹੰ ਸ਼ਬਦ ਵਜਾਵੇ ਅਨਹਦ ਧੁਨਕਾਰ। ਬਜਰ ਕਪਾਟ ਖੋਲ੍ਹੇ ਆਪ ਮੁਰਾਰ। ਸਾਚਾ ਦਿਸੇ ਜਿਸ ਜੋਤ ਸਰੂਪੀ ਆਕਾਰ। ਬੈਠਾ ਵਿਚ ਦੇਹ ਜੋਤ ਅਧਾਰ । ਮੂਰਖ ਜੀਵ ਸਾਚਾ ਪ੍ਰਭ ਕਲ ਗਿਆ ਵਸਾਰ। ਗੁਰਸਿਖ ਦੇਵੇ ਦਰਸ, ਪ੍ਰਭ ਕਲ ਲੈ ਨਿਹਕਲੰਕ ਅਵਤਾਰ। ਭੈ ਮਿਟਾਵੇ ਸਭ, ਸਾਚੀ ਆਤਮ ਹੋਵੇ ਉਜਿਆਰ। ਅੰਮ੍ਰਿਤ ਸੋਮਾ ਖੁਲ੍ਹਾਵੇ ਵਿਚ ਨਭ, ਅੰਮ੍ਰਿਤ ਬਰਖੇ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਕਲ ਲਿਆ ਗੁਰਮੁਖ ਲੱਭ, ਦੇ ਦਰਸ ਜੋਤ ਸਰੂਪ ਪ੍ਰਭ ਦੇਵੇ ਤਾਰ। ਜੋਤ ਸਰੂਪੀ ਪ੍ਰਭ ਜ਼ਾਤ ਨਾ ਕੋਏ। ਸਾਚੀ ਜੋਤ ਵਸੇ ਤ੍ਰੈ ਲੋਏ। ਅੰਤਕਾਲ ਕਲ ਦਾ ਹੋਏ। ਗੁਰ ਗੋਬਿੰਦ ਕਲ ਪਰਗਟੇ ਦੋਏ। ਬੇਮੁਖ ਮੁਗਧ ਗਵਾਰ, ਕਲ ਰਹੇ ਸੋਏ। ਗੁਰਮੁਖ ਚਤੁਰ ਸੁਜਾਨ, ਗੁਰ ਚਰਨ ਪਰੋਏ। ਦੇ ਦਰਸ ਬ੍ਰਹਮ ਗਿਆਨ, ਆਤਮ ਨੇਤਰ ਹੋਏ ਲੋਏ। ਸਾਚਾ ਦੇਵੇ ਚਰਨ ਧਿਆਨ, ਮਹਾਰਾਜ ਸ਼ੇਰ ਸਿੰਘ ਤੁਧ ਜੇਵਡ ਨਾ ਕੋਏ । ਸਾਚਾ ਨਾਮ ਵੱਡੀ ਦਾਤ । ਜੋਤ ਜਗਾਏ ਪ੍ਰਭ ਵਿਚ ਮਾਤ। ਸੋਹੰ ਸ਼ਬਦ ਗੁਰਸਿਖਾਂ ਦੇਵੇ ਸਾਚੀ ਦਾਤ। ਗੁਰਚਰਨ ਪ੍ਰੀਤੀ ਜੀਵ ਕਰ ਸਾਚਾ ਨਾਤ । ਰਸਨਾ ਜਪ ਹਰਿ ਹਰਿ ਦਿਵਸ ਰਾਤ। ਗਰਭਵਾਸ ਨਾ ਧਰੇ ਵਿਚ ਮਾਤ। ਜੋਤ ਸਰੂਪੀ ਜੋਤ ਮਿਲਾਏ, ਮਹਾਰਾਜ ਸ਼ੇਰ ਸਿੰਘ ਮਿਟਾਵੇ ਤਾਤ। ਮਿਲ ਜੋਤ ਜਗਤ ਤਜਾਇਆ। ਸਚਖੰਡ ਗੁਰਮੁਖ ਪੂਰੇ ਡੇਰਾ ਲਾਇਆ। ਸਵੱਛ ਸਰੂਪੀ ਜੋਤ ਪ੍ਰਭ ਵਿਚ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਜੁਗ ਚੌਥੇ ਕੀਆ ਸਭ ਆਪੇ ਆਪ, ਜੋ ਕਿਛ ਕਰਾਇਆ । ਕਲਜੁਗ ਚੌਥਾ ਜੁਗ ਉਪਾਇਆ। ਵੇਦ ਅਥਰਬਣ ਰਾਹ ਦਿਖਾਇਆ। ਐੜਾ ਅਥਰਬਣ ਅੱਲ੍ਹਾ ਨੂਰ ਉਪਾਇਆ। ਮੁਹੰਮਦ ਕੁਰਾਨੀ ਪ੍ਰਭ ਤੇਜ਼ ਵਧਾਇਆ । ਈਸਾ ਮੂਸਾ ਦੇ ਜੋਤ, ਜਗਤ ਨਾਉਂ ਧਰਾਇਆ । ਕੁਕਰਮ ਰੀਤੀ ਜੂਠੇ ਝੂਠੇ ਧੰਦੇ ਜਗਤ ਭੁਲਾਇਆ। ਸਾਚੇ ਪ੍ਰਭ ਸ਼ਾਹ ਕੀਤੀ ਉਲਟੀ ਨੀਤੀ, ਮਦਿ ਮਾਸ ਅਹਾਰ ਬਣਾਇਆ। ਅੰਤਕਾਲ ਔਧ ਸਭ ਦੀ ਬੀਤੀ, ਨਿਹਕਲੰਕ ਪ੍ਰਭ ਜਾਮਾ ਪਾਇਆ। ਸ਼ਬਦ ਸਰੂਪ ਸਰਬ ਸ੍ਰਿਸ਼ਟ ਜੀਤੀ, ਸ਼ਬਦ ਡੰਕ ਚਾਰ ਕੁੰਟ ਵਜਾਇਆ। ਪਾਵੇ ਜੀਵ ਕਲ ਆਪਣੀ ਕੀਤੀ, ਸਾਚਾ ਸ਼ਾਹੋ ਮਨੋ ਭੁਲਾਇਆ। ਪਰਗਟ ਜੋਤ ਸਦਾ ਏ ਦੀਤੀ, ਹਾਹਾਕਾਰ ਕਲਜੁਗ ਭੁਲਾਇਆ। ਅੰਤਕਾਲ ਹੋਏ ਭੈ ਭੀਤੀ, ਕੋਏ ਨਾ ਹੋਵੇ ਆਣ ਸਹਾਇਆ। ਗੁਰਸਿਖਾਂ ਪ੍ਰਭ ਪਰਖੀ ਨੀਤੀ, ਪਰਗਟ ਹੋਏ ਦਰਸ ਦਿਖਾਇਆ। ਕਰੇ ਦਰਸ ਆਤਮ ਅਤੀਤੀ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਗੁਰਸਿਖ ਸਾਚੇ ਮਿਲੇ ਗੁਰਚਰਨ ਪ੍ਰੀਤੀ, ਅੰਤਕਾਲ ਕਲ ਪ੍ਰਭ ਹੋਏ ਸਹਾਇਆ। ਸੋਹੰ ਸ਼ਬਦ ਸਤਿਜੁਗ ਕੀ ਰੀਤੀ, ਸਾਚਾ ਸ਼ਬਦ ਆਪ ਲਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਪਰਗਟ ਜੋਤ ਨਿਹਕਲੰਕ ਭੇਵ ਆਪ ਖੁਲ੍ਹਾਇਆ। ਪ੍ਰਭ ਕਾ ਭੇਵ ਕੋਈ ਜੀਵ ਨਾ ਜਾਣੇ।

ਹੰਕਾਰ ਭਰੇ ਸਭ ਰਾਜੇ ਰਾਣੇ। ਸੋਹੰ ਸ਼ਬਦ ਪ੍ਰਭ ਮਾਰਿਆ ਬਾਣੇ। ਲਾਗੇ ਚਰਨ ਕਲ ਵੱਡੇ ਜਰਵਾਣੇ। ਬੇਮੁਖ ਭੁੰਨੇ ਸ਼ਬਦ ਸੰਗ ਜਿਉਂ ਭਠਿਆਲੇ ਦਾਣੇ। ਚਰਨ ਲੱਗ ਜਾਏ ਵਾਲੀ ਹਿੰਦਵਾਣੇ। ਗੁਰਮੁਖ ਉਧਰੇ ਪਾਰ ਜੋ ਚਲੇ ਗੁਰ ਕੇ ਭਾਣੇ। ਜੋਤ ਸਰੂਪੀ ਆਇਆ ਸੰਸਾਰ, ਭਗਤ ਜਨਾਂ ਹਰਿ ਲਾਜ ਰਖਾਣੇ। ਕਲਜੁਗ ਪਰਗਟਿਆ ਨੈਣ ਮੁਧਾਰ, ਸਿੰਘਆਸਣ ਬੈਠ ਭਗਤ ਤਰਾਣੇ । ਮੂਰਖ ਮੁਗਧ ਨਾ ਪਾਵੇ ਸਾਰ, ਦੇਵੇ ਦਰਸ ਪ੍ਰਭ ਜੋ ਹੋਏ ਨਿਮਾਣੇ। ਸਰਬ ਸੁਖ ਗੁਰਚਰਨ ਪਿਆਰ, ਉਤਮ ਜਨਮ ਜੋ ਪ੍ਰਭ ਚਰਨ ਲਗਾਣੇ । ਸਾਚਾ ਸ਼ਬਦ ਤਨ ਦੇਹ ਅਧਾਰ, ਅਨਹਦ ਸ਼ਬਦ ਮਨ ਵਜਾਣੇ। ਅਨਹਦ ਸ਼ਬਦ ਕੋਈ ਗੁਰਮੁਖ ਪਾਵੇ ਸਾਧ, ਜਿਸ ਨੂੰ ਮਿਲਿਆ ਪ੍ਰਭ ਭਗਵਾਨੇ । ਵਿਚੋਂ ਜਾਏ ਵਾਦ ਵਿਵਾਦ, ਆਤਮ ਦੀਪ ਪ੍ਰਭ ਜੋਤ ਜਲਾਣੇ। ਸਾਚੀ ਧੁਨ ਉਪਜਾਵੇ ਨਾਦ, ਆਤਮ ਸੁਨ ਪ੍ਰਭ ਖੋਲ੍ਹ ਵਖਾਣੇ। ਖੁਲ੍ਹੇ ਸੁਨ ਦਿਸੇ ਬ੍ਰਹਿਮਾਦ, ਦਵਾਰ ਦਸਮ ਪ੍ਰਭ ਪੜਦਾ ਲਾਹਣੇ। ਖੁੱਲ੍ਹਾ ਦਵਾਰ ਮਿਟ ਗਈ ਵਿਚਾਰ, ਜੋਤ ਸਰੂਪੀ ਪ੍ਰਭ ਦਰਸ਼ਨ ਪਾਣੇ। ਦਰਸ਼ਨ ਪਾਏ ਭਰਮ ਚੁਕਾਏ, ਗੁਰਮੁਖ ਪੂਰੇ ਵਿਚ ਜੋਤ ਮਿਲ ਜਾਣੇ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਸਾਚਾ ਨਾਮ ਗੁਰਸਿਖ ਤਰਾਣੇ। ਗੁਰਸਿਖ ਪ੍ਰਭ ਦੇਵੇ ਵਡਿਆਈ। ਚਰਨ ਲਾਗ ਜਿਸ ਸੇਵ ਕਮਾਈ। ਜਨਮ ਕਰਮ ਦੀ ਮੈਲ ਗਵਾਈ। ਸਾਚੀ ਜੋਤ ਵਿਚ ਦੇਹ ਜਗਾਈ। ਨਿਰਮਲ ਬਾਤੀ ਨਾਮ ਵਿਚ ਦੇਹ ਪਾਈ। ਉਪਜੇ ਬ੍ਰਹਮ ਗਿਆਨ, ਅੰਧ ਅੰਧੇਰ ਸਰਬ ਮਿਟ ਜਾਈ। ਮਿਲੇ ਭਗਤ ਭਗਵਾਨ, ਸਾਚੀ ਜਿਨ ਬਣਤ ਬਣਾਈ। ਕਲਜੁਗ ਹੋਵੇ ਚਤੁਰ ਸੁਜਾਨ, ਸਾਚਾ ਪ੍ਰਭ ਜਿਸ ਦਰਸ ਦਿਖਾਈ। ਸੋਹੰ ਸ਼ਬਦ ਸੰਗ ਦੇਵੇ ਦਾਨ, ਰਸਨਾ ਜਪ ਜੀਵ ਮਿਟ ਜਾਈ । ਜੁਗੋ ਜੁਗ ਪ੍ਰਭ ਸਾਚਾ ਬਾਨ, ਭਗਤ ਜਨਾਂ ਦੀ ਪੈਜ ਰਖਾਈ। ਕਲਜੁਗ ਅੰਤ ਨਾ ਹੋਵੇ ਕਾਨ, ਜੋ ਜਨ ਆਏ ਪ੍ਰਭ ਸਰਨਾਈ । ਗੁਰਮੁਖ ਪੂਰੇ ਪ੍ਰਭ ਕਾ ਮਾਣ, ਅੰਤਕਾਲ ਜੋ ਹੋਏ ਸਹਾਈ। ਦੁਸ਼ਟ ਦੁਰਾਚਾਰ ਪ੍ਰਭ ਲਾਹੇ ਘਾਣ, ਸੋਹੰ ਬਾਣ ਜਗਤ ਲਗਾਈ। ਉਧਰੇ ਸੋ ਜਨ ਜੋ ਚਰਨੀਂ ਡਿੱਗੇ ਆਣ, ਸਰਨ ਪੜੇ ਦੀ ਲਾਜ ਰਖਾਈ। ਰਹਿਣ ਨਾ ਦੇਵੇ ਪ੍ਰਭ ਕਿਸੇ ਦਾ ਮਾਣ ਸ਼ਬਦ ਚੋਟ ਕਲਜੁਗ ਚਲਾਈ। ਦੇਵੇ ਦਰਸ ਜੋ ਹੋਏ ਨਿਤਾਣ, ਗੁਰਦਰ ਆਏ ਮਿਲੇ ਵਡਿਆਈ । ਸਤਿਜੁਗ ਪਰਗਟੇ ਜਾਣੀ ਜਾਣ, ਸਰਬ ਸ੍ਰਿਸ਼ਟ ਬਣਤ ਬਣਾਈ। ਕਲਜੁਗ ਮਾਇਆ ਜੀਵ ਭੁਲਾਇਆ ਅੰਞਾਣ, ਮਦਿ ਮਾਸ ਰਸਨਾ ਲਾਈ। ਗੁਰਮੁਖ ਵਿਰਲੇ ਪ੍ਰਭ ਦਰਸ਼ਨ ਪਾਣ, ਜਿਨ੍ਹਾਂ ਉਪਰ ਪ੍ਰਭ ਦਇਆ ਕਮਾਈ। ਕਲਜੁਗ ਪਰਗਟੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਜਿਸ ਲਿਖਤ ਕਰਾਈ। ਕਲਜੁਗ ਵਰਤੇ ਪ੍ਰਭ ਕਾ ਭਾਣਾ। ਕੋਈ ਨਾ ਰਹੇ ਕਲ ਰਾਜਾ ਰਾਣਾ । ਪਰਗਟੇ ਕਲ ਨਿਹਕਲੰਕ ਵਡ ਜਰਵਾਣਾ। ਸ਼ਬਦ ਸਰੂਪੀ ਕਰ ਜੰਗ, ਸਰਬ ਸ੍ਰਿਸ਼ਟ ਲਾਹੇ ਘਾਣਾ। ਬੇਮੁਖ ਕਲ ਭੱਜੇ ਫਿਰਨ ਨੰਗ, ਕੋਏ ਨਾ ਮਿਲੇ ਸਚ ਟਿਕਾਣਾ। ਸ੍ਰਿਸ਼ਟ ਸਬਾਈ ਝੂਠੀ ਜਿਉਂ ਕਾਚੀ ਵੰਗ, ਸਾਚਾ ਸ਼ਬਦ ਗੁਰ ਮਾਰਿਆ ਬਾਣਾ। ਚੌਥਾ ਜੁਗ ਅੰਤ ਹੋਇਆ ਭੰਗ, ਸਤਿਜੁਗ ਸਾਚਾ ਪ੍ਰਭ ਸਾਚੇ ਲਾਣਾ। ਸੋਹੰ ਸ਼ਬਦ ਮਨ ਚਾੜ੍ਹੇ ਰੰਗ, ਚਾਰ ਵਰਨ ਪ੍ਰਭ ਇਕ ਕਰਾਣਾ। ਸਰਬ ਜੀਵ ਪ੍ਰਭ ਲਗਾਏ ਅੰਗ, ਜਗਤ ਭੇਖ ਸਰਬ ਮਿਟਾਣਾ। ਪ੍ਰਭ ਸਾਚਾ ਜਿਸ ਕੀਆ ਸੰਗ, ਅੰਤਕਾਲ ਜਾਏ ਵਿਚ ਬਬਾਣਾ। ਦੋਏ ਜੋੜ ਦਰ ਪ੍ਰਭ ਦਰਸ ਜੀਵ ਮੰਗ, ਪਰਗਟੇ ਜੋਤ ਪ੍ਰਭ ਜੋਤੀ ਜੋਤ ਮਿਲਾਣਾ। ਮਹਾਰਾਜ ਸ਼ੇਰ ਸਿੰਘ ਵਸੇ ਵਿਚ ਵਰਭੰਡ, ਗੁਰਮੁਖ ਵਿਰਲੇ ਕਿਸੇ ਪਛਾਣਾ। ਜਾਣੇ ਸੋ ਜਨ ਜਿਸ ਆਪ ਜਣਾਵੇ। ਮਾਇਆ ਰੂਪੀ ਪੜਦਾ ਉਤੋਂ ਆਤਮ ਲਾਹਵੇ । ਨਿਜ ਘਰ ਵਾਸੀ ਜੀਵ ਨਿਜਾਨੰਦ ਦਰਸਾਵੇ।

ਆਤਮ ਬੁਝੀ ਦੀਪ ਸ਼ਬਦ ਗਿਆਨ ਫੇਰ ਜਗਾਵੇ। ਪ੍ਰਭ ਮਿਲਣ ਕੀ ਸਾਚੀ ਰੀਤ, ਰਸਨਾ ਜਪ ਪਰਮਗਤ ਪਾਵੇ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਮਾਨਸ ਜਨਮ ਜਾਵੇ ਜੀਤ, ਗਰਭਵਾਸ ਜੀਵ ਫੇਰ ਨਾ ਆਵੇ। ਗਰਭਵਾਸ ਅਗਨ ਕੁੰਡ। ਜੀਵ ਬਿਲਲਾਏ ਜਿਉਂ ਕਾਗ ਭਸੁੰਡ। ਪ੍ਰਭ ਹੋਵੇ ਸਹਾਏ ਜਿਸ ਉਪਜਾਏ ਪਿੰਡ। ਮਹਾਰਾਜ ਸ਼ੇਰ ਸਿੰਘ ਪਾਰ ਕਰਾਇਆ, ਜਾਮਾ ਲੈ ਵਿਚ ਘਵਿੰਡ। ਘਨਕਪੁਰੀ ਪਰਗਟੇ ਘਨਸ਼ਾਮ। ਦੁਆਪਰ ਕ੍ਰਿਸ਼ਨ ਮੁਰਾਰੀ ਤ੍ਰੇਤਾ ਰਾਮ। ਕਲਜੁਗ ਪਹਰਿਆ ਪ੍ਰਭ ਨਿਹਕਲੰਕੀ ਜਾਮ। ਕਲਜੁਗ ਅੰਤ ਕਰਾਇਆ, ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਪੂਰਨ ਕੀਆ ਕਾਮ। ਅੰਤ ਕਲਜੁਗ ਪ੍ਰਭ ਜੋਤ ਪਰਗਟਾਵੇ। ਵਿਚ ਜੁਗ ਪ੍ਰਭ ਗੁਰ ਉਪਜਾਵੇ। ਸਾਚੀ ਸ਼ਬਦ ਸੁਰ ਵਿਚ ਧੁਨ ਵਜਾਵੇ। ਅਨਹਦ ਰਾਗ ਦੇ ਆਪਣਾ ਸ਼ਬਦ ਸੁਣਾਵੇ। ਸਾਚਾ ਦਰਸ ਆਤਮ ਸਵਾਰ ਦੇ, ਵਾਜਾ ਪਵਨ ਵਿਚ ਦੇਹ ਵਜਾਵੇ । ਪੂਰਨ ਸੋਝੀ ਬ੍ਰਹਮ ਬ੍ਰਹਿਮਾਦ ਦੇ, ਵਿਚੋਂ ਦੂਈ ਭੇਤ ਮਿਟਾਵੇ। ਗੋਬਿੰਦ ਗੁਰ ਮਾਤ ਰਾਜ ਦੇ, ਸਾਚਾ ਸ਼ਬਦ ਮਨ ਵਸਾਵੇ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਪੂਰਨ ਭਾਗ ਦੇ, ਚਰਨ ਪ੍ਰੀਤੀ ਭੁੱਲ ਨਾ ਜਾਵੇ। ਸਾਚਾ ਪ੍ਰਭ ਹੋਏ ਸਹਾਈ । ਅੱਠ ਅਠਰਾਹੀ ਦੇ ਰੋਗ ਗਵਾਈ । ਦੇ ਅੰਮ੍ਰਿਤ ਰਸ ਕੁੱਖ ਸੁਫਲ ਕਰਾਈ। ਦੁੱਖ ਦਰਦ ਸਭ ਪ੍ਰਭ ਕੇ ਵਸ, ਝੂਠੀ ਕਾਇਆ ਦੇਹ ਰੋਗ ਲਗਾਈ । ਮਹਾਰਾਜ ਸ਼ੇਰ ਸਿੰਘ ਚਰਨ ਲਾਗੋ ਨੱਸ ਨੱਸ, ਦੁੱਖ ਭੁੱਖ ਰਹੇ ਨਾ ਕਾਈ । ਸੋਹਣਾ ਦੀਸੇ ਤੇਰਾ ਬਾਣਾ। ਜੇ ਜਨ ਬਣ ਜਾਏ ਸੁਘੜ ਸਿਆਣਾ। ਸੋਹੰ ਸ਼ਬਦ ਮਨ ਵਸਾਣਾ। ਮਦਿ ਮਾਸ ਨੂੰ ਹੱਥ ਨਾ ਲਾਣਾ। ਚਰਨੀਂ ਲਾਗੇ ਹੋਏ ਨਿਮਾਣਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦਰਸ ਦਿਖਾਣਾ। ਜੇ ਮਨ ਭਾਏ ਤਾਂ ਲੈਣਾ ਮੰਨ । ਸਾਚਾ ਸ਼ਬਦ ਸੁਣਾਇਆ ਕੰਨ। ਪਾਰ ਲੰਘਣ ਦਾ ਬੇੜਾ ਬੰਨ੍ਹ। ਉਤਮ ਵਸਤ ਵਿਚ ਦੇਹ ਵਸੇ, ਕਾਲ ਕਸਾਈ ਲਾਏ ਸੰਨ੍ਹ। ਸਾਚਾ ਪ੍ਰਭ ਜੋਤ ਪਰਗਟਾਵੇ, ਹਉਮੇ ਮਾਣ ਗਵਾਵੇ, ਕਰੋ ਬਚਨ ਜੇ ਕੋਈ ਮੁਨ ਜਨ। ਹੁਕਮੇ ਅੰਦਰ ਜੋ ਜਨ ਚਾਲੇ, ਸੁਫਲ ਕਰਾਇਆ ਮਾਣਸ ਜਨਮ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਆਤਮ ਕੱਢ ਭੁਲੇਖੇ ਭਰਮ। ਭਰਮ ਭੁੱਲਾ ਜੀਵ ਕਲਜੁਗ ਰੁੱਲਾ। ਵਿਚ ਦੇਹ ਨਾ ਵੇਖਿਆ ਪ੍ਰਭ ਲਾਲ ਅਨਮੁਲਾ। ਰਸਨ ਵਿਕਾਰੀ ਹੋ ਕੇ, ਮਨ ਝੂਠਾ ਡੁੱਲਾ। ਜਗਤ ਭਿਖਾਰੀ ਹੋ ਕੇ, ਮੰਗ ਪ੍ਰਭ ਭੰਡਾਰਾ ਖੁਲ੍ਹਾ। ਮਹਾਰਾਜ ਸ਼ੇਰ ਸਿੰਘ ਲਾਜ ਰਖਾਵੇ, ਸੋਹੰ ਬੰਨ੍ਹ ਪਾਰ ਲੰਘਨ ਦਾ ਸਾਚਾ ਤੁਲਾ।