੫ ਜੇਠ ੨੦੦੮ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਨਿਹਕਲੰਕ ਤੇਰੀ ਵਡਿਆਈ। ਨਿਰੰਜਣ ਜੋਤ ਵਿਚ ਮਾਤ ਟਿਕਾਈ। ਪ੍ਰਭ ਅਬਿਨਾਸ਼ੀ ਜਗਤ ਰਘੁਰਾਈ। ਸਰਬ ਘਟ ਵਾਸੀ ਅਚਰਜ ਖੇਲ ਰਚਾਈ। ਕਲਜੁਗ ਕਲ ਧਾਰ, ਦੁਨੀਆ ਸੁੰਞ ਮਸਾਣ ਸੁਆਈ। ਮਹਾਰਾਜ ਸ਼ੇਰ ਸਿੰਘ ਕਲ ਲੈ ਅਵਤਾਰ, ਗੁਰਸਿਖਾਂ ਘਰ ਜੈ ਜੈ ਜੈਕਾਰ ਕਰਾਈ। ਜੈ ਜੈ ਜੈਕਾਰ ਕਰੇ ਗੁਰਸਿਖ । ਗੁਣ ਨਿਧਾਨ ਘਰ ਆਏ, ਸਾਚੇ ਲੇਖ ਜਾਏ ਲਿਖ। ਜੋ ਦਰ ਆਏ ਸਾਧ ਸੰਗਤ ਰਲ ਜਾਏ, ਸੋਹੰ ਨਾਮ ਪ੍ਰਭ ਪਾਏ ਭਿਖ। ਜਗਤ ਭੁਲਾਏ ਆਤਮ ਪੜਦੇ ਪਾਏ, ਸਾਚਾ ਪ੍ਰਭ ਨਾ ਆਵੇ ਦਿਖ। ਮਹਾਰਾਜ ਸ਼ੇਰ ਸਿੰਘ ਜਨ ਭਗਤ ਤਰਾਏ ਸਰਨ ਲਗਾਏ, ਉਤਮ ਕੀਏ ਕਲਜੁਗ ਵਿਚ ਮੁਨ ਰਿਖ। ਕਲਜੁਗ ਪਰਗਟੇ ਪ੍ਰਭ ਭਰਤੰਬਰਾ। ਜੋਤ ਪਰਕਾਸ਼ ਹੋਵੇ ਮੁਕਤ ਪੀਤੰਬਰਾ । ਨਰਕ ਨਿਵਾਰੇ ਕਲਜੁਗ ਅੰਧਿਆਰੇ, ਪ੍ਰਭ ਦੀਸੇ ਨਾਥ ਤ੍ਰੈਲੋਕੀ ਅੰਬਰਾ। ਜਨ ਭਗਤ ਉਧਾਰੇ ਜਨ ਸੋਹਣ ਦਵਾਰੇ, ਮਿਲੇ ਪ੍ਰਭ ਵਡ ਪੀਰ ਪੈਗ਼ੰਬਰਾ । ਮਹਾਰਾਜ ਸ਼ੇਰ ਸਿੰਘ ਜੋਤ ਨਿਰੰਕਾਰੇ, ਸਰਬ ਸ੍ਰਿਸ਼ਟ ਸੰਘਾਰੇ, ਗੁਰਸਿਖਾਂ ਪ੍ਰਭ ਸਾਚੇ ਸੰਗ ਹੋਵੇ ਸਵੰਬਰਾ। ਵਡ ਵਡਿਆਈ ਪੰਚਮੀ, ਕਲ ਨਿਹਕਲੰਕ ਅਵਤਰਾ। ਵਡ ਵਡਿਆਈ ਪੰਚਮੀ, ਪਰਗਟੇ ਪ੍ਰਭ ਨਰ ਨਰਾ । ਵਡ ਵਡਿਆਈ ਪੰਚਮੀ, ਪ੍ਰਭ ਅਬਿਨਾਸ਼ੀ ਦਰ ਸਿੱਖਨ ਖੜ੍ਹਾ। ਵਡ ਵਡਿਆਈ ਪੰਚਮੀ, ਨਿਹਕਲੰਕ ਜੋਤ ਨਰ ਨਰਾ। ਵਡ ਵਡਿਆਈ ਪੰਚਮੀ, ਖੰਡ ਬ੍ਰਹਿਮੰਡ ਪ੍ਰਭ ਚਰਨੀਂ ਪਰਾ । ਵਡ ਵਡਿਆਈ ਪੰਚਮੀ, ਕਰ ਦਰਸ ਗੁਰਸਿਖ ਕਲਜੁਗ ਭਵਜਲ ਪਾਰ ਪਰਾ। ਵਡ ਵਡਿਆਈ ਪੰਚਮੀ, ਤਰੇ ਸੋ ਜਨ ਜਿਨ ਸਿਰ ਹੱਥ ਪ੍ਰਭ ਧਰਾ। ਵਡ ਵਡਿਆਈ ਪੰਚਮੀ, ਆਤਮ ਦੇ ਗਿਆਨ ਦੀਸੇ ਵਿਚ ਪ੍ਰਭ ਆਪ ਹਰਿ ਹਰਾ। ਵਡ ਵਡਿਆਈ ਪੰਚਮੀ, ਮਹਾਰਾਜ ਸ਼ੇਰ ਸਿੰਘ ਨਰ ਅਵਤਾਰ ਗੁਰਮੁਖ ਦੁਤਰ ਤਰਾ। ਪੰਚਮ ਜੇਠ ਸਤਿਜੁਗ ਪੰਚਮੀ, ਕਲਜੁਗ ਪਰਗਟੇ ਨਰ ਨਰਾਇਣ। ਸ੍ਰਿਸ਼ਟ ਘਾਏ ਅਗਨ ਜੋਤ ਲਗਾਏ, ਗੁਰਸਿਖ ਗੁਰ ਚਰਨੀਂ ਬਹਿਣ। ਜੋਤ ਪਰਗਟਾਏ ਦਿਸ ਨਾ ਆਏ, ਗੁਰਮੁਖ ਸਾਚੇ ਜੋਤ ਜਗਾਇਣ । ਮਹਾਰਾਜ ਸ਼ੇਰ ਸਿੰਘ ਪੈਜ ਰਖਾਵੇ, ਸੋਹੰ ਬਾਣ ਬੇਮੁਖਾਂ ਲਗਾਵੇ, ਚਾਰ ਕੁੰਟ ਘਰ ਘਰ ਪੈਣ ਵੈਣ। ਏਕ ਅਡੋਲ
ਆਪ ਪ੍ਰਭ ਕਰਤਾ। ਪਰਗਟ ਜੋਤ ਦੁੱਖ ਗੁਰਸਿਖੱਨ ਹਰਤਾ। ਬੇਮੁਖ ਦਰ ਨਾ ਆਏ ਡਰਤਾ। ਗੁਰਸਿਖ ਗੁਰਚਰਨ ਲਾਗ ਨਾ ਜਗ ਮਰਤਾ। ਬੇਮੁਖ ਜਾਏ ਦਰ ਤੇ ਭਾਗ, ਅੰਤਕਾਲ ਵਾਸ ਪ੍ਰਭ ਕੁੰਭੀ ਨਰਕ ਵਿਚ ਕਰਤਾ । ਭਗਤ ਜਨਾਂ ਦੇਵੇ ਤਾਰ, ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਧਰਨੀ ਧਰਤਾ। ਧਰਤ ਧਵਲ ਆਕਾਸ਼ ਸਮਾਏ । ਆਕਾਸ਼ ਪਾਤਾਲ ਮਾਤ ਪ੍ਰਭ ਜੋਤ ਜਗਾਏ। ਖੰਡ ਬ੍ਰਹਿਮੰਡ ਰਿਹਾ ਸਮਾਏ। ਮਾਇਆ ਕੁਦਰਤ ਰੂਪ ਕਰ, ਲੱਖ ਚੁਰਾਸੀ ਜੀਵ ਉਪਾਏ। ਸਾਚੀ ਜੋਤ ਵਿਚ ਦੇਹ ਧਰ, ਪ੍ਰਭ ਸਚ ਦੀਪਕ ਆਪ ਜਗਾਏ । ਵਿਚ ਸਾਧ ਸੰਗਤ ਕਲ ਪਾਏ ਮਾਣ, ਜੋ ਜਨ ਆਏ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਏ । ਮਾਨਸ ਜਨਮ ਸੁਫਲ ਜਾਏ ਕਰ, ਨਿਹਕਲੰਕ ਨਰ ਅਵਤਾਰੀ। ਕਲਜੁਗ ਲੈ ਅਵਤਾਰ, ਜੋਤ ਸਰੂਪ ਸ੍ਰਿਸ਼ਟ ਸੰਘਾਰੀ। ਕੋਏ ਨਾ ਪਾਵੇ ਪ੍ਰਭ ਕੀ ਸਾਰ, ਕੋਟ ਕੋਟਨ ਬ੍ਰਹਮਾ ਵਿਸ਼ਨ ਮਹੇਸ਼ ਖੜ੍ਹੇ ਦਰ ਦਰਬਾਰੀ। ਬਾਸ਼ਕ ਆਇਆ ਵਿਚ ਮਾਤ, ਕਰੇ ਪ੍ਰਭ ਚਰਨ ਨਿਮਸਕਾਰ, ਸਹੰਸਰ ਮੁਖ ਅਗਨ ਫੁਨਕਾਰੀ। ਐਸਾ ਜਪੇ ਸੋਹੰ ਜਾਪ, ਸਾਚਾ ਪ੍ਰਭ ਬਾਸ਼ਕ ਸੇਜ ਸਿੰਘਾਸਣ ਬੈਠਾ ਪ੍ਰਭ ਕਲਜੁਗ ਪੈਜ ਸਵਾਰੀ। ਕਲਜੁਗ ਆਇਆ ਕਲ ਜਾਮਾ ਧਾਰ ਨਿਹਕਲੰਕ ਪ੍ਰਭ ਨੈਣ ਮੁਧਾਰੀ। ਸ੍ਰਿਸ਼ਟ ਸਬਾਈ ਹੋਏ ਖ਼ੁਆਰ, ਅਗਨ ਜੋਤ ਪ੍ਰਭ ਲਗਾਏ ਚੰਗਿਆਰੀ। ਹਿਰਦੇ ਵਸੇ ਗੁਰਸਿਖਾਂ ਪ੍ਰਭ, ਕਲਜੁਗ ਆਏ ਜਿਸ ਪੈਜ ਸਵਾਰੀ। ਜਾਮਾ ਧਾਰ ਕਰ ਜਾਏ ਬੇੜਾ ਪਾਰ, ਜੋ ਜਨ ਆਏ ਚਰਨ ਨਿਮਸਕਾਰੀ। ਪ੍ਰਭ ਜੋਤ ਆਕਾਰ, ਜੀਵ ਜੰਤ ਜੋਤ ਜਗਾਏ ਅਪਰ ਅਪਾਰ, ਬੇਮੁਖ ਨਾ ਪਾਏ ਸਾਰ, ਗੁਰਸਿਖ ਪੇਖੇ ਸਚ ਨੈਣ ਦੀਦਾਰੀ। ਮਹਾਰਾਜ ਸ਼ੇਰ ਸਿੰਘ ਤੇਰੀ ਮਹਿਮਾ ਅਪਾਰ ਵਿਚ ਸੰਸਾਰ ਨਾ ਜਾਣੇ ਜੀਵ ਪ੍ਰਭ ਵਸੇ ਵਿਚ ਗਿਰਧਾਰੀ। ਦੇ ਦੀਦਾਰ ਪ੍ਰਭ ਦਰਦ ਮਿਟਾਇਆ। ਹਉਮੇ ਮਮਤਾ ਵਿਚੋਂ ਮਾਣ ਗਵਾਇਆ। ਪਰਗਟ ਜੋਤ ਆਪ ਨਿਰਾਧਾਰ, ਆਤਮ ਜੋਤ ਪ੍ਰਭ ਆਪ ਜਗਾਇਆ। ਮਦਿ ਮਾਸ ਕਰ ਆਹਾਰ, ਕਲਜੁਗ ਜੀਵਾਂ ਪ੍ਰਭ ਭੁਲਾਇਆ। ਅੰਤਕਾਲ ਹੋ ਜਾਇਣ ਖ਼ੁਆਰ, ਸਚ ਸ਼ਬਦ ਆਪ ਲਿਖਾਇਆ। ਬੇੜਾ ਡੋਬੇ ਵਿਚ ਮੰਞਧਾਰ, ਗੁਰਮੁਖ ਵਿਰਲੇ ਵਿਚ ਸੰਸਾਰ, ਹਿਰਦਕ ਜੋਤ ਜਿਸ ਪ੍ਰਭ ਜਗਾਇਆ। ਆਤਮ ਕਰ ਵਿਚਾਰ, ਪ੍ਰਭ ਗੁਰਸਿਖਾਂ ਬਾਂਹੋਂ ਪਕੜ ਪ੍ਰਭ ਆਪ ਉਠਾਇਆ। ਮਾਨਸ ਜਨਮ ਲਿਆ ਸੁਧਾਰ, ਦਰ ਆਏ ਜਿਸ ਸੀਸ ਝੁਕਾਇਆ । ਮਾਤ ਗਰਭ ਨਾ ਹੋਏ ਵਾਸ, ਸਾਚੇ ਪ੍ਰਭ ਵਿਚ ਜੋਤ ਮਿਲਾਇਆ। ਭਗਤ ਵਛਲ ਪਰਗਟੇ ਮੁਰਾਰ, ਚਤੁਰਭੁਜ ਹੋਏ ਪ੍ਰਭ ਗੁਰਸਿਖ ਲਾਜ ਰਖਾਇਆ । ਗੁਰਸਿਖ ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਇਆ। ਦਰਸ ਕਰ ਆਤਮ ਤ੍ਰਿਪਤਾਸੇ। ਮਿਟਾਏ ਦੁੱਖ ਸਭ, ਜੋ ਜਨ ਆਏ ਪ੍ਰਭ ਚਰਨ ਪਿਆਸੇ। ਪਰਗਟ ਹੋਏ ਦਰਸ ਦਿਖਾਏ ਝਬ, ਜੋ ਜਨ ਰਸਨ ਨਾ ਲਾਏ ਮਦਿ ਮਾਸੇ। ਸਾਚਾ ਝਿਰਨਾ ਅੰਮ੍ਰਿਤ ਵਿਚ ਝਿਰਾਏ ਨੱਭ, ਆਤਮ ਜੋਤ ਕਰੇ ਦੇਹ ਪਰਕਾਸੇ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਲਿਆ ਲੱਭ, ਬੇਮੁਖ ਜਨਮ ਗਵਾਇਆ ਹਾਸੇ। ਬੇਮੁਖ ਕਲਜੁਗ ਅੰਧ ਅੰਧਿਆਰਾ। ਨਜ਼ਰ ਨਾ ਆਵੇ ਜੋਤ ਨਿਰੰਜਣ ਨਿਹਕਲੰਕ ਅਵਤਾਰਾ। ਪੀਤ ਪੀਤੰਬਰ ਛਾਇਆ ਸਚ ਸਿਰਜਣਹਾਰਾ । ਜੋਤ ਸਰੂਪੀ ਜੋਤ ਪਰਗਟਾਇਆ, ਅਛਲ ਛਲ ਕਰੇ ਵਿਚ ਸੰਸਾਰਾ। ਜੋਤ ਸਰੂਪੀ ਜਗਤ ਭੁਲਾਇਆ, ਮੂਰਖ ਮੁਗਧ ਨਾ ਪਾਵੇ ਸਾਰਾ। ਹਰਿ ਭਗਤਾਂ ਪ੍ਰਭ ਦਰਸ ਦਿਖਾਇਆ, ਗੁਰਚਰਨ ਆਏ ਸੋਹੇ ਦਰ ਦਰਬਾਰਾ। ਸਾਚਾ ਪ੍ਰਭ ਘਰ ਮਾਹਿ ਪਾਇਆ, ਸੋਹੰ ਦੇਵੇ ਜਨ ਭਗਤਾਂ ਨਾਮ ਭੰਡਾਰਾ। ਮਹਾਰਾਜ ਸ਼ੇਰ ਸਿੰਘ ਕਲ ਜਿਸ ਰਸਨ ਧਿਆਇਆ, ਉਤਮ ਗੁਰਸਿਖ ਵਿਚ ਸੰਸਾਰਾ। ਸੰਸਾ ਪ੍ਰਭ ਆਪ ਚੁਕਾਵੇ। ਸਚ ਜੋਤ ਪਰਗਟ ਪ੍ਰਭ ਸੋਹੰ ਸ਼ਬਦ
ਆਤਮ ਧੁਨ ਵਜਾਵੇ। ਵੱਜੇ ਧੁਨ ਖੁਲ੍ਹ ਜਾਏ ਸੁਨ, ਜੋਤ ਸਰੂਪ ਪ੍ਰਭ ਨਜ਼ਰੀ ਆਵੇ। ਨਜ਼ਰੀ ਆਵੇ ਸਾਚਾ ਪ੍ਰਭ, ਆਪਣੀ ਮਹਿੰਮਾ ਆਪ ਜਣਾਵੇ। ਪ੍ਰਭ ਕੀ ਮਹਿੰਮਾ ਸੋ ਜਨ ਜਾਣੇ, ਗਿਆਨ ਗੋਝ ਪ੍ਰਭ ਭੇਵ ਖੁਲ੍ਹਾਵੇ। ਗਿਆਨ ਗੋਝ ਦੇ ਪਰਕਾਸ਼ੇ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਵੇ। ਕਲਜੁਗ ਉਤਮ ਨਿਹਕਲੰਕ ਦਰਬਾਰਾ। ਸੋਹੰ ਸਾਚੀ ਧੁਨ ਧੁਨਕਾਰਾ। ਗੁਰਸਿਖ ਰਸਨਾ ਹੋਵੇ ਜੈ ਜੈਕਾਰਾ। ਪ੍ਰਭ ਸਾਚੇ ਭਗਤਾਂ ਹਿਰਦੇ ਵਸਣਾ, ਦੇਵੇ ਦਰਸ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਸਾਚਾ ਰਾਹ ਦੱਸਣਾ, ਲੰਘੇ ਪਾਰ ਕੋਈ ਗੁਰਸਿਖ ਪਿਆਰਾ । ਸਾਚਾ ਰਾਹ ਸਤਿਜੁਗ ਪ੍ਰਭ ਚਲਾਵੇ। ਸੋਹੰ ਸ਼ਬਦ ਸਾਚਾ ਮਾਰਗ ਲਾਵੇ। ਓਅੰ ਸੋਹੰ ਪ੍ਰਭ ਏਕ ਆਪ ਕਰਾਵੇ। ਓਅੰ ਪ੍ਰਭ, ਸੋਹੰ ਸਾਚੀ ਧੁਨ ਉਪਜਾਵੇ। ਸੋਹੰ ਸ਼ਬਦ ਸੁਣ ਕੰਨ, ਗੁਰਸਿਖ ਭੇਵ ਪ੍ਰਭ ਕਾ ਪਾਵੇ। ਸ਼ਬਦ ਸੁਰਤ ਗੁਰਸਿਖ ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਕਲਜੁਗ ਉਤਮ ਰਸਨਾ ਵਿਚ ਮੁਖ ਦੇ ਦਿਵਸ ਰੈਣ ਸੋਹੰ ਗਾਵੇ। ਦਰਸ ਆਪਣੇ ਦੀ ਪ੍ਰਭ ਆਪ ਆਤਮ ਭੁੱਖ ਦੇ, ਦੇ ਦਰਸ ਜੀਵ ਤ੍ਰਿਪਤਾਵੇ। ਕਲਜੁਗ ਨਾਮ ਸਾਚਾ ਸੋਹੰ ਸੁਖ ਦੇ, ਰਸਨਾ ਜਪ ਜੀਵ ਅੰਤ ਜੋਤ ਮਿਲ ਜਾਵੇ। ਫਿਰ ਵਾਸ ਨਾ ਮਾਤ ਕੁੱਖ ਦੇ, ਚਰਨ ਲਾਗ ਜੋ ਭੁੱਲ ਬਖ਼ਸ਼ਾਵੇ। ਮਾਤ ਕੁੱਖ ਉਲਟਾ ਰੁਖ਼ ਏ, ਸਿਰ ਨੀਚੇ ਉਪਰ ਪੈਰ ਰਖਾਵੇ। ਜਨਮ ਧਾਰ ਵੱਡਾ ਬੇਮੁਖ ਏ, ਸਾਚਾ ਪ੍ਰਭ ਆਤਮ ਭੁੱਲ ਜਾਵੇ। ਮਹਾਰਾਜ ਸ਼ੇਰ ਸਿੰਘ ਲੇਖ ਫਿਰ ਸਾਚੇ ਲਿਖ ਦੇ, ਸਾਧ ਸੰਗਤ ਜੋ ਜਨ ਰਲ ਜਾਵੇ। ਪਰਗਟੇ ਜੋਤ ਪ੍ਰਭ ਸਾਚਾ ਧਾਮਾ। ਦੁਆਪਰ ਕ੍ਰਿਸ਼ਨ ਮੁਰਾਰ ਤ੍ਰੇਤਾ ਰਾਮਾ। ਕਲਜੁਗ ਧਾਰੇ ਪ੍ਰਭ ਨਿਹਕਲੰਕ ਜਾਮਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਲਜੁਗ ਸੰਘਾਰੇ ਜਿਉਂ ਦੁਆਪਰ ਸ਼ਾਮਾ। ਗੁਰਸਿਖਾਂ ਕਲ ਮਿਲੇ ਵਧਾਈ। ਪਰਗਟੇ ਜੋਤ ਪ੍ਰਭ ਰਘੁਰਾਈ। ਸਾਧ ਸੰਗਤ ਦੇ ਦਰਸ ਪ੍ਰਭ ਆਏ ਤਰਾਈ। ਝੂਠੀ ਦੁਨੀਆ ਪ੍ਰਭ ਸੁੰਞ ਮਸਾਣ ਸਵਾਈ । ਗੁਰਸਿਖਾਂ ਦੇ ਬ੍ਰਹਮ ਗਿਆਨ, ਸਾਚੀ ਜੋਤ ਪ੍ਰਭ ਵਿਚ ਦੇਹ ਜਗਾਈ। ਦਰ ਆਏ ਗੁਰਚਰਨ ਲਗਾਏ ਧਿਆਨ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਈ। ਆਣ ਕਲਜੁਗ ਹੋਏ ਜੀਵ ਚਤੁਰ ਸੁਜਾਨ, ਜਿਨ੍ਹਾਂ ਮਿਲਿਆ ਸਰਬ ਸੁਖਦਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,। ਕਲਜੁਗ ਪਰਗਟ ਸਭ ਸ੍ਰਿਸ਼ਟ ਭੁਲਾਈ। ਆਪ ਅਭੁੱਲ ਪ੍ਰਭ ਸਭ ਜਗਤ ਭੁਲਾਇਆ। ਆਪ ਅਡੁਲ ਸਭ ਜਗਤ ਡੁਲਾਇਆ। ਆਪ ਅਤੁਲ ਸਭ ਜਗਤ ਤੋਲ ਤੁਲਾਇਆ । ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੇ ਫੁੱਲ, ਸਿੰਘਆਸਣ ਬੈਠ ਪ੍ਰਭ ਸ਼ਬਦ ਲਿਖਾਇਆ। ਸਿੰਘਆਸਣ ਪ੍ਰਭ ਕਾ ਥਾਉਂ। ਵਿਚ ਮਾਤ ਸੋਹੰ ਦੇਵੇ ਸਾਚਾ ਨਾਉਂ। ਰਸਨਾ ਜਪ ਜੀਵ ਗੁਣ ਨਿਧਾਨ ਦਰ ਪਾਉ। ਜੋ ਜਨ ਰਸਨਾ ਸੋਹੰ ਪੀਵ, ਅੰਤ ਜੋਤ ਮਿਲ ਜਾਉ। ਮਹਾਰਾਜ ਸ਼ੇਰ ਸਿੰਘ ਗੁਰਸਿਖ ਜਗਾਈ ਸਾਚੀ ਦੀਵ, ਚਾਰ ਜੁਗ ਬੁਝ ਨਾ ਜਾਉ। ਆਤਮ ਨਾਮ ਜਿਸ ਜਨ ਵਸਾਇਆ। ਨਿਰਹਾਰੀ ਨਿਰਵੈਰ ਪ੍ਰਭ ਵਿਚ ਸਿੱਖ ਸਮਾਇਆ। ਕਲਜੁਗ ਜਾਮਾ ਧਾਰ, ਨਿਹਕਲੰਕ ਕਲ ਨਾਉਂ ਰਖਾਇਆ। ਭਗਤ ਜਨਾਂ ਪ੍ਰਭ ਦੇਵੇ ਤਾਰ, ਸੁਰਤ ਸ਼ਬਦ ਗਿਆਨ ਦਿਵਾਇਆ। ਸਾਧ ਸੰਗਤ ਜਾਉ ਬਲਿਹਾਰ, ਗੁਰਦਰ ਰਸਨਾ ਹਰਿ ਹਰਿ ਹਰਿ ਮੰਗਲ ਗਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਭਰੇ ਭੰਡਾਰ, ਸਾਚਾ ਨਾਮ ਗੁਰਸਿਖਾਂ ਪ੍ਰਭ ਭਿਛਿਆ ਪਾਇਆ। ਸਾਚਾ ਨਾਉਂ ਉਤਮ ਥਾਉਂ, ਗੁਰ ਦਰ ਤੇ ਪਾਈਏ। ਵਡ ਵਡ ਭਾਗ ਸਾਚਾ ਪ੍ਰਭ ਵਿਚ ਬਹਾਈਏ । ਕਲਜੁਗ ਗੁਰਮੁਖ ਗਏ ਜਾਗ, ਅਨਹਦ ਸ਼ਬਦ ਪ੍ਰਭ ਦਿਤਾ ਰਾਗ, ਸਾਧ ਸੰਗਤ ਮਿਲ ਰਸਨਾ ਗਾਈਏ। ਤੀਨ ਲੋਕ ਪ੍ਰਭ ਆਏ ਤਿਆਗ, ਨਿਰਧਨ ਹੋਏ ਪ੍ਰਭ ਵਿਚ ਸਮਾਈਏ। ਜਿਉਂ ਬਿਦਰ ਅਲੂਣਾ
ਖਾਇਆ ਸਾਗ, ਦੁਰਯੋਧਨ ਭੀਖਮ ਕਰੁਨ ਤਜਾਈਏ। ਕਲਜੁਗ ਪਰਗਟਿਆ ਪ੍ਰਭ ਸਾਂਗ, ਜੋਤ ਸਰੂਪ ਉਪਰ ਖ਼ਾਕ ਬਹਿ ਜਾਈਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰ ਦਰਸ ਘਰ ਨੌਂ ਨਿਧ ਪਾਈਏ। ਅਚਰਜ ਆਪ ਪ੍ਰਭ ਕਰਤਾ, ਕਲ ਦੁਸ਼ਟ ਸੰਘਾਰੇ। ਗੁਰਸਿਖ ਜੋਤ ਪ੍ਰਭ ਸਾਚੀ ਧਰਤਾ, ਉਨੰਜਾ ਪਵਣ ਸਿਰ ਛਤਰ ਝੁਲਾਰੇ। ਜੋਤ ਸਰੂਪ ਜੋਤ ਪਰਗਟਾਵੇ ਕਰਤਾ। ਮਹਾਰਾਜ ਸ਼ੇਰ ਸਿੰਘ ਕੋਈ ਭੇਵ ਨਾ ਪਾਵੇ। ਕਲਜੁਗ ਆਏ ਨਿਹਕਲੰਕ ਨਾਉਂ ਧਰਾਣੇ। ਨਰ ਨਰਾਇਣ ਖੇਲ ਸਭ ਕਰਤਾ, ਜੋਤ ਪ੍ਰਭ ਕੀ ਜੋ ਜਨ ਜਾਣੇ। ਸਾਚਾ ਪ੍ਰਭ ਸਵੱਛ ਸਰੂਪ ਦਰਸ ਦਿਖਾਣੇ। ਬੇਮੁਖ ਕਲਜੁਗ ਭੁੱਲ ਹੋਏ ਅੰਞਾਣੇ। ਨਜ਼ਰ ਨਾ ਆਇਆ ਕਿਸੇ ਰਾਜੇ ਰਾਣੇ। ਆਤਮ ਜੋਤ ਵੱਥ ਪ੍ਰਭ ਦਿਤੀ ਸਭ, ਜੋ ਦਰ ਆਏ ਹੋਏ ਨਿਮਾਣੇ। ਪਰਗਟ ਜੋਤ ਆਪ ਸਮਰਥ, ਕਲਜੁਗ ਖਪਾਏ ਆਪਣੇ ਭਾਣੇ। ਬੇਮੁਖਾਂ ਨੱਕ ਪਾਏ ਨੱਥ, ਸਦਾ ਦੀਸੇ ਮੌਤ ਸਰਹਾਣੇ । ਗੁਰਸਿਖਾਂ ਵੇਲਾ ਆਇਆ ਹੱਥ, ਕਰ ਦਰਸ ਪ੍ਰਭ ਆਤਮ ਜੋਤ ਜਗਾਣੇ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਮਰਥ, ਤਖ਼ਤੋਂ ਲਾਹੇ ਰਾਜੇ ਰਾਣੇ। ਏਕ ਜੋਤ ਪ੍ਰਭ ਜਗਤ ਆਕਾਰਾ। ਜੋਤ ਸਰੂਪ ਜਗਤ ਪਸਾਰਾ। ਬੇਮੁਖ ਨਾ ਜਾਣੇ ਪ੍ਰਭ ਕੀ ਸਾਰਾ। ਗੁਰਸਿਖ ਆਤਮ ਵਿਚ ਧੁਨਕਾਰਾ। ਜੋਤ ਸਰੂਪ ਕਲਜੁਗ ਨਿਹਕਲੰਕ ਅਵਤਾਰਾ। ਸੋਹੰ ਬਾਣ ਸ਼ਬਦ ਗੁਰ ਸ੍ਰਿਸ਼ਟ ਝੂਠੀ ਮਾਰਾ। ਚਾਰ ਕੁੰਟ ਪੈ ਜਾਏ ਹਾਹਾਕਾਰਾ। ਧੰਨ ਧੰਨ ਕਲਜੁਗ ਗੁਰਸਿਖ, ਜਿਨ੍ਹਾਂ ਘਰ ਹੋਵੇ ਜੈ ਜੈਕਾਰਾ। ਕਲਜੁਗ ਉਜਲ ਹੋਏ ਮੁਖ, ਜਿਨ੍ਹਾਂ ਮਿਲਿਆ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਹਰਿ ਦੇਵੇ ਸਾਚਾ ਨਾਮ ਪਿਆਰਾ। ਨਾਮ ਮਿਲੇ ਜਗਤ ਵਡਿਆਈ। ਬੁਝੀ ਦੀਪਕ ਗੁਰਸਿਖ ਪ੍ਰਭ ਆਣ ਜਗਾਈ। ਪੰਚਮ ਜੇਠ ਸਾਧ ਸੰਗਤ ਤੈਨੂੰ ਮਿਲੇ ਵਧਾਈ । ਜੋਤ ਸਰੂਪ ਨਿਰੰਜਣ ਜੋਤ ਵਿਚ ਮਾਤ ਦੇ ਆਈ। ਜਾਮਾ ਲਿਆ ਧਾਰ, ਨਿਹਕਲੰਕ ਘਨਕਪੁਰੀ ਪ੍ਰਭ ਭਾਗ ਲਗਾਈ। ਮਨੀ ਸਿੰਘ ਪਾਈ ਸਾਰ, ਦਰ ਆਏ ਦਰਸ਼ਨ ਪਾਏ ਪੱਲਾ ਫੇਰ ਜਗਤ ਪਾਏ ਦੁਹਾਈ। ਅੰਮ੍ਰਿਤਸਰ ਲਿਆਏ ਮੰਜੀ ਸਾਹਿਬ ਉਪਰ ਬਹਾਈ। ਬੇਮੁਖਾਂ ਤੋਂ ਧੱਕੇ ਖਾਏ, ਅੰਮ੍ਰਿਤਸਰ ਸਰਾਫ ਦਵਾਈ। ਕਲਜੁਗ ਐਸੀ ਕਲ ਵਰਤਾਵੇ, ਪ੍ਰਭ ਅਬਿਨਾਸ਼ੀ ਖੇਲ ਰਚਾਵੇ, ਸਰ ਅੰਮ੍ਰਿਤ ਥੇਹ ਹੋ ਜਾਈ। ਸਾਚੀ ਲਿਖਤ ਪ੍ਰਭ ਆਪ ਲਿਖਾਈ। ਮਹਾਰਾਜ ਸ਼ੇਰ ਸਿੰਘ ਤੇਰੀ ਜਗਤ ਵਡਿਆਈ। ਮਨੀ ਸਿੰਘ ਨੇ ਸ਼ਬਦ ਕਮਾਇਆ। ਨਿਹਕਲੰਕ ਨਰ ਨਰਾਇਣ ਨਰ ਅਵਤਾਰ, ਉਪਰ ਸੀਸ ਉਠਾਇਆ। ਅਨੰਦਪੁਰ ਜਾਏ, ਹਾਹਾਕਾਰ ਕਰ ਆਖ ਸੁਣਾਇਆ। ਨੀਲਾ ਚੋਗਾ ਸੰਤ ਰੰਗਾਇਆ। ਪ੍ਰਭ ਸਾਚੇ ਦੇ ਗਲ ਵਿਚ ਪਾਇਆ। ਇਮਾਮ ਮਹਦੀ ਰਸਨਾ ਨਾਮ ਅਲਾਇਆ। ਮੁਸਲਮਾਨਾਂ ਦੇ ਦੁਹਾਈ, ਸਾਚੇ ਸੰਤ ਆਖ ਸੁਣਾਇਆ। ਕਲਜੁਗ ਪ੍ਰਭ ਜੋਤ ਪਰਗਟਾਈ। ਭਰਮ ਭੁਲੇਖੇ ਸਭ ਸ੍ਰਿਸ਼ਟ ਭੁਲਾਈ। ਵਿਛੜਿਆਂ ਗੁਰਸਿਖਾਂ ਨਿਹਕਲੰਕ ਕਲਜੁਗ ਸਾਚੇ ਮੇਲ ਮਿਲਾਈ। ਗੁਰਸਿਖ ਗੁਰ ਦਰ ਆਇਆ, ਕਰ ਦਰਸ ਅਮਰਾ ਪਦ ਪਾਇਆ, ਸਾਚਾ ਪ੍ਰਭ ਭਏ ਸਹਾਈ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਨ ਪੜੇ ਦੀ ਲਾਜ ਰਖਾਈ। ਜੋ ਜਨ ਆਏ ਪ੍ਰਭ ਕੀ ਸਰਨਾ। ਕਰ ਦਰਸ ਕਲਜੁਗ ਤਰਨਾ। ਜੋਤ ਸਰੂਪੀ ਜੋਤ ਪ੍ਰਭ ਅੰਤ ਹੈ ਕਰਨਾ। ਮਹਾਰਾਜ ਸ਼ੇਰ ਸਿੰਘ ਕਲਜੁਗ ਤਾਰੇ ਝਬ, ਹੋਏ ਨਿਮਾਣਾ ਜੋ ਜਨ ਆਏ ਸਰਨਾ। ਜਨ ਸੋ ਜਿਸ ਪ੍ਰਭ ਆਪਣਾ ਆਪ ਜਣਾਵੇ। ਤਨ ਸੋ ਜਿਥੇ ਪ੍ਰਭ ਸਾਚੀ ਜੋਤ ਟਿਕਾਵੇ। ਮਨ ਸੋ ਜਿਥੇ ਪ੍ਰਭ ਆਪਣਾ ਭੇਵ ਖੁਲ੍ਹਾਵੇ। ਕੰਨ ਸੋ ਜਿਥੇ ਪ੍ਰਭ ਅਨਹਦ ਰਾਗ ਸੁਣਾਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਸਿਰ ਫੂਲਨ
ਬਰਖਾ ਬਰਖਾਵੇ। ਗਲ ਮਾਲਾ ਭਿਬੂਖਨ ਕਵਲ ਨੈਣ। ਕਲਜੁਗ ਪਰਗਟੇ ਪ੍ਰਭ, ਕ੍ਰਿਸ਼ਨ ਦੁਆਪਰ ਜਿਉਂ ਸਿਰ ਮੁਕਟ ਬੈਣ। ਧੰਨ ਧੰਨ ਧੰਨ ਗੁਰਸਿਖ ਰਸਨਾ ਜਪ ਪ੍ਰਭ ਸਬਾਈ ਰੈਣ। ਕਲਜੁਗ ਪਰਗਟੇ ਪ੍ਰਭ ਸਾਚੀ ਜੋਤ, ਕਰ ਦਰਸ ਜੀਵ ਸਾਚੇ ਨੈਣ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਵਕ਼ਤ ਸੁਹਾਇਆ ਸਾਚਾ ਨਾਮ ਜੋ ਜਨ ਰਸਨਾ ਲੈਣ । ਕਰ ਕਿਰਪਾ ਪ੍ਰਭ ਬਰਸਦਾ, ਮੁਖ ਅੰਮ੍ਰਿਤ ਧਾਰਾ। ਕਰ ਕਿਰਪਾ ਪ੍ਰਭ ਬਰਸਦਾ, ਪੀ ਜੀਵ ਹੋਵੇ ਆਤਮ ਉਜਿਆਰਾ। ਕਰ ਕਿਰਪਾ ਪ੍ਰਭ ਬਰਸਦਾ, ਰਸਨਾ ਲਾਏ ਦੂਧ ਕਿਰਪਾ ਕਰੇ ਆਪ ਗਿਰਧਾਰਾ। ਕਰ ਕਿਰਪਾ ਪ੍ਰਭ ਬਰਸਦਾ, ਅੰਮ੍ਰਿਤ ਸਾਚਾ ਕਰ ਨਿਗਮ ਵਿਚਾਰਾ। ਕਰ ਕਿਰਪਾ ਪ੍ਰਭ ਬਰਸਦਾ, ਗੁਰਸਿਖਾਂ ਆਤਮ ਰੱਖੇ ਨਿਆਰਾ। ਦਸਮ ਦਵਾਰ ਖੁੱਲ੍ਹੇ ਦਸਮ ਦਵਾਰਾ। ਖੁੱਲ੍ਹੇ ਦਸਮ ਦਵਾਰ ਅਨਹਦ ਸ਼ਬਦ ਵੱਜੇ ਧੁੰਨਕਾਰਾ। ਵਿਚ ਧਰੇ ਜੋਤ ਅਗੰਮ ਅਪਾਰਾ। ਅਗੰਮ ਅਪਾਰ ਪਰਗਟੇ ਨਿਹਕਲੰਕ ਅਵਤਾਰਾ। ਭਗਤ ਜਨ ਕਲ ਦੇਵੇ ਅੰਮ੍ਰਿਤ ਭੰਡਾਰਾ । ਬੇਮੁਖ ਕਲਜੁਗ ਹੋਏ ਖੁਆਰਾ। ਨਿਜਾਨੰਦ ਮਿਲੇ ਜੀਵ ਅੰਮ੍ਰਿਤ ਧਾਰਾ। ਪੀ ਅੰਮ੍ਰਿਤ ਧਾਰ ਵਿਚ ਦੇਹ ਜੋਤ ਜਗੇ ਅਪਾਰਾ। ਕਲਜੁਗ ਪਰਗਟ ਨਿਹਕਲੰਕ ਸਾਧ ਸੰਗਤ ਜਾਏ ਤਾਰਾ। ਐਸਾ ਕੀਆ ਖੇਲ ਅਪਾਰਾ। ਮਹਾਰਾਜ ਸ਼ੇਰ ਸਿੰਘ ਸਿੱਖ ਸੋਹਣ ਤੇਰੇ ਚਰਨ ਦਵਾਰਾ। ਅੰਤਕਾਲ ਮਿਲੇ ਸਚਖੰਡ ਦਵਾਰਾ। ਸਚਖੰਡ ਜਿਥੇ ਪ੍ਰਭ ਸਾਚਾ ਵਸੇ। ਜੋਤ ਸਰੂਪ ਪ੍ਰਗਟ ਭਗਤ ਜਨਾਂ ਰਾਹ ਦੱਸੇ। ਨਿਰਮਲ ਜੋਤ ਪ੍ਰਭ ਪ੍ਰਕਾਸ਼ ਕੋਟਨ ਕੋਟ ਦਵਾਰ ਚਰਨ ਪ੍ਰਭ ਖੜ੍ਹੇ ਰਵ ਸੱਸੇ। ਬੇਮੁਖ ਕਲਜੁਗ ਜਨਮ ਗਏ ਹਾਰ, ਸਤਿਗੁਰ ਨਾ ਦੀਸੇ ਚੰਦ ਜਿਉਂ ਮੱਸੇ। ਮਹਾਰਾਜ ਸ਼ੇਰ ਸਿੰਘ ਚਰਨ ਜਾਉ ਬਲਿਹਾਰ, ਜੋਤ ਸਰੂਪ ਵਿਚ ਸਿੱਖ ਦੇ ਦਿਸੇ। ਜੋਤ ਸਰੂਪ ਪ੍ਰਭ ਜੋਤੀ ਜੋਤਾ। ਏਕ ਜੋਤ ਪ੍ਰਭ ਜੁਗੋ ਜੁਗ ਹੋਤਾ। ਚਰਨ ਲਾਗ ਗੁਰਸਿਖ ਦੁਰਮਤ ਦੇਹ ਪੀ ਅੰਮ੍ਰਿਤ ਪਾਪ ਕਲੇਵਰ ਧੋਤਾ। ਬੇਮੁਖ ਦਰ ਤੇ ਅੰਤਕਾਲ ਕਲ ਜਾਏ ਰੋਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਦ ਚਰਨ ਬਲਿਹਾਰ, ਅੰਤ ਮਿਲਾਏ ਵਿਚ ਜੋਤੀ ਜੋਤਾ। ਕਿਰਪਾ ਕਰੇ ਪ੍ਰਭ ਵਿਚ ਜੋਤ ਮਿਲਾਏ। ਮਿਲਾਏ ਜੋਤ ਜਿਸ ਪ੍ਰਭ ਸਾਚਾ ਦਰਸ ਦਿਖਾਏ। ਬਿਨ ਦਰਸ ਜੀਵ ਮਾਨਸ ਜਨਮ ਬਿਰਥਾ ਜਾਏ। ਸਾਧ ਸੰਗਤ ਗੁਰਚਰਨ ਲਾਗ, ਅੰਮ੍ਰਿਤ ਰਸ ਪੀਵ ਲੱਖ ਚੁਰਾਸੀ ਗੇੜ ਮਿਟਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਿੱਖ ਦਰ ਘਰ ਘਰ ਦਰ ਪ੍ਰਭ ਸਾਚਾ ਪਾਏ। ਸਾਚਾ ਪ੍ਰਭ ਕਲ ਮਿਲੇ ਅਬਿਨਾਸ਼ੀ। ਜੋਤ ਸਰੂਪ ਪਰਗਟੇ ਪ੍ਰਭ ਸਰਬ ਘਟ ਵਾਸੀ। ਦਰ ਆਏ ਪ੍ਰਭ ਆਸ ਪੁਜਾਏ, ਦਰ ਆਏ ਸਾਧ ਸੰਗਤ ਨਾ ਜਾਏ ਨਿਰਾਸੀ। ਸਚ ਬਚਨ ਲਿਖਾਏ, ਸੋਹੰ ਦਾਨ ਪ੍ਰਭ ਝੋਲੀ ਪਾਏ, ਪੰਚਮ ਜੇਠ ਪਰਗਟੇ ਘਨਕਪੁਰ ਵਾਸੀ। ਖੰਡ ਬ੍ਰਹਿਮੰਡ ਹਿਲਾਏ, ਤ੍ਰਿਲੋਕੀ ਨੰਦਨ ਐਸੀ ਬਣਤ ਬਣਾਏ, ਬੇਮੁਖ ਮਰੇ ਕਲਜੁਗ ਕਰ ਕਰ ਹਾਸੀ। ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਈ, ਸਾਧ ਸੰਗਤ ਤੇਰੇ ਚਰਨ ਦਾਸੀ। ਦਾਸ ਹੋਏ ਜੋ ਗੁਰ ਦਰ ਆਇਆ । ਸਾਚਾ ਨਾਉਂ ਅੰਮ੍ਰਿਤ ਫਲ ਪਾਇਆ। ਗੁਣ ਨਿਧਾਨ ਘਰ ਆਏ, ਭਗਤ ਜਨਾਂ ਲੇਖ ਲਿਖਾਇਆ। ਉਤਮ ਦੇ ਬ੍ਰਹਮ ਗਿਆਨ, ਬਜਰ ਕਪਾਟ ਪ੍ਰਭ ਖੋਲ੍ਹ ਵਿਖਾਇਆ। ਸੋਹੰ ਸ਼ਬਦ ਆਤਮ ਲਾਇਆ ਬਾਣ, ਭੁੱਲਿਆ ਜੀਵ ਗੁਰਚਰਨ ਲਗਾਇਆ। ਜੋਤ ਸਰੂਪੀ ਕਲ ਦੀਆ ਮਾਣ, ਹੋਏ ਨਿਤਾਣ ਜਿਸ ਚਰਨੀਂ ਸੀਸ ਝੁਕਾਇਆ । ਹੰਕਾਰੀ ਮਾਇਆ ਭਰਮ ਭੁਲਾਇਣ, ਕੁੰਭੀ ਨਰਕ ਪ੍ਰਭ ਵਾਸ ਰਖਾਇਆ। ਨਿਰਧਨ ਹੋਏ ਸਾਧ ਸੰਗਤ ਮਿਲ ਜਾਣ, ਸਚਖੰਡ ਪ੍ਰਭ ਨਿਵਾਸ ਦਿਵਾਇਆ । ਸੋਹੰ ਸ਼ਬਦ ਜਨ ਸਚ ਮਾਣ, ਸਾਚੇ ਪ੍ਰਭ ਸੋਹੰ ਮੇਲ ਮਿਲਾਇਆ। ਕਲਜੁਗ ਪਰਗਟੇ ਵਿਸ਼ਨੂੰ ਭਗਵਾਨ, ਅੰਤਕਾਲ
ਕਲ ਆਣ ਖਪਾਇਆ। ਗੁਰਸਿਖਾਂ ਦੇ ਆਤਮ ਗਿਆਨ, ਸਤਿਜੁਗ ਸਾਚਾ ਰਾਹ ਦਿਖਾਇਆ। ਮਹਾਰਾਜ ਸ਼ੇਰ ਸਿੰਘ ਜਾਣੀ ਜਾਣ, ਕਲਜੁਗ ਗੁਰਸਿਖ ਪਕੜ ਚਰਨ ਲਗਾਇਆ। ਗੁਰਸਿਖ ਚਰਨ ਲਗਾਏ, ਪ੍ਰਭ ਸਾਚਾ ਦਰਸ ਦਿਖਾਏ। ਸੋਹੰ ਸਾਚੀ ਭਿਖਿਆ ਪਾਏ, ਆਤਮ ਤ੍ਰਿਪਤ ਕਰਾਏ। ਜੋਤ ਸਰੂਪੀ ਦਰਸ ਦਿਖਾਇਕੇ, ਹਉਮੇ ਮਾਣ ਗਵਾਏ। ਕਲਜੁਗ ਭੇਸ ਵਟਾਇਕੇ, ਨਿਹਕਲੰਕ ਨਾਉਂ ਰਖਾਏ। ਕਾਇਆ ਝੂਠੀ ਪ੍ਰਭ ਤਜਾਇਕੇ, ਜੋਤ ਸਰੂਪੀ ਖੇਲ ਰਚਾਏ । ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਕੇ, ਸਤਿਜੁਗ ਸਾਚਾ ਸਚ ਕਲ ਲਾਏ। ਸਾਚਾ ਪ੍ਰਭ ਜਿਸ ਜਨ ਧਿਆਇਆ। ਪਰਗਟ ਹੋਏ ਪ੍ਰਭ ਦਰਸ ਦਿਖਾਇਆ। ਜਨ ਭਗਤਾਂ ਪ੍ਰਭ ਹੋਏ ਸਹਾਇਆ। ਉਜਲ ਮੁਖ ਵਿਚ ਜਗਤ ਕਰਾਇਆ। ਕਰ ਕਿਰਪਾ ਪ੍ਰਭ ਸਾਚੇ ਦਰਸ ਦਿਖਾਇਆ। ਧ੍ਰੂ ਪ੍ਰਹਿਲਾਦ ਆਣ ਬਲ ਤਰਾਇਆ। ਅੰਬਰੀਕ ਜਨਕ ਰਾਣੀ ਤਾਰਾ ਜੋੜੀ ਮੇਲ ਮਿਲਾਇਆ। ਬਿਦਰ ਸੁਦਾਮਾ ਜੈਦੇਵ ਗੁਣ ਨਿਧਾਨ ਘਰ ਆਏ ਲੇਖ ਲਿਖਾਇਆ। ਸੈਣ ਕਬੀਰ ਨਾਮਦੇਵ ਪਰਗਟ ਕਲ ਪ੍ਰਭ ਸਾਚੇ ਦਰਸ ਦਿਖਾਇਆ। ਜੁਗੋ ਜੁਗ ਪ੍ਰਭ ਸਾਚਾ ਵੇਸ ਕਰੇਂਦਾ ਆਇਆ। ਬਿਨ ਹਰਿ ਭਗਤਾਂ ਕਿਸੇ ਭੇਵ ਨਾ ਪਾਇਆ। ਤਰਿਆ ਸੈਣ ਹੋਏ ਨਿਮਾਣਾ ਬੈਣੀ ਅਜਾਮਲ ਪਾਪੀ ਪਾਰ ਕਰਾਇਆ। ਗਨਕਾ ਤਾਰੀ ਪਾਪਣ ਪੂਤਨਾ ਆਪ ਪ੍ਰਭ ਮਾਰੀ, ਸਚਖੰਡ ਪ੍ਰਭ ਆਪ ਵਾਸ ਕਰਾਇਆ । ਪ੍ਰਭ ਗਿਰਧਾਰ ਦੇਵੇ ਬੱਧਕ ਤਾਰ, ਚਰਨ ਕਵਲ ਜਿਸ ਬਾਣ ਲਗਾਇਆ। ਅਛਲ ਛਲ ਛਲ ਪ੍ਰਭ ਜੁਗ ਜੁਗ ਕਰਦਾ ਆਇਆ। ਰਾਓ ਗਵਾਏ ਮਾਣ ਰੰਕ ਸਦਨਾ ਪ੍ਰਭ ਆਣ ਤਰਾਇਆ। ਕਲਜੁਗ ਪਰਗਟ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਕਲ ਪਰਗਟ ਭਗਵਾਨ, ਭਗਤ ਉਧਾਰੇ। ਸਾਚੀ ਲਿਖਤ ਲਿਖਾਏ ਪ੍ਰਭ ਅਗੰਮ ਅਪਾਰੇ। ਗੁਰਸਿਖ ਬੈਠੇ ਅੰਤਕਾਲ ਸਚਖੰਡ ਦਵਾਰੇ। ਦੇਵੇ ਮਾਣ ਕਲਜੁਗ, ਗੁਰਸਿਖ ਸੋਹਣ ਗੁਰਚਰਨ ਦਵਾਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਰਗਟ ਨਿਹਕਲੰਕ ਅਵਤਾਰੇ। ਨਿਹਕਲੰਕ ਕਲ ਅਵਤਾਰੀ। ਜਨ ਭਗਤਾਂ ਪੈਜ ਸਵਾਰੀ । ਖੰਡ ਬ੍ਰਹਿਮੰਡ ਵਿਚ ਵਰਭੰਡ ਸਚੀ ਸਿਕਦਾਰੀ। ਕਲਜੁਗ ਅੰਤ ਪ੍ਰਭ ਬ੍ਰਹਮੰਡ ਖੰਡ ਜੋਤ ਸਰੂਪ ਕਲ ਜੋਤ ਅਕਾਰੀ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਕਲ ਭਗਤਾਂ ਪੈਜ ਸਵਾਰੀ। ਗੁਰਮੁਖ ਗੁਰਸਿਖ ਕਲ ਗੁਣਵੰਤ। ਜਿਨ੍ਹਾਂ ਮਿਲਿਆ ਪ੍ਰਭ ਭਗਵੰਤ। ਉਤਮ ਕਲਜੁਗ ਵਿਚ ਸਾਧਨ ਸੰਤ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਵਸੇ ਵਿਚ ਜੀਵ ਜੰਤ। ਕਲਜੁਗ ਜਾਮਾ ਧਾਰ ਗੁਰਸਿਖਾਂ ਪ੍ਰਭ ਤਰਾਇਆ। ਨਿਹਕਲੰਕ ਕਲ ਲੈ ਅਵਤਾਰ, ਅਚਰਜ ਖੇਲ ਰਚਾਇਆ। ਤ੍ਰੈਲੋਕੀ ਨਾਥ ਖੇਲ ਅਪਾਰ, ਖੰਡ ਬ੍ਰਹਿਮੰਡ ਉਲਟਾਇਆ। ਅੰਤ ਬ੍ਰਹਮਾ ਆਈ ਹਾਰ, ਸ੍ਰਿਸ਼ਟ ਸਬਾਈ ਜਿਸ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਕਿਸੇ ਨਾ ਪਾਈ ਸਾਰ, ਤੀਨ ਲੋਕ ਵਿਚ ਰਹਾਇਆ। ਪ੍ਰਭ ਦੁੱਖ ਦੇਹ ਨਿਵਾਰ ਦੇ, ਦਰ ਆਏ ਰੋਗੀ। ਸਾਚੇ ਪ੍ਰਭ ਤਾਰ ਦੇ, ਕਰ ਮੇਲ ਸੰਜੋਗੀ। ਆਤਮ ਅੰਮ੍ਰਿਤ ਧਾਰ ਦੇ, ਮਿਟ ਜਾਏ ਅੰਧਿਆਰ ਬਿਉਗੀ। ਮਹਾਰਾਜ ਸ਼ੇਰ ਸਿੰਘ ਦਰਸ ਅਪਾਰ ਦੇ, ਗੁਰਸਿਖ ਕੋਈ ਨਾ ਦੀਸੇ ਆਤਮ ਰੋਗੀ। ਉਲਟੀ ਸ੍ਰਿਸ਼ਟੀ ਉਲਟੀ ਮਤਿ। ਸਾਚਾ ਪ੍ਰਭ ਆਪ ਜਾਣੇ ਮਿਤ ਗਤ। ਅੰਤਕਾਲ ਕਲ ਜੋਤ ਪਰਗਟਾਵੇ ਤੱਤ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ ਜੋਤ ਸਰੂਪੀ ਸਚ। ਗੁਰਸਿਖ ਪ੍ਰਭ ਦਰ ਚਾਤਰਕ। ਪ੍ਰਭ ਪਿਆਵੇ ਅੰਮ੍ਰਿਤ, ਧੰਨ ਹੋਵੇ ਪੰਚਮ ਜੇਠ ਰਾਤਕ। ਨਿਹਕਲੰਕ ਕਲ ਜੋਤ ਪਰਗਟਾਵੇ, ਗੁਰਸਿਖ ਪ੍ਰਭ ਦੇ ਸਾਂਤਕ। ਅੰਮ੍ਰਿਤ ਮੇਘ ਆਪ ਬਰਸਾਏ, ਬੇਮੁਖਾਂ ਮਨ ਸ਼ਬਦ ਕਾਂਤਕ। ਜੋਤ ਸਰੂਪ ਪ੍ਰਭ ਅਗਨ ਲਗਾਏ, ਕਲਜੁਗ ਭਸਮ ਹੋਏ
ਭਸਮਾਂਤਕ। ਮਦਿ ਮਾਸੀ ਕੋਈ ਰਹਿਣ ਨਾ ਪਾਏ, ਗੁਰਸਿਖ ਦੇਵੇ ਪ੍ਰਭ ਸੁਖ ਆਤਮਕ। ਜੋਤ ਨਿਰੰਜਣ ਆਤਮ ਦੀਪਕ ਵਿਚ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਕਰੇ ਸਾਂਤਕ। ਹੰਕਾਰੀਆਂ ਪ੍ਰਭ ਮਾਣ ਗਵਾਏ, ਸੋਲਾਂ ਕਲ ਸੰਪੂਰਨ। ਚੌਦਾਂ ਵਿਦਿਆ ਪ੍ਰਭ ਰਸਨ ਅਧੂਰਨ। ਗੁਰਸਿਖਾਂ ਵਜਾਵੇ ਸ਼ਬਦ ਅਨਹਦ ਤੂਰਨ। ਬੇਮੁਖ ਦਰ ਆਏ ਮਦਿ ਰਸਨਾ ਲਾਏ, ਮਾਨਸ ਜਨਮ ਗਿਆ ਅਧੂਰਨ। ਭਗਤ ਜਨ ਆਏ, ਚਰਨ ਲੱਗ ਜਾਏ, ਸੋਹੰ ਰਸਨਾ ਗਾਏ, ਮਹਾਰਾਜ ਸ਼ੇਰ ਸਿੰਘ ਜੋਤ ਜਗਾਏ ਜਿਉਂ ਕੋਹਤੂਰਨ। ਉਤਮ ਜੋਤ ਹਿਰਦੇ ਪਰਕਾਸ਼ੇ। ਕਲਜੁਗ ਮਿਲੇ ਪ੍ਰਭ ਅਬਿਨਾਸ਼ੇ। ਗੁਰਸਿਖ ਜੀਵੇ ਕਲਜੁਗ ਗੁਰਚਰਨ ਭਰਵਾਸੇ। ਸ਼ਬਦ ਚਲਾਏ ਜਿਉਂ ਚੱਕਰ ਸੁਦਰਸ਼ਨ ਰਿਖੀ ਦੁਰਬਾਸੇ । ਨਿਹਕਲੰਕ ਜਗਤ ਖਪਾਏ, ਸ੍ਰਿਸ਼ਟ ਸਬਾਈ ਨਾਸੇ। ਮਹਾਰਾਜ ਸ਼ੇਰ ਸਿੰਘ ਕੰਠ ਲਗਾਏ, ਜੋ ਜਨ ਹੋਏ ਪ੍ਰਭ ਕੇ ਦਾਸੇ। ਦਾਸਨ ਦਾਸ ਦਾਸ ਪ੍ਰਭ ਭਇਆ । ਨਿਰਧਨ ਨਿਰਮਾਣ ਪ੍ਰਭ ਵਿਚ ਵਾਸ ਕੀਆ। ਪਈ ਘਾਲ ਥਾਏ, ਪੂਰਬ ਜਨਮ ਬੀਜ ਜੋ ਬੀਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਗੁਰਸਿਖਾਂ ਦੇ ਦਰਸ ਪਾਰ ਕੀਆ। ਕਲਜੁਗ ਦਰਸ ਜਿਸ ਪ੍ਰਭ ਦਿਖਾਇਆ। ਪਾਰਬ੍ਰਹਮ ਅਚੁੱਤ ਪਰਮੇਸ਼ਵਰ, ਬਿਨ ਰੰਗ ਰੂਪ ਵਿਚ ਦੇਹ ਸਮਾਇਆ। ਗੁਰਸਿਖ ਜਾਨਣ ਪ੍ਰਭ ਸਾਚਾ ਈਸ਼ਵਰ, ਬੇਮੁਖਾਂ ਪ੍ਰਭ ਪੜਦਾ ਪਾਇਆ। ਮਹਾਰਾਜ ਸ਼ੇਰ ਸਿੰਘ ਸਦਾ ਭਗਤ ਰਖੇਸ਼ਵਰ, ਚਰਨ ਲਾਏ ਜਿਸ ਪਾਰ ਕਰਾਇਆ। ਚਰਨ ਕਵਲ ਜਨ ਕਰ ਪ੍ਰੀਤ। ਪ੍ਰਭ ਸਾਚੇ ਦੀ ਸਾਚੀ ਰੀਤ। ਕਲਜੁਗ ਸੋਹੰ ਰਸਨਾ ਚੀਤ। ਜੇਹਵਾ ਗੁਣ ਗਾਓ ਗਹਿਰ ਗੰਭੀਰ ਗੀਤ। ਕਰ ਦਰਸ ਕਲ ਸਾਚਾ ਪ੍ਰਭ, ਪਤਤ ਹੋ ਜਾਇਣ ਪੁਨੀਤ। ਮਹਾਰਾਜ ਸ਼ੇਰ ਸਿੰਘ ਹਿਰਦੇ ਪਰਵੇਸ਼ਿਓ, ਆਤਮ ਹੋਈ ਸੀਤ। ਆਤਮ ਵਸੇ ਪ੍ਰਭ ਵਸਨੇਹਾਰਾ। ਸਰਬ ਘਟ ਜਨ ਭਗਤਾਂ ਰਾਹ ਦਸਣੇਹਾਰਾ। ਬੇਮੁਖਾਂ ਸੋਹੰ ਬਾਣ ਪ੍ਰਭ ਕਸਣੇਹਾਰਾ। ਮਹਾਰਾਜ ਸ਼ੇਰ ਸਿੰਘ ਸੋਹੰ ਨਾਮ ਸਚ ਦਸਣੇਹਾਰਾ। ਸਾਚਾ ਸ਼ਬਦ ਗੁਰਸਿਖ ਕਮਾਵੇ। ਮਨਮੁਖ ਮੂੜ ਨਾ ਰਿਦੇ ਵਸਾਵੇ। ਕਰ ਕਰ ਹਾਸੀ ਦਰ ਉਠ ਜਾਵੇ। ਭਰਮਤ ਭਰਮਤ ਬਹੁਤ ਦੁੱਖ ਪਾਵੇ। ਗੁਰਮੁਖ ਸਾਚਾ ਚਰਨ ਪ੍ਰੀਤ ਲਗਾਵੇ। ਰਸਨਾ ਜਪ ਸੋਹੰ ਨਾਉਂ, ਜੋਤ ਸਰੂਪੀ ਮੇਲ ਮਿਲਾਵੇ। ਮਹਾਰਾਜ ਸ਼ੇਰ ਸਿੰਘ ਦੇਵੇ ਸਾਚਾ ਥਾਉਂ, ਮਾਤਲੋਕ ਗੁਰਸਿਖ ਨਾ ਆਵੇ। ਗੁਰਪਰਸਾਦਿ ਗੁਰ ਦਰ ਆਏ। ਗੁਰਪਰਸਾਦਿ ਪ੍ਰਭ ਦਰਸ਼ਨ ਪਾਏ। ਗੁਰਪਰਸਾਦਿ ਜਗਤ ਜਲੰਦਾ ਰੱਖ ਵਿਖਾਏ। ਗੁਰਪਰਸਾਦਿ ਗੁਰਮੁਖ ਗੁਰਸਿਖ ਕਹਾਏ। ਗੁਰਪਰਸਾਦਿ ਜੋ ਜਨ ਗੁਰਪਰਸਾਦ ਮੁਖ ਮੇਂ ਪਾਏ। ਝੂਠੀ ਕਾਇਆ ਦੁੱਖ ਰੋਗ ਗਵਾਇਆ, ਜੋ ਜਨ ਮਨੋ ਨਾ ਭੁਲਾਏ। ਸ਼ਬਦ ਭੁਲਾਏ ਬਹੁਤ ਦੁੱਖ ਪਾਏ, ਸਾਚਾ ਪ੍ਰਭ ਸ਼ਬਦ ਲਿਖਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਗੁਰਸਿਖਾਂ ਨਾ ਨਰਕ ਨਿਵਾਸ ਦਿਵਾਏ। ਆਤਮ ਦੁੱਖ ਜੀਵ ਜਲਾਇਆ। ਬਾਲਕ ਨਿਧਾਨ ਜਿਸ ਘਰ ਨਜ਼ਰ ਨਾ ਆਇਆ। ਕੁੱਖ ਮਾਤ ਨਾ ਭਾਗ ਲਗਾਇਆ। ਪੂਤ ਬਿਨ ਕੋਈ ਜਗ ਮਾਤ ਪਿਤ ਨਾ ਅਖਵਾਇਆ। ਬਿਨ ਪ੍ਰਭ ਸਾਚੇ, ਸਾਚੀ ਦਾਤ ਨਾ ਝੋਲੀ ਕਿਸੇ ਪਾਇਆ। ਕਲਜੁਗ ਉਤਮ ਹੋਏ ਸਾਚੇ, ਚਰਨ ਆਏ ਰਸਨਾ ਮੰਗ ਮੰਗ ਸੁਖ ਪਾਇਆ। ਮਹਾਰਾਜ ਸ਼ੇਰ ਸਿੰਘ ਸਰਬ ਵਿਆਪੇ, ਵਡ ਦਾਤੇ ਸਿਰ ਹੱਥ ਟਿਕਾਇਆ। ਗੁਰ ਦਰਬਾਰ ਊਚਾ ਦਰ । ਸਰਬ ਘਟ ਦਾਤਾ ਦੇਵੇ ਵਰ । ਗੁਰਚਰਨ ਲਾਗ ਬੇਮੁਖ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲਜੁਗ ਸਾਚਾ ਤੇਰਾ ਦਰ। ਪ੍ਰਭ ਦਰ ਆਏ ਜੀਵ ਸਵਾਲੀ। ਅੰਸ ਬਿਨਾਂ ਜੋ ਰਹਿ ਗਏ ਖਾਲੀ। ਬਿਨ ਪ੍ਰਭ ਕੋਈ ਨਾ ਬਣਦਾ ਵਾਲੀ। ਜਗਤ ਤ੍ਰਿਸਨਾ ਆਤਮ ਜਾਲੀ। ਬੱਚੇ ਫੁਲਵਾੜੀ, ਮਾਤ ਪਿਤ ਬਣ ਜਾਵੇ
ਮਾਲੀ। ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨਾ ਗਾਏ, ਕਲਜੁਗ ਗੋਦ ਨਾ ਜਾਏ ਖਾਲੀ। ਜੀਵ ਭੁੱਲੇ ਪ੍ਰਭ ਅਭੁੱਲ। ਜੀਵ ਡੁੱਲੇ ਪ੍ਰਭ ਅਡੁੱਲ। ਜੀਵ ਕਲਜੁਗ ਰੁਲੇ ਪ੍ਰਭ ਸਦਾ ਅਰੁੱਲ। ਮਹਾਰਾਜ ਸ਼ੇਰ ਸਿੰਘ ਸ਼ਬਦ ਅੰਧੇਰੀ ਜਾਏ ਝੁੱਲ। ਗੁਰ ਦਰ ਆਵਣਾ । ਸਾਚਾ ਸ਼ਬਦ ਕਮਾਵਣਾ। ਫਲ ਪਾਓ ਜੀਵ ਮਨ ਜੋ ਭਾਵਨਾ। ਮਾਨਸ ਜਨਮ ਨਾ ਕਲਜੁਗ ਬਿਰਥਾ ਗਵਾਵਣਾ । ਹੰਕਾਰੀਆਂ ਹੰਕਾਰ ਨਿਵਾਰੇ, ਪ੍ਰਭ ਜਿਉਂ ਰਾਮ ਰਾਵਣਾ। ਦੁਸ਼ਟ ਸੰਘਾਰੇ ਪਰਗਟ ਝਬ, ਕੰਸ ਹੰਕਾਰੀ ਮੌਤ ਗੋਦ ਸਵਾਵਣਾ। ਮਹਾਰਾਜ ਸ਼ੇਰ ਸਿੰਘ ਜੋ ਦਰ ਆਏ, ਮੰਗਿਆ ਵਰ ਮੁਖ ਦਰ ਪਾਵਣਾ। ਵਰ ਮੰਗ ਜੀਵ, ਦਰ ਆਏ ਮੰਗ। ਨਾ ਸੰਗ ਪ੍ਰਭ ਆਤਮ ਦੇ ਵਗਾਏ ਗੰਗ। ਸੋਹੰ ਸ਼ਬਦ ਮਨ ਚੜ੍ਹਾਏ ਸਾਚਾ ਰੰਗ। ਕਲਜੁਗ ਵਕ਼ਤ ਵਿਹਾਇਆ, ਕਰ ਦਰਸ ਪਾਰ ਜਾਓ ਲੰਘ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਪਾਪੀ ਪਤਤ ਜੋੜੇ ਚਰਨ ਸੰਗ। ਪੰਚਮ ਦਿਵਸ ਪਰਕਾਸ਼ਿਆ, ਕਲਜੁਗ ਜੋਤ ਪਰਗਟਾਈ ਪ੍ਰਭ ਅਬਿਨਾਸ਼ਿਆ। ਗੁਰਸਿਖ ਸੁਹਾਏ ਦਰ ਆਏ, ਰਸਨਾ ਗਾਏ ਸੋਹੰ ਸਵਾਸ ਸਵਾਸਿਆ। ਮਹਾਰਾਜ ਸ਼ੇਰ ਸਿੰਘ ਦਰ ਸਾਚਾ ਮੰਗਣ, ਦੇ ਦਰਸ ਕਰੇ ਬੰਦ ਖੁਲ੍ਹਾਸਿਆ। ਰੈਣ ਗਈ ਭਿੰਨੜੀ, ਦਿਵਸ ਉਤਮ ਚੜ੍ਹਿਆ। ਗੁਰਸਿਖ ਦਰ ਆਏ ਹੋਏ ਨਿਮਾਣਾ, ਗੁਰ ਅੱਗੇ ਖੜ੍ਹਿਆ। ਦੇਹੀ ਜਾਏ ਦੁੱਖ ਗਵਾਇਕੇ, ਸਰਨ ਆਏ ਜੋ ਪੜਿਆ। ਮਹਾਰਾਜ ਸ਼ੇਰ ਸਿੰਘ ਰਸਨਾ ਗਾਇਕੇ, ਕਲਜੁਗ ਅਗਨ ਵਿਚ ਨਾ ਸੜਿਆ । ਪੰਚਮ ਜੇਠ ਦਿਵਸ ਸੁਰਤੰਤ। ਕਲਜੁਗ ਪਰਗਟੇ ਨਿਹਕਲੰਕ ਭਗਵੰਤ। ਤੇਤੀਸ ਕਰੋੜ ਗਣ ਗੰਧਰਬ ਦਰ ਬਰਖਾਏ ਫੁਲੰਤ। ਕਲਜੁਗ ਮਾਇਆ ਪਾਏ ਪ੍ਰਭ ਬੇਅੰਤ। ਆਪ ਭੁਲਾਏ ਸਭ ਜੀਵ ਜੰਤ। ਚਰਨ ਲਗਾਏ ਗੁਰਮੁਖ ਵਿਰਲੇ ਸੰਤ। ਮਹਾਰਾਜ ਸ਼ੇਰ ਸਿੰਘ ਅਵਤਾਰ ਨਰ ਸਾਚਾ ਕੰਤ। ਸਾਚੀ ਜੋਤ ਪ੍ਰਭ ਜਗਤ ਧਰਾਏ। ਪੀਤ ਪਿਤੰਬਰ ਤ੍ਰੈਭਵਣ ਕਹਾਏ। ਸਾਰੰਗ ਧਰ ਭਗਵਾਨ ਬੀਠਲਾ, ਨਿਹਕਲੰਕ ਗੁਰਸਿਖਾਂ ਪ੍ਰਭ ਸਾਚਾ ਡੀਠਲਾ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਸਾਧ ਸੰਗਤ ਮਨ ਵੱਜੇ ਵਧਾਏ। ਜੋ ਜਨ ਆਏ ਪ੍ਰਭ ਦਰਸ ਪਿਆਸਾ। ਨਿਜ ਘਰ ਆਏ ਸਰਬ ਘਟ ਵਾਸਾ। ਜੋਤ ਸਰੂਪ ਵਿਚ ਸਾਧ ਸੰਗਤ ਵਾਸਾ। ਬੇਮੁਖ ਦਰ ਤੇ ਰਸਨ ਚਲਾਏ, ਸ਼ਬਦ ਗਵਾਏ ਕਰ ਕਰ ਹਾਸਾ । ਅੰਤਕਾਲ ਕਲ ਕੋਈ ਨਾ ਛੁਡਾਏ, ਸਾਚੀ ਦਰਗਹਿ ਮਿਲੇ ਸਜ਼ਾਏ, ਅੰਤਕਾਲ ਹੋਏ ਨਰਕ ਵਾਸਾ। ਜੋ ਦਰ ਆਏ ਸਾਚਾ ਪ੍ਰਭ ਰਿਦੇ ਵਸਾਏ ਰਸਨਾ ਜਪੇ ਹਰਿ ਨਾਮ ਸਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਕਲਜੁਗ ਨਿਹਕਲੰਕ ਅਵਤਾਰ, ਝੂਠੀ ਦੁਨੀਆ ਜਗਤ ਤਮਾਸ਼ਾ । ਸਾਚੀ ਜੋਤ ਕਲ ਧਾਰੇ । ਜੋਤ ਸਰੂਪ ਪ੍ਰਭ ਨਿਹਕਲੰਕ ਅਵਤਾਰੇ। ਦਰ ਆਏ ਜੋ ਜਨ ਚਲ, ਸ਼ਬਦ ਸੁਰਤ ਤੋੜੇ ਪ੍ਰਭ ਹੰਕਾਰੇ। ਖਾਣੀ ਬਾਣੀ ਗਗਨ ਪਾਤਾਲੀ, ਜੀਵ ਜੰਤ ਪ੍ਰਭ ਜੋਤ ਆਕਾਰੇ। ਖੰਡ ਬ੍ਰਹਿਮੰਡ ਆਕਾਸ਼ ਪਾਤਾਲ ਵਸੇ, ਕਲਜੁਗ ਆਇਆ ਸਚ ਕਲ ਧਾਰੇ। ਨਾੜੀ ਬਹੱਤਰ ਬੰਦ ਕਰਾਏ, ਵਿਚ ਸਿੱਖ ਕਰੇ ਅਵਤਾਰੇ। ਊਚਾ ਦਰ ਕਲਜੁਗ ਸੁਹਾਇਆ, ਪਰਗਟੀ ਜੋਤ ਆਪ ਨਿਰੰਕਾਰੇ। ਧੰਨ ਧੰਨ ਧੰਨ ਗੁਰਸਿਖ, ਚਰਨ ਆਏ ਜੋ ਨਿਮਸਕਾਰੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜਾਮਾ ਘਨਕਪੁਰੀ ਵਿਚ ਧਾਰੇ। ਘਨਕਪੁਰੀ ਘਨਸ਼ਾਮ ਪ੍ਰਭ ਆਇਆ । ਸੋਹੰ ਸਾਚਾ ਸ਼ਬਦ ਚਲਾਇਆ। ਛੱਡ ਦੇਹ ਜੋਤ ਸਰੂਪ ਸਮਾਇਆ। ਅਨਦ ਬਿਨੋਦੀ ਪ੍ਰਭ ਸਾਚਾ ਖੇਲ ਕਲਜੁਗ ਰਚਾਇਆ। ਗੁਰਸਿਖ ਅੰਤਕਾਲ ਲੈ ਪ੍ਰਭ ਗੋਦੀ, ਸਾਚਾ ਧਾਮ ਸਚਖੰਡ ਬਣਾਇਆ। ਅੰਮ੍ਰਿਤ ਦੇਵੇ ਸਾਚਾ ਜਾਮ, ਪੀ ਅੰਮ੍ਰਿਤ ਮਹਾਂ ਰਸ ਪਾਇਆ। ਗੁਰਚਰਨ ਪ੍ਰੀਤੀ ਜੀਵ ਕਲ ਸਾਚਾ ਕਾਮ, ਪਰਗਟ ਜੋਤ ਨਿਹਕਲੰਕ ਪਰਮੇਸ਼ਵਰ ਆਇਆ।
ਦੁਆਪਰ ਪਰਗਟੇ ਘਨੱਈਆ ਸ਼ਾਮ, ਕਲਜੁਗ ਸ਼ੇਰ ਸਿੰਘ ਨਾਮ ਧਰਾਇਆ। ਪ੍ਰਭ ਜੋਤ ਮਾਤ ਪਰਗਟਾਈ। ਗੁਰਸਿਖਾਂ ਪੂਰਨ ਮਤਿ ਸ਼ਬਦ ਸੁਰਤ ਪਾਈ। ਆਤਮ ਦੇ ਬ੍ਰਹਮ ਗਿਆਨ, ਸਾਚੀ ਧੁਨ ਵਿਚ ਦੇਹ ਵਜਾਈ। ਮਹਾਰਾਜ ਸ਼ੇਰ ਸਿੰਘ ਤੇਰੇ ਦਰ ਮਿਲੀ ਵਡਿਆਈ। ਭਗਤ ਵਛਲ ਪ੍ਰਭ ਭੇਸ ਵਟਾ ਕੇ। ਨਿਹਕਲੰਕ ਕਲ ਨਾਉਂ ਰਖਾ ਕੇ। ਸਿੰਘ ਆਸਣ ਪ੍ਰਭ ਬੈਠਾ ਡੇਰਾ ਲਾ ਕੇ। ਆਤਮ ਤ੍ਰਿਪਤਾਏ ਪ੍ਰਭ ਦਰਸ਼ਨ ਪਾ ਕੇ। ਆਤਮ ਜੋਤ ਜਗਾਏ, ਪ੍ਰਭ ਭਰਮ ਭੁਲੇਖੇ ਸਾਰੇ ਲਾਹ ਕੇ। ਸਹਿਜ ਅਨੰਦ ਵਿਚ ਦੇਹ ਉਪਜਾਏ, ਸੋਹੰ ਸਾਚਾ ਨਾਮ ਜਪਾ ਕੇ। ਬਿਨ ਬਾਤੀ ਬਿਨ ਤੇਲ ਦੀਪਕ ਜਗਾਏ, ਸਾਚਾ ਨਾਮ ਬੱਤੀ ਲਾ ਕੇ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ, ਜੋਤ ਸਰੂਪੀ ਭੇਸ ਵਟਾ ਕੇ। ਜੋਤ ਸਰੂਪ ਪ੍ਰਭ ਜੋਤ ਜਗਾਣਾ। ਗੁਰਸਿਖ ਦੇਵੇ ਕਲਜੁਗ ਸਚ ਟਿਕਾਣਾ। ਗੁਰ ਚਰਨ ਲਾਗ ਜੀਵ ਤਰ ਜਾਣਾ। ਮਹਾਰਾਜ ਸ਼ੇਰ ਸਿੰਘ ਪ੍ਰਭ ਸਚ ਕਰ ਜਾਣਾ। ਸਾਚਾ ਪ੍ਰਭ ਜੁਗ ਸਤਿ ਲਾਵੇ । ਅੰਤਮ ਕਲਜੁਗ ਪ੍ਰਭ ਆਪ ਕਰਾਵੇ । ਪੰਚਮ ਜੇਠ ਨਰ ਨਰਾਇਣ ਪ੍ਰਭ ਜੋਤ ਪਰਗਟਾਵੇ। ਆਪਣਾ ਭੇਵ ਪ੍ਰਭ ਨਾ ਕਿਸੇ ਜਣਾਵੇ। ਗੁਰਮੁਖ ਵਿਰਲੇ ਪ੍ਰਭ ਬੂਝ ਬੁਝਾਵੇ। ਸਵੱਛ ਸਰੂਪ ਜਿਸ ਦਰਸ ਦਿਖਾਵੇ। ਕਰ ਦਰਸ ਜੀਵ ਪ੍ਰਭ ਆਤਮ ਤ੍ਰਿਖਾ ਮਿਟਾਵੇ। ਮਹਾਰਾਜ ਸ਼ੇਰ ਸਿੰਘ ਸਾਚਾ ਨਾਮ, ਸੋਹੰ ਸ਼ਬਦ ਰਸਨਾ ਗਾਵੇ। ਸਤਿਜੁਗ ਸੋਹੰ ਮਿਲੇ ਵਡਿਆਈ। ਕੁਰਾਨ ਅੰਜੀਲ ਪ੍ਰਭ ਖੇਲ ਮਿਟਾਈ। ਈਸਾ ਮੂਸਾ ਮੁਹੰਮਦੀ ਕੋਈ ਰਹਿਣ ਨਾ ਪਾਈ। ਗੀਤਾ ਗਿਆਨ ਪ੍ਰਭ ਅੰਤ ਕਰਾਈ। ਕਲਜੁਗ ਬਾਣੀ ਗੁਰ ਰਸਨ ਵਖਾਨੀ, ਜੋਤ ਸਰੂਪ ਪ੍ਰਭ ਜੋਤ ਖਿੱਚ ਵਖਾਈ । ਅਠਸਠ ਤੀਰਥ ਨਿਰਮਲ ਨੀਰ, ਸਤਿ ਰਹੇ ਨਾ ਰਾਈ। ਪਰਗਟੇ ਕਲ ਪ੍ਰਭ ਸਮਰਥ, ਗੁਰਚਰਨ ਪ੍ਰੀਤੀ ਸਾਚਾ ਤੀਰਥ, ਸਾਚੀ ਬੂਝ ਪ੍ਰਭ ਆਪ ਬੁਝਾਈ। ਮਹਾਰਾਜ ਸ਼ੇਰ ਸਿੰਘ ਆਪਣੀ ਜੋਤ ਪਰਗਟਾਈ। ਜੋਤ ਸਰੂਪ ਜਗਤ ਪ੍ਰਭ ਆਇਆ। ਸਾਚਾ ਸ਼ਬਦ ਸੋਹੰ ਚਲਾਇਆ। ਰਾਓ ਰੰਕ ਅੰਤ ਕਲ ਪ੍ਰਭ ਇਕ ਕਰਾਇਆ। ਜੋਤ ਸਰੂਪ ਸਾਚੇ ਪ੍ਰਭ ਰਾਜਿਆਂ ਰਾਣਿਆਂ ਤਖ਼ਤੋਂ ਲਾਹਿਆ। ਮਨੀ ਸਿੰਘ ਸ਼ਬਦ ਲਿਖਾਇਆ। ਤਤ ਜੋਤ ਸਰੂਪ ਪ੍ਰਭ ਪੂਰ ਕਰਾਇਆ । ਮਹਾਰਾਜ ਸ਼ੇਰ ਸਿੰਘ ਕਲ ਪਰਗਟ ਆਇਆ, ਸ਼ਬਦ ਲਿਖਾਇਆ ਜਗਤ ਜਲਾਇਆ। ਪੰਚਮ ਜੇਠ ਤੈਨੂੰ ਮਿਲੇ ਵਡਿਆਈ, ਕਲਜੁਗ ਨਿਹਕਲੰਕ ਜੋਤ ਪਰਗਟਾਈ। ਪੰਚਮ ਜੇਠ ਤੈਨੂੰ ਮਿਲੇ ਵਡਿਆਈ, ਸਾਧ ਸੰਗਤ ਪ੍ਰਭ ਦਰ ਆਏ ਰਸਨਾ ਹਰਿ ਹਰਿ ਗਾਈ। ਪੰਚਮ ਜੇਠ ਤੈਨੂੰ ਮਿਲੇ ਵਡਿਆਈ, ਗੁਰਦਰ ਆਏ ਸਾਚੀ ਬੂਝ ਘਰ ਸਾਚੇ ਪਾਈ। ਪੰਚਮ ਜੇਠ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਕਲ ਜੋਤ ਧਰਾਈ। ਕਲਜੁਗ ਆਇਆ ਜੋਤ ਪਰਗਟਾਇਕੇ। ਕਵਲ ਨੈਣ ਭੇਸ ਵਟਾਇਕੇ। ਕਲਜੁਗ ਜਾਏ ਆਪ ਖਪਾਇਕੇ । ਸਤਿਜੁਗ ਸਾਚਾ ਸਚ ਜਾਏ ਲਾਇਕੇ। ਸੋਹੰ ਸਾਚਾ ਸ਼ਬਦ ਚਲਾਇਕੇ। ਚਾਰ ਵਰਨ ਪ੍ਰਭ ਇਕ ਕਰਾਇਕੇ। ਚਾਰ ਕੁੰਟ ਸੋਹੰ ਸ਼ਬਦ ਜੈ ਜੈਕਾਰ ਕਰਾਇਕੇ। ਜੋਤ ਸਰੂਪ ਕਲਜੁਗ ਬੇਮੁਖ ਅਗਨ ਜੋਤ ਜਾਏ ਜਲਾਇਕੇ। ਗੁਰਮੁਖਾਂ ਸਾਚਾ ਦਰ ਦਿਖਾਏ, ਭਰਮ ਭੁਲੇਖੇ ਲਾਹਿਕੇ। ਵਿਛੜਿਆਂ ਮੇਲ ਮਿਲਾਏ, ਜੋਤ ਸਰੂਪ ਜਨਮ ਜਨਮ ਦੀ ਮੈਲ ਗਵਾਇਕੇ। ਸੋਹੰ ਸ਼ਬਦ ਜੋ ਰਸਨਾ ਗਾਏ, ਰੱਖੇ ਲਾਜ ਪ੍ਰਭ ਸਿਰ ਹੱਥ ਟਿਕਾਇਕੇ । ਪੰਚਮ ਜੇਠ ਚਰਨ ਡਿੱਗੇ ਜੋ ਆਏ, ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਜੋਤ ਪਰਗਟਾਇਕੇ । ਪੰਚਮ ਜੇਠ ਚਰਨ ਜਨ ਪਰਿਆ। ਕਲਜੁਗ ਅੰਦਰ ਪਾਰ ਪ੍ਰਭ ਕਰਿਆ। ਮਿਲ ਸਾਧ ਸੰਗਤ ਭਵਜਲ ਤਰਿਆ। ਮਿਲੇ ਵਿਚ ਸਾਚੀ ਜੋਤ, ਆਵੇ ਜਾਵੇ ਨਾ ਜਨਮੇ ਮਰਿਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਪ੍ਰੀਤ, ਗੁਰਸਿਖ
ਤਨ ਮਨ ਹਰਿਆ। ਗੁਰਚਰਨ ਪ੍ਰੀਤੀ ਗੁਰਸਿਖ ਕਮਾਵੇ। ਉਤਮ ਪਦਵੀ ਗੁਰ ਦਰ ਤੇ ਪਾਵੇ। ਜਨਮ ਮਰਨ ਦਾ ਗੇੜ ਚੁਕਾਵੇ। ਸਚਖੰਡ ਵਿਚ ਜੋਤ ਮਿਲਾਵੇ। ਸਭ ਸ੍ਰਿਸ਼ਟ ਚਰਨ ਕੀ ਦਾਸੀ, ਆਪ ਅਡੋਲ ਜਗਤ ਡੁਲਾਵੇ। ਮਹਾਰਾਜ ਸ਼ੇਰ ਸਿੰਘ ਆਤਮ ਵਾਸੀ, ਨਿਜ ਘਰ ਬੈਠ ਡੇਰਾ ਲਾਵੇ। ਨਿਜ ਘਰ ਵਸੇ ਆਪ ਨਿਰੰਕਾਰਾ। ਝੂਠੀ ਦੇਹ ਸਾਚੀ ਜੋਤ ਕਰੇ ਆਕਾਰਾ। ਕਲਜੁਗ ਮਾਇਆ ਭਰਮ ਭੁਲਾਇਆ ਸੰਸਾਰਾ। ਆਪ ਡੁਲਾਇਆ ਕਲ ਧੱਕਾ ਲਾਇਆ, ਮੂਰਖ ਮੁਗਧ ਨਾ ਜਾਣੇ ਪ੍ਰਭ ਕੀ ਸਾਰਾ। ਜਗਤ ਹਿਲਾਇਆ ਸ਼ਬਦ ਚਲਾਇਆ ਸੋਹੰ ਖੰਡਾ ਦੋ ਧਾਰਾ। ਨਿਹਕਲੰਕ ਕਲ ਆਇਆ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ, ਨਰ ਨਰਾਇਣ ਨਰ ਅਵਤਾਰਾ । ਨਰ ਨਰਾਇਣ ਜਗਤ ਵਿਚ ਆਏ। ਸਰਬ ਸ੍ਰਿਸ਼ਟ ਦਾਹੜਾਂ ਹੇਠ ਚਬਾਏ। ਜੇ ਕੋਈ ਵੇਖੇ ਦਿਸ ਨਾ ਆਏ। ਬਿਨ ਰੰਗ ਰੂਪ ਪ੍ਰਭ ਜੋਤ ਸਰੂਪ ਵਿਚ ਸਿੱਖ ਸਮਾਏ। ਕਲਜੁਗ ਪਰਗਟੇ ਪ੍ਰਭ ਸਾਚਾ ਗੁਰਮੁਖ ਦਰ ਕੋਈ ਦਿਸ ਨਾ ਆਏ। ਰੱਖੇ ਲਾਜ ਵਿਚ ਅੰਧ ਕੂਪ, ਕਾਲ ਅੰਤ ਪ੍ਰਭ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਸਵੱਛ ਸਰੂਪ, ਚਰਨ ਲਾਗ ਜੋ ਰਸਨਾ ਗਾਏ। ਰਸਨਾ ਨਾਮ ਜਿਸ ਜੀਵ ਗਾਇਆ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਆਤਮ ਪਰਦਾ ਪ੍ਰਭ ਖੋਲ੍ਹ ਵਖਾਇਆ। ਜਿਉਂ ਚੰਦਨ ਪਰਭਾਸ ਗੁਰਸਿਖ ਕਲ ਰਖਾਇਆ। ਬੇਮੁਖ ਪ੍ਰਭ ਕੀਤੇ ਨਾਸ, ਮਦਿ ਮਾਸ ਜਿਸ ਰਸਨਾ ਲਾਇਆ। ਜਾਮਾ ਧਾਰ ਨਿਹਕਲੰਕ ਕਲਜੁਗ ਜੀਵ ਭੁਲਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਪਿਆਸ, ਗੁਰਸਿਖ ਸਦ ਰਖਾਇਆ। ਜੋ ਜਨ ਆਏ ਪ੍ਰਭ ਚਰਨ ਦਵਾਰੇ। ਪੰਚਮ ਜੇਠ ਕਰ ਨਿਮਸਕਾਰੇ। ਗੁਰਸਿਖ ਸੋਹਣ ਸਚ ਹਰਿ ਕੇ ਦਵਾਰੇ। ਕਲਜੁਗ ਜਾਮਾ ਧਾਰੇ ਨਿਹਕਲੰਕ ਅਵਤਾਰੇ। ਆਤਮ ਦੇ ਬ੍ਰਹਮ ਗਿਆਨ, ਪ੍ਰਭ ਭਰੇ ਭੰਡਾਰੇ। ਸੋ ਜਨ ਚਤੁਰ ਸੁਜਾਨ, ਜਿਨ੍ਹਾਂ ਮਿਲਿਆ ਪੁਰਖ ਅਗੰਮ ਅਪਾਰੇ । ਮਹਾਰਾਜ ਸ਼ੇਰ ਸਿੰਘ ਸੋਹੰ ਸਾਚਾ ਲਾਵੇ ਬਾਣ, ਚਾਰ ਕੁੰਟ ਹੋਏ ਹਾਹਾਕਾਰੇ। ਪੰਚਮ ਜੇਠ ਪ੍ਰਭ ਲਿਖਤ ਕਰਾਏ । ਆਪ ਬੈਠ ਅਡੋਲ ਸਿੰਘਆਸਣ ਸਭ ਜਗਤ ਡੁਲਾਏ । ਬੇਮੁਖ ਹੋਏ ਸਭ ਨਾਸ, ਜਨ ਭਗਤਾਂ ਲਾਜ ਰਖਾਏ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦਰਸ ਦਿਖਾਏ। ਜੋਤ ਨਿਰੰਜਣ ਨਰ ਨਰਾਇਣ। ਜੋਤ ਨਿਰੰਜਣ ਨਰ ਨਿਰਵੈਰ। ਜੋਤ ਸਰੂਪੀ ਜਗਤ ਵਰਤਾਵੇ ਕਹਿਰ। ਪੰਚਮ ਜੇਠ ਗੁਰਸਿਖਾਂ ਕੀਨੀ ਪ੍ਰਭ ਮਿਹਰ। ਜੋਤ ਪਰਗਟਾਈ ਸਾਧ ਸੰਗਤ ਨਾ ਕੀਨੇ ਦੇਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲ ਪਾਇਆ ਫੇਰ। ਸਚਖੰਡ ਪ੍ਰਭ ਆਪ ਤਜਾਇਆ। ਬਾਸ਼ਕ ਸੇਜ ਪ੍ਰਭ ਆਸਣ ਲਾਇਆ। ਮਾਤਲੋਕ ਨਿਹਕਲੰਕ ਪ੍ਰਭ ਜੋਤ ਪਰਗਟਾਇਆ । ਪਰਗਟ ਜੋਤ ਸਿੰਘ ਸਿੰਘਾਸਣ, ਦਰ ਘਰ ਮੰਦਰ ਥਾਨ ਸੁਹਾਇਆ। ਪ੍ਰਭ ਜੋਤ ਅਬਿਨਾਸ਼ ਕਦੇ ਨਾ ਹੋਵੇ ਨਾਸ, ਝੂਠੀ ਦੁਨੀਆ ਮਾਣ ਵਧਾਇਆ । ਜੋ ਜਨ ਜਪਣ ਸਵਾਸ ਸਵਾਸ, ਅੰਤਕਾਲ ਪ੍ਰਭ ਦਰਸ ਦਿਖਾਇਆ। ਜੋਤ ਸਰੂਪੀ ਵਿਚ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਦਰ ਦਾਸਨ ਦਾਸ, ਸੋਹੰ ਸਾਚਾ ਨਾਮ ਜਪਾਇਆ। ਸਾਚੀ ਦੇਵੇ ਆਪ ਪ੍ਰਭ ਵੱਥ । ਸੋਹੰ ਨਾਉਂ ਸਦਾ ਅਕੱਥ। ਪ੍ਰਭ ਕੀ ਮਹਿਮਾ ਕੋਈ ਜੀਵ ਨਾ ਜਾਣੇ ਕਥ। ਰਸਨਾ ਲੋਭੀ ਸ੍ਰਿਸ਼ਟ ਲਹਿ ਗਈ ਸੱਥ। ਕਲਜੁਗ ਮਥੇ ਬੇਮੁਖ ਜਿਉਂ ਮੱਖਨ ਮੱਥ। ਸੋਹੰ ਸ਼ਬਦ ਬੇਮੁਖਾਂ ਪ੍ਰਭ ਪਾਈ ਨੱਥ। ਗੁਰਸਿਖਾਂ ਸੋਹੰ ਨਾਮ ਕਲਜੁਗ ਮਿਲਿਆ ਸਾਚਾ ਰਥ। ਕਲਜੁਗ ਜਾਮਾ ਧਾਰੇ ਪ੍ਰਭ ਜਿਉਂ ਰਾਮ ਘਰ ਦਸਰਥ। ਮਹਾਰਾਜ ਸ਼ੇਰ ਸਿੰਘ ਜੋ ਜਨ ਚਰਨ ਨਿਮਸਕਾਰਿਆ, ਦੇਹੀ ਦੁੱਖ ਸਭ ਗਏ ਲੱਥ। ਰੋਗੀ ਰੋਗ ਅਵੱਲੜਾ, ਜੀਵ ਭੇਵ ਨਾ ਪਾਵੇ। ਸਾਚਾ ਵੈਦ ਆਪ ਪ੍ਰਭ, ਜੋਤ ਸਰੂਪੀ
ਵਿਚ ਦੇਹ ਸਮਾਵੇ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਝੂਠੀ ਕਾਇਆ ਦਏ ਜਲਾਵੇ। ਉਤਮ ਜੋਤ ਧਰੇ ਪ੍ਰਭ ਆਕਾਸ਼, ਜੋਤ ਸਰੂਪੀ ਦੀਪਕ ਦੇਹ ਜਗਾਵੇ । ਭਗਤ ਜਨਾਂ ਹਰਿ ਹਿਰਦੇ ਵਾਸ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਵੇ। ਹੋਏ ਦਰਸ ਆਤਮ ਜੀਵ ਮਿਟੇ ਤ੍ਰਿਪਤਾਸ, ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ। ਆਤਮ ਦਰਸ ਜਿਸ ਜੀਵ ਪ੍ਰਭ ਦਿਖਾਇਆ। ਈਸ਼ ਜੀਵ ਵਿਚੋਂ ਭੇਦ ਚੁਕਾਇਆ। ਜੀਵ ਬ੍ਰਹਮ ਸਰੂਪ ਵਿਚ ਬ੍ਰਹਮ ਸਮਾਇਆ। ਰਾਗ ਨਾਦ ਅਗਾਧ ਬੋਧ ਪ੍ਰਭ ਸ਼ਬਦ ਲਿਖਾਇਆ। ਜੁਗੋ ਜੁਗ ਪ੍ਰਭ ਭੇਖ ਧਰ, ਜੋਤ ਸਰੂਪ ਜਗਤ ਮੇਂ ਆਇਆ । ਗੁਰਮੁਖਾਂ ਸਾਚੇ ਲੇਖ ਕਰ, ਹੋਏ ਦਿਆਲ ਪ੍ਰਭ ਦਰਸ ਦਿਖਾਇਆ। ਬੇਮੁਖ ਸਾਚਾ ਦਰ ਵੇਖ ਕਰ, ਭੱਜਾ ਜਾਵੇ ਮੁਖ ਛੁਪਾਇਆ। ਮਹਾਰਾਜ ਸ਼ੇਰ ਸਿੰਘ ਬੁਧ ਬਿਬੇਕ ਕਰ, ਪੰਚਮ ਜੇਠ ਆਏ ਦਰਸ ਦਿਖਾਇਆ। ਪੰਚਮ ਜੇਠ ਬਿਕ੍ਰਮੀ ਉਨੀਂ ਸੌ ਪੰਜਾਹ। ਜਾਮਾ ਲਿਆ ਧਾਰ ਸਾਚੇ ਬੇਪਰਵਾਹ। ਜੋਤ ਸਰੂਪ ਪ੍ਰਭ ਹੋਇਕੇ, ਝੂਠੀ ਕਾਇਆ ਕਰੀ ਸਵਾਹ। ਕੋਟਾਂ ਵਿਚੋਂ ਪ੍ਰਭ ਵੇਖ ਕੇ, ਗੁਰਸਿਖ ਦੇਹ ਪ੍ਰਭ ਕਰੇ ਨਿਰਬਾਹ। ਮਹਾਰਾਜ ਸ਼ੇਰ ਸਿੰਘ ਕਲਜੁਗ ਸਾਚਾ ਦਰ ਵੇਖ ਕੇ, ਗੁਰਸਿਖ ਸਾਚੇ ਚਰਨੀਂ ਲਗ ਜਾਹ। ਜੋਤ ਸਰੂਪ ਪ੍ਰਭ ਕਲਜੁਗ ਆਇਆ। ਸ਼ਬਦ ਸੁਰਤ ਭੇਵ ਚੁਕਾਇਆ । ਚਰਨ ਪ੍ਰੀਤੀ ਭਗਤ ਭਗਵਾਨ ਦੇ, ਗੁਰਸਿਖਾਂ ਚਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਸਚਾ ਦਰ ਪਰਗਟੇ ਸਚ ਦਰਬਾਰੀ। ਗੁਰ ਦਰ ਆਏ ਚਲ ਜੋ ਨਰ ਨਾਰੀ। ਪੰਚਮ ਜੇਠ ਪੰਚਮ ਮਾਰ, ਪ੍ਰਭ ਪੈਜ ਸਵਾਰੀ। ਅਨਾਥਾਂ ਅਨਾਥ ਸਰਬ ਕੇ ਸਾਥ, ਘਟ ਘਟ ਵਸੇ ਆਪ ਮੁਰਾਰੀ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਗਾਥ, ਕਲਜੁਗ ਕੋਈ ਵਿਰਲਾ ਹੋਏ ਵਪਾਰੀ। ਕਲਜੁਗ ਆਇਆ ਨਿਹਕਲੰਕ । ਜਗਤ ਭੁਲਾਇਆ ਸੋਹੰ ਵਜਾਇਆ ਸ਼ਬਦ ਡੰਕ। ਪਰਗਟ ਜੋਤ ਅੰਤਕਾਲ ਪ੍ਰਭ ਇਕ ਕਰਾਇਆ ਰਾਓ ਰੰਕ। ਗੁਰਸਿਖ ਸੋਹਣ ਗੁਰਚਰਨ ਦਵਾਰੇ, ਉਤਰੇ ਪਾਰ ਜਿਉਂ ਤ੍ਰੇਤਾ ਭਗਤ ਜਨਕ। ਪਰਗਟੀ ਜੋਤ ਕਲ ਆਪ ਗਿਰਧਾਰੇ, ਜੀਵ ਕਰ ਨਿਮਸਕਾਰ ਗੁਰਚਰਨ ਦਵਾਰੇ ਬਾਰ ਅਨਕ । ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ ਵਿਚ ਪੁਰੀ ਘਨਕ। ਤ੍ਰੇਤਾ ਸਾਚਾ ਰਾਮ ਅਖਵਾਇਆ। ਬਾਲਮੀਕ ਜਾਏ ਤਰਾਇਆ। ਚਾਰ ਵਰਨ ਜਿਸ ਦਿਨ ਦਿਹਾੜ ਸਤਾਇਆ। ਲੁੱਟ ਮਾਰ ਸਾਚੀ ਖੇਲ ਬਣਾਇਆ। ਚਲ ਆਏ ਰਾਮ ਮੁਰਾਰ ਆਤਮ ਗਿਆਨ ਦਿਵਾਇਆ। ਅੰਤਕਾਲ ਨਾ ਕੋਈ ਤੇਰਾ, ਝੂਠਾ ਜਗਤ ਭੁਲਾਇਆ। ਸੁਹਾਏ ਥਾਨ ਰੱਖ ਬਾਲ, ਪ੍ਰਭ ਅਬਿਨਾਸ਼ੀ ਫੇਰਾ ਪਾਇਆ। ਵਿਚ ਭਰਵਾਸ ਰੱਖ ਵਾਸ, ਅਨੰਦ ਮੰਗਲ ਹਰਿ ਪ੍ਰਭ ਦੀਆ। ਪ੍ਰਭ ਚਰਨ ਲਾਗ ਮਨ ਭਏ ਵੈਰਾਗ, ਵਿਚੋਂ ਅਗਿਆਨ ਅੰਧੇਰ ਮਿਟਾਇਆ। ਗਏ ਭਾਗ ਜਾਗ, ਮਿਲਿਆ ਸਾਚਾ ਰਾਗ, ਹੋਏ ਅਧੀਨ ਪ੍ਰਭ ਪਰਮੇਸ਼ਵਰ ਘਰ ਮਾਹਿ ਪਾਇਆ। ਪੰਚਮ ਜੇਠ ਪ੍ਰਭ ਜੋਤ ਪਰਗਟਾਈ, ਪ੍ਰਭ ਦਰਸ ਦਿਖਾਇਆ। ਗੁਰ ਧਾਮ ਲਗਾਇਆ ਭਾਗ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਸਤਿਜੁਗ ਹੋਏ ਧਾਮ ਨਿਆਰਾ। ਚਾਰ ਕੁੰਟ ਚਲ ਆਏ ਪ੍ਰਭ ਚਰਨ ਦਵਾਰਾ। ਤੇਤੀਸ ਕਰੋੜ ਦਰ ਖੜ੍ਹੇ ਕਰ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਹੋਵੇ ਸਾਚਾ ਘਰ ਊਚਾ ਦਰ ਤੇਰਾ ਦਰਬਾਰਾ । ਸਾਚਾ ਘਰ ਜਿਥੇ ਪ੍ਰਭ ਵਸਿਆ। ਸੁਹਾਇਆ ਥਾਨ ਰਸਨਾ ਗਾਏ ਜਿਥੇ ਪ੍ਰਭ ਜੱਸਿਆ। ਕਲਜੁਗ ਭਗਤ ਪਛਾਣ, ਦਰ ਘਰ ਸਾਚਾ ਦੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਤੇਰੇ ਦਰ ਤੋਂ ਜਾਏ ਨੱਸਿਆ। ਗੁਰਸਿਖ ਦੇਵੇ ਪ੍ਰਭ ਵਡਿਆਈ। ਬੇਮੁਖ ਜਾਏ ਪਤਿ ਗਵਾਈ। ਗੁਰਸਿਖ ਗੁਰ ਦਰ ਬੂਝ ਬੁਝਾਈ। ਬੇਮੁਖ ਮੂਰਖ ਪਤਿ ਗਵਾਈ। ਗੁਰਸਿਖ ਨਿਰਮਲ ਨਿਰਮਲ
ਦੇਹ ਕਰਾਈ। ਬੇਮੁਖ ਝੂਠੇ ਧੰਦੇ ਮਾਨਸ ਜਨਮ ਗਵਾਈ। ਗੁਰਸਿਖ ਗੁਰ ਦਰ ਪ੍ਰਭ ਰਸਨਾ ਗਾਈ। ਬੇਮੁਖ ਦਰ ਆਏ, ਜੋਤ ਸਰੂਪ ਨਜ਼ਰ ਨਾ ਆਈ। ਗੁਰਸਿਖ ਗੁਰ ਮਿਲ ਅਮਰਾਪਦ ਪਾਈ। ਬੇਮੁਖ ਜਨਮ ਹਾਰ ਗਏ ਪਤਿ ਗਵਾਈ। ਗੁਰਸਿਖ ਸਾਚੀ ਜੋਤ ਵਿਚ ਜੋਤ ਮਿਲਾਈ। ਬੇਮੁਖ ਗਰਭਵਾਸ ਪ੍ਰਭ ਦੇ ਸਜ਼ਾਈ। ਗੁਰਸਿਖ ਖੰਡ ਸਚ ਪਦਵੀ ਪਾਈ। ਬੇਮੁਖ ਜਨਮ ਜਨਮ ਮਰ ਜਾਈ। ਗੁਰਸਿਖ ਜੋਤ ਸਰੂਪ ਜੋਤ ਮਿਲ ਜਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋ ਦਰ ਆਏ ਸੀਸ ਝੁਕਾਈ। ਗੁਰਮੁਖ ਪ੍ਰਭ ਸਚ ਮਾਰਗ ਪਾਇਆ। ਰਸਨਾ ਰਸ ਛੋੜ, ਆਤਮ ਰਸ ਵਿਚ ਦੇਹ ਪਾਇਆ। ਕਲਜੁਗ ਦੀਨੇ ਬੰਧਨ ਤੋੜ, ਸੋਹੰ ਸਾਚਾ ਨਾਮ ਜਪਾਇਆ। ਅੰਤਕਾਲ ਹੈ ਪ੍ਰਭ ਬੰਦੀ ਛੋੜ, ਗੁਰ ਪੁਰੀ ਜਨ ਧਾਮ ਪੁਚਾਇਆ। ਗੁਰਸਿਖਾਂ ਪ੍ਰਭ ਦਰਸ਼ਨ ਲੋੜ, ਪਰਗਟ ਜੋਤ ਪੰਚਮ ਜੇਠ ਪ੍ਰਭ ਦਰਸ ਦਿਖਾਇਆ। ਪਰਗਟੇ ਜੋਤ ਪ੍ਰਭ ਨਿਰਾਹਾਰੀ । ਕਲਜੁਗ ਅੰਤਕਾਲ ਹੋਏ ਖੁਆਰੀ। ਅੰਤਕਾਲ ਕਲ ਵਧ ਜਾਏ ਬੀਮਾਰੀ। ਗੁਰਸਿਖਾਂ ਪ੍ਰਭ ਏਕ ਸਰਨ ਤੁਮਾਰੀ। ਮਹਾਰਾਜ ਸ਼ੇਰ ਸਿੰਘ ਊਚਾ ਦਰ, ਬੈਠਾ ਘਰ ਸਚਾ ਦਰਬਾਰੀ। ਸਚਾ ਆਪ ਸਚਾ ਦਰਬਾਰ। ਜੋਤ ਪਰਗਟਾਵੇ ਜੋਤ ਸਰੂਪ, ਰਾਓ ਰੰਕ ਕਲ ਕੀਆ ਖੁਆਰ। ਸਾਧ ਸੰਗਤ ਕਲਜੁਗ ਸੂਝਿਆ, ਸਚ ਪ੍ਰਭ ਦਵਾਰ । ਮਹਾਰਾਜ ਸ਼ੇਰ ਸਿੰਘ ਵਿਰਲੇ ਗੁਰਮੁਖ ਬੂਝਿਆ, ਦਿਖਾਵੇ ਦਰਸ ਆਪ ਮੁਰਾਰ। ਪੰਚਮ ਜੇਠ ਪ੍ਰਭ ਜੋਤ ਪਰਗਟਾਏ। ਪਰਗਟ ਜੋਤ ਪ੍ਰਭ ਸਾਚਾ ਭੋਗ ਲਗਾਏ। ਭੋਗ ਲਗਾਏ ਗੁਰ ਪਰਸਾਦ ਗੁਰਮੁਖਾਂ ਮੁਖ ਲਗਾਏ। ਦੁੱਖ ਗਵਾਏ ਗੁਰ ਪਰਸਾਦੀ, ਪੰਚਮ ਜੇਠ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨਾ ਅਰਾਧੇ, ਜਨਮ ਮਰਨ ਦਾ ਦੁੱਖ ਗਵਾਏ। ਗੁਰਪਰਸਾਦਿ ਗੁਰ ਦਰ ਬੂਝਿਆ। ਗੁਰਪਰਸਾਦਿ ਗੁਰ ਚਰਨ ਲਾਗ ਗੁਰਸਿਖ ਝੂਜਿਆ। ਗੁਰਪਰਸਾਦਿ ਗੁਰਸਿਖਾਂ ਮਨ ਪ੍ਰਭ ਸਾਚਾ ਲੂਝਿਆ। ਗੁਰਪਰਸਾਦਿ ਪ੍ਰਭ ਭਰਮ ਚੁਕਾਵੇ ਗੂਝਿਆ। ਗੁਰਪਰਸਾਦਿ ਪ੍ਰਭ ਦਰਸ ਦਿਖਾਵੇ, ਭੇਤ ਖੁਲ੍ਹਾਵੇ ਭਰਮ ਚੁਕਾਵੇ ਵਿਚ ਦੇਹ ਦੂਜਿਆ। ਗੁਰਪਰਸਾਦਿ ਗੁਰਸਿਖ ਤਰ ਜਾਏ, ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਬੂਝਿਆ। ਜੋ ਜਨ ਆਏ ਚਰਨ ਪ੍ਰਭ ਲਾਗਾ। ਕਲਜੁਗ ਹੋਏ ਪੂਰਨ ਭਾਗਾ। ਗੁਰਸਿਖ ਗੁਰ ਦਰ ਜਾਗਾ। ਸਾਚੇ ਪ੍ਰਭ ਸਚ ਸੁਣਾਇਆ ਅਨਹਦ ਵਾਜਾ। ਮਾਨਸ ਜਨਮ ਕਲ ਨਿਰਮਲ ਹੋਇਆ, ਗੁਰਚਰਨ ਲਾਗ ਨਾ ਲਾਗੇ ਦਾਗ਼ਾ। ਜੋਤ ਪਰਗਟਾਏ ਵਿਸ਼ਨੂੰ ਭਗਵਾਨ, ਭੋਗ ਲਗਾਏ ਜਿਉਂ ਬਿਦਰ ਘਰ ਸਾਗਾ। ਮਹਾਰਾਜ ਸ਼ੇਰ ਸਿੰਘ ਜਾਣੀ ਜਾਣ, ਬੇਮੁਖ ਦਰ ਤੇ ਜਾਏ ਭਾਗਾ। ਪੰਚਮ ਜੇਠ ਵਜਾਏ ਪ੍ਰਭ ਧੁਨ, ਕਰਮ ਕਰ ਪ੍ਰਭ ਜੀਵ ਜਨਮ ਦਵਾਏ। ਲੱਖ ਚੁਰਾਸੀ ਵਿਚੋਂ ਉਤਮ ਪ੍ਰਭ ਆਪ ਰਖਾਏ। ਗਿਆਨ ਧਿਆਨ ਚਤੁਰ ਸੁਜਾਨ ਕਰ, ਸਾਚੀ ਜੋਤ ਵਿਚ ਦੇਹ ਜਗਾਏ। ਗੁਣ ਨਿਧਾਨ ਕਰ ਕਲ ਬੈਠਾ ਵਿਚ ਆਸਣ ਲਾਏ। ਜੀਵ ਆਤਮ ਅੰਮ੍ਰਿਤ ਇਸ਼ਨਾਨ ਕਰ, ਅੰਮ੍ਰਿਤ ਝਿਰਨਾ ਨਿਝਰੋਂ ਪ੍ਰਭ ਦੇ ਝਿਰਾਏ। ਹਰਿ ਦਰ ਪੂਰਾ ਪ੍ਰਭ ਪਛਾਣ ਕਰ, ਦੋਏ ਜੋੜ ਕਰ ਸੀਸ ਝੁਕਾਏ। ਪੰਚਮ ਜੇਠ ਹੁਕਮ ਭਗਵਾਨ ਕਰ, ਸਿੰਘਆਸਣ ਬੈਠ ਸਭ ਦੁੱਖ ਗਵਾਏ। ਦੁੱਖੀ ਦਲਿਦਰੀ ਦਰ ਆਏ, ਹੋਏ ਨਿਰਾਸੇ ਪ੍ਰਭ ਸਰਨ ਲਗਾਏ। ਦੇਹ ਦੁਖੀਆ ਜੀਵ ਬਿਲਲਾਏ। ਕੂੜੀ ਕਾਇਆ ਤਾਪ ਤੀਨ ਦਏ ਅਗਨ ਜਲਾਏ। ਸੋਹੰ ਸ਼ਬਦ ਬ੍ਰਹਮ ਗਿਆਨ ਦੇ, ਆਤਮ ਪ੍ਰਭ ਸ਼ਾਂਤ ਕਰਾਏ। ਦੁਖੀਆਂ ਪ੍ਰਭ ਦੁੱਖ ਗਵਾਇਆ। ਕਿਸ਼ਨਾ ਸ਼ੁਕਲਾ ਪੱਖ ਪ੍ਰਭ ਸੁਫਲ ਕਰਾਇਆ। ਅੰਮ੍ਰਿਤ ਆਤਮ ਸਿਚ ਪ੍ਰਭ ਰੋਗ ਗਵਾਇਆ। ਮਹਾਰਾਜ ਸ਼ੇਰ ਸਿੰਘ ਸੋਹੰ ਸਾਚਾ ਦਾਨ ਦੇ, ਸਾਚਾ ਰਾਹ ਜਣਾਇਆ। ਦੇਵੇ ਦਾਨ ਪ੍ਰਭ ਜਗਤ ਭੰਡਾਰੀ।
ਸੁਫਲ ਕੁੱਖ ਨਾ ਰਹੇ ਬੀਮਾਰੀ। ਬਿਨ ਪੂਤ ਨਾ ਰਹੇ ਨਰ ਨਾਰੀ। ਚਰਨ ਲਾਗ ਹੋਏ ਵਡਭਾਗ, ਸਾਧ ਸੰਗਤ ਪ੍ਰਭ ਪੂਰੇ ਤਾਰੀ। ਵਿਚੋਂ ਦੁੱਖ ਆਪ ਪ੍ਰਭ ਮਾਰੇ, ਮਰੇ ਖੰਘ ਤਾਪ ਸੋਹੰ ਸ਼ਬਦ ਜੋ ਰਸਨਾ ਉਚਾਰੇ, ਜੀਵ ਆਤਮ ਦੁੱਖ ਨਾ ਕਰੇ ਖੁਆਰੀ। ਦੁਖੀਏ ਹੋਏ ਦਰ ਭਿਖਾਰੀ। ਲਾਹ ਦੇ ਭੁੱਖ ਪ੍ਰਭ ਸੰਸਾਰੀ। ਮਹਾਰਾਜ ਸ਼ੇਰ ਸਿੰਘ ਜੋ ਜਨ ਆਏ ਦਰਬਾਰੀ। ਦੁਖੀਆਂ ਦੁੱਖ ਗਵਾਏ ਕਰੇ ਦੇਹ ਨਿਰਮਲਾ। ਪ੍ਰਭ ਹਿਰਦੇ ਸਚ ਵਸਾਏ, ਭਾਗ ਲਗਾਏ ਜਿਉਂ ਰੁੱਖ ਸਿੰਮਲਾ। ਬੇਮੁਖ ਅਗਨ ਜਲਾਏ, ਜਿਉਂ ਬਾਲੂ ਬਿਮਲਾ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ ਨਿਹਕੇਵਲਾ। ਚਰਨ ਕਵਲ ਉਪਰ ਧਵਲ ਅਬਿਨਾਸ਼ੀ ਸਵਲ। ਕਲਜੁਗ ਭੇਖ ਕਰਾਏ ਪ੍ਰਭ ਰਵਲ। ਗੁਰਸਿਖਾਂ ਅੰਮ੍ਰਿਤ ਬਖ਼ਸ਼, ਖੋਲ੍ਹ ਵਖਾਏ ਪ੍ਰਭ ਨਾਭ ਕਵਲ। ਨਾਭ ਕਵਲ ਜਨ ਖੋਲ੍ਹ ਵਖਾਏ। ਦਸਮ ਦਵਾਰ ਦੀ ਸੋਝੀ ਪਾਏ। ਭੇਖ ਦੇਖ ਦਰ ਆਏ ਕਲ ਜਾਏ ਸ਼ਰਮਾਏ। ਕਿਰਪਾ ਕਰ ਪ੍ਰਭ ਅੰਮ੍ਰਿਤ ਮੇਘ ਦੇ ਬਰਸਾਏ। ਮਹਾਰਾਜ ਸ਼ੇਰ ਸਿੰਘ ਗੁਰਮੁਖ ਕਲਜੁਗ ਗੁਰਸਿਖ ਸਾਚਾ ਨਾਉਂ ਰਖਾਏ। ਗੁਰਮੁਖ ਸੋ ਜਨ ਪ੍ਰਭ ਜਪੇ ਰਸਨ ਸਵਾਸੇ। ਬੇਮੁਖ ਸੋ ਜਨ ਰਸਨ ਆਹਾਰ ਕਰੇ ਮਦਿ ਮਾਸੇ। ਗੁਰਸਿਖ ਸੋ ਜਨ, ਗੁਰਚਰਨ ਪ੍ਰੀਤ ਹੋਏ ਰਹਿਰਾਸੇ। ਬੇਮੁਖ ਹੋਏ ਸੋ ਜਨ, ਜਿਨ੍ਹਾਂ ਮਿਲਿਆ ਨਾ ਪ੍ਰਭ ਅਬਿਨਾਸ਼ੇ। ਜਲ ਪਾਣੀ ਅੰਮ੍ਰਿਤ ਧਾਰਾ। ਪੀ ਅੰਮ੍ਰਿਤ ਮਿਲੇ ਪ੍ਰਭ ਸਚ ਦਵਾਰਾ। ਸਚਖੰਡ ਸੁਰ ਨਰ ਪ੍ਰਭ ਦੇਵੇ ਅੰਮ੍ਰਿਤ ਧਾਰਾ। ਸਾਚਾ ਅੰਮ੍ਰਿਤ ਵਿਚ ਮਾਤ ਗਰੜ ਉਤਾਰਾ। ਗਰੜ ਸੁਜਾਨ ਵਿਸ਼ਨੂੰ ਭਗਵਾਨ ਊਪਰ ਕਰੇ ਸਵਾਰਾ। ਮਾਤ ਆਇਆ ਇੰਦਰ ਤਕਾਇਆ, ਦੇਵਤਿਆਂ ਪਕੜ ਡੁਲਾਇਆ। ਇਕ ਬੂੰਦ ਮਾਤ ਵਿਚ ਆਈ, ਗੰਗਾ ਧਾਰ ਪ੍ਰਭ ਨੀਰ ਚਲਾਇਆ । ਇਕ ਬੂੰਦ ਗੋਦਾਵਰੀ ਤ੍ਰਿਬਰਗ ਨਾਮ ਰਖਾਇਆ। ਗੰਗਾ ਅੰਮ੍ਰਿਤ ਹਰਿ ਵਸੇ ਆਪ, ਪਕੜ ਕਸੀਰਾ ਰਵਿਦਾਸੇ ਮਾਣ ਦਵਾਇਆ। ਗੋਦਾਵਰੀ ਸੁਹਾਈ ਗੁਰ ਗੋਬਿੰਦ ਵਿਚ ਚਰਨ ਟਿਕਾਈ, ਸਾਚਾ ਧਾਮ ਕਲਜੁਗ ਬਣਾਇਆ। ਕਲਜੁਗ ਅੰਤਕਾਲ ਪਰਗਟ ਜੋਤ ਤੋੜ ਜਾਏ ਸਭ ਜੰਜਾਲ, ਜੋਤ ਸਰੂਪੀ ਅਚਰਜ ਖੇਲ ਰਚਾਇਆ। ਗੁਰ ਗੋਪਾਲ ਭਗਤ ਵਛਲ ਦੀਨ ਦਿਆਲ ਸਰਬ ਸ੍ਰਿਸ਼ਟ ਮੇਂ ਸਮਾਲ, ਸਾਰਾ ਭੇਵ ਚੁਕਾਇਆ। ਜੋਤ ਸਰੂਪੀ ਕੁੰਟ ਚਾਰ ਪਾਇਆ ਜਾਲ, ਮਹਾਰਾਜ ਸ਼ੇਰ ਸਿੰਘ ਭਾਣਾ ਕਲ ਵਰਤਾਇਆ। ਜਾਮਾ ਧਾਰ ਜਗਤ ਲਿਆ ਅਵਤਾਰਾ। ਸਰਬ ਮਾਣ ਪ੍ਰਭ ਆਪ ਨਿਵਾਰਾ। ਸਰਬਤਰ ਤੀਰਥਾਂ ਮਾਣ ਗੁਰ ਚਰਨ ਦਵਾਰਾ। ਕਲਜੁਗ ਸਾਰੇ ਅੰਤ ਹੋਏ ਖੁਆਰਾ। ਸਤਿਜੁਗ ਸੋਹੰ ਸ਼ਬਦ ਧੁਨਕਾਰਾ। ਸਤਿਜੁਗ ਵਰਤੇ ਪ੍ਰਭ ਪੂਰਾ ਬਣੇ ਲਿਖਾਰਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਧਨਵੰਤ, ਕਲਜੁਗ ਪਾਇਆ ਜਿਨ ਸਚ ਦਵਾਰਾ। ਚਰਨਾਮਿਤ ਗੁਰਸਿਖਾਂ ਪਾਇਆ। ਚਰਨਾਮਿਤ ਫਲ ਪ੍ਰਭ ਧੁਰੋਂ ਲਿਖਾਇਆ। ਚਰਨਾਮਿਤ ਸਿਚ ਤਨ ਮਨ ਪ੍ਰਭ ਹਰਾ ਕਰਾਇਆ । ਚਰਨਾਮਿਤ ਅੰਮ੍ਰਿਤ ਬੂੰਦ ਪੀ ਅਮਰਾ ਪਦ ਪਾਇਆ। ਚਰਨਾਮਿਤ ਸਾਧ ਸੰਗਤ ਗੁਰ ਸਾਗਰ ਗਹਿਰ ਗੰਭੀਰ ਪਾਇਆ। ਚਰਨਾਮਿਤ ਰਸਨਾ ਪੀ ਬਾਲ ਬਿਰਧ ਸਭ ਤਰਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਆਤਮ ਅੰਮ੍ਰਿਤ ਬਰਖ ਆਤਮ ਤ੍ਰਿਪਤਾਇਆ। ਕਲਜੁਗ ਸਾਚਾ ਪ੍ਰਭ ਕਾ ਬੰਸ। ਸਾਧ ਸੰਗਤ ਪ੍ਰਭ ਸਾਚੀ ਅੰਸ। ਭਗਤ ਵਡਿਆਈ ਚਰਨ ਲਗਾਏ, ਬਾਸ਼ਕ ਗੁਣ ਗਾਏ ਵਿਚ ਮੁਖ ਸਹੰਸ। ਮਹਾਰਾਜ ਸ਼ੇਰ ਸਿੰਘ ਬੇਮੁਖ ਖਪਾਏ, ਜਿਉਂ ਹੰਕਾਰੀ ਕ੍ਰਿਸ਼ਨਾ ਕੰਸ। ਅੰਮ੍ਰਿਤ ਆਤਮ ਦੇ ਵਰਖਾਏ। ਪੀ ਅੰਮ੍ਰਿਤ ਜੀਵ ਤ੍ਰੈਭਵਣ ਸੁਝਾਏ। ਜਗਤ ਜਲੰਦਾ ਰੱਖ ਪ੍ਰਭ ਵਖਾਏ। ਅਨਕ ਦੁੱਖ ਨਾ ਸਾਧ ਸਤਾਏ। ਦੁਖੀਆ ਕੋਈ ਨਾ ਗੁਰ ਦਰ ਬਿਲਲਾਏ। ਮੁਖ ਨਾ ਨਿਕਲੇ ਹਾਏ ਹਾਏ। ਬੈਠ
ਵਿਚ ਸਾਧ ਸੰਗਤ ਜੀਵ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਦਰ ਖੜ੍ਹੇ ਮੰਗਤ, ਸਾਚਾ ਸੁੱਖ ਵਿਚ ਝੋਲੀ ਪਾਏ। ਅੰਮ੍ਰਿਤ ਦੇ ਪ੍ਰਭ ਦੁਖੀਆਂ ਦੁੱਖ ਗਵਾਇੰਦਾ । ਜਨ ਲਗਾ ਗੁਰਚਰਨ, ਕਰ ਕਿਰਪਾ ਪਾਰ ਕਰਾਇੰਦਾ। ਅੰਮ੍ਰਿਤ ਸਾਚਾ ਸੰਗਤ ਬਰਸ ਮੀਂਹ, ਪ੍ਰਭ ਦੁੱਖਾਂ ਨਾਸ ਕਰਾਇੰਦਾ । ਮਹਾਰਾਜ ਸ਼ੇਰ ਸਿੰਘ ਪ੍ਰਭ ਅਬਿਨਾਸ਼ੀ, ਦਰ ਆਏ ਪਾਰ ਕਰਾਇੰਦਾ। ਅੰਮ੍ਰਿਤ ਬਰਖੇ ਪ੍ਰਭ ਨਿਰਾਧਾਰੀ। ਸਰਨ ਪੜੇ ਦੀ ਰੱਖੇ ਲਾਜ ਮੁਰਾਰੀ । ਸ੍ਰਿਸ਼ਟ ਸਬਾਈ ਤੱਜ ਕੇ ਜੋ ਜਨ ਆਏ ਸਰਨ ਗਿਰਧਾਰੀ। ਪ੍ਰਭ ਜਾਏ ਪੜਦੇ ਕੱਜ ਕੇ, ਕਲਜੁਗ ਜੀਵ ਨਾ ਹੋਏ ਖੁਆਰੀ। ਆਤਮ ਦਰਸ ਭੁੱਖਾ ਜਾਏ ਰੱਜ ਕੇ, ਦੇਵੇ ਦਰਸ ਪ੍ਰਭ ਅਗੰਮ ਅਪਾਰੀ। ਸੋਹੰ ਸ਼ਬਦ ਲਿਖਾ ਪ੍ਰਭ ਵਜ ਕੇ, ਸਤਿਜੁਗ ਦੇਵੇ ਪ੍ਰਭ ਸਿਕਦਾਰੀ। ਪੀ ਅੰਮ੍ਰਿਤ ਜਾਓ ਰੱਜ ਕੇ, ਅੰਮ੍ਰਿਤ ਚੜ੍ਹੀ ਰਹੇ ਖੁਮਾਰੀ। ਗੁਰਸੰਗਤ ਬਹਿਣਾ ਸਜ ਕੇ, ਪਰਗਟੇ ਜੋਤ ਆਪ ਬਨਵਾਰੀ। ਹੁਣ ਵਕ਼ਤ ਨਹੀਂ ਜਾਣਾ ਭੱਜ ਕੇ, ਸੋਹੰ ਸ਼ਬਦ ਜਗਤ ਲਾਇਆ ਖੰਡਾ ਦੋ ਧਾਰੀ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਵਰਖੇ, ਗੁਰਸਿਖਾਂ ਕਰੇ ਦੂਰ ਬੀਮਾਰੀ। ਪੰਚਮ ਜੇਠ ਪ੍ਰਭ ਦੇ ਵਡਿਆਈ। ਗੁਰਮੁਖ ਸਾਚਾ ਪ੍ਰਭ ਦੇ ਤਰਾਈ। ਪੂਰਨ ਘਾਲ ਪ੍ਰਭ ਥਾਂਏ ਪਾਈ। ਸਿੰਘ ਆਤਮਾ ਪੰਚਮ ਜੇਠ ਪ੍ਰਭ ਦੇ ਵਡਿਆਈ।