੧੪ ਸਾਵਣ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ
ਆਵਣ ਜਾਵਣ ਪ੍ਰਭ ਜਗਤ ਵਿਹਾਰਾ। ਜੁਗੋ ਜੁਗ ਮਾਤਲੋਕ ਲਏ ਅਵਤਾਰਾ। ਸਤਿ ਵਰਤੇ ਸਤਿ ਸਤਿ ਸਤਿ ਮਿਹਰਵਾਨ ਭਤਾਰਾ। ਤ੍ਰੇਤਾ ਭਇਆ ਰਾਮ ਚੰਦ, ਰਾਮ ਨਾਮ ਦੇਵੇ ਜਗਤ ਸਹਾਰਾ। ਦੁਆਪਰ ਕ੍ਰਿਸ਼ਨ ਮੁਰਾਰ, ਗੀਤਾ ਗਿਆਨ ਰਸਨ ਉਚਾਰਾ। ਕਲਜੁਗ ਜਾਮਾ ਧਾਰ, ਪਰਗਟੇ ਨਿਹਕਲੰਕ ਅਵਤਾਰਾ। ਕਰੇ ਜਗਤ ਉਧਾਰ, ਸੋਹੰ ਸ਼ਬਦ ਪ੍ਰਭ ਰਸਨ ਉਚਾਰਾ। ਜਨ ਭਗਤਾਂ ਕਰੇ ਪਾਰ, ਸਾਚਾ ਨਾਮ ਸੋਹੰ ਦੇ ਅਧਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਗਤ ਵਛਲ ਭਤਾਰਾ। ਭਗਤ ਵਛਲ ਜਗਨ ਨਾਥ। ਭਗਤ ਜਨਾਂ ਪ੍ਰਭ ਸਦ ਹੈ ਸਾਥ। ਹੋਏ ਸਹਾਈ ਸਿਰ ਰੱਖੇ ਹਾਥ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਸਾਚੀ ਚਲਾਏ ਗਾਥ। ਸਾਚੀ ਸਤਿਜੁਗ ਨਿਹਕਲੰਕ ਬਾਣੀ । ਕੋਈ ਜਾਣੇ ਵਿਰਲਾ ਗੁਰਮੁਖ, ਪ੍ਰਭ ਸਾਚੇ ਰਸਨ ਵਖਾਣੀ। ਆਤਮ ਦੇਵੇ ਸਰਬ ਸੁਖ, ਹਰਿ ਹਿਰਦੇ ਜੀਵ ਵਸਾਣੀ। ਉਤਰ ਜਾਏ ਸਭ ਆਤਮ ਭੁਖ, ਪਾਏ ਪਦ ਨਿਰਬਾਣੀ। ਵਾਸ ਨਾ ਹੋਵੇ ਮਾਤ ਕੁੱਖ, ਪ੍ਰਭ ਜੋਤੀ ਜੋਤ ਮਿਲਾਣੀ। ਮਹਾਰਾਜ ਸ਼ੇਰ ਸਿੰਘ ਕਲ ਭਗਤ ਤੇਰੇ ਵੇਖ ਚੋਜ ਵਡਾਣੀ । ਵੇਖੇ ਸੋ ਜੋ ਆਪ ਵਰਤਾਏ। ਨਿਹਕਲੰਕ ਭਾਣਾ ਕਲਜੁਗ ਸਤਿ ਵਰਤਾਏ। ਚਾਰ ਕੁੰਟ ਜੀਵ ਜੰਤ ਟੁੰਬ ਉਠਾਏ। ਸ਼ਬਦ ਮਾਰ ਕਲ ਖੁਆਰ ਹਾਹਾਕਾਰ ਕਰਾਏ। ਭਗਤ ਜਨਾਂ ਹਰਿ ਦੇਵੇ ਚਰਨ ਪਿਆਰ, ਜੈ ਜੈ ਜੈਕਾਰ ਕਰਾਏ। ਆਤਮ ਪਾਇਣ ਪ੍ਰਭ ਕੀ ਸਾਰ, ਸੋਹੰ ਸ਼ਬਦ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੀ ਚਲੇ ਤੇਰੀ ਨਾਏ। ਸਾਚੀ ਨਾਏ ਸਤਿਜੁਗ ਚਾਲੇ। ਪ੍ਰਭ ਕਾ ਭਗਤ ਨਾ ਦੁਖ ਕੋਈ ਘਾਲੇ। ਸੋਹੰ ਸ਼ਬਦ ਆਤਮ ਪਾਏ ਮਾਲੇ। ਮਹਾਰਾਜ ਸ਼ੇਰ ਸਿੰਘ ਸਦਾ ਰਹੇ ਸੰਗ ਨਾਲੇ । ਸਦਾ ਸੰਗ ਪ੍ਰਭ ਸਦਾ ਸਹਾਈ। ਚਰਨ ਪ੍ਰੀਤ ਜਿਸ ਜਨ ਕਮਾਈ। ਭੈ ਭਿਆਨਕ ਪ੍ਰਭ ਹੋਏ ਸਹਾਈ। ਪਰਗਟ ਜੋਤ ਜੁਗੋ ਜੁਗ, ਜਨ ਭਗਤਾਂ ਪੈਜ ਰਖਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਤੇਰੀ ਕੀਮਤ ਕਹੀ ਨਾ ਜਾਈ। ਜੁਗੋ ਜੁਗ ਲੈ ਅਵਤਾਰਾ। ਭਗਤ ਜਨਾਂ ਪ੍ਰਭ ਪਾਰ ਉਤਾਰਾ। ਬਾਲ ਅਵਸਥਾ ਧ੍ਰੂ ਰਸਨ ਉਚਾਰਾ। ਕਰ ਕਿਰਪਾ ਗਿਰਧਾਰ, ਸਤਿਜੁਗ ਦੀਆ ਸਹਾਰਾ। ਚਰਨ ਨਿਵਾਸ ਚਰਨ ਪ੍ਰੀਤੀ, ਸਚਖੰਡ ਦੀਆ ਦਵਾਰਾ। ਚਾਰ ਜੁਗ ਕਰ ਦਰਸ ਪ੍ਰਭ ਸਦਾ ਰਹੇ ਉਜਿਆਰਾ। ਅਡੋਲ ਅਡੁਲ ਨਾ ਛੱਡਿਆ ਦਰ ਦਰਬਾਰਾ। ਕਲਜੁਗ ਪਰਗਟ ਨਿਹਕਲੰਕ, ਜੁਗ ਚੌਥੇ ਪਾਰ ਉਤਾਰਾ। ਜੋਤ ਮਿਲਾਈ ਵਿਚ ਜੋਤ, ਛੱਡਿਆ ਬ੍ਰਹਿਮੰਡ ਦਵਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ
ਪਰਗਟ, ਸਵਰਨ ਦਵਾਏ ਸਚਖੰਡ ਦਵਾਰਾ। ਜੁਗੋ ਜੁਗ ਜਗਤ ਪ੍ਰਭ ਆਏ। ਸਤਿਜੁਗ ਲੈ ਅਵਤਾਰ, ਜੋਤ ਸਰੂਪ ਪ੍ਰਹਿਲਾਦ ਤਰਾਏ। ਹੰਕਾਰੀਆਂ ਹੰਕਾਰ ਨਿਵਾਰ, ਜਨ ਭਗਤਾਂ ਜੋਤ ਜਗਾਏ। ਦੁਸ਼ਟਾਂ ਕਰ ਖੁਆਰ, ਆਪਣਾ ਬਿਰਦ ਰਖਾਏ। ਜੋਤ ਸਰੂਪੀ ਜੋਤ ਪ੍ਰਭ, ਨਰ ਸਿੰਘ ਨਾਮ ਧਰਾਏ। ਬਾਂਹੋਂ ਪਕੜ ਪਛਾੜਿਆ, ਹੰਕਾਰ ਨਿਵਾਰਨ ਪ੍ਰਭ ਹੰਕਾਰ ਗਵਾਏ। ਸਾਚਾ ਤਖ਼ਤ ਸਾਚੇ ਭਗਤ ਪ੍ਰਭ ਮਾਥੇ ਤਿਲਕ ਲਗਾਏ । ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਪਰਗਟ ਜੁਗੋ ਜੁਗ ਜਗਤ ਨਾਮ ਧਰਾਏ। ਜਗਤ ਆਏ ਜਗਤ ਗਿਰਧਾਰੀ। ਬਾਵਨ ਰੂਪ ਧਾਰ ਖੜ੍ਹਾ ਬਲ ਦਵਾਰੀ। ਚਾਰ ਵੇਦ ਖੁਲ੍ਹਾਏ, ਭੇਦ ਕੋਏ ਨਾ ਜਾਣੇ ਪ੍ਰਭ ਗਿਰਧਾਰੀ। ਪਰਗਟ ਜੁਗੋ ਜੁਗ ਪ੍ਰਭ, ਸਾਚੇ ਭਗਤਾਂ ਪੈਜ ਸਵਾਰੀ। ਰੱਖੇ ਲਾਜ ਭਗਤ ਅੰਬਰੀਕ। ਕੋਈ ਨਾ ਦੀਸੇ ਸਾਨੀ ਪ੍ਰਭ ਸਰੀਕ। ਦੁਰਬਾਸ਼ੇ ਹੰਕਾਰ ਨਿਵਾਰਿਆ, ਰੱਖੇ ਲਾਜ ਭਗਤ ਅੰਬਰੀਕ। ਜੁਗੋ ਜੁਗ ਪ੍ਰਭ ਲੈ ਅਵਤਾਰ, ਜਗਤ ਚਲਾਏ ਸਾਚੀ ਰੀਤ। ਜਨ ਭਗਤ ਭਗਤ ਜਨ। ਸਾਚਾ ਦੇਵੇ ਪ੍ਰਭ ਨਾਮ ਧਨ। ਆਤਮ ਬ੍ਰਹਮ ਗਿਆਨ ਸੀਤਲ ਕਰੇ ਮਨ ਤਨ। ਜੁਗੋ ਜੁਗ ਲੈ ਅਵਤਾਰ ਪ੍ਰਭ ਸਾਚਾ ਸ਼ਬਦ ਜਨ ਭਗਤ ਸੁਣਾਵੇ ਕੰਨ। ਸਾਚਾ ਸ਼ਬਦ ਪ੍ਰਭ ਭਗਤਨ ਰਾਗ। ਏਕਾ ਪ੍ਰਭ ਏਕਾ ਜੋਤ ਲਗਾਏ ਜਾਗ। ਪਾਤਾਲ ਨਿਵਾਸੀ ਉਪਰ ਰੱਖੇ ਸੇਜ ਬਾਸ਼ਕ ਨਾਗ। ਕਲ ਜਾਮਾ ਧਾਰ ਨਿਹਕਲੰਕ, ਜਗਤ ਲਗਾਏ ਆਗ। ਖੰਡ ਬ੍ਰਹਿਮੰਡ ਪ੍ਰਭ ਜੋਤ ਜਗਾਈ, ਸ੍ਰਿਸ਼ਟ ਭਵਾਈ ਵਾਗ । ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਜਗਤ ਲਏ ਅਵਤਾਰ, ਜਨ ਭਗਤਾਂ ਰੱਖੇ ਲਾਜ। ਤ੍ਰੇਤਾ ਤ੍ਰਿਪਤ ਕਰ, ਜਨਕ ਪਾਰ ਉਤਾਰਿਆ। ਸਚ ਸੁੱਚ ਵਰਤਾ, ਆਤਮ ਜੋਤ ਕਰੇ ਆਕਾਰਿਆ । ਸਾਚਾ ਪ੍ਰਭ ਵਿਚ ਗਿਆ ਸਮਾ, ਜੋਤ ਨਿਰੰਜਣ ਵਿਚ ਦੇਹ ਚਮਤਕਾਰਿਆ। ਜੁਗੋ ਜੁਗ ਜਨ ਭਗਤਾਂ, ਨਰ ਨਰਾਇਣ ਕਾਜ ਸਵਾਰਿਆ। ਕਲਜੁਗ ਜਾਮਾ ਧਾਰ, ਪਰਗਟੇ ਨਿਹਕਲੰਕ ਅਵਤਾਰਿਆ। ਜੋਤ ਸਰੂਪੀ ਖੇਲ ਕਰ, ਕਲਜੁਗ ਜੀਵ ਆਣ ਸੰਘਾਰਿਆ। ਮਹਾਰਾਜ ਸ਼ੇਰ ਸਿੰਘ ਸਤਿ ਪੁਰਖ ਨਿਰੰਜਣ, ਭਗਤਾਂ ਦਸਾਵੇ ਸਚ ਦਵਾਰਿਆ। ਸਾਚਾ ਦਰ ਦਰਬਾਰ ਸਚਾ ਘਰ ਦੀਸੇ। ਭਗਤ ਜਨਾਂ ਜੁਗੋ ਜੁਗ, ਪ੍ਰਭ ਮਾਤ ਛਤਰ ਝੁਲਾਵੇ ਸੀਸੇ। ਬੇਮੁਖ ਮੁਗਧ ਗਵਾਰ, ਨਾ ਜਨ ਭਗਤਾਂ ਕਰਨ ਰੀਸੇ। ਸਾਚੀ ਲਿਖਤ ਪ੍ਰਭ ਕਰਾਏ ਅਪਾਰ, ਗੁਰਸਿਖ ਸਾਚਾ ਨਾਮ ਚਾਰ ਵਰਨ ਜਗ ਦੀਸੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜਗਤ ਖਪਾਏ ਕਰ ਬੀਸ ਇਕੀਸੇ। ਹਰੀ ਚੰਦ ਹਰਿ ਮਿਲਿਆ ਦਵਾਰ। ਪਰਗਟ ਜੋਤ ਸਰੂਪ ਮਿਲੇ ਪ੍ਰਭ ਜਗਤ ਤਾਰ। ਊਚ ਨੀਚ ਨੀਚ ਊਚ ਹਉਮੇ ਦਿਤੀ ਮਾਰ । ਏਕਾ ਸਾਚਾ ਸ਼ਬਦ ਪ੍ਰਭ ਆਤਮ ਦੇਵੇ ਅਧਾਰ। ਆਤਮ ਉਤਮ ਬ੍ਰਹਮ ਦੇ, ਬ੍ਰਹਮ ਸਰੂਪ ਹੋਏ ਵਿਚਾਰ। ਏਕਾ ਜੋਤ ਪ੍ਰਭ ਅਗੰਮ ਦੇ, ਅੰਮ੍ਰਿਤ ਵਰਖੇ ਕਿਰਪਾ ਧਾਰ। ਜੁਗੋ ਜੁਗ ਪ੍ਰਭ ਤੇਰੀ ਖੇਲਾ, ਵਿਰਲਾ ਜਾਣੇ ਸਾਰ । ਤਾਰੇ ਬਿਦਰ ਭਗਤ ਭਗਵਾਨਾ। ਬਿਪਰ ਸੁਦਾਮੇ ਦੀਆ ਮਾਣ, ਦੁਆਪਰ ਪਰਗਟ ਕ੍ਰਿਸ਼ਨ ਭਗਵਾਨ । ਰੱਖੀ ਲਾਜ ਸੁਤ ਦੁਰੋਪਤ ਆਪ ਵਿਸ਼ਨੂੰ ਭਗਵਾਨ । ਜੁਗੋ ਜੁਗ ਤਾਰੇ ਭਗਤ ਪ੍ਰਭ, ਸਾਚੀ ਤੇਰੀ ਆਣ। ਨਾਮ ਦੇਵ ਤਾਰਿਆ, ਕਰ ਜੋਤ ਸਰੂਪੀ ਭੇਖ। ਜੋਤ ਸਰੂਪ ਪਰਗਟ, ਪ੍ਰਭ ਲਿਖਾਏ ਮਸਤਕ ਲੇਖ। ਅੱਖਰ ਇਕ ਨਾ ਆਵੜੇ, ਪ੍ਰਭ ਸਾਚਾ ਲਿਆ ਵੇਖ। ਜਨ ਭਗਤਾਂ ਜੋਤ ਪਰਕਾਸ਼ ਕਰ, ਪ੍ਰਭ ਸਤਿ ਕਰਾਏ ਲੇਖ। ਜੁਗੋ ਜੁਗ ਲਏ ਅਵਤਾਰ, ਪ੍ਰਭ ਮਾਤ ਆਵੇ ਕਰ ਭੇਖ। ਕਰੇ ਭੇਖ ਭਗਤ ਭਿਖਾਰੀ। ਤਾਰੇ ਜਨ ਭਗਤਾਂ ਪ੍ਰਭ ਆਏ ਦਵਾਰੀ। ਕਲਜੁਗ ਜਾਮਾ ਧਾਰੇ, ਨਿਹਕਲੰਕ ਨਰ ਅਵਤਾਰੀ । ਅੰਮ੍ਰਿਤ ਧਾਰ ਅੰਮ੍ਰਿਤ ਬਰਸ, ਭਗਤਾਂ
ਕਰੇ ਆਤਮ ਉਜਿਆਰੀ। ਜੋਤ ਸਰੂਪੀ ਦੇਵੇ ਦਰਸ, ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਨਰ ਅਵਤਾਰੀ । ਤਾਰਨਹਾਰ ਤਾਰ ਪ੍ਰਭ, ਜਨ ਭਗਤ ਮੰਗਣ ਭਿਖ। ਜੋ ਜਨ ਆਏ ਦਰਬਾਰ ਪ੍ਰਭ, ਸਾਚੇ ਲੇਖ ਜਾਏ ਪ੍ਰਭ ਲਿਖ। ਅੰਮ੍ਰਿਤ ਦੇਵੇ ਨਾਮ ਭੰਡਾਰ ਪ੍ਰਭ, ਆਤਮ ਉਤਰੇ ਵਿਖ। ਸੋਹੰ ਸ਼ਬਦ ਦੇਵੇ ਅਧਾਰ ਪ੍ਰਭ, ਕਲਜੁਗ ਕਰੇ ਸਿੱਖ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਨਿਹਕਲੰਕ, ਜਨ ਭਗਤਾਂ ਆਵੇ ਦਿਖ। ਵੇਖੇ ਦਰ ਪ੍ਰਭ ਦਰਬਾਰਾ। ਊਚੋ ਊਚ ਅਗੰਮ ਅਪਾਰਾ। ਸਚਖੰਡ ਵਾਸੀ ਥਿਰ ਘਰ ਕਰੇ ਜੋਤ ਆਕਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਲਿਆ ਨਿਹਕਲੰਕ ਅਵਤਾਰਾ। ਜਾਮਾ ਧਾਰ ਨਿਹਕਲੰਕ, ਝੂਠੀ ਦੇਹ ਮਿਟਾਈ। ਕਲਜੁਗ ਲੈ ਅਵਤਾਰ, ਕਲਜੁਗ ਔਧ ਮੁਕਾਈ। ਏਕਾ ਸ਼ਬਦ ਵਜਾਇਆ ਡੰਕ, ਚਾਰ ਕੁੰਟ ਪਾਈ ਦੁਹਾਈ । ਸਾਚਾ ਸ਼ਬਦ ਵਸਾਇਆ ਵਿਚ ਰਾਓ ਰੰਕ ਭੇਵ ਨਾ ਰੱਖਿਆ ਰਾਈ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਚਾਰ ਕੂਟ ਤੇਰੇ ਨਾਮ ਦੁਹਾਈ। ਚਾਰ ਕੁੰਟ ਪ੍ਰਭ ਜੋਤ ਆਕਾਰ। ਝੂਠੀ ਦੁਨੀਆ ਕਲਜੁਗ ਅੰਤਕਾਲ ਹੋਈ ਖੁਆਰ। ਜਾਮਾ ਧਾਰ ਨਿਹਕਲੰਕ, ਸ਼ਬਦ ਵਗਾਏ ਮਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਕਰੇ ਆਕਾਰ। ਜੋਤ ਆਕਾਰ ਹੋਏ ਤ੍ਰੈਭਵਣ। ਹਾਹਾਕਾਰ ਸਰਬ ਗਵਨ। ਕਲਜੁਗ ਜੀਵ ਬੇਮੁਖ ਹੋਏ ਭਵਣ। ਗੁਰਮੁਖ ਸਾਚੇ ਗੁਰਚਰਨ ਧੂੜ ਸਦ ਲਵਣ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਤੇਰੇ ਗੁਣ ਜਾਣੇ ਕਵਣ। ਪ੍ਰਭ ਗੁਣ ਜਾਣੇ, ਜਿਸ ਆਪ ਜਣਾਏ। ਭਗਤ ਜਨਾਂ ਪ੍ਰਭ ਸੋਝੀ ਪਾਏ। ਸਾਚਾ ਸ਼ਬਦ ਵਿਚ ਦੇਹ ਵਸਾਏ। ਵਸੇ ਸ਼ਬਦ ਹੋਏ ਉਜਿਆਰ, ਜੋਤ ਜਗਾਏ ਨਿਰੰਜਣ ਰਾਏ। ਜਗੇ ਜੋਤ ਹੋਏ ਪਰਕਾਸ਼, ਅਨਹਦ ਧੁਨ ਪ੍ਰਭ ਸ਼ਬਦ ਸੁਣਾਏ। ਉਪਜੇ ਸ਼ਬਦ ਖੁੱਲ੍ਹੇ ਸੁਨ, ਨਾਥ ਤ੍ਰੈਲੋਕੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਜੋਤ ਸਰੂਪੀ ਦਰਸ ਦਿਖਾਏ। ਦੇ ਦਰਸ ਪ੍ਰਭ ਦਰਦ ਮਿਟਾਇਆ। ਦਰ ਦਰਵਾਜ਼ਾ ਪ੍ਰਭ ਦਸਮ ਖੁਲ੍ਹਾਇਆ। ਜੋਤ ਸਰੂਪ ਵਿਚ ਨਜ਼ਰੀ ਆਇਆ। ਸਾਧ ਸੰਗਤ ਕਲ ਮਿਲੇ ਵਡਿਆਈ, ਪ੍ਰਭ ਅਬਿਨਾਸ਼ੀ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਸੋਹੰ ਸ਼ਬਦ ਜਨ ਰਸਨਾ ਗਾਏ। ਸਾਚੀ ਦਰਗਹਿ ਪ੍ਰਭ ਦੇ ਬਿਠਾਏ। ਵਡ ਵਡਿਆਈ ਵਿਚ ਕਲਜੁਗ ਪਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਸਾਧ ਸੰਗਤ ਤੇਰੀ ਅਰਦਾਸ। ਮਾਨਸ ਜਨਮ ਕਲ ਹੋਇਆ ਰਾਸ। ਚਰਨ ਕਵਲ ਪ੍ਰਭ ਦੇ ਨਿਵਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਸਹਾਈ ਸਦਾ ਰਹੇ ਪਾਸ। ਸਦਾ ਸੁਹੇਲਾ ਸਭ ਸੁਖ ਦਾਤਾ। ਸੋਹੰ ਸ਼ਬਦ ਗਿਆਨ ਦੇਵੇ ਬ੍ਰਹਮ ਗਿਆਤਾ। ਆਤਮ ਮੇਲ ਮਿਲਾਏ, ਜੋਤ ਸਰੂਪੀ ਕੀਆ ਨਾਤਾ। ਏਕ ਸ਼ਬਦ ਸੁਣਾਏ, ਦਾਨ ਦੇਵੇ ਜਗ ਦਾਤਾ। ਸਾਚਾ ਸ਼ਬਦ ਪ੍ਰਭ ਝੋਲੀ ਪਾਏ, ਆਪ ਪ੍ਰਭ ਜਗਤ ਪਿਤ ਮਾਤਾ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਰੰਗ ਸ਼ਬਦ ਰੰਗ ਰਾਤਾ। ਆਪਣੇ ਰੰਗ ਰਵੇ ਏਕੰਕਾਰ। ਜੋਤ ਸਰੂਪੀ ਕਰੇ ਜਗਤ ਆਕਾਰ। ਆਪ ਅਡੋਲ ਬੈਠ ਰਿਹਾ ਨਿਰਾਧਾਰ । ਜਗਤ ਮਾਰੇ ਪ੍ਰਭ ਸ਼ਬਦੀ ਮਾਰ। ਹੋਏ ਖੁਆਰ ਕਲਜੁਗ ਜੀਵ, ਰਸਨਾ ਕਰੇ ਮਦਿ ਮਾਸ ਆਹਾਰ। ਜਨ ਭਗਤ ਸੋਹਣ ਪ੍ਰਭ ਚਰਨ ਦਵਾਰ । ਰਸਨਾ ਸੋਹੰ ਜੈ ਜੈ ਜੈਕਾਰ । ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਕਲਜੁਗ ਜਾਏ ਨਿਵਾਰ। ਨਿਵਾਰ ਨਿਵਾਰ ਨਿਵਾਰ ਪ੍ਰਭ ਕਲਜੁਗ ਨਿਵਾਰਿਆ। ਮਾਰ ਮਾਰ ਮਾਰ ਬੇਮੁਖ ਖੁਆਰ ਕਰ ਮਾਰਿਆ। ਤਾਰ ਤਾਰ ਤਾਰ, ਪ੍ਰਭ ਭਗਤ ਜਨ ਸੋਹੰ ਸ਼ਬਦ ਦੇ ਤਾਰਿਆ। ਵਾਰ ਵਾਰ ਵਾਰ ਕਲਜੁਗ ਜੀਵ ਜਾਓ ਵਾਰ, ਨਿਹਕਲੰਕ ਤੇਰੇ ਚਰਨ ਨਿਮਸਕਾਰਿਆ।
ਹਾਰ ਹਾਰ ਹਾਰ ਕਲ ਆਈ, ਬੇਮੁਖ ਜੀਵ ਮਾਨਸ ਜਨਮ ਕਲਜੁਗ ਹਾਰਿਆ। ਮਾਰ ਮਾਰ ਮਾਰ ਭਗਤ ਜਨ ਆਤਮ ਤ੍ਰਿਖਾ ਮਿਟੀ, ਮਿਲਿਆ ਪ੍ਰਭ ਸਚਖੰਡ ਦਵਾਰਿਆ। ਪੀਵ ਪੀਵ ਪੀਵ ਅੰਮ੍ਰਿਤ ਨਾਮ ਪ੍ਰਭ ਵਰਖੇ ਪੀਵ ਝੂਠੀ ਦੇਹ ਆਤਮ ਕਰੇ ਉਜਿਆਰਿਆ । ਸਾਧ ਸੰਗਤ ਕਲਜੁਗ ਪਰਗਟ, ਨਿਹਕਲੰਕ ਬੇੜਾ ਪਾਰ ਉਤਾਰਿਆ। ਗੁਰਸਿਖ ਮਾਣ ਸਚੀ ਦਰਗਹਿ। ਸਾਚ ਕਰਮ ਪ੍ਰਭ ਚਰਨ ਲਗ ਜਾਹ । ਸੋਹੰ ਸ਼ਬਦ ਲੈ ਗਿਆਨ, ਦੀਸੇ ਸਾਚਾ ਰਾਹ । ਆਤਮ ਧਰੇ ਧਿਆਨ, ਪ੍ਰਭ ਬਖ਼ਸ਼ੇ ਸਰਬ ਗੁਨਾਹ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਦੂਸਰ ਕੋਈ ਨਾ। ਏਕਾ ਜੋਤ ਜਗਤ ਵਰਤੰਤ। ਸਾਚੀ ਜੋਤ ਧਰੇ ਪ੍ਰਭ ਵਿਚ ਸਾਧ ਸੰਤ। ਊਜਲ ਕਲਜੁਗ ਹੋਏ, ਜਿਨ ਮਿਲਿਆ ਪ੍ਰਭ ਸਾਚਾ ਕੰਤ। ਏਕਾ ਜੋਤ ਮਿਲਾਏ, ਮਿਲੇ ਭਗਤ ਭਗਵੰਤ । ਮਿਲਾਈ ਜੋਤ ਏਕ ਪ੍ਰਭ ਏਕਾ । ਜੁਗੋ ਜੁਗ ਲਏ ਅਵਤਾਰ, ਵਰਤਾਏ ਸਾਂਗ ਅਨੇਕਾ। ਕਲਜੁਗ ਜਾਮਾ ਧਾਰ ਨਿਹਕਲੰਕ, ਜਨ ਭਗਤਾਂ ਸੋਹੰ ਦੇਵੇ ਟੇਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਧਰੇ ਜੁਗੋ ਜੁਗ ਏਕਾ। ਏਕਾ ਜੋਤ ਧਰੇ ਪ੍ਰਭ ਅਬਿਨਾਸ਼ੀ। ਜੁਗੋ ਜੁਗ ਲਏ ਅਵਤਾਰ ਸਰਬ ਘਟ ਵਾਸੀ। ਝੂਠੀ ਦੁਨੀਆ ਜੁਗੋ ਜੁਗ ਅੰਤ ਜੁਗ ਵਿਨਾਸੀ। ਕਲਜੁਗ ਅੰਤ ਕੋਈ ਨਾ ਦੀਸੇ, ਜੋ ਜਨ ਮਦਿਰਾ ਮਾਸੀ। ਨਿਹਕਲੰਕ ਲਏ ਅਵਤਾਰ, ਬੇਮੁਖਾਂ ਕਰੇ ਨਾਸੀ। ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਦੇਵੇ ਅੰਮ੍ਰਿਤ ਭੰਡਾਰ, ਪਰਗਟ ਨਿਹਕਲੰਕ ਘਨਕਪੁਰ ਵਾਸੀ। ਘਨਕਪੁਰ ਸਤਿ ਪ੍ਰਭ ਕਲ ਦਰ। ਜਨ ਭਗਤਾਂ ਦੀਸੇ ਸਾਚਾ ਥਿਰ ਘਰ । ਥਿਰ ਘਰ ਕਲਜੁਗ ਜੋਤ ਪਰਗਟਾਏ, ਨਿਹਕਲੰਕ ਅਵਤਾਰ ਨਰ। ਜਾਮਾ ਧਾਰ ਉਪਾਇਆ, ਸਤਿਜੁਗ ਦੇ ਕੇ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਭਾਣਾ ਕਲ ਵਰਤਾਇਆ, ਖੁਆਰ ਹੋਏ ਸਭ ਨਾਰੀ ਨਰ। ਘਰ ਘਰ ਕਲ ਪਏ ਖੁਆਰੀ। ਅਗਨ ਜੋਤ ਜੋਤ ਅਗਨ ਪ੍ਰਭ ਲਾਏ ਚਿੰਗਾਰੀ। ਰਾਜੇ ਰਾਣੇ ਦਰ ਦਰ ਫਿਰਨ ਭਿਖਾਰੀ। ਸ਼ਬਦ ਮਾਰ ਪ੍ਰਭ ਸਾਚੇ ਕਲਜੁਗ ਮਾਰੀ। ਉਧਰੇ ਸੋ ਜਨ, ਜੋ ਆਏ ਪ੍ਰਭ ਚਰਨ ਦਵਾਰੀ। ਰੱਖੇ ਲਾਜ ਆਪ ਪ੍ਰਭ, ਸਰਨ ਪੜੇ ਦੀ ਪੈਜ ਸਵਾਰੀ। ਨਿਹਕਲੰਕ ਤੇਰਾ ਸ਼ਬਦ ਬਾਣ, ਬੇਮੁਖਾਂ ਕਰੇ ਖੁਆਰੀ। ਜਨ ਭਗਤਾਂ ਪਾਈ ਸਾਚੀ ਆਣ, ਸੋਹੰ ਸ਼ਬਦ ਦੀਆ ਨਾਮ ਅਧਾਰੀ। ਸਾਧ ਸੰਗਤ ਸੁਖ ਪ੍ਰਭ ਚਰਨ ਮਾਣ, ਸੋਹੰ ਚੜ੍ਹੀ ਰਹੇ ਖ਼ੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਨਿਹਕਲੰਕ ਅਵਤਾਰੀ। ਨਿਹਕਲੰਕ ਨਿਰਧਨ ਰੂਪ। ਸਾਧ ਸੰਗਤ ਦਰਸਾਏ ਪ੍ਰਭ ਸਤਿ ਸਰੂਪ। ਹੋਏ ਸਹਾਈ ਸਾਚ ਪ੍ਰਭ ਵਿਚ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਕਲਜੁਗ ਜੋਤ ਸਰੂਪੀ ਜੋਤ ਅਨੂਪ। ਜਗੇ ਜੋਤ ਜਗਤ ਅੰਧਿਆਰੇ। ਗੁਰਮੁਖ ਆਇਣ ਪ੍ਰਭ ਚਰਨ ਦਵਾਰੇ । ਸੋਹੰ ਸਾਚਾ ਸ਼ਬਦ ਜਨ ਭਗਤਾਂ ਨਾਮ ਅਧਾਰੇ। ਬੇਮੁਖ ਆਏ ਦਰ, ਦਰ ਦਰ ਬੈਠ ਜਾਏ ਝਖ ਮਾਰੇ। ਮਾਇਆਧਾਰੀ ਰਸਨਾ ਲੋਭੀ, ਆਤਮ ਭਰੀ ਹੰਕਾਰੇ। ਪ੍ਰਭ ਦਰ ਆਏ ਨਾ ਪਾਇਣ ਸੋਝੀ, ਅੰਤਕਾਲ ਮਾਰੇ ਜਮ ਜੰਧਾਰੇ। ਧਰਮ ਰਾਜ ਪਕੜ ਪਛਾੜੇ, ਸਾਚਾ ਪ੍ਰਭ ਅੰਤਕਾਲ ਨਰਕ ਨਿਵਾਰੇ। ਸਰਬ ਸ੍ਰਿਸ਼ਟੀ ਨਿਹਕਲੰਕ ਚਬਾਈ ਦਾੜ੍ਹੇ। ਜਨ ਭਗਤਾਂ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸਾਧ ਸੰਗਤ ਸੋਹੇ ਤੇਰੇ ਚਰਨ ਦਵਾਰੇ। ਚਰਨ ਨਿਵਾਸ ਕਲ ਸਰਬ ਸੁਖ। ਆਤਮ ਰਾਸ, ਮਿਟੇ ਸਭ ਜਗਤ ਭੁਖ। ਸੋਹੰ ਸ਼ਬਦ ਹਿਰਦੇ ਵਾਸ, ਉਪਜੇ ਆਤਮ ਸੁਖ। ਮਹਾਰਾਜ ਸ਼ੇਰ ਸਿੰਘ ਜਨ ਭਗਤ ਤੇਰੇ ਪਾਸ, ਊਜਲ ਕਰਾਏ ਚਾਰ ਵਰਨ ਗੁਰਸਿਖ ਤੇਰਾ ਮੁਖ। ਊਜਲ ਗੁਰਮੁਖ ਜੋ ਪ੍ਰਭ ਕਰਾਏ। ਕਲਜੁਗ ਜਾਮਾ ਧਾਰ, ਵਿਚ ਲਿਖਤ ਨਾਮ ਰਖਾਏ। ਸਾਚੀ ਲਿਖਤ
ਚਲੇ ਜੁਗ ਚਾਰ, ਏਕਾ ਸ਼ਬਦ ਹੋਏ ਸਹਾਏ। ਬਖ਼ਸ਼ੇ ਆਪ ਪ੍ਰਭ ਗਿਰਧਾਰ, ਚਾਰ ਵਰਨ ਤੇਰੀ ਹੋਏ ਸਰਨਾਏ। ਮਹਾਰਾਜ ਸ਼ੇਰ ਸਿੰਘ ਕਿਰਪਾ ਧਾਰ, ਸੋਹੰ ਸ਼ਬਦ ਸਤਿਜੁਗ ਚਲਾਈ ਨਾਏ । ਸੋਹੰ ਸਤਿਜੁਗ ਸਾਚੀ ਨਾਏ। ਸਤਿਗੁਰ ਮਨੀ ਸਿੰਘ ਹੋਏ ਸਹਾਏ। ਸਾਚਾ ਤਾਜ ਸਤਿਜੁਗ ਸਾਚੇ ਸਤਿਗੁਰ ਪ੍ਰਭ ਸੀਸ ਟਿਕਾਏ। ਜੋਤ ਸਰੂਪੀ ਪਰਕਾਸ਼ ਕਰ, ਚਾਰ ਵਰਨ ਸਰਨੀ ਲਾਏ। ਮਾਤ ਪਾਤਾਲ ਆਕਾਸ਼, ਸਰਬ ਏਕਾ ਜੋਤ ਜਗਾਏ। ਖੰਡ ਬ੍ਰਹਿਮੰਡ ਸ਼ਿਵਲੋਕ ਬ੍ਰਹਮਲੋਕ ਪ੍ਰਭ ਦੇ ਉਲਟਾਏ । ਚੌਥੇ ਜੁਗ ਨਿਹਕਲੰਕ ਕਲਜੁਗ ਪਰਗਟ ਆਪਣੀ ਕਲ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦਾ ਭੇਵ ਖੁਲ੍ਹਾਏ। ਚਾਰ ਜੁਗ ਹੋਏ ਵਰਤੰਤ। ਦਵਾਏ ਮਾਣ ਨਿਹਕਲੰਕ, ਸਤਿਗੁਰ ਬਣਾਏ ਮਨੀ ਸਿੰਘ ਸੰਤ। ਸੋਹੰ ਸ਼ਬਦ ਚਲਾਏ, ਰਸਨਾ ਗਾਏ ਸਰਬ ਜੀਵ ਜੰਤ। ਚਾਰ ਵਰਨ ਇਕ ਕਰਾਏ, ਏਕਾ ਨਾਮ ਜਪਾਏ ਪ੍ਰਭ ਭਗਵੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਧਰੇ ਜੋਤ ਵਿਚ ਜੀਵ ਜੰਤ। ਜੀਵ ਜੰਤ ਪ੍ਰਭ ਜੋਤ ਭਰਵਾਸਾ। ਜੋਤ ਸਰੂਪ ਜਗਤ ਵਿਚ ਵਾਸਾ। ਕਲਜੁਗ ਬੇਮੁਖ ਜੀਵ ਅੰਤਕਾਲ ਹੋਏ ਨਾਸਾ। ਸਾਧ ਸੰਗਤ ਗੁਰ ਚਰਨ ਪ੍ਰੀਤ, ਹੋਏ ਨਿਹਕਲੰਕ ਤੇਰਾ ਵਾਸਾ। ਕਲਜੁਗ ਮਿਲਿਆ ਸਾਚਾ ਮੀਤ, ਮਹਾਰਾਜ ਸ਼ੇਰ ਸਿੰਘ ਪੂਰਨ ਕਰੇ ਆਸਾ। ਪੂਰਨ ਆਸ ਪ੍ਰਭ ਆਸ ਪੁਜਾਈ। ਜਨ ਭਗਤਾਂ ਦਰਸ ਦੇ ਪ੍ਰਭ, ਆਤਮ ਤ੍ਰਿਖਾ ਮਿਟਾਈ। ਸਾਚਾ ਅੰਮ੍ਰਿਤ ਆਤਮ ਵਰਖ, ਹਉਮੇ ਅਗਨ ਜਲਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜਨ ਭਗਤਾਂ ਬੂਝ ਬੁਝਾਈ। ਬੂਝ ਬੁਝਾਵੇ ਦਿਸਾਵੇ ਸਾਚਾ ਦਰ। ਸਾਚਾ ਸ਼ਬਦ ਉਪਜਾਵੇ ਅਵਤਾਰ ਨਰ। ਸਾਚੇ ਮਾਰਗ ਪਾਵੇ, ਸੋਹੰ ਸ਼ਬਦ ਦੇਵੇ ਵਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਨਿਹਕਲੰਕ ਅਵਤਾਰ ਨਰ। ਨਾਮਦੇਵ ਨਰਾਇਣ ਪਾਇਆ । ਪਰਗਟ ਜੋਤ ਸਰੂਪ ਪ੍ਰਭ ਘਰ ਆਏ ਭੋਗ ਲਗਾਇਆ। ਸੈਣ ਨਾਈ ਤਾਰ ਪ੍ਰਭ, ਆਪਣਾ ਭੇਸ ਵਟਾਇਆ । ਭਗਤ ਕਬੀਰ ਬੇੜਾ ਪਾਰ ਕਰ, ਅਚਰਜ ਵਿਚ ਪ੍ਰਭ ਅਚਰਜ ਮਿਲਾਇਆ। ਭਗਤ ਬੈਣੀ ਉਧਾਰ ਕਰ, ਦੁਖ ਦਲਿਦਰ ਗਲੋਂ ਲਾਹਿਆ। ਅਜਾਮਲ ਪਾਪੀ ਪਾਰ ਕਰ, ਅੰਤਕਾਲ ਪ੍ਰਭ ਦਰਸ ਦਿਖਾਇਆ। ਗਨਕਾ ਸ਼ਬਦ ਅਧਾਰ ਕਰ, ਸ਼ਬਦ ਦੇ ਪ੍ਰਭ ਪਾਰ ਕਰਾਇਆ। ਭਗਤ ਤ੍ਰਿਲੋਚਨ ਨਾਮ ਅਧਾਰ ਦੇ, ਆਤਮ ਦਰਸ ਦਿਖਾਇਆ। ਰਵਿਦਾਸ ਚੁਮਾਰ ਉਧਾਰ ਕਰ, ਚਾਰ ਵਰਨ ਵਿਚ ਮੁਖ ਰਖਾਇਆ। ਪੂਤਨਾ ਪਤਤ ਉਧਾਰ ਕਰ, ਸਚਖੰਡ ਪ੍ਰਭ ਨਿਵਾਸ ਦਵਾਇਆ। ਬੱਧਕ ਬਾਣ ਪ੍ਰਭ ਮਾਰਿਆ, ਬਾਂਹੋਂ ਪਕੜ ਗਲੇ ਲਗਾਇਆ। ਸਦਨਾ ਕਸਾਈ ਤਾਰਿਆ, ਪਰਗਟ ਹੋਏ ਪ੍ਰਭ ਦਰਸ ਦਿਖਾਇਆ। ਗਰੜ ਸਵਾਰੀ ਕਰ ਪ੍ਰਭ, ਅੰਤ ਹੋਏ ਸਹਾਇਆ। ਜੁਗੋ ਜੁਗ ਪ੍ਰਭ ਜੋਤ ਧਰ, ਜਨ ਭਗਤਾਂ ਪਾਰ ਕਰਾਇਆ । ਕਲਜੁਗ ਜਾਮਾ ਧਾਰ, ਨਿਹਕਲੰਕ ਪ੍ਰਭ ਨਾਉਂ ਧਰਾਇਆ। ਕਲ ਜੋਤ ਪਰਕਾਸ਼ ਕਰ, ਸੰਤ ਮਨੀ ਸਿੰਘ ਦਰਸ ਦਿਖਾਇਆ। ਆਤਮ ਕੀਨੀ ਰਾਸ, ਚਰਨ ਸੇਵ ਪ੍ਰਭ ਆਪ ਲਗਾਇਆ । ਰਸਨਾ ਜਪੇ ਸਵਾਸ ਸਵਾਸ, ਵਿਸ਼ਨੂੰ ਭਗਵਾਨ ਜਿਨ ਸੀਸ ਨਿਵਾਇਆ। ਸਾਚੇ ਸਾਹਿਬ ਸਾਚਾ ਸ਼ਬਦ ਗਿਆਨ ਦੇ, ਉਜਲ ਜਗਤ ਕਰਾਇਆ। ਹਥ ਕਲਮ ਗੁਣੀ ਨਿਧਾਨ ਦੇ, ਕਲਜੁਗ ਲੇਖ ਲਿਖਾਇਆ। ਸੁਰਤੀ ਸ਼ਬਦ ਸ਼ਬਦ ਭਗਵਾਨ ਦੇ, ਰਾਜਾ ਰਾਣਾ ਤਖ਼ਤੋਂ ਲਾਹਿਆ। ਨਿਮਾਣਿਆਂ ਪ੍ਰਭ ਮਾਣ ਦੇ, ਰਾਓ ਰੰਕ ਇਕ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਮਾਣ ਦਵਾਇਆ । ਸੰਤ ਮਨੀ ਸਿੰਘ ਮਨ ਗਿਆ ਮਾਨ। ਸਾਚਾ ਸ਼ਬਦ ਦੀਆ ਪ੍ਰਭ ਆਤਮ ਗਿਆਨ । ਉਪਜੇ ਧੁਨ, ਉਪਜਾਵੇ ਗੁਣੀ ਨਿਧਾਨ।
ਜੋਤ ਜਗਾਈ ਮਹਾਰਾਜ ਸ਼ੇਰ ਸਿੰਘ ਸੁੱਤ ਹੋਇਆ ਚਤੁਰ ਸੁਜਾਨ। ਜੋਤ ਜਗਾਈ ਹੋਏ ਰੂਪ। ਸਤਿ ਸਵਾਏ ਦਿਸਾਏ ਪ੍ਰਭ ਸਰੂਪ। ਮਾਣੇ ਰੰਗ ਰੰਗ ਪ੍ਰਭ ਭੂਪ। ਏਕ ਸ਼ਬਦ ਏਕਾ ਪ੍ਰਭ, ਏਕਾ ਦਿਸਾਏ ਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਵਡ ਭੂਪ। ਸ਼ਬਦ ਚਲਾਏ ਪ੍ਰਭ, ਲੇਖ ਲਿਖਾਏ ਸੰਤ। ਸ਼ਬਦ ਲਿਖਾਏ ਪ੍ਰਭ, ਜਗਤ ਖੁਆਰੀ ਕਰਾਏ ਸੰਤ । ਸ਼ਬਦ ਚਲਾਏ ਪ੍ਰਭ, ਕਲਮ ਮਾਰ ਮਾਰੀ ਜਾਏ ਸੰਤ। ਸ਼ਬਦ ਲਿਖਾਏ ਪ੍ਰਭ, ਕਲਜੁਗ ਜੀਵ ਦੁੱਖੀ ਦੁਖਿਆਰੇ ਲੇਖ ਲਿਖਾਏ ਸੰਤ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਭੇਖ ਮਿਟਾਏ ਵਿਚ ਜੀਵ ਜੰਤ । ਚਲੇ ਸ਼ਬਦ ਦਿਵਸ ਰੈਣ । ਮਨੀ ਸਿੰਘ ਨਾ ਮਿਲੇ ਬਹਿਣ । ਸਾਚੇ ਸਿੱਖ ਸਦਾ ਚਰਨੀਂ ਰਹਿਣ। ਕਰ ਦਰਸ ਆਤਮ ਸੁਖ ਪਾਇਣ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਦਰਸ ਦਿਖਾਵੇ, ਜਨ ਭਗਤ ਵੇਖਣ ਨੈਣ। ਸੰਤ ਮਨੀ ਸਿੰਘ ਸਤਿ ਸਤਿ ਸਤਿ ਲਿਖਾਇਆ। ਅੰਤਕਾਲ ਛਡ ਦੇਹ, ਵਿਚ ਜੋਤੀ ਮੇਲ ਮਿਲਾਇਆ। ਨਿਹਕਲੰਕ ਚਰਨ ਸੰਗ ਨੇਂਹ, ਪ੍ਰਭ ਸੇਵ ਸੁਫਲ ਕਰਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੰਤ ਮਨੀ ਸਿੰਘ ਮਾਣ ਦਵਾਇਆ। ਛਡ ਦੇਹ ਜੋਤ ਵਿਚ ਸਮਾਇਆ। ਪ੍ਰਭ ਅਬਿਨਾਸ਼ੀ ਕਿਰਪਾ ਨਿਧ, ਮਾਤ ਜਨਮ ਦਵਾਇਆ। ਜੋਤ ਪਰਕਾਸ਼ ਕਰੀ ਵਿਚ ਨੂਰ, ਨੂਰੋ ਨੂਰ ਉਪਾਇਆ। ਸੰਤ ਮਨੀ ਸਿੰਘ ਸਾਚਾ ਸੂਰ, ਸਾਚੀ ਕੁੱਖ ਉਪਜਾਇਆ। ਬੇਮੁਖ ਜਾਇਣ ਪ੍ਰਭ ਦਰ ਤੋਂ ਦੂਰ, ਪ੍ਰਭ ਸੰਤਨ ਮਾਣ ਦਵਾਇਆ। ਸਰਬ ਕਲਾ ਪ੍ਰਭ ਆਸਾ ਪੂਰ, ਨਿਜ ਘਰ ਵਾਸੀ ਨਿਜ ਆਤਮ ਜੋਤ ਜਗਾਇਆ। ਜਗਾਈ ਜੋਤ ਜਗਤ, ਮਨੀ ਸਿੰਘ ਦੇ ਸਾਚਾ ਨੂਰ। ਸਾਚਾ ਤਖ਼ਤ ਰਚਾਇਕੇ, ਸਤਿਜੁਗ ਬਹਾਏ ਆਸਾ ਪੂਰ। ਕਲਜੁਗ ਭੇਖ ਮਿਟਾਇਕੇ, ਏਕਾ ਜੋਤ ਜਗੇ ਦੇਹ ਨੂਰ। ਸਤਿਗੁਰ ਮਨੀ ਸਿੰਘ ਮਾਣ ਦਵਾਇਕੇ, ਸੋਹੰ ਸ਼ਬਦ ਵਜਾਏ ਤੂਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਾ ਨੇੜੇ ਨਾ ਦੂਰ। ਸੰਤ ਮਨੀ ਸਿੰਘ ਤੇਰਾ ਸਚ ਉਪਦੇਸ਼। ਭੂਰੀ ਵਾਲੇ ਸਚ ਕੀਆ ਕਲਜੁਗ ਭੇਸ। ਧੰਨ ਧੰਨ ਸਾਧ ਸੰਗਤ ਤੇਰੀ, ਤੇਰੇ ਸਿੱਖਾਂ ਸਦਾ ਆਦੇਸ਼ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਪਰਗਟੇ ਪ੍ਰਭ ਨਿਰਗੇਸ਼। ਵੱਡੇ ਸਿੱਖ ਵੱਡੀ ਵਡਿਆਈ। ਵੱਡੀ ਮਤਿ ਪ੍ਰਭ ਦਰ ਤੇ ਪਾਈ। ਆਤਮ ਸਤਿ ਸਤਿ ਧੀਰ ਰਖਾਈ। ਆਤਮ ਕੁੰਜੀ ਗਿਆਨ, ਸੋਹੰ ਸ਼ਬਦ ਪ੍ਰਭ ਦੇਵੇ ਲਾਈ। ਸਾਚਾ ਚਰਨ ਧਿਆਨ, ਏਕਾ ਲਿਵ ਲਾਈ। ਸਾਚਾ ਸਿੱਖ ਕਲਜੁਗ ਜਾਣ, ਨਿਹਕਲੰਕ ਜਿਸ ਸੇਵ ਕਮਾਈ। ਸੰਤ ਮਨੀ ਸਿੰਘ ਰਾਹ ਦਸਾਇਆ। ਸਾਧ ਸੰਗਤ ਵਿਚ ਸੁਣਾਇਆ। ਕਲਜੁਗ ਜਾਮਾ ਧਾਰ, ਨਿਹਕਲੰਕ ਵਿਚ ਮਾਤ ਦੇ ਆਇਆ। ਸਾਚੀ ਜੋਤ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ। ਗੁਰਮੁਖਾਂ ਮਨ ਗਿਆ ਮਾਣ। ਸਾਚਾ ਕੀਆ ਪ੍ਰਭ ਚਰਨ ਧਿਆਨ। ਦੇਵੇ ਦਰਸ ਕ੍ਰਿਸ਼ਨ ਘਨਈਆ ਵਿਸ਼ਨੂੰ ਭਗਵਾਨ। ਮਿਟੇ ਹਰਸ ਪ੍ਰਭ ਸਰਬ ਮਿਟਾਣ। ਏਕਾ ਦਰਸ ਦਰ ਸਾਚੇ ਪਾਣ। ਜੋਤ ਸਰੂਪੀ ਜੋਤ ਜਗਾਏ ਮਹਾਨ। ਸਾਚਾ ਦੇ ਦਰਸ ਨਿਹਕਲੰਕ, ਆਤਮ ਦੀਆ ਗਿਆਨ। ਮਾਹਣਾ ਸਿੰਘ ਮਨ ਉਪਜੇ ਸੁਖ, ਮਿਲੇ ਵਿਸ਼ਨੂੰ ਭਗਵਾਨ। ਕਰ ਦਰਸ ਆਤਮ ਤ੍ਰਿਪਤਾਸਿਆ । ਭਰਮ ਭੁਲੇਖਾ ਸਾਰਾ ਨਾਸਿਆ। ਸਾਚਾ ਪ੍ਰਭ ਵਿਚ ਹਿਰਦੇ ਵਾਸਿਆ। ਛਡ ਜਗਤ ਵਿਹਾਰ ਹੋਇਆ ਪ੍ਰਭ ਦਾਸਨ ਦਾਸਿਆ। ਮਿਲੇ ਪ੍ਰਭ ਗਿਰਧਾਰ ਰਸਨਾ ਜਪੇ ਸਵਾਸ ਸਵਾਸਿਆ । ਹੋਏ ਦਰਸ ਅਪਾਰ, ਆਤਮ ਹੋਏ ਰਾਸਿਆ। ਮਹਾਰਾਜ ਸ਼ੇਰ ਸਿੰਘ ਜਗਤ ਪਸਾਰ, ਸਦ ਦੀਸੇ ਪਾਸਿਆ। ਸਦਾ ਸੰਗ ਪ੍ਰਭ ਦੀਸੇ ਨਾਲ। ਸਾਚੀ ਸ਼ਬਦ ਰੰਗਤ ਪ੍ਰਭ ਚਾੜ੍ਹੀ ਲਾਲ। ਆਤਮ ਦੀਪ ਪ੍ਰਭ ਜੋਤ ਸਰੂਪੀ
ਦੀਆ ਬਾਲ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਸਾਚਾ ਦਰਸ ਦੀਆ ਦਿਖਾਲ। ਕਰ ਦਰਸ ਤ੍ਰਿਖਾ ਬੁਝਾਈ। ਆਤਮ ਸ਼ਾਂਤ ਮਿਲੀ ਸਰਬ ਸੁਖਦਾਈ। ਮਨ ਚਾਉ ਘਨੇਰਾ, ਆਤਮ ਵੱਜੀ ਵਧਾਈ। ਨਾ ਦੀਸੇ ਸੰਞ ਸਵੇਰਾ, ਸਾਚਾ ਸਾਹਿਬ ਸਦ ਰਸਨਾ ਗਾਈ। ਨਿਹਕਲੰਕ ਕਲ ਪਾਇਆ ਫੇਰਾ, ਜਨ ਭਗਤਾਂ ਦੇਵੇ ਵਡਿਆਈ। ਮਾਹਣਾ ਸਿੰਘ ਤੇਰਾ ਸਾਚਾ ਸੰਗ। ਸਿੰਘ ਪਾਲ ਚਾੜ੍ਹਿਆ ਆਤਮ ਰੰਗ। ਕਰੀ ਪ੍ਰੀਤੀ ਚਰਨ ਪ੍ਰਭ, ਏਕਾ ਦਰਸ ਪ੍ਰਭ ਲਿਆ ਮੰਗ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਰ ਦਰਸ ਗੁਰਸਿਖ ਪਾਰ ਜਾਏ ਲੰਘ। ਦੇ ਦਰਸ ਦੀਨ ਦਿਆਲਾ। ਜੋਤ ਜਗਾਈ ਵਿਚ ਦੇਹ ਗੁਲਾਲਾ। ਆਤਮ ਧੀਰ ਧਰਾਈ ਸਾਚੇ ਸਿੱਖ ਪਾਲਾ। ਕ੍ਰਿਸ਼ਨ ਕਲਾ ਵਰਤਾਈ, ਦੇਵੇ ਦਰਸ ਰੂਪ ਵਿਚ ਬਾਲਾ। ਹੋਵੇ ਜੋਤ ਸਵਾਈ, ਮਿਲਿਆ ਮਹਾਰਾਜ ਸ਼ੇਰ ਸਿੰਘ ਭਗਤ ਵਸਾਲਾ। ਕਰ ਦਰਸ ਸ਼ਬਦ ਰੂਪ, ਮਨ ਭਇਆ ਅਨੰਦ। ਰਸਨਾ ਮੁਖ ਨਾ ਲਾਈ, ਮਾਸ ਮਦਿਰਾ ਗੰਦ। ਕਲਜੁਗ ਗੁਰਸਿਖ ਪਰਗਟਿਆ, ਸਤਿਜੁਗ ਸਾਚਾ ਚਾੜ੍ਹਿਆ ਚੰਦ। ਨਿਹਕਲੰਕ ਦੇ ਵਡਿਆਈ, ਦਰਸ ਕਰਾਇਆ ਵਿਚ ਬ੍ਰਹਿਮੰਡ। ਸਾਚੇ ਧਾਮ ਪੁਚਾਇਆ ਪ੍ਰਭ, ਆਤਮ ਨਾ ਹੋਈ ਰੰਡ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਥਾਉਂ ਮਾਣ ਦਵਾਇਆ ਖੰਡ ਵਰਭੰਡ ਬ੍ਰਹਿਮੰਡ। ਜੋਤ ਜਗਾਈ ਪਾਲ ਸਿੰਘ, ਤੇਰੀ ਵਿਚ ਲਲਾਟ। ਦਰਸ ਦਿਖਾਇਆ ਖੋਲ੍ਹ ਪ੍ਰਭ ਬਜਰ ਕਪਾਟ। ਸਾਚਾ ਸ਼ਬਦ ਸੁਣਾਇਆ, ਸਾਚੀ ਸ਼ਬਦ ਲਗਾਈ ਚਾਟ। ਮਹਾਰਾਜ ਸ਼ੇਰ ਸਿੰਘ ਬ੍ਰਹਮਲੋਕ ਬਹਾਇਆ, ਮਾਤਲੋਕ ਚੁਕਾਈ ਵਾਟ। ਬ੍ਰਹਮਲੋਕ ਗਿਆ ਬ੍ਰਹਿਮਾਦ। ਗੁਰਸਿਖ ਸਾਚਾ ਸਦਾ ਅਨਾਹਦ। ਦਵਾਏ ਮਾਣ ਬੋਧ ਅਗਾਧ। ਮਹਾਰਾਜ ਸ਼ੇਰ ਸਿੰਘ ਚਾਰ ਜੁਗ, ਜਨ ਭਗਤਾਂ ਰਖਾਵੇ ਯਾਦ। ਗੁਰਸਿਖ ਗੁਰ ਨਾਉਂ ਰਸਨਾ ਗਾਇਆ। ਥਿਰ ਘਰ ਵਾਸੀ ਸਚਖੰਡ ਨਿਵਾਸੀ ਕਲਜੁਗ ਮਾਣ ਦਵਾਇਆ। ਕਲਜੁਗ ਨਿਹਕਲੰਕ ਨਰ ਨਿਰਵੈਰ, ਨਿਰਾਹਾਰ ਸਦਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਜਨ ਭਗਤਾਂ ਮਾਣ ਦਵਾਇਆ। ਪਾਲ ਸਿੰਘ ਗੁਰਸਿਖ ਨਿਆਰਾ। ਸਾਚੇ ਪ੍ਰਭ ਖੁਲ੍ਹਾਇਆ ਦਸਮ ਦਵਾਰਾ। ਕਰ ਜੋਤ ਪਰਕਾਸ਼, ਆਤਮ ਕੀਆ ਉਜਿਆਰਾ। ਸਦਾ ਸਦਾ ਪ੍ਰਭ ਅਬਿਨਾਸ਼, ਸੋਹੰ ਦੇਵੇ ਨਾਮ ਭੰਡਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਜਨ ਭਗਤਾਂ ਦੇਵੇ ਧਰਮ ਅਧਾਰਾ। ਪਾਲ ਸਿੰਘ ਪਾਇਆ ਪਰਮਾਨੰਦ। ਮਿਲਿਆ ਪ੍ਰਭ ਮਨੋਹਰ ਮੁਕੰਦ। ਸਾਚਾ ਸ਼ਬਦ ਸਾਚੀ ਧੁਨ, ਸਾਚਾ ਆਤਮ ਹੋਇਆ ਅਨੰਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਉਪਜਾਇਆ ਸਾਚਾ ਚੰਦ। ਸਾਚੇ ਸਿੱਖ ਪ੍ਰਭ ਦਰਸ ਪਾਇਆ। ਸਾਚਾ ਸੁਖਨ ਸਚ ਆਖ ਸੁਣਾਇਆ। ਧੰਨ ਧੰਨ ਧੰਨ ਗੁਰਸਿਖ, ਜਿਨ ਹਿਰਦੇ ਵਸਾਇਆ। ਬਚਨ ਮੰਨ ਸਿੰਘ ਪਾਲ, ਪ੍ਰਭ ਚਰਨ ਆਏ ਸੀਸ ਝੁਕਾਇਆ। ਕਲਜੁਗ ਪਾਇਆ ਸਾਚਾ ਧਨ ਮਾਲ, ਪ੍ਰਭ ਸਾਚੇ ਦਰਸ ਦਿਖਾਇਆ। ਆਤਮਾ ਸਿੰਘ ਸਿੰਘ ਜੀਵਣ, ਪ੍ਰਭ ਚਰਨੀਂ ਸੀਸ ਝੁਕਾਇਆ। ਮਨ ਤਨ ਧਨ ਵਾਰ, ਪ੍ਰਭ ਸੇਵਾ ਚਿੱਤ ਲਾਇਆ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਦਰ ਘਰ ਜਾਏ ਜਨ ਭਗਤ ਤਰਾਇਆ। ਪਾਲ ਸਿੰਘ ਕਲਜੁਗ ਵਡ ਹੰਸ। ਕਰ ਸੇਵਾ ਨਿਹਕਲੰਕ ਤਾਰਿਆ ਸਰਬ ਬੰਸ। ਜੋਤ ਜਗਾਈ ਪ੍ਰਭ ਏਕਾ ਅੰਕ। ਭਗਤ ਵਡਾਏ ਤੇਰੀ ਅੰਸ। ਮਹਾਰਾਜ ਸ਼ੇਰ ਸਿੰਘ ਸੁਹਾਏ ਤੇਰੇ ਬੰਕ। ਸਿੱਖ ਉਪਜਾਏ ਵਿਚ ਸਹੰਸ। ਸਾਚੀ ਸੇਵਾ ਸਾਚਾ ਫਲ ਪਾਇਆ। ਅੰਤਕਾਲ ਪ੍ਰਭ ਦੇ ਦਰਸ, ਚਵੀ ਚੇਤ ਉਨੀਂ ਸੌ ਅਠਾਨਵੇਂ ਬਿਕ੍ਰਮੀ ਵਿਚ ਜੋਤੀ ਜੋਤ ਮਿਲਾਇਆ। ਬ੍ਰਹਮਾ ਗਵਾਏ ਮਾਣ, ਪ੍ਰਭ ਬ੍ਰਹਮਲੋਕ ਬਹਾਇਆ। ਸਾਚੀ ਸੇਵ ਭਗਤ ਭਗਵਾਨ ਦੇ, ਪ੍ਰਭ ਸਾਚੇ ਧਾਮ ਬਿਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਖੰਡ ਬ੍ਰਹਿਮੰਡ ਉਲਟਾਇਆ। ਸੇਵਾ ਕਰੀ ਪਾਰਬ੍ਰਹਮ। ਨਿਰਮਲ ਹੋਇਆ ਕਲਜੁਗ ਜਰਮ। ਦੇ ਦਰਸ ਪ੍ਰਭ ਮਿਟਾਇਆ ਭਰਮ। ਗੁਰਚਰਨ ਪ੍ਰੀਤੀ ਕਲਜੁਗ ਸਾਚਾ ਕਰਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰਭਵਾਸ ਮਿਟਾਏ ਜਰਮ। ਸਾਚੇ ਸਿੱਖ ਤੇਰੀ ਸਤਿ ਵਡਿਆਈ। ਅੰਤਕਾਲ ਮਾਤਲੋਕ ਪਰਮਗਤ ਪਾਈ। ਸਾਚੇ ਪਰਗਟ ਜੋਤ ਤੇਰੀ ਸਾਚੀ ਜੋਤ ਜਗਾਈ। ਧਰੀ ਜੋਤ ਵਿਚ ਤੇਰੇ ਸੁਤ, ਚਾਰ ਕੁੰਟ ਪੈ ਜਾਏ ਦੁਹਾਈ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਭੁੱਲੀ ਰਹੀ ਲੋਕਾਈ। ਜੋਤ ਸਰੂਪ ਸਿੱਖ ਦੇਹ ਪ੍ਰਭ ਵਾਸਿਆ। ਬੇਮੁਖਾਂ ਦਿਖਾਇਆ ਭੁਲਾਇਆ ਕਰ ਕਰ ਜਾਇਣ ਹਾਸਿਆ। ਗੁਰਸਿਖਾਂ ਸ਼ਬਦ ਸੁਣਾਇਆ ਦਰਸ ਦਿਖਾਇਆ, ਜੋਤ ਸਰੂਪ ਕਰ ਸਿੱਖ ਦੇਹ ਵਾਸਿਆ। ਸਾਰਾ ਭਰਮ ਮਿਟਾਇਆ, ਸ਼ਬਦ ਸੁਰਤ ਦਾ ਮੇਲ ਕਰ, ਚਲਾਏ ਸ਼ਬਦ ਪ੍ਰਭ ਅਬਿਨਾਸ਼ਿਆ। ਮਹਾਰਾਜ ਸ਼ੇਰ ਸਿੰਘ ਖੇਲ ਰਚਾਇਆ, ਨਿਹਕਲੰਕ ਕਲ ਆਇਆ, ਸਾਚੀ ਦੇਹ ਗੁਰਸਿਖ ਪ੍ਰਭ ਜੋਤ ਸਰੂਪੀ ਕੀਆ ਵਾਸਿਆ। ਸਾਚਾ ਦੀਪਕ ਗੁਰਸਿਖ ਪਰਕਾਸ਼। ਨਿਹਕਲੰਕ ਜੋਤ ਸਰੂਪੀ ਰੱਖੇ ਵਾਸ। ਸਦਾ ਸਹਾਈ ਪ੍ਰਭ ਸਦਾ ਰਹੇ ਪਾਸ। ਸਾਚਾ ਸ਼ਬਦ ਮਨ ਸਾਚੀ ਧਰਵਾਏ ਧਰਵਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਰੱਖੇ ਸਿੱਖ ਦੇਹ ਵਾਸ। ਵੱਡਾ ਸਿੱਖ ਪ੍ਰਭ ਆਪ ਵਡਿਆਇਆ । ਜਾਮਾ ਧਾਰ ਨਿਹਕਲੰਕ ਜੋਤ ਸਰੂਪ ਵਿਚ ਡੇਰਾ ਲਾਇਆ। ਸਾਚਾ ਸ਼ਬਦ ਲਿਖਾਏ ਲਿਖਤ, ਚਾਰ ਵਰਨ ਪ੍ਰਭ ਚਰਨੀਂ ਲਾਇਆ। ਐਸੀ ਕਲਜੁਗ ਬਣਾਈ ਬਣਤ, ਜੋਤ ਸਰੂਪੀ ਪ੍ਰਭ ਦਿਸ ਨਾ ਆਇਆ। ਪ੍ਰਭ ਕੀ ਮਹਿਮਾ ਸਦਾ ਅਗਣਤ, ਕਿਸੇ ਭੇਵ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਿੱਖ ਸਾਚੇ ਦੇ ਵਿਚ ਸਮਾਇਆ। ਸਦਾ ਸਮੀਪਤ ਸਦਾ ਸਮੀਪ। ਸਾਚੀ ਜੋਤ ਜਗਾਈ ਵਿਚ ਆਤਮ ਦੀਪ। ਕਲਜੁਗ ਵਖਾਈ ਸਤਿਜੁਗ ਚਲਾਈ ਉਲਟੀ ਰੀਤ। ਨਿਹਕਲੰਕ ਤੇਰੀ ਵਡਿਆਈ, ਗੁਰਸਿਖਾਂ ਆਤਮ ਕੀਨੀ ਸੀਤ। ਪੂਰਨ ਸਿੱਖ ਪੂਰਨ ਭਰਵਾਸ। ਸਾਚੇ ਪ੍ਰਭ ਜੋਤ ਸਰੂਪੀ ਕੀਆ ਵਾਸ। ਸ਼ਬਦ ਚਲਾਏ ਲਿਖਤ ਕਰਾਏ, ਕਲਜੁਗ ਕੀਆ ਨਾਸ। ਬਚਨ ਉਲਟਾਏ ਰਹਿਣ ਨਾ ਪਾਏ, ਪ੍ਰਭ ਸਾਚਾ ਕਰੇ ਵਿਨਾਸ। ਮਹਾਰਾਜ ਸ਼ੇਰ ਸਿੰਘ ਸ਼ਬਦ ਵਰਤਾਏ, ਜੈ ਜੈ ਜੈਕਾਰ ਚਾਰ ਕੁੰਟ ਕਰਾਏ ਸਰਬ ਗੁਣਤਾਸ। ਜੈ ਜੈ ਜੈਕਾਰ ਪ੍ਰਭ ਦਰਬਾਰ। ਜਨ ਭਗਤਾਂ ਦੀਸੇ ਹਰਿ ਕਾ ਦਵਾਰ। ਉਤਰੇ ਪਾਰ, ਜੋ ਦਰ ਆਇਣ ਨਰ ਨਾਰ। ਸਾਧ ਸੰਗਤ ਪ੍ਰਭ ਪੈਜ ਸਵਾਰ। ਦੇਵੇ ਦਰਸ ਨਿਹਕਲੰਕ ਨੈਣ ਮੁਧਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜੋਤ ਸਰੂਪੀ ਜਗਤ ਆਕਾਰ। ਗੁਰਸਿਖ ਵਣਜਾਰਾ, ਜਗਤ ਠਗ। ਗੁਰਸਿਖ ਨਾਮ ਅਧਾਰਾ, ਬੇਮੁਖਾਂ ਮਾਰ ਗਈ ਕਲਜੁਗ ਵਗ। ਸਾਚਾ ਨਾਮ ਕਰੇ ਆਤਮ ਉਜਿਆਰਾ, ਗੁਰਮੁਖ ਸਾਚੇ ਗੁਰ ਚਰਨੀਂ ਗਏ ਲਗ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਬਲਿਹਾਰੀ, ਏਕਾ ਸ਼ਬਦ ਚਲਾਇਆ ਜਗ। ਏਕਾ ਸ਼ਬਦ ਜਗਤ ਚਲਾਇਆ। ਜੋਤ ਸਰੂਪੀ ਨਿਹਕਲੰਕ, ਆਪਣਾ ਡੰਕ ਆਪ ਵਜਾਇਆ। ਨਿਰਾਹਾਰੀ ਨਿਰਵੈਰ ਵਿਚ ਸਿੱਖ ਦੇਹ ਪ੍ਰਭ ਸਮਾਇਆ। ਆਤਮ ਮੁਖ ਕਰ ਪ੍ਰਭ ਬ੍ਰਹਮ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸੋਹੰ ਸਾਚਾ ਸ਼ਬਦ ਚਲਾਇਆ। ਸਾਚੇ ਪ੍ਰਭ ਸਾਚੀ ਆਣ। ਸਾਧ ਸੰਗਤ ਪ੍ਰਭ ਦੇਵੇ ਮਾਣ। ਚਰਨ ਧੂੜ ਬਖ਼ਸ਼ੇ ਇਸ਼ਨਾਨ। ਸੋਹੰ ਸ਼ਬਦ ਆਤਮ ਦੇਵੇ ਉਤਮ ਗਿਆਨ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਦਰਗਹਿ ਕਰੀ ਪਰਵਾਨ। ਸਾਧ ਸੰਗਤ ਸਾਚੇ ਗੁਰਸਿਖ। ਆਤਮ ਸਦਾ ਪ੍ਰਭ ਮਿਲਣ ਕੀ ਤ੍ਰਿਖ। ਦੇਵੇ ਮਾਣ ਕਲਜੁਗ, ਵਡ ਕਰੇ ਵਿਚ ਮੁਨ ਰਿਖ। ਧੰਨ ਧੰਨ ਧੰਨ ਵਡਿਆਈ, ਕਲਜੁਗ ਤੇਰੀ ਗੁਰਸਿਖ। ਮਹਾਰਾਜ
ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਨਾਮ ਪਾਵੇ ਸਾਚੀ ਭਿਖ। ਨਾਮ ਭਿਖਾਰੀ ਗੁਰਮੁਖ ਕੋਏ। ਜਗਤ ਵਿਹਾਰੀ ਬੇਮੁਖ ਹੋਏ। ਸਾਚਾ ਸਿੱਖ ਸਾਚਾ ਪ੍ਰਭ ਦਰਸ ਬਿਲੋਏ। ਆਤਮ ਉਪਜੇ ਬ੍ਰਹਮ ਗਿਆਨ, ਦੀਸੇ ਤ੍ਰੈਲੋਏ। ਏਕਾ ਨਾਮ ਗੁਣੀ ਨਿਧਾਨ ਸੋਹੰ ਦੂਸਰ ਨਾ ਕੋਏ। ਮਿਲੇ ਪ੍ਰਭ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਕਰਾਏ ਜੋਤੀ ਦੋਏ। ਜੋਤੀ ਜੋਤ ਕਰਾਏ ਮੇਲ। ਆਤਮ ਦੀਪ ਪਰਕਾਸ਼ੇ, ਬਿਨ ਬਾਤੀ ਬਿਨ ਤੇਲ। ਕਲਜੁਗ ਪਰਗਟ ਨਿਹਕਲੰਕ, ਜੋਤ ਸਰੂਪੀ ਕੀਆ ਖੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਲਿਆ ਮੇਲ। ਭਿੰਨੜੀ ਰੈਣ ਸੁਹਾਈ, ਪ੍ਰਭ ਦਰਸ ਦਿਖਾਇਆ। ਭਿੰਨੜੀ ਰੈਣ ਸੁਹਾਈ ਰੰਗ ਰਾਤੇ ਰੰਗ ਨਾਮ ਚੜ੍ਹਾਇਆ। ਭਿੰਨੜੀ ਰੈਣ ਸੁਹਾਈ ਸਰਬ ਗੁਣ ਦਾਤੇ, ਸਾਧ ਸੰਗਤ ਹੋਏ ਸਹਾਇਆ। ਭਿੰਨੜੀ ਰੈਣ ਸੁਹਾਈ ਪੁਰਖ ਬਿਧਾਤੇ, ਜਨ ਭਗਤਾਂ ਅੰਗ ਲਗਾਇਆ। ਭਿੰਨੜੀ ਰੈਣ ਸੁਹਾਈ ਸਰਬ ਸੁਖ ਦਾਤੇ, ਬਾਂਹੋਂ ਪਕੜ ਗੁਰਸਿਖ ਤਰਾਇਆ। ਭਿੰਨੜੀ ਰੈਣ ਸੁਹਾਈ, ਸਾਚਾ ਪ੍ਰਭ ਕਿਸੇ ਵਿਰਲੇ ਜਾਤਾ, ਚਲ ਆਇਆ ਸਰਨਾਈ । ਭਿੰਨੜੀ ਰੈਣ ਸੁਹਾਈ, ਪਰਗਟ ਜੋਤ ਨਿਹਕਲੰਕ ਸਾਚੀ ਲਿਖਤ ਜਗਤ ਵਰਤਾਈ। ਭਿੰਨੜੀ ਰੈਣ ਸੁਹਾਈ, ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ ਆਪਣੀ ਕਲ ਵਰਤਾਈ। ਭਿੰਨੜੀ ਰੈਣ ਸੁਹਾਈ, ਪ੍ਰਭ ਪਰਕਾਸ਼ਿਆ। ਭਿੰਨੜੀ ਰੈਣ ਸੁਹਾਈ, ਸਾਚਾ ਦੀਸੇ ਪ੍ਰਭ ਸਦਾ ਅਬਿਨਾਸ਼ਿਆ । ਭਿੰਨੜੀ ਰੈਣ ਸੁਹਾਈ, ਸਾਧ ਸੰਗਤ ਦੇਵੇ ਸ਼ਬਦ ਸਦਾ ਧਰਵਾਸਿਆ। ਭਿੰਨੜੀ ਰੈਣ ਸੁਹਾਈ, ਨਿਜ ਘਰ ਵਾਸ ਆਤਮ ਕਰਾਏ ਪ੍ਰਭ ਸਾਚੇ ਘਰ ਵਾਸਿਆ। ਭਿੰਨੜੀ ਰੈਣ ਸੁਹਾਈ, ਸਾਧ ਸੰਗਤ ਪ੍ਰਭ ਸੋਹੇ ਪਾਸਿਆ। ਭਿੰਨੜੀ ਰੈਣ ਸੁਹਾਈ, ਗੁਰਚਰਨ ਪ੍ਰੀਤੀ ਗੁਰਸਿਖ ਰਹਿਰਾਸਿਆ। ਭਿੰਨੜੀ ਰੈਣ ਸੁਹਾਈ, ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਜਪਾਵੇ ਸਵਾਸ ਸਵਾਸਿਆ। ਭਿੰਨੜੀ ਰੈਣ ਸੁਹਾਈ, ਪ੍ਰਭ ਮਿਟਾਏ ਅੰਧੇਰਾ। ਭਿੰਨੜੀ ਰੈਣ ਸੁਹਾਈ, ਪ੍ਰਭ ਜੋਤ ਜਗਾਏ ਸੰਞ ਸਵੇਰਾ। ਭਿੰਨੜੀ ਰੈਣ ਸੁਹਾਈ, ਨਿਹਕਲੰਕ ਪਰਗਟੇ ਨਾ ਲਾਏ ਦੇਰਾ। ਭਿੰਨੜੀ ਰੈਣ ਸੁਹਾਈ, ਵਿਚ ਸਿੱਖ ਪ੍ਰਭ ਲਾਇਆ ਡੇਰਾ। ਭਿੰਨੜੀ ਰੈਣ ਸੁਹਾਈ, ਨਿਹਕਲੰਕ ਕਲ ਪਾਇਆ ਫੇਰਾ। ਭਿੰਨੜੀ ਰੈਣ ਸੁਹਾਈ, ਬੇਮੁਖਾਂ ਚਾਰ ਕੁੰਟ ਅੰਧੇਰਾ। ਭਿੰਨੜੀ ਰੈਣ ਸੁਹਾਈ, ਸਾਧ ਸੰਗਤ ਭਰਵਾਸਾ ਤੇਰਾ । ਭਿੰਨੜੀ ਰੈਣ ਸੁਹਾਈ, ਮਹਾਰਾਜ ਸ਼ੇਰ ਸਿੰਘ ਸਾਚਾ ਤੇਰਾ ਫੇਰਾ। ਭਿੰਨੀ ਰੈਣ ਪਰਗਟੇ ਭਗਵਾਨ । ਭਿੰਨੀ ਰੈਣ ਪੰਚਮ ਜੇਠ ਚਤੁਰ ਸੁਜਾਨ। ਭਿੰਨੀ ਰੈਣ ਪ੍ਰਭ ਦੇਵੇ ਸੋਹੰ ਸਾਚਾ ਦਾਨ। ਭਿੰਨੀ ਰੈਣ ਪ੍ਰਭ ਉਪਜਾਵੇ ਆਤਮ ਗਿਆਨ। ਭਿੰਨੀ ਰੈਣ ਪਰਗਟ ਜੋਤ ਮਿਲੇ ਭਗਵਾਨ। ਭਿੰਨੀ ਰੈਣ ਆਤਮ ਦੀਪ ਜਗੇ ਬਿਧਨਾਨ। ਭਿੰਨੀ ਰੈਣ ਪ੍ਰਭ ਸੋਹੰ ਦੇਵੇ ਸਾਚਾ ਦਾਨ। ਭਿੰਨੀ ਰੈਣ ਪ੍ਰਭ ਦਰਸ ਕਰ ਮੂਰਖ ਹੋਏ ਚਤੁਰ ਸੁਜਾਨ । ਭਿੰਨੀ ਰੈਣ ਮਹਾਰਾਜ ਸ਼ੇਰ ਸਿੰਘ ਦਰ ਸਾਚਾ ਜਾਣ। ਭਿੰਨੀ ਰੈਣ ਪ੍ਰਭ ਜਗਤ ਆਕਾਰ। ਭਿੰਨੀ ਰੈਣ ਪ੍ਰਭ ਜੋਤ ਧਰੀ ਸੰਸਾਰ। ਭਿੰਨੀ ਰੈਣ ਏਕਾ ਰੂਪ ਨਿਹਕਲੰਕ ਅਵਤਾਰ। ਭਿੰਨੀ ਰੈਣ ਗੁਰਸਿਖਾਂ ਦਸਾਵੇ ਸਚ ਦਰਬਾਰ। ਭਿੰਨੀ ਰੈਣ, ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਜੋਤ ਜਗਾਏ ਅਪਰ ਅਪਾਰ । ਭਿੰਨੀ ਰੈਨੜੀਏ, ਤੇਰਾ ਮੁਖ ਉਜਿਆਰਾ। ਭਿੰਨੀ ਰੈਨੜੀਏ, ਨਿਹਕਲੰਕ ਕਲ ਲਿਆ ਅਵਤਾਰਾ। ਭਿੰਨੀ ਰੈਨੜੀਏ, ਸੁੰਨ ਸਮਾਧ ਜਗਤ ਵਰਤਾਰਾ। ਭਿੰਨੀ ਰੈਨੜੀਏ, ਤੇਰਾ ਮਿਟਿਆ ਅੰਧ ਅੰਧਿਆਰਾ । ਭਿੰਨੀ ਰੈਨੜੀਏ, ਨਿਹਕਲੰਕ ਜੋਤ ਸਰੂਪ ਕਲਜੁਗ ਉਜਿਆਰਾ। ਭਿੰਨੀ ਰੈਨੜੀਏ, ਮਹਾਰਾਜ ਸ਼ੇਰ ਸਿੰਘ ਪੰਚਮ ਜੇਠ ਕਲਜੁਗ ਲਏ ਅਵਤਾਰਾ। ਭਿੰਨੀ ਰੈਨੜੀਏ, ਸਚ ਤੇਰਾ ਰੰਗ। ਭਿੰਨੀ ਰੈਨੜੀਏ, ਜਨ ਭਗਤਾਂ ਮੰਗੀ ਸਚੀ ਮੰਗ। ਭਿੰਨੀ ਰੈਨੜੀਏ, ਬੇਮੁਖ
ਸੁਆਏ ਗੁਰਮੁਖ ਵਹਾਏ ਆਤਮ ਗੰਗ । ਭਿੰਨੀ ਰੈਨੜੀਏ, ਜਾਮਾ ਧਾਰ ਨਿਹਕਲੰਕ ਜਨ ਭਗਤਾਂ ਚਾੜ੍ਹੇ ਆਤਮ ਰੰਗ। ਭਿੰਨੀ ਰੈਨੜੀਏ, ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਜਨ ਭਗਤਾਂ ਮੰਗੀ ਸਾਚੀ ਮੰਗ। ਭਿੰਨੀ ਰੈਣ ਜਗਤ ਭੁਲਾਇਆ। ਭਿੰਨੀ ਰੈਣ ਪੰਚਮ ਜੇਠ ਜਗਤ ਪਰਕਾਸ਼ ਕਰਾਇਆ। ਭਿੰਨੀ ਰੈਣ ਨਿਹਕਲੰਕ ਜੋਤ ਸਰੂਪ ਜਗਤ ਵਿਚ ਆਇਆ। ਭਿੰਨੀ ਰੈਣ ਪਾਇਣ ਵੈਣ, ਕਲਜੁਗ ਜੀਵ ਭੁਲਾਇਆ। ਭਿੰਨੀ ਰੈਣ ਬੇਮੁਖ ਵਹਾਏ ਵਹਿੰਦੇ ਵਹਿਣ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਭਿੰਨੀ ਰੈਣ ਗੁਰਸਿਖ ਸਾਚੇ ਸਚ ਰਸ ਲੈਣ, ਨਿਹਕਲੰਕ ਜਿਸ ਚਰਨ ਲਗਾਇਆ। ਭਿੰਨੀ ਰੈਣ ਗੁਰਸਿਖ ਵਿਚ ਸਾਧ ਸੰਗਤ ਸਾਚੇ ਪ੍ਰਭ ਸਿਰ ਹਥ ਟਿਕਾਇਆ। ਭਿੰਨੀ ਰੈਣ ਗੁਰਮੁਖ ਗੁਰਸਿਖ ਮਹਾਰਾਜ ਸ਼ੇਰ ਸਿੰਘ ਦਰਸ ਕਰ ਲੈਣ, ਆਤਮ ਸ਼ਾਂਤ ਪ੍ਰਭ ਕਰਾਇਆ । ਭਿੰਨੀ ਰੈਣ ਜਗਤ ਭਗਵਾਨਾ। ਭਿੰਨੀ ਰੈਣ ਪਾਵੇ ਭਗਤ ਪ੍ਰਭ ਦਰਸ ਮਹਾਨਾ। ਭਿੰਨੀ ਰੈਣ ਗੁਰਸਿਖ ਲਾਵੇ ਗੁਰਚਰਨ ਧਿਆਨਾ। ਭਿੰਨੀ ਰੈਣ ਪੰਚਮ ਜੇਠ ਕਲਜੁਗ ਪਹਰਿਆ ਕਾਲਾ ਜਾਮਾ। ਭਿੰਨੀ ਰੈਣ ਬੇਮੁਖਾਂ ਚਲਾਇਆ ਅੰਧ ਅਗਿਆਨਾ। ਭਿੰਨੀ ਰੈਣ ਗੁਰਸਿਖਾਂ ਉਪਜਾਇਆ ਬ੍ਰਹਮ ਗਿਆਨਾ। ਭਿੰਨੀ ਰੈਣ ਸਾਧ ਸੰਗਤ ਪ੍ਰਭ ਚਰਨ ਧੂੜ ਇਸ਼ਨਾਨਾ। ਭਿੰਨੀ ਰੈਣ ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਸਾਚਾ ਦੇਵੇ ਦਾਨਾ। ਭਿੰਨੀ ਰੈਣ ਦਰ ਪ੍ਰਭ ਭਗਤ ਭਿਖਾਰੀ। ਭਿੰਨੀ ਰੈਣ ਸੋਹੰ ਸ਼ਬਦ ਰਸਨਾ ਰਸਨ ਉਚਾਰੀ। ਭਿੰਨੀ ਰੈਣ ਹੋਈ ਡੈਣ ਕਲਜੁਗ ਜੀਵ ਸੁਆਏ ਸ਼ਬਦ ਖੁਮਾਰੀ । ਭਿੰਨੀ ਰੈਣ ਸਾਧ ਸੰਗਤ ਨਾਮ ਪ੍ਰਭ ਲੈਣ ਆਏ ਦਰ ਦਰਬਾਰੀ। ਭਿੰਨੀ ਰੈਣ ਬੇਮੁਖ ਕਲਜੁਗ ਠੋਕਰ ਖਾਇਣ, ਘਰ ਘਰ ਹੋਏ ਖੁਆਰੀ। ਭਿੰਨੀ ਰੈਣ ਸਾਧ ਸੰਗਤ ਜਾਏ ਬਲਿਹਾਰੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਪੰਚਮ ਜੇਠ ਉਪਜੇ ਨਿਹਕਲੰਕ ਅਵਤਾਰੀ। ਪੰਚਮ ਜੇਠ ਹੋਏ ਦਿਵਸ ਮਹਾਨਾ। ਸਤਿਜੁਗ ਵਰਤੇ ਸਤਿ ਕਰ ਜਾਣਾ। ਚਾਰ ਵਰਨ ਪ੍ਰਭ ਮਾਨੇ ਭਾਣਾ। ਰਾਓ ਰੰਕ ਇਕ ਕਰੇ ਪ੍ਰਭ, ਨਾ ਕੋਈ ਦੀਸੇ ਰਾਣਾ। ਕਲਜੁਗ ਪਰਗਟ ਨਿਹਕਲੰਕ, ਸਤਿਜੁਗ ਸਾਚਾ ਲਾਣਾ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸਤਿਗੁਰ ਮਨੀ ਸਿੰਘ ਤਖ਼ਤ ਬਹਾਣਾ। ਸਤਿਜੁਗ ਸਾਚਾ ਸਤਿ ਉਪਜਾਇਆ। ਸਚ ਧਰਮ ਦਾ ਪ੍ਰਭ ਰਾਹ ਚਲਾਇਆ। ਸਤਿ ਸਤਿ ਸਤਿ ਪ੍ਰਭ ਵਰਤੇ, ਸਾਚਾ ਲੇਖ ਲਿਖਾਇਆ। ਸੋਹੰ ਸ਼ਬਦ ਚਲੇ ਸਭ ਧਰਤੇ, ਏਕਾ ਸ਼ਬਦ ਪ੍ਰਭ ਰਸਨ ਅਲਾਇਆ। ਸਚ ਸੁੱਚ ਸਭ ਜਗ ਵਰਤੇ, ਨਿਹਕਲੰਕ ਹੋਏ ਸਹਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਤਿਜੁਗ ਸਾਚਾ ਲਾਇਆ। ਸਤਿਜੁਗ ਲਾਵੇ ਪੀਤ ਪੀਤੰਬਰ। ਏਕਾ ਸ਼ਬਦ ਚਲਾਵੇ ਮਾਤ ਪਤਾਲ ਵਿਚ ਅੰਬਰ। ਕਲਜੁਗ ਕੋਈ ਨਾ ਦੀਸੇ, ਅੰਤਕਾਲ ਕੋਈ ਪੀਰ ਪੈਗ਼ੰਬਰ। ਕਲਜੁਗ ਝੂਠਾ ਖੇਲ ਰਚਾਇਆ, ਮੇਟ ਵਖਾਵੇ ਪ੍ਰਭ ਅਡੰਬਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸਰਬ ਭਰਤੰਬਰ। ਭਰਤੰਬਰ ਪ੍ਰਭ ਭਗਵਾਨਾ। ਛਿੰਨ ਭੰਗਰ ਹੋਏ ਜੋਤ ਸਮਾਨਾ। ਪ੍ਰਭ ਕੀ ਮਹਿੰਮਾ ਜਗਤ ਮਹਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਨਾ ਜਾਣੇ ਜੀਵ ਨਾਦਾਨਾ। ਜੀਵ ਨਾਦਾਨ ਨਾ ਪ੍ਰਭ ਵਿਚਾਰਿਆ। ਗੁਰਸਿਖ ਚਤੁਰ ਸੁਜਾਨ, ਦਰ ਆਏ ਚਰਨ ਨਿਮਸਕਾਰਿਆ। ਬੇਮੁਖਾਂ ਮਾਰ ਬਾਣ, ਸੋਹੰ ਪਾਰ ਉਤਾਰਿਆ । ਗੁਰਸਿਖਾਂ ਦੇ ਆਤਮ ਗਿਆਨ, ਪ੍ਰਭ ਸਾਚੇ ਕਾਜ ਸਵਾਰਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਆਪਣਾ ਭੇਵ ਆਪ ਉਚਾਰਿਆ। ਆਪਣਾ ਭੇਵ ਪ੍ਰਭ ਆਪ ਜਣਾਇਆ । ਨਿਹਕਲੰਕ ਨਾਮ ਧਰ, ਆਪਣਾ ਆਪ ਉਪਾਇਆ। ਜੋਤ ਸਰੂਪੀ ਖੇਲ ਕਰ, ਵਿਚ ਸਿੱਖ ਦੇਹ ਸਮਾਇਆ। ਜੋਤੀ ਜੋਤ ਪ੍ਰਭ ਮੇਲ ਕਰ, ਵਿਛੜਿਆ ਮੇਲ ਮਿਲਾਇਆ। ਬੇਮੁਖਾਂ ਕਲਜੁਗ ਬੇੜਾ ਠੇਲ ਕਰ, ਸ਼ੌਹ
ਦਰਿਆ ਰੁੜ੍ਹਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਆਪਣਾ ਤੇਜ ਵਖਾਇਆ। ਆਪਣਾ ਆਪ ਪ੍ਰਭ ਉਪਾਇਕੇ। ਪੰਜ ਤੱਤ ਦੀ ਦੇਹ ਤਜਾਇਕੇ। ਜੋਤ ਸਰੂਪੀ ਸਾਚੀ ਜੋਤ ਜਗਾਇਕੇ। ਗੁਰਸਿਖ ਦੇ ਵਿਚ ਆਸਣ ਲਾਇਕੇ। ਕਲਜੁਗ ਜੀਵ ਉਪਾਏ ਬਚਨ ਸੁਣਾਇਕੇ । ਬੇਮੁਖਾਂ ਮੇਟ ਮਿਟਾਏ ਸਾਚੇ ਲੇਖ ਜਾਏ ਲਿਖਾਇਕੇ। ਜਨ ਭਗਤਾਂ ਆਣ ਤਰਾਏ, ਆਤਮ ਬ੍ਰਹਮ ਗਿਆਨ ਦਵਾਇਕੇ। ਸਰਨ ਪੜੇ ਦੀ ਲਾਜ ਰਖਾਇਕੇ। ਜੋ ਜਨ ਚਰਨੀਂ ਡਿੱਗੇ ਆਇਕੇ। ਸਾਚਾ ਪ੍ਰਭ ਹੋਏ ਸਹਾਏ, ਜੋ ਆਏ ਗਲ ਪੱਲਾ ਪਾਇਕੇ। ਮਹਾਰਾਜ ਸ਼ੇਰ ਸਿੰਘ ਸੋਹੰ ਚਲਾਏ ਸਾਚੀ ਨਾਏ, ਗੁਰਸਿਖਾਂ ਪਾਰ ਕਰਾਏ ਉਪਰ ਚੜ੍ਹਾਇਕੇ। ਸਾਚੀ ਨਾਓ ਨਿਹਕਲੰਕ ਚਲਾਈ। ਸੋਹੰ ਬਾਣ ਪ੍ਰਭ ਜੀਵ ਲਗਾਈ। ਨਾਮ ਨਿਧਾਨ ਨਿਹਕਲੰਕ ਦਵਾਈ। ਮਹਾਰਾਜ ਸ਼ੇਰ ਸਿੰਘ ਤੇਰੀ ਆਣ, ਚਾਰ ਕੁੰਟ ਚਾਰ ਵਰਨ ਹੋ ਜਾਈ। ਚਾਰ ਵਰਨ ਹੋਏ ਪ੍ਰਭ ਕੀ ਆਣ। ਏਕਾ ਸ਼ਬਦ ਸੋਹੰ ਵੱਜੇ ਬਾਣ। ਜਨ ਭਗਤ ਪ੍ਰਭ ਚਰਨੀਂ ਡਿੱਗਣ ਆਣ। ਬੇਮੁਖ ਕਲਜੁਗ ਨਾ ਕਰਨ ਪ੍ਰਭ ਪਛਾਣ। ਜਨ ਭਗਤਾਂ ਪ੍ਰਭ ਸੋਹੰ ਸ਼ਬਦ ਦੇਵੇ ਦਾਨ। ਉਤਮ ਹੋਏ ਵਿਚ ਜਹਾਨ। ਬੇਮੁਖ ਅੰਤ ਕਲਜੁਗ ਸਾਰੇ ਮਿਟ ਜਾਣ। ਝੂਠੀ ਮਾਇਆ ਝੂਠੇ ਜੀਵ ਨਾ ਰਹੇ ਨਾਮ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸੋਹੰ ਚਾਰ ਵਰਨ ਪਾਏ ਆਣ। ਸੋਹੰ ਸ਼ਬਦ ਸਤਿ ਤੇਰਾ ਮਾਣ। ਮਿਲੇ ਵਡਿਆਈ ਸਤਿ ਕਰ ਜਾਣ। ਜੀਵ ਜੰਤ ਸਭ ਰਸਨਾ ਗਾਣ। ਰਸਨਾ ਜਪ ਜੀਵ ਹੋਏ ਗੁਣੀ ਨਿਧਾਨ। ਆਤਮ ਦਾਤ ਸਾਚੀ ਸਤਿ ਮਾਣ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸੋਹੰ ਵਿਸ਼ਨੂੰ ਭਗਵਾਨ। ਸੋਹੰ ਸ਼ਬਦ ਵਡ ਸਾਗਰ ਸਿੰਧ। ਰਸਨਾ ਜਪਾਏ ਕਰੋੜ ਤੇਤੀਸ ਪੁਰੀ ਵਿਚ ਇੰਦ। ਬੇਮੁਖ ਦਰ ਤੇ ਕਰ ਜਾਇਣ ਨਿੰਦ। ਕਲਜੁਗ ਪਛਾੜੇ ਪ੍ਰਭ ਮਰਗਿੰਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਗੁਣੀ ਗਹਿੰਦ। ਗੁਣ ਸਾਗਰ ਪ੍ਰਭ ਗਹਿਰ ਗੰਭੀਰ। ਬੇਮੁਖਾਂ ਮਾਰੇ ਸੋਹੰ ਤੀਰ। ਗੁਰਸਿਖਾਂ ਹੋਏ ਸ਼ਾਂਤ ਸਰੀਰ । ਸੋਹੰ ਸ਼ਬਦ ਪ੍ਰਭ ਆਤਮ ਦੇਵੇ ਧੀਰ। ਬੇਮੁਖ ਕੁੰਟ ਚਾਰ ਪੈ ਜਾਏ ਵਹੀਰ। ਦੁਖ ਭੁਖ ਭੁਖ ਦੁਖ ਤਨ ਨਾ ਦੀਸੇ ਚੀਰ। ਜਗਤ ਹਲੂਣਾ ਆਇਆ, ਭੈਣਾਂ ਛੱਡ ਗਏ ਵੀਰ। ਮਾਤਾ ਪੁੱਤਰ ਭੁਲਾਇਆ, ਬੱਚੇ ਛੱਡੇ ਪੀਂਦੇ ਸੀਰ। ਰਾਓ ਰੰਕ ਕਰ ਬਹਾਇਆ, ਸ਼ਬਦ ਚਲਿਆ ਤੀਰ। ਸਾਧ ਸੰਗਤ ਪ੍ਰਭ ਮਾਣ ਦਵਾਇਆ, ਸੋਹੰ ਸ਼ਬਦ ਸ਼ਾਂਤ ਸਰੀਰ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਕੱਟੀ ਹਉਮੇ ਪੀੜ। ਸ਼ਬਦ ਤੀਰ ਪ੍ਰਭ ਜਗਤ ਚਲਾਇਆ। ਚਾਰ ਕੁੰਟ ਕੁੰਟ ਚਾਰ ਪੈ ਜਾਏ ਦੁਹਾਇਆ। ਕਲਜੁਗ ਜੀਵ ਜੀਵ ਕਲਜੁਗ ਭੁਲਾਏ ਮਾਇਆ। ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਹੋਏ ਮਦਿ ਮਾਸੀ ਜੀਵ ਮਾਨਸ ਜਨਮ ਗਵਾਇਆ। ਅੰਤ ਪਈ ਗਲ ਜਮ ਕੀ ਫਾਸੀ, ਪ੍ਰਭ ਨਰਕ ਨਿਵਾਸ ਦਵਾਇਆ। ਸਾਧ ਸੰਗਤ ਤੇਰੀ ਸੇਵਾ ਰਾਸੀ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਕੱਟੀ ਗਲੋਂ ਸਿਲਕ ਜਮ ਫਾਸੀ, ਜਮਰਾਜ ਨੇੜ ਨਾ ਆਇਆ। ਹੋਏ ਸਹਾਈ ਘਨਕਪੁਰ ਵਾਸੀ, ਦੇ ਦਰਸ ਅੰਤਕਾਲ ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਜੋਤ ਜਗਤ ਪਰਕਾਸ਼ੀ, ਰਾਓ ਰੰਕ ਇਕ ਕਰਾਇਆ।