ਪੁਸਤਕਾਲਾਭਾਗ ੧

੧੨ ਸਾਵਣ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ

ਪ੍ਰਭ ਸਾਚਾ ਕਰਮ ਲੇਖ ਲਿਖਾਇਕੇ, ਕਲਜੁਗ ਜਨਮ ਦਵਾਇਆ। ਪ੍ਰਭ ਜੋਤੀ ਜੋਤ ਉਪਜਾਇਕੇ, ਦੇਹ ਸਾਚਾ ਦੀਪ ਜਗਾਇਆ। ਸਚ ਵਸਤੂ ਵਿਚ ਟਿਕਾਇਕੇ, ਗੁਰਮੁਖਾਂ ਸਾਚਾ ਨਾਮ ਧਰਾਇਆ। ਨਿਰਮਲ ਜੋਤ ਵਿਚ ਲਲਾਟ ਜਗਾਇਕੇ, ਕਲਜੁਗ ਭਗਤ ਵਡਿਆਇਆ। ਮਾਨਸ ਜਨਮ ਕਲ ਪਾਇਕੇ, ਗੁਰਮੁਖ ਪ੍ਰਭ ਚਰਨੀਂ ਸੇਵਾ ਆਇਆ। ਸੋਹੰ ਰਸਨਾ ਗਾਇਕੇ, ਨਿਜਾਨੰਦ ਨਿਜ ਮਾਹਿ ਪਾਇਆ। ਨਿਹਕਲੰਕ ਟੇਕ ਰਖਾਇਕੇ, ਮਦਿ ਮਾਸ ਨਾ ਰਸਨਾ ਲਾਇਆ। ਧੰਨ ਧੰਨ ਧੰਨ ਗੁਰਸਿਖ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ । ਗੁਰਸਿਖ ਤੇਰਾ ਨਾਮ ਊਚ, ਊਚਾ ਮਿਲੇ ਦਰਬਾਰਾ । ਗੁਰਮੁਖ ਤੇਰੇ ਅੰਦਰ ਸੂਚ, ਸਚ ਮਿਲਿਆ ਪ੍ਰਭ ਭਤਾਰਾ। ਗੁਰਮੁਖ ਤੇਰੇ ਅੰਦਰ ਨਾਮ ਰੂਚ, ਆਤਮ ਰਚਿਆ ਨੈਣ ਮੁੰਧਾਰਾ। ਮਹਾਰਾਜ ਸ਼ੇਰ ਸਿੰਘ ਵਰਤਾਵੇ ਸੂਚ, ਗੁਰਮੁਖ ਦੇਹ ਹੋਏ ਉਜਿਆਰਾ। ਗੁਰਸਿਖ ਕਲਜੁਗ ਤੇਰੀ ਸੋਏ। ਤੁਧ ਜੇਵਡ ਅਵਰ ਨਾ ਦੀਸੇ ਕੋਏ। ਰੰਗ

ਲਾਵੇ ਰੰਗ ਵਰਤਾਵੇ ਗੁਰ ਸਿੱਖ ਸਿੱਖ ਗੁਰ ਏਕਾ ਜੋਤ ਜਗਾਈ ਦੋਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਲਏ ਪਰੋਏ। ਗੁਰਸਿਖ ਤੇਰੇ ਬੰਧਨ ਬੰਧਨਾ। ਕਲਜੁਗ ਪਰਗਟੇ ਪ੍ਰਭ ਮੁਕੰਦ ਮੁਕੰਦਨਾ। ਅੰਤਕਾਲ ਤੋੜੇ ਜਮ ਫੰਦਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਜੋੜੇ, ਸੋਹੰ ਸਾਚੀ ਤੰਦਨਾ। ਤੰਦਨ ਤੰਦ ਸਾਚਾ ਨਾਉਂ। ਗੁਰਮੁਖ ਕਲਜੁਗ ਰਸਨਾ ਗਾਓ । ਪ੍ਰਭ ਅਬਿਨਾਸ਼ੀ ਨਿਜ ਘਰ ਮਾਹਿ ਪਾਓ । ਮਹਾਰਾਜ ਸ਼ੇਰ ਸਿੰਘ ਬਖ਼ਸ਼ੇ ਸਤਿ ਸੁਭਾਓ। ਸਤਿ ਸੁਭਾਓ ਗੁਰਮੁਖ ਗੁਰਸਿਖ। ਜਗਤ ਤਰਾਵਾ ਪਰਗਟੇ, ਪ੍ਰਭ ਦੇਵੇ ਨਾਮ ਭਿਖ। ਸ਼ਬਦ ਮਿਲਾਵਾ ਕਰੇ ਪ੍ਰਭ, ਆਤਮ ਮਿਟਾਵੇ ਤ੍ਰਿਖ । ਮਹਾਰਾਜ ਸ਼ੇਰ ਸਿੰਘ ਕਲਜੁਗ ਵਡਿਆਏ, ਜੋ ਚਰਨੀਂ ਆਏ ਸਿੱਖ। ਸਿੱਖ ਸਾਰ ਪ੍ਰਭ ਆਪ ਸਮਾਲੀ। ਪਰਗਟ ਹੋਏ ਦੋ ਜਹਾਨਾਂ ਵਾਲੀ। ਮਸਤਕ ਚੜ੍ਹਾਏ ਪ੍ਰਭ ਜੋਤ ਸਰੂਪੀ ਲਾਲੀ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਗੁਰਸਿਖਾਂ ਚਾੜ੍ਹੀ ਆਤਮ ਦੀਪਕ ਬਾਲੀ । ਧੰਨ ਧੰਨ ਧੰਨ ਗੁਰਸਿਖ, ਧੰਨ ਤੇਰੀ ਕਮਾਈ । ਉਜਲ ਹੋਏ ਕਲਜੁਗ ਮੁਖ, ਪ੍ਰਭ ਸਾਚੇ ਦੀ ਸੇਵ ਕਮਾਈ। ਵਾਸ ਨਾ ਹੋਏ ਮਾਤ ਗਰਭ, ਪ੍ਰਭ ਚੁਰਾਸੀ ਗੇੜ ਕਟਾਈ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਸੁਖ, ਜਨ ਭਗਤਾਂ ਮਿਲੇ ਵਡਿਆਈ। ਭਗਤ ਜਨਾਂ ਦਰ ਮਿਲੇ ਵਡਿਆਈ। ਮਿਟੇ ਭਰਮ ਮਨਾ, ਪ੍ਰਭ ਦਰਸ ਦਿਖਾਈ। ਸ਼ਾਂਤ ਹੋਏ ਤਨਾ, ਪ੍ਰਭ ਸਾਂਤਕ ਸਤਿ ਵਰਤਾਈ। ਸਚ ਪਾਇਆ ਹਰਿ ਪ੍ਰਭ ਧਨਾ, ਤੋਟ ਰਹੇ ਨਾ ਰਾਈ। ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਮਨ ਮਨਾ, ਦੇ ਦਰਸ ਆਤਮ ਤ੍ਰਿਖਾ ਮਿਟਾਈ। ਤ੍ਰਿਖ ਵੰਤ ਪ੍ਰਭ ਦੇਵੇ ਧੀਰ। ਆਤਮ ਅੰਮ੍ਰਿਤ ਪੀ ਸ਼ਾਂਤ ਹੋਏ ਸਰੀਰ। ਹਉਮੇ ਜਾਏ ਵਿਚੋਂ ਜੀਵ ਪੀੜ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਲਜੁਗ ਭਗਤਾਂ ਦੇਵੇ ਧੀਰ। ਧੀਰ ਧਰਾਏ ਧਰਮਾਪਤਿ। ਜਨ ਭਗਤਾਂ ਜਾਣੇ ਪ੍ਰਭ ਮਿਤ ਗਤ। ਸਾਚੀ ਜੋਤ ਧਰੇ ਵਿਚ ਤਤ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਕਲਜੁਗ ਦੇਵੇ ਜੋਤ ਸਰੂਪੀ ਯਤਿ। ਗੁਰਮੁਖ ਧਾਰੇ ਮੁਕਟ ਬੈਣੀ। ਗੁਰਸਿਖ ਵੇਖ ਪ੍ਰਭ ਸਾਚਾ ਨੈਣੀਂ। ਗੁਰਮੁਖ ਸ਼ਬਦ ਧੁਨ ਉਪਜੇ ਰੈਣੀ। ਧੰਨ ਗੁਰਸਿਖ ਧੰਨ ਤੇਰੀ ਵਡਿਆਈ, ਸਾਧ ਸੰਗਤ ਤੇਰੀ ਸਾਚੀ ਬਹਿਣੀ। ਸਾਧ ਸੰਗਤ ਸਚੇ ਧਰੇ ਪਿਆਰ। ਆਵੇ ਨਾ ਜਾਵੇ, ਨਾ ਜਗ ਹੋਏ ਖੁਆਰ । ਏਕਾ ਜੋਤ ਮਿਲਾਏ ਪ੍ਰਭ ਏਕੰਕਾਰ। ਸਤਿ ਸਰੂਪੀ ਸਤਿ ਪ੍ਰਭ, ਸਤਿ ਵਰਤਾਵੇ ਸਤਿਕਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਦੀਸੇ, ਸਚ ਤੇਰਾ ਦਰਬਾਰ। ਸਾਚਾ ਦਰ ਸਾਚਾ ਦਰਬਾਰਾ। ਨਿਹਕਲੰਕ ਕਲ ਲਿਆ ਅਵਤਾਰਾ। ਗੁਰਸਿਖ ਦੇਵੇ ਸਚ ਨਾਮ ਆਧਾਰਾ। ਜੋਤ ਜਗਤ ਜਗਾਏ, ਗੁਰਸਿਖਾਂ ਨਿਗਮ ਕਰ ਵਿਚਾਰਾ। ਮਹਾਰਾਜ ਸ਼ੇਰ ਸਿੰਘ ਤੇਰਾ ਪਰਕਾਸ਼, ਸਤਿਜੁਗ ਵਰਤੇ ਵਿਚ ਸੰਸਾਰਾ। ਤੀਨ ਲੋਕ ਪਰਕਾਸ਼ ਪ੍ਰਭ ਜੋਤ। ਪ੍ਰਭ ਕੀ ਜੋਤ ਵਰਤੇ ਵਿਚ ਚਾਰ ਵਰਨ ਇਕ ਗੋਤ। ਉਪਜਾਏ ਉਪਜੇ ਆਪ ਪ੍ਰਭ, ਗੁਰਸਿਖਾਂ ਖੋਲ੍ਹੇ ਸੋਤ। ਮਹਾਰਾਜ ਸ਼ੇਰ ਸਿੰਘ ਕਲ ਖਪਾਏ, ਬੇਮੁਖ ਜਾਏ ਵਰਤੇ ਜੋਤ। ਗੁਰਸਿਖਾਂ ਹਰਿ ਹਿਰਦੇ ਵਸਿਆ। ਆਤਮ ਦੇ ਗਿਆਨ, ਰਾਹ ਸਾਚਾ ਦੱਸਿਆ। ਪਰਗਟ ਜੋਤ ਪਰਕਾਸ਼ ਵਿਸ਼ਨੂੰ ਭਗਵਾਨ, ਜਿਉਂ ਰਵ ਸੱਸਿਆ। ਬੇਮੁਖ ਦਰ ਤੇ ਕਲਜੁਗ ਜਾਏ ਨੱਸਿਆ। ਬੇਮੁਖ ਆਤਮ ਹੋਵੇ ਅੰਧੇਰ, ਜਿਉਂ ਚੰਦ ਨਾ ਦੀਸੇ ਦਿਵਸ ਮੱਸਿਆ। ਗੁਰਮੁਖ ਤੇਰੇ ਸਦ ਬਲਿਹਾਰ, ਜਿਸ ਹਿਰਦੇ ਹਰਿ ਪ੍ਰਭ ਵਸਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲਜੁਗ ਜਾਮਾ ਧਾਰ, ਸੋਹੰ ਸ਼ਬਦ ਸਚ ਦੱਸਿਆ। ਸਾਚਾ ਸ਼ਬਦ ਪ੍ਰਭ ਆਪ ਉਪਾਇਆ । ਸਾਚਾ ਸ਼ਬਦ ਸੋਹੰ ਪ੍ਰਭ ਨਾਮ ਰਖਾਇਆ। ਸਾਚਾ ਸ਼ਬਦ ਸਾਚੇ ਪ੍ਰਭ ਆਪ ਵਡਿਆਇਆ। ਸਾਚਾ ਸ਼ਬਦ ਸਤਿਜੁਗ ਸਾਚਾ ਮਾਰਗ ਲਾਇਆ । ਸਾਚਾ ਸ਼ਬਦ ਪ੍ਰਭ ਸਤਿ

ਪੁਰਖਾਂ ਰਿਦੇ ਵਸਾਇਆ। ਸਾਚਾ ਸ਼ਬਦ ਸਾਚਾ ਰਾਗ, ਪ੍ਰਭ ਭਗਤ ਜਨ ਸ਼ਬਦ ਸੁਰਤ ਮੇਲ ਕਰਾਇਆ। ਸਾਚਾ ਸ਼ਬਦ ਅਨਹਦ ਅਨਾਹਦ, ਪ੍ਰਭ ਦੇਹੀ ਨਾਦ ਵਜਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸੋਹੰ ਸਾਚਾ ਸ਼ਬਦ ਚਲਾਇਆ । ਸ਼ਬਦ ਚਲੇ ਚਲਾਏ ਗੁਰ। ਨਿਹਕਲੰਕ ਪਰਗਟ ਆਏ ਕਲਜੁਗ ਧੁਰ। ਹੋਏ ਪਰਕਾਸ਼ ਵਿਚ ਤੀਨ ਲੋਕ, ਰਸਨਾ ਗਾਇਣ ਸੁਰ ਅਸੁਰ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਏ, ਸਤਿਜੁਗ ਵਰਤੇ ਪ੍ਰਭ ਲਿਖਾਏ ਸਾਚਾ ਗੁਰ। ਸਾਚਾ ਸ਼ਬਦ ਸਾਚਾ ਮੁਖਵਾਕ। ਸੋਹੰ ਖੁਲ੍ਹਾਵੇ ਬੇਮੁਖਾਂ ਆਤਮ ਤਾਕ। ਸਾਚੀ ਧੁਨ ਉਪਜਾਵੇ ਝੂਠੀ ਦੇਹੀ ਹੋਵੇ ਪਾਕ। ਸੋਹੰ ਸ਼ਬਦ ਜੋ ਜਨ ਕਮਾਵੇ, ਸੋਹੰ ਚਲਾਏ ਜੀਵ ਜੇ ਨਾਕ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਅਗਿਆਨ ਅੰਧੇਰ ਖੁਲ੍ਹਾਵੇ ਤਾਕ। ਅਗਿਆਨ ਅੰਧੇਰ ਤੇਰੇ ਜੀਵ ਅੰਦਰ। ਸਾਚੀ ਜੋਤ ਜਗੇ ਵਿਚ ਦੇਹ ਮੰਦਰ। ਬੇਮੁਖ ਪ੍ਰਭ ਭੁਲਾਇਆ, ਨਾ ਖੁਲ੍ਹਾਇਆ ਆਤਮ ਜੰਦਰ। ਸੋਹੰ ਸ਼ਬਦ ਪ੍ਰਭ ਸਾਚਾ ਨਾਮ ਚਲਾਇਆ, ਗੁਰਮੁਖਾਂ ਵਸੇ ਸਦਾ ਪ੍ਰਭ ਅੰਦਰ। ਗੁਰਸਿਖ ਕਮਾਇਆ ਸ਼ਬਦ ਸਾਚਾ। ਗੁਰਸਿਖ ਪਾਇਆ ਜਿਸ ਆਤਮ ਵਾਚਾ। ਗੁਰਸਿਖ ਜੋਤ ਜਗਾਇਆ, ਆਤਮ ਜੋਤ ਲਗਾਇਆ ਮਾਚਾ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ ਸਾਚਾ। ਸੇਵ ਕਰੇ ਗੁਰਸਿਖ ਗੁਰ ਦਰਬਾਰ। ਪਰਗਟ ਜੋਤ ਨਿਹਕਲੰਕ ਕਲਜੁਗ ਦੇਵੇ ਤਾਰ। ਹੱਥੋ ਹਥ ਦੇ ਵਡਿਆਈ, ਨਾ ਪ੍ਰਭ ਕਰੇ ਉਧਾਰ। ਜਨ ਭਗਤਾਂ ਹੋਏ ਸਹਾਈ, ਦੇਵੇ ਪੈਜ ਸਵਾਰ। ਗੁਰਸਿਖ ਤੇਰੇ ਨਾਮ ਵਡਿਆਈ, ਗੁਰਚਰਨ ਕੀਆ ਪਿਆਰ। ਮਹਾਰਾਜ ਸ਼ੇਰ ਸਿੰਘ ਹੋਵੇ ਸਹਾਈ, ਲੇਖ ਲਿਖਾਏ ਸਚ ਦਰਬਾਰ। ਲਿਖਾਇਆ ਲੇਖ ਪ੍ਰਭ ਨਾ ਮੇਟੇ ਕੋਏ। ਕਲਜੁਗ ਮਿਟ ਜਾਏ ਕੋਈ ਰਹਿਣ ਨਾ ਪਾਏ, ਗੁਰਸਿਖ ਗੁਰ ਜਗਤ ਦੋਏ। ਦੇਵੇ ਵਡਿਆਈ, ਗੁਰਸਿਖ ਤੇਰੇ ਮਨ ਵਧਾਈ, ਸਤਿਜੁਗ ਹੋਏ ਤੇਰੀ ਸਾਚੀ ਸੋਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਦੂਸਰ ਰਹੇ ਨਾ ਕੋਏ। ਏਕਾ ਆਪ ਏਕਾ ਜੋਤ ਜਗਾਈ। ਏਕਾ ਆਪ ਏਕਾ ਸ੍ਰਿਸ਼ਟ ਉਪਾਈ। ਏਕਾ ਆਪ ਲੱਖ ਚੁਰਾਸੀ ਜੂਨ ਉਪਾਈ। ਏਕਾ ਆਪ ਰਿਹਾ ਸਰਬ ਮੇਂ ਜੋਤ ਜਗਾਈ। ਏਕਾ ਆਪ ਅਡੋਲ, ਨਾ ਡੁੱਲਿਆ ਜਾਈ। ਏਕਾ ਆਪ ਪਰਗਟ ਨਿਹਕਲੰਕ ਸਾਰੀ ਸ੍ਰਿਸ਼ਟ ਡੁਲਾਈ। ਏਕਾ ਆਪ ਅਭੁਲ ਨਾ ਭੁੱਲਿਆ ਜਾਈ। ਏਕਾ ਆਪ ਅਭੁਲ, ਸਭ ਸ੍ਰਿਸ਼ਟ ਭੁਲਾਈ। ਏਕਾ ਆਪ ਅਤੁਲ, ਨਾ ਤੁਲਿਆ ਜਾਈ। ਏਕਾ ਆਪ ਅਤੁੱਲ, ਸੋਹੰ ਸ਼ਬਦ ਸਭ ਜਗਤ ਤੁਲਾਈ। ਬੇਮੁਖ ਗਏ ਕਲਜੁਗ ਭੁੱਲ, ਗੁਰਸਿਖ ਆਏ ਦਰ ਸੇਵ ਕਮਾਈ। ਬੇਮੁਖ ਗਏ ਕਲਜੁਗ ਰੁਲ, ਗੁਰਸਿਖਾਂ ਸਿਰ ਪ੍ਰਭ ਹਥ ਟਿਕਾਈ। ਏਕਾ ਜੋਤ ਪ੍ਰਭ ਸਦਾ ਅਮੁਲ, ਮਾਇਆਧਾਰੀ ਦੇ ਪ੍ਰਭ ਖ਼ਾਕ ਰੁਲਾਈ। ਕਲਜੁਗ ਦੀਪਕ ਹੋਇਆ ਗੁਲ, ਨਿਹਕਲੰਕ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਜਨ ਭਗਤਾਂ ਦੇਵੇ ਵਡਿਆਈ। ਕਲਜੁਗ ਜੀਵ ਅੰਧ ਅਗਿਆਨੀ। ਗੁਰਸਿਖਾਂ ਜੋਤ ਜਗਾਏ ਮਹਾਨੀ । ਕਲਜੁਗ ਜੀਵ ਹੋਏ ਗੁਮਾਨੀ । ਗੁਰਮੁਖਾਂ ਆਤਮ ਦੇਵੇ ਪ੍ਰਭ ਸ਼ਬਦ ਧਿਆਨੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੇ, ਕਲਜੁਗ ਉਪਜੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਬ੍ਰਹਮ ਸਰੂਪ । ਜਗਾਏ ਜੋਤ ਪ੍ਰਭ ਵਿਚ ਦੇਹ ਅਨੂਪ। ਸਤਿ ਵਰਤਾਏ ਵਿਚ ਦੇਹ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਸਾਚਾ ਭੂਪ। ਜਾਮਾ ਧਾਰ ਲਏ ਅਵਤਾਰ, ਭਗਤ ਉਧਾਰਿਆ। ਜੋਤ ਨਿਰਾਧਾਰ ਕਰ ਆਕਾਰ, ਸਾਚਾ ਸ਼ਬਦ ਉਚਾਰਿਆ। ਪ੍ਰਭ ਚਰਨ ਬਲਿਹਾਰ ਜਨ ਭਗਤਾਂ ਜਾਏ ਤਾਰ, ਜੁਗੋ ਜੁਗ ਲੈ ਅਵਤਾਰਿਆ । ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਗੁਰਸਿਖਾਂ ਪਾਰ ਉਤਾਰਿਆ। ਗੁਰਮੁਖ

ਤੇਰੇ ਦਰ ਦਰਬਾਰ। ਪਰਗਟ ਜੋਤ ਪ੍ਰਭ ਜਾਏ ਕਾਜ ਸਵਾਰ। ਸਾਚਾ ਦਰ ਦਰਸਾਵੇ, ਸਤਿਜੁਗ ਹੋਵੇ ਸਚਖੰਡ ਦਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਦੇਵੇ ਤਾਰ। ਗੁਰਮੁਖ ਤੇਰੀ ਵਡ ਵਡਿਆਈ। ਵੱਡੀ ਦਾਤ ਕਲ ਸੇਵ ਪ੍ਰਭ ਦਰ ਤੇ ਪਾਈ। ਕਲਜੁਗ ਸਾਚੀ ਕਰਾਮਾਤ, ਸੋਹੰ ਸ਼ਬਦ ਪ੍ਰਭ ਦੇ ਸੁਣਾਈ। ਕਰੇ ਦਰਸ ਜਨ ਸੁੱਤਿਆਂ ਰਾਤ, ਜੋ ਜਨ ਰਸਨਾ ਗਾਈ। ਸਾਚੀ ਬਖ਼ਸ਼ੇ ਪ੍ਰਭ ਸ਼ਬਦ ਦਾਤ, ਸਚ ਵਸਤ ਜਨ ਭਗਤਾਂ ਝੋਲੀ ਪਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਦੇਵੇ ਵਡਿਆਈ। ਮਿਲੇ ਵਡਿਆਈ ਕਲ ਸਾਚੇ ਦਰ। ਪ੍ਰਭ ਅਬਿਨਾਸ਼ੀ ਦੇਵੇ ਸਾਚੇ ਵਰ। ਗੁਰਸਿਖਾਂ ਮਿਲਾਇਆ ਪ੍ਰਭ ਸਾਚੇ ਘਰ। ਕਰ ਦਰਸ ਕਲਜੁਗ ਗਏ ਤਰ। ਸਤਿਗੁਰ ਸਾਚਾ ਮਿਲਿਆ ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰਾ, ਕਲਜੁਗ ਦੁਖ ਨਾ ਜਾਏ ਭਰ। ਵਡ ਸਿਖ, ਪ੍ਰਭ ਵੱਡੀ ਦੇ ਵਡਿਆਈ। ਸਾਚੀ ਦੇਵੇ ਭਿਖ, ਨਾਮ ਭਿਛਿਆ ਪ੍ਰਭ ਝੋਲੀ ਪਾਈ। ਆਤਮ ਮਿਟਾਏ ਤ੍ਰਿਖ, ਅੰਮ੍ਰਿਤ ਬੂੰਦ ਪ੍ਰਭ ਮੁਖ ਚੁਆਈ। ਆਤਮ ਰਹੇ ਨਾ ਵਿਖ, ਸਾਚੀ ਜੋਤ ਪ੍ਰਭ ਆਪ ਜਗਾਈ। ਨਿਹਕਲੰਕ ਸਾਚੇ ਲੇਖ ਕਲ ਜਾਏ ਲਿਖ, ਜਨ ਭਗਤਾਂ ਦੇਵੇ ਵਡਿਆਈ । ਮਹਾਰਾਜ ਸ਼ੇਰ ਸਿੰਘ ਤੇਰੇ ਵਿਰਲੇ ਸਿਖ, ਜਿਨ੍ਹਾਂ ਤੇਰੀ ਸੇਵ ਕਮਾਈ। ਸੇਵ ਕਮਾਈ ਪਰਮਗਤ ਪਾਈ। ਜਗਨ ਨਾਥ ਗੋਪਾਲ ਮੁਖ ਭਨੀ, ਪ੍ਰਭ ਹੋਏ ਸਹਾਈ। ਸਾਰੰਗ ਧਰ ਭਗਵਾਨ ਬੀਠਲਾ, ਜਗਤ ਦੇਵੇ ਵਡਿਆਈ। ਜਨ ਭਗਤਾਂ ਤੇਰਾ ਸਾਚਾ ਰੰਗ ਡੀਠੜਾ, ਆਪਣੇ ਰੰਗ ਪ੍ਰਭ ਦੇ ਰੰਗਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਜੋਤ ਰਿਹਾ ਜਗਾਈ। ਸਾਚੀ ਜੋਤ ਜਗਾਈ ਪ੍ਰਭ ਪਰਮਾਨੰਦ। ਗੁਰਮੁਖ ਛਡ ਛੁਡਾਏ ਜੀਵ ਬੰਦ ਬੰਦ। ਕਲਜੁਗ ਜਾਮਾ ਧਾਰਿਆ ਹਰੀ ਮੁਕੰਦ । ਮਹਾਰਾਜ ਸ਼ੇਰ ਸਿੰਘ ਸਚ ਵਰਤਾਏ, ਗੁਰਸਿਖ ਉਪਜਾਏ ਸਾਚੇ ਚੰਦ। ਗੁਰਸਿਖ ਚਾਂਦ, ਚਾਂਦ ਸੀਤਲਾ। ਸਤਿਜੁਗ ਚਲਾਏ ਪ੍ਰਭ ਸਾਚੀ ਰੀਤਲਾ। ਗੁਰਮੁਖ ਬਣਾਏ ਪ੍ਰਭ ਸਾਚੇ ਮੀਤਲਾ। ਨਿਹਕਲੰਕ ਤੇਰੇ ਚਰਨ ਪ੍ਰੀਤੀ, ਚਾਰ ਵਰਨ ਅੰਤ ਕਲ ਜੀਤਲਾ। ਮਹਾਰਾਜ ਸ਼ੇਰ ਸਿੰਘ ਤੇਰੇ ਹਥ ਵਡਿਆਈ, ਗੁਰਸਿਖਾਂ ਮਿਲਿਆ ਪ੍ਰਭ ਭੈ ਭੀਤਲਾ। ਭਰਮ ਭੈ ਮਿਟਾਏ ਭਗਤ ਜਨ। ਸਾਚਾ ਸ਼ਬਦ ਸੋਹੰ ਸੁਣਾਏ ਜਨ । ਉਪਜਾਏ ਜਗਾਏ ਜੋਤ, ਗੁਰਸਿਖ ਆਤਮ ਜਾਏ ਮਨ। ਦਰਸ ਦਿਖਾਏ ਧੀਰ ਧਰਾਏ, ਗੁਰਸਿਖ ਮੁਖੋਂ ਕਹੇ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾ, ਬੇਮੁਖਾਂ ਅਗਨ ਲਗਾਈ ਤਨ। ਦੁਖ ਭੁਖ ਪ੍ਰਭ ਜਗਤ ਵਰਤਾ। ਆਪਣਾ ਆਪ ਬੈਠਾ ਛੁਪਾ। ਬੇਮੁਖਾਂ ਪਾਇਆ ਓਝੜ ਰਾਹ । ਗੁਰਸਿਖਾਂ ਦਿਖਾਇਆ ਦਰਸ ਅਥਾਹ। ਜੋਤ ਜਗਾਈ ਪ੍ਰਭ ਬੇਪਰਵਾਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਭ ਥਾਈਂ ਰਿਹਾ ਸਮਾ। ਸਚ ਥਾਨ ਥਨੰਤਰ ਪ੍ਰਭ ਤੇਰਾ ਥਾਨ। ਏਕਾ ਜੋਤ ਤੀਨ ਲੋਕ ਵਰਤੇ ਭਗਵਾਨ। ਕਲਜੁਗ ਪਰਗਟੇ ਨਿਹਕਲੰਕ ਸ਼ਕਤ ਮਹਾਨ। ਸਾਚਾ ਸ਼ਬਦ ਲਗਾਏ ਤਨਕ, ਸੋਹੰ ਦੇਵੇ ਬ੍ਰਹਮ ਗਿਆਨ। ਚਾਰ ਵਰਨ ਕਰੇ ਏਕਾ ਅੰਕ, ਨਾ ਕੋਈ ਦੀਸੇ ਰਾਓ ਰਾਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਸੋਹੰ ਦਾਨ। ਦੇਵੇ ਦਾਨ ਪ੍ਰਭ ਦਰ ਆਏ ਭਿਖਾਰੀ। ਸੋਹੰ ਖੁਲ੍ਹਾਵੇ ਜੀਵ ਆਤਮ ਦਵਾਰੀ । ਆਤਮ ਕਰੇ ਪ੍ਰਭ ਜੋਤ ਉਜਿਆਰੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਪਰਗਟ ਜੋਤ, ਗੁਰਸਿਖ ਤੇਰੀ ਪੈਜ ਸਵਾਰੀ। ਗੁਰਸਿਖ ਤੇਰਾ ਮਾਣ ਰਹੇ ਚਾਰ ਜੁਗ। ਗੁਰਸਿਖ ਸਾਚਾ ਦਾਨ ਮਿਲੇ ਸ਼ਬਦ ਅਮੁਘ। ਚਰਨ ਧੂੜ ਕਲਜੁਗ ਇਸ਼ਨਾਨ, ਸਤਿਜੁਗ ਸਾਚੇ ਮਿਲੇ ਪਿੰਡ ਬੁਘ। ਮਹਾਰਾਜ ਸ਼ੇਰ ਸਿੰਘ ਤੇਰੇ ਹਥ ਵਡਿਆਈ, ਮਾਤ ਜੋਤ ਧਰੇ ਜੁਗੋ ਜੁਗ। ਮਾਤਲੋਕ ਪ੍ਰਭ ਮਾਤ ਤਜਾਈ।

ਪਿਤਾ ਪੂਤ ਸੂਤ ਸਭ ਖੇਲ ਮਿਟਾਈ। ਛਡ ਦੇਹ ਜੋਤ ਸਰੂਪੀ ਖੇਲ ਰਚਾਈ। ਆਵੇ ਨਾ ਜਾਵੇ, ਨਾ ਦੀਸੇ ਪ੍ਰਭ ਰਘੁਰਾਈ। ਗੁਰਸਿਖ ਸਾਚੀ ਦੇਹ ਵੇਖ, ਪ੍ਰਭ ਸਾਚੇ ਜੋਤ ਜਗਾਈ। ਜੋਤ ਸਰੂਪੀ ਕੀਆ ਭੇਖ, ਨਿਹਕਲੰਕ ਤੇਰੀ ਵਡਿਆਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲ ਸਾਚੀ ਜੋਤ ਜਗਾਈ। ਜਗੇ ਜੋਤ ਹੋਏ ਉਜਿਆਰਾ। ਕਲਜੁਗ ਮਿਟੇ ਤੇਰਾ ਧੁੰਧੂਕਾਰਾ। ਸਤਿਜੁਗ ਹੋਵੇ ਸਤਿ ਪਸਾਰਾ। ਨਿਹਕਲੰਕ ਕਲ ਲਿਆ ਅਵਤਾਰਾ। ਸੋਹੰ ਸਾਚਾ ਸ਼ਬਦ ਰਸਨ ਉਚਾਰਾ। ਰਸਨਾ ਜਪ ਜੀਵ ਚਾਰ ਵਰਨ ਸੋਹੰ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਦੀਸੇ, ਤੇਰਾ ਸਚ ਦਵਾਰਾ। ਸਤਿਜੁਗ ਵਰਤਾਏ ਆਪ ਸਤਿ ਪੁਰਖ। ਸੁੱਕੇ ਫਲ ਜੋ ਲਗਾਏ ਕਲਜੁਗ ਬਿਰਖ । ਸਾਰੀ ਖੇਲ ਮਿਟਾਏ ਜੋ ਕਲਜੁਗ ਦਿਰਖ। ਮਹਾਰਾਜ ਸ਼ੇਰ ਸਿੰਘ ਏਕਾ ਜੋਤ ਜਗਾਏ, ਸਤਿਜੁਗ ਸਾਚੇ ਸਤਿ ਪੁਰਖ। ਸਾਚੀ ਜੋਤ ਜਗਾਏ ਜਗਤ ਬਲਵਾਨ। ਸਾਚੇ ਜੀਵ ਉਪਾਏ ਮਿਹਰਵਾਨ । ਏਕਾ ਸ਼ਬਦ ਵਸਾਏ, ਹਿਰਦੇ ਭਗਤ ਭਗਵਾਨ। ਸਚ ਸੁੱਚ ਵਰਤਾਏ, ਸਤਿਜੁਗ ਸਾਚੀ ਆਣ। ਸੋਹੰ ਸ਼ਬਦ ਚਲਾਏ, ਚਾਰ ਵਰਨ ਰਸਨਾ ਗਾਣ। ਮਨੀ ਸਿੰਘ ਸਤਿਗੁਰ ਹੋਏ ਸਹਾਏ, ਲਿਖਾਏ ਵਿਸ਼ਨੂੰ ਭਗਵਾਨ। ਮਸਤੂਆਣਾ ਹੋਏ ਸਤਿ ਅਸਥਾਨ। ਜੋਤ ਜਗਾਏ ਪ੍ਰਭ ਮਹਾਨ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਚਾਰ ਵਰਨ ਹੋਏ ਤੇਰੀ ਆਣ। ਚਾਰ ਵਰਨ ਪ੍ਰਭ ਚਰਨੀਂ ਲਾਇਆ। ਏਕੇ ਸ਼ਬਦ ਜਗਤ ਚਲਾਇਆ। ਚਾਰ ਕੁੰਟ ਤੇਰੀ ਜੈ ਜੈ ਜੈਕਾਰ, ਸੋਹੰ ਤੇਰੀ ਹੋਏ ਰੁਸ਼ਨਾਇਆ। ਏਕ ਜੋਤ ਕੀਆ ਆਕਾਰ, ਮਾਤ ਪਾਤਾਲ ਆਕਾਸ਼ ਹਿਲਾਇਆ। ਭਗਤ ਜਨਾਂ ਹਰਿ ਬਖ਼ਸ਼ੇ ਹਰਿ ਦਵਾਰ, ਚਰਨ ਨਿਵਾਸ ਦਵਾਇਆ। ਪਰਗਟ ਜੋਤ ਨਿਹਕਲੰਕ ਕਲਜੁਗ ਕੀਆ ਪਾਰ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ। ਸ਼ੇਰ ਸਿੰਘ ਤੇਰਾ ਜਾਮਾ ਸਤਿ। ਸਤਿਜੁਗ ਵਰਤੇ ਹੋਏ ਸਤਿ ਸਤਿ। ਚਾਰ ਵਰਨ ਪ੍ਰਭ ਰੱਖੇ ਪਤਿ। ਮਹਾਰਾਜ ਸ਼ੇਰ ਸਿੰਘ ਸੁਰਤ ਸ਼ਬਦ, ਸਰਬ ਜੀਵ ਧਰਾਏ ਸਤਿ। ਸਤਿ ਸਤਿ ਰਹੇ ਸਰਬ ਜੀਵ ਜੰਤ। ਸੋਹੰ ਸ਼ਬਦ ਚਲਾਏ ਪ੍ਰਭ ਬੇਅੰਤ। ਸਾਚਾ ਸਤਿਜੁਗ ਹੋਏ ਸੋਹੰ ਮੰਤ। ਮਹਿੰਮਾ ਗਣੀ ਨਾ ਜਾਏ, ਲਿਖਾਈ ਪ੍ਰਭ ਬੇਅੰਤ। ਦੇਵੇ ਵਡਿਆਈ ਵਸ ਕਰਾਏ, ਦੇਵ ਦੰਤ। ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨਾ ਗਾਏ, ਪਾਰ ਹੋਏ ਜੀਵ ਜੰਤ। ਜੀਵ ਜੰਤ ਜਗਤ ਕਾ ਖੇਲ । ਜੋਤ ਸਰੂਪੀ ਪ੍ਰਭ ਕੀਆ ਮੇਲ । ਆਤਮ ਧਰੇ ਜੋਤ ਜਗਾਏ, ਬਿਨ ਬਾਤੀ ਬਿਨ ਤੇਲ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਪਰਗਟ ਜੋਤ ਜਨ ਭਗਤਾਂ ਲਿਆ ਮੇਲ। ਮੇਲ ਮਿਲਾਇਆ ਕਲਜੁਗ ਘਨਕਪੁਰ ਵਾਸੀ। ਸਾਧ ਸੰਗਤ ਸਿਰ ਹਥ ਧਰ, ਪ੍ਰਭ ਮਿਟਾਏ ਸਭ ਉਦਾਸੀ। ਸਾਚਾ ਦੇਵੇ ਵਰ ਘਰ, ਸਚਖੰਡ ਪ੍ਰਭ ਚਰਨ ਨਿਵਾਸੀ। ਨਿਹਕਲੰਕ ਅਵਤਾਰ ਨਰ, ਸਰਬ ਖਪਾਏ ਮਦਿ ਮਾਸੀ। ਤੇਰਾ ਊਚਾ ਸਤਿਜੁਗ ਦਰ, ਮਹਾਰਾਜ ਸ਼ੇਰ ਸਿੰਘ ਬੈਕੁੰਠ ਨਿਵਾਸੀ। ਬੈਕੁੰਠ ਨਿਵਾਸ ਤੇਰਾ ਸਚ ਧਾਮ। ਜੋਤ ਸਰੂਪੀ ਵਰਤ ਜਗ ਸਤਿ ਕਰਾਏ ਨਾਮ। ਏਕਾ ਸ਼ਬਦ ਚਲਾਏ ਸੋਹੰ ਜਪਾਏ ਨਾਮ। ਮਹਾਰਾਜ ਸ਼ੇਰ ਸਿੰਘ ਤੇਰੇ ਹਥ ਵਡਿਆਈ, ਕਲਜੁਗ ਮਿਟਾਏ ਸਰਬ ਧਾਮ। ਸਰਬ ਧਾਮ ਪ੍ਰਭ ਨਾਮ ਮਿਟਾਇਆ। ਜੋਤ ਸਰੂਪੀ ਜੋਤ ਖਿਚ ਆਪਣੇ ਵਿਚ ਸਮਾਇਆ। ਸੋਹੰ ਸ਼ਬਦ ਜਗਤ ਵਿਚ, ਇਕ ਸਾਚਾ ਸ਼ਬਦ ਚਲਾਇਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਸਭ ਦਾ ਮਾਣ ਗਵਾਇਆ। ਮਾਣ ਗਵਾਏ ਸਰਬ ਵਿਆਪੀ। ਪਰਗਟੇ ਜੋਤ ਸਰਬ ਵਡ ਪਰਤਾਪੀ। ਨਾਮ ਨਿਹਕਲੰਕ ਤੇਰੀ ਸ਼ਬਦ ਧੁਨ, ਸੁਣ ਸ੍ਰਿਸ਼ਟ ਸਰਬ ਕਾਂਪੀ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਜੋਤ ਜਗਾਏ ਸਰਬ ਬਿਆਪੀ । ਜਗਾਵੇ ਜੋਤ ਜਗਤ ਉਜਿਆਰਾ।

ਚਾਰ ਕੁੰਟ ਹੋਏ ਹਾਹਾਕਾਰਾ । ਸਾਧ ਸੰਗਤ ਸੋਹੇ ਪ੍ਰਭ ਚਰਨ ਦਵਾਰਾ । ਰਸਨਾ ਉਪਜੇ ਸ਼ਬਦ ਸੋਹੰ ਤੇਰੀ ਜੈ ਜੈਕਾਰਾ । ਕਲਜੁਗ ਪਰਗਟ ਆਇਆ, ਨਿਹਕਲੰਕ ਨਰ ਅਵਤਾਰਾ। ਸਤਿ ਮਾਰਗ ਚਲਾਇਆ, ਸੋਹੰ ਸ਼ਬਦ ਦੀਆ ਅਧਾਰਾ। ਏਕਾ ਰਾਹ ਦਿਖਾਇਆ, ਚਾਰ ਵਰਨ ਹੋਏ ਉਧਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਤਿ ਵਰਤਾਇਆ, ਏਕ ਆਕਾਰ ਇਕ ਓਅੰਕਾਰਾ। ਏਕੰਕਾਰ ਜਗਤ ਆਕਾਰ। ਸ੍ਰਿਸ਼ਟ ਸਬਾਈ ਪਸਰ ਪਸਾਰ। ਏਕਾ ਜੋਤ ਜੀਵ ਜੰਤ ਕਰੇ ਉਜਿਆਰ। ਕਲਜੁਗ ਜੀਵ ਹੋਏ ਕੁਕਰਮੀ, ਆਤਮ ਭੁੱਲਿਆ ਰਾਮ ਮੁਰਾਰ। ਛਡ ਧਰਮ ਹੋਏ ਅਧਰਮੀ, ਪਰਗਟੇ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਬੇਮੁਖਾਂ ਕਰੇ ਖੁਆਰ। ਬੇਮੁਖ ਮੁਗਧ ਅੰਞਾਣ, ਪ੍ਰਭ ਚਰਨ ਨਾ ਲਾਗੇ ਧਿਆਨ । ਆਤਮ ਦਿਸੇ ਨਾ ਉਪਜੇ ਗਿਆਨ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜੋਤ ਧਰੇ ਭਗਵਾਨ। ਧਰੇ ਜੋਤ ਜਗਤ ਗੁਰ ਜੀਤ। ਸਾਧ ਸੰਗਤ ਹੋਈ ਆਤਮ ਸੀਤ। ਏਕਾ ਉਪਜੀ ਗੁਰਚਰਨ ਪ੍ਰੀਤ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਕਰੇ ਆਤਮ ਸੀਤ। ਰੱਖੇ ਪਤਿ ਪ੍ਰਭ ਪਤਿਵੰਤ। ਮਿਲਾਏ ਜੋਤ ਸਾਚੀ ਭਗਵੰਤ। ਜਗਾਏ ਬੈਠ ਸਦਾ ਇਕੰਤ। ਦੇਵੇ ਮਾਣ ਦਰ ਸਾਧ ਸੰਤ। ਸਾਚਾ ਪ੍ਰਭ ਪਰਗਟ ਕਰੇ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਲਜੁਗ ਮਹਿੰਮਾ ਬੜੀ ਬੇਅੰਤ। ਸ਼ਬਦ ਮਾਰ ਤਨ ਜਲਾਇਆ। ਦੁਖ ਰੋਗ ਰੋਗ ਦੁਖ ਵਿਚ ਦੇਹ ਵਸਾਇਆ । ਕਿਸੇ ਵੈਦ ਭੇਵ ਨਾ ਪਾਇਆ। ਸ਼ਬਦ ਬਾਣ ਤਨ ਸੁਕਾਇਆ। ਅਨਕ ਬਾਰ ਕਰ ਬੇਨੰਤੀ, ਭੁਲ ਭੁਲ ਭੁਲ ਬਖ਼ਸ਼ਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਲਿਖਾਇਆ ਲੇਖ ਨਾ ਮੂਲ ਮਿਟਾਇਆ। ਲੇਖ ਲਿਖਾਏ ਰਹੇ ਅਧ ਵਿਚ। ਸਾਚੀ ਜੋਤ ਲਏ ਪ੍ਰਭ ਖਿਚ। ਸਾਧ ਸੰਗਤ ਸਚ ਸ਼ਬਦ ਵਸਾਵੇ ਵਿਚ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਲਿਖਤ ਕਰਾਏ ਵਿਚ। ਲਿਖਾਇਆ ਸ਼ਬਦ ਹੋਇਆ ਕਲ ਪੂਰਾ। ਪ੍ਰਭ ਕਾ ਬਚਨ ਨਾ ਹੋਏ ਅਧੂਰਾ। ਛੁਡਾਏ ਦੇਹ ਛੱਡੇ ਸੁੱਤ ਸੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣਾ ਸ਼ਬਦ ਕਰਾਏ ਪੂਰਾ। ਸ਼ਬਦ ਅਮੋੜ ਕੋਈ ਜਗਤ ਨਾ ਹੋਏ। ਸ਼ਬਦ ਮਾਰ ਚਲੇ, ਰਾਖੇ ਨਾ ਕੋਏ। ਸ਼ਬਦ ਅਧਾਰ ਜਨ ਪੁਰਖੇ ਸੋਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਲੇਖ ਲਿਖਤ ਪੂਰ ਕਰਾਏ ਦੋਏ। ਲਿਖਾਇਆ ਲੇਖ ਲਿਖਤ ਲਿਖਾਰੀ। ਸਾਚੇ ਗੁਣ ਦੇਖ, ਪ੍ਰਭ ਸਾਚੇ ਗੁਰ ਦਰਬਾਰੀ। ਨਾ ਕੀਆ ਭੇਖ, ਨਾ ਪ੍ਰਭ ਭੇਖ ਭਿਖਾਰੀ। ਜੈਸਾ ਵਰਤੇ ਕਲ ਲੈਣਾ ਵੇਖ, ਸ਼ਬਦ ਮਾਰ ਜਗਤ ਪ੍ਰਭ ਮਾਰੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਲਜੁਗ ਹੋਇਆ ਜੋਤ ਅਧਾਰੀ। ਭੁਲ ਸ਼ਬਦ ਪ੍ਰਭ ਭੁਲਾਇਆ। ਵਡ ਵਡ ਆਪ ਆਪਣਾ ਆਪ ਅਖਵਾਇਆ। ਭੁਲ ਭੁਲ ਭੁਲ ਰਸਨਾ ਵਿਕਾਰ ਚਲਾਇਆ । ਡੁਲ ਡੁਲ ਡੁਲ ਆਪਣਾ ਆਪ ਡੁਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਜੀਵ ਭੁਲਾਇਆ। ਰਸਨਾ ਕਰੇ ਮਦਿ ਮਾਸ ਆਹਾਰ । ਸਾਚਾ ਪ੍ਰਭ ਸ਼ਬਦ ਦੇਵੇ ਅਪਾਰ। ਸ਼ਬਦ ਮੰਨ ਬਚਨ ਜਾਏ ਹਾਰ। ਆਪਣਾ ਆਪ ਜੀਵ ਅੰਤ ਕਰੇ ਖੁਆਰ। ਸਾਧ ਸੰਗਤ ਅਰਾਧਿਆ, ਪ੍ਰਭ ਬਖ਼ਸ਼ੇ ਕਿਰਪਾ ਧਾਰ। ਪੰਚਮ ਜੇਠ ਬਖ਼ਸ਼ੇ ਮਧ ਮਾਧਵਿਆ, ਪ੍ਰਭ ਬੇੜਾ ਕਰ ਜਾਏ ਪਾਰ। ਨਿਹਕਲੰਕ ਜਾਮਾ ਧਾਰ, ਮਾਤ ਪਿਤ ਪੁੱਤਰ ਧੀਆਂ ਨਾ ਕਰੇ ਵਿਚਾਰ। ਚਰਨ ਪ੍ਰੀਤੀ ਜਨ ਦੇਵੇ ਸ਼ਬਦ ਅਧਾਰ। ਕਰ ਕਰ ਸੇਵਾ ਗੁਰਸਿਖ ਲੰਘ ਜਾਏ ਪਾਰ। ਅੰਧ ਅੰਧੇਰ ਰਖਾਇਆ ਜੋ ਆਤਮ ਧਰੇ ਹੰਕਾਰ। ਪ੍ਰਭ ਸਾਚਾ ਦਿਸ ਨਾ ਆਇਆ, ਨਿਹਕਲੰਕ ਅਵਤਾਰ। ਜਿਸ ਚਰਨੀਂ ਸੀਸ ਨਿਵਾਇਆ, ਸੇਵਾ ਕਰੀ ਅਪਰ ਅਪਾਰ । ਗੁਰ

ਦਰ ਸਾਚਾ ਤਿਨ੍ਹਾਂ ਪ੍ਰਭ ਮਿਲਿਆ ਭਗਤ ਉਧਾਰ। ਮਹਾਰਾਜ ਸ਼ੇਰ ਸਿੰਘ ਜਿਸ ਰਸਨਾ ਗਾਇਆ, ਕਲ ਬੇੜਾ ਹੋਇਆ ਪਾਰ। ਸਾਚਾ ਸ਼ਬਦ ਪ੍ਰਭ ਸਚ ਲਿਖਾਏ। ਮਦਿ ਮਾਸ ਜੋ ਸਿੱਖ ਰਸਨਾ ਲਾਏ। ਪੁੱਤਰ ਧੀਆਂ ਜੋ ਪ੍ਰਭ ਬੰਸ ਕਹਾਏ। ਰਸਨਾ ਕਰੇ ਮਦਿ ਮਾਸ ਆਹਾਰ, ਪ੍ਰਭ ਜੋਤੀ ਜੋਤ ਖਿਚ ਵਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਦੇਰ ਨਾ ਲਾਏ। ਮਦਿਰਾ ਪਾਨ ਕਰੇ ਮਨ ਹੋਏ ਮਧੂਰਾ। ਆਤਮ ਚੜ੍ਹੇ ਵਿਖ, ਮਨ ਹੋਇਆ ਸਗਲ ਵਸੂਰਾ। ਸਾਚੀ ਜੋਤ ਲਈ ਪ੍ਰਭ ਖਿਚ, ਦੇਹ ਪੀਸੇ ਜਿਉਂ ਪੀਸੇ ਸੰਦੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਕਰਾਏ ਪੂਰਾ। ਸਾਚਾ ਸ਼ਬਦ ਪ੍ਰਭ ਆਪ ਉਚਰਨਾ। ਮਦਿ ਮਾਸ ਵਿਸ਼ਨੂੰ ਬੰਸੀ ਕਿਸੇ ਆਹਾਰ ਨਾ ਕਰਨਾ। ਖਿੱਚੇ ਜੋਤ ਕਲਜੁਗ ਆਪ ਪ੍ਰਭ, ਜੀਵ ਹੋਏ ਕਲ ਮਰਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟੇ ਜੋਤ ਧਰਨੀ ਧਰਨਾ। ਮਨੀ ਸਿੰਘ ਮਨ ਹੋਇਆ ਉਦਾਸ । ਰਸਨਾ ਲਾਏ ਨਾ ਮਦਿਰਾ ਮਾਸ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਸ਼ਬਦ ਚਲੇ ਸਵਾਸ ਸਵਾਸ। ਨਿਹਕਲੰਕ ਵਿਚ ਆਤਮ ਕਰੇ ਵਾਸ। ਸਾਚਾ ਧਾਮ ਸਚ ਦੇ ਵਡਿਆਈ, ਸਤਿਜੁਗ ਹੋਏ ਤੇਰੀ ਰਾਸ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਵਸੇ ਤੇਰੇ ਪਾਸ। ਕਲਜੁਗ ਵਸਿਆ ਮਦਿਰਾ ਮਸ। ਬੇਮੁਖ ਜੀਵ ਕੀਏ ਇਸ ਵਸ। ਗੁਰਸਿਖ ਜਾਏ ਦੂਰੋਂ ਨਸ। ਸਾਚੀ ਰਸਨਾ ਮਨੀ ਸਿੰਘ ਕਰਨੀ ਵਸ। ਸਤਿਜੁਗ ਚਾਰ ਵਰਨ ਕਰੇ ਤੇਰਾ ਜਸ। ਸੋਹੰ ਸ਼ਬਦ ਸਾਚਾ ਰਸਨਾ ਰਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸਾਚਾ ਰਾਹ ਜਾਏ ਦਸ । ਰਸਨਾ ਰਸੇ ਆਪ ਰਸਈਆ । ਆਤਮ ਵਸੇ ਪ੍ਰਭ ਰਾਮ ਰਮਈਆ। ਕਲਜੁਗ ਰਾਹ ਸਾਚਾ ਦੱਸੇ ਕਾਹਨ ਘਨਈਆ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਚਲਾਇਆ, ਕਲਜੁਗ ਸਾਚੀ ਨਈਆ। ਪ੍ਰਭ ਸਾਚੇ ਕੀ ਸਾਚੀ ਅੰਸ। ਸਾਚਾ ਪ੍ਰਭ ਪਰਗਟਾਵੇ ਸਾਚਾ ਬੰਸ । ਗੁਰਸਿਖ ਊਜਲ ਕਰਾਏ ਵਿਚ ਸਹੰਸ। ਮਹਾਰਾਜ ਸ਼ੇਰ ਸਿੰਘ ਭਗਤ ਉਪਜਾਵੇ ਸਾਚੀ ਅੰਸ। ਜਨ ਭਗਤ ਪ੍ਰਭ ਜੋਤ ਧਰ । ਵਡ ਵਡਿਆਈ ਪਰਗਟ ਜੋਤ ਦੇਵੇ ਅਵਤਾਰ ਨਰ। ਸਾਚੀ ਜੋਤ ਪਰਕਾਸ਼ ਕਰ। ਸਚ ਦਿਖਾਵੇ ਪ੍ਰਭ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਊਚੋ ਊਚ ਦਿਖਾਵੇ ਦਰ। ਦਰ ਦਰਬਾਰ ਸਚੀ ਦਰਗਹਿ। ਏਕਾ ਜੋਤ ਜਗਾਏ ਪ੍ਰਭ ਅਥਾਹ। ਦੂਸਰ ਕੋਈ ਦੀਸੇ ਓਥੇ ਨਾ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਦਿਖਾਵੇ ਸਾਚਾ ਰਾਹ। ਸਚ ਮਾਰਗ ਗੁਰਸਿਖ ਪ੍ਰਭ ਲਾਇਆ। ਆਤਮ ਅੰਮ੍ਰਿਤ ਸਿੰਚ ਨਿਰਮਲ ਦੇਹ ਕਰਾਇਆ। ਸਾਚਾ ਸ਼ਬਦ ਸਾਚੇ ਪ੍ਰਭ, ਹਿਰਦੇ ਆਪ ਵਸਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਗੁਰਸਿਖਾਂ ਰਾਹ ਦਸਾਇਆ। ਦੀਸੇ ਮਾਰਗ ਜਗਤ ਨਿਆਰਾ। ਮਦਿ ਮਾਸ ਪ੍ਰਭ ਦਰ ਦੁਰਕਾਰਾ। ਸੋਹੰ ਸ਼ਬਦ ਜਨ ਭਗਤਾਂ ਕੀਆ ਭੰਡਾਰਾ। ਆਤਮ ਅੰਮ੍ਰਿਤ ਬਰਖ, ਆਤਮ ਕੀਆ ਉਜਿਆਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਨਿਹਕਲੰਕ ਲੀਆ ਅਵਤਾਰਾ। ਨਿਹਕਲੰਕ ਕਲ ਏਕਾ ਵਾਰ। ਧਰੇ ਜੋਤ ਕਰੇ ਆਕਾਰ। ਚਾਰ ਕੁੰਟ ਸਾਚੀ ਜੋਤ ਚਮਤਕਾਰ । ਬੇਮੁਖਾਂ ਘਰ ਮਚ ਜਾਏ ਹਾਹਾਕਾਰ । ਸਾਧ ਸੰਗਤ ਸੋਹੇ ਗੁਰਚਰਨ ਦਵਾਰ। ਰਸਨਾ ਹੋਏ ਸਾਚੇ ਪ੍ਰਭ ਕੀ ਜੈ ਜੈਕਾਰ। ਸੋਹੰ ਸ਼ਬਦ ਉਪਜੇ ਧੁਨ, ਅਨਹਦ ਧੁਨ ਸਚੀ ਧੁਨਕਾਰ। ਆਤਮ ਖੁੱਲ੍ਹੇ ਸਮਾਧੀ ਸੁੰਨ, ਜੋਤ ਜਗੇ ਅਪਰ ਅਪਾਰ । ਗੁਰਸਿਖ ਪ੍ਰਭ ਕਲਜੁਗ ਚੁਣ, ਸਾਚਾ ਦੀਆ ਨਾਮ ਅਧਾਰ। ਗੁਰਸਿਖ ਨਿਹਕਲੰਕ ਜਾਣੇ ਤੇਰੇ ਗੁਣ, ਦੇਵੇ ਦਰਸ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਖੋਲ੍ਹੇ ਦਸਮ ਦਵਾਰ। ਦਸਮ ਦਵਾਰ ਦੇਹ ਦਰਵਾਜ਼ਾ। ਖੁਲ੍ਹਾਵੇ ਆਪ

ਪ੍ਰਭ ਵਡ ਰਾਜਨ ਰਾਜਾ। ਪੰਜ ਤਤ ਵਿਚ ਕਰ ਆਕਾਰ, ਝੂਠੀ ਦੇਹ ਸਾਜਨ ਸਾਜਾ। ਪਵਣ ਰੂਪ ਦੇ ਸਹਾਰ, ਅਨਹਦ ਧੁਨ ਵਜਾਏ ਵਾਜਾ। ਮਹਾਰਾਜ ਸ਼ੇਰ ਸਿੰਘ ਭਾਣਾ ਵਰਤੇ ਸੰਸਾਰ, ਭਗਤ ਜਨਾਂ ਹਰਿ ਰੱਖੇ ਲਾਜਾ। ਜੀਵ ਕਾਇਆ ਕੀਆ ਆਕਾਰ। ਕਲਜੁਗ ਭਰਿਆ ਕਰੋਧ ਹੰਕਾਰ। ਪੱਤਤ ਪਾਪੀ ਹੋਏ ਜੀਵ ਗਵਾਰ । ਸਾਚੇ ਪ੍ਰਭ ਕੀ ਨਾ ਪਾਈ ਸਾਰ। ਬੈਠਾ ਵਿਚ ਪ੍ਰਭ ਵਿਚ ਜੋਤ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਕੋਈ ਵਿਰਲਾ ਜਾਣੇ ਤੇਰਾ ਜੋਤ ਆਕਾਰ । ਜੋਤ ਜਗੇ ਜਗਤ ਉਜਾਗਰ। ਸਾਚਾ ਸਤਿਗੁਰ ਗਹਿਰ ਗੰਭੀਰ ਸਾਗਰ। ਪਰਗਟੇ ਨਿਹਕਲੰਕ ਪ੍ਰਭ ਰਤਨਾਗਰ। ਕਲਜੁਗ ਤੋੜੇ ਅੰਤ ਕਾਚੀ ਗਾਗਰ। ਮਹਾਰਾਜ ਸ਼ੇਰ ਸਿੰਘ ਭਗਤਾਂ ਅੰਮ੍ਰਿਤ ਬਰਸਾਵੇ ਵਿਚ ਆਤਮ ਸਾਗਰ। ਆਤਮ ਉਤਮ, ਜੀਵ ਉਤਮ ਵਿਚਾਰ। ਸਤਿਗੁਰ ਸਾਚਾ ਪਰਗਟੇ, ਮਦਿ ਮਾਸ ਛਡ ਆਹਾਰ। ਸੋਹੰ ਸ਼ਬਦ ਜੋ ਜਨ ਰਟੇ, ਆਤਮ ਹੋਏ ਉਜਿਆਰ। ਸਾਚਾ ਸ਼ਬਦ ਨਾ ਮਿਲੇ ਹੱਟੇ, ਸਾਚਾ ਪ੍ਰਭ ਦੇਵੇ ਅਧਾਰ। ਬੇਮੁਖ ਕਲਜੁਗ ਨਾਚੇ ਜਿਉਂ ਨੱਟੇ, ਦਰ ਦਰ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦੇਵੇ ਜੋਤ ਅਧਾਰ। ਬੇਮੁਖ ਕਲਜੁਗ ਹੋਏ ਮੁਖ ਕਾਲਾ। ਝੂਠੀ ਮਾਇਆ ਝੂਠੇ ਧੰਦੇ, ਝੂਠਾ ਬਣੇ ਗਵਾਲਾ। ਝੂਠਾ ਆਇਆ ਝੂਠਾ ਜਾਇਆ, ਦਿਸੇ ਨਾ ਗੋਪਾਲਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲਜੁਗ ਪਰਗਟੇ ਦੀਨ ਦਿਆਲਾ। ਦੀਨ ਦਿਆਲ ਪ੍ਰਭ ਸਦਾ ਦੁਖ ਭੰਜਨ। ਸੋਹੰ ਸ਼ਬਦ ਗਿਆਨ ਨੇਤਰ ਦਰਸ ਪ੍ਰਭ ਸਾਚਾ ਅੰਜਣ। ਕਰ ਦਰਸ ਵਿਸ਼ਨੂੰ ਭਗਵਾਨ, ਜਗਾਏ ਜੋਤ ਪ੍ਰਭ ਨਿਰੰਜਣ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਜਨ ਭਗਤਾਂ ਸਦਾ ਦੁਖ ਭੰਜਨ। ਭਗਤ ਜਨ ਪ੍ਰਭ ਦੁਖ ਮਿਟਾਇਆ। ਦੇ ਦਰਸ ਅੰਧੇਰ ਗਵਾਇਆ। ਕਰ ਜੋਤ ਪਰਕਾਸ਼ ਗਿਆਨ ਅੰਧੇਰ ਮਿਟਾਇਆ। ਦੁੱਖਾਂ ਕੀਆ ਨਾਸ, ਸਚ ਸੁੱਚ ਵਿਚ ਦੇਹ ਵਰਤਾਇਆ। ਜਿਨ ਜਨ ਨਾ ਲਾਇਆ ਰਸਨਾ ਮਾਸ, ਕਲਜੁਗ ਉਤਮ ਮਾਨਸ ਜਨਮ ਲਿਖਾਇਆ। ਗੁਰਚਰਨ ਪ੍ਰੀਤੀ ਸਚੀ ਰਹਿਰਾਸ, ਬਾਣੀ ਖਾਣੀ ਪ੍ਰਭ ਭੇਵ ਮਿਟਾਇਆ। ਸਾਚਾ ਪ੍ਰਭ ਸਦਾ ਰਹੇ ਪਾਸ, ਗੁਰਮੁਖਾਂ ਦਰਸ ਘਰ ਮਾਹਿ ਪਾਇਆ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਵਾਸ, ਪਰਗਟ ਜੋਤ ਨਿਹਕਲੰਕ ਕਲ ਆਇਆ। ਸਾਧ ਸੰਗਤ ਪ੍ਰਭ ਸਦਾ ਹਦੂਰ। ਸਾਧ ਸੰਗਤ ਪ੍ਰਭ ਕਲਜੁਗ ਸਰਧਾ ਪੂਰ। ਸਾਧ ਸੰਗਤ ਪ੍ਰਭ ਬਖ਼ਸ਼ੇ ਸੋਹੰ ਸਾਚਾ ਨੂਰ । ਸਾਧ ਸੰਗਤ ਗੁਣਵੰਤ ਗੁਣ ਨਿਧਾਨ ਆਤਮ ਕਰੇ ਭਰਪੂਰ। ਸਾਧ ਸੰਗਤ ਮਿਲੇ ਪ੍ਰਭ, ਸਾਚਾ ਦੇਵੇ ਨਾਮ ਸਰੂਰ। ਮਹਾਰਾਜ ਸ਼ੇਰ ਸਿੰਘ ਸਤਿਜੁਗ ਉਪਜਾਵੇ, ਸਾਚਾ ਤੇਰਾ ਨੂਰ । ਨੂਰ ਨਰਾਇਣ ਨਰਕ ਉਧਾਰੀ। ਚਰਨ ਲਾਗ ਕਲਜੁਗ ਜੀਵ ਉਤਰੇ ਪਾਰੀ। ਹਿਰਦਾ ਜਾਏ ਜਾਗ, ਜੋ ਜਨ ਆਏ ਪ੍ਰਭ ਚਰਨ ਦਵਾਰੀ। ਸੋਹੰ ਸ਼ਬਦ ਲਾਗੀ ਸਚੀ ਜਾਗ, ਆਤਮ ਹੋਏ ਜੀਵ ਉਜਿਆਰੀ। ਸਾਚਾ ਸ਼ਬਦ ਉਪਜੇ ਰਾਗ, ਅਨਹਦ ਧੁਨ ਵੱਜੇ ਧੁਨਕਾਰੀ। ਕਲਜੁਗ ਗੁਰਸਿਖ ਨਾ ਲਾਗੇ ਦਾਗ਼, ਸਾਚੀ ਜੋਤ ਪ੍ਰਭ ਦਏ ਅਧਾਰੀ। ਝੂਠੀ ਸ੍ਰਿਸ਼ਟ ਪ੍ਰਭ ਸਾਚੇ ਹਥ ਵਾਗ, ਜਿਉਂ ਭਾਵੇ ਤਿਉਂ ਮਾਰੀ। ਬੇਮੁਖ ਭੌਣ ਜਿਉਂ ਸੁੰਞੇ ਘਰ ਕਾਗ, ਚਲ ਨਾ ਆਏ ਪ੍ਰਭ ਚਰਨ ਦਵਾਰੀ। ਗੁਰਸਿਖਾਂ ਹੋਏ ਪੂਰਨ ਭਾਗ, ਮਹਾਰਾਜ ਸ਼ੇਰ ਸਿੰਘ ਮਿਲਿਆ ਜੋਤ ਆਕਾਰੀ। ਜੋਤ ਆਕਾਰ ਜਗਤ ਪ੍ਰਭ ਆਇਆ । ਨਾ ਦੀਸੇ ਨਾ ਦਿਸਾਇਆ। ਨਿਹਕਲੰਕ ਪ੍ਰਭ ਨਾਮ ਧਰਾਇਆ। ਪੀਸੇ ਜਗਤ ਪ੍ਰਭ ਪੀਸਾਇਆ । ਕਲਜੁਗ ਸਾਚਾ ਖੇਲ ਰਚਾਇਆ। ਕਲਜੁਗ ਕੂੜ ਕੂੜੀ ਠੀਸੇ, ਅੰਤਕਾਲ ਪ੍ਰਭ ਆਣ ਖਪਾਇਆ । ਨਿਹਕਲੰਕ ਛਤਰ ਤੇਰੇ ਸੀਸੇ, ਸੋਹੰ ਸਾਚਾ ਸ਼ਬਦ ਚਲਾਇਆ। ਸਤਿਜੁਗ ਸਤਿ ਦਰਬਾਰਾ ਤੇਰਾ ਦੀਸੇ, ਦੂਸਰ ਕੋਈ ਦਿਸ

ਨਾ ਆਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਕਿਸੇ ਭੇਵ ਨਾ ਪਾਇਆ । ਊਚਾ ਦਰ ਸਚੀ ਦਰਗਹਿ। ਜੋਤ ਜਗਾਈ ਸਚੇ ਪਾਤਸ਼ਾਹ। ਜਨ ਭਗਤਾਂ ਦਿਖਾਵੇ ਪ੍ਰਭ ਸਚਾ ਰਾਹ। ਸਾਚੀ ਜੋਤ ਪ੍ਰਭ ਸਚ ਵਸਾਏ ਥਾਂ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਦੂਸਰ ਕੋਈ ਨਾਂਹ। ਨਿਹਕਲੰਕ ਜੋਤ ਆਕਾਰੀ। ਝੂਠੀ ਦੁਨੀਆ ਕਰ ਜਾਏ ਖੁਆਰੀ। ਜਾਮਾ ਧਾਰ ਹਉਮੇ ਜਗਤ ਵਧਾਈ ਬੀਮਾਰੀ। ਜਨ ਭਗਤਾਂ ਦੇਵੇ ਦਰਸ ਗਿਰਧਾਰੀ। ਦੇ ਦਰਸ ਪ੍ਰਭ ਹਉਮੇ ਮਮਤਾ ਮਾਰੀ। ਗੁਰਸਿਖ ਤੇਰੇ ਸਦ ਬਲ ਬਲ ਬਲ ਜਾਓ, ਜੋ ਆਏ ਪ੍ਰਭ ਚਰਨ ਨਿਮਸਕਾਰੀ । ਸਾਚੀ ਦਰਗਹਿ ਮਿਲੇ ਸਚਾ ਥਾਉਂ, ਮਹਾਰਾਜ ਸ਼ੇਰ ਸਿੰਘ ਦੇਵੇ ਸਚੀ ਸਿਕਦਾਰੀ। ਸਾਚੀ ਸ਼ਰਧਾ ਦੇਵੇ ਸ਼ਰਧਾਨੰਦ। ਕਰੇ ਵਾਸ ਪ੍ਰਭ ਸਾਚੇ ਖੰਡ। ਏਕਾ ਜੋਤ ਧਰੇ ਪ੍ਰਭ ਵਿਚ ਬ੍ਰਹਿਮੰਡ। ਪ੍ਰਭ ਆਤਮ ਜੋਤ ਜਗਾਏ ਸਰਬ ਵਰਭੰਡ । ਬੇਮੁਖਾਂ ਆਤਮ ਹੋਈ ਰੰਡ। ਗੁਰਸਿਖਾਂ ਸਾਚਾ ਨਾਮ ਪ੍ਰਭ ਦੇਵੇ ਵੰਡ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਜਗਾਏ ਵਿਚ ਨੌਂ ਖੰਡ । ਨੌਂ ਖੰਡ ਪ੍ਰਿਥਮੀ ਪ੍ਰਭ ਜੋਤ ਜਗਾਈ। ਸਤ ਦੀਪਕ ਹੋਏ ਰੁਸ਼ਨਾਈ। ਮਹਿੰਮਾ ਗਣਤ ਗਣੀ ਨਾ ਜਾਈ। ਸੋ ਜਨ ਜਾਣੇ ਜਿਸ ਪ੍ਰਭ ਸਾਚੇ ਬੂਝ ਬੁਝਾਈ। ਹਰਿ ਰੰਗ ਹਰਿ ਆਤਮ ਮਾਣੇ, ਭੁੱਲੀ ਪਈ ਲੋਕਾਈ। ਗੁਰਸਿਖ ਹੋਏ ਸੁਘੜ ਸਿਆਣੇ, ਜੋ ਆਏ ਪ੍ਰਭ ਸਰਨਾਈ। ਨਿਹਕਲੰਕ ਕਲ ਪਹਰਿਆ ਬਾਣਾ, ਸ਼ੇਰ ਸਿੰਘ ਨਾਮ ਧਰਾਈ। ਧਰਾਇਆ ਨਾਮ ਧਰਤ ਸੁਲਾਈ। ਨਿਹਕਲੰਕ ਤੇਰੇ ਨਾਮ ਵਡਿਆਈ। ਸਾਚਾ ਨਾਮ ਤੇਰਾ ਸੁਣ ਦੁਖ ਰਹੇ ਨਾ ਰਾਈ। ਆਤਮ ਉਪਜੇ ਸਾਚੀ ਧੁਨ, ਸੁਨ ਸਮਾਧ ਖੁਲ੍ਹਾਈ। ਮਹਾਰਾਜ ਸ਼ੇਰ ਸਿੰਘ ਪਰਗਟ ਕਲ, ਸਾਚੀ ਜੋਤ ਜਗਾਈ। ਸਾਚੀ ਜੋਤ ਸਤਿ ਵਰਤਾਰਾ। ਸਾਤੋਂ ਦੀਪਕ ਹੋਏ ਉਜਿਆਰਾ। ਨੌਂ ਖੰਡ ਪ੍ਰਿਥਮੀ ਵਿਚ ਸੰਸਾਰਾ। ਜਲਾਂ ਥਲਾਂ ਜੀਵ ਜੰਤਾਂ ਪ੍ਰਭ ਜੋਤ ਅਧਾਰਾ। ਕਲ ਜਾਏ ਅੰਤ ਹੋਏ ਖੁਆਰਾ। ਸ਼ਬਦ ਬਾਣ ਪ੍ਰਭ ਸਾਚੇ ਮਾਰਾ । ਮਹਾਰਾਜ ਸ਼ੇਰ ਸਿੰਘ ਅੰਤਕਾਲ, ਕਲਜੁਗ ਕੀਆ ਖੁਆਰਾ । ਕਲਜੁਗ ਅੰਤ ਕਰਨ ਪ੍ਰਭ ਆਇਆ। ਜਾਮਾ ਧਾਰ ਨਿਹਕਲੰਕ, ਜਗ ਝੂਠਾ ਨੇਂਹੁ ਚੁਕਾਇਆ। ਸਾਚਾ ਸ਼ਬਦ ਸੋਹੰ ਵਜਾਏ ਧਨਕ, ਚਾਰ ਵਰਨ ਪ੍ਰਭ ਕੰਨ ਸੁਣਾਇਆ। ਏਕ ਕਰਾਏ ਰਾਓ ਰੰਕ, ਲਿਖਤ ਲੇਖ ਪ੍ਰਭ ਆਪ ਲਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਧਰਮ ਜਿਸ ਉਪਜਾਇਆ। ਸਤਿ ਧਰਮ ਸਤਿਜੁਗ ਦੋਏ ਸੁੱਤ । ਕਰੇ ਵਾਸ ਵਿਚ ਜੀਵ ਬੁੱਤ । ਸਤਿਜੁਗ ਤੇਰੀ ਸਾਚੀ ਰੁੱਤ। ਏਕਾ ਏਕ ਦਿਸ ਆਏ ਪ੍ਰਭ ਅਬਿਨਾਸ਼ੀ ਅਚੁੱਤ। ਮਹਾਰਾਜ ਸ਼ੇਰ ਸਿੰਘ ਸਤਿਜੁਗ ਪੁਰਖ ਉਪਜਾਏ, ਗੁਰਮੁਖ ਸਾਚੇ ਸੁੱਤ। ਗੁਰਮੁਖਾਂ ਹਰਿ ਨਾਮ ਪਿਆਰਾ। ਹਰਿ ਹਰਿ ਜਪ ਜਪੇ ਰਾਮ ਮੁਰਾਰਾ। ਸੋਹੰ ਸ਼ਬਦ ਨਿਹਕਲੰਕ, ਕਲਜੁਗ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਬਾਰ ਅਨਕ, ਜਗਤ ਕੀਆ ਜੋਤ ਪਸਾਰਾ। ਜਗਤ ਜੋਤੀ ਪ੍ਰਭ ਜੋਤ ਅਧਾਰੀ। ਨਿਰਾਧਾਰ ਅਡੋਲ ਵਿਚ ਬੈਠ ਨਿਰਾਹਾਰੀ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੀ ਪੈਜ ਸਵਾਰੀ। ਪੈਜ ਸਵਾਰੀ ਆਪ ਗਿਰਧਾਰ। ਭਗਤ ਉਧਾਰੇ ਦੁਸ਼ਟਾਂ ਕਰੇ ਖੁਆਰ। ਸਚਖੰਡ ਜਨ ਭਗਤ ਸੋਹਣ ਪ੍ਰਭ ਦਵਾਰ। ਅੰਮ੍ਰਿਤ ਭਰਿਆ ਪ੍ਰਭ ਭੰਡਾਰ। ਬਰਖੇ ਉਪਰ ਕਿਰਪਾ ਧਾਰ। ਨਿਹਕਲੰਕ ਭੁੱਲੇ ਸੰਸਾਰ। ਕਲਜੁਗ ਪਰਗਟ ਲਏ ਅਵਤਾਰ। ਨਿਹਕਲੰਕ ਨਾਮ ਨਰਾਇਣ ਰਖ। ਏਕਾ ਸ਼ਬਦ ਚਲਾਇਆ ਸਤਿਜੁਗ ਅਲਖ। ਸਚੋ ਸਚ ਵਰਤਾਇਆ ਰਸਨਾ ਲਾਇਆ ਲਾਇਆ ਭੋਗ ਭਖ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਚਲਾਇਆ, ਗੁਰਸਿਖਾਂ ਸਿਰ ਰੱਖੇ ਹਥ। ਸ਼ਬਦ ਸੁਣ ਆਤਮ ਤ੍ਰਿਪਤਾਸਿਆ। ਆਤਮ ਬੁਝੀ ਪ੍ਰਭ ਦਰਸ ਪਿਆਸਿਆ। ਦੁਖ ਦਰਦ

ਦੇਹ ਰੋਗ ਸਭ ਵਿਚੋਂ ਨਾਸਿਆ। ਜਗਾਏ ਜੋਤ ਪ੍ਰਭ ਅਬਿਨਾਸਿਆ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਦੇਵੇ ਚਰਨ ਨਿਵਾਸਿਆ। ਜੋ ਜਨ ਕਰੇ ਪ੍ਰਭ ਚਰਨ ਨਿਵਾਸ। ਸਾਧ ਸੰਗਤ ਜਪ ਰਸਨ ਸਵਾਸ। ਕਲਜੁਗ ਦੁਖ ਹੋ ਜਾਇਣ ਨਾਸ। ਮਹਾਰਾਜ ਸ਼ੇਰ ਸਿੰਘ ਸਦ ਵਸੇ ਪਾਸ। ਸਦ ਰਹੇ ਪ੍ਰਭ ਸੰਗਤ ਸੰਗ। ਸਾਚਾ ਸ਼ਬਦ ਚੜ੍ਹਾਏ ਜਨ ਭਗਤਾਂ ਰੰਗ। ਬੇਮੁਖ ਭੰਨਾਏ ਕਲਜੁਗ ਜਿਉਂ ਝੂਠੀ ਵੰਗ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ ਅੰਮ੍ਰਿਤ ਦੇਹ ਵਹਾਏ ਗੰਗ। ਅੰਮ੍ਰਿਤ ਜਲ ਗੰਗਾ ਧਾਰ। ਪੀ ਅੰਮ੍ਰਿਤ ਜੀਵ ਹੋਏ ਪਾਰ। ਕਲਜੁਗ ਪਰਗਟ ਨਿਹਕਲੰਕ ਅਵਤਾਰ। ਸ਼ਕਤੀ ਖਿਚ ਪਰੀ ਪੂਰਨ, ਖਾਲੀ ਕੀਆ ਹਰਿਦਵਾਰ। ਗੰਗਾ ਨੀਰ ਤੇਰਾ ਸਾਚਾ ਸੀਰ, ਮਾਤ ਪਰਗਟ ਨਾ ਦੂਜੀ ਵਾਰ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਅੰਤ ਕਲਜੁਗ ਦੇਵੇ ਸਭਨਾ ਹਾਰ। ਹਾਰ ਹਾਰ ਕਲਜੁਗ ਹਾਰਿਆ। ਜਾਮਾ ਲਿਆ ਧਾਰ, ਪੁਰੀ ਘਨਕ ਨਿਹਕਲੰਕ ਅਵਤਾਰਿਆ। ਖੁਆਰ ਖੁਆਰ ਖੁਆਰ ਕਰ ਜਗਤ ਖੁਆਰਿਆ। ਮਾਰ ਮਾਰ ਮਾਰ ਪ੍ਰਭ ਸ਼ਬਦ ਬਾਣ ਕਲ ਮਾਰਿਆ। ਤਾਰ ਤਾਰ ਤਾਰ ਜਨ ਭਗਤਾਂ ਪਾਰ ਉਤਾਰਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਤੇਰਾ ਅੰਤ ਨਾ ਪਾਰਾਵਾਰਿਆ। ਅੰਤ ਨਾ ਜਾਣੇ ਪ੍ਰਭ ਸਦਾ ਬੇਅੰਤਾ। ਆਪਣਾ ਆਪ ਆਕਾਰ ਕਰੇ ਪ੍ਰਭ ਭਗਵੰਤਾ। ਦੇਵੇ ਜੋਤ ਅਧਾਰ ਸਰਬ ਜੀਵ ਜੰਤਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਸਹਾਈ ਸਾਧਨ ਸੰਤਾ। ਸਾਧ ਸੰਤ ਪ੍ਰਭ ਸੰਤਾਨ । ਉਪਜਾਇਆ ਸਾਚੇ ਪ੍ਰਭ, ਆਤਮ ਬ੍ਰਹਮ ਗਿਆਨ। ਪਰਗਟ ਜੋਤ ਨਿਹਕਲੰਕ, ਜਨ ਭਗਤਾਂ ਲਿਆ ਪਛਾਣ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜਨ ਭਗਤਾਂ ਦੇਵੇ ਮਾਣ। ਜਨ ਵਡਿਆਈ ਕਲ ਪ੍ਰਭ ਦੇ ਹਥ। ਅਗਨ ਕੂੜ ਚਲਾਏ ਕਲ ਰਥ। ਸਾਚੇ ਸਾਹਿਬ ਫੜੀ ਹਥ ਨਥ। ਜਨ ਭਗਤਾਂ ਦੇਵੇ ਤਾਰ, ਨਿਹਕਲੰਕ ਪ੍ਰਭ ਸਮਰਥ। ਪ੍ਰਭ ਸਮਰਥ ਸਰਬ ਕਾ ਦਾਤਾ। ਗਿਆਨ ਗੋਝ ਗੋਝ ਗਿਆਨ ਕਾ ਗਿਆਤਾ। ਜਨ ਭਗਤਾਂ ਮੇਲ ਮਿਲਾਏ, ਮਿਲੇ ਬਿਧ ਨਾਤਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜਗਜੀਵਣ ਦਾਤਾ। ਜਗਤ ਦਾਤਾ ਪ੍ਰਭ ਆਪ ਦਾਤਾਰ। ਸਾਚਾ ਸ਼ਬਦ ਪ੍ਰਭ ਖੋਲ੍ਹ ਦੇਵੇ ਭੰਡਾਰ। ਗੁਰਮੁਖ ਵਿਰਲਾ ਕੋਈ ਪਾਏ ਸਾਰ । ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ ਨਿਹਕਲੰਕ ਅਵਤਾਰ। ਨਿਹਕਲੰਕ ਜੋਤ ਉਜਿਆਰੀ। ਚਾਰ ਵਰਨ ਹੋਏ ਤੇਰੇ ਚਰਨ ਪੁਜਾਰੀ। ਘਨਕਪੁਰ ਵਾਸੀ ਤੇਰੀ ਵੱਡੀ ਸਿਕਦਾਰੀ। ਚਾਰ ਵਰਨ ਤੇਰੇ ਦਰ ਪਨਿਹਾਰੀ । ਜੂਠ ਝੂਠ ਪ੍ਰਭ ਕਰੇ ਖ਼ੁਆਰੀ। ਨਰ ਨਰਾਇਣ ਜੋਤ ਜਗਤ ਅਵਤਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਮਰਥ ਪੁਰਖ ਅਪਾਰੀ। ਅਪਰ ਅਪਾਰ ਪ੍ਰਭ ਅਪਰ ਅਪਾਰਾ। ਨਿਹਕਲੰਕ ਤੇਰਾ ਕਲਜੁਗ ਪਸਰ ਪਸਾਰਾ। ਜੋਤ ਸਰੂਪੀ ਜੋਤ ਧਰੇ ਅੰਤ ਕਲਜੁਗ ਕਰੇ ਖੁਆਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਤੇਰਾ ਦਰ ਦਰਬਾਰਾ। ਸਾਚਾ ਦਰਬਾਰ, ਗੁਰਸਿਖ ਦਰਬਾਰੀ। ਨਿਹਕਲੰਕ ਗੁਰਸਿਖ ਤੇਰੇ ਚਰਨ ਨਿਮਸਕਾਰੀ। ਏਕਾ ਸ਼ਬਦ ਦੇਵੇ ਪ੍ਰਭ ਸ਼ਬਦ ਅਧਾਰੀ। ਸੋਹੰ ਸਾਚਾ ਨਾਮ ਆਤਮ ਰੱਖੇ ਖ਼ੁਮਾਰੀ। ਮਹਾਰਾਜ ਸ਼ੇਰ ਸਿੰਘ ਤੇਰੀ ਸੇਵਾ, ਹਉਮੇ ਕੱਟੇ ਬੀਮਾਰੀ। ਹਉਮੇ ਦੁਖ ਰੋਗ ਨਾ ਵਿਆਪੇ। ਸ਼ਬਦ ਬਾਣ ਪ੍ਰਭ ਮਾਰੇ ਤੀਨ ਤਾਪੇ। ਆਪਣਾ ਆਪ ਕਲਜੁਗ ਜੀਵ ਨਾ ਜਾਪੇ। ਮਹਾਰਾਜ ਸ਼ੇਰ ਸਿੰਘ ਕਲਜੁਗ ਭਗਤਾਂ ਹੋਇਆ ਮਾਈ ਬਾਪੇ। ਜਗਤ ਪਿਤ ਜਗਤ ਪਸਾਰਾ। ਜਗਤ ਹਿਤ ਜਗ ਕੀਆ ਉਜਿਆਰਾ। ਗੁਰਸਿਖ ਸਾਚਾ ਸਤਿਗੁਰ ਮਿਤ, ਸੋਹੰ ਦੇਵੇ ਨਾਮ ਅਧਾਰਾ। ਏਕਾ ਸ਼ਬਦ ਵਸੇ ਵਿਚ ਚਿਤ, ਖੁਲ੍ਹੇ ਦਸਮ ਦਵਾਰਾ। ਸਾਚਾ ਪ੍ਰਭ ਜੋਤ ਜਗਾਏ ਨਿਤ, ਜੀਵ ਜੰਤ ਜਗਾਵਣਹਾਰਾ।

ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਜਨ ਭਗਤਾਂ ਦੇਵੇ ਨਾਮ ਅਧਾਰਾ। ਕਰੇ ਪਾਰ ਪ੍ਰਭ ਪਾਰਬ੍ਰਹਮ। ਜੁਗੋ ਜੁਗ ਪ੍ਰਭ ਸਾਚੇ ਕਾ ਸਾਚਾ ਧਰਮ। ਊਚ ਨੀਚ ਏਹ ਪ੍ਰਭ ਕਾ ਕਰਮ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤਾਏ ਏਕਾ ਧਰਮ। ਸਾਚਾ ਧਰਮ ਸਚਾ ਦਰਬਾਰਾ। ਸਾਚੀ ਜੋਤ ਪ੍ਰਭ ਸਤਿਜੁਗ ਕਰੇ ਆਕਾਰਾ। ਵਰਨ ਚਾਰ ਕਰ ਏਕਾ ਗੋਤ, ਏਕਾ ਦਿਸਾਏ ਪ੍ਰਭ ਦਵਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਹੋਵੇ ਤੇਰਾ ਸਤਿ ਵਰਤਾਰਾ। ਸਤਿ ਵਰਤੇ ਸਤਿਜੁਗ ਵਰਤਾਏ ਸਤਿਵਾਦੀ। ਸਾਚਾ ਸ਼ਬਦ ਚਲਾਏ, ਪ੍ਰਭ ਸ਼ਬਦ ਅਨਾਦੀ । ਜੋ ਜਨ ਰਸਨਾ ਗਾਏ, ਆਤਮ ਜਾਏ ਸਾਧੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਰਸਨਾ ਸਦਾ ਅਰਾਧੀ। ਰਸਨਾ ਜਪੇ ਜਪਾਵੇ ਪ੍ਰਭ ਨਾਉਂ। ਰਸਨਾ ਗਾਏ ਜਾਏ ਸਾਚੇ ਥਾਉਂ। ਸੋਹੰ ਸ਼ਬਦ ਚਲਾਵੇ ਪ੍ਰਭ ਸਤਿਜੁਗ ਸਾਚਾ ਨਾਉਂ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਬੇਮੁਖਾਂ ਨਾ ਦੀਸੇ ਥਾਉਂ। ਥਾਨ ਥਨੰਤਰ ਸਰਬ ਪ੍ਰਭ ਵਸੇ । ਆਪਣਾ ਭੇਵ ਜਨ ਭਗਤ ਪ੍ਰਭ ਸਾਚਾ ਦੱਸੇ। ਸਾਧ ਸੰਗਤ ਪ੍ਰਭ ਹਿਰਦੇ ਵਸੇ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਨਿਹਕਲੰਕ ਨਰ ਨਰਾਇਣ ਨਾਉਂ ਆਪਣਾ ਦੱਸੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਪ੍ਰਭ ਦੇਵੇ ਦਾਨ। ਰਸਨਾ ਜਪੇ ਜਪ ਜੀਵੇ, ਆਤਮ ਉਪਜੇ ਬ੍ਰਹਮ ਗਿਆਨ। ਆਤਮ ਜਾਏ ਸਤਿ ਕਰ ਮੰਨ, ਦੇਵੇ ਦਰਸ ਵਿਸ਼ਨੂੰ ਭਗਵਾਨ। ਜੋ ਜਨ ਸੁਣੇ ਲਾਏ ਕਰ ਕੰਨ, ਆਤਮ ਧਰ ਧਿਆਨ। ਸਾਚਾ ਨਾਮ ਪ੍ਰਭ ਦੇਵੇ ਨਾ ਲੱਗੇ ਸੰਨ੍ਹ, ਜਨ ਹੋਵੇ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਸੋਹੰ ਸ਼ਬਦ ਪਾਏ ਆਣ । ਸੋਹੰ ਸ਼ਬਦ ਜਗਤ ਬੰਧਾਇਆ। ਬੰਦੀ ਛੋੜ ਨਿਹਕਲੰਕ ਨਾ ਬੇਮੁਖਾਂ ਬੰਦ ਕਟਵਾਇਆ। ਕਲਜੁਗ ਗਏ ਬੇੜਾ ਰੋੜ੍ਹ, ਆਪਣਾ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਚਰਨ ਪ੍ਰੀਤੀ ਜੋੜ, ਸਾਚਾ ਬਿਰਦ ਰਖਾਇਆ। ਰੱਖੇ ਬਿਰਦ ਗੁਰਸਿਖ ਲਾਜ। ਸਾਚਾ ਪ੍ਰਭ ਸਤਿਜੁਗ ਦੇਵੇ ਸਿਦਕ ਸਾਚਾ ਤਾਜ। ਏਕਾ ਧੁਨ ਸੋਹੰ ਸ਼ਬਦ, ਕੰਨ ਪਾਈ ਵਾਜ । ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਜਨ ਭਗਤਾਂ ਸੁਣਾਇਆ, ਰੱਖੀ ਕਲਜੁਗ ਲਾਜ। ਲਾਜਵੰਤ ਲਾਜ ਰਖਾਏ। ਜਨ ਭਗਤਾਂ ਹੋਏ ਸਹਾਏ। ਊਚ ਨੀਚ ਨੀਚ ਊਚ ਪ੍ਰਭ ਚਰਨੀਂ ਸਭ ਲਗਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਭਾਗ ਘਨਕਪੁਰੀ ਲਗਾਏ। ਰੱਖੇ ਲਾਜ ਤ੍ਰੈਲੋਕੀ ਨੰਦਨ । ਜਨਮ ਮਰਨ ਦੇ ਤੋੜੇ ਫੰਦਨ । ਜਗਾਏ ਜੋਤ ਪ੍ਰਭ ਮਨੋਹਰ ਮੁਕੰਦਨ। ਗੁਰਸਿਖ ਉਪਜਾਏ ਪਰਭਾਸ ਜਿਉਂ ਚੰਦਨ । ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਤ੍ਰੈਲੋਕੀ ਨੰਦਨ। ਤ੍ਰੈਲੋਕੀ ਨਾਥ ਅਨਾਥ ਅਨਾਥੇ। ਜਨ ਭਗਤਾਂ ਹੋਏ ਪ੍ਰਭ ਸਦਾ ਹੈ ਸਾਥੇ। ਕਰ ਦਰਸ ਦੁਖ ਸਗਲੇ ਲਾਥੇ। ਚਰਨ ਧੂੜ ਪ੍ਰਭ ਗੁਰਸਿਖ ਲਾਈ ਮਾਥੇ। ਗੁਰਸਿਖ ਤੇਰੀ ਲਾਜ, ਕਲਜੁਗ ਪ੍ਰਭ ਹਾਥੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸਦਾ ਤੇਰੇ ਸੰਗ ਸਾਥੇ। ਸਾਚਾ ਪ੍ਰਭ ਸਤਿ ਸੰਗ ਸੁਹੇਲਾ। ਕਲਜੁਗ ਜਾਮਾ ਧਾਰ, ਜੋਤ ਸਰੂਪੀ ਕੀਆ ਮੇਲਾ। ਬੇਮੁਖਾਂ ਵਕ਼ਤ ਵਿਹਾਇਆ, ਹਥ ਨਾ ਆਵੇ ਵੇਲਾ। ਮਹਾਰਾਜ ਸ਼ੇਰ ਸਿੰਘ ਦੀਪਕ ਜੋਤ ਜਗਾਇਆ, ਅਚਰਜ ਖੇਲ ਕਲ ਵਿਚ ਖੇਲਾ । ਦੀਪਕ ਜੋਤ ਜਗਤ ਪਰਕਾਸ਼ੇ। ਨਿਹਕਲੰਕ ਜੋਤ ਸਰੂਪ ਕਰੇ ਜਗਤ ਵਾਸੇ। ਬੇਮੁਖ ਦਰ ਤੇ ਜਾਇਣ ਨਾਸੇ ਰਸਨਾ ਲਾਏ ਜੋ ਜਨ ਮਦਿ ਮਾਸੇ। ਸਾਧ ਸੰਗਤ ਪ੍ਰਭ ਦੇਵੇ ਆਤਮ ਧਰਵਾਸੇ। ਸਾਚਾ ਸ਼ਬਦ ਸੋਹੰ, ਵਿਚ ਆਤਮ ਕਰੇ ਵਾਸੇ। ਜਾਏ ਤਰ ਜਨ ਜਗ ਦੋਇੰਗ, ਮਹਾਰਾਜ ਸ਼ੇਰ ਸਿੰਘ ਕਰੇ ਬੰਦ ਖਲਾਸੇ। ਬੰਦ ਖਲਾਸੀ ਪ੍ਰਭ ਜੀਵ ਕਰਾਏ। ਜੋ ਜਨ ਆਏ ਚਰਨ ਲਗ ਜਾਏ। ਚਰਨ ਲਾਗ

ਪ੍ਰਭ ਰਹੇ ਸ਼ਰਨਾਏ। ਹਉਮੇ ਮਮਤਾ ਵਿਚੋਂ ਗਵਾਏ। ਸਾਚੀ ਨਾਏ ਸ਼ਬਦ ਪ੍ਰਭ ਦੇ ਚੜ੍ਹਾਏ। ਸਚਖੰਡ ਦੀ ਬੂਝ ਬੁਝਾਏ। ਅੰਤ ਜੋਤੀ ਮੇਲ ਕਰ, ਪ੍ਰਭ ਜੋਤੀ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਚਾਰ ਵਰਨ ਤੇਰੀ ਸਰਨਾਏ। ਸਰਨ ਪ੍ਰਭ ਕੀ ਜਨ ਸਰਨਾਇਆ। ਆਏ ਸਰਨ ਪ੍ਰਭ ਬੇੜਾ ਪਾਰ ਕਰਾਇਆ। ਨਾ ਹੋਏ ਮਰਨ, ਪ੍ਰਭ ਜੋਤੀ ਜੋਤ ਮਿਲਾਇਆ। ਗੁਰ ਚਰਨ ਲਾਗ ਜੀਵ ਤਰਨ, ਪ੍ਰਭ ਸਾਚਾ ਰਾਹ ਦਿਖਾਇਆ । ਮਹਾਰਾਜ ਸ਼ੇਰ ਸਿੰਘ ਕਲ ਤੇਰੇ ਚਰਨ, ਜਨ ਭਗਤਾਂ ਪਾਰ ਕਰਾਇਆ। ਜਨ ਭਗਤ ਹੋਏ ਪ੍ਰਭ ਚਰਨ ਪੁਜਾਰੀ। ਸਾਚੀ ਸੇਵਾ ਸਾਚਾ ਦਰ, ਗੁਰਸਿਖ ਹੋਵੇ ਸਾਚਾ ਦਰਬਾਰੀ। ਸਾਚਾ ਦੇਵੇ ਪ੍ਰਭ ਵਰ, ਅੰਤ ਨਾ ਹੋਵੇ ਖੁਆਰੀ। ਪਰਗਟੇ ਨਿਹਕਲੰਕ ਅਵਤਾਰ ਨਰ, ਸ਼ਾਮਾ ਕ੍ਰਿਸ਼ਨ ਮੁਰਾਰੀ । ਸਤਿਜੁਗ ਸ਼ਾਂਤ ਸਤਿ ਵਰਤਾਏ। ਏਕਾ ਜੀਵ ਏਕਾ ਵਰਨ, ਏਕਾ ਜੋਤ ਜਗਾਏ। ਏਕਾ ਗਿਆਨ ਏਕ ਧਿਆਨ, ਏਕਾ ਸ਼ਬਦ ਸੁਣਾਏ। ਏਕਾ ਦਾਨ ਸੋਹੰ ਨਾਮ, ਪ੍ਰਭ ਸਾਚਾ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੇ, ਸਤਿ ਸਤਿ ਸਤਿ ਵਰਤਾਏ। ਸਤਿ ਵਰਤੇ ਸਤਿਜੁਗ ਸਤਿ। ਸਾਧ ਸੰਗਤ ਤੇਰੀ ਸਤਿਗੁਰ ਸਾਚਾ ਰੱਖੇ ਪਤਿ। ਏਕਾ ਸ਼ਬਦ ਚਲਾਏ, ਚਾਰ ਵਰਨ ਏਕ ਚਲਾਏ ਤੱਤ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸਤਿ ਪੁਰਖਾਂ ਦੇਵੇ ਸਾਚੀ ਮਤਿ। ਸਤਿ ਪੁਰਖ ਸਤਿ ਸਰੂਪ। ਮਹੰਮਾ ਗਣੀ ਨਾ ਜਾਏ ਕਲਜੁਗ ਅਨੂਪ। ਕਰੀ ਜੋਤ ਪਰਕਾਸ਼ ਪ੍ਰਭ ਵਿਚ ਜੋਤ ਸਰੂਪੀ ਰੂਪ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ ਵਡ ਭੂਪ। ਨਿਹਕਲੰਕ ਵਡ ਭੂਪਨ ਭੂਪਾ। ਜੋਤ ਜਗਾਏ ਪ੍ਰਭ ਸਤਿ ਸਰੂਪਾ। ਕੋਏ ਨਾ ਜਾਣੇ ਖੇਲ, ਪ੍ਰਭ ਖੇਲ ਅਨੂਪਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਜੋਤ ਸਰੂਪ, ਨਾ ਦੀਸੇ ਰੰਗ ਰੂਪਾ। ਰੰਗ ਰੂਪ ਪ੍ਰਭ ਨਜ਼ਰ ਨਾ ਆਇਆ । ਨਿਹਕਲੰਕ ਤੇਰੀ ਅਚਰਜ ਮਾਇਆ। ਜੋਤ ਸਰੂਪ ਪ੍ਰਭ ਵਿਚ ਸਿੱਖ ਸਦਾ ਸਮਾਇਆ । ਕਲਜੁਗ ਜਾਮਾ ਧਾਰ, ਆਪਣਾ ਭੇਵ ਰਖਾਇਆ। ਨਿਹਕਲੰਕ ਨਰ ਅਵਤਾਰ, ਕਲਜੁਗ ਸਰਬ ਭੁਲਾਇਆ। ਜੋਤੀ ਜੋਤ ਕਰੇ ਪਸਾਰ, ਨਾ ਦੀਸੇ ਨਾ ਦਿਸ ਆਇਆ। ਕਲਜੁਗ ਝੂਠਾ ਕੀਆ ਵਿਹਾਰ, ਬੇਮੁਖਾਂ ਮੁਖ ਛੁਪਾਇਆ। ਭਗਤ ਵਛਲ ਜਨ ਭਗਤਾਂ ਦੇਵੇ ਤਾਰ, ਮਹਾਰਾਜ ਸ਼ੇਰ ਸਿੰਘ ਤੇਰਾ ਸ਼ਬਦ ਸੁਹਾਇਆ। ਸ਼ਬਦ ਸੁਹਾਇਆ ਕਲਜੁਗ ਵੇਲਾ। ਸ਼ਬਦ ਗਵਾਇਆ ਬੇਮੁਖਾਂ ਕਰ ਝੂਠੀ ਖੇਲਾ । ਸ਼ਬਦ ਤਰਾਇਆ ਕਰ ਸਾਧ ਸੰਗਤ ਮੇਲਾ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ, ਅਚਰਜ ਖੇਲ ਜਗਤ ਵਿਚ ਖੇਲਾ। ਜਗਤ ਖੇਲ ਕਲਜੁਗ ਖਿਲਾਏ। ਆਪ ਮਿਟੇ ਸਭ ਜਗਤ ਮਿਟਾਏ। ਨਾ ਦੀਸੇ ਨਾ ਦਿਸ ਆਏ। ਕਲਜੁਗ ਤੇਰੀ ਰਹੀ ਨਾ ਥਾਂਏ। ਸਤਿਜੁਗ ਸਾਚਾ ਮਾਤ ਪ੍ਰਭ ਟਿਕਾਏ। ਧਰਮ ਵਰਨ ਪ੍ਰਭ ਏਕਾ ਜਗਤ ਚਲਾਏ। ਲਾਗ ਸਰਨ ਸਭ ਸੋਹੰ ਸ਼ਬਦ ਗਾਏ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨ, ਦੁਖ ਭੁਖ ਰਹੇ ਨਾ ਰਾਏ। ਦੁਖ ਭੁਖ ਪ੍ਰਭ ਕੀਨੀ ਦੂਰ। ਜੋਤ ਸਰੂਪ ਗੁਰ ਆਤਮ ਕੀਨੀ ਭਰਪੂਰ। ਨਿਹਕਲੰਕ ਕਲ ਆਇਆ ਬੇਮੁਖਾਂ ਕੀਆ ਚੂਰ। ਸੋਹੰ ਸ਼ਬਦ ਚਲਾਇਆ ਵਡ ਸੂਰਾ ਸੂਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਡੋਬੇ ਪੂਰ। ਕਲਜੁਗ ਡੁੱਬਿਆ ਪ੍ਰਭ ਡੁਬਾਇਆ। ਵੇਲਾ ਅੰਤ ਅੰਤਕਾਲ ਕਲਜੁਗ ਆਇਆ। ਝੂਠਾ ਪਸਰਿਆ ਪਸਾਰ, ਝੂਠੀ ਦੀਸੇ ਮਾਇਆ। ਨਿਹਕਲੰਕ ਕਲ ਜੋਤ ਆਕਾਰ, ਕਲਜੁਗ ਆਣ ਖਪਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਪਿਆਰ, ਗੁਰਸਿਖਾਂ ਮਨ ਭਾਇਆ। ਗੁਰਸਿਖ ਪ੍ਰਭ ਦਰਸ ਪਿਆਰਾ। ਏਕਾ ਸ਼ਬਦ ਕਰੇ ਅਧਾਰਾ। ਆਪਣੇ ਰੰਗ ਰਵੇ ਕਰਤਾਰਾ। ਪ੍ਰਭ ਪਰਮੇਸ਼ਵਰ ਸਰਬ ਸਹਾਰਾ।

ਜੀਵ ਜੰਤ ਦਵਾਏ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਤੇਰਾ ਨਾਮ ਅਧਾਰਾ। ਨਾਮ ਅਧਾਰ ਤੇਰਾ ਆਤਮ ਜੀਵ। ਸਾਚਾ ਅੰਮ੍ਰਿਤ ਰਸ ਗੁਰਚਰਨ ਪੀਵ। ਸੋਹੰ ਸ਼ਬਦ ਜਗਾਏ ਤੇਰੀ ਗੁਰਸਿਖ ਆਤਮ ਦੀਵ । ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦੇਵੇ ਨਾਮ ਭੰਡਾਰਾ, ਗੁਰਚਰਨ ਲਾਗ ਜੀਵ ਜਗ ਜੀਵ। ਜੀਵੇ ਜਗ ਜੀਵ ਉਜਿਆਰਾ । ਸਾਚਾ ਪ੍ਰਭ ਵਿਚ ਕਰੇ ਜੋਤ ਆਕਾਰਾ । ਜੋਤ ਪਰਕਾਸ਼ ਦੇਵੇ ਨਾਮ ਭੰਡਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤੇ, ਤੇਰਾ ਸਾਚਾ ਨਾਮ ਸੰਸਾਰਾ। ਸਾਚਾ ਨਾਮ ਚਲੇ ਸੰਸਾਰ। ਅੰਤ ਦਵਾਏ ਜੀਵ ਜੰਤਾਂ ਮੋਖ ਦਵਾਰ। ਸਾਚਾ ਸ਼ਬਦ ਪ੍ਰਭ ਲਿਖਾਏ ਲਿਖਤ ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਤੇਰਾ ਦਰਬਾਰ।