ਪੁਸਤਕਾਲਾਭਾਗ ੧

੧੫ ਵਿਸਾਖ ੨੦੦੮ ਬਿਕ੍ਰਮੀ ਹਵਲਦਾਰ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਮਾਨਸ ਜਨਮ ਉਤਮ ਜਗ ਪਾਇਆ। ਸਾਚਾ ਨਾਮ ਨਾ ਰਿਦੇ ਵਸਾਇਆ। ਕਰ ਨੈਣ ਦਰਸ ਨਾ ਆਤਮ ਤ੍ਰਿਪਤਾਇਆ। ਲਾਹ ਜਗ ਹਰਸ, ਆਪਣਾ ਆਪ ਗੁਰ ਅੱਗੇ ਨਾ ਟਿਕਾਇਆ। ਅੰਮ੍ਰਿਤ ਸੋਮਾ ਬਰਸ, ਸਾਚਾ ਅੰਮ੍ਰਿਤ ਆਤਮ ਵਿਚ ਨਾ ਚੁਆਇਆ। ਨਿਰਧਨ ਕਰ ਤਰਸ, ਜੋਤ ਸਰੂਪ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਭੇਵ, ਕਲਜੁਗ ਕਿਸੇ ਨਾ ਪਾਇਆ। ਆਤਮ ਧਰੇ ਜੋਤ, ਹੋਏ ਦੇਹ ਉਜਿਆਰਾ। ਗੁਰਮੁਖ ਦਿਵਸ ਰੈਣ ਕਦੇ ਨਾ ਸੋਤ, ਜਿਨ੍ਹਾਂ ਮਿਲਿਆ ਪੁਰਖ ਅਪਰ ਅਪਾਰਾ। ਗੁਰਸਿਖ ਸਤਿਜੁਗ ਨਿਰਮਲ ਗੋਤ, ਸੋਹੰ ਸ਼ਬਦ ਹੋਏ ਆਤਮ ਅਧਾਰਾ।

ਬੇਮੁਖ ਸ੍ਰਿਸ਼ਟ ਅੰਤ ਗਈ ਰੋਤ, ਅੰਤਕਾਲ ਨਾ ਮਿਲੇ ਮੋਖ ਦਵਾਰਾ। ਗੁਰਸਿਖਾਂ ਜਗਾਏ ਪ੍ਰਭ ਨਿਰਮਲ ਜੋਤ, ਸ਼ਬਦ ਸੁਰਤ ਦੇ ਬੈਠੇ ਆਪ ਨਿਆਰਾ। ਮਹਾਰਾਜ ਸ਼ੇਰ ਸਿੰਘ ਤੇਰਾ ਦਰ, ਸਤਿਜੁਗ ਹੋਵੇ ਸਾਚਾ ਦਰਬਾਰਾ। ਈਸ਼ਰ ਜੋਤ ਨਿਰਮਲ ਜਗਾਤੀ। ਸਦਾ ਪਰਕਾਸ਼, ਨਾ ਦਿਵਸ ਨਾ ਰਾਤੀ। ਗੁਰਸਿਖ ਆਤਮ ਵੇਖ ਮਾਰ ਝਾਤੀ। ਜਿਥੇ ਵਸੇ ਵਡ ਗੁਣ ਦਾਤਾ ਸਰਬ ਕਾ ਦਾਤੀ। ਜ਼ਾਤ ਪਾਤ ਨਾ ਪ੍ਰਭ ਕੀ ਕੋਈ, ਨਿਰਮਲ ਜੋਤ ਸਾਚੀ ਜਾਤੀ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਗੁਰਸਿਖ ਹਿਰਦਾ ਜਿਉਂ ਦੀਪਕ ਬਾਤੀ। ਨਿਰਮਲ ਜੋਤ ਜਗੇ ਅੰਦਰ। ਸਾਚਾ ਤਨ ਸੁਹਾਏ ਮੰਦਰ। ਵਸੇ ਪ੍ਰਭ ਵਿਚ ਆਪ ਇਕ ਕੰਦਰ। ਦੇਵੇ ਬ੍ਰਹਮ ਗਿਆਨ ਖੋਲ੍ਹੇ ਮਨ ਜੰਦਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਸੇ, ਨਿਰਜੰਣ ਜੋਤ ਸਦਾ ਦੇਹ ਅੰਦਰ। ਕਲਜੁਗ ਪਰਗਟੇ ਜੋਤ ਨਿਰੰਕਾਰੀ। ਸ਼ਬਦ ਸੁਣੇ ਭੁੱਲੇ ਨਾ ਜਾਣੇ ਜੀਵ ਸੰਸਾਰੀ । ਦੇਵੇ ਸ਼ਬਦ ਗਿਆਨ ਕਿਸੇ ਵਿਰਲੇ ਬ੍ਰਹਮ ਵਿਚਾਰੀ । ਸਿਰ ਰੱਖ ਪ੍ਰਭ ਹੱਥ, ਕਲਜੁਗ ਸੋਝੀ ਪਾਈ ਸਾਰੀ। ਦੇਹ ਚਲਾਇਆ ਰਥ ਵਿਚ ਸੋਹੰ ਪਾਈ ਵੱਥ, ਸਾਚਾ ਹੋਵੇ ਆਪ ਭੰਡਾਰੀ। ਬੇਮੁਖ ਸ਼ਬਦ ਨਾ ਜਾਨਣ, ਦਰ ਆਏ ਜਾਇਣ ਝੱਖ ਮਾਰੀ। ਗੁਰਸਿਖ ਗੁਰਚਰਨ ਲਾਗ ਸਦਾ ਸੁਖ ਮਾਨਣ, ਦੇਵੇ ਦਰਸ ਪ੍ਰਭ ਮੁਰਾਰੀ। ਪ੍ਰਭ ਕਾ ਭਇਉ ਭਗਤ ਜਨ ਪਛਾਨਣ, ਜਨ ਦੇਵੇ ਜੋਤ ਅਧਾਰੀ। ਚਾਰ ਕੁੰਟ ਹੋਏ ਜਗ ਚਾਨਣ, ਮਹਾਰਾਜ ਸ਼ੇਰ ਸਿੰਘ ਜੋਤ ਚਮਤਕਾਰੀ। ਜਗਤ ਜੋਤ ਜੋਤ ਜਗਤ ਵਿਚ ਰਹਾਏ। ਬੇਮੁਖ ਜੀਵ ਕਲਜੁਗ ਲਏ ਭੁਲਾਏ। ਜਿਸ ਭੁਲਾਇਆ ਤਿਸ ਪ੍ਰਭ ਨਜ਼ਰ ਨਾ ਆਏ। ਆਪਣਾ ਆਪ ਗਵਾਇਆ, ਮਦਿ ਮਾਸ ਆਹਾਰ ਬਣਾਏ। ਸਾਧ ਸੰਗਤ ਵਕਤ ਸੁਹਾਇਆ। ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ । ਆਤਮ ਨਿਰਮਲ ਸੋਹੰ ਗਾਇਆ। ਸਾਚਾ ਪ੍ਰਭ ਗਿਆਨ ਦਵਾਏ, ਅੰਤਕਾਲ ਪ੍ਰਭ ਹੋਏ ਸਹਾਇਆ। ਸਤਿਗੁਰ ਸਾਚਾ ਸਚ ਲਿਖਾਏ, ਅੰਤਕਾਲ ਗੁਰਸਿਖਾਂ ਆਣ ਤਰਾਇਆ। ਨਿਹਕਲੰਕ ਹੋਏ ਦਰਸ ਦਿਖਾਏ। ਮਾਨਸ ਜਨਮ ਸੁਫਲ ਕਰਾਏ। ਜੋਤ ਵਿਚ ਜੋਤ ਮਿਲਾਏ। ਗਰਭਵਾਸ ਫਿਰ ਸਿੱਖ ਨਾ ਆਏ। ਸਾਚਾ ਪ੍ਰਭ ਦਇਆ ਕਮਾਏ। ਉਧਰੇ ਪਾਰ ਜਿਸ ਸੋਹੰ ਗਾਇਆ, ਮਹਾਰਾਜ ਸ਼ੇਰ ਸਿੰਘ ਓਟ ਰਖਾਏ। ਕਲਜੁਗ ਓਟ ਇਕ ਧਰ ਪ੍ਰਭ। ਬਾਕੀ ਖੋਟ ਵਿਕਾਰ ਵਿਸਾਰ ਸਭ। ਸੋਹੰ ਸ਼ਬਦ ਚੋਟ ਮਾਰ ਆਤਮ ਧਾਰ ਝਬ। ਮਹਾਰਾਜ ਸ਼ੇਰ ਸਿੰਘ ਸਤਿ ਪੁਰਖਾਂ ਲਿਆ ਲੱਭ। ਕਲਜੁਗ ਘੋਰ ਅੰਧੇਰ, ਪ੍ਰਭ ਜੋਤ ਪਰਕਾਸ਼ਿਆ। ਕਲਜੁਗ ਘੋਰ ਅੰਧੇਰ, ਨਿਹਕਲੰਕ ਵਿਚ ਦੇਹ ਸਿੱਖ ਵਾਸਿਆ। ਕਲਜੁਗ ਘੋਰ ਅੰਧੇਰ, ਪਰਗਟੀ ਜੋਤ ਪ੍ਰਭ ਅਬਿਨਾਸਿਆ । ਕਲਜੁਗ ਘੋਰ ਅੰਧੇਰ, ਸਾਧ ਸੰਗਤ ਪ੍ਰਭ ਸਦ ਹੈ ਵਾਸਿਆ । ਕਲਜੁਗ ਘੋਰ ਅੰਧੇਰ, ਮਹਾਰਾਜ ਸ਼ੇਰ ਸਿੰਘ ਛੱਡ ਆਕਾਸ਼ ਵਿਚ ਮਾਤ ਨਿਵਾਸਿਆ। ਨਿਵਾਸ ਪ੍ਰਭ ਸਰਬ ਜੀਵ। ਗੁਰਚਰਨ ਲਾਗ ਰਸ ਅੰਮ੍ਰਿਤ ਪੀਵ। ਪੀ ਅੰਮ੍ਰਿਤ ਨਿਰਮਲ ਹੋਵੇ ਆਤਮ ਦੀਵ। ਜਗੇ ਦੀਵ ਵਿਚ ਪ੍ਰਭ ਚਰਨ ਜੀਵ। ਸੋਹੰ ਸਾਚਾ ਨਾਮ ਵਿਚ ਪਾਪ ਕਲੀਵ । ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ, ਆਦਿ ਅੰਤ ਵਿਚ ਜੰਤ ਜੀਵ । ਜੀਵ ਜੰਤ ਪ੍ਰਭ ਆਪ ਸਮਾਵੇ। ਬੇਮੁਖ ਵੇਖੇ ਨਜ਼ਰ ਨਾ ਆਵੇ। ਗੁਰਸਿਖਾਂ ਪ੍ਰਭ ਸਾਚੀ ਬੂਝ ਬੁਝਾਵੇ। ਸੋਹੰ ਨਾਮ ਆਤਮ ਬ੍ਰਹਮ ਗਿਆਨ ਦਵਾਵੇ। ਆਤਮ ਜੋਤ ਸਰੂਪ ਪ੍ਰਭ ਜੋਤ ਜਗਾਵੇ। ਜਗੇ ਜੋਤ ਹੋਏ ਉਜਿਆਰਾ, ਨਿਰਮਲ ਬਾਤੀ ਵਿਚ ਦੇਹ ਲਗਾਵੇ। ਹੋਏ ਪਰਕਾਸ਼ ਮਿਟੇ ਅੰਧਿਆਰਾ, ਸਾਚਾ ਪ੍ਰਭ ਰਿਦੇ ਸਮਾਵੇ। ਕਲਜੁਗ ਭਰਮ ਭੁੱਲਾ ਸੰਸਾਰਾ, ਨਿਹਕਲੰਕ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਦੇਵੇ ਜੋਤ ਉਜਿਆਰਾ, ਸਾਧ ਸੰਗਤ ਟੁੰਬ ਉਠਾਵੇ। ਜੋਤ ਸਰੂਪ ਵਿਚ ਸਿੱਖ

ਸਮਾਇਆ । ਆਪ ਅਪਰੰਪਰ ਸਭ ਥਾਨ ਸੁਹਾਇਆ। ਮਾਤ ਪਾਤਾਲ ਆਕਾਸ਼ ਤੀਨ ਲੋਕ ਰਹਾਇਆ। ਖੰਡ ਬ੍ਰਹਿਮੰਡ ਵਰਭੰਡ ਪ੍ਰਭ ਜੋਤ ਜਗਾਇਆ। ਅਛਲ ਅਛੱਲ ਅਛੇਦ ਪ੍ਰਭ ਕਿਸੇ ਭੇਦ ਨਾ ਪਾਇਆ। ਕਲਜੁਗ ਜਾਮਾ ਧਾਰ ਨਿਹਕਲੰਕ ਅਖਵਾਇਆ। ਬੇਮੁਖਾਂ ਕਰ ਖੁਆਰ, ਸਾਚਾ ਨਾਮ ਦਿਲੋਂ ਭੁਲਾਇਆ । ਗੁਰਸਿਖਾਂ ਦੇਵੇ ਦਾਤ, ਗੁਰਚਰਨ ਦਵਾਰ ਮਿਲ ਸਾਧ ਸੰਗਤ ਰਸਨਾ ਹਰਿ ਜਸ ਗਾਇਆ। ਸੋਹੰ ਨਾਮ ਦੇਵੇ ਉਤਮ ਭੰਡਾਰ, ਗੁਣ ਦਾਤਾ ਦੇ ਤੋਟ ਕਦੇ ਨਾ ਆਇਆ । ਕਲਜੁਗ ਭਗਤਨ ਕਰੇ ਉਧਾਰ, ਧਾਰ ਖੇਲ ਚਤੁਰਭੁਜ ਕਹਾਇਆ। ਮਹਾਰਾਜ ਸ਼ੇਰ ਸਿੰਘ ਕਲ ਨਰ ਅਵਤਾਰ, ਸੋਹੰ ਸਾਚਾ ਨਾਮ ਚਲਾਇਆ। ਸਤਿਜੁਗ ਚਲੇ ਸੋਹੰ ਨਾਉਂ। ਚਾਰ ਕੁੰਟ ਸਰਬ ਜੀਵ ਜੰਤ ਰਸਨਾ ਗਾਓ। ਬੇਮੁਖਾਂ ਗੁਰ ਦਰ ਨਾ ਲਾਗਨ ਪਾਓ। ਸਾਧ ਸੰਗਤ ਹਰਿ ਪ੍ਰਭ ਰਿਦੇ ਸਮਾਓ। ਆਤਮ ਜੋਤ ਨਿਜ ਮਾਹਿ ਜਗਾਓ। ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸੀ, ਅੰਤਕਾਲ ਪ੍ਰਭ ਦਰਸ਼ਨ ਪਾਓ। ਸਾਚਾ ਪ੍ਰਭ ਸੱਚੀ ਵਡਿਆਈ। ਘਟ ਘਟ ਵਾਸੀ ਸਰਬ ਥਾਈਂ ਸਮਾਈ। ਆਦਿ ਅੰਤ ਭਗਤਨ ਹੋਏ ਸਹਾਈ। ਕਲਜੁਗ ਲੈ ਅਵਤਾਰ, ਘਨਕਪੁਰੀ ਪ੍ਰਭ ਜੋਤ ਜਗਾਈ। ਮੂਰਖ ਮੁਗਧ ਨਾ ਪਾਇਣ ਸਾਰ, ਨਿਰੰਜਣ ਜੋਤ ਵਿਚ ਮਾਤ ਦੇ ਆਈ। ਸਮਰਥ ਪੁਰਖ ਕਰ ਵਿਚਾਰ, ਸਾਚੇ ਪ੍ਰਭ ਦੀ ਸੋਝੀ ਪਾਈ। ਸੋਹੰ ਮਿਲਿਆ ਨਾਮ ਅਧਾਰ, ਬੁਝੀ ਦੀਪਕ ਪ੍ਰਭ ਫੇਰ ਜਗਾਈ। ਅੰਤਕਾਲ ਨਾ ਕਲ ਹੋਏ ਖੁਆਰ, ਸਾਚਾ ਪ੍ਰਭ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਚਰਨ ਪਿਆਰ, ਸਾਧ ਸੰਗਤ ਬਣ ਆਈ। ਕਲਜੁਗ ਭਇਆ ਪ੍ਰਭ ਕਾ ਭੇਖ। ਗੁਣ ਨਿਧਾਨ ਭਗਤਨ ਆਪ ਲਿਖਾਏ ਲੇਖ। ਵਿਸ਼ਨੂੰ ਭਗਵਾਨ ਜੋਤ ਅਗੰਮ ਪ੍ਰਭ ਦੇਖ। ਪੀਰ ਪੈਗ਼ੰਬਰ ਔਲੀਆ ਪ੍ਰਭ ਮਿਟਾਏ ਸ਼ੇਖ਼। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਚਲਾਏ ਇਕ ਵਸੇਖ। ਸੋਹੰ ਸ਼ਬਦ ਸਤਿਜੁਗ ਵਰਤੰਤਾ । ਕਲਜੁਗ ਅੰਤ ਜੋਤ ਸਰੂਪ ਪ੍ਰਭ ਆਪ ਕਰੰਤਾ। ਪਰਗਟ ਵਿਚ ਕਲ, ਭਗਤਨ ਮਿਲੇ ਆਪ ਭਗਵੰਤਾ। ਉਤਮ ਦੇ ਬ੍ਰਹਮ ਗਿਆਨ, ਮਾਣ ਦਵਾਏ ਵਿਚ ਸਾਧਨ ਸੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਰਹਾਏ ਵਿਚ ਸਰਬ ਜੀਵ ਜੰਤਾ। ਕਲਜੁਗ ਮਾਇਆ ਜਗਤ ਭੁਲਾਇਆ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ । ਨਿਰਾਹਾਰੀ ਨਿਰਵੈਰ ਵਿਚ ਸਿੱਖ ਸਮਾਇਆ । ਛੱਡ ਦੇਹ ਅਪਾਰ, ਜੋਤ ਸਰੂਪ ਨਿਹਕਲੰਕ ਅਖਵਾਇਆ। ਦੁਸ਼ਟਾਂ ਦੇ ਸੰਘਾਰ, ਮਦਿ ਮਾਸ ਜਿਸ ਆਹਾਰ ਬਣਾਇਆ। ਭਗਤਨ ਦੇਵੇ ਤਾਰ, ਚਰਨ ਆਏ ਜਿਸ ਸੀਸ ਝੁਕਾਇਆ। ਅੰਤਕਾਲ ਨਾ ਹੋਏ ਖੁਆਰ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਗੁਰਸਿਖ ਸੋਹਣ ਸਚਖੰਡ ਦਵਾਰ, ਸਾਚਾ ਦੀਪਕ ਪ੍ਰਭ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਤੀਨ ਲੋਕ ਜੋਤ ਆਕਾਰ, ਏਕਾ ਜੋਤ ਸ੍ਰਿਸ਼ਟ ਸਬਾਈ ਜੋਤ ਜਗਾਇਆ। ਪ੍ਰਭ ਕੀ ਜੋਤ ਸਦਾ ਅਤੋਲ। ਪ੍ਰਭ ਅਤੁਲ ਨਾ ਕੋਈ ਸਕੇ ਤੋਲ। ਕਲਜੁਗ ਉਤਮ ਨਾਮ ਸੋਹੰ ਨਾ ਕੋਈ ਸਕੇ ਰੋਲ। ਮਹਾਰਾਜ ਸ਼ੇਰ ਸਿੰਘ ਵਸੇ ਹਰ ਥਾਉਂ, ਜੀਵ ਆਤਮ ਵੇਖ ਖੋਲ੍ਹ। ਧਰੇ ਜੋਤ ਪ੍ਰਭ ਨੈਣ ਮਧਾਰੀ। ਪਤਾਲ ਬਾਸ਼ਕ ਸੇਜ ਸਿੰਘਆਸਣ ਪੈਜ ਸਵਾਰੀ। ਕਲਜੁਗ ਜਾਮਾ ਧਾਰ, ਨਿਹਕਲੰਕ ਨਿਰੰਜਣ ਜੋਤ ਕਲ ਕਰੇ ਖੁਆਰੀ । ਜਾਮਾ ਧਾਰ ਚੌਥੇ ਜੁਗ ਕਰੇ ਖੁਆਰੀ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਦੇ ਦਰਸ ਪੈਜ ਸਵਾਰੀ। ਦਰਸ ਦਾਨ ਪ੍ਰਭ ਭਗਤਨ ਕੋ ਦੀਆ। ਬ੍ਰਹਮ ਗਿਆਨ ਵਿਰਲੇ ਗੁਰਮੁਖ ਲੀਆ। ਸੋਹੰ ਜਪ ਸਾਚਾ ਨਾਮ, ਆਤਮ ਨਿਰਮਲ ਕੀਆ। ਗੁਰਚਰਨ ਲਾਗ ਕਰ ਨਿਮਸਕਾਰ, ਪ੍ਰਭ ਮਿਲਨ ਕਾ ਸਾਚਾ ਹੀਆ। ਆਤਮ ਜੋਤ ਹੋਏ ਉਧਾਰ, ਜਗੇ ਜੋਤ ਵਿਚ ਦੇਹ ਦੀਆ। ਮਹਾਰਾਜ

ਸ਼ੇਰ ਸਿੰਘ ਅੰਮ੍ਰਿਤ ਨਾਉਂ ਰਸਨਾ ਜਪ, ਗੁਰਮੁਖਾਂ ਆਤਮ ਰਸ ਪੀਆ। ਰਸਨਾ ਜਪ ਤੋੜ ਆਤਮ ਅਨਾਤਮ। ਮੁਖ ਨਾ ਮੋੜ ਕਲ ਪਰਗਟੇ ਪਰਮਾਤਮ। ਅੰਤਕਾਲ ਬੰਦੀ ਛੋੜ ਸਦਾ ਹਰਿ ਪਾਤਮ। ਮਹਾਰਾਜ ਸ਼ੇਰ ਸਿੰਘ ਕਲ ਭਗਤਨ ਲਿਆ ਲੋੜ, ਬੇਮੁਖ ਅੰਤ ਹੋ ਜਾਇਣ ਖਾਤਮ। ਬੇਮੁਖ ਸੋ ਜਨ, ਜਿਨ ਹਰਿ ਭੁਲਾਇਆ। ਬੇਮੁਖ ਸੋ ਜਨ, ਜਿਨ ਮਦਿਰਾ ਮਾਸ ਆਹਾਰ ਬਣਾਇਆ। ਬੇਮੁਖ ਸੋ ਜਨ, ਸਾਚੇ ਪ੍ਰਭ ਨਾ ਜਿਸ ਦਰਸ ਦਿਖਾਇਆ। ਬੇਮੁਖ ਸੋ ਜਨ, ਨਿਜ ਘਰ ਵਾਸੀ ਪ੍ਰਭ ਨਜ਼ਰ ਨਾ ਆਇਆ। ਬੇਮੁਖ ਸੋ ਜਨ, ਨਰ ਨਰਾਇਣ ਕਲ ਪ੍ਰਭ ਨਾ ਪਾਇਆ। ਬੇਮੁਖ ਸੋ ਜਨ, ਭਰਮ ਭੁਲੇਖੇ ਜਗਤ ਭੁਲਾਇਆ। ਬੇਮੁਖ ਸੋ ਜਨ, ਕਰ ਨਿੰਦ ਪ੍ਰਭ ਦੁਸ਼ਟ ਦੁਰਾਚਾਰ ਪ੍ਰਭ ਨਾਉਂ ਧਰਾਇਆ। ਬੇਮੁਖ ਸੋ ਜਨ, ਅੰਤਕਾਲ ਜਮਦੂਤ ਆਏ ਸਤਾਇਆ। ਬੇਮੁਖ ਸੋ ਜਨ, ਅੰਤ ਨਰਕ ਨਿਵਾਸ ਰਖਾਇਆ। ਬੇਮੁਖ ਸੋ ਜਨ, ਸੋਹੰ ਸ਼ਬਦ ਨਾ ਰਿਦੇ ਵਸਾਇਆ। ਬੇਮੁਖ ਸੋ ਜਨ, ਨੇਤਰ ਪੇਖ ਨਾ ਸੀਸ ਝੁਕਾਇਆ। ਬੇਮੁਖ ਸੋ ਜਨ, ਗੁਰ ਪੂਰੇ ਤੋਂ ਮੁਖ ਭਵਾਇਆ। ਗੁਰਸਿਖ ਤੇਰਾ ਜਨਮ ਧੰਨ, ਸਾਚਾ ਨਾਮ ਰਿਦੇ ਵਸਾਇਆ। ਆਤਮ ਗਿਆ ਜੀਵ ਮਨ ਮੰਨ, ਪ੍ਰਭ ਪੂਰੇ ਜਿਸ ਦਰਸ ਦਿਖਾਇਆ। ਸੋਹੰ ਸ਼ਬਦ ਸੁਣਾਇਆ ਕੰਨ, ਅਨਹਦ ਧੁਨ ਪ੍ਰਭ ਨਾਦ ਵਜਾਇਆ । ਚਰਨ ਲਾਗ ਤਰੇ ਭਗਤ ਜਨ, ਮਾਨਸ ਜਨਮ ਸੁਫਲ ਕਰਾਇਆ । ਸੋਹੰ ਦਾਤ ਨਾ ਲਾਗੇ ਸੰਨ੍ਹ, ਸਾਚੇ ਪ੍ਰਭ ਕਲ ਦਇਆ ਕਮਾਇਆ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਪਰਗਟ ਜੋਤ ਨਿਹਕਲੰਕ ਕਲ ਜਗਤ ਭੁਲਾਇਆ। ਅੰਤਕਾਲ ਕਲ ਪ੍ਰਭ ਕੀਆ ਅੰਤ। ਪ੍ਰਭ ਕੀ ਮਹਿੰਮਾ ਬੜੀ ਬੇਅੰਤ। ਕਲਜੁਗ ਜੀਵ ਭੁਲਾਇਆ, ਦਰਸਾਇਆ ਕਿਸੇ ਵਿਰਲੇ ਸੰਤ। ਜਣਾਇਆ ਤਰਾਇਆ ਭਗਤ ਮਿਲਿਆ ਪ੍ਰਭ ਭਗਵੰਤ। ਬੇਮੁਖਾਂ ਭੁਲਾਇਆ ਨਜ਼ਰ ਨਾ ਆਇਆ, ਸਾਚਾ ਪ੍ਰਭ ਜਿਸ ਬਣਾਈ ਬਣਤ। ਵਿਚ ਦੇਹ ਪ੍ਰਭ ਡੇਰਾ ਲਾਇਆ, ਸਚ ਅਸਥਾਨ ਸਚ ਜੋਤ ਜਗਾਇਆ, ਬੈਠ ਆਪ ਪ੍ਰਭ ਇਕੰਤ। ਸੋਹੰ ਨਾਮ ਦਿਵਾਇਆ, ਅਗਿਆਨ ਅੰਧੇਰ ਮਿਟਾਇਆ, ਅਨਹਦ ਸ਼ਬਦ ਧੁਨ ਵਜੰਤ। ਬਜਰ ਕਪਾਟ ਖੁਲ੍ਹਾਇਆ, ਅੰਮ੍ਰਿਤ ਝਿਰਨਾ ਨਿਝਰੋਂ ਝਿਰਾਇਆ, ਸੋਹੰ ਸ਼ਬਦ ਦੀਆ ਸਾਚਾ ਮੰਤ । ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ, ਜਿਸ ਚਰਨ ਲਗਾਇਆ, ਧਰੇ ਜੋਤ ਮਾਤ ਆਦਿ ਅੰਤ। ਆਦਿ ਅੰਤ ਪ੍ਰਭ ਜੋਤ ਪਰਕਾਸ਼ੇ। ਆਵੇ ਜਾਵੇ ਸਦ ਅਬਿਨਾਸ਼ੇ। ਅੰਤਕਾਲ ਕਲ ਕਰੇ ਨਾਸੇ। ਪਰਗਟੀ ਜੋਤ ਵਿਚ ਮਾਤ ਪਾਤਾਲ ਆਕਾਸ਼ੇ । ਕਲਜੁਗ ਗੁਰਮੁਖਾਂ ਪਾਇਆ ਸਾਚਾ ਸ਼ਾਹੋ ਸ਼ਾਬਾਸ਼ੇ। ਕਲਜੁਗ ਪਰਗਟਿਆ ਪ੍ਰਭ ਕਲ ਧਾਰੀ। ਚਰਨ ਲਗਾਏ ਮਾਣ ਗਵਾਏ ਪਕੜ ਹੰਕਾਰੀ। ਬੇਮੁਖ ਖਪਾਏ ਭਗਤ ਤਰਾਏ, ਅੰਮ੍ਰਿਤ ਦੇਵੇ ਨਾਮ ਭੰਡਾਰੀ। ਸੋਹੰ ਸ਼ਬਦ ਚਲਾਏ ਗਿਆਨ ਦਿਵਾਏ, ਵੱਡਾ ਆਪ ਪ੍ਰਭ ਸੰਸਾਰੀ। ਗੁਰਮੁਖਾਂ ਦਰਸ ਦਿਖਾਏ, ਭਰਮ ਭੁਲੇਖੇ ਸਾਰੇ ਲਾਹੇ, ਦਰ ਘਰ ਆਏ ਪ੍ਰਭ ਪੈਜ ਸਵਾਰੀ। ਬੇਮੁਖ ਬਿਲਲਾਏ ਕਲ ਕਰਨ ਹਾਏ ਹਾਏ, ਸਰਬ ਸ੍ਰਿਸ਼ਟ ਪ੍ਰਭ ਆਪ ਸੰਘਾਰੀ। ਮਹਾਰਾਜ ਸ਼ੇਰ ਸਿੰਘ ਗੁਰਚਰਨ ਗੁਰਸਿਖ ਲਾਗੇ, ਸਰਨ ਪੜੇ ਦੀ ਪੈਜ ਸਵਾਰੀ। ਸ੍ਰਿਸ਼ਟ ਸੰਘਾਰ ਕਲਜੁਗ ਖਪਾਇਆ । ਕੁੰਟ ਚਾਰ ਹਾਹਾਕਾਰ ਕਰਾਇਆ। ਜੀਵ ਜੰਤ ਦੁੱਖੀ ਹੋਏ ਬਿਲਲਾਇਆ। ਕਲਜੁਗ ਕਸਾਈ ਅੰਤਕਾਲ ਕਲ ਕਹਿਰ ਵਰਤਾਇਆ। ਚਾਰ ਕੁੰਟ ਪੈ ਜਾਏ ਦੁਹਾਈ, ਅੰਤਕਾਲ ਨਾ ਕੋਈ ਹੋਏ ਸਹਾਇਆ। ਭੈਣਾਂ ਨੂੰ ਛੱਡ ਜਾਣ ਭਾਈ, ਕਲਜੁਗ ਵੇਲਾ ਨੇੜੇ ਆਇਆ। ਗੁਰਸਿਖਾਂ ਪ੍ਰਭ ਹੋਏ ਸਹਾਈ, ਪਰਗਟ ਜੋਤ ਦਰਸ ਦਿਖਾਇਆ । ਸੋਹੰ ਸ਼ਬਦ ਮਨ ਵੱਜੀ ਵਧਾਈ, ਰਸਨਾ ਜਪ ਹਰਿ ਸੁਖ ਪਾਇਆ। ਸਾਧ ਸੰਗਤ ਤੇਰੀ ਵਡਿਆਈ, ਸਾਚਾ ਪ੍ਰਭ ਸਚ ਕਲ ਪਰਗਟਾਇਆ।

ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਈ, ਜੋ ਜਨ ਆਏ ਪਾਰ ਕਰਾਇਆ । ਕਲਜੁਗ ਹੋਵੇ ਕਾਲ ਅੰਤ, ਜੀਵ ਸਰਬ ਬਿਲਲਾਇਨ। ਜਗਤ ਜੀਵ ਜੰਤ ਥਾਏਂ ਛੱਡ ਜਾਇਣ। ਸੋਹੰ ਸਾਚਾ ਸ਼ਬਦ ਗੁਰਮੁਖ ਵਿਰਲੇ ਗਾਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਗੁਰਸਿਖ ਜਗਾਇਣ। ਰੱਖ ਆਸ ਜੀਵ ਪ੍ਰਭ ਦਰਸ਼ਨ ਕਰਨਾ। ਕਰ ਦਰਸ ਪ੍ਰਭ ਅੰਤਕਾਲ, ਕਲ ਕਦੇ ਨਾ ਮਰਨਾ। ਗੁਰਚਰਨ ਹੋਵੇ ਤੇਰਾ ਸਦ ਵਾਸ, ਮਿਲ ਸਾਧ ਸੰਗਤ ਭਵਜਲ ਤਰਨਾ। ਆਤਮ ਜੋਤ ਹੋਵੇ ਪਰਕਾਸ਼, ਅੰਤਕਾਲ ਜਮ ਡੰਡ ਨਾ ਭਰਨਾ। ਪ੍ਰਭ ਕੀ ਜੋਤ ਸਦਾ ਅਬਿਨਾਸ਼, ਹੋਏ ਨਿਮਾਣਾ ਲਾਗ ਪ੍ਰਭ ਚਰਨਾਂ। ਮਿਲੇ ਪ੍ਰਭ ਸਰਬ ਗੁਣਤਾਸ, ਕਲਜੁਗ ਪਰਗਟੇ ਧਰਨੀ ਧਰਨਾ। ਮਹਾਰਾਜ ਸ਼ੇਰ ਸਿੰਘ ਸਦ ਹੈ ਪਾਸ, ਸੋਹੰ ਨਾਮ ਗੁਰਸਿਖਾਂ ਵਰਨਾ। ਗੁਰਸਿਖ ਨਾਮ ਨਿਰੰਜਣ ਪਾਇਆ। ਲੱਖ ਚੁਰਾਸੀ ਗੇੜ ਚੁਕਾਇਆ। ਨਿਜ ਘਰ ਵਾਸੀ ਨਿਜ ਮਾਹਿ ਪਾਇਆ। ਸੋਹੰ ਸਾਚਾ ਨਾਮ ਮਨ ਵਸਾਇਆ। ਨਿਹਕਲੰਕ ਸੋਹੰ ਸਾਚਾ ਜਾਪ ਸਤਿਜੁਗ ਚਲਾਇਆ । ਮਹਾਰਾਜ ਸ਼ੇਰ ਸਿੰਘ ਵਡ ਪਰਤਾਪ, ਜੋਤ ਸਰੂਪ ਜਿਸ ਭੇਖ ਵਟਾਇਆ । ਜੋਤ ਸਰੂਪ ਜਗਤ ਕਾ ਦਾਤਾ । ਸੁਰਤ ਸ਼ਬਦ ਕੋਈ ਪਾਵੇ ਬ੍ਰਹਮ ਗਿਆਤਾ। ਸ਼ਬਦ ਧੁਨ ਉਪਜਾਵੇ ਮਨ ਆਤਮ ਦਰਸ ਪ੍ਰਭ ਸਾਚਾ ਨਾਤਾ। ਗੁਰਸਿਖ ਚਰਨ ਲਗਾਵੇ ਕਲਜੁਗ ਜਿਸ ਦੇਵੇ ਗਿਆਨ ਧਿਆਨ ਹੋਵੇ ਬ੍ਰਹਮ ਗਿਆਤਾ। ਪ੍ਰਭ ਦਰਸ ਲੋੜੇ ਸਭ ਮੁਨ ਜਨ, ਨਜ਼ਰ ਨਾ ਆਵੇ ਪੁਰਖ ਬਿਧਾਤਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਗੁਰਸਿਖਾਂ ਮਿਲਿਆ ਰੰਗ ਰਾਤਾ। ਰੰਗ ਰੰਗੀਲੜਾ ਮਾਧਵ, ਸਤਿਜੁਗ ਸਾਚਾ ਰੰਗ ਚੜ੍ਹਾਇਆ। ਹੋਏ ਅੰਤ ਖਪਾਏ ਕਲ ਜਾਏ ਕਲਜੁਗ ਢੰਡੋਰਾ ਸੋਹੰ ਸੁਣਾਇਆ । ਤਰ ਜਾਣ ਵਿਰਲੇ ਸਾਧ, ਜਿਨ੍ਹਾਂ ਸਿਰ ਹੱਥ ਟਿਕਾਇਆ। ਸਾਚਾ ਪ੍ਰਭ ਰਸਨਾ ਵਰੇ ਰਾਧਵ, ਸੋ ਅਰਾਧੇ ਜਿਸ ਪ੍ਰਭ ਦਰਸ ਦਿਖਾਇਆ। ਅਨਹਦ ਸ਼ਬਦ ਪ੍ਰਭ ਵਜਾਵੇ ਨਾਦ, ਕਵਲ ਨਾਭ ਖੋਲ੍ਹ ਵਖਾਇਆ । ਖੁਲ੍ਹੇ ਕਵਲ ਵਰਖੇ ਅੰਮ੍ਰਿਤ, ਦਵਾਰ ਦਸਵੇਂ ਪ੍ਰਭ ਪਰਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਰਸਨ ਗੁਣ ਗਾਓ, ਦੇ ਦਰਸ ਜਿਸ ਭਰਮ ਚੁਕਾਇਆ। ਭਰਮ ਚੂਕੇ ਗੁਰ ਦਰਬਾਰੇ। ਆਤਮ ਸੰਸੇ ਪ੍ਰਭ ਸਰਬ ਨਿਵਾਰੇ। ਦੁੱਖੀ ਜੀਵ ਚਰਨ ਆਏ ਜੋ ਪੁਕਾਰੇ। ਛੱਡ ਵਡਿਆਈ ਹੋਏ ਪ੍ਰਭ ਚਰਨ ਸਹਾਰੇ। ਦੇਵੇ ਮਾਣ ਜੋ ਜਨ ਆਏ ਢਹਿਣ ਦਵਾਰੇ। ਭਗਤਾਂ ਮਿਲੇ ਆਪ ਭਗਵਾਨ, ਜੋਤ ਸਰੂਪੀ ਜੋਤ ਚਮਤਕਾਰੇ। ਕਲਜੁਗ ਪੁਰਖ ਚਤੁਰ ਸੁਜਾਨ, ਨਿਹਕਲੰਕ ਜਿਸ ਚਰਨ ਨਿਮਸਕਾਰੇ। ਸੋਹੰ ਸਾਚਾ ਪ੍ਰਭ ਦੇਵੇ ਦਾਨ, ਆਤਮ ਜੀਵ ਭਰੇ ਰਹਿਣ ਭੰਡਾਰੇ। ਪ੍ਰਭ ਸਾਚੇ ਜੁਗੋ ਜੁਗ ਬਾਣ, ਭਗਤਾਂ ਜਨ ਹਰਿ ਪੈਜ ਸਵਾਰੇ। ਗੁਰਚਰਨ ਪ੍ਰੀਤੀ ਆਤਮ ਧਿਆਨ, ਏਕਾ ਹੋਏ ਜੋਤ ਚਮਤਕਾਰੇ । ਸੋਹੰ ਨਾਮ ਨਿਧਾਨ ਮਿਲੀ ਕਲਜੁਗ ਵੱਥ, ਮਾਇਆ ਭੁੱਲਾ ਸਰਬ ਸੰਸਾਰੇ। ਜਨ ਭਗਤਾਂ ਮਿਲਿਆ ਸੋਹੰ ਨਾਮ ਸਾਚਾ ਰਥ, ਕਲਜੁਗ ਬੇੜਾ ਪਾਰ ਉਤਾਰੇ। ਬੇਮੁਖਾਂ ਜਮਦੂਤ ਪਾਇਨ ਨੱਥ, ਗੁਰਸਿਖ ਸੋਹਣ ਗੁਰ ਚਰਨ ਦਵਾਰੇ । ਮਹਾਰਾਜ ਸ਼ੇਰ ਸਿੰਘ ਕਲਜੁਗ ਦੇਵੇ ਭਗਤ ਵਡਿਆਈ, ਲਿਖਤ ਲਿਖਾਵੇ ਅਗੰਮ ਅਪਾਰੇ। ਗੁਰਸਿਖ ਤੇਰਾ ਨਾਮ, ਪ੍ਰਭ ਆਪ ਵਡਿਆਇਆ। ਗੁਰਸਿਖ ਤੇਰਾ ਨਾਮ, ਸਤਿਜੁਗ ਮੁਖ ਰਖਾਇਆ। ਗੁਰਸਿਖ ਤੇਰਾ ਨਾਮ, ਚਾਰ ਵਰਨ ਵਿਚ ਜਗਤ ਚਲਾਇਆ। ਗੁਰਸਿਖ ਤੇਰਾ ਨਾਮ, ਸਾਚੀ ਬਾਣੀ ਵਿਚ ਲਿਖਾਇਆ। ਗੁਰਸਿਖ ਤੇਰਾ ਨਾਮ, ਜੁਗ ਚਾਰ ਅਟੱਲ ਰਖਾਇਆ। ਗੁਰਸਿਖ ਤੇਰਾ ਨਾਮ, ਨਾ ਮਿਟੇ ਜਗਤ ਮਿਟਾਇਆ। ਗੁਰਸਿਖ ਤੇਰਾ ਨਾਮ, ਜੁਗ ਚਾਰ ਸਾਚਾ ਰਾਹ ਦਿਸਾਇਆ। ਗੁਰਸਿਖ ਤੇਰਾ ਨਾਮ, ਸਾਧ ਸੰਤਨ ਵਿਚ ਵਡਿਆਇਆ। ਗੁਰਸਿਖ

ਤੇਰਾ ਨਾਮ, ਅਚੁੱਤ ਪਾਰਬ੍ਰਹਮ ਰਸਨੀ ਗਾਇਆ । ਗੁਰਸਿਖ ਤੇਰਾ ਨਾਮ, ਮੋਹਣ ਮਾਧਵ ਕ੍ਰਿਸ਼ਨ ਮੁਰਾਰੀ ਜਗਤ ਉਧਾਰੀ ਸਚ ਲੇਖ ਲਿਖਾਇਆ। ਗੁਰਸਿਖ ਤੇਰਾ ਨਾਮ, ਖੰਡ ਬ੍ਰਹਿਮੰਡ ਵਿਚ ਧਰਾਇਆ। ਗੁਰਸਿਖ ਤੇਰਾ ਨਾਮ, ਕਰੋੜ ਤੇਤੀਸ ਰਸਨਾ ਗਾਇਆ। ਗੁਰਸਿਖ ਤੇਰਾ ਨਾਮ, ਇੰਦਰ ਸਭਾ ਵਿਚ ਵਡਿਆਇਆ । ਗੁਰਸਿਖ ਤੇਰਾ ਨਾਮ, ਸੁਣ ਬ੍ਰਹਮਾ ਬ੍ਰਹਮਲੋਕ ਛੱਡ ਪ੍ਰਭ ਚਰਨੀਂ ਸੀਸ ਝੁਕਾਇਆ। ਗੁਰਸਿਖ ਤੇਰਾ ਨਾਮ, ਵਿਚ ਆਕਾਸ਼ ਵਡਿਆਇਆ। ਗੁਰਸਿਖ ਤੇਰਾ ਨਾਮ, ਵਾਂਗ ਸਵਰਨ ਉਜਲ ਕਰਾਇਆ। ਗੁਰਸਿਖ ਤੇਰਾ ਨਾਮ, ਰਾਗਾਂ ਵੇਦਾਂ ਵਿਚ ਲਿਖਾਇਆ । ਗੁਰਸਿਖ ਤੇਰਾ ਨਾਮ, ਸ਼ਿਵ ਸ਼ੰਕਰ ਸਭ ਸਲਾਹਿਆ। ਗੁਰਸਿਖ ਤੇਰਾ ਨਾਮ, ਕਲਜੁਗ ਉਤਮ ਕਰਾਇਆ । ਗੁਰਸਿਖ ਤੇਰਾ ਨਾਮ, ਜਗਤ ਸੁਫਲ ਕਰਾਇਆ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਨਿਹਕਲੰਕ ਹੋਏ ਜਿਸ ਸ਼ਬਦ ਚਲਾਇਆ। ਸਾਚਾ ਸ਼ਬਦ ਪ੍ਰਭ ਆਪ ਚਲਾਵੇ। ਆਪਣੀ ਮਹਿਮਾ ਕਲ ਆਪ ਜਣਾਵੇ। ਭਗਤ ਜਨਾਂ ਹਰਿ ਨਾਮ ਦਵਾਵੇ। ਗੁਣ ਨਿਧਾਨ ਪਰਗਟ ਜੋਤ ਦਰਸ ਦਿਖਾਵੇ। ਦੇ ਬ੍ਰਹਮ ਗਿਆਨ ਆਤਮ ਧਿਆਨ, ਬੁਝੀ ਦੀਪਕ ਪ੍ਰਭ ਦਏ ਜਗਾਵੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਹੋਏ ਦਰਸ ਦਿਖਾਵੇ। ਦਰਸ ਦਿਖਾਵੇ ਪ੍ਰਭ ਜੋਤ ਸਰੂਪ । ਪ੍ਰਭ ਕੀ ਜੋਤ ਨਾ ਕੋਈ ਰੰਗ ਰੂਪ। ਵਸੇ ਵਿਚ ਜੀਵ ਪ੍ਰਭ ਸਾਚਾ ਭੂਪ। ਜੋਤ ਜਗਾਵੇ ਵਿਚ ਦੇਹ ਅੰਧ ਕੂਪ। ਸਚ ਸੁੱਚ ਵਰਤਾਏ ਹੋਏ ਸਤਿ ਸਰੂਪ। ਦਰਸ ਦਾਨ ਪ੍ਰਭ ਭਿਛਿਆ ਪਾਏ, ਦੇਵੇ ਦਰਸ ਸਵੱਛ ਸਰੂਪ । ਅੰਮ੍ਰਿਤ ਵਰਖੇ ਪ੍ਰਭ ਜਲ ਧਾਰਾ। ਪੀ ਅੰਮ੍ਰਿਤ ਜੀਵ ਮਿਲੇ ਮੋਖ ਦਵਾਰਾ। ਪ੍ਰਭ ਪੂਰਾ ਦੇਵੇ ਅੰਮ੍ਰਿਤ ਭਗਤ ਭੰਡਾਰਾ। ਜਨਮ ਮਰਨ ਕਲਜੁਗ ਸਵਾਰਾ। ਪੀ ਅੰਮ੍ਰਿਤ ਸਾਚਾ ਝਿਰਨਾ ਨਿਝਰੋਂ ਝਿਨਾਰਾ । ਅੰਮ੍ਰਿਤ ਬੂੰਦ ਬਖ਼ਸ਼ੇ ਕਵਲ ਦਵਾਰਾ। ਖੁਲ੍ਹੇ ਕਵਲ ਨਾਭ, ਹੋਏ ਦੇਹ ਉਜਿਆਰਾ। ਕਲਜੁਗ ਪੂਰਨ ਹੋਏ ਭਾਗ, ਜਿਨ੍ਹਾਂ ਮਿਲਿਆ ਪ੍ਰਭ ਪੁਰਖ ਅਪਾਰਾ। ਸੋਹੰ ਸ਼ਬਦ ਚਲਾਏ ਰਾਗ, ਅਨਹਦ ਧੁੰਨਕਾਰਾ। ਗੁਰਸਿਖ ਆਤਮ ਸਦਾ ਹੈ ਜਾਗ, ਬੇਮੁਖਾਂ ਦੀਸੇ ਧੁੰਧੂਕਾਰਾ। ਭਗਤ ਜਨਾਂ ਪ੍ਰਭ ਰੱਖੇ ਸਿਰ ਹਾਥ, ਬੇਮੁਖ ਹੋਏ ਅੰਤ ਖੁਆਰਾ। ਗੁਰਮੁਖ ਨਿਰਮਲ ਨਾ ਲਾਗੇ ਦਾਗ਼, ਦੇ ਦਰਸ ਪ੍ਰਭ ਪਾਰ ਉਤਾਰਾ। ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਵਰਖੇ ਕਿਰਪਾ ਧਾਰਾ। ਕਰ ਕਿਰਪਾ ਦੀਆ ਅੰਮ੍ਰਿਤ ਰਸ। ਪੀ ਅੰਮ੍ਰਿਤ ਪ੍ਰਭ ਹਿਰਦੇ ਜੀਵ ਜਾਏ ਵਸ। ਸੋਹੰ ਸਾਚਾ ਨਾਮ ਰਸਨਾ ਜਪ ਮਿਲੇ ਸਾਚਾ ਰਸ। ਬੇਮੁਖ ਨਾ ਪਾਏ ਥਾਉਂ, ਸਤਿਜੁਗ ਸਾਚਾ ਰਾਹ ਪ੍ਰਭ ਜਾਏ ਦੱਸ। ਮਹਾਰਾਜ ਸ਼ੇਰ ਸਿੰਘ ਰਸਨਾ ਗੁਣ ਗਾਓ, ਆਦਿ ਅੰਤ ਰਹੇ ਭਗਤਾਂ ਵਸ। ਭਗਤੀ ਭਗਤ ਜਨ ਭਗਤ ਵਡਿਆਇਆ। ਛੱਡ ਬ੍ਰਹਿਮੰਡ ਪ੍ਰਭ ਸਿੱਖ ਦਰ ਆਇਆ। ਹੋਏ ਭਗਤ ਜੋਤ ਅਖੰਡ, ਸਿੰਘ ਸਿੰਘਾਸਣ ਡੇਰਾ ਲਾਇਆ। ਸ੍ਰਿਸ਼ਟ ਸਬਾਈ ਹੋਈ ਰੰਡ, ਸੋਹੰ ਸ਼ਬਦ ਪ੍ਰਭ ਬਾਣ ਚਲਾਇਆ। ਬੇਮੁਖ ਅੰਤਕਾਲ ਪ੍ਰਭ ਕੀਨੇ ਖੰਡ, ਮਦਿ ਮਾਸ ਜਿਸ ਰਸਨਾ ਲਾਇਆ। ਜੋਤ ਸਰੂਪ ਵਸੇ ਵਿਚ ਵਰਭੰਡ। ਕਲਜੁਗ ਜਾਮਾ ਧਾਰ ਆਪਣਾ ਆਪ ਛੁਪਾਇਆ। ਦੁਸ਼ਟਾਂ ਦੇਵੇ ਪ੍ਰਭ ਦੰਡ, ਨਿਹਕਲੰਕ ਕਲ ਨਾਉਂ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਚ ਖੰਡ ਬ੍ਰਹਿਮੰਡ, ਜੋਤ ਸਰੂਪ ਕਲਜੁਗ ਆਣ ਖਪਾਇਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਦੇਹ ਬਣਾਈ। ਦੇਵੀ ਦੇਵ ਅਲਖ ਅਭੇਵ, ਦਰ ਆਏ ਸੇਵ ਕਮਾਈ। ਮਾਰੂ ਦੇਵਾ ਛੇਆ ਦੇਵੀ ਭੁੱਲ ਕੰਨਿਆਂ ਸੁੱਧ ਭੁਲਾਈ। ਜਾ ਵਸੇ ਵਿਚ ਦੇਹ ਮੰਦਰ, ਵਾਂਗ ਮਵੱਕਲ ਕਰੇ ਸ਼ੁਦਾਈ। ਸੱਤ ਕਾਲੇ ਸੱਤ ਸਫੈਦ। ਉਤਰ ਵਿਛੜ ਡੰਕ ਸਮੇਤ। ਵਸ ਕਰਾਏ ਪ੍ਰਭ ਦੇਵੀ ਦੈਂਤ। ਸੋਹੰ ਬਾਣ ਲਗਾਏ ਇਕ ਲੱਖ ਅੱਸੀ ਹਜ਼ਾਰ

ਜੂਨ ਭੂਤ ਪ੍ਰੇਤ । ਸ਼ਬਦ ਬੰਧਾਵੇ ਵਿਚ ਕੇਤਨ ਕੇਤ। ਪੈਜ ਰਖਾਵੇ ਕਰ ਨਿਰਮਲ ਸਿਹਤ। ਵਿਚੋਂ ਰੋਗ ਗਵਾਏ, ਪ੍ਰਭ ਸਰਬ ਗਵਾਏ ਭੇਤ। ਸੋਹੰ ਸ਼ਬਦ ਜਨ ਰਸਨਾ ਗਾਏ, ਨੇੜ ਨਾ ਆਏ ਭੂਤ ਪ੍ਰੇਤ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸ਼ਬਦ ਮਿਲਾਇਆ ਮੇਤ। ਜੋ ਜਨ ਆਏ ਦਰ ਪ੍ਰਭ ਲੈ ਕੇ ਦੁੱਖ। ਪ੍ਰਭ ਸਾਚਾ ਦੇਵੇ ਦੇਹ ਸਰਬ ਸੁੱਖ। ਕਰ ਦਰਸ ਜੀਵ ਮਨ ਉਤਰੇ ਭੁੱਖ। ਮਾਨਸ ਜਨਮ ਲੇਖੇ ਲਾਇਆ, ਸੁਫਲ ਕਰਾਈ ਮਾਤਾ ਕੁੱਖ। ਲੱਖ ਚੁਰਾਸੀ ਵਿਚੋਂ ਬਣਾਇਆ, ਨਿਰਮਲ ਉਤਮ ਮਾਨਸ ਦੇਹੀ ਮਨੁੱਖ। ਮਹਾਰਾਜ ਸ਼ੇਰ ਸਿੰਘ ਜਿਸ ਰਸਨ ਧਿਆਇਆ, ਜਮ ਕਾ ਨੇੜ ਨਾ ਆਏ ਦੁੱਖ। ਨੇੜ ਨਾ ਆਵੇ ਜਮ ਜੰਧਾਰੀ। ਅੰਤਕਾਲ ਕਲ ਮਿਲਿਆ ਆਪ ਬਨਵਾਲੀ। ਕਲਜੁਗ ਜਾਮਾ ਧਾਰ, ਜਨ ਭਗਤਾਂ ਪੈਜ ਰਖਾ ਲੀ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਨਰ ਨਰਾਇਣ ਕਲਜੁਗ ਜੋਤ ਪਰਗਟਾ ਲੀ। ਨਰ ਨਰਾਇਣ ਨਿਹਕਲੰਕ। ਸੋਹੰ ਸ਼ਬਦ ਵਜਾਏ ਡੰਕ। ਦੇਵੇ ਮਾਣ ਪ੍ਰਭ ਰਾਓ ਰੰਕ। ਜੋਤ ਧਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਪੁਰੀ ਘਨਕ। ਘਨਕ ਪੁਰੀ ਪ੍ਰਭ ਜੋਤ ਜਗਾਏ, ਜੋਤ ਜਗਤ ਜਗੰਤਾ। ਪ੍ਰਭ ਸੋਝੀ ਪਾਏ ਸਰਬ ਥਾਏ ਰਹੰਤਾ ਭਗਤ ਭਗਵੰਤਾ। ਵਿਛੜਿਆਂ ਕਲ ਮੇਲ ਮਿਲਾਏ, ਪ੍ਰਭ ਸਾਚਾ ਕੰਤਾ। ਪ੍ਰਭ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖੇਡ ਬੇਅੰਤਾ। ਕਲਜੁਗ ਜੀਵ ਭੇਤ ਨਾ ਪਾਣੇ। ਆਪਣਾ ਆਪ ਨਾ ਮੂਲ ਪਛਾਣੇ। ਮਾਇਆ ਭਰਮ ਭੁਲਾਣੇ ਜਿਉਂ ਬਾਲ ਅੰਞਾਣੇ। ਆਪਣਾ ਆਪ ਡੁਲਾਇਆ, ਹੋਏ ਰਸਨ ਰਸਾਣੇ। ਬੇਮੁਖ ਅਖਵਾਇਆ, ਮਦਿ ਮਾਸ ਰਸ ਖਾਵੇ ਖਾਣੇ। ਨਰਕ ਨਿਵਾਸ ਦਵਾਇਆ, ਸਾਚੇ ਪ੍ਰਭ ਬੇਮੁਖ ਜੀਵ ਭੁਲਾਣੇ। ਬਾਂਹੋ ਪਕੜ ਤਰਾਇਆ, ਆਏ ਸਰਨ ਜੋ ਹੋਏ ਨਿਮਾਣੇ। ਥਾਨ ਮੰਡਲ ਸਰਬ ਸੁਹਾਇਆ, ਪਰਗਟ ਜੋਤ ਆਪ ਭਗਵਾਨੇ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ, ਗੁਰਮੁਖ ਵਿਰਲੇ ਬੂਝ ਬੁਝਾਣੇ। ਸੋ ਬੂਝੇ ਜਿਸ ਆਪ ਬੁਝਾਏ। ਅਗਿਆਨ ਅੰਧੇਰ ਵਿਚੋਂ ਦੇਹ ਚੁਕਾਏ। ਬਿਨ ਬਾਤੀ ਬਿਨ ਤੇਲ ਦੀਪਕ ਦੇ ਜਗਾਏ। ਅਚਰਜ ਕਰ ਖੇਲ, ਬ੍ਰਹਮ ਗਿਆਨ ਦੀ ਪ੍ਰਭ ਸੋਝੀ ਪਾਏ। ਜੋਤ ਸਰੂਪੀ ਪ੍ਰਭ ਜੋਤ ਕੀਆ ਮੇਲ, ਅੰਤ ਕਾਲ ਇਕ ਹੋ ਜਾਏ। ਪ੍ਰਭ ਮਿਲਣ ਕਾ ਸਾਚਾ ਵੇਹਲ, ਭੁੱਲ ਜੀਵ ਕਿਉਂ ਵਕ਼ਤ ਗਵਾਏ। ਮਹਾਰਾਜ ਸ਼ੇਰ ਸਿੰਘ ਦਰਗਹਿ ਸੰਗ ਸੁਹੇਲ, ਚਰਨ ਲਾਗ ਜੀਵ ਪਾਰ ਲੰਘ ਜਾਏ। ਆਵਣ ਜਾਵਣ ਪ੍ਰਭ ਕੇ ਹਾਥ। ਆਤਮ ਜਪ ਜੀਵ ਪ੍ਰਭ ਸਦ ਹੈ ਸਾਥ। ਅਲਖ ਅਭੇਵ ਨਿਰੰਜਣ ਦੇਵ, ਲੇਖ ਲਿਖਾਵੇ ਨਾਥ। ਦੱਖਣ ਦਿਸ਼ਾ ਪ੍ਰਭ ਦੇਵੇ ਭਿੱਛਾ, ਸਾਚੀ ਚਲਾਵੇ ਤੇਰੀ ਗਾਥ। ਮਹਾਰਾਜ ਸ਼ੇਰ ਸਿੰਘ ਸਿਰ ਰੱਖੇ ਹੱਥ, ਪਰਗਟ ਜੋਤ ਤ੍ਰੈਲੋਕੀ ਨਾਥ। ਵਡਭਾਗ ਮਿਲੇ ਭਗਵੰਤ। ਮਹਿਮਾ ਪ੍ਰਭ ਕੀ ਬੜੀ ਬੇਅੰਤ। ਕਥਨ ਨਾ ਜਾਣੇ ਕੋਈ ਸਾਧਨ ਸੰਤ। ਕਲਜੁਗ ਨਾ ਕੋਈ ਵਖਾਣੇ ਜੀਵ ਜੰਤ। ਜੋਤ ਜਗਾਵੇ ਵਿਚ ਤੀਨ ਲੋਕ, ਸਚਖੰਡ ਪ੍ਰਭ ਬੈਠ ਇਕੰਤ। ਮਹਾਰਾਜ ਸ਼ੇਰ ਸਿੰਘ ਕਲਜੁਗ ਜੀਵ ਭੁੱਲੇ, ਜਿਸ ਬਣਾਈ ਬਣਤ। ਜੀਵ ਜੰਤ ਪ੍ਰਭ ਆਪ ਬਣਾਵੇ। ਮਾਤ ਗਰਭ ਸਾਸ ਗਰਾਸ ਦਿਵਾਵੇ। ਕਰ ਜੋਤ ਪਰਕਾਸ਼, ਆਤਮ ਸ਼ਬਦ ਧਰਵਾਸ ਦਵਾਵੇ। ਪਰਗਟ ਅਬਿਨਾਸ਼ ਸਾਰਾ ਭੇਵ ਚੁਕਾਵੇ। ਹੋਵੇ ਦਸਵੇਂ ਮਾਸ, ਬਾਲਕ ਜਨਮ ਦਵਾਵੇ। ਜਿਸ ਬਣਾਈ ਬਣਤ, ਜਗਤ ਮਾਇਆ ਸਰਬ ਭੁਲਾਵੇ। ਮਹਾਰਾਜ ਸ਼ੇਰ ਸਿੰਘ ਤੇਰੇ ਕਲਜੁਗ ਰੰਗ ਬੇਅੰਤ, ਬੇਮੁਖਾਂ ਨਾ ਬੂਝ ਬੁਝਾਵੇ। ਬੇਮੁਖ ਨਾ ਬੁੱਝੇ ਆਤਮ ਕਰ ਵਿਚਾਰ। ਕਲਜੁਗ ਜੋਤ ਧਰੇ ਪ੍ਰਭ ਨਿਹਕਲੰਕ ਅਵਤਾਰ। ਬੇਮੁਖ ਖਪਾਏ ਕਲਜੁਗ ਕਰ ਖੁਆਰ। ਗੁਰਸਿਖ ਚਰਨੀਂ ਜਾਏ ਲੱਗ, ਅੰਤ ਪਾਏ ਮੋਖ ਦਵਾਰ।

ਸ਼ਬਦ ਅੰਧੇਰੀ ਜਾਏ ਵਗ, ਸ੍ਰਿਸ਼ਟ ਸਬਾਈ ਹੋਏ ਖੁਆਰ। ਜੋਤ ਸਰੂਪ ਜਾਏ ਅਗਨ ਲੱਗ, ਕਲਜੁਗ ਜੀਵ ਅੰਤ ਰੋਵਣ ਧਾਹਾਂ ਮਾਰ। ਜਮਦੂਤ ਪਕੜੇ ਆਏ ਸ਼ਾਹ ਰਗ, ਪਵਣ ਪੂਤ ਸਿਰ ਹੋਏ ਸਵਾਰ। ਗੁਰਸਿਖਾਂ ਅੰਮ੍ਰਿਤ ਵਰਸੇ ਵਿਚ ਨਭ, ਖੋਲ੍ਹ ਦੇਵੇ ਪ੍ਰਭ ਅੰਧ ਅੰਧਿਆਰ। ਮਹਾਰਾਜ ਸ਼ੇਰ ਸਿੰਘ ਤੇਰਾ ਕੀਆ ਵਰਤੇ, ਅੰਤਕਾਲ ਕਲ ਹੋਏ ਖੁਆਰ। ਅੰਤਕਾਲ ਕਲ ਹੋਏ ਖੁਆਰੀ। ਦੁੱਖ ਭੁੱਖ ਵਧ ਜਾਏ ਬੀਮਾਰੀ। ਬੇਮੁਖਾਂ ਨੀਤੀ ਪ੍ਰਭ ਆਪ ਵਿਚਾਰੀ । ਜੂਠ ਝੂਠ ਕਰ ਜਾਏ ਖੁਆਰੀ। ਬਚਨ ਹਾਰ ਦੁੱਖ ਪਾਵੇ ਭਾਰੀ। ਮਹਾਰਾਜ ਸ਼ੇਰ ਸਿੰਘ ਦੇਵੇ ਤਾਰ, ਜੋ ਜਨ ਆਏ ਚਰਨ ਨਿਮਸਕਾਰੀ। ਨਿਮਸਕਾਰ ਜੋ ਜਨ ਕਰੇ। ਕਰ ਦਰਸ ਦੁਰਮਤ ਦੇਹ ਸਭ ਹਰੇ । ਪਰਗਟ ਜੋਤ ਪ੍ਰਭ ਅਬਿਨਾਸ਼ੀ, ਦਰਸ ਦਿਖਾਵੇ ਹਰੇ। ਸਰਬ ਖੰਡ ਵਾਸੀ ਨਿਰੰਜਣ ਜੋਤ ਮਾਤ ਵਿਚ ਧਰੇ। ਮਹਾਰਾਜ ਸ਼ੇਰ ਸਿੰਘ ਸੋ ਜਨ ਉਧਰੇ ਚਰਨ ਆਏ ਸੀਸ ਜੋ ਧਰੇ। ਨਿਮਸਕਾਰ ਕਰ ਜੀਵ ਹੋਏ ਨਿਮਾਣਾ। ਸੋ ਜਨ ਕਰੇ ਨਿਮਸਕਾਰ, ਜਿਸ ਪੂਰਨ ਪ੍ਰਭ ਪਛਾਣਾ। ਅੰਤਕਾਲ ਨਾ ਹੋਏ ਖੁਆਰ, ਸਾਚੇ ਪ੍ਰਭ ਸਿਰ ਹੱਥ ਟਿਕਾਣਾ। ਕਿਰਪਾ ਨਿਧ ਕਰ ਦੇਵੇ ਪਾਰ, ਅੰਤ ਜੋਤ ਵਿਚ ਜੋਤ ਮਿਲਾਣਾ। ਬੇਮੁਖ ਹੋਵੇ ਸਦਾ ਖੁਆਰ, ਸਚਾ ਪ੍ਰਭ ਨਾ ਰਿਦੇ ਸਮਾਣਾ। ਪੂਰਬ ਕਰਮ ਪ੍ਰਭ ਕਰ ਵਿਚਾਰ, ਦੁੱਖ ਸੁੱਖ ਪ੍ਰਭ ਦਵਾਣਾ। ਮਹਾਰਾਜ ਸ਼ੇਰ ਸਿੰਘ ਗੁਰਮੁਖ ਪਾਇਣ ਤੇਰੀ ਸਾਰ, ਜਿਨ੍ਹਾਂ ਸੋਹੰ ਦੇਵੇ ਨਾਮ ਨਿਧਾਨਾ। ਸੋਹੰ ਨਾਮ ਮਿਲਿਆ ਨੌਂ ਨਿਧ। ਨਜ਼ਰੀ ਆਵੇ ਸਾਚਾ ਪ੍ਰਭ, ਆਤਮ ਹੋਵੇ ਸਿਧ। ਰਸਨਾ ਜਪ ਜਪ ਰਸ ਪੀਵ, ਸੋਹੰ ਬਾਣ ਆਤਮ ਜਾਏ ਵਿਧ। ਮਦਿ ਮਾਸ ਆਹਾਰ ਤਜਾਉ, ਮਹਾਰਾਜ ਸ਼ੇਰ ਸਿੰਘ ਮਿਲਣ ਕੀ ਸਾਚੀ ਬਿਧ। ਮਦਿ ਮਾਸ ਜਿਸ ਜੀਵ ਆਹਾਰ। ਸੋ ਜੀਵ ਜਾਏ ਨਰਕ ਮਝਾਰ। ਕੂਕਰ ਸ਼ੂਕਰ ਜੂਨ ਮਿਲੇ ਹੋਏ ਖੁਆਰ। ਜਨਮ ਘੋਗੜ ਪਾਏ ਬਾਰ ਬਾਰ। ਹੋਏ ਵਿਸ਼ਟਾ ਮੁਖ ਦੇਵੇ ਦੇਹ ਅਧਾਰ। ਹੋਏ ਨਰਕ ਨਿਵਾਸ ਪਾਏ ਦੁੱਖ, ਕੋਈ ਨਾ ਲੇਵੇ ਕਲਜੁਗ ਸਾਰ। ਗੁਰਸਿਖਾਂ ਉਜਲ ਮੁਖ, ਵਿਚ ਚਰਨ ਪ੍ਰੀਤੀ ਦੇ ਅਧਾਰ। ਕਰ ਚਰਨ ਪ੍ਰੀਤੀ ਮਿਲੇ ਸਭ ਸੁੱਖ, ਕਲਜੁਗ ਬੇੜਾ ਹੋਇਆ ਪਾਰ। ਮਹਾਰਾਜ ਸ਼ੇਰ ਸਿੰਘ ਸਰਬ ਦੁੱਖ ਭੰਜਨ, ਸੋਹੰ ਦੇਵੇ ਸ਼ਬਦ ਵਪਾਰ। ਸ਼ਬਦ ਵਪਾਰੀ ਜਨ ਕੋਇ। ਲਏ ਸ਼ਬਦ ਆਤਮ ਜਗਾਏ ਸੋਏ। ਦੁਬਧਾ ਮੈਲ ਸੋਹੰ ਸ਼ਬਦ ਸੰਗ ਧੋਏ। ਆਤਮ ਨਿਰਮਲ ਵਿਚ ਸਾਚੀ ਜੋਤ ਬਿਲੋਏ। ਜੋਤ ਸਰੂਪ ਜਗੇ ਦੇਹ ਦੀਪਕ, ਸਾਚੇ ਪ੍ਰਭ ਦੀ ਸੋਝੀ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁੱਖ ਦਾਤਾ ਰਸਨ ਜਪ, ਦਰਸ ਮਿਲਾਵਾ ਹੋਏ। ਕਰ ਦਰਸ ਆਤਮ ਤ੍ਰਿਪਤਾਸੇ । ਸਾਚੀ ਜੋਤ ਪ੍ਰਭ ਆਤਮ ਪਰਕਾਸ਼ੇ। ਆਤਮ ਪਰਕਾਸ਼ ਅਗਿਆਨ ਅੰਧੇਰ ਵਿਨਾਸੇ। ਨਿਜ ਘਰ ਪਾਇਆ ਸਾਚਾ ਪ੍ਰਭ ਸ਼ਾਹੋ ਸ਼ਾਬਾਸ਼ੇ। ਜੋਤ ਸਰੂਪੀ ਨਜ਼ਰ ਨਾ ਆਵੇ, ਨਿਹਕਲੰਕ ਮਾਤ ਵਿਚ ਵਾਸੇ। ਆਪਣਾ ਆਪ ਪ੍ਰਭ ਭੇਵ ਛੁਪਾਵੇ, ਸ੍ਰਿਸ਼ਟ ਭੁਲਾਈ ਕੂੜੇ ਭਰਵਾਸੇ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਗੁਰਮੁਖਾਂ ਦੇਵੇ ਨਾਮ ਧਰਵਾਸੇ। ਗੁਰਸਿਖਾਂ ਦੇਵੇ ਪ੍ਰਭ ਨਾਮ ਨਿਧਾਨਾ। ਆਤਮ ਜਗੇ ਜੋਤ ਹੋਏ ਬ੍ਰਹਮ ਗਿਆਨਾ। ਆਤਮ ਜੀਵ ਧਿਆਨ ਧਰੇ, ਸਾਚੇ ਪ੍ਰਭ ਵਿਚੋਂ ਗੋਝ ਮਿਟਾਣਾ। ਰਸਨਾ ਜਪ ਗੁਣ ਨਿਧਾਨ ਪ੍ਰਭ, ਜੋਤ ਸਰੂਪ ਦੇ ਦਰਸ ਭਗਵਾਨਾ। ਕਲਜੁਗ ਜੀਵ ਪਰਹਰੇ, ਸੋਹੰ ਨਾਮ ਮਿਲੇ ਗੁਰ ਦਰ ਤੇ ਦਾਨਾ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ ਹਰੇ, ਗੁਰਮੁਖ ਵਿਰਲੇ ਕਲਜੁਗ ਪਛਾਣਾ। ਕਲਜੁਗ ਜੋਤ ਪਰਗਟੇ ਨਰਾਇਣ। ਬੇਮੁਖ ਭੁੱਲ ਵਕ਼ਤ ਗਵਾਇਣ। ਵਕ਼ਤ ਗਵਾਏ ਫਿਰ ਹੱਥ ਨਾ ਆਏ, ਪਸ਼ੂ ਪੰਛੀ ਨੀਰ ਵਹਾਇਣ। ਅਗਨ ਜੋਤ ਲਗਾਏ, ਜੀਵ ਜੰਤ ਤੜਫਾਏ, ਚਾਰ ਕੁੰਟ ਹੋਏ ਹਾਏ

ਹਾਏ, ਸ੍ਰਿਸ਼ਟ ਵਗਾਈ ਉਲਟੇ ਵਹਿਣ। ਗੁਰਸਿਖਾਂ ਪ੍ਰਭ ਦਰਸ ਦਿਖਾਏ, ਅੰਤਕਾਲ ਹੋ ਜਾਏ ਸਹਾਏ, ਬਾਂਹੋਂ ਪਕੜ ਪ੍ਰਭ ਆਪ ਤਰਾਏ, ਜੋ ਜਨ ਚਰਨੀਂ ਗੁਰ ਬਹਿਣ। ਸੋਹੰ ਸਾਚਾ ਨਾਮ ਜਪਾਏ, ਜਨਮ ਮਰਨ ਦਾ ਭੇਤ ਮਿਟਾਏ, ਅੰਤਕਾਲ ਵਿਚ ਜੋਤ ਮਿਲਾਏ, ਲੱਖ ਚੁਰਾਸੀ ਗੇੜ ਨਾ ਪਾਇਨ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਚਰਨ ਲਾਗ ਗੁਰਸਿਖ ਦੁੱਖ ਮਿਟਾਇਣ। ਦੁੱਖ ਦਰਦ ਨਾ ਗੁਰ ਦਰ ਹੋਏ। ਨਿਜਾਨੰਦ ਪ੍ਰਭ ਆਤਮ ਰਸ ਚੋਏ। ਸਰਬ ਸੁੱਖਾਂ ਸੁਖ ਸਤਿ ਸਾਗਰ, ਅੰਮ੍ਰਿਤ ਬਰਖਾ ਆਤਮ ਹੋਏ। ਨਿਰਮਲ ਕਰਮ ਉਜਾਗਰ ਜੋ ਜਨ ਆਏ ਗੁਰਚਰਨ ਬਿਲੋਏ। ਗਹਿਰ ਗੰਭੀਰ ਆਪ ਪ੍ਰਭ ਸਾਗਰ, ਜੋਤ ਸਰੂਪ ਵਸੇ ਤ੍ਰੈਲੋਏ। ਮਹਾਰਾਜ ਸ਼ੇਰ ਸਿੰਘ ਸਤਿਜੁਗ ਅੰਦਰ, ਤੁਧ ਜੇਵਡ ਅਵਰ ਨਾ ਕੋਇ। ਏਕ ਨਿਰੰਜਣ ਜੋਤ, ਮਾਤਲੋਕ ਬਿਲੋਏ। ਕਲਜੁਗ ਪਰਗਟ ਤ੍ਰਿਲੋਕੀ ਨੰਦਨ, ਗੁਰਸਿਖ ਦੇ ਦਰਸ ਆਤਮ ਦੇਵੇ ਧੋਏ। ਦੋਏ ਜੋੜ ਕਰ ਦਰ ਬੰਦਨ, ਮਹਾਰਾਜ ਸ਼ੇਰ ਸਿੰਘ ਗੁਰਸਿਖ ਮਿਲਾਵਾ ਹੋਏ। ਦਰਸ ਮਿਲਾਵਾ ਗੁਰਸਿਖ, ਪ੍ਰਭ ਬਿਨ ਕਰਮ ਨਾ ਹੋਏ। ਪਾਰਬ੍ਰਹਮ ਕਲ ਰੱਖੇ ਪੱਤ, ਜਨਮ ਜਨਮ ਦੀ ਮੈਲ ਧੋਏ। ਚਰਨ ਲਾਗ ਕਲਜੁਗ ਪਾਈ ਗਤ, ਗਰਭਵਾਸ ਫੇਰ ਨਾ ਹੋਏ। ਗੁਰਸਿਖ ਦੇਵੇ ਪ੍ਰਭ ਆਤਮ ਸਾਚੀ ਬੁਧ ਮਤਿ, ਸੋਹੰ ਸ਼ਬਦ ਲਏ ਰਸਨਾ ਪਰੋਏ। ਮਹਾਰਾਜ ਸ਼ੇਰ ਸਿੰਘ ਸਰਬ ਸੁੱਖ ਦਾਤਾ, ਦੇ ਦਰਸ ਰਾਖੇ ਲਾਜ ਜਹਾਨੀ ਦੋਏ। ਕਲਜੁਗ ਮਿਲਿਆ ਪ੍ਰਭ ਦੁਤਰ ਤਾਰੀ। ਕਲਜੁਗ ਪਰਗਟ ਨਿਹਕਲੰਕ, ਜਨ ਭਗਤਾਂ ਪੈਜ ਸਵਾਰੀ। ਛੱਡ ਦੇਹ ਹੋਏ ਜੋਤ ਸਰੂਪ, ਵਿਚ ਸਿੱਖ ਦੇਹ ਵਸੇ ਨਿਰਾਧਾਰੀ। ਮਹਾਰਾਜ ਸ਼ੇਰ ਸਿੰਘ ਨਿਰੰਜਣ ਜੋਤ ਨਾ ਰੰਗ ਰੂਪ, ਗੁਰਸਿਖ ਦੇਖੇ ਖੇਡ ਜੋਤ ਨਿਰੰਕਾਰੀ । ਨਿਰੰਕਾਰੀ ਜੋਤ ਕਲ ਅਚਰਜ ਖੇਲ। ਵਿਛੜਿਆਂ ਮਿਲਾਇਆ ਪ੍ਰਭ ਪਰਗਟ ਮੇਲ। ਗੁਰਮੁਖਾਂ ਦੇਵੇ ਨਾਮ ਨਿਧਾਨ। ਆਤਮ ਦੀਪ ਜਗਾਈ ਬਿਨ ਬਾਤੀ ਬਿਨ ਤੇਲ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜੋਤ ਸਰੂਪੀ ਕਲਜੁਗ ਕੀਆ ਖੇਲ। ਗੁਰਸਿਖ ਤੇਰੀ ਵਡਿਆਈ ਕਲਜੁਗ ਜੀਵ ਨਾ ਜਾਣੇ। ਪਰਗਟ ਜੋਤ ਆਪ ਨਿਰੰਕਾਰ, ਦੇ ਦਰਸ ਤਾਰੇ ਮੂਰਖ ਮੁਗਧ ਅੰਞਾਣੇ। ਕਲਜੁਗ ਨਿਹਕਲੰਕ ਅਵਤਾਰ, ਚਰਨ ਲਾਏ ਕਰੇ ਸੁਘੜ ਸਿਆਣੇ । ਕਰ ਕਿਰਪਾ ਅੰਮ੍ਰਿਤ ਵਰਖੇ ਕਿਰਪਾ ਧਾਰ, ਪੀ ਅੰਮ੍ਰਿਤ ਜੀਵ ਅਮਰ ਹੋ ਜਾਣੇ। ਨਿਰਮਲ ਜੋਤ ਹੋਏ ਝੂਠੇ ਸੰਸਾਰ, ਗੁਰਚਰਨ ਲਾਗ ਬੇਮੁਖ ਤਰ ਜਾਣੇ। ਮਹਾਰਾਜ ਸ਼ੇਰ ਸਿੰਘ ਸਦ ਬਲਿਹਾਰ, ਸਾਧ ਸੰਗਤ ਦਰਸ ਦਿਖਾਣੇ। ਦਰਸ ਦਿਖਾਏ ਪ੍ਰਭ ਭੇਖ ਧਾਰੀ। ਜੋਤ ਸਰੂਪ ਨਿਰਵੈਰ ਨਿਰਹਾਰੀ। ਪਰਗਟ ਜੋਤ ਸਾਧ ਸੰਗਤ ਆਏ ਪੈਜ ਸਵਾਰੀ। ਸ੍ਰਿਸ਼ਟ ਸਬਾਈ ਅੰਤਕਾਲ ਕਲ ਹੋਏ ਖੁਆਰੀ। ਗੁਰਸਿਖਾਂ ਮਨ ਜਗਾਈ ਨਿਰਮਲ ਜੋਤ ਆਪ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਭਗਤ ਜਨ ਤਾਰੇ, ਰੱਖੇ ਲਾਜ ਆਪ ਮੁਰਾਰੀ। ਭਗਤ ਜਨਾਂ ਪ੍ਰਭ ਲਾਜ ਰਖਾਈ । ਪਰਗਟ ਹੋਏ ਪੈਜ ਸਵਾਰੀ। ਪੱਤਤ ਪਾਵਨ ਦੁੱਖ ਭੈ ਭੰਜਨ, ਭਗਤ ਜਨਾਂ ਸਿਰ ਹੱਥ ਟਿਕਾਈ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ, ਜੀਵ ਕਰ ਦਰਸ ਪ੍ਰਭ ਪਾਰ ਉਤਾਰੀ। ਪ੍ਰਭ ਜਨ ਜੋ ਸਰਨ ਆਏ। ਅੰਤਕਾਲ ਨਾ ਕਾਲ ਸਤਾਏ। ਜਮ ਜੰਧਾਰ ਕੋਈ ਨੇੜ ਨਾ ਆਏ। ਭੈ ਭਿਆਨਕ ਪ੍ਰਭ ਹੋਏ ਸਹਾਏ। ਪਰਗਟ ਜੋਤ ਸਰੂਪ ਕਲੰਕਨਿਹ ਦਰਸ ਦਿਖਾਏ। ਦੇ ਦਰਸ ਸਵਾਸ ਨਿਵਾਸੇ, ਸਾਚੀ ਜੋਤ ਵਿਚ ਜੋਤ ਮਿਲਾਏ । ਗੁਰਸਿਖ ਪੂਰਾ ਮਹਾਰਾਜ ਸ਼ੇਰ ਸਿੰਘ ਪਾਸੇ, ਜੋਤ ਸਰੂਪ ਵਿਚ ਜੋਤ ਮਿਲਾਏ। ਸੋਹੰ ਸ਼ਬਦ ਹੋਏ ਰਹਿਰਾਸੇ, ਰਸਨਾ ਜਪ ਜੀਵ ਸਰਬ ਸੁੱਖ ਪਾਏ। ਸ਼ਬਦ ਲਿਖਾਏ ਸਚ ਪ੍ਰਭ, ਸਾਚਾ ਰਾਹ ਦੱਸੇ। ਸੋਹੰ ਸ਼ਬਦ ਜੋ ਰਸਨਾ ਗਾਏ,

ਸਚ ਪ੍ਰਭ ਹਿਰਦੇ ਵਸੇ। ਹਿਰਦੇ ਵਸੇ ਸਚ ਪ੍ਰਭ, ਦੁੱਖ ਰੋਗ ਦੇਹੀ ਦੇ ਨੱਸੇ। ਅੰਧ ਅਗਿਆਨ ਜੀਵ ਹੋਏ ਖੁਆਰ, ਹੋਵੇ ਸਿਰ ਭਾਰ ਧਵਲ ਕਾਲ ਦੇਵੀ ਹੱਸੇ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਮਾਰੇ ਬਾਣ, ਅਧਾ ਦੁਸ਼ਟ ਨੱਸੇ।

੨੦ ਵਿਸਾਖ ੨੦੦੮ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਭਰਮਤ ਭਰਮਤ ਮਾਨਸ ਜਨਮ ਗਵਾਇਆ। ਸਾਚਾ ਪ੍ਰਭ ਬੇਮੁਖ ਜੀਵ ਨਜ਼ਰ ਨਾ ਆਇਆ। ਨਿਹਕਲੰਕ ਕਲ ਕਾਤੀ, ਕਲਜੁਗ ਆਏ ਜਗਤ ਭੁਲਾਇਆ। ਗੁਰਸਿਖਾਂ ਕੀਨੀ ਉਤਮ ਜ਼ਾਤੀ, ਸੋਹੰ ਨਾਮ ਰਿਦੇ ਵਸਾਇਆ। ਆਤਮ ਹੋਵੇ ਨਿਰਮਲ ਬਾਤੀ, ਦੇਹ ਦੀਪਕ ਪ੍ਰਭ ਆਪ ਜਗਾਇਆ। ਗੁਰਸਿਖ ਅੰਦਰ ਮਾਰ ਝਾਤੀ, ਦੀਸੇ ਪ੍ਰਭ ਸਾਚਾ, ਸਾਚੇ ਥਾਇਣ ਡੇਰਾ ਲਾਇਆ। ਸਾਚਾ ਦਾਨ ਦੇਵੇ ਵਡ ਦਾਤੀ, ਗੁਰਸਿਖਾਂ ਝੋਲੀ ਪਾਇਆ। ਵੱਡੇ ਵਡ ਭਾਗ ਵਿਚ ਲੋਕਮਾਤੀ, ਪ੍ਰਭ ਅਬਿਨਾਸ਼ੀ ਜਿਸ ਦਰਸ ਦਿਖਾਇਆ। ਬੇਮੁਖਾਂ ਮਨ ਲਾਈ ਕਾਤੀ, ਸੋਹੰ ਸ਼ਬਦ ਕੰਨ ਸੁਣਾਇਆ। ਬੇਮੁਖ ਸੋਏ ਗੁਰਮੁਖ ਜਾਗਣ ਰਾਤੀ, ਚਰਨ ਕਵਲ ਪ੍ਰਭ ਵਿਚ ਬਹਾਇਆ। ਨਾਮ ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਉਦਰ ਅਗਨ ਪ੍ਰਭ ਦੇਵੇ ਬੁਝਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਸਾਚਾ ਨਾਤੀ, ਗੁਰਮੁਖਾਂ ਚਰਨ ਸੰਗ ਜੋੜ ਜੁੜਾਇਆ। ਗੁਰਚਰਨ ਲਗਾਏ ਆਪ ਪ੍ਰਭ, ਦੇਵੇ ਦਰਸ ਸਰਬ ਸੁਖ ਵਾਸਾ। ਦਰਸ ਦਿਖਾਵੇ ਆਪ ਪ੍ਰਭ, ਗੁਰਸਿਖਾਂ ਦੀਸੇ ਸਰਬ ਘਟ ਵਾਸਾ। ਕਲਜੁਗ ਮਾਇਆ ਵਿਚੋਂ ਕਢਾਏ ਆਪ ਪ੍ਰਭ, ਪ੍ਰਭ ਮਿਲਣ ਜਿਸ ਮਨ ਹੋਏ ਪਿਆਸਾ। ਸਾਚਾ ਸ਼ਬਦ ਦਵਾਏ ਆਪ ਪ੍ਰਭ, ਰਸਨ ਜਪ ਹੋਏ ਸਰਬ ਦੁੱਖ ਨਾਸਾ। ਮਹਾਰਾਜ ਸ਼ੇਰ ਸਿੰਘ ਜੋ ਜਨ ਧਿਆਏ ਸਾਚਾ ਪ੍ਰਭ ਜਗਾਏ ਜੋਤ ਜੀਵ ਅਬਿਨਾਸ਼ਾ। ਜੀਵ ਜਾਣ ਜਗਤ ਸਨਬੰਧ। ਝੂਠੀ ਮਾਇਆ ਜਗਤ ਝੂਠਾ ਧੰਦ । ਆਤਮ ਉਤਮ ਕਿਉਂ ਹੋਵੇ ਮੰਦ। ਮਦਿ ਮਾਸ ਰਸਨਾ ਲਾਏ ਗੰਦ। ਗੁਰਚਰਨ ਨਿਵਾਸ ਮਿਲੇ ਜੀਵ ਪਰਮਾਨੰਦ। ਆਤਮ ਧਰ ਧਿਆਨ, ਦੇਵੇ ਦਰਸ ਸਦਾ ਬਖ਼ਸ਼ੰਦ। ਮਹਾਰਾਜ ਸ਼ੇਰ ਸਿੰਘ ਸਦਾ ਹੈ ਪਾਸ, ਕਰ ਦਰਸ ਜੀਵ ਮਨ ਸਦਾ ਰਹੇ ਅਨੰਦ। ਮਦਿ ਮਾਸੀ ਅੰਤਕਾਲ ਕਲ ਹੋਏ ਭਸਮੰਤ। ਕਲਜੁਗ ਮਾਇਆ ਜੀਵ ਭੁਲਾਇਆ ਹੋਏ ਗਣਤ ਅਗਣਤ। ਕਿਸੇ ਵਿਰਲੇ ਗੁਰਮੁਖ ਪਾਇਆ, ਜਿਸ ਬਣਾਈ ਬਣਤ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਪਰਗਟ ਸਾਚੇ ਕੰਤ। ਕਲਜੁਗ ਮਾਣ ਗਵਾਏ ਪ੍ਰਭ, ਸਤਿਜੁਗ ਲਾਵੇ। ਕਲਜੁਗ ਮਾਣ ਗਵਾਏ ਪ੍ਰਭ, ਸਚ ਧਰਮ ਮਾਰਗ ਲਾਵੇ। ਕਲਜੁਗ ਮਾਣ ਗਵਾਏ ਪ੍ਰਭ, ਬ੍ਰਹਮ ਸਰੂਪੀ ਜੀਵ ਉਪਾਵੇ। ਕਲਜੁਗ ਮਾਣ ਗਵਾਏ ਪ੍ਰਭ, ਸੋਹੰ ਸਾਚਾ ਗਿਆਨ ਦਿਵਾਵੇ। ਕਲਜੁਗ ਮਾਣ ਗਵਾਵੇ ਪ੍ਰਭ, ਨਿਰਮਲ ਜੋਤ ਪ੍ਰਭ ਵਿਚ ਦੇਹ ਜਗਾਵੇ। ਕਲਜੁਗ ਮਾਣ ਗਵਾਵੇ ਪ੍ਰਭ, ਸਾਚੇ ਜੁਗ ਪ੍ਰਭ ਸਾਚੇ ਜੀਵ ਉਪਾਵੇ। ਸਾਚਾ ਨਾਉਂ ਧਰਾਇਕੇ, ਸਚ ਸੁੱਚ ਦੇਹ ਵਰਤਾਵੇ। ਵਿਚੋਂ ਹਉਮੇ ਅਗਨ ਜਲਾਇਕੇ, ਜੋਤ ਸਰੂਪੀ ਦਰਸ ਦਿਖਾਵੇ। ਆਤਮ ਭਰਮ ਭੁਲੇਖੇ ਲਾਹਿਕੇ, ਨਿਜ ਘਰ ਵਾਸੀ ਨਜ਼ਰੀ ਆਵੇ। ਗੁਰਸਿਖਾਂ ਚਰਨ ਲਗਾਇਕੇ, ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਵਿਚੋਂ ਹਉਮੇ ਮਾਣ ਗਵਾਇਕੇ, ਗੁਣ ਨਿਧਾਨ ਸਾਚਾ ਨਾਮ ਵਿਚ ਰਿਦੇ ਵਸਾਵੇ। ਸੋਹੰ ਸ਼ਬਦ ਰਸਨਾ ਜਪਾਇਕੇ, ਅਨਹਦ ਧੁਨ ਚੋਟ ਮਨ ਲਗਾਵੇ। ਜੀਵ ਆਤਮ ਸੁਨ ਖੁਲ੍ਹਾਇਕੇ, ਨਿਜਾਨੰਦ ਪ੍ਰਭ ਆਪ ਦਰਸਾਵੇ । ਦੇਹ ਦੀਪਕ ਆਤਮ ਜੋਤ

ਜਗਾਇਕੇ । ਦਸਮ ਦਵਾਰ ਪ੍ਰਭ ਆਪ ਖੁਲ੍ਹਾਵੇ । ਦਸਮ ਦਵਾਰ ਪ੍ਰਭ ਆਪ ਖੁਲ੍ਹਾਇਕੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ । ਦੇਵੇ ਦਰਸ ਅੰਤਕਾਲ ਪ੍ਰਭ ਆਇਕੇ। ਭਗਤ ਜਨਾਂ ਬਾਂਹੋ ਪਕੜ ਲੈ ਜਾਵੇ, ਵਿਚ ਸਚਖੰਡ ਬਬਾਣ ਬਿਠਾਇਕੇ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤੱਜ, ਗੁਰਸਿਖ ਬੈਠੇ ਪੁਰੀ ਸਚ ਵਿਚ ਜਾਇਕੇ। ਆਪ ਅਡੋਲ ਜੋਤ ਡਗਮਗਾਏ, ਜੋਤ ਸਰੂਪੀ ਪ੍ਰਭ ਸਿੱਖਾਂ ਰੱਖੇ ਵਿਚ ਜੋਤ ਮਿਲਾਇਕੇ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ ਜੋ ਜਨ ਆਏ ਸਰਨਾਏ, ਦਰਸ ਆਤਮ ਆਸ ਰਖਾਇਕੇ। ਗੁਰ ਪੂਰਾ ਸੂਰਾ ਮਨ ਆਸਾ ਪੂਰ। ਗੁਰਸਿਖ ਲੋੜ ਸਤਿਗੁਰ ਚਰਨੀਂ ਧੂੜ। ਪ੍ਰਭ ਬਿਨ ਅਵਰ ਨਾ ਕੋਇ ਬਖ਼ਸ਼ੇ ਸਾਚਾ ਨੂਰ। ਸਾਚਾ ਨੂਰ ਵਿਚ ਦੇਹ ਪਰਕਾਸ਼ੇ, ਜੋਤ ਸਰੂਪੀ ਸਦਾ ਸਰੂਰ। ਆਤਮ ਜੋਤ ਪ੍ਰਭ ਸਦਾ ਵਾਸੇ, ਬੇਮੁਖ ਕਿਉਂ ਜਾਵੇਂ ਦੂਰ। ਪ੍ਰਭ ਕੀ ਜੋਤ ਸਦਾ ਅਬਿਨਾਸ਼ੇ, ਵਡ ਦਾਤਾ ਸਦਾ ਭਰਪੂਰ। ਗੁਰਸਿਖ ਪ੍ਰੀਤੀ ਗੁਰ ਚਰਨ ਰਹਿਰਾਸੇ, ਮਹਾਰਾਜ ਸ਼ੇਰ ਸਿੰਘ ਸਦ ਆਸਾ ਪੂਰ।