੧੭ ਹਾੜ ੨੦੦੮ ਬਿਕ੍ਰਮੀ ਪਿੰਡ ਵੈਰੋਵਾਲ ਵਿਹਾਰ ਹੋਇਆ
ਉਠ ਜੀਵ ਜਾਗ, ਪ੍ਰਭ ਭਏ ਪਰਕਾਸ਼ੇ। ਕਲਜੁਗ ਲੈ ਅਵਤਾਰ, ਕਰੇ ਬੰਦ ਖਲਾਸੇ। ਦੇਵੇ ਦਰਸ ਪ੍ਰਭ ਅਗੰਮ ਅਪਾਰ, ਆਤਮ ਦੇ ਧਰਵਾਸੇ। ਸੋ ਜਨ ਹੋਏ ਸੁਘੜ ਸੁਜਾਨ, ਮਿਲ ਪ੍ਰਭ ਸਮਰਥ ਅਬਿਨਾਸ਼ੇ। ਕਲਜੁਗ ਲਏ ਅਵਤਾਰ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸ਼ਾਹੋ ਸ਼ਾਬਾਸ਼ੇ। ਦਸਮ ਦਵਾਰ ਪ੍ਰਭ ਆਪ ਖੁਲ੍ਹਾਏ। ਬ੍ਰਹਮ ਗਿਆਨੀਆਂ ਬ੍ਰਹਮ ਸਰੂਪ ਦੇ, ਜੋਤ ਸਰੂਪ ਵਿਚ ਸਿੱਖ ਸਮਾਵੇ। ਕਲਜੁਗ ਜੀਵ ਮੁਗਧ ਅੰਞਾਣ, ਪ੍ਰਭ ਸਾਚਾ ਕੋਈ ਭੇਦ ਨਾ ਪਾਵੇ। ਗੁਰਸਿਖ ਹੋਏ ਚਤੁਰ ਸੁਜਾਨ, ਗੁਰਚਰਨ ਆਏ ਸੇਵ ਕਮਾਵੇ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਲੱਖ ਚੁਰਾਸੀ ਗੇੜ ਕਟਾਵੇ। ਆਤਮ ਸੁਨ ਪ੍ਰਭ ਦੇਵੇ ਖੋਲ੍ਹ, ਜਨ ਭਗਤਾਂ ਦਰਸ ਦਿਖਾਵੇ। ਨਿਹਕਲੰਕ ਗੁਣ ਨਿਧਾਨ, ਜਨ ਭਗਤਾਂ ਲੇਖ ਲਿਖਾਵੇ। ਸੋਹੰ ਜਪਾਵੇ ਸਾਚਾ ਜਾਪ। ਚਰਨ ਲਾਏ ਕੋਟ ਲਾਹੇ ਪਾਪ। ਸਾਧ ਸੰਗਤ ਪ੍ਰਭ ਮਾਈ ਬਾਪ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਅੰਤ ਸਹਾਈ ਹੋਵੇ ਆਪ। ਭਗਤ ਜਨਾਂ ਪ੍ਰਭ ਦਰਸ ਦਿਖਾਈ। ਅਛਲ ਅਛੱਲ ਨਾ ਛਲਿਆ ਜਾਈ। ਕਲਜੁਗ ਜੀਵ ਮਾਇਆ ਅਗਨ ਜਲਾਈ। ਮਦਿ ਮਾਸ ਰਸਨਾ ਆਹਾਰ ਬਣਾਈ। ਅੰਤਕਾਲ ਪ੍ਰਭ ਨਾ ਹੋਏ ਸਹਾਈ। ਕੁੰਭੀ ਨਰਕ ਨਰਕ ਨਿਵਾਸ ਦਵਾਈ। ਕੂਕਰ ਸੂਕਰ ਪ੍ਰਭ ਜੂਨ ਲਿਖਾਈ। ਪਰਗਟ ਜੋਤ ਕਲਜੁਗ ਪ੍ਰਭ ਆਪਣੀ ਕਲ ਵਰਤਾਈ। ਪਰਗਟ ਜੋਤ ਨਰ ਨਰਾਇਣ, ਸਾਚੀ ਬੂਝ ਬੁਝਾਈ। ਸਾਧ ਸੰਗਤ ਰਸਨਾ ਰਮਈਆ ਰਾਮ, ਜ਼ਾਤ ਪਾਤ ਦਾ ਭੇਵ ਚੁਕਾਈ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਚਰਨ ਲਾਗ ਦੁੱਤਰ ਤਰ ਜਾਈ । ਚਰਨ ਲਾਗ ਪ੍ਰਭ ਮਿਲੇ ਵਡਿਆਈ। ਸੁਰਤ ਸ਼ਬਦ ਆਤਮ ਧੁਨ ਪ੍ਰਭ ਦੇ ਵਜਾਈ। ਅੰਮ੍ਰਿਤ ਝਿਰਨਾ ਝਿਰ ਝਿਰਾਈ। ਅੰਮ੍ਰਿਤ ਬੂੰਦ ਕਵਲ ਮੇਂ ਪਾਈ। ਖੁਲ੍ਹੇ ਕਵਲ ਹੋਏ ਪਰਕਾਸ਼, ਅਗਿਆਨ ਅੰਧੇਰ ਸਰਬ ਮਿਟ ਜਾਈ। ਪਰਗਟੇ ਜੋਤ ਪ੍ਰਭ ਗੁਣਤਾਸ, ਈਸ਼ ਜੀਵ ਦਾ ਭੇਵ ਚੁਕਾਈ । ਸੰਤ ਜਨਾਂ ਪ੍ਰਭ ਸਦ ਹੈ ਦਾਸ, ਗੁਰਮੁਖ ਵਿਰਲੇ ਬੂਝ ਬੁਝਾਈ। ਸਾਧ ਸੰਗਤ ਪ੍ਰਭ ਸਾਚੇ ਪਰਕਾਸ਼, ਸਾਚੀ ਜੋਤ ਕਲ ਪਰਗਟਾਈ। ਭਗਤ ਜਨਾਂ ਪ੍ਰਭ ਕਿਰਪਾਲ ਦਿਆਲ, ਬ੍ਰਹਮ ਵੇਦ ਦੀ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਪਰਗਟ ਜੋਤ ਅਟੱਲ ਕਲ ਦੇਵੇ ਵਡਿਆਈ। ਬ੍ਰਹਮ ਗਿਆਨੀਆਂ ਦੇਵੇ ਹਰਿ ਨਾਉਂ। ਪ੍ਰਭ ਜੋਤ ਵਸੇ ਹਰ ਥਾਉਂ। ਨਿਹਕਲੰਕ ਸਦਾ ਬਲ ਜਾਓ। ਮਹਾਰਾਜ ਸ਼ੇਰ ਸਿੰਘ ਰਸਨਾ ਗੁਣ ਗਾਓ। ਰਸਨਾ ਰਸ ਨਾਮ ਰਸ ਪਾਏ। ਸਾਚਾ ਪ੍ਰਭ ਦਰਸ ਦਿਖਾਏ। ਆਤਮ ਜੋਤ ਜੋਤ ਪ੍ਰਭ ਦੇ ਜਗਾਏ। ਸਾਚਾ ਪ੍ਰਭ ਸਾਚੇ ਥਾਏਂ ਸਮਾਏ। ਭਗਤ ਜਨਾਂ ਹਰਿ ਲਾਜ ਰਖਾਏ। ਪਰਗਟ ਜੋਤ ਹੋਏ ਸਹਾਏ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਏ। ਗੁਰਸਿਖ ਤੇਰੇ ਨਾਮ ਵਡਿਆਈ । ਪ੍ਰਭ ਜੋਤ ਵਿਚ ਦੇਹ ਸਮਾਈ। ਅਬਿਨਾਸ਼ ਦੁਖ ਭੰਜਨ, ਕਲਜੁਗ ਆਇਆ ਭੇਸ ਵਟਾਈ। ਝੂਠੀ ਦੁਨੀਆ ਪ੍ਰਭ ਜੋੜੇ ਬੰਧਨ, ਨਿਹਕਲੰਕ ਸਿਰ ਮਾਇਆ ਪਾਈ। ਮਾਇਆ ਜਾਲ ਜਗਤ ਤੋੜੇ ਤੰਦਨ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਈ। ਮਹਾਰਾਜ ਸ਼ੇਰ ਸਿੰਘ ਤੋੜੇ ਬੰਧਨ, ਦੇ ਦਰਸ ਤ੍ਰਿਖਾ ਮਿਟਾਈ। ਦਰਸ ਦੇਖ ਆਤਮ ਤ੍ਰਿਪਤਾਸਿਆ । ਜਨ ਭਗਤ ਪ੍ਰਭ ਚਰਨ ਨਿਵਾਸਿਆ। ਪਰਗਟੇ ਜੋਤ ਮਾਤ ਪਤਾਲ ਆਕਾਸ਼ਿਆ। ਕਲਜੁਗ ਜਾਮਾ ਧਾਰ ਸਿੱਖ ਦੇਹ ਨਿਵਾਸਿਆ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਰਸਨਾ ਜਪ ਜੀਵ ਸਵਾਸ ਸਵਾਸਿਆ। ਨਿਹਕਲੰਕ ਪ੍ਰਭ ਨਰ ਅਵਤਾਰਾ। ਜੋਤ ਸਰੂਪੀ ਖੇਲ ਅਪਾਰਾ। ਕਲਜੁਗ
ਹੋਵੇ ਅੰਧ ਅੰਧਿਆਰਾ । ਪਰਗਟੇ ਜੋਤ ਆਪ ਨਿਰੰਕਾਰਾ। ਜੋਤ ਸਰੂਪੀ ਜੋਤ ਪ੍ਰਭ, ਜੁਗੋ ਜੁਗ ਲੈ ਅਵਤਾਰਾ। ਜਨ ਭਗਤਾਂ ਦੇਵੇ ਸ਼ਬਦ ਭੰਡਾਰਾ। ਆਤਮ ਮਿਟੇ ਅੰਧ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰ ਨਰਾਇਣ ਨਿਹਕਲੰਕ। ਚਾਰ ਕੁੰਟ ਵਜਾਏ ਸ਼ਬਦ ਡੰਕ। ਸ਼ਬਦ ਮਾਰ ਕਰੇ ਪ੍ਰਭ ਇਕ ਰਾਓ ਰੰਕ। ਕਲਜੁਗ ਤਾਰੇ ਜਿਉਂ ਤ੍ਰੇਤਾ ਜਨਕ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਪਰਗਟੇ ਮਾਤਲੋਕ ਬਾਰ ਅਨਕ। ਗੁਰਸਿਖ ਦੋਏ ਜੋੜ ਕਰੇ ਬੰਦਨ, ਪ੍ਰਭ ਦਰਸ ਦਿਖਾਵੇ। ਸਾਚੀ ਜੋਤ ਕਰੇ ਪਰਕਾਸ਼, ਅੰਧੇਰ ਦੇਹ ਮਿਟਾਵੇ। ਆਤਮ ਜੋਤ ਪਰਕਾਸ਼ ਕਰ, ਸ਼ਬਦ ਧੁਨ ਪ੍ਰਭ ਸਦ ਉਪਜਾਵੇ। ਮਹਾਰਾਜ ਸ਼ੇਰ ਸਿੰਘ ਸੁਰਤ ਗਿਆਨ ਕਰ, ਬ੍ਰਹਮ ਦੀ ਬੂਝ ਬੁਝਾਵੇ। ਗੁਰ ਦਰ ਆਏ ਗੁਰਚਰਨ ਪਿਆਸੇ। ਜਿਸ ਜਨ ਗੁਰਚਰਨ ਭਰਵਾਸ, ਹੋਏ ਦਾਸ ਪ੍ਰਭ ਦਾਸਨ ਦਾਸੇ। ਸਾਧ ਸੰਗਤ ਪ੍ਰਭ ਸਦ ਹੈ ਵਾਸੇ। ਕਲਜੁਗ ਜੀਵ ਭੁੱਲੇ ਕੂੜੇ ਭਰਵਾਸੇ। ਪ੍ਰਭ ਜੋਤ ਸਰੂਪ ਸਦਾ ਅਟੱਲ, ਨਾ ਸਦਾ ਵਿਨਾਸੇ । ਜੋਤ ਸਰੂਪ ਸਤਿ ਸ਼ਬਦ ਲਿਖਾਏ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਪ੍ਰਭ ਦੇ ਉਲਟਾਏ। ਅਗਨ ਜੋਤ ਦੇਵੇ ਜਗਤ ਜਲਾਏ। ਸੋਹੰ ਸ਼ਬਦ ਪ੍ਰਭ ਸਾਚਾ ਬਾਣ ਲਗਾਏ। ਚਾਰ ਕੁੰਟ ਹਾਹਾਕਾਰ ਮਚ ਜਾਏ। ਬਿਨ ਪ੍ਰਭ ਸਾਚੇ ਨਾ ਕੋਇ ਸਹਾਏ। ਕਲਜੁਗ ਅੰਤਕਾਲ ਰਹੇ ਬਿਲਲਾਏ। ਜਨ ਭਗਤਾਂ ਪ੍ਰਭ ਮੇਲ ਮਿਲਾਏ। ਜੋਤ ਸਰੂਪੀ ਦਰਸ ਪ੍ਰਭ, ਸੁਰਤ ਸ਼ਬਦ ਦਾ ਮੇਲ ਮਿਲਾਏ। ਦੇਹ ਨਿਵਾਸ ਕਰੇ ਆਤਮ ਵਾਸ, ਜਗੇ ਜੋਤ ਮਿਲੇ ਪ੍ਰਭ ਆਪ ਹਰਿ ਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਆਸ ਪੁਜਾਏ। ਗੁਰਸਿਖਾਂ ਅੰਮ੍ਰਿਤ ਨਾਮ ਭੰਡਾਰਾ। ਬੇਮੁਖ ਕਲਜੁਗ ਹੋਏ ਖੁਆਰਾ। ਗੁਰਸਿਖ ਸਾਚਾ ਨਾਮ ਮਿਲੇ ਅਧਾਰਾ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਅਗੰਮ ਅਪਾਰਾ। ਜੋ ਜਨ ਆਏ ਸਰਨਾਏ। ਕਰ ਕਿਰਪਾ ਪ੍ਰਭ ਪਾਰ ਕਰਾਏ। ਪਤਤ ਪਾਪੀ ਦੁਸ਼ਟ ਦੁਰਾਚਾਰ ਪ੍ਰਭ ਪਾਰ ਕਰਾਏ। ਆਤਮ ਕਰ ਪਰਕਾਸ਼, ਅੰਮ੍ਰਿਤ ਮੁਖ ਚਵਾਏ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਲਾਜ ਰਖਾਏ। ਕਲਜੁਗ ਪਰਗਟੇ ਪ੍ਰਭ ਭਰਪੂਰ। ਕੋਈ ਨਾ ਜਾਣੇ ਜੋਤ ਨਿਰੰਜਣ ਸਾਚਾ ਨੂਰ। ਗੁਰਮੁਖ ਜਾਣੇ ਜਿਸ ਜਣਾਏ ਪ੍ਰਭ ਸ਼ਰਧਾ ਪੂਰ। ਮਹਾਰਾਜ ਸ਼ੇਰ ਸਿੰਘ ਅਨਹਦ ਵਜਾਏ ਆਤਮ ਤੂਰ। ਜੂਠ ਝੂਠ ਜੋ ਮੁਖ ਰਖਾਵੇ ਰਸਨ ਹਲਕਾਇਆ । ਜਗਤ ਭੁਲਾਵੇ ਸਾਚਾ ਸ਼ਬਦ ਨਾ ਵਿਚ ਵਸਾਇਆ। ਸ਼ਬਦ ਚੋਟ ਪ੍ਰਭ ਆਤਮ ਡੁਲਾਇਆ। ਮੂਰਖ ਮੁਗਧ ਦਰ ਰਹਿਣ ਨਾ ਪਾਇਆ। ਪਾਪ ਅਪਰਾਧ ਪ੍ਰਭ ਨਸ਼ਟ ਕਰਾਇਆ। ਭਰਮ ਭੁਲੇਖਾ ਸਾਰਾ ਲਾਹਿਆ। ਸੁਣ ਸੁਣ ਨਾਮ ਆਤਮ ਵਿਕਾਰ ਮਿਟਾਇਆ । ਕਲਜੁਗ ਮਿਲਿਆ ਨਾ ਸਾਚਾ ਥਾਉਂ, ਓਅੰ ਸੋਹੰ ਪ੍ਰਭ ਰਾਹ ਚਲਾਇਆ। ਪਰਗਟੇ ਜੋਤ ਅਗੰਮ ਅਪਾਰ, ਸ਼ਬਦ ਸੁਰਤ ਦਾ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਦਰ ਤੇਰੇ ਸਰਬ ਸੁਖ ਪਾਇਆ। ਬੇਮੁਖ ਪ੍ਰਭ ਆਪ ਦੁਰਕਾਰਿਆ। ਜਨ ਭਗਤਾਂ ਕਿਰਪਾ ਕਰ, ਪ੍ਰਭ ਪਾਰ ਉਤਾਰਿਆ। ਕਲਜੁਗ ਜਾਮਾ ਧਾਰ, ਆਪਣਾ ਭੇਵ ਨਾ ਕਿਸੇ ਚਿਤਾਰਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਿਆ। ਕਲਜੁਗ ਜੀਵ ਅੰਤ ਕਰ, ਅੰਤਕਾਲ ਕਲ ਹੋਏ ਖੁਆਰੀ। ਨਿਹਕਲੰਕ ਜੋਤ ਪ੍ਰਭ ਉਤਾਰੀ। ਜੋਤ ਸਰੂਪੀ ਜਾਮਾ ਧਾਰ, ਸਰਬ ਸ੍ਰਿਸ਼ਟ ਪ੍ਰਭ ਆਪ ਸੰਘਾਰੀ । ਮਹਾਰਾਜ ਸ਼ੇਰ ਸਿੰਘ ਗੁਰਸਿਖ ਨਿਰਮਲ ਦੇਵੇ ਦਰਸ ਕ੍ਰਿਸ਼ਨ ਮੁਰਾਰੀ। ਤ੍ਰੇਤਾ ਪਰਗਟੇ ਰਾਮ, ਪਰਗਟ ਜੋਤ ਦੁਆਪਰ ਪਾਰ ਉਤਾਰੀ । ਦਰਸ ਦਿਖਾਵੇ ਪ੍ਰਭ ਗਿਰਧਾਰ। ਸਾਧ ਸੰਗਤ ਪ੍ਰਭ ਲਏ ਅਵਤਾਰ। ਅੰਮ੍ਰਿਤ ਮੁਖ ਚੁਆਵੇ, ਪੀ ਅੰਮ੍ਰਿਤ ਜੀਵ
ਹੋਏ ਆਤਮ ਉਜਿਆਰ। ਅਗਿਆਨ ਅੰਧੇਰ ਪ੍ਰਭ ਦੇਹ ਵਿਨਾਸੇ, ਜਨ ਭਗਤਾਂ ਦੇਵੇ ਪ੍ਰਭ ਅੰਮ੍ਰਿਤ ਭੰਡਾਰ। ਗੁਰਮੁਖ ਵਿਰਲਾ ਕੋਈ ਰਸਨਾ ਲਾਏ। ਰਸਨ ਲਾਗ ਅੰਮ੍ਰਿਤ ਰਸ ਚਾਖੇ, ਆਤਮ ਨੈਣ ਪ੍ਰਭ ਖੋਲ੍ਹ ਵਖਾਵੇ। ਖੁੱਲ੍ਹੇ ਸੁੰਨ, ਸ਼ਬਦ ਧੁੰਨ ਪ੍ਰਭ ਦੇਹ ਵਜਾਵੇ, ਆਤਮ ਜੋਤ ਜਗਾਏ। ਆਤਮ ਜਗੇ ਜੋਤ ਹੋਏ ਪਰਕਾਸ਼, ਸਾਚੀ ਜੋਤ ਪ੍ਰਭ ਵਿਚ ਦੇਹ ਟਿਕਾਏ। ਭਗਤ ਜਨਾਂ ਪ੍ਰਭ ਸਦ ਹੈ ਪਾਸ, ਜੁਗੋ ਜੁਗ ਪ੍ਰਭ ਦਰਸ ਦਿਖਾਏ। ਕਲਜੁਗ ਜੀਵ ਰੱਖ ਚਰਨ ਭਰਵਾਸ, ਅੰਤਕਾਲ ਪ੍ਰਭ ਹੋਏ ਸਹਾਏ। ਸਚਖੰਡ ਸਚ ਘਰ ਵਾਸ, ਗੁਰਸਿਖਾਂ ਜੋਤ ਜਗਾਏ। ਦੇਵੇ ਪਦਵੀ ਅਟਲ, ਗੁਰਮੁਖ ਚਰਨ ਲਾਗ ਤਰ ਜਾਏ। ਲੱਗੇ ਚਰਨ ਆਏ ਗੁਰਸਿਖ। ਦਰਸ ਦਿਖਾਏ ਮਿਟਾਏ ਪ੍ਰਭ ਆਤਮ ਤ੍ਰਿਖ। ਘਰ ਆਏ ਪ੍ਰਭ ਜਾਏ ਲਿਖ। ਰਸਨਾ ਜਪ ਜੀਵ ਮੰਗ ਸਾਚੀ ਭਿੱਖ। ਮਹਾਰਾਜ ਸ਼ੇਰ ਸਿੰਘ ਸਾਚੀ ਨਾਓ, ਕਲਜੁਗ ਚੜ੍ਹੇ ਪੂਰੇ ਗੁਰਸਿਖ। ਗੁਰਸਿਖਾਂ ਪ੍ਰਭ ਮਾਣ ਦਵਾਇਆ। ਚਾਰ ਵਰਨ ਵਿਚ ਵਡਿਆਇਆ। ਬ੍ਰਹਮਲੋਕ ਪ੍ਰਭ ਆਪ ਉਲਟਾਇਆ। ਬ੍ਰਹਮ ਵੇਦ ਦਾ ਮਾਣ ਗਵਾਇਆ। ਸਾਚਾ ਗੁਰਸਿਖ ਨਿਹਕਲੰਕ ਵਿਚ ਬ੍ਰਹਮਲੋਕ ਟਿਕਾਇਆ। ਧ੍ਰੂ ਗਵਾਏ ਮਾਣ, ਸਵਰਨ ਸਿੰਘ ਮਾਣ ਦਿਵਾਇਆ। ਸਚਖੰਡ ਨਿਵਾਸ ਦੇ ਧਰਵਾਸ, ਪ੍ਰਭ ਥਾਨ ਸੁਹਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਮਾਣ ਦਵਾਇਆ। ਕਲਜੁਗ ਜੀਵ ਭੇਵ ਨਾ ਜਾਣੇ। ਜਨ ਭਗਤਾਂ ਸੁੱਤਿਆਂ ਰੈਣ ਪ੍ਰਭ ਖੜ੍ਹਾ ਸਰਹਾਣੇ। ਕਲਜੁਗ ਜਾਮਾ ਧਾਰ, ਮਾਣ ਗਵਾਏ ਰਾਜੇ ਰਾਣੇ। ਗੁਰਸਿਖ ਆਤਮ ਨਾਮ ਪ੍ਰਭ ਰੰਗਣ, ਬੇਮੁਖ ਭੁੱਜਣ ਜਿਉਂ ਭਠਿਆਲੇ ਦਾਣੇ। ਨਿਹਕਲੰਕ ਜੋਤ ਨਿਰੰਜਣ ਦੇਵੇ ਮਾਣ ਨਿਮਾਣ ਨਿਮਾਣੇ। ਭਗਤ ਜਨਾਂ ਪ੍ਰਭ ਕੱਟੇ ਰੋਗ, ਆਤਮ ਜੋਤ ਜਗੇ ਮਹਾਨੇ। ਬੇਮੁਖ ਆਤਮ ਸਦਾ ਸੋਗ, ਸਾਚਾ ਪ੍ਰਭ ਨਾ ਰਸਨ ਵਖਾਣੇ। ਮਹਾਰਾਜ ਸ਼ੇਰ ਸਿੰਘ ਰਾਓ ਰੰਕ ਹੋਏ ਤੇਰੇ ਭਾਣੇ। ਰਾਓ ਰੰਕ ਪ੍ਰਭ ਇਕ ਕਰਾਏ। ਸਰਬ ਜੀਵ ਮੇਂ ਰਿਹਾ ਸਮਾਏ। ਜੋਤ ਸਰੂਪੀ ਜੋਤ ਪ੍ਰਭ, ਵਿਚ ਵਸੇ ਨਜ਼ਰ ਨਾ ਆਏ। ਗੁਰਮੁਖਾਂ ਅੰਮ੍ਰਿਤ ਝਿਰਨਾ ਝਿਰੇ ਨਭ, ਖੋਲ੍ਹ ਕਵਲ ਪ੍ਰਭ ਦਰਸ ਦਿਖਾਏ। ਗੁਰਸਿਖਾਂ ਪ੍ਰਭ ਸਾਚਾ ਲਿਆ ਲੱਭ, ਬੇਮੁਖਾਂ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰਨ, ਉਧਰੇ ਸੋ ਜਨ ਜੋ ਸ਼ਰਨੀ ਆਏ। ਜੋ ਜਨ ਆਏ ਪ੍ਰਭ ਸਰਨਾਇਆ। ਕਰ ਕਿਰਪਾ ਪ੍ਰਭ ਬੈਕੁੰਠ ਨਿਵਾਸ ਦਿਵਾਇਆ। ਪਰਗਟ ਜੋਤ ਵਿਚ ਮਾਤ, ਆਪਣਾ ਖੇਲ ਰਚਾਇਆ। ਸਾਚੀ ਕਰੇ ਜੋਤ ਪਰਕਾਸ਼, ਗੁਰਮੁਖਾਂ ਪ੍ਰਭ ਭੇਵ ਚੁਕਾਇਆ। ਉਪਰ ਬਾਸ਼ਕ ਸੇਜ ਨਿਵਾਸੀ, ਪ੍ਰਭ ਨੈਣ ਮੁਧਾਰ ਕਿਸੇ ਭੇਵ ਨਾ ਪਾਇਆ। ਪਰਗਟ ਜੋਤ ਕਰੇ ਪ੍ਰਭ, ਘਨਕਪੁਰੀ ਵਿਚ ਭਾਗ ਲਗਾਇਆ। ਖਾਣੀ ਬਾਣੀ ਗਗਨ ਪਤਾਲੀ, ਜੋਤ ਸਰੂਪ ਦੀਪ ਤੀਨ ਲੋਕ ਜਗਾਇਆ। ਜੋਤ ਸਰੂਪ ਪ੍ਰਭ, ਪ੍ਰਭ ਕੀ ਜੋਤ ਸਦ ਡਗਮਗਾਇਆ। ਜਨ ਭਗਤਾਂ ਖੰਡ ਸਚ ਨਿਵਾਸ, ਪ੍ਰਭ ਜੋਤੀ ਜੋਤ ਮਿਲਾਇਆ। ਬੇਮੁਖਾਂ ਕਲਜੁਗ ਹੋਵੇ ਨਾਸ, ਮਦਿ ਮਾਸ ਆਹਾਰ ਬਣਾਇਆ। ਅੰਤਕਾਲ ਹੋਵੇ ਨਰਕ ਨਿਵਾਸ ਧਰਮ ਰਾਜ ਦੇ ਸਜ਼ਾਇਆ। ਭਗਤ ਜਨਾਂ ਹਿਰਦੇ ਪ੍ਰਭ ਦਰਸ, ਸੁਰਤ ਸ਼ਬਦ ਦਾ ਮੇਲ ਕਰਾਇਆ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੇ ਚਰਨ ਨਿਵਾਸ, ਅੰਤਕਾਲ ਵਿਚ ਜੋਤ ਮਿਲਾਇਆ। ਮਿਲਾਏ ਜੋਤ ਪ੍ਰਭ ਨਿਰੰਕਾਰੀ । ਭਗਤ ਜਨਾਂ ਦੀ ਪੈਜ ਸਵਾਰੀ। ਗੁਰ ਕੀ ਸੇਵਾ ਦਵਾਰ ਕਲਜੁਗ ਜਾਮਾ ਧਾਰ, ਪਰਗਟੇ ਕ੍ਰਿਸ਼ਨ ਮੁਰਾਰੀ। ਜਨ ਭਗਤਾਂ ਦੇਵੇ ਤਾਰ, ਜਿਉਂ ਸੁਦਾਮੇ ਪੈਜ ਸਵਾਰੀ। ਅੰਤਕਾਲ ਨਾ ਹੋਏ ਖੁਆਰ, ਜਿਨ ਮਿਲਿਆ ਸ਼ਾਮ ਮੁਰਾਰੀ। ਮਹਾਰਾਜ ਸ਼ੇਰ ਸਿੰਘ ਸੋ ਜਨ ਪਾਏ ਤੇਰੀ ਸਾਰ, ਜਿਸ ਦੇਵੇ ਦਰਸ ਜੋਤ ਅਗੰਮ ਅਪਾਰੀ। ਜੋਤ ਦਰਸ ਕੋਈ ਜਨ ਪਾਏ। ਬੁਝੀ
ਦੀਪਕ ਆਤਮ ਪ੍ਰਭ ਦਏ ਜਗਾਏ। ਸਚਖੰਡ ਨਿਵਾਸੀ ਸਚ ਘਰ ਸਚ ਦਰ ਦੀ ਬੂਝ ਬੁਝਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਮਾਣ ਦਿਵਾਏ। ਕਲਜੁਗ ਪਰਗਟੇ ਤ੍ਰੈਲੋਕੀ ਨੰਦਨ। ਸਾਧ ਸੰਗਤ ਨਾਮ ਦਾਨ ਗੁਰ ਦਰ ਤੇ ਮੰਗਣ। ਕਲਜੁਗ ਗੁਰਸਿਖ ਜਿਉਂ ਭਰਵਾਸ ਚੰਦਨ। ਸੋਹੰ ਸ਼ਬਦ ਉਤਮ ਲਿਖਾਏ, ਮਹਾਰਾਜ ਸ਼ੇਰ ਸਿੰਘ ਗੁਰਸਿਖ ਤੋੜੇ ਬੰਧਨ। ਜੋ ਜਨ ਆਏ ਚਰਨੀਂ ਸੀਸ ਝੁਕਾਏ। ਚਰਨੀਂ ਝੁਕੇ ਹੋਏ ਨਿਮਾਣਾ। ਸਾਚਾ ਸ਼ਬਦ ਪ੍ਰਭ ਸੁਣਾਣਾ। ਪਰਗਟੇ ਜੋਤ ਗੁਣ ਨਿਧਾਨਾ। ਕਲਜੁਗ ਲਾਇਆ ਸ਼ਬਦ ਬਾਣਾ। ਮਹਾਰਾਜ ਸ਼ੇਰ ਸਿੰਘ ਅੰਤਕਾਲ ਕਲਜੁਗ ਵਰਤੇ ਤੇਰਾ ਭਾਣਾ। ਕਲੂ ਕਾਲ ਪ੍ਰਭ ਆਪ ਵਰਤਾਇਆ। ਪਰਗਟ ਜੋਤ ਖੇਲ ਰਚਾਇਆ। ਸਤਿਜੁਗ ਸਚ ਪ੍ਰਭ ਲਗਾਇਆ। ਰਾਓ ਰੰਕ ਕਰ ਇਕ ਬਹਾਇਆ। ਚਾਰ ਵਰਨ ਪ੍ਰਭ ਭੇਖ ਵਟਾਇਆ। ਓਅੰ ਪ੍ਰਭ ਆਪ, ਸੋਹੰ ਸਾਚਾ ਸ਼ਬਦ ਚਲਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਅਚਰਜ ਖੇਲ ਕਰੇ ਕਰਾਇਆ । ਅਚਰਜ ਪ੍ਰਭ ਆਪ, ਅਚਰਜ ਖੇਲਾ। ਕਲਜੁਗ ਬੇੜਾ ਵਿਚ ਸ਼ੌਹ ਦਰਿਆ ਠੇਲਾ। ਦਰ ਘਰ ਜੀਵ ਕਰ ਦਰਸ, ਪਰਗਟੇ ਜੋਤ ਪ੍ਰਭ ਰੰਗ ਨਵੇਲਾ। ਗੁਰਸਿਖ ਅੰਮ੍ਰਿਤ ਰਸ ਪੀ, ਆਤਮ ਹੋਵੇ ਸੁਖੀ ਸੁਹੇਲਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਵਿਛੜਿਆਂ ਕਲਜੁਗ ਕੀਆ ਮੇਲਾ। ਉਠ ਜੀਵ ਜਾਗ, ਸ਼ਬਦ ਰਸਨਾ ਗਾਏ। ਉਠ ਜੀਵ ਜਾਗ, ਪ੍ਰਭ ਦਰਸ ਦਿਖਾਏ। ਉਠ ਜੀਵ ਜਾਗ, ਨਿਹਕਲੰਕ ਜੋਤ ਸਰੂਪ ਘਰ ਮੇਂ ਆਏ। ਉਠ ਜੀਵ ਜਾਗ, ਚਰਨੀਂ ਲਾਗ ਗੇੜ ਚੁਰਾਸੀ ਪ੍ਰਭ ਦੇ ਕਟਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਿਜ ਘਰ ਆਏ। ਸਚ ਘਰ ਵਸੇ ਆਪ ਅਪਰੰਪਰ। ਜੋਤ ਸਰੂਪ ਸਰਬ ਭਰਤੰਬਰ। ਕਲਜੁਗ ਪਰਗਟਾਏ ਪ੍ਰਭ ਪੀਰ ਪੈਗ਼ੰਬਰ। ਵਰਤਾਏ ਕਹਿਰ ਜੋਤ ਸਰੂਪ ਵਿਚ ਅੰਬਰ। ਮਹਾਰਾਜ ਸ਼ੇਰ ਸਿੰਘ ਕਲਜੁਗ ਮਿਟਾਏ ਸਭ ਅਡੰਬਰ। ਸਾਚਾ ਸੰਤ ਸਚ ਘਰ ਵਸੇ। ਪਾਏ ਦਰਸ ਆਤਮ ਰਸ ਰਸੇ। ਬੇਮੁਖ ਜਾਇਣ ਸਾਚੇ ਦਰ ਤੋਂ ਨੱਸੇ। ਪੂਰਨ ਸੰਤ ਪ੍ਰਭ ਹਿਰਦੇ ਵਸੇ। ਕਰਮਹੀਣ ਪ੍ਰਭ ਭੇਵ ਨਾ ਦੱਸੇ। ਹੋਏ ਅੰਧੇਰ ਜਿਉਂ ਚੰਦ ਮੱਸੇ। ਗੁਰਸਿਖ ਜੋਤ ਜਿਉਂ ਰਵ ਸੱਸੇ। ਸੋਹੰ ਪਰਗਟ ਜੋਤ, ਸ਼ਬਦ ਪ੍ਰਭ ਸਾਚਾ ਦੱਸੇ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਵਿਚ ਸਦਾ ਵਸੇ। ਸਾਧ ਸੰਗਤ ਪ੍ਰਭ ਸਦਾ ਸਮਾਏ। ਮਿਲ ਪ੍ਰਭ ਸੰਗਤ ਹਰਿ ਜਸ ਗਾਏ । ਪ੍ਰਭ ਅਬਿਨਾਸ਼ੀ ਹਰਿ ਕੀ ਜੋਤ ਨਜ਼ਰੀ ਆਏ। ਕਰ ਦਰਸ ਗੁਰਸਿਖ ਪੂਰਾ ਵਿਚੋਂ ਹਉਮੇ ਰੋਗ ਗਵਾਏ। ਜਗੇ ਜੋਤ ਕੋਟ ਭਾਨ, ਕੋਈ ਜੀਵ ਭੇਵ ਨਾ ਪਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਚਰਨ ਲਾਗ ਸਰਬ ਤਰ ਜਾਏ। ਸਾਚਾ ਜੀਵਣ ਗੁਰਚਰਨ ਨਿਵਾਸ। ਸਚਖੰਡ ਜੀਵ ਪ੍ਰਭ ਕਰੇ ਨਿਵਾਸ। ਨਿਰਮਲ ਜੋਤ ਪ੍ਰਭ ਸਦਾ ਪਰਕਾਸ਼। ਪ੍ਰਭ ਅਬਿਨਾਸ਼ੀ ਸਦਾ ਅਬਿਨਾਸ਼। ਤੀਨ ਲੋਕ ਪ੍ਰਭ ਚਰਨ ਕੇ ਦਾਸ। ਜੋਤ ਸਰੂਪ ਸਰਬ ਮੇਂ ਵਾਸ। ਕਲਜੁਗ ਪਰਗਟ ਜੋਤ ਚਾਰ ਕੁੰਟ ਕਰੇ ਪਰਕਾਸ਼। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਚਰਨ ਲਾਗ ਜੀਵ ਨਾ ਹੋਵੇ ਗਰਭ ਵਾਸ। ਗਰਭ ਵਾਸ ਪ੍ਰਭ ਆਪ ਮਿਟਾਇਆ। ਜੋਤ ਸਰੂਪੀ ਵਿਚ ਜੋਤ ਮਿਲਾਇਆ। ਗੁਰਸਿਖ ਸਾਚੇ ਗੁਰ ਦਰ ਪਾਇਆ। ਜੋਤ ਜੋਤ ਪ੍ਰਭ ਜੋਤੀ ਜੋਤ ਡਗਮਗਾਇਆ। ਸਾਚੀ ਦੀਪਕ ਜੋਤ ਪਰਕਾਸ਼ੇ, ਬਿਨ ਬਾਤੀ ਬਿਨ ਤੇਲ ਗਗਨ ਜਗਾਇਆ । ਮਹਾਰਾਜ ਸ਼ੇਰ ਸਿੰਘ ਸਤਿ ਅਬਿਨਾਸ਼ੀ, ਆਦਿ ਅੰਤ ਨਾ ਕਿਸੇ ਜਣਾਇਆ। ਆਦਿ ਅੰਤ ਜਨ ਕਿਆ ਜਾਣੇ। ਆਪਣਾ ਆਪ ਨਾ ਜੀਵ ਪਛਾਣੇ। ਕਲਜੁਗ ਭੁੱਲੇ ਜੀਵ ਨਿਮਾਣੇ। ਛਡ ਆਤਮ ਰਸ, ਰਸਨਾ
ਰਸ ਲੁਭਾਣੇ। ਕਿਰਪਾ ਕਰ ਪ੍ਰਭ ਗੁਰਮੁਖਾਂ ਅੰਮ੍ਰਿਤ ਰਸ ਪ੍ਰਭ ਮੁਖ ਚੁਆਣੇ। ਜੀਵ ਜੰਤ ਸਭ ਹੋਵੇ ਵਸ, ਸਾਚਾ ਪ੍ਰਭ ਵਿਚ ਦੇਹ ਜੋਤ ਜਗਾਣੇ। ਬੇਮੁਖ ਜਾਇਣ ਦਰ ਤੋਂ ਨਸ, ਸੋਹੰ ਸ਼ਬਦ ਵੱਜੇ ਆਤਮ ਬਾਣੇ। ਮਹਾਰਾਜ ਸ਼ੇਰ ਸਿੰਘ ਹਿਰਦੇ ਜਾਏ ਵਸ, ਕਲਜੁਗ ਜੀਵ ਹੋਇਣ ਸੁਘੜ ਸਿਆਣੇ। ਗੁਰਪਰਸਾਦਿ ਪ੍ਰਭ ਦਰਸ਼ਨ ਪਾਇਆ। ਪ੍ਰਭ ਅਬਿਨਾਸ਼ੀ ਪਰਗਟ ਜੋਤ, ਕਲਜੁਗ ਦਰਸ ਦਿਖਾਇਆ । ਗੁਰਪਰਸਾਦਿ ਸਾਧ ਸੰਗਤ ਗੁਰ ਚਰਨ ਲਾਗ, ਰਸਨਾ ਹਰਿ ਹਰਿ ਹਰਿ ਜਸ ਗਾਇਆ। ਪੂਰਨ ਹੋਏ ਸਾਧ ਸੰਗਤ ਤੇਰੇ ਭਾਗ, ਜੋਤ ਨਿਰੰਜਣ ਵਿਚ ਸਮਾਇਆ। ਗੁਰਪਰਸਾਦਿ ਸੋਈ ਆਤਮ ਗਈ ਜਾਗ, ਸੁਰਤ ਸ਼ਬਦ ਅੰਮ੍ਰਿਤ ਝਿਰਨਾ ਪ੍ਰਭ ਨਿਝਰੋਂ ਝਿਰਾਇਆ। ਗੁਰਪਰਸਾਦਿ ਅੰਮ੍ਰਿਤ ਬੂੰਦ ਕਵਲ ਮੇਂ ਪਾਏ, ਦਸਮ ਦਵਾਰ ਪ੍ਰਭ ਖੋਲ੍ਹ ਵਖਾਇਆ। ਗੁਰਪਰਸਾਦਿ ਆਤਮ ਧੁਨ ਵੱਜੇ ਨਾਦ, ਸੁਨ ਸਮਾਧ ਪ੍ਰਭ ਖੋਲ੍ਹ ਵਖਾਇਆ। ਗੁਰਸਿਖ ਕਲਜੁਗ ਅੰਦਰ ਮਹਾਰਾਜ ਸ਼ੇਰ ਸਿੰਘ ਲਿਆ ਲਾਧ, ਮਾਨਸ ਜਨਮ ਸੁਫਲ ਕਰਾਇਆ।
ਮੂਰਖ ਜੀਵ ਕਲਜੁਗ ਮਾਇਆ ਗਿਆ ਲੁਝ। ਜਗਤ ਵਿਕਾਰੀ ਹੋਏ ਖੁਆਰੀ, ਆਤਮ ਦੀਪਕ ਗਈ ਬੁਝ। ਪ੍ਰਭ ਸ਼ਬਦ ਲਿਖਾਏ ਭੇਤ ਚੁਕਾਏ ਸਾਰੇ ਗੁਝ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਅਵਤਾਰ, ਕੋਈ ਗੁਰਮੁਖ ਜਾਵੇ ਬੁਝ। ਗੁਰ ਕਿਰਪਾ ਗੁਰਮੁਖ ਜਾਣੇ। ਬੇਮੁਖ ਦਰ ਤੇ ਧੱਕੇ ਖਾਣੇ। ਸਾਧ ਸੰਗਤ ਪ੍ਰਭ ਪਗ ਦਰਸਾਣੇ। ਜੋਤ ਸਰੂਪੀ ਜੋਤ ਮੇਲ, ਗੁਰਸਿਖ ਸਚਖੰਡ ਟਿਕਾਣੇ। ਮਹਾਰਾਜ ਸ਼ੇਰ ਸਿੰਘ ਭਾਣਾ ਮੀਠਾ, ਤੇਰਾ ਗੁਰਸਿਖ ਜਾਣੇ। ਜੋਤ ਸਰੂਪ ਚਤੁਰਭੁਜ ਕਹਾਇਆ। ਮੈਂ ਤੂੰ ਤੂੰ ਮੈਂ ਦਾ ਭੇਵ ਚੁਕਾਇਆ। ਮਾਤ ਪਿਤ ਭੈਣ ਭਰਾ ਝੂਠਾ ਖੇਲ ਜਗਤ ਰਚਾਇਆ। ਜੋਤ ਸਰੂਪ ਸਾਚਾ ਪਿਤ, ਜਗਤ ਪਿਤ ਆਪ ਅਖਵਾਇਆ। ਸਾਚਾ ਪ੍ਰਭ ਪਰਗਟ ਜੋਤ ਦਇਆ ਕਮਾਏ, ਪੂਤ ਸਪੂਤ ਵਿਚ ਗੋਦ ਬਿਠਾਇਆ। ਸਚਖੰਡ ਨਿਵਾਸ ਸਾਧ ਸੰਗਤ ਸਚ ਧਾਮ ਰਚਾਇਆ। ਝੂਠੀ ਮਾਇਆ ਜਗਤ ਕੀ ਛਾਇਆ। ਪ੍ਰਭ ਅਬਿਨਾਸ਼ੀ ਥਿਰ ਘਰ ਵਾਸੀ, ਥਿਰ ਘਰ ਗੁਰਸਿਖ ਬਹਾਇਆ। ਆਵੇ ਨਾ ਜਾਵੇ ਨਾ ਹੋਏ ਉਦਾਸੀ, ਜੋਤ ਸਰੂਪ ਵਿਚ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਨਿਰਗੁਣ ਸਰਗੁਣ ਦੋਵੇਂ ਰੂਪ ਉਪਾਇਆ। ਸਾਚਾ ਪਿਤ ਅੰਤ ਹੋਏ ਸਹਾਈ। ਸਾਧ ਸੰਗਤ ਤੇਰੀ ਵਡ ਵਡਿਆਈ। ਅੰਤਕਾਲ ਸਾਚਾ ਪ੍ਰਭ ਹੋਏ ਸਹਾਈ। ਸੋ ਦਰ ਦੇਖੇ ਜਿਸ ਪ੍ਰਭ ਸਾਚਾ ਦੇ ਦਿਖਾਈ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਭੇਵ ਭੂਤ ਜਗਤ ਡੁਲਾਈ। ਕਲਜੁਗ ਜਾਮਾ ਧਾਰ ਪ੍ਰਭ ਦਇਆ ਕਮਾਏ। ਜੋਤ ਸਰੂਪੀ ਜੋਤ ਧਰ, ਗੁਰਸਿਖ ਗੋਦ ਸਵਾਏ। ਕਲਜੁਗ ਉਲਟਾ ਭੇਖ ਕਰ, ਆਪਣਾ ਭੇਵ ਛੁਪਾਏ। ਗੁਰਮੁਖਾਂ ਸਾਚੇ ਲੇਖ ਕਰ, ਸਾਚੀ ਦਰਗਾਹ ਦੇ ਪਹੁੰਚਾਏ। ਚਾਰ ਕੁੰਟ ਭਗਤ ਜਨ ਵੇਖ ਕਰ, ਗੋਦ ਆਪਣੀ ਲਏ ਸੁਆਏ। ਮਹਾਰਾਜ ਸ਼ੇਰ ਸਿੰਘ ਜਨ ਤੇਰੀ ਟੇਕ ਧਰ, ਮਾਤਲੋਕ ਫੇਰ ਨਾ ਆਏ। ਮਾਤਲੋਕ ਮਾਤ ਗਰਭ ਤਜਾਇਆ। ਪੂਰਨ ਪਰਮੇਸ਼ਵਰ ਪਰਗਟ ਸ਼ਬਦ ਸੁਰਤ ਸੁਰਤ ਸ਼ਬਦ ਗੁਰ ਸਿੱਖ ਸਿੱਖ ਗੁਰ ਵਿਚ ਮਿਲਾਇਆ। ਅਗਿਆਨੀ ਜੀਵ ਮਮਤਾ ਝੂਰਤ, ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਅਕਾਲ ਮੂਰਤ, ਜੋ ਕਿਛ ਵਰਤੇ ਆਪ ਕਰੇ ਕਰਾਇਆ। ਮਮਤਾ ਚੁੱਕੇ ਭਰਮ ਜੀਵ ਜਾਏ । ਸਾਚਾ ਪ੍ਰਭ ਜੋਤ ਸਰੂਪੀ ਦਰਸ ਦਿਖਾਏ। ਮਾਇਆ ਮਮਤਾ ਵਿਚੋਂ ਦੇਹ ਜਲਾਏ। ਸਤਿ ਸਤਿ ਸਤਿ ਵਿਚ
ਦੇਹ ਵਰਤਾਏ। ਭਗਤ ਜਗਤ ਗਤ ਰਹਿ ਜਾਏ। ਪਿਤ ਪਿਤ ਪਿਤ ਸਾਚਾ ਪਿਤ ਅੰਤ ਹੋਏ ਸਹਾਏ। ਯਤ ਯਤ ਯਤ ਜੀਤ ਸਰਬ ਜਗਤ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਸਰਨ ਪੜੇ ਦੀ ਲਾਜ ਰਖਾਏ। ਸਾਚਾ ਪ੍ਰਭ ਸਰਬ ਸੁਖ ਸਾਗਰ। ਕਿੰਨਿਆਂ ਕਰਮ ਕਰ ਨਿਰਮਲ ਉਜਾਗਰ। ਆਤਮ ਵਸੇ ਵਿਚ ਝੂਠੀ ਦੇਹ ਗਾਗਰ। ਗੁਰਮੁਖ ਕੋਈ ਬਣੇ ਕਲ ਸਾਚਾ ਸ਼ਬਦ ਸੌਦਾਗਰ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਜੋਤ ਸਰੂਪ ਆਪ ਰਤਨਾਗਰ। ਰਤਨ ਰਤ ਮਾਣਕ ਮੋਤੀ। ਝੂਠੀ ਦੇਹ ਛਡ, ਸਾਚੀ ਜੋਤ ਮਿਲੇ ਵਿਚ ਜੋਤੀ। ਜੋ ਭਰਮ ਭੁਲੇਖੇ ਬੈਠੇ ਜੀਵ, ਝੋਲੀ ਗਿਆਨ ਵਿਭੂਤੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਮਿਲਾਏ ਵਿਚ ਸਾਚੀ ਜੋਤੀ। ਜੋ ਜਨ ਆਏ ਜਨਮ ਪਾਏ। ਅੰਤਕਾਲ ਸਾਕ ਸੈਣ ਜਾਏ ਛਡ, ਜਿਨ ਪ੍ਰਭ ਦਇਆ ਕਮਾਏ। ਅੰਤਕਾਲ ਪ੍ਰਭ ਸਾਚਾ ਹੋਏ ਸਹਾਏ। ਜੋ ਜਨ ਚਾਰ ਜੁਗ ਹੋਏ ਵਡ ਵਡ ਪ੍ਰਭ ਸਾਚਾ ਦਰਸ ਦਿਖਾਏ। ਗੁਰਚਰਨ ਪ੍ਰੀਤੀ ਦਰਸ ਭੁੱਖ। ਸਚ ਆਤਮ ਨੀਤੀ ਰੱਖੇ ਪਤ, ਮਿਲੇ ਸਰਬ ਸੁਖ। ਆਤਮ ਰਹੇ ਅਤੀਤੀ, ਲੱਗੇ ਦੁੱਖ ਜਿਸ ਰੱਖੀ ਕੁੱਖ। ਸਰਬਜੀਤ ਸਦਾ ਹੈ ਜੀਤੀ, ਮੰਗਿਆ ਦਾਨ ਪ੍ਰਭ ਦਰਸ ਭੁੱਖ। ਬਖ਼ਸ਼ੋ ਅਵਗੁਣ ਔਧ ਜੋ ਬੀਤੀ, ਖੰਡ ਸਚ ਮਿਟੇ ਸਭ ਦੁੱਖ। ਪਹੁੰਚਾਏ ਆਪ ਪ੍ਰਭ ਸਾਚੇ ਕੀ ਸਾਚੀ ਨੀਤੀ, ਸਰਬਜੀਤ ਮਿਲੇ ਸਰਬ ਸੁਖ। ਕਰ ਦਰਸ ਮਿਟੇ ਆਤਮ ਤ੍ਰਿਸਨਾ ਭੁਖ। ਛੁੱਟੀ ਚੁਰਾਸੀ ਹੋਈ ਬੰਦ ਖਲਾਸੀ, ਵਾਸ ਨਾ ਹੋਵੇ ਮਾਤਾ ਕੁੱਖ। ਮਹਾਰਾਜ ਸ਼ੇਰ ਸਿੰਘ ਤੇਰਾ ਦਰ, ਕੋਈ ਵਿਰਲਾ ਪਾਏ ਗੁਰਮੁਖ। ਗੁਰਮੁਖ ਤੇਰਾ ਸਾਚਾ ਧਾਮ। ਜਿਥੇ ਜੋਤ ਜਗਾਏ ਅਟੱਲ ਰਮਈਆ ਰਾਮ। ਨਿਰਮਲ ਜੋਤ ਜੋਤ ਨਿਰੰਜਣ ਪਰਗਟੇ ਰਾਮਾ ਸ਼ਾਮ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸੋਹੰ ਸਾਚਾ ਦੇਵੇ ਨਾਮ। ਪ੍ਰਭ ਸਾਚਾ ਵੇਖੇ ਨਦਰ ਕਰ। ਗੁਰਸਿਖ ਮਿਲੇ ਸਾਚਾ ਘਰ। ਮਾਤ ਪਤਾਲ ਅਕਾਸ਼ ਨਾ ਹੋਵੇ ਕਿਸੇ ਡਰ। ਰਸਨ ਜਪ ਜੀਵ ਸਵਾਸ ਸਵਾਸ, ਦੁੱਤਰ ਜਾਏ ਤਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਦ ਹੈ ਪਾਸ, ਨਰ ਨਰਾਇਣ ਅਵਤਾਰ ਨਰ। ਨਰ ਨਰਾਇਣ ਸਾਚਾ ਪ੍ਰਭ ਭਗਤ ਤਰਾਇਣਾ। ਮੂਰਖ ਜੀਵ ਪਾ ਰੋਵੇ ਵੈਣਾ। ਭੁਲ ਜਾਵੇ ਪ੍ਰਭ ਸਾਚੇ ਕਾ ਸਾਚਾ ਕਹਿਣਾ। ਝੂਠੀ ਦੁਨੀਆ ਜੀਵ ਝੂਠੇ ਸਦ ਨਹੀਂ ਰਹਿਣਾ । ਧੰਨ ਧੰਨ ਧੰਨ ਗੁਰਸਿਖ ਗੁਰ ਚਰਨੀਂ ਬਹਿਣਾ। ਬੇਮੁਖ ਹੋਣ ਖੁਆਰ, ਕਾਲ ਅੰਤ ਜਮ ਡੰਡ ਹੈ ਸਹਿਣਾ। ਸਾਧ ਸੰਗਤ ਉਤਰੇ ਪਾਰ, ਜੋਤ ਸਰੂਪ ਪ੍ਰਭ ਦੇਵੇ ਸਾਚਾ ਲਹਿਣਾ। ਗੁਰਮੁਖ ਗੁਰਸਿਖ ਧਰ ਧਰਵਾਸ, ਪ੍ਰਭ ਸਾਚਾ ਪੇਖ ਨੈਣਾਂ। ਸਾਚਾ ਪ੍ਰਭ ਸਾਚਾ ਧਾਮ ਜਿਥੇ ਪ੍ਰਭ ਵਾਸ, ਸਾਧ ਸੰਗਤ ਸਚਖੰਡ ਮਿਲ ਬਹਿਣਾ। ਹੋਏ ਖੁਆਰ ਜੀਵ ਬਿਲਲਾਏ। ਮਿਤ ਗਤ ਗਤ ਮਿਤ ਪ੍ਰਭ ਨਾ ਜਣਾਏ। ਜਗਤ ਵਿਹਾਰੀ ਭਰਮ ਭੁਲਾਏ। ਸਾਚਾ ਪ੍ਰਭ ਜੋਤ ਸਰੂਪੀ ਅਚਰਜ ਖੇਲ ਰਚਾਏ। ਪਰਗਟ ਜੋਤ ਦੇਵੇ ਦਰਸ, ਗੁਰਸਿਖਾਂ ਸਾਚਾ ਰਾਹ ਦਸਾਏ। ਸ਼ਬਦ ਸ਼ਬਦ ਰਸ ਆਤਮ ਵਰਖੇ। ਆਤਮ ਅਗਨ ਬੁਝਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਚਰਨ ਪਰਸ, ਅੰਤਕਾਲ ਵਿਚ ਜੋਤ ਮਿਲਾਏ। ਮਿਲੇ ਜੋਤ ਜੋਤੀ ਜੀਵ। ਮਿਲੇ ਸ਼ਾਂਤ ਜਿਉਂ ਚਾਤਰਕ ਮੇਵ। ਸੋਹੰ ਨਾਮ ਜੀਵ ਮਹਾਂ ਰਸ ਅੰਮ੍ਰਿਤ ਪੀਵ। ਮਹਾਰਾਜ ਸ਼ੇਰ ਸਿੰਘ ਸਚਖੰਡ ਨਿਵਾਸੀ, ਜੋਤ ਸਰੂਪ ਸਦਾ ਜਗ ਜੀਵ। ਗੁਰਮੁਖ ਦਰ ਸਾਚਾ ਲੋੜੇ। ਸਾਚਾ ਪ੍ਰਭ ਪ੍ਰੀਤ ਚਰਨ ਸੰਗ ਜੋੜੇ। ਅੰਤਕਾਲ ਕਾਲ ਅੰਤ ਜੋਤ ਸਰੂਪ ਆਪ ਪ੍ਰਭ ਹੋੜੇ। ਮਹਾਰਾਜ ਸ਼ੇਰ ਸਿੰਘ ਤੇਰਾ ਦਰਸ, ਅੰਤਕਾਲ ਜੋ ਜਨ ਲੋੜੇ। ਅੰਤਕਾਲ ਜਿਸ ਦਰਸ ਦਿਖਾਇਆ । ਨਦਰੀ ਨਦਰ ਨਿਹਾਲ ਕਰ, ਕੋਟ ਅਪਰਾਧੀ ਪਾਰ ਕਰਾਇਆ। ਭਗਤ ਵਛਲ ਦਇਆ ਦਿਆਲ
ਕਰ, ਰੁੜ੍ਹਦਾ ਬੇੜਾ ਬੰਨੇ ਲਾਇਆ । ਜਨ ਭਗਤ ਪ੍ਰਭ ਭਾਲ ਕਰ, ਵਿਚ ਸੰਗਤ ਮੇਲ ਮਿਲਾਇਆ। ਸਾਧ ਸੰਗਤ ਇਕ ਡਾਲ੍ਹ ਕਰ, ਅੰਮ੍ਰਿਤ ਫਲ ਸੋਹੰ ਸ਼ਬਦ ਪ੍ਰਭ ਲਾਇਆ। ਵਿਚ ਸ਼ਬਦ ਕੁਠਾਲੀ ਗਾਲ ਕਰ, ਨਾਮ ਸੁਹਾਗਾ ਉਪਰ ਚੜ੍ਹਾਇਆ। ਗੁਰਸੰਗਤ ਚਰਨ ਨਿਹਾਲ ਕਰ, ਜੋਤ ਸਰੂਪ ਬ੍ਰਹਮ ਗਿਆਨ ਦਵਾਇਆ। ਕਲਜੁਗ ਸਰਵਰ ਗੁਰਸਿਖ ਮਾਣਕ ਮੋਤੀ ਰੋਲ ਕਰ, ਸਾਚੇ ਪ੍ਰਭ ਸਾਚਾ ਹਾਰ ਬਣਾਇਆ। ਨਾਮ ਨਾਮ ਨਾਮ ਧਾਗੇ ਵਿਚ ਡਾਲ ਕਰ, ਬੈਕੁੰਠ ਨਿਵਾਸੀ ਕਲੰਕਨਿਹ ਗਲ ਆਪਣੇ ਵਿਚ ਪਾਇਆ। ਮਹਾਰਾਜ ਸ਼ੇਰ ਸਿੰਘ ਆਪਣਾ ਬਿਰਦ ਸੰਭਾਲ ਕਰ, ਹਰਿਜਨਾਂ ਸਚਖੰਡ ਬਹਾਇਆ।
ਪ੍ਰਭ ਆਤਮ ਜੋਤ ਪਰਕਾਸ਼ ਕਰ। ਸ਼ਬਦ ਸੁਰਤ ਸੁਰਤ ਸ਼ਬਦ ਸਵਾਸ ਕਰ। ਖੋਲ੍ਹ ਹਰਨ ਫਰਨ ਹਿਰਦਕ ਸਾਚਾ ਵਾਸ ਕਰ। ਜਨ ਆਏ ਪ੍ਰਭ ਤੇਰੀ ਸਰਨ, ਆਤਮ ਵਿਚ ਨਿਵਾਸ ਕਰ। ਗੁਰਸਿਖ ਕਲਜੁਗ ਵਿਚ ਨਾ ਡਰਨ, ਪ੍ਰਭ ਦਰਸ ਦਾਸਨ ਦਾਸ ਕਰ। ਫੇਰ ਹੋਏ ਮਾਤਲੋਕ ਨਾ ਮਰਨ, ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਵਿਚ ਨਿਵਾਸ ਕਰ। ਚਰਨ ਲਾਗ ਗੁਰਸਿਖ ਤਰਨ। ਖੋਲ੍ਹ ਦੇਵੇ ਪ੍ਰਭ ਹਰਨ ਫਰਨ । ਸੁਰਤ ਸ਼ਬਦ ਸ਼ਬਦ ਸੁਰਤ ਆਤਮ ਦਰਸ ਪ੍ਰਭ ਕਰਨ। ਗੁਰਸਿਖ ਸਾਚੇ ਅੰਤ ਹੋਵੇ ਨਾ ਮਰਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੀਵ ਪਰਸ ਚਰਨ। ਗੁਰਸਿਖ ਤੇਰੀ ਵਡ ਵਡਿਆਈ। ਜੋਤ ਸਾਚੀ ਪ੍ਰਭ ਵਿਚ ਜੋਤ ਮਿਲਾਈ। ਅਗਿਆਨ ਅੰਧੇਰ ਪ੍ਰਭ ਦੇ ਮਿਟਾਈ। ਜੋਤ ਸਰੂਪੀ ਪ੍ਰਗਟ ਜੋਤ ਵਿਚ ਲਲਾਟ ਜਗਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਸਿਖਾਂ ਦੇਵੇ ਸਚ ਵਡਿਆਈ। ਪਰਗਟ ਜੋਤ ਕਾਲ ਕਲ ਕਰਨਾ। ਜੋਤ ਸਰੂਪੀ ਜੋਤ ਪਲਟੇ ਪ੍ਰਭ ਧਰਨੀ ਧਰਨਾ। ਆਤਮ ਗਿਆਨ ਪਰਕਾਸ਼ ਕਰ, ਜੋ ਜਨ ਆਏ ਸਰਨਾ। ਸਾਚਾ ਪ੍ਰਭ ਵਿਚ ਦੇਹ ਨਿਵਾਸੇ। ਸ਼ਬਦ ਮੇਲ ਮਿਲਾਏ ਪ੍ਰਭ ਅਬਿਨਾਸ਼ੇ। ਅੰਤਕਾਲ ਚਾਰ ਵਰਨ ਇਕ ਕਰਾਏ ਦਾਸੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਦਰ ਤੇ ਜਾਇਣ ਨਾਸੇ। ਜੋਤ ਸਰੂਪ ਪ੍ਰਭ ਪਰਗਟੀ ਜੋਤ, ਕਲਜੁਗ ਜੀਵ ਨਾ ਜਾਣੇ। ਅਗਿਆਨ ਅੰਧੇਰ ਜੋਤ ਗਵਾਏ, ਭੁੱਲੇ ਜੀਵ ਕਲਜੁਗ ਅੰਞਾਣੇ। ਗੁਰਮੁਖ ਵਿਰਲੇ ਪ੍ਰਭ ਤੇਰੇ ਸਚੇ ਰੰਗ ਮਾਣੇ। ਭਰਮ ਭੁਲੇਖੇ ਜਗਤ ਭੁਲਾਇਆ। ਸਾਧ ਸੰਗਤ ਪ੍ਰਭ ਮਾਣ ਦਵਾਣੇ। ਅੰਮ੍ਰਿਤ ਝਿਰਨਾ ਵਿਚ ਕਵਲ ਨਾਭ ਝਿਰਾਣੇ। ਹੋਏ ਪਰਕਾਸ਼ ਜਿਉਂ ਰਵ ਸਸ, ਆਤਮ ਦੀਪ ਪ੍ਰਭ ਜੋਤ ਜਗਾਣੇ। ਸ਼ਬਦ ਸੋਹੰ ਸਾਚਾ ਰਾਹ ਪ੍ਰਭ ਜਾਏ ਦੱਸ, ਬੇਮੁਖ ਜੀਵ ਅੰਤ ਨਸ਼ਟ ਹੋ ਜਾਣੇ। ਸਤਿਜੁਗ ਹੋਵੇ ਤੇਰਾ ਜਸ, ਮਨੀ ਸਿੰਘ ਤੇਰੀ ਜੋਤ ਮਹਾਨੇ। ਚਾਰ ਵਰਨ ਦਰ ਆਇਣ ਨੱਸ, ਨਾ ਕੋਈ ਦੀਸੇ ਰਾਜਾ ਰਾਣੇ। ਕਲਜੁਗ ਅੰਧੇਰ ਜਿਉਂ ਚੰਦ ਰਾਤ ਮੱਸ, ਗੁਰਸਿਖਾਂ ਪ੍ਰਭ ਜੋਤ ਜਗਾਣੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲੰਕਨਿਹ ਜੋਤ ਸਰੂਪ ਭਾਣਾ ਕਲ ਵਰਤਾਣੇ। ਤੀਨ ਲੋਕ ਪਰਕਾਸ਼ ਜੋਤ। ਚਾਰ ਵਰਨ ਹੋਏ ਏਕਾ ਗੋਤ। ਸ਼ਬਦ ਸੁਰਤ ਪ੍ਰਭ ਕਰੇ ਸਤਿ, ਬ੍ਰਹਮ ਗਿਆਨੀਆਂ ਜਗਾਏ ਆਤਮ ਜੋਤ। ਮਹਾਰਾਜ ਸ਼ੇਰ ਸਿੰਘ ਕਲੰਕ ਨਿਹ, ਬੇਮੁਖ ਦਰ ਤੇ ਜਾਇਣ ਰੋਤ। ਨਿਹਕਲੰਕ ਕਲਜੁਗ ਵਹਾਏ ਵਹਿੰਦੇ ਵਹਿਣਾ। ਗੁਰਸਿਖ ਵਿਰਲੇ ਮਿਲੇ ਸਾਧ ਸੰਗਤ ਵਿਚ ਬਹਿਣਾ। ਜੋਤ ਸਰੂਪ ਪਰਗਟ ਜੋਤ, ਪੂਰਬ ਜਨਮ ਦਾ ਪ੍ਰਭ ਦੇਵੇ ਲਹਿਣਾ । ਮਹਾਰਾਜ ਸ਼ੇਰ ਸਿੰਘ ਸਤਿਗੁਰ
ਸਾਚੇ, ਕਲਜੁਗ ਸਾਚਾ ਤੇਰਾ ਭਾਣਾ ਸਹਿਣਾ। ਵਰਤੇ ਸੋ ਜੋ ਪ੍ਰਭ ਵਰਤਾਏ। ਕੋਈ ਵਿਰਲਾ ਗੁਰਮੁਖ ਪ੍ਰਭ ਅਬਿਨਾਸ਼ੀ ਗਾਏ। ਪਰਗਟ ਜੋਤ ਪ੍ਰਭ ਸਾਧ ਸੰਗਤ ਦਰਸ ਦਿਖਾਏ। ਸ਼ਬਦ ਸਾਚਾ ਸਾਚਾ ਪ੍ਰਭ ਸੋਹੰ ਚਲਾਏ। ਅੰਤਕਾਲ ਕਲਜੁਗ ਝੂਠੀ ਖੇਲ ਮਿਟਾਏ। ਸਤਿਜੁਗ ਸਾਚੀ ਜੋਤ ਪਰਗਟਾਏ। ਮਨੀ ਸਿੰਘ ਵਿਚ ਪੂਰਨ ਜੋਤ ਜਗਾਏ। ਚਾਰ ਵਰਨ ਇਕ ਗੋਤ ਕਰ, ਪ੍ਰਭ ਚਰਨੀਂ ਲਾਏ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਅਵਤਾਰ, ਪਰਗਟ ਜੋਤ ਕਲਜੁਗ ਪਾਰ ਕਰਾਏ। ਕਲਜੁਗ ਕਰਮ ਪ੍ਰਭ ਆਪ ਵਿਚਾਰੇ। ਬੇਮੁਖ ਜੀਵ ਪਰਗਟ ਜੋਤ ਪ੍ਰਭ ਆਪ ਸੰਘਾਰੇ। ਸਾਧ ਸੰਗਤ ਸੋਹੇ ਪ੍ਰਭ ਚਰਨ ਦਵਾਰੇ। ਮਦਿ ਮਾਸੀ ਅੰਤਕਾਲ ਕਲ ਨਰਕ ਨਿਵਾਰੇ। ਗੁਰਮੁਖ ਚਾਰ ਵਰਨ ਤੇਰੇ ਚਰਨ ਪਨਿਹਾਰੇ। ਰਸਨਾ ਸੋਹੰ ਸ਼ਬਦ ਉਚਾਰੇ। ਆਤਮ ਜੋਤ ਪ੍ਰਭ ਕਰੇ ਜੋਤ ਆਕਾਰੇ। ਮਹਾਰਾਜ ਸ਼ੇਰ ਸਿੰਘ ਚਾਰ ਕੁੰਟ ਤੇਰੀ ਜੈ ਜੈਕਾਰੇ। ਜੈ ਜੈਕਾਰ ਚਾਰ ਕੁੰਟ ਕਰ। ਗੁਰਸਿਖ ਧਾਮ ਸਾਚਾ ਬੈਕੁੰਠ ਕਰ। ਸੋਹੰ ਸਾਚਾ ਸ਼ਬਦ ਪ੍ਰਭ ਦੇਵੇ ਵਰ। ਪਰਗਟਾਵੇ ਜੋਤ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਤੇਰਾ ਧਾਮ ਸਾਚਾ ਸਰ। ਪੰਚਮ ਤੇਰੀ ਵਡ ਵਡਿਆਈ। ਜੋਤ ਨਿਰੰਜਣ ਵਿਚ ਮਾਤ ਦੇ ਆਈ । ਪਤਾਲ ਅਕਾਸ਼ ਮਾਤ ਕਿਸੇ ਦਿਸ ਨਾ ਆਈ। ਗੁਰਮੁਖ ਵਿਰਲੇ ਪ੍ਰਭ ਆਤਮ ਜੋਤ ਜਗਾਈ। ਸਾਚੀ ਜੋਤ ਪਰਕਾਸ਼ ਕਰ, ਆਤਮ ਦੀਪਕ ਪ੍ਰਭ ਦੇਹ ਜਗਾਈ। ਹਿਰਦੇ ਵਿਚ ਪ੍ਰਭ ਨਿਵਾਸ ਕਰ, ਦਵਾਰ ਦਸਮ ਦੇ ਖੁਲ੍ਹਾਈ। ਗੁਰਸਿਖ ਪੂਰਨ ਆਸ ਸਰਬ ਗੁਣਤਾਸ ਕਰ, ਬੁਝੀ ਦੀਪਕ ਫੇਰ ਜਗਾਈ। ਸੋਹੰ ਸ਼ਬਦ ਸਵਾਸ ਸਵਾਸ ਕਰ, ਟੁੱਟੀ ਪ੍ਰਭ ਫੇਰ ਗੰਢਾਈ। ਗੁਰਸਿਖ ਦਇਆ ਪ੍ਰਭ ਆਪ ਕਰ, ਅੰਤਕਾਲ ਕਲ ਹੋਏ ਸਹਾਈ । ਵਿਚ ਬੈਕੁੰਠ ਸਚਾ ਨਿਵਾਸ ਕਰ, ਜੋਤ ਵਿਚ ਪ੍ਰਭ ਜੋਤ ਮਿਲਾਈ। ਸਤਿਗੁਰ ਮਨੀ ਸਿੰਘ ਜੋਤ ਪਰਕਾਸ਼ ਕਰ, ਸਤਿਜੁਗ ਵਿਚ ਮਾਣ ਦਵਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਹੋਏ ਸਹਾਈ। ਪੰਚਮ ਧਰੇ ਜੋਤ ਰਮਈਆ ਰਾਮ। ਜਿਉਂ ਦੁਆਪਰ ਘਨਈਆ ਸ਼ਾਮ । ਕਲਜੁਗ ਨਿਹਕਲੰਕ ਜੋਤ ਸਰੂਪੀ ਜੋਤ ਨਾਮ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਸਤਿਜੁਗ ਸਾਚਾ ਸੋਹੰ ਜਪਾਏ ਨਾਮ। ਆਪ ਅਡੋਲ ਜਗਤ ਡੁਲਾਇਆ। ਆਪ ਅਭੁਲ ਜਗਤ ਭੁਲਾਇਆ। ਪਰਗਟੇ ਜੋਤ ਬੇਮੁਖਾਂ ਦਿਸ ਨਾ ਆਇਆ। ਨਿਹਕਲੰਕ ਕਲਜੁਗ ਤੇਰੀ ਅਚਰਜ ਮਾਇਆ। ਰਾਜਾ ਰਾਣਾ ਸਭ ਤਖ਼ਤੋਂ ਲਾਹਿਆ। ਚਾਰ ਵਰਨ ਕਰ ਇਕ ਬਹਾਇਆ। ਵਰਤੇ ਕਹਿਰ ਪ੍ਰਭ ਸਾਚਾ ਚਰਨ ਭੰਡਾਲੀਂ ਪਾਇਆ। ਧੰਨ ਧੰਨ ਧੰਨ ਮਨੀ ਸਿੰਘ ਤੇਰਾ ਬਚਨ ਸਤਿ ਕਰਾਇਆ । ਪਰਗਟ ਜੋਤ ਪ੍ਰਭ ਸੋਹੰ ਸਤਿ ਵਰਤਾਇਆ। ਸਰ ਅੰਮ੍ਰਿਤ ਪ੍ਰਭ ਸਾਚੇ ਅੰਤਮ ਖੇਲ ਕਰਾਇਆ। ਰਾਣਾ ਸੰਗਰੂਰ ਚਲ ਆਏ ਹਜ਼ੂਰ, ਜੋਤ ਸਰੂਪੀ ਪ੍ਰਭ ਪਕੜ ਉਠਾਇਆ। ਮਹਾਰਾਜ ਸ਼ੇਰ ਸਿੰਘ ਵਰਤਾਏ ਸਤਿ ਸਤਿ ਸਤਿ ਸ਼ਬਦ ਪਰਗਟ ਜੋਤ ਆਪ ਲਿਖਵਾਇਆ। ਮਨੀ ਸਿੰਘ ਤੇਰੀ ਥਾਂਏ ਪਾਈ ਘਾਲ। ਸਤਿਜੁਗ ਸਾਚਾ ਸਾਚਾ ਸ਼ਬਦ ਦੀਆ ਧਨ ਮਾਲ। ਪ੍ਰਭ ਦੀਨ ਦਿਆਲ ਭਗਤ ਵਛਲ ਰੱਖਕ ਆਪ ਕਿਰਪਾਲ। ਪਰਗਟ ਜੋਤ ਮਹਾਰਾਜ ਸ਼ੇਰ ਸਿੰਘ, ਜੋਤ ਸਰੂਪ ਅਗਨ ਜਗਤ ਦੇਵੇ ਬਾਲ। ਜੁਗ ਚੌਥਾ ਆਇਆ ਪ੍ਰਭ ਅੰਤ ਕਰਨ। ਗੁਰਮੁਖਾਂ ਦੇ ਦਰਸ ਪ੍ਰਭ ਲਾਏ ਸ਼ਰਨ। ਬੇਮੁਖ ਮਾਨਸ ਜਨਮ ਕਲਜੁਗ ਹਰਨ। ਗੁਰਸਿਖ ਪ੍ਰਭ ਸਾਚੇ ਦਰਸ ਕਰ ਕਲਜੁਗ ਤਰਨ । ਸਚਖੰਡ ਨਿਵਾਸ ਕਰ ਫਿਰ ਹੋਏ ਨਾ ਮਰਨ । ਮਹਾਰਾਜ ਸ਼ੇਰ ਸਿੰਘ ਤੇਰੀ ਸਰਨ ਆਏ ਕਲਜੁਗ ਜੀਵ ਜੰਤ ਸਭ ਤਰਨ। ਗੁਰਮੁਖ ਆਤਮ ਵਿਚਾਰ ਕਰ, ਜੋਤ ਸਰੂਪ ਵਸੇ ਨਿਰਾਹਾਰ । ਸਾਚੀ ਜੋਤ ਵਿਚ ਦੇਹ ਆਕਾਰ ਕਰ, ਕਰ ਦਰਸ ਬੇੜਾ
ਹੋ ਜਾਏ ਪਾਰ। ਨਿਹਕਲੰਕ ਕਲਜੁਗ ਜੋਤ ਨਿਰੰਜਣ, ਜਿਉਂ ਦੁਆਪਰ ਕ੍ਰਿਸ਼ਨ ਮੁਰਾਰ। ਗੁਰਚਰਨ ਪ੍ਰੀਤੀ ਸਾਚਾ ਮਜਨ, ਪ੍ਰਭ ਆਤਮ ਦੇਵੇ ਜੋਤ ਅਧਾਰ। ਕਲਜੁਗ ਜੀਵ ਨਾ ਕੋਈ ਸਾਕ ਸੱਜਣ, ਝੂਠੀ ਮਾਇਆ ਜਗਤ ਪਸਾਰ। ਅੰਤਕਾਲ ਸਭ ਠੂਠੇ ਭੱਜਣ, ਪ੍ਰਭ ਬਿਨ ਕੋਈ ਨਾ ਲਾਵੇ ਪਾਰ। ਬੇਮੁਖ ਵੇਖ ਵੇਖ ਦਰ ਭੱਜਣ, ਕਲਜੁਗ ਜੋਤ ਧਰੇ ਗਿਰਧਾਰ । ਆਤਮ ਤੀਰ ਗੁਰਸਿਖ ਮਨ ਵੱਜਣ, ਝਿਰਨਾ ਝਿਰੇ ਅੰਮ੍ਰਿਤ ਅਪਾਰ। ਆਤਮ ਅੰਮ੍ਰਿਤ ਰਸ ਸਾਚਾ ਗੁਰਸਿਖ ਪੀ ਰੱਜਣ, ਵਰਖੇ ਅੰਮ੍ਰਿਤ ਪ੍ਰਭ ਕਿਰਪਾ ਧਾਰ। ਆਤਮ ਦੀਪ ਗੁਰਸਿਖ ਜਗਣ, ਸੰਤਾ ਸਿੰਘ ਕਰ ਚਰਨ ਪਿਆਰ। ਸਾਚਾ ਪ੍ਰਭ ਪਰਗਟ ਜੋਤ ਗੁਰਸਿਖ ਸੋਹੰ ਦੇਵੇ ਭਜਨ, ਆਤਮ ਜੋਤ ਜਗਾਵੇ ਅਪਰ ਅਪਾਰ। ਸੋਹੰ ਜਪ ਆਪ ਧੁੰਨ ਵੱਜਣ, ਦੇਵੇ ਦਰਸ ਪ੍ਰਭ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਪਰਗਟੇ, ਭਗਤ ਵਛਲ ਨਿਹਕਲੰਕ ਅਵਤਾਰ। ਗੁਰਸਿਖ ਘਾਲ ਤੇਰੀ ਥਾਂਏ ਪਾਈ। ਵਿਚ ਸੰਗਰੂਰ ਗੁਰ ਸੇਵ ਕਮਾਈ। ਜਗਤ ਭੁਲੇਖੇ ਭੁਲ ਮਤਿ ਗਵਾਈ। ਮਦਿ ਮਾਸ ਰਸਨਾ ਆਹਾਰ ਬਣਾਈ। ਆਤਮ ਜੋਤ ਪ੍ਰਭ ਨਜ਼ਰ ਨਾ ਆਈ। ਬੇਮੁਖ ਹੋਇਆ ਮੁਖ ਛੁਪਾਈ। ਪਰਗਟ ਜੋਤ ਪ੍ਰਭ ਦਇਆ ਕਮਾਈ। ਸਾਧ ਸੰਗਤ ਵਿਚ ਬਚਨ ਸਤਿ ਸਤਿ ਸਤਿ ਲਿਖਵਾਈ। ਪਰਗਟ ਕਰਾਏ ਲਿਖਤ ਜੋ ਰਾਣੇ ਸੰਗਰੂਰ ਛੁਪਾਈ। ਮਨੀ ਸਿੰਘ ਸ਼ਬਦ ਅਟਲ ਭਵਿਖਤ, ਨਿਹਕਲੰਕ ਜੋ ਲਿਖਤ ਕਰਾਈ। ਮਹਾਰਾਜ ਸ਼ੇਰ ਸਿੰਘ ਚਾਰ ਕੁੰਟ, ਜੋਤ ਅਗਨ ਲਗਾਈ। ਅਗਨ ਜੋਤ ਜਗਤ ਜਲਾਇਆ। ਕਲਜੁਗ ਭਾਣਾ ਪ੍ਰਭ ਵਰਤਾਇਆ। ਜੋਤ ਸਰੂਪੀ ਜੋਤ ਪ੍ਰਭ ਨਿਹਕਲੰਕ ਨਾਂ ਰਖਾਇਆ। ਗੁਰਮੁਖ ਵਿਰਲੇ ਦੀਸੇ ਸਾਚਾ ਘਰ, ਸਾਚਾ ਮਾਰਗ ਪ੍ਰਭ ਆਪ ਚਲਾਇਆ। ਪਰਗਟ ਜੋਤ ਨਿਹਕਲੰਕ ਅਵਤਾਰ ਨਰ, ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ । ਰਘੁਪਤ ਆਪ ਰਘੁਨਾਥ। ਕਰ ਦਰਸ ਜੀਵ ਆਤਮ ਦੁੱਖ ਜਾਏ ਲਾਥ। ਨਾਮ ਰਸ ਚਾਤਰਕ ਪੀਓ, ਕਲਜੁਗ ਪਰਗਟੇ ਤ੍ਰੈਲੋਕੀ ਨਾਥ। ਨਿਹਕਲੰਕ ਨਰ ਨਰਾਇਣ, ਸੋਹੰ ਸ਼ਬਦ ਚਲਾਵੇ ਸਾਚੀ ਗਾਥ। ਗੁਰਸਿਖ ਕਲ ਉਜਲ, ਸਾਚੇ ਲੇਖ ਲਿਖਾਵੇ ਵਿਚ ਮਾਥ। ਗੁਰਮੁਖਾਂ ਖੋਲ੍ਹੇ ਪ੍ਰਭ ਗੁੰਝਲ, ਆਤਮ ਦੀਸੇ ਪ੍ਰਭ ਸਦਾ ਹੈ ਸਾਥ। ਮਹਾਰਾਜ ਸ਼ੇਰ ਸਿੰਘ ਪਰਗਟੇ ਜੋਤ, ਗੁਰਮੁਖ ਕਰ ਦਰਸ ਆਤਮ ਭੁਖ ਜਾਏ ਲਾਥ। ਗੁਰਮੁਖ ਗੁਰਸਿਖ ਕਲ ਦੋਵੇਂ ਜਨ। ਕਰ ਪ੍ਰਭ ਦਰਸ ਮੁਖੋਂ ਕਹੇ ਧੰਨ ਧੰਨ ਧੰਨ। ਕਲਜੁਗ ਸੋਹੰ ਸਾਚਾ ਸ਼ਬਦ ਕੋਈ ਪਾਵੇ ਵਿਰਲਾ ਜਨ। ਵੱਜੇ ਧੁਨ ਮਿਟੇ ਧੁੰਦਕਾਰਾ, ਸਾਚਾ ਰਾਗ ਪ੍ਰਭ ਸੁਣਾਇਆ ਕੰਨ। ਉਪਜੇ ਰਾਗ ਸ਼ਬਦ ਬੋਧ ਅਗਾਧ, ਆਤਮ ਜੀਵ ਜਾਏ ਮੰਨ। ਕਲਜੁਗ ਦੇਵੇ ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਨਾ ਲਾਗੇ ਸੰਨ੍ਹ। ਕਲਜੁਗ ਸ਼ਬਦ ਸਤਿਜੁਗ ਵਰਤਾਰਾ। ਸੋਹੰ ਸ਼ਬਦ ਵਰਤੇ ਸਚ ਭੰਡਾਰਾ। ਚਾਰ ਵਰਨ ਆਏ ਨਿਹਕਲੰਕ ਦਵਾਰਾ। ਅੰਮ੍ਰਿਤ ਸਾਚਾ ਸੋਹੰ ਸਾਚਾ ਨਾਮ ਗੁਰਸਿਖ ਭੰਡਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤੇ ਤੇਰਾ ਸਤਿ ਵਰਤਾਰਾ। ਸਤਿ ਸਤਿ ਸਤਿ ਵਰਤਾਏ ਆਪ ਸਤਿਵਾਦੀ। ਸ਼ਬਦੀ ਸ਼ਬਦ ਚਲਾਏ, ਵਜਾਏ ਧੁੰਨ ਅਨਾਦ ਅਨਾਦੀ। ਜਨ ਭਗਤਾਂ ਹੋਏ ਸਹਾਏ, ਕਲਜੁਗ ਸਿੱਖ ਸਰਬ ਪ੍ਰਭ ਸਾਧੀ। ਸਾਧ ਸੰਗਤ ਤੇਰੇ ਮਨ ਵਧਾਈ, ਪਰਗਟੇ ਜੋਤ ਪ੍ਰਭ ਅਗਾਧੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਬੇਮੁਖ ਸ੍ਰਿਸ਼ਟੀ ਅੰਤਕਾਲ ਕਲਜੁਗ ਸਾਧੀ। ਗੁਰਮੁਖ ਦੇਵੇ ਪ੍ਰਭ ਆਤਮ ਗਿਆਨਾ। ਚਾਰ ਵਰਨ ਹੋਵੇ ਪਰਧਾਨਾ। ਸੋਹੰ ਸਾਚਾ ਨਾਮ, ਸਾਚਾ ਪ੍ਰਭ ਦੇਵੇ ਆਤਮ ਬ੍ਰਹਮ ਗਿਆਨਾ। ਗੁਰਸਿਖ ਸਾਚਾ ਧਾਮ, ਆਤਮ ਧਰ ਗੁਰਚਰਨ ਧਿਆਨਾ। ਕਲਜੁਗ ਸਾਚਾ ਨਾਮ, ਦੇਵੇ ਪਰਗਟ ਜੋਤ ਵਿਸ਼ਨੂੰ ਭਗਵਾਨਾ। ਰਸਨਾ ਜਪ ਸਰਬ ਸੁੱਖ ਪਾਓ, ਅੰਤਕਾਲ ਸਾਚਾ
ਪ੍ਰਭ ਵਿਚ ਜੋਤੀ ਜੋਤ ਮਿਲਾਣਾ। ਧਾਮ ਬੈਕੁੰਠ ਸਾਚਾ ਥਾਉਂ, ਜਗਾਵੇ ਜੋਤ ਪ੍ਰਭ ਮਹਾਨਾ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ, ਗੁਰਸਿਖ ਗੁਣ ਨਿਧਾਨਾ । ਗੁਰਸਿਖ ਕਰਮ ਵਿਚਾਰ ਪ੍ਰਭ ਸ਼ਬਦ ਸੁਰਤ ਧਰ ਆਤਮ ਜੰਦਰ। ਗੁਰਸਿਖ ਜੋਤ ਆਕਾਰ ਕਰ, ਸਾਚੀ ਜੋਤ ਜਗਾਏ ਵਿਚ ਦੇਹ ਮੰਦਰ। ਬੇਮੁਖ ਦੁਸ਼ਟ ਦੁਰਾਚਾਰ ਨਰ, ਸਾਚੇ ਦਰ ਨਾਚੇ ਜਿਉਂ ਬੰਦਰ। ਗੁਰਮੁਖ ਪੂਰਬ ਵਿਚਾਰ ਕਰ, ਸਾਚਾ ਪ੍ਰਭ ਵਸੇ ਤੇਰੇ ਅੰਦਰ। ਮਾਨਸ ਜਨਮ ਕਲ ਸਵਾਰ ਕਰ, ਸੋਹੰ ਸ਼ਬਦ ਧਰ ਝੂਠੇ ਮੰਦਰ। ਸੋਹੰ ਸ਼ਬਦ ਵਡ ਵਡਿਆਈ। ਓਅੰ ਪ੍ਰਭ ਆਪ, ਸੋਹੰ ਸ਼ਬਦ ਸਤਿਜੁਗ ਸਤਿ ਚਲਾਈ। ਸੋਹੰ ਰਸਨਾ ਜੀਵ ਜਪ, ਆਤਮ ਦਰਸ ਪ੍ਰਭ ਦੇ ਦਿਖਾਈ। ਸੋਹੰ ਮਾਰੇ ਸ਼ਬਦ ਅਗਿਆਨ ਅੰਧੇਰ ਸਰਬ ਮਿਟ ਜਾਈ। ਕੋਟ ਨਿਵਾਰੇ ਆਤਮ ਪਾਪ, ਸੁਨ ਸਮਾਧ ਪ੍ਰਭ ਖੋਲ੍ਹ ਵਖਾਈ। ਸਾਚੀ ਜੋਤ ਧਰੇ ਵਿਚ ਆਪ, ਜੋਤ ਸਰੂਪ ਪ੍ਰਭ ਦਿਸ ਆਈ। ਸਾਚਾ ਸ਼ਬਦ ਸੋਹੰ ਆਤਮ ਪਰਕਾਸ਼ ਕਰ, ਕਲਜੁਗ ਮਿਲੇ ਜੀਵ ਵਡਿਆਈ। ਸਾਚੀ ਸੰਗਤ ਸੰਗ ਨਿਵਾਸ ਕਰ, ਨਿਹਕਲੰਕ ਕਲਜੁਗ ਜੋਤ ਪਰਗਟਾਈ। ਚਾਰ ਵਰਨ ਪ੍ਰਭ ਚਰਨ ਦਾਸ ਕਰ, ਜੋਤ ਸਰੂਪੀ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਸਰਬ ਦੁੱਖ ਨਾਸ ਕਰ, ਗੁਰਸਿਖਾਂ ਆਤਮ ਧੀਰ ਧਰਾਈ। ਗੁਰਸਿਖ ਜੀਵੇ ਗੁਰ ਭਰਵਾਸੇ। ਬੇਮੁਖ ਗਿਆ ਕਲਜੁਗ ਕਰ ਕਰ ਹਾਸੇ। ਮੁਗਧ ਅੰਞਾਣ ਦਰ ਜਾਏ ਨਾਸੇ। ਚਤੁਰ ਸੁਘੜ ਸੁਜਾਨ, ਗੁਰਸਿਖ ਪ੍ਰਭ ਦਾਸਨ ਦਾਸੇ। ਸੰਤਾ ਸਿੰਘ ਤੇਰੀ ਸੇਵ ਮਹਾਨ, ਆਤਮ ਜੋਤ ਕਰੇ ਪ੍ਰਭ ਪਰਕਾਸ਼ੇ। ਸੋਹੰ ਸ਼ਬਦ ਸਾਚਾ ਦੇਵੇ ਦਾਨ, ਆਦਿ ਅੰਤ ਨਾ ਕਦੇ ਵਿਨਾਸੇ। ਆਤਮ ਉਪਜੇ ਬ੍ਰਹਮ ਗਿਆਨ, ਸ਼ਬਦ ਸੁਰਤ ਹੋਵੇ ਗੁਰਚਰਨ ਨਿਵਾਸੇ। ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਦੀ ਤੋੜ ਕਰੇ ਬੰਦ ਖਲਾਸੇ। ਸੇਵਕ ਸੇਵਾ ਸੇਵ ਕਮਾਈ। ਗਤ ਮਿਤ ਮਿਤ ਗਤ ਜਾਣ ਪ੍ਰਭ ਹੋਏ ਸਹਾਈ। ਕਲਜੁਗ ਦੇਵੇ ਜਨ ਭਗਤਾਂ ਪ੍ਰਭ ਆਪ ਵਡਿਆਈ। ਸਤਿਜੁਗ ਦੁਆਪਰ ਤ੍ਰੇਤਾ ਵਿਛੜੇ, ਕਲਜੁਗ ਪ੍ਰਭ ਲੈ ਮਿਲਾਈ। ਨਿਹਕਲੰਕ ਅਵਤਾਰ ਨਰ ਕਲ ਜੋਤ ਧਰਾਈ। ਗੁਰਸਿਖ ਉਜਲ ਵਿਚ ਚਾਰ ਵਰਨ ਕਰਾਈ। ਮਾਨਸ ਜਨਮ ਨਾ ਜਾਏ ਹਾਰ, ਨਿਹਕਲੰਕ ਜਿਸ ਤੇਰੀ ਸਰਨ ਤਕਾਈ। ਕਲਜੁਗ ਮਿਲਿਆ ਸਾਚਾ ਦਰਬਾਰ, ਪਰਗਟ ਜੋਤ ਪ੍ਰਭ ਦਰਸ ਦਿਖਾਈ। ਧਾਮ ਬੈਕੁੰਠ ਸਾਚਾ ਘਰ, ਗੁਰਮੁਖ ਜੋਤ ਪ੍ਰਭ ਦੇਹ ਟਿਕਾਈ। ਸੋਹੰ ਜਗ ਮੇਂ ਸਾਚਾ ਨਾਮ, ਦੀਸੇ ਪ੍ਰਭ ਜਿਸ ਬਣਤ ਬਣਾਈ। ਪੂਰਨ ਹੋਏ ਸਗਲੇ ਕਾਮ, ਅੰਤਕਾਲ ਪ੍ਰਭ ਭਏ ਸਹਾਈ। ਨਿਹਕਲੰਕ ਮੁਰਾਰੀ ਨਾਮ, ਏਕਾ ਜੋਤ ਭੇਵ ਨਾ ਰਾਈ । ਏਕ ਜੋਤ ਏਕ ਪ੍ਰਭ ਏਕਾ। ਅਛਲ ਅਛੱਲ ਛਲ ਕਰੇ ਅਨੇਕਾ। ਜਨ ਭਗਤਾਂ ਕਰੇ ਬੁੱਧ ਬਿਬੇਕਾ। ਗੁਰਮੁਖ ਸਾਚੇ ਪ੍ਰਭ ਚਰਨ ਟੇਕਾ। ਜਨ ਭਗਤ ਸਾਚਾ ਪ੍ਰਭ ਲਿਖਾਏ ਲੇਖਾ। ਜੋਤ ਸਰੂਪੀ ਨਿਹਕਲੰਕ ਕਲਜੁਗ ਵਿਰਲੇ ਗੁਰਮੁਖ ਦੇਖਾ। ਅੰਤਕਾਲ ਕਲ ਕਾਲ ਕਰ, ਕਲਜੁਗ ਕਢ ਜਾਏ ਭੁਲੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੈਣ ਮੁਧਾਰੀ ਜਗਤ ਸੰਘਾਰੀ ਜੀਵ ਦੁਰਾਚਾਰੀ ਅੰਤ ਮੁਕਾਇਆ ਲੇਖਾ। ਕਲਜੁਗ ਜੀਵ ਦੁਸ਼ਟ ਦੁਰਾਚਾਰੀ। ਮਦਿ ਮਾਸ ਕਰੇ ਰਸਨ ਆਹਾਰੀ। ਸਾਚਾ ਪ੍ਰਭ ਅੰਤ ਕਰੇ ਖੁਆਰੀ। ਬੇਮੁਖ ਜੀਵ ਭੁੱਲ ਸਰਬ ਹੋਏ ਨਰਕ ਉਧਾਰੀ। ਗੁਰਸਿਖ ਗੁਰਚਰਨ ਲੱਗ ਜੀਓ, ਸਾਚਾ ਨਾਮ ਅੰਮ੍ਰਿਤ ਰਸ ਸਚ ਮਿਲੇ ਖੁਮਾਰੀ । ਮਹਾਰਾਜ ਸ਼ੇਰ ਸਿੰਘ ਦਰਸ ਪਰਸ, ਵਿਚੋਂ ਹਉਮੇ ਜਾਏ ਬੀਮਾਰੀ। ਜੋ ਜਨ ਆਏ ਪ੍ਰਭ ਦਰਸ ਪਿਆਸਾ। ਦੇਵੇ ਦਰਸ ਪਰਗਟ ਜੋਤ ਪ੍ਰਭ ਅਬਿਨਾਸ਼ਾ। ਭਗਤ ਜਨਾਂ ਪ੍ਰਭ ਦਾਸਨ ਦਾਸਾ। ਸਾਧ ਸੰਗਤ ਵਿਚ ਪ੍ਰਭ ਸਦਾ ਹੈ ਵਾਸਾ। ਗੁਰਸਿਖ ਚਰਨ ਪ੍ਰੀਤ ਤੇਰੀ ਰਹਿਰਾਸਾ।
ਝੂਠੀ ਦੇਹ ਸਾਚਾ ਪ੍ਰਭ ਵਿਚ ਕਰੇ ਵਾਸਾ। ਮਿਟੇ ਚੁਰਾਸੀ ਨਾ ਆਏ ਗਰਭਾਸਾ। ਗੁਰਸਿਖ ਸਾਚਾ ਸਚਖੰਡ ਨਿਵਾਸਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖਾਂ ਕਰੇ ਬੰਦ ਖਲਾਸਾ। ਕਲ ਜੀਵ ਬੁੱਧ ਗਵਾਈ। ਰਸਨਾ ਰਸ ਲੈ ਆਤਮ ਰਸ ਗਵਾਈ। ਸਚ ਦਰ ਤੋਂ ਨਸ, ਆਤਮ ਜੋਤ ਦੇਹ ਬੁਝਾਈ। ਝੂਠੀ ਦੁਨੀਆ ਹੋ ਕੇ ਵਸ, ਵਿਚ ਭੁਲੇਖੇ ਸੁਧ ਨਾ ਰਾਈ। ਸਾਚਾ ਪ੍ਰਭ ਆਤਮ ਜਾਏ ਵਸ, ਸਦਾ ਜੀਵ ਦੇਖੇ ਪ੍ਰਭ ਦਿਸਾਈ। ਗੁਰਮੁਖ ਵਿਰਲਾ ਕੋਈ ਪ੍ਰਭ ਦਰਸ ਪੇਖੇ, ਨੈਣ ਤੀਜਾ ਪ੍ਰਭ ਦੇ ਖੁਲ੍ਹਾਈ । ਹੰਕਾਰ ਨਿਵਾਰ ਗੁਰਸਿਖ ਪ੍ਰਭ ਲਾਏ ਲੇਖੇ, ਬੁਝੀ ਦੀਪਕ ਪ੍ਰਭ ਦੇ ਜਗਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਬੇਮੁਖਾਂ ਕੱਢੇ ਭਰਮ ਭੁਲੇਖੇ, ਸਿੱਖਾ ਦੇਵੇ ਜਗਤ ਵਡਿਆਈ। ਪਰਗਟੇ ਜੋਤ ਹੋਏ ਆਕਾਰ । ਚਾਰ ਕੁੰਟ ਹੋ ਜਾਏ ਹਾਹਾਕਾਰ। ਬੇਮੁਖਾਂ ਨਾ ਦੀਸੇ ਉਰਾਰ ਨਾ ਪਾਰ। ਸਾਚਾ ਪ੍ਰਭ ਡੋਬੇ ਵਿਚ ਮੰਝਧਾਰ। ਅੱਠ ਜੇਠ ਚਰਨ ਧਰੇ ਬਿਆਸੋਂ ਪਾਰ। ਦਰ ਘਰ ਆਏ ਪ੍ਰਭ ਗੁਰਸਿਖ ਜਾਏ ਤਾਰ। ਮਨੀ ਸਿੰਘ ਤੇਰੀ ਵਡ ਵਡਿਆਈ, ਨਿਹਕਲੰਕ ਜੋਤ ਪਰਗਟੇ ਅਪਰ ਅਪਾਰ। ਸੰਤਾ ਸਿੰਘ ਤੇਰੇ ਨਾਮ ਵਡਿਆਈ, ਸਾਧ ਸੰਗਤ ਕੀਆ ਪਿਆਰ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਪਿੰਡ ਭੰਡਾਲ ਸਤਿਜੁਗ ਬਣੇ ਸਾਚਾ ਦਰਬਾਰ । ਪਿੰਡ ਭੰਡਾਲ ਬਣੇ ਸਾਚਾ ਧਾਮ। ਸਤਿਜੁਗ ਉਜਲ ਹੋਵੇ ਨਾਮ। ਸੰਤ ਮਨੀ ਸਿੰਘ ਸਤਿ ਤੇਰਾ ਨਾਮ। ਦੇਹ ਤਜਾਈ ਜੋਤ ਮਿਲਾਈ ਵਿਚ ਜੋਤੀ ਰਾਮ। ਨਿਹਕਲੰਕ ਜੋਤ ਪਰਗਟਾਈ ਦੇਵੇ ਵਡਿਆਈ, ਸਾਚਾ ਸ਼ਬਦ ਸੋਹੰ ਪ੍ਰਭ ਦੇਵੇ ਨਾਮ। ਵੱਜੀ ਵਧਾਈ ਸਾਧ ਸੰਗਤ, ਪਰਗਟ ਜੋਤ ਪ੍ਰਭ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਸ਼ਬਦ ਸੋਹੰ ਦੇਵੇ ਮਾਤ ਵਡਿਆਈ। ਚਰਨ ਲਗਾਏ ਪ੍ਰਭ ਰਾਓ ਰੰਕ। ਗੁਰਸਿਖ ਵਡਿਆਈ ਜਿਉਂ ਭਗਤ ਜਨਕ। ਜੋਤ ਜਗਾਏ ਪ੍ਰਭ ਨਿਹਕਲੰਕ। ਜੋਤ ਪਰਗਟਾਏ ਪ੍ਰਭ ਵਿਚ ਪੁਰੀ ਘਨਕ। ਦੋਏ ਜੋੜ ਜੀਵ ਕਰ ਨਿਮਸਕਾਰ ਵਾਰ ਅਨਕ । ਗੁਰਸਿਖਾਂ ਜੋਤ ਸਰੂਪ ਪ੍ਰਭ ਜੋਤ ਜਗਾਏ ਤਨਕ। ਆਤਮ ਦੇਵੇ ਦਰਸ, ਭਰਮ ਮਿਟੇ ਸਭ ਮਨਕ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦੇਵੇ ਦਰਸ ਕਲਜੁਗ ਬਾਰ ਅਨਕ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ। ਵਿਚ ਮਾਤ ਪਾਤਾਲ ਆਕਾਸ਼ੇ। ਗੁਰਸਿਖ ਸਾਚਾ ਸਾਚੀ ਦੇਹ ਕਰੇ ਵਿਚ ਪ੍ਰਭ ਵਾਸੇ। ਸ਼ਬਦ ਬਾਣ ਸੋਹੰ ਪ੍ਰਭ ਲਾਇਆ, ਬੇਮੁਖ ਦਰ ਤੇ ਗਏ ਨਾਸੇ। ਸਾਚਾ ਰਾਹ ਸਤਿਜੁਗ ਚਲਾਇਆ। ਦੀਨਾਂ ਨਾਥ ਦੁੱਖ ਰੋਗ ਵਿਨਾਸੇ। ਮਹਾਰਾਜ ਸ਼ੇਰ ਸਿੰਘ ਤੇਰੀ ਮਾਇਆ, ਬੇਮੁਖ ਨਾ ਸੋਹਣ ਤੇਰੇ ਚਰਨ ਪਾਸੇ। ਬੇਮੁਖ ਦਰ ਪ੍ਰਭ ਦੁਰਕਾਰਿਆ। ਕਰ ਕਿਰਪਾ ਗੁਰਸਿਖ ਉਤਾਰਿਆ। ਬੇਮੁਖ ਜਨਮ ਝੂਠੇ ਧੰਦੇ ਹਾਰਿਆ। ਗੁਰਸਿਖ ਸਾਚੇ ਸਾਚਾ ਨਾਮ ਸੋਹੰ ਰਸਨ ਉਚਾਰਿਆ। ਜਨਮ ਮਰਨ ਮਰਨ ਜਨਮ ਆਪਣਾ ਆਪ ਸਵਾਰਿਆ। ਤਰਨ ਤਾਰਨ ਤਾਰਨ ਤਰਨ ਪ੍ਰਭ ਪਾਰ ਉਤਾਰਿਆ। ਦਿਵਸ ਰੈਣ ਰੈਣ ਦਿਵਸ ਨਾ ਕਿਸੇ ਵਿਚਾਰਿਆ। ਸਾਚਾ ਸਤਿਗੁਰ ਸਿੱਖ ਤੇਰਾ ਭਰਮ ਨਵਾਰਿਆ। ਰਸਨਾ ਜਪ ਜੀਵ ਨਿਤ ਪ੍ਰਭ, ਖੁਲ੍ਹੇ ਦਸਮ ਦਵਾਰਿਆ। ਜੋਤ ਜਗਾਏ ਮਾਤ ਪ੍ਰਭ, ਦਰ ਦੀਸੇ ਸਚਖੰਡ ਦਵਾਰਿਆ। ਮਾਨਸ ਜਨਮ ਫਿਰ ਮਿਲੇ ਨਾ ਜੱਗ, ਲੱਖ ਚੁਰਾਸੀ ਗੇੜ ਲਿਖਾ ਲਿਆ। ਸੋਹੰ ਜਪ ਜੀਵ ਜਗ ਜਿੱਤ, ਮਦਿ ਮਾਸ ਨਿਹਕਲੰਕ ਦੁਰਕਾਰਿਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਜੁਗਾ ਜੁਗ ਜੁਗਾ ਜੁਗ ਨਿਤ, ਸਾਚਾ ਪ੍ਰਭ ਕਰ ਨਿਮਸਕਾਰਿਆ । ਗੁਰਚਰਨ ਪ੍ਰੀਤੀ ਕਰ ਸਾਚਾ ਹਿਤ, ਜੋਤ ਸਰੂਪੀ ਪ੍ਰਭ ਕਰੇ ਆਕਾਰਿਆ। ਜੋਤ ਸਰੂਪੀ ਕਰੇ ਆਕਾਰਾ। ਜਗਤ ਖਪਾਏ ਉਪਾਏ ਕਰ ਖੇਲ ਨਿਆਰਾ। ਜੋਤ ਜਗਾਏ ਬੁਝਾਏ ਆਪ ਸਦ ਉਜਿਆਰਾ। ਭੁਲਾਏ ਹਿਲਾਏ ਜਲਾਏ ਕਲਜੁਗ ਨਿਹਕਲੰਕ
ਅਵਤਾਰਾ। ਗੁਰਸਿਖ ਤਰਾਏ ਦਰਸ ਦਿਖਾਏ ਪ੍ਰਭ ਨਿਗਮ ਕਰ ਵਿਚਾਰਾ। ਬੇਮੁਖਾਂ ਦਿਸ ਨਾ ਆਏ, ਜੋਤ ਸਰੂਪੀ ਵਿਚ ਪੂਰਨ ਸਿੱਖ ਸਮਾਏ, ਸ਼ਬਦ ਚਲਾਏ ਅਗੰਮ ਅਪਾਰਾ। ਤ੍ਰੈਲੋਕੀ ਨਾਥ ਸ਼ਬਦ ਵਰਤਾਏ, ਆਪਣੀ ਜੋਤ ਵਿਚ ਦੇਹ ਟਿਕਾਏ, ਮੂਰਖ ਮੁਗਧ ਨਾ ਕਰਨ ਵਿਚਾਰਾ । ਗੁਰਸਿਖਾਂ ਪ੍ਰਭ ਬੂਝ ਬੁਝਾਏ, ਗਿਆਨ ਜੋਤ ਹਿਰਦਾ ਹੋ ਜਾਏ, ਆਤਮ ਉਪਜੇ ਸ਼ਬਦ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਹੋਵੇ ਤੇਰਾ ਸਚ ਦਵਾਰਾ। ਪਰਗਟੇ ਜੋਤ ਨਿਹਕਲੰਕ ਅਭੁਲ। ਸ਼ਬਦ ਅੰਧੇਰੀ ਜਗਤ ਜਾਏ ਝੁਲ। ਬੇਮੁਖ ਜੀਵ ਕਲ ਜਾਇਣ ਰੁਲ। ਓਅੰ ਪ੍ਰਭ ਆਪ ਸੋਹੰ ਜਾਪ, ਦੂਸਰ ਕੋਇ ਨਾ ਤੁਲ। ਮਦਿ ਮਾਸੀ ਨਰਕ ਨਿਵਾਸੀ ਵਾਂਗ ਸਿਮਲ ਗਏ ਹੁਲ। ਗੁਰਮੁਖ ਆਤਮ ਪ੍ਰਭ ਨਿਵਾਸੀ, ਅੰਤਕਾਲ ਕਲਜੁਗ ਕਰ ਬੰਦ ਖਲਾਸੀ, ਗੁਰਸਿਖ ਜਾਏ ਨਾ ਡੁਲ। ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੀ, ਸਾਧ ਸੰਗਤ ਤੇਰੇ ਦਰਸ ਪਿਆਸੀ, ਕਲਜੁਗ ਉਤਮ ਜਿਉਂ ਕਵਲ ਫੁਲ । ਕਵਲ ਨਾਭ ਨਾਭ ਕਵਲ ਪਰਗਟੇ ਪ੍ਰਭ ਉਪਰ ਧਵਲ। ਜੋਤ ਸਰੂਪ ਸਰਬ ਸ੍ਰਿਸ਼ਟ ਰਿਹਾ ਮਵਲ। ਮਾਇਆਧਾਰੀ ਕਰੇ ਖੁਆਰੀ ਸ੍ਰਿਸ਼ਟ ਸਬਾਈ ਹੋਵੇ ਬਵਲ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਵਡਿਆਈ, ਕੁੰਟ ਚਾਰ ਹੋਏ ਉਪਰ ਧਵਲ। ਚਾਰ ਕੁੰਟ ਹੋਵੇ ਧੁੰਦੂਕਾਰਾ। ਜੋਤ ਸਰੂਪ ਪ੍ਰਭ ਭਏ ਅਵਤਾਰਾ। ਗੁਰਮੁਖਾਂ ਘਰ ਜੈ ਜੈ ਜੈਕਾਰਾ। ਬੇਮੁਖਾਂ ਘਰ ਹਾਹਾਕਾਰਾ। ਗੁਰਸਿਖਾਂ ਦੀਸੇ ਸਚਖੰਡ ਦਵਾਰਾ। ਬੇਮੁਖਾਂ ਪ੍ਰਭ ਨਰਕ ਨਿਵਾਰਾ। ਚਰਨ ਆਏ ਪ੍ਰਭ ਹੋਏ ਸਹਾਏ, ਕਰ ਕਿਰਪਾ ਪਾਰ ਉਤਾਰਾ। ਬੇਮੁਖ ਤਰਾਏ ਜੋ ਆਏ ਸਰਨਾਏ ਪ੍ਰਭ ਆਤਮ ਚਿੰਤ ਮਿਟਾਏ, ਆਤਮ ਜੋਤ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਗੁਰਸਿਖਾਂ ਦੇਵੇ ਸੋਹੰ ਸਾਚਾ ਅੰਮ੍ਰਿਤ ਭੰਡਾਰਾ। ਦੇਵੇ ਅੰਮ੍ਰਿਤ ਪ੍ਰਭ ਆਪ ਭੰਡਾਰੀ। ਸਰਬ ਸ੍ਰਿਸ਼ਟ ਇਕ ਜੋਤ ਆਕਾਰੀ। ਸਦਾ ਅਡੋਲ ਆਪ ਗਿਰਧਾਰੀ। ਮੁਕੰਦ ਮਨੋਹਰ ਨਰਾਇਣ ਮੁਰਾਰੀ। ਜੋਤ ਸਰੂਪ ਨਿਹਕਲੰਕ ਨਾ ਦੀਸੇ ਦੇਹ ਧਾਰੀ। ਕਰੇ ਕਰਾਏ ਆਪ ਸਭ, ਪਰਗਟ ਜੋਤ ਸ੍ਰਿਸ਼ਟ ਸੰਘਾਰੀ। ਗੁਰਸਿਖ ਵਿਰਲੇ ਲਿਆ ਲੱਭ, ਦੇ ਦਰਸ ਪ੍ਰਭ ਪੈਜ ਸਵਾਰੀ। ਅੰਮ੍ਰਿਤ ਝਿਰਨਾ ਝਿਰਾਏ ਪ੍ਰਭ ਵਿਚ ਨਭ, ਖੋਲ੍ਹ ਦੇਵੇ ਦਸਮ ਦਵਾਰੀ। ਮਹਾਰਾਜ ਸ਼ੇਰ ਸਿੰਘ ਕਰੇ ਕਰਾਏ ਸਭ ਕਿਛ ਆਪ, ਏਕਾ ਜੋਤ ਆਪ ਗਿਰਧਾਰੀ। ਧਰੇ ਜੋਤ ਪਾਤਾਲ ਆਕਾਸ਼ ਵਿਚ ਮਾਤੀ। ਵਿਚ ਆਕਾਸ਼ ਜੋਤ ਪਰਕਾਸ਼, ਜਗੇ ਜੋਤ ਬਿਨ ਤੇਲ ਬਾਤੀ। ਵਿਚ ਪਤਾਲ ਪ੍ਰਭ ਨੈਣ ਮੁਧਾਰ, ਬਾਸ਼ਕ ਸੇਜ ਹੋਏ ਪ੍ਰਭ ਰਾਤੀ। ਕਲਜੁਗ ਨਿਹਕਲੰਕ ਅਵਤਾਰ, ਪਰਗਟੇ ਜੋਤ ਵਿਚ ਲੋਕਮਾਤੀ। ਕਲਜੁਗ ਜੀਵ ਹੋਏ ਖੁਆਰ, ਕਲਜੁਗ ਜੀਵਾਂ ਟੁੱਟੀ ਨਾਤੀ। ਸਤਿਜੁਗ ਸਾਚਾ ਨਾਮ ਅਧਾਰ, ਸੋਹੰ ਸ਼ਬਦ ਸਵਾਂਤ ਸਵਾਂਤੀ। ਏਕਾ ਸ਼ਬਦ ਏਕਾ ਜੋਤ, ਚਾਰ ਵਰਨ ਪ੍ਰਭ ਦੇਵੇ ਏਕਾ ਬਾਤੀ। ਸਾਚੀ ਜੋਤ ਕਰੇ ਪਰਕਾਸ਼, ਆਤਮ ਜੋਤ ਜਗਾਵੇ ਨਿਰਮਲ ਬਾਤੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਬੇਮੁਖਾਂ ਮਾਰੇ ਆਤਮ ਸ਼ਬਦ ਕਾਤੀ। ਸ਼ਬਦ ਸੋਹੰ ਸਾਚਾ ਬਾਣ ਪ੍ਰਭ ਆਪ ਚਲਾਇਆ। ਕੁੰਟ ਚਾਰ ਚਾਰ ਕੁੰਟ ਜੋਤ ਅਗਨ ਅਗਨ ਜੋਤ ਜਗਤ ਜਲਾਇਆ। ਕਲਜੁਗ ਜੀਵ ਹੋਏ ਬੇਮੁਖ, ਪ੍ਰਭ ਸਾਚਾ ਨਜ਼ਰ ਨਾ ਆਇਆ। ਮਦਿ ਮਾਸ ਰਸਨਾ ਪੀਵ, ਆਤਮ ਬੁਝਾਈ ਆਪਣੀ ਦੀਵ, ਪ੍ਰਭ ਨਰਕ ਨਿਵਾਸ ਦਵਾਇਆ। ਗੁਰਮੁਖ ਨਿਰਮਲ ਕਲਾ ਮਿਲ ਸਦਾ ਚਰਨ ਜੀਵ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਅੰਮ੍ਰਿਤ ਰਸ ਸਾਧ ਸੰਗਤ ਰਸ ਪੀਵ, ਅੰਮ੍ਰਿਤ ਮੇਘ ਪ੍ਰਭ ਆਪ ਵਰਸਾਇਆ। ਅੰਮ੍ਰਿਤ ਪੀਵ ਸਦਾ ਜਗ ਜੀਵ, ਸਾਚੀ ਦਰਗਹਿ ਪ੍ਰਭ ਮਾਣ ਦਵਾਇਆ। ਕਲਜੁਗ ਸਤਿਜੁਗ ਰਖਾਏ ਪ੍ਰਭ ਸਾਚੀ ਨੀਵ, ਪਰਗਟ
ਜੋਤ ਸੋਹੰ ਸ਼ਬਦ ਚਲਾਇਆ। ਲੱਖ ਚੁਰਾਸੀ ਪ੍ਰਭ ਤੇਰੀ ਜੀਵ, ਬੇਮੁਖ ਮਦਿ ਮਾਸ ਆਹਾਰ ਬਣਾਇਆ । ਵੇਖ ਕਲਜੁਗ ਵਰਤੇ ਕੀ, ਨਿਹਕਲੰਕ ਅੱਠ ਜੇਠ ਚਰਨ ਵਿਚ ਭੰਡਾਲੀਂ ਪਾਇਆ। ਦੁੱਖ ਭੁੱਖ ਭੁੱਖ ਦੁੱਖ ਭੁੱਖ ਜਗਤ ਰੁਲਾਇਆ । ਉਲਟਾ ਜੀਵ ਵਿਚ ਮਾਤ ਕੁੱਖ, ਪ੍ਰਭ ਉਲਟਾ ਬਿਰਛ ਲਗਾਇਆ। ਕਲਜੁਗ ਜੀਵ ਹੋਏ ਬੇਮੁਖ, ਭੁਲ ਗਏ ਜਿਸ ਜਨਮ ਦਵਾਇਆ। ਗੁਰਸਿਖ ਵਿਰਲੇ ਪ੍ਰਭ ਦਰਸ਼ਨ ਭੁਖ, ਦਿਵਸ ਰੈਣ ਰੈਣ ਦਿਵਸ ਨਿਹਕਲੰਕ ਸ਼ਬਦ ਰਸਨਾ ਗਾਇਆ । ਧੰਨ ਧੰਨ ਧੰਨ ਮਾਈ ਜਿਸ ਰੱਖਿਆ ਕੁੱਖ, ਸਾਚੇ ਪ੍ਰਭ ਵਿਚ ਡੇਰਾ ਲਾਇਆ। ਸਤਿਜੁਗ ਉਤਮ ਕਲਜੁਗ ਹੋਏ ਮਨੁੱਖ, ਜੋਤ ਸਰੂਪ ਪ੍ਰਭ ਵਿਚ ਸਿੱਖ ਸਮਾਇਆ । ਕਰ ਦਰਸ ਜੀਵ ਮਿਟ ਜਾਏ ਦੁੱਖ, ਪ੍ਰਭ ਅਬਿਨਾਸ਼ੀ ਨਿਜ ਘਰ ਮੇਂ ਆਇਆ। ਸਾਧ ਸੰਗਤ ਹੋਏ ਆਤਮ ਸੁਖ, ਮਹਾਰਾਜ ਸ਼ੇਰ ਸਿੰਘ ਸਤਿ ਬਚਨ ਲਿਖਾਇਆ । ਸਤਿ ਬਚਨ ਲਿਖਾਏ ਸਤਿਗੁਰ ਪੂਰਾ। ਗੁਰ ਬਚਨ ਨਾ ਹੋਏ ਅਧੂਰਾ। ਗੁਰ ਦਾਤਾ ਗੁਰ ਦੀਸੇ ਸੂਰਾ। ਰਸਨਾ ਜਪੇ ਸੋਹੰ ਮਿਲੇ ਆਤਮ ਸਰੂਰਾ। ਜਗੇ ਜੋਤ ਹੋਏ ਪਰਕਾਸ਼ ਜਿਉਂ ਕੋਹਤੂਰਾ। ਸਾਚਾ ਸ਼ਬਦ ਵਜਾਏ ਵਿਚ ਦੇਹ ਵਾਜਾ ਅਨਹਦ ਤੂਰਾ। ਗੁਰਮੁਖ ਸਾਚਾ ਨਾਮ ਪ੍ਰਭ ਤੇ ਲੈ ਮਿਟ ਜਾਏ ਸਗਲ ਵਸੂਰਾ। ਅੰਮ੍ਰਿਤ ਝਿਰਨਾ ਵਰਖੇ ਮੇਂਹ, ਕਿਰਪਾ ਕਰੇ ਜਾ ਸਤਿਗੁਰ ਪੂਰਾ। ਝੂਠੀ ਸ੍ਰਿਸ਼ਟ ਸਾਚਾ ਗੁਰ ਚਰਨੀਂ ਨੇਹ, ਸਾਧ ਸੰਗਤ ਪ੍ਰਭ ਸਦਾ ਹਜ਼ੂਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਗੁਰਸਿਖ ਤੇਰੀ ਆਸਾ ਪੂਰਾ। ਗੁਰਸਿਖ ਬੂਝੇ ਪ੍ਰਭ ਆਪ ਬੁਝਾਏ। ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਏ। ਆਸ ਪਾਸ ਪਾਸ ਆਸ ਸਾਚਾ ਪ੍ਰਭ ਵਿਚ ਸਮਾਏ। ਸਭ ਸਵਾਸ ਗਰਾਸ ਹੋਏ ਪਰਕਾਸ਼, ਆਤਮ ਜੋਤ ਪ੍ਰਭ ਦੇ ਜਗਾਏ। ਕੋਟ ਅਪਰਾਧ ਕਰੇ ਪ੍ਰਭ ਨਾਸ, ਅੰਮ੍ਰਿਤ ਬੂੰਦ ਮੁਖ ਚਵਾਏ। ਗਰਭਵਾਸ ਨਾ ਹੋਏ ਜੀਵ, ਸਾਚਾ ਪ੍ਰਭ ਹੋਏ ਸਹਾਏ । ਆਤਮ ਚਿੰਤਾ ਹੋਵੇ ਨਾਸ, ਨਿਜਾਨੰਦ ਨਿਜ ਮਾਹਿ ਸਮਾਏ। ਥਿਰ ਘਰ ਵਾਸੀ ਕਰੇ ਵਿਚ ਵਾਸ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵਿਚ ਅੰਧੇਰ ਜੋਤ ਟਿਕਾਏ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਕਲਜੁਗ ਅੰਦਰ ਨਿਹਕਲੰਕ ਹੋਏ ਦਰਸ ਦਿਖਾਏ। ਨਿਹਕਲੰਕ ਪ੍ਰਭ ਅਨਾਥਾਂ ਨਾਥ। ਸ੍ਰਿਸ਼ਟ ਨਾ ਜਾਣੇ ਪ੍ਰਭ ਸਗਲਾ ਸਾਥ। ਕਲਜੁਗ ਅਗਨ ਬੇਮੁਖ ਮਗਨ, ਗੁਰਸਿਖਾਂ ਰੱਖੇ ਦੇ ਕਰ ਹਾਥ। ਬੇਮੁਖ ਨਗਨ ਗੁਰਸਿਖ ਆਤਮ ਜੋਤ ਜਗਣ, ਸੋਹੰ ਨਾਮ ਸਾਚਾ ਮਿਲਿਆ ਗਾਥ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਕਰ ਦਰਸ ਜੀਵ ਦੁਖ ਜਾਏ ਲਾਥ। ਦੁਖ ਭੁਖ ਪ੍ਰਭ ਦਰਸ ਮਿਟਾਏ। ਜੋ ਜਨ ਆਏ ਚਰਨੀਂ ਸੀਸ ਝੁਕਾਏ। ਪੱਤਤ ਪਾਵਨ ਦੁਖ ਭੈ ਭੰਜਨ, ਪ੍ਰਭ ਭਏ ਸਹਾਏ ਦਰਸ ਅਮੋਘ ਕੋਈ ਵਿਰਲਾ ਗੁਰਸਿਖ ਪਾਏ। ਹਉਮੇ ਵਿਚੋਂ ਜਾਏ ਭਾਗ, ਸੋਹੰ ਸ਼ਬਦ ਜੋ ਰਸਨਾ ਗਾਏ। ਆਤਮ ਰਹੇ ਨਾ ਚਿੰਤਾ ਰੋਗ, ਜਿਨ ਮਿਲਿਆ ਪ੍ਰਭ ਹਰਿ ਰਾਏ। ਸਾਚਾ ਭੋਗ ਆਤਮ ਰਸ ਜੀਵ ਭੋਗ, ਆਤਮ ਤ੍ਰਿਸਨ ਮਿਟਾਏ। ਕਲਜੁਗ ਖਾਇਆ ਕਾਮ ਕਰੋਧ, ਅਗਨ ਜੋਤ ਪ੍ਰਭ ਦੇ ਜਲਾਏ। ਮਾਨਸ ਜਨਮ ਜੀਵ ਲੈ ਅੰਤਮ ਸੌਂ ਨਾ ਰਹੇ, ਰਸਨਾ ਹਰਿ ਹਰਿ ਹਰਿ ਗੁਣ ਗਾਏ। ਜੋਤ ਸਰੂਪੀ ਪਰਗਟ ਅਗਾਧ ਬੋਧ, ਬੋਧ ਅਗਾਧ ਪ੍ਰਭ ਆਪ ਲਿਖਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਨ ਪੜੇ ਕੀ ਲਾਜ ਰਖਾਏ। ਸਰਨ ਆਇਆ ਜੋ ਜਨ ਸਰਨਾਈ। ਸਾਚੇ ਦਰ ਮਿਲੀ ਵਡਿਆਈ। ਸ਼ਬਦ ਸੋਹੰ ਸਾਚਾ ਪ੍ਰਭ ਦੇ ਝੋਲੀ ਪਾਈ। ਰਸਨਾ ਜਪ ਜੀਵ, ਆਤਮ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਪਰਗਟ ਜੋਤ ਕਲਜੁਗ ਬਿਆਧ ਮਿਟਾਈ। ਕਲਜੁਗ ਹੋਵੇ ਅੰਧ ਅੰਧਿਆਰਾ। ਚਾਰ ਕੁੰਟ ਹੋਵੇ ਧੁੰਦੂਕਾਰਾ। ਝੂਠੀ ਸ੍ਰਿਸ਼ਟ ਝੂਠਾ ਪਸਾਰਾ। ਪਰਗਟੇ ਜੋਤ
ਨਿਹਕਲੰਕ ਅਵਤਾਰਾ। ਸ੍ਰਿਸ਼ਟ ਸੰਘਾਰੇ ਆਪ ਗਿਰਧਾਰਾ। ਨਰ ਹਰਿ ਹਰਿ ਨਰ ਜੋਤ ਸਰੂਪ ਨਿਰਾਧਾਰਾ। ਮਹਾਰਾਜ ਸ਼ੇਰ ਸਿੰਘ ਤੇਰੇ ਭਾਣੇ ਵਰਤੇ ਹਾਹਾਕਾਰਾ। ਹਾਹਾਕਾਰ ਕਰ ਜੀਵ ਬਿਲਲਾਏ। ਅਗਨ ਤ੍ਰਿਸਨਾ ਜਗਤ ਜਲਾਏ। ਕੋਈ ਨਾ ਦੀਸੇ ਜਗਤ ਸਹਾਏ। ਪ੍ਰਭ ਅਬਿਨਾਸ਼ੀ ਕਹਿਰ ਵਰਤਾਏ। ਜਲ ਥਲ ਥਲ ਜਲ ਇਕ ਹੋ ਜਾਏ। ਕੁੰਟ ਚਾਰ ਹੋਏ ਖੁਆਰ, ਹਾਹਾਕਾਰ ਕਰ ਜੀਵ ਬਿਲਲਾਏ। ਨਿਹਕਲੰਕ ਤੇਰੀ ਸ਼ਬਦ ਮਾਰ, ਕਲਜੁਗ ਜਾਏ ਵਹਿੰਦੀ ਧਾਰ, ਕੋਈ ਨਾ ਹੋਵੇ ਅੰਤ ਸਹਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਪੂਰਨ ਅਵਤਾਰ, ਭਗਤ ਜਨਾਂ ਪ੍ਰਭ ਦੇਵੇ ਤਾਰ, ਜੋਤ ਸਰੂਪ ਦਰਸ ਦਿਖਾਏ। ਦੇ ਦਰਸ ਪ੍ਰਭ ਦਰਦ ਨਿਵਾਰੇ। ਪਰਗਟ ਜੋਤ ਜੁਗੋ ਜੁਗ ਜਨ ਭਗਤਾਂ ਪੈਜ ਸਵਾਰੇ। ਜੋਤ ਨਿਰੰਜਣ ਨਿਰੰਜਣ ਜੋਤ ਇਕੋ ਏਕਾ ਏਕਾ ਓਅੰਕਾਰੇ। ਬੇਮੁਖ ਕਲਜੁਗ ਗਏ ਮਾਇਆ ਲਾਥ, ਗੁਰਸਿਖਾਂ ਮਿਲਿਆ ਸੋਹੰ ਨਾਮ ਅਧਾਰੇ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਸਾਚੀ ਜੋਤ, ਨਾ ਕੋਈ ਦੀਸੇ ਮਹਿਲ ਮੁਨਾਰੇ। ਸੋਹੰ ਸੁਰਤੀ ਸੁਰਤ ਧਿਆਨ। ਸਾਚਾ ਸ਼ਬਦ ਉਪਜੇ ਗਿਆਨ। ਅਭੁਲ ਭੁਲ ਨਾ ਜਾਏ ਵਿਸ਼ਨੂੰ ਭਗਵਾਨ। ਪ੍ਰਭ ਕਾ ਸ਼ਬਦ ਚਲੇ ਦਿਵਸ ਰੈਣ। ਸਾਚੀ ਸੰਗਤ ਜਤ ਸਤਿ ਸਤਿ ਜਤ ਕਰ ਗੁਰ ਚਰਨੀਂ ਪੈਣ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵਿਰਲਾ ਕੋਈ ਪੇਖੇ ਨੈਣ। ਕਵਲ ਨੈਣ ਨੈਣ ਕਵਲ ਪ੍ਰਭ ਤੇਰਾ ਰੂਪ। ਸਾਚਾ ਏਕ ਤੇਰਾ ਸਤਿ ਸਰੂਪ। ਕਲਜੁਗ ਪਰਗਟੇ ਨਿਹਕਲੰਕ ਸਾਚਾ ਭੂਪ। ਮਹਾਰਾਜ ਸ਼ੇਰ ਸਿੰਘ ਪਵਣ ਜੋਤ ਜੋਤ ਪਵਣ ਅਵਣ ਗਵਣ ਤੇਰੀ ਮਹਿੰਮਾ ਅਨੂਪ ਅਨੂਪ ਰੂਪ ਕਲ ਤੇਰਾ ਪ੍ਰਭ। ਜੋਤ ਨਿਰੰਜਣ ਕਲ ਪਰਗਟਾਵੇ ਝਬ। ਗੁਰਸਿਖ ਵਿਰਲਾ ਗੁਰ ਚਰਨੀਂ ਜਾਏ ਲਗ। ਆਤਮ ਦੀਪ ਜੀਵ ਜਾਏ ਜਗ। ਬੇਮੁਖ ਪਛਾੜੇ ਮਹਾਰਾਜ ਸ਼ੇਰ ਸਿੰਘ ਪਕੜ ਸ਼ਾਹ ਰਗ। ਬੇਮੁਖ ਸੋ ਜਨ ਮਦਿ ਮਾਸ ਆਹਾਰੀ। ਸਾਚੀ ਜੋਤ ਏਕ ਨਿਰੰਜਣ ਨਿਰੰਕਾਰੀ। ਰਸਨਾ ਲੋਭੀ ਕਲ ਹੋਏ ਖੁਆਰੀ। ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਕਲਜੁਗ ਪਾਰ ਉਤਾਰੀ। ਕਰੇ ਪੁਕਾਰ ਜੀਵ, ਸੁਣੇ ਪ੍ਰਭ ਦਾਤਾ। ਸਰਬ ਕਲਾ ਸਮਰਥ, ਸਰਬ ਗੁਣ ਦਾਤਾ। ਬੇਮੁਖਾਂ ਪਾਏ ਨਥ, ਗੁਰਸਿਖਾਂ ਰੱਖੇ ਸਿਰ ਹਾਥਾ । ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਨਿਹਕਲੰਕ ਨਾਥ ਅਨਾਥਾ। ਮਨੀ ਸਿੰਘ ਸਚ ਪਾਇਆ ਭੇਵ। ਘਨਕਪੁਰੀ ਪਕੜ ਲਿਆਇਆ ਦੇਵੀ ਦੇਵ। ਅੰਤਕਾਲ ਮਿਟਾਈ ਸਭ ਦੀ ਸੇਵ। ਸਚ ਦਰ ਵਿਸ਼ਨੂੰ ਭਗਵਾਨ, ਵਿਸ਼ਨੂੰ ਸਭ ਚਰਨ ਲਗਾਏ ਸੇਵ। ਸਾਚਾ ਨਾਉਂ ਸੋਹੰ ਲਿਆ ਕਲਜੁਗ ਸਾਚਾ ਮੇਵ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਬਿਰਥਾ ਜਾਏ ਨਾ ਤੇਰੀ ਸੇਵ। ਸਿੱਖ ਸਾਦਕ ਪ੍ਰਭ ਸੇਵ ਕਮਾਏ। ਚਰਨ ਧੂੜ ਧੂੜ ਚਰਨ ਲੈ ਮਸਤਕ ਲਾਏ। ਰੋਗ ਸੋਗ ਜਗਤ ਵਿਜੋਗ ਪ੍ਰਭ ਦੇ ਮਿਟਾਏ। ਦੇ ਦਰਸ ਅਮੋਘ ਪ੍ਰਭ ਹੋਏ ਸਹਾਏ। ਪੂਰਨ ਜੋਗ, ਜੋ ਜਨ ਰਸਨਾ ਸੋਹੰ ਗਾਏ। ਆਤਮ ਰਸ ਮਿਲੇ ਭੋਗ, ਜੀਵ ਚਰਨੀਂ ਸੀਸ ਝੁਕਾਏ। ਕਲਜੁਗ ਛੱਡ ਜੀਵ ਲਾਜ ਲੋਕ, ਫੇਰ ਵੇਲਾ ਹੱਥ ਨਾ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਰਨ ਪੜੇ ਦੀ ਲਾਜ ਰਖਾਏ। ਸੁਰਤੀ ਸੁਰਤ ਦਿਆਲ ਕਰ, ਦੇਹ ਦਇਆ ਕਮਾਏ। ਦੁਖੀਆਂ ਦੁਖ ਪ੍ਰਭ ਭਾਲ ਕਰ, ਦੇ ਦਰਸ ਦੁਖ ਮਿਟਾਏ। ਆਤਮ ਮੁਖ ਜਵਾਲਾ ਬਾਲ ਕਰ, ਸਭ ਭਸਮ ਕਰਾਏ। ਆਤਮ ਲਾਲ ਗੁਲਾਲਾ ਲਾਲ ਕਰ, ਵਿਚ ਨਿਰਮਲ ਜੋਤ ਟਿਕਾਏ। ਝੂਠੀ ਦੇਹ ਸਾਚਾ ਦੀਪਕ ਬਾਲ ਕਰ, ਪ੍ਰਭ ਅਬਿਨਾਸ਼ੀ ਕਰੇ ਰੁਸ਼ਨਾਏ। ਸਭ ਦੁਖ ਜੰਜਾਲ ਨਿਕਾਲ ਕਰ, ਸੁੱਖਾਂ ਵਿਚ ਵਸਾਏ। ਜੋ ਜਨ ਰਸਨ ਮਦਿ ਮਾਸ ਆਹਾਰ ਕਰ, ਕੀਆ ਆਪਣਾ ਪਾਏ। ਸਾਚਾ ਸ਼ਬਦ ਲੇਖ ਕਰਤਾਰ ਕਰ,
ਏਕਾ ਰੰਗ ਵਰਤਾਏ। ਮਾਤ ਪੂਤ ਸੁਰਤ ਸੰਭਾਲ ਕਰ, ਪ੍ਰਭ ਸਾਚਾ ਸਹਾਏ। ਗੁਣ ਨਿਧਾਨ ਮਹਾਰਾਜ ਸ਼ੇਰ ਸਿੰਘ ਬਾਲ ਉਧਾਰ ਕਰ, ਆਤਮ ਸ਼ਾਂਤ ਵਰਤਾਏ। ਨਾੜੀ ਬਹੱਤਰ ਪ੍ਰਭ ਰੋਗ ਗਵਾਇਆ। ਮਰੂ ਦੇਵਾ ਛਿਆ ਦੇਵੀ ਸੰਗ ਅਗਨ ਜਲਾਇਆ। ਸਾਚਾ ਫਲ ਸਾਚਾ ਪ੍ਰਭ ਝੋਲੀ ਪਾਇਆ। ਹਿਰਦਕ ਗੁਣ ਵਿਚਾਰ ਕਰ, ਪ੍ਰਭ ਪੂਰਨ ਦਇਆ ਕਮਾਇਆ। ਦਰ ਖੜ੍ਹੇ ਸਵਾਲੀ ਊਚਾ ਦਰਬਾਰਾ। ਕੋਈ ਨਾ ਜਾਵੇ ਖਾਲੀ, ਜਨ ਤੇਰਾ ਸਹਾਰਾ। ਸਚ ਦੋ ਜਹਾਨਾਂ ਵਾਲੀ, ਨਿਰਧਰ ਨਿਰਾਧਾਰਾ। ਜੀਵ ਜੰਤ ਦਾ ਆਪ ਪ੍ਰਭ ਵਾਲੀ, ਆਪ ਪ੍ਰਭ ਗਿਰਧਾਰਾ। ਕਲ ਜੀਵ ਘਾਲ ਬਹੁਤ ਘਾਲੀ, ਤੁਧ ਬਿਨ ਨਾ ਦੀਸੇ ਕੋਈ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਕਿਰਪਾ ਪਾਰ ਉਤਾਰਾ। ਨਿਰਧਨ ਆਸ ਪ੍ਰਭ ਸਰਧਨ ਪੂਰ। ਜੋ ਜਨ ਆਏ ਖੜੇ ਦਰ, ਪ੍ਰਭ ਜੋਤ ਪਰਗਟੇ ਹਜ਼ੂਰ। ਮਿਲੇ ਸਾਚਾ ਵਰ, ਦੇਹ ਦੁਖ ਹੋ ਜਾਏ ਦੂਰ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਨਿਰਮਲ ਕੁੱਖ ਧਰਾਏ ਨੂਰ। ਪ੍ਰਭ ਕਾ ਰੂਪ ਅਗੰਮ, ਕਲਜੁਗ ਜੀਵ ਨਾ ਜਾਣਿਆ। ਪ੍ਰਭ ਕਾ ਰੂਪ ਅਗੰਮ, ਏਕ ਜੋਤ ਆਕਾਰਿਆ। ਪ੍ਰਭ ਕਾ ਰੂਪ ਅਗੰਮ, ਸਭ ਵਰਤੇ ਸੰਸਾਰਿਆ। ਪ੍ਰਭ ਕਾ ਰੂਪ ਅਗੰਮ, ਸਾਚਾ ਪ੍ਰਭ ਜੁਗੋ ਜੁਗ ਲਏ ਅਵਤਾਰਿਆ। ਪ੍ਰਭ ਕਾ ਰੂਪ ਅਗੰਮ, ਏਕ ਸਰੂਪ ਸਰਬ ਪਸਰ ਪਸਾਰਿਆ। ਪ੍ਰਭ ਕਾ ਰੂਪ ਅਗੰਮ, ਜਨ ਭਗਤਾਂ ਦੇਵੇ ਜੋਤ ਅਧਾਰਿਆ। ਪ੍ਰਭ ਕਾ ਰੂਪ ਅਗੰਮ, ਪਰਗਟ ਜੋਤ ਕਲਜੁਗ ਨਿਹਕਲੰਕ ਬੇਮੁਖ ਗਰਬ ਨਿਵਾਰਿਆ। ਪ੍ਰਭ ਕਾ ਰੂਪ ਅਗੰਮ, ਸੁਹਾਏ ਬੰਕ ਧਰੇ ਜੋਤ ਜਗਤ ਏਕੰਕਾਰਿਆ । ਪ੍ਰਭ ਕਾ ਰੂਪ ਅਗੰਮ, ਗੁਰਮੁਖਾਂ ਦੇਵੇ ਸਾਚਾ ਨਾਮ ਅਧਾਰਿਆ। ਸਾਚਾ ਨਾਮ ਸਾਚੀ ਵਡਿਆਈ । ਗੁਰਸਿਖ ਗੁਰ ਦਰ ਤੇ ਪਾਈ। ਜਨਮ ਜਨਮ ਦੀ ਮੈਲ ਗਵਾਈ। ਰਾਜ ਹੰਸ ਹੰਸ ਰਾਜ ਰਾਜ ਗੁਰ ਦਰ ਤੇ ਪਾਈ। ਸਰਬੰਸ ਲਾਜ ਰੱਖੇ ਪ੍ਰਭ, ਅੰਤਕਾਲ ਹੋਏ ਸਹਾਈ। ਪਰਗਟੇ ਜੋਤ ਨਿਹਕਲੰਕ ਵਿਚ ਮਾਤ, ਸਾਚੀ ਲਿਖਤ ਪ੍ਰਭ ਆਪ ਲਿਖਾਈ। ਸਤਿਜੁਗ ਹੋਵੇ ਸਿਰ ਮਨੀ ਸਿੰਘ ਤੇਰੇ ਤਾਜ, ਸਤਿਜੁਗ ਮਿਲੇ ਜਗਤ ਵਡਿਆਈ । ਮਹਾਰਾਜ ਸ਼ੇਰ ਸਿੰਘ ਰੱਖੇ ਲਾਜ, ਪੂਰੀ ਸੰਤ ਜੋ ਸੇਵ ਕਮਾਈ। ਨਰ ਨਰਾਇਣ ਪਰਗਟੇ ਘਨਈਆ। ਸਤਿਗੁਰ ਮਨੀ ਸਿੰਘ ਜੋਤ ਜਗਈਆ । ਸਾਚਾ ਤਖ਼ਤ ਸਤਿਜੁਗ ਸਤਿ ਦਵਈਆ । ਚਾਰ ਵਰਨ ਚਲ ਆਏ ਸ਼ਰਨ ਹੋਵੇ ਏਕਾ ਭਈਆ। ਬੇਮੁਖ ਮਰਨ ਜਨਮ ਮਾਨਸ ਹਰਨ, ਕਲਜੁਗ ਡੋਬੇ ਪ੍ਰਭ ਨਈਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਰਾਓ ਰੰਕ ਇਕ ਕਰਈਆ। ਏਕ ਸ਼ਬਦ ਏਕਾ ਗੁਰ। ਸਾਚਾ ਸ਼ਬਦ ਲਿਖਾਇਆ ਧੁਰ। ਸਾਧ ਸੰਗਤ ਬਹੇ ਗੁਰ ਚਰਨੀਂ ਜੁੜ। ਸੰਤ ਮਨੀ ਸਿੰਘ ਫੁੱਲ ਬਰਸਾਵਣ ਸੁਰ। ਦੇਵੇ ਵਡਿਆਈ ਮਹਾਰਾਜ ਸ਼ੇਰ ਸਿੰਘ ਵਾਲੀ ਘਨਕਪੁਰ। ਮਨੀ ਸਿੰਘ ਸਚ ਮਾਣ ਦਵਾਇਆ। ਸਚਖੰਡ ਨਿਵਾਸੀ ਮਾਤਲੋਕ ਸਚ ਤਖ਼ਤ ਦਵਾਇਆ। ਪਰਗਟ ਜੋਤ ਨਿਹਕਲੰਕ ਸਤਿਜੁਗ ਸਤਿਗੁਰ ਮਨੀ ਸਿੰਘ ਤਖ਼ਤ ਬਹਾਇਆ। ਚਾਰ ਕੁੰਟ ਵਜਾਇਆ ਡੰਕ, ਸੋਹੰ ਸਾਚਾ ਰਾਗ ਸੁਣਾਇਆ। ਏਕਾ ਕੀਆ ਸਭ ਰਾਓ ਰੰਕ, ਊਚ ਨੀਚ ਕੋਈ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤੇ ਸੋਹੰ ਸਾਚਾ ਸ਼ਬਦ ਚਲਾਇਆ। ਸਾਚਾ ਸ਼ਬਦ ਸਾਚਾ ਦੀਬਾਣ। ਚਾਰ ਵਰਨ ਹੋਏ ਪ੍ਰਭ ਕੀ ਆਣ। ਰਸਨ ਜਪ ਜੀਵ ਸੋਹੰ ਆਤਮ ਰਸ ਮਾਣ। ਗੋਬਿੰਦ ਗੁਰ ਗੁਰ ਗੋਬਿੰਦ ਘਰ ਘਰ ਪਛਾਣ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਨਿਹਕਲੰਕ ਖੇਲ ਰਚਾਇਆ ਆਵਣ ਜਾਣ। ਪ੍ਰਭ ਆਵੇ ਜਾਵੇ ਜਗਤ ਆਕਾਰੀ। ਜੋਤ ਸਰੂਪ ਸਦਾ ਨਿਰਹਾਰੀ। ਕਲਜੁਗ ਪਰਗਟ ਨਿਹਕਲੰਕ ਸ੍ਰਿਸ਼ਟ ਸੰਘਾਰੀ। ਜੁਗੋ
ਜੁਗ ਆਏ ਜਾਮਾ ਧਾਰ ਏਕੰਕਾਰੀ। ਕਲਜੁਗ ਲੈ ਅਵਤਾਰ, ਸਾਚੀ ਜੋਤ ਪੁਰੀ ਘਨਕ ਉਤਾਰੀ। ਵਿਸ਼ਨੂੰ ਬੰਸੀ ਸਰਬ ਸਰਬੰਸੀ ਵਰਤਾਏ ਕਾਲ ਆਪ ਕਰਤਾਰੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਜਿਉਂ ਦੁਆਪਰ ਕ੍ਰਿਸ਼ਨ ਮੁਰਾਰੀ। ਧਰੇ ਜੋਤ ਜਗਤ ਪਿਤ ਦਾਤਾ। ਕੋਈ ਜਾਣੇ ਗਿਆਨੀ ਬ੍ਰਹਮ ਗਿਆਤਾ। ਦਰ ਘਰ ਘਰ ਦਰ ਆਏ ਲੇਖ ਲਿਖਾਏ ਪੁਰਖ ਬਿਧਾਤਾ। ਆਤਮ ਦੁਖ ਅੰਸਾ ਭੁੱਖ, ਬਿਨ ਅੰਸ ਝੂਠਾ ਜਗਤ ਕਾ ਨਾਤਾ। ਕਰ ਕਿਰਪਾ ਕਿਰਪਾਨਿਧ ਫਲ ਲਾਏ ਸਿੰਮਲ ਰੁੱਖ, ਜਿਨ ਪੂਰਾ ਪ੍ਰਭ ਪਛਾਤਾ। ਮਹਾਰਾਜ ਸ਼ੇਰ ਸਿੰਘ ਦੇਵੇ ਆਤਮਾ ਸਿੰਘ ਗੁਰਚਰਨ ਪ੍ਰੀਤ ਸਾਚਾ ਨਾਤਾ। ਉਠ ਜੀਵ ਜਾਗ, ਕਲਜੁਗ ਜੀਵ ਵਿਹਾਇਆ । ਕਲਜੁਗ ਜਾਮਾ ਧਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਉਠ ਜੀਵ ਜਾਗ ਪੂਰਨ ਹੋਏ ਭਾਗ, ਜੋਤ ਸਰੂਪੀ ਪ੍ਰਭ ਦਿਸ ਆਇਆ। ਉਠ ਜੀਵ ਜਾਗ ਵੱਜੇ ਧੁਨ ਨਾਦ, ਸੋਹੰ ਸਾਚਾ ਸ਼ਬਦ ਸੁਣਾਇਆ । ਉਠ ਜੀਵ ਜਾਗ ਮਿਟੇ ਵਿਵਾਦ, ਖੋਲ੍ਹ ਕਿਵਾੜ ਪ੍ਰਭ ਦਰਸ ਦਿਖਾਇਆ। ਉਠ ਜੀਵ ਜਾਗ ਪ੍ਰਭ ਰੱਖੇ ਲਾਜ, ਨਿਰਹਾਰੀ ਨਿਰਵੈਰ ਪ੍ਰਭ ਜੋਤ ਸਰੂਪ ਪ੍ਰਭ ਵਿਚ ਸਿੱਖ ਦੇਹ ਸਮਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਘਰ ਮੇਂ ਆਇਆ। ਸੋਹੰ ਸ਼ਬਦ ਵਰਤੇ ਸਾਚਾ ਪਹਿਲੀ ਮਾਘ, ਸਮਰਥ ਪੁਰਖ ਸਤਿ ਬਚਨ ਲਿਖਾਇਆ। ਨਿਹਕਲੰਕ ਸਰਬ ਸ੍ਰਿਸ਼ਟ ਹੱਥ ਤੇਰੇ ਵਾਗ, ਕਰੇ ਸੋ ਜੋ ਤੇਰੇ ਮਨ ਭਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜੋਤ ਸਰੂਪੀ ਕਲਜੁਗ ਖੇਲ ਕਰਾਇਆ । ਕਲਜੁਗ ਅੰਤਮ ਪ੍ਰਭ ਅੰਤ ਕਰਾਏ। ਪਰਗਟ ਜੋਤ ਨਿਹਕਲੰਕ ਰਾਓ ਰੰਕ ਸਭ ਚਰਨੀਂ ਲਾਏ। ਸਾਚਾ ਸ਼ਬਦ ਧੁਨ ਵਜਾਏ ਧਨਕ, ਵਾਲੀ ਹਿੰਦ ਪਕੜ ਉਠਾਏ। ਮਹਾਰਾਜ ਸ਼ੇਰ ਸਿੰਘ ਤੇਰੀ ਜੋਤ ਤਨਕ ਕੋਈ ਜੀਵ ਝਲ ਨਾ ਪਾਏ। ਜੋਤ ਜਗਾਏ ਪ੍ਰਭ ਜੁਗਤ ਕਰ। ਸਾਚੀ ਜੋਤ ਦੇਵੇ ਵਿਚ ਦੇਹ ਧਰ। ਕਰੇ ਪਰਕਾਸ਼ ਸੂਝੇ ਸਾਚਾ ਦਰ। ਨਿਹਕਲੰਕ ਤੇਰੀ ਸਰਨ, ਅੰਤਕਾਲ ਕਲ ਸਭ ਆਏ ਨਾਰੀ ਨਰ। ਮਹਾਰਾਜ ਸ਼ੇਰ ਸਿੰਘ ਵਾਸੀ ਪੁਰੀ ਘਨਕ, ਚਰਨ ਲਾਗ ਸਾਧ ਸੰਗਤ ਜਾਏ ਤਰ। ਤਾਰੇ ਆਪ ਪ੍ਰਭ ਸਮਰਥ। ਕਲਜੁਗ ਮਹਿਮਾ ਨਿਹਕਲੰਕ ਅਕਥ । ਗੁਰਮੁਖ ਵਿਰਲੇ ਪਾਈ ਇਹ ਸਾਚੀ ਵਥ। ਸ੍ਰਿਸ਼ਟ ਸਬਾਈ ਲੱਥੀ ਭਥ। ਬੇਮੁਖਾਂ ਨੱਕ ਪ੍ਰਭ ਪਾਈ ਨੱਥ। ਗੁਰਸਿਖਾਂ ਸੋਹੰ ਉਪਰ ਪ੍ਰਭ ਧਰੇ ਹੱਥ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਪਰਗਟੇ ਅਕਾਲ ਮੂੁਰਤ ਸਮਰਥ। ਸੋਹੰ ਜਪ ਨਾਮ ਹੋਵੇ ਆਤਮ ਰਾਸਾ। ਕੂੜਾ ਛੱਡ ਜਗਤ ਭਰਵਾਸਾ। ਸਾਚਾ ਸ਼ਬਦ ਜਿਉਂ ਕੰਚਨ ਪਾਸਾ। ਝੂਠੀ ਦੇਹ ਵਿਚ ਜੋਤ ਪ੍ਰਕਾਸ਼ਾ। ਆਤਮ ਧਰ ਧਿਆਨ ਪ੍ਰਭ ਕਰੇ ਨਿਵਾਸਾ । ਸਾਧ ਸੰਗਤ ਜੀਵੇ ਗੁਰਚਰਨ ਭਰਵਾਸਾ। ਅੰਮ੍ਰਿਤ ਨਾਮ ਪੀਵੇ, ਜਨਮ ਮਾਨਸ ਹੋਵੇ ਰਾਸਾ। ਆਤਮ ਜੋਤ ਜਗਾਏ, ਦੇਵੇ ਗੁਰਚਰਨ ਪ੍ਰੀਤੀ ਸਚਖੰਡ ਨਿਵਾਸਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਨਿਹਕਲੰਕ ਵਿਚ ਸਿੱਖ ਦੇ ਵਾਸਾ। ਸਚ ਵਸਤ ਸਚ ਘਰ ਤੇ ਪਾਈਏ। ਨਿਰੰਜਣ ਜੋਤ ਕਲਜੁਗ ਪਰਕਾਸ਼, ਬੁਝੀ ਆਤਮ ਜੋਤ ਜਗਾਈਏ। ਭਰਮ ਭੁਲੇਖੇ ਹੋਵਣ ਨਾਸ, ਸਵੱਛ ਸਰੂਪ ਪ੍ਰਭ ਦਰਸ਼ਨ ਪਾਈਏ। ਰਸਨਾ ਲਾਏ ਜੋ ਜਨ ਮਦਿ ਮਾਸ, ਸਾਚੀ ਦਰਗਹਿ ਮਿਲੇ ਸਜ਼ਾਈਏ। ਸਾਧ ਸੰਗਤ ਪ੍ਰਭ ਸਦ ਹੈ ਵਾਸ, ਮਹਾਰਾਜ ਸ਼ੇਰ ਸਿੰਘ ਤੇਰੀ ਸਚ ਵਡਿਆਈਏ। ਵੱਡਾ ਆਪ ਵੱਡੀ ਵਡਿਆਈ। ਕਲਜੁਗ ਪਰਗਟ ਜੋਤ ਝੂਠੀ ਖੇਲ ਮਿਟਾਈ। ਜਾਮਾ ਲਿਆ ਧਾਰ, ਪ੍ਰਭ ਸਾਚਾ ਦਿਸ ਨਾ ਆਈ। ਜੁਗੋ ਜੁਗ ਲੈ ਅਵਤਾਰ, ਅਛਲ ਛਲ ਛਲ ਆਪ ਕਰਾਈ। ਕਲਜੁਗ ਮਾਇਆ ਕਰੇ ਖੁਆਰ, ਬੇਮੁਖਾਂ ਦਿਸ ਨਾ ਆਈ। ਜਨ ਭਗਤਾਂ ਖੋਲ੍ਹ ਦਸਮ ਦਵਾਰ, ਪ੍ਰਭ ਆਤਮ ਜੋਤ ਜਗਾਈ।
ਕਲਜੁਗ ਆਇਆ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਾਮ ਧਰਾਈ। ਨਿਹਕਲੰਕ ਜਨ ਤੇਰੀ ਓਟ । ਸੋਹੰ ਜੀਵ ਆਤਮ ਲਾਈ ਚੋਟ। ਬੇਮੁਖ ਜੀਵ ਬਿਲਲਾਇਨ ਪ੍ਰਭ ਕੱਢੇ ਖੋਟ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸਾਚੀ ਸ਼ਬਦ ਲਗਾਵੇ ਚੋਟ। ਸੋਹੰ ਬਾਣ ਪ੍ਰਭ ਜਗਤ ਚਲਾਇਆ। ਚਾਰ ਕੁੰਟ ਹਾਹਾਕਾਰ ਕਰਾਇਆ। ਜੋਤ ਸਰੂਪ ਪ੍ਰਗਟ ਜੋਤ ਅਗਨ ਜੋਤ ਜਗਤ ਜਲਾਇਆ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਤਕਾਲ ਕਲ ਆਣ ਕਰਾਇਆ। ਅੰਤਕਾਲ ਕਲਜੁਗ ਕਰਾ ਕੇ। ਸਤਿਜੁਗ ਸਾਚਾ ਜਾਵੇ ਲਾ ਕੇ। ਰਾਓ ਰੰਕ ਇਕ ਕਰਾਏ, ਸਤਿਗੁਰ ਮਨੀ ਸਿੰਘ ਮਾਣ ਦਵਾ ਕੇ। ਆਤਮ ਜਾਏ ਜੋਤ ਜਗਾ ਕੇ। ਨਿਹਕਲੰਕ ਸਿਰ ਛਤਰ ਝੁਲਾ ਕੇ। ਰਾਜਾ ਰਾਣਾ ਸਭ ਸ਼ਰਨ ਲਗਾ ਕੇ। ਮਸਤੂਆਣਾ ਸਚ ਧਾਮ ਬਣਾ ਕੇ। ਸਰ ਅੰਮ੍ਰਿਤ ਜਾਏ ਪ੍ਰਭ ਥੇਹ ਕਰਾ ਕੇ। ਲਿਖਤ ਮਨੀ ਸਿੰਘ ਤੇਰੀ ਸਤਿ ਕਰਾ ਕੇ। ਰਾਣਾ ਸੰਗਰੂਰ ਡਿੱਗੇ ਚਰਨੀ ਆ ਕੇ। ਬੀਤੀ ਜਾਏ ਭੁੱਲ ਬਖ਼ਸ਼ਾ ਕੇ। ਬਾਣੀ ਬੋਧ ਪ੍ਰਭ ਲਾਏ ਸੇਵਾ, ਕੋਈ ਨਾ ਜਾਏ ਆਪਣਾ ਆਪ ਵਖਾ ਕੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਦਰਸ ਦਿਖਾਵੇ ਸੰਸਾ ਲਾਹ ਕੇ। ਦਰਸ ਦਿਖਾਏ ਨਰ ਨਿਰੰਕਾਰਾ। ਕਰੇ ਜੋਤ ਵਿਚ ਦੇਹ ਉਜਿਆਰਾ। ਹੋਵੇ ਪਰਕਾਸ਼ ਜੀਵ ਪ੍ਰਭ ਖੇਲ ਨਿਆਰਾ। ਦੇਵੇ ਖੋਲ੍ਹ ਪ੍ਰਭ ਦਸਮ ਦਵਾਰਾ। ਝਿਰਨਾ ਝਿਰੇ ਅੰਮ੍ਰਿਤ ਅਪਰ ਅਪਾਰਾ। ਜੋਤੀ ਜੋਤ ਮੇਲ ਪ੍ਰਭ ਕਰੇ ਏਕ ਆਕਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਭੁਲ ਗਿਆ ਸੰਸਾਰਾ। ਝੂਠਾ ਜਗਤ ਪ੍ਰਭ ਆਪ ਭੁਲਾਇਆ। ਜੋਤ ਸਰੂਪੀ ਨਜ਼ਰ ਨਾ ਆਇਆ। ਮਦਿ ਮਾਸ ਅਹਾਰ ਬਣਾਇਆ। ਸਚਖੰਡ ਨਿਵਾਸੀ ਸਚਖੰਡ ਨਿਵਾਸ ਦਵਾਇਆ। ਥਿਰ ਘਰ ਵਾਸੀ ਕਲਜੁਗ ਵਰਤੇ ਤੇਰੀ ਅਚਰਜ ਮਾਇਆ। ਕਲਜੁਗ ਜਾਮਾ ਧਾਰ ਜੋਤ ਸਰੂਪ ਚਤੁਰਭੁਜ ਕਹਾਇਆ । ਸਾਵਲ ਸੁੰਦਰ ਕਵਲ ਨੈਣ ਦੁਆਪਰ ਸ਼ਾਮ ਰਘੁਰਾਇਆ। ਕਲਜੁਗ ਆਇਆ ਜਾਮਾ ਧਾਰ, ਨਿਹਕਲੰਕ ਨਾਮ ਧਰਾਇਆ। ਕਲਜੁਗ ਝੂਠੇ ਜੀਵ ਨਾ ਰਹਿਣ, ਸਾਚਾ ਸ਼ਬਦ ਸਤਿ ਲਿਖਾਇਆ। ਸਾਧ ਸੰਗਤ ਰਲ ਚਰਨੀਂ ਬਹਿਣ, ਅੰਤਕਾਲ ਹੋਏ ਪ੍ਰਭ ਸਹਾਇਆ। ਝੂਠੀ ਦੁਨੀਆ ਪਾ ਰੋਵੇ ਵੈਣ, ਸਾਚਾ ਪ੍ਰਭ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਰਾਓ ਰੰਕ ਜਿਸ ਇਕ ਕਰਾਇਆ। ਪਰਗਟੇ ਜੋਤ ਰਾਜਨ ਰਾਜਾ। ਸਭ ਸ੍ਰਿਸ਼ਟ ਜਿਸ ਸਾਜਨ ਸਾਜਾ। ਅਨਹਦ ਸ਼ਬਦ ਧੁਨ ਵਜਾਏ ਵਾਜਾ। ਪਰਗਟਾਏ ਜੋਤ ਨਿਹਕਲੰਕ ਅਵਤਾਰ ਵਿਚ ਦੇਸ ਮਾਝਾ । ਮਹਾਰਾਜ ਸ਼ੇਰ ਸਿੰਘ ਜੋ ਜਨ ਆਏ ਚਰਨ ਦਵਾਰ, ਸਰਨ ਪੜੇ ਦੀ ਰਾਖੇ ਲਾਜਾ। ਸਰਨ ਪੜੇ ਪ੍ਰਭ ਦਇਆ ਕਮਾਈ। ਵਿਨਸੇ ਦੁਖ ਆਤਮ ਸੁਖਦਾਈ। ਆਤਮ ਚਿੰਤਾ ਪ੍ਰਭ ਸਗਲ ਮਿਟਾਈ। ਸਾਚੀ ਪ੍ਰਭ ਦੇਵੇ ਵਡਿਆਈ। ਲਿਖਤ ਲੇਖ ਲੇਖ ਲਿਖਤ ਦਰ ਘਰ ਆਏ ਜਾਏ ਲਿਖਾਈ । ਕਲਜੁਗ ਪਰਗਟਿਆ ਜੋਤ ਸਰੂਪੀ ਭੇਖ, ਐਸੀ ਕਲਾ ਪ੍ਰਭ ਵਰਤਾਈ। ਸਾਚਾ ਪ੍ਰਭ ਜੋਤ ਸਰੂਪ, ਖੋਲ੍ਹ ਨੇਤਰ ਦੇਖ ਜੀਵ ਭਰਮ ਭੁਲੇਖੇ ਸਰਬ ਮਿਟ ਜਾਈ। ਜੋ ਜਨ ਆਏ ਵੇਖਾ ਵੇਖ, ਅੰਤ ਜਾਏ ਉਠ ਪਛਤਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰਾ ਭੇਖ, ਕਿਸੇ ਗੁਰਮੁਖ ਬੂਝ ਬੁਝਾਈ । ਗੁਰਮੁਖ ਤੇਰਾ ਏਕਾ ਰਾਗ। ਸੋਹੰ ਸ਼ਬਦ ਧੁਨ ਸਾਚਾ ਨਾਦ। ਸ਼ਬਦ ਲਿਖਾਏ ਪ੍ਰਭ ਬੋਧ ਅਗਾਧ। ਜੋਤ ਪਰਗਟਾਏ ਪ੍ਰਭ ਆਦਿ ਜੁਗਾਦਿ । ਭਗਤ ਸਹਾਏ ਪ੍ਰਭ ਸਦਾ ਸੰਗ ਸਾਧ। ਮਹਾਰਾਜ ਸ਼ੇਰ ਸਿੰਘ ਸ਼ਬਦ ਸੁਰਤ ਸੁਰਤ ਸ਼ਬਦ ਸਾਚੀ ਧੁੰਨ ਵਜਾਏ ਨਾਦ। ਉਪਜੇ ਧੁਨ ਮਿਟੇ ਅੰਧਿਆਰਾ। ਚਲੇ ਪਵਣ ਖੁਲ੍ਹੇ ਦਸਮ ਦਵਾਰਾ। ਨਾ ਦੀਸੇ ਪ੍ਰਭ ਕਰ ਬੈਠਾ ਜੋਤ ਪਸਾਰਾ। ਕਲਜੁਗ ਗੁਰਸਿਖ
ਮਿਲਿਆ ਨਿਹਕਲੰਕ ਤੇਰਾ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਦੇਵੇ ਅੰਮ੍ਰਿਤ ਸਾਚਾ ਨਾਮ ਭੰਡਾਰਾ। ਸਾਚਾ ਅੰਮ੍ਰਿਤ ਪ੍ਰਭ ਦਰ ਪਾਈਏ। ਪੀ ਅੰਮ੍ਰਿਤ ਜੀਵ ਆਤਮ ਤ੍ਰਿਪਤ ਮਿਟਾਈਏ । ਹਉਮੇ ਮਮਤਾ ਮੈਲ ਵਿਚੋਂ ਰੋਗ ਗਵਾਈਏ। ਸਾਚਾ ਪ੍ਰਭ ਨਿਜ ਘਰ ਮਾਹਿ ਪਾਈਏ। ਨਿਜਾਨੰਦ ਨਿਜ ਆਤਮਾ ਮਾਹਿ ਉਪਜਾਈਏ। ਜਗੇ ਜੋਤ ਹੋਏ ਪਰਕਾਸ਼, ਅਗਿਆਨ ਅੰਧੇਰ ਮਿਟਾਈਏ। ਖੁੱਲ੍ਹੇ ਤ੍ਰੈਕੁਟੀ ਪ੍ਰਭ ਦੀਸੇ ਪਾਸ, ਭਰਮ ਭੁਲੇਖੇ ਸਾਰੇ ਲਾਹੀਏ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਜਿਸ ਦੇਵੇ ਸੋ ਦਰ ਤੇਰੇ ਤੋਂ ਪਾਈਏ। ਪਾਏ ਸੋ ਜਿਸ ਪ੍ਰਭ ਦਇਆ ਕਮਾਈ। ਪਾਏ ਸੋ ਜਿਸ ਪ੍ਰਭ ਹਿਰਦੇ ਰਿਹਾ ਸਮਾਈ। ਗਾਵੇ ਸੋ ਸੋਹੰ ਸ਼ਬਦ ਪ੍ਰਭ ਸਾਚੀ ਧੁਨ ਵਜਾਈ। ਨਾਹਵੇ ਸੋ ਜਿਸ ਆਤਮ ਝਿਰਨਾ ਪ੍ਰਭ ਦੇ ਝਿਰਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਤੇਰੀ ਜੋਤ ਹੋਵੇ ਰੁਸ਼ਨਾਈ। ਆਇਆ ਵਕ਼ਤ ਜੋਤ ਪਰਕਾਸ਼ੇ। ਨਿਰੰਜਣ ਜੋਤ ਸਦਾ ਅਬਿਨਾਸ਼ੇ। ਨਿਹਕਲੰਕ ਸਰਬ ਘਟ ਵਾਸੇ। ਵਰਨ ਚਾਰ ਹੋਏ ਤੇਰੇ ਦਾਸੇ। ਮਹਾਰਾਜ ਸ਼ੇਰ ਸਿੰਘ ਜੋਤੀ ਜੋਤਾ, ਜੋਤ ਸਰੂਪ ਸਰਬ ਮੇਂ ਵਾਸੇ। ਜੋਤ ਸਰੂਪ ਸਰਬ ਕਾ ਗਿਆਤਾ। ਨਿਹਕਲੰਕ ਕਲ ਪੁਰਖ ਬਿਧਾਤਾ । ਸਾਧ ਸੰਗਤ ਕਲ ਸਾਚਾ ਗੁਰ ਚਰਨੀਂ ਤੇਰਾ ਨਾਤਾ । ਧੰਨ ਧੰਨ ਧੰਨ ਗੁਰਸਿਖ ਕਲਜੁਗ ਨਿਹਕਲੰਕ ਪ੍ਰਭ ਪਛਾਤਾ। ਉਜਲ ਹੋਵੇ ਗੁਰਸਿਖ ਕਲਜੁਗ ਮਿਲਾਏ ਮੇਲ ਆਪ ਬਿਧ ਨਾਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰਾ, ਸਦਾ ਤੇਰੇ ਰੰਗ ਰਾਤਾ। ਰੰਗ ਰਵੇ ਤੇਰਾ ਗੁਰਸਿਖ। ਸੋਹੰ ਸਾਚੀ ਦਰ ਦੇਵੇ ਪ੍ਰਭ ਭਿਖ। ਰਸਨਾ ਜਪ ਮਿਟੀ ਆਤਮ ਤ੍ਰਿਖ। ਗੁਣ ਨਿਧਾਨ ਪਰਗਟ ਜੋਤ, ਸਾਚੇ ਲੇਖ ਗਿਆ ਲਿਖ। ਸਤਿਜੁਗ ਉਤਮ ਗੁਰਸਿਖ ਵਿਚ ਮੁਨ ਰਿਖ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਜਨ ਭਗਤਾਂ ਲੇਖ ਸਾਚੇ ਲਿਖ। ਭਗਤਨ ਦੇਵੇ ਪ੍ਰਭ ਵਡਿਆਈ। ਜੁਗੋ ਜੁਗ ਪੈਜ ਰਖਾਈ। ਕਲਜੁਗ ਜਾਮਾ ਧਾਰ ਹੋਏ ਸਹਾਈ। ਜੋਤ ਸਰੂਪੀ ਜੋਤ ਮੇਲ, ਪ੍ਰਭ ਜੋਤ ਮੇਲ ਕਰਾਈ। ਬਿਨ ਬਾਤੀ ਬਿਨ ਤੇਲ, ਗੁਰਸਿਖ ਤੇਰੀ ਆਤਮ ਜੋਤ ਜਗਾਈ। ਕਲਜੁਗ ਕੀਆ ਸਾਚਾ ਮੇਲ, ਨਿਹਕਲੰਕ ਤੇਰੀ ਵਡਿਆਈ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਅਚਰਜ ਕਲਜੁਗ ਕੀਆ ਖੇਲ, ਸ੍ਰਿਸ਼ਟ ਸਰਬ ਭਰਮ ਭੁਲੇਖੇ ਪਾਈ। ਭਰਮ ਭਰਮ ਭਰਮ ਵਿਚ ਸਰਬ ਜਗਤ ਭੁਲਾਇਆ। ਕਾਮ ਕਰੋਧ ਹੰਕਾਰ ਪ੍ਰਭ ਵਿਚ ਵਸਾਇਆ। ਜੋਤ ਸਰੂਪੀ ਖੇਲ ਕਰ, ਝੂਠੇ ਧੰਦੇ ਜਗਤ ਭੁਲਾਇਆ। ਕਲਜੁਗ ਬੇੜਾ ਵਿਚ ਸ਼ੌਹ ਦਰਿਆਏ ਠੇਲ ਕਰ, ਆਪ ਅਡੋਲ ਜਗਤ ਡੁਲਾਇਆ। ਗੁਰਸਿਖਾਂ ਜੋਤੀ ਮੇਲ ਕਰ, ਗੁਰ ਸ਼ਬਦੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਤੇਰਾ ਭੇਵ ਕਿਸੇ ਨਾ ਪਾਇਆ। ਭੇਵ ਭਾਵ ਕੋਈ ਜੀਵ ਨਾ ਜਾਣੇ। ਗੁਰਮੁਖ ਵਿਰਲਾ ਕੋਈ ਹਰਿ ਰੰਗ ਮਾਣੇ। ਜੋ ਜਨ ਚਲੇ ਪ੍ਰਭ ਕੇ ਭਾਣੇ। ਧੰਨ ਧੰਨ ਧੰਨ ਗੁਰਸਿਖ ਸੋਹੰ ਰਸਨਾ ਸ਼ਬਦ ਵਖਾਣੇ। ਬੇਮੁਖ ਭੁੱਜਣ ਜਿਉਂ ਭਠਿਆਲੇ ਦਾਣੇ। ਨਿਹਕਲੰਕ ਪਰਗਟ ਜੋਤ, ਤਖ਼ਤੋਂ ਲਾਹੇ ਰਾਜੇ ਰਾਣੇ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ, ਤੇਰੇ ਚੋਜ ਵਡਾਣੇ। ਤ੍ਰੈਲੋਕੀ ਨਾਥ ਸਰਬ ਘਟ ਵਸੇ। ਆਪਣਾ ਭੇਵ ਕਿਸੇ ਵਿਰਲੇ ਗੁਰਮੁਖ ਦੱਸੇ। ਕਰੇ ਪਰਕਾਸ਼ ਜੋਤ ਜਿਉਂ ਰਵ ਸੱਸੇ। ਬੇਮੁਖ ਦਰ ਤੋਂ ਜਾਇਣ ਕਲਜੁਗ ਨੱਸੇ। ਕਲਜੁਗ ਨਾ ਦੀਸੇ ਜਿਉਂ ਚੰਦ ਮੱਸੇ। ਨਿਹਕਲੰਕ ਛਤਰ ਤੇਰੇ ਸੀਸੇ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਕਲਜੁਗ ਮਿਟਾਇਆ ਕਰ ਬੀਸ ਇਕੀਸੇ। ਇਕੀਸ ਬੀਸ ਜੀਵ ਨਾ ਕਰੇ ਪ੍ਰਭ ਸਾਚੇ ਕੀ ਰੀਸ। ਕਲਜੁਗ ਜੀਵ ਕਲਜੁਗ ਮਾਇਆ ਵਿਚ ਜਾਇਣ ਲੀਸ। ਸਾਚਾ ਛਤਰ ਝੁੱਲੇ ਨਿਹਕਲੰਕ ਤੇਰੇ ਸੀਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ ਸਤਿਜੁਗ
ਦੂਸਰ ਕੋਏ ਨਾ ਦੀਸ। ਏਕਾ ਦੂਜਾ ਪ੍ਰਭ ਭਉ ਚੁਕਾਇਆ। ਏਕਾ ਸ਼ਬਦ ਸੋਹੰ ਸਤਿਜੁਗ ਚਲਾਇਆ । ਚਾਰ ਵਰਨ ਵਰਨ ਚਾਰ ਪ੍ਰਭ ਇਕ ਕਰਾਇਆ । ਜੋਤ ਸਰੂਪੀ ਜੋਤ ਧਰ, ਅਗਿਆਨ ਅੰਧੇਰ ਮਿਟਾਇਆ। ਥਿਰ ਘਰ ਵਾਸੀ ਸਰਬ ਨਿਵਾਸ ਕਰ, ਆਪਣਾ ਭੇਵ ਚੁਕਾਇਆ। ਕਲਜੁਗ ਬੇਮੁਖਾਂ ਨਾਸ ਕਰ, ਮਦਿ ਮਾਸ ਆਹਾਰ ਬਣਾਇਆ। ਗੁਰਸਿਖ ਉਜਲ ਜਿਉਂ ਚੰਦਨ ਪਰਭਾਸ ਕਰ, ਸੋਹੰ ਸਾਚਾ ਰਾਗ ਸੁਣਾਇਆ। ਦੁੱਖ ਦਰਦ ਸਰਬ ਨਾਸ ਕਰ, ਸਾਚਾ ਆਤਮ ਰੰਗ ਚੜ੍ਹਾਇਆ। ਕਲਜੁਗ ਗੁਰਸਿਖ ਰਸਨਾ ਰਾਸ ਕਰ, ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਦਿਖਾਵੇ ਦਰਸ ਆਪ ਬਨਵਾਲੀ। ਜੋਤ ਸਰੂਪ ਸ੍ਰਿਸ਼ਟ ਕਾ ਮਾਲੀ। ਬੇਮੁਖ ਜਾਏ ਜਹਾਨੋਂ ਖਾਲੀ। ਸਾਧ ਸੰਗਤ ਸਾਚੀ ਜੋਤ ਪਰਗਟਾ ਲੀ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ, ਤੇਰੀ ਖੇਲ ਨਿਰਾਲੀ। ਨਿਆਰੀ ਖੇਲ ਨਿਆਰਾ ਆਪ। ਸਰਬ ਸ੍ਰਿਸ਼ਟ ਕਾ ਮਾਈ ਬਾਪ। ਜੀਵ ਜੰਤ ਉਪਾਏ, ਉਪਾਇਆ ਆਪਣਾ ਆਪ। ਸਰਬ ਸ੍ਰਿਸ਼ਟ ਖਪਾਏ ਭੁੱਲੇ ਜੀਵ ਸਾਚਾ ਪ੍ਰਭ ਜਾਪ। ਕਲਜੁਗ ਵਹਿਣ ਵਹਾਏ, ਕੋਈ ਦਿਸ ਨਾ ਆਏ, ਨਾ ਕੋਈ ਦੀਸੇ ਮਾਈ ਬਾਪ। ਮਹਾਰਾਜ ਸ਼ੇਰ ਸਿੰਘ ਸ਼ਬਦ ਵਰਤਾਰਾ, ਸੋਹੰ ਹੋਵੇ ਵਡ ਪਰਤਾਪ। ਗੁਰ ਪਰਸਾਦਿ, ਗੁਰ ਦਰ ਤੇ ਆਈਏ। ਪੀ ਅੰਮ੍ਰਿਤ ਅਮਰ ਅਡੋਲ ਆਤਮ ਤ੍ਰਿਖਾ ਮਿਟਾਈਏ। ਅੰਮ੍ਰਿਤ ਆਤਮ ਰਸ ਜਨ ਵਿਰਲਾ ਪਾਏ। ਸਾਧ ਸੰਗਤ ਪ੍ਰਭ ਤੇਰਾ ਵਾਸ, ਗੁਰ ਗੋਬਿੰਦ ਵਿਚ ਮਾਤ ਦੇ ਆਏ। ਬੇਮੁਖ ਜੀਵ ਦਰ ਜਾਏ ਨਾਸ, ਅੰਤਕਾਲ ਨਾ ਕੋਇ ਸਹਾਏ। ਭਗਵਾਨ ਭਗਤ ਰਾਹ ਜਾਏ ਦੱਸ, ਦੇ ਦਰਸ ਜੋਤ ਪਰਗਟਾਏ। ਪੀ ਅੰਮ੍ਰਿਤ ਜੀਵ ਹਉਮੇ ਜਾਏ ਨੱਸ, ਦੁਖ ਰੋਗ ਦੇਹ ਰਹਿਣ ਨਾ ਪਾਏ। ਸੋਹੰ ਬਾਣ ਪ੍ਰਭ ਮਾਰਿਆ ਕਸ, ਕਲਜੁਗ ਜੀਵ ਸਰਬ ਬਿਲਲਾਏ। ਨਿਹਕਲੰਕ ਨਾ ਕਿਸੇ ਹੋਵੇ ਵਸ, ਜੋਤ ਸਰੂਪੀ ਜੋਤ ਮਿਲ ਜਾਏ। ਗੁਰਸਿਖ ਪੀ ਅੰਮ੍ਰਿਤ ਰਸ, ਮਹਾਰਾਜ ਸ਼ੇਰ ਸਿੰਘ ਪਾਰ ਕਰਾਏ। ਗੁਰਸਿਖ ਤੇਰਾ ਸਾਚਾ ਧਾਮ, ਸਚਖੰਡ ਨਿਵਾਸ । ਜੋਤ ਜਗਾਏ ਰਮਈਆ ਰਾਮ, ਪ੍ਰਭ ਚਰਨ ਨਿਵਾਸ। ਦੀਸੇ ਕ੍ਰਿਸ਼ਨਾ ਸ਼ਾਮ, ਨਾ ਹੋਵੇ ਗਰਭਵਾਸ। ਕਲ ਪੂਰਨ ਹੋਇਆ ਕਾਮ, ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਤ੍ਰੇਤਾ ਰਾਮ ਦੁਆਪਰ ਘਨਈਆ ਸ਼ਾਮ। ਸਤਿ ਮਿਹਰਵਾਨ ਸਤਿਜੁਗ ਮਿਟਾਇਆ। ਪ੍ਰਗਟ ਜੋਤ ਰਮਈਆ ਰਾਮ, ਤ੍ਰੇਤਾ ਅੰਤ ਖਪਾਇਆ। ਧਰੇ ਜੋਤ ਘਨਈਆ ਸ਼ਾਮ, ਅਰਜਨ ਆਤਮ ਬ੍ਰਹਮ ਗਿਆਨ ਦਵਾਇਆ। ਗੀਤਾ ਕਰੇ ਜਗਤ ਪਰਕਾਸ਼, ਭਗਤ ਵਛਲ ਮੁਖ ਵਾਕ ਲਿਖਾਇਆ। ਕਲਜੁਗ ਜਾਮਾ ਧਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਨਿਹਕਲੰਕ ਨਰ ਨਰਾਇਣ ਅਵਤਾਰ, ਜੋਤ ਸਰੂਪੀ ਖੇਲ ਰਚਾਇਆ। ਛੱਡੀ ਦੇਹ ਅਪਾਰ, ਆਪਣਾ ਭੇਦ ਕਲਜੁਗ ਆਪ ਛੁਪਾਇਆ । ਕਰੇ ਕਰਾਏ ਵਰਤੇ ਸੰਸਾਰ, ਸ਼ਬਦ ਬਾਣ ਪ੍ਰਭ ਜਗਤ ਚਲਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਕਲੰਕਨਿਹ, ਕਲਜੁਗ ਖਪਾਏ ਸਤਿਜੁਗ ਸਾਚਾ ਲਾਇਆ। ਸਤਿਜੁਗ ਲਗਾਏ ਸਤਿਜੁਗ ਸਤਿਵਾਦੀ। ਸੋਹੰ ਸ਼ਬਦ ਨਾਦ ਵਜਾਏ ਨਾਦੀ। ਜਗਤ ਜੋਤ ਸਰੂਪੀ ਖੇਲ ਕਰ, ਭੁੱਲੀ ਸ੍ਰਿਸ਼ਟ ਸਭ ਸਾਧੀ। ਜਨ ਭਗਤਾਂ ਜੋਤੀ ਮੇਲ ਕਰ, ਕਰਾਏ ਮੇਲ ਜੋਤ ਵਿਸਮਾਦੀ। ਗੁਰਮੁਖ ਗੁਰਸਿਖ ਸਾਚਾ ਨਾਉਂ ਸੋਹੰ ਰਸਨ ਅਰਾਧੀ। ਮਹਾਰਾਜ ਸ਼ੇਰ ਸਿੰਘ ਜੋਤੀ ਜੋਤ ਸਰੂਪ ਸਾਚੀ ਜੋਤ ਕਿਸੇ ਵਿਰਲੇ ਗੁਰਸਿਖ ਲਾਧੀ। ਅਚਰਜ ਖੇਲ ਪਾਰਬ੍ਰਹਮ ਰਚਾਇਆ। ਬ੍ਰਹਮਾ ਗਵਾਏ ਮਾਣ, ਵਿਚ ਜੋਤ ਮਿਲਾਇਆ। ਸਾਚਾ ਕਰਮ ਪਛਾਣ, ਸਿੰਘ ਪਾਲ ਹੱਥ ਸ੍ਰਿਸ਼ਟ ਫੜਾਇਆ। ਗੁਣ ਗਾਏ ਗੁਣੀ ਨਿਧਾਨ, ਬ੍ਰਹਮਲੋਕ ਗੁਰਸਿਖ ਟਿਕਾਇਆ । ਧ੍ਰੂ ਤਜਾਇਆ ਵਕ਼ਤ ਸਰਨੀ ਜੋਤ ਮਿਲਾਇਆ।
ਪੂਰਨ ਗੁਰਸਿਖ ਤੇਰੇ ਭਾਗ, ਨਿਹਕਲੰਕ ਮਾਣ ਦਵਾਇਆ। ਸਚਖੰਡ ਨਿਵਾਸੀ ਸਾਚ ਦਰ, ਦਰ ਅੱਗੇ ਬਹਾਇਆ। ਸਤਿਜੁਗ ਸਾਚੇ ਸਚ ਪ੍ਰਭ ਮਿਲੇ ਵਡਿਆਈ, ਸਿੰਘ ਸਵਰਨ ਦਰਬਾਨ ਬਹਾਇਆ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਸਚਖੰਡ ਨਿਵਾਸ ਦਵਾਇਆ। ਗੁਰਮੁਖ ਕਲਜੁਗ ਭਗਤ ਜਨ, ਜਾਮੇ ਬਹੱਤਰ ਉਜਲ ਕਰੇ ਨਿਹਕਲੰਕ ਸਾਚਾ ਬਚਨ ਗੁਰ ਗੋਬਿੰਦ ਲਿਖਾਇਆ। ਕਲਜੁਗ ਹੋਇਆ ਧੰਨ ਧੰਨ ਧੰਨ, ਨਿਹਕਲੰਕ ਅਚਲਤ ਦਿਖਾਇਆ। ਜਗਤ ਭੁਲਾਇਆ ਕਲ ਪਾਰ ਉਤਾਰੇ, ਜੋਤ ਸਰੂਪੀ ਜੋਤ ਨਿਰੰਜਣ ਕਰ ਨਦਰ ਗੁਰਸਿਖ ਤਰਾਇਆ । ਸਾਚਾ ਪ੍ਰਭ ਸਚ ਦੇ ਵਡਿਆਈ, ਵਿਚ ਜੋਤੀ ਜੋਤ ਮਿਲਾਇਆ। ਸਵਰਗ ਨਰਕ ਨਰਕ ਸਵਰਗ ਸਰਬ ਘਟ ਵਾਸੀ, ਗੁਰ ਗੁਰਮੁਖ ਸਚਖੰਡ ਵਖਾਇਆ। ਪਰਗਟੇ ਜੋਤ ਪ੍ਰਭ ਅਬਿਨਾਸ਼ੀ, ਭਾਗ ਘਨਕਪੁਰੀ ਲਗਾਇਆ । ਸਾਧ ਸੰਗਤ ਹੋਵੇ ਚਰਨ ਪ੍ਰਭ ਦਾਸੀ, ਦੇਵੇ ਦਰਸ ਆਪ ਰਘੁਰਾਇਆ । ਕੱਟੇ ਗਲੋਂ ਸਿਲਕ ਜਮ ਫਾਸੀ, ਪਰਗਟ ਜੋਤ ਵਿਚ ਸੰਸਾਰ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਅੰਤਕਾਲ ਕਰੇ ਬੰਦ ਖਲਾਸੀ, ਕਰ ਕਿਰਪਾ ਗੁਰਸਿਖ ਪਾਰ ਕਰਾਇਆ। ਕਲਜੁਗ ਗੁਰਸਿਖ ਗੁਰ ਪੂਰਾ ਉਪਜਾਏ। ਹਰਨ ਫਰਨ ਨੇਤਰ, ਸਰੂਪ ਜੋਤ ਪ੍ਰਭ ਦੇ ਖੁਲ੍ਹਾਏ। ਕਲਜੁਗ ਤਾਰੇ ਭਗਤ ਵਛਲ, ਸ਼ਬਦ ਬੇਮੁਖ ਨਾਸ ਕਰਾਏ। ਸਾਧ ਸੰਗਤ ਚਾਰ ਵਰਨ ਹੋਏ ਇਕ ਮੁਠ, ਸਤਿਗੁਰ ਸ਼ਬਦ ਸਾਚਾ ਪ੍ਰਭ ਲਿਖਾਏ। ਮਹਾਰਾਜ ਸ਼ੇਰ ਸਿੰਘ ਤੇਰਾ ਦਰ, ਕੋਈ ਵਿਰਲਾ ਗੁਰਮੁਖ ਪਾਏ। ਪੁਰਖ ਨਿਰੰਜਣ ਜੋਤੀ ਜੋਤਾ, ਜ਼ਾਤ ਪਾਤ ਜੋਤ ਅੰਤ ਇਕ ਕਰਾਏ। ਵਿਸ਼ਨੂੰ ਬੰਸੀ ਸੂਰਯ ਅੰਸ਼ੀ, ਸਤਿਜੁਗ ਸਾਚਾ ਮਾਰਗ ਲਾਵੇ। ਬੇਮੁਖ ਪਕੜ ਪਛਾੜੇ ਜਿਉਂ ਕਾਹਨਾ ਕੰਸੀ, ਪ੍ਰਭ ਆਪਣਾ ਤੇਜ ਵਖਾਵੇ। ਤਾਰੇ ਤਰੇ ਤਾਰੇ ਗੁਰਸਿਖ ਵਿਚ ਸ੍ਰਿਸ਼ਟ, ਬੇਮੁਖਾਂ ਦਿਸ ਨਾ ਆਏ। ਨਿਹਕਲੰਕ ਕਲ ਤੇਰੀ ਵਡਿਆਈ, ਕੋਈ ਜੀਵ ਭੇਵ ਨਾ ਪਾਏ। ਜੀਵ ਨਾ ਜਾਣੇ ਪ੍ਰਭ ਕੀ ਜੁਗਤ। ਸਾਚਾ ਪ੍ਰਭ ਅੰਤਕਾਲ ਕਰੇ ਮੁਕਤ। ਬੇਮੁਖ ਦਰ ਰਹੇ ਲੁਕਤ। ਨਿਹਕਲੰਕ ਤੇਰੀ ਜੋਤ ਕਲਜੁਗ ਪਰਗਟੇ ਗੁਪਤ। ਨਿਹਕਲੰਕ ਨੈਣ ਮਧਾਰੀ। ਸਤਿ ਸਫੇਦ ਕਰੇ ਅਸਵਾਰੀ। ਚਿੱਟਾ ਅਸਵ ਉਪਰ ਗਿਰਧਾਰੀ। ਪਰਗਟ ਲੋਕਮਾਤ, ਜਨ ਭਗਤਾਂ ਪ੍ਰਭ ਮਿਲੇ ਬਨਵਾਰੀ। ਬੇਮੁਖਾਂ ਸਦਾ ਰਹੇ ਕਾਲੀ ਰਾਤ, ਹਉਮੇ ਲੱਗੀ ਜਗਤ ਬੀਮਾਰੀ । ਗੁਰਮੁਖ ਵਿਰਲਾ ਪੀ ਅੰਮ੍ਰਿਤ ਹੋਵੇ ਸ਼ਾਂਤ, ਪੀ ਅੰਮ੍ਰਿਤ ਰਹੇ ਖੁਮਾਰੀ। ਜੋਤ ਨਿਰਜੰਣ ਸਦਾ ਇਕਾਂਤ, ਨਿਹਕਲੰਕ ਕਲਜੁਗ ਉਤਾਰੀ । ਮਹਾਰਾਜ ਸ਼ੇਰ ਸਿੰਘ ਸਚ ਸੋਹੰ ਸ਼ਬਦ ਕੋਈ ਵਿਰਲਾ ਬਣੇ ਵਪਾਰੀ। ਸਾਚਾ ਸ਼ਬਦ ਸਾਚਾ ਵਪਾਰ। ਸਾਚਾ ਨਾਮ ਗੁਰਸਿਖ ਆਹਾਰ। ਪਰਗਟ ਜੋਤ ਨਿਹਕਲੰਕ, ਕਲਜੁਗ ਦੇਵੇ ਤਾਰ। ਮਹਾਰਾਜ ਸ਼ੇਰ ਸਿੰਘ ਸਰਬ ਪਿਤ, ਕੋਈ ਵਿਰਲਾ ਪਾਵੇ ਸਾਰ। ਬਿਕ੍ਰਮੀ ਹੋਈ ਉਨੀਂ ਸੌ ਪੰਜਾਹ। ਕਲਜੁਗ ਪਰਗਟੇ ਨਿਹਕਲੰਕ ਬੇਪਰਵਾਹ। ਸੰਤ ਮਨੀ ਸਿੰਘ ਦੀਸੇ ਸਾਚਾ ਥਾਂ। ਕਰ ਦਰਸ ਪ੍ਰਭ ਅਗੰਮ ਅਥਾਹ। ਮਹਾਰਾਜ ਸ਼ੇਰ ਸਿੰਘ ਪੁਰੀ ਘਨਕ ਪਰਗਟ ਸਚ ਸੋਹੰ ਸ਼ਬਦ ਜਪਾਏ ਨਾਂ। ਪਰਗਟੇ ਜੋਤ ਪ੍ਰਭ ਧਰਨੀ ਧਰਿਆ। ਕਰ ਦਰਸ ਨਿਹਕਲੰਕ ਕਲਜੁਗ ਮਨੀ ਸਿੰਘ ਤਰਿਆ । ਜਨਮ ਧਾਮ ਮਾਲਵਾ ਹੋਏ ਬਾਵਲਾ, ਆਏ ਸਰਨ ਪ੍ਰਭ ਕੀ ਪੜਿਆ। ਸਾਚੀ ਜੋਤ ਨਿਰੰਜਣ ਮਿਲ, ਪਰਕਾਸ਼ ਜਗਤ ਵਿਚ ਕਰਿਆ। ਬਿਕ੍ਰਮੀ ਉਨੀਂ ਸੌ ਬਵੰਜਾ, ਚੁਕ ਸਿਰ ਅੰਮ੍ਰਿਤਸਰ ਬਾਲ ਅਵਸਥਾ ਮਹਾਰਾਜ ਸ਼ੇਰ ਸਿੰਘ ਮੰਜੀ ਸਾਹਿਬ ਉਪਰ ਧਰਿਆ। ਉਠੇ ਪੁਜਾਰੀ ਦੁਸ਼ਟ ਦੁਰਾਚਾਰੀ, ਸੰਤ ਮਨੀ ਸਿੰਘ ਨਾ ਕਿਸੇ ਤੋਂ ਡਰਿਆ। ਸੰਤ ਰਸਨ ਚਲਾਈ ਸਰ ਅੰਮ੍ਰਿਤ ਸਰਾਫ ਦਵਾਈ, ਅੰਤਕਾਲ ਕਲ ਥੇਹ ਕਰਿਆ। ਮਸਤੂਆਣਾ
ਸਤਿਜੁਗ ਉਪਜਾਣਾ, ਸਚ ਧਾਮ ਪ੍ਰਭ ਨੇ ਵਰਿਆ। ਪੁਰੀ ਅਨੰਦ ਉਨੀਂ ਸੌ ਪਜਵੰਜਾ ਬਿਕ੍ਰਮੀ ਗਏ ਮੁਕੰਦ, ਸ਼ਬਦ ਸੁਣਾਇਆ ਢੋਲ ਵਜਾਇਆ, ਸੰਤ ਮਨੀ ਸਿੰਘ ਨਿਹਕਲੰਕ ਚੁਕ ਮੋਢੇ ਧਰਿਆ। ਨੀਲਾ ਚੋਗਾ ਗਲ ਵਿਚ ਪਾਇਆ। ਮਹਾਰਾਜ ਸ਼ੇਰ ਸਿੰਘ ਉਪਰ ਸੀਸ ਉਠਾਇਆ। ਅਮਾਮ ਮਹਿੰਦੀ ਨਿਹਕਲੰਕ ਅਵਤਾਰ। ਸਭ ਲੋਕਾਈ ਸੁਣਾਏ ਮੁਸਲਮਾਨ ਹੋਣ ਖੁਆਰ। ਸਦੀ ਚੌਧਵੀਂ ਹੋਵੇ ਭਾਰ। ਅਮਾਮ ਪਰਗਟੇ ਅਵਤਾਰ । ਜੋਤ ਸਰੂਪੀ ਜੋਤ ਪ੍ਰਭ ਜਗਤ ਨਾ ਪਾਈ ਸਾਰ। ਕਲਜੁਗ ਆਇਆ ਅੰਤਕਾਲ ਕਰਨ ਪ੍ਰਭ, ਬੇਮੁਖ ਹੋਏ ਖੁਆਰ । ਸਾਧ ਸੰਗਤ ਸਤਿ ਪੁਰਖਾਂ ਲਾਧਾ, ਕਰ ਦੀਆ ਬੇੜਾ ਪਾਰ। ਸੰਤ ਮਨੀ ਸਿੰਘ ਸਤਿ ਸਤਿ ਸਤਿ ਸੇਵਾ ਕੀਨੀ, ਨਿਹਕਲੰਕ ਅਪਰ ਅਪਾਰ। ਪ੍ਰਭ ਦਇਆ ਕਮਾਈ, ਸੁਰਤ ਸ਼ਬਦ ਸ਼ਬਦ ਸੁਰਤ ਆਤਮ ਬੂਝ ਬੁਝਾਈ। ਉਪਜੇ ਸ਼ਬਦ ਵੱਜੇ ਧੁਨ, ਸੁੰਨ ਸਮਾਧ ਖੁਲ੍ਹਾਈ। ਸਾਚਾ ਸ਼ਬਦ ਆਤਮ ਪਰਵੇਸ਼ੇ, ਤੀਨ ਲੋਕ ਦੀ ਸੋਝੀ ਪਾਈ। ਲੋਇਣ ਤੀਸਰਾ ਸਾਚਾ ਪ੍ਰਭ ਵੇਖੇ, ਕਲਜੁਗ ਦਿਤੀ ਵਡਿਆਈ। ਸ਼ਬਦ ਚਲਾਏ ਹੱਥ ਕਲਮ ਫੜਾਏ, ਕਲਜੁਗ ਲੇਖ ਲਿਖਾਇਆ ਲੇਖੇ। ਰਾਜੇ ਰਾਣੇ ਵਿਚ ਰਹੇ ਭੁਲੇਖੇ। ਚਲ ਨਾ ਆਏ ਪ੍ਰਭ ਵਿਚ ਸਰਨਾਈ। ਸਾਚੇ ਸੰਤ ਮਨੀ ਸਿੰਘ ਸਾਧ ਸੰਗਤ ਇਹ ਬਚਨ ਲਿਖਾਏ। ਸਾਧ ਸੰਗਤ ਹੋਇਆ ਇਕੱਠ, ਮਹਿੰਮਾ ਨਿਹਕਲੰਕ ਮਨੀ ਸਿੰਘ ਆਪ ਸੁਣਾਏ। ਸ੍ਰਿਸ਼ਟ ਸਬਾਈ ਅੰਤ ਹੋਵੇ ਭਠ, ਸੁਰਤ ਸ਼ਬਦ ਪ੍ਰਭ ਸਿੱਖ ਜਗਾਏ। ਮਨੀ ਸਿੰਘ ਤੇਰਾ ਸਾਚਾ ਬੁਤ, ਦਿਵਸ ਰੈਣ ਰੈਣ ਦਿਵਸ ਕਲਮ ਚਲਾਏ। ਬੋਧ ਅਗਾਧ ਅਗਾਧ ਬੋਧ ਪ੍ਰਭ ਕਲਜੁਗ ਮੇਟੇ, ਸਤਿਜੁਗ ਕਰਮ ਲਿਖਾਏ। ਬਿਆਸੋਂ ਪਾਰ ਸੰਤ ਮਨੀ ਸਿੰਘ ਕਲਮ ਚਲਾਏ। ਖੰਡਾ ਦੋ ਧਾਰ, ਪਿੰਡ ਭੰਡਾਲ ਡੇਰੇ ਲਾਏ। ਸੰਤਾ ਸਿੰਘ ਸੰਤ ਚਰਨ ਪਿਆਰ, ਦਿਵਸ ਰੈਣ ਸੇਵ ਕਮਾਏ। ਸੰਤ ਮਨੀ ਸਿੰਘ ਨੇਤਰ ਤੀਜਾ ਖੋਲ੍ਹ, ਗੁਰਸਿਖ ਜੋਤ ਜਗਾਏ। ਨਿਹਕਲੰਕ ਕਲਜੁਗ ਤੇਰਾ ਗੋਝ, ਬਿਨ ਕਿਰਪਾ ਕੋਇ ਨਾ ਪਾਏ। ਸਾਧ ਸੰਗਤ ਗੁਰਚਰਨ ਦਵਾਰੇ, ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਸੰਤ ਮਨੀ ਸਿੰਘ ਮਨ ਗਿਆ ਮਾਨ । ਸਾਚਾ ਉਪਜਿਆ ਬ੍ਰਹਮ ਗਿਆਨ। ਏਕਾ ਉਪਜਿਆ ਪ੍ਰਭ ਚਰਨ ਧਿਆਨ। ਉਪਜੇ ਸ਼ਬਦ ਉਪਜੇ ਪ੍ਰਭ ਗੁਣੀ ਨਿਧਾਨ। ਸਤਿਜੁਗ ਲਿਖਤ ਲਿਖਾਈ ਪ੍ਰਭ ਮਹਾਨ। ਬੇਮੁਖਾਂ ਚੁਗਲੀ ਖਾਈ ਨਾ ਕਰੀ ਪਛਾਣ। ਸੰਤ ਮਨੀ ਸਿੰਘ ਬਿਰਧ ਅਵਸਥਾ, ਪਕੜ ਸੰਗਰੂਰ ਜੇਲ ਵਿਚ ਪਾਣ। ਰਾਜਨ ਰਾਜ ਹੁਕਮ ਫ਼ਰਮਾਇਆ, ਕਲਜੁਗ ਕੌਣ ਵਿਸ਼ਨੂੰ ਭਗਵਾਨ। ਸੰਤ ਮਨੀ ਸਿੰਘ ਬਚਨ ਸੁਣਾਇਆ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਜੋਤ ਮਹਾਨ। ਮਾਇਆ ਲਾਲਚ ਜਗਤ ਜਲਾਏ, ਹੰਕਾਰੀਆਂ ਦਿਸ ਨਾ ਆਣ। ਆਤਮ ਵਿਚ ਮਾਣ ਰਖਾਏ, ਘਨਕਪੁਰੀ ਪਕੜ ਲੈ ਜਾਣ। ਸਾਚਾ ਪ੍ਰਭ ਨਾਦ ਵਜਾਏ, ਸੰਤ ਮਨੀ ਸਿੰਘ ਜਾਏ ਕੁਰਬਾਨ। ਝੂਠੀ ਕਾਇਆ ਝੂਠਾ ਜਗਤ, ਸਾਚਾ ਪ੍ਰਭ ਵਿਸ਼ਨੂੰ ਭਗਵਾਨ। ਅੰਮ੍ਰਿਤ ਝਿਰਨਾ ਵਿਚ ਝਿਰਾਏ ਨਭ, ਆਤਮ ਰਸ ਗੁਰਮੁਖ ਪਾਨ । ਕਰ ਦਰਸ ਮਿਟੇ ਆਤਮ ਹਰਸ, ਦਰ ਘਰ ਆਏ ਕਲੰਕਨਿਹ ਜਾਨ। ਸਾਚੇ ਪ੍ਰਭ ਸ਼ਬਦ ਉਪਜਾਇਆ, ਸੰਤ ਮਨੀ ਸਿੰਘ ਲੇਖ ਲਿਖਾਇਆ, ਰਾਓ ਰੰਕ ਇਕ ਹੋ ਜਾਣ। ਰਾਜੇ ਰਾਣੇ ਤਖ਼ਤੋਂ ਲਾਹੇ, ਨਿਹਕਲੰਕ ਸ਼ਬਦ ਮਾਰਿਆ ਬਾਣ । ਅੰਤਕਾਲ ਵਰਨ ਚਾਰ ਇਕ ਕਰਾ ਕੇ, ਸੋਹੰ ਸਾਚਾ ਸ਼ਬਦ ਉਪਜਾ ਕੇ, ਮਹਾਰਾਜ ਸ਼ੇਰ ਸਿੰਘ ਨਾਥ ਤ੍ਰੈਲੋਕੀ, ਗਣ ਗੰਧਰਬ ਮੁਨ ਜਨ ਸੁਰ ਨਰ ਸਭ ਚਰਨੀਂ ਡਿਗਣ ਆਣ। ਤੀਨ ਲੋਕ ਪ੍ਰਭ ਪਰਤਾਪ। ਸਤਿਜੁਗ ਜਪਾਏ ਸੋਹੰ ਸਾਚਾ ਜਾਪ। ਕਲਜੁਗ ਜੀਵ ਖਪਾਏ ਕਰਮ ਵਿਚਾਰੇ ਪਾਪ। ਗੁਰਸਿਖ ਤਰਾਏ ਵਿਚੋਂ ਮਾਰੇ ਹਉਮੇ ਤਾਪ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਸ੍ਰਿਸ਼ਟ ਸਬਾਈ
ਮਾਈ ਬਾਪ। ਸਰਬ ਸੁਖ ਸਰਬ ਦਰ ਵਰ। ਸਰਨ ਲਾਗ ਕਲਜੁਗ ਜੀਵ ਜਾਏ ਤਰ। ਕਲਜੁਗ ਪਰਗਟੇ ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਚਰਨ ਲਾਗ ਜੀਵ ਨਾ ਡਰ। ਗੁਰਚਰਨ ਲਾਗ ਗੁਰ ਦਰ ਸੂਝੇ। ਗੁਰਸਿਖ ਪੂਰਾ ਗੁਰ ਚਰਨੀਂ ਲੂਝੇ। ਸਾਧ ਸੰਗਤ ਪ੍ਰਭ ਅਬਿਨਾਸ਼ੀ ਬੂਝੇ। ਦੇ ਦਰਸ ਪ੍ਰਭ ਭੇਦ ਖੁਲ੍ਹਾਏ ਗੂਝੇ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਦਰ, ਤੇਰਾ ਦਰ ਬੇਮੁਖ ਨਾ ਸੂਝੇ। ਬੇਮੁਖ ਪ੍ਰਭ ਦਰ ਨਾ ਦੱਸਿਆ। ਆਤਮ ਦੁਖ ਸਦਾ ਰਹੇ ਵਸਿਆ। ਸਾਧ ਸੰਗਤ ਸਾਚਾ ਨਾਮ ਪ੍ਰਭ ਪਾਵੇ ਭਿਖਿਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਚਾਰ ਵਰਨ ਕਰਾਏ ਮੱਸਿਆ। ਚਾਰ ਵਰਨ ਸ਼ਬਦ ਹੋਏ ਵਸ। ਸੋਹੰ ਬਾਣ ਪ੍ਰਭ ਮਾਰੇ ਕਸ। ਗੁਰਮੁਖ ਜੋਤ ਪਰਕਾਸ਼ ਜਿਉਂ ਰਵ ਸਸ । ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਵਰਖਾ ਲਾਈ, ਸੰਤ ਮਨੀ ਸਿੰਘ ਪੀਆ ਰਸ। ਵੱਡਾ ਪ੍ਰਭ ਆਪ, ਵੱਡੀ ਵਡਿਆਈ। ਪਰਗਟ ਜੋਤ ਕਲਜੁਗ ਜੀਵਾਂ ਉਲਟੀ ਮਤ ਆਪ ਪ੍ਰਭ ਪਾਈ। ਮਦਿ ਮਾਸ ਬੇਮੁਖਾਂ ਆਹਾਰ ਬਣਾਈ। ਗੁਰਸਿਖਾਂ ਪ੍ਰਭ ਸਦ ਹਰਿ ਪਾਸ, ਆਤਮ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਜਪ ਜੀਵ ਸਵਾਸ ਸਵਾਸ ਜਪ ਜਿਸ ਤੇਰੀ ਬਣਤ ਬਣਾਈ। ਸਤਿਗੁਰ ਸਾਚਾ ਆਪ ਪ੍ਰਭ, ਕਲਜੁਗ ਜੀਵ ਨਾ ਜਾਣੇ। ਕਲਜੁਗ ਪਰਗਟ ਪ੍ਰਭ, ਸਾਚਾ ਸ਼ਬਦ ਵਖਾਣੇ। ਆਤਮ ਜੋਤ ਜਗਾਏ ਝਬ, ਵਿਰਲਾ ਗੁਰਮੁਖ ਹਰਿ ਰਸ ਮਾਣੇ। ਮਹਾਰਾਜ ਸ਼ੇਰ ਸਿੰਘ ਤੇਰਾ ਪਰਕਾਸ਼ ਜੋਤ ਹੋਏ ਵਿਚ ਨਾਭ, ਦਸਮ ਦਵਾਰ ਖੁਲ੍ਹਾਣੇ। ਖੁਲ੍ਹੇ ਦਵਾਰ ਹੋਏ ਉਜਿਆਰ, ਵਿਚ ਜੋਤੀ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਜੋਤ ਨਿਰਾਧਾਰ, ਕਲਜੁਗ ਜੀਵ ਨਾ ਜਾਣਨ ਅੰਞਾਣੇ। ਕਲਜੁਗ ਜੀਵ ਹੋਏ ਨਿਮਾਣਾ। ਪਾਰਬ੍ਰਹਮ ਪ੍ਰਭ ਅੰਤਰਜਾਮੀ ਵਰਤਾਏ ਆਪਣਾ ਭਾਣਾ। ਅੰਤਕਾਲ ਕਲਜੁਗ ਕੋਈ ਨਾ ਦੀਸੇ ਰਾਜਾ ਰਾਣਾ। ਸਾਚਾ ਲਾਏ ਆਪ ਸਤਿਜੁਗ, ਸੰਤ ਮਨੀ ਸਿੰਘ ਮਾਣ ਦਿਵਾਣਾ। ਧਰੇ ਜੋਤ ਪ੍ਰਭ ਵਿਚ ਉਪਜਾਵੇ ਧਾਮ ਮਸਤੂਆਣਾ। ਮਹਾਰਾਜ ਸ਼ੇਰ ਸਿੰਘ ਕਲਜੁਗ ਵਰਤੇ ਤੇਰਾ ਸਚ ਸਚ ਸਚ ਭਾਣਾ। ਸਚ ਸਚ ਸਚ ਆਪ ਪ੍ਰਭ ਸਚ। ਕਚ ਕਚ ਕਚ ਸ੍ਰਿਸ਼ਟ ਸਭ ਕਚ। ਨਚ ਨਚ ਨਚ ਬੇਮੁਖ ਦਰ ਤੇ ਨਚ। ਮਚ ਮਚ ਮਚ ਬੇਮੁਖ ਅਗਨ ਜੋਤ ਵਿਚ ਮਚ। ਰਚ ਰਚ ਰਚ ਜੋਤ ਸਰੂਪ ਪ੍ਰਭ ਵਿਚ ਗੁਰਸਿਖ ਹਿਰਦੇ ਰਚ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਗੁਰਸਿਖ ਸਾਚਾ ਧੁੰਨ ਵਚ। ਪਰਗਟੇ ਜੋਤ ਗੋਬਿੰਦ ਗੁਰ । ਸੰਤ ਮਨੀ ਸਿੰਘ ਲੇਖ ਲਿਖਾਵੇ ਧੁਰ। ਆਸਾ ਮਨਸਾ ਪੂਰ ਵਾਲੀ ਘਨਕਪੁਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਤੇਰੀ ਮਹਿੰਮਾ ਨਾ ਜਾਣੇ ਸੁਰ ਨਰ ਨਰ ਸੁਰ। ਸੁਰ ਨਰ ਨਰ ਸੁਰ ਸਭ ਦਰ ਭਿਖਾਰੀ। ਬ੍ਰਹਮਾ ਵਿਸ਼ਨ ਮਹੇਸ਼ ਖੜੇ ਕੋਟ ਦਵਾਰੀ। ਕਲਜੁਗ ਐਸਾ ਕੀਆ ਭੇਖ, ਨਿਹਕਲੰਕ ਜੋਤ ਉਤਾਰੀ। ਸਤਿ ਪੁਰਖਾਂ ਦੀਸੇ ਤੇਰਾ ਦਰ, ਨਿਹਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਅੰਤਕਾਲ ਕਰ ਜੁਗ ਕਰੇ ਖੁਆਰੀ। ਕਲਜੁਗ ਖਪਾਏ ਚੌਥਾ ਜੁਗ। ਵੇਲਾ ਹੱਥ ਨਾ ਆਏ ਗੁਰਸਿਖ ਗੁਰਚਰਨ ਪ੍ਰੀਤੀ ਲੁਝ। ਸ਼ਬਦ ਸੁਰਤ ਦੇਹ ਉਜਿਆਰੇ, ਸਾਚੀ ਜੋਤ ਜਗਾਵੇ ਗੁਝ । ਮਾਨਸ ਜਨਮ ਜੀਵ ਸੁਫਲ ਕਰ, ਝੂਠੀ ਦੁਨੀਆ ਵਿਚ ਨਾ ਲੁਝ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਗੁਰਸਿਖਾਂ ਲਿਆ ਬੁਝ। ਮਨੀ ਸਿੰਘ ਸਤਿ ਤੇਰਾ ਮਾਣ। ਜਗਾਵੇ ਜੋਤ ਵਿਚ ਲਲਾਟ ਵਿਸ਼ਨੂੰ ਭਗਵਾਨ। ਸੁਰ ਨਰ ਦਰ ਸੋਹਣ ਖੜ੍ਹੇ ਲੈ ਹੱਥ ਬਬਾਣ। ਸਤਿਗੁਰ ਪਰਗਟੇ ਵਿਚ ਸਤਿਜੁਗ, ਜਗਤ ਮਹਿੰਮਾ ਹੋਏ ਮਹਾਨ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸੋਹੰ ਸ਼ਬਦ ਸਾਚਾ ਦੇਵੇ ਦਾਨ। ਸਾਚਾ ਦਾਨ ਸੰਤ ਪ੍ਰਭ ਦੀਆ। ਆਤਮ ਜੋਤ ਪਰਕਾਸ਼ ਕਰ, ਮੁਖ
ਉਜਲ ਕੀਆ। ਵਿਚ ਚਰਨ ਪ੍ਰਭ ਨਿਵਾਸ ਕਰ, ਘਰ ਸਾਚਾ ਦੀਆ। ਮਹਾਰਾਜ ਸ਼ੇਰ ਸਿੰਘ ਸਤਿਜੁਗ ਪਰਕਾਸ਼ ਕਰ, ਸਵਾਰੇ ਸਤਿਜੁਗ ਸਤਿ ਸਤਿ ਰਖਾਈ ਨੀਆ। ਸਤਿਜੁਗ ਹੋਵੇ ਸਰਬ ਸਤਿ। ਜੋਤ ਪਰਕਾਸ਼ ਹੋਵੇ ਆਤਮ ਮਤ। ਸਾਧ ਸੰਗਤ ਤੇਰਾ ਰਹੇ ਜਗ ਜਤ। ਪਰਗਟੇ ਜੋਤ ਨਿਹਕਲੰਕ, ਜਾਣੇ ਤੇਰੀ ਮਿਤ ਗਤ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਰੱਖੇ ਪਤ। ਰੱਖੇ ਪਤ ਆਪ ਪਤਿਆਰਾ। ਸਾਧ ਸੰਗਤ ਕਰੇ ਆਤਮ ਉਜਿਆਰਾ। ਦੀਪਕ ਦੇਹ ਪ੍ਰਭ ਜੋਤ ਸਰੂਪ ਨਿਆਰਾ । ਗੁਰਮੁਖਾਂ ਮਿਲਿਆ ਸਾਚਾ ਪ੍ਰਭ, ਕਰ ਦਰਸ ਆਤਮ ਗਿਆ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਕਲਜੁਗ ਜੁਗ ਸਤਿ ਤੇਰਾ ਸਤਿ ਦਰਬਾਰਾ। ਕਲਜੁਗ ਉਪਜਾਏ ਜੋਤ ਨਿਹਕਲੰਕ। ਸਤਿਜੁਗ ਸੋਹੰ ਵਜਾਏ ਸਾਚਾ ਡੰਕ। ਚਾਰ ਵਰਨ ਇਕ ਹੋਵੇ ਕੋਈ ਨਾ ਦੀਸੇ ਰਾਓ ਰੰਕ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਕਰੇ ਪਰਕਾਸ਼ ਪੁਰੀ ਵਿਚ ਘਨਕ। ਸਚਖੰਡ ਪ੍ਰਭ ਤੇਰਾ ਦਵਾਰ। ਕਲਜੁਗ ਝੂਠਾ ਪਸਰ ਪਸਾਰ। ਸ਼ਬਦ ਅੰਧੇਰੀ ਚਲੇ ਵਿਚ ਸੰਸਾਰ। ਸੋਹੰ ਸ਼ਬਦ ਕਲਜੁਗ ਖੰਡਾ ਦੋ ਧਾਰ। ਬੇਮੁਖ ਜੀਵ ਜਾਵਣ ਵਹਿੰਦੀ ਧਾਰ । ਗੁਰਸਿਖਾਂ ਹਿਰਦੇ ਜੋਤ ਪਰਕਾਸ਼ ਕਰ, ਆਤਮ ਕਰੇ ਉਜਿਆਰ। ਬੇਮੁਖਾਂ ਕਲਜੁਗ ਨਾਸ ਕਰ, ਪਰਗਟੇ ਜੋਤ ਨਿਹਕਲੰਕ ਅਵਤਾਰ। ਭੁਲਾਇਆ ਜਗਤ ਮਦਿ ਮਾਸ ਆਹਾਰ ਕਰ, ਅੰਤਕਾਲ ਕਲਜੁਗ ਹੋਏ ਖੁਆਰ। ਗੁਰਸਿਖਾਂ ਕਰਮ ਅਪਰ ਅਪਾਰ ਕਰ, ਮਹਾਰਾਜ ਸ਼ੇਰ ਸਿੰਘ ਕਲਜੁਗ ਬੇੜਾ ਪਾਰ ਕਰ, ਜੋ ਜਨ ਆਏ ਸਚੇ ਦਰ, ਸਾਚਾ ਦਰਸ ਕ੍ਰਿਸ਼ਨ ਮੁਰਾਰ ਕਰ। ਗੁਰਚਰਨ ਊਚਾ ਦਰ। ਸਾਧ ਸੰਗਤ ਤੇਰਾ ਸਾਚਾ ਘਰ। ਕਲਜੁਗ ਪਰਗਟੇ ਨਿਹਕਲੰਕ ਅਵਤਰ। ਸੋਹੰ ਸਾਚਾ ਸ਼ਬਦ ਸਤਿਜੁਗ ਜਾਵੇ ਧਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸਾਚਾ ਸ਼ਬਦ ਦੇਵੇ ਵਰ। ਸਚ ਸ਼ਬਦ ਪ੍ਰਭ ਦੇਵੇ ਦਾਨ। ਸੋਹੰ ਸ਼ਬਦ ਜਪ ਜੀਵ ਮਹਾਨ। ਆਤਮ ਉਪਜੇ ਬ੍ਰਹਮ ਗਿਆਨ। ਵੱਜੇ ਧੁਨ ਖੁੱਲ੍ਹੇ ਸੁੰਨ, ਸੁਣ ਸਾਚਾ ਰਾਗ ਪ੍ਰਭ ਸੁਣਾਏ ਕਾਨ । ਰੁਣ ਝੁਣ ਕੋਈ ਪਾਵੇ ਵਿਰਲਾ ਮੁਨ, ਜਿਸ ਲਾਇਆ ਚਰਨ ਧਿਆਨ । ਮਹਾਰਾਜ ਸ਼ੇਰ ਸਿੰਘ ਕਲਜੁਗ ਗੁਰਸਿਖ ਜਨ ਦਰਸ ਦਿਖਾਏ ਜੋਤ ਸਰੂਪ ਵਿਸ਼ਨੂੰ ਭਗਵਾਨ। ਕਲਜੁਗ ਪਰਗਟੇ ਵਿਸ਼ਨੂੰ ਭਗਵਾਨਾ। ਗੁਰ ਦਰ ਦਰ ਗੁਰ ਖੜ੍ਹੇ ਮਹਾਨਾ। ਗੁਰਸਿਖ ਜੋਤ ਪਰਕਾਸ਼ ਕਰੇ ਕੋਟ ਭਾਨਾ। ਨਿਹਕਲੰਕ ਤੇਰੇ ਚਰਨ ਪ੍ਰੀਤੀ ਕਲਜੁਗ ਸਾਚਾ ਇਸ਼ਨਾਨਾ। ਚਰਨ ਪ੍ਰੀਤੀ ਗੁਰਸਿਖ ਕਮਾਏ । ਆਤਮ ਨਿਜਾਨੰਦ ਪ੍ਰਭ ਉਪਜਾਏ। ਸਵੱਛ ਸਰੂਪ ਪਰਗਟ ਜੋਤ ਨਿਹਕਲੰਕ ਦਰਸ ਦਿਖਾਏ। ਮਹਿੰਮਾ ਪ੍ਰਭ ਕੀ ਬੜੀ ਅਨੂਪ, ਜੁਗੋ ਜੁਗ ਜਗਤ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਕਲ ਸਾਚਾ ਭੂਪ, ਗੁਰਸਿਖਾਂ ਆਤਮ ਜੋਤ ਜਗਾਏ। ਕਲਜੁਗ ਪਰਗਟੇ ਪ੍ਰਭ ਸਾਚਾ ਭੂਪ। ਬੇਮੁਖਾਂ ਹੋਏ ਚਾਰ ਕੁੰਟ ਅੰਧ ਕੂਪ। ਜੋਤ ਸਰੂਪ ਵਿਚ ਸਿੱਖ ਸਮਾਵੇ, ਨਾ ਦੀਸੇ ਰੰਗ ਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਲਜੁਗ ਦੇਵੇ ਦਰਸ ਸਵੱਛ ਸਰੂਪ। ਦਰਸਨ ਦੇ ਪ੍ਰਭ ਦਇਆ ਕਮਾਏ। ਨਿਹਕਲੰਕ ਤੇਰੀ ਸਚ ਨਾਏ। ਕੋਈ ਵਿਰਲਾ ਗੁਰਮੁਖ ਚੜ੍ਹ ਜਾਏ। ਪਰਗਟ ਜੋਤ ਗੁਰਮੁਖਾਂ ਪ੍ਰਭ ਸਾਚਾ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਅਵਤਾਰ ਨਰ, ਸੁਰਤੀ ਸੁਰਤ ਮੇਲ ਕਰਾਏ। ਆਤਮ ਦੇਵੇ ਜੀਵ ਪ੍ਰਭ ਸੁਰਤ। ਜੋਤ ਜਗਾਏ ਪ੍ਰਭ ਅਕਾਲ ਮੂਰਤ । ਗੁਰਸਿਖ ਆਸ ਤੇਰੀ ਨਿਹਕਲੰਕ ਕਲ ਪੂਰਤ। ਬੇਮੁਖ ਦਰ ਤੇ ਆਏ ਉਠ ਜਾਏ ਝੂਰਤ। ਸਾਚਾ ਪ੍ਰਭ ਸਾਚਾ ਰੂਪ, ਨਾ ਸਾਚੀ ਦਿਸੇ ਪ੍ਰਭ ਸੂਰਤ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸਰਬ ਜਨਾਂ ਦੀ ਆਸਾ ਪੂਰਤ। ਜੋ ਜਨ ਪ੍ਰਭ ਦਰਸ
ਪਿਆਸਾ। ਦੇ ਦਰਸ ਪ੍ਰਭ ਕਲਜੁਗ ਕਰੇ ਬੰਦ ਖੁਲਾਸਾ। ਦੁਖ ਦਰਦ ਸਭ ਦੇਹ ਦਾ ਨਾਸਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰਾ, ਸਦਾ ਜੀਵੇ ਤੇਰੇ ਚਰਨ ਭਰਵਾਸਾ । ਗੁਰਸਿਖਾਂ ਦੇਵੇ ਜਗਤ ਪ੍ਰਭ ਮਾਨ । ਪਰਗਟਾਵੇ ਜੋਤ ਕਲ ਵਿਸ਼ਨੂੰ ਭਗਵਾਨ। ਹੋਏ ਸਹਾਈ ਵਡ ਵਡ ਵਡ ਵੱਡਾ ਬਲਵਾਨ। ਕਲਜੁਗ ਨਿਹਕਲੰਕ ਅਵਤਾਰ, ਰਾਓ ਰੰਕ ਕਰੇ ਇਕ ਸਮਾਨ। ਪਰਗਟੀ ਜੋਤ ਜਗਤ ਅੰਧਿਆਰ। ਨਿਹਕਲੰਕ ਜੋਤ ਸਰੂਪ ਲਏ ਅਵਤਾਰ। ਬਾਣ ਸ਼ਬਦ ਸੋਹੰ ਕਰੇ ਜਗਤ ਖੁਆਰ। ਗੁਰਸਿਖਾਂ ਜੋਤ ਜਗਾਏ, ਪ੍ਰਭ ਆਤਮ ਕਰੇ ਉਜਿਆਰ। ਘਨਕਪੁਰ ਵਾਸੀ ਨਿਹਕਲੰਕ, ਸਤਿਜੁਗ ਹੋਵੇ ਤੇਰਾ ਉਚ ਦਰਬਾਰ। ਪਰਗਟੇ ਜੋਤ ਪ੍ਰਭ ਅਬਿਨਾਸ਼ੀ, ਸ੍ਰਿਸ਼ਟ ਸਬਾਈ ਹੋਵੇ ਖੁਆਰ। ਗੁਰਸਿਖਾਂ ਮਿਲੇ ਚਰਨ ਨਿਵਾਸ, ਬੇਮੁਖਾਂ ਹੋਵੇ ਹਾਹਾਕਾਰ। ਕੋਈ ਨਾ ਦੀਸੇ ਅੰਤਕਾਲ ਕਲਜੁਗ ਮਦਿ ਮਾਸੀ ਨਰਕ ਮਝਾਰੇ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਆਤਮ ਦੇਵੇ ਸ਼ਬਦ ਅਧਾਰ। ਆਤਮ ਜੋਤ ਪ੍ਰਭ ਆਪ ਜਗਾਏ। ਪਰਗਟ ਜੋਤ ਨਿਹਕਲੰਕ ਕਲਜੁਗ ਸ਼ਬਦੀ ਮੇਲ ਮਿਲਾਏ। ਉਪਜੇ ਸ਼ਬਦ ਵੱਜੇ ਧੁਨ ਖੁਲ੍ਹੇ ਸੁੰਨ, ਨਿਰਹਾਰੀ ਪ੍ਰਭ ਦਿਸ ਆਏ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ ਵਡ ਵਡ ਵਡ ਵੱਡਾ ਚਾਰ ਜੁਗ ਕਲੰਕ ਨਿਹ ਨਾਉਂ ਰਖਾਈ। ਚਾਰ ਜੁਗ ਏਕਾ ਜੋਤੀ। ਚਾਰ ਵਰਨ ਕਰਾਏ ਏਕਾ ਗੋਤੀ। ਜਾਮਾ ਧਾਰੇ ਨਿਹਕਲੰਕ, ਕਲ ਝੂਠੀ ਦੁਨੀਆ ਰਹੀ ਸੋਤੀ। ਗੁਰਮੁਖ ਵਿਰਲੇ ਪਾਈ ਸਾਰ, ਆਤਮ ਮਿਲੇ ਪ੍ਰਭ ਮਾਣਕ ਮੋਤੀ । ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਵਾਰ, ਤੀਨ ਲੋਕ ਜਗਾਏ ਏਕਾ ਜੋਤੀ। ਤੀਨ ਲੋਕ ਪ੍ਰਭ ਜੋਤ ਆਕਾਰੀ। ਜੋਤ ਸਰੂਪ ਹੋਇਆ ਸੰਸਾਰੀ। ਨਿਹਕਲੰਕ ਨਿਰੰਜਣ ਜੋਤ ਪਰਗਟੇ ਕਲਜੁਗ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਪ੍ਰਭ ਨਿਰਾਧਾਰੀ। ਸਾਚਾ ਪ੍ਰਭ ਸਾਚਾ ਦਰਬਾਰ। ਜੋਤ ਸਰੂਪੀ ਪ੍ਰਭ ਜੋਤ ਆਕਾਰ। ਜਗਤ ਜੋਤ ਪ੍ਰਭ ਕਰੇ ਅਧਾਰ। ਝੂਠਾ ਜਗਤ ਅੰਤ ਕਲਜੁਗ ਹੋਏ ਖੁਆਰ। ਸਾਚਾ ਸ਼ਬਦ ਸੋਹੰ ਨਿਹਕਲੰਕ ਮਾਰੇ ਸਾਚੀ ਮਾਰ । ਮਹਾਰਾਜ ਸ਼ੇਰ ਸਿੰਘ ਤੇਰੇ ਸ਼ਬਦ ਡੰਕ, ਚਾਰ ਕੁੰਟ ਹੋ ਜਾਏ ਜੈ ਜੈ ਜੈਕਾਰ। ਨਿਹਕਲੰਕ ਕੋਈ ਨਾ ਜਾਣੇ ਤੇਰਾ ਅੰਤ । ਸਤਿਜੁਗ ਸੋਹੰ ਸ਼ਬਦ ਉਪਜਾਏ, ਵਿਚ ਸਿੱਖ ਮਨਕ। ਜੋਤ ਸਰੂਪ ਆਤਮ ਮਾਰੇ ਤਨਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਗੁਰਮੁਖ ਉਜਲ ਕਰੇ ਜਿਉਂ ਭਗਤ ਜਨਕ। ਭਗਤ ਜਨਾਂ ਪ੍ਰਭ ਹੱਥ ਵਡਿਆਈ। ਪਰਗਟ ਜੋਤ ਜੁਗੋ ਜੁਗ ਹੋਏ ਸਹਾਈ। ਕਲਜੁਗ ਜਾਮਾ ਧਾਰ, ਨਿਹਕਲੰਕ ਜੋਤ ਪਰਗਟਾਈ। ਬ੍ਰਹਮਾ ਮਾਣ ਗਵਾਏ, ਜੁਗ ਚੌਥੇ ਵਿਚ ਜੋਤੀ ਜੋਤ ਮਿਲਾਈ । ਸਤਿਜੁਗ ਸਾਚੇ ਦੇਵੇ ਸਿੱਖ ਨਿਹਕਲੰਕ ਵਡਿਆਈ। ਸਿੰਘ ਪਾਲ ਤੇਰੀ ਜੋਤ, ਸਾਚੇ ਪ੍ਰਭ ਵਿਚ ਬ੍ਰਹਮ ਲੋਕ ਪੁਚਾਈ। ਮਾਰ ਜਵਾਏ ਜਵਾਏ ਆਪ, ਵਾਲੀ ਸ੍ਰਿਸ਼ਟ ਆਪ ਰਘੁਰਾਈ । ਨਿਰਗੁਣ ਸਰਗੁਣ ਏਕਾ ਰੂਪ, ਸਤਿ ਪੁਰਖਾਂ ਵਿਚ ਰਿਹਾ ਸਮਾਈ। ਨਿਹਕਲੰਕ ਕਲ ਲੈ ਅਵਤਾਰ, ਸਾਧ ਸੰਗਤ ਪ੍ਰਭ ਮਾਣ ਦਵਾਈ। ਲਿਖਤ ਲਿਖਾਏ ਅਪਰ ਅਪਾਰ, ਸਾਚੀ ਨੀਵ ਸਤਿਜੁਗ ਰਖਾਈ । ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰੇ ਚਰਨ ਬਲਿਹਾਰ, ਦੇਵੇ ਸਾਧ ਸੰਗਤ ਵਡਿਆਈ। ਸਾਧ ਸੰਗਤ ਤੇਰੀ ਵਡਿਆਈ। ਪਰਗਟੇ ਜੋਤ ਨਿਹਕਲੰਕ ਘਨਈਆ ਰਘੁਰਾਈ। ਜੋਤ ਸਰੂਪ ਸਰਬ ਜੋਤ ਧਰ, ਸਾਚੀ ਜੋਤ ਵਿਚ ਜਗਤ ਟਿਕਾਈ। ਜੋਤ ਸਰੂਪ ਵਸੇ ਤੀਨ ਲੋਕ, ਪਾਤਾਲ ਆਕਾਸ਼ ਮਾਤ ਸਮਾਈ। ਮਾਤਲੋਕ ਪ੍ਰਭ ਜੋਤ ਪਰਕਾਸ਼, ਨਿਹਕਲੰਕ ਕਲਜੁਗ ਨਾਉਂ ਧਰਾਈ। ਬੇਮੁਖ ਜੀਵ ਅੰਤ ਹੋਵਣ ਨਾਸ, ਕਲਜੁਗ ਤੇਰੀ ਵਿਆਧ ਮਿਟਾਈ । ਜੋ
ਜਨ ਰਸਨਾ ਲਾਵੇ ਮਦਿਰਾ ਮਾਸ, ਸਾਚਾ ਪ੍ਰਭ ਵਿਚ ਨਰਕ ਨਿਵਾਸ ਦਵਾਈ। ਸੋਹੰ ਸ਼ਬਦ ਜੋ ਜਪੇ ਸਵਾਸ ਸਵਾਸ, ਪ੍ਰਭ ਜੋਤੀ ਜੋਤ ਮਿਲਾਈ। ਸਚਖੰਡ ਸਾਚੇ ਸਿੱਖ ਤੇਰਾ ਪ੍ਰਭ ਕਰੇ ਨਿਵਾਸ, ਆਵਣ ਜਾਣ ਜਾਣ ਆਵਣ ਜਗਤ ਮਿਟ ਜਾਈ। ਬੈਕੁੰਠ ਧਾਮ ਗੁਰਸਿਖ ਤੇਰਾ ਬਿਸਰਾਮ, ਦੇ ਦਰਸ ਅੰਤਕਾਲ ਨਿਹਕਲੰਕ ਹੋਏ ਸਹਾਈ । ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਪਰਗਟਾਏ ਜਿਉਂ ਕ੍ਰਿਸ਼ਨਾ ਸ਼ਾਮ, ਨਿਰਮਲ ਜੋਤ ਨਿਹਕਲੰਕ ਵਿਚ ਸਿੱਖ ਦੇ ਆਈ। ਜੋਤ ਸਰੂਪ ਪ੍ਰਭ ਵਿਚ ਸਿੱਖ ਦੇਹ ਸਮਾਏ। ਅਚਰਜ ਖੇਲ ਖੇਲ ਅਚਰਜ ਕਲਜੁਗ ਕਰਾਏ। ਵਿਸਮਾਦੀ ਪ੍ਰਭ ਵਿਸਮਾਦ ਵਿਚ ਸਿੱਖ ਹੋ ਜਾਏ। ਪਰਗਟ ਜੋਤ ਨਿਹਕਲੰਕ, ਭਰਮ ਭੁਲੇਖੇ ਜਗਤ ਭੁਲਾਏ। ਗੁਰਸਿਖ ਕਰੇ ਨਿਮਸਕਾਰ ਬਾਰ ਅਨਕ, ਬੇਮੁਖ ਦਰ ਨਾ ਸੀਸ ਝੁਕਾਏ। ਸਾਚੀ ਜੋਤ ਪ੍ਰਭ ਆਤਮ ਲਾਏ ਤਨਕ, ਬੇਮੁਖ ਆਤਮ ਹੰਕਾਰ ਰਖਾਏ। ਮਹਾਰਾਜ ਸ਼ੇਰ ਸਿੰਘ ਵਾਲੀ ਪੁਰੀ ਘਨਕ, ਸਰਨ ਪੜੇ ਦੀ ਲਾਜ ਰਖਾਏ। ਸਰਨ ਪੜੇ ਦੀ ਰਾਖੇ ਲਾਜਾ। ਅਨਹਦ ਸ਼ਬਦ ਧੁਨ ਵਜਾਵੇ ਵਾਜਾ। ਜਗਾਵੇ ਜੋਤ ਵਿਚ ਦੇਹ ਪ੍ਰਭ ਜਿਸ ਤੇਰਾ ਸਾਜਨ ਸਾਜਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਲਜੁਗ ਵਡ ਰਾਜਨ ਰਾਜਾ । ਰਾਜਨ ਰਾਜ ਰਾਜ ਦਿਆਲੂ । ਭਗਤ ਵਛਲ ਪ੍ਰਭ ਸਦਾ ਕਿਰਪਾਲੂ। ਕਲਜੁਗ ਜਾਮਾ ਧਾਰੇ ਨਿਹਕਲੰਕ ਬੇਮਿਸਾਲੂ। ਮਹਾਰਾਜ ਸ਼ੇਰ ਸਿੰਘ ਜੁਗ ਚਾਰ ਸਦਾ ਕਿਰਪਾਲੂ। ਕਲਜੁਗ ਪਾਈ ਪ੍ਰਭ ਨੇ ਮਾਇਆ। ਪਰਗਟੇ ਜੋਤ ਆਪ ਰਘੁਰਾਇਆ। ਅਛਲ ਛਲ ਛਲ ਜਗਤ ਕਰਾਇਆ । ਆਪਣਾ ਭੇਵ ਨਾ ਕਿਸੇ ਜਣਾਇਆ । ਗੁਰਸਿਖਾਂ ਸ਼ਬਦ ਗਿਆਨ ਦੇ, ਕਲਜੁਗ ਪਾਰ ਕਰਾਇਆ। ਚਰਨ ਪ੍ਰੀਤੀ ਨਿਹਕਲੰਕ ਆਤਮ ਧਿਆਨ ਦੇ, ਰੰਗ ਮਜੀਠੀ ਦੇ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਦਰਸ ਵਿਸ਼ਨੂੰ ਭਗਵਾਨ ਦੇ, ਸਾਧ ਸੰਗਤ ਮਾਣ ਦਵਾਇਆ। ਪਰਗਟੇ ਜੋਤ ਕਵਲ ਨੈਣਾਂ। ਸੁੰਦਰ ਕੁੰਡਲ ਮੁਕਟ ਬੈਣਾ। ਸਾਧ ਸੰਗਤ ਨਿਹਕਲੰਕ ਮਿਲ ਦਰ ਤੇ ਬਹਿਣਾ। ਮਦਿ ਮਾਸੀ ਅੰਤਕਾਲ ਕਲਜੁਗ ਨਾ ਰਹਿਣਾ। ਸੋਹੰ ਸਾਚਾ ਸ਼ਬਦ ਪ੍ਰਭ ਆਤਮ ਦੇਵੇ ਗਹਿਣਾ। ਝੂਠੀ ਦੁਨੀਆ ਜਗਤ ਪਸਾਰਾ, ਸਦ ਬੈਠ ਕਿਸੇ ਨਹੀਂ ਰਹਿਣਾ। ਕਲਜੁਗ ਕਰੇ ਨਿਹਕਲੰਕ ਖੁਆਰੀ, ਭਾਣਾ ਪ੍ਰਭ ਦਾ ਸਰਬ ਨੇ ਸਹਿਣਾ। ਗੁਰਸਿਖਾਂ ਕਰੇ ਜੋਤ ਪਰਕਾਸ਼ ਆਤਮ ਉਜਿਆਰ, ਸਦਾ ਦੇਵੇ ਲਹਿਣਾ। ਚਾਰ ਕੁੰਟ ਹੋਵੇ ਹਾਹਾਕਾਰ, ਬੇਮੁਖ ਜੀਵ ਵਹਿਣ ਝੂਠੇ ਵਹਿਣਾ। ਮਹਾਰਾਜ ਸ਼ੇਰ ਸਿੰਘ ਜੋਤ ਆਕਾਰ, ਤੀਨ ਲੋਕ ਸਦ ਰਹਿਣਾ। ਸਾਚਾ ਪ੍ਰਭ ਜੋਤ ਆਕਾਰ, ਪਰਗਟ ਜੋਤ ਸਭ ਸ੍ਰਿਸ਼ਟ ਸੰਘਾਰੀ। ਬੁੱਧੀ ਆਤਮ ਆਤਮ ਬੁੱਧੀ ਬੇਮੁਖਾਂ ਜਗ ਹਾਰੀ। ਅੰਤਕਾਲ ਕਲਜੁਗ ਜੀਵ ਜੰਤ ਹੋਵੇ ਖੁਆਰੀ। ਸਤਿਜੁਗ ਸਾਚਾ ਲਾਏ ਆਪ ਪ੍ਰਭ, ਨਿਹਕਲੰਕ ਨਿਰਵੈਰ ਨਿਰਾਹਾਰੀ। ਸਤਿਜੁਗ ਸਤਿਗੁਰ ਮਨੀ ਸਿੰਘ ਹੋਏ ਤੇਰੀ ਵਡਿਆਈ, ਸਾਚੀ ਮਿਲੇ ਤੈਨੂੰ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸਰਬ ਸ੍ਰਿਸ਼ਟ ਹੋਵੇ ਤੇਰੀ ਪਨਿਹਾਰੀ। ਦੇਵੇ ਮਾਣ ਸਰਬ ਕਾ ਦਾਤਾ। ਸਤਿਗੁਰ ਮਨੀ ਸਿੰਘ ਸਤਿਜੁਗ ਹੋਵੇ ਬ੍ਰਹਮ ਗਿਆਤਾ। ਚਾਰ ਵਰਨ ਤੇਰੀ ਚਰਨੀਂ ਸਾਚਾ ਨਾਤਾ। ਸੋਹੰ ਸ਼ਬਦ ਖੋਲ੍ਹੇ ਨੇਤਰ ਹਰਨ ਫਰਨ, ਦੇਵੇ ਧਿਆਨ ਆਪ ਪ੍ਰਭ ਦਾਤਾ। ਗੁਰਸਿਖ ਕਲਜੁਗ ਅੰਤਕਾਲ ਪ੍ਰਭ ਜੋਤੀ ਜੋਤ ਮਿਲਾਤਾ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਪ੍ਰੀਤੀ, ਗੁਰਸਿਖਾਂ ਸਾਚਾ ਨਾਤਾ । ਗੁਰਚਰਨ ਪ੍ਰੀਤੀ ਚਰਨ ਧੂੜ। ਕਰੇ ਬਿੁਧ ਬਿਬੇਕ ਜੀਵ ਆਤਮ ਮੂੜ। ਆਤਮ ਰੰਗ ਚੜ੍ਹਾਏ ਸਚ ਮਜੀਠੀ ਗੂੜ੍ਹ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵਿਰਲਾ, ਕਲਜੁਗ ਲੋੜੇ ਤੇਰੀ ਚਰਨ ਧੂੜ। ਨਾਸ ਨਾਸ ਨਾਸ, ਅਗਨ ਤਾਪ ਨਾਸਿਆ। ਪਰਕਾਸ਼ ਪਰਕਾਸ਼ ਪਰਕਾਸ਼ ਨਿਰੰਜਣ ਜੋਤ ਪਰਕਾਸ਼ਿਆ। ਸਵਾਸ
ਸਵਾਸ ਸਵਾਸ ਸੋਹੰ ਸ਼ਬਦ ਜਪ ਜੀਵ ਸਵਾਸ ਸਵਾਸਿਆ। ਰਾਸ ਰਾਸ ਰਾਸ ਮਾਨਸ ਜਨਮ ਹੋਵੇ ਰਾਸਿਆ । ਵਾਸ ਵਾਸ ਵਾਸ, ਸਾਚਾ ਪ੍ਰਭ ਵਿਚ ਦੇਹ ਵਾਸਿਆ। ਮਾਸ ਮਾਸ ਮਾਸ, ਕਲਜੁਗ ਰਸਨ ਬੇਮੁਖਾਂ ਭਾਸਿਆ। ਨਾਸ ਨਾਸ ਨਾਸ, ਅੰਤਕਾਲ ਕਲਜੁਗ ਕਰੇ ਨਾਸਿਆ। ਪਾਸ ਪਾਸ ਪਾਸ, ਸਾਧ ਸੰਗਤ ਪ੍ਰਭ ਸਦ ਹੈ ਪਾਸਿਆ । ਅਬਿਨਾਸ਼ ਅਬਿਨਾਸ਼ ਅਬਿਨਾਸ਼, ਨਿਹਕਲੰਕ ਆਦਿ ਜੁਗਾਦਿ ਸਦਾ ਅਬਿਨਾਸਿਆ। ਰਾਸ ਰਾਸ ਰਾਸ, ਜੀਵ ਗੁਰਚਰਨ ਪ੍ਰੀਤ ਰਹਿਰਾਸਿਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜੁਗੋ ਜੁਗ ਵਾਸਿਆ। ਦਾਸਨ ਦਾਸ ਆਪ ਰਘੁਰਾਈ। ਪਰਗਟ ਜੋਤ ਰਘੁਪਤ ਹੋਏ ਸਹਾਈ। ਕਵਲ ਨੈਣ ਨੈਣ ਕਵਲ ਕਲ ਜੋਤ ਪਰਗਟਾਈ। ਸਿਰ ਮੁਕਟ ਮੁਕਟ ਸਿਰ, ਚਾਰ ਕੁੰਟ ਕੁੰਟ ਚਾਰ ਪ੍ਰਭ ਚਰਨ ਲਗਾਈ। ਮਹਾਰਾਜ ਸ਼ੇਰ ਸਿੰਘ ਅੰਤਕਾਲ ਸਾਧ ਸੰਗਤ ਸਿਰ ਹੱਥ ਟਿਕਾਈ। ਸਾਧ ਸੰਗਤ ਰੱਖੇ ਪ੍ਰਭ ਦੇ ਕਰ ਹੱਥ। ਸਾਚਾ ਸ਼ਬਦ ਸੋਹੰ ਆਤਮ ਵਸਾਵੇ ਸਚੀ ਗਥ। ਸਤਿਜੁਗ ਚਲੇ ਪ੍ਰਭ ਸਾਚੇ ਕੀ ਸਾਚੀ ਕਥ। ਨਿਹਕਲੰਕ ਪਰਗਟ ਕਲ, ਜਿਉਂ ਰਾਮਾ ਘਰ ਦਸਰਥ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਬੇਮੁਖਾਂ ਸਵਾਏ ਸਥ। ਬੇਮੁਖਾਂ ਸਾਚੇ ਪ੍ਰਭ ਮੁਖ ਨਾ ਲਾਇਆ। ਮਦਿ ਮਾਸ ਰਸਨਾ ਆਹਾਰ ਬਣਾਇਆ। ਵਿਚ ਚੁਰਾਸੀ ਪ੍ਰਭ ਗੇੜ ਲਿਖਾਇਆ। ਕੂਕਰ ਸ਼ੂਕਰ ਜੂਨ ਦੇ, ਵਿਸ਼ਟਾ ਮੁਖ ਰਖਾਇਆ। ਕਲਜੁਗ ਤੇਰੀ ਪਾਰਬ੍ਰਹਮ ਅਚਰਜ ਵਰਤੀ ਮਾਇਆ। ਉਤਮ ਅਚੁੱਤ ਪਰਮੇਸ਼ਵਰ, ਮਦਿ ਮਾਸੀ ਨਜ਼ਰ ਨਾ ਆਇਆ । ਸਾਧ ਸੰਗਤ ਪਰਗਟ ਜੋਤ ਮਿਲਿਆ ਨਿਹਕਲੰਕ ਪਰਮੇਸ਼ਵਰ, ਸੋਹੰ ਸ਼ਬਦ ਅਧਾਰ ਰਖਾਇਆ। ਮਹਾਰਾਜ ਸ਼ੇਰ ਸਿੰਘ ਜਗਤ ਪਿਤ ਜਗਤੇਸ਼ਵਰ, ਜੋਤ ਸਰੂਪ ਨਾ ਮਰੇ ਨਾ ਜਾਇਆ। ਨਾ ਮਰੇ ਨਾ ਜਾਏ, ਕਰੇ ਜਗਤ ਖੇਲ। ਜੁਗੋ ਜੁਗ ਪਰਗਟੇ ਜੋਤ ਅਨਾਦ ਅਨਾਦੀ ਵਿਸਮਾਦੀ ਜੋਤੀ ਮੇਲ। ਝੂਠੀ ਦੁਨੀਆ ਪ੍ਰਭ ਜਲਾਏ, ਆਤਮ ਲਾਏ ਮਦਿਰਾ ਤੇਲ। ਮਹਾਰਾਜ ਸ਼ੇਰ ਸਿੰਘ ਭਾਣਾ ਤੇਰਾ ਕਲਜੁਗ ਵਰਤੇ, ਕਿਰਪਾ ਕਰ ਸਾਧ ਸੰਗਤ ਸਭ ਚਰਨੀਂ ਮੇਲ । ਚਰਨ ਮਿਲਾਵਾ ਆਪ ਕਰ, ਸਤਿ ਪੁਰਖ ਵਿਧਾਤੇ। ਆਤਮ ਜੋਤ ਅਧਾਰ ਕਰ, ਨਿਹਕਲੰਕ ਰੰਗਰਾਤੇ। ਕਲਜੁਗ ਬੇੜਾ ਪਾਰ ਕਰ, ਭਗਤ ਵਛਲ ਸਾਚੇ ਮਾਤ ਤੇਰੇ ਚਰਨ ਪ੍ਰਭ ਨਾਤੇ । ਗੁਰਸਿਖ ਫੁਲ ਕਿਰਪਾ ਗਿਰਧਾਰ ਕਰ, ਸਤਿ ਜੋਤੀ ਜੋਤ ਮਿਲਾਤੇ। ਮਹਾਰਾਜ ਸ਼ੇਰ ਸਿੰਘ ਸੋਹੰ ਸਾਚਾ ਸ਼ਬਦ ਅਹਾਰ ਕਰ, ਗੁਰਸਿਖ ਸੋਹਣ ਤੇਰੇ ਦਰ ਰਸਨਾ ਗਾਤੇ। ਗੁਰ ਕਲਜੁਗ ਨਿਹਕਲੰਕ ਗੁਣ ਗਾਇਣ। ਦੇਵੇ ਦਰਸ ਆਪ ਪ੍ਰਭ, ਸਤਿ ਆਤਮ ਦੁਖ ਮਿਟਾਇਣ। ਆਤਮ ਝਿਰਨਾ ਝਿਰਾਏ ਵਿਚ ਕਵਲ ਨਭ, ਪ੍ਰਭ ਸਾਚੀ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਤੇਰੇ ਸਾਚੇ ਦਰ, ਸਤਿ ਪੁਰਖਾਂ ਮਿਲੇ ਵਡਿਆਈ। ਸਤਿ ਪੁਰਖਾਂ ਸਤਿਗੁਰ ਸਾਚਾ ਪਾਇਆ। ਚੰਚਲ ਹੋਈ ਮਤ, ਵਿਚ ਦੇਹ ਪ੍ਰਭ ਨਜ਼ਰੀ ਆਇਆ। ਸਾਚਾ ਪ੍ਰਭ ਰੱਖੇ ਆਪ ਸਤਿ, ਮਦਿ ਮਾਸ ਨਾ ਰਸਨਾ ਲਾਇਆ। ਸ਼ਬਦ ਸੁਰਤ ਪ੍ਰਭ ਦੇਵੇ ਸਾਚਾ ਮਿਤ, ਸਾਧ ਸੰਗਤ ਭੈਣ ਭਰਾ ਬਣਾਇਆ। ਵੇਲਾ ਹੱਥ ਨਾ ਆਵੇ ਵਤ, ਜੋਤ ਸਰੂਪ ਨਿਹਕਲੰਕ ਕਲ ਆਇਆ। ਮਹਾਰਾਜ ਸ਼ੇਰ ਸਿੰਘ ਮਾਧਵਿਆ ਕਲ ਪਰਗਟ ਜੋਤ ਜਗਤ ਭੁਲਾਇਆ। ਜਗਤ ਭੁੱਲਾ ਕਲ ਹੋਈ ਭੁਲ। ਝੂਠੇ ਜੀਵ ਅੰਤਕਾਲ ਕਲ ਜਾਇਣ ਰੁਲ। ਸਾਧ ਸੰਗਤ ਮਿਲਿਆ ਵਰ ਵਰ ਅਮੁਲ । ਆਦਿ ਜੁਗਾਦਿ ਜੁਗੋ ਜੁਗ ਨਿਹਕਲੰਕ ਜੇਵਡ ਕੋਈ ਨਾ ਤੁਲ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ, ਜਨ ਭਗਤਾਂ ਦਸਮ ਦਵਾਰ ਜਾਇਣਗੇ ਖੁਲ੍ਹ। ਖੁਲ੍ਹੇ ਦਵਾਰ ਮਨ ਭਏ ਅਨੰਦ। ਆਤਮ ਉਪਜੇ ਜੀਵ ਪਰਮਾਨੰਦ। ਬੇਮੁਖ ਦਰ ਨਾ ਸੋਹਣ ਸੋਹੰ ਸ਼ਬਦ ਸਾਚੀ ਸੁਗੰਧ।
ਮਦਿ ਮਾਸ ਪ੍ਰਭ ਆਹਾਰ ਬਣਾਇਆ, ਰਸਨਾ ਲਾਇਆ ਗੰਦ। ਕਲਜੁਗ ਮਾਨਸ ਜਨਮ ਗਵਾਇਆ, ਭਾਗ ਹੋਏ ਮੰਦ। ਮਿਲ ਸਾਧ ਸੰਗਤ ਨਿਹਕਲੰਕ ਜਿਨ ਦਰਸ਼ਨ ਪਾਇਆ, ਕਰੇ ਖੁਲਾਸੀ ਪ੍ਰਭ ਬੰਦ ਬੰਦ। ਸਚ ਧਾਮ ਪਰਗਟ ਪਹੁੰਚਾਇਆ, ਗੁਰਚਰਨ ਨਿਵਾਸ ਜਿਉਂ ਸੀਤਲ ਚੰਦ । ਮਹਾਰਾਜ ਸ਼ੇਰ ਸਿੰਘ ਤੇਰਾ ਥਾਨ ਸੁਹਾਇਆ, ਸਾਧ ਸੰਗਤ ਮਿਲ ਪਾਇਆ ਨਿਜਾਨੰਦ। ਨਿਜਾਨੰਦ ਗੁਰਸਿਖ ਮਾਨੇ । ਕਲਜੁਗ ਚਲੇ ਪ੍ਰਭ ਕੇ ਭਾਣੇ। ਆਤਮ ਜੋਤ ਜਗੇ ਮਹਾਨੇ। ਜੋਤ ਸਰੂਪ ਜੋਤ ਪ੍ਰਭ ਗੁਰਸਿਖਾਂ ਖੜ੍ਹਾ ਸਰਹਾਣੇ। ਬੇਮੁਖ ਕਲਜੁਗ ਜੀਵ ਭੁੰਨੇ ਜਿਉਂ ਭਠਿਆਲੇ ਦਾਣੇ। ਜੋਤ ਪਰਕਾਸ਼ ਕਰੇ ਨਿਹਕਲੰਕ, ਚਰਨੀਂ ਲੱਗਣ ਰਾਜੇ ਰਾਣੇ। ਕ੍ਰਿਸ਼ਨ ਮੁਰਾਰੀ ਜੋਤ ਆਕਾਰੀ, ਦੇਵੇ ਦਰਸ ਜੋਤ ਸਰੂਪ ਵਾਲੀ ਹਿੰਦਵਾਣੇ। ਵਾਲੀ ਹਿੰਦ ਉਤਰੇ ਚਿੰਦ, ਡਿੱਗਣ ਚਰਨੀਂ ਹੋਏ ਨਿਮਾਣੇ। ਜਮਨ ਕਿਨਾਰ ਪ੍ਰਭ ਕਰੇ ਜੋਤ ਆਕਾਰ, ਸੰਤ ਮਨੀ ਸਿੰਘ ਤੇਰੇ ਬਚਨ ਸਤਿ ਵਰਤਾਣੇ। ਨਿਰਭੈ ਦੇਵੇ ਸ਼ਬਦ ਅਧਾਰ, ਨਿਰਮਲ ਜੋਤ ਕਰੇ ਆਕਾਰ ਤੀਨ ਲੋਕ ਨਿਹਕਲੰਕ ਜੋਤ ਮਹਾਨੇ। ਮਹਾਰਾਜ ਸ਼ੇਰ ਸਿੰਘ ਤੇਰਾ ਪਰਕਾਸ਼, ਕਲਜੁਗ ਕਰੇ ਨਾਸ, ਸਭ ਮਿਟਾਏ ਰਾਜੇ ਰਾਣੇ। ਮਿਟ ਮਿਟ ਮਿਟ ਜਾਏ ਅਭਿਮਾਨ। ਏਕਾ ਜੋਤ ਜੁਗੋ ਜੁਗ ਮਹਾਨ। ਰਾਓ ਰੰਕ ਪ੍ਰਭ ਇਕ ਸਮਾਨ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜੁਗੋ ਜੁਗ ਏਕਾ ਜੋਤ ਸਮਾਨ। ਏਕਾ ਜੋਤ ਏਕਾ ਆਕਾਰ। ਜਗਤ ਪਿਤ ਕਲ ਲੈ ਆਇਆ ਅਵਤਾਰ। ਦੁਖ ਭੁਖ ਕਰੇ ਜਗਤ ਖੁਆਰ। ਆਤਮ ਸੁਖ ਦੇਵੇ ਸੋਹੰ ਸ਼ਬਦ ਅਧਾਰ। ਉਤਮ ਹਸਤੀ ਕਲਜੁਗ ਮਨੁੱਖ, ਜਿਨ੍ਹਾਂ ਜਪਿਆ ਮੁਰਾਰ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਤੇਰੀ ਕੋਈ ਨਾ ਪਾਵੇ ਸਾਰ। ਤੇਰੇ ਹੱਥ ਜਗਤ ਵਡਿਆਈ। ਮਾਰ ਜਵਾਲ ਜਵਾਲ ਮਾਰ, ਮਾਰ ਖਪਾਈ। ਜਨ ਭਗਤਾਂ ਲੇਵੇ ਸਾਰ, ਦੇਵੇ ਤਾਰ ਜੁਗੋ ਜੁਗ ਦੇ ਵਡਿਆਈ। ਸੋਹੰ ਸ਼ਬਦ ਸਾਚਾ ਦੇ ਅੰਮ੍ਰਿਤ ਭੰਡਾਰ, ਗੁਰਸਿਖਾਂ ਸੰਤ ਬਣਾਈ । ਅੰਤਕਾਲ ਕਲਜੁਗ ਨਾ ਹੋਇਣ ਖੁਆਰ, ਨਿਹਕਲੰਕ ਸਤਿਗੁਰ ਮਨੀ ਸਿੰਘ ਚਰਨ ਲਗਾਈ। ਸਾਧ ਸੰਗਤ ਗੁਰ ਚਰਨ ਕੀਆ ਪਿਆਰ, ਸਾਚਾ ਪ੍ਰਭ ਸਚਖੰਡ ਨਿਵਾਸ ਦਵਾਈ। ਵੀਹ ਸੌ ਅੱਠ ਪੰਚਮ ਜੇਠ, ਭਾਈਆਂ ਮਿਲ ਕਰੀ ਅਰਦਾਸ, ਸਿੱਖ ਊਧਮ ਲਿਆ ਬਖ਼ਸ਼ਾਈ। ਸਚਖੰਡ ਕੀਆ ਨਿਵਾਸ, ਦੇ ਦਰਸ ਦੇਹੀ ਛੁਡਾਈ । ਝੂਠੀ ਦੁਨੀਆ ਝੂਠਾ ਛੱਡਿਆ ਵਾਸ, ਸਾਧ ਸੰਗਤ ਪ੍ਰਭ ਲਿਆ ਮਿਲਾਈ। ਸਾਚਾ ਪ੍ਰਭ ਵਸੇ ਸਦਾ ਪਾਸ, ਸਾਚੀ ਜੋਤ ਵਿਚ ਜੋਤ ਟਿਕਾਈ। ਬਖ਼ਸ਼ੇ ਭੁਲ ਰਸਨਾ ਲਾਈ ਜੋ ਮਦਿਰਾ ਮਾਸ, ਕਾਲ ਅੰਤ ਅੰਤਕਾਲ ਹੋ ਗਿਆ ਸਹਾਈ। ਮਾਤ ਪਿਤ ਭੈਣ ਭਰਾ ਧੀਆਂ ਪੁੱਤਰ ਸਾਚਾ ਪਿਤ ਆਪ ਦੇਵੇ ਧਰਵਾਸ, ਨੇਤਰ ਆਂਸੂ ਨਾ ਬੰਸ ਵਹਾਈ। ਪਿਤਾ ਪੂਤ ਏਕਾ ਧਾਗਾ ਏਕਾ ਸੂਤ ਏਕਾ ਲੜੀ ਪ੍ਰਭ ਲਿਆ ਪਰੋਈ। ਏਕਾ ਰੂਪ ਏਕਾ ਜੋਤ ਸਾਚੀ ਜੋਤ ਪ੍ਰਭ ਲਿਆ ਮਿਲਾਈ। ਸੂਰਤ ਸਿੰਘ ਸਿੰਘ ਮੋਤਾ ਕਰੇ ਬੇਨੰਤੀ, ਬਖ਼ਸ਼ੇ ਪ੍ਰਭ ਸਾਚਾ ਭੂਪ ਕਰ ਦਇਆ ਪ੍ਰਭ ਲਾਜ ਰਖਾਈ। ਮਹਾਰਾਜ ਸ਼ੇਰ ਸਿੰਘ ਦੇਵੇ ਸੁੱਤ ਵਡਿਆਈ, ਸਚਖੰਡ ਨਿਵਾਸ ਦਿਵਾਈ। ਕਰਨ ਬੇਨੰਤੀ ਚਰਨ ਪ੍ਰਭ ਖੜ੍ਹੇ ਹੋਏ ਸੁੱਤ। ਬਖ਼ਸ਼ਣਹਾਰੇ ਬਖ਼ਸ਼ ਦੇ, ਪ੍ਰਭ ਪਾਰਬ੍ਰਹਮ ਅਚੁੱਤ। ਪੰਚਮ ਜੇਠ ਧੰਨ ਸੁਭਾਗ ਦਿਹਾੜਾ, ਧੰਨ ਸੁਹਾਈ ਰੁੱਤ। ਪਾਲ ਸਿੰਘ ਤੇਰੇ ਵੰਸ ਸਰਬੰਸ ਵਡਿਆਈ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਜੋਤ ਧਰੇ ਤੇਰੇ ਵਿਚ ਸੁੱਤ। ਧਰੇ ਜੋਤ ਵਿਚ ਪੂਰਨ ਸਿੱਖ। ਸਾਚੇ ਲੇਖ ਪ੍ਰਭ ਭੇਜਿਆ, ਧੁਰਦਰਗਾਹੋਂ ਲਿਖ। ਪਹਿਲੇ ਜਨਮ ਪ੍ਰਭ ਦੇ ਵਡਿਆਈ, ਜਨਮ ਲਿਖਾਇਆ ਭਰਿੰਗ ਰਿਖ । ਦੂਜੇ ਜਨਮ ਪ੍ਰਭ ਦੇ ਵਡਿਆਈ, ਨਿਰੰਜਣ ਜੋਤ ਪੂਰਨ ਗੋਤ ਅਵਤਾਰ ਵਿਆਸ ਸਿੱਖ। ਕਲਜੁਗ ਦੇ ਜਨਮ
ਕਰੇ ਜੋਤ ਆਕਾਰ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਭਵਿਖ । ਨਾਮ ਪੂਰਨ ਪੂਰਨ ਗੁਰਸਿਖ ਜਗਤ ਭੁਲੇਵਾ। ਨਿਹਕਲੰਕ ਜੋਤ ਸਰੂਪ, ਪ੍ਰਭ ਵਿਚ ਸਦਾ ਵਸੇਵਾ। ਧਰੀ ਜੋਤ ਆਪ ਪ੍ਰਭ, ਅਲਖ ਅਭੇਵਾ। ਕਲਜੁਗ ਜੀਵ ਅੰਤ ਆਵੇ ਵਕ਼ਤ, ਚਾਰ ਕੁੰਟ ਨਿਹਕਲੰਕ ਤੇਰੀ ਚਰਨ ਸੇਵਾ। ਮਹਾਰਾਜ ਸ਼ੇਰ ਸਿੰਘ ਸਤਿ ਪੁਰਖ ਨਿਰੰਜਣ, ਕਲਜੁਗ ਜੋਤ ਧਰੇ ਵਿਚ ਗੁਰਸਿਖ ਵਡ ਵਡ ਦੇਵੀ ਦੇਵਾ। ਦੇਵੀ ਦੇਵ ਗੁਰਸਿਖ ਦਵਾਰੇ। ਨਿਹਕਲੰਕ ਤੇਰੀ ਜੋਤ, ਸਿੰਘ ਪੂਰਨ ਆਤਮ ਚਮਤਕਾਰੇ । ਚਾਰ ਵਰਨ ਅੰਤ ਹੋਏ ਇਕ ਗੋਤ, ਆਏ ਡਿੱਗਣ ਸਤਿ ਦਵਾਰੇ। ਜੋ ਜਨ ਕਲਜੁਗ ਰਹੇ ਸੋਤ, ਚਲ ਆਇਣ ਨਾ ਪ੍ਰਭ ਦਵਾਰੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਕਲਜੁਗ ਸਦਾ ਸੋਹਣ ਤੇਰੇ ਦਵਾਰੇ। ਕਲਜੁਗ ਸਾਚਾ ਨਿਹਕਲੰਕ ਤੇਰਾ ਦਰਬਾਰ। ਪਰਗਟ ਜੋਤ ਸਾਧ ਸੰਗਤ, ਦਰ ਆਈ ਦੇਵੇ ਤਾਰ। ਬੇਮੁਖਾਂ ਮਾਰ ਸ਼ਬਦ ਚੋਟ, ਕਲਜੁਗ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਤੇਰਾ ਸ਼ਬਦ ਸਾਚਾ, ਜਗਤ ਪਿੰਡ ਕਾਚਾ ਢਾਹੇ ਢਹੇ ਹੋਏ ਖੁਆਰ। ਭਗਤ ਜਨ ਧੰਨ ਜਿਨ੍ਹਾਂ ਸ਼ਬਦ ਮਨ ਵਾਚਾ, ਆਤਮ ਹੋਏ ਅਧਾਰ। ਬੇਮੁਖ ਦਰ ਆਏ ਸੁਣ ਕੰਨ ਦਰ ਨਾਚਾ, ਪ੍ਰਭ ਸ਼ਬਦ ਵਗਾਈ ਮਾਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਵਿਚ ਹਿਰਦਕ ਗੁਰਸਿਖ ਰਾਚਾ, ਨਾਮ ਨਿਹਕਲੰਕ ਅਵਤਾਰ। ਗੁਰਸਿਖ ਗੁਰ ਏਕਾ ਸੂਤ ਏਕਾ ਧਾਗਾ। ਏਕਾ ਸ਼ਬਦ ਸੋਹੰ ਏਕਾ ਰਾਗਾ। ਕਲਜੁਗ ਦੁਖ ਨਾ ਗੁਰਮੁਖ ਲਾਗਾ। ਉਤਮ ਤੇਰਾ ਜਨਮ ਨਾ ਲਾਗੇ ਦਾਗ਼ਾ । ਨਿਹਕਲੰਕ ਪਕੜੀ ਤੇਰੀ ਵਾਗਾ। ਮਹਾਰਾਜ ਸ਼ੇਰ ਸਿੰਘ ਕਲ ਪਰਗਟ, ਦੇਵੇ ਦਰਸ ਜਿਉਂ ਭੋਗ ਲਗਾਵੇ ਬਿਦਰ ਸਾਗਾ। ਕਰ ਕਿਰਪਾ ਪ੍ਰਭ ਬਿਰਦ ਸਵਾਰਿਆ। ਮੁਕੰਦ ਮਨੋਹਰ ਲੱਖਮੀ ਨਰਾਇਣ ਕ੍ਰਿਸ਼ਨ ਮੁਰਾਰਿਆ। ਕਲਜੁਗ ਧਰੇ ਜੋਤ ਜੋਤ ਸਰੂਪ ਨਿਹਕਲੰਕ ਅਵਤਾਰਿਆ । ਜਾਮਾ ਲਿਆ ਧਾਰ ਘਨਕਪੁਰ ਹੋਏ ਸਚ ਦਵਾਰਿਆ। ਮਹਾਰਾਜ ਸ਼ੇਰ ਸਿੰਘ ਆਦਿ ਜੁਗਾਦੀ ਜੋਤ, ਚਾਰ ਕੁੰਟ ਤੇਰਾ ਚਮਤਕਾਰਿਆ। ਚਾਰ ਕੁੰਟ ਪ੍ਰਭ ਜੋਤ ਬਿਲੋਏ। ਜੋਤ ਪਰਕਾਸ਼ ਕਰੇ ਤੀਨ ਲੋਏ। ਤੀਨ ਲੋਕ ਪ੍ਰਭ ਏਕਾ ਜੋਤ ਵਰਤੇ ਜੁਗੋ ਜੁਗ ਸੋਏ। ਜੋਤ ਨਿਰੰਜਣ ਮਾਤਲੋਕ ਧਰੇ ਪ੍ਰਭ ਅਬਿਨਾਸ਼, ਦੂਸਰ ਨਾਹੀਂ ਕੋਇ । ਖੰਡ ਬ੍ਰਹਿਮੰਡ ਪ੍ਰਭ ਵਸੇ ਵਿਚ ਵਰਭੰਡ, ਨਿਰਗੁਣ ਸਰਗੁਣ ਰੂਪ ਦੋਏ। ਨਿਰਗੁਣ ਸਰਗੁਣ ਪ੍ਰਭ ਜੋਤ ਆਕਾਰੀ। ਕਲਜੁਗ ਹੋਇਆ ਪਰਗਟ ਜਿਉਂ ਰਾਮਾ ਕ੍ਰਿਸ਼ਨ ਮੁਰਾਰੀ। ਮੂਰਖ ਮੁਗਧਾਂ ਸੁਧ ਨਾ ਆਈ, ਬਣੇ ਮਦਿ ਮਾਸੀ ਆਹਾਰੀ । ਸਾਧ ਸੰਗਤ ਨਿਹਕਲੰਕ ਜੋਤ ਜਗਾਈ, ਜੋ ਜਨ ਢਹਿ ਪਏ ਪ੍ਰਭ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਦੁਹਾਈ, ਚਾਰ ਕੁੰਟ ਬੇਮੁਖਾਂ ਕਰੇ ਖੁਆਰੀ। ਖੁਆਰ ਖੁਆਰ ਹੋਏ ਜਗਤ ਖੁਆਰਾ। ਜੋਤ ਸਰੂਪ ਜਗਾਏ ਆਪ ਗਿਰਧਾਰਾ। ਗੁਰਮੁਖਾਂ ਦੇਵੇ ਸਾਚੀ ਭਗਤ, ਸੋਹੰ ਸਾਚਾ ਨਾਮ ਅਧਾਰਾ। ਬੇਮੁਖਾਂ ਪਿਸਾਵੇ ਖਪਾਵੇ ਕਾਲ ਅੰਤ, ਸੋਹੰ ਸ਼ਬਦ ਖੰਡਾ ਚਲੇ ਦੋ ਧਾਰਾ। ਬੀਰ ਬੇਤਾਲ ਪ੍ਰਭ ਲਿਆਏ ਵਕ਼ਤ ਵਿਚ ਸੰਸਾਰਾ। ਚਲੇ ਨਦੀ ਖੂਨ ਜਿਉਂ ਵਹਿੰਦੀ ਧਾਰਾ। ਮਹਾਰਾਜ ਸ਼ੇਰ ਸਿੰਘ ਤੇਰਾ ਹੁਕਮ ਵਰਤੇ, ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਕਰੇ ਜੀਵ ਖੁਆਰਾ। ਹੁਕਮੇ ਅੰਦਰ ਸਭ ਦੇਵੀ ਦੇਵ। ਮੁਨ ਜਨ ਸੁਰ ਨਰ ਖੜੇ ਪ੍ਰਭ ਚਰਨ ਸੇਵ। ਏਕਾ ਜੋਤ ਅਟਲ ਪ੍ਰਭ ਅਲਖ ਅਭੇਵ। ਬੇਮੁਖਾਂ ਨਜ਼ਰ ਨਾ ਆਈ, ਸਾਚੀ ਜੋਤ ਸਦਾ ਸ਼ਬਦ ਥੇਵ। ਗੁਰਸਿਖਾਂ ਨਿਹਕਲੰਕ ਤੇਰੀ ਚਰਨ ਪ੍ਰੀਤ ਕਰ, ਕਲਜੁਗ ਉਤਮ ਕਮਾਈ ਸੇਵ। ਕਿਰਪਾ ਧਰ ਗੁਰਸਿਖਾਂ ਸੋਹੰ ਸ਼ਬਦ ਦੀਆ ਸਾਚਾ ਮੇਵ। ਗੁਰਮੁਖਾਂ ਬੁੱਧ ਬਿਬੇਕ ਕਰ, ਰਸਨਾ ਹਟਾਵੇ ਮਦਿ ਮਾਸ ਨੇਹਕੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਿਸੇ ਜਣਾਵੇ ਭੇਵ। ਭੇਵ ਜਾਣੇ
ਜਿਸ ਜਣਾਏ ਆਪ। ਪਰਗਟੇ ਜੋਤ ਕਲਜੁਗ ਸਰਬ ਦਾਤਾ ਸਰਬ ਮਾਈ ਬਾਪ। ਆਤਮ ਜੋਤ ਕਰੇ ਉਜਿਆਰੇ, ਕੋਟ ਨਿਵਾਰੇ ਪਾਪ। ਮਹਾਰਾਜ ਸ਼ੇਰ ਸਿੰਘ ਸਤਿਜੁਗ ਹੋਵੇ ਤੇਰਾ ਸੋਹੰ ਸ਼ਬਦ ਸਾਚਾ ਜਾਪ। ਸੋਹੰ ਸ਼ਬਦ ਈਸ਼ਵਰ ਮੁਖਵਾਕ। ਖਾਣੀ ਬਾਣੀ ਗਗਨ ਪਤਾਲੀ ਪਾਕੀ ਪਾਕ। ਕੋਈ ਜਨ ਵਿਰਲਾ ਜਾਣੇ ਸੋ, ਜਿਸ ਆਤਮ ਖੁਲ੍ਹਾਵੇ ਤਾਕ। ਖੁਲ੍ਹੇ ਤਾਕ ਹੋਏ ਉਜਿਆਰਾ, ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਕਲਜੁਗ ਦੇਵੇ ਸਾਚਾ ਵਾਕ। ਗੁਰਸਿਖ ਗੁਰ ਸ਼ਬਦ ਕਮਾਏ। ਸਾਚਾ ਪ੍ਰਭ ਵਿਚ ਆਤਮ ਧੁਨ ਉਪਜਾਵੇ। ਉਪਜਾਵੇ ਧੁਨ ਖੁਲ੍ਹਾਏ ਸੁਨ, ਤੀਨ ਭਵਨ ਦੀ ਸੋਝੀ ਪਾਏ। ਰੁਣ ਝੁਣ ਪ੍ਰਭ ਏਕਾ ਗੁਣ, ਏਕਾ ਜੋਤ ਰਿਹਾ ਤੀਨ ਲੋਕ ਸਮਾਏ। ਅੰਮ੍ਰਿਤ ਝਿਰਨਾ ਝਿਰਾਏ ਜਿਉਂ ਮੇਘ ਸਵਣ, ਜੋ ਜਨ ਨਿਹਕਲੰਕ ਤੇਰੀ ਸੇਵ ਕਮਾਏ। ਝੂਠੀ ਦੇਹ ਵਿਚ ਸਵਾਸ ਧਰੇ ਪ੍ਰਭ ਪਵਣ, ਜੋਤ ਸਰੂਪੀ ਜੋਤ ਜਗਾਏ। ਕਲਜੁਗ ਜਾਮਾ ਧਾਰ, ਹੰਕਾਰੀਆਂ ਹੰਕਾਰ ਨਿਵਾਰੇ ਜਿਉਂ ਰਾਮਾ ਰਵਣ, ਪ੍ਰਭ ਸਾਚੀ ਲਿਖਤ ਕਰਾਏ। ਬੇਮੁਖਾਂ ਜਨਮ ਗਵਾਇਆ ਅਵਣ ਗਵਣ, ਚਲ ਨਾ ਆਏ ਪ੍ਰਭ ਸਰਨਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਜਾਮਾ ਧਾਰ, ਜਨ ਭਗਤਾਂ ਪੈਜ ਰਖਾਏ। ਪੈਜ ਰਖਾਏ ਪ੍ਰਭ ਸਾਚੇ ਭਗਤ। ਜੋ ਜਨ ਆਏ ਨਿਹਕਲੰਕ ਸ਼ਰਨ ਤੇਰੀ ਲਗਤ। ਸੋਹੰ ਸ਼ਬਦ ਦਰ ਹੋਏ ਭਿਖਾਰੀ ਮੰਗਤ। ਦੇ ਦਾਨ ਹੋਏ ਕਿਰਪਾਲ, ਪ੍ਰਭ ਸਾਚੀ ਸਾਧ ਸੰਗਤ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਸਾਚਾ, ਗੁਰਸਿਖਾਂ ਚਾੜ੍ਹੇ ਸੋਹੰ ਆਤਮ ਰੰਗਤ। ਆਤਮ ਰੰਗ ਪ੍ਰਭ ਆਪ ਚੜ੍ਹਾਇਆ। ਨਿਜ ਘਰ ਵਾਸੀ ਨਿਜ ਪਰਗਟ ਦਰਸ ਦਿਖਾਇਆ। ਕਰ ਜੋਤ ਆਕਾਰ, ਸਾਚਾ ਦੀਪਕ ਵਿਚ ਦੇਹ ਜਗਾਇਆ। ਬੈਠ ਵਿਚ ਨਿਰਾਧਾਰ, ਬੇਮੁਖ ਜੀਵਾਂ ਨਜ਼ਰ ਨਾ ਆਇਆ। ਗੁਰਸਿਖਾਂ ਕਿਰਪਾ ਕਰ ਅਪਾਰ, ਪ੍ਰਭ ਆਪਣਾ ਆਪ ਦਰਸਾਇਆ। ਕਰ ਦਰਸ ਗੁਰਸਿਖ ਬੇੜਾ ਹੋਇਆ ਪਾਰ, ਲੱਖ ਚੁਰਾਸੀ ਗੇੜ ਮੁਕਾਇਆ। ਅੰਤਕਾਲ ਜਮ ਨਾ ਖਾਈ ਮਾਰ, ਨਿਹਕਲੰਕ ਹੋਏ ਸਹਾਇਆ। ਕਲਜੁਗ ਲਏ ਪੂਰਨ ਅਵਤਾਰ, ਗੁਰਸਿਖ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਸਾਚਾ ਸਚਖੰਡ ਦਵਾਰ, ਸਾਧ ਸੰਗਤ ਨਿਵਾਸ ਦਵਾਇਆ। ਸਾਧ ਸੰਗਤ ਤੇਰਾ ਸਾਚਾ ਅਸਥਾਨ। ਦਿਵਸ ਰੈਣ ਜੋਤ ਜਗੇ ਵਿਸ਼ਨੂੰ ਭਗਵਾਨ। ਜਨ ਭਗਤ ਜੋਤ ਵਿਚ ਜੋਤ ਮਿਲ, ਵਿਚ ਜੋਤੀ ਜੋਤ ਸਮਾਣ। ਵਿਛੜ ਨਾ ਜਾਏ ਇਕ ਤਿਲ, ਕਿਰਪਾ ਕਰੀ ਆਪ ਮਿਹਰਵਾਨ। ਮਹਾਰਾਜ ਸ਼ੇਰ ਸਿੰਘ ਤੇਰੀ ਜੋਤ ਏਕਾ ਅੰਤ ਗੁਰਸਿਖ ਵਿਚ ਮਿਲ ਜਾਣ। ਗੁਰਸਿਖਾਂ ਦੇਵੇ ਪ੍ਰਭ ਸਾਚਾ ਗਿਆਨ। ਸਾਚੀ ਪ੍ਰੀਤ ਚਰਨ ਧਿਆਨ। ਦੇ ਦਰਸ ਜਗਤ ਮਿਟਾਏ ਚਿੰਦ, ਜਗਤ ਦਵਾਏ ਮਾਣ। ਮਹਾਰਾਜ ਸ਼ੇਰ ਸਿੰਘ ਗੁਰਮੁਖ ਗੁਰਸਿਖ ਤੇਰੀ ਸਾਚੀ ਜੋਤ, ਅੰਤ ਜੋਤ ਮਿਲ ਜਾਣ। ਗੋਬਿੰਦ ਗੁਰ ਗੁਰ ਗੋਬਿੰਦ ਕਲਜੁਗ ਦੋਏ ਹੋਏ। ਬੇਮੁਖ ਕਲਜੁਗ ਜੀਵ, ਅੰਤਕਾਲ ਕਲ ਰਹੇ ਸੋਏ। ਵਕ਼ਤ ਵਿਹਾਏ ਹੱਥ ਨਾ ਆਏ, ਖਾਲੀ ਰਹੇ ਜਹਾਨੀ ਦੋਏ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਦਰਸ ਦਿਖਾ, ਦੁਰਮਤ ਪਾਪ ਕਲੇਵਰ ਧੋਏ। ਮਦਿ ਮਾਸੀ ਕਲਜੁਗ ਦੁਰਮਤ ਦੁਰਾਚਾਰ। ਆਤਮ ਨਾ ਦੀਸੇ ਸਾਚਾ ਨਿਰੰਕਾਰ। ਰਸਨਾ ਵਸ ਜੀਵ ਕਰੇ ਮਾਸ ਆਹਾਰ। ਗਿਆ ਭੁਲ ਜਿਸ ਕੀਆ ਜਗਤ ਆਕਾਰ। ਅੰਤਕਾਲ ਖਾਏ ਜਮ ਮਾਰ। ਨਿਹਕਲੰਕ ਪਾਵੇ ਨਰਕ ਮਝਾਰ। ਅੰਤਕਾਲ ਗੁਰਸਿਖਾਂ ਦੇ ਦਰਸ ਪ੍ਰਭ ਦੇਵੇ ਤਾਰ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੇ ਚਰਨ ਬਲਿਹਾਰ। ਕਰ ਕਿਰਪਾ ਅੰਮ੍ਰਿਤ ਵਰਸਦਾ ਪ੍ਰਭ ਭਗਵੰਤ। ਜੋ ਜਨ ਆਏ ਅੰਮ੍ਰਿਤ ਆਤਮ ਵਰਸਦਾ, ਪ੍ਰਭ ਸ਼ਾਂਤ ਕਰਾਏ ਜੀਵ ਜੰਤ। ਸਾਚੀ ਸਾਧ ਸੰਗਤ ਹਿਰਦੇ ਸਦਾ ਪ੍ਰਭ ਝਿਰਨਾ ਕਵਲ ਨਾਭ ਝਿਰੰਤ। ਜੋ ਜਨ ਦਰ ਪ੍ਰਭ
ਆਏ ਪਰਸਦਾ, ਦੇਵੇ ਦਰਸ ਆਪ ਬਲਵੰਤ। ਮਹਾਰਾਜ ਸ਼ੇਰ ਸਿੰਘ ਦੇਵੇ ਜੋਤ ਅਧਾਰ ਕਲਜੁਗ ਗੁਰਸੰਗਤ । ਗੁਰਸੰਗਤ ਸੋ ਜੋ ਗੁਰ ਦਰ ਆਏ। ਗੁਰ ਦਰ ਸਾਚਾ ਕਲ ਅਵਤਾਰ ਨਰ ਨਿਹਕਲੰਕ ਤੇਰੀ ਸੇਵ ਕਮਾਏ। ਪਾਏ ਸਾਚਾ ਵਰ, ਜਾਏ ਦੁਤਰ ਤਰ, ਕਲਜੁਗ ਮਾਇਆ ਨਾ ਸਤਾਏ। ਮਹਾਰਾਜ ਸ਼ੇਰ ਸਿੰਘ ਸਤਿਜੁਗ ਦੀਸੇ ਤੇਰਾ ਊਚਾ ਦਰ, ਸੋਹੰ ਸ਼ਬਦ ਸਾਧ ਸੰਗਤ ਦਿਵਸ ਰੈਣ ਰਸਨਾ ਗਾਏ। ਦਿਵਸ ਰੈਣ ਤੇਰਾ ਉਪਜੇ ਨਾਮ। ਗੁਰਮੁਖਾਂ ਕਲ ਪੂਰਨ ਹੋਏ ਕਾਮ। ਸਾਚਾ ਸ਼ਬਦ ਪਿਆਇਆ ਸਾਚਾ ਜਾਮ। ਸਚ ਜੋਤ ਜਗਾਏ ਪ੍ਰਭ ਵਿਚ ਆਤਮ ਰਾਮ। ਮਹਾਰਾਜ ਸ਼ੇਰ ਸਿੰਘ ਪੁਰਖ ਨਿਰੰਜਣ, ਸਾਚਾ ਸ਼ਬਦ ਸੋਹੰ ਦੇਵੇ ਨਾਮ। ਨਾਮ ਸ਼ਬਦ ਸੋਹੰ ਲਾਹੇ ਦੁਖ। ਅੰਮ੍ਰਿਤ ਦੇ ਕਿਰਪਾ ਕਰ ਸੁਫਲ ਕਰਾਏ ਮਾਤਾ ਕੁੱਖ। ਹੋਵੇ ਜਨਮ ਮਾਸ ਦਸਮ, ਉਲਟਾ ਜੀਵ ਗਰਭੇ ਰੁੱਖ। ਮਹਾਰਾਜ ਸ਼ੇਰ ਸਿੰਘ ਤੇਰੇ ਸ਼ਬਦ ਦੁਹਾਈ, ਉਪਜੇ ਸੁਖ ਪ੍ਰਭ ਕਾਟੇ ਸਭ ਦੁਖ। ਸ਼ਬਦ ਗਵਾਏ ਦੁਖ ਦੇਹ ਸੁਫਲ ਕਰ। ਆਤਮ ਰਹੇ ਨਾ ਭੁਖ, ਸੋਹੰ ਸ਼ਬਦ ਜੀਵ ਧਿਆਨ ਧਰ। ਨਿਜਾਨੰਦ ਪ੍ਰਭ ਉਪਜਾਵੇ ਸੁਖ, ਸਾਚਾ ਬ੍ਰਹਮ ਗਿਆਨ ਕਰ। ਕਲਜੁਗ ਜੀਵ ਨਿਹਕਲੰਕ ਚਰਨ ਧਿਆਨ ਕਰ। ਨਿਹਕਲੰਕ ਤੇਰੇ ਚਰਨ ਧਿਆਨ । ਗਿਆਨੀਆਂ ਦੇਵੇ ਬ੍ਰਹਮ ਗਿਆਨ। ਨਿਧਾਨੀਆਂ ਕਰੇ ਕਲ ਚਤੁਰ ਸੁਜਾਨ। ਅਭਿਮਾਨੀਆਂ ਦੇਵੇ ਦੁਖ ਮਹਾਨ। ਧੰਨ ਧੰਨ ਧੰਨ ਗੁਰਸਿਖ ਨਿਹਕਲੰਕ ਤੇਰੇ ਚਰਨ ਲਾਗ ਤਰ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਲਜੁਗ ਜੋਤ ਪਰਗਟੇ ਵਿਸ਼ਨੂੰ ਭਗਵਾਨ । ਵਿਸ਼ਨੂੰ ਭਗਵਾਨ ਸਰਬ ਕਾ ਦਾਤਾ। ਜੋਤੀ ਜੋਤ ਜੋਤ ਸਰੂਪ, ਪ੍ਰਭ ਜੁਗੋ ਜੁਗ ਜੋਤ ਜਗਾਤਾ। ਵਸੇ ਵਿਚ ਬਿਨ ਰੰਗ ਰੂਪ, ਉਪਜਾਵੇ ਸ਼ਬਦ ਵਡ ਗਿਆਨ ਗਿਆਤਾ। ਮਹਾਰਾਜ ਸ਼ੇਰ ਸਿੰਘ ਨਰ ਨਰਾਇਣ, ਸੋਹੰ ਸ਼ਬਦ ਭੰਡਾਰੀ ਆਪ ਵਡ ਦਾਤਾ। ਵਡ ਦਾਤਾ ਪ੍ਰਭ ਆਪ ਦਾਤਾਰ। ਨਿਰਹਾਰੀ ਨਿਰਵੈਰ ਗੁਰਮੁਖ ਕਰੇ ਜੋਤ ਆਕਾਰ। ਬੇਮੁਖਾਂ ਘਰ ਦਰ ਦਰ ਘਰ ਪਏ ਵਹੀਰ, ਸੋਹੰ ਸ਼ਬਦ ਪ੍ਰਭ ਮਾਰੀ ਮਾਰ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਕਲਜੁਗ ਜਾਮਾ ਧਾਰ ਸਾਧ ਸੰਗਤ ਦੇਵੇ ਤਾਰ। ਸਾਧ ਸੰਗਤ ਤੇਰਾ ਨਾਮ ਉਜਿਆਰ। ਚਰਨ ਕਵਲ ਕਵਲ ਚਰਨ ਗੁਰ ਰੱਖੇ ਪਿਆਰ। ਉਪਰ ਧਵਲ ਪ੍ਰਭ ਵਿਚ ਕਵਲ ਜੋਤ ਸਰੂਪੀ ਕਰੇ ਆਕਾਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜਿਉਂ ਕ੍ਰਿਸ਼ਨਾ ਸਵਲ, ਸੋਹੰ ਸ਼ਬਦ ਜਨ ਭਗਤਾਂ ਦੇਵੇ ਨਾਮ ਭੰਡਾਰ। ਦੇਵੇ ਨਾਮ ਭਗਤ ਭੰਡਾਰੀ। ਸੋਹੰ ਦਾਨ ਜਗਤ ਅਧਾਰੀ। ਵਿਸ਼ਨੂੰ ਭਗਵਾਨ ਜੋਤ ਨਿਰੰਕਾਰੀ । ਮਹਾਰਾਜ ਸ਼ੇਰ ਸਿੰਘ ਜਾਮਾ ਧਾਰੇ, ਦਰ ਆਇਆਂ ਦੀ ਪੈਜ ਸਵਾਰੀ। ਦੇਖਾ ਦੇਖ ਜੋ ਜਨ ਆਏ ਦਰ। ਸਾਚਾ ਸਾਹਿਬ ਸਾਚਾ ਨਾਮ, ਸ਼ਬਦ ਸੋਹੰ ਦੇਵੇ ਵਰ। ਚਰਨ ਲਾਗ ਕੋਟ ਅਪਰਾਧੀ ਜਾਇਣ ਤਰ। ਅੰਤਕਾਲ ਨਾ ਕਲਜੁਗ ਹੋਵੇ ਕਿਸੇ ਡਰ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸਾਧ ਸੰਗਤ ਪਾਇਆ ਤੇਰਾ ਊਚਾ ਦਰ । ਸਾਚਾ ਸ਼ਬਦ ਸੋਹੰ ਸਦਾ ਗੁੰਜਾਰ। ਸਾਧ ਸੰਗਤ ਰਸਨਾ ਜਪ ਹੋਵੇ ਪਾਰ। ਬੇਮੁਖ ਬਿਲਲਾਇਨ, ਅੰਤਕਾਲ ਕਲ ਹੋਇਣ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਾਧ ਸੰਗਤ ਜਾਏ ਤਾਰ।