ਪੁਸਤਕਾਲਾਭਾਗ ੧

੬ ਸਾਵਣ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ

ਸੁਖ ਸਾਗਰ ਸਰਬ ਸੁਖ ਦਾਵਨ। ਦੁਖ ਭੰਜਨ ਪਤਤ ਪਾਵਨ। ਨਿਹਕਲੰਕ ਆਤਮ ਤੀਰਥ ਤੇਰੇ ਚਰਨ ਨ੍ਹਾਵਣ। ਤਾਰੇ ਗੁਰਮੁਖ ਜਨ ਰਾਜਾ ਬਲ ਪਰਗਟ ਰੂਪ ਬਾਵਨ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜੁਗੋ ਜੁਗ ਤੇਰਾ ਆਵਣ ਜਾਵਣ। ਸਤਿਜੁਗ ਆਇਆ ਪ੍ਰਭ ਬਾਵਨ ਰੂਪਾ। ਕਰ ਭੇਖ ਖੜਾ ਦਵਾਰੇ ਭੂਪਾ। ਮੰਗਿਆ ਦਾਨ ਹੋਏ ਅਵਧੂਤਾ। ਕਰਮ ਅਢਾਈ ਦੇ ਰਾਖ ਭਬੂਤਾ। ਬਲ ਬਲ ਨਾ ਜਾਣਿਆ, ਪਰਗਟੇ ਗੋਬਿੰਦ ਸਰੂਪਾ। ਅਛਲ ਛਲਨ ਛਲ ਕਰ, ਭੋਜਨ ਕੀਆ ਨਾ ਲਾਹਿਆ ਜੂਤਾ। ਸਾਚੇ ਪ੍ਰਭ ਆਕਾਰ ਵਧਾਇਆ, ਦੋਏ ਕਰਮ ਕਰ ਤ੍ਰੈਲੋਏ ਖਪੂਤਾ। ਕਰਮ ਅੱਧੀ ਰਾਜਨ ਵਲ ਹਿਸਾਬ ਰਖਾਇਆ। ਛਤਰ ਝੁਲੇ ਨੌਂ ਖੰਡ ਪ੍ਰਿਥਮੀ, ਪ੍ਰਭ ਪਰਗਟ ਮਾਣ ਰਖਾਇਆ। ਹੋਏ ਨਿਮਾਣਾ ਚਰਨ ਲਾਗ, ਹਉਂ ਭੁੱਲਾ ਆਖ ਸੁਣਾਇਆ। ਬ੍ਰਾਹਮਣ ਬਿਰਧ ਅਵਸਥਾ ਧਾਰ, ਪ੍ਰਭ ਸਤਿਜੁਗ ਭੇਸ ਵਟਾਇਆ। ਬਖ਼ਸ਼ਣਹਾਰੇ ਬਖ਼ਸ਼ ਪ੍ਰਭ, ਬਲ ਰਾਜੇ ਮਗਰ ਮਿਣਾਇਆ। ਕਰਮ ਜਰਮ ਜਰਮ ਕਰਮ ਵਿਚਾਰ ਕਰ, ਸਿਰ ਉਪਰ ਹੱਥ ਟਿਕਾਇਆ। ਦੇ ਰਾਜ ਪਾਤਾਲ ਪ੍ਰਭ, ਸਾਚਾ ਮਾਣ ਦਵਾਇਆ। ਜੁਗੋ ਜੁਗ ਭੇਖ ਧਾਰ, ਜੋਤ ਏਕ ਅਨੇਕ ਰੰਗ ਵਟਾਇਆ। ਧੰਨ ਧੰਨ ਧੰਨ ਰਾਜਾ ਬਲ ਤੇਰਾ ਨਗਰ ਗਰਾਮ, ਜਿਥੇ ਪ੍ਰਭ ਸਾਚੇ ਦਰਸ ਦਿਖਾਇਆ। ਸਤਿਜੁਗ ਪਰਗਟ ਫਿਰ ਸਾਚਾ ਧਾਮ, ਨਾਮ ਬਲਖ ਰਖਾਇਆ। ਚਰਨ ਧਰੇ ਵਿਸ਼ਨੂੰ ਭਗਵਾਨ, ਅੰਤ ਤੁਰਕਾਂ ਨਾਸ ਕਰਾਇਆ। ਜੁਗੋ ਜੁਗ ਜੋਤ ਮਹਾਨ, ਸਭ ਥਾਈਂ ਦੇ ਸਜ਼ਾਇਆ। ਸੋਹੰ ਸ਼ਬਦ ਪ੍ਰਭ ਤੇਰਾ ਬਾਣ, ਸਤਿਜੁਗ ਸਾਚਾ ਰਾਹ ਬਣਾਇਆ । ਸ਼ਬਦ ਬਾਣ ਪ੍ਰਭ ਜਗਤ ਲਾਹੇ ਘਾਣ, ਆਪਣਾ ਭੇਵ ਨਾ ਕਿਸੇ ਜਣਾਇਆ। ਪਰਗਟ ਜੋਤ ਕਰੇ ਸੰਗਰਾਮ, ਕਲਜੁਗ ਜੀਵਾਂ ਜਨਮ ਗਵਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜਗਤ ਸਬਾਏ ਪਾਈ ਮਾਇਆ । ਲਿਖਾਏ ਲੇਖ ਪ੍ਰਭ ਬਣ ਭਿਖਾਰੀ। ਸਤਿਜੁਗ ਵੱਡੀ ਰਾਜੇ ਮਿਲੀ ਸਿਕਦਾਰੀ । ਚਰਨੀਂ ਡਿੱਗਣ ਵਲੀ ਕੰਧਾਰੀ। ਅੰਤਕਾਲ ਕਲਜੁਗ ਪ੍ਰਭ ਮਾਰੇ ਮਾਰ ਕਰ ਖੁਆਰੀ। ਸਾਚੇ ਤਖ਼ਤ ਵਸੇ ਨਿਹਕਲੰਕ ਬਨਵਾਰੀ। ਝੁੱਲੇ ਛਤਰ ਸੀਸ ਹੋਵੇ ਅਸਵ ਗਜ ਅਸਵਾਰੀ। ਸਾਧ ਸੰਗਤ ਪਰਗਟੇ ਜੋਤ ਪ੍ਰਭ, ਕੱਟੇ ਹਉਮੇ ਭੁੱਖ ਬੀਮਾਰੀ । ਸਾਚਾ ਸ਼ਹਿਨਸ਼ਾਹ ਰੱਖੇ ਲਾਜ ਮੁਰਾਰੀ । ਬੇਮੁਖ ਲੱਭੇ ਨਾ ਰਾਹ, ਨਾ ਆਇਣ ਚਲ ਦਵਾਰੀ। ਮਹਾਰਾਜ ਸ਼ੇਰ ਸਿੰਘ ਸਚ ਵਰਤਾਏ, ਸਚਾ ਦੇਵੇ ਏਕ ਸ਼ਬਦ ਅਧਾਰੀ। ਏਕਾ ਸ਼ਬਦ ਪ੍ਰਭ ਏਕਾ ਚਾੜ੍ਹੇ ਰੰਗ। ਕਲਜੁਗ ਗਵਾਏ ਅੰਤ ਕਰਾਏ ਭੰਗ। ਸਤਿਜੁਗ ਸਾਚਾ ਪ੍ਰਭ ਲਾਏ, ਗੁਰਸੰਗਤ ਵਰ ਲਿਆ ਮੰਗ। ਦੁੱਖ ਦਲਿਦਰ ਪ੍ਰਭ ਸਾਰੇ ਲਾਹੇ, ਨਾ ਦੀਸੇ ਭੁੱਖ ਨੰਗ। ਸੋਹੰ ਸ਼ਬਦ ਸਰਬ ਰਾਹੇ ਲਾਏ, ਕਿਸੇ ਨਾ ਹੋਵੇ ਆਤਮ ਭੰਗ। ਸਤਿਜੁਗ ਹੋਏ ਪ੍ਰਭ ਸਾਚੀ ਨਾਏ, ਗੁਰਮੁਖ ਸਾਚੇ ਪਾਰ ਜਾਇਣ ਲੰਘ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਵਰਖਾਏ, ਜਿਉਂ ਚਲੇ ਨੀਰ ਗੰਗ। ਗੰਗਾ ਗੋਦਾਵਰੀ ਤੇਰੇ ਜਗ ਗੁਣ ਗਹਿਰ ਗੰਭੀਰ। ਭਗਤ ਜਨਾਂ ਆਤਮ ਦੇਵੇ ਧੀਰ। ਅੰਮ੍ਰਿਤ ਵਹਾਇਣ ਜਿਉਂ ਬਾਲਕ ਮਾਤਾ ਸੀਰ। ਤੇਰੀ ਜਲ ਧਾਰ ਕੱਟੇ ਜ਼ੰਜੀਰ ਕਬੀਰ । ਰਵਿਦਾਸ ਚੁਮਾਰ ਤਰਾਇਆ, ਫੜ ਲਿਆ ਹੱਥ ਕਸੀਰ। ਤਟ ਤੇਰੇ, ਬਿਰਧਾਂ ਬਾਲ ਜਵਾਨਾਂ ਬਣੀ ਰਹੇ ਸਦ ਭੀੜ । ਅੰਤਕਾਲ ਕਲਜੁਗ ਤੇਰੀ ਹੋਈ ਅਖੀਰ । ਕਲ ਜੀਵ ਪਾਪੀ, ਸੰਗ ਪਾਪਾਂ ਭਰ ਗਏ ਤੇਰੇ ਚੀਰ । ਖਿੱਚੇ ਜੋਤ ਆਪ ਪ੍ਰਭ ਵਡ ਦਾਤੀ, ਤੇਰਾ ਖਾਲੀ ਹੋਇਆ ਨੀਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਭਨ ਗਵਾਏ ਮਾਣ

ਕਲਜੁਗ ਅਖ਼ੀਰ। ਗੋਦਵਰੀ ਗੋਦਾਵਰੀ। ਤਿਰਪ ਬਰਗ ਬੂੰਦ ਗਰੜ ਮੁਖ ਗਿਰਾਵਰੀ। ਚਲਿਆ ਨੀਰ ਜਗਤ ਸੁਧਾਵਰੀ। ਵਿਸ਼ਨੂੰ ਭਗਵਾਨ ਵਰ ਦੇ ਸੁਧਾਵਰੀ। ਤੇਰੇ ਨੀਰ ਜਗਤ ਤਰਾਇਆ। ਪਰਗਟ ਗੋਬਿੰਦ ਗੁਰ, ਵਿਚ ਤੇਰੇ ਚਰਨ ਟਿਕਾਇਆ। ਜਲ ਅੰਮ੍ਰਿਤ ਅੰਮ੍ਰਿਤ ਜਲ ਇਕ ਰਸ ਬਣਾਇਆ। ਜਨ ਭਗਤਾਂ ਪੀ ਤੇਰਾ ਅੰਮ੍ਰਿਤ ਜਲ, ਆਤਮ ਤਿਰਖਾ ਬੁਝਾਇਆ। ਬੇਮੁਖਾਂ ਤੇਰੇ ਦਰ ਘਰ ਜਾਏ ਪਾਪ ਕਾਮ ਕਰੋਧ ਵਧਾਇਆ। ਬੇਮੁਖ ਕਲਜੁਗ ਜੀਵ, ਸੰਗ ਪਾਪਾਂ ਤੇਰਾ ਮੁਖ ਛੁਪਾਇਆ । ਜਾਮਾ ਧਾਰ ਨਿਹਕਲੰਕ, ਤੇਰਾ ਲੇਖ ਚੁਕਾਇਆ। ਅੰਤਕਾਲ ਕਲ ਕੀਆ ਆਣ, ਜੋਤ ਸਰੂਪੀ ਖੇਲ ਰਚਾਇਆ। ਧਰੇ ਜੋਤ ਵਿਸ਼ਨੂੰ ਭਗਵਾਨ, ਜਗਤ ਭੁਲੇਖਾ ਸਾਰਾ ਲਾਹਿਆ। ਸਤਿਜੁਗ ਦੇਵੇ ਸਤਿ ਪੁਰਖਾਂ ਮਾਣ, ਜਿਉਂ ਹੋਏ ਦਰਬਾਨ ਬਲ ਤਰਾਇਆ। ਤ੍ਰੇਤਾ ਪਾਈ ਸਾਰ। ਧਰੇ ਜੋਤ ਆਪ ਗਿਰਧਾਰ। ਵਡ ਵਡ ਵੱਡਾ ਹੋਏ ਪ੍ਰਭ, ਨਾਮ ਧਰਾਏ ਰਾਮ ਅਵਤਾਰ। ਨਿਮਾਣਿਆਂ ਨਿਤਾਣਿਆਂ ਦੇਵੇ ਮਾਣ, ਘਰ ਭੀਲਣੀ ਬੇਰ ਕਰੇ ਆਹਾਰ। ਸਾਚੇ ਪ੍ਰਭ ਚਰਨ ਛੁਹਾਏ, ਅਹਲਿਆ ਕਰ ਕਿਰਪਾ ਕੀਨੀ ਪਾਰ। ਅਪਾਰ ਕਰ ਕੀਆ ਏਕ ਜੋਤ ਆਕਾਰ। ਹੰਕਾਰੀਆਂ ਅੰਤ ਖੁਆਰ ਕਰ, ਜੁਗ ਤ੍ਰੇਤਾ ਕੀਆ ਪਾਰ। ਆਇਆ ਦੁਆਪਰ ਧਰੇ ਜੋਤ ਰਘੁਨਾਥ। ਭਗਤ ਵਛਲ ਅਨਾਥਾਂ ਨਾਥ, ਸਰਬ ਜੀਵ ਕੇ ਸਾਥ। ਮੁਕੰਦ ਮਨੋਹਰ ਲੱਖਮੀ ਨਰਾਇਣ, ਜਨ ਭਗਤਾਂ ਰੱਖੇ ਲਾਜ ਸਿਰ ਦੇ ਕਰ ਹਾਥ। ਕਵਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਘਨਈਆ ਸ਼ਾਮ ਤ੍ਰੈਲੋਕੀ ਨਾਥ। ਤ੍ਰੈਲੋਕੀ ਨਾਥ ਦੁਆਪਰ ਆਇਆ ਜਨ ਭਗਤਾਂ ਮਾਣ ਦਵਾਇਆ। ਏਕਾ ਜੋਤ ਜਗਤ ਧਰ, ਅਚਰਜ ਖੇਲ ਰਚਾਇਆ । ਹੰਕਾਰਿਆਂ ਪ੍ਰਭ ਹੰਕਾਰ ਦੇ, ਜਨ ਭਗਤਾਂ ਦਰਸ ਦਿਖਾਇਆ। ਦਰੋਪਦੀ ਲੱਜਿਆ ਕੱਪੜ ਕੋਟ ਆਕਾਰ ਦੇ, ਰਾਜਨ ਮਾਣ ਗਵਾਇਆ। ਬਿਪਰ ਸੁਦਾਮਾ ਦਾਲਦੀ, ਮੰਗਣ ਦਰ ਦਵਾਰਕਾ ਆਇਆ। ਦੇਵੇ ਵਡਿਆਈ ਆਪ ਪ੍ਰਭ, ਮੁਰਾਰ ਕ੍ਰਿਸ਼ਨ ਸਿੰਘ ਆਸਣ ਉਪਰ ਬਿਠਾਇਆ । ਏਕਾ ਜੋਤ ਵਿਸ਼ਨੂੰ ਭਗਵਾਨ ਦੇ, ਜਨ ਭਗਤਾਂ ਮਾਣ ਦਵਾਇਆ । ਏਕਾ ਸ਼ਬਦ ਲਾਏ ਬਾਣ, ਦੁੱਖਾਂ ਨਾਸ ਕਰਾਇਆ। ਅਰਜਨ ਦੇਵੇ ਬ੍ਰਹਮ ਗਿਆਨ, ਗੀਤਾ ਗਿਆਨ ਪ੍ਰਭ ਲਿਖਾਇਆ। ਜੋ ਜਨ ਦੇਵੇ ਪੂਰਨ ਧਿਆਨ, ਵਿਚ ਜਨਮ ਮਰਨ ਨਾ ਆਇਆ। ਦੁਆਪਰ ਦੇ ਗਿਆ ਪ੍ਰਭ ਸਾਚਾ ਦਾਨ, ਕਲਜੁਗ ਜੀਵਾਂ ਭੇਵ ਨਾ ਪਾਇਆ। ਛੱਡਿਆ ਆਤਮ ਬ੍ਰਹਮ ਗਿਆਨ, ਨਿਜਾਨੰਦ ਸੁਖ ਗਵਾਇਆ। ਰਸਨਾ ਕੀਆ ਮਦਿ ਮਾਸ ਅਹਾਰ, ਆਤਮ ਰਸ ਖਪਾਇਆ। ਆਤਮ ਭੁਲਾਇਆ ਸ੍ਰੀ ਭਗਵਾਨ, ਜਿਸ ਮਾਨਸ ਜਨਮ ਦਵਾਇਆ। ਧਿਆਏ ਅਠਾਰਾਂ ਲਿਖਾਏ ਗੋਝ ਗਿਆਨ, ਗੁਣੀ ਨਿਧਾਨ ਸ਼ਬਦ ਲੇਖ ਲਿਖਾਇਆ । ਕਲਜੁਗ ਜੀਵ ਭੁਲ ਹੋਏ ਅੰਞਾਣ, ਚਿਤ ਨਾ ਆਇਆ। ਕਲਜੁਗ ਪਰਗਟੇ ਨਿਹਕਲੰਕ ਬਲਵਾਨ, ਅੰਤਕਾਲ ਕਲਜੁਗ ਜੀਵ ਦੇ ਸਜ਼ਾਇਆ। ਸੋ ਜਨ ਹੋਵੇ ਚਤੁਰ ਸੁਜਾਨ, ਜਿਸ ਮਦਿ ਮਾਸ ਨਾ ਰਸਨਾ ਲਾਇਆ। ਧਰੇ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੁੰਟ ਚਾਰ ਹਾਹਾਕਾਰ ਮਚਾਇਆ। ਨਿਹਕਲੰਕ ਜਗਤ ਜੋਤ ਧਰ ਆਏ । ਜੋਤ ਸਰੂਪੀ ਅਗਨ ਚਾਰ ਕੁੰਟ ਲਗਾਏ। ਜਨ ਭਗਤਾਂ ਘਰ ਹੋਵੇ ਜੈ ਜੈ ਜੈਕਾਰ, ਬੇਮੁਖ ਹਾਹਾਕਾਰ ਕਰ ਬਿਲਲਾਏ। ਸਿੱਖਾ ਸ਼ਬਦ ਹੋਵੇ ਸਚੀ ਧੁਨਕਾਰ, ਸੋਹੰ ਪ੍ਰਭ ਆਪ ਸਾਚਾ ਸ਼ਬਦ ਲਿਖਾਵੇ । ਨਿਹਕਲੰਕ ਤੇਰੀ ਕੋਈ ਵਿਰਲਾ ਪਾਵੇ ਸਾਰ, ਜਿਸ ਆਤਮ ਦਰਸ ਦਿਖਾਏ । ਦੇ ਦਰਸ ਪ੍ਰਭ ਦੁਬਧਾ ਮਾਰੇ, ਆਤਮ ਕਰੇ ਜੋਤ ਆਕਾਰ। ਗੁਰਮੁਖਾਂ ਖੋਲ੍ਹੇ ਜੋ ਦਰ ਆਏ, ਨਿਹਕਲੰਕ ਦਸਮ ਦਵਾਰ। ਖੁੱਲ੍ਹੇ ਦਵਾਰ ਹੋਏ ਉਜਿਆਰ। ਰੁਣ ਝੁਣ ਸਦਾ ਧੁਨਕਾਰ।

ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜਨ ਭਗਤਾਂ ਸ਼ਬਦ ਸੋਹੰ ਭਰ ਜਾਏ ਭੰਡਾਰ। ਸੋਹੰ ਸ਼ਬਦ ਸਚ ਦੀਬਾਣ। ਰਸਨਾ ਜਪ ਜੀਵ ਮਹਾਂ ਸੁਖ ਪਾਣ। ਬੁਝੀ ਆਤਮ ਦੀਪ, ਸੋਹੰ ਸ਼ਬਦ ਬੱਤੀ ਲਾ ਜਗਾਣ। ਨਿਹਕਲੰਕ ਕਰੇ ਆਕਾਰ, ਜੋ ਜਨ ਮਨ ਤਨ ਮੰਨ ਲੈ ਮਾਣ । ਮਨ ਤਨ ਜਿਸ ਜਨ ਮਾਨਿਆ। ਸਾਚਾ ਪ੍ਰਭ ਜੋਤ ਸਰੂਪ ਪਛਾਣਿਆ। ਮਨ ਰੱਖੇ ਨਾ ਜਗਤ ਅਭਿਮਾਨਿਆ । ਸੋ ਜਨ ਹੋਵੇ ਸੁਘੜ ਸੁਜਾਨਿਆ। ਸਾਚਾ ਪ੍ਰਭ ਜੋਤ ਸਰੂਪ ਪਛਾਣਿਆ। ਕਲਜੁਗ ਚਲੇ ਸਦਾ ਪ੍ਰਭ ਤੇਰੇ ਭਾਣਿਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਦੇਵੇ ਮਾਣ ਨਿਮਾਣਿਆ। ਦੇਵੇ ਪ੍ਰਭ ਵਡਿਆਈ। ਊਚ ਨੀਚ ਦਾ ਭੇਵ ਮਿਟਾਈ। ਦੀਨਾਂ ਨਾਥ ਜਨ ਭਗਤਾਂ ਪ੍ਰਭ ਆਪ ਅਖਵਾਈ। ਜੁਗੋ ਜੁਗ ਜੋਤ ਸਰੂਪ, ਨਿਹਕਲੰਕ ਤੇਰੀ ਵਡਿਆਈ। ਜਣਾਵੇ ਜਨ ਵਸਾਵੇ ਮਨ ਸੁਣਾਵੇ ਗਣ, ਜੀਵ ਕਹੇ ਮੁਖੋਂ ਧੰਨ ਧੰਨ । ਉਪਜਾਵੇ ਪਰਗਟਾਵੇ ਪ੍ਰਭ ਸਾਚਾ ਦਰਸ ਦਿਖਾਵੇ, ਜੀਵ ਆਤਮ ਜਾਏ ਮੰਨ। ਮੁਨ ਜਨ ਵਡਿਆਏ, ਮਾਣ ਦਵਾਏ ਸਾਚੀ ਜੋਤ ਟਿਕਾਵੇ, ਜੀਵ ਹੋਏ ਜਨ ਜਨ ਜਨ। ਮਹਾਰਾਜ ਸ਼ੇਰ ਸਿੰਘ ਸਰਬ ਕਲ ਵਰਤੇ, ਜਨ ਭਗਤ ਤੇਰੇ ਚਰਨ ਜਾਏ ਮੰਨ ਮੰਨ ਮੰਨ। ਜਨ ਭਗਤਾਂ ਤੇਰੇ ਚਰਨ ਬਨ ਆਈ। ਤਨ ਮਨ ਧਨ ਸੇਵ ਕਰ, ਪਰਮਗਤ ਤੇਰੇ ਦਰ ਤੇ ਪਾਈ। ਸਾਚਾ ਪ੍ਰਭ ਗੁਰਮੁਖ ਵਡ ਦੇਵੀ ਦੇਵ, ਕਲ ਸਾਚੇ ਦੇ ਜਾਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਿਹਕਲੰਕ ਤੇਰੀ ਬਿਰਥਾ ਸੇਵ ਨਾ ਜਾਈ। ਕਲਜੁਗ ਸਾਚੀ ਜੋਤ ਧਰ, ਪ੍ਰਭ ਕਲਜੁਗ ਖੇਲ ਮਿਟਾਏ। ਕਲਜੁਗ ਸਾਚੀ ਜੋਤ ਧਰ, ਪ੍ਰਭ ਰਸਨਾ ਸ਼ਬਦ ਚਲਾਏ। ਕਲਜੁਗ ਸਾਚੀ ਜੋਤ ਧਰ, ਚਾਰ ਕੁੰਟ ਡੰਕ ਵਜਾਏ। ਕਲਜੁਗ ਸਾਚੀ ਜੋਤ ਧਰ, ਖਾਣੀ ਬਾਣੀ ਭਸਮ ਕਰਾਏ। ਕਲਜੁਗ ਸਾਚੀ ਜੋਤ ਧਰ, ਸਰਬਤ ਤੀਰਥਾਂ ਮਾਣ ਗਵਾਏ। ਕਲਜੁਗ ਸਾਚੀ ਜੋਤ ਧਰ, ਕੁਰਾਨ ਅੰਜੀਲ ਦਏ ਖਪਾਏ। ਕਲਜੁਗ ਸਾਚੀ ਜੋਤ ਧਰ, ਪ੍ਰਭ ਭੇਖ ਪਖੰਡ ਨਾਸ ਕਰਾਏ। ਕਲਜੁਗ ਸਾਚੀ ਜੋਤ ਧਰ, ਏਕਾ ਮੁਹੰਮਦ ਪ੍ਰਭ ਸਾਚਾ ਅੰਤ ਕਰਾਏ। ਕਲਜੁਗ ਸਾਚੀ ਜੋਤ ਧਰ, ਅਗਨ ਜੋਤ ਜੋਤ ਜਗਤ ਜਲਾਏ। ਕਲਜੁਗ ਸਾਚੀ ਜੋਤ ਧਰ, ਵਰਭੰਡੀ ਖੇਲ ਮਿਟਾਏ। ਕਲਜੁਗ ਸਾਚੀ ਜੋਤ ਧਰ, ਜੂਠ ਝੂਠ ਸਭ ਮੇਟ ਮਿਟਾਏ। ਕਲਜੁਗ ਸਾਚੀ ਜੋਤ ਧਰ, ਸਾਚੇ ਸਿੱਖ ਤਰਾਏ। ਕਲਜੁਗ ਸਾਚੀ ਜੋਤ ਧਰ, ਅੰਤਕਾਲ ਕਲਜੁਗ ਆਪ ਕਰਾਏ। ਕਲਜੁਗ ਸਾਚੀ ਜੋਤ ਧਰ, ਸਤਿਜੁਗ ਸਾਚਾ ਲਾਏ। ਕਲਜੁਗ ਸਾਚੀ ਜੋਤ ਧਰ, ਸੋਹੰ ਸ਼ਬਦ ਚਲਾਏ। ਕਲਜੁਗ ਸਾਚੀ ਜੋਤ ਧਰ, ਨਿਹਕਲੰਕ ਨਾਮ ਰਖਾਏ। ਕਲਜੁਗ ਸਾਚੀ ਜੋਤ ਧਰ, ਭਗਵਾਨ ਵਿਸ਼ਨੂੰ ਆਪਣਾ ਭੇਖ ਵਟਾਏ। ਕਲਜੁਗ ਸਾਚੀ ਜੋਤ ਧਰ, ਮਧੁਰ ਬੈਣ ਮਾਤ ਵਿਚ ਆਏ। ਕਲਜੁਗ ਸਾਚੀ ਜੋਤ ਧਰ, ਵਰਨ ਚਾਰ ਇਕ ਕਰਾਏ। ਕਲਜੁਗ ਸਾਚੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸਾਚਾ ਨਾਮ ਜਪਾਏ। ਸਾਚੀ ਜੋਤ ਧਰੇ ਪ੍ਰਭ ਕਲਜੁਗ, ਆਪਣੇ ਨਾਮ ਦੇਵੇ ਵਡਿਆਈ। ਸਾਚੀ ਜੋਤ ਧਰੇ ਪ੍ਰਭ ਕਲਜੁਗ, ਸੰਤ ਮਨੀ ਸਿੰਘ ਤਖ਼ਤ ਬਿਠਾਈ। ਸਾਚੀ ਜੋਤ ਧਰੇ ਪ੍ਰਭ ਕਲਜੁਗ, ਸਤਿਜੁਗ ਦੇਵੇ ਸੋਹੰ ਵਡਿਆਈ। ਸਾਚੀ ਜੋਤ ਧਰੇ ਪ੍ਰਭ ਕਲਜੁਗ, ਮਹਾਰਾਜ ਸ਼ੇਰ ਸਿੰਘ ਬੇਮੁਖਾਂ ਦਿਸ ਨਾ ਆਈ। ਸਾਚੀ ਜੋਤ ਸਾਚਾ ਪ੍ਰਭ, ਜਗਤ ਆਇਆ ਜਗਦੀਸ। ਸਾਚੀ ਜੋਤ ਸਾਚਾ ਪ੍ਰਭ, ਬੇਮੁਖਾਂ ਜਾਏ ਪੀਸ । ਸਾਚੀ ਜੋਤ ਸਾਚਾ ਪ੍ਰਭ, ਸਤਿਜੁਗ ਸਾਚੇ ਛਤਰ ਝੁਲਾਵੇ ਸੀਸ। ਸਾਚੀ ਜੋਤ ਸਾਚਾ ਪ੍ਰਭ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਤੇਰੀ ਕੋਈ ਨਾ ਕਰੇ ਰੀਸ। ਜੋਤ ਧਰੇ ਜਗਤ ਦਿਆਲ। ਰੱਖਕ ਵਛਲ ਭਗਤ ਰਖਵਾਲ। ਭਗਤ ਰਖਵਾਲ ਦੇਵੇ ਮਾਣ, ਬ੍ਰਹਮਪੁਰੀ

ਸਾਚੇ ਸਿੱਖ ਪਾਲ। ਮਹਾਰਾਜ ਸ਼ੇਰ ਸਿੰਘ ਨਾਥ ਤ੍ਰੈਲੋਕੀ ਸਦਾ ਦਿਆਲ। ਦਿਆਲ ਪਾਲ ਸਿੰਘ ਦਇਆ ਪ੍ਰਭ ਕਰੇ। ਕਲਜੁਗ ਸੇਵ ਕਮਾਈ ਪ੍ਰਭ ਮਾਨਸ ਜਨਮ ਸੁਫਲ ਕਰੇ। ਚਾਰ ਜੁਗ ਤੇਰੀ ਰਹੇ ਵਡਿਆਈ, ਬ੍ਰਹਮਲੋਕ ਜੋਤ ਪ੍ਰਭ ਧਰੇ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਜੋ ਜਨ ਸਰਨੀ ਪੜੇ। ਜਨ ਆਏ ਸਰਨ ਪ੍ਰਭ ਸਰਨਾਗਤ। ਪ੍ਰਭ ਸਦਾ ਹਜ਼ੂਰ ਨਾ ਜਾਏ ਭਾਗਤ। ਉਪਜਾਵੇ ਸ਼ਬਦ ਸੁਣਾਵੇ ਸਚ ਰਾਗਤ। ਸੁਣ ਸਾਚਾ ਰਾਗ, ਸੋਇਆ ਜੀਵ ਜਾਏ ਜਾਗਤ। ਮਹਾਰਾਜ ਸ਼ੇਰ ਸਿੰਘ ਕਰ ਦਰਸ ਤੇਰੇ ਪੂਰਨ ਹੋਏ ਭਾਗਤ। ਜੋ ਜਨ ਹੋਏ ਪ੍ਰਭ ਚਰਨ ਭਿਖਾਰੀ। ਸਾਚਾ ਪ੍ਰਭ ਘਰ ਦਰ ਗੁਰਸਿਖ ਦਵਾਰੀ। ਅੰਧ ਘੋਰ ਘੋਰ ਅੰਧ ਪਰਗਟ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਪਰਗਟ ਰੱਖੇ ਲਾਜ ਮੁਰਾਰੀ। ਰੱਖੇ ਲਾਜ ਪ੍ਰਭ ਲਾਜਾਵੰਤ। ਪ੍ਰਭ ਗੁਣ ਨਾ ਜਾਣੇ ਕਲਜੁਗ ਜੀਵ ਜੰਤ । ਕੋਈ ਵਿਰਲਾ ਜਨ ਪਛਾਣੇ ਸਾਚਾ ਸੰਤ। ਸੋਹੰ ਸ਼ਬਦ ਵਖਾਣੇ ਜਿਸ ਬਖ਼ਸ਼ੇ ਪ੍ਰਭ ਕੰਤ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਮਹਿੰਮਾ ਬੜੀ ਅਨੰਤ। ਅੰਤ ਆਪ ਅਨੰਤ ਜਗ ਰਿਹਾ। ਜੋਤ ਸਰੂਪ ਜੁਗੋ ਜੁਗ ਪ੍ਰਭ ਏਕਾ ਜੇਹਾ। ਏਕਾ ਜੋਤ ਪ੍ਰਭ, ਜੋਤੀ ਜੋਤ ਅਨੇਕ ਧਾਰੇ ਦੇਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਜੇਵਡ ਅਵਰ ਨਾ ਕੇਹਾ। ਸਾਰੰਗਧਰ ਭਗਵਾਨ ਬੀਠਲਾ। ਗੁਰਮੁਖ ਸਾਚੇ ਸਾਚਾ ਰੰਗ ਪ੍ਰਭ ਡੀਠਲਾ । ਜਨ ਭਗਤਾਂ ਭਾਣਾ ਪ੍ਰਭ ਲੱਗੇ ਮੀਠਲਾ । ਬੇਮੁਖਾਂ ਸੋਹੰ ਲੱਗੇ ਜਿਉਂ ਕੌੜਾ ਰੀਠਲਾ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਵਰਖੇ, ਸਾਧ ਸੰਗਤ ਆਤਮ ਕਰੇ ਸੀਤਲਾ। ਸੀਤਲ ਕਾਇਆ ਹੋਈ, ਕਰ ਸਤਿਗੁਰ ਦਰਸ। ਜਗਤ ਮਾਇਆ ਗਈ, ਮਿਟੀ ਆਤਮ ਹਰਸ। ਸਾਚੇ ਪ੍ਰਭ ਕਿਰਪਾ ਭਈ, ਅੰਮ੍ਰਿਤ ਵਰਖਾ ਗਈ ਬਰਸ। ਮਹਾਰਾਜ ਸ਼ੇਰ ਸਿੰਘ ਜਨ ਆਏ ਸਰਨਾਈ, ਜੋਤ ਜਗਾਏ ਵਿਚ ਅਰਸ਼। ਅਰਸ਼ੀ ਜੋਤ ਅਰਸ਼ ਪ੍ਰਭ ਧਰੇ। ਕਲਜੁਗ ਜੀਵ ਲੋਕਮਾਤ ਵਿਚ ਨਾ ਡਰੇ। ਜਨਮ ਮਰਨ ਮਰਨ ਜਨਮ ਤੇ ਪਾਰ ਪਰੇ। ਸਤਿ ਪੁਰਖ ਨਿਰੰਜਣ ਕਿਰਪਾ ਆਪ ਕਰੇ। ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਸਾਚੇ ਧਾਮ ਧਰੇ। ਸਾਚਾ ਧਾਮ ਪ੍ਰਭ ਚਰਨ ਨਿਵਾਸ। ਆਵਣ ਜਾਵਣ ਮਿਟੀ ਤਰਾਸ। ਮਿਲਿਆ ਪਾਰਬ੍ਰਹਮ ਪਰਮੇਸ਼ਵਰ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜਗਤ ਭੰਡਾਰੀ ਸਰਬ ਗੁਣਤਾਸ। ਗੁਣਵੰਤ ਗੁਣਤਾਸ। ਜਨ ਭਗਤਾਂ ਹਿਰਦੇ ਰੱਖੇ ਵਾਸ। ਜਨ ਭਗਤ ਉਪਜਾਏ ਕਲਜੁਗ ਜਿਉਂ ਚੰਦਨ ਪਰਭਾਸ। ਦਰ ਖੜ੍ਹੇ ਸਹਾਏ ਵਿਚ ਪ੍ਰਭ ਕਰੇ ਨਿਵਾਸ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਸਾਧ ਸੰਗਤ ਸਦਾ ਬਲ ਬਲ ਜਾਸ । ਬਲ ਬਲ ਜਾਏ ਸੰਗਤ ਸਾਧ। ਰਸਨਾ ਜਪੇ ਨਾਮ ਆਤਮ ਅਗਾਧ। ਏਕ ਸ਼ਬਦ ਏਕ ਧੁਨ ਵਜਾਈ ਨਾਦ। ਮਿਟੇ ਅਗਿਆਨ ਦਿਸੇ ਬ੍ਰਹਿਮਾਦ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਗੁਰਸਿਖ ਰਸਨਾ ਆਵੇ ਏਕਾ ਸਾਦ। ਰਸਨ ਸਾਦ ਰਮਈਆ ਰਾਮ। ਮਿਲਿਆ ਮਾਧਵ ਘਨਈਆ ਸ਼ਾਮ। ਆਤਮ ਯਾਦ ਨਾ ਭੁੱਲਿਆ ਨਾਮ। ਰਸਨਾ ਜਪ ਜਪ ਜੀਵ ਮਹਾਂ ਸੁਖ ਪਾਣ। ਵਡ ਵਡ ਵਡ ਤਪ, ਸੋਹੰ ਜਪਣਾ ਨਾਮ । ਆਤਮ ਜਪ ਜਪ ਜਪ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ। ਵਿਸ਼ਨੂੰ ਭਗਵਾਨ ਪ੍ਰਭ ਕਾ ਨਾਮ। ਧਰੇ ਜੋਤ ਨਿਹਕਲੰਕ, ਜਿਉਂ ਤ੍ਰੇਤਾ ਰਾਮ। ਸੋਹੰ ਸ਼ਬਦ ਸੁਫਲ ਕਰਾਏ ਕਾਮ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸਤਿਜੁਗ ਜਪਾਏ ਸਾਚਾ ਨਾਮ। ਨਾਮ ਜਪਾਏ ਸਤਿਜੁਗ ਸਰਬ ਕਲਾਵੰਤ। ਤੇਜ ਵਖਾਏ ਆਪ ਭਗਵੰਤ। ਗੁਰਮੁਖ ਵਡਿਆਈ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਗੁਰਮੁਖਾਂ ਬੇਅੰਤ। ਬੇਅੰਤ ਰੂਪ ਸਤਿ ਸਰੂਪ, ਪ੍ਰਭ ਦਰਸ ਦਿਖਾਏ।

ਸਤਿਜੁਗ ਭੂਪ ਮਹਿੰਮਾ ਅਨੂਪ, ਸਰਬ ਸ੍ਰਿਸ਼ਟ ਮਿਟਾਏ। ਵਿਚ ਅੰਧਕੂਪ ਪਰਗਟੇ ਜੋਤ ਬਿਨ ਰੰਗ ਰੂਪ, ਕਲ ਸਾਚੀ ਜੋਤ ਧਰਾਏ। ਮਹਾਰਾਜ ਸ਼ੇਰ ਸਿੰਘ ਤੇਰਾ ਸਵੱਛ ਸਰੂਪ, ਜਨ ਭਗਤਾਂ ਆਣ ਤਰਾਏ। ਤਾਰੇ ਆਪ ਪ੍ਰਭ ਤਾਰਨਹਾਰ। ਸਾਚਾ ਸ਼ਬਦ ਸੋਹੰ ਦੇਵੇ ਭੰਡਾਰ। ਬੇਮੁਖਾਂ ਕਲਜੁਗ ਆਤਮ ਹੋਵੇ ਧੁੰਧੂਕਾਰ। ਸਾਧ ਸੰਗਤ ਦੀਸੇ ਘਨਕਪੁਰ ਵਾਸੀ, ਤੇਰਾ ਸਾਚਾ ਸਚਖੰਡ ਦਵਾਰ। ਜਿਥੇ ਜੋਤ ਪਰਗਟੇ ਪ੍ਰਭ ਅਬਿਨਾਸ਼ੀ, ਜਨ ਭਗਤਾਂ ਦੇਵੇ ਨਾਮ ਅਧਾਰ। ਮਹਾਰਾਜ ਸ਼ੇਰ ਸਿੰਘ ਲੋਕ ਤੀਨ ਵਾਸੀ, ਸਚ ਦੀਸੇ ਤੇਰਾ ਚਰਨ ਦਵਾਰ। ਘਨਕਪੁਰ ਵਾਸੀ ਤੇਰਾ ਦਵਾਰ ਸਤਿਜੁਗ ਸਚ। ਚਾਰ ਕੁੰਟ ਸਰਬ ਧਾਮ ਦੀਸੇ ਕੱਚ। ਜੋਤ ਜਲਾਏ ਅਗਨ, ਜਗ ਜਾਇਣ ਸਾਰੇ ਮਚ। ਪਰਗਟ ਜੋਤ, ਗੁਰਸਿਖਾਂ ਸਿਰ ਰੱਖੇ ਹਥ। ਅੰਤਕਾਲ ਕਲਜੁਗ ਜੀਵ ਜਾਇਣ ਮੱਚ। ਮਹਾਰਾਜ ਸ਼ੇਰ ਸਿੰਘ ਤੇਰੇ ਸ਼ਬਦ ਅਟਲ, ਲਿਖਤ ਲਿਖਾਈ ਹੋਵੇ ਸਚ। ਲਿਖਾਏ ਲਿਖਤ ਪ੍ਰਭ ਜਗਤ ਲੇਖ, ਮਿਟਾਏ ਦੁਸ਼ਟ ਦੁਰਾਚਾਰੀ। ਮਿਟਾਏ ਲੇਖ ਬੇਮੁਖਾਂ ਬਿਧਮਾਤਾ ਕੀ ਕਰੇ ਵਿਚਾਰੀ। ਦੁਖ ਭੁਖ ਭੁਖ ਦੁਖ ਲਗ ਜਾਏ ਜਗਤ ਬੀਮਾਰੀ। ਬਾਲ ਨਾ ਠਹਿਰਨ ਮਾਤਾ ਕੁੱਖ, ਕਲਜੁਗ ਹੋਵੇ ਅੰਤ ਖੁਆਰੀ। ਮਹਾਰਾਜ ਸ਼ੇਰ ਸਿੰਘ ਮਾਰੀ ਸ਼ਬਦ ਮਾਰ, ਸ੍ਰਿਸ਼ਟ ਪਾਰ ਉਤਾਰੀ। ਪਾਰ ਉਤਾਰ ਉਤਾਰ ਪਾਰ, ਜਨ ਭਗਤਾਂ ਬੇੜਾ ਕੀਆ ਪਾਰ। ਬੇਮੁਖ ਕਲਜੁਗ ਡੁੱਬੇ ਅਧ ਵਿਚਕਾਰ। ਨਾ ਦੀਸੇ ਪ੍ਰਭ, ਨਾ ਦੀਸੇ ਪਾਰ ਕਿਨਾਰ। ਬਾਂਹੋਂ ਪਕੜ ਪ੍ਰਭ ਰੋੜ੍ਹਿਆ, ਕਲਜੁਗ ਬੇੜਾ ਕਰ ਖੁਆਰ। ਮਹਾਰਾਜ ਸ਼ੇਰ ਸਿੰਘ ਤੁਧ ਬਿਨ ਅੰਤਕਾਲ ਨਾ ਦੇਵੇ ਤਾਰ। ਰਾਮ ਰਾਮ ਰਾਮ ਤ੍ਰੇਤਾ ਉਪਜਿਆ ਰਾਮ। ਰਾਮਦਾਸ ਰਾਮਦਾਸ ਰਾਮਦਾਸ ਅੰਮ੍ਰਿਤਸਰ ਤੇਰਾ ਗ੍ਰਾਮ। ਤੇਰਾ ਗ੍ਰਾਮ ਕਲਜੁਗ ਬਣਿਆ ਚਾਰ ਵਰਨ ਸਾਚਾ ਧਾਮ। ਕਲਜੁਗ ਜੀਵ ਕਲਜੁਗ ਦਿਸ ਨਾ ਆਇਆ ਸਾਚਾ ਰਾਮ। ਤਨ ਮਨ ਬੁਧ ਹੰਕਾਰ ਰਖਾਇਆ, ਬਣ ਬੈਠੇ ਹੰਕਾਰੀ ਰਾਮ। ਹੰਕਾਰ ਨਿਵਾਰੇ ਪ੍ਰਭ ਬਨਵਾਰੀ, ਕਰੇ ਖੁਆਰੇ ਸਚ ਜੋਤੀ ਰਾਮ। ਕਲਜੁਗ ਜਾਮਾ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਧਰਾਇਆ ਨਾਮ। ਪਰਗਟ ਜਾਮਾ ਨਿਹਕਲੰਕ, ਪ੍ਰਭ ਆਇਆ ਸਚ ਦਵਾਰ । ਬੇਮੁਖਾਂ ਕਪਟ ਵਿਚਾਰਿਆ, ਪ੍ਰਭ ਪੂਰੇ ਕੀਆ ਖੁਆਰ। ਪ੍ਰਭ ਜੋਤ ਸਰੂਪੀ ਸ਼ਬਦ ਉਚਾਰਿਆ, ਸ਼ਬਦ ਰੂਪ ਮਾਰੀ ਮਾਰ। ਅੰਤਕਾਲ ਕਲਜੁਗ ਸਰ ਅੰਮ੍ਰਿਤ ਢਹਿ ਢਹਿ ਹੋਏ ਖੁਆਰ। ਕਲਜੁਗ ਨਿਹਕਲੰਕ ਵੱਡਾ ਵਡ ਆਪ, ਦਸ ਸੁੱਤ ਹੋਏ ਦਸ ਅਵਤਾਰ। ਕਲਜੁਗ ਗੁਰ ਪੂਰਾ ਸੁਤ । ਜੀਵ ਕਲਜੁਗ ਸਾਚਾ ਸ਼ਬਦ ਉਪਜਾਵੇ ਵਿਚ ਬੁੱਤ। ਜੋਤ ਮੇਲ ਮੇਲ ਜੋਤ ਪ੍ਰਭ ਕਰੇ ਅਚੁੱਤ। ਗੁਰ ਨਿਰੰਜਣ ਨਰਾਇਣ ਜੋਤ ਸਰੂਪ ਜੋਤੀ ਮੂਰਤ । ਜੋਤ ਸਰੂਪ ਜੋਤੀ ਜੋਤ ਮੇਲ ਰੱਖੇ ਵਿਚ ਸੁੱਤ। ਨਿਹਕਲੰਕ ਧਰੇ ਜੋਤ ਵਿਚ ਸਤਿਗੁਰ। ਦੇਵੇ ਸ਼ਬਦ ਆਪ ਪ੍ਰਭ, ਮੇਲ ਰੱਖੇ ਧੁਰ। ਗੁਰ ਗੋਬਿੰਦ ਏਕਾ ਜੋਤ, ਦੋਏ ਮੂਰਤੀ ਬੈਠੇ ਜੁੜ। ਏਕਾ ਸ਼ਬਦ ਏਕਾ ਰਾਗ, ਪ੍ਰਭ ਇਕ ਉਪਜਾਵੇ ਸੁਰ। ਨਿਰੰਜਣ ਜੋਤ ਅਨੰਦ ਨਿਰਮਲ, ਮਾਤਲੋਕ ਟਿਕਾਵੇ ਪ੍ਰਭ ਵਿਚ ਗੁਰ। ਗੁਰ ਆਵੇ ਜਗ, ਪ੍ਰਭ ਹੁਕਮੇ ਅੰਦਰ। ਸਾਚੀ ਜੋਤ ਪ੍ਰਭ ਜਗਾਵੇ ਹੁਕਮੇ ਅੰਦਰ। ਸ਼ਬਦ ਸੁਰਤ ਜੋਤ ਮੇਲ, ਪ੍ਰਭ ਸ਼ਬਦ ਰੱਖੇ ਤਨ ਅੰਦਰ। ਅੰਤਕਾਲ ਛਡ ਨਾ ਦੀਸੇ ਜਗ ਅੰਦਰ। ਅੰਤਕਾਲ ਕਲਜੁਗ ਪ੍ਰਭ ਆਏ ਜੋਤ ਧਰ। ਸੋਲਾਂ ਕਲਾ ਸਮਰਥ, ਜੋਤ ਪਰਗਟਾਏ ਪ੍ਰਭ ਧਰਨੀ ਧਰ। ਜਨ ਭਗਤਾਂ ਸ਼ਬਦ ਚੜ੍ਹਾਏ ਸਾਚੇ ਰਥ, ਸ਼ਰਨ ਲਗਾਏ ਸ਼ਰਨੀ ਸ਼ਰ। ਬੇਮੁਖਾਂ ਖਪਾਏ ਜਲਾਏ ਭੱਠ, ਭਗਤਾਂ ਦੇਵੇ ਫਲ ਪ੍ਰਭ ਕਰਨੀ ਕਰ। ਕਲਜੁਗ ਉਲਟੀ ਗੇੜ ਵਖਾਵੇ ਲਠ, ਕਲਜੁਗ ਕਰਮ ਹੈ ਮਰਨੀ ਮਰ। ਸਾਧ ਸੰਗਤ ਗੁਰ ਚਰਨੀਂ ਆਏ ਨਠ, ਲਗ ਜਾਏ ਚਰਨ ਤਰ । ਮਹਾਰਾਜ

ਸ਼ੇਰ ਸਿੰਘ ਕਰ ਲਿਆ ਇਕੱਠ, ਸਾਧ ਸੰਗਤ ਨਾ ਹੋਵੇ ਕਿਸੇ ਡਰ। ਸਾਧ ਸੰਗਤ ਨਾ ਭਉ ਵਿਆਪੇ। ਹੋਏ ਸਹਾਈ ਆਪ ਪ੍ਰਭ ਆਪੇ। ਸਰਬ ਭੁਲਾਇਆ ਪ੍ਰਭ ਸਾਚਾ ਜਾਪੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜਗਤ ਜਲਾਇਆ ਘਰ ਘਰ ਹੋਏ ਸਿਆਪੇ। ਘਰ ਘਰ ਰੋਣ ਸਰਬ ਹਿੰਦਵੈਣਾਂ। ਸਾਚੇ ਦਰ ਬਿਨ ਡਿੱਗੇ ਕਲਜੁਗ ਡੂੰਘੇ ਵਹਿਣਾ। ਭਾਈਆਂ ਤਾਈਂ ਨਾ ਮਿਲੀਆਂ ਭੈਣਾਂ। ਨਾਰਾਂ ਮਿਲਿਆ ਨਾ ਸੰਗ ਕੰਤਾਂ ਬਹਿਣਾ। ਸਾਚਾ ਸ਼ਬਦ ਗੁਰ ਜੀਵ ਤੇਰਾ ਸਾਚਾ ਗਹਿਣਾ । ਸ਼ਬਦ ਅੰਧੇਰੀ ਝੁਲ ਗਈ, ਜਗ ਜਾਵੇ ਵਹਿੰਦੇ ਵਹਿਣਾ। ਕਲਜੁਗ ਤੇਰੀ ਫੁਲਵਾੜੀ ਅੰਤ ਹੁਲ ਗਈ, ਮਦਿ ਮਾਸੀ ਕੋਈ ਨਾ ਰਹਿਣਾ। ਬੇਮੁਖ ਦੁਨੀਆ ਸਾਰੀ ਭੁਲ ਗਈ, ਨਿਹਕਲੰਕ ਡੰਨ ਪਿਆ ਸਹਿਣਾ । ਮਹਾਰਾਜ ਸ਼ੇਰ ਸਿੰਘ ਤੇਰੇ ਭਗਤਾਂ ਸੁਰਤੀ ਖੁਲ੍ਹ ਗਈ, ਸਦ ਚਰਨ ਨਿਵਾਸ ਕਰ ਰਹਿਣਾ। ਗੁਰਸਿਖ ਗੁਰਚਰਨ ਭਵਰਾ। ਲਏ ਚਰਨ ਧੂੜ ਜਨਮ ਕਰ ਸਵਰਾ। ਜਨ ਜੋ ਦਰ ਆਏ ਹੋ ਗਵਰਾ। ਸਚਖੰਡ ਸਾਚਾ ਪ੍ਰਭ ਸਿਰ ਝੁਲਾਏ ਚਵਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਲਜੁਗ ਦੂਸਰ ਨਾ ਕੋਈ ਅਵਰਾ। ਔਰ ਨਾ ਦੀਸੇ ਦੂਸਰ ਕੋਇ । ਸਰਬ ਥਾਈਂ ਪ੍ਰਭ ਤੇਰੀ ਸੋਏ। ਕਲਜੁਗ ਜਾਮਾ ਧਾਰ, ਗੁਰਮੁਖਾਂ ਹਿਰਦੇ ਧੋਏ । ਸਤਿਜੁਗ ਸਾਚਾ ਆਕਾਰ, ਚਾਰ ਵਰਨ ਦੀਏ ਇਕ ਲੜ ਪਰੋਏ। ਸਾਚਾ ਦੀਆ ਅਧਾਰ ਸੋਹੰ ਸ਼ਬਦ, ਨਿਹਕਲੰਕ ਤੇਰੀ ਚਰਨ ਧੂੜ, ਖੋਲ੍ਹੇ ਤੀਸਰ ਲੋਏ। ਮਹਾਰਾਜ ਸ਼ੇਰ ਸਿੰਘ ਚਾਰ ਵਰਨ ਦਰ ਆਇਣ, ਸਤਿਜੁਗ ਤੇਰੀ ਸਾਚੀ ਸੋਏ । ਚਾਰ ਵਰਨ ਪ੍ਰਭ ਸਚ ਵਰਤਾਰਾ। ਜੋਤ ਨਿਰੰਜਣ ਧਰੇ ਸਤਿਜੁਗ ਅਪਾਰਾ। ਸ਼ਬਦ ਸਾਚਾ ਸੋਹੰ ਖੁਲ੍ਹਾਏ ਦਸਮ ਦਵਾਰਾ। ਕਲਜੁਗ ਜੀਵ ਮੁਗਧ ਅੰਞਾਣ, ਨਾ ਪਾਵਣ ਸਾਰ ਗਵਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਭੰਡਾਰੀ, ਵਰਤਾਵੇ ਸ਼ਬਦ ਭੰਡਾਰਾ। ਵਰਤਾਵੇ ਸ਼ਬਦ ਪ੍ਰਭ ਆਪ ਅਤੋਲ। ਸਾਚਾ ਸ਼ਬਦ ਕਲਜੁਗ ਕਿਸੇ ਵਿਰਲੇ ਲਿਆ ਮੋਲ। ਕਲਜੁਗ ਬੇਮੁਖ ਸੌਂ ਰਹੇ ਕੋਲ। ਰਸਨਾ ਸ਼ਬਦ ਉਚਾਰ ਪ੍ਰਭ ਊਚ ਕੂਕ ਵਜਾਏ ਢੋਲ । ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਰੀ ਪਰਗਟੇ ਜੋਤ, ਸ਼ਬਦ ਲਿਖਾਵੇ ਰਸਨਾ ਬੋਲ। ਸਾਚੇ ਪ੍ਰਭ ਸ਼ਬਦ ਚਲਾਇਆ। ਪਰਗਟ ਆਪ ਆਪਣਾ ਭੇਵ ਖੁਲ੍ਹਾਇਆ। ਸ਼ਬਦ ਵਿਚ ਨਿਹਕਲੰਕ ਪ੍ਰਭ ਨਾਉਂ ਰਖਾਇਆ । ਜਨ ਭਗਤਾਂ ਆਤਮ ਲਾਈ ਖਿੱਚ, ਚਰਨ ਨਿਵਾਸ ਦਵਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਸਾਚਾ ਰਾਗ ਸੁਣਾਇਆ। ਸਾਚਾ ਰਾਗ ਸਚ ਸ਼ਬਦ ਆਪ ਉਪਜਾਵੇ। ਆਤਮ ਜਾਗ ਸੋਹੰ ਸ਼ਬਦ ਗੁਰਸਿਖ ਲਗਾਵੇ। ਪੂਰਨ ਕਲਜੁਗ ਭਾਗ, ਜਿਸ ਪ੍ਰਭ ਦਇਆ ਕਮਾਵੇ। ਮਾਨਸ ਜਨਮ ਨਾ ਲਾਗੇ ਆਂਚ, ਮਾਤਾ ਕੁੱਖ ਸੁਫਲ ਕਰਾਵੇ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਗੁਰਸਿਖ ਬੇੜਾ ਪਾਰ ਕਰਾਵੇ। ਕਲਜੁਗ ਬੇੜਾ ਪਾਪ ਡੁਬਾਇਆ। ਪਾਪ ਅਪਰਾਧ ਕਲਜੁਗ ਖੇਲ ਰਚਾਇਆ। ਸੰਤ ਸਾਧ ਕੋਈ ਸਾਚਾ ਨਜ਼ਰ ਨਾ ਆਇਆ। ਜਗਤ ਭੇਖ ਕਲਜੁਗ ਜੀਵਾਂ ਜਗਤ ਬਣਾਇਆ। ਪ੍ਰਭ ਸਾਚਾ ਆਤਮ ਲਏ ਵੇਖ, ਨਾ ਛੁਪੇ ਕਿਛ ਛੁਪਾਇਆ। ਅੰਤ ਪੂਰ ਕਰਾਏ ਲੇਖ, ਜਾਮਾ ਨਿਹਕਲੰਕ ਧਰ ਆਇਆ। ਜੋ ਕੁਛ ਵਰਤੇ ਕਲਜੁਗ ਲੈਣਾ ਵੇਖ, ਚਾਰ ਕੁੰਟ ਧੁੰਦੂਕਾਰ ਮਚਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਸਰੂਪੀ ਭੇਖ, ਕਲਜੁਗ ਭਸਮ ਕਰਾਇਆ। ਜੋਤ ਸਰੂਪ ਭੇਖ ਭਗਵਾਨ ਦਾ। ਕਲਜੁਗ ਬੇਮੁਖਾਂ ਅੰਤ ਖਪਾਣ ਦਾ। ਕਲਜੁਗ ਭੇਖ ਕਰ ਆਏ ਪ੍ਰਭ, ਮਦਿ ਮਾਸੀ ਸਰਬ ਮਿਟਾਣ ਦਾ। ਮਹਾਰਾਜ ਸ਼ੇਰ ਸਿੰਘ ਨਾਉਂ ਧਰਾਏ, ਕੋਈ ਵਿਰਲਾ ਗੁਰਮੁਖ ਜਾਣਦਾ। ਵਿਸ਼ਨੂੰ ਭਗਵਾਨ ਪਰਗਟੇ ਜਗ। ਜੋਤ ਅਗਨ ਚਾਰ ਕੁੰਟ ਜਾਏ ਲਗ। ਬੇਮੁਖ

ਜੀਵ ਜਾਣ ਮੌਤ ਕੁਠਾਲੀ ਦਗ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੀ ਚਰਨੀਂ ਜਾਏ ਲਗ। ਚਰਨ ਲਾਗ ਕਲਜੁਗ ਜੀਵ ਨਾ ਦੁਖ ਵਿਆਪੇ। ਸਾਚਾ ਦਰ ਪ੍ਰਭ ਤੇਰਾ, ਸਤਿ ਪੁਰਖਾਂ ਧਿਆਪੇ। ਭਗਤ ਜਨਾਂ ਹਰਿ ਸਦਾ ਮਾਈ ਬਾਪੇ। ਮਹਾਰਾਜ ਸ਼ੇਰ ਸਿੰਘ ਤੁਧ ਜੇਵਡ, ਕਲਜੁਗ ਕੋਈ ਨਾ ਜਾਪੇ। ਕਲਜੁਗ ਵੱਡਾ ਪ੍ਰਭ ਭੁਯੰਗ। ਸਾਚਾ ਸ਼ਬਦ ਚੜ੍ਹਾਵੇ ਆਤਮ ਰੰਗ। ਗੁਰਸਿਖ ਕਲਜੁਗ ਪਾਪ ਪਹਾੜਾਂ ਜਾਏ ਲੰਘ। ਤੱਤੀ ਵਾ ਨਾ ਲਾਗੇ ਅੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਦਾ ਸਹਾਈ ਅੰਗ ਸੰਗ। ਅੰਗ ਸੰਗ ਪ੍ਰਭ ਸਦਾ ਸਹਾਈ। ਗੁਰਸਿਖ ਤੇਰੀ ਜਿਸ ਬਣਤ ਬਣਾਈ। ਕਲਜੁਗ ਮਾਇਆ ਤੈਨੂੰ ਲੱਗੇ ਨਾ ਰਾਈ। ਮਹਾਰਾਜ ਸ਼ੇਰ ਸਿੰਘ ਤੇਰਾ ਹੋਵੇ ਸਹਾਈ। ਹੋਏ ਸਹਾਈ ਸਰਬ ਪ੍ਰਭ ਨਾਇਕ। ਮਿਟਾਵੇ ਸਰਬ ਜਗਤ ਮਾਇਕ। ਹਿਰਦੇ ਇਕ ਸਚ ਨਾਮ ਧਰਾਇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਾਲੀ ਘਾਇਕ। ਘਾਲ ਘਾਲ ਘਾਲ ਗੁਰਸਿਖਾਂ ਘਾਲੀ। ਜਾਲ ਜਾਲ ਜਾਲ, ਹਉਮੇ ਸ਼ਬਦ ਸੰਗ ਜਾਲੀ। ਬਾਲ ਬਾਲ ਬਾਲ, ਆਤਮ ਦੀਪ ਆਪ ਪ੍ਰਭ ਬਾਲੀ। ਮਾਲ ਮਾਲ ਮਾਲ, ਪ੍ਰਭ ਮਾਲਾ ਮਾਲ ਕਰੇ ਘਨਕਪੁਰ ਵਾਲੀ। ਡਾਲ ਡਾਲ ਡਾਲ ਗੁਰਸਿਖ ਡਾਲ, ਪ੍ਰਭ ਫੁੱਲ ਲਾਏ ਇਕ ਸੋਹੰ ਡਾਲੀ। ਭਾਲ ਭਾਲ ਭਾਲ, ਕਲਜੁਗ ਪ੍ਰਭ ਸੰਗਤ ਮੇਲ ਮਿਲਾ ਲੀ। ਮਹਾਰਾਜ ਸ਼ੇਰ ਸਿੰਘ ਭਗਤ ਕਿਰਪਾਲ ਕਿਰਪਾਲ ਕਿਰਪਾਲ ਕਿਰਪਾ ਕਰੇ ਆਪ ਬਨਵਾਲੀ। ਕਿਰਪਾ ਕਰੇ ਭਗਤ ਜਨ ਮੀਤਾ। ਮਿਟੀ ਕਾਇਆ ਹਰਸ ਆਤਮ ਤ੍ਰਿਪਤਾ। ਨਾਮ ਨਿਧਾਨ ਨਿਰਮਲ ਗੁਰ ਦਰ ਆਏ ਗੁਰਸਿਖ ਪੀਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰਾ, ਜੁਗ ਚਾਰ ਸਦਾ ਹੈ ਜੀਤਾ। ਚਾਰ ਜੁਗ ਤੇਰੇ ਸਿੱਖ ਵਡਿਆਈ। ਨਿਹਕਲੰਕ ਜਿਸ ਤੇਰੀ ਸੇਵ ਕਮਾਈ। ਉਚ ਪਦਵੀ ਸਚ ਦਰ ਤੇ ਪਾਈ। ਗਰਭ ਵਾਸ ਤੇਰੀ ਬੰਦ ਖਲਾਸ ਕਰਾਈ । ਬੈਕੁੰਠ ਨਿਵਾਸ ਸਾਚੀ ਜੋਤ ਵਿਚ ਜੋਤ ਮਿਲਾਈ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੇ ਚਰਨ ਭਰਵਾਸ, ਕਲਜੁਗ ਪਾਵੇ ਵਡਿਆਈ। ਜਗਤ ਲਿਖਾਏ ਲੇਖ, ਗੁਰ ਦਰ ਗੁਰਸਿਖ ਲਿਖਾਰੀ। ਗੁਰ ਗੁਰ ਗੁਰਸਿਖ ਜਾਏ ਜਗਤ ਬਲਿਹਾਰੀ। ਸਾਚੀ ਦ੍ਰਿਸ਼ਟ ਦੇਵੇ ਸਚ ਸਿਰਜਣਹਾਰੀ। ਏਕਾ ਪ੍ਰਭ ਏਕਾ ਦੇਵੇ ਇਸ਼ਟ, ਸੋਹੰ ਸਾਚਾ ਨਾਮ ਮੁਰਾਰੀ। ਮਹਾਰਾਜ ਸ਼ੇਰ ਸਿੰਘ ਸਾਰੀ ਸ੍ਰਿਸ਼ਟ, ਅੰਤਮ ਕਰੇ ਖੁਆਰੀ। ਕਲਜੁਗ ਲੇਖ ਅੰਤ ਹੋਏ ਮਾੜੇ। ਚਾਰ ਕੁੰਟ ਪੈ ਜਾਣ ਉਜਾੜੇ। ਭਾਣਾ ਵਰਤੇ ਦਿਨ ਦਿਹਾੜੇ। ਸੱਤਰ ਲੱਖ ਪਠਾਣ ਪ੍ਰਭ ਪੂਰਬ ਚਾੜ੍ਹੇ। ਆਸ ਪਾਸ ਸਰਬ ਬਿਆਸ, ਮਹਾਰਾਜ ਸ਼ੇਰ ਸਿੰਘ ਤੇਰੀ ਅਗਨ ਜੋਤ ਸਭ ਸਾੜੇ। ਚੜ੍ਹਨ ਪਠਾਣ ਪ੍ਰਭ ਕੇ ਭਾਣੇ। ਪੁੱਜਣ ਬਿਆਸ ਹੋਏ ਮੁਹਾਨੇ। ਵਰਤੇ ਕਹਿਰ ਪ੍ਰਭ ਮਾਰੇ ਸ਼ਬਦ ਬਾਣੇ। ਦੁਖ ਭੁਖ ਅੰਤ ਰੋਗ ਦੇਹੀ ਲਗ ਜਾਣੇ। ਰੋਣ ਮੁਗਲਾਣੀਆਂ ਬਾਂਹ ਲੈ ਸਰਹਾਣੇ। ਹੋਵੇ ਹੱਥ ਵਡਿਆਈ ਮਹਾਰਾਣੇ ਹਿੰਦਵਾਣੇ। ਧਰੇ ਜੋਤ ਨਿਹਕਲੰਕ ਤਰਲ ਜੁਆਨੇ । ਮਹਾਰਾਜ ਸ਼ੇਰ ਸਿੰਘ ਤੇਰੇ ਹੁਕਮੇ ਅੰਦਰ, ਭੁੱਜ ਜਾਣ ਜੀਵ ਜਿਉਂ ਭਠਿਆਲੇ ਦਾਣੇ। ਜੀਵ ਭੁੱਲੇ ਕਲਜੁਗ ਬੇਮੁਖ। ਸਦੀ ਚੌਧਵੀਂ ਉਖਾੜੇ ਉਮਤ ਰੁੱਖ। ਨਾ ਕੋਈ ਰਹੇ ਮੁਹੰਮਦੀ, ਨਾ ਕੋਈ ਮੁਹੰਮਦੀ ਸੁਤ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਸ਼ਬਦ ਲਿਖਾਏ ੳਨੁਤ। ਮੁਹੰਮਦ ਈਮਾਨ, ਕਲਜੁਗ ਪਰਗਟਿਆ ਕੁਰਾਨ। ਸਦੀ ਚੌਧਵੀਂ ਮਿਟ ਜਾਏ ਨਿਸ਼ਾਨ । ਸਚ ਕਰਮ ਕਰਮ ਸਚ ਕਰਮ ਕਰਮ ਸਚ ਨਾ ਜਗਤ ਰਹੇ ਮਾਣ। ਮਾਤਾ ਗਊ ਰੱਖਕ ਭਗਵਾਨ ਹੋਵੇ ਗਵਾਲਾ ਕ੍ਰਿਸ਼ਨ ਨਿਧਾਨ। ਕਲਜੁਗ ਪਰਗਟੇ ਨਿਹਕਲੰਕ ਬਲੀ ਬਲਵਾਨ। ਸੰਘਾਰੇ ਦੁਸ਼ਟ ਜੋ ਗਊ ਬੱਧ ਖਾਣ। ਸਤਿਜੁਗ ਸਾਚਾ ਪਰਗਟੇ, ਮਦਿ ਮਾਸੀ ਨਜ਼ਰ

ਨਾ ਆਣ। ਏਕ ਸ਼ਬਦ ਕਰੇ ਵਰਤਾਰ, ਚਾਰ ਕੁੰਟ ਹੋਏ ਗੁੰਜਾਨ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਤੀਨ ਲੋਕ ਲੋਕ ਤੀਨ ਵਿਸ਼ਨੂੰ ਭਗਵਾਨ। ਮਾਰੇ ਸ਼ਬਦ ਅੱਲਾ ਅਲਾਹੀ। ਪਰਗਟ ਜੋਤ ਕਰੇ ਖੁਆਰ ਨਿਕਾਹੀ। ਧਰੇ ਪਰਕਾਸ਼ ਸਾਚੀ ਜੋਤ ਵਡ ਦਾਤਾ ਬੇਪਰਵਾਹੀ। ਮਹਾਰਾਜ ਸ਼ੇਰ ਸਿੰਘ ਤੁਧ ਜੇਵਡ, ਅਵਰ ਕੋਈ ਦੀਸੇ ਨਾਹੀ । ਮੁਹੰਮਦ ਸੰਗ ਮੁਹੰਮਦੀ, ਪ੍ਰਭ ਅੰਤ ਕਰੇ ਖੁਆਰ। ਵੇਲਾ ਅੰਤ ਅੰਤ ਆ ਗਿਆ, ਚਾਰ ਜੁਗਾਂ ਆਈ ਹਾਰ। ਪਾਇਣ ਦਰੋਹੀ ਖ਼ੁਦਾਏ ਨਬੀ ਰਸੂਲ ਦੀ, ਪ੍ਰਭ ਸਾਚੇ ਸ਼ਬਦ ਮਾਰੀ ਮਾਰ। ਕੋਈ ਨਜ਼ਰ ਨਾ ਆਵੇ ਪੀਰ ਦਸਤਗੀਰ, ਐਸਾ ਕਰੇ ਖ਼ੁਆਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ ਨਿਹਕਲੰਕ ਅਵਤਾਰ । ਨਿਹਕਲੰਕ ਰੂਪ ਨਰਾਇਣ । ਸੁਭਾਗਾ ਧਾਮ, ਪ੍ਰਭ ਪਰਗਟੇ ਵਿਚ ਹਿੰਦਵਾਇਣ। ਪ੍ਰਭ ਸਾਚਾ ਧਾਮ ਗੁਰਮੁਖ ਪੇਖੇ ਨੈਣ। ਪ੍ਰਭ ਜੋਤੀ ਰਾਮ, ਸਿਰ ਸੋਹੇ ਮੁਕਟ ਬੈਣ। ਸੋਹੰ ਸ਼ਬਦ ਜਪਾਵੇ ਨਾਮ, ਗੁਰਮੁਖ ਸਾਚੇ ਰਸਨਾ ਲੈਣ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਕਲਜੁਗ ਜੀਵ ਨਾ ਸਕਣ ਕਹਿਣ। ਪਰਗਟੀ ਜੋਤ ਪ੍ਰਭ ਜਾਏ ਅਬਲੀਸ। ਪੀਰ ਪੈਗ਼ੰਬਰ ਕਲਜੁਗ ਅੰਤ ਕੋਈ ਨਾ ਦੀਸ। ਨਿਹਕਲੰਕ ਪ੍ਰਭ ਸਾਚਾ, ਛਤਰ ਝੁਲਾਵੇ ਸੀਸ। ਮਹਾਰਾਜ ਸ਼ੇਰ ਸਿੰਘ ਅੰਤਕਾਲ ਕਲਜੁਗ ਮਿਟਾਏ, ਕਰ ਬੀਸ ਇਕੀਸ। ਕੁਰਾਨ ਕੁਰ੍ਹਾ ਆਪ ਪ੍ਰਭ ਦੇ ਮਿਟਾ। ਬੱਤੀ ਸਪਾਰੇ ਜੋ ਮੁਹੰਮਦ ਗਿਆ ਲਿਖਾ। ਪਰਗਟ ਜੋਤ ਨਿਹਕਲੰਕ ਪਕੜ ਪਹਾੜੋਂ ਚਰਨੀਂ ਲਵੇ ਲਾ। ਮਿਸ਼ਰ ਨਿਵਾਹੀ ਮੁਹੰਮਦ ਹਜ਼ਰਤ ਮੁਹੰਮਦੀ, ਅੰਤਕਾਲ ਖ਼ਾਕ ਗੋਦੀ ਜਾਏ ਸਵਾ। ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਬੇਮੁਖ ਖਪਾਏ, ਵਿਚ ਉਲਟੀ ਮਤਿ ਵਸਾ। ਗਿਆ ਮੁਹੰਮਦ ਮਿਟ ਜਾਇਣ ਮੁਹੰਮਦੀ। ਹਸਨ ਹੁਸੈਨ ਨਾ ਰਹੇ ਅਹਿਮਦੀ। ਮਿਟ ਜਾਏ ਨਾਮ ਤੇਰਾ ਅਲੀ ਸ਼ਾਹ, ਨਾ ਰਹੇ ਤੇਰੀ ਰਾਮ ਦੀ। ਨਿਹਕਲੰਕ ਪਰਗਟ ਅਵਤਾਰ, ਧਰ ਜੋਤ ਕ੍ਰਿਸ਼ਨਾ ਸ਼ਾਮ ਦੀ। ਉਪਾਏ ਕਲ ਖਪਾਏ ਅੰਤ। ਕੋਈ ਨਾ ਜਾਣੇ ਕੀ ਕਰੇ ਭਗਵੰਤ। ਸ਼ਬਦ ਵਖਾਣੇ ਕੋਈ ਨਿਰਮਲ ਸੰਤ। ਕਲਜੁਗ ਭੁੱਲੇ ਬੇਮੁਖ ਜੰਤ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਸਰਬ ਗੁਣਵੰਤ। ਮੂਸਾ ਈਸਾ ਪ੍ਰਭ ਕਲ ਉਪਾਇਆ। ਕਲਜੁਗ ਅੰਤਮ ਕਰਨ ਦਾ ਖੇਲ ਰਚਾਇਆ । ਭਗਤ ਵਛਲ ਗਊ ਧੇਨ ਬੇਮੁਖਾਂ ਆਹਾਰ ਬਣਾਇਆ। ਕਲਜੁਗ ਜਾਮਾ ਧਾਰ, ਨਿਹਕਲੰਕ ਬੇਮੁਖਾਂ ਆਣ ਖਪਾਇਆ। ਗਿਆ ਅਥਰਬਣ ਅੱਲ੍ਹਾ ਵੇਦ। ਕਲਜੁਗ ਪਰਗਟ ਨਿਹਕਲੰਕ ਸਭ ਖੁਲ੍ਹਾਏ ਭੇਦ। ਪਹਿਲੇ ਸ਼ਬਦ ਲਿਖਾਏ, ਫਿਰ ਸ੍ਰਿਸ਼ਟ ਕਰਾਏ ਖੇਦ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਾ ਕਿਸੇ ਜਣਾਵੇ ਭੇਦ। ਆਪ ਅਭੇਦ ਜਗਤ ਪ੍ਰਭ ਭੇਦਾ। ਚਾਰ ਜੁਗ ਵਰਤੇ ਵਰਤੇ ਪ੍ਰਭ ਵਿਚ ਚਾਰ ਵੇਦਾ। ਚੌਥਾ ਵੇਦ ਆਇਆ ਕਲਜੁਗ ਅਥਰਬਣ, ਨਿਹਕਲੰਕ ਖੇਲ ਅਚਰਜ ਅਚਰਜ ਖੇਲ ਜਗਤ ਵਿਚ ਖੇਦਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜਾਮਾ ਧਰੇ ਅਛਲ ਅਛੇਦਾ। ਜਾਮਾ ਧਾਰੇ ਵਿਚ ਘਨਕਪੁਰੀ। ਧਾਰੇ ਜੋਤ, ਬੇਮੁਖ ਜੀਵਾਂ ਨਾ ਦੀਸੇ ਧਾਏ ਦੂਰੀ। ਮਾਰ ਪਛਾੜੇ, ਸਾਚੀ ਪ੍ਰੀਤ ਨਾ ਸੰਗ ਪ੍ਰਭ ਜੁੜੀ। ਮਹਾਰਾਜ ਸ਼ੇਰ ਸਿੰਘ ਕਲਜੁਗ ਅੰਤ ਝੂਠੇ ਧੰਦੇ ਝੂਠੀ ਦੁਨੀਆ ਸਾਰੀ ਰੁੜ੍ਹੀ। ਝੂਠੇ ਧੰਦੇ ਝੂਠੇ ਮਾਨਸ। ਪ੍ਰਭ ਸਿਮਰਨ ਕਾ ਕੀਆ ਆਲਸ। ਕੋਈ ਜਨ ਵਿਰਲਾ ਆਤਮ ਖਾਲਸ। ਨਿਹਕਲੰਕ ਰਸਨਾ ਜਪ ਜੀਵ, ਤੇਰੇ ਮਨ ਹੋਏ ਨਾ ਆਲਸ। ਮਹਾਰਾਜ ਸ਼ੇਰ ਸਿੰਘ ਅੰਤਕਾਲ ਗੁਰਸਿਖ ਤੇਰਾ ਬਣ ਜਾਏ ਸਾਲਸ । ਆਇਆ ਪ੍ਰਭ ਜਗਤ ਵਿਹਾਰੀ। ਕਲਜੁਗ ਪੈਗ਼ੰਬਰ ਈਸਾ ਮੂਸਾ ਕਰੇ ਖੁਆਰੀ। ਜਾਮਾ ਧਾਰ ਨਿਹਕਲੰਕ, ਜੋਤ ਸਰੂਪ ਸ੍ਰਿਸ਼ਟ ਸੰਘਾਰੀ। ਅਗਨ ਜੋਤ ਦਿਸ਼ਾ ਪੱਛਮ ਪ੍ਰਭ ਲਾਏ ਜੋਤ ਚਿੰਗਾਰੀ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ,

ਚਾਰ ਕੁੰਟ ਹੋਵੇ ਜੈ ਜੈ ਜੈਕਾਰੀ। ਮਿਟੇ ਈਸਾ ਨਾ ਰਹੇ ਅਸੀਲਾ। ਜੋਤ ਸਰੂਪੀ ਪ੍ਰਭ ਅੰਤ ਕਰਨ ਦਾ ਕੀਆ ਹੀਲਾ। ਝੂਠਾ ਜਾਮ ਪਿਆਏ, ਦੇਹ ਆਤਮ ਜੋਤ ਲਗਾਈ ਤੀਲਾ। ਮਹਾਰਾਜ ਸ਼ੇਰ ਸਿੰਘ ਨਾਮ ਨਿਹਕਲੰਕ ਰਖਾ ਗਿਆ, ਬੈਠ ਗੁਰ ਗੋਬਿੰਦ ਘੋੜਾ ਨੀਲਾ। ਨੀਲੇ ਘੋੜੇ ਬੈਠ, ਗੋਬਿੰਦ ਕਰੀ ਪੁਕਾਰ। ਕੱਚੀ ਛੱਡੀ ਅਨੰਦਪੁਰ, ਸਿੱਖਾ ਦਵਾਈ ਹਾਰ। ਕਲਜੁਗ ਅੰਤ ਕਰਨ ਨੂੰ, ਪ੍ਰਭ ਪਰਗਟੇ ਨਿਹਕਲੰਕ ਅਵਤਾਰ । ਸਾਚਾ ਗੁਰ ਸ਼ਬਦ ਲਿਖਾ ਗਿਆ, ਸਾਚੀ ਸੁਣ ਪ੍ਰਭ ਪੁਕਾਰ। ਕਲਜੁਗ ਵੇਲਾ ਅੰਤ ਆ ਗਿਆ, ਪ੍ਰਭ ਕਰੇ ਜੋਤ ਆਕਾਰ। ਜਾਮਾ ਘਨਕਪੁਰੀ ਵਿਚ ਧਾਰ ਕੇ, ਨਿਹਕਲੰਕ ਲਿਆ ਅਵਤਾਰ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਕੇ, ਛੱਡੀ ਦੇਹ ਕੀਆ ਜੋਤ ਆਕਾਰ। ਵਿਚ ਸਾਚੇ ਸਿੱਖ ਜੋਤ ਟਿਕਾਇਕੇ, ਸਾਚਾ ਭਗਤ ਧਰੇ ਪਿਆਰ। ਕਲਜੁਗ ਅੰਤਮ ਅੰਤ ਕਰਾਇਕੇ, ਸਤਿਜੁਗ ਸਾਚਾ ਸਚ ਧਰੇ ਪਿਆਰ । ਸਤਿਗੁਰ ਮਨੀ ਸਿੰਘ ਤਖ਼ਤ ਬਿਠਾਇਕੇ, ਸਤਿਜੁਗ ਤਿਲਕ ਲਗਾਏ ਆਪ ਦਾਤਾਰ। ਚਾਰ ਵਰਨ ਚਰਨ ਲਗਾਇਕੇ, ਚਾਰ ਕੁੰਟ ਸੋਹੰ ਸ਼ਬਦ ਹੋਵੇ ਜੈ ਜੈ ਜੈਕਾਰ । ਆਪਣਾ ਜੋਤ ਸਰੂਪੀ ਭੇਖ ਵਟਾਇਕੇ, ਵਰਤੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਜਗਾਇਕੇ, ਗੁਰਸਿਖਾਂ ਬੇੜਾ ਕਰ ਜਾਏ ਪਾਰ। ਹੁਕਮੇ ਤੇਰੇ ਸੱਤਰ ਲੱਖ। ਚਾਰ ਚੁਫੇਰ ਪਰਭਾਸ ਰੋਵਣ ਕੱਖ। ਕਲਜੁਗ ਅੰਧੇਰ ਜਿਉਂ ਚੰਦ ਰਾਤ ਮੱਸ। ਹਾਹਾਕਾਰ ਚਾਰ ਚੁਫੇਰ, ਸ਼ਬਦ ਬਾਣ ਪ੍ਰਭ ਮਾਰਿਆ ਕਸ। ਸਾਚਾ ਪ੍ਰਭ ਪਰਗਟੇ ਨਾ ਲਾਏ ਡੇਰ, ਸਾਧ ਸੰਗਤ ਬਚੇ ਸੋ ਜੋ ਜਨ ਚਰਨੀਂ ਆਵੇ ਨੱਸ। ਆਪ ਅਡੋਲ ਰਹੇ ਬੈਠ, ਸਰਬ ਸ੍ਰਿਸ਼ਟ ਹੋਈ ਭਸ। ਜੁਗ ਚੌਵੀਏ ਨਿਹਕਲੰਕ ਪਾਇਆ ਫੇਰਾ, ਜਗ ਆਪਣਾ ਜਾਏ ਦੱਸ। ਵੱਡਾ ਜਾਮਾ ਵਿਚ ਦੇਹ ਧਾਰੀ ਨਿਹਕਲੰਕ। ਏਕਾ ਜੋਤੀ ਸਾਚੇ ਆਵੇ, ਜਗਤ ਭੇਖ ਕਰ ਅਨਕ। ਜੁਗੋ ਜੁਗ ਭੇਖ ਪ੍ਰਭ ਧਾਰੇ, ਧਰੇ ਜੋਤ ਵਿਚ ਜੀਵ ਕਨਕ। ਚੌਥੇ ਜੁਗ ਪ੍ਰਭ ਆਇਆ, ਜੋਤ ਸਰੂਪ ਪੁਰੀ ਵਿਚ ਘਨਕ। ਕਲਜੁਗ ਉਤਮ ਸੋਹੰ ਸ਼ਬਦ ਸੁਣਾਇਆ, ਜਨ ਵਿਰਲੇ ਹਿਰਦੇ ਰੱਖੇ ਮਣਕ। ਵਰਤੇ ਕਹਿਰ ਕਹਿਰ ਅੰਧੇਰੀ। ਨਿਹਕਲੰਕ ਕਲ ਵਾਰੀ ਤੇਰੀ। ਪੈ ਜਾਏ ਦੁਹਾਈ ਨਾ ਲੱਗੇ ਦੇਰੀ। ਸਾਚਾ ਪ੍ਰਭ ਕਲਜੁਗ ਪਰਗਟ, ਨਾ ਕਰੇ ਹੇਰਾ ਫੇਰੀ। ਮਹਾਰਾਜ ਸ਼ੇਰ ਸਿੰਘ ਜੀਵ ਕੀ ਜਾਣੇ ਗਤ ਤੇਰੀ। ਨਾ ਜਾਣੇ ਜੀਵ, ਨਾ ਜਣਾਏ ਪ੍ਰਭ। ਬੇਮੁਖ ਵਸ ਨਹੀਂ ਕੁਛ, ਜਿਉਂ ਕੱਲਰ ਵਿਚ ਦੱਬ। ਭਗਤ ਵਖਾਣੇ ਗੁਣ ਨਿਧਾਨੇ, ਦਰ ਤੇਰਾ ਗਿਆ ਲਭ। ਮਹਾਰਾਜ ਸ਼ੇਰ ਸਿੰਘ ਤੇਰੇ ਭਾਣੇ, ਜਗਤ ਅੰਧੇਰੀ ਕਹਿਰ ਜਾਏ ਵਗ । ਵਰਤੇ ਕਹਿਰ, ਉਲਟੇ ਵਹਿਣ ਦਰਿਆ । ਏਕਾ ਪਹਿਰ ਏਕਾ ਲਹਿਰ, ਭੈਣ ਤਾਂਈ ਛੱਡ ਜਾਇਣ ਭਰਾ। ਹਿੰਦਵਾਣੀਆਂ ਮੁਗਲਾਣੀਆਂ ਆਵਣ ਜਾਵਣ ਵਾਹੋ ਦਾ। ਭਾਣਾ ਵਰਤੇ ਨਿਹਕਲੰਕ ਤੇਰਾ, ਕੋਈ ਰਹੇ ਨਾ ਆਪਣੇ ਥਾਂ। ਮਾਰੇ ਮਾਰ ਉਜਾੜੇ, ਚਾਰ ਕੁੰਟ ਜੀਵ ਜੰਤ ਉਖਾੜੇ। ਨਾਰੀਆਂ ਰੋਵਣ ਨਾ ਦਿਸਣ ਲਾੜੇ। ਰੋਵਣ ਮਾਵਾਂ ਗੋਦੀ ਖਾਲੀ, ਅੰਤ ਹੋਏ ਦਿਨ ਮਾੜੇ। ਬੇਮੁਖ ਰੋਏ ਅੰਤਕਾਲ, ਕਲਜੁਗ ਅਗਨ ਜੋਤ ਪ੍ਰਭ ਸਾੜੇ। ਜਾਮਾ ਧਾਰ ਨਿਹਕਲੰਕ, ਸਭ ਸ੍ਰਿਸ਼ਟ ਭਜਾਏ ਦਿਨ ਦਿਹਾੜੇ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਸਾਚੀ ਰੰਗਣ ਨਾਮ ਇਕ ਚਾੜ੍ਹੇ। ਦਰ ਦਰ ਘਰ ਘਰ ਪੈ ਜਾਏ ਦੁਹਾਈ। ਨਰ ਨਰ ਵਰ ਵਰ ਰੋਵੇ ਲੋਕਾਈ। ਕਲਜੁਗ ਅੰਤਮ ਸਤਿਜੁਗ ਵਾਸੀ ਦੇਵੇ ਪਾ ਦੁਹਾਈ। ਮਹਾਰਾਜ ਸ਼ੇਰ ਸਿੰਘ ਸੋ ਜਨ ਉਧਰੇ, ਜੋ ਆਏ ਤੇਰੀ ਸਰਨਾਈ। ਮਾਰ ਮਾਰ ਮਾਰ ਪ੍ਰਭ ਸ਼ਬਦ ਬਾਣ ਜਗ ਮਾਰਿਆ। ਤਾਰ ਤਾਰ ਤਾਰ ਪ੍ਰਭ ਜਨ ਭਗਤਾਂ ਸ਼ਬਦ ਗਿਆਨ ਸੰਗ ਤਾਰਿਆ। ਖੁਆਰ ਖੁਆਰ ਖੁਆਰ

ਕਰ, ਕਲਜੁਗ ਜੀਵ ਸੰਘਾਰਿਆ। ਅਧਾਰ ਅਧਾਰ ਅਧਾਰ ਕਰ, ਕਰ ਕਿਰਪਾ ਸਾਚਾ ਗੁਰਸਿਖ ਉਧਾਰਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਰਸਨਾ ਸਾਚਾ ਸੋਹੰ ਸ਼ਬਦ ਉਚਾਰਿਆ । ਸੋਹੰ ਸ਼ਬਦ ਜਗਤ ਪਰਵੇਸ਼। ਸਾਚੇ ਸਾਹਿਬ ਕੋ ਸਦਾ ਆਦੇਸ। ਕਲਜੁਗ ਅਚਰਜ ਕੀਆ ਭੇਸ। ਮਹਾਰਾਜ ਸ਼ੇਰ ਸਿੰਘ ਤੇਰਾ ਊਚਾ ਦਰ, ਦਰ ਖੜ੍ਹੇ ਲੱਖ ਮਹੇਸ਼। ਲੱਖ ਵਿਸ਼ਨ ਮਹੇਸ਼ ਤੇਰਾ ਦਰਸ ਪਾਇਣ। ਬਾਸ਼ਕ ਸੀਸ ਸਹੰਸਰ, ਮੁਖ ਰਸਨਾ ਨਾਮ ਤੇਰਾ ਗਾਇਣ। ਊਚਾ ਦਰ ਤੇਰਾ ਨਿਹਕਲੰਕ ਗੁਰਮੁਖ ਆਸ ਪੁਜਾਇਣ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖ ਭੇਵ ਕਲ ਪਾਇਣ। ਪੇਖ ਪੇਖ ਪੇਖ ਜੀਵ ਮਿਟੇ ਭੇਖ। ਘਨਕਪੁਰ ਵਾਸੀ ਸਾਚੇ ਲਿਖਾਏ ਲੇਖ। ਕਲਜੁਗ ਜਾਮਾ ਧਾਰ ਗੁਰਸਿਖ ਮੇਟ ਵਖਾਏ ਲਿਖੀ ਵਿਧਾਤਾ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨੀਂ ਲਗ ਜੀਵ ਜਗਤ ਨਾ ਵੇਖ। ਜਗਤ ਭੁਲੇਵਾ ਪ੍ਰਭ ਭਰਮ ਦਾ। ਗੁਰਸਿਖ ਚਰਨ ਪ੍ਰੀਤੀ ਕਰ, ਨਹੀਂ ਵੇਲਾ ਹੁਣ ਸ਼ਰਮ ਦਾ। ਪ੍ਰਭ ਸਾਚੀ ਨੀਤੀ ਦੇਵੇ ਫਲ ਦੇਵੇ ਪੂਰਬ ਕਰਮ ਦਾ। ਕਰ ਕਿਰਪਾ ਚਰਨ ਪ੍ਰੀਤੀ ਦੇਵ, ਦੁਖ ਲਾਹਵੇ ਸਾਰੇ ਜਨਮ ਦਾ। ਮਹਾਰਾਜ ਸ਼ੇਰ ਸਿੰਘ ਕਲ ਨਿਹਕਲੰਕ ਸਤਿ ਕਰ ਮਾਣ, ਨਾ ਵੇਲਾ ਅੰਤ ਭਰਮ ਦਾ। ਭੁਲੇਖਾ ਭਰਮ ਜੀਵ ਮਾਨਸ ਗਵਾਏ ਜਨਮ। ਪਰਗਟ ਜੋਤ ਪ੍ਰਭ ਕੀਆ ਕਰਮ। ਮਹਾਰਾਜ ਸ਼ੇਰ ਸਿੰਘ ਸਚ ਸਤਿਜੁਗ ਉਪਜਾਵੇ, ਸਚ ਆਪਣਾ ਚਲਾਵੇ ਧਰਮ। ਸਾਚਾ ਧਰਮ ਸਤਿ ਸਤਿਜੁਗ ਰਹਿਣਾ। ਸਤਿ ਵਡਿਆਈ ਦੇਵੇ ਪ੍ਰਭ, ਵਿਚ ਸਾਧ ਸੰਗਤ ਮਿਲ ਬਹਿਣਾ। ਸਾਧ ਸੰਗਤ ਸਭ ਕੀ ਜੋਤ, ਜਨ ਮੰਨ ਭਾਈ ਭੈਣਾਂ। ਮਹਾਰਾਜ ਸ਼ੇਰ ਸਿੰਘ ਸਤਿ ਬਚਨ ਲਿਖਾਏ, ਸਤਿ ਸਾਧ ਸੰਗਤ ਮੰਨ ਲੈਣਾ। ਜੋ ਨਾ ਮੰਨੇ, ਨਾ ਰਾਖੇ ਭਾਉ। ਸਾਚਾ ਪ੍ਰਭ ਨਾ ਲਾਗੇ ਦਾਉ। ਆਪਣਾ ਕੀਆ ਜੀਵ ਅੰਤ ਫਲ ਆਪੇ ਖਾਉ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦਰਗਹਿ ਸਾਚੀ ਕਰੇ ਨਿਆਉਂ। ਸਾਚੀ ਦਰਗਹਿ ਪ੍ਰਭ ਸਦਾ ਖੜ੍ਹਾ ਹਜ਼ੂਰ। ਬੇਮੁਖ ਭਰ ਭਰ ਡੋਬੇ ਪੂਰ। ਸਾਧ ਸੰਗਤ ਪ੍ਰਭ ਆਸਾ ਪੂਰ। ਆਤਮ ਧਰੇ ਜੋਤ ਸਰੂਪੀ ਸਾਚਾ ਨੂਰ। ਮਹਾਰਾਜ ਸ਼ੇਰ ਸਿੰਘ ਤੇਰਾ ਸਾਚਾ ਨਾਮ, ਨਾ ਤੁੱਟੇ ਕਦੇ ਸਰੂਰ। ਸਾਚਾ ਨਾਮ ਸਾਚੀ ਰਾਸ। ਸਾਚਾ ਪ੍ਰਭ ਵਿਚ ਆਤਮ ਸਾਚੀ ਵਾਸ। ਜਨ ਭਗਤਾਂ ਪ੍ਰਭ ਹੋਏ ਰਹੇ ਸਦ ਦਾਸ। ਪਰਗਟੇ ਜੋਤ ਜਨ ਦੋਏ ਜੋੜ ਕਰੇ ਅਰਦਾਸ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੇ ਹਿਰਦੇ ਕੀਆ ਨਿਵਾਸ । ਹਿਰਦੇ ਵਸੇ ਪ੍ਰਭ ਵਸਨੀਕ। ਹੰਕਾਰੀਆਂ ਪ੍ਰਭ ਤਾਰਦੇ ਜਿਉਂ ਤਾਰੇ ਬਾਲਮੀਕ। ਸਾਚਾ ਸ਼ਬਦ ਗਿਆਨ ਦੇ, ਆਤਮ ਸਾਚੀ ਪਾਵੇ ਭੀਖ। ਮਹਾਰਾਜ ਸ਼ੇਰ ਸਿੰਘ ਤੇਰਾ ਸਾਚਾ ਅੰਮ੍ਰਿਤ, ਰਸਨਾ ਰਸ ਮਾਣੇ ਜੀਵ ਰਸਨਾ ਪੀਖ। ਪੀਵਤ ਪੀਵਤ ਪੀਵਤ ਆਤਮ ਤ੍ਰਿਪਤਾਸਿਆ। ਜੀਵਤ ਜੀਵਤ ਜੀਵਤ ਗੁਰਸਿਖ ਨਾ ਕਦੇ ਵਿਨਾਸਿਆ। ਦੀਪਕ ਦੀਪਕ ਦੀਪਕ ਜੋਤ ਧਰੇ ਪ੍ਰਭ ਅਬਿਨਾਸ਼ਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਰਖ ਗੁਰਸਿਖ ਚਰਨ ਧਰਵਾਸਿਆ। ਚਰਨ ਧਰਵਾਸ ਮਿਲੇ ਧਰਮਾਪਤ। ਸਰਬ ਜੀਵ ਕੀ ਜਾਣੈ ਪ੍ਰਭ ਮਿਤ ਗਤਿ। ਆਤਮ ਸ਼ਬਦ ਉਪਜਾਵੇ ਸਤਿ ਸਤਿ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਤਕਾਲ ਕਲਜੁਗ ਰੱਖੇ ਪਤਿ। ਪਤਿਪਰਮੇਸ਼ਵਰ ਸਰਬ ਕਲ ਪਰੀ ਪੂਰਨ। ਸ਼ਬਦ ਲਿਖਾਏ ਸਚ, ਨਾ ਰਸਨਾ ਸ਼ਬਦ ਅਧੂਰਨ। ਗੁਰਸਿਖਾਂ ਜੋਤ ਜਗਾਈ ਰੰਗ ਚੜ੍ਹਾਈ ਪ੍ਰਭ ਚਰਨ ਧੂੜਨ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਹਿਰਦੇ ਵਸੇ ਨਾ ਵੇਖ ਜੀਵ ਦੂਰਨ। ਦੂਰ ਨਾ ਦੀਸੇ ਪ੍ਰਭ ਦਿਆਲੂ। ਹਿਰਦੇ ਪਰਵੇਸ਼ੇ ਸਰਬ ਕਿਰਪਾਲੂ। ਆਤਮ ਜੋਤ ਸਰੂਪੀ ਭੇਸੇ, ਨਾ ਕਰੇ ਕੋਈ

ਵਸਾਲੂ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜਗਤ ਭਗਤ ਸਰਬ ਪ੍ਰਿਤਪਾਲੂ। ਜਗਤ ਪਿਤ ਤੇਰੀ ਸਰਨਾਇਆ। ਭੈ ਭਿਆਨਕ ਵਰਤੇ ਕਲ, ਦਰ ਸਾਚਾ ਦਿਸ ਨਾ ਆਇਆ। ਅੰਤ ਵੇਲਾ ਨਾ ਜਾਏ ਟਲ, ਜੀਵ ਲੱਖ ਉਪਾਵ ਬਣਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਧੁਰਦਰਗਾਹੋਂ ਆਇਆ ਚਲ, ਜਿਸ ਅੰਤਮ ਖੇਲ ਰਚਾਇਆ। ਆਇਆ ਈਸ਼ਵਰ ਵਿਚੋਂ ਸਚਖੰਡ। ਸ੍ਰਿਸ਼ਟ ਸਬਾਈ ਹੋਵੇ ਰੰਡ। ਚਾਰ ਕੁੰਟ ਪੈ ਜਾਏ ਡੰਡ। ਨਿਹਕਲੰਕ ਜੋਤ ਧਰੀ ਵਿਚ ਵਰਭੰਡ। ਸ਼ਬਦ ਅੰਧੇਰੀ ਕਲਜੁਗ ਜੀਵ ਜਾਏ ਛੰਡ । ਸਾਚਾ ਸ਼ਬਦ ਅਧਾਰ, ਪ੍ਰਭ ਗੁਰਮੁਖਾਂ ਜਾਏ ਵੰਡ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰ ਕਲਜੁਗ ਜੋਤ ਪਰਚੰਡ। ਚੰਡ ਪਰਚੰਡ ਪ੍ਰਭ ਤੇਰੀ ਜੋਤ। ਏਕ ਸ਼ਬਦ ਲਗਾਵੇ ਜਗ ਚੋਟ। ਦੁਖੀ ਜੀਵ ਬਿਲਲਾਏ ਜਿਉਂ ਡਿੱਗੇ ਆਲਣੇ ਬੋਟ। ਮਹਾਰਾਜ ਸ਼ੇਰ ਸਿੰਘ ਤੇਰਾ ਖੁਲ੍ਹਾ ਦਰ, ਦਰ ਆਇਣ ਪਾਪੀ ਕੋਟ। ਦਰ ਦਰ ਪ੍ਰਭ ਦਰ ਦਵਾਰ। ਕਿਰਪਾ ਕਰ ਪ੍ਰਭ ਅੰਤ ਦੇਵੇ ਤਾਰ। ਕਲਜੁਗ ਦੱਸੇ ਸਾਚੀ ਬਿਧ, ਜੀਵ ਬੇੜਾ ਹੋ ਜਾਏ ਪਾਰ। ਸੋਹੰ ਸ਼ਬਦ ਮਾਰਗ ਸਿਧ, ਕਲਜੁਗ ਜੀਵ ਨਾ ਹੋਏ ਖੁਆਰ। ਰਸਨਾ ਜਪ ਆਤਮ ਜਾਏ ਵਿਧ, ਖੁਲ੍ਹ ਜਾਏ ਦਸਮ ਦਵਾਰ। ਘਰ ਪਾਵੇ ਨੌਂ ਨਿਧ, ਨਾ ਹੋਵੇ ਜਗਤ ਖੁਆਰ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦੇਵੇ ਸੋਹੰ ਸ਼ਬਦ ਅਧਾਰ। ਸਾਚਾ ਸ਼ਬਦ ਸਚ ਸੰਗੀਤ। ਨਿਹਕਲੰਕ ਸਾਚੀ ਤੇਰੇ ਚਰਨ ਪ੍ਰੀਤ। ਚਰਨ ਲਾਗ ਜੀਵ ਸਦਾ ਅਤੀਤ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਚਾਰ ਵਰਨ ਤੇਰੇ ਗਾਵੇ ਰਸਨਾ ਗੀਤ। ਸਾਚਾ ਗੀਤ ਕਲਜੁਗ ਗੋਬਿੰਦ। ਬੇਮੁਖ ਕਲਜੁਗ ਰਹੇ ਭਵਿੰਦ। ਆਇਣ ਦਰ ਕਰ ਜਾਇਣ ਨਿੰਦ। ਚਰਨ ਲਾਗ ਕਲਜੁਗ ਪ੍ਰਭ ਪਰਗਟੇ ਬਖ਼ਸ਼ਿੰਦ। ਅੰਮ੍ਰਿਤ ਰਸ ਪੀਓ ਪ੍ਰਭ ਵਰਖਾਏ ਅੰਮ੍ਰਿਤ ਨੀਰ ਸਿੰਧ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਪਰਗਟਿਆ ਮਰਗਿੰਦ। ਉਠ ਜੀਵ ਜਾਗ, ਕਿਉਂ ਵਕ਼ਤ ਵਿਹਾਇਆ। ਉਠ ਜੀਵ ਜਾਗ, ਵੇਲਾ ਪ੍ਰਭ ਮਿਲਣ ਦਾ ਆਇਆ। ਉਠ ਜੀਵ ਜਾਗ, ਪ੍ਰਭ ਚਾਰ ਕੁੰਟ ਅਗਨ ਜੋਤ ਜਲਾਇਆ। ਉਠ ਜੀਵ ਜਾਗ, ਬੇਮੁਖਾਂ ਹਾਹਾਕਾਰ ਮਚਾਇਆ। ਉਠ ਜੀਵ ਜਾਗ, ਕਿਉਂ ਜਗਤ ਸ਼ਰਮਾਇਆ। ਉਠ ਜੀਵ ਜਾਗ, ਪ੍ਰਭ ਲਾਹੇ ਕਲਜੁਗ ਮਾਇਆ। ਉਠ ਜੀਵ ਜਾਗ, ਵੇਲਾ ਅੰਤ ਅੰਤ ਦਾ ਆਇਆ। ਉਠ ਜੀਵ ਜਾਗ, ਥਿਰ ਘਰ ਵਾਸੀ ਵਿਚ ਮਾਤ ਦੇ ਆਇਆ। ਉਠ ਜੀਵ ਜਾਗ, ਪ੍ਰਭ ਪੜ ਸ਼ਰਨਾਇਆ। ਉਠ ਜੀਵ ਜਾਗ, ਰੈਣ ਸੌਂ ਕੇ ਵਕ਼ਤ ਲੰਘਾਇਆ । ਉਠ ਜੀਵ ਜਾਗ, ਜੁਗ ਚੌਥੇ ਨਿਹਕਲੰਕ ਜਗ ਆਇਆ। ਉਠ ਜੀਵ ਜਾਗ, ਕਿਉਂ ਸੋਏ ਭਾਗ ਆਪਣਾ ਆਪ ਭੁਲਾਇਆ। ਉਠ ਜੀਵ ਜਾਗ, ਨਿਹਕਲੰਕ ਹਥ ਪਕੜੀ ਸ੍ਰਿਸ਼ਟ ਵਾਗ, ਕਿਉਂ ਸਾਚਾ ਪ੍ਰਭ ਭੁਲਾਇਆ। ਉਠ ਗੁਰਮੁਖ ਜਾਗ, ਪ੍ਰਭ ਸਾਚਾ ਸ਼ਬਦ ਸੁਣਾਵੇ ਰਾਗ, ਬੇਮੁਖਾਂ ਕਲਜੁਗ ਸੁਆਇਆ। ਉਠ ਜੀਵ ਜਾਗ, ਸੁਣ ਸ਼ਬਦ ਅਹਿਲਾਦ, ਪ੍ਰਭ ਕਲਜੁਗ ਨਾਦ ਵਜਾਇਆ। ਉਠ ਜੀਵ ਜਾਗ, ਵੇਖ ਕੀ ਵਰਤੇ ਬ੍ਰਹਿਮਾਦ, ਪ੍ਰਭ ਤੀਨ ਲੋਕ ਉਲਟਾਇਆ। ਮਿਟੇ ਜਨਮ ਬਿਆਧ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਦਰ ਆਇਆ। ਨਿਹਕਲੰਕ ਭਾਰਤ ਪ੍ਰਭ ਸਾਚਾ ਭੂਪ। ਚਾਰ ਵਰਨ ਪਰੋਏ ਇਕ ਸੂਤ। ਧਰਤੀ ਮਾਤ ਵਰਨ ਚਾਰ ਵਰ ਦੇ, ਕਰਾਏ ਦੇ ਇਕ ਪੂਤ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਜੋਤ ਨਿਹਕਲੰਕ ਬਿਨ ਰੂਪ। ਰੂਪ ਨਾ ਦੀਸੇ ਨਿਹਕਲੰਕ, ਵਰਤੇ ਵਿਚ ਸੰਸਾਰ। ਰੂਪ ਨਾ ਦੀਸੇ ਨਿਹਕਲੰਕ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ। ਰੂਪ ਨਾ ਦੀਸੇ ਨਿਹਕਲੰਕ, ਸ਼ਬਦ ਲਿਖਾਵੇ ਅਗੰਮ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਗੁਰਮੁਖਾਂ ਦੇਵੇ

ਦਰਸ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਕਲ ਆਇਆ ਧਰ ਜੋਤ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਝੂਠੀ ਮਾਇਆ ਪਾਈ ਸੰਸਾਰ। ਰੂਪ ਨਾ ਦੀਸੇ ਨਿਹਕਲੰਕ, ਰਸਨਾ ਲੱਗਾ ਮਦਿ ਮਾਸ ਆਹਾਰ। ਰੂਪ ਨਾ ਦੀਸੇ ਨਿਹਕਲੰਕ, ਕਰਮ ਧਰਮ ਜੀਵ ਦੋਵੇਂ ਦਿਤੇ ਹਾਰ। ਰੂਪ ਨਾ ਦੀਸੇ ਨਿਹਕਲੰਕ, ਨਾ ਦੀਸੇ ਤੇਰਾ ਸਚ ਦਰਬਾਰ। ਸਤਿਜੁਗ ਛਤਰ ਝੁੱਲੇ ਤੇਰੇ ਸੀਸੇ, ਗੁਰਸਿਖਾਂ ਦੇਵੇ ਚਰਨ ਪਿਆਰ। ਜਗਾਈ ਜੋਤ ਨਿਹਕਲੰਕ, ਜਗਤ ਜਲਾਇਆ । ਜਗਾਈ ਜੋਤ ਨਿਹਕਲੰਕ, ਸ਼ਬਦ ਡੰਕ ਲਗਾਇਆ । ਜਗਾਈ ਜੋਤ ਨਿਹਕਲੰਕ, ਚਾਰ ਕੁੰਟ ਟੁੰਬ ਉਠਾਇਆ। ਜਗਾਈ ਜੋਤ ਨਿਹਕਲੰਕ, ਦੁਖ ਭੁਖ ਜਗਤ ਜੀਵ ਦੁਖਾਇਆ। ਜੋਤ ਜਗਾਈ ਨਿਹਕਲੰਕ, ਸੁਖ ਕਲ ਜੀਵ ਸਰਬ ਮਿਟਾਇਆ । ਜੋਤ ਜਗਾਈ ਨਿਹਕਲੰਕ, ਚਾਰ ਕੁੰਟ ਵਹੀਰ ਚਲਾਇਆ । ਜੋਤ ਜਗਾਈ ਨਿਹਕਲੰਕ, ਰਾਓ ਰੰਕ ਇਕ ਕਰਾਇਆ। ਜੋਤ ਜਗਾਈ ਨਿਹਕਲੰਕ, ਊਚ ਨੀਚ ਕੋਈ ਦਿਸ ਨਾ ਆਇਆ । ਜੋਤ ਜਗਾਈ ਨਿਹਕਲੰਕ, ਵਰਨ ਚਾਰ ਇਕ ਧਾਮ ਬਹਾਇਆ। ਜੋਤ ਜਗਾਈ ਨਿਹਕਲੰਕ, ਸੋਹੰ ਸਾਚਾ ਸ਼ਬਦ ਚਲਾਇਆ। ਜੋਤ ਜਗਾਈ ਨਿਹਕਲੰਕ, ਉਨੰਜਾ ਪਵਣ ਸਿਰ ਛਤਰ ਝੁਲਾਇਆ। ਜੋਤ ਜਗਾਈ ਨਿਹਕਲੰਕ, ਕਰੋੜ ਤੇਤੀਸ ਚਰਨ ਬਹਾਇਆ। ਜੋਤ ਜਗਾਈ ਨਿਹਕਲੰਕ, ਖੰਡ ਬ੍ਰਹਿਮੰਡ ਪ੍ਰਭ ਸ਼ਰਨ ਤਕਾਇਆ। ਜੋਤ ਜਗਾਈ ਨਿਹਕਲੰਕ, ਬੀਰ ਬੈਤਾਲ ਕੋਈ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਹਾਕਨ ਡਾਕਨ ਸਿਰ ਮੁੰਡਵਾਇਆ। ਜੋਤ ਜਗਾਈ ਨਿਹਕਲੰਕ, ਚਾਰ ਕੁੰਟ ਮਰਦੰਗ ਵਜਾਇਆ। ਜੋਤ ਜਗਾਈ ਨਿਹਕਲੰਕ, ਬੀਰ ਮੁਹੰਮਦ ਵਸ ਕਰਾਇਆ। ਜੋਤ ਜਗਾਈ ਨਿਹਕਲੰਕ, ਕੁਰਾਨ ਅੰਜੀਲ ਦੇ ਮਿਟਾਇਆ। ਜੋਤ ਜਗਾਈ ਨਿਹਕਲੰਕ, ਸਰਬੱਤ ਤੀਰਥਾਂ ਜੋਤ ਖਿਚਾਇਆ । ਜੋਤ ਜਗਾਈ ਨਿਹਕਲੰਕ, ਕੋਈ ਦੂਸਰ ਰਹਿਣ ਨਾ ਪਾਇਆ। ਜੋਤ ਜਗਾਈ ਨਿਹਕਲੰਕ, ਪੂਜਾ ਪਾਠ ਕਲਜੁਗ ਸਭ ਮਿਟਾਇਆ । ਜੋਤ ਜਗਾਈ ਨਿਹਕਲੰਕ, ਅੰਤਕਾਲ ਕਲਜੁਗ ਕੋਈ ਦੂਸਰ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਸਚ ਆਪਣਾ ਆਪ ਵਰਤਾਇਆ । ਜੋਤ ਜਗਾਈ ਨਿਹਕਲੰਕ, ਸਾਚਾ ਨਾਮ ਸਤਿਜੁਗ ਰਾਹ ਦਿਸਾਇਆ। ਜੋਤ ਜਗਾਈ ਨਿਹਕਲੰਕ, ਸਤਿਗੁਰ ਮਨੀ ਸਿੰਘ ਸਤਿਜੁਗ ਉਪਜਾਇਆ । ਜੋਤ ਜਗਾਈ ਨਿਹਕਲੰਕ, ਸਿਰ ਸਾਚਾ ਛਤਰ ਝੁਲਾਇਆ। ਜੋਤ ਜਗਾਈ ਨਿਹਕਲੰਕ, ਰਾਜਾ ਰਾਣਾ ਸਭ ਸ਼ਰਨੀ ਲਾਇਆ। ਜੋਤ ਜਗਾਈ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਕਰ ਜੋਤ ਆਕਾਰ ਨਿਹਕਲੰਕ ਪਰਕਾਸ਼ਿਆ। ਕਰ ਜੋਤ ਪਰਕਾਸ਼, ਕਲ ਸ੍ਰਿਸ਼ਟ ਕਰੇ ਸਭ ਨਾਸਿਆ। ਕਰ ਜੋਤ ਪਰਕਾਸ਼, ਕਰੇ ਸਭ ਰਾਓ ਦਾਸਨ ਦਾਸਿਆ। ਕਰ ਜੋਤ ਪਰਕਾਸ਼ ਨਿਹਕਲੰਕ, ਸਾਚਾ ਸ਼ਬਦ ਚਲਾਵੇ ਪ੍ਰਭ ਅਬਿਨਾਸਿਆ । ਕਰ ਜੋਤ ਪਰਕਾਸ਼ ਨਿਹਕਲੰਕ, ਸਾਧ ਸੰਗਤ ਪ੍ਰਭ ਕਰੇ ਨਿਵਾਸਿਆ। ਕਰ ਜੋਤ ਪਰਕਾਸ਼ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਆਏ ਜਗ ਕਰ ਦਰਸ ਸਰਬ ਦੁਖ ਨਾਸਿਆ। ਧਰੀ ਜੋਤ ਪ੍ਰਭ ਜਗਤ ਗੰਭੀਰ। ਧਰੀ ਜੋਤ ਨਿਹਕਲੰਕ, ਗੁਰਸਿਖ ਪੂਰਨ ਸਤਿ ਸਤਿ ਸਰੀਰ। ਧਰੀ ਜੋਤ ਨਿਹਕਲੰਕ, ਸੋਹੰ ਸ਼ਬਦ ਰਸਨ ਚਲਾਏ ਤੀਰ। ਧਰੀ ਜੋਤ ਨਿਹਕਲੰਕ, ਬੇਮੁਖ ਨਾ ਬੰਨ੍ਹਣ ਧੀਰ। ਧਰੀ ਜੋਤ ਨਿਹਕਲੰਕ, ਵਿਚ ਹਉਮੇ ਲਾਈ ਪੀੜ। ਧਰੀ ਜੋਤ ਨਿਹਕਲੰਕ, ਬੇਮੁਖ ਦਿਤੇ ਰੁਲਾ ਲੱਥੇ ਚੀਰ। ਧਰੀ ਜੋਤ ਨਿਹਕਲੰਕ, ਕਰੇ ਕਲਜੁਗ ਅਖ਼ੀਰ। ਧਰੀ ਜੋਤ ਨਿਹਕਲੰਕ, ਬੇਮੁਖਾਂ ਕਰੇ ਸ਼ਾਂਤ ਸਰੀਰ। ਧਰੀ ਜੋਤ ਨਿਹਕਲੰਕ, ਹੋਏ ਸਹਾਈ ਵੇਲੇ ਭੀੜ। ਧਰੀ ਜੋਤ ਨਿਹਕਲੰਕ, ਵਡ ਪੀਰਾਂ ਪੀਰ। ਧਰੀ ਜੋਤ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਗੁਣੀ ਗਹੀਰ। ਸਾਚਾ ਜਾਮਾ

ਨਿਹਕਲੰਕ, ਸਚਮ ਸਚ। ਸਾਚਾ ਜਾਮਾ ਨਿਹਕਲੰਕ ਝੂਠੀ ਦੁਨੀਆ ਜਾਏ ਮਚ । ਸਾਚਾ ਜਾਮਾ ਨਿਹਕਲੰਕ, ਬੇਮੁਖ ਕਲ ਕਚਨ ਕੱਚ। ਸਾਚਾ ਜਾਮਾ ਨਿਹਕਲੰਕ, ਝੂਠੇ ਰਾਜ ਰਾਗ ਘਰ ਦਿਸਣ ਕਚ। ਸਾਚਾ ਜਾਮਾ ਨਿਹਕਲੰਕ, ਜੋਤ ਸਰੂਪ ਪਰਗਟ ਗੁਰਸਿਖਾਂ ਗਿਆ ਰਚ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਤੇਰਾ, ਤੇਰੇ ਬਚਨ ਲਿਖਾਏ ਸਚ। ਸਚ ਬਚਨ ਤੇਰਾ ਨਿਹਕਲੰਕ, ਆਪ ਸਦਾ ਅਡੋਲ। ਸਾਚਾ ਬਚਨ ਤੇਰਾ ਨਿਹਕਲੰਕ, ਸਦ ਆਪ ਅਤੋਲ। ਸਤਿ ਬਚਨ ਤੇਰਾ ਨਿਹਕਲੰਕ, ਦੁਨੀਆ ਸੋਈ ਰਹੀ ਅਨਭੋਲ। ਸਾਚਾ ਬਚਨ ਤੇਰਾ ਨਿਹਕਲੰਕ, ਕਲਜੁਗ ਤੋਲੇ ਪੂਰੇ ਤੋਲ। ਸਾਚਾ ਬਚਨ ਤੇਰਾ ਨਿਹਕਲੰਕ, ਬੇਮੁਖ ਜੀਵ ਸੌਂ ਰਹੇ ਕੋਲ । ਸਾਚਾ ਬਚਨ ਤੇਰਾ ਨਿਹਕਲੰਕ, ਅੰਤਕਾਲ ਕਲਜੁਗ ਦੇਵੇ ਭੁਲੇਖਾ ਖੋਲ੍ਹ। ਸਾਚਾ ਜਾਮਾ ਤੇਰਾ ਨਿਹਕਲੰਕ, ਸਚ ਸ਼ਬਦ ਵਜਾਵੇ ਢੋਲ। ਸਾਚਾ ਜਾਮਾ ਤੇਰਾ ਨਿਹਕਲੰਕ, ਸਰਬ ਸ੍ਰਿਸ਼ਟ ਰਿਹਾ ਕਲ ਮੌਲ। ਸਾਚਾ ਜਾਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਉਪਰ ਧੌਲ। ਧਰ ਜੋਤ ਨਿਹਕਲੰਕ, ਜਗਤ ਡੁਲਾਇਆ। ਧਰ ਜੋਤ ਨਿਹਕਲੰਕ, ਰਾਓ ਰੰਕ ਭੁਲਾਇਆ। ਧਰ ਜੋਤ ਨਿਹਕਲੰਕ, ਬੇਮੁਖਾਂ ਮਨ ਹੰਕਾਰ ਵਸਾਇਆ । ਧਰ ਜੋਤ ਨਿਹਕਲੰਕ, ਕਰੋਧ ਚੰਡਾਲ ਵਿਚ ਧਰਾਇਆ। ਧਰ ਜੋਤ ਨਿਹਕਲੰਕ, ਅਗਨ ਜੋਤ ਬੇਮੁਖਾਂ ਹਿਰਦਾ ਜਲਾਇਆ। ਧਰ ਜੋਤ ਨਿਹਕਲੰਕ, ਉਲਟੇ ਗੇੜ ਕਲਜੁਗ ਭਵਾਇਆ। ਧਰ ਜੋਤ ਨਿਹਕਲੰਕ, ਰਣਭੂਮੀ ਇਕ ਖੇਲ ਰਚਾਇਆ। ਪਰਗਟ ਜੋਤ ਨਿਹਕਲੰਕ, ਵੇਖੇ ਖੇਲ ਆਪ ਰਘੁਰਾਇਆ। ਧਰ ਜੋਤ ਨਿਹਕਲੰਕ, ਚੰਡ ਪਰਚੰਡ ਪ੍ਰਭ ਤੇਜ ਵਧਾਇਆ। ਧਰ ਜੋਤ ਨਿਹਕਲੰਕ, ਝੂਠਾ ਠੂਠਾ ਕਲਜੁਗ ਭੰਨ ਵਖਾਇਆ। ਧਰ ਜੋਤ ਨਿਹਕਲੰਕ, ਸਤਿਜੁਗ ਸਾਚਾ ਲਾਇਆ। ਧਰ ਜੋਤ ਨਿਹਕਲੰਕ, ਗੁਰਮੁਖਾਂ ਆਤਮ ਬ੍ਰਹਮ ਗਿਆਨ ਦਵਾਇਆ। ਧਰ ਜੋਤ ਨਿਹਕਲੰਕ, ਨਿਰਹਾਰੀ ਨਿਰਵੈਰ ਸਮਾਇਆ। ਧਰ ਜੋਤ ਨਿਹਕਲੰਕ, ਗੁਰਸਿਖਾਂ ਸਾਚਾ ਰਾਹ ਦਿਖਾਇਆ । ਧਰ ਜੋਤ ਨਿਹਕਲੰਕ, ਜਨ ਭਗਤ ਜਾਮੇ ਬਹੱਤਰ ਲਿਖਤ ਕਰਾਇਆ। ਧਰ ਜੋਤ ਨਿਹਕਲੰਕ, ਰਾਜਾ ਰਾਣਾ ਸਭ ਤਖ਼ਤੋਂ ਲਾਹਿਆ । ਧਰ ਜੋਤ ਨਿਹਕਲੰਕ, ਏਕਾ ਸ਼ਬਦ ਏਕਾ ਸੁਰਤ ਚਲਾਇਆ। ਧਰ ਜੋਤ ਨਿਹਕਲੰਕ, ਸਤਿ ਪਰਮੇਸ਼ਵਰ ਵਿਚ ਕਲਜੁਗ ਆਇਆ। ਧਰ ਜੋਤ ਨਿਹਕਲੰਕ, ਭਗਤ ਵਛਲ ਨਾਥ ਤ੍ਰੈਲੋਕੀ ਨਾਉਂ ਨਰਾਇਣ ਪ੍ਰਭ ਨਾਮ ਰਖਾਇਆ। ਪਰਗਟੇ ਜੋਤ ਨਿਹਕਲੰਕ, ਸ਼ਬਦ ਰਸਨ ਅੰਤਕਾਲ ਕਲਜੁਗ ਆਪ ਪ੍ਰਭ ਚਲਾਇਆ। ਪਰਗਟ ਜੋਤ ਨਿਹਕਲੰਕ, ਬੇਮੁਖਾਂ ਹਿਰਦਾ ਨਸ਼ਟ ਕਰਾਇਆ । ਪਰਗਟ ਜੋਤ ਨਿਹਕਲੰਕ, ਚਾਰ ਕੁੰਟ ਅੰਧੇਰ ਕਰਾਇਆ। ਪਰਗਟ ਜੋਤ ਨਿਹਕਲੰਕ, ਆਪਣਾ ਭਾਣਾ ਆਪ ਵਰਤਾਇਆ। ਪਰਗਟ ਜੋਤ ਨਿਹਕਲੰਕ, ਤ੍ਰੈਭਵਨ ਧਨੀ ਜਗਤ ਹਿਲਾਇਆ। ਪਰਗਟ ਜੋਤ ਨਿਹਕਲੰਕ, ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ।