੧੬ ਸਾਵਣ ੨੦੦੮ ਬਿਕ੍ਰਮੀ ਚਕਰਾਤੇ ਵਿਹਾਰ ਹੋਇਆ
ਸ੍ਰੀ ਰੰਗ ਬੈਕੁੰਠ ਨਿਵਾਸੀ। ਮਛੁ ਕਛੁ ਕੂਰਮ ਆਗਿਆ ਅਉਤਰਾਸੀ। ਤੀਨ ਲੋਕ ਪ੍ਰਭ ਚਰਨ ਕੀ ਦਾਸੀ। ਜੋਤ ਜਗਾਏ ਪਰਗਟ ਨਿਹਕਲੰਕ ਘਨਕਪੁਰ ਵਾਸੀ। ਜੁਗੋ ਜੁਗ ਅਟਲ ਪ੍ਰਭ ਅਬਿਨਾਸ਼ੀ। ਕਲਜੁਗ ਜਾਮਾ ਧਾਰ, ਅੰਤ ਕਰਾਏ ਮਦਿਰਾ ਮਾਸੀ। ਜਨ ਭਗਤਾਂ ਪੈਜ ਸਵਾਰ, ਰਸਨ ਸੋਹੰ ਜਪਾਏ ਸਵਾਸ ਸਵਾਸੀ। ਬੇਮੁਖਾਂ ਕਰੇ ਖੁਆਰ, ਜੋ ਦਰ ਆਏ ਕਰਨ ਹਾਸੀ। ਕਲਜੁਗ ਬਣਾਇਆ ਪ੍ਰਭ ਸਚਖੰਡ ਦਵਾਰ, ਧਰੇ ਜੋਤ ਸਰਬ ਘਟ ਵਾਸੀ। ਗੁਰਸਿਖਾਂ ਬਖ਼ਸ਼ੇ ਪ੍ਰਭ ਚਰਨ ਦਵਾਰ, ਸਾਚੀ ਪ੍ਰੀਤ ਜਗਤ ਰਹਿਰਾਸੀ। ਏਕਾ ਸ਼ਬਦ ਦੇਵੇ ਅਧਾਰ, ਹਉਮੇ ਕਾਇਆ ਵਿਚੋਂ ਨਾਸੀ। ਨਦਰੀ ਨਦਰ ਕਰੇ ਪ੍ਰਭ ਪਾਰ, ਨਿਹਕਲੰਕ ਘਨਕਪੁਰ ਵਾਸੀ। ਘਨਕਪੁਰ ਵਾਸੀ ਤੇਰਾ ਥਿਰ ਘਰ। ਸਤਿਜੁਗ ਦੀਸੇ ਸਾਚਾ ਵਰ। ਪਰਗਟਾਵੇ ਜੋਤ ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਲਾਗ ਗੁਰਸਿਖ ਜਾਏ ਤਰ । ਤਾਰਨਹਾਰਾ ਸਮਰਥ ਜਗਤ ਆਕਾਰਿਆ। ਜਾਮਾ ਧਾਰ ਨਿਹਕਲੰਕ ਪ੍ਰਗਟ ਜੋਤ ਕਰੇ ਨਿਰਹਾਰਿਆ। ਏਕਾ ਸ਼ਬਦ ਸੋਹੰ ਵਜਾਏ ਸਾਚਾ ਡੰਕ, ਚਾਰ ਵਰਨ ਕਰਾਏ ਜੈ ਜੈ ਜੈਕਾਰਿਆ। ਏਕ ਕਰਾਏ ਪ੍ਰਭ ਰਾਓ ਰੰਕ, ਸਤਿਜੁਗ ਸਾਚਾ ਹੋਵੇ ਵਰਤਾਰਿਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਜਨ ਭਗਤਾਂ ਕਾਜ ਸਵਾਰਿਆ। ਜਗਤ ਤਾਰ ਆਇਆ ਜਗਤ ਪਿਤ। ਜੋਤ ਆਕਾਰੀ ਜੀਵ ਜੰਤ ਉਧਾਰੀ, ਜੋਤ ਪਰਗਟਾਵੇ ਜੁਗੋ ਜੁਗ ਨਿਤ। ਦੁਸ਼ਟ ਸੰਘਾਰੀ ਜਨ ਭਗਤ ਅਧਾਰੀ, ਕਲਜੁਗ ਆਇਆ ਪਾਰਬ੍ਰਹਮ ਉਚਿਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਸਿਤ। ਆਤਮ ਅੰਮ੍ਰਿਤ ਪ੍ਰਭ ਵਰਖਾਇਆ। ਨਿਜਾਨੰਦ ਨਿਜ ਮਾਹਿ ਉਪਾਇਆ । ਸ਼ਾਂਤ ਕਰਾਏ ਸਤਿ ਸਰੂਪੀ, ਸਤਿ ਪੁਰਖ ਉਪਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜੋਤ ਸਰੂਪੀ ਖੇਲ ਰਚਾਇਆ। ਸਤਿਜੁਗ ਹੋਵੇ ਪ੍ਰਭ ਸਤਿ ਵਰਤਾਰ। ਸੋਹੰ ਸ਼ਬਦ ਚਾਰ ਵਰਨ ਹੋਏ ਅਧਾਰ। ਜੋਤ ਨਿਰੰਜਣ ਸਾਚਾ ਕਰੇ ਜੋਤ ਆਕਾਰ। ਜਨ ਭਗਤਾਂ ਰਸਨਾ ਜਪ ਆਤਮ ਕੀਆ ਉਜਿਆਰ। ਆਤਮ ਉਜਿਆਰ ਦੀਸੇ ਘਰ ਸਚਖੰਡ ਦਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਦੇਵੇ ਜਗਤ ਭੰਡਾਰ। ਗੁਰਮੁਖ ਤੇਰੀ ਧੰਨ ਧੰਨ ਧੰਨ ਵਡਿਆਈ। ਨਿਹਕਲੰਕ ਚਰਨ ਲਾਗ, ਕਲਜੁਗ ਸੇਵ ਕਮਾਈ। ਬੇਮੁਖ ਕਲਜੁਗ ਦੁਰਾਚਾਰ, ਦੁਰਮਤ ਦੇਹ ਕਰਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਜਾਮਾ ਧਾਰ, ਅਚਰਜ ਖੇਲ ਰਚਾਈ।
ਕਲਜੁਗ ਉਚਿਤ ਕਰੇ ਪ੍ਰਭ ਖੇਲ। ਜਨ ਭਗਤਾਂ ਜੋਤ ਸਰੂਪੀ ਕੀਆ ਮੇਲ। ਆਤਮ ਜੋਤ ਜਗਾਈ ਬਿਨ ਬਾਤੀ ਬਿਨ ਤੇਲ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਬੇਮੁਖ ਜਲਾਏ ਪਾ ਆਤਮ ਜੋਤੀ ਤੇਲ। ਨਿਹਕਲੰਕ ਨਰ ਅਵਤਾਰੀ। ਜਾਮਾ ਧਰੇ ਮਾਤਲੋਕ, ਘਨਕਪੁਰ ਬਣੇ ਸਚਖੰਡ ਦਵਾਰੀ। ਜੋਤ ਜਗਾਏ ਵਿਚ ਤੀਨ ਲੋਕ, ਚਾਰ ਕੁੰਟ ਕਰਾਏ ਜੈ ਜੈ ਜੈਕਾਰੀ । ਬੇਮੁਖਾਂ ਵਰਤੇ ਘਰ ਘਰ ਸੋਗ, ਰਸਨਾ ਕੀਆ ਮਦਿ ਮਾਸ ਅਹਾਰੀ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਜੋਤ, ਜਨ ਭਗਤਾਂ ਸੋਹੰ ਨਾਮ ਦੇਵੇ ਸਦਾ ਖੁਮਾਰੀ। ਸੋਹੰ ਸ਼ਬਦ ਸਦਾ ਗੁਣਵੰਤ। ਰਸਨਾ ਜਪਾਏ ਪਰਗਟ ਨਿਹਕਲੰਕ ਭਗਵੰਤ। ਸਤਿਜੁਗ ਮਾਣ ਕਰਾਏ, ਸੰਤ ਮਨੀ ਸਿੰਘ ਵਿਚ ਜੀਵ ਜੰਤ। ਸਚ ਜੋਤ ਵਿਚ ਲਿਲਾਟ ਟਿਕਾਏ, ਪਰਗਟ ਨਿਹਕਲੰਕ ਕਲ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਕਾਸ਼ੇ, ਮਾਇਆ ਪਾਈ ਜਗਤ ਬੇਅੰਤ। ਮਾਇਆ ਪਾਈ ਜਗਤ ਭੁਲਾਇਆ। ਆਪਣਾ ਭੇਵ ਪ੍ਰਭ ਆਪ ਛੁਪਾਇਆ। ਜਾਮਾ ਧਾਰ ਨਿਹਕਲੰਕ, ਕਲਜੁਗ ਜੀਵ ਅੰਤ ਨਾਸ ਕਰਾਇਆ। ਜਨ ਭਗਤਾਂ ਸੋਹਣ ਦਵਾਰ ਬੰਕ, ਪ੍ਰਭ ਜੋਤ ਸਰੂਪੀ ਡੇਰਾ ਲਾਇਆ। ਏਕਾ ਸ਼ਬਦ ਚਲਾਵੇ ਇਕ ਰਖਾਵੇ ਅੰਕ, ਸਾਚਾ ਸ਼ਬਦ ਸਤਿਜੁਗ ਚਲਾਇਆ । ਨਾ ਕੋਈ ਦੀਸੇ ਰਾਓ ਰੰਕ, ਚਾਰ ਵਰਨ ਪ੍ਰਭ ਇਕ ਕਰਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਦਵਾਰ, ਗੁਰਸਿਖ ਕਰ ਨਿਮਸਕਾਰ ਬਾਰ ਅਨਕ, ਕਲਜੁਗ ਬੇੜਾ ਪਾਰ ਕਰਾਇਆ। ਕਲਜੁਗ ਪਾਰ ਕਰੇ ਪਤਿਆਰਾ। ਏਕਾ ਸ਼ਬਦ ਦੇਵੇ ਸੋਹੰ ਨਾਮ ਅਧਾਰਾ। ਧਰੇ ਜੋਤ ਜਗਤ ਆਕਾਰ, ਬੈਠ ਅਡੋਲ ਆਪ ਨਿਰਾਧਾਰਾ। ਮਹਾਰਾਜ ਸ਼ੇਰ ਸਿੰਘ ਤੇਰੇ ਸਾਚੇ ਬੋਲ, ਸਤਿਜੁਗ ਵਰਤੇ ਸੋਹੰ ਤੇਰਾ ਸਤਿ ਵਰਤਾਰਾ। ਸੋਹੰ ਸ਼ਬਦ ਸਤਿ ਪੁਰਖਾਂ ਗਾਇਆ। ਸਾਚਾ ਸ਼ਬਦ ਸਤਿ ਸਰੂਪ ਵਿਚ ਹਿਰਦੇ ਵਸਾਇਆ। ਜੋਤ ਜਗਾਏ ਨਿਹਕਲੰਕ ਅਨੂਪ, ਅੰਧ ਅਗਿਆਨ ਪ੍ਰਭ ਦੇ ਮਿਟਾਇਆ। ਦਰਸ ਦਿਖਾਵੇ ਪ੍ਰਭ ਸਵੱਛ ਸਰੂਪ, ਦਸਮ ਦਵਾਰ ਪ੍ਰਭ ਖੋਲ੍ਹ ਵਖਾਇਆ। ਨਜ਼ਰੀ ਆਏ ਬਿਨ ਰੰਗ ਰੂਪ, ਜੋਤ ਸਰੂਪੀ ਪ੍ਰਭ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਕਲ ਵਡਾ ਭੂਪ, ਕਲਜੁਗ ਖਪਾਏ ਸਤਿਜੁਗ ਸਾਚਾ ਲਾਇਆ। ਕਲਜੁਗ ਮਿਟੇ ਮਿਟ ਜਾਏ ਅੰਧਿਆਰਾ। ਏਕਾ ਜੋਤ ਧਰੇ ਕਲਜੁਗ ਪ੍ਰਭ ਏਕਾ ਏਕੰਕਾਰਾ। ਜੁਗੋ ਜੁਗ ਜੋਤ ਸਰੂਪ ਪ੍ਰਭ ਮਾਤ ਲਏ ਅਵਤਾਰਾ । ਕਲਜੁਗ ਜਾਮਾ ਧਾਰ, ਘਨਕਪੁਰ ਬਣਾਏ ਸਚਖੰਡ ਦਵਾਰਾ। ਜਨ ਭਗਤਾਂ ਕਰਾਏ ਜੈ ਜੈ ਜੈਕਾਰ, ਏਕਾ ਨਾਮ ਸ਼ਬਦ ਦੇਵੇ ਅਧਾਰਾ। ਗੁਰ ਜਪ ਕਲਜੁਗ ਜਨਮ ਸਵਾਰਾ। ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਪਰਕਾਸ਼, ਕਲਜੁਗ ਮਿਟੇ ਅੰਧ ਅੰਧਿਆਰਾ । ਨਿਹਕਲੰਕ ਜੋਤ ਸਰੂਪ ਪਰਕਾਸ਼ਿਆ। ਕਲਜੁਗ ਅੰਤਕਾਲ ਮਿਟਾਵੇ ਪ੍ਰਭ ਅਬਿਨਾਸ਼ਿਆ। ਸਾਚੀ ਜੋਤ ਜਗਤ ਪਿਤ, ਸਾਧ ਸੰਗਤ ਵਿਚ ਕਰੇ ਵਾਸਿਆ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਬੇਮੁਖ ਕਲਜੁਗ ਤੇਰੇ ਦਰ ਤੋਂ ਨਾਸਿਆ। ਬੇਮੁਖ ਕਲਜੁਗ ਜੀਵ, ਮਦਿ ਮਾਸ ਆਹਾਰੀ। ਜਨ ਭਗਤ ਅੰਮ੍ਰਿਤ ਰਸ ਪੀਵ, ਆਤਮ ਰਹੇ ਪ੍ਰਭ ਨਾਮ ਖੁਮਾਰੀ। ਬੇਮੁਖ ਕਲਜੁਗ ਜੀਵ, ਆਤਮ ਰਹੇ ਸਦਾ ਹੰਕਾਰੀ। ਗੁਰਮੁਖ ਸਾਚੇ ਸਚੇ ਦਰ ਥੀਵ, ਪ੍ਰਭ ਚਰਨ ਕਰਨ ਆਏ ਨਿਮਸਕਾਰੀ। ਕਲਜੁਗ ਜਾਮਾ ਧਾਰ ਨਿਹਕਲੰਕ, ਸੰਤ ਮਨੀ ਸਿੰਘ ਤੇਰੀ ਪੈਜ ਸਵਾਰੀ। ਸੰਤ ਮਨੀ ਸਿੰਘ ਪ੍ਰਭ ਮਾਣ ਦਵਾਇਆ । ਸੋਹੰ ਸ਼ਬਦ ਪਰਕਾਸ਼ ਕਰ, ਜੋਤ ਸਰੂਪੀ ਦੀਪ ਜਗਾਇਆ। ਵਿਚ ਮਸਤੂਆਣੇ ਵਾਸ ਕਰ, ਨਿਹਕਲੰਕ ਕਲ ਪਾਈ ਮਾਇਆ। ਸਾਚਾ ਪ੍ਰਭ ਸਾਚਾ ਪਰਕਾਸ਼ ਕਰ, ਰਾਣਾ ਸੰਗਰੂਰ ਬੰਨ੍ਹ ਚਰਨ ਲਿਆਇਆ। ਰਾਜ ਤਾਜ ਅੰਤਕਾਲ ਪ੍ਰਭ ਨਾਸ ਕਰ, ਸ਼ਬਦ ਮਨੀ ਸਿੰਘ ਤੇਰਾ ਸਚ ਕਰਾਇਆ । ਵਾਲੀ ਹਿੰਦ ਚਰਨ ਪ੍ਰਭ ਦਾਸ ਕਰ,
ਜੋਤ ਸਰੂਪੀ ਦਰਸ ਦਿਖਾਇਆ। ਹਉਮੇ ਮਮਤਾ ਵਿਚੋਂ ਨਾਸ ਕਰ, ਆਤਮ ਝਿਰਨਾ ਪ੍ਰਭ ਨਿਝਰੋਂ ਝਿਰਾਇਆ । ਝੂਠੀ ਦੇਹ ਸਾਚੇ ਪ੍ਰਭ ਵਿਚ ਵਾਸ ਕਰ, ਬਜਰ ਕਪਾਟ ਖੋਲ੍ਹ ਵਖਾਇਆ। ਸਾਚੀ ਜੋਤ ਵਿਚ ਪਰਕਾਸ਼ ਕਰ, ਵਾਲੀ ਹਿੰਦ ਪਕੜ ਵਿਚ ਚਰਨ ਬਹਾਇਆ। ਨਿਹਕਲੰਕ ਜੋਤ ਸਰੂਪੀ ਪਰਕਾਸ਼ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਸ਼ਬਦ ਗੁਣ ਆਤਮ ਧੁੰਨ, ਮਹਾਰਾਜ ਸ਼ੇਰ ਸਿੰਘ ਸਾਚਾ ਬਾਣ ਸੋਹੰ ਲਾਇਆ। ਸਾਚਾ ਬਾਣ ਜਗਤ ਪ੍ਰਭ ਲਾਏ। ਚਾਰ ਕੁੰਟ ਹਾਹਾਕਾਰ ਕਰਾਏ। ਜਨ ਭਗਤਾਂ ਰਸਨਾ ਜੈ ਜੈ ਜੈਕਾਰ ਕਰਾਏ। ਨਿਹਕਲੰਕ ਕਲ ਜਾਮਾ ਧਾਰ, ਜੋਤ ਸਰੂਪੀ ਸਚ ਵਖਾਇਆ। ਏਕਾ ਜੋਤ ਕਰ ਆਕਾਰ, ਅਗਨ ਜੋਤ ਜਗਤ ਜਲਾਇਆ। ਮਹਾਰਾਜ ਸ਼ੇਰ ਸਿੰਘ ਕਲ ਸਤਿ ਵਰਤਾਰ, ਕਲ ਸਾਚਾ ਸ਼ਬਦ ਸੋਹੰ ਚਲਾਇਆ। ਅੰਤਕਾਲ ਕਲਜੁਗ ਆਈ ਹਾਰ। ਵੇਦ ਅਥਰਬਣ ਪ੍ਰਭ ਕਰੇ ਖੁਆਰ। ਸੋਹੰ ਸ਼ਬਦ ਜਗਤ ਕਰੇ ਆਕਾਰ। ਜਨ ਭਗਤਾਂ ਦੇਵੇ ਸਾਚਾ ਨਾਮ ਅਧਾਰ। ਜੋ ਜਨ ਆਏ ਨਿਹਕਲੰਕ ਤੇਰੇ ਦਰਬਾਰ। ਮਾਨਸ ਜਨਮ ਕਲਜੁਗ ਕਰ ਗਏ ਪਾਰ। ਸਤਿਜੁਗ ਹੋਵੇ ਸਤਿ ਤੇਰਾ ਵਰਤਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜੋਤ ਸਰੂਪੀ ਤੇਰਾ ਆਕਾਰ। ਜੋਤ ਧਰੇ ਪ੍ਰਭ ਸਮਰਥ। ਸਤਿਜੁਗ ਦੇਵੇ ਸੋਹੰ ਸਾਚੀ ਵਥ। ਬੇਮੁਖਾਂ ਪਾਏ ਸ਼ਬਦ ਸਰੂਪੀ ਪ੍ਰਭ ਨੱਥ। ਬੇਮੁਖ ਜੀਵ ਕਲਜੁਗ ਹੋਏ ਸਰਬ ਭਥ। ਸਾਧ ਸੰਗਤ ਅੰਤ ਕਲਜੁਗ ਨਿਹਕਲੰਕ ਰੱਖੇ ਸਿਰ ਹਥ। ਸੋਹੰ ਸਾਚਾ ਨਾਮ ਸਤਿਜੁਗ ਚਲਾਇਆ ਰਥ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਦਾ ਸਮਰਥ। ਆਵੇ ਜਾਵੇ ਜਗਤ ਪ੍ਰਭ ਦਾਤਾ। ਕਲਜੁਗ ਖੇਲ ਕਰਾਏ, ਵਰਤਾਏ ਰੰਗ ਇਕ ਰਾਤਾ। ਸ਼ਬਦੀ ਸ਼ਬਦ ਮੇਲ ਕਰਾਏ, ਜਨ ਭਗਤਾਂ ਚਰਨ ਰਖਾਏ ਨਾਤਾ। ਕਲਜੁਗ ਅਚਰਜ ਖੇਲ ਵਰਤਾਏ, ਜੋਤ ਧਰੇ ਜਗਤ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਸਤਿ ਸਤਿ ਸਤਿ ਵਰਤਾਵੇ, ਸਤਿ ਪੁਰਖ ਬਿਧਾਤਾ। ਸਤਿ ਸਤਿ ਵਰਤੇ ਸਭ ਤੇਰਾ ਭਾਣਾ । ਅੰਤਕਾਲ ਕਲਜੁਗ ਕੋਈ ਨਾ ਦੀਸੇ ਰਾਜਾ ਰਾਣਾ । ਜੋਤ ਸਰੂਪ ਪਰਗਟ ਨਿਹਕਲੰਕ, ਰਾਓ ਰੰਕ ਇਕ ਕਰਾਣਾ। ਮਹਾਰਾਜ ਸ਼ੇਰ ਸਿੰਘ ਕਲਜੁਗ ਵਰਤਾਵੇ ਸਾਚਾ ਆਪਣਾ ਭਾਣਾ। ਪਰਗਟ ਨਿਹਕਲੰਕ ਦੇਵੇ ਦਰਸ ਅਮੋਘ। ਸੋਹੰ ਸ਼ਬਦ ਗਿਆਨ ਦਵਾਏ, ਕੱਟੇ ਹਉਮੇ ਰੋਗ। ਆਤਮ ਜੋਤ ਜਗਾਏ, ਆਤਮ ਮਿਟਾਏ ਸੋਗ। ਸੁੰਨ ਸਮਾਧ ਖੁਲ੍ਹਾਏ, ਸਤਿ ਜਗਾਏ ਜੋਤ। ਸੋਹੰ ਸ਼ਬਦ ਧੁਨ ਵਜਾਏ, ਮਹਾਰਾਜ ਸ਼ੇਰ ਸਿੰਘ ਗੁਰਸਿਖ ਜਗਾਵੇ ਜੋਤ। ਗੁਰਸਿਖ ਪ੍ਰਭ ਜੋਤ ਕੀਆ ਆਕਾਰਾ । ਸੋਹੰ ਸ਼ਬਦ ਸਾਚੀ ਆਤਮ ਧੁਨ ਕਰੇ ਧੁੰਨਕਾਰਾ। ਜਨ ਭਗਤ ਕਲਜੁਗ ਵਾਚਾ, ਪ੍ਰਭ ਮਿਲਿਆ ਅਗੰਮ ਅਪਾਰਾ। ਬੇਮੁਖ ਆਏ ਦਰ ਨਾਚਾ, ਅੰਤ ਜਾਏ ਝਖ ਮਾਰਾ। ਗੁਰਮੁਖ ਮਿਲਿਆ ਪ੍ਰਭ ਸਾਚਾ, ਨਿਹਕਲੰਕ ਦਿਖਾਵੇ ਸਚਖੰਡ ਦਵਾਰਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ, ਕਲਜੁਗ ਕੀਆ ਜੋਤ ਸਰੂਪ ਪਸਾਰਾ । ਜੋਤ ਸਰੂਪ ਜਗਤ ਪ੍ਰਭ ਆਇਆ । ਬੇਮੁਖ ਜੀਵ ਕਲਜੁਗ ਭੇਵ ਨਾ ਪਾਇਆ। ਪਰਗਟ ਜੋਤ ਨਿਹਕਲੰਕ, ਜੋਤ ਸਰੂਪ ਵਿਚ ਸਿੱਖ ਸਮਾਇਆ। ਨਜ਼ਰ ਆਏ ਨਾ ਰੰਗ ਰੂਪ, ਗਿਆਨ ਗੋਝ ਪ੍ਰਭ ਭੇਵ ਖੁਲ੍ਹਾਇਆ। ਪ੍ਰਭ ਕੀ ਮਹਿੰਮਾ ਬੜੀ ਅਨੂਪ, ਅਗਾਧ ਬੋਧ ਬੋਧ ਅਗਾਧ ਸਾਚਾ ਸ਼ਬਦ ਜਗਤ ਲਿਖਾਇਆ। ਸ਼ਬਦ ਸਰੂਪ ਕਲਜੁਗ ਜੀਵ ਸਰਬ ਹੋਏ ਸੋਗ, ਨਰਕ ਨਿਵਾਸ ਦਵਾਇਆ । ਸਾਧ ਸੰਗਤ ਪ੍ਰਭ ਰੱਖੇ ਮੁਖ, ਸਾਚਾ ਛਤਰ ਸਿਰ ਝੁਲਾਇਆ। ਧਾਰੇ ਜੋਤ ਅਨੰਦ ਬਿਨੋਦ, ਨਿਹਕਲੰਕ ਪ੍ਰਭ ਨਾਮ ਲਿਖਾਇਆ। ਜੋਤ ਸਰੂਪੀ ਪ੍ਰਭ ਵਡ ਦਾਤਾ ਜੋਧ, ਝੂਠੀ ਸ੍ਰਿਸ਼ਟ ਪ੍ਰਭ ਲਏ ਖਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਮਾ ਧਾਰ ਨਿਹਕਲੰਕ ਘਨਕਪੁਰੀ
ਪ੍ਰਭ ਮਾਣ ਦਵਾਇਆ। ਘਨਕਪੁਰ ਵਾਸੀ ਕਲ ਤੇਰੀ ਵਡਿਆਈ। ਨਰ ਨਰਾਇਣ ਨਿਹਕਲੰਕ ਕਲਜੁਗ ਜੋਤ ਪਰਗਟਾਈ। ਗੁਰਮੁਖ ਸਾਚਾ ਪ੍ਰਭ ਦਰਸ ਕਰ ਨੈਣ, ਆਤਮ ਜੋਤ ਪ੍ਰਭ ਦਏ ਜਗਾਈ। ਆਤਮ ਜੋਤ ਹੋਏ ਉਜਿਆਰ, ਅਗਿਆਨ ਅੰਧੇਰ ਸਰਬ ਮਿਟ ਜਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਜਾਮਾ ਧਾਰ, ਕਲਜੁਗ ਝੂਠੀ ਖੇਲ ਮਿਟਾਈ। ਜੋਤ ਸਰੂਪ ਪ੍ਰਭ ਸਦ ਵਰਤਾਰਾ। ਏਕਾ ਜੋਤ ਅਟਲ, ਏਕਾ ਏਕੰਕਾਰਾ। ਕਲਜੁਗ ਜਾਮਾ ਧਾਰਿਆ, ਨਿਹਕਲੰਕ ਅਵਤਾਰਾ। ਬਾਸ਼ਕ ਸੇਜ ਤਜਾਈ, ਪ੍ਰਭ ਨੈਣ ਮੁਧਾਰਾ। ਕਲ ਜੋਤ ਸਰੂਪੀ ਖੇਲ ਰਚਾਇਆ, ਸਾਚਾ ਜੋਤ ਕੀਆ ਵਰਤਾਰਾ। ਪ੍ਰਭ ਆਪਣਾ ਭੇਵ ਛੁਪਾਇਆ, ਬੇਮੁਖਾਂ ਨਾ ਦੀਸੇ ਪ੍ਰਭ ਦਵਾਰਾ। ਗੁਰਸਿਖਾਂ ਜੋਤ ਸਰੂਪੀ ਦੀਪ ਜਗਾਇਆ, ਸਚ ਦੀਸੇ ਨਿਹਕਲੰਕ ਤੇਰਾ ਦਰਬਾਰਾ। ਪ੍ਰਭ ਅਬਿਨਾਸ਼ੀ ਆਪਣੇ ਚਰਨ ਲਗਾਇਆ, ਖੋਲ੍ਹ ਦੀਆ ਦਸਮ ਦਵਾਰਾ। ਸੁਰਤ ਸ਼ਬਦ ਪ੍ਰਭ ਮੇਲ ਕਰਾਇਆ, ਉਪਜੇ ਧੁਨ ਮਿਟੇ ਧੁੰਧੂਕਾਰਾ। ਪ੍ਰਭ ਜੋਤੀ ਜੋਤ ਟਿਕਾਇਆ, ਖੋਲ੍ਹ ਦੀਆ ਪ੍ਰਭ ਦਸਮ ਦਵਾਰਾ । ਮਹਾਰਾਜ ਸ਼ੇਰ ਸਿੰਘ ਆਪਣਾ ਭੇਵ ਖੁਲ੍ਹਾਇਆ, ਸਚ ਦਿਖਾਇਆ ਸਤਿ ਪੁਰਖਾਂ ਸਚਖੰਡ ਦਵਾਰਾ। ਸਚਖੰਡ ਗੁਰਸਿਖਾਂ ਧਾਮ। ਏਕਾ ਜੋਤ ਜਗਾਏ ਏਕਾ ਰਾਮ। ਓਅੰ ਆਪ, ਸੋਹੰ ਉਪਜਾਏ ਸਾਚਾ ਨਾਮ। ਨਿਹਕਲੰਕ ਕਲ ਆਇਆ, ਜੋਤ ਸਰੂਪੀ ਪਹਰਿਆ ਜਾਮ। ਘਨਕਪੁਰ ਧਾਮ ਸੁਹਾਇਆ, ਜੋਤ ਧਰੇ ਵਿਸ਼ਨੂੰ ਭਗਵਾਨ। ਕਲਜੁਗ ਭੇਖ ਵਟਾਇਆ। ਅਚਰਜ ਖੇਲ ਕੀਆ, ਪਾਈ ਜਗਤ ਮਾਇਆ। ਮਹਾਰਾਜ ਸ਼ੇਰ ਸਿੰਘ ਕੋਈ ਨਾ ਜਾਣੇ ਤੇਰਾ ਨਾਮ, ਜਗਤ ਭੁਲੇਖਾ ਪਾਇਆ। ਕੀਆ ਜੋਤ ਪਰਕਾਸ਼, ਭਾਣਾ ਵਰਤਾਇਆ ਨਾ ਭੇਵ ਜਣਾਇਆ। ਕਲਜੁਗ ਪ੍ਰਭ ਅਬਿਨਾਸ਼, ਗੁਰਸਿਖ ਤਰਾਇਆ । ਨਿਹਕਲੰਕ ਦਰਸ ਦਿਖਾਇਆ। ਸੋਹੰ ਸ਼ਬਦ ਜਪਾਇਆ ਸਵਾਸ ਸਵਾਸ, ਸਾਧ ਸੰਗਤ ਪ੍ਰਭ ਦੇ ਦਰਸ ਮਾਣ ਦਵਾਇਆ। ਪਰਗਟ ਜੋਤ ਮਾਤਲੋਕ, ਸਵੱਛ ਸਰੂਪ ਦਰਸ ਦਿਖਾਇਆ। ਨਿਹਕਲੰਕ ਜੋਤ ਨਿਰੰਕਾਰ। ਕਲਜੁਗ ਤੇਰਾ ਜੋਤ ਸਰੂਪੀ ਆਕਾਰ। ਕੋਈ ਨਾ ਜਾਣੇ ਕਲਜੁਗ ਜੀਵ ਉਪਜਾਏ, ਪਰਗਟੇ ਨਿਹਕਲੰਕ ਅਵਤਾਰ। ਧੰਨ ਧੰਨ ਧੰਨ ਗੁਰਸਿਖ ਸਿੱਖ ਸਾਚੇ ਦਰਸ ਦੇਵੇ ਕ੍ਰਿਸ਼ਨ ਮੁਰਾਰ। ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣੇ, ਅੰਤਕਾਲ ਕਲ ਹੋਏ ਖੁਆਰ। ਗੁਰਸਿਖ ਸਾਚਾ ਪ੍ਰਭ ਚਰਨ ਰੰਗ ਮਾਣੇ, ਜੋਤ ਜਗਾਏ ਪ੍ਰਭ ਅਪਰ ਅਪਾਰ। ਜੋ ਜਨ ਚਲੇ ਕਲਜੁਗ ਨਿਹਕਲੰਕ ਤੇਰੇ ਭਾਣੇ, ਸੋਹੰ ਸ਼ਬਦ ਆਤਮ ਧਰੇ ਉਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਦੇਵੇ ਨਾਮ ਅਧਾਰ। ਨਾਮ ਅਧਾਰ ਦੇਵੇ ਪ੍ਰਭ ਅਧਾਰੀ। ਸਵੱਛ ਸਰੂਪ ਪਰਗਟੇ, ਨਿਹਕਲੰਕ ਨਰ ਅਵਤਾਰੀ। ਸਤਿਜੁਗ ਸਾਚੀ ਦੇਵੇ, ਮਨੀ ਸਿੰਘ ਤੇਰੇ ਹੱਥ ਸਿਕਦਾਰੀ। ਚਾਰ ਵਰਨ ਆਇਣ ਚਰਨ, ਸੋਹੰ ਸ਼ਬਦ ਹੋਏ ਜੈ ਜੈ ਜੈਕਾਰੀ। ਚਰਨ ਲਾਗ ਰਾਉ ਰੰਕ ਸਭ ਤਰਨ, ਦੇਵੇ ਪ੍ਰਭ ਭਗਤ ਭੰਡਾਰੀ। ਸਤਿਗੁਰ ਮਨੀ ਸਿੰਘ, ਸਤਿਜੁਗ ਸਾਚੀ ਹੋਵੇ ਤੇਰੀ ਸ਼ਰਨ, ਨਿਹਕਲੰਕ ਲਿਖਾਵੇ ਲੇਖ, ਪਰਗਟ ਜੋਤ ਪ੍ਰਭ ਲਿਖਾਰੀ। ਸਤਿਗੁਰ ਮਨੀ ਸਿੰਘ ਸਤਿਜੁਗ ਮਿਲੇ ਵਡਿਆਈ। ਉਚ ਪਦਵੀ ਵਿਚ ਮਾਤ ਦੇ ਆਈ। ਸਾਚਾ ਸ਼ਬਦ ਮਾਰੇ ਜਗ ਤਨਕ, ਊਚ ਨੀਚ ਕੋਈ ਰਹਿਣ ਨਾ ਪਾਈ। ਜਨ ਭਗਤ ਜੋਤ ਜਗਾਏ ਜਿਉਂ ਤ੍ਰੇਤਾ ਜਨਕ, ਆਤਮ ਤ੍ਰਿਖਾ ਦੇ ਮਿਟਾਈ। ਜੋਤ ਪਰਕਾਸ਼ ਕਰੇ ਕਲਜੁਗ ਵਾਸੀ ਪੁਰੀ ਘਨਕ, ਚਾਰ ਕੁੰਟ ਪੈ ਜਾਏ ਦੁਹਾਈ । ਗੁਰਸਿਖ ਕਰ ਨਿਮਸਕਾਰ ਬਾਰ ਅਨਕ, ਨਿਹਕਲੰਕ ਕਲ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਕਲ ਪ੍ਰਗਟਾਈ । ਪ੍ਰਗਟੇ ਜੋਤ ਅਗੰਮ ਅਥਾਹ। ਸਤਿਜੁਗ ਦੀਸੇ ਦੂਸਰ ਕੋਈ ਨਾਂਹ।
ਸੋਹੰ ਸਾਚਾ ਸ਼ਬਦ, ਸਤਿਜੁਗ ਦਿਸਾਵੇ ਸਾਚਾ ਰਾਹ। ਆਤਮ ਉਪਜਾਵੇ ਧੁਨ, ਜਨ ਭਗਤ ਆਤਮ ਗਿਆ ਸਮਾ। ਨਿਹਕਲੰਕ ਕਲਜੁਗ ਜੀਵ ਨਾ ਜਾਣੇ ਤੇਰੇ ਗੁਣ, ਜੋਤ ਸਰੂਪੀ ਕਲਜੁਗ ਖੇਲ ਲਿਆ ਰਚਾ। ਕਲਜੁਗ ਖੇਲ ਜਗਤ ਰਚਾਇਆ। ਜੁਗੋ ਜੁਗ ਲੈ ਅਵਤਾਰ, ਪ੍ਰਭ ਏਕਾ ਰੰਗ ਰੰਗ ਵਰਤਾਇਆ। ਜਾਮਾ ਧਾਰ ਨਿਹਕਲੰਕ, ਖੰਡ ਬ੍ਰਹਿਮੰਡ ਉਲਟਾਇਆ । ਬ੍ਰਹਮਾ ਗਵਾਏ ਮਾਣ, ਅੰਤਕਾਲ ਜੁਗ ਚੌਥੇ ਪ੍ਰਭ ਵਿਚ ਜੋਤ ਮਿਲਾਇਆ। ਜਾਮਾ ਧਾਰ ਨਿਹਕਲੰਕ, ਗੁਰਸਿਖ ਸਾਚੇ ਕਲਜੁਗ ਮਾਣ ਦਵਾਇਆ । ਸਤਿਜੁਗ ਵਰਤੇ ਸਤਿ ਸਤਿ ਸਤਿ, ਬ੍ਰਹਮਲੋਕ ਸਿੰਘ ਪਾਲ ਬਹਾਇਆ। ਚੌਥੇ ਜੁਗ ਪ੍ਰਭ ਜੋਤ ਧਰ, ਅੰਤਕਾਲ ਕਲ ਧ੍ਰੂ ਕਰਾਇਆ। ਸਾਚੀ ਜੋਤ ਮਿਲਾਏ ਪ੍ਰਭ ਚੌਥੇ ਜੁਗ, ਅੰਤ ਖੇਲ ਮਿਟਾਇਆ। ਗੁਰਸਿਖ ਸਾਚੇ ਜੋਤ ਪਰਕਾਸ਼ ਕਰ, ਸਚਖੰਡ ਪ੍ਰਭ ਚਰਨ ਨਿਵਾਸ ਦਵਾਇਆ । ਸਤਿਜੁਗ ਸਾਚਾ ਸਤਿ ਸਤਿ ਪ੍ਰਭ ਵਾਸ ਕਰ, ਸਿੰਘ ਸਵਰਨ ਸਚਖੰਡ ਦਵਾਰ ਬਹਾਇਆ। ਚੌਥਾ ਜੁਗ ਕਲਜੁਗ ਨਿਹਕਲੰਕ ਨਾਸ ਕਰ, ਸਤਿਜੁਗ ਸਾਚਾ ਸਤਿ ਸਤਿ ਵਰਤਾਇਆ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ ਕਰ, ਸਾਧ ਸੰਗਤ ਪਰਗਟ ਦਰਸ ਦਿਖਾਇਆ। ਸਾਧ ਸੰਗਤ ਜਾਪੇ ਸਚਖੰਡ ਦਵਾਰ, ਪਰਗਟ ਜੋਤ ਧਰੇ ਕਲ ਨਿਹਕਲੰਕ ਅਵਤਾਰ। ਸਾਚੀ ਜੋਤ ਪਰਗਟਾਈ ਤ੍ਰੇਤੇ ਸਾਚੇ ਸ਼ਾਮ ਅਵਤਾਰ। ਕਲਜੁਗ ਜਾਮਾ ਧਾਰਿਆ, ਨਿਹਕਲੰਕ ਅਵਤਾਰ। ਜਨ ਭਗਤ ਕਾਜ ਸਵਾਰਿਆ, ਦੇਵੇ ਦਰਸ ਅਗੰਮ ਅਪਾਰ। ਬਹੱਤਰ ਜਾਮੇ ਪ੍ਰਭ ਲੇਖ ਲਿਖਾ ਰਿਹਾ। ਗੋਬਿੰਦ ਲਿਖਾਇਆ ਸ਼ਬਦ ਅਪਾਰ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰਿਆ, ਲਿਖਤ ਲਿਖਾਈ ਅਪਰ ਅਪਾਰ। ਲਿਖਾਵੇ ਲਿਖਤ ਪ੍ਰਭ ਕਲਜੁਗ ਲੇਖ। ਕਲਜੁਗ ਪਰਗਟ ਆਇਆ, ਜੋਤ ਸਰੂਪੀ ਕੀਆ ਭੇਖ। ਸਾਧ ਸੰਗਤ ਪ੍ਰਭ ਦਰਸ ਦਿਖਾਇਆ, ਜਨ ਭਗਤਾਂ ਪ੍ਰਭ ਲਿਆ ਵੇਖ। ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ, ਚਾਰ ਵਰਨ ਕਰਾਏ ਏਕ। ਏਕ ਵਰਨ ਪ੍ਰਭ ਏਕਾ ਜ਼ਾਤੀ। ਏਕਾ ਸ਼ਬਦ ਚਲਾਏ ਏਕਾ ਰੰਗ ਰਾਤੀ। ਦੂਸਰ ਕੋਈ ਰਹਿਣ ਨਾ ਪਾਏ, ਚਾਰ ਵਰਨ ਪ੍ਰਭ ਜੋਤ ਜਗਾਏ ਏਕਾ ਬਾਤੀ। ਪ੍ਰਭ ਦਰਸ ਜਨ ਸੋਭਾ ਪਾਏ, ਗੁਰਚਰਨ ਸਤਿਜੁਗ ਹੋਵੇ ਸਾਚੀ ਨਾਤੀ । ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਮਾਤ ਪਾਤਾਲ ਆਕਾਸ਼ੀ। ਮਾਤ ਪਾਤਾਲ ਆਕਾਸ਼, ਪ੍ਰਭ ਜੋਤ ਆਕਾਰਾ। ਕਲਜੁਗ ਕਰੇ ਜੋਤ ਪਰਕਾਸ਼, ਮਿਟ ਜਾਏ ਕਲ ਧੁੰਧੂਕਾਰਾ। ਬੇਮੁਖ ਜੀਵ ਅੰਤ ਹੋਏ ਨਾਸ, ਲੇਖ ਲਿਖਾਏ ਨਿਹਕਲੰਕ ਅਵਤਾਰਾ। ਜੋ ਜਨ ਕਰਨ ਚਰਨ ਪ੍ਰਭ ਵਾਸ, ਸਾਚਾ ਸ਼ਬਦ ਪ੍ਰਭ ਦਏ ਅਧਾਰਾ। ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਸਰੂਪੀ ਵਾਸ, ਗੁਰਮੁਖਾਂ ਆਤਮ ਕਰੇ ਉਜਿਆਰਾ। ਗੁਰਸਿਖ ਆਤਮ ਉਜਿਆਰੀ । ਸੋਹੰ ਸ਼ਬਦ ਦੇਵੇ ਨਿਹਕਲੰਕ ਅਵਤਾਰੀ। ਜੋਤ ਜਗਾਏ ਸਤਿ ਵਰਤਾਏ, ਸਾਚਾ ਪ੍ਰਭ ਅਗੰਮ ਅਪਾਰੀ। ਦਿਸ ਨਾ ਆਏ ਵਿਚ ਰਹਾਏ, ਸਦ ਨਿਰਾਧਾਰੀ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਏ ਕਲਜੁਗ ਭਾਣਾ ਵਰਤਾਏ, ਨਿਹਕਲੰਕ ਨਰ ਅਵਤਾਰੀ। ਮਹਾਸਾਰਥੀ ਜਗਤ ਪ੍ਰਭ ਆਇਆ । ਕਲਜੁਗ ਰਥ ਸ਼ੌਹ ਦਰਿਆ ਰੁੜ੍ਹਾਇਆ। ਸਤਿਜੁਗ ਸਾਚਾ ਸਤਿ ਸਤਿ, ਸਤਿਗੁਰ ਸਾਚੇ ਲਾਇਆ। ਹਿਰਦੇ ਜਨ ਭਗਤਾਂ ਵਸ ਵਸ ਵਸ ਕਰ, ਆਤਮ ਰੰਗ ਚੜ੍ਹਾਇਆ। ਸੋਹੰ ਸਾਚਾ ਸ਼ਬਦ ਆਤਮ ਰਸ ਰਸ ਕਰ, ਨਿਜਾਨੰਦ ਨਿਜ ਮਾਹਿ ਪਾਇਆ। ਸਾਚਾ ਰਾਹ ਸਤਿਜੁਗ ਪ੍ਰਭ ਦੱਸ ਦੱਸ ਕਰ, ਸੋਹੰ ਸ਼ਬਦ ਸੁਣਾਇਆ । ਜਨ ਭਗਤਾਂ ਕਲਜੁਗ ਹਸ ਹਸ ਹਸ ਕਰ, ਰਸਨਾ ਗਾਇਆ। ਬੇਮੁਖਾਂ ਨਿਹਕਲੰਕ ਦਰ ਤੋਂ ਨੱਸ ਨੱਸ ਨੱਸ ਕਰ, ਆਪਣਾ ਮੁਖ ਛੁਪਾਇਆ। ਜੋਤ ਪਰਕਾਸ਼ ਗੁਰਸਿਖ ਦੇ ਰਵ ਸਸ ਕਰ, ਗੁਰ ਆਤਮ ਜੋਤ ਜਗਾਇਆ। ਸਾਚੀ ਦੇਹ ਵਿਚ
ਪ੍ਰਭ ਵਸ ਕਰ, ਦਸਮ ਦਵਾਰ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਪਰਗਟ ਨਿਹਕਲੰਕ, ਸਤਿਜੁਗ ਸਾਚਾ ਰਾਹ ਚਲਾਇਆ। ਸਤਿਜੁਗ ਤੇਰੀ ਸਤਿ ਵਡਿਆਈ। ਸੋਹੰ ਸਾਚਾ ਨਾਮ ਤੇਰਾ ਹੋਵੇ ਸਹਾਈ। ਜਾਮਾ ਧਾਰ ਨਿਹਕਲੰਕ, ਮਾਤਲੋਕ ਦੇਵੇ ਵਡਿਆਈ। ਪਰਗਟੀ ਜੋਤ ਨਰ ਨਰਾਇਣ, ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਦੁਹਾਈ। ਸੋਹੰ ਸ਼ਬਦ ਜੀਵ ਸੁਰਤ ਖੁਲ੍ਹਾਏ। ਸੋਹੰ ਸ਼ਬਦ ਜੀਵ ਆਤਮ ਧੁੰਨ ਉਪਜਾਏ। ਸੋਹੰ ਸ਼ਬਦ ਜੀਵ ਅੰਧ ਅੰਧਿਆਰ ਮਿਟਾਏ। ਸੋਹੰ ਸ਼ਬਦ ਜੀਵ ਸਾਚਾ ਝਿਰਨਾ ਵਿਚ ਦੇਹ ਝਿਰਾਏ। ਸੋਹੰ ਸ਼ਬਦ ਜੀਵ ਜੋਤ ਸਰੂਪੀ ਜੋਤ ਮੇਲ ਕਰਾਏ। ਸੋਹੰ ਸ਼ਬਦ ਜੀਵ ਪਰਗਟ ਜੋਤ ਨਿਹਕਲੰਕ, ਚਾਰ ਵਰਨ ਪ੍ਰਭ ਝੋਲੀ ਪਾਏ। ਸੋਹੰ ਸ਼ਬਦ ਜੀਵ ਏਕਾ ਏਕ ਜਗਤ ਰਹਿ ਜਾਏ। ਸੋਹੰ ਸ਼ਬਦ ਜੀਵ ਖਾਣੀ ਬਾਣੀ ਸਰਬ ਮਿਟਾਏ। ਸੋਹੰ ਸ਼ਬਦ ਜੀਵ ਕੁਰਾਨ ਅੰਜੀਲ ਕੋਈ ਰਹਿਣ ਨਾ ਪਾਏ। ਸੋਹੰ ਸ਼ਬਦ ਜਪ ਜੀਵ ਪਰਗਟ ਨਿਹਕਲੰਕ ਆਪਣੀ ਕਲ ਵਰਤਾਏ। ਸੋਹੰ ਸ਼ਬਦ ਚਾਰ ਕੁੰਟ ਪ੍ਰਭ ਬਾਣ ਲਗਾਏ। ਸੋਹੰ ਸ਼ਬਦ ਜਨ ਭਗਤਾਂ ਹੋਏ ਸਹਾਏ। ਸੋਹੰ ਸ਼ਬਦ ਬੇਮੁਖਾਂ ਆਤਮ ਅਗਨ ਜਲਾਏ। ਸੋਹੰ ਸ਼ਬਦ ਗੁਰਸਿਖ ਆਤਮ ਤ੍ਰਿਖਾ ਬੁਝਾਏ। ਸੋਹੰ ਸ਼ਬਦ ਕਲਜੁਗ ਸਾਰਾ ਭੇਖ ਮਿਟਾਏ। ਸੋਹੰ ਸ਼ਬਦ ਸਤਿਜੁਗ ਸਾਚਾ ਸਚ ਸਚ ਵਰਤਾਏ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਸਾਚਾ ਸ਼ਬਦ ਸੋਹੰ ਸਤਿਜੁਗ ਵਰਨ ਚਾਰ ਚਲਾਏ। ਸਤਿਜੁਗ ਵਰਤੇ ਵਰਤਾਏ ਸਤਿ। ਪ੍ਰਭ ਸਤਿ ਸਰੂਪ, ਦੇਵੇ ਸਾਚੀ ਮਤਿ। ਸੋਹੰ ਸ਼ਬਦ ਆਤਮ ਰਖਾਵੇ ਜੀਵ ਯਤਿ। ਚਾਰ ਵਰਨ ਪ੍ਰਭ ਕਰਾਏ ਏਕਾ ਤੱਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਵਰਤਾਏ ਸਤਿ ਸਤਿ ਸਤਿ । ਸਤਿ ਵਰਤਾਏ ਸਤਿ ਦਿਆਲਾ। ਜਨ ਭਗਤਾਂ ਦੇਵੇ ਦਰਸ ਗੁਰ ਗੁਪਾਲਾ। ਸਾਧ ਸੰਗਤ ਅੰਤ ਕਲਜੁਗ ਹੋਏ ਰਖਵਾਲਾ। ਪ੍ਰਭ ਚਰਨ ਦਵਾਰ ਕਲਜੁਗ ਦੀਸੇ ਸਾਚੀ ਧਰਮਸਾਲਾ । ਮਹਾਰਾਜ ਸ਼ੇਰ ਸਿੰਘ ਤੇਰਾ ਦਰਸ ਅਪਾਰ, ਸੋਹੰ ਮਿਲੇ ਆਤਮ ਸਾਚੀ ਮਾਲਾ। ਸੋਹੰ ਜਣਾਏ ਪ੍ਰਭ ਸਰਨਾਗਤ। ਜਨ ਭਗਤ ਪ੍ਰਭ ਰਾਖੇ ਪਤਿ। ਕਲਜੁਗ ਜੀਵ ਨਾ ਜਾਣੇ ਨਿਹਕਲੰਕ ਤੇਰੀ ਮਿਤ ਗਤ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਮਾਤ ਜੋਤ ਪਰਗਟਾਵੇ ਜੁਗੋ ਜੁਗ ਨਿਤ। ਜੁਗ ਜੁਗ ਜਗਤ ਪ੍ਰਭ ਆਏ। ਆਵਣ ਜਾਣ ਜਾਣ ਆਵਣ ਪ੍ਰਭ ਖੇਲ ਰਚਾਏ। ਜਨ ਭਗਤਾਂ ਦੇਵੇ ਮਾਣ, ਵੇਲੇ ਅੰਤ ਹੋਏ ਸਹਾਏ। ਕਲਜੁਗ ਜੀਵ ਅੰਞਾਣ, ਨਿਹਕਲੰਕ ਨਾ ਜਾਨਣ ਤੇਰੀ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵਿਰਲਾ ਗੁਰਸਿਖ ਜਾਣੇ ਕੋਇ। ਜਾਣੇ ਸੋ ਜਿਸ ਪ੍ਰਭ ਆਪ ਜਣਾਏ। ਪਰਗਟ ਜੋਤ ਨਿਹਕਲੰਕ, ਮੁਰਾਰ ਕ੍ਰਿਸ਼ਨ ਦਰਸ ਦਿਖਾਏ। ਦੇਵੇ ਦਰਸ ਪ੍ਰਭ ਗੁਰਸਿਖ ਸਾਚੇ, ਪ੍ਰਭ ਆਤਮ ਤ੍ਰਿਖਾ ਮਿਟਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਗੁਰਮੁਖਾਂ ਆਤਮ ਜੋਤ ਜਗਾਏ। ਆਤਮ ਜੋਤ ਦੇਵੇ ਆਤਮ ਅਧਾਰੀ । ਸਾਚੀ ਦ੍ਰਿਸ਼ਟ ਖੁਲ੍ਹਾਏ, ਪ੍ਰਭ ਸਾਚਾ ਸ਼ਬਦ ਅਧਾਰੀ। ਆਤਮ ਉਜਲ ਕਰਾਏ, ਏਕ ਦਿਸਾਏ ਨੈਣ ਮੁਧਾਰੀ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਸਾਧ ਸੰਗਤ ਤੇਰੀ ਪੈਜ ਸਵਾਰੀ । ਪੰਚਮ ਜੇਠ ਵਿਚ ਮਾਤ ਮਿਲੇ ਵਡਿਆਈ। ਸਾਚੀ ਜੋਤ ਨਰ ਨਰਾਇਣ, ਕਲਜੁਗ ਪਰਗਟਾਈ। ਜਾਮਾ ਧਾਰ ਪ੍ਰਭ ਨਿਹਕਲੰਕ, ਜੋਤ ਸਰੂਪ ਘਨਕਪੁਰੀ ਸਤਿ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਕਰ ਜੋਤ ਆਕਾਰ, ਕਲਜੁਗ ਸਾਚੀ ਜੋਤ ਪਰਗਟਾਈ। ਪੰਚਮ ਜੇਠ ਪ੍ਰਭ ਆਇਆ। ਧਾਰ ਖੇਲ ਚਤੁਰਭੁਜ ਕਹਾਇਆ। ਸਾਵਲ ਸੁੰਦਰ ਕ੍ਰਿਸ਼ਨ ਘਨਈਆ, ਜਾਮਾ ਧਾਰ ਨਿਹਕਲੰਕ ਕਲ ਆਇਆ। ਪੰਚਮ ਜੇਠ ਪਰਗਟ ਜੋਤ, ਜਨ ਭਗਤਾਂ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ
ਸਤਿਗੁਰ ਸਾਚੇ ਕਲਜੁਗ ਜਾਮਾ ਧਾਰ, ਸੋਹੰ ਸਾਚਾ ਸ਼ਬਦ ਚਲਾਇਆ। ਪੰਚਮ ਰੈਣੜੀ ਤੇਰੀ ਰੁੱਤ ਸੁਹਾਈ, ਸਚ ਪ੍ਰਭ ਮਾਤਲੋਕ ਜੋਤ ਪ੍ਰਗਟਾਈ। ਪੰਚਮ ਰੈਣੜੀ ਤੇਰੀ ਰੁੱਤ ਸੁਹਾਈ, ਸਚਖੰਡ ਨਿਵਾਸੀ ਸਾਚੀ ਜੋਤ ਵਿਚ ਮਾਤ ਟਿਕਾਈ। ਪੰਚਮ ਰੈਣੜੀ ਤੇਰੀ ਰੁੱਤ ਸੁਹਾਈ, ਕਲਜੁਗ ਹੋਏ ਜੋਤ ਪਰਕਾਸ਼, ਘਨਕਪੁਰੀ ਹੋਵੇ ਰੁਸ਼ਨਾਈ। ਪੰਚਮ ਰੈਣੜੀ ਤੇਰੀ ਰੁੱਤ ਸੁਹਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਸਤਿ ਪਰਗਟਾਈ। ਪੰਚਮ ਜੇਠ ਪੰਚਮ ਜਗ ਆਇਆ। ਚੌਥੇ ਜੁਗ ਦਾ ਪ੍ਰਭ ਅੰਤ ਕਰਾਇਆ । ਕਲੂ ਕਾਲ ਅੰਤਕਾਲ, ਪ੍ਰਭ ਸਾਚੇ ਖੇਲ ਮਿਟਾਇਆ । ਪੰਚਮ ਜੇਠ ਜਾਮਾ ਧਾਰ, ਨਿਹਕਲੰਕ ਕਲ ਆਇਆ। ਸੋਹੰ ਸਾਚਾ ਸ਼ਬਦ ਅਧਾਰ, ਸਤਿਗੁਰ ਸਾਚੇ ਰਾਹ ਚਲਾਇਆ। ਪੰਚਮ ਜੇਠ ਸਤਿਜੁਗ ਹੋਵੇ ਤੇਰੀ ਵਡ ਵਡ ਵਡਿਆਇਆ। ਉਤਮ ਦਿਵਸ ਪ੍ਰਭ ਚਾਰ ਵਰਨ ਵਿਚ ਰਖਾਇਆ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਨਿਹਕਲੰਕ ਆਪਣਾ ਭੇਵ ਸ਼ਬਦ ਰੂਪ ਖੁਲ੍ਹਾਇਆ। ਸ਼ਬਦ ਰੂਪ ਪ੍ਰਭ ਸ਼ਬਦ ਲਿਖਾਵੇ। ਕਲਜੁਗ ਜਾਮਾ ਧਾਰ, ਨਿਹਕਲੰਕ ਸਤਿ ਉਪਜਾਵੇ । ਇਕ ਕਰਾਏ ਰਾਓ ਰੰਕ, ਊਚ ਨੀਚ ਕੋਈ ਦਿਸ ਨਾ ਆਵੇ। ਚਾਰ ਵਰਨ ਇਕ ਕਰਾਏ। ਸਤਿਜੁਗ ਸਾਚੇ ਤੇਰੇ ਲੇਖ ਲਿਖਾਵੇ। ਮਹਾਰਾਜ ਸ਼ੇਰ ਸਿੰਘ ਵਾਸੀ ਪੁਰੀ ਘਨਕ, ਵਿਚ ਮਾਤ ਸਾਚੀ ਜੋਤ ਪਰਗਟਾਵੇ। ਪੰਚਮ ਜੇਠ ਪੰਚਮ ਆਇਆ । ਪ੍ਰਭ ਅਬਿਨਾਸ਼ੀ ਕਲਜੁਗ ਫੇਰਾ ਪਾਇਆ । ਕਲਜੁਗ ਜੀਵ ਵਿਨਾਸੀ, ਮਦਿਰਾ ਮਾਸ ਆਹਾਰ ਬਣਾਇਆ। ਗੁਰਮੁਖ ਸਾਚੇ ਪ੍ਰਭ ਚਰਨ ਰਹਿਰਾਸੀ, ਸਾਚਾ ਸ਼ਬਦ ਰਸਨਾ ਗਾਇਆ। ਚਾਰ ਕੁੰਟ ਪ੍ਰਭ ਚਰਨ ਕੀ ਦਾਸੀ, ਜੋਤ ਸਰੂਪ ਗਿਆਨ ਦਵਾਇਆ । ਹਉਮੇ ਮਮਤਾ ਵਿਚੋਂ ਨਾਸੀ, ਆਤਮ ਜੋਤ ਪ੍ਰਭ ਦੇ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਾਈ ਆਪਣੀ ਮਾਇਆ। ਕਲਜੁਗ ਮਾਇਆ ਜਗਤ ਭੁਲਾਇਆ। ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਜੋਤ ਸਰੂਪੀ ਪ੍ਰਭ ਭੇਵ ਰਖਾਇਆ । ਗੁਰ ਸਾਚੇ ਪਰਗਟ ਜੋਤ, ਨਿਹਕਲੰਕ ਕਲ ਦਰਸ ਦਿਖਾਇਆ। ਸਾਧ ਸੰਗਤ ਸਾਚੇ ਪ੍ਰਭ, ਸਾਚਾ ਸ਼ਬਦ ਰਸਨ ਸੁਣਾਇਆ। ਜੋ ਜਨ ਆਏ ਪ੍ਰਭ ਦਰ ਦੇ ਮੰਗਤ, ਸਾਚਾ ਸ਼ਬਦ ਸੋਹੰ ਪ੍ਰਭ ਝੋਲੀ ਪਾਇਆ। ਸੋਹੰ ਸ਼ਬਦ ਜਨ ਆਤਮ ਚਾੜ੍ਹੇ ਰੰਗਤ, ਆਤਮ ਧੁੰਨ ਵਿਚ ਦੇਹ ਵਜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਜੋਤ ਸਰੂਪੀ ਦਰਸ ਦਿਖਾਇਆ। ਜੋ ਜਨ ਆਏ, ਪ੍ਰਭ ਦਰਸ ਭਿਖਾਰੀ। ਸੋ ਜਨ ਸੋਹੇ ਨਿਹਕਲੰਕ ਤੇਰੇ ਚਰਨ ਦਵਾਰੀ। ਆਤਮ ਉਪਜੇ ਸੋਹੰ ਧੁਨ ਧੁਨਕਾਰੀ। ਸਾਚੀ ਜੋਤ ਸਚ, ਆਤਮ ਕਰੇ ਉਜਿਆਰੀ। ਸਾਚੀ ਭਿਛਿਆ ਦੇਵੇ, ਜੋ ਜਨ ਆਏ ਪ੍ਰਭ ਦਰ ਭਿਖਾਰੀ। ਜਾਮਾ ਧਾਰ ਕਲ ਨਿਹਕਲੰਕ, ਜਨ ਭਗਤਾਂ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਜੋਤ ਵਿਚ ਮਾਤ ਉਤਾਰੀ। ਮਾਤਲੋਕ ਪ੍ਰਭ ਸਦਾ ਆਵਣ ਜਾਣਿਆ। ਕਲਜੁਗ ਨਿਹਕਲੰਕ ਵਿਰਲੇ ਗੁਰਮੁਖ ਪਛਾਣਿਆ। ਜੋਤ ਸਰੂਪੀ ਪ੍ਰਭ ਜੋਤ ਪਰਕਾਸ਼ ਕਰ, ਤਖ਼ਤੋਂ ਲਾਹੇ ਰਾਜੇ ਰਾਣਿਆ। ਜਨ ਭਗਤਾਂ ਹਿਰਦੇ ਵਾਸ ਕਰ, ਦੇਵੇ ਮਾਣ ਸਤਿਜੁਗ ਨਿਮਾਣਿਆਂ । ਚਾਰ ਵਰਨ ਚਾਰ ਕੁੰਟ ਪ੍ਰਭ ਚਰਨ ਦਾਸ ਕਰ, ਸਾਚੀ ਜੋਤ ਸਤਿਜੁਗ ਪਰਗਟਾਣਿਆ। ਸਾਚੀ ਸਾਧ ਸੰਗਤ ਪ੍ਰਭ ਵਾਸ ਕਰ, ਸੋਹੰ ਸ਼ਬਦ ਵਜਾਏ ਧੁਨਕਾਨਿਆ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੀ ਜੋਤ ਪਰਕਾਸ਼ ਕਰ, ਸੋਹੰ ਸਚ ਸ਼ਬਦ ਜਨ ਭਗਤਾਂ ਕੰਨ ਸੁਣਾਣਿਆ। ਭਗਤ ਜਨਾਂ ਪ੍ਰਭ ਸ਼ਬਦ ਸੁਣਾਇਆ। ਅੰਮ੍ਰਿਤ ਆਤਮ ਸਿੰਚ, ਸੋਹੰ ਆਤਮ ਮੇਘ ਵਰਸਾਇਆ। ਜਾਮਾ ਧਾਰ ਨਿਹਕਲੰਕ, ਏਕਾ ਸ਼ਬਦ ਚਾਰ ਵਰਨ ਚਲਾਇਆ । ਚਾਰ ਕੁੰਟ ਸੋਹੰ ਤੇਰਾ ਵਜਾਏ
ਡੰਕ, ਮਹਾਰਾਜ ਸ਼ੇਰ ਸਿੰਘ ਸਤਿਜੁਗ ਤੇਰਾ ਮਾਣ ਰਖਾਇਆ। ਗੁਰਸਿਖ ਸਾਚੇ, ਕਲ ਸਾਚੀ ਜੋਤ ਪਰਕਾਸ਼। ਗੁਰਸਿਖ ਸਾਚੇ, ਤੇਰਾ ਮਿਟੇ ਅੰਧ ਵਿਸ਼ਵਾਸ। ਗੁਰਮੁਖ ਸਾਚੇ, ਸੋਹੰ ਸ਼ਬਦ ਜਪ ਸਵਾਸ ਸਵਾਸ। ਗੁਰਸਿਖ ਸਾਚੇ, ਏਕਾ ਜੋਤ ਪ੍ਰਭ ਕਰੇ ਪਰਕਾਸ਼ । ਗੁਰਸਿਖ ਸਾਚੇ, ਸਾਚਾ ਮਿਲੇ ਪ੍ਰਭ ਅਬਿਨਾਸ਼। ਗੁਰਸਿਖ ਸਾਚੇ, ਕਲਜੁਗ ਹੋਵੇ ਤੇਰੀ ਰਹਿਰਾਸ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਤੇਰੀ ਆਤਮ ਕਰੇ ਨਿਵਾਸ। ਸਾਚਾ ਪ੍ਰਭ ਆਤਮ ਨਿਵਾਸਿਆ। ਕਲਜੁਗ ਬੇਮੁਖ ਜੀਵ, ਸਾਚੇ ਦਰ ਤੋਂ ਨਾਸਿਆ। ਕਲਜੁਗ ਕੀਆ ਆਹਾਰ, ਰਸਨਾ ਲਾਏ ਮਦਿਰਾ ਮਾਸਿਆ। ਸੋਹੰ ਸ਼ਬਦ ਤੇਰਾ ਵਰਤਾਰ, ਬੇਮੁਖ ਜੀਵ ਜਗਤ ਵਿਨਾਸਿਆ। ਸਾਧ ਸੰਗਤ ਤੇਰੀ ਰਸਨ ਜੈ ਜੈ ਜੈਕਾਰ, ਸੋਹੰ ਸਾਚਾ ਸ਼ਬਦ ਗੁਰਸਿਖਾਂ ਭਾਸਿਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਮੇਲ ਮਿਲਾਏ ਪ੍ਰਭ ਅਬਿਨਾਸ਼ਿਆ। ਗੁਰਸਿਖ ਮੇਲ, ਪ੍ਰਭ ਜੋਤ ਮਿਲਾਇਆ। ਨਿਰਮਲ ਸਾਚੀ ਜੋਤ, ਗੁਰਮੁਖ ਸਾਚਾ ਵਿਚ ਸਮਾਇਆ। ਸਿੱਖ ਗੁਰ ਗੁਰ ਸਿੱਖ ਮਾਤਲੋਕ ਸਾਚੀ ਗੋਤ, ਸਾਚਾ ਮਗ ਪ੍ਰਭ ਜਗਤ ਚਲਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲ ਪਰਗਟ ਜੋਤ, ਸੋਹੰ ਸਾਚਾ ਸ਼ਬਦ ਸੁਣਾਇਆ। ਸੋਹੰ ਸ਼ਬਦ ਜਿਸ ਜਨ ਵਖਾਣਿਆ। ਚਰਨ ਲਾਗ, ਕਲਜੁਗ ਪ੍ਰਭ ਨਿਹਕਲੰਕ ਪਛਾਣਿਆ। ਸੋਹੰ ਸਾਚਾ ਪ੍ਰਭ ਦੇਵੇ ਵਰ, ਜਨਮ ਮਰਨ ਦਾ ਗੇੜ ਮਿਟਾਣਿਆ । ਦਰਸ ਦਿਖਾਵੇ ਅੰਤਕਾਲ ਅਵਤਾਰ ਨਰ, ਵਿਚ ਜੋਤੀ ਜੋਤ ਮਿਲਾਣਿਆ। ਗੁਰਮੁਖਾਂ ਮਿਲਿਆ ਸਚਖੰਡ ਅੰਤ ਸਾਚਾ ਘਰ, ਸੋਹੰ ਸ਼ਬਦ ਸਾਚਾ ਮੇਲ ਮਿਲਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਮਾਤਲੋਕ ਸਦ ਆਵਣ ਜਾਣਿਆ। ਮਾਤਲੋਕ ਪ੍ਰਭ ਜੋਤ ਸਰੂਪੀ ਆਇਆ। ਅਵਣ ਗਵਣ ਤੀਨ ਭਵਨ, ਕਲਜੁਗ ਜੀਵ ਭੁਲਾਇਆ । ਜਾਮਾ ਧਾਰ ਨਿਹਕਲੰਕ, ਸ਼ਬਦ ਸੋਹੰ ਰਸਨ ਅਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਾਈ ਉਲਟੀ ਮਾਇਆ। ਕਲਜੁਗ ਮਾਇਆ ਜੀਵ ਭੁਲਾਏ। ਜੋਤ ਸਰੂਪ ਪਰਗਟ ਪ੍ਰਭ, ਕਲਜੁਗ ਦਰਸ ਦਿਖਾਏ । ਸਾਚੀ ਕਲਮ ਵਗਾਏ ਮਾਰ, ਬਚਨ ਮਨੀ ਸਿੰਘ ਸਤਿ ਵਰਤਾਏ। ਬੇਮੁਖਾਂ ਕਰੇ ਖੁਆਰ, ਦੁਖ ਭੁਖ ਜਗਤ ਹੋ ਜਾਏ। ਸੋਹੰ ਸ਼ਬਦ ਖੰਡਾ ਦੋ ਧਾਰ, ਸਤਿਗੁਰ ਸਾਚਾ ਕਲਜੁਗ ਲਾਏ। ਨਰ ਨਾਰੀ ਹੋਏ ਖੁਆਰ, ਐਸੀ ਕਲਾ ਪ੍ਰਭ ਕਲ ਵਰਤਾਏ। ਬੇਮੁਖਾਂ ਨਾ ਦੀਸੇ ਸਤਿ ਦਰਬਾਰ, ਕਲਜੁਗ ਮਾਇਆ ਪਰਦਾ ਪਾਏ। ਅੰਤ ਆਈ ਕਲਜੁਗ ਹਾਰ, ਕੋਏ ਨਾ ਹੋਏ ਸਹਾਏ। ਸਾਧ ਸੰਗਤ ਨਿਹਕਲੰਕ ਤੇਰੇ ਚਰਨ ਪਿਆਰ, ਸੋਹੰ ਸ਼ਬਦ ਚੜ੍ਹਾਏ ਸਾਚੀ ਨਾਏ। ਜੋ ਜਨ ਆਇਣ ਪ੍ਰਭ ਚਰਨ ਦਵਾਰ, ਸਾਚਾ ਪ੍ਰਭ ਹੋਏ ਸਹਾਏ। ਸੋਹੰ ਸ਼ਬਦ ਕਲਜੁਗ ਦੇਵੇ ਤਾਰ, ਜੋ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਤੇਰਾ ਦਰਸ ਅਪਾਰ, ਕਰ ਦਰਸ ਜੀਵ ਤਰ ਜਾਏ। ਦੇ ਦਰਸ ਪ੍ਰਭ ਆਤਮ ਦਰਸਾਇਆ । ਹਿਰਦੇ ਵਰਖ ਅੰਮ੍ਰਿਤ ਮੇਘ ਪ੍ਰਭ ਬਰਸਾਇਆ। ਸਾਚਾ ਸ਼ਬਦ ਮਿਟਾਏ ਆਤਮ ਹਰਸ, ਸੋਹੰ ਸ਼ਬਦ ਪ੍ਰਭ ਗਿਆਨ ਦਵਾਇਆ। ਸਾਧ ਸੰਗਤ ਕਲਜੁਗ ਜਾਮਾ ਧਾਰ ਨਿਹਕਲੰਕ, ਜੋਤ ਸਰੂਪੀ ਮੇਲ ਕਰਾਇਆ । ਜੋਤ ਸਰੂਪੀ ਮੇਲ, ਜਨ ਭਗਤਾਂ ਪ੍ਰਭ ਕਰਾਏ। ਅੰਮ੍ਰਿਤ ਝਿਰਨਾ ਝਿਰਾਏ ਵਿਚ ਨਭ, ਸੁੰਨ ਸਮਾਧ ਖੋਲ੍ਹ ਵਖਾਏ। ਜੋ ਜਨ ਚਰਨ ਆਏ ਤਰ ਜਾਏ ਸਭ, ਨਿਹਕਲੰਕ ਤੇਰੀ ਵਡਿਆਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਪਰਗਟ ਜੋਤ ਝਬ, ਸਾਧ ਸੰਗਤ ਤੇਰੀ ਤ੍ਰਿਖਾ ਮਿਟਾਏ। ਸਾਧ ਸੰਗਤ, ਨਿਹਕਲੰਕ ਸਰਨਾਇਆ। ਜੋਤ ਸਰੂਪ ਪਰਗਟ ਪ੍ਰਭ, ਕਲਜੁਗ ਹੋਏ ਸਹਾਇਆ। ਦੇਵੇ ਸਾਚਾ ਸ਼ਬਦ ਸੋਹੰ ਅਧਾਰ, ਸਾਚੇ ਪ੍ਰਭ ਸਿਰ ਹਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਦਵਾਰ,
ਨਾ ਪੋਹੇ ਕਲਜੁਗ ਮਾਇਆ। ਨਿਹਕਲੰਕ ਤੇਰਾ ਦਰਬਾਰਾ। ਕਲਜੁਗ ਦੀਸੇ ਮਾਤਲੋਕ ਸਚਖੰਡ ਦਵਾਰਾ। ਏਕਾ ਜੋਤ ਧਰੇ ਨਿਹਕਲੰਕ ਅਵਤਾਰਾ। ਸਾਚਾ ਸ਼ਬਦ ਚਲਾਏ, ਸਚ ਕਰੇ ਵਰਤਾਰਾ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਏ, ਗੁਰਮੁਖਾਂ ਮਿਲਿਆ ਸਚਖੰਡ ਦਵਾਰਾ। ਗੁਰਸਿਖ ਗੁਰਮੁਖ ਪ੍ਰਭ ਦਇਆ ਕਮਾਈ। ਕਲਜੁਗ ਜਾਮਾ ਧਾਰ, ਸਾਚੀ ਦੇਵੇ ਪ੍ਰਭ ਵਡਿਆਈ। ਸਾਚਾ ਕਰ ਜੋਤ ਆਕਾਰ, ਸ਼ਬਦ ਸੁਰਤ ਪ੍ਰਭ ਮੇਲ ਮਿਲਾਈ। ਪਰਗਟ ਜੋਤ ਪ੍ਰਭ ਨਿਰਾਧਾਰ, ਨਿਰਹਾਰੀ ਵਿਚ ਸਿੱਖ ਸਮਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਦੂਸਰ ਕੋਈ ਦੀਸੇ ਨਾਹੀਂ। ਵਡ ਵਡ ਆਪ ਵਡ ਵਡਿਆਰਾ। ਸੋਹੰ ਸਾਚਾ ਸ਼ਬਦ ਕਰੇ ਵਰਤਾਰਾ। ਜਾਮਾ ਧਾਰ ਨਿਹਕਲੰਕ, ਜਨ ਭਗਤਾਂ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਵਰਤੇ ਤੇਰਾ ਸਤਿ ਵਰਤਾਰਾ। ਜੋਤ ਸਰੂਪੀ ਪ੍ਰਭ ਦਰ ਮਾਦਿ। ਸਾਚਾ ਸੋਹੰ ਸ਼ਬਦ ਆਤਮ ਧੁੰਨ ਵਜਾਏ ਨਾਦ। ਖੋਲ੍ਹ ਵਖਾਏ ਪ੍ਰਭ ਆਤਮ ਸੁੰਨ, ਗੁਰਸਿਖਾਂ ਸੁਣਾਏ ਸਾਚਾ ਰਾਗ। ਮਹਾਰਾਜ ਸ਼ੇਰ ਸਿੰਘ ਚਰਨ ਲਾਏ ਕਲ, ਗੁਰਸਿਖ ਸਾਚੇ ਸਤਿਜੁਗ ਸਾਚੇ ਸਾਧ। ਸਾਧ ਸੰਗਤ ਪ੍ਰਭ ਚਰਨ ਨਿਵਾਸੀ। ਪਰਗਟ ਜੋਤ ਦੇਵੇ ਦਰਸ, ਸਾਚਾ ਪ੍ਰਭ ਘਨਕਪੁਰ ਵਾਸੀ। ਕਲਜੁਗ ਮਾਇਆ, ਗੁਰਸਿਖ ਦਰ ਤੇਰੇ ਤੋਂ ਨਾਸੀ । ਕਲਜੁਗ ਮਿਲਿਆ ਨਿਹਕਲੰਕ, ਪ੍ਰਭ ਅਬਿਨਾਸ਼ੀ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਆਤਮ ਸਦਾ ਨਿਵਾਸੀ। ਸਤਿ ਪੁਰਖ ਗੁਰਸਿਖ ਵਡ ਹੰਸਾ। ਉਤਮ ਕਰਾਏ ਵਿਚ ਮਾਤ ਪ੍ਰਭ ਸਹੰਸਾ। ਗੁਰਮੁਖ ਸਾਚੇ ਪ੍ਰਭ ਤੇਰੀ ਸਾਚੀ ਅੰਸਾ। ਸਤਿਜੁਗ ਚਾਰ ਵਰਨ ਨਿਹਕਲੰਕ ਤੇਰਾ ਸਾਚਾ ਬੰਸਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਉਪਜਾਵੇ ਸਾਚੀ ਅੰਸਾ। ਚੌਥਾ ਦੀਪਕ ਪ੍ਰਭ ਆਪ ਬੁਝਾਇਆ । ਜੋਤ ਸਰੂਪੀ ਜੋਤ ਪ੍ਰਭ ਜੋਤੀ ਜੋਤ ਮਿਲਾਇਆ। ਵੇਦ ਅਥਰਬਣ ਅੰਤਕਾਲ ਪ੍ਰਭ ਆਣ ਮਿਟਾਇਆ। ਈਸਾ ਮੂਸਾ ਮੁਹੰਮਦੀ, ਕੋਈ ਕਲ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਭਾਣਾ ਕਲ ਵਰਤਾਇਆ। ਕਲਜੁਗ ਮੂਲ ਜਾਏ ਗਵਾ ਕੇ। ਆਪ ਖੇਲ ਕਲਜੁਗ ਵਿਚ ਮਾਤ ਮਿਟਾ ਕੇ। ਚੌਥਾ ਦੀਪਕ ਚੌਥਾ ਜੁਗ ਜਾਏ ਬੁਝਾ ਕੇ। ਸਾਚਾ ਸ਼ਬਦ ਸੋਹੰ ਸਤਿਜੁਗ ਸਾਚਾ ਸ਼ਬਦ ਲਿਖਾ ਕੇ। ਏਕਾ ਜੋਤ ਆਪ ਪ੍ਰਭ ਓਅੰ, ਏਕਾ ਨਾਮ ਜਾਏ ਜਗਤ ਵਰਤਾ ਕੇ । ਦੂਸਰ ਰਹੇ ਨਾ ਕੋਈ ਦੋਇੰਗ, ਸੋਹੰ ਸ਼ਬਦ ਸਤਿਜੁਗ ਪਰਗਟੇ ਕਲਜੁਗ ਸਾਚਾ ਭੇਖ ਮਿਟਾ ਕੇ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਸੋਹੰ ਜਾਏ ਸਤਿਜੁਗ ਸਾਚੀ ਨਾਓ ਚਲਾ ਕੇ। ਸੋਹੰ ਸਾਚੀ ਪ੍ਰਭ ਨਾਓ ਚਲਾਈ। ਆਤਮ ਸੁਰਤ ਸੁਰਤ ਜੀਵ, ਸ਼ਬਦ ਸੁਰਤ ਦਾ ਮੇਲ ਮਿਲਾਈ। ਸ਼ਬਦ ਸੁਰਤ ਹੋਵੇ ਮੇਲ, ਆਤਮ ਜੋਤ ਪ੍ਰਭ ਵਿਚ ਪਰਗਟਾਈ। ਪਰਗਟੇ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਤ੍ਰਿਪਤ ਮਿਟਾਈ। ਪੂਰਾ ਗੁਰ ਦੇਵੇ ਭਰਵਾਸਾ। ਜੋਤ ਸਰੂਪ ਨਿਹਕਲੰਕ, ਵਿਚ ਸਿੱਖ ਦੇ ਵਾਸਾ। ਸਾਚਾ ਸ਼ਬਦ ਆਕਾਰ, ਜੋਤ ਸਰੂਪ ਕਰੇ ਪਰਕਾਸ਼ਾ। ਮਹਾਰਾਜ ਸ਼ੇਰ ਸਿੰਘ ਤੇਰੀ ਸ਼ਬਦ ਧੁਨਕਾਰ, ਕਲ ਦੇਵੇ ਦਰਸ ਸਭ ਘਟ ਵਾਸਾ। ਦਰਸ ਦੇ ਪ੍ਰਭ ਤ੍ਰਿਖਾ ਮਿਟਾਈ। ਸੰਤ ਮਨੀ ਸਿੰਘ, ਨਿਹਕਲੰਕ ਸਾਚੀ ਜੋਤ ਜਗਾਈ। ਕਲਜੁਗ ਸਾਚੇ ਸੰਤ, ਸਾਚੀ ਸੇਵ ਕਮਾਈ। ਅੰਤਕਾਲ ਪ੍ਰਭ ਦਰਸ ਦੇ, ਝੂਠੀ ਦੇਹ ਤਜਾਈ। ਉਤਮ ਮਾਣ ਗੁਰਸਿਖ ਵਿਚ ਸਹੰਸ ਦੇ, ਵਿਚ ਜੋਤੀ ਜੋਤ ਮਿਲਾਈ। ਸਾਚੀ ਜੋਤ ਮਾਤਲੋਕ ਵਿਚ ਸਰਬੰਸ ਦੇ, ਪ੍ਰਭ ਪਰਗਟਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸੰਤ ਮਨੀ ਸਿੰਘ ਤੇਰੀ ਲਿਖਤ ਲਿਖਾਈ। ਸਤਿਗੁਰ ਮਨੀ ਸਿੰਘ ਸਤਿਗੁਰ ਬਣਾਇਆ। ਸਤਿਜੁਗ ਸਾਚੇ ਸਚ ਤਖ਼ਤ
ਬਹਾਇਆ। ਪਰਗਟ ਜੋਤ ਨਿਹਕਲੰਕ, ਸਾਚੇ ਸਤਿਗੁਰ ਸਿਰ ਛਤਰ ਝੁਲਾਇਆ । ਸਤਿਗੁਰ ਮਨੀ ਸਿੰਘ ਪ੍ਰਭ ਦੇ ਵਡਿਆਈ, ਚਾਰ ਵਰਨ ਸਰਨੀ ਲਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਜਾਮਾ ਧਾਰ, ਸਾਚੇ ਸੰਤ ਸਤਿ ਮਾਣ ਦਵਾਇਆ। ਮਨੀ ਸਿੰਘ ਤੇਰੀ ਧੰਨ ਵਡਿਆਈ। ਦਿਵਸ ਰੈਣ ਰੈਣ ਦਿਵਸ, ਨਿਹਕਲੰਕ ਸੇਵ ਕਮਾਈ। ਉਪਜੇ ਸ਼ਬਦ ਵਜੇ ਧੁਨਕਾਰ, ਆਲਸ ਨਿੰਦਰਾ ਪ੍ਰਭ ਸਰਬ ਮਿਟਾਈ। ਏਕਾ ਸ਼ਬਦ ਅਨਾਹਦ ਚਲਾਏ ਏਕੰਕਾਰ, ਸਾਚੀ ਕਲਮ ਸੰਤ ਹੱਥ ਉਠਾਈ। ਲਿਖਤ ਲਿਖਾਏ ਨਿਹਕਲੰਕ ਅਪਾਰ, ਵਿਚ ਭੰਡਾਲ ਪ੍ਰਭ ਜੋਤ ਜਗਾਈ। ਗੁਰਸਿਖ ਸੇਵਾ ਕਰੀ ਅਪਾਰ। ਧਾਮ ਨਿਆਰਾ ਪ੍ਰਭ ਲਿਖਤ ਕਰਾਏ, ਬੇਮੁਖ ਹੋਏ ਦੁਸ਼ਟ ਦੁਰਾਚਾਰ। ਰਾਣੇ ਸੰਗਰੂਰ ਦਰ ਚੁਗਲੀ ਲਾਈ, ਬੇਮੁਖ ਮਾਇਆ ਧਾਰ। ਸਾਚੀ ਲਿਖਤ ਪ੍ਰਭ ਕੈਦ ਕਰਾਈ, ਨਿਹਕਲੰਕ ਨਾ ਪਾਈ ਸਾਰ। ਸਾਧ ਸੰਗਤ ਵਿਚ ਜੇਲ ਰਖਾਈ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਕਰ ਆਕਾਰ, ਸਾਧ ਸੰਗਤ ਲਏ ਛੁਡਾਈ। ਸੰਤ ਮਨੀ ਸਿੰਘ, ਸਾਚਾ ਲੇਖ ਲਿਖਾਇਆ। ਕਲਮ ਮਾਰ ਕਰ ਖੁਆਰ, ਰਾਜਾ ਰਾਣਾ ਸਭ ਤਖ਼ਤੋਂ ਲਾਹਿਆ। ਸਚਖੰਡ ਦਿਖਾਇਆ ਨਿਹਕਲੰਕ ਦਰਬਾਰ, ਬਾਕੀ ਸਭ ਦਾ ਮਾਣ ਗਵਾਇਆ। ਮਹਾਰਾਜ ਸ਼ੇਰ ਸਿੰਘ ਜੋਤ ਅਧਾਰ, ਵਿਸ਼ਨੂੰ ਭਗਵਾਨ ਵਕ਼ਤ ਸੁਹੇਲੜਾ ਆਣ ਸੁਹਾਇਆ । ਵਿਚ ਮਸਤੂਆਣੇ, ਸਾਚੀ ਜੋਤ ਹੋਏ ਰੁਸ਼ਨਾਏ। ਨਿਹਕਲੰਕ ਲਾਏ ਟਿਕਾਣੇ, ਪ੍ਰਭ ਚਲੇ ਆਪਣੇ ਭਾਏ। ਦਿਵਸ ਰੈਣ ਰੈਣ ਦਿਵਸ ਚਾਲੀ, ਪ੍ਰਭ ਸਾਚਾ ਸ਼ਬਦ ਲਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਕਲ ਸਾਚੀ ਜੋਤ ਜਗਾਏ । ਮਸਤੂਆਣੇ ਪ੍ਰਭ ਭਰਮ ਮਿਟਾਏ। ਵਾਲੀ ਹਿੰਦ ਪਰਗਟ ਜੋਤ ਪ੍ਰਭ ਦਰਸ ਦਿਖਾਏ । ਰਾਜਾ ਰਾਣਾ ਰਾਣਾ ਰਾਜਾ, ਸਭ ਸ਼ਰਨ ਲਗ ਜਾਏ। ਜਮਨ ਕਿਨਾਰੇ ਪ੍ਰਭ ਜੋਤ ਆਕਾਰੇ, ਸਾਚਾ ਧਾਮ ਨਿਹਕਲੰਕ ਪਰਗਟਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸ਼ਬਦ ਸੁਰਤ ਦੇ, ਵਾਲੀ ਹਿੰਦ ਬਾਂਹੋਂ ਪਕੜ ਜਗਾਏ। ਭਰਮ ਭੁਲੇਖੇ ਪ੍ਰਭ ਭੁਲਾਇਆ। ਸ਼ਬਦ ਮੇਲ ਨਾ ਕਿਸੇ ਮਿਲਾਇਆ। ਜੋਤ ਸਰੂਪੀ ਸਾਚਾ ਖੇਲ, ਨਾ ਕਿਸੇ ਜਣਾਇਆ । ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਸੰਗ ਸੁਹੇਲ, ਜੁਗੋ ਜੁਗ ਹੋਏ ਸੁਹਾਇਆ। ਸ਼ਬਦ ਗਿਆਨ ਜਗਤ ਜਗਾਏ। ਸੋਹੰ ਸ਼ਬਦ, ਨਿਹਕਲੰਕ ਸਾਚਾ ਨਾਦ ਵਜਾਏ । ਸਤਿਜੁਗ ਸਾਚਾ ਡੰਕ ਚਾਰ ਵਰਨ ਦੇ ਉਠਾਏ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਰਾਓ ਰੰਕ ਇਕ ਕਰਾਏ। ਜੋਤ ਪਰਗਟਾਏ ਵਿਚ ਸੰਗਰੂਰ। ਰਾਣਾ ਸੰਗਰੂਰ ਆਏ ਪ੍ਰਭ ਚਰਨ ਹਦੂਰ। ਕਰ ਦਰਸ ਆਤਮ ਹੋਏ ਭਰਪੂਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਉਪਜਾਵੇ ਗੁਰਮੁਖ ਸਾਚੇ ਸਾਚਾ ਦੇਵੇ ਨੂਰ। ਰਾਣਾ ਆਏ ਪ੍ਰਭ ਚਰਨ ਦਵਾਰੇ। ਦੋਏ ਜੋੜ ਕਰੇ ਨਿਮਸਕਾਰੇ। ਬਖ਼ਸ਼ਣਹਾਰ ਬਖ਼ਸ਼ ਪ੍ਰਭ, ਢਹਿ ਪਏ ਦਵਾਰੇ । ਸ਼ਰਨੀ ਆਏ ਰਖ ਲਾਜ, ਨਿਹਕਲੰਕ ਕ੍ਰਿਸ਼ਨ ਮੁਰਾਰੇ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਜੋ ਜਨ ਆਏ ਪ੍ਰਭ ਚਰਨ ਦਵਾਰੇ। ਜੋ ਜਨ ਆਏ ਪ੍ਰਭ ਚਰਨ ਦਵਾਰ। ਦੋਏ ਜੋੜ ਕਰੇ ਪ੍ਰਭ ਚਰਨ ਨਿਮਸਕਾਰ। ਹਉਮੇ ਮਮਤਾ ਤਜੇ ਹੰਕਾਰ। ਸੋਹੰ ਸਾਚਾ ਸ਼ਬਦ ਇਕ, ਆਤਮ ਰੱਖੇ ਅਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਕਰੇ ਉਜਿਆਰ। ਜੋ ਜਨ ਆਏ ਪ੍ਰਭ ਚਰਨ ਸੇਵਾ। ਦੇਵੇ ਦਰਸ ਵਡ ਦੇਵੀ ਦੇਵਾ। ਸੋਹੰ ਸਾਚਾ ਸ਼ਬਦ ਕਲਜੁਗ ਸਾਚਾ ਮੇਵਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਕਲਜੁਗ ਸਾਚੀ ਤੇਰੀ ਸੇਵਾ। ਸਾਚੀ ਸੇਵਾ ਸਾਚੀ ਭਿਖ। ਕਲਜੁਗ ਪਾਏ ਕੋਈ ਵਿਰਲਾ ਸਿੱਖ। ਦੇਵੇ ਪ੍ਰਭ ਵਡਿਆਈ, ਉਤਮ ਕਰੇ ਵਿਚ ਮੁਨ ਰਿਖ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ,
ਕਲਜੁਗ ਪਰਗਟਾਵੇ ਸਾਚੇ ਸਿੱਖ। ਸਾਚੇ ਸਿੱਖ ਸਾਚਾ ਗੁਰ ਆਪ ਪਰਗਟਾਏ। ਪਰਗਟ ਜੋਤ ਦੇ ਦਰਸ, ਆਪਣੀ ਚਰਨੀ ਲਾਏ। ਆਤਮ ਮਿਟਾਈ ਪ੍ਰਭ ਸਾਰੀ ਹਰਸ, ਮਦਿ ਮਾਸ ਵਿਕਾਰ ਤਜਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਸਾਚਾ ਤੇਰਾ ਦਰਸ, ਜਨ ਭਗਤਾਂ ਪਾਰ ਕਰਾਏ। ਜਨ ਭਗਤ, ਜਗਤ ਵਡਿਆਈ। ਚੰਚਲ ਮਤਿ, ਚਤੁਰਭੁਜ ਹੋਏ ਸਹਾਈ। ਕਲਜੁਗ ਜਾਮਾ ਧਾਰ, ਨਿਹਕਲੰਕ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਤੇਰੀ ਸਰਨਾਈ।