ਪੁਸਤਕਾਲਾਭਾਗ ੧

੧੭ ਸਾਵਣ ੨੦੦੮ ਬਿਕ੍ਰਮੀ ਚਕਰਾਤੇ ਵਿਹਾਰ ਹੋਇਆ

ਏਕਾ ਜੋਤ ਏਕਾ ਵਰਤਾਰ। ਮਾਤਲੋਕ ਜੁਗੋ ਜੁਗ ਪ੍ਰਭ ਲਏ ਅਵਤਾਰ। ਸਤਿਜੁਗ ਧਰੇ ਜੋਤ, ਸਤਿ ਮਿਹਰਵਾਨ ਆਪ ਨਿਰਾਧਾਰ । ਤ੍ਰੇਤਾ ਪ੍ਰਭ ਪਰਗਟਿਆ, ਜੋਤ ਸਰੂਪ ਰਾਮ ਅਵਤਾਰ । ਕਲਜੁਗ ਪਾਰ ਉਤਾਰਦਾ, ਪ੍ਰਭ ਸਾਚਾ ਸਚ ਕਰਤਾਰ। ਦੁਆਪਰ ਭੇਖ ਵਟਾ ਲਿਆ, ਜੋਤ ਧਰ ਕ੍ਰਿਸ਼ਨ ਮੁਰਾਰ। ਰਘਵੰਸੀ ਯਜੁਰ ਵੇਦ ਖਪਾ ਲਿਆ, ਗਿਆਨ ਗੀਤਾ ਰਸਨ ਉਚਾਰ। ਜਨ ਭਗਤਾਂ ਪਾਰ ਕਰਾ ਗਿਆ, ਸਾਚੇ ਦੇ ਨਾਮ ਅਧਾਰ। ਕਲਜੁਗ ਜਾਮਾ ਧਾਰਿਆ, ਨਿਹਕਲੰਕ ਨਰ ਨਰਾਇਣ ਅਵਤਾਰ। ਪਰਗਟ ਜੋਤ ਪ੍ਰਭ ਸਾਚਾ ਸ਼ਬਦ ਵਰਤਾ ਰਿਹਾ, ਸ਼ਬਦ ਸਾਚਾ ਸੋਹੰ ਜਗਤ ਅਧਾਰ। ਸਾਧ ਸੰਗਤ ਪ੍ਰਭ ਚਰਨ ਲਗਾ ਲਿਆ, ਪਰਗਟ ਨਿਹਕਲੰਕ ਅਵਤਾਰ। ਬੇਮੁਖਾਂ ਭਸਮ ਕਰਾ ਲਿਆ, ਸੋਹੰ ਸ਼ਬਦ ਮਾਰੀ ਮਾਰ । ਪ੍ਰਭ ਕਲਜੁਗ ਜੋਤ ਪਰਗਟਾ ਲਿਆ, ਚਾਰ ਕੁੰਟ ਵਰਤੇ ਧੁੰਧੂਕਾਰ । ਜਿਸ ਜਨ ਅੰਤਕਾਲ ਸੋਹੰ ਗਾ ਲਿਆ, ਕਲਜੁਗ ਬੇੜਾ ਹੋਇਆ ਪਾਰ । ਆਪਣਾ ਭੇਵ ਪ੍ਰਭ ਅਬਿਨਾਸ਼ੀ ਸ਼ਬਦ ਰੂਪ ਖੁਲ੍ਹਾ ਲਿਆ, ਮਹਾਰਾਜ ਸ਼ੇਰ ਸਿੰਘ ਜਾਮਾ ਨਿਹਕਲੰਕ ਕਲ ਧਾਰ । ਕਲਜੁਗ ਆਇਆ ਪ੍ਰਭ ਕੁਲਵੰਤ। ਸਾਚੀ ਮਾਇਆ ਪਾਈ, ਭੁਲਾਏ ਸਰਬ ਜੀਵ ਜੰਤ। ਸਾਚਾ ਪ੍ਰਭ ਦਿਸ ਨਾ ਆਈ, ਕਲਜੁਗ ਜੋਤ ਧਰੇ ਭਗਵੰਤ । ਨਿਹਕਲੰਕ ਕਲ ਤੇਰੀ ਵਡਿਆਈ, ਝੂਠੀ ਸ੍ਰਿਸ਼ਟ ਕਰੇ ਭਸਮੰਤ। ਚਾਰ ਕੁੰਟ ਤੇਰੇ ਨਾਮ ਦੁਹਾਈ, ਨਾ ਜਣਾਵੇ ਕਿਸੇ ਆਦਿ ਅੰਤ। ਜਨ ਭਗਤਾਂ ਹੋਏ ਸਹਾਈ, ਸ਼ਬਦ ਸਾਚਾ ਸਾਚਾ ਸੋਹੰ ਦੇਵੇ ਮੰਤ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਜੋਤ ਸਰੂਪ ਪ੍ਰਭ ਅਕੰਤ। ਕਲਜੁਗ ਆਇਆ ਪ੍ਰਭ ਮੁਰਾਰੀ। ਰਿਖੀ ਕੇਸ਼ ਗਵਰਧਨ ਧਾਰੀ। ਰਾਮ ਰਮਈਆ ਕ੍ਰਿਸ਼ਨ ਮੁਰਾਰੀ। ਪਰਗਟ ਜੋਤ ਨਿਹਕਲੰਕ, ਜੋਤ ਮਾਤ ਆਕਾਰੀ। ਚਾਰ ਵਰਨ ਅੰਤਕਾਲ ਕਲਜੁਗ ਦਿਸਣ ਪ੍ਰਭ ਚਰਨ ਦਵਾਰੀ। ਸੋਹੰ ਦੇਵੇ ਨਾਮ ਸਾਚਾ, ਪ੍ਰਭ ਸ਼ਬਦ ਅਧਾਰੀ। ਸਾਚੀ ਹੋਵੇ ਜੋਤ ਪਰਕਾਸ਼, ਆਤਮ ਹੋਵੇ ਜੀਵ ਉਜਿਆਰੀ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਚਾਰ ਵਰਨ ਤੇਰੀ ਸਿਕਦਾਰੀ। ਭਗਤ ਵਛਲ ਜਗਤ ਪ੍ਰਭ ਆਇਆ। ਨਰ ਨਰਾਇਣ ਕਲ ਜੋਤ ਪਰਗਟਾਇਆ। ਮੁਕੰਦ ਮਨੋਹਰ ਲਖਮੀ ਨਰਾਇਣ, ਕਲ ਭੇਖ ਵਟਾਇਆ। ਗੁਰਮੁਖ ਸਾਚਾ ਪ੍ਰਭ ਵੇਖੇ ਨੈਣ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਨਿਹਕਲੰਕ ਤੇਰੇ ਦਵਾਰ ਜੋ ਜਨ ਰਹਿਣ, ਅੰਤਕਾਲ ਜਮ ਫੰਦ ਕਟਾਇਆ। ਸਾਧ ਸੰਗਤ ਸਾਚੀ ਵਿਚ ਜੋ ਬਹਿਣ, ਸਚਖੰਡ ਪ੍ਰਭ ਨਿਵਾਸ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਘਨਕਪੁਰੀ ਪ੍ਰਭ ਭਾਗ ਲਗਾਇਆ। ਭਗਤ ਵਛਲ, ਅਨਾਥਾਂ ਨਾਥ। ਕਲ ਧਰੇ ਜੋਤ ਪ੍ਰਭ

ਰਘੁਨਾਥ। ਗੋਪੀ ਨਾਥ ਸਗਲ ਜੀਵ ਸਾਥ। ਜਾਮਾ ਧਾਰੇ ਨਿਹਕਲੰਕ ਮਾਤ ਤ੍ਰੈਲੋਕੀ ਨਾਥ । ਅੰਤਕਾਲ ਭਏ ਭਿਆਨਕ, ਸਾਧ ਸੰਗਤ ਸਿਰ ਪ੍ਰਭ ਰੱਖੇ ਹਾਥ। ਜੋ ਜਨ ਆਏ ਪ੍ਰਭ ਸਾਚੇ ਸ਼ਰਨ, ਆਤਮ ਦੁਖੜੇ ਗਏ ਲਾਥ। ਅੰਤਕਾਲ ਜਮ ਡੰਨ ਨਾ ਭਰਨ, ਸਾਚੇ ਲੇਖ ਪ੍ਰਭ ਲਿਖਾਏ ਮਾਥ। ਨਿਹਕਲੰਕ ਤੇਰੇ ਚਰਨ ਲਗ ਤਰਨ, ਦੇਵੇ ਦਰਸ ਪ੍ਰਭ ਰਘੁਨਾਥ । ਮਹਾਰਾਜ ਸ਼ੇਰ ਸਿੰਘ ਕਲਜੁਗ ਪਰਕਾਸ਼ੇ ਸੋਹੰ ਸਾਚਾ ਸ਼ਬਦ, ਸਤਿਜੁਗ ਚਲਾਏ ਸਾਚੀ ਗਾਥ। ਬਨ ਮਾਲਾ ਭਿਬੂਖਨ, ਕਵਲ ਨੈਨ। ਸੁੰਦਰ ਕੁੰਡਲ, ਮੁਕਟ ਬੈਨ। ਮਹਾਸਾਰਥੀ, ਜਗਤ ਰਥਵਾਇਨ। ਜਾਮਾ ਧਾਰੇ ਨਿਹਕਲੰਕ, ਵਿਚ ਹਿੰਦ ਵੈਣ। ਗੁਰਮੁਖ ਕਲਜੁਗ ਸ਼ਰਨ ਲਾਗ, ਆਤਮ ਕੀਆ ਸਾਚੇ ਸ਼ਬਦ ਰਸੈਣ। ਸੋਇਆ ਜੀਵ ਗਿਆ ਜਾਗ, ਸਾਚਾ ਪ੍ਰਭ ਜੋਤ ਪਰਗਟਾਵੇ ਤੀਜੇ ਨੈਣ। ਸੋਹੰ ਸ਼ਬਦ ਸੁਣਾਵੇ ਰਾਗ, ਜੋ ਜਨ ਰਸਨਾ ਨਿਹਕਲੰਕ ਨਾਮ ਤੇਰਾ ਲੈਣ। ਸਰਬ ਸ੍ਰਿਸ਼ਟ ਪ੍ਰਭ ਹਥ ਵਾਗ, ਬੇਮੁਖ ਅੰਤ ਨਾ ਕਲਜੁਗ ਰਹਿਣ। ਸਾਧ ਸੰਗਤ ਨਾ ਲਾਗੇ ਦਾਗ਼, ਨਿਹਕਲੰਕ ਚਰਨ ਲਾਗ ਅੰਤ ਤਰ ਜਾਇਣ। ਨਿਹਕਲੰਕ ਕਲਜੁਗ ਜੀਵ ਕਲ ਵੇਖ ਸਹੰਸ ਮੂਰਤ ਸਹੰਸ ਨੈਣ। ਜੋਤ ਸਰੂਪੀ ਕੀਆ ਭੇਖ। ਰਾਮ ਚੰਦ ਕਲ ਦਰਸ ਜੀਵ ਆਤਮ ਭਏ ਅਨੰਦ, ਨਾ ਦੀਸੇ ਪ੍ਰਭ ਰੂਪ ਨਾ ਰੇਖ। ਸੰਖ ਗਦਾ ਚੱਕਰ ਪਾਨ ਧਾਰੀ, ਪ੍ਰਭ ਕੀ ਮਹਿੰਮਾ ਬੜੀ ਅਨੂਪ। ਕਲਜੁਗ ਜੋਤ ਪਰਗਟਾਈ ਨਿਹਕਲੰਕ ਜੋਤ ਸਰੂਪੀ ਸਾਚੇ ਭੂਪ। ਏਕਾ ਜੋਤ ਜਗਾਈ ਕਲਜੁਗ ਨਿਰੰਜਣ। ਪਤਤ ਪਾਵਨ ਦੁੱਖ ਭੈ ਭੰਜਨ। ਹੰਕਾਰ ਨਿਵਾਰ ਪ੍ਰਭ ਭਵਖੰਡਨ । ਕਲਜੁਗ ਜਾਮਾ ਧਾਰੇ ਨਿਹਕਲੰਕ ਤ੍ਰੈਲੋਕੀ ਨੰਦਨ । ਗੁਰਮੁਖ ਵਿਰਲੇਂ ਆਏ ਦਰ, ਸੋਹੰ ਦਾਨ ਸ਼ਬਦ ਪ੍ਰਭ ਮੰਗਣ। ਸਾਚਾ ਦੀਸੇ ਮਾਤਲੋਕ ਪ੍ਰਭ ਸਾਚਾ, ਘਰ ਸਾਚੇ ਸ਼ਬਦ ਚੜ੍ਹਾਈ ਆਤਮ ਰੰਗਣ। ਕਲਜੁਗ ਪਰਗਟ ਨਿਹਕਲੰਕ, ਦੋਵੇਂ ਜੋੜ ਜੀਵ ਕਰ ਬੰਦਨ। ਏਕਾ ਸ਼ਬਦ ਦੇਵੇ ਅਧਾਰ, ਅੰਤਕਾਲ ਤੋੜੇ ਬੰਧਨ। ਗੁਰਮੁਖ ਉਜਲ ਵਿਚ ਕਲਜੁਗ ਜੀਵ ਜਿਉਂ ਪਰਭਾਸ ਚੰਦਨ। ਮਹਾਰਾਜ ਸ਼ੇਰ ਸਿੰਘ ਸਤਿਗੁਰ, ਸਾਧ ਸੰਗਤ ਦਰਸ ਦਾਨ ਦਰ ਆਈ ਮੰਗਣ। ਅਛਲ ਛਲਨ ਪ੍ਰਭ ਜਗਤ ਛਲਾਇਆ। ਨਿਹਕਲੰਕ ਜਾਮਾ ਧਾਰ, ਕਲਜੁਗ ਪਾਈ ਮਾਇਆ। ਲਿਆ ਪ੍ਰਭ ਅਵਤਾਰ, ਜੋਤ ਸਰੂਪੀ ਮਾਤ ਖੇਲ ਰਚਾਇਆ। ਕਲਜੁਗ ਜੀਵ ਮਾਨਸ ਜਨਮ ਗਏ ਹਾਰ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਨਿਹਕਲੰਕ ਤੇਰਾ ਸਚਖੰਡ ਦਵਾਰ, ਕਲਜੁਗ ਵਿਰਲੇ ਗੁਰਮੁਖ ਪਾਇਆ। ਸਾਚਾ ਦਿਸੇ ਨਾ ਪ੍ਰਭ ਦਰਬਾਰ, ਮਦਿ ਮਾਸ ਆਹਾਰ ਬਣਾਇਆ। ਸਾਧ ਸੰਗਤ ਪ੍ਰਭ ਚਰਨ ਪਿਆਰ, ਅਨਹਦ ਰਾਗ ਪ੍ਰਭ ਧੁਨ ਉਪਜਾਇਆ। ਸਾਚਾ ਸ਼ਬਦ ਦੇਵੇ ਅਧਾਰ, ਸਾਚੀ ਜੋਤ ਵਿਚ ਦੇ ਜਗਾਇਆ। ਜਗੇ ਜੋਤ ਆਤਮ ਹੋਵੇ ਉਜਿਆਰ, ਜੋਤ ਸਰੂਪੀ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਦੇਵੇ ਤਾਰ, ਜਿਸ ਜਨ ਚਰਨੀਂ ਸੀਸ ਝੁਕਾਇਆ। ਗੁਰਸਿਖ ਸਾਚਾ, ਪ੍ਰਭ ਪਾਰ ਉਤਾਰਿਆ । ਆਤਮ ਜੋਤ ਧਰੇ, ਏਕਾ ਏਕੰਕਾਰਿਆ। ਸੋਹੰ ਸਾਚਾ ਸ਼ਬਦ, ਦੇਵੇ ਜੀਵ ਉਧਾਰਿਆ। ਪਰਗਟ ਜੋਤ, ਜਨ ਭਗਤਾਂ ਪਾਰ ਉਤਾਰਿਆ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਮਾਇਆ, ਬੇਮੁਖਾਂ ਅੰਤ ਨਾ ਪਾਰਾਵਾਰਿਆ। ਅੰਤ ਨਾ ਜਾਣੇ ਕੋਈ, ਨਾ ਪਾਰ ਉਰਾਰ। ਜੋਤ ਜਗਾਏ ਜਗਤ ਪ੍ਰਭ, ਏਕਾ ਏਕੰਕਾਰ। ਚਾਰ ਵਰਨ ਕਰਾਏ ਇਕ ਸਭ, ਸਾਚਾ ਸ਼ਬਦ ਦੇ ਅਧਾਰ। ਅੰਮ੍ਰਿਤ ਝਿਰਨਾ ਝਿਰਾਵੇ ਵਿਚ ਨੱਭ, ਜੀਵ ਆਤਮ ਹੋਵੇ ਠੰਡੀ ਠਾਰ। ਨਿਹਕਲੰਕ ਦੇਵੇ ਵਡਿਆਈ ਸਾਧ ਸੰਗਤ, ਜੋਤ ਧਰੇ ਅਗੰਮ ਅਪਾਰ। ਅੰਤਕਾਲ ਕਲ ਹੋਏ ਸਹਾਈ, ਸਾਚੀ ਜੋਤ ਕਰ ਆਕਾਰ। ਮਹਾਰਾਜ ਸ਼ੇਰ ਸਿੰਘ ਤੇਰੇ ਹੱਥ ਵਡਿਆਈ, ਸਾਧ ਸੰਗਤ ਕਲਜੁਗ ਦੇਵੇ ਤਾਰ। ਸਤਿਜੁਗ ਸਾਚਾ

ਸ਼ਬਦ ਵਰਤੰਤ । ਏਕ ਸ਼ਬਦ ਚਲਾਏ, ਪਰਗਟ ਜੋਤ ਪ੍ਰਭ ਭਗਵੰਤ। ਚਾਰ ਵਰਨ ਚਰਨੀ ਲਾਏ, ਏਕ ਕਰਾਏ ਸਰਬ ਜੀਵ ਜੰਤ। ਸਾਚਾ ਸ਼ਬਦ ਧੁੰਨ ਉਪਜਾਏ, ਜੀਆ ਸੋਹੰ ਸਾਚਾ ਮੰਤ। ਅਨਹਦ ਅਨਾਹਦ ਸਾਚਾ ਰਾਗ ਸੁਣਾਏ, ਨਿਹਕਲੰਕ ਕਲ ਸਾਚਾ ਕੰਤ। ਗੁਰਮੁਖਾਂ ਜੋਤੀ ਜੋਤ ਮਿਲਾਏ, ਏਕਾ ਜੋਤ ਕਰੇ ਪ੍ਰਭ ਭਗਤ ਭਗਵੰਤ । ਜੋਤੀ ਜੋਤ ਮਿਲਾਏ, ਭਗਤ ਉਧਾਰਿਆ। ਸਾਚਾ ਪ੍ਰਭ ਹੋਏ ਸਹਾਏ, ਜਾਮਾ ਘਨਕਪੁਰੀ ਵਿਚ ਧਾਰਿਆ। ਸੋਹੰ ਸ਼ਬਦ ਜਨ ਰਸਨਾ ਗਾਏ, ਪਰਗਟ ਨਿਹਕਲੰਕ ਪਾਰ ਉਤਾਰਿਆ। ਸਤਿਜੁਗ ਸਾਚੀ ਦੇਵੇ ਨਾਏ, ਸਾਧ ਸੰਗਤ ਪ੍ਰਭ ਕਿਰਪਾ ਕਰੇ ਬਨਵਾਰਿਆ। ਜੋ ਜਨ ਆਏ ਚਰਨ ਲਗ ਜਾਏ, ਦੇਵੇ ਦਰਸ ਜੋਤ ਸਰੂਪ ਕ੍ਰਿਸ਼ਨ ਮੁਰਾਰਿਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜਾਮਾ ਘਨਕਪੁਰੀ ਵਿਚ ਧਾਰਿਆ। ਘਨਕਪੁਰ ਆਏ ਘਨਈਆ ਸ਼ਾਮ। ਸਾਚੀ ਜੋਤ ਪਰਗਟਾਈ ਰਮਈਆ ਰਾਮ। ਕਲਜੁਗ ਨਾਮ ਧਰਾਏ, ਸੋਹੰ ਸਾਚਾ ਸ਼ਬਦ ਦਵਈਆ ਰਾਮ। ਮਹਾਰਾਜ ਸ਼ੇਰ ਸਿੰਘ ਨਾਮ ਧਰਾਏ, ਸਾਚੀ ਜੋਤ ਜਗਈਆ ਰਾਮ। ਕਲਜੁਗ ਆਇਆ ਪ੍ਰਭ ਨੈਣ ਮੁਧਾਰ। ਬਾਸ਼ਕ ਸੇਜ ਤਿਆਗ, ਸਿੱਖ ਆਸਣ ਕਰੇ ਜੋਤ ਆਕਾਰ। ਚਰਨੀ ਆਏ ਬਾਸ਼ਕ ਨਾਗ, ਸਹੰਸਰ ਮੁਖ ਰਸਨਾ ਨਾਮ ਪ੍ਰਭ ਉਚਾਰ। ਬ੍ਰਹਮਾ ਵਿਸ਼ਨ ਮਹੇਸ਼ ਪ੍ਰਭ ਤੇਰੇ ਚਰਨ ਦਵਾਰ। ਤੀਨ ਲੋਕ ਜੋਤ ਕਰੇ ਆਕਾਰ। ਸ਼ੰਕਰ ਖੜ੍ਹਾ ਗਲ ਬਾਸ਼ਕ ਤਸ਼ਕ ਪਾਏ ਹਾਰ। ਨਿਰਮਲ ਜੋਤ ਪ੍ਰਭ ਜੋਤ ਆਕਾਰ। ਕਰੋੜ ਤੇਤੀਸ ਸੁਰਪਤ ਦੀਸੇ ਤੇਰਾ ਨਿਹਕਲੰਕ ਸਚਖੰਡ ਦਵਾਰ। ਕਲਜੁਗ ਜੋਤ ਧਰੇ ਮੁਰਾਰ ਵਿਚ ਵਰਭੰਡ, ਬੇਮੁਖਾਂ ਮਾਰੇ ਸੋਹੰ ਮਾਰ। ਸ੍ਰਿਸ਼ਟ ਸਬਾਈ ਹੋਏ ਅੰਧ, ਨਿਹਕਲੰਕ ਕਰੇ ਅੰਤ ਖੁਆਰ। ਸਾਧ ਸੰਗਤ ਸੋਹੰ ਸ਼ਬਦ ਜਾਏ ਪ੍ਰਭ ਵਡ, ਜੋ ਜਨ ਆਏ ਪ੍ਰਭ ਚਰਨ ਦਵਾਰ। ਨਿਹਕਲੰਕ ਜੋਤ ਪਰਕਾਸ਼ ਖੰਡ ਵਿਚ ਬ੍ਰਹਿਮੰਡ, ਏਕਾ ਜੋਤ ਕਰੇ ਪ੍ਰਭ ਆਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਆਇਆ ਨਿਹਕਲੰਕ ਜਾਮਾ ਧਾਰ। ਤੀਨ ਲੋਕ ਪ੍ਰਭ ਜੋਤ ਆਕਾਰੇ। ਏਕਾ ਜੋਤ, ਪ੍ਰਭ ਜਗਤ ਅਧਾਰੇ। ਬੈਠਾ ਅਡੋਲ ਸਦਾ ਨਿਰਾਧਾਰੇ। ਕਲਜੁਗ ਭੇਵ ਦੀਆ ਪ੍ਰਭ ਖੋਲ੍ਹ, ਧਰ ਜੋਤ ਪ੍ਰਭ ਨਿਰਾਹਾਰੇ। ਬੇਮੁਖ ਜੀਵ ਕਲ ਤੋਲੇ ਪੂਰੇ ਤੋਲ, ਅੰਤਕਾਲ ਕਲ ਕਰੇ ਖੁਆਰੇ। ਸੋਹੰ ਸ਼ਬਦ ਚਾਰ ਕੁੰਟ ਵਜਾਇਆ ਢੋਲ, ਬੇਮੁਖ ਨਾ ਆਇਣ ਪ੍ਰਭ ਚਰਨ ਦਵਾਰੇ। ਜਨ ਭਗਤਾਂ ਹਿਰਦੇ ਵਸੇ ਪ੍ਰਭ ਸਦਾ ਕੋਲ, ਆਤਮ ਹੋਈ ਜਗਤ ਉਜਿਆਰੇ। ਏਕਾ ਸ਼ਬਦ ਸਤਿਜੁਗ ਰੱਖਿਆ ਮੂਲ, ਪਰਗਟ ਨਿਹਕਲੰਕ ਨਰ ਅਵਤਾਰੇ। ਨਿਹਕਲੰਕ ਤੇਰੇ ਕਲਜੁਗ ਚੋਹਲ, ਦੇਵੇ ਦਰਸ ਅਗੰਮ ਅਪਾਰੇ। ਦੁਸ਼ਟ ਦੁਰਾਚਾਰ ਅੰਤਕਾਲ ਪ੍ਰਭ ਜਾਵੇ ਰੋਲ, ਕੋਏ ਨਾ ਹੋਵੇ ਜਗਤ ਸਹਾਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਰਾਇਣ ਨਰ ਅਵਤਾਰੇ। ਨਰਾਇਣ ਨਰ ਅਵਤਾਰਾ। ਜੋਤ ਸਰੂਪੀ ਕਲਜੁਗ ਕੀਆ ਪਸਾਰਾ। ਸੋਹੰ ਸ਼ਬਦ ਬੇਮੁਖਾਂ ਲਾਇਆ, ਪ੍ਰਭ ਖੰਡਾ ਦੋ ਧਾਰਾ। ਜਨ ਭਗਤਾਂ ਹਿਰਦੇ ਅੰਮ੍ਰਿਤ ਵਰਖਾਇਆ, ਝਿਰਨਾ ਝਿਰੇ ਨਿਝਰੋਂ ਧਾਰਾ। ਅੰਮ੍ਰਿਤ ਬੂੰਦ ਕਵਲ ਪ੍ਰਭ ਪਾਈ, ਖੋਲ੍ਹ ਦੀਆ ਜੀਵ ਦਸਮ ਦਵਾਰਾ। ਬੁਝੀ ਦੀਪਕ ਵਿਚ ਦੇ ਜਗਾਈ, ਸਾਚੀ ਜੋਤ ਕਰੇ ਆਕਾਰਾ। ਸੋਹੰ ਸਾਚੀ ਸ਼ਬਦ ਧੁੰਨ ਵਿਚ ਪ੍ਰਭ ਦੇਹ ਵਜਾਈ, ਉਪਜੇ ਧੁੰਨ ਮਿਟੇ ਧੁੰਧੂਕਾਰਾ । ਉਪਜੀ ਧੁਨ ਪ੍ਰਭ ਸੁੰਨ ਸਮਾਧ ਖੁਲ੍ਹਾਈ, ਦੀਸੇ ਪ੍ਰਭ ਵਿਚ ਨਿਰਾਧਾਰਾ। ਪਰਗਟ ਜੋਤ ਪ੍ਰਭ ਦਿਖਾਈ, ਜੋ ਜਨ ਆਏ ਪ੍ਰਭ ਚਰਨ ਦਵਾਰਾ । ਸਾਧ ਸੰਗਤ ਸਿਰ ਹੱਥ ਟਿਕਾਈ, ਕਲਜੁਗ ਨਿਹਕਲੰਕ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਧਰੇ ਜੋਤ ਕ੍ਰਿਸ਼ਨ ਮੁਰਾਰਾ। ਕਲਜੁਗ ਜੀਵ ਕਲ ਹੋਇਆ ਬਾਵਲਾ। ਪਰਗਟਾਏ ਜੋਤ ਨਿਹਕਲੰਕ ਘਨਈਆ ਸਾਵਲਾ।

ਏਕਾ ਸ਼ਬਦ ਵਜਾਏ ਡੰਕ ਸੋਹੰ ਸ਼ਬਦ ਸਚ ਨਾਦਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਸਾਚਾ ਧਾਮ ਸੁਹਾਵਲਾ। ਸਤਿਜੁਗ ਤੇਰਾ ਸਤਿ ਵਰਤਾਰ। ਸਾਚੀ ਜੋਤ ਜਗਾਏ, ਨਿਹਕਲੰਕ ਅਵਤਾਰ। ਕਲਜੁਗ ਉਤਮ ਪ੍ਰਭ ਆਪ ਕਰਾਏ, ਘਨਕਪੁਰੀ ਵਿਚ ਜਾਮਾ ਧਾਰ। ਕਲਜੁਗ ਜੀਵ ਲਏ ਖਪਾਏ, ਮਦਿ ਮਾਸ ਜਿਨ ਕੀਆ ਆਹਾਰ। ਸਾਧ ਸੰਗਤ ਪ੍ਰਭ ਹੋਏ ਸਹਾਏ, ਸੋਹੰ ਸ਼ਬਦ ਦੇਵੇ ਨਾਮ ਅਧਾਰ । ਮਹਾਰਾਜ ਸ਼ੇਰ ਸਿੰਘ ਕਲ ਤੇਰੀ ਸਰਨਾਏ, ਸਾਚਾ ਦੀਸੇ ਸਚਖੰਡ ਦਵਾਰ। ਸੋਹੰ ਸ਼ਬਦ ਦੇਵੇ ਨਿਹਕਲੰਕ, ਜਨ ਭਗਤਾਂ ਨਾਮ ਭੰਡਾਰ। ਸਾਚਾ ਸ਼ਬਦ ਵਜਾਏ ਡੰਕ, ਚਾਰ ਕੁੰਟ ਹੋਏ ਜੈ ਜੈ ਜੈਕਾਰ। ਏਕਾ ਕਰਾਏ ਪ੍ਰਭ ਰਾਓ ਰੰਕ, ਰਾਜਾ ਰਾਣਾ ਸਭ ਤਖ਼ਤੋਂ ਉਤਾਰ। ਚਾਰ ਵਰਨ ਸੋਹਣ ਬੰਕ, ਸੋਹੰ ਸ਼ਬਦ ਸਤਿਜੁਗ ਹੋਵੇ ਸਤਿ ਤਾਰ। ਮਹਾਰਾਜ ਸ਼ੇਰ ਸਿੰਘ ਵਾਸੀ ਪੁਰੀ ਘਨਕ, ਕਲਜੁਗ ਖੇਲ ਕੀਆ ਨਿਆਰ। ਸ਼ਬਦ ਮੇਲ ਨਿਹਕਲੰਕ ਕਰਾਇਆ। ਪਰਗਟ ਜੋਤ ਮਾਤਲੋਕ, ਜਨ ਭਗਤਾਂ ਦਰਸ ਦਿਖਾਇਆ । ਤਜਾਇਆ ਇੰਦ ਬ੍ਰਹਮਲੋਕ, ਸਿੱਖ ਆਸਣ ਘਰ ਪ੍ਰਭ ਡੇਰਾ ਲਾਇਆ। ਛਡ ਆਇਆ ਪ੍ਰਭ ਸ਼ਿਵਲੋਕ, ਵਿਚ ਮਾਤ ਜੋਤ ਪਰਗਟਾਇਆ। ਮਹਾਰਾਜ ਸ਼ੇਰ ਸਿੰਘ ਨਾਥ ਤ੍ਰੈਲੋਕੀ, ਜਨਮ ਧਾਰ ਘਨਕਪੁਰੀ ਕਲ ਭਾਗ ਲਗਾਇਆ। ਸਤਿਜੁਗ ਸਾਚਾ ਵਿਸ਼ਨੂੰ ਬੰਸ। ਚਾਰ ਵਰਨ ਕਰਾਏ ਪ੍ਰਭ ਏਕਾ ਅੰਸ। ਸੋਹੰ ਸਾਚਾ ਸ਼ਬਦ ਚਲਾਏ, ਦੁਸ਼ਟ ਖਪਾਏ ਜਿਉਂ ਕ੍ਰਿਸ਼ਨਾ ਕੰਸ। ਨਿਹਕਲੰਕ ਕਲ ਨਾਮ ਧਰਾਏ, ਗੁਰਸਿਖ ਵਿਰਲੇ ਚਰਨੀਂ ਲਾਏ, ਕਲਜੁਗ ਵਿਚੋਂ ਸਹੰਸ। ਜਨ ਭਗਤਾਂ ਪ੍ਰਭ ਦਰਸ ਦਿਖਾਇਆ। ਹਉਮੇ ਮਮਤਾ ਰੋਗ ਗਵਾਇਆ। ਆਤਮ ਸਹਿੰਸਾ ਸਾਰਾ ਲਾਹਿਆ। ਦੇ ਦਰਸ ਅਪਾਰ, ਕਪਾਟ ਬਜਰ ਪ੍ਰਭ ਖੋਲ੍ਹ ਵਖਾਇਆ। ਅੰਮ੍ਰਿਤ ਮੇਘ ਵਰਖਾ ਨਿਰਾਧਾਰ, ਆਤਮ ਸਿੰਚ ਪ੍ਰਭ ਸ਼ਾਂਤ ਕਰਾਇਆ। ਜੋਤ ਸਰੂਪੀ ਕਰ ਜੋਤ ਆਕਾਰ, ਨਿਹਕਲੰਕ ਕਲ ਦਰਸ ਦਿਖਾਇਆ। ਗੁਰਮੁਖ ਕਰ ਦਰਸ ਕਲ ਹੋਇਆ ਪਾਰ, ਸਾਚੇ ਪ੍ਰਭ ਸਿਰ ਹੱਥ ਟਿਕਾਇਆ। ਬੇਮੁਖ ਕਲਜੁਗ ਹੋਏ ਖੁਆਰ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਗੁਰਸਿਖ ਸਾਚੇ ਸੋਹੰ ਸ਼ਬਦ ਅਧਾਰ, ਪਰਗਟ ਜੋਤ ਪ੍ਰਭ ਜਗਤ ਵਰਤਾਇਆ। ਕਲਜੁਗ ਜੀਵ ਮਾਰੀ ਸੋਹੰ ਮਾਰ, ਅੰਤ ਨਰਕ ਨਿਵਾਸ ਦਵਾਇਆ। ਗੁਰਮੁਖ ਸੋਹਣ ਪ੍ਰਭ ਚਰਨ ਦਵਾਰ, ਦੇ ਦਰਸ ਪ੍ਰਭ ਵਿਚ ਜੋਤ ਮਿਲਾਇਆ । ਮਦਿ ਮਾਸੀ ਅੰਤ ਕਲ ਆਈ ਹਾਰ, ਨਿਹਕਲੰਕ ਦੇ ਸਜ਼ਾਇਆ। ਗੁਰਮੁਖ ਵਿਰਲੇ ਕਲ ਉਤਰੇ ਪਾਰ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ ਨਰ ਅਵਤਾਰ, ਸੋਹੰ ਹੋਵੇ ਜਗਤ ਸਹਾਇਆ। ਜਗਤ ਵਰਤੇ ਪ੍ਰਭ ਵਰਤਾਰਾ। ਝੂਠੀ ਸ੍ਰਿਸ਼ਟ ਅੰਤ ਕਲ ਹੋਏ ਖੁਆਰਾ। ਕਲਜੁਗ ਜੀਵ ਮੁਗਧ ਅੰਞਾਣ, ਨਾ ਆਏ ਨਿਹਕਲੰਕ ਤੇਰੇ ਚਰਨ ਦਵਾਰਾ। ਸੋਹੰ ਸਾਚਾ ਸ਼ਬਦ ਬਾਣ, ਜਗਤ ਪ੍ਰਭ ਮਾਰਾ । ਸਾਧ ਸੰਗਤ ਪ੍ਰਭ ਦੇਵੇ ਮਾਣ, ਧਰ ਜੋਤ ਨਿਹਕਲੰਕ ਨੈਣ ਮੁੰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਰਤੇ ਤੇਰਾ ਸਤਿ ਸਤਿ ਵਰਤਾਰਾ। ਸਤਿਜੁਗ ਲਾਏ ਸਤਿਗੁਰ ਸਾਚਾ। ਕਲਜੁਗ ਮਿਟਾਏ ਸਤਿਜੁਗ ਵਰਤਾਏ ਸਤਿਗੁਰ ਸਾਚਾ। ਬੇਮੁਖ ਦਰ ਆਏ ਹੱਸਾ ਹਸ ਉਠ ਜਾਏ, ਝੂਠਾ ਜੀਵ ਦਰ ਸਾਚੇ ਨਾਚਾ। ਸਾਧ ਸੰਗਤ ਪ੍ਰਭ ਦੇ ਵਡਿਆਈ, ਸੋਹੰ ਸਾਚਾ ਸ਼ਬਦ ਧੁਨ ਗੁਰਸਿਖ ਮਨ ਆਤਮ ਵਾਚਾ। ਆਤਮ ਕਰ ਵਿਚਾਰ, ਪ੍ਰਭ ਵਿਚਾਰਿਆ। ਆਏ ਚਰਨ ਦਵਾਰ, ਗੁਰਸਿਖ ਨਿਮਸਕਾਰਿਆ । ਮਾਨਸ ਜਨਮ ਲਿਆ ਸੁਧਾਰ, ਨਿਹਕਲੰਕ ਤੇਰੇ ਸਚਖੰਡ ਦਵਾਰਿਆ । ਕਲਜੁਗ ਬੇੜਾ ਹੋਇਆ ਪਾਰ, ਉਜਲ ਮੁਖ ਵਿਚ ਸੰਸਾਰਿਆ। ਬੇਮੁਖਾਂ ਆਈ ਅੰਤ ਕਲ ਹਾਰ, ਸਤਿਗੁਰ ਸਾਚਾ

ਮਨੋਂ ਵਿਸਾਰਿਆ। ਅੰਤ ਦੇਵੇ ਪ੍ਰਭ ਨਰਕ ਨਿਵਾਸ, ਮਦਿ ਮਾਸ ਜੋ ਕਰੇ ਆਹਾਰਿਆ। ਧਰਮ ਰਾਏ ਮਾਰੇ ਡਾਹਢੀ ਮਾਰ, ਕੁੰਭੀ ਨਰਕ ਕਰੇ ਖੁਆਰਿਆ । ਕਲਜੁਗ ਬੇਮੁਖ ਜੀਵ, ਨਿਹਕਲੰਕ ਤੇਰਾ ਕਰਮ ਵਿਚਾਰਿਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਕਲਜੁਗ ਅੰਤ ਪਾਰ ਉਤਾਰਿਆ। ਕਲਜੁਗ ਮਿਟੇ ਮਿਟੇ ਅੰਧਿਆਰਾ। ਸਾਚੀ ਜੋਤ ਧਰੇ, ਨਿਹਕਲੰਕ ਵਿਚ ਸੰਸਾਰਾ। ਚਾਰ ਕੁੰਟ ਮਚਾਏ ਪ੍ਰਭ ਜੋਤ ਸਰੂਪੀ ਧੁੰਧੂਕਾਰਾ। ਜੀਵ ਜੰਤ ਅੰਤਕਾਲ ਸਭ ਹੋਏ ਖੁਆਰਾ। ਸਾਧ ਸੰਗਤ ਨਿਹਕਲੰਕ ਦਵਾਰ ਰਸਨਾ ਸੋਹੰ ਜੈ ਜੈ ਜੈਕਾਰਾ। ਮਹਾਰਾਜ ਸ਼ੇਰ ਸਿੰਘ ਤੇਰਾ ਜਗਤ ਵਰਤਾਰ, ਸੋਹੰ ਸ਼ਬਦ ਕਰਾਏ ਸਤਿ ਵਰਤਾਰਾ। ਜਗਤ ਪਿਤ ਨਿਹਕਲੰਕ ਤੇਰੀ ਸ਼ਰਨਾਇਆ। ਭੈ ਭਿਆਨਕ ਵਿਚ ਹੋਏ ਸਹਾਇਆ। ਸੋਹੰ ਸਾਚਾ ਸ਼ਬਦ ਜਿਸ ਜਨ ਰਸਨਾ ਗਾਇਆ। ਨਿਹਕਲੰਕ ਤੇਰੇ ਚਰਨ ਪਿਆਰ, ਝੂਠੀ ਜਗਤ ਤਜਾਈ ਮਾਇਆ। ਲੋਕਮਾਤ ਦੀਸੇ ਸਚਖੰਡ ਦਵਾਰ, ਪਰਗਟ ਨਿਹਕਲੰਕ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਚ ਸੰਸਾਰ, ਜਾਮਾ ਧਾਰ ਜੋਤ ਸਰੂਪੀ ਖੇਲ ਰਚਾਇਆ। ਸਾਚਾ ਪ੍ਰਭ ਵਸੇ ਸਚਖੰਡ। ਜੋਤ ਜਗਾਏ ਵਿਚ ਬ੍ਰਹਿਮੰਡ। ਨਿਹਕਲੰਕ ਨਾਮ ਧਰਾਏ ਵਿਚ ਵਰਭੰਡ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਚਲਾਏ ਵਿਚ ਨਵ ਖੰਡ। ਮਾਰ ਮਾਰ ਮਾਰ, ਸ਼ਬਦ ਬਾਣ ਜਗਤ ਪ੍ਰਭ ਮਾਰਿਆ। ਹਾਰ ਹਾਰ ਹਾਰ, ਕਲਜੁਗ ਜੀਵ ਮਾਨਸ ਜਨਮ ਕਲ ਹਾਰਿਆ। ਤਾਰ ਤਾਰ ਤਾਰ, ਨਿਹਕਲੰਕ ਜੋ ਜਨ ਆਏ ਤੇਰੇ ਚਰਨ ਦਵਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਜਾਮਾ ਘਨਕਪੁਰੀ ਵਿਚ ਧਾਰਿਆ। ਘਨਕਪੁਰੀ ਪ੍ਰਭ ਜੋਤ ਪਰਗਟਾ ਕੇ। ਸੰਤ ਮਨੀ ਸਿੰਘ ਦਰਸ ਦਿਖਾ ਕੇ। ਕਲਜੁਗ ਆਇਆ ਕ੍ਰਿਸ਼ਨ ਘਨਈਆ ਭੇਸ ਵਟਾ ਕੇ। ਨਿਹਕਲੰਕ ਕਲ ਨਾਉਂ ਰਖਾ ਕੇ। ਸਾਧ ਸੰਗਤ ਜਾਏ ਪ੍ਰਭ ਦਰਸ ਦਿਖਾ ਕੇ। ਸੋਹੰ ਸਾਚਾ ਸ਼ਬਦ ਜਪਾ ਕੇ। ਅਨਹਦ ਰਾਗ ਆਤਮ ਉਪਜਾ ਕੇ। ਨਿਹਕਲੰਕ ਜਾਏ ਦਇਆ ਸਾਧ ਸੰਗਤ ਕਮਾ ਕੇ। ਦੁਖ ਰੋਗ ਸਾਰੇ ਦੇਹ ਦੇ ਲਾਹ ਕੇ। ਅੰਮ੍ਰਿਤ ਆਤਮ ਵਰਖਾ ਵਰਖਾ ਕੇ। ਅੰਮ੍ਰਿਤ ਬੂੰਦ ਸਾਧ ਸੰਗਤ ਜਾਏ ਰਸਨਾ ਲਾ ਕੇ। ਆਤਮ ਬੁਝੀ ਦੀਪ ਨਿਹਕਲੰਕ ਦਰ ਜਾਏ ਜੋਤ ਜਗਾ ਕੇ। ਸੋਹੰ ਸਾਚਾ ਨਾਮ ਮਹਾਰਸ ਪੀਵ, ਆਤਮ ਵੇਖੇ ਪ੍ਰਭ ਵਖਾਏ ਆਪਣਾ ਆਪ ਪਰਗਟਾ ਕੇ। ਸੋਹੰ ਸਾਚੀ ਪ੍ਰਭ ਰਖਾਈ ਨੀਵ, ਸਤਿਜੁਗ ਜਾਵੇ ਪ੍ਰਭ ਸਾਚਾ ਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਜਾਏ ਇਕ ਕਰਾ ਕੇ। ਚਾਰ ਵਰਨ ਪ੍ਰਭ ਭੇਤ ਚੁਕਾਇਆ। ਨੀਚ ਊਚ ਊਚ ਨੀਚ ਦਾ ਖੇਲ ਮਿਟਾਇਆ। ਰਾਓ ਰੰਕ ਕਰ ਇਕ ਬਹਾਇਆ। ਕਲਜੁਗ ਨਿਹਕਲੰਕ ਤੇਰੀ ਵਰਤੇ ਮਾਇਆ। ਸੋਹੰ ਸਾਚਾ ਸ਼ਬਦ, ਚਾਰ ਵਰਨ ਸੁਣਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਤਿ ਪੁਰਖਾਂ ਪਰਗਟ ਦਰਸ ਦਿਖਾਇਆ। ਦਰਸ ਦਿਖਾਏ ਪ੍ਰਭ ਦਰਸ ਮੰਦ। ਕਲਜੁਗ ਜੀਵ ਕਰਾਏ ਅੰਧ। ਆਤਮ ਪਰਦਾ ਵਿਚ ਰਖਾਇਆ ਕੰਧ। ਗੁਰਮੁਖ ਸਾਚੇ ਸੋਹੰ ਸ਼ਬਦ ਤੇਰਾ ਮਨ ਅਨੰਦ। ਆਤਮ ਉਪਜੇ ਜੀਵ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸੋਹੰ ਸਤਿਜੁਗ ਚਾੜ੍ਹੇ ਸਾਚਾ ਚੰਦ। ਸਤਿਜੁਗ ਤੇਰੀ ਸਤਿ ਵਡਿਆਈ। ਪਰਗਟ ਜੋਤ ਨਿਹਕਲੰਕ, ਤੇਰੀ ਲਿਖਤ ਕਰਾਈ। ਸਤਿਗੁਰ ਮਨੀ ਸਿੰਘ, ਸਤਿਜੁਗ ਮਿਲੇ ਵਡਿਆਈ । ਚਾਰ ਵਰਨ ਚਲ ਆਇਣ, ਤੇਰੀ ਸਰਨਾਈ। ਚਾਰ ਕੁੰਟ ਹੋਏ ਰੁਸ਼ਨਾਈ, ਸ਼ਬਦ ਧੁਨ ਪ੍ਰਭ ਜਗਤ ਸੁਣਾਈ । ਸਾਚਾ ਸ਼ਬਦ ਸੋਹੰ, ਬੇਮੁਖਾਂ ਪ੍ਰਭ ਆਤਮ ਚੋਟ ਲਗਾਈ। ਸ੍ਰਿਸ਼ਟ ਸਬਾਈ ਨਿਹਕਲੰਕ, ਅੰਤਕਾਲ ਸੁੰਨ ਸਮਾਧ ਸਵਾਈ । ਜਾਮਾ ਧਾਰ ਘਨਕਪੁਰ, ਸਤਿਗੁਰ ਦੇਵੇ ਸਤਿ ਵਡਿਆਈ। ਸਤਿਜੁਗ ਤੇਰਾ ਸਚ

ਲਿਖਾਇਆ ਲੇਖ। ਚਾਰ ਵਰਨ ਇਕ ਕਰਾਇਆ ਭੇਖ। ਕਲਜੁਗ ਜੀਵ ਜੋ ਵਰਤੇ ਕਲ, ਨੈਣ ਲੈਣਾ ਵੇਖ। ਨਿਹਕਲੰਕ ਜੋਤ ਧਰੇ, ਕਰ ਜੋਤ ਸਰੂਪੀ ਭੇਖ। ਸਾਧ ਸੰਗਤ ਸਾਚਾ ਦਰ ਪ੍ਰਭ ਲਿਆ ਵੇਖ। ਮਹਾਰਾਜ ਸ਼ੇਰ ਸਿੰਘ ਅੰਤ ਮਿਟਾਏ, ਕਲਜੁਗ ਝੂਠਾ ਭੇਖ। ਭੇਖ ਧਾਰ ਪ੍ਰਭ ਬਣੇ ਭਿਖਾਰੀ । ਆਵੇ ਚਲ, ਜਿਉਂ ਬਲ ਦਵਾਰੀ । ਮੱਛ ਕੱਛ ਪ੍ਰਭ ਜੋਤ ਆਕਾਰੀ। ਜੁਗੋ ਜੁਗ ਨਿਹਕਲੰਕ, ਮਾਤ ਲਏ ਅਵਤਾਰੀ। ਕਲਜੁਗ ਜਾਮਾ ਧਾਰ, ਝੂਠੀ ਸ੍ਰਿਸ਼ਟ ਪ੍ਰਭ ਆਣ ਸੰਘਾਰੀ । ਗੁਰਸਿਖਾਂ ਦੇ ਸ਼ਬਦ ਅਧਾਰ, ਪਰਗਟ ਜੋਤ ਕਲ ਪੈਜ ਸਵਾਰੀ। ਜੁਗੋ ਜੁਗ ਜੋਤ ਸਰੂਪ, ਪ੍ਰਭ ਜੋਤ ਜਗਤ ਵਰਤਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਆਇਆ ਧਰ ਨਾਮ ਮੁਰਾਰੀ। ਸ਼ਾਮਾ ਰਾਮਾ ਏਕਾ ਨਾਮ। ਜੋਤ ਜਗੇ ਏਕਾ ਧਾਮ। ਏਕਾ ਪ੍ਰਭ ਜੁਗੋ ਜੁਗ ਏਕਾ ਕਾਮ। ਕਲਜੁਗ ਜਾਮਾ ਧਾਰ ਨਿਹਕਲੰਕ, ਪ੍ਰਭ ਸੋਹੰ ਸ਼ਬਦ ਜਪਾਏ ਸਾਚਾ ਨਾਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਦੇਵੇ ਸਾਚਾ ਨਾਮ। ਜਨ ਭਗਤਾਂ ਪ੍ਰਭ ਦਰਸ ਦਿਖਾਇਆ। ਸੋਹੰ ਸਾਚਾ ਸ਼ਬਦ ਸੁਣਾਇਆ। ਨਿਜਾਨੰਦ ਨਿਜ ਮਾਹਿ ਉਪਜਾਇਆ। ਜਗਤ ਪਿਤ ਪਰਗਟ ਨਿਹਕਲੰਕ ਹੋਏ ਸਹਾਇਆ। ਆਦਿ ਅੰਤ ਤੇਰਾ ਪ੍ਰਭ, ਕਿਸੇ ਜੀਵ ਨਾ ਪਾਇਆ। ਜੋਤ ਸਰੂਪੀ ਜਗਤ ਵਰ, ਪ੍ਰਭ ਆਪਣਾ ਆਪ ਛੁਪਾਇਆ। ਸਾਚੀ ਜੋਤ ਵਿੱਚ ਮਾਤ ਧਰ, ਕਲਜੁਗ ਅੰਧ ਅੰਧਿਆਰ ਕਰਾਇਆ। ਗੁਰਮੁਖਾਂ ਦੀਸੇ ਨਿਹਕਲੰਕ ਤੇਰਾ ਸਾਚਾ ਦਰ, ਚਰਨੀਂ ਆਏ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਚੌਥੇ ਜੁਗ ਅਵਤਾਰ ਨਰ, ਕਲਜੁਗ ਪਰਗਟ ਅੰਤ ਕਰਾਇਆ । ਕਲਜੁਗ ਅੰਤ ਪ੍ਰਭ ਕੀਆ ਨਿਬੇੜਾ। ਕਰੇ ਜੋਤ ਪਰਕਾਸ਼ ਨਾ ਲਾਵੇ ਦੇਰਾ। ਬੇਮੁਖ ਦੀਸੇ ਚਾਰ ਕੁੰਟ ਅੰਧੇਰਾ। ਗੁਰਸਿਖਾਂ ਆਤਮ ਜੋਤ ਪਰਕਾਸ਼, ਨਾ ਹੋਵੇ ਸੰਞ ਸਵੇਰਾ। ਨਿਹਕਲੰਕ ਤੇਰਾ ਜੋਤ ਪਰਕਾਸ਼, ਕਲਜੁਗ ਪਾਇਆ ਪ੍ਰਭ ਸਾਚੇ ਫੇਰਾ। ਖੰਡ ਬ੍ਰਹਿਮੰਡ ਪ੍ਰਭ ਆਪ ਤਜਾ ਕੇ। ਗੁਰਸਿਖ ਸਾਚੇ ਪ੍ਰਭ ਬੈਠਾ ਆਸਣ ਲਾ ਕੇ। ਕਲਜੁਗ ਜੀਵ ਉਲਟੀ ਮਾਇਆ ਪਾਏ, ਜਾਮਾ ਧਾਰੇ ਨਿਹਕਲੰਕ ਜੋਤ ਸਰੂਪੀ ਭੇਖ ਵਟਾ ਕੇ। ਸਾਚੇ ਸਿੱਖ ਦੇਹ ਪ੍ਰਭ ਕਰੇ ਨਿਵਾਸ, ਨੌਂ ਦਰ ਬੰਦ ਕਰਾ ਕੇ। ਏਕਾ ਜੋਤ ਜਗਾਏ ਮਾਤ ਪਾਤਾਲ ਆਕਾਸ਼, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲ ਨਾਉਂ ਧਰਾ ਕੇ। ਤਾਰ ਤਾਰ ਤਾਰ ਜਨ ਭਗਤ ਜਨ ਤਾਰਿਆ। ਪਾਰ ਪਾਰ ਪਾਰ ਕਰ ਕਲਜੁਗ ਪਾਰ ਉਤਾਰਿਆ। ਅਵਤਾਰ ਅਵਤਾਰ ਅਵਤਾਰ ਨਿਹਕਲੰਕ ਨਰ ਅਵਤਾਰਿਆ। ਧਾਰ ਧਾਰ ਧਾਰ ਪ੍ਰਭ ਜਾਮਾ ਘਨਕਪੁਰੀ ਵਿਚ ਧਾਰਿਆ। ਸਾਰ ਸਾਰ ਸਾਰ ਪ੍ਰਭ ਪਾਈ ਗੁਰਸਿਖ ਜੋ ਪ੍ਰਭ ਚਰਨ ਦਵਾਰਿਆ। ਮਾਰ ਮਾਰ ਮਾਰ ਪ੍ਰਭ ਕਰੇ ਬੇਮੁਖਾਂ ਅੰਤ ਖੁਆਰਿਆ। ਹਾਰ ਹਾਰ ਹਾਰ ਕਲਜੁਗ ਅੰਤ ਗਿਆ ਹਾਰ, ਵੇਦ ਅਥਰਬਣ ਅੰਤ ਹਾਰਿਆ। ਦਵਾਰ ਦਵਾਰ ਦਵਾਰ, ਮਾਤਲੋਕ ਨਿਹਕਲੰਕ ਤੇਰਾ ਸਚਖੰਡ ਦਵਾਰਿਆ। ਮਹਾਰਾਜ ਸ਼ੇਰ ਸਿੰਘ ਪਰਗਟ ਨਿਹਕਲੰਕ, ਜਨ ਭਗਤਾਂ ਪਾਰ ਉਤਾਰਿਆ। ਸਤਾਰਾਂ ਸਾਵਣ, ਪ੍ਰਭ ਸਤਿ ਵਰਤਾਇਆ। ਵੀਹ ਸੌ ਅੱਠ ਬਿਕ੍ਰਮੀ, ਕਲਜੁਗ ਕਿਰਿਆ ਕਰਮ ਕਰਾਇਆ। ਸਤਿ ਨਿਰੰਜਣ ਕਲਜੁਗ ਜੋਤ ਪਰਗਟਾ ਕੇ ਨਿਰੰਜਣ ਰਾਇਆ । ਚਾਰ ਵਰਨ ਕਰਾਏ ਏਕਾ ਗੋਤ, ਸੋਹੰ ਸਾਚਾ ਸ਼ਬਦ ਸੁਣਾਇਆ । ਪਰਗਟੀ ਕਲ ਨਿਹਕਲੰਕ ਪ੍ਰਭ ਜੋਤ, ਕਲਜੁਗ ਪਰਗਟ ਅੰਤ ਕਰਾਇਆ। ਸਾਧ ਸੰਗਤ ਦਰ ਆਏ ਦੁਰਮਤ ਮੈਲ ਜਾਏ ਦਰ ਧੋਤ, ਨਿਹਕਲੰਕ ਤੇਰਾ ਦਰਸ਼ਨ ਪਾਇਆ। ਮਦਿ ਮਾਸੀ ਦਰ ਜਾਇਣ ਰੋਤ, ਰਸਨਾ ਪ੍ਰਭ ਵਿਕਾਰ ਚਲਾਇਆ। ਮਹਾਰਾਜ ਸ਼ੇਰ ਸਿੰਘ ਅਬਿਨਾਸ਼ੀ ਜੋਤ, ਜੁਗੋ ਜੁਗ ਜਨ ਭਗਤਾਂ ਆਣ ਤਰਾਇਆ। ਭਗਤ ਜਨਾਂ ਪ੍ਰਭ

ਲਾਜ ਰਖਾਏ। ਸਤਾਰਾਂ ਸਾਵਣ ਪਰਗਟ ਜੋਤ ਨਿਹਕਲੰਕ ਸਾਚੀ ਲਿਖਤ ਲਿਖਾਏ। ਵੀਹ ਸੌ ਅੱਠ ਬਿਕ੍ਰਮੀ, ਕਲਜੁਗ ਸ਼ਬਦ ਮਾਰ ਜਲਾਏ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਜੋਤ ਸਰੂਪ ਅਗਨ ਜੋਤ ਜਗਤ ਜਲਾਏ। ਕਲਜੁਗ ਹੋਵੇ ਅੰਧ ਅੰਧਿਆਰਾ । ਸ਼ਬਦ ਬਾਣ ਨਿਹਕਲੰਕ ਅੰਤ ਮਾਰਾ । ਕੋਈ ਨਾ ਦੀਸੇ ਜੀਵ ਦੁਸ਼ਟ ਦੁਰਾਚਾਰਾ। ਬੇਮੁਖਾਂ ਕੀਆ ਪਾਰ ਕਿਨਾਰਾ । ਸਾਚੀ ਸਾਧ ਸੰਗਤ, ਸੋਹੰ ਸ਼ਬਦ ਸਚ ਵਰਤਾਰਾ। ਜਨ ਭਗਤਾਂ ਦੇਵੇ ਪ੍ਰਭ ਸਾਚਾ ਨਾਮ ਭੰਡਾਰਾ । ਬੇਮੁਖ ਦਰ ਆਏ, ਜਾਏ ਝਖ ਮਾਰਾ । ਨਿਹਕਲੰਕ ਨਾ ਦੀਸੇ ਕਲਜੁਗ ਅਵਤਾਰਾ। ਜਨ ਭਗਤਾਂ, ਆਤਮ ਜੋਤ ਕਰੇ ਪ੍ਰਭ ਉਜਿਆਰਾ । ਜੋਤ ਸਰੂਪ ਪਰਗਟ ਨਿਹਕਲੰਕ, ਕਲਜੁਗ ਭੇਵ ਖੁਲ੍ਹਾਏ ਸਾਰਾ। ਮਹਾਰਾਜ ਸ਼ੇਰ ਸਿੰਘ, ਤੇਰਾ ਹੋਵੇ ਸਤਿ ਵਰਤਾਰਾ। ਭਗਤ ਜਨਾਂ ਪ੍ਰਭ ਹੋਏ ਸਹਾਇਆ । ਜਾਮਾ ਧਾਰ ਨਿਹਕਲੰਕ, ਸਾਧ ਸੰਗਤ ਸਿਰ ਹੱਥ ਟਿਕਾਇਆ। ਸਚਖੰਡ ਦੇ ਨਿਵਾਸ, ਗੁਰਸਿਖ ਸਾਚਾ ਵਿਚ ਜੋਤ ਮਿਲਾਇਆ। ਜੋ ਜਨ ਹੋਏ ਚਰਨ ਪ੍ਰਭ ਦਾਸ, ਆਵਣ ਜਾਵਣ ਦਾ ਪ੍ਰਭ ਗੇੜ ਚੁਕਾਇਆ। ਕਲਜੁਗ ਦੇਵੇ ਭਗਤਾਂ ਵਡਿਆਈ। ਇੰਦਰ ਸਿੰਘ, ਪ੍ਰਭ ਤੇਰੀ ਆਤਮ ਜੋਤ ਜਗਾਈ । ਕਲਜੁਗ ਜਾਮਾ ਧਾਰ, ਨਿਹਕਲੰਕ ਚਰਨ ਸੇਵ ਕਮਾਈ। ਕਲਜੁਗ ਬੇੜਾ ਕੀਆ ਪਾਰ, ਪ੍ਰਭ ਦੇਵੇ ਵਡਿਆਈ। ਰੱਖੇ ਲਾਜ, ਮਹਾਰਾਜ ਸ਼ੇਰ ਸਿੰਘ, ਜੋ ਜਨ ਆਏ ਸਰਨਾਈ। ਇੰਦਰ ਸਿੰਘ ਤੇਰੀ ਆਤਮ ਵਾਸ। ਆਤਮ ਜੋਤ ਪ੍ਰਭ ਕਰੇ ਪਰਕਾਸ਼। ਸਤਿਗੁਰ ਸਾਚਾ ਵਿਚ ਰੱਖੇ ਵਾਸ। ਆਤਮ ਅੰਧ ਅੰਧਿਆਰਾ, ਦੇ ਦਰਸ ਪ੍ਰਭ ਕੀਆ ਨਾਸ। ਏਕਾ ਜੋਤ ਟਿਕਾਈ, ਪ੍ਰਭ ਅਬਿਨਾਸ਼। ਗੁਰਸਿਖ ਤੇਰੀ ਕਲਜੁਗ ਵਡਿਆਈ, ਸੋਹੰ ਸ਼ਬਦ ਜਪ ਸਵਾਸ । ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਪਰਗਟਾਈ, ਗੁਰਸਿਖ ਕੀਆ ਵਾਸ। ਗੁਰਮੁਖ ਮਿਲਿਆ, ਪ੍ਰਭ ਗੁਣ ਨਿਧਾਨਾ। ਗੁਰਸਿਖ ਹੋਇਆ ਕਲਜੁਗ ਸੁਘੜ ਸੁਜਾਨਾ। ਸੋਹੰ ਸ਼ਬਦ ਆਤਮ ਦੇਵੇ ਬ੍ਰਹਮ ਗਿਆਨਾ। ਦੇਵੇ ਦਰਸ ਪਰਗਟ ਜੋਤ, ਨਿਹਕਲੰਕ ਵਿਸ਼ਨੂੰ ਭਗਵਾਨਾ । ਸਾਚਾ ਸ਼ਬਦ ਗੁਰਸਿਖ ਸਾਚੇ, ਕਲਜੁਗ ਆਤਮ ਮਾਨਾ। ਆਤਮ ਹੋਵੇ ਪਰਕਾਸ਼, ਜਗੇ ਜੋਤ ਵਿਚ ਦੇਹ ਮਹਾਨਾ। ਹਉਮੇ ਮਮਤਾ ਜਾਏ ਨਾਸ, ਅਨਹਦ ਸ਼ਬਦ ਵੱਜੇ ਬਿਧਨਾਨਾ। ਮਹਾਰਾਜ ਸ਼ੇਰ ਸਿੰਘ ਸਦਾ ਅਬਿਨਾਸ਼, ਸਾਧ ਸੰਗਤ ਦੇਵੇ ਚਰਨ ਧਿਆਨਾ। ਸਾਧ ਸੰਗਤ ਪ੍ਰਭ ਚਰਨ ਧਿਆਨ । ਆਤਮ ਉਪਜੇ ਬ੍ਰਹਮ ਗਿਆਨ। ਦੇਵੇ ਦਰਸ ਪ੍ਰਭ ਗੁਣੀ ਨਿਧਾਨ। ਗੁਰਮੁਖ ਸਾਚੇ, ਨਿਹਕਲੰਕ ਤੇਰਾ ਦਰਸ਼ਨ ਪਾਣ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਏ, ਸਤਿਜੁਗ ਚਾਰ ਵਰਨ ਹੋਏ ਤੇਰੀ ਆਣ। ਗੁਰਮੁਖਾਂ ਮੁਖ ਕਲ ਉਜਲ ਕੀਆ। ਜੋਤ ਸਰੂਪੀ ਪਰਗਟ ਜੋਤ, ਪ੍ਰਭ ਆਤਮ ਜੋਤ ਜਗਾਇਆ ਦੀਆ। ਸਾਧ ਸੰਗਤ ਤੇਰੀ ਕਲ ਵਡਿਆਈ, ਦਰ ਆਏ ਨਿਹਕਲੰਕ ਅੰਮ੍ਰਿਤ ਰਸ ਪੀਆ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਦੇਵੇ ਫਲ ਪੂਰਬ ਜਨਮ ਜੋ ਬੀਆ । ਪੂਰਬ ਕਰਮ, ਪ੍ਰਭ ਗੁਰਸਿਖ ਵਿਚਾਰਿਆ । ਕਲਜੁਗ ਪਰਗਟ ਦਰਸ ਦੇ, ਜਨਮ ਮਰਨ ਸਵਾਰਿਆ। ਆਤਮ ਅੰਮ੍ਰਿਤ ਬਰਸ ਕੇ, ਪ੍ਰਭ ਆਤਮ ਦੁਖ ਨਿਵਾਰਿਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਜਨ ਭਗਤਾਂ ਪਾਰ ਉਤਾਰਿਆ । ਭਗਤ ਜਨਾਂ ਪ੍ਰਭ ਦਰਸ ਦਿਖਾ ਕੇ। ਆਤਮ ਜਾਏ ਜੋਤ ਜਗਾ ਕੇ। ਸੋਹੰ ਸਾਚਾ ਸ਼ਬਦ, ਧੁਨ ਉਪਜਾ ਕੇ। ਅਨਹਦ ਰਾਗ ਆਤਮ ਸੁਣਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਸਤਿ ਸਤਿ ਜਾਏ ਸਤਿਜੁਗ ਵਰਤਾ ਕੇ। ਭੁਲ ਭੁਲ ਭੁਲ, ਜੀਵ ਪ੍ਰਭ ਭੁਲਾਇਆ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਝੂਠੇ ਧੰਦੇ ਮਾਨਸ ਜਨਮ ਗਵਾਇਆ। ਰਸਨਾ ਵਿਕਾਰੀ, ਮਦਿ ਮਾਸ

ਆਹਾਰ ਬਣਾਇਆ। ਆਤਮ ਹੰਕਾਰੀ, ਕਾਮ ਕਰੋਧ ਵਸਾਇਆ। ਕਲਜੁਗ ਜੀਵ ਭੁੱਲੇ ਸੰਸਾਰੀ, ਨਿਹਕਲੰਕ ਪਾਈ ਮਾਇਆ। ਗੁਰਮੁਖ ਵਿਰਲੇ ਚਲ ਆਏ ਦਰਬਾਰੀ, ਪਰਗਟ ਜੋਤ ਪ੍ਰਭ ਦਰਸ ਦਿਖਾਇਆ। ਸਾਚਾ ਸ਼ਬਦ ਦੇਵੇ ਪ੍ਰਭ ਜੋਤ ਅਧਾਰੀ, ਮਹਾਰਾਜ ਸ਼ੇਰ ਸਿੰਘ ਕਲ ਨਾਮ ਧਰਾਇਆ। ਸੁਰਤ ਸ਼ਬਦ ਪ੍ਰਭ ਮੇਲ ਕਰ, ਗੁਰਮੁਖ ਜਗਾਏ। ਸੁਰਤ ਸ਼ਬਦ ਮੇਲ ਪ੍ਰਭ, ਦਸਮ ਦਵਾਰ ਖੁਲ੍ਹਾਏ। ਸ਼ਬਦ ਸੁਰਤ ਪ੍ਰਭ ਮੇਲ ਕਰ, ਅੰਮ੍ਰਿਤ ਝਿਰਨਾ ਨਿਝਰੋਂ ਝਿਰਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਆਤਮ ਸਾਚੀ ਜੋਤ ਜਗਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਸੁੰਨ ਸਮਾਧ ਖੋਲ੍ਹ ਵਖਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਅਨਹਦ ਸਾਚਾ ਰਾਗ ਸੁਣਾਏ । ਸੁਰਤ ਸ਼ਬਦ ਪ੍ਰਭ ਮੇਲ ਕਰ, ਜੋਤੀ ਜੋਤ ਮਿਲਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਸਚਖੰਡ ਦਵਾਰ ਦਸਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਪਵਣ ਉਨੰਜਾ ਸਿਰ ਛਤਰ ਝੁਲਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਏਕੰਕਾਰ ਇਕ ਆਕਾਰ ਕਰਾਏ । ਸੁਰਤ ਸ਼ਬਦ ਪ੍ਰਭ ਮੇਲ ਕਰ, ਈਸ਼ ਜੀਵ ਦਾ ਭੇਦ ਮਿਟਾਏ। ਸੁਰਤ ਸ਼ਬਦ ਪ੍ਰਭ ਮੇਲ ਕਰ, ਮਹਾਰਾਜ ਸ਼ੇਰ ਸਿੰਘ ਗੁਰਮੁਖ ਸਾਚੇ ਸਚਖੰਡ ਧਾਮ ਪਹੁੰਚਾਏ। ਸ਼ਬਦ ਦੇਵੇ ਸੁਰਤ ਗਿਆਨਾ। ਦੇਵੇ ਸ਼ਬਦ ਵਿਸ਼ਨੂੰ ਭਗਵਾਨਾ। ਜਗਾਏ ਜੋਤ ਪ੍ਰਭ ਦੇਹ ਮਹਾਨਾ । ਜੋਤ ਸਰੂਪੀ ਕਲਜੁਗ ਪ੍ਰਭ ਪਹਰਿਆ ਜਾਮਾ। ਤਖ਼ਤੋਂ ਲਾਹਿਆ ਸਭ ਰਾਜਾ ਰਾਣਾ। ਅੰਤਕਾਲ ਕਲਜੁਗ ਪ੍ਰਭ, ਵਰਨ ਚਾਰ ਇਕ ਕਰਾਣਾ। ਊਚ ਨੀਚ ਨੀਚ ਊਚ ਦਾ ਭੇਵ ਮਿਟਾਣਾ । ਸਤਿਜੁਗ ਸਾਚਾ ਸਤਿ ਸਤਿ ਸਤਿ ਵਰਤਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਵਰਤਾਏ ਆਪਣਾ ਭਾਣਾ। ਭਾਣਾ ਕਲਜੁਗ ਪ੍ਰਭ ਆਪ ਵਰਤਾਇਆ। ਕੂੜ ਡੰਕ ਏਕਾ ਅੰਕ ਗੁਰ ਪੂਰੇ ਸ਼ਬਦ ਸੁਰਤ ਦੇ ਵਿਚੋਂ ਗਵਾਇਆ । ਕਲਜੁਗ ਪਰਗਟ ਨਿਹਕਲੰਕ, ਅਨਰਾਗ ਸੋਹੰ ਸ਼ਬਦ ਸੁਣਾਇਆ। ਗੁਰਸਿਖ ਭਾਗ ਗਏ ਜਾਗ, ਰਸਨਾ ਜਪ ਮਹਾ ਸੁੱਖ ਪਾਇਆ। ਬੇਮੁਖ ਆਤਮ ਲਾਈ ਆਗ, ਹੱਸ ਹੱਸ ਵਕ਼ਤ ਗਵਾਇਆ। ਸਾਚੇ ਪ੍ਰਭ ਪਤਾਲ ਸੇਜ ਸੁਹਾਈ ਉਪਰ ਬਾਸ਼ਕ ਨਾਗ, ਲੱਛਮੀ ਚਰਨ ਝੱਸਣ ਲਾਇਆ । ਮਹਾਰਾਜ ਸ਼ੇਰ ਸਿੰਘ ਕਲਜੁਗ ਜਾਮਾ ਧਾਰ, ਜੀਵ ਆਲਸ ਵਿਚ ਸਵਾਇਆ। ਸੋਹੰ ਪ੍ਰਭ ਸਾਚਾ ਨਾਦ ਵਜਾਇਆ। ਚਾਰ ਕੁੰਟ ਪੈ ਜਾਏ ਦੁਹਾਇਆ । ਅੰਤਕਾਲ ਕਲਜੁਗ ਜੀਵ, ਭੁਲ ਡੁਲ ਚਰਨ ਪ੍ਰਭ ਆਇਆ। ਰੱਖੇ ਲਾਜ ਨਿਹਕਲੰਕ, ਜੋ ਆਏ ਚਲ ਸਰਨਾਇਆ। ਜਾਮਾ ਧਾਰ ਵਿਚ ਪੁਰੀ ਘਨਕ, ਪ੍ਰਭ ਆਪਣਾ ਆਪ ਛੁਪਾਇਆ। ਕਲਜੁਗ ਆਇਆ ਜੋਤ ਪਰਗਟਾਇਕੇ। ਲੱਖ ਚੁਰਾਸੀ ਜੂਨ ਗੁਰਸਿਖ ਜਾਏ ਗੇੜ ਕਟਾਇਕੇ। ਏਕਾ ਏਕੰਕਾਰ, ਏਕਾ ਏਕ ਵਰਤਾਇਕੇ। ਸੋਹੰ ਸਾਚਾ ਸ਼ਬਦ, ਸਤਿਜੁਗ ਗਿਆਨ ਦਵਾਇਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਗਤ ਵਡਿਆਇਕੇ। ਭਗਤ ਜਨ ਪ੍ਰਭ ਦਰਸ ਪਿਆਸਾ। ਬੇਮੁਖਾਂ ਨਿਹਕਲੰਕ ਤੇਰੇ ਦਰ ਆਏ ਹਾਸਾ। ਗੁਰਸਿਖਾਂ ਸੋਹੰ ਸ਼ਬਦ ਆਤਮ ਕਰੇ ਪਰਕਾਸ਼ਾ। ਬੇਮੁਖਾਂ ਦਰ ਆਤਮ ਹੋਈ ਨਾਸਾ। ਗੁਰਸਿਖਾਂ ਸੋਹੰ ਜਪਿਆ ਸਵਾਸ ਸਵਾਸਾ। ਕਲਜੁਗ ਨਿਹਕਲੰਕ ਤੇਰੇ ਚਰਨ ਭਰਵਾਸਾ। ਸਾਧ ਸੰਗਤ ਪ੍ਰਭ ਦਾਸਨ ਦਾਸਾ। ਦਾਸਨ ਦਾਸ ਆਪ ਪ੍ਰਭ ਹਰੀ। ਚਰਨ ਲਾਗ ਸਾਧ ਸੰਗਤ ਕਲ ਤਰੀ । ਗੁਰਮੁਖ ਸਾਚੇ ਪ੍ਰਭ ਮਿਲਿਆ ਸਾਚਾ ਆਸਾ ਵਰੀ। ਕਲਜੁਗ ਜਾਮਾ ਧਾਰਿਆ, ਨਿਹਕਲੰਕ ਅਵਤਾਰ ਨਰੀ। ਮਹਾਰਾਜ ਸ਼ੇਰ ਸਿੰਘ ਸੋ ਧਾਮ ਸੁਹਾਏ, ਜੋਤ ਪਰਗਟਾਵੇ ਜਿਸ ਦਰੀ। ਸੋ ਸੁਹਾਏ ਥਾਨ, ਜਿਥੇ ਪ੍ਰਭ ਜੋਤ ਜਗਾਏ। ਸੋ ਸੁਹਾਏ ਥਾਨ, ਜਿਥੇ ਪ੍ਰਭ ਦਰਸ ਦਿਖਾਏ। ਸੋ ਸੁਹਾਏ ਥਾਨ, ਸਿੰਘ ਆਸਣ ਪ੍ਰਭ ਡੇਰਾ ਲਾਏ। ਸੋ ਸੁਹਾਏ ਥਾਨ, ਜਿਥੇ ਜੀਵ ਪ੍ਰਭ

ਜਗਤ ਭੁਲਾਏ। ਸੋ ਸੁਹਾਏ ਥਾਨ, ਜਿਥੇ ਨਿਹਕਲੰਕ ਭਗਤ ਤਰਾਏ। ਸੋ ਸੁਹਾਏ ਥਾਨ, ਜਿਥੇ ਪ੍ਰਭ ਅਬਿਨਾਸ਼ੀ ਕਲ ਜੋਤ ਪਰਗਟਾਏ। ਸੋ ਸੁਹਾਏ ਥਾਨ, ਜਿਥੇ ਸੋਹੰ ਸਾਚਾ ਗਿਆਨ ਪ੍ਰਭ ਸੁਣਾਏ। ਸੋ ਸੁਹਾਏ ਥਾਨ, ਜਿਥੇ ਸਾਚਾ ਸ਼ਬਦ ਸਾਧ ਸੰਗਤ ਪ੍ਰਭ ਝੋਲੀ ਪਾਏ। ਸੋ ਸੁਹਾਏ ਥਾਨ, ਜਿਥੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਕਲਜੁਗ ਖੇਲ ਵਰਤਾਏ। ਸੁਹਾਇਆ ਥਾਨ, ਜਿਥੇ ਪ੍ਰਭ ਆਇਆ। ਪਰਗਟ ਜੋਤ, ਸਾਧ ਸੰਗਤ ਮਾਣ ਦਵਾਇਆ। ਸੁਹਾਏ ਥਾਨ, ਜਗਤ ਪਿਤ ਹੋਏ ਸ਼ਰਨਾਇਆ। ਸੁਹਾਏ ਥਾਨ, ਵਿਸ਼ਨੂੰ ਭਗਵਾਨ ਮਾਤਲੋਕ ਵਿਚ ਡੇਰਾ ਲਾਇਆ। ਸੁਹਾਏ ਥਾਨ, ਸਤਿਗੁਰ ਸਾਚੇ ਸਾਧ ਸੰਗਤ ਸਾਚਾ ਸ਼ਬਦ ਸੁਣਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਨਿਹਕਲੰਕ ਕਲ ਭੇਵ ਖੁਲ੍ਹਾਇਆ। ਨਿਹਕਲੰਕ ਪ੍ਰਭ ਕਲ ਪਰਕਾਸ਼ਿਆ। ਜੋਤ ਸਰੂਪ ਵਿਚ ਸਿੱਖ ਦੇ ਨਿਵਾਸਿਆ । ਸਾਚਾ ਸ਼ਬਦ ਸਾਧ ਸੰਗਤ ਜਪਾਵੇ ਪ੍ਰਭ ਸਵਾਸ ਸਵਾਸਿਆ। ਗੁਰਮੁਖ ਸਾਚਾ ਮਾਤ ਗਰਭ ਨਾ ਕਰੇ ਵਾਸਿਆ । ਬੇਮੁਖ ਦਰ ਤੇ ਆਏ, ਸੋਹੰ ਸ਼ਬਦ ਸੁਣ ਦਰ ਤੇ ਨਾਸਿਆ। ਸਾਧ ਸੰਗਤ ਨਿਹਕਲੰਕ ਤੇਰੇ ਚਰਨ ਭਰਵਾਸਿਆ। ਜੋਤ ਜਗਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਬਿਨਾਸਿਆ। ਸਾਧ ਸੰਗਤ ਮਿਲਿਆ, ਊਚਾ ਦਰ ਊਚਾ ਦਰਬਾਰ। ਜੋਤ ਸਰੂਪ ਪਰਗਟੇ, ਕਲਜੁਗ ਨਿਹਕਲੰਕ ਅਵਤਾਰ। ਏਕਾ ਸ਼ਬਦ ਸਾਚਾ ਭੇਵ, ਸੋਹੰ ਦੀਆ ਨਾਮ ਅਧਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ, ਨਿਹਕਲੰਕ ਜਾਮਾ ਧਾਰ। ਸਾਧ ਸੰਗਤ ਤੇਰੀ ਸਤਿ ਵਡਿਆਈ। ਪ੍ਰਭ ਚਰਨ ਪ੍ਰੀਤੀ ਕਰ ਦਰਸ ਪ੍ਰਭ ਪਾਈ। ਆਤਮ ਤ੍ਰਿਖਾ ਕਲਜੁਗ ਮਿਟਾਈ। ਸੋਹੰ ਸਾਚਾ ਨਾਮ, ਪ੍ਰਭ ਝੋਲੀ ਦੇਵੇ ਪਾਈ। ਏਕਾ ਮਨ ਉਪਜਾਵੇ ਰਾਗ, ਰਾਮ ਰਮਈਆ ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਦਿਵਾਈ । ਸੋਹੰ ਨਾਮ ਜੋ ਜਨ ਕਮਾਏ। ਆਤਮ ਅੰਮ੍ਰਿਤ ਰਸ ਨਿਜ ਮਾਹੇ ਪਾਏ। ਸਾਚਾ ਪ੍ਰਭ ਹੋ ਜਾਏ ਵਸ, ਆਤਮ ਸਾਚੀ ਜੋਤ ਜਗਾਏ। ਜਗਤ ਵਿਕਾਰ ਜਾਇਣ ਸਭ ਨੱਸ, ਨਿਹਕਲੰਕ ਹੋਏ ਸਹਾਏ। ਸੋਹੰ ਬਾਣ ਸ਼ਬਦ ਪ੍ਰਭ ਮਾਰੇ ਕਸ, ਬੀਰ ਬੈਤਾਲ ਕੋਈ ਨਜ਼ਰ ਨਾ ਆਏ। ਕਰੇ ਜੋਤ ਪਰਕਾਸ਼ ਜਿਉਂ ਰਵ ਸਸ, ਅਗਿਆਨ ਅੰਧੇਰ ਦਏ ਮਿਟਾਏ। ਗੁਰਮੁਖ ਆਏ ਚਰਨ ਪ੍ਰਭ ਨੱਸ, ਬੇਮੁਖ ਗਏ ਮੁਖ ਛਪਾਏ। ਸਤਿਜੁਗ ਸਾਚਾ ਰਾਹ ਜਾਏ ਪ੍ਰਭ ਦੱਸ, ਸੋਹੰ ਸ਼ਬਦ ਸਾਚੀ ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਅੰਤ ਸਹਾਏ। ਸਚ ਸ਼ਬਦ ਪ੍ਰਭ ਆਪ ਉਪਜਾਇਆ । ਏਕਾ ਰਾਗ ਮਧ ਮਾਧਵ ਸੁਣਾਇਆ । ਮੁਰਾਰੀ ਕ੍ਰਿਸ਼ਨ ਨਿਹਕਲੰਕ, ਕਲ ਜਾਮਾ ਪਾਇਆ। ਸਾਚਾ ਪ੍ਰਭ ਦਰ ਖੜ੍ਹੇ ਬ੍ਰਹਮਾ ਵਿਸ਼ਨ ਮਹੇਸ਼, ਸ਼ੇਰ ਸਿੰਘ ਨਾਮ ਧਰਾਇਆ। ਵਡਾ ਦਰ ਵਡ ਦਰਬਾਰ। ਏਕਾ ਜੋਤ ਕਰੇ ਆਕਾਰ। ਜੋਤ ਸਰੂਪੀ ਜੋਤ ਪ੍ਰਭ ਆਇਆ ਏਕੰਕਾਰ। ਓਅੰ ਪ੍ਰਭ ਆਪ, ਸੋਹੰ ਸਾਚੀ ਸ਼ਬਦ ਧੁਨਕਾਰ। ਸਤਿਜੁਗ ਵਰਤਾਏ ਸਤਿ ਸਤਿ, ਪ੍ਰਭ ਰਸਨਾ ਗਾਏ ਸਰਬ ਸੰਸਾਰ। ਆਤਮ ਰਖਾਏ ਪ੍ਰਭ ਯਤਿ ਯਤਿ ਯਤਿ, ਸੋਹੰ ਸ਼ਬਦ ਦੇਵੇ ਅਧਾਰ। ਸਤਿਜੁਗ ਵਰਤਾਏ ਪ੍ਰਭ ਸਾਚੀ ਮਤਿ, ਨਿਹਕਲੰਕ ਤੇਰੇ ਨਾਮ ਜੈ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਰਸਨਾ ਦੇਵੇ ਸ਼ਬਦ ਵਿਵਹਾਰ। ਕਲਜੁਗ ਅੰਤ ਪ੍ਰਭ ਆਪ ਕਰਾਇਆ । ਈਸਾ ਮੂਸਾ ਮੁਹੰਮਦੀ ਸਭ ਜਗਤ ਮਿਟਾਇਆ। ਅੱਲ੍ਹਾ ਅਲਾਹ ਨੂਰ ਕੋਈ ਦਿਸ ਨਾ ਆਇਆ। ਜਾਮਾ ਧਾਰ ਨਿਹਕਲੰਕ, ਬੇਮੁਖਾਂ ਅੰਤ ਆਏ ਖਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸੋਹੰ ਸਾਚਾ ਰਾਹ ਚਲਾਇਆ । ਕਲਜੁਗ ਸਾਰੀ ਖੇਲ ਮਿਟਾਈ । ਤੀਰਥ ਤਟ ਕੋਈ ਰਹੇ ਨਾ ਰਾਈ । ਗੰਗਾ ਗੋਦਾਵਰੀ ਪ੍ਰਭ ਜੋਤ ਖਿਚ

ਰਖਾਈ। ਅਠ ਸਠ ਤੀਰਥ ਪ੍ਰਭ ਮਾਣ ਗਵਾਈ। ਅੰਤਕਾਲ ਕਲਜੁਗ, ਸਰ ਅੰਮ੍ਰਿਤ ਥੇਹ ਹੋ ਜਾਈ। ਸਿੰਘ ਲਛਮਣ ਤੇਰਾ ਏਕਾ ਘਰ, ਅੰਮ੍ਰਿਤਸਰ ਨਿਸ਼ਾਨ ਰਹਿ ਜਾਈ। ਜਾਮਾ ਧਾਰ ਨਿਹਕਲੰਕ, ਮਨੀ ਸਿੰਘ ਸ਼ਬਦ ਸੁਰਤ ਦਵਾਈ। ਸਾਚੇ ਸੰਤ ਲਿਖਤ ਲਿਖੀ ਅਪਾਰ, ਅੰਮ੍ਰਿਤਸਰ ਸਰਾਫ ਦਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੈ ਅਵਤਾਰ, ਕਲਜੁਗ ਪੂਰ ਕਰਾਈ। ਪੂਰਨ ਬਚਨ ਪ੍ਰਭ ਸੰਤ ਕਰਾਇਆ। ਉਨੀ ਸੌ ਅਠਸਠ ਬਿਕ੍ਰਮੀ ਜੋ ਲਿਖਤ ਪ੍ਰਭ ਸਾਚੇ ਕਰਵਾਇਆ। ਨਿਹਕਲੰਕ ਹੋਏ ਪਰਗਟ, ਜਾਏ ਸੰਗਰੂਰ ਡੇਰਾ ਲਾਇਆ। ਸ਼ਬਦ ਸੁਰਤ ਰਾਣਾ ਸੰਗਰੂਰ ਪ੍ਰਭ ਦਰਸ ਦਿਖਾਏ ਅਲਖ, ਬਾਹੋਂ ਪਕੜ ਦਰ ਟੁੰਬ ਉਠਾਇਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਕਲਜੁਗ ਸਭ ਦਾ ਮਾਣ ਗਵਾਇਆ । ਗਵਾਏ ਮਾਣ ਪ੍ਰਭ ਹੰਕਾਰੀਆਂ। ਦੇਵੇ ਮਾਣ ਜੋ ਜਨ ਆਏ ਪ੍ਰਭ ਚਰਨ ਦਵਾਰਿਆ । ਗੁਣੀ ਨਿਧਾਨ, ਨਿਹਕਲੰਕ ਵਡ ਸੰਸਾਰਿਆ । ਚਾਰ ਕੁੰਟ ਸੁੰਞ ਮਸਾਣ, ਹੋ ਜਾਏ ਧੁੰਧੂਕਾਰਿਆ। ਰੋਵਣ ਬਿਰਧ ਬਾਲ ਜਵਾਨ, ਚਾਰ ਕੁੰਟ ਹੋਵੇ ਹਾਹਾਕਾਰਿਆ । ਮਹਾਰਾਜ ਸ਼ੇਰ ਸਿੰਘ ਸੋ ਜਨ ਉਧਰੇ, ਜਿਸ ਦੇਵੇ ਸਾਚਾ ਨਾਮ ਅਧਾਰਿਆ। ਜਮਨ ਕਿਨਾਰੇ ਪ੍ਰਭ ਆਏ ਚਲ। ਪਰਗਟਾਵੇ ਜੋਤ ਨਿਹਕਲੰਕ, ਅੰਤ ਕਲਜੁਗ ਨਾ ਲਾਵੇ ਪਲ। ਨੌਂ ਖੰਡ ਪ੍ਰਿਥਮੀ ਜਾਵੇ ਹਲ। ਸਾਧ ਸੰਗਤ ਬੈਠੇ, ਨਿਹਕਲੰਕ ਤੇਰਾ ਦਰ ਮਲ । ਬੇਮੁਖ ਜੀਵ ਅਗਨ ਜੋਤ ਕਲ ਜਾਇਣ ਜਲ । ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਵਰਤਾਏ ਭਾਣਾ ਨਾ ਜਾਏ ਟਲ। ਪ੍ਰਭ ਅਟਲ, ਸਚ ਸ਼ਬਦ ਲਿਖਾਇਆ। ਸਾਚਾ ਸ਼ਬਦ ਵਿਚ ਜਗਤ ਵਰਤਾਇਆ। ਜਾਮਾ ਧਾਰ ਨਿਹਕਲੰਕ, ਵਾਲੀ ਹਿੰਦ ਦਰਸ ਦਿਖਾਇਆ । ਸਾਚੀ ਸ਼ਬਦ ਜੋਤ ਪ੍ਰਭ ਲਾਏ ਤਨਕ, ਛਡ ਦਰਬਾਰ ਨਿਹਕਲੰਕ ਸ਼ਰਨ ਤੇਰੀ ਆਇਆ। ਕਰ ਨਿਮਸਕਾਰ ਬਾਰ ਅਨਕ, ਜਾਏ ਭੁਲ ਬਖ਼ਸ਼ਾਇਆ। ਪਰਗਟੇ ਜੋਤ ਵਾਸੀ ਪੁਰੀ ਘਨਕ, ਸਾਚਾ ਭੇਵ ਲਾ ਚਰਨ ਸੇਵ ਵਾਲੀ ਹਿੰਦ ਦਿਖਾਇਆ। ਵਾਲੀ ਹਿੰਦ ਦਰਸ ਪ੍ਰਭ ਕਰ। ਏਕਾ ਦੀਸੇ ਨਿਹਕਲੰਕ, ਸਤਿਜੁਗ ਤੇਰਾ ਦਰ। ਲਾਏ ਚਰਨ, ਵਰਨ ਚਾਰ ਇਕ ਜਾਏ ਕਰ। ਸੋਹੰ ਸਾਚਾ ਨਾਮ, ਪ੍ਰਭ ਆਤਮ ਦੇਵੇ ਧਰ। ਗੁਰਮੁਖ ਸਾਚੇ, ਕਲਜੁਗ ਮਾਇਆ ਕੋਲੋਂ ਮੂਲ ਨਾ ਡਰ। ਅੰਤਕਾਲ ਹੋਏ ਸਹਾਈ, ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਤੇਰਾ ਦਰ ਘਰ। ਸਾਚਾ ਦਰ, ਸਤਿ ਪੁਰਖਾਂ ਪਾਇਆ । ਅਵਤਾਰ ਨਰ, ਪ੍ਰਭ ਦਰਸ ਦਿਖਾਇਆ। ਜਗਨ ਨਾਥ ਭਗਵਾਨ ਬੀਠਲਾ, ਪ੍ਰਭ ਨਜ਼ਰੀ ਆਇਆ। ਪਰਗਟ ਜੋਤ ਨਿਹਕਲੰਕ, ਚਤੁਰਭੁਜ ਹੋਏ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਬੇਮੁਖਾਂ ਪਾਈ ਕਲਜੁਗ ਮਾਇਆ। ਕਲ ਤੇਰਾ ਜਗਤ ਆਕਾਰ। ਝੂਠਾ ਕੀਆ ਜਗਤ ਪਸਾਰ। ਕਾਮ ਕਰੋਧ ਜਗਤ ਚਲਾਇਆ ਵਿਕਾਰ। ਅੰਤਕਾਲ ਕਰਮ ਵਿਚਾਰ ਪ੍ਰਭ ਦੇਵੇ ਹਾਰ। ਬੇਮੁਖ ਜੀਵ ਨਿਹਕਲੰਕ, ਅੰਤ ਕਰੇ ਖੁਆਰ। ਗੁਰਮੁਖ ਸਾਚੇ ਅੰਮ੍ਰਿਤ ਰਸ ਪੀਵ, ਸਾਚਾ ਨਾਮ ਅਧਾਰ। ਗੁਰਸਿਖ ਸਾਚੇ ਸਦਾ ਜਗ ਜੀਵ, ਸਾਚੀ ਲਿਖਤ ਲਿਖਾਏ ਪ੍ਰਭ ਗਿਰਧਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟਿਆ, ਜਿਉਂ ਦੁਆਪਰ ਕ੍ਰਿਸ਼ਨ ਮੁਰਾਰ। ਦੁਆਪਰ ਪਰਗਟੇ ਕ੍ਰਿਸ਼ਨ ਮੁਰਾਰੀ। ਕਵਲ ਨੈਣ ਚਤੁਰਭੁਜ ਧਾਰੀ। ਸਿੰਘ ਸਿੰਘਾਸਣ ਗਰੜ ਸਵਾਰੀ। ਜਨ ਭਗਤਾਂ ਅੰਧ ਕੂਪ ਪੈਜ ਸਵਾਰੀ। ਦਰੋਪਤ ਸੁਤ ਪਾਰ ਉਤਾਰੀ। ਬਿਦਰ ਸੁਹਾਇਆ ਥਾਨ, ਛਡ ਦੁਰਯੋਧਨ ਅਟਾਰੀ। ਦੁਰਬਾਸ਼ੇ ਗਵਾਇਆ ਮਾਣ, ਪਾਂਡੋ ਰੱਖੇ ਲਾਜ ਪ੍ਰਭ ਮੁਰਾਰੀ। ਜਾਦਵ ਜਾਮਾ ਧਾਰ, ਦੁਆਪਰ ਆਇਆ ਕ੍ਰਿਸ਼ਨ ਅਵਤਾਰੀ। ਅਰਜਨ ਦੇ ਬ੍ਰਹਮ ਗਿਆਨ, ਗੀਤਾ ਗਿਆਨ ਜਗਤ ਵਿਚਾਰੀ। ਸਾਚਾ ਸ਼ਬਦ ਲਿਖਾਏ ਵਿਸ਼ਨੂੰ ਭਗਵਾਨ, ਸੁਖ ਦੇਵੇ ਮਨ

ਬਣੇ ਲਿਖਾਰੀ। ਯਜੁਰ ਵੇਦ ਮਿਟਾਏ ਗਿਰਧਾਰੀ। ਦੁਆਪਰ ਅੰਤਮ ਅੰਤ, ਵਿਸ਼ਨੂੰ ਭਗਵਾਨ ਮਾਤ ਜੋਤ ਆਕਾਰੀ। ਕਲਜੁਗ ਜਾਮਾ ਧਾਰ, ਪਰਗਟ ਹੋਵੇ ਨਿਹਕਲੰਕ ਅਵਤਾਰੀ। ਬੇਮੁਖ ਹੋਇਆ ਸਰਬ ਸੰਸਾਰ, ਝੂਠੀ ਮਾਇਆ ਜਗਤ ਪਸਾਰੀ। ਬੇਮੁਖਾਂ ਆਤਮ ਹੋਇਆ ਅੰਧ ਅੰਧਿਆਰ, ਨਾ ਦੀਸੇ ਰਾਧਾ ਕ੍ਰਿਸ਼ਨ ਮੁਰਾਰੀ। ਜਨ ਭਗਤਾਂ ਦੇ ਦਰਸ ਅਪਾਰ, ਘਨਈਏ ਕ੍ਰਿਸ਼ਨ ਕਲ ਪੈਜ ਸਵਾਰੀ। ਸਾਚੀ ਜੋਤ ਕੀਆ ਆਕਾਰ, ਜੁਗੋ ਜੁਗ ਆਏ ਜਗਤ ਪ੍ਰਭ ਨਿਰੰਕਾਰੀ। ਏਕਾ ਜੋਤ ਸਦਾ, ਜੁਗ ਅਨੇਕ ਭੇਖ ਪ੍ਰਭ ਵਰਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਰਗਟੇ ਜੋਤ, ਸਤਿਜੁਗ ਲਿਖਾਏ ਸ਼ਬਦ ਲਿਖਾਰੀ। ਕਲਜੁਗ ਆਇਆ ਪ੍ਰਭ ਧਰਨੀ ਧਰ। ਜਾਮਾ ਧਾਰੇ ਨਿਹਕਲੰਕ ਅਵਤਾਰ ਨਰ। ਬੇਮੁਖ ਜੀਵ ਅੰਤ ਕਲਜੁਗ ਦੁਖ ਜਾਇਣ ਭਰ। ਸਾਧ ਸੰਗਤ ਪ੍ਰਭ ਚਰਨ ਲਾਗ ਜਾਏ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਜਾਏ ਇਕ ਕਰ। ਵਰਨ ਬਰਨ ਪ੍ਰਭ ਏਕਾ ਚਰਨ । ਸਤਿਜੁਗ ਜੀਵ ਪ੍ਰਭ ਚਰਨ ਲਾਗ ਤਰਨ। ਏਕਾ ਸ਼ਬਦ ਏਕਾ ਗੁਰ, ਚਾਰ ਵਰਨ ਆਏ ਸ਼ਰਨ । ਪਰਗਟ ਜੋਤ ਨਿਹਕਲੰਕ, ਸਾਚੀ ਟੇਕ ਸਤਿਜੁਗ ਜੀਵ ਪ੍ਰਭ ਧਰਨ । ਧਰਨੀ ਧਰ ਜਗਤ ਪਿਤ ਆਇਆ। ਦਰਸ ਦੇਵੇ ਨਿਰੰਜਣ ਰਾਇਆ। ਸਾਧ ਸੰਗਤ ਤੇਰਾ ਹੋਏ ਸਹਾਇਆ। ਮੁਕੰਦ ਮਨੋਹਰ ਲੱਖਮੀ ਨਰਾਇਣ, ਕਲ ਭੇਖ ਵਟਾਇਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਧਰਤ ਧਵਲ ਆਕਾਸ਼ ਹਿਲਾਇਆ। ਖੰਡ ਬ੍ਰਹਿਮੰਡ ਪ੍ਰਭ ਉਲਟਾਏ। ਬ੍ਰਹਮਾ ਨਿਹਕਲੰਕ ਮਾਣ ਗਵਾਏ। ਧ੍ਰੂ ਦਰਬਾਨ ਰਹਿਣ ਨਾ ਪਾਏ। ਚੌਥੇ ਜੁਗ ਪ੍ਰਭ ਜੋਤੀ ਜੋਤ ਮਿਲਾਏ। ਗੁਰਮੁਖ ਸਾਚੇ ਕਲਜੁਗ ਸਿਖ, ਪ੍ਰਭ ਸਚਖੰਡ ਮਾਣ ਦਵਾਏ। ਸਾਚਾ ਸਿੱਖ ਸਿੰਘ ਪਾਲ, ਨਿਹਕਲੰਕ ਬ੍ਰਹਮਲੋਕ ਪੁਚਾਏ। ਗੁਰਮੁਖ ਸਾਚਾ ਸਵਰਨ ਸਿੰਘ ਹੋਵੇ ਦਰਬਾਨ, ਸਚਖੰਡ ਪ੍ਰਭ ਚਰਨ ਸੇਵ ਕਮਾਏ। ਮਹਾਰਾਜ ਸ਼ੇਰ ਸਿੰਘ ਤੇਰੀ ਸ਼ਕਤ ਮਹਾਨ, ਜਨ ਭਗਤਾਂ ਮਾਣ ਦਵਾਏ। ਬਹੱਤਰ ਜਾਮੇ ਜਨ ਭਗਤ ਲਿਖਾਏ। ਕਲਜੁਗ ਜਾਮਾ ਧਾਰ ਨਿਹਕਲੰਕ, ਸਚ ਕਰਮ ਚਲਾਏ। ਕਲਜੁਗ ਉਤਮ ਉਤਮ ਸਿਖ, ਉਤਮ ਮੁਖ ਪਾਲ ਸਿੰਘ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬ੍ਰਹਮ ਲੋਕ ਦੇ ਵਿਚ ਪਹੁੰਚਾਏ। ਬ੍ਰਹਮਲੋਕ ਗੁਰਸਿਖ ਟਿਕਾਇਆ। ਚਾਰ ਵੇਦ ਪ੍ਰਭ ਮਾਣ ਗਵਾਇਆ। ਬਾਹੋਂ ਪਕੜ ਨਿਹਕਲੰਕ, ਬ੍ਰਹਮਾ ਵਿਚ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਖੰਡ ਬ੍ਰਹਿਮੰਡ ਉਲਟਾਇਆ। ਗੁਰਸਿਖ ਦੇਵੇ ਪ੍ਰਭ ਵਡਿਆਈ । ਸ੍ਰਿਸ਼ਟ ਸਬਾਈ ਹੱਥ ਫੜਾਈ। ਜੋਤ ਸਰੂਪ ਵਿਸ਼ਨੂੰ ਭਗਵਾਨ, ਖੰਡ ਸਚ ਸਾਚੀ ਜੋਤ ਜਗਾਈ। ਜਾਮਾ ਧਾਰ ਨਿਹਕਲੰਕ, ਜੋਤ ਸਰੂਪ ਪ੍ਰਭ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਗੁਰਮੁਖ ਸਾਚੇ ਦਰ ਤੇਰੇ ਸੋਭਾ ਪਾਈ। ਬ੍ਰਹਮਲੋਕ ਦੀਸੇ ਗੁਰਸਿਖ ਬ੍ਰਹਿਮਾਦੀ। ਏਕਾ ਸ਼ਬਦ ਪ੍ਰਭ ਵਜਾਏ ਧੁਨ ਪ੍ਰਭ ਅਨਾਦੀ। ਜਾਮਾ ਧਾਰ ਨਿਹਕਲੰਕ, ਝੂਠੀ ਦੁਨੀਆ ਸਾਧੀ । ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ ਸਾਧ ਸੰਗਤ, ਸੋਹੰ ਸ਼ਬਦ ਸਦ ਰਸਨਾ ਅਰਾਧੀ। ਰਸਨਾ ਅਰਾਧ, ਆਤਮ ਰਸ ਜਾਣਿਆ। ਸਾਚਾ ਨਾਦ, ਸੋਹੰ ਸ਼ਬਦ ਆਤਮ ਧੁੰਨ ਉਪਜਾਣਿਆ। ਕਲਜੁਗ ਪਰਗਟੇ ਕ੍ਰਿਸ਼ਨ ਮਧ ਮਾਧਵ, ਵਰਤਾਏ ਸਤਿ ਸਤਿ ਸਤਿਜੁਗ ਭਾਣਿਆ। ਹੰਕਾਰੀਆਂ ਪ੍ਰਭ ਲਿਆ ਸਾਧ, ਤਖ਼ਤੋਂ ਲਾਹੇ ਰਾਜੇ ਰਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੰਗ ਵਿਰਲੇ ਗੁਰਮੁਖ ਮਾਣਿਆ। ਰੰਗ ਮਾਣੇ ਪ੍ਰਭ ਰੰਗ ਰਾਤਾ। ਦੇਵੇ ਦਰਸ, ਪ੍ਰਭ ਵਿਧਾਤਾ। ਸੋਹੰ ਸ਼ਬਦ ਦੇਵੇ ਦਾਨ ਵਡ ਦਾਤਾ। ਆਤਮ ਦੇਵੇ ਬ੍ਰਹਮ ਗਿਆਨ, ਪ੍ਰਭ ਸਰਬ ਗਿਆਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ

ਭਗਵਾਨ, ਤੇਰੇ ਚਰਨ ਪ੍ਰੀਤ ਕਲਜੁਗ ਸਾਚਾ ਨਾਤਾ। ਚਰਨ ਪ੍ਰੀਤ ਜਿਸ ਜਨ ਕਮਾਈ। ਸਤਿਗੁਰ ਸਾਚੇ, ਆਤਮ ਜੋਤ ਜਗਾਈ। ਅੰਤਕਾਲ ਕਿਰਪਾਨਿਧ, ਸਾਧ ਸੰਗਤ ਸਿਰ ਹੱਥ ਟਿਕਾਈ। ਸੋਹੰ ਸ਼ਬਦ ਜਾਏ ਆਤਮ ਵਿਧ, ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ। ਵਡਾ ਆਪ, ਵਡੀ ਵਡਿਆਈ। ਰੱਖੇ ਲਾਜ ਜੋ ਜਨ ਆਏ ਸਰਨਾਈ। ਗੁਰਮੁਖ ਸਾਚੇ, ਤੇਰੀ ਪਤਿ ਰਖਾਈ। ਮਾਨਸ ਜਨਮ ਧਾਰ, ਪ੍ਰਭ ਅਬਿਨਾਸ਼ੀ ਸੇਵ ਕਮਾਈ। ਉਜਲ ਮੁਖ ਵਿਚ ਸੰਸਾਰ, ਨਿਹਕਲੰਕ ਦੇਵੇ ਵਡਿਆਈ। ਸਾਚਾ ਸ਼ਬਦ ਜਨ ਰਖ ਅਧਾਰ, ਭੁੱਖ ਰਹੇ ਨਾ ਰਾਈ । ਸਤਿਜੁਗ ਵਰਤੇ ਵਰਤਾਵੇ ਸਤਿ ਕਰਤਾਰ, ਸੋਹੰ ਸਾਚੀ ਲਿਖਤ ਲਿਖਾਈ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਸੋਹੰ ਸ਼ਬਦ ਭਿਛਿਆ ਪਾਈ। ਜੋ ਜਨ ਆਏ ਮਨ ਸ਼ਬਦ ਭੁਖ। ਪ੍ਰਭ ਉਪਜਾਵੇ ਆਤਮ ਸੁਖ। ਲੱਖ ਚੁਰਾਸੀ ਕਟਾਵੇ, ਵਾਸ ਨਾ ਹੋਵੇ ਮਾਤਾ ਕੁੱਖ। ਸੋਹੰ ਸਾਚਾ ਸ਼ਬਦ ਸੁਣਾਵੇ, ਵਿਰਲਾ ਕੋਈ ਕਮਾਵੇ ਗੁਰਮੁਖ। ਮਹਾਰਾਜ ਸ਼ੇਰ ਸਿੰਘ ਸ਼ਬਦ ਵਰਤਾਏ, ਹੋਏ ਸਹਾਏ ਗੁਰਮੁਖਾਂ ਲਾਹੇ ਆਤਮ ਭੁਖ। ਜੋ ਜਨ ਆਇਆ, ਆਤਮ ਧਰ ਧਿਆਨ। ਸੋਹੰ ਸ਼ਬਦ ਪ੍ਰਭ ਦੇਵੇ ਬ੍ਰਹਮ ਗਿਆਨ। ਜਗਾਏ ਜੋਤ ਵਿਚ ਦੇਹ ਗੁਣੀ ਨਿਧਾਨ। ਅਨਹਦ ਉਪਜੇ ਰਾਗ, ਗੁਰਮੁਖ ਸੁਣੇ ਕਾਨ। ਮਹਾਰਾਜ ਸ਼ੇਰ ਸਿੰਘ ਸ਼ਬਦ ਵਰਤਾਰਾ, ਪਰਗਟੇ ਜੋਤ ਵਿਸ਼ਨੂੰ ਭਗਵਾਨ। ਸੋਹੰ ਸ਼ਬਦ ਤੇਰਾ ਸਤਿ ਸਰੂਪ। ਸੋਹੰ ਸ਼ਬਦ ਮੇਲ ਕਰਾਏ ਕਲਜੁਗ ਸਾਚੇ ਭੂਪ। ਸੋਹੰ ਸ਼ਬਦ ਤੇਰੀ ਮਹਿੰਮਾ ਅਨੂਪ। ਸੋਹੰ ਸ਼ਬਦ ਪਰਗਟਾਵੇ ਪ੍ਰਭ ਸਵੱਛ ਸਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਸਹਾਈ ਵਿਚ ਅੰਧ ਕੂਪ। ਜੋ ਜਨ ਆਏ ਆਤਮ ਵਿਚਾਰੀ। ਸਾਚੇ ਪ੍ਰਭ ਹੋਏ ਚਰਨ ਪੁਜਾਰੀ। ਮੰਗਣ ਦਰ, ਪ੍ਰਭ ਵਡ ਦਰਬਾਰੀ। ਸਾਚਾ ਘਰ ਨਿਹਕਲੰਕ ਵਿਚ ਮਾਤ ਸੰਸਾਰੀ। ਆਸਾ ਵਰ ਗੁਰਸਿਖ ਦੇਵੇ ਸ਼ਬਦ ਅਧਾਰੀ। ਨਿਹਕਲੰਕ ਅਵਤਾਰ ਨਰ ਜਗੇ ਜੋਤ, ਜਗਾਏ ਪ੍ਰਭ ਗਿਰਧਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਗੁਰਸਿਖਾਂ ਪਾਰ ਉਤਾਰੀ। ਗੁਰਸਿਖ ਸਾਚੇ ਆਤਮ ਆਸਾ। ਸੋਹੰ ਸ਼ਬਦ ਸਿੱਖ ਸਦਾ ਪਿਆਸਾ। ਦੋਏ ਜੋੜ ਕਰੇ ਬੰਦਨ, ਚਰਨ ਸੀਸ ਕਰੇ ਨਿਵਾਸਾ। ਨਿਹਕਲੰਕ ਆਤਮ ਤੋੜੇ ਬੰਧਨ, ਸਾਚਾ ਸ਼ਬਦ ਵਿਚ ਦੇਹ ਕਰੇ ਵਾਸਾ। ਸੋਹੰ ਸ਼ਬਦ ਆਤਮ ਚਾੜ੍ਹੇ ਰੰਗਣ, ਜੋ ਜਨ ਤਿਆਗੇ ਮਦਿਰਾ ਮਾਸਾ। ਗੁਰਮੁਖ ਆਏ ਦਾਤ ਦਰ ਮੰਗਣ, ਪ੍ਰਭ ਪੂਰਨ ਦੇਵੇ ਭਰਵਾਸਾ। ਆਤਮ ਦੀਪਕ ਪ੍ਰਭ ਜੋਤ ਸੰਗ ਜਗਣ, ਆਤਮ ਕਰੇ ਜੋਤ ਪਰਕਾਸ਼ਾ। ਸਾਚੀ ਲਾਗੀ ਪ੍ਰਭ ਚਰਨ ਸੰਗ ਲਗਣ, ਗੁਰਸਿਖ ਜਾਏ ਨਾ ਦਰ ਨਿਰਾਸਾ। ਮਹਾਰਾਜ ਸ਼ੇਰ ਸਿੰਘ ਤੇਰਾ ਸਾਚਾ ਦਰ, ਸਾਧ ਸੰਗਤ ਤੇਰੇ ਚਰਨ ਭਰਵਾਸਾ। ਜੋ ਜਨ ਲਾਏ ਪ੍ਰਭ ਚਰਨ ਧੂੜ, ਸਰਬ ਜਨਾਂ ਪ੍ਰਭ ਆਸਾ ਪੂਰ। ਸੋਹੰ ਸ਼ਬਦ ਆਤਮ ਜੋਤ ਪਰਗਟਾਵੇ ਨੂਰ। ਏਕਾ ਸ਼ਬਦ ਰਾਗ ਰਸਾਇਣ, ਆਤਮ ਰੱਖੇ ਸਦਾ ਸਰੂਰ। ਸਾਚਾ ਸ਼ਬਦ ਏਕ ਅਧਾਰਨ, ਜੋਤ ਜਗਾਏ ਜਿਉਂ ਕੋਹਤੂਰ । ਮਹਾਰਾਜ ਸ਼ੇਰ ਸਿੰਘ ਜੋਤ ਅਧਾਰਨ, ਗੁਰਸਿਖਾਂ ਨਾ ਦੀਸੇ ਦੂਰ। ਆਤਮ ਸ਼ਬਦ, ਜਿਸ ਆਸ ਰਖਾਈ। ਸਾਚੀ ਵਸਤ ਪ੍ਰਭ ਝੋਲੀ ਪਾਈ। ਭੁਲ ਡੋਲ, ਕਲਜੁਗ ਜੀਵ ਪਤ ਗਵਾਈ। ਸੋਹੰ ਸ਼ਬਦ ਸਾਚਾ ਅਨਮੁਲ, ਗੁਰਮੁਖ ਸਾਚੇ ਪ੍ਰਭ ਦਏ ਵਡਿਆਈ। ਕਲਜੁਗ ਜੀਵ ਜਾਇਣ ਭੁਲ, ਸਾਚਾ ਪ੍ਰਭ ਦੇ ਸਜ਼ਾਈ। ਸਾਚਾ ਬਚਨ ਨਿਹਕਲੰਕ ਅਟੱਲ, ਨਾ ਕੋਈ ਮੇਟ ਮਿਟਾਈ। ਸੋਹੰ ਸ਼ਬਦ ਆਤਮ ਵਰਖੇ ਫੁਲ, ਸੁਰਤ ਸ਼ਬਦ ਦਾ ਮੇਲ ਕਰਾਈ। ਮਦਿ ਮਾਸ ਜੋ ਰਸਨਾ ਲਾਏ ਆਤਮ ਦੀਪਕ ਹੋਏ ਗੁਲ, ਸਾਚੀ ਲਿਖਤ ਪ੍ਰਭ ਕਰਾਈ। ਮਾਨਸ ਜਨਮ ਕਲ ਜਾਏ ਰੁਲ, ਸ਼ਬਦ ਗੁਣ ਜੋ ਜਨ ਭੁਲਾਈ।

ਕਲਜੁਗ ਜੀਵ ਅੰਤ ਜਾਇਣ ਹੁੱਲ, ਸਾਚਾ ਸ਼ਬਦ ਜੋ ਨਾ ਕਮਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਭਿਛਿਆ ਪਾਈ। ਆਤਮ ਧਿਆਨ, ਪ੍ਰਭ ਸ਼ਬਦ ਕਮਾਵਣਾ। ਨਿਹਕਲੰਕ ਤੇਰਾ ਨਾਮ ਸੋਹੰ, ਗੁਰਮੁਖ ਸਾਚੇ ਗਾਵਣਾ। ਦੁਸ਼ਟਾਂ ਕਰੇ ਖੁਆਰ, ਹੰਕਾਰ ਨਿਵਾਰੇ ਜਿਉਂ ਰਾਮਾ ਰਾਵਣਾ। ਜਨ ਭਗਤਾਂ ਦੇਵੇ ਤਾਰ, ਮਹਾਰਾਜ ਸ਼ੇਰ ਸਿੰਘ ਤੇਰਾ ਸਾਚਾ ਸ਼ਬਦ ਸੁਹਾਵਣਾ। ਸ਼ਬਦ ਦੇਵੇ ਦੇਵਣਹਾਰਾ। ਆਤਮ ਜੋਤ ਕਰੇ ਉਜਿਆਰਾ। ਝੂਠੀ ਦੇਹ ਝੂਠਾ ਮੁਨਾਰਾ। ਜੋਤ ਸਰੂਪ ਵਿਚ ਵਸਿਆ ਗਿਰਧਾਰਾ। ਨਿਹਕਲੰਕ ਤੇਰਾ ਪਸਰ ਪਸਾਰਾ। ਸੋਹੰ ਸ਼ਬਦ ਗਿਆਨ ਦੇ, ਆਤਮ ਕਰੇ ਉਜਿਆਰਾ। ਸਾਚਾ ਦਰਸ ਪ੍ਰਭ ਗੁਣ ਨਿਧਾਨ ਦੇ, ਜਨ ਭਗਤਾਂ ਪਾਰ ਉਤਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਾਮ ਅਧਾਰਾ। ਪ੍ਰਭ ਚਰਨ ਜੋ ਜਨ ਆਏ, ਨਾਮ ਲੈਣ ਦੀ ਆਸ ਰਖਾਏ। ਹਉਮੇ ਮਮਤਾ ਹੰਕਾਰ ਗਵਾਏ। ਨਿਰਧਨ ਹੋਏ ਪ੍ਰਭ ਚਰਨੀ ਸੀਸ ਝੁਕਾਏ। ਸਰਧਨ ਹੋਏ ਪ੍ਰਭ ਸੋਹੰ ਦਾਨ ਝੋਲੀ ਪਾਏ। ਆਤਮ ਹੋਏ ਪਰਕਾਸ਼, ਸਾਚਾ ਦੀਪਕ ਪ੍ਰਭ ਵਿਚ ਦੇਹ ਜਗਾਏ। ਹਉਮੇ ਮਮਤਾ ਹੋਵੇ ਨਾਸ, ਸੋਹੰ ਸ਼ਬਦ ਹੋਵੇ ਰੁਸ਼ਨਾਏ। ਨਿਰੰਜਣ ਜੋਤ ਜਗਤ ਪਰਕਾਸ਼, ਪਰਗਟ ਜੁਗੋ ਜੁਗ ਹੋਏ। ਖੰਡ ਬ੍ਰਹਿਮੰਡ ਮਾਤ ਪਤਾਲ ਅਕਾਸ਼, ਤੀਨ ਲੋਕ ਪ੍ਰਭ ਸਾਚੀ ਸੋਏ । ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਪਰਕਾਸ਼, ਜਨਮ ਮਰਨ ਦੁਖ ਮੇਟੇ ਦੋਏ। ਜਣਾਏ ਜਨ ਮਨਾਏ ਮਨ। ਸਾਚੀ ਜੋਤ ਪਰਕਾਸ਼ ਕਰੇ ਪ੍ਰਭ ਵਿਚ ਸਾਚੇ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਤੇਰਾ ਸਾਚਾ ਦਰ ਘਰ ਲਿਆ ਮੰਨ। ਜਨ ਭਗਤ ਆਤਮ ਵਰ ਮਾਣਿਆ। ਦੇਵੇ ਦਰਸ ਜੋਤ ਸਰੂਪ ਵਿਸ਼ਨੂੰ ਭਗਵਾਨਿਆ। ਸੋਹੰ ਸ਼ਬਦ ਦੇਵੇ ਦਾਨ, ਆਤਮ ਬ੍ਰਹਮ ਗਿਆਨਿਆ। ਸਤਾਰਾਂ ਸਾਵਣ ਸਾਧ ਸੰਗਤ ਕਲਜੁਗ ਰਹਿ ਜਾਏ ਸਚੀ ਨਿਸ਼ਾਨੀਆ। ਵਿਰਲੇ ਗੁਰਮੁਖ ਨਿਹਕਲੰਕ ਤੇਰਾ ਦਰਸ ਨੈਣ ਪੇਖ, ਆਤਮ ਰਸ ਮਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਸੁਹਾਏ ਥਾਨ ਸੁਹਾਣਿਆ । ਸੋ ਸੁਹਾਏ ਥਾਨ, ਜਿਥੇ ਪ੍ਰਭ ਆਇਆ। ਸੋ ਸੁਹਾਏ ਥਾਨ, ਘਨਕਪੁਰ ਵਾਸੀ ਆਪਣਾ ਭੇਵ ਖੁਲ੍ਹਾਇਆ। ਸੋ ਸੁਹਾਏ ਥਾਨ, ਜਗਤ ਪਿਤ ਆਏ ਦਾਈ ਦਾਇਆ। ਸੋ ਸੁਹਾਏ ਥਾਨ, ਨਿਹਕਲੰਕ ਕਲਜੁਗ ਜੋਤ ਪਰਗਟਾਇਆ। ਸੋ ਸੁਹਾਏ ਥਾਨ, ਸਾਧ ਸੰਗਤ ਮਿਲ ਰਸਨਾ ਹਰਿ ਹਰਿ ਹਰਿ ਗੁਣ ਗਾਇਆ। ਸੋ ਸੁਹਾਏ ਥਾਨ, ਨਿਹਕਲੰਕ ਕਲ ਜੋਤ ਪਰਗਟਾਇਆ। ਸੋ ਸੁਹਾਏ ਥਾਨ, ਜਾਮਾ ਧਾਰ ਪ੍ਰਭ ਸਾਧ ਸੰਗਤ ਬੇੜਾ ਬੰਨੇ ਲਾਇਆ। ਸੋ ਸੁਹਾਏ ਥਾਨ, ਬੇਮੁਖਾਂ ਪਕੜ ਪ੍ਰਭ ਝੂਠੀ ਨੀਂਦ ਸਵਾਇਆ। ਸੋ ਸੁਹਾਏ ਥਾਨ, ਸਾਚੇ ਗੁਰਸਿਖਾਂ ਪ੍ਰਭ ਆਲਸ ਨਿੰਦਰਾ ਲਾਹਿਆ । ਸੋ ਸੁਹਾਏ ਥਾਨ, ਪ੍ਰਭ ਸੋਹੰ ਸ਼ਬਦ ਆਤਮ ਮੁਖ ਚੁਆਇਆ। ਸੋ ਸੁਹਾਏ ਥਾਨ, ਰੰਗ ਰਾਤਾ ਰੰਗ ਰੰਗੀਲਾ ਮਾਧਵ ਵਿਚ ਮਾਤ ਦੇ ਆਇਆ । ਸੋ ਸੁਹਾਏ ਥਾਨ, ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਖੇਲ ਰਚਾਇਆ। ਸੁਹਾਇਆ ਥਾਨ, ਪ੍ਰਭ ਆਇਆ ਘਰ। ਸੋਹੰ ਸ਼ਬਦ ਪ੍ਰਭ ਸਾਚਾ ਦੇਵੇ ਵਰ। ਪਰਗਟੇ ਜੋਤ ਨਿਹਕਲੰਕ ਅਵਤਾਰ ਨਰ। ਗੁਰਮੁਖਾਂ ਦਿਸਾਇਆ ਪ੍ਰਭ ਊਚ ਘਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਦੀਆ ਗੁਰਸੰਗਤ ਵਰ। ਵਰ ਘਰ ਗੁਰਸੰਗਤ ਪਾਇਆ। ਉਤਮ ਨਿਹਕਲੰਕ ਤੇਰੀ ਸ਼ਰਨਾਇਆ। ਅੰਮ੍ਰਿਤ ਆਤਮ ਸਿੰਚ, ਜੀਵ ਆਤਮ ਤ੍ਰਿਖਾ ਮਿਟਾਇਆ। ਮਹਾਰਾਜ ਸੇਰ ਸਿੰਘ ਸਤਿਗੁਰ ਸਾਚੇ ਸੋਹੰ ਗਿਆਨ ਦਵਾਇਆ। ਸ਼ਬਦ ਗਿਆਨ, ਜਗਤ ਗੁਣ ਨਿਧ। ਸ਼ਬਦ ਗਿਆਨ ਸਰਬ ਕਾਜ ਸਿਧ। ਸ਼ਬਦ ਗਿਆਨ ਪਾਵੇ ਸਾਚੇ ਘਰ ਨੌਂ ਨਿਧ। ਮਹਾਰਾਜ ਸ਼ੇਰ ਸਿੰਘ

ਸਤਿਗੁਰ ਸਾਚਾ, ਭਗਤਾਂ ਆਤਮ ਜਾਏ ਵਿਧ। ਸੋਹੰ ਸ਼ਬਦ ਜੀਵ ਤੇਰਾ ਭਰਵਾਸਾ। ਰਸਨਾ ਜਪ ਜਪ ਜਪ ਜੀਵ, ਆਤਮ ਜੋਤ ਕਰੇ ਪਰਕਾਸ਼ਾ। ਆਤਮ ਰਸ ਮਹਾਂ ਰਸ ਪੀਵ, ਪਰਗਟਾਵੇ ਜੋਤ ਪ੍ਰਭ ਅਬਿਨਾਸ਼ਾ। ਨਿਹਕਲੰਕ ਸ਼ਰਨ ਸੋਹੰ ਸੋਹੰ ਸ਼ਬਦ ਜਪ ਜੀਵ, ਆਤਮ ਦੁੱਖ ਸਰਬ ਜਾਏ ਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਕਾਸ਼ ਮਾਤ ਪਤਾਲ ਅਕਾਸ਼ਾ । ਜੋਤ ਜਗਾਏ ਮਾਤ ਪਤਾਲ ਅਕਾਸ਼। ਸੋਹੰ ਸ਼ਬਦ ਨਿਹਕਲੰਕ ਗੁਰਸਿਖਾਂ ਦੇਵੇ ਸਾਚੀ ਦਾਤ। ਰਸਨਾ ਜਪ ਜੀਵ, ਆਤਮ ਦਿਸੇ ਨਾ ਦਿਨ ਰਾਤ। ਸਾਚਾ ਸ਼ਬਦ ਬ੍ਰਹਮ ਸਰੂਪ, ਚਾਰ ਵਰਨ ਦਸਾਏ ਏਕਾ ਜ਼ਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਨਿਰਮਲ ਜੋਤ ਜਗਾਤ। ਸਾਚੇ ਪ੍ਰਭ ਜੋਤ ਜਗਾਈ। ਗੁਰਮੁਖ ਆਤਮ ਦੀਪ ਫੇਰ ਜਗਾਈ। ਸੋਹੰ ਸ਼ਬਦ ਸਾਚਾ ਨਾਮ ਧੁਨ ਵਜਾਈ। ਧੰਨ ਧੰਨ ਧੰਨ ਗੁਰਸਿਖ, ਸੋਹੰ ਸਾਚਾ ਸ਼ਬਦ ਕਮਾਈ। ਕਲਜੁਗ ਉਤਮ ਹੋਵੇ ਮੁਖ, ਨਿਹਕਲੰਕ ਦੇਵੇ ਵਡਿਆਈ। ਦੇਵੇ ਦਾਨ ਪ੍ਰਭ ਵਡ ਦਾਈ। ਸੋਹੰ ਵਡ ਗੁਣੀ ਨਿਧਾਨ, ਰਸਨਾ ਜਪ ਜੀਵ ਆਤਮ ਤ੍ਰਿਖਾ ਮਿਟਾਈ। ਸਤਿਜੁਗ ਵਰਤੇ ਨਿਹਕਲੰਕ ਤੇਰੀ ਲਿਖਤ ਕਰਾਈ ਸਚ ਬਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟਾਂ ਜਾਣੀ। ਸੋਹੰ ਸਾਚਾ ਸ਼ਬਦ ਜੀਵ ਜਗਤ ਕਮਾ । ਮੂਰਖ ਮਾਨਸ ਜਨਮ ਜੀਵ ਕਲਜੁਗ ਨਾ ਗਵਾ। ਆਤਮ ਜਗਾਏ ਸਾਚਾ ਦੀਪ, ਸਾਚੀ ਹੋਵੇ ਵਿਚ ਰੁਸ਼ਨਾ। ਮਦਿ ਮਾਸੀ ਕਲਜੁਗ ਜੀਵ, ਨਿਹਕਲੰਕ ਦਰ ਭੁਲ ਬਖ਼ਸ਼ਾ। ਸੋਹੰ ਸ਼ਬਦ ਸਤਿਗੁਰ ਸਾਚਾ, ਸਤਿਜੁਗ ਦਿਸਾਵੇ ਸਾਚਾ ਰਾਹ। ਕਲਜੁਗ ਸਰਬ ਭੇਖ ਮਿਟਾਏ, ਦੂਸਰ ਕੋਈ ਦੀਸੇ ਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਅੰਤਕਾਲ ਪਕੜੇ ਬਾਂਹ। ਬਾਹੋਂ ਪਕੜ ਪ੍ਰਭ ਪਾਰ ਕਰਾਇਆ। ਚਰਨ ਆਏ ਜਿਸ ਸੀਸ ਝੁਕਾਇਆ। ਸਰਨਾਗਤ ਪ੍ਰਭ ਹੋਏ ਸਰਨਾਇਆ। ਰੱਖੇ ਪਤਿ ਪ੍ਰਭ ਗੁਰਸਿਖ ਸਿਰ ਹੱਥ ਟਿਕਾਇਆ। ਗੁਰਮੁਖ ਆਤਮ ਆਈ ਵੱਤ, ਸੋਹੰ ਸ਼ਬਦ ਪ੍ਰਭ ਆਤਮ ਪਾਇਆ। ਸਾਚਾ ਦੇਵੇ ਪ੍ਰਭ ਆਤਮ ਯਤਿ, ਸਾਚਾ ਸ਼ਬਦ ਅਧਾਰ ਰਖਾਇਆ। ਏਕਾ ਅੰਕ ਜਪਾਏ ਤੱਤ, ਜੋਤ ਸਰੂਪ ਦੀਪ ਜਗਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਵਰਤਾਰ, ਸਤਿ ਸਤਿ ਪੁਰਖਾਂ ਮਾਣ ਕਲਜੁਗ ਪਾਇਆ। ਜੋ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਏ। ਸਤਿਜੁਗ ਸਾਚਾ ਸ਼ਬਦ, ਪ੍ਰਭ ਸ਼ਬਦੀ ਭੇਵ ਖੁਲ੍ਹਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਸਰੂਪ ਦਰਸ ਦਿਖਾਏ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਸ੍ਰਿਸ਼ਟ ਸਬਾਈ, ਅੰਤ ਕਰਾਈ ਖੈ। ਗੁਰਮੁਖ ਵਿਰਲਾ ਕੋਈ ਕਲਜੁਗ ਰਹੇ। ਚਾਰ ਕੁੰਟ ਸੋਹੰ ਸ਼ਬਦ ਤੇਰੇ ਨਾਮ ਦੀ ਜੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਤਰੇ ਜੋ ਜਨ ਨਾਮ ਰਸਨਾ ਤੇਰਾ ਲਏ। ਜੋ ਜਨ ਜਪੇ ਸੋਹੰ ਨਾਮਾ । ਸਚਾ ਪ੍ਰਭ ਪੂਰਨ ਕਰਾਏ ਕਾਮਾ। ਨਿਹਕਲੰਕ ਕਲ ਪਹਰਿਆ ਜਾਮਾ । ਦੁਆਪਰ ਕ੍ਰਿਸ਼ਨ ਮੁਰਾਰ ਤ੍ਰੇਤਾ ਰਾਮਾ। ਸਤਿਜੁਗ ਸਾਚੇ ਮਿਹਰਵਾਨ, ਨਿਹਕਲੰਕ ਕਲ ਪਹਰਿਆ ਜਾਮਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਸਤਿਜੁਗ ਜਪਾਏ ਸਾਚਾ ਨਾਮਾ। ਨਾਮ ਨਰਾਇਣ, ਨਿਰੰਜਣ ਦੇਵੇ। ਜੋ ਜਨ ਰਸਨਾ ਸੋਹੰ ਸੇਵੇ। ਪਾਵੇ ਦਰਸ ਅਲਖ ਅਭੇਵੇ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਸਾਚੀ ਵਸਤ ਗੁਰਮੁਖਾਂ ਦੇਵੇ। ਗੁਰਮੁਖ ਵਸਤ ਪ੍ਰਭ ਦਰ ਤੇ ਪਾਈ। ਕਲਜੁਗ ਮਿਲੀ ਜਗਤ ਵਡਿਆਈ। ਸੋਹੰ ਸ਼ਬਦ ਸਰਬ ਸੁਖਦਾਈ। ਰਸਨਾ ਜਪ ਜੀਵ, ਜਗ ਤਰ ਜਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਤੇਰੀ ਸਚ ਸਰਨਾਈ। ਗੁਰਮੁਖ ਦੀਆ ਨਾਮ ਅਧਾਰਾ। ਜੋਤ ਜਗਾਈ ਨੈਣ ਮੁੰਧਾਰਾ। ਦੀਪਕ ਪਰਕਾਸ਼ ਆਤਮ

ਉਜਿਆਰਾ। ਦੀਸੇ ਪ੍ਰਭ ਸਦਾ ਨਿਰਾਹਾਰਾ। ਮਹਾਰਾਜ ਸ਼ੇਰ ਸਿੰਘ ਗੁਰਮੁਖ ਆਤਮ ਤੇਰੇ ਸਦਾ ਪਸਾਰਾ। ਨਿਰਹਾਰੀ ਨਿਰਵੈਰ ਸਮਾਏ। ਧਾਰ ਖੇਲ ਚਤੁਰਭੁਜ ਕਹਾਏ। ਸਾਵਲ ਸੁੰਦਰ ਪ੍ਰਭ ਰੂਪ ਵਟਾਏ। ਮਹਾਸਾਰਥੀ ਆਪ ਅਖਵਾਏ। ਸਤਿਜੁਗ ਸੋਹੰ ਸਾਚਾ ਸ਼ਬਦ ਪ੍ਰਭ ਰਥ ਚਲਾਏ। ਸਾਧ ਸੰਗਤ ਬਾਹੋਂ ਪਕੜ ਪ੍ਰਭ ਉਪਰ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਗਾਥ ਚਾਰ ਵਰਨ ਰਸਨਾ ਗਾਏ। ਚਾਰ ਵਰਨ ਏਕਾ ਜੋਤੀ। ਪ੍ਰਭ ਸ਼ਰਨ ਹੋਏ ਏਕਾ ਗੋਤੀ। ਸਤਿਜੁਗ ਜੀਵ ਗੁਰਮੁਖ ਸਾਚੇ ਮਾਣਕ ਮੋਤੀ। ਨਿਹਕਲੰਕ ਅਵਤਾਰ ਸਾਚੀ ਜੋਤ ਜਗਾਏ ਆਤਮ ਜੋਤੀ। ਸਤਿਜੁਗ ਜੀਵ ਪ੍ਰਭ ਆਪ ਉਪਾਏ। ਸਤਿ ਨਿਰੰਜਣ ਜੋਤ ਵਿਚ ਦੇਹ ਜਗਾਏ। ਚਾਰ ਵਰਨ ਕਰਾਏ ਏਕਾ ਗੋਤ, ਨਿਹਕਲੰਕ ਚਰਨੀ ਲਾਏ। ਸੋਹੰ ਸ਼ਬਦ ਉਪਜਾਏ ਸਾਚੀ ਜੋਤ, ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਸਤਿਜੁਗ ਸੁਰਤ ਪ੍ਰਭ ਅਬਿਨਾਸ਼ੇ। ਸਾਚਾ ਪਿਤ ਸਾਚੀ ਜੋਤ ਪਰਕਾਸੇ। ਪ੍ਰਭ ਪਰਮੇਸ਼ਵਰ ਪਾਰਬ੍ਰਹਮ ਅਚੁਤ, ਏਕਾ ਸ਼ਬਦ ਰਹਿਰਾਸੇ। ਗੁਰਮੁਖ ਸਾਚੇ ਨਿਹਕਲੰਕ ਤੇਰੇ ਸੁਤ, ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੇ। ਸਤਿਜੁਗ ਤੇਰਾ ਸ਼ਾਂਤਕ ਰੂਪ। ਸਾਚੀ ਜੋਤ ਧਰੇ ਨਿਹਕਲੰਕ ਅਨੂਪ। ਕਲਜੁਗ ਜੀਵ ਨਾ ਦੀਸੇ ਪ੍ਰਭ ਰੰਗ ਰੂਪ। ਸਿੱਖ ਦੇਹ ਨਿਵਾਸ ਕਰ, ਬੈਠਾ ਪ੍ਰਭ ਸਾਚਾ ਭੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ। ਅਨਾਦੀ ਬ੍ਰਹਿਮਾਦੀ ਆਪਣਾ ਭੇਵ ਖੁਲ੍ਹਾਏ। ਸਾਧ ਸੰਗਤ ਸੋਹੰ ਸ਼ਬਦ ਰਸਨਾ ਅਰਾਧੀ। ਕਲਜੁਗ ਅੰਤ ਨਿਹਕਲੰਕ ਤੋੜੀ ਗਾਧੀ। ਸਾਚੀ ਜੋਤ ਪਰਗਟਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਆਤਮ ਸਾਧੀ। ਆਤਮ ਜੋਤ ਜਗਾਏ, ਨਿਹਕਲੰਕ ਤੇਰਾ ਅਚਰਜ ਖੇਲ। ਜੋਤ ਸਰੂਪੀ ਕੀਆ ਮੇਲ। ਆਤਮ ਜੋਤ ਜਗਾਈ ਬਿਨ ਬਾਤੀ ਬਿਨ ਤੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਿਲਾਇਆ ਸਾਚਾ ਮੇਲ। ਜੁਗੋ ਜੁਗ ਪ੍ਰਭ ਭਗਤ ਤਰਾਏ। ਬਾਲ ਅਵਸਥਾ ਧ੍ਰੂ ਦਰਸ ਦਿਖਾਏ। ਨਰ ਸਿੰਘ ਜਾਮਾ ਧਾਰ ਪ੍ਰਹਿਲਾਦ ਰਖਾਏ। ਬਾਵਨ ਭੇਖ ਧਾਰ, ਬਲ ਰਾਜੇ ਦਰ ਮੰਗਣ ਜਾਏ। ਚੱਕਰ ਸੁਦਰਸ਼ਨ ਬਾਣ ਮਾਰ, ਅੰਬਰੀਕ ਲਾਜ ਰਖਾਏ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਨਾ ਕੋਈ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਸਚਖੰਡ ਨਿਵਾਸੀ, ਜੁਗੋ ਜੁਗ ਹੋਏ ਸਹਾਏ। ਕਰ ਕਿਰਪਾ ਪ੍ਰਭ ਜਨਕ ਉਧਾਰੇ। ਹਰੀ ਚੰਦ ਕਰੇ ਆਤਮ ਉਜਿਆਰੇ। ਨਿਹਕਲੰਕ ਤੇਰੇ ਜੁਗੋ ਜੁਗ ਪਸਾਰੇ। ਦੁਆਪਰ ਜਾਮਾ ਧਾਰ, ਬਿਦਰ ਸੁਦਾਮਾ ਤਾਰੇ। ਦਰੋਪਤ ਰੱਖੀ ਲਾਜ ਕ੍ਰਿਸ਼ਨ ਮੁਰਾਰੇ। ਜੈ ਦੇਵ ਗੁਣ ਨਿਧਾਨ, ਲਿਖੇ ਲੇਖ ਅਪਾਰੇ। ਅੱਖਰ ਇਕ ਨਾ ਆਵੜੇ, ਪ੍ਰਭ ਆਇਆ ਚਲ ਦਵਾਰੇ। ਪਰਗਟ ਜੋਤ ਵਿਸ਼ਨੂੰ ਭਗਵਾਨ, ਜਨ ਭਗਤਾਂ ਕਾਜ ਸਵਾਰੇ। ਭਗਤ ਤ੍ਰਿਲੋਚਨ ਤਾਰਿਆ। ਨਾਮਾ ਲਾਏ ਭੋਗ ਦੂਧਾ ਧਾਰੇ ਪਾਰ ਉਤਾਰਿਆ। ਭੇਖ ਕੀਆ ਪ੍ਰਭ ਗਿਰਧਾਰੇ, ਭਗਤ ਚੁਮਿਆਰ ਰਵਿਦਾਸ ਜਗਤ ਸੁਧਾਰਿਆ। ਪਰਗਟੀ ਜੋਤ ਵਿਚ ਗੰਗ ਧਾਰੇ, ਜੁਗੋ ਜੁਗ ਵਿਸ਼ਨੂੰ ਭਗਵਾਨ ਤੇਰੀ ਜੋਤ ਆਕਾਰਿਆ। ਪਰਗਟ ਜੋਤ ਨਿਰੰਕਾਰ, ਜਨ ਭਗਤਾਂ ਕਾਜ ਸਵਾਰੇ। ਸੋਹੰ ਸਾਚਾ ਨਾਮ ਗਿਆਨ ਦੇ, ਆਤਮ ਭਰੇ ਭੰਡਾਰੇ। ਸਾਚਾ ਸ਼ਬਦ ਗੁਣ ਨਿਧਾਨ ਦੇ, ਗੰਗਾ ਪਾਰ ਉਤਾਰੇ। ਅੰਤ ਦਰਸ ਵਿਸ਼ਨੂੰ ਭਗਵਾਨ ਦੇ, ਜਨ ਭਗਤਾਂ ਕਾਜ ਸਵਾਰੇ। ਬੇਣੀ ਬੇੜਾ ਪਾਰ ਕਰਾਇਆ। ਨਰ ਨਰਾਇਣ ਅਜਾਮਲ ਤਰਾਇਆ । ਅੰਤਕਾਲ ਤੇਰੀ ਸਰਨਾਇਆ। ਜਗਤ ਪਿਤ ਪ੍ਰਭ ਰਸਨਾ ਗਾਇਆ। ਪਤਤ ਪੂਤਨਾ ਸਚਖੰਡ ਨਿਵਾਸ ਦਵਾਇਆ। ਕ੍ਰਿਸ਼ਨ ਘਨਈਆ ਤੇਰੀ ਅਚਰਜ ਮਾਇਆ।

ਬੱਧਕ ਬਾਣ ਮਾਰਿਆ, ਸਿਰ ਹੱਥ ਦੇ ਪ੍ਰਭ ਪਾਰ ਕਰਾਇਆ। ਜੁਗੋ ਜੁਗ ਪਰਗਟ ਪ੍ਰਭ ਸਾਚੇ, ਸਾਚ ਕਾਜ ਕਰਾਇਆ । ਬਾਲਮੀਕ ਸ਼ਬਦ ਅਧਾਰ ਦੇ, ਆਤਮ ਬ੍ਰਹਮ ਗਿਆਨ ਦਵਾਇਆ। ਸਦਨੇ ਕਸਾਈ ਦਰਸ ਅਪਾਰ ਦੇ, ਜੋਤ ਸਰੂਪ ਦਰਸ ਦਿਖਾਇਆ। ਬੇਮੁਖਾਂ ਮਨ ਹੰਕਾਰ ਦੇ, ਜੁਗੋ ਜੁਗ ਪ੍ਰਭ ਸਾਚੇ ਸਦਾ ਭੁਲਾਇਆ। ਜਨ ਭਗਤਾਂ ਏਕਾ ਸ਼ਬਦ ਅਧਾਰ ਦੇ, ਪ੍ਰਭ ਆਪਣਾ ਨਾਮ ਜਪਾਇਆ । ਕਲਜੁਗ ਜਾਮਾ ਧਾਰ, ਨਿਹਕਲੰਕ ਜਨ ਭਗਤਾਂ ਹੋਏ ਸਹਾਇਆ। ਜੁਗੋ ਜੁਗ ਜਗਤ ਪਿਤ, ਪਤ ਭਗਤਾਂ ਰੱਖਦਾ ਆਇਆ। ਜਾਮੇ ਬਹੱਤਰ ਭਗਤ ਜਨ ਨਿਹਕਲੰਕ ਲਿਖਤ ਲਿਖਾਇਆ। ਦੇਵੇ ਵਡਿਆਈ ਵਿਚ ਸਾਧ ਸੰਗਤ, ਸਾਚਾ ਸ਼ਬਦ ਪ੍ਰਭ ਰਸਨ ਚਲਾਇਆ। ਉਤਮ ਹੋਏ ਵਿਚ ਕਲਜੁਗ ਜੰਤ, ਨਿਹਕਲੰਕ ਜਿਸ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਾਇਆ ਜਗਤ ਭੁਲਾਇਆ। ਸਾਚਾ ਪ੍ਰਭ ਕਲਜੁਗ ਆਇਆ। ਭਗਤ ਹੇਤ ਪਰਕਾਸ਼ ਕਰ, ਸਾਚਾ ਸ਼ਬਦ ਚਲਾਇਆ। ਬੇਮੁਖਾਂ ਕਲਜੁਗ ਨਾਸ ਕਰ, ਸਤਿਜੁਗ ਸਾਚਾ ਲਾਇਆ। ਚਾਰ ਵਰਨ ਇਕ ਚਰਨ ਦਾਸ ਕਰ, ਪ੍ਰਭ ਭੈਣ ਭਰਾ ਬਣਾਇਆ। ਹਉਮੇ ਵਿਚੋਂ ਨਾਸ ਕਰ, ਸੋਹੰ ਸਾਚਾ ਸ਼ਬਦ ਸੁਣਾਇਆ। ਰਾਜਸ ਤਾਮਸ ਸਰਬ ਨਾਸ ਕਰ, ਸਾਂਤਕ ਰੂਪ ਸਤਿ ਵਰਤਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਪਾਇਆ । ਗੁਰਮੁਖ ਵੱਡੇ ਤੇਰੀ ਵਡ ਵਡਿਆਈ। ਧੰਨ ਧੰਨ ਗੁਰਸਿਖ ਬਹੌਲ ਸਿੰਘ, ਪ੍ਰਭ ਸੇਵ ਕਮਾਈ। ਗੁਰਮੁਖ ਸਾਚੇ ਸਿੰਘ ਗੁੱਜਰ, ਨਿਹਕਲੰਕ ਤੇਰੀ ਲਿਖਤ ਕਰਾਈ। ਧੰਨ ਧੰਨ ਧੰਨ ਮਨੀ ਸਿੰਘ, ਸਾਚੀ ਬੁਧਿ ਮਤਿ ਪ੍ਰਭ ਵਿਚ ਤੇਰੇ ਪਾਈ। ਕਲਜੁਗ ਜਾਮਾ ਧਾਰ, ਸਤਿਜੁਗ ਮਿਲੇ ਸਚੀ ਵਡਿਆਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ, ਬਿਰਥੀ ਜਾਏ ਨਾ ਤੇਰੀ ਸੇਵ ਕਮਾਈ। ਰੰਗਾ ਸਿੰਘ ਪ੍ਰਭ ਰੰਗ ਰੰਗਾਇਆ। ਨਿਹਕਲੰਕ ਜੋਤ ਸਰੂਪ ਦਰਸ ਦਿਖਾਇਆ। ਪਰਗਟ ਜੋਤ ਸਤਿ ਸਰੂਪ, ਵਿਚ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਸਚਖੰਡ ਪੁਚਾਇਆ। ਕਲਜੁਗ ਆਇਆ ਪ੍ਰਭ ਗਿਰਧਾਰ। ਜਨ ਭਗਤਾਂ ਜਾਵੇ ਜਨਮ ਸਵਾਰ। ਮਾਹਣਾ ਸਿੰਘ ਸਤਿ ਪੁਰਖ ਅਪਾਰ। ਜੋਤ ਜਗਾਏ ਪ੍ਰਭ ਕਰ ਨਿਗਮ ਵਿਚਾਰ। ਦੇਵੇ ਦਰਸ ਸਦਾ ਨਿਰਾਧਾਰ। ਨੈਣੀ ਪੇਖੇ ਗੁਰਮੁਖ ਸਾਚਾ ਦਰਸ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਸਾਚਾ ਅਵਤਾਰ। ਮਾਹਣਾ ਸਿੰਘ ਪ੍ਰਭ ਚਰਨ ਸੇਵ ਕਮਾਈ। ਆਤਮ ਜੋਤੀ ਮੇਲ, ਪ੍ਰਭ ਸਾਚੇ ਜੋਤ ਮਿਲਾਈ। ਹੋਵੇ ਬੈਕੁੰਠ ਨਿਵਾਸ, ਆਵਣ ਜਾਣ ਭੇਵ ਚੁਕਾਈ। ਸਦਾ ਰਹੇ ਪ੍ਰਭ ਚਰਨ ਪਾਸ, ਉਚ ਪਦਵੀ ਪ੍ਰਭ ਦਰ ਤੇ ਪਾਈ। ਮਹਾਰਾਜ ਸ਼ੇਰ ਸਿੰਘ ਤੇਰਾ ਸਾਚਾ ਵਾਸ, ਸਾਧ ਸੰਗਤ ਤੇਰੀ ਸਰਨਾਈ। ਮਾਹਣਾ ਸਿੰਘ ਤੇਰੀ ਸਾਚੀ ਅੰਸ। ਤੇਜਾ ਸਿੰਘ ਸੁਤ ਗੁਰਸਿਖ ਰਾਜ ਹੰਸ । ਸਾਚਾ ਸਿੱਖ ਕਲਜੁਗ ਸਤਿ ਤੇਰਾ ਸਰਬੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤਮ ਕਰੇ ਵਿਚ ਸਹੰਸ। ਤੇਜਾ ਸਿੰਘ ਪ੍ਰਭ ਦਰਸ ਭਿਖਾਰੀ। ਦਿਵਸ ਰੈਣ ਨਿਹਕਲੰਕ ਤੇਰੀ ਵਿਚ ਸੇਵ ਗੁਜ਼ਾਰੀ। ਆਤਮ ਹੋਈ ਤੇਰੇ ਦਰ ਪਨਿਹਾਰੀ। ਮਾਤ ਪਿਤ ਭੈਣ ਭਰਾ ਛੱਡੇ ਜੀਵ ਸੰਸਾਰੀ। ਏਕਾ ਨਾਮ ਸਾਚਾ ਰਾਮ ਆਤਮ ਹੋਇਆ ਅਧਾਰੀ। ਗੁਰਚਰਨ ਸੇਵਾ ਸਾਚਾ ਕਾਮ, ਆਤਮ ਉਤਮ ਵਿਚਾਰੀ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਗੁਰਮੁਖ ਪੈਜ ਸਵਾਰੀ। ਤੇਜਾ ਸਿੰਘ ਸਤਿ ਤੇਰਾ ਤਨ । ਏਕਾ ਸ਼ਬਦ ਵਸਾਇਆ ਮਨ। ਸੋਹੰ ਸਾਚਾ ਰਾਗ ਪ੍ਰਭ ਸੁਣਾਇਆ ਕੰਨ। ਕਲਜੁਗ ਪੂਰਨ ਹੋਏ ਭਾਗ, ਆਤਮ ਮਿਟਾਇਆ ਸਾਰਾ ਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਬੇੜਾ ਤੇਰਾ ਦੇਵੇ ਬੰਨ੍ਹ। ਕਲਜੁਗ ਬੇੜਾ

ਪ੍ਰਭ ਪਾਰ ਕਰਾਇਆ। ਸੁਰਤ ਸ਼ਬਦ ਦਾ ਮੇਲ ਮਿਲਾਇਆ। ਪਵਣ ਜੋਤ ਜੋਤ ਪਵਣ, ਇਕ ਥਾਏਂ ਵਸਾਇਆ। ਸਾਚਾ ਸ਼ਬਦ ਸਾਚੀ ਧੁਨਕਾਰ ਸਾਚਾ ਰਾਗ ਸੁਣਾਇਆ। ਸਾਚੇ ਸ਼ਬਦ ਮਹਾਰਾਜ ਸ਼ੇਰ ਸਿੰਘ ਬੂਝ ਬੁਝਾਇਆ। ਸ਼ਬਦ ਸੁਰਤ ਪ੍ਰਭ ਗੁਰਸਿਖ ਦਵਾਈ। ਮਸਤ ਦੀਵਾਨਾ ਪ੍ਰਭ ਰਹੇ ਸਰਨਾਈ। ਭਗਤ ਭਗਵਾਨੇ ਏਕਾ ਜੋਤ ਜਗਾਈ। ਆਤਮ ਗਿਆਨਾ ਪ੍ਰਭ ਪੂਰਨ ਬੂਝ ਬੁਝਾਈ। ਗੁਣ ਨਿਧਾਨ ਸਚ ਸ਼ਬਦੀ ਸ਼ਬਦ ਮਿਲਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਜਨ ਭਗਤਾਂ ਦੇਵੇ ਵਡਿਆਈ। ਤੇਜਾ ਸਿੰਘ ਸਿਰ ਤੇਰੇ ਤਾਜ। ਗੁਰਸਿਖਾਂ ਦੀ ਰੱਖੀ ਲਾਜ। ਸਾਚਾ ਰਾਗ ਪ੍ਰਭ ਸੁਣਾਵੇ ਮਾਝ। ਜਗਤ ਲਿਖਤ ਕਰਾਏ, ਚਾਰ ਜੁਗ ਰਹੇ ਤੇਰੀ ਸਾਂਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਤੇਰੀ ਲਾਜ। ਗੁਰਸਿਖ ਤੇਰੀ ਪੈਜ ਸਵਾਰੇ । ਪੂਰਨ ਪ੍ਰਭ ਜੋਤ ਨਿਰਾਧਾਰੇ । ਜਗੇ ਜੋਤ ਵਿਚ ਦੇਹ ਨਿਰੰਕਾਰੇ । ਸਤਿ ਪੁਰਖਾਂ ਮਿਲਿਆ ਕਲਜੁਗ ਪ੍ਰਭ ਗਿਰਧਾਰੇ। ਘਨਕਪੁਰ ਜਾਮਾ ਧਾਰ, ਗੁਰਸਿਖਾਂ ਪੈਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਅਧਾਰੇ। ਸਚ ਰੰਗ ਪ੍ਰਭ ਗੁਰਸਿਖ ਮਾਣਿਆ। ਕਲਜੁਗ ਵਿਸ਼ਨੂੰ ਭਗਵਾਨ ਸਾਚਾ ਜਾਣਿਆਂ। ਸਾਚਾ ਪ੍ਰਭ ਦੇਵੇ ਮਾਣ, ਡਿੱਗੇ ਚਰਨ ਜੋ ਹੋਏ ਨਿਮਾਣਿਆ। ਉਚ ਪਦਵੀ ਪ੍ਰਭ ਦਰ ਤੇ ਪਾਇਣ, ਪ੍ਰਭ ਜੋਤੀ ਜੋਤ ਮਿਲਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਾਚਾ ਦਰ ਗੁਰਸਿਖ ਸਾਚੇ ਜਾਣਿਆ। ਤੇਜਾ ਸਿੰਘ ਤੇਰਾ ਸਤਿ ਸਰੂਪ। ਸਤਿ ਸਤਿ ਸਤਿ ਵਰਤਾਏ, ਪ੍ਰਭ ਸਾਚਾ ਭੂਪ। ਆਤਮ ਜੋਤ ਜਗਾਏ, ਦਿਸ ਆਏ ਸਾਚਾ ਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਦਰਸ ਅਨੂਪ। ਤੇਜਾ ਸਿੰਘ ਧੰਨ ਤੇਰੀ ਕਮਾਈ। ਦਿਵਸ ਰੈਣ ਪ੍ਰਭ ਸੇਵ ਕਮਾਈ। ਨਿਹਕਲੰਕ ਸੇਵਾ ਕਲ ਨਾ ਬਿਰਥੀ ਜਾਈ । ਆਤਮ ਦੇਵੇ ਜੋਤੀ ਮੇਲ, ਸਾਚੇ ਪ੍ਰਭ ਸਾਚੀ ਲਿਖਤ ਕਰਾਈ । ਵਡੀ ਵਡਿਆਈ ਵਿਚ ਦੇਵੀ ਦੇਵ, ਤੇਤੀਸ ਕਰੋੜ ਤੇਰੀ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਵੇ ਆਪ ਸਹਾਈ। ਸੁਰਪਤ ਪ੍ਰਭ ਮਾਣ ਗਵਾਏ । ਇੰਦ ਇੰਦਰਾਸਣ ਇੰਦਲੋਕ ਪ੍ਰਭ ਦੇ ਉਲਟਾਏ । ਗੁਰਸਿਖ ਸਾਚਾ ਸਾਚੀ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਘਾਲ ਪਾਈ ਥਾਂਏ। ਗੁਰਸਿਖ ਤੇਰੇ ਗੁਣ ਗੰਭੀਰ। ਸੇਵਾ ਕਰ ਪ੍ਰਭ ਨਿਰਧਨ ਹੋਇਆ ਸਰੀਰ। ਕਲਜੁਗ ਵੇਲਾ ਅੰਤ ਆ ਗਿਆ, ਤੇਰਾ ਅੰਤ ਅਖ਼ੀਰ। ਸਤਿਗੁਰ ਸਾਚੇ ਸ਼ਬਦ ਲਿਖਾ ਲਿਆ, ਪਰਗਟ ਨਿਹਕਲੰਕ ਵਡ ਪੀਰਾਂ ਪੀਰ। ਮਹਾਰਾਜ ਸ਼ੇਰ ਸਿੰਘ ਵਿਚ ਜੋਤੀ ਜੋਤ ਮਿਲਾ ਲਿਆ, ਆਤਮ ਸ਼ਾਂਤ ਸਰੀਰ। ਆਤਮ ਸ਼ਾਂਤ ਸ਼ਾਂਤਕ ਰਸ ਪਾਇਆ। ਸਚਖੰਡ ਸਚ ਦਵਾਰ, ਨਿਹਕਲੰਕ ਤੇਰੀ ਸਰਨਾਇਆ। ਦਰਸ ਅਪਾਰ ਕਿਰਪਾ ਧਾਰ, ਪ੍ਰਭ ਸਾਚੇ ਗੁਰਸਿਖਾਂ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੇਲ ਮਿਲਾਇਆ । ਧੰਨ ਧੰਨ ਧੰਨ ਗੁਰਸਿਖ, ਧੰਨ ਜਣੇਂਦੀ ਮਾਇਆ। ਬੁੱਧ ਸਿੰਘ ਤੇਰੀ ਬੁਧਿ ਬਿਬੇਕ। ਪ੍ਰਭ ਚਰਨ ਰਖਾਈ ਏਕਾ ਟੇਕ। ਦਰ ਘਰ ਕਸ਼ਟ ਉਠਾਏ ਅਨੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਦੀਸੇ ਏਕ। ਬੁੱਧ ਸਿੰਘ ਬਲੀ ਬਲਵਾਨ। ਤੇਰਾ ਕਲਜੁਗ ਰੱਖਿਆ ਮਾਣ। ਸੇਵਾ ਤੇਰੀ ਬੜੀ ਮਹਾਨ। ਤਨ ਮਨ ਧਨ, ਪ੍ਰਭ ਚਰਨ ਕੁਰਬਾਨ। ਨਿਹਕਲੰਕ ਦਰਸ ਦਿਖਾਵੇ ਵਿਸ਼ਨੂੰ ਭਗਵਾਨ। ਬੁੱਧ ਸਿੰਘ ਤੇਰੀ ਸਾਚੀ ਬੁਧਿ। ਕਰ ਦਰਸ ਪ੍ਰਭ ਆਤਮ ਹੋਏ ਸੁਧ। ਸਾਚਾ ਨੂਰ ਦਿਖਾਇਆ ਪਰਗਟ ਜੋਤ ਸਰੂਪ ਪ੍ਰਭ ਤੁੱਧ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਤਮ ਕੀਨੀ ਸੁਧ।

ਚੇਤ ਸਿੰਘ ਤੇਰੀ ਚਤੁਰਾਈ। ਚਤੁਰਭੁਜ ਪ੍ਰਭ ਸੇਵ ਕਮਾਈ। ਉਚ ਪਦਵੀ ਤੇਰੇ ਸੁਤ ਨੇ ਪਾਈ। ਸਚਖੰਡ ਪ੍ਰਭ ਚਰਨ ਨਿਵਾਸ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਵਡਿਆਈ। ਸੇਵਾ ਸੰਗਤ ਗੁਰਸਿਖ ਕਮਾਈ। ਨਿਹਕਲੰਕ ਸਿਰ ਛਤਰ ਝੁਲਾਈ। ਸਾਚੇ ਪ੍ਰਭ ਕਲ ਸਾਚੀ ਕਲ ਵਰਤਾਈ । ਪਰਗਟ ਜੋਤ ਨਿਹਕਲੰਕ ਸਾਚੀ ਲਿਖਤ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਵਡਿਆਈ। ਸਾਚੀ ਲਿਖਤ ਪ੍ਰਭ ਆਪ ਲਿਖਾਏ। ਚੇਤ ਸਿੰਘ ਤੇਰਾ ਨਾਮ ਵਡਿਆਏ। ਸਾਚਾ ਧਾਮ ਸਤਿਜੁਗ ਤੇਰਾ ਦਰ ਰਹਿ ਜਾਏ। ਨਿਹਕਲੰਕ ਨਰ ਅਵਤਾਰ, ਸਾਚੀ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਮਹਿੰਮਾ ਆਪ ਲਿਖਾਏ। ਆਤਮ ਉਤਮ ਜਗਤ ਉਜਿਆਰੀ। ਗੁਰਸਿਖ ਸੇਵਾ ਪ੍ਰਭ ਕੀਨੀ ਭਾਰੀ। ਨਿਹਕਲੰਕ ਦੀਸੇ ਸਚਖੰਡ ਦਵਾਰੀ। ਸਾਧ ਸੰਗਤ ਤੇਰੇ ਦਰ ਭਿਖਾਰੀ। ਸਾਚਾ ਸ਼ਬਦ ਗਿਆਨ ਦੇ, ਨਿਹਕਲੰਕ ਨਰ ਅਵਤਾਰੀ । ਮਹਾਰਾਜ ਸ਼ੇਰ ਸਿੰਘ ਚਰਨ ਧਿਆਨ ਦੇ, ਜੋ ਜਨ ਆਏ ਚਰਨ ਦਵਾਰੀ । ਆਤਮਾ ਸਿੰਘ ਤੇਰੀ ਆਤਮ ਵਾਸ। ਸਾਚਾ ਪ੍ਰਭ ਆਤਮ ਜੋਤ ਕਰੇ ਪਰਕਾਸ਼। ਸਾਚਾ ਧਾਮ ਗੁਰਚਰਨ ਨਿਵਾਸ। ਕਲਜੁਗ ਮਾਨਸ ਜਨਮ ਹੋਇਆ ਰਾਸ। ਦੇਵੇ ਦਰਸ ਪ੍ਰਭ ਨਿਰੰਜਣ ਪਾਸ । ਜਨ ਭਗਤਾਂ ਪ੍ਰਭ ਹੋਇਆ ਦਾਸ । ਜੋ ਜਨ ਜਪੇ ਰਸਨ ਸਵਾਸ ਸਵਾਸ । ਭੁੱਲ ਨਾ ਲਾਏ ਰਸਨਾ ਮਦਿਰਾ ਮਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਆਤਮ ਕਰੇ ਵਾਸ। ਆਤਮਾ ਸਿੰਘ ਤੇਰੀ ਉਤਮ ਮਤਿ। ਕਲਜੁਗ ਰੱਖੇ ਪ੍ਰਭ ਸਾਚਾ ਤੇਰੀ ਪਤਿ। ਮਾਨਸ ਜਨਮ ਨਾ ਆਵੇ ਵਤ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਵੇ ਕ੍ਰਿਸ਼ਨਾ ਸਤਿ। ਕ੍ਰਿਸ਼ਨ ਸਰੂਪ ਪ੍ਰਭ ਦਰਸ ਦਿਖਾਏ। ਵਡ ਦਇਆ ਜਿਸ ਜਨ ਕਮਾਏ। ਸਾਚਾ ਪ੍ਰਭ ਸਿੱਖ ਸਾਚੇ ਦਰਸ ਦਿਖਾਵੇ। ਜੋਤ ਸਰੂਪ ਜੋਤ ਧਰ, ਆਤਮ ਜੋਤ ਜਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਰਬ ਸਰਬੰਸ ਤਰਾਵੇ। ਤੇਰੀ ਘਾਲ ਪਾਈ ਥਾਂਏ। ਸਾਚੀ ਲਿਖਤ ਨਾ ਮਿਟੇ ਰਾਏ। ਸਾਚਾ ਪ੍ਰਭ ਹੋਏ ਸਹਾਏ। ਚਰਨ ਪ੍ਰੀਤੀ ਜੋ ਜਨ ਕਮਾਏ। ਸਾਚਾ ਮਾਰਗ ਪ੍ਰਭ ਸਚ ਦਿਸਾਏ। ਕਲਜੁਗ ਜੀਵ ਮਦਿ ਮਾਸ ਰਸਨਾ ਲਾਏ। ਅੰਤਕਾਲ ਨਿਹਕਲੰਕ ਦੇ ਸਜ਼ਾਏ। ਗੁਰਮੁਖ ਸਾਚੇ, ਪ੍ਰਭ ਆਤਮ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੋਹੰ ਨਾਦ ਵਜਾਏ। ਜੀਵਣ ਸਿੰਘ ਜਗਤ ਵਿਚ ਆਇਆ। ਪ੍ਰਭ ਸਾਚੇ ਦੀ ਸੇਵ ਕਮਾਇਆ। ਪ੍ਰਭ ਅਬਿਨਾਸ਼ੀ ਰਿਦੇ ਧਿਆਇਆ। ਅੰਤਕਾਲ ਭੁੱਲ ਪ੍ਰਭ, ਭੈ ਮਨੋਂ ਚੁਕਾਇਆ। ਡੁਲ ਡੁਲ ਡੁਲ, ਕਿਉਂ ਮਨ ਡੁਲਾਇਆ। ਰੁਲ ਰੁਲ ਰੁਲ, ਕਿਉਂ ਮਾਨਸ ਜਨਮ ਰੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਕਲਜੁਗ ਵੇਲੇ ਅੰਤ ਲਿਖਾਇਆ। ਜੀਵਣ ਸਿੰਘ ਵੇਲਾ ਅੰਤ, ਨਾ ਦਰ ਛੋੜ। ਬੇੜਾ ਆਪਣਾ ਨਾ ਕਲਜੁਗ ਰੋੜ੍ਹ। ਸਾਚੀ ਸੇਵਾ ਪ੍ਰਭ ਦੀ, ਪ੍ਰਭ ਦਰ ਤੇ ਮੋੜ। ਵੇਲਾ ਹੱਥ ਨਹੀਂ ਆਵਣਾ, ਪ੍ਰਭ ਚਰਨੋਂ ਦੇਵੇ ਤੋੜ। ਕਰ ਬਚਨ ਸੁਖ ਮੁਖ ਭਵਾਵਣਾ, ਅੰਤ ਦੇਹੀ ਚਲੇ ਕੋਹੜ। ਵੇਲਾ ਗਿਆ ਹੱਥ ਨਾ ਆਵਣਾ, ਅੰਤ ਪ੍ਰਭ ਸਾਚੇ ਦੀ ਸਾਚੀ ਲੋੜ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਲਿਖਾਵਣਾ, ਕਲਜੁਗ ਫੇਰ ਨਾ ਹੋਣਾ ਜੋੜ। ਵੇਲਾ ਅੰਤ ਵਕ਼ਤ ਸੰਭਾਲ। ਬਾਹੋਂ ਪਕੜ ਪ੍ਰਭ ਰਿਹਾ ਉਠਾਲ । ਸੇਵਾ ਕੀਤੀ ਅੰਤ ਨਾ ਗਾਲ। ਝੂਠਾ ਜਗਤ ਸਭ ਧਨ ਮਾਲ। ਪਾਰਜਾਤ ਨਾ ਟੁੱਟੀਂ ਨਾਲੋਂ ਡਾਲ੍ਹ। ਏਕਾ ਸ਼ਬਦ ਏਕਾ ਬਚਨ, ਪ੍ਰਭ ਸਾਚੇ ਕਾ ਪਾਲ। ਪੀਸ ਪਿਸਾਏ ਜਿਉਂ ਅੰਤ ਦੁਫਾੜੇ ਦਾਲ। ਕਲਜੁਗ ਅੰਤ ਕੀਆ ਆਪ, ਸਤਿਜੁਗ

ਸਾਚਾ ਸਤਿ ਜਾਏ ਵਰਤਾ। ਚਰਨ ਲਾਗ, ਸਿੱਖਾ ਵੇਲਾ ਭੁੱਲ ਬਖ਼ਸ਼ਾ। ਬਿਨ ਪ੍ਰਭ ਸਾਚੇ, ਕਲਜੁਗ ਕੋਈ ਨਾ ਦੀਸੇ ਸਾਚਾ ਰਾਹ। ਸਰਨ ਆਏ ਜੋ ਸਰਨਾਈ, ਪ੍ਰਭ ਬਖ਼ਸ਼ੇ ਸਰਬ ਗੁਨਾਹ । ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਦੂਸਰ ਕੋਈ ਨਾਂਹ। ਚਰਨ ਲਾਗ ਭੁੱਲ ਬਖ਼ਸ਼ਾਓ। ਮਾਇਆ ਮਮਤਾ ਮਨੋ ਤਜਾਓ। ਸਾਚੀ ਲਿਖਤ ਸਾਚਾ ਵਰ ਪ੍ਰਭ ਦਰ ਲਿਖਾਓ। ਅੰਤਕਾਲ ਕਲਜੁਗ ਨਾ ਆਪਣਾ ਮੂਲ ਗਵਾਓ। ਗੁਰਮੁਖ ਗੁਰਸਿਖ ਸਾਚਾ ਪਾਲ ਸਿੰਘ, ਸਿੰਘ ਸਾਚੇ ਦੀ ਲਾਜ ਰਖਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਬਚਨ ਲਿਖਾਏ, ਵਕ਼ਤ ਅਮੋਲਕ ਨਾ ਮੂਲ ਗਵਾਓ। ਆਇਆ ਵਕ਼ਤ ਜਗਤ ਦੇ ਰਹਾਇਆ। ਪ੍ਰਭ ਅਬਿਨਾਸ਼ੀ ਖੇਲ ਰਚਾਇਆ। ਝੂਠ ਜੂਠ ਦਾ ਭੇਖ ਮਿਟਾਇਆ । ਸਚ ਸੁੱਚ ਵਿਚ ਸਾਧ ਸੰਗਤ ਵਰਤਾਇਆ। ਝੂਠਾ ਠੂਠਾ ਪ੍ਰਭ ਭੰਨ ਵਖਾਇਆ । ਕਲਜੁਗ ਅੰਤ ਪ੍ਰਭ ਆਣ ਕਰਾਇਆ। ਗੁਰਮੁਖ ਸਾਚੇ, ਪ੍ਰਭ ਸਾਚਾ ਰਾਹ ਦਿਸਾਇਆ। ਭੁੱਲ ਭੁੱਲ ਭੁੱਲ, ਕਲਜੁਗ ਜੀਵ ਕਿਉਂ ਆਪਣਾ ਮੂਲ ਗਵਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੈ ਵਿਚ ਜਗਤ ਰਖਾਇਆ। ਵਕ਼ਤ ਸੁਹੰਜਣਾ ਵਕ਼ਤ ਸੁਹਾਏ। ਗੁਰਸਿਖਾਂ ਪ੍ਰਭ ਦਰਸ ਦਿਖਾਏ। ਚਰਨ ਲਾਗ ਜੋ ਗੁਰਸਿਖ ਹਟ ਜਾਏ। ਦੁਖ ਭੁਖ ਪ੍ਰਭ ਦੇਹ ਵਸਾਏ। ਅੰਤਕਾਲ ਨਰਕ ਨਿਵਾਸ ਰਖਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਪਾਰ ਕਰਾਏ । ਜਿਸ ਮਾਇਆ ਆਤਮ ਭੁਲਾਈ। ਝੂਠੀ ਮਾਇਆ ਜਗ ਰਹਿਣੀ ਨਾਹੀਂ। ਜਿਸ ਮਾਇਆ ਆਤਮ ਡੁਲਾਇਆ। ਪ੍ਰਭ ਅਬਿਨਾਸ਼ੀ ਮਨੋਂ ਭੁਲਾਇਆ। ਪ੍ਰਭ ਸੇਵਾ ਦਾ ਨਾਮ ਭੁਲਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸ਼ਬਦ ਅਗੰਮ ਸੁਣਾਇਆ।

ਦਰਸ਼ਨ ਸਿੰਘ ਪ੍ਰਭ ਦਰਸ ਪਿਆਸ। ਏਕਾ ਸ਼ਬਦ ਪ੍ਰਭ ਆਤਮ ਵਾਸ। ਰਸਨਾ ਜਪੇ ਸਵਾਸ ਸਵਾਸ। ਸਾਚੇ ਪ੍ਰਭ ਸਦਾ ਚਰਨ ਦਾਸ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੋਹੇ ਪਾਸ। ਸਾਚਾ ਸਿੱਖ ਗੁਣੀ ਨਿਧਾਨ। ਗੁਣਵੰਤ ਚਤੁਰ ਸੁਜਾਨ। ਪ੍ਰਭ ਭਗਤ ਆਤਮ ਦੇਵੇ ਚਰਨ ਧਿਆਨ । ਪ੍ਰੀਤਮ ਸਿੰਘ ਤੇਰੀ ਹੋਵੇ ਪ੍ਰੀਤ ਮਹਾਨ। ਸਾਚੀ ਪ੍ਰੀਤ ਪ੍ਰੀਤਮ ਪਾਈ। ਪੁਰਖ ਨਿਰੰਜਣ ਜੋਤ ਜਗਾਈ। ਸਾਧ ਸੰਗਤ ਵਿੱਚ ਮਿਲੇ ਵਡਿਆਈ। ਸਦਾ ਰਹੇ ਪ੍ਰਭ ਸਰਨਾਈ। ਭੁੱਲ ਨਾ ਜਾਣਾ ਪ੍ਰਭ ਲਿਖਤ ਕਰਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਵੇ ਅੰਤ ਸਹਾਈ। ਚਰਨ ਦਾਸ ਹੋਏ ਪ੍ਰਭ ਸੇਵ ਕਮਾਓ। ਅਮਰਾਪਦ ਪ੍ਰਭ ਦਰ ਤੇ ਪਾਓ । ਸਾਚਾ ਨਾਮ ਸ਼ਬਦ ਧੁਨ, ਹਿਰਦੇ ਸਦਾ ਵਸਾਓ। ਗੁਣ ਨਿਧਾਨ ਸਾਚਾ ਪ੍ਰਭ, ਰਸਨਾ ਸਦ ਹੀ ਗਾਓ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸਦ ਰਖ ਮਿਲਣ ਦਾ ਚਾਓ । ਆਤਮ ਰਸ ਪ੍ਰਭ ਦਰਸ ਪੁਜਾਰੀ । ਪਵਣ ਉਨੰਜਾ ਸਿਰ ਛਤਰ ਝੁਲਾਰੀ। ਜਗੇ ਜੋਤ ਸਚ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਨਿਮਸਕਾਰੀ। ਧੰਨ ਧੰਨ ਧੰਨ ਗੁਰਸਿਖ, ਧੰਨ ਕਮਾਈ। ਸਾਧ ਸੰਗਤ ਦੀ ਸੇਵ ਕਮਾਈ। ਬਿਸ਼ਨ ਕੌਰ ਤੇਰੀ ਵਡਿਆਈ । ਸਾਚੇ ਸੁਤ ਪ੍ਰਭ ਜੋਤ ਪਰਗਟਾਈ । ਚਾਰ ਵਰਨ ਚਾਰ ਕੁੰਟ ਚਲ ਆਏ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਛਤਰ ਝੁਲਾਈ। ਬਸੰਤ ਕੌਰ ਬਸੰਤੀ ਰੁੱਤ। ਸਾਚਾ ਪ੍ਰਭ ਵਡਿਆਈ ਦੇਵੇ ਬਖ਼ਸ਼ੇ ਸੁਤ। ਵੇਲਾ ਵਕ਼ਤ ਸੁਹਾਇਆ, ਏਕਾ ਸੁਹਾਈ ਰੁੱਤ । ਮਹਾਰਾਜ

ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਪ੍ਰਭ ਅਬਿਨਾਸ਼ੀ ਅਚੁੱਤ। ਸੇਵਾ ਸਾਚੀ ਪ੍ਰਭ ਕਮਾਈ। ਭੁਲ ਭੁਲ ਪ੍ਰਭ ਦਰ ਤੇ ਆਈ । ਹਉਮੇ ਹੰਗਤਾ ਮਨੋਂ ਤਜਾਈ। ਪੰਚਮ ਜੇਠ ਸਾਚੀ ਵਸਤ ਪ੍ਰਭ ਝੋਲੀ ਪਾਈ। ਸੁਤ ਸੁਤ ਪ੍ਰਭ ਦਰ ਮਿਲੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਨੋ ਦਰ ਆਈ ਆਸ ਪੁਜਾਈ। ਦੁਆਪਰ ਬਿਦਰ ਭਗਤ ਗਿਰਧਾਰ। ਕਲ ਜਾਮਾ ਘਰ ਘੁਮਿਆਰ। ਸੋਹਣ ਸਿੰਘ ਨਾਉਂ ਪ੍ਰਭ ਦੇ ਉਚਾਰ। ਪਰਗਟ ਜੋਤ ਨਿਹਕਲੰਕ, ਲਾਇਆ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪ ਲਿਖਾਰ। ਸੋਹਣ ਸਿੰਘ ਪ੍ਰਭ ਸਦਾ ਸਨਮੁਖ। ਕਰ ਦਰਸ ਆਤਮ ਉਤਰੇ ਭੁਖ। ਸਾਚਾ ਪ੍ਰਭ ਸਦਾ ਵਸਾਏ ਸੁਖ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾ, ਗੁਰਸਿਖਾਂ ਮਿਟਾਏ ਭੁਖ। ਠਾਕਰ ਸਿੰਘ ਸਦ ਠਾਕਰ ਦਵਾਰ। ਭਵ ਸਾਗਰ ਪ੍ਰਭ ਦੇਵੇ ਤਾਰ। ਏਕਾ ਸ਼ਬਦ ਆਤਮ ਰੱਖ ਉਧਾਰ। ਸਾਚਾ ਪ੍ਰਭ ਸਦਾ ਰਿਹਾ ਗੁਣ ਵਿਚਾਰ। ਸਰਬ ਜੀਵ ਆਤਮ ਦੇਵੇ ਉਧਾਰ । ਭੁਲ ਭੁਲ ਨਾ ਹੋਣਾ ਜਗਤ ਖੁਆਰ। ਭਾਣਾ ਵਰਤੇ, ਵਰਤਾਏ ਸਤਿ ਕਰਤਾਰ । ਗੁਰਸਿਖ ਜਾਏ ਬਚਨ ਜੋ ਹਾਰ। ਏਕਾ ਬਚਨ ਅਟੱਲ ਲਿਖਾਏ ਏਕੰਕਾਰ। ਗੁਰਸਿਖ ਜੋ ਉਲਟਾਏ, ਹੋਏ ਅੰਤ ਖੁਆਰ। ਸਤਿ ਸਤਿ ਸਤਿ ਕਰ ਮਨ ਵਸਾਏ, ਪ੍ਰਭ ਬੇੜਾ ਕਰ ਜਾਏ ਪਾਰ। ਸਰਬ ਜੀਵ ਪ੍ਰਭ ਵਿਚ ਜੋਤ ਮਿਲਾਏ , ਕਲਜੁਗ ਨਾ ਹੋਏ ਖੁਆਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਤਿ ਵਰਤਾਏ ਵਰਤਾਰ। ਏਕਾ ਹੋਵੇ ਪ੍ਰਭ ਕੀ ਪੂਜਾ। ਸਤਿਜੁਗ ਰਹੇ ਨਾ ਕੋਈ ਦੂਜਾ। ਗੁਰਮੁਖ ਸਾਚੇ ਸਾਚਾ ਦਰ ਕਲਜੁਗ ਸੂਝਾ। ਸਤਿਗੁਰ ਸਾਚਾ ਆਤਮ ਭੇਤ ਖੁਲ੍ਹਾਏ ਗੂਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਰ ਤੇਰਾ ਬੂਝਾ। ਜਗਤ ਲਗਾਏ ਪ੍ਰਭ ਜੋਤੀ ਅੱਗ। ਉਲਟੇ ਵਹਿਣ ਵਹਾਏ ਵਹਾਏ ਅੰਤ ਕਲਜੁਗ। ਬੇਮੁਖ ਪਕੜ ਖਪਾਏ ਸ਼ਾਹ ਰਗ। ਕਲਜੁਗ ਪਾਪ ਅੰਧੇਰੀ, ਅੰਤਕਾਲ ਕਲ ਗਈ ਵਗ। ਗੁਰਮੁਖ ਸਾਚੇ ਨਠ ਨੱਠ ਨੱਠ, ਚਰਨ ਪ੍ਰਭ ਲੱਗ। ਦੇਵੇ ਵਡਿਆਈ ਨਿਹਕਲੰਕ ਵਿਚ ਜਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚੀ ਮਤਿ । ਸਾਚੀ ਮਤਿ ਸਾਚਾ ਗਿਆਨ । ਸਾਚਾ ਸ਼ਬਦ ਸਾਚਾ ਧਿਆਨ। ਗੁਰਸਿਖ ਉਚ ਆਤਮ ਬ੍ਰਹਮ ਗਿਆਨ। ਸੋਹੰ ਸ਼ਬਦ ਦੇਵੇ ਵਡ ਦਾਨੀ ਦਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਦੇਵੇ ਮਾਣ । ਕਲਜੁਗ ਮਾਣ ਪ੍ਰਭ ਆਪ ਦਵਾਇਆ। ਵਡ ਹੰਸ ਪਰਮਹੰਸ ਗੁਰਸਿਖ ਲਿਖਾਇਆ। ਸਾਚਾ ਬੰਸ ਪ੍ਰਭ ਜਗਤ ਚਲਾਇਆ। ਸਾਚੀ ਅੰਸ ਗੁਰਸਿਖ ਲੇਖ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਗ ਕੰਨ ਸੁਣਾਇਆ। ਸਰਬਜੀਤ ਪ੍ਰਭ ਦੇਵੇ ਧੀਰ। ਕਲਜੁਗ ਰੱਖੀ ਪਤਿ ਨਾ ਲੱਥੇ ਚੀਰ। ਪ੍ਰਭ ਅਬਿਨਾਸ਼ੀ ਚਰਨ ਪਿਆਰ, ਨਿਵਾਸ ਹੋਇਆ ਚਰਨ ਅਖ਼ੀਰ। ਪ੍ਰਭ ਭਾਣਾ ਸਚ ਵਰਤਾਇਆ, ਸਾਚੀ ਜੋਤ ਤਜਿਆ ਝੂਠ ਸਰੀਰ। ਸਾਚੀ ਜੋਤ ਸਾਚੇ ਘਰ ਆਈ। ਏਕਾ ਰੰਗ ਏਕਾ ਲਿਵ ਲਾਈ। ਗੁਰਚਰਨ ਲਾਗ ਪਰਮਗਤ ਪਾਈ। ਸਾਚੇ ਪ੍ਰਭ ਸਚ ਲਿਖਤ ਵਰਤਾਈ। ਪੰਚਮ ਜੇਠ ਜੋ ਰਸਨ ਸੁਣਾਈ। ਦਿਵਸ ਪੰਝੀ ਦੁਖ ਰਹੇ ਨਾ ਰਾਈ। ਸਾਚਾ ਪ੍ਰਭ ਸਰਬਜੀਤ, ਸਰਬ ਦੁਖ ਦੇਹ ਦੇ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਜੋਤ ਮਿਲਾਈ। ਦਿਵਸ ਸਤਾਰਾਂ ਪ੍ਰਭ ਲਿਖਤ ਕਰਾਈ। ਸਤਾਰਾਂ ਸਾਵਣ ਕਲਜੁਗ ਅੰਤਮ ਕਲਮ ਚਲਾਈ। ਸੱਤ ਸਤਾਰਵੀਂ ਕਰੇ ਸਰਬ ਸੁਖਦਾਈ। ਕਲਜੁਗ ਤੇਰੀ ਮਿਟੀ ਵਡਿਆਈ। ਨਿਹਕਲੰਕ ਤੇਰੀ ਲਿਖਤ ਲਿਖਾਈ। ਲੇਖ ਲਿਖਾਇਆ ਤੇਰਾ ਕਲ।

ਬੇਮੁਖ ਜੀਵ ਅੰਤਕਾਲ ਕਲ ਜਾਇਣ ਹਲ। ਅਗਨ ਜੋਤ ਬੇਮੁਖ ਜਾਇਣ ਜਲ। ਭਾਣਾ ਪ੍ਰਭ ਵਰਤਾਏ ਕਰੇ ਜਲ ਥਲ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਨਾ ਲਾਵੇ ਘੜੀ ਪਲ। ਕਲਜੁਗ ਤੇਰਾ ਪੰਧ ਮੁਕਾਇਆ। ਕਲਜੁਗ ਜੀਵ ਵਿਚ ਖ਼ਾਕ ਰੁਲਾਇਆ। ਸਾਢੇ ਤਿੰਨ ਹੱਥ ਸੀਆਂ, ਕਿਸੇ ਹੱਥ ਨਾ ਆਇਆ। ਕਲਜੁਗ ਨਿਹਕਲੰਕ, ਬੇਮੁਖ ਜੀਵਾਂ ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਪ੍ਰਭ ਅਬਿਨਾਸ਼ੀ ਨਦਰ ਨਿਹਾਲ। ਸਾਧ ਸੰਗਤ ਸੋਹੇ ਪ੍ਰਭ ਚਰਨ ਨਾਲ। ਸੋਹੰ ਸ਼ਬਦ ਸਤਿਜੁਗ ਦੇਵੇ ਪ੍ਰਭ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪ ਗੁਰਸਿਖ ਦੇਵੇ ਬਾਲ। ਊਧਮ ਸਿੰਘ ਅਧ ਵਿਚ ਰਖਾਇਆ । ਲਿਖਿਆ ਹੁਕਮ ਪ੍ਰਭ ਸਚ ਕਰਾਇਆ । ਸਾਧ ਸੰਗਤ ਵਿਚ ਜੋ ਬਚਨ ਲਿਖਾਇਆ। ਭਾਣਾ ਆਪਣਾ ਸਤਿ ਸਤਿ ਸਤਿ ਵਰਤਾਇਆ। ਆਪਣਾ ਅੰਤ ਨਾ ਕਿਸੇ ਜਣਾਇਆ। ਭੁੱਲ ਮਦਿ ਮਾਸ ਰਸਨਾ ਲਾਇਆ। ਸਾਚਾ ਪ੍ਰਭ ਮਨੋਂ ਭੁਲਾਇਆ। ਸ਼ਬਦ ਬਾਣ ਪ੍ਰਭ ਸਾਚੇ ਲਾਇਆ। ਮਾਨਸ ਜਨਮ ਅੱਧ ਵਿਚ ਰਖਾਇਆ। ਸਾਚੇ ਪ੍ਰਭ ਮਹਾਰਾਜ ਸ਼ੇਰ ਸਿੰਘ ਹੁਕਮ ਸਤਿ ਵਰਤਾਇਆ। ਸਾਧ ਸੰਗਤ ਅਰਦਾਸ ਗੁਜ਼ਾਰੇ। ਕਰ ਕਿਰਪਾ ਪ੍ਰਭ ਪਤਤ ਪਾਪੀ ਤਾਰੇ। ਜੋ ਚਲ ਆਏ ਨਿਹਕਲੰਕ ਤੇਰੇ ਚਰਨ ਦਵਾਰੇ। ਸਾਚਾ ਧਾਮ ਸਚਖੰਡ, ਸਾਚੀ ਜੋਤ ਕਰੇ ਆਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਰਬ ਜੋਤ ਵਰਤਾਰੇ। ਪ੍ਰਭ ਅਭੁਲ ਨਾ ਕੋਈ ਭੁਲਾਏ । ਪ੍ਰਭ ਅਡੁਲ ਨਾ ਕੋਈ ਡੁਲਾਏ । ਪ੍ਰਭ ਅਤੁਲ ਨਾ ਕੋਈ ਤੁਲਾਏ। ਪ੍ਰਭ ਅਮੁਲ ਕੀਮਤ ਕਹੀ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਰਨ ਪੜੇ ਦੀ ਲਾਜ ਰਖਾਏ। ਸਰਬ ਸਰਬੰਸ ਕਰੇ ਪੁਕਾਰ । ਦੋਵੇਂ ਜੋੜ ਨਿਹਕਲੰਕ ਤੇਰੇ ਚਰਨ ਦਵਾਰ । ਬਖ਼ਸ਼ ਦੇਵੇ ਪ੍ਰਭ ਬਖ਼ਸ਼ਣਹਾਰ । ਅੰਤਮ ਦੇਵੇ ਦਰਸ ਅਪਾਰ। ਝੂਠੀ ਦੇਹ ਤਜਾਈ ਵਿਚ ਸੰਸਾਰ। ਸਾਚੀ ਜੋਤ ਮਿਲਾਈ ਵਿਚ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਸਚਖੰਡ ਤੇਰਾ ਸਚ ਦਵਾਰ। ਊਧਮ ਸਿੰਘ ਗੁਰ ਧਾਮ ਪਹੁੰਚਾਇਆ। ਘਨਕਪੁਰ ਵਾਸੀ ਆਪਣਾ ਬਿਰਦ ਰਖਾਇਆ। ਸਾਧ ਸੰਗਤ ਵਿਚ ਅੰਤ ਨਿਵਾਸ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਾਮ ਸਚ ਘਰ ਟਿਕਾਇਆ। ਸਚ ਧਾਮ ਗੁਰਸਿਖ ਬਹਾ ਕੇ। ਪ੍ਰਭ ਅਬਿਨਾਸ਼ੀ ਵਿਚ ਜੋਤੀ ਜੋਤ ਮਿਲਾ ਕੇ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾ ਕੇ। ਕਲਜੁਗ ਗੁਰਸਿਖ ਸਾਚੇ ਧਾਮ ਬੈਠਾ ਆਸਣ ਲਾ ਕੇ। ਮਹਾਰਾਜ ਸ਼ੇਰ ਸਿੰਘ ਮਿਲਾਏ ਮੇਲ, ਜੋਤੀ ਜੋਤ ਪਰਗਟਾ ਕੇ। ਜੋਤ ਪਰਗਟਾ ਜਗਤ ਪ੍ਰਭ ਆਇਆ। ਦੇ ਦਰਸ ਜਨ ਭਗਤਾਂ ਪਾਰ ਕਰਾਇਆ। ਅੰਮ੍ਰਿਤ ਆਤਮ ਬਰਸ, ਨਿਜਾਨੰਦ ਨਿਜ ਮਾਹਿ ਕਰਾਇਆ। ਮਹਾਰਾਜ ਸ਼ੇਰ ਸਿੰਘ ਤੇਰਾ ਦਰਸ, ਗੁਰਸਿਖ ਸਾਚੇ ਪਾਇਆ। ਊਚ ਨੀਚ ਪ੍ਰਭ ਮਿਟਾ ਕੇ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਅੰਤ ਇਕ ਕਰਾ ਕੇ। ਆਤਮ ਭੁੱਖਾ ਹੇਮ ਸਿੰਘ, ਪ੍ਰਭ ਚਰਨੀ ਆਏ। ਗੁਰਸਿਖ ਸਾਚਾ ਪਾਲ ਸਿੰਘ, ਹੋਏ ਵਿਚੋਲ ਆਣ ਮਿਲਾਏ। ਦਰ ਆਏ ਕਰੀ ਪੁਕਾਰ, ਸਾਚੀ ਭਿਛਿਆ ਪ੍ਰਭ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ। ਦਾਤ ਪੁੱਤਰ ਪ੍ਰਭ ਝੋਲੀ ਪਾਈ। ਹੋਏ ਨਿਮਾਣਾ ਆਇਆ ਪ੍ਰਭ ਸਰਨਾਈ । ਤਨ ਮਨ ਧਨ ਕਰ ਪ੍ਰਭ ਸਾਚੇ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਗੁਰਸਿਖਾਂ ਸਾਚੀ ਦਾਤ ਝੋਲੀ ਪਾਈ । ਉਪਜਿਆ ਪੂਤ ਮਨ ਭਇਆ ਅਨੰਦ। ਮਾਤ ਪਿਤਾ ਘਰ ਚੜ੍ਹਿਆ ਚੰਦ। ਆਤਮ ਉਪਜਿਆ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਟੇ ਰੋਗ ਜੀਵ ਬੰਦ ਬੰਦ। ਮਦਨ ਮੂਰਤ ਤੇਰੀ ਗੋਪਾਲ। ਸਾਚੀ ਦੀਪਕ ਗੁਰਸਿਖ

ਆਤਮ ਬਾਲ । ਕਲਜੁਗ ਸਾਚਾ ਕੱਟ ਜੰਜਾਲ। ਸੋਹੰ ਸਾਚਾ ਸ਼ਬਦ ਦੇ ਸਚਾ ਧਨ ਮਾਲ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਾਚੇ ਆਤਮ ਕਰੇ ਲਾਲ ਗੁਲਾਲ। ਗੁਰਸਿਖ ਜੋਤ ਜਗਾਏ, ਪ੍ਰਭ ਵਿਚ ਲਲਾਟ। ਸੋਹੰ ਸਾਚਾ ਨਾਮ, ਨਾ ਵਿਕਾਏ ਹਾਟ। ਜੋ ਜਨ ਸ਼ਬਦ ਕਮਾਏ, ਖੋਲ੍ਹ ਵਖਾਏ ਪ੍ਰਭ ਬਜਰ ਕਪਾਟ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸਾਚਾ ਸ਼ਬਦ ਜੀਵ ਆਤਮ ਰਾਟ। ਸਾਚਾ ਸ਼ਬਦ ਸਾਚਾ ਰਾਗ। ਗੁਰਸਿਖ ਸੋਇਆ ਕਲਜੁਗ ਗਿਆ ਜਾਗ। ਬੇਮੁਖ ਦਰ ਤੋਂ ਜਾਇਣ ਭਾਗ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਲਗਾਏ ਭੋਗ ਜਿਉਂ ਬਿਦਰ ਅਲੂਣੇ ਸਾਗ। ਅੰਮ੍ਰਿਤ ਵੇਲਾ ਅੰਮ੍ਰਿਤ ਰਸ। ਬੇਮੁਖ ਜਾਇਣ ਪ੍ਰਭ ਦਰ ਤੋਂ ਨੱਸ। ਸਾਧ ਸੰਗਤ ਸਾਚਾ ਰਾਹ ਪ੍ਰਭ ਜਾਏ ਦੱਸ। ਕਲਜੁਗ ਹੋਏ ਅੰਧੇਰ, ਜਿਉਂ ਰੈਣ ਮੱਸ। ਗੁਰਸਿਖ ਜੋਤ ਪਰਕਾਸ਼ ਜਿਉਂ ਰਵ ਸਸ। ਨਿਹਕਲੰਕ ਕਲਜੁਗ ਸਾਚਾ ਵਾਸ, ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਹੋਇਆ ਵਸ। ਸਚ ਸੁੱਚ ਪ੍ਰਭ ਜਗਤ ਵਰਤਾਈ। ਬੇਮੁਖ ਸਾਧ ਸੰਗਤ ਰਲ, ਜਿਉਂ ਚੰਦਨ ਵਾਸ ਨਿਮ ਮਹਿਕਾਈ। ਪਸੂ ਪਰੇਤੋਂ ਕਰੇ ਦੇਵ, ਪੂਰੇ ਗੁਰ ਦੀ ਇਹ ਵਡਿਆਈ। ਕਲਜੁਗ ਜਾਮਾ ਧਾਰ, ਨਿਹਕਲੰਕ ਅਪਣਾ ਭੇਵ ਖੁਲ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਸਾਚੀ ਜੋਤ ਜਗਾਈ। ਕਲਜੁਗ ਜੀਵ ਜਗਤ ਅੰਧਿਆਰਾ। ਕਲਜੁਗ ਜੀਵ ਦੇਖ ਝੂਠਾ ਸਗਲ ਪਸਾਰਾ। ਕਲਜੁਗ ਜੀਵ ਅੰਤਕਾਲ ਕਲ ਦੀਸੇ ਏਕੰਕਾਰਾ। ਕਲਜੁਗ ਜੀਵ ਤੇਰੀ ਬੁਝੀ ਆਤਮ ਦੀਵ, ਰਸਨਾ ਕੀਆ ਮਦਿ ਮਾਸ ਆਹਾਰਾ। ਕਲਜੁਗ ਜੀਵ ਅੰਮ੍ਰਿਤ ਰਸ ਪ੍ਰਭ ਦਰ ਪੀਵ, ਆਤਮ ਸ਼ਬਦ ਹੋਏ ਉਜਿਆਰਾ। ਬੇਮੁਖ ਜੀਵ ਗੁਰਚਰਨ ਲਾਗ ਸਦਾ ਜਗ ਜੀਵ, ਸਾਚਾ ਮਿਲੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰਾ ਮਾਨਸ ਜਨਮ ਸਵਾਰਾ। ਅੰਮ੍ਰਿਤ ਵੇਲੇ ਪਰਗਟ ਜੋਤ, ਪ੍ਰਭ ਅੰਮ੍ਰਿਤ ਮੇਘ ਬਰਖਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਸਾਚਾ ਸ਼ਬਦ ਸੁਣਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅਨਦ ਬਿਨੋਦੀ ਪ੍ਰਭ ਦਰਸ ਦਿਖਾਇਆ । ਅੰਮ੍ਰਿਤ ਵੇਲੇ ਪਰਗਟ ਜੋਤ, ਅੰਮ੍ਰਿਤ ਵੇਲਾ ਸੁਹਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅੰਮ੍ਰਿਤ ਝਿਰਨਾ ਵਿਚ ਦੇਹ ਝਿਰਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅੰਮ੍ਰਿਤ ਸਾਚਾ ਕਵਲ ਨਾਭ ਮੁਖ ਚੁਆਇਆ । ਖੁਲ੍ਹੇ ਕਵਲ ਹੋਏ ਉਜਿਆਰਾ, ਅੰਮ੍ਰਿਤ ਸਾਚਾ ਪ੍ਰਭ ਵਰਸਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਗੁਰਸਿਖ ਮੁਖ ਚੁਆਇਆ। ਅੰਮ੍ਰਿਤ ਆਤਮ ਦੇਵੇ ਅਧਾਰ। ਅੰਮ੍ਰਿਤ ਵਰਖੇ ਪ੍ਰਭ ਕਿਰਪਾ ਧਾਰ। ਅੰਮ੍ਰਿਤ ਆਤਮ ਵਰਸ, ਆਤਮ ਕਰੇ ਉਜਿਆਰ। ਅੰਮ੍ਰਿਤ ਆਤਮ ਰਸ ਚੁਆਇਆ। ਜਿਸ ਜਨ ਰਸਨਾ ਲਾਏ ਵਿਚ ਦੇਹ ਵਸਾਇਆ। ਸਾਚੀ ਹੋਵੇ ਦੇਹ ਰੁਸ਼ਨਾਏ, ਸਾਚਾ ਅੰਮ੍ਰਿਤ ਪ੍ਰਭ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਅੰਮ੍ਰਿਤ ਆਤਮ ਰੋਗ ਮਿਟਾਇਆ। ਸਤਾਰਾਂ ਸਾਵਣ ਰੈਣ ਸੁਹਾਵਣੀ। ਗਾਏ ਰਾਗ ਕੋਈ ਜਨ ਮੁਧਾਵਣੀ। ਗੁਰਸਿਖ ਸਾਚਾ ਪਾਵੇ ਪਦ ਨਿਰਬਾਵਣੀ। ਆਵਣ ਜਾਵਣ ਗੇੜ ਚੁਰਾਸੀ ਪ੍ਰਭ ਕਟਾਵਣੀ । ਗੁਰਮੁਖ ਸਾਚੇ ਜੋ ਦਰ ਆਏ, ਪ੍ਰਭ ਪੂਰਨ ਆਸ ਕਰਾਵਣੀ। ਸਰਨ ਪੜੇ ਦੀ ਲਾਜ ਰਖਾਏ, ਸਾਚਾ ਸ਼ਬਦ ਵਰਤਾਏ ਬਾਵਨੀ। ਸੱਚੋ ਸਚ ਵਰਤਾਏ, ਕਲਜੁਗ ਮਿਟਾਏ ਆਵਣ ਜਾਵਣੀ। ਸੋਹੰ ਸਚ ਵਰਤਾਏ, ਸਾਚਾ ਤੀਰਥ ਨਿਹਕਲੰਕ ਤੇਰੇ ਚਰਨ ਨਾਵ੍ਹਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਰਤਾਏ ਜੋ ਮਨ ਭਾਵਨੀ। ਕਲਜੁਗ ਵਰਤਾਏ ਪ੍ਰਭ ਆਪਣੀ ਕਲ। ਜਲ ਥਲ ਥਲ ਜਲ ਕਰਾਏ ਜਲ। ਭਾਣਾ ਸਾਚਾ, ਨਾ ਕਲਜੁਗ ਜਾਏ ਟਲ।

ਸ੍ਰਿਸ਼ਟ ਸਬਾਈ ਅੰਤਕਾਲ ਕਲਜੁਗ ਜਾਏ ਹਲ। ਚਾਰ ਕੁੰਟ ਚੜ੍ਹ ਆਇਣ ਦਲ। ਕਲਜੁਗ ਜੀਵ ਅੰਤਕਾਲ ਰਣ ਭੂਮ ਲਿਆ ਮਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਸਾਚੀ ਵਰਤਾਈ ਕਲ। ਕਲ ਧਾਰ ਆਇਆ ਕਲ ਧਾਰੀ। ਜਗਤ ਰੁਲਾਏ ਪ੍ਰਭ ਨਿਰਹਾਰੀ। ਬੇਮੁਖ ਭੁਲਾਏ, ਮਾਇਆ ਜਗਤ ਪਸਾਰੀ। ਗੁਰਸਿਖ ਤਰਾਏ, ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਪੂਰੇ ਤੋਲ ਗੁਰਸਿਖ ਤੁਲਾਇਆ। ਸਾਚਾ ਸ਼ਬਦ ਸੋਹੰ, ਤੇਰੇ ਵਿਚ ਵਸਾਇਆ। ਜਗਤ ਭੇਖ ਸਰਬ ਮਿਟਾਇਆ। ਏਕਾ ਰਾਮ ਏਕਾ ਜੋਤ, ਏਕਾ ਜੀਵ ਉਪਾਇਆ। ਏਕਾ ਨਾਮ ਏਕਾ ਗੋਤ, ਚਾਰ ਵਰਨ ਕਰਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਸਤਿਜੁਗ ਲਾਇਆ । ਸਤਿ ਪੁਰਖ ਤੇਰਾ ਸਤਿ ਮਾਨ। ਸਾਚਾ ਸ਼ਬਦ ਕਲਜੁਗ ਮਿਲਿਆ ਦਾਨ। ਆਤਮ ਵੱਜਾ ਸੋਹੰ ਸਾਚਾ ਬਾਣ। ਕਲਜੁਗ ਪਰਗਟੇ ਜੋਤ ਸਰੂਪ, ਨਿਹਕਲੰਕ ਵਿਸ਼ਨੂੰ ਭਗਵਾਨ। ਜੋਤ ਸਰੂਪ ਤੇਰੀ ਸਾਚੀ ਜੋਤਾ । ਏਕਾ ਜੋਤ ਆਕਾਰ, ਪ੍ਰਭ ਜੁਗੋ ਜੁਗ ਹੋਤਾ । ਗੁਰਸਿਖ ਸ਼ਬਦ ਅਧਾਰ ਕਰ, ਗੁਰਮੁਖ ਜਗਾਇਆ ਸੋਤਾ। ਬੇਮੁਖ ਕਲਜੁਗ ਖੁਆਰ ਕਰ, ਨਰਕ ਲਵਾਇਆ ਗੋਤਾ। ਸਾਧ ਸੰਗਤ ਪ੍ਰਭ ਸ਼ਬਦ ਅਧਾਰ ਕਰ, ਵਿਚ ਜੋਤ ਮਿਲਾਈ ਜੋਤੀ ਜੋਤਾ। ਮਿਲ ਜੋਤ ਜੀਵ ਜੋਤ ਜਗਾਏ। ਆਪਣਾ ਆਪ ਜਗਤ ਤਜਾਏ। ਏਕਾ ਨਿਰਮਲ ਸਾਚੀ ਜੋਤ ਪ੍ਰਭ ਵਿਚ ਸਮਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਸਚ ਸਰਨਾਏ। ਸਤਿਜੁਗ ਤੇਰਾ ਸਤਿ ਵਰਤਾਰ। ਸੰਤ ਮਨੀ ਸਿੰਘ ਸਤਿਜੁਗ ਕਰੇ ਅਧਾਰ । ਦੇਵੇ ਵਡਿਆਈ ਨਿਹਕਲੰਕ ਅਵਤਾਰ । ਮਸਤਕ ਤਿਲਕ ਲਗਾਏ, ਸਚ ਬਣਾਏ ਦਰਬਾਰ। ਸੋਹੰ ਸਾਚਾ ਸ਼ਬਦ ਚਲਾਏ, ਸਚ ਵਰਤਾਏ ਜਗਤ ਭੰਡਾਰ। ਚਾਰ ਵਰਨ ਚਰਨੀ ਲਾਏ, ਹੋਇਣ ਸਰਬ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਸਰਨਾਏ, ਗੁਰਸਿਖ ਨਾ ਹੋਏ ਖੁਆਰ। ਗੁਰਸਿਖ ਤੇਰੀ ਮਿਟੀ ਖੁਆਰੀ। ਸਾਚੇ ਪ੍ਰਭ ਚਰਨ ਬਲਿਹਾਰੀ। ਕਲਜੁਗ ਬੇੜਾ ਪ੍ਰਭ ਪਾਰ ਉਤਾਰੀ। ਨਿਹਕਲੰਕ ਅੰਤ ਮਿਟਾਏ ਮਾਇਆਧਾਰੀ। ਜਾਮਾ ਧਾਰੇ ਪ੍ਰਭ ਜਗਤ ਮਿਟਾਏ। ਊਚ ਨੀਚ ਕੋਈ ਰਹਿਣ ਨਾ ਪਾਏ। ਸਰਬ ਖੰਡ ਵਿਚ ਵਰਭੰਡ, ਪ੍ਰਭ ਸਾਚੀ ਜੋਤ ਜਗਾਏ। ਆਤਮ ਹੋਵੇ ਨਾ ਕਿਸੇ ਰੰਡ, ਸਤਿਜੁਗ ਸਾਚੀ ਸੇਵਾ ਲਾਏ। ਧਰਮ ਰਾਏ ਨਾ ਦੇਵੇ ਕਿਸੇ ਡੰਡ, ਨਿਹਕਲੰਕ ਹੋਏ ਸਹਾਏ। ਸਾਧ ਸੰਗਤ ਪ੍ਰਭ ਜਾਏ ਵੰਡ, ਸਾਧ ਸੰਗਤ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਦੀਸੇ ਵਰਭੰਡ, ਜੋਤ ਸਰੂਪ ਸਦਾ ਰਹਾਏ। ਜੋਤ ਸਰੂਪ ਜਗਤ ਕੇ ਦਾਤੇ। ਕਲਜੁਗ ਅੰਤ ਸਾਚੇ ਸ਼ਬਦ ਸਦਾ ਰੰਗਰਾਤੇ। ਨਿਹਕਲੰਕ ਜੋਤ ਪਰਕਾਸ਼ੇ, ਬਿਨ ਤੇਲ ਬਿਨ ਬਾਤੇ । ਜਨ ਭਗਤਾਂ ਜਨਮ ਹੋਇਆ, ਪਾਇਆ ਦਰਸ ਪ੍ਰਭ ਵਿਧਾਤੇ। ਮਹਾਰਾਜ ਸ਼ੇਰ ਸਿੰਘ ਤੇਰਾ ਧਰਵਾਸ, ਚਰਨ ਪ੍ਰੀਤੀ ਸਾਚੇ ਨਾਤੇ। ਚਰਨ ਸੇਵਾ ਉਤਮ ਫਲ । ਗੁਰਸਿਖ ਸਾਚਾ ਦਰ ਅੰਤ ਪ੍ਰਭ ਮਲ। ਸਾਚੀ ਜੋਤ ਪਰਕਾਸ਼, ਅੰਤ ਜੋਤ ਵਿਚ ਰਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਅੱਜ ਤੇ ਕੱਲ। ਆਇਆ ਵਕ਼ਤ ਪ੍ਰਭ ਗੁਣ ਗਾਵਣ ਦਾ। ਸਾਧ ਸੰਗਤ ਰੰਗ ਸਾਚਾ ਆਤਮ ਚੜ੍ਹਾਵਣ ਦਾ। ਨਿਹਕਲੰਕ ਜੋਤ ਪਰਗਟਾਏ, ਧੰਨ ਦਿਹਾੜਾ ਸਤਾਰਾਂ ਸਾਵਣ ਦਾ। ਜਨ ਭਗਤਾਂ ਲਿਖਤ ਕਰਾਈ, ਪ੍ਰਭ ਦਰ ਵਡਿਆਈ ਪਾਵਣ ਦਾ। ਮਹਾਰਾਜ ਸ਼ੇਰ ਸਿੰਘ ਸਾਚੀ ਕਲ ਵਰਤਾਈ, ਗੁਰਸਿਖ ਵੇਲਾ ਨਹੀਂ ਮੁਖ ਭਵਾਵਣ ਦਾ। ਗੁਰਮੁਖ ਸਾਚਾ ਸਦਾ ਹੈ ਜਾਗੇ। ਮਾਨਸ ਜਨਮ ਨਾ ਲਾਗੇ ਦਾਗ਼ੇ। ਅਨਹਦ ਸ਼ਬਦ ਉਪਜੇ ਸਦਾ ਰਾਗੇ। ਦਰਸ ਪ੍ਰੀਤ ਪ੍ਰਭ ਚਰਨੀਂ ਲਾਗੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੇ, ਕਲਜੁਗ ਸੋਏ ਜਾਗੇ। ਸੋਇਆ ਜਾਗੇ,

ਜਾਗਤ ਸੋਇਆ। ਅੰਤਕਾਲ ਕਲਜੁਗ ਬੇਮੁਖ ਦਰ ਤੇ ਰੋਇਆ। ਗੁਰਸਿਖ ਸਾਚੇ ਸਾਚਾ ਫਲ, ਪੂਰਬ ਜਨਮ ਦਾ ਬੋਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਕਦੇ ਨਾ ਸੋਇਆ। ਸਾਚੇ ਪ੍ਰਭ ਦਿਤੀ ਵਡਿਆਈ। ਸਾਚੇ ਸਿੱਖ ਹੱਥ ਕਲਮ ਫੜਾਈ। ਦਿਵਸ ਰੈਣ ਪ੍ਰਭ ਜਸ ਗਾਈ। ਸਤਾਰਾਂ ਦਿਵਸ ਪ੍ਰਭ ਲਿਖਤ ਕਰਾਈ। ਸਾਚਾ ਨਾਮ ਜਗਤ ਰਹਿ ਜਾਈ। ਧੰਨ ਧੰਨ ਧੰਨ ਗੁਰਸਿਖ ਤੇਰੀ ਸੇਵਾ, ਗੁਰਚਰਨ ਕਮਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਦੇਵੇ ਵਡਿਆਈ। ਦਿਵਸ ਸਤਾਰਾਂ ਕਲਮ ਚਲਾ ਕੇ। ਕਲਜੁਗ ਸਤਿਜੁਗ ਕਰਮ ਲਿਖਾ ਕੇ। ਜਨ ਭਗਤਾਂ ਚਾਰ ਜੁਗ ਵਡਿਆ ਕੇ। ਗੁਰਸਿਖ ਤੇਰੀ ਰੱਖੇ ਲਾਜ, ਜੋਤ ਪਰਗਟਾ ਕੇ। ਨਿਹਕਲੰਕ ਕਲ ਆ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਜਾਏ ਸ਼ਬਦ ਲਿਖਾ ਕੇ। ਸਾਚੀ ਲਿਖਤ ਸਾਚਾ ਲਿਖਾਰੀ। ਦਿਵਸ ਸਤਾਰਾਂ ਪ੍ਰਭ ਚਰਨ ਦਵਾਰੀ। ਦੇਵੇ ਸ਼ਬਦ ਪ੍ਰਭ ਸ਼ਬਦ ਭੰਡਾਰੀ। ਆਤਮ ਰਹੇ ਸੋਹੰ ਤੇਰੇ ਨਾਮ ਖੁਮਾਰੀ । ਸਾਚੀ ਜੋਤ ਧਰੇ ਕਲਜੁਗ, ਨਿਹਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੈਜ ਸਵਾਰੀ। ਲਿਖਤ ਤੇਰੀ ਲਿਖਾਏ ਲੇਖ। ਕਲਜੁਗ ਆਤਮ ਰੰਗ ਕਲ ਵੇਖ। ਕਲਜੁਗ ਜਾਏ ਸਤਿਜੁਗ ਪਰਗਟਾਏ, ਸਾਚਾ ਕੀਆ ਭੇਸ। ਨਿਹਕਲੰਕ ਸਤਿਗੁਰ ਸਾਚਾ, ਸਾਚੇ ਪ੍ਰਭ ਕੋ ਸਦਾ ਆਦੇਸ। ਸਦਾ ਸਦਾ ਪ੍ਰਭ ਦੀਨ ਦਿਆਲ। ਦੁਖ ਭੰਜਣ ਭਗਤ ਵਛਲ ਗੋਪਾਲ। ਮਦਨ ਮੋਹਨ ਗੁਰ ਗੋਪਾਲ। ਜਨ ਭਗਤਾਂ ਤੋੜੇ ਆਤਮ ਜੰਜਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਆਤਮ ਦੀਪਕ ਦੇਵੇ ਬਾਲ। ਗੁਰਸਿਖ ਤੇਰੀ ਰੀਤ ਸਾਚੀ। ਝੂਠੀ ਮਾਇਆ ਤਜਾਈ ਨੀਤ। ਨਿਹਕਲੰਕ ਕਲ ਪਾਈ ਸਾਚੀ ਪ੍ਰੀਤ। ਅੰਤਕਾਲ ਪ੍ਰਭ ਏਕਾ ਸਾਚਾ ਮੀਤ । ਦੇਵੇ ਦਰਸ ਪਰਗਟ ਜੋਤ, ਪਰਖੇ ਪ੍ਰਭ ਸਾਚੀ ਨੀਤ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਾਚੇ, ਕਲਜੁਗ ਲਿਆ ਜੀਤ। ਕਲਜੁਗ ਤੇਰੀ ਲੱਥੀ ਪਤਿ। ਜੋਤ ਸਰੂਪ ਪ੍ਰਭ ਖਿਚਿਆ ਸਾਰਾ ਯਤਿ। ਤਨ ਨਿਚੋੜੀ ਸਾਰੀ ਰਤ। ਬੇਮੁਖਾਂ ਪਾਈ ਉਲਟੀ ਮਤਿ। ਗੁਰਸਿਖਾਂ ਦੇਵੇ ਸੋਹੰ ਨਾਮ ਸਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਰੱਖੇ ਪਤਿ। ਗੁਰਪਰਸਾਦ ਗੁਰਦਰ ਪਾਇਆ। ਗੁਰਪਰਸਾਦ ਪ੍ਰਭ ਦਰਸ ਦਿਖਾਇਆ। ਗੁਰਪਰਸਾਦ ਪਰਗਟ ਜੋਤ ਨਿਹਕਲੰਕ ਭੋਗ ਲਗਾਇਆ। ਗੁਰਪਰਸਾਦ ਸਾਧ ਸੰਗਤ ਮੁਖ ਲਗਾਇਆ। ਗੁਰਪਰਸਾਦ ਦੁੱਖ ਰੋਗ ਦੇਹ ਗਵਾਇਆ। ਗੁਰਪਰਸਾਦ ਤੀਨ ਤਾਪ ਪ੍ਰਭ ਨਾਸ ਕਰਾਇਆ। ਗੁਰਪਰਸਾਦ ਮਰੂ ਦੇਵਾ ਛੇਆ ਦੇਵੀ ਪ੍ਰਭ ਵਸ ਕਰਾਇਆ। ਗੁਰਪਰਸਾਦ ਗੁਰ ਗੋਰਖ ਸਾਚਾ ਨਾਦ ਵਜਾਇਆ। ਗੁਰਪਰਸਾਦ ਜਾਮਾ ਧਾਰ ਨਿਹਕਲੰਕ ਕਲਜੁਗ ਅੰਤ ਸਰਬ ਮਿਟਾਇਆ। ਗੁਰਪਰਸਾਦ ਪ੍ਰਭ ਆਏ ਪਰਸਾਦੀ। ਗੁਰਪਰਸਾਦ ਸਭ ਸ੍ਰਿਸ਼ਟ ਸਾਧੀ। ਗੁਰਪਰਸਾਦ ਗੁਰਮੁਖ ਸਾਚੇ ਪ੍ਰਭ ਰਸਨ ਅਰਾਧੀ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਜਗਾਏ ਅਨਾਦੀ। ਗੁਰਪਰਸਾਦ ਗੁਰ ਰੰਗ ਚੜ੍ਹਾਇਆ। ਗੁਰਪਰਸਾਦ ਪ੍ਰਭ ਕਲਜੁਗ ਭਰਮ ਮਿਟਾਇਆ। ਗੁਰਪਰਸਾਦ ਸਾਚਾ ਸ਼ਬਦ ਪ੍ਰਭ ਗਿਆਨ ਦਵਾਇਆ। ਗੁਰਪਰਸਾਦ ਗੁਰਮੁਖ ਸਾਚੇ ਹਿਰਦੇ ਸਦਾ ਵਸਾਇਆ। ਗੁਰਪਰਸਾਦ ਕਲਜੁਗ ਪੋਹ ਨਾ ਸਕੇ ਮਾਇਆ। ਪ੍ਰਭ ਚਰਨ ਲਾਗ ਸਾਚਾ ਵਰ, ਪ੍ਰਭ ਦਰ ਤੇ ਪਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਇਆ। ਗੁਰਪਰਸਾਦ, ਪ੍ਰਭ ਕਾ ਰੰਗ। ਗੁਰਪਰਸਾਦ ਸਾਚਾ ਨਾਮ ਸੋਹੰ ਸਾਧ ਸੰਗਤ ਲਿਆ ਮੰਗ। ਕਲਜੁਗ ਜੀਵ ਪ੍ਰਭ ਦਰ ਨਾ ਸੰਗ। ਕਲਜੁਗ ਝੂਠਾ ਜੀਵ ਟੁੱਟ ਜਾਏ

ਜਿਉਂ ਕਾਚੀ ਵੰਗ। ਗੁਰਪਰਸਾਦ ਗੁਰਸਿਖ ਜਨਮ ਨਾ ਹੋਏ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ। ਗੁਰਪਰਸਾਦ ਜੋਤ ਜਗਾਈ। ਗੁਰਪਰਸਾਦ ਸਤਾਰਾਂ ਸਾਵਣ ਸਾਧ ਸੰਗਤ ਮਨ ਵਧਾਈ। ਪਰਗਟ ਜੋਤ ਨਿਹਕਲੰਕ, ਸਾਚੀ ਲਿਖਤ ਸ਼ਬਦ ਕਰਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਵਡਿਆਈ। ਗੁਰਪਰਸਾਦ ਗੁਰ ਪੂਰਾ ਪਾਇਆ। ਗੁਰਪਰਸਾਦ ਭਰਮ ਭੁਲੇਖਾ ਸਾਰਾ ਲਾਹਿਆ। ਗੁਰਪਰਸਾਦ ਵਰ ਦਰ ਪ੍ਰਭ ਪਾਇਆ। ਗੁਰਪਰਸਾਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਸੁਣਾਇਆ। ਗੁਰਪਰਸਾਦ ਦੁਰਮਤ ਜਾਏ। ਗੁਰਪਰਸਾਦ ਸਾਚੀ ਮਤਿ ਸਤਿ ਵਰਤਾਏ। ਗੁਰਪਰਸਾਦ ਪ੍ਰਭ ਅਬਿਨਾਸ਼ੀ ਘਰ ਮੇਂ ਪਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਪਰਗਟ ਜੋਤ ਭੋਗ ਲਗਾਏ। ਭੋਗ ਲਗਾਏ ਭਗਤ ਘਰ। ਸੋਹੰ ਸਾਚਾ ਸ਼ਬਦ ਦੇ ਜਾਏ ਵਰ। ਚਰਨ ਲਾਗ ਗੁਰਸੰਗਤ ਗਈ ਤਰ। ਕੌਰ ਰਣਜੀਤ ਮਿਲਿਆ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ ਨਿਹਕਲੰਕ ਅਵਤਾਰ ਨਰ। ਭੋਗ ਲਗਾਏ ਭਗਤ ਵਛਲ ਭਗਵਾਨ। ਸਾਧ ਸੰਗਤ ਹੋਵੇ ਰਸਨਾ ਪਾਨ। ਸਤਿਪਰਸਾਦ ਆਤਮ ਤੋੜੇ ਅਭਿਮਾਨ। ਗੁਰਪਰਸਾਦ ਕਲਜੁਗ ਜੀਵ ਆਤਮ ਉਪਜੇ ਬ੍ਰਹਮ ਗਿਆਨ। ਗੁਰਪਰਸਾਦ ਪ੍ਰਭ ਗੁਣ ਜਾਣੇ ਕੋਈ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਨਾਮ ਦੇਵੇ ਵਡ ਦਾਨੀ ਦਾਨ। ਭੋਗ ਭੋਗ ਭੋਗ, ਪ੍ਰਭ ਲਗਾਏ ਭੋਗ। ਰੋਗ ਰੋਗ ਰੋਗ, ਗੁਰਸਿਖਾਂ ਮਿਟਾਏ ਰੋਗ । ਜੋਗ ਜੋਗ ਜੋਗ, ਸੋਹੰ ਸ਼ਬਦ ਸਾਚਾ ਜੋਗ । ਭੋਗ ਭੋਗ ਭੋਗ, ਗੁਰਸਿਖ ਆਤਮ ਰਸ ਗੁਰਚਰਨ ਪ੍ਰੀਤੀ ਭੋਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਜੋਤ ਕਲਜੁਗ ਗੁਰਸਿਖ ਘਰ ਲਗਾਏ ਭੋਗ। ਭੋਗ ਲਗਾਏ ਵਿਸ਼ਨੂੰ ਭਗਵਾਨ। ਸਾਚਾ ਹੋਇਆ ਜਗਤ ਪਰਵਾਨ। ਭਖ ਭੋਜ ਲੇਹਜ ਫੇਹਜ ਚਾਰੋਂ ਇਕ ਸਮਾਨ। ਝੂਠਾ ਜਗਤ ਨਾ ਜਾਣੇ ਭੇਵ ਬਲੀ ਬਲਵਾਨ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਗੁਣੀ ਨਿਧਾਨ। ਭਾਗ ਹੋਏ ਪ੍ਰਭ ਦਰਸ ਦਿਖਾਇਆ। ਘਨਕਪੁਰ ਵਾਸੀ ਪਰਗਟ ਜੋਤ, ਸਾਵਣ ਸਤਾਰਾਂ ਭੋਗ ਲਗਾਇਆ। ਪੁਰਖ ਅਬਿਨਾਸ਼ੀ ਸਰਬ ਜੀਵ ਵਿਨਾਸੀ, ਸਾਚਾ ਪ੍ਰਭ ਜਗਤ ਸਮਾਇਆ। ਬੇਮੁਖ ਮਿਟੇ ਕਲਜੁਗ ਕਰ ਕਰ ਹਾਸੀ, ਸਾਚਾ ਪ੍ਰਭ ਨਜ਼ਰ ਨਾ ਆਇਆ। ਜੋ ਜਨ ਹੋਏ ਮਦਿਰਾ ਮਾਸੀ, ਅੰਤਕਾਲ ਪ੍ਰਭ ਵਿਚ ਪ੍ਰੇਤ ਵਾਸ ਕਰਾਇਆ। ਨਿਹਕਲੰਕ ਪਰਗਟ ਭੇਸ, ਬੇਮੁਖਾਂ ਵਿਸ਼ਟਾ ਮੁਖ ਰਖਾਇਆ। ਸਾਧ ਸੰਗਤ ਸਦਾ ਅਦੇਸ, ਪ੍ਰਭ ਪਰਸਾਦੀ ਸਤਿ ਪਰਸਾਦ ਵਰਤਾਇਆ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਜੋਤ ਆਕਾਰ, ਰਸਨਾ ਭੋਗ ਲਗਾਇਆ। ਰਸਨਾ ਭੋਗ ਲਗਾਇਆ ਸਾਚੇ ਪ੍ਰਭ, ਸਚ ਤੇਰੀ ਵਡਿਆਈ। ਕਲਜੁਗ ਜਾਮਾ ਧਾਰ, ਸਾਧ ਸੰਗਤ ਦੀ ਆਸ ਪੁਜਾਈ। ਕਰ ਜੋਤ ਆਕਾਰ, ਚਾਰ ਕੁੰਟ ਹਾਹਾਕਾਰ ਮਚਾਈ। ਬੈਠਾ ਆਪ ਨਿਰਾਧਾਰ, ਨਿਰਾਹਾਰ ਪ੍ਰਭ ਸਦਾ ਸੁਖਦਾਈ । ਜਨ ਭਗਤਾਂ ਦੇਵੇ ਸ਼ਬਦ ਭੰਡਾਰ, ਸ਼ਬਦ ਗਿਆਨ ਪ੍ਰਭ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਾਰੇ ਸਿੱਖ ਜੋ ਆਏ ਸਰਨਾਈ। ਸਰਨ ਆਏ, ਪ੍ਰਭ ਸਰਨਾਗਤ। ਸਾਚਾ ਸ਼ਬਦ ਵਰਤਾਏ, ਗੁਰਸਿਖ ਰਖਾਏ ਸਿਰ ਹੱਥ। ਪ੍ਰਭ ਏਕਾ ਨਾਮ ਜਪਾਏ, ਚਾਰ ਵਰਨ ਇਕ ਕਰਾਏ ਏਕਾ ਮਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਜੋਤ ਆਕਾਰ ਲਿਆ ਜਗ ਜਿੱਤ। ਜੋਤ ਆਕਾਰ ਪ੍ਰਭ ਕਿਸੇ ਨਾ ਜਣਾਇਆ। ਪਰਗਟ ਜੋਤ ਨਿਹਕਲੰਕ, ਸਵੱਛ ਸਰੂਪ ਦਰਸ ਦਿਖਾਇਆ। ਜਾਮਾ ਧਾਰ ਘਨਕਪੁਰ, ਕਲਜੁਗ ਜੀਵ ਭੇਵ ਰਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਭਾਣਾ ਸਤਿ

ਵਰਤਾਇਆ। ਸਤਿ ਹੋਵੇ ਸਤਿ ਵਰਤਾਰਾ। ਏਕਾ ਜੋਤ ਜਗੇ, ਜਗਤ ਨਿਰੰਕਾਰਾ। ਝੂਠਾ ਮਿਟੇ ਸਰਬ ਪਸਾਰਾ। ਏਕੰਕਾਰ ਏਕਾ ਕੀਆ ਆਕਾਰਾ। ਏਕਾ ਜੋਤ ਪ੍ਰਭ ਨਿਰਾਧਾਰ, ਸਰਬ ਜਗਤ ਕੀਆ ਪਸਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਤਾਰਨਹਾਰਾ। ਆਵੇ ਜਾਵੇ ਜਾਵੇ ਆਏ। ਲੱਖ ਚੁਰਾਸੀ ਪ੍ਰਭ ਗੇੜ ਫਿਰਾਏ। ਮਾਨਸ ਜਨਮ ਪ੍ਰਭ ਉਤਮ ਰਖਾਏ। ਗੁਰਮੁਖ ਵਿਰਲਾ ਕੋਈ ਸਾਚੀ ਬੂਝ ਬੁਝਾਏ। ਰਸਨਾ ਛਡ ਵਿਕਾਰ, ਆਤਮ ਰਸ ਨਿਜ ਮਾਹਿ ਪਾਏ। ਸੋਹੰ ਸ਼ਬਦ ਆਕਾਰ, ਦੁਰਮਤ ਮੈਲ ਗਵਾਏ। ਉਜਲ ਮੁਖ ਵਿਚ ਸੰਸਾਰ, ਜੋ ਜਨ ਆਏ ਨਿਹਕਲੰਕ ਸਰਨਾਏ। ਸਾਧ ਸੰਗਤ ਪ੍ਰਭ ਦੇਵੇ ਤਾਰ, ਅੰਤਕਾਲ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਤੇਰੇ ਭਰੇ ਭੰਡਾਰ, ਅਤੁਲ ਅਖੁਟ ਨਾ ਨਿਖੁਟਿਆ ਜਾਏ। ਏਕਾ ਸ਼ਬਦ ਜਗਤ ਵਰਤਾਰ, ਸੋਹੰ ਚਲੇ ਸਾਚੀ ਨਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਨਾਮ ਲਿਖਾਏ। ਮਧਸੂਦਨ ਦਾਮੋਦਰ ਸਵਾਮੀ। ਭਗਤ ਵਛਲ ਸਦਾ ਨਿਹਕਾਮੀ। ਨਿਹਕਲੰਕ ਧਰੇ ਜੋਤ ਕਲ ਅੰਤਰਜਾਮੀ। ਜਨ ਭਗਤਾਂ ਏਕਾ ਓਟ, ਪ੍ਰਭ ਦਰ ਸੁਆਮੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਗਿਆਨ ਸੋਹੰ ਆਤਮ ਨਾਮੀ । ਨਿਹਕਲੰਕ ਕਵਣ ਜਾਣੇ ਤੇਰੇ ਗੁਣ। ਗੁਰਮੁਖ ਚਰਨ ਲਗਾਏ ਕਲਜੁਗ ਚੁਣ। ਸੋਹੰ ਸ਼ਬਦ ਸੁਣਾਏ, ਆਤਮ ਵਜਾਏ ਧੁਨ। ਸਾਚਾ ਰਾਗ ਅਲਾਏ, ਖੋਲ੍ਹ ਵਖਾਈ ਸੁੰਨ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚਾ ਨਾਮ ਜਾਏ ਸੁਣ। ਸਾਚਾ ਨਾਮ ਪ੍ਰਭ ਜਗਤ ਸੁਣਾਇਆ। ਮਰਦੰਗ ਢੋਲ ਜਗਤ ਵਜਾਇਆ। ਚਾਰ ਕੁੰਟ ਸੋਹੰ ਬਾਣ ਲਗਾਇਆ। ਬੇਮੁਖਾਂ ਘਰ ਹਾਹਾਕਾਰ ਮਚਾਇਆ। ਗੁਰਸਿਖਾਂ ਬਾਂਹੋਂ ਪਕੜ ਨਿਹਕਲੰਕ ਚਰਨੀਂ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਪਾਈ ਮਾਇਆ। ਮਾਇਆ ਮਮਤਾ ਝੂਠਾ ਰੂਪ। ਬੇਮੁਖਾਂ ਭੁੱਲਿਆ ਨਿਹਕਲੰਕ ਸਾਚਾ ਭੂਪ। ਜੋਤ ਪਰਗਟਾਏ ਵਿਚ ਸਿੱਖ ਦੇ, ਨਾ ਦੀਸੇ ਰੰਗ ਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਤਿ ਸਰੂਪ। ਸੋਹੰ ਸ਼ਬਦ ਗੁਰਸਿਖਾਂ ਆਣ। ਨਿਹਕਲੰਕ ਸਾਚਾ ਗੁਰ, ਕਲਜੁਗ ਜਾਣ। ਸੋਹੰ ਸ਼ਬਦ ਆਤਮ ਮਾਰੇ ਬਾਣ। ਏਕਾ ਧੁਨ ਉਪਜਾਏ, ਪ੍ਰਭ ਜਾਣੀ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਚਲਾਇਆ ਬਾਣ। ਸ਼ਬਦ ਬਾਣ ਜਗਤ ਚਲਾ ਕੇ। ਕਲਜੁਗ ਬੈਠਾ ਜੋਤ ਸਰੂਪੀ ਭੇਖ ਵਟਾ ਕੇ। ਸਾਚੀ ਜੋਤ ਵਿਚ ਸਿੱਖ ਟਿਕਾ ਕੇ। ਅਗਾਧ ਬੋਧ ਬੋਧ ਅਗਾਧ, ਸਾਚੀ ਲਿਖਤ ਜਾਏ ਲਿਖਾ ਕੇ। ਗੁਰ ਗੋਬਿੰਦ ਜਾਏ ਬਚਨ ਕਲ ਵਰਤਾ ਕੇ। ਬੇਮੁਖਾਂ ਸਾਚਾ ਸੋਹੰ ਖੰਡਾ ਲਾ ਕੇ। ਜਨ ਭਗਤਾਂ ਆਤਮ ਉਜਲ ਕਰਾ ਕੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜੁਗੋ ਜੁਗ ਜਾਏ ਭੇਵ ਖੁਲ੍ਹਾ ਕੇ। ਚਾਰ ਜੁਗ ਪ੍ਰਭ ਵਰਤਾਰ। ਆਵੇ ਜਾਵੇ ਜਗਤ ਵਿਹਾਰ। ਆਪਣੇ ਰੰਗ ਰਵੇ ਨਿਰੰਕਾਰ। ਏਕਾ ਜੋਤ ਜੁਗੋ ਜੁਗ ਆ ਕੇ, ਜਗਤ ਕਰੇ ਆਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਪਰਗਟਿਆ ਨਿਹਕਲੰਕ ਅਵਤਾਰ। ਘਨਕਪੁਰੀ ਪ੍ਰਭ ਕਾ ਥਾਉਂ। ਪਿੰਡ ਘਵਿੰਡ ਹੈ ਸਾਚਾ ਨਾਉਂ। ਜੋਤ ਜਗਾਏ ਅਗੰਮ ਅਥਾਹੋ। ਬੇਮੁਖਾਂ ਨਾ ਦੀਸੇ ਸਾਚਾ ਬੇਪਰਵਾਹੋ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸਾਚਾ ਸ਼ਾਹੋ। ਸਾਚਾ ਸ਼ਾਹ ਸਚਾ ਦਰਬਾਰ। ਸਾਚਾ ਸ਼ਬਦ ਸਰਬ ਭੰਡਾਰ। ਸਾਧ ਸੰਗਤ ਦੇਵੇ ਨਿਹਕਲੰਕ ਅਵਤਾਰ। ਆਤਮ ਉਤਪਤ ਸਾਚੀ ਜੋਤ ਕਰੇ ਆਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਦੇਵੇ ਚਰਨ ਪਿਆਰ। ਗੁਰਮੁਖ ਔਖਾ ਨਾਮ ਕਮਾਵਣਾ। ਮਦਿ ਮਾਸ ਨਾ ਰਸਨਾ ਲਾਵਣਾ। ਭਗਵਾਨ ਵਿਸ਼ਨੂੰ ਸਾਚਾ ਸ਼ਬਦ

ਸੁਣਾਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਤ ਜੋਤੀ ਜੋਤ ਮਿਲਾਵਣਾ । ਸ਼ਬਦ ਕਮਾ ਮਦਿ ਰਸਨਾ ਲਾਏ। ਦੁਰਮਤ ਦੇਹ ਜੀਵ ਹੋ ਜਾਏ। ਸਤਿਗੁਰ ਸਾਚਾ ਸਾਚੀ ਦੇ ਸਜ਼ਾਏ। ਬੇਮੁਖ ਹੋਇਆ ਗੁਰਸਿਖ, ਨਰਕ ਨਿਵਾਸ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਵਰਤਾਏ।