ਪੁਸਤਕਾਲਾਭਾਗ ੧

੧੫ ਸਾਵਣ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ

ਤੀਨ ਲੋਕ ਪ੍ਰਭ ਵਰਤਾਰਾ। ਜੋਤ ਨਿਰੰਜਣ ਮਾਤ ਪਤਾਲ ਅਕਾਸ਼ ਸਤਿ ਉਜਿਆਰਾ। ਕਲਜੁਗ ਜਾਮਾ ਕਲਜੁਗ ਪਰਗਟੇ ਨਿਹਕਲੰਕ ਅਵਤਾਰਾ। ਸਤਿ ਨਿਰੰਜਣ ਸਤਿ ਪੁਰਖ, ਜੋਤ ਜਗਾਵੇ ਵਿਚ ਸੰਸਾਰਾ। ਸਰਬ ਘਟ ਸਰਬ ਦੁਖ ਭੰਜਨ, ਸਾਚਾ ਕਰੇ ਕਲ ਵਰਤਾਰਾ । ਏਕਾ ਸ਼ਬਦ ਚੜ੍ਹਾਏ ਸਾਚੀ ਰੰਗਣ, ਸੋਹੰ ਸ਼ਬਦ ਹੋਵੇ ਜੈ ਜੈ ਜੈਕਾਰਾ। ਸਾਧ ਸੰਗਤ ਪ੍ਰਭ ਦਰ ਤੇ ਮੰਗਣ, ਦੋਏ ਜੋੜ ਕਰ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤੇ, ਤੇਰਾ ਸਚ ਪਸਾਰਾ। ਤੀਨ ਲੋਕ ਜੋਤ ਸਰੂਪ ਪਰਕਾਸ਼ਿਆ। ਜੁਗੋ ਜੁਗ ਅਟਲ ਪ੍ਰਭ, ਨਾ ਹੋਵੇ ਕਦੇ ਵਿਨਾਸਿਆ। ਬੇਮੁਖ ਜਾਏ ਕਲ ਜਾਏ ਝੂਠਾ ਜੀਵ ਸਰਬ ਵਿਨਾਸਿਆ । ਸਾਧ ਸੰਗਤ ਪ੍ਰਭ ਦਰ ਲਿਆ ਮਲ, ਸੋਹੰ ਸ਼ਬਦ ਪ੍ਰਭ ਦੇਵੇ ਭਰਵਾਸਿਆ । ਜੋਤ ਸਰੂਪ ਸਦਾ ਅਟਲ, ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸਿਆ। ਤੀਨ ਲੋਕ ਪ੍ਰਭ ਚਰਨ ਦਵਾਰੇ। ਸਾਚਾ ਸਾਹਿਬ ਸਾਚੀ ਰੱਖੇ ਜਗਤ ਸਿਕਦਾਰੇ। ਜਗਾਏ ਜੋਤ ਜਗਤ ਪਸਾਰ, ਬੈਠੇ ਵਿਚ ਆਪ ਨਿਰਾਧਾਰੀ। ਸਾਚਾ ਕਲ ਪ੍ਰਭ ਆਕਾਰ, ਜਨ ਭਗਤਾਂ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ, ਸਾਧ ਸੰਗਤ ਰਹੇ ਚਰਨ ਦਵਾਰੀ। ਪ੍ਰਭ ਚਰਨ ਚਰਨ ਕਵਲ। ਸਾਧ ਸੰਗਤ ਆਤਮ ਜੋਤ ਪ੍ਰਭ ਗਈ ਮਵਲ। ਦੇਵੇ ਵਡਿਆਈ ਨਿਹਕਲੰਕ ਉਪਰ ਧਵਲ। ਧਵਲ ਧਰਾਏ ਧਰਵਾਸ, ਪ੍ਰਭ ਜੋਤ ਧਰ। ਸਾਚਾ ਕਰ ਪਰਕਾਸ਼, ਪ੍ਰਭ ਅਵਤਾਰ ਨਰ। ਮਾਤ ਪਤਾਲ ਅਕਾਸ਼, ਸਾਚਾ ਦਿਖਾਵੇ ਗੁਰਸਿਖ ਘਰ। ਮਹਾਰਾਜ ਸ਼ੇਰ ਸਿੰਘ ਸਦਾ ਅਬਿਨਾਸ਼, ਸਾਧ ਸੰਗਤ ਸੋਹੇ ਸਾਚੇ ਦਰ। ਸਾਚਾ ਦਰ ਊਚਾ ਦਰਬਾਰ। ਜੋਤ ਜਗਾਈ ਪ੍ਰਭ ਨਿਰੰਕਾਰ। ਏਕਾ ਸ਼ਬਦ ਚਲਾਏ, ਸਤਿਜੁਗ ਸਤਿ ਕਰੇ ਵਰਤਾਰ। ਆਪਣਾ ਨਾਮ ਜਪਾਏ, ਸੋਹੰ ਸਤਿਜੁਗ ਦੇ ਅਧਾਰ। ਏਕਾ ਨਾਮ ਧਰਾਏ, ਸਤਿਜੁਗ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਵਰਤੇ ਤੇਰਾ ਹੁਕਮ ਅਪਾਰ। ਹੁਕਮ ਵਰਤਾਏ ਕਲਜੁਗ ਵਰਤਾਰਾ। ਦੁਖ ਭੁਖ ਕਰੇ ਜਗਤ ਖੁਆਰਾ। ਜੋਤ ਸਰੂਪ ਜਲਾਏ ਪ੍ਰਭ ਬੇਮੁਖ, ਚਾਰ ਕੁੰਟ ਮਚ ਜਾਏ ਧੁੰਧੂਕਾਰਾ । ਘਰ ਘਰ ਘਰ ਹੋਏ ਹਾਹਾਕਾਰਾ। ਸਾਧ ਸੰਗਤ ਸੋਹੇ ਪ੍ਰਭ ਚਰਨ ਦਵਾਰਾ। ਸੋਹੰ ਸ਼ਬਦ ਰਸਨਾ ਕਰੇ ਜੈ ਜੈ ਜੈਕਾਰਾ । ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤੇ, ਤੇਰਾ ਸਤਿ ਵਰਤਾਰਾ। ਸਤਿ ਸਤਿ ਸਤਿ ਵਰਤਾਏ, ਜਗਤ ਦਿਖਾਏ ਬੇਮੁਖ ਰੁਲਾਏ, ਕਰੇ ਜੋਤ ਖੁਆਰਾ। ਪ੍ਰਭ ਦਰਸ ਦਿਖਾਏ ਗੁਰਮੁਖਾਂ ਚਰਨੀਂ ਲਾਏ, ਹਉਮੇ ਅਗਨ ਜਲਾਏ, ਦੇਵੇ ਸਾਚਾ ਨਾਮ ਅਧਾਰਾ। ਸੋਹੰ ਸਾਚੀ ਨਾਓ ਚਲਾਏ, ਭਗਤ ਜਨ ਵਿਰਲਾ ਕੋਈ ਚੜ੍ਹ ਜਾਏ, ਕਲਜੁਗ ਬੇੜਾ ਪਾਰ ਕਰਾਏ, ਪਾਵੇ ਦਰਸ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਚਾਰ ਕੁੰਟ ਚਾਰ ਵਰਨ ਜੈ ਜੈ ਜੈਕਾਰ ਕਰਾਏ, ਸਾਚਾ ਸ਼ਬਦ ਕਰੇ ਵਰਤਾਰਾ। ਸਾਚਾ ਸ਼ਬਦ ਹੋਵੇ ਧਨ ਮਾਲ। ਜੋਤ ਜਗਾਏ ਕਲਜੁਗ ਵਿਸ਼ਨੂੰ ਭਗਵਾਨ। ਏਕਾ ਸ਼ਬਦ ਵਰਤਾਏ, ਸੋਹੰ ਦਾਨੀ ਦਾਨ। ਗੁਰਮੁਖ ਵਿਰਲਾ ਪਾਏ, ਆਤਮ ਹੋਵੇ ਬ੍ਰਹਮ ਗਿਆਨ। ਜੋ ਜਨ ਚਰਨੀ ਆਏ, ਸਾਧ ਸੰਗਤ ਰਲ ਜਾਣ । ਕਲਜੁਗ ਜਾਮਾ ਧਾਰ ਨਿਹਕਲੰਕ ਦੇਵੇ ਮਾਣ। ਮਹਾਰਾਜ ਸ਼ੇਰ ਸਿੰਘ ਸਾਚਾ ਦਰ, ਰਾਓ ਰੰਕ ਇਕ ਸਮਾਨ। ਰਾਓ ਰੰਕ ਰੰਕ ਰਾਓ ਪ੍ਰਭ ਇਕ ਕਰਾਏ। ਊਚ ਨੀਚ ਦਾ ਭੇਵ ਚੁਕਾਏ। ਸੋਹੰ ਸ਼ਬਦ ਸਤਿਜੁਗ ਸਾਚਾ ਗਿਆਨ ਦਵਾਏ। ਏਕਾ ਜੋਤ ਜਗੇ ਨਿਰੰਜਣ, ਦੇਹ ਦੁਖ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੀ ਜੋਤ ਜਗਾਏ। ਜੋਤ ਜਗੇ ਜਗਤ ਉਜਿਆਰਾ।

ਨਿਹਕਲੰਕ ਤੇਰਾ ਹੋਵੇ ਸਰਬ ਪਸਾਰਾ। ਸਤਿਗੁਰ ਮਨੀ ਸਿੰਘ ਸਾਚਾ ਸੁਤ ਪ੍ਰਭ ਤਾਰਾ। ਕਲਜੁਗ ਪਰਗਟ ਨਿਹਕਲੰਕ ਮਹਾਰਾਜ ਸ਼ੇਰ ਸਿੰਘ ਨਾਮ ਉਚਾਰਾ । ਨਾਮ ਨਿਰੰਜਣ ਜਗਤ ਅਨੇਕ। ਜੋਤ ਜਗਾਏ ਪ੍ਰਭ ਏਕਾ ਏਕ। ਸੰਤ ਜਨਾਂ ਸਾਚਾ ਸ਼ਬਦ ਰਖਾਏ ਟੇਕ। ਆਤਮ ਕਰੇ ਬ੍ਰਹਮ ਗਿਆਨ, ਬੁੱਧ ਕਰੇ ਬਿਬੇਕ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਆਤਮ ਵੇਖ। ਆਤਮ ਵੇਖ ਵਿਚਾਰ ਕਰ, ਵਿਚ ਹਰਿ ਪ੍ਰਭ ਵਸਿਆ । ਸਾਚਾ ਸ਼ਬਦ ਆਕਾਰ ਕਰ, ਸਾਚਾ ਰਾਹ ਪ੍ਰਭ ਸਾਚੇ ਦੱਸਿਆ। ਕਲਜੁਗ ਬੇੜਾ ਪਾਰ ਕਰ, ਮਿਟੇ ਅੰਧੇਰ ਜਿਉਂ ਚੰਦ ਮੱਸਿਆ। ਸਾਚਾ ਸ਼ਬਦ ਸੋਹੰ ਜਨ ਭਗਤਾਂ ਹਿਰਦੇ ਵਸਿਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਆਪਣਾ ਭੇਵ ਸ਼ਬਦ ਸਰੂਪੀ ਦੱਸਿਆ। ਸ਼ਬਦੀ ਸ਼ਬਦ ਚਲਾ, ਪ੍ਰਭ ਏਕਾ ਜੋਤ ਜਗਾਏ। ਸਾਧ ਸੰਗਤ ਦਰਸਾ, ਪ੍ਰਭ ਸਾਚੀ ਲਿਖਤ ਕਰਾਏ। ਸੋਹੰ ਸ਼ਬਦ ਜਪਾ, ਪ੍ਰਭ ਆਤਮ ਉਜਿਆਰ ਕਰਾਏ। ਸਾਚਾ ਸ਼ਬਦ ਵਰਤਾ ਪ੍ਰਭ ਗੁਰਸਿਖਾਂ ਨਾਮ ਦਵਾਏ। ਜੋਤ ਸਰੂਪ ਦਰਸ ਦਿਖਾ, ਪ੍ਰਭ ਆਤਮ ਤ੍ਰਿਖਾ ਮਿਟਾਏ। ਵਿਚ ਜੋਤੀ ਜੋਤ ਮਿਲਾ, ਪ੍ਰਭ ਜਨਮ ਮਰਨ ਦਾ ਗੇੜ ਕਟਾਏ। ਗੁਰਸਿਖ ਸਾਚੇ ਰਿਹਾ ਸਮਾ, ਪ੍ਰਭ ਵਾਸ ਵਿਚ ਬੈਕੁੰਠ ਕਰਾਏ। ਮਹਾਰਾਜ ਸ਼ੇਰ ਸਿੰਘ ਆਪਣੀ ਜੋਤ ਪਰਗਟਾ, ਭਾਣਾ ਕਲ ਵਰਤਾਏ। ਕਲ ਵਰਤਾਏ ਵਰਤੇ ਪ੍ਰਭ ਕਾ ਭਾਣਾ। ਨਾ ਕੋਈ ਦੀਸੇ ਰਾਜਾ ਰਾਣਾ। ਜੋਤ ਸਰੂਪ ਜਗਤ ਪਿਤ ਸਰਬ ਥਾਈਂ ਸਮਾਣਾ। ਮਹਾਰਾਜ ਸ਼ੇਰ ਸਿੰਘ ਸਾਚਾ ਦਰ ਕਿਸੇ ਵਿਰਲੇ ਗੁਰਮੁਖ ਪਾਣਾ। ਆਏ ਜਗ ਪ੍ਰਭ ਭਗਤ ਵਡਿਆਏ। ਜਨ ਭਗਤਾਂ ਦੇ ਵਡਿਆਈ, ਉਜਲ ਮੁਖ ਕਰਾਏ। ਸਾਧ ਸੰਗਤ ਪ੍ਰਭ ਹੋ ਸਹਾਈ, ਸਾਚਾ ਨਾਮ ਦਵਾਏ। ਚਾਰ ਵਰਨ ਤੇਰੇ ਨਾਮ ਦੁਹਾਈ, ਜੈ ਜੈ ਜੈਕਾਰ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਜੋਤ ਜਗਾਏ। ਸਤਿਜੁਗ ਸੁਹਾਏ ਸਚ ਵਰਤਾਏ, ਸਚ ਕੁਲਵੰਤ। ਸਚ ਸ਼ਬਦ ਵਰਤਾਏ, ਏਕਾ ਰੰਗ ਲਾਏ, ਏਕ ਕਰਾਏ ਸਭ ਜੀਵ ਜੰਤ। ਸਤਿ ਪੁਰਖਾਂ ਸਾਚਾ ਨਾਮ ਦਵਾਏ, ਅੰਧ ਅੰਧਿਆਰ ਮਿਟਾਏ, ਸਾਚੀ ਜੋਤ ਜਗਾਏ ਭਗਵੰਤ। ਮਹਾਰਾਜ ਸ਼ੇਰ ਸਿੰਘ ਸਤਿ ਸ਼ਬਦ ਲਿਖਾਏ, ਗੁਰਸਿਖ ਉਜਲ ਵਿਚ ਜਗਤ ਕਰਾਏ, ਦੇਵੇ ਵਡਿਆਈ ਵਿਚ ਸਾਧ ਸੰਤ। ਸੰਤਨ ਸੰਗ ਸਦ ਪ੍ਰਭ ਵੇਸ। ਕਲਜੁਗ ਪਰਗਟ ਕੀਆ ਜੋਤ ਸਰੂਪ ਭੇਸ। ਬੇਮੁਖਾਂ ਪਕੜ ਪਛਾੜਿਆ ਜਿਉਂ ਕ੍ਰਿਸ਼ਨਾ ਕੰਸਾ ਕੇਸ। ਸਾਧ ਸੰਗਤ ਤੇਰਾ ਜਨਮ ਮਰਨ ਸਵਾਰਿਆ, ਦਰ ਆਏ ਜੋ ਦਰਵੇਸ਼। ਏਕਾ ਜੋਤ ਧਰੇ ਇਕ ਓਅੰਕਾਰਿਆ, ਦਰ ਖੜ੍ਹੇ ਵਿਸ਼ਨੂੰ ਬ੍ਰਹਮਾ ਮਹੇਸ਼। ਸਾਚਾ ਸ਼ਬਦ ਜਗਤ ਵਰਤਾਰਿਆ, ਸਾਚੇ ਸਾਹਿਬ ਸਦਾ ਆਦੇਸ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਿਆ, ਕਲਜੁਗ ਵਡ ਨਰਗੇਸ਼। ਵਡਾ ਵਡ ਵਡੀ ਵਡਿਆਈ। ਮਾਤਲੋਕ ਪ੍ਰਭ ਜੋਤ ਪਰਗਟਾਈ। ਪਰਗਟ ਜੋਤ ਨਿਹਕਲੰਕ, ਜੋਤ ਅਗਨ ਜਗਤ ਲਗਾਈ। ਸੋਹੰ ਸ਼ਬਦ ਵਜਾਏ ਸਾਚਾ ਡੰਕ, ਰਾਓ ਰੰਕ ਇਕ ਕਰਾਈ । ਜਨ ਭਗਤਾਂ ਉਜਲ ਕਰਾਏ ਜਿਉਂ ਤ੍ਰੇਤਾ ਜਨਕ, ਜੋ ਆਏ ਪ੍ਰਭ ਸਰਨਾਈ। ਮਹਾਰਾਜ ਸ਼ੇਰ ਸਿੰਘ ਵਾਸੀ ਪੁਰੀ ਘਨਕ, ਸਾਚੀ ਜੋਤ ਕਲ ਪਰਗਟਾਈ। ਸਾਚੀ ਜੋਤ ਕਲ ਪਰਗਟਾਏ। ਸਾਚੀ ਵਸਤ ਸੰਭਾਲ ਸਿਖ, ਪ੍ਰਭ ਝੋਲੀ ਪਾਏ। ਆਤਮ ਜੋਤੀ ਬਾਲ ਸਿਖ, ਪ੍ਰਭ ਸਾਚੀ ਜੋਤ ਜਗਾਏ। ਗੁਰਚਰਨ ਪ੍ਰੀਤੀ ਪਾਲ ਸਿਖ, ਮਾਨਸ ਜਨਮ ਫਿਰ ਹੱਥ ਨਾ ਆਏ। ਮਹਾਰਾਜ ਸ਼ੇਰ ਸਿੰਘ ਗੁਰ ਗੋਪਾਲ ਸਿਖ, ਸ਼ਰਨ ਲਾਗ ਬੇੜਾ ਪਾਰ ਕਰਾਏ। ਬੇੜਾ ਪਾਰ ਪ੍ਰਭ ਜਗਤ ਕਰਾਇਆ। ਚਰਨ ਆਏ ਜਿਸ ਸੀਸ ਝੁਕਾਇਆ। ਚਾਰ ਵਰਨ ਵਰਨ ਚਾਰ, ਪ੍ਰਭ ਸਾਚੇ ਮਾਣ ਦਵਾਇਆ। ਕਲਜੁਗ ਜਾਮਾ ਧਾਰ, ਸਾਧ ਸੰਗਤ ਪ੍ਰਭ ਦਰਸ

ਦਿਖਾਇਆ। ਜੇਠ ਪੰਚਮ ਰੈਣ ਸੁਹਾਈ, ਪ੍ਰਭ ਪਰਗਟਿਆ ਨੈਣ ਮੁਧਾਰੜਾ। ਜੇਠ ਪੰਚਮ ਰੈਣ ਸੁਹਾਈ, ਪ੍ਰਭ ਆਇਆ ਜਗਤ ਪਥਾਰੜਾ। ਜੇਠ ਪੰਚਮ ਰੈਣ ਸੁਹਾਈ, ਮਾਤਲੋਕ ਬਣੇ ਸਚਖੰਡ ਦਵਾਰੜਾ। ਜੇਠ ਪੰਚਮ ਰੈਣ ਸੁਹਾਈ, ਪਰਗਟ ਜੋਤ ਪ੍ਰਭ ਜੋਤ ਸਰੂਪੀ ਬਾਲੜਾ। ਜੇਠ ਪੰਚਮ ਰੈਣ ਸੁਹਾਈ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਲਾਲੜਾ। ਪੰਚਮ ਜੇਠ ਤੇਰੀ ਵਡਿਆਈ, ਨਿਹਕਲੰਕ ਕਲ ਜੋਤ ਪਰਗਟਾਈ। ਪੰਚਮ ਜੇਠ ਤੇਰੀ ਵਡਿਆਈ, ਚਾਰ ਵਰਨ ਜੁਗ ਚਾਰ ਰਸਨਾ ਗਾਈ। ਪੰਚਮ ਜੇਠ ਤੇਰੀ ਵਡਿਆਈ, ਗਣ ਗੰਧਰਬ ਫੂਲਨ ਬਰਖਾ ਲਾਈ। ਪੰਚਮ ਜੇਠ ਤੇਰੀ ਵਡਿਆਈ, ਕਰੋੜ ਤੇਤੀਸ ਸੁਰਪਤ ਦਰ ਖੜ੍ਹੇ ਆਈ । ਪੰਚਮ ਜੇਠ ਤੇਰੀ ਵਡਿਆਈ, ਇੰਦ ਇੰਦਰਾਸਨ ਸਿੰਘ ਸਿੰਘਾਸਣ ਪ੍ਰਭ ਦਵਾਰ ਖੜ੍ਹੇ ਸਿਰ ਝੁਕਾਈ। ਪੰਚਮ ਜੇਠ ਤੇਰੀ ਵਡਿਆਈ, ਸ਼ਿਵ ਸ਼ੰਕਰ ਖੜ੍ਹੇ ਦਵਾਰ ਗਲ ਬਾਸ਼ਕ ਤਸ਼ਕ ਪਾਈ। ਪੰਚਮ ਜੇਠ ਤੇਰੀ ਵਡਿਆਈ, ਸਹੰਸਰ ਮੁਖ ਬਾਸ਼ਕ ਸੋਹੰ ਰਸਨਾ ਗਾਈ। ਪੰਚਮ ਜੇਠ ਤੇਰੀ ਵਡਿਆਈ, ਨਰ ਨਰਾਇਣ ਨਿਹਕਲੰਕ ਕਲਜੁਗ ਸਾਚੀ ਜੋਤ ਜਗਾਈ। ਪੰਚਮ ਜੇਠ ਤੇਰੀ ਵਡਿਆਈ, ਸਾਧ ਸੰਗਤ ਮਿਲ ਪ੍ਰਭ ਦਵਾਰ ਰਸਨਾ ਹਰਿ ਹਰਿ ਗਾਈ। ਮਹਾਰਾਜ ਸ਼ੇਰ ਸਿੰਘ ਸਤਿ ਕਰਤਾਰ, ਸਾਚੀ ਜੋਤ ਵਿਚ ਜਗਤ ਜਗਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਨਿਹਕਲੰਕ ਕਲ ਧਾਰੇ ਜਾਮਾ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸੋਹੰ ਸ਼ਬਦ ਚਲਾਏ ਸਾਚਾ ਨਾਮਾ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ ਜੋਤ ਸਰੂਪੀ ਪਹਰਿਆ ਜਾਮਾ। ਰੈਣ ਸੁਹਾਈ ਜੋਤ ਪਰਕਾਸ਼ੇ। ਕਲਜੁਗ ਅੰਧੇਰ ਜਗਤ ਵਿਨਾਸੇ। ਧਾਰੇ ਜਾਮਾ ਨਿਹਕਲੰਕ, ਪੂਰਨ ਪੁਰਖ ਅਬਿਨਾਸੇ। ਏਕਾ ਸ਼ਬਦ ਵਜਾਏ ਡੰਕ, ਸਾਧ ਸੰਗਤ ਪ੍ਰਭ ਹਿਰਦੇ ਵਾਸੇ। ਚਾਰ ਵਰਨ ਇਕ ਕਰਾਏ ਰਾਉ ਰੰਕ, ਊਚ ਨੀਚ ਸਭ ਏਕਾ ਰਾਸੇ। ਏਕਾ ਪ੍ਰਭ ਏਕਾ ਓਟ ਰਖਾਏ ਅੰਕ, ਜਗਤ ਭੇਖ ਹੋਏ ਸਭ ਨਾਸੇ। ਸਾਚੀ ਸ਼ਬਦ ਪ੍ਰਭ ਲਗਾਏ ਤਨਕ, ਗੁਰਸਿਖ ਦੁਖ ਵਿਕਾਰ ਸਰਬ ਦੇਹ ਨਾਸੇ। ਦਿਖਾਵੇ ਦਰਸ ਪ੍ਰਭ ਵਾਸੀ ਪੁਰੀ ਘਨਕ, ਏਕਾ ਸ਼ਬਦ ਧਰੇ ਧਰਵਾਸੇ। ਏਕਾ ਸ਼ਬਦ ਸਤਿਜੁਗ ਧੀਰ ਧਰਾਏ। ਹਿਰਦਕ ਕਰੇ ਪਰਕਾਸ਼ ਜੋਤ ਅਗਿਆਨ ਅੰਧੇਰ ਮਿਟਾਏ । ਸਾਚਾ ਪ੍ਰਭ ਕਰੇ ਵਿਚ ਵਾਸ, ਭੂਤ ਭਵਿਖਤ ਸਰਬ ਦਏ ਗਵਾਏ। ਹਉਮੇ ਅਗਨ ਕਰੇ ਸਭ ਨਾਸ, ਅਮਕਾ ਜੀਵ ਕੋਈ ਰਹਿਣ ਨਾ ਪਾਏ। ਸਾਚਾ ਸ਼ਬਦ ਪਰਵੇਸ਼ ਕਰੇ ਗੁਣਤਾਸ, ਨਿਰਮਲ ਸਾਚੀ ਜੋਤ ਜਗਾਏ । ਗੁਰਮੁਖ ਪ੍ਰਭ ਚਰਨ ਮਿਲਣ ਦੀ ਆਸ, ਪ੍ਰਭ ਪਰਗਟ ਦਰਸ ਦਿਖਾਏ। ਸਾਧ ਸੰਗਤ ਪ੍ਰਭ ਸਦ ਹੈ ਵਾਸ, ਪਰਗਟ ਜੁਗੋ ਜੁਗ ਪੈਜ ਰਖਾਏ। ਬੇਮੁਖਾਂ ਕਰੇ ਪ੍ਰਭ ਸਦ ਹੀ ਨਾਸ, ਭਾਣਾ ਜਗਤ ਵਰਤਾਏ। ਮਹਾਰਾਜ ਸ਼ੇਰ ਸਿੰਘ ਗੁਰਚਰਨ ਰਹਿਰਾਸ, ਰਸਨਾ ਸੋਹੰ ਸ਼ਬਦ ਸਚ ਗਾਏ। ਸੋਹੰ ਸ਼ਬਦ ਸਤਿਜੁਗ ਉਧਾਰ। ਏਕਾ ਏਕ ਵਰਤਾਏ ਪ੍ਰਭ ਏਕੰਕਾਰ । ਵਕ਼ਤ ਸੁਹਾਏ ਪਰਗਟੇ ਨਿਹਕਲੰਕ ਅਵਤਾਰ । ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨਾ ਗਾਏ, ਕਲਜੁਗ ਉਤਰੇ ਪਾਰ। ਰਸਨਾ ਜਪੇ ਰਸ ਰਾਮ ਰਸਈਆ। ਦਿਖਾਵੇ ਦਰਸ ਪਰਗਟ ਜੋਤ, ਨਿਹਕਲੰਕ ਕ੍ਰਿਸ਼ਨ ਘਨਈਆ। ਸੋਹੰ ਸਾਚਾ ਸ਼ਬਦ, ਸਾਚੇ ਪ੍ਰਭ ਸਤਿਜੁਗ ਚਲਾਈ ਸਾਚੀ ਨਈਆ। ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੀ, ਸਾਚਾ ਸ਼ਬਦ ਗੁਰਸਿਖ ਦਵਈਆ। ਸਾਚਾ ਸ਼ਬਦ ਪ੍ਰਭ ਸਚ ਉਪਜਾਇਆ। ਜਾਮਾ ਧਾਰ ਨਿਹਕਲੰਕ ਜਨ ਭਗਤਾਂ ਹਿਰਦੇ ਵਸਾਇਆ। ਸਾਚਾ ਕਲ ਸ਼ਬਦ ਧੁੰਨਕਾਰ, ਬਜਰ ਕਪਾਟ ਖੋਲ੍ਹ ਵਖਾਇਆ। ਏਕਾ ਜੋਤ ਧਰੇ ਇਕ ਓਅੰਕਾਰ, ਦੀਪਕ ਸਾਚਾ ਵਿਚ ਦੇਹ ਜਗਾਇਆ। ਬੈਠ ਰਿਹਾ ਅਡੋਲ ਵਿਚ ਨਿਰਾਧਾਰ,

ਆਪਣਾ ਭੇਵ ਪ੍ਰਭ ਆਪ ਜਣਾਇਆ। ਗੁਰਸਿਖਾਂ ਸਾਚੀ ਪ੍ਰਭ ਪੂਰਨ ਸਾਰ, ਆਤਮ ਪਰਦਾ ਵਿਚੋਂ ਲਾਹਿਆ । ਅਨਹਦ ਸ਼ਬਦ ਉਪਜੇ ਧੁਨਕਾਰ, ਜੋਤ ਸਰੂਪ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜੀਵ ਖੁਲ੍ਹਾਏ ਆਤਮ ਸੁੰਨ, ਸਤਿ ਸਰੂਪ ਹੋਏ ਦਰਸ ਦਿਖਾਇਆ। ਖੁਲ੍ਹੇ ਸੁੰਨ ਆਤਮ ਉਜਿਆਰੀ। ਸਾਚਾ ਦੀਸੇ ਪ੍ਰਭ ਜਗਤ ਮੁਰਾਰੀ। ਜਗਨ ਨਾਥ ਗੋਪਾਲ ਮੁਖ ਭਣੀ ਤੇਰੀ ਏਕਾ ਜੋਤ ਨਿਰੰਕਾਰੀ । ਸਾਰੰਗ ਧਰ ਭਗਵਾਨ ਬੀਠਲਾ, ਜੋਤ ਸਰੂਪ ਜਗਤ ਆਕਾਰੀ। ਗੁਰਸਿਖ ਸਾਚਾ ਨਿਹਕਲੰਕ ਤੇਰਾ ਰੰਗ ਡੀਠਲਾ, ਬੇਮੁਖਾਂ ਕਰੇ ਖੁਆਰੀ। ਗੁਰਮੁਖ ਦੇਵੇ ਸੋਹੰ ਸ਼ਬਦ, ਸਾਚਾ ਨਾਮ ਖੁਮਾਰੀ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸਾਧ ਸੰਗਤ ਸੋਹੇ ਤੇਰੇ ਚਰਨ ਦਵਾਰੀ। ਚਰਨ ਦਵਾਰ ਆਏ ਪਾਏ ਚਰਨਾਮਿਤ। ਕਲਜੁਗ ਮਾਨਸ ਜਨਮ ਗੁਰਸਿਖਾਂ ਲਿਆ ਜਿੱਤ। ਜੋਤ ਜਗਾਈ ਪ੍ਰਭ ਅਗੰਮ, ਏਕਾ ਸ਼ਬਦ ਵਸੇ ਦੇਹ ਨਿੱਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਸਾਚੀ ਜੋਤ ਸਦਾ ਅਚੁੱਤ। ਪਾਰਬ੍ਰਹਮ ਪਰਮੇਸ਼ਵਰ ਉਚਿਤ। ਕਲਜੁਗ ਜਾਮਾ ਧਾਰਿਆ ਭਗਤਾਂ ਹਿਤ। ਜਨਮ ਮਰਨ ਸਵਾਰਿਆ, ਮਾਨਸ ਜਨਮ ਕੀਆ ਪਵਿਤ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਿਆ, ਸਾਚਾ ਅੰਮ੍ਰਿਤ ਗੁਰਸਿਖਾਂ ਆਤਮ ਜਾਏ ਸਿਤ। ਆਤਮ ਅੰਮ੍ਰਿਤ ਕਰੇ ਉਜਿਆਰ। ਅੰਮ੍ਰਿਤ ਬਖ਼ਸ਼ੇ ਪ੍ਰਭ ਗੁਰਸਿਖਾਂ ਕਿਰਪਾ ਧਾਰ। ਅੰਮ੍ਰਿਤ ਵਰਖੇ ਆਤਮ ਰਸ, ਝਿਰਨਾ ਝਿਰੇ ਅਪਰ ਅਪਾਰ। ਗੁਰਸਿਖ ਜਾਣੇ ਨਿਹਕਲੰਕ ਤੇਰਾ ਜੋਤ ਸਰੂਪ ਰਸ, ਬੇਮੁਖ ਹੋਏ ਖੁਆਰ। ਸਾਚਾ ਸ਼ਬਦ ਗਿਆਨ ਪ੍ਰਭ ਜਾਏ ਦੱਸ, ਸਾਚਾ ਦੀਸੇ ਸਚਖੰਡ ਦਵਾਰ। ਬੇਮੁਖ ਜਾਣ ਦਰ ਤੋਂ ਨੱਸ, ਸੋਹੰ ਸ਼ਬਦ ਪ੍ਰਭ ਮਾਰੀ ਮਾਰ। ਜਨ ਭਗਤਾਂ ਹਿਰਦੇ ਜਾਏ ਵਸ, ਮਹਾਰਾਜ ਸ਼ੇਰ ਸਿੰਘ ਸਤਿ ਅਵਤਾਰ। ਸਤਿ ਅਵਤਾਰ ਸਤਿਗੁਰ ਸੂਰ। ਸਰਬ ਜਨਾਂ ਦੀ ਆਸਾ ਪੂਰ। ਦੇ ਦਰਸ ਗੁਰਮੁਖਾਂ ਆਤਮ ਕਰੇ ਭਰਪੂਰ। ਏਕਾ ਸ਼ਬਦ ਸੁਣਾਏ, ਆਤਮ ਉਪਜਾਏ ਸਾਚਾ ਨੂਰ। ਸਾਚੀ ਜੋਤ ਹੋਏ ਪਰਕਾਸ਼ ਮਾਤ ਜਿਉਂ ਕੋਹਤੂਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਗੁਰਸਿਖਾਂ ਦਰ ਸਦਾ ਹਦੂਰ। ਗੁਰਸਿਖ ਦਰ ਆਏ ਪ੍ਰਭ ਪਰਵੇਸ਼ਿਆ। ਨਿਹਕਲੰਕ ਸਤਿਜੁਗ ਤੇਰੀ ਸਦਾ ਅਦੇਸਿਆ। ਕਲਜੁਗ ਪਰਗਟ ਨਿਹਕਲੰਕ, ਜੁਗੋ ਜੁਗ ਜੋਤ ਸਰੂਪੀ ਕਰੇ ਪ੍ਰਭ ਭੇਸਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਬੁੱਧ ਬਬੇਕਿਆ। ਗੁਰਮੁਖ ਮਾਣ ਪ੍ਰਭ ਦਰ ਪਾਏ। ਪਰਗਟ ਜੋਤ ਨਿਹਕਲੰਕ ਸਤਿਜੁਗ ਲਾਜ ਰਖਾਏ। ਪੂਤ ਪਿਤਾ ਦਾ ਮੇਲ ਛੱਡ, ਪ੍ਰਭ ਸਾਚਾ ਨਜ਼ਰੀ ਆਏ । ਭਰਾ ਭੈਣਾਂ ਝੂਠਾ ਖੇਲ ਛੱਡ, ਜਗਦੀਸ਼ਰ ਸਰਨ ਲਗ ਜਾਏ। ਵਡੀ ਵਡਿਆਈ ਪ੍ਰਭ ਦੇਵੇ ਵਡ, ਜੋ ਜਨ ਸਰਨੀ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸਾਧ ਸੰਗਤ ਪਰਗਟ ਦਰਸ ਦਿਖਾਏ। ਚਰਨ ਲਾਗ ਪ੍ਰਭ ਸੇਵ ਕਮਾਈ। ਸਾਚੀ ਸੇਵਾ ਜਗਤ ਕਰ, ਉਚ ਪਦਵੀ ਪ੍ਰਭ ਦਰ ਤੇ ਪਾਈ। ਏਕਾ ਜੋਤ ਵਿਚ ਜੋਤ ਧਰ, ਆਤਮ ਜੋਤ ਜਗਾਈ। ਵਿਸ਼ਨੂੰ ਭਗਵਾਨ ਚਰਨ ਟੇਕ ਧਰ, ਰੰਗਾ ਸਿੰਘ ਘਨਕਪੁਰ ਵਾਸੀ ਆਤਮ ਰੰਗ ਚੜ੍ਹਾਈ। ਮਹਾਰਾਜ ਸ਼ੇਰ ਸਿੰਘ ਬੁਧ ਬਿਬੇਕ ਕਰ, ਸਚਖੰਡ ਨਿਵਾਸ ਦਵਾਈ। ਰੰਗਾ ਸਿੰਘ ਪ੍ਰਭ ਰੰਗ ਰਾਤਾ। ਹਿਰਦੇ ਵਸੇ ਏਕਾ ਪ੍ਰਭ ਵਿਧਾਤਾ। ਝੂਠੀ ਦੁਨੀਆ ਜਗਤ ਤਿਆਗੇ, ਝੂਠਾ ਛੱਡਿਆ ਜਗਤ ਨਾਤਾ। ਆਤਮ ਸ਼ਬਦ ਉਪਜੇ ਅਨਰਾਗੇ, ਗੁਰਮੁਖ ਮੇਵਾ ਬ੍ਰਹਮ ਗਿਆਤਾ। ਵੱਡਾ ਸਿੱਖ ਹੋਇਆ ਵਡਭਾਗੀ, ਦੇਵੇ ਦਰਸ ਸਰਬ ਸੁਖ ਦਾਤਾ। ਕਲਜੁਗ ਆਤਮ ਸੋਈ ਜਾਗੀ, ਜੋਤ ਜਗਾਏ ਪ੍ਰਭ ਬਿਧਨਾਤਾ। ਸਾਚੀ ਪ੍ਰੀਤ ਪ੍ਰਭ ਚਰਨ ਲਾਗੀ, ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਤਾ। ਸਾਚੀ ਪ੍ਰੀਤ

ਪ੍ਰਭ ਚਰਨ ਲਗਾਈ। ਚਰਨ ਧੂੜ ਮਸਤਕ ਲਾ, ਆਤਮ ਤ੍ਰਿਖਾ ਮਿਟਾਈ। ਦਿਵਸ ਰੈਣ ਰੈਣ ਦਿਵਸ ਦਰ ਘਰ ਘਰ ਦਰ, ਪ੍ਰਭ ਦਰ ਸੇਵ ਕਮਾਈ । ਅੰਤ ਪਾਇਆ ਸਾਚਾ ਘਰ, ਦਰਸ ਦੇ ਪ੍ਰਭ ਦੇਹ ਛੁਡਾਈ। ਨਿਹਕਲੰਕ ਅਵਤਾਰ ਮਿਲਿਆ ਨਰ, ਵਿਚ ਜੋਤੀ ਜੋਤ ਮੇਲ ਮਿਲਾਈ। ਕਲਜੁਗ ਗੁਰਸਿਖ ਗਿਆ ਤਰ, ਸਚਖੰਡ ਪ੍ਰਭ ਨਿਵਾਸ ਦਵਾਈ। ਮਹਾਰਾਜ ਸ਼ੇਰ ਸਿੰਘ ਪਰਗਟ ਨਿਹਕਲੰਕ ਗੁਰਸਿਖਾਂ ਲਾਜ ਰਖਾਈ। ਗੁਰਸਿਖ ਜੋਤ ਨਿਰਮਲ ਉਜਾਗਰ। ਪਰਗਟ ਜੋਤ ਨਿਹਕਲੰਕ, ਪਾਰ ਕੀਆ ਭਵ ਸਾਗਰ। ਸਾਧ ਸੰਗਤ ਏਕਾ ਸ਼ਬਦ ਵਰਤਾਏ ਪ੍ਰਭ ਰਤਨਾਗਰ। ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਗੁਰਮੁਖ ਵਿਚ ਦੇਹ ਝੂਠੀ ਗਾਗਰ। ਮਾਤਲੋਕ ਕਲਜੁਗ ਸਾਧ ਸੰਗਤ ਵਰ ਸਾਚਾ ਮੰਗ। ਸਾਚਾ ਪ੍ਰਭ ਵਸੇ ਸਦਾ ਤੇਰੇ ਸੰਗ। ਸਾਚੇ ਸ਼ਬਦ ਸੁਰਤ ਸਤਿਗੁਰ ਸਾਚਾ, ਸਾਚਾ ਚਾੜ੍ਹੇ ਆਤਮ ਰੰਗ। ਆਤਮ ਰੰਗ ਨਾ ਹੋਵੇ ਭੰਗ। ਅੰਮ੍ਰਿਤ ਸੋਮਾ ਦੇਹ ਵਿਚ ਵਹਾਏ ਗੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਜੀਵ ਪਾਰ ਜਾਏ ਲੰਘ । ਸੰਤਨ ਦੇਵੇ ਪ੍ਰਭ ਵਡਿਆਈ। ਆਣ ਬਾਣ ਜੁਗੋ ਜੁਗ ਪ੍ਰਭ ਲਿਖਤ ਲਿਖਾਈ। ਭਗਤ ਵਛਲ ਅਨਾਥਾਂ ਨਾਥ, ਜਨ ਭਗਤਾਂ ਹੋਵੇ ਸਹਾਈ। ਸਾਚੇ ਸਿੱਖ ਸਦਾ ਪ੍ਰਭ ਸਾਥ, ਪਰਗਟ ਹੋਏ ਦਰਸ ਦਿਖਾਈ। ਮੁਕੰਦ ਮਨੋਹਰ ਪ੍ਰਭ ਰਘੁਨਾਥ, ਨਰ ਨਰਾਇਣ ਜੋਤ ਪਰਗਟਾਈ । ਅਛਲ ਛਲ ਛਲ ਜਗਤ ਕਰਾਇਆ, ਆਪਣਾ ਭੇਵ ਛੁਪਾਈ। ਸਾਚੇ ਸਿੱਖ ਪ੍ਰਭ ਵਾਸ ਕਰ, ਦੇ ਦਸਮ ਦਵਾਰ ਖੁਲ੍ਹਾਈ। ਏਕ ਸ਼ਬਦ ਸਰਬ ਗੁਣਤਾਸ ਦੇ, ਸ਼ਬਦ ਸੁਰਤ ਸੁਰਤ ਸ਼ਬਦ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਗੁਰਸਿਖ ਸਾਚੀ ਜੋਤ ਜਗਾਈ। ਗੁਰਸਿਖ ਤੇਰੇ ਨਾਮ ਵਡਿਆਈ। ਕਲਜੁਗ ਮਾਨਸ ਜਨਮ ਧਾਰ, ਨਿਹਕਲੰਕ ਕਲ ਸੇਵ ਕਮਾਈ। ਸਾਚਾ ਸ਼ਬਦ ਅਧਾਰ ਕਰ, ਬੁਝੀ ਦੀਪਕ ਆਤਮ ਜੋਤ ਜਗਾਈ। ਸਾਚਾ ਪ੍ਰਭ ਵਿਚਾਰ ਕਰ, ਲੋਕ ਲਾਜ ਸਭ ਤਜਾਈ। ਸਾਚਾ ਜਗਤ ਵਪਾਰ ਕਰ, ਸੋਹੰ ਸ਼ਬਦ ਵਣਜ ਕਰਾਈ। ਉਤਮ ਆਤਮ ਵਿਚਾਰ ਕਰ, ਸੋਹੰ ਬੱਤੀ ਨਾਮ ਲਗਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਧਾਰ ਕਲ, ਕਲਜੁਗ ਸਾਚੀ ਪਾਈ ਵਡਿਆਈ । ਭਗਤ ਜਨਾਂ ਪ੍ਰਭ ਆਪ ਵਡਿਆਇਆ। ਜਾਮਾ ਧਾਰ ਜੁਗੋ ਜੁਗ ਅੰਧ ਕੂਪ ਹੋਏ ਸਹਾਇਆ। ਕਲਜੁਗ ਪਰਗਟ ਨਿਹਕਲੰਕ, ਵਡਾ ਵਡ ਕਹਾਇਆ। ਏਕਾ ਕਰੇ ਰਾਓ ਰੰਕ, ਸੋਹੰ ਸਾਚਾ ਸ਼ਬਦ ਚਲਾਇਆ। ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨ, ਕਲਜੁਗ ਮੇਟ ਸਤਿਜੁਗ ਸਾਚਾ ਲਾਇਆ। ਪੰਚਮ ਜੇਠ ਵੀਹ ਸੌ ਅੱਠ। ਕਲਜੁਗ ਉਲਟ ਭਵਾਈ ਲੱਠ। ਸਰਬ ਸ੍ਰਿਸ਼ਟ ਝੁਕਾਈ ਭੱਠ। ਸਾਧ ਸੰਗਤ ਪ੍ਰਭ ਚਰਨ ਆਏ ਨੱਠ। ਪਿੰਡ ਭੰਡਾਲ ਹੋਇਆ ਸਾਚਾ ਇਕੱਠ। ਭਾਣਾ ਵਰਤੇ ਕਲਜੁਗ ਡਾਢਾ, ਮਹਾਰਾਜ ਸ਼ੇਰ ਸਿੰਘ ਤੇਰਾ ਸਿੱਖ ਨਾ ਛੋਡੇ ਹਠ। ਸਾਧ ਸੰਗਤ ਪ੍ਰਭ ਹੋਏ ਸਹਾਈ। ਪਰਗਟੇ ਜੋਤ ਪ੍ਰਭ ਰਘੁਰਾਈ। ਸਰਬ ਸ੍ਰਿਸ਼ਟ ਜੋਤ ਸਰੂਪ, ਪ੍ਰਭ ਅਗਨ ਜਲਾਈ। ਸਾਧ ਸੰਗਤ ਤੇਰੇ ਮਨ ਵਧਾਈ। ਸਾਚੀ ਲਿਖਤ ਨਿਹਕਲੰਕ, ਕਲਜੁਗ ਸਤਿ ਵਰਤਾਈ। ਜੋਤ ਸਰੂਪ ਪ੍ਰਭ ਵਰਤੇ ਭਵਿਖਤ, ਚਾਰ ਕੁੰਟ ਪੈ ਜਾਏ ਦੁਹਾਈ। ਸਾਚੀ ਹੋਵੇ ਮਨੀ ਸਿੰਘ ਤੇਰੀ ਕਰਾਈ ਲਿਖਤ, ਵਿਚ ਸੰਗਰੂਰ ਜੋ ਬਚਨ ਸੁਣਾਈ। ਮਹਾਰਾਜ ਸ਼ੇਰ ਸਿੰਘ ਪਰਗਟ ਨਿਹਕਲੰਕ, ਰਾਣਾ ਸੰਗਰੂਰ ਸ਼ਬਦ ਮਾਰ ਚਰਨ ਲੈ ਆਈ । ਲਿਖਤ ਲਿਖਾਈ ਲਿਖਾਵਣਹਾਰੇ । ਸਾਚੀ ਜੋਤ ਸ਼ਬਦ ਵਰਤਾਰੇ। ਮਨੀ ਸਿੰਘ ਤੇਰੀ ਕਲਮ ਚਲੇ ਅਪਰ ਅਪਾਰੇ। ਕਲਜੁਗ ਅੰਤ ਰਾਜੇ ਰਾਣੇ ਹੋਏ ਖੁਆਰੇ। ਮਸਤੂਆਣੇ ਪਰਗਟੇ ਜੋਤ ਨਿਹਕਲੰਕ, ਭਗਤਨ ਆਇਣ ਸਭ ਚਰਨ ਦਵਾਰੇ।

ਮਹਾਰਾਜ ਸ਼ੇਰ ਸਿੰਘ ਪੂਰਨ ਭਗਵੰਤ, ਜੋਤ ਜਗਾਈ ਅਗੰਮ ਅਪਾਰੇ। ਅਗੰਮ ਅਪਾਰ ਪ੍ਰਭ ਹੋਏ ਉਜਿਆਰਾ। ਪਾਰ ਬਿਆਸ ਕੀਆ ਕਿਨਾਰਾ। ਪਾਰ ਉਰਾਰ ਹੋਏ ਧੁੰਧੂਕਾਰਾ। ਜੀਵ ਜੰਤ ਹੋਏ ਸਰਬ ਖੁਆਰਾ । ਸਾਧ ਸੰਗਤ ਦੀਸੇ, ਨਿਹਕਲੰਕ ਤੇਰਾ ਸਚ ਦਰਬਾਰਾ। ਆਏ ਚਰਨ ਪ੍ਰਭ ਹੋਏ ਸਹਾਈ, ਕਰ ਕਿਰਪਾ ਪ੍ਰਭ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਤੇਰੀ ਸ਼ਬਦ ਮਾਰ, ਘਰ ਘਰ ਹੋਵੇ ਹਾਹਾਕਾਰਾ। ਸ਼ਬਦ ਮਾਰ ਪ੍ਰਭ ਕਲਜੁਗ ਮਾਰਿਆ। ਜਾਮਾ ਧਾਰ ਨਿਹਕਲੰਕ ਵਡ ਵਡ ਵਡ ਅਵਤਾਰਿਆ। ਸਾਧ ਸੰਗਤ ਸਾਚਾ ਦਰ, ਦਰ ਆਏ ਸਰਬ ਨਿਮਸਕਾਰਿਆ। ਮਹਾਰਾਜ ਸ਼ੇਰ ਸਿੰਘ ਸਤਿ ਸਤਿ ਮਿਲੇ ਅਬਿਨਾਸ਼ਾ, ਕਲਜੁਗ ਸਤਿ ਵਰਤਾਰਿਆ। ਕਲਜੁਗ ਵਰਤੇ ਜੋ ਪ੍ਰਭ ਵਰਤਾਏ। ਜੀਵ ਜੰਤ ਕੋਈ ਭੇਵ ਨਾ ਪਾਏ। ਹੰਕਾਰ ਵਿਕਾਰ ਪ੍ਰਭ ਦੇ ਵਧਾਏ। ਜੀਵ ਖੇਦ ਕਰਨ ਦਾ ਪ੍ਰਭ ਝੂਠਾ ਖੇਲ ਰਚਾਏ। ਸ਼ਬਦ ਮਾਰ ਕਰਾਏ, ਜੋਤ ਸਰੂਪ ਪ੍ਰਭ ਆਤਮ ਅਗਨ ਲਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਜੀਵਾਂ ਉਲਟੀ ਮਤਿ ਵਸਾਏ। ਕਲਜੁਗ ਵਰਤੇ ਪ੍ਰਭ ਤੇਰੀ ਮਾਇਆ। ਬੇਮੁਖ ਹੋਇਆ ਕਲ ਜੀਵ, ਜੋ ਸ਼ਰਨ ਨਹੀਂ ਆਇਆ । ਗੁਰਮੁਖ ਸਾਚੇ ਅੰਮ੍ਰਿਤ ਰਸ ਲਿਆ ਪੀਵ, ਆਤਮ ਸਾਚਾ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜੋਤ ਸਰੂਪੀ ਕਲਜੁਗ ਖੇਲ ਰਚਾਇਆ । ਰਚ ਰਚ ਰਚ ਖੇਲ ਪ੍ਰਭ ਜੋਤ ਜਗਾਈ। ਮਚ ਮਚ ਮਚ, ਬਿਨ ਤੇਲ ਪ੍ਰਭ ਜਗਤ ਜੋਤ ਅਗਨ ਲਗਾਈ। ਸਚ ਸਚ ਸਚ ਸਾਧ ਸੰਗਤ, ਸਾਧ ਸੰਗਤ ਗੁਰਚਰਨ ਮੇਲ, ਅੰਤਕਾਲ ਪ੍ਰਭ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਤੇਰਾ ਕਲਜੁਗ ਖੇਲ, ਬੇਮੁਖਾਂ ਦੇਵੇ ਖ਼ਾਕ ਮਿਲਾਈ। ਸਾਚਾ ਸ਼ਬਦ ਪ੍ਰਭ ਲਿਖਾਣਾ। ਬੇਮੁਖ ਮੁਗਧ ਗਵਾਰ, ਕਲਜੁਗ ਝੂਠਾ ਜਾਣਾ। ਏਕਾ ਦੀਸੇ ਨਿਹਕਲੰਕ ਤੇਰਾ ਦਰਬਾਰ, ਊਚ ਨੀਚ ਏਕਾ ਰਾਜਾ ਰਾਣਾ। ਮਹਾਰਾਜ ਸ਼ੇਰ ਸਿੰਘ ਤੇਰਾ ਸਤਿਵਾਦ, ਸੋਹੰ ਸਾਚਾ ਸ਼ਬਦ ਸੁਹਾਣਾ। ਸੋਹੰ ਸਾਚਾ ਸ਼ਬਦ ਉਪਜਾਇਆ। ਅੱਲਾ ਅਲਾਹ ਨੂਰ ਜਗ ਨਾਮ ਮਿਟਾਇਆ। ਕੁਰਾਨ ਅੰਜੀਲ ਅੰਜੀਲ ਕੁਰਾਨ ਕੋਈ ਕਲਜੁਗ ਰਹਿਣ ਨਾ ਪਾਇਆ। ਖਾਣੀ ਬਾਣੀ ਬਾਣੀ ਖਾਣੀ ਗਗਨ ਪਤਾਲੀ ਖੰਡ ਬ੍ਰਹਿਮੰਡ ਨਿਹਕਲੰਕ ਉਲਟਾਇਆ। ਕਲਜੁਗ ਜਾਮਾ ਧਾਰ, ਗਿਆਨ ਗੀਤਾ ਭੇਵ ਚੁਕਾਇਆ। ਸੋਹੰ ਸ਼ਬਦ ਰਸਨ ਉਚਾਰ, ਸੋਹੰ ਸਾਚਾ ਮਾਰਗ ਲਾਇਆ। ਏਕਾ ਸ਼ਬਦ ਚਾਰ ਵਰਨ ਅਧਾਰ, ਕਲਜੁਗ ਸਾਰਾ ਭੇਖ ਮਿਟਾਇਆ। ਜੋਤ ਜਗਾਏ ਪ੍ਰਭ ਨਿਰਾਧਾਰ, ਨਿਰਵੈਰ ਸਤਿਜੁਗ ਸਾਚਾ ਲਾਇਆ। ਸਾਚੀ ਜੋਤ ਕਰ ਆਕਾਰ, ਸਚ ਸੁੱਚ ਵਿਚ ਜੀਵ ਜੰਤ ਵਸਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਸਤਿ ਵਰਤਾਰ, ਸੋਹੰ ਸ਼ਬਦ ਜੈ ਜੈ ਜੈਕਾਰ ਕਰਾਇਆ। ਜੈ ਜੈ ਜੈਕਾਰ ਜਗਤ ਵਰਤਾਰਾ। ਸਾਚਾ ਭੇਖ ਜਗਤ ਪਸਾਰਾ। ਸਾਚਾ ਪ੍ਰਭ ਸਤਿਜੁਗ ਲਿਖਾਏ ਲੇਖ, ਏਕਾ ਮਿਲੇ ਸਚ ਦਰਬਾਰਾ। ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਏਕ, ਜੋਤ ਸਰੂਪੀ ਜਗਤ ਵਰਤਾਰਾ। ਜੋਤ ਸਰੂਪ ਜਗਤ ਪ੍ਰਭ ਆਇਆ। ਛੱਡ ਦੇਹ ਅਪਾਰ, ਜੋਤ ਸਰੂਪ ਪ੍ਰਭ ਵਿਚ ਸਿੱਖ ਸਮਾਇਆ। ਬੈਠ ਰਿਹਾ ਪ੍ਰਭ ਨਿਰਾਧਾਰ, ਸੋਹੰ ਸਾਚਾ ਸ਼ਬਦ ਅਲਾਇਆ। ਦੇਵੇ ਦਰਸ ਅਗੰਮ ਅਪਾਰ, ਚਰਨ ਆਏ ਜਿਸ ਸੀਸ ਝੁਕਾਇਆ। ਭਵ ਸਾਗਰ ਪ੍ਰਭ ਕਰ ਜਾਏ ਪਾਰ, ਸਾਧ ਸੰਗਤ ਸਿਰ ਹੱਥ ਟਿਕਾਇਆ। ਮਾਨਸ ਜਨਮ ਨਾ ਆਵੇ ਹਾਰ, ਪ੍ਰਭ ਅਬਿਨਾਸ਼ੀ ਘਰ ਮੇਂ ਪਾਇਆ। ਮਹਾਰਾਜ ਸ਼ੇਰ ਸਿੰਘ ਪਤਤ ਜਾਵੇ ਤਾਰ, ਸਾਧ ਸੰਗਤ ਹੋਏ ਸਹਾਇਆ। ਸਾਧ ਸੰਗਤ ਪ੍ਰਭ ਚਰਨ ਭਿਖਾਰੀ। ਏਕਾ ਸ਼ਬਦ ਦੇਵੇ ਪ੍ਰਭ ਸੋਹੰ ਨਾਮ ਅਧਾਰੀ। ਗੁਰਸਿਖ ਆਤਮ ਚਾੜ੍ਹੇ ਰੰਗਤ, ਸਦ ਆਤਮ ਰਹੇ ਖੁਮਾਰੀ। ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰੀ

ਸਾਚੀ ਸੰਗਤ, ਸੋਹੰ ਸ਼ਬਦ ਰਸਨਾ ਕਰੇ ਜੈ ਜੈ ਜੈਕਾਰੀ। ਸਾਚੀ ਸੰਗਤ ਪ੍ਰਭ ਸਚ ਵਰਤਾਇਆ। ਗਿਆਨ ਗੋਝ ਆਤਮ ਧਿਆਨ ਦੇ, ਪ੍ਰਭ ਪਰਗਟ ਦਰਸ ਦਿਖਾਇਆ। ਕਲਜੁਗ ਸਾਚਾ ਸਤਿਗੁਰ ਮਾਣ ਦੇ, ਜਨ ਭਗਤਾਂ ਆਪ ਵਡਿਆਇਆ । ਨਿਜਾਨੰਦ ਆਤਮ ਗੁਣ ਨਿਧਾਨ ਦੇ, ਨਿਜ ਆਤਮ ਸੁਖ ਵਸਾਇਆ। ਸਾਚਾ ਸ਼ਬਦ ਸੋਹੰ ਬ੍ਰਹਮ ਗਿਆਨ ਦੇ, ਪ੍ਰਭ ਦਸਮ ਦਵਾਰ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਨਾਮ ਭਗਤ ਭਗਵਾਨ ਦੇ, ਕਲਜੁਗ ਆਣ ਤਰਾਇਆ। ਕਲਜੁਗ ਤਾਰ ਪ੍ਰਭ ਦੁਖ ਨਿਵਾਰਿਆ। ਭਗਤ ਜਨਾਂ ਸਿਰ ਛਤਰ ਝੁਲਾਰਿਆ। ਚਾਰ ਜੁਗ ਸਤਿਗੁਰ ਸਾਚਾ ਸਾਚੀ ਲਿਖਤ ਵਰਤਾਰਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸੋਹੰ ਡੰਕ ਚਾਰ ਕੁੰਟ ਵਜਾ ਰਿਹਾ। ਚਾਰ ਕੁੰਟ ਪ੍ਰਭ ਸ਼ਬਦ ਆਕਾਰਾ। ਵਰਤੇ ਕਲ ਜੋ ਪ੍ਰਭ ਵਰਤਾਰਾ। ਸਾਧ ਸੰਗਤ ਸਚ ਦੀਸੇ ਹਰਿ ਕਾ ਦਵਾਰਾ। ਘਨਕਪੁਰ ਵਾਸੀ ਨਿਹਕਲੰਕ, ਪੁਰੀ ਘਨਕ ਲਿਆ ਅਵਤਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਵਰਤੇ ਤੇਰਾ ਭੰਡਾਰਾ। ਸਚ ਭੰਡਾਰ ਪ੍ਰਭ ਸਤਿ ਵਰਤਾਇਆ । ਅੰਮ੍ਰਿਤ ਆਤਮ ਬਰਖ, ਗੁਰਸਿਖ ਆਤਮ ਸ਼ਾਂਤ ਕਰਾਇਆ। ਗੁਰਸਿਖ ਸਾਚੇ ਕਲਜੁਗ, ਪ੍ਰਭ ਪਰਗਟ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਤਿਜੁਗ ਸਾਚਾ ਜਗਤ ਲਗਾਇਆ। ਸਤਿਜੁਗ ਸਾਚਾ ਸਚ ਪਰਕਾਸ਼ਾ। ਜੋਤ ਸਰੂਪ ਨਿਹਕਲੰਕ ਕੀਆ ਵਾਸਾ। ਚਾਰ ਵਰਨ ਆਏ ਸ਼ਰਨ, ਸਭ ਹੋਏ ਪ੍ਰਭ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ, ਸੋਹੰ ਚਾਰ ਕੁੰਟ ਕਰਾਏ ਨਾਸਾ। ਸੋਹੰ ਸ਼ਬਦ ਰਸਨਾ ਜੀਵ, ਪ੍ਰਭ ਆਤਮ ਦਿਸੇ ਨੈਣਾਂ। ਸੋਹੰ ਸ਼ਬਦ ਜਪ ਜੀਵ, ਝੂਠੀ ਦੁਨੀਆ ਸਦ ਨਹੀਂ ਰਹਿਣਾ। ਸੋਹੰ ਸ਼ਬਦ ਜਪ ਜੀਵ, ਸਾਚਾ ਸਾਧ ਸੰਗਤ ਵਿਚ ਬਹਿਣਾ। ਸੋਹੰ ਸ਼ਬਦ ਜਪ ਜੀਵ, ਸਾਚੇ ਪ੍ਰਭ ਕਾ ਸਾਚਾ ਕਹਿਣਾ। ਸੋਹੰ ਸ਼ਬਦ ਜਪ ਜੀਵ, ਨਿਜਾਨੰਦ ਨਿਜ ਮਾਹਿ ਲੈਣਾ। ਸੋਹੰ ਸ਼ਬਦ ਜਪ ਜੀਵ, ਕਲ ਜੀਵ ਵਹੇ ਝੂਠੇ ਵਹਿਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਦਰ ਆਏ ਬਹਿਣਾ। ਸਤਿਜੁਗ ਲੇਖ ਪ੍ਰਭ ਆਪ ਲਿਖਾਇਆ। ਊਚ ਨੀਚ ਦਾ ਭੇਵ ਚੁਕਾਇਆ। ਰਾਓ ਰੰਕ ਕਰ ਪ੍ਰਭ ਇਕ ਬਹਾਇਆ । ਚਾਰ ਵਰਨ ਪ੍ਰਭ ਪਾਈ ਮਾਇਆ। ਸਤਿ ਸੰਤੋਖ ਪ੍ਰਭ ਆਤਮ ਧੀਰ ਧਰਾਇਆ। ਦਰਸ ਦੇ ਪ੍ਰਭ ਸਾਚੇ ਘੋਖ, ਅੰਮ੍ਰਿਤ ਨੀਰ ਵਹਾਇਆ। ਏਕਾ ਸ਼ਬਦ ਰਖਾਏ ਮੋਖ, ਸੋਹੰ ਜਗਤ ਚਲਾਇਆ। ਰਸਨਾ ਜਪ ਹੋਵੇ ਮੋਖ, ਗੁਰ ਮੰਤਰ ਰਾਹ ਦਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਰਾਹ ਚਲਾਇਆ। ਸਾਚਾ ਰਾਹ ਸੰਤਨ ਕੀ ਘਾਲ। ਸੋਹੰ ਸ਼ਬਦ ਪ੍ਰਭ ਦੇਵੇ ਸਚਾ ਧਨ ਮਾਲ। ਏਕਾ ਜੋਤ ਜਗਾਏ, ਪ੍ਰਭ ਆਤਮ ਗੋਪਾਲ। ਪਰਗਟ ਦਰਸ ਦਿਖਾਵੇ, ਪ੍ਰਭ ਦੀਨ ਦਿਆਲ । ਸੋਹੰ ਸ਼ਬਦ ਰਸਨਾ ਜਪਾਵੇ, ਮਹਾਰਾਜ ਸ਼ੇਰ ਸਿੰਘ ਭਗਤ ਵਸਾਲ। ਸੋਹੰ ਸ਼ਬਦ ਸਤਿ, ਸਤਿ ਸਤਿ ਤੇਰੀ ਵਡਿਆਈ। ਸੋਹੰ ਸ਼ਬਦ ਰਸਨਾ ਜਪ ਜੀਵ, ਪ੍ਰਭ ਆਤਮ ਮੇਘ ਵਰਸਾਈ। ਮਹਾਰਾਜ ਸ਼ੇਰ ਸਿੰਘ ਸਤਿਜੁਗ ਤੇਰੀ ਸਤਿ ਸਤਿ ਸਤਿ ਵਡਿਆਈ। ਸੋਹੰ ਸ਼ਬਦ ਰਸਨਾ ਜਪ ਜੀਵ, ਆਤਮ ਜੋਤ ਹੋਵੇ ਰੁਸ਼ਨਾਈ। ਸੋਹੰ ਸ਼ਬਦ ਜਪ ਜੀਵ, ਮਿਲੇ ਪ੍ਰਭ ਸਰਬ ਸੁਖਦਾਈ। ਸੋਹੰ ਸ਼ਬਦ ਜਪ ਜੀਵ, ਕਲਜੁਗ ਵਿਚ ਮਿਲੇ ਵਡਿਆਈ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਚਾਰ ਕੁੰਟ ਤੇਰੇ ਨਾਮ ਦੁਹਾਈ। ਚਾਰ ਕੁੰਟ ਪ੍ਰਭ ਬਾਣ ਲਗਾਇਆ। ਸ਼ਬਦ ਸੁਰਤ ਵਾਲੀ ਹਿੰਦ, ਪ੍ਰਭ ਦਰਸ ਕਰਵਾਇਆ । ਨਿਹਕਲੰਕ ਜਾਮਾ ਧਾਰ, ਆਪਣਾ ਭੇਵ ਛੁਪਾਇਆ। ਸ਼ਬਦ ਜੋਤ ਆਕਾਰ ਕਰ, ਵਿਚ ਸਿੱਖ ਦੇਹ ਸਮਾਇਆ। ਮਹਾਰਾਜ ਸ਼ੇਰ ਸਿੰਘ ਸਾਚਾ ਜਗਤ ਪਸਾਰ ਕਰ, ਕਲਜੁਗ ਝੂਠਾ ਪ੍ਰਭ ਭੁਲਾਇਆ ।

ਹਿੰਦਵੈਣ ਹਿੰਦਵਾਲੀ ਪ੍ਰਭ ਦਰਸ ਦਿਖਾ ਕੇ। ਦੇਵੇ ਦਰਸ ਨਿਹਕਲੰਕ, ਬਾਂਹੋਂ ਪਕੜ ਉਠਾ ਕੇ। ਸਾਚਾ ਦਰ ਦਿਸੇ ਦਰਬਾਰ, ਗੁਰਸਿਖ ਦੇਹ ਬੈਠਾ ਆਸਣ ਲਾ ਕੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜਗਤ ਖਪਾਏ ਜਲਾਏ ਜੋਤ ਸਰੂਪੀ ਅਗਨ ਲਗਾ ਕੇ। ਵਾਲੀ ਹਿੰਦ ਪ੍ਰਭ ਦਰਸ ਦਿਖਾਵੇ। ਭੇਵ ਆਪਣਾ ਸਰਬ ਜਣਾਵੇ। ਸ਼ਬਦ ਗਿਆਨ ਸੁਰਤ ਧਿਆਨ ਦੇ, ਹਉਮੇ ਮਾਣ ਚੁਕਾਵੇ। ਚਰਨ ਧਿਆਨ ਵਿਸ਼ਨੂੰ ਭਗਵਾਨ ਦੇ, ਜੋਤ ਸਰੂਪੀ ਖਿਚ ਲਿਆਵੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਾਚੀ ਜੋਤ ਪਰਗਟਾਵੇ । ਵਾਲੀ ਹਿੰਦ ਮਿਟੇ ਅਗਿਆਨ । ਆਤਮ ਹੋਵੇ ਨਿਹਕਲੰਕ ਤੇਰਾ ਚਰਨ ਧਿਆਨ। ਏਕਾ ਸ਼ਬਦ ਧਰਾਏ ਧੀਰ, ਪ੍ਰਭ ਚਰਨੀਂ ਡਿੱਗੇ ਆਣ। ਮਹਾਰਾਜ ਸ਼ੇਰ ਸਿੰਘ ਬੁਧਿ ਬਿਬੇਕ ਕਰ, ਆਤਮ ਦੇਵੇ ਬ੍ਰਹਮ ਗਿਆਨ । ਹਿੰਦ ਵਾਲੀ ਪ੍ਰਭ ਦਰਸ ਪਾਏ। ਵਿਚ ਸੰਗਰੂਰ ਚਲ ਕਰ ਆਏ। ਮਸਤੂਆਣੇ ਪ੍ਰਭ ਚਰਨੀਂ ਸੀਸ ਝੁਕਾਏ। ਰਾਣਾ ਸੰਗਰੂਰ ਚਰਨ ਧੂੜ ਲੈ, ਮਸਤਕ ਲੈ ਲਗਾਏ । ਨਿਹਕਲੰਕ ਤੇਰੇ ਚਰਨ ਹਦੂਰ, ਭੁੱਲ ਆਪਣੀ ਲਏ ਬਖ਼ਸ਼ਾਏ। ਵਾਲੀ ਹਿੰਦ ਰਾਣਾ ਸੰਗਰੂਰ। ਨਿਹਕਲੰਕ ਤੇਰੇ ਖੜ੍ਹੇ ਹਜ਼ੂਰ। ਕਰ ਬੇਨੰਤੀ ਪ੍ਰਭ ਆਸਾ ਪੂਰ। ਕਲਜੁਗ ਪਰਗਟਿਆ ਪ੍ਰਭ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਗੁਣ ਭਰਪੂਰ। ਵਾਲੀ ਹਿੰਦ ਰਾਣਾ ਸੰਗਰੂਰ ਪ੍ਰਭ ਚਰਨ ਦਵਾਰੇ । ਕਰ ਕਰ ਨਿਮਸਕਾਰ ਜਾਇਣ ਬਲਿਹਾਰੇ। ਨਿਹਕਲੰਕ ਤੇਰੀ ਸਾਚੀ ਜੋਤ, ਕਰੇ ਸਤਿ ਉਜਿਆਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਕਰਾਏ ਖੇਲ ਨਿਆਰੇ। ਰਾਣੇ ਸੰਗਰੂਰ ਹੰਕਾਰ ਗਵਾਇਆ। ਚਰਨ ਲਾਗ ਪ੍ਰਭ ਦਰਸ਼ਨ ਪਾਇਆ। ਲਿਖਤ ਲਿਖਾਈ ਮਨੀ ਸਿੰਘ, ਨਿਹਕਲੰਕ ਸਤਿ ਸਤਿ ਸਤਿ ਵਰਤਾਇਆ। ਸਾਚੀ ਲਿਖਤ ਲਿਆਏ ਸੀਸ ਧਰ, ਸਾਲ ਅਠੱਤੀ ਜੋ ਬੰਦ ਰਖਾਇਆ। ਪਕੜ ਲਿਆਏ ਚਰਨ ਅਵਤਾਰ ਨਰ, ਨਿਹਕਲੰਕ ਸਭ ਮਾਣ ਗਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਤੇਜ ਵਖਾਇਆ। ਬਾਣੀ ਆਏ ਨਿਹਕਲੰਕ ਤੇਰੇ ਦਰਬਾਰ। ਕਰ ਦਰਸ ਰਾਣਾ ਸੰਗਰੂਰ, ਸਾਚੇ ਪ੍ਰਭ ਕੀ ਪਾਏ ਸਾਰ। ਆਤਮ ਹੋਏ ਸ਼ਬਦ ਭਰਪੂਰ, ਚਰਨ ਕਰੇ ਨਿਮਸਕਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਤਤ ਪਾਪੀ ਦੇਵੇ ਤਾਰ । ਪਤਤ ਪਾਪੀ ਪ੍ਰਭ ਰੱਖੇ ਪਤ। ਆਤਮ ਅੰਮ੍ਰਿਤ ਵਰਖ, ਪ੍ਰਭ ਸਾਚੀ ਦੇਵੇ ਮਤਿ। ਸਾਚਾ ਸ਼ਬਦ ਗਿਆਨ ਦੇ, ਪ੍ਰਭ ਸਤਿ ਰਖਾਵੇ ਮਤਿ। ਮਹਾਰਾਜ ਸ਼ੇਰ ਸਿੰਘ ਦਰਸ ਵਿਸ਼ਨੂੰ ਭਗਵਾਨ ਦੇ, ਵਿਚ ਵਰਤਾਵੇ ਸੁੱਚ ਸਤਿ। ਸਤਿ ਸਤਿ ਸਤਿਜੁਗ ਭਾਏ। ਸਾਚਾ ਪ੍ਰਭ ਸਤਿ ਪੁਰਖਾਂ ਵਿਚ ਵਸਾਏ। ਊਚਾਂ ਨੀਚ ਨੀਚਾਂ ਊਚ ਪ੍ਰਭ ਏਕਾ ਕਰ ਵਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਸਚ ਸਤਿਜੁਗ ਵਰਤਾਏ। ਕਲਜੁਗ ਭਰਮ ਭੁਲਾਇਆ। ਮਾਇਆ ਰੂਪ ਪ੍ਰਭ ਪੜਦਾ ਪਾਇਆ। ਮਦਿ ਮਾਸ ਕਲਜੁਗ ਜੀਵ, ਰਸਨ ਆਹਾਰ ਬਣਾਇਆ। ਅੰਮ੍ਰਿਤ ਰਸ ਗੁਰਸਿਖ ਵਿਰਲਾ ਪੀਵ, ਆਤਮ ਤ੍ਰਿਖਾ ਪ੍ਰਭ ਦੇ ਮਿਟਾਇਆ । ਕਲਜੁਗ ਜੀਵ ਬੇਮੁਖ, ਕਾਮ ਕਰੋਧ ਹੰਕਾਰ ਪ੍ਰਭ ਵਿਚ ਵਸਾਇਆ। ਗੁਰਮੁਖ ਸਾਚਾ ਸਦਾ ਚਰਨ ਲਗ ਜੀਵ, ਸਾਚਾ ਸ਼ਬਦ ਪ੍ਰਭ ਮਨ ਵਸਾਇਆ । ਬੇਮੁਖਾਂ ਕਲਜੁਗ ਪਰਗਟ ਨਿਹਕਲੰਕ ਸੋਹੰ ਸ਼ਬਦ ਬਾਣ ਲਗਾਇਆ। ਜਨ ਭਗਤਾਂ ਸਾਚਾ ਸੋਹੰ ਸ਼ਬਦ ਆਤਮ ਗਿਆਨ ਦਵਾਇਆ। ਨਿਹਕਲੰਕ, ਕਲਜੁਗ ਅਚਰਜ ਵਰਤੇ ਤੇਰੀ ਮਾਇਆ। ਜੋਤ ਸਰੂਪੀ ਪ੍ਰਭ ਜੋਤ ਧਰ, ਆਪਣਾ ਭੇਵ ਛੁਪਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜਨ ਭਗਤਾਂ ਦਰਸ ਦਿਖਾਇਆ। ਦਰਸ ਦਾਨ ਭਗਤ ਪ੍ਰਭ ਦੀਆ। ਆਤਮ ਜਗੇ ਜੋਤ, ਸੁਖੀ ਹੋਏ ਜਗਤ ਜੀਆ। ਸੋਹੰ ਸ਼ਬਦ ਸਤਿਜੁਗ ਸਾਚੀ ਤੇਰੀ ਰਖਾਈ ਨੀਆ। ਮਹਾਰਾਜ

ਸ਼ੇਰ ਸਿੰਘ ਨਿਹਕਲੰਕ ਪਰਗਟ, ਸਾਚਾ ਸ਼ਬਦ ਜਨ ਭਗਤਾਂ ਦੀਆ। ਭਗਤ ਜਨਾਂ ਪ੍ਰਭ ਸਦਾ ਭੰਡਾਰੀ। ਗੁਰਮੁਖ ਦਰ ਤੇ ਮੰਗਣ, ਦੋਏ ਜੋੜ ਪ੍ਰਭ ਚਰਨ ਦਵਾਰੀ। ਸੋਹੰ ਸ਼ਬਦ ਸਾਚਾ ਪ੍ਰਭ ਦੇਵੇ ਜਗਤ ਅਧਾਰੀ। ਏਕਾ ਸ਼ਬਦ ਏਕਾ ਜੋਤ, ਜੁਗੋ ਜੁਗ ਪਰਗਟੇ ਪ੍ਰਭ ਏਕੰਕਾਰੀ। ਕਲਜੁਗ ਜਾਮਾ ਧਾਰਿਆ, ਨਿਹਕਲੰਕ ਨਰ ਨਰਾਇਣ ਅਵਤਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਸਾਧ ਸੰਗਤ ਪੈਜ ਸਵਾਰੀ। ਸਾਧ ਸੰਗਤ ਸਤਿ ਤੇਰਾ ਮੂਲ। ਸੋਹੰ ਸ਼ਬਦ ਨਾ ਜਾਏ ਰਸਨਾ ਭੂਲ। ਦੇਵੇ ਦਰਸ ਪਰਗਟ ਪ੍ਰਭ ਕੰਤੂਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਗੁਰਸਿਖਾਂ ਦੇਵੇ ਸਾਚਾ ਮੂਲ। ਸ਼ਬਦ ਗੁਣ ਜਗਤ ਵਰਤਾਰਾ। ਆਤਮ ਧੁਨ, ਜਨ ਭਗਤ ਉਜਿਆਰਾ। ਉਪਜੇ ਰੁਣ ਝੁਣ, ਜੋਤ ਨਿਰੰਜਣ ਕਰੇ ਆਕਾਰਾ। ਸਾਚੇ ਸਿੱਖ ਤੇਰੀ ਖੁਲ੍ਹੀ ਸੁੰਨ, ਆਤਮ ਦੀਸੇ ਪ੍ਰਭ ਜੋਤ ਆਕਾਰਾ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਤੇਰਾ ਖੋਲ੍ਹੇ ਦਸਮ ਦਵਾਰਾ। ਸ਼ਬਦ ਸੋਹੰ ਤੇਰੀ ਸਤਿ ਕਮਾਈ। ਸਾਚੀ ਸੁਰਤ ਸਿੱਖ ਸਾਚੇ ਪਾਈ । ਸੁਰਤੀ ਸੁਰਤ ਪ੍ਰਭ ਮੇਲ ਕਰ, ਸ਼ਬਦ ਸੁਰਤ ਦਾ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸੋਹੰ ਸ਼ਬਦ ਦੇਵੇ ਵਡਿਆਈ। ਗੁਰਸਿਖਾਂ ਸੋਹੰ ਸ਼ਬਦ ਅਧਾਰ। ਬੇਮੁਖਾਂ ਕਰੇ ਜਗਤ ਖੁਆਰ। ਦਰ ਆਏ ਜੋ ਨਰ ਨਾਰ। ਰਸਨਾ ਜਪ ਸਾਚਾ ਸ਼ਬਦ, ਤੇਰਾ ਹੋਏ ਬੇੜਾ ਪਾਰ। ਕਲਜੁਗ ਸਚਖੰਡ ਨਿਹਕਲੰਕ ਤੇਰਾ ਦਰਬਾਰ। ਵਿਚ ਵਰਭੰਡ ਪਰਗਟੇ, ਜੋਤ ਸਰੂਪ ਪ੍ਰਭ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਆਇਆ ਸਰਬ ਕਲਧਾਰ । ਕਲਧਾਰ ਕਲ ਲੇਖ ਮਿਟਾਏ । ਜੋਤ ਨਿਰੰਜਣ ਜਗਤ ਪਿਤ ਆਪ ਅਖਵਾਏ। ਭਰਤੰਬਰ ਸਰਬ ਵਿਚ ਪ੍ਰਭ ਸਮਾਏ। ਛਿੰਨ ਭੰਗਰ ਕਲਜੁਗ ਝੂਠੀ ਖੇਲ ਮਿਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਭਾਣਾ ਸਤਿ ਵਰਤਾਏ। ਕਲਜੁਗ ਜੀਵ ਦੁਖ ਹੋਏ ਮਹਾਨਾ। ਹਿੰਦਵੈਣ ਜੋਤ ਜਗਾਏ ਪ੍ਰਭ ਗੁਣ ਨਿਧਾਨਾ । ਸ਼ਬਦ ਰੂਪ ਸ਼ਬਦ ਲਿਖਾਏ ਵਿਸ਼ਨੂੰ ਭਗਵਾਨਾ । ਜਗਤ ਵਰਤਾਏ ਮਿਟ ਨਾ ਜਾਏ, ਲੇਖ ਲਿਖਾਏ ਪ੍ਰਭ ਜਾਣੀ ਜਾਣਾ। ਚਰਨ ਭੰਡਾਲ ਪ੍ਰਭ ਪਾਏ, ਵੀਹ ਸੌ ਅੱਠ ਜੇਠ ਲਿਖਤ ਕਰਾਏ, ਗੁਰਮੁਖਾਂ ਦੇਵੇ ਆਤਮ ਧਿਆਨਾ । ਸੱਤਰ ਲੱਖ ਪਠਾਣ ਚੜ੍ਹਾਏ, ਲਿਖਤ ਮਨੀ ਸਿੰਘ ਸਤਿ ਹੋ ਜਾਏ, ਪਾਰ ਬਿਆਸੋਂ ਹੋਏ ਪਦ ਨਿਰਬਾਨਾ। ਮਹਾਰਾਜ ਸ਼ੇਰ ਸਿੰਘ ਲਿਖਤ ਲਿਖਾਏ, ਅੱਲਾ ਅਲਾਹੀ ਨੂਰ ਮਿਟਾਏ, ਸਾਚਾ ਵਰਤੇ ਪ੍ਰਭ ਕਾ ਭਾਣਾ। ਸਾਚੀ ਲਿਖਤ ਸਤਿ ਲਿਖਾਏ ਲੇਖ, ਨਿਹਕਲੰਕ ਨਰ ਅਵਤਾਰੀ। ਕਲਜੁਗ ਕਰਮ ਵੇਖ, ਚਲਾਈ ਕਲਮ ਜੋਤ ਆਕਾਰੀ। ਮਦਿ ਮਾਸੀ ਮਿਟਾਏ ਭੇਖ, ਕੋਈ ਨਾ ਦੀਸੇ ਮਦਿਰਾ ਹਾਰੀ। ਗੁਰਸਿਖ, ਮਹਾਰਾਜ ਸ਼ੇਰ ਸਿੰਘ ਸਾਚਾ ਗੁਰ ਵੇਖ, ਨਿਹਕਲੰਕ ਨਰ ਅਵਤਾਰੀ। ਕਲਜੁਗ ਆਇਆ ਨਰ ਅਵਤਾਰਿਆ। ਪਰਗਟੇ ਜੋਤ ਨਿਹਕਲੰਕ ਅਵਤਾਰਿਆ। ਸੋਹੰ ਸ਼ਬਦ ਵਜਾਏ ਸਤਿ ਡੰਕ, ਚਾਰ ਕੁੰਟ ਹੋਏ ਜੈ ਜੈ ਜੈਕਾਰਿਆ। ਏਕ ਕਰਾਏ ਰਾਓ ਰੰਕ, ਚਾਰ ਵਰਨ ਦਾ ਭੇਖ ਨਿਵਾਰਿਆ। ਮਹਾਰਾਜ ਸ਼ੇਰ ਸਿੰਘ ਸਤਿ ਤੇਰੇ ਸੰਤ, ਸ਼ਬਦ ਧੁਨ ਧੁਨ ਸ਼ਬਦ ਵਿਚ ਦੇਹ ਵਜਾ ਰਿਹਾ। ਸ਼ਬਦ ਧੁੰਨ ਪ੍ਰਭ ਉਪਜਾਈ। ਸਾਚੀ ਸੁਰਤ ਸਾਚੇ ਸਿੱਖ ਪ੍ਰਭ ਦਵਾਈ। ਅਕਾਲ ਮੂਰਤ ਨਿਰਮਲ ਜੋਤ ਜਗਾਈ। ਸਰਬ ਕਲ ਪ੍ਰਭ ਭਰਪੂਰ, ਸਰਬ ਥਾਈਂ ਰਿਹਾ ਸਮਾਈ। ਅਨਹਦ ਸ਼ਬਦ ਵਜਾਏ ਤੂਰਤ, ਗੁਰਸਿਖ ਆਤਮ ਧੁੰਨ ਕਰਾਈ। ਮਹਾਰਾਜ ਸ਼ੇਰ ਸਿੰਘ ਸਭ ਆਸਾ ਪੂਰਤ, ਸਾਧ ਸੰਗਤ ਦੇਵੇ ਵਡਿਆਈ। ਜੋ ਜਨ ਆਏ ਆਸ ਕਰ, ਪ੍ਰਭ ਆਸ ਪੁਜਾਏ। ਜੋ ਜਨ ਆਏ ਚਰਨ ਧਰਵਾਸ ਕਰ, ਪ੍ਰਭ ਆਤਮ ਧੀਰ ਧਰਾਏ। ਜੋ ਜਨ ਆਏ ਆਤਮ ਸੋਹੰ ਵਾਸ ਕਰ, ਪ੍ਰਭ ਆਤਮ ਗਿਆਨ ਦਵਾਏ। ਜੋ

ਜਨ ਆਏ ਚਰਨ ਹੰਕਾਰ ਨਾਸ ਕਰ, ਪ੍ਰਭ ਸੁਰਤ ਸ਼ਬਦ ਮੇਲ ਕਰਾਏ। ਜੋ ਜਨ ਆਏ ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਰਹਿਰਾਸ ਕਰ, ਕਰ ਕਿਰਪਾ ਪ੍ਰਭ ਪਾਰ ਕਰਾਏ। ਚਰਨ ਕਵਲ ਪ੍ਰਭ ਸਾਚੀ ਰਹਿਰਾਸਾ। ਲਾਗ ਚਰਨ ਨਿਹਕਲੰਕ ਦੁਖ ਦਰਦ ਸਭ ਨਾਸਾ। ਚਰਨ ਕਵਲ ਕਵਲ ਚਰਨ ਗੁਰਸਿਖ ਪ੍ਰਭ ਪੂਰੇ ਕਰ ਭਰਵਾਸਾ। ਮਹਾਰਾਜ ਸ਼ੇਰ ਸਿੰਘ ਪਰਗਟ ਨਿਹਕਲੰਕ ਤੇਰੀ ਪੂਰਨ ਕਰੇ ਆਸਾ। ਆਤਮ ਰਾਸ ਜੀਵ ਆਤਮ ਰਾਸੀ। ਦੇਵੇ ਦਰਸ ਪ੍ਰਭ ਸਚਖੰਡ ਨਿਵਾਸੀ। ਜੋ ਜਨ ਰਸਨਾ ਆਹਾਰ ਕਰੇ ਮਦਿਰਾ ਮਾਸੀ। ਅੰਤਕਾਲ ਪ੍ਰਭ ਪਾਏ ਗਲ ਜਮ ਕੀ ਫਾਸੀ। ਸਾਧ ਸੰਗਤ ਸਾਚਾ ਪ੍ਰਭ, ਏਕਾ ਜੋਤ ਜਗਾਏ ਪ੍ਰਭ ਅਬਿਨਾਸ਼ੀ। ਸਚਖੰਡ ਦਵਾਏ ਮਾਣ, ਸਾਧ ਸੰਗਤ ਪ੍ਰਭ ਚਰਨ ਨਿਵਾਸੀ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਪਰਗਟੇ ਘਨਕਪੁਰ ਵਾਸੀ। ਸਚਖੰਡ ਹਰਿ ਕਾ ਦਵਾਰ। ਜੋਤ ਜਗਾਏ ਪ੍ਰਭ ਅਪਰ ਅਪਾਰ । ਏਕਾ ਜੋਤ ਪ੍ਰਭ ਏਕਾ ਏਕੰਕਾਰ। ਤੀਨ ਲੋਕ ਪ੍ਰਭ ਸਦਾ ਆਕਾਰ। ਖੰਡ ਬ੍ਰਹਿਮੰਡ ਵਰਭੰਡ ਨਿਹਕਲੰਕ ਕਰੇ ਪਸਾਰ। ਅਵਣ ਗਵਣ ਤੀਨ ਭਵਨ ਵਰਤੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਤੇਰਾ ਰੰਗ ਅਪਾਰ। ਰੰਗ ਰੰਗ ਪ੍ਰਭ ਏਕਾ ਜੋਤ। ਏਕਾ ਜੋਤ ਜੁਗੋ ਜੁਗ ਹੋਤ। ਬੇਮੁਖ ਕਲਜੁਗ ਰਹੇ ਸੋਤ। ਗੁਰਮੁਖ ਪ੍ਰਭ ਦਰਸ ਕਰ, ਆਤਮ ਗਏ ਧੋਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਪਰਗਟਾਵੇ ਜੋਤ। ਸਤਿਗੁਰ ਸਾਚਾ ਸਤਿਗੁਰ ਸੂਰਾ। ਪ੍ਰਭ ਕਾ ਸ਼ਬਦ ਨਾ ਹੋਏ ਅਧੂਰਾ। ਏਕਾ ਸ਼ਬਦ ਸੋਹੰ ਚਾਰ ਵਰਨ ਭਰਪੂਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸੋਹੰ ਸ਼ਬਦ ਅਨਹਦ ਵਜਾਏ ਤੂਰਾ। ਅਨਹਦ ਤੂਰ ਰਾਗ ਪ੍ਰਭ ਰੰਗ। ਏਕਾ ਸ਼ਬਦ ਸੋਹੰ ਜੀਵ ਪ੍ਰਭ ਦਰ ਤੇ ਮੰਗ। ਕਲਜੁਗ ਝੂਠਾ ਜੀਵ, ਟੁੱਟ ਜਾਏ ਜਿਉਂ ਝੂਠੀ ਵੰਗ। ਗੁਰ ਚਰਨ ਪ੍ਰੀਤੀ ਭਾਲ, ਆਤਮ ਚਾੜ੍ਹ ਜੀਵ ਸਾਚਾ ਰੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਲਾਗ ਕਲਜੁਗ ਪਾਰ ਜਾਏ ਲੰਘ। ਕਲਜੁਗ ਜਨਮ ਜੀਵ ਅਮੋਲਕ ਪਾਇਆ। ਪ੍ਰਭ ਅਬਿਨਾਸ਼ੀ ਭੁੱਲ ਮਾਨਸ ਜਨਮ ਗਵਾਇਆ। ਕਲਜੁਗ ਪਰਗਟੇ ਨਿਹਕਲੰਕ ਅਡੋਲ, ਸਾਰਾ ਜਗਤ ਡੁਲਾਇਆ। ਹਰਿ ਪ੍ਰਭ ਸਦਾ ਅਤੁਲ, ਕਲਜੁਗ ਜੀਵ ਪਕੜ ਤੁਲਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਜਾਮਾ ਧਾਰ ਨਿਹਕਲੰਕ ਭਾਣਾ ਕਲ ਵਰਤਾਇਆ। ਕਲ ਵਰਤੇ, ਵਰਤਾਏ ਕਲ। ਬੇਮੁਖ ਜੀਵ ਅਗਨ ਜੋਤ ਜਾਇਣ ਬਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਵਸਾਵੇ ਮਨ। ਪਵਣ ਪਾਣੀ ਅਗਨੀ ਤੇਰਾ ਮੇਲ। ਅਪ ਤੇਜ ਵਾਏ ਪ੍ਰਿਥਮੀ ਆਕਾਸ ਪ੍ਰਭ ਕਾ ਖੇਲ। ਜੀਵ ਸਾਚੀ ਜੋਤ ਜਗਾਈ ਵਿਚ ਦੇਹ ਬਿਨ ਬਾਤੀ ਬਿਨ ਤੇਲ। ਕਲਜੁਗ ਜਾਮਾ ਧਾਰ ਭੁੱਲਿਆ ਪ੍ਰਭ ਨਾ ਹੋਇਆ ਮੇਲ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕੋਈ ਨਾ ਜਾਣੇ ਤੇਰਾ ਜੋਤ ਸਰੂਪੀ ਖੇਲ। ਸਾਚਾ ਸ਼ਬਦ ਭਗਤ ਵਣਜਾਰਾ। ਮਾਣੇ ਰੰਗ ਸਤਿ ਰੰਗ ਭਤਾਰਾ। ਦਰਸ ਦਿਖਾਏ ਜੋਤ ਸਰੂਪ, ਪ੍ਰਭ ਆਤਮ ਦਵਾਰਾ। ਅੰਤਕਾਲ ਮਿਲਾਏ ਜੋਤ, ਦਵਾਏ ਸਚਖੰਡ ਦਵਾਰਾ। ਨਾ ਦੀਸੇ ਪ੍ਰਭ ਰੰਗ ਰੂਪ, ਏਕਾ ਜੋਤ ਜਗਤ ਪਸਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਵਡ ਦਾਤਾ ਭੂਪ, ਸਾਚਾ ਦੇਵੇ ਨਾਮ ਅਧਾਰਾ। ਜਨ ਭਗਤਾਂ ਨਾਮ ਅਧਾਰ ਦੇ, ਪ੍ਰਭ ਆਤਮ ਰੰਗ ਚੜ੍ਹਾਇਆ। ਵਡ ਵਡਿਆਈ ਵਿਚ ਸੰਸਾਰ ਦੇ, ਸਾਚਾ ਲੇਖ ਵਿਚ ਲਿਲਾਟ ਲਿਖਾਇਆ। ਏਕਾ ਸ਼ਬਦ ਏਕੰਕਾਰ ਦੇ, ਏਕਾ ਦਰਸ ਦਿਖਾਇਆ। ਸਾਚਾ ਨਾਮ ਭਗਤ ਭੰਡਾਰ ਦੇ, ਪ੍ਰਭ ਹਿਰਦੇ ਨਾਮ ਵਸਾਇਆ। ਸਾਚਾ ਦਰਸ ਨਿਰਗੁਣਹਾਰ ਦਾਤਾਰ ਦੇ, ਜੋਤ ਸਰੂਪੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਸਾਚ ਸ਼ਬਦ ਸਾਚਾ ਦਰਸ

ਸਚ ਦਰਬਾਰ ਦੇ, ਸਤਿਜੁਗ ਸਤਿ ਦਿਖਾਇਆ । ਸਾਚੇ ਭਗਤ ਤੇਰੇ ਬਲਿਹਾਰ। ਰਸਨਾ ਰਵੇ ਆਤਮ ਗਵੇ, ਸਾਚਾ ਪ੍ਰਭ ਮੁਰਾਰ। ਬੇਮੁਖ ਲਵੇ ਜਿਉਂ ਸੁੰਞੇ ਘਰ ਕਵੇ, ਮਾਨਸ ਜਨਮ ਗਿਆ ਹਾਰ। ਗੁਰਸਿਖ ਨੌਂ ਨਿਧ ਪ੍ਰਭ ਦਰ ਤੇ ਲਵੇ, ਦੋਏ ਜੋੜ ਕਰੇ ਨਿਮਸਕਾਰ। ਕਲਜੁਗ ਜੀਵ ਰੈਣ ਸਬਾਈ ਸਵੇ, ਅੰਤਕਾਲ ਕਲ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਸਤਿ ਸਤਿ ਵਰਤਾਏ ਸਤਿ ਵਰਤਾਰ। ਸਤਿ ਵਰਤਾਰ ਸਤਿ ਪੁਰਖਾਂ ਭਿਛਿਆ। ਸਦਾ ਰਹੇ ਆਤਮ ਦਰਸ ਪ੍ਰਭ ਇਛਿਆ। ਜਾਮਾ ਧਾਰ ਨਿਹਕਲੰਕ ਕਲ ਕਰੇ ਰਿਛਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਪੂਰਨ ਕਰੇ ਇਛਿਆ । ਪੂਰਨ ਭਗਤ ਪਰਮਾਨੰਦ ਪਾਏ। ਵਡਿਆਈ ਜਗਤ ਸਾਚੇ ਪ੍ਰਭ ਦੀ ਸੇਵ ਕਮਾਏ। ਮਾਨਸ ਜਨਮ ਦਾਗ਼ ਨਾ ਲਾਗਤ, ਸਾਚਾ ਪ੍ਰਭ ਹੋਏ ਸਹਾਏ। ਹਉਮੇ ਮਾਰੇ ਵਿਚੋਂ ਹੰਗਤ, ਸੋਹੰ ਸ਼ਬਦ ਰੰਗ ਚੜ੍ਹਾਏ। ਜੋ ਜਨ ਆਏ ਪ੍ਰਭ ਦਰ ਤੇ ਮੰਗਤ, ਸਾਚਾ ਸ਼ਬਦ ਪ੍ਰਭ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਤਾਰੇ ਸਿੱਖ ਸੇਵਕ, ਜਿਉਂ ਤਾਰੇ ਨਾਨਕ ਅੰਗਦ, ਚਰਨ ਪ੍ਰੀਤੀ ਸੇਵ ਕਮਾਏ। ਸੇਵਕ ਸੇਵਾ ਸਰਬ ਫਲ ਪਾਇਆ। ਮੁਕੰਦ ਮਨੋਹਰ ਲਖਮੀ ਨਰਾਇਣ ਹੋਵੇ ਆਣ ਸਹਾਇਆ। ਸਾਧ ਸੰਗਤ ਰਲ ਪ੍ਰਭ ਚਰਨੀਂ ਬਹਿਣ, ਸਚ ਅਨੰਦ ਪ੍ਰਭ ਦਰਸ਼ਨ ਪਾਇਆ। ਬੇਮੁਖ ਵਹੇ ਕਲ ਝੂਠੇ ਵਹਿਣ, ਕਲਜੁਗ ਬੇੜਾ ਪ੍ਰਭ ਆਪ ਡੁਬਾਇਆ। ਕੋਈ ਨਾ ਦੀਸੇ ਸਾਕ ਸੈਣ, ਭਰਮ ਭੁਲੇਖਾ ਜਗਤ ਭੁਲਾਇਆ। ਪਰਗਟੀ ਜੋਤ ਨਿਹਕਲੰਕ ਦਰਸ ਕਰ ਗੁਰਸਿਖ ਨੈਣ, ਕਲਜੁਗ ਵੇਲਾ ਫਿਰ ਹੱਥ ਨਾ ਆਇਆ। ਧੰਨ ਧੰਨ ਧੰਨ ਗੁਰਸਿਖ ਸੋਹੰ ਸ਼ਬਦ ਜੋ ਰਸਨਾ ਲੈਣ, ਨਿਹਕਲੰਕ ਜਗਤ ਵਡਿਆਇਆ। ਮਹਾਰਾਜ ਸ਼ੇਰ ਸਿੰਘ ਧਰਨੀ ਧਰ, ਸਤਿਗੁਰ ਸਾਚਾ ਆਪ ਅਖਵਾਇਆ। ਧਰਨੀ ਧਰ ਜਗਤ ਜਗਦੀਸ਼ਵਰ। ਏਕਾ ਜੋਤ ਜਗਾਈ, ਕਲਜੁਗ ਪ੍ਰਭ ਈਸ਼ਰ। ਬੇਮੁਖ ਜੀਵ ਅੰਤਕਾਲ ਕਲਜੁਗ ਜਾਏ ਪੀਸਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜਨ ਭਗਤਾਂ ਸਰਬ ਸੁਖ ਦੀਸਰ। ਸਰਬ ਸੁਖ ਸਰਬ ਸੁਖਦਾਈ । ਵੇਲੇ ਅੰਤ ਪ੍ਰਭ ਹੋਵੇ ਸਹਾਈ । ਸਾਚੀ ਗੁਰਸਿਖ ਦੇਵੇ ਪ੍ਰਭ ਵਡਿਆਈ। ਸਚਖੰਡ ਚਰਨ ਨਿਵਾਸ ਲੈ, ਅਮਰਾਪਦ ਸਵਰਨ ਸਿੰਘ ਪਾਈ। ਸਾਚਾ ਪ੍ਰਭ ਆਤਮ ਧਰਵਾਸ ਦੇ, ਸੋਹੰ ਸ਼ਬਦ ਸਚ ਗਿਆਨ ਦਵਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਤੇਰੀ ਸਚ ਸਰਨਾਈ। ਗੁਰਸਿਖ ਆਏ ਪ੍ਰਭ ਸ਼ਰਨਾਇਆ। ਸਾਚਾ ਪ੍ਰਭ ਸਤਿ ਪੁਰਖਾਂ ਹੋਏ ਸਹਾਇਆ। ਪਰਗਟ ਜੋਤ ਅੰਤਕਾਲ, ਪ੍ਰਭ ਸਾਚੇ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਗੁਰਸਿਖ ਸਾਚੀ ਜੋਤ ਮਿਲਾਇਆ। ਸਾਚਾ ਗੁਰ ਸਾਚਾ ਦਰ, ਸਾਚੀ ਧਰਮਸਾਲ। ਸਾਧ ਸੰਗਤ ਪ੍ਰਭ ਚਰਨ ਪ੍ਰੀਤੀ, ਨਿਭ ਜਾਏ ਚਰਨਾਂ ਨਾਲ। ਸਾਚੀ ਹੋਏ ਕਲਜੁਗ ਨੀਤੀ, ਅੰਤ ਨਾ ਖਾਏ ਜਮ ਕਾਲ। ਸਰਬਜੀਤ ਸਦਾ ਜਗ ਜੀਤੀ, ਸਾਚਾ ਸ਼ਬਦ ਲਿਆ ਜਗ ਪਾਲ। ਸਾਚਾ ਸ਼ਬਦ ਜਗਤ ਵਰਤੰਤ। ਜਣਾਵੇ ਪ੍ਰਭ ਜਾਣੇ ਕੋਈ ਵਿਰਲਾ ਸੰਤ। ਆਤਮ ਦਿਸਾਵੇ ਝਬ, ਜੋ ਜਨ ਪ੍ਰਭ ਚਰਨ ਲਗੰਤ । ਅੰਮ੍ਰਿਤ ਝਿਰਨਾ ਝਿਰੇ ਵਿਚ ਨਭ, ਕਵਲ ਨਾਭ ਪ੍ਰਭ ਦਰਸ ਖਲੰਤ। ਅਗਿਆਨ ਅੰਧੇਰ ਮਿਟੇ ਵਿਚ ਦੇਹ, ਆਤਮ ਜੋਤ ਪ੍ਰਭ ਸਦਾ ਜਗੰਤ। ਮਹਾਰਾਜ ਸ਼ੇਰ ਸਿੰਘ ਨਾਥ ਤ੍ਰੈਲੋਕੀ, ਜੀਵ ਜੰਤ ਸਦਾ ਵਸੰਤ। ਪਰਗਟੇ ਕਲ ਤ੍ਰੈਲੋਕੀ ਨੰਦਨ। ਜੋਤ ਪਰਕਾਸ਼ ਕਰੇ ਮਨੋਹਰ ਮੁਕੰਦਨ। ਗੁਰਸਿਖ ਵਿਰਲਾ ਜੋੜ ਅਰਦਾਸ ਕਰੇ ਚਰਨ ਬੰਦਨ। ਸਤਿਗੁਰ ਸਾਚਾ ਜਮ ਫਾਸ ਹਰੇ, ਅੰਤਕਾਲ ਸਭ ਤੋੜੇ ਬੰਧਨ। ਜੋ ਜਨ ਆਏ ਪ੍ਰਭ ਸਰਨ ਪੜੇ, ਸੋਹੰ ਸ਼ਬਦ ਪ੍ਰਭ ਚਾੜ੍ਹੇ ਰੰਗਣ। ਏਕਾ ਸ਼ਬਦ ਚਲਾਇਆ ਅਵਤਾਰ

ਨਰ ਹਰੇ, ਗੁਰਸਿਖ ਚੜ੍ਹ ਪਾਰ ਸਭ ਲੰਘਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਦਰਸ ਦਾਨ ਗੁਰਮੁਖ ਆਏ ਦਰ ਜੋ ਮੰਗਣ। ਪ੍ਰਭ ਦਰਸ ਦੇ ਹਰਸ ਮਿਟਾਏ। ਹਉਮੇ ਤ੍ਰਿਸਨਾ ਅਗਨ ਜਲਾਏ। ਏਕ ਸ਼ਬਦ ਸੋਹੰ ਆਤਮ ਸਾਚੀ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸਾਧ ਸੰਗਤ ਦਰਸ ਦਿਖਾਏ। ਦਰਸ ਦੇਖ ਆਤਮ ਤ੍ਰਿਪਤਾਸਿਆ। ਭਰਮ ਭੁੱਲੇਖਾ ਸਭ ਆਤਮ ਨਾਸਿਆ। ਸਾਚੇ ਪ੍ਰਭ ਸਚ ਆਤਮ ਕੀਆ ਵਾਸਿਆ। ਏਕਾ ਸ਼ਬਦ ਅਧਾਰ ਦੇ, ਕਲਜੁਗ ਦੇਵੇ ਸ਼ਬਦ ਧਰਵਾਸਿਆ। ਆਤਮ ਅੰਮ੍ਰਿਤ ਭੰਡਾਰ ਦੇ, ਸਾਚੀ ਜੋਤ ਕਰੇ ਪਰਕਾਸ਼ਿਆ। ਸਾਚਾ ਦਰਸ ਜੋਤ ਨਿਰੰਕਾਰ, ਸੋਹੰ ਸ਼ਬਦ ਜਪਾਵੇ ਸਵਾਸ ਸਵਾਸਿਆ। ਉਠ ਜੀਵ ਜਾਗ ਵਕ਼ਤ ਵਿਹਾਇਆ। ਉਠ ਜੀਵ ਜਾਗ, ਪਤਿਪਰਮੇਸ਼ਵਰ ਘਰ ਮੇਂ ਪਾਇਆ। ਉਠ ਜੀਵ ਜਾਗ, ਨਿਹਕਲੰਕ ਕਲ ਪਾਈ ਮਾਇਆ । ਉਠ ਜੀਵ ਜਾਗ, ਕਲਜੁਗ ਵੇਲਾ ਪ੍ਰਭ ਮਿਲਣ ਦਾ ਆਇਆ। ਉਠ ਜੀਵ ਜਾਗ, ਭੁੱਲ ਭੁੱਲ ਕਿਉਂ ਜਨਮ ਗਵਾਇਆ। ਉਠ ਜੀਵ ਜਾਗ, ਜੋਤ ਸਰੂਪੀ ਪ੍ਰਭ ਕਲਜੁਗ ਖੇਲ ਰਚਾਇਆ। ਉਠ ਜੀਵ ਜਾਗ, ਝੂਠੇ ਧੰਦੇ ਲਾਗ, ਕਿਉਂ ਮਾਣ ਵਧਾਇਆ। ਉਠ ਜੀਵ ਜਾਗ, ਹੋਣ ਪੂਰਨ ਭਾਗ, ਲਾਗ ਪ੍ਰਭ ਸਰਨਾਇਆ। ਉਠ ਜੀਵ ਜਾਗ, ਅਨਹਦ ਸ਼ਬਦ ਪ੍ਰਭ ਸੁਣਾਵੇ ਰਾਗ, ਸੋਹੰ ਸ਼ਬਦ ਢੋਲ ਵਜਾਇਆ। ਉਠ ਜੀਵ ਜਾਗ, ਚਰਨ ਲਾਗ, ਮਾਨਸ ਜਨਮ ਕਿਉਂ ਜਗਤ ਗਵਾਇਆ। ਉਠ ਜੀਵ ਜਾਗ, ਸਾਚੇ ਪ੍ਰਭ ਹਥ ਸ੍ਰਿਸ਼ਟ ਵਾਗ, ਕਲਜੁਗ ਬੇੜਾ ਪਕੜ ਰੁੜ੍ਹਾਇਆ । ਮਹਾਰਾਜ ਸ਼ੇਰ ਸਿੰਘ ਸ਼ਬਦ ਸੁਣਾਵੇ ਅਨਰਾਗ, ਆਤਮ ਧੁਨ ਵਿਚ ਦੇਹ ਵਜਾਇਆ। ਉਠ ਜੀਵ ਜਾਗ, ਜਗਤ ਵਿਕਾਰੀ। ਉਠ ਜੀਵ ਜਾਗ, ਕਲਜੁਗ ਮਾਇਆ ਧਾਰੀ। ਉਠ ਜੀਵ ਜਾਗ, ਲਾਗ ਪ੍ਰਭ ਚਰਨ ਦਵਾਰੀ। ਉਠ ਜੀਵ ਜਾਗ, ਛਡ ਝੂਠੇ ਧੰਦੇ ਜਗਤ ਸੰਸਾਰੀ। ਉਠ ਜੀਵ ਜਾਗ, ਝੂਠੀ ਦਿਸੇ ਸਭ ਜਗਤ ਪਸਾਰੀ। ਉਠ ਜੀਵ ਜਾਗ, ਕਲਜੁਗ ਪਰਗਟੇ ਨਿਹਕਲੰਕ ਅਵਤਾਰੀ । ਉਠ ਜੀਵ ਜਾਗ, ਚਰਨ ਲਾਗ, ਦੇਵੇ ਦਰਸ ਕ੍ਰਿਸ਼ਨ ਮੁਰਾਰੀ। ਉਠ ਜੀਵ ਜਾਗ, ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਨਰਾਇਣ ਨਰ ਅਵਤਾਰੀ। ਜਾਗ ਜਾਗ ਜਾਗ, ਪ੍ਰਭ ਆਣ ਜਗਾਇਆ। ਰਾਗ ਰਾਗ ਰਾਗ, ਸੋਹੰ ਸਾਚਾ ਰਾਗ ਸੁਣਾਇਆ। ਲਾਗ ਲਾਗ ਲਾਗ, ਚਰਨ ਜੀਵ ਪ੍ਰਭ ਅਬਿਨਾਸ਼ੀ ਕਲ ਵਿਚ ਆਇਆ । ਭਾਗ ਭਾਗ ਭਾਗ, ਬੇਮੁਖ ਪ੍ਰਭ ਦਰ ਤੇ ਭਾਗ, ਸੋਹੰ ਸ਼ਬਦ ਪ੍ਰਭ ਬਾਣ ਲਗਾਇਆ। ਨਾਸ ਨਾਸ ਨਾਸ, ਬੇਮੁਖ ਕਲਜੁਗ ਜੀਵ ਨਾਸ, ਮਦਿ ਮਾਸ ਆਹਾਰ ਬਣਾਇਆ। ਆਗ ਆਗ ਆਗ, ਕਲਜੁਗ ਜੋਤ ਲਗਾਈ ਆਗ, ਕਲਜੁਗ ਅੰਤਮ ਖੇਲ ਰਚਾਇਆ। ਨਾਗ ਨਾਗ ਨਾਗ, ਬਾਸ਼ਕ ਤਸ਼ਕ ਤੇਰੀ ਸੇਜ ਨਾਗ, ਨੈਣ ਮੁਧਾਰ ਉਪਰ ਆਸਣ ਲਾਇਆ। ਜਾਗ ਜਾਗ ਜਾਗ, ਕਲਜੁਗ ਜੀਵ ਜਾਗ, ਨਿਹਕਲੰਕ ਜਾਮਾ ਧਾਰ ਕਲਜੁਗ ਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੋਤ ਸਰੂਪੀ ਕਲਜੁਗ ਖੇਲ ਰਚਾਇਆ। ਜਨ ਭਗਤਾਂ ਦੇ ਦਿਖਾਏ, ਪ੍ਰਭ ਸਾਚਾ ਸਚ ਦਵਾਰਾ। ਨਿਹਕਲੰਕ ਰਿਹਾ ਵਰਤਾਏ, ਕਲਜੁਗ ਸੋਹੰ ਸ਼ਬਦ ਭੰਡਾਰਾ। ਕੋਈ ਵਿਰਲਾ ਝੋਲੀ ਪਾਏ, ਜੋ ਜਨ ਆਏ ਪ੍ਰਭ ਚਰਨ ਦਵਾਰਾ। ਬੇਮੁਖ ਸੁੰਨ ਸਮਾਧ ਸਵਾਏ, ਸੋਹੰ ਸ਼ਬਦ ਪ੍ਰਭ ਬਾਣ ਮਾਰਾ। ਜਨ ਭਗਤ ਪਰਗਟ ਜੋਤ ਪ੍ਰਭ ਬਾਹੋਂ ਪਕੜ ਤਰਾਏ, ਕਲਜੁਗ ਸਤਿ ਅਵਤਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਦੇਵੇ ਦਰ ਦਰਬਾਰਾ। ਦਇਆਨੰਦ ਪ੍ਰਭ ਸਦਾ ਦਿਆਲ। ਭਗਤ ਵਛਲ ਆਪ ਰਖਵਾਲ। ਜੁਗੋ ਜੁਗ ਜਨ ਭਗਤਾਂ ਪ੍ਰਭ ਸਦਾ ਨਿਹਾਲ। ਦੇਵੇ ਦਰਸ ਜਗਾਏ ਜੋਤ ਪ੍ਰਭ ਅੰਤਕਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਜੋਤ ਦੇਵੇ

ਬਾਲ। ਆਤਮ ਉਤਪਤ ਕਮਾਇਆ ਪਿਤ। ਏਕਾ ਜੋਤ ਉਪਜਾਵੇ ਸਤਿ। ਸਾਧ ਸੰਗਤ ਪ੍ਰਭ ਵਰਤਾਵੇ ਪ੍ਰਭ ਸਾਚੀ ਮਤਿ। ਮਹਾਰਾਜ ਸ਼ੇਰ ਸਿੰਘ ਅੰਤਕਾਲ ਗੁਰਸਿਖਾਂ ਰੱਖੇ ਪਤਿ। ਪਤਿਪਰਮੇਸ਼ਵਰ ਪ੍ਰਭ ਅੰਤਰਜਾਮੀ। ਦੁਸ਼ਟ ਸੰਘਾਰ ਸਦਾ ਨਿਹਕਾਮੀ। ਕਲਜੁਗ ਪਰਗਟੇ ਜਾਮਾ ਧਾਰ, ਨਿਹਕਲੰਕ ਸਰਬ ਸਵਾਮੀ। ਬੇਮੁਖਾਂ ਕਰੇ ਖੁਆਰ, ਅੰਤ ਕਲਜੁਗ ਕੋਈ ਨਾ ਦੀਸੇ ਕਾਮੀ। ਜਨ ਭਗਤਾਂ ਦੇਵੇ ਸ਼ਬਦ ਭੰਡਾਰ, ਸਾਚਾ ਦਾਨ ਦੇਵੇ ਪ੍ਰਭ ਦਾਨੀ। ਬੇਮੁਖਾਂ ਕਰੇ ਖੁਆਰ, ਕੋਈ ਨਾ ਦੀਸੇ ਕਲਜੁਗ ਅਭਿਮਾਨੀ। ਸਾਧ ਸੰਗਤ ਚਰਨ ਪ੍ਰਭ ਹਰਿ ਕਾ ਦਵਾਰ, ਸੋਹੰ ਸ਼ਬਦ ਰਸਨਾ ਗਾਏ ਪਦ ਨਿਰਬਾਨੀ । ਮਹਾਰਾਜ ਸ਼ੇਰ ਸਿੰਘ ਤੇਰਾ ਸ਼ਬਦ ਵਰਤਾਰ, ਸਤਿ ਸਤਿ ਸਤਿ ਵਰਤਾਏ ਪ੍ਰਭ ਸਾਚਾ ਸਚ ਵਰਤਾਨੀ।