ਪੁਸਤਕਾਲਾਭਾਗ ੧

੭ ਜੇਠ ੨੦੦੮ ਬਿਕ੍ਰਮੀ ਸੰਤਾ ਸਿੰਘ ਦੇ ਗ੍ਰਹਿ ਪਿੰਡ ਭੰਡਾਲ

ਧੰਨ ਧੰਨ ਧੰਨ ਮਨੀ ਸਿੰਘ ਤੇਰੀ ਸਤਿ ਕਮਾਈ। ਸੋਹੰ ਸ਼ਬਦ ਧੁਨ ਪ੍ਰਭ ਸਾਚੇ ਵਿਚ ਵਜਾਈ। ਖੋਲ੍ਹ ਦਿਖਾਵੇ ਆਤਮ ਸੁਨ, ਭੁੱਲ ਰਹੀ ਨਾ ਰਾਈ। ਪ੍ਰਭ ਮਿਲਿਆ ਭਗਤ ਜਨ ਸਤਿਜੁਗ ਦੇਵੇ ਪ੍ਰਭ ਵਡਿਆਈ। ਉਪਜੇ ਧੁਨ ਮਨ ਭਏ ਗਿਆਨਾ । ਹੋਇਆ ਸਪੂਤ ਪ੍ਰਭ ਮਿਲਿਆ ਹੋਏ ਬਿਧਨਾਨਾ। ਕਲਜੁਗ ਪ੍ਰਭ ਕਾ ਸਾਚਾ ਸੁੱਤ, ਚਰਨ ਧੂੜ ਕਰੇ ਅਸ਼ਨਾਨਾ। ਮਹਾਰਾਜ ਸ਼ੇਰ ਸਿੰਘ ਦੇਵੇ ਆਤਮ ਬ੍ਰਹਮ ਗਿਆਨਾ । ਸੋਹੰ ਸ਼ਬਦ ਸਚ ਰਾਗ ਸੁਣਾਇਆ। ਅਗਿਆਨ ਅੰਧੇਰ ਵਿਚੋਂ ਦੇਹ ਮਿਟਾਇਆ। ਝੂਠੀ ਦੁਨੀਆ ਪ੍ਰਭ ਪੜਦਾ ਪਾਇਆ। ਧਾਰ ਖੇਲ ਚਤੁਰਭੁਜ ਕਹਾਇਆ। ਸੋਹੰ ਸ਼ਬਦ ਰਾਹ ਚਲਾਇਆ। ਅੰਤਕਾਲ ਨਾ ਲਾਗੇ ਤੱਤੀ ਵਾ, ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਇਆ । ਭਗਤਨ ਤਾਰੇ ਆਪ ਭਗਵੰਤ। ਪ੍ਰਭ ਕੀ ਮਹਿੰਮਾ ਬੜੀ ਬੇਅੰਤ। ਕਲਜੁਗ ਨਾ ਪਛਾਣੇ ਕੋਈ ਜੀਵ ਜੰਤ। ਪ੍ਰਭ ਅਬਿਨਾਸ਼ੀ ਤਾਰਿਆ ਕਲ ਪੂਰਨ ਮਨੀ ਸਿੰਘ ਸੰਤ। ਸੰਤਨ ਮਹਿੰਮਾ ਜੀਵ ਨਾ ਜਾਣੇ। ਪੂਰਨ ਸੰਤ ਆਤਮ ਰਸ ਮਾਣੇ। ਵਿਸ਼ਨੂੰ ਭਗਵਾਨ ਆਤਮ ਦੇਵੇ ਬ੍ਰਹਮ ਗਿਆਨੇ। ਬ੍ਰਹਮ ਗਿਆਨੀ ਸਤਿ ਸਰੂਪ, ਬਿਨ ਪ੍ਰਭ ਕਲਜੁਗ ਕੋਈ ਨਾ ਜਾਣੇ। ਮਹਾਰਾਜ ਸ਼ੇਰ ਸਿੰਘ ਪਰਗਟ ਹੋਏ ਵਿਚ ਅੰਧ ਕੂਪ, ਛੱਡ ਜਾਏ ਚੋਲਾ ਦੇਹ ਪੁਰਾਣੇ। ਆਦਿ ਅੰਤ ਪ੍ਰਭ ਜੋਤੀ ਜੋਤਾ। ਤੀਨ ਲੋਕ ਪ੍ਰਭ ਇਕ ਰੰਗ ਹੋਤਾ। ਅੰਤਕਾਲ ਕਲ ਰਿਹਾ ਸੋਤਾ। ਅੰਤਕਾਲ ਨਰਕ ਲਵਾਇਆ ਗੋਤਾ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਅੰਤਕਾਲ ਨਾ ਹੋਏ ਧੋਖਾ। ਜੋਤ ਸਰੂਪ ਜਗ ਪ੍ਰਭ ਆਇਆ। ਕਲਜੁਗ ਨਿਹਕਲੰਕ ਪ੍ਰਭ ਨਾਉਂ ਧਰਾਇਆ। ਬੇਮੁਖ ਵੇਖੇ ਦਿਸ ਨਾ ਆਇਆ। ਕਲਜੁਗ ਜਾਮਾ ਧਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਕਲ ਪੂਰਨ ਅਵਤਾਰ, ਚਰਨ ਆਇਆ ਸੋ ਪਾਰ ਕਰਾਇਆ। ਜੋ ਜਨ ਆਏ ਪ੍ਰਭ ਚਰਨ ਦਵਾਰ। ਪ੍ਰਭ ਸਾਚਾ ਵਡ ਦਿਸੇ ਦਰਬਾਰ। ਪਰਗਟੀ ਜੋਤ ਕਲ ਆਪ ਨਿਰੰਕਾਰ। ਗੁਰਸਿਖ ਸੁੱਤੇ ਬਾਂਹੋਂ ਪਕੜ ਪ੍ਰਭ ਲਏ ਸੰਭਾਲ। ਮਹਾਰਾਜ ਸ਼ੇਰ ਸਿੰਘ ਤੇਰੀ ਕਿਸੇ ਨਾ ਪਾਈ ਸਾਰ। ਕਲਜੁਗ ਜੀਵ ਉਪਾਇਆ, ਭਰਮ ਭੁਲੇਖੇ ਜਗਤ ਭੁਲਾਇਆ। ਜੋਤ ਸਰੂਪ ਪ੍ਰਭ ਨਜ਼ਰ ਨਾ ਆਇਆ। ਗੁਰਸਿਖਾਂ ਆਤਮ ਜੋਤ ਧਰ, ਬ੍ਰਹਮ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਕਲ ਜੋਤ ਸਰੂਪ ਖੇਲ ਰਚਾਇਆ। ਜੋਤ ਸਰੂਪ ਜਗਤ ਪ੍ਰਭ ਦਾਤਾ। ਆਪਣੇ ਰੰਗ ਰਵੇ ਪ੍ਰਭ ਸਦਾ ਰੰਗ ਰਾਤਾ। ਕਲਜੁਗ ਪਰਗਟੇ ਜੋਤ ਪ੍ਰਭ ਬ੍ਰਹਮ ਗਿਆਤਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਮੁਖ ਵਿਰਲੇ ਕਿਸੇ ਪਛਾਤਾ। ਜਾਣੇ ਸੋ ਜਿਸ ਜਨ ਪ੍ਰਭ ਆਪ ਜਣਾਏ। ਆਤਮ ਬੁਝੀ ਦੀਪ ਜੋਤ ਸਰੂਪ ਪ੍ਰਭ ਦਏ ਜਗਾਏ। ਪ੍ਰਭ ਸਾਚੇ ਕੀ ਸਾਚੀ ਰੀਤ, ਜਾਮਾ ਧਾਰ ਜੁਗੋ ਜੁਗ ਜਗਤ ਮੇਂ ਆਏ। ਗੁਰਸਿਖਾਂ ਆਤਮ ਠੰਡੀ

ਸੀਤ, ਜੋਤ ਸਰੂਪ ਪ੍ਰਭ ਵਿਚ ਰਿਹਾ ਸਮਾਏ। ਸਾਧ ਸੰਗਤ ਮਨ ਗਾਓ ਪ੍ਰਭ ਕੇ ਗੀਤ, ਅੰਤਕਾਲ ਵਿਚ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਜੀਵ ਰਸਨਾ ਜਪ, ਨਿਹਕਲੰਕ ਨਰ ਨਰਾਇਣ ਕਲਜੁਗ ਆਏ। ਨਿਹਕਲੰਕ ਪ੍ਰਭ ਕਲਜੁਗ ਅਵਤਾਰ। ਸੋਹੰ ਸ਼ਬਦ ਪ੍ਰਭ ਚਾਰ ਕੁੰਟ ਕਰਾਏ ਜੈ ਜੈਕਾਰਾ। ਅਨਹਦ ਸ਼ਬਦ ਜਨ ਭਗਤਾਂ ਵਿਚ ਧੁਨਕਾਰਾ । ਉਪਜੇ ਧੁਨ ਪ੍ਰਭ ਖੋਲ੍ਹੇ ਸੁਨ, ਜੋਤ ਸਰੂਪ ਪ੍ਰਭ ਕਵਲ ਖੁਲ੍ਹਾਏ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਭਗਤ ਧੰਨ, ਜੋਤ ਸਰੂਪ ਪ੍ਰਭ ਕੀਆ ਆਕਾਰਾ। ਅਗਨ ਜੋਤ ਲਾਈ ਸੰਸਾਰ। ਚਾਰ ਕੁੰਟ ਹੋਏ ਹਾਹਾਕਾਰ। ਜਨ ਭਗਤਾਂ ਮਨ ਜੈ ਜੈ ਜੈਕਾਰ। ਨਿਹਕਲੰਕ ਪ੍ਰਭ ਲੈ ਅਵਤਾਰ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਆਦਿ ਅੰਤ ਏਕੰਕਾਰ। ਆਦਿ ਅੰਤ ਪ੍ਰਭ ਏਕਾ ਏਕ। ਸੋਹੰ ਸ਼ਬਦ ਪ੍ਰਭ ਸਾਚੀ ਦੇਵੇ ਟੇਕ। ਜਨ ਭਗਤਾਂ ਕਰੇ ਬੁਧ ਬਿਬੇਕ। ਜੁਗੋ ਜੁਗ ਪ੍ਰਭ ਵੇਸ ਅਨੇਕ। ਮਹਾਰਾਜ ਸ਼ੇਰ ਸਿੰਘ ਕਲ ਭਗਤਾਂ ਆਏ ਸਚ ਲਿਖਾਏ ਲੇਖ। ਕਲਜੁਗ ਮਨੀ ਸਿੰਘ ਸੰਤ ਵਡਿਆਇਆ। ਸੁਰਤ ਸ਼ਬਦ ਪ੍ਰਭ ਗਿਆਨ ਦੇ, ਕਪਾਟ ਬਜਰ ਖੁਲ੍ਹਾਇਆ। ਅੰਮ੍ਰਿਤ ਸਾਚਾ ਨਾਮ ਦੇ, ਆਤਮ ਝਿਰਨਾ ਨਿਝਰੋਂ ਝਰਾਇਆ । ਸੋਹੰ ਸਾਚਾ ਨਾਮ ਦਾਨ ਦੇ, ਅਨਹਦ ਧੁਨ ਵਾਜੇ ਦੇ ਵਜਾਇਆ। ਪੂਰਨ ਸੁਰਤੀ ਪ੍ਰਭ ਚਰਨ ਧਿਆਨ ਦੇ, ਨਰ ਨਰਾਇਣ ਪ੍ਰਭ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਸਚ ਗਿਆਨ ਦੇ, ਖੰਡ ਸਾਚੇ ਦਾ ਦਰਸ ਦਿਖਾਇਆ। ਕਰ ਦਰਸ ਦੇਹ ਹੋਏ ਉਜਿਆਰਾ। ਮਿਟ ਗਿਆ ਝੂਠਾ ਅੰਧ ਅੰਧਿਆਰਾ। ਉਪਜੇ ਸ਼ਬਦ ਵੱਜੇ ਧੁਨਕਾਰਾ। ਦੋਏ ਜੋੜ ਖੜਾ ਪ੍ਰਭ ਚਰਨ ਦਵਾਰਾ। ਮਾਣੇ ਰੰਗ ਕਲ ਸਚ ਭਤਾਰਾ। ਜਗਤ ਤਜਾਇਆ ਸਾਰਾ ਰੰਗ, ਢਹਿ ਪਿਆ ਗੁਰਚਰਨ ਦਵਾਰਾ। ਸੋਹੰ ਸ਼ਬਦ ਸਚ ਲਿਆ ਦਾਨ ਮੰਗ, ਮਹਾਰਾਜ ਸ਼ੇਰ ਸਿੰਘ ਆਤਮ ਭਰ ਦਏ ਭੰਡਾਰਾ। ਸ਼ਬਦ ਸੁਰਤ ਪ੍ਰਭ ਗਿਆਨ ਦਵਾਇਆ। ਸੰਤ ਮਨੀ ਸਿੰਘ ਬਾਂਹੋਂ ਪਕੜ ਉਠਾਇਆ। ਆਤਮ ਬ੍ਰਹਮ ਗਿਆਨ ਦੇ, ਅੰਤਕਾਲ ਕਲ ਲੇਖ ਲਿਖਾਇਆ । ਪੂਰਨ ਸ਼ਕਤੀ ਬ੍ਰਹਮ ਗਿਆਨ ਦੇ, ਦਿਵਸ ਰੈਣ ਪ੍ਰਭ ਸੇਵਾ ਲਾਇਆ। ਅੰਤਕਾਲ ਕਲ ਮਾਣ ਦੇ, ਅਗਾਧ ਬੋਧ ਪ੍ਰਭ ਸ਼ਬਦ ਲਿਖਾਇਆ । ਸ਼ਬਦ ਸੁਰਤੀ ਪ੍ਰਭ ਲੇਖ ਲਿਖਾ ਕੇ। ਕਲੰਕਨਿਹ ਆਇਆ ਭੇਖ ਵਟਾ ਕੇ। ਜੋਤ ਸਰੂਪ ਕਲ ਜੋਤ ਪਰਗਟਾਕੇ। ਬੇਮੁਖਾਂ ਕੋਲੋਂ ਮੁਖ ਛੁਪਾ ਕੇ। ਗੁਰਸਿਖ ਸੋਝੀ ਪਾ ਕੇ। ਸਵੱਛ ਸਰੂਪ ਜਾਏ ਦਰਸ ਦਿਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਜਾਵੇ ਲਾ ਕੇ। ਧੰਨ ਧੰਨ ਧੰਨ ਮਨੀ ਸਿੰਘ ਧੰਨ ਤੇਰੇ ਸਿਖ, ਜਿਨ੍ਹਾਂ ਤੇਰੀ ਸੇਵ ਕਮਾਈ। ਕਲਜੁਗ ਜਾਮਾ ਧਾਰ ਅੰਤਕਾਲ ਆਏ ਪ੍ਰਭ ਤੇਰੀ ਪੈਜ ਰਖਾਈ। ਗੁਣ ਨਿਧਾਨ ਘਰ ਆਇਕੇ, ਸਿੱਖ ਮਾਣ ਦਿਵਾਈ। ਜਿਥੇ ਗਿਉਂ ਦੇਹ ਤਜਾਇਕੇ, ਸਤਿਜੁਗ ਨਗਰੀ ਸਤਿ ਰਖਾਈ। ਫਿਰ ਆਇਉਂ ਜੋਤ ਪਰਗਟਾਇਕੇ, ਨਿਹਕਲੰਕ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਸਤਿਜੁਗ ਅੰਦਰ ਸਚ ਤਖ਼ਤ ਜਾਏ ਬਹਾਇਕੇ, ਚਾਰ ਵਰਨ ਕਰੇ ਤੇਰੀ ਵਡਿਆਈ। ਅੰਤਕਾਲ ਕਲ ਪ੍ਰਭ ਖੇਲ ਰਚਾਇਆ। ਚਾਰ ਵਰਨ ਅੰਤਕਾਲ ਇਕ ਕਰਾਇਆ। ਰਾਜਾ ਰਾਣਾ ਫੜ ਤਖ਼ਤੋਂ ਲਾਹਿਆ । ਪੂਰਨ ਪਾਈ ਘਾਲ, ਜੋ ਦੁੱਖ ਸੰਗਰੂਰ ਮੇਂ ਪਾਇਆ। ਪ੍ਰਭ ਤੋੜੇ ਸਰਬ ਜੰਜਾਲ, ਅੰਤਕਾਲ ਪ੍ਰਭ ਹੋਏ ਸਹਾਇਆ। ਗੁਰਮੁਖ ਵਿਰਲਾ ਜਾਣੇ ਪਿਛਲਾ ਹਾਲ, ਮਹਾਰਾਜ ਸ਼ੇਰ ਸਿੰਘ ਸਚ ਦਏ ਲਿਖਾਇਆ। ਵਕ਼ਤ ਸੁਹਾਏ ਆਣ ਪ੍ਰਭ, ਜਾਂ ਹੋਏ ਵੇਲਾ। ਵਕ਼ਤ ਸੁਹਾਏ ਆਣ ਪ੍ਰਭ, ਕਲਜੁਗ ਖੇਲ ਪ੍ਰਭ ਖੇਲਾ। ਅੰਤ ਗਵਾਏ ਮਾਣ ਸਭ, ਵਿਛੜਿਆਂ ਪ੍ਰਭ ਸੰਜੋਗੀ ਮੇਲਾ । ਗਤ ਮਿਤ ਜਾਣੇ ਆਪ ਸਭ, ਜੋਤ ਸਰੂਪੀ

ਅਚਰਜ ਖੇਲਾ। ਅੰਮ੍ਰਿਤ ਝਿਰਨਾ ਵਿਚ ਝਿਰਾਏ ਨਭ, ਜਗਾਏ ਜੋਤ ਆਤਮ ਬਿਨ ਬਾਤੀ ਬਿਨ ਤੇਲਾ। ਕਲਜੁਗ ਅੰਦਰ ਮਹਾਰਾਜ ਸ਼ੇਰ ਸਿੰਘ, ਭਗਤ ਭਗਵਾਨ ਕਰਾਏ ਮੇਲਾ। ਭਗਤਨ ਉਪਜੇ ਮਨ ਅੰਧ ਅਗਿਆਨ। ਸੁਰਤ ਸ਼ਬਦ ਪ੍ਰਭ ਦੇਵੇ ਬ੍ਰਹਮ ਗਿਆਨ, ਚਰਨ ਧੂੜ ਸਭ ਤੀਰਥ ਇਸ਼ਨਾਨ। ਸੋਹੰ ਸ਼ਬਦ ਆਤਮ ਦਾਨ। ਕਲਜੁਗ ਪਾਰ ਕਰਾਏ ਪੁਰਖ ਚਤੁਰ ਸੁਜਾਨ। ਖਾਲੀ ਦਿਸਣ ਸੋ ਜਨ, ਮਦਿ ਮਾਸ ਜੋ ਰਸਨਾ ਲਾਣ । ਕਲਜੁਗ ਅੰਦਰ ਪੂਰਨ ਜੋਤ ਪਰਗਟੇ ਵਿਸ਼ਨੂੰ ਭਗਵਾਨ । ਆਪ ਅਡੋਲ ਪ੍ਰਭ, ਸਭ ਜਗਤ ਡੁਲਾਇਆ । ਸੋ ਸੁਹਾਏ ਥਾਨ, ਪ੍ਰਭ ਜਿਥੇ ਡੇਰਾ ਲਾਇਆ। ਤੋੜ ਦੇ ਮਾਣ ਹੰਕਾਰ ਵਿਕਾਰ, ਜੋ ਜੀਵ ਰਿਦੇ ਵਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਵੇ ਝਬ, ਸਾਧ ਸੰਗਤ ਜਿਥੇ ਰਸਨ ਧਿਆਇਆ। ਰਸਨਾ ਜਪਿਆ ਰਮਈਆ ਰਾਮ। ਪਰਗਟ ਜੋਤ ਪ੍ਰਭ ਪੂਰਨ ਕਰਾਏ ਕਾਮ। ਮਨੀ ਸਿੰਘ ਦਵਾਏ ਮਾਣ ਪ੍ਰਭ, ਪਿੰਡ ਭੰਡਾਲ ਬਣੇ ਸਚ ਧਾਮ। ਰਾਜੇ ਰਾਣੇ ਆਵਣ ਦਰ, ਸੋਹੰ ਸ਼ਬਦ ਮਾਰੇ ਬਾਣ। ਮਹਾਰਾਜ ਸ਼ੇਰ ਸਿੰਘ ਜੋਤ ਨਿਰਜੰਣ, ਸਤਿਜੁਗ ਜੋਤ ਪਰਗਟਾਵੇ ਝਬ। ਜੋਤ ਸਰੂਪ ਪ੍ਰਭ ਨਿਰਾਹਾਰ। ਜਨ ਭਗਤਾਂ ਦੇਵੇ ਨਾਮ ਅਧਾਰ। ਕਲਜੁਗ ਜਾਮਾ ਧਾਰ, ਬੇੜਾ ਕਰ ਜਾਏ ਪਾਰ । ਗੁਰਸਿਖ ਵਿਰਲਾ ਪ੍ਰਭ ਕੀ ਪਾਵੇ ਸਾਰ। ਮੂਰਖ ਮੁਗਧ ਨਾ ਕਰੇ ਵਿਚਾਰ। ਕਲਜੁਗ ਅੰਦਰ ਭਗਤ ਜਨ ਉਜਲੇ, ਜੋਤ ਸਰੂਪ ਪ੍ਰਭ ਕਰੇ ਆਕਾਰ । ਨਿਹਕਲੰਕ ਕਲ ਅਵਤਾਰ। ਭਗਤਨ ਦੇਵੇ ਕਲਜੁਗ ਤਾਰ। ਸੰਤਨ ਦੇਵੇ ਪ੍ਰਭ ਸਾਚੀ ਸਾਰ। ਨਿਹਕਲੰਕ ਕਲ ਆਇਆ। ਘਨਕਪੁਰੀ ਪ੍ਰਭ ਭਾਗ ਲਗਾਇਆ। ਨਰਾਇਣ ਲੱਖਮੀ ਪ੍ਰਭ ਮਨੀ ਸਿੰਘ ਦਰਸ ਦਿਖਾਇਆ। ਕਵਲ ਨੈਣ ਸਿਰ ਮੁਕਟ ਟਿਕਾਇਆ। ਕਰ ਦਰਸ ਆਤਮ ਤ੍ਰਿਪਤਾਇਆ। ਤਨ ਮਨ ਹੋਏ ਪ੍ਰਭ ਚਰਨ ਸੇਵ ਕਮਾਇਆ। ਆਤਮ ਲਿਆ ਪ੍ਰਭ ਸਾਚਾ ਮੰਨ, ਦੋਏ ਜੋੜ ਦਰ ਸੀਸ ਜਿਸ ਝੁਕਾਇਆ। ਸ਼ਬਦ ਲਿਖਾਵੇ ਪ੍ਰਭ ਸਾਚਾ ਧੰਨ, ਬਾਣੀ ਬੋਧ ਜਗਤ ਲਿਖਾਇਆ । ਵੱਜੇ ਵਾਜ ਸ਼ਬਦ ਗੁਣ, ਆਤਮ ਧੁਨ ਨਾਦ ਵਜਾਇਆ । ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਸੰਤ ਮਨੀ ਸਿੰਘ ਮਾਣ ਦਵਾਇਆ। ਮਨੀ ਸਿੰਘ ਸਚ ਤੇਰਾ ਧਾਮ। ਪਰਗਟ ਜੋਤ ਪ੍ਰਭ ਕਰੇ ਤੇਰਾ ਕਾਮ। ਸਤਿਜੁਗ ਉਜਲ ਹੋਏ ਤੇਰਾ ਨਾਮ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਕਲਜੁਗ ਪਰਗਟੇ ਜਿਉਂ ਦੁਆਪਰ ਸ਼ਾਮ। ਸੰਤਨ ਸੰਗ ਪ੍ਰਭ ਵਸਣੇਹਾਰਾ। ਸ਼ਬਦ ਸੁਰਤ ਸਾਚਾ ਰਾਹ ਦੱਸਣੇਵਾਲਾ। ਕਲਜੁਗ ਪਰਗਟੇ ਜੋਤ, ਚਾਰ ਕੁੰਟ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਜੋ ਕਿਛ ਕਰੇ ਸੋਈ ਕਲ ਹੋਤ, ਪਰਗਟੇ ਨਿਹਕਲੰਕ ਅਵਤਾਰਾ। ਦੁੱਖ ਭੁੱਖ ਪ੍ਰਭ ਰੋਗ ਮਿਟਾਇਆ। ਅੰਮ੍ਰਿਤ ਮੇਘ ਬਰਸ ਆਤਮ ਤ੍ਰਿਪਤਾਇਆ। ਸੁਫਲ ਕਰਾਏ ਮਾਤ ਕੁੱਖ, ਜਿਸ ਜੀਵ ਮੁਖ ਪਾਇਆ। ਅੰਤਕਾਲ ਕਲ ਲੱਗੇ ਨਾ ਦੁੱਖ, ਸਾਚਾ ਪ੍ਰਭ ਹੋ ਜਾਏ ਸਹਾਇਆ। ਨਿਰਧਨ ਬਾਲ ਉਪਜੇ ਕੁੱਖ, ਜੋ ਜਨ ਆਏ ਗੁਰਚਰਨ ਸੀਸ ਨਿਵਾਇਆ । ਕਲਜੁਗ ਭਲੇ ਸੇ ਮਨੁੱਖ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਬੇਮੁਖ ਖਾਲੀ ਜਿਉਂ ਸਿੰਮਲ ਰੁੱਖ, ਅੰਤਕਾਲ ਪ੍ਰਭ ਨਰਕ ਨਿਵਾਸ ਰਖਾਇਆ। ਗੁਰਮੁਖਾਂ ਕਰ ਉਜਲ ਮੁਖ, ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਦਰਸ ਦਿਖਾਇਆ। ਗੁਰਸਿਖ ਜੀਵ ਕਲ ਗੁਰਚਰਨ ਭਰਵਾਸੇ। ਸਾਚਾ ਪ੍ਰਭ ਕਿਰਪਾ ਕਰ, ਆਤਮ ਜੋਤ ਕਰੇ ਪਰਕਾਸ਼ੇ। ਕਲਜੁਗ ਪ੍ਰਭ ਧਰਨੀ ਧਰ, ਕੋਈ ਜੀਵ ਨਾ ਜਾਏ ਨਿਰਾਸੇ। ਸਾਚਾ ਪ੍ਰਭ ਭਰ ਜਾਏ ਭੰਡਾਰੇ ਅਤੁਲ ਅਖੁੱਟ ਸਚ ਬੈਕੁੰਠ ਕਰੇ ਨਿਵਾਸੇ। ਬੇਮੁਖ ਜੀਵ ਦਰ ਆਏ ਜਾਇਣ ਭੁੱਲ, ਗੁਰਸਿਖ ਪ੍ਰੀਤ ਚਰਨ ਰਹਿਰਾਸੇ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਆਪ ਅਤੁਲ ਨਾ ਤੁਲ

ਤੁਲਾਸੇ। ਜੀਵ ਕੀ ਜਾਣੇ ਪ੍ਰਭ ਕੀ ਸਾਰ। ਆਤਮ ਭੁੱਲੇ ਨਾ ਕਰੇ ਵਿਚਾਰ। ਵਿਚ ਵਸੇ ਪ੍ਰਭ ਸਚ ਭਤਾਰ। ਨਜ਼ਰ ਨਾ ਆਵੇ ਹੋਏ ਅੰਧ ਅੰਧਿਆਰ। ਗੁਰਮੁਖਾਂ ਪ੍ਰਭ ਆਤਮ ਗਿਆਨ ਦੇ, ਆਤਮ ਦੀਪ ਕਰੇ ਉਜਿਆਰ। ਸਚ ਪੁਰਖਾਂ ਚਰਨ ਧਿਆਨ ਦੇ, ਸਾਚੀ ਸ਼ਬਦ ਵੱਜੇ ਧੁਨਕਾਰ। ਮਹਾਰਾਜ ਸ਼ੇਰ ਸਿੰਘ ਸੋਹੰ ਦਾਨ ਦੇ, ਕਲਜੁਗ ਬੇੜਾ ਕਰ ਜਾਏ ਪਾਰ। ਅੰਤਕਾਲ ਕਲ ਪ੍ਰਭ ਆਪ ਕਰਾਏ। ਜੋਤ ਸਰੂਪ ਅਗਨ ਜੋਤ ਲਗਾਏ। ਸੋਹੰ ਸਾਚਾ ਬਾਣ ਪ੍ਰਭ ਸ਼ਬਦ ਚਲਾਏ। ਬੇਮੁਖਾਂ ਬਾਣ ਮਦਿ ਮਾਸੀ ਕੋਈ ਰਹਿਣ ਨਾ ਪਾਏ। ਗੁਰਸਿਖਾਂ ਦੇਵੇ ਬ੍ਰਹਮ ਗਿਆਨ, ਨਿਜ ਘਰ ਵਾਸੀ ਨਿਜ ਘਰ ਨਜ਼ਰੀ ਆਵੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਘਰ ਜੋਤ ਜਗਾਵੇ। ਭਗਤ ਤਰੇ ਜਗਤ ਭੁਲਾਇਆ। ਪ੍ਰਭ ਨਾ ਡੁੱਲੇ ਕਿਸੇ ਜਨ ਡੁਲਾਇਆ। ਬਾਂਹੋਂ ਪਕੜ ਗੁਰਸਿਖ ਸਾਚੇ ਮਾਰਗ ਲਾਇਆ। ਸੋਹੰ ਸਾਚਾ ਗਿਆਨ ਦੇ, ਪ੍ਰਭ ਆਤਮ ਜੋਤ ਜਗਾਇਆ। ਜਨ ਭਗਤਾਂ ਸੋਹਣ ਦਵਾਰ ਬੰਕ। ਕਲਜੁਗ ਜਾਮਾ ਧਾਰ ਇਕ ਕੀਆ ਰਾਓ ਰੰਕ। ਊਚ ਨੀਚ ਭੇਵ ਚੁਕਾਏ ਮਨਕ। ਮਹਾਰਾਜ ਸ਼ੇਰ ਸਿੰਘ ਭਗਤ ਜਨ ਤਾਰੇ, ਜਿਉਂ ਤਾਰੇ ਜਨਕ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਜੀਵ ਤਨ ਰਚਾਇਆ। ਮਤਿ ਮਨ ਬੁਧ ਧਰ, ਪਵਣ ਰੂਪੀ ਸਵਾਸ ਚਲਾਇਆ। ਕਾਮ ਕਰੋਧ ਹੰਕਾਰ ਕਰ, ਜਗ ਝੂਠੇ ਧੰਦੇ ਲਾਇਆ। ਬੇਮੁਖ ਜੀਵ ਖੁਆਰ ਕਰ, ਮਦਿ ਮਾਸ ਆਹਾਰ ਬਣਾਇਆ । ਜਨ ਭਗਤਾਂ ਕਲ ਵਿਚਾਰ ਕਰ, ਸੋਹੰ ਸਾਚਾ ਨਾਮ ਜਪਾਇਆ। ਕਲਜੁਗ ਸਾਚੀ ਜੋਤ ਧਾਰ ਕਰ, ਨਿਹਕਲੰਕ ਨਾਉਂ ਧਰਾਇਆ। ਜੋਤ ਸਰੂਪੀ ਆਕਾਰ ਕਰ, ਪ੍ਰਭ ਆਪਣਾ ਆਪ ਛੁਪਾਇਆ। ਜੀਵ ਜੰਤਾਂ ਜੋਤ ਅਧਾਰ ਧਰ, ਪ੍ਰਭ ਵਿਚੋਂ ਦਿਸ ਨਾ ਆਇਆ। ਜਨ ਭਗਤਾਂ ਕਰਮ ਵਿਚਾਰ ਕਰ, ਪ੍ਰਭ ਹਿਰਦਕ ਜੋਤ ਜਗਾਇਆ। ਉਤਮ ਵਿਚ ਸੰਸਾਰ ਕਰ, ਸਾਚਾ ਲੇਖ ਪ੍ਰਭ ਲਿਖਾਇਆ। ਕਲਜੁਗ ਉਤਮ ਖੇਲ ਕਰਤਾਰ ਕਰ, ਪ੍ਰਭ ਸਾਰਾ ਖੇਲ ਮਿਟਾਇਆ। ਜੋਤ ਸਰੂਪੀ ਅਗਨੀ ਬਾਲ ਕਰ, ਅਗਨ ਜੋਤ ਪ੍ਰਭ ਚਾਰ ਕੁੰਟ ਲਗਾਇਆ। ਦੁੱਖ ਭੁੱਖ ਕਲਜੁਗ ਜੀਵ ਬੇਹਾਲ ਕਰ, ਹਾਹਾਕਾਰ ਕਰ ਜਗਤ ਰੁਵਾਇਆ। ਨਿਹਕਲੰਕ ਕਲਜੁਗ ਅਵਤਾਰ ਨਰ, ਅੰਤਕਾਲ ਕਲ ਆਣ ਖਪਾਇਆ। ਗੁਰਸਿਖ ਕਲਜੁਗ ਪਾਰ ਕਰ, ਪ੍ਰਭ ਜੋਤੀ ਜੋਤ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਜੋਤ ਆਕਾਰ ਕਰ, ਸਤਿਜੁਗ ਸਾਚਾ ਲਾਇਆ। ਸਤਿਜੁਗ ਚਲੇ ਸ਼ਬਦ ਨਿਆਰਾ। ਸੋਹੰ ਹੋਵੇ ਜੈ ਜੈ ਜੈਕਾਰਾ। ਜਨ ਭਗਤਾਂ ਦੀਸੇ ਪ੍ਰਭ ਚਰਨ ਦਵਾਰਾ। ਜਿਥੇ ਵਸੇ ਆਪ ਨਿਰੰਕਾਰਾ। ਜੋਤ ਸਰੂਪ ਪ੍ਰਭ ਰਹੇ ਜੋਤ ਅਧਾਰਾ। ਕਲਜੁਗ ਬੇਮੁਖ ਜੀਵ ਕਿਉਂ ਪਾਵੇ ਨਾ ਪ੍ਰਭ ਕੀ ਸਾਰਾ। ਅੰਮ੍ਰਿਤ ਨਾਮ ਮਹਾਰਸ ਪੀਵ, ਮਿਟ ਜਾਵੇ ਦੇਹ ਅੰਧਿਆਰਾ। ਗੁਰਚਰਨ ਲਾਗ ਸਦਾ ਜਗ ਜੀਵ, ਸਚਖੰਡ ਮਿਲੇ ਦਵਾਰਾ । ਮਹਾਰਾਜ ਸ਼ੇਰ ਸਿੰਘ ਨਿਰਮਲ ਜੋਤ ਧਰੇ ਵਿਚ ਆਤਮ ਦੀਵ, ਝੂਠੀ ਦੇਹ ਹੋਏ ਉਜਿਆਰਾ। ਗਿਆਨ ਗਤ ਕੋਈ ਜਨ ਜਾਣੇ। ਮੂਰਖ ਮਤਿ ਨਾ ਪ੍ਰਭ ਰੰਗ ਮਾਣੇ। ਗੁਰਮੁਖ ਚਲੇ ਪ੍ਰਭ ਕੇ ਭਾਣੇ। ਅੜੇ ਝੜੇ ਪ੍ਰਭ ਭੁੰਨੇ ਜਿਉਂ ਭਠਿਆਲੇ ਦਾਣੇ। ਦਰ ਖੜ੍ਹੇ ਨਿਗਮ ਵਿਚਾਰ ਕਰੇ ਕਲਜੁਗ ਪੁਰਖ ਸੁਜਾਨੇ। ਮਹਾਰਾਜ ਸ਼ੇਰ ਸਿੰਘ ਕਲ ਪਰਗਟ ਜੋਤ, ਦਰ ਡਿੱਗਣ ਆਏ ਰਾਜੇ ਰਾਣੇ। ਸਭ ਤੇ ਵੱਡਾ ਪ੍ਰਭ ਕਾ ਦਰ। ਰਾਓ ਰੰਕ ਅੰਤਕਾਲ ਇਕ ਜਾਏ ਕਰ। ਜੋਤ ਸਰੂਪੀ ਜੋਤ ਪਰਗਟਾਏ ਨਿਹਕਲੰਕ ਅਵਤਾਰ ਨਰ। ਸਾਚਾ ਪ੍ਰਭ ਹੋਏ ਸਹਾਏ, ਸਾਧ ਸੰਗਤ ਕਲ ਮੂਲ ਨਾ ਡਰ। ਗੁਰ ਪੂਰਾ ਲਾਜ ਰਖਾਏ, ਜੋ ਚਲ ਆਇਆ ਦਰ। ਮਹਾਰਾਜ ਸ਼ੇਰ ਸਿੰਘ ਅੰਤ ਜੋਤ ਮਿਲਾਏ, ਗੁਰਸਿਖ ਨਾ ਜਾਏ ਮਰ। ਗੁਰਸਿਖ ਹੋਏ ਨਾ

ਜਗ ਮਰਨਾ। ਅੰਤਕਾਲ ਜੋਤ ਸਰੂਪ ਹੋਏ ਨਿਹਕਲੰਕ ਗੁਰਮੁਖ ਵਿਰਲਾ ਵਰਨਾ । ਸਾਧ ਸੰਗਤ ਪ੍ਰਭ ਚਰਨ ਲਾਗ ਕਲਜੁਗ ਤਰਨਾ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਡੰਕ, ਅੰਤਕਾਲ ਚਾਰ ਵਰਨ ਇਕ ਕਰਨਾ। ਚਾਰ ਵਰਨ ਪ੍ਰਭ ਇਕ ਕਰਾਏ। ਸਚਖੰਡ ਵਾਸੀ ਸਤਿਜੁਗ ਲਾਏ। ਸੋਹੰ ਸਾਚਾ ਸ਼ਬਦ ਚਲਾਏ। ਦੂਸਰ ਕੋਈ ਰਹਿਣ ਨਾ ਪਾਏ। ਈਸਾ ਮੂਸਾ ਮੁਹੰਮਦੀ ਪ੍ਰਭ ਨਸ਼ਟ ਕਰਾਏ। ਕੁਰਾਨ ਅੰਜੀਲ ਸਤਿਜੁਗ ਦਿਸ ਨਾ ਆਏ। ਝਗੜਾ ਹੋਵੇ ਹਿੰਦ ਮੁਹੰਮਦੀ, ਮਹਾਰਾਜ ਸ਼ੇਰ ਸਿੰਘ ਬਿਆਸੋ ਪਾਰ ਚਰਨ ਟਿਕਾਏ। ਚਰਨ ਕਵਲ ਭੰਡਾਲ ਪ੍ਰਭ ਧਰਿਆ । ਪੂਰਾ ਬਚਨ ਮਨੀ ਸਿੰਘ ਤੇਰਾ ਪ੍ਰਭ ਕਰਿਆ। ਹਾਹਾਕਾਰ ਕਰ ਜਗਤ ਸਭ ਡਰਿਆ । ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰਾ, ਕਲਜੁਗ ਨਾ ਕਿਸੇ ਤੋਂ ਡਰਿਆ। ਸੋ ਕਿਉਂ ਡਰੇ, ਜਿਸ ਪ੍ਰਭ ਹੋਏ ਸਹਾਈ। ਜਨ ਕਿਉਂ ਮਰੇ, ਜਿਸ ਪ੍ਰਭ ਸਾਚਾ ਦਰਸ ਦਿਖਾਈ। ਕਲਜੁਗ ਤਰੇ ਜਿਨ ਹਿਰਦੇ ਪ੍ਰਭ ਰਿਹਾ ਸਮਾਈ। ਤਿਨ ਕੇ ਕਾਰਜ ਸਰੇ, ਜੋ ਆਏ ਚਲ ਪ੍ਰਭ ਸਰਨਾਈ। ਅੰਤਕਾਲ ਦੁੱਖ ਡਾਹਢਾ ਭਰੇ, ਜੋ ਜਾਏ ਮੁਖ ਭਵਾਈ । ਆਵੇ ਜਾਵੇ ਜਨਮੇ ਮਰੇ, ਗਰਭਵਾਸ ਪ੍ਰਭ ਵਾਸ ਕਰਾਈ। ਦਰ ਆਏ ਖੋਟੇ ਹੋਏ ਖਰੇ, ਸਾਧ ਸੰਗਤ ਪ੍ਰਭ ਲੈ ਮਿਲਾਈ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਭੇਵ ਨਾ ਆਵੇ ਰਾਈ। ਬੇਮੁਖ ਕੀ ਜਾਣੇ ਪ੍ਰਭ ਕਾ ਭੇਵਾ। ਗੁਰਮੁਖ ਜਾਣੇ ਜੋ ਗੁਰ ਚਰਨੀਂ ਲਾਏ ਸੇਵਾ। ਕਲਜੁਗ ਪਰਗਟਿਆ ਨਿਹਕਲੰਕ, ਵਡ ਦਾਤਾ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਅਲਖ ਅਭੇਵਾ। ਸੋ ਸੁਹਾਇਆ ਥਾਨ, ਜਿਥੇ ਪ੍ਰਭ ਜੋਤ ਜਗਾਈ। ਸੋ ਸੁਹਾਇਆ ਥਾਨ, ਜਿਥੇ ਪ੍ਰਭ ਪਰਗਟ ਜੋਤ ਅਭਿਮਾਨੀਆਂ ਮਾਣ ਗਵਾਈ। ਸੋ ਸੁਹਾਇਆ ਥਾਨ, ਜਿਥੇ ਪ੍ਰਭ ਸਾਧ ਸੰਗਤ ਦਰਸ ਦਿਖਾਈ। ਸੋ ਸੁਹਾਏ ਥਾਨ, ਜਿਥੇ ਪ੍ਰਭ ਸੋਹੰ ਸ਼ਬਦ ਚਲਾਈ। ਸੋ ਸੁਹਾਏ ਥਾਨ, ਜਿਥੇ ਪ੍ਰਭ ਜਨ ਭਗਤ ਤਰਾਈ। ਸੋ ਸੁਹਾਏ ਥਾਨ, ਜਿਥੇ ਪ੍ਰਭ ਅਬਿਨਾਸ਼ੀ ਸਿੰਘਆਸਣ ਬਿਠਾਈ। ਸਿੰਘਆਸਣ ਬੈਠਾ ਆਪ ਨਰ ਸਿੰਗ। ਜੋਤ ਸਰੂਪ ਰਾਣਿਆਂ ਮਹਾਰਾਣਿਆਂ ਕਰੇ ਨਿੰਗ। ਦੇਵੇ ਸ਼ਬਦ ਗਿਆਨ, ਵਜਾਏ ਆਤਮ ਕਿੰਗ। ਕਲਜੁਗ ਉਧਰੇ ਭਗਤ ਜਨ, ਜਿਉਂ ਤਰਿਆ ਭਗਤ ਭਰਿੰਗ । ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ ਗੁਰ ਸਾਚਾ ਮਰਗਿੰਦ। ਭੋਗ ਲਗਾਏ ਗੁਰ ਪਰਸਾਦੀ। ਹੰਕਾਰ ਨਿਵਾਰੇ ਆਤਮ ਸਾਧੀ। ਰਸਨਾ ਪ੍ਰਭ ਜੀਵ ਸਦਾ ਅਰਾਧੀ। ਕਲਜੁਗ ਪਰਗਟਿਆ ਜੋਤ ਸਰੂਪ ਸਦਾ ਅਨਾਦੀ। ਮਹਾਰਾਜ ਸ਼ੇਰ ਸਿੰਘ ਅੰਤਕਾਲ ਤੁਧ ਬਿਨ ਕੋਈ ਨਾ ਬਣਦਾ ਦਾਦੀ। ਆਈ ਬਿਕ੍ਰਮੀ ਵੀਹ ਸੌ ਅੱਠ। ਦਿਵਸ ਗਿਆ ਉਪਰ ਅੱਠ ਤੇ ਸੱਠ। ਸਾਧ ਸੰਗਤ ਕੀਆ ਭੰਡਾਲੀ ਇਕੱਠ। ਕਲਜੁਗ ਉਲਟੀ ਗੇੜ ਜਾਏ ਪ੍ਰਭ ਲੱਠ। ਸ੍ਰਿਸ਼ਟ ਸਬਾਈ ਖਪਾਈ ਵਿਚ ਭੱਠ। ਗੁਰਮੁਖ ਕਲਜੁਗ ਗੁਰ ਚਰਨੀਂ ਆਇਨ ਨੱਠ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਦੇਵੇ ਸ਼ਬਦ ਅਧਾਰ, ਗੁਰਸਿਖ ਨਾ ਛੋੜੇ ਹਠ। ਜੋਤ ਪਰਕਾਸ਼ੇ ਮਾਤ ਪਾਤਾਲ ਵਿਚ ਆਕਾਸ਼ੇ। ਸਾਧ ਸੰਗਤ ਗੁਰਚਰਨ ਨਿਵਾਸੇ। ਕਲਜੁਗ ਜੀਵ ਪ੍ਰਭ ਚਰਨ ਭਰਵਾਸੇ। ਵੇਲਾ ਅੰਤ ਪ੍ਰਭ ਕਰੇ ਬੇਅੰਤ, ਸ੍ਰਿਸ਼ਟ ਸਬਾਈ ਹੋਏ ਨਾਸੇ। ਮਹਾਰਾਜ ਸ਼ੇਰ ਸਿੰਘ ਸਤਿਜੁਗ ਤੇਰੀ ਮੰਤ, ਚਾਰ ਕੁੰਟ ਪ੍ਰਭ ਸ਼ਬਦ ਵਾਸੇ। ਚਲਾਏ ਸ਼ਬਦ ਸਰਬ ਗੁਣਵੰਤਾ। ਜਣਾਏ ਸ਼ਬਦ ਪ੍ਰਭ ਭਗਵੰਤਾ। ਲਿਖਾਏ ਸ਼ਬਦ ਦਿਖਾਏ ਸਾਧਨ ਸੰਤਾ। ਅਪਨਾਏ ਸ਼ਬਦ ਆਦਿਨ ਅੰਤਾ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵੰਤਾ। ਭਗਵਨ ਹੋਏ ਭਗਤ ਪਰਗਟਾਇਆ। ਸਾਚਾ ਮਾਣ ਪ੍ਰਭ ਆਪ ਦਵਾਇਆ। ਨਿਹਕਲੰਕ ਸਿਰ ਛਤਰ ਛਾਇਆ। ਧਰ ਜੋਤ ਪ੍ਰਭ ਸੰਤਨ ਜਨਮ ਦਵਾਇਆ । ਮਹਾਰਾਜ ਸ਼ੇਰ ਸਿੰਘ ਕਲਜੁਗ

ਪਰਗਟ, ਮਾਥੇ ਮਨੀ ਸਿੰਘ ਤਿਲਕ ਲਗਾਇਆ। ਜਿਥੇ ਤਜਾਏ ਦੇਹ ਸੰਤ, ਉਥੇ ਪ੍ਰਭ ਜੋਤ ਪ੍ਰਗਟਾਏ। ਜੋਤ ਪ੍ਰਗਟਾਏ ਆਪ ਪ੍ਰਭ, ਜੋਤ ਲਲਾਟ ਜਗਾਏ। ਕਰ ਜਾਏ ਉਤਪਤ ਚਾਰ ਵਰਨ ਪ੍ਰਭ ਸਰਨੀ ਲਾਏ। ਮਹਾਰਾਜ ਸ਼ੇਰ ਸਿੰਘ ਤੇਰੀ ਕੋਈ ਨਾ ਜਾਣੇ ਗਤ ਮਿਤ, ਗੁਰਮੁਖ ਵਿਰਲਾ ਤੇਰਾ ਭੇਵ ਕਲ ਪਾਏ। ਸੰਤਨ ਪ੍ਰਭ ਆਪਣਾ ਭੇਵ ਖੁਲ੍ਹਾਇਆ। ਦੇ ਦਰਸ ਅਗਿਆਨ ਅੰਧੇਰ ਮਿਟਾਇਆ । ਤੋੜ ਆਤਮ ਹਰਸ, ਬ੍ਰਹਮ ਸਰੂਪ ਬਣਾਇਆ। ਮਹਾਰਾਜ ਸ਼ੇਰ ਸਿੰਘ ਹਿਰਦੇ ਅੰਮ੍ਰਿਤ ਸਾਚਾ ਬਰਸ, ਦਸਵਾਂ ਦਵਾਰ ਖੁਲ੍ਹਾਇਆ। ਖੁੱਲ੍ਹੇ ਦਵਾਰ ਹੋਏ ਜੋਤ ਪਰਕਾਸ਼ੇ। ਅੰਧ ਅਗਿਆਨ ਵਿਚੋਂ ਦੇਹ ਨਾਸੇ। ਸੰਤਨ ਸੰਗ ਸਦਾ ਪ੍ਰਭ ਵਾਸੇ। ਮਹਾਰਾਜ ਸ਼ੇਰ ਸਿੰਘ ਕਲਜੁਗ ਦੁਸ਼ਟ ਕਰੇ ਅੰਤ ਨਾਸੇ । ਦੁਸ਼ਟ ਦੁਰਾਚਾਰ ਸੋ ਜਨ ਕਹਾਏ। ਮਦਿ ਮਾਸ ਜੋ ਰਸਨਾ ਲਾਏ। ਸਾਚਾ ਪ੍ਰਭ ਲਿਆ ਭੁਲਾਏ। ਪਰਗਟੀ ਜੋਤ ਕਲ ਗੋਬਿੰਦ ਰਾਏ। ਭਗਤ ਜਨਾਂ ਦਰ ਘਰ ਹੋਏ ਸਹਾਏ। ਸਾਧ ਸੰਗਤ ਮਿਲ ਹਰਿ ਜਸ ਗਾਏ। ਪ੍ਰਭ ਅਬਿਨਾਸ਼ੀ ਜੋਤ ਪਰਗਟਾਏ। ਸੰਤ ਜਨਾਂ ਪ੍ਰਭ ਆਪ ਵਡਿਆਏ। ਮਹਾਰਾਜ ਸ਼ੇਰ ਸਿੰਘ ਤੇਰਾ ਨਾਉਂ ਕਲਜੁਗ ਸਾਚੀ ਨਾਏ। ਸੰਤ ਮਨੀ ਸਿੰਘ ਵਡ ਸੰਤਨ ਸੰਤਾ। ਉਤਮ ਕੀਆ ਪ੍ਰਭ ਵਿਚ ਕਲਜੁਗ ਜੀਵ ਜੰਤਾ। ਸਤਿਗੁਰ ਬਣਾਇਆ ਪਰਗਟੀ ਜੋਤ ਪ੍ਰਭ ਭਗਵੰਤਾ। ਤਖ਼ਤ ਬਹਾਇਆ ਰੱਖੇ ਸਿਰ ਹੱਥ, ਪ੍ਰਭ ਸਾਚਾ ਕੰਤਾ। ਨਦਰੀ ਨਦਰ ਕਰ ਪਾਰ ਕਰਾਇਆ ਜਗ ਵਡ ਮਹੰਤਾ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਵਡਿਆਈ, ਮਾਣ ਦਵਾਏ ਵਿਚ ਸਾਧਨ ਸੰਤਾ। ਸੰਤਨ ਮਨ ਕਲ ਭਇਆ ਅਨੰਦ। ਆਤਮ ਤੋੜੇ ਪ੍ਰਭ ਹਉਮੇ ਬੰਦ। ਹੋਏ ਪਰਕਾਸ਼ ਜਿਉਂ ਆਕਾਸ਼ ਚੰਦ। ਸੀਤਲ ਆਤਮ ਉਤਮ ਸੁਖ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਵਰਖੇ, ਸੁੱਖ ਪਾਏ ਜੀਵ ਨਿਜਾਨੰਦ। ਨਿਜਾਨੰਦ ਜੀਵ ਨਿਜ ਵਿਚਾਰ। ਅੰਮ੍ਰਿਤ ਵਰਖੇ ਪ੍ਰਭ ਕਿਰਪਾ ਧਾਰ । ਕਲਜੁਗ ਮਾਇਆ ਭੁਲਾਇਆ ਸੰਸਾਰ। ਨਜ਼ਰ ਨਾ ਆਏ ਪ੍ਰਭ ਅਗੰਮ ਅਪਾਰ । ਜੋਤ ਸਰੂਪ ਕਲ ਕੀਆ ਆਕਾਰ । ਨਿਹਕਲੰਕ ਨਿਰਾਹਾਰ ਨਿਰਵੈਰ, ਕਲਜੁਗ ਆਇਆ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਕਲ ਵਰਤਾਵੇ, ਸ੍ਰਿਸ਼ਟ ਸਬਾਈ ਹੋਏ ਖੁਆਰ। ਆਤਮ ਬੁਧ ਆਪ ਪ੍ਰਭ ਮਾਰੀ। ਮਾਇਆਧਾਰੀ ਹੋਏ ਹੰਕਾਰੀ। ਰਸਨਾ ਲੋਭੀ ਜੀਵ ਸੰਸਾਰੀ। ਪ੍ਰਭ ਪਛਾਣੇ ਕੋਈ ਨਰ ਨਾਰੀ। ਪਰਗਟੇ ਕਲ ਪ੍ਰਭ ਆਪ ਮੁਰਾਰੀ। ਬੇਮੁਖ ਜਾਇਣ ਜਨਮ ਜੂਏ ਹਾਰੀ। ਗੁਰਸਿਖ ਦੇਵੇ ਸਾਚਾ ਨਾਮ ਅਧਾਰੀ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਪਰਗਟ ਜੋਤ ਪੈਜ ਸਵਾਰੀ। ਭਗਤ ਜਨਾਂ ਹਰਿ ਆਪ ਸਵਾਰੇ। ਰਸਨਾ ਜਪ ਜਪ ਹਰਿ ਨਾਮ ਉਤਰੇ ਪਾਰੇ। ਅੰਤਕਾਲ ਕਲ ਜਾਇਣ ਸਚ ਦਵਾਰੇ। ਜੋਤ ਪਰਕਾਸ਼ ਹੋਏ ਜੋਤ ਚਮਤਕਾਰੇ। ਅਨਹਦ ਸ਼ਬਦ ਧੁਨ ਸਦਾ ਗੁੰਜਾਰੇ। ਖੁਲ੍ਹ ਜਾਏ ਆਤਮ ਸੁਨ, ਜਿਸ ਨੂੰ ਬਖ਼ਸ਼ੇ ਆਪ ਗਿਰਧਾਰੇ। ਸਭ ਲੋਚਨ ਦੇਖਣ ਮੁਨ, ਪ੍ਰਭ ਦੇਵੇ ਸੰਤ ਪਿਆਰੇ। ਮਹਾਰਾਜ ਸ਼ੇਰ ਸਿੰਘ ਸੰਤ ਮਨੀ ਸਿੰਘ ਚੁਣ, ਸਤਿਜੁਗ ਉਪਜਾਇਆ ਪੁਰਖ ਅਪਾਰੇ। ਸਤਿ ਪੁਰਖ ਸਦ ਆਇਆ । ਕਲਮ ਪਕੜ ਵਿਚ ਹੱਥ ਕਲਜੁਗ ਲੇਖ ਲਿਖਾਇਆ। ਕੋਈ ਨਾ ਰਹੇ ਕਿਸੇ ਦੀ ਅਕੜ, ਪ੍ਰਭ ਆਪਣੀ ਜੋਤ ਪਰਗਟਾਇਆ। ਸਭ ਚਰਨ ਲਿਆਵੇ ਪਕੜ, ਰਾਜਾ ਰਾਣਾ ਤਖ਼ਤੋਂ ਲਾਹਿਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਤੇਰਾ ਭੇਵ ਕਿਸੇ ਨਾ ਪਾਇਆ। ਰਾਜਾ ਰਾਣਾ ਕੋਈ ਨਾ ਦੀਸੇ। ਪਰਗਟੇ ਜੋਤ ਪ੍ਰਭ ਆਪ ਜਗਦੀਸੇ। ਅੰਤਕਾਲ ਵਰਨ ਚਾਰ ਹੋਏ ਇਕ ਰੰਗ ਇਕੀਸੇ। ਝੁੱਲੇ ਛਤਰ ਨਿਹਕਲੰਕ ਤੇਰੇ ਸੀਸੇ। ਅੰਮ੍ਰਿਤ ਸਾਚਾ ਨਾਮ, ਕੋਈ ਵਿਰਲਾ ਗੁਰਮੁਖ ਪੀਸੇ।

ਗੁਰਮੁਖਾ ਤੇਰਾ ਮਾਣ, ਬੇਮੁਖ ਨਾ ਹੋਏ ਰੀਸੇ। ਪਰਗਟੀ ਜੋਤ ਭਗਵਾਨ, ਕਲਜੁਗ ਜੀਵ ਦੋ ਫਾੜਾ ਪੀਸੇ। ਮਹਾਰਾਜ ਸ਼ੇਰ ਸਿੰਘ ਗੁਣੀ ਨਿਧਾਨ, ਵਰਤਾਏ ਖੇਲ ਹੋਏ ਬੀਸ ਇਕੀਸੇ। ਵਰਤੇ ਖੇਲ ਪ੍ਰਭ ਅਥਾਹ। ਅੰਤਕਾਲ ਕਲ ਕਿਸੇ ਮਿਲੇ ਨਾ ਸਚਾ ਸ਼ਾਹ। ਥਲ ਜਲ ਜਲ ਥਲ ਪ੍ਰਭ ਚਾਰ ਕੁੰਟ ਦਏ ਵਹਾ। ਜੋਤ ਸਰੂਪੀ ਜੋਤ ਪ੍ਰਭ ਵਿਚ ਸਿੱਖ ਰਿਹਾ ਸਮਾ। ਮਹਾਰਾਜ ਸ਼ੇਰ ਸਿੰਘ ਤੇਰੇ ਚੋਜ, ਸਭ ਦਰ ਆਏ ਮੂਰਖ ਪਤ ਜਾਏ ਗਵਾ। ਗੁਰ ਦਰ ਦਰਬਾਰਾ, ਵਸੇ ਪ੍ਰਭ ਸਚਾ ਨਿਰੰਕਾਰਾ। ਖੰਡ ਬ੍ਰਹਿਮੰਡ ਜੋਤ ਆਕਾਰਾ। ਸਰਬ ਸ੍ਰਿਸ਼ਟ ਪ੍ਰਭ ਪਸਰ ਪਸਾਰਾ। ਜੀਵ ਜੰਤ ਦੀਆ ਜੋਤ ਅਧਾਰਾ । ਮਾਨਸ ਜਨਮ ਗਵਾਇਆ, ਮੂਰਖ ਜੀਵ ਨਾ ਕਰੇ ਵਿਚਾਰਾ। ਗੁਰਸਿਖਾਂ ਭੇਵ ਖੁਲ੍ਹਾਇਆ, ਪ੍ਰਭ ਖੋਲ੍ਹ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਅੰਮ੍ਰਿਤ ਦੇਵੇ ਸਚ ਭੰਡਾਰਾ। ਭਗਤ ਭੰਡਾਰੀ ਪ੍ਰਭ ਅਖਵਾਏ। ਦਰ ਆਏ ਮਾਣ ਦਿਵਾਏ। ਜੋ ਜਨ ਚਰਨੀਂ ਸੀਸ ਝੁਕਾਏ। ਬੇਮੁਖ ਹੱਸ ਹੱਸ ਨੱਸ ਨੱਸ ਘਰ ਮੁੜ ਜਾਏ ਜਿਉਂ ਸੁੰਞੇ ਘਰ ਕਾਉਂ ਬਿਲਲਾਏ। ਗੁਰਮੁਖ ਪੀ ਅੰਮ੍ਰਿਤ ਨਾਮ, ਆਤਮ ਤ੍ਰਿਖਾ ਬੁਝਾਏ। ਮਹਾਰਾਜ ਸ਼ੇਰ ਸਿੰਘ ਦਰਸ ਦਾਨ ਦੇ ਲੋਚਨ ਜੋਤ ਜਗਾਏ। ਜੋਤ ਜਗਾਏ ਆਪ ਪ੍ਰਭ, ਮਿਟ ਜਾਏ ਅੰਧੇਰਾ। ਹੋਏ ਜੋਤ ਪਰਕਾਸ਼, ਜੀਵ ਨਾ ਸੂਝੇ ਸੰਞ ਸਵੇਰਾ। ਦੁੱਖ ਦਰਦ ਜਾਇਣ ਨੱਸ, ਜਿਨ੍ਹਾਂ ਮਿਲਿਆ ਪ੍ਰਭ ਨੇਰਨ ਨੇਰਾ। ਸੰਤ ਮਨੀ ਸਿੰਘ ਵਿਚ ਪਰਭਾਸ, ਭੰਡਾਲੀ ਲਾਇਆ ਡੇਰਾ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਵੇਲੇ ਅੰਮ੍ਰਿਤ ਸ੍ਰਿਸ਼ਟ ਸਬਾਈ ਢਾਇਆ ਢੇਰਾ। ਸ੍ਰਿਸ਼ਟ ਸਬਾਈ ਖ਼ਾਕ ਰੁਲਾਈ, ਜੋਤ ਨਿਰੰਜਣ ਆਈ ਜਗ। ਜੋਤ ਪਰਗਟਾਈ ਪੈ ਜਾਏ ਦੁਹਾਈ, ਪਾਪ ਅੰਧੇਰੀ ਗਈ ਵਗ। ਨਾ ਕੋਈ ਹੋਏ ਸਹਾਈ, ਦੁਖੀ ਜੀਵ ਬਿਲਲਾਏ ਕਲਜੁਗ ਜੀਵ ਜਲਾਏ ਪਾਪਾਂ ਅੱਗ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਆਤਮ ਜੋਤ ਜੀਵ ਜਾਏ ਜਗ। ਜਗੇ ਜੋਤ ਅਗੰਮ ਅਪਾਰੀ। ਸਾਧ ਸੰਗਤ ਭਰੇ ਭੰਡਾਰੀ। ਦਰ ਘਰ ਆਏ ਪ੍ਰਭ ਪੈਜ ਸਵਾਰੀ। ਨਿਰੰਜਣ ਜੋਤ ਗੁਰਸਿਖ ਆਤਮ ਕਰੇ ਉਜਿਆਰੀ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਨਿਹਕਲੰਕ ਅਵਤਾਰੀ। ਆਵੇ ਜਾਵੇ ਆਪਣਾ ਭੇਵ ਨਾ ਖੁਲ੍ਹਾਵੇ। ਉਪਜਾਵੇ ਢਾਹਵੇ ਆਪਣਾ ਖੇਲ ਨਾ ਕਿਸੇ ਦਿਖਾਵੇ। ਰਾਵੇ ਗਾਵੇ ਤਿਸ ਜਨ ਪ੍ਰਭ ਸਾਚੀ ਸੋਝੀ ਪਾਵੇ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਬੇਮੁਖ ਰਹਿਣ ਨਾ ਪਾਵੇ। ਨਾਮ ਵਿਹੁਣਾ ਬੇਮੁਖ ਮੋਆ। ਬੇਮੁਖ ਨਿੰਦਕ ਰਹੇ ਨਾ ਦੋਆ। ਅੰਮ੍ਰਿਤ ਝਿਰਾਵੇ ਪ੍ਰਭ ਆਤਮ ਚੋਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਗੁਰਸਿਖ ਜਗਾਵੇ ਸੋਆ। ਅੰਮ੍ਰਿਤ ਝਿਰਨਾ ਆਤਮ ਝਿਰਾਏ। ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਖੋਲ੍ਹ ਕਵਲ ਤ੍ਰੈਭਵਨ ਸੁਝਾਏ। ਜਨਮ ਜਨਮ ਦੀ ਸੋਝੀ ਪਾਏ। ਪਰਗਟ ਜੋਤ ਸੰਤਨ ਵਡਿਆਏ। ਸੰਤ ਮਨੀ ਸਿੰਘ ਸਤਿਗੁਰ ਸਤਿਜੁਗ ਬਣਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਕਲਜੁਗ ਬੇਮੁਖਾਂ ਦਿਸ ਨਾ ਆਏ। ਦੀਸੇ ਨਾ ਪ੍ਰਭ ਜੋਤ ਸਰੂਪ। ਜੋਤ ਸਰੂਪ ਜੋਤ ਆਕਾਰ ਨਾ ਕੋਈ ਰੰਗ ਰੂਪ। ਭਗਤਨ ਆਏ ਪੈਜ ਸਵਾਰੇ ਪ੍ਰਭ ਸਾਚਾ ਭੂਪ। ਸਤਿਜੁਗ ਹੋਵੇ ਤੇਰੀ ਸਿਕਦਾਰੀ, ਸੰਤ ਮਨੀ ਸਿੰਘ ਸਤਿ ਸਰੂਪ। ਭਗਤਨ ਦੇਵੇ ਨਾਮ ਖੁਮਾਰੀ, ਮਹਿਮਾ ਪ੍ਰਭ ਕੀ ਬੜੀ ਅਨੂਪ । ਮਹਾਰਾਜ ਸ਼ੇਰ ਸਿੰਘ ਨਿਰਜੰਣ ਜੋਤ ਆਕਾਰੀ, ਦੇਵੇ ਦਰਸ ਸਵੱਛ ਸਰੂਪ। ਦਰਸ ਦਾਨ ਗੁਰਸਿਖਾਂ ਪਾਇਆ। ਆਤਮ ਗਿਆਨ ਪ੍ਰਭ ਆਪ ਦਵਾਇਆ। ਨਿਜਾਨੰਦ ਸੁੱਖ ਨਿਜ ਮਾਹਿ ਉਪਜਾਇਆ। ਭਰਾਂਤ ਭੁਲੇਖਾ ਸਾਰਾ ਲਾਹਿਆ। ਊਚ ਨੀਚ ਸਭ ਭੇਤ ਚੁਕਾਇਆ। ਚਾਰ ਵਰਨ ਪ੍ਰਭ ਇਕ ਕਰਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਤੇਰਾ ਅੰਤ ਕਿਨੇ ਨਾ ਪਾਇਆ। ਪ੍ਰਭ

ਕਾ ਅੰਤ ਜੀਵ ਨਾ ਜਾਣੇ। ਆਪਣੀ ਮਹਿੰਮਾ ਪ੍ਰਭ ਆਪ ਵਖਾਣੇ। ਸੰਤਨ ਮਹਿੰਮਾ ਪ੍ਰਭ ਆਪ ਲਿਖਾਣੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਕਲਜੁਗ ਕੀਏ ਸੁਘੜ ਸਿਆਣੇ। ਮਨੀ ਸਿੰਘ ਜਗ ਮਾਣ ਤਜਾਇਆ। ਅਚੁੱਤ ਪਰਮੇਸ਼ਵਰ ਰਿਦੇ ਵਸਾਇਆ। ਮੁਕੰਦ ਮਨੋਹਰ ਲੱਖਮੀ ਨਰਾਇਣ ਸਿਰ ਛਤਰ ਛਾਇਆ। ਦੇ ਦਰਸ ਮਹਾਰਾਜ ਸ਼ੇਰ ਸਿੰਘ ਨਿਰਾਸ ਆਸ ਪੁਜਾਇਆ। ਕਰ ਦਰਸ ਨਿਰਮਲ ਹੋਆ ਜੀਆ। ਸੰਤਨ ਮਿਲਿਆ ਪੂਰਬ ਜਨਮ ਬੀਜ ਜੋ ਬੀਆ । ਕਲਜੁਗ ਬੇਮੁਖ ਪਾਏ ਜੋ ਕਰਮ ਕਲ ਕੀਆ। ਮਹਾਰਾਜ ਸ਼ੇਰ ਸਿੰਘ ਸਰਬ ਗੁਣਵੰਤ, ਜੀਵ ਕਰ ਪ੍ਰਭ ਮਿਲਣ ਕਾ ਹੀਆ। ਪ੍ਰਭ ਮਿਲੇ ਪ੍ਰੇਮ ਕਰ, ਜੋ ਜੀਵ ਆਸ ਰਖਾਇਆ। ਪਰਗਟੇ ਜੋਤ ਖਿਆਲ ਕਰ, ਮਨੀ ਸਿੰਘ ਮਾਣ ਦਵਾਇਆ। ਮਾਣ ਦਵਾਏ ਆਪ ਪ੍ਰਭ ਕਲਜੁਗ ਦੇਰ ਨਾ ਲਾਇਆ । ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਸੰਤਨ ਮਹਿੰਮਾ ਆਪ ਲਿਖਵਾਇਆ। ਉਠ ਉਠ ਉਠ ਗੁਰਸਿਖ ਬੇਮੁਖ ਜਾਇਣ ਭਾਗ, ਵੇਲਾ ਗਿਆ ਹੱਥ ਨਾ ਆਇਆ। ਸ੍ਰਿਸ਼ਟ ਸਬਾਈ ਪ੍ਰਭ ਹੱਥ ਵਾਗ, ਉਲਟੇ ਵਹਿਣ ਪ੍ਰਭ ਜਗਤ ਭੁਲਾਇਆ। ਗੁਰਸਿਖਾਂ ਨਾ ਲਾਗੇ ਦਾਗ਼, ਜਿਸ ਚਰਨੀਂ ਸੀਸ ਝੁਕਾਇਆ। ਆਤਮ ਉਪਜੇ ਪ੍ਰਭ ਚਰਨ ਧਿਆਨ, ਪ੍ਰਭ ਸਾਚਾ ਦਇਆ ਕਮਾਇਆ। ਪੂਰਨ ਹੋਏ ਗੁਰਸਿਖ ਤੇਰੇ ਭਾਗ, ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਕਲਜੁਗ ਦਰਸ ਪ੍ਰਭ ਦਰ ਕਾ ਪਿਆਰਾ। ਪਾਵੇ ਕੋਈ ਗੁਰਮੁਖ ਨਿਆਰਾ। ਮਾਇਆਧਾਰੀ ਦੇਹ ਵਿਕਾਰੀ ਭੁੱਲਾ ਸੰਸਾਰਾ। ਸਾਧ ਸੰਗਤ ਮਿਲਿਆ ਸਚਖੰਡ ਦਵਾਰਾ। ਜਗਨ ਨਾਥ ਗੋਪਾਲ ਦੇਵੇ ਦਰਸ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਸਦ ਨਾਲ ਸਭ, ਜੋ ਜਨ ਕਰੇ ਵਿਚਾਰਾ। ਆਤਮ ਵਿਚਾਰ ਨਾ ਪ੍ਰਭ ਵਿਚਾਰਿਆ। ਪਾਏ ਨਾ ਸਾਰ ਜੀਵ ਜਿਸ ਜਨਮ ਸਵਾਰਿਆ। ਹੋਏ ਖੁਆਰ ਨਾ ਕਿਸੇ ਭਰਮ ਨਵਾਰਿਆ। ਕਲ ਆਇਆ ਜੋਤ ਧਰ ਨਿਹਕਲੰਕ ਅਵਤਾਰਿਆ । ਪ੍ਰਭ ਬੇੜਾ ਕਰ ਜਾਏ ਪਾਰ, ਜੋ ਜਨ ਚਰਨ ਆਏ ਨਿਮਸਕਾਰਿਆ। ਗੁਰ ਘਰ ਹੋਏ ਹਰਿ ਕਾ ਦਵਾਰ, ਜਿਥੇ ਪ੍ਰਭ ਕਰੇ ਜੋਤ ਆਕਾਰਿਆ । ਜੋਤ ਸਰੂਪ ਪ੍ਰਭ ਦੁਸ਼ਟ ਸੰਘਾਰ, ਜਨ ਭਗਤਾਂ ਪਾਰ ਉਤਾਰਿਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰਾਹਾਰ, ਨਿਰਵੈਰ ਅਖਵਾ ਲਿਆ। ਨਿਰਹਾਰੀ ਪ੍ਰਭ ਨਿਰਵੈਰ ਸਦਾਏ। ਕਲਜੁਗ ਜੀਵ ਕਲ ਕਰਮ ਕਮਾਏ। ਜਾਮਾ ਧਾਰ ਆਪ ਪ੍ਰਭ, ਬੇਮੁਖਾਂ ਫੜ ਲਿਆਏ। ਅੰਤ ਨਾ ਲੇਵੇ ਕੋਈ ਸਾਰ, ਪ੍ਰਭ ਨਰਕ ਨਿਵਾਸ ਦਿਵਾਏ। ਗੁਰਸਿਖਾਂ ਪ੍ਰਭ ਜਾਏ ਤਾਰ, ਗੁਰ ਗੋਬਿੰਦ ਜੋ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਪਿਆਰ, ਗੁਰਮੁਖ ਭੁੱਲ ਨਾ ਜਾਏ। ਭੁੱਲੇ ਸੋ ਜਨ ਜਿਸ ਆਪ ਭੁਲਾਏ। ਬੇਮੁਖ ਦਰ ਤੇ ਰਹਿਣ ਨਾ ਪਾਏ। ਗੁਰਸਿਖ ਪੂਰਾ ਪ੍ਰਭ ਚਰਨੀ ਰਿਹਾ ਲਪਟਾਏ। ਧੰਨ ਧੰਨ ਧੰਨ ਗੁਰਸਿਖ ਧੰਨ ਜਣੇਂਦੀ ਮਾਏ। ਉਤਮ ਹੋਇਆ ਕਲਜੁਗ ਮੁਖ, ਚਾਰ ਜੁਗ ਪ੍ਰਭ ਮਾਣ ਦਿਵਾਏ। ਜੋਤ ਸਰੂਪ ਆਤਮ ਦੇਵੇ ਸੁਖ, ਵਿਕਾਰੀ ਦੁੱਖ ਕੋਈ ਰਹਿਣ ਨਾ ਪਾਏ। ਆਤਮ ਉਤਰੇ ਮਨ ਕੀ ਭੁੱਖ, ਮਹਾਰਾਜ ਸ਼ੇਰ ਸਿੰਘ ਦਰ ਤੇਰਾ ਜੋ ਪਾਏ। ਪਾਵੇ ਦਰਸ ਜਿਸ ਦਰਸ ਦਿਖਾਵੇ। ਮੁਗਧ ਅੰਧ ਅਗਿਆਨੀ ਦਿਸ ਨਾ ਆਵੇ। ਗੁਰਸਿਖ ਚਤੁਰ ਸੁਜਾਨੀ, ਬੁਧ ਬਿਬੇਕ ਪ੍ਰਭ ਕਰਾਇਆ। ਸਾਚੇ ਹੋਏ ਗੁਰਸਿਖ ਧਿਆਨੀ, ਦਿਵਸ ਰੈਣ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਹੁਕਮ ਸਾਚਾ ਪ੍ਰਭ ਵਰਤਾਏ। ਦੂਸਰ ਕੋਈ ਰਹਿਣ ਨਾ ਪਾਏ। ਕੁੰਟ ਚਾਰ ਸਚ ਸ਼ਬਦ ਜਣਾਏ। ਆਦਿ ਜੁਗਾਦੀ ਸਰਬ ਬੇਆਧੀ ਪ੍ਰਭ ਅਨਾਦੀ, ਨਾਦ ਧੁੰਨ ਉਪਜਾਏ। ਜੋਤ ਨਿਰੰਜਣ ਸ੍ਰਿਸ਼ਟੀ ਸਾਧੀ, ਸਾਧ ਸੰਗਤ ਰਸਨਾ ਅਰਾਧੀ, ਗਾਏ ਨਾ ਸਕੇ ਕੋਈ ਰਾਗੀ ਨਾਦੀ, ਪ੍ਰਭ ਕਾ ਭੇਵ ਕੋਈ ਨਾ

ਪਾਏ। ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਸਬਾਈ ਲਾਧੀ, ਬੇੜਾ ਸ਼ੌਹ ਦਰਿਆ ਰੁੜ੍ਹਾਏ। ਭਰ ਭਰ ਪ੍ਰਭ ਡੋਬੇ ਪੂਰ। ਕਲਜੁਗ ਤੇਰੀ ਆਸਾ ਪੂਰ। ਸਤਿਜੁਗ ਉਪਜੇ ਉਪਜਾਵੇ, ਮਨੀ ਸਿੰਘ ਤੇਰਾ ਪ੍ਰਭ ਸਾਚਾ ਨੂਰ। ਮਹਾਰਾਜ ਸ਼ੇਰ ਸਿੰਘ ਪਾਰ ਲੰਘਾਵੇ, ਸਰਬ ਜੀਆਂ ਦੀ ਸਰਧਾ ਪੂਰ। ਮਾਣ ਦਿਵਾਏ ਆਪ ਪ੍ਰਭ, ਜਗਤ ਵਡਿਆਕੇ। ਭਗਤ ਤਰਾਏ ਆਪ ਪ੍ਰਭ, ਪਰਗਟੀ ਜੋਤ ਸਾਚੇ ਦਰ ਆ ਕੇ। ਗੁਣ ਨਿਧਾਨ ਆਪ ਪ੍ਰਭ, ਨਾਮ ਭਿਛਿਆ ਜਾਏ ਪਾ ਕੇ। ਭਗਤ ਵਛਲ ਭਗਵਾਨ ਪ੍ਰਭ, ਸੰਤ ਬਚਨ ਕਲ ਜਾਏ ਸਤਿ ਕਰਾ ਕੇ। ਮਹਾਰਾਜ ਸ਼ੇਰ ਸਿੰਘ ਪ੍ਰਭ ਬੇਅੰਤ, ਸਤਿਜੁਗ ਸਾਚਾ ਲਾਏ ਕਲਜੁਗ ਮਿਟਾ ਕੇ। ਮਿਟੇ ਕਲਜੁਗ ਹੋਏ ਧੁੰਦੂਕਾਰਾ। ਕੋਈ ਨਾ ਦੀਸੇ ਰਸਨਾ ਜਿਸ ਮਦਿ ਮਾਸ ਆਹਾਰਾ। ਬੇਮੁਖ ਪੀਸੇ ਪਿਸਾਵੇ ਪਿਸਾਵਣਹਾਰਾ। ਕੂੜੀ ਖੇਲ ਕਲਜੁਗ ਕੂੜੀ ਕੂੜ ਠੀਠੇ, ਪ੍ਰਭ ਲੇਖ ਲਿਖਾਵਣਹਾਰਾ। ਸਾਚਾ ਨਾਮ ਦਰ ਗੁਰਸਿਖ ਪੀ ਸੇ, ਪ੍ਰਭ ਮਿਲਿਆ ਪਿਲਾਵਣਹਾਰਾ। ਮਹਾਰਾਜ ਸ਼ੇਰ ਸਿੰਘ ਛਤਰ ਝੁੱਲੇ ਤੇਰੇ ਸੀਸੇ, ਨਿਹਕਲੰਕ ਨਾਉਂ ਲਿਖਾਵਣਹਾਰਾ। ਨਿਹਕਲੰਕ ਪ੍ਰਭ ਨੇਹਕਾਮੀ। ਪਰਗਟੀ ਜੋਤ ਪ੍ਰਭ ਅੰਤਰਜਾਮੀ। ਮਾਣ ਗਵਾਏ ਪ੍ਰਭ ਸ਼ਰਅ ਸਲਾਮੀ। ਭੇਦ ਦਿਖਾਏ ਦੇਰ ਨਾ ਲਾਏ, ਤੋੜੇ ਮਾਣ ਅਭਿਮਾਨੀ। ਮਹਾਰਾਜ ਸ਼ੇਰ ਸਿੰਘ ਤੇਰੀ ਕੋਈ ਸਾਰ ਨਾ ਪਾਏ, ਭੁਲ ਡੁੱਲ ਕਲਜੁਗ ਜੀਵ ਆਤਮ ਹੋਈ ਨਿਧਾਨੀ। ਕਲਜੁਗ ਜੀਵ ਨਾ ਹੋਏ ਧਿਆਨ। ਪਰਗਟੇ ਜੋਤ ਵਿਸ਼ਨੂੰ ਭਗਵਾਨ। ਦਰਸ ਦੇ ਪ੍ਰਭ ਦੇਵੇ ਸੋਹੰ ਦਾਨ। ਆਤਮ ਚਾੜ੍ਹ ਮਜੀਠੀ ਰੰਗ, ਪ੍ਰਭ ਬਖ਼ਸ਼ੇ ਸ਼ਕਤ ਮਹਾਨ । ਮਹਾਰਾਜ ਸ਼ੇਰ ਸਿੰਘ ਸਾਚਾ ਦਰ, ਰਾਓ ਰੰਕ ਇਕ ਸਮਾਨ, ਕਲਜੁਗ ਪਰਗਟੇ ਵਿਸ਼ਨੂੰ ਭਗਵਾਨ। ਸੁੱਕੇ ਫਲ ਪ੍ਰਭ ਲਾਏ ਡਾਲ੍ਹੀ। ਸੰਤਾਂ ਸਿੰਘ ਆਤਮ ਹੋਈ ਖਾਲੀ। ਮੰਗ ਭਿਖ ਪ੍ਰਭ ਚਾੜ੍ਹੇ ਲਾਲੀ। ਸਾਚਾ ਪ੍ਰਭ ਲੇਖ ਜਾਏ ਲਿਖ, ਨਾ ਮੰਗੇ ਕੋਈ ਦਲਾਲੀ। ਸੋਹੰ ਨਾਮ ਪਾਵੇ ਭਿਖ, ਦੋ ਜਹਾਨਾਂ ਵਾਲੀ। ਬੇਮੁਖ ਦਰ ਨਾਚੇ ਜਿਉਂ ਰਿੱਛ, ਪ੍ਰਭ ਜੋਤ ਸਦਾ ਛਪਾਲੀ। ਮਹਾਰਾਜ ਸ਼ੇਰ ਸਿੰਘ ਸਤਿ ਸਤਿ ਸਤਿ ਤੇਰਾ ਸਿੱਖ, ਜਿਸ ਚਰਨ ਪ੍ਰੀਤੀ ਲਾ ਲੀ। ਭਾਣਾ ਵਰਤੇ ਹਰਿ ਕੇ ਭਾਣੇ। ਕਲਜੁਗ ਜੀਵ ਕੋਈ ਨਾ ਜਾਣੇ। ਕਲਜੁਗ ਨਾ ਰਹਿਸੀ ਕੋਈ ਰਾਜੇ ਰਾਣੇ। ਸ਼ਬਦ ਜਗਾਏ ਪ੍ਰਭ ਉਠਾਏ ਸੱਤਰ ਲੱਖ ਪਠਾਣੇ। ਜੀਵ ਜੰਤ ਅੰਞਾਣੇ ਪਏ ਕੁਰਲਾਣ, ਦਾੜ੍ਹਾਂ ਹੇਠ ਬੱਚੇ ਚਬਾਣੇ। ਕਲਜੁਗ ਭੁੱਜਣ ਜੀਵ ਜਿਉਂ ਭਠਿਆਲੇ ਦਾਣੇ । ਮਹਾਰਾਜ ਸ਼ੇਰ ਸਿੰਘ ਸਭ ਕੁਛ ਵਰਤੇ ਤੇਰੇ ਭਾਣੇ । ਜਗਤ ਹੋਇਆ ਕਲਜੁਗ ਅੰਧ, ਗੁਰਸਿਖ ਸੋਹਣ ਚਰਨ ਮੁਕੰਦ। ਆਸ ਪਾਸ ਪਾਸ ਆਸ ਬਿਆਸ। ਪਰਗਟੀ ਜੋਤ ਪ੍ਰਭ ਗੁਣਤਾਸ। ਸੰਤ ਸੁਹੇਲਾ ਕਰੇ ਸੰਤ ਵਾਸ। ਸਾਚਾ ਧਾਮ ਕਰੇ ਪਰਕਾਸ਼। ਮਹਾਰਾਜ ਸ਼ੇਰ ਸਿੰਘ ਸਚਾ ਸ਼ਾਹਬਾਸ। ਵਿਛੜ ਮਿਲੇ ਮਿਲ ਨਾ ਵਿਛੜੇ, ਅੰਤਕਾਲ ਕਲ ਆਇਆ । ਜੀਵ ਜੰਤ ਪੀੜਾਏ ਤੇਲ ਸਭ ਪਿੜੇ, ਪ੍ਰਭ ਸਾਚਾ ਬਚਨ ਲਿਖਾਇਆ। ਪਰਬਤ ਸਭ ਜਗਤ ਦੇ ਹਿਲੇ, ਪ੍ਰਭ ਜੋਤ ਸਰੂਪੀ ਦੇ ਹਿਲਾਇਆ । ਪ੍ਰਭ ਗੜ੍ਹ ਗੋੜ ਤੋੜੇ ਕਿਲੇ, ਸੋਹੰ ਬਾਣ ਕਲਜੁਗ ਲਾਇਆ। ਮਹਾਰਾਜ ਸ਼ੇਰ ਸਿੰਘ ਜੋ ਜਨ ਮਿਲੇ, ਮਿਲ ਪ੍ਰਭ ਮਹਾਂ ਸੁਖ ਪਾਇਆ। ਸਚ ਸ਼ਬਦ ਪ੍ਰਭ ਸਚ ਲਿਖਾਵਣਾ। ਨਿਰਭੈ ਹੋਏ ਜਿਸ ਪ੍ਰਭ ਰਸਨਾ ਗਾਵਣਾ। ਕਲਜੁਗ ਪਾਏ ਸੁੱਖ ਨਾ ਕਿਸੇ ਦੁਖਾਵਣਾ। ਕਰ ਜੀਵ ਅਰਦਾਸ ਪ੍ਰਭ ਪਰਗਟ ਹੋਏ ਦਿਖਾਵਣਾ। ਹੰਕਾਰ ਨਿਵਾਰ ਦੁਸ਼ਟ ਸੰਘਾਰ, ਪ੍ਰਭ ਸਾਚੇ ਰਾਹ ਤੇ ਲਾਵਣਾ। ਜਗਤ ਭੰਡਾਰ ਦੇ ਅੰਮ੍ਰਿਤ ਭੰਡਾਰਾ, ਆਤਮ ਗਿਆਨ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਚਾਰ ਕੁੰਟ ਜੈ ਜੈਕਾਰ ਕਰਾਵਣਾ। ਜੀਵ ਜੰਤ ਜੇ ਪ੍ਰਭ ਡੁਲਾਵੇ। ਪ੍ਰਭ ਅਬਿਨਾਸ਼ੀ ਨਾਮ ਮਿਟ ਜਾਵੇ।

ਪਰਗਟ ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਕਰ ਸਾਚਾ ਭਉ, ਨਿਰਭੈ ਹੋਏ ਗੁਰਸਿਖ ਤਰਾਵੇ। ਧੰਨ ਧੰਨ ਧੰਨ ਗੁਰਸਿਖ, ਪ੍ਰਭ ਅਬਿਨਾਸ਼ੀ ਜਿਸ ਘਰ ਮੇਂ ਪਾਇਆ। ਆਤਮ ਪ੍ਰਭ ਲਾਹੇ ਭੁੱਖ, ਸਾਂਤਕ ਰੂਪ ਪ੍ਰਭ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਪਰਗਟ ਜੋਤ ਨਿਹਕਲੰਕ ਨਾਉਂ ਧਰਾਇਆ। ਸ਼ਬਦੀ ਸ਼ਬਦ ਲਿਖਾਵੇ ਬਾਣੀ। ਬੇਮੁਖਾਂ ਆਤਮ ਮਾਰੇ ਕਾਨੀ । ਬੇਮੁਖ ਵਿਰਲੇ ਈਸ਼ਰ ਜੋਤ ਪਛਾਣੀ। ਸੰਤ ਮਨੀ ਸਿੰਘ ਸਤਿਜੁਗ ਤੇਰੀ ਰਹੇ ਨਿਸ਼ਾਨੀ। ਅੱਠ ਜੇਠ ਕਲ ਫੇਰ ਨਾ ਆਵਣਾ। ਦਰ ਘਰ ਪਰਗਟ ਜੋਤ ਪ੍ਰਭ ਫਿਰ ਨਾ ਸੁਹਾਵਣਾ। ਪਰਗਟੇ ਜੋਤ ਪ੍ਰਭ ਖੋਲ੍ਹੇ ਸੋਤ, ਗੁਰਸਿਖਾਂ ਗਿਆਨ ਬ੍ਰਹਮ ਦਿਵਾਵਣਾ। ਮਹਾਰਾਜ ਸ਼ੇਰ ਸਿੰਘ ਧੰਨ ਧੰਨ ਧੰਨ ਗੁਰਸੰਗਤ ਚਰਨ ਲਾਗ ਜਿਸ ਅੰਤ ਸੁਖ ਪਾਵਣਾ। ਗਿਆ ਆਇਆ ਪ੍ਰਭ ਭੇਵ ਚੁਕਾਇਆ। ਜੋਤ ਸਰੂਪ ਧਾਰ ਖੇਲ ਕਲਜੁਗ ਅੰਦਰ ਆਪਣਾ ਭੇਵ ਖੁਲ੍ਹਾਇਆ। ਸੁਹਾਏ ਥਾਨ ਸੋ ਦਰ ਮੰਦਰ, ਜਿਥੇ ਪ੍ਰਭ ਮਨੀ ਸਿੰਘ ਮਾਣ ਦਿਵਾਇਆ। ਬੇਮੁਖ ਦਰ ਜਿਉਂ ਬੰਦਰ, ਮਨ ਵਿਚ ਹੰਕਾਰ ਰਖਾਇਆ। ਹੋਏ ਨਿਮਾਣਾ ਪ੍ਰਭ ਆਤਮ ਤੋੜੇ ਜੰਦਰ, ਸੋਹੰ ਕੁੰਜੀ ਪ੍ਰਭ ਸ਼ਬਦ ਲਿਖਾਇਆ। ਪ੍ਰਭ ਸਾਚਾ ਵਸੇ ਦੇਹ ਅੰਦਰ, ਬੇਮੁਖਾਂ ਭੇਵ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਜੋਤ ਸਰੂਪੀ ਜਗਤ ਡੁਲਾਇਆ। ਪ੍ਰਭ ਆਏ ਵਕ਼ਤ ਵਿਚਾਰ ਕਰ, ਲੇਖ ਲਿਖਾਏ ਲੇਖੇ। ਪ੍ਰਭ ਜਾਏ ਜਨਮ ਸੁਧਾਰ ਕਰ, ਜੋ ਜਨ ਆਏ ਦਰਸ਼ਨ ਪੇਖੇ। ਬੇਮੁਖਾਂ ਜਾਏ ਮਾਰ ਕਰ, ਜੋ ਰਹੇ ਭਰਮ ਭੁਲੇਖੇ। ਗੁਰਸਿਖਾਂ ਜਾਏ ਸ਼ਬਦ ਅਧਾਰ ਕਰ, ਮਾਨਸ ਜਨਮ ਲਾਇਆ ਲੇਖੇ। ਮਹਾਰਾਜ ਸ਼ੇਰ ਸਿੰਘ ਜੋਤ ਆਕਾਰ ਕਰ, ਤੁਧ ਗੁਰਮੁਖ ਵੇਖੇ। ਗੁਰਮੁਖ ਗੁਰਸਿਖ ਦੋ ਜਨ, ਪ੍ਰਭ ਜੋਤ ਏਕਾ। ਸਾਧ ਸੰਗਤ ਤੇਰੀ ਵਡਿਆਈ ਧੰਨ, ਰਸਨ ਜਪ ਹੋਏ ਬੁਧ ਬਿਬੇਕਾ। ਜਿਸ ਆਤਮ ਲਿਆ ਮੰਨ, ਦਰਸ ਪ੍ਰਭ ਏਕੰ ਏਕਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅਗਨ ਗੁਰਸਿਖ ਨਾ ਲਾਵੇ ਸੇਕਾ। ਸੰਤਨ ਸੰਗ ਮਿਲੇ ਵਡਿਆਈ। ਸਾਧ ਸੰਗਤ ਪ੍ਰਭ ਰਿਹਾ ਸਮਾਈ। ਧੰਨ ਧੰਨ ਧੰਨ ਗੁਰ ਸੰਗਤ, ਦਿਵਸ ਰੈਣ ਰਹੇ ਪ੍ਰਭ ਜਸ ਗਾਈ। ਜੋ ਦਰ ਆਏ ਜੋੜ ਹੱਥ ਮੰਗਤ, ਸਾਚੀ ਭਿਛਿਆ ਪ੍ਰਭ ਝੋਲੀ ਪਾਈ। ਆਤਮ ਚਾੜ੍ਹੇ ਨਾਮ ਸੋਹੰ ਰੰਗਤ, ਕਲਜੁਗ ਮਿਲੇ ਜੀਵ ਵਡਿਆਈ। ਭੁਲ ਨਾ ਜੀਵ ਜਿਸ ਬਣਾਈ ਬਣਤ, ਭਰਮ ਭੁਲੇਖੇ ਜਨਮ ਗਵਾਈ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਪਰਗਟ ਵਿਚ ਸਾਧ ਸੰਗਤ ਹੰਕਾਰ ਨਿਵਾਰੇ ਸਰਬ ਸੁਖਦਾਈ। ਨਿਵਾਰ ਨਿਵਾਰ ਹੰਕਾਰ ਪ੍ਰਭ ਹੰਕਾਰੀਆ । ਸਤਿ ਪੁਰਖਾਂ ਦੇ ਅਧਾਰ, ਪ੍ਰਭ ਸਾਚੇ ਕਾਜ ਸਵਾਰਿਆ। ਕਲ ਨਿਰਮਲ ਜੋਤ ਆਕਾਰ ਕਰ, ਮਿਲਨ ਕ੍ਰਿਸ਼ਨ ਮੁਰਾਰਿਆ। ਗੁਰਮੁਖ ਉਤਮ ਵਿਚ ਸੰਸਾਰ, ਲਿਖਾਵੇ ਲੇਖ ਪ੍ਰਭ ਆਪ ਸੰਸਾਰਿਆ। ਮਹਾਰਾਜ ਸ਼ੇਰ ਸਿੰਘ ਅਖੁੱਟ ਭੰਡਾਰਾ, ਗੁਰਸਿਖਾਂ ਦੇਵੇ ਵਰਭੰਡ ਭੰਡਾਰਿਆ । ਕਲਜੁਗ ਹਿਰਦਕ ਹੋਵੇ ਠੰਡ, ਜਿਨ ਮਿਲਿਆ ਮਹਾਰਾਜ ਸ਼ੇਰ ਸਿੰਘ ਏਕੰਕਾਰਿਆ। ਏਕੰਕਾਰ ਏਕ ਪ੍ਰਭ ਜੋਤ। ਸ੍ਰਿਸ਼ਟ ਸਬਾਈ ਰਹੀ ਕਲ ਸੋਤ। ਭਗਤ ਜਨਾਂ ਪ੍ਰਭ ਖੋਲ੍ਹੇ ਸੋਤ। ਬੇਮੁਖ ਦੁਰਮਤ ਦਰ ਗਏ ਰੋਤ। ਮਹਾਰਾਜ ਸ਼ੇਰ ਸਿੰਘ ਸਤਿਜੁਗ ਅੰਦਰ, ਚਾਰ ਵਰਨ ਤੇਰੀ ਏਕਾ ਗੋਤ। ਸ਼ੂਦਰ ਬ੍ਰਹਿਮਣ ਸ਼ੱਤਰੀ ਵੈਸ਼ ਕੋਈ ਨਾ ਦੀਸੇ। ਏਕਾ ਜੋਤ ਸਰਬ ਜੀਵ ਪ੍ਰਭ ਤੇਰੇ ਦੀਸੇ। ਹੰਕਾਰੀ ਦੁਸ਼ਟ ਦੁਰਾਚਾਰੀ ਅੰਤਕਾਲ ਕਲਜੁਗ ਸ਼ਬਦ ਸਰੂਪੀ ਪੀਸੇ। ਮਹਾਰਾਜ ਸ਼ੇਰ ਸਿੰਘ ਸਤਿਜੁਗ ਅੰਦਰ, ਵਰਨ ਕੋਈ ਨਾ ਦੀਸੇ।