ਪੁਸਤਕਾਲਾਭਾਗ ੧

੯ ਸਾਵਣ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ

ਭਗਤਨ ਦੇਵੇ ਪ੍ਰਭ ਵਡਿਆਈ। ਸਾਚੀ ਜੋਤ ਵਿਚ ਲਲਾਟ ਜਗਾਈ। ਤੀਨ ਭਵਨ ਸਰਬ ਗਵਨ ਦੀ ਸੋਝੀ ਪਾਈ। ਨਿਰਮਲ ਜੋਤ ਪ੍ਰਭ ਵਿਚ ਦੇਹ ਜਗਾਈ। ਜਗੇ ਜੋਤ ਹੋਏ ਉਜਿਆਰ, ਅੰਧ ਅੰਧੇਰ ਸਰਬ ਮਿਟ ਜਾਈ। ਮਿਟੇ ਅੰਧੇਰ ਸ਼ਬਦ ਧੁਨਕਾਰ, ਅਨਹਦ ਸਾਚਾ ਰਾਗ

ਸੁਣਾਈ। ਸੁਣਿਆ ਰਾਗ ਗਿਆ ਜੀਵ ਜਗਤ ਤਿਆਗ, ਸਾਚੇ ਪ੍ਰਭ ਚਰਨ ਬਣ ਆਈ। ਲਾਗ ਚਰਨ ਪ੍ਰਭ ਸਾਚੀ ਸ਼ਰਨ, ਅੰਤ ਪਰਮਗਤ ਪਾਈ। ਪਰਮਗਤ ਪਾਈ ਮਿਲੀ ਵਡਿਆਈ, ਵਿਚ ਜੋਤੀ ਜੋਤ ਮਿਲਾਈ। ਨਿਰਮਲ ਜੋਤ ਜੋਤ ਮਿਲਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਗੇੜ ਕਟਾਈ। ਭਗਤ ਜਨ ਦਰ ਪਾਇਆ ਮਾਣ। ਦਰਗਹਿ ਹੋਇਆ ਸਚ ਪਰਵਾਨ। ਅੰਤਕਾਲ ਵਿਚ ਜਾਏ ਬਬਾਣ। ਸਚਖੰਡ ਸਾਚਾ ਸਿੱਖ ਸਚ ਪਾਏ ਅਸਥਾਨ। ਮਹਾਰਾਜ ਸ਼ੇਰ ਸਿੰਘ ਧਰਮ ਰਾਏ ਤੇਰੇ ਸ਼ਬਦ ਦੀ ਬਾਣ। ਸ਼ਬਦ ਬਾਣ ਅਸਰਾਈਲ। ਗੁਰਸਿਖ ਲੇਖਾ ਦੇਣ ਨਾ ਜਬਰਾਈਲ। ਸ਼ਬਦ ਸਾਚਾ ਦਰਗਾਹ ਸਾਚੀ ਹੋਵੇ ਵਕੀਲ। ਮਹਾਰਾਜ ਸ਼ੇਰ ਸਿੰਘ ਸ਼ਬਦ ਸਾਚਾ, ਗੁਰਸਿਖ ਤੇਰੀ ਸਚ ਦਲੀਲ। ਭਗਤ ਜਨਾਂ ਪ੍ਰਭ ਆਪ ਰਖਵਾਲ। ਏਥੇ ਓਥੇ ਕਰੇ ਪ੍ਰਿਤਪਾਲ। ਸਾਚਾ ਸ਼ਬਦ ਸੋਹੰ ਆਤਮ ਪਾਈ ਮਾਲ । ਉਜਲ ਹੋਇਆ ਵਿਚ ਕਲਜੁਗ, ਗੁਰਸਿਖ ਸਾਚਾ ਸਿੰਘ ਪਾਲ। ਸ਼ਬਦ ਭੰਡਾਰੀ ਪ੍ਰਭ ਸਾਚਾ, ਦੇ ਸ਼ਬਦ ਕਲ ਕੀਆ ਮਾਲਾ ਮਾਲ। ਦੇ ਵਡਿਆਈ ਜਨ ਭਗਤ, ਬ੍ਰਹਮਲੋਕ ਖੜ੍ਹਾ ਚਰਨ ਦਵਾਲ। ਮਹਾਰਾਜ ਸ਼ੇਰ ਸਿੰਘ ਤੇਰੇ ਹਥ ਵਡਿਆਈ, ਜਨ ਭਗਤਾਂ ਹੋਵੇ ਸਦਾ ਰਖਵਾਲ। ਰੱਖੇ ਬਿਰਦ ਸਵਾਰੇ ਪੈਜ। ਜਨ ਭਗਤਾਂ ਉਧਾਰੇ ਮਾਰੇ ਨੈਜ। ਸਾਧ ਸੰਗਤ ਪ੍ਰਭ ਮਿਲਿਆ ਕਲਜੁਗ ਸਹਿਜ। ਮਹਾਰਾਜ ਸ਼ੇਰ ਸਿੰਘ ਸ਼ਬਦ ਸਾਚਾ, ਸਚ ਰਸਨਾ ਜਾਏ ਕਹਿਜ। ਸਾਚਾ ਸ਼ਬਦ ਦੇ ਗੁਰਸਿਖਾਂ, ਪ੍ਰਭ ਆਤਮ ਧੁਨ ਵਜਾਈ। ਸਾਚਾ ਸ਼ਬਦ ਦੇ ਪ੍ਰਭ ਗੁਰਸਿਖਾਂ, ਪ੍ਰਭ ਸਾਚੇ ਬੂਝ ਬੁਝਾਈ । ਸਾਚਾ ਸ਼ਬਦ ਦੇ ਪ੍ਰਭ ਗੁਰਸਿਖਾਂ, ਰੰਗ ਸਾਚਾ ਮਜੀਠ ਦੇ ਚੜ੍ਹਾਈ। ਗੁਰਸਿਖਾਂ ਬ੍ਰਹਮ ਗਿਆਨੀਆਂ, ਸਾਚਾ ਬ੍ਰਹਮ ਗਿਆਨ ਦਵਾਈ। ਸਾਚੀ ਜੋਤ ਜਗਾ ਗੁਰਸਿਖਾਂ, ਕਲਜੁਗ ਦੇ ਵਡਿਆਈ। ਸਾਚੀ ਜੋਤ ਜਗਾ ਗੁਰਸਿਖਾਂ, ਪ੍ਰਭ ਆਤਮ ਦੇ ਜਗਾਈ। ਸਾਚੀ ਜੋਤ ਜਗਾ ਗੁਰਸਿਖਾਂ, ਥਿਰ ਘਰ ਵਾਸੀ ਸਚ ਦੇ ਬੁਝਾਈ। ਸਾਚੀ ਜੋਤ ਜਗਾ ਗੁਰਸਿਖਾਂ ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੀ ਨੀਂਹ ਰਖਾਈ। ਧਰੇ ਜੋਤ ਪ੍ਰਭ ਵਿਚ ਗੁਰਸਿਖਾਂ, ਆਤਮ ਕਰੇ ਉਜਿਆਰਾ। ਧਰੇ ਜੋਤ ਪ੍ਰਭ ਵਿਚ ਗੁਰਸਿਖਾਂ, ਖੋਲ੍ਹੇ ਦਸਮ ਦਵਾਰਾ। ਧਰੇ ਜੋਤ ਪ੍ਰਭ ਵਿਚ ਗੁਰਸਿਖਾਂ ਮਿਟਾਏ ਧੁੰਧੂਕਾਰਾ। ਧਰੇ ਜੋਤ ਪ੍ਰਭ ਵਿਚ ਗੁਰਸਿਖਾਂ, ਬੰਧ ਛੁੱਟੇ ਸਰਬ ਸੰਸਾਰਾ। ਧਰੇ ਜੋਤ ਪ੍ਰਭ ਵਿਚ ਗੁਰਸਿਖਾਂ, ਮਹਾਰਾਜ ਸ਼ੇਰ ਸਿੰਘ ਹਰਿ ਭਗਤ ਪਿਆਰਾ। ਹਰਿ ਭਗਤ ਹਰਿ ਦੇਵੇ ਮਾਣ। ਜਨ ਭਗਤ ਜੀਵ ਬਾਲ ਅੰਞਾਣ। ਸੋਹੰ ਸ਼ਬਦ ਆਤਮ ਦੇਵੇ ਸਤਿ ਗਿਆਨ। ਮਹਾਰਾਜ ਸ਼ੇਰ ਸਿੰਘ ਕਲਜੁਗ ਵਰਤੇ, ਤੇਰਾ ਸ਼ਬਦ ਸਚਾ ਪਰਵਾਨ। ਉਤਮ ਭਗਤ ਉਤਮ ਜ਼ਾਤ। ਸੋਹੰ ਸ਼ਬਦ ਪ੍ਰਭ ਦੇਵੇ ਸਚੀ ਕਰਾਮਾਤ। ਉਤਪਤ ਹੋਵੇ ਵਿਚ ਸਤਿਜੁਗ, ਪਾਤਾਲ ਆਕਾਸ਼ ਮਾਤ। ਗੁਰਮੁਖ ਰਸਨਾ ਗਾਇਣ ਉਠ ਵੇਲੇ ਪਰਭਾਤ। ਬੇਮੁਖ ਸੁੱਤਿਆਂ ਰੈਣ ਵਿਹਾਇਣ, ਨਾ ਮਿਲਿਆ ਪ੍ਰਭ ਸਾਚਾ ਪਾਤ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਜਨ ਭਗਤਾਂ ਕਲਜੁਗ ਉਤਮ ਜ਼ਾਤ। ਭਗਤ ਵਛਲ ਭਗਤ ਭੰਡਾਰੀ। ਸੋਹੰ ਸ਼ਬਦ ਦੇਵੇ ਦਾਤ, ਪ੍ਰਭ ਆਤਮ ਅਧਾਰੀ। ਬੈਠੇ ਆਪ ਅਡੋਲ, ਜੋਤ ਸਰੂਪ ਸਦਾ ਨਿਰਾਧਾਰੀ। ਕਲਜੁਗ ਜਾਮਾ ਧਾਰ, ਨਿਹਕਲੰਕ ਜਨ ਭਗਤਾਂ ਪੈਜ ਸਵਾਰੀ। ਸਵਾਰੇ ਪੈਜ ਵਡ ਸਾਗਰ ਸਿੰਧ। ਦੇਵੇ ਮਾਣ ਜਗਤ ਵਡਿਆਈ, ਜਿਉਂ ਸੁਰਪਤ ਰਾਜਾ ਇੰਦ। ਹੋਏ ਸਹਾਈ ਅੰਤ ਪ੍ਰਭ, ਰੱਖੇ ਲਾਜ ਗੁਰ ਗੋਬਿੰਦ। ਮਹਾਰਾਜ ਸ਼ੇਰ ਸਿੰਘ ਕਲ ਤੇਰਾ ਦਰਸ, ਜਨ ਭਗਤਾਂ ਲਾਹਵੇ ਚਿੰਦ। ਆਤਮ ਚਿੰਦ ਸੰਸਾ ਜਾਏ। ਸ਼ਬਦ ਧੁਨ ਪ੍ਰਭ ਦੇ ਉਪਜਾਏ। ਖੁਲ੍ਹਾਏ ਸੁਨ, ਅਨਹਦ ਸਾਚਾ ਰਾਗ ਸੁਣਾਏ। ਰੁਣ ਝੁਣ ਅੰਮ੍ਰਿਤ

ਵਰਖਾ ਵਿਚ ਆਤਮ ਲਾਏ। ਅੰਮ੍ਰਿਤ ਝਿਰਨਾ ਝਿਰ, ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਪਾਵੇ ਬੂੰਦ ਖੁੱਲੇ ਕਵਲ ਫੁਲ, ਅਗਿਆਨ ਅੰਧੇਰ ਸਰਬ ਮਿਟ ਜਾਏ। ਮਿਟੇ ਅੰਧੇਰ ਮਿਲੇ ਪ੍ਰਭ ਅਤੁਲ, ਨਾ ਤੁਲਿਆ ਜਾਏ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ, ਜੀਵ ਸਾਚੀ ਜੋਤ ਜਗਾਏ। ਜਗੇ ਜੋਤ ਆਤਮ ਪਰਕਾਸ਼ । ਸਰਬ ਦੁਖ ਹੋਏ ਨਾਸ। ਦੂਖ ਵਿਨਾਸ ਪ੍ਰਭ ਦੀਸੇ ਪਾਸ। ਪ੍ਰਭ ਦੀਸੇ ਪਾਸ, ਜੋਤ ਸਰੂਪ ਸਦਾ ਅਬਿਨਾਸ਼। ਜੋਤ ਸਰੂਪ ਸਦਾ ਅਬਿਨਾਸ਼, ਸਾਧ ਸੰਗਤ ਤੇਰਾ ਹੋਇਆ ਦਾਸ। ਸਾਧ ਸੰਗਤ ਪ੍ਰਭ ਦਾਸਨ ਦਾਸਾ। ਤ੍ਰੈਲੋਕੀ ਨਾਥ ਪਰਗਟ ਜੋਤ, ਵਿਚ ਸੰਗਤ ਕਰੇ ਵਾਸਾ। ਜਨ ਭਗਤਾਂ ਦੀਸੇ ਪ੍ਰਭ ਸਦ ਹੈ ਸਾਥਾ। ਗੁਰ ਚਰਨ ਪ੍ਰੀਤੀ ਸਾਚਾ ਭਰਵਾਸਾ। ਮਹਾਰਾਜ ਸ਼ੇਰ ਸਿੰਘ ਕਲਜੁਗ ਰੱਖੇ ਦੇ ਕਰ ਹਾਥ, ਜੋ ਜਨ ਰਸਨਾ ਜਪੇ ਸਵਾਸ ਸਵਾਸਾ। ਰਸਨਾ ਜਪ ਜਪੇ ਗੁਰ ਨਾਉਂ। ਸਾਚੀ ਦਰਗਹਿ ਪ੍ਰਭ ਸੱਚਾ ਦੇਵੇ ਥਾਉਂ। ਕਲਜੁਗ ਪਰਗਟੇ ਨਿਹਕਲੰਕ, ਗੁਰਸਿਖ ਲਾਗੇ ਪਾਉਂ। ਮਹਾਰਾਜ ਸ਼ੇਰ ਸਿੰਘ ਪਕੜ ਤਰਾਇਆ, ਗੁਰਸਿਖ ਕਲਜੁਗ ਬਾਹੋਂ । ਬਾਹੋਂ ਪਕੜ ਤਰਾਏ ਪ੍ਰਭ, ਦੁਖ ਦਰਦ ਦੁਹੇਲਾ। ਜਾਮਾ ਕਲਜੁਗ ਧਾਰ, ਗੁਰਸਿਖਾਂ ਪੰਚਮ ਜੇਠ ਕੀਆ ਮੇਲਾ। ਬੇਮੁਖ ਗਿਆ ਖੁਆਰ ਕਰ, ਬੇੜਾ ਵਿਚ ਸ਼ੌਹ ਦਰਿਆਏ ਠੇਲਾ। ਝੂਠੀ ਖੇਲ ਪ੍ਰਭ ਜਗਤ ਲਗਾਇਆ। ਸਾਚਾ ਨਾਮ ਕਲਜੁਗ ਪਾਏ ਮਾਇਆ। ਬੇਮੁਖਾਂ ਮਨੋਂ ਭੁਲਾਇਆ ਚਿਤ ਨਾ ਆਇਆ ਸਾਚਾ ਪ੍ਰਭ, ਮਦਿ ਮਾਸ ਰਸਨਾ ਵਿਕਾਰ ਚਲਾਇਆ। ਕਲਜੁਗ ਜਾਮਾ ਧਾਰ, ਨਿਹਕਲੰਕ ਦੁਸ਼ਟਾਂ ਆਣ ਖਪਾਇਆ। ਦੂਤ ਦੁਸ਼ਟ ਪ੍ਰਭ ਦਰ ਦੁਰਾਚਾਰ। ਬੇਮੁਖ ਕਲਜੁਗ ਜੀਵ, ਚਲ ਆਏ ਨਾ ਪ੍ਰਭ ਦਰਬਾਰ। ਜਾਮਾ ਧਾਰੇ ਨਿਹਕਲੰਕ, ਜੋਤ ਸਰੂਪ ਨਰ ਅਵਤਾਰ। ਝੂਠੀ ਦੁਨੀਆ ਸੌਂ ਰਹੀ, ਲੰਮੇ ਪੈਰ ਪਸਾਰ। ਵੇਲਾ ਕਲਜੁਗ ਅੰਤ ਆ ਗਿਆ, ਪ੍ਰਭ ਸ਼ਬਦ ਮਾਰੇ ਮਾਰ। ਬੇਮੁਖਾਂ ਵਕ਼ਤ ਵਿਹਾ ਗਿਆ, ਦਰ ਦਰ ਹੋਇਣ ਖੁਆਰ। ਸਾਚਾ ਪ੍ਰਭ ਲਿਖਤ ਕਰਾ ਗਿਆ, ਜੋਤ ਨਿਰੰਜਣ ਕਰ ਆਕਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਾਉਂ ਰਖਾ ਗਿਆ, ਜਨ ਭਗਤਾਂ ਦੇਵੇ ਸ਼ਬਦ ਅਧਾਰ। ਨਿਹਕਲੰਕ ਤੇਰਾ ਸਾਚਾ ਨਾਉਂ। ਸੋਹੰ ਸਾਚਾ ਸ਼ਬਦ, ਸਾਚੇ ਗੁਣ ਗਾਓ। ਪਰਗਟ ਜੋਤ ਨਿਹਕਲੰਕ, ਇਕ ਕਰਾਏ ਰੰਕਾਂ ਰਾਓ। ਸੋਹੰ ਸ਼ਬਦ ਵਜਾਏ ਧੁਨਕ, ਸੁਣਾਏ ਸਭਨੀ ਥਾਉਂ। ਜਨ ਭਗਤਾਂ ਸੁਹਾਇਣ ਬੰਕ, ਜਿਥੇ ਪ੍ਰਭ ਵਸਾਵੇ ਸਾਚਾ ਨਾਉਂ। ਧਰਾਏ ਨਾਮ ਪ੍ਰਭ ਆਪ ਧਰਨਾਪਤਿ । ਜਨ ਭਗਤਾਂ ਜਾਣੇ ਪ੍ਰਭ ਆਪ ਮਿਤ ਗਤ। ਸਤਿਜੁਗ ਦੇਵੇ ਸਾਚਾ ਆਤਮ ਸਤਿ। ਗੁਰਸਿਖਾਂ ਬੁਧ ਬਿਬੇਕ ਕਰ, ਵਿਚ ਆਤਮ ਪਾਵੇ ਸਾਚੀ ਮਤਿ। ਗੁਰਸਿਖ ਨਾ ਜਾਏ ਡੋਲ, ਪ੍ਰਭ ਧੀਰਜ ਦੇਵੇ ਯਤਿ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸੋਹੰ ਸਾਚਾ ਸ਼ਬਦ ਚਲਾਵੇ ਸਤਿ ਸਤਿ ਸਤਿ। ਸਤਿ ਸਤਿ ਸਤਿ ਵਰਤਾਏ ਸਚਾ ਪਾਤਸ਼ਾਹ। ਕਲਜੁਗ ਜਾਮਾ ਧਾਰੇ, ਨਿਹਕਲੰਕ ਬੇਪਰਵਾਹ। ਅੰਤਕਾਲ ਕਲਜੁਗ ਕੋਈ ਦੀਸੇ ਨਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਜਪਾਏ ਨਾਂ । ਸਾਚਾ ਸ਼ਬਦ ਆਤਮ ਧੁਜ। ਗੁਰਮੁਖ ਜੋਤ ਜਗਾਏ, ਨਾ ਜਾਏ ਬੁਝ। ਗੁਰਚਰਨ ਪ੍ਰੀਤ ਜੀਵ, ਕਲਜੁਗ ਗੁਰ ਚਰਨੀ ਲੁਝ। ਮਹਾਰਾਜ ਸ਼ੇਰ ਸਿੰਘ ਸ਼ਬਦ ਭੰਡਾਰੀ, ਸ਼ਬਦ ਗਿਆਨ ਦੇਵੇ ਜੀਵ ਤੁਝ। ਸ਼ਬਦ ਗਿਆਨ ਗੁਰਚਰਨ ਵਿਗਾਸਣ। ਆਤਮ ਧਿਆਨ ਸਰਬ ਦੁਖ ਨਾਸਣ। ਉਪਜੇ ਬ੍ਰਹਮ ਗਿਆਨ, ਧਰੇ ਜੋਤ ਪ੍ਰਭ ਅਬਿਨਾਸ਼ਣ। ਬੇਮੁਖ ਦਰ ਤੇ ਰਹਿਣ ਨਾ ਪਾਏ, ਸੋਹੰ ਸ਼ਬਦ ਸੁਣ ਉਠ ਨਾਸਣ। ਗੁਰਸਿਖਾਂ ਪ੍ਰਭ ਸਾਚੀ ਜੋਤ ਜਗਾਏ, ਸੋਹੰ ਸ਼ਬਦ ਜਪਾਏ ਸਵਾਸ ਸਵਾਸਣ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਾਸ ਦਾਸਨ। ਭਗਤ ਜਨਮ ਪ੍ਰਭ

ਸੁਫਲ ਕਰਾਏ, ਜੁਗੋ ਜੁਗ ਲੈ ਅਵਤਾਰ ਮਾਤਲੋਕ ਵਿਚ ਹੋਏ ਸਹਾਏ। ਕਲਜੁਗ ਜਾਮਾ ਧਾਰ ਨਿਹਕਲੰਕ ਪ੍ਰਭ ਨਾਂ ਰਖਾਏ । ਬਹੱਤਰ ਜਾਮੇ ਭਗਤ ਜਨ ਪਰਗਟ ਨਾਮ ਲਿਖਾਏ। ਉਤਮ ਰੱਖੇ ਪਾਲ ਸਿੰਘ, ਬ੍ਰਹਮਲੋਕ ਵਿਚ ਬਿਠਾਏ। ਬ੍ਰਹਮਾ ਅੰਤ ਮਾਣ ਗਵਾਏ, ਵਿਚ ਜੋਤੀ ਜੋਤ ਮਿਲਾਏ। ਦੂਸਰ ਨਾਉਂ ਗੁਰ ਗੁਰਸਿਖ ਵਡਿਆਈ । ਸਵਰਨ ਸਿੰਘ ਦਰ ਅੱਗੇ ਬਹਾਈ। ਗਵਾਏ ਧ੍ਰੂ ਮਾਣ, ਚੌਥੇ ਜੁਗ ਪ੍ਰਭ ਦੇ ਖਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਦੇ ਉਲਟਾਈ। ਮਾਣਾ ਸਿੰਘ ਤੇਰੀ ਭਗਤੀ ਮਹਾਨ। ਖੜਿਆ ਪ੍ਰਭ ਵਿਚ ਬੈਕੁੰਠ ਬਬਾਣ। ਮਿਲਾਏ ਜੋਤੀ ਜੋਤ ਇਕ ਕਰ, ਪ੍ਰਭ ਜੋਤੀ ਜੋਤ ਮਿਲਾਣ। ਸਾਚੀ ਦਰਗਹਿ ਮਿਲੇ ਵਡਿਆਈ, ਮਿਟਿਆ ਜਗਤ ਆਵਣ ਜਾਣ। ਬੁੱਧ ਸਿੰਘ ਤੇਰੀ ਬੁੱਧਿ ਬਿਬੇਕ। ਏਕਾ ਰੱਖੀ ਪ੍ਰਭ ਚਰਨ ਟੇਕ। ਕਮਾਈ ਸੇਵ ਕਲਜੁਗ ਪ੍ਰਭ ਸਾਚਾ ਵੇਖ। ਜਾਮਾ ਧਾਰ ਨਿਹਕਲੰਕ, ਸਾਚੇ ਲਿਖਾਵੇ ਲੇਖ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਕਰ ਜੋਤ ਸਰੂਪੀ ਭੇਖ। ਗੁਰਸਿਖ ਘਾਲ ਤੇਰੀ ਥਾਏਂ। ਕਲਜੁਗ ਮਾਨਸ ਜਨਮ ਧੰਨ ਧੰਨ ਜਣੇਂਦੀ ਮਾਏ। ਬੇੜਾ ਲਿਆ ਬੰਨ੍ਹ, ਸਾਚਾ ਵਕ਼ਤ ਸੁਹਾਏ। ਬਾਲੇ ਚੱਕ ਬਣੇ ਧਾਮ ਨਿਆਰਾ, ਰਸਨਾ ਦੁਨੀਆ ਗਾਏ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਬੁੱਧ ਸਿੰਘ ਸੇਵ ਪਾਈ ਥਾਏਂ। ਕਲਜੁਗ ਧਾਮ ਨਾ ਰਹਿਸੀ ਨਾਮ। ਅੰਧ ਅੰਧੇਰੀ ਸ਼ਾਮ। ਬੇਮੁਖਾਂ ਅੰਤਕਾਲ ਮੌਤ ਪਿਲਾਏ ਜਾਮ। ਜਨ ਭਗਤਾਂ ਦੇਵੇ ਸੋਹੰ ਸਾਚਾ ਨਾਮ । ਜਾਮਾ ਧਾਰ ਨਿਹਕਲੰਕ, ਕਲਜੁਗ ਮਿਟਾਏ ਸਚ ਕਰਾਏ ਨਾਮ। ਸਚਾ ਕਰਮ ਕਰੇ ਪ੍ਰਭ, ਕਲਜੁਗ ਮਿਟਾਏ। ਸਚਾ ਧਰਮ ਧਰੇ ਪ੍ਰਭ, ਸਤਿਜੁਗ ਸਾਚਾ ਲਾਏ। ਸਤਿਜੁਗ ਸਤਿ ਸਤਿ ਵਰਤੇ, ਸੋਹੰ ਸ਼ਬਦ ਚਲਾਏ। ਸਤਿਵਾਦੀ ਜੀਵ ਨਾ ਕਬਹੂੰ ਡਰਤੇ, ਰਹੇ ਰਾਮ ਸਿਉਂ ਲਿਵ ਲਾਏ। ਨਿਹਕਲੰਕ ਤੇਰਾ ਭਾਣਾ ਕਲ ਵਰਤੇ, ਦੁਖੀ ਜੀਵ ਜੰਤ ਰਹੇ ਬਿਲਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਨਾ ਕੋਇ ਸਹਾਏ। ਸਰਬਤ ਤੀਰਥਾਂ ਪ੍ਰਭ ਨਾਮ ਮਿਟਾਏ। ਤੱਟ ਤੀਰਥ ਕੋਈ ਰਹਿਣ ਨਾ ਪਾਏ। ਖਾਣੀ ਬਾਣੀ ਕੋਈ ਦਿਸ ਨਾ ਆਏ। ਕਲਜੁਗ ਅੰਤ ਗੀਤਾ ਗਿਆਨ ਮਿਟਾਏ। ਕੁਰਾਨ ਅੰਜੀਲ ਪ੍ਰਭ ਅਛੇਦ ਕਰਾਏ। ਜਾਮਾ ਧਾਰ ਨਿਹਕਲੰਕ, ਏਕਾ ਨਾਮ ਜਗਤ ਚਲਾਏ। ਸੋਹੰ ਸ਼ਬਦ ਵਜਾਏ ਡੰਕ, ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿ ਧਰਮ ਉਪਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿ ਪੁਰਖ ਪਰਗਟਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿ ਦੀਪਕ ਜੋਤ ਜਗਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿ ਮਾਰਗ ਸਤਿ ਚਲਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿ ਸਤਿ ਸਤਿ ਵਰਤਾਏ। ਸਤਿਜੁਗ ਸਾਲਸ ਆਪ ਪ੍ਰਭ, ਸਚ ਸਚ ਗੁਰਮੁਖਾਂ ਝੋਲੀ ਪਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿਵਾਦ ਸਤਿਵਾਦ ਰਚਾਏ। ਸਤਿਜੁਗ ਸਾਲਸ ਆਪ ਪ੍ਰਭ, ਇਕ ਸੋਹੰ ਸ਼ਬਦ ਚਲਾਏ। ਸਤਿਜੁਗ ਸਾਲਸ ਆਪ ਪ੍ਰਭ, ਚਾਰ ਵਰਨ ਇਕ ਕਰਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿਜੁਗ ਏਕਾ ਪੰਥ ਰਚਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿ ਧਰਮ ਦੀ ਨੀਂਹ ਰਖਾਏ। ਸਤਿਜੁਗ ਸਾਲਸ ਆਪ ਪ੍ਰਭ, ਊਚ ਨੀਚ ਦਾ ਭੇਵ ਚੁਕਾਏ। ਸਤਿਜੁਗ ਸਾਲਸ ਆਪ ਪ੍ਰਭ, ਰਾਓ ਰੰਕ ਇਕ ਕਰਾਏ। ਸਤਿਜੁਗ ਸਾਲਸ ਆਪ ਪ੍ਰਭ, ਦੁੱਖ ਭੁੱਖ ਰੋਗ ਮਿਟਾਏ। ਸਤਿਜੁਗ ਸਾਲਸ ਆਪ ਪ੍ਰਭ, ਕਾਮ ਕਰੋਧ ਹੰਕਾਰ ਮਿਟਾਏ। ਸਤਿਜੁਗ ਸਾਲਸ ਆਪ ਪ੍ਰਭ, ਰਾਜਸ ਤਾਮਸ ਨੇੜ ਨਾ ਆਏ। ਸਤਿਜੁਗ ਸਾਲਸ ਆਪ ਪ੍ਰਭ, ਸਾਂਤਕ ਰੂਪ ਸਤਿ ਜੀਵ ਉਪਾਏ। ਸਤਿਜੁਗ

ਸਾਲਸ ਆਪ ਪ੍ਰਭ, ਸਤਿ ਪੁਰਖ ਸਤਿ ਵਕ਼ਤ ਬਣਾਏ । ਸਤਿਜੁਗ ਸਾਲਸ ਆਪ ਪ੍ਰਭ, ਸਰਬ ਸਾਚੀ ਜੋਤ ਜਗਾਏ। ਸਤਿਜੁਗ ਸਾਲਸ ਆਪ ਪ੍ਰਭ, ਮਦਿ ਮਾਸ ਸਰਬ ਹਟਾਏ। ਸਤਿਜੁਗ ਸਾਲਸ ਆਪ ਪ੍ਰਭ, ਸਭ ਆਪਣੀ ਪੂਜਾ ਲਾਏ। ਸਤਿਜੁਗ ਸਾਲਸ ਆਪ ਪ੍ਰਭ, ਸਭ ਭਰਮ ਭੁਲੇਖੇ ਲਾਹੇ। ਸਤਿਜੁਗ ਸਾਲਸ ਆਪ ਪ੍ਰਭ, ਸਤਿਜੁਗ ਆਪਣੀ ਜੋਤ ਪਰਗਟਾਏ। ਸਤਿਜੁਗ ਸਾਲਸ ਆਪ ਪ੍ਰਭ, ਜਨ ਭਗਤਾਂ ਸਾਚਾ ਰਾਹ ਦਿਸਾਏ। ਸਤਿਜੁਗ ਸਾਲਸ ਆਪ ਪ੍ਰਭ, ਗੁਰਸਿਖਾਂ ਬਜਰ ਕਪਾਟ ਖੁਲ੍ਹਾਏ। ਸਤਿਜੁਗ ਸਾਲਸ ਆਪ ਪ੍ਰਭ, ਆਤਮ ਕੁਫਲ ਸੋਹੰ ਚਾਬੀ ਲਾਏ। ਸਤਿਜੁਗ ਸਾਲਸ ਆਪ ਪ੍ਰਭ, ਕਰ ਕਿਰਪਾ ਆਤਮ ਕਿਵਾੜ ਖੁਲ੍ਹਾਏ। ਸਤਿਜੁਗ ਸਾਲਸ ਆਪ ਪ੍ਰਭ, ਖੰਡਾਂ ਵਰਭੰਡਾਂ ਦੀਪਾਂ ਲੋਆਂ ਸਰਬ ਥਾਈਂ ਹੋਏ ਸਹਾਏ। ਸਤਿਜੁਗ ਸਾਲਸ ਆਪ ਪ੍ਰਭ, ਸਤਿਜੁਗ ਬਣੇ ਸਾਚੀ ਨਾਏ। ਸਤਿਜੁਗ ਸਾਲਸ ਆਪ ਪ੍ਰਭ, ਅੰਤਕਾਲ ਸਤਿ ਪੁਰਖਾਂ ਦਰਸ ਦਿਖਾਏ। ਸਤਿਜੁਗ ਸਾਲਸ ਆਪ ਪ੍ਰਭ, ਦੇ ਦਰਸ ਦੇਹ ਛੁਡਾਏ। ਸਤਿਜੁਗ ਸਾਲਸ ਆਪ ਪ੍ਰਭ, ਗੁਰਮੁਖ ਵਿਚ ਬਬਾਣ ਬਿਠਾਏ। ਸਤਿਜੁਗ ਸਾਲਸ ਆਪ ਪ੍ਰਭ, ਜਮਦੂਤ ਨੇੜ ਨਾ ਆਏ। ਸਤਿਜੁਗ ਸਾਲਸ ਆਪ ਪ੍ਰਭ, ਗੁਰਸਿਖਾਂ ਧਰਮ ਰਾਜ ਨਾ ਦੇ ਸਜਾਏ। ਸਤਿਜੁਗ ਸਾਲਸ ਆਪ ਪ੍ਰਭ, ਵਿਚ ਜੋਤੀ ਜੋਤ ਮਿਲਾਏ। ਸਤਿਜੁਗ ਸਾਲਸ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੂਸਰ ਕੋਈ ਨਾਹੇ। ਸਤਿਜੁਗ ਧਰੇ ਪ੍ਰਭ ਜੋਤ ਆਕਾਰ। ਸਾਚਾ ਸ਼ਬਦ ਸੋਹੰ ਵਰਤੇ ਭੰਡਾਰ। ਜਨ ਭਗਤਾਂ ਦਰ ਘਰ ਹਰਿ ਕਾ ਦਵਾਰ। ਨਿਹਕਲੰਕ ਪਰਗਟ ਜੋਤ, ਦੇਵੇ ਦਰਸ ਅਗੰਮ ਅਪਾਰ। ਏਕਾ ਜੋਤ ਆਤਮ ਦੇ ਜਾਏ ਅਧਾਰ। ਜਗੇ ਜੋਤ ਵਿਚ ਦੇਹ, ਆਤਮ ਹੋਏ ਉਜਿਆਰ। ਮਿਟੇ ਭੇਤ ਜਿਉਂ ਅਨਾਤਮ, ਨਾ ਕਲਜੁਗ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਾਚਾ ਤੇਰਾ ਦਰਬਾਰ । ਦਰਬਾਰ ਸਚ ਸਚਾ ਪ੍ਰਭ ਦਰਬਾਰੀ। ਕਲਜੁਗ ਪਰਗਟੇ ਨਿਹਕਲੰਕ ਅਵਤਾਰੀ। ਸਤਿਜੁਗ ਹੋਵੇ ਨਿਹਕਲੰਕ ਸਚੀ ਤੇਰੀ ਸਿਕਦਾਰੀ। ਸ੍ਰਿਸ਼ਟ ਸਬਾਈ ਪ੍ਰਭ ਆਏ ਚਰਨ ਦਵਾਰੀ। ਸੋਹੰ ਸ਼ਬਦ ਚਾਰ ਕੁੰਟ ਸਰਬ ਜੀਵ ਰਸਨ ਉਚਾਰੀ। ਸਾਚਾ ਸ਼ਬਦ ਹੋਵੇ ਸਤਿਜੁਗ, ਜੀਵ ਸਾਚਾ ਵਡਹਾਰੀ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਸਚ ਸ਼ਬਦ ਭੰਡਾਰੀ। ਸਾਚਾ ਸ਼ਬਦ ਭੰਡਾਰ ਪ੍ਰਭ, ਗੁਰਸਿਖ ਕਲ ਮੰਗ। ਊਚਾ ਦਰ ਦਰਬਾਰ ਪ੍ਰਭ, ਭੁਲ ਜੀਵ ਨਾ ਸੰਗ। ਪਰਗਟੇ ਨਿਹਕਲੰਕ ਅਵਤਾਰ ਨਰ, ਵਡ ਸੂਰਾ ਸਰਬੰਗ । ਸੋਹੰ ਸ਼ਬਦ ਉਧਾਰੇ, ਕਾਇਆ ਚਾੜ੍ਹੇ ਸੀਤਲਤਾ ਰੰਗ। ਸਾਚਾ ਸ਼ਬਦ ਗੁਰਚਰਨ ਪਿਆਰ ਦੇ, ਮਹਾਰਾਜ ਸ਼ੇਰ ਸਿੰਘ ਸਾਚਾ ਗੁਰ ਸਾਚਾ ਵਰ ਲਿਆ ਸਿੱਖ ਮੰਗ। ਸਾਚਾ ਦਰ ਸਚ ਘਰ ਤੇ ਪਾਈਏ। ਆਤਮ ਚਿੰਦਿਆ ਸਰਬ ਮਿਟਾਈਏ। ਨਿਜਾਨੰਦ ਨਿਜ ਮਾਹਿ ਪਰਗਟਾਈਏ । ਨਿਹਕਲੰਕ ਬਖ਼ਸ਼ਿੰਦ ਚਰਨ ਲਾਗ ਅਵਗੁਣ ਬਖ਼ਸ਼ਾਈਏ। ਬੇਮੁਖ ਕਰਨ ਦਰ ਨਿੰਦ, ਲੱਖ ਚੁਰਾਸੀ ਸਦ ਗੇੜ ਭਵਾਈਏ। ਸਰਨ ਡਿੱਗੇ ਸਤਿਜੁਗ ਸਾਰੀ ਹਿੰਦ, ਨਿਹਕਲੰਕ ਤੇਰੀ ਵਡ ਵਡਿਆਈਏ। ਮਹਾਰਾਜ ਸ਼ੇਰ ਸਿੰਘ ਗੁਰ ਗੁਣੀ ਗਹਿੰਦ, ਚਰਨ ਲਾਗ ਸਰਬ ਫਲ ਪਾਈਏ। ਅੰਮ੍ਰਿਤ ਫਲ ਗੁਰਚਰਨ ਸੇਵਾ। ਕਲਜੁਗ ਗੁਰਸਿਖ ਉਤਮ ਮੇਵਾ। ਮਿਲੀ ਵਡਿਆਈ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਅਲਖ ਅਭੇਵਾ । ਅਲਖ ਪ੍ਰਭ ਨਾ ਕਿਸੇ ਲਖਿਆ। ਆਪਣਾ ਭੇਵ ਨਾ ਕਿਸੇ ਪ੍ਰਭ ਦੱਸਿਆ। ਜਨ ਭਗਤ ਦੇਵੇ ਪ੍ਰਭ ਸਾਚੀ ਭਿਖਿਆ। ਮਹਾਰਾਜ ਸ਼ੇਰ ਸਿੰਘ ਵੇਲੇ ਅੰਤ ਹਥ ਗੁਰਸਿਖਾਂ ਸਿਰ ਰੱਖਿਆ। ਗੁਰਸਿਖ ਤੇਰੇ ਨਾਮ ਵਡਿਆਈ। ਕਲਜੁਗ ਨਿਹਕਲੰਕ ਸੇਵ ਕਮਾਈ। ਰੈਣ ਪਸਰ ਪਸਾਰ ਸੁੱਤੀ ਸਰਬ ਲੋਕਾਈ। ਸਾਧ

ਸੰਗਤ ਰਸਨਾ ਜਪ ਨਾਮ, ਹਰਿ ਨਾਮ ਆਤਮ ਤ੍ਰਿਖਾ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਵਡਿਆਈ। ਗੁਰਸਿਖਾਂ ਪ੍ਰਭ ਦਰਸ ਦਿਖਾਇਆ। ਬੇਮੁਖਾਂ ਪ੍ਰਭ ਨਰਕ ਨਿਵਾਸ ਰਖਾਇਆ। ਗੁਰਸਿਖਾਂ ਸਤਿ ਸੋਹੰ ਸ਼ਬਦ ਸੁਣਾਇਆ। ਬੇਮੁਖਾਂ ਮਦਿ ਮਾਸ ਰਸਨ ਲਗਾਇਆ। ਗੁਰਸਿਖਾਂ ਆਤਮ ਗਿਆਨ ਦਵਾਇਆ। ਬੇਮੁਖਾਂ ਕਾਮ ਕਰੋਧ ਚਲਾਇਆ। ਗੁਰਸਿਖਾਂ ਪ੍ਰਭ ਪਤਤ ਪੁਨੀਤ ਕਰਾਇਆ। ਬੇਮੁਖਾਂ ਆਤਮ ਵਿਕਾਰ ਵਧਾਇਆ। ਗੁਰਸਿਖਾਂ ਨਿਹਕਲੰਕ ਆਪਣਾ ਦਰਸ ਦਖਾਇਆ। ਬੇਮੁਖਾਂ ਕਲਜੁਗ ਮਾਇਆ ਵਿਚ ਫਸਾਇਆ। ਗੁਰਮੁਖਾਂ ਪ੍ਰਭ ਅਗਿਆਨ ਅੰਧੇਰ ਮਿਟਾਇਆ। ਬੇਮੁਖਾਂ ਪ੍ਰਭ ਹਉਮੇ ਮਮਤਾ ਰੋਗ ਵਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਰਗਟ ਸੋਹੰ ਖੰਡਾ ਦੋ ਧਾਰ ਚਲਾਇਆ। ਸੋਹੰ ਸ਼ਬਦ ਖੰਡਾ ਦੋ ਧਾਰੀ। ਭਗਤਾਂ ਦੇਵੇ ਨਾਮ ਅਧਾਰੀ। ਬੇਮੁਖਾਂ ਕਰੇ ਖੁਆਰੀ। ਜਨ ਭਗਤਾਂ ਪੈਜ ਸਵਾਰੀ। ਬੇਮੁਖ ਹੋਏ ਦੁਸ਼ਟ ਦੁਰਾਚਾਰੀ। ਜਨ ਭਗਤਾਂ ਦੇਵੇ ਸਤਿਜੁਗ ਸਚੀ ਸਿਕਦਾਰੀ। ਬੇਮੁਖਾਂ ਕਲਜੁਗ ਮਮਤਾ ਲੱਗੀ ਬੀਮਾਰੀ। ਗੁਰਮੁਖਾਂ ਅੰਮ੍ਰਿਤ ਦੇਵੇ ਪ੍ਰਭ ਵੱਡਾ ਭੰਡਾਰੀ। ਬੇਮੁਖਾਂ ਦਰ ਤੇ ਹਾਹਾਕਾਰੀ। ਗੁਰਸਿਖਾਂ ਸੋਹੰ ਸ਼ਬਦ ਪ੍ਰਭ ਆਤਮ ਕਰੇ ਚਮਤਕਾਰੀ। ਬੇਮੁਖਾਂ ਆਤਮ ਵਸੇ ਹਤਿਆਰੀ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ ਖੰਡਾ ਦੋ ਧਾਰੀ। ਸੋਹੰ ਸ਼ਬਦ ਖੰਡਾ ਦੋ ਧਾਰਾ। ਬੇਮੁਖਾਂ ਚੀਰੇ ਜਿਉਂ ਲੱਕੜੀ ਆਰਾ। ਗੁਰਸਿਖਾਂ ਆਤਮ ਦੀਸੇ ਸਚ ਨਿਰੰਕਾਰਾ। ਬੇਮੁਖਾਂ ਡੋਬੇ ਵਿਚ ਮੰਞਧਾਰਾ। ਗੁਰਸਿਖਾਂ ਕੀਆ ਸੋਹੰ ਪਾਰ ਉਤਾਰਾ । ਬੇਮੁਖਾਂ ਪ੍ਰਭ ਦਰ ਦੁਰਕਾਰਾ। ਗੁਰਸਿਖਾਂ ਰਸਨਾ ਜਪ ਹੋਵੇ ਜੈ ਜੈ ਜੈਕਾਰਾ। ਬੇਮੁਖ ਕਰੇ ਕਲਜੁਗ ਅੰਤ ਖੁਆਰਾ। ਗੁਰਸਿਖਾਂ ਖੋਲ੍ਹੇ ਦਸਮ ਦਵਾਰਾ । ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ ਖੰਡਾ ਦੋ ਧਾਰਾ। ਨਿਹਕਲੰਕ ਖੰਡਾ ਦੋ ਧਾਰ। ਬੇਮੁਖਾਂ ਕਲਜੁਗ ਕਰੇ ਖੁਆਰ। ਗੁਰਸਿਖਾਂ ਮਾਨਸ ਜਨਮ ਦੇਵੇ ਸਵਾਰ। ਬੇਮੁਖਾਂ ਆਈ ਕਲਜੁਗ ਹਾਰ। ਗੁਰਸਿਖਾਂ ਦੇਵੇ ਸ਼ਬਦ ਸਚਾ ਤਾਰ। ਬੇਮੁਖ ਨਾ ਸੋਹਣ ਹਰਿ ਕੇ ਦਵਾਰ। ਗੁਰਮੁਖਾਂ ਧਾਮ ਸਚਾ ਦਰਬਾਰ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ ਖੰਡਾ ਦੋ ਧਾਰ। ਸੋਹੰ ਸ਼ਬਦ ਸਚਾ ਖੰਡ । ਤੀਨ ਲੋਕ ਪ੍ਰਭ ਦੀਆ ਵੰਡ। ਕਲਜੁਗ ਪਰਗਟ ਸੋਹੰ ਸ਼ਬਦ ਸੁਣਾਇਆ ਵਰਭੰਡ। ਸੁਣ ਸੁਣ ਜੀਵ ਨਾ ਆਤਮ ਹੋਵੇ ਰੰਡ। ਬੇਮੁਖਾਂ ਹਿਰਦਕ ਹੋਇਆ ਘਮੰਡ । ਅੰਤਕਾਲ ਕਲਜੁਗ ਸ਼ਬਦ ਬਾਣ ਮਾਰ ਕਹਿਰ ਜਾਏ ਵੰਡ। ਸ੍ਰਿਸ਼ਟ ਸਬਾਈ ਹੋ ਜਾਏ ਖੰਡ ਖੰਡ। ਕੋਈ ਨਾ ਦੀਸੇ ਸੁਹਾਗਣ ਸਰਬ ਰੋਵਣ ਰੰਡ। ਚਾਰ ਕੁੰਟ ਹਾਹਾਕਾਰ, ਸੁਣੇ ਪੁਕਾਰ ਬ੍ਰਹਿਮੰਡ । ਕਲਜੁਗ ਕਰਨ ਵਿਚਾਰ, ਪ੍ਰਭ ਖੇਲ ਮਿਟਾਈ ਵਰਭੰਡ । ਮਹਾਰਾਜ ਸ਼ੇਰ ਸਿੰਘ ਲਿਖਾਵੇ, ਬੇਮੁਖ ਕਲਜੁਗ ਪਾਵਣ ਡੰਡ। ਝੂਠਾ ਡੰਕ ਝੂਠਾ ਪਸਾਰਾ। ਕਲਜੁਗ ਕੀਆ ਪਾਰ ਕਿਨਾਰਾ। ਨਿਹਕਲੰਕ ਪਰਗਟੇ ਨਰ ਅਵਤਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਚ ਦਵਾਰਾ। ਸਿੱਖ ਦਵਾਰ ਸਦਾ ਚਲ ਆਇਣ। ਗੁਰਮੁਖ ਕਲਜੁਗ ਤਰਾਇਣ । ਗੁਰਮੁਖ ਆਤਮ ਪ੍ਰਭ ਦਰਸ਼ਨ ਪਾਇਣ। ਬੇਮੁਖ ਹਿਦਰਕ ਦੁਖ ਪ੍ਰਭ ਸਦਾ ਵਸਾਇਣ। ਗੁਰਮੁਖ ਮਿਲਿਆ ਸੋਹੰ ਰਸਨਾ ਗਾਇਣ। ਬੇਮੁਖ ਨਾ ਉਤਰੇ ਮਨ ਕੀ ਭੁਖ, ਰਸਨ ਰਸ ਨਾ ਸਦਾ ਬਿਲਲਾਇਣ। ਮਹਾਰਾਜ ਸ਼ੇਰ ਸਿੰਘ ਸੋਈ ਕਲ ਵਰਤੇ, ਜੋ ਹੁਕਮ ਤੇਰੇ ਮਨ ਭਾਇਣ। ਭਾਣਾ ਤੇਰਾ ਇਕ, ਜਗ ਭਰਮ ਦੂਜਾ। ਕਲਜੁਗ ਜਾਮਾ ਧਾਰ, ਸਭ ਮਿਟਾਈ ਪੂਜਾ। ਸਚ ਸੋਹੰ ਸ਼ਬਦ ਚਲਾਇਆ, ਕੋਈ ਰਹੇ ਨਾ ਦੂਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰ ਜਨ ਭਗਤਾਂ ਕਲਜੁਗ ਸੂਝਾ। ਸਚਾ ਦਰ ਦਰ

ਆਏ ਦਰਵੇਸ਼। ਸਾਚੀ ਜੋਤ ਪ੍ਰਭ ਆਤਮ ਕਰੇ ਪਰਵੇਸ਼। ਆਤਮ ਧਰੇ ਜੋਤ, ਗੁਰਸਿਖ ਬੁਧ ਵਿਸ਼ੇਸ਼। ਊਚਾ ਦਰ ਸਚਾ ਦਰਬਾਰ, ਦਰ ਖੜ੍ਹੇ ਸਦਾ ਮਹੇਸ਼। ਵਿਚ ਪਾਤਾਲ ਪ੍ਰਭ ਸਾਚਾ ਘਰ, ਸੇਜਾ ਕਰੇ ਉਪਰ ਸ਼ੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਉਂ ਸਦਾ ਆਦੇਸ। ਨਾਮ ਤੇਰਾ ਸਤਿ ਦੇਵੇ ਧੀਰ। ਰਸਨਾ ਜਪ ਜੀਵ ਹਉਮੇ ਜਾਏ ਪੀੜ। ਰਸਨਾ ਜਪ ਜੀਵ, ਅੰਮ੍ਰਿਤ ਵਰਸੇ ਦੇਵੇ ਸ਼ਾਂਤ ਜਿਉਂ ਬਾਲਕ ਸੀਰ। ਸ਼ਬਦ ਸੁਰਤ ਗੁਰ ਗਿਆਨ ਦੇ, ਗੁਰਸਿਖਾਂ ਦੇਵੇ ਧੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਦਰਸ ਕਰ ਹੋਵੇ ਸ਼ਾਂਤ ਸਰੀਰ। ਚਾਰ ਵੇਦ ਹੋਏ ਬੇਤਾਲੇ। ਸ਼ਾਂਖ ਸਤਿ ਸਤਿ ਸਤਿ ਦੀਪਾਲੇ। ਰਿਗ ਵੇਦ ਨਾ ਰਹੇ ਨਾਲੇ। ਯਜੁਰ ਗਵਾਏ ਪਰਗਟ ਕ੍ਰਿਸ਼ਨ ਵਸਾਲੇ। ਅਥਰਬਣ ਅੱਲ੍ਹਾ ਨੂਰ ਗਵਾਏ ਖਪਾਏ ਗਵਾਏ ਗੁਰ ਗੋਪਾਲੇ । ਜਾਮਾ ਧਾਰ ਨਿਹਕਲੰਕ, ਸਭ ਪਾਏ ਅੰਤ ਭਠਿਆਲੇ। ਮਹਾਰਾਜ ਸ਼ੇਰ ਸਿੰਘ ਸਤਿਜੁਗ ਪਰਗਟਾਏ, ਸੋਹੰ ਸ਼ਬਦ ਚਲਾਏ ਬੇਮਿਸਾਲੇ। ਮਿਟਾਏ ਵੇਦ ਮਿਟੇ ਪੁਰਾਨ। ਜਾਏ ਅੰਜੀਲ ਨਾ ਰਹੇ ਕੁਰਾਨ। ਸਿਮਰਤੀ ਕੋਈ ਨਾ ਦੀਸੇ ਧੁਜ ਧੁਰਾਨ। ਸੋਹੰ ਮਾਰੇ ਸ਼ਬਦ ਭਗਵਾਨ। ਮਹਾਰਾਜ ਸ਼ੇਰ ਸਿੰਘ ਕਲਜੁਗ ਵਗੇ ਤੇਰੇ ਨਾਮ ਦੀਬਾਣ। ਨਾਮ ਬਾਣ ਕਲਜੁਗ ਸੰਘਾਰਿਆ। ਜਾਣੀ ਜਾਣ ਵਿਸ਼ਨੂੰ ਭਗਵਾਨ ਕਲਜੁਗ ਮਾਰਿਆ। ਧਰਤੀ ਧਿਆਨ ਕੀਆ ਖੇਲ, ਜੋਤ ਸਰੂਪ ਨਿਰਾਧਾਰਿਆ। ਗੁਣੀ ਨਿਧਾਨ ਤੇਰਾ ਭੇਵ, ਜੁਗੋ ਜੁਗ ਨਾ ਕਿਸੇ ਵਿਚਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਨਿਹਕਲੰਕ ਕਲ ਧਾਰਿਆ। ਜਾਮਾ ਧਾਰ ਜਗਤ ਭੁਲਾਇਆ। ਜੋਤ ਸਰੂਪੀ ਸਰੂਪ ਪ੍ਰਭ ਛੁਪਾਇਆ। ਜਨ ਭਗਤਾਂ ਦੇ ਦਰਸ ਅਨੂਪ, ਪ੍ਰਭ ਆਪਣਾ ਭੇਵ ਚੁਕਾਇਆ। ਮਹਾਰਾਜ ਸ਼ੇਰ ਸਿੰਘ ਕਲ ਸਾਚਾ ਭੂਪ, ਸਿਰ ਤਾਜ ਜਗਤ ਦੇ ਲਾਹਿਆ। ਜਗਤ ਜੀਵ ਨਾ ਛਤਰ ਝੁਲਾਏ। ਊਚ ਨੀਚ ਪ੍ਰਭ ਇਕ ਕਰਾਏ। ਰਾਓ ਰੰਕ ਕੋਈ ਦਿਸ ਨਾ ਆਏ। ਹਰਨ ਫਰਨ ਪ੍ਰਭ ਖੇਲ ਵਰਤਾਏ। ਜਲ ਥਲ ਥਲ ਜਲ ਵਹਾਏ। ਦੁਖ ਸੁਖ ਭੁਖ ਇਕ ਰੰਗ ਵਰਤਾਏ। ਸਾਚਾ ਸ਼ਬਦ ਗੁਰਸਿਖਾਂ ਆਤਮ ਗਿਆਨ ਦਵਾਏ। ਮਹਾਰਾਜ ਸ਼ੇਰ ਸਿੰਘ ਤੇਰੇ ਦਰ, ਸਾਚੀ ਨਾਉਂ ਭਿਛਿਆ ਕੋਈ ਵਿਰਲਾ ਗੁਰਮੁਖ ਪਾਏ। ਭਿਛਿਆ ਦੇਵੇ ਪ੍ਰਭ ਸਿੱਖ ਦਰ ਬਣ ਭਿਖਾਰੀ। ਦੇਵੇ ਦਾਤਾ ਵਡ ਭਗਤ ਭੰਡਾਰੀ। ਖੁੱਲ੍ਹੇ ਦ੍ਰਿਸ਼ਟੀ ਹੋਏ ਜੋਤ ਆਕਾਰੀ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਖੁਲ੍ਹਾਵੇ ਦਸਮ ਦਵਾਰੀ। ਖੁੱਲ੍ਹੇ ਦਵਾਰ ਮਿਲੇ ਆਤਮ ਰਸ। ਏਕਾ ਸ਼ਬਦ ਸੋਹੰ ਆਤਮ ਜਾਏ ਵਸ। ਝੂਠੀ ਦੇਹ ਅੰਧ ਅੰਧਿਆਰ ਛਿੰਨ ਭੀਤਰ ਜਾਏ ਨਸ। ਸਾਚੀ ਜੋਤ ਕੀਆ ਆਕਾਰ, ਹੋਇਆ ਪਰਕਾਸ਼ ਜਿਉਂ ਰਵ ਸਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਗਿਆ ਜਗਤ ਦਸ। ਸੁਰਪਤ ਖੜ੍ਹੇ ਪ੍ਰਭ ਚਰਨ ਹਜ਼ੂਰ। ਸਾਚਾ ਪ੍ਰਭ ਸੁਰਪਤ ਜਨਾਂ ਦੀ ਆਸਾ ਪੂਰ। ਜਾਮਾ ਸ਼ੇਰ ਸਿੰਘ ਨਿਹਕਲੰਕ ਵਡ ਸੂਰਾ ਸੂਰ। ਜਗਾਏ ਜੋਤ ਗੁਰਸਿਖ ਜਿਉਂ ਕੋਹਤੂਰ । ਆਤਮ ਮਿਲੇ ਸਰਬ ਸੁਖ, ਸਾਚਾ ਵਿਚ ਵਸਾਏ ਨੂਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਮਸਤਕ ਲਾਏ ਧੂੜ। ਮਸਤਕ ਧੂੜ ਸਾਚਾ ਧਰਮ। ਸਾਚਾ ਲੇਖ ਪ੍ਰਭ ਸਚ ਲਿਖਾਏ ਕਰਮ। ਮਾਤਲੋਕ ਜੀਵ ਭਰਵਾਸ ਕਰ, ਵਾਸ ਗਰਭ ਨਾ ਹੋਵੇ ਜਰਮ। ਏਕਾ ਪ੍ਰਭ ਜੋਤ ਜਗਾਏ, ਜੋਤ ਮਿਟਾਏ ਭਰਮ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ, ਜੁਗੋ ਜੁਗ ਚਲਾਏ ਸਾਚਾ ਧਰਮ। ਸਾਚਾ ਧਰਮ ਪ੍ਰਭ ਜਗਤ ਚਲਾਏ। ਝੂਠਾ ਠੂਠਾ ਕਲ ਰਹਿਣ ਨਾ ਪਾਏ। ਰਸਨਾ ਲੂਠ ਜੀਵ ਬਿਲਲਾਏ। ਅੰਮ੍ਰਿਤ ਸਿੰਚ ਪ੍ਰਭ ਸਤਿ ਸੰਤੋਖ ਦਵਾਏ। ਜੋਤ ਜਗਾਏ ਕਿੰਚ ਪ੍ਰਭ ਧਵਲ ਧਰਮ ਵਰਤਾਏ।

ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਸਾਚਾ ਮਗ ਚਲਾਏ। ਸਾਚਾ ਮਗ ਚਲੇ ਜਗ ਸਤਿ । ਨਿਹਕਲੰਕ ਕਲ ਆਇਆ, ਗੁਰਸਿਖਾਂ ਰੱਖੇ ਪਤ। ਆਪਣਾ ਆਪ ਬੁਝਾਇਆ, ਬ੍ਰਹਮ ਗਿਆਨ ਦੀਆ ਪ੍ਰਭ ਤੱਤ। ਸੋਹੰ ਸਾਚਾ ਸ਼ਬਦ ਸੁਣਾਇਆ, ਗੁਰਮੁਖ ਨਾ ਟੁੱਟੇ ਤੇਰਾ ਯਤਿ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਆਤਮ ਜੋਤ ਜਗਾਈ ਸਤਿ। ਦਰਸ ਦਿਖਾ ਪ੍ਰਭ ਦ੍ਰਿਸ਼ਟ ਖੁਲ੍ਹਾਈ । ਸਾਚੀ ਜੋਤ ਪ੍ਰਭ ਸਚ ਮੇਲ ਕਰਾਈ। ਹੋਇਆ ਮੇਲ ਭਇਆ ਪਰਕਾਸ਼, ਦੇਹ ਅੰਧੇਰ ਸਰਬ ਮਿਟ ਜਾਈ। ਮਹਾਰਾਜ ਸ਼ੇਰ ਸਿੰਘ ਸਰਬ ਗੁਣਤਾਸ, ਸਾਚੀ ਬੂਝ ਬੁਝਾਈ। ਸਾਚੀ ਬੂਝ ਸਤਿ ਪੁਰਖਾਂ ਦੇਵੇ। ਸਤਿ ਨਿਰੰਜਣ ਜੋਤ ਵਿਚ ਸੁਖ ਵਸੇਵੇ। ਬੇਮੁਖ ਵਿਰਲੇ ਜਾਇਣ ਰੋਤ, ਨਾ ਪਾਇਣ ਪ੍ਰਭ ਭੇਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਵਿਰਲਾ ਗੁਰਮੁਖ ਸੇਵੇ। ਸੇਵਕ ਸੇਵਾ ਸੇਵ ਪ੍ਰਭ ਲਾਇਆ। ਸੋਹੰ ਸਾਚਾ ਸ਼ਬਦ ਪ੍ਰਭ ਰਸਨ ਚਲਾਇਆ। ਕਰੇ ਵੱਡਾ ਵਡ ਦੇਵ, ਪ੍ਰਭ ਸਤਿ ਮੰਤਰ ਦ੍ਰਿੜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਪਰਗਟ ਕਲਜੁਗ ਆਇਆ। ਸੇਵਕ ਸੇਵਾ ਕਰ ਪ੍ਰਭ ਦਰ ਆਏ। ਸੇਵਕ ਸੇਵਾ ਕਰ ਪ੍ਰਭ ਜਗ ਵਡਿਆਏ। ਸੇਵਕ ਸੇਵਾ ਕਰ, ਅੰਤ ਸਾਚੀ ਜੋਤ ਮਿਲ ਜਾਏ। ਸੇਵਕ ਸੇਵਾ ਕਰ, ਸਾਧ ਸੰਗਤ ਪ੍ਰਭ ਨਿਵਾਸ ਦਵਾਏ। ਸੇਵਕ ਸੇਵਾ ਕਰ, ਸਾਚਾ ਪ੍ਰਭ ਜਨਮ ਮਰਨ ਦਾ ਗੇੜ ਕਟਾਏ। ਸੇਵਕ ਸੇਵਾ ਕਰ, ਗਰਭ ਜੂਨ ਪ੍ਰਭ ਫੰਦ ਕਟਾਏ। ਸੇਵਕ ਸੇਵਾ ਕਰ, ਥਿਰ ਘਰ ਵਾਸੀ ਥਿਰ ਘਰ ਪਹੁੰਚਾਏ। ਸੇਵਕ ਸੇਵਾ ਕਰ, ਅਨੰਦ ਮੰਗਲ ਪ੍ਰਭ ਦਰ ਤੇ ਗਾਏ। ਸੇਵਕ ਸੇਵਾ ਕਰ, ਸਚ ਊਚੋ ਊਚ ਸਚ ਪ੍ਰਭ ਦਿਖਾਏ। ਸੇਵਕ ਸੇਵਾ ਕਰ, ਸਰਬ ਜਗਤ ਪ੍ਰਭ ਮਾਣ ਰਖਾਏ। ਸੇਵਕ ਸੇਵਾ ਕਰ, ਸਾਚੀ ਲਿਖਤ ਪ੍ਰਭ ਦੇ ਲਿਖਾਏ। ਸੇਵਕ ਸੇਵਾ ਕਰ, ਜਨ ਭਗਤਾਂ ਵਿਚ ਪ੍ਰਭ ਨਾਮ ਧਰਾਏ। ਸੇਵਕ ਸੇਵਾ ਕਰ, ਅੰਤਕਾਲ ਅਮਰਾਪਦ ਪਾਏ। ਸੇਵਕ ਸੇਵਾ ਕਰ, ਸਚਖੰਡ ਪ੍ਰਭ ਨਿਵਾਸ ਦਵਾਏ । ਸੇਵਕ ਸੇਵਾ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋਏ ਸਹਾਏ। ਸਾਚਾ ਸੇਵਕ ਗੁਰਚਰਨ ਸੇਵ ਕਮਾਏ। ਤਨ ਮਨ ਧਨ ਵਾਰ, ਚਰਨ ਪ੍ਰੀਤੀ ਲਾਏ। ਅੰਤ ਬੇੜਾ ਹੋਇਆ ਪਾਰ, ਪ੍ਰਭ ਪਰਗਟ ਦਰਸ ਦਿਖਾਏ। ਗਿਆ ਜਨਮ ਸੁਧਾਰ, ਲੱਖ ਚੁਰਾਸੀ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚੇਤ ਸਿੰਘ ਤੇਰੀ ਲਾਜ ਰਖਾਏ। ਤੇਰੀ ਸੇਵਾ ਗਊ ਦਾਨ। ਪੂਰਨ ਪਾਏ ਦਰ ਭਗਵਾਨ। ਸੁਫਲ ਹੋਇਆ ਵਿਚ ਜਹਾਨ। ਚਾਰ ਵਰਨ ਸਤਿਜੁਗ ਜਾਇਣ ਕੁਰਬਾਨ । ਧੰਨ ਧੰਨ ਧੰਨ ਗੁਰਸਿਖ, ਪ੍ਰਭ ਸਾਚੇ ਦੀ ਸੇਵ ਕਮਾਣ। ਕਰ ਦਰਸ ਮਨ ਉਤਰੇ ਭੁਖ, ਹੋਏ ਕਲ ਨਿਹਕਲੰਕ ਬਲਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਿੱਖਾ ਦੇਵੇ ਮਾਣ। ਧੰਨ ਜਨਮ ਗੁਰਸਿਖ, ਕਲਜੁਗ ਸੇਵ ਕਮਾਈ। ਪਰਗਟ ਜਾਮਾ ਨਿਹਕਲੰਕ, ਕਲਜੁਗ ਦੇਵੇ ਵਡਿਆਈ । ਆਤਮ ਹੋਵੇ ਸਰਬ ਸੁਖ, ਭੁਖ ਰਹੇ ਨਾ ਰਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਹੋਵੇ ਸਹਾਈ। ਗੁਰਸਿਖ ਕਲਜੁਗ ਸਤਿ ਸਰੂਪ। ਸਤਿ ਪੁਰਖ ਲਿਖਾਏ ਆਪ ਪ੍ਰਭ ਭੂਪ। ਉਜਲ ਕਰੇ ਮੁਖ ਵਿਚ ਕਲ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਆਕਾਰ ਬਿਨ ਰੰਗ ਰੂਪ। ਸ਼ਬਦ ਰੂਪ ਪ੍ਰਭ ਸ਼ਬਦ ਚਲਾਇਆ। ਸ਼ਬਦ ਰੂਪ ਪ੍ਰਭ ਜਗਤ ਤੁਲਾਇਆ। ਸ਼ਬਦ ਰੂਪ ਪ੍ਰਭ ਅਗਨ ਜੋਤ ਜਲਾਇਆ। ਸ਼ਬਦ ਰੂਪ ਪ੍ਰਭ ਖੰਡ ਬ੍ਰਹਿਮੰਡ ਡੁਲਾਇਆ। ਸ਼ਬਦ ਰੂਪ ਪ੍ਰਭ ਭਾਣਾ ਕਲ ਵਰਤਾਇਆ। ਸ਼ਬਦ ਰੂਪ ਪ੍ਰਭ ਚਾਰ ਕੁੰਟ ਹਾਹਾਕਾਰ ਮਚਾਇਆ। ਸ਼ਬਦ ਰੂਪ ਪ੍ਰਭ ਸ਼ਬਦ ਸ਼ਬਦੀ ਖੇਡ ਰਚਾਇਆ। ਸ਼ਬਦ ਰੂਪ ਪ੍ਰਭ ਆਪਣਾ ਭੇਵ ਨਾ ਕਿਸੇ ਜਣਾਇਆ।

ਸ਼ਬਦ ਰੂਪ ਪ੍ਰਭ ਸ਼ਬਦ ਬਾਣ ਜਗਤ ਟੁੰਬ ਉਠਾਇਆ। ਸ਼ਬਦ ਰੂਪ ਪ੍ਰਭ ਸ਼ਬਦ ਖੰਡਾ ਕਲਜੁਗ ਹਥ ਫੜਾਇਆ। ਸ਼ਬਦ ਰੂਪ ਪ੍ਰਭ ਸ਼ਬਦ ਸਤਿ ਡੰਡਾ, ਬੇਮੁਖਾਂ ਸਿਰ ਲਾਇਆ। ਸ਼ਬਦ ਰੂਪ ਪ੍ਰਭ ਵਸੇ ਵਿਚ ਵਰਭੰਡਾ, ਹਾਕਨ ਡਾਕਨ ਸਿਰ ਮੁੰਡਵਾਇਆ। ਸ਼ਬਦ ਚੋਟ ਲਗਾਏ ਪ੍ਰਭ ਵਿਚ ਨੌਂ ਖੰਡਾਂ, ਆਕਾਸ਼ ਪਾਤਾਲ ਹਿਲਾਇਆ। ਸ਼ਬਦ ਰੂਪ ਪ੍ਰਭ ਕਲਜੁਗ ਜਾਮਾ ਧਾਰ, ਨਿਹਕਲੰਕ ਨਾਂ ਰਖਾਇਆ। ਸ਼ਬਦ ਰੂਪ ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਸੋਹੰ ਸਤਿਜੁਗ ਸ਼ਬਦ ਚਲਾਇਆ। ਸ਼ਬਦ ਚਲਾਏ ਪ੍ਰਭ ਸਤਿਜੁਗ ਸਤਿ ਵਰਤਾਏ। ਕਲਜੁਗ ਅੰਧੇਰ ਮਿਟੇ ਮਿਟ ਜਾਏ। ਸਤਿਜੁਗ ਸਤਿਵਾਦੀ ਸਤਿ ਪੁਰਖ ਉਪਜਾਏ। ਸਤਿਜੁਗ ਤੇਰੀ ਸਾਚੀ ਨਾਏ। ਪੁਰਖ ਨਿਰੰਜਣ ਗੁਰਮੁਖਾਂ ਉਪਰ ਬਿਠਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚਖੰਡ ਦੇ ਪਹੁੰਚਾਏ। ਸੋਹੰ ਸ਼ਬਦ ਤੇਰਾ ਕਲਜੁਗ ਗੁਣ। ਬੇਮੁਖ ਮਾਰੇ ਕਲਜੁਗ ਚੁਣ। ਗੁਰਮੁਖਾਂ ਉਪਜਾਵੇ ਆਤਮ ਧੁਨ। ਸਾਚਾ ਰਾਗ ਆਤਮ ਉਪਜਾਵੇ, ਗੁਰਸਿਖ ਲੈਣ ਕੰਨ ਸੁਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਵਰਤੇ ਵੇਖ ਜੀਵ ਤੇਰੇ ਗੁਣ। ਸ਼ਬਦ ਉਪਜਾਵੇ ਸਤਿ ਗਿਆਨ। ਸ਼ਬਦ ਉਪਜਾਵੇ ਪ੍ਰਭ ਦਰਸ ਧਿਆਨ। ਸ਼ਬਦ ਮਿਲਾਵੇ ਪ੍ਰਭ ਵਿਸ਼ਨੂੰ ਭਗਵਾਨ । ਸ਼ਬਦ ਤਰਾਵੇ ਮੂਰਖ ਮੁਗਧ ਅੰਞਾਣ। ਸ਼ਬਦ ਸੁਣਾਵੇ ਸੋਹੰ ਸਾਚਾ ਕਾਨ। ਸ਼ਬਦ ਕਲ ਪਾਵੇ ਵਿਰਲਾ ਗੁਰਮੁਖ ਚਤੁਰ ਸੁਜਾਨ। ਸ਼ਬਦ ਕਮਾਵੇ ਜਿਸ ਹੋਵੇ ਪ੍ਰਭ ਮਿਹਰਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸ਼ਬਦੀ ਮੇਲ ਮਿਲਾਣ । ਸ਼ਬਦ ਉਪਜਾਵੇ ਆਤਮ ਧੁਨ। ਸ਼ਬਦ ਖੁਲ੍ਹਾਵੇ ਆਤਮ ਦੇਹ ਸਮਾਧੀ ਸੁਨ। ਸ਼ਬਦ ਚਲਾਵੇ ਵਿਚ ਦੇਹ ਰੁਣ ਝੁਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖ ਤਾਰੇ ਕਲਜੁਗ ਚੁਣ। ਸ਼ਬਦ ਜੋਤ ਪ੍ਰਭ ਆਤਮ ਲਾਵੇ। ਗੁਰਸਿਖਾਂ ਹਿਰਦਾ ਟੁੰਬ ਉਠਾਵੇ। ਪ੍ਰਭ ਅਬਿਨਾਸ਼ੀ ਪਰਗਟ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਭਰਮ ਮਿਟਾਵੇ। ਸ਼ਬਦ ਸੁਣੇ ਸੁਣੇ ਜਨ ਕੋਇ। ਜਿਸ ਜਨ ਸੁਣਿਆ ਦੁਖ ਰਹੇ ਨਾ ਕੋਇ । ਗੁਰਮੁਖ ਵਿਰਲੇ ਪ੍ਰਭ ਜੋਤ ਸਰੂਪੀ ਮਿਲਿਆ, ਦੇਵੇ ਦਰਸ ਸਰਬ ਸੁਖ ਹੋਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰ ਸਿੱਖ ਸਿੱਖ ਗੁਰ ਏਕਾ ਜੋਤ ਕਰਾਏ ਦੋਏ। ਸ਼ਬਦ ਉਪਜੇ ਆਤਮ ਉਜਿਆਰੇ। ਸ਼ਬਦ ਧੁਨ ਜਿਸ ਜਨ ਵੱਜੇ ਧੁਨਕਾਰੇ। ਅੰਮ੍ਰਿਤ ਝਿਰਨਾ ਝਿਰੇ ਆਤਮ ਫੁਹਾਰੇ। ਸਾਂਤਕ ਸਤਿ ਵਰਤੇ, ਖੁਲ੍ਹ ਜਾਇਣ ਦਸਮ ਦਵਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਓ ਚਰਨ ਬਲਿਹਾਰੇ। ਸ਼ਬਦ ਵਜਾਇਆ ਪ੍ਰਭ ਜਗਤ ਨਗਾਰਾ। ਸੋਹੰ ਸ਼ਬਦ ਦਰ ਸਚ ਦਵਾਰਾ। ਜਨ ਭਗਤਾਂ ਵਰਤਾਵੇ ਪਰਗਟ ਜੋਤ ਅੰਮ੍ਰਿਤ ਭੰਡਾਰਾ। ਕਲ ਜੀਵ ਭੁਲਾਏ, ਭੁੱਲਾ ਸਰਬ ਸੰਸਾਰਾ। ਨਿਹਕਲੰਕ ਕਲ ਆਇਆ, ਜੋਤ ਸਰੂਪੀ ਲੈ ਅਵਤਾਰਾ। ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ, ਜੋਤ ਜਗਾਈ ਅਗੰਮ ਅਪਾਰਾ। ਜੋਤ ਅਗੰਮ ਅਥਾਹ। ਕਲਜੁਗ ਪਰਗਟੀ ਪ੍ਰਭ ਸਾਚੇ ਬੇਪਰਵਾਹ। ਸਾਧ ਸੰਗਤ ਪ੍ਰਭ ਦਿਖਾਇਆ ਸੋਹੰ ਸਾਚਾ ਰਾਹ। ਬੇਮੁਖਾਂ ਪੜਦਾ ਪਾਇਆ, ਕਲਜੁਗ ਨਾ ਦੀਸੇ ਸਚਾ ਥਾਂ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਚਰਨੀਂ ਲਗ ਜਾ। ਸਾਚੀ ਸ਼ਬਦ ਤੇਰੀ ਧੁਨਕਾਰ। ਸੁਣ ਜੀਵ ਨਾ ਹੋਏ ਖੁਆਰ। ਆਤਮ ਵਰਖੇ ਮੇਘ ਪ੍ਰਭ ਕਿਰਪਾ ਧਾਰ। ਬੇਮੁਖ ਝੂਠੇ ਕਿਉਂ ਕਲ ਸੋਏ ਪੈਰ ਪਸਾਰ। ਅੰਤ ਭਜ ਜਾਣਾ ਦੇਹ ਕਾਚੇ ਠੂਠੇ, ਆਤਮ ਕਰ ਵਿਚਾਰ। ਬੇਮੁਖ ਝੂਠੇ ਦੁਨੀਆ ਲੂਠੇ, ਨਾ ਦੀਸੇ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਰ ਮਾਰੇ ਕਲਜੁਗ ਝੂਠੇ, ਸੋਹੰ ਸ਼ਬਦ ਵਗਾਵੇ ਮਾਰ। ਸ਼ਬਦ ਮਾਰ ਜਗਤ ਪ੍ਰਭ ਮਾਰੇ। ਸ਼ਬਦ ਆਕਾਰ

ਕਰ ਗੁਰਸਿਖ ਤਾਰੇ। ਸ਼ਬਦ ਮਾਰ ਕਰੇ ਬੇਮੁਖ ਖੁਆਰੇ। ਸ਼ਬਦ ਭੰਡਾਰ ਜਨ ਭਗਤਾਂ ਹਰਿ ਵਰਤਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਕਰਾਏ ਜੈ ਜੈਕਾਰੇ। ਜੈ ਜੈਕਾਰ ਤੇਰੀ ਸ਼ਬਦ ਸੋਹੰ। ਜੈ ਜੈ ਜੈ ਜਗਤ ਦੋਇਨ। ਜੈ ਜੈ ਜੈਕਾਰ ਹੋਏ ਤੀਨ ਲੋਇਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੂਸਰ ਦਿਸੇ ਨਾ ਕੋਇਨ। ਦੂਸਰ ਦਿਸੇ ਨਾ ਦਿਸਾਏ। ਸਾਚਾ ਪ੍ਰਭ ਜੋਤ ਜਗਾਏ। ਚਾਰ ਵਰਨ ਪੜੇ ਨਿਹਕਲੰਕ ਤੇਰੀ ਸਰਨਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਲਿਖਤ ਕਰਾਏ। ਲਿਖਤ ਕਰਾਏ ਕਲਜੁਗ ਪ੍ਰਭ ਲੇਖ। ਕਲਜੁਗ ਜੀਵ ਭੁਲਾਇਆ ਕਰ ਜੋਤ ਸਰੂਪੀ ਭੇਖ। ਕਲਜੁਗ ਭਾਣਾ ਵਰਤਿਆ, ਗੁਰਸਿਖ ਸਾਚੇ ਬੀਤੀ ਦੇਖ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਾਚੀ ਵੇਖ। ਸਾਚੀ ਜੋਤ ਵਿਚ ਸੰਸਾਰ। ਜੋਤ ਸਰੂਪੀ ਪ੍ਰਭ ਆਕਾਰ। ਬੈਠਾ ਅਡੋਲ ਆਪ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੰਤਨ ਦੇਵੇ ਤਾਰ। ਸੰਤਨ ਦੇਵੇ ਪ੍ਰਭ ਸਾਤਕ ਰੂਪ। ਸੰਤਨ ਮਹਿੰਮਾ ਬੜੀ ਅਨੂਪ। ਸਤਿ ਪੁਰਖ ਕਾ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਸਹਾਈ ਹੋਏ ਪ੍ਰਭ ਭੂਪ। ਸੰਤਨ ਸ਼ਬਦ ਕਲ ਸਾਚਾ ਸੋਹੰ। ਸੰਤ ਮਿਲ ਜੀਵ ਚਾੜ੍ਹ ਆਤਮ ਰੰਗ। ਸੰਤਨ ਸੋਮਾ ਅੰਮ੍ਰਿਤ ਵਗੇ ਵਿਚ ਦੇਹ ਗੰਗ। ਸੰਤਨ ਸੇਵ ਮਾਨਸ ਜਨਮ ਨਾ ਹੋਏ ਭੰਗ। ਪੂਰਨ ਸੰਤ ਸਚਾ ਗੁਰਦੇਵ, ਆਤਮ ਦੇਵੇ ਸਤਿ ਅਨੰਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੀਤਲ ਕਰੇ ਬੰਦ ਬੰਦ। ਸੰਤ ਰੂਪ ਜੋ ਜਾਣੇ ਸਤਿ। ਸੰਤ ਕੀ ਕੋਈ ਵਿਰਲਾ ਜਾਣੇ ਗਤਿ। ਸੰਤ ਸਹਾਈ ਆਪ ਪ੍ਰਭ ਰੱਖੇ ਪਤਿ। ਸੰਤ ਉਪਜਾਈ ਪ੍ਰਭ ਆਤਮ ਸਾਚੀ ਮਤਿ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਜੋਤ ਜਗਾਈ ਤਤ। ਸੰਤ ਸੋ ਜੋ ਸੰਤ ਵਿਚ ਰਿਹਾ। ਸੰਤ ਸੋ ਜੋ ਥਿਰ ਘਰ ਬਹਿ ਰਿਹਾ। ਸੰਤ ਸੋ ਜਿਸ ਪ੍ਰਭ ਦਰਸ ਦੇ ਰਿਹਾ। ਸੰਤ ਸੋ ਜਿਸ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦਿਸ ਰਿਹਾ। ਸੰਤ ਪ੍ਰਭ ਏਕਾ ਜੋਤ। ਸੰਤਨ ਪ੍ਰਭ ਚਰਨ ਪ੍ਰੀਤੀ ਸਾਚੀ ਗੋਤ। ਏਕ ਅਧਾਰ ਧਰੇ ਸੰਤ ਆਤਮ ਜੋਤ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਖੁਲ੍ਹਾਏ ਸੰਤਨ ਸੋਤ। ਭੇਖ ਭਿਖਾਰੀ ਜੋ ਹੋਏ ਸੰਤ। ਦੁਸ਼ਟ ਦੁਰਾਚਾਰੀ ਸੋ ਮਹੰਤ। ਪ੍ਰਭ ਕਰੇ ਖੁਆਰੀ ਵਾਰ ਅੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਿਟਾਵੇ ਭੇਖ ਵਿਚ ਜੀਵ ਜੰਤ। ਮਾਇਆ ਲੋਭੀ ਰਸਨਾ ਹਲਕਾਏ। ਸੰਤ ਭੇਖ ਕਲ ਰਹੇ ਵਟਾਏ। ਸਾਚੀ ਭਿਖਿਆ ਪ੍ਰਭ ਦਰ ਕੋਈ ਵਿਰਲਾ ਮੰਗਣ ਜਾਏ। ਕਰੇ ਡੰਡੌਵਤ ਸਾਚੇ ਘਰ, ਪ੍ਰਭ ਸਾਚਾ ਨਾਮ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਰ ਆਏ ਆਸ ਪੁਜਾਏ। ਬਾਣਾ ਧਾਰ ਸੰਤ ਜਨ ਜੀਵ ਧਰੋ ਕਮਾਏ। ਨਾਮ ਕਹਾਏ ਭਗਤ ਜਨ, ਕਲਜੁਗ ਭਰਮ ਭੁਲੇਖੇ ਪਾਏ। ਲਾਏ ਭਬੂਤੀ ਬਣੇ ਸੰਤ ਜਨ, ਨਾ ਦੀਸੇ ਹਰਿ ਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਝੂਠਾ ਭੇਖ ਮਿਟਾਏ। ਭੇਖਾਧਾਰੀ ਭੇਖ ਵਟਾਇਣ। ਸੰਤ ਜਨਾਂ ਕਲੰਕ ਲਗਾਇਣ। ਵਿਸ਼ੇ ਵਿਕਾਰ ਵਿਚ ਕਲ ਫਸ ਜਾਇਣ। ਬੁਧ ਸੁਧ ਤਨ ਸਭ ਭੁਲਾਇਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੁਸ਼ਟਾਂ ਆਇਆ ਨਸ਼ਟ ਕਰਾਇਣ। ਦੁਸ਼ਟ ਸੰਘਾਰੇ ਆਪ ਨਿਹਕਾਮੀ। ਪਰਗਟ ਜੋਤ ਕਲਜੁਗ ਨਿਹਕਲੰਕ ਸਵਾਮੀ। ਕੋਈ ਨਾ ਦੀਸੇ ਕਲਜੁਗ ਬੇਮੁਖ ਨਾਮੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਸਤਿ ਸਵਾਮੀ । ਸਤਿ ਪੁਰਖਾਂ ਸਤਿ ਧਰਮ ਦੀਬਾਣ। ਬੇਮੁਖਾਂ ਆਤਮ ਵਿਚੋਂ ਸੁੰਞ ਮਸਾਣ। ਸਤਿ ਪੁਰਖਾਂ ਸਤਿ ਮਿਲਿਆ ਵਿਸ਼ਨੂੰ ਭਗਵਾਨ। ਬੇਮੁਖ ਕਲਜੁਗ ਜਾਮਾ ਧਾਰ, ਮਦਿ ਮਾਸ ਆਹਾਰ ਬਣਾਨ। ਮਹਾਰਾਜ ਸ਼ੇਰ

ਸਿੰਘ ਸਤਿਗੁਰ ਸਾਚਾ, ਨਿਹਕਲੰਕ ਵਿਸ਼ਨੂੰ ਭਗਵਾਨ। ਸਤਿ ਭੂਮਿਕਾ ਸਾਚਾ ਧਾਮ। ਜੋਤ ਪਰਗਟਾਏ ਪ੍ਰਭ ਰਾਮਾ ਰਾਮ। ਘਨਕਪੁਰ ਕਲ ਆਇਆ ਨਿਹਕਲੰਕ ਘਨੀਸ਼ਾਮ। ਸੋਹੰ ਸ਼ਬਦ ਚਲਾਇਆ, ਪਿਲਾਇਆ ਸਾਚਾ ਜਾਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਕਲਜੁਗ ਅੰਤ ਕਰਾਇਆ ਕਾਮ। ਕੰਮ ਕਾਮ ਪ੍ਰਭ ਆਪ ਕਰਾਏ। ਜੁਗੋ ਜੁਗ ਲਏ ਅਵਤਾਰ, ਜੁਗ ਦੇ ਉਲਟਾਏ। ਸਤਿਜੁਗ ਹੋਏ ਪਾਰ, ਤ੍ਰੇਤਾ ਮਾਤ ਪਰਗਟਾਏ। ਅੰਤ ਤ੍ਰੇਤਾ ਕੀਆ ਪਾਰ, ਦੁਆਪਰ ਤੇਜ ਵਧਾਏ। ਦੁਆਪਰ ਕੀਆ ਪਾਰ ਕਿਨਾਰ, ਕਲਜੁਗ ਮਾਤ ਚਰਨ ਟਿਕਾਏ। ਕਲਜੁਗ ਦੀਆ ਮਾਣ, ਈਸਾ ਮੂਸਾ ਮੁਹੰਮਦ ਪ੍ਰਭ ਉਪਜਾਏ। ਕੁਰਾਨ ਅੰਜੀਲ ਅੰਜੀਲ ਕੁਰਾਨ, ਅੱਲਾ ਅਲਾਹ ਨੂਰ ਉਪਾਏ। ਕਲਜੁਗ ਖੇਦ ਕਰਨ ਦਾ ਪ੍ਰਭ ਪਰਬੰਧ ਬਣਾਏ। ਏਕ ਜੋਤ ਵਰਤੇ ਵਿਚ ਸਰਬ ਗੋਤ ਮਾਰਗ ਮਗ ਚਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਜੋਤ ਪਰਗਟਾਏ। ਕਲਜੁਗ ਆਇਆ ਕਲ ਦੇਹ ਉਲਟਾਏ। ਜਾਮਾ ਧਾਰ ਨਿਹਕਲੰਕ ਸਤਿਜੁਗ ਸਾਚਾ ਲਾਏ। ਸਤਿਜੁਗ ਵਰਤੇ ਸਤਿ ਸਤਿ, ਕੋਈ ਦੂਸਰ ਰਹਿਣ ਨਾ ਪਾਏ। ਸਾਚੀ ਦੇ ਪ੍ਰਭ ਮਤਿ ਮਤਿ, ਸਤਿ ਪੁਰਖ ਜੀਵ ਉਪਾਏ। ਰੱਖੇ ਆਪ ਪ੍ਰਭ ਪਤਿ ਪਤਿ, ਜਨ ਭਗਤਾਂ ਪਤਿਪਰਮੇਸ਼ਵਰ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਦੇ ਜਗਾਏ। ਸਤਿ ਦੀਪਕ ਹੋਏ ਜਗਤ ਪਰਕਾਸ਼। ਏਕਾ ਜੋਤ ਜਗਾਏ ਪ੍ਰਭ ਸਰਬ ਗੁਣਤਾਸ। ਕਲਜੁਗ ਸਾਚਾ ਸਿੱਖ ਸਿੰਘ ਪੂਰਨ, ਪ੍ਰਭ ਸਾਚੇ ਕੀਆ ਵਾਸ। ਸੋਲਾਂ ਕਲਾ ਪ੍ਰਭ ਸਮਰਥ, ਸਾਚੀ ਦੇਹ ਕੀਆ ਨਿਵਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੇ ਸਿੱਖ ਸਦਾ ਰਹੇ ਪਾਸ। ਦੀਪਕ ਦੂਜਾ ਭਏ ਪਰਕਾਸ਼। ਮਨੀ ਸਿੰਘ ਤੇਰੀ ਜੋਤ ਆਕਾਸ਼। ਸਾਚਾ ਪ੍ਰਭ ਕਰੇ ਤੇਰੇ ਆਤਮ ਵਾਸ। ਸਾਧ ਸੰਗਤ ਰਹੇ ਤੇਰੇ ਚਰਨ ਪਾਸ। ਚਾਰ ਵਰਨ ਜਪੇ ਤੇਰਾ ਨਾਉਂ ਸਵਾਸ ਸਵਾਸ। ਤੀਜਾ ਦੀਪਕ ਜਗਤ ਬਿਲੋਏ। ਭਗਵਾਨ ਸਿੰਘ ਵਰ ਦੀਆ ਤੋਹੇ। ਮਹਿੰਮਾ ਤੇਰੀ ਜਨ ਜਾਣੇ ਕੋਇ। ਏਕਾ ਜੋਤ ਦੀਪ ਜਗਾਏ ਦੋਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਹੋਵੇ ਤੇਰੀ ਸਾਚੀ ਸੋਏ। ਚੌਥਾ ਦੀਪਕ ਦੀਪ ਉਪਾਇਆ। ਧਰ ਜੋਤ ਪ੍ਰਭ ਜੋਤ ਸਰੂਪ ਕਲਜੁਗ ਮਾਣ ਦਵਾਇਆ। ਦੀਪਕ ਦੇਹ ਸਦਾ ਪਰਕਾਸ਼ੇ, ਪ੍ਰਭ ਸਾਚੀ ਜੋਤ ਜਗਾਇਆ। ਸਾਧ ਸੰਗਤ ਸਤਿ ਸੋਹੇ ਪਾਸੇ, ਪ੍ਰਭ ਸਾਚੇ ਮਾਣ ਦਿਵਾਇਆ। ਏਕਾ ਜੋਤ ਜਗਾਈ ਪ੍ਰਭ ਅਬਿਨਾਸ਼ੇ, ਸਭ ਭਰਮ ਭੁਲੇਖਾ ਲਾਹਿਆ । ਸਾਚੀ ਜੋਤ ਕਰੇ ਵਿਚ ਵਾਸੇ, ਇਕ ਨਿਰੰਜਣ ਰਾਇਆ। ਮਹਾਰਾਜ ਸ਼ੇਰ ਸਿੰਘ ਦੇ ਵਡਿਆਈ, ਸਤਿਗੁਰ ਮਨੀ ਸਿੰਘ ਸਿਰਤਾਜ ਬਣਾਇਆ। ਪੰਚਮ ਦੀਪਕ ਭਏ ਪਰਕਾਸ਼। ਆਤਮ ਮਿਟਾਏ ਅੰਧੇਰ ਵਿਸ਼ਵਾਸ। ਰੱਖੇ ਲਾਜ ਵਿਚ ਗਰਭਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਰਹੇ ਸਿੱਖ ਪਾਸ। ਪੰਚਮ ਦੀਪ ਜਗੇ ਜਗਤਾਰ। ਪੰਚਮ ਜੇਠ ਲਏ ਅਵਤਾਰ। ਪੂਰਨ ਪਰਮੇਸ਼ਵਰ ਲਿਖਾਏ ਬਚਨ ਅਪਾਰ। ਸਤਿ ਸਤਿ ਸਤਿ ਵਰਤੇ ਸਤਿ ਕਲਾਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਲਿਖਤ ਲਿਖਾਏ ਅਪਾਰ। ਦੀਪਕ ਛੇਵਾਂ ਛੇ ਘਰ ਵੇਖ। ਹੁਕਮ ਅੰਦਰ ਪ੍ਰਭ ਲਿਖਾਏ ਲੇਖ। ਮਿਟਾਇਆ ਅਮਰ, ਪ੍ਰਭ ਸਾਚੇ ਕੇ ਸਾਚੇ ਭੇਖ। ਧਰੇ ਜੋਤ ਪ੍ਰਭ ਏਕਾ ਏਕ। ਪ੍ਰਭਜੋਤ ਪ੍ਰਭ ਚਰਨਾ ਟੇਕ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕ ਜੋਤ ਦੀਪ ਜਗਾਏ ਅਨੇਕ। ਸਪਤਮ ਦੀਪ ਸਤਿ ਪੁਰਖ ਉਪਾਏ। ਸਤਿ ਨਿਰੰਜਣ ਜੋਤ, ਸਤਿ ਸਤਿ ਸਤਿ ਵਰਤਾਏ। ਨਾ ਜਾਣੇ ਪ੍ਰਭ ਓਤ ਪੋਤ, ਸਾਚੀ ਦੇਹ ਵਿਚ ਦੇ ਜੋਤ ਟਿਕਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਕਰੇ ਨਿਆਏ। ਸਾਚਾ

ਪ੍ਰਭ ਸਤਿ ਵਰਤਾਏ। ਸਚ ਸੁੱਚ ਦੀ ਜੋਤ ਜਗਾਏ। ਜਗੇ ਜੋਤ ਕਲਜੁਗ ਫਿਰ ਬੁਝ ਨਾ ਜਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੀਪਕ ਸੱਤਵਾਂ ਦੇ ਜਗਾਏ। ਦੀਪਕ ਸੱਤਵਾਂ ਕਰੇ ਪਰਕਾਸ਼। ਧਰੇ ਜੋਤ ਨਾ ਜਾਏ ਵਿਨਾਸ। ਹੋਏ ਉਜਿਆਰ ਵਿਚ ਆਕਾਸ਼। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਕਰੇ ਪਰਕਾਸ਼। ਸਾਚੀ ਜੋਤ ਪ੍ਰਭ ਸਤਿ ਵਰਤਾਏ। ਸਾਚੇ ਸਿੱਖ ਘਰ ਸਿੱਖ ਪ੍ਰਭ ਜਨਮ ਦਵਾਏ। ਮੋਹਣ ਸਿੰਘ ਤੇਰੀ ਘਾਲ ਪਾਈ ਥਾਏਂ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਲਾਜ ਰਖਾਏ। ਸ਼ਬਦ ਅਮੋੜ ਦੇਹ ਗਵਾਈ। ਤਿੰਨ ਅਸੂ ਘਨਕਪੁਰੀ ਪ੍ਰਭ ਬਚਨ ਸੁਣਾਈ। ਕੋਈ ਵਿਰਲਾ ਜਾਣੇ, ਜਿਸ ਪ੍ਰਭ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਤੇਰੀ ਮਾਤ ਜੋਤ ਜਗਾਈ। ਸੇਵਾ ਕਰੀ ਘਾਲੀ ਘਾਲ। ਅੰਤ ਨਾ ਪੂਰੀ ਹੋਈ ਘਾਲ। ਸ਼ਬਦ ਅਖੁਟ ਪ੍ਰਭ ਦੇਵੇ ਸਚਾ ਧਨ ਮਾਲ। ਦਵਾਇਆ ਜਨਮ ਪ੍ਰਭ ਫੇਰ ਵਸਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਦੀਪਕ ਦੇਵੇ ਬਾਲ। ਮੋਹਣ ਸਿੰਘ ਤੇਰਾ ਜਨਮ ਅਤੀਤ। ਮਾਨਸ ਜਨਮ ਦਵਾਇਆ, ਪ੍ਰਭ ਸਾਚੇ ਸਚ ਭੀਤ। ਸਾਚਾ ਲੇਖ ਲਿਖਾਇਆ, ਕਲਜੁਗ ਨਾਉਂ ਧਰਿਆ ਸੁਰਜੀਤ। ਪ੍ਰਭ ਬੇੜਾ ਪਾਰ ਕਰਾਇਆ, ਸਤਿ ਚਰਨ ਲਗਾਈ ਪ੍ਰੀਤ। ਦੀਪਕ ਸੱਤਵਾਂ ਜਗਤ ਜਗਾਇਆ, ਗੁਰਸਿਖ ਪਰਖੀ ਤੇਰੀ ਨੀਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕੋਏ ਨਾ ਜਾਣੇ ਤੇਰੀ ਰੀਤ। ਸੁੱਤ ਸਿੱਖ ਨਾਮ ਸੁਰਜੀਤ। ਨਿਹਕਲੰਕ ਬਖ਼ਸ਼ੇ ਚਰਨ ਕਵਲ ਪ੍ਰੀਤ। ਦੇਵੇ ਵਡਿਆਈ ਵਿਚ ਸੰਗ ਸੰਗੀਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਆਤਮ ਕੀਆ ਸੀਤ। ਮੋਹਣ ਸਿੰਘ ਤੇਰਾ ਮਨ ਟਿਕਾਇਆ। ਮਾਨਸ ਜਨਮ ਕਲ ਦਵਾਇਆ । ਸਾਚਾ ਗੁਰਸਿਖ ਸਾਚੀ ਦੇਹ ਵਿਚ ਵਾਸ ਕਰਾਇਆ। ਚਰਨ ਧੂੜ ਪ੍ਰਭ ਦਰ ਤੇ ਮਿਲੀ, ਪਿਤਾ ਪੂਤ ਪ੍ਰਭ ਮੇਲ ਕਰਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਿੰਘ ਮੋਹਣ ਤੇਰਾ ਨਾਮ ਸੁਰਜੀਤ ਧਰਾਇਆ। ਸੁਰਜੀਤ ਸ਼ਬਦ ਮਸਤਾਨਾ। ਆਤਮ ਧਰੇ ਜੋਤ ਭਗਵਾਨਾ। ਬਾਲ ਅਵਸਥਾ ਦਿਸੇ ਨਾਦਾਨਾ। ਆਤਮ ਦੇਵੇ ਪ੍ਰਭ ਬ੍ਰਹਮ ਗਿਆਨਾ। ਪਿਛਲਾ ਜਨਮ ਸਿੰਘ ਮੋਹਣ ਕਲਸੀਆਂ ਅਸਥਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਤਾਰੇ ਦੇ ਸਾਚਾ ਨਾਮਾ। ਦੀਪਕ ਸਤਵੇਂ ਸਤਿ ਸਤਿ। ਸਤਿਗੁਰ ਸਾਚਾ ਰੱਖੇ ਪਤਿ। ਸਤਿਗੁਰ ਮਨੀ ਸਿੰਘ ਸਿਰ ਰੱਖੇ ਹਥ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਚੜ੍ਹਾਏ ਰਥ। ਰਥ ਰਥਵਾਹੀ ਆਪ ਗੋਬਿੰਦ। ਗੁਰਮੁਖ ਵਿਰਲਾ ਹੋਏ ਪਾਰ ਵਿਚ ਹਿੰਦ । ਕਲਜੁਗ ਉਲਟ ਵਗਾਈ ਪ੍ਰਭ ਸਿੰਧ। ਬੇਮੁਖ ਖਪਾਏ ਜੋ ਕਰਨ ਪ੍ਰਭ ਕੀ ਨਿੰਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਣੀ ਗਹਿੰਦ। ਸਾਚੀ ਲਿਖਤ ਪ੍ਰਭ ਸਚ ਵਰਤਾਵੇ। ਲਿਖਿਆ ਲੇਖ ਨਾ ਕੋਈ ਮਿਟਾਵੇ। ਮਿਟੇ ਨਾ ਲੇਖ ਜਿਨ ਲਿਖ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਕਲਮ ਚਲਾਏ। ਸ਼ਬਦ ਵਿਚ ਪ੍ਰਭ ਹੁਕਮ ਲਿਖਾਇਆ। ਊਧਮ ਅਧ ਵਿਚ ਰਖਾਇਆ। ਮਿਟੇ ਨਾ ਬਚਨ ਜੋ ਲਿਖਤ ਲਿਖਾਇਆ । ਸਾਧ ਸੰਗਤ ਕਰ ਬੇਨੰਤੀ ਬਹੁਤ ਬਖ਼ਸ਼ਾਇਆ । ਭੈਣ ਭਰਾਵਾਂ ਸਾਚੇ ਦਰ ਕਰ ਨਿਮਸਕਾਰ, ਗਲ ਪੱਲਾ ਪਾਇਆ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਭਾਣਾ ਆਪ ਵਰਤਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਲੇਖ ਲਿਖਾਇਆ। ਮਿਟੇ ਲੇਖ ਹੋਏ ਬਚਨ ਅਧੂਰਾ। ਜਗਤ ਕੁਟੰਬ ਪ੍ਰਭ ਹੋਇਆ ਦੂਰਾ । ਗੁਰਸਿਖਾਂ ਮਨ ਵਧਾਈ, ਸਤਿਗੁਰ ਸਾਚਾ ਬਚਨ ਕਰਾਵੇ ਪੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰਾ ਬਚਨ ਨਾ ਹੋਏ ਅਧੂਰਾ। ਊਧਮ ਸਿੰਘ ਅਧ ਵਿਚ ਰਖਾ ਕੇ। ਜਗਤ

ਮੋਹ ਪ੍ਰਭ ਗਿਆ ਗਵਾ ਕੇ। ਸਾਧ ਸੰਗਤ ਰਾਹ ਸਾਚੇ ਲਾ ਕੇ। ਕੋਈ ਨਾ ਭੁੱਲੇ ਜੀਵ ਸਾਚਾ ਸ਼ਬਦ ਕਮਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਲੇਖ ਜਾਏ ਮੁਕਾ ਕੇ । ਗੁਰਸਿਖ ਨਾ ਭੁੱਲੇ, ਨਾ ਪ੍ਰਭ ਭੁਲਾਏ। ਗੁਰਸਿਖ ਨਾ ਡੋਲੇ, ਨਾ ਪ੍ਰਭ ਡੁਲਾਏ। ਗੁਰਸਿਖ ਚਲੇ ਗੁਰ ਕੇ ਭਾਏ। ਸਤਿਗੁਰ ਸਾਚਾ ਹੋਏ ਸਹਾਏ। ਸ਼ਬਦ ਅਮੋੜ ਕਰੇ ਜੋ ਰਾਏ । ਸਤਿਗੁਰ ਸਾਚਾ ਦੇਵੇ ਦੇਹ ਛੁਡਾਏ । ਪ੍ਰਭ ਬਿਨ ਨਾ ਹੋਵੇ ਕੋਏ ਸਹਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਤੁਧ ਬਿਨ ਦੂਸਰ ਕੋਈ ਨਾ ਦੀਸੇ ਥਾਏਂ।