ਪੁਸਤਕਾਲਾਭਾਗ ੧

੬ ਜੇਠ ੨੦੦੮ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਘਰ ਆਏ ਸਿੱਖ ਸੱਜਣ ਸੁਹੇਲੇ। ਸਾਚੇ ਪ੍ਰਭ ਕਰ ਲਏ ਸੰਜੋਗੀ ਮੇਲੇ। ਅੰਮ੍ਰਿਤ ਵਿਚ ਚਵਾਏ ਨੱਭ, ਅਚਰਜ ਖੇਲ ਆਪ ਪ੍ਰਭ ਖੇਲੇ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਸਾਚਾ, ਗੁਰਸਿਖਾਂ ਚਰਨ ਸਾਚੀ ਜੋਤ ਅੰਤ ਮੇਲੇ। ਵਕ਼ਤ ਵੇਲਾ ਬੂਝਿਆ, ਪ੍ਰਭ ਜੋਤ ਪਰਗਟਾਏ। ਕੋਈ ਭੇਤ ਨਾ ਰੱਖੇ ਗੂਝਿਆ, ਪ੍ਰਭ ਦਏ ਦੁਹਾਏ। ਗੁਰਸਿਖਾਂ ਦਰ ਸਾਚਾ ਬੂਝਿਆ, ਕਲਜੁਗ ਵਕ਼ਤ ਮੁਕਾਇਆ ਭਾਉ ਚੁਕਾਇਆ ਏਕਾ ਦੋਏ। ਬਾਂਹੋਂ ਪਕੜ ਤਰਾਇਆ, ਸਾਚੀ ਦਰਗਹਿ ਦੇ ਪਹੁੰਚਾਏ। ਕਲਜੁਗ ਭੇਵ ਕਿਸੇ ਨਾ ਬੂਝਿਆ, ਨਾਥ ਤ੍ਰੈਲੋਕੀ ਜਗਤ ਭੁਲਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਮਹਾਸਾਰਥੀ ਆਪ ਅਖਵਾਏ। ਰੈਣ ਸੁਹਾਈ ਪੰਚਮ ਜੇਠ, ਸਾਧ ਸੰਗਤ ਗੁਰਦਰ ਤੇ ਆਈ। ਸਾਚਾ ਪ੍ਰਭ ਦੇ ਵਧਾਈ, ਸੋਹੰ ਨਾਮ ਜੋ ਜਨ ਰਸਨਾ ਗਾਈ। ਅੰਤਕਾਲ ਕਲ ਪ੍ਰਭ ਹੋਏ ਸਹਾਈ। ਸਾਧ ਸੰਗਤ ਪ੍ਰਭ ਦਏ ਸੁਣਾਈ, ਝੂਠਾ ਬਚਨ ਨਾ ਹੋਵੇ ਰਾਈ। ਝੂਠਾ ਕਲਜੁਗ ਰਹਿਣ ਨਾ ਪਾਈ। ਝੂਠੀ ਸ੍ਰਿਸ਼ਟ ਆਪ ਦਾਇਆ ਦਾਈ। ਜੋਤ ਸਰੂਪ ਪ੍ਰਭ ਕਲਜੁਗ ਖੇਡ ਮਿਟਾਈ। ਚਾਰ ਕੁੰਟ ਪੈ ਜਾਏ ਦੁਹਾਈ। ਜੋਤ ਸਰੂਪ ਅਗਨ ਪ੍ਰਭ ਲਾਈ। ਭੈਣਾਂ ਤਾਂਈ ਛੱਡ ਜਾਇਣ ਭਾਈ। ਮਹਾਰਾਜ ਸ਼ੇਰ ਸਿੰਘ ਭੈ ਭਿਆਨਕ, ਗੁਰਸਿਖਾਂ ਸਿਰ ਹੱਥ ਟਿਕਾਈ । ਭੈ ਭਿਆਨਕ ਗੁਰਸਿਖ ਕਲਜੁਗ ਸਹਾਰਾ । ਕਲਜੁਗ ਮਿਲਿਆ ਜੋਤ ਸਰੂਪ ਪ੍ਰਭ ਗਿਰਧਾਰਾ। ਤਖ਼ਤ ਨਿਵਾਸੀ ਮਾਤਲੋਕ ਬਣਾਇਆ ਸਚਖੰਡ ਦਵਾਰਾ। ਸਾਧ ਸੰਗਤ ਪ੍ਰਭ ਚਰਨ ਹੋਏ ਦਾਸੀ, ਸੋਹੰ ਨਾਮ ਪ੍ਰਭ ਦੇਵੇ ਭੰਡਾਰਾ। ਜੋ ਜਨ ਹੋਏ ਕਲ ਮਦਿਰਾ ਮਾਸੀ, ਅੰਤਕਾਲ ਪ੍ਰਭ ਨਰਕ ਮਝਾਰਾ। ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੀ, ਗੁਰਸਿਖਾਂ ਦੀਸੇ ਸਚ ਦਵਾਰਾ। ਪ੍ਰਭ ਅਬਿਨਾਸ਼ੀ ਸਚ ਧਾਮ ਸੁਹਾਇਆ। ਸਰਬ ਘਟ ਵਾਸੀ ਪ੍ਰਭ ਪਰਗਟ ਡੇਰਾ ਲਾਇਆ। ਅੰਤਕਾਲ ਕਲ ਅੰਤ ਹੋਏ ਜਾਸੀ, ਪ੍ਰਭ ਸਾਚੇ ਬਚਨ ਲਿਖਾਇਆ। ਗੁਰਸਿਖਾਂ ਆਤਮ ਚਿੰਤਾ ਨਾਸੀ, ਆਤਮ ਦੀਪ ਪ੍ਰਭ ਜੋਤ ਜਗਾਇਆ।

ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਵਿਰਲੇ ਗੁਰਮੁਖ ਪਾਇਆ। ਗੁਰਮੁਖ ਸੋ ਜਨ, ਜਿਸ ਪ੍ਰਭ ਪਾਇਆ। ਗੁਰਸਿਖ ਸੋ ਧੰਨ, ਜਿਸ ਪ੍ਰਭ ਦਰਸ ਦਿਖਾਇਆ। ਗੁਰਮੁਖ ਸੋ ਜਨ, ਕਲਜੁਗ ਕਲ ਅੰਧੇਰ ਗਵਾਇਆ । ਗੁਰਮੁਖ ਸੋ ਜਨ, ਜੋਤ ਸਰੂਪ ਜਿਸ ਪ੍ਰਭ ਦਰਸ ਦਿਖਾਇਆ। ਗੁਰਸਿਖ ਸੋ ਜਨ, ਅਨਹਦ ਰਾਗ ਪ੍ਰਭ ਕੰਨ ਸੁਣਾਇਆ। ਗੁਰਮੁਖ ਸੋ ਜਨ, ਨੇਤਰ ਪੇਖ ਮਹਾਸੁਖ ਪਾਇਆ। ਮਹਾਰਾਜ ਸ਼ੇਰ ਸਿੰਘ ਪ੍ਰਭ ਸਾਚਾ ਮੰਨ, ਭਰਮ ਭੁਲੇਖੇ ਜੀਵ ਕਿਉਂ ਮਾਨਸ ਜਨਮ ਗਵਾਇਆ। ਜਨਮ ਗਵਾਏ ਵਕ਼ਤ ਵਿਹਾਏ, ਬੇਮੁਖਾਂ ਸਾਰ ਨਾ ਪਾਈ। ਕਲਜੁਗ ਖਪਾਏ, ਖੰਡ ਬ੍ਰਹਿਮੰਡ ਉਲਟਾਏ ਸੋਹੰ ਨਾਮ ਦੁਆਈ। ਬ੍ਰਹਮਾ ਪ੍ਰਭ ਮਾਣ ਗਵਾਈ, ਸ੍ਰਿਸ਼ਟ ਸਬਾਈ ਹੱਥ ਸਿੰਘ ਪਾਲ ਫੜਾਈ । ਸਤਿਗੁਰ ਸਾਚੇ ਨੀਂਹ ਰਖਾਈ। ਜੁਗ ਚੌਥੇ ਧ੍ਰੂ ਤਜਾਇਆ। ਸਚਖੰਡ ਦਵਾਰ ਪ੍ਰਭ ਗੁਰ ਚਰਨ ਸੰਗ ਸਵਰਨ ਬਹਾਇਆ। ਪੂਰਨ ਦੇਵੇ ਆਪ ਵਡਿਆਈ, ਤੇਜਾ ਸਿੰਘ ਵੇਲਾ ਨੇੜੇ ਆਇਆ। ਕਲ ਜੋਤ ਸਰੂਪ ਪ੍ਰਭ ਸਿੱਖ ਸਾਚਾ ਨਾਦ ਚਾਰ ਕੁੰਟ ਪੁਚਾਇਆ। ਜਗਤ ਜੁਗਤ ਪ੍ਰਭ ਆਪ ਬਣਾਈ। ਧਾਰੇ ਖੇਲ ਆਪ ਰਘੁਰਾਈ। ਸ੍ਰਿਸ਼ਟ ਸਬਾਈ ਕਲ ਸੁਆਈ। ਉਲਟੀ ਮਤਿ ਅਗਿਆਨ ਵਿਚ ਪਾਈ। ਦਰ ਆਏ ਨੇਤਰ ਪੇਖੇ, ਬੇਮੁਖ ਲੁੱਝਾ ਸਦ ਭੁਲਾਈ। ਮਹਾਰਾਜ ਸ਼ੇਰ ਸਿੰਘ ਪਾਏ ਭੁਲੇਖੇ, ਗੇੜ ਚੁਰਾਸੀ ਵਿਚ ਪਾਈ। ਗੁਰਸਿਖ ਤੇਰੀ ਵਡਿਆਈ, ਪ੍ਰਭ ਆਪ ਲਿਖਾਈ। ਦਰ ਆਏ ਜਨਮ ਸੁਫਲ ਕਰਾਈ। ਪੂਰਨ ਬੁਧ ਹੋਵੇ ਜਿਸ ਆਤਮ ਦਰਸ਼ਨ ਪਾਈ। ਗੁਰਸਿਖ ਹੋਵੇ ਸਾਚੀ ਸੁਧ, ਲੋਇਣ ਸਾਚਾ ਪ੍ਰਭ ਦੇ ਖੁਲ੍ਹਾਈ। ਸ਼ਬਦ ਸਰੂਪੀ ਕਲਜੁਗ ਪ੍ਰਭ ਕੀਨਾ ਯੁੱਧ, ਚਾਰ ਕੁੰਟ ਪੈ ਜਾਏ ਦੁਹਾਈ। ਗੁਰਸਿਖ ਉਤਮ ਨਿਰਮਲ ਜਿਉਂ ਦੁੱਧ, ਰਸਨਾ ਜਪ ਸੋਹੰ ਜੈ ਜੈ ਜੈਕਾਰ ਕਰਾਈ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਚ ਧਾਮ ਗੁਰਸਿਖਾਂ ਦੇ ਪੁਚਾਈ। ਸਾਚਾ ਧਾਮ ਸਾਚਾ ਕਾਮ। ਪ੍ਰਭ ਜਗਤ ਚਲਾਏ ਸੋਹੰ ਨਾਮ। ਜਨ ਪਾਏ ਘਨਸ਼ਾਮ। ਸਤਿਜੁਗ ਸਾਚਾ ਮਾਰਗ ਪਾਇਆ, ਸਤਿਜੁਗ ਸਾਚਾ ਰਹਿਸੀ ਗਰਾਮ। ਸਾਚੇ ਪ੍ਰਭ ਵਿਚ ਲਿਖਤ ਲਿਖਾਇਆ, ਮਹਾਰਾਜ ਸ਼ੇਰ ਸਿੰਘ ਕਲਜੁਗ ਪੂਰਨ ਕਰੇ ਕਾਮ। ਜੋਤ ਸਰੂਪੀ ਕਲਜੁਗ ਖਪਾਇਆ, ਸਤਿਜੁਗ ਸਾਚਾ ਲਾਇਆ, ਸਾਚੀ ਜੋਤ ਸਤਿਜੁਗ ਪਰਵੇਸ਼ੇ। ਜੋਤ ਸਰੂਪੀ ਪ੍ਰਭ ਕਰੇ ਭੇਸੇ। ਸਾਚੇ ਪ੍ਰਭ ਕੋ ਸਤਿਜੁਗ ਜੀਵ ਸਦ ਕਰੇ ਅਦੇਸੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਦਰ ਖੜ੍ਹੇ ਕੋਟ ਬ੍ਰਹਮਾ ਵਿਸ਼ਨ ਮਹੇਸ਼ੇ। ਪਾਰਬ੍ਰਹਮ ਤੇਰੀ ਅਚਰਜ ਖੇਲਾ। ਜੋਤ ਸਰੂਪ ਪਰਗਟ ਕਲਜੁਗ ਆਇਆ ਅੰਤ ਵੇਲਾ। ਸਾਧ ਸੰਗਤ ਪ੍ਰਭ ਦਰਸ ਦਿਖਾਇਆ ਝਬ ਸਾਚਾ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਸਰੂਪੀ ਖੇਲ ਪ੍ਰਭ ਖੇਲਾ। ਜੋਤ ਸਰੂਪ ਪ੍ਰਭ ਕੀਆ ਪਸਾਰਾ। ਕਲਜੁਗ ਹੋਵੇ ਅੰਧ ਅੰਧਿਆਰਾ। ਸ੍ਰਿਸ਼ਟ ਸਬਾਈ ਪ੍ਰਭ ਕਰੇ ਖੁਆਰਾ। ਅੰਤਕਾਲ ਕਲ ਦੁੱਖ ਲੱਗੇ ਭਾਰਾ। ਪੰਚਮ ਜੇਠ ਪ੍ਰਭ ਲਿਖਤ ਕਰਾਏ, ਮਦਿ ਮਾਸੀ ਨਾ ਪਾਏ ਗੁਰਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਸੋਹੰ ਨਾਮ ਜਿਸ ਰਸਨ ਉਚਾਰਾ। ਸੋਹੰ ਨਾਮ ਜਿਸ ਜਨ ਰਸਨ ਧਿਆਇਆ। ਰਸਨਾ ਜਪ ਆਤਮ ਸੁਖ ਪਾਇਆ । ਦੇ ਦਰਸ ਪ੍ਰਭ ਅਗਿਆਨ ਅੰਧੇਰ ਮਿਟਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਪਰਗਟ ਗੁਰਮੁਖਾਂ ਦਰਸ ਦਿਖਾਇਆ । ਗੁਰਸਿਖ ਤਾਰੇ ਆਪ ਪ੍ਰਭ, ਹੋਏ ਜੋਤ ਸਰੂਪ। ਗੁਰਸਿਖ ਤਾਰੇ ਆਪ ਪ੍ਰਭ, ਦਰਸ ਦਿਖਾਵੇ ਵਡ ਭੂਪ। ਗੁਰਸਿਖ ਤਾਰੇ ਆਪ ਪ੍ਰਭ, ਗੁਰਸਿੱਖਨ ਦੱਸੇ ਸਵੱਛ ਸਰੂਪ। ਗੁਰਸਿਖ ਤਾਰੇ ਆਪ ਪ੍ਰਭ, ਆਤਮ ਜੋਤ ਜਗਾਵੇ ਦੇਵੇ ਗਿਆਨ ਅਨੂਪ। ਮਹਾਰਾਜ ਸ਼ੇਰ ਸਿੰਘ ਗੁਰ

ਸਤਿਗੁਰ ਪੂਰਾ, ਸਭ ਘਟ ਵਸੇ ਬਿਨ ਰੰਗ ਰੂਪ। ਰੰਗ ਰੂਪ ਪ੍ਰਭ ਕੋਏ ਨਾ ਜਾਣੇ। ਧੰਨ ਸੋ ਜਨ ਜੋ ਚਲੇ ਪ੍ਰਭ ਕੇ ਭਾਣੇ। ਤਖ਼ਤੋਂ ਲਾਹੇ ਸਭ ਰਾਜੇ ਰਾਣੇ। ਗੁਰਸਿਖਾਂ ਮਾਣ ਦਵਾਇਆ, ਪ੍ਰਭ ਸੁੱਤਿਆਂ ਖੜ੍ਹਾ ਸਰਹਾਣੇ । ਪ੍ਰਭ ਸਾਚੇ ਦਰਸ ਦਿਖਾਇਆ, ਮਹਾਰਾਜ ਸ਼ੇਰ ਸਿੰਘ ਦੇਵੇ ਮਾਣ ਨਿਮਾਣੇ। ਨਿਮਾਣਿਆਂ ਪ੍ਰਭ ਮਾਣ ਦੇ, ਸਿਰ ਆਪਣਾ ਹੱਥ ਟਿਕਾਇਆ। ਭਗਤ ਵਛਲ ਪ੍ਰਭ ਭਗਵਾਨ ਪ੍ਰਭ ਜੁਗੋ ਜੁਗ ਸਾਚਾ ਖੇਲ ਰਚਾਇਆ। ਕਲਜੁਗ ਸੋਹੰ ਸ਼ਬਦ ਗੁਣ ਨਿਧਾਨ ਦੇ, ਗੁਰਮੁਖਾਂ ਪ੍ਰਭ ਭੇਤ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਭਗਤ ਪਛਾਣ ਕੇ, ਗੁਰਚਰਨੀਂ ਮੇਲ ਮਿਲਾਇਆ। ਪੰਚਮ ਜੇਠ ਰੈਣ ਸੁਹਾਈ, ਰਸਨਾ ਹਰਿ ਹਰਿ ਗੁਣ ਗਾਇਆ। ਉਠ ਜੀਵ ਜਾਗ, ਪ੍ਰਭ ਸਾਚੇ ਦਰਸ ਪਾ, ਪ੍ਰਭ ਅਬਿਨਾਸ਼ੀ ਘਰ ਮੇਂ ਆਇਆ । ਮਹਾਰਾਜ ਸ਼ੇਰ ਸਿੰਘ ਸਾਚਾ ਰਾਗ ਸੋਹੰ ਡੰਕ ਚਲਾਇਆ। ਉਠ ਜੀਵ ਜਾਗ, ਰਸਨਾ ਜਪ ਉਤਮ ਹੋਵੇ ਮੁਖ। ਉਠ ਜੀਵ ਜਾਗ, ਕਰ ਦਰਸ ਪ੍ਰਭ ਮਿਲੇ ਜਗਤ ਸੁਖ। ਉਠ ਜੀਵ ਜਾਗ, ਕਰ ਦਰਸ ਪ੍ਰਭ ਉਤਰੇ ਆਤਮ ਭੁੱਖ। ਉਠ ਜੀਵ ਜਾਗ, ਪ੍ਰਭ ਧੋਏ ਦਾਗ਼, ਸੁਫਲ ਕਰਾਏ ਕੁੱਖ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਲਾਏ ਜਾਗ ਗੁਰਸਿਖ ਸਭ ਜਗ ਉਤਮ ਮਨੁੱਖ। ਗੁਰਸਿਖ ਤੇਰੀ ਉਤਮ ਜਾਤਾ। ਸਤਿਜੁਗ ਹੋਵੇ ਚਾਰ ਵਰਨ ਭਰਾਤਾ। ਸਚ ਸੁੱਚ ਵਰਤਾਏ ਪ੍ਰਭ ਸੁਖ ਆਏ ਧਰਤੀ ਮਾਤਾ। ਪ੍ਰਭ ਸਾਚਾ ਬੰਸ ਚਲਾਏ, ਗੁਰਸਿਖਾਂ ਗੁਰ ਚਰਨੀਂ ਨਾਤਾ। ਗੁਰਸਿਖਾਂ ਉਤਮ ਜੋਤ ਜਗਾਈ, ਮਿਲਿਆ ਪੁਰਖ ਬਿਧਾਤਾ। ਪ੍ਰਭ ਪੂਰਨ ਬੂਝ ਬੁਝਾਏ, ਆਪਣੇ ਰੰਗ ਰਵੇ ਰੰਗ ਰਾਤਾ। ਦ੍ਰਿਸ਼ਟੀ ਦਿਸ਼ਾ ਦੇ ਮਿਟਾਈ, ਸੋਹੰ ਦਰ ਤੇ ਦੇ ਕੇ ਦਾਤਾ। ਮਹਾਰਾਜ ਸ਼ੇਰ ਸਿੰਘ ਜੋ ਜਨ ਗਾਈ, ਕਲਜੁਗ ਤਰਾਏ ਪਿਤਾ ਮਾਤਾ। ਕਲਜੁਗ ਕਰਮ ਪ੍ਰਭ ਵਿਚਾਰ । ਪ੍ਰਭ ਸਾਚਾ ਸਿਰਜਣਹਾਰੇ। ਨਿਹਕਲੰਕ ਜੋਤ ਸਰੂਪੀ ਪ੍ਰਭ ਜਾਮਾ ਧਾਰੇ। ਸ਼ਬਦ ਸੁਰਤ ਪ੍ਰਭ ਤੋੜੇ ਮਾਣ ਹੰਕਾਰੇ। ਹਿੰਦ ਵਾਲੀ ਹਿੰਦਵਾਇਣ ਚਲ ਆਇਣ ਪ੍ਰਭ ਚਰਨ ਦੁਆਰੇ। ਗੁਰਸਿਖਾਂ ਹੋਏ ਪੂਰਨ ਭਾਗ, ਪ੍ਰਭ ਦੇਵੇ ਭਰ ਭੰਡਾਰੇ। ਸਾਚਾ ਸ਼ਬਦ ਚਲੇ ਪਹਿਲੇ ਮਾਘ, ਅਨਹਦ ਵੱਜੇ ਧੁਨਕਾਰੇ। ਗੁਰਸਿਖਾਂ ਪ੍ਰਭ ਪਕੜੀ ਵਾਗ, ਪੂਰਨ ਜੋਤ ਦੇ ਉਜਿਆਰੇ। ਉਠ ਉਠ ਉਠ ਜੀਵ ਜਾਗ, ਪ੍ਰਭ ਆਇਆ ਸਿੱਖਨ ਦੁਆਰੇ। ਮਹਾਰਾਜ ਸ਼ੇਰ ਸਿੰਘ ਕਰ ਸਾਚਾ ਰਾਗ, ਰਸਨਾ ਜਪ ਜੀਵ ਜਨਮ ਸੁਧਾਰੇ। ਰਸਨਾ ਜਪ ਪ੍ਰਭ ਨਾਮ ਰਸਾਇਣ। ਸਾਚਾ ਸ਼ਬਦ ਜੋ ਜਨ ਰਿਦੇ ਵਸਾਇਣ। ਨਿਜ ਘਰ ਵਾਸੀ ਨਿਜ ਮਾਹੇ ਪਾਇਣ। ਦਰ ਆਏ ਬੇਮੁਖ ਸੁੱਤੇ ਰੈਣ ਵਿਹਾਇਣ। ਉਠ ਜੀਵ ਜਾਗ ਪੂਰਨ ਹੋਏ ਭਾਗ, ਪਰਗਟੀ ਜੋਤ ਨਰ ਨਰਾਇਣ। ਨਰ ਨਰਾਇਣ ਨਿਰੰਜਣ ਜੋਤ। ਬੇਮੁਖ ਹੋਏ ਜੀਵ ਦਰ ਰਹੇ ਸੋਤ। ਕਲਜੁਗ ਸਵਾਈ ਸ੍ਰਿਸ਼ਟ ਅੰਤ ਜਾਏ ਰੋਤ । ਤਰੇ ਪੁਰਸ਼ ਸਤਿ, ਪ੍ਰਭ ਆਤਮ ਮੈਲ ਜਾਏ ਧੋਤ। ਸਾਚਾ ਪ੍ਰਭ ਵਿਚ ਸਾਚੀ ਦੇਹ ਜਗਾਏ ਜੋਤ। ਮਹਾਰਾਜ ਸ਼ੇਰ ਸਿੰਘ ਸਤਿਜੁਗ ਅੰਦਰ, ਗੁਰਸਿਖਾਂ ਦੇਵੇ ਨਿਰਮਲ ਜੋਤ । ਪੰਚਮ ਜੇਠ ਰੈਣ ਕਲ ਆਈ। ਭੁੱਲ ਭੁੱਲ ਭੁੱਲ ਜੀਵ ਮਤਿ ਭੁੱਲ ਗਵਾਈ। ਸਾਧ ਸੰਗਤ ਤੈਨੂੰ ਮਿਲੇ ਵਧਾਈ। ਰਸਨਾ ਜਪ ਜਪ ਅਮਰਾ ਪਦ ਪਾਈ। ਸਚਖੰਡ ਪ੍ਰਭ ਵਸਣਹਾਰਾ, ਸਚ ਧਾਮ ਗੁਰਸਿਖ ਟਿਕਾਈ। ਮਹਾਰਾਜ ਸ਼ੇਰ ਸਿੰਘ ਸ਼ਬਦ ਸੁਰਤ ਦਵਾਰਾ, ਸਾਚੀ ਮਤਿ ਗੁਰਸਿਖ ਵਿਚ ਪਾਈ। ਸ਼ਬਦ ਸੁਰਤ ਪ੍ਰਭ ਦੇ ਗਿਆਨਾ। ਆਤਮ ਜੋਤ ਜਗੇ ਕੋਟ ਭਾਨਾ। ਪਰਗਟ ਜੋਤ ਸਾਧ ਸੰਗਤ, ਪ੍ਰਭ ਦੇਵੇ ਸਾਚਾ ਦਾਨਾ । ਗੁਰਚਰਨ ਪ੍ਰੀਤੀ ਸਾਚਾ ਸਤਿਜੁਗ ਇਸ਼ਨਾਨਾ। ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਪਹਰਿਆ ਜਾਮਾ। ਜੋਤ ਸਰੂਪੀ ਪ੍ਰਭ ਸਾਚਾ ਭੇਖ ਧਰ । ਕਲਜੁਗ ਪਰਗਟਿਆ ਅਵਤਾਰ

ਨਰਾਇਣ ਨਰ । ਸ੍ਰਿਸ਼ਟ ਸਬਾਈ ਭਰਮ ਭੁਲੇਖੇ ਪਾਈ, ਗੁਰਸਿਖ ਬੂਝੇ ਸਾਚਾ ਦਰ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਵਡਿਆਈ, ਸ਼ਬਦ ਬਾਣ ਗੁਰ ਜਗਤ ਲਗਾਈ, ਗੁਰਸੰਗਤ ਪਾਇਆ ਸਾਚਾ ਦਰ। ਦਰ ਘਰ ਆਏ ਪ੍ਰਭ ਅਬਿਨਾਸ਼ੀ। ਅੰਤਕਾਲ ਕਲ ਪ੍ਰਭ ਤੋੜੇ ਜਮ ਕੀ ਫਾਸੀ। ਕਲਜੁਗ ਹੋਏ ਅੰਤਕਾਲ, ਸ਼ਬਦ ਲਿਖਾਏ ਜੋ ਮਦਿਰਾ ਮਾਸੀ। ਮਹਾਰਾਜ ਸ਼ੇਰ ਸਿੰਘ ਸਚ ਭਤਾਰ, ਚਰਨ ਲਾਗ ਜੀਵ ਰਹਿਰਾਸੀ। ਜੀਵ ਜੰਤ ਦੁੱਖੀ ਵੇਖ ਪ੍ਰਭ, ਕਲਜੁਗ ਜੋਤ ਪਰਗਟਾਵੇ। ਮਾਇਆ ਪਾਏ ਬੇਅੰਤ, ਆਪਣਾ ਭੇਵ ਆਪ ਖੁਲ੍ਹਾਵੇ। ਪ੍ਰਭ ਦਰ ਵਿਰਲੇ ਗੁਰਸਿਖ ਸੰਤ, ਜੋਤ ਸਰੂਪੀ ਪ੍ਰਭ ਦਰਸ ਦਿਖਾਵੇ। ਮਹਿਮਾ ਜਣਾਏ ਆਪ ਇਕੰਤ, ਮਹਾਰਾਜ ਸ਼ੇਰ ਸਿੰਘ ਕਲਜੁਗ ਖਪਾਵੇ। ਪੈ ਜਾਏ ਦੁਹਾਈ ਵਿਚ ਜੀਵ ਜੰਤ। ਜੀਵ ਜੰਤ ਪ੍ਰਭ ਆਪ ਉਪਾਏ। ਅੰਤਕਾਲ ਪ੍ਰਭ ਕਲਜੁਗ ਆਪ ਖਪਾਏ। ਸਾਧ ਸੰਗਤ ਪ੍ਰਭ ਦੇ ਸੁਣਾਏ। ਗੁਰਸਿਖਾਂ ਸਿਰ ਪ੍ਰਭ ਹੱਥ ਟਿਕਾਏ। ਕਲਜੁਗ ਅਗਨ ਛੋਹਣ ਨਾ ਪਾਏ। ਰਸਨਾ ਜੀਵ ਜਨ ਸੋਹੰ ਗਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਹੋਏ ਸਹਾਇਕ ਅੰਤਕਾਲ, ਭਗਤ ਵਛਲ ਦੀਨ ਦਿਆਲ। ਕਲਜੁਗ ਜਨ ਭਗਤ ਲਏ ਪ੍ਰਭ ਭਾਲ। ਬੇਮੁਖ ਕਲਜੁਗ ਕਰੇ ਜਿਉਂ ਦੁਫਾੜੇ ਦਾਲ। ਸਾਧ ਸੰਗਤ ਪ੍ਰੀਤੀ ਸੋਹੇ ਗੁਰਚਰਨ ਨਾਲ। ਆਤਮ ਦੇ ਗਿਆਨ, ਮਹਾਰਾਜ ਸ਼ੇਰ ਸਿੰਘ ਸਰਬ ਰਿਹਾ ਸਮਾਲ। ਪ੍ਰਭ ਕੀ ਜੋਤ ਜਗਤ ਚੰਗਿਆਰੀ। ਸੋਹੰ ਸ਼ਬਦ ਖੰਡਾ ਦੋ ਧਾਰੀ। ਬੇਮੁਖਾਂ ਕਾਲ ਅੰਤ ਪੈ ਜਾਏ ਖੁਆਰੀ। ਕੋਈ ਨਾ ਦੀਸੇ ਸਭ ਕੂੜੇ ਠੀਸੇ ਦੁਸ਼ਟ ਦੁਰਾਚਾਰੀ। ਗੁਰਮੁਖਾਂ ਸਿਰ ਛਤਰ ਝੁਲੀਸੇ, ਰੱਖੇ ਲਾਜ ਆਪ ਬਨਵਾਰੀ । ਜਨ ਭਗਤਾਂ ਹਰਿ ਪ੍ਰਭ ਸਾਚਾ ਦੀਸੇ, ਪੰਚਮ ਜੇਠ ਆਏ ਦਰਬਾਰੀ। ਸਾਚਾ ਨਾਮ ਅੰਮ੍ਰਿਤ ਪੀਸੇ, ਹਉਮੇ ਵਿਚੋਂ ਜਾਏ ਬੀਮਾਰੀ। ਬੇਮੁਖ ਕਰੇ ਜੋ ਗੁਰਸਿਖ ਰੀਸੇ, ਨਾਮ ਸਚ ਨਾ ਚੜ੍ਹੇ ਖੁਮਾਰੀ। ਮਹਾਰਾਜ ਸ਼ੇਰ ਸਿੰਘ ਚਰਨ ਧਰੇ ਜੋ ਸੀਸੇ, ਗੁਰ ਦਰ ਮਿਲੇ ਬੜੀ ਸਿਕਦਾਰੀ। ਗੁਰਸਿਖਾਂ ਮਿਲਿਆ ਗੁਰ ਦਰਬਾਰਾ। ਅੰਮ੍ਰਿਤ ਬੂੰਦ ਅੰਮਿਓ ਰਸ ਪੀਵ, ਵੇਲੇ ਅੰਮ੍ਰਿਤ ਅੰਮ੍ਰਿਤ ਧਾਰਾ। ਦੇਹ ਵਿਕਾਰ ਜਾਇਣ ਨੱਸ, ਜਨ ਹੋਏ ਰਸਨ ਸੁਹੇਲੇ, ਆਤਮ ਮਿਲੇ ਸਾਚਾ ਰਸ, ਜਗੇ ਜੋਤ ਆਤਮ ਉਜਿਆਰਾ । ਹੋਏ ਪਰਕਾਸ਼ ਜਿਉਂ ਰਵ ਸਸ, ਮਹਾਰਾਜ ਸ਼ੇਰ ਸਿੰਘ ਦੇਵੇ ਅੰਮ੍ਰਿਤ ਭੰਡਾਰਾ। ਪਰਗਟਾਏ ਜੋਤ ਪ੍ਰਭ ਰਾਜਨ ਰਾਜਾ। ਨਿਮਾਣਿਆਂ ਨਿਤਾਣਿਆਂ ਗ਼ਰੀਬ ਨਿਵਾਜਾ। ਅਨਹਦ ਸ਼ਬਦ ਵੱਜੇ ਧੁਨ, ਅਨਹਦ ਵੱਜੇ ਧੁਨ ਵਾਜਾ। ਗੁਰਸਿਖ ਤਰਾਏ ਬੇਮੁਖ ਖਪਾਏ, ਅੰਤਕਾਲ ਕਲ ਵਿਚ ਮਾਝਾ। ਪ੍ਰਭ ਜੋਤ ਪਰਗਟਾਏ ਗੁਰਸਿਖਾਂ ਹੋਏ ਸਹਾਏ, ਸਰਨ ਪੜੇ ਦੀ ਰਾਖੇ ਲਾਜਾ। ਮਹਾਰਾਜ ਸ਼ੇਰ ਸਿੰਘ ਸਚ ਤੇਰੀ ਨਾਏ, ਗੁਰਸਿਖਾਂ ਦੇਵੇ ਰਾਜਾ। ਗੁਰ ਮੀਤ ਗੁਰਸਿਖ ਸਦਾ ਰੱਖ ਚੀਤ। ਪ੍ਰਭ ਮਿਲਣ ਕੀ ਸਾਚੀ ਰੀਤ। ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਬਖ਼ਸ਼ੇ ਗੁਰਚਰਨ ਪ੍ਰੀਤ। ਚਰਨ ਪ੍ਰੀਤ ਕਰੇ ਚਾਰ ਵਰਨ। ਜੋਤ ਸਰੂਪ ਪ੍ਰਭ ਨਾ ਦੀਸੇ ਕਿਸੇ ਬਰਨ। ਕਰ ਦਰਸ ਪ੍ਰਭ ਦਰ ਆਏ ਰੋਗੀ ਸਭ ਤਰਨ। ਮਹਾਰਾਜ ਸ਼ੇਰ ਸਿੰਘ ਪਾਰ ਕਰਾਏ, ਜੋ ਜਨ ਆਏ ਸਰਨ। ਸਰਨ ਪ੍ਰਭ ਕੀ ਜਿਸ ਜੀਵ ਤਕਾਈ। ਆਧਿ ਬਿਆਧਿ ਪ੍ਰਭ ਮਿਟਾਈ। ਅੰਮ੍ਰਿਤ ਸਾਚਾ ਵਿਚ ਦੇਹ ਸਿਚਾਈ। ਕਵਲ ਨਾਭ ਮੁਖ ਪ੍ਰਭ ਦੇ ਖੁਲ੍ਹਾਈ। ਦਵਾਰ ਦਸਵਾਂ ਪ੍ਰਭ ਦੇਵੇ ਪੜਦਾ ਲਾਹੀ। ਅਨਹਦ ਸ਼ਬਦ ਧੁੰਨ ਦੇ ਵਜਾਈ। ਜੋਤ ਸਰੂਪ ਪ੍ਰਭ ਨਿਰਮਲ ਜੋਤ ਜਗਾਈ । ਕੂੜ ਕਪਟ ਦੁਰਕਾਰ ਕੱਢ, ਸੋਹੰ ਸਾਚੀ ਵਸਤੂ ਪਾਈ। ਮਹਾਰਾਜ ਸ਼ੇਰ ਸਿੰਘ ਗੁਰਸਿਖ ਬੇੜਾ ਪਾਰ ਕਰ, ਕੁੰਟ ਚਾਰ ਜੈ ਜੈ ਜੈਕਾਰ ਕਰਾਈ । ਕਲਜੁਗ ਜਾਏ ਹੋਏ ਖੁਆਰਾ । ਸਤਿਜੁਗ ਲਾਏ ਪ੍ਰਭ ਸਤਿ ਕਰਤਾਰਾ।

ਸੋਹੰ ਸ਼ਬਦ ਦੇਵੇ ਵਰਤਾਰਾ। ਨਿਰਹਾਰੀ ਨਿਰਵੈਰ ਪ੍ਰਭ ਲੈ ਅਵਤਾਰਾ। ਅਚੁੱਤ ਪਾਰਬ੍ਰਹਮ ਪਰਮੇਸ਼ਵਰ ਨਿਹਕਲੰਕ ਅਵਤਾਰਾ। ਜੁਗਤ ਮੁਕਤ ਨਾ ਜਾਣੇ ਸੰਸਾਰਾ । ਮਾਇਆ ਪੜਦਾ ਪਾਇਕੇ, ਭੁਲਾਇਆ ਸਚ ਦਵਾਰਾ। ਗੁਰਸਿਖਾਂ ਦਰਸ ਦਿਖਾਇਕੇ, ਮਹਾਰਾਜ ਸ਼ੇਰ ਸਿੰਘ ਮਿਲੇ ਆਪ ਗਿਰਧਾਰਾ। ਗਿਰਧਰ ਆਏ ਜਗਤ ਗਿਰਧਾਰ। ਤ੍ਰੇਤਾ ਦੁਆਪਰ ਕੀਆ ਪਾਰ। ਕਲਜੁਗ ਜਾਏ ਵਹਿੰਦੀ ਧਾਰ। ਝੂਠੇ ਧੰਦੇ ਡੁੱਬਾ ਸੰਸਾਰ। ਪਰਗਟੀ ਜੋਤ ਕਲ ਮੁਰਾਰ। ਮੂਰਖ ਮੁਗਧ ਨਾ ਕਰਨ ਵਿਚਾਰ। ਗੁਰਸਿਖ ਪਾਏ ਪ੍ਰਭ ਕੀ ਸਾਰ। ਦਰ ਘਰ ਛੱਡ ਆਏ ਗੁਰ ਦਰਬਾਰ। ਆਏ ਗੁਰ ਦਰਬਾਰ, ਮਾਨਸ ਜਨਮ ਉਤਮ ਹੋਇਆ ਵਿਚ ਸੰਸਾਰ । ਦੇ ਦਰਸ ਪ੍ਰਭ ਭਵਜਲ ਕੀਆ ਪਾਰ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਤਾਰੇ, ਅੰਮ੍ਰਿਤ ਵਰਖੇ ਕਿਰਪਾ ਧਾਰ। ਕਲਜੁਗ ਜਾਏ ਜਿਉਂ ਅੰਧੇਰ ਰੈਣਾ। ਕਲਜੁਗ ਜੀਵ ਵਹਾਏ ਵਹਿੰਦੇ ਵਹਿਣਾ। ਗੁਰਸਿਖ ਤਰਾਏ ਜਿਨ ਪ੍ਰਭ ਦੇਖਿਆ ਨੈਣਾ। ਬਿਨ ਪ੍ਰਭ ਸਾਚੇ ਕੋਈ ਸਾਕ ਨਾ ਸੈਣਾ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਏ, ਸੋਹੰ ਉਤਮ ਗਹਿਣਾ। ਸਾਧ ਸੰਗਤ ਤੇਰੀ ਵਡਿਆਈ। ਰਸਨਾ ਜਪ ਈਸ਼ਰ ਜੋਤ ਪਰਗਟਾਈ। ਪਰਗਟ ਜੋਤ ਪ੍ਰਭ ਭਏ ਸਹਾਈ। ਆਤਮ ਚਿੰਤ ਗੁਰਸਿਖ ਮਿਟਾਈ । ਮਹਾਰਾਜ ਸ਼ੇਰ ਸਿੰਘ ਕਲ ਤੇਰੀ ਵਡਿਆਈ। ਵੱਡੀ ਵਡਿਆਈ ਵਡ ਪ੍ਰਭ ਵਡ ਦਾਤਾ। ਵੱਡੀ ਵਡਿਆਈ ਜਿਸ ਜਨ ਪ੍ਰਭ ਪਛਾਤਾ। ਵੱਡੀ ਵਡਿਆਈ ਦੇਵੇ ਗੁਰਸਿਖਾਂ ਪ੍ਰਭ ਵਡ ਦਾਤਾ। ਮਹਾਰਾਜ ਸ਼ੇਰ ਸਿੰਘ ਜਿਸ ਜਨ ਪਛਾਤਾ। ਜਾਣੇ ਸੋ ਜਨ ਜਿਸ ਆਪ ਜਣਾਏ। ਜਾਣੇ ਸੋ ਜਨ, ਜਿਸ ਹਿਰਦੇ ਰਿਹਾ ਸਮਾਏ। ਜਾਣੇ ਸੋ ਜਨ, ਜਿਸ ਆਤਮ ਜੋਤ ਜਗਾਏ। ਜਾਣੇ ਸੋ ਜਨ, ਜਿਨ ਮਹਾਰਾਜ ਸ਼ੇਰ ਸਿੰਘ ਸਰਨ ਲਗਾਏ। ਸਰਨ ਲਗਾਏ ਆਪ ਪ੍ਰਭ ਸੰਸਾਰੀ। ਆਵੇ ਜਾਵੇ ਜਗਤ ਵਿਵਹਾਰੀ। ਜੋਤ ਸਰੂਪ ਸ੍ਰਿਸ਼ਟ ਸੰਘਾਰੀ। ਮਹਾਰਾਜ ਸ਼ੇਰ ਸਿੰਘ ਤੇਰੀ ਸਤਿਜੁਗ ਸਚੀ ਸਿਕਦਾਰੀ। ਸਤਿਜੁਗ ਸਾਚਾ ਸਚ ਚਲਾਇਆ। ਸਚ ਘਰ ਦੱਸ ਸ਼ਬਦ ਚਲਾਇਆ। ਸੋਹੰ ਸ਼ਬਦ ਚਾਰ ਵਰਨ ਸਤਿਜੁਗ ਮੁਖ ਗਾਇਆ। ਮਹਾਰਾਜ ਸ਼ੇਰ ਸਿੰਘ ਤੁਧ ਬਿਨ ਕੋਈ ਦੂਜਾ ਨਜ਼ਰ ਨਾ ਆਇਆ। ਏਕ ਆਪ ਪ੍ਰਭ ਕੋ ਨਹੀਂ ਦੂਜਾ। ਕਲਜੁਗ ਅੰਤ ਮਿਟਾਏ ਸਭ ਪੂਜਾ । ਗੁਰਸਿਖਾਂ ਦਰ ਪ੍ਰਭ ਸਾਚਾ ਸੂਝਾ। ਦੇ ਦਰਸ ਪ੍ਰਭ ਭੇਦ ਖੁਲ੍ਹਾਇਆ ਗੂਝਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਗੁਰਸਿਖ ਜਾਣ ਨਾ ਦੂਜਾ। ਨਿਹਕਲੰਕ ਪ੍ਰਭ ਨਿਰੰਤਰ। ਸੋਹੰ ਹੋਵੇ ਸਤਿਜੁਗ ਸਾਚਾ ਮੰਤਰ। ਜੋਤ ਸਰੂਪ ਪ੍ਰਭ ਵਿਚ ਜਗਤ ਰਹੰਤਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਦੇ ਦਰਸ ਕਰੇ ਗੁਰਸਿਖ ਸੁਤੰਤਰ। ਗੁਰਸਿਖ ਹੋਏ ਗੁਰ ਸੇਵ ਕਮਾਏ। ਗੁਰਮੁਖ ਹੋਏ ਪ੍ਰਭ ਮੇਲ ਮਿਲਾਏ। ਸਚ ਘਰ ਬੈਠਾ ਤਾੜੀ ਲਾਏ। ਦੇਖੇ ਆਪ ਪ੍ਰਭ ਨਜ਼ਰ ਨਾ ਆਏ । ਜੋਤ ਸਰੂਪ ਗੁਰਸਿਖਾਂ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਤੇਰਾ ਰੰਗ ਅਨੂਪ, ਬੇਮੁਖ ਨਜ਼ਰ ਨਾ ਆਏ। ਬੇਮੁਖਾਂ ਲੱਗਾ ਹਉਮੇ ਰੋਗ। ਪ੍ਰਭ ਕਾ ਦਰਸ ਨਾ ਮਿਲੇ ਅਮੋਘ। ਆਤਮ ਚਿੰਤਾ ਸਦ ਹੈ ਸੋਗ। ਪ੍ਰਭ ਅਬਿਨਾਸ਼ੀ ਰਿਹਾ ਵਿਯੋਗ। ਅੰਤਕਾਲ ਕਲਜੁਗ ਜਾਏ ਦੁੱਖ ਭੋਗ। ਗੁਰਸਿਖਾਂ ਲਿਖਿਆ ਪ੍ਰਭ ਧੁਰ ਸੰਜੋਗ। ਨੇਤਰ ਕਰ ਦਰਸ ਜੀਵ ਆਤਮ ਰਸ ਭੋਗ। ਮਿਟੇ ਅਗਿਆਨ ਅੰਧੇਰ ਸਭ, ਸੋਹੰ ਸ਼ਬਦ ਪਾਏ ਮਨ ਜੋਗ। ਮਹਾਰਾਜ ਸ਼ੇਰ ਸਿੰਘ ਦਰਦ ਦੁੱਖ ਭੰਜਨ, ਗੁਰਸਿਖਾਂ ਕੱਢੇ ਹਉਮੇ ਰੋਗ। ਤਾਰਨਹਾਰ ਗੁਰਸਿਖ ਤਰਾਏ। ਦਰ ਆਏ ਜੋ ਹੰਕਾਰੀ, ਜਨਮ ਜਨਮ ਪ੍ਰਭ ਜੂਨੀ ਪਾਏ। ਜੋ ਜਨ ਪ੍ਰਭ ਜੋਤ ਅਧਾਰੀ, ਦੇ ਦਰਸ ਪ੍ਰਭ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਜਨ ਹੋਏ ਨਾਮ ਅਧਾਰੀ, ਸਰਨ ਪੜੇ ਦੀ ਲਾਜ ਰਖਾਏ। ਸਰਬ ਸੁੱਖ ਗੁਰਸੰਗਤ

ਸੰਗ। ਗੁਰਸੰਗਤ ਪ੍ਰੀਤੀ ਗੁਰਸਿਖ ਗੁਰ ਦਰ ਮੰਗ। ਨਾਮ ਪ੍ਰੀਤੀ ਆਤਮ ਚਾੜ੍ਹੇ ਰੰਗ। ਦੇਹ ਹੋਏ ਪੱਤਤ ਪੁਨੀਤੀ, ਮਾਨਸ ਜਨਮ ਨਾ ਹੋਏ ਭੰਗ। ਕਰ ਦਰਸ ਹੋਏ ਕਾਇਆ ਠੰਡੀ ਸੀਤੀ, ਅੰਮ੍ਰਿਤ ਦੇਹ ਵਹਾਏ ਗੰਗ। ਗੁਰਮੁਖ ਕਲਜੁਗ ਸ੍ਰਿਸ਼ਟੀ ਜੀਤੀ, ਸਾਚਾ ਨਾਮ ਮੰਗ ਨਾ ਸੰਗ। ਮਹਾਰਾਜ ਸ਼ੇਰ ਸਿੰਘ ਤੇਰੀ ਚਰਨ ਪ੍ਰੀਤੀ, ਸਦਾ ਰਹੇ ਅੰਗ ਸੰਗ। ਚਰਨ ਪ੍ਰੀਤ ਗੁਰਚਰਨ ਹੈ ਕਵਲਾ । ਉਤਮ ਰੀਤ ਉਪਰ ਧਵਲਾ। ਸਰਬ ਸ੍ਰਿਸ਼ਟ ਜੋਤ ਸਰੂਪ ਮਵਲਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਰਸਨਾ ਜਪ ਜੀਵ ਨਾ ਹੋ ਬਵਲਾ। ਕਲਜੁਗ ਹੋਏ ਅੰਤ ਅੰਧੇਰਾ। ਬੇਮੁਖ ਨਾ ਦੀਸੇ ਚਾਰ ਚੁਫੇਰਾ। ਗੁਰਸਿਖ ਨਾ ਹੋਏ ਸੰਝ ਸਵੇਰਾ। ਜੋਤ ਪਰਕਾਸ਼ ਕਰੇ ਪ੍ਰਭ ਨਾ ਲਾਏ ਦੇਰਾ। ਦੇ ਦਰਸ ਕਾਲ ਅੰਤ ਪ੍ਰਭ ਕਰ ਜਾਏ ਨਿਬੇੜਾ। ਮਹਾਰਾਜ ਸ਼ੇਰ ਸਿੰਘ ਜੋ ਜਨ ਜਾਣੇ ਛੋੜੇ ਤੇਰਾ ਮੇਰਾ। ਮੇਰਾ ਤੇਰਾ ਜਿਸ ਭੇਵ ਚੁਕਾਇਆ। ਜੋਤ ਸਰੂਪ ਵਿਚ ਜੋਤ ਮਿਲਾਇਆ। ਆਵੇ ਨਾ ਜਾਵੇ ਜਨਮ ਮਰਨ ਦਾ ਭੇਦ ਚੁਕਾਇਆ । ਮਹਾਰਾਜ ਸ਼ੇਰ ਸਿੰਘ ਜੋ ਜਨ ਸਿਮਰੇ ਵਿਚ ਚੁਰਾਸੀ ਗੇੜ ਨਾ ਆਇਆ। ਸ਼ਬਦ ਸੁਰਤ ਪ੍ਰਭ ਮੇਲ ਮਿਲਾਏ। ਕੱਟ ਰੋਗ ਪ੍ਰਭ ਦੇ ਗਵਾਏ। ਸੰਗਰੈਹਣੀ ਵਿਚੋਂ ਨਾਸ ਹੋ ਜਾਏ। ਸੋਹੰ ਸਾਚਾ ਸ਼ਬਦ ਜੋ ਜਨ ਰਿਦੇ ਵਸਾਏ। ਦੁੱਖ ਰੋਗ ਦੇਹ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਸ਼ਬਦ ਚੋਟ ਲਗਾਏ। ਸ਼ਬਦ ਚੋਟ ਜਗਤ ਧੁਨਕਾਰਾ। ਅੰਧਕੂਪ ਵੱਜੇ ਧੁਨਕਾਰਾ। ਜਿਥੇ ਜੋਤ ਜਗੇ ਅਗੰਮ ਅਪਾਰਾ। ਰੋਗ ਗਵਾਏ ਵਿਚ ਦੇਹ ਵਰਖੇ ਅੰਮ੍ਰਿਤ ਧਾਰਾ। ਮਹਾਰਾਜ ਸ਼ੇਰ ਸਿੰਘ ਕਰ ਸਾਚਾ ਕਲੰਕ ਨਿਹ ਰੋਗ ਸੋਗ ਸੋਗ ਰੋਗ ਦਰ ਹੋਏ ਖੁਆਰਾ। ਰੋਗ ਸੋਗ ਪ੍ਰਭ ਦੇ ਮਿਟਾਏ। ਦੁੱਖ ਦਰਦ ਰਹੇ ਨਾ ਰਾਏ। ਰੱਖਿਆ ਕਰੇ ਆਪ ਰਘੁਰਾਏ। ਜਪ ਤਪ ਪ੍ਰਭ ਸੁਖਦਾਏ। ਜੋਤ ਸਰੂਪ ਜੀਵ ਜੰਤ ਵਿਚ ਰਹਾਏ। ਨਾੜੀ ਬਹੱਤਰ ਵਿਚ ਪ੍ਰਭ ਸੁੱਖ ਵਸਾਏ। ਅਮਕਾ ਕਾਜ਼ੀ ਕੋਈ ਨੇੜ ਨਾ ਆਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਭੂਤ ਪਲੀਤ ਦਰ ਬੰਧਾਰੇ। ਜਮ ਕੰਕਰ ਆਪ ਪ੍ਰਭ ਸੰਘਾਰੇ। ਦੂਤ ਦੁਸ਼ਟ ਸ਼ਬਦ ਸੁਰਤ ਦੇ ਮਾਰੇ। ਅਗਨ ਜੋਤ ਜੋਤ ਅਗਨ ਦੇਹੀ ਦੁੱਖ ਸਾੜੇ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰੇ ਆਪ ਨਿਰੰਕਾਰੇ। ਪਰਗਟ ਜੋਤ ਪ੍ਰਭ ਦਇਆ ਕਮਾਈ । ਦੁੱਖ ਦਰਦ ਦਏ ਸੰਗਤ ਮਿਟਾਈ। ਸਾਚੀ ਨਾਮ ਰੰਗਣ ਸੋਹੰ ਪ੍ਰਭ ਆਪ ਚੜ੍ਹਾਈ। ਦਰਸ ਦਾਨ ਜੋ ਜਨ ਮੰਗਣ, ਪ੍ਰਭ ਦੇ ਦਰਸ ਤ੍ਰਿਪਤ ਮਿਟਾਈ। ਦਰ ਆਏ ਮਾਰੇ ਪ੍ਰਭ ਤੀਨ ਤਪ ਖੰਘਣ, ਸੁਰਤੀ ਸੁਰਤ ਪ੍ਰਭ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਦੇਵੇ ਮੁਕਤੀ ਮੁਕਤ, ਰਸਨਾ ਜਪ ਫੇਰ ਵੇਲਾ ਹੱਥ ਨਾ ਆਈ। ਆਏ ਸਚਾ ਸ਼ਾਹੋ ਸਚ ਦੇ ਵਡਿਆਈ। ਦਰ ਆਏ ਦੁੱਖ ਮਿਟਾਏ ਪ੍ਰਭ, ਨਾਉਂ ਭਿਛਿਆ ਪਾਈ । ਹੋਏ ਸਹਾਈ ਜਗਤ ਪਿਤ ਕਹਾਈ । ਮਹਾਰਾਜ ਸ਼ੇਰ ਸਿੰਘ ਤੇਰੀ ਗੁਰਸਿਖਾਂ ਸਰਨਾਈ। ਮਰੂ ਦੇਵੇ ਆਪ ਜਵਾਲਾ। ਸ਼ਬਦ ਬਾਣ ਮਾਰੇ ਗੁਰ ਗੋਪਾਲਾ। ਮਾਰ ਕਰੇ ਬੀਰ ਬੇਤਾਲਾ। ਪਕੜ ਲਿਆਵੇ ਤੀਨ ਲੋਕ ਰਖਵਾਲਾ। ਆਤਮ ਬੱਧਾ ਗੁਰਸਿਖ ਮਹਾਰਾਜ ਸ਼ੇਰ ਸਿੰਘ ਦਰ ਖੜ੍ਹੇ ਕਰੇ ਸਵਾਲਾ। ਪ੍ਰਭ ਕੀ ਮਹਿੰਮਾ ਬੜੀ ਬੇਅੰਤ। ਜੋਤ ਸਰੂਪ ਦਰਸ ਵਿਚ ਜੀਵ ਜੰਤ। ਕਲਜੁਗ ਪਰਗਟਿਆ ਪ੍ਰਭ ਨਿਹਕਲੰਕ ਕੰਤੂਹਲ ਕੰਤ। ਗੁਰਸਿਖਾਂ ਦੇਵੇ ਮਾਣ ਉਤਮ ਦੇ ਵਿਚ ਸਾਧ ਸੰਤ। ਸਾਚਾ ਦੇਵੇ ਬ੍ਰਹਮ ਗਿਆਨ, ਸਿੱਖ ਆਸਣ ਬੈਠ ਇਕੰਤ। ਹਿਰਦਕ ਦੇਵੇ ਚਰਨ ਧਿਆਨ, ਹੋਵੇ ਮਿਹਰ ਭਗਤ ਭਗਵੰਤ। ਗੁਣ ਦੇਵੇ ਗੁਣ ਨਿਧਾਨ, ਸੋਹੰ ਸ਼ਬਦ ਗੁਰ ਧੁਨ ਵਜੰਤ। ਮਹਾਰਾਜ ਸ਼ੇਰ ਸਿੰਘ ਸੁਹਾਵੇ ਥਾਨ ਸ੍ਰਿਸ਼ਟ ਕਰੇ ਭਸਮੰਤ। ਸਚ ਸੰਤ ਸਤਿਗੁਰ ਪਰਗਟਾਇਆ । ਮਿਲ ਪ੍ਰਭ ਸਮਰਥ,

ਸੰਸਾ ਭੈ ਮਨੋ ਗਵਾਇਆ। ਪ੍ਰਭ ਕੀ ਬਾਣੀ ਲਿਖੀ ਅਕੱਥ, ਤਨ ਮਨ ਪ੍ਰਭ ਲੇਖੇ ਲਾਇਆ। ਦੇਵੇ ਬਖ਼ਸ਼ ਅੰਤ ਸਮਰਥ, ਨੀਤੀ ਰੱਖ ਦਰਸ ਦਿਖਾਇਆ। ਕਲਜੁਗ ਧਰੇ ਜੋਤ ਆਪ ਸਤਿ ਪੁਰਖ, ਮਹਾਰਾਜ ਸ਼ੇਰ ਸਿੰਘ ਪਤ ਰਖਵਾਇਆ। ਪਿਤਾ ਪੂਤ ਪਰ ਭਏ ਦਿਆਲਾ। ਜੋਤ ਸਰੂਪ ਹੋਏ ਗੋਪਾਲਾ। ਪ੍ਰਭ ਅਬਿਨਾਸ਼ੀ ਤੀਨ ਕੋਟ ਹੋਏ ਰਖਵਾਲਾ। ਸੰਤਨ ਪਾਈ ਥਾਂਏ ਪ੍ਰਭ ਪੂਰਨ ਘਾਲਾ। ਸ਼ਬਦ ਦੇ ਗਿਆਨ, ਰਾਮ ਨਾਮ ਗਲ ਪਾਈ ਮਾਲਾ। ਕਲਜੁਗ ਉਤਮ ਅਸਥਾਨ, ਪਰਗਟੇ ਜੋਤ ਸਰਬ ਰਖਵਾਲਾ। ਜੋ ਕਿਛ ਕਰੇ ਸੋ ਹੀ ਜਗ ਹੋਤ, ਮਹਾਰਾਜ ਸ਼ੇਰ ਸਿੰਘ ਉਤਪਤ ਕਰਨ ਵਾਲਾ। ਧੰਨ ਧੰਨ ਧੰਨ ਮਨੀ ਸਿੰਘ ਤੇਰੀ ਧੰਨ ਕਮਾਈ । ਰਸਨਾ ਜਪ ਜਪ ਜਪ ਪੂਤ ਪਿਤਾ ਜਗ ਬੰਸ ਬਣਾਈ। ਦਰ ਆਏ ਦੁਤਰ ਦੇਵੇ ਤਾਰ, ਗੁਰ ਗੋਬਿੰਦ ਦੋਏ ਹੋਏ ਸਹਾਈ। ਧੰਨ ਧੰਨ ਧੰਨ ਮਨੀ ਸਿੰਘ, ਸਾਚੀ ਜੋਤ ਦੇਵੇ ਪ੍ਰਭ ਵਿਚ ਲਲਾਟ ਟਿਕਾਈ। ਸਤਿਜੁਗ ਦੇਵੇ ਮਾਣ ਪ੍ਰਭ, ਚਾਰ ਵਰਨ ਚਰਨ ਲਗ ਜਾਈ। ਸੋਹੰ ਸ਼ਬਦ ਵੱਜੇ ਬਾਣ ਪ੍ਰਭ ਰਸਨਾ ਮਾਰ ਸਭ ਜਗਤ ਘਾਈ। ਪੂਰਨ ਜੋਤ ਵਿਸ਼ਨੂੰ ਭਗਵਾਨ ਲੈ ਅਵਤਾਰ, ਜਗਤ ਮੇਂ ਹੋਏ ਸਹਾਈ। ਸੰਤਨ ਸੰਤ ਸੰਤ ਵਡਭਾਗਾ। ਉਤਮ ਸੁਣਿਆ ਸੋਹੰ ਸ਼ਬਦ ਅਨਰਾਗਾ। ਭਰਮ ਭੁਲੇਖਾ ਸਭ ਦੇਹੀ ਭਾਗਾ। ਹੋਏ ਅਧੀਨ ਸਰਨੀ ਲਾਗਾ। ਕੂੜ ਕੁਟੰਬ ਸਭ ਭਗਤ ਤਿਆਗਾ। ਆਤਮ ਜੋਤ ਜਗੀ ਜੀਵ ਸੋਇਆ ਜਾਗਾ। ਮਹਾਰਾਜ ਸ਼ੇਰ ਸਿੰਘ ਜਿਨ ਕਲਜੁਗ ਮਿਲਿਆ, ਸੋਈ ਪੁਰਖ ਵਡਭਾਗਾ। ਸੰਤ ਜਨਾਂ ਦੀ ਆਸਾ ਪੂਰ। ਪਰਗਟ ਭਏ ਪ੍ਰਭ ਸਦਾ ਹਜ਼ੂਰ। ਸਾਚਾ ਸ਼ਬਦ ਆਤਮ ਸਦਾ ਸਰੂਰ। ਜਗੇ ਜੋਤ ਵਿਚ ਦੇਹ ਜਿਉਂ ਕੋਹਤੂਰ। ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ ਸਰਬ ਗੁਣ ਭਰਪੂਰ । ਭਰਤੰਬਰ ਪ੍ਰਭ ਸਰਬ ਵਿਆਪੇ। ਛਿੰਨ ਭੰਗਰ ਬੇਮੁਖ ਨਾ ਜਾਪੇ। ਧੰਨ ਧੰਨ ਧੰਨ ਗੁਰਸਿਖ, ਧੰਨ ਗੁਰਸਿਖ ਮਾਪੇ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਦਾਤਾ, ਵਿਸ਼ਨੂੰ ਬੰਸੀ ਕਲ ਤਾਰੇ ਆਪੇ। ਸਾਚੇ ਸੰਤ ਪ੍ਰਭ ਮਾਣ ਦਵਾਇਆ । ਧਰ ਜੋਤ ਵਿਚ ਦੇਹ, ਤੀਨ ਭਵਨ ਦੀ ਬੂਝ ਬੁਝਾਇਆ। ਸਾਚਾ ਦੇਵੇ ਨਾਮ ਏਹ, ਜਿਸ ਦਾ ਭੇਵ ਆਪ ਖੁਲ੍ਹਾਇਆ । ਕਲਜੁਗ ਪਰਖੀ ਪ੍ਰਭ ਸਾਚੀ ਦੇਹ, ਜੋਤ ਸਰੂਪ ਵਿਚ ਡੇਰਾ ਲਾਇਆ । ਮਹਾਰਾਜ ਸ਼ੇਰ ਸਿੰਘ ਦਾਨ ਸਾਚਾ ਦੇ, ਜਿਤ ਮਿਲਿਆਂ ਭੁੱਖ ਰਹੇ ਨਾ ਰਾਇਆ। ਆਤਮ ਤ੍ਰਿਸਨਾ ਗੁਰਸਿਖ ਬੁਝਾਏ। ਸ਼ਬਦ ਗਿਆਨ ਸੁਰਤ ਸੋਝੀ ਪਾਏ। ਭਗਤ ਭਗਵਾਨ ਦੋਏ ਜੋਤ ਇਕ ਕਰਾਏ। ਜਨ ਵੇਖੇ ਤਾਂ ਸਾਚਾ ਪ੍ਰਭ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨੀ ਗਾਏ। ਰਸਨਾ ਜਪ ਪ੍ਰਭ ਰਾਜ ਦਹਿੰਦ। ਕਲਜੁਗ ਪਰਗਟਿਆ ਪ੍ਰਭ ਸਾਚਾ ਮਰਗਿੰਦ। ਚਰਨ ਲਗਾਏ ਡੇਰ ਨਾ ਲਾਏ ਵਾਲੀ ਹਿੰਦ। ਬੇਮੁਖ ਖਪਾਏ ਸਾਚਾ ਪ੍ਰਭ ਦੇ ਸਜ਼ਾਏ, ਗੁਰ ਧਾਮ ਕਰੇ ਜੋ ਨਿੰਦ । ਗੁਰਮੁਖ ਤਰਾਏ ਚਰਨ ਆਏ ਜੋ ਸੀਸ ਝੁਕਾਏ, ਮਹਾਰਾਜ ਸ਼ੇਰ ਸਿੰਘ ਗੁਰ ਬਖ਼ਸ਼ਿੰਦ। ਕਲਜੁਗ ਬਖ਼ਸ਼ ਆਪ ਪ੍ਰਭ ਤਾਰੇ। ਗੁਰਸਿਖ ਸੋਹਣ ਚਰਨ ਦਵਾਰੇ। ਮੂਰਖ ਸੁੱਤੇ ਪੈਰ ਪਸਾਰੇ। ਮਾਨਸ ਜਨਮ ਗਏ ਕਲਜੁਗ ਹਾਰੇ। ਧੰਨ ਧੰਨ ਧੰਨ ਗੁਰਸਿਖ, ਡਿੱਗੇ ਪ੍ਰਭ ਚਰਨ ਦਵਾਰੇ। ਪਰਗਟੇ ਜੋਤ ਆਪ ਪ੍ਰਭ ਭਗਤ ਸਨਮੁਖ, ਸ਼ਬਦ ਗਿਆਨ ਦੇ ਭਗਤ ਜਨ ਤਾਰੇ। ਮਹਾਰਾਜ ਸ਼ੇਰ ਸਿੰਘ ਭਰੇ ਤੇਰੇ ਭੰਡਾਰੇ। ਮਨੀ ਸਿੰਘ ਪ੍ਰਭ ਮਾਣ ਦਵਾਇਣਾ। ਚਰਨ ਕਵਲ ਮਿਲੇ ਟਿਕਾਇਣਾ। ਸ੍ਰਿਸ਼ਟ ਸਬਾਈ ਮਿਲੇ ਨਾ ਸੋਇਣਾ। ਰਾਜੇ ਰਾਣੇ ਸ੍ਰਿਸ਼ਟ ਵਿਨਾਸੇ, ਭੱਜੇ ਫਿਰਨ ਜਿਉਂ ਸੁੰਞੇ ਘਰ ਕਾਉਣਾ । ਸੋਹੰ ਸ਼ਬਦ ਪ੍ਰਭ ਲਾਏ ਬਾਣਨਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜਗਤ ਜਲਾਏ ਆਪਣੇ ਭਾਨਣਾ । ਕਾਲ ਅੰਤ ਕਲਜੁਗ ਹੋ ਜਾਣਾ। ਪਿੰਡ ਭੰਡਾਲ ਸਾਚਾ

ਧਾਮ, ਸੰਤ ਜੋਤੀ ਜੋਤ ਸਮਾਇਆ। ਉਤਮ ਹੋਇਆ ਨਗਰ ਗਰਾਮ, ਜਾਮਾ ਧਾਰ ਵਿਚ ਚਰਨ ਟਿਕਾਇਆ। ਪੂਰਬ ਕਰੇ ਕੋਈ ਵਿਚਾਰ, ਅਚਰਜ ਖੇਲ ਪ੍ਰਭ ਰਚਾਇਆ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸਾਚਾ ਸੰਤ ਸਤਿਗੁਰ ਪਰਗਟਾਇਆ । ਸਤਿਗੁਰ ਸਾਚਾ ਮਨੀ ਸਿੰਘ ਸਤਿਜੁਗ ਉਪਜਾਵੇ। ਜੋਤ ਸਰੂਪ ਨਿਹਕਲੰਕ ਮਾਣ ਦਿਵਾਵੇ। ਸੰਸਾਰੀ ਭੰਡਾਰੀ ਸਦ ਵਿਵਹਾਰੀ ਆਪਣਾ ਭੇਵ ਨਾ ਕਿਸੇ ਜਣਾਵੇ। ਪਰਗਟੀ ਜੋਤ ਏਕੰਕਾਰੀ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਵੇ। ਏਕੰਕਾਰ ਜਗਤ ਆਕਾਰਾ। ਮਾਇਆ ਰੂਪੀ ਪਸਰਿਆ ਜਗਤ ਪਸਾਰਾ। ਲੱਖ ਚੁਰਾਸੀ ਜੂਨ ਜੋਤ ਅਧਾਰਾ। ਜੋਤ ਸਰੂਪ ਸਾਚਾ ਪ੍ਰਭ ਸਭ ਤੇ ਬਾਹਰਾ। ਜੇ ਕੋਈ ਦੇਖੇ ਦੇਖ ਵਿਚਾਰੇ, ਵਿਚ ਵਸੇ ਨਿਰਾਧਾਰਾ। ਮਹਾਰਾਜ ਸ਼ੇਰ ਸਿੰਘ ਮਾਣ ਦਵਾਇਆ, ਸਤਿਗੁਰ ਮਨੀ ਸਿੰਘ ਪੂਜੇ ਸੰਸਾਰਾ। ਗੁਰਸਿਖ ਹੋਏ ਚਰਨ ਭਵਰਾ। ਦੇਵੇ ਵਡ ਵਡਿਆਈ ਪ੍ਰਭ ਗਵਰਾ। ਜਨਮ ਮਰਨ ਕਲਜੁਗ ਦੋਏ ਸਵਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲਜੁਗ ਕੀਆ ਦਵਰਾ। ਕਲਜੁਗ ਕਾਲ ਕਰੇ ਕਲਕਾਤੀ। ਪਰਗਟਾਏ ਜੋਤ ਵਿਚ ਪ੍ਰਭ ਮਾਤੀ। ਦੁਨੀਆ ਸੁੰਞ ਮਸਾਣ ਜਿਉਂ ਸੋਏ ਬਿਰਛ ਰਾਤੀ। ਪਰਗਟੇ ਪੂਰਨ ਭਗਵਾਨ, ਗੁਰਸਿਖਾਂ ਦੇਵੇ ਅੰਮ੍ਰਿਤ ਬੂੰਦ ਸਵਾਂਤੀ । ਮਹਾਰਾਜ ਸ਼ੇਰ ਸਿੰਘ ਸਤਿਜੁਗ ਤੇਰਾ ਮਾਣ, ਗੁਰਸਿਖ ਭੁੱਲ ਨਾ ਜਾਵੇ ਦਿਨ ਰਾਤੀ। ਦਿਵਸ ਰੈਣ ਪ੍ਰਭ ਰਵੇ ਰੰਗ। ਬੇਮੁਖ ਭੰਨੇ ਜਿਉਂ ਕਲਜੁਗ ਕਾਚੀ ਵੰਗ। ਸੋਹੰ ਸ਼ਬਦ ਆਤਮ ਚਾੜ੍ਹੇ ਰੰਗ। ਮਹਾਰਾਜ ਸ਼ੇਰ ਸਿੰਘ ਪਰਗਟਿਆ ਸੂਰਾ ਸਰਬੰਗ। ਪਰਗਟਿਆ ਪ੍ਰਭ ਸੂਰਾ ਸੂਰ। ਦੇਖੋ ਨੇੜੇ ਨਾਹੀ ਦੂਰ। ਪਰਗਟੇ ਜੋਤ ਪ੍ਰਭ ਆਪ ਹਜ਼ੂਰ। ਮਹਾਰਾਜ ਸ਼ੇਰ ਸਿੰਘ ਗੁਣ ਭਰਪੂਰ। ਧਿਆਨੀ ਧਿਆਨ ਦੇਵੇ ਗੁਣ ਦਾਤਾ। ਬ੍ਰਹਮ ਗਿਆਨੀ ਕਲਜੁਗ ਪ੍ਰਭ ਆਪ ਪਛਾਤਾ। ਉਤਮ ਜੀਵਣ ਕਲਜੁਗ ਹੋਇਆ, ਜਿਨ੍ਹਾਂ ਮਿਲਿਆ ਪੁਰਖ ਬਿਧਾਤਾ। ਮਹਾਰਾਜ ਸ਼ੇਰ ਸਿੰਘ ਤੇਰੇ ਬਾਝੋਂ ਕਲਜੁਗ ਝੂਠਾ ਨਾਤਾ। ਝੂਠੀ ਸ੍ਰਿਸ਼ਟ ਝੂਠਾ ਵਿਵਹਾਰ। ਝੂਠੇ ਧੰਦੇ ਲੱਗਾ ਸੰਸਾਰ। ਭੁੱਲ ਗਿਆ ਜੀਵ ਉਪਜਾਵਣਹਾਰ। ਗੁਰਮੁਖ ਦਇਆ ਕੀਨੀ ਪ੍ਰਭ ਕਰਮ ਵਿਚਾਰ। ਦੇ ਸਾਚਾ ਸ਼ਬਦ ਗਿਆਨ, ਜਨ ਕੀਆ ਬੇੜਾ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਲਿਆ ਅਵਤਾਰ। ਸਚ ਸਚ ਸਚ ਅਵਤਾਰ ਨਿਹਕਲੰਕ। ਪਰਗਟ ਜੋਤ ਸੁਹਾਏ ਥਾਨ ਬੰਕ। ਚਰਨ ਆਏ ਇਕ ਹੋ ਜਾਏ ਰਾਓ ਰੰਕ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ ਸੋਹੰ ਏਕਾ ਅੰਕ। ਏਕਾ ਅੰਕ ਆਪ ਓਅੰਕਾਰਾ। ਦੂਜਾ ਸ਼ਬਦ ਸੋਹੰ ਚਲੇ ਸੰਸਾਰਾ। ਬਾਕੀ ਸਰਬ ਹੋਏ ਖੁਆਰਾ। ਜੋਤ ਸਰੂਪ ਪ੍ਰਭ ਲਿਆ ਅਵਤਾਰਾ। ਸ਼ਿਵ ਸ਼ੰਭੂ ਸ਼ਕਤੀ ਮਿਲੇ ਪ੍ਰਭ ਚਰਨ ਦਵਾਰਾ । ਮਹਾਰਾਜ ਸ਼ੇਰ ਸਿੰਘ ਇਕ ਜੋਤ ਨਿਰੰਕਾਰਾ। ਏਕ ਜੋਤ ਤ੍ਰੈਲੋਕੀ ਨਾਥ। ਜੋ ਜਨ ਵੇਖੇ ਪ੍ਰਭ ਸੰਗ ਸਾਥ। ਕਲਜੁਗ ਰੱਖੇ ਗੁਰਸਿਖ ਦੇ ਕਰ ਹਾਥ। ਜੋ ਜਨ ਆਏ ਚਰਨ ਟੇਕੇ ਮਾਥ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ ਅਨਾਥਾਂ ਅਨਾਥ। ਅੰਧ ਅਗਿਆਨ ਜਗਤ ਚਲਾਇਆ। ਦਰਦ ਵਿਕਾਰ ਵਿਚ ਜੀਵ ਵਸਾਇਆ । ਝੂਠੀ ਮਾਇਆ ਵਿਚ ਭਰਮ ਭੁਲਾਇਆ। ਆਪਣਾ ਆਪ ਈਸ਼ ਵਿਚ ਛੁਪਾਇਆ। ਬੇਮੁਖ ਕਰਾਏ ਜੀਵ ਬੇਮੁਖਾਂ ਪ੍ਰਭ ਨਜ਼ਰ ਨਾ ਆਇਆ। ਗੁਰਸਿਖ ਤਰਾਏ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਚ ਬਹਾਇਆ। ਪਰਗਟੇ ਜੋਤ ਪ੍ਰਭ ਏਕ ਨਿਰੰਜਣ। ਪ੍ਰਭ ਦਰਸ ਸਾਚਾ ਨੇਤਰ ਅੰਜਣ। ਗੁਰਚਰਨ ਧੂੜ ਜਗ ਸਾਚਾ ਮਜਨ। ਪਰਗਟੇ ਪ੍ਰਭ ਆਪ ਭੈ ਭੰਜਨ। ਗੁਰਮੁਖ ਉਤਮ ਪਰਭਾਸ ਜਿਉਂ ਚੰਦਨ। ਨਾਮ ਭਿਖਾਰੀ ਸਾਚਾ ਨਾਮ ਦਰ ਆਏ ਮੰਗਣ। ਦੁਬਧਾ ਧੋਏ ਸਾਚੇ ਨਾਮ, ਪ੍ਰਭ ਆਤਮ ਚਾੜ੍ਹੇ ਰੰਗਣ। ਦੁਆਪਰ ਕ੍ਰਿਸ਼ਨ

ਮੁਰਾਰ ਮੁਕੰਦ ਮੁਕੰਦਨ । ਕਲਜੁਗ ਨਿਹਕਲੰਕ ਅਵਤਾਰ ਤ੍ਰੈਲੋਕੀ ਨੰਦਨ। ਅਵਤਾਰ ਧਾਰ ਜਗਤ ਸੰਘਾਰਿਆ। ਜੋਤ ਸਰੂਪ ਕਰ ਖੇਲ ਅਪਾਰਿਆ। ਸ਼ਬਦ ਚਲਾਏ ਨਿਰੰਜਣ ਜੋਤ ਇਕ ਨਿਰਾਧਾਰਿਆ। ਚਾਰ ਜੁਗ ਪੂਜਾ ਹੋਏ ਵਿਚ ਸੰਸਾਰਿਆ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸੋਹੇ ਸਚ ਬੰਕ ਦਵਾਰਿਆ। ਸਤਿਜੁਗ ਉਤਮ ਧਾਮ ਪ੍ਰਭ ਆਪ ਲਿਖਾਵੇ। ਕਿਰਪਾ ਕਰ ਗਿਰਧਾਰ, ਮਸਤੂਆਣੇ ਜਾ ਚਰਨ ਟਿਕਾਵੇ। ਕਹਿਰ ਵਰਤ ਜਾਏ ਸੰਸਾਰ ਚਾਰ ਕੁੰਟ ਹੋ ਜਾਏ ਖੁਆਰ। ਜਲ ਥਲ ਥਲ ਜਲ ਆਪ ਕਰਾਵੇ ਕਰਤਾਰ। ਖੇਲ ਅਚਰਜ ਕਲ ਕਰੇ ਨਿਹਕਲੰਕ ਨਿਰੰਕਾਰ। ਮਦਿ ਮਾਸੀ ਕੋਈ ਰਹਿਣ ਨਾ ਪਾਏ, ਸੋਹੰ ਸ਼ਬਦ ਪ੍ਰਭ ਖੰਡਾ ਮਾਰੇ ਦੋ ਧਾਰ। ਸਤਿਜੁਗ ਸਾਚਾ ਆਪ ਮਿਲਾਵੇ, ਜਿਨ ਪ੍ਰਭ ਕੀ ਪਾਈ ਸਾਰ। ਵਿਚ ਅੰਧਿਆਰ ਪ੍ਰਭ ਜੋਤ ਪਰਗਟਾਵੇ, ਸਿਰ ਰੱਖੇ ਹੱਥ ਆਪ ਗਿਰਧਾਰ। ਗੁਰਸਿਖ ਸਾਚੇ ਪਾਰ ਲੰਘਾਵੇ, ਮਹਾਰਾਜ ਸ਼ੇਰ ਸਿੰਘ ਭਗਤ ਉਧਾਰ। ਜਨ ਭਗਤ ਹਰਿ ਦਰਸ ਦਿਖਾਇਆ, ਕਲ ਆਇਆ ਵਕ਼ਤ ਵਿਚਾਰ ਦਾ। ਹੋਏ ਵੇਲਾ ਅੰਤ, ਨਹੀਂ ਵੇਲਾ ਸ਼ਬਦ ਉਧਾਰ ਦਾ। ਪਰਗਟ ਜੋਤ ਪ੍ਰਭ ਬੇਅੰਤ, ਜਨਮ ਮਰਨ ਕਲ ਦੋਵੇਂ ਸਵਾਰਦਾ। ਪਰਗਟੇ ਨਿਹਕਲੰਕ ਭਗਵੰਤ, ਦਰ ਆਏ ਪ੍ਰਭ ਸਾਰੇ ਤਾਰਦਾ । ਚਰਨ ਪ੍ਰੀਤੀ ਲਾਏ ਕੰਤ, ਸੋਹੇ ਦਰ ਗੁਰਸਿਖ ਦਰਬਾਨ। ਜਿਥੇ ਵਸੇ ਵਿਸ਼ਨੂੰ ਭਗਵਾਨ। ਪ੍ਰਭ ਜੋਤ ਜੁਗੋ ਜੁਗ ਇਕ ਸਮਾਨ। ਨਿਰਮਲ ਜੋਤ ਜੀਵ ਪ੍ਰਭ ਵੇਖ, ਆਤਮ ਮਾਰ ਧਿਆਨ। ਜੁਗੋ ਜੁਗ ਪ੍ਰਭ ਪਰਗਟੇ ਕਰ ਭੇਖ, ਕੋਈ ਬੂਝੇ ਪੁਰਖ ਸੁਜਾਨ। ਭਗਤ ਜਨਾਂ ਲਿਖਾਏ ਉਤਮ ਲੇਖ, ਮਹਾਰਾਜ ਸ਼ੇਰ ਸਿੰਘ ਦੇਵੇ ਬ੍ਰਹਮ ਗਿਆਨ। ਗੁਰਮੁਖ ਵਿਰਲਾ ਵਿਚ ਸਹੰਸ। ਉਤਮ ਨਿਰਮਲ ਜੀਵ ਰਾਜ ਹੰਸ। ਗੁਰਚਰਨ ਲਾਗ ਤਰ ਸਰਬ ਸਰਬੰਸ। ਸਤਿਜੁਗ ਕਹਾਏ ਪ੍ਰਭ ਸਾਚੇ ਕੀ ਸਾਚੀ ਅੰਸ। ਸਾਚਾ ਮਾਰਗ ਲਾਏ ਏਕ ਜੋਤ ਹੋਏ ਵਿਸ਼ਨੂੰ ਬੰਸ। ਮਹਾਰਾਜ ਸ਼ੇਰ ਸਿੰਘ ਦੁਸ਼ਟ ਸੰਘਾਰੇ ਜਿਉਂ ਕ੍ਰਿਸ਼ਨਾ ਕੰਸ। ਸਤਿਜੁਗ ਸਾਚਾ ਸਭ ਸਚ ਵਰਤਾਰੇ। ਆਪ ਅਪਰੰਪਰ ਸਭ ਬਣਤ ਬਣਾਵੇ। ਆਤਮ ਜੋਤ ਜਗਾਵੇ ਆਪ ਗਗਨੰਤਰ, ਅਗਿਆਨ ਅੰਧੇਰ ਦਏ ਮਿਟਾਵੇ। ਲੋਭ ਵਿਕਾਰ ਹੋਏ ਭਸਮ ਅੰਤਰ, ਬਾਤੀ ਜੋਤ ਦੇਹ ਦੀਪਕ ਪਾਵੇ। ਸੋਹੰ ਸਾਚਾ ਸਤਿਜੁਗ ਮੰਤਰ, ਜਪ ਜੀਵ ਪ੍ਰਭ ਅਬਿਨਾਸ਼ੀ ਪਾਵੇ। ਗੁਰਸਿਖ ਉਤਮ ਜਿਉਂ ਪਾਰਜਾਤ। ਗੁਰਚਰਨ ਸੁਹਾਏ ਦਿਵਸ ਰਾਤ। ਭਿਛਿਆ ਦੇਵੇ ਪ੍ਰਭ ਸੋਹੰ ਦਾਤ। ਸ਼ਬਦ ਸਾਚਾ ਜਗਤ ਵੱਡੀ ਕਰਾਮਾਤ। ਜਪ ਜੀਵ ਪ੍ਰਭ ਲਿਖਾਵੇ ਸਾਚੀ ਬਾਤ। ਗੁਰਸਿਖ ਗੁਰ ਦੋਨੋਂ ਇਕਾ ਜਾਤ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸਾਧ ਸੰਗਤ ਨਾਤ ਜਿਉਂ ਭੈਣ ਭਰਾਤ। ਸਤਿਗੁਰ ਸੰਗਤ ਸਚ ਆਪ ਬਣਾਈ। ਕਾਮ ਕਰੋਧ ਹੰਕਾਰ ਵਿਚੋਂ ਦਏ ਜਲਾਈ। ਸੋਹੰ ਸ਼ਬਦ ਅਪਾਰ, ਸਾਚੀ ਵਸਤ ਵਿਚ ਦਏ ਟਿਕਾਈ। ਅਨਹਦ ਸ਼ਬਦ ਹੋਏ ਧੁਨਕਾਰ, ਰਸਨਾ ਜਪ ਜੀਵ ਸਰਬ ਸੁਖ ਪਾਈ। ਆਤਮ ਖੁਲ੍ਹੇ ਦਸਮ ਦਵਾਰ, ਈਸ਼ ਜੀਵ ਭੇਤ ਮਿਟ ਜਾਈ। ਅੰਮ੍ਰਿਤ ਝਿਰਨਾ ਝਿਰੇ ਅਪਾਰ, ਗਿਰੇ ਬੂੰਦ ਕਵਲ ਖੁਲ੍ਹ ਜਾਈ। ਖੁਲ੍ਹੇ ਕਵਲ ਹੋਏ ਉਜਿਆਰ, ਅਗਿਆਨ ਅੰਧੇਰ ਵਿਚ ਦੇਹ ਮਿਟ ਜਾਈ। ਮਹਾਰਾਜ ਸ਼ੇਰ ਸਿੰਘ ਪਾਈ ਸਾਰ, ਨਿਰਮਲ ਜੋਤ ਗੁਰਸਿਖ ਜਗਾਈ । ਆਤਮ ਹੋਏ ਜੋਤ ਪਰਕਾਸ਼ਾ। ਧਰੇ ਜੋਤ ਪ੍ਰਭ ਆਪ ਅਬਿਨਾਸ਼ਾ। ਗੁਰਮੁਖ ਹਿਰਦੇ ਪ੍ਰਭ ਕੀਆ ਵਾਸਾ। ਗੁਰਚਰਨ ਪ੍ਰੀਤੀ ਸਾਚੀ ਰਹਿਰਾਸਾ। ਥਿਰ ਘਰ ਵਾਸੀ ਕਲਜੁਗ ਗੁਰਸਿਖ ਦੇਹ ਪ੍ਰਭ ਵਾਸਾ। ਅਚੁੱਤ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਜੀਵ ਜਪ ਰਸਨ ਸਵਾਸ ਸਵਾਸਾ। ਰਸਨਾ ਜਪ ਜਪਤ ਸੁਖ ਪਾਏ। ਗਰਭਵਾਸ ਫੇਰ ਜੀਵ ਨਾ ਆਏ। ਜੋਤ ਸਰੂਪ ਪ੍ਰਭ ਵਿਚ ਜੋਤੀ

ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਪੂਰੇ ਅੰਤ ਸਚਖੰਡ ਪਹੁੰਚਾਏ। ਸਚਖੰਡ ਸਚਾ ਦਰਬਾਰ। ਜੋਤ ਪਰਕਾਸ਼ ਕਰੇ ਏਕੰਕਾਰ। ਜੋਤ ਸਰੂਪ ਜਗਤ ਆਕਾਰ। ਜੈ ਜੈ ਜੈਕਾਰ ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ। ਅਵਤਾਰੀ ਪ੍ਰਭ ਸਚ ਅਵਤਾਰਾ। ਜੋਤ ਸਰੂਪ ਨਰਾਇਣ ਨਿਰੰਕਾਰਾ। ਭਗਤ ਵਛਲ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਸਰਬ ਵਸਣੇਹਾਰਾ। ਸਰਬ ਘਟ ਕੀ ਆਪ ਵਖਾਣੇ। ਸਾਚਾ ਸ਼ਬਦ ਬ੍ਰਹਮ ਗਿਆਨੇ। ਗੁਰਸਿਖਾ ਘਾਲ ਘਾਲ ਕਲਜੁਗ ਮਹਾਨੇ। ਪ੍ਰਭ ਸਾਚਾ ਦੇਵੇ ਦਾਨ, ਸਾਚੀ ਜੋਤ ਜਿਉਂ ਭਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਗੁਰਮੁਖ ਵਿਰਲਾ ਜਾਣੇ। ਗੁਰਮੁਖ ਸੋ ਜਨ ਜਿਸ ਪ੍ਰਭ ਦਰਸ ਦਿਖਾਇਆ। ਬਿਨ ਦਰਸ ਪ੍ਰਭ ਭੇਵ ਕਿਸੇ ਨਾ ਪਾਇਆ। ਕਲਜੁਗ ਜੋਤ ਪਰਗਟਾਏ ਝਬ ਕਰ ਪਰਸਾਦ ਸਾਧ ਸੰਗਤ ਧਿਆਇਆ। ਮਹਾਰਾਜ ਸ਼ੇਰ ਸਿੰਘ ਜਿਨ੍ਹਾਂ ਲਿਆ ਲੱਭ, ਜੁਗ ਚਾਰ ਉਜਲ ਮੁਖ ਕਰਾਇਆ। ਜੁਗ ਚਾਰ ਪ੍ਰਭ ਰਹੇ ਸਰਨਾ। ਅੰਤ ਚਾਰ ਵਰਨ ਪ੍ਰਭ ਇਕ ਕਰਨਾ। ਜੋਤ ਸਰੂਪ ਪਰਗਟੇ ਪ੍ਰਭ ਧਰਨੀ ਧਰਨਾ। ਗੁਰਸਿਖ ਆਏ ਦਰਸ਼ਨ ਪਾਏ। ਮਹਾਰਾਜ ਸ਼ੇਰ ਸਿੰਘ ਚਰਨ ਲਾਗ ਜੀਵ ਜੰਤ ਸਭ ਤਰਨਾ । ਜੋਤ ਜਾਤੀ ਜੀਵ ਨਾ ਜਾਣੇ । ਪ੍ਰਭ ਕੀ ਜੋਤ ਸਦਾ ਏਕ ਸਮਾਣੇ। ਊਚ ਨੀਚ ਪ੍ਰਭ ਕੋਈ ਨਾ ਜਾਣੇ। ਸੋ ਜਨ ਜੋ ਚਲੇ ਪ੍ਰਭ ਕੇ ਭਾਣੇ। ਨਰਕ ਨਿਵਾਸ ਹੋਏ ਸਭ ਰਾਜੇ ਰਾਣੇ। ਸਾਚਾ ਪ੍ਰਭ ਜੋ ਨਾ ਪਛਾਣੇ। ਬੇਮੁਖ ਕਲਜੁਗ ਜੋਤ ਸਰੂਪ ਭੁੰਨੇ ਜਿਉਂ ਭਠਿਆਲੇ ਦਾਣੇ। ਪ੍ਰਭ ਦਰਸ਼ਨ ਦੇਵੇ ਗੁਰਮੁਖ ਸਵੱਛ ਸਰੂਪ, ਜੋ ਜਨ ਹੋਏ ਸੁਘੜ ਸੁਜਾਨੇ। ਮਹਾਰਾਜ ਸ਼ੇਰ ਸਿੰਘ ਕਲ ਸਾਚਾ ਭੂਪ, ਗੁਰਮੁਖ ਚਰਨ ਲਾਏ ਪ੍ਰਭ ਤਰਾਣੇ। ਚਰਨ ਕਵਲ ਕਵਲ ਚਰਨ ਨਾ ਜਾਣਨ ਪੈਰ। ਸ਼ਬਦ ਲਿਖਾਇਆ ਸਚ ਪ੍ਰਭ, ਦੁੱਖ ਭੁੱਖ ਕਲਜੁਗ ਵਰਤੇ ਕਹਿਰ। ਚਾਰ ਕੁੰਟ ਵਰਤੇ ਦੁੱਖ, ਉਲਟੀ ਜਗਤ ਵਗਾਈ ਨਹਿਰ। ਮਹਾਰਾਜ ਸ਼ੇਰ ਸਿੰਘ ਤੇਰੀ ਰੱਖ, ਗੁਰਸਿਖ ਚਰਨ ਲਾਗ ਜਾਏ ਤੈਰ। ਚਰਨ ਆਏ ਚਤੁਰ ਸੁਜਾਨਾ। ਪੂਰਬ ਕਰ ਵਿਚਾਰ, ਕਲ ਮਿਲਿਆ ਪ੍ਰਭ ਭਗਵਾਨਾ। ਆਤਮ ਦੇਵੇ ਅਧਾਰ, ਸੋਹੰ ਸਾਚਾ ਦੇ ਗਿਆਨਾ। ਬੈਠ ਵਿਚ ਨਿਰਾਧਾਰ, ਆਤਮ ਜੋਤ ਜਗਾਏ ਪ੍ਰਭ ਗੁਣ ਨਿਧਾਨਾ। ਮਹਾਰਾਜ ਸ਼ੇਰ ਸਿੰਘ ਪੈਜ ਸਵਾਰੇ, ਸਚ ਸ਼ਬਦ ਤੇਰਾ ਮਾਣਾ। ਸ਼ਬਦ ਮਾਣ ਜਿਸ ਕਮਾਇਆ। ਸ਼ਬਦ ਸੁਰਤ ਪ੍ਰਭ ਗਿਆਨ ਦਵਾਇਆ। ਦੇ ਗਿਆਨ ਦੀਪਕ ਬੁਝੀ ਪ੍ਰਭ ਦਏ ਜਗਾਇਆ। ਵਿਚ ਜੋਤ ਧਰੇ ਭਗਵਾਨ, ਬੇਮੁਖਾਂ ਦਿਸ ਨਾ ਆਇਆ। ਝੂਠੀ ਦੇਹ ਜੀਵ ਮਨ ਅਭਿਮਾਨ, ਪ੍ਰਭ ਸਾਚਾ ਮਨੋਂ ਭੁਲਾਇਆ। ਐਸੀ ਕਲ ਵਰਤੇ ਜਾਣੀ ਜਾਣ, ਮਾਇਆ ਰੂਪੀ ਜਗਤ ਭੁਲਾਇਆ। ਜਨ ਭਗਤਾਂ ਮਾਰ ਸੋਹੰ ਬਾਣ, ਬਜਰ ਕਪਾਟ ਖੁਲ੍ਹਾਇਆ । ਆਤਮ ਤੀਰਥ ਕਰ ਇਸ਼ਨਾਨ, ਅੰਮ੍ਰਿਤ ਝਿਰਨਾ ਪ੍ਰਭ ਵਿਚ ਦੇਹ ਝਿਰਾਇਆ। ਕਲਜੁਗ ਮਿਲਿਆ ਜੀਵ ਵਿਸ਼ਨੂੰ ਭਗਵਾਨ, ਅੰਤਕਾਲ ਵਿਚ ਜੋਤ ਸਮਾਇਆ। ਗੁਰਸਿਖ ਬਾਲ ਬਿਰਧ ਜਵਾਨ, ਬਾਂਹੋਂ ਪਕੜ ਪ੍ਰਭ ਪਾਰ ਕਰਾਇਆ । ਮਹਾਰਾਜ ਸ਼ੇਰ ਸਿੰਘ ਕਲਜੁਗ ਦੇਵੇ ਮਾਣ, ਗੁਰਮੁਖ ਸਾਚਾ ਸਚਖੰਡ ਬਹਾਇਆ। ਗੁਰਸਿਖ ਤੇਰੀ ਮਹਿੰਮਾ ਅਪਰ ਅਪਾਰ। ਰਸਨਾ ਨਾਮ ਸੋਹੰ, ਆਤਮ ਗੁਰਚਰਨ ਪਿਆਰ। ਭੇਦ ਮੁਕਾਏ ਵਿਚ ਕਲ ਦੋਅੰ, ਜਿਨ੍ਹਾਂ ਮਿਲਿਆ ਪ੍ਰਭ ਪੁਰਖ ਅਪਾਰ। ਵਰਤੇ ਸੋ ਜੋ ਵਰਤਾਵੇ ਓਅੰ, ਆਪ ਅਮਿਟ ਨਾ ਕੋਇ ਮਿਟਾਵਣਹਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਨਿਹਕਲੰਕ ਅਵਤਾਰ। ਨਿਹਕਲੰਕ ਅਵਤਾਰ ਸਚ। ਜੋਤ ਸਰੂਪ ਅਗਨ ਜਾਏ ਜਗਤ ਮੱਚ। ਬੇਮੁਖ ਰੋਏ ਕਲ ਨਾਚੇ ਗੁਰਸਿਖ ਜਾਇਣ ਬਚ। ਸਾਚਾ ਸ਼ਬਦ ਲਿਆ ਜਿਸ ਵਚ । ਮਹਾਰਾਜ ਸ਼ੇਰ

ਸਿੰਘ ਜੋਤ ਸਰੂਪ, ਗੁਰਸਿਖਾਂ ਹਿਰਦੇ ਗਿਆ ਰਚ। ਹਿਰਦਕ ਕੀਆ ਪ੍ਰਭ ਪਰਵੇਸ਼ਾ। ਤਿਸ ਸਾਹਿਬ ਕੋ ਸਦਾ ਆਦੇਸਾ। ਜੁਗੋ ਜੁਗ ਜਗਤ ਉਲਟਾਏ ਭੇਸਾ। ਸਦ ਰਹੇ ਚਰਨ ਦਵਾਰ ਬਾਸ਼ਕ ਸ਼ੇਸ਼ਾ । ਪ੍ਰਭ ਸੋਏ ਨੈਣ ਮੁਧਾਰ, ਸਦ ਲਛਮੀ ਚਰਨ ਝੇਸਾ। ਕਲਜੁਗ ਜੋਤ ਧਰੀ ਨਿਹਕਲੰਕ ਅਵਤਾਰ, ਜੋਤ ਸਰੂਪੀ ਕਰ ਕੇ ਵੇਸਾ। ਜੋਤ ਸਰੂਪ ਹੋਏ ਪ੍ਰਭ, ਦੇਹ ਤਜਾਇਕੇ। ਪਰਗਟ ਕਲਜੁਗ ਹੋਏ ਝਬ, ਪ੍ਰਭ ਸਾਚਾ ਜੋਤ ਪਰਗਟਾਇਕੇ। ਰਾਜੇ ਰਾਣੇ ਪਕੜੇ ਉਤੋਂ ਸ਼ਾਹ ਰਗ, ਦਰ ਆਇਨ ਹੋਏ ਨਿਮਾਣੇ। ਦਰ ਸਾਚਾ ਕਿਸੇ ਵਿਰਲੇ ਲਿਆ ਲੱਭ, ਕਲਜੁਗ ਜੀਵ ਭੁੱਲੇ ਮੂਰਖ ਮੁਗਧ ਅੰਞਾਣੇ। ਮਹਾਰਾਜ ਸ਼ੇਰ ਸਿੰਘ ਤੇਰਾ ਜਸ ਗਾ ਕੇ, ਜੀਵ ਸਭ ਆਤਮ ਦੁੱਖ ਮਿਟਾਣੇ। ਪ੍ਰਭ ਭੁੱਲੇ ਦੁੱਖ ਵਿਆਪੇ। ਬੇਮੁਖ ਦਰ ਆਏ ਪ੍ਰਭ ਨਾ ਜਾਪੇ। ਗੁਰਸਿਖਾਂ ਕਲਜੁਗ ਬਾਂਹੋਂ ਪਕੜ ਲਿਆਵੇ ਆਪੇ। ਜਿਉਂ ਬਾਲ ਉਠਾ ਘਰ ਲਿਆਵਣ ਮਾਪੇ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਜਨ ਭਗਤਾਂ ਥਾਪੇ। ਜੁਗੋ ਜੁਗ ਪ੍ਰਭ ਕੀ ਰੀਤਾ। ਪਰਗਟ ਆਪ ਗੁਰਸਿਖ ਬਣਾਏ ਮੀਤਾ। ਸਾਚਾ ਦੇਵੇ ਆਪਣਾ ਜਾਪ, ਜਗਤ ਜਲਾਏ ਰੀਤਾ। ਅਰਜਨ ਦੇਵੇ ਬ੍ਰਹਮ ਗਿਆਨ, ਲਿਖਾਏ ਰਸਨ ਗੀਤਾ। ਗੁਰਸਿਖਾਂ ਸੁੱਖ ਮਹਾਨ, ਅੰਮ੍ਰਿਤ ਰਸ ਜਿਨ੍ਹਾਂ ਕਲ ਪੀਤਾ। ਮਹਾਰਾਜ ਸ਼ੇਰ ਸਿੰਘ ਜੋਤ ਕਲ ਵਿਸ਼ਨੂੰ ਭਗਵਾਨ, ਕਰ ਦਰਸ ਭਏ ਪੱਤਤ ਪੁਨੀਤਾ। ਜਗਤ ਪਿਤ ਜਗਤ ਪ੍ਰਭ ਆਇਆ। ਜੋਤ ਸਰੂਪ ਏਹ ਚਲਤ ਰਚਾਇਆ। ਅਛਲ ਛਲਨ ਛਲ ਕਰ ਜਗਤ ਭੁਲਾਇਆ। ਜੋਤ ਨਿਰੰਜਣ ਵਿਚ ਦੇਹ ਧਰ, ਪ੍ਰਭ ਅਬਿਨਾਸ਼ੀ ਬਣਤ ਬਣਾਇਆ। ਕਲਜੁਗ ਪਰਗਟੇ ਅਵਤਾਰ ਨਰ, ਕਿਸੇ ਮੂਰਖ ਸਾਰ ਨਾ ਪਾਇਆ। ਜਿਨ੍ਹਾਂ ਦੇਵੇ ਆਤਮ ਸਚੀ ਜੋਤ ਧਰ, ਪ੍ਰਭ ਸਾਚਾ ਬੂਝ ਬੁਝਾਇਆ। ਨਾ ਜਨਮੇ ਨਾ ਜਾਏ ਮਰ, ਕਲਜੁਗ ਆਏ ਦਰ ਜਿਸ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਸਭ ਆਸਾ ਆਏ ਦਰ ਪੂਰਨ ਆਸ ਕਰਾਇਆ । ਜੋ ਜਨ ਆਏ ਪ੍ਰਭ ਦਰਸ ਪਿਆਸਾ। ਮਿਲ ਸੰਗਤ ਆਤਮ ਹੋਈ ਰਾਸਾ। ਪ੍ਰਭ ਪੂਰਾ ਹਿਰਦਕ ਦੇਵੇ ਪੂਰਨ ਭਰਵਾਸਾ। ਆਤਮ ਜੋਤ ਜਗਾਏ, ਨਿਰਮਲ ਆਤਮ ਜੋਤ ਕਰੇ ਧਰਵਾਸਾ। ਸਾਚਾ ਸਾਹਿਬ ਜਿਸ ਵਿਚਾਰ ਲਿਆ, ਮਨ ਮਿਟੇ ਅਗਿਆਨ ਹੋਏ ਜੋਤ ਪਰਕਾਸ਼ਾ । ਮਹਾਰਾਜ ਸ਼ੇਰ ਸਿੰਘ ਚਰਨ ਧਿਆਨ ਲਿਆ ਜਿਸ ਕਰ, ਜਨਮ ਮਰਨ ਦੁੱਖ ਨਾਸਾ । ਗੁਰਸਿਖਾਂ ਹੋਏ ਪ੍ਰਭ ਸਹਾਈ। ਜੁਗੋ ਜੁਗ ਪ੍ਰਭ ਸਾਚੇ ਪੈਜ ਰਖਾਈ। ਕਲਜੁਗ ਮਿਟੇ ਅੰਧ ਅੰਧਿਆਰ, ਪ੍ਰਭ ਸਾਚੇ ਜੋਤ ਪਰਗਟਾਈ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਦੁਹਾਈ। ਅੰਤਕਾਲ ਕਲਜੁਗ ਪਰਗਟਿਆ ਪੂਰਨ ਭਗਵੰਤ। ਉਤਮ ਕੀਏ ਗੁਰਸਿਖ ਵਿਚ ਸਾਧਨ ਸੰਤ। ਦੁਸ਼ਟ ਸੰਘਾਰੇ ਸ਼ਬਦ ਬਾਣ ਪ੍ਰਭ ਮਾਰੇ ਅੰਤ। ਮਹਾਰਾਜ ਸ਼ੇਰ ਸਿੰਘ ਮਹਿੰਮਾ ਤੇਰੀ ਬੜੀ ਬੇਅੰਤ। ਚਾਰ ਕੁੰਟ ਜੋਤ ਚਮਤਕਾਰੇ। ਗੁਰਸਿਖਾਂ ਘਰ ਜੈ ਜੈ ਜੈਕਾਰੇ। ਬੇਮੁਖਾਂ ਘਰ ਹਾਹਾਕਾਰੇ। ਕਲਜੁਗ ਜੋਤ ਪਰਗਟੀ ਆਪ ਨਿਰੰਕਾਰੇ। ਜਾਣੇ ਸੋ ਜਨ ਜਿਸ ਹਿਰਦੇ ਸਚ ਵਸੇ ਸਿਰਜਣਹਾਰੇ। ਬੇਮੁਖ ਪਕੜੇ ਜਮ ਜੰਧਾਰੇ। ਪ੍ਰਭ ਅਬਿਨਾਸ਼ੀ ਗੁਰਸਿਖ ਆਇਣ ਦਵਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਜੋਤ ਸਰੂਪ ਪ੍ਰਭ ਮਹਾਰਾਜ ਸ਼ੇਰ ਸਿੰਘ ਸੋਹੰ ਸਾਚਾ ਦੇਵੇ ਨਾਮ ਅਧਾਰੇ। ਜੋਤ ਸਰੂਪ ਜਗਤ ਨਾ ਜਾਣਿਆ। ਕਲਜੁਗ ਜੀਵ ਨਹੀਂ ਪਛਾਣਿਆ। ਸ਼ਬਦ ਲਿਖਾਏ ਹੁਕਮ ਵਰਤਾਏ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਮਹਾਰਾਜ ਸ਼ੇਰ ਸਿੰਘ ਲਾਜ ਰਖਾਏ ਸਿਰ ਹੱਥ ਟਿਕਾਏ, ਕਲਜੁਗ ਦੇਵੇ ਮਾਣ ਨਿਮਾਣਿਆਂ। ਨਿਮਾਣਿਆਂ ਪ੍ਰਭ ਮਾਣ ਦਵਾਇਆ। ਰਾਓ ਰੰਕ ਕਰ ਇਕ ਬਹਾਇਆ। ਚਾਰ ਵਰਨ ਪ੍ਰਭ ਜੋਤ ਸਰੂਪ ਅੰਤਕਾਲ ਕਰਨ ਕਲਜੁਗ ਜਾਮਾ ਨਿਹਕਲੰਕ

ਪ੍ਰਭ ਪਾਇਆ । ਮਹਾਰਾਜ ਸ਼ੇਰ ਸਿੰਘ ਦੁਸ਼ਟ ਸੰਘਾਰੇ, ਜੋਤ ਸਰੂਪ ਜਗਤ ਜਲਾਇਆ। ਪਰਗਟੀ ਜੋਤ ਪ੍ਰਭ ਅਗੰਮ ਅਪਾਰੇ। ਧਰੇ ਜੋਤ ਵਿਚ ਦੇਹ ਨਿਰਾਧਾਰੇ। ਗਿਆਨ ਬ੍ਰਹਮ ਕੋਈ ਜਨ ਵਿਚਾਰੇ। ਬੇਮੁਖ ਆਏ ਜਾਏ ਝੱਖ ਮਾਰੇ। ਗੁਰਸਿਖ ਸੋਹਣ ਗੁਰਚਰਨ ਦਵਾਰੇ। ਦਰ ਘਰ ਸਾਚਾ ਸਾਚੀ ਵਸਤ ਪਾਈ ਵਿਚ ਪ੍ਰਭ ਥਾਰੇ। ਬੇਮੁਖ ਕਾਲ ਅੰਤ ਕਲ ਸੋਹੰ ਬਾਣ ਪ੍ਰਭ ਮਾਰੇ। ਆਵੇ ਗੁਰਸਿਖ ਸਾਚੇ ਗੁਰ ਜਾਏ ਮਿਲ, ਗੁਰ ਸਾਚਾ ਜਾਏ ਜਨਮ ਸਵਾਰੇ। ਮਹਾਰਾਜ ਸ਼ੇਰ ਸਿੰਘ ਸੋ ਜਨ ਉਧਰੇ, ਜੋ ਜਨ ਆਏ ਚਰਨ ਨਿਮਸਕਾਰੇ। ਅੰਤਕਾਲ ਪ੍ਰਭ ਦਰਸ ਦਿਖਾਇਆ। ਗੁਰਮੁਖ ਸਾਚੇ ਵਿਚ ਜੋਤ ਮਿਲਾਇਆ। ਗੁਰਸਿਖਾਂ ਧਾਮ ਸਚਖੰਡ ਬਣਾਇਆ। ਅੰਤਮ ਮੇਲ ਕਰੇ ਪ੍ਰਭ ਜੋਤੀ, ਨਾ ਜਾਏ ਨਾ ਆਇਆ। ਸ੍ਰਿਸ਼ਟ ਸਬਾਈ ਰਹੀ ਸੋਤੀ, ਸੋਹੰ ਸ਼ਬਦ ਪ੍ਰਭ ਡੰਕ ਚਲਾਇਆ। ਚੁਰਾਸੀ ਵਿਚੋਂ ਮਾਨਸ ਜਨਮ ਮਾਣਕ ਮੋਤੀ, ਮਦਿ ਮਾਸੀ ਕਲ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਦਰਸ ਦਿਖਾਇਆ। ਜੀਵ ਚਤੁਰਾਈ ਕੁਛ ਨਾ ਹੋਏ। ਵਡ ਵਡਿਆਈ ਕਰੇ ਜੋ ਸੋਏ। ਆਤਮ ਸੁਧ ਭੁਲਾਏ, ਸੁਧ ਰਹੇ ਨਾ ਕੋਇ। ਕਲਜੁਗ ਹੋਇਆ ਭੁੱਲਾ, ਦੁੱਖ ਪਾਏ ਜਗ ਰੋਏ। ਸਚ ਸਿਆਣਪ ਹੋਏ ਕਮਲਾ, ਦੁਰਮਤ ਮੈਲ ਨਾ ਜਾਤੀ ਧੋਏ। ਪ੍ਰਭ ਪੂਰਨ ਜੋਤ ਸਮਰਥ ਨਹੀਂ ਜੇ ਯਮਲਾ, ਮਨ ਰੱਖੇ ਨਾ ਸੰਸਾ ਕੋਏ। ਪਰਗਟੇ ਜੋਤ ਕ੍ਰਿਸ਼ਨਾ ਅਵਤਾਰ ਨਿਹਕਲੰਕ ਹੈ ਜੋਏ। ਜੋਤੀ ਜੋਤ ਏਕ ਪ੍ਰਭ ਅਵੱਲਾ, ਦੂਸਰਾ ਨਾਹੀਂ ਕੋਏ। ਜੋਤ ਸਰੂਪ ਸਰਬ ਸ੍ਰਿਸ਼ਟ ਮਵਲਾ, ਆਤਮ ਜੋਤ ਕਰੇ ਬਿਲੋਏ। ਦੇ ਦਰਸ ਖੁਲ੍ਹਾਵੇ ਪ੍ਰਭ ਕਵਲਾ, ਬਰਖ ਆਤਮ ਬੂੰਦ ਮਨ ਸ਼ਾਂਤ ਹੋਏ। ਮਹਾਰਾਜ ਸ਼ੇਰ ਸਿੰਘ ਜੋਤ ਧਰੇ ਉਪਰ ਧਵਲਾ, ਕਲਜੁਗ ਅੰਤਕਾਲ ਕਲ ਹੋਏ। ਗੁਰ ਦਰ ਆਏ ਜੋ ਜਨ ਪੁਕਾਰਿਆ। ਕਰ ਕਿਰਪਾ ਪ੍ਰਭ ਸਾਚੇ ਦੁੱਖ ਨਿਵਾਰਿਆ। ਕਮਲਾ ਰਮਲਾ ਯਮਲਾ ਗਿਆਨ ਜੋਤ ਕਰੇ ਆਕਾਰਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਬਿਰਧ ਬਾਲ ਜਿਸ ਨਾ ਵਿਚਾਰਿਆ। ਬਾਲਕ ਹੋਏ ਸੁਰਤ ਬੇਹਾਲੂ। ਦੇਵੇ ਸੁਰਤ ਪ੍ਰਭ ਆਪ ਦਿਆਲੂ। ਜਾਵੇ ਦੁੱਖ ਭਏ ਕਿਰਪਾਲੂ। ਮਹਾਰਾਜ ਸ਼ੇਰ ਸਿੰਘ ਭਗਤ ਵਸਾਲੂ। ਪ੍ਰਭ ਪੂਰੇ ਆਸ ਪੁਚਾਈ। ਬਾਲ ਨਾਦਾਨ ਦੁੱਖ ਰਹੇ ਨਾ ਰਾਈ। ਪਿਤਾ ਮਾਤ ਪ੍ਰਭ ਆਤਮ ਸ਼ਾਂਤ ਕਰਾਈ। ਆਏ ਚਰਨ ਜੋ ਦੇਣ ਦੁਹਾਈ । ਸਰਨ ਪੜੇ ਦੀ ਲਾਜ ਰਖਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰੀ ਵਡਿਆਈ। ਗੁਣ ਅਵਗੁਣ ਪ੍ਰਭ ਨਾ ਵਿਚਾਰਿਆ। ਹੋਏ ਨਿਮਾਣ ਪ੍ਰਭ ਦਰ ਪੁਕਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਆਤਮ ਸੁੱਖ ਦੇ, ਦੇਹ ਦੁੱਖ ਨਿਵਾਰਿਆ। ਸਾਚੀ ਵਥ ਨਾਮ ਭੁੱਖ ਦੇ, ਦਰ ਆਏ ਕਾਜ ਸਵਾਰਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ, ਸੋਹੰ ਸ਼ਬਦ ਕਰੇ ਜੈਕਾਰਿਆ। ਸੁਰਤੀ ਦੇਵੇ ਸੁਰਤ ਧਿਆਨ। ਸ਼ਬਦ ਸੁਰਤ ਦੇ ਬ੍ਰਹਮ ਗਿਆਨ । ਸੋਹੰ ਸ਼ਬਦ ਜਨ ਸੁਣੇ ਜੋ ਕਾਨ। ਅੰਤਕਾਲ ਮਿਲੇ ਕਲਜੁਗ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਚਤੁਰ ਸੁਜਾਨ। ਭੋਲੇ ਭਾਉ ਗੁਰਸਿਖ ਨਾਦ ਵਜਾਇਆ । ਸੋਇਆ ਹਿਰਦਾ ਜਗਤ ਟੁੰਬ ਉਠਾਇਆ। ਬਾਂਹੋਂ ਪਕੜ ਆਪ ਪ੍ਰਭ ਸਾਚੇ, ਸਾਚਾ ਲੇਖ ਆਪ ਪ੍ਰਭ ਲਿਖਾਇਆ। ਦੁੱਖ ਦਲਿਦਰ ਨਾ ਦੇਹੀ ਲਾਗੇ, ਅੰਮ੍ਰਿਤ ਸਿੰਚ ਪ੍ਰਭ ਹਰਾ ਕਰਾਇਆ। ਝੂਠੀ ਗਗਰੀਆ ਦੇਹੀ ਕਾਚੇ, ਨਿਰਮਲ ਜੋਤ ਪ੍ਰਭ ਵਿਚ ਟਿਕਾਇਆ। ਕਲਜੁਗ ਨੇੜ ਨਾ ਆਏ ਆਂਚੇ, ਦੀਪਕ ਜੋਤ ਪ੍ਰਭ ਵਿਚ ਦੇਹ ਟਿਕਾਇਆ। ਸਾਚਾ ਸ਼ਬਦ ਜੋ ਮਨ ਵਾਚੇ, ਅਨਦ ਬਿਨੋਦੀ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਗੁਰਸਿਖ ਢਾਲੇ ਸਾਂਚੇ, ਪੰਚਮ ਵਾਰ ਵਿਚ ਸਚ ਸੁੱਚ ਵਰਤਾਇਆ।

ਸਾਚਾ ਨਾਮ ਪ੍ਰਭ ਦੀਪਕ ਦੀਆ। ਜਗੇ ਜੋਤ ਸੁਖੀ ਹੋਏ ਜੀਆ। ਮਿਲਿਆ ਫਲ ਪੂਰਬ ਜਨਮ ਜੋ ਕੀਆ। ਅੰਮ੍ਰਿਤ ਨਾਮ ਨਿਧਾਨ ਗੁਰਸਿਖਾਂ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਕਲਜੁਗ ਹੋਇਆ ਗੁਰਸਿਖਾਂ ਥੀਆ। ਗੁਰਸਿਖਾਂ ਸੁਹਾਈ ਸਾਚੀ ਰੁੱਤ। ਨਿਰਮਲ ਕੀਆ ਦੁਖੀਆ ਬੁੱਤ। ਕਿਰਪਾ ਕਰੀ ਪ੍ਰਭ ਆਪ ਅਚੁੱਤ। ਪ੍ਰਭ ਕਲ ਵਰਤੇ ਅਦਭੁਤ। ਕਲਜੁਗ ਅੰਦਰ ਗੁਰਸਿਖ ਸਾਚੇ, ਮਹਾਰਾਜ ਸ਼ੇਰ ਸਿੰਘ ਬਣਾਏ ਸਾਚੇ ਸੁੱਤ। ਗੁਰਸਿਖ ਬਖ਼ਸ਼ੇ ਪ੍ਰਭ ਬਖ਼ਸ਼ਣਹਾਰਾ । ਕੋਟ ਦੁੱਖ ਨਿਵਾਰੇ ਵਿਚ ਦੇਹ ਮਝਾਰਾ। ਕਰੇ ਪਰਕਾਸ਼ ਜੋਤ ਵਿਚ ਅੰਧ ਅੰਧਿਆਰਾ। ਸ਼ਬਦ ਸੁਰਤ ਸੰਗ ਦੇਵੇ ਮਾਰ ਜਿਉਂ ਰਚੇ ਦੇਹ ਪਾਰਾ। ਗੁਰਸਿਖਾਂ ਪ੍ਰਭ ਦੇਵੇ ਤਾਰ, ਸਾਚਾ ਦੇਵੇ ਨਾਮ ਅਧਾਰਾ। ਅੰਤਕਾਲ ਨਾ ਹੋਏ ਖੁਆਰ, ਜਿਨ੍ਹਾਂ ਮਿਲਿਆ ਸਚ ਭਤਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਬਲਿਹਾਰ, ਰਸਨਾ ਗਾਏ ਜੀਵ ਹੋਏ ਪਾਰਾ। ਚਰਨ ਆਏ ਜੀਵ ਬਿਲਲਾਇਆ। ਦੁੱਖ ਦਲਿੱਦਰਾਂ ਜਗਤ ਸਤਾਇਆ। ਹਉਮੇ ਮਾਇਆ ਖਾਈ ਕਾਇਆ। ਸਰਬ ਦਰ ਛੋੜ ਦਰ ਤੇਰੇ ਆਇਆ। ਪ੍ਰਭ ਜਾਏ ਨਾ ਮੁਖ ਮੋੜ, ਊਚਾ ਕੂਕ ਸੁਣਾਇਆ। ਮਹਾਰਾਜ ਸ਼ੇਰ ਸਿੰਘ ਬੰਧਨ ਤੋੜ, ਆਤਮ ਸਾਚਾ ਦੀਪ ਜਗਾਇਆ। ਵਕ਼ਤ ਸੁਹਾਇਆ ਸਾਧ ਸੰਗ, ਦਿਵਸ ਰੈਣ ਹੋਏ ਮੰਗਲਾਚਾਰ। ਆਤਮ ਚਾੜ੍ਹ ਪ੍ਰਭ ਸਾਚਾ ਰੰਗ, ਗੁਰਸਿਖਾਂ ਪੂਰਬ ਕਰ ਵਿਚਾਰ। ਚਰਨ ਪ੍ਰੀਤੀ ਨਿਭ ਜਾਏ ਸੰਗ, ਕਲਜੁਗ ਜੀਵ ਪ੍ਰਭ ਦੇਵੇ ਤਾਰ। ਮਹਾਰਾਜ ਸ਼ੇਰ ਸਿੰਘ ਜੀਵ ਸਾਚਾ ਦਾਨ ਮੰਗ, ਆਤਮ ਦੇ ਜਾਏ ਅਧਾਰ। ਆਤਮ ਅਧਾਰੀ ਪ੍ਰਭ ਗਿਰਧਾਰੀ। ਦਰ ਆਇਆਂ ਦੀ ਪੈਜ ਸਵਾਰੀ। ਜੋਤ ਆਕਾਰੀ ਦਰ ਗੁਰਸਿਖ ਭਿਖਾਰੀ । ਸਾਚਾ ਨਾਮ ਪ੍ਰਭ ਗੁਰਸਿਖ ਦੇ ਮੁਰਾਰੀ। ਗੁਰਸਿਖ ਡਿਗੇ ਹਰਿ ਦਵਾਰੀ। ਦੁੱਖ ਦਲਿਦਰ ਜਾਏ ਹਉਮੇ ਬੀਮਾਰੀ। ਰੱਖੇ ਲਾਜ ਪ੍ਰਭ ਨਿਰਾਧਾਰੀ । ਮਹਾਰਾਜ ਸ਼ੇਰ ਸਿੰਘ ਸਚ ਘਰ ਆ ਕੇ, ਦੇ ਦਰਸ ਗੁਰਸਿਖ ਪਾਰ ਉਤਾਰੀ। ਦਰਸ ਦਰਸ ਦਰਸ ਗੁਰਸਿਖਾਂ ਕਰਨਾ। ਤਰਸ ਤਰਸ ਤਰਸ ਕਰ ਕਲਜੁਗ ਬੇਮੁਖਾਂ ਮਰਨਾ। ਬਰਸ ਬਰਸ ਬਰਸ ਕਰ ਗੁਰ ਅੰਮ੍ਰਿਤ ਮੇਘ ਗੁਰਸਿਖ ਕਾਇਆ ਸੀਤਲ ਕਰਨਾ। ਪਰਸ ਪਰਸ ਪਰਸ ਮਹਾਰਾਜ ਸ਼ੇਰ ਸਿੰਘ ਜੀਵ ਜਗ ਨਾ ਹੋਏ ਮਰਨਾ। ਕਲਜੁਗ ਜੀਵ ਹੋਏ ਬੇਤਾਲੇ। ਮਾਇਆ ਪਾਈ ਗੁਰ ਗੋਪਾਲੇ। ਦਲੇ ਜਾਣ ਜੀਵ ਜਿਉਂ ਦਾਲ ਦੋਫਾੜੇ। ਗੁਰਸਿਖਾਂ ਪ੍ਰਭ ਹੋਏ ਆਪ ਰਖਵਾਲੇ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਸੋਹੇ ਸਦਾ ਤੇਰੇ ਚਰਨਾਂ ਨਾਲੇ। ਸੰਗਤ ਹੋਏ ਚਰਨ ਕੀ ਦਾਸੀ। ਪਰਗਟੇ ਜੋਤ ਵਿਚ ਪ੍ਰਭ ਅਬਿਨਾਸ਼ੀ। ਚਰਨ ਕੋਏ ਨਾ ਲਾਗੇ ਰਸਨ ਆਹਾਰੀ ਜੋ ਮਦਿ ਮਾਸੀ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਦਾਤਾ, ਸਾਧ ਸੰਗਤ ਹੋਏ ਚਰਨ ਰਹਿਰਾਸੀ । ਗੁਰਸਿਖ ਚਾਤਰਕ ਦਰ ਬਿਲਲਾਏ। ਕਲਜੁਗ ਅਗਨ ਰਹੀ ਜਲਾਏ। ਨਾਮ ਨਿਧਾਨ ਗੁਣ ਨਿਧਾਨ ਦੇ, ਪ੍ਰਭ ਅੰਮ੍ਰਿਤ ਬਰਖਾਏ। ਭਗਤ ਵਛਲ ਕਲਜੁਗ ਅਛਲ ਵਿਚ ਆਤਮ ਸ਼ਾਂਤ ਕਰਾਏ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਹਉਮੇ ਮਮਤਾ ਦੇ ਜਲਾਏ। ਜਲ ਬਲ ਜਾਏ ਆਤਮ ਅਗਨ। ਜੋਤ ਸਰੂਪੀ ਦੀਪ ਦੇਹ ਵਿਚ ਜਗਣ। ਹਿਰਦਕ ਪ੍ਰੀਤੀ ਪ੍ਰਭ ਚਰਨ ਸਚ ਲਾਗੀ, ਪ੍ਰੀਤੀ ਹੋਏ ਗੁਰਸਿਖ ਤੇਰਾ ਰਵ ਸਸ ਜਿਉਂ ਗਗਨ। ਕਲਜੁਗ ਹੋ ਜਾਏ ਅੰਧੇਰ, ਬੇਮੁਖ ਕਲਜੁਗ ਹੋਏ ਨਗਨ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਅੰਮ੍ਰਿਤ ਸਾਚਾ ਗੁਰਮੁਖਾਂ ਲਾਏ ਸਾਚਾ ਸਗਨ। ਅੰਮ੍ਰਿਤ ਪੀ ਜੀਵ ਆਤਮ ਧੁੰਦ ਗਵਾਏ। ਜਿਨ੍ਹਾਂ ਵਿਚੋਂ ਪ੍ਰਭ ਭੁਲਿਆ, ਵਿਚੋਂ ਪ੍ਰਭ ਦਿਸ ਆਏ। ਵਕ਼ਤ ਸੰਭਾਲ ਰਹੇ ਕਿਉਂ ਭੁੱਲਿਆ, ਜੋਤ ਨਿਰੰਜਣ ਪਲਟੀ ਦੇਹ ਚਰਨ ਲਾਗ ਰਹੇ ਕਿਉਂ ਰੁਲਿਆ, ਫੇਰ ਵੇਲਾ ਹੱਥ ਨਾ ਆਏ।

ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਦਾਨ ਦਰ ਖੁਲ੍ਹਿਆ, ਸਾਚਾ ਨਾਮ ਲੈ ਝੋਲੀ ਪਾਏ। ਸਾਚਾ ਨਾਮ ਪ੍ਰਭ ਆਧਾਰੀ । ਰਸਨਾ ਜਪ ਜੀਵ ਸੰਸਾਰੀ। ਦੇਵੇ ਦਰਸ ਪ੍ਰਭ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਤੀਨ ਲੋਕ ਕਰੇ ਸਿਕਦਾਰੀ। ਤੀਨ ਲੋਕ ਪ੍ਰਭ ਕਾ ਦਾਸ। ਮਾਤ ਪਾਤਾਲ ਆਕਾਸ਼। ਜੋਤ ਨਿਰੰਜਣ ਸਦਾ ਅਬਿਨਾਸ਼। ਸ੍ਰਿਸ਼ਟ ਸਬਾਈ ਜੁਗੋ ਜੁਗ ਹੋਏ ਵਿਨਾਸ। ਜੋ ਜਨ ਹੋਏ ਪ੍ਰਭ ਕੇ ਦਾਸ। ਅੰਤਕਾਲ ਮਿਲੇ ਸਚਖੰਡ ਨਿਵਾਸ। ਜੋਤ ਸਰੂਪ ਜਿਥੇ ਪ੍ਰਭ ਕਾ ਵਾਸ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜਗਤ ਪਰਕਾਸ਼। ਕਰੇ ਪਰਕਾਸ਼ ਪ੍ਰਭ ਗੋਬਿੰਦ। ਗੁਰਸਿਖਾਂ ਲਾਹੇ ਪ੍ਰਭ ਮਨ ਕੀ ਚਿੰਦ। ਬੇਮੁਖ ਨਿੰਦਕ ਦੁਸ਼ਟ ਦੁਰਾਚਾਰ ਦਰ ਆਏ ਕਰ ਜਾਇਣ ਨਿੰਦ। ਭਰ ਬੇੜਾ ਅੰਤ ਡੁੱਬਣਾ ਵਿਚ ਨੀਰ ਸਿੰਧ। ਗੁਰਸਿਖ ਦਰ ਪਾਏ ਜੋ ਲੋੜੇ, ਦਰ ਦੇਵੇ ਦਾਨ ਮਰਗਿੰਦ । ਮਹਾਰਾਜ ਸ਼ੇਰ ਸਿੰਘ ਵਿਛੜਿਆਂ ਮੇਲ ਦਰ, ਉਜਲ ਕਰੇ ਗੁਰਸਿਖ ਵਿਚ ਹਿੰਦ। ਵਾਲੀ ਹਿੰਦ ਪ੍ਰਭ ਦਰਸ ਦਿਖਾਏ। ਆਤਮ ਸ਼ਕਤੀ ਤੇਜ ਵਖਾਏ। ਸਚ ਭਗਤ ਭਗਤੀ ਲੇਖੇ ਲਾਏ। ਸਾਚੀ ਦਰਗਹਿ ਦੇਵੇ ਥਾਏਂ। ਗੁਰਸਿਖ ਉਧਰੇ ਪ੍ਰਭ ਤੇਰੇ ਨਾਂਏ। ਮਹਾਰਾਜ ਸ਼ੇਰ ਸਿੰਘ ਘਾਲ ਪਾਈ ਥਾਂਏ। ਜੋਤ ਸਰੂਪ ਪ੍ਰਭ ਭੈ ਦਿਖਾਵੇ। ਸ਼ਾਹ ਸੋਏ ਸ਼ੌਹੁ ਸੌਣ ਨਾ ਦੇਵੇ। ਵਾਲੀ ਹਿੰਦ ਰਹੇ ਭਰਮ ਭੁਲੇਵੇ। ਮਹਾਰਾਜ ਸ਼ੇਰ ਸਿੰਘ ਬਣਤ ਬਣਾਵੇ ਅਲਖ ਅਭੇਵੇ । ਨਿਰਭੈ ਹੋਏ ਆਪ ਨਿਰਹਾਰਾ। ਦੇਵੇ ਦਰਸ ਕਰ ਜੋਤ ਆਕਾਰਾ। ਦਿਖਾਵੇ ਦਰਸ ਜਿਉਂ ਕ੍ਰਿਸ਼ਨ ਮੁਰਾਰਾ। ਵਾਲੀ ਹਿੰਦ ਸੂਝੇ ਪ੍ਰਭ ਸਚ ਦਵਾਰਾ । ਚੈਨ ਨਾ ਆਏ ਪ੍ਰਭ ਜੋਤ ਜਲਾਏ ਟੁੱਟ ਜਾਏ ਸਭ ਹੰਕਾਰਾ। ਮੁਖ ਘਾਸ ਰਖਾਏ, ਆਪਣੇ ਆਪ ਗਵਾਏ ਚਰਨ ਆਏ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਦਇਆ ਕਮਾਏ, ਸਵੱਛ ਸਰੂਪ ਦਰਸ ਦਿਖਾਏ, ਸਾਚਾ ਨਾਮ ਦੇਵੇ ਭੰਡਾਰਾ। ਦੇਵੇ ਨਾਮ ਸਚ ਗਹਿਰ ਗੰਭੀਰਾ। ਕਲਜੁਗ ਝੂਠੇ ਤੋੜੇ ਜ਼ੰਜੀਰਾ। ਆਤਮ ਸੁਧ ਹੋਏ, ਸ਼ਾਂਤ ਹੋਏ ਸਰੀਰਾ। ਕਲਜੁਗ ਅਗਨ ਨਾ ਲਾਗੇ ਪੀੜਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਪੀਰਨ ਪੀਰਾ। ਪਾਏ ਦਰਸ ਆਏ ਹਿੰਦ ਵਾਲੀ। ਆਤਮ ਅੰਮ੍ਰਿਤ ਜਾਏ ਵਰਖ, ਮਿਲੇ ਆਪ ਬਨਵਾਲੀ। ਬੇਮੁਖਾਂ ਮਨ ਪ੍ਰਭ ਦੇਵੇ ਹਰਖ, ਦਰ ਆਏ ਨਾ ਰੋਣ ਸਵਾਲੀ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਮਿਲ, ਆਤਮ ਜੋਤ ਜਗਾ ਲੀ। ਆਤਮ ਜੋਤ ਸਚ ਪਰਕਾਸ਼। ਅਗਿਆਨ ਅੰਧੇਰ ਹੋ ਜਾਏ ਵਿਨਾਸ। ਪਵਣ ਸਰੂਪੀ ਚਲ ਰਹੇ ਸਵਾਸ। ਦੁੱਖ ਦਲਿਦਰ ਜੋਤ ਸਰੂਪ ਪ੍ਰਭ ਕਰੇ ਵਿਨਾਸ। ਆਤਮ ਦੇਖ ਵੇਖ ਜੀਵ ਸਾਚਾ ਪ੍ਰਭ ਵਸੇ ਤੇਰੇ ਪਾਸ। ਸਾਚਾ ਪ੍ਰਭ ਵਿਚ ਰਿਹਾ ਵਸ। ਕਲਜੁਗ ਜੀਵ ਜਾਇਨ ਨੱਸ। ਆਤਮ ਅੰਧੇਰ ਹੋਇਆ ਜਿਉਂ ਰੈਣ ਮਸ । ਸਾਚਾ ਰਾਹ ਪ੍ਰਭ ਕਲ ਜਾਏ ਦੱਸ। ਗੁਰਚਰਨ ਪ੍ਰੀਤੀ ਪ੍ਰਭ ਹੋ ਜਾਏ ਵਸ। ਦੇਵੇ ਸ਼ਬਦ ਗਿਆਨ, ਹੋਏ ਪਰਕਾਸ਼ ਜਿਉਂ ਰਵ ਸਸ। ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ, ਭਗਤਨ ਹਿਰਦੇ ਰਿਹਾ ਵਸ। ਆਤਮ ਏਕ ਜੀਵ ਜੋਤ ਅਡੋਲ। ਨੈਣ ਮੁਧਾਰੀ ਜੀਵ ਦੇਖ ਨਾ ਸਕੇ, ਪ੍ਰਭ ਬੈਠਾ ਤੇਰੇ ਕੋਲ। ਲਾਗ ਚਰਨ ਜਨ ਪ੍ਰਭ, ਲੋਚਣ ਤੀਜਾ ਦੇਵੇ ਖੋਲ੍ਹ। ਕਲਜੁਗ ਜੋਤ ਪਰਗਟਾਏ, ਸੋਹੰ ਵਜਾਏ ਢੋਲ। ਜੋ ਜਨ ਸਰਨ ਨਾ ਆਏ, ਮਹਾਰਾਜ ਸ਼ੇਰ ਸਿੰਘ ਮਾਰੇ ਰੋਲ। ਨਿਹਕਲੰਕ ਕਲਜੁਗ ਅਵਤਾਰੇ। ਭੁੱਲ ਮੁਰਾਰ ਕਿਉਂ ਸੁੱਤੇ ਪੈਰ ਪਸਾਰੇ। ਬਿਨ ਪ੍ਰਭ ਸਾਚੇ ਝੂਠੇ ਸਭ ਦਰਬਾਰੇ। ਸੁੰਞ ਮਸਾਣ ਹੋ ਜਾਇਣ ਝੂਠੇ ਮਹਲ ਮੁਨਾਰੇ, ਭੁੱਲ ਵਕ਼ਤ ਵਿਹਾਇਆ। ਵਾਲੀ ਹਿੰਦ ਸਚੀ ਸਰਕਾਰੇ, ਪ੍ਰਭ ਪਰਗਟ ਨਿਹਕਲੰਕ ਕਲ ਆਇਆ। ਸਾਚਾ ਛਤਰ ਸਿਰ ਦੇ ਝੁਲਾਰੇ, ਬੇਮੁਖ ਹੋਏ ਕਿਉਂ ਮੁਖ ਭਵਾਇਆ। ਜੀਵ ਰੁਲਾਏ ਭੁੱਖ ਦੁੱਖ ਕਰ ਹਾਹਾਕਾਰੇ,

ਕਰ ਦਰਸ ਆਪ ਪ੍ਰਭ ਜਿਸ ਰਾਜ ਦਵਾਇਆ । ਸਾਚਾ ਸ਼ਾਹੋ ਪ੍ਰਭ ਬੈਠਾ ਤਖ਼ਤ, ਨਦਰੀ ਨਦਰ ਜਗਤ ਤਰਾਇਆ। ਬੇਮੁਖਾਂ ਪ੍ਰਭ ਪਕੜ ਕਰ, ਬੇੜਾ ਸ਼ੌਹ ਦਰਿਆ ਰੁੜ੍ਹਾਇਆ। ਗੁਰਸਿਖਾਂ ਸਾਚੀ ਲਿਖਤ ਕਰ, ਵਾਸ ਸਚਖੰਡ ਕਰਾਇਆ । ਮਹਾਰਾਜ ਸ਼ੇਰ ਸਿੰਘ ਕਲ ਜੋਤ ਸਰੂਪ, ਅੰਤਕਾਲ ਜੋਤ ਗੁਰਸਿਖ ਮਿਲਾਇਆ। ਗੁਰਸਿਖ ਤੇਰੀ ਵਡ ਵਡਿਆਈ। ਬਿਕ੍ਰਮੀ ਵੀਹ ਸੌ ਅੱਠ, ਪੰਚਮ ਜੇਠ ਜਿਸ ਖ਼ੁਸ਼ੀ ਮਨਾਈ। ਸਤਿਜੁਗ ਸਾਚੀ ਨੀਂਹ ਰਖਾਈ। ਪਰਗਟ ਜੋਤ ਗੁਰ ਸਤਿਗੁਰ ਸਾਚੇ, ਗੁਰਸਿਖਾਂ ਭੁੱਖ ਗਵਾਈ। ਸਾਧ ਸੰਗਤ ਤੇਰੀ ਵਡ ਵਡਿਆਈ। ਸਚ ਭੰਡਾਰਾ ਖੋਲ੍ਹ ਕੇ, ਗੁਰਸੰਗਤ ਸੇਵ ਕਮਾਈ। ਪ੍ਰਭ ਸ਼ਬਦ ਲਿਖਾਏ ਖੋਲ੍ਹ ਕੇ, ਦੁੱਖ ਭੁੱਖ ਰਹੇ ਨਾ ਰਾਈ । ਪ੍ਰਭ ਪੂਰਾ ਤੋਲ ਜਾਏ ਤੋਲ ਕੇ, ਗੁਰਮੁਖ ਗੁਰਸਿਖ ਕਲ ਤੋਲਿਆ ਨਾ ਜਾਈ। ਸਾਧ ਸੰਗਤ ਤੇਰੀ ਵਡ ਵਡਿਆਈ। ਨਿਹਕਲੰਕ ਕਲ ਸੇਵ ਕਮਾਈ। ਧੰਨ ਧੰਨ ਧੰਨ ਸਿੰਘ ਪਾਲ, ਕੁੰਟ ਚਾਰ ਤੇਰੇ ਨਾਮ ਦੁਹਾਈ। ਕਲਜੁਗ ਦਿਤਾ ਸਚਾ ਮਾਣ, ਬ੍ਰਹਮਲੋਕ ਦੀਆ ਬਿਠਾਈ। ਬ੍ਰਹਮਾ ਮਾਣ ਗਵਾਏ ਪ੍ਰਭ ਸ੍ਰਿਸ਼ਟ ਸਬਾਈ ਹੱਥ ਫੜਾਈ। ਧੰਨ ਧੰਨ ਧੰਨ ਗੁਰਸਿਖ ਪੂਰੇ, ਤੇਰੀ ਧੰਨ ਕਮਾਈ। ਪਰਗਟ ਹੋ ਕੇ ਮਹਾਰਾਜ ਸ਼ੇਰ ਸਿੰਘ ਵਿਚ ਬ੍ਰਹਿਮੰਡ ਦਿਤੀ ਵਡਿਆਈ। ਵਿਚ ਬ੍ਰਹਿਮੰਡ ਗੁਰਸਿਖ ਬਹਾਇਆ। ਸਚ ਤਖ਼ਤ ਨਿਵਾਸੀ ਸਚ ਰਾਜ ਕਮਾਇਆ। ਖੰਡ ਬ੍ਰਹਿਮੰਡ ਵਿਚ ਗੁਰਸਿਖ ਵਡਿਆਇਆ। ਨਾਥ ਤ੍ਰੈਲੋਕੀ, ਵਿਚ ਕਲਜੁਗ ਆਇਆ। ਗੁਰਸਿਖਾਂ ਘਰ ਚੜ੍ਹਾਇਆ ਚੰਦ, ਬੇਮੁਖਾਂ ਨਜ਼ਰ ਨਾ ਆਇਆ। ਸਾਧ ਸੰਗਤ ਮਨ ਭਇਆ ਅਨੰਦ, ਸਾਧ ਸੰਗਤ ਪੰਚਮ ਜੇਠ ਦਿਨ ਮਨਾਇਆ। ਅਨਹਦ ਸ਼ਬਦ ਮਨ ਵਜਾਇਆ। ਮਹਾਰਾਜ ਸ਼ੇਰ ਸਿੰਘ ਦਇਆ ਕਮਾਇਆ। ਅਨਹਦ ਸ਼ਬਦ ਧੁਨ ਵਜਾਏ। ਧੁਨ ਧੁਨਕਾਰ ਡੰਕ ਸੁਣਾਏ। ਸੁਨ ਸਮਾਧ ਪ੍ਰਭ ਖੋਲ੍ਹ ਵਖਾਏ। ਜੋਤ ਸਰੂਪ ਜਗਨ ਨਾਥ ਗੁਰ ਗੋਪਾਲ ਦੁੱਖ ਭੈ ਭੰਜਨ ਪ੍ਰਭ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜੀਵ ਦਰਸ ਦਿਖਾਏ। ਸਾਧ ਸੰਗਤ ਤੇਰੀ ਵਡ ਵਡਿਆਈ। ਪੰਚਮ ਜੇਠ ਆਏ ਦਰ ਦੇਵੇ ਦਰਸ ਸਰਬ ਸੁਖਦਾਈ। ਛੱਡ ਆਕਾਸ਼ ਪਾਤਾਲ, ਪ੍ਰਭ ਜੋਤ ਵਿਚ ਮਾਤ ਟਿਕਾਈ। ਧੰਨ ਧੰਨ ਧੰਨ ਨਗਰ ਗਰਾਮ, ਜਿਥੇ ਮਹਾਰਾਜ ਸ਼ੇਰ ਸਿੰਘ ਬਣਤ ਬਣਾਈ। ਸਾਚੀ ਨਗਰੀ ਪ੍ਰਭ ਕਾ ਦਵਾਰ। ਨਿਹਕਲੰਕ ਕਰੇ ਜੋਤ ਸਰੂਪ ਆਕਾਰ। ਵੇਖ ਵਖਾਈ ਜੋ ਦਰ ਕਰੇ ਵਿਚਾਰ । ਸੁਰਤ ਸ਼ਬਦ ਪ੍ਰਭ ਦੇਵੇ ਤਾਰ। ਕਲਜੁਗ ਬੇੜਾ ਹੋ ਜਾਏ ਪਾਰ। ਜੋ ਜਨ ਆਏ ਸਾਚੇ ਦਰਬਾਰ। ਜਿਥੇ ਪ੍ਰਭ ਬੈਠਾ ਕਿਰਪਾ ਧਾਰ। ਨਿਰਹਾਰੀ ਨਿਰਵੈਰ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ ਪੂਰਨ ਨਿਹਕਲੰਕ ਅਵਤਾਰ। ਸੇਵਾ ਸੰਗਤ ਨਾ ਜਾਵੇ ਖਾਲੀ। ਅੰਮ੍ਰਿਤ ਸਿੰਚੇ ਆਤਮ ਸਭ ਸ੍ਰਿਸ਼ਟ ਕਾ ਵਾਲੀ। ਟੁੱਟੇ ਫੁਲ ਪ੍ਰਭ ਦੇਵੇ ਲਾ, ਜੀਵ ਟੁੱਟੇ ਜੋ ਡਾਲ੍ਹੀ। ਮਹਾਰਾਜ ਸ਼ੇਰ ਸਿੰਘ ਸਚਾ ਪਾਤਸ਼ਾਹ, ਦੋ ਜਹਾਨਾਂ ਵਾਲੀ। ਸ਼ਬਦ ਅਧਾਰੀ ਪ੍ਰਭ ਅਖਵਾਏ। ਅੰਨ ਜਲ ਭੰਡਾਰ ਗੁਰਸਿਖ ਗੁਰਸਿਖ ਬਣਾਏ। ਦਰ ਆਈ ਸਾਧ ਸੰਗਤ ਮੇਲ ਮਿਲਾਏ। ਜਨ ਮਾਨਸ ਜਨਮ ਕਲ ਲੇਖੇ ਲਾਏ। ਸਾਚਾ ਸ਼ਬਦ ਦਿਵਸ ਰੈਣ ਸ਼ਬਦ ਸੁਰਤ ਗਿਆਨ ਦਿਵਾਏ। ਕਲਜੁਗ ਅਗਨ ਆਤਮ ਚਿਖਾ ਦੇ ਅੰਮ੍ਰਿਤ ਪ੍ਰਭ ਆਪ ਬੁਝਾਏ । ਸਾਚਾ ਲੇਖ ਗੁਰਸਿਖ ਮਾਤ ਆਏ ਪ੍ਰਭ ਆਪ ਲਿਖਾਏ। ਜੁਗ ਚਾਰ ਕੋਈ ਮੇਟ ਨਾ ਸਕੇ ਰਾਏ। ਸੋਹੰ ਸ਼ਬਦ ਦਰ ਪਾਈ ਸਾਚੀ ਭਿਛਾ, ਆਤਮ ਤਪਤ ਪ੍ਰਭ ਬੁਝਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰ ਦਰਸ ਜੀਵ ਅਮਰਾਪਦ ਪਾਏ। ਗੁਰਸਿਖ ਸਾਖੀ, ਪ੍ਰਭ ਹੋਏ ਸੁਹੇਲਾ। ਕਲਜੁਗ ਪਰਗਟ ਆਪ ਪਤ ਰਾਖੀ, ਵਿਛੜਿਆਂ ਪ੍ਰਭ ਕੀਆ

ਮੇਲਾ। ਸਾਚੀ ਸਿਖਿਆ ਗੁਰਸਿਖ ਮਨ ਭਾਖੀ, ਪ੍ਰਭ ਗਾਇਆ ਗੁਣੀ ਗਹੇਲਾ। ਪੂਰਨ ਹੋਏ ਬਚਨ, ਸਾਚੇ ਪ੍ਰਭ ਆਪ ਲਿਖਾਇਆ । ਗੁਰ ਗੋਬਿੰਦ ਪ੍ਰਭ ਸਾਚੇ, ਸਾਚਾ ਭੇਵ ਖੁਲ੍ਹਾਇਆ। ਕਲਜੁਗ ਜਾਮਾ ਧਾਰ ਨਿਹਕਲੰਕ ਅਖਵਾਇਆ। ਜੋਤ ਸਰੂਪ ਜੋਤ ਧਰ, ਬੇਮੁਖਾਂ ਦਿਸ ਨਾ ਆਇਆ। ਗੁਰਸਿਖ ਸੁਹਾਏ ਤੇਰਾ ਦਰ, ਜਿਥੇ ਪ੍ਰਭ ਅਬਿਨਾਸ਼ੀ ਡੇਰਾ ਲਾਇਆ। ਦਰ ਆਈ ਸੰਗਤ ਲੈ ਜਾਵੇ ਵਰ, ਨਿਹਕਲੰਕ ਸਚ ਬਚਨ ਲਿਖਾਇਆ। ਗੁਰਸਿਖ ਨਾ ਜਾਏ ਕਲਜੁਗ ਹਾਰ, ਸਾਚਾ ਨਾਮ ਪ੍ਰਭ ਧੁਰੋਂ ਲਿਖਾਇਆ। ਮਹਾਰਾਜ ਸ਼ੇਰ ਸਿੰਘ ਧਰ ਜੋਤ, ਕਲ ਗੁਰਸਿਖਾਂ ਦਰਸ ਦਿਖਾਇਆ। ਕਰ ਦਰਸ ਗੁਰਸਿਖ ਮਨ ਦਰਸ ਪਿਆਸਿਆ। ਸ਼ਬਦ ਗਿਆਨ ਪ੍ਰਭ ਆਪ ਬੁਝਾਵੇ ਆਤਮ ਪਿਆਸਿਆ। ਗੁਣ ਨਿਧਾਨ ਦੇਵੇ ਦਾਤ ਸਭ, ਦਰ ਆਏ ਨਾ ਜਾਏ ਨਿਰਾਸਿਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਝਬ, ਸਾਧ ਸੰਗਤ ਦੋਏ ਜੋੜ ਕਰੇ ਅਰਦਾਸਿਆ। ਸਾਧ ਸੰਗਤ ਮਾਤ ਤੇਰੀ ਪੁਕਾਰ। ਸੁਣ ਆਪ ਬੈਠਾ ਸਚ ਦਰਬਾਰ। ਦਰ ਕੋਏ ਨਾ ਰਹੇ ਦੁਸ਼ਟ ਦੁਰਾਚਾਰ। ਗੁਰਸਿਖ ਦੇਵੇ ਨਾਮ ਅਧਾਰ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਦਾਤਾ, ਭਰ ਦੇਵੇ ਤੇਰੇ ਭੰਡਾਰ। ਸਾਚਾ ਭਗਤ ਸਚ ਰਿਦੇ ਵਸਾਏ। ਬਿਨ ਪ੍ਰਭ ਸਾਚੇ ਨਾ ਕਿਸੇ ਸੀਸ ਝੁਕਾਏ। ਪ੍ਰਭ ਸਾਚਾ ਪਰਗਟ ਹੋਏ, ਗੁਰਮੁਖਾਂ ਦਰਸ ਦਿਖਾਏ । ਮਹਾਰਾਜ ਸ਼ੇਰ ਸਿੰਘ ਜਿਸ ਮਨ ਵਾਚਾ, ਫਿਰ ਗਰਭਵਾਸ ਨਾ ਪਾਏ । ਸੁਹਾਇਆ ਥਾਨ ਪ੍ਰਭ ਜੋਤ ਜਗਾਈ । ਦਵਾਇਆ ਮਾਣ ਨਿਹਕਲੰਕ ਜਿਸ ਜੋਤ ਪਰਗਟਾਈ। ਸੁਹਾਇਆ ਥਾਨ, ਪ੍ਰਭ ਸਚਖੰਡ ਬਣਾਈ। ਸੁਹਾਇਆ ਥਾਨ, ਜਿਥੇ ਪਰਗਟ ਪ੍ਰਭ ਦਰਸ ਦਿਖਾਈ। ਸੁਹਾਇਆ ਥਾਨ, ਜਿਥੇ ਪ੍ਰਭ ਸੁਰਤ ਸ਼ਬਦ ਗਿਆਨ ਦਿਵਾਈ । ਸੁਹਾਇਆ ਥਾਨ, ਜਿਥੇ ਪ੍ਰਭ ਦੁਖੀਆਂ ਆਤਮ ਸ਼ਾਂਤ ਕਰਾਈ। ਸੁਹਾਇਆ ਥਾਨ, ਜਿਥੇ ਪ੍ਰਭ ਗੁਰਸਿਖਾਂ ਜੋਤ ਜਗਾਈ। ਸੁਹਾਇਆ ਥਾਨ, ਜਿਥੇ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ । ਦਰਸ ਕਰ ਗੁਰਮੁਖ ਤਰਿਆ। ਅੰਤਕਾਲ ਜਮ ਡੰਡ ਨਾ ਭਰਿਆ। ਸਾਚਾ ਪ੍ਰਭ ਮਿਲੇ ਕਲ ਆਸਾ ਵਰਿਆ। ਆਤਮ ਬ੍ਰਹਮ ਗਿਆਨ ਦੇ, ਤਨ ਮਨ ਹਰਿਆ । ਬੁਧ ਬਿਬੇਕ ਚਤੁਰ ਸੁਜਾਨ ਦੇ, ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਲੜ ਤੇਰਾ ਫੜਿਆ। ਗੁਰਸਿਖ ਆਏ ਚਰਨ ਦਵਾਰ। ਨਿਰਮਲ ਨਾਮ ਪ੍ਰਭ ਦੇ ਅਧਾਰ । ਹਉਮੇ ਮਾਰ ਹੰਕਾਰ ਦੇਹ ਜੋਤ ਜਗੇ ਅਪਰ ਅਪਾਰ। ਜਗੇ ਜੋਤ ਮਿਟ ਜਾਏ ਅੰਧ ਅੰਧਿਆਰ । ਕਲਜੁਗ ਬੇੜਾ ਹੋ ਜਾਏ ਪਾਰ। ਮਹਾਰਾਜ ਸ਼ੇਰ ਸਿੰਘ ਨਿਰਧਨ ਦੇਵੇ ਤਾਰ। ਗੁਰਮੁਖ ਆਏ ਪ੍ਰਭ ਚਰਨ ਦਵਾਰੇ। ਆਲਸ ਨਿੰਦਰਾ ਪ੍ਰਭ ਦੋਵੇਂ ਮਾਰੇ। ਆਤਮ ਜੋਤ ਕਰੇ ਚਮਤਕਾਰੇ। ਉਜਲ ਹੋਏ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਜੋ ਜਨ ਆਏ ਤੇਰੇ ਚਰਨ ਦਵਾਰੇ। ਸਾਚਾ ਪ੍ਰਭ ਸਚ ਹਰਿ ਕਾ ਦੁਆਰ। ਕਰ ਦਰਸ ਸਾਧ ਸੰਗਤ ਹੋ ਜਾਏ ਪਾਰ। ਸਾਚਾ ਨਾਮ ਪ੍ਰਭ ਦੇਵੇ ਅਧਾਰ। ਗੁਰਸਿਖ ਜਾਇਣ ਕਲਜੁਗ ਬਲਿਹਾਰ। ਸਭ ਸ੍ਰਿਸ਼ਟ ਸੋਈ, ਗੁਰਮੁਖ ਨਾਮ ਰਸਨ ਉਚਾਰ। ਕੁੰਟ ਚਾਰ ਪੈ ਜਾਏ ਦੁਹਾਈ, ਭਗਤ ਜਨਾਂ ਦਰ ਜੈ ਜੈ ਜੈਕਾਰ। ਪ੍ਰਭ ਬਿਨ ਕਲ ਨਾ ਰਾਖੇ ਕੋਈ, ਜੀਵ ਜੰਤ ਬਿਲਲਾਏ ਕਰ ਹਾਹਾਕਾਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਅਰਜੋਈ, ਸਾਚਾ ਬਖ਼ਸ਼ ਪ੍ਰਭ ਚਰਨ ਪਿਆਰ । ਚਰਨ ਪ੍ਰੀਤੀ ਉਜਲ ਮੁਖ। ਗੁਰਮੁਖ ਪੂਰੇ ਫਿਰ ਵਾਸ ਨਾ ਹੋਵੇ ਮਾਤ ਕੁੱਖ। ਜੋਤੀ ਜੋਤ ਮਿਲਾਏ ਪ੍ਰਭ, ਗਰਭ ਵਾਸ ਨਾ ਦੇਵੇ ਦੁੱਖ। ਸਾਚੇ ਧਾਮ ਪਹੁੰਚਾਏ ਪ੍ਰਭ, ਬੈਠੇ ਆਪ ਸਦਾ ਸਨਮੁਖ। ਸਾਚਾ ਦੇਵੇ ਨਾਮ ਪ੍ਰਭ, ਸਾਧ ਸੰਗਤ ਲਹਿ ਜਾਏ ਮਨ ਦੀ ਭੁੱਖ। ਮਹਾਰਾਜ ਸ਼ੇਰ ਸਿੰਘ ਜੋ ਦਰ ਚਲ ਆਏ, ਦੁਖੀਆਂ ਲਾਹੇ ਪ੍ਰਭ ਦੁੱਖ । ਦੁਖੀਆਂ ਦੁੱਖ

ਨਿਵਾਰ ਪ੍ਰਭ, ਆਤਮ ਸ਼ਾਂਤ ਦਵਾ। ਕਲ ਪੈਜ ਸਵਾਰ ਪ੍ਰਭ, ਗੁਰਸਿਖਾਂ ਨਾ ਲੱਗੇ ਤੱਤੀ ਵਾ। ਪਰਗਟ ਜੋਤ ਨਿਹਕਲੰਕ ਝਬ, ਗੁਰਮੁਖਾਂ ਫੜੀ ਤੇਰੀ ਬਾਂਹ। ਬੇਮੁਖ ਕਲਜੁਗ ਮਾਇਆ ਲੱਬ, ਪ੍ਰਭ ਦਰ ਦੀਸੇ ਨਾ ਸਾਚਾ ਥਾਂ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਕਰੇ ਸਭ ਆਪ, ਦੂਸਰ ਕੋਈ ਨਾ। ਏਕ ਆਪ ਦੂਸਰ ਨਾ ਕੋਇ। ਰਸਨਾ ਜਪ ਜੀਵ ਦਿਵਸ ਰੈਣ ਕਲ ਸਰਬ ਸੁੱਖ ਹੋਏ। ਪ੍ਰਭ ਸਾਚਾ ਘਰ ਪਰਗਟਿਆ, ਖੋਲ੍ਹ ਦੇਖ ਮੁਖ ਨੈਣ ਦੋਏ। ਅੰਧਿਆਂ ਰਾਹ ਵਖਾਣਦਾ, ਨਾੜੀ ਚਲੇ ਨਾ ਕੋਏ। ਪ੍ਰਭ ਆਪਣਾ ਚੋਜ ਵਡਾਣਦਾ, ਪਰਖ ਨਾ ਸਕੇ ਕੋਏ। ਗੁਰਸਿਖ ਚਰਨ ਪ੍ਰਭ ਮਾਣਦਾ, ਪ੍ਰਭ ਦਿਖਾਵੇ ਤੀਨ ਲੋਏ। ਪ੍ਰਭ ਜੰਦਰ ਤੋੜੇ ਅਭਿਮਾਨ ਦਾ, ਸਚਾ ਨਾਮ ਜਾਏ ਹਿਰਦੇ ਪਰੋਏ । ਵਕ਼ਤ ਆਇਆ ਸਚ ਮਿਹਰਵਾਨ ਦਾ, ਗੁਰਸਿਖਾਂ ਆਤਮ ਜਾਏ ਧੋਏ। ਕਲਜੁਗ ਮੇਲ ਹੋਇਆ ਭਗਤ ਭਗਵਾਨ ਦਾ, ਗੁਰ ਗੋਬਿੰਦ ਪਰਗਟੇ ਦੋਏ। ਰੈਣ ਸਬਾਈ ਮੰਗਲ ਗਾਇਆ, ਹਰਿ ਹਰਿ ਹਰਿ ਪ੍ਰਭ ਰਸਨਾ ਜਪ ਆਤਮ ਸੁਖ ਪਾਇਆ। ਅੰਮ੍ਰਿਤ ਵੇਲਾ ਹੋਇਆ ਸਚ, ਸਾਚਾ ਅੰਮ੍ਰਿਤ ਪ੍ਰਭ ਮੁਖ ਚੁਆਇਆ। ਗੁਰ ਧਾਮ ਚਲ ਆਈ ਸੰਗਤ, ਪ੍ਰਭ ਸਾਚੇ ਮਾਣ ਦਵਾਇਆ । ਝੂਠੇ ਛੱਡ ਜਗਤ ਕੇ ਕਾਮ, ਨਾਮ ਵਿਚ ਸਚ ਦਰ ਘਰ ਲਿਖਾਇਆ। ਆਤਮ ਮਿਲਿਆ ਠੰਡਾ ਥਾਉਂ, ਗੁਰਚਰਨ ਨਿਵਾਸ ਦਵਾਇਆ। ਸੋਹੰ ਸ਼ਬਦ ਕਲ ਸਾਚੀ ਨਾਓ, ਗੁਰਮੁਖ ਚਾੜ੍ਹ ਕਲ ਪ੍ਰਭ ਬੇੜਾ ਪਾਰ ਕਰਾਇਆ। ਪਰਗਟ ਜੋਤ ਅਗੰਮ ਅਥਾਹੋ, ਸਿਰ ਸੰਗਤ ਹੱਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਸਚਾ ਬੇਪਰਵਾਹੁ, ਦਰਸ ਦਾਨ ਦੇ ਵੇਲੇ ਅੰਮ੍ਰਿਤ ਪੱਤਤ ਪਾਪੀ ਸਭ ਤਰਾਇਆ। ਪੱਤਤ ਪਾਵਨ ਦੁੱਖ ਭੈ ਭੰਜਨ। ਹੰਕਾਰ ਨਿਵਾਰ ਪ੍ਰਭ ਤ੍ਰੈਲੋਕੀ ਨੰਦਨ। ਸਾਚਾ ਨਾਮ ਦਰ ਗੁਰਸਿਖ ਖੜ੍ਹੇ ਮੰਗਣ। ਹਿਰਦਕ ਹੋ ਪਰਵੇਸ਼ ਸਾਚੀ ਨਾਮ ਪ੍ਰਭ ਚਾੜ੍ਹੇ ਰੰਗਣ। ਮਹਾਰਾਜ ਸ਼ੇਰ ਸਿੰਘ ਦਰ ਆਏ ਜੇਠ ਪੰਚਮ ਪਾਰ ਸਾਰੇ ਲੰਘਣ। ਪੰਚਮ ਜੇਠ ਦਿਵਸ ਸੁਹਾਇਆ। ਵੀਹ ਸੌ ਅੱਠ ਪਰਗਟ ਜੋਤ ਵਿਚ ਕਲ ਦੇ ਆਇਆ। ਪਰਗਟ ਜੋਤ ਨਿਹਕਲੰਕ ਦਰਸ ਦਿਖਾਇਆ। ਜੋਤ ਸਰੂਪੀ ਜੋਤ ਧਰ, ਪ੍ਰਭ ਪੂਰਨ ਵਿਚ ਸਿੱਖ ਦੇਹ ਸਮਾਇਆ। ਦਰ ਆਇਆ ਜੋ ਜਨ ਮਨ ਦਰਸ ਲੋਚ ਕਰ, ਪ੍ਰਭ ਪੂਰਨ ਆਸ ਕਰਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਤਕਾਲ ਕਲ ਹੋਏ ਸਹਾਇਆ। ਸ਼ਬਦ ਸੁਣਾਏ ਪ੍ਰਭ ਸੰਗਤ ਸਾਧ। ਸੋਹੰ ਸ਼ਬਦ ਜੀਵ ਸਦ ਰਸਨਾ ਅਰਾਧ। ਦੇ ਧੁੰਨ ਵਜਾਏ ਆਤਮ ਨਾਦ। ਗੁਰਸਿਖ ਪੂਰੇ ਖੁਲ੍ਹ ਜਾਏ ਸੁਨ ਸਮਾਧ। ਸਾਚਾ ਪ੍ਰਭ ਜੋਤ ਜਗਾਵੇ ਵਿਚ ਮਾਤ ਆਦਿ ਜੁਗਾਦਿ । ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਸ਼ਬਦ ਚਲਾਏ ਬੋਧ ਅਗਾਧ । ਅਗਾਧ ਬੋਧ ਪ੍ਰਭ ਕੀ ਬਾਣੀ। ਬਿਨ ਪ੍ਰਭ ਕਿਸੇ ਜੀਵ ਨਾ ਰਸਨ ਵਖਾਣੀ। ਪ੍ਰਭ ਕੀ ਮਹਿੰਮਾ ਕਿਸੇ ਵਿਰਲੇ ਗੁਰਮੁਖ ਜਾਣੀ। ਮਹਾਰਾਜ ਸ਼ੇਰ ਸਿੰਘ ਕਲ ਪਰਗਟਿਆ, ਗੁਰਸਿਖ ਘਰ ਚੋਜ ਵਡਾਣੀ । ਸੁਹਾਇਆ ਥਾਨ ਸਚਖੰਡ ਦੁਆਰਾ। ਬ੍ਰਹਮਾ ਵਿਸ਼ਨ ਮਹੇਸ਼ ਸਦ ਖੜ੍ਹੇ ਦਵਾਰਾ । ਸੁਰਪਤ ਰਾਜਨ ਕਰੋੜ ਤੇਤੀਸ ਦਰ ਆਏ ਚਰਨ ਨਿਮਸਕਾਰਾ। ਸਾਧ ਸੰਗਤ ਕਲਜੁਗ ਸਹਾਇਆ, ਜੋ ਡਿੱਗੇ ਪ੍ਰਭ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਦੇਵੇ ਮੋਖ ਦੁਆਰਾ। ਗੁਰਸੰਗਤ ਤੇਰਾ ਮਾਣ ਤਾਣ ਪ੍ਰਭ। ਗੁਰਸੰਗਤ ਵਿਸ਼ਨੂੰ ਭਗਵਾਨ ਕਲ ਲਿਆ ਲੱਭ। ਗੁਰਸੰਗਤ ਜੇਠ ਪੰਚਮ ਆਈ ਸਭ। ਮਹਾਰਾਜ ਸ਼ੇਰ ਸਿੰਘ ਕਿਰਪਾ ਨਿਧ, ਅੰਮ੍ਰਿਤ ਬੂੰਦ ਪਾਏ ਨੱਭ। ਦੀਆ ਦਾਨ ਆਪ ਪ੍ਰਭ ਦਾਤੇ। ਜਗਤ ਪ੍ਰੀਤੀ ਸਚ ਗੁਰਚਰਨ ਨਾਤੇ। ਅੰਤਕਾਲ ਬਿਨ ਪ੍ਰਭ ਕੋਈ ਨਾ ਪੁੱਛੇ ਵਾਤੇ। ਮਹਾਰਾਜ ਸ਼ੇਰ ਸਿੰਘ ਦਰ ਆਏ ਗੁਰਸਿਖ

ਤਰਾਏ, ਸਾਚਾ ਸ਼ਬਦ ਲਿਖਾਏ ਵੇਲੇ ਪ੍ਰਭਾਤੇ। ਵੇਲਾ ਵਕ਼ਤ ਪਛਾਣ ਕੇ, ਪ੍ਰਭ ਦਇਆ ਕਮਾਈ। ਹੁਕਮੇ ਅੰਦਰ ਸਭ ਜੀਵ, ਬਿਨ ਹੁਕਮ ਨਾ ਕੋਏ ਆਵੇ ਜਾਈ। ਗੁਰ ਪਰਸਾਦੀ ਸਚ ਪਰਸਾਦ ਦੇ, ਸਾਚੀ ਕੁੱਖ ਸੁਫਲ ਕਰਾਈ। ਮਹਾਰਾਜ ਸ਼ੇਰ ਸਿੰਘ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦੇ, ਜੀਵ ਸਾਚੀ ਬਣਤ ਬਣਾਈ।