੪ ਅੱਸੂ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ
ਪੂਰਨ ਗੁਰ ਪੂਰਨ ਅਵਤਾਰ। ਗੁਰਮੁਖ ਸਾਚੇ ਪ੍ਰਭ ਜਾਏ ਤਾਰ। ਮਾਣ ਦਵਾਏ ਵਿਚ ਸੰਸਾਰ। ਧਰੇ ਜੋਤ ਆਪ ਨਿਰੰਕਾਰ । ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੀ ਜਾਏ ਪੈਜ ਸਵਾਰ। ਰੱਖੇ ਲਾਜ ਆਪ ਗਿਰਧਾਰ। ਪਰਗਟਾਈ ਜੋਤ ਵਿਚ ਸੰਸਾਰ। ਭਗਤ ਜਨਾਂ ਪ੍ਰਭ ਪਾਰ ਉਤਾਰ। ਮਹਾਰਾਜ ਸ਼ੇਰ ਸਿੰਘ ਦਰਸ ਕਰ, ਗੁਰਮੁਖ ਹੋਏ ਪਾਰ । ਗੁਰਮੁਖ ਪ੍ਰਭ ਦਰਸ਼ਨ ਪਾਇਆ । ਤੇਰਾਂ ਹਾੜ ਵੀਹ ਸੌ ਇਕ ਬਿਕ੍ਰਮੀ ਜੋ ਲਿਖਾਇਆ । ਮੇਲ ਮਿਲਾਇਆ ਆਪ ਪ੍ਰਭ ਦਰ ਕਰ ਕਰ ਹਾਹਾਕਾਰ, ਸਾਚੀ ਮਾਤਾ ਤਨ ਰੁਲਾਇਆ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਬਲਿਹਾਰ, ਗੁਰਮੁਖ ਕੀਆ ਪਾਰ, ਪ੍ਰੇਤ ਜਨਮ ਪ੍ਰਭ ਗਵਾਇਆ। ਮਿਲਿਆ ਜਨਮ ਭਇਆ ਪਰਕਾਸ਼ । ਪੂਰਨ ਗੁਰ ਪੁਜਾਈ ਆਸ। ਕਲਜੁਗ ਦੁੱਖਾਂ ਕੀਆ ਨਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਬਖ਼ਸ਼ਿਆ ਚਰਨ ਨਿਵਾਸ। ਨਿਰਧਨ ਰੂਪ ਪ੍ਰਭ ਪੂਰਨ ਜੋਤ ਜਗਾਏ, ਪ੍ਰਭ ਸਤਿ ਸਰੂਪ। ਕਲਜੁਗ ਅੰਤਮ ਅੰਤ ਅੰਧ ਕੂਪ। ਗੁਰਮੁਖ ਸਾਚੇ ਤੇਰਾ ਸਾਚਾ ਸਤਿ ਸਰੂਪ । ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਵਡ ਦਾਤਾ ਵਡ ਭੂਪ। ਵੱਡਾ ਪ੍ਰਭ ਵੱਡੀ ਵਡਿਆਈ। ਗੁਰਮੁਖ ਰੰਗ ਮਜੀਠ ਚੜ੍ਹਾਈ। ਟੁੱਟੀ ਗੰਢਣਹਾਰ ਪ੍ਰਭ, ਟੁੱਟੀ ਗੰਢ ਵਖਾਈ। ਮਹਾਰਾਜ ਸ਼ੇਰ ਸਿੰਘ ਪਤਤ ਉਧਾਰਣ, ਜੋ ਜਨ ਆਏ ਸਰਨਾਈ। ਗੁਰਸਿਖ ਸਾਚੇ ਚਰਨ ਪ੍ਰਭ ਆਏ। ਚਰਨ ਧੂੜ ਲੈ ਮਸਤਕ ਲਾਏ। ਕਰਮ ਧਰਮ ਸਚ ਲੇਖ ਲਿਖਾਏ। ਮਾਨਸ ਜਨਮ ਸੁਫਲ ਕਰਾਏ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਦਰਸ ਦਿਖਾਏ। ਦਿਖਾਏ ਦਰਸ ਪ੍ਰਭ ਦਇਆ ਨੰਦ। ਆਤਮ ਉਪਜਾਏ ਪਰਮਾਨੰਦ। ਗੁਰਮੁਖ ਰੋਗ ਕੱਟੇ ਪ੍ਰਭ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਸਾਧ ਸੰਗਤ ਹੋਏ ਅਨੰਦ। ਕਰ ਦਰਸ ਸਿੱਖ ਸਾਚਾ ਤਰਿਆ। ਪ੍ਰਭ ਅਬਿਨਾਸ਼ੀ ਘਰ ਸਾਚਾ ਵਰਿਆ। ਮਾਤਲੋਕ ਗੁਰਸਿਖ ਨਾ ਡਰਿਆ। ਕਾਇਆ ਸੀਤਲ, ਤਨ ਮਨ ਹਰਿਆ। ਜੋ ਜਨ ਆਏ ਸਰਨ ਪ੍ਰਭ ਪਰਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟ, ਨਾਮ ਨਿਹਕਲੰਕ ਕਲ ਧਰਿਆ। ਨਿਹਕਲੰਕ ਕਲ ਜਾਮਾ ਧਾਰ। ਗੁਰਸਿਖ ਬੇੜਾ ਕੀਆ ਪਾਰ। ਸੋਹੰ ਸਾਚਾ ਸ਼ਬਦ ਉਪਜੇ ਧੁਨਕਾਰ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ, ਅਡੋਲ ਜੋਤ ਨਿਰਾਧਾਰ। ਪਾਲ ਸਿੰਘ ਤੇਰਾ ਸਾਚਾ ਸੰਗ। ਗੁਰਮੁਖ ਵਿਰਲੇ ਲਿਆ ਮੰਗ। ਸ਼ਬਦ ਗਾਇਣ ਆਤਮ ਚਾੜ੍ਹੇ ਰੰਗ। ਕਲਜੁਗ ਅੰਧ ਅਗਿਆਨ ਪਾਰ ਜਾਏ ਲੰਘ। ਸੋਹਣ ਸਿੰਘ ਛਡ ਬੰਸ, ਪਾਲ ਸਿੰਘ ਤੇਰਾ ਕੀਆ ਸੰਗ। ਮਹਾਰਾਜ ਸ਼ੇਰ ਸਿੰਘ ਆਤਮ ਅੰਮ੍ਰਿਤ ਬਰਸ, ਸੋਹਣ ਸਿੰਘ ਚਾੜ੍ਹੇ ਸਾਚਾ ਰੰਗ। ਸੋਹਣ ਸਿੰਘ ਤੇਰੀ ਸੇਵਾ ਸਤਿ। ਸਾਚਾ ਪ੍ਰਭ ਕਲ ਰਾਖੇ ਪਤਿ। ਪ੍ਰਭ ਅਬਿਨਾਸ਼ੀ ਤੇਰੀ ਜਾਣੀ ਮਿਤ ਗਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਕਲਜੁਗ ਰੱਖੇ ਪਤਿ। ਗੁਰਸਿਖ ਤੇਰੀ ਸਤਿ ਕਮਾਈ। ਕਲਜੁਗ ਮਿਲੀ ਤੈਨੂੰ ਵਡਿਆਈ। ਰਿਧ ਸਿਧ ਪ੍ਰਭ ਵਸ ਕਰਾਈ। ਸਾਚੀ ਬਿਧ ਪ੍ਰਭ ਮਿਲਣ ਕੀ ਪ੍ਰਭ ਆਪ ਬਣਾਈ। ਪਰਗਟ ਜੋਤ ਨਿਹਕਲੰਕ, ਤੇਰੀ ਪੈਜ ਰਖਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰੀ ਬਣਤ ਬਣਾਈ। ਬਣਾਈ ਬਣਤ ਆਪ ਬਨਵਾਰੀ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਦੇਵੇ ਦੇਹ ਅਧਾਰੀ। ਸਾਚੀ ਜੋਤ ਧਰੇ ਗਿਰਧਾਰੀ। ਉਲਟਾ ਬਿਰਛ ਰਾਖੇ ਲਾਜ ਮੁਰਾਰੀ। ਜਾਮਾ ਧਾਰ ਮਾਤਲੋਕ, ਗੇੜ ਚੁਰਾਸੀ ਪਾਰ ਉਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਕਰੀ ਆਕਾਰੀ। ਕਾਇਆ ਆਕਾਰ ਜਗਤ ਵਿਚ ਆਇਆ। ਮਾਨਸ ਜਨਮ ਪ੍ਰਭ ਮਾਤ ਦਵਾਇਆ। ਗੁਰ ਸਾਚੇ ਵਿਚ ਜਗਤ ਵਡਿਆਇਆ। ਅਚਰਜ ਖੇਲ ਪ੍ਰਭ ਵਰਤਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰੇ, ਗੁਰਮੁਖ ਪਾਰ ਕਰਾਇਆ। ਗੁਰਮੁਖ ਤੇਰੀ ਸਾਚੀ ਧੁਨ। ਗੁਰਚਰਨ ਪੁਕਾਰ ਪ੍ਰਭ ਅਬਿਨਾਸ਼ੀ ਲਈ ਸੁਣ। ਮਾਨਸ ਜਨਮ ਦਵਾਇਆ ਪਤਤ ਪਾਪੀਆਂ ਵਿਚੋਂ ਚੁਣ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਆ, ਵਡ ਦਾਤਾ ਦੇਵੇ ਵਰ ਗੁਣ। ਗੁਣਵੰਤ ਗੁਣ ਨਿਧਾਨ। ਗੁਰਮੁਖ ਦੇਵੇ ਚਰਨ ਧਿਆਨ। ਮਦਿ ਮਾਸ ਨਾ ਰਸਨਾ ਪਾਨ । ਚਰਨ ਧੂੜ ਪ੍ਰਭ ਸਚਾ ਇਸ਼ਨਾਨ। ਕਲਜੁਗ ਉਪਜੇ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਮਾਨਸ ਜਨਮ ਕਲ ਕੀਆ ਪਰਵਾਨ। ਮਾਨਸ ਜਨਮ ਜਗਤ ਅਨਮੁੱਲਾ। ਚਰਨ ਲਾਗ ਜੀਵ ਕਿਉਂ ਕਲਜੁਗ ਭੁੱਲਾ। ਸਾਚਾ ਅੰਮ੍ਰਿਤ ਪ੍ਰਭ ਦਰ ਤੇ ਪੀਵ, ਸਦਾ ਭੰਡਾਰਾ ਖੁੱਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਵਡ ਦਾਤ ਅਨਤੁੱਲਾ । ਗੁਰਮੁਖ ਰੰਗ ਰੰਗੀਲੜਾ, ਪ੍ਰਭ ਮੇਲ ਮਿਲਾਏ। ਪ੍ਰਭ ਆਪ ਕਰਾਏ ਹੀਲੜਾ, ਆਤਮ ਜੋਤ ਜਗਾਏ। ਲਾਏ ਸ਼ਬਦ ਸਾਚੀ ਤੀਲੜਾ, ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਛਬੀਲੜਾ, ਬੇੜਾ ਪਾਰ ਕਰਾਏ। ਦੇ ਦੀਦਾਰ ਪੂਰਨ ਪ੍ਰਭ, ਕਰ ਦੇਵੇ ਬੇੜਾ ਪਾਰ। ਅੰਮ੍ਰਿਤ ਆਤਮ ਵਰਖੇ ਕਿਰਪਾ ਧਾਰ। ਨਿਗਮ ਜੋਤ ਜਗਾਏ, ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਲਾਜ ਰਖਾਏ, ਜਨਮ ਦਵਾਏ ਵਿਚ ਸੰਸਾਰ। ਮਾਨਸ ਜਨਮ ਕਲ ਦਵਾ ਕੇ। ਪ੍ਰਭ ਅਬਿਨਾਸ਼ੀ ਆਪਣੀ ਚਰਨੀ ਲਾ ਕੇ। ਲੱਖ ਚੁਰਾਸੀ ਗੇੜ ਕਟਾ ਕੇ। ਸੋਹਣ ਸਿੰਘ ਸਾਚਾ ਮਾਣ ਦਵਾ ਕੇ। ਭਗਤ ਵਿਚੋਲਾ ਪ੍ਰਭ ਆਪ ਬਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਜਾਏ ਲਿਖਾ ਕੇ। ਲਿਖੇ ਲੇਖ ਨਾ ਮਿਟਾਏ ਕੋਏ। ਪ੍ਰਭ ਸਾਚੇ ਕੀ ਸਾਚੀ ਸੋਏ। ਕਲਜੁਗ ਜਾਮਾ ਧਾਰ ਨਿਹਕਲੰਕ, ਕਰੇ ਕਰਾਏ ਸੋ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਗੁਰ ਗੋਬਿੰਦ ਦੋਏ। ਜਗੀ ਜੋਤ ਜਗਤ ਪਰਵਾਨ। ਸਾਚਾ ਸ਼ਬਦ ਸਾਚਾ ਨੀਸਾਨ। ਪਾਰਬ੍ਰਹਮ ਤੇਰੀ ਸਾਚੀ ਆਣ। ਸੋਹੰ ਸ਼ਬਦ ਗੁਰਮੁਖ ਵਿਰਲੇ ਲਿਆ ਪਛਾਣ। ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਸਦਾ ਕੁਰਬਾਣ। ਗੁਰਮੁਖ ਸਾਚੇ ਛਤਰ ਝੁੱਲੇ ਤੇਰੇ ਸੀਸ। ਬੇਮੁਖ ਕਲਜੁਗ ਜੀਵ ਅੰਤਕਾਲ ਕਲ ਗਏ ਪੀਸ। ਗੁਰਮੁਖ ਸਾਚੇ ਤੇਰਾ ਨਾਮ ਧਰਾਇਆ, ਪ੍ਰਭ ਸਾਚੇ ਸਿੰਘ ਜਗਦੀਸ਼ । ਅੱਸੂ ਚਾਰ ਦਿਨ ਸੁਹਾਇਆ, ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਏ ਸਾਧ ਸੰਗਤ ਤੇਰਾ ਝੁਕੇ ਚਰਨ ਵਿਚ ਸੀਸ। ਸਾਚਾ ਨਾਮ ਪ੍ਰਭ ਜਗਤ ਧਰਾ ਕੇ। ਸਿੰਘ ਜਗਦੀਸ਼ ਨਾਮ ਰਖਾ ਕੇ। ਗੁਰਮੁਖ ਵਡਿਆਈ ਦੇਵੇ, ਮਾਨਸ ਜਨਮ ਦਵਾ ਕੇ। ਹੋਏ ਸਹਾਈ ਪ੍ਰਭ, ਪੈਜ ਸਵਾਰੇ ਆ ਕੇ । ਮਹਾਰਾਜ ਸ਼ੇਰ ਸਿੰਘ ਤੇਰੇ ਸਿੱਖ ਉਧਰੇ ਰਸਨਾ ਤੇਰੇ ਗੁਣ ਗਾ ਕੇ। ਰਸਨਾ ਗਾਇਣ ਸਾਚਾ ਗੁਰ। ਚਰਨ ਪ੍ਰੀਤੀ ਗੁਰਮੁਖ ਵਿਰਲੇ ਗਏ ਜੁੜ। ਬੇਮੁਖ ਕਲਜੁਗ ਖਾਲੀ ਹੱਥ ਗਏ ਤੁਰ।
ਮਹਾਰਾਜ ਸ਼ੇਰ ਸਿੰਘ ਤੇਰਾ ਸਤਿਜੁਗ ਥਾਨ ਸੁਹਾਏ ਘਨਕਪੁਰ। ਸਾਚਾ ਧਾਮ ਸੁਹਾਏ ਥਾਨ। ਜੋਤ ਜਗੇ ਸਤਿਜੁਗ ਮਹਾਨ। ਘਨਕਪੁਰੀ ਦੀਸੇ ਪ੍ਰਭ ਗੁਣੀ ਨਿਧਾਨ। ਅੱਸੂ ਤਿੰਨ ਦਰ ਦਰਬਾਰ ਪ੍ਰਭ ਰੱਖਿਆ ਸਚ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਸ਼ਬਦ ਸੋਹੰ ਕੀਆ ਪਰਵਾਨ। ਗੁਰਮੁਖ ਸਾਚੇ ਪ੍ਰਭ ਸਾਚਾ ਦੇਵੇ ਵਰ। ਇਕ ਟੇਕ ਜੀਵ, ਪ੍ਰਭ ਚਰਨ ਧਰ। ਕਲਜੁਗ ਜੀਵ ਭਰੇ ਹੰਕਾਰ ਬੇਮੁਖ ਜੀਵ ਨਾ ਡਰ। ਕਰ ਦਰਸ ਪਾਰਬ੍ਰਹਮ ਗੁਰ ਅੰਤ ਜਾਏ ਤਰ। ਪ੍ਰੀਤਮ ਸਿੰਘ ਤੇਰਾ ਹੋਏ ਸਹਾਈ, ਮਹਾਰਾਜ ਸ਼ੇਰ ਸਿੰਘ ਅਵਤਾਰ ਨਰ। ਜਗਤ ਮਾਰ ਸ਼ਬਦ ਪ੍ਰਭ ਮਾਰੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਰਸਨ ਉਚਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਤੇਰੇ ਨਾਉਂ ਸਦਾ ਜੈਕਾਰੇ। ਸਾਚਾ ਪ੍ਰਭ ਸਿਰ ਰੱਖੇ ਹੱਥ। ਹੰਕਾਰੀ ਜੀਵ ਨੱਚਣ ਦਰ, ਪ੍ਰਭ ਸ਼ਬਦ ਪਾਏ ਨੱਥ। ਗੁਰਸਿਖ ਸਾਚੇ ਪ੍ਰਭ ਰੰਗ ਮਾਣ, ਸੋਹੰ ਮਿਲੇ ਜਗ ਸਾਚੀ ਵੱਥ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਿਰ ਰੱਖੇ ਤੇਰੇ ਹੱਥ। ਭੈ ਭਿਆਨਕ ਪ੍ਰਭ ਭੈ ਭੂਪ। ਪ੍ਰਭ ਕੀ ਮਹਿੰਮਾ ਸਦਾ ਅਨੂਪ। ਗੁਰਮੁਖ ਸਾਚੇ ਵੇਖ ਪ੍ਰਭ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨੇਕ ਕਰਾਏ ਰੂਪ। ਗੁਰਸਿਖ ਸਾਚਾ, ਸਦਾ ਸ਼ਹੀਦ। ਏਕਾ ਦਰਸ ਪ੍ਰਭ ਮੰਗੇ ਦੀਦ। ਆਤਮ ਸ਼ਬਦ ਕਲ ਗਈ ਵੀਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਤਮ ਦਰਸ ਦਿਖਾਏ ਦੀਦ। ਰੱਖੇ ਲਾਜ ਪ੍ਰਭ ਲਾਜਾਵੰਤ । ਹੋਏ ਸਹਾਈ ਪ੍ਰਭ ਭਗਤ ਭਗਵੰਤ। ਕੋਈ ਨਾ ਪੋਹੇ ਨਾ ਮਾਰੇ ਮਾਰ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਉਤਮ ਵਿਚ ਜੀਵ ਜੰਤ। ਜੀਵ ਜੰਤ ਵਿਚ ਸਿੱਖ ਤੇਰਾ ਮਾਣ । ਏਕਾ ਰੱਖ ਪ੍ਰਭ ਚਰਨ ਧਿਆਨ। ਨਿਹਕਲੰਕ ਸੁਖ ਹਿਰਦੇ ਮਾਣ । ਪਰਗਟ ਜੋਤ ਪ੍ਰਭ ਹੰਕਾਰੀਆਂ ਤੋੜੇ ਮਾਣ। ਸੋਹੰ ਸ਼ਬਦ ਪ੍ਰਭ ਸਾਚਾ ਮਾਰੇ ਬਾਣ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ ਵਿਸ਼ਨੂੰ ਭਗਵਾਨ। ਗੁਰ ਪੂਰਾ ਸਾਚੀ ਧੁੱਜ। ਗੁਰਸਿਖ ਸਾਚੇ ਪ੍ਰਭ ਕੀ ਭੁੱਜ। ਗੁਰਚਰਨ ਪ੍ਰੀਤੀ ਜੀਵ ਕਲ ਲੁੱਝ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਗੁਰਮੁਖ ਵਿਰਲੇ ਲਿਆ ਬੁੱਝ। ਪ੍ਰਭ ਪੂਰਾ ਭੈ ਦਿਖਾਵੇ। ਕਰ ਕਰਮ ਗੁਰਸਿਖ ਤੇਰੀ ਜੈ ਕਰਾਵੇ। ਸਾਚਾ ਧਰਮ ਗੁਰਸਿਖ ਕਰਮ, ਪ੍ਰਭ ਚਰਨ ਪ੍ਰੀਤੀ ਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਵੇ। ਵਰਤੇ ਕਲ ਕਲ ਅੰਧੇਰਾ। ਜੋਤ ਸਰੂਪੀ ਪ੍ਰਭ ਪਾਇਆ ਮਾਤ ਫੇਰਾ। ਝੂਠੀ ਦੁਨੀਆ ਅੰਤ ਢਹਿ ਹੋਈ ਢੇਰਾ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਦੀਸੇ ਨੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਨਾ ਲਾਏ ਦੇਰਾ।