੧ ਮਾਘ ੨੦੦੮ ਬਿਕ੍ਰਮੀ ਪਿੰਡ ਬੁੱਘੇ ਵਿਹਾਰ ਹੋਇਆ
ਨਿਹਕਲੰਕ ਤੇਰੀ ਰਹਿਰਾਸ। ਸੋਹੰ ਸ਼ਬਦ ਕਰੇ ਬੰਦ ਖੁਲਾਸ। ਸਾਚਾ ਪ੍ਰਭ ਗੁਰਮੁਖ ਸਾਚੇ ਸਦ ਰੱਖੇ ਵਾਸ । ਜੋਤ ਸਰੂਪ ਪ੍ਰਭ ਅਬਿਨਾਸ਼ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸੋਹੇ ਤੇਰੇ ਚਰਨ ਪਾਸ। ਸਾਧ ਸੰਗਤ ਜਗ ਤੇਰਾ ਮਾਣ। ਕਰ ਦਰਸ ਪ੍ਰਭ ਪਤਤ ਪਾਪੀ ਤਰ ਜਾਣ। ਸਾਚੀ ਜੋਤ ਪ੍ਰਭ ਕਲ ਕਰੇ ਪਰਗਟ, ਨਿਹਕਲੰਕ ਬਲੀ ਬਲਵਾਨ। ਅਗਨ ਜੋਤ ਜਗਤ ਲਗਾਏ, ਹੋ ਜਾਏ ਸੁੰਞ ਮਸਾਣ । ਗੁਰਮੁਖ
ਸਾਚੇ ਆਇਣ ਭਾਗੇ, ਸਾਚਾ ਦੇਵੇ ਪ੍ਰਭ ਚਰਨ ਧਿਆਨ। ਸਾਧ ਸੰਗਤ ਪ੍ਰਭ ਚਰਨੀਂ ਲਾਗੇ, ਪ੍ਰਭ ਆਤਮ ਦੇਵੇ ਬ੍ਰਹਮ ਗਿਆਨ। ਬੇਮੁਖ ਪਕੜੇ ਪ੍ਰਭ ਸ਼ਾਹ ਰਗ, ਸੋਹੰ ਸ਼ਬਦ ਮਾਰੇ ਬਾਣ। ਅਗਨ ਜੋਤ ਚਾਰ ਕੁੰਟ ਜਾਏ ਲੱਗ, ਪਰਗਟ ਹੋਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਜੋਤ ਸਰੂਪ ਪ੍ਰਭ ਅਗਨ ਲਗਾਏ। ਸਾਚਾ ਭਾਣਾ ਕਲ ਵਰਤਾਏ। ਹਾਹਾਕਾਰ ਜਗਤ ਕਰਾਏ। ਸ਼ਬਦ ਮਾਰ ਕਰ ਖੁਆਰ, ਕਲਜੁਗ ਜੀਵ ਖਪਾਏ। ਗੁਰਸਿਖ ਸਾਚੇ ਪ੍ਰਭ ਦੇਵੇ ਸ਼ਬਦ ਅਧਾਰ, ਜੋਤ ਸਰੂਪ ਦਰਸ ਦਿਖਾਏ । ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਜਾਮਾ ਘਨਕਪੁਰੀ ਵਿਚ ਪਾਏ। ਘਨਕਪੁਰੀ ਸਾਚਾ ਘਰ। ਧਰੇ ਜੋਤ ਅਵਤਾਰ ਨਰ। ਸਤਿਜੁਗ ਦਿਖਾਏ ਚਾਰ ਵਰਨ ਪ੍ਰਭ ਏਕਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚਾਰ ਉਪਜਾਵੇ ਸਾਚਾ ਸਰ। ਸਾਚਾ ਸਰ ਅੰਮ੍ਰਿਤ ਮੇਘ। ਸੋਹੰ ਸ਼ਬਦ ਪ੍ਰਭ ਸਾਚੇ ਸਤਿਜੁਗ ਵਰਤਾਈ ਸਾਚੀ ਦੇਗ। ਬੇਮੁਖ ਕਲਜੁਗ ਜੀਵ ਚਰਨ ਲਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਤਮ ਅੰਮ੍ਰਿਤ ਵਰਖੇ ਮੇਘ। ਘਨਕਪੁਰ ਧਾਮ ਨਿਆਰਾ। ਧਰੇ ਜੋਤ ਪ੍ਰਭ ਏਕਾ ਏਕੰਕਾਰਾ। ਜੋਤ ਸਰੂਪ ਜਾਮਾ ਧਾਰ, ਮਾਤ ਕਰਾਏ ਸਚ ਵਰਤਾਰਾ। ਏਕਾ ਸ਼ਬਦ ਚਲਾਏ ਚਾਰ ਵਰਨ ਸੁਣਾਏ, ਸੋਹੰ ਸਾਚਾ ਨਾਮ ਅਧਾਰਾ। ਊਚ ਨੀਚ ਕੋਈ ਰਹਿਣ ਨਾ ਪਾਏ, ਰਾਓ ਰੰਕ ਇਕ ਕਰਾਏ, ਸਾਚੀ ਜੋਤ ਜਗਤ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਨਿਰੰਕਾਰਾ। ਕੀਆ ਆਕਾਰ ਕਿਰਪਾ ਨਿਧ। ਸ਼ਬਦ ਸਰੂਪ ਪ੍ਰਭ ਰਾਜੇ ਰਾਣੇ ਕੀਨੇ ਸਿਧ । ਗੁਰਮੁਖ ਕਰੇ ਚਰਨ ਪਿਆਰ, ਸਾਚੀ ਉਪਜਾਵੇ ਨੌਂ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਜਾਏ ਵਿਧ। ਸ਼ਬਦ ਬਾਣ ਪ੍ਰਭ ਆਤਮ ਲਾਏ। ਗੁਰਮੁਖ ਸਾਚੇ ਪ੍ਰਭ ਆਤਮ ਜੋਤ ਜਗਾਏ। ਸਾਚੀ ਜੋਤ ਆਕਾਰ ਕਰ, ਸਵੱਛ ਸਰੂਪ ਪ੍ਰਭ ਦਰਸ ਦਿਖਾਏ। ਏਕਾ ਨਾਮ ਅਧਾਰ ਕਰ, ਮਾਨਸ ਜਨਮ ਸੁਫਲ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸੋਹੰ ਸਾਚਾ ਸ਼ਬਦ ਚਲਾਏ। ਸਤਿਜੁਗ ਆਏ ਅੱਜ ਕਿ ਕੱਲ। ਕਲਜੁਗ ਪ੍ਰਭ ਅੰਤ ਕਰਾਏ, ਨਾ ਲਾਏ ਘੜੀ ਪਲ। ਸ੍ਰਿਸ਼ਟ ਕਰਾਏ ਜਲ ਥਲ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਏ ਨਾ ਲਾਏ ਘੜੀ ਪਲ। ਵੇਲਾ ਅੰਤ ਪ੍ਰਭ ਅੰਤਨ ਅੰਤਾ। ਧਰੇ ਜੋਤ ਪ੍ਰਭ ਭਗਵੰਤਾ। ਰੱਖੇ ਲਾਜ ਗੁਰਸਿਖ ਤੇਰੀ ਵਿਚ ਸਾਧਨ ਸੰਤਾ। ਕਲਜੁਗ ਜੀਵ ਭੁਲਾਏ, ਪ੍ਰਭ ਪਾਈ ਮਾਇਆ ਬੇਅੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਕੋਈ ਨਾ ਜਾਣੇ ਆਦਿਨ ਅੰਤਾ । ਆਦਿ ਅੰਤ ਨਾ ਕਿਸੇ ਜਣਾਇਆ । ਬ੍ਰਹਮਾ ਵਿਸ਼ਨ ਮਹੇਸ਼, ਦਰ ਅੱਗੇ ਬਹਾਇਆ। ਕਲਜੁਗ ਜਾਮਾ ਧਾਰ ਨਿਹਕਲੰਕ, ਖੰਡ ਬ੍ਰਹਿਮੰਡ ਉਲਟਾਇਆ। ਸੋਹੰ ਸ਼ਬਦ ਲਗਾਵੇ ਡੰਕ, ਚਾਰ ਕੁੰਟ ਪ੍ਰਭ ਦੇ ਸੁਣਾਇਆ। ਸਤਿਜੁਗ ਚਲਾਏ ਪ੍ਰਭ ਸਾਚਾ ਅੰਕ, ਸੋਹੰ ਸਾਚਾ ਸ਼ਬਦ ਪ੍ਰਭ ਵਰਤਾਇਆ। ਸੋ ਸੁਹਾਏ ਥਾਨ ਬੰਕ, ਜਿਥੇ ਪਰਗਟ ਜੋਤ ਦਰਸ ਦਿਖਾਇਆ। ਭੇਖ ਮਿਟਾਏ ਪ੍ਰਭ ਰਾਉ ਰੰਕ, ਸਤਿਜੁਗ ਪ੍ਰਭ ਸਾਚੇ ਲਾਇਆ। ਆਤਮ ਸ਼ਬਦ ਪ੍ਰਭ ਸਾਚੀ ਧੁਨ, ਰਾਣਾ ਮਹਾਰਾਣਾ ਚਲ ਪ੍ਰਭ ਸ਼ਰਨੀ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਕਲ ਵਰਤਾਇਆ । ਕਲਜੁਗ ਤੇਰੀ ਹੋਈ ਅਖ਼ੀਰ । ਵੇਲੇ ਅੰਤ ਤੇਰੀ ਕੋਏ ਨਾ ਬੰਨ੍ਹੇ ਧੀਰ। ਪੀਰ ਪੈਗ਼ੰਬਰ ਔਲੀਏ, ਸਭਨ ਕਰਾਏ ਅਖ਼ੀਰ। ਪਰਗਟ ਜੋਤ ਨਿਹਕਲੰਕ, ਖਿੱਚੇ ਜੋਤ ਅਠਸਠ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਗੁਰਸਿਖਾਂ ਦੇਵੇ ਜਿਉਂ ਬਾਲਕ ਮਾਤਾ ਸੀਰ। ਦੇਵੇ ਕਲਜੁਗ ਸਾਚਾ ਪਿਤ, ਗੁਰਸਿਖ ਸਾਚੇ ਪ੍ਰਭ ਤੇਰਾ
ਨਾਮ ਵਡਿਆਇਆ। ਮਾਤ ਪਿਤ ਕਰ ਹਿਤ, ਪਿਤਾ ਪੂਤ ਸਤਿਜੁਗ ਲਿਖਾਇਆ। ਪਾਰਬ੍ਰਹਮ ਪ੍ਰਭ ਅਚੁੱਤ, ਸਾਚਾ ਬੰਸ ਸਤਿਜੁਗ ਉਪਜਾਇਆ। ਗੁਰਮੁਖ ਸਾਚੇ ਵਡ ਵਡ ਵਡ ਹੰਸ, ਸੋਹੰ ਸਾਚਾ ਸ਼ਬਦ ਪ੍ਰਭ ਰਸਨ ਚੋਗ ਚੁਗਾਇਆ । ਪਰਗਟ ਹੋਏ ਵਿਚ ਸਹੰਸ, ਪ੍ਰਭ ਸਾਚੇ ਲੇਖ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰ ਨਿਹਕਲੰਕ ਸਤਿਜੁਗ ਸਾਚਾ ਲਾਇਆ। ਕਲਜੁਗ ਤੇਰਾ ਅੰਧ ਅੰਧਿਆਰ। ਸ੍ਰਿਸ਼ਟ ਸਬਾਈ ਕਰੇ ਖੁਆਰ। ਪਰਗਟ ਜੋਤ ਨਿਹਕਲੰਕ, ਸ਼ਬਦ ਸਰੂਪੀ ਮਾਰੇ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜੇ ਰਾਣਿਆਂ ਕਰੇ ਖੁਆਰ। ਰਾਜਨ ਰਾਜ ਪ੍ਰਭ ਰਾਜ ਦਹਿੰਦ। ਸਾਚਾ ਪ੍ਰਭ ਸਦਾ ਬਖ਼ਸ਼ਿੰਦ। ਸ਼ਬਦ ਸਰੂਪ ਪ੍ਰਭ ਪਕੜ ਲਿਆਏ ਵਾਲੀ ਹਿੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਏ ਜਿਉਂ ਸਾਗਰ ਸਿੰਧ । ਸ਼ਬਦੀ ਦੇਵੇ, ਪ੍ਰਭ ਸ਼ਬਦ ਗਿਆਨਾ। ਸੁਰਤੀ ਸੁਰਤ ਵਾਲੀ ਹਿੰਦ ਦੇਵੇ ਪ੍ਰਭ ਚਰਨ ਧਿਆਨਾ। ਏਕਾ ਜੋਤ ਅਕਾਲ ਮੂਰਤ, ਪਰਗਟ ਜੋਤ ਤੋੜੇ ਅਭਿਮਾਨਾ। ਸੋਹੰ ਸ਼ਬਦ ਵਜਾਵੇ ਸਾਚੀ ਤੂਰਤ, ਸਾਚਾ ਸ਼ਬਦ ਸੁਣਾਵੇ ਕਾਨਾ। ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਤਿ ਸੁਹਾਨਾ। ਜਾਮਾ ਧਾਰ ਘਨਕਪੁਰ। ਏਕਾ ਜੋਤ ਪਰਗਟਾਏ ਗੋਬਿੰਦ ਗੁਰ। ਗੁਰਮੁਖ ਵਿਰਲੇ ਅੰਤਕਾਲ ਗੁਰਚਰਨ ਬੈਠੇ ਜੁੜ। ਬੇਮੁਖ ਕਲਜੁਗ ਜੀਵ ਖਾਲੀ ਹੱਥ ਗਏ ਦਰ ਮੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰ ਕਿਸੇ ਨਾ ਸੂਝੇ ਸੁਰ। ਵਕ਼ਤ ਸੁਹਾਏ ਪਹਿਲੀ ਮਾਘ। ਸਤਿਜੁਗ ਲਗਾਈ ਸਾਚੀ ਜਾਗ। ਪਰਗਟ ਜੋਤ ਨਿਹਕਲੰਕ ਸ੍ਰਿਸ਼ਟ ਸਬਾਈ ਹੱਥ ਪਕੜੀ ਵਾਗ। ਸੋ ਜਨ ਉਧਰੇ ਅੰਤਕਾਲ ਕਲ, ਜੋ ਪ੍ਰਭ ਚਰਨ ਗਏ ਲਾਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਉਪਜਾਵੇ ਰਾਗ । ਪਹਿਲੀ ਮਾਘ ਪ੍ਰਭ ਵਕ਼ਤ ਸੁਹਾਵਣਾ। ਵੀਹ ਸੌ ਅੱਠ ਬਿਕ੍ਰਮੀ ਵਾਹ ਵਾਹ ਸਾਚਾ ਸਤਿਜੁਗ ਲਾਵਣਾ। ਅਠਸਠ ਤੀਰਥਾਂ ਪ੍ਰਭ ਸਾਚੇ ਮਾਣ ਗਵਾਵਣਾ। ਚਾਰ ਕੁੰਟ ਪਾ ਵਹੀਰ, ਬੇਮੁਖਾਂ ਨਸ਼ਟ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਕਲ ਵਰਤਾਵਣਾ। ਪਹਿਲੀ ਮਾਘ ਪ੍ਰਭ ਭਾਗ ਲਗਾਏ। ਜੋਤ ਨਿਰੰਜਣ ਮਾਤ ਧਰ, ਸਤਿਜੁਗ ਸਾਚੀ ਨੀਂਹ ਰਖਾਏ। ਚਾਰ ਵਰਨ ਪ੍ਰਭ ਇਕ ਕਰਾਏ। ਸਤਿਗੁਰ ਸਾਚਾ ਮਾਰਗ ਲਾਏ। ਸੋਹੰ ਸਾਚਾ ਸ਼ਬਦ ਧਰ, ਖਾਣੀ ਬਾਣੀ ਪ੍ਰਭ ਸਰਬ ਮਿਟਾਏ। ਗੁਰਚਰਨ ਪ੍ਰੀਤੀ ਸਾਚਾ ਸਰ ਕਰ, ਗੁਰਚਰਨ ਧੂੜ ਗੁਰਸਿਖ ਮਸਤਕ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਸਾਚਾ ਸਤਿਜੁਗ ਲਾਏ। ਪਹਿਲੀ ਮਾਘ ਪ੍ਰਭ ਧਰੇ ਜੋਤ। ਚਾਰ ਵਰਨ ਕਰਾਏ ਪ੍ਰਭ ਏਕਾ ਗੋਤ। ਬੇਮੁਖ ਕਲਜੁਗ ਜੀਵ ਕਲ ਰਹੇ ਸੋਤ। ਧੰਨ ਧੰਨ ਧੰਨ ਨਿਹਕਲੰਕ ਤੇਰੇ ਸਾਚੇ ਸਿਖ, ਚਰਨ ਲਾਗ ਗਏ ਦੁਰਮਤ ਪਾਪ ਕਲੇਵਰ ਧੋਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਰਗਟਾਏ ਸਾਚੀ ਜੋਤ। ਪਹਿਲੀ ਮਾਘ ਪ੍ਰਭ ਭਏ ਦਿਆਲਾ । ਗੁਰਸਿਖ ਆਤਮ ਕਰੇ ਗੁਲਾਲਾ। ਪਰਗਟ ਜੋਤ ਪ੍ਰਭ ਨਿਹਕਲੰਕ, ਦੀਪਕ ਗੁਰਸਿਖ ਤੇਰੀ ਆਤਮ ਬਾਲਾ। ਮਾਣ ਗਵਾਏ ਸੁਰ ਨਰ, ਖਿੱਚੇ ਜੋਤ ਪ੍ਰਭ ਜੋਤ ਜਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਦੇਵੇ ਸਾਚੀ ਮਾਲਾ। ਪਹਿਲੀ ਮਾਘ ਪ੍ਰਭ ਜੋਤ ਆਕਾਰੇ। ਜੋਤ ਸਰੂਪ ਸ੍ਰਿਸ਼ਟ ਸਬਾਈ ਕਲ ਵਰਤਾਰੇ। ਪਵਨ ਜੋਤ ਜੋਤ ਪਵਨ, ਏਕਾ ਸ਼ਬਦ ਸੁਣਾਏ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਏਕੰਕਾਰੇ। ਪਹਿਲੀ ਮਾਘ ਪ੍ਰਭ ਵਕ਼ਤ ਸੁਹਾਏ। ਕਲਜੁਗ ਅੰਤ ਕਰੇ ਪ੍ਰਭ, ਸਾਚੀ ਖੇਲ ਰਚਾਏ। ਵਡ ਬਲੀ ਬਲਵਾਨਾ, ਪ੍ਰਭ ਸ਼ਬਦ ਸਰੂਪੀ ਟੁੰਬ ਉਠਾਏ।
ਬਿਠਾਏ ਵਿਚ ਬਬਾਣਾ, ਪ੍ਰਭ ਅਗਨ ਮੇਘ ਵਰਸਾਏ । ਪ੍ਰਭ ਖੇਲ ਕਰ ਬਿਧਨਾਨਾ, ਕਲਜੁਗ ਜੀਵਾਂ ਭੇਦ ਨਾ ਆਏ। ਕਲਜੁਗ ਜੀਵ ਲੱਗੇ ਦੁਖ ਮਹਾਨਾ, ਅੰਤਕਾਲ ਪ੍ਰਭ ਦੇ ਸਜ਼ਾਏ। ਪ੍ਰਭ ਅਬਿਨਾਸ਼ੀ ਕਿਸੇ ਵਿਰਲੇ ਗੁਰਮੁਖ ਜਾਣਾ, ਨਿਹਕਲੰਕ ਕਲ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਸਤਿਜੁਗ ਸਾਚਾ ਲਾਏ। ਪਹਿਲੀ ਮਾਘ ਪ੍ਰਭ ਭਾਗ ਲਗਾਵਣਾ। ਸਤਿਜੁਗ ਸਾਚਾ ਮਗ ਚਲਾਵਣਾ। ਸੋਹੰ ਸਾਚਾ ਸ਼ਬਦ ਚਾਰ ਕੁੰਟ ਵਰਤਾਵਣਾ । ਜੋਤ ਸਰੂਪ ਪ੍ਰਭ ਸ੍ਰਿਸ਼ਟ ਸੁਣਾਏ ਉਨੰਜਾ ਪਵਣਾ। ਗੁਰਸਿੱਖਾਂ ਪ੍ਰਭ ਪਕੜ ਉਠਾਏ, ਦਿਵਸ ਰੈਣ ਨਾ ਮਿਲੇ ਸਾਵਣਾ। ਸਾਚਾ ਦੀਪਕ ਪ੍ਰਭ ਦੇ ਜਗਾਏ, ਮਹਾਰਾਜ ਸ਼ੇਰ ਸਿੰਘ ਸਾਚਾ ਦਰ ਘਰ ਵਿਰਲੇ ਗੁਰਮੁਖ ਪਾਵਣਾ । ਪਹਿਲੀ ਮਾਘ ਕਲ ਕਰੇ ਆਕਾਰਾ। ਜੋਤ ਸਰੂਪ ਪ੍ਰਭ ਨਰ ਅਵਤਾਰ। ਸਾਚਾ ਕਰਮ ਧਰਮ ਚਲਾਏ ਵਿਚ ਸੰਸਾਰ। ਬੇਮੁਖ ਜੀਵ ਖਪਾਏ, ਜੋਤ ਸਰੂਪ ਪ੍ਰਭ ਗਿਰਧਾਰ। ਊਚ ਨੀਚ ਪ੍ਰਭ ਭੇਦ ਚੁਕਾਏ, ਏਕਾ ਬਖ਼ਸ਼ੇ ਚਰਨ ਪਿਆਰ। ਸਾਚਾ ਪ੍ਰਭ ਕੋਈ ਵਿਰਲਾ ਪਾਏ, ਜਿਸ ਬਖ਼ਸ਼ੇ ਪ੍ਰਭ ਕਿਰਪਾ ਧਾਰ। ਸੋਹੰ ਸ਼ਬਦ ਜਨ ਵਿਰਲਾ ਗਾਵੇ, ਪ੍ਰਭ ਆਤਮ ਕਰੇ ਉਜਿਆਰ। ਗੁਰਚਰਨ ਧੂੜ ਗੁਰਸਿਖ ਸਾਚਾ ਨਾਹਵੇ, ਪ੍ਰਭ ਬੇੜਾ ਕਰ ਜਾਏ ਪਾਰ। ਅੰਤਕਾਲ ਅਮਰਾ ਪਦ ਪਾਵੇ, ਪ੍ਰਭ ਬਖ਼ਸ਼ੇ ਮੋਖ ਦਵਾਰ। ਜਨਮ ਮਰਨ ਪ੍ਰਭ ਗੇੜ ਚੁਕਾਵੇ, ਜਨਮ ਨਾ ਪਾਵੇ ਦੂਜੀ ਵਾਰ। ਮਾਤ ਗਰਭ ਪ੍ਰਭ ਫੰਦ ਕਟਾਵੇ, ਮਹਾਰਾਜ ਸ਼ੇਰ ਸਿੰਘ ਜੋਤ ਨਿਰੰਕਾਰ। ਪਹਿਲੀ ਮਾਘ ਪ੍ਰਭ ਵਕ਼ਤ ਸੁਹਾਏ। ਸਾਧ ਸੰਗਤ ਤੇਰੇ ਕਸ਼ਟ ਹਟਾਏ। ਸਿਰ ਰੱਖੇ ਹੱਥ ਸੋਹੰ ਦੇਵੇ ਸਾਚੀ ਵਥ, ਸਤਿਜੁਗ ਸਾਚਾ ਰਾਹ ਦਿਸਾਏ। ਬੇਮੁਖਾਂ ਪ੍ਰਭ ਪਾਏ ਨੱਥ, ਦਰ ਦਰ ਮੰਗਣ ਕੋਈ ਭਿਖ ਨਾ ਪਾਏ। ਸੋਹੰ ਚਲਾਇਆ ਸਤਿਜੁਗ ਸਾਚਾ ਰਥ, ਗੁਰਸਿਖ ਸਾਚੇ ਪ੍ਰਭ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਸਰਬ ਕਲਾ ਸਮਰਥ, ਕਲਜੁਗ ਜੀਵ ਭੇਵ ਨਾ ਪਾਏ। ਪਹਿਲੀ ਮਾਘ ਦਿਵਸ ਭਾਗ ਭਰਿਆ। ਸਤਿਜੁਗ ਸਾਚੇ, ਸਾਚਾ ਜਨਮ ਮਾਤ ਵਿਚ ਧਰਿਆ। ਕਲਜੁਗ ਜੀਵ ਭਾਂਡੇ ਕਾਚੇ, ਸੋਹੰ ਖੰਡਾ ਪ੍ਰਭ ਸਾਚੇ ਫੜਿਆ। ਬੇਮੁਖ ਜੀਵ ਅੰਤਕਾਲ ਕਲ ਝੂਠੇ ਨਾਚੇ, ਮਹਾਰਾਜ ਸ਼ੇਰ ਸਿੰਘ ਸ਼ਬਦ ਮਾਰ ਕਰਾਏ ਜੋ ਜਨ ਨਾ ਸ਼ਰਨੀ ਪੜਿਆ। ਪਹਿਲੀ ਮਾਘ ਵਡ ਵਡਿਆਈ। ਸਾਚੇ ਪ੍ਰਭ ਸਾਚੀ ਧੁਨ ਗੁਰਸਿਖ ਆਤਮ ਉਪਜਾਈ। ਖੋਲ੍ਹ ਵਖਾਈ ਆਤਮ ਸੁੰਨ, ਪ੍ਰਭ ਆਤਮ ਜੋਤ ਜਗਾਈ। ਸੋਹੰ ਸ਼ਬਦ ਤੇਰੀ ਰੁਣ ਝੁਣ, ਕਿਸੇ ਵਿਰਲੇ ਗੁਰਮੁਖ ਪਾਈ । ਗੁਰਸਿਖ ਸਾਚੇ ਪ੍ਰਭ ਕਲਜੁਗ ਸੇਵ ਕਮਾਈ। ਬੇਮੁਖ ਜੀਵ ਕਲਜੁਗ ਵੇਲੇ ਅੰਤ ਪ੍ਰਭ ਦੇ ਸਜ਼ਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਤੇਰੀ ਰੁੱਤ ਸੁਹਾਈ। ਸਾਚੀ ਰੁੱਤ ਸਾਚ ਵਰਤਾਰ। ਸਤਿ ਸਤਿ ਪ੍ਰਭ ਭਰੇ ਭੰਡਾਰ। ਸਾਧ ਸੰਗਤ ਪ੍ਰਭ ਜਾਏ ਤਾਰ। ਬੇਮੁਖ ਜੀਵਾਂ ਅੰਤਕਾਲ ਪ੍ਰਭ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਮਾਰੇ ਮਾਰ। ਪਹਿਲੀ ਮਾਘ ਪ੍ਰਭ ਜੋਤ ਜਗਾ। ਜਨਮ ਜਨਮ ਦੀ ਮੈਲ ਜਾਏ ਗਵਾ। ਵਿਛੜਿਆਂ ਪ੍ਰਭ ਮੇਲ ਕਰ, ਚਰਨੀ ਲਏ ਲਗਾ। ਵੇਲੇ ਅੰਤ, ਅੰਤਕਾਲ ਪ੍ਰਭ ਸਾਚਾ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਦੂਸਰ ਕੋਈ ਨਾ। ਪਹਿਲੀ ਮਾਘ ਪ੍ਰਭ ਭਰਮ ਚੁਕਾਵਣਾ। ਸਚ ਸੁੱਚ ਵਿਚ ਸਾਧ ਸੰਗਤ ਵਰਤਾਵਣਾ। ਏਕਾ ਦੂਜਾ ਪ੍ਰਭ ਸਾਰਾ ਭੇਵ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਵਰਨ ਚਾਰ ਜਪਾਵਣਾ। ਸਾਧ ਸੰਗਤ ਪ੍ਰਭ ਬਖ਼ਸ਼ੇ ਦਾਤ। ਸਾਚਾ ਸ਼ਬਦ ਸਾਚੀ ਕਰਾਮਾਤ। ਆਤਮ ਜੋਤ ਜਗੇ, ਗੁਰਸਿਖ ਨਾ ਦੀਸੇ ਦਿਵਸ ਰਾਤ। ਜੋ ਜਨ ਚਰਨੀ ਲਾਗੇ, ਚਰਨ ਪ੍ਰੀਤੀ ਕਲ ਸਾਚਾ ਨਾਤ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਧਰੇ ਵਿਚ ਮਾਤ। ਪਹਿਲੀ ਮਾਘ ਪ੍ਰਭ ਭੇਤ ਚੁਕਾਇਆ। ਭਰਮ ਭੁਲੇਖਾ ਸਾਰਾ ਲਾਹਿਆ। ਸਾਧ ਸੰਗਤ ਕਲ ਸਾਚਾ, ਸਾਚਾ ਸ਼ਬਦ ਪ੍ਰਭ ਸੁਣਾਇਆ। ਜੋਤ ਜਗਾਈ ਬਿਨ ਬਾਤੀ ਬਿਨ ਤੇਲ, ਸੋਹੰ ਬਾਤੀ ਦੇ ਲਗਾਇਆ । ਅਚਰਜ ਕੀਆ ਪ੍ਰਭ ਸਾਚੇ ਖੇਲ, ਜੋਤ ਸਰੂਪੀ ਦਿਸ ਨਾ ਆਇਆ। ਵਿਛੜਿਆਂ ਪ੍ਰਭ ਮਿਲਾਇਆ ਮੇਲ, ਪਹਿਲੀ ਮਾਘ ਦਿਵਸ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਪਹਿਲੀ ਮਾਘ ਜੋਤ ਆਕਾਰ। ਹਾਹਾਕਾਰ ਵਰਤੇ ਵਿਚ ਸੰਸਾਰ। ਗੁਰਮੁਖ ਸਾਚੇ ਤੇਰੇ ਦਰ ਘਰ ਰਸਨ ਸੋਹੰ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਵਡ ਸਿਕਦਾਰ। ਸਤਿਜੁਗ ਹੋਵੇ ਪ੍ਰਭ ਸਿਕਦਾਰੀ। ਬਾਕੀ ਸਰਬ ਕਰੇ ਖੁਆਰੀ। ਸ੍ਰਿਸ਼ਟ ਸਬਾਈ ਹੋਵੇ ਪ੍ਰਭ ਪਨਿਹਾਰੀ। ਏਕਾ ਕੰਤ ਸਾਚਾ ਪ੍ਰਭ, ਸ੍ਰਿਸ਼ਟ ਸਬਾਈ ਨਾਰੀ। ਜੋਤ ਧਰੇ ਪ੍ਰਭ ਭਗਵੰਤ, ਜੋਤ ਸਰੂਪ ਸਦਾ ਨਿਰਾਧਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਆਤਮ ਕਰੇ ਉਜਿਆਰੀ। ਪਹਿਲੀ ਮਾਘ ਪ੍ਰਭ ਰੰਗ ਚੜ੍ਹਾਇਆ। ਰੰਗ ਰੰਗੀਲਾ ਮਾਧਵ, ਕਲ ਅਚਰਜ ਖੇਲ ਰਚਾਇਆ। ਵੇਲੇ ਅੰਤ ਵਿਚ ਦੁਆਪਰ ਜਾਦਵ ਨਾਸ ਕਰਾਇਆ। ਕਲਜੁਗ ਜਾਮਾ ਧਾਰ ਨਿਹਕਲੰਕ, ਕਲਜੁਗ ਭੇਖ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲਾਇਆ । ਸਤਿਜੁਗ ਤੇਰਾ ਮਾਣ ਰਖਾਇਆ । ਜਾਮਾ ਧਾਰ ਨਿਹਕਲੰਕ, ਤੇਰਾ ਜਨਮ ਦਵਾਇਆ। ਸੋਹੰ ਸਾਚਾ ਸ਼ਬਦ, ਪ੍ਰਭ ਸਾਚੇ ਤੇਰੀ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਅਚਰਜ ਖੇਲ ਰਚਾਇਆ। ਪਹਿਲੀ ਮਾਘ ਪ੍ਰਭ ਭਰਮ ਚੁਕਾਏ। ਗੁਰਮੁਖ ਸੋਏ ਪ੍ਰਭ ਲਏ ਜਗਾਏ। ਸਾਚਾ ਪ੍ਰਭ ਸਿਰ ਰੱਖੇ ਹੱਥ, ਵੇਲੇ ਅੰਤ ਨਾ ਲਾਗੇ ਤੱਤੀ ਵਾਏ। ਗੁਰਸੰਗਤ ਪ੍ਰਭ ਬਖ਼ਸ਼ੇ ਸਾਚੀ ਵਥ, ਭੈਣ ਭਰਾ ਬਣਾਏ। ਵੇਲਾ ਗਿਆ ਨਾ ਆਵੇ ਹੱਥ, ਸਾਚਾ ਪ੍ਰਭ ਲਿਖਤ ਲਿਖਾਏ। ਮਹਾਰਾਜ ਸ਼ੇਰ ਸਿੰਘ ਸਦਾ ਅਕਥ, ਪ੍ਰਭ ਕੀ ਮਹਿੰਮਾ ਲਖੀ ਨਾ ਜਾਏ। ਪਹਿਲੀ ਮਾਘ ਤੇਰਾ ਸਾਚਾ ਰੂਪ। ਸਤਿਜੁਗ ਲਗਾਏ ਪ੍ਰਭ ਸਾਚਾ ਭੂਪ। ਚਾਰ ਕੁੰਟ ਵਰਤਾਏ, ਹੋ ਜਾਏ ਅੰਧ ਕੂਪ। ਗੁਰਸਿਖਾਂ ਪ੍ਰਭ ਆਤਮ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਸਤਿ ਸਰੂਪ । ਪਹਿਲੀ ਮਾਘ ਸਮਾਂ ਸੁਹਾਨਾ। ਕਲਜੁਗ ਮਿਟਾ ਪ੍ਰਭ ਸਾਚਾ ਸਤਿਜੁਗ ਲਾਨਾ। ਆਪਣਾ ਖੇਲ ਰਚਾ ਤਖਤੋਂ ਲਾਹੇ ਰਾਜਾ ਰਾਣਾ। ਸੋਹੰ ਸ਼ਬਦ ਚਲਾ, ਮਾਣ ਗਵਾਏ ਵੇਦ ਪੁਰਾਨਾਂ। ਸਾਚੀ ਕਲ ਵਰਤਾ, ਮਹਾਰਾਜ ਸ਼ੇਰ ਸਿੰਘ ਸਾਚਾ ਸਮਾਂ ਸੁਹਾਨਾ। ਪਹਿਲੀ ਮਾਘ ਸਰਬ ਸੁਖ। ਦੇ ਦਰਸ ਸਾਧ ਸੰਗਤ, ਪ੍ਰਭ ਉਤਾਰੇ ਆਤਮ ਭੁੱਖ। ਰੱਖੇ ਲਾਜ ਵੇਲੇ ਅੰਤ, ਜਿਉਂ ਬਾਲਕ ਮਾਤਾ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਸਾਚਾ ਸੁਖ। ਪਹਿਲੀ ਮਾਘ ਪ੍ਰਭ ਸ਼ਬਦ ਲਿਖਾਵਣਾ। ਸਾਧ ਸੰਗਤ ਪ੍ਰਭ ਰਸਨ ਸੁਨਾਵਣਾ। ਗੁਰਮੁਖ ਸਾਚੇ, ਪ੍ਰਭ ਸਾਚੇ ਮਾਰਗ ਲਾਵਣਾ। ਏਕਾ ਦਰ ਦਵਾਰ, ਪ੍ਰਭ ਸਾਚੇ ਦਰਸਾਵਣਾ। ਏਕਾ ਸ਼ਬਦ ਅਧਾਰ, ਸਾਧ ਸੰਗਤ ਪ੍ਰਭ ਵਰਤਾਵਣਾ। ਦਰ ਆਏ ਜੋ ਨਰ ਨਾਰ, ਕਰ ਕਿਰਪਾ ਪ੍ਰਭ ਪਾਰ ਲੰਘਾਵਣਾ । ਜਨਮ ਨਾ ਪਾਏ ਵਿਚ ਸੰਸਾਰ, ਮਹਾਰਾਜ ਸ਼ੇਰ ਸਿੰਘ ਜਿਸ ਜੀਵ ਰਸਨਾ ਗਾਵਣਾ। ਪਹਿਲੀ ਮਾਘ ਘਰ ਭਗਤਨ ਭੰਡਾਰ। ਪ੍ਰਭ ਸਾਚਾ ਸ਼ਬਦ ਦੇਵੇ ਅਧਾਰ। ਗੁਰਚਰਨ ਪ੍ਰੀਤੀ ਸਤਿਜੁਗ ਸਾਚੀ ਨੀਤੀ, ਪ੍ਰਭ ਰਾਹ ਚਲਾਏ ਅਪਰ ਅਪਾਰ। ਅੰਤਕਾਲ ਕਲ ਔਧ ਜਗ ਬੀਤੀ, ਪ੍ਰਭ ਸਾਚਾ ਕਰੇ ਖੁਆਰ। ਕਲਜੁਗ ਜੀਵ ਭਰਨ ਜੋ ਕੀਤੀ, ਵੇਲੇ ਅੰਤ ਆਈ ਹਾਰ। ਸਾਧ ਸੰਗਤ ਪ੍ਰਭ ਕਾਇਆ ਸੀਤਲ ਕੀਤੀ, ਜੋਤ ਸਰੂਪ ਦੇਵੇ ਦਰਸ
ਅਪਾਰ। ਏਕਾ ਬਖ਼ਸ਼ੇ ਪ੍ਰਭ ਚਰਨ ਪ੍ਰੀਤੀ, ਸੋਹੰ ਸ਼ਬਦ ਭਰੇ ਭੰਡਾਰ। ਸਤਿਜੁਗ ਚਲਾਏ ਸਾਚੀ ਰੀਤੀ, ਪਰਗਟ ਨਿਹਕਲੰਕ ਅਵਤਾਰ। ਗੁਰਸਿਖ ਸਾਚੇ ਸ੍ਰਿਸ਼ਟ ਸਭ ਜੀਤੀ, ਕਿਰਪਾ ਕਰੇ ਗਿਰਧਾਰ। ਆਤਮ ਕਰੇ ਪ੍ਰਭ ਅਤੀਤੀ, ਝਿਰਨਾ ਝਿਰਾਏ ਅੰਮ੍ਰਿਤ ਅਪਾਰ। ਅੰਮ੍ਰਿਤ ਬੂੰਦ ਗੁਰਸਿਖ ਮਹਾਰਸ ਪੀਤੀ, ਬਖ਼ਸ਼ੇ ਪ੍ਰਭ ਸਾਚਾ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਜੋਤ ਕਰੇ ਆਕਾਰ। ਪਹਿਲੀ ਮਾਘ ਪ੍ਰਭ ਭਏ ਅਨੰਦਾ। ਸਾਧ ਸੰਗਤ ਉਪਜਾਏ, ਪ੍ਰਭ ਪਰਮਾਨੰਦਾ। ਕਲਜੁਗ ਮਿਟਾਏ ਪ੍ਰਭ ਝੂਠਾ ਧੰਦਾ। ਗੁਰਸਿਖ ਬਣਾਏ, ਪ੍ਰਭ ਸਾਚਾ ਬੰਦਾ । ਸੋਹੰ ਸਾਚਾ ਸ਼ਬਦ ਸੁਣਾਏ, ਖੋਲ੍ਹ ਵਖਾਏ ਪ੍ਰਭ ਆਤਮ ਜੰਦਾ। ਪ੍ਰਭ ਸਾਚਾ ਮਾਣ ਦਵਾਏ, ਰਸਨਾ ਨਾ ਲਾਏ ਮਦਿਰਾ ਮਾਸ ਜੋ ਗੰਦਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤ ਸਦਾ ਬਖ਼ਸ਼ਿੰਦਾ। ਪਹਿਲੀ ਮਾਘ ਪ੍ਰਭ ਸਾਚੀ ਕਲ ਵਰਤਾ। ਵੇਲੇ ਅੰਮ੍ਰਿਤ ਸ੍ਰਿਸ਼ਟ ਸਬਾਈ ਲਈ ਭੁਲਾ। ਗੁਰਚਰਨ ਪ੍ਰੀਤੀ ਪਾ ਵਿਰਲੇ ਸੰਤ, ਆਤਮ ਤ੍ਰੈਕੁਟੀ ਲਈ ਖੁਲ੍ਹਾ। ਮਾਣ ਦਵਾਏ ਪ੍ਰਭ ਵਿਚ ਜੰਤ, ਸਾਚੀ ਸੇਵ ਚਰਨ ਲਈ ਕਮਾ। ਜਗਾਏ ਜੋਤ ਪ੍ਰਭ ਅਕੰਤ, ਮਹਾਰਾਜ ਸ਼ੇਰ ਸਿੰਘ ਸਾਚੀ ਦਇਆ ਕਮਾ। ਪਹਿਲੀ ਮਾਘ, ਪ੍ਰਭ ਪੂਰਨ ਆਸਾ। ਪਹਿਲੀ ਮਾਘ, ਪ੍ਰਭ ਦੇਵੇ ਸਾਧ ਸੰਗਤ ਪੂਰਨ ਭਰਵਾਸਾ। ਪਹਿਲੀ ਮਾਘ, ਸੋਹੰ ਸ਼ਬਦ ਜਪਾਏ ਸਵਾਸ ਸਵਾਸਾ। ਪਹਿਲੀ ਮਾਘ, ਸ੍ਰਿਸ਼ਟ ਸਬਾਈ ਕਰਾਏ ਨਾਸਾ। ਪਹਿਲੀ ਮਾਘ, ਸਤਿਗੁਰ ਸਾਚਾ ਸਤਿਜੁਗ ਵਿਚ ਮਾਤ ਕਰਾਏ ਵਾਸਾ। ਪਹਿਲੀ ਮਾਘ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਰਗਟਾਏ ਜੋਤ ਪ੍ਰਭ ਅਬਿਨਾਸ਼ਾ। ਪਹਿਲੀ ਮਾਘ, ਰਘੁਪਤ ਰਘੁਨਾਥ। ਸਾਧ ਸੰਗਤ ਸਿਰ ਰੱਖੇ ਹਾਥ। ਚਰਨ ਧੂੜ ਪਰਗਟ ਜੋਤ ਪ੍ਰਭ ਲਗਾਵੇ ਮਾਥ। ਮਹਾਰਾਜ ਸ਼ੇਰ ਸਿੰਘ ਕਲੰਕਨਿਹ ਤ੍ਰੈਲੋਕੀ ਨਾਥ। ਪਹਿਲੀ ਮਾਘ ਪੁਰਬ ਮਨਾਵਣਾ। ਦਰ ਘਰ ਪ੍ਰਭ ਸੁਹਾਵਣਾ। ਵਰ ਵਰ ਵਰ, ਸਾਧ ਸੰਗਤ ਦਰ ਸਾਚੇ ਪਾਵਣਾ। ਹਰਿ ਹਰਿ ਹਰਿ, ਪ੍ਰਭ ਸਾਚੇ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਬੁੱਗੀਂ ਭਾਗ ਲਗਾਵਣਾ। ਘਰ ਸਾਚੇ ਪ੍ਰਭ ਭਾਗ ਲਗਾਏ। ਸਾਧ ਸੰਗਤ ਦਰ ਮੰਗਲ ਗਾਏ। ਜੋਤ ਸਰੂਪ ਪਰਗਟ ਜੋਤ, ਸਾਚਾ ਦਰਸ ਦਿਖਾਏ। ਨਿਰੰਜਣ ਜੋਤ, ਨਾ ਰੰਗ ਨਾ ਰੂਪ, ਮਹਾਰਾਜ ਸ਼ੇਰ ਸਿੰਘ ਨਾਂ ਰਖਾਏ। ਪਹਿਲੀ ਮਾਘ ਪ੍ਰਭ ਰਾਹ ਚਲਾਏ। ਸਾਧ ਸੰਗਤ ਸੰਗਤ ਸਾਧ ਪ੍ਰਭ ਏਕਾ ਮਾਰਗ ਲਾਏ। ਅਗਾਧ ਬੋਧ ਬੋਧ ਅਗਾਧ ਪ੍ਰਭ ਸਾਚਾ ਹੁਕਮ ਸੁਣਾਏ। ਗੁਰਮੁਖ ਭੁੱਲੇ ਪ੍ਰਭ ਲਏ ਸੁਧਾਰ, ਜੋ ਦਰ ਗਏ ਭੁਲਾਏ। ਧਰੇ ਜੋਤ ਪ੍ਰਭ ਕਲ ਵਡ ਜੋਧਾ ਜੋਧ, ਰਾਜਾ ਰਾਣਾ ਕੋਈ ਰਹਿਣ ਨਾ ਪਾਏ। ਜੋਤ ਸਰੂਪ ਪ੍ਰਭ ਵਡ ਬੋਧ, ਸਤਿਜੁਗ ਸਾਚੇ ਲੇਖ ਲਿਖਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਕਲ ਪਰਗਟਾਏ। ਪਹਿਲੀ ਮਾਘ, ਸਾਚਾ ਪੁਰਬ ਮਨਾਵਣਾ। ਸਾਚੇ ਪ੍ਰਭ ਸਾਚਾ ਰਾਗ, ਸਾਚਾ ਸ਼ਬਦ ਸਾਧ ਸੰਗਤ ਵਰਤਾਵਣਾ। ਆਦਿ ਜੁਗਾਦੀ ਸਾਚਾ ਨਾਦ, ਪ੍ਰਭ ਆਤਮ ਧੁਨ ਉਪਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁੱਤਿਆਂ ਬਾਹੋਂ ਪਕੜ ਉਠਾਵਣਾ। ਪਹਿਲੀ ਮਾਘ, ਪ੍ਰਭ ਆਏ ਦਰ ਦਰਬਾਰੇ। ਧਰੇ ਜੋਤ ਨਿਹਕਲੰਕ, ਜੋਤ ਸਰੂਪ ਅਪਰ ਅਪਾਰੇ। ਵੇਲੇ ਅੰਤ ਸ੍ਰਿਸ਼ਟ ਸਬਾਈ, ਆਪਣਾ ਮੂਲ ਕਲ ਹਾਰੇ। ਸਾਧ ਸੰਗਤ ਪ੍ਰਭ ਰੱਖੇ ਲਾਜ, ਪਹਿਲੀ ਮਾਘ ਜੋ ਆਏ ਚਲ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਚਿੱਟੇ ਅਸਵ ਸਵਾਰੇ। ਪਹਿਲੀ ਮਾਘ, ਪ੍ਰਭ ਦੇਵੇ ਦਰਸ ਅਮੋਘ। ਸੋਹੰ ਸਾਚਾ ਸ਼ਬਦ, ਸਾਧ ਸੰਗਤ ਦਵਾਏ ਸਾਚਾ ਜੋਗ। ਸਾਚਾ ਸ਼ਬਦ ਸੁਣਾਏ, ਪ੍ਰਭ ਕੱਟੇ ਹਉਮੇ ਰੋਗ। ਏਕਾ ਧੁਨ ਉਪਜਾਏ, ਆਤਮ
ਚਿੰਤ ਮਿਟਾਏ ਸੋਗ। ਪ੍ਰਭ ਸੁੰਨ ਸਮਾਧ ਖੁਲ੍ਹਾਏ, ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਅਮੋਘ। ਪਹਿਲੀ ਮਾਘ, ਪ੍ਰਭ ਰੱਖੇ ਹਿਤ। ਸਾਧ ਸੰਗਤ ਪ੍ਰਭ ਮਿਲੇ ਸਾਚਾ ਪਿਤ। ਜੋਤ ਸਰੂਪੀ ਜੋਤ ਪਰਗਟਾਏ, ਪ੍ਰਭ ਜੁਗਾ ਜੁਗ ਨਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਕਲਜੁਗ ਲਿਆ ਜਨਮ ਜੀਵ ਜਿੱਤ। ਪਹਿਲੀ ਮਾਘ, ਪ੍ਰਭ ਸਰਧਨ ਪੂਰ। ਰੱਖੇ ਲਾਜ, ਜੋ ਜਨ ਚਲ ਆਇਣ ਹਜ਼ੂਰ। ਸੋਹੰ ਸ਼ਬਦ ਪ੍ਰਭ ਆਤਮ ਬਖ਼ਸ਼ੇ ਸਤਿ ਸਰੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਤਮ ਦੇਵੇ ਸਾਚਾ ਨੂਰ । ਪਹਿਲੀ ਮਾਘ, ਪ੍ਰਭ ਨੂਰੀ ਨੂਰਾ। ਵਡ ਦਾਤਾ ਵਡ ਗੁਣ ਭਰਪੂਰਾ। ਸਾਚਾ ਸ਼ਬਦ ਲਿਖਾਏ, ਵਰਤਾਏ, ਨਾ ਹੋਏ ਅਧੂਰਾ। ਸ੍ਰਿਸ਼ਟ ਸਬਾਈ ਅੰਤਕਾਲ, ਪ੍ਰਭ ਕਰਾਏ ਚੂਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਬਖ਼ਸ਼ੇ ਚਰਨ ਧੂੜਾ। ਪਹਿਲੀ ਮਾਘ ਬੇਮੁਖ ਬੇਤਾਲੇ। ਕਲਜੁਗ ਜੀਵ ਹੋਏ ਬੇਹਾਲੇ। ਬੇਮੁਖ ਜੀਵ, ਅੰਤਕਾਲ ਪ੍ਰਭ ਸਾਚੇ ਗਾਲੇ। ਗੁਰ ਚਰਨ ਪ੍ਰੀਤੀ ਗੁਰਸਿਖ ਤੇਰੀ ਨਿਭੇ ਨਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਕੋਈ ਵਿਰਲਾ ਗੁਰਮੁਖ ਪਾਲੇ। ਪਹਿਲੀ ਮਾਘ ਸਤਿਜੁਗ ਜਨਮਾ। ਸਾਚਾ ਪ੍ਰਭ ਸਚ ਲਿਖਾਏ ਕਰਮਾ। ਬੇਮੁਖ ਜੀਵਾਂ ਸਭ ਮਿਟਾਏ ਭਰਮਾ। ਦੁਸ਼ਟ ਦੁਰਾਚਾਰਾਂ ਪ੍ਰਭ ਆਏ ਸ਼ਰਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਤੇਰਾ ਸਾਚਾ ਕਰਮਾ। ਪਹਿਲੀ ਮਾਘ ਪ੍ਰਭ ਪ੍ਰਿਤਪਾਲਾ। ਸਾਧ ਸੰਗਤ ਪ੍ਰਭ ਸਦਾ ਸਮਾਲਾ। ਵੇਲੇ ਅੰਤਕਾਲ, ਗੁਰਮੁਖ ਵਿਰਲੇ ਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਚਾਰ ਵਰਨ ਦਿਸਾਏ ਸਾਚੀ ਧਰਮਸਾਲਾ। ਧਰੇ ਜੋਤ ਪ੍ਰਭ ਅਲਖ ਅਲੇਖਾ। ਬੇਮੁਖ ਜੀਵਾਂ ਪ੍ਰਭ ਕੱਢੇ ਭਰਮ ਭੁਲੇਖਾ। ਧੰਨ ਗੁਰਸਿਖ ਸਾਚਾ, ਸਾਚਾ ਪ੍ਰਭ ਜਿਸ ਨੈਣ ਤੀਜੇ ਦੇਖਾ। ਅੰਤਕਾਲ ਕਲ ਪਰਗਟ ਜੋਤ, ਕਲਜੁਗ ਮਿਟਾਏ ਝੂਠੀ ਰੇਖਾ। ਨਿਹਕਲੰਕ ਅਵਤਾਰ ਨਰ , ਅੰਤ ਮੁਕਾਇਆ ਸਾਰਾ ਲੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰਿਆ ਭੇਖਾ। ਜੋਤ ਸਰੂਪ ਪ੍ਰਭ ਭੇਖ ਧਰ । ਕਲਜੁਗ ਪਰਗਟਿਆ ਅਵਤਾਰ ਨਰ। ਸ਼ਬਦ ਮਨੀ ਸਿੰਘ ਸਤਿ ਜਾਏ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਚਲਾਏ ਅਪਰ । ਸਾਚਾ ਸੰਤ ਸਤਿ ਕਲਮ ਚਲਾਈ। ਪ੍ਰਭ ਅਬਿਨਾਸ਼ੀ ਸੇਵ ਕਮਾਈ। ਕਲਮ ਮਾਰ ਕਰ ਖੁਆਰ ਰਾਓ ਰੰਕ ਕਰਾਈ। ਦੁਸ਼ਟ ਦੁਰਾਚਾਰ ਨਾ ਆਏ ਚਲ ਪ੍ਰਭ ਸ਼ਰਨਾਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਵੇਲੇ ਅੰਤ ਦੇਹ ਛੁਡਾਈ। ਦਿਵਸ ਰੈਣ ਸੰਤ ਕਲਮ ਚਲਾਏ। ਲੇਖਾ ਲਿਖੇ, ਬੇਮੁਖਾਂ ਲੇਖ ਲਿਖਾਏ। ਆਪ ਅਭੇਖ ਸਰਬ ਰਿਹਾ ਦੇਖ, ਪ੍ਰਭ ਆਪਣਾ ਆਪ ਛੁਪਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚੀ ਧੁਨ ਸਾਚੇ ਸੰਤ ਉਪਜਾਏ। ਸਾਚਾ ਸ਼ਬਦ ਪ੍ਰਭ ਉਪਜਾਇਆ। ਆਲਸ ਨਿੰਦਰਾ ਪ੍ਰਭ ਮਗਰੋਂ ਲਾਹਿਆ। ਏਕਾ ਜੋਤ ਸਰੂਪ, ਪ੍ਰਭ ਨਜ਼ਰੀ ਆਇਆ। ਸਾਚੀ ਜੋਤ ਆਕਾਰ ਕਰ, ਪ੍ਰਭ ਕਲਜੁਗ ਭੇਖ ਮਿਟਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਮਾਣ ਦਵਾਇਆ। ਸੰਤ ਮਨੀ ਸਿੰਘ ਪ੍ਰਭ ਸ਼ਬਦ ਕਮਾਏ। ਸਾਚਾ ਪ੍ਰਭ ਦਿਵਸ ਰੈਣ ਸਦ ਰਸਨਾ ਗਾਏ। ਏਕਾ ਦਿਸੇ ਨਰ ਅਵਤਾਰ, ਦੂਸਰ ਸਰਬ ਭੇਖ ਮਿਟਾਏ। ਕੂਕ ਪੁਕਾਰੇ ਸਾਚਾ ਦਰ, ਰਾਜਾ ਰਾਣਾ ਕੋਈ ਸ਼ਰਨ ਨਾ ਆਏ। ਵੇਲੇ ਅੰਤ ਮਾਰ ਕਲਮ ਗਿਆ ਕਰ, ਕਲਜੁਗ ਝੂਠੇ ਲੇਖ ਲਿਖਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਕੰਨ ਸੁਣਾਏ। ਸ਼ਬਦ ਮਾਰ ਪ੍ਰਭ ਜਗਤ ਕਰਾਇਆ । ਸੰਤ ਮਨੀ ਸਿੰਘ ਸਾਚਾ ਸ਼ਬਦ ਸੁਣਾਇਆ। ਸਤਿ
ਪੁਰਖ ਸਦਾ ਵਿਸਮਾਦੇ, ਪ੍ਰਭ ਵਿਸਮਾਦੀ ਵਿਚ ਸਮਾਇਆ। ਚਲਾਏ ਸ਼ਬਦ ਪ੍ਰਭ ਅਨਾਦੇ, ਨਾਦ ਧੁੰਨ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਾਚਾ ਮਾਣ ਦਵਾਇਆ। ਸਾਚਾ ਸ਼ਬਦ ਪ੍ਰਭ ਉਪਜਾਏ। ਸਾਚਾ ਸੰਤ ਲਿਖਤ ਲਿਖਾਏ। ਮਹਿੰਮਾ ਅਗਣਤ, ਗਣੀ ਨਾ ਜਾਏ। ਬਣਾਏ ਬਣਤ ਵੇਲੇ ਅੰਤ, ਕਲਮ ਲੇਖ ਲਿਖਾਏ। ਬੈਠ ਇਕੰਤ ਸ਼ਬਦ ਲਿਖੰਤ, ਸ੍ਰਿਸ਼ਟ ਸਬਾਈ ਭਸਮ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਦੇਹ ਜਗਾਏ। ਸਾਚੀ ਸੁਰਤ ਪ੍ਰਭ ਦਰ ਪਾਏ। ਅਨਹਦ ਸ਼ਬਦ ਦੇਵੇ ਰਘੁਰਾਏ। ਦਿਵਸ ਰੈਣ ਸਾਚਾ ਸੰਤ ਕਲਮ ਚਲਾਏ। ਸ੍ਰਿਸ਼ਟ ਸਬਾਈ ਵਹਾਈ ਵਹਿੰਦੇ ਵਹਿਣ, ਲਿਖਤ ਸਤਿ ਕਰਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਧੁੰਨ ਉਪਜਾਈ। ਸਾਚਾ ਸ਼ਬਦ ਸਦਾ ਮਨ ਵਸੇ। ਆਤਮ ਜਗੇ ਜੋਤ ਰਵ ਸਸੇ। ਕਰ ਦਰਸ ਸਾਚਾ ਪ੍ਰਭ, ਆਤਮ ਸੰਤ ਸਦਾ ਕਲ ਹੱਸੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸੰਤ ਮਨੀ ਸਿੰਘ ਸਦਾ ਤੇਰੇ ਵਿਚ ਵਸੇ। ਸਾਚਾ ਦੂਤ ਸਾਚਾ ਸੰਤ ਬਣਾਇਆ । ਸਾਚੇ ਧਾਮ ਪ੍ਰਭ ਪੱਲਾ ਫਿਰਾਇਆ । ਆਪਣਾ ਨਾਮ ਅਮਾਮ ਮਹਿਦੀ ਪ੍ਰਭ ਰਖਾਇਆ। ਸਾਚਾ ਕਾਮ ਬਾਲ ਅਵਸਥਾ ਪ੍ਰਭ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪ ਛੁਪਾਇਆ। ਆਪਣਾ ਭੇਦ ਪ੍ਰਭ ਆਪ ਛੁਪਾਵੇ। ਏਕਾ ਸ਼ਬਦ ਸੰਤ ਮਨੀ ਸਿੰਘ ਕੰਨ ਸੁਣਾਵੇ। ਜੋਤ ਸਰੂਪੀ ਜੋਤ ਧਰ, ਪ੍ਰਭ ਸਾਚੀ ਜੋਤ ਦਰਸਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਾਚਾ ਸ਼ਬਦ ਚਲਾਵੇ। ਸੰਤ ਮਨੀ ਸਿੰਘ ਪ੍ਰਭ ਦਰਸ ਦਿਖਾਇਆ । ਆਪਣਾ ਭੇਦ ਪ੍ਰਭ ਆਪ ਚੁਕਾਇਆ। ਸਾਚੀ ਜੋਤ ਪਰਕਾਸ਼ ਕਰ, ਪ੍ਰਭ ਆਤਮ ਦੀਪ ਜਗਾਇਆ। ਅਗਿਆਨ ਅੰਧੇਰ ਵਿਨਾਸ ਕਰ, ਸੋਹੰ ਸਾਚਾ ਪ੍ਰਭ ਵਿਚ ਸਵਾਸ ਚਲਾਇਆ। ਪੂਰਨ ਕਿਰਪਾ ਕਰ, ਸਾਚੀ ਸੇਵਾ ਸੰਤ ਮਨੀ ਸਿੰਘ ਲਾਇਆ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਵਿਚ ਵਾਸ ਕਰ, ਸਾਚਾ ਸ਼ਬਦ ਰਾਗ ਸੁਣਾਇਆ। ਸ਼ਬਦ ਲਿਖਾਏ ਪ੍ਰਭ ਰਾਗਨ ਰਾਗੇ। ਭੇਤ ਖੁਲ੍ਹਾਏ ਪ੍ਰਭ ਪਹਿਲੀ ਮਾਘੇ । ਜੋਤ ਮਨੀ ਸਿੰਘ ਸਤਿਜੁਗ ਜਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਾਏ ਗੁਰਸਿਖ ਵਿਰਲਾ ਵਡ ਭਾਗੇ। ਸੰਤ ਮਨੀ ਸਿੰਘ ਤੇਰੀ ਪੂਰਨ ਘਾਲਾ। ਸਾਚਾ ਪ੍ਰਭ ਤੇਰਾ ਸਦਾ ਰਖਵਾਲਾ। ਜਗਾਵੇ ਜੋਤ ਵਿਚ ਲਿਲਾਟ, ਪ੍ਰਭ ਸਾਚਾ ਬੇਮਿਸਾਲਾ। ਕਲਜੁਗ ਜੀਵਾਂ ਅੰਤ, ਸੋਹੰ ਸ਼ਬਦ ਕਰੇ ਮੂੰਹ ਕਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਪਹਿਲੀ ਮਾਘ ਤੇਰੇ ਕੱਟੇ ਦੁਖ ਜੰਜਾਲਾ। ਦੁੱਖ ਦਲਿਦਰ ਪ੍ਰਭ ਦਏ ਗਵਾ। ਸਤਿਗੁਰ ਸਾਚਾ ਆਏ ਜੋਤ ਪਰਗਟਾ। ਨਿਹਕਲੰਕ ਜਾਮਾ ਧਾਰ, ਨਾਉਂ ਲਿਆ ਰਖਾ। ਸੋਹੰ ਸਾਚਾ ਸ਼ਬਦ ਚਾਰ ਵਰਨ ਜਾਏ ਵਰਤਾ। ਸਰਗੁਣ ਨਿਰਗੁਣ ਰੂਪ ਪ੍ਰਭ ਸਰਬ ਰਿਹਾ ਸਮਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਲਿਆ ਰਸਨ ਧਿਆ। ਦੁਖ ਭੁਖ ਪ੍ਰਭ ਰੋਗ ਮਿਟਾਏ। ਗੁਰ ਸੰਗਤ ਸਾਚਾ ਮਾਣ ਦਵਾਏ। ਜਾਮਾ ਧਾਰ ਨਿਹਕਲੰਕ, ਵਾਕ ਭਵਿਖਤ ਸਚ ਕਰਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੇਰੇ ਛਤਰ ਸੀਸ ਝੁਲਾਏ। ਰੋਗ ਸੋਗ ਗੁਰਸਿਖ ਮਿਟਾਵਣਾ। ਪ੍ਰਭ ਅਬਿਨਾਸ਼ੀ ਪ੍ਰਭ ਆਪ ਅਖਵਾਵਣਾ। ਦੁਖ ਦਰਦ ਨਿਵਾਸੀ, ਨਿਹਕਲੰਕ ਕਲ ਨਾਉਂ ਭੁਲਾਵਣਾ। ਸਰਬ ਘਟ ਵਾਸੀ ਜਾਮਾ ਘਨਕਪੁਰੀ ਵਿਚ ਪਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਵੇਲਾ ਅੰਤ ਕਰਾਵਣਾ। ਸਾਧ ਸੰਗਤ, ਤੇਰਾ ਦਰਦ ਮਿਟਾਇਆ। ਪਤਿਪਰਮੇਸ਼ਵਰ ਤੇਰਾ ਹੋਏ ਸਹਾਇਆ। ਜਪ ਤਪ ਪ੍ਰਭ ਸਰਬ ਮਿਟਾਇਆ। ਏਕਾ ਸਾਚਾ ਨਾਮ, ਸੋਹੰ ਸ਼ਬਦ
ਚਲਾਇਆ। ਗੁਰਮੁਖ ਸਾਚਾ ਕਾਮ, ਪ੍ਰਭ ਚਰਨੀ ਸੀਸ ਝੁਕਾਇਆ। ਸਤਿਜੁਗ ਉਪਜੇ ਸਾਚਾ ਧਾਮ, ਮਹਾਰਾਜ ਸ਼ੇਰ ਸਿੰਘ ਜਿਸ ਧਾਮ ਚਰਨ ਟਿਕਾਇਆ। ਸਾਚਾ ਧਾਮ ਵਿਚ ਵਰਭੰਡ। ਪ੍ਰਭ ਜੋਤ ਜਗਾਵੇ ਵਿਚ ਨਵਖੰਡ। ਬੇਮੁਖਾਂ ਆਤਮ ਹੋਏ ਰੰਡ। ਅੰਤਕਾਲ ਕਲਜੁਗ ਪ੍ਰਭ ਸਾਚਾ ਲਾਏ ਡੰਡ। ਸਾਚਾ ਨਾਮ ਸੋਹੰ ਪ੍ਰਭ ਸਾਧ ਸੰਗਤ ਜਾਏ ਵੰਡ । ਚਾਰ ਜੁਗ ਚਾਰ ਵਰਨ, ਪ੍ਰਭ ਦੇਵੇ ਵਡਿਆਈ ਵਿਚ ਵਰਭੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਿਚ ਖੰਡ ਬ੍ਰਹਿਮੰਡ। ਜੋਤ ਸਰੂਪ ਜਗਤ ਪਰਵੇਸ਼ਿਆ। ਕਲਜੁਗ ਕਰੇ ਪ੍ਰਭ ਸਾਚਾ ਭੇਸਿਆ। ਗੁਰਮੁਖ ਵਿਰਲਾ ਪ੍ਰਭ ਦਰ ਆਏ ਕਰੇ ਅਦੇਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦਾ ਪਰਵੇਸ਼ਿਆ। ਸਾਚੇ ਸਿੱਖ ਪ੍ਰਭ ਸਦਾ ਸਮਾਇਆ। ਸਾਚੀ ਜੋਤ ਪ੍ਰਭ ਆਤਮ ਕਰੇ ਰੁਸ਼ਨਾਇਆ । ਖੋਲ੍ਹ ਦੇਵੇ ਪ੍ਰਭ ਆਤਮ ਸੁੰਨ, ਅਗਿਆਨ ਅੰਧੇਰ ਮਿਟਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪ ਜਗਾਇਆ। ਜਗੇ ਦੀਪ ਅੰਧੇਰ ਵਿਨਾਸਿਆ । ਧਰੇ ਜੋਤ ਪ੍ਰਭ ਅਬਿਨਾਸ਼ਿਆ। ਗੁਰਮੁਖ ਸਾਚੇ ਵੇਖ, ਪ੍ਰਭ ਸਾਚਾ ਰੱਖੇ ਵਿਚ ਧਰਵਾਸਿਆ। ਪ੍ਰਭ ਸਾਚੇ ਕਲ ਕੀਆ ਭੇਖ, ਬੇਮੁਖ ਜੀਵਾਂ ਜਨਮ ਗਵਾਇਆ ਕਰ ਕਰ ਹਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਦਾਸਨ ਦਾਸਿਆ। ਸਾਧ ਸੰਗਤ ਪ੍ਰਭ ਦਾਸਨ ਦਾਸੇ। ਦੇਵੇ ਦਰਸ ਪ੍ਰਭ ਘਨਕਪੁਰ ਵਾਸੇ । ਗੁਰਮੁਖ ਸਾਚੇ ਪ੍ਰਭ ਸਾਚੇ ਬਲ ਬਲ ਜਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਬੰਦ ਖੁਲਾਸੇ। ਬੰਧਨ ਬੰਧ, ਪ੍ਰਭ ਬੰਧਨ ਤੋੜੇ। ਦਵਾਪਰ ਤਰੇਤੇ ਵਿਛੜੇ ਪ੍ਰਭ ਕਲਜੁਗ ਜੋੜੇ। ਪ੍ਰਭ ਸਾਚਾ ਜਗ ਆਇਆ, ਸਿੱਖ ਸਾਚੇ ਦੀ ਸਾਚੀ ਲੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਿਚ ਸ਼ੌਹ ਦਰਿਆ ਰੋੜ੍ਹੇ। ਗੁਰਸਿਖ ਦੇਵੇ ਦਰਸ ਪ੍ਰਭ ਸਦ ਗੁਪਤੇ। ਪਹਿਲੀ ਮਾਘ ਸੋਹੰ ਸ਼ਬਦ ਲਿਖਾਵੇ ਜੁਗਤੇ। ਰਸਨਾ ਜਪ ਜਪ ਜੀਵ ਪਾਏ ਦਵਾਰ ਸਾਚੀ ਮੁਕਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਜੋਤ ਸਰੂਪੀ ਕੀਨੀ ਜੁਗਤੇ। ਸਾਚੀ ਮੁਕਤੀ ਸਚ ਦਰ ਪਾਓ। ਸਾਧ ਸੰਗਤ ਪਹਿਲੀ ਮਾਘ ਗੁਰ ਦਰ ਆਓ। ਭਰਮ ਭੁਲੇਖੇ ਸਾਰੇ ਲਾਹੋ। ਸਾਚਾ ਪ੍ਰਭ ਨੇਤਰ ਪੇਖ ਮਾਨਸ ਜਨਮ ਸੁਫਲ ਕਰਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਸੇਵ ਕਮਾਓ। ਸਾਚਾ ਪ੍ਰਭ ਸਚ ਘਰ ਆਵੇ। ਸਾਚਾ ਦਰ ਪ੍ਰਭ ਆਣ ਸੁਹਾਵੇ। ਸਾਚਾ ਦਰ ਗੁਰਸਿਖ ਦਵਾਵੇ। ਭੰਡਾਰੇ ਪ੍ਰਭ ਅਖੁਟ ਰਖਾਵੇ। ਅਵਤਾਰ ਨਰ ਜਾਮਾ ਘਨਕਪੁਰ ਵਿਚ ਪਾਵੇ। ਸਾਚਾ ਸਰ ਦੋ ਸੌ ਚੌਤੀ ਬੁਰਜੀ ਬਣ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਧਾਰ ਮੇਘ ਬਰਸਾਵੇ। ਅੰਮ੍ਰਿਤ ਮੇਘ ਬਰਸੇ ਲਹਿੰਦੀ ਧਾਰਾ। ਸੰਤ ਮਨੀ ਸਿੰਘ ਲਿਖਿਆ ਸ਼ਬਦ ਅਗੰਮ ਅਪਾਰਾ। ਵਡਾ ਸਰ ਵਡਾ ਦਰ, ਬਣੇ ਵਿਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਨਿਹਕਲੰਕ ਅਵਤਾਰਾ। ਘਨਕਪੁਰਾ ਗੁਣਾ ਗੁਣਵੰਤ । ਕਲਜੁਗ ਜੋਤ ਧਰੀ ਭਗਵੰਤ । ਦਰਸ ਦਿਖਾਇਆ ਭਰਮ ਚੁਕਾਇਆ ਪ੍ਰਭ ਮਨੀ ਸਿੰਘ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰ ਸਤਿਜੁਗ ਮਾਣ ਦਵਾਇਆ ਸਰਬ ਵਿਚ ਜੀਵ ਜੰਤ । ਮਾਨ ਸਰੋਵਰ ਧਾਮ ਨਿਆਰਾ। ਪ੍ਰਭ ਅਬਿਨਾਸ਼ੀ ਚਰਨ ਦਵਾਰਾ। ਚੇਤ ਸਿੰਘ ਤੇਰਾ ਦਰ ਉਪਜੇ, ਬਣੇ ਵਡ ਦਰਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਅਪਰ ਅਪਾਰਾ। ਸਾਚਾ ਧਾਮ ਪ੍ਰਭ ਕਾ ਭਇਆ। ਪ੍ਰਭ ਅਬਿਨਾਸ਼ੀ ਕੀਨੀ ਦਇਆ । ਜੋਤ ਸਰੂਪ ਸਤਿਜੁਗ ਚਲਾਏ ਸਾਚੀ ਨਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ
ਅਵਤਾਰ ਜਗ ਭਇਆ। ਘਨਕਪੁਰ ਵਡ ਦਰਬਾਰਾ । ਵਰਤਾਏ ਖੇਲ, ਪ੍ਰਭ ਵਿਚ ਸੰਸਾਰਾ। ਸਤਿਜੁਗ ਸਤਿ ਵਰਤਾਏ, ਸਾਚੀ ਜੋਤ ਹੋਏ ਉਜਿਆਰਾ। ਘਨਕਪੁਰ ਥਾਨ ਸੁਹਾਏ, ਤਜਾਏ ਦੇਹ ਪ੍ਰਭ ਗਿਰਧਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲ ਵਰਤੇ ਵਿਚ ਸੰਸਾਰਾ। ਘਨਕਪੁਰ ਸਚ ਧਾਮ ਰਚਾਇਆ। ਵੇਲੇ ਸ਼ਾਮ ਸਾਚੇ ਰਾਮ ਨੀਂਹ ਰਖਾਇਆ । ਪੂਰਨ ਕੀਆ ਕਾਮ, ਪ੍ਰਭ ਅਬਿਨਾਸ਼ੀ ਅੰਧ ਅੰਧੇਰ ਰਖਾਇਆ। ਬੇਮੁਖ ਜੀਵਾਂ ਮੌਤ ਪਿਲਾਇਆ ਜਾਮ, ਮਾਝਾ ਹੱਦ ਘਵਿੰਡ ਬਣਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਸੰਤ ਮਨੀ ਸਿੰਘ ਸਤਿ ਕਰਾਇਆ। ਸਾਚੇ ਪ੍ਰਭ ਸ਼ਬਦ ਉਪਜਾਇਆ। ਘਨਕਪੁਰ ਲੇਖ ਪ੍ਰਭ ਅਬਿਨਾਸ਼ੀ ਆਪ ਲਿਖਾਇਆ। ਊਚਾ ਦਰ ਦਰਬਾਰ, ਸੰਤ ਸਾਚੇ ਮੇਖ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਆਪ ਵਰਤਾਇਆ। ਘਨਕਪੁਰ, ਤੇਰਾ ਲਿਖਾਇਆ ਲੇਖ। ਵੇਲੇ ਅੰਤ ਕਲਜੁਗ, ਗੁਰਸਿਖ ਤੈਨੂੰ ਲੈਣ ਦੂਰੋਂ ਵੇਖ। ਜੋਤ ਸਰੂਪ ਪਰਗਟ ਪ੍ਰਭ, ਜੋਤ ਸਰੂਪੀ ਧਰੇ ਭੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਉਪਜਾਏ ਤੇਰੀ ਰੇਖ। ਸਾਚੇ ਪ੍ਰਭ ਸਾਚਾ ਸਤਿਜੁਗ ਲਾ। ਸਤਿਜੁਗ ਸਾਚੇ ਸਤਿ ਪੁਰਖ ਲਏ ਉਪਜਾ। ਸੋਹੰ ਸਾਚਾ ਸ਼ਬਦ, ਪ੍ਰਭ ਸਾਚੇ ਦਾ ਸਾਚਾ ਰਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਥਾਈਂ ਹੋਏ ਸਹਾ। ਸਾਚਾ ਧਾਮ ਘਨਕਪੁਰ। ਸਾਚਾ ਲੇਖ ਲਿਖਾਇਆ ਧੁਰ। ਕਲਜੁਗ ਪਰਗਟੇ ਸਾਚੇ ਧਾਮ ਦੋਏ ਗੋਬਿੰਦ ਗੁਰ। ਜੋਤ ਜਗਾਏ ਕਲੰਕਨਿਹ, ਦੇਵੀ ਦੇਵ ਚਰਨ ਆਏ ਤੁਰ। ਪ੍ਰਭ ਸਰਬ ਮਿਟਾਈ ਸੇਵ, ਸਾਚਾ ਸ਼ਬਦ ਸੁਣਾਇਆ ਸੰਤ ਘਨਕਪੁਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰ ਨਾ ਪਾਇਣ ਸੁਰ। ਦੇਵੀ ਦੇਵ ਪ੍ਰਭ ਮਾਣ ਗਵਾਇਆ। ਸੰਤ ਮਨੀ ਸਿੰਘ ਸਾਚਾ ਸ਼ਬਦ ਲਿਖਾਇਆ। ਸੇਵ ਮੇਵ ਪ੍ਰਭ ਸਾਰਾ ਨਸ਼ਟ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਸਾਚਾ ਜਗਤ ਵਰਤਾਇਆ। ਗੰਗਾ ਤੇਰਾ ਗਿਆ ਨੀਰ। ਦਿਵਸ ਰੈਣ ਕੱਟੀ ਵਹੀਰ। ਪਰਗਟ ਜੋਤ ਨਿਹਕਲੰਕ ਖਿੱਚੇ ਜੋਤ ਜੋ ਕੱਟੇ ਜ਼ੰਜੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਲਜੁਗ ਨਾ ਦੇਵੇ ਕਿਸੇ ਧੀਰ। ਗੋਦਆਵਰੀ ਤੇਰਾ ਮਾਣ ਚੁਕਾਇਆ । ਜੋਤ ਸਰੂਪ ਪ੍ਰਭ ਜੋਤ ਧਰ, ਤੇਰਾ ਅੰਮ੍ਰਿਤ ਨੀਰ ਕਰਾਇਆ। ਪ੍ਰਭ ਅਬਿਨਾਸ਼ੀ ਅਵਤਾਰ ਨਰ, ਵੇਲੇ ਅੰਤ ਕਲਜੁਗ ਚੀਰ ਲੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਇਆ। ਪ੍ਰਭ ਅਬਿਨਾਸ਼ੀ ਸਦਾ ਰੰਗ ਭੀਨਾ। ਵੇਲੇ ਅੰਤਕਾਲ ਕਲ, ਪ੍ਰਭ ਮਿਟਾਏ ਮੱਕਾ ਮਦੀਨਾ । ਜੋਤ ਜਗਾਏ ਨਿਹਕਲੰਕ, ਸਰਬ ਖਪਾਏ ਮੁਹੰਮਦੀ ਦੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਕੀਨਾ। ਸਾਚਾ ਪ੍ਰਭ ਜੋਤ ਪਰਗਟਾਏ। ਤਟ ਤੀਰਥ ਕੋਈ ਰਹਿਣ ਨਾ ਪਾਏ। ਪੀਰ ਪੈਗ਼ੰਬਰ ਔਲੀਏ, ਪ੍ਰਭ ਮਾਣ ਗਵਾਏ। ਗੁਰਸਿਖ ਸਾਚੇ ਸਾਚੇ ਸੰਤ, ਨਿਹਕਲੰਕ ਜੋ ਸੇਵ ਕਮਾਏ। ਨਜ਼ਰ ਆਏ ਜਿਸ ਬਣਾਈ ਬਣਤ, ਪਰਗਟ ਜੋਤ ਦਰਸ ਦਿਖਾਏ। ਜੋਤ ਸਰੂਪ ਪ੍ਰਭ ਸਦਾ ਇਕੰਤ, ਨਿਰਹਾਰ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭਾਣਾ ਕਲ ਵਰਤਾਏ। ਜੋਤ ਸਰੂਪ ਜਗਤ ਗਿਰਧਾਰ। ਸਾਚਾ ਕਾਰਜ ਕਰੇ ਕਰਤਾਰ । ਸਾਚਾ ਰਾਜ ਵਰਤਾਏ ਵਿਚ ਸੰਸਾਰ। ਨਰ ਨਰਾਇਣ ਨਿਰੰਜਣ ਜੋਤ ਏਕੰਕਾਰ। ਵਰਨ ਚਾਰ ਪ੍ਰਭ ਕਰਾਏ ਏਕਾ ਗੋਤ, ਸੋਹੰ ਸ਼ਬਦ ਚਲੇ ਸੰਸਾਰਾ। ਪ੍ਰਭ ਅਬਿਨਾਸ਼ੀ ਪਰਗਟੇ ਸਾਚੀ ਜੋਤ ਆਪ ਗਿਰਧਾਰਾ। ਬੇਮੁਖ ਜੀਵ ਜਗ ਰਹੇ ਸੋਤ, ਦਿਸ ਨਾ ਆਏ ਪ੍ਰਭ ਅਗੰਮ ਅਪਾਰਾ। ਜੋ ਕਿਛ ਪ੍ਰਭ ਵਰਤਾਏ ਸੋਈ ਕਲ ਹੋਤ,
ਵੇਲੇ ਅੰਤ ਦਿਸੇ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਨਿਰੰਜਣ ਜੋਤ, ਜੋਤ ਪਰਕਾਸ਼ ਕਰੇ ਸ੍ਰਿਸ਼ਟ ਉਜਿਆਰਾ। ਸਾਚੀ ਜੋਤ ਜਗਤ ਪਰਕਾਸ਼ੇ। ਕਲਜੁਗ ਅੰਧੇਰ ਸਰਬ ਵਿਨਾਸੇ। ਸਾਚਾ ਪ੍ਰਭ ਗੁਰਮੁਖ ਸਾਚੇ ਤੇਰੇ ਹਿਰਦੇ ਵਾਸੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰਸ ਪਿਆਸੇ। ਦੇ ਦਰਸ ਪ੍ਰਭ ਪਿਆਸ ਮਿਟਾਏ। ਮਿਟਾਏ ਪਿਆਸ ਜੋ ਜਨ ਆਏ ਸਰਨਾਏ। ਖਾਏ ਤਰਸ ਪ੍ਰਭ ਅਬਿਨਾਸ਼, ਵੇਲੇ ਅੰਤ ਚਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਏ। ਸਾਧ ਸੰਗਤ ਸਿਰ ਹੱਥ ਟਿਕਾਇਆ। ਸਾਚੇ ਪ੍ਰਭ ਸਾਚਾ ਕਰਮ ਕਰਾਇਆ। ਜੋਤ ਸਰੂਪੀ ਜੋਤ ਧਰ, ਜਗ ਸਾਚਾ ਮਾਣ ਦਵਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇਆ। ਮਿਲਿਆ ਮੇਲ ਸਾਚੇ ਪ੍ਰਭ। ਗੁਰਮੁਖ ਸਾਚੇ, ਪ੍ਰਭ ਲਿਆ ਲਭ । ਅੰਮ੍ਰਿਤ ਝਿਰਨਾ ਝਿਰੇ ਵਿਚ ਨਭ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਵਕ਼ਤ ਲਿਆਏ ਝੱਬ। ਵੇਲੇ ਅੰਤ ਪ੍ਰਭ ਅੰਤ ਕਰਾਵਣਾ । ਪਰਗਟ ਸਾਚੀ ਜੋਤ, ਸਾਚਾ ਕਰਮ ਵਿਚ ਜਗਤ ਕਰਾਵਣਾ। ਜੋਤ ਸਰੂਪੀ ਪਰਗਟ ਭੇਸ, ਸਾਧ ਸੰਗਤ ਪ੍ਰਭ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਸਦ ਆਵਣ ਜਾਵਣਾ। ਵੇਲੇ ਅੰਤ ਪ੍ਰਭ ਦਇਆ ਕਮਾਏ। ਸਾਧ ਸੰਗਤ ਪ੍ਰਭ ਸ਼ਬਦ ਜਣਾਏ। ਭੁਲ ਭੁਲ ਭੁਲ, ਕੋਈ ਜੀਵ ਭੁਲ ਨਾ ਜਾਏ। ਰੁਲ ਰੁਲ ਰੁਲ, ਵੇਲੇ ਅੰਤ ਗੁਰਸਿਖ ਕੋਈ ਰੁਲ ਨਾ ਜਾਏ। ਅਤੁਲ ਅਤੁਲ ਅਤੁਲ, ਪ੍ਰਭ ਨਾ ਕੋਈ ਤੁਲਾਏ। ਅਡੁਲ ਅਡੁਲ ਅਡੁਲ, ਪ੍ਰਭ ਨਾ ਕੋਈ ਡੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਅਡੋਲ ਸ੍ਰਿਸ਼ਟ ਸਬਾਈ ਦੇ ਉਲਟਾਏ। ਸਾਚਾ ਪ੍ਰਭ ਸਚ ਦਇਆ ਧਾਰ। ਸਾਚਾ ਕਾਰਜ ਕਰੇ ਕਰਤਾਰ। ਸਾਚਾ ਰਾਜ ਵਰਤਾਵੇ ਵਿਚ ਸੰਸਾਰ। ਜੋਤ ਜਗਾਵੇ ਵਿਚ ਮਾਝ, ਸਾਚਾ ਗਿਰਧਾਰ। ਸਾਧ ਸੰਗਤ ਪ੍ਰਭ ਰੱਖੇ ਲਾਜ, ਦੇਵੇ ਦਰਸ ਨਿਰਾਹਾਰ। ਸੋਹੰ ਸ਼ਬਦ ਮਾਰੇ ਅਵਾਜ਼, ਸਾਧ ਸੰਗਤ ਆ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੇ ਖੁਆਰ। ਸੋਹੰ ਸ਼ਬਦ ਪ੍ਰਭ ਅਵਾਜ਼ ਲਗਾਏ। ਗੁਰਸਿਖ ਸਾਚੇ, ਪ੍ਰਭ ਸਚ ਸੁਣਾਏ। ਭਜ ਭਜ ਨਠ ਨਠ, ਸਾਧ ਸੰਗਤ ਪ੍ਰਭ ਸ਼ਰਨੀ ਆਏ। ਇਕੱਠ ਇਕੱਠ ਇਕੱਠ, ਸਾਚਾ ਇਕੱਠ ਹੋ ਜਾਏ। ਲਠ ਲਠ ਲਠ, ਉਲਟੀ ਲਠ ਪ੍ਰਭ ਜਗਤ ਭੁਆਏ। ਭਠ ਭਠ ਭਠ, ਸ੍ਰਿਸ਼ਟ ਸਬਾਈ ਭਠ ਹੋ ਜਾਏ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਸਾਚਾ ਸ਼ਬਦ ਸੁਣਾਏ। ਸਾਚਾ ਪ੍ਰਭ ਸਚ ਵਰਤਾਰ, ਪੰਜ ਸਿੱਖ ਪ੍ਰਭ ਪਕੜ ਉਠਾਏ। ਵਰਤਾਏ ਸੋ ਜੋ ਸ਼ਬਦ ਲਿਖਾਏ ਅਪਾਰ, ਵਿਚ ਕਲਸੀਂ ਖੇਲ ਰਚਾਏ। ਕਰੇ ਕਰਾਏ ਕਰਨੇਹਾਰ, ਅਭੇਦ ਭੇਦਾ ਭੇਵ ਛੁਪਾਏ। ਸਾਚਾ ਤਖ਼ਤ ਕਰ ਤਿਆਰ, ਆਪਣਾ ਆਸਣ ਆਪ ਲਗਾਏ । ਉਪਰ ਬੈਠ ਆਪ ਗਿਰਧਾਰ, ਸਿੰਘ ਆਸਣ ਗੁਰਸਿਖਾਂ ਸੀਸ ਟਿਕਾਏ। ਚਾਰ ਕੁੰਟ ਮਚ ਜਾਏ ਹਾਹਾਕਾਰ, ਕਿਸੇ ਵੇਲਾ ਹੱਥ ਨਾ ਆਏ। ਮਹਾਰਾਜ ਸ਼ੇਰ ਸਿੰਘ ਤੇਰਾ ਵਰਤਾਰ, ਭੇਦ ਕਿਸੇ ਨਾ ਆਏ। ਸਾਚੇ ਪ੍ਰਭ, ਸਚ ਬਣਤ ਬਣਾਈ। ਸਾਚੀ ਖੇਲ ਕਲਸੀਂ ਪ੍ਰਭ ਵਰਤਾਈ। ਸਾਚਾ ਰਾਜ ਸਾਚਾ ਤਾਜ, ਸਾਚੀ ਦੇਵੇ ਪ੍ਰਭ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਸਚ ਕਰਾਈ। ਸਾਚੇ ਪ੍ਰਭ ਖੇਲ ਰਚਾਇਆ। ਪੰਜਾਂ ਸਿੱਖਾ ਪ੍ਰਭ ਹੁਕਮ ਸੁਣਾਇਆ। ਚਾਰ ਕੁੰਟ ਪ੍ਰਭ ਖੜ੍ਹਾ ਕਰਾਇਆ। ਪੰਜਾਂ ਸਿਰ ਪ੍ਰਭ ਛਤਰ ਝੁਲਾਇਆ। ਸੰਗਤ ਸਬਾਈ ਬਾਹਰ ਕਢਾਇਆ। ਇਕ ਇਕ ਗੁਰਸਿਖ ਆਏ ਗੁਰਚਰਨੀਂ ਸੀਸ ਝੁਕਾਇਆ। ਸਾਧ ਸੰਗਤ ਚੁਪ ਹੋ ਜਾਏ, ਪ੍ਰਭ ਸੁੰਨ ਸਮਾਧ ਕਰਾਇਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਵਿਚ ਕਲਸੀਂ ਜਾਏ ਕਰਾਇਆ । ਸਾਚੇ ਪ੍ਰਭ ਸਚ ਖੇਲ ਰਚਾਏ। ਸਾਧ ਸੰਗਤ ਦੇਵੇ ਸਚ ਸੁਣਾਏ। ਆਦਿ ਅੰਤ ਪ੍ਰਭ ਸਦਾ ਸਹਾਏ। ਸਾਧ ਸੰਗਤ ਪ੍ਰਭ ਸਾਚਾ ਜੁਗੋ ਜੁਗ ਪੈਜ ਰਖਾਏ। ਵੇਲਾ ਵਕ਼ਤ ਸੁਹਾ ਗਿਆ, ਭਿੰਨੜੀ ਰੈਣ ਸੁਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਵਡਿਆਏ। ਸਾਚੇ ਪ੍ਰਭ ਸਚ ਸ਼ਬਦ ਲਿਖਾਇਆ। ਸਾਧ ਸੰਗਤ ਪ੍ਰਭ ਮਾਣ ਦਵਾਇਆ। ਵਕ਼ਤ ਸੁਹਾਇਆ ਵੇਲੇ ਅੰਤਕਾਲ ਅੰਤ ਪ੍ਰਭ ਸਾਧ ਸੰਗਤ ਰਹੇ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਣ ਗੰਧਰਬ ਤੇਰਾ ਦਰਸ ਕਿਸੇ ਨਾ ਪਾਇਆ। ਸਾਧ ਸੰਗਤ ਪ੍ਰਭ ਮਿਲੇ ਭੂਪਨ ਭੂਪਿਆ। ਦੇਵੇ ਦਰਸ ਪ੍ਰਭ ਸਚ ਅਨੂਪਿਆ। ਦਿਸ ਨਾ ਆਏ ਜੋਤ ਸਰੂਪ, ਨਾ ਦਿਸਾਏ ਰੇਖ ਰੂਪਿਆ। ਪ੍ਰਭ ਅਬਿਨਾਸ਼ੀ ਸਤਿ ਸਰੂਪਿਆ। ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਕਰੇ ਪਰਕਾਸ਼ ਵਿਚ ਅੰਧ ਕੂਪਿਆ। ਪ੍ਰਭ ਕੀ ਜੋਤ ਜਗਤ ਉਜਾਗਰ। ਨਿਹਕਲੰਕ ਚਰਨ ਧੂੜ ਜਿਉਂ ਨੀਰ ਸਾਗਰ। ਗੁਰਸਿਖ ਸਾਚੇ ਅੰਮ੍ਰਿਤ ਬਰਖੇ ਵਿਚ ਝੂਠੀ ਦੇਹ ਗਾਗਰ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਏ, ਗੁਰਸਿਖ ਤਰਾਏ ਕਰ ਨਿਰਮਲ ਉਜਾਗਰ। ਗੁਰਸਿਖ ਸਾਚਾ ਨਿਰਮਲ ਨਿਰਮਲਾ । ਬੇਮੁਖ ਕਲਜੁਗ ਜੀਵ, ਅੰਤਕਾਲ ਕਲ ਜਿਉਂ ਸਿੰਮਲਾ। ਆਤਮ ਤਪੇ ਜਿਉਂ ਬਾਲੂ ਬਿਮਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਦ ਨਿਰਮਲ ਨਿਰਮਲਾ। ਸਾਚਾ ਪ੍ਰਭ ਸਦਾ ਨਿਰਾਲਮ। ਝੂਠੀ ਸ੍ਰਿਸ਼ਟ ਝੂਠਾ ਸਭ ਆਲਮ। ਸ਼ਬਦ ਮਾਰ ਕਰੇ ਖੁਆਰ, ਪ੍ਰਭ ਚਲਾਏ ਸਾਚੀ ਕਾਲਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰ ਕਲਜੁਗ ਵਡਾ ਜ਼ਾਲਮ। ਸ਼ਬਦ ਮਾਰ ਪ੍ਰਭ ਜਗਤ ਕਰਾਇਆ। ਜੋਤ ਸਰੂਪ ਪ੍ਰਭ ਅਗਨ ਲਗਾਇਆ। ਗੁਰਸਿਖ ਸਾਚੇ, ਪ੍ਰਭ ਸਾਚੀ ਸ਼ਰਨ ਲਗਾਇਆ। ਸਾਚਾ ਸ਼ਬਦ ਗਿਆਨ ਦੇ, ਪ੍ਰਭ ਆਤਮ ਅਗਨ ਬੁਝਾਇਆ। ਸਾਚਾ ਦਰਸ ਵਿਸ਼ਨੂੰ ਭਗਵਾਨ ਦੇ, ਆਤਮ ਦੁਖ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਵਿਚ ਸੁਹਾਇਆ। ਸਾਚਾ ਪ੍ਰਭ ਸਦਾ ਸਤਿਵੰਤ । ਜੋਤ ਜਗਾਏ ਵੇਲੇ ਅੰਤ। ਧਰਤ ਧਵਲ ਹਿਲਾਏ, ਜੀਵ ਜੰਤ ਹੋਇਣ ਭਸਮੰਤ। ਸਾਧ ਸੰਗਤ ਮਿਲਿਆ ਪ੍ਰਭ ਇਕ ਇਕੰਤ । ਥਿਰ ਘਰ ਵਾਸੀ ਵਿਚ ਮਾਤ ਦੇ ਆਏ, ਮਹਾਰਾਜ ਸ਼ੇਰ ਸਿੰਘ ਭਗਤ ਭਗਵੰਤ। ਆਇਆ ਮਾਤ ਪ੍ਰਭ ਸੁਖਦਾਇਕ । ਦੁਖ ਰੋਗ ਸਰਬ ਮਿਟਾਇਕ। ਪ੍ਰਭ ਸਾਚਾ ਸਾਚਾ ਨਾਇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਦਾ ਸਹਾਇਕ। ਸਾਧ ਸੰਗਤ ਪ੍ਰਭ ਸਚ ਦੇਵੇ ਸੀਖਿਆ। ਸੋਹੰ ਸਾਚਾ ਸ਼ਬਦ, ਪ੍ਰਭ ਝੋਲੀ ਪਾਏ ਭੀਖਿਆ। ਧੰਨ ਧੰਨ ਧੰਨ ਗੁਰਸਿਖ, ਸਾਚਾ ਨਾਮ ਜਿਸ ਪ੍ਰਭ ਸਾਚੇ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰ ਵਿਰਲੇ ਗੁਰਮੁਖ ਦੀਖਿਆ। ਸਾਚੇ ਪ੍ਰਭ ਧਰ ਸਾਚੀ ਸਰਨਾ । ਮਾਤਲੋਕ ਫਿਰ ਹੋਏ ਨਾ ਮਰਨਾ। ਜਮ ਕਾ ਡੰਡ ਵੇਲੇ ਅੰਤ ਨਾ ਭਰਨਾ। ਗੁਰਚਰਨ ਪ੍ਰੀਤੀ ਭਵਜਲ ਤਰਨਾ। ਪ੍ਰਭ ਅਬਿਨਾਸ਼ੀ ਨਿਹਕਲੰਕ, ਗੁਰਮੁਖ ਵਿਰਲੇ ਵਰਨਾ । ਬੇਮੁਖ ਜੀਵਾਂ ਅੰਤਕਾਲ ਕਲਜੁਗ ਦੁਖ ਡਾਹਢਾ ਭਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਝਿਰਾਏ ਸਾਚਾ ਝਿਰਨਾ। ਅੰਮ੍ਰਿਤ ਝਿਰਨਾ ਪ੍ਰਭ ਝਿਰਾਏ। ਸ਼ਾਂਤ ਸਵਾਂਤੀ ਬੂੰਦ ਪ੍ਰਭ ਮੇਘ ਬਰਖਾਏ। ਸਾਚਾ ਪ੍ਰਭ ਕਿਰਪਾ ਨਿਧ, ਕਵਲ ਨਾਭ ਖੋਲ੍ਹ ਵਖਾਏ। ਕਾਰਜ ਹੋਵਣ ਸਾਰੇ ਸਿਧ, ਦਵਾਰ ਦਸਮ ਪ੍ਰਭ ਭੇਦ ਖੁਲ੍ਹਾਏ। ਗੁਰਸਿਖ ਦੇਵੇ ਨੌਂ ਨਿਧ, ਸਾਚੀ ਜੋਤ ਪ੍ਰਭ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਸਰਬ ਖੁਲ੍ਹਾਏ। ਆਪਣਾ
ਭੇਵ ਪ੍ਰਭ ਖੁਲ੍ਹਾਉਣਾ। ਜੋਤ ਸਰੂਪੀ ਸਾਚਾ ਡੰਕ ਨਿਹਕਲੰਕ ਵਜਾਉਣਾ। ਸਾਚਾ ਧਾਮ ਪ੍ਰਭ ਅਬਿਨਾਸ਼ੀ ਵੇਲੇ ਅੰਤ ਸੁਹਾਉਣਾ। ਸਾਧ ਸੰਗਤ, ਸਾਚਾ ਨਾਮ ਨਿਹਕਲੰਕ ਸਦ ਰਸਨੀ ਗਾਉਣਾ। ਜੋਤ ਜਗਾਏ ਰਮਈਆ ਰਾਮ, ਮਸਤੂਆਣੇ ਚਰਨ ਪ੍ਰਭ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਰਾਣੇ ਸੰਗਰੂਰ ਦਿਖਾਉਣਾ। ਜੋਤ ਸਰੂਪ ਪ੍ਰਭ ਦਰਸ ਦਿਖਾਏ। ਰਾਣਾ ਸੰਗਰੂਰ ਪ੍ਰਭ ਟੁੰਬ ਉਠਾਏ। ਪ੍ਰਭ ਦੀਸੇ ਦੂਰ, ਨਜ਼ਰ ਨਾ ਆਏ। ਟੁੱਟੇ ਗ਼ਰੂਰ, ਪ੍ਰਭ ਸਾਚਾ ਭਉ ਚੁਕਾਏ। ਆਤਮ ਸਰੂਰ, ਪ੍ਰਭ ਸੋਹੰ ਸ਼ਬਦ ਧੁੰਨ ਉਪਜਾਏ। ਸਰਬ ਕਲਾ ਪ੍ਰਭ ਸਾਚਾ ਪੂਰ, ਦਰ ਆਏ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁੱਲਿਆਂ ਗਲੇ ਲਗਾਏ। ਭੁਲ ਭੁਲ ਭੁਲ ਵਕ਼ਤ ਗਵਾਇਆ। ਸੰਤ ਮਨੀ ਸਿੰਘ ਸਾਚਾ ਢੋਲ ਵਜਾਇਆ। ਪ੍ਰਭ ਅਬਿਨਾਸ਼ੀ ਜੋਤ ਸਰੂਪ, ਅਨਹਦ ਧੁਨ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਇਆ। ਸਾਚਾ ਪ੍ਰਭ ਸਚ ਹੁਕਮ ਸੁਣਾਏ। ਸੰਤ ਮਨੀ ਸਿੰਘ ਸਤਿ ਕਮਾਏ। ਰਾਜੇ ਰਾਣਿਆਂ ਦੇ ਸੁਣਾਏ। ਨਿਹਕਲੰਕ ਜਾਮਾ ਧਾਰ ਵਿਚ ਮਾਤ ਦੇ ਆਏ। ਨਰ ਅਵਤਾਰ ਕਿਰਪਾ ਧਾਰ, ਚਲ ਆ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੇਰ ਦਿਸ ਨਾ ਆਏ। ਸਾਚੇ ਸੰਤ ਸਚ ਹੁਕਮ ਸੁਣਾਇਆ। ਪ੍ਰਭ ਅਬਿਨਾਸ਼ੀ ਸਾਚਾ ਸ਼ਬਦ ਲਿਖਾਇਆ। ਸਾਚਾ ਸੰਤ ਪਰਵਾਨ ਪ੍ਰਭ ਦੀਬਾਨ ਆਪਣਾ ਖੇਲ ਰਚਾਇਆ। ਨਿਹਕਲੰਕ ਜੋ ਚਰਨੀਂ ਡਿੱਗੇ ਆਣ, ਪ੍ਰਭ ਦੇਵੇ ਮਾਣ ਸਵਾਇਆ। ਜੋ ਜਨ ਨਾ ਕਰਨ ਪਛਾਣ, ਪ੍ਰਭ ਰਾਓ ਰੰਕ ਕਰਾਇਆ । ਨਿਮਾਣਿਆਂ ਪ੍ਰਭ ਦੇਵੇ ਮਾਣ, ਨਿਮਾਣਿਆਂ ਸਿਰ ਛਤਰ ਝੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜਾ ਰਾਣਾ ਸਭ ਤਖ਼ਤੋਂ ਲਾਹਿਆ । ਸਾਚੇ ਸੰਤ ਪ੍ਰਭ ਚਰਨ ਟੇਕਾ। ਸਾਚਾ ਪ੍ਰਭ, ਸ਼ਬਦ ਉਪਜਾਏ ਏਕਾ। ਭਾਣਾ ਪ੍ਰਭ ਵਰਤਾਏ, ਕਲਜੁਗ ਜੀਵ ਭੁੱਲੇ ਅਨੇਕਾ। ਵੇਲੇ ਅੰਤ ਪਤਿ ਗਵਾਏ, ਇਕ ਰਖਾਏ ਪ੍ਰਭ ਚਰਨ ਟੇਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰੇ ਬੁਧਿ ਬਿਬੇਕਾ। ਸਾਚਾ ਪ੍ਰਭ ਭਰਮ ਨਿਵਾਰੇ। ਰਾਜੇ ਰਾਣੇ ਆਇਣ ਚਲ ਦਰਬਾਰੇ। ਜੋਤ ਸਰੂਪ ਪ੍ਰਭ ਪਰਗਟੇ ਗਿਰਧਾਰੇ। ਏਕਾ ਸ਼ਬਦ ਪ੍ਰਭ ਮਾਰੇ ਖੰਡਾ ਦੋ ਧਾਰੇ। ਆਤਮ ਮਾਰ ਕਰ ਖੁਆਰ ਉਤਰਨ ਪਾਰ, ਜੋ ਜਨ ਡਿੱਗਣ ਦਵਾਰੇ। ਵਿਚ ਸੰਸਾਰ ਪ੍ਰਭ ਗਿਰਧਾਰ, ਸੋਹੰ ਸ਼ਬਦ ਕਰਾਏ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁੱਚ ਵਰਤਾਏ ਵਿਚ ਸੰਸਾਰੇ। ਸਾਚਾ ਪ੍ਰਭ ਸਚ ਦੀਬਾਣ। ਚਾਰ ਵਰਨ ਪ੍ਰਭ ਪਾਏ ਏਕਾ ਮਾਣ। ਰਾਓ ਰੰਕ ਨਿਹਕਲੰਕ ਦਰ ਇਕ ਸਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਜ ਰਖਾਏ ਚਰਨ ਆਏ ਜੋ ਬਿਰਧ ਬਾਲ ਜਵਾਨ। ਪ੍ਰਭ ਰੱਖੇ ਲਾਜ ਬਿਰਧ ਬਾਲ ਅੰਞਾਣਿਆਂ। ਪ੍ਰਭ ਅਬਿਨਾਸ਼ੀ ਕਲਜੁਗ ਜਿਸ ਜਨ ਪਛਾਣਿਆ। ਸਾਚਾ ਪ੍ਰਭ ਪਰਗਟ ਜੋਤ, ਚਰਨ ਲਗਾਵੇ ਰਾਜੇ ਰਾਣਿਆਂ। ਹੰਕਾਰੀਆਂ ਪ੍ਰਭ ਹੰਕਾਰ ਨਿਵਾਰੇ, ਦਰਸ ਦਿਖਾਵੇ ਰਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਵਰਤਾਵੇ ਆਪਣੇ ਭਾਣਿਆਂ। ਸਾਚਾ ਪ੍ਰਭ ਸਚ ਵਰਤੇ ਭਾਣਾ। ਰਾਓ ਰੰਕ ਪ੍ਰਭ ਚਰਨ ਲਗਾਣਾ। ਸਾਚਾ ਸ਼ਬਦ ਪ੍ਰਭ ਸਚ ਸੁਨਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ । ਜੋਤ ਸਰੂਪ ਪ੍ਰਭ ਜਾਮਾ ਧਾਰ। ਕਲਜੁਗ ਆਇਆ ਵਿਚ ਸੰਸਾਰ। ਦਿਸ ਨਾ ਆਏ ਪ੍ਰਭ ਨੈਣ ਮੁੰਧਾਰ। ਪ੍ਰਭ ਸਾਚੇ ਦੀ ਸਾਚੀ ਕਾਰ। ਸਚ ਸੁੱਚ ਵਰਤਾਵੇ ਵਿਚ ਸੰਸਾਰ। ਸਤਿਜੁਗ ਵਰਤਾਵੇ ਪ੍ਰਭ ਸਤਿ ਵਰਤਾਰ। ਏਕਾ ਆਤਮ ਗਿਆਨ ਦੇ, ਪ੍ਰਭ ਭਰੇ ਭੰਡਾਰ। ਸਤਿਜੁਗ ਤੇਰਾ ਵਾਸ, ਮਿਟੇ
ਅੰਧੇਰ ਭਏ ਪਰਕਾਸ਼। ਬਾਲਕ ਦੇਵੇ ਗਿਆਨ, ਵਿਚ ਗਰਭਵਾਸ। ਸਾਚਾ ਸੋਹੰ ਸ਼ਬਦ ਪ੍ਰਭ ਵਿਚ ਚਲਾਏ ਸਵਾਸ। ਕਲਜੁਗ ਮਾਇਆ ਪ੍ਰਭ ਸਾਚੇ, ਜੀਵ ਜੰਤਾਂ ਕੀਨੀ ਨਾਸ। ਪਰਗਟ ਜੋਤ ਨਿਹਕਲੰਕ ਸ੍ਰਿਸ਼ਟ ਸਬਾਈ ਕੀਨੀ ਦਾਸ। ਸਤਿਜੁਗ ਤੇਰਾ ਸਤਿ ਵਰਤਾਰ। ਸੋਹੰ ਸ਼ਬਦ ਪ੍ਰਭ ਭਰੇ ਭੰਡਾਰ। ਚਾਰ ਵਰਨ ਸੋਹੰ ਏਕਾ ਅਧਾਰ। ਚਰਨ ਲਾਗ ਨੀਚ ਊਚ ਸਭ ਉਧਰੇ ਪਾਰ। ਪਾਰਬ੍ਰਹਮ ਪਰਮੇਸ਼ਵਰ ਨਰ ਨਰਾਇਣ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤੇਰਾ ਸਚ ਦਰਬਾਰ। ਸਾਚਾ ਦਰ ਗੁਰਸਿਖ ਸਾਚੇ ਮੰਗਿਆ। ਸੋਹੰ ਸ਼ਬਦ ਸਿੱਖ ਸਾਚੇ ਲਾਗੇ ਅੰਗਿਆ। ਗੁਣ ਨਿਧਾਨ ਪ੍ਰਭ ਸਾਚਾ ਨਾਮ ਦੇ, ਗੁਰਸਿਖ ਤੇਰਾ ਆਤਮ ਰੰਗਿਆ। ਪਰਗਟ ਜੋਤ ਦੇਵੇ ਦਰਸ ਵਿਸ਼ਨੂੰ ਭਗਵਾਨ, ਜਿਸ ਦਰ ਆਏ ਮੰਗਿਆ। ਚਾਰ ਵਰਨ, ਪ੍ਰਭ ਦਰ ਭਿਖਾਰੀ। ਧਰੇ ਜੋਤ ਨਿਹਕਲੰਕ ਅਵਤਾਰੀ । ਝੂਠੀ ਸ੍ਰਿਸ਼ਟ ਜੋਤ ਸਰੂਪ ਪ੍ਰਭ ਆਣ ਸੰਘਾਰੀ। ਕਲਜੁਗ ਕਾਇਆ ਪ੍ਰਭ ਪਾਰ ਉਤਾਰੀ। ਸਤਿਜੁਗ ਸਾਚੀ ਸਤਿਗੁਰ ਸਾਚੇ ਤੇਰੀ ਨੀਂਹ ਉਸਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਚਾਰ ਕੁੰਟ ਸਿਰ ਛਤਰ ਝੁਲਾਰੀ। ਛਤਰ ਸੋਹੇ ਪ੍ਰਭ ਸਾਚੇ ਸੀਸ । ਸਤਿਜੁਗ ਸਾਚੇ ਏਕਾ ਰਾਹ ਦਿਸਾਏ ਜਗਦੀਸ਼। ਗੁਰਸਿਖ ਸਾਚੇ ਪ੍ਰਭ ਮੇਲ ਮਿਲਾਏ, ਭੇਦ ਚੁਕਾਏ ਬੀਸ ਇਕੀਸ। ਅੰਤਕਾਲ ਵਿਚ ਜੋਤ ਰਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖਾਂ ਜਾਏ ਪੀਸ। ਪੀਸ ਪਿਸਾਵੇ ਸਾਰਾ ਜਗ। ਰਾਜੇ ਰਾਣੇ ਪਕੜ ਲਿਆਵੇ ਸ਼ਾਹ ਰਗ। ਕਲਜੁਗ ਜੀਵ ਅਗਨ ਜੋਤ ਜਾਇਣ ਦਗ। ਗੁਰਮੁਖ ਸਾਚੇ ਨਿਹਕਲੰਕ, ਤੇਰੀ ਚਰਨੀਂ ਜਾਇਣ ਲਗ। ਅੰਤਕਾਲ ਕਲ ਸੋ ਜਨ ਉਧਰੇ, ਜੋ ਪ੍ਰਭ ਆਏ ਪਗ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੱਗ । ਵਡ ਦਾਤਾ ਪ੍ਰਭ ਵਡ ਸੂਰ । ਸ੍ਰਿਸ਼ਟ ਸਬਾਈ ਕਰੇ ਚੂਰ। ਕਲਜੁਗ ਵੇਲਾ ਅੰਤ ਆ ਗਿਆ, ਨਾ ਰਿਹਾ ਦੂਰ। ਗੁਰ ਸਾਚਾ ਸ਼ਬਦ ਲਿਖਾ ਗਿਆ, ਗੁਰਸਿਖਾਂ ਆਤਮ ਕਰੇ ਭਰਪੂਰ । ਸਤਿਜੁਗ ਸਾਚੀ ਜੋਤ ਜਗਾ ਗਿਆ, ਸਿੱਖ ਸਾਚੇ ਜਿਉਂ ਕੋਹਤੂਰ। ਪ੍ਰਭ ਸਾਚਾ ਭੇਸ ਵਟਾ ਗਿਆ, ਜੋਤ ਸਰੂਪੀ ਸਾਚਾ ਏਕਾ ਨੂਰ। ਨਿਰੰਜਣ ਜੋਤ ਸਦ ਨਿਰਹਾਰ । ਪਾਰਬ੍ਰਹਮ ਜੋਤ ਸਰੂਪ ਲਏ ਅਵਤਾਰ। ਕਲਜੁਗ ਅੰਤਮ ਕਰੇ ਖੁਆਰ। ਸਤਿਜੁਗ ਸਾਚਾ ਸਚ ਵਰਤੇ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਭਏ ਨਿਹਕਲੰਕ ਅਵਤਾਰ। ਨਿਹਕਲੰਕ ਤੇਰਾ ਨਾਨਾ ਰੂਪ। ਸਾਚੀ ਜੋਤ ਪਰਗਟਾਏ, ਵਿਚ ਮਾਤ ਅੰਧ ਕੂਪ। ਆਤਮ ਅਗਨ ਲਗਾਈ, ਬਿਲਲਾਏ ਵਡ ਵਡ ਭੂਪ। ਪ੍ਰਭ ਸਾਚੇ ਦਇਆ ਕਮਾਈ, ਗੁਰਸਿਖਾਂ ਦਰਸ ਦਿਖਾਏ ਜੋਤ ਸਰੂਪ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਤੇਰੀ ਮਹਿੰਮਾ ਜਗਤ ਅਨੂਪ । ਸਾਚਾ ਪ੍ਰਭ, ਰੰਗ ਨਾ ਰੂਪਿਆ। ਜੋਤ ਸਰੂਪੀ ਸਦ ਜੋਤ ਸਰੂਪਿਆ। ਆਵਣ ਜਾਣ ਜਾਵਣ ਆਣ, ਜਾਮਾ ਧਾਰੇ ਗੁਰਸਿਖਾਂ ਸੋਹੰ ਸਾਚੀ ਧੂਪਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਤਿ ਸਰੂਪਿਆ। ਸਤਿਜੁਗ ਤੇਰੀ ਸਾਚੀ ਸਾਰ। ਸੋਹੰ ਸ਼ਬਦ ਤੇਰੀ ਵਰਤਾਰ। ਨਿਹਕਲੰਕ ਤੇਰਾ ਸਿਕਦਾਰ। ਵਡ ਵਡ ਆਪ ਪ੍ਰਭ ਵਡ ਕਰਤਾਰ। ਏਕਾ ਦਰ ਚਾਰ ਵਰਨ ਦਿਸਾਏ ਹਰਿ ਕਾ ਦਵਾਰ। ਪਾਰਬ੍ਰਹਮ ਜੋਤ ਜਗਾਏ ਅਪਰ ਅਪਾਰ। ਗੁਰਚਰਨ ਪ੍ਰੀਤੀ ਸਾਚਾ ਘਰ, ਸੋਹੰ ਸਾਚਾ ਸ਼ਬਦ ਜਨ ਭਗਤਾਂ ਦੇਵੇ ਭੰਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰਤਾਰ। ਸਤਿਜੁਗ ਸਾਚਾ ਸਤਿ ਕਰ ਜਾਣਿਆ। ਪਾਰਬ੍ਰਹਮ ਸਰੂਪ ਬ੍ਰਹਮ, ਵਿਰਲੇ ਗੁਰ ਕਿਸੇ ਪਛਾਣਿਆਂ। ਖੇਲ ਕੀਆ ਪ੍ਰਭ ਅਗੰਮ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਕੋਈ ਨਾ ਮਾਰੇ ਚਾਰ ਕੁੰਟ ਦਮ,
ਪ੍ਰਭ ਧਰੇ ਜੋਤ ਵਡ ਜਰਵਾਣਿਆ। ਸੋਹੰ ਸਾਚਾ ਸ਼ਬਦ ਜਪਾਵੇ ਨਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ । ਸਤਿਜੁਗ ਤੇਰੀ ਸਾਚੀ ਨਾਏ। ਪ੍ਰਭ ਅਬਿਨਾਸ਼ੀ ਦੇ ਲਿਖਾਏ। ਰਾਓ ਰੰਕ ਸਰਬ ਝੜ ਜਾਏ। ਊਚ ਨੀਚ ਕੋਈ ਰਹਿਣ ਨਾ ਪਾਏ । ਏਕਾ ਵਰਨ ਪ੍ਰਭ ਵਿਚ ਮਾਤ ਵਰਤਾਏ। ਸਾਚੀ ਸਰਨ ਨਿਹਕਲੰਕ ਤੇਰੀ ਦਿਸ ਆਏ। ਕਲ ਬੇਮੁਖ ਜੀਵ ਵੇਲੇ ਅੰਤ ਡਰਨ ਕੋਏ ਨਾ ਹੋਏ ਸਹਾਏ। ਪਤਤ ਪਾਪੀ ਸਭ ਦਰ ਤਰਨ, ਜੋ ਜਨ ਆਇਨ ਸਰਨਾਏ। ਸਾਧ ਸੰਗਤ ਗੁਰਚਰਨੀ ਤਰਨ, ਦਰ ਆਏ ਸੀਸ ਝੁਕਾਏ। ਮਾਤਲੋਕ ਨਾ ਹੋਵੇ ਮਰਨ, ਆਵਣ ਜਾਣ ਪ੍ਰਭ ਗੇੜ ਚੁਕਾਏ। ਖੋਲ੍ਹ ਦੇਵੇ ਪ੍ਰਭ ਹਰਨ ਫਰਨ, ਸੋਹੰ ਸ਼ਬਦ ਜੋ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਗਾਥ ਸਤਿਜੁਗ ਲਿਖਾਏ। ਹਰਨ ਫਰਨ ਪ੍ਰਭ ਆਪ ਖੁਲ੍ਹਾਏ। ਸਾਚੀ ਜੋਤ ਵਿਚ ਦੇਹ ਟਿਕਾਏ। ਅਗਿਆਨ ਅੰਧੇਰ ਸਭ ਦੇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜਾਨੰਦ ਗੁਰਸਿਖ ਉਪਜਾਏ। ਨਿਜਾਨੰਦ ਗੁਰ ਦਰ ਪਾਈਏ। ਕਲਜੁਗ ਮਾਇਆ ਤਨੋਂ ਜਲਾਈਏ। ਹੰਗਤਾ ਮੈਲ ਮਨੋਂ ਤਜਾਈਏ। ਸਾਚਾ ਗੁਰ ਸਾਚੀ ਸੰਗਤ ਬਣ ਜਾਈਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਹੋਏ ਦਾਗ਼ ਨਾ ਲਾਈਏ। ਸਾਚ ਪ੍ਰਭ, ਸਚ ਫ਼ਰਮਾਏ। ਸਾਚਾ ਸ਼ਬਦ ਗੁਰ ਸੰਗਤ ਸੁਣਾਏ। ਨਿੰਦਕ ਦੁਸ਼ਟ ਪ੍ਰਭ ਦਰ ਰਹਿਣ ਨਾ ਪਾਏ। ਪਹਿਲੀ ਮਾਘ ਪ੍ਰਭ ਸਾਰਾ ਭੇਦ ਖੁਲ੍ਹਾਏ। ਆਤਮ ਅਜੋੜ ਪ੍ਰਭ ਬੰਦੀ ਤੋੜ, ਪ੍ਰਭ ਸਾਚੀ ਬਣਤ ਬਣਾਏ। ਬੇਮੁਖ ਚਲੇ ਦੇਹੀ ਕੋਹੜ, ਰਸਨਾ ਨਿੰਦ ਜੋ ਪ੍ਰਭ ਸੁਣਾਏ। ਜੋ ਜਨ ਹੋਏ ਸ਼ਬਦ ਅਮੋੜ, ਸਾਧ ਸੰਗਤ ਵਿਚ ਰਹਿਣ ਨਾ ਪਾਏ । ਵੇਲਾ ਅੰਤ ਪ੍ਰਭ ਸਾਚੇ ਦੀ ਸਾਚੀ ਲੋੜ, ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਲਿਖਾਏ। ਸਾਚੇ ਸਿੱਖ ਸਚ ਵਰਤੰਤ। ਸਚ ਸੁੱਚ ਵਰਤਾਏ ਪ੍ਰਭ ਭਗਵੰਤ। ਬੇਮੁਖ ਭੁੱਲੇ ਸਰਬ ਜੀਵ ਜੰਤ । ਹੋਏ ਨਿਮਾਣਾ ਚਰਨੀਂ ਸੀਸ ਝੁਕਾਏ, ਬਖ਼ਸ਼ ਦੇਵੇ ਪ੍ਰਭ ਸਾਚਾ ਕੰਤ । ਚਰਨ ਧੂੜ ਜਨ ਮਸਤਕ ਲਾਏ, ਹੋਏ ਸਹਾਈ ਵੇਲੇ ਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਾਇਆ ਪਾਈ ਬੇਅੰਤ। ਸਤਿਜੁਗ ਸਾਚਾ ਪ੍ਰਭ ਸਾਚੇ ਲਾਇਆ । ਸਾਚਾ ਸ਼ਬਦ ਵੀਹ ਸੌ ਅੱਠ ਬਿਕ੍ਰਮੀ ਪਹਿਲੀ ਮਾਘ ਲਿਖਾਇਆ। ਏਕਾ ਰਾਗ ਪ੍ਰਭ ਸਾਚੇ ਸੋਹੰ ਚਾਰ ਵਰਨ ਸੁਣਾਇਆ। ਬੇਮੁਖਾਂ ਆਤਮ ਡੰਗ ਮਾਰੇ ਨਾਗ, ਬਾਸ਼ਕ ਤਸ਼ਕ ਪ੍ਰਭ ਟੁੰਬ ਉਠਾਇਆ। ਗੁਰਸਿਖ ਹਿਰਦੇ ਜਾਇਣ ਜਾਗ, ਨਾਦ ਧੁਨ ਪ੍ਰਭ ਦੇ ਉਪਜਾਇਆ। ਗੁਰਸਿਖ ਸਾਚੇ ਪ੍ਰਭ ਚਰਨੀਂ ਲਾਗ, ਕਲਜੁਗ ਮਮਤਾ ਦੇ ਤਜਾਇਆ। ਜੋਤ ਸਰੂਪ ਪਰਗਟੇ ਆਦਿ ਜੁਗਾਦਿ, ਨਿਹਕਲੰਕ ਕਲ ਜਾਮਾ ਘਨਕਪੁਰੀ ਵਿਚ ਪਾਇਆ। ਗੁਰਸਿਖ ਪ੍ਰਭ ਦੇਵੇ ਸਾਚੀ ਸਿਖਿਆ। ਵੇਲੇ ਅੰਤ ਸਾਧ ਸੰਗਤ ਤੇਰੀ ਸਚ ਪਰੀਖਿਆ । ਸਾਚਾ ਪ੍ਰਭ ਸਾਚਾ ਦਰ ਸਚ ਸੋਹੰ ਦੇਵੇ ਸਾਚੀ ਭੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਵਿਰਲੇ ਗੁਰਮੁਖ ਦੀਖਿਆ। ਵਿਰਲਾ ਗੁਰਸਿਖ ਪ੍ਰਭ ਦਰ ਪੇਖੇ। ਸਾਚਾ ਪਿਤ ਜਨ ਸਾਚਾ ਵੇਖੇ। ਸ੍ਰਿਸ਼ਟ ਸਬਾਈ ਪ੍ਰਭ ਰਹੀ ਭਰਮ ਭੁਲੇਖੇ। ਗੁਰਸਿਖ ਤੇਰਾ ਮਾਨਸ ਜਨਮ ਪ੍ਰਭ ਲਾਇਆ ਲੇਖੇ। ਜੋ ਜਨ ਦਰ ਆਇਣ ਵੇਖਾ ਵੇਖੇ। ਪ੍ਰਭ ਚਰਨੀ ਸੀਸ ਝੁਕਾਇਣ, ਪ੍ਰਭ ਸਾਚਾ ਲੇਖ ਲਿਖਾਏ ਵਿਚ ਲੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਵਿਚ ਵੇਖੇ। ਸਾਧ ਸੰਗਤ ਸਾਚਾ ਫ਼ਰਮਾਣ। ਸਾਚਾ ਸ਼ਬਦ ਸਾਚਾ ਗੁਰ ਸਚ ਪਾਵੇ ਆਣ। ਨਿੰਦਕ ਦੁਸ਼ਟ ਦੁਰਾਚਾਰ, ਪ੍ਰਭ ਦਰ ਨਾ ਪਾਇਣ। ਸੋ ਜਨ ਉਧਰਨ ਪਾਰ, ਸੋਹੰ ਸ਼ਬਦ ਜੋ ਰਸਨਾ ਗਾਇਣ। ਕਲਜੁਗ ਜਾਮਾ ਧਾਰਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
ਸਾਧ ਸੰਗਤ ਪ੍ਰਭ ਭਓ ਚੁਕਾਏ। ਸਾਚਾ ਸ਼ਬਦ ਸਤਿ ਵਰਤਾਏ। ਸੰਤ ਮਨੀ ਸਿੰਘ ਸਾਚਾ ਮਾਣ ਦਵਾਏ। ਜਾਮਾ ਧਾਰ ਨਿਹਕਲੰਕ, ਸਤਿਗੁਰ ਸਾਚਾ ਸਤਿਜੁਗ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਤਿਲਕ ਲਗਾਏ। ਸਾਚੇ ਪ੍ਰਭ ਸਚ ਤਿਲਕ ਲਗਾਇਆ। ਚਾਰ ਵਰਨ ਸਿਰਤਾਜ ਬਣਾਇਆ । ਚਾਰ ਵਰਨ ਮਨੀ ਸਿੰਘ ਤੇਰੀ ਸਰਨਾਇਆ। ਪਰਬ੍ਰਹਮ ਅਚਰਜ ਖੇਲ, ਸਤਿਜੁਗ ਸਾਚੇ ਜੋਤ ਸਰੂਪੀ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਵਰਭੰਡ ਏਕਾ ਸ਼ਬਦ ਚਲਾਇਆ। ਸਾਚੇ ਪ੍ਰਭ ਸਚ ਸਤਿਜੁਗ ਲਾਇਆ। ਸਾਚਾ ਸਤਿਗੁਰ ਪ੍ਰਭ ਆਪ ਪਰਗਟਾਇਆ। ਜੋਤ ਸਰੂਪੀ ਨਿਹਕਲੰਕ ਭਰਮ ਭੁਲੇਖਾ ਸਾਰਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰਾ ਭੇਦ ਆਪ ਖੁਲ੍ਹਾਇਆ। ਮਨੀ ਸਿੰਘ ਸਿਰ ਤੇਰੇ ਤਾਜਾ। ਵਡਾ ਪ੍ਰਭ ਆਪ ਵਡ ਰਾਜਾ। ਪਰਗਟਾਈ ਜੋਤ ਰਖਾਈ ਲਾਜ ਵਿਚ ਮਾਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਰੱਖੇ ਲਾਜਾ। ਸਤਿਜੁਗ ਸਾਚਾ ਸਤਿ ਉਪਜਾਇਆ। ਕਲਜੁਗ ਮਾਝਾ ਥੇਹ ਕਰ, ਸਤਿਜੁਗ ਸਾਚੇ ਪਰਗਟਾਇਆ। ਸਤਿਜੁਗ ਅੰਮ੍ਰਿਤ ਮੇਘ ਬਰਸ, ਸਤਿ ਸਰੂਰ ਪ੍ਰਭ ਦੇ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਭੇਤ ਚੁਕਾਇਆ। ਸਤਿਜੁਗ ਸਾਚੇ ਪ੍ਰਭ ਭਾਗ ਲਗਾਵਣਾ। ਦੇਸ ਮਾਝਾ ਪ੍ਰਭ ਫੇਰ ਵਸਾਵਣਾ। ਪੁਰੀ ਘਨਕ ਹੋਏ ਸਤਿ ਸੁਹਾਵਣਾ । ਚਾਰ ਵਰਨ ਪ੍ਰਭ ਦਰ ਆਏ ਸਾਚਾ ਗਾਵਣਾ। ਮਹਾਰਾਜ ਸ਼ੇਰ ਸਿੰਘ ਸ਼ਬਦ ਸੁਣਾਏ, ਚਾਰ ਕੁੰਟ ਜੋਤ ਸਰੂਪ ਵਿਚ ਪਾਵਣਾ। ਜੋਤ ਸਰੂਪ ਭਏ ਜਗ ਅੰਤਰ। ਸੋਹੰ ਸ਼ਬਦ ਦੇਵੇ ਸਾਚਾ ਗੁਰ ਮੰਤਰ। ਗੁਰਸਿਖ ਆਤਮ ਸਦਾ ਪ੍ਰਭ ਬਸੰਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਕਰੇ ਸੁਤੰਤਰ। ਗੁਰਸਿਖ ਤੇਰੀ ਆਤਮ ਰਾਸ। ਸਾਚਾ ਪ੍ਰਭ ਵਸੇ ਤੇਰੇ ਪਾਸ। ਧਰੇ ਜੋਤ ਪ੍ਰਭ ਅਬਿਨਾਸ਼। ਸਦਾ ਅਡੋਲ ਨਾ ਜਾਏ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਪ੍ਰਭ ਸਦਾ ਬਲ ਬਲ ਜਾਸ। ਸਾਚਾ ਸ਼ਬਦ ਪ੍ਰਭ ਜਾਏ ਵੰਡ। ਬੇਮੁਖ ਪ੍ਰਭ ਲਾਏ ਸੋਹੰ ਡੰਡ। ਗੁਰਸਿਖ ਤੇਰੀ ਆਤਮ ਹੋਏ ਨਾ ਰੰਡ। ਜਾਮਾ ਧਾਰ ਨਿਹਕਲੰਕ, ਰਾਜਿਆਂ ਰਾਣਿਆਂ ਤੋੜੇ ਘੁਮੰਡ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰੇ ਵਿਚ ਬ੍ਰਹਿਮੰਡ। ਵਰਭੰਡੀ ਵਰਭੰਡ ਸਮਾਏ। ਚਾਰ ਵਰਨ ਪ੍ਰਭ ਏਕਾ ਜੋਤ ਜਗਾਏ। ਏਕਾ ਏਕ ਪ੍ਰਭ ਏਕ ਕਰ, ਏਕਾ ਮਾਰਗ ਲਾਏ। ਨਿਹਕਲੰਕ ਸਾਚੀ ਚਰਨ ਟੇਕ ਧਰ, ਦੂਸਰ ਸਾਰਾ ਭੇਦ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਾਚਾ ਮਾਰਗ ਸਤਿਜੁਗ ਲਾਇਆ। ਪ੍ਰਭ ਅਬਿਨਾਸ਼ੀ ਸ਼ਬਦ ਲਿਖਾਇਆ। ਪਹਿਲੀ ਮਾਘ ਪ੍ਰਭ ਜਨਮ ਦਵਾਇਆ। ਵੀਹ ਸੌ ਅੱਠ ਬਿਕ੍ਰਮੀ, ਸਤਿਗੁਰ ਸਾਚੇ ਮਾਣ ਦਵਾਇਆ। ਕਲਜੁਗ ਵੇਲਾ ਅੰਤਮ ਅੰਤ, ਬੇਮੁਖਾਂ ਹੱਥ ਨਾ ਆਇਆ। ਦਰ ਆਏ ਗੁਰਸਿਖ ਸਾਚੇ ਸੰਤ, ਪ੍ਰਭ ਸਾਚਾ ਲੇਖ ਲਿਖਾਇਆ। ਕੋਈ ਨਾ ਦੀਸੇ ਦੇਵ ਦੰਤ, ਪ੍ਰਭ ਸੋਹੰ ਸ਼ਬਦ ਚਲਾਇਆ । ਸ੍ਰਿਸ਼ਟ ਸਬਾਈ ਹੋਈ ਭਸਮੰਤ, ਜੋਤ ਅਗਨ ਪ੍ਰਭ ਦੇ ਲਗਾਇਆ। ਸੋ ਜਨ ਉਧਰੇ ਜਿਨ ਮਿਲਿਆ ਪ੍ਰਭ ਸਾਚਾ ਕੰਤ, ਚਲ ਆਏ ਨਿਹਕਲੰਕ ਸਰਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਇਆ। ਸਤਿਜੁਗ ਤੇਰਾ ਵਕ਼ਤ ਸੁਹਾਏ। ਸਤਿ ਪੁਰਖਾਂ ਆਤਮ ਪ੍ਰਭ ਜੋਤ ਜਗਾਏ। ਆਤਮ ਸ਼ਾਂਤ ਗੁਰਸਿਖ ਸਾਚੇ, ਪ੍ਰਭ ਸਾਚਾ ਕਲ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਕਰਾਏ। ਸਾਚਾ ਪ੍ਰਭ ਕਲ ਸਾਚੀ ਸ਼ਰਨਾ। ਅਵਤਾਰ ਨਰ ਕਿਸੇ ਵਿਰਲੇ ਗੁਰਮੁਖ ਵਰਨਾ। ਕਲਜੁਗ
ਜੀਵਾਂ ਅੰਤਕਾਲ ਕਲ, ਦੁਖ ਡਾਹਢਾ ਭਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਚਰਨ ਲਾਗ ਕਲ ਤਰਨਾ। ਤਰਨ ਤਾਰਨ ਪ੍ਰਭ ਸਮਰਥ। ਗੁਰਸਿਖ ਰੱਖੇ ਦੇ ਕਰ ਹੱਥ। ਏਕਾ ਸ਼ਬਦ ਪ੍ਰਭ ਸਾਚਾ ਦੇਵੇ ਸਾਚੀ ਵਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ। ਸਰਬ ਕਲਾ ਪ੍ਰਭ ਕਲ ਵਿਚ ਆਏ। ਨਿਹਕਲੰਕ ਕਲ ਨਾਮ ਧਰਾਏ। ਛੱਡ ਦੇਹ ਪ੍ਰਭ ਗਿਰਧਾਰ, ਜੋਤ ਸਰੂਪੀ ਜੋਤ ਪਰਗਟਾਏ। ਸਾਚਾ ਕਰ ਆਕਾਰ, ਕਲਜੁਗ ਅੰਧੇਰ ਪ੍ਰਭ ਦੇ ਮਿਟਾਏ। ਸਾਚਾ ਸ਼ਬਦ ਵਰਤਾਰ, ਚਾਰ ਵਰਨ ਪ੍ਰਭ ਦੇ ਵਰਤਾਏ। ਪ੍ਰਭ ਜਾਏ ਕਾਜ ਸਵਾਰ, ਪ੍ਰਭ ਸਾਚੇ ਦਰਸ ਜੋ ਜਨ ਪਾਏ। ਮਹਾਰਾਜ ਸ਼ੇਰ ਸਿੰਘ ਕਿਰਪਾ ਧਾਰ, ਅੰਮ੍ਰਿਤ ਝਿਰਨਾ ਨਿਜ ਦੇ ਝਿਰਾਏ । ਝਿਰਨਾ ਝਿਰੇ ਅੰਮ੍ਰਿਤ ਰਸ । ਪ੍ਰਭ ਅਬਿਨਾਸ਼ੀ ਹੋਇਆ ਵਸ। ਸਾਚਾ ਪ੍ਰਭ ਸਤਿਜੁਗ ਸਾਚਾ ਰਾਹ ਜਾਏ ਦੱਸ। ਸਾਧ ਸੰਗਤ ਪਹਿਲੀ ਮਾਘ ਚਰਨ ਆਏ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਗੁਰਮੁਖਾਂ ਹੱਸ। ਗੁਰਸਿਖ ਤੇਰੀ ਉਤਮ ਜ਼ਾਤੀ। ਅੰਮ੍ਰਿਤ ਦੇਵੇ ਪ੍ਰਭ ਦਾਨ ਬੂੰਦ ਸਵਾਂਤੀ। ਗੁਰਸਿਖ ਸਾਚੇ ਦਰਸ ਦਿਖਾਏ ਪ੍ਰਭ ਸੁੱਤਿਆਂ ਰਾਤੀ। ਸਾਚਾ ਪ੍ਰਭ ਆਤਮ ਜੋਤ ਜਗਾਏ, ਸੋਹੰ ਸ਼ਬਦ ਲਗਾਏ ਬਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੇ ਦਾਨ ਪ੍ਰਭ ਵਡ ਦਾਤੀ। ਸਾਚਾ ਪ੍ਰਭ ਦੇਵੇ ਸਾਚਾ ਦਾਨਾ। ਸੋਹੰ ਸ਼ਬਦ ਜਗਤ ਮਹਾਨਾ। ਰਸਨਾ ਜਪ ਜੀਵ ਆਤਮ ਉਪਜੇ ਬ੍ਰਹਮ ਗਿਆਨਾ। ਸਾਚਾ ਨਾਮ ਅੰਮ੍ਰਿਤ ਰਸ ਪੀਵ, ਸਾਚਾ ਰਸ ਪ੍ਰਭ ਵਿਚ ਦੇਹ ਉਪਜਾਨਾ। ਕਲਜੁਗ ਉਤਮ ਹੋਏ ਜੀਵ, ਜਨ ਬਖ਼ਸ਼ੇ ਪ੍ਰਭ ਚਰਨ ਧਿਆਨਾ। ਪ੍ਰਭ ਆਤਮ ਜੋਤ ਜਗਾਏ ਦੀਪ, ਹੋਏ ਪਰਕਾਸ਼ ਕੋਟ ਭਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਮਾਂ ਸੁਹਾਨਾ। ਸਤਿਜੁਗ ਸਾਚਾ ਪ੍ਰਭ ਸਮਾਂ ਸੁਹਾਨਾ। ਪਹਿਲੀ ਮਾਘ ਪ੍ਰਭ ਸਾਚਾ ਸਤਿਜੁਗ ਲਾਨਾ। ਏਕ ਰਾਗ ਸਾਚਾ ਨਾਦ, ਪ੍ਰਭ ਸਾਚੀ ਧੁੰਨ ਉਪਜਾਨਾ । ਆਦਿ ਜੁਗਾਦਿ ਸਦਾ ਬ੍ਰਹਿਮਾਦ, ਪ੍ਰਭ ਏਕਾ ਬ੍ਰਹਮ ਉਪਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲਾਨਾ। ਸਤਿਜੁਗ ਸਾਚਾ ਸਚ ਵਰਤੰਤ। ਗੁਰਮੁਖ ਵਿਰਲੇ ਦਿਸਨ ਸੰਤ। ਦੁਖਦਾਇਕ ਮਿਟਨ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਏ, ਕਲਜੁਗ ਤੇਰਾ ਹੋਏ ਅੰਤ । ਸਤਿਜੁਗ ਆਏ ਪ੍ਰਭ ਸਰਨਾਇਆ। ਸਾਚਾ ਵਰ ਪ੍ਰਭ ਦਰ ਤੇ ਪਾਇਆ। ਭੁਖ ਦੁਖ ਪ੍ਰਭ ਰੋਗ ਮਿਟਾਇਆ। ਆਤਮ ਸੁਖ ਪ੍ਰਭ ਸਾਚੇ ਸਤਿਜੁਗ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਨਿਮਾਣਿਆਂ ਹੱਥ ਟਿਕਾਇਆ। ਨਿਮਾਣਿਆਂ ਪ੍ਰਭ ਮਾਣ ਦਵਾਏ। ਰਾਓ ਉਮਰਾਓ ਵਿਚ ਖ਼ਾਕ ਮਿਲਾਏ। ਵਰਨ ਬਰਨ ਪ੍ਰਭ ਭੇਦ ਮਿਟਾਏ। ਏਕਾ ਸ਼ਰਨ ਨਿਹਕਲੰਕ ਪ੍ਰਭ ਸਾਚੀ ਲਿਖਤ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਏ। ਸਾਚਾ ਸ਼ਬਦ ਭਉ ਚੁਕਾਏ। ਪ੍ਰਭ ਅਬਿਨਾਸ਼ੀ ਨਜ਼ਰੀ ਆਏ। ਵਿਸਮਾਦੀ ਵਿਸਮਾਦ ਗੁਰਸਿਖ ਵਿਸਮਾਦ ਹੋ ਜਾਏ। ਸਾਚਾ ਪ੍ਰਭ ਸਦਾ ਅਨਾਦੀ, ਅਨਹਦ ਸਾਚਾ ਰਾਗ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਚ ਵਰਤਾਏ। ਸਚ ਸੁੱਚ ਪ੍ਰਭ ਭਰੇ ਭੰਡਾਰਾ। ਪੂਰਨ ਦੇਵੇ ਬ੍ਰਹਮ ਪ੍ਰਭ ਨਾਰੀ ਨਾਰਾ। ਏਕਾ ਏਕ ਕਰਾਏ ਪ੍ਰਭ ਏਕਾ ਏਕੰਕਾਰਾ। ਸਾਚਾ ਸ਼ਬਦ ਚਲਾਏ, ਪ੍ਰਭ ਸਚ ਕਰੇ ਵਰਤਾਰਾ। ਸਾਚੀ ਜੋਤ ਪਰਗਟਾਏ, ਨਿਹਕਲੰਕ ਅਵਤਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਖੋਲ੍ਹੇ ਮੋਖ ਦਵਾਰਾ। ਸਤਿਜੁਗ ਸਾਚੇ ਪ੍ਰਭ ਸਾਚੀ ਸੁਰਤ ਰਖਾਈ। ਪ੍ਰਭ ਅਬਿਨਾਸ਼ੀ ਪਰਗਟ ਜੋਤ, ਕਲ ਸਾਚੀ ਲਿਖਤ ਲਿਖਾਈ। ਵਰਨ
ਬਰਨ ਮਿਟਾਏ ਇਕ ਕਰਾਏ ਗੋਤ, ਊਚ ਨੀਚ ਪ੍ਰਭ ਭੇਵ ਮਿਟਾਈ। ਮਾਤ ਪਰਗਟਾਈ ਨਿਰੰਜਣ ਜੋਤ, ਮਹਾਰਾਜ ਸ਼ੇਰ ਸਿੰਘ ਜੋਤ ਸਵਾਈ। ਜੋਤ ਸਰੂਪ ਜੋਤ ਉਜਿਆਰਾ। ਕਲਜੁਗ ਝੂਠਾ ਮਿਟਾਏ ਪਸਾਰਾ। ਸਤਿਜੁਗ ਸਾਚਾ ਸਤਿ ਵਰਤਾਏ ਵਿਚ ਸੰਸਾਰਾ। ਪ੍ਰਭ ਏਕਾ ਮਾਣ ਰਖਾਏ, ਸਭ ਨਾਰੀ ਨਾਰਾ। ਕੋਈ ਭਿਖ ਮੰਗਣ ਨਾ ਜਾਏ, ਪ੍ਰਭ ਸਾਚਾ ਦੇਵੇ ਸਰਬ ਭੰਡਾਰਾ । ਦੁੱਖੀਆ ਜੀਵ ਕੋਈ ਦਿਸ ਨਾ ਆਏ, ਸੋਹੰ ਸ਼ਬਦ ਦੇਵੇ ਅਧਾਰਾ। ਬੇਮੁਖ ਕੋਈ ਰਹਿਣ ਨਾ ਪਾਏ, ਸ਼ਬਦ ਚਲਾਏ ਪ੍ਰਭ ਖੰਡਾ ਦੋ ਧਾਰਾ। ਸਾਚੀ ਨਿਹਕਲੰਕ ਤੇਰੀ ਸਰਨਾਏ, ਮਹਾਰਾਜ ਸ਼ੇਰ ਸਿੰਘ ਨਰ ਅਵਤਾਰਾ। ਸਾਚਾ ਸਿੱਖ ਸਰਬ ਗੁਣ ਜਾਣੇ। ਪ੍ਰਭ ਸਾਚੇ ਕਾ ਸਾਚਾ ਰੰਗ, ਜੋਤ ਸਰੂਪੀ ਮਾਣੇ। ਸੋ ਜਨ ਉਧਰੇ ਪਾਰ, ਜੋ ਚਲੇ ਪ੍ਰਭ ਕੇ ਭਾਣੇ। ਪੂਰਨ ਸ਼ਬਦ ਰੱਖੇ ਉਧਾਰ, ਮਹਾਰਾਜ ਸ਼ੇਰ ਸਿੰਘ ਬਖ਼ਸ਼ੇ ਬਾਲ ਅੰਞਾਣੇ। ਸਤਿਜੁਗ ਤੇਰਾ ਸਾਂਤਕ ਰੂਪ। ਏਕਾ ਦਿਸੇ ਪ੍ਰਭ ਸਾਚਾ ਭੂਪ। ਜੋਤ ਸਰੂਪੀ ਜੋਤ ਪ੍ਰਭ, ਪ੍ਰਭ ਸਾਚੇ ਕਾ ਸਾਚਾ ਰੂਪ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ, ਪਰਗਟ ਜੋਤ ਸਵੱਛ ਸਰੂਪ। ਸਾਚਾ ਸਰੂਪ ਜਿਸ ਜਨ ਜਾਣਿਆ। ਪਾਰਬ੍ਰਹਮ ਪਰਮੇਸ਼ਵਰ ਕਲਜੁਗ ਪਛਾਣਿਆ । ਤਨ ਮਨ ਧਨ ਪ੍ਰਭ ਚਰਨ ਨਿਸਾਣਿਆ। ਸਾਚਾ ਸ਼ਬਦ ਸੁਣ ਕੰਨ, ਆਤਮ ਸੁੱਖ ਪਾਏ ਮਹਾਨਿਆ। ਆਤਮ ਉਪਜਾਈ ਸਾਚੀ ਧੁਨ, ਕਿਰਪਾ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਸਾਚਾ ਪ੍ਰਭ ਸਦਾ ਸੁਖਦਾਇਆ। ਭਗਤ ਜਨਾਂ ਅੰਤਕਾਲ ਪ੍ਰਭ ਸਾਚੇ ਜਨਮ ਦਵਾਇਆ। ਜੋਤ ਸਰੂਪੀ ਨਿਹਕਲੰਕ ਚਰਨੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਲਾਜ ਆਪ ਰਘੁਰਾਇਆ। ਗੁਰਸਿਖ ਸਾਚੇ ਪ੍ਰਭ ਉਪਜਾਏ। ਚਰਨ ਸੇਵ ਪ੍ਰਭ ਪਕੜ ਲਿਆਏ। ਦੇਵੇ ਵਡਿਆਈ ਵਿਚ ਦੇਵੀ ਦੇਵ, ਸਾਚੀ ਲਿਖਤ ਪ੍ਰਭ ਲੇਖ ਲਿਖਾਏ। ਮਿਲਿਆ ਪ੍ਰਭ ਅਲੱਖ ਅਭੇਵ, ਪ੍ਰਭ ਕੀ ਮਹਿੰਮਾ ਗਣੀ ਨਾ ਜਾਏ। ਸਾਚਾ ਸ਼ਬਦ ਸੋਹੰ ਰਸਨਾ ਜਪੇ, ਪਰਗਟ ਜੋਤ ਪ੍ਰਭ ਆਤਮ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹੋਏ ਸਹਾਏ । ਸਾਚੇ ਸਿੱਖ ਪ੍ਰਭ ਜਨਮ ਦਵਾਇਆ। ਸ਼ਬਦ ਸਰੂਪੀ ਸ਼ਬਦ ਪ੍ਰਭ, ਸਾਚੇ ਆਣ ਸੁਹਾਇਆ। ਝਿਰਨਾ ਝਿਰਾਏ ਵਿਚ ਕਵਲ ਨਭ, ਦਸਵਾਂ ਦਵਾਰ ਖੋਲ੍ਹ ਦਿਖਾਇਆ। ਜੋਤ ਪਰਗਟਾਏ ਮਾਤ ਪ੍ਰਭ ਝੱਬ, ਸਾਧ ਸੰਗਤ ਪ੍ਰਭ ਸਚ ਧਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਸਾਧ ਸੰਗਤ ਪ੍ਰਭ ਚਰਨ ਧਿਆਨਾ। ਪਰਗਟਾਏ ਜੋਤ ਵਿਸ਼ਨੂੰ ਭਗਵਾਨਾ। ਸ਼ਬਦ ਲਿਖਾਏ ਵਰਤਾਏ, ਉਪਜਾਏ ਬ੍ਰਹਮ ਗਿਆਨਾ। ਹੋਏ ਸਹਾਏ ਪ੍ਰਭ ਰਘੁਰਾਏ, ਸਾਚਾ ਦਾਨ ਪ੍ਰਭ ਝੋਲੀ ਪਾਏ ਸੋਹੰ ਦਾਨਾ। ਸਾਧ ਸੰਗਤ ਤੇਰਾ ਸੰਗ ਸੁਹੇਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ । ਗੁਰਸਿਖ ਤੇਰੀ ਆਤਮ ਧੀਰ । ਅੰਮ੍ਰਿਤ ਚਲਾਇਆ ਸਾਚਾ ਨੀਰ। ਹੰਗਤਾ ਤੋੜੇ ਪ੍ਰਭ ਆਤਮ ਜ਼ੰਜੀਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵਡਿਆਏ ਵਿਚ ਸੰਤ ਫ਼ਕੀਰ। ਮਾਣ ਗਵਾਏ ਪ੍ਰਭ ਫ਼ਕੀਰ ਫ਼ਕੀਰਾ। ਅੰਤ ਮਿਟਾਏ ਪ੍ਰਭ ਸ਼ਾਹ ਸੁਲਤਾਨਾ ਪੀਰਾ । ਜੋਤ ਸਰੂਪੀ ਪ੍ਰਭ ਜੋਤ ਖਿਚਾਏ ਮਾਤਲੋਕ ਸਭ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸਤਿਜੁਗ ਉਪਜਾਏ, ਮੁਖ ਰਖਾਏ ਸਤਿਜੁਗ ਸਾਚਾ ਹੀਰਾ। ਆਇਆ ਪ੍ਰਭ ਗਵਰਧਨ ਧਾਰ। ਸ੍ਰਿਸ਼ਟ ਸਬਾਈ ਦੱਬੀ ਭਾਰ। ਧਰਤ ਮਾਤ ਕਰੇ ਪੁਕਾਰ। ਦੁੱਖੀ ਜੀਵ ਬਿਲਲਾਇਨ ਕਰ ਕਰ ਹਾਹਾਕਾਰ। ਮਾਇਆਧਾਰੀ ਕਲਜੁਗ ਜੀਵ, ਨਿਰਧਨਾਂ ਕਰਨ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਰਗਟੇ ਜੋਤ ਨਿਹਕਲੰਕ ਅਵਤਾਰ। ਜਗਤ ਮਾਤ ਧਰਤ ਪੁਕਾਰੀ। ਸ੍ਰਿਸ਼ਟ ਸਬਾਈ ਰਸਨ ਵਿਕਾਰੀ। ਕਲਜੁਗ
ਟੁੱਟਾ ਨਾਤ, ਮਾਤ ਪਿਤ ਸੁਤ ਭੈਣ ਭਰਾ ਨਰ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਲਾਜ ਮੁਰਾਰੀ। ਸਾਚਾ ਪ੍ਰਭ ਸਚ ਸੁਣ ਪੁਕਾਰ। ਕਲਜੁਗ ਆਇਆ ਜਾਮਾ ਧਾਰ। ਹੰਕਾਰੀਆਂ ਪ੍ਰਭ ਨਿਵਾਰੇ ਹੰਕਾਰ। ਮਾਇਆਧਾਰੀ ਕਰੇ ਖੁਆਰ। ਨਿਮਾਣਿਆਂ ਪ੍ਰਭ ਜਾਏ ਤਾਰ। ਸਚ ਸੁੱਚ ਕਰੇ ਆਤਮ ਵਰਤਾਰ। ਬੇਮੁਖਾਂ ਮਾਰੇ ਪ੍ਰਭ ਆਤਮ ਸ਼ਬਦ ਕਟਾਰ। ਜੋਤ ਪਰਗਟਾਏ ਨਿਹਕਲੰਕ ਸਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ। ਸਾਚਾ ਪ੍ਰਭ ਸਚੀ ਸਰਕਾਰ । ਝੂਠੀ ਸ੍ਰਿਸ਼ਟ ਝੂਠਾ ਪਸਾਰ। ਏਕਾ ਪ੍ਰਭ ਵਡ ਸਿਕਦਾਰ। ਰਾਜਾ ਰਾਣਾ ਹੋਏ ਬੇਮੁਹਾਰ। ਦਿਸ ਨਾ ਆਏ ਨਿਹਕਲੰਕ ਤੇਰਾ ਉਚ ਦਰਬਾਰ। ਵੇਲੇ ਅੰਤ ਪ੍ਰਭ ਸਾਚਾ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੇਰਾ ਵਰਤਾਰ। ਮਾਇਆਧਾਰੀ ਜਗਤ ਹੰਕਾਰੀ ਸਾਚਾ ਪ੍ਰਭ ਕਰੇ ਖੁਆਰੀ। ਨਿਮਾਣਿਆਂ ਪ੍ਰਭ ਬਖ਼ਸ਼ੇ ਸਚੀ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਪ ਮੁਰਾਰੀ । ਸਾਚਾ ਪ੍ਰਭ ਸਰਧਨ ਪੂਰ। ਨਿਰਧਨ ਦੇਵੇ ਪ੍ਰਭ ਚਰਨ ਧੂੜ। ਹੰਕਾਰੀਆਂ ਪ੍ਰਭ ਪਾਏ ਸਾਚਾ ਜੂੜ। ਨਿਮਾਣਿਆਂ ਪ੍ਰਭ ਆਤਮ ਬਖ਼ਸ਼ੇ ਰੰਗ ਮਜੀਠੀ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਬਖ਼ਸ਼ੇ ਚਰਨ ਧੂੜ। ਮਾਣ ਮੋਹ ਪ੍ਰਭ ਜਗਤ ਤਜਾਇਆ। ਵਡ ਵਡ ਵਡ ਆਪ ਵਡ ਅਖਵਾਇਆ। ਛਡ ਛਡ ਛਡ ਪ੍ਰਭ ਛਡ ਦੇਹ ਜੋਤ ਸਰੂਪ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਨਿਮਾਣਿਆਂ ਹੱਥ ਟਿਕਾਇਆ। ਕਲਜੁਗ ਜੀਵ ਹੋਏ ਅੰਞਾਣੇ। ਦੁਖ ਦਲਿਦਰੀ ਜੀਵ ਕੁਰਲਾਣੇ। ਸਤਿਜੁਗ ਸਾਚੇ ਪ੍ਰਭ ਸਾਚੇ ਮਾਣ ਦਵਾਣੇ। ਰਾਜੇ ਰਾਣੇ ਪ੍ਰਭ ਦਰ ਦਰ ਭਵਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚੋਂ ਨੀਚ ਕਰਾਣੇ। ਨੀਚਾਂ ਪ੍ਰਭ ਊਚ ਕਰਾਏ। ਧੰਨ ਧੰਨ ਧੰਨ ਜਨ ਨੀਚ, ਜੋ ਸਾਚਾ ਪ੍ਰਭ ਧਿਆਏ। ਸਾਚਾ ਪ੍ਰਭ ਦਿਸੇ ਹਿਰਦੇ ਬੀਚ, ਵੇਲੇ ਅੰਤ ਹੋਏ ਸਹਾਏ। ਹੰਕਾਰੀਆਂ ਵੇਲੇ ਅੰਤ ਆਤਮ ਗੰਢ ਗਈ ਪੀਚ, ਦੇਵੇ ਕੌਣ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਕ ਨਿਵਾਸ ਲਿਖਾਏ। ਨਿਮਾਣਿਆਂ ਪ੍ਰਭ ਮਾਣ ਦਵਾਣਾ । ਸਾਚਾ ਛਤਰ ਪ੍ਰਭ ਸੀਸ ਝੁਲਾਣਾ। ਏਕਾ ਜੋਤ ਏਕਾ ਗੋਤ ਪ੍ਰਭ ਵਰਨ ਚਾਰ ਇਕ ਕਰਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜਾ ਰਾਣਾ ਸਭ ਤਖ਼ਤੋਂ ਲਾਹਣਾ। ਸਾਚਾ ਜਾਮਾ ਪ੍ਰਭ ਕਲ ਧਾਰਿਆ। ਨਿਰਧਨਾ ਪ੍ਰਭ ਜਨਮ ਸਵਾਰਿਆ। ਸਾਚੀ ਦੇ ਵਡਿਆਈ, ਸਚ ਦਿਸਾਏ ਹਰਿ ਕੇ ਦਵਾਰਿਆ। ਏਕਾ ਸ਼ਰਨਾਏ ਸਾਚਾ ਪ੍ਰਭ, ਜੋਤ ਸਰੂਪ ਜਗਤ ਵਰਤਾਰਿਆ। ਚਾਰ ਵਰਨ ਹੋਏ ਭੈਣਾਂ ਭਾਈ, ਪਰਗਟੇ ਜੋਤ ਨਿਹਕਲੰਕ ਅਵਤਾਰਿਆ। ਮਾਤਾ ਧਰਤੀ ਸਾਚੀ ਮਾਈ, ਪ੍ਰਭ ਆਈ ਚਰਨ ਪੁਕਾਰਿਆ। ਕਲਜੁਗ ਮਾਇਆ ਕਲਜੁਗ ਜੀਵਾਂ ਗਈ ਜਿੱਤ, ਕਰਮ ਧਰਮ ਜਗ ਦੋਵੇਂ ਹਾਰਿਆ। ਮਹਾਰਾਜ ਸ਼ੇਰ ਸਿੰਘ ਕਰ ਸਾਚਾ ਹਿਤ, ਕਲੰਕਨਿਹ ਜਾਮਾ ਘਨਕਪੁਰੀ ਵਿਚ ਧਾਰਿਆ। ਸਾਚੀ ਮਾਤ ਦਰ ਪ੍ਰਭ ਆ। ਪ੍ਰਭ ਅਬਿਨਾਸ਼ੀ ਅੱਗੇ ਮਾਰੀ ਧਾਹ । ਮਾਇਆਧਾਰੀ ਕਲਜੁਗ ਜੀਵ ਮੇਰੀ ਪਤ ਰਹੇ ਗਵਾ । ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ, ਧੀ ਭੈਣ ਨਾ ਕੋਈ ਜਾਣੇ ਮਾਂ। ਸਾਚਾ ਪ੍ਰਭ ਕਰੇ ਖੁਆਰੀ, ਤੇਰੇ ਦਰ ਆਈ ਪਕੜੀਂ ਬਾਂਹ। ਵਡ ਦਾਤਾ ਪ੍ਰਭ ਤੂੰ ਨਿਰੰਕਾਰੀ, ਮੇਰੇ ਬਖ਼ਸ਼ੀ ਸਰਬ ਗੁਨਾਹ। ਨਿਰੰਜਣ ਜੋਤ ਪ੍ਰਭ ਨਿਰੰਕਾਰੀ, ਤੁਧ ਬਿਨ ਦੂਸਰ ਕੋਈ ਨਾ। ਕਲਜੁਗ ਜੀਵਾਂ ਕਰੇ ਖੁਆਰੀ, ਭਵਣ ਜਿਉਂ ਸੁੰਞੇ ਘਰ ਕਾਂ। ਮਹਾਰਾਜ ਸ਼ੇਰ ਸਿੰਘ ਜੋਤ ਉਜਿਆਰੀ, ਕਲਜੁਗ ਆਕਾਰੀ ਦਰ ਪੁਕਾਰੀ ਧਰਤੀ ਮਾਂ। ਧਰਤੀ ਮਾਤਾ ਪ੍ਰਭ ਸੁਣ ਪੁਕਾਰਾ। ਨਿਹਕਲੰਕ ਧਾਰ ਲਿਆ ਅਵਤਾਰਾ। ਆਇਆ ਪ੍ਰਭ ਦੁਸ਼ਟ ਸੰਘਾਰਾ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਜਾਮਾ ਅਪਰ ਅਪਾਰਾ। ਆਤਮ ਰਸ ਅੰਮ੍ਰਿਤ ਰਸਈਆ। ਸਾਚਾ ਪ੍ਰਭ ਮੁਖ ਚਵਈਆ। ਸੋਹੰ ਸਾਚਾ ਨਾਮ ਨਿਧਾਨ ਦਵਈਆ। ਸਤਿਜੁਗ ਸਾਚੀ ਨੀਂਹ ਰਖਈਆ। ਸੁਣੀ ਪੁਕਾਰ ਪ੍ਰਭ ਸਾਚੀ ਮਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਸਿਰ ਛਤਰ ਝੁਲਈਆ। ਸਾਚਾ ਅੰਮ੍ਰਿਤ ਮੇਘ ਬਰਸਈਆ। ਵਰਸੇ ਨੀਰ ਆਤਮ ਸੀਰ, ਗੁਰ ਗੋਬਿੰਦ ਰੱਖੇ ਚਰਨ ਰਸਈਆ। ਸਾਚਾ ਪ੍ਰਭ ਕੱਟੇ ਭੀੜ, ਪ੍ਰਭ ਸਾਚਾ ਅੰਮ੍ਰਿਤ ਵਰਸਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਉਧਾਰੀ ਜੋ ਜਨ ਦਰ ਆਏ ਦਰਸਈਆ। ਪੀ ਅੰਮ੍ਰਿਤ ਪੂਰਨ ਆਤਮਾ । ਮੁਕਾਏ ਭੇਤ ਪ੍ਰਭ ਅਨਾਤਮਾ। ਜਗਾਏ ਜੋਤ ਸਚ ਪਰਮਾਤਮਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਦੇਵੇ ਵਡਿਆਈ ਊਚੋ ਊਚ ਮਹਾਤਮਾ। ਪੀ ਅੰਮ੍ਰਿਤ ਆਤਮ ਰਸ। ਦੁਖ ਦਰਦ ਜੀਵ ਜਾਇਣ ਨੱਸ। ਪ੍ਰਭ ਸਾਚਾ ਘਰ ਆਏ ਵਸ। ਸਤਿਜੁਗ ਸਾਚਾ ਰਾਹ ਪ੍ਰਭ ਜਾਏ ਦੱਸ। ਬੇਮੁਖਾਂ ਦਿਸ ਨਾ ਆਏ ਜਿਉਂ ਚੰਦ ਮੱਸ। ਮਹਾਰਾਜ ਸ਼ੇਰ ਸਿੰਘ ਅੰਮ੍ਰਿਤ ਮੇਘ ਵਰਸਾਏ ਆਤਮ ਉਪਜਾਏ ਸਾਚਾ ਰਸ। ਪ੍ਰਭ ਅਬਿਨਾਸ਼ੀ ਕਵਲ ਨੈਣ। ਬਨ ਮਾਲਾ ਮੁਕਟ ਬੈਣ। ਸਾਧ ਸੰਗਤ ਸਤਿਗੁਰ ਤੇਰਾ ਸਾਚਾ ਸੱਜਣ ਸਾਕ ਸੈਣ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ, ਗੁਰਸਿਖ ਤੇਰੇ ਦਿਵਸ ਰੈਣ। ਪ੍ਰਭ ਸਾਚੇ ਸਚ ਕਰਮ ਕਮਾਇਆ। ਵਿਚ ਮਾਤ ਪ੍ਰਭ ਜੋਤ ਜਗਾਇਆ। ਕਰੋੜ ਤੇਤੀਸ ਵਿਚ ਚਰਨ ਬਹਾਇਆ। ਗਣ ਗੰਧਰਬ ਬੰਨ੍ਹ ਦਰ ਲਿਆਇਆ। ਸਾਧ ਸੰਗਤ ਸਤਿਜੁਗ ਸਾਚੇ ਪ੍ਰਭ ਸਾਚੇ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸੰਗਤ ਫੂਲਨ ਬਰਖਾ ਲਾਇਆ। ਫੂਲਨ ਬਰਖਾ ਪ੍ਰਭ ਲਗਾਈ। ਸੁਰ ਨਰ ਮੁਨ ਜਨ ਦੇਵ ਚਲ ਆਏ ਸਰਨਾਈ। ਬ੍ਰਹਮਾ ਛੱਡੇ ਬ੍ਰਹਮਲੋਕ ਵੇਲੇ ਅੰਤ ਦੇ ਦੁਹਾਈ। ਧ੍ਰੂ ਗਵਾਇਆ ਮਾਣ ਸਚ ਦਰ ਸਵਰਨ ਬਹਾਈ। ਸਾਚੇ ਸਿੱਖ ਰਖਾਈ ਲਾਜ, ਹਾਰ ਪੰਜ ਪ੍ਰਭ ਪਹਿਨਾਈ। ਧੁਰ ਦਰਗਾਹੋਂ ਮਾਰੀ ਆਵਾਜ਼, ਸਿੰਘ ਚੇਤ ਵਿਚ ਜੋਤੀ ਜੋਤ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੂਲਨ ਬਰਖਾ ਸਾਧ ਸੰਗਤ ਤੇਰੇ ਸੀਸ ਲਗਾਈ। ਪੰਚਮ ਹਾਰ ਪ੍ਰਭ ਦਰਬਾਰੇ। ਪੰਚਮ ਪੰਚਮ ਪ੍ਰਭ ਪੰਚਮ ਮਾਰੇ। ਜੋਤ ਧਰ ਨਿਹਕਲੰਕ ਦੁਸ਼ਟ ਸੰਘਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਸੰਗ ਗੁਰਸਿਖ ਤੇਰਾ ਜਨਮ ਮਰਨ ਸਵਾਰੇ । ਪੰਚਮ ਪੰਚਮ ਪ੍ਰਭ ਪੰਚਮ ਚਲਾਇਆ। ਸਾਚਾ ਫ਼ਰਮਾਣ ਸਾਚੇ ਪ੍ਰਭ ਧੁਰੋਂ ਸੁਣਾਇਆ। ਸਾਧ ਸੰਗਤ ਸਤਿ ਹੁਕਮ ਪਛਾਣ, ਭੁਲ ਨਾ ਜਾਣ ਸਾਚਾ ਭੇਦ ਪ੍ਰਭ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਵਿਚ ਸਦ ਰਹੇ ਸਮਾਇਆ। ਪੰਚਮ ਪੰਚਮ ਪੰਚਮ, ਪ੍ਰਭ ਪੰਚਮ ਆਏ। ਪੰਚਮ ਪੰਚਮ ਪੰਚਮ, ਪ੍ਰਭ ਪੰਚਮ ਮਾਣ ਦਵਾਏ। ਪੰਚਮ ਜੇਠ ਪ੍ਰਭ ਜਾਮਾ ਘਨਕਪੁਰੀ ਵਿਚ ਪਾਏ। ਪੰਚਮ ਪ੍ਰਭ ਜੋਤ ਸਰੂਪਾ ਪੰਚਮ ਵਿਚ ਸਦਾ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਤੇਰੀ ਲਾਜ ਰਖਾਏ। ਪੰਚਮ ਹਾਰ ਆਤਮ ਸੁਗੰਧ। ਸਾਧ ਸੰਗਤ ਉਪਜਾਏ ਪ੍ਰਭ ਪਰਮਾਨੰਦ। ਪੰਚਮ ਵਿਚ ਵਸਾਏ, ਪ੍ਰਭ ਸਦਾ ਚਿਤ ਅਨੰਦ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਮਿਟਾਏ ਬੰਦ ਬੰਦ। ਸਾਚਾ ਪ੍ਰਭ ਪੰਚਮ ਪਰਕਾਸ਼। ਪੰਚਮ ਹਾਰ ਗੁਰਸਿਖ ਤੇਰੀ ਰਹਿਰਾਸ। ਪੰਚਮ ਜੋਤ ਜਗਾਏ ਪ੍ਰਭ ਸਦਾ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਰਖਾਏ ਵਾਸ। ਰੱਖੇ ਵਾਸ ਪ੍ਰਭ ਕ੍ਰਿਸ਼ਨ ਮੁਰਾਰਾ । ਸਾਚਾ ਚਰਨ ਧੂੜ ਇਸ਼ਨਾਨ ਦੇ, ਗੁਰਸਿਖ ਸਾਚਾ ਪਾਰ ਉਤਾਰਾ। ਪ੍ਰਭ ਆਤਮ ਬ੍ਰਹਮ ਗਿਆਨ ਦੇ, ਸਾਚੀ ਜੋਤ ਕਰੇ ਆਕਾਰਾ । ਮਹਾਰਾਜ ਸ਼ੇਰ ਸਿੰਘ ਦਰਸ ਵਿਸ਼ਨੂੰ ਭਗਵਾਨ ਦੇ, ਗੁਰਮੁਖ ਸਾਚਾ
ਪਾਰ ਉਤਾਰਾ। ਸਾਚਾ ਪ੍ਰਭ ਦਇਆ ਕਮਾਏ। ਜੋਤ ਸਰੂਪੀ ਸ਼ਬਦ ਲਿਖਾਏ। ਛਲ ਛਿਦਰ ਪ੍ਰਭ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਲਿਦਰ ਸਾਰੇ ਲਾਹੇ। ਟੂਣੇ ਜਾਦੂ ਪ੍ਰਭ ਜਗਤ ਮੁਕਾਏ। ਸੋਹੰ ਸ਼ਬਦ ਸਾਚਾ ਮੁਖ ਰਖਾਏ। ਰਸਨਾ ਜਪੇ ਜੀਵ, ਜਿੰਨ ਭੂਤ ਕੋਈ ਨੇੜ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸ਼ਬਦ ਚਲਾਏ। ਸਾਚਾ ਸ਼ਬਦ ਪ੍ਰਭ ਆਪ ਲਿਖਵਾਇਆ। ਬਿਰਧਾਂ ਬਾਲਾਂ ਭਏ ਸਹਾਇਆ। ਰਸਨਾ ਜਪ ਜਪ ਜਪ ਜੀਵ, ਆਤਮ ਦੁਖ ਲਾਹਿਆ। ਸਾਚਾ ਨਾਮ ਆਤਮ ਪੀਵ, ਆਤਮ ਤ੍ਰਿਪਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਲਿਦਰ ਸਾਰਾ ਲਾਹਿਆ । ਸਾਚੇ ਪ੍ਰਭ ਸਚ ਫ਼ਰਮਾਣ। ਸੋਹੰ ਸ਼ਬਦ ਪਾਏ ਸਾਚੀ ਆਣ। ਕਲਜੁਗ ਦੁੱਖ ਗੁਰਸਿਖ ਤੇਰੇ ਨੇੜ ਨਾ ਆਣ। ਕਿਰਪਾ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਮੇਲ ਮੇਲ ਮੇਲ, ਪ੍ਰਭ ਸਾਚੇ ਮੇਲ। ਆਤਮ ਜੋਤ ਜਗਾ ਬਿਨ ਬਾਤੀ ਬਿਨ ਤੇਲ। ਕਲਜੁਗ ਝੂਠੀ ਖੇਲ ਮਿਟਾਏ, ਅਚਰਜ ਕਰੇ ਖੇਲ। ਗੁਰਮੁਖ ਸਾਚੇ ਅੰਤਕਾਲ ਦਰਸ ਦਿਖਾਏ, ਪ੍ਰਭ ਸਾਚਾ ਸੱਜਣ ਸੁਹੇਲ। ਮਹਾਰਾਜ ਸ਼ੇਰ ਸਿੰਘ ਸਾਚਾ ਮਿਲਾਇਆ ਮੇਲ। ਸਾਚਾ ਗੁਰ ਸੱਜਣ ਸੁਹੇਲਾ। ਵੇਲੇ ਅੰਤਕਾਲ ਕਲ ਪਹਿਲੀ ਮਾਘ ਕਰਾਏ ਮੇਲਾ। ਸੋਹੰ ਸਾਚਾ ਸ਼ਬਦ ਦੇਵੇ ਗੁਣੀ ਗਹੇਲਾ। ਸੁੰਨ ਸਮਾਧ ਪ੍ਰਭ ਖੋਲ੍ਹ ਵਖਾਏ ਅਚਰਜ ਖੇਲ ਆਪ ਪ੍ਰਭ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰੇ ਸਾਧ ਸੰਗਤ ਤੇਰਾ ਸਾਚਾ ਸੱਜਣ ਸੁਹੇਲਾ। ਪਹਿਲੀ ਮਾਘ ਰੁਤ ਸੁਹਾਏ। ਚਾਰ ਜੁਗ ਫਿਰ ਇਹ ਵਕ਼ਤ ਨਾ ਆਏ। ਸੋਹੰ ਸ਼ਬਦ ਚਾਰ ਵਰਨ ਚਾਰ ਕੁੰਟ ਦੇ ਸੁਣਾਏ। ਇਕ ਕਰਾਏ ਰਾਓ ਰੰਕ ਸਾਚੀ ਸ਼ਬਦ ਧੁਨ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣਾਈ ਬਣਤ, ਪਹਿਲੀ ਮਾਘ ਕਲਜੁਗ ਉਲਟਾਏ। ਪਹਿਲੀ ਮਾਘ ਤੇਰਾ ਮੁਖ ਸੁਹਾਵਾ । ਸਾਧ ਸੰਗਤ ਪ੍ਰਭ ਮਿਲਣ ਦਾ ਸਾਚਾ ਦਾਅਵਾ। ਨਾਮ ਦਾਨ ਸਚ ਦਰ ਤੇ ਪਾਵਾ। ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸੋਹੰ ਰਸਨਾ ਗਾਵਾ। ਸਾਚਾ ਪ੍ਰਭ ਭਰੇ ਭੰਡਾਰ। ਸਾਚਾ ਆਤਮ ਦੇਵੇ ਜੋਤ ਅਧਾਰ। ਸਾਚਾ ਪ੍ਰਭ ਸਰਬ ਜਨਾਂ ਦੀ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਤਾਰ। ਸਾਚਾ ਪ੍ਰਭ ਸਾਚੇ ਕਰਮਾ। ਸਾਚਾ ਪ੍ਰਭ ਸਾਚੇ ਧਰਮਾ। ਸਾਚੇ ਪ੍ਰਭ ਜੋਤ ਮਿਟਾਈ ਬ੍ਰਹਮਾ। ਸਾਚੇ ਪ੍ਰਭ ਸੋਹੰ ਸ਼ਬਦ ਬੇਮੁਖਾਂ ਆਤਮ ਲਾਇਆ ਵਰਮਾ। ਸਾਚੇ ਪ੍ਰਭ ਜੋਤ ਪਰਗਟਾਈ ਪਹਿਲੀ ਮਾਘ ਸਤਿਜੁਗ ਸਾਚਾ ਜਰਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਲੇਖ ਲਿਖਾਵੇ ਕਰਮਾ। ਸਾਚੇ ਪ੍ਰਭ ਪਹਿਲੀ ਮਾਘ ਭਉ ਚੁਕਾਇਆ। ਸਾਚਾ ਸ਼ਬਦ ਗਿਆਨ, ਸਾਧ ਸੰਗਤ ਵਰਤਾਇਆ। ਸਾਚਾ ਹੁਕਮ ਸਾਚਾ ਫ਼ਰਮਾਣ, ਸਾਚੇ ਪ੍ਰਭ ਸੁਣਾਇਆ। ਗੁਰਸਿਖਾਂ ਪ੍ਰਭ ਆਵਣ ਜਾਣ, ਲੱਖ ਚੁਰਾਸੀ ਗੇੜ ਕਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਸੁਹਾਇਆ। ਸਾਚਾ ਪ੍ਰਭ ਵਕ਼ਤ ਸੁਹਾਏ। ਪਹਿਲੀ ਮਾਘ ਪਰਗਟ ਜੋਤ ਭਰਮ ਭੁਲੇਖੇ ਸਾਰੇ ਲਾਹੇ। ਸਾਚਾ ਸ਼ਬਦ ਧੁੰਨ ਉਪਜਾਵੇ ਰਾਗ, ਅਨਹਦ ਸਾਚਾ ਰਾਗ ਸੁਣਾਏ। ਗੁਰਸਿਖ ਸੋਏ ਜਾਇਣ ਜਾਗ, ਸਾਚਾ ਪ੍ਰਭ ਦਇਆ ਕਮਾਏ। ਸਾਧ ਸੰਗਤ ਪ੍ਰਭ ਚਰਨ ਆਏ ਭਾਗ, ਸਾਚਾ ਦਿਵਸ ਪਹਿਲੀ ਮਾਘ ਪ੍ਰਭ ਲਿਖਾਵੇ। ਪਹਿਲੀ ਮਾਘ ਪ੍ਰਭ ਭਏ ਦਿਆਲਾ। ਭਗਤਨ ਹੋਵੇ ਆਪ ਰਖਵਾਲਾ। ਪਾਰਬ੍ਰਹਮ ਸਦਾ ਪ੍ਰਿਤਪਾਲਾ । ਆਦਿ ਜੁਗਾਦਿ ਸਤਿ ਸਤਿ ਸਤਿ ਵਰਭੰਡ ਸਦਾ ਰਖਵਾਲਾ। ਅਨਾਦ ਵਿਸਮਾਦ ਗੁਰਸਿਖ ਸਾਚੀ ਜੋਤ ਜਗਾਵਣ ਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸ਼ਬਦ ਸੁਖਾਲਾ।
ਸਤਿਜੁਗ ਤੇਰਾ ਹੋਏ ਪਰਕਾਸ਼। ਕਲਜੁਗ ਅੰਧੇਰ ਜਾਏ ਵਿਨਾਸ। ਏਕਾ ਜੋਤ ਜਗੇ ਅਬਿਨਾਸ਼। ਸਾਧ ਸੰਗਤ ਪ੍ਰਭ ਰੱਖੇ ਵਾਸ। ਜਨ ਭਗਤਾਂ ਹੋਵੇ ਦਾਸਨ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸਦ ਬਲ ਜਾਸ। ਗੁਰਸਿਖ ਸਾਚੇ ਪ੍ਰਭ ਬਲਿਹਾਰ। ਬਾਹੋਂ ਪਕੜ ਪ੍ਰਭ ਦੇਵੇ ਤਾਰ। ਜਨਮ ਨਾ ਪਾਵੇ ਦੂਜੀ ਵਾਰ। ਜੋਤੀ ਜੋਤ ਮਿਲਾਏ, ਪ੍ਰਭ ਭਗਤਨ ਪ੍ਰਿਤਪਾਲ। ਕਲਜੁਗ ਸਾਚੀ ਕਲ ਵਰਤਾਵੇ, ਵੇਖੇ ਸਰਬ ਸੰਸਾਰ। ਪਹਿਲੀ ਮਾਘ ਪ੍ਰਭ ਆਪਣਾ ਆਪ ਪਰਗਟਾਵੇ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ । ਜੋ ਜਨ ਰਸਨਾ ਪ੍ਰਭ ਅਬਿਨਾਸ਼ੀ ਗਾਵੇ, ਦੇਵੇ ਦਰਸ ਪ੍ਰਭ ਗਿਰਧਾਰ। ਪਰਗਟ ਹੋਵੇ ਵਾਸੀ ਘਨਕਪੁਰ, ਆਤਮ ਦੇਵੇ ਜੋਤ ਅਧਾਰ। ਚਾਰ ਕੁੰਟ ਕਰਾਏ ਪ੍ਰਭ ਚਰਨ ਦਾਸੀ, ਸ਼ਬਦ ਮਾਰ ਪ੍ਰਭ ਮਾਰੇ ਮਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਨਿਹਕਲੰਕ ਅਵਤਾਰ। ਸਾਚਾ ਪ੍ਰਭ ਸਦ ਨਿਰੰਕਾਰੀ। ਸਾਚਾ ਪ੍ਰਭ ਸਦ ਨਿਰਾਹਾਰੀ। ਸਾਚਾ ਪ੍ਰਭ ਵਡ ਵਡ ਦਰਬਾਰੀ। ਸਾਚਾ ਪ੍ਰਭ ਆਦਿ ਜੁਗਾਦਿ ਦਰ ਆਇਆ ਜਾਏ ਪੈਜ ਸਵਾਰੀ। ਅੰਤਕਾਲ ਕਲਜੁਗ ਧਰਤ ਮਾਤ ਆਏ ਚਰਨ ਪ੍ਰਭ ਪੁਕਾਰੀ। ਕਲਜੁਗ ਜੀਵ ਹੋਏ ਦੁਸ਼ਟ ਦੁਰਾਚਾਰ ਰਾਉ ਰੰਕਾਂ ਕਰੇ ਖੁਆਰੀ। ਸੁਧ ਬੁਧਿ ਕਲਜੁਗ ਜੀਵਾਂ ਗਈ ਮਾਰੀ। ਕਲਜੁਗ ਜੀਵ ਹੋਏ ਵਡ ਹੰਕਾਰੀ। ਦੇਵੀਆਂ ਕੰਨਿਆਂ ਹੋਣ ਖੁਆਰ, ਮਦਿਰਾ ਮਾਸ ਕਰਨ ਆਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਰੱਖੇ ਲਾਜ ਆਪ ਮੁਰਾਰੀ। ਸਾਧ ਸੰਗਤ ਸਤਿ ਸਤਿ ਵਰਤਾਵੇ। ਸਾਚਾ ਪ੍ਰਭ ਸਿਰ ਰੱਖੇ ਹਾਥ, ਸਰਬ ਥਾਂਏ ਹੋਏ ਸਹਾਏ। ਸਾਚਾ ਪ੍ਰਭ ਸਦ ਅਬਿਨਾਸ਼, ਕਲਜੁਗ ਜੀਵ ਭੇਵ ਨਾ ਪਾਏ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨਾਥ, ਸਾਚੀ ਗਾਥ ਚਾਰ ਜੁਗ ਚਲਾਏ। ਸਾਚਾ ਸ਼ਬਦ ਪ੍ਰਭ ਸਚ ਲਿਖਾਉਣਾ। ਪਹਿਲੀ ਮਾਘ ਪ੍ਰਭ ਭਾਗ ਲਗਾਉਣਾ। ਸਾਚਾ ਸ਼ਬਦ ਸਾਧ ਸੰਗਤ ਪ੍ਰਭ ਝੋਲੀ ਪਾਉਣਾ । ਏਕਾ ਧੁਨ ਪ੍ਰਭ ਆਤਮ ਉਪਜਾਉਣਾ। ਗੁਰਮੁਖਾਂ ਜਾਏ ਆਤਮ ਸਾਧ, ਪਹਿਲੀ ਮਾਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਉਣਾ। ਪਹਿਲੀ ਮਾਘ ਪ੍ਰਭ ਭੇਵ ਖੁਲ੍ਹਾ। ਖੰਡ ਬ੍ਰਹਿਮੰਡ ਪ੍ਰਭ ਦਏ ਹਲਾ। ਬ੍ਰਹਮਾ ਵਿਸ਼ਨ ਮਹੇਸ਼ ਦਰ ਖੜ੍ਹੇ ਸੀਸ ਨਿਵਾ। ਕਰੋੜ ਤੇਤੀਸ ਪ੍ਰਭ ਸਾਚੇ ਲਏ ਬੁਲਾ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਲਿਆ ਲਿਖਾ । ਆਇਨ ਚਲ ਸਰਬ ਦਵਾਰ । ਸਤਿਗੁਰ ਸਾਚਾ ਸਚ ਲਾਏ ਦਰਬਾਰ। ਨਿਮਾਣਿਆਂ ਦੇਵੇ ਪ੍ਰਭ ਮਾਣ, ਹੰਕਾਰੀਆਂ ਜਾਏ ਹੰਕਾਰ ਨਿਵਾਰ। ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਕਰੇ ਆਕਾਰ। ਸਾਚੇ ਪ੍ਰਭ ਸਚ ਵਰਤਾਇਆ । ਸਤਿ ਸਤਿ ਸਤਿ ਸ਼ਬਦ ਸੁਣਾਇਆ । ਸਤਿਜੁਗ ਸਾਚੇ ਪਹਿਲੀ ਮਾਘ ਜਨਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਪਹਿਲੀ ਮਾਘ ਪੁਰਬ ਮਨਾ। ਲਿਖਤ ਲਿਖਾਏ ਪਰਗਟਾਏ ਸੋਹੰ ਸ਼ਬਦ ਸਾਚਾ ਨਾਂ। ਰਾਓ ਰੰਕ ਪ੍ਰਭ ਟੁੰਬ ਉਠਾਏ, ਸਾਚਾ ਪ੍ਰਭ ਦੀਸੇ ਨਾ। ਸਾਧ ਸੰਗਤ ਪ੍ਰਭ ਦਰਸ ਦਿਖਾਏ, ਜਸ ਰਸਨਾ ਲਿਆ ਗਾ। ਸਾਚਾ ਪ੍ਰਭ ਸਦਾ ਬਖ਼ਸ਼ਿੰਦ। ਚਰਨੀ ਆਵੇ ਸੁਰਪਤ ਰਾਜਾ ਇੰਦ। ਪ੍ਰਭ ਪਕੜ ਉਠਾਵੇ ਵਾਲੀ ਹਿੰਦ। ਵਡ ਜੋਧਾ ਜੋਤ ਸਰੂਪ ਪ੍ਰਭ ਵਡ ਮਰਗਿੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਗੁਣੀ ਗਹਿੰਦ। ਗੁਣਵੰਤ ਪ੍ਰਭ ਵਡ ਦਾਤਾਰ। ਸਾਚੀ ਜੋਤ ਕਰੇ ਆਕਾਰ । ਏਕਾ ਸ਼ਬਦ ਵਰਤਾਵੇ ਵਿਚ ਸੰਸਾਰ । ਰਸਨ ਚਲਾਏ ਲਿਖਾਏ ਸ਼ਬਦ ਅਪਾਰ। ਸਚ ਸੁੱਚ ਵਰਤਾਏ, ਪਹਿਲੀ ਮਾਘ ਜੋ ਆਏ ਚਲ ਦਰਬਾਰ। ਹਉਮੇ ਰੋਗ ਗਵਾਏ, ਆਤਮ ਕਰੇ ਉਜਿਆਰ। ਪ੍ਰਭ ਝੂਠਾ ਮੋਹ ਗਵਾਏ, ਸਾਚਾ ਬਖ਼ਸ਼ੇ ਚਰਨ ਪਿਆਰ। ਮਹਾਰਾਜ
ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਆਇਆ ਜਾਮਾ ਧਾਰ। ਪਹਿਲੀ ਮਾਘ ਭਾਗ ਮਥੰਨ। ਸਾਚਾ ਸ਼ਬਦ ਸਾਧ ਸੰਗਤ ਸੁਣਾਵੇ ਕੰਨ। ਸੋਹੰ ਸ਼ਬਦ ਰਾਣਿਆਂ ਲਾਵੇ ਡੰਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰਾ ਬੇੜਾ ਜਾਏ ਬੰਨ੍ਹ। ਸਚ ਦਰਬਾਰ ਪ੍ਰਭ ਸਾਚੇ ਲਾਵਣਾ। ਪਾਰਬ੍ਰਹਮ ਪਰਮੇਸ਼ਵਰ ਪ੍ਰਭ ਏਕਾ ਨਾਉਂ ਰਖਾਵਣਾ । ਚਾਰ ਵਰਨ ਸਤਿਜੁਗ ਸਾਚੇ ਪ੍ਰਭ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਾਰਾ ਲਾਹਵਣਾ। ਭਰਮ ਨਿਵਾਰੇ ਪ੍ਰਭ ਪਹਿਲੀ ਮਾਘ। ਸਤਿਜੁਗ ਸ਼ਬਦ ਲਿਖਾਵੇ, ਪ੍ਰਭ ਸਾਚਾ ਰਾਗ । ਆਤਮ ਮੈਲ ਗਵਾਏ, ਮਾਤਲੋਕ ਨਾ ਲਾਗੇ ਦਾਗ਼। ਸਾਧ ਸੰਗਤ ਪ੍ਰਭ ਸਾਚਾ ਦਾਨ ਝੋਲੀ ਪਾਏ, ਸੋਏ ਭਾਗ ਕਲ ਗਏ ਜਾਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੀ ਪਕੜੇ ਵਾਗ। ਸਾਚਾ ਪ੍ਰਭ ਅਲਖ ਅਲੇਖਾ। ਜੋਤ ਸਰੂਪੀ ਕੀਆ ਭੁਲੇਖਾ । ਕਲਜੁਗ ਵਿਰਲੇ ਗੁਰਮੁਖ ਦੇਖਾ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਮੁਕਾਏ ਲੇਖਾ । ਸਾਚਾ ਪ੍ਰਭ ਪੁਰਖ ਬਿਧਾਤਾ। ਸਾਚਾ ਪ੍ਰਭ ਜਗਤ ਪਿਤ ਦਾਤਾ। ਸਾਚਾ ਪ੍ਰਭ ਸਾਧ ਸੰਗਤ ਦਿਸਾਵੇ ਚਰਨੀ ਨਾਤਾ। ਸਾਚਾ ਪ੍ਰਭ ਗੁਰਸਿਖ ਤੇਰਾ ਪਿਤ ਮਾਤਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਵਿਰਲੇ ਗੁਰਮੁਖ ਜਾਤਾ। ਸਾਚਾ ਪ੍ਰਭ ਵਡ ਸੂਰਨ ਸੂਰਾ। ਸਾਚਾ ਪ੍ਰਭ ਸਰਬ ਕਲਾ ਭਰਪੂਰਾ। ਸਾਚਾ ਪ੍ਰਭ ਜੋਤ ਨਿਰੰਜਣ ਏਕਾ ਨੂਰਾ । ਸਾਚਾ ਪ੍ਰਭ ਸਾਧ ਸੰਗਤ ਆਤਮ ਦੁਖ ਗਵਾਏ ਵਸੂਰਾ। ਮਹਾਰਾਜ ਸ਼ੇਰ ਸਿੰਘ ਸਾਚਾ ਗੁਰ ਸੂਰਾ। ਸਾਚਾ ਪ੍ਰਭ ਪਰਗਟੇ ਵਡ ਪੀਰਨ ਪੀਰ । ਸਾਚਾ ਪ੍ਰਭ ਕਲਜੁਗ ਲਾਹੇ ਤੇਰਾ ਜੰਜੀਰ। ਸਾਚਾ ਪ੍ਰਭ ਜੋਤ ਖਿਚਾਏ, ਅਠਸਠ ਨੀਰ। ਸਾਚਾ ਪ੍ਰਭ ਜੋਤ ਪਰਗਟਾਏ, ਕਲਜੁਗ ਜੀਵ ਨਾ ਬੰਨ੍ਹਣ ਧੀਰ। ਸਾਚਾ ਪ੍ਰਭ ਗੁਰਸਿਖ ਸਾਚੇ ਚਰਨ ਲਗਾਏ, ਦੇ ਦਰਸ ਸ਼ਾਂਤ ਕਰੇ ਸਰੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਚਲਾਏ ਤੀਰ। ਏਕਾ ਸ਼ਬਦ ਏਕਾ ਆਕਾਰ । ਏਕ ਜੋਤ ਪਰਗਟਾਏ ਪ੍ਰਭ ਨਿਰੰਕਾਰ। ਸਾਚਾ ਪ੍ਰਭ ਪਹਿਲੀ ਮਾਘ ਸਾਧ ਸੰਗਤ ਤੇਰੇ ਭਰੇ ਭੰਡਾਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਸਚ ਦਿਖਾਵੇ ਹਰਿ ਕਾ ਦਵਾਰ। ਗੁਰਸਿਖ ਪਾਵੇ ਜਿਸ ਚਰਨ ਪਿਆਰਾ। ਸਾਚਾ ਪ੍ਰਭ ਦੇਵੇ ਦਰਸ ਜੋਤ ਸਰੂਪ ਨਿਰਾਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਪ੍ਰਭ ਕਾ ਅੰਤ ਜੀਵ ਨਾ ਜਾਣੇ। ਸਾਚਾ ਪ੍ਰਭ ਭੇਖ ਵਟਾਣੇ। ਏਕਾ ਜੋਤ ਉਪਜਾਵੇ ਗੁਣੀ ਨਿਧਾਨੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਤਲੋਕ ਸਦ ਆਵਣ ਜਾਣੇ । ਆਵਣ ਜਾਣ ਪ੍ਰਭ ਕਾ ਖੇਲ। ਜਨ ਭਗਤਾਂ ਮੇਲ ਮਿਲਾਏ, ਆਤਮ ਜੋਤ ਜਗਾਏ ਬਿਨ ਬਾਤੀ ਤੇਲ। ਬੇਮੁਖ ਪ੍ਰਭ ਖਪਾਏ, ਬੇੜਾ ਸ਼ੌਹ ਦਰਿਆਏ ਠੇਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਮਿਲਾਏ ਮੇਲ । ਜੋਤ ਸਰੂਪ ਪ੍ਰਭ ਮੇਲ ਮਿਲਾਇਆ। ਪੂਰਬ ਲਹਿਣਾ ਪ੍ਰਭ ਵਿਚ ਮਾਤ ਦਵਾਇਆ । ਸਾਚਾ ਲੇਖਾ ਆਣ ਚੁਕਾਇਆ। ਭਗਤ ਭਗਵਾਨ ਪ੍ਰਭ ਸਾਚੇ ਮੇਲ ਮਿਲਾਇਆ। ਚਰਨ ਧੂੜ ਸਾਚਾ ਇਸ਼ਨਾਨ, ਗੁਰਸੰਗਤ ਪ੍ਰਭ ਕਰਾਇਆ। ਦਰ ਆਏ ਦੀਆ ਮਾਣ, ਸਚਖੰਡ ਨਿਵਾਸ ਦਵਾਇਆ । ਪ੍ਰਭ ਬਿਠਾਏ ਵਿਚ ਬਬਾਣ, ਗੁਰਸਿਖਾਂ ਸਿਰ ਹੱਥ ਟਿਕਾਇਆ। ਸਾਚਾ ਦਰ ਗੁਰਸਿਖ ਵਿਰਲੇ ਪਾਣ, ਨਿਹਕਲੰਕ ਜਿਸ ਤੇਰੀ ਸਰਨਾਇਆ। ਪ੍ਰਭ ਚੁਕਾਇਆ ਆਵਣ ਜਾਣ, ਵਿਚ ਜੋਤੀ ਮੇਲ ਮਿਲਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਆਪਣਾ ਭੇਵ ਖੁਲ੍ਹਾਇਆ। ਜੋਤ ਸਰੂਪੀ ਸਾਚਾ ਖੇਲ ਰਚਾਏ। ਸ਼ਬਦ ਸਰੂਪ ਪ੍ਰਭ ਵਾਲੀ ਹਿੰਦ ਉਠਾਏ। ਦਰਸ ਦਿਖਾਏ ਆਪ ਪ੍ਰਭ, ਅਗਿਆਨ ਅੰਧੇਰ
ਸਰਬ ਮਿਟਾਏ। ਦਿਵਸ ਰੈਣ ਰੈਣ ਦਿਵਸ ਪ੍ਰਭ ਏਕਾ ਰੰਗ ਵਸਾਏ। ਏਕਾ ਦਿਸੇ ਸਵੱਛ ਸਰੂਪ, ਪ੍ਰਭ ਆਪਣਾ ਭੇਦ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣਾ ਜੋਤ ਸਰੂਪੀ ਦਰਸ ਦਿਖਾਏ। ਸਾਚੇ ਪ੍ਰਭ ਆਪਣਾ ਭੇਵ ਚੁਕਾਇਆ। ਆਪਣੀ ਜੋਤ ਕਲਜੁਗ ਲਏ ਪਰਗਟਾਇਆ। ਕਲਜੁਗ ਅੰਤਮ ਅੰਤਕਾਲ ਕਲਜੁਗ ਜੀਵਾਂ ਦੇ ਕਰਾਇਆ। ਬੇਮੁਖਾਂ ਭਸਮੰਤ ਕਰ, ਅਗਨ ਜੋਤ ਅੰਤ ਪ੍ਰਭ ਦੇ ਲਗਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਲਿਖਾਇਆ। ਸ਼ਬਦ ਰੂਪ ਪ੍ਰਭ ਦਿਸ ਨਾ ਆਏ। ਸ਼ਬਦ ਰੂਪ ਸ਼ਬਦ ਮਾਰ ਪ੍ਰਭ ਕਰਾਏ। ਸ਼ਬਦ ਰੂਪ ਨਿਹਕਲੰਕ, ਕਲਜੁਗ ਤੇਰਾ ਮੂਲ ਗਵਾਏ। ਸ਼ਬਦ ਰੂਪ ਵਜਾਏ ਸਾਚਾ ਡੰਕ, ਚਾਰ ਕੁੰਟ ਪ੍ਰਭ ਦੇ ਸੁਣਾਏ । ਸ਼ਬਦ ਰੂਪ ਪ੍ਰਭ ਲਿਖਾਏ ਏਕਾ ਅੰਕ, ਦੂਸਰ ਕੋਈ ਰਹਿਣ ਨਾ ਪਾਏ। ਸ਼ਬਦ ਰੂਪ ਪ੍ਰਭ ਇਕ ਕਰਾਏ ਰਾਓ ਰੰਕ, ਊਚ ਨੀਚ ਦਾ ਭੇਵ ਚੁਕਾਏ। ਸ਼ਬਦ ਰੂਪ ਪ੍ਰਭ ਹੋਏ ਵਾਸੀ ਪੁਰੀ ਘਨਕ, ਪ੍ਰਭ ਆਪਣਾ ਆਪ ਛੁਪਾਏ। ਸ਼ਬਦ ਰੂਪ ਪ੍ਰਭ ਸੁਹਾਏ ਥਾਨ ਬੰਕ, ਸਾਚੀ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਦਰਸ ਦਿਖਾਏ। ਸਾਚਾ ਦਰਸ ਪ੍ਰਭ ਸਚ ਦਿਖਾਉਣਾ। ਗੁਰਸਿਖ ਤੇਰਾ ਤੀਜਾ ਨੈਣ ਖੁਲ੍ਹਾਉਣਾ। ਜੋਤ ਸਰੂਪੀ ਸਾਚਾ ਦੀਪਕ ਵਿਚ ਤੇਰੀ ਦੇਹ ਜਗਾਉਣਾ । ਸੋਹੰ ਸਾਚਾ ਜਾਪ ਤੇਰੀ ਰਸਨ ਪਵਨ ਚਲਾਉਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਭੇਦ ਪਹਿਲੀ ਮਾਘ ਖੁਲ੍ਹਾਉਣਾ। ਸੋਹੰ ਚਲੇ ਸਵਾਸਨ ਸਵਾਸ। ਜਾਣੇ ਵਿਰਲਾ ਜਾਪ ਵਿਚ ਵਾਸ। ਸਾਚਾ ਪ੍ਰਭ ਸਚ ਥਾਏਂ ਰੱਖੇ ਵਾਸ। ਸਾਚੀ ਜੋਤ ਸਚ ਧਾਮ ਕਰੇ ਪਰਕਾਸ਼। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਸਦਾ ਅਬਿਨਾਸ਼। ਜੋਤ ਸਰੂਪ ਪ੍ਰਭ ਜਗਤ ਉਧਾਰੇ। ਅੰਤਕਾਲ ਕਲ ਪ੍ਰਭ ਧਰੇ ਜੋਤ ਨਿਰੰਕਾਰੇ। ਸਾਧ ਸੰਗਤ ਰੱਖੇ ਲਾਜ ਆਪ ਮੁਰਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਭਰੇ ਭੰਡਾਰੇ। ਸਚ ਭੰਡਾਰ ਪ੍ਰਭ ਵਰਤਾ। ਆਤਮ ਭੁਖ ਗੁਰਸਿਖ ਗਵਾ। ਸੋਹੰ ਸ਼ਬਦ ਗੁਰਸਿਖ ਆਤਮ ਵਸਾ। ਗੁਰਚਰਨ ਪ੍ਰੀਤੀ ਸਾਚਾ ਥਾਂ। ਬੇਮੁਖ ਜੀਵ ਜਾਣ, ਜਿਉਂ ਸੁੰਞੇ ਘਰ ਕਾਂ। ਪ੍ਰਭ ਸਾਚਾ ਸਾਧ ਸੰਗਤ ਤੇਰੀ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਸਹਾਈ ਸਭਨੀ ਥਾਂ। ਸੋਹੰ ਸ਼ਬਦ ਸਚ ਵਰਤਾਰ । ਹਉਮੇ ਰੋਗ ਵਿਚੋਂ ਜਾਏ ਮਾਰ। ਨਿਹਕਲੰਕ ਅਵਤਾਰ ਨਰ ਨਾ ਕਦੇ ਵਸਾਰ। ਮਹਾਰਾਜ ਸ਼ੇਰ ਸਿੰਘ ਕਰ ਜਾਏ ਬੇੜਾ ਪਾਰ। ਪਾਰ ਉਤਾਰਨਹਾਰ ਪ੍ਰਭ ਪਾਰ ਉਤਾਰਿਆ। ਅਨਹਦ ਸ਼ਬਦ ਦੇਵੇ ਗਿਆਨ ਪ੍ਰਭ ਸਾਚਾ ਭਰੇ ਭੰਡਾਰਿਆ । ਪਹਿਲੀ ਮਾਘ ਪ੍ਰਭ ਸੁਖ ਉਪਜਾਵੇ ਵਿਚ ਝੂਠੇ ਦੇਹ ਮੁਨਾਰਿਆ। ਸਾਧ ਸੰਗਤ ਪ੍ਰਭ ਸਾਚਾ ਸਚ ਵਰਤਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਲੰਘਾ ਰਿਹਾ। ਗੁਰਸਿਖਾਂ ਦੇਵੇ ਪ੍ਰਭ ਮੋਖ ਦਵਾਰਾ। ਕਲਜੁਗ ਧਰਿਆ ਪ੍ਰਭ ਸਚ ਅਵਤਾਰਾ । ਸੋਹੰ ਸ਼ਬਦ ਚਲਾਇਆ ਅਪਰ ਅਪਾਰਾ। ਕਲਜੁਗ ਝੂਠਾ ਮਿਟਾਇਆ ਸਰਬ ਪਸਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਦਿਖਾਵੇ ਸਚ ਦਵਾਰਾ। ਸਚ ਦਵਾਰ ਦਵਾਰਕਾ ਨਾਥ। ਜਗੇ ਜੋਤ ਪ੍ਰਭ ਰਘੁਨਾਥ। ਗੁਰਸਿਖਾਂ ਪ੍ਰਭ ਰੱਖੇ ਦੇ ਕਰ ਹਾਥ। ਸਾਚੇ ਲੇਖ ਲਿਖਾਏ ਵਿਚ ਮਾਥ। ਸੋਹੰ ਸ਼ਬਦ ਸਤਿ ਚਲਾਏ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਪਰਗਟੇ ਤ੍ਰੈਲੋਕੀ ਨਾਥ। ਸਤਿਜੁਗ ਤੇਰਾ ਸਾਚਾ ਕਰਮਾ। ਸਾਚਾ ਪ੍ਰਭ ਸਚ ਰਾਖੇ ਧਰਮਾ। ਗੁਰਸਿਖ ਦਵਾਏ ਮਾਣ, ਮਾਣ ਗਵਾਏ ਬ੍ਰਹਮਾ। ਅੰਤਕਾਲ ਵਿਚ ਜੋਤ ਮਿਲਾਏ ਵੇਲੇ ਅੰਤ ਨਾ ਹੋਏ ਮਰਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਸਾਧ ਸੰਗਤ ਕਲ ਤਰਨਾ।
ਤਾਰਨਹਾਰ ਆਪ ਪ੍ਰਭ ਤਾਰੇ। ਗੁਰਸਿਖਾਂ ਪ੍ਰਭ ਕਾਜ ਸਵਾਰੇ। ਧੰਨ ਧੰਨ ਧੰਨ ਗੁਰਸਿਖ, ਪਹਿਲੀ ਮਾਘ ਚਲ ਆਇਣ ਗੁਰਚਰਨ ਦਵਾਰੇ। ਸਾਚਾ ਪ੍ਰਭ ਪਾਵੇ ਭਿਖ, ਜਗੇ ਜੋਤ ਵਿਚ ਝੂਠੇ ਦੇਹ ਮੁਨਾਰੇ। ਸਾਚੇ ਲੇਖ ਜਾਏ ਪ੍ਰਭ ਲਿਖ, ਗੁਰਸਿਖ ਪਰਗਟੇ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਿਰਪਾ ਪਾਰ ਉਤਾਰੇ। ਪਾਰ ਉਤਾਰਨਹਾਰ ਪ੍ਰਭ ਪੂਰਨ ਆਸਾ। ਸਾਧ ਸੰਗਤ ਪਹਿਲੀ ਮਾਘ, ਸਚ ਦੇਵੇ ਭਰਵਾਸਾ । ਗੁਰਮੁਖ ਸਾਚੇ ਜਾਗ, ਪ੍ਰਭ ਸਾਚੇ ਕੀਆ ਵਾਸਾ। ਪ੍ਰਭ ਚਰਨ ਗਏ ਲਾਗ, ਵੇਲੇ ਅੰਤ ਕਰੇ ਬੰਦ ਖੁਲਾਸਾ। ਬੰਦ ਖੁਲਾਸਾ ਪ੍ਰਭ ਬੰਦੀ ਤੋੜ। ਗੁਰਮੁਖ ਸਾਚੇ ਪ੍ਰਭ ਚਰਨ ਪ੍ਰੀਤੀ ਲੋੜ। ਜਾਮਾ ਧਾਰ ਨਿਹਕਲੰਕ, ਵੇਲੇ ਅੰਤ ਚਰਨ ਲਏ ਜੋੜ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪ੍ਰਭ ਸਾਚੇ ਦੀ ਸਾਚੀ ਲੋੜ । ਸਾਚਾ ਪ੍ਰਭ ਸਚ ਘਰ ਵਸਿਆ। ਪਹਿਲੀ ਮਾਘ ਪਰਗਟ ਜੋਤ ਸਚ ਘਰ ਦੱਸਿਆ । ਗੁਰਮੁਖ ਜੋਤ ਆਤਮ ਕੋਟ ਰਵ ਸਸਿਆ। ਬੇਮੁਖ ਆਤਮ ਅੰਧ ਅੰਧਿਆਰ, ਜਿਉਂ ਚੰਦ ਮੱਸਿਆ। ਸੋਹੰ ਸ਼ਬਦ ਅਪਾਰ, ਪਹਿਲੀ ਮਾਘ ਭੇਵ ਪ੍ਰਭ ਸਾਚੇ ਦੱਸਿਆ। ਸਾਚਾ ਪ੍ਰਭ ਸਦਾ ਅਭੇਦ। ਗੁਣ ਨਾ ਜਾਣੇ ਨਾ ਵਖਾਣੇ ਚਾਰੇ ਵੇਦ। ਪ੍ਰਭ ਅਬਿਨਾਸ਼ੀ ਸਦਾ ਅਛੇਦ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਹਿਲੀ ਮਾਘ ਖੁਲ੍ਹਾਏ ਭੇਦ। ਨਿਹਕਲੰਕ ਕਲਜੁਗ ਆਏ। ਆਪਣਾ ਭੇਵ ਸਰਬ ਖੁਲ੍ਹਾਏ। ਭੁੱਲਿਆਂ ਪ੍ਰਭ ਮਾਰਗ ਪਾਏ। ਸਾਚਾ ਸ਼ਬਦ ਪ੍ਰਭ ਗਿਆਨ ਦਵਾਏ। ਸਚ ਸੁੱਚ ਵਿਚ ਸੰਸਾਰ ਵਰਤਾਏ। ਏਕਾ ਪ੍ਰਭ ਮਾਣ ਦਵਾਏ। ਰਾਣਿਆਂ ਪ੍ਰਭ ਭਿਖ ਮੰਗਾਏ। ਜਾਮਾ ਧਾਰ ਘਨਕਪੁਰ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਏ। ਰਾਣੇ ਹੋਣ ਦਰ ਭਿਖਾਰੀ । ਰੰਕ ਸੋਹਣ ਪ੍ਰਭ ਚਰਨ ਦਵਾਰੀ। ਸਾਚਾ ਪ੍ਰਭ ਭਰੇ ਭੰਡਾਰ, ਸੋਹੰ ਦੇਵੇ ਸ਼ਬਦ ਭੰਡਾਰੀ। ਮਾਨਸ ਜਨਮ ਨਾ ਆਵੇ ਹਾਰ, ਪਹਿਲੀ ਮਾਘ ਜੋ ਜਨ ਆਏ ਪ੍ਰਭ ਚਰਨ ਦਵਾਰੀ। ਸਾਧ ਸੰਗਤ ਤਾਰਨਹਾਰ, ਨਿਹਕਲੰਕ ਜੋਤ ਨਿਰੰਕਾਰੀ । ਵੇਲੇ ਅੰਤ ਸਤਿਗੁਰ ਸਾਚਾ, ਸਾਧ ਸੰਗਤ ਜਾਏ ਪੈਜ ਸਵਾਰੀ। ਗੁਰਸਿਖ ਦੇਵੇ ਪ੍ਰਭ ਪੂਰਬ ਲਹਿਣਾ। ਪ੍ਰਭ ਅਬਿਨਾਸ਼ੀ ਸੋਹੰ ਦੇਵੇ ਆਤਮ ਗਹਿਣਾ। ਜੋਤ ਸਰੂਪੀ ਪਰਗਟ ਜੋਤ, ਦਰਸ ਦਿਖਾਵੇ ਤੀਜੇ ਨੈਣਾਂ। ਬੇਮੁਖ ਕਲਜੁਗ ਜੀਵ ਵਹਿਣ ਝੂਠੇ ਵਹਿਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਦੇਵੇ ਸਾਚਾ ਲਹਿਣਾ । ਗੁਰਸਿਖ ਗੁਰ ਦਰ ਆ। ਵਡ ਵਡਿਆਈ ਗੁਰ ਦਰ ਪਾ। ਜੋਤ ਸਰੂਪੀ ਨਿਹਕਲੰਕ ਆਤਮ ਜੋਤ ਜਗਾ। ਆਤਮ ਮਿਟੇ ਸ਼ੰਕ ਪ੍ਰਭ ਦਰਸ਼ਨ ਪਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਲਿਆ ਧਿਆ। ਸਤਿ ਪੁਰਖਾ ਆਤਮ ਧਿਆਨ ਧਰ। ਸਾਚਾ ਬੂਝਿਆ ਤੇਰਾ ਦਰ। ਸੋਹੰ ਸਾਚਾ ਸ਼ਬਦ ਦੇਵੇ ਸਾਚਾ ਵਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸਾਵੇ ਸਾਚਾ ਘਰ । ਸਾਚਾ ਵਰ ਸਾਚਾ ਘਰ, ਗੁਰਸਿਖ ਮੰਗਿਆ। ਅਵਤਾਰ ਧਰ ਪ੍ਰਭ ਗੁਰਸਿਖ ਆਤਮ ਰੰਗਿਆ। ਨਿਹਕਲੰਕ ਵਰ ਸਾਚਾ ਪਾਇਆ ਗੁਰਸਿਖ ਮੂੰਹੋਂ ਮੰਗਿਆ। ਪਹਿਲੀ ਮਾਘ ਤੇਰਾ ਦਰਸ ਕਰ, ਗੁਰਸਿਖ ਕਲਜੁਗ ਪਾਰ ਲੰਘਿਆ। ਪਹਿਲੀ ਮਾਘ ਤੇਰਾ ਸਾਚਾ ਰੂਪ। ਦਰਸ ਦਿਖਾਵੇ ਪ੍ਰਭ ਅਨੂਪ। ਸ਼ਬਦ ਲਿਖਾਏ ਪ੍ਰਭ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚਾ ਭੂਪ। ਕਲਜੁਗ ਆਇਆ ਪ੍ਰਭ ਭੇਖ ਧਰ। ਜੋਤ ਸਰੂਪੀ ਵੇਸ ਕਰ। ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਦਿਸਾਵੇ ਸਾਚਾ ਘਰ । ਸਾਚੀ ਜੋਤ ਮਾਤ ਆਕਾਰ। ਹੋਏ ਪਰਕਾਸ਼ ਵਿਚ ਸੰਸਾਰ। ਬੇਮੁਖਾਂ ਹੋਏ ਅੰਧ ਅੰਧਿਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਜਗਤ ਵਰਤਾਰ।
ਸ੍ਰਿਸ਼ਟ ਸਬਾਈ ਹੋਈ ਦੁਖਦਾਈ। ਨਿਰਧਨਾਂ ਹੋਏ ਨਾ ਕੋਏ ਸਹਾਈ। ਪ੍ਰਭ ਸਾਚੇ ਮਾਤ ਦਇਆ ਕਮਾਈ। ਸਾਚੀ ਜੋਤ ਕਲ ਪਰਗਟਾਈ । ਨਿਮਾਣਿਆਂ ਸਿਰ ਛਤਰ ਝੁਲਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਕਰੇ ਰੁਸ਼ਨਾਈ। ਸਾਚਾ ਪ੍ਰਭ ਸੱਚਾ ਦਰਬਾਰੇ। ਜੋਤ ਸਰੂਪ ਸਦਾ ਨਿਰਹਾਰੇ। ਨਿਰਧਨਾਂ ਪ੍ਰਭ ਆਸ ਪੁਜਾਰੇ। ਬੇਮੁਖ ਕਲਜੁਗ ਜੀਵ ਅੰਤਕਾਲ ਕਲ ਕਰੇ ਖੁਆਰੇ। ਸਾਧ ਸੰਗਤ ਪ੍ਰਭ ਪੈਜ ਸੁਆਰੇ। ਪਰਗਟ ਜੋਤ ਦੁਤਰ ਤਾਰੇ। ਸਾਚਾ ਬਖ਼ਸ਼ੇ ਚਰਨ ਪਿਆਰੇ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ ਜਾਮਾ ਧਾਰੇ। ਬੇਮੁਖਾਂ ਆਤਮ ਕਾਮ ਕਰੋਧ ਹੰਕਾਰ ਰਖਾਇਆ। ਗੁਰਮੁਖ ਸਾਚੇ ਪਰਗਟ ਜੋਤ ਪ੍ਰਭ ਦਰਸ ਦਿਖਾਇਆ। ਸਾਚੇ ਪ੍ਰਭ ਪਹਿਲੀ ਮਾਘ ਸਾਚਾ ਮਾਰਗ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਭੰਡਾਰ ਵਰਤਾਇਆ। ਵਡ ਦਾਤਾ ਪ੍ਰਭ ਵਡ ਭੰਡਾਰੀ । ਵਡ ਦਾਤਾ ਪ੍ਰਭ ਵਡ ਸੰਸਾਰੀ । ਵਡ ਦਾਤਾ ਪ੍ਰਭ ਜੋਤ ਨਿਰੰਕਾਰੀ। ਵਡ ਦਾਤਾ ਪ੍ਰਭ ਸਦਾ ਨਿਰਹਾਰੀ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਵਡ ਦਾਤਾ ਗੁਣ ਭਰਪੂਰ। ਵਡ ਦਾਤਾ ਸਰਬ ਬਖ਼ਸ਼ੇ ਚਰਨ ਧੂੜ। ਵਡ ਦਾਤਾ ਆਤਮ ਦੇਵੇ ਸੋਹੰ ਸਤਿ ਸਰੂਰ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਸਰਬ ਕਲਾ ਭਰਪੂਰ। ਵਡ ਦਾਤਾ ਪ੍ਰਭ ਗੁਣੀ ਨਿਧਾਨਾ। ਵਡ ਦਾਤਾ ਪ੍ਰਭ ਚਤੁਰ ਸੁਜਾਨਾ। ਵਡ ਦਾਤਾ ਪ੍ਰਭ ਪੂਰਨ ਭਗਵਾਨਾ। ਵਡ ਦਾਤਾ ਪ੍ਰਭ ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਬਖ਼ਸ਼ੇ ਆਤਮ ਬ੍ਰਹਮ ਗਿਆਨਾ। ਵਡ ਦਾਤਾ ਪ੍ਰਭ ਬਲਵੰਤ। ਵਡ ਦਾਤਾ ਪ੍ਰਭ ਸਾਚਾ ਭਗਵੰਤ। ਵਡ ਦਾਤਾ ਪ੍ਰਭ ਦਰਸ ਦਿਖਾਏ, ਗੁਰਮੁਖ ਵਿਰਲੇ ਸੰਤ । ਵਡ ਦਾਤਾ ਪ੍ਰਭ ਜੋਤ ਜਗਾਏ, ਲੱਖ ਚੁਰਾਸੀ ਵਿਚ ਜੀਵ ਜੰਤ । ਵਡ ਦਾਤਾ ਪ੍ਰਭ ਬੇਮੁਖਾਂ ਦਿਸ ਨਾ ਆਏ, ਜਿਸ ਬਣਾਈ ਬਣਤ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਮਿਲਿਆ ਸਾਚਾ ਕੰਤ । ਸਾਚਾ ਪ੍ਰਭ ਪੂਰਨ ਭਰਵਾਸਾ । ਸਾਚਾ ਪ੍ਰਭ ਸਰਬ ਘਟ ਵਾਸਾ। ਸਾਚਾ ਪ੍ਰਭ ਚਰਨ ਪ੍ਰੀਤੀ ਸਾਧ ਸੰਗਤ ਤੇਰੀ ਰਹਿਰਾਸਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਾਸਨ ਦਾਸਾ। ਵਡ ਦਾਤਾ ਬਲੀ ਬਲਵਾਨ। ਵਡ ਦਾਤਾ ਚਤੁਰ ਸੁਜਾਨ। ਵਡ ਦਾਤਾ ਬ੍ਰਹਮ ਗਿਆਨੀਆਂ ਦੇਵੇ ਬ੍ਰਹਮ ਗਿਆਨ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨ। ਵਡ ਦਾਤਾ ਪ੍ਰਭ ਗਹਿਰ ਗੰਭੀਰ। ਵਡ ਦਾਤਾ ਦੇ ਦਰਸ ਸ਼ਾਂਤ ਕਰੇ ਸਰੀਰ। ਵਡ ਦਾਤਾ ਨਿਹਕਲੰਕ ਜੋਤ ਸਰੂਪ ਝਿਰਨਾ ਝਿਰਾਏ ਅੰਮ੍ਰਿਤ ਆਤਮ ਨੀਰ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦੇਵੇ ਸਾਚੀ ਧੀਰ। ਵਡ ਦਾਤਾ ਪ੍ਰਭ ਧੀਰ ਧਰਾਏ। ਵਡ ਦਾਤਾ ਸੋਹੰ ਸਾਚਾ ਸ਼ਬਦ ਚਲਾਏ । ਵਡ ਦਾਤਾ ਪ੍ਰਭ ਏਕਾ ਨਾਮ ਚਾਰ ਵਰਨ ਰਖਾਏ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਵਡ ਦਾਤਾ ਪ੍ਰਭ ਗੁਰ ਗੋਬਿੰਦ। ਚਰਨ ਲਿਆਵੇ ਪ੍ਰਭ ਸੁਰਪਤ ਰਾਜਾ ਇੰਦ। ਵਡ ਦਾਤਾ ਪ੍ਰਭ ਪਰਗਟ ਜੋਤ ਦਰਸ ਦਿਖਾਵੇ ਵਾਲੀ ਹਿੰਦ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਦਰ ਆਇਣ ਕਰ ਜਾਇਣ ਨਿੰਦ। ਵਡ ਦਾਤਾ ਪ੍ਰਭ ਵਡ ਭੂਪਾ। ਵਡ ਦਾਤਾ ਪ੍ਰਭ ਜੋਤ ਸਰੂਪਾ। ਵਡ ਦਾਤਾ ਪ੍ਰਭ ਪਰਗਟੇ ਜੋਤ ਨਿਹਕਲੰਕ ਦਿਸ ਨਾ ਆਏ ਰੰਗ ਰੂਪਾ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਤਿ ਸਰੂਪਾ। ਵਡ ਦਾਤਾ ਵੱਡੀ ਵਡਿਆਈ। ਵਡ ਦਾਤਾ ਸਾਚੀ ਜੋਤ ਵਿਚ ਮਾਤ ਪਤਾਲ ਅਕਾਸ਼
ਟਿਕਾਈ। ਵਡ ਦਾਤਾ ਪ੍ਰਭ ਆਪ, ਆਪ ਆਪਣਾ ਨਾਉਂ ਰਖਾਈ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਜੈ ਜੈ ਜੈਕਾਰ ਕਰਾਈ। ਵਡ ਦਾਤਾ ਪ੍ਰਭ ਜਗਤ ਪਿਤ ਜਗਦੀਸ। ਵਡ ਦਾਤਾ ਪ੍ਰਭ ਭੇਤ ਚੁਕਾਏ ਬੀਸ ਇਕੀਸ। ਵਡ ਦਾਤਾ ਪ੍ਰਭ ਬੇਮੁਖਾਂ ਕਲ ਜਾਏ ਪੀਸ। ਵਡ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਨਾ ਦੀਸ। ਏਕਾ ਜੋਤ ਪ੍ਰਭ ਨਿਰੰਕਾਰਿਆ । ਸਚ ਘਰ ਵਸੇ ਪ੍ਰਭ ਗਿਰਧਾਰਿਆ। ਜਗੇ ਜੋਤ ਪ੍ਰਭ ਅਗੰਮ ਅਪਾਰਿਆ। ਮਾਤ ਪਾਤਾਲ ਆਕਾਸ਼ ਤੀਨ ਲੋਕ ਹੋਏ ਆਕਾਰਿਆ। ਅਚਰਜ ਖੇਲ ਜੋਤ ਸਰੂਪ, ਮਾਇਆ ਰੂਪੀ ਜਗਤ ਪਸਾਰਿਆ। ਜੋਤ ਸਰੂਪ ਪਾਰਬ੍ਰਹਮ, ਜੀਵ ਜੰਤ ਵਿਚ ਸਮਾ ਰਿਹਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾ ਰਿਹਾ। ਜੋਤ ਸਰੂਪੀ ਪ੍ਰਭ ਕਾ ਭੇਖ। ਜੁਗੋ ਜੁਗ ਗੁਰਮੁਖ ਵਿਰਲੇ ਲੈਂਦੇ ਦੇਖ। ਧੰਨ ਧੰਨ ਧੰਨ ਗੁਰਸਿਖ ਸਾਚਾ, ਪ੍ਰਭ ਨੇਤਰ ਤੀਜੇ ਲਿਆ ਦੇਖ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਲਿਖਾਵੇ ਸਾਚੇ ਲੇਖ। ਭਗਤ ਜਨਾਂ ਪ੍ਰਭ ਲੇਖ ਲਿਖਾਏ ਅਪਾਰੇ । ਬਾਵਨ ਰੂਪ ਧਾਰ ਜਾਏ ਬਲ ਦਵਾਰੇ। ਜੋਤ ਨਿਰੰਜਣ ਜੋਤ ਸਰੂਪ ਸਦਾ ਸਦਾ ਭੇਖ ਧਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਦਿ ਜੁਗਾਦਿ ਜਗਤ ਅਵਤਾਰੇ। ਬਾਵਨ ਭੇਖ ਧਰ ਪ੍ਰਭ ਰਾਜਾ ਬਲ ਤਾਰਿਆ। ਜੋਤ ਸਰੂਪ ਭੇਖ ਧਰ, ਚਾਰ ਵੇਦ ਰਸਨ ਉਚਾਰਿਆ। ਬੋਧ ਅਗਾਧ ਅਗਾਧ ਬੋਧ, ਪ੍ਰਭ ਸਾਚਾ ਸ਼ਬਦ ਲਿਖਾ ਰਿਹਾ। ਭਗਤ ਜਨਾਂ ਪ੍ਰਭ ਆਤਮ ਸੋਧ, ਆਤਮ ਧੁਨ ਉਪਜਾ ਰਿਹਾ। ਅੰਤਕਾਲ ਰਾਖੇ ਵਿਚ ਗੋਦ, ਸਚਖੰਡ ਨਿਵਾਸ ਦਵਾ ਰਿਹਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਭੇਦ ਜਗਤ ਖੁਲ੍ਹਾ ਰਿਹਾ। ਸਾਚਾ ਪ੍ਰਭ ਭੇਖ ਧਰ। ਪ੍ਰਹਿਲਾਦ ਉਧਾਰਾ ਨਰਾਇਣ ਨਰ। ਦੁਸ਼ਟ ਸੰਘਾਰ ਨਾ ਲਾਏ ਪਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਪਰਗਟਾਏ ਕਲ। ਜੋਤ ਸਰੂਪ ਜਗਤ ਉਧਾਰਿਆ। ਜੋਤ ਸਰੂਪੀ ਜੋਤ ਧਰ, ਧ੍ਰੂ ਬਾਲਕ ਪਾਰ ਉਤਾਰਿਆ । ਭਗਤ ਜਨ ਪ੍ਰਭ ਸਦਾ ਸਮਾਏ, ਰੱਖੇ ਲਾਜ ਆਪ ਮੁਰਾਰਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਮਾ ਘਨਕਪੁਰੀ ਵਿਚ ਧਾਰਿਆ। ਸਾਚਾ ਪ੍ਰਭ ਜੋਤ ਜਗਾਏ। ਮਾਤਲੋਕ ਸਦ ਆਵਣ ਜਾਏ। ਜੁਗਾ ਜੁਗੰਤਰ ਪ੍ਰਭ ਸਾਚੀ ਖੇਲ ਰਚਾਏ। ਅੰਤਕਾਲ ਕਲ ਭਸਮੰਤ, ਪ੍ਰਭ ਸਾਚੀ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਭੇਦ ਖੁਲ੍ਹਾਏ। ਸਾਚਾ ਪ੍ਰਭ ਰਘੁਪਤ ਰਘੁਨਾਥ। ਸਾਚਾ ਪ੍ਰਭ ਸਰਬ ਕੇ ਸਾਥ। ਸਾਚਾ ਪ੍ਰਭ ਜੁਗੋ ਜੁਗ ਪਰਗਟ ਚਲਾਵੇ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਨਾਥਾਂ ਸਿਰ ਰੱਖੇ ਹਾਥ। ਸਾਚਾ ਪ੍ਰਭ ਜੋਤ ਆਕਾਰੀ। ਤ੍ਰੇਤੇ ਭਇਓ ਰਾਮ ਅਵਤਾਰੀ। ਦੁਸ਼ਟਾਂ ਕਰੇ ਪ੍ਰਭ ਖੁਆਰੀ। ਅੰਤ ਖਪਾਏ ਦੁਸ਼ਟ ਦੁਰਾਚਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਦਿ ਜੁਗਾਦਿ ਏਕਾ ਜੋਤ ਨਿਰੰਕਾਰੀ। ਮਾਤਲੋਕ ਪ੍ਰਭ ਰਾਮ ਅਖਵਈਆ। ਹੰਕਾਰੀ ਰਾਵਣ ਪ੍ਰਭ ਡੋਬੀ ਨਈਆ। ਨਿਰਧਨ ਭੀਲਣੀ ਪ੍ਰਭ ਸਾਚੀ ਜੋਤ ਜਗਈਆ । ਸਤੀ ਅਹਲਿਆ ਚਰਨ ਛੁਹਾਏ ਪ੍ਰਭ ਜੋਤੀ ਜੋਤ ਮਿਲਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਦ ਪਹਿਲੀ ਮਾਘ ਕਲ ਖੁਲ੍ਹਈਆ । ਰਾਮ ਰੂਪ ਰੂਪ ਰਾਮ ਰਾਮ ਪ੍ਰਭ ਧਾਰਿਆ। ਰਿਗ ਵੇਦ ਪ੍ਰਭ ਪਾਰ ਉਤਾਰਿਆ। ਵਡ ਦੇਵੀ ਦੇਵ ਤੋੜੇ ਵਡ ਹੰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਭੇਦ ਖੁਲ੍ਹਾ ਰਿਹਾ। ਰਾਮ ਰੂਪ ਪ੍ਰਭ ਰੰਗ ਰਾਤਾ। ਜੁਗੋ ਜੁਗ ਪ੍ਰਭ ਭਗਤਾਂ ਨਾਮ ਦੇਵੇ ਸਾਚੀ ਦਾਤਾ। ਜੋਤ ਸਰੂਪੀ ਭੇਖ ਧਰ ਆਪ ਬਣੇ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ
ਜੁਗ ਚਰਨ ਪ੍ਰੀਤੀ ਬਖ਼ਸ਼ੇ ਸਾਚਾ ਨਾਤਾ । ਸਾਚਾ ਪ੍ਰਭ ਰਮੱਈਆ ਰਾਮ। ਪ੍ਰਭ ਸਾਚੇ ਕਾ ਸਾਚਾ ਕਾਮ। ਭਗਤ ਉਧਾਰੇ ਦੇਵੇ ਸਾਚਾ ਨਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਆਪਰ ਪਰਗਟਿਓ ਘਨੱਈਆ ਸ਼ਾਮ। ਦੁਆਪਰ ਪਰਗਟੇ ਪ੍ਰਭ ਕਵਲ ਨੈਣਾਂ। ਸੁੰਦਰ ਕੁੰਡਲ ਮੁਕਟ ਬੈਣਾਂ । ਜਨ ਭਗਤਾਂ ਦੇਵੇ ਦਰਸ ਦਿਵਸ ਰੈਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦੇਵੇ ਸਾਚਾ ਲਹਿਣਾ। ਦੁਆਪਰ ਭਏ ਪ੍ਰਭ ਕ੍ਰਿਸ਼ਨ ਮੁਰਾਰੀ। ਰਿਖੀ ਕੇਸ਼ ਗਵਰਧਨ ਧਾਰੀ। ਬੇਮੁਖਾਂ ਆਤਮ ਕਰੇ ਹੰਕਾਰੀ। ਜਨ ਭਗਤਾਂ ਆਤਮ ਕਰੇ ਉਜਿਆਰੀ। ਦੇਵੇ ਦਰਸ ਜੋਤ ਸਰੂਪ ਪ੍ਰਭ ਕ੍ਰਿਸ਼ਨ ਮੁਰਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਤਲੋਕ ਸਦਾ ਭੇਖ ਧਾਰੀ। ਸ਼ਾਮ ਰੂਪ ਮਾਤ ਪ੍ਰਭ ਆਇਆ । ਅੰਤਮ ਜੁਗ ਆਣ ਕਰਾਇਆ। ਮਹਾਸਾਰਥੀ ਜਗਤ ਪਿਤ ਅਖਵਾਇਆ। ਜਨ ਭਗਤਾਂ ਆਤਮ ਬ੍ਰਹਮ ਗਿਆਨ ਦੇ, ਗੀਤਾ ਗਿਆਨ ਪ੍ਰਭ ਸ਼ਬਦ ਲਿਖਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਵਲ ਸੁੰਦਰ ਰੂਪ ਵਟਾਇਆ। ਏਕਾ ਸ਼ਬਦ ਉਪਜਾਏ ਧੁਨ। ਖੋਲ੍ਹ ਵਖਾਏ ਪ੍ਰਭ ਆਤਮ ਸੁੰਨ । ਸਾਚੇ ਪ੍ਰਭ ਜਾਣੇ ਤੇਰੇ ਗੁਣ ਕਵਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਵਿਚ ਸਮੀਪਤ ਸਰਬ ਪਵਣ। ਯਜੁਰ ਵੇਦ ਪ੍ਰਭ ਪਾਰ ਉਤਾਰੇ। ਸ੍ਰਿਸ਼ਟ ਸਬਾਈ ਕਰੇ ਖੁਆਰੇ। ਸਰਬ ਕਲਾ ਸਮਰਥ ਸਵਾਮੀ ਆਪਣੀ ਕਲ ਵਰਤਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਸ਼ਬਦ ਲਿਖਾਰੇ। ਨਿਮਾਣਿਆਂ ਪ੍ਰਭ ਮਾਣ ਦੁਆ। ਹੰਕਾਰੀਆਂ ਜਾਏ ਹੰਕਾਰ ਗਵਾ। ਦੁਰਯੋਧਨ ਮਹਿਲ ਪ੍ਰਭ ਜਾਏ ਤਜਾ । ਘਰ ਬਿਦਰ ਜਾਏ ਭੋਗ ਲਵਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਪਕੜੇ ਬਾਂਹ । ਮਿਟਿਆ ਦੁਆਪਰ ਭਇਆ ਅੰਧੇਰਾ । ਮਾਤਲੋਕ ਕਲ ਪਾਇਆ ਫੇਰਾ। ਐੜਾ ਅਥਰਬਣ ਵੇਦ ਰੈਣ ਵਸੇਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਕਰੇ ਨਿਬੇੜਾ। ਵੇਦ ਅਥਰਬਣ ਐੜਾ ਆਇਆ। ਅੱਲ੍ਹਾ ਅਲਾਹੂ ਨੂਰ ਉਪਜਾਇਆ। ਈਸਾ ਮੂਸਾ ਮੁਹੰਮਦੀ ਪ੍ਰਭ ਸਾਚੇ ਮਾਤ ਉਪਜਾਇਆ। ਪੀਰ ਪੈਗ਼ੰਬਰ ਔਲੀਏ ਪ੍ਰਭ ਝੂਠੀ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਭਰਮ ਭੁਲੇਖਾ ਪਾਇਆ। ਅੱਲਾ ਅੱਲਾ ਨੂਰ ਉਪਾ ਕੇ। ਕਲਜੁਗ ਪਾਪੀ ਜੀਵ ਉਪਾ ਕੇ। ਮਦਿਰਾ ਮਾਸ ਰਸਨਾ ਆਹਾਰ ਕਰਾ ਕੇ। ਦੁਸ਼ਟ ਦੁਰਾਚਾਰ ਪ੍ਰਭ ਜਾਏ ਲੇਖ ਲਿਖਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਭੇਖ ਜਾਏ ਮਿਟਾ ਕੇ। ਏਕਾ ਨੂਰ ਅੱਲਾ ਉਪਾਇਆ। ਪਤਿਪਰਮੇਸ਼ਵਰ ਸਰਬ ਭੁਲਾਇਆ। ਆਤਮ ਪਰਦਾ ਪ੍ਰਭ ਸਾਚੇ ਪਾਇਆ। ਵੱਡੇ ਵਡ ਮਲੇਸ਼ ਪ੍ਰਭ ਨਾਉਂ ਰਖਾਇਆ। ਅੰਤਕਾਲ ਕਲ ਪਰਗਟ ਜੋਤ, ਪ੍ਰਭ ਸਚ ਕਰੇ ਸਫ਼ਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਇਆ । ਸਾਚਾ ਪ੍ਰਭ ਸਚ ਸ਼ਬਦ ਲਿਖਾਏ । ਈਸਾ ਮੂਸਾ ਮੁਹੰਮਦੀ ਕੋਈ ਰਹਿਣ ਨਾ ਪਾਏ। ਕੁਰਾਨ ਅੰਜੀਲ ਅੰਜੀਲ ਕੁਰਾਨ, ਪ੍ਰਭ ਸਾਰੀ ਖੇਲ ਮਿਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਲਿਖਾਏ। ਝੂਠਾ ਖੇਲ ਪ੍ਰਭ ਮਿਟਾਏ। ਦੀਨ ਮੁਹੰਮਦੀ ਰਹਿਣ ਨਾ ਪਾਏ। ਚਾਰ ਯਾਰਾਂ ਪ੍ਰਭ ਖੇਲ ਮਿਟਾਏ। ਪੰਚਮ ਵਿਚ ਪ੍ਰਭ ਰਿਹਾ ਸਮਾਏ। ਅਥਰਬਣ ਵੇਦ ਪ੍ਰਭ ਦਏ ਖਪਾਏ । ਸੋਹੰ ਸਾਚਾ ਸ਼ਬਦ ਪ੍ਰਭ ਜਗਤ ਚਲਾਏ । ਪਰਗਟ ਜੋਤ ਨਿਹਕਲੰਕ, ਸਤਿਜੁਗ ਤੇਰੀ ਨੀਂਹ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਸਰੂਪੀ ਭੇਦ ਖੁਲ੍ਹਾਏ। ਐੜਾ ਅਥਰਬਣ ਵੇਦ ਕਲ ਗਿਆ। ਜੋਤ ਸਰੂਪੀ ਜਗਤ ਪ੍ਰਭ ਭਇਆ। ਨਿਹਕਲੰਕ ਅਵਤਾਰ ਲੋਕਮਾਤ ਕੀਨੀ ਦਇਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਾਣਾ ਸਭ ਨੇ ਸਹਿਆ। ਅੰਤਕਾਲ ਪ੍ਰਭ ਕਲ ਕਰਾਵਣਾ । ਦੁੱਖ ਭੁੱਖ ਪ੍ਰਭ ਰੋਗ ਮਿਟਾਵਣਾ । ਜਗਤ ਭੇਖ ਪ੍ਰਭ ਨਸ਼ਟ ਕਰਾਵਣਾ । ਸੋਹੰ ਸਾਚਾ ਸ਼ਬਦ ਪ੍ਰਭ ਚਾਰ ਵਰਨ ਚਲਾਵਣਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਸ਼ਬਦ ਸਰੂਪੀ ਭੇਦ ਖੁਲ੍ਹਾਵਣਾ। ਸਾਚਾ ਪ੍ਰਭ ਕਲ ਜੋਤ ਪਰਗਟਾਏ। ਚਾਰ ਕੁੰਟ ਪੈ ਜਾਏ ਦੁਹਾਏ। ਤੀਨ ਲੋਕ ਹੋਏ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੀਨ ਲੋਕ ਰਿਹਾ ਵਰਤਾਏ। ਗੁਰਮੁਖਾਂ ਪ੍ਰਭ ਭਰੇ ਭੰਡਾਰਾ । ਬੇਮੁਖਾਂ ਪ੍ਰਭ ਕਰੇ ਖ਼ੁਆਰਾ। ਗੁਰਮੁਖਾਂ ਪ੍ਰਭ ਤਾਰਨਹਾਰਾ। ਬੇਮੁਖਾਂ ਪ੍ਰਭ ਦੇਵੇ ਨਰਕ ਮਝਾਰਾ। ਗੁਰਮੁਖਾਂ ਪ੍ਰਭ ਬਖ਼ਸ਼ੇ ਚਰਨ ਦਵਾਰਾ। ਬੇਮੁਖਾਂ ਹਉਮੇ ਰੋਗ ਲਗਾਏ ਭਾਰਾ। ਗੁਰਮੁਖਾਂ ਆਤਮ ਜੋਤ ਕਰੇ ਉਜਿਆਰਾ। ਬੇਮੁਖਾਂ ਆਤਮ ਹੋਏ ਅੰਧ ਅੰਧਿਆਰਾ। ਗੁਰਮੁਖਾਂ ਸੂਝੇ ਨਿਹਕਲੰਕ ਤੇਰਾ ਸਚ ਦਰਬਾਰਾ। ਬੇਮੁਖਾਂ ਸੋਹੰ ਸ਼ਬਦ ਬਾਣ ਪ੍ਰਭ ਮਾਰਾ। ਗੁਰਮੁਖਾਂ ਦੇਵੇ ਦਰਸ ਕਰ ਨਿਗਮ ਵਿਚਾਰਾ। ਬੇਮੁਖਾਂ ਨਾਉਂ ਲਿਖਾਏ ਵਿਚ ਦੁਸ਼ਟ ਦੁਰਾਚਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਜਗਤ ਅਵਤਾਰਿਆ। ਪਾਰਬ੍ਰਹਮ ਜਗਤ ਆਕਾਰਿਆ। ਜੋਤ ਸਰੂਪੀ ਭੇਖ ਘਨਕਪੁਰੀ ਵਿਚ ਧਾਰਿਆ। ਆਪ ਅਪਰੰਪਰ ਪ੍ਰਭ ਸ੍ਰਿਸ਼ਟ ਸਬਾਈ ਵਿਚ ਸਮਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਦ ਖੁਲ੍ਹਾ ਰਿਹਾ। ਸਾਚੇ ਪ੍ਰਭ ਕਲ ਜਾਮਾ ਧਾਰ। ਘਨਕਪੁਰੀ ਲਿਆ ਅਵਤਾਰ। ਜੋਤ ਜਗਾਈ ਅਪਰ ਅਪਾਰ। ਹੋਏ ਸੁੰਝ ਮਸਾਣ ਵਿਚ ਸੰਸਾਰ। ਵਿਰਲਾ ਗੁਰਮੁਖ ਪਾਏ ਪ੍ਰਭ ਸਾਚੇ ਕੀ ਸਾਰ। ਏਕਾ ਜੋਤ ਹੋਏ ਪਰਕਾਸ਼, ਸੰਤ ਮਨੀ ਸਿੰਘ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਾਰਬ੍ਰਹਮ ਪੂਰਨ ਅਵਤਾਰ। ਘਨਕਪੁਰੀ ਪ੍ਰਭ ਜਾਮਾ ਧਰਿਆ। ਕਰ ਦਰਸ ਸੰਤ ਮਨੀ ਸਿੰਘ ਤਰਿਆ। ਸਾਚਾ ਪ੍ਰਭ ਸੰਤ ਸਾਚੇ ਵਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਧਰਿਆ। ਸਾਚਾ ਪ੍ਰਭ ਜਾਮਾ ਧਾਰੇ। ਕਲੰਕਨਿਹ ਨਰਾਇਣ ਨਰ ਅਵਤਾਰੇ। ਸੁਰਤ ਸ਼ਬਦ ਪ੍ਰਭ ਸਾਚਾ ਮੇਲ ਮਿਲਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੰਤ ਮਨੀ ਸਿੰਘ ਪਾਰ ਉਤਾਰੇ। ਸੰਤ ਮਨੀ ਸਿੰਘ ਪ੍ਰਭ ਦਇਆ ਕਮਾਏ। ਸੁਰਤ ਸ਼ਬਦ ਪ੍ਰਭ ਮੇਲ ਮਿਲਾਏ। ਆਤਮ ਸੁੰਨ ਪ੍ਰਭ ਖੋਲ੍ਹ ਵਖਾਏ। ਸਾਚੀ ਧੁਨ ਪ੍ਰਭ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਰ ਦਸਮ ਖੋਲ੍ਹ ਵਖਾਏ। ਦਵਾਰ ਦਸਮ ਪ੍ਰਭ ਖੁਲ੍ਹਾਇਆ । ਪਰਗਟ ਜੋਤ ਨਿਹਕਲੰਕ ਵਿਚ ਮਾਤ ਦਰਸ ਦਿਖਾਇਆ । ਦਿਵਸ ਰੈਣ ਰੈਣ ਦਿਵਸ ਪ੍ਰਭ ਏਕਾ ਰਾਗ ਉਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਜੋਤ ਸਰੂਪੀ ਭੇਦ ਖੁਲ੍ਹਾਇਆ। ਸੰਤ ਮਨੀ ਸਿੰਘ ਪ੍ਰਭ ਦਇਆ ਕਮਾਈ। ਸਾਚੀ ਦਾਤ ਪ੍ਰਭ ਝੋਲੀ ਪਾਈ। ਵਡ ਕਰਾਮਾਤ ਪ੍ਰਭ ਕਲਮ ਫੜਾਈ। ਸ੍ਰਿਸ਼ਟ ਸਬਾਈ ਲੇਖ ਲਿਖਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣਾ ਭੇਦ ਖੁਲ੍ਹਾਈ। ਸਾਚਾ ਸ਼ਬਦ ਪ੍ਰਭ ਉਪਜਾਇਆ। ਸਾਚਾ ਰਾਗ ਸੰਤ ਸੁਣਾਇਆ। ਅਨਹਦ ਸਾਚੀ ਧੁਨ ਉਪਜਾਇਆ। ਦਿਵਸ ਰੈਣ ਪ੍ਰਭ ਸ਼ਬਦ ਲਿਖਾਇਆ। ਕਲਜੁਗ ਜੀਵਾਂ ਭਰਮ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਦ ਖੁਲ੍ਹਾਇਆ। ਸੰਤ ਮਨੀ ਸਿੰਘ ਕਲਮ ਚਲਾਏ। ਸਾਚਾ ਪ੍ਰਭ ਸ਼ਬਦ ਉਪਜਾਏ। ਸ੍ਰਿਸ਼ਟ ਸਬਾਈ ਲੇਖ ਲਿਖਾਏ। ਕਲਜੁਗ ਤੇਰਾ ਅੰਤ ਕਰਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਿਰ ਹੱਥ ਟਿਕਾਏ। ਸਾਚਾ ਪ੍ਰਭ ਸ਼ਬਦ ਚਲੰਤ। ਲਿਖਾਏ ਲੇਖ ਭਗਤ ਭਗਵੰਤ। ਪ੍ਰਭ ਕੀ ਮਹਿੰਮਾ ਬੜੀ
ਬੇਅੰਤ। ਕਲਜੁਗ ਭੁਲਾਏ ਸਰਬ ਜੀਵ ਜੰਤ। ਭੇਦ ਖੁਲ੍ਹਾਏ ਕਿਸੇ ਵਿਰਲੇ ਸਾਧ ਸੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਮਾਇਆ ਪਾਈ ਬੇਅੰਤ । ਸਾਚਾ ਪ੍ਰਭ ਸ਼ਬਦ ਲਿਖਾਏ । ਰਾਣਿਆਂ ਮਹਾਰਾਣਿਆਂ ਹੁਕਮ ਸੁਣਾਏ। ਧਾਰ ਖੇਲ ਚਤੁਰਭੁਜ ਵਿਚ ਮਾਤ ਦੇ ਆਏ । ਨਿਹਕਲੰਕ ਅਵਤਾਰ ਨਰ, ਕ੍ਰਿਸ਼ਨ ਸਾਵਲਾ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣਾ ਭੇਦ ਖੁਲ੍ਹਾਏ। ਸਾਚਾ ਸ਼ਬਦ ਪ੍ਰਭ ਸਤਿ ਲਿਖਾਇਆ। ਸਤਿ ਸਤਿ ਸਤਿ ਵਿਚ ਮਾਤ ਕਲਮ ਚਲਾਇਆ। ਸੰਤ ਮਨੀ ਸਿੰਘ, ਪ੍ਰਭ ਸਾਚਾ ਮਾਣ ਦੁਆਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਦ ਖੁਲ੍ਹਾਇਆ। ਮਨੀ ਸਿੰਘ ਪ੍ਰਭ ਸ਼ਬਦ ਜਣਾਏ। ਸਾਚਾ ਭਾਣਾ ਕਲ ਵਰਤਾਏ । ਕਲਜੁਗ ਜੀਵਾਂ ਪ੍ਰਭ ਦਏ ਭੁਲਾਏ। ਉਨੀਂ ਸੌ ਬਵੰਜਾ ਬਿਕ੍ਰਮੀ ਪ੍ਰਭ ਕਰਮ ਕਰਾਏ । ਸ਼ਬਦ ਸਰੂਪੀ ਖੇਲ ਵਰਤਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰ ਅੰਮ੍ਰਿਤ ਚਰਨ ਟਿਕਾਏ। ਸਾਚੇ ਪ੍ਰਭ ਸ਼ਬਦ ਉਪਜਾਇਆ। ਸੰਤ ਮਨੀ ਸਿੰਘ ਹੁਕਮ ਸੁਣਾਇਆ। ਸਾਚਾ ਸ਼ਬਦ ਅੰਤਕਾਲ ਪ੍ਰਭ ਸਤਿ ਵਰਤਾਇਆ। ਸਾਚੇ ਘਰ ਚਲ ਪ੍ਰਭ ਸਾਚਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਜੀ ਸਾਹਿਬ ਚਰਨ ਟਿਕਾਇਆ। ਸਾਚਾ ਪ੍ਰਭ ਸਚ ਘਰ ਆ ਕੇ। ਸਾਚੇ ਧਾਮ ਚਰਨ ਟਿਕਾ ਕੇ। ਸਾਚਾ ਬਚਨ ਗੁਰ ਅਰਜਨ ਸਤਿ ਕਰਾ ਕੇ। ਦੁਸ਼ਟ ਦੁਰਾਚਾਰ ਪ੍ਰਭ ਗਿਆ ਮਾਇਆ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾ ਕੇ। ਸਰ ਅੰਮ੍ਰਿਤ ਦੇ ਉਠੇ ਪੁਜਾਰੀ। ਬੇਮੁਖ ਕਲਜੁਗ ਜੀਵ ਦੁਸ਼ਟ ਦੁਰਾਚਾਰੀ। ਕਲਜੁਗ ਜੀਵ ਆਤਮ ਹੋਈ ਹੰਕਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਭਨਾ ਕਰੇ ਖੁਆਰੀ । ਉਠੇ ਪੁਜਾਰੀ ਦੁਸ਼ਟ ਦੁਰਾਚਾਰ। ਸੰਤ ਮਨੀ ਸਿੰਘ ਮਾਰੀ ਮਾਰ । ਸ਼ਬਦ ਲਿਖਾਇਆ ਪ੍ਰਭ ਅਪਾਰ। ਅੰਤਕਾਲ ਕਲਜੁਗ ਮੇਟ ਦਏ ਦਰ ਦਰਬਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਕਲ ਵਰਤਾਰ। ਸਾਚੇ ਪ੍ਰਭ ਸਚ ਸ਼ਬਦ ਲਿਖਾਇਆ। ਸਰ ਅੰਮ੍ਰਿਤ ਪ੍ਰਭ ਥੇਹ ਕਰਾਇਆ। ਲਿਖਿਆ ਲੇਖ ਨਾ ਕਿਸੇ ਮਿਟਾਇਆ। ਵੇਲੇ ਅੰਤਕਾਲ ਕਲਜੁਗ ਪ੍ਰਭ ਸਾਚੇ ਪੂਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਆਪਣਾ ਭੇਦ ਖੁਲ੍ਹਾਇਆ। ਸਾਚੇ ਪ੍ਰਭ ਸਚ ਕਰਮ ਕਮਾ। ਪੁਰੀ ਅਨੰਦ ਲਿਆ ਚਰਨ ਟਿਕਾ। ਸਾਚੇ ਸੰਤ ਪੱਲਾ ਦੀਆ ਫਿਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਬੇਮੁਖਾਂ ਜਾਏ ਭੇਦ ਖੁਲ੍ਹਾ। ਅਨੰਦਪੁਰ ਪ੍ਰਭ ਚਰਨ ਟਿਕਾਇਆ। ਸਾਚਾ ਪ੍ਰਭ ਸਾਚੇ ਧਾਮ ਭਾਗ ਲਗਾਇਆ। ਬੇਮੁਖ ਜੀਵਾਂ ਸਾਚਾ ਪ੍ਰਭ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣਾ ਭੇਦ ਖੁਲ੍ਹਾਇਆ। ਸੰਤ ਮਨੀ ਸਿੰਘ ਸ਼ਬਦ ਸੁਣਾਏ। ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਆਏ । ਸਾਧ ਸੰਗਤ ਪ੍ਰਭ ਆ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਫਿਰ ਦਿਸ ਨਾ ਆਏ। ਸਾਚੇ ਸੰਤ ਪੱਲਾ ਫਿਰਾਇਆ। ਨਿਹਕਲੰਕ ਕਲ ਵਿਚ ਆਇਆ। ਘਨਕਪੁਰੀ ਵਿਚ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਆਪਣਾ ਆਪ ਪ੍ਰਭ ਛੁਪਾਇਆ। ਕਲਜੁਗ ਜੀਵਾਂ ਭਰਮ ਭੁਲਾਇਆ । ਬੇਮੁਖ ਜੀਵਾਂ ਮਦਿਰਾ ਮਾਸ ਆਹਾਰ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਛੁਪਾਇਆ। ਸਾਚੇ ਸੰਤ ਕਰੀ ਪੁਕਾਰ । ਕਲਜੁਗ ਪਰਗਟੇ ਨਿਹਕਲੰਕ ਅਵਤਾਰ। ਜੋਤ ਸਰੂਪ ਪ੍ਰਭ ਕਰੇ ਆਕਾਰ। ਕਲਜੁਗ ਜੀਵਾਂ ਅੰਤਕਾਲ ਕਲ ਆਏ ਹਾਰ। ਸੋਹੰ ਸ਼ਬਦ ਪ੍ਰਭ ਮਾਰੇ ਸਾਚੀ ਮਾਰ। ਮਹਾਰਾਜ ਸ਼ੇਰ ਸਿੰਘ
ਸਤਿਗੁਰ ਸਾਚਾ, ਗੁਰਸਿਖ ਸਾਚੇ ਜਾਏ ਤਾਰ। ਸੰਤ ਮਨੀ ਸਿੰਘ ਸ਼ਬਦ ਅਲਾਇਆ। ਰਾਓ ਰੰਕਾਂ ਸਰਬ ਸੁਣਾਇਆ। ਨਾਥ ਤ੍ਰੈਲੋਕੀ ਵਿਚ ਮਾਤ ਦੇ ਆਇਆ। ਜਾਮਾ ਧਾਰ ਨਿਹਕਲੰਕ, ਪ੍ਰਭ ਆਪਣਾ ਭੇਦ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਭਰਮ ਭੁਲਾਇਆ। ਸੰਤ ਮਨੀ ਸਿੰਘ ਕਰਮ ਕਮਾਇਆ। ਸਾਚਾ ਸ਼ਬਦ ਪ੍ਰਭ ਸਾਚੇ ਉਪਜਾਇਆ । ਨੀਲ ਬਸਤਰ ਪ੍ਰਭ ਚੋਗਾ ਪਾਇਆ। ਅਮਾਮ ਮਹਿੰਦੀ ਜਗ ਨਾਉਂ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਖੇਲ ਰਚਾਇਆ। ਬਾਲ ਅਵਸਥਾ ਪ੍ਰਭ ਖੇਲ ਖਿਲਾਏ। ਸਾਚੀ ਸ਼ਬਦ ਧੁਨ ਸੰਤ ਉਪਜਾਏ। ਸਾਚਾ ਰਾਗ ਪ੍ਰਭ ਦੇ ਸੁਣਾਏ। ਸਾਚੀ ਕਲਮ ਪ੍ਰਭ ਹੱਥ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਦ ਰਿਹਾ ਛੁਪਾਏ। ਆਪਣਾ ਆਪ ਪ੍ਰਭ ਜਗਤ ਛੁਪਾਇਆ। ਕਲਜੁਗ ਜੀਵਾਂ ਪ੍ਰਭ ਭਰਮ ਭੁਲਾਇਆ। ਗੁਰਮੁਖ ਵਿਰਲੇ ਪਰਗਟ ਜੋਤ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪ ਜਣਾਇਆ। ਰਾਣਿਆਂ ਮਹਾਰਾਣਿਆਂ ਪ੍ਰਭ ਹੁਕਮ ਲਿਖਾਇਆ। ਸਾਚੇ ਪ੍ਰਭ ਸਚ ਸ਼ਬਦ ਉਪਜਾਇਆ। ਸੰਤ ਮਨੀ ਸਿੰਘ ਹੁਕਮ ਕਮਾਇਆ। ਲਿਖ ਲਿਖ ਵਿਚ ਦਰਬਾਰ ਪੁਚਾਇਆ। ਪਰਗਟ ਜੋਤ ਨਿਹਕਲੰਕ ਵਿਚ ਮਾਤ ਦੇ ਆਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖ ਲਿਖ ਲੇਖ ਦਰ ਖੁਲ੍ਹਾਇਆ। ਸਾਚੇ ਪ੍ਰਭ ਜੋਤ ਪਰਗਟਾਈ। ਸੰਤ ਮਨੀ ਸਿੰਘ ਲਿਖਤ ਲਿਖਾਈ। ਰਾਣੇ ਮਹਾਰਾਣੇ ਚਲ ਆਓ ਸਰਨਾਈ। ਬੇਮੁਖ ਹੋਏ ਨਾ ਜਾਓ ਪਤਿ ਗੁਆਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਪ੍ਰਭ ਸਰਨਾਈ। ਸਾਚਾ ਪ੍ਰਭ ਇਹ ਸ਼ਬਦ ਲਿਖਾਏ। ਤਿੰਨ ਤਿੰਨ ਲੇਖ ਵਿਚ ਦਰਬਾਰ ਪੁਚਾਏ। ਕਲਜੁਗ ਜੀਵ ਝੂਠੇ ਭਰਮ ਭੁਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਝੂਠੇ ਠੂਠੇ ਭੰਨ ਵਖਾਏ। ਸਾਚੇ ਪ੍ਰਭ ਸਚ ਸ਼ਬਦ ਲਿਖਾਏ। ਵੇਲੇ ਅੰਤਕਾਲ ਪ੍ਰਭ ਕਲਜੁਗ ਦੇ ਸਜਾਏ। ਰਾਣੇ ਮਹਾਰਾਣੇ ਪ੍ਰਭ ਸਾਚੇ ਤਖ਼ਤੋਂ ਲਾਹੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੱਚ ਸ਼ਬਦ ਵਰਤਾਏ। ਸੰਤ ਮਨੀ ਸਿੰਘ ਲਿਖਿਆ ਫ਼ਰਮਾਣ। ਬੇਮੁਖਾਂ ਆਤਮ ਲਾਇਆ ਬਾਣ । ਰਾਣਿਆਂ ਮਹਾਰਾਣਿਆਂ ਪ੍ਰਭ ਅਬਿਨਾਸ਼ੀ ਨਾ ਕਿਸੇ ਕਰੀ ਪਛਾਣ । ਜੋਤ ਸਰੂਪ ਨਿਹਕਲੰਕ ਸਰਬ ਘਟ ਜਾਣੀ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਗਵਾਏ ਮਾਣ। ਸਾਚੇ ਪ੍ਰਭ ਸਤਿ ਸ਼ਬਦ ਲਿਖਾਇਆ । ਰਾਉ ਰੰਕਾਂ ਇਕ ਕਰਾਇਆ। ਊਚ ਨੀਚ ਪ੍ਰਭ ਭੇਖ ਮਿਟਾਇਆ। ਚਾਰ ਵਰਨ ਪ੍ਰਭ ਇਕ ਥਾਂ ਬਹਾਇਆ। ਸੋਹੰ ਸਾਚਾ ਨਾਉਂ ਪ੍ਰਭ ਜਗਤ ਧਰਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਕਲਜੁਗ ਭੇਖ ਵਟਾਇਆ। ਕਲਜੁਗ ਪ੍ਰਭ ਖੇਲ ਮਿਟਾਏ। ਰਾਣੇ ਬਾਣੇ ਕੋਈ ਰਹਿਣ ਨਾ ਪਾਏ। ਵੇਦ ਚਾਰ ਪ੍ਰਭ ਮਾਣ ਗਵਾਏ। ਐੜਾ ਅਥਰਬਣ ਅੰਤਕਾਲ ਪ੍ਰਭ ਦੇ ਖਪਾਏ। ਅਠਸਠ ਤੀਰਥ ਕੋਈ ਰਹਿਣ ਨਾ ਪਾਏ। ਨਿਹਕਲੰਕ ਪਰਗਟ ਜੋਤ, ਸਰਬ ਮਾਣ ਗਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਮਾ ਮਾਤਲੋਕ ਵਿਚ ਪਾਏ। ਗੰਗਾ ਤੇਰਾ ਗਿਆ ਨੀਰ। ਵੇਲੇ ਅੰਤਕਾਲ ਕਲਜੁਗ ਤੇਰੀ ਹੋਈ ਅਖ਼ੀਰ। ਖਿੱਚੇ ਜੋਤ ਪ੍ਰਭ ਸਾਚਾ, ਜਿਹੜੀ ਕੱਟੇ ਜ਼ੰਜੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਖਿੱਚੇ ਸੀਰ। ਗੋਦਆਵਰੀ ਪ੍ਰਭ ਗੋਦ ਸੁਲਾਏ। ਸਾਚੀ ਜੋਤ ਪ੍ਰਭ ਵਿਚ ਜੋਤ ਮਿਲਾਏ। ਵੇਲੇ ਅੰਤਕਾਲ ਕਲ, ਪ੍ਰਭ ਅਖ਼ੀਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਏ। ਵੇਦ ਪੁਰਾਨਾਂ ਪ੍ਰਭ ਵਕ਼ਤ ਚੁਕਾਇਆ। ਕਲਜੁਗ ਵੇਲਾ ਅੰਤ ਕਰਾਇਆ। ਕਲਜੁਗ ਜਾਮਾ ਧਾਰ ਨਿਹਕਲੰਕ, ਪ੍ਰਭ
ਸਾਚਾ ਸ਼ਬਦ ਚਲਾਇਆ। ਇਕ ਕਰਾਇਆ ਰਾਓ ਰੰਕ, ਸੋਹੰ ਡੰਕ ਵਜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਈਂ ਰਿਹਾ ਸਮਾਇਆ। ਸਾਚੇ ਪ੍ਰਭ ਸਤਿ ਵਰਤਾਵਣਾ। ਕੂਟ ਚਾਰ ਸੋਹੰ ਸਾਚਾ ਨਾਉਂ ਧਰਾਵਣਾ। ਜੋਤ ਸਰੂਪੀ ਸਾਚਾ ਸ਼ਬਦ ਵਿਚ ਚਲਾਏ ਪਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਜਾਣੇ ਤੇਰੇ ਕਵਣਾ। ਸਚ ਸ਼ਬਦ ਪ੍ਰਭ ਜਗਤ ਚਲਾਏ। ਕਲਜੁਗ ਝੂਠੀ ਖੇਲ ਮਿਟਾਏ। ਸਾਚਾ ਧਾਮ ਪ੍ਰਭ ਉਪਜਾਏ। ਪਰਗਟ ਜੋਤ ਨਿਹਕਲੰਕ ਦਰਸ ਦਿਖਾਏ। ਜੋਤ ਸਰੂਪ ਪ੍ਰਭ ਮਾਤ ਵਿਚ ਆਇਆ। ਮਾਤ ਪਤਾਲ ਆਕਾਸ਼ ਹੋਏ ਰੁਸ਼ਨਾਇਆ। ਨੈਣ ਮੁੰਧਾਰੀ ਸਾਚਾ ਪ੍ਰਭ, ਬਾਸ਼ਕ ਸੇਜ ਤਜਾਇਆ। ਜੋਤ ਆਕਾਰੀ ਸਾਚਾ ਪ੍ਰਭ, ਵਿਚ ਅਕਾਸ਼ ਸਮਾਇਆ। ਨਿਹਕਲੰਕ ਅਵਤਾਰੀ ਪ੍ਰਭ, ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸ਼ਬਦ ਲਿਖਾਇਆ। ਸਾਚੀ ਜੋਤ ਪ੍ਰਭ ਨਿਰੰਕਾਰੇ। ਮਾਤਲੋਕ ਕਰੇ ਉਜਿਆਰੇ। ਬ੍ਰਹਮਾ ਵਿਸ਼ਨ ਮਹੇਸ਼ ਪ੍ਰਭ ਖੜ੍ਹੇ ਦਵਾਰੇ। ਸੁਰਪਤ ਰਾਜਾ ਇੰਦ ਪ੍ਰਭ ਚਰਨ ਨਿਮਸਕਾਰੇ। ਸਾਚਾ ਪ੍ਰਭ ਸਾਚਾ ਦਰ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕੰਕਾਰੇ। ਏਕਾ ਪ੍ਰਭ ਏਕੰਕਾਰਾ । ਸੋਹੰ ਸ਼ਬਦ ਦੇਵੇ ਸਚ ਭੰਡਾਰਾ। ਪ੍ਰਭ ਸਾਚੇ ਕਾ ਸਚ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੀਆ ਆਕਾਰਾ। ਜੋਤ ਸਰੂਪ ਪ੍ਰਭ ਆਕਾਰਿਆ। ਕਲਜੁਗ ਦੁਸ਼ਟ ਪ੍ਰਭ ਪਾਰ ਉਤਾਰਿਆ। ਮਾਣ ਗਵਾਏ ਪ੍ਰਭ ਵਡ ਹੰਕਾਰਿਆ। ਸੋਹੰ ਸਾਚਾ ਬਾਣ, ਪ੍ਰਭ ਸਾਚੇ ਮਾਰਿਆ। ਕੁੰਟ ਚਾਰ ਹੋ ਜਾਏ ਹਾਹਾਕਾਰਿਆ। ਦੁਸ਼ਟ ਦੁਰਾਚਾਰ ਪ੍ਰਭ ਸਾਚੇ ਦਰ ਦੁਰਕਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਮਾ ਮਾਤਲੋਕ ਵਿਚ ਧਾਰਿਆ। ਮਾਤਲੋਕ ਪ੍ਰਭ ਜਾਮਾ ਧਾਰੇ। ਗਣ ਗੰਧਰਬ ਪ੍ਰਭ ਚਰਨ ਦਵਾਰੇ। ਪ੍ਰਭ ਅਬਿਨਾਸ਼ੀ ਚਰਨ ਬਲਿਹਾਰੇ। ਸਾਧ ਸੰਗਤ ਸੋਹੇ ਚਰਨ ਦਵਾਰੇ। ਧਰੇ ਜੋਤ ਵਿਚ ਆਪ ਨਿਰੰਕਾਰੇ। ਸਾਚਾ ਪ੍ਰਭ ਭਰੇ ਭੰਡਾਰੇ। ਸੋਹੰ ਸ਼ਬਦ ਗਿਆਨ ਦੇ, ਪ੍ਰਭ ਆਤਮ ਕਰੇ ਉਜਿਆਰੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਿਰਪਾ ਪਾਰ ਉਤਾਰੇ। ਦੇ ਦਰਸ ਪ੍ਰਭ ਪਾਰ ਉਤਾਰਿਆ । ਨਿਹਕਲੰਕ ਕਲ ਜਾਮਾ ਧਾਰਿਆ। ਵਡ ਵਡ ਪ੍ਰਭ ਆਪ ਵਿਚ ਸੰਸਾਰਿਆ। ਕਲਜੁਗ ਬੇਮੁਖ ਜੀਵਾਂ ਮਾਨਸ ਜਨਮ ਕਲ ਹਾਰਿਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਤੇਰਾ ਸਚ ਦੁਆਰਿਆ। ਸਚਖੰਡ ਪ੍ਰਭ ਮਾਤ ਬਣਾਇਆ। ਪਰਗਟ ਜੋਤ ਪ੍ਰਭ ਸਿੰਘ ਆਸਣ ਡੇਰਾ ਲਾਇਆ। ਮੁਕੰਦ ਮਨੋਹਰ ਪ੍ਰਭ ਸਾਚਾ ਨਜ਼ਰੀ ਆਇਆ। ਬੇਮੁਖਾਂ ਪ੍ਰਭ ਵਿਚ ਸੰਸਾਰ, ਆਤਮ ਅੰਧ ਅੰਧੇਰ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਚ ਦਰਬਾਰ ਲਗਾਇਆ। ਸਚ ਪ੍ਰਭ ਸਚ ਦਰਬਾਰਾ। ਨਿਹਕਲੰਕ ਕਲ ਭਏ ਅਵਤਾਰਾ। ਦੁਸ਼ਟਾਂ ਪ੍ਰਭ ਸਦਾ ਸੰਘਾਰਾ। ਗੁਰਮੁਖਾਂ ਪ੍ਰਭ ਸਦਾ ਪਾਰ ਉਤਾਰਾ। ਜੋਤ ਸਰੂਪ ਸਦਾ ਨਿਰਾਹਾਰਾ। ਆਦਿ ਜੁਗਾਦਿ ਪ੍ਰਭ ਸਦਾ ਏਕੰਕਾਰਾ। ਮਹਾਰਾਜ ਸ਼ੇਰ ਸਿੰਘ ਕਲਜੁਗ ਜੀਵ ਨਾ ਜਾਣੇ ਤੇਰਾ ਜੋਤ ਪਸਾਰਾ। ਜੋਤ ਪਸਾਰ ਜੀਵ ਨਾ ਜਾਣੇ। ਬੇਮੁਖ ਜੀਵ ਹੋਏ ਅੰਞਾਣੇ। ਅੰਤਕਾਲ ਕਲ ਭੁੱਜਣ ਜਿਉਂ ਭਠਿਆਲੇ ਦਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਮਾਰੇ ਬਾਣੇ। ਸੋਹੰ ਸ਼ਬਦ ਪ੍ਰਭ ਬਾਣ ਲਗਾਇਆ। ਚਾਰ ਕੁੰਟ ਹਾਹਾਕਾਰ ਮਚਾਇਆ। ਆਪ ਅਡੋਲ ਸਭ ਜਗਤ ਡੁਲਾਇਆ। ਆਪ ਅਤੁੱਲ ਸਭ ਜਗਤ ਤੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਦ ਨਾ ਕਿਸੇ ਜਣਾਇਆ। ਬੈਠ ਅਡੋਲ ਜਗਤ ਡੁਲਾਏ । ਸ੍ਰਿਸ਼ਟ ਸਬਾਈ ਪ੍ਰਭ ਦਏ ਹਲਾਏ। ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਏ। ਨਾਥ
ਤ੍ਰੈਲੋਕੀ ਆਪਣੀ ਕਲ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਏਂ ਰਿਹਾ ਸਮਾਏ। ਮਾਤ ਪਤਾਲ ਆਕਾਸ਼ ਪ੍ਰਭ ਅਬਿਨਾਸ਼ਿਆ। ਜੋਤ ਸਰੂਪ ਸਰਬ ਪਰਕਾਸ਼ਿਆ। ਸਾਧ ਸੰਗਤ ਸਦ ਰੱਖੇ ਵਾਸਿਆ। ਬੇਮੁਖ ਦਰ ਤੋਂ ਜਾਏ ਨਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਰਸਨ ਸਵਾਸ ਸਵਾਸਿਆ। ਸੋਹੰ ਸ਼ਬਦ ਪ੍ਰਭ ਚਲਾਵਣਾ। ਮਾਤਲੋਕ ਵਿਚ ਨਾਉਂ ਰਖਾਵਣਾ। ਚਾਰ ਵਰਨ ਸਦ ਰਸਨਾ ਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਵਰਤਾਵਣਾ। ਸਤਿ ਸਤਿ ਪ੍ਰਭ ਵਰਤਾਏ। ਸਤਿ ਪੁਰਖਾਂ ਪ੍ਰਭ ਦਰਸ ਦਿਖਾਏ। ਆਤਮ ਬੁਝੀ ਦੀਵ ਪ੍ਰਭ ਦੇ ਜਗਾਏ। ਸੋਹੰ ਸਾਚੀ ਬੱਤੀ ਪ੍ਰਭ ਦੇ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਿਆਨ ਅੰਧੇਰ ਸਰਬ ਮਿਟਾਏ। ਪਹਿਲੀ ਮਾਘ ਪ੍ਰਭ ਵਕ਼ਤ ਸੁਹਾਇਆ। ਵੀਹ ਸੌ ਅੱਠ ਬਿਕ੍ਰਮੀ ਭਾਗ ਲਗਾਇਆ। ਸਾਚੇ ਪ੍ਰਭ ਸਾਚਾ ਕਰਮ ਕਮਾਇਆ । ਸਾਧ ਸੰਗਤ ਦਰ ਪਰਵਾਨ, ਜਿਸ ਆਏ ਦਰਸ਼ਨ ਪਾਇਆ। ਸਤਿਜੁਗ ਸੱਚੀ ਸੰਤਾਨ, ਨਿਹਕਲੰਕ ਪਿਤ ਅਖਵਾਇਆ । ਵੇਲੇ ਅੰਤ ਬਿਠਾਏ ਵਿਚ ਬਬਾਣ, ਸਚਖੰਡ ਨਿਵਾਸ ਦਵਾਇਆ। ਪ੍ਰਭ ਚੁਕਾਏ ਆਵਣ ਜਾਣ, ਵਿਚ ਜੋਤੀ ਮੇਲ ਮਿਲਾਇਆ। ਹੋਇਆ ਮੇਲ ਭਗਤ ਭਗਵਾਨ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਪਹਿਲੀ ਮਾਘ ਵਡ ਵਡ ਭਾਗਾ। ਗੁਰਮੁਖ ਸੋਇਆ ਕਲਜੁਗ ਜਾਗਾ। ਪ੍ਰਭ ਸਾਚੇ ਦੀ ਸ਼ਰਨੀ ਲਾਗਾ। ਆਤਮ ਉਤਰੇ ਮੈਲ, ਨਾ ਲਾਗੇ ਦਾਗ਼ਾ। ਸੋਹੰ ਸਾਚਾ ਸ਼ਬਦ ਉਪਜਾਵੇ ਸਾਚਾ ਰਾਗਾ। ਏਕਾ ਸ਼ਬਦ ਧੁਨ ਵਜਾਏ ਵਾਜਾ। ਆਤਮ ਖੋਲ੍ਹੇ ਪ੍ਰਭ ਸਾਚਾ ਸੁਨ, ਜਿਸ ਜੀਵ ਤੇਰਾ ਸਾਜਨ ਸਾਜਾ। ਉਤਮ ਕੀਏ ਵਿਚ ਰਿਖ ਮੁਨ ਗੁਰ ਗ਼ਰੀਬ ਨਿਵਾਜਾ। ਕਲਜੁਗ ਵਿਰਲੇ ਪ੍ਰਭ ਲਏ ਚੁਣ, ਦੇਵੇ ਦਾਤ ਵਡ ਰਾਜਨ ਰਾਜਾ। ਬੇਮੁਖ ਜੀਵਾਂ ਅੰਤਕਾਲ ਪ੍ਰਭ ਸਾਚਾ ਖੋਲ੍ਹੇ ਪਾਜਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਰਖਾਏ ਲਾਜਾ। ਪਹਿਲੀ ਮਾਘ ਪ੍ਰਭ ਭਗਵੰਤ। ਮੇਲ ਮਿਲਾਇਆ ਸਾਚੇ ਸੱਜਣ ਸੰਤ। ਦਰਸ ਦਿਖਾਇਆ ਪਰਗਟ ਜੋਤ ਪ੍ਰਭ ਅਬਿਨਾਸ਼ੀ ਕੰਤ। ਗੁਰਮੁਖ ਕਲ ਵਡਿਆਏ, ਵਿਚ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬੇਮੁਖ ਨਾ ਪਾਏ ਅੰਤ। ਪਹਿਲੀ ਮਾਘ ਵਕ਼ਤ ਸੁਹਾਵਣਾ। ਬੈਕੁੰਠ ਨਿਵਾਸੀ ਸਰਬ ਘਟ ਵਾਸੀ ਵਿਚ ਮਾਤ ਦੇ ਆਵਣਾ। ਪਰਗਟ ਜੋਤ ਨਿਹਕਲੰਕ ਗੁਰਸਿਖ ਜਗਾਵਣਾ। ਪਾਰਬ੍ਰਹਮ ਪਰਮੇਸ਼ਵਰ ਪਰਗਟ, ਸਾਧ ਸੰਗਤ ਦਰਸ ਦਿਖਾਵਣਾ। ਸਚ ਦਰ ਆਏ ਗੁਰ ਦਰਬਾਰ, ਪ੍ਰਭ ਪੂਰੀ ਕਰੇ ਭਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਗੁਰਸਿਖ ਤੇਰਾ ਬਜਰ ਕਪਾਟ ਖੁਲ੍ਹਾਵਣਾ। ਪਹਿਲੀ ਮਾਘ ਪ੍ਰਭ ਜੋਤ ਪਰਗਟਾਏ। ਗੁਰਮੁਖ ਤੇਰੀ ਆਤਮ ਜੋਤ ਜਗਾਏ। ਸੋਹੰ ਸਾਚਾ ਨਾਮ ਦਾਨ, ਪ੍ਰਭ ਸਾਚਾ ਝੋਲੀ ਪਾਏ। ਪ੍ਰਭ ਸਾਚਾ ਬਖ਼ਸ਼ੇ ਚਰਨ ਧੂੜ, ਗੁਰਸਿਖ ਲੈ ਮਸਤਕ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਭੇਵ ਖੁਲ੍ਹਾਏ। ਪਹਿਲੀ ਮਾਘ ਸਾਚਾ ਵਕ਼ਤ ਸੁਹਾਇਆ । ਗਣ ਗੰਧਰਬ ਪ੍ਰਭ ਚਰਨ ਬਹਾਇਆ। ਸਾਧ ਸੰਗਤ ਸਿਰ ਹੱਥ ਟਿਕਾਇਆ। ਦੇਵੇ ਵਰ ਦਰ ਘਰ ਸਾਚਾ, ਜੋ ਦਰ ਸਾਚੇ ਮੰਗਣ ਆਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਰਘੁਰਾਇਆ। ਸਾਚਾ ਪ੍ਰਭ ਜਗਤ ਰਘੁਰਾਈ। ਪਹਿਲੀ ਮਾਘ ਸਾਧ ਸੰਗਤ ਤੇਰੀ ਬਣਤ ਬਣਾਈ। ਸਚ ਸੁੱਚ ਪ੍ਰਭ ਦੇ ਵਰਤਾਈ। ਸਾਚੀ ਨਾਮ ਰੰਗਣ ਪ੍ਰਭ ਦੇ ਚੜ੍ਹਾਈ। ਤੇਰੇ ਦਾਗ਼ ਨਾ ਲਾਗੇ ਅੰਗਣ, ਪ੍ਰਭ ਅਬਿਨਾਸ਼ੀ ਹੋਏ ਸਹਾਈ। ਸਾਚਾ ਨਾਮ ਪ੍ਰਭ ਦਰ ਮੰਗਣ, ਪ੍ਰਭ ਦੇਵੇ ਦਾਤ ਦੂਣ ਸਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਕਲਜੁਗ ਜਾਮਾ ਧਾਰ ਸਾਧ ਸੰਗਤ ਦੇਵੇ ਵਡਿਆਈ। ਪਹਿਲੀ ਮਾਘ ਪ੍ਰਭ ਭਾਗ ਲਗਾਇਆ। ਪੂਰਬ ਜਨਮ ਦਾ ਲਹਿਣਾ ਝੋਲੀ ਪਾਇਆ। ਵਿਛੜਿਆਂ ਕਲ ਮੇਲ ਮਿਲਾਇਆ। ਪ੍ਰਭ ਅਬਿਨਾਸ਼ੀ ਅਚਰਜ ਖੇਲ ਕਰ, ਧਾਰ ਖੇਲ ਚਤੁਰਭੁਜ ਕਹਾਇਆ। ਬੇਮੁਖਾਂ ਬੇੜਾ ਠੇਲ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇਆ । ਸਾਚਾ ਪ੍ਰਭ ਸਰਬ ਰਖਵਾਲਾ । ਭਗਤ ਵਛਲ ਗੁਰ ਗੋਪਾਲਾ। ਗੁਰਸਿਖ ਤੇਰਾ ਸਦ ਰਖਵਾਲਾ। ਆਤਮ ਜੋਤ ਸਚ ਦੀਪਕ ਬਾਲਾ। ਸੋਹੰ ਸਾਚਾ ਨਾਮ ਦੇਵੇ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੰਗ ਤੇਰੇ ਨਾਲਾ। ਪਹਿਲੀ ਮਾਘ ਭਾਗ ਭਰਿਆ। ਧਰੇ ਜੋਤ ਪ੍ਰਭ ਆਸਾ ਵਰਿਆ। ਚਰਨ ਲਾਗ ਗੁਰਮੁਖ ਸਾਚਾ ਤਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਭਵਜਲ ਪਾਰ ਕਰਿਆ। ਪਹਿਲੀ ਮਾਘ ਤੇਰੀ ਰੁੱਤ ਸੁਹਾਈ। ਪ੍ਰਭ ਅਬਿਨਾਸ਼ੀ ਤੇਰੀ ਬਣਤ ਬਣਾਈ । ਮਾਤਲੋਕ ਪ੍ਰਭ ਦਿਤੀ ਵਡਿਆਈ। ਜੋਤ ਸਰੂਪ ਪਰਗਟ ਜੋਤ, ਸ਼ਬਦ ਸਰੂਪ ਪ੍ਰਭ ਸ਼ਬਦ ਲਿਖਾਈ। ਵਡ ਦਾਤਾ ਗਿਆਨ ਬੋਧ, ਸੋਹੰ ਸ਼ਬਦ ਦੇ ਚਲਾਈ। ਬੇਮੁਖ ਜੀਵ ਲਏ ਸੋਧ, ਮਦਿਰਾ ਮਾਸ ਆਹਾਰ ਬਣਾਈ। ਮਹਾਰਾਜ ਸ਼ੇਰ ਸਿੰਘ ਵਡ ਜੋਧਨ ਜੋਧ, ਜੋਤ ਸਰੂਪੀ ਅਗਨ ਜੋਤ ਲਗਾਈ। ਜੋਤ ਸਰੂਪੀ ਅਗਨ ਲਗਾਇਆ। ਬੇਮੁਖ ਜੀਵਾਂ ਮਦਿਰਾ ਮਾਸ ਆਹਾਰ ਬਣਾਇਆ। ਗੁਰਸਿਖਾਂ ਜੋਤ ਆਕਾਰ ਕਰ, ਪ੍ਰਭ ਸਾਚੇ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਪਹਿਲੀ ਮਾਘ ਜਗਤ ਬੇਤਾਲਾ। ਸ੍ਰਿਸ਼ਟ ਸਬਾਈ ਹੋਏ ਬੇਹਾਲਾ। ਕਲਜੁਗ ਜੀਵ ਪੀਸਣ ਜਿਉਂ ਪੀਸੇ ਦਾਲਾ। ਭੈਣਾਂ ਛੱਡਣ ਭਾਈ, ਮਾਤ ਛੱਡ ਜਾਏ ਬਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਤਿ ਰਖਵਾਲਾ। ਪਹਿਲੀ ਮਾਘ ਪ੍ਰਭ ਬਾਣ ਚਲਾਇਆ। ਸ਼ਬਦ ਬਾਣ ਪ੍ਰਭ ਜਗਤ ਲਗਾਇਆ । ਵਡ ਵਡ ਜੋਧ ਸਭ ਟੁੰਬ ਉਠਾਇਆ। ਜੋਤ ਸਰੂਪੀ ਜੋਤ ਧਰ, ਪ੍ਰਭ ਉਲਟੀ ਸ੍ਰਿਸ਼ਟ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਹਾਹਾਕਾਰ ਮਚਾਇਆ। ਹਾਹਾਕਾਰ ਪ੍ਰਭ ਜਗਤ ਕਰਾਏ। ਦੁਖੀ ਜੀਵ ਸਰਬ ਬਿਲਲਾਏ। ਕਲਜੁਗ ਅੰਤਮ ਆਪਣਾ ਭੇਖ ਵਟਾਏ। ਕੂੜ ਕੁੜਿਆਰ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਸ੍ਰਿਸ਼ਟ ਸਬਾਈ ਕਰਾਏ । ਪਹਿਲੀ ਮਾਘ ਪ੍ਰਭ ਸ਼ਬਦ ਲਿਖਾਵਣਾ। ਥਲ ਜਲ ਜਲ ਥਲ ਇਕ ਕਰਾਵਣਾ। ਝੂਠਾ ਭੇਖ ਪ੍ਰਭ ਮਿਟਾਵਣਾ। ਸਚ ਸੁੱਚ ਵਿਚ ਲੋਕਮਾਤ ਵਰਤਾਵਣਾ । ਸੋਹੰ ਸ਼ਬਦ ਚਾਰ ਵਰਨ ਧਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲਾਵਣਾ। ਸਤਿਜੁਗ ਤੇਰੀ ਲਿਖਤ ਅਪਾਰ । ਏਕਾ ਜੋਤ ਧਰੇ ਪ੍ਰਭ ਨਿਰੰਕਾਰ। ਏਕਾ ਸ਼ਬਦ ਦੇਵੇ ਅਧਾਰ। ਏਕਾ ਏਕ ਵਰਤੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਕਰੇ ਆਕਾਰ। ਸਤਿਜੁਗ ਪ੍ਰਭ ਮਾਣ ਦੁਆਏ। ਸਤਿ ਪੁਰਖਾਂ ਪ੍ਰਭ ਜਨਮ ਦੁਆਏ। ਸਚ ਸੁੱਚ ਪ੍ਰਭ ਦੇ ਪਰਗਟਾਏ। ਸੋਹੰ ਸਾਚਾ ਸ਼ਬਦ ਪ੍ਰਭ ਵਿਚ ਸਵਾਸ ਚਲਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਸਤਿ ਸਤਿ ਵਰਤਾਏ। ਸਤਿਜੁਗ ਤੇਰਾ ਸਾਚਾ ਬੰਸ। ਗੁਰਮੁਖ ਸਾਚੇ ਸਾਚੀ ਤੇਰੀ ਅੰਸ। ਮਾਤੋਲਕ ਪ੍ਰਭ ਉਪਜਾਏ ਵਡ ਵਡ ਹੰਸ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਗੁਰਮੁਖਾਂ ਵਿਚ ਸਹੰਸ। ਸਤਿਜੁਗ ਤੇਰਾ ਸਾਂਤਕ ਰੂਪ। ਸਤਿ ਸਤਿ ਸਤਿ ਵਰਤਾਏ ਪ੍ਰਭ ਸਾਚਾ ਭੂਪ। ਗੁਰਸਿਖਾਂ ਉਪਜਾਏ ਪ੍ਰਭ ਜੋਤ ਸਰੂਪ। ਪ੍ਰਭ ਸਾਚੀ ਜੋਤ ਟਿਕਾਏ, ਵਿਚ ਦੇਹ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸੇ ਸਤਿ ਸਰੂਪ।
ਸਰਬ ਜੀਆਂ ਪ੍ਰਭ ਏਕ ਰਖਾਏ ਮਤਿ। ਪ੍ਰਭ ਅਬਿਨਾਸ਼ੀ ਜਾਣੇ ਮਿਤ ਗਤ। ਸੋਹੰ ਸਾਚੇ ਸ਼ਬਦ ਗੁਰ ਸਿਖਾਈ ਮਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਰਤਾਏ ਸਤਿ ਸਤਿ। ਸਾਚਾ ਪ੍ਰਭ ਮਿਟਾਏ ਭਰਮਾ। ਦੇਵੇ ਵਡਿਆਈ ਜਿਸ ਵੱਡੇ ਵਡ ਕਰਮਾ। ਪਹਿਲੀ ਮਾਘ ਸਤਿਜੁਗ ਸਾਚਾ ਜਰਮਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਲਾਵੇ ਧਰਮਾ। ਪਹਿਲੀ ਮਾਘ ਪ੍ਰਭ ਜਨਮ ਦੁਆਇਆ। ਪੂਰਨ ਬ੍ਰਹਮ ਗਿਆਨ ਦੇ, ਸੁਰਤ ਸ਼ਬਦ ਦਾ ਮੇਲ ਮਿਲਾਇਆ। ਏਕਾ ਚਰਨ ਧਿਆਨ ਦੇ, ਪ੍ਰਭ ਭੁਲੇਖਾ ਸਾਰਾ ਲਾਹਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਸਾਚਾ ਮਾਰਗ ਲਾ। ਰਾਓ ਰੰਕ ਇਕ ਕਰਾ। ਊਚ ਨੀਚ ਦਾ ਭੇਤ ਮਿਟਾ। ਸਾਚਾ ਪ੍ਰਭ ਸੱਚ ਦਿਸਾਵੇ ਰਾਹ। ਵੇਲੇ ਅੰਤ ਹੋਏ ਸਹਾਈ, ਸਾਧ ਸੰਗਤ ਪ੍ਰਭ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੂਸਰ ਕੋਈ ਨਾਂਹ। ਸਾਚੇ ਪ੍ਰਭ ਸਤਿ ਵਰਤਾਇਆ। ਸਤਿ ਸਰੂਪ ਸਤਿ ਪੁਰਖਾਂ ਵਿਚ ਸਮਾਇਆ। ਬੇਮੁਖਾਂ ਪ੍ਰਭ ਗੂੜ੍ਹੀ ਨੀਂਦ ਸਵਾਇਆ। ਗੁਰਮੁਖ ਸਾਚੇ ਪ੍ਰਭ ਪਰਗਟ ਜੋਤ, ਵਿਚ ਮਾਤ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਤੇਰੀ ਸਰਨਾਇਆ। ਚਰਨ ਆਏ ਜੋ ਜਨ ਸਰਨਾਏ। ਪ੍ਰਭ ਅਬਿਨਾਸ਼ੀ ਹੋਏ ਸਹਾਏ। ਭੈ ਭਿਆਨਕ ਪ੍ਰਭ ਪਤ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਲਾਏ ਸਾਚੀ ਨਾਏ। ਸੋਹੰ ਚਲਾਏ ਪ੍ਰਭ ਸਾਚੀ ਨੱਈਆ। ਸੋਹੰ ਸਾਚਾ ਨਾਮ ਦਵਈਆ । ਚਾਰ ਵਰਨ ਕਰਾਏ ਪ੍ਰਭ ਏਕਾ ਭੈਣਾਂ ਭੱਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਮਾਣ ਦਵਈਆ। ਸਚਖੰਡ ਪ੍ਰਭ ਕਾ ਵਾਸਾ। ਜੋਤ ਸਰੂਪ ਸਰਬ ਵਿਨਾਸਾ। ਗੁਰਸਿਖ ਤੇਰੀ ਸਦ ਪੂਰਨ ਆਸਾ। ਝੂਠੀ ਖੇਲ ਜਗਤ ਤਮਾਸ਼ਾ। ਝੂਠੀ ਮਾਇਆ ਅੰਤ ਹੋਏ ਨਾਸਾ। ਏਕਾ ਜੋਤ ਵਿਚ ਪ੍ਰਭ ਅਬਿਨਾਸ਼ਾ। ਸਾਚਾ ਸ਼ਬਦ ਸੋਹੰ ਜਪਾਵੇ ਸਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਦਾਸਨ ਦਾਸਾ। ਸੋਹੰ ਸ਼ਬਦ ਭਗਤ ਭੰਡਾਰਾ। ਸਤਿਜੁਗ ਵਰਤਾਏ ਪ੍ਰਭ ਵਰਤਾਰਾ। ਮੁਖ ਰਖਾਏ ਚਾਰ ਵਰਨ ਪ੍ਰਭ ਗਿਰਧਾਰਾ। ਏਕ ਕਰਾਏ ਸਾਚਾ ਬਰਨ ਨਿਹਕਲੰਕ ਅਵਤਾਰਾ। ਚਾਰ ਕੁੰਟ ਲਗਾਏ ਸਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਦਿਸਾਏ ਸਚਖੰਡ ਦਵਾਰਾ । ਸਚਖੰਡ ਸਚ ਦਵਾਰ। ਜੋਤ ਧਰੇ ਨਿਹਕਲੰਕ ਅਵਤਾਰ। ਸਾਚਾ ਪ੍ਰਭ ਸਚ ਦਰਬਾਰ। ਪਤਤ ਪਾਪੀ ਪ੍ਰਭ ਜਾਏ ਤਾਰ। ਦੁੱਖੀਆਂ ਦੁੱਖ ਪ੍ਰਭ ਜਾਏ ਨਿਵਾਰ। ਸਾਧ ਸੰਗਤ ਪ੍ਰਭ ਪਾਏ ਸਾਰ। ਮਾਨਸ ਜਨਮ ਨਾ ਆਏ ਹਾਰ। ਪਹਿਲੀ ਮਾਘ ਨਿਹਕਲੰਕ ਜੋ ਆਏ ਚਲ ਦਰਬਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦ ਸਦ ਤਾਰਨਹਾਰ। ਤਾਰਨਹਾਰ ਆਪ ਪ੍ਰਭ ਤਾਰਿਆ। ਕਰ ਕਿਰਪਾ ਗੁਰਸਿਖ ਪ੍ਰਭ ਦੁੱਖ ਨਿਵਾਰਿਆ। ਲੱਖ ਚੁਰਾਸੀ ਪ੍ਰਭ ਗੇੜ ਮੁਕਾ ਰਿਹਾ । ਸਾਚੀ ਜੋਤ ਪ੍ਰਭ ਸਚ ਮਿਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਸਾਚਾ ਕਰਮ ਕਮਾ ਰਿਹਾ। ਘਨਕਪੁਰ ਪ੍ਰਭ ਜਾਮਾ ਧਾਰ। ਪੂਰਨ ਲਿਆ ਨਰ ਅਵਤਾਰ। ਗੁਰਮੁਖਾਂ ਦੇਵੇ ਦਰਸ ਅਪਾਰ। ਸੋਹੰ ਸ਼ਬਦ ਧੁੰਨ ਉਪਜਾਵੇ ਧੁਨਕਾਰ। ਕਲਜੁਗ ਜੀਵਾਂ ਪ੍ਰਭ ਕਰੇ ਖੁਆਰ । ਸ਼ਬਦ ਮਾਰ ਪ੍ਰਭ ਮਾਰੇ ਮਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜਗਤ ਭਤਾਰ। ਜਗਤ ਪਿਤ ਮਾਤ ਪ੍ਰਭ ਆਇਆ। ਰੰਕਾਂ ਤਾਈਂ ਗਲੇ ਲਗਾਇਆ। ਰਾਣਿਆਂ ਮਹਾਰਾਣਿਆਂ ਪ੍ਰਭ ਤਖ਼ਤੋਂ ਲਾਹਿਆ। ਕਲਜੁਗ ਤੇਰਾ ਅੰਤਮ ਅੰਤ ਕਰਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਹ ਵਾਹ
ਸਾਚਾ ਸਤਿਜੁਗ ਲਾਇਆ। ਪਹਿਲੀ ਮਾਘ ਪ੍ਰਭ ਕਲ ਵਰਤਾਏ। ਸਾਚੀ ਜੋਤ ਜਗਤ ਪਰਗਟਾਏ। ਜੋਤ ਸਰੂਪੀ ਪਰਗਟ ਜੋਤ, ਹੰਕਾਰੀਆਂ ਪ੍ਰਭ ਹੰਕਾਰ ਗੁਆਏ। ਚਾਰ ਵਰਨ ਕਰਾਏ ਏਕ ਗੋਤ, ਸੋਹੰ ਸਾਚਾ ਸ਼ਬਦ ਸੁਣਾਏ। ਬੇਮੁਖ ਕਲਜੁਗ ਜੀਵ ਰਹੇ ਸੋਤ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਅੰਤਕਾਲ ਕਲ ਗਏ ਖਾਲੀ ਹੱਥ ਧੋਤ, ਪ੍ਰਭ ਨਰਕ ਨਿਵਾਸ ਰਖਾਏ। ਗੁਰਮੁਖ ਸਾਚੇ ਵਿਚ ਮਿਲਾਏ ਜੋਤ, ਪਹਿਲੀ ਮਾਘ ਮਹਾਰਾਜ ਸ਼ੇਰ ਸਿੰਘ ਜੋ ਜਨ ਆਏ ਸ਼ਰਨਾਏ। ਜੋਤੀ ਜੋਤ ਪ੍ਰਭ ਮਿਲਾਇਆ। ਪ੍ਰਭ ਅਬਿਨਾਸ਼ੀ ਕਰਮ ਕਮਾਇਆ। ਗੁਰਮੁਖ ਸਾਚਾ ਸਚ ਧਾਮ ਪੁਚਾਇਆ। ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਇਆ। ਬੈਕੁੰਠ ਨਿਵਾਸੀ ਆਪਣਾ ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੇ ਛਤਰ ਸੀਸ ਝੁਲਾਇਆ। ਪਹਿਲੀ ਮਾਘ ਪ੍ਰਭ ਸ਼ਬਦ ਲਿਖਾਏ। ਸ਼ਬਦ ਰੂਪ ਪ੍ਰਭ ਖੇਲ ਵਰਤਾਏ। ਰਾਣਾ ਸੰਗਰੂਰ ਪ੍ਰਭ ਪਕੜ ਉਠਾਏ। ਭੈ ਭਿਆਨਕ ਪ੍ਰਭ ਭੈ ਰਖਾਏ। ਉਠ ਉਠ ਵੇਖੇ ਪ੍ਰਭ ਦਿਸ ਨਾ ਆਏ। ਦਿਵਸ ਰੈਣ ਸਵਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਜੋਤ ਜਗਾਏ। ਸ਼ਬਦ ਸ਼ਬਦ ਸ਼ਬਦ ਬਾਣ ਪ੍ਰਭ ਮਾਰਿਆ। ਸ਼ਬਦ ਸ਼ਬਦ ਸ਼ਬਦ, ਪ੍ਰਭ ਜਗਤ ਵਰਤਾ ਰਿਹਾ। ਸ਼ਬਦ ਸ਼ਬਦ ਸ਼ਬਦ, ਤੋੜੇ ਵਡ ਹੰਕਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਸ਼ਬਦ ਵਰਭੰਡ ਵਰਤਾ ਰਿਹਾ। ਸ਼ਬਦ ਰੂਪ ਪ੍ਰਭ ਦਰਸ ਦਿਖਾਏ। ਰਾਣਾ ਸੰਗਰੂਰ ਪ੍ਰਭ ਚਰਨੀ ਆਏ। ਚਰਨ ਧੂੜ ਲੈ ਮਸਤਕ ਲਾ, ਆਪਣੀ ਭੁੱਲ ਬਖ਼ਸ਼ਾਏ। ਆਤਮ ਸਰਬ ਹੰਕਾਰ ਗਵਾ, ਚਰਨੀ ਸੀਸ ਝੁਕਾਏ। ਏਕਾ ਦੀਸੇ ਸਾਚਾ ਰਾਹ, ਪ੍ਰਭ ਅਬਿਨਾਸ਼ੀ ਦਰਸ਼ਨ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਤ ਪਰਗਟਾਏ। ਸਾਚੇ ਪ੍ਰਭ ਸਚ ਕਰਮ ਕਮਾਵਣਾ। ਸਾਚਾ ਚਰਨ ਵਿਚ ਮਸਤੂਆਣੇ ਪਾਵਣਾ। ਭਰਮ ਨਿਵਾਰ ਜਗਤ ਸੁਧਾਰ, ਪ੍ਰਭ ਸਾਚੇ ਸ਼ਬਦ ਸੁਣਾਵਣਾ। ਹੰਕਾਰ ਨਿਵਾਰ ਕਰ ਖ਼ੁਆਰ, ਪ੍ਰਭ ਸਰਬ ਚਰਨ ਲਗਾਵਣਾ। ਦੁਸ਼ਟ ਦੁਰਾਚਾਰ ਵਿਚ ਸੰਸਾਰ, ਪ੍ਰਭ ਸਰਬ ਭੇਵ ਮਿਟਾਵਣਾ। ਸੋਹੰ ਸਾਚਾ ਸ਼ਬਦ, ਪ੍ਰਭ ਸਾਚੇ ਸਚ ਵਰਤਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਚਾਲੀ ਜਗਤ ਲੇਖ ਲਿਖਾਵਣਾ। ਦਿਵਸ ਰੈਣ ਪ੍ਰਭ ਸ਼ਬਦ ਲਿਖਾਏ। ਸਾਚਾ ਧਾਮ ਸਤਿਜੁਗ ਬਣਾਏ। ਚਾਰ ਵਰਨ ਸ਼ਰਨ ਲਗਾਏ। ਜਨਮ ਜਨਮ ਦੀ ਮੈਲ ਗਵਾਏ। ਨਿਹਕਲੰਕ ਹੋਏ ਸਹਾਏ। ਦੇਵੇ ਦਰਸ ਆਪ ਰਘੁਰਾਏ। ਆਤਮ ਸਾਚੀ ਜੋਤ ਜਗਾਏ। ਅਗਿਆਨ ਅੰਧੇਰ ਦੇ ਮਿਟਾਏ। ਤੀਜਾ ਨੈਣ ਪ੍ਰਭ ਦੇ ਖੁਲ੍ਹਾਏ। ਦਵਾਰ ਦਸਮ ਪ੍ਰਭ ਪੜਦਾ ਲਾਹੇ। ਸੁੰਨ ਸਮਾਧ ਗੁਰਸਿਖ ਤੇਰੀ ਪ੍ਰਭ ਖੋਲ੍ਹ ਵਖਾਏ। ਮਹਾਰਾਜ ਸ਼ੇਰ ਸਿੰਘ ਵਿਚ ਤੇਰੇ ਰਹੇ ਸਮਾਏ। ਸਾਚਾ ਪ੍ਰਭ ਸਦਾ ਵਿਸਮਾਦ। ਗੁਰਸਿਖ ਤੇਰੇ ਸੰਗ ਆਦਿ ਜੁਗਾਦਿ। ਸੋਹੰ ਸ਼ਬਦ ਉਪਜਾਵੇ ਧੁੰਨ ਨਾਦ। ਸਾਧ ਸੰਗਤ ਪ੍ਰਭ ਸਾਚਾ, ਤੇਰੀ ਆਤਮ ਜਾਏ ਸਾਧ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਸਾਚੇ ਵੇਲੇ ਅੰਤ ਲਿਆ ਲਾਭ। ਮਸਤੂਆਣੇ ਪ੍ਰਭ ਮਾਣ ਦਵਾਇਆ। ਸੰਤ ਮਨੀ ਸਿੰਘ ਕਰਮ ਲਿਖਾਇਆ । ਸਾਚੀ ਮੇਖ ਸਤਿਜੁਗ ਲੇਖ, ਪ੍ਰਭ ਲਿਖਾਇਆ। ਕਲ ਜੀਵ ਰਹੇ ਵੇਖਾ ਵੇਖ, ਨਿਹਕਲੰਕ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਸਰੂਪੀ ਭੇਦ, ਕਿਸੇ ਵਿਰਲੇ ਗੁਰਮੁਖ ਪਾਇਆ। ਬੇਮੁਖ ਜੀਵ ਮਾਇਆ ਭਰਮ ਭੁਲਾ। ਕਲਜੁਗ ਦਿਤੇ ਖ਼ਾਕ ਰੁਲਾ। ਗੁਰਮੁਖ ਸਾਚੇ ਬਾਹੋਂ ਪਕੜ ਪ੍ਰਭ ਚਰਨੀ ਲਏ ਲਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਝੋਲੀ ਪਾ। ਸ਼ਬਦ ਗਿਆਨ ਪ੍ਰਭ ਦੇਵੇ ਗਿਆਤਾ। ਮੇਲ ਮਿਲਾਏ ਕਰ ਬਿਧ ਨਾਤਾ।
ਗੁਰਮੁਖ ਚਾਰ ਜੁਗ ਤੇਰੀ ਉਤਮ ਜ਼ਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਪਛਾਤਾ। ਮਸਤੂਆਣੇ ਸਾਚਾ ਮਾਣ । ਸਾਚਾ ਤਾਣ ਸਤਿਗੁਰ ਜਾਣ। ਧਰੇ ਚਰਨ ਵਿਸ਼ਨੂੰ ਭਗਵਾਨ। ਬਖ਼ਸ਼ੇ ਦਾਤ ਪ੍ਰਭ ਗੁਣੀ ਨਿਧਾਨ। ਧਰੇ ਜੋਤ ਪ੍ਰਭ ਮਹਾਨ। ਕਰ ਦਰਸ ਨਿਹਕਲੰਕ, ਪਤਤ ਪਾਪੀ ਤਰ ਜਾਣ। ਪਰਗਟੇ ਜੋਤ ਮਹਾਰਾਜ ਸ਼ੇਰ ਸਿੰਘ, ਵਡ ਬਲੀ ਬਲਵਾਨ । ਮਸਤੂਆਣੇ ਪ੍ਰਭ ਭਏ ਅਨੰਦਾ । ਕਰ ਦਰਸ ਜੀਵ ਆਤਮ ਉਪਜੇ ਪਰਮਾਨੰਦਾ। ਸਾਚਾ ਪ੍ਰਭ ਹੋਏ ਸਹਾਈ, ਸਦਾ ਸਦਾ ਬਖ਼ਸ਼ਿੰਦਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਗੁਣੀ ਗਹਿੰਦਾ। ਗੁਣਵੰਤ ਪ੍ਰਭ ਗੁਣੀ ਨਿਧਾਨ। ਚਰਨ ਲਾਗ ਗੁਰਸਿਖ ਹੋਏ ਚਤੁਰ ਸੁਜਾਨ। ਸਾਚਾ ਪ੍ਰਭ ਜੋਤ ਜਗਾਏ ਕੋਟ ਮਹਾਨ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਤੇਰਾ ਰੰਗ ਮਹਾਨ। ਮਸਤੂਆਣੇ ਪ੍ਰਭ ਮਾਣ ਦਵਾਇਆ। ਅੰਮ੍ਰਿਤ ਮੇਘ ਪ੍ਰਭ ਬਰਸਾਇਆ। ਸਾਚਾ ਸਰ ਚਾਰ ਵਰਨ ਕਰਾਇਆ। ਰਾਓ ਰੰਕ ਇਕ ਥਾਂ ਬਹਾਇਆ। ਊਚ ਨੀਚ ਪ੍ਰਭ ਭੇਵ ਚੁਕਾਇਆ। ਸਾਚਾ ਮਾਰਗ ਸੋਹੰ ਸ਼ਬਦ ਸੁਣਾਇਆ। ਏਕਾ ਰਾਗ ਪ੍ਰਭ ਅਬਿਨਾਸ਼ੀ ਵਰਨ ਚਾਰ ਉਪਜਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਸਾਚਾ ਸਤਿਜੁਗ ਲਾਇਆ। ਰਾਗਨ ਰਾਗ ਪ੍ਰਭ ਵਡ ਰਾਗੇ। ਭਾਗ ਲਗਾਇਆ ਪ੍ਰਭ ਪਹਿਲੀ ਮਾਘੇ। ਸਾਧ ਸੰਗਤ ਪ੍ਰਭ ਚਰਨੀ ਲਾਗੇ । ਕਲਜੁਗ ਵਿਰਲੇ ਗੁਰਮੁਖ ਜਾਗੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੋਤ ਜਗਾਈ ਪਹਿਲੀ ਮਾਘੇ। ਪਹਿਲੀ ਮਾਘ ਭਏ ਪਰਕਾਸ਼। ਕਲਜੁਗ ਅੰਧੇਰ ਹੋਏ ਵਿਨਾਸ। ਨਿਹਕਲੰਕ ਜਗੇ ਜੋਤ ਅਬਿਨਾਸ਼। ਚਾਰ ਵਰਨ ਪ੍ਰਭ ਕਰਾਏ ਏਕਾ ਵਾਸ। ਰਾਓ ਰੰਕ ਹੋਏ ਚਰਨ ਦਾਸ। ਸੋਹੰ ਸ਼ਬਦ ਪ੍ਰਭ ਚਲਾਏ ਸਵਾਸ। ਦੁਸ਼ਟ ਦੁਰਾਚਾਰਾਂ ਪ੍ਰਭ ਕਰਾਏ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਪਰਕਾਸ਼। ਸਾਚੀ ਜੋਤ ਪਰਕਾਸ਼ ਕਰ, ਪ੍ਰਭ ਭਗਤ ਉਧਾਰੇ। ਸਾਚੀ ਜੋਤ ਪਰਕਾਸ਼ ਕਰ, ਪ੍ਰਭ ਦੁਸ਼ਟ ਸੰਘਾਰੇ। ਸਾਚੀ ਜੋਤ ਪਰਕਾਸ਼ ਕਰ, ਪ੍ਰਭ ਸਚ ਵਰਤਾਏ ਵਿਚ ਸੰਸਾਰੇ। ਸਾਚੀ ਜੋਤ ਪਰਕਾਸ਼ ਕਰ, ਪ੍ਰਭ ਨਿਵਾਰੇ ਸਰਬ ਹੰਕਾਰੇ। ਸਾਚੀ ਜੋਤ ਪਰਕਾਸ਼ ਕਰ, ਸੋਹੰ ਸ਼ਬਦ ਭਰੇ ਭੰਡਾਰੇ। ਪ੍ਰਭ ਸਾਚੀ ਜੋਤ ਪਰਕਾਸ਼ ਕਰ, ਮਲੇਛਾਂ ਕਰੇ ਖ਼ੁਆਰੇ। ਸਾਚੀ ਜੋਤ ਪਰਕਾਸ਼ ਕਰ, ਜਗਾਵੇ ਜੋਤ ਨਰ ਅਵਤਾਰੇ। ਸਾਚੀ ਜੋਤ ਪਰਕਾਸ਼ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਚਲਾਏ ਵਿਚ ਸੰਸਾਰੇ। ਸਾਚਾ ਸ਼ਬਦ ਪ੍ਰਭ ਜਗਤ ਚਲਾਵਣਾ। ਏਕਾ ਨਾਮ ਚਾਰ ਵਰਨ ਰਖਾਵਣਾ । ਸੋਹੰ ਸਾਚਾ ਸ਼ਬਦ ਸਤਿਜੁਗ ਜੀਵਾਂ ਗਾਵਣਾ। ਏਕਾ ਅੰਕ ਰਾਓ ਰੰਕ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਵਣਾ। ਜੋਤ ਸਰੂਪ ਪ੍ਰਭ ਜਾਮਾ ਧਾਰਿਆ। ਕਲਜੁਗ ਅੰਤਮ ਅੰਤ ਨਿਵਾਰਿਆ। ਬੇਮੁਖਾਂ ਮਾਤ ਕਰੇ ਖ਼ੁਆਰਿਆ। ਮਦਿ ਮਾਸੀ ਸਾਚੇ ਦਰ ਦੁਰਕਾਰਿਆ। ਘਨਕਪੁਰ ਵਾਸੀ ਗੁਰਸਿਖ ਸਾਚੇ ਤੇਰਾ ਕਰਮ ਵਿਚਾਰਿਆ। ਵੇਲੇ ਅੰਤ ਕਰੇ ਬੰਦ ਖ਼ੁਲਾਸੀ, ਦਰ ਆਏ ਜੋ ਜਨ ਨਿਮਸਕਾਰਿਆ। ਹਉਮੇ ਮਮਤਾ ਵਿਚੋਂ ਨਾਸੀ, ਸੋਹੰ ਸ਼ਬਦ ਦੇਵੇ ਅਧਾਰਿਆ। ਰਿਧ ਸਿਧ ਹੋਏ ਤੇਰੀ ਦਾਸੀ, ਸਾਚਾ ਪ੍ਰਭ ਰਿਦੇ ਚਿਤਾਰਿਆ । ਕੋਈ ਨਾ ਦੀਸੇ ਮਦਿਰਾ ਮਾਸੀ, ਸਤਿਜੁਗ ਸਾਚੇ ਸਚ ਵਰਤਾ ਰਿਹਾ। ਝੂਠੀ ਸ੍ਰਿਸ਼ਟ ਅੰਤ ਹੋਏ ਨਾਸੀ, ਪ੍ਰਭ ਸ਼ਬਦੀ ਸ਼ਬਦ ਲਿਖਾ ਰਿਹਾ। ਪ੍ਰਭ ਚਰਨ ਪ੍ਰੀਤੀ ਸਾਚੀ ਰਹਿਰਾਸੀ, ਪ੍ਰਭ ਸਾਚੀ ਬਣਤ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੀ, ਸਾਚੇ ਲੇਖ ਲਿਖਾ ਰਿਹਾ। ਗੁਰਸਿਖ ਸਾਚੇ ਤੇਰਾ ਲੇਖਾ। ਪ੍ਰਭ ਮਿਟਾਏ ਝੂਠੀ ਰੇਖਾ। ਆਤਮ ਕੱਢੇ ਭਰਮ ਭੁਲੇਖਾ। ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਸਾਚਾ ਦਰ ਵਿਰਲੇ ਗੁਰਮੁਖ ਦੇਖਾ। ਨਾਮ ਨਿਧਾਨ ਗੁਰ ਦਰ ਪਾਈਏ । ਆਤਮ ਤ੍ਰਿਖਾ ਸਰਬ ਮਿਟਾਈਏ । ਆਤਮ ਸਾਚੀ ਜੋਤ ਜਗਾਈਏ। ਸਾਚਾ ਪ੍ਰਭ ਰਿਦੇ ਵਸਾਈਏ । ਸਾਚਾ ਸ਼ਬਦ ਧੁਨ ਦੇਹ ਉਪਜਾਈਏ। ਸਾਚਾ ਰਾਗ ਕੰਨ ਸੁਣਾਈਏ। ਹਉਮੇ ਮਮਤਾ ਰੋਗ ਮਿਟਾਈਏ। ਸਾਚੀ ਜੋਤ ਅੰਤਕਾਲ ਵਿਚ ਜੋਤ ਮਿਲ ਜਾਈਏ। ਆਵਣ ਜਾਵਣ ਵਿਚ ਜਹਾਨ ਗੇੜ ਮਿਟਾਈਏ। ਪੂਰਨ ਭਗਵਾਨ ਗੁਣੀ ਨਿਧਾਨ, ਘਰ ਆਏ ਦਰਸ਼ਨ ਪਾਈਏ। ਚਤੁਰ ਸੁਜਾਨ ਪ੍ਰਭ ਦਰ ਬਣ ਜਾਈਏ। ਪਹਿਲੀ ਮਾਘ ਸਾਧ ਸੰਗਤ ਮਿਲ, ਹਰਿ ਜਸ ਗਾਈਏ। ਸੋਹੰ ਸਾਚਾ ਜਾਪ ਜਪ ਜੀਵ, ਆਤਮ ਰਸ ਪਾਈਏ। ਸਰਬ ਸ੍ਰਿਸ਼ਟ ਮਾਈ ਬਾਪ, ਨਿਹਕਲੰਕ ਚਰਨ ਓਟ ਰਖਾਈਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਸਦ ਨਹਾਈਏ। ਚਰਨ ਧੂੜ ਸਾਚਾ ਨਹਾਵਣਾ। ਹਉਮੇ ਵਿਚੋਂ ਰੋਗ ਮਿਟਾਵਣਾ। ਪ੍ਰਭ ਅਬਿਨਾਸ਼ੀ ਘਰ ਮੇਂ ਪਾਵਣਾ। ਸਰਬ ਘਟ ਵਾਸੀ ਰਸਨਾ ਸਦ ਧਿਆਵਣਾ। ਲੱਖ ਚੁਰਾਸੀ ਵਿਚ ਮਾਤ ਗੇੜ ਕਟਾਵਣਾ। ਗਰਭ ਵਾਸ ਫੇਰ ਨਾ ਆਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਜਿਸ ਦਰਸ਼ਨ ਪਾਵਣਾ। ਗਰਭ ਵਾਸ ਪ੍ਰਭ ਚੁਕਾਇਆ। ਪੂਰਬ ਲਹਿਣਾ ਪ੍ਰਭ ਝੋਲੀ ਪਾਇਆ। ਗੁਰਮੁਖ ਸਾਚੇ ਜੋਤੀ ਮੇਲ ਮਿਲਾਇਆ। ਕਲਜੁਗ ਝੂਠੀ ਪੋਹ ਨਾ ਸਕੀ ਮਾਇਆ । ਨਿਹਕਲੰਕ ਸਤਿਗੁਰ ਸਾਚੇ ਸਿਰ ਉਪਰ ਹੱਥ ਟਿਕਾਇਆ। ਕਲਜੁਗ ਜੀਵ ਭਾਂਡੇ ਕਾਚੇ, ਵਿਚ ਵਿਕਾਰ ਰਖਾਇਆ। ਬੇਮੁਖ ਦਰ ਆਏ ਨਾਚੇ, ਜਿਉਂ ਸੁੰਞੇ ਘਰ ਕਾਇਆ। ਅਗਨ ਜੋਤ ਪ੍ਰਭ ਲਾਏ ਤਮਾਚੇ, ਆਤਮ ਅਗਨ ਜਲਾਇਆ। ਗੁਰਮੁਖ ਢਾਲੇ ਸਾਚੇ ਢਾਂਚੇ, ਸੋਹੰ ਗਿਆਨ ਦੁਆਇਆ। ਸਾਚਾ ਸ਼ਬਦ ਜੋ ਜਨ ਵਾਚੇ, ਪਰਗਟ ਜੋਤ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਛਲ ਛਲ ਕਰ ਜਗਤ ਭੁਲਾਇਆ। ਅਛਲ ਛਲ ਪ੍ਰਭ ਆਪ ਕਰਾਏ। ਕਲਜੁਗ ਜੀਵ ਸਰਬ ਭੁਲਾਏ। ਮਾਇਆ ਰੂਪੀ ਪ੍ਰਭ ਪਰਦਾ ਪਾਏ। ਝੂਠੀ ਕਾਇਆ ਵਿਚ ਵਿਕਾਰ ਚਲਾਏ। ਆਤਮ ਸਾਚੀ ਜੋਤ ਪ੍ਰਭ ਲਏ ਛੁਪਾਏ। ਅਗਿਆਨ ਅੰਧੇਰ ਵਿਚ ਦੇਹ ਸਮਾਏ। ਰਸਨਾ ਮਦਿਰਾ ਮਾਸ ਆਹਾਰ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਰਕ ਨਿਵਾਸ ਕਰਾਏ। ਬੇਮੁਖ ਪ੍ਰਭ ਨਰਕ ਨਿਵਾਰੇ। ਮਦਿਰਾ ਮਾਸ ਕਰਨ ਆਹਾਰੇ। ਕਲਜੁਗ ਜੀਵ ਦੁਸ਼ਟ ਦੁਰਾਚਾਰੇ। ਮਾਨਸ ਜਨਮ ਕਲ ਗਏ ਹਾਰੇ। ਲੱਖ ਚੁਰਾਸੀ ਆਵਣ ਵਾਰੇ ਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਸ਼ਟਾਂ ਸਦਾ ਸੰਘਾਰੇ। ਕਲਜੁਗ ਜੀਵ ਦੁਸ਼ਟ ਦੁਰਾਚਾਰੇ। ਈਸਾ ਮੂਸਾ ਮੁਹੰਮਦੀ ਸਰਬ ਹੋਏ ਹੰਕਾਰੇ। ਕਲਜੁਗ ਮਾਇਆ ਪਾਈ ਮਤਿ ਗਈ ਮਾਰੇ। ਸਾਚਾ ਪ੍ਰਭ ਵੇਲੇ ਅੰਤ ਕਰੇ ਖ਼ੁਆਰੇ। ਪ੍ਰਭ ਦਰ ਆਏ ਧਰਤ ਮਾਤ ਸੰਗ ਗਊ ਪੁਕਾਰੇ। ਰੱਖੀ ਲਾਜ ਮੇਰੀ ਰਘੁਪਤ ਗਿਰਧਾਰੇ। ਦੁਆਪਰ ਜਾਮਾ ਧਾਰ ਬਣਿਓ ਗਵਾਲਾ ਆਪ ਮੁਰਾਰੇ। ਕਲਜੁਗ ਕਰਮ ਕਮਾ ਲਿਆ, ਝੱਲੀ ਜਾਏ ਨਾ ਸੀਸ ਕਟਾਰੇ। ਤੇਰੇ ਦਰ ਸੀਸ ਝੁਕਾ ਲਿਆ, ਰੱਖੀ ਲਾਜ ਆਪ ਬਨਵਾਰੇ। ਬੇਮੁਖਾਂ ਪਾਪ ਕਮਾ ਲਿਆ, ਮੇਰੀ ਕੀਤੀ ਪਤਿ ਖੁਆਰੇ। ਤੇਰੀ ਚਰਨੀ ਸੀਸ ਨਿਵਾ ਲਿਆ, ਨਰਾਇਣ ਨਰ ਨਿਹਕਲੰਕ ਅਵਤਾਰੇ। ਜਾਮਾ ਘਨਕਪੁਰੀ ਵਿਚ ਪਾ ਲਿਆ, ਸਦੀ ਚੌਧਵੀਂ ਕਰੇ ਖੁਆਰੇ । ਮਹਾਰਾਜ ਸ਼ੇਰ ਸਿੰਘ ਨਾਉਂ ਰਖਾ ਲਿਆ, ਧਰੇ ਜੋਤ ਆਪ ਨਿਰੰਕਾਰੇ। ਸਾਚੇ ਪ੍ਰਭ ਸੁਣੀ ਪੁਕਾਰਾ। ਮਾਤਲੋਕ ਲਿਆ ਅਵਤਾਰਾ। ਝੂਠੀ ਦੇਹ ਛੱਡਿਆ ਮਹੱਲ ਮੁਨਾਰਾ। ਜੋਤ ਸਰੂਪੀ ਪ੍ਰਗਟ ਜੋਤ ਮਾਤਲੋਕ ਲਿਆ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰੇ ਸੁਣ ਪੁਕਾਰਾ। ਦੁਖੀਏ
ਜੀਵ ਜਗਤ ਬਿਲਲਾਏ। ਦੁੱਖ ਭੁੱਖ ਸਰਬ ਸਤਾਏ। ਰਾਓ ਰੰਕਾਂ ਦੇਣ ਸਜ਼ਾਏ। ਸੰਤ ਭਗਤ ਕੋਈ ਰਹਿਣ ਨਾ ਪਾਏ। ਦੁਸ਼ਟ ਦੁਰਾਚਾਰ ਰਹੇ ਡੌਰੂ ਵਾਏ। ਧੀਆਂ ਭੈਣਾਂ ਗਏ ਪਤ ਗੁਆਏ। ਕਲੂ ਕਾਲ ਕਲ ਕਾਤੀ ਗਏ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਪਾਏ। ਕਲਜੁਗ ਜੀਵ ਹੋਏ ਬੇਹਾਲਾ। ਕਰਨ ਪੁਕਾਰ ਸੁਣ ਦੀਨ ਦਿਆਲਾ। ਵੇਲੇ ਅੰਤਕਾਲ ਕਲ ਰੱਖੀ ਲਾਜ ਗੁਰ ਗੋਪਾਲਾ। ਪਰਗਟ ਜੋਤ ਵਿਚ ਸੰਸਾਰ, ਪ੍ਰਭ ਅਨਾਥਾਂ ਹੋਏ ਰਖਵਾਲਾ। ਮਾਇਆਧਾਰੀ ਪ੍ਰਭ ਮਾਰੇ ਮਾਰ, ਅੰਤ ਕੱਢੇ ਦਵਾਲਾ। ਨਿਰਧਨਾ ਪ੍ਰਭ ਪਾਵੇ ਸਾਰ, ਸਰਧਨਾ ਪ੍ਰਭ ਸਦਾ ਪ੍ਰਿਤਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਹੋਏ ਰਖਵਾਲਾ। ਰਾਓ ਉਮਰਾਓ ਪ੍ਰਭ ਮਾਣ ਗੁਆਏ। ਮਾਇਆਧਾਰੀ ਪ੍ਰਭ ਨਸ਼ਟ ਕਰਾਏ। ਜੀਵ ਸੰਸਾਰੀ ਪ੍ਰਭ ਇਕ ਕਰਾਏ। ਸਚ ਸੁੱਚ ਵਿਚ ਦੇਹ ਵਰਤਾਏ। ਸੋਹੰ ਸਾਚਾ ਸ਼ਬਦ ਪ੍ਰਭ ਚਲਾਏ ਸਾਚੀ ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਲਏ ਤਰਾਏ। ਸਾਧ ਸੰਗਤ ਪ੍ਰਭ ਬੇੜਾ ਬੰਨ੍ਹਿਆ। ਸਾਚਾ ਪ੍ਰਭ ਸਤਿ ਕਰ ਮੰਨਿਆ। ਸੋਹੰ ਦੇਵੇ ਸਾਚੀ ਦਾਤ ਨਾ ਲਾਗੇ ਸੰਨ੍ਹਿਆ। ਬੇਮੁਖ ਜੀਵਾਂ ਪੀੜੇ ਜਿਉਂ ਪੀੜੇ ਗੰਨਿਆਂ। ਰਾਜਾ ਰਾਣਾ ਅੰਤਕਾਲ ਪ੍ਰਭ ਸਾਚੇ ਡੰਨਿਆਂ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਬੇੜਾ ਬੰਨ੍ਹਿਆ। ਬੇੜਾ ਬੰਨ੍ਹ ਪ੍ਰਭ ਪਾਰ ਲੰਘਾਏ। ਸੋਹੰ ਸਾਚੀ ਨਾਓ ਚੜ੍ਹਾਏ। ਸਾਚਾ ਚੱਪੂ ਪ੍ਰਭ ਦੇ ਲਗਾਏ। ਇੰਦਲੋਕ ਸ਼ਿਵਲੋਕ ਗੁਰਸਿਖ ਤਜਾਏ। ਗੁਰਮੁਖ ਸਾਚਾ ਛੱਡ ਬ੍ਰਹਮਲੋਕ, ਵਿਚ ਸਚਖੰਡ ਨਿਵਾਸ ਰਖਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਜੋਤੀ ਮੇਲ ਮਿਲਾਏ। ਸਾਚੇ ਪ੍ਰਭ ਮੇਲ ਮਿਲਾਇਆ। ਜੋਤ ਸਰੂਪੀ ਵਿਚ ਸਮਾਇਆ। ਬੇਮੁਖ ਜੀਵਾਂ ਭੇਦ ਨਾ ਪਾਇਆ। ਸੋਹੰ ਸਾਚਾ ਸ਼ਬਦ ਨਾ ਰਸਨਾ ਗਾਇਆ । ਕਲਜੁਗ ਪਾਪੀ ਪਾਈ ਮਾਇਆ। ਭਰਮ ਭੁਲੇਖੇ ਆਪਣਾ ਆਪ ਗੁਆਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਨਾ ਚਲ ਆਏ ਸ਼ਰਨਾਇਆ। ਪ੍ਰਭ ਸ਼ਰਨ ਜੋ ਜਨ ਆਏ। ਮਾਨਸ ਜਨਮ ਸੁਫਲ ਕਰਾਏ। ਵੇਲੇ ਅੰਤ ਜਮ ਨੇੜ ਨਾ ਆਏ। ਸਾਚਾ ਪ੍ਰਭ ਹੋਏ ਸਹਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਮੇਲ ਮਿਲਾਏ। ਗੁਰਮੁਖ ਸਾਚੇ ਪ੍ਰਭ ਮਾਣ ਦਵਾਇਆ। ਖੰਡ ਬ੍ਰਹਿਮੰਡ ਵਡਿਆਇਆ। ਵਿਚ ਵਰਭੰਡ ਪ੍ਰਭ ਜੋਤ ਪਰਗਟਾਇਆ। ਬੇਮੁਖ ਜੀਵਾਂ ਨਜ਼ਰ ਨਾ ਆਇਆ। ਗੁਰਮੁਖ ਸਾਚੇ ਪਰਗਟ ਜੋਤ ਨਿਹਕਲੰਕ ਕਲ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਮਾਤਲੋਕ ਪ੍ਰਭ ਜਾਮਾ ਧਾਰ। ਕਲਜੁਗ ਪਰਗਟੇ ਨਿਹਕਲੰਕ ਅਵਤਾਰ। ਸ੍ਰਿਸ਼ਟ ਸਬਾਈ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਖਪਾਏ ਦੁਸ਼ਟ ਦੁਰਾਚਾਰ। ਦੁਸ਼ਟ ਦੁਰਾਚਾਰ ਪ੍ਰਭ ਮਿਟਾਏ। ਏਕਾ ਵਰਨ ਜਗਤ ਰਖਾਏ। ਏਕਾ ਸ਼ਬਦ ਜਗਤ ਵਰਤਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਨਾਮ ਲਿਖਾਏ। ਸਾਚਾ ਨਾਮ ਸਾਗਰ ਸਿੰਧਾ। ਸਾਚਾ ਨਾਉਂ ਵਡ ਵਡ ਇੰਦਾ। ਸਾਚਾ ਨਾਉਂ ਜਨ ਭਿਖਿਆ ਲੈਂਦਾ। ਸਾਚਾ ਨਾਉਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਖੰਦਾ। ਸਾਚਾ ਨਾਉਂ ਸਚ ਵਪਾਰਾ। ਸਾਚਾ ਨਾਮ ਜਗਤ ਆਹਾਰਾ। ਸਾਚਾ ਨਾਮ ਜੀਵ ਅਧਾਰਾ। ਸਾਚਾ ਨਾਮ ਆਤਮ ਖ਼ੁਮਾਰਾ। ਸਾਚਾ ਨਾਮ ਕਰੇ ਜੋਤ ਉਜਿਆਰਾ। ਸਾਚਾ ਨਾਮ ਖੁਲ੍ਹਾਵੇ ਜੀਵ ਦਸਮ ਦਵਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਿਰੰਕਾਰਾ । ਸਾਚਾ ਨਾਮ ਪ੍ਰਭ ਵਰਤਾਇਆ । ਸਾਚਾ ਨਾਮ ਗੁਣ ਨਿਧਾਨ, ਪ੍ਰਭ ਝੋਲੀ ਪਾਇਆ।
ਸਾਚਾ ਨਾਮ ਆਤਮ ਬਾਣ, ਪ੍ਰਭ ਗੁਰਸਿਖ ਲਗਾਇਆ । ਮਹਾਰਾਜ ਸ਼ੇਰ ਸਿੰਘ ਸਚ ਸਚ ਸਚ ਵਿਚ ਦੇਹ ਵਸਾਇਆ। ਸਾਚਾ ਨਾਮ ਪ੍ਰਭ ਕੀ ਦਾਤ। ਸਾਚਾ ਨਾਮ ਵਡ ਕਰਾਮਾਤ। ਸਾਚਾ ਨਾਮ ਕਟਾਵੇ ਗਰਭਵਾਸ। ਸਾਚਾ ਨਾਮ ਉਤਮ ਕਰਾਏ ਜ਼ਾਤ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ, ਦੇਵੇ ਸਾਚੀ ਦਾਤ। ਸਾਚਾ ਪ੍ਰਭ ਸਚ ਘਰ ਪਾਓ। ਸਾਚਾ ਪ੍ਰਭ ਰਿਦੇ ਵਸਾਓ। ਸਾਚਾ ਪ੍ਰਭ ਸੋਹੰ ਸਾਚਾ ਜੋਗ ਕਮਾਓ। ਸਾਚਾ ਪ੍ਰਭ ਅਬਿਨਾਸ਼ੀ ਸਦ ਰਸਨਾ ਗਾਓ। ਸਾਚਾ ਨਾਮ ਸਾਚਾ ਜਾਮ, ਪੀ ਆਤਮ ਤ੍ਰਿਪਤਾਓ। ਸਾਚਾ ਨਾਮ ਸਾਚਾ ਕਾਮ, ਰਸਨਾ ਹਰਿ ਗੁਣ ਗਾਓ। ਸਾਚਾ ਨਾਮ ਸਾਚਾ ਸ਼ਾਮ, ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੁੱਲ ਨਾ ਜਾਓ। ਸਾਚਾ ਨਾਮ ਸਚ ਵਪਾਰਾ। ਸਾਚਾ ਨਾਮ ਪ੍ਰਭ ਭਰੇ ਭੰਡਾਰਾ। ਸਾਚਾ ਨਾਮ ਭਗਤ ਅਧਾਰਾ। ਸਾਚਾ ਨਾਮ ਜਗਤ ਵਰਤਾਰਾ। ਸਾਚਾ ਨਾਮ ਵਰਤੇ ਵਿਚ ਸੰਸਾਰਾ। ਸਾਚਾ ਨਾਮ ਦਿਖਾਵੇ ਹਰਿ ਕਾ ਦਵਾਰਾ। ਸਾਚਾ ਨਾਮ ਦਵਾਵੇ ਮੋਖ ਦਵਾਰਾ । ਸਾਚਾ ਨਾਮ ਮਿਲਾਵੇ ਪ੍ਰਭ ਅਪਾਰਾ। ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਦੇਵੇ ਜੀਵ ਅਧਾਰਾ। ਸਾਚਾ ਨਾਮ ਗੁਣ ਨਿਧਾਨ। ਸਾਚਾ ਨਾਮ ਬਲੀ ਬਲਵਾਨ। ਸਾਚਾ ਨਾਮ ਮਿਲਾਵੇ ਭਗਤ ਭਗਵਾਨ। ਸਾਚਾ ਨਾਮ ਰਸਨਾ ਜਪ ਜੀਵ ਹੋਏ ਚਤੁਰ ਸੁਜਾਨ। ਸਾਚਾ ਨਾਮ ਦਰਗਾਹ ਦੇਵੇ ਮਾਣ । ਸਾਚਾ ਨਾਮ ਜਪ ਪਤਤ ਪਾਪੀ ਤਰ ਜਾਣ । ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਨਾਮ ਸਰਬ ਸੁਖ। ਸਾਚਾ ਨਾਮ ਜਪ ਉਜਲ ਮੁਖ। ਸਾਚਾ ਨਾਮ ਜਪ ਵਾਸ ਨਾ ਹੋਏ ਮਾਤ ਕੁੱਖ। ਸਾਚਾ ਨਾਮ ਉਤਾਰੇ ਜੀਵ ਆਤਮ ਭੁੱਖ। ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾਚਾ ਸੁਖ। ਸਾਚਾ ਨਾਮ ਆਤਮ ਅਧਾਰਾ । ਸਾਚਾ ਨਾਮ ਕਰੇ ਜੋਤ ਆਕਾਰਾ । ਸਾਚਾ ਨਾਮ ਮਿਟਾਏ ਦੇਹ ਅੰਧਿਆਰਾ। ਸਾਚਾ ਨਾਮ ਝਿਰਾਏ ਝਿਰਨਾ ਅਪਰ ਅਪਾਰਾ। ਸਾਚਾ ਨਾਮ ਵਰਸਾਏ ਮੇਘ ਅੰਮ੍ਰਿਤ ਧਾਰਾ। ਸਾਚਾ ਨਾਮ ਖੋਲ੍ਹ ਦੇਵੇ ਦਸਮ ਦਵਾਰਾ। ਸਾਚਾ ਨਾਮ ਉਪਜਾਵੇ ਸਾਚੀ ਧੁਨਕਾਰਾ। ਸਾਚਾ ਨਾਮ ਰਸਨਾ ਜਪ ਜੀਵ, ਸਾਚਾ ਮਿਲੇ ਨਾਮ ਅਧਾਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਨਾਮ ਕਰੇ ਵਰਤਾਰਾ। ਸਾਚਾ ਨਾਮ ਪ੍ਰਭ ਜਾਏ ਵੰਡ। ਸਾਚਾ ਨਾਮ ਧਰੇ ਵਰਭੰਡ। ਸਾਚਾ ਨਾਮ ਚਲਾਏ ਪ੍ਰਭ ਵਿਚ ਨਵ ਖੰਡ। ਸਾਚਾ ਨਾਮ ਵਰਤੇ ਵਿਚ ਬ੍ਰਹਿਮੰਡ। ਸਾਚਾ ਨਾਮ ਪੂਜ ਹਟਾਏ ਸਰਬ ਪਖੰਡ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਲਾਏ ਡੰਡ। ਸਾਚਾ ਨਾਮ ਜਗਤ ਪ੍ਰਭ ਧਰਿਆ। ਸਾਚਾ ਨਾਮ ਗੁਰਮੁਖ ਵਿਰਲੇ ਵਰਿਆ। ਸਾਚਾ ਨਾਮ ਰਸਨਾ ਜਪ ਜੀਵ ਕਲਜੁਗ ਤਰਿਆ। ਸਾਚਾ ਨਾਮ ਗੁਰਮੁਖ ਵਿਰਲਾ ਪਾਵੇ ਪ੍ਰਭ ਦਰ ਖੜਿਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸ਼ਰਨੀ ਪੜਿਆ। ਸਾਚਾ ਨਾਮ ਪ੍ਰਭ ਵਰਤਾਇਆ। ਸਾਚਾ ਨਾਮ ਸਰਬ ਸੁਖਦਾਇਆ। ਸਾਚਾ ਨਾਮ ਦੇਵੇ ਦੁੱਖ ਰੋਗ ਮਿਟਾਇਆ। ਸਾਚਾ ਨਾਮ ਦੇ ਪ੍ਰਭ ਸਾਚੇ ਭਉ ਚੁਕਾਇਆ। ਸਾਚਾ ਨਾਮ ਸਾਧ ਸੰਗਤ ਪ੍ਰਭ ਸਾਚੇ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਹਿਲੀ ਮਾਘ ਸਚ ਭੰਡਾਰ ਚਲਾਇਆ। ਸਾਚਾ ਨਾਮ ਸਚ ਵਰਤਾ ਕੇ। ਗੁਰਸਿਖਾਂ ਪ੍ਰਭ ਆਤਮ ਜੋਤ ਜਗਾ ਕੇ। ਅਗਿਆਨ ਅੰਧੇਰ ਸਰਬ ਮਿਟਾ ਕੇ। ਹੰਕਾਰ ਨਿਵਾਰੇ ਭਰਮ ਭੁਲੇਖਾ ਸਾਰਾ ਲਾਹ ਕੇ। ਜੋਤ ਆਕਾਰ ਵਿਚ ਜਾਏ ਦੀਪਕ ਦੇਹ ਜਗਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਹਿਲੀ ਮਾਘ ਜਾਏ ਵਕ਼ਤ ਸੁਹਾ ਕੇ।
ਸਾਚਾ ਨਾਮ ਸਰਬ ਗੁਣਤਾਸਾ। ਸਾਚਾ ਨਾਮ ਗੁਰਸਿਖ ਹਿਰਦੇ ਵਾਸਾ। ਸਾਚਾ ਨਾਮ ਰਸਨਾ ਜਪ ਜੀਵ ਦੇਹੀ ਦੁੱਖ ਨਾਸਾ । ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਬੰਦ ਖੁਲਾਸਾ। ਸਾਚਾ ਨਾਮ ਸਤਿ ਸਰੂਰ। ਸਾਚਾ ਨਾਮ ਗੁਣ ਭਰਪੂਰ। ਸਾਚਾ ਨਾਮ ਉਪਜਾਵੇ ਅਨਹਦ ਤੂਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਨ ਸੂਰ। ਸਾਚਾ ਨਾਮ ਜਿਸ ਜਨ ਪਾਇਆ। ਸੁੰਨ ਸਮਾਧ ਪ੍ਰਭ ਖੋਲ੍ਹ ਵਖਾਇਆ। ਸਾਚਾ ਨਾਮ ਜਿਸ ਰਿਦੇ ਵਸਾਇਆ। ਸਾਚਾ ਪ੍ਰਭ ਪਰਗਟ ਜੋਤ ਦਰਸ ਦਿਖਾਇਆ। ਸਾਚਾ ਨਾਮ ਨਾ ਲਾਗੇ ਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਦਾਨ ਜੋ ਜਨ ਸਰਨਾਈ ਆਇਆ। ਸਾਚਾ ਨਾਮ ਭਗਤ ਭੰਡਾਰੀ। ਦੇਵੇ ਦਾਤ ਪ੍ਰਭ ਗਿਰਧਾਰੀ। ਆਤਮ ਜੋਤ ਕਰੇ ਉਜਿਆਰੀ। ਦੇਵੇ ਮਾਣ ਵਡ ਸੰਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਦੇਵੇ ਸਿਕਦਾਰੀ । ਸਾਚਾ ਨਾਮ ਪ੍ਰਭ ਦਰ ਪਾਇਆ। ਆਤਮ ਦੁੱਖ ਸਰਬ ਮਿਟਾਇਆ। ਸਾਚਾ ਅਨੰਦ ਨਿਜ ਮਾਹਿ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਝਿਰਨਾ ਦੇ ਝਿਰਾਇਆ। ਸਾਚਾ ਨਾਮ ਜੋ ਜਨ ਜਾਣੇ। ਆਤਮ ਰਸ ਵਿਰਲਾ ਗੁਰਮੁਖ ਮਾਣੇ। ਜੋ ਜਨ ਚਲੇ ਪ੍ਰਭ ਕੇ ਭਾਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਕਲ ਵਰਤਾਣੇ । ਸਾਚਾ ਨਾਮ ਸਰਬ ਕੇ ਸੰਗ। ਸਾਚਾ ਨਾਮ ਆਤਮ ਚਾੜ੍ਹੇ ਰੰਗ । ਸਾਚਾ ਨਾਮ ਅੰਮ੍ਰਿਤ ਝਿਰਨਾ ਝਿਰਾਏ ਗੰਗ। ਸਾਚਾ ਨਾਮ ਰਸਨਾ ਜਪ ਜੀਵ ਪਾਰ ਜਾਏ ਲੰਘ। ਸਾਚਾ ਨਾਮ ਜਪ ਜੀਵ ਪ੍ਰਭ ਲਾਏ ਅੰਗ । ਸਾਚਾ ਨਾਮ ਸਾਚਾ ਦਾਨ ਗੁਰਸਿਖ ਪ੍ਰਭ ਦਰ ਮੰਗ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਮੂਲ ਨਾ ਸੰਗ। ਸਾਚਾ ਪ੍ਰਭ ਦੇਵਣਹਾਰਾ। ਸਾਚਾ ਨਾਮ ਭਰੇ ਭੰਡਾਰਾ । ਸਾਚਾ ਨਾਮ ਗੁਰਸਿਖ ਸਾਚੇ ਵਣਜ ਵਪਾਰਾ । ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰ ਅਵਤਾਰਾ। ਸਾਚਾ ਨਾਮ ਸਚ ਘਰ ਦੱਸੇ। ਸਾਚਾ ਨਾਮ ਜੋਤ ਜਗਾਏ ਜਿਉਂ ਰਵ ਸੱਸੇ। ਸਾਚਾ ਨਾਮ ਜਪ ਜੀਵ ਪ੍ਰਭ ਸਾਚਾ ਹਿਰਦੇ ਵਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਗਿਆਨ ਜਗ ਦੱਸੇ। ਸੋਹੰ ਸਾਚਾ ਸ਼ਬਦ ਗਿਆਨਾ । ਦੇਵੇ ਦਾਨ ਵਡ ਦਾਨੀ ਦਾਨਾ । ਰਸਨਾ ਜਪ ਜੀਵ ਆਤਮ ਉਪਜੇ ਸੁੱਖ ਮਹਾਨਾ । ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ । ਦੇ ਦਰਸ ਪ੍ਰਭ ਦੁੱਖ ਮਿਟਾਏ। ਸਾਚਾ ਸ਼ਬਦ ਪ੍ਰਭ ਰਾਗ ਉਪਜਾਏ। ਗੁਰਸਿਖ ਆਤਮ ਗਈ ਜਾਗ, ਪ੍ਰਭ ਪਹਿਲੀ ਮਾਘ ਦਇਆ ਕਮਾਏ। ਪੂਰਨ ਹੋਏ ਭਾਗ, ਜੋ ਚਲ ਆਏ ਸਰਨਾਏ। ਪ੍ਰਭ ਸਾਚਾ ਪਕੜੇ ਵਾਗ, ਵੇਲੇ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਵਕ਼ਤ ਸੁਹਾਏ। ਸਾਚਾ ਪ੍ਰਭ ਵਕ਼ਤ ਸੁਹਾਏ। ਆਇਆ ਵਕ਼ਤ ਜੋਤ ਪਰਗਟਾਏ। ਭਰਮ ਭੁਲੇਖਾ ਸਰਬ ਗਵਾਏ। ਜੋਤ ਨਿਰੰਜਣ ਵਿਚ ਮਾਤ ਜਗਾਏ। ਤੀਨ ਲੋਕ ਪ੍ਰਭ ਸੋਹੰ ਜੈ ਜੈ ਜੈਕਾਰ ਕਰਾਏ। ਕਲਜੁਗ ਝੂਠਾ ਭੇਖ ਪ੍ਰਭ ਸਰਬ ਮਿਟਾਏ। ਲਿਖਿਆ ਲੇਖ ਪ੍ਰਭ ਸਤਿ ਸਤਿ ਸਤਿ ਵਰਤਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ। ਆਪਣਾ ਖੇਲ ਪ੍ਰਭ ਆਪ ਵਰਤਾਇਆ। ਰਮਈਆ ਰਾਮ ਘਨਈਆ ਸ਼ਾਮ, ਨਿਹਕਲੰਕ ਪ੍ਰਭ ਨਾਉਂ ਧਰਾਇਆ। ਸੋਹੰ ਸਾਚਾ ਨਾਮ, ਪ੍ਰਭ ਸਾਚਾ ਸ਼ਬਦ ਲਿਖਾਇਆ। ਸਾਧ ਸੰਗਤ ਪਿਲਾਏ ਸਾਚਾ ਜਾਮ, ਪਹਿਲੀ ਮਾਘ ਪ੍ਰਭ ਅੰਮ੍ਰਿਤ ਮੇਘ ਬਰਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਿੰਚ ਗੁਰਸਿਖ ਆਤਮ ਰੋਗ ਮਿਟਾਇਆ। ਪਹਿਲੀ
ਮਾਘ ਪੁਰਬ ਮਨਾਇਆ। ਸਾਧ ਸੰਗਤ ਪ੍ਰਭ ਅਬਿਨਾਸ਼ੀ ਰਸਨਾ ਗਾਇਆ। ਕਲਜੁਗ ਜੀਵਾਂ ਪ੍ਰਭ ਪੈਰ ਪਸਾਰ ਸਵਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਰਕ ਨਿਵਾਸ ਰਖਾਇਆ। ਸਾਚਾ ਪ੍ਰਭ ਸਚ ਵਰਤਾਏ। ਵੇਲਾ ਅੰਤ ਕਲਜੁਗ ਅੰਤ ਕਰਾਏ। ਜੀਵ ਜੰਤ ਹੋਣ ਭਸਮੰਤ, ਪ੍ਰਭ ਅਗਨ ਜੋਤ ਲਗਾਏ। ਗੁਰਸਿਖ ਪ੍ਰਭ ਬਣਾਏ ਤੇਰੀ ਬਣਤ, ਜੋ ਚਲ ਆਏ ਸਰਨਾਏ। ਧੰਨ ਧੰਨ ਧੰਨ ਸਿੱਖ ਸਾਚੇ ਸੰਤ, ਪਹਿਲੀ ਮਾਘ ਪ੍ਰਭ ਦਰਸ਼ਨ ਪਾਏ। ਨਿਹਕਲੰਕ ਪ੍ਰਭ ਦਰਸ ਦਿਖਾਇਆ। ਨਿਹਕਲੰਕ ਸਾਚਾ ਡੰਕ ਵਜਾਇਆ। ਨਿਹਕਲੰਕ ਰਾਓ ਰੰਕ ਇਕ ਕਰਾਇਆ। ਨਿਹਕਲੰਕ ਊਚ ਨੀਚ ਦਾ ਭੇਵ ਚੁਕਾਇਆ। ਨਿਹਕਲੰਕ ਰਾਜਾ ਰਾਣਾ ਤਖ਼ਤੋਂ ਲਾਹਿਆ। ਨਿਹਕਲੰਕ ਆਪਣਾ ਭਾਣਾ ਕਲ ਵਰਤਾਇਆ । ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਸਿਰ ਛਤਰ ਝੁਲਾਇਆ । ਨਿਹਕਲੰਕ ਸਿਰ ਛਤਰ ਝੁਲਾਏ। ਜਮਨ ਕਿਨਾਰੇ ਪ੍ਰਭ ਚਰਨ ਰਖਾਏ। ਸਿੰਘ ਰੂਪ ਹੋਏ ਪ੍ਰਭ ਵਾਲੀ ਹਿੰਦ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਏ। ਜਮਨ ਕਿਨਾਰੇ ਪ੍ਰਭ ਚਰਨ ਟਿਕਾਵਣਾ। ਵਾਲੀ ਹਿੰਦ ਪਕੜ ਉਠਾਵਣਾ । ਸਾਚਾ ਸ਼ਬਦ ਗਿਆਨ ਦੇ, ਪ੍ਰਭ ਸਾਚੇ ਚਰਨ ਲਗਾਵਣਾ। ਸਾਚਾ ਹੁਕਮ ਫ਼ਰਮਾਣ ਦੇ, ਸਾਧ ਸੰਗਤ ਪ੍ਰਭ ਮਾਣ ਦਵਾਵਣਾ। ਸੋਹੰ ਸਾਚਾ ਸ਼ਬਦ ਨਿਸ਼ਾਨ ਦੇ, ਪ੍ਰਭ ਸਾਚੇ ਤਿਲਕ ਲਗਾਵਣਾ। ਏਕਾ ਸ਼ਬਦ ਗੁਣੀ ਨਿਧਾਨ ਦੇ, ਸਾਚੇ ਮਾਰਗ ਲਾਵਣਾ। ਏਕਾ ਚਰਨ ਧਿਆਨ ਦੇ, ਪ੍ਰਭ ਸਰਬ ਹੰਕਾਰ ਮਿਟਾਵਣਾ । ਆਤਮ ਜੋਤ ਮਹਾਨ ਦੇ, ਪ੍ਰਭ ਦੀਪਕ ਜੋਤ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਚਰਨ ਲਗਾਵਣਾ। ਵਾਲੀ ਹਿੰਦ ਪ੍ਰਭ ਦਰਸ ਦਿਖਾਏ। ਜੋਤ ਸਰੂਪੀ ਨਜ਼ਰੀ ਆਏ । ਦਿਵਸ ਰੈਣ ਕਰੇ ਬੇਨੰਤੀ, ਆਪਣੀ ਭੁਲ ਬਖ਼ਸ਼ਾਏ। ਕਲਜੁਗ ਜਾਮਾ ਧਾਰ ਪ੍ਰਭ ਅਬਿਨਾਸ਼ੀ ਆਪ ਆਪਣਾ ਰਿਹਾ ਛੁਪਾਏ। ਪਰਗਟੇ ਜੋਤ ਤ੍ਰੇਤਾ ਰਾਮ, ਰਿਗ ਵੇਦ ਅਲਾਏ। ਸਾਚਾ ਨਾਮ ਪਿਲਾਏ ਜਾਮ, ਸਤੀ ਅਹਲਿਆ ਭੀਲਣੀ ਜਾਏ ਤਰਾਏ। ਮਹਾਰਾਜ ਸ਼ੇਰ ਸਿੰਘ ਪੂਰ ਕਰਾਏ ਕਾਮ, ਜੋਤ ਸਰੂਪੀ ਦਰਸ ਦਿਖਾਏ। ਸਾਚਾ ਕਰਮ ਪ੍ਰਭ ਕਮਾਵਣਾ। ਵਾਲੀ ਹਿੰਦ ਚਰਨ ਲਗਾਵਣਾ। ਦਿਲੀ ਸ਼ਹਿਰ ਪ੍ਰਭ ਆਪਣਾ ਭੇਤ ਖੁਲ੍ਹਾਵਣਾ। ਸਾਚਾ ਛਤਰ ਸੀਸ ਝੁਲਾਵਣਾ। ਵਾਲੀ ਦੋ ਜਹਾਨ, ਸਿਰ ਹੱਥ ਟਿਕਾਵਣਾ। ਸਾਚਾ ਭਗਤ ਭਗਵਾਨ, ਮਹਾਰਾਜ ਸ਼ੇਰ ਸਿੰਘ ਇਹ ਭੀ ਵਕ਼ਤ ਸੁਹਾਵਣਾ। ਸਾਚਾ ਵਕ਼ਤ ਪ੍ਰਭ ਸੁਹਾਏ। ਵਾਲੀ ਹਿੰਦ ਪ੍ਰਭ ਸਰਨਾਏ । ਚਰਨ ਧੂੜ ਮਸਤਕ ਲਾਏ । ਪਿਛਲੀ ਭੁੱਲ ਲਏ ਬਖ਼ਸ਼ਾਏ। ਪ੍ਰਭ ਅਬਿਨਾਸ਼ੀ ਸਾਰ ਨਾ ਪਾਏ। ਜਾਗੇ ਭਾਗ ਭਾਰਤ ਮਾਤ ਨਿਹਕਲੰਕ ਚਰਨ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਵਿਚ ਭਾਰਤ ਦੇ ਪਾਏ। ਭਾਰਤ ਤੇਰਾ ਭਾਗ ਅਨੋਖਾ। ਪਰਗਟ ਪ੍ਰਭ ਦੇਵੇ ਮੋਖਾ। ਸ੍ਰਿਸ਼ਟ ਸਬਾਈ ਵਿਚ ਰਹੀ ਧੋਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪ੍ਰਭ ਵਿਚ ਜਗਤ ਅਨੋਖਾ। ਭਾਰਤ ਵਾਸੀ ਕਢ ਸਿਕਦਾਰੇ। ਦੇਵੇ ਮਾਣ ਪ੍ਰਭ ਵਿਚ ਸੰਸਾਰੇ। ਮਤ ਮੁਹੰਮਦੀ ਕਰੇ ਖ਼ੁਆਰੇ। ਉਠੇ ਰੂਸਾ ਲਸ਼ਕਰ ਭਾਰੇ। ਈਸਾ ਮੂਸਾ ਮੁਹੰਮਦੀ ਕਲ ਪਾਰ ਉਤਾਰੇ। ਸਾਚਾ ਪ੍ਰਭ ਜੋਤ ਸਰੂਪ ਦੇਵੇ ਜੋਤ ਅਧਾਰੇ। ਵਾਲੀ ਹਿੰਦ ਸਾਚਾ ਪ੍ਰਭ ਦੇਵੇ ਮਾਣ ਅਪਾਰੇ। ਸਚ ਸੁੱਚ ਸਰਬ ਕਰੇ ਵਰਤਾਰੇ। ਏਕਾ ਨਾਉਂ ਸੋਹੰ ਸਰਬ ਵਰਤਾਰੇ। ਰਾਓ ਰੰਕ ਵਰਨ ਬਰਨ ਇਕ ਮਾਣ ਦਰਬਾਰੇ। ਊਚ ਨੀਚ ਵਾਲੀ ਹਿੰਦ ਨਾ ਵਿਚਾਰੇ। ਸਾਚਾ ਪ੍ਰਭ ਸਾਚੀ ਜੋਤ ਆਤਮ ਕਰੇ ਉਜਿਆਰੇ। ਏਕਾ ਸ਼ਬਦ ਏਕਾ ਰਾਗ, ਇਕ
ਉਪਜਾਏ ਧੁਨਕਾਰੇ। ਸੋਏ ਭਾਗ ਜਾਇਣ ਜਾਗ, ਪਰਗਟੇ ਜੋਤ ਨਿਹਕਲੰਕ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਿਚ ਸਿੱਖ ਪਸਾਰੇ। ਵਾਲੀ ਹਿੰਦ ਤੇਰੀ ਵਡਿਆਈ। ਸਾਚੇ ਪ੍ਰਭ ਆਪ ਕਰਾਈ। ਸਾਚੀ ਲਿਖਤ ਲੇਖ ਵਿਚ ਸ੍ਰਿਸ਼ਟ ਰਖਾਈ। ਚਾਰ ਕੁੰਟ ਤੇਰੇ ਨਾਉਂ ਦੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋਏ ਸਹਾਈ। ਦੇਵੇ ਮਾਣ ਪ੍ਰਭ ਵਿਚ ਰੂਸਿਆ। ਖੇਲ ਮਿਟਾਵੇ ਪ੍ਰਭ ਸਾਰੀ ਈਸਾ ਮੂਸਿਆ। ਅਗਨ ਜੋਤ ਜਲਾਏ ਜਿਉਂ ਜਲਾਏ ਭੂਸਿਆ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਲਿਖਾਵੇ, ਮਿਟਾਵੇ ਖੇਲ ਪ੍ਰਭ ਅਬਨੂਸਿਆ। ਸਾਚਾ ਪ੍ਰਭ ਸਚ ਕਲ ਵਾਹੇ। ਉਮਤ ਨਬੀ ਰਸੂਲ ਦੀ ਅੰਤ ਦਏ ਖਪਾਏ। ਚਾਰ ਯਾਰਾਂ ਸੰਗ ਮੁਹੰਮਦ ਪ੍ਰਭ ਦਏ ਮਾਣ ਗਵਾਏ। ਬੇਮੁਖ ਹੋਏ ਜੀਵ ਪ੍ਰਭ ਸਾਚਾ ਗਏ ਭੁਲਾਏ। ਵੇਲੇ ਅੰਤ ਅੰਤਕਾਲ ਕਲ ਆਪਣੀ ਪਤ ਆਪ ਗਏ ਗਵਾਏ। ਸਾਚਾ ਪ੍ਰਭ ਪਰਗਟ ਜੋਤ ਵੇਲੇ ਅੰਤ ਦਏ ਸਜ਼ਾਏ। ਪੀਰ ਦਸਤਗੀਰ ਨਾ ਹੋਏ ਕੋਏ ਸਹਾਏ। ਪੀਰ ਪੈਗ਼ੰਬਰ ਔਲੀਆ ਕੋਈ ਰਹਿਣ ਨਾ ਪਾਏ। ਏਕਾ ਦਿਸੇ ਏਕ ਆਕਾਰ, ਚਾਰ ਵਰਨ ਇਕ ਹੋ ਜਾਏ। ਸਚ ਸਚ ਸਚ ਵਰਤੇ ਵਿਚ ਸੰਸਾਰ, ਪ੍ਰਭ ਸੋਹੰ ਸ਼ਬਦ ਚਲਾਏ। ਬੇਮੁਖਾਂ ਚਾਰ ਕੁੰਟ ਪ੍ਰਭ ਵਹੀਰ ਦੇ ਕਰਾਏ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਅੱਲਾ ਅਲਾਹੂ ਨੂਰ ਮਿਟਾਏ। ਅੱਲਾ ਆਪਣਾ ਨਾਮ ਰਖਾਇਆ। ਕਲਜੁਗ ਜੀਵਾਂ ਭੇਵ ਨਾ ਪਾਇਆ। ਝੂਠਾ ਮਾਰਗ ਜਗਤ ਚਲਾਇਆ। ਆਪਣਾ ਆਪਣਾ ਰਾਹ ਬਣਾਇਆ। ਸਾਚਾ ਪ੍ਰਭ ਦਿਲੋਂ ਭੁਲਾਇਆ। ਦਿਵਸ ਰੈਣ ਕੁਕਰਮ ਕਮਾਇਆ। ਏਕਾ ਆਣ ਮਾਤ ਰਖਾਇਆ। ਜੀਵ ਜੰਤ ਸਰਬ ਦੁਖਾਇਆ। ਕਰੋਧ ਵਿਰੋਧ ਬਹੁਤ ਵਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਲ ਪਰਗਟ ਜੋਤ ਸਭ ਦਾ ਮਾਣ ਗਵਾਇਆ। ਸਾਚੇ ਪ੍ਰਭ ਸਰਬ ਭੇਖ ਮਿਟਾਵਣਾ। ਇਕ ਮਾਰਗ ਵਿਚ ਸੰਸਾਰ ਚਲਾਵਣਾ। ਬੇਮੁਖਾਂ ਪ੍ਰਭ ਨਸ਼ਟ ਕਰਾਵਣਾ। ਸਾਧ ਸੰਗਤ ਪ੍ਰਭ ਚਰਨ ਲਗਾਵਣਾ। ਸੋਹੰ ਸਾਚਾ ਸ਼ਬਦ ਚਾਰ ਵਰਨ ਚਾਰ ਕੁੰਟ ਵਰਤਾਵਣਾ। ਏਕਾ ਚਰਨ ਧਿਆਨ ਵਾਲੀ ਹਿੰਦ ਦਵਾਵਣਾ । ਪਰਗਟ ਜੋਤ ਘਨਈਏ ਸ਼ਾਮ, ਜੋਤ ਸਰੂਪੀ ਦਰਸ ਦਿਖਾਵਣਾ । ਪੂਰਨ ਜੋਤ ਪੂਰਨ ਪਰਮੇਸ਼ਵਰ ਪ੍ਰਭ ਸਰਬ ਵਿਚ ਸਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਵਣਾ। ਸਾਚੇ ਪ੍ਰਭ ਤੇਰੀ ਸਾਚੀ ਗਾਥ। ਸੋਹੰ ਸ਼ਬਦ ਚਲਾਇਆ, ਸਤਿਜੁਗ ਸਾਚਾ ਰਾਥ। ਹੋਏ ਸਹਾਈ ਸਾਚਾ ਪ੍ਰਭ ਤ੍ਰੈਲੋਕੀ ਨਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਰੱਖੇ ਹਾਥ। ਸਾਧ ਸੰਗਤ ਤੇਰੀ ਵਡਿਆਈ । ਸਾਚੀ ਦਾਤ ਪ੍ਰਭ ਦਰ ਪਾਈ। ਆਤਮ ਇਛਿਆ ਪ੍ਰਭ ਪੂਰ ਕਰਾਈ। ਗੁਣ ਨਿਧਾਨ ਪ੍ਰਭ ਸਾਚੀ ਵਸਤ ਝੋਲੀ ਪਾਈ । ਆਤਮ ਦੇਵੇ ਬ੍ਰਹਮ ਗਿਆਨ, ਪ੍ਰਭ ਸਰਬ ਸੁਖਦਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਈ। ਸਾਚਾ ਕਰਮ ਪ੍ਰਭ ਕਮਾਇਆ। ਜਾਮਾ ਮਾਤਲੋਕ ਵਿਚ ਪਾਇਆ। ਨਿਹਕਲੰਕ ਪ੍ਰਭ ਨਾਂ ਰਖਾਇਆ। ਤ੍ਰੈਲੋਕੀ ਨਾਥ ਜਗਤ ਪਿਤ ਰਘੁਰਾਇਆ। ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਇਆ । ਚੌਥੇ ਜੁਗ ਅੰਤਕਾਲ ਪ੍ਰਭ ਅੰਤ ਦੇ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਾ ਮਾਣ ਗਵਾਇਆ। ਬ੍ਰਹਮਾ ਬ੍ਰਹਮਲੋਕ ਤਜਾਏ। ਸਾਚਾ ਪ੍ਰਭ ਅੰਤ ਕਰਾਏ। ਬੀਤੀ ਅਵਧ ਜੋ ਪ੍ਰਭ ਲਿਖਾਏ। ਪ੍ਰਭ ਸਾਚੇ ਕੀ ਕਾਰ, ਪ੍ਰਭ ਸਾਚਾ ਰਿਹਾ ਕਮਾਏ। ਅੰਤਕਾਲ ਚੌਥੇ ਜੁਗ ਪ੍ਰਭ ਸਾਰੀ ਖੇਲ ਮਿਟਾਏ। ਬ੍ਰਹਮਾ ਬ੍ਰਹਮ ਸਰੂਪ ਵਿਚ ਜੋਤੀ ਮੇਲ ਮਿਲਾਏ। ਸਾਚਾ ਗੁਰਸਿਖ ਪਾਲ ਵਿਚ ਬ੍ਰਹਮਲੋਕ ਬਹਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਬ੍ਰਹਮਲੋਕ ਗੁਰਸਿਖ ਬਹਾਏ। ਸ੍ਰਿਸ਼ਟ ਸਬਾਈ ਹੱਥ ਫੜਾਏ। ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਏ। ਸਾਚਾ ਸ਼ਬਦ ਪ੍ਰਭ ਧਰਵਾਸ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਆਪ ਲਿਖਾਏ। ਸਾਚਾ ਗੁਰਸਿਖ ਸਚ ਧਾਮ ਬਹਾਏ। ਬ੍ਰਹਮਾ ਵੇਲਾ ਅੰਤ ਕਰਾਏ। ਅੰਤ ਜੋਤੀ ਮੇਲ ਮਿਲਾਏ। ਜੁਗ ਚੌਥੇ ਵੇਲਾ ਅੰਤ ਕਰਾਏ। ਸਤਿਜੁਗ ਸਾਚਾ ਮਾਰਗ ਲਗਾਏ। ਆਪ ਆਪਣਾ ਨਾਉਂ ਧਰਾਏ। ਸੋਹੰ ਸ਼ਬਦ ਜੈ ਜੈ ਜੈਕਾਰ ਕਰਾਏ। ਚਾਰ ਵਰਨ ਸ਼ਰਨ ਲਗਾਏ। ਏਕਾ ਦਰ ਦਰਬਾਰ ਸਰਬ ਦਿਖਾਏ। ਸਾਚੀ ਜੋਤ ਆਪ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਏ। ਲੋਕ ਪਰਲੋਕ ਜੀਵ ਨਾ ਜਾਣੇ। ਜੈਸਾ ਸੁਣੇ ਤੈਸਾ ਵਖਾਣੇ। ਪ੍ਰਭ ਅਬਿਨਾਸ਼ੀ ਸਦ ਅਭੇਦ, ਆਪਣਾ ਭੇਦ ਨਾ ਕਿਸੇ ਵਖਾਣੇ। ਵਡੇ ਵਡੇ ਦੇਵੀ ਦੇਵ, ਦਰ ਪ੍ਰਭ ਸਾਚਾ ਦਿਸ ਨਾ ਆਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਰਬ ਵਿਚ ਸਮਾਣੇ । ਕਲਜੁਗ ਜੀਵ ਨਾ ਪਾਏ ਭੇਦਾ। ਭੇਦ ਨਾ ਜਾਣੇ ਚਾਰੇ ਵੇਦਾ । ਪ੍ਰਭ ਅਬਿਨਾਸ਼ੀ ਸਦਾ ਅਭੇਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਗਿਆਨ ਦੇਵੇ ਚਾਰੇ ਵੇਦਾ। ਪ੍ਰਭ ਕਾ ਭੇਦ ਕਿਸੇ ਨਾ ਜਾਣਿਆ। ਜੈਸਾ ਜਣਾਏ ਪ੍ਰਭ ਤੈਸਾ ਸਰਬ ਵਖਾਣਿਆ। ਗੁਰਮੁਖ ਵਿਰਲੇ ਰੰਗ ਪ੍ਰਭ ਸਾਚੇ ਮਾਣਿਆ। ਕਲਜੁਗ ਜੀਵ ਭੁੱਲੇ ਅੰਞਾਣਿਆ । ਕਲਜੁਗ ਮਾਇਆ ਪਾਈ ਰਾਜੇ ਰਾਣਿਆ। ਜੋਤ ਸਰੂਪੀ ਪ੍ਰਭ ਦਿਸ ਨਾ ਆਏ, ਚਤੁਰ ਸੁਘੜ ਸਿਆਣਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦ ਵਰਤੇ ਆਪਣੇ ਭਾਣਿਆ। ਸਾਚਾ ਭਾਣਾ ਪ੍ਰਭ ਵਰਤਾਇਆ। ਆਪਣਾ ਭੇਖ ਜਗਤ ਵਟਾਇਆ। ਸਾਚਾ ਲੇਖ ਜੋਤ ਸਰੂਪ ਲਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਜੀਵਾਂ ਦਿਸ ਨਾ ਆਇਆ । ਸਾਚਾ ਪ੍ਰਭ ਗੁਰਸਿਖ ਸਮਾਏ। ਸਾਚੀ ਜੋਤ ਵਿਚ ਦੇਹ ਟਿਕਾਏ। ਨਾੜੀ ਬਹੱਤਰ ਬੰਦ ਕਰਾਏ। ਸਿੰਘ ਆਸਣ ਬੈਠ ਚਤੁਰਭੁਜ ਕਹਾਏ। ਬੈਕੁੰਠ ਨਿਵਾਸੀ ਵਿਚ ਮਾਤ ਦੇ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ। ਨਿਹਕਲੰਕ ਕਲ ਨਾਉਂ ਰਖਾਇਆ। ਜੋਤ ਸਰੂਪੀ ਪ੍ਰਭ ਭੇਖ ਵਟਾਇਆ। ਦਰ ਦਰਬਾਰ ਕਿਸੇ ਵਿਰਲੇ ਗੁਰਮੁਖ ਪਾਇਆ। ਦੁਸ਼ਟ ਦੁਰਾਚਾਰ ਬੇਮੁਖਾਂ ਪ੍ਰਭ ਲਿਖਾਇਆ । ਆਤਮ ਅਧਾਰ ਪ੍ਰਭ ਸੋਹੰ ਸ਼ਬਦ ਚਲਾਇਆ। ਵਿਚ ਸੰਸਾਰ ਸਾਧ ਸੰਗਤ ਪ੍ਰਭ ਵਡਿਆਇਆ। ਬੇਮੁਖ ਜੀਵਾਂ ਬੇੜਾ ਵਿਚ ਮੰਝਧਾਰ ਰੁੜ੍ਹਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਇਆ। ਕਲਜੁਗ ਲੇਖ ਪ੍ਰਭ ਚੁਕਾਇਆ। ਕਲਜੁਗ ਕਾਇਆ ਦੇ ਖਪਾਇਆ। ਜੂਠ ਝੂਠ ਪ੍ਰਭ ਨਸ਼ਟ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਖੇਲ ਮਿਟਾਇਆ। ਝੂਠੇ ਜੀਵ ਝੂਠਾ ਪਸਾਰਾ। ਝੂਠਾ ਵੇਸ ਕਲ ਝੂਠਾ ਵਰਤਾਰਾ। ਝੂਠੇ ਧੰਦੇ ਭੁੱਲਾ ਸਰਬ ਸੰਸਾਰਾ। ਮਦਿਰਾ ਮਾਸ ਕਰਨ ਆਹਾਰਾ। ਪ੍ਰਭ ਅਬਿਨਾਸ਼ੀ ਪਰਗਟਿਆ ਮੂਰਖ ਜੀਵ ਨਾ ਕਰਨ ਵਿਚਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਨਰਾਇਣ ਨਰ। ਸਾਚੀ ਜੋਤ ਮਾਤ ਜਾਏ ਧਰ। ਚਾਰ ਵਰਨ ਦੇਵੇ ਪ੍ਰਭ ਏਕਾ ਵਰ। ਪ੍ਰਭ ਚਰਨ ਲਾਗ ਊਚ ਨੀਚ ਸਭ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਸਤੂਆਣਾ ਬਣਾਵੇ ਸਾਚਾ ਸਰ। ਸਾਚਾ ਸਰ ਸਾਚਾ ਧਾਮ। ਸਾਚਾ ਪ੍ਰਭ ਪੂਰ ਕਰਾਏ ਕਾਮ। ਸਾਚਾ ਪ੍ਰਭ ਸਾਚਾ ਰਖਾਵੇ ਨਾਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਣ ਦੇਵੇ ਵਿਚ ਜਹਾਨ। ਮਾਤਲੋਕ ਪ੍ਰਭ ਜੋਤ ਆਕਾਰਾ। ਵਿਚ ਪਾਤਾਲ ਪ੍ਰਭ ਨੈਣ
ਮੁਧਾਰਾ। ਵਿਚ ਅਕਾਸ਼ ਜਗਾਏ ਜੋਤ ਅਗੰਮ ਅਪਾਰਾ। ਪਾਰਬ੍ਰਹਮ ਤੇਰਾ ਰੂਪ ਨਿਆਰਾ। ਦਿਸ ਨਾ ਆਏ ਜੋਤ ਸਰੂਪ, ਅੰਤ ਨਾ ਪਾਰਾਵਾਰਾ। ਕਲਜੁਗ ਪਰਗਟਿਆ ਪ੍ਰਭ ਸਾਚਾ ਭੂਪ, ਰਾਣਿਆਂ ਕਰੇ ਖ਼ੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਾਚਾ ਦਰਬਾਰਾ। ਸਾਚਾ ਪ੍ਰਭ ਸਚ ਦਰਬਾਰੇ। ਸਾਚਾ ਪ੍ਰਭ ਸਦਾ ਨਿਰਾਹਾਰੇ। ਸਾਚਾ ਪ੍ਰਭ ਜੋਤ ਅਧਾਰੇ। ਸਾਚਾ ਪ੍ਰਭ ਵਡ ਸੰਸਾਰੇ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਕਾਰੇ । ਸਾਚੇ ਪ੍ਰਭ ਦਇਆ ਕਮਾਇਆ। ਅੰਮ੍ਰਿਤ ਮੇਘ ਪ੍ਰਭ ਵਰਸਾਇਆ। ਵੇਲੇ ਅੰਮ੍ਰਿਤ ਗੁਰ ਸੰਗਤ ਮੁਖ ਚੁਆਇਆ । ਵਡ ਵਡ ਭਾਗ ਹੋਏ ਵਿਚ ਮਾਤ, ਪ੍ਰਭ ਅਬਿਨਾਸ਼ੀ ਤੇਰੀ ਸੇਵ ਕਮਾਇਆ। ਸੋਹੰ ਸਾਚਾ ਸ਼ਬਦ ਉਪਜਾਵੇ ਰਾਗ, ਅਨਹਦ ਧੁਨ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਸਾਧ ਸੰਗਤ ਸਾਚਾ ਨਾਮ ਦਵਾਇਆ। ਅੰਮ੍ਰਿਤ ਸਾਚਾ ਪ੍ਰਭ ਦਰ ਪਾਈਏ। ਆਤਮ ਤ੍ਰਿਖਾ ਸਰਬ ਮਿਟਾਈਏ। ਆਤਮ ਬੁਝੀ ਦੀਵ ਫਿਰ ਜਗਾਈਏ । ਸਤਿ ਸਤਿ ਸਤਿ ਸਰੂਪ ਪ੍ਰਭ ਸਤਿ ਹੋ ਜਾਈਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਕਰ ਦਰਸ ਨਿਜਾਨੰਦ ਉਪਜਾਈਏ । ਨਿਜਾਨੰਦ ਪ੍ਰਭ ਉਪਜਾਏ । ਆਤਮ ਝਿਰਨਾ ਪ੍ਰਭ ਦੇ ਝਿਰਾਏ। ਅੰਮ੍ਰਿਤ ਆਤਮ ਪ੍ਰਭ ਦੇ ਵਰਸਾਏ। ਅੰਮ੍ਰਿਤ ਬੂੰਦ ਵਿਚ ਕਵਲ ਦੇ ਚੁਆਏ। ਖੁੱਲ੍ਹੇ ਕਵਲ ਗੁਰਸਿਖ ਤੇਰਾ, ਦਸਮ ਦਵਾਰ ਦੀ ਬੂਝ ਬੁਝਾਏ। ਆਤਮ ਹੋਏ ਉਜਿਆਰ, ਪ੍ਰਭ ਅਗਿਆਨ ਅੰਧੇਰ ਦੇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਦਵਾਰ ਦਸਮ ਪ੍ਰਭ ਖੁਲ੍ਹਾਇਆ। ਸਵੱਛ ਸਰੂਪ ਪ੍ਰਭ ਦਰਸ ਦਿਖਾਇਆ। ਗੁਰਮੁਖ ਸਾਚੇ ਪ੍ਰਭ ਸਾਚਾ ਭੇਦ ਖੁਲ੍ਹਾਇਆ। ਸੁਰਤ ਸ਼ਬਦ ਦਾ ਮੇਲ ਕਰ, ਪ੍ਰਭ ਸ਼ਬਦੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਬਾਤੀ ਬਿਨ ਤੇਲ ਆਤਮ ਦੀਪ ਜਗਾਇਆ । ਆਤਮ ਦੀਪਕ ਪ੍ਰਭ ਜਗਾਏ। ਅਗਿਆਨ ਅੰਧੇਰ ਸਰਬ ਮਿਟਾਏ। ਸਾਚੀ ਜੋਤ ਵਿਚ ਲਲਾਟ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਪਹਿਲੀ ਮਾਘ ਤੇਰੇ ਉਪਰ ਦਇਆ ਕਮਾਏ। ਅੰਮ੍ਰਿਤ ਮਿਲਿਆ ਆਤਮ ਰਸ। ਪ੍ਰਭ ਅਬਿਨਾਸ਼ੀ ਹੋਇਆ ਵਸ। ਸਤਿਜੁਗ ਸਾਚਾ ਰਾਹ ਪ੍ਰਭ ਜਾਏ ਦਸ। ਕਲਜੁਗ ਮਾਇਆ ਪ੍ਰਭ ਦਰ ਤੋਂ ਜਾਏ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਾਏ ਜੋਤ ਜਿਉਂ ਰਵ ਸਸ। ਸਾਚਾ ਅੰਮ੍ਰਿਤ ਪ੍ਰਭ ਪਿਆਇਆ। ਸਾਂਤਕ ਸਤਿ ਸਤਿ ਸਤਿ ਵਰਤਾਇਆ। ਰਾਜਸ ਤਾਮਸ ਵਿਚੋਂ ਗਵਾਇਆ। ਕਾਮ ਕਰੋਧ ਹੰਕਾਰ ਚਲਾਇਆ। ਸਾਧ ਸੰਗਤ ਸਾਚਾ ਸ਼ਬਦ ਸੁਣਾਇਆ। ਸਾਚਾ ਫ਼ਰਮਾਣ ਧੁਰਦਰਗਾਹੋਂ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਸਾਚਾ ਸ਼ਬਦ ਪ੍ਰਭ ਸੁਣਾਏ। ਸਾਧ ਸੰਗਤ ਪ੍ਰਭ ਦੇ ਵਰਤਾਏ। ਗੁਰਮੁਖ ਸਾਚੇ ਸਾਧ ਸੰਗਤ ਮਿਲ ਜਾਏ। ਸਾਚਾ ਮਾਰਗ ਸਤਿਗੁਰ ਸਾਚਾ, ਪਰਗਟ ਜੋਤ ਆਪ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਹ ਚਲਾਏ। ਸਾਚਾ ਰਾਹ ਪ੍ਰਭ ਚਲਾਇਆ। ਸਾਚਾ ਸ਼ਬਦ ਪ੍ਰਭ ਉਪਜਾਇਆ। ਪ੍ਰਭ ਅਬਿਨਾਸ਼ੀ ਰਸਨ ਅਲਾਇਆ। ਰਸਨਾ ਜਪ ਜੀਵ ਆਤਮ ਰਸ ਪਾਇਆ। ਸਾਚਾ ਅੰਮ੍ਰਿਤ ਪ੍ਰਭ ਦਰ ਪੀਵ, ਹਉਮੇ ਰੋਗ ਗਵਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਘ ਆਪ ਵਰਸਾਇਆ। ਅੰਮ੍ਰਿਤ ਵਰਤਾਏ ਪ੍ਰਭ ਗਿਰਧਾਰਾ। ਆਤਮ ਦੁਖ ਸਰਬ ਨਿਵਾਰਾ। ਮਿਟੇ ਅੰਧੇਰ ਕੀਆ ਉਜਿਆਰਾ। ਸਾਚਾ ਪ੍ਰਭ ਵਿਚ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਅਵਤਾਰਾ । ਨਿਹਕਲੰਕ ਤੇਰੀ ਮਾਇਆ। ਆਪਣਾ
ਆਪ ਜਗਤ ਭੁਲਾਇਆ। ਬੇਮੁਖ ਜੀਵਾਂ ਭੇਦ ਨਾ ਪਾਇਆ। ਗੁਰਸਿਖ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਭਰਮ ਨਿਵਾਰਿਆ ਪ੍ਰਭ, ਸਾਚੀ ਜੋਤ ਪਰਗਟਾ। ਭਰਮ ਨਿਵਾਰਿਆ ਪ੍ਰਭ, ਸੰਤ ਜਨਾਂ ਨੂੰ ਸੋਝੀ ਪਾ। ਭਰਮ ਨਿਵਾਰਿਆ ਪ੍ਰਭ, ਮੰਜ਼ਲ ਮੰਜ਼ਲ ਦਏ ਪੁਚਾ। ਭਰਮ ਨਿਵਾਰਿਆ ਪ੍ਰਭ, ਚੌਥੇ ਪਦ ਦਾ ਭੇਦ ਖੁਲ੍ਹਾ। ਭਰਮ ਨਿਵਾਰਿਆ ਪ੍ਰਭ, ਆਤਮ ਤ੍ਰੈਕੁਟੀ ਖੁਲ੍ਹਾ। ਭਰਮ ਨਿਵਾਰਿਆ ਪ੍ਰਭ, ਆਤਮ ਜਿੰਦਾ ਦੇਵੇ ਲਾਹ। ਭਰਮ ਨਿਵਾਰਿਆ ਪ੍ਰਭ, ਵਿਚ ਸਾਚੀ ਜੋਤ ਜਗਾ। ਭਰਮ ਨਿਵਾਰਿਆ ਪ੍ਰਭ, ਅਗਿਆਨ ਅੰਧੇਰ ਦਏ ਮਿਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਏ ਨਾ। ਪ੍ਰਭ ਸਾਚੇ ਕੀ ਸਾਚੀ ਸੋਏ। ਏਕਾ ਏਕੰਕਾਰ ਜੋਤ ਬਿਲੋਏ। ਕਰੇ ਪਰਕਾਸ਼ ਵਿਚ ਤਿੰਨ ਲੋਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਗੁਣ ਜਾਣੇ ਕੋਏ । ਸਾਚਾ ਦਰ ਸਚ ਘਰ ਤੇ ਪਾਇਆ। ਨਾਨਕ ਨਿਰੰਕਾਰੀ ਦਰ ਮੰਗਣ ਆਇਆ। ਇਕ ਓਅੰਕਾਰ ਸਤਿਨਾਮ ਸਾਚਾ ਦਾਨ ਪ੍ਰਭ ਝੋਲੀ ਪਾਇਆ। ਵਿਚ ਮਾਤ ਆਣ, ਕਲਜੁਗ ਜੀਵਾਂ ਕੰਨ ਸੁਣਾਇਆ। ਜਾਮੇ ਦਸ ਭੇਸ ਵਟਾ, ਸਾਚਾ ਮਗ ਚਲਾਇਆ। ਪ੍ਰਭ ਅਬਿਨਾਸ਼ੀ ਸਾਚਾ ਹੁਕਮ ਦਏ ਸੁਣਾ, ਸਾਚਾ ਸ਼ਬਦ ਜਗਤ ਕਮਾਇਆ। ਅੰਤ ਕਰ ਕੇ ਵਾਹ ਵਾਹ, ਪ੍ਰਭ ਸਾਚੇ ਦਰ ਰਸਨਾ ਗੁਣ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਦ ਖੁਲ੍ਹਾਇਆ। ਗੁਰ ਨਾਨਕ ਇਹ ਸ਼ਬਦ ਲਿਖਾਏ, ਨਿਹਕਲੰਕ ਤੇਰੀ ਓਟ ਰਖਾਏ। ਗੁਰ ਗੋਬਿੰਦ ਇਹ ਸ਼ਬਦ ਲਿਖਾਇਆ, ਨਿਹਕਲੰਕ ਤੇਰੀ ਸ਼ਰਨਾਏ। ਨਿਹਕਲੰਕ ਪਾਏ ਸਾਰ, ਵੇਲੇ ਅੰਤਕਾਲ ਕਲ ਕਰੇ ਖ਼ੁਆਰੇ। ਵਡ ਜਾਮਾ ਜੋਤ ਸਰੂਪ ਕਲ ਪ੍ਰਭ ਧਾਰੇ। ਜੋਤ ਸਰੂਪ ਸ੍ਰਿਸ਼ਟ ਸਬਾਈ ਪ੍ਰਭ ਮਾਰ ਮਾਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਤਾਈਂ ਕਰੇ ਖੁਆਰੇ। ਜੋਤ ਸਰੂਪ ਪ੍ਰਭ ਜਗਤ ਜਲਾਇਆ। ਸੋਹੰ ਸਾਚਾ ਬਾਣ ਲਗਾਇਆ। ਦੁਖ ਰੋਗ ਵਿਚ ਸੰਸਾਰ ਵਧਾਇਆ। ਮਦਿਰਾ ਮਾਸ ਰਸਨਾ ਵਿਕਾਰ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਲਜੁਗ ਜੀਵ ਖਪਾਇਆ। ਜੋਤ ਸਰੂਪ ਪ੍ਰਭ ਮਾਰੇ ਮਾਰ। ਦੁਸ਼ਟਾਂ ਪ੍ਰਭ ਕਰੇ ਖ਼ੁਆਰ । ਬੇੜਾ ਡੋਬੇ ਅਧ ਵਿਚਕਾਰ । ਗੁਰਮੁਖ ਸਾਚੇ ਪ੍ਰਭ ਜਾਏ ਤਾਰ। ਦੇਵੇ ਦਰਸ ਪ੍ਰਭ ਮੁਰਾਰ। ਏਕਾ ਰਾਮ ਏਕਾ ਸ਼ਾਮ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਵਰਤਾਰ। ਸਚ ਸਚ ਪ੍ਰਭ ਵਰਤਾਏ। ਕਲਜੁਗ ਭੇਖ ਸਰਬ ਮਿਟਾਏ। ਸਤਿਜੁਗ ਸਾਚਾ ਮਾਰਗ ਲਾਏ। ਸੋਹੰ ਸਾਚਾ ਸ਼ਬਦ ਰਸਨ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਸਰਨ ਲਗਾਏ। ਚਾਰ ਵਰਨ ਪ੍ਰਭ ਸ਼ਰਨ ਲਗਾਵਣਾ। ਬਾਕੀ ਭੇਖ ਸਰਬ ਮਿਟਾਵਣਾ । ਏਕਾ ਦਰ ਦਰਬਾਰ, ਪ੍ਰਭ ਸਾਚੇ ਜਗਤ ਰਖਾਵਣਾ। ਨਿਹਕਲੰਕ ਅਵਤਾਰ ਨਰ, ਸਾਚਾ ਭਾਣਾ ਕਲ ਵਰਤਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਰਸਨਾ ਗਾਵਣਾ। ਚਾਰ ਕੁੰਟ ਪ੍ਰਭ ਰਸਨਾ ਗਾਇਆ। ਦੇਵੀ ਦੇਵ ਨਾ ਕਿਸੇ ਮਨਾਇਆ। ਏਕਾ ਚਰਨ ਧੂੜ ਪ੍ਰਭ ਸਾਚੇ ਸ਼ਰਨਾਇਆ। ਕਲ ਕਲੇਸ਼ ਪ੍ਰਭ ਮਗਰੋਂ ਲਾਹਿਆ। ਸਦ ਸਦ ਸਦ ਅਦੇਸ ਜਿਸ ਰਸਨਾ ਗਾਇਆ। ਪ੍ਰਭ ਸਾਚਾ ਆਤਮ ਸਦ ਪਰਵੇਸ਼, ਸਾਚਾ ਸ਼ਬਦ ਰਿਦੇ ਵਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਹੋਏ ਸਹਾਇਆ । ਗੁਰਸਿਖ ਕਲਜੁਗ ਮਾਣਕ ਮੋਤੀ । ਪ੍ਰਭ ਸਾਚੇ ਕੀ ਸਾਚੀ ਜੋਤੀ। ਸਾਧ ਸੰਗਤ ਹੋਏ ਏਕਾ ਗੋਤੀ। ਰਸਨਾ ਜਪ ਆਤਮ ਮੈਲ ਦੁਰਮਤ ਧੋਤੀ। ਮਹਾਰਾਜ ਸ਼ੇਰ ਸਿੰਘ ਸਤਿਗਰੁ ਸਾਚਾ, ਸ੍ਰਿਸ਼ਟ ਸਬਾਈ ਰਹੀ ਸੋਤੀ।
ਸ੍ਰਿਸ਼ਟ ਸਬਾਈ ਪ੍ਰਭ ਭੁਲਾਇਆ । ਆਲਸ ਨਿੰਦਰਾ ਰਿਦੇ ਵਸਾਇਆ। ਸਾਚਾ ਦਰ ਦਰਬਾਰ ਦਿਸ ਨਾ ਆਇਆ। ਆਤਮ ਅੰਧ ਅੰਧਿਆਰ, ਭਰਮ ਭੁਲੇਖਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਣਾ ਕਲ ਵਰਤਾਇਆ। ਸਾਚੇ ਪ੍ਰਭ ਸਚ ਕਰਮ ਕਮਾਇਆ। ਗੁਰਮੁਖ ਸਾਚੇ ਮਾਣ ਦੁਆਇਆ। ਸਾਚਾ ਦਰ ਦਰਬਾਨ ਧ੍ਰੂ ਹਟਾਇਆ। ਪ੍ਰਭ ਸਾਚੇ ਮਿਹਰਵਾਨ, ਸਾਚੇ ਦਰ ਸਵਰਨ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਸਾਚੇ ਦਰ ਗੁਰਸਿਖ ਟਿਕਾ ਕੇ। ਪ੍ਰਭ ਅਬਿਨਾਸ਼ੀ ਦਰ ਦਰਬਾਨ ਰਖਾ ਕੇ। ਸਰਬ ਘਟ ਵਾਸੀ ਏਕਾ ਚਰਨ ਧਿਆਨ ਦੁਆ ਕੇ। ਘਨਕਪੁਰ ਵਾਸੀ ਬੈਠਾਏ ਸਾਚੀ ਜੋਤ ਜਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਮਾਣ ਦੁਆ ਕੇ। ਗੁਰਸਿਖ ਸਾਚੇ ਪ੍ਰਭ ਮਾਣ ਰਖਾਇਆ। ਸਚਖੰਡ ਨਿਵਾਸੀ ਸਚਖੰਡ ਨਿਵਾਸ ਦੁਆਇਆ। ਕਲਜੁਗ ਝੂਠਾ ਮੋਹ ਜੰਜਾਲ ਚੁਕਾਇਆ। ਸਾਚਾ ਦਰ ਸਾਚਾ ਘਰ ਪ੍ਰਭ ਸੁਹਾਇਆ । ਮਹਾਰਾਜ ਸ਼ੇਰ ਸਿੰਘ ਗੁਰਸਿਖ ਸਾਚਾ, ਸਾਚੇ ਧਾਮ ਪੁਚਾਇਆ। ਗੁਰਸਿਖ ਸਾਚਾ ਪ੍ਰਭ ਰੰਗ ਰਾਤਾ। ਝੂਠੇ ਛੱਡੇ ਭੈਣ ਭਰਾਤਾ। ਏਕਾ ਸਾਚਾ ਪ੍ਰਭ ਚਰਨੀ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਤੇਰਾ ਸਾਚਾ ਜਾਤਾ। ਸਾਚੀ ਜੋਤ ਸਦਾ ਨਿਰੰਕਾਰਾ । ਜਗੇ ਜੋਤ ਅਗੰਮ ਅਪਾਰਾ। ਧੰਨ ਧੰਨ ਧੰਨ ਗੁਰਸਿਖ ਮਿਲੇ ਪ੍ਰਭ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਤਿ ਪਸਾਰਾ। ਸਾਚਾ ਧਾਮ ਗੁਰ ਦਰਬਾਰ। ਧਰੇ ਜੋਤ ਪ੍ਰਭ ਅਪਾਰ। ਭਗਤ ਜਨਾਂ ਪ੍ਰਭ ਜਾਏ ਤਾਰ। ਰੱਖੇ ਲਾਜ ਵਿਚ ਸੰਸਾਰ। ਮਾਤ ਗਰਭ ਨਾ ਆਵੇ ਦੂਜੀ ਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਵਿਚ ਬਿਠਾਏ ਸਚ ਦਰਬਾਰ । ਸਾਚਾ ਪ੍ਰਭ ਸਚ ਦਰਬਾਰੇ। ਸਾਚਾ ਪ੍ਰਭ ਸਰਬ ਪਸਾਰੇ। ਸਾਚਾ ਪ੍ਰਭ ਸਦਾ ਨਿਰਾਹਾਰੇ। ਸਾਚਾ ਪ੍ਰਭ ਗੁਰਸਿਖ ਸਾਚੇ, ਸਾਚੀ ਬਖ਼ਸ਼ੇ ਸਿਕਦਾਰੇ। ਸਾਚਾ ਪ੍ਰਭ ਚਾਰ ਵਰਨ ਕਰਾਏ ਪਨਿਹਾਰੇ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਜੋਤ ਕਰੇ ਉਜਿਆਰੇ। ਸਾਚਾ ਪ੍ਰਭ ਸਰਬ ਦੁਖ ਭੰਜਨ । ਸਾਚਾ ਪ੍ਰਭ ਜੋਤ ਨਿਰੰਜਣ। ਸਾਚਾ ਪ੍ਰਭ ਸਾਧ ਸੰਗਤ ਚਰਨ ਧੂੜ ਦੇਵੇ ਸਾਚਾ ਅੰਜਨ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਵਾਰ ਸਤਿਜੁਗ ਸਾਚਾ ਮਜਨ। ਸਤਿਜੁਗ ਸਾਚਾ ਸਾਚਾ ਧਾਮਾ। ਧਰੇ ਚਰਨ ਸਾਚਾ ਰਾਮਾ। ਘਨਕਪੁਰੀ ਪ੍ਰਭ ਪਹਰਿਆ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਦੁਆਪਰ ਸ਼ਾਮਾ। ਸਾਚਾ ਪ੍ਰਭ ਸਰਬ ਕਾ ਦਾਤਾ। ਸਾਚਾ ਪ੍ਰਭ ਸਰਬ ਕਾ ਗਿਆਤਾ। ਸਾਚਾ ਪ੍ਰਭ ਸਰਬ ਪਿਤ ਮਾਤਾ। ਸਾਚਾ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨੀਂ ਨਾਤਾ। ਗੁਰਸਿਖ ਸਾਚੇ ਗੁਰ ਦਰ ਆਓ। ਜਨਮ ਜਨਮ ਦੀ ਮੈਲ ਗਵਾਓ। ਆਵਣ ਜਾਵਣ ਗੇੜ ਚੁਕਾਓ। ਸਚਖੰਡ ਨਿਵਾਸ ਰਖਾਓ। ਪ੍ਰਭ ਅਬਿਨਾਸ਼ੀ ਦਰਸ ਸਦ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਮਾਨਸ ਜਨਮ ਸੁਫਲ ਕਰਾਓ । ਮਾਨਸ ਜਨਮ ਜਿਸ ਜਨ ਜਾਣਿਆ। ਲੱਖ ਚੁਰਾਸੀ ਵਿਚ ਪਛਾਣਿਆ। ਚਰਨੀ ਡਿੱਗੇ ਹੋਏ ਨਿਮਾਣਿਆ। ਦੇਵੇ ਦਾਨ ਪ੍ਰਭ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਸਿਰ ਹੱਥ ਟਿਕਾਣਿਆ। ਸਾਧ ਸੰਗਤ ਤੇਰੀ ਵਡਿਆਈ। ਪ੍ਰਭ ਅਬਿਨਾਸ਼ੀ ਸੇਵ ਕਮਾਈ । ਪ੍ਰਭ ਸਾਚੇ ਸਿਰ ਛਤਰ ਝੁਲਾਈ । ਰੰਗ ਰੰਗੀਲਾ ਮਾਧਵ, ਵੇਲੇ ਅੰਤ ਹੋਏ ਸਹਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਜੋਤ ਪਰਗਟਾਈ। ਪਹਿਲੀ ਮਾਘ ਜੋਤ ਪਰਗਟਾ। ਸਾਚਾ ਸ਼ਬਦ
ਜਾਏ ਸੁਣਾ। ਕਲਜੁਗ ਵੇਲਾ ਅੰਤ ਪ੍ਰਭ ਜਾਏ ਜਣਾ। ਵਿਰਲਾ ਗੁਰਮੁਖ ਸੰਤ, ਚਰਨੀ ਡਿੱਗੇ ਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜੀਵ, ਲੱਗੇ ਨਾ ਤੱਤੀ ਵਾ। ਚਰਨ ਲਾਗ ਸਰਬ ਸੁਖ ਪਾਓ। ਸਾਚਾ ਪ੍ਰਭ ਰਿਦੇ ਵਸਾਓ। ਆਤਮ ਦੁਖ ਭੁਖ ਸਰਬ ਗਵਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਰਖ ਮਿਲਣ ਦਾ ਚਾਓ। ਆਇਆ ਵਕ਼ਤ ਵਕ਼ਤ ਅਖ਼ੀਰ। ਜਨ ਭਗਤਾਂ ਪ੍ਰਭ ਕੱਟੇ ਭੀੜ। ਕਲਜੁਗ ਤੋੜੇ ਪ੍ਰਭ ਹੱਡੀ ਰੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜਾਏ ਪੀੜ। ਬੇਮੁਖਾਂ ਪ੍ਰਭ ਪੀੜ ਪਿੜਾਇਆ। ਕਲਜੁਗ ਉਲਟੀ ਲੱਠ ਗਿੜਾਇਆ। ਮਦਿ ਮਾਸੀ ਪ੍ਰਭ ਨਰਕ ਨਿਵਾਸ ਦੁਆਇਆ । ਗੁਰਮੁਖਾਂ ਪ੍ਰਭ ਜਾਏ ਤਾਰ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਵੇਲੇ ਅੰਤ ਪ੍ਰਭ ਸਾਚੇ ਬੈਕੁੰਠ ਨਿਵਾਸ ਦੁਆਇਆ । ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ, ਪਹਿਲੀ ਮਾਘ ਵਿਚ ਮਾਤ ਦੇ ਲਾਇਆ। ਪਹਿਲੀ ਮਾਘ ਪ੍ਰਭ ਪੂਰਨ ਆਸਾ। ਸਾਧ ਸੰਗਤ ਪ੍ਰਭ ਦੇਵੇ ਪੂਰਨ ਭਰਵਾਸਾ। ਸਾਚਾ ਪ੍ਰਭ ਸਾਧ ਸੰਗਤ ਸਦ ਰੱਖੇ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜਪਾਏ ਸਵਾਸ ਸਵਾਸਾ। ਸੋਹੰ ਸ਼ਬਦ ਦੇਵੇ ਅਧਾਰ। ਪਤਤ ਪਾਪੀਆਂ ਜਾਏ ਤਾਰ। ਅੰਮ੍ਰਿਤ ਝਿਰਨਾ ਝਿਰਾਏ ਅਪਾਰ। ਆਤਮ ਤ੍ਰਿਖਾ ਮਿਟਾਏ, ਪ੍ਰਭ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਾਧ ਸੰਗਤ ਜਾਏ ਦੁਖ ਨਿਵਾਰ। ਦੁਖ ਰੋਗ ਪ੍ਰਭ ਮਿਟਾਏ। ਕਾਇਆ ਰੋਗ ਕੋਈ ਰਹਿਣ ਨਾ ਪਾਏ। ਸਾਚਾ ਜੋਗ ਕੋਈ ਗੁਰਸਿਖ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜੀਵ ਬੇੜਾ ਪਾਰ ਕਰਾਏ। ਰਸਨਾ ਜਪ ਜੀਵ ਆਤਮ ਰਸ ਪਾਇਆ। ਸਾਚਾ ਮਾਰਗ ਦੱਸ, ਪ੍ਰਭ ਸਾਚੇ ਰਾਹ ਚਲਾਇਆ। ਗੁਰਮੁਖ ਸਾਚੇ ਦਰ ਆਏ ਨੱਸ, ਪਹਿਲੀ ਮਾਘ ਦਰਸ ਦਿਖਾਇਆ। ਜਨ ਹਿਰਦੇ ਗਿਆ ਵਸ, ਪ੍ਰਭ ਸਾਚੇ ਕਰਮ ਕਮਾਇਆ। ਬੇਮੁਖਾਂ ਅੰਧੇਰ ਜਿਉਂ ਚੰਦ ਮਸ, ਪ੍ਰਭ ਸਾਚਾ ਨਜ਼ਰ ਨਾ ਆਇਆ। ਕਲਜੁਗ ਜੀਵ ਦਰ ਜਾਇਣ ਨੱਸ, ਸੋਹੰ ਸ਼ਬਦ ਪ੍ਰਭ ਬਾਣ ਚਲਾਇਆ। ਗੁਰਮੁਖ ਆਤਮ ਮਿਲਿਆ ਸਾਚਾ ਰਸ, ਸੋਹੰ ਰਸਨਾ ਗਾਇਆ । ਪਹਿਲੀ ਮਾਘ ਸਾਧ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਹੋਏ ਸਹਾਇਆ। ਸਾਧ ਸੰਗਤ ਗੁਰ ਦਰ ਆਏ। ਸਾਚਾ ਵਰ ਗੁਰ ਦਰ ਪਾਏ। ਅਵਤਾਰ ਨਰ ਹਰਸ ਮਿਟਾਏ। ਜੀਵ ਚਰਨੀਂ ਪੜ ਪ੍ਰਭ ਰੋਗ ਗਵਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਰਨ ਪੜੇ ਦੀ ਲਾਜ ਰਖਾਏ । ਸਾਚੇ ਪ੍ਰਭ ਦੀ ਸਾਚੀ ਮਾਇਆ । ਸ੍ਰਿਸ਼ਟ ਸਬਾਈ ਕਲ ਭੁਲਾਇਆ । ਵੇਲਾ ਅੰਤ ਨਾ ਕਿਸੇ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਦ ਆਪ ਛੁਪਾਇਆ। ਆਪਣਾ ਭੇਦ ਪ੍ਰਭ ਆਪ ਛੁਪਾਇਆ । ਪਰਗਟ ਜੋਤ ਨਿਹਕਲੰਕ ਗੁਰਸਿਖਾਂ ਦਰਸ ਦਿਖਾਇਆ। ਬੇਮੁਖਾਂ ਕਲਜੁਗ ਪ੍ਰਭ ਕਾ ਭੇਵ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਮੁਖਾਂ ਸਦ ਹੋਏ ਸਹਾਇਆ। ਲੇਖ ਮਿਟਾਇਆ ਆਪ ਪ੍ਰਭ ਵਡ ਬਣ ਲਿਖਾਰੀ। ਲੇਖ ਮਿਟਾਇਆ ਆਪ ਪ੍ਰਭ, ਵਡ ਸੰਸਾਰੀ। ਲੇਖ ਲਿਖਾਇਆ ਆਪ ਪ੍ਰਭ, ਜੀਵ ਜੰਤ ਅਧਾਰੀ। ਲੇਖ ਲਿਖਾਇਆ ਆਪ ਪ੍ਰਭ, ਕਲਜੁਗ ਭੁੱਲੇ ਮਾਇਆਧਾਰੀ। ਲੇਖ ਮਿਟਾਇਆ ਆਪ ਪ੍ਰਭ, ਕਲਜੁਗ ਜੀਵਾਂ ਕਰੇ ਖ਼ੁਆਰੀ। ਲੇਖ ਲਿਖਾਇਆ ਆਪ ਪ੍ਰਭ, ਨਿਹਕਲੰਕ ਨਰਾਇਣ ਨਰ ਅਵਤਾਰੀ। ਲੇਖ ਲਿਖਾਇਆ ਆਪ ਪ੍ਰਭ, ਸਚ ਜੋਤ ਪਰਗਟਾ ਕੇ । ਲੇਖ ਲਿਖਾਇਆ ਆਪ ਪ੍ਰਭ, ਕਲਜੁਗ ਭੇਖ ਜਾਏ ਮਿਟਾ ਕੇ। ਲੇਖ ਲਿਖਾਇਆ ਆਪ ਪ੍ਰਭ, ਸਤਿਜੁਗ ਸਾਚਾ ਜਾਏ ਲਾ ਕੇ। ਲੇਖ ਲਿਖਾਇਆ ਆਪ ਪ੍ਰਭ, ਪਹਿਲੀ ਮਾਘ ਸਤਿਜੁਗ
ਉਤਮ ਦਿਵਸ ਲਿਖਾ ਕੇ। ਲੇਖ ਲਿਖਾਇਆ ਆਪ ਪ੍ਰਭ, ਕਰੋੜ ਤੇਤੀਸ ਚਰਨ ਬਹਾ ਕੇ। ਲੇਖ ਲਿਖਾਇਆ ਆਪ ਪ੍ਰਭ, ਜਨ ਭਗਤਾਂ ਜਾਏ ਮਾਣ ਦਵਾ ਕੇ। ਲੇਖ ਲਿਖਾਇਆ ਆਪ ਪ੍ਰਭ, ਕਲ ਸਾਚੀ ਜੋਤ ਪਰਗਟਾ ਕੇ। ਲੇਖ ਲਿਖਾਇਆ ਆਪ ਪ੍ਰਭ, ਰਾਓ ਰੰਕ ਇਕ ਕਰਾ ਕੇ। ਲੇਖ ਲਿਖਾਇਆ ਆਪ ਪ੍ਰਭ, ਰਾਓ ਜਾਏ ਭਿਖ ਮੰਗਾ ਕੇ। ਲੇਖ ਲਿਖਾਇਆ ਆਪ ਪ੍ਰਭ, ਸਿੰਘਾਸਣ ਬੈਠੇ ਜੋਤ ਜਗਾ ਕੇ। ਲੇਖ ਲਿਖਾਇਆ ਆਪ ਪ੍ਰਭ, ਘਨਕਪੁਰ ਵਾਸੀ ਕਲੰਕਨਿਹ ਨਾਉਂ ਰਖਾ ਕੇ। ਲੇਖ ਲਿਖਾਇਆ ਆਪ ਪ੍ਰਭ, ਕਲਜੁਗ ਮਿਟਾਏ ਸਤਿਜੁਗ ਸਾਚਾ ਜਾਏ ਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਪਾ ਕੇ। ਲੇਖ ਲਿਖਾਇਆ ਆਪ ਪ੍ਰਭ, ਗੁਰਸਿਖਾਂ ਮਾਣ ਦਵਾਏ। ਲੇਖ ਲਿਖਾਏ ਆਪ ਪ੍ਰਭ, ਬ੍ਰਹਮ ਗਿਆਨ ਦਵਾਏ। ਲੇਖ ਲਿਖਾਇਆ ਆਪ ਪ੍ਰਭ, ਗੁਰਮੁਖ ਜੋਤ ਜਗਾਏ। ਲੇਖ ਲਿਖਾਇਆ ਆਪ ਪ੍ਰਭ, ਸੰਤ ਜਨਾਂ ਦੇ ਵਡਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਪਰਗਟਾਏ। ਸਾਚੇ ਪ੍ਰਭ ਲੇਖ ਲਿਖਾਇਆ । ਗੁਰਮੁਖ ਸਾਚੇ ਪ੍ਰਭ ਸਾਚੇ ਮਾਰਗ ਲਾਇਆ। ਏਕਾ ਸ਼ਬਦ ਰਾਗ ਧੁਨ ਨਾਦ, ਪ੍ਰਭ ਆਤਮ ਵਿਚ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਕਰਾਇਆ। ਪਹਿਲੀ ਮਾਘ ਸਤਿ ਵਰਤਾਰ। ਪਹਿਲੀ ਮਾਘ ਸਾਧ ਸੰਗਤ ਤੇਰੇ ਭਰੇ ਭੰਡਾਰ। ਪਹਿਲੀ ਮਾਘ ਦਰ ਦਸਾਵੇ ਹਰਿ ਕਾ ਦਵਾਰ। ਪਹਿਲੀ ਮਾਘ ਪ੍ਰਭ ਸਾਚਾ ਅੰਮ੍ਰਿਤ ਬਰਖੇ ਕਿਰਪਾ ਧਾਰ। ਪਹਿਲੀ ਮਾਘ ਚਾਰ ਵਰਨ ਦਸਾਵੇ ਏਕਾ ਦਰਬਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਸਤਿ ਸਤਿ ਕਰਾਏ ਪ੍ਰਭ ਵਰਤਾਰ। ਸਾਚੇ ਪ੍ਰਭ ਨਾਦ ਵਜਾਇਆ। ਸੋਹੰ ਸਾਚਾ ਸ਼ਬਦ ਉਪਜਾਇਆ । ਬਾਵਨ ਰੂਪ ਜੋਤ ਸਰੂਪ ਚਾਰ ਵੇਦ ਸੁਣਾਇਆ। ਤੀਨ ਲੋਕ ਪ੍ਰਭ ਅਬਿਨਾਸ਼ੀ ਜੈ ਜੈਕਾਰ ਕਰਾਇਆ। ਗਣ ਗੰਧਰਬ ਸਿਰ ਫੂਲਨ ਬਰਖਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਸਾਧ ਸੰਗਤ ਸਿਰ ਹੱਥ ਟਿਕਾਇਆ। ਸਾਚਾ ਪ੍ਰਭ ਸਦਾ ਬ੍ਰਹਿਮਾਦੀ । ਪਰਗਟੇ ਜੋਤ ਆਦਿ ਜੁਗਾਦੀ। ਏਕਾ ਧੁੰਨ ਉਪਜਾਵੇ ਅਨਾਦੀ। ਸਾਧ ਸੰਗਤ ਰਸਨਾ ਸਦਾ ਅਰਾਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਵਿਸਮਾਦੀ। ਗੁਰਮੁਖ ਸਾਚੇ ਪ੍ਰਭ ਸਦਾ ਸਮਾਏ। ਸਾਚਾ ਪ੍ਰਭ ਪਰਗਟ ਜੋਤ ਦਰਸ ਦਿਖਾਏ। ਸਾਚਾ ਭੇਦ ਸਰਬ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਰਿਹਾ ਸਮਾਏ। ਸਾਚਾ ਪ੍ਰਭ ਦੇਵੇ ਬ੍ਰਹਮ ਗਿਆਨਾ। ਸਾਚਾ ਪ੍ਰਭ ਦੇਵੇ ਚਰਨ ਧਿਆਨਾ । ਸਾਚਾ ਪ੍ਰਭ ਬਖ਼ਸ਼ੇ ਚਰਨ ਧੂੜ ਇਸ਼ਨਾਨਾ । ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਾਚਾ ਸਤਿਗੁਰ ਸਤਿਜੁਗ ਆਏ। ਨਿਹਕਲੰਕ ਮਾਣ ਦਵਾਏ। ਪਹਿਲੀ ਮਾਘ ਤਿਲਕ ਲਗਾਏ। ਵਿਚ ਲਲਾਟ ਜੋਤ ਜਗਾਏ। ਸਾਚੇ ਸੰਤ ਪ੍ਰਭ ਮਾਣ ਦਵਾਏ। ਚਾਰ ਵਰਨ ਲਾਏ ਸ਼ਰਨਾਏ। ਹੰਕਾਰ ਨਿਵਾਰ ਪ੍ਰਭ ਪਕੜ ਲਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸਤਿ ਕਰਾਏ। ਸਤਿਗੁਰ ਸਾਚਾ ਸਤਿਜੁਗ ਲਾਏ। ਸੰਤ ਮਨੀ ਸਿੰਘ ਸਾਚੀ ਜੋਤ ਪਰਗਟਾਏ। ਸਾਚਾ ਛਤਰ ਉਪਰ ਸੀਸ ਝੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਸਾਚਾ ਮਾਣ ਦਵਾਏ। ਸਾਚੇ ਪ੍ਰਭ ਸਚ ਮਾਣ ਦੁਆਵਣਾ। ਰਾਓ ਰੰਕ ਸਭ ਚਰਨ ਲਗਾਵਣਾ। ਸਾਚਾ ਸ਼ਬਦ ਸਤਿ ਵਰਤਾਵਣਾ। ਨਿਹਕਲੰਕ ਅਵਤਾਰ ਨਰ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਵਣਾ। ਸਾਚਾ ਪ੍ਰਭ ਸਚ ਦੇ ਵਡਿਆਈ। ਸਾਚੀ ਵਸਤ ਸਚ ਦਰ ਤੇ ਪਾਈ। ਪ੍ਰਭ ਅਬਿਨਾਸ਼ੀ ਕਲ ਸੇਵ ਕਮਾਈ। ਦਿਵਸ ਰੈਣ ਕਲਮ ਚਲਾਈ। ਲਿਖਤ
ਲੇਖ ਅਪਾਰ ਕਰ, ਪੂਰਨ ਘਾਲ ਕਮਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਣ ਦਵਾਈ। ਪੂਰਨ ਘਾਲ ਸੰਤ ਜਨ ਘਾਲੀ। ਦੇਵੇ ਜੋਤ ਪ੍ਰਭ ਬਨਵਾਲੀ। ਪਰਗਟੇ ਜੋਤ ਹਿੰਦ ਬਾਗ਼ ਦਾ ਮਾਲੀ। ਰੱਖੇ ਲਾਜ ਆਪ ਪਤਿ ਰਖਵਾਲੀ। ਸਾਚਾ ਦਰ ਦਰਬਾਰ ਸਾਧ ਸੰਗਤ ਦਰ ਖੜ੍ਹੀ ਸਵਾਲੀ। ਪੂਰਨ ਭਰੇ ਭੰਡਾਰ ਪ੍ਰਭ ਕੋਏ ਨਾ ਜਾਏ ਦਰ ਤੋਂ ਖਾਲੀ। ਪਹਿਲੀ ਮਾਘ ਪ੍ਰਭ ਜਾਏ ਤਾਰ, ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਰਖਵਾਲੀ। ਪੂਰਨ ਸੰਤ ਪ੍ਰਭ ਸੇਵ ਕਰ। ਲਿਖਤ ਲੇਖ ਲੇਖ ਲਿਖਤ ਜਗਤ ਧਰ। ਦੁਖ ਭੁਖ ਦੇਹ ਉਤੇ ਜਰ। ਪ੍ਰਭ ਅਬਿਨਾਸ਼ੀ ਸੇਵ ਗਿਆ ਕਰ। ਰਾਜੇ ਰਾਣਿਆਂ ਕੋਲੋਂ ਨਾ ਗਿਆ ਡਰ। ਏਕਾ ਓਟ ਨਿਹਕਲੰਕ ਅਵਤਾਰ ਨਰ । ਸੰਤ ਮਨੀ ਸਿੰਘ ਗਿਆ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੂਝਿਆ ਸਾਚਾ ਦਰ। ਸੇਵਾ ਸਾਚੀ ਪੂਰਨ ਘਾਲਾ। ਪ੍ਰਭ ਸਾਚਾ ਕਰੇ ਆਪ ਪ੍ਰਿਤਪਾਲਾ। ਸਤਿਜੁਗ ਸਾਚੇ ਪ੍ਰਭ ਸਾਚਾ ਹੋਏ ਰਖਵਾਲਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮਾਲਾ । ਸਾਚਾ ਨਾਮ ਪ੍ਰਭ ਦੇਵੇ ਦਾਨਾ। ਜਗਾਏ ਜੋਤ ਵਿਸ਼ਨੂੰ ਭਗਵਾਨਾ। ਸਾਧ ਸੰਗਤ ਸਦ ਬਲ ਬਲ ਜਾਣਾ । ਵਡ ਦਾਤਾ ਵਡ ਬਖ਼ਸ਼ੇ ਗੁਣ ਗੁਣੀ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਸਦਾ ਸਮਾਨਾ । ਸਾਚੇ ਪ੍ਰਭ ਦਾਨ ਦਰ ਦੀਆ। ਮਿਲਿਆ ਫਲ ਜੋ ਕਲ ਕੀਆ। ਸਾਚਾ ਨਾਮ ਪ੍ਰਭ ਦਰ ਪੀਆ। ਨਿਰਮਲ ਹੋਇਆ ਕਲਜੁਗ ਜੀਆ। ਆਤਮ ਜੋਤ ਜਗਾਏ ਪ੍ਰਭ ਸਾਚਾ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਕਿਛ ਵਰਤੇ ਆਪਣਾ ਕੀਆ। ਕਰੇ ਕਰਾਏ ਆਪ ਪ੍ਰਭ, ਸਰਬ ਕਲਾ ਸਮਰਥ। ਖੇਲ ਕਰਾਏ ਆਪ ਪ੍ਰਭ, ਸਭ ਕਿਛ ਰੱਖੇ ਹੱਥ। ਵੇਖ ਵਖਾਏ ਆਪ ਪ੍ਰਭ, ਸ਼ਬਦ ਸਰੂਪੀ ਪਾਏ ਨੱਥ। ਭਰਮ ਚੁਕਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਮਹਿੰਮਾ ਸਦਾ ਅਕਥ। ਭਰਮ ਨਿਵਾਰ ਪ੍ਰਭ ਭਉ ਚੁਕਾਏ। ਹਰਿ ਕਾ ਦਵਾਰ ਪ੍ਰਭ ਦੇ ਵਖਾਏ। ਕਿਰਪਾ ਧਾਰ ਜਨ ਦਇਆ ਕਮਾਏ। ਵਿਚ ਸੰਸਾਰ ਸਾਚਾ ਮਾਣ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਸੋ ਜਨ ਪਾਏ। ਦੇਵਨ ਕੋ ਪ੍ਰਭ ਏਕ ਦਾਤਾਰਾ। ਮੰਗਣ ਖੜ੍ਹੇ ਕੋਟ ਦਵਾਰਾ। ਸਾਚਾ ਪ੍ਰਭ ਵਡ ਭਤਾਰਾ। ਕੋਟ ਰੂਪ ਪਸਰਿਆ ਵਿਚ ਸੰਸਾਰਾ। ਗੁਣ ਨਿਧਾਨ ਸਰਬ ਸੁਖ ਦਾਤਾ, ਗੁਰਮੁਖ ਵਿਰਲਾ ਜਾਣੇ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦਸਾਵੇ ਹਰਿ ਕਾ ਦਵਾਰਾ। ਸਾਚਾ ਪ੍ਰਭ ਸਚ ਥਾਨ ਸੁਹਾਏ । ਸਾਚੀ ਜੋਤ ਵਿਚ ਟਿਕਾਏ। ਆਪਣਾ ਭੇਵ ਵਡ ਦੇਵੀ ਦੇਵ ਸਰਬ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਸਚ ਚਲਾਏ। ਉਠ ਜੀਵ ਜਾਗ, ਪ੍ਰਭ ਕਲ ਵਿਚ ਆਇਆ। ਉਠ ਜੀਵ ਜਾਗ, ਵੇਲਾ ਅੰਤ ਪ੍ਰਭ ਅੰਤ ਕਰਾਇਆ । ਉਠ ਜੀਵ ਜਾਗ, ਕਿਉਂ ਮਾਇਆ ਭਰਮ ਭੁਲਾਇਆ। ਉਠ ਜੀਵ ਜਾਗ, ਕਿਉਂ ਆਪਣਾ ਮੂਲ ਗਵਾਇਆ। ਉਠ ਜੀਵ ਜਾਗ, ਕਰ ਦਰਸ ਪ੍ਰਭ ਰਘੁਰਾਇਆ। ਉਠ ਜੀਵ ਜਾਗ, ਆਤਮ ਤਿਆਗ ਮਦਿਰਾ ਮਾਸ ਜੋ ਆਹਾਰ ਬਣਾਇਆ। ਉਠ ਜੀਵ ਜਾਗ, ਪ੍ਰਭ ਚਰਨੀ ਲਾਗ ਕਰ ਦਰਸ ਆਤਮ ਸੁਖ ਪਾਇਆ। ਰਾਗਨ ਰਾਗ, ਪ੍ਰਭ ਸੋਹੰ ਸਾਚਾ ਰਾਗ ਉਪਜਾਇਆ। ਉਠ ਜੀਵ ਜਾਗ, ਪਹਿਲੀ ਮਾਘ ਪ੍ਰਭ ਸਾਚਾ ਸ਼ਬਦ ਸੁਣਾਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਗਤ ਪਿਤ ਆਇਆ। ਉਠ ਜੀਵ ਜਾਗ, ਪ੍ਰਭ ਭਏ ਕਿਰਪਾਲਾ। ਉਠ ਜੀਵ ਜਾਗ, ਕਰ ਦਰਸ ਪ੍ਰਭ ਦੀਨ ਦਿਆਲਾ। ਉਠ ਜੀਵ ਜਾਗ, ਜਗਤ ਪਿਤ ਆਪ ਰਖਵਾਲਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਕਰ ਦਰਸ, ਆਤਮ ਜੋਤ ਜਗਾਏ
ਜਿਉਂ ਜਵਾਲਾ। ਪੰਚਮ ਪੰਚਮ ਪੰਚਮ, ਪ੍ਰਭ ਪੰਚਮ ਆਇਆ । ਪੰਚਮ ਪੰਚਮ ਪੰਚਮ, ਪ੍ਰਭ ਪੰਚਮ ਰਾਗ ਅਲਾਇਆ। ਪੰਚਮ ਪੰਚਮ ਪੰਚਮ, ਪ੍ਰਭ ਪੰਚਮ ਜੋਤ ਜਗਾਇਆ। ਪੰਚਮ ਪੰਚਮ ਪੰਚਮ, ਪ੍ਰਭ ਪੰਚਮ ਸ਼ਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਪੰਚਮ ਹੱਥ ਫੜਾਇਆ। ਪੰਚਮ ਦੇਵੇ ਪ੍ਰਭ ਸਿਕਦਾਰੀ। ਪੰਚਮ ਦੇਵੇ ਵਡ ਵਡ ਸਰਦਾਰੀ। ਪੰਚਮ ਕਰਾਏ ਜਗਤ ਵਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਕਾਰੀ। ਸਤਿਜੁਗ ਤੇਰੀ ਵਡ ਵਡਿਆਇਆ। ਪੰਚਮ ਪ੍ਰਭ ਮੁਖ ਰਖਾਇਆ। ਰੰਗ ਰੰਗ ਰੰਗ ਪ੍ਰਭ ਸਾਚੇ ਲਾਇਆ। ਮੰਗ ਮੰਗ ਮੰਗ, ਦਾਨ ਪ੍ਰਭ ਸਾਚੇ ਝੋਲੀ ਪਾਇਆ । ਅੰਗ ਅੰਗ ਅੰਗ, ਗੁਰਮੁਖ ਸਾਚਾ ਅੰਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬਿਰਦ ਰਖਾਇਆ। ਆਪਣਾ ਬਿਰਦ ਪ੍ਰਭ ਸੰਭਾਰਿਆ । ਜੋਤ ਸਰੂਪੀ ਜਾਮਾ ਧਾਰਿਆ। ਏਕਾ ਅੰਕ ਨਰਾਇਣ ਨਰ ਅਵਤਾਰਿਆ । ਸੋਹੰ ਸਾਚਾ ਡੰਕ, ਚਾਰ ਕੁੰਟ ਧੁਨਕਾਰਿਆ। ਪ੍ਰਭ ਸੁਣਾਏ ਰਾਓ ਰੰਕ, ਇਕ ਦਰ ਦਿਸੇ ਦਰਬਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਸਤਿਜੁਗ ਭੰਡਾਰਿਆ। ਏਕਾ ਦਰ ਏਕਾ ਦਰਬਾਰਾ। ਏਕਾ ਨਾਮ ਏਕਾ ਅਧਾਰਾ। ਏਕਾ ਜੋਤ ਨਿਹਕਲੰਕ, ਨਰਾਇਣ ਨਰ ਅਵਤਾਰਾ। ਏਕਾ ਸ਼ਬਦ ਏਕਾ ਧੁਨਕਾਰਾ। ਪਹਿਲੀ ਮਾਘ ਸਾਧ ਸੰਗਤ ਪ੍ਰਭ ਭਰਮ ਨਿਵਾਰਨਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਵਰਤਾਵੇ ਚਲਾਵੇ ਸਚ ਭੰਡਾਰਾ। ਏਕਾ ਸ਼ਬਦ ਪ੍ਰਭ ਚਲਾਏ । ਚਾਰ ਵਰਨ ਪ੍ਰਭ ਸੁਣਾਏ। ਸਾਚਾ ਬ੍ਰਹਮ ਗਿਆਨ ਦੁਆਏ। ਗੁਰਮੁਖ ਸਾਚੇ ਪ੍ਰਭ ਆਤਮ ਦਰਸ ਦਿਖਾਏ। ਜੋ ਜਨ ਰਸਨਾ ਸੋਹੰ ਵਾਚੇ, ਪ੍ਰਭ ਆਤਮ ਸਾਚੀ ਜੋਤ ਪਰਗਟਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰਾ ਲਹਿਣਾ ਜਗਤ ਮੁਕਾਏ। ਰਸਨਾ ਜਪ ਰਸਨ ਰਸਈਆ। ਸੋਹੰ ਚਲਾਈ ਪ੍ਰਭ ਸਾਚੀ ਨੱਈਆ। ਸੋਹੰ ਸਾਚਾ ਸ਼ਬਦ ਜਪਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾ ਵਈਆ। ਅੰਤ ਨਾ ਜਾਣੇ ਪ੍ਰਭ ਕਾ ਕੋਏ। ਪ੍ਰਭ ਅਬਿਨਾਸ਼ੀ ਜੁਗੋ ਜੁਗ ਹੋਏ। ਸਾਚੀ ਜੋਤ ਜਗਤ ਬਿਲੋਏ। ਜੋਤ ਪਰਕਾਸ਼ ਕਰੇ ਤ੍ਰੈਲੋਏ । ਏਕਾ ਆਕਾਰ ਜੁਗੋ ਜੁਗ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਜਾਣੇ ਕੋਏ। ਜੋਤ ਜਗਾਏ ਜਗਤ ਪ੍ਰਭ, ਭਰਮ ਭੁਲੇਖਾ ਲਾਹ। ਜੋਤ ਜਗਾਏ ਜਗਤ ਪ੍ਰਭ, ਕਲਜੁਗ ਜੀਵ ਲਏ ਭੁਲਾ। ਜੋਤ ਜਗਾਏ ਜਗਤ ਪ੍ਰਭ, ਆਪਣਾ ਆਪ ਰਿਹਾ ਛੁਪਾ। ਜੋਤ ਜਗਾਏ ਪਰਗਟਾਏ ਆਪ ਪ੍ਰਭ, ਝੂਠੀ ਦੇਹ ਤਜਾ। ਜੋਤ ਜਗਾਏ ਆਪ ਪ੍ਰਭ, ਵਿਚ ਸਾਚੇ ਸਿੱਖ ਰਿਹਾ ਸਮਾ। ਜੋਤ ਜਗਾਏ ਆਪ ਪ੍ਰਭ, ਨਾੜੀ ਬਹੱਤਰ ਬੰਦ ਦਏ ਕਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਵਿਚ ਡੇਰਾ ਲਾ। ਨਿਹਕਲੰਕ ਕਲ ਖੇਲ ਨਿਆਰਾ। ਜੋਤ ਸਰੂਪ ਕੀਆ ਪਸਾਰਾ । ਭੇਖ ਧਾਰ ਭੁਲਾਇਆ ਸਰਬ ਸੰਸਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰਾ ਅੰਤ ਨਾ ਪਾਰਾਵਾਰਾ। ਕਲਜੁਗ ਭੇਖ ਪ੍ਰਭ ਸਾਚੇ ਧਾਰਿਆ। ਜੋਤ ਸਰੂਪੀ ਖੇਲ ਰਚਾ ਲਿਆ। ਗੁਰਸਿਖ ਸਾਚੇ ਵਿਚ ਜੋਤ ਸਰੂਪੀ ਸਮਾ ਰਿਹਾ। ਕਲਜੁਗ ਝੂਠਾ ਅੰਧ ਅੰਧਿਆਰ, ਪ੍ਰਭ ਸਾਚਾ ਦਿਸ ਨਾ ਆ ਰਿਹਾ। ਗੁਰਮੁਖ ਸਾਚੇ ਆਤਮ ਜੋਤ ਉਜਿਆਰ, ਪ੍ਰਭ ਸੋਹੰ ਨਾਮ ਜਪਾ ਰਿਹਾ । ਮਹਾਰਾਜ ਸ਼ੇਰ ਸਿੰਘ ਭਰੇ ਭੰਡਾਰ, ਪਹਿਲੀ ਮਾਘ ਵਕ਼ਤ ਸੁਹਾ ਲਿਆ । ਪਹਿਲੀ ਮਾਘ ਪ੍ਰਭ ਭਰੇ ਭੰਡਾਰ। ਦੇਵਨ ਕੋ ਪ੍ਰਭ ਏਕ ਦਾਤਾਰ। ਸ੍ਰਿਸ਼ਟ ਸਬਾਈ ਖੜ੍ਹੀ ਪ੍ਰਭ ਦਰਬਾਰ। ਦੇਵੇ ਦਰਸ ਦਾਨ ਸੋਹੰ ਸ਼ਬਦ ਕਰੇ ਵਰਤਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ,
ਸਾਧ ਸੰਗਤ ਜਾਏ ਤਾਰ। ਸਚ ਦਰਬਾਰ ਪ੍ਰਭ ਦਰਬਾਰੀ। ਸੱਚਾ ਪ੍ਰਭ ਸ਼ਬਦ ਪਸਾਰੀ। ਜੋਤ ਨਿਰੰਜਣ ਨਿਹਕਲੰਕ ਵਿਚ ਮਾਤ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਕੀਤੀ ਖੇਲ ਨਿਆਰੀ। ਅਚਰਜ ਖੇਲ ਕਲਜੁਗ ਪ੍ਰਭ ਕੀਆ। ਜੋਤ ਸਰੂਪੀ ਜਗਾਇਆ ਦੀਆ। ਪਰਗਟ ਜੋਤ ਨਿਹਕਲੰਕ ਸਤਿਜੁਗ ਰਖਾਈ ਸਾਚੀ ਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਿਰਮਲ ਕੀਆ ਜੀਆ। ਸਾਚਾ ਪ੍ਰਭ ਨੈਣ ਮੁਧਾਰੀ। ਸਾਚਾ ਪ੍ਰਭ ਭਗਤ ਉਧਾਰੀ । ਸਾਚਾ ਪ੍ਰਭ ਕ੍ਰਿਸ਼ਨ ਮੁਰਾਰੀ। ਸਾਚਾ ਪ੍ਰਭ ਰਾਮ ਅਵਤਾਰੀ । ਸਾਚਾ ਪ੍ਰਭ ਬਾਵਨ ਭੇਖ ਧਾਰੀ । ਸਾਚਾ ਪ੍ਰਭ ਕਲਜੁਗ ਜਾਮਾ ਧਾਰੇ ਨਿਹਕਲੰਕ ਅਵਤਾਰੀ। ਸਾਚਾ ਪ੍ਰਭ ਬੇਮੁਖਾਂ ਕਰੇ ਖੁਆਰੀ। ਸਾਚਾ ਪ੍ਰਭ ਚਾਰ ਵਰਨ ਏਕਾ ਜੋਤ ਕਰੇ ਉਜਿਆਰੀ। ਸਾਚਾ ਪ੍ਰਭ ਸੋਹੰ ਦੇਵੇ ਸ਼ਬਦ ਅਧਾਰੀ। ਸਾਚਾ ਪ੍ਰਭ ਗੁਣ ਨਿਧਾਨ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੋਹਣ ਚਰਨ ਦਵਾਰੀ। ਸਾਚਾ ਪ੍ਰਭ ਸਚ ਘਰ ਆਇਆ। ਸਾਚਾ ਪ੍ਰਭ ਪਰਗਟ ਜੋਤ ਸਚ ਥਾਨ ਸੁਹਾਇਆ। ਸਾਚਾ ਪ੍ਰਭ ਨਿਹਕਲੰਕ ਜੋਤ ਸਰੂਪੀ ਭੇਖ ਵਟਾਇਆ । ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਹੋਏ ਸਹਾਇਆ। ਸਤਿਗੁਰ ਸਾਚਾ ਸਚ ਦਰਬਾਰ। ਸਤਿਗੁਰ ਸਾਚਾ ਸਚ ਵਰਤੇ ਵਰਤਾਰ। ਸਤਿਗੁਰ ਸਾਚਾ ਸਾਧ ਸੰਗਤ ਜਾਏ ਤਾਰ। ਸਤਿਗੁਰ ਸਾਚਾ ਸ਼ਬਦ ਚਲਾਏ ਅਪਰ ਅਪਾਰ। ਸਤਿਗੁਰ ਸਾਚਾ ਗੁਰਸਿਖ ਤਾਰੇ ਕਰ ਨਿਗਮ ਵਿਚਾਰ । ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ। ਸਾਚਾ ਪ੍ਰਭ ਸਰਬ ਕਾ ਗਿਆਤਾ। ਸਾਚਾ ਪ੍ਰਭ ਵਡ ਦਾਨੀ ਦਾਤਾ। ਸਾਚਾ ਪ੍ਰਭ ਭਗਤ ਜਨਾਂ ਪਿਤ ਮਾਤਾ। ਸਾਚਾ ਪ੍ਰਭ ਆਪਣੇ ਰੰਗ ਰਾਤਾ। ਸਾਚਾ ਪ੍ਰਭ ਕਲਜੁਗ ਪਰਗਟਿਆ ਪੁਰਖ ਬਿਧਾਤਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚਾ ਨਾਤਾ। ਚਰਨ ਪੜੇ ਜੋ ਜਨ ਆਏ। ਸ਼ਰਨ ਪੜੇ ਦੀ ਲਾਜ ਰਖਾਏ। ਚਰਨ ਧੂੜ ਜਨ ਮਸਤਕ ਲਾਏ। ਲਿਖਿਆ ਲੇਖ ਪ੍ਰਭ ਦਏ ਮਿਟਾਏ। ਸਾਚਾ ਪ੍ਰਭ ਦੇ ਲੇਖ ਲਿਖਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰ ਨਿਹਕਲੰਕ ਬਹੱਤਰ ਜਾਮੇ ਲਿਖਤ ਕਰਾਏ। ਸਾਚੇ ਪ੍ਰਭ ਵਡ ਕਰਮ ਕਮਾਵਣਾ। ਭਗਤ ਜਨਾਂ ਲੇਖ ਲਿਖਾਵਣਾ । ਚਾਰ ਵਰਨ ਚਾਰ ਜੁਗ ਮਾਣ ਦੁਆਵਣਾ। ਨਿਹਕਲੰਕ ਅਵਤਾਰ ਨਰ, ਪ੍ਰਭ ਅਬਿਨਾਸ਼ੀ ਆਪ ਅਖਵਾਵਣਾ । ਝੂਠੀ ਸ੍ਰਿਸ਼ਟ ਸਰਬ ਭੁਲਾਵਣਾ । ਮਹਾਰਾਜ ਸ਼ੇਰ ਸਿੰਘ ਕਲਜੁਗ ਵਿਰਲੇ ਗੁਰਮੁਖ ਗਾਵਣਾ। ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਮੁਖਾਂ ਪ੍ਰਭ ਰਿਹਾ ਸਮਾਏ। ਦਿਵਸ ਰੈਣ ਰੈਣ ਦਿਵਸ, ਗੁਰਸਿਖ ਸਾਚੇ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਏ। ਗੁਰਸਿਖ ਸੋਏ ਗੁਰ ਸਾਚਾ ਜਾਗਾ। ਆਲਸ ਨਿੰਦਰਾ ਪ੍ਰਭ ਦਰ ਤੋਂ ਭਾਗਾ। ਸਾਚਾ ਸ਼ਬਦ ਪ੍ਰਭ ਉਪਜਾਵੇ ਅਨਰਾਗਾ। ਅਨਹਦ ਧੁਨ ਪ੍ਰਭ ਵਜਾਏ ਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤਰਾਏ ਪਹਿਲੀ ਮਾਘਾ। ਪਹਿਲੀ ਮਾਘ ਤੇਰੀ ਸਤਿ ਕਮਾਈ। ਸਤਿ ਪੁਰਖ ਨਿਰੰਜਣ ਤੇਰੀ ਜੋਤ ਜਗਾਈ। ਸਤਿਜੁਗ ਸਾਚੇ ਪ੍ਰਭ ਸਾਚਾ ਜਾਏ ਮਾਣ ਦੁਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਵਡਿਆਈ। ਸਾਚਾ ਪ੍ਰਭ ਦੇ ਵਡਿਆਇਆ। ਸਤਿਜੁਗ ਸਾਚੇ ਮਾਣ ਦੁਆਇਆ। ਪਹਿਲੀ ਮਾਘ ਜਨਮ ਦੁਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਿਆ ਆਪ ਦਾਈ ਦਾਇਆ। ਗੁਰਮੁਖਾਂ ਜੋਤ ਜਗਾਏ, ਪ੍ਰਭ ਸਾਚਾ ਭੂਪ। ਗੁਰਮੁਖ ਸਾਚੇ ਪ੍ਰਭ ਰਿਹਾ ਸਮਾਏ, ਨਾ ਦੀਸੇ ਰੰਗ ਰੂਪ। ਗੁਰਮੁਖ ਸਾਚੇ
ਦਰਸ ਦਿਖਾਏ, ਪ੍ਰਭ ਪਰਗਟ ਜੋਤ ਜੋਤ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਉਜਿਆਰ ਵਿਚ ਦੇਹ ਅੰਧ ਕੂਪ। ਜੋਤ ਸਰੂਪ ਪ੍ਰਭ ਪਰਕਾਸ਼ਿਆ। ਅਗਿਆਨ ਅੰਧੇਰ ਗੁਰਸਿਖ ਨਾਸਿਆ। ਸਾਚਾ ਸ਼ਬਦ ਹਿਰਦੇ ਵਾਸਿਆ। ਸੋਹੰ ਜਪ ਸਵਾਸ ਸਵਾਸਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਨਾਮ ਭਰਵਾਸਿਆ। ਸਾਚੀ ਧੁੰਨ ਸਚੀ ਧੁਨਕਾਰ। ਸੋਹੰ ਸ਼ਬਦ ਪ੍ਰਭ ਕਰਾਏ ਜੈ ਜੈ ਜੈਕਾਰ। ਬੇਮੁਖਾਂ ਪ੍ਰਭ ਮਾਰੇ ਕਰ ਖੁਆਰ। ਗੁਰਮੁਖਾਂ ਦੇਵੇ ਦਰਸ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰਾ ਸਹਾਰ। ਕਲਜੁਗ ਆਇਆ ਕ੍ਰਿਸ਼ਨ ਮੁਰਾਰਾ । ਛੱਡਿਆ ਝੂਠਾ ਦੇਹ ਮੁਨਾਰਾ। ਜੋਤ ਸਰੂਪੀ ਪਸਰ ਪਸਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਵਰਤਾਰਾ। ਸਾਚੇ ਪ੍ਰਭ ਤੇਰੀ ਸਾਚੀ ਕਲ। ਵੇਲਾ ਅੰਤ ਨਾ ਜਾਏ ਟਲ । ਆਵੇ ਵਕ਼ਤ ਨਾ ਲਾਵੇ ਘੜੀ ਪਲ। ਸ੍ਰਿਸ਼ਟ ਸਬਾਈ ਜਾਏ ਹਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਚਲ। ਪ੍ਰਭ ਸਾਚੇ ਕਾ ਸਾਚਾ ਖੇਲ। ਗੁਰਸਿਖ ਤੇਰਾ ਸਾਚਾ ਮੇਲ। ਜੋਤ ਜਗੇ ਬਿਨ ਬਾਤੀ ਤੇਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸੱਜਣ ਸੁਹੇਲ। ਸਾਚੇ ਧਾਮ ਪ੍ਰਭ ਸੁਹਾਇਆ। ਪਰਗਟ ਜੋਤ ਜੋਤ ਜਗਾਇਆ। ਜੋਤ ਸਰੂਪੀ ਪ੍ਰਭ ਸਾਚੇ ਮੇਲ ਮਿਲਾਇਆ। ਧੰਨ ਧੰਨ ਧੰਨ ਸਿੰਘ ਪਾਲ ਚਲ ਪ੍ਰਭ ਸ਼ਰਨੀ ਆਇਆ। ਪ੍ਰਭ ਅਬਿਨਾਸ਼ੀ ਕਿਰਪਾ ਨਿਧ, ਤੇਰੇ ਸੀਸ ਛਤਰ ਝੁਲਾਇਆ । ਤੇਰੇ ਕਾਰਜ ਕੀਨੇ ਸਿਧ, ਸਿਰ ਤੇਰੇ ਹੱਥ ਟਿਕਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਸਵਾਇਆ। ਆਵਣ ਜਾਣ ਪ੍ਰਭ ਭੇਦ ਚੁਕਾਈ। ਏਕਾ ਜੋਤ ਚਾਰ ਜੁਗ ਵਿਚ ਬ੍ਰਹਿਮੰਡ ਜਗਾਈ। ਸਾਚੇ ਪ੍ਰਭ ਸਾਚੀ ਦਾਤ ਤੇਰੀ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਹੱਥ ਫੜਾਈ। ਗੁਰਸਿਖ ਪ੍ਰਭ ਚਰਨ ਹਜ਼ੂਰ। ਸਾਧ ਸੰਗਤ ਨਾ ਦਿਸੇ ਦੂਰ। ਮਸਤਕ ਲਾਏ ਚਰਨ ਧੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਰੰਗ ਚੜ੍ਹਾਏ ਗੂੜ੍ਹ। ਸਾਚਾ ਦਰਬਾਰ ਵਿਚ ਮਾਤ ਲਗਾਇਆ। ਸਰਬ ਘਟ ਵਾਸੀ ਖਿਚ ਚਰਨ ਬਹਾਇਆ। ਸੁਰ ਨਰ ਮੁਨ ਜਨ ਪ੍ਰਭ ਸੇਵ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਤੇਰੇ ਛਤਰ ਝੁਲਾਇਆ। ਸਾਚਾ ਪ੍ਰਭ ਸਾਚਾ ਨੂਰੇ। ਦੇ ਦਰਸ ਆਤਮ ਕਰੇ ਭਰਪੂਰੇ। ਗੁਰਸਿਖ ਸਾਚਾ ਪ੍ਰਭ ਸਾਚਾ ਸਰਧਾ ਪੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਹਦ ਸ਼ਬਦ ਵਜਾਵੇ ਤੂਰੇ। ਅਨਹਦ ਸ਼ਬਦ ਤੇਰੀ ਧੁਨਕਾਰ। ਮਾਤਲੋਕ ਹੋਏ ਉਜਿਆਰ। ਬੈਕੁੰਠ ਨਿਵਾਸੀ ਆਏ ਵਿਚ ਦਰਬਾਰ। ਚਰਨ ਧੂੜ ਗੁਰਸੰਗਤ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਤਲੋਕ ਆਇਆ ਜਾਮਾ ਧਾਰ । ਸਾਚਾ ਪ੍ਰਭ ਸਚ ਦਰਬਾਰਾ। ਸਾਚਾ ਪ੍ਰਭ ਪਹਿਲੀ ਮਾਘ ਗੁਰਸਿਖਾਂ ਦੇਵੇ ਮੋਖ ਦਵਾਰਾ। ਸਾਚਾ ਪ੍ਰਭ ਦੇਵੇ ਦਰਸ ਅਗੰਮ ਅਪਾਰਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਮੁਕਤ ਦਵਾਰਾ। ਸਾਚਾ ਪ੍ਰਭ ਮੁਕਤ ਦਵਾਰੀ। ਸਾਚਾ ਪ੍ਰਭ ਦੁਤਰ ਤਾਰੀ। ਸਾਚਾ ਪ੍ਰਭ ਕਲ ਪਾਰ ਉਤਾਰੀ। ਸਾਚਾ ਪ੍ਰਭ ਗੁਰਸਿਖ ਤੇਰੀ ਜਾਏ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਜੋਤ ਉਜਿਆਰੀ। ਪਰਗਟੇ ਜੋਤ ਪ੍ਰਭ ਅਬਿਨਾਸ਼ਾ। ਮਾਤਲੋਕ ਕੀਆ ਪਰਕਾਸ਼ਾ। ਸਾਧ ਸੰਗਤ ਪ੍ਰਭ ਕੀਆ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਦਾਸਨ ਦਾਸਾ। ਗੁਰਸਿਖ ਤੇਰੀ ਉਤਮ ਜਾਤੀ। ਜੋਤ ਜਗਾਈ ਲਾ ਆਤਮ ਬਾਤੀ। ਦੇਵੇ ਦਰਸ ਪ੍ਰਭ ਸੁੱਤਿਆਂ ਰਾਤੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖ ਦਾਤੀ। ਗੁਰਮੁਖ ਸਾਚੇ ਪ੍ਰਭ
ਦਰਸ ਦਿਖਾਏ। ਜੋਤ ਸਰੂਪ ਪ੍ਰਭ ਨਜ਼ਰੀ ਆਏ। ਚਰਨ ਧੂੜ ਪ੍ਰਭ ਦੇਵੇ ਮਸਤਕ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਇਆ ਕਮਾਏ। ਪ੍ਰਭ ਸਾਚਾ ਅਗੰਮ ਅਥਾਹ । ਜੋਤ ਜਗਾਏ ਨਿਹਕਲੰਕ ਪ੍ਰਭ ਸਾਚਾ ਬੇਪਰਵਾਹ। ਸੋਹੰ ਵਜਾਏ ਸਾਚਾ ਡੰਕ, ਸਾਚਾ ਸ਼ਬਦ ਧਰਾਏ ਨਾਂ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਏਂ ਗੁਰਸਿਖਾਂ ਹੋਏ ਸਹਾ। ਸਾਚੇ ਪ੍ਰਭ ਸਚ ਘਰ ਆ। ਸਾਚਾ ਸ਼ਬਦ ਪ੍ਰਭ ਜਾਏ ਵਰਤਾ। ਭਗਤ ਵਛਲ ਪ੍ਰਭ ਗਿਰਧਾਰ ਸਾਚਾ ਸਮਾਂ ਜਾਏ ਸੁਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜਾਏ ਦਰਸ ਦਿਖਾ। ਵਰਤਾਵਣਹਾਰ ਪ੍ਰਭ ਅਕੇਲਾ। ਗੁਣ ਨਿਧਾਨ ਗੁਣੀ ਗਹੇਲਾ। ਵਿਛੜਿਆਂ ਪ੍ਰਭ ਅੰਤ ਕਰਾਇਆ ਮੇਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਚਰਜ ਖੇਲ ਜਗਤ ਵਿਚ ਖੇਲਾ। ਸਾਚੇ ਪ੍ਰਭ ਮੇਲ ਮਿਲਾਇਆ। ਸਾਧ ਸੰਗਤ ਭਰਮ ਚੁਕਾਇਆ। ਸਚ ਘਰ ਵਾਸੀ ਆਪਣਾ ਭੇਦ ਖੁਲ੍ਹਾਇਆ। ਘਨਕਪੁਰ ਵਾਸੀ, ਆਤਮ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਅਲਾਇਆ। ਸਾਚਾ ਸ਼ਬਦ ਸਤਿ ਵਰਤਾਵਣਾ। ਸਤਿ ਪੁਰਖਾਂ ਪ੍ਰਭ ਮਾਣ ਦੁਆਵਣਾ। ਸਾਚੇ ਮਾਰਗ ਪ੍ਰਭ ਸਾਚੇ ਲਾਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਿਵਸ ਰਾਤ ਨਾ ਦੇਵੇ ਸਵਣਾ। ਸਾਚੇ ਪ੍ਰਭ ਤੇਰੀ ਸਾਚੀ ਸਾਰ। ਕਰ ਕਿਰਪਾ ਸਾਚਾ ਬਖ਼ਸ਼ੇ ਨਾਮ ਅਧਾਰ। ਜੋ ਜਨ ਆਏ ਚਲ ਪ੍ਰਭ ਪਗ, ਪ੍ਰਭ ਦੇਵੇ ਮੋਖ ਦਵਾਰ। ਆਤਮ ਮਿਟਾਏ ਸਾਰੀ ਹਰਸ, ਜਾਏ ਭਰਮ ਨਿਵਾਰ। ਅੰਮ੍ਰਿਤ ਮੇਘ ਪ੍ਰਭ ਸਾਚਾ ਬਰਸ, ਆਤਮ ਭਰੇ ਭੰਡਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਸੁੱਚ ਕਰੇ ਵਰਤਾਰ। ਗੁਰਮੁਖ ਸਾਚੇ ਤੇਰਾ ਮਾਣ। ਪਾਰਬ੍ਰਹਮ ਸੋਹੰ ਸ਼ਬਦ ਚਾਰ ਵਰਨ ਪਾਏ ਆਣ। ਨਿਹਕਲੰਕ ਵਕ਼ਤ ਸੁਹਾਏ ਇਕ ਕਰਾਏ ਰੰਕ ਰਾਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਧਿਆਨ। ਥਾਨ ਸੁਹਾਏ ਆਣ ਪ੍ਰਭ, ਸਾਚੀ ਜੋਤ ਪ੍ਰਗਟਾ। ਥਾਨ ਸੁਹਾਏ ਆਣ ਪ੍ਰਭ, ਸਾਚੀ ਕਾਰ ਵਰਤਾ। ਥਾਨ ਸੁਹਾਏ ਆਣ ਪ੍ਰਭ, ਸੁਖ ਆਸਣ ਚਰਨ ਲਗਾ। ਥਾਨ ਸੁਹਾਏ ਆਣ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਏ ਦਰਸ ਦਿਖਾ। ਸਾਚੇ ਪ੍ਰਭ ਥਾਨ ਸੁਹਾਇਆ। ਜੋਤ ਸਰੂਪੀ ਭੇਖ ਧਰ, ਚਰਨ ਮਾਤ ਵਿਚ ਪਾਇਆ। ਸਾਚਾ ਥਾਨ ਅੰਤ ਕਲ ਪ੍ਰਭ ਸਾਚੇ ਆਣ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਇਆ। ਥਾਨ ਸੁਹਾਏ ਆਣ ਪ੍ਰਭ, ਦਇਆ ਨੰਦ। ਥਾਨ ਸੁਹਾਏ ਆਣ ਪ੍ਰਭ, ਸਾਧ ਸੰਗਤ ਉਪਜਾਏ ਪਰਮਾਨੰਦ। ਥਾਨ ਸੁਹਾਏ ਆਣ ਪ੍ਰਭ, ਗੁਰਸਿਖ ਰੋਗ ਮਿਟਾਏ ਬੰਦ ਬੰਦ। ਥਾਨ ਸੁਹਾਏ ਆਣ ਪ੍ਰਭ, ਸਤਿਜੁਗ ਸਾਚਾ ਚਾੜ੍ਹੇ ਚੰਦ। ਥਾਨ ਸੁਹਾਏ ਆਣ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਆਤਮ ਕਰੇ ਅਨੰਦ। ਥਾਨ ਸੁਹਾਏ ਆਣ ਪ੍ਰਭ, ਜੋਤ ਸਰੂਪ ਜਗਤ ਪਰਕਾਸ਼ਿਆ। ਸਾਧ ਸੰਗਤ ਜਾਏ ਤਾਰ, ਜੋਤ ਸਰੂਪ ਪ੍ਰਭ ਅਬਿਨਾਸ਼ਿਆ। ਥਾਨ ਸੁਹਾਏ ਆਣ ਪ੍ਰਭ, ਸਾਧ ਸੰਗਤ ਹੋਏ ਦਾਸਨ ਦਾਸਿਆ। ਥਾਨ ਸੁਹਾਏ ਆਣ ਪ੍ਰਭ, ਬੈਕੁੰਠ ਨਿਵਾਸੀ ਵਿਚ ਮਾਤ ਨਿਵਾਸਿਆ। ਥਾਨ ਸੁਹਾਏ ਆਣ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਘਟ ਵਾਸਿਆ। ਥਾਨ ਸੁਹਾਏ ਆਪ ਪ੍ਰਭ, ਚਰਨ ਲਏ ਟਿਕਾ। ਥਾਨ ਸੁਹਾਏ ਆਪ ਪ੍ਰਭ, ਹੰਕਾਰੀਆਂ ਹੰਕਾਰ ਜਾਏ ਗਵਾ। ਥਾਨ ਸੁਹਾਏ ਆਪ ਪ੍ਰਭ, ਗੁਰਸਿਖਾਂ ਜਾਏ ਦਰਸ ਦਿਖਾ। ਥਾਨ ਸੁਹਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਸਾਚੀ ਸ਼ਰਨਾ। ਸਾਚੇ ਪ੍ਰਭ ਤੇਰੀ ਸਾਚੀ ਕਾਰਾ। ਸਾਚੇ ਪ੍ਰਭ ਸਚ ਵਿਹਾਰਾ। ਸਾਚੇ ਪ੍ਰਭ ਤੇਰੀ ਜੋਤ ਆਕਾਰਾ । ਸਾਚੇ ਪ੍ਰਭ ਤੇਰਾ ਸਚ ਵਰਤਾਰਾ । ਸਾਚਾ
ਪ੍ਰਭ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਸਾਚਾ ਪ੍ਰਭ ਸਾਰੰਗ ਧਰ। ਸਾਚਾ ਪ੍ਰਭ ਅਵਤਾਰ ਨਰ। ਸਾਚਾ ਪ੍ਰਭ ਇਕ ਜੋਤ ਹਰਿ। ਸਾਚਾ ਪ੍ਰਭ ਗੁਰਸਿਖ ਚਰਨ ਲਾਗ ਜਾਏ ਤਰ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ, ਸ਼ਬਦ ਭੰਡਾਰੇ ਜਾਏ ਭਰ। ਸਾਚਾ ਪ੍ਰਭ ਆਸ ਪੁਜਾਰੀ। ਸਾਚਾ ਪ੍ਰਭ ਸਦਾ ਬਨਵਾਰੀ। ਸਾਚਾ ਪ੍ਰਭ ਦਰਦ ਨਿਵਾਰੀ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ, ਭਗਤ ਵਛਲ ਗਿਰਧਾਰੀ। ਸਾਚੇ ਪ੍ਰਭ ਸ਼ਬਦ ਲਿਖਾਇਆ। ਸੋਹੰ ਸ਼ਬਦ ਜਗ ਬਾਣ ਲਗਾਇਆ। ਕਲਜੁਗ ਖੇਲ ਪ੍ਰਭ ਦੇ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਮਾਣ ਗਵਾਇਆ । ਕਲਜੁਗ ਤੇਰਾ ਭੇਖ ਮਿਟਾਵਣਾ। ਝੂਠੀ ਕਾਇਆ ਸਚ ਵਰਤਾਵਣਾ। ਸਾਚਾ ਸ਼ਬਦ ਪ੍ਰਭ ਨਾਮ ਜਪਾਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਕਰਮ ਕਮਾਵਣਾ। ਸਾਚਾ ਪ੍ਰਭ ਲਿਖਾਏ ਲੇਖਾ। ਸ਼ਬਦ ਚਲਾਏ ਗੁਆਏ ਭਰਮ ਭਲੇਖਾ। ਕਲਜੁਗ ਮਿਟਾਏ ਪ੍ਰਭ ਝੂਠੀ ਰੇਖਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਚਲਾਏ ਏਕਾ। ਸਾਚਾ ਸ਼ਬਦ ਪ੍ਰਭ ਜਗਤ ਚਲਾਏ। ਕਲਜੁਗ ਵੇਲਾ ਅੰਤ ਕਰਾਏ। ਆਪਣਾ ਭਾਣਾ ਜਗ ਵਰਤਾਏ। ਗੁਰਮੁਖ ਵੇਲਾ ਅੰਤ ਸਾਚਾ ਪ੍ਰਭ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਖੇਲ ਰਚਾਏ। ਸਾਚਾ ਖੇਲ ਪ੍ਰਭ ਆਪ ਰਚਾਵਣਾ। ਜੀਵ ਜੰਤ ਸਰਬ ਬਿਲਲਾਵਣਾ। ਹਾਹਾਕਾਰ ਵਿਚ ਜਗਤ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਣਾ ਕਲ ਵਰਤਾਵਣਾ। ਸਾਚਾ ਪ੍ਰਭ ਸਚ ਮਿਹਰਵਾਨਾ। ਸਾਚਾ ਪ੍ਰਭ ਭਗਤ ਭਗਵਾਨਾ। ਸਾਚਾ ਪ੍ਰਭ ਸੋਹੰ ਦੇਵੇ ਸਾਚਾ ਦਾਨਾ। ਸਾਚਾ ਪ੍ਰਭ ਆਤਮ ਉਪਜਾਵੇ ਜੋਤ ਮਹਾਨਾ । ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਾਚੇ ਪ੍ਰਭ ਸਚ ਵਕ਼ਤ ਸੁਹਾਵਣਾ। ਆਇਆ ਵਕ਼ਤ ਪ੍ਰਭ ਭੇਦ ਖੁਲ੍ਹਾਵਣਾ। ਜੋਤ ਸਰੂਪੀ ਪਰਗਟ ਜੋਤ ਪ੍ਰਭ ਸਾਚਾ ਡੰਕ ਵਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜਾ ਰਾਣਾ ਸਰਬ ਚਰਨ ਲਗਾਵਣਾ। ਰਾਜਾ ਰਾਣਾ ਪ੍ਰਭ ਚਰਨ ਲਗਾਏ। ਸ਼ਬਦ ਮਾਰ ਪ੍ਰਭ ਆਪ ਕਰਾਏ। ਦਿਵਸ ਰੈਣ ਸੌਣ ਨਾ ਪਾਏ। ਸਿੰਘ ਸਿੰਘਾਸਣ ਉਪਰ ਕੋਈ ਰਹਿਣ ਨਾ ਪਾਏ। ਦਰ ਦਰ ਮੰਗਣ, ਕੋਈ ਭਿਖ ਨਾ ਪਾਏ। ਸਾਚਾ ਪ੍ਰਭ ਆਤਮ ਲਾਏ ਨਾਮ ਰੰਗਣ, ਜੋ ਚਲ ਆਏ ਸਰਨਾਏ। ਕੋਈ ਜੀਵ ਨਾ ਦੀਸੇ ਨਗਨ, ਪ੍ਰਭ ਸਾਚਾ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਸੁਹਾਏ। ਸਾਚੇ ਪ੍ਰਭ ਸਾਚੀ ਜੋਤ ਜਗਾ । ਰਾਜੇ ਰਾਣੇ ਲੈਣੇ ਪਕੜ ਉਠਾ। ਏਕਾ ਦਿਖਾਵੇ ਸਾਚਾ ਦਰ, ਭੱਜੇ ਆਵਣ ਵਾਹੋ ਦਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਲਿਖਤ ਰਿਹਾ ਲਿਖਾ। ਸਾਚੀ ਲਿਖਤ ਪ੍ਰਭ ਰਿਹਾ ਕਰਾਏ। ਸੁਰ ਨਰ ਮੁਨ ਜਨ, ਕੋਏ ਸਾਰ ਨਾ ਪਾਏ । ਸਾਚੀ ਸ਼ਬਦ ਧੁਨ, ਪ੍ਰਭ ਗੁਰਸਿਖ ਉਪਜਾਏ। ਕਰ ਕਿਰਪਾ ਆਪਣੀ ਬੂਝ ਬੁਝਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ । ਸਤਿਗੁਰ ਸਾਚੇ ਸਚ ਕਰਮ ਕਮਾਵਣਾ। ਪਾਰ ਬਿਆਸੋਂ ਚਰਨ ਟਿਕਾਵਣਾ। ਉਲਟੇ ਵਹਿਣ ਜਗਤ ਵਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਵਣਾ। ਬਿਆਸੋਂ ਪਾਰ ਪ੍ਰਭ ਚਰਨ ਟਿਕਾਏ। ਸ੍ਰਿਸ਼ਟ ਸਬਾਈ ਪ੍ਰਭ ਹਿਲਾਏ। ਵਡ ਜੋਧੇ ਸੂਰਬੀਰ ਪ੍ਰਭ ਟੁੰਬ ਉਠਾਏ। ਕਲਜੁਗ ਵਰਤੇ ਸਾਚੀ ਕਲ, ਪ੍ਰਭ ਵਿਚ ਬਬਾਣ ਬਿਠਾਏ। ਨਾ ਲੱਗੇ ਘੜੀ ਪਲ, ਪ੍ਰਭ ਅਗਨ ਮੇਘ ਵਰਸਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੇਰੀ ਅੰਤਮ ਬਿਧ ਬਣਾਏ। ਸਾਚਾ ਪ੍ਰਭ ਸਚ ਬਣਤ ਬਣਾਏ। ਸ੍ਰਿਸ਼ਟ ਸਬਾਈ ਏਕਾ ਅਗਨ ਲਗਾਏ। ਦਰ ਦਰ ਘਰ ਘਰ ਪ੍ਰਭ ਸਾਚੀ ਜੋਤ
ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਬੇਮੁਖ ਨਾ ਕੋਈ ਪਾਏ। ਸਾਚੇ ਪ੍ਰਭ ਐਸਾ ਖੇਲ ਰਚਾਵਣਾ। ਸ੍ਰਿਸ਼ਟ ਸਬਾਈ ਦੋ ਧੜ ਕਰਾਵਣਾ। ਬੇਮੁਖ ਜੀਵਾਂ ਅੰਤ ਕਾਲ ਕਲ ਕਾਤੀ ਸੀਸ ਕਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਐਸਾ ਯੁੱਧ ਕਰਾਵਣਾ। ਉਠਣ ਜੋਧੇ ਵਡ ਸੂਰਬੀਰ। ਕਲਜੁਗ ਤੇਰੀ ਕਰਨ ਅਖ਼ੀਰ। ਬੇਮੁਖ ਜੀਵਾਂ ਕੋਇ ਨਾ ਬੰਨ੍ਹੇ ਧੀਰ। ਦੁਖੀ ਜੀਵ ਸਰਬ ਬਿਲਲਾਇਨ, ਪੈ ਜਾਏ ਸਰਬ ਵਹੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਐਸੀ ਪਾਏ ਭੀੜ। ਜੋਤ ਸਰੂਪ ਸ੍ਰਿਸ਼ਟ ਸਮਾਈ । ਸ੍ਰਿਸ਼ਟ ਸਬਾਈ ਪ੍ਰਭ ਟੁੰਬ ਉਠਾਈ। ਸਰਬ ਜੀਵ ਪ੍ਰਭ ਬਿਰਦ ਰਖਾਈ। ਬੇਮੁਖ ਭੁੱਲੇ ਪ੍ਰਭ ਦਿਸ ਨਾ ਆਈ। ਏਕਾ ਦੂਆ ਕੋਇ ਰਹਿਣ ਨਾ ਪਾਈ। ਅੰਤਕਾਲ ਕਲਜੁਗ ਆਪਣਾ ਆਪ ਗਏ ਗੁਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਅਡੋਲ ਦੇਵੇ ਸਜ਼ਾਈ। ਕਲਜੁਗ ਜੀਵਾਂ ਪ੍ਰਭ ਉਲਟੀ ਮਤਿ ਕਰਾਏ। ਹੰਕਾਰੀਆ ਵਿਚ ਹੰਕਾਰ ਵਸਾਏ। ਸ੍ਰਿਸ਼ਟ ਸਬਾਈ ਰਣ ਭੂਮ ਬਣਾਏ। ਕਲਜੁਗ ਜੀਵ ਦਏ ਖਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਿਧ ਆਪ ਬਣਾਏ। ਸਾਚੇ ਪ੍ਰਭ ਇਹ ਰਚਨ ਰਚਾਇਆ। ਵੈਰ ਵਿਰੋਧ ਵਿਚ ਸੰਸਾਰ ਵਧਾਇਆ। ਘਰ ਘਰ ਸਭ ਜੋਧਨ ਜੋਧ, ਪ੍ਰਭ ਟੁੰਬ ਉਠਾਏ। ਸ਼ਬਦ ਲਿਖਾਏ ਪ੍ਰਭ ਅਗਾਧ ਬੋਧ, ਮਹਾਰਾਜ ਸ਼ੇਰ ਸਿੰਘ ਬੇਮੁਖ ਜੀਵਾਂ ਅੰਤ ਕਰਾਏ । ਬੇਮੁਖ ਜੀਵ ਹੋਏ ਬੇਤਾਲੇ । ਆਪਣਾ ਆਪ ਨਾ ਕੋਈ ਸੰਭਾਲੇ। ਚਾਰ ਕੁੰਟ ਵਜ ਗਏ ਦਮਾਮੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਆਂ ਕਰੇ ਖ਼ਾਮੇ। ਸਤਿਗੁਰ ਸਾਚੇ ਇਹ ਰੰਗ ਰਚਾਇਆ। ਸ੍ਰਿਸ਼ਟ ਸਬਾਈ ਵਿਚ ਸਮਾਇਆ। ਰਾਓ ਰੰਕ ਇਕ ਭੇਖ ਧਰਾਇਆ। ਸ੍ਰਿਸ਼ਟ ਖਪਾਣ ਦਾ ਰਚਨ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਬਣਤ ਬਣਾਇਆ । ਸਾਚਾ ਪ੍ਰਭ ਬਣਤ ਬਣਾਏ ਬਿਧਨਾਨਾ। ਕਲਜੁਗ ਜੀਵ ਹੋਏ ਨਿਧਾਨਾ। ਸਾਚਾ ਸ਼ਬਦ ਨਾ ਸੁਣਿਆ ਕਾਨਾ। ਕਲਜੁਗ ਭੁੱਲਿਆ ਪ੍ਰਭ ਭਗਵਾਨਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦੇਵੇ ਦੁਖ ਮਹਾਨਾ। ਸਾਚੇ ਪ੍ਰਭ ਸਚ ਕਾਰਜ ਕਰਨਾ। ਬੇਮੁਖ ਜੀਵਾਂ ਦੁੱਖ ਡਾਹਢਾ ਭਰਨਾ। ਅੰਤਕਾਲ ਕਲ ਦੁਖ ਭੁਖ ਵਿਚ ਮਰਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਏਕਾ ਤੇਰੀ ਸਾਚੀ ਸਰਨਾ। ਸਾਚਾ ਪ੍ਰਭ ਸਚ ਸ਼ਬਦ ਲਿਖਾਏ। ਝੂਠੀ ਦੁਨੀਆ ਵਿਚ ਅਗਨ ਲਗਾਏ। ਵੇਲੇ ਅੰਤ ਨਾ ਹੋਏ ਕੋਏ ਸਹਾਏ। ਕਲਜੁਗ ਜੀਵ ਸਰਬ ਬਿਲਲਾਏ। ਕੋਈ ਦੁਖਿਆਰ ਪ੍ਰਭ ਦਰ ਨਾ ਪਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਗਨ ਜੋਤ ਦੇ ਲਗਾਏ। ਸਾਚੀ ਜੋਤ ਪ੍ਰਭ ਅਗਨ ਲਗਾਏ। ਬੇਮੁਖ ਜੀਵ ਭਸਮ ਕਰਾਏ। ਜੋ ਦਿਸੇ ਪ੍ਰਭ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਦਿਸੇ ਸੋ ਦਏ ਮਿਟਾਏ। ਕਲਜੁਗ ਜੀਵ ਜੀਵ ਹਤਿਆਰਾ । ਬੇਮੁਖ ਹੋਏ ਦੁਸ਼ਟ ਦੁਰਾਚਾਰਾ। ਕਾਮ ਕਰੋਧ ਆਤਮ ਚਲਿਆ ਵਿਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮਨੋਂ ਵਿਸਾਰਾ । ਬੇਮੁਖਾਂ ਪ੍ਰਭ ਨਜ਼ਰ ਨਾ ਆਏ। ਮਦਿਰਾ ਮਾਸ ਰਹੇ ਰਸਨ ਲਪਟਾਏ। ਵੇਲੇ ਅੰਤਕਾਲ ਪ੍ਰਭ ਸਾਚਾ ਸਾਚੀ ਦੇ ਸਜ਼ਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਭੁਖ ਸਰਬ ਵਰਤਾਏ । ਭੁਖ ਰੋਗ ਪ੍ਰਭ ਜਗਤ ਲਗਾਇਆ। ਦਰ ਦਰ ਭਿੱਖ ਮੰਗਾਇਆ। ਰੰਕਾਂ ਤਾਈਂ ਪ੍ਰਭ ਜਗਾਇਆ। ਰਾਣਿਆਂ ਤਾਈਂ ਤਖ਼ਤੋਂ ਲਾਹਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਕਰਮ ਕਮਾਇਆ। ਸਾਚਾ ਪ੍ਰਭ ਸਤਿ ਸਰੀਰ। ਨਿਹਕਲੰਕ ਵਡ ਪੀਰਨ ਪੀਰ। ਜਾਮਾ ਘਨਕਪੁਰ ਵਿਚ ਧਾਰਿਆ, ਸੋਹੰ ਸ਼ਬਦ ਚਲਾਇਆ
ਤੀਰ। ਕਲਜੁਗ ਪਾਰ ਉਤਾਰਿਆ, ਚਾਰ ਕੁੰਟ ਪੈ ਜਾਏ ਵਹੀਰ। ਮਹਾਰਾਜ ਸ਼ੇਰ ਸਿੰਘ ਸਾਚਾ ਦਰ ਦਰਬਾਰ, ਗੁਰਮੁਖ ਆਤਮ ਹੋਏ ਸ਼ਾਂਤ ਸਰੀਰ। ਗੁਰਸਿਖ ਤੇਰਾ ਮਾਣ ਰਖਾਇਆ । ਪ੍ਰਭ ਅਬਿਨਾਸ਼ੀ ਦਰ ਦਰਵੇਸ਼ਾਂ ਇਕ ਕਰਾਇਆ। ਵਡ ਵਡ ਭੂਪ ਪ੍ਰਭ ਸਰਬ ਜਗਾਇਆ। ਸਤਿਜੁਗ ਸਾਚੀ ਏਕਾ ਆਦੇਸਾ ਸੋਹੰ ਇਕ ਸ਼ਬਦ ਲਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਨਿਹਕਲੰਕ ਨਾਉਂ ਧਰਾਇਆ। ਨਿਹਕਲੰਕ ਸਦ ਨਿਰਵੈਰ। ਸ੍ਰਿਸ਼ਟ ਸਬਾਈ ਵਰਤੇ ਕਹਿਰ। ਵਰਤੇ ਕਹਿਰ ਸਵਾ ਪਹਿਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲਾ ਅੰਤ ਲਿਆਏ ਨਾ ਲਾਏ ਦੇਰ। ਸਾਚਾ ਪ੍ਰਭ ਕਰਮ ਕਮਾਏ। ਆਪਣਾ ਭਾਣਾ ਸਤਿ ਵਰਤਾਏ। ਜੂਠੇ ਝੂਠੇ ਪ੍ਰਭ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਲਿਖਤ ਭਵਿਖਤ ਸਤਿ ਕਰਾਏ। ਝੂਠੀ ਦੇਹ ਪ੍ਰਭ ਦੇ ਤਜਾਇਆ। ਜੋਤ ਸਰੂਪੀ ਆਪਣਾ ਭੇਖ ਵਟਾਇਆ। ਬੇਮੁਖ ਜੀਵਾਂ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਰਚਾਇਆ। ਸਾਚਾ ਜਗਤ ਪ੍ਰਭ ਵਰਿਆ। ਪ੍ਰਭ ਅਬਿਨਾਸ਼ੀ ਕਦੇ ਨਾ ਮਰਿਆ। ਪ੍ਰਭ ਸਰਬ ਗੁਣਤਾਸ ਕਦੇ ਨਾ ਡਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਤੇਰੀ ਸ਼ਰਨ ਲਾਗ ਕਲ ਤਰਿਆ । ਗੁਰਸਿਖ ਸਾਚੇ ਗੁਰਚਰਨ ਪਿਆਰ। ਭਵ ਸਾਗਰ ਤੋਂ ਹੋਇਆ ਪਾਰ। ਜਨਮ ਨਾ ਪਾਵੇ ਦੂਜੀ ਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਦਰਸ ਸਤਿ ਕਰਤਾਰ । ਸਾਚੇ ਪ੍ਰਭ ਤੇਰੀ ਓਟ। ਸੋਹੰ ਸਾਚੀ ਸ਼ਬਦ ਲਗਾਵੇ ਚੋਟ। ਕਲਜੁਗ ਜੀਵ ਹੋਏ ਬੇਮੁਖ ਪ੍ਰਭ ਸਾਚਾ ਕੱਢੇ ਖੋਟ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰੇ ਦਰ ਕਦੇ ਨਾ ਆਵੇ ਤੋਟ। ਤੇਰਾ ਦਰ ਵਡ ਭੰਡਾਰਾ। ਸ੍ਰਿਸ਼ਟ ਸਬਾਈ ਦੇਵੇ ਆਹਾਰਾ । ਰਾਓ ਰੰਕ ਤੇਰੇ ਚਰਨ ਦਵਾਰਾ। ਸਾਚਾ ਨਾਮ ਪ੍ਰਭ ਦੀਆ ਆਧਾਰਾ। ਏਕਾ ਬਖ਼ਸ਼ੇ ਪ੍ਰਭ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਦਿਸੇ ਦਰਬਾਰਾ। ਸਰਬ ਕਲ ਪ੍ਰਭ ਵਰਤਾਏ। ਸਾਚਾ ਭੇਦ ਪ੍ਰਭ ਰਿਹਾ ਖੁਲ੍ਹਾਏ। ਵੀਹ ਸੌ ਅੱਠ ਬਿਕ੍ਰਮੀ ਪ੍ਰਭ ਸਾਚੀ ਲਿਖਤ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਦੇ ਵਡਿਆਏ। ਪਹਿਲੀ ਮਾਘ ਪ੍ਰਭ ਲਾਏ ਰੰਗ। ਸਾਚਾ ਦਾਨ ਗੁਰਸਿਖ ਸਾਚੇ ਪ੍ਰਭ ਦਰ ਆਏ ਮੰਗ । ਪ੍ਰਭ ਆਤਮ ਚਾੜ੍ਹੇ ਸਾਚਾ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚੜ੍ਹਾਏ ਮਜੀਠੀ ਰੰਗ। ਆਤਮ ਰੰਗ ਗੁਰਸਿਖ ਚੜ੍ਹਾਇਆ । ਪ੍ਰਭ ਅਬਿਨਾਸ਼ੀ ਦਰਸ ਦਿਖਾਇਆ । ਸਾਚਾ ਬੰਧਨ ਪ੍ਰਭ ਕਟਾਇਆ। ਤ੍ਰੈਲੋਕੀ ਨੰਦਨ ਸਿਰ ਹੱਥ ਟਿਕਾਇਆ। ਗੁਰਸਿਖ ਦੀਪ ਆਤਮ ਜਗਣ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਸੰਤ ਮਨੀ ਸਿੰਘ ਤੇਰੀ ਵਡਿਆਈ। ਧੰਨ ਧੰਨ ਧੰਨ, ਜਿਨ੍ਹਾਂ ਤੇਰੀ ਸੇਵ ਕਮਾਈ। ਸਾਚੀ ਸੇਵ ਕੀਆ ਮੇਲ ਸਾਚੀ ਧੁਨ ਉਪਜਾਈ। ਗੁਰਮੁਖ ਸਾਚੇ ਸਚ ਕੀਨੀ ਸੇਵ, ਆਤਮ ਹੋਏ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰੀ ਟੁੱਟੀ ਗੰਢ ਵਖਾਈ। ਮਨੀ ਸਿੰਘ ਮਨ ਸਾਚਾ ਮਾਨਿਆ। ਪ੍ਰਭ ਅਬਿਨਾਸ਼ੀ ਸਾਚਾ ਜਾਨਿਆ । ਏਕਾ ਓਟ ਰਖਾਏ ਪ੍ਰਭ ਚਰਨ ਧਿਆਨਿਆ । ਸਾਧ ਸੰਗਤ ਵਰਤਾਏ ਉਪਜਾਏ ਬ੍ਰਹਮ ਗਿਆਨਿਆ। ਧੰਨ ਧੰਨ ਧੰਨ ਮਨੀ ਸਿੰਘ ਜਿਸ ਤੇਰੀ ਸੇਵ ਕਮਾਈ, ਪ੍ਰਭ ਦੇਵੇ ਜੋਤ ਮਹਾਨਿਆ । ਮਨੀ ਸਿੰਘ ਇਹ ਪਾਈ ਵਥ। ਬਖ਼ਸ਼ੇ ਸਰਬ ਕਲਾ ਸਮਰਥ। ਸਾਚਾ ਨਾਮ ਪ੍ਰਭ ਸਾਚੇ ਦੀਆ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਤੇਰੀ ਸਾਚੀ ਗਥ। ਸਾਚੇ ਸੰਤ ਤੇਰੀ ਸਾਚੀ ਸੇਵ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਮੇਵ। ਪਰਗਟੇ ਜੋਤ ਵਡ ਦੇਵੀ ਦੇਵ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਤੇਰਾ ਕੋਈ ਨਾ ਜਾਣੇ ਭੇਵ। ਮਨੀ ਸਿੰਘ ਤੇਰਾ ਪ੍ਰਭ ਰਖਵਾਲਾ। ਗੁਰਸਿਖ ਤੇਰਾ ਆਤਮ ਲਾਲ ਗੁਲਾਲਾ । ਪ੍ਰਭ ਅਬਿਨਾਸ਼ੀ ਸਚ ਦੀਪਕ ਵਿਚ ਗੁਰਸਿਖ ਆਤਮ ਬਾਲਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਲਾਜ ਰਖਾਵਣ ਵਾਲਾ। ਗੁਰਸਿਖ ਤੇਰੀ ਸੇਵ ਕਮਾਈ। ਦਿਵਸ ਰੈਣ ਰੈਣ ਦਿਵਸ ਏਕਾ ਧਿਆਨ ਰਖਾਈ। ਵੇਲੇ ਅੰਤ ਅੰਤਕਾਲ ਪ੍ਰਭ ਸਾਚਾ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਅੰਤ ਦੇ ਮੁਕਾਈ। ਪ੍ਰਭ ਅਬਿਨਾਸ਼ੀ ਸਾਚਾ ਕਹਿਣਾ। ਵੇਲੇ ਅੰਤ ਅੰਤਕਾਲ ਵਿਰਲੇ ਗੁਰਮੁਖ ਰਹਿਣਾ । ਸਾਧ ਸੰਗਤ ਜਾਮਾ ਧਾਰ ਸੋਹੰ ਦੇਵੇ ਪ੍ਰਭ ਆਤਮ ਗਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਲਏ ਸਾਚਾ ਲਹਿਣਾ। ਸਾਚਾ ਲੈਣਾ ਨਾਮ ਦਾਨ। ਕਲਜੁਗ ਜਾਮਾ ਧਾਰਿਆ, ਵਡ ਗੁਣੀ ਨਿਧਾਨ। ਏਕਾ ਜੋਤ ਨਿਰੰਕਾਰਿਆ, ਜੋਤ ਜਗੇ ਮਹਾਨ। ਭੁੱਲਾ ਸਰਬ ਸੰਸਾਰਿਆ, ਭੁਲਾਇਆ ਨਿਹਕਲੰਕ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਕੜ ਲਿਆਵੇ ਸਰਬ ਰਾਜਾਨ। ਸਾਚਾ ਪ੍ਰਭ ਸਚ ਧਾਮ ਸੁਹਾਏ। ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਜੋ ਕਲ ਵਰਤੇ ਸੋ ਪ੍ਰਭ ਵਰਤਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਬ੍ਰਹਮ ਗਿਆਨ ਦਵਾਏ। ਆਇਆ ਵਕ਼ਤ ਭਗਤ ਭਗਵਾਨਾ। ਪ੍ਰਭ ਆਤਮ ਦੇਵੇ ਬ੍ਰਹਮ ਗਿਆਨਾ। ਬੇਮੁਖਾਂ ਅੰਧ ਅੰਧਿਆਰ ਰਖਾਣਾ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਆਤਮ ਸਾਚੀ ਜੋਤ ਜਗਾਨਾ। ਜੋਤ ਸਰੂਪ ਜੋਤ ਜਗਾਏ। ਗੁਰਸਿਖ ਸਾਚੇ ਸਦ ਰਿਹਾ ਸਮਾਏ। ਗੁਰਸਿਖ ਤੇਰਾ ਨਿਹਕਲੰਕ, ਵਿਚ ਮਾਤ ਹਾਰ ਨਾ ਖਾਏ। ਏਕਾ ਸ਼ਬਦ ਰਖਾਇਆ ਅੰਕ, ਪ੍ਰਭ ਆਤਮ ਵਿਚ ਲਿਖਾਏ। ਸੁਹਾਏ ਦਵਾਰ ਬੰਕ, ਪ੍ਰਭ ਅਬਿਨਾਸ਼ੀ ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਸਰਨਾਏ। ਸਾਚੇ ਪ੍ਰਭ ਸਚ ਡੰਕ ਵਜਾਇਆ। ਚਾਰ ਕੁੰਟ ਪੱਲਾ ਫਿਰਾਇਆ। ਨਿਹਕਲੰਕ ਪਰਗਟ ਜੋਤ ਵਿਚ ਮਾਤ ਦਰਸ ਦਿਖਾਇਆ। ਜਾਮਾ ਧਾਰ ਆਪ ਕਰਤਾਰ, ਜੋਤ ਸਰੂਪੀ ਭੇਖ ਵਟਾਇਆ। ਬੇਮੁਖ ਜੀਵਾਂ ਪ੍ਰਭ ਗਿਰਧਾਰ, ਕਲਜੁਗ ਨਜ਼ਰ ਨਾ ਆਇਆ। ਗੁਰਸਿਖਾਂ ਪ੍ਰਭ ਪਾਈ ਸਾਰ, ਪ੍ਰਭ ਅਬਿਨਾਸ਼ੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਆਤਮ ਰੰਗ ਚੜ੍ਹਾਇਆ। ਗੁਰਸਿਖ ਤੇਰੇ ਸਾਚੇ ਗੁਣ, ਪ੍ਰਭ ਅਬਿਨਾਸ਼ੀ ਆਤਮ ਉਪਜਾਵੇ ਸਾਚੀ ਧੁਨ। ਸਾਚਾ ਰਾਗ ਸਾਚਾ ਨਾਦ ਲਿਆ ਕੰਨ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਗੁਰਮੁਖ ਕਲਜੁਗ ਚੁਣ। ਪ੍ਰਭ ਅਬਿਨਾਸ਼ੀ ਭੋਗ ਲਗਾਇਆ। ਸਾਧ ਸੰਗਤ ਗੁਰਪਰਸਾਦ ਵਰਤਾਇਆ। ਦੁਖ ਦਲਿਦਰ ਪ੍ਰਭ ਸਰਬ ਗੁਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੇ ਆਤਮ ਦੁਖੜੇ ਜਾਏ ਗੁਆਇਆ। ਭੋਗ ਲਗਾਏ ਆਪ ਗਿਰਧਾਰ। ਗੁਰਸੰਗਤ ਗੁਰ ਜਾਏ ਤਾਰ। ਪਾਰਬ੍ਰਹਮ ਪੂਰਨ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਅਵਤਾਰ। ਗੁਰਪਰਸਾਦ ਗੁਰ ਦਰ ਪਾਇਆ। ਪ੍ਰਭ ਅਬਿਨਾਸ਼ੀ ਆਪਣਾ ਭੋਗ ਲਗਾਇਆ। ਦੁਖ ਦਰਦ ਨਿਵਾਰੀ ਸਾਚਾ ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ । ਪੰਚਮ ਨਾਮ ਪੰਚਮ ਸ਼ਾਮ, ਪੰਚਮ ਪ੍ਰਭ ਮੁਖ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਵਿਚ ਸਦ ਸਮਾਏ। ਪੰਚਮ ਦੇਵੇ ਪ੍ਰਭ ਵਡਿਆਈ। ਪੰਚਮ ਦਰ ਦਰਬਾਰ ਮੁਖ ਰਖਾਈ। ਪੰਚਮ ਪਤ ਪ੍ਰਭ ਆਪ ਰਖਾਈ । ਵੇਲੇ ਅੰਤ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਆਪ ਬਣਾਈ। ਪੰਚਮ ਨਾਮ ਪੰਚਮ ਹੋਏ ਜਗਤ ਪਰਧਾਨ। ਪੰਚਮ ਵਿਚ ਮਾਤ
ਰਾਜਾਨ। ਪੰਚਮ ਹੋਵੇ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੰਚਮ ਦੇਵੇ ਸਾਚਾ ਮਾਣ । ਪੰਚਮ ਪ੍ਰਭ ਪਤ ਰਖਾਏ। ਪੰਚਮ ਪ੍ਰਭ ਹੋਏ ਸਹਾਏ। ਪੰਚਮ ਪ੍ਰਭ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੰਚਮ ਵਿਚ ਰਿਹਾ ਸਮਾਏ। ਪੰਚਮ ਪ੍ਰਭ ਆਪ ਵਡਿਆਇਆ। ਪੰਚਮ ਪ੍ਰਭ ਸਤਿਜੁਗ ਸਿਰਤਾਜ ਬਹਾਇਆ । ਪੰਚਮ ਪ੍ਰਭ ਵਡ ਸਿਕਦਾਰ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਤੇਰਾ ਮਾਣ ਰਖਾਇਆ। ਪੰਚਮ ਹੋਏ ਵਿਚ ਸੰਸਾਰੀ। ਪੰਚਮ ਪ੍ਰਭ ਜੋਤ ਆਕਾਰੀ। ਪੰਚਮ ਪ੍ਰਭ ਸਦਾ ਅਧਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੰਚਮ ਜਾਏ ਪੈਜ ਸਵਾਰੀ। ਪੰਚਮ ਪ੍ਰਭ ਬਣਤ ਬਣਾਈ। ਪੰਚਮ ਪ੍ਰਭ ਪੰਚਾਇਤ ਕਰਾਈ। ਪੰਚਮ ਪ੍ਰਭ ਸਾਚੇ ਮਾਰਗ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਆਤਮ ਕਰੇ ਰੁਸ਼ਨਾਈ। ਪੰਚਮ ਇਹ ਪ੍ਰਭ ਮਾਣ ਦੁਆਇਆ। ਸਰਬ ਜੀਆਂ ਸਿਰਤਾਜ ਬਣਾਇਆ। ਸਾਚਾ ਮਾਰਗ ਜਗਤ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਯਾਰਾਂ ਵਕ਼ਤ ਚੁਕਾਇਆ। ਏਕਾ ਦਰ ਪ੍ਰਭ ਰਖਾਏ। ਚਾਰ ਵਰਨ ਪ੍ਰਭ ਹੋਏ ਸਹਾਏ। ਕਲਜੁਗ ਭੇਖ ਰਹਿਣ ਨਾ ਪਾਏ। ਮੜ੍ਹੀ ਮਸਾਣ ਕੋਏ ਪੂਜ ਨਾ ਜਾਏ। ਏਕਾ ਸ਼ਬਦ ਪ੍ਰਭ ਮੁਖ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਪਰਗਟਾਏ। ਸਰਬ ਹਿੰਦ ਪ੍ਰਭ ਮਾਰਗ ਲਾਏ। ਗੁਣੀ ਗਹਿੰਦ ਸਾਚਾ ਰਾਹ ਚਲਾਏ। ਵਡੇ ਵਡ ਰਾਜ ਪ੍ਰਭ ਆਪਣੀ ਸ਼ਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੋਤ ਪਰਗਟਾਏ। ਰਾਣਿਆਂ ਪ੍ਰਭ ਸ਼ਰਨ ਲਗਾ। ਸਾਚਾ ਸ਼ਬਦ ਕੰਨ ਸੁਣਾ। ਆਤਮ ਧੁੰਨ ਸ਼ਬਦ ਉਪਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾ। ਗੁਰਮੁਖ ਸਾਚੇ ਤੇਰਾ ਸਾਚਾ ਰਾਹ। ਰਸਨਾ ਜਪ ਪ੍ਰਭ ਅਬਿਨਾਸ਼ੀ, ਆਤਮ ਦੁਖ ਸਰਬ ਗਵਾ। ਬੇਮੁਖ ਜੀਵਾਂ ਕਲ ਅੰਤ ਨਾ ਮਿਲੇ ਕੋਈ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਏ ਚਰਨ ਲਗਾ। ਸਾਚੇ ਪ੍ਰਭ ਸਚ ਦਇਆ ਕਮਾਇਆ। ਕਰ ਕਿਰਪਾ ਆਪਣੀ ਸ਼ਰਨ ਲਗਾਇਆ । ਚਰਨ ਧੂੜ ਲੈ ਗੁਰਸਿਖ ਸਾਚੇ ਮਸਤਕ ਤਿਲਕ ਲਗਾਇਆ। ਅੰਮ੍ਰਿਤ ਮੇਘ ਪ੍ਰਭ ਆਤਮ ਬਰਸ, ਤਨ ਮਨ ਹਰਾ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਸਾਚੇ ਪ੍ਰਭ ਸਤਿ ਵਰਤਾਣਾ। ਲਿਖਿਆ ਸ਼ਬਦ ਸਤਿ ਵਰਤਾਣਾ। ਸੰਤ ਮਨੀ ਸਿੰਘ ਸਤਿਜੁਗ ਸਾਚੇ, ਸਾਚਾ ਗੁਰ ਉਪਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਤਿਲਕ ਲਗਾਣਾ । ਜੋਤ ਸਰੂਪ ਪ੍ਰਭ ਜਾਮਾ ਧਾਰ। ਸੰਤ ਮਨੀ ਸਿੰਘ ਪ੍ਰਭ ਜਾਏ ਤਾਰ। ਸਾਚਾ ਸ਼ਬਦ ਉਪਜੇ ਆਤਮ ਛਡ ਝੂਠੀ ਦੇਹ ਡੰਕ ਡਫਾਰ। ਸਾਚਾ ਪ੍ਰਭ ਏਕਾ ਜੋਤ ਜਗਾਵੇ, ਸਚ ਕਰੇ ਆਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਵਰਤਾਰ। ਸੰਤ ਮਨੀ ਸਿੰਘ ਸਾਚੀ ਸੇਵ ਕਮਾਈ। ਦਿਵਸ ਰੈਣ ਕਲਮ ਚਲਾਈ। ਸਾਚੀ ਲਿਖਤ ਪ੍ਰਭ ਆਪ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਦਏ ਲਿਖਾਈ। ਸੰਤ ਮਨੀ ਸਿੰਘ ਸਤਿ ਸ਼ਬਦ ਲਿਖਾਏ। ਦੁਸ਼ਟ ਦੁਰਾਚਾਰ ਕੋਈ ਰਹਿਣ ਨਾ ਪਾਏ। ਬੇਮੁਖ ਕਲਜੁਗ ਜੀਵ ਅੰਤ ਲਏ ਖਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਦਏ ਸਜ਼ਾਏ। ਸੰਤ ਮਨੀ ਸਿੰਘ ਕਰਮ ਕਮਾਇਆ। ਧੁਰੋਂ ਲਿਖਿਆ ਲੇਖ ਸੰਤ ਮਨੀ ਸਿੰਘ ਪ੍ਰਭ ਦਰ ਪਾਇਆ। ਸਾਚਾ ਪ੍ਰਭ ਲਿਆ ਵੇਖ, ਨੇਤਰ ਪੇਖ ਆਤਮ ਤ੍ਰਿਪਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਮੇਲ ਮਿਲਾਇਆ। ਸੰਤ ਮਨੀ ਸਿੰਘ ਘਾਲ ਬਹੁ ਘਾਲੀ। ਦੁਖੀਆ ਜੀਵ ਹੋਏ ਬੇਹਾਲੀ। ਸਾਚੇ ਪ੍ਰਭ
ਸਾਚੇ ਸੰਤ ਆਤਮ ਚਾੜ੍ਹੀ ਲਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤ ਬਣਿਆ ਆਪ ਰਖਵਾਲੀ। ਭੈ ਭਿਆਨਕ ਪ੍ਰਭ ਸਹਾਏ। ਪਰਗਟ ਜੋਤ ਦਰਸ ਦਿਖਾਏ। ਦੁਖ ਭੁਖ ਸਭ ਰੋਗ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤ ਹੋਏ ਸਹਾਏ। ਦਰਸ ਦੇਖ ਭਏ ਅਨੰਦ। ਸਾਚੇ ਸੰਤ ਆਤਮ ਰਹੇ ਪਰਮਾਨੰਦ। ਸੁਖ ਸਮਾਏ ਦੁਖ ਗਵਾਏ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਾੜ੍ਹੇ ਸਾਚਾ ਚੰਦ। ਭਗਤ ਜਨਾਂ ਪ੍ਰਭ ਸਗਲਾ ਸਾਥ। ਦੇਵੇ ਦਰਸ ਰਘੁਪਤ ਰਘੁਨਾਥ। ਜੁਗੋ ਜੁਗ ਰੱਖੇ ਦੇ ਕਰ ਹਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਵਿਚ ਮਾਥ। ਕਲਜੁਗ ਪ੍ਰਭ ਭਗਤ ਤਰਾਏ। ਭਗਤ ਜਨਾਂ ਪ੍ਰਭ ਹੋਏ ਸਹਾਏ। ਦੇ ਦਰਸ ਪ੍ਰਭ ਚਿੰਤ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਦੋਏ ਸਤਿ ਕਰਾਏ । ਕਰਮ ਧਰਮ ਗੁਰਸਿਖ ਦਵਾਏ। ਸਾਚੇ ਮਾਰਗ ਪ੍ਰਭ ਸਾਚਾ ਲਾਏ। ਸਾਚੀ ਮਤਿ ਪ੍ਰਭ ਦੇ ਰਖਾਏ। ਕਲਜੁਗ ਪਤਿ ਪ੍ਰਭ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਹੋਏ ਸਹਾਏ। ਭਗਤ ਜਨਾਂ ਤੇਰਾ ਧਰਵਾਸ। ਭਗਤ ਜਨਾਂ ਪ੍ਰਭ ਸਦ ਰੱਖੇ ਵਾਸ। ਕਲਜੁਗ ਦੁੱਖੜੇ ਕਰ ਜਾਏ ਨਾਸ। ਵੇਲੇ ਅੰਤ ਕਰੇ ਬੰਦ ਖ਼ੁਲਾਸ। ਚਰਨ ਪ੍ਰੀਤੀ ਜਨ ਮਾਂਗੇ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਵੇ ਰਾਸ । ਭਗਤ ਜਨਾਂ ਪ੍ਰਭ ਭਏ ਅਨੰਦਾ। ਸਦਾ ਸਦਾ ਪ੍ਰਭ ਸਦ ਬਖ਼ਸ਼ਿੰਦਾ । ਦੇਵੇ ਮਾਣ ਪ੍ਰਭ ਵਿਚ ਹਿੰਦਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਤਾਈਂ ਬਖ਼ਸ਼ਿੰਦਾ। ਭਗਤ ਜਨਾਂ ਪ੍ਰਭ ਪਾਰ ਉਤਾਰਾ। ਭਗਤ ਜਨਾਂ ਸੋਹੰ ਸ਼ਬਦ ਮਿਲੇ ਭੰਡਾਰਾ। ਭਗਤ ਜਨਾਂ ਪ੍ਰਭ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਰ ਉਤਾਰਾ। ਭਗਤ ਜਨਾਂ ਪ੍ਰਭ ਪਾਰ ਉਤਾਰੇ। ਦੇਵੇ ਦਰਸ ਅਗੰਮ ਅਪਾਰੇ। ਬੈਠੇ ਅਡੋਲ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਹੋਏ ਸਹਾਰੇ। ਭਗਤ ਜਨਾਂ ਪ੍ਰਭ ਸਹਾਰਾ। ਭਗਤ ਜਨਾਂ ਪ੍ਰਭ ਸਚ ਦਵਾਰਾ। ਭਗਤ ਜਨਾਂ ਕਲ ਮਿਲਿਆ ਨਿਹਕਲੰਕ ਅਵਤਾਰਾ। ਭਗਤ ਜਨਾਂ ਪ੍ਰਭ ਦੇਵੇ ਦਰਸ ਨਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਾਏ ਜੋਤ ਜਗਤ ਆਕਾਰਾ। ਸਾਚੇ ਪ੍ਰਭ ਜੋਤ ਜਗਾਈ। ਮਾਤਲੋਕ ਹੋਏ ਰੁਸ਼ਨਾਈ। ਪਹਿਲੀ ਮਾਘ ਰੁੱਤ ਸੁਹਾਈ। ਪ੍ਰਭ ਅਬਿਨਾਸ਼ੀ ਪਰਗਟ ਜੋਤ, ਸਤਿਜੁਗ ਸਾਚੀ ਲਿਖਤ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਘੁਪਤ ਆਪ ਰਘੁਰਾਈ। ਸਾਚਾ ਪ੍ਰਭ ਸਦਾ ਰਖਵਾਲਾ । ਭਗਤ ਰੱਛਕ ਸਦਾ ਪ੍ਰਿਤਪਾਲਾ। ਸੋਹੰ ਸ਼ਬਦ ਸਚ ਦੀਪਕ ਬਾਲਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਤਮ ਦੇਵੇ ਨਾਮ ਸਾਚੀ ਮਾਲਾ। ਗੁਰਸਿਖ ਆਤਮ ਜੋਤ ਕਰੇ ਉਜਿਆਰੇ। ਪ੍ਰਭ ਅਬਿਨਾਸ਼ੀ ਭਰਮ ਨਿਵਾਰ ਦੁਸ਼ਟ ਦੁਰਾਚਾਰ ਦਰ ਦੁਰਕਾਰੇ। ਕਰ ਖੁਆਰ ਵਿਚ ਸੰਸਾਰ ਹੰਕਾਰ ਨਿਵਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਅਵਤਾਰੇ। ਨਿਹਕਲੰਕ ਪ੍ਰਭ ਸਾਚਾ ਆਇਆ। ਰਾਗਨ ਰਾਗ ਪ੍ਰਭ ਸ਼ਬਦ ਸੋਹੰ ਅਲਾਇਆ। ਪਹਿਲੀ ਮਾਘ ਸਾਚਾ ਸ਼ਬਦ ਸਿਰਤਾਜ ਬਣਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਕਰਮ ਕਮਾਇਆ । ਸਾਚਾ ਪ੍ਰਭ ਸਤਿ ਕਰਮ ਕਮਾਏ। ਆਪ ਅਪਰੰਪਰ ਰਿਹਾ ਸਮਾਏ । ਕਲਜੁਗ ਝੂਠਾ ਅਡੰਬਰ ਪ੍ਰਭ ਦੇ ਮਿਟਾਏ । ਪੀਰ ਪੈਗ਼ੰਬਰ ਕੋਈ ਰਹਿਣ ਨਾ ਪਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਜਗਾਏ। ਸਾਚਾ ਪ੍ਰਭ ਗੁਰਸਿਖ ਤੇਰਾ ਵਡ ਮੀਤਲਾ। ਗੁਰਚਰਨ ਪ੍ਰੀਤੀ ਮਾਨਸ ਜਨਮ ਜਗ ਜੀਤਲਾ।
ਸੋਹੰ ਨਾਮ ਰਸਨਾ ਜਪ ਸਦ ਰਹੇ ਅਤੀਤਲਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪ੍ਰਭ ਸਾਚੇ ਕੀ ਸਾਚੀ ਰੀਤਲਾ। ਆਪਣੇ ਰੰਗ ਆਪ ਪ੍ਰਭ ਭੀਨਾ। ਚਾਰ ਵਰਨ ਇਕ ਪ੍ਰਭ ਕੀਨਾ। ਸਾਚਾ ਦਾਨ ਸੋਹੰ ਪ੍ਰਭ ਸਾਚੇ ਦੀਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦ ਜੀਵ ਰਸਨਾ ਚੀਨਾ। ਚਾਰ ਵਰਨ ਪ੍ਰਭ ਇਕ ਕਰਾਏ। ਸਾਚਾ ਨਾਮ ਸੋਹੰ ਪ੍ਰਭ ਸ਼ਬਦ ਚਲਾਏ। ਆਤਮ ਸਾਚਾ ਰੰਗ ਮਜੀਠ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚਾ ਰਾਹ ਦਿਖਾਏ। ਸਤਿਗੁਰ ਤੇਰਾ ਸਾਚਾ ਸੰਗ। ਗੁਰਮੁਖ ਵਿਰਲੇ ਲਿਆ ਮੰਗ। ਕਰ ਦਰਸ ਪਾਰ ਜਾਏ ਲੰਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚਾੜ੍ਹੇ ਸਾਚਾ ਰੰਗ। ਕਰ ਦਰਸ ਆਤਮ ਤ੍ਰਿਪਤਾ। ਜਗਤ ਮਾਣ ਸਰਬ ਤਜਾ। ਬੈਕੁੰਠ ਨਿਵਾਸ ਸਰਬ ਰਖਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਦਵਾਏ ਥਾਂ। ਸਾਚਾ ਪ੍ਰਭ ਸਚ ਧਾਮ ਪੁਚਾਏ। ਜੋਤ ਸਰੂਪ ਸਰਬ ਰਿਹਾ ਸਮਾਏ। ਸਾਚੀ ਜੋਤ ਡਗਮਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ। ਦਇਆ ਕਰੇ ਦੀਨ ਦਿਆਲਾ । ਸਾਚਾ ਸ਼ਬਦ ਕਰੇ ਰਖਵਾਲਾ। ਸਾਚਾ ਪ੍ਰਭ ਗੁਰ ਗੋਪਾਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਸਦਾ ਪ੍ਰਿਤਪਾਲਾ। ਸਾਚਾ ਪ੍ਰਭ ਸਦਾ ਸੰਗ ਸਾਥ। ਵਡ ਵਡ ਆਪ ਵੱਡਾ ਰਘੁਨਾਥ । ਸਾਚੇ ਲੇਖ ਲਿਖਾਵੇ ਮਾਥ। ਸੋਹੰ ਚਲਾਵੇ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤ੍ਰੈਲੋਕੀ ਨਾਥ। ਤੀਨ ਲੋਕ ਪ੍ਰਭ ਜੋਤ ਆਕਾਰ। ਸਰਬ ਕਲ ਵਰਤੇ ਵਿਚ ਸੰਸਾਰ। ਮਾਤ ਪਤਾਲ ਅਕਾਸ਼ ਰੱਖੇ ਸਰਬ ਆਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਵਰਤਾਰ। ਸਿੰਘ ਆਸਣ ਪ੍ਰਭ ਤਜਾਏ। ਰੰਕਾਂ ਵਿਚ ਰੰਕ ਹੋ ਜਾਏ। ਸਦ ਅਭੇਦ ਪ੍ਰਭ ਵਿਚ ਸਮਾਏ। ਨਿਮਾਣਿਆਂ ਪ੍ਰਭ ਸਦਾ ਮਾਣ ਰਖਾਏ। ਕਲਜੁਗ ਅੰਤਮ ਖੇਲ, ਜਾਮਾ ਧਾਰ ਨਿਹਕਲੰਕ ਪਹਿਲੀ ਮਾਘ ਕਰਾਏ। ਪਹਿਲੀ ਮਾਘ ਸਚ ਤਖ਼ਤ ਸੁਹਾਇਆ। ਕਲਜੁਗ ਬੇੜਾ ਅੰਤ ਕਰਾਇਆ। ਤ੍ਰੈਲੋਕੀ ਨਾਥ ਤੀਨ ਲੋਕ ਡੁਲਾਇਆ । ਸਾਚਾ ਸਾਹਿਬ ਸਗਲਾ ਸਾਥ, ਨਿਮਾਣਿਆਂ ਸਦ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਇਆ। ਕਲਜੁਗ ਜਾਮਾ ਧਾਰੇ ਵਿਚ ਪੁਰੀ ਘਨਕ। ਚੰਦ ਸੂਰਜ ਕਰਨ ਨਿਮਸਕਾਰੇ ਬਾਰ ਬਾਰ ਬਾਰ ਅਨਕ। ਸਾਚੀ ਜੋਤ ਹੋਏ ਆਕਾਰੇ, ਜਨ ਭਗਤਾਂ ਲਾਏ ਆਤਮ ਤਨਕ। ਸੋਹੰ ਸ਼ਬਦ ਦੇਵੇ ਜੋਤ ਜਗਾਏ, ਲਿਖਾਏ ਲੇਖ ਪ੍ਰਭ ਅਗਣਤ । ਪਵਨ ਉਨੰਜਾ ਸਿਰ ਛਤਰ ਝੁਲਾਏ, ਗੁਰਮੁਖ ਸਾਚੇ ਪ੍ਰਭ ਕੀਨੇ ਸੰਤ। ਪਕੜ ਲਿਆਏ ਪ੍ਰਭ ਚਰਨ ਦਵਾਰੇ, ਵਡ ਜੋਧੇ ਵਡ ਦੰਤ। ਦੁਸ਼ਟਾਂ ਪ੍ਰਭ ਹੰਕਾਰ ਨਿਵਾਰੇ, ਪੂਰਨ ਧਰੇ ਜੋਤ ਭਗਵੰਤ। ਸੋਹੰ ਸਾਚਾ ਸ਼ਬਦ ਉਚਾਰੇ, ਰਸਨਾ ਗਾਇਨ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਚਾਰ ਕੁੰਟ ਜੈ ਜੈ ਜੈਕਾਰ ਕਰਾਏ, ਸਤਿਜੁਗ ਸਾਚੀ ਬਣਤ ਬਣਾਏ। ਜੈ ਜੈ ਜੈਕਾਰ ਪ੍ਰਭ ਕਰਾਇਆ। ਸਾਚਾ ਸ਼ਬਦ ਪ੍ਰਭ ਉਪਜਾਇਆ। ਸਾਚੀ ਧੁਨ ਉਪਜਾ, ਪ੍ਰਭ ਸੁਨ ਖੁਲ੍ਹਾਇਆ। ਰੁਣ ਝੁਣ ਗੁਰਮੁਖ ਜਾਣੇ, ਸਾਚਾ ਰਾਗ ਸੁਣਾਇਆ। ਪ੍ਰਭ ਸਾਚੇ ਆਪਣਾ ਭੇਦ ਖੁਲ੍ਹਾਇਆ। ਗੁਰਮੁਖ ਸਾਚਾ ਜਾਏ ਮੰਨ, ਜੋਤ ਸਰੂਪੀ ਪ੍ਰਭ ਦਰਸ ਦਿਖਾਇਆ। ਹਉਮੇ ਰੋਗ ਲਾਥੇ ਤਨ, ਸਾਚੀ ਜੋਤ ਕਰੇ ਰੁਸ਼ਨਾਇਆ । ਜੁਗੋ ਜੁਗ ਤਾਰੇ ਭਗਤ ਜਨ, ਕਲਜੁਗ ਜਾਮਾ ਘਨਕਪੁਰੀ ਵਿਚ ਪਾਇਆ। ਘਨਕਪੁਰੀ ਪ੍ਰਭ ਜਾਮਾ ਪਾਏ। ਉਨੀ ਸੌ ਪੰਜਾਹ ਬਿਕ੍ਰਮੀ ਲਿਖਤ ਲਿਖਾਏ। ਸਾਲ ਅਠਵੰਜਵੇਂ ਪ੍ਰਭ ਉਲਟੀ ਗੰਗ ਵਹਾਏ। ਕਲਜੁਗ ਅੰਤਮ ਅੰਤਕਾਲ ਪ੍ਰਭ ਜੋਤ ਸਰੂਪੀ ਭੇਖ ਵਟਾਏ। ਛੱਬੀ ਪੋਹ ਵੀਹ ਸੌ ਬਿਕ੍ਰਮੀ ਪ੍ਰਭ ਝੂਠੀ ਦੇਹ ਤਜਾਏ। ਸਾਚਾ ਜਗਤ
ਵੇਸ ਕਰ, ਪ੍ਰਭ ਆਪਣੀ ਕਲ ਵਰਤਾਏ। ਗੁਰਸਿਖਾਂ ਦੁਖ ਦੂਰ ਕਰ, ਪ੍ਰਭ ਆਤਮ ਸਾਚਾ ਸੁਖ ਉਪਜਾਏ। ਗੁਰਸਿਖ ਆਤਮ ਨੂਰੋ ਨੂਰ ਕਰ, ਪ੍ਰਭ ਸਾਚੀ ਜੋਤ ਜਗਾਏ। ਸੋਹੰ ਸ਼ਬਦ ਸਤਿ ਸਰੂਰ ਕਰ, ਨਾਮ ਖ਼ੁਮਾਰੀ ਪ੍ਰਭ ਚੜ੍ਹਾਏ। ਗੁਰਸਿਖ ਪੂਰਨ ਆਤਮ ਭਰਪੂਰ ਕਰ, ਪ੍ਰਭ ਸਾਚੀ ਜੋਤ ਵਿਚ ਟਿਕਾਏ। ਬੇਮੁਖ ਕਲਜੁਗ ਜੀਵ ਚੂਰੋ ਚੂਰ ਕਰ, ਸਤਿਜੁਗ ਸਾਚਾ ਰਾਹ ਚਲਾਏ। ਜੋਤ ਸਰੂਪੀ ਖੇਲ ਕਰ, ਜੋਤ ਸਰੂਪ ਸਿੰਘ ਪੂਰਨ ਵਿਚ ਰਿਹਾ ਸਮਾਏ। ਸਾਚੀ ਜੋਤ ਮਾਤ ਧਰ, ਨਿਹਕਲੰਕ ਪ੍ਰਭ ਨਾਉਂ ਧਰਾਏ। ਕਲਜੁਗ ਜੀਵ ਗ਼ਰੂਰ ਕਰ, ਆਪਣਾ ਆਪ ਗਏ ਗਵਾਏ। ਭਰਮ ਭੁਲੇਖੇ ਦੂਰ ਕਰ, ਪ੍ਰਭ ਆਪਣਾ ਭੇਦ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਆਪਣਾ ਮੇਲ ਮਿਲਾਏ। ਦਰ ਆਏ ਜੀਵ ਜੋ ਹੰਕਾਰੀ । ਪ੍ਰਭ ਆਤਮ ਤੋੜੇ ਖ਼ੁਮਾਰੀ। ਏਕਾ ਸ਼ਬਦ ਪ੍ਰਭ ਲਾਏ ਬਾਣ ਕਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਤੇਰੀ ਵਰਤੇ ਸਚ ਸਿਕਦਾਰੀ। ਗੁਰਸਿਖਾਂ ਪ੍ਰਭ ਹੁਕਮ ਸੁਣਾਏ। ਚਾਰ ਕੁੰਟ ਪੱਲਾ ਫਿਰਾਏ। ਵਾਲੀ ਦੋ ਜਹਾਨ ਵਿਚ ਮਾਤ ਦੇ ਆਏ। ਅਭਿਮਾਨੀਆਂ ਪ੍ਰਭ ਜਾਏ ਮਾਣ ਗਵਾਏ। ਗਿਆਨੀਆਂ ਜਾਏ ਪ੍ਰਭ ਬ੍ਰਹਮ ਗਿਆਨ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਸਾਚਾ ਮਾਰਗ ਲਾਇਆ। ਸਚ ਸਚ ਸਚ ਵਿਚ ਜਗਤ ਵਰਤਾਇਆ । ਬੇਮੁਖਾਂ ਹੱਥ ਠੂਠਾ ਫੜਾਇਆ। ਪ੍ਰਭ ਅਬਿਨਾਸ਼ੀ ਜਿਨ੍ਹਾਂ ਭੁਲਾਇਆ। ਦਰ ਦਰ ਮੰਗਣ ਭਿੱਖ ਨਾ ਪਾਇਆ। ਚਾਰ ਕੁੰਟ ਪ੍ਰਭ ਸਾਚੇ ਆਪਣਾ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਇਆ। ਚਾਰ ਵਰਨ ਪ੍ਰਭ ਜੋਤ ਜਗਾਏ। ਜੋਤੀ ਜੋਤ ਪ੍ਰਭ ਮੇਲ ਮਿਲਾਏ। ਜੁਗਤ ਮੁਕਤ ਦਾ ਭੇਦ ਖੁਲ੍ਹਾਏ। ਵਡ ਦਾਤਾ ਗੁਣ ਨਿਧਾਨ ਆਪਣਾ ਜਾਏ ਨਾਮ ਜਪਾਏ। ਭਿਬੂਖਨ ਕਵਲ ਨੈਣ, ਆਪਣਾ ਜਾਏ ਭੇਦ ਖੁਲ੍ਹਾਏ। ਖੋਲ੍ਹ ਦੇਵੇ ਪ੍ਰਭ ਤੀਜਾ ਨੈਣ, ਜੋ ਚਲ ਆਇਨ ਸਰਨਾਏ। ਸਾਧ ਸੰਗਤ ਪ੍ਰਭ ਦੇਵੇ ਸਾਚਾ ਲਹਿਣ, ਪਹਿਲੀ ਮਾਘ ਜੋ ਦਰਸ਼ਨ ਪਾਏ। ਆਓ ਆਓ ਕਲਜੁਗ ਜੀਵ ਪ੍ਰਭ ਦਰ ਆਓ। ਸਾਚੀ ਜੋਤ ਕਲ ਪਰਕਾਸ਼, ਭਰਮ ਭੁਲੇਖੇ ਸਾਰੇ ਲਾਹੋ। ਹੰਗਤਾ ਰੋਗ ਕਰਾਓ ਨਾਸ, ਭਾਂਡਾ ਭਰਮ ਭੰਨਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵੱਛ ਸਰੂਪ ਦਰਸ਼ਨ ਪਾਓ। ਸਾਧ ਸੰਗਤ ਪ੍ਰਭ ਬਲਿਹਾਰ। ਦਿਵਸ ਰੈਣ ਕਰੇ ਮੰਗਲਾਚਾਰ । ਆਤਮ ਦੇਵੇ ਪ੍ਰਭ ਸੋਹੰ ਸਾਚਾ ਵਿਵਹਾਰ। ਏਕਾ ਜੋਤ ਧਰੇ ਵਿਚ ਮੁਰਾਰ । ਝਿਰਨਾ ਝਿਰਾਏ ਪ੍ਰਭ ਅੰਮ੍ਰਿਤ ਮੇਘ ਵਿਚ ਆਤਮ ਧਾਰ। ਸਾਚਾ ਸ਼ਬਦ ਸਾਚੀ ਧੁਨ, ਪ੍ਰਭ ਉਪਜਾਏ ਧੁਨਕਾਰ। ਸਾਚਾ ਪ੍ਰਭ ਵਡ ਗੁਣ ਦਾਤਾ, ਸਾਧ ਸੰਗਤ ਕਲ ਜਾਏ ਤਾਰ। ਗੁਰ ਸੰਗਤ ਬਣਾਏ ਭੈਣ ਭਰਾਤਾ, ਸਾਚਾ ਸ਼ਬਦ ਦੇਵੇ ਭੰਡਾਰ। ਸਤਿਜੁਗ ਕਰਾਏ ਸਰਬ ਏਕਾ ਜ਼ਾਤਾ, ਦੂਸਰ ਕਰੇ ਪ੍ਰਭ ਖੁਆਰ । ਏਕਾ ਬਖ਼ਸ਼ੇ ਪ੍ਰਭ ਚਰਨੀਂ ਨਾਤਾ, ਏਕਾ ਕਰੇ ਜੋਤ ਆਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਧਰੇ ਵਿਚ ਸੰਸਾਰ। ਸਾਧ ਸੰਗਤ ਮਨ ਵੱਜੇ ਵਧਾਈ। ਪ੍ਰਭ ਅਬਿਨਾਸ਼ੀ ਜੋਤ ਪਰਗਟਾਈ। ਨੇਤਰ ਪੇਖ ਗੁਰਸਿਖ ਸਾਚੇ ਆਤਮ ਤ੍ਰਿਪਤਾਈ। ਜੋ ਕਲ ਵਰਤੇ ਲੈਣਾ ਵੇਖ, ਸਾਚਾ ਪ੍ਰਭ ਰਿਹਾ ਸੁਣਾਈ। ਝੂਠਾ ਮਿਟਾਏ ਅਡੰਬਰ ਭੇਖ, ਸੋਹੰ ਸਾਚੀ ਨਈਆ ਚਲਾਈ। ਭਗਤ ਜਨਾਂ ਪ੍ਰਭ ਲਿਖਾਏ ਸਾਚੇ ਲੇਖ, ਸੋਹੰ ਸਾਚਾ ਸ਼ਬਦ ਜੋ ਰਸਨਾ ਗਾਈ । ਸਾਚੇ ਸੰਤ ਲਗਾਈ ਸਾਚੀ ਮੇਖ, ਮਸਤੂਆਣਾ ਸਚ ਧਾਮ ਉਪਜਾਈ। ਕਲਜੁਗ ਜੀਵ ਰਹੇ ਵੇਖਾ ਵੇਖ, ਨਜ਼ਰ ਨਾ ਆਵੇ ਪ੍ਰਭ ਰਘੁਰਾਈ। ਨਾ ਕੋਈ ਰਹੇ ਮੁਸਾਇਕ ਸ਼ੇਖ਼, ਸਾਚੀ ਜੋਤ ਪ੍ਰਭ ਪਰਗਟਾਈ। ਮਿਟਾਏ ਵੇਦ
ਪੁਰਾਣ ਬਣੇ ਅਨੇਕ, ਏਕਾ ਸਾਚਾ ਸ਼ਬਦ ਚਲਾਈ। ਚਾਰ ਵਰਨ ਪ੍ਰਭ ਬਖ਼ਸ਼ੇ ਏਕਾ ਟੇਕ, ਸਾਚੀ ਮਤਿ ਜਗਤ ਵਸਾਈ। ਸੋਹੰ ਸ਼ਬਦ ਚਲਾਏ ਸਾਚੀ ਦੇਗ, ਚਾਰ ਵਰਨ ਆਤਮ ਤ੍ਰਿਪਤਾਈ। ਅੰਮ੍ਰਿਤ ਬਖ਼ਸ਼ੇ ਪ੍ਰਭ ਸਾਚਾ ਮੇਘ, ਗੁਰਸਿਖਾਂ ਆਤਮ ਸ਼ਾਂਤ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਲਿਖਤ ਲਿਖਾਈ । ਸਾਧ ਸੰਗਤ ਪ੍ਰਭ ਦਰ ਮਾਣ। ਪਤਤ ਪਾਪੀ ਚਰਨ ਲਾਗ ਸਰਬ ਤਰ ਜਾਣ। ਸੋਹੰ ਸਾਚਾ ਸ਼ਬਦ ਪ੍ਰਭ ਆਤਮ ਮਾਰੇ ਬਾਣ। ਮੂਰਖ ਮੁਗਧ ਅੰਞਾਣ ਦਰ ਆਏ ਹੋਇਣ ਚਤੁਰ ਸੁਘੜ ਸੁਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਨਾਮ ਗੁਣੀ ਨਿਧਾਨ। ਸਾਚੇ ਪ੍ਰਭ ਸਚ ਨਾਮ ਦਵਾਇਆ। ਹਉਮੇ ਮਮਤਾ ਰੋਗ ਗਵਾਇਆ। ਏਕਾ ਸ਼ਬਦ ਆਤਮ ਉਪਜਾਇਆ। ਆਤਮ ਸੁਖ ਪ੍ਰਭ ਵਿਚ ਦੇਹ ਵਸਾਇਆ। ਉਤਰੇ ਭੁੱਖ ਸਾਧ ਸੰਗਤ ਪਹਿਲੀ ਮਾਘ ਪ੍ਰਭ ਦਰਸ਼ਨ ਪਾਇਆ। ਬੇਮੁਖ ਹੋਏ ਕਲਜੁਗ ਜੀਵ ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਏਕਾ ਜੋਤ ਪ੍ਰਭ ਅਲਖ, ਅਲਖ ਅਲਖ ਲਿਖਾਇਆ। ਮਦਿਰਾ ਮਾਸੀ ਪ੍ਰਭ ਕੀਨੇ ਵਖ, ਨਰਕ ਨਿਵਾਸ ਰਖਾਇਆ। ਬੇਮੁਖ ਜੀਵ ਅਗਨ ਜੋਤ ਜਲਾਏ ਜਿਉਂ ਕਖ, ਵੇਲੇ ਅੰਤ ਭਸਮ ਕਰਾਇਆ । ਸ੍ਰਿਸ਼ਟ ਸਬਾਈ ਹੋਈ ਸਥ, ਸੋਹੰ ਸ਼ਬਦ ਨਾ ਰਸਨਾ ਗਾਇਆ। ਵੇਲਾ ਗਿਆ ਨਾ ਆਵੇ ਹੱਥ, ਬੇਮੁਖਾਂ ਵਕ਼ਤ ਗਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਜੋਤ ਕਲਜੁਗ, ਪਹਿਲੀ ਮਾਘ ਸਾਧ ਸੰਗਤ ਮਾਣ ਦਵਾਇਆ। ਸਾਧ ਸੰਗਤ ਤੇਰਾ ਸਚ ਦਰਬਾਰ। ਧਰੀ ਜੋਤ ਨਿਹਕਲੰਕ ਅਵਤਾਰ। ਧੰਨ ਧੰਨ ਧੰਨ ਗੁਰਸਿਖ ਜੋ ਆਏ ਚਰਨ ਦਵਾਰ। ਸੁਫਲ ਕਰਾਈ ਮਾਤ ਕੁਖ, ਆਤਮ ਗਿਆ ਹੰਕਾਰ। ਆਤਮ ਉਤਰੇ ਸਾਰੀ ਭੁਖ, ਪਰਗਟ ਆਇਆ ਨੈਣ ਮੁੰਧਾਰ। ਸਾਧ ਸੰਗਤ ਸਦ ਸੁਖਣਾ ਸੁੱਖ, ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਜੋਤ ਸਰੂਪ ਏਕੰਕਾਰ। ਜਾਮਾ ਧਾਰ ਨਿਹਕਲੰਕ ਵਿਚ ਮਾਤ ਦੇ ਆਇਆ। ਇੰਦਲੋਕ ਬ੍ਰਹਮਲੋਕ ਸ਼ਿਵਲੋਕ ਬੈਕੁੰਠ ਨਿਵਾਸ ਤਜਾਇਆ। ਸਾਚੀ ਕਰ ਜੋਤ ਪਰਕਾਸ਼, ਮਾਤਲੋਕ ਪ੍ਰਭ ਜਾਮਾ ਪਾਇਆ। ਸਾਧ ਸੰਗਤ ਪ੍ਰਭ ਹਿਰਦੇ ਵਾਸ, ਸਾਚਾ ਪ੍ਰਭ ਜਿਸ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਆਪਣਾ ਭੇਵ ਖੁਲ੍ਹਾਇਆ। ਸਾਧ ਸੰਗਤ ਪ੍ਰਭ ਸਦ ਵਸੇਰਾ। ਅੰਤਕਾਲ ਕਲਜੁਗ ਕਰੇ ਨਬੇਰਾ। ਕਰਮ ਮਾਰ ਕਰ ਖ਼ੁਆਰ, ਚਾਰ ਲੱਖ ਬੱਤੀ ਹਜ਼ਾਰ ਪ੍ਰਭ ਅਬਿਨਾਸ਼ੀ ਚੁਕਾਇਆ ਡੇਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਸਾਧ ਸੰਗਤ ਤੇਰਾ ਜਾਏ ਬੰਨ੍ਹ ਬੇੜਾ। ਪਹਿਲੀ ਮਾਘ ਦਿਵਸ ਵਡਭਾਗਾ। ਬੇਮੁਖ ਸੋਇਆ ਗੁਰਮੁਖ ਜਾਗਾ। ਪ੍ਰਭ ਸਾਚੇ ਦੀ ਚਰਨੀ ਲਾਗਾ। ਝੂਠੀ ਕਾਇਆ ਨਾ ਲਾਗੇ ਦਾਗ਼ਾ। ਸਾਚਾ ਸ਼ਬਦ ਪ੍ਰਭ ਉਪਜਾਵੇ ਸਾਚਾ ਰਾਗਾ । ਅਨਹਦ ਧੁਨ ਉਪਜਾਏ ਵਜਾਏ ਸਾਚਾ ਵਾਜਾ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੀ ਰੱਖੇ ਲਾਜਾ। ਸਾਧ ਸੰਗਤ ਪ੍ਰਭ ਭਏ ਬਨਵਾਲੀ। ਵੇਲੇ ਅੰਤ ਹੋਏ ਰਖਵਾਲੀ। ਗੁਰਮੁਖ ਸਾਚੇ ਪ੍ਰਭ ਬਣਿਆ ਸਾਚਾ ਪਾਲੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੋ ਜਹਾਨਾਂ ਵਾਲੀ। ਜਾਮਾ ਧਾਰ ਪ੍ਰਭ ਗਿਰਧਾਰ, ਦੁਸ਼ਟ ਦੂਤ ਪ੍ਰਭ ਸਰਬ ਸੰਘਾਰੇ। ਏਕਾ ਦੂਆ ਪ੍ਰਭ ਭਉ ਨਿਵਾਰ, ਸਾਚੀ ਜੋਤ ਕਰੇ ਮਾਤ ਅਕਾਰੇ। ਆਤਮ ਦੇਵੇ ਚਰਨ ਪਿਆਰ, ਦਿਸੇ ਪ੍ਰਭ ਨੈਣ ਮੁੰਧਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਸਦਾ ਬਲਿਹਾਰੇ। ਸਾਧ ਸੰਗਤ ਪ੍ਰਭ ਸੁਰਤ ਦਵਾਏ। ਸਾਧ ਸੰਗਤ ਪ੍ਰਭ ਆਤਮ ਮੈਲ ਗਵਾਏ। ਸਾਧ ਸੰਗਤ ਪ੍ਰਭ ਸਚ ਸੁੱਚ ਵਰਤਾਏ। ਸਾਧ ਸੰਗਤ ਪ੍ਰਭ ਸਾਚਾ, ਹਉਮੇ ਮਮਤਾ ਨਾਸ ਕਰਾਏ। ਸਾਧ ਸੰਗਤ ਪਹਿਲੀ ਮਾਘ ਮਹਾਰਾਜ ਸ਼ੇਰ ਸਿੰਘ ਹੁਕਮ ਸੁਣਾਏ। ਪਹਿਲੀ
ਮਾਘ ਪ੍ਰਭ ਹੁਕਮ ਸੁਣਾਇਆ। ਸਤਿਜੁਗ ਸਾਚੇ ਮੁਖ ਰਖਾਇਆ। ਸਤਿਜੁਗ ਵਰਤੇ ਜੋ ਪ੍ਰਭ ਵਰਤਾਇਆ। ਗੁਰਮੁਖ ਸਾਚੇ ਇਕ ਨਾ ਦਿਸਣ ਦੋ, ਪ੍ਰਭ ਅਬਿਨਾਸ਼ੀ ਭੇਦ ਖੁਲ੍ਹਾਇਆ। ਸਾਧ ਸੰਗਤ ਨਾ ਬੇਮੁਖ ਹੋ, ਵੇਲਾ ਅੰਤਕਾਲ ਕਲ ਆਇਆ। ਪ੍ਰਭ ਸੋਹੰ ਧਾਗੇ ਲਏ ਪਰੋ, ਗੁਰਮੁਖ ਸਾਚੇ ਮਾਲਾ ਕੰਠ ਬਣਾਇਆ। ਆਤਮ ਛੱਡ ਝੂਠਾ ਧਰੋ, ਵੈਰ ਵਿਰੋਧ ਵਧਾਇਆ। ਗੁਰਮੁਖ ਸਾਚਾ ਜਗਤ ਨਿਰਮੋਹ, ਪ੍ਰਭ ਸਾਚੇ ਚਰਨ ਪਿਆਰ ਰਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚਾ ਰਾਗ ਸੁਣਾਇਆ। ਸਾਧ ਸੰਗਤ ਪ੍ਰਭ ਦਰ ਪਰਵਾਨ। ਸੱਚਾ ਸ਼ਬਦ ਸੱਚਾ ਫ਼ਰਮਾਣ। ਨਿੰਦਕ ਦੁਸ਼ਟ ਨਾ ਪ੍ਰਭ ਦਰ ਪਾਣ। ਗੁਰਮੁਖ ਸਾਚੇ ਗੁਰਸੰਗਤ ਅਖਵਾਣ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਸ਼ਬਦ ਨਿਸ਼ਾਨ। ਸਾਧ ਸੰਗਤ ਤੇਰਾ ਸਾਚਾ ਰੂਪ। ਮਹਿੰਮਾ ਤੇਰੀ ਜਗਤ ਅਨੂਪ। ਲਿਖਤ ਲਿਖਾਏ ਪ੍ਰਭ ਵਡ ਭੂਪ। ਸਾਚੀ ਜੋਤ ਟਿਕਾਏ ਵਿਚ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਕਰੇ ਪਰਕਾਸ਼ ਵਿਚ ਆਤਮ ਦੇਹ ਅੰਧ ਕੂਪ । ਅਗਿਆਨ ਅੰਧੇਰ ਪ੍ਰਭ ਚੁਕਾਇਆ। ਸਾਚਾ ਦੀਪਕ ਦੇਹ ਜਗਾਇਆ। ਸੋਹੰ ਸਾਚਾ ਸ਼ਬਦ ਵਿਚ ਵਸਾਇਆ। ਪਵਣ ਸਰੂਪੀ ਸਵਾਸ ਚਲਾਇਆ। ਸਵਾਸ ਸਵਾਸ ਸਵਾਸ ਪ੍ਰਭ ਸੋਹੰ ਉਪਜਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਾਚਾ ਹੁਕਮ ਸੁਣਾਇਆ । ਸਾਧ ਸੰਗਤ ਤੇਰੀ ਸਾਚੀ ਰੀਤੀ। ਏਕਾ ਬਖ਼ਸ਼ੇ ਪ੍ਰਭ ਚਰਨ ਪ੍ਰੀਤੀ। ਝੂਠੀ ਸ੍ਰਿਸ਼ਟ ਹੋਈ ਕੁਰੀਤੀ। ਗੁਰਮੁਖ ਸਾਚੇ ਪਰਗਟ ਜੋਤ ਪ੍ਰਭ ਪਰਖੀ ਨੀਤੀ। ਬਿਰਧ ਬਾਲ ਜੁਆਨ ਉਧਾਰੇ ਪ੍ਰਭ ਆਤਮ ਸੀਤਲ ਕੀਤੀ। ਜੋਤ ਜਗਾਏ ਅਗੰਮ ਅਪਾਰੇ ਗੁਰਸਿਖ ਆਤਮ ਰਹੇ ਅਤੀਤੀ। ਵਿਚ ਝੂਠੇ ਮਹੱਲ ਮੁਨਾਰੇ ਮਹਾਰਾਜ ਸ਼ੇਰ ਸਿੰਘ ਸਚ ਚਲਾਈ ਰੀਤੀ। ਸਾਚਾ ਪ੍ਰਭ ਸ਼ਬਦ ਲਿਖੰਦਾ। ਸਾਚਾ ਪ੍ਰਭ ਸਦਾ ਬਖ਼ਸ਼ਿੰਦਾ। ਸਾਚਾ ਪ੍ਰਭ ਤੇਰਾ ਆਤਮ ਤੋੜੇ ਜਿੰਦਾ। ਸਾਚਾ ਪ੍ਰਭ ਸਾਧ ਸੰਗਤ ਉਪਜਾਵੇ ਪਰਮਾਨੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਿਟਾਏ ਝੂਠਾ ਧੰਦਾ। ਸਾਧ ਸੰਗਤ ਸਿਰ ਤੇਰੇ ਤਾਜਾ। ਦੇਵੇ ਦਾਤ ਵਡ ਰਾਜਨ ਰਾਜਾ । ਪਰਗਟਾਏ ਜੋਤ ਨਿਹਕਲੰਕ ਵਿਚ ਮਾਝਾ। ਜੋਤ ਸਰੂਪੀ ਭੇਖ ਪ੍ਰਭ ਅਬਿਨਾਸ਼ੀ ਸਾਜਾ। ਸ਼ਬਦ ਲਿਖਾਏ ਵਰਤਾਏ ਪਕੜ ਲਿਆਏ ਪ੍ਰਭ ਰਾਣਾ ਰਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਰੱਖੇ ਲਾਜਾ। ਸਾਧ ਸੰਗਤ ਪ੍ਰਭ ਦੁਖ ਮਿਟਾਏ। ਸਾਧ ਸੰਗਤ ਪ੍ਰਭ ਭੁਖ ਗਵਾਏ। ਸਾਧ ਸੰਗਤ ਪ੍ਰਭ ਸੁਖ ਦਵਾਏ। ਸਾਧ ਸੰਗਤ ਪ੍ਰਭ ਨਿਜਾਨੰਦ ਉਪਜਾਏ। ਸਾਧ ਸੰਗਤ ਪ੍ਰਭ ਚਰਨ ਸੇਵ ਲਗਾਏ। ਸਾਧ ਸੰਗਤ ਪ੍ਰਭ ਆਪਣਾ ਭੇਦ ਖੁਲ੍ਹਾਏ। ਸਾਧ ਸੰਗਤ ਪ੍ਰਭ ਵਿਚ ਦੇਵੀ ਦੇਵ ਮਾਣ ਦਵਾਏ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਅੰਤ ਦਏ ਦਿਖਾਏ। ਸਾਧ ਸੰਗਤ ਪ੍ਰਭ ਤੇਰਾ ਰੋਗ ਮਿਟਾ। ਸੰਤ ਮਨੀ ਸਿੰਘ ਸ਼ਬਦ ਸਤਿ ਕਰਾ। ਦੁਖ ਭੁਖ ਪ੍ਰਭ ਸਰਬ ਦਏ ਗੁਆ । ਗੁਰਮੁਖਾਂ ਲੇਖ ਸਾਚਾ ਸੰਤ ਸਤਿਜੁਗ ਗਿਆ ਲਿਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਕਾਲ ਦਏ ਕਲ ਭੁਗਤਾ । ਸੰਤ ਸਾਚੇ ਕਲਮ ਚਲਾਈ। ਗੁਰਸਿਖਾਂ ਦੀ ਬਣਤ ਬਣਾਈ। ਮਾਤਲੋਕ ਦੇਵੇ ਵਡਿਆਈ। ਸਹੰਸਰ ਵਿਚ ਨਾਮ ਲਿਖਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਕ ਭਵਿਖਤ ਸਚ ਕਰਾਈ। ਭਵਿਖਤ ਵਾਕ ਪ੍ਰਭ ਉਪਜਾਇਆ। ਸਾਚੇ ਸੰਤ ਸ਼ਬਦ ਸੁਣਾਇਆ। ਹੋਏ ਅਟੰਕ ਪ੍ਰਭ ਲਿਖਵਾਇਆ। ਏਕਾ ਨਾਮ ਪ੍ਰਭ ਆਤਮ ਰੰਗ ਚੜ੍ਹਾਇਆ। ਸਾਚਾ ਦਾਨ ਪ੍ਰਭ ਦਰ ਮੰਗ, ਸੰਤ ਆਤਮ ਸੁੰਨ ਖੁਲ੍ਹਾਇਆ। ਅੰਮ੍ਰਿਤ ਆਤਮ ਵਰਸੇ ਗੰਗ, ਪ੍ਰਭ ਅੰਮ੍ਰਿਤ ਮੇਘ ਵਰਸਾਇਆ। ਕਲਜੁਗ ਬੇੜਾ
ਗਿਆ ਲੰਘ, ਵਿਚ ਭੰਡਾਲ ਦੇਹ ਤਜਾਇਆ। ਪ੍ਰਭ ਸਾਚੇ ਲਾਇਆ ਸਾਚੇ ਅੰਗ, ਵਿਚ ਮਾਤ ਜਨਮ ਦਵਾਇਆ। ਹੋਏ ਸਹਾਈ ਸਦਾ ਅੰਗ ਸੰਗ, ਸਾਚੀ ਜੋਤ ਪ੍ਰਭ ਦੇ ਪਰਗਟਾਇਆ। ਪ੍ਰਭ ਸਾਚੇ ਦਾ ਸਾਚਾ ਡੰਕ, ਜੁਗੋ ਜੁਗ ਜਗਤ ਵਜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਮੇਲ ਮਿਲਾਇਆ। ਸਾਚੇ ਸੰਤ ਪ੍ਰਭ ਜਨਮ ਦੁਆ। ਸਾਚਾ ਜਨਮ ਸਤਿ ਕਰਾ। ਸਾਚਾ ਬੰਸ ਜਗਤ ਉਪਜਾ। ਵਿਸ਼ਨੂੰ ਬੰਸੀ ਪ੍ਰਭ ਅਖਵਾ। ਸਾਚੀ ਜੋਤ ਪ੍ਰਭ ਦੇ ਜਗਾ। ਨਿਹਕਲੰਕ ਸਿਰ ਹੱਥ ਟਿਕਾ । ਸਾਚਾ ਤਿਲਕ ਪ੍ਰਭ ਦੇ ਲਗਾ। ਸਤਿਗੁਰ ਸਾਚਾ ਸਤਿਜੁਗ ਜਾਏ ਬਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਜਾਏ ਕਰਾ । ਸਾਚੇ ਸੰਤ ਪ੍ਰਭ ਜੋਤ ਟਿਕਾਏ। ਸਾਚੇ ਲੇਖ ਵਿਚ ਲਲਾਟ ਲਿਖਾਏ। ਜੋਤ ਸਰੂਪੀ ਭੇਖ ਧਾਰ ਪ੍ਰਭ ਵਿਚ ਮਾਤ ਦੇ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਹਿਲੀ ਮਾਘ ਸਤਿਜੁਗ ਸਾਚਾ ਲਾਏ। ਸਤਿਜੁਗ ਸਾਚੇ ਤਖ਼ਤ ਬਹਾਇਆ। ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਇਆ। ਕਰੋੜ ਤੇਤੀਸ ਚਰਨ ਲਗਾਇਆ। ਸ਼ਿਵ ਸ਼ੰਕਰ ਭਗਤੀ ਲਾਇਆ। ਜਟਾ ਜੂਟ ਧਾਰ ਕੋਈ ਰਹਿਣ ਨਾ ਪਾਇਆ। ਏਕਾ ਬਾਣ ਸੋਹੰ ਪ੍ਰਭ ਸ਼ਬਦ ਲਗਾਇਆ। ਸਾਚਾ ਮੂਲ ਸ਼ਿਵ ਤ੍ਰਿਸੂਲ ਪ੍ਰਭ ਵੇਲੇ ਅੰਤਕਾਲ ਕਲਜੁਗ ਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਨਾਮ ਜਗਤ ਤਰਾਇਆ । ਸ਼ਿਵ ਸ਼ੰਕਰ ਪ੍ਰਭ ਉਪਾਏ। ਸਾਚੀ ਜੋਤ ਵਿਚ ਟਿਕਾਏ। ਸਾਚਾ ਸ਼ਬਦ ਦੇਹ ਵਸਾਏ। ਸੁਰਤ ਸ਼ਬਦ ਮੇਲ ਕਰ, ਵਿਚ ਮਾਤ ਮਾਣ ਦਵਾਏ। ਅਚਰਜ ਪ੍ਰਭ ਖੇਲ ਕਰ, ਏਕਾ ਧੁਨ ਉਪਜਾਏ। ਕਲਜੁਗ ਜਾਮਾ ਧਾਰ ਨਿਹਕਲੰਕ, ਚਾਰ ਜੁਗ ਦਾ ਭੇਤ ਖੁਲ੍ਹਾਏ। ਚਾਰ ਜੁਗ ਗਏ ਬੀਤ। ਸ੍ਰਿਸ਼ਟ ਸਬਾਈ ਹੋਈ ਭੈ ਭੀਤ। ਗੁਰਮੁਖ ਸਾਚੇ ਮਾਨਸ ਜਨਮ ਲਿਆ ਜਗ ਜੀਤ। ਕਰ ਦਰਸ ਨਿਹਕਲੰਕ, ਕਾਇਆ ਹੋਈ ਸੀਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਬਖ਼ਸ਼ੇ ਚਰਨ ਪ੍ਰੀਤ। ਸਾਚੀ ਪ੍ਰੀਤ ਪ੍ਰਭ ਚਰਨ ਲਗਾਓ । ਮਦਿਰਾ ਮਾਸ ਮਨੋਂ ਤਜਾਓ। ਸੋਹੰ ਸਾਚਾ ਸ਼ਬਦ ਰਸਨਾ ਗਾਓ। ਆਤਮ ਭੁੱਖ ਸਰਬ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਵਾਸੀ ਨਿਜ ਆਤਮ ਪਾਓ। ਮਦਿਰਾ ਮਾਸ ਜਿਸ ਜਨ ਤਜਾਇਆ। ਮਿਲ ਸਾਧ ਸੰਗਤ ਮੰਗਲ ਗਾਇਆ। ਮਾਤਲੋਕ ਪ੍ਰਭ ਮਾਣ ਦਵਾਇਆ। ਊਚੋ ਊਚ ਪ੍ਰਭ ਸਾਚਾ ਊਚੇ ਦਰ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਮਦਿਰਾ ਮਾਸ ਜੋ ਜਨ ਆਹਾਰੀ। ਪ੍ਰਭ ਅਬਿਨਾਸ਼ੀ ਕਰੇ ਖੁਆਰੀ। ਬੇਮੁਖ ਜੀਵ ਹੋਏ ਨਰ ਨਾਰੀ। ਮਾਨਸ ਜਨਮ ਗਏ ਕਲ ਹਾਰੀ। ਕਲਜੁਗ ਲਿਖੇ ਲੇਖ ਦੁਸ਼ਟ ਦੁਰਾਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਖ਼ੁਆਰੀ। ਵੇਲੇ ਅੰਤ ਪ੍ਰਭ ਖ਼ੁਆਰ ਕਰਾਏ। ਚਾਰ ਕੁੰਟ ਹਾਹਾਕਾਰ ਮਚਾਏ। ਸ਼ਬਦ ਮਾਰ ਕਰ ਖ਼ੁਆਰ, ਚਾਰ ਕੁੰਟ ਵਹੀਰ ਕਰਾਏ। ਸੋਹੰ ਸ਼ਬਦ ਮਾਰ ਕਰ, ਕਲਜੁਗ ਜੀਵਾਂ ਦਏ ਰੁਲਾਏ। ਦਰ ਦਰ ਪ੍ਰਭ ਖੁਆਰ ਕਰ, ਨਰ ਨਾਰੀ ਸਰਬ ਭੁਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਸਿਰ ਹੱਥ ਟਿਕਾਏ। ਕਲਜੁਗ ਅੰਤਮ ਕਰੇ ਖ਼ੁਆਰੀ। ਪਤੀਆਂ ਤਾਈਂ ਛੱਡ ਜਾਇਣ ਨਾਰੀ। ਕਲਜੁਗ ਜੀਵਾਂ ਮਤਿ ਗਈ ਮਾਰੀ। ਵਿਭਚਾਰੀ ਹੋਇਣ ਖ਼ੁਆਰ ਕੁਆਰ ਕੰਨਿਆਂ ਪਤਿ ਉਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮਾਰ ਸ੍ਰਿਸ਼ਟ ਪ੍ਰਭ ਮਾਰੀ। ਸ਼ਬਦ ਮਾਰ ਪ੍ਰਭ ਜਗਤ ਕਰਾਏ। ਘਰ ਘਰ ਅਗਨ ਜੋਤ ਲਗਾਏ। ਦਰ ਘਰ ਪ੍ਰਭ ਸਰਬ ਤਜਾਏ । ਗੁਰਮੁਖ ਸਾਚਾ ਸਚ ਘਰ ਬੈਠ, ਪ੍ਰਭ ਅਬਿਨਾਸ਼ੀ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਭਾਣਾ
ਸਤਿ ਵਰਤਾਏ। ਕਲਜੁਗ ਜੀਵਾਂ ਅੰਤ ਵਿਲਲਾਵਣਾ। ਦਿਵਸ ਰੈਣ ਨਾ ਮਿਲੇ ਸਵਣਾ। ਮਾਇਆਧਾਰੀ ਦਰ ਦਰ ਭਵਣਾ। ਕਰੇ ਖ਼ੁਆਰੀ ਨਿਹਕਲੰਕ ਪ੍ਰਭ ਅਖਵਾਵਣਾ। ਸਾਧ ਸੰਗਤ ਪ੍ਰਭ ਸਦ ਬਲਿਹਾਰੀ, ਪਰਗਟ ਜੋਤ ਦਰਸ ਦਿਖਾਵਣਾ। ਖ਼ੁਆਰ ਖ਼ੁਆਰ ਕਰੇ ਪ੍ਰਭ ਖ਼ੁਆਰਾ। ਮਾਰ ਮਾਰ ਪ੍ਰਭ ਸ਼ਬਦ ਮਾਰ ਜਗ ਮਾਰਾ। ਹਾਹਾਕਾਰ ਕਰਾਈ ਦੁਸ਼ਟ ਦੁਰਾਚਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਸ਼ਬਦ ਵਰਤਾਰਾ। ਸਚ ਸ਼ਬਦ ਪ੍ਰਭ ਵਰਤਾਏ। ਸਾਧ ਸੰਗਤ ਪ੍ਰਭ ਰਿਦੇ ਸਮਾਏ। ਬੇਮੁਖ ਜੀਵਾਂ ਅੰਤਕਾਲ ਮਤਿ ਅਪੁੱਠੀ ਪਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਚਰਜ ਖੇਲ ਰਚਾਏ। ਕਲਜੁਗ ਕੀਆ ਪ੍ਰਭ ਅਚਰਜ ਖੇਲਾ । ਗੁਰਮੁਖਾਂ ਪ੍ਰਭ ਕੀਆ ਮੇਲਾ। ਸਾਚਾ ਬਣਿਆ ਸਾਧ ਸੰਗਤ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਕਰਾਏ ਸਾਚਾ ਮੇਲਾ। ਕਲਜੁਗ ਤੇਰਾ ਲੱਥੇ ਚੀਰ। ਚਾਰ ਕੁੰਟ ਪੈ ਜਾਏ ਵਹੀਰ। ਕੋਈ ਨਾ ਦਿਸੇ ਔਲੀਆ ਪੈਗ਼ੰਬਰ ਪੀਰ। ਅਠਸਠ ਤੀਰਥ ਪ੍ਰਭ ਖਿੱਚ ਵਖਾਏ ਨੀਰ। ਸੋਹੰ ਸਾਚਾ ਬਾਣ, ਚਾਰ ਕੁੰਟ ਪ੍ਰਭ ਲਗਾਏ ਤੀਰ। ਸਾਧ ਸੰਗਤ ਵੇਲੇ ਅੰਤ, ਪ੍ਰਭ ਸਾਚਾ ਕੱਟੇ ਤੇਰੀ ਭੀੜ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ੍ਰਿਸ਼ਟ ਸਬਾਈ ਜਾਏ ਪੀੜ। ਸ੍ਰਿਸ਼ਟ ਸਬਾਈ ਪ੍ਰਭ ਪਿੜਾਏ। ਕਲਜੁਗ ਉਲਟੀ ਲੱਠ ਗਿੜਾਏ। ਭਠ ਭਠ ਭਠ, ਬੇਮੁਖ ਜੀਵ ਭਠ ਕਰਾਏ। ਹਠ ਹਠ ਹਠ, ਸਾਧ ਸੰਗਤ ਪ੍ਰਭ ਹਠ ਰਖਾਏ। ਵੇਲੇ ਅੰਤ ਅਖ਼ੀਰ, ਪ੍ਰਭ ਸਾਚਾ ਬੁੱਘੀਂ ਇਕੱਠ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ। ਸਾਚੇ ਪ੍ਰਭ ਕਰਮ ਕਮਾਵਣਾ। ਆਪਣਾ ਖੇਲ ਆਪ ਕਰਾਵਣਾ। ਕਲਸੀਂ ਜਾਏ ਚਰਨ ਟਿਕਾਵਣਾ। ਸਾਚਾ ਪਲੰਘ ਸੀਸ ਉਠਾਵਣਾ। ਚਾਰ ਕੁੰਟ ਵਹੀਰ ਪਾਵਣਾ। ਸਾਧ ਸੰਗਤ ਜੈ ਜੈ ਜੈਕਾਰ ਕਰਾਵਣਾ। ਗੁਰਸਿਖਾਂ ਪੂਰਨ ਘਾਲ, ਆਪਣਾ ਤੇਜ਼ ਵਖਾਵਣਾ। ਸਿੰਘਾਸਣ ਬੈਠ ਕਰ ਪ੍ਰਭ ਛਤਰ ਸੀਸ ਝੁਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਵਕ਼ਤ ਸੁਹਾਵਣਾ । ਸਾਚਾ ਪ੍ਰਭ ਕਲ ਵਰਤਾਏ । ਸਾਧ ਸੰਗਤ ਪ੍ਰਭ ਦੇ ਸੁਣਾਏ। ਸਾਚਾ ਪ੍ਰਭ ਜਨ ਭਗਤਾਂ ਭੇਦ ਖੁਲ੍ਹਾਏ। ਪ੍ਰਭ ਸਾਚਾ ਬਿਰਧਾਂ ਬਾਲਾਂ ਪੂਰਨ ਆਸ ਪੁਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਕ਼ਤ ਸੁਹਾਏ। ਸਾਚੇ ਵਕ਼ਤ ਸਚ ਪ੍ਰਭ ਆਇਆ । ਕਲਜੁਗ ਆਪਣਾ ਕਾਜ ਰਚਾਇਆ। ਸਾਚੀ ਜੋਤ ਮਾਝ ਪਰਗਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾਇਆ । ਭਰਮ ਭੁਲੇਖੇ ਜਗਤ ਭੁਲਾ। ਆਪਣਾ ਭੇਤ ਪ੍ਰਭ ਲਏ ਖੁਲ੍ਹਾ। ਆਪਣਾ ਵੇਲਾ ਪ੍ਰਭ ਲਏ ਸੁਹਾ। ਕਲਸੀਂ ਲਏ ਚਰਨ ਟਿਕਾ। ਗੁਰਮੁਖ ਸਾਚਾ ਗੁਰਸਿਖ ਸਾਚਾ ਚੇਤ ਸਿੰਘ ਦਰ ਸਾਚਾ ਧਾਮ ਦਏ ਉਪਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਬਣਤ ਜਾਏ ਬਣਾ । ਸਾਚੀ ਰਚਨਾ ਜਗਤ ਰਚਾਏ। ਘਨਕਪੁਰੀ ਪ੍ਰਭ ਮਾਣ ਦੁਆਏ । ਅੰਤਕਾਲ ਕਲਜੁਗ ਸਰਬ ਮਲੇਸ਼ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਾੜ ਮਾਝਾ ਫੇਰ ਵਸਾਏ। ਸਾਚਾ ਹੁਕਮ ਸਚ ਲਿਖਾਵਣਾ। ਜੋਤ ਸਰੂਪੀ ਪਰਗਟ ਜੋਤ, ਨਿਹਕਲੰਕ ਚਰਨ ਘਨਕਪੁਰੀ ਵਿਚ ਪਾਵਣਾ । ਸਾਚਾ ਧਾਮ ਸਾਚੇ ਰਾਮ ਘਨਈਆ ਸ਼ਾਮ ਸਤਿਜੁਗ ਫੇਰ ਪਰਗਟਾਵਣਾ। ਨਿਹਕਲੰਕ ਇਹ ਸਾਚਾ ਕਾਮ, ਜੋਤ ਸਰੂਪੀ ਵਿਚ ਮਾਤ ਕਮਾਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਘਰ ਫੇਰ ਵਸਾਵਣਾ। ਸਾਚਾ ਬਚਨ ਸਾਚਾ ਗੁਣ। ਮਲੇਛਾਂ ਮਾਰੇ ਪ੍ਰਭ ਚੁਣ ਚੁਣ। ਜੋਧੇ ਉਭਾਰੇ ਪ੍ਰਭ ਆਤਮ ਉਪਜਾਵੇ ਧੁੰਨ। ਦੁਸ਼ਟ ਸੰਘਾਰੇ ਵਡ ਦਾਤਾ ਕਰੇ ਵਡ ਗੁਣ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਗੁਰਸਿਖ ਚਰਨ ਲਗਾਏ ਚੁਣ। ਰੰਗ ਰੰਗ ਪ੍ਰਭ ਰੰਗ ਚੜ੍ਹਾਏ। ਰੰਗ ਰੰਗੀਲਾ ਮਾਧਵ ਕਲ ਜੋਤ ਪਰਗਟਾਏ। ਗੁਰਸਿਖ ਮਾਂਗੇ ਸਾਚੀ ਮੰਗ, ਸਾਚਾ ਪ੍ਰਭ ਦਰ ਭਿਛਿਆ ਪਾਏ। ਮਾਤਲੋਕ ਨਾ ਹੋਏ ਨੰਗ, ਸ਼ਬਦ ਚੋਲੀ ਪ੍ਰਭ ਤਨ ਪਹਿਨਾਏ। ਸਾਚਾ ਪ੍ਰਭ ਲਗਾਏ ਅੰਗ, ਆਤਮ ਜੋਤ ਡਗਮਗਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸ ਪੁਜਾਏ । ਸਰਬ ਜਨਾਂ ਪ੍ਰਭ ਆਸਾ ਪੂਰਿਆ । ਸਾਧ ਸੰਗਤ ਪ੍ਰਭ ਲਾਹੇ ਦੁੱਖ ਵਸੂਰਿਆ। ਸਾਚੀ ਧੁਨ ਉਪਜਾਵੇ ਪ੍ਰਭ ਅਨਹਦ ਤੂਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਕਲਾ ਭਰਪੂਰਿਆ। ਸਰਬ ਕਲਾ ਪ੍ਰਭ ਭਰਪੂਰਾ। ਪ੍ਰਭ ਅਬਿਨਾਸ਼ੀ ਸਤਿਗੁਰ ਸੂਰਾ। ਕਲਜੁਗ ਜਾਮਾ ਧਾਰੇ, ਵਡ ਦਾਤਾ ਵਡ ਸੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੇ ਸਦਾ ਹਜ਼ੂਰਾ। ਸਾਧ ਸੰਗਤ ਪ੍ਰਭ ਸਦਾ ਹਜ਼ੂਰ। ਪਰਗਟ ਜੋਤ ਨਿਹਕਲੰਕ, ਸਾਚੀ ਬਖ਼ਸ਼ੇ ਚਰਨ ਧੂੜ। ਮਾਣ ਦਵਾਏ ਮਾਤਲੋਕ, ਆਤਮ ਰੰਗ ਚੜ੍ਹਾਏ ਗੂੜ੍ਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਰਾਜੇ ਰਾਣਿਆਂ ਪਾਏ ਜੂੜ । ਸ਼ਬਦ ਮਾਰ ਪ੍ਰਭ ਜਗਤ ਬੰਧਾਇਆ। ਰਾਣਿਆਂ ਮਹਾਰਾਣਿਆਂ ਪ੍ਰਭ ਪਕੜ ਉਠਾਇਆ। ਵਾਸੀ ਪੁਰੀ ਘਨਕ, ਸਾਚਾ ਧਾਮ ਪੁਰ ਘਨਕ ਵਸਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਇਆ। ਰਾਓ ਰਾਓ ਪ੍ਰਭ ਰਾਓ ਜਗਾਏ। ਮਾਇਆਧਾਰੀ ਸਰਬ ਪਲਟਾਏ। ਸਾਚਾ ਪ੍ਰਭ ਰੰਕਾਂ ਲਏ ਗਲੇ ਲਗਾਏ। ਮਹਾਰਾਜ ਸ਼ੇਰ ਸਿੰਘ ਬੰਕ ਦਵਾਰ ਸੁਹਾਏ। ਰੰਕਾਂ ਵਿਚ ਪ੍ਰਭ ਸਦਾ ਸਮਾਏ। ਨੀਚੋ ਨੀਚ ਪ੍ਰਭ ਅਖਵਾਏ। ਊਚੋ ਊਚ ਪ੍ਰਭ ਗੁਰਮੁਖ ਬਣਾਏ। ਸੂਚੋ ਸੂਚ ਸੂਚ, ਪ੍ਰਭ ਆਤਮ ਸੂਚ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੀਵ ਜੰਤ ਸਰਬ ਵਿਚ ਸਮਾਏ। ਏਕਾ ਜੋਤ ਸਰਬ ਜੀਵ ਜੰਤ। ਜੋਤ ਸਰੂਪ ਸਮਾਏ ਪ੍ਰਭ ਭਗਵੰਤ । ਜਾਣੇ ਭੇਦ ਗੁਰਮੁਖ ਵਿਰਲਾ ਸੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਬਣਾਏ ਬਣਤ। ਜੀਵ ਜੰਤ ਪ੍ਰਭ ਬਣਤ ਬਣਾਏ। ਮਾਤ ਗਰਭ ਪ੍ਰਭ ਹੋਏ ਸਹਾਏ। ਪਵਣ ਸਰੂਪੀ ਸਵਾਸ ਚਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਂਏ ਹੋਏ ਸਹਾਏ। ਮਾਤ ਗਰਭ ਜੀਵ ਤਜਾਇਆ। ਕਲਜੁਗ ਮਾਇਆ ਭਰਮ ਭੁਲਾਇਆ। ਮਦਿਰਾ ਮਾਸ ਰਸਨ ਆਹਾਰ ਬਣਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬੇਮੁਖਾਂ ਮਨੋਂ ਭੁਲਾਇਆ। ਬੇਮੁਖਾਂ ਪ੍ਰਭ ਮਨ ਡੁਲਾਏ। ਗੁਰਸਿਖਾਂ ਪ੍ਰਭ ਧੀਰ ਧਰਾਏ। ਬੇਮੁਖਾਂ ਪ੍ਰਭ ਜਗਤ ਭੁਲਾਏ। ਗੁਰਸਿਖਾਂ ਪ੍ਰਭ ਸਾਚੇ ਮਾਰਗ ਲਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਸਿਖਾਂ ਪ੍ਰਭ ਪਰਗਟ ਜੋਤ ਦਰਸ ਦਿਖਾਏ। ਬੇਮੁਖਾਂ ਮੁਖ ਨਿਕਲੇ ਹਾਏ ਹਾਏ। ਗੁਰਮੁਖ ਸਾਚੇ ਰਸਨਾ ਜੈ ਜੈ ਜੈਕਾਰ ਕਰਾਏ। ਬੇਮੁਖ ਜੀਵ ਪ੍ਰਭ ਵਹਿੰਦੇ ਵਹਿਣ ਵਹਾਏ। ਗੁਰਮੁਖ ਸਾਚੇ ਬਾਂਹੋਂ ਪਕੜ ਤਰਾਏ। ਬੇਮੁਖਾਂ ਮਿਲੇ ਨਾ ਦਰਗਹਿ ਥਾਏਂ। ਗੁਰਮੁਖਾਂ ਪ੍ਰਭ ਬੈਕੁੰਠ ਨਿਵਾਸ ਰਖਾਏ। ਬੇਮੁਖਾਂ ਧਰਮ ਰਾਜ ਦੇ ਸਜ਼ਾਏ। ਗੁਰਮੁਖਾਂ ਪ੍ਰਭ ਵਿਚ ਬਬਾਣ ਬਿਠਾਏ। ਬੇਮੁਖਾਂ ਪ੍ਰਭ ਲੱਖ ਚੁਰਾਸੀ ਜੂਨ ਭੁਗਤਾਏ। ਗੁਰਸਿਖਾਂ ਪ੍ਰਭ ਜੋਤ ਮੇਲ ਮਿਲਾਏ। ਬੇਮੁਖ ਜੀਵ ਜਗ ਸਦ ਆਵੇ ਜਾਏ। ਗੁਰਮੁਖ ਸਾਚਾ ਜੋਤ ਸਰੂਪ, ਵਿਚ ਜੋਤ ਵਿਸਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰੇ ਗੁਰਸਿਖ ਸਾਚੇ ਮਾਨਸ ਜਨਮ ਦਵਾਏ। ਗੁਰਸਿਖਾਂ ਪ੍ਰਭ ਜੋਤ ਮਿਲਾ। ਆਪਣੇ ਵਿਚ ਪ੍ਰਭ ਲਏ ਸਮਾ। ਜੋਤ ਸਰੂਪੀ ਜਾਮਾ ਵਿਚ ਮਾਤ ਪ੍ਰਭ ਲਏ ਪਾ। ਗੁਰਸਿਖ ਸਾਚੇ ਭਗਤ ਜਨ, ਪ੍ਰਭ ਫੇਰ ਲਏ ਪਰਗਟਾ। ਮਾਨਸ ਜਨਮ ਪ੍ਰਭ ਮਾਤ ਦੇ, ਪ੍ਰਭ ਚਰਨੀ ਲਏ ਲਗਾ। ਜੁਗਾਂ ਜੁਗਾਂ ਦੇ ਵਿਛੜੇ, ਪ੍ਰਭ ਸਾਚਾ ਪਕੜੇ ਬਾਂਹ। ਮਹਾਰਾਜ ਸ਼ੇਰ
ਸਿੰਘ ਸਤਿਗੁਰ ਸਾਚਾ, ਸਭ ਥਾਏਂ ਹੋਏ ਸਹਾ। ਸਾਚੇ ਪ੍ਰਭ ਜਾਮਾ ਧਾਰਿਆ। ਪਾਰਬ੍ਰਹਮ ਆਪਣਾ ਰੂਪ ਆਕਾਰਿਆ। ਨਿਰਹਾਰੀ ਨਿਰਵੈਰ ਜੋਤ ਸਰੂਪ ਪ੍ਰਭ ਨਿਰਹਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਭੇਖ ਆਕਾਰਿਆ। ਗੁਰ ਨਾਨਕ ਇਹ ਓਟ ਰਖਾਈ। ਵੇਲੇ ਅੰਤ ਕਲ ਕਲੰਕਨਿਹ ਹੋਏ ਸਹਾਈ। ਗੁਰ ਗੋਬਿੰਦ ਇਹ ਬਚਨ ਲਿਖਾਈ। ਨਿਹਕਲੰਕ ਤੇਰੀ ਸਰਨਾਈ। ਨਿਹਕਲੰਕ ਜਗਤ ਪ੍ਰਭ ਆਏ। ਲਿਖਤ ਲੇਖ ਸਚ ਵਰਤਾਏ। ਮਾਣ ਤਾਣ ਗੁਰ ਗੋਬਿੰਦ ਰਖਾਏ। ਜਾਮਾ ਧਾਰ ਘਨਕਪੁਰ ਗੁਰ ਅਰਜਨ ਸ਼ਬਦ ਸਤਿ ਕਰਾਵੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜੁਗ ਜੁਗ ਮਾਤ ਵਿਚ ਆਏ। ਸਾਚੀ ਜੋਤ ਕਲ ਅਵਤਾਰਿਆ। ਜਾਮੇ ਦਸ ਦਸ ਗੁਰ, ਨਿਹਕਲੰਕ ਤੇਰਾ ਨਾਮ ਚਿਤਾਰਿਆ। ਲਿਖਿਆ ਲੇਖ ਪ੍ਰਭ ਸਾਚੇ ਧੁਰ, ਸ਼ਬਦ ਰੂਪ ਪ੍ਰਭ ਮੇਲ ਮਿਲਾ ਰਿਹਾ । ਭੇਦ ਨਾ ਜਾਣੇ ਕੋਈ ਸੁਰ, ਕਰੋੜ ਤੇਤੀਸ ਸਦ ਰਸਨਾ ਗਾ ਲਿਆ। ਸਾਧ ਸੰਗਤ ਪ੍ਰਭ ਬੈਠੇ ਚਰਨ ਜੁੜ, ਪ੍ਰਭ ਅਬਿਨਾਸ਼ੀ ਦਰਸ ਦਿਖਾ ਲਿਆ। ਕਲਜੁਗ ਪਰਗਟੇ ਗੋਬਿੰਦ ਗੁਰ, ਸਾਧ ਸੰਗਤ ਤੇਰੇ ਸਿਰ ਫੂਲਨ ਵਰਖਾ ਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਪਤਾਲ ਅਕਾਸ਼ ਤੀਨ ਲੋਕ ਸਾਧ ਸੰਗਤ ਪ੍ਰਭ ਮਾਣ ਦੁਆ ਰਿਹਾ। ਸਾਧ ਸੰਗਤ ਪ੍ਰਭ ਮਾਣ ਦਵਾਇਆ। ਸਾਚਾ ਦਰ ਦਰਬਾਰ ਗਣ ਗੰਧਰਬ ਪ੍ਰਭ ਚਰਨ ਬਹਾਇਆ । ਸਾਚਾ ਸ਼ਬਦ ਗੁਣ ਨਿਧਾਨ ਰਸਨਾ ਗਾਇਆ। ਸਾਧ ਸੰਗਤ ਕਲ ਬੈਠੀ ਚਰਨ ਧਿਆਨ, ਪ੍ਰਭ ਅਬਿਨਾਸ਼ੀ ਸੇਵ ਕਮਾਇਆ। ਮਾਤਲੋਕ ਹੋਇਆ ਮੇਲ ਭਗਤ ਭਗਵਾਨ, ਪ੍ਰਭ ਅਬਿਨਾਸ਼ੀ ਸਿਰ ਸਾਚੇ ਛਤਰ ਝੁਲਾਇਆ। ਗੁਰਸਿਖ ਹੋਏ ਚਤੁਰ ਸੁਜਾਨ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਆ। ਗੁਰਸਿਖ ਹੋਏ ਚਤੁਰ ਸੁਜਾਨਾ। ਸਾਚਾ ਪ੍ਰਭ ਆਤਮ ਦੇਵੇ ਬ੍ਰਹਮ ਗਿਆਨਾ। ਪਹਿਲੀ ਮਾਘ ਦਰ ਆਏ ਕਰਨ ਚਰਨ ਧੂੜ ਇਸ਼ਨਾਨਾ। ਜੋਤ ਸਰੂਪੀ ਨਿਹਕਲੰਕ ਕਲਜੁਗ ਪਹਰਿਆ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਰਮਈਆ ਰਾਮਾ। ਰਾਮ ਰਾਮ ਰਾਮ ਪ੍ਰਭ ਅਵਤਾਰੇ । ਦੁਆਪਰ ਜਾਮਾ ਧਾਰ ਬਣਿਆ ਕ੍ਰਿਸ਼ਨ ਮੁਰਾਰੇ । ਕਲਜੁਗ ਪਰਗਟੇ ਜੋਤ ਪ੍ਰਭ ਨੈਣ ਮੁਧਾਰੇ। ਜਾਮਾ ਧਾਰ ਵਿਚ ਪੁਰੀ ਘਨਕ, ਸਾਧ ਸੰਗਤ ਤੇਰੀ ਪੈਜ ਸਵਾਰੇ। ਜੋਤ ਸਰੂਪੀ ਲਾਏ ਤਨਕ, ਸਾਧ ਸੰਗਤ ਸੋਹੇ ਪ੍ਰਭ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਬੇਮੁਖਾਂ ਮਾਰੇ ਸੋਹੰ ਸ਼ਬਦ ਖੰਡਾ ਦੋ ਧਾਰੇ। ਸੋਹੰ ਖੰਡਾ ਦੋ ਧਾਰ। ਸ੍ਰਿਸ਼ਟ ਸਬਾਈ ਕਰ ਜਾਏ ਪਾਰ। ਚਾਰ ਕੁੰਟ ਪੈ ਜਾਏ ਹਾਹਾਕਾਰ। ਸਾਧ ਸੰਗਤ ਪ੍ਰਭ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਤੇਰੇ ਭਰ ਜਾਏ ਭੰਡਾਰ। ਸਤਿਗੁਰ ਸਾਚਾ ਨਿਹਕਲੰਕ ਪੂਰਨ ਨਰ ਅਵਤਾਰ । ਨਰਾਇਣ ਨਰ ਨਰ ਅਵਤਾਰਾ । ਨਿਰੰਜਣ ਜੋਤ ਜੋਤ ਨਿਰੰਕਾਰਾ। ਪਾਰਬ੍ਰਹਮ ਪ੍ਰਭ ਅਪਰ ਅਪਾਰਾ। ਕਰੇ ਭੇਖ ਅਗੰਮ ਅਪਾਰਾ। ਭਰਮ ਭੁਲੇਖੇ ਭੁਲਾਇਆ ਸਰਬ ਸੰਸਾਰਾ। ਸਾਧ ਸੰਗਤ ਪ੍ਰਭ ਲਾਏ ਲੇਖੇ, ਚਲ ਆਏ ਚਰਨ ਦਵਾਰਾ। ਹੰਕਾਰੀਆਂ ਪ੍ਰਭ ਕੱਢੇ ਭੁਲੇਖੇ, ਦਰ ਆਇਨ ਕਰਨ ਨਿਮਸਕਾਰਾ। ਸਾਚੀ ਜੋਤ ਪ੍ਰਭ ਅਬਿਨਾਸ਼ ਵੇਖੇ, ਮਾਤਲੋਕ ਹੋਏ ਉਜਿਆਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਭਰੇ ਭੰਡਾਰਾ। ਸੋਹੰ ਸ਼ਬਦ ਤੇਰੀ ਜੈਕਾਰ। ਦੁਖ ਭੁਖ ਗੁਰ ਸੰਗਤ ਜਾਏ ਮਾਰ। ਆਤਮ ਸਾਚਾ ਸੁਖ ਭਰ ਜਾਏ ਸਰਬ ਭੰਡਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਚਰਨ ਪਿਆਰ। ਸਾਚਾ ਪ੍ਰਭ ਜੋਤ ਨਿਰੰਜਣ। ਪਤਤ ਪਾਵਨ ਦੁਖ ਭੈ ਭੰਜਨ । ਚਰਨ ਧੂੜ ਸਾਚਾ ਮਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਤ੍ਰੈਲੋਕੀ ਨੰਦਨ। ਜੋਤ ਜਗਾਏ ਪ੍ਰਭ ਅਪਾਰੇ।
ਸਾਚਾ ਲਿਖਤ ਲਿਖਾਏ ਪ੍ਰਭ ਲਿਖਾਰੇ। ਰਿਖੀ ਕੇਸ਼ ਗਵਰਧਨ ਧਾਰੇ। ਸਾਵਲ ਸੁੰਦਰ ਕ੍ਰਿਸ਼ਨ ਮੁਰਾਰੇ। ਬਣਤ ਬਣਾਈ ਸ੍ਰਿਸ਼ਟ ਸਾਰੇ। ਜੋਤ ਸਰੂਪ ਪ੍ਰਭ ਸਰਬ ਸਮਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਲਿਖਾਰੇ। ਸਾਚਾ ਪ੍ਰਭ ਲਿਖਤ ਲਿਖਾ। ਸਾਚਾ ਪ੍ਰਭ ਸਰ ਅੰਮ੍ਰਿਤ ਥੇਹ ਜਾਏ ਕਰਾ। ਸਿੰਘਾਸਣ ਕਲਸੀਆਂ ਲਏ ਉਠਾ। ਨਿਹਕਲੰਕ ਪਾਰ ਬਿਆਸੋਂ ਚਰਨ ਲਏ ਟਿਕਾ। ਹੁਕਮ ਵਰਤਾਵੇ ਸ਼ਬਦ ਚਲਾਵੇ, ਲੱਖ ਸੱਤਰ ਲਏ ਚੜ੍ਹਾ। ਸ਼ਬਦ ਜਣਾਵੇ ਭਾਣਾ ਵਰਤਾਵੇ, ਮਾਝਾ ਮਲੀਆ ਮੇਟ ਕਰਾ। ਝੂਠੇ ਜੀਵ ਝੂਠੇ ਦਾਅਵੇ, ਕਲਜੁਗ ਰਹੇ ਬਣਾ । ਭਾਣਾ ਵਰਤੇ ਪ੍ਰਭ ਵਰਤਾਵੇ, ਕਲਜੁਗ ਜੀਵ ਕੋਈ ਜਾਣੇ ਨਾ। ਬੀਰ ਬੇਤਾਲੇ ਹੋਏ ਬੇਹਾਲੇ, ਕਲਜੁਗ ਜੀਵਾਂ ਖੂਨ ਪਿਆਸੀ ਧਰਤੀ ਮਾਂ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਜਾਮ ਬੇਮੁਖਾਂ ਮੌਤ ਦਏ ਪਿਲਾ। ਬੇਮੁਖਾਂ ਪ੍ਰਭ ਜਾਮ ਪਿਲਾਇਆ। ਗੋਦੀ ਮੌਤ ਪ੍ਰਭ ਸੁਆਇਆ। ਮਦਿ ਮਾਸੀ ਕੋਈ ਰਹਿਣ ਨਾ ਪਾਇਆ। ਜਗਤ ਉਦਾਸੀ ਪ੍ਰਭ ਲਾਹੀ ਮਾਇਆ । ਥਿਰ ਘਰ ਵਾਸੀ ਭਾਣਾ ਕਲ ਵਰਤਾਇਆ । ਘਨਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਰਤਾਏ ਸੋ ਜੋ ਕੋਈ ਲਏ ਸ਼ਬਦ ਲਿਖਾਇਆ। ਸ਼ਬਦ ਲਿਖਾਏ ਜਗਤ ਜਣਾਏ। ਬੇਮੁਖਾਂ ਪ੍ਰਭ ਪਰਦਾ ਪਾਏ। ਦਰ ਆਇਣ ਜਾਇਣ ਪਤਿ ਗੁਆਏ। ਪ੍ਰਭ ਅਬਿਨਾਸ਼ੀ ਦੁਖ ਦਰਦ ਵਿਨਾਸੀ, ਆਪਣਾ ਭੇਦ ਛੁਪਾਏ । ਮਹਾਰਾਜ ਸ਼ੇਰ ਸਿੰਘ ਘਨਕਪੁਰ ਵਾਸੀ, ਵੇਲੇ ਅੰਤ ਕਲਜੁਗ ਜੀਵ ਸਰਬ ਬਿਲਲਾਏ। ਸਾਚੇ ਪ੍ਰਭ ਸਤਿ ਕਰਮ ਕਮਾਵਣਾ। ਲਿਖਿਆ ਲੇਖ ਸੰਤ ਮਨੀ ਸਿੰਘ ਸਤਿ ਕਰਾਵਣਾ। ਪ੍ਰਭ ਅਬਿਨਾਸ਼ੀ ਕੀਆ ਭੇਸ, ਮਾਝਾ ਦੇਸ ਵਿਚ ਖ਼ਾਕ ਮਿਲਾਵਣਾ। ਵੱਡੇ ਵੱਡੇ ਜੋ ਨਰੇਸ਼, ਸਭ ਤਖ਼ਤੋਂ ਲਾਹ ਬਹਾਵਣਾ । ਜੋਤ ਸਰੂਪ ਗੁਰਸਿਖ ਸਾਚੇ ਸਦਾ ਪਰਵੇਸ਼, ਸਾਢੇ ਸੈਂਤੀ ਸਾਲ ਵਿਚ ਸਮਾਵਣਾ। ਮਹਾਰਾਜ ਸ਼ੇਰ ਸਿੰਘ ਸਦਾ ਅਦੇਸ, ਸਾਧ ਸੰਗਤ ਤੇਰਾ ਵਕ਼ਤ ਕਰੇ ਸੁਹਾਵਣਾ। ਬੇਮੁਖ ਜੀਵਾਂ ਕਰਮ ਹੋਏ ਮਾੜੇ। ਸ੍ਰਿਸ਼ਟ ਸਬਾਈ ਪ੍ਰਭ ਚਬਾਈ ਦਾੜ੍ਹੇ। ਜੋਤ ਸਰੂਪ ਪਰਗਟ ਜੋਤ ਝੂਠੇ ਜੀਵ ਅਗਨ ਜੋਤ ਵਿਚ ਸਾੜੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਤੇਰੇ ਸਤਿਜੁਗ ਉਪਜਾਏ ਸਾਚੇ ਲਾੜੇ । ਗੁਰਸਿਖ ਸਾਚਾ ਸਤਿਜੁਗ ਉਪਜਾਣਾ। ਸਾਚਾ ਬ੍ਰਹਮ ਗਿਆਨ ਪ੍ਰਭ ਰਿਦੇ ਉਪਜਾਣਾ। ਗੁਣਵੰਤ ਗੁਣੀ ਨਿਧਾਨ ਪਰਗਟ ਦਰਸ ਦਿਖਾਣਾ। ਜੋਤ ਜਗਾਈ ਵਿਚ ਦੇਹ ਮਹਾਨ, ਅਗਿਆਨ ਅੰਧੇਰ ਮਿਟਾਣਾ। ਸਾਚਾ ਸ਼ਬਦ ਸੁਣਾਇਆ ਕਾਨ, ਰਾਗ ਧੁਨ ਉਪਜਾਇਆ। ਗੁਰਮੁਖ ਸਾਚੇ ਮਨ ਜਾਏ ਮਾਨ, ਪ੍ਰਭ ਅਬਿਨਾਸ਼ੀ ਦਰਸ ਦਿਖਾਇਆ। ਕਲਜੁਗ ਜੀਵ ਭੁੱਲੇ ਅੰਞਾਣ, ਵੇਲਾ ਅੰਤ ਹੱਥੋਂ ਗਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਰਮ ਭੁਲੇਖਾ ਡਾਹਢਾ ਪਾਇਆ। ਭਰਮ ਭੁਲੇਖੇ ਪ੍ਰਭ ਸਰਬ ਭੁਲਾਏ। ਗਿਆਨੀਆਂ ਧਿਆਨੀਆਂ ਪ੍ਰਭ ਦਿਸ ਨਾ ਆਏ। ਤੀਰਥ ਇਸ਼ਨਾਨੀਆਂ ਪ੍ਰਭ ਆਤਮ ਵਿਕਾਰ ਚਲਾਏ। ਨਿਤ ਨਿਤ ਉਠ ਪੜ੍ਹਨ ਜੋ ਬਾਣੀਆਂ, ਪ੍ਰਭ ਉਲਟੀ ਮਤ ਕਰਾਏ। ਕਲਜੁਗ ਦੇਵੇ ਪ੍ਰਭ ਸਚ ਨਿਸ਼ਾਨੀਆਂ, ਕੂਕਰ ਸੂਕਰ ਜੂਨ ਪਵਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਜੀਵਾਂ ਰਿਹਾ ਭੁਲਾਏ। ਕਲਜੁਗ ਜੀਵ ਵਡ ਗਿਆਨੀ। ਆਤਮ ਹੋਏ ਜੀਵ ਨਾਦਾਨੀ। ਦਿਸ ਨਾ ਆਏ ਪ੍ਰਭ ਕਿਸੇ ਗੁਣੀ ਨਿਧਾਨੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖਿੱਚੇ ਜੋਤ ਗਗਨ ਪਤਾਲੀ ਖਾਣੀ ਬਾਣੀ । ਸਾਚਾ ਪ੍ਰਭ ਜੋਤ ਖਿਚਾਏ। ਸ਼ਕਤ ਕਿਸੇ ਦੀ ਰਹਿਣ ਨਾ ਪਾਏ। ਗੀਤਾ ਗਿਆਨ ਸਾਚਾ ਧਿਆਨ ਮੁਖ ਰਖਾਏ। ਜਾਮਾ ਧਾਰ ਨਿਹਕਲੰਕ ਕਲਜੁਗ ਅੰਤਮ ਦੇ ਮਿਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਏਕਾ ਰਾਹ ਚਲਾਏ। ਕਲਜੁਗ
ਪੂਜਾ ਪ੍ਰਭ ਮਿਟਾਏ। ਏਕਾ ਦੂਜਾ ਭਉ ਚੁਕਾਏ। ਤੀਜਾ ਚੌਥਾ ਕੋਈ ਰਹਿਣ ਨਾ ਪਾਏ। ਪੰਚਮ ਵਿਚ ਪ੍ਰਭ ਆਪ ਸਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚਾ ਮਾਰਗ ਲਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਦਰ ਰਹੇ ਬਿਲਲਾਏ । ਦੁਖੀਆਂ ਦੁੱਖ ਨਿਵਾਰ ਪ੍ਰਭ, ਆਤਮ ਸੁਖ ਦਵਾਏ। ਦੁਖੀਆਂ ਦੁੱਖ ਨਿਵਾਰ ਪ੍ਰਭ, ਦੁੱਖ ਦਲਿਦਰ ਨੇੜ ਨਾ ਆਏ। ਦੁਖੀਆਂ ਦੁੱਖ ਨਿਵਾਰ ਪ੍ਰਭ, ਸਾਚੀ ਜੋਤ ਫੇਰ ਜਗਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਚਰਨ ਆਏ ਜੋ ਸੀਸ ਨਿਵਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਗੁਰਸਿਖ ਦੁਖੀਆ ਕੋਈ ਰਹਿਣ ਨਾ ਪਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਸੋਹੰ ਅੰਮ੍ਰਿਤ ਮੁਖ ਚੁਆਏ। ਦੁਖੀਆਂ ਦੁਖ ਨਿਵਾਰ ਪ੍ਰਭ, ਅੰਮ੍ਰਿਤ ਰਸ ਦੇਹ ਚੁਆਏ। ਦੁਖੀਆਂ ਦੁਖ ਨਿਵਾਰ ਪ੍ਰਭ, ਚਰਨ ਪ੍ਰੀਤੀ ਸਾਚਾ ਰਾਹ ਦਿਖਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਲਿਖਿਆ ਕਰਮ ਦੇ ਮਿਟਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਭੁਲਿਆਂ ਲਏ ਬਖ਼ਸ਼ਾਏ। ਦੁਖੀਆਂ ਦੁਖ ਨਿਵਾਰ ਪ੍ਰਭ, ਸਾਚਾ ਨੂਰ ਫੇਰ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦੀ ਆਸ ਪੁਜਾਏ। ਦੁਖੀਆਂ ਪ੍ਰਭ ਦੁਖ ਨਿਵਾਰੇ। ਸੋਹੰ ਸ਼ਬਦ ਰੱਖੇ ਆਧਾਰੇ । ਅਮਕਾ ਜੀਆ ਪ੍ਰਭ ਦਰ ਦੁਰਕਾਰੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਿਰਪਾ ਪਾਰ ਉਤਾਰੇ। ਦੁਖ ਦਰਦ ਦੇਹ ਨਿਵਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਸਾਚਾ ਨਾਮ ਪ੍ਰਭ ਦੇ ਭੰਡਾਰਿਆ। ਸਾਚਾ ਕਾਮ ਕਰੇ ਪ੍ਰਭ ਕਰਤਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਦੁਖ ਨਿਵਾਰਿਆ। ਦੂਖਨ ਦੂਖ ਨਿਵਾਰ ਪ੍ਰਭ, ਦਰ ਜੋ ਜਨ ਆਏ। ਭੂਖਨ ਭੂਖ ਨਿਵਾਰ ਪ੍ਰਭ, ਜੋ ਦਰ ਮੰਗਣ ਆਏ। ਸੂਖਨ ਸੂਖ ਅਧਾਰ ਪ੍ਰਭ, ਆਤਮ ਸੁਖ ਉਪਜਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੀ ਆਸ ਪੁਜਾਏ। ਆਤਮ ਦੁਖ ਪ੍ਰਭ ਨਿਵਾਰਿਆ। ਪੂਰਬ ਕਰਮ ਪ੍ਰਭ ਵਿਚਾਰਿਆ। ਮਾਨਸ ਜਨਮ ਵਿਚ ਕਾਜ ਸੁਆਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋ ਜਨ ਆਏ ਚਰਨ ਨਿਮਸਕਾਰਿਆ। ਸਾਧ ਸੰਗਤ ਤੇਰਾ ਮਿਟੇ ਰੋਗ। ਆਤਮ ਜਾਏ ਝੂਠਾ ਰੋਗ। ਪ੍ਰਭ ਅਬਿਨਾਸ਼ੀ ਦੇਵੇ ਦਰਸ ਅਮੋਘ। ਸੋਹੰ ਸਾਚਾ ਸ਼ਬਦ ਪ੍ਰਭ ਦੇਵੇ ਜੋਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦੇਹੀ ਕੱਟੇ ਰੋਗ। ਸਾਚਾ ਪ੍ਰਭ ਦਇਆ ਕਮਾਏ। ਦੁਖੀ ਜੀਵਾਂ ਹੋਏ ਸਹਾਏ। ਸਾਚਾ ਨੂਰ ਪ੍ਰਭ ਸ਼ਰਧਾ ਪੂਰ ਝੋਲੀ ਪਾਏ। ਪ੍ਰਭ ਗੁਣ ਭਰਪੂਰ, ਦੁਖ ਰੋਗ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਦਇਆ ਕਮਾਏ। ਦੁਖ ਰੋਗ ਪ੍ਰਭ ਨਿਵਾਰਿਆ। ਏਕਾ ਜਾਪ ਤੀਨ ਤਾਪ ਕਰੇ ਖੁਆਰਿਆ। ਪਰਗਟੇ ਆਪ ਪ੍ਰਭ ਜੋਤ ਸਰੂਪ ਕਰ ਆਕਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਅਗੰਮ ਅਪਾਰਿਆ। ਸਾਚਾ ਪ੍ਰਭ ਸੱਚਾ ਸਿਕਦਾਰ। ਵਰਤੇ ਵਰਤਾਵੇ ਵਿਚ ਸੰਸਾਰ। ਆਵੇ ਜਾਵੇ ਵਾਰੋ ਵਾਰ। ਕਲਜੁਗ ਜਾਮਾ ਨਿਹਕਲੰਕ ਲਿਆ ਧਾਰ। ਵੇਲੇ ਅੰਤ ਕਲਜੁਗ ਆਈ ਹਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਮਾਰੇ ਮਾਰ। ਅੰਤਕਾਲ ਪ੍ਰਭ ਕਲ ਕਰਾਏ। ਬੇਮੁਖ ਜੀਵ ਵਾਂਗ ਦਾਲ ਦੋਫਾੜ ਕਰਾਏ। ਗੁਰਮੁਖ ਸਾਚੇ ਨਾਮ ਪ੍ਰਭ ਰਸਨਾ ਦਏ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਧੀਰ ਧਰਾਏ। ਧੀਰ ਧਰਾਏ ਵਡ ਧੀਰਨ ਧੀਰਾ। ਪ੍ਰਭ ਅਬਿਨਾਸ਼ੀ ਵਡ ਪੀਰਨ ਪੀਰਾ। ਗੁਰਮੁਖਾਂ ਅੰਮ੍ਰਿਤ ਮੁਖ ਚੁਆਏ। ਜਿਉਂ ਬਾਲਕ ਮਾਤਾ ਸੀਰਾ। ਆਤਮ ਦੁਖ ਗਵਾਏ ਸ਼ਾਂਤ ਕਰਾਏ ਸਰੀਰਾ। ਮਿਟੇ ਰੋਗ ਦੁਖ ਪਰਕਾਸ਼ਿਆ। ਦੇਵੇ ਦਰਸ ਪ੍ਰਭ ਅਬਿਨਾਸ਼ਿਆ। ਸਾਚਾ ਸੁਖ ਪ੍ਰਭ ਦਰ ਭੋਗ, ਸਾਧ ਸੰਗਤ ਪ੍ਰਭ ਸਦ ਰੱਖੇ ਵਾਸਿਆ। ਪ੍ਰਭ
ਅਬਿਨਾਸ਼ੀ ਕੱਟੇ ਰੋਗ, ਜੋ ਜਨ ਹੋਏ ਦਾਸਨ ਦਾਸਿਆ। ਦਾਸਨ ਦਾਸ ਜੋ ਜਨ ਆਏ। ਪ੍ਰਭ ਅਬਿਨਾਸ਼ੀ ਸਾਚੀ ਜੋਤ ਮਿਲਾਏ। ਸਾਚੀ ਜੋਤ ਹੋਏ ਪਰਕਾਸ਼, ਆਤਮ ਅੰਧੇਰ ਰਹੇ ਨਾ ਕੋਏ। ਦੇਹੀ ਦੁਖੜੇ ਹੋਏ ਨਾਸ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਦਇਆ ਕਮਾਏ। ਕਰੇ ਬੇਨੰਤੀ ਪਹਿਲੀ ਮਾਘ। ਸੋਇਆ ਹਿਰਦਾ ਜਾਏ ਜਾਗ । ਸਾਚਾ ਪ੍ਰਭ ਉਪਜਾਵੇ ਸਾਚਾ ਰਾਗ। ਗੁਰਮੁਖ ਸਾਚੇ ਆਤਮ ਭਏ ਵੈਰਾਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਸ਼ਬਦ ਲਗਾਵੇ ਜਾਗ । ਸਾਚਾ ਸ਼ਬਦ ਪ੍ਰਭ ਚਲਾਏ। ਆਤਮ ਵਿਚ ਨਿਵਾਸ ਰਖਾਏ। ਜੋਤ ਸਰੂਪੀ ਸਾਚਾ ਦੀਪ ਵਿਚ ਦੇਹ ਜਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੁਰਤ ਸ਼ਬਦ ਦਾ ਮੇਲ ਮਿਲਾਏ। ਗੁਰਸਿਖ ਤੇਰਾ ਸ਼ਬਦ ਮੇਲ। ਨਿਜਾਨੰਦ ਵੇਖ ਪ੍ਰਭ ਕਾ ਖੇਲ। ਪ੍ਰਭ ਸਾਚੀ ਜੋਤ ਕਰੇ ਪਰਕਾਸ਼, ਸੋਹੰ ਪਾਏ ਸਾਚਾ ਤੇਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਰੰਗ ਨਵੇਲ। ਰੰਗ ਨਵੇਲ ਆਪ ਪ੍ਰਭ, ਵਿਚ ਹਿਰਦੇ ਵਸੇ। ਜੋਤ ਸਰੂਪੀ ਪਰਗਟ ਜੋਤ, ਸਾਚਾ ਭੇਦ ਦੱਸੇ। ਪ੍ਰਭ ਖੋਲ੍ਹ ਵਖਾਏ ਤੇਰੀ ਸੁਰਤ, ਕਰੇ ਪਰਕਾਸ਼ ਜਿਉਂ ਰਵ ਸਸੇ। ਦੁਰਮਤ ਮੈਲ ਜਾਏ ਧੋਤ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਹਿਰਦੇ ਵਸੇ। ਸਾਚਾ ਪ੍ਰਭ ਜੋਤ ਜਗਾਏ । ਗੁਰਸਿਖ ਤੇਰਾ ਤੀਜਾ ਨੈਣ ਖੁਲ੍ਹਾਏ। ਭੁਲ ਭੁਲ ਭੁਲ ਮਦਿਰਾ ਮਾਸ ਹੱਥ ਨਾ ਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਕਰਮ ਕਮਾਏ। ਝੂਠੀ ਕਾਇਆ ਪ੍ਰਭ ਜੋਤ ਜਗਾਈ। ਸਾਚਾ ਦੀਪਕ ਵਿਚ ਦੇਹ ਟਿਕਾਈ। ਸੋਹੰ ਨਾਮ ਵਿਚ ਬੱਤੀ ਪਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਵਣ ਸਰੂਪੀ ਸ਼ਬਦ ਚਲਾਈ। ਸ਼ਬਦ ਸਰੂਪੀ ਪਵਣ ਹੁਲਾਰਾ। ਗੁਰਸਿਖ ਦੇਵੇ ਮੋਖ ਦਵਾਰਾ। ਸਦਾ ਸਮੀਪਤ ਪ੍ਰਭ ਭਤਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਕਰੇ ਆਕਾਰਾ । ਆਤਮ ਹੋਏ ਜੋਤ ਆਕਾਰ। ਹਉਮੇ ਜਾਏ ਵਿਚੋਂ ਹੰਕਾਰ। ਪ੍ਰਭ ਸਾਚੇ ਦੀ ਪਾਏ ਸਾਚੀ ਸਾਰ। ਖੋਲ੍ਹ ਦੇਵੇ ਪ੍ਰਭ ਦਸਮ ਦਵਾਰ। ਅਨਹਦ ਸ਼ਬਦ ਉਪਜੇ ਧੁਨਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਭਰੇ ਭੰਡਾਰ। ਸਾਚਾ ਸ਼ਬਦ ਸਚ ਗਿਆਨਾ । ਸਾਚਾ ਪ੍ਰਭ ਭਗਤ ਭਗਵਾਨਾ। ਸਾਚਾ ਪ੍ਰਭ ਸੋਹੰ ਦੇਵੇ ਵਡ ਦਾਨੀ ਦਾਨਾ। ਆਤਮ ਹੋਏ ਜੋਤ ਪਰਕਾਸ਼, ਜੋਤ ਜਗੇ ਮਹਾਨਾ। ਅਗਿਆਨ ਅੰਧੇਰ ਜਾਏ ਵਿਨਾਸ, ਜਨ ਹੋਵੇ ਸੁਘੜ ਸੁਜਾਨਾ। ਗੁਰਚਰਨ ਪ੍ਰੀਤੀ ਸੱਚੀ ਰਹਿਰਾਸ, ਦੇਵੇ ਦਰਸ ਵਿਸ਼ਨੂੰ ਭਗਵਾਨਾ। ਸਾਚਾ ਪ੍ਰਭ ਦਰਸ ਦਿਖਾਏ। ਗੁਰਸਿਖ ਸੋਇਆ ਪ੍ਰਭ ਬਾਹੋਂ ਪਕੜ ਉਠਾਏ। ਪ੍ਰਭ ਅਬਿਨਾਸ਼ੀ ਪਰਗਟ ਹੋਇਆ, ਸਾਚਾ ਨਾਮ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ। ਸਾਚੇ ਨਾਮ ਸਤਿ ਵਡਿਆਈ। ਸਾਚੇ ਨਾਮ ਰਸਨਾ ਜਪ ਕਲਜੁਗ ਜੀਵ ਪਰਮਗਤ ਪਾਈ। ਸਾਚਾ ਨਾਮ ਪੂਰਨ ਕਰਾਏ ਕਾਮ ਕਲਜੁਗ ਜੀਵ ਭੁਲ ਨਾ ਜਾਈ। ਸਾਚਾ ਨਾਮ ਘਨਈਆ ਸ਼ਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਕੰਨ ਸੁਣਾਈ। ਰਾਗਨ ਰਾਗ ਪ੍ਰਭ ਰਾਗ ਉਪਜਾਏ। ਸਵਾਂਗੀ ਸਵਾਂਗ ਪ੍ਰਭ ਸਾਚਾ ਸਵਾਂਗ ਰਚਾਏ। ਗੁਰਮੁਖ ਸਾਚੀ ਰੱਖੀ ਤਾਂਘ, ਪਰਗਟ ਜੋਤ ਪ੍ਰਭ ਦਰਸ ਦਿਖਾਏ। ਪ੍ਰਭ ਦਰ ਮੰਗੇ ਸਾਚੀ ਮਾਂਗ, ਸਚ ਵਸਤ ਪ੍ਰਭ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਕੋਈ ਭੁਲ ਨਾ ਜਾਏ। ਸਾਚਾ ਨਾਮ ਪ੍ਰਭ ਦਰ ਪਾ। ਪ੍ਰਭ ਅਬਿਨਾਸ਼ੀ ਨਾ ਦੇਣਾ ਭੁਲਾ। ਆਤਮ ਬੁਝੀ ਦੀਪ ਪ੍ਰਭ ਸਾਚਾ ਦਏ ਜਗਾ। ਅੰਮ੍ਰਿਤ ਆਤਮ ਸਾਚਾ ਰਸ, ਪ੍ਰਭ ਮੁਖ ਦਏ ਚੁਆ। ਪ੍ਰਭ ਅਬਿਨਾਸ਼ੀ ਹੋਏ ਵਸ, ਪਰਗਟ ਜੋਤ ਦੇਵੇ ਦਰਸ ਦਿਖਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਰਸਨਾ
ਸਦ ਜੀਵ ਗਾ। ਸਾਚਾ ਸ਼ਬਦ ਸਾਚਾ ਗੁਰ ਮੰਤਰ। ਦੇਵੇ ਪ੍ਰਭ ਸਾਚਾ ਨਿਰੰਤਰ । ਆਦਿ ਜੁਗਾਦਿ ਜੁਗਾਦਿ ਆਦਿ ਸਦਾ ਰਹੰਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਤੇਰੀ ਬਣਤਰ। ਗੁਰਸਿਖ ਚਲੇ ਪ੍ਰਭ ਕੇ ਭਾਓ। ਸਾਚਾ ਪ੍ਰਭ ਸਦ ਲਾਗੇ ਪਾਉ। ਸੋਹੰ ਸਾਚਾ ਸ਼ਬਦ ਰਸਨਾ ਸਦ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਨਾਮ ਦਾਨ ਜਿਸ ਜਨ ਜਾਣਿਆ। ਪੂਰਨ ਬ੍ਰਹਮ ਬ੍ਰਹਮ ਸਰੂਪ ਪਛਾਣਿਆ। ਪ੍ਰਭ ਅਬਿਨਾਸ਼ੀ ਜੋਤ ਸਰੂਪ ਸੁਖ ਸਾਚਾ ਮਾਣਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਚਲਾਏ ਆਪਣੇ ਭਾਣਿਆ। ਗੁਰ ਸਾਚਾ ਸਦ ਰਸਨਾ ਗਾ। ਪ੍ਰਭ ਅਬਿਨਾਸ਼ੀ ਸੱਚਾ ਪਾ। ਆਤਮ ਪਰਦਾ ਲਏ ਹਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵੱਛ ਸਰੂਪ ਦੇਵੇ ਦਰਸ ਦਿਖਾ। ਸਵੱਛ ਸਰੂਪ ਗੁਰਮੁਖ ਵਿਰਲਾ ਜਾਣੇ ਪ੍ਰਭ ਰੰਗ ਅਨੂਪ। ਜੋਤ ਨਿਰੰਜਣ ਨਿਹਕਲੰਕ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਤੇਰਾ ਸਾਚਾ ਦੂਤ। ਸੋਹੰ ਸ਼ਬਦ ਗੁਰ ਦੂਤ ਬਣਾਇਆ। ਸਾਧ ਸੰਗਤ ਦੇ ਵਿਚ ਸਮਾਇਆ। ਸਾਚਾ ਫ਼ਰਮਾਣ ਧੁਰਦਰਗਾਹੋਂ ਲੈ ਕੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਕਾਲ ਮਾਣ ਦਵਾਇਆ। ਸਾਚਾ ਸ਼ਬਦ ਚਲੇ ਸਵਾਸਾ। ਸੋਹੰ ਜਪ ਜੀਵ ਵਿਚ ਨਾਸਾ। ਆਵਣ ਜਾਵਣ ਪ੍ਰਭ ਕਾ ਵਾਸਾ। ਸ੍ਰਿਸ਼ਟ ਸਬਾਈ ਝੂਠਾ ਖੇਲ ਤਮਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਦਾਸਨ ਦਾਸਾ। ਰਸਨਾ ਜਪ ਰਮਈਆ ਰਾਮ। ਦੇਵੇ ਦਰਸ ਘਨਈਆ ਸ਼ਾਮ। ਸੋਹੰ ਸਾਚਾ ਪ੍ਰਭ ਦਵਈਆ ਨਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਪੂਰ ਕਰਾਏ ਕਾਮ । ਆਤਮ ਮਨਸਾ ਹੋਏ ਪੂਰੀ। ਗੁਰਸਿਖ ਸੁਰਤੀ ਨਾ ਰਹੇ ਅਧੂਰੀ। ਉਪਜੇ ਜੋਤ ਰੱਖੇ ਸਤਿ ਸਰੂਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਨੂਰੋ ਨੂਰੀ। ਸਾਂਤਕ ਤੇਰਾ ਰੂਪ ਸਤਿ। ਪ੍ਰਭ ਅਬਿਨਾਸ਼ੀ ਪਾਵੇ ਸਾਚੀ ਮਤਿ। ਸ਼ਬਦ ਅਧਾਰ ਰਖਾਵੇ ਯਤ। ਏਕ ਸ਼ਬਦ ਚਾਰ ਵਰਨ ਰਖਾਵੇ ਤਤ। ਚਰਨ ਪ੍ਰੀਤੀ ਦੇਵੇ ਸਾਚੇ ਸੁਤ। ਪਾਰਬ੍ਰਹਮ ਪਰਮੇਸ਼ਵਰ ਅਚੁਤ। ਬਸੰਤ ਰੂਪ ਰਹੇ ਤੇਰੀ ਰੁਤ। ਸਤਿਜੁਗ ਜੀਵ ਉਪਾਏ ਪ੍ਰਭ ਸਾਚੇ ਸੁਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਸੁਹਾਏ ਰੁਤ। ਸਾਂਤਕ ਸਤਿ ਸਤਿ ਵਰਤਾਰ। ਸਾਂਤਕ ਤੇਰਾ ਸਤਿ ਦਰਬਾਰ। ਸਾਂਤਕ ਤੇਰਾ ਰੂਪ ਅਪਾਰ। ਸਾਂਤਕ ਸੁਰਤੀ ਸ਼ਬਦ ਅਧਾਰ। ਸਾਂਤਕ ਰੂਪ ਧਰੇ ਕਰਤਾਰ। ਸਾਂਤਕ ਸਤਿਜੁਗ ਤੇਰਾ ਅਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਸਚ ਵਰਤਾਵੇ ਵਿਚ ਸੰਸਾਰ। ਸਾਂਤਕ ਸਾਚਾ ਸਤਿਜੁਗ ਸਾਲਸ। ਗੁਰਮੁਖ ਉਪਜਾਵੇ ਖਾਲਸ। ਗੁਰ ਸਾਚੇ ਜੀਵ ਪਰਗਟਾਵੇ ਲਾਲਸ। ਲਾਲਚ ਕੋਏ ਨਾ ਕਰੇ ਮਾਨਸ। ਭੁੱਖਾ ਜੀਵ ਨਾ ਕੋਏ ਬਿਲਲਾਏ ਪ੍ਰਭ ਸਾਚਾ ਸਾਲਸ । ਮਦਿਰਾ ਮਾਸ ਨਾ ਕੋਏ ਰਸਨਾ ਲਾਏ, ਪ੍ਰਭ ਸਦਾ ਰਹੇ ਨਾਲਿਸ। ਪ੍ਰਭ ਏਕਾ ਰੁਤ ਬਣਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਏਂ ਸਮਾਲਸ। ਸਾਂਤਕ ਦੇਵੇ ਸਤਿ ਵਡਿਆਈ। ਗੁਰਮੁਖ ਆਤਮ ਪ੍ਰਭ ਸਾਂਤ ਕਰਾਈ। ਸੋਹੰ ਸਾਚੀ ਦਾਤ ਪ੍ਰਭ ਝੋਲੀ ਪਾਈ। ਸਰਬ ਮਿਟਾਏ ਜ਼ਾਤ ਪਾਤ, ਚਾਰ ਵਰਨ ਬਣਾਏ ਭੈਣ ਭਾਈ। ਸਤਿਜੁਗ ਬਖ਼ਸ਼ੇ ਸਾਚੀ ਕਰਾਮਾਤ, ਆਤਮ ਸਚ ਸਚ ਵਰਤਾਈ। ਸੋਹੰ ਸ਼ਬਦ ਚਲਾਵੇ ਸਾਚੀ ਗਾਥ, ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਜਾਮਾ ਧਾਰੇ ਪ੍ਰਭ ਵਿਚ ਮਾਤ, ਨਿਹਕਲੰਕ ਨਾਉਂ ਧਰਾਈ। ਗੁਰ ਦਰ ਸੁਹਾਈ ਸਾਚੀ ਰਾਤ, ਸਾਧ ਸੰਗਤ ਰਸਨਾ ਹਰਿ ਗੁਣ ਗਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਵਿਰਲੇ ਮਿਤ ਗਤ ਪਾਈ। ਸਾਂਤਕ ਤੇਰਾ ਸਾਚਾ ਨੂਰ।
ਗੁਰਸਿਖ ਤਨ ਕਰ ਭਰਪੂਰ। ਸਾਚੀ ਜੋਤ ਉਪਜਾਵੇ ਨੂਰ। ਪ੍ਰਭ ਅਬਿਨਾਸ਼ੀ ਏਕਾ ਬਖ਼ਸ਼ੇ ਸਾਚਾ ਸਤਿ ਸਰੂਰ। ਨਿਹਕਲੰਕ ਗੁਰਮੁਖ ਹਿਰਦੇ ਵਸੇ ਨਾ ਜਾਣੋ ਦੂਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਕਲਾ ਭਰਪੂਰ । ਸਾਂਤਕ ਵਰਤਾਏ ਸਾਰੰਗ ਧਰ। ਕਲਜੁਗ ਧਰੀ ਜੋਤ ਅਵਤਾਰ ਨਰ। ਸਤਿਜੁਗ ਸਾਚਾ ਮਾਤਲੋਕ ਜਾਏ ਕਰ। ਏਕਾ ਸ਼ਬਦ ਉਪਾਏ ਪ੍ਰਭ ਅਪਰ । ਗੁਰਮੁਖ ਮੰਗ ਸਾਚਾ ਵਰ। ਪ੍ਰਭ ਸਾਚੇ ਦੀ ਸ਼ਰਨੀ ਪਰ। ਚਰਨ ਲਾਗ ਗੁਰਮੁਖ ਭਵਜਲ ਤਰ। ਵੇਲੇ ਅੰਤ ਜਮ ਨਾ ਆਇਣ ਤੇਰੇ ਦਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕ ਦਿਸਾਏ ਸਾਚਾ ਦਰ। ਸਾਂਤਕ ਤੇਰਾ ਨਾਮ ਰਖਾਇਆ । ਜੀਵ ਜੰਤ ਪ੍ਰਭ ਸਤਿ ਵਰਤਾਇਆ। ਰਾਜਸ ਤਾਮਸ ਮਗਰੋਂ ਲਾਹਿਆ । ਆਲਸ ਨਿੰਦਰਾ ਪ੍ਰਭ ਗਵਾਇਆ । ਜੋਤ ਸਰੂਪੀ ਸਾਚਾ ਦੀਪਕ, ਗੁਰਸਿਖਾਂ ਆਤਮ ਵਿਚ ਜਗਾਇਆ। ਸਾਚਾ ਪ੍ਰਭ ਸਦਾ ਸਮੀਪਤ, ਝੂਠੀ ਕਾਇਆ ਵਿਚ ਸਦਾ ਸਮਾਇਆ। ਸਾਚਾ ਨਾਮ ਮਹਾਰਸ ਪੀਵਤ, ਪ੍ਰਭ ਸਾਚੇ ਸਿਰ ਹੱਥ ਟਿਕਾਇਆ। ਆਦਿ ਜੁਗਾਦਿ ਵਿਚ ਬ੍ਰਹਿਮਾਦਿ ਗੁਰਮੁਖ ਸਾਚਾ ਸਦਾ ਜਗ ਜੀਵਤ, ਪ੍ਰਭ ਸਾਚੇ ਲੇਖ ਲਿਖਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਤਿ ਮਾਣ ਦਵਾਇਆ। ਸਾਂਤਕ ਸਾਚਾ ਸੰਤ ਜਨ ਪਾਏ। ਸਾਚੇ ਸੰਤ ਪ੍ਰਭ ਰਿਹਾ ਸਮਾਏ। ਵਿਸਮਾਦੀ ਵਿਸਮਾਦ ਹੋ ਜਾਏ। ਆਦਿ ਜੁਗਾਦੀ ਸ਼ਬਦ ਨਾਦ ਧੁਨ ਉਪਜਾਏ। ਰਾਗ ਉਪਜਾਏ ਮਾਧਵ ਮਾਧੀ, ਪ੍ਰਭ ਬਜਰ ਕਪਾਟ ਖੁਲ੍ਹਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਂਤਕ ਤੇਰਾ ਨਾਮ ਰਖਾਏ। ਸਾਂਤਕ ਤੇਰਾ ਰੰਗ ਰੰਗਾਇਆ। ਮਾਤਲੋਕ ਵਿਚ ਜਨਮ ਦਵਾਇਆ। ਮਦਿਰਾ ਮਾਸ ਮਗਰੋਂ ਲਾਹਿਆ। ਸਤਿ ਗੁਣ ਪ੍ਰਭ ਸਤਿ ਸੁਣਾਇਆ । ਰਾਗਨ ਰਾਗ ਤਿਆਗ, ਪ੍ਰਭ ਸੋਹੰ ਸਾਚਾ ਰਾਗ ਜਣਾਇਆ। ਭਗਤ ਜਨ ਕਲ ਗਏ ਜਾਗ, ਪ੍ਰਭ ਸਾਚੇ ਜਦ ਦਰਸ ਦਿਖਾਇਆ। ਮਾਤਲੋਕ ਵਿਚ ਪੂਰਨ ਭਾਗ, ਪ੍ਰਭ ਸਾਚੇ ਦਾ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਂਤਕ ਸਤਿ ਵਰਤਾਇਆ। ਸਾਂਤਕ ਵਰਤੇ ਹੋਏ ਨਿਮਾਣਾ। ਸਤਿਜੁਗ ਉਪਜਾਏ ਪ੍ਰਭ ਗਿਆਨਾ। ਏਕਾ ਬੁਧਿ ਰਖਾਏ ਪ੍ਰਭ ਬਿਰਧ ਬਾਲ ਜਵਾਨਾ। ਪ੍ਰਭ ਆਤਮ ਸ਼ੁਧ ਕਰਾਏ, ਬਖ਼ਸ਼ੇ ਏਕ ਆਤਮ ਧਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਰਾਜਾ ਰਾਣਾ। ਸਾਂਤਕ ਤੇਰੀ ਸਰਧਾ ਪੂਰ। ਪ੍ਰਭ ਅਬਿਨਾਸ਼ੀ ਦੇਵੇ ਚਰਨ ਧੂੜ। ਸੋਹੰ ਸਾਚਾ ਦਾਨ ਦੇ, ਪ੍ਰਭ ਭੰਡਾਰੇ ਕਰੇ ਭਰਪੂਰ। ਮੁਕਤ ਜੁਗਤ ਵਾਲੀ ਦੋ ਜਹਾਨ ਦੇ, ਕਰ ਜਾਏ ਦੁਖੜੇ ਦੂਰ। ਨਿਮਾਣਿਆਂ ਪ੍ਰਭ ਮਾਣ ਦੇ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਬਖ਼ਸ਼ੇ ਨੂਰ। ਨਿਮਾਣਿਆਂ ਪ੍ਰਭ ਮਾਣ ਦਵਾਇਆ। ਕਲਜੁਗ ਰਾਓ ਸਰਬ ਮਿਟਾਇਆ। ਸਤਿਜੁਗ ਤੇਰੀ ਨੀਂਹ ਰਖਾਇਆ। ਰਾਉ ਰੰਕ ਇਕ ਥਾਏਂ ਸਮਾਇਆ। ਊਚ ਨੀਚ ਕੋਈ ਰਹਿਣ ਨਾ ਪਾਇਆ। ਸਾਚੇ ਭੂਪ ਸਤਿਜੁਗ ਸਾਚਾ ਮਾਰਗ ਲਾਇਆ। ਏਕਾ ਸ਼ਬਦ ਚਾਰ ਵਰਨ ਪ੍ਰਭ ਕਰਾਇਆ। ਵਰਨ ਬਰਨ ਪ੍ਰਭ ਮੇਟ ਵਖਾਇਆ। ਏਕਾ ਬਖ਼ਸ਼ੇ ਨਿਹਕਲੰਕ ਚਰਨ ਸਰਨਾਇਆ। ਕਲਜੁਗ ਜਾਮਾ ਧਾਰ ਨਿਹਕਲੰਕ ਜਗਤ ਪਿਤ ਆਇਆ। ਸਾਚਾ ਵਜਾਏ ਸ਼ਬਦ ਡੰਕ, ਬੇਮੁਖਾਂ ਕੰਨ ਸੁਣਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਖੇਲ ਰਚਾਇਆ। ਜੋਤ ਸਰੂਪੀ ਰਚਨਾ ਰਚ। ਕਲਜੁਗ ਤੋੜੇ ਜਿਉਂ ਵੰਗ ਕਚ। ਅਗਨ ਜੋਤ ਜੀਵ ਜਾਇਣ ਮਚ। ਗੁਰਸਿਖ ਆਤਮ ਪ੍ਰਭ ਜਾਏ ਰਚ। ਗੁਰਸਿਖ ਸੋ ਜਿਸ ਹਿਰਦੇ ਹੋਵੇ ਸਚ। ਬੇਮੁਖ ਬੇਤਾਲੇ ਦਰ ਆਇਣ ਜਾਇਣ ਨਚ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਲਿਖਤ ਕਰਾਏ ਆਪਣੀ ਸਚ।
ਸਚ ਸਚ ਜਗਤ ਵਰਤਾਰਾ। ਸਚ ਸਚ ਪ੍ਰਭ ਭਰੇ ਭੰਡਾਰਾ। ਸਚ ਸਚ ਹੋਵੇ ਵਿਚ ਦਰਬਾਰਾ। ਸਾਚੀ ਜੋਤ ਧਰੇ ਨਿਰੰਕਾਰਾ। ਸਤਿਜੁਗ ਸਾਚਾ ਤੇਰਾ ਸਤਿ ਵਰਤਾਰਾ। ਜੋਤ ਸਰੂਪ ਨਿਹਕਲੰਕ ਕਲ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਕਰੇ ਵਰਤਾਰਾ। ਸਚ ਸਚ ਪ੍ਰਭ ਜਗਤ ਵਰਤਾਏ। ਗੁਰਮੁਖ ਹਿਰਦੇ ਸ਼ੁਧ ਕਰਾਏ। ਆਤਮ ਬੁਧਿ ਪ੍ਰਭ ਸਾਚੀ ਪਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਧਰਮ ਚਲਾਏ। ਸਤਿਜੁਗ ਤੇਰਾ ਸਾਚਾ ਧਰਮਾ। ਚਾਰ ਵਰਨ ਹੋਏ ਏਕਾ ਕਰਮਾ। ਕਿਸੇ ਨਾ ਹੋਵੇ ਕੋਏ ਭਰਮਾ । ਕੋਏ ਨਾ ਦਿਸੇ ਜੀਵ ਅਧਰਮਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਦੇਵੇ ਸਾਚੀ ਸਰਨਾ। ਏਕਾ ਸ਼ਰਨ ਪ੍ਰਭ ਰਖਾਓ। ਗੁਰਸਿਖ ਸਾਚੇ ਸਚ ਮਤਿ ਪਾਓ। ਦੁਬਧਾ ਮੈਲ ਮਨੋਂ ਤਜਾਓ। ਆਤਮ ਹੰਕਾਰ ਸਰਬ ਗਵਾਓ। ਨਿਰਵੈਰ ਪ੍ਰਭ ਨਿਰਵੈਰ ਸਿੱਖ ਹੋ ਜਾਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਬਖ਼ਸ਼ੇ ਨਾਉਂ । ਸਾਚਾ ਪ੍ਰਭ ਨਿਰਵੈਰ ਸਮਾਏ । ਨਿਰਾਹਾਰੀ ਨਿਰਾਧਾਰੀ ਪ੍ਰਭ ਆਪ ਅਖਵਾਏ। ਵਡ ਸੰਸਾਰੀ ਜੋਤ ਸਰੂਪ ਸਰਬ ਰਿਹਾ ਸਮਾਏ। ਭਗਤ ਉਧਾਰੇ ਜੁਗੋ ਜੁਗ ਪ੍ਰਭ ਜਾਮਾ ਪਾਏ। ਸ਼ਾਮ ਮੁਰਾਰੀ ਸਾਵਲ ਸੁੰਦਰ ਰੂਪ ਵਟਾਏ। ਪ੍ਰਭ ਗਿਰਧਾਰੀ ਪਰਗਟ ਜੋਤ ਨਿਹਕਲੰਕ ਨਾਉਂ ਧਰਾਏ। ਗੁਰਸਿਖ ਤੇਰੀ ਹਉਮੇ ਕੱਟੇ ਬੀਮਾਰੀ, ਆਤਮ ਸਾਚਾ ਗਿਆਨ ਦਵਾਏ। ਦਿਵਸ ਰੈਣ ਚੜ੍ਹੀ ਰਹੇ ਖੁਮਾਰੀ, ਸੋਹੰ ਸਾਚਾ ਪ੍ਰਭ ਜਾਮ ਪਿਲਾਏ। ਏਕਾ ਮਾਣ ਰਖਾਏ ਪ੍ਰਭ ਨਰ ਨਾਰੀ, ਜੋ ਜਨ ਆਏ ਸਰਨਾਏ। ਵੇਲੇ ਅੰਤ ਨਾ ਹੋਏ ਖੁਆਰੀ, ਪਰਗਟ ਜੋਤ ਪ੍ਰਭ ਸਾਚਾ ਦਰਸ ਦਿਖਾਏ। ਜੋਤ ਸਰੂਪ ਦੇਵੇ ਜੋਤ ਅਧਾਰੀ, ਗੁਰਸਿਖ ਤੇਰੀ ਤ੍ਰਿਖਾ ਮਿਟਾਏ। ਗੁਰਸਿਖ ਵਿਰਲਾ ਪ੍ਰਭ ਨਾਉਂ ਵਪਾਰੀ, ਵਰ ਦਰ ਮੰਗ ਨਾਮ ਘਰ ਲੈ ਜਾਏ। ਬੇਮੁਖ ਕਲਜੁਗ ਜੀਵ ਮਾਨਸ ਜਨਮ ਗਏ ਕਲ ਹਾਰੀ। ਸਾਧ ਸੰਗਤ ਪ੍ਰਭ ਸਾਚੇ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਤਕਾਲ ਭਗਤ ਅਧਾਰੀ। ਸਾਚੇ ਪ੍ਰਭ ਸਾਚੀ ਸਰਨਾ। ਚਰਨ ਲਾਗ ਗੁਰਸੰਗਤ ਤਰਨਾ। ਅੰਤਕਾਲ ਜਮ ਡੰਡ ਨਾ ਭਰਨਾ । ਜੋਤ ਸਰੂਪ ਪ੍ਰਭ ਜੋਤ ਮਿਲਾਏ ਧਰਨੀ ਧਰਨਾ । ਮਦਿਰਾ ਮਾਸ ਜੋ ਰਸਨੀ ਲਾਏ, ਵੇਲੇ ਅੰਤ ਆਪਣਾ ਕੀਆ ਭਰਨਾ। ਸੋਹੰ ਸ਼ਬਦ ਜਨ ਰਸਨਾ ਗਾਏ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਲਾਏ ਸ਼ਰਨਾ। ਜੁਗੋ ਜੁਗ ਪ੍ਰਭ ਅਵਤਾਰ। ਮਾਤਲੋਕ ਆਏ ਜਾਮਾ ਧਾਰ। ਜੋਤ ਸਰੂਪ ਵਿਚ ਸੰਸਾਰ । ਪ੍ਰਭ ਸਾਚੇ ਕੀ ਸਾਚੀ ਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੂਰਨ ਨਰ ਅਵਤਾਰ। ਸਤਿਜੁਗ ਪ੍ਰਭ ਭਏ ਮਿਹਰਵਾਨਾ। ਤ੍ਰੇਤਾ ਭਏ ਰਾਮਾ। ਕਲਜੁਗ ਧਰੇ ਜੋਤ ਪ੍ਰਭ ਭਗਵਾਨਾ। ਦੁਆਪਰ ਆਏ ਘਨਈਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਕਲ ਪਹਰਿਆ ਜਾਮਾ। ਜੁਗੋ ਜੁਗ ਪ੍ਰਭ ਜਾਮਾ ਧਾਰੇ। ਭਗਤ ਜਨਾਂ ਪ੍ਰਭ ਪਾਰ ਉਤਾਰੇ। ਲੇਖ ਲਿਖਾਏ ਅਪਰ ਅਪਾਰੇ। ਪ੍ਰਭ ਸਾਚੇ ਦੀ ਸਾਚੀ ਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਲਏ ਅਵਤਾਰੇ। ਭਗਤ ਜਨਾਂ ਪ੍ਰਭ ਪਾਰ ਉਤਾਰਿਆ। ਕਿਰਪਾ ਕਰੇ ਆਪ ਗਿਰਧਾਰਿਆ। ਜੋਤ ਸਰੂਪੀ ਪਰਗਟ ਜੋਤ ਪਾਰ ਉਤਾਰਿਆ। ਨਰ ਸਿੰਘ ਨਰਾਇਣ ਦੁਸ਼ਟ ਹਰਨਾਕਸ਼ ਆਣ ਸੰਘਾਰਿਆ। ਬਾਵਨ ਰੂਪ ਧਾਰ, ਪ੍ਰਭ ਮੰਗਣ ਜਾਏ ਬਲ ਦਵਾਰਿਆ। ਜੋਤ ਸਰੂਪੀ ਭੇਖ ਕਰ, ਚਾਰ ਵੇਦ ਰਸਨ ਉਚਾਰਿਆ। ਜੋਤ ਸਰੂਪ ਜੁਗੋ ਜੁਗ ਲੈ ਅਵਤਾਰਿਆ। ਜਨ ਭਗਤਾਂ ਪ੍ਰਭ ਹੋਏ ਸਹਾਈ। ਜਿਉਂ ਅੰਬਰੀਕ ਲਾਜ ਰਖਾਈ। ਚਕਰ ਸੁਦਰਸ਼ਨ ਪ੍ਰਭ ਲਗਾਈ। ਦੇਵੀ ਦੇਵ ਨਾ ਹੋਏ ਸਹਾਈ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਈ । ਨਿਹਕਲੰਕ ਅਵਤਾਰ ਨਰ ਜੁਗੋ
ਜੁਗ ਹੋਏ ਸਹਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਤ ਜੋਤ ਪਰਗਟਾਈ । ਸਾਚਾ ਪ੍ਰਭ ਜੁਗੋ ਜੁਗ ਜੋਤ ਜਗਾਏ ਏਕ। ਜਨ ਭਗਤਾਂ ਰਖਾਏ ਏਕਾ ਚਰਨ ਟੇਕ। ਜਨਕ ਪ੍ਰਭ ਤਾਰਿਆ ਕੀਨੀ ਬੁਧ ਬਿਬੇਕ। ਨਿਹਕਲੰਕ ਅਵਤਾਰ ਨਰ ਜਨ ਭਗਤਾਂ ਲਿਖਾਏ ਸਾਚੇ ਲੇਖ। ਰਾਣੀ ਤਾਰਾ ਪ੍ਰਭ ਮਾਣ ਦਵਾਏ। ਸਾਧ ਸੰਗਤ ਵਿਚ ਮੰਗਲ ਗਾਏ । ਹਰੀ ਚੰਦ ਦਾ ਮਾਣ ਗਵਾਏ। ਸਾਧ ਸੰਗਤ ਪ੍ਰਭ ਲਾਜ ਰਖਾਏ। ਜੋੜੀ ਜੋੜ ਖੜਾਂਉ ਵਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਜਗਤ ਵਿਚ ਆਏ। ਜੁਗੋ ਜੁਗ ਪ੍ਰਭ ਕੀ ਕਾਰ। ਨਿਮਾਣਿਆਂ ਪ੍ਰਭ ਜਾਏ ਤਾਰ। ਬਿਪ ਸੁਦਾਮਾ ਆਏ ਪ੍ਰਭ ਦਰਬਾਰ। ਸਿੰਘਾਸਣ ਛੋਡ ਆਏ ਮੁਰਾਰ । ਚਰਨ ਧੂੜ ਕਰਨ ਨਿਮਸਕਾਰ । ਦਲਿਦਰੀ ਨਾਲ ਕਰੇ ਪਿਆਰ। ਜੋਤ ਸਰੂਪ ਨਿਹਕਲੰਕ ਜੁਗੋ ਜੁਗ ਲਏ ਅਵਤਾਰ। ਭਗਤ ਜਨਾਂ ਦੇ ਵਡਿਆਈ ਆਪਣਾ ਬਿਰਦ ਰੱਖੇ ਕਰਤਾਰ। ਨਿਮਾਣਿਆਂ ਪ੍ਰਭ ਮਾਣ ਦਵਾਏ। ਰਾਜੇ ਰਾਣਿਆਂ ਦਰ ਦੁਰਕਾਏ। ਦਰਯੋਧਨ ਪ੍ਰਭ ਮਹਲ ਮੁਨਾਰ ਤਜਾਏ। ਘਰ ਬਿਦਰ ਅਲੂਣੇ ਸਾਗ ਭੋਗ ਲਗਾਏ। ਨਿਹਕਲੰਕ ਅਵਤਾਰ ਨਰ, ਗੁਰਮੁਖ ਝੁੱਗੀ ਭਾਗ ਲਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਜਨ ਭਗਤਾਂ ਪੈਜ ਰਖਾਏ। ਭਗਤ ਜਨਾਂ ਪ੍ਰਭ ਦੇਵੇ ਧੀਰ। ਰੱਖੇ ਲਾਜ ਪ੍ਰਭ ਵਡ ਪੀਰਨ ਪੀਰ । ਵਿਚ ਸਭਾ ਮਾਣ ਰਖਾਏ, ਦਰੋਪਦੀ ਲੱਥੇ ਨਾਹੀ ਚੀਰ। ਨਿਹਕਲੰਕ ਅਵਤਾਰ ਨਰ, ਜਨ ਭਗਤਾਂ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੀ ਕੱਟੇ ਭੀੜ। ਨਾਮਦੇਵ ਪ੍ਰਭ ਆਣ ਤਰਾਇਆ। ਪਰਗਟ ਜੋਤ ਪ੍ਰਭ ਭੋਗ ਲਗਾਇਆ। ਗਾਏ ਮੋਈ ਜਿਵਾਏ, ਨਾਮ ਦੇਵ ਦਾ ਛੱਪਰ ਛਾਇਆ। ਪ੍ਰਭ ਅਬਿਨਾਸ਼ੀ ਪਰਗਟ ਜੋਤ, ਭਗਤ ਜਨਾਂ ਸਿਰ ਹੱਥ ਟਿਕਾਇਆ। ਜੈਦਿਉ ਪ੍ਰਭ ਲੇਖ ਲਿਖਾਰੀ। ਮਸਤਕ ਰੇਖ ਲਿਖੀ ਅਪਾਰੀ । ਅੱਖਰ ਪੜ੍ਹ ਹੋਈ ਪਰਤੀਤ, ਮਿਲਿਆ ਪ੍ਰਭ ਗਿਰਧਾਰੀ। ਪਾਰਬ੍ਰਹਮ ਪਰਮੇਸ਼ਵਰ ਆਤਮ ਕਰੀ ਜੋਤ ਆਕਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਦਿ ਜੁਗਾਦਿ ਤੇਰੀ ਸਿਕਦਾਰੀ। ਭਗਤ ਜਨਾਂ ਪ੍ਰਭ ਆਸ ਪੁਜਾਏ। ਆਸਾ ਮਨਸਾ ਪ੍ਰਭ ਪੂਰ ਕਰਾਏ। ਦਰ ਆਇਆਂ ਪ੍ਰਭ ਮਾਣ ਦਵਾਏ। ਗੁਰ ਸੇਵਾ ਪ੍ਰਭ ਲੇਖੇ ਲਾਏ। ਜਿਉਂ ਰਵਿਦਾਸ ਕਸੀਰਾ ਭੇਟ ਚੜ੍ਹਾਏ। ਪਰਗਟ ਜੋਤ ਪ੍ਰਭ ਵਿਚੋਂ ਨੀਰ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਹੋਏ ਸਹਾਏ। ਭਗਤਨ ਕਾ ਪ੍ਰਭ ਸਦਾ ਸਹਾਇਕ। ਭਗਤ ਵਛਲ ਪ੍ਰਭ ਵਡ ਨਾਇਕ। ਆਤਮ ਉਪਜਾਵੇ ਸਰਬ ਸੁਖਦਾਇਕ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਸਹਾਇਕ। ਭਗਤ ਜਨਾਂ ਪ੍ਰਭ ਤਾਰਨਹਾਰਾ। ਸਦਨਾ ਸੈਣ ਪਾਰ ਉਤਾਰਾ। ਕਬੀਰ ਜੁਲਾਹਾ ਨਾ ਜਾਤ ਵਿਚਾਰਾ। ਸਾਚਾ ਪ੍ਰਭ ਭਰੇ ਭੰਡਾਰਾ। ਆਦਿ ਜੁਗਾਦਿ ਪ੍ਰਭ ਸਾਚੇ ਕੀ ਸਾਚੀ ਕਾਰਾ । ਸਾਚਾ ਪ੍ਰਭ ਸਦਾ ਸਹਾਏ। ਪਤਤ ਪਾਪੀਆਂ ਜਾਏ ਤਰਾਏ। ਗਨਕਾ ਸਾਚਾ ਨਾਮ ਦਵਾਏ। ਦੁਰਮਤ ਮੈਲ ਸਰਬ ਗਵਾਏ। ਏਕਾ ਰਾਹ ਸਚ ਦਿਸਾਏ। ਵੇਲੇ ਅੰਤ ਵਿਚ ਬਬਾਣ ਬਿਠਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਮਾਣ ਦਵਾਏ। ਸਾਚਾ ਪ੍ਰਭ ਜਿਸ ਚਿਤਾਰਿਆ। ਪਤਤ ਪਾਪੀ ਪ੍ਰਭ ਪਾਰ ਉਤਾਰਿਆ। ਨਰਾਇਣ ਨਰ ਅਜਾਮਲ ਉਧਾਰਿਆ। ਪ੍ਰਭ ਸਾਚੇ ਤੇਰੀ ਸਾਚੀ ਕਾਰਿਆ । ਵੇਲੇ ਅੰਤ ਤੇਰਾ ਹੋਏ ਸਹਾਰਿਆ। ਪਾਪਣ ਪੂਤਨਾ ਮਾਣ ਦਵਾਏ। ਭਗਤ ਜਨਾਂ ਵਿਚ ਨਾਉਂ ਰਖਾਏ। ਮੋਹਣ ਮੁੰਮੇ ਮਾਧਵ ਪਾਏ। ਪਾਪਣ ਹੋਏ ਵਿਸ ਮੁਖ ਲਾਏ। ਜੋਤ ਸਰੂਪ ਜੋਤ ਨਿਰੰਜਣ, ਨਾ ਇਹ ਮਰੇ ਨਾ ਜਾਏ। ਜੀਵਾਂ ਕਾਰਨ ਜੋਤ ਸਰੂਪ ਵਿਚ ਝੂਠੀ ਦੇਹ ਸਮਾਏ । ਮਹਾਰਾਜ ਸ਼ੇਰ
ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਏਕਾ ਰੰਗ ਸਮਾਏ। ਸਾਚਾ ਪ੍ਰਭ ਸਤਿ ਦਾਤਾਰਾ। ਅਵਗੁਣ ਪ੍ਰਭ ਨਾ ਕਦੇ ਵਿਚਾਰਾ। ਜੋ ਜਨ ਡਿੱਗੇ ਆਏ ਦਵਾਰਾ। ਉਜਲ ਮੁਖ ਕਰਾਏ ਵਿਚ ਸੰਸਾਰਾ। ਪ੍ਰਭ ਸਾਚਾ ਦੇਵੇ ਮੋਖ ਦਵਾਰਾ। ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਨਿਹਕਲੰਕ। ਸੋਹੰ ਸ਼ਬਦ ਵਜਾਇਆ ਡੰਕ। ਜੋਤ ਅਧਾਰੇ ਜਾਮਾ ਧਾਰੇ ਸੁਹਾਏ ਥਾਨ ਬੰਕ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਆਏ ਤਾਰੇ ਰੰਕ। ਪ੍ਰਭ ਸਾਚੇ ਸਹਿੰਸਾ ਉਤਾਰਨਾ। ਸਾਚਾ ਸ਼ਬਦ ਰਸਨ ਉਚਾਰਨਾ। ਹੰਕਾਰ ਨਿਵਾਰ ਪ੍ਰਭ ਦੁਸ਼ਟ ਸੰਘਾਰਨਾ। ਜਾਮਾ ਧਾਰ ਘਨਕਪੁਰ, ਕਲਜੁਗ ਜੀਵਾਂ ਅੰਤ ਕਰਾਵਣਾ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਵਣਾ। ਕਲਜੁਗ ਝੂਠੀ ਖੇਲ ਰਚਾਈ। ਅਥਰਬਣ ਵੇਦ ਪ੍ਰਭ ਮਾਣ ਰਖਾਈ। ਚਾਰ ਲੱਖ ਬੱਤੀ ਹਜ਼ਾਰ ਪ੍ਰਭ ਔਧ ਲਿਖਾਈ। ਕਰਮਾਂ ਕਾਰਨ ਪ੍ਰਭ ਅੰਤ ਕਰਾਈ। ਕੁਕਰਮੀ ਜੀਵ ਹੋਏ ਦੁਖਦਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਈ। ਵੇਦ ਅਥਰਬਣ ਮਾਤ ਟਿਕਾ। ਕਲਜੁਗ ਰਚਨਾ ਲਈ ਰਚਾ। ਜੂਠ ਝੂਠ ਪ੍ਰਭ ਝੋਲੀ ਦੇਵੇ ਪਾ। ਈਸਾ ਮੂਸਾ ਮੁਹੰਮਦੀ ਪ੍ਰਭ ਮਾਤ ਦਏ ਪਰਗਟਾ। ਝੂਠਾ ਮਾਰਗ ਮਾਤਲੋਕ ਪ੍ਰਭ ਖੇਲ ਦੇਵੇ ਰਚਾ। ਦੁਸ਼ਟ ਦੁਰਾਚਾਰ ਪ੍ਰਭ ਮਤਿ ਉਪਠੀ ਦੇਵੇ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਉਂ ਦਏ ਭੁਲਾ। ਸਾਚੇ ਪ੍ਰਭ ਇਹ ਬਣਤ ਬਣਾਈ। ਉਲਟੀ ਮਤਿ ਸਗਲ ਵਿਚ ਪਾਈ। ਗਊ ਗ਼ਰੀਬ ਹੋਏ ਦੁਖਦਾਈ । ਸੁਣੇ ਪੁਕਾਰ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਸਾਚੇ, ਪ੍ਰਭ ਜੋਤ ਪਰਗਟਾਈ। ਅੱਲਾ ਨੂਰ ਜਗਤ ਉਪਾਇਆ। ਕਲਜੁਗ ਉਮਤ ਨਬੀ ਬਣਾਇਆ। ਵਿਚ ਹੰਕਾਰ ਵਸਾਇਆ। ਝੂਠੇ ਰਸਤੇ ਪ੍ਰਭ ਸਾਚੇ ਪਾਇਆ। ਜੀਵਾਂ ਜੰਤਾਂ ਦੇ ਸਜ਼ਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਰਚਾਇਆ । ਸਾਚੀ ਜੋਤ ਪ੍ਰਭ ਜੋਤ ਪਰਗਟਾਈ। ਗੁਰ ਨਾਨਕ ਦੀ ਜੋਤ ਜਗਾਈ। ਪੰਦਰਾਂ ਸੌ ਛੱਬੀ ਬਿਕ੍ਰਮੀ ਲੈ ਲਿਖਾਈ। ਮਾਤ ਮਾਇਆ ਸਰਬ ਤਿਆਗੀ ਪ੍ਰਭ ਦਰ ਮੰਗਣ ਜਾਈ। ਸਾਚੇ ਦਰ ਘਰ ਗੁਰ ਗਿਆ, ਸਾਚੀ ਵਸਤ ਪ੍ਰਭ ਝੋਲੀ ਪਾਈ। ਸਾਚਾ ਵੇਖ ਪ੍ਰਭ ਆਕਾਰ। ਜੋਤ ਸਰੂਪੀ ਬੈਠਾ ਨਿਰਾਧਾਰ। ਚਾਰ ਕੁੰਟ ਜੋਤ ਆਕਾਰ। ਨਾਨਕ ਗਏ ਪ੍ਰਭ ਦਰ ਦਰਬਾਰ। ਸੋਦਰੁ ਰਾਗ ਲਿਆ ਉਚਾਰ। ਪ੍ਰਭ ਸਾਚੇ ਦਾ ਦਰਸ ਅਪਾਰ। ਵਾਹ ਵਾਹ ਸਾਚੀ ਸੇਵ ਕਮਾਈ, ਜੋਤ ਸਰੂਪ ਹੋਏ ਦਿਆਲ। ਏਕਾ ਨਾਮ ਦੀਆ ਸਤਿ ਕਰਤਾਰ। ਚਾਰ ਕੁੰਟ ਗੁਰ ਸੁਣਾਇਆ, ਕਲਜੁਗ ਜੀਵ ਨਾ ਪਾਇਣ ਸਾਰ। ਏਕਾ ਜੋਤ ਪ੍ਰਭ ਜਗਾਈ। ਸਾਚਾ ਸ਼ਬਦ ਗਿਆਨ ਦਵਾਈ । ਏਕਾ ਧੁਨ ਪ੍ਰਭ ਜੋਤ ਪਰਗਟਾਈ। ਏਕਾ ਧੁਨ ਅਨਹਦ ਪ੍ਰਭ ਦੇ ਸੁਣਾਈ। ਜੋਤ ਨਿਰੰਜਣ ਵਿਚ ਮਾਤ ਦੇ ਆਈ। ਸਤਿਨਾਮ ਮੰਤਰ ਦ੍ਰਿੜਾਈ। ਚਾਰ ਵਰਨ ਸਮਾਣੇ ਏਕਾ ਜ਼ਾਤ, ਚਾਰ ਕੁੰਟ ਫਿਰੇ ਦੁਹਾਈ। ਕਲਜੁਗ ਜੀਵ ਨਾ ਪੁੱਛਣ ਵਾਤ, ਊਚਾ ਕੂਕ ਰਿਹਾ ਸੁਣਾਈ । ਕਲਜੁਗ ਅੰਤ ਅੰਧੇਰੀ ਰਾਤ, ਵੇਲੇ ਅੰਤ ਨਾ ਕੋਈ ਸਹਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਨਾਮ ਮੰਤਰ ਦ੍ਰਿੜਾਈ। ਸਤਿਨਾਮ ਮੰਤਰ ਦ੍ਰਿੜਾ ਕੇ। ਭੁਲਿਆਂ ਜੀਵਾਂ ਮਾਰਗ ਪਾ ਕੇ। ਵੇਲੇ ਅੰਤ ਝੂਠੀ ਕਾਇਆ ਜਗਤ ਤਜਾ ਕੇ। ਸਾਚੀ ਜੋਤ ਨਾਨਕ ਜਾਏ ਅੰਗਦ ਵਿਚ ਜਗਾ ਕੇ। ਸਾਚਾ ਧਾਮ ਪਿੰਡ ਖੰਡੂਰ ਜਾਏ ਵਸਾ ਕੇ। ਸਾਚੀ ਜੋਤ ਨਿਹਕਲੰਕ, ਸਦ ਰੱਖੇ ਜੋਤੀ ਜੋਤ ਮਿਲਾ ਕੇ। ਅੰਗਦ ਗੁਰ ਇਹ ਕਰਮ ਕਮਾਇਆ। ਮੋਖ ਗੁਰ ਗੁਰਮੁਖੀ ਅੱਖਰ ਬਣਤ ਬਣਾਇਆ। ਸਾਚਾ ਰਾਹ ਫੇਰ ਚਲਾਇਆ।
ਕਲਜੁਗ ਜੀਵਾਂ ਬਹਿ ਸਮਝਾਇਆ । ਬੇਮੁਖਾਂ ਦਰ ਫੇਰ ਨਾ ਪਾਇਆ। ਵੇਲੇ ਅੰਤ ਅੰਤਕਾਲ, ਵਿਚ ਜੋਤੀ ਮੇਲ ਮਿਲਾਇਆ । ਸਾਚੀ ਜੋਤ ਪ੍ਰਭ ਅਮਰਦਾਸ ਧਰਾਇਆ। ਸਾਚੀ ਜੋਤ ਅਮਰ ਜਗਾਈ। ਬਿਰਧ ਅਵਸਥਾ ਪੂਰਨ ਮਤਿ ਪਾਈ। ਸਾਚੀ ਸੇਵ ਗੁਰ ਕਮਾਈ। ਸਾਚਾ ਧਾਮ ਜਗਤ ਉਪਜਾਈ। ਚੁਰਾਸੀ ਦੇਵੇ ਗੇੜ ਕਟਾਈ। ਸਾਚੇ ਧਾਮ ਰਚਨਾ ਬਣਾਈ। ਵੇਦੀ ਕੁਲ ਅੰਤਮ ਜੋਤ ਪਰਗਟਾਈ। ਸਾਚਾ ਬੰਸ ਰਾਮ ਚੰਦ ਰਘੁਰਾਈ। ਸੋਢੀ ਬੰਸ ਮਿਲੀ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਏਕਾ ਜੋਤ ਪਰਗਟਾਈ। ਅਮਰਦਾਸ ਇਹ ਕਰਮ ਕਮਾਇਆ। ਚੁਰਾਸੀ ਕਟ ਤੀਰਥ ਬਣਾਇਆ। ਬੇਮੁਖ ਜੀਵਾਂ ਸਾਰ ਨਾ ਪਾਇਆ। ਦਰ ਜਾਇਣ ਧਰੋ ਕਮਾਇਆ। ਧੀਆਂ ਭੈਣਾਂ ਪਤ ਗਵਾਇਆ। ਪ੍ਰਭ ਅਬਿਨਾਸ਼ੀ ਮਨੋ ਭੁਲਾਇਆ। ਗੁਰ ਦਰ ਗੁਰ ਘਰ ਵੇਸਵਾ ਘਰ ਬਣਾਇਆ। ਬੇਮੁਖ ਜੀਵਾਂ ਅੰਤਕਾਲ ਸਭ ਧਾਮਾਂ ਨਸ਼ਟ ਕਰਾਇਆ । ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਸਭ ਮਲੀਆ ਮੇਟ ਕਰਾਇਆ। ਅਮਰਦਾਸ ਇਹ ਦਇਆ ਕਮਾਈ। ਸੋਢੀ ਬੰਸ ਦੇਵੇ ਵਡਿਆਈ। ਰਾਮਦਾਸ ਵਿਚ ਜੋਤ ਜਗਾਈ। ਸਾਚਾ ਗੁਰ ਦੇ ਸੁਣਾਈ। ਸਰ ਅੰਮ੍ਰਿਤ ਦੀ ਨੀਂਹ ਰਖਾਈ। ਚਾਰ ਵਰਨ ਆਏ ਦਰ ਬਣ ਭੈਣਾਂ ਭਾਈ । ਕਲਜੁਗ ਬੇਮੁਖ ਜੀਵਾਂ ਸਾਰ ਨਾ ਪਾਈ। ਸਾਚੀ ਕਾਰ ਸੱਚੀ ਸਰਕਾਰ ਦਿਵਸ ਰੈਣ ਕਮਾਈ। ਝੂਠੀ ਦੇਹ ਅੰਤ ਛਡ, ਆਕਾਰ ਜੋਤ ਜੋਤ ਮਿਲ ਜਾਈ। ਗੁਰ ਅਰਜਨ ਗੁਰ ਦਰਬਾਰ ਪੂਰਨ ਦੇ ਕਰਾਈ। ਜੋਤ ਸਰੂਪ ਪ੍ਰਭ ਲਏ ਅਵਤਾਰ, ਆਪਣੇ ਹੱਥ ਕਾਰ ਕਮਾਈ। ਨਜ਼ਰੀ ਆਏ ਪ੍ਰਭ ਕਰਤਾਰ, ਗੁਰ ਅਰਜਨ ਬਲ ਬਲ ਜਾਈ। ਕਿਰਪਾ ਕਰੇ ਪ੍ਰਭ ਗਿਰਧਾਰ, ਅਗਾਧ ਬੋਧ ਦਾ ਭੇਵ ਖੁਲ੍ਹਾਈ। ਜੋਤ ਸਰੂਪ ਸਦਾ ਨਿਰਾਧਾਰ, ਸਾਚੀ ਜੋਤ ਦੇ ਜਗਾਈ। ਅੰਮ੍ਰਿਤਸਰ ਬਣਾਇਆ ਸਚ ਦਰਬਾਰ, ਮਾਤਲੋਕ ਮਿਲੇ ਵਡਿਆਈ। ਪਾਪੀ ਜੀਵ ਹੋਏ ਦੁਸ਼ਟ ਦੁਰਾਚਾਰ, ਗੁਰ ਕਾ ਬਚਨ ਗਏ ਭੁਲਾਈ। ਵੇਲੇ ਅੰਤ ਆਈ ਹਾਰ, ਕਲੰਕਨਿਹ ਦੇ ਸਜ਼ਾਈ। ਪੰਚਮ ਗੁਰ ਇਹ ਕਰਮ ਕਮਾਇਆ। ਭਗਤ ਜਨਾਂ ਵਿਚ ਬਹਾਇਆ । ਗਿਆਨ ਬੋਧ ਗੁਰ ਦਰ ਬਣਾਇਆ। ਸ਼ਬਦ ਸੋਧ ਜਗਤ ਰਾਹ ਚਲਾਇਆ। ਬੇਮੁਖ ਜੀਵਾਂ ਅੰਤਕਾਲ ਕਲ ਭੁਲਾਇਆ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਵੇਲੇ ਅੰਤ ਦਏ ਖਪਾਇਆ। ਹਰਿਗੋਬਿੰਦ ਗੁਰ ਦਇਆ ਕਮਾ ਲੀ। ਦੋ ਜਹਾਨਾਂ ਬਣਿਆ ਵਾਲੀ। ਕਲਜੁਗ ਜੀਵਾਂ ਹੋਇਆ ਰਖਵਾਲੀ। ਦੇਗ ਤੇਗ਼ ਪ੍ਰਭ ਹੱਥ ਉਠਾ ਲੀ। ਕਲਜੁਗ ਜੀਅ ਅੰਤਮ ਰਹਿ ਗਏ ਖਾਲੀ। ਪ੍ਰਭ ਸਾਚਾ ਬਣਿਆ ਸਚ ਬਨਵਾਲੀ। ਆਏ ਰਾਏ ਹਰਿ ਰਾਇਆ। ਸਾਚਾ ਰਾਮ ਨਾਮ ਵਸਾਇਆ। ਏਕਾ ਜੋਤ ਪ੍ਰਭ ਜਗਾਇਆ। ਜਗਤ ਪਿਤ ਗੁਰ ਉਪਜਾਇਆ। ਕਲਜੁਗ ਜੀਵਾਂ ਡੌਰੂ ਵਾਹਿਆ। ਕਾਮ ਕਰੋਧ ਵਿਚ ਮਨ ਵਸਾਇਆ । ਆਇਨ ਦਰ ਸੀਸ ਝੁਕਾਇਆ। ਵੇਲੇ ਅੰਤ ਪ੍ਰਭ ਦੇ ਸਜ਼ਾਇਆ। ਆਪਣੀ ਬਣਤ ਰਿਹਾ ਆਪ ਬਣਾ। ਹਰਿਕ੍ਰਿਸ਼ਨ ਵਿਚ ਜੋਤ ਟਿਕਾ। ਸਾਚੀ ਜੋਤ ਪ੍ਰਭ ਜਾਏ ਜਗਾ। ਅਠਵਾਂ ਗੁਰ ਜਾਏ ਬਣਾ। ਬਾਲ ਅਵਸਥਾ ਜਾਏ ਸਮਾ। ਸਾਚਾ ਧਾਮ ਦਿੱਲੀ ਜਾਏ ਬਣਾ। ਪਰਗਟ ਜੋਤ ਨਿਹਕਲੰਕ ਫੇਰ ਜਾਏ ਵਸਾ। ਅੱਠਵਾਂ ਜਾਮਾ ਗੁਰ ਤਜਾਇਆ। ਭਰਮ ਭੁਲੇਖੇ ਜਗਤ ਭੁਲਾਇਆ । ਸਾਚਾ ਪ੍ਰਭ ਨਜ਼ਰ ਨਾ ਆਇਆ। ਜਗਤ ਭੇਖ ਬਹੁਤ ਵਧਾਇਆ। ਤੇਗ਼ਬਹਾਦਰ ਗੁਰ ਛੁਪਾਇਆ। ਬੇਮੁਖ ਜੀਵਾਂ ਦਿਸ ਨਾ ਆਇਆ। ਸਾਚੇ ਪ੍ਰਭ ਇਹ ਕਰਮ ਕਮਾਇਆ। ਡੁਬਦਾ ਬੇੜਾ ਮੱਖਣ ਤਰਾਇਆ। ਆਪ ਆਪਣਾ ਆਪ ਪਰਗਟਾਇਆ । ਕਲਜੁਗ ਜੀਵਾਂ ਭਾਗ ਗਏ ਜਾਗ, ਵਿਚ ਬਕਾਲੇ
ਪ੍ਰਭ ਜੋਤ ਜਗਾਇਆ। ਭੇਖ ਪਖੰਡੀ ਸਭ ਗਏ ਭਾਗ, ਸਾਚੀ ਜੋਤ ਹੋਈ ਰੁਸ਼ਨਾਇਆ। ਗੁਰਮੁਖ ਵਿਰਲੇ ਗਏ ਚਰਨ ਲਾਗ, ਨਾਮ ਦਾਨ ਗੁਰ ਦਰ ਤੇ ਪਾਇਆ। ਜੋਤ ਸਰੂਪੀ ਜੋਤ ਪ੍ਰਭ, ਜੁਗੋ ਜੁਗ ਵਿਚ ਮਾਤ ਦੇ ਆਇਆ। ਤੇਗ਼ ਬਹਾਦਰ ਦਇਆ ਕਮਾਈ। ਸਾਧ ਸੰਗਤ ਇਹ ਹੁਕਮ ਸੁਣਾਈ। ਸਰ ਅੰਮ੍ਰਿਤ ਦਾ ਦਰਸ਼ਨ ਪਾਈ। ਸਾਚੇ ਘਰ ਆ ਚਰਨ ਟਿਕਾਈ। ਬੇਮੁਖਾਂ ਇਹ ਸਾਰ ਨਾ ਪਾਈ। ਸਾਚਾ ਪ੍ਰਭ ਸਚ ਦਰ ਆਈ। ਕੁਫ਼ਲ ਲਗਾਏ ਸਰਬ ਨਠ ਜਾਈ। ਸਤਿਗੁਰ ਨੌਵੇਂ ਪਾਤਸ਼ਾਹ ਸਾਚਾ ਸ਼ਬਦ ਸੁਣਾਈ। ਸਰ ਅੰਮ੍ਰਿਤ ਨੂੰ ਸਰਾਪ ਦੇ, ਪਿੰਡ ਵੱਲੇ ਭਾਗ ਲਗਾਈ। ਏਕਾ ਓਟ ਨਿਹਕਲੰਕ ਤੇਰੀ ਰਖਵਾਈ। ਜਾਮਾ ਧਾਰ ਪੁਰੀ ਘਨਕ, ਪੂਰੀ ਦੇ ਕਰਾਈ। ਸਰ ਅੰਮ੍ਰਿਤ ਜੋ ਪੁਜਾਰੀ । ਹੋਏ ਕਲ ਦੁਸ਼ਟ ਦੁਰਾਚਾਰੀ। ਆਤਮ ਭਰੇ ਹੰਕਾਰੀ। ਗੁਰ ਸਾਚੇ ਦੀ ਸਾਰ ਨਾ ਜਾਣੀ । ਸਾਚੀ ਮਾਰ ਸ਼ਬਦ ਗੁਰ ਮਾਰੀ। ਵੇਲੇ ਅੰਤਕਾਲ ਕਲ ਹੋਏ ਖੁਆਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਕਰੇ ਵਰਤਾਰੀ। ਗੁਰ ਗੋਬਿੰਦ ਪ੍ਰਭ ਉਪਜਾਇਆ। ਸਾਚੀ ਜੋਤ ਪ੍ਰਭ ਜਗਾਇਆ। ਪਟਨੇ ਵਿਚ ਭਾਗ ਲਗਾਇਆ। ਅਨੰਦਪੁਰ ਫੇਰ ਵਸਾਇਆ। ਦੁਸ਼ਟ ਦਮਨ ਦਾ ਜਾਮਾ ਪਾਇਆ। ਕਠਿਨ ਤਪਸਿਆ ਘਾਲ ਪ੍ਰਭ ਸਾਚੇ ਦੀ ਸੇਵ ਕਮਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਏਂ ਹੋਏ ਸਹਾਇਆ । ਕਲਜੁਗ ਵਰਤਾਏ ਪ੍ਰਭ ਐਸੀ ਮਾਇਆ। ਸਾਚੀ ਖੇਲ ਕਰੇ ਕਰਾਇਆ। ਏਕਾ ਦਾਲ ਦੋਫਾੜ ਕਰਾਇਆ। ਏਕਾ ਮਾਤ ਦੋ ਪੂਤ ਉਪਜਾਇਆ। ਏਕਾ ਨਾਥ ਜ਼ਾਤ ਅਲੱਗ ਰਖਾਇਆ। ਪ੍ਰਭ ਅਬਿਨਾਸ਼ੀ ਨਿਹਕਲੰਕ ਅਚਰਜ ਖੇਲ ਰਚਾਇਆ। ਐਸਾ ਵਕ਼ਤ ਜਗਤ ਵਿਚ ਆਇਆ। ਮਲੇਛਾਂ ਤਾਈਂ ਪ੍ਰਭ ਮਾਣ ਦਵਾਇਆ। ਹਿੰਦੂ ਧਰਮ ਦਾ ਨਸ਼ਟ ਕਰਾਇਆ। ਗਊ ਗ਼ਰੀਬ ਜ਼ਬਹ ਕਰਾਇਆ । ਦੇਵੀ ਕੰਨਿਆ ਪਤ ਗੁਆਇਆ। ਦੁਖੀਆ ਜੀਵ ਸਰਬ ਬਿਲਲਾਇਆ। ਗੁਰ ਤੇਗ਼ਬਹਾਦਰ ਦੀ ਸ਼ਰਨੀ ਆਇਆ। ਸਾਚਾ ਗੁਰ ਹੋਏ ਸਹਾਇਆ । ਪ੍ਰਭ ਅਬਿਨਾਸ਼ੀ ਜੋਤ ਸਰੂਪ ਭਾਣਾ ਕਲ ਵਰਤਾਇਆ। ਸਾਚੇ ਗੁਰ ਦਇਆ ਕਮਾਈ। ਹਿੰਦ ਧਰਮ ਦੀ ਲਾਜ ਰਖਾਈ। ਦਿੱਲੀ ਜਾਏ ਬਹੁ ਦੁੱਖ ਪਾਈ। ਸ਼ਾਹ ਔਰੰਗਾ ਦੇ ਸਜ਼ਾਈ। ਵੇਲੇ ਅੰਤ ਸਰਬ ਨੱਠ ਜਾਈ। ਵਿਰਲੇ ਗੁਰਮੁਖ ਸਾਚੇ ਸੰਤ, ਗੁਰਸਿਖ ਗਏ ਮਨ ਡੁਲਾਈ । ਮਾਇਆ ਤੇਰੀ ਬੜੀ ਬੇਅੰਤ, ਤੇਰਾ ਭੇਦ ਨਾ ਲਖਿਆ ਜਾਈ। ਜੋਤ ਸਰੂਪ ਜੋਤ ਪ੍ਰਭ, ਆਪਣੇ ਭਾਣੇ ਵਿਚ ਸਮਾਈ। ਸ਼ਾਹ ਔਰੰਗੇ ਕਰਮ ਕਮਾਇਆ। ਡਾਹਢਾ ਦੁਖ ਗੁਰ ਤੇਗ਼ ਬਹਾਦਰ ਪਾਇਆ। ਆਪ ਅਡੋਲ ਜੋਤ ਸਰੂਪ ਡਗਮਗਾਇਆ। ਗੁਰਸਿਖਾਂ ਆ ਚਿਤ ਡੁਲਾਇਆ । ਉਠ ਭੱਜ ਪੱਲਾ ਛੁਡਾਇਆ। ਸਾਚੇ ਪ੍ਰਭ ਕਰਮ ਵਿਚਾਰ, ਏਕਾ ਸ਼ਬਦ ਅਲਾਇਆ। ਸੰਗ ਸਖਾ ਸਭ ਤਜ ਗਏ, ਵਿਚ ਗੁਰ ਗ੍ਰੰਥ ਲਿਖਾਇਆ । ਸੁਣਾ ਸ਼ਬਦ ਟੁੱਟਾ ਹੰਕਾਰ, ਚਰਨੀ ਆਏ ਸੀਸ ਨਿਵਾਇਆ। ਮਤੀ ਸਿੰਘ ਬੈਠ ਅਡੋਲ, ਆਰਾ ਸੀਸ ਧਰਾਇਆ । ਧੰਨ ਗੁਰਸਿਖ ਜਿਸ ਪਾਈ ਸਾਰ, ਦਿਆਲਾ ਦੇਗ਼ ਵਿਚ ਉਬਲਾਇਆ। ਗੁਰ ਤੇਗ਼ ਬਹਾਦਰ ਸੀਸ ਦਿਤਾ ਉਤਾਰ, ਔਰੰਗੇ ਕਹਿਰ ਕਮਾਇਆ। ਆਪ ਅਡੋਲ ਬੈਠ ਰਿਹਾ ਨਿਰਾਧਾਰ, ਵਿਚ ਜੋਤ ਮੇਲ ਮਿਲਾਇਆ। ਪ੍ਰਭ ਸਾਚੇ ਦੀ ਸਾਚੀ ਕਾਰ, ਜੁਗੋ ਜੁਗ ਵਿਚ ਮਾਤ ਕਰਦਾ ਆਇਆ। ਸਤਿਜੁਗ ਉਪਜਾਵੇ ਸਤਿ ਦਰਬਾਰ, ਸਾਚਾ ਕਰਮ ਕਮਾਇਆ। ਨਿਮਾਣਿਆਂ ਨਿਤਾਣਿਆਂ ਹੇਤ ਗੁਰ ਸਾਚੇ ਸੀਸ ਲਗਾਇਆ। ਬੇਮੁਖ ਜੀਵਾਂ ਕਲ ਸਾਚਾ ਪ੍ਰਭ ਭੁਲਾਇਆ । ਜਾਇਣ ਗੁਰ ਦਰਬਾਰ, ਕਾਮ ਕਰੋਧ ਵਧਾਇਆ। ਨਿਹਕਲੰਕ ਲੈ ਅਵਤਾਰ, ਸਾਰਿਆਂ
ਨਸ਼ਟ ਕਰਾਇਆ। ਏਕਾ ਜੋਤ ਆਕਾਰ, ਸਾਚੇ ਧਾਮ ਦੇ ਜਗਾਇਆ। ਸਾਚਾ ਉਪਜੇ ਦਰ ਦਰਬਾਰ, ਨਿਹਕਲੰਕ ਚਰਨ ਜਾ ਦਿੱਲੀ ਪਾਇਆ। ਜਿਸ ਜਨ ਪ੍ਰਭ ਸੇਵ ਕਮਾਈ। ਸਾਚੇ ਪ੍ਰਭ ਸੁਣ ਪੁਕਾਰ, ਮਾਤਲੋਕ ਦੇਵੇ ਵਡਿਆਈ। ਸਾਚੀ ਜੋਤ ਕਰੇ ਆਕਾਰ, ਅਨਾਥਾਂ ਹੇਤ ਜਨਮ ਦਵਾਈ। ਵਾਹ ਵਾਹ ਦੇਵੇ ਰੰਗ ਕਰਤਾਰ, ਆਪਣੀ ਬਣਤ ਆਪ ਬਣਾਈ । ਹੁਕਮ ਪਾਏ ਗੋਬਿੰਦ ਗੁਰ ਪਾਇਆ । ਸਾਚਾ ਭੇਦ ਪ੍ਰਭ ਖੁਲ੍ਹਾਇਆ। ਏਕ ਸ਼ਬਦ ਧਿਆਨ ਰਖਾਇਆ। ਸਾਚੀ ਧੁਨ ਪ੍ਰਭ ਉਪਜਾਇਆ। ਜੋਤ ਸਰੂਪ ਜੋਤ ਪ੍ਰਭ ਸਿਰ ਉਪਰ ਹੱਥ ਟਿਕਾਇਆ। ਮਾਤਲੋਕ ਸਾਚੇ ਗੁਰ ਸਾਚਾ ਮਗ ਚਲਾਇਆ । ਜੋਤ ਸਰੂਪੀ ਜੋਤ ਧਰ, ਦਸਵਾਂ ਜਾਮਾ ਵਿਚ ਮਾਤ ਦੇ ਪਾਇਆ। ਗੁਰ ਨਾਨਕ ਇਹ ਦਇਆ ਕਮਾਈ। ਬਾਬਰ ਦਿਤੀ ਇਹ ਵਡਿਆਈ। ਸੱਤ ਕੁਲ ਸਿਰ ਤਾਜ ਰਖਾਈ। ਵੇਲੇ ਅੰਤ ਪ੍ਰਭ ਦਏ ਖਪਾਈ। ਆਪਣੀ ਬਣਤ ਪ੍ਰਭ ਬਣਾਈ। ਗੁਰ ਗੋਬਿੰਦ ਪ੍ਰਭ ਦੇ ਉਪਜਾਈ। ਮਲੇਛਾਂ ਬੁਧਿ ਹੰਕਾਰ ਕਰਾਈ। ਕਰਮ ਧਰਮ ਸਰਬ ਮਿਟ ਜਾਈ। ਸਾਚੇ ਪ੍ਰਭ ਸਾਚੀ ਜੋਤ ਕਰੇ ਰੁਸ਼ਨਾਈ। ਅਨਾਥਾਂ ਹੇਤ ਪ੍ਰਭ ਚੰਡੀ ਚਮਕਾਈ । ਚੰਡ ਪਰਚੰਡ ਬ੍ਰਹਿਮੰਡ ਵਿਚ ਨਵ ਖੰਡ ਵਰਭੰਡ ਬੇਮੁਖਾਂ ਪ੍ਰਭ ਦੇਵੇ ਦੰਡ। ਜੋਤ ਸਰੂਪ ਜੋਤ ਧਰ, ਸਾਚੀ ਦਾਤ ਜਾਏ ਜਗ ਵੰਡ । ਗੁਰ ਗੋਬਿੰਦ ਇਹ ਕਰਮ ਵਿਚਾਰਾ। ਦੁਖੀਆ ਹੋਇਆ ਸਰਬ ਸੰਸਾਰਾ। ਸ਼ੱਤਰੀ ਬ੍ਰਾਹਮਣ ਵੈਸ਼ ਸ਼ੂਦਰ ਕਰਨ ਖੁਆਰਾ। ਸਾਚੇ ਪ੍ਰਭ ਸਾਚੀ ਬਿਧ ਆਪ ਰਚੀ ਕਰਤਾਰ। ਜੋਤ ਸਰੂਪ ਧਾਰ ਖੇਲ ਕਰਾਈ ਅਪਰ ਅਪਾਰ। ਗੁਰ ਗੋਬਿੰਦ ਇਹ ਕਰਮ ਕਮਾਇਆ। ਚਾਰ ਵਰਨ ਮਾਣ ਦਵਾਇਆ । ਊਚ ਨੀਚ ਦਾ ਭੇਵ ਚੁਕਾਇਆ। ਏਕਾ ਨਾਮ ਲੇਖ ਲਿਖਾਇਆ। ਹੰਕਾਰ ਵਿਕਾਰ ਸਰਬ ਗਵਾਇਆ । ਜੀਵ ਦੁਖਿਆਰ ਪ੍ਰਭ ਗਲੇ ਲਗਾਇਆ । ਹੰਕਾਰੀਆਂ ਤਾਈਂ ਪ੍ਰਭ ਦੇ ਸਜ਼ਾਇਆ। ਪ੍ਰਭ ਸਾਚੇ ਦਰ ਸਾਚਾ ਸ਼ਬਦ ਮਾਤਲੋਕ ਉਪਜਾਇਆ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਆਪਣਾ ਖੇਲ ਰਚਾਇਆ । ਦਸਮ ਜੋਤ ਇਹ ਕਰਮ ਕਮਾ। ਚਾਰ ਵਰਨ ਸਭ ਚਰਨ ਲਗਾ। ਊਚ ਨੀਚ ਦਾ ਭੇਵ ਮਿਟਾ। ਸਿੱਖੀ ਪਰਖੇ ਵੇਲੇ ਅੰਤ ਆ। ਗੁਰਸਿਖ ਪੂਰੇ ਉਤਰੇ ਸੋ ਜਨ ਪੰਜ ਪਿਆਰੇ ਲਏ ਬਣਾ। ਸਤਾਰਾਂ ਸੌ ਛਪੰਜਾ ਬਿਕ੍ਰਮੀ ਪਹਿਲੀ ਵਿਸਾਖ ਦਿਨ ਮਨਾ । ਪਹਿਲੀ ਵਿਸਾਖ ਇਹ ਕਰਮ ਕਮਾਇਆ । ਪੰਥ ਖਾਲਸੇ ਜਨਮ ਦਵਾਇਆ। ਸਾਚਾ ਅੰਮ੍ਰਿਤ ਗੁਰ ਬਣਾਇਆ। ਅੰਮ੍ਰਿਤ ਰੂਪ ਹੋਏ ਵਿਚ ਸਮਾਇਆ। ਸਾਚੀ ਜੋਤ ਵਿਚ ਮਿਲਾਇਆ। ਆਪਣਾ ਕਰਮ ਆਪ ਕਰਾਇਆ । ਕਲਜੁਗ ਜੀਵਾਂ ਭਰਮ ਭੁਲਾਇਆ। ਝੂਠੇ ਧੰਦੇ ਵਿਚ ਭੁਲਾਇਆ। ਗੁਰਮੁਖ ਵਿਰਲੇ ਵਿਚ ਸੰਗਤ ਮੇਲ ਮਿਲਾਇਆ। ਸਾਚਾ ਅੰਮ੍ਰਿਤ ਪ੍ਰਭ ਸਾਚੇ ਉਪਜਾਇਆ । ਗੁਰ ਗੋਬਿੰਦ ਮਿਹਰ ਕਰ, ਵਿਚ ਸਾਂਤਕ ਸਤਿ ਸਮਾਇਆ। ਝੀਰਾਂ ਛੀਂਬਿਆਂ ਨਾਈਆਂ ਪ੍ਰਭ ਕੇਹਰ ਕਰ, ਪ੍ਰਭ ਜਾਮਾ ਸ਼ੇਰ ਬਣਾਇਆ । ਮਾਤਲੋਕ ਗੁਰ ਮਿਹਰ ਕਰ, ਅੰਮ੍ਰਿਤ ਮੁਖ ਚੁਆਇਆ। ਪੰਚਮ ਪਿਆਰੇ ਗੁਰ ਬਣਾ। ਅੰਮ੍ਰਿਤ ਦੇਵੇ ਮੁਖ ਚੁਆ। ਸਾਚੀ ਦਾਤ ਪ੍ਰਭ ਝੋਲੀ ਦੇਵੇ ਪਾ। ਪੰਜਾਂ ਵਿਚ ਪ੍ਰਭ ਰਿਹਾ ਸਮਾ। ਪੰਜਾਂ ਦੇਵੇ ਪ੍ਰਭ ਵਡਿਆਈ, ਸੱਚਾ ਹੁਕਮ ਦੇਵੇ ਸੁਣਾ। ਗੁਰ ਗੋਬਿੰਦ ਸਾਚਾ ਤਿਲਕ ਦੇਵੇ ਲਗਾ। ਗੁਰਮੁਖ ਸਾਚੇ ਗੁਰ ਪੂਰੇ ਦਾ ਸ਼ਬਦ ਕਮਾ। ਕਲਜੁਗ ਮਾਇਆ ਦਏ ਤਜਾ। ਗੁਰ ਧਰਮ ਦੀ ਸਾਚੀ ਰੀਤੀ ਸਾਚਾ ਦੇਵੇ ਮਗ ਚਲਾ। ਕਲਜੁਗ ਜੀਵ ਭੁੱਲ ਛੱਡ ਗਏ ਸਾਚਾ ਰਾਹ। ਨਿਹਕਲੰਕ ਵੇਲੇ ਅੰਤ ਪਰਗਟ ਜੋਤ ਦੇਵੇ ਸਜ਼ਾ। ਗੁਰ ਗੋਬਿੰਦ ਤੇਰੀ ਵਡਿਆਈ । ਆਪੇ ਗੁਰ ਆਪੇ ਚੇਲਾ ਅਖਵਾਈ।
ਸਾਚਾ ਮਾਰਗ ਜਗਤ ਚਲਾਈ। ਅੰਮ੍ਰਿਤ ਆਤਮ ਸਿੰਚ ਪ੍ਰਭ ਦੁਖੀਆਂ ਦੁੱਖ ਮਿਟਾਈ। ਜੋਤ ਸਰੂਪੀ ਜੋਤ ਪ੍ਰਭ ਸਰਬ ਵਿਚ ਰਿਹਾ ਸਮਾਈ। ਸਾਚਾ ਮਾਰਗ ਮਾਤ ਲਗਾਇਆ। ਸਾਰਾ ਬੰਸ ਵਾਰ ਰਖਾਇਆ। ਧਰਮ ਦੀ ਬਾਣ ਗੁਰ ਲਗਾਇਆ । ਅਨਾਥਾਂ ਹੇਤ ਸਭ ਕਰਮ ਕਮਾਇਆ। ਦਰ ਘਰ ਸਰਬ ਲੁਟਾਇਆ। ਏਕਾ ਆਨ ਏਕਾ ਸ਼ਾਨ ਮੁਖ ਰਖਾਇਆ। ਕਲਜੁਗ ਜੀਵਾਂ ਭੇਦ ਨਾ ਪਾਇਆ। ਗੁਰਮੁਖ ਵਿਰਲੇ ਪ੍ਰਭ ਸ਼ਰਨੀ ਸੇਵ ਕਮਾਇਆ। ਜੋਤ ਸਰੂਪੀ ਜੋਤ ਪ੍ਰਭ, ਜੋਤ ਸਰੂਪ ਸਦ ਸਮਾਇਆ। ਵਾਰ ਵਾਰ, ਬੰਸ ਸਭ ਵਾਰਿਆ। ਤਾਰ ਤਾਰ ਤਾਰ, ਨਿਰਧਨਾਂ ਪ੍ਰਭ ਤਾਰਿਆ । ਹਾਰ ਹਾਰ ਹਾਰ, ਕਲਜੁਗ ਜੀਵ ਬਚਨ ਅੰਤ ਹਾਰਿਆ । ਸਾਰ ਸਾਰ ਸਾਰ, ਪਾਏ ਗੁਰਸਿਖ ਜਿਸ ਦੇਵੇ ਦਰਸ ਅਪਾਰਿਆ । ਤਾਰ ਤਾਰ ਤਾਰ ਪ੍ਰਭ ਜਾਏ ਤਾਰ, ਜੋ ਜਨ ਆਏ ਚਰਨ ਦਵਾਰਿਆ। ਜੋਤ ਸਰੂਪੀ ਜੋਤ ਪ੍ਰਭ ਧਰੇ ਜੋਤ ਨਿਰੰਕਾਰਿਆ। ਪ੍ਰਭ ਬਣਾਈ ਬਣਤ ਅਪਾਰ। ਦੁਖ ਭੁਖ ਕਰੇ ਖ਼ੁਆਰ। ਝੂਠਾ ਦੇਸ ਛੱਡ ਗਿਆ ਗੁਰ ਅਵਤਾਰ। ਗੋਦਾਵਰੀ ਚਰਨ ਟਿਕਾਏ ਅਪਾਰ। ਬੈਰਾਗੀਆਂ ਤੋੜੇ ਹੰਕਾਰ। ਬਣਾਏ ਬੰਦਾ ਦੇਵੇ ਤਾਰ। ਹੁਕਮ ਸੁਣਾਏ ਆਪ ਕਰਤਾਰ। ਦੁਸ਼ਟਾਂ ਤਾਈਂ ਜਾਏ ਸੰਘਾਰ। ਭਾਣਾ ਮੰਨੀਂ ਨਾ ਆਵੇ ਹਾਰ। ਵਰ ਦਿਤਾ ਸਾਚੇ ਗੁਰ ਅਵਤਾਰ। ਗੁਰ ਗੋਬਿੰਦ ਦੱਖਣ ਜਾਏ। ਜਾਏ ਨੰਦੇੜ ਡੇਰੇ ਲਾਏ। ਸਾਚਾ ਧਾਮ ਪਰਗਟ ਕਰਾਏ। ਮੁਖੀ ਤੀਰ ਜਾ ਲਗਾਏ। ਸਚ ਨਿਸ਼ਾਨ ਪੁਟ ਵਖਾਏ। ਸਰਬ ਜੀਆਂ ਦਾ ਮਾਣ ਗਵਾਏ। ਉਪਜੇ ਸੋ ਥਾਏਂ ਗੁਰ ਸਾਚਾ ਲਿਖਤ ਕਰਾਏ। ਪੂਰਨ ਕੀਆ ਅੰਤ ਇਹ ਕਾਮ, ਅੰਤਮ ਖੇਲ ਰਚਾਏ। ਅੰਤਮ ਵੇਲਾ ਅੰਤ ਗੁਰ ਕਰਿਆ। ਅੰਗੀਠਾ ਸਾਹਿਬ ਨਿਸ਼ਾਨ ਸੀ ਧਰਿਆ। ਚੰਦਨ ਚਿਖਾ ਵਿਚ ਪ੍ਰਭ ਵੜਿਆ। ਸਾਧ ਸੰਗਤ ਇਹ ਬਚਨ ਕਰਿਆ। ਸਾਚਾ ਗੁਰ ਦਰ ਦਰਬਾਰ ਧਰਿਆ । ਅੰਤਕਾਲ ਕਲਜੁਗ ਨਿਹਕਲੰਕ ਅਵਤਾਰ ਹੋਏ ਨਰਿਆ। ਨਿਹਕਲੰਕ ਦੀ ਓਟ ਰਖਾ। ਜੋਤੀ ਜੋਤ ਗੁਰ ਗਏ ਸਮਾ। ਸਾਚਾ ਬਚਨ ਗਏ ਲਿਖਾ। ਪ੍ਰਭ ਜਾਮਾ ਘਨਕਪੁਰੀ ਵਿਚ ਲੈ ਪਾ। ਵੇਲਾ ਅੰਤਮ ਆ ਗਿਆ, ਸਾਚਾ ਕਰਮ ਪ੍ਰਭ ਲਏ ਕਮਾ । ਪਰਗਟ ਜੋਤ ਮਹਾਰਾਜ ਸ਼ੇਰ ਸਿੰਘ, ਬੇਮੁਖਾਂ ਗਿਆ ਭੁਲਾ। ਗੁਰ ਆਏ ਜਗਤ ਉਪਦੇਸੇ। ਪ੍ਰਭ ਆਏ ਉਲਟਾਏ ਜਗਤ ਭੇਸੇ। ਜੋਤ ਸਰੂਪੀ ਸਦਾ ਅਦੇਸੇ। ਸਾਰ ਨਾ ਪਾਇਣ ਬ੍ਰਹਮਾ ਵਿਸ਼ਨ ਮਹੇਸ਼ੇ। ਏਕਾ ਜੋਤ ਪ੍ਰਭ ਨਿਰੰਕਾਰ ਜੋਤ ਸਰੂਪੀ ਸਾਚੇ ਭੇਸੇ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ, ਚਾਰ ਵਰਨ ਕਰੇ ਅਦੇਸੇ । ਸਾਚੀ ਜੋਤ ਪ੍ਰਭ ਜਗਤ ਟਿਕਾਏ। ਆਪ ਆਪਣਾ ਭੇਦ ਰਿਹਾ ਛੁਪਾਏ। ਕਲਜੁਗ ਮਾਇਆ ਬਹੁਤ ਵਧਾਏ। ਗੁਰਮੁਖ ਸਾਚੇ ਪ੍ਰਭ ਲਏ ਜਗਾਏ। ਸ਼ਾਮ ਰੂਪ ਪ੍ਰਭ ਦਰਸ ਦਿਖਾਏ। ਕਾਹਨ ਘਨਈਆ ਨਜ਼ਰੀ ਆਏ। ਸਾਵਲ ਸੁੰਦਰ ਭੇਖ ਵਟਾਏ। ਜਾਮਾ ਧਾਰ ਘਨਕਪੁਰ, ਭਾਗ ਘਨਕਪੁਰੀ ਲਗਾਏ। ਘਨਕਪੁਰ ਅਵਤਾਰ ਪ੍ਰਭ ਧਰਿਆ। ਸੰਤ ਮਨੀ ਸਿੰਘ ਸਰਨੀ ਪਰਿਆ। ਚਰਨ ਲਾਗ ਕਲਜੁਗ ਤਰਿਆ। ਤਨ ਮਨ ਸੀਤਲ ਆਤਮ ਠਰਿਆ। ਸੋਹੰ ਸਾਚਾ ਸ਼ਬਦ ਰਸਨ ਆਹਾਰ ਕਰਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਜਾਮਾ ਘਨਕਪੁਰੀ ਵਿਚ ਧਰਿਆ। ਪ੍ਰਭ ਸਾਚੇ ਲਿਆ ਜਗਤ ਅਵਤਾਰ। ਤੀਨ ਲੋਕ ਹੋਈ ਜੈ ਜੈ ਜੈਕਾਰ। ਕਲਜੁਗ ਜੀਵ ਸੁੱਤੇ ਪੈਰ ਪਸਾਰ। ਗੁਰਮੁਖਾਂ ਹੋਈ ਆਤਮ ਉਜਿਆਰ। ਸੁਰ ਨਰ ਆਏ ਪ੍ਰਭ ਦਰਬਾਰ। ਫੁਲ ਬਰਸਾਵਣ ਬਰਖਾ ਧਾਰ। ਏਕਾ ਜੋਤ ਜਗੀ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਘਨਕਪੁਰੀ ਲੈ ਅਵਤਾਰ। ਜਗੀ ਜੋਤ ਜਗਤ ਨਿਰਾਲਮ। ਪ੍ਰਭ ਭੁਲਾਈ ਸਾਰੀ
ਆਲਮ। ਸੰਤ ਮਨੀ ਸਿੰਘ ਹੱਥ ਫੜਾਈ ਕਾਲਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਡ ਦਾਤਾ ਵਡ ਸਾਲਮ। ਸਾਚੀ ਜੋਤ ਕਰੇ ਆਕਾਰੇ। ਦੇਵ ਦੇਵੀਆਂ ਖੜ੍ਹੇ ਪ੍ਰਭ ਚਰਨ ਦਵਾਰੇ। ਦਰ ਦਰ ਫਿਰਨ ਹੋਏ ਖੁਆਰੇ । ਸੰਤ ਮਨੀ ਸਿੰਘ ਕਲਮ ਲੇਖ ਲਿਖਾਰੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਘਨਕਪੁਰੀ ਲੈ ਅਵਤਾਰੇ । ਘਨਕਪੁਰ ਪ੍ਰਭ ਜਾਮਾ ਧਾਰੇ । ਦੇਵ ਦੇਵੀਆਂ ਫਿਰਨ ਦਵਾਰੇ । ਸਾਚਾ ਸੰਤ ਸਾਚੀ ਮਾਰੇ ਲਕਾਰੇ। ਨਾ ਦਿਸੇ ਦਰ ਨਾ ਦਰਬਾਰੇ। ਦੁਖੀ ਹੋਏ ਫਿਰਨ ਦੁਖਿਆਰੇ। ਅਰਚਾ ਪੂਜਾ ਪ੍ਰਭ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਮਾ ਘਨਕਪੁਰੀ ਵਿਚ ਧਾਰੇ। ਦੇਵੀਆਂ ਆਣ ਪਾਈ ਦੁਹਾਈ। ਸੰਤ ਮਨੀ ਸਿੰਘ ਦਰ ਦੁਰਕਾਈ । ਵਿਸ਼ਨੂੰ ਭਗਵਾਨ ਤੁਹਾਡੀ ਸੇਵ ਸਰਬ ਚੁਕਾਈ। ਅੰਤਕਾਲ ਕਲਜੁਗ ਜਾਮਾ ਧਾਰ, ਘਨਕਪੁਰ ਪ੍ਰਭ ਸਾਰੀ ਜੋਤ ਖਿਚਾਈ । ਖਿੱਚੇ ਜੋਤ ਪ੍ਰਭ ਜਵਾਲਾ। ਕਲਜੁਗ ਜੀਵਾਂ ਅੰਤਮ ਹੋਏ ਮੂੰਹ ਕਾਲਾ। ਸਾਚਾ ਬਾਣ ਪ੍ਰਭ ਚਲਾਏ ਸੋਹੰ ਬਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਘਨਕਪੁਰੀ ਵਿਚ ਪਹਰਿਆ ਜਾਮਾ। ਦੇਵੀ ਦੇਵ ਪ੍ਰਭ ਪੂਜ ਹਟਾਏ। ਸਾਚਾ ਸ਼ਬਦ ਆਪ ਲਿਖਾਏ। ਗੰਗਾ ਗੋਦਾਵਰੀ ਪ੍ਰਭ ਨੀਰ ਖਿਚਾਏ। ਜੋਤ ਸਰੂਪ ਪ੍ਰਭ ਜੋਤ ਮੇਲ ਮਿਲਾਏ। ਕਲਜੁਗ ਧਾਮ ਨਿਹਕਲੰਕ ਵੇਲੇ ਅੰਤ ਸਰਬ ਮਿਟਾਏ। ਸਤਿਜੁਗ ਸਾਚਾ ਸ਼ਬਦ ਪ੍ਰਭ ਉਪਜਾਏ। ਜਾਮਾ ਧਾਰ ਨਿਹਕਲੰਕ ਸਾਚਾ ਡੰਕ ਵਜਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰਮ ਧਰਮ ਜਗਤ ਚਲਾਏ। ਮਨੀ ਸਿੰਘ ਪ੍ਰਭ ਰਸਨਾ ਗਾਏ। ਹਰਿ ਹਰਿ ਹਰਿ, ਸਾਚਾ ਰਿਦੇ ਸਮਾਏ। ਨਰ ਨਰ ਨਰ ਅਵਤਾਰ ਨਰ ਪ੍ਰਭ ਦਰਸ ਦਿਖਾਏ। ਧਰ ਧਰ ਧਰ, ਏਕਾ ਜੋਤ ਪ੍ਰਭ ਧਰ ਵਖਾਏ। ਵਰ ਵਰ ਵਰ, ਪ੍ਰਭ ਦਰ ਵਰ ਸਾਚਾ ਪਾਏ। ਤਰ ਤਰ ਤਰ, ਮਾਤਲੋਕ ਤਰ ਜਾਏ । ਡਰ ਡਰ ਡਰ, ਰਾਜੇ ਰਾਣਿਆਂ ਪ੍ਰਭ ਡਰ ਚੁਕਾਏ। ਕਰ ਕਰ ਕਰ ਪ੍ਰਭ ਕਿਰਪਾ ਕਰ, ਸਾਚੀ ਲਿਖਤ ਆਪ ਲਿਖਾਏ। ਭਰ ਭਰ ਭਰ ਭੰਡਾਰ ਪ੍ਰਭ ਸਾਚੇ ਨਿਹਕਲੰਕ ਭਰ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਏ। ਸਾਚੇ ਸੰਤ ਸਚ ਸੇਵ ਕਮਾਈ। ਉਚ ਪਦਵੀ ਪ੍ਰਭ ਦਰ ਤੇ ਪਾਈ। ਸਾਚਾ ਸਾਹਿਬ ਦੇਵੇ ਵਡਿਆਈ। ਲਿਖਿਆ ਲੇਖ ਜਗਤ ਵਰਤਾਈ। ਸਾਧ ਸੰਗਤ ਪ੍ਰਭ ਦੇ ਸੁਣਾਈ। ਭੁਲ ਨਾ ਜਾਣਾ ਨਿਹਕਲੰਕ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਸੁੱਤਿਆਂ ਲੈ ਜਗਾਈ। ਸੰਤ ਮਨੀ ਸਿੰਘ ਸ਼ਬਦ ਲਿਖਾਰੀ। ਸਾਚਾ ਭਇਓ ਜੋਤ ਅਧਾਰੀ। ਦੇਵੇ ਦਾਤ ਨੈਣ ਮੁੰਧਾਰੀ। ਕਲਜੁਗ ਜੀਵਾਂ ਲਿਖਤ ਲਿਖਾਰੀ। ਜਨ ਭਗਤਾਂ ਪ੍ਰਭ ਪਾਰ ਉਤਾਰੀ। ਪਾਰਬ੍ਰਹਮ ਪ੍ਰਭ ਪਰਮੇਸ਼ਵਰ ਨਿਹਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਘਨਕਪੁਰ ਕਰੇ ਜੋਤ ਅਕਾਰੀ। ਸਾਚੇ ਪ੍ਰਭ ਤੇਰੀ ਸਾਚੀ ਕਾਰ । ਗੁਰਮੁਖਾਂ ਬਖ਼ਸ਼ੇ ਚਰਨ ਪਿਆਰ। ਸਾਚਾ ਸ਼ਬਦ ਸੱਚੀ ਧੁਨਕਾਰ। ਸਾਚੇ ਸੰਤ ਪ੍ਰਭ ਭਰੇ ਭੰਡਾਰ। ਏਕਾ ਦਿਸੇ ਓਅੰਕਾਰ । ਛਤਰ ਝੁਲਾਏ ਪ੍ਰਭ ਦੇ ਸੀਸੇ, ਦਿਸੇ ਜੋਤ ਨਿਰੰਜਣ ਨਰ ਅਵਤਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਧਰੇ ਅਪਾਰ। ਜਗਨ ਨਾਥ ਗੋਪਾਲ ਮੁਖ ਭਨੀ। ਪ੍ਰਭ ਅਬਿਨਾਸ਼ੀ ਵਡ ਧਨ ਧਨੀ । ਜੋਤ ਜਗਾਵੇ ਸੰਤ ਸਿੰਘ ਮਨੀ । ਸਾਚੀ ਪ੍ਰੀਤ ਪ੍ਰਭ ਚਰਨ ਸੰਗ ਬਣੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਦਾਤ ਵਡ ਦਾਤਾ ਵਡ ਧਨੀ। ਵੱਡੀ ਦਾਤ ਪ੍ਰਭ ਵਡ ਦੇਵੇ। ਜੋਤ ਸਰੂਪ ਅਲਖ ਅਭੇਵੇ। ਸਾਚਾ ਸੰਤ ਸਦ ਰਸਨਾ ਸੇਵੇ। ਮਾਣ ਦਵਾਏ ਪ੍ਰਭ ਵਿਚ ਦੇਵੀ ਦੇਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਮਿਟਾਵੇ
ਭਰਮ ਭੁਲੇਵੇ। ਸੰਤ ਮਨੀ ਸਿੰਘ ਜੋਤ ਜਗਾਈ । ਸੁਧਿ ਬੁਧਿ ਪ੍ਰਭ ਸਾਚੀ ਪਾਈ। ਝੂਠਾ ਆਕਾਰ ਪ੍ਰਭ ਦੇ ਮਿਟਾਈ । ਸਾਚਾ ਕੀਆ ਆਕਾਰ ਪ੍ਰਭ ਸਾਚੀ ਜੋਤ ਪਰਗਟਾਈ। ਲਿਖਾਏ ਲੇਖ ਪ੍ਰਭ ਵਿਚ ਸੰਸਾਰ, ਪ੍ਰਭ ਸਾਚੀ ਕਲਮ ਫੜਾਈ। ਰਾਜੇ ਰਾਣੇ ਦਿਤੇ ਤਖ਼ਤੋਂ ਉਤਾਰ, ਸ਼ਬਦ ਮਾਰ ਪ੍ਰਭ ਕਰਾਈ । ਲਿਖਿਆ ਸ਼ਬਦ ਸੰਤ ਅਪਾਰ, ਨਿਰਭੈ ਹੋਏ ਕਲਮ ਉਠਾਈ। ਰੱਖੇ ਲਾਜ ਆਪ ਮੁਰਾਰ, ਸੰਤ ਸਾਚੇ ਸਿਰ ਹੱਥ ਟਿਕਾਈ। ਆਇਆ ਅੰਤ ਲੈਣਾ ਵਿਚਾਰ, ਲਿਖਤ ਲਿਖੀ ਪ੍ਰਭ ਸਤਿ ਕਰਾਈ । ਮਹਾਰਾਜ ਸ਼ੇਰ ਸਿੰਘ ਕਰ ਜੋਤ ਆਕਾਰ, ਆਪਣਾ ਭੇਤ ਦਏ ਖੁਲ੍ਹਾਈ। ਸਾਚਾ ਭੇਦ ਪ੍ਰਭ ਖੁਲ੍ਹਾਏ। ਲਿਖੀ ਲਿਖਤ ਪ੍ਰਭ ਬੰਦ ਕਰਾਏ। ਵਾਕ ਭਵਿਖਤ ਪ੍ਰਭ ਸਚ ਕਰਾਏ। ਰਾਣਿਆਂ ਮਹਾਰਾਣਿਆਂ ਪ੍ਰਭ ਜਾਏ ਮਾਣ ਗਵਾਏ। ਗੁਰਸਿਖ ਜੀਵਾਂ ਬਾਲ ਅੰਞਾਣਿਆਂ, ਪ੍ਰਭ ਜਾਏ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਸਾਚੀ ਜੋਤ ਸਾਚਾ ਧਰਮ ਕਮਾਏ। ਰਾਜਿਆਂ ਪ੍ਰਭ ਮਾਣ ਗਵਾਇਆ। ਗ਼ਰੀਬ ਨਿਵਾਜ਼ ਇਹ ਕਰਮ ਕਮਾਇਆ। ਏਕਾ ਏਕ ਅੰਕ ਏਕਾ ਰੰਗ ਕਰਾਇਆ। ਏਕ ਸੋਹੰ ਡੰਕ ਪ੍ਰਭ ਕੁੰਟ ਚਾਰ ਵਜਾਇਆ। ਏਕਾ ਜੋਤ ਤਨਕ ਵਿਚ ਸਰਬ ਸਮਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਖੇਲ ਰਚਾਇਆ। ਸਾਚੇ ਪ੍ਰਭ ਸਚ ਧਿਆਨਾ । ਅੰਤ ਨਾ ਪਾਇਆ ਵੇਦ ਪੁਰਾਨਾ। ਬੇਅੰਤ ਬੇਅੰਤ ਬੇਅੰਤ, ਸਰਬ ਲਿਖਾਨਾ। ਏਕਾ ਜੋਤ ਇਕੰਤ ਪ੍ਰਭ ਭਗਵਾਨਾ । ਜੋਤ ਸਰੂਪ ਸਰਬ ਵਿਸਮੰਤ, ਰੂਪ ਰੰਗ ਨਾ ਕਿਸੇ ਪਛਾਨਾ। ਭੇਵ ਨਾ ਪਾਏ ਜੀਵ ਜੰਤ, ਪ੍ਰਭ ਸਾਚੇ ਵਿਚ ਕੀਆ ਟਿਕਾਣਾ । ਸ਼ਬਦ ਲਿਖਾਏ ਪ੍ਰਭ ਅਗਣਤ, ਜੋਤ ਸਰੂਪੀ ਪ੍ਰਭ ਪਹਰਿਆ ਬਾਨਾ। ਕਲਜੁਗ ਵੇਲਾ ਆਏ ਅੰਤ, ਪ੍ਰਭ ਸਾਚੇ ਸਾਚਾ ਖੇਲ ਰਚਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਾਣ ਗਵਾਨਾ। ਮਾਣ ਸਰਬ ਦਾ ਪ੍ਰਭ ਗਵਾਏ। ਏਕਾ ਨਾਮ ਜਗਤ ਧਰਾਏ। ਰਾਜਿਆਂ ਰਾਣਿਆਂ ਡੰਨ ਲਗਾਏ। ਹੁਕਮਨਾਮੇ ਜੋ ਸੰਤ ਲਿਖਾਏ। ਪ੍ਰਭ ਅਬਿਨਾਸ਼ੀ ਕੱਢ ਵਖਾਏ। ਜੂਠੇ ਠੂਠੇ ਪ੍ਰਭ ਭੰਨ ਵਖਾਏ। ਬੇਮੁਖ ਮੂਠੇ ਰਹੇ ਮੁਖ ਛੁਪਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਖੇਲ ਰਚਾਏ। ਪਹਿਲੇ ਸ਼ਬਦ ਪ੍ਰਭ ਲਿਖਾਇਆ। ਰਾਜੇ ਰਾਣਿਆਂ ਪ੍ਰਭ ਹੁਕਮ ਸੁਣਾਇਆ। ਵਾਲੀ ਦੋ ਜਹਾਨ ਵਿਚ ਘਨਕਪੁਰੀ ਦੇ ਆਇਆ। ਅੰਤ ਤੋੜੇ ਪ੍ਰਭ ਅਭਿਮਾਨ, ਜੋ ਆਤਮ ਵਿਚ ਰਖਾਇਆ । ਜੋ ਜਨ ਚਰਨੀ ਡਿੱਗੇ ਆਣ, ਪ੍ਰਭ ਦੇਵੇ ਮਾਣ ਸਵਾਇਆ। ਸੋਹੰ ਸ਼ਬਦ ਪ੍ਰਭ ਦੇਵੇ ਦਾਨ, ਚਾਰ ਵਰਨ ਦੇਹ ਵਿਚ ਉਪਜਾਇਆ। ਸੋ ਜਨ ਹੋਏ ਚਤੁਰ ਸੁਜਾਨ, ਪ੍ਰਭ ਅਬਿਨਾਸ਼ੀ ਜਿਸ ਦਰਸ ਦਿਖਾਇਆ। ਕਲਜੁਗ ਜੀਵਾਂ ਮਿਲੇ ਮਾਣ, ਪ੍ਰਭ ਅਬਿਨਾਸ਼ੀ ਸਰਨੀ ਆਇਆ। ਦੇਵੇ ਦਰਸ ਵਿਸ਼ਨੂੰ ਭਗਵਾਨ, ਜੋਤ ਸਰੂਪ ਪਰਗਟ ਨਿਹਕਲੰਕ ਨਾਉਂ ਰਖਾਇਆ। ਕਲਜੁਗ ਜਾਮਾ ਧਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਇਆ। ਜੋਤ ਸਰੂਪੀ ਪ੍ਰਭ ਖੇਲ ਰਚਾ। ਬਣਤ ਬਣਾਏ ਆਪ ਪ੍ਰਭ, ਝੂਠੀ ਸ੍ਰਿਸ਼ਟੀ ਉਪਾ। ਜੋਤ ਸਰੂਪੀ ਆਕਾਰ ਕਰ, ਮਾਇਆ ਰੂਪੀ ਦੇ ਸਜ਼ਾ। ਸਾਚਾ ਜਗਤ ਵਿਹਾਰ ਕਰ, ਕਲਜੁਗ ਅੰਤ ਦਏ ਖਪਾ। ਏਕਾ ਜੋਤ ਅਧਾਰ ਧਰ, ਸੋਹੰ ਸਾਚਾ ਸ਼ਬਦ ਦਏ ਚਲਾ। ਚਾਰ ਵਰਨ ਪ੍ਰਭ ਏਕਾ ਦਰਬਾਰ ਕਰ, ਊਚ ਨੀਚ ਦਾ ਜਾਏ ਭੇਖ ਮਿਟਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਭੇਖ ਜਾਏ ਵਰਤਾ। ਜੋ ਵਰਤੇ ਸੋ ਪ੍ਰਭ ਲਿਖਾਵੇ। ਕਲਜੁਗ ਵੇਲਾ ਅੰਤਮ ਆਵੇ। ਪ੍ਰਭ ਅਬਿਨਾਸ਼ੀ ਜੋਤ ਪਰਗਟਾਵੇ। ਜੋਤ ਸਰੂਪ ਵਿਚ ਸਿੱਖ ਸਮਾਵੇ। ਆਪਣੇ ਭੇਵ ਵਿਰਲੇ ਗੁਰਮੁਖ ਜਣਾਵੇ। ਰਾਣਾ ਸੰਗਰੂਰ
ਪ੍ਰਭ ਸ਼ਰਨੀ ਲਾਵੇ। ਵਾਲੀ ਹਿੰਦ ਪ੍ਰਭ ਦਰਸ ਦਿਖਾਵੇ। ਚਾਰ ਵਰਨ ਪ੍ਰਭ ਮਾਣ ਦਵਾਵੇ। ਏਕਾ ਊਚ ਦਰਬਾਰ ਨਿਹਕਲੰਕ ਦਿਸ ਆਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਕਲ ਵਰਤਾਵੇ। ਮਸਤੂਆਣੇ ਚਰਨ ਟਿਕਾ। ਆਪਣੇ ਚਰਨ ਪ੍ਰਭ ਲਏ ਉਠਾ। ਸਾਚਾ ਜਾਏ ਕਰਮ ਕਮਾ। ਲਿਖਤ ਲਿਖਾਏ ਅਗੰਮ ਅਥਾਹ । ਪਰਗਟੇ ਜੋਤ ਨਿਹਕਲੰਕ ਪ੍ਰਭ ਸਾਚਾ ਬੇਪਰਵਾਹ। ਚਾਰ ਵਰਨ ਦਿਖਾਏ ਚਲਾਏ ਏਕਾ ਰਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੋਤ ਲਏ ਪਰਗਟਾ। ਮਸਤੂਆਣੇ ਜੋਤ ਪਰਗਟਾ। ਸ੍ਰਿਸ਼ਟ ਸਬਾਈ ਪ੍ਰਭ ਲੇਖ ਦਏ ਲਿਖਾ। ਭਰਮ ਭੁਲੇਖੇ ਸਰਬ ਦੇ, ਪ੍ਰਭ ਸਾਚਾ ਦਏ ਖੁਲ੍ਹਾ। ਵਾਲੀ ਹਿੰਦ ਚਰਨ ਲਾਗ ਭੁਲ ਲਏ ਬਖ਼ਸ਼ਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਰਿਹਾ ਲਿਖਾ। ਭਾਣਾ ਵਰਤੇ ਪ੍ਰਭ ਸਾਚੇ। ਜੋਤ ਸਰੂਪੀ ਜਾਏ ਰਾਚੇ। ਗੁਰਮੁਖ ਵਿਰਲਾ ਹਿਰਦੇ ਵਾਚੇ। ਬੇਮੁਖਾਂ ਲੱਗਣ ਜੋਤ ਅਗਨ ਤਮਾਚੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਲਿਖਾਏ ਸਚੋ ਸਾਚੇ। ਮਸਤੂਆਣੇ ਸ਼ਬਦ ਲਿਖਾ ਕੇ। ਸ੍ਰਿਸ਼ਟ ਸਬਾਈ ਭੇਦ ਖੁਲ੍ਹਾ ਕੇ। ਕਲਜੁਗ ਅੰਤ ਅਖ਼ੀਰ ਪ੍ਰਭ ਜਾਏ ਕਰਾ ਕੇ। ਸਤਿਜੁਗ ਸਾਚੀ ਧੀਰ ਪ੍ਰਭ ਜਾਏ ਧਰਾ ਕੇ। ਵਾਲੀ ਹਿੰਦ ਪ੍ਰਭ ਸਰਨੀ ਲੱਗੇ ਆ ਕੇ। ਪਿਛਲੀ ਜਾਏ ਭੁੱਲ ਬਖ਼ਸ਼ਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਿਰ ਰੱਖੇ ਹੱਥ ਟਿਕਾ ਕੇ। ਵਾਲੀ ਹਿੰਦ ਅਰਜ਼ ਗੁਜ਼ਾਰੇ। ਪ੍ਰਭ ਜਾਏ ਜਮਨ ਕਿਨਾਰੇ । ਸੰਤ ਮਨੀ ਸਿੰਘ ਤੇਰੇ ਨਿਸ਼ਾਨ ਅਪਾਰੇ । ਧਰੇ ਚਰਨ ਨਰਾਇਣ ਨਰ ਅਵਤਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਕਲ ਵਰਤਾਰੇ। ਵਾਲੀ ਦੋ ਜਹਾਨ। ਜਮਨ ਕਿਨਾਰੇ ਉਤਰੇ ਆਣ। ਸਾਧ ਸੰਗਤ ਪ੍ਰਭ ਦਵਾਏ ਸਾਚਾ ਮਾਣ। ਸਾਚਾ ਸ਼ਬਦ ਸਤਿ ਵਰਤਾਣ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਨਿਹਕਲੰਕ ਵਿਸ਼ਨੂੰ ਭਗਵਾਨ। ਸਾਚੀ ਲਿਖਤ ਪ੍ਰਭ ਲੇਖ ਲਿਖਈਆ। ਆਪਣਾ ਭੇਤ ਆਪ ਖੁਲ੍ਹਈਆ । ਵਰਨ ਚਾਰ ਇਕ ਕਰਈਆ। ਸ੍ਰਿਸ਼ਟ ਸਬਾਈ ਚੜ੍ਹਾਏ ਏਕਾ ਨਈਆ। ਚਾਰ ਕੁੰਟ ਪ੍ਰਭ ਏਕਾ ਸ਼ਬਦ ਚਲਈਆ। ਏਕਾ ਰਾਜ ਏਕਾ ਤਾਜ ਏਕਾ ਕਾਜ ਸਰਬ ਸ੍ਰਿਸ਼ਟ ਕਰਈਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੇ ਲੇਖ ਲਿਖਈਆ। ਕਿਨਾਰੇ ਜਮਨ ਡੇਰਾ ਲਾਵਨਾ । ਸਾਚਾ ਧਾਮ ਪ੍ਰਭ ਬਨਾਵਣਾ । ਸਾਚਾ ਕਾਮ ਆਪ ਕਰਾਵਣਾ । ਲਿਖਿਆ ਸ਼ਬਦ ਸਤਿ ਵਰਤਾਵਣਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਭ ਦਾ ਮਾਣ ਗਵਾਵਣਾ। ਵਾਲੀ ਹਿੰਦ ਪ੍ਰਭ ਸ਼ਰਨੀ ਆਏ। ਵਡ ਵਡ ਸੇਵ ਪ੍ਰਭ ਚਰਨ ਕਮਾਏ। ਸਾਧ ਸੰਗਤ ਮਾਣ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਦੇ ਲਿਖਾਏ। ਜਾਏ ਆਪ ਪ੍ਰਭ ਗਿਰਧਾਰ। ਸਾਚਾ ਲਾਏ ਇਕ ਦਰਬਾਰ। ਰਸਨਾ ਦੇਵੇ ਸ਼ਬਦ ਉਚਾਰ। ਏਕਾ ਜੋਤ ਦਿਸਾਏ ਕ੍ਰਿਸ਼ਨ ਮੁਰਾਰ। ਅਠਾਰਾਂ ਧਿਆਏ ਪ੍ਰਭ ਰਸਨਾ ਲਏ ਉਚਾਰ। ਚਾਰ ਵੇਦ ਛੇ ਸ਼ਾਸਤਰ ਪ੍ਰਭ ਸਰਬ ਦੇ ਮਨਾਰ। ਵੇਦ ਪੁਰਾਨਾ ਬਾਹਰਾ ਪ੍ਰਭ ਆਪ ਦਿਸਾਵੇ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖੇਲ ਕਰੇ ਅਪਾਰ। ਸਚ ਦਰਬਾਰ ਪ੍ਰਭ ਲਗਾਏ। ਸਾਚਾ ਸ਼ਬਦ ਆਪ ਉਪਜਾਏ। ਧੁਰ ਦੀ ਬਾਣ ਜਗਤ ਚਲਾਏ। ਰੰਕ ਰਾਜਾਨ ਇਕ ਕਰਾਏ। ਵਾਲੀ ਹਿੰਦ ਆਏ ਸੀਸ ਨਿਵਾਏ। ਸਾਚਾ ਕਰਮ ਸਾਚਾ ਧਰਮ ਪ੍ਰਭ ਜਾਏ ਚਲਾਏ। ਦੁਖੀਆਂ ਭੁਖੀਆਂ ਪ੍ਰਭ ਜਾਏ ਮਾਣ ਦਵਾਏ। ਆਤਮ ਸੁਖੀਆਂ ਪ੍ਰਭ ਜਾਏ ਸੁਖ ਵਸਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਕਰਮ ਜਾਏ ਕਮਾਏ। ਭਾਰਤ ਵਰਸ਼ ਪ੍ਰਭ ਚਰਨੀ ਲਾ। ਏਕਾ ਵਰਨ ਪ੍ਰਭ ਦਏ ਕਰਾ। ਤੀਰਥ
ਤਟ ਸਰਬ ਮਿਟਾ। ਸਾਚਾ ਮਾਰਗ ਦੇਵੇ ਜਗਤ ਚਲਾ। ਸੋਹੰ ਸਾਚਾ ਸ਼ਬਦ ਪ੍ਰਭ ਦੇਵੇ ਝੋਲੀ ਪਾ। ਵੱਡੇ ਵੱਡੇ ਗਿਆਨੀਆਂ ਪ੍ਰਭ ਦੇਵੇ ਹੁਕਮ ਸੁਣਾ। ਤੋੜੇ ਮਾਣ ਅਭਿਮਾਨੀਆਂ, ਪ੍ਰਭ ਦੁਸ਼ਟ ਲਏ ਨਿਵਾ। ਬਖ਼ਸ਼ੇ ਚਰਨ ਧੂੜ ਇਸ਼ਨਾਨੀਆਂ, ਚਾਰ ਕੁੰਟ ਦੂਤ ਦਏ ਭਜਾ । ਉਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਪ੍ਰਭ ਡੰਕ ਦਏ ਵਜਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਖੇਲ ਦਏ ਰਚਾ। ਚਾਰ ਕੁੰਟ ਪ੍ਰਭ ਦੂਤ ਪਠਾਏ। ਵਾਲੀ ਹਿੰਦ ਸਿਰ ਹੱਥ ਟਿਕਾਏ। ਸਰਬ ਖੰਡ ਵਿਚ ਹੁਕਮ ਸੁਣਾਏ। ਨਵ ਖੰਡ ਪ੍ਰਿਥਮੀ ਪ੍ਰਭ ਏਕ ਕਰਾਏ। ਸਾਚਾ ਮਾਣ ਸਾਚਾ ਤਾਣ, ਪ੍ਰਭ ਆਪਣੇ ਹੱਥ ਰਖਾਏ। ਸੋਹੰ ਸ਼ਬਦ ਪ੍ਰਭ ਮਾਰੇ ਬਾਣ, ਆਕੀ ਕੋਈ ਰਹਿਣ ਨਾ ਪਾਏ। ਚਾਰ ਕੁੰਟ ਕਰੇ ਪਰਵਾਨ। ਏਕਾ ਹੋਵੇ ਰੰਕ ਰਾਜਾਨ। ਜ਼ਾਤ ਪਾਤ ਸਰਬ ਮਿਟ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਧਰੇ ਭਗਵਾਨ। ਸਾਚੀ ਧੁਨ ਕਦੇ ਟੁਟ ਨਾ ਜਾਏ। ਸੋਇਆ ਜੀਵ ਪ੍ਰਭ ਸਰਬ ਜਗਾਏ। ਨਿਹਕਲੰਕ ਵਿਚ ਮਾਤ ਦੇ ਆਏ। ਸਾਚਾ ਕਰਮ ਸਾਚਾ ਧਰਮ ਵਿਚ ਜਗਤ ਚਲਾਏ। ਕਲਜੁਗ ਝੂਠੇ ਭਰਮ ਪ੍ਰਭ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਰਾਹ ਬਤਾਏ। ਭਾਰਤ ਵਰਸ਼ ਪ੍ਰਭ ਮਾਣ ਦਵਾਣਾ ਅਚਰਜ ਖੇਲ ਪ੍ਰਭ ਫੇਰ ਕਰਾਵਣਾ। ਜੋਤ ਸਰੂਪ ਪਰਗਟ ਜੋਤ ਵਿਚ ਰੂਸ ਦੇ ਜਾਵਣਾ। ਸਾਚਾ ਡੰਕ ਚਾਰ ਕੁੰਟ ਪ੍ਰਭ ਆਪ ਜਾਏ ਵਜਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਖ ਸਰਬ ਮਿਟਾਵਣਾ। ਦੇਵਣ ਕੋ ਪ੍ਰਭ ਏਕ ਦਾਤਾਰ। ਮੰਗਣ ਖੜ੍ਹੇ ਕੋਟ ਦਵਾਰ। ਮਾਤਲੋਕ ਕਰੇ ਸਚ ਦਰਬਾਰ। ਭਗਤ ਵਛਲ ਭਗਤ ਉਧਾਰ। ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰ। ਸਾਚਾ ਪ੍ਰਭ ਖਾਲੀ ਭਰੇ ਭੰਡਾਰ। ਸਾਚੀ ਦਾਤ ਆਪ ਦੇਵੇ ਕਰਤਾਰ। ਸਾਧ ਸੰਗਤ ਸਾਚਾ ਪ੍ਰਭ ਜਾਏ ਤਾਰ। ਦੁਖ ਭੁਖ ਪ੍ਰਭ ਜਾਏ ਮਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਪਾਏ ਸਾਰ । ਦੁਖ ਦੁਖ ਪ੍ਰਭ ਦੁਖ ਕਟਾਏ। ਸੁਖ ਸੁਖ ਸੁਖ ਆਤਮ ਸੁਖ ਉਪਜਾਏ। ਮੁਖ ਮੁਖ ਮੁਖ ਪ੍ਰਭ ਉਜਲ ਮੁਖ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਏਂ ਹੋਏ ਸਹਾਏ। ਗੁਰਸਿਖ ਤੇਰੀ ਤ੍ਰਿਖਾ ਮਿਟਾਏ। ਗੁਰ ਸਾਚਾ ਪੂਰਨ ਆਸ ਕਰਾਏ। ਦੇਵੇ ਦਾਤ ਦਾਨ ਪ੍ਰਭ ਰਘੁਰਾਏ। ਪੁਰਖ ਨਿਰੰਜਣ ਦੇਵੇ ਵਡ ਵਡਿਆਏ। ਸਾਚਾ ਨਾਮ ਅੰਜਨ, ਪ੍ਰਭ ਦੇਵੇ ਨੇਤਰ ਪਾਏ। ਸਾਚਾ ਚਰਨ ਧੂੜ ਮਜਨ, ਇਸ਼ਨਾਨ ਦੇ ਪ੍ਰਭ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦਾ ਹੋਏ ਸਹਾਏ। ਜਨ ਜਨ ਜਨ ਪ੍ਰਭ ਤਾਰੇ। ਧੰਨ ਧੰਨ ਧੰਨ ਸੋ ਜਨ, ਜੋ ਚਰਨ ਪ੍ਰਭ ਨਿਮਸਕਾਰੇ । ਮਨ ਮਨ ਮਨ, ਪ੍ਰਭ ਤੋੜੇ ਮਨ ਹੰਕਾਰੇ । ਕੰਨ ਕੰਨ ਕੰਨ, ਪ੍ਰਭ ਸੋਹੰ ਸ਼ਬਦ ਉਪਜਾਵੇ ਧੁਨਕਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖਾਲੀ ਭਰੇ ਭੰਡਾਰੇ। ਸਾਚਾ ਪ੍ਰਭ ਵਡ ਭੰਡਾਰੇ। ਦੇਵੇ ਦਾਤ ਪ੍ਰਭ ਗਿਰਧਾਰੇ। ਜੋ ਜਨ ਆਏ ਚਰਨ ਦਵਾਰੇ । ਚਰਨ ਪ੍ਰੀਤੀ ਰੰਗ ਅਪਾਰੇ। ਪੂਰਨ ਆਸ ਕਰੇ ਮੁਰਾਰੇ। ਦੇਵੇ ਦਾਤ ਵਡ ਸੰਸਾਰੇ। ਦੁਖ ਭੁਖ ਦੀ ਕੱਟੇ ਬੀਮਾਰੇ। ਆਤਮ ਦੇਵੇ ਨਾਮ ਖ਼ੁਮਾਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰੇ। ਸਾਚਾ ਪ੍ਰਭ ਦਇਆ ਕਮਾਏ। ਕਿਸ਼ਨਾ ਪਖ ਅੰਧੇਰ ਮਿਟਾਏ। ਸਾਚੀ ਜੋਤ ਵਿਚ ਦੀਪ ਜਗਾਏ। ਆਤਮ ਭਉ ਸਰਬ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸ ਪੁਜਾਏ। ਪੂਰਨ ਆਸ ਪ੍ਰਭ ਕਰਾਏ। ਸਾਚੀ ਦਾਤ ਝੋਲੀ ਪਾਏ। ਕਲਜੁਗ ਮਾਇਆ ਨੇੜ ਨਾ ਆਏ। ਸੋਹੰ ਸ਼ਬਦ ਸਦ ਉਪਜਾਏ। ਗੁਰਮੁਖ ਸਾਚਾ ਰਸਨੀ ਗਾਏ। ਨਿਹਕਲੰਕ ਅਵਤਾਰ
ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਵਿਚ ਸਮਾਏ। ਸਾਚਾ ਪ੍ਰਭ ਸੱਜਣ ਸੁਹੇਲਾ। ਸਾਧ ਸੰਗਤ ਕਰਾਏ ਸਾਚਾ ਮੇਲਾ। ਅਚਰਜ ਖੇਲ ਪਾਰਬ੍ਰਹਮ ਵਿਚ ਮਾਤ ਦੇ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਵੇ ਜੋਤ ਪਰਗਟਾਵੇ ਬੇਮੁਖਾਂ ਹੱਥ ਨਾ ਆਏ ਵੇਲਾ । ਬੇਮੁਖਾਂ ਪ੍ਰਭ ਲੇਖ ਲਿਖਾਇਆ। ਮਦਿਰਾ ਮਾਸ ਰਸਨ ਲਗਾਇਆ। ਸਾਚੇ ਪ੍ਰਭ ਵੇਲੇ ਅੰਤ ਦੁਸ਼ਟ ਮਲੇਛਾਂ ਖਪਾਇਆ। ਗੁਰਸਿਖ ਸਾਚੇ ਕਿਰਪਾ ਕਰੀ ਬੇਅੰਤ, ਪ੍ਰਭ ਅੰਮ੍ਰਿਤ ਮੁਖ ਚੁਆਇਆ। ਦੇਵੇ ਮਾਣ ਵਿਚ ਸਾਧਨ ਸੰਤ, ਨਿਹਕਲੰਕ ਜਿਸ ਜਨ ਤੇਰੀ ਸਰਨਾਇਆ। ਮਿਲੇ ਵਡਿਆਈ ਵਿਚ ਜੀਵ ਜੰਤ, ਮਾਤਲੋਕ ਵਿਚ ਨਾਮ ਰਖਾਇਆ। ਅੰਤ ਜੋਤ ਮਿਲਾਏ ਜਿਸ ਬਣਾਈ ਬਣਤ, ਪ੍ਰਭ ਸਾਚੇ ਆਵਣ ਜਾਣ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਇਆ । ਜੋ ਜਨ ਚਲੇ ਪ੍ਰਭ ਕੇ ਭਾਣੇ। ਆਤਮ ਰੰਗ ਸਦਾ ਜਨ ਮਾਣੇ। ਸਾਚੀ ਦਾਤ ਦੇਵੇ ਭਗਵਾਨ, ਸੋਹੰ ਸ਼ਬਦ ਮਹਾਨੇ। ਆਤਮ ਉਪਜੇ ਬ੍ਰਹਮ ਗਿਆਨੇ। ਪਰਗਟ ਹੋਵੇ ਵਾਲੀ ਦੋ ਜਹਾਨੇ। ਆਤਮ ਜੋਤ ਜਗਾਏ ਪ੍ਰਭ ਮਹਾਨੇ। ਆਵਣ ਜਾਣ ਚੁਕਾਏ, ਜੋਤ ਸਰੂਪ ਵਿਚ ਜੋਤ ਮਿਲਾਣੇ। ਬੈਕੁੰਠ ਨਿਵਾਸੀ ਵਿਚ ਬੈਕੁੰਠ ਨਿਵਾਸ ਰਖਾਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਦਰ ਦਰਬਾਨ ਬਹਾਣੇ। ਏਕਾ ਧਾਮ ਬੈਕੁੰਠ ਬਣਾਇਆ । ਸਾਧ ਸੰਗਤ ਦਾ ਡੇਰਾ ਲਾਇਆ। ਏਕਾ ਜੋਤ ਜਗੇ ਰਘੁਰਾਇਆ। ਜੋਤ ਸਰੂਪੀ ਜੋਤ ਪਰਕਾਸ਼ ਪ੍ਰਭ, ਤੀਨ ਭਵਨ ਕਰਾਇਆ। ਅੰਮ੍ਰਿਤ ਵਰਖੇ ਜਿਉਂ ਮੇਘ ਸਵਣ ਸਾਧ ਸੰਗਤ ਪ੍ਰਭ ਆਤਮ ਸ਼ਾਂਤ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਪਹਿਲੀ ਮਾਘ ਸਾਧ ਸੰਗਤ ਦਰਸ ਦਿਖਾਇਆ। ਬੈਕੁੰਠ ਧਾਮ ਧਾਮ ਨਿਆਰਾ । ਪਾਰਬ੍ਰਹਮ ਸਦ ਰੱਖੇ ਅਵਤਾਰਾ। ਜੋਤ ਸਰੂਪੀ ਜੋਤ ਆਕਾਰਾ। ਬੈਠੇ ਅਡੋਲ ਆਪ ਨਿਰਾਧਾਰਾ। ਜਗੇ ਜੋਤ ਅਗੰਮ ਅਪਾਰਾ। ਕਲਜੁਗ ਜੀਵ ਨਾ ਜਾਣੇ ਪ੍ਰਭ ਕਾ ਰੰਗ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਕਾਰਾ। ਜੋਤ ਨਿਰੰਕਾਰ ਜਗਤ ਬਿਲੋਏ। ਤੀਨ ਲੋਕ ਪਰਕਾਸ਼ ਹੋਏ। ਮਾਤ ਪਤਾਲ ਅਕਾਸ਼ ਪ੍ਰਭ ਸਾਚੇ ਦੀ ਸਾਚੀ ਸੋਏ। ਰਘੁਪਤ ਰਘੁਨਾਥ ਜੁਗੋ ਜੁਗ ਆਪਣਾ ਭੇਤ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਰਗਟ ਬੇਮੁਖਾਂ ਰਿਹਾ ਸਵਾਏ। ਸਾਚੇ ਪ੍ਰਭ ਇਹ ਕਰਮ ਕਮਾਇਆ। ਆਪ ਆਪਣਾ ਆਪ ਉਪਾਇਆ। ਜੋਤ ਸਰੂਪੀ ਇਕ ਪਰਕਾਸ਼, ਤੀਨ ਲੋਕ ਰਖਾਇਆ। ਏਕਾ ਜੋਤ ਪ੍ਰਭ ਅਬਿਨਾਸ਼, ਨਾ ਕਦੇ ਮਰੇ ਨਾ ਜਾਇਆ। ਸਰਬ ਸ੍ਰਿਸ਼ਟ ਸਦ ਰਖੇ ਵਾਸ, ਮਾਤਲੋਕ ਪ੍ਰਭ ਸਦਾ ਸਮਾਇਆ। ਜੀਵ ਜੰਤ ਪ੍ਰਭ ਜੋਤ ਨਿਵਾਸ, ਵਿਚ ਵਸੇ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਸਰਬ ਗੁਣਤਾਸ, ਸਾਧ ਸੰਗਤ ਸਭ ਭੇਦ ਖੁਲ੍ਹਾਇਆ। ਸਾਧ ਸੰਗਤ ਪ੍ਰਭ ਭੇਦ ਖੁਲ੍ਹਾਏ। ਜੋਤ ਸਰੂਪੀ ਦਰਸ ਦਿਖਾਏ। ਦਸਮ ਦਵਾਰ ਪ੍ਰਭ ਖੁਲ੍ਹਾਏ। ਗੁਰਮੁਖਾਂ ਪ੍ਰਭ ਸਾਚਾ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਦਇਆ ਕਮਾਏ। ਨਿਹਕਲੰਕ ਵੱਡੀ ਵਡਿਆਈ । ਵੱਡੀ ਦਾਤ ਗੁਰਮੁਖਾਂ ਦਵਾਈ। ਸਾਧ ਸੰਗਤ ਪ੍ਰਭ ਭੇਦ ਖੁਲ੍ਹਾਈ। ਆਪਣੀ ਜੋਤ ਕਲ ਪਰਗਟਾਈ। ਦੇਵੇ ਦਰਸ ਪ੍ਰਭ ਰਘੁਰਾਈ। ਗੁਰਮੁਖ ਸੋਇਆ ਪ੍ਰਭ ਲਏ ਜਗਾਈ। ਸੁਰਤ ਸ਼ਬਦ ਦਾ ਮੇਲ ਕਰ, ਪ੍ਰਭ ਦੇਵੇ ਦਰਸ ਰਘੁਰਾਈ। ਕਲਜੁਗ ਅਚਰਜ ਖੇਲ ਕਰ, ਸਾਚੀ ਨਿਮਸਕਾਰ ਚਰਨ ਕਰਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਦਿਤੀ ਭਗਤ ਵਡਿਆਈ। ਸਾਚਾ ਕਰਮ ਪ੍ਰਭ ਕਰਾਇਆ। ਭਗਤ ਜਨਾਂ
ਪ੍ਰਭ ਦਰਸ ਦਿਖਾਇਆ। ਤੀਜਾ ਨੈਣ ਪ੍ਰਭ ਖੋਲ੍ਹ ਵਖਾਇਆ। ਜੋਤ ਸਰੂਪੀ ਸਾਚਾ ਰੂਪ ਪ੍ਰਭ ਦਿਖਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਵਡ ਭੂਪ, ਆਪਣੇ ਰੰਗ ਸਮਾਇਆ। ਗੁਰਸਿਖਾਂ ਪ੍ਰਭ ਦਰਸ ਦਿਖਾਏ। ਆਤਮ ਸਾਚੀ ਜੋਤ ਜਗਾਏ। ਬੇਮੁਖ ਕੋਈ ਦਰ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਕਮਾਏ। ਸਾਚਾ ਪ੍ਰਭ ਦਇਆ ਕਮਾਏ। ਸਾਧ ਸੰਗਤ ਮੇਲ ਮਿਲਾਏ। ਸਾਚੀ ਮਤਿ ਪ੍ਰਭ ਵਿਚ ਪਾਏ। ਏਕਾ ਸ਼ਬਦ ਰਸਨਾ ਅਲਾਏ। ਰੈਣ ਦਿਵਸ ਦਿਵਸ ਰੈਣ, ਪ੍ਰਭ ਮੰਗਲਾਚਾਰ ਕਰਾਏ। ਧੰਨ ਧੰਨ ਧੰਨ ਗੁਰ ਸੰਗਤ, ਹਰਿ ਹਰਿ ਹਰਿ ਜਸ ਰਸਨਾ ਗਾਏ। ਆਤਮ ਚਾੜ੍ਹੇ ਪ੍ਰਭ ਸਾਚੀ ਰੰਗਤ, ਨਾਮ ਖ਼ੁਮਾਰੀ ਸਾਧ ਚੜ੍ਹਾਏ। ਗੁਰਮੁਖ ਸਾਚੇ ਪ੍ਰਭ ਗਲੇ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ। ਸਾਧ ਸੰਗਤ ਪ੍ਰਭ ਦਇਆ ਕਮਾਇਆ। ਪੂਰਬ ਲਹਿਣਾ ਝੋਲੀ ਪਾਇਆ। ਏਕਾ ਬਖ਼ਸ਼ੇ ਚਰਨ ਧਿਆਨ, ਅੰਮ੍ਰਿਤ ਆਤਮ ਮੁਖ ਚੁਆਇਆ। ਸਾਚਾ ਮਾਣ ਸਾਚਾ ਤਾਣ ਨਿਹਕਲੰਕ ਰਖਾਇਆ। ਤੋੜੇ ਮਾਣ ਗੁਣੀ ਨਿਧਾਨ, ਆਤਮ ਸੁਧ ਕਰਾਇਆ। ਪ੍ਰਭ ਅਬਿਨਾਸ਼ੀ ਜਾਣੀ ਜਾਣ, ਵਿਛੜਿਆਂ ਪ੍ਰਭ ਮੇਲ ਮਿਲਾਇਆ। ਦੇਵੇ ਦਾਨ ਪ੍ਰਭ ਪੁਰਖ ਸੁਜਾਨ, ਸਾਚਾ ਨਾਮ ਦਾਨ ਪ੍ਰਭ ਝੋਲੀ ਪਾਇਆ। ਏਕਾ ਬਖ਼ਸ਼ੇ ਚਰਨ ਧਿਆਨ, ਅੰਮ੍ਰਿਤ ਆਤਮ ਮੁਖ ਚੁਆਇਆ। ਸਾਚਾ ਉਪਜੇ ਬ੍ਰਹਮ ਗਿਆਨ, ਅਗਿਆਨ ਅੰਧੇਰ ਸਰਬ ਮਿਟਾਇਆ। ਨਿਹਕਲੰਕ ਪਤਤ ਪਾਵਨ, ਖੇਲ ਅਵੱਲੜਾ ਜਗਤ ਚਲਾਇਆ । ਅਛਲ ਅਛਲ ਅਛਲ ਪ੍ਰਭ ਅਡੋਲ, ਸ੍ਰਿਸ਼ਟ ਸਬਾਈ ਵਿਚ ਮਵਲਾਇਆ। ਸੋਹੰ ਸਾਚਾ ਧਰ ਤਰਾਜੂ, ਸਾਰਾ ਜਗਤ ਤੁਲਾਇਆ। ਪ੍ਰਭ ਅਬਿਨਾਸ਼ੀ ਪਰਗਟ ਜੋਤ, ਆਪਣਾ ਭੇਦ ਜਗਤ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੰਕਾਰ ਨਿਵਾਰੇ ਜੋ ਦਰ ਆਏ ਬਿਲਲਾਇਆ। ਜੋ ਜਨ ਆਏ ਦਰ ਹੰਕਾਰੀ। ਆਤਮ ਹੋਈ ਜਗਤ ਵਿਕਾਰੀ। ਮਦਿਰਾ ਮਾਸ ਰਸਨ ਆਹਾਰੀ। ਸ਼ਬਦ ਮਾਰ ਪ੍ਰਭ ਸਾਚੇ ਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਲਾਹੇ ਸਰਬ ਖ਼ੁਮਾਰੀ। ਜੋ ਜਨ ਆਏ ਹੋਏ ਨਿਮਾਣਾ। ਏਕਾ ਰੱਖੇ ਚਰਨ ਧਿਆਨਾ। ਪ੍ਰਭ ਅਬਿਨਾਸ਼ੀ ਪੂਰਨ ਗਿਆਨਾ । ਦੇਵੇ ਦਾਤ ਪ੍ਰਭ ਮਹਾਨਾ । ਸਾਚਾ ਨਾਮ ਭਗਤ ਭਗਵਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਪਹਰਿਆ ਬਾਣਾ । ਜੋਤ ਸਰੂਪੀ ਜਾਮਾ ਧਾਰ। ਜੋਤ ਨਿਰੰਜਣ ਵਿਚ ਸੰਸਾਰ। ਗੁਰਮੁਖਾਂ ਲਏ ਕਰਮ ਵਿਚਾਰ। ਖਿਚ ਲਿਆਏ ਪ੍ਰਭ ਵਿਚ ਦਰਬਾਰ। ਬਾਹੋਂ ਪਕੜ ਪ੍ਰਭ ਜਾਏ ਤਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪ੍ਰਭ ਸਾਚੇ ਦੀ ਸਾਚੀ ਕਾਰ। ਟੁੱਟੀ ਗੰਢਣਹਾਰ ਦਿਆਲਾ । ਅੰਮ੍ਰਿਤ ਬਖ਼ਸ਼ੇ ਸਰਬ ਪ੍ਰਿਤਪਾਲਾ। ਹੋਏ ਸਹਾਈ ਆਪ ਰਖਵਾਲਾ। ਆਪਣੇ ਰੰਗ ਰਵੇ ਆਪ ਗੁਰ ਗੋਪਾਲਾ। ਜਗਤ ਦੁਖ ਕੋਈ ਪੋਹ ਨਾ ਸਕੇ, ਵਲੀਆ ਛਲੀਆ ਟੂਣਾ ਜਾਦੂ ਹੋਏ ਆਪ ਰਖਵਾਲਾ । ਮਹਾਰਾਜ ਸ਼ੇਰ ਸਿੰਘ ਸਾਚਾ ਪ੍ਰਭ, ਸਰਬ ਜਨਾਂ ਰਖਵਾਲਾ। ਸਾਚਾ ਪ੍ਰਭ ਅੰਮ੍ਰਿਤ ਮੁਖ ਚੁਆਏ। ਇਕ ਲੱਖ ਅੱਸੀ ਹਜ਼ਾਰ ਭੂਤ ਪਰੇਤ ਕੋਈ ਨੇੜ ਨਾ ਆਏ। ਸਰਬ ਦਾ ਪ੍ਰਭ ਮਾਣ ਗਵਾਏ। ਮਾਈ ਗੌਰਜਾ ਮਰਦੰਗ ਵਜਾਏ। ਅੰਤਕਾਲ ਪ੍ਰਭ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ। ਗੁਰਮੁਖ ਰੱਖੇ ਆਪਣੀ ਆਣ। ਸਿਧ ਸਾਧਕਾ ਲਾਵੇ ਬਾਣ। ਸਭਨਾ ਤੋੜੇ ਪ੍ਰਭ ਅਭਿਮਾਨ। ਕਲਜੁਗ ਜਾਮਾ ਧਾਰੇ ਮਹਾਰਾਜ ਸ਼ੇਰ ਸਿੰਘ ਬਲੀ ਬਲਵਾਨ। ਸਾਚਾ ਪ੍ਰਭ ਸਚਾ ਸਾਹਿਬ। ਸਾਚਾ ਗੁਰ ਗੰਭੀਰ ਗਹਿਰ। ਸਾਚਾ ਪ੍ਰਭ ਸਚ ਨਿਰਵੈਰ । ਸਚਾ ਪ੍ਰਭ ਅੰਮ੍ਰਿਤ ਬਖ਼ਸ਼ੇ ਕਰ ਜਾਏ ਮਿਹਰ। ਅੰਮ੍ਰਿਤ ਰਸ ਮੁਖ ਚੁਆਏ। ਸਾਚਾ ਅੰਮ੍ਰਿਤ
ਸੁਫਲ ਕੁਖ ਕਰਾਏ। ਦੀਨਾ ਨਾਥ ਦਰਦ ਦੁਖ ਭੰਜਨ, ਆਪਣੀ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਹੀ ਦੁਖ ਮਿਟਾਏ। ਦੁਖ ਦਰਦ ਪ੍ਰਭ ਨਿਵਾਰੇ। ਦਰ ਘਰ ਆਏ ਕਾਜ ਸਵਾਰੇ। ਭੁੱਲੇ ਡੁੱਲੇ ਪ੍ਰਭ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖ਼ਾਲੀ ਭਰੇ ਭੰਡਾਰੇ। ਸਾਚਾ ਪ੍ਰਭ ਦਇਆ ਕਮਾ। ਦੁਖ ਰੋਗ ਪ੍ਰਭ ਜਾਏ ਗਵਾ। ਸੁਫਲ ਕੁਖ ਜਾਏ ਕਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਹੋਏ ਸਹਾ। ਦਇਆ ਧਾਰ ਪ੍ਰਭ ਬਖ਼ਸ਼ਣਹਾਰਾ। ਗੁਣ ਅਵਗੁਣ ਪ੍ਰਭ ਨਾ ਵਿਚਾਰਾ। ਸਾਚਾ ਦੇਵੇ ਅੰਮ੍ਰਿਤ ਅਧਾਰਾ। ਪੀ ਅੰਮ੍ਰਿਤ ਹੋਏ ਉਜਿਆਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖ਼ਾਲੀ ਭਰੇ ਭੰਡਾਰਾ। ਊਚਾ ਸੂਚਾ ਪ੍ਰਭ ਕਾ ਧਾਮ। ਸਤਿਗੁਰ ਮਹਿੰਮਾ ਲਿਖੀ ਮਹਾਨ। ਆਤਮ ਆਇਆ ਸਾਚਾ ਧਿਆਨ । ਪ੍ਰਭ ਸਾਚਾ ਬਖ਼ਸ਼ੇ ਸੋਹੰ ਦਾਨ । ਆਤਮ ਹੋਏ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਗੁਰਸਿਖ ਸਾਚੇ ਦੀਆ ਮਾਣ। ਸਾਚੇ ਘਰ ਸਾਚੇ ਦਰ ਮਿਲੀ ਵਡਿਆਈ। ਪ੍ਰਭ ਸਾਚੇ ਦੀ ਮਹਿੰਮਾ ਗਾਈ। ਆਤਮ ਦੇਵੇ ਸੁਖ ਸਰਬ ਸੁਖਦਾਈ। ਕਾਇਆ ਕਟਾਕਸ਼ ਪ੍ਰਭ ਸਾਚੇ ਚੋਟ ਲਗਾਈ। ਉਪਜੇ ਧੁਨ ਖੁਲ੍ਹੇ ਸੁੰਨ, ਗੁਰ ਸਾਚੇ ਦੀ ਮਹਿੰਮਾ ਗਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੇਰੀ ਕਲਮ ਦੇਵੇ ਵਡਿਆਈ। ਸਾਚਾ ਉਪਜਿਆ ਸਚ ਗਿਆਨ। ਏਕਾ ਉਪਜਿਆ ਚਰਨ ਧਿਆਨ। ਸਾਚੀ ਦਾਤ ਮੰਗੀ ਬ੍ਰਹਮ ਗਿਆਨ। ਸੋਹੰ ਸਾਚਾ ਦਾਨ ਪ੍ਰਭ ਦੇਵੇ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਕਰੇ ਚਤੁਰ ਸੁਜਾਨ। ਅੰਮ੍ਰਿਤ ਰਸ ਚਾਤਰਕ ਪੀਵ। ਗੁਰਸਿਖ ਤੇਰੀ ਆਤਮ ਜਗਾਏ ਦੀਵ। ਪ੍ਰਭ ਸਾਚੇ ਕੇ ਗੁਣ ਗਾਏ ਪ੍ਰਭ ਰਖਾਈ ਨੀਂਵ । ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਜੋ ਰਸਨਾ ਗਾਵੇ ਜੀਵ। ਰਸਨਾ ਕੀਆ ਸ਼ਬਦ ਆਹਾਰ। ਏਕਾ ਉਪਜੀ ਸੱਚੀ ਧੁਨਕਾਰ। ਲਿਖੀ ਵਡਿਆਈ ਨਿਹਕਲੰਕ ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਰ ਦਏ ਤੇਰੇ ਭੰਡਾਰ। ਆਤਮ ਭਰੇ ਪ੍ਰਭ ਭੰਡਾਰਾ। ਲਿਖਤ ਲਿਖਾਏ ਅਪਰ ਅਪਾਰਾ। ਦਿਵਸ ਰੈਣ ਪ੍ਰਭ ਜੋਤ ਸਰੂਪੀ ਦੇਵੇ ਚਮਤਕਾਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਰ ਦਏ ਤੇਰਾ ਭੰਡਾਰਾ। ਪ੍ਰਭ ਕੀ ਮਹਿੰਮਾ ਜਿਸ ਜਨ ਗਾਈ । ਮਾਤਲੋਕ ਵਿਚ ਮਿਲੀ ਵਡਿਆਈ। ਸਾਚਾ ਪ੍ਰਭ ਹੋਏ ਸਹਾਈ। ਗੁਰਮੁਖ ਸਾਚੇ ਭੁੱਲ ਨਾ ਜਾਈ। ਮਦਿਰਾ ਮਾਸ ਨਾ ਰਸਨਾ ਲਾਈ। ਆਪਣੀ ਕੀਤੀ ਨਾ ਆਪ ਗੁਆਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਭ ਥਾਈਂ ਹੋਏ ਸਹਾਈ। ਮਦਿਰਾ ਮਾਸ ਨਾ ਰਸਨ ਲਗਾਉਣਾ । ਪ੍ਰਭ ਅਬਿਨਾਸ਼ੀ ਘਰ ਮੇਂ ਪਾਉਣਾ। ਆਤਮ ਸਾਚਾ ਦੀਪ ਜਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵਾਸ ਸਰੂਪੀ ਵਸੇ ਪਵਣਾ। ਆਤਮ ਰਸ ਰਸ ਮਾਣ। ਆਤਮ ਹੋਏ ਗੁਣੀ ਨਿਧਾਨ। ਲਿਖਿਆ ਪ੍ਰਭ ਸਾਚੇ ਵਡਿਆਈ ਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋ ਚਰਨੀ ਡਿੱਗੇ ਆਣ। ਪ੍ਰਭ ਸਾਚਾ ਦੇਵੇ ਭੇਦ ਖੁਲ੍ਹਾਈ। ਨਿਜਾਨੰਦ ਨਿਜ ਮਾਹਿ ਚਲਾਈ। ਅੰਮ੍ਰਿਤ ਆਤਮ ਮੇਘ ਬਰਸਾਈ। ਨਾਭ ਕਵਲ ਦੇ ਵਿਚ ਚੁਆਈ। ਖੁਲ੍ਹੇ ਕਵਲ ਹੋਏ ਉਜਿਆਰ, ਸੁਰਤ ਸ਼ਬਦ ਪ੍ਰਭ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਸੋਝੀ ਪਾਈ। ਸਾਚਾ ਦਰ ਵਿਰਲੇ ਬੂਝਿਆ। ਪ੍ਰਭ ਅਬਿਨਾਸ਼ੀ ਸਾਚਾ ਸੂਝਿਆ। ਜੋਤ ਸਰੂਪੀ ਪ੍ਰਭ ਭੇਵ ਖੁਲ੍ਹਾਵੇ ਗੂਝਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਭੇਦ ਮਿਟਾਵੇ ਦੂਜਿਆ। ਏਕਾ ਜੋਤ ਕਰੇ ਆਕਾਰ। ਜੋਤ ਸਰੂਪ ਪ੍ਰਭ ਗਿਰਧਾਰ। ਪਵਣ ਉਨੰਜਾ ਸਿਰ ਛਤਰ ਝੁਲਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ
ਜਨਾਂ ਦੀ ਜਾਣੇ ਸਾਰ। ਸਰਬ ਜਨਾਂ ਪ੍ਰਭ ਜਾਨਣਹਾਰਾ। ਸਰਬ ਜਨਾਂ ਪ੍ਰਭ ਦੇਵੇ ਨਾਮ ਅਧਾਰਾ। ਆਪੇ ਰਾਵੇ ਆਪੇ ਗਾਵੇ, ਸੋਹੰ ਨਾਦ ਵਜਾਵਣਹਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਪਸਰ ਪਸਾਰਾ। ਜੋਤੀ ਜੋਤ ਪ੍ਰਭ ਸਰੂਪਿਆ। ਸਦਾ ਅਨੰਦ ਸਦਾ ਅਨੂਪਿਆ। ਗੁਰਮੁਖ ਮੰਗੇ ਮੰਗ ਵੇਖ ਦਰ ਵਡ ਭੂਪਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਦਾਨ ਸਤਿ ਸਰੂਪਿਆ। ਪ੍ਰਭ ਸਾਚੇ ਦੀ ਸਾਚੀ ਦਾਤ। ਸੋਹੰ ਸ਼ਬਦ ਸਚੀ ਕਰਾਮਾਤ। ਗੁਰਮੁਖ ਕਰਾਏ ਏਕਾ ਜ਼ਾਤ। ਦਿਵਸ ਰੈਣ ਜੋਤ ਜਗਾਵੇ ਆਤਮ ਖੋਲ੍ਹੇ ਤਾਕ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਤੇਰਾ ਸਾਚਾ ਨਾਤ। ਪ੍ਰਭ ਸੰਗ ਜੀਵ ਸਾਚਾ ਨਾਤਾ। ਸਭ ਝੂਠੇ ਭੈਣ ਭਰਾਤਾ। ਅੰਤਕਾਲ ਨਾ ਕੋਈ ਸੰਗੀ, ਛਡ ਗਏ ਝੂਠੇ ਸਰਬ ਪਿਤ ਮਾਤਾ। ਜੋਤ ਸਰੂਪ ਪਰਗਟ ਜੋਤ ਪ੍ਰਭ ਦੇਵੇ ਦਰਸ ਬਿਧਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਰੰਗ ਰਾਤਾ। ਜੋਤ ਸਰੂਪ ਪ੍ਰਭ ਰੰਗ ਰੰਗਾਏ। ਆਤਮ ਰੰਗ ਮਜੀਠ ਚੜ੍ਹਾਏ। ਸਾਚੇ ਦਰ ਜੋ ਮੰਗਣ ਆਏ। ਸਾਚਾ ਨਾਮ ਪ੍ਰਭ ਭਿਛਿਆ ਪਾਏ। ਭਰੇ ਭੰਡਾਰ ਤੋਟ ਨਾ ਆਏ। ਜੋ ਜਨ ਏਕਾ ਓਟ ਰਖਾਏ। ਨਿਜਾਨੰਦ ਨਿਜ ਮਾਹਿ ਉਪਜਾਏ। ਅੰਮ੍ਰਿਤ ਝਿਰਨਾ ਪ੍ਰਭ ਨਿਝਰੋਂ ਦੇ ਝਿਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੂਰਨ ਆਸ ਕਰਾਏ। ਸਾਚਾ ਵਰ ਦਰ ਪ੍ਰਭ ਮੰਗਿਆ। ਪ੍ਰਭ ਸਾਚੇ ਨਾਮ ਆਤਮ ਰੰਗਿਆ। ਰਸਨਾ ਜਪ ਜਪ ਜੀਵ ਭਵਜਲ ਪਾਰ ਲੰਘਿਆ। ਗੁਰਮੁਖ ਆਏ ਸਾਚੇ ਘਰ ਮੂਲ ਨਾ ਸੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਜੋ ਮੂੰਹੋਂ ਮੰਗਿਆ। ਦੇਵਣਹਾਰ ਏਕ ਦਾਤਾਰਾ । ਭਗਤ ਜਨਾਂ ਪ੍ਰਭ ਭਰੇ ਭੰਡਾਰਾ । ਦੋਏ ਜੋੜ ਖੜ੍ਹੇ ਚਰਨ ਦਵਾਰਾ। ਹਉਮੇ ਮਮਤਾ ਛੋਡ ਕਰਨ ਨਿਮਸਕਾਰਾ। ਪ੍ਰਭ ਸਾਚੀ ਜੋਤ ਜਗਾਏ ਸਰਬ ਸੰਸਾਰਾ। ਸੋਹੰ ਸ਼ਬਦ ਪ੍ਰਭ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਜੋਤ ਨਿਰੰਕਾਰਾ। ਨਿਰੰਕਾਰ ਨਰਾਇਣ ਨਰ। ਸਾਚੀ ਜੋਤ ਜਗਤ ਜਾਏ ਧਰ। ਜੋ ਜਨ ਗਏ ਚਰਨ ਪੜ। ਗੁਰਮੁਖਾਂ ਦੇਵੇ ਸਾਚਾ ਵਰ। ਨਾਮ ਭੰਡਾਰੇ ਪ੍ਰਭ ਜਾਏ ਭਰ। ਅੰਮ੍ਰਿਤ ਆਤਮ ਵਿਚ ਬਣਾਏ ਸਰ। ਪੀ ਅੰਮ੍ਰਿਤ ਸਦਾ ਜਗ ਜੀਵ, ਗੁਰਮੁਖ ਨਾ ਜਾਏ ਮਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸ ਕਰਾਏ ਸਾਚੇ ਘਰ । ਸਾਚੇ ਘਰ ਪ੍ਰਭ ਸਿੱਖ ਟਿਕਾਇਆ । ਜੋਤ ਸਰੂਪੀ ਪਰਗਟ ਜੋਤ ਵਿਚ ਜੋਤ ਮੇਲ ਮਿਲਾਇਆ। ਸਿੱਖ ਗੁਰ ਗੁਰ ਸਿੱਖ ਏਕਾ ਜੋਤ ਏਕਾ ਗੋਤ, ਏਕਾ ਦੂਜਾ ਪ੍ਰਭ ਭਉ ਚੁਕਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਕਲਜੁਗ ਖੇਲ ਰਚਾਇਆ। ਸਾਚਾ ਪ੍ਰਭ ਦਇਆ ਕਮਾਏ। ਪਰਗਟ ਜੋਤ ਭੋਗ ਲਗਾਏ। ਪ੍ਰਭ ਸਾਚੇ ਦੀ ਸਚ ਵਡਿਆਏ। ਜੂਠੇ ਬੇਰ ਭੀਲਣੀ ਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੇ ਖੇਲ ਆਪ ਕਰਾਏ । ਸਾਚੇ ਪ੍ਰਭ ਇਹ ਕਰਮ ਕਮਾਇਆ। ਰਿਖੀਆਂ ਮੁਨੀਆਂ ਮਾਣ ਗਵਾਇਆ। ਘਰ ਭੀਲਣੀ ਭੋਗ ਲਗਾਇਆ। ਭੱਖ ਤਾਈਂ ਭੋਜ ਬਣਾਇਆ। ਵਿਚ ਸਰੋਵਰ ਪ੍ਰਭ ਸਾਚੇ ਭੀਲਣੀ ਚਰਨ ਛੁਹਾਇਆ। ਸਾਚਾ ਨੀਰ ਸਾਚਾ ਸਰ ਰਘੁਪਤ ਉਪਜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਤੇਰੀ ਅਚਰਜ ਵਰਤੇ ਮਾਇਆ। ਸਾਚਾ ਪ੍ਰਭ ਕਰਮ ਕਮਾਏ। ਭਗਤ ਜਨਾਂ ਘਰ ਭੋਗ ਲਗਾਏ। ਜਿਉਂ ਧੰਨੇ ਦੀ ਛਾਛ ਮੁਕਾਏ। ਨਾਮ ਦੇਵ ਪ੍ਰਭ ਆਣ ਤਰਾਏ। ਪਕੜ ਕਟੋਰਾ ਮੁਖ ਲਗਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਪਰਗਟ ਜੋਤ ਭੋਗ ਲਗਾਏ । ਭੋਗ ਲਗਾਏ ਪ੍ਰਭ ਭੰਡਾਰੇ। ਸਾਧ ਸੰਗਤ ਸਰਬ ਵਰਤਾਰੇ। ਆਤਮ ਦੁੱਖ ਪ੍ਰਭ ਨਿਵਾਰੇ।
ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਨਿਰੰਕਾਰੇ। ਪ੍ਰਭ ਸਾਚੇ ਘਰ ਭੋਗ ਲਗਾਇਆ। ਸਾਧ ਸੰਗਤ ਦੇ ਰਖਾਇਆ। ਹਉਮੇ ਰੋਗ ਵਿਚੋਂ ਕੱਢ, ਆਤਮ ਸੰਸਾ ਸਾਰਾ ਲਾਹਿਆ। ਸਾਚਾ ਸੁਖ ਆਤਮ ਉਪਜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਵਿਚ ਸਿੱਖ ਸਮਾਇਆ। ਭੋਗ ਲਗਾਏ ਭਗਤ ਭੰਡਾਰੇ । ਦਰ ਘਰ ਆਏ ਪੈਜ ਸਵਾਰੇ। ਜੋਤ ਨਿਰੰਜਣ ਵਿਚ ਮਾਤ ਆਕਾਰੇ। ਸਾਚਾ ਪ੍ਰਭ ਸਰਬ ਭਰੇ ਭੰਡਾਰੇ। ਦਰ ਘਰ ਆਏ ਪੈਜ ਸਵਾਰੇ। ਛਿੰਨ ਭੰਗਰ ਜੋਤ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਕਰੇ ਆਕਾਰੇ। ਭੋਗ ਲਗਾਏ ਪ੍ਰਭ ਪਕਵਾਨ। ਪ੍ਰਭ ਸਾਚੇ ਰਸਨਾ ਕੀਆ ਪਾਨ। ਸਾਧ ਸੰਗਤ ਪ੍ਰਭ ਦਿਤਾ ਦਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਕਰਮ ਕਮਾਇਆ ਆਣ। ਭੋਗ ਲਗਾਏ ਪ੍ਰਭ ਵਡ ਭੋਗੀਆ। ਆਤਮ ਸ਼ਾਂਤ ਕਰਾਏ ਪ੍ਰਭ ਵਡ ਜੋਗੀਆ। ਦੇਹੀ ਰੋਗ ਮਿਟਾਏ ਪ੍ਰਭ ਵਡ ਰੋਗੀਆ। ਮਹਾਰਾਜ ਸ਼ੇਰ ਸਿੰਘ ਸਚ ਭੰਡਾਰਾ, ਰਸਨਾ ਭੋਗ ਲਗਾਵੇ ਭੋਗੀਆ। ਸਾਚਾ ਪ੍ਰਭ ਦਇਆ ਕਮਾਏ। ਹਰਨ ਫਰਨ ਗੁਰਸਿਖ ਖੁਲ੍ਹਾਏ। ਆਪ ਆਪਣਾ ਭੇਦ ਖੁਲ੍ਹਾਏ। ਜੋਤ ਸਰੂਪੀ ਦਰਸ ਦਿਖਾਏ। ਅਗਿਆਨ ਅੰਧੇਰ ਸਰਬ ਮਿਟਾਏ। ਨਿਜਾਨੰਦ ਪ੍ਰਭ ਸੁੱਖ ਉਪਜਾਏ। ਪਰਮਾਨੰਦ ਵਿਚ ਸਿੱਖ ਸਮਾਏ। ਬ੍ਰਹਮ ਸਰੂਪੀ ਬ੍ਰਹਮ ਹੋ ਜਾਏ। ਪ੍ਰਭ ਸਾਚਾ ਸਿਰ ਹੱਥ ਟਿਕਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਦਇਆ ਕਮਾਏ। ਗੁਰਸਿਖ ਸਿਰ ਪ੍ਰਭ ਹੱਥ ਰਖਾਇਆ। ਆਪ ਆਪਣਾ ਭੇਦ ਖੁਲ੍ਹਾਇਆ। ਪਰਗਟ ਹੋਏ ਤੀਜੇ ਨੈਣ, ਪ੍ਰਭ ਸਾਚੇ ਦਰਸ ਦਿਖਾਇਆ। ਸਾਚਾ ਦੇ ਆਤਮ ਗਿਆਨ, ਸੋਹੰ ਸਾਚਾ ਸਵਾਸ ਚਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਮੇਲ ਮਿਲਾਇਆ। ਜੋਤ ਸਰੂਪੀ ਮੇਲ ਕਰ, ਪ੍ਰਭ ਭਗਤ ਉਧਾਰੇ। ਪਾਰਬ੍ਰਹਮ ਅਚਰਜ ਖੇਲ ਕਰ, ਸਾਚੀ ਜੋਤ ਕਰੇ ਆਕਾਰੇ। ਜੋਤ ਪਰਕਾਸ਼ ਬਿਨ ਬਾਤੀ ਬਿਨ ਤੇਲ ਕਰ, ਕਰੇ ਪਰਕਾਸ਼ ਵਿਚ ਦੇਹ ਝੂਠੇ ਮਹਿਲ ਮੁਨਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਪਾਰ ਉਤਾਰੇ। ਗੁਰਸਿਖ ਸਾਚਾ ਪਾਰ ਉਤਾਰਿਆ । ਪਰਗਟ ਜੋਤ ਆਪਣਾ ਬਿਰਦ ਸੰਭਾਰਿਆ। ਅਛਲ ਛਲ ਪ੍ਰਭ ਕਲਜੁਗ ਕਰੇ ਅਪਾਰਿਆ। ਜੋਤ ਸਰੂਪੀ ਧਰ ਭੇਖ, ਭੁਲਾਏ ਸਰਬ ਸੰਸਾਰਿਆ । ਗੁਰਮੁਖ ਸਾਚੇ ਜੋਤ ਏਕ ਕਰ ਪ੍ਰਭ ਜਨਮ ਮਰਨ ਸਵਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਕਰਮ ਕਮਾ ਲਿਆ। ਗੁਰਮੁਖਾਂ ਪ੍ਰਭ ਰੰਗ ਚੜ੍ਹਾਏ, ਚਾੜ੍ਹੇ ਰੰਗ ਜੋ ਉਤਰ ਨਾ ਜਾਏ। ਗੁਰਮੁਖਾਂ ਪ੍ਰਭ ਜੋਤ ਜਗਾਏ, ਜਗਾਏ ਜੋਤ ਜੋ ਬੁਝ ਨਾ ਜਾਏ। ਗੁਰਮੁਖਾਂ ਪ੍ਰਭ ਸੋਗ ਮਿਟਾਏ, ਮਿਟਾਏ ਸੋਗ ਜੋ ਫਿਰ ਨਾ ਆਏ। ਗੁਰਮੁਖਾਂ ਪ੍ਰਭ ਦਿਬ ਦ੍ਰਿਸ਼ਟ ਖੁਲ੍ਹਾਏ, ਖੁਲ੍ਹਾਏ ਪ੍ਰਭ ਫਿਰ ਨਾ ਬੰਦ ਕਰਾਏ। ਗੁਰਮੁਖਾਂ ਪ੍ਰਭ ਸੁੰਨ ਸਮਾਧ ਖੁਲ੍ਹਾਏ, ਖੁਲ੍ਹੇ ਸੁੰਨ ਪ੍ਰਭ ਸਾਚੀ ਸੋਝੀ ਪਾਏ। ਗੁਰਮੁਖਾਂ ਪ੍ਰਭ ਆਤਮ ਜਿੰਦਾ ਦਏ ਖੁਲ੍ਹਾਏ, ਸੋਹੰ ਸਾਚੀ ਚਾਬੀ ਲਾਏ। ਗੁਰਮੁਖਾਂ ਪ੍ਰਭ ਦਇਆ ਕਮਾਏ, ਆਤਮ ਵਿਚ ਸਦ ਸਮਾਏ। ਗੁਰਮੁਖਾਂ ਪ੍ਰਭ ਅੰਧੇਰ ਮਿਟਾਏ, ਮਿਟੇ ਅੰਧੇਰ ਜੋਤ ਪਰਗਟਾਏ । ਗੁਰਮੁਖਾਂ ਪ੍ਰਭ ਦੀਦ ਵਖਾਏ, ਜੋਤ ਸਰੂਪੀ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਦਇਆ ਕਮਾਏ। ਗੁਰਮੁਖਾਂ ਪ੍ਰਭ ਧੀਰ ਧਰਾਏ, ਆਤਮ ਸੋਹੰ ਸਾਚਾ ਤੀਰ ਲਗਾਏ। ਗੁਰਮੁਖਾਂ ਪ੍ਰਭ ਪੀੜ ਚੁਕਾਏ, ਹਉਮੇ ਕੰਡਾ ਕੱਢ ਵਖਾਏ। ਗੁਰਮੁਖਾਂ ਆਤਮ ਨੀਰ ਵਹਾਏ, ਅੰਮ੍ਰਿਤ ਝਿਰਨਾ ਦੇ ਝਿਰਾਏ। ਗੁਰਮੁਖਾਂ ਪ੍ਰਭ ਦਇਆ ਕਮਾਏ, ਖੋਲ੍ਹ ਤ੍ਰੈਕੁਟੀ ਦਰਸ ਦਿਖਾਏ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣਾ ਭੇਦ ਖੁਲ੍ਹਾਏ। ਗੁਰਮੁਖਾਂ
ਪ੍ਰਭ ਭੇਦ ਚੁਕਾਇਆ । ਆਪ ਆਪਣਾ ਜੋਤ ਸਰੂਪੀ ਦੀਪਕ ਵਿਚ ਦੇਹ ਜਗਾਇਆ। ਸਾਚੀ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਮਿਟਾਇਆ। ਹਉਮੇ ਕੀਆ ਨਾਸ, ਸਚ ਸੁੱਚ ਵਰਤਾਇਆ। ਹੋਇਆ ਆਪ ਪ੍ਰਭ ਦਾਸ, ਦਾਸਾਂ ਦੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਆਪਣੇ ਰੰਗ ਰੰਗਾਇਆ। ਗੁਰਮੁਖ ਸਾਚਾ ਰੰਗ ਰੰਗੀਲਾ। ਗੁਰਮੁਖ ਮਿਲਿਆ ਪ੍ਰਭ ਸਾਚਾ ਬੀਠਲਾ। ਆਤਮ ਚੜ੍ਹਾਏ ਰੰਗ ਮਜੀਠਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਰੰਗ ਸਾਚਾ ਡੀਠਲਾ। ਗੁਰਮੁਖ ਤੇਰੀ ਸੁਰਤ ਅਨਾਦ। ਗੁਰਮੁਖ ਸਚ ਸਦਾ ਬ੍ਰਹਿਮਾਦ। ਗੁਰਮੁਖ ਤੇਰਾ ਹੋਏ ਸਹਾਈ ਪ੍ਰਭ ਆਦਿ ਜੁਗਾਦਿ। ਗੁਰਮੁਖ ਸਾਚੇ ਸਾਚੀ ਧੁਨ ਉਪਜਾਈ ਪ੍ਰਭ ਨਾਦ। ਗੁਰਮੁਖ ਸਾਚੇ ਤੇਰੀ ਲਿਖਤ ਲਿਖਾਈ, ਸ਼ਬਦ ਲਿਖਾਏ ਪ੍ਰਭ ਬੋਧ ਅਗਾਧ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਵਿਚ ਸਾਧਨ ਸਾਧ। ਸਾਧ ਸੰਤ ਪ੍ਰਭ ਵਡਿਆਇਆ। ਗੁਰਮੁਖ ਸਾਚੇ ਲੇਖ ਲਿਖਾਇਆ। ਉਤਰੇ ਭੁੱਖ ਦਰਸ ਦਿਖਾਇਆ। ਉਪਜਾਵੇ ਸੁਖ ਕਪਾਟ ਬਜਰ ਖੁਲ੍ਹਾਇਆ। ਵਾਸ ਨਾ ਪਾਏ ਮਾਤ ਕੁੱਖ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਗੁਰਸਿਖ ਤੇਰੀ ਪੂਰਨ ਘਾਲ। ਗੁਰਚਰਨ ਪ੍ਰੀਤੀ ਲਈ ਪਾਲ। ਗੁਰਮੁਖ ਤੇਰੀ ਨਿਭੇ ਨਾਲ। ਆਤਮ ਦੀਪਕ ਪ੍ਰਭ ਦੇਵੇ ਬਾਲ। ਗੁਰਮੁਖ ਤੋੜੇ ਆਪ ਜੰਜ਼ਾਲ। ਗੁਰਮੁਖ ਲੱਭ ਲਿਆ ਪਾਲ। ਲੱਖ ਚੁਰਾਸੀ ਵਿਚੋਂ ਲਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਤੇਰਾ ਰਖਵਾਲ। ਗੁਰਮੁਖ ਸਾਚੇ ਮਨ ਵਧਾਈ। ਪਾਰਬ੍ਰਹਮ ਤੇਰੀ ਪਤ ਰਖਾਈ। ਗੁਰਮੁਖ ਸਾਚੇ ਹਰਿ ਗੁਣ ਗਾਈ। ਪ੍ਰਭ ਸਾਚਾ ਸਦ ਵਿਚ ਸਮਾਈ। ਗੁਰਮੁਖ ਸਾਚੇ ਪ੍ਰਭ ਬੂਝ ਬੁਝਾਈ। ਪ੍ਰਭ ਅਭੇਦ ਅਭੇਦ ਹੋ ਜਾਈ। ਗੁਰਮੁਖ ਸਾਚੇ ਅੰਧੇਰ ਮਿਟਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਕਲ ਤੇਰੀ ਵਡਿਆਈ। ਗੁਰਮੁਖ ਤੇਰੀ ਪੂਰਨ ਆਸਾ। ਪ੍ਰਭ ਪੂਰਨ ਦੇਵੇ ਜਗਤ ਭਰਵਾਸਾ। ਗੁਰਸਿਖ ਤੇਰੀ ਆਤਮ ਰਹਿਰਾਸਾ। ਸੋਹੰ ਸ਼ਬਦ ਜਪ ਸਵਾਸ ਸਵਾਸਾ। ਗੁਰਮੁਖ ਮਿਲੇ ਪ੍ਰਭ ਅਬਿਨਾਸ਼ਾ। ਜੋਤ ਸਰੂਪੀ ਕੀਆ ਵਾਸਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਗਤ ਜਨਾਂ ਦਾ ਹੋਏ ਦਾਸਾ। ਭਗਤ ਜਨਾਂ ਪ੍ਰਭ ਦਾਸ ਬਣਾਇਆ । ਜੁਗੋ ਜੁਗ ਪ੍ਰਭ ਜਗਤ ਪਠਾਇਆ। ਸਾਚਾ ਕਾਮ ਪ੍ਰਭ ਜਾਮਾ ਪਾਇਆ। ਬਹੱਤਰ ਜਾਮੇ ਪ੍ਰਭ ਲੇਖ ਲਿਖਾਇਆ । ਮਾਤਲੋਕ ਵਿਚ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਗੁਰਮੁਖ ਤੇਰੀ ਪਤ ਰਖਾਈ। ਦੂਈ ਦਵੈਤ ਪ੍ਰਭ ਚੁਕਾਈ। ਗੁਰਮੁਖ ਆਤਮ ਹੋਏ ਰੁਸ਼ਨਾਈ। ਪ੍ਰਭ ਸਾਚੇ ਨੇ ਜੋਤ ਟਿਕਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਦਿ ਜੁਗਾਦਿ ਤੇਰਾ ਸਹਾਈ। ਗੁਰਮੁਖ ਤੇਰਾ ਮਾਣ ਰਖਾਇਆ। ਪ੍ਰਭ ਸਾਚੇ ਸਿਰ ਹੱਥ ਟਿਕਾਇਆ। ਗੁਰਮੁਖ ਤੇਰਾ ਆਵਣ ਜਾਣ ਚੁਕਾਇਆ। ਜੋਤ ਸਰੂਪੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਖੇਲ ਖਿਲਾਇਆ। ਪ੍ਰਭ ਅਬਿਨਾਸ਼ੀ ਲੇਖ ਲਿਖਾਏ। ਗੁਰਮੁਖ ਸਾਚੇ ਵਿਚ ਸਮਾਏ। ਗੁਰਮੁਖ ਸਾਚੇ ਪ੍ਰਭ ਹੋਏ ਸਹਾਏ। ਅੰਤ ਕਾਲ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਜੋਤੀ ਜੋਤ ਮਿਲਾਏ। ਅੰਤਕਾਲ ਪ੍ਰਭ ਭਏ ਸਹਾਏ। ਦੇ ਦਰਸ ਪ੍ਰਭ ਦੇਹ ਛੁਡਾਏ । ਵਿਚ ਬਿਬਾਣ ਪ੍ਰਭ ਲਏ ਬਿਠਾਏ । ਬੈਕੁੰਠ ਨਿਵਾਸੀ ਵਿਚ ਬੈਕੁੰਠ ਲੈ ਜਾਏ। ਗੁਰਮੁਖ ਤੇਰੀ ਬਣਤ ਬਣਾਏ। ਥਿਰ ਘਰ ਵਾਸੀ ਥਿਰ ਘਰ ਪੁਚਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਮਿਲਾਏ। ਗੁਰਮੁਖ ਸਾਚਾ ਜੋਤ ਮਿਲਾਇਆ। ਲੱਖ ਚੁਰਾਸੀ ਗੇੜ ਚੁਕਾਇਆ। ਪ੍ਰਭ ਅਭੇਦ ਗੁਰਮੁਖ ਸਾਚੇ ਵਿਚ ਸਮਾਇਆ।
ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੇਰਾ ਸਾਚਾ ਲੇਖ ਲਿਖਾਇਆ। ਗੁਰਸਿਖਾਂ ਪ੍ਰਭ ਲੇਖ ਲਿਖਾਏ। ਸਾਚੀ ਦਰਗਹਿ ਮਾਣ ਦਵਾਏ। ਏਕਾ ਆਪਣੀ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਬਣਤ ਬਣਾਏ। ਗੁਰਸਿਖ ਤੇਰਾ ਧਾਮ ਨਿਆਰਾ। ਜਗੇ ਜੋਤ ਅਗੰਮ ਅਪਾਰਾ। ਪ੍ਰਭ ਅਬਿਨਾਸ਼ੀ ਵਸੇ ਨਿਰੰਕਾਰਾ। ਜੋਤ ਸਰੂਪ ਸਦਾ ਨਿਰਾਧਾਰਾ। ਆਪ ਅਡੋਲ ਪ੍ਰਭ ਗਿਰਧਾਰਾ। ਰੰਗ ਰੂਪ ਨਾ ਕਿਸੇ ਵਿਚਾਰਾ। ਏਕਾ ਜੋਤ ਸਰਬ ਆਕਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਜੋਤ ਅਧਾਰਾ । ਗੁਰਮੁਖ ਸਾਚੇ ਤੇਰਾ ਸਾਚਾ ਘਰ। ਪ੍ਰਭ ਅਬਿਨਾਸ਼ੀ ਏਕਾ ਦਰ। ਏਕਾ ਜੋਤ ਮਿਲਾਵੇ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਲਾਗ ਜਗ ਗਿਆ ਤਰ। ਸਾਚੀ ਪੁਰੀ ਪ੍ਰਭ ਬਣਾਈ। ਏਕਾ ਆਪਣੀ ਜੋਤ ਜਗਾਈ। ਗੁਰਮੁਖ ਸਾਚੇ ਵਿਚ ਸਮਾਈ। ਜਿਸ ਉਪਜਾਇਆ ਤਿਸ ਲਏ ਮਿਲਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਬੁਝ ਨਾ ਜਾਈ। ਸਾਚਾ ਪ੍ਰਭ ਅਗੰਮ ਅਪਾਰ । ਜੋਤ ਜਗਾਏ ਪ੍ਰਭ ਨਿਰੰਕਾਰ। ਗੁਰਮੁਖ ਬਹਾਏ ਵਿਚ ਦਰਬਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬਣਿਆ ਆਪ ਕਰਤਾਰ। ਭਗਤ ਜਨਾਂ ਪ੍ਰਭ ਦਾਸਨ ਦਾਸਾ। ਵਿਚ ਬੈਕੁੰਠ ਕਰਾਏ ਵਾਸਾ। ਏਕਾ ਜੋਤ ਏਕਾ ਪਰਕਾਸ਼ਾ। ਮਹਾਰਾਜ ਸ਼ੇਰ ਸਿੰਘ ਆਦਿ ਜੁਗਾਦਿ ਸਦਾ ਅਬਿਨਾਸ਼ਾ । ਸਾਚਾ ਪ੍ਰਭ ਸਦਾ ਅਬਿਨਾਸ਼। ਸ੍ਰਿਸ਼ਟ ਸਬਾਈ ਜਾਏ ਵਿਨਾਸ। ਗੁਰਮੁਖ ਜਨਮ ਹੋਏ ਰਾਸ। ਪ੍ਰਭ ਸਾਚਾ ਜਪਿਆ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਗ ਸੰਗ ਪ੍ਰਭ ਸਦ ਰਹੇ ਪਾਸ। ਜੋਤ ਜੋਤ ਜੋਤ ਨਿਰੰਕਾਰ। ਜੋਤ ਜੋਤ ਜੋਤ ਸਰਬ ਆਕਾਰ। ਜੋਤ ਜੋਤ ਜੋਤ ਸਰੂਪ ਪ੍ਰਭ ਗਿਰਧਾਰ। ਜੋਤ ਜੋਤ ਜੋਤ ਪ੍ਰਭ, ਵਸੇ ਵਿਚ ਸੰਸਾਰ। ਜੋਤ ਜੋਤ ਜੋਤ ਪ੍ਰਭ, ਸਰਬ ਜੀਆਂ ਦੇ ਅਧਾਰ । ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਲਏ ਅਵਤਾਰ। ਜੋਤ ਜੋਤ ਜੋਤ ਪ੍ਰਭ, ਜੁਗੋ ਜੁਗ ਆਵੇ ਵਾਰੋ ਵਾਰ। ਜੋਤ ਜੋਤ ਜੋਤ ਪ੍ਰਭ, ਅਨਾਥਾਂ ਨਾਥ ਸੁਣੇ ਸਰਬ ਪੁਕਾਰ। ਜੋਤ ਜੋਤ ਜੋਤ ਪ੍ਰਭ, ਸਾਚੀ ਜੋਤ ਧਰੇ ਵਿਚ ਸੰਸਾਰ। ਜੋਤ ਜੋਤ ਜੋਤ ਪ੍ਰਭ, ਨਾਥ ਤ੍ਰੈਲੋਕੀ ਕ੍ਰਿਸ਼ਨ ਮੁਰਾਰ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਅਵਤਾਰ। ਜੋਤ ਜੋਤ ਜੋਤ ਪ੍ਰਭ, ਨਿਹਕਲੰਕ ਅਵਤਾਰਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਕੀਆ ਖੇਲ ਅਪਾਰਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਮਾਇਆ ਕੀਆ ਪਸਾਰਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਜੀਆਂ ਆਤਮ ਕਰੇ ਅੰਧਿਆਰਾ। ਜੋਤ ਜੋਤ ਜੋਤ ਪ੍ਰਭ, ਬੇਮੁਖਾਂ ਕਰੇ ਖੁਆਰਾ। ਜੋਤ ਜੋਤ ਜੋਤ ਪ੍ਰਭ, ਅੰਤ ਪੂਰ ਖਪਾਏ ਮੂਰਖ ਮੁਗਧ ਗਵਾਰਾ। ਜੋਤ ਜੋਤ ਜੋਤ ਪ੍ਰਭ, ਬੇਮੁਖ ਰਸਨ ਲਗਾਏ ਮਦਿਰਾ ਮਾਸ ਆਹਾਰਾ। ਜੋਤ ਜੋਤ ਜੋਤ ਪ੍ਰਭ, ਸੋਹੰ ਸ਼ਬਦ ਬਾਣ ਬੇਮੁਖਾਂ ਮਾਰਾ। ਜੋਤ ਜੋਤ ਜੋਤ ਪ੍ਰਭ, ਅੰਤਕਾਲ ਕਲਜੁਗ ਸੋਹੰ ਸ਼ਬਦ ਚਲਾਇਆ ਖੰਡਾ ਦੋ ਧਾਰਾ। ਜੋਤ ਜੋਤ ਜੋਤ ਪ੍ਰਭ, ਪਰਗਟ ਜੋਤ ਨਿਹਕਲੰਕ ਗੁਰਮੁਖਾਂ ਦੇਵੇ ਨਾਮ ਅਧਾਰਾ। ਜੋਤ ਜੋਤ ਜੋਤ ਪ੍ਰਭ, ਗੁਰਮੁਖਾਂ ਆਤਮ ਕਰੇ ਉਜਿਆਰਾ। ਜੋਤ ਜੋਤ ਜੋਤ ਪ੍ਰਭ, ਜੋਤ ਨਿਰੰਕਾਰਾ। ਜੋਤ ਜੋਤ ਜੋਤ ਪ੍ਰਭ, ਸੋਹੰ ਸਾਚਾ ਦੇਵੇ ਦੇਹ ਹੁਲਾਰਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਸਮਾਏ ਚਲਾਏ ਪਵਣ ਦਵਾਰਾ। ਜੋਤ ਜੋਤ ਜੋਤ ਪ੍ਰਭ, ਜਨ ਭਗਤਾਂ ਦੇਵੇ ਨਾਮ ਅਧਾਰਾ। ਜੋਤ ਜੋਤ ਜੋਤ ਪ੍ਰਭ, ਕਲ ਧਰੇ ਜੋਤ ਨਿਹਕਲੰਕ ਅਵਤਾਰਾ। ਜੋਤ ਜੋਤ ਜੋਤ ਪ੍ਰਭ, ਕਰ ਦਰਸ ਗੁਰਸਿਖ ਉਤਰੇ ਪਾਰਾ। ਜੋਤ ਜੋਤ ਜੋਤ ਪ੍ਰਭ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਘਟ ਵਰਤਾਰਾ। ਜੋਤ ਜੋਤ ਜੋਤ ਪ੍ਰਭ ਜੋਤ ਜਗਾਏ। ਜੋਤ ਜੋਤ
ਜੋਤ ਪ੍ਰਭ, ਸਾਚਾ ਨਾਦ ਵਜਾਏ। ਜੋਤ ਜੋਤ ਜੋਤ ਪ੍ਰਭ, ਸਾਚੀ ਗਾਥ ਸੁਣਾਏ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚੀ ਨੀਂਹ ਰਖਾਏ। ਜੋਤ ਜੋਤ ਜੋਤ ਪ੍ਰਭ, ਪਹਿਲੀ ਮਾਘ ਦੋ ਹਜ਼ਾਰ ਅੱਠ ਬਿਕ੍ਰਮੀ ਭਾਗ ਲਗਾਏ। ਜੋਤ ਜੋਤ ਜੋਤ ਪ੍ਰਭ, ਦਰ ਆਈ ਸਾਧ ਸੰਗਤ ਮਾਣ ਦਵਾਏ। ਜੋਤ ਜੋਤ ਜੋਤ ਪ੍ਰਭ, ਦਰ ਘਰ ਸਾਚੇ ਭਿਛਿਆ ਪਾਏ। ਜੋਤ ਜੋਤ ਜੋਤ ਪ੍ਰਭ, ਆਤਮ ਰੰਗਣ ਨਾਮ ਚੜ੍ਹਾਏ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਹੋਏ ਸਹਾਏ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪੀ ਦਰਸ ਦਿਖਾਇਆ। ਜੋਤ ਜੋਤ ਜੋਤ ਪ੍ਰਭ, ਪ੍ਰਭ ਸਾਚੇ ਮਾਰਗ ਲਾਇਆ। ਜੋਤ ਜੋਤ ਜੋਤ ਪ੍ਰਭ, ਸੋਹੰ ਸਾਚਾ ਸ਼ਬਦ ਚਲਾਇਆ । ਜੋਤ ਜੋਤ ਜੋਤ ਪ੍ਰਭ, ਨਿਮਾਣਿਆਂ ਸਿਰ ਹੱਥ ਟਿਕਾਇਆ। ਜੋਤ ਜੋਤ ਜੋਤ ਪ੍ਰਭ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਕਰਾਇਆ । ਜੋਤ ਜੋਤ ਜੋਤ ਪ੍ਰਭ, ਚਾਰ ਵਰਨ ਇਕ ਜੋਤ ਜਗਾਇਆ । ਜੋਤ ਜੋਤ ਜੋਤ ਪ੍ਰਭ, ਊਚ ਨੀਚ ਦਾ ਭੇਵ ਚੁਕਾਇਆ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚਾ ਰਾਹ ਚਲਾਇਆ। ਜੋਤ ਜੋਤ ਜੋਤ ਪ੍ਰਭ, ਰਾਓ ਰੰਕ ਇਕ ਕਰਾਇਆ। ਜੋਤ ਜੋਤ ਜੋਤ ਪ੍ਰਭ, ਏਕਾ ਬੰਕ ਦਵਾਰ ਸੁਹਾਇਆ। ਜੋਤ ਜੋਤ ਜੋਤ ਪ੍ਰਭ, ਕਲਜੁਗ ਝੂਠਾ ਖੇਲ ਮਿਟਾਇਆ । ਜੋਤ ਜੋਤ ਜੋਤ ਪ੍ਰਭ, ਵਾਹਵਾ ਸਤਿਜੁਗ ਸਾਚਾ ਲਾਇਆ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਜੋਤ ਜੋਤ ਜੋਤ ਪ੍ਰਭ, ਕਲ ਜੋਤ ਜਗਾਈ। ਜੋਤ ਜੋਤ ਜੋਤ ਪ੍ਰਭ, ਸ੍ਰਿਸ਼ਟ ਸਬਾਈ ਖ਼ਾਕ ਰੁਲਾਈ। ਜੋਤ ਜੋਤ ਜੋਤ ਪ੍ਰਭ, ਚਾਰ ਕੁੰਟ ਪਏ ਦੁਹਾਈ। ਜੋਤ ਜੋਤ ਜੋਤ ਪ੍ਰਭ, ਰਾਜੇ ਰਾਣਿਆਂ ਜਾਏ ਪਤ ਗਵਾਈ। ਜੋਤ ਜੋਤ ਜੋਤ ਪ੍ਰਭ, ਬੇਮੁਖਾਂ ਨੱਕ ਨੱਥ ਪਵਾਈ। ਜੋਤ ਜੋਤ ਜੋਤ ਪ੍ਰਭ, ਕਲਜੁਗ ਸਾਚੀ ਕਾਰ ਕਰਾਈ। ਜੋਤ ਜੋਤ ਜੋਤ ਪ੍ਰਭ, ਬੇਮੁਖਾਂ ਦੇਵੇ ਪ੍ਰਭ ਸਜ਼ਾਈ। ਜੋਤ ਜੋਤ ਜੋਤ ਪ੍ਰਭ, ਦਰ ਦਰ ਮੰਗਣ ਭਿਖ ਨਾ ਪਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਲਿਖਤ ਲਿਖਾਈ। ਜੋਤ ਜੋਤ ਜੋਤ ਪ੍ਰਭ, ਸਾਚਾ ਲੇਖ ਲਿਖਾਰੀ। ਜੋਤ ਜੋਤ ਜੋਤ ਪ੍ਰਭ, ਜਨ ਭਗਤਾਂ ਦੇਵੇ ਨਾਮ ਅਧਾਰੀ । ਜੋਤ ਜੋਤ ਜੋਤ ਪ੍ਰਭ, ਸੋਹੰ ਸਾਚਾ ਸ਼ਬਦ ਦੇਵੇ ਭੰਡਾਰੀ। ਜੋਤ ਜੋਤ ਜੋਤ ਪ੍ਰਭ, ਸਾਧ ਸੰਗਤ ਜਾਏ ਪੈਜ ਸਵਾਰੀ। ਜੋਤ ਜੋਤ ਜੋਤ ਪ੍ਰਭ, ਦੂਤਾਂ ਦੁਸ਼ਟਾਂ ਜਾਏ ਸੰਘਾਰੀ। ਜੋਤ ਜੋਤ ਜੋਤ ਪ੍ਰਭ, ਕਲਜੁਗ ਪਰਗਟੇ ਨਿਹਕਲੰਕ ਅਵਤਾਰੀ। ਜੋਤ ਜੋਤ ਜੋਤ ਪ੍ਰਭ, ਰੰਕਾਂ ਦੇਵੇ ਸਚੀ ਸਿਕਦਾਰੀ। ਜੋਤ ਜੋਤ ਜੋਤ ਪ੍ਰਭ, ਰਾਓ ਕਰੇ ਖੁਆਰੀ। ਜੋਤ ਜੋਤ ਜੋਤ ਪ੍ਰਭ, ਏਕਾ ਦਰ ਉਪਜਾਵੇ ਸੱਚਾ ਦਰਬਾਰੀ। ਜੋਤ ਜੋਤ ਜੋਤ ਪ੍ਰਭ, ਚਾਰ ਵਰਨ ਕਰਾਏ ਦਰ ਭਿਖਾਰੀ। ਜੋਤ ਜੋਤ ਜੋਤ ਪ੍ਰਭ, ਮਾਤਲੋਕ ਵਿਚ ਛਤਰ ਝੁਲਾਰੀ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਇਕ ਜੋਤ ਨਿਰੰਕਾਰੀ। ਸਾਚੀ ਜੋਤ ਪ੍ਰਭ ਨਿਰੰਕਾਰਾ। ਜੋਤ ਜੋਤ ਜੋਤ ਪ੍ਰਭ ਗਿਰਧਾਰਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਵਰਤੇ ਵਿਚ ਸੰਸਾਰਾ। ਜੋਤ ਜੋਤ ਜੋਤ ਪ੍ਰਭ, ਗੁਰਮੁਖਾਂ ਦੇਵੇ ਦਰਸ ਅਪਾਰਾ। ਜੋਤ ਜੋਤ ਜੋਤ ਪ੍ਰਭ, ਗੁਰਮੁਖ ਸਾਚੇ ਖੋਲ੍ਹ ਦੇਵੇ ਦਸਮ ਦਵਾਰਾ। ਜੋਤ ਜੋਤ ਜੋਤ ਪ੍ਰਭ, ਆਤਮ ਦੀਪ ਕਰੇ ਉਜਿਆਰਾ। ਜੋਤ ਜੋਤ ਜੋਤ ਪ੍ਰਭ, ਰੁਣ ਝੁਣ ਉਪਜਾਏ ਸਚੀ ਧੁਨਕਾਰਾ। ਜੋਤ ਜੋਤ ਜੋਤ ਪ੍ਰਭ, ਅਨਹਦ ਰਾਗ ਉਪਜਾਏ ਅਪਾਰਾ। ਜੋਤ ਜੋਤ ਜੋਤ ਪ੍ਰਭ, ਗੁਰਸਿਖ ਤੇਰਾ ਜਨਮ ਮਰਨ ਸਵਾਰਾ। ਜੋਤ ਜੋਤ ਜੋਤ ਪ੍ਰਭ, ਕਰ ਦਰਸ ਕਰੇ ਆਤਮ ਉਜਿਆਰਾ। ਜੋਤ ਜੋਤ ਜੋਤ ਪ੍ਰਭ, ਸਿੰਘਾਸਣ ਬੈਠੇ ਗਿਰਧਾਰਾ। ਜੋਤ ਜੋਤ ਜੋਤ ਪ੍ਰਭ, ਆਤਮ ਸਹਿੰਸਾ ਲਾਹੇ ਸਾਰਾ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ,
ਜੋਤ ਸਰੂਪ ਜੋਤ ਆਕਾਰਾ । ਜੋਤ ਸਰੂਪ ਸਦਾ ਨਿਰਾਹਾਰੀ। ਜੋਤ ਸਰੂਪ ਜਗਤ ਅਧਾਰੀ। ਜੋਤ ਜੋਤ ਜੋਤ ਪ੍ਰਭ, ਸਾਚੀ ਜੋਤ ਮਾਤ ਅਵਤਾਰੀ। ਜੋਤ ਜੋਤ ਜੋਤ ਪ੍ਰਭ, ਨਾਮ ਧਰਾਇਆ ਨਿਹਕਲੰਕ ਨਰਾਇਣ ਨਰ ਅਵਤਾਰੀ । ਜੋਤ ਜੋਤ ਜੋਤ ਪ੍ਰਭ, ਖਾਣੀ ਬਾਣੀ ਪਾਰ ਉਤਾਰੀ। ਜੋਤ ਜੋਤ ਜੋਤ ਪ੍ਰਭ, ਸਾਚਾ ਸ਼ਬਦ ਰਸਨ ਆਹਾਰੀ । ਜੋਤ ਜੋਤ ਜੋਤ ਪ੍ਰਭ, ਚਾਰ ਵੇਦਾਂ ਕਰੇ ਖੁਆਰੀ। ਜੋਤ ਜੋਤ ਜੋਤ ਪ੍ਰਭ, ਸਾਚੀ ਮਾਤ ਕਰੇ ਸਿਕਦਾਰੀ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਧਰੇ ਮੁਰਾਰੀ। ਜੋਤ ਜੋਤ ਜੋਤ ਪ੍ਰਭ, ਜੋਤ ਜਗਾਣਾ। ਜੋਤ ਜੋਤ ਜੋਤ ਪ੍ਰਭ, ਅੰਤਕਾਲ ਕਲ ਮਿਟਾਏ ਅੰਜੀਲ ਕੁਰਾਨਾ। ਜੋਤ ਜੋਤ ਜੋਤ ਪ੍ਰਭ, ਸੋਹੰ ਸ਼ਬਦ ਚਲਾਣਾ। ਜੋਤ ਜੋਤ ਜੋਤ ਪ੍ਰਭ, ਏਕਾ ਜੋਤ ਜਗੇ ਮਹਾਨਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਭੇਖ ਸਰਬ ਮਿਟਾਣਾ। ਜੋਤ ਜੋਤ ਜੋਤ ਪ੍ਰਭ, ਦੂਸਰ ਕੋਈ ਰਹਿਣ ਨਾ ਪਾਣਾ। ਜੋਤ ਜੋਤ ਜੋਤ ਪ੍ਰਭ, ਗੁਰਸਿਖਾਂ ਦੇਵੇ ਦਰਸ ਮਹਾਨਾ। ਜੋਤ ਜੋਤ ਜੋਤ ਪ੍ਰਭ, ਗੁਰਸਿਖਾਂ ਬਖ਼ਸ਼ੇ ਚਰਨ ਧੂੜ ਇਸ਼ਨਾਨਾ। ਜੋਤ ਜੋਤ ਜੋਤ ਪ੍ਰਭ, ਨਿਹਕਲੰਕ ਆਪ ਭਗਵਾਨਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪੀ ਪਹਰਿਆ ਬਾਣਾ। ਜੋਤ ਜੋਤ ਜੋਤ ਪ੍ਰਭ, ਮਾਤਲੋਕ ਧਰੇ ਬਿਧ ਨਾਨਾ। ਜੋਤ ਜੋਤ ਜੋਤ ਪ੍ਰਭ, ਕਲ ਵਿਰਲੇ ਗੁਰਮੁਖ ਜਾਣਾ। ਜੋਤ ਜੋਤ ਜੋਤ ਪ੍ਰਭ, ਜਨ ਭਗਤਾਂ ਹੋਏ ਮਿਹਰਵਾਨਾ। ਜੋਤ ਜੋਤ ਜੋਤ ਪ੍ਰਭ, ਏਕਾ ਰਾਗ ਉਪਜਾਨਾ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚਾ ਮਾਰਗ ਲਾਣਾ। ਜੋਤ ਜੋਤ ਜੋਤ ਪ੍ਰਭ, ਪਹਿਲੀ ਮਾਘ ਵਕ਼ਤ ਸੁਹਾਣਾ। ਜੋਤ ਜੋਤ ਜੋਤ ਪ੍ਰਭ, ਚਾਰ ਵਰਨ ਇਕ ਕਰਾਨਾ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚਾ ਰਾਹ ਚਲਾਣਾ । ਜੋਤ ਸਰੂਪੀ ਜੋਤ ਪ੍ਰਭ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਸਿਰ ਹੱਥ ਟਿਕਾਣਾ। ਜੋਤ ਜੋਤ ਜੋਤ ਪ੍ਰਭ, ਸਤਿ ਜੋਤ ਅਧਾਰੀ। ਜੋਤ ਜੋਤ ਜੋਤ ਪ੍ਰਭ, ਏਕਾ ਏਕੰਕਾਰੀ। ਜੋਤ ਜੋਤ ਜੋਤ ਪ੍ਰਭ, ਸ੍ਰਿਸ਼ਟ ਸਬਾਈ ਕਰੇ ਪਨਿਹਾਰੀ। ਜੋਤ ਜੋਤ ਜੋਤ ਪ੍ਰਭ, ਸਾਧ ਸੰਗਤ ਤੇਰੀ ਜਾਏ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਓ ਚਰਨ ਬਲਿਹਾਰੀ। ਪ੍ਰਭ ਚਰਨ ਜਾਓ ਬਲਿਹਾਰ। ਪ੍ਰਭ ਕੇ ਚਰਨ ਹਰਿ ਕਾ ਦਵਾਰ। ਪ੍ਰਭ ਕੇ ਚਰਨ ਜਾਇਣ ਤਾਰ। ਪ੍ਰਭ ਕੇ ਚਰਨ ਜੀਵ ਉਤਰਨ ਪਾਰ। ਪ੍ਰਭ ਕੇ ਚਰਨ ਮੋਖ ਦਵਾਰ। ਪ੍ਰਭ ਕੇ ਚਰਨ ਵਿਰਲਾ ਪਾਵੇ ਸਾਰ। ਪ੍ਰਭ ਕੇ ਚਰਨ ਜੀਵ ਜੰਤ ਅਧਾਰ। ਪ੍ਰਭ ਚਰਨ ਸਾਧ ਸੰਗਤ ਬੇੜਾ ਕਰ ਜਾਏ ਪਾਰ। ਪ੍ਰਭ ਚਰਨ ਜਿਸ ਜਨ ਜਾਣਿਆ । ਪ੍ਰਭ ਚਰਨ ਜਿਸ ਰੰਗ ਮਾਣਿਆ। ਪ੍ਰਭ ਚਰਨ ਲਾਗ ਹੋਏ ਸੁਘੜ ਸਿਆਣਿਆ। ਪ੍ਰਭ ਚਰਨ ਬੁਧਿ ਬਿਬੇਕ ਕਰੇ ਅੰਞਾਣਿਆ । ਪ੍ਰਭ ਚਰਨ ਗੁਰਸਿਖ ਤਰਾਨਿਆ। ਪ੍ਰਭ ਚਰਨ ਗੁਰਮੁਖ ਵਿਰਲਾ ਕਰੇ ਧਿਆਨਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰੇ ਜਿਸ ਭਗਵਾਨਿਆ। ਪ੍ਰਭ ਚਰਨ ਜੋ ਜਨ ਆਇਆ, ਚਰਨ ਧੂੜ ਲੈ ਮਸਤਕ ਲਾਇਆ। ਪ੍ਰਭ ਚਰਨ ਜੋ ਜਨ ਆਇਆ, ਆਸਾ ਮਨਸਾ ਪ੍ਰਭ ਪੂਰ ਕਰਾਇਆ। ਪ੍ਰਭ ਚਰਨ ਜੋ ਜਨ ਆਇਆ, ਆਤਮ ਰਸ ਪ੍ਰਭ ਦੇ ਚੁਆਇਆ। ਪ੍ਰਭ ਚਰਨ ਜੋ ਜਨ ਆਇਆ, ਸਾਚਾ ਵਰ ਪ੍ਰਭ ਦਰ ਤੇ ਪਾਇਆ। ਪ੍ਰਭ ਚਰਨ ਜੋ ਜਨ ਆਇਆ, ਹੰਕਾਰ ਨਿਵਾਰ ਪ੍ਰਭ ਮਾਰਗ ਲਾਇਆ। ਪ੍ਰਭ ਚਰਨ ਜੋ ਜਨ ਆਇਆ, ਲੱਖ ਚੁਰਾਸੀ ਪ੍ਰਭ ਜੂਨ ਕਟਾਇਆ। ਪ੍ਰਭ ਚਰਨ ਜੋ ਜਨ ਆਇਆ, ਖੰਡ ਬ੍ਰਹਿਮੰਡ ਪ੍ਰਭ ਮਾਣ ਦਵਾਇਆ। ਪ੍ਰਭ ਚਰਨ ਜੋ ਜਨ ਆਇਆ, ਵਿਚ ਵਰਭੰਡ ਪ੍ਰਭ ਵਡਿਆਇਆ। ਪ੍ਰਭ ਚਰਨ ਜੋ ਜਨ ਆਇਆ, ਜੋਤ ਸਰੂਪ ਸਿਰ ਹੱਥ ਟਿਕਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਸਾਚੇ ਨੇ ਚਰਨੀ ਲਾਇਆ। ਪ੍ਰਭ ਚਰਨ ਜੋ ਜਨ
ਆਇਆ, ਅਗਿਆਨ ਅੰਧੇਰ ਪ੍ਰਭ ਦੇ ਮਿਟਾਇਆ। ਪ੍ਰਭ ਚਰਨ ਜੋ ਜਨ ਆਇਆ, ਭਰਮ ਨਿਵਾਰ ਮਾਣ ਗਵਾਇਆ। ਪ੍ਰਭ ਚਰਨ ਜੋ ਜਨ ਆਇਆ, ਜੋਤ ਸਰੂਪ ਪਰਗਟ ਜੋਤ ਦਰਸ ਦਿਖਾਇਆ । ਪ੍ਰਭ ਚਰਨ ਜੋ ਜਨ ਆਇਆ, ਅੰਮ੍ਰਿਤ ਆਤਮ ਸਤਿ ਸਤਿ ਵਰਤਾਇਆ। ਪ੍ਰਭ ਚਰਨ ਜੋ ਜਨ ਆਇਆ, ਮਾਇਆ ਅਗਨ ਦੇ ਜਲਾਇਆ । ਪ੍ਰਭ ਚਰਨ ਜੋ ਜਨ ਆਇਆ, ਦੁਖ ਭੁਖ ਦਾ ਰੋਗ ਮਿਟਾਇਆ। ਪ੍ਰਭ ਚਰਨ ਜੋ ਜਨ ਆਇਆ, ਚਰਨ ਸੇਵ ਪ੍ਰਭ ਸਾਚੇ ਲਾਇਆ। ਪ੍ਰਭ ਚਰਨ ਜੋ ਜਨ ਆਇਆ, ਆਤਮ ਭਉ ਸਰਬ ਚੁਕਾਇਆ। ਪ੍ਰਭ ਚਰਨ ਜੋ ਜਨ ਆਇਆ, ਸੋਹੰ ਸਾਚੀ ਨਾਓ ਚੜ੍ਹਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਸਾਚੇ ਸਚ ਮੇਲ ਮਿਲਾਇਆ। ਪ੍ਰਭ ਚਰਨ ਜੋ ਜਨ ਆਇਆ, ਭਰਮ ਭੁਲੇਖਾ ਪ੍ਰਭ ਸਾਰਾ ਲਾਹਿਆ। ਪ੍ਰਭ ਚਰਨ ਜੋ ਜਨ ਆਇਆ, ਏਕਾ ਰੂਪ ਅਗੰਮ ਦਰਸਾਇਆ । ਪ੍ਰਭ ਚਰਨ ਜੋ ਜਨ ਆਇਆ, ਸੁਰਤ ਸ਼ਬਦ ਪ੍ਰਭ ਗਿਆਨ ਦਵਾਇਆ । ਪ੍ਰਭ ਚਰਨ ਜੋ ਜਨ ਆਇਆ, ਸਾਚਾ ਧਿਆਨ ਰਿਦੇ ਵਸਾਇਆ। ਪ੍ਰਭ ਚਰਨ ਜੋ ਜਨ ਆਇਆ, ਗੋਝ ਗਿਆਨ ਦਾ ਭੇਦ ਚੁਕਾਇਆ। ਪ੍ਰਭ ਚਰਨ ਜੋ ਜਨ ਆਇਆ, ਨਾਨਾ ਰੂਪ ਪ੍ਰਭ ਦਰਸ ਦਿਖਾਇਆ। ਪ੍ਰਭ ਚਰਨ ਜੋ ਜਨ ਆਇਆ, ਮਾਣ ਅਭਿਮਾਨ ਸਰਬ ਤੁੜਾਇਆ। ਪ੍ਰਭ ਚਰਨ ਜੋ ਜਨ ਆਇਆ, ਗਿਆਨ ਰੂਪ ਪ੍ਰਭ ਸ਼ਬਦ ਚਲਾਇਆ। ਪ੍ਰਭ ਚਰਨ ਜੋ ਜਨ ਆਇਆ, ਸਾਰੰਗ ਧਰ ਭਗਵਾਨ ਬੀਠਲਾ ਆਪਣੇ ਰੰਗ ਰੰਗਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਅਬਿਨਾਸ਼ੀ ਸਾਚਾ ਬੀਠਲਾ ਸਰਬ ਸੁਖਦਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਕੌੜਾ ਕਰੇ ਮੀਠਲਾ ਜਿਸ ਚਰਨੀ ਸੀਸ ਨਿਵਾਇਆ। ਪ੍ਰਭ ਚਰਨ ਜੋ ਜਨ ਆਇਆ, ਇਕ ਰੰਗ ਚੜ੍ਹਾਏ ਮਜੀਠਲਾ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਾਚੀ ਦਇਆ ਕਮਾਇਆ। ਪ੍ਰਭ ਚਰਨ ਜੋ ਕਰੇ ਧਿਆਨਾ। ਪ੍ਰਭ ਸਾਚਾ ਦੇਵੇ ਦਰਸ ਮਹਾਨਾ। ਅਗਿਆਨ ਅੰਧੇਰ ਸਰਬ ਮਿਟਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਲੀ ਦੋ ਜਹਾਨਾਂ। ਪ੍ਰਭ ਚਰਨ ਜੋ ਜਨ ਆਏ, ਪ੍ਰਭ ਸਾਚਾ ਭਏ ਦਿਆਲਾ। ਪ੍ਰਭ ਚਰਨ ਜੋ ਜਨ ਆਏ, ਆਦਿ ਅੰਤ ਹੋਏ ਰਖਵਾਲਾ। ਪ੍ਰਭ ਚਰਨ ਜੋ ਜਨ ਆਏ, ਆਤਮ ਦੀਪਕ ਪ੍ਰਭ ਸਾਚੇ ਬਾਲਾ। ਪ੍ਰਭ ਚਰਨ ਜੋ ਜਨ ਆਏ, ਸੋਹੰ ਸ਼ਬਦ ਪ੍ਰਭ ਆਤਮ ਦੇਵੇ ਸਾਚੀ ਮਾਲਾ। ਪ੍ਰਭ ਚਰਨ ਜੋ ਜਨ ਆਏ, ਮਹਾਰਾਜ ਸ਼ੇਰ ਸਿੰਘ ਵੇਲੇ ਅੰਤ ਹੋਏ ਰਖਵਾਲਾ। ਪ੍ਰਭ ਚਰਨ ਜੋ ਜਨ ਆਏ, ਪ੍ਰਭ ਸਾਚਾ ਪੈਜ ਸਵਾਰੇ। ਪ੍ਰਭ ਚਰਨ ਜੋ ਜਨ ਆਏ, ਆਤਮ ਜੋਤ ਹੋਏ ਉਜਿਆਰੇ। ਪ੍ਰਭ ਚਰਨ ਜੋ ਜਨ ਆਏ, ਸਾਚੀ ਧੁਨ ਉਪਜੇ ਧੁਨਕਾਰੇ । ਪ੍ਰਭ ਚਰਨ ਜੋ ਜਨ ਆਏ, ਏਕਾ ਜੋਤ ਜਗੇ ਨਿਰੰਕਾਰੇ । ਪ੍ਰਭ ਚਰਨ ਜੋ ਜਨ ਆਏ, ਮਾਨਸ ਜਨਮ ਕਲਜੁਗ ਉਜਿਆਰੇ। ਪ੍ਰਭ ਚਰਨ ਜੋ ਜਨ ਆਏ, ਦੇ ਦਰਸ ਗੁਰ ਪਾਰ ਉਤਾਰੇ। ਪ੍ਰਭ ਚਰਨ ਜੋ ਜਨ ਆਏ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਖੋਲ੍ਹ ਦੇਵੇ ਦਸਮ ਦਵਾਰੇ। ਪ੍ਰਭ ਚਰਨ ਜੋ ਜਨ ਆਇਆ, ਕਰ ਕਿਰਪਾ ਪ੍ਰਭ ਪਾਰ ਲੰਘਾਇਆ । ਪ੍ਰਭ ਚਰਨ ਜੋ ਜਨ ਆਇਆ, ਨਾਮ ਨਿਧਾਨ ਪ੍ਰਭ ਝੋਲੀ ਪਾਇਆ। ਪ੍ਰਭ ਚਰਨ ਜੋ ਜਨ ਆਇਆ, ਪਹਿਲੀ ਮਾਘ ਪ੍ਰਭ ਲਾਜ ਰਖਾਇਆ। ਪ੍ਰਭ ਚਰਨ ਜੋ ਜਨ ਆਇਆ, ਸੋਹੰ ਸਾਚੀ ਆਤਮ ਜਾਗ ਲਗਾਇਆ। ਪ੍ਰਭ ਚਰਨ ਜੋ ਜਨ ਆਇਆ, ਪਰਗਟ ਜੋਤ ਨਿਹਕਲੰਕ ਅਨਹਦ ਸਾਚਾ ਰਾਗ ਉਪਜਾਇਆ। ਪ੍ਰਭ ਚਰਨ ਜੋ ਜਨ ਆਇਆ, ਨਿਮਾਣਿਆਂ ਸਿਰ ਹੱਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਲੇਖ ਲਿਖਾਇਆ । ਪ੍ਰਭ ਦਰਸ ਜਨ ਵਿਰਲਾ ਪੇਖੇ। ਕਲਜੁਗ ਜੀਵ ਰਹੇ ਭਰਮ
ਭੁਲੇਖੇ। ਗੁਰਮੁਖ ਵਿਰਲਾ ਜੋਤ ਸਰੂਪੀ ਰੰਗ ਪ੍ਰਭ ਸਾਚੇ ਦਾ ਵੇਖੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਦਰ ਆਏ ਲਾਏ ਲੇਖੇ। ਸਾਧ ਸੰਗਤ ਪ੍ਰਭ ਦਰ ਪਰਵਾਨ। ਪ੍ਰਭ ਸਾਚੇ ਦੇ ਸਾਚੇ ਗੁਣ ਗਾਣ। ਆਲਸ ਨਿੰਦਰਾ ਮਨੋਂ ਤਜਾਣ। ਪ੍ਰਭ ਸਾਚੇ ਦਾ ਚਰਨ ਧਿਆਨ। ਆਤਮ ਉਪਜੇ ਬ੍ਰਹਮ ਗਿਆਨ। ਪ੍ਰਭ ਸਾਚੇ ਦਾ ਦਰਸ਼ਨ ਪਾਣ। ਪਰਗਟੀ ਜੋਤ ਨਿਹਕਲੰਕ ਬਲੀ ਬਲਵਾਨ । ਦੇਵੇ ਦਰਸ ਪ੍ਰਭ ਸਿੰਘ ਆਸਣ ਆਣ। ਗੁਰਮੁਖ ਸਾਚੇ ਸਾਚਾ ਪ੍ਰਭ ਨੇਤਰ ਪੇਖ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਾਲੀ ਦੋ ਜਹਾਨ। ਸਿੰਘ ਆਸਣ ਪ੍ਰਭ ਡੇਰਾ ਲਾਇਆ । ਮਾਤਲੋਕ ਪ੍ਰਭ ਭਾਗ ਲਗਾਇਆ। ਵਰਭੰਡੀ ਵਰਭੰਡ ਸਮਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਕਲ ਨਾਉਂ ਰਖਾ ਕੇ। ਜੋਤ ਸਰੂਪੀ ਭੇਸ ਵਟਾ ਕੇ। ਭਰਮ ਭੁਲੇਖੇ ਸ੍ਰਿਸ਼ਟ ਭੁਲਾ ਕੇ। ਗੁਰਮੁਖ ਸੋਏ ਪ੍ਰਭ ਜਗਾ ਕੇ। ਦੇਵੇ ਦਰਸ ਦਰ ਘਰ ਪ੍ਰਭ ਆ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਆਏ ਜੋਤ ਪਰਗਟਾ ਕੇ। ਸਾਚਾ ਪ੍ਰਭ ਸਚ ਘਰ ਆਏ। ਜੋਤ ਸਰੂਪੀ ਡੇਰੇ ਲਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਸਿਖ ਪ੍ਰਭ ਚਰਨ ਬਹਾਏ। ਚਰਨ ਧੂੜ ਪ੍ਰਭ ਮਸਤਕ ਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਦਇਆ ਕਮਾਏ। ਦਇਆ ਕਰੇ ਪ੍ਰਭ ਦੀਨ ਦਿਆਲਾ। ਸਾਧ ਸੰਗਤ ਬਣੇ ਰਖਵਾਲਾ। ਸੋਹੰ ਦੇਵੇ ਨਾਮ ਸੁਖਾਲਾ। ਗੁਰਮੁਖ ਸਾਚਾ ਸਚ ਕੁਠਾਲੀ ਗਾਲਾ । ਮਗਰੋਂ ਲਾਹੇ ਜਗਤ ਜੰਜਾਲਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਈਂ ਹੋਏ ਰਖਵਾਲਾ। ਸਰਬ ਥਾਏਂ ਪ੍ਰਭ ਹੋਏ ਸਹਾਈ । ਭਗਤ ਜਨਾਂ ਦੀ ਪੈਜ ਰਖਾਈ । ਪਤਿਪਰਮੇਸ਼ਵਰ ਜਗਤ ਪਿਤ ਆਪ ਰਘੁਰਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸੰਗਤ ਮਾਣ ਰਖਾਈ। ਸਾਧ ਸੰਗਤ ਤੇਰਾ ਮਾਣ ਰਖਾਇਆ। ਸਚ ਦਰ ਆਏ ਦਰਸ਼ਨ ਪਾਇਆ। ਏਕਾ ਦਿਸੇ ਨਿਹਕਲੰਕ ਸਰਨਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੇ ਵਿਚ ਸਮਾਇਆ। ਸਰਬ ਜਨਾਂ ਪ੍ਰਭ ਵਿਚ ਸਮਾਏ। ਗੁਰਮੁਖ ਸਾਚਾ ਕੋਈ ਵਿਚੋਂ ਪਾਏ। ਬੇਮੁਖਾਂ ਕੋਈ ਦਿਸ ਨਾ ਆਏ। ਗੁਰਮੁਖ ਪ੍ਰਭ ਪਰਦਾ ਲਾਹੇ। ਆਤਮ ਸਾਚੀ ਜੋਤ ਜਗਾਏ। ਬੇਮੁਖਾਂ ਅੰਧੇਰ ਕਰਾਏ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਦਇਆ ਕਮਾਏ। ਤਾਰਨਹਾਰ ਆਪ ਪ੍ਰਭ ਤਾਰੇ। ਰੱਖੇ ਲਾਜ ਆਪ ਮੁਰਾਰੇ। ਸਚਾ ਦੇਵੇ ਨਾਮ ਅਧਾਰੇ। ਪਾਰਬ੍ਰਹਮ ਪ੍ਰਭ ਗਿਰਧਾਰੇ। ਜਨ ਭਗਤਾਂ ਆਪ ਲਿਖਾਰੇ। ਪਰਗਟ ਜੋਤ ਨਿਹਕਲੰਕ ਨਰਾਇਣ ਨਰ ਅਵਤਾਰੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੀ ਪੈਜ ਸਵਾਰੇ। ਭਗਤ ਜਨਾਂ ਪ੍ਰਭ ਲੇਖ ਲਿਖਾਇਆ। ਨਿਮਾਣਿਆਂ ਪ੍ਰਭ ਮਾਣ ਦਵਾਇਆ। ਮਾਤਲੋਕ ਵਿਚ ਪ੍ਰਭ ਵਡਿਆਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚਾ ਸ਼ਬਦ ਸੁਣਾਇਆ । ਸੱਚਾ ਸ਼ਬਦ ਸੁਣੇ ਜੋ ਕਾਨਾ। ਬੇਮੁਖ ਆਤਮ ਜਾਏ ਮਾਨਾ। ਸੋਹੰ ਸਾਚਾ ਮਿਲੇ ਮਾਲ ਧਨ ਮਾਲਾ। ਦਿਵਸ ਰੈਣ ਨਾ ਲਾਗੇ ਸਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਗ ਸੁਣਾਵੇ ਕਾਨਾ। ਏਕਾ ਰਾਗ ਪ੍ਰਭ ਸੁਣਾਇਆ। ਦੂਈ ਦਵੈਤ ਪੜਦਾ ਲਾਹਿਆ। ਆਤਮ ਸਰਬ ਅੰਧੇਰ ਮਿਟਾਇਆ। ਗੁਰਮੁਖ ਸਾਚੇ ਮਾਣ ਦਵਾਇਆ। ਪ੍ਰਭ ਸਾਚੇ ਸਾਚੀ ਦਇਆ ਕਰ, ਕਾਗੋਂ ਹੰਸ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਇਆ। ਗੁਰਮੁਖ ਵਡ ਹੰਸ ਪ੍ਰਭ ਕੀ ਜੋਤੀ। ਸੋਹੰ ਚੋਗ ਚੁਗਾਵੇ ਪ੍ਰਭ ਮਾਣਕ ਮੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਮਹਾਰਾਜ
ਸ਼ੇਰ ਸਿੰਘ ਸਤਿਗੁਰ ਸਾਚੇ, ਗੁਰਮੁਖ ਤੇਰੀ ਆਤਮ ਧੋਤੀ । ਗੁਰਸਿਖ ਤੇਰੀ ਮੈਲ ਗਵਾਈ। ਸਾਚੀ ਜਾਗ ਪ੍ਰਭ ਸਾਚੇ ਲਾਈ। ਨਾਮ ਦਾਨ ਦੀ ਭੱਠੀ ਪਾਈ। ਆਤਮ ਤੇਰੀ ਵਿਚ ਰੰਗਾਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਸਿਖ ਸਾਚੇ ਦਇਆ ਕਮਾਈ। ਗੁਰਸਿਖ ਸਾਚਾ ਪ੍ਰਭ ਰੰਗ ਮਾਣੇ। ਪ੍ਰਭ ਚਲਾਏ ਆਪਣੇ ਭਾਣੇ। ਬੇਮੁਖਾਂ ਭੁੰਨੇ ਜਿਉਂ ਭਠਿਆਲੇ ਦਾਣੇ। ਗੁਰਮੁਖ ਹੋਏ ਸੁਘੜ ਸਿਆਣੇ। ਕਲਜੁਗ ਭੁੱਲੇ ਜੀਵ ਬੇਮੁਖ ਹੋਏ ਅੰਞਾਣੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਕਲਾ ਵਰਤਾਣੇ। ਸਰਬ ਕਲਾ ਪ੍ਰਭ ਵਰਤਣਹਾਰਾ। ਆਪ ਅਪਰੰਪਰ ਭੇਦ ਨਿਆਰਾ। ਜੁਗਾ ਜੁਗੰਤਰ ਜੋਤ ਆਕਾਰਾ। ਗੁਰਮੁਖ ਸਾਚੇ ਦੇਵੇ ਜੋਤ ਅਧਾਰਾ। ਸੋਹੰ ਸਾਚਾ ਮੰਤਰ ਕਰੇ ਜਗਤ ਵਰਤਾਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਧਰੇ ਸੰਸਾਰਾ। ਸਾਚੀ ਜੋਤ ਜਗਤ ਧਰਾਏ। ਆਪਣਾ ਭਾਣਾ ਪ੍ਰਭ ਵਰਤਾਏ। ਚਾਰ ਕੁੰਟ ਹਾਹਾਕਾਰ ਕਰਾਏ। ਗੁਰਮੁਖਾਂ ਜੈ ਜੈ ਜੈਕਾਰ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਕਲ ਵਰਤਾਏ। ਕਲਜੁਗ ਵਰਤੇ ਆਪਣੀ ਕਲ। ਭਾਣਾ ਅੰਤ ਨਾ ਜਾਏ ਟਲ। ਸ੍ਰਿਸ਼ਟ ਸਬਾਈ ਜਾਏ ਹਲ। ਪ੍ਰਭ ਅਬਿਨਾਸ਼ੀ ਕਰੇ ਥਲ ਜਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਵਰਤਾਏ ਆਪਣੀ ਕਲ। ਸਾਚੀ ਕਲ ਪ੍ਰਭ ਵਰਤਾਰ। ਜੀਵ ਜੰਤ ਸਭ ਹੋਇਣ ਖੁਆਰ। ਮਦਿਰਾ ਮਾਸ ਜੋ ਕਰਨ ਆਹਾਰ। ਪ੍ਰਭ ਸਾਚਾ ਮਾਰੇ ਸਾਚੀ ਮਾਰ। ਆਪ ਅਡੋਲ ਜੋਤ ਸਰੂਪ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਮਾਰ ਕਰਾਏ ਸੰਸਾਰ। ਸ਼ਬਦ ਮਾਰ ਪ੍ਰਭ ਕਰਾਏ। ਸ੍ਰਿਸ਼ਟ ਸਬਾਈ ਸੁੰਞ ਮਸਾਣ ਵਖਾਏ। ਜੋ ਜਨ ਆਏ ਪ੍ਰਭ ਦਰਬਾਰ, ਪ੍ਰਭ ਸਾਚਾ ਦਇਆ ਕਮਾਏ। ਬੇਮੁਖ ਪੀਸੇ ਪ੍ਰਭ ਪੀਸ ਪੀਸਾਏ। ਏਕ ਛਤਰ ਝੁੱਲੇ ਨਿਹਕਲੰਕ ਤੇਰੇ ਸੀਸੇ, ਪ੍ਰਭ ਸਭ ਦਾ ਮਾਣ ਗਵਾਏ । ਗੁਰਮੁਖ ਵਿਰਲਾ ਸਤਿਜੁਗ ਦੀਸੇ, ਸੋਹੰ ਸ਼ਬਦ ਜੋ ਰਸਨਾ ਗਾਏ। ਭੇਦ ਮੁਕਾਏ ਪ੍ਰਭ ਬੀਸ ਇਕੀਸੇ, ਆਪ ਅਭੇਦ ਹੋ ਜਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਕਲ ਰਿਹਾ ਵਰਤਾਏ। ਪ੍ਰਭ ਸਾਚੇ ਦਾ ਸਾਚਾ ਭਾਣਾ। ਪ੍ਰਭ ਸਾਚੇ ਸਚ ਕਮਾਣਾ। ਊਚ ਨੀਚ ਦਾ ਭੇਦ ਮਿਟਾਣਾ । ਤਖ਼ਤੋਂ ਲਾਹੇ ਰਾਜਾ ਰਾਣਾ। ਏਕਾ ਤਾਜ ਆਪ ਰਖਾਣਾ। ਬਾਕੀ ਸਰਬ ਨਸ਼ਟ ਕਰਾਣਾ। ਸੋਹੰ ਸਾਚਾ ਸ਼ਬਦ ਉਪਜਾਣਾ। ਕਰਮ ਧਰਮ ਜਗਤ ਚਲਾਣਾ। ਬੇਮੁਖ ਪ੍ਰਭ ਨਸ਼ਟ ਕਰਾਣਾ। ਗੁਰਮੁਖਾਂ ਪ੍ਰਭ ਮਾਣ ਦਵਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਵਰਤੇ ਆਪਣਾ ਭਾਣਾ । ਆਪਣਾ ਭਾਣਾ ਸਦ ਵਰਤਾਵੇ। ਆਪ ਅਡੋਲ ਜਗਤ ਡੁਲਾਵੇ। ਆਪ ਅਤੋਲ ਜਗਤ ਤੁਲਾਵੇ। ਆਪ ਅਭੁਲ ਜਗਤ ਭੁਲਾਵੇ। ਬੇਮੁਖ ਪ੍ਰਭ ਦਿਸ ਨਾ ਆਵੇ। ਮਾਤਲੋਕ ਵਿਚ ਜੋਤ ਪਰਗਟਾਵੇ। ਨਿਹਕਲੰਕ ਪ੍ਰਭ ਨਾਉਂ ਰਖਾਵੇ। ਮਾਇਆ ਪੜਦਾ ਸਾਰਾ ਲਾਹਵੇ। ਗੁਰਸਿਖਾਂ ਪ੍ਰਭ ਜਗਾਵੇ। ਬਾਹੋਂ ਪਕੜ ਚਰਨ ਲਗਾਵੇ। ਆਪਣਾ ਭਾਣਾ ਕਲ ਵਰਤਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੇ ਰੰਗ ਸਮਾਵੇ। ਆਪਣਾ ਭਾਣਾ ਕਲ ਵਰਤਾਇਆ। ਨਿਹਕਲੰਕ ਡੰਕ ਵਜਾਇਆ। ਸੋਹੰ ਸਾਚਾ ਸ਼ਬਦ ਚਲਾਇਆ। ਬੇਮੁਖਾਂ ਇਹ ਖੰਡਾ ਲਾਇਆ। ਅੰਤਕਾਲ ਵਿਚ ਨਰਕ ਨਿਵਾਸ ਰਖਾਇਆ। ਮਦਿਰਾ ਮਾਸ ਜਿਸ ਰਸਨਾ ਲਾਇਆ। ਗੁਰਮੁਖ ਸਾਚੇ ਮਾਣ ਦਵਾਇਆ । ਅੰਮ੍ਰਿਤ ਮੇਘ ਮੁਖ ਚੁਆਇਆ। ਆਤਮ ਸ਼ਾਂਤ ਤ੍ਰਿਖਾ ਮਿਟਾਇਆ। ਬੇਮੁਖ ਜੀਵਾਂ ਅਗਨ ਜਲਾਇਆ। ਜੋਤ ਸਰੂਪੀ ਜੋਤ ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਤੇਰਾ ਹੋਏ ਸਹਾਇਆ। ਗੁਰਸਿਖਾਂ
ਪ੍ਰਭ ਹੋਏ ਸਹਾਈ। ਜਿਸ ਸਾਚੀ ਇਹ ਬਣਤ ਬਣਾਈ। ਨਿਹਕਲੰਕ ਕਲ ਜੋਤ ਪਰਗਟਾਈ। ਭਰਮ ਭੁਲੇਖੇ ਸ੍ਰਿਸ਼ਟ ਭੁਲਾਈ। ਬੈਠ ਅਡੋਲ ਵੇਖੇ ਰਘੁਰਾਈ। ਸਾਧ ਸੰਗਤ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਆਪਣੀ ਕਲ ਵਰਤਾਈ। ਕਲਜੁਗ ਝੂਠੀ ਖੇਲ ਮਿਟਾ। ਸਭ ਦਾ ਜਾਏ ਮਾਣ ਗਵਾ। ਏਕ ਸ਼ਬਦ ਡੰਕ ਵਜਾ। ਸੋਹੰ ਸਾਚਾ ਖੰਡਾ ਉਠਾ। ਚਾਰ ਵਰਨ ਪ੍ਰਭ ਚਰਨੀ ਲਏ ਲਗਾ। ਕੋਈ ਨਾ ਲਏ ਉਭਾ ਸਾਹ। ਪ੍ਰਭ ਅਬਿਨਾਸ਼ੀ ਊਚ ਨੀਚ ਦਾ ਜਾਏ ਭੇਖ ਮਿਟਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸ਼ਬਦ ਲਏ ਲਿਖਾ। ਸਾਚਾ ਸ਼ਬਦ ਪ੍ਰਭ ਲਿਖਾਏ। ਜੋ ਵਰਤੇ ਸੋ ਦਏ ਲਿਖਾਏ। ਭਰਮ ਭੁਲੇਖੇ ਸਾਰੇ ਲਾਹੇ। ਆਪਣਾ ਭੇਦ ਆਪ ਖੁਲ੍ਹਾਏ । ਸਿੱਖ ਗੁਰ ਗੁਰ ਸਿੱਖ ਇਕ ਹੋ ਜਾਏ । ਆਪਣੀ ਜੋਤ ਵਿਚ ਟਿਕਾਏ। ਸਾਚਾ ਸ਼ਬਦ ਵਿਚ ਕੰਨ ਸੁਣਾਏ। ਪ੍ਰਭ ਅਬਿਨਾਸ਼ੀ ਭਉ ਚੁਕਾਏ। ਜੋਤ ਸਰੂਪ ਨਿਹਕਲੰਕ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਦਇਆ ਕਮਾਏ। ਸਾਧ ਸੰਗਤ ਪ੍ਰਭ ਰਖਵਾਲਾ । ਝੂਠਾ ਤੋੜੇ ਜਗਤ ਜੰਜਾਲਾ। ਸਾਚਾ ਪ੍ਰਭ ਸਦਾ ਪ੍ਰਿਤਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਤਮ ਕਰੇ ਲਾਲ ਗੁਲਾਲਾ। ਆਤਮ ਰੰਗ ਪ੍ਰਭ ਚੜ੍ਹਾਇਆ। ਰੋਗ ਸੋਗ ਪ੍ਰਭ ਮਿਟਾਇਆ। ਏਕਾ ਜੋਗ ਸੋਹੰ ਕਮਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਮਾਣ ਦਵਾਇਆ। ਮਾਣ ਦਵਾਏ ਆਪ ਪ੍ਰਭ ਜੋਤ ਪਰਗਟਾ। ਮਾਣ ਦਵਾਏ ਆਪ ਪ੍ਰਭ, ਆਪਣੀ ਕਲ ਵਰਤਾ। ਮਾਣ ਦਵਾਏ ਆਪ ਪ੍ਰਭ, ਭਗਤ ਜਨਾਂ ਦਰਸ ਦਿਖਾ। ਮਾਣ ਦਵਾਏ ਆਪ ਪ੍ਰਭ, ਆਤਮ ਪਰਦੇ ਦੇਵੇ ਲਾਹ। ਮਾਣ ਦਵਾਏ ਆਪ ਪ੍ਰਭ, ਅੰਮ੍ਰਿਤ ਝਿਰਨਾ ਦਏ ਝਿਰਾ। ਮਾਣ ਦਵਾਏ ਆਪ ਪ੍ਰਭ, ਹਰਨ ਫਰਨ ਦਏ ਖੁਲ੍ਹਾ। ਮਾਣ ਦਵਾਏ ਆਪ ਪ੍ਰਭ, ਜੋਤ ਸਰੂਪੀ ਦਰਸ ਦਿਖਾ। ਮਾਣ ਦਵਾਏ ਆਪ ਪ੍ਰਭ, ਜੋ ਜਨ ਚਰਨੀ ਡਿੱਗੇ ਆ। ਮਾਣ ਦਵਾਏ ਆਪ ਪ੍ਰਭ, ਸੱਚੋ ਸਚ ਦਿਸਾਵੇ ਰਾਹ। ਮਾਣ ਦਵਾਏ ਆਪ ਪ੍ਰਭ, ਗੁਰਸਿਖ ਸਾਚੇ ਭੁਲ ਨਾ ਜਾਹ । ਮਾਣ ਦਵਾਏ ਆਪ ਪ੍ਰਭ, ਵੇਲੇ ਅੰਤ ਪਕੜੇ ਬਾਂਹ। ਮਾਣ ਦਵਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਸਭ ਥਾਏਂ ਹੋਏ ਸਹਾ। ਮਾਣ ਦਵਾਏ ਆਪ ਪ੍ਰਭ, ਸਿਰ ਹੱਥ ਟਿਕਾਏ। ਮਾਣ ਦਵਾਏ ਆਪ ਪ੍ਰਭ, ਜਗਤ ਪਿਤ ਅਖਵਾਏ। ਮਾਣ ਦਵਾਏ ਆਪ ਪ੍ਰਭ, ਆਪਣੀ ਮਿਤ ਗਤ ਜਣਾਏ। ਮਾਣ ਦਵਾਏ ਆਪ ਪ੍ਰਭ, ਜੋ ਜਨ ਸ਼ਰਨੀ ਆਏ। ਮਾਣ ਦਵਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਏ। ਮਾਣ ਦਵਾਏ ਆਪ ਪ੍ਰਭ ਅਬਿਨਾਸ਼ਾ। ਮਾਣ ਦਵਾਏ ਆਪ ਪ੍ਰਭ, ਸਾਚੀ ਜੋਤ ਕਰੇ ਪਰਕਾਸ਼ਾ। ਮਾਣ ਦਵਾਏ ਆਪ ਪ੍ਰਭ, ਏਕਾ ਸ਼ਬਦ ਚਲਾਏ ਸਵਾਸਾ। ਮਾਣ ਦਵਾਏ ਆਪ ਪ੍ਰਭ, ਏਕਾ ਬਖ਼ਸ਼ੇ ਚਰਨ ਭਰਵਾਸਾ। ਮਾਣ ਦਵਾਏ ਆਪ ਪ੍ਰਭ, ਜੋਤ ਸਰੂਪੀ ਰੱਖੇ ਵਿਚ ਵਾਸਾ। ਮਾਣ ਦਵਾਏ ਆਪ ਪ੍ਰਭ, ਭਗਤ ਜਨਾਂ ਹੋਏ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜੀਵ ਤੇਰੀ ਰਹਿਰਾਸਾ। ਮਾਣ ਦਵਾਏ ਆਪ ਪ੍ਰਭ, ਗੁਰਸਿਖ ਬਲਿਹਾਰੀ। ਮਾਣ ਦਵਾਏ ਆਪ ਪ੍ਰਭ, ਜਾਏ ਪੈਜ ਸਵਾਰੀ। ਮਾਣ ਦਵਾਏ ਆਪ ਪ੍ਰਭ, ਆਤਮ ਜੋਤ ਕਰੇ ਉਜਿਆਰੀ । ਮਾਣ ਦਵਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਜਾਉ ਬਲਿਹਾਰੀ। ਸਾਚੇ ਪ੍ਰਭ ਚਰਨ ਬਲਿਹਾਰ। ਨਿਰਧਨ ਪਾਏ ਸਾਰ । ਪ੍ਰਭ ਸਾਚੇ ਦੀ ਸਾਚੀ ਕਾਰ। ਗੁਰਮੁਖ ਸਾਚੇ ਲਾਏ ਪਾਰ। ਅੰਤ ਨਾ ਖਾਇਣ ਜਮ ਕੀ ਮਾਰ। ਪ੍ਰਭ ਸਾਚਾ ਦੇਵੇ ਜੋਤ ਸਰੂਪ ਦਰਸ ਅਪਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖਾਂ ਦੇਵੇ ਤਾਰ।
ਤਾਰਨਹਾਰ ਆਪ ਸਮਰਥ। ਪ੍ਰਭ ਸਾਚਾ ਸਿਰ ਰੱਖੇ ਹੱਥ। ਸੋਹੰ ਸ਼ਬਦ ਚਲਾਏ ਸਾਚਾ ਰਥ। ਪ੍ਰਭ ਕੀ ਮਹਿੰਮਾ ਬੜੀ ਅਕਥ। ਗੁਰਮੁਖ ਵਿਰਲਾ ਪਾਏ ਸਾਚੀ ਵੱਥ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਗਤ ਜਨਾਂ ਸਿਰ ਰੱਖੇ ਹੱਥ। ਭਗਤ ਜਨਾਂ ਸਿਰ ਹੱਥ ਟਿਕਾਇਆ। ਨਿਹਕਲੰਕ ਕਲ ਦਇਆ ਕਮਾਇਆ। ਆਪਣਾ ਆਪ ਪ੍ਰਭ ਆਪ ਉਪਜਾਇਆ। ਮਾਤ ਪਾਤਾਲ ਆਕਾਸ਼, ਪ੍ਰਭ ਸਰਬ ਤਜਾਇਆ। ਜੋਤ ਸਰੂਪ ਇਕ ਪਰਕਾਸ਼ ਵਿਚ ਵਰਭੰਡ ਕਰਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਥਾਨ ਸੁਹਾਇਆ। ਥਾਨ ਸੁਹਾਏ ਆਪ ਪ੍ਰਭ, ਕਲ ਜੋਤ ਆਕਾਰਾ। ਥਾਨ ਸੁਹਾਏ ਆਣ ਪ੍ਰਭ, ਸਾਧ ਸੰਗਤ ਦੇਵੇ ਦਰਸ ਅਪਾਰਾ। ਥਾਨ ਸੁਹਾਏ ਆਪ ਪ੍ਰਭ, ਜੋਤ ਪਰਗਟਾਏ ਅਗੰਮ ਅਪਾਰਾ। ਥਾਨ ਸੁਹਾਏ ਆਣ ਪ੍ਰਭ, ਹੰਕਾਰੀਆਂ ਪ੍ਰਭ ਭਰਮ ਨਿਵਾਰਾ । ਥਾਨ ਸੁਹਾਏ ਆਣ ਪ੍ਰਭ, ਗੁਰਚਰਨ ਬਣਾਏ ਸਾਚਾ ਗੁਰ ਦਵਾਰਾ। ਥਾਨ ਸੁਹਾਏ ਆਣ ਪ੍ਰਭ, ਸਾਧ ਸੰਗਤ ਕਰੇ ਨਿਮਸਕਾਰਾ । ਥਾਨ ਸੁਹਾਏ ਆਣ ਪ੍ਰਭ, ਬੇਮੁਖ ਆਏ ਜਾਏ ਝਖ ਮਾਰਾ। ਥਾਨ ਸੁਹਾਏ ਆਣ ਪ੍ਰਭ, ਪਾਰਬ੍ਰਹਮ ਅਵਤਾਰਾ। ਥਾਨ ਸੁਹਾਏ ਆਣ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰੇ ਪਾਰ ਉਤਾਰਾ। ਥਾਨ ਸੁਹਾਏ ਆਣ ਪ੍ਰਭ, ਵਕ਼ਤ ਜਗਤ ਜਾਂ ਆਏ। ਥਾਨ ਸੁਹਾਏ ਆਣ ਪ੍ਰਭ, ਅੰਤ ਜੋਤ ਜਗਤ ਪ੍ਰਭ ਪਰਗਟਾਏ। ਥਾਨ ਸੁਹਾਏ ਆਣ ਪ੍ਰਭ, ਜੋਤ ਸਰੂਪ ਕਰੇ ਰੁਸ਼ਨਾਏ। ਥਾਨ ਸੁਹਾਏ ਆਣ ਪ੍ਰਭ, ਨਿਹਕਲੰਕ ਨਾਉਂ ਰਖਾਏ। ਥਾਨ ਸੁਹਾਏ ਆਣ ਪ੍ਰਭ, ਸਾਚਾ ਸ਼ਬਦ ਸੁਣਾਏ। ਥਾਨ ਸੁਹਾਏ ਆਣ ਪ੍ਰਭ, ਗੁਰਸਿਖ ਸਾਚੇ ਚਰਨ ਲਗਾਏ। ਥਾਨ ਸੁਹਾਏ ਆਣ ਪ੍ਰਭ, ਜੋਤ ਸਰੂਪੀ ਸ਼ਬਦ ਲਿਖਾਏ। ਥਾਨ ਸੁਹਾਏ ਆਣ ਪ੍ਰਭ, ਬੋਧ ਅਗਾਧ ਅਗਾਧ ਬੋਧ ਆਪ ਪ੍ਰਭ ਅਖਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਆਸ ਪੁਜਾਏ। ਗੁਰ ਦਰ ਆਏ ਮੰਗਲ ਗਾਇਆ। ਰਸਨਾ ਜਪ ਜਪ ਆਤਮ ਤ੍ਰਿਪਤਾਇਆ। ਭਰਮ ਭੁਲੇਖਾ ਸਾਰਾ ਲਾਹਿਆ । ਗੁਣ ਨਿਧਾਨ ਵਡ ਦਾਨ ਦਵਾਇਆ। ਗੁਰਮੁਖ ਸਾਚੇ ਪ੍ਰਭ ਬ੍ਰਹਮ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣਾ ਭੇਦ ਚੁਕਾਇਆ । ਜੁਗੋ ਜੁਗ ਪ੍ਰਭ ਆਵਣ ਜਾਣਾ। ਜੋਤ ਸਰੂਪੀ ਪਹਰਿਆ ਬਾਣਾ। ਸਾਧ ਸੰਗਤ ਦਰਸ ਕਰੇ ਭਗਵਾਨਾ। ਗੁਰਮੁਖ ਸਾਚੇ ਚਤੁਰ ਸੁਜਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਵਡਿਆਈ ਵਿਸ਼ਨੂੰ ਭਗਵਾਨਾ। ਭਗਤ ਹਿਤ ਜਗਤ ਪਠਾਏ। ਵੇਲੇ ਅੰਤ ਲਾਜ ਰਖਾਏ। ਹੰਕਾਰੀਆਂ ਪ੍ਰਭ ਹੰਕਾਰ ਗਵਾਏ। ਭਗਤ ਜਨਾਂ ਜੈ ਜੈ ਜੈਕਾਰ ਕਰਾਏ। ਨਿਹਕਲੰਕ ਅਵਤਾਰ ਨਰ, ਜੋਤ ਸਰੂਪ ਰਿਹਾ ਸਮਾਏ। ਜੋਤ ਸਰੂਪੀ ਜੋਤ ਧਰ, ਵਿਚ ਮਾਤ ਦੇ ਆਏ। ਪਾਰਬ੍ਰਹਮ ਅਚਰਜ ਖੇਲ ਕਰ, ਆਪਣਾ ਭੇਵ ਚੁਕਾਏ। ਗੁਰਮੁਖਾਂ ਦਰ ਮੇਲ ਕਰ, ਪ੍ਰਭ ਸਾਧ ਸੰਗਤ ਰਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਹੋਏ ਸਹਾਏ। ਜੋਤ ਸਰੂਪ ਪ੍ਰਭ ਜਾਮਾ ਧਾਰੇ। ਪਾਰਬ੍ਰਹਮ ਨਰ ਅਵਤਾਰੇ। ਰੰਗ ਰੂਪ ਨਾ ਕਿਸੇ ਚਿਤਾਰੇ। ਗੁਰਮੁਖ ਵਿਰਲਾ ਪੇਖੇ ਕਰ ਵਿਚਾਰੇ। ਜਿਸ ਰੱਖੇ ਹੱਥ ਪ੍ਰਭ ਮੁਰਾਰੇ। ਜੋ ਜਨ ਆਏ ਪ੍ਰਭ ਕੀ ਸਰਨਾਰੇ। ਕਲਜੁਗ ਜੀਵ ਦੁਖੀ ਹੋਏ ਅੰਧਿਆਰੇ। ਮਦਿਰਾ ਮਾਸ ਕਰਨ ਆਹਾਰੇ। ਸਾਚਾ ਨਾਮ ਮਨੋਂ ਵਿਸਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਕਲ ਜਾਮਾ ਧਾਰੇ। ਨਿਹਕਲੰਕ ਕਲ ਜਾਮਾ ਧਾਰ। ਸਾਚੀ ਜੋਤ ਧਰੇ ਸੰਸਾਰ। ਸ਼ਬਦ ਰੂਪ ਪ੍ਰਭ ਮਾਰੇ ਮਾਰ। ਕਲਜੁਗ ਜੀਵਾਂ ਕਰੇ ਖੁਆਰ। ਚਾਰ ਕੁੰਟ ਕਰਾਏ ਹਾਹਾਕਾਰ। ਸਾਧ ਸੰਗਤ ਰਸਨਾ ਕਰਾਏ ਜੈ ਜੈ ਜੈਕਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਪਰਗਟੇ
ਨਿਹਕਲੰਕ ਅਵਤਾਰ। ਨਿਹਕਲੰਕ ਮਾਤ ਵਿਚ ਆਇਆ। ਸਾਚਾ ਡੰਕ ਜਗਤ ਵਜਾਇਆ। ਏਕਾ ਅੰਕ ਆਪ ਅਖਵਾਇਆ। ਰਾਓ ਰੰਕ ਇਕ ਕਰਾਇਆ। ਪੁਰੀ ਘਨਕ ਪ੍ਰਭ ਭਾਗ ਲਗਾਇਆ। ਬੇਮੁਖਾਂ ਪ੍ਰਭ ਪਰਦਾ ਪਾਇਆ। ਗੁਰਮੁਖਾਂ ਪ੍ਰਭ ਦਰਸ ਦਿਖਾਇਆ। ਸਾਧ ਸੰਗਤ ਪ੍ਰਭ ਦੇ ਵਡਿਆਇਆ। ਗੁਣਵੰਤ ਗੁਣ ਨਿਧਾਨ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਸੁਰਤੀ ਦੇਵੇ ਚਰਨ ਧਿਆਨ, ਸੁਰਤ ਸ਼ਬਦ ਦਾ ਮੇਲ ਮਿਲਾਇਆ। ਗੁਰਮੁਖ ਕੀਏ ਚਤੁਰ ਸੁਜਾਨ, ਪ੍ਰਭ ਆਤਮ ਬ੍ਰਹਮ ਗਿਆਨ ਦਵਾਇਆ। ਆਤਮ ਉਪਜੇ ਸਾਚੀ ਧੁਨ, ਸੋਹੰ ਸਾਚਾ ਸ਼ਬਦ ਸੁਣਾਇਆ। ਨਿਹਕਲੰਕ ਬਲੀ ਬਲਵਾਨ, ਜੋਤ ਸਰੂਪੀ ਜਾਮਾ ਘਨਕਪੁਰੀ ਵਿਚ ਪਾਇਆ। ਘਨਕਪੁਰੀ ਪ੍ਰਭ ਜਾਮਾ ਧਾਰਿਆ। ਨਿਹਕਲੰਕ ਨਰ ਅਵਤਾਰਿਆ। ਪਾਰਬ੍ਰਹਮ ਅਚੁਤ ਪੂਰਨ ਪਰਮੇਸ਼ਵਰ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਵਿਰਲੇ ਕਿਸੇ ਚਿਤਾਰਿਆ। ਸੋ ਵੇਖੇ ਜਿਸ ਆਪ ਵਖਾਏ । ਸੋ ਪੇਖੇ ਜਿਸ ਤੀਜਾ ਨੈਣ ਖੁਲ੍ਹਾਏ। ਸੋ ਵੇਖੇ ਜਿਸ ਪ੍ਰਭ ਭਾਂਡਾ ਭਉ ਚੁਕਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਰਮ ਭੁਲੇਖੇ ਜਗਤ ਭੁਲਾਏ। ਕਲਜੁਗ ਜੀਵਾਂ ਮਾਇਆ ਪਾ। ਅਛਲ ਛਲ ਪ੍ਰਭ ਆਪ ਕਰਾ। ਸ੍ਰਿਸ਼ਟ ਸਬਾਈ ਲਈ ਭੁਲਾ। ਅੰਤਕਾਲ ਕਲਜੁਗ ਨਿਹਕਲੰਕ ਸਾਚੀ ਜੋਤ ਲਈ ਪਰਗਟਾ। ਗੁਰਮੁਖ ਸਾਚੇ ਸਾਚੇ ਪ੍ਰਭ ਚਰਨ ਲਏ ਲਗਾ। ਰਾਜਿਆਂ ਰਾਣਿਆਂ ਪਕੜ ਪ੍ਰਭ ਤਖ਼ਤੋਂ ਦੇਵੇ ਲਾਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚੀ ਨੀਂਹ ਜਾਏ ਰਖਾ। ਸਤਿਜੁਗ ਸਾਚਾ ਪ੍ਰਭ ਲਾਏ। ਸਾਂਤਕ ਰੂਪ ਹੋਏ ਵਿਚ ਸਮਾਏ। ਸਾਚੀ ਸਿਖਿਆ ਸਾਚੀ ਭਿਖਿਆ ਕੋਏ ਜਨ ਵਿਰਲਾ ਪਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਜੋਤ ਪਰਗਟਾਏ। ਸਾਚਾ ਪ੍ਰਭ ਲੇਖ ਲਿਖਾਏ। ਵਾਕ ਭਵਿਖਤ ਸਤਿ ਕਰਾਏ। ਜੀਵ ਜੰਤ ਕੋਈ ਭੇਦ ਨਾ ਪਾਏ। ਵਿਰਲੇ ਸੰਤ ਪ੍ਰਭ ਆਪਣੀ ਬੂਝ ਬੁਝਾਏ। ਵਿਚ ਬੈਠ ਇਕੰਤ ਬੇਮੁਖਾਂ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਮਾਇਆ ਪਰਦਾ ਪਾਏ। ਕਲਜੁਗ ਮਾਇਆ ਭਰਮ ਭੁਲਾਇਆ। ਆਪਣਾ ਆਪ ਜੀਵ ਨਾ ਪਾਇਆ । ਆਤਮ ਰਸ ਸਰਬ ਗਵਾਇਆ। ਰਸਨਾ ਰਸ ਜੀਵ ਹਲਕਾਇਆ। ਜਾਮਾ ਧਾਰ ਨਿਹਕਲੰਕ ਆਪਣਾ ਭੇਦ ਖੁਲ੍ਹਾਇਆ। ਸਾਚਾ ਪ੍ਰਭ ਜੋਤ ਸਰੂਪ, ਬੇਮੁਖ ਨਾ ਜਾਣੇ ਪ੍ਰਭ ਰੰਗ ਰੂਪ। ਗੁਰਮੁਖ ਦਿਖਾਏ ਪ੍ਰਭ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਜੋਤ ਜਗਾਏ ਵਿਚ ਦੇਹ ਅੰਧ ਕੂਪ। ਕਲਜੁਗ ਜੀਵਾਂ ਅੰਧ ਅੰਧਿਆਰਾ। ਝੂਠਾ ਠੂਠਾ ਦੇਹ ਮੁਨਾਰਾ। ਬੈਠਾ ਵਿਚ ਨਾ ਦਿਸੇ ਗਿਰਧਾਰਾ। ਜੋਤ ਜਗਾਏ ਵਿਚ ਦੇਹ ਅਪਾਰਾ। ਦੁਸ਼ਟ ਦੁਰਾਚਾਰ ਨਾ ਪਾਇਣ ਸਾਰਾ। ਗੁਰਮੁਖ ਸਾਚੇ ਨਿਹਕਲੰਕ ਕੀਆ ਚਰਨ ਪਿਆਰਾ। ਖੋਲ੍ਹ ਦੇਵੇ ਪ੍ਰਭ ਸਾਚਾ ਦਸਮ ਦਵਾਰਾ। ਸਾਚਾ ਪ੍ਰਭ ਅੰਮ੍ਰਿਤ ਬਰਸੇ ਕਿਰਪਾ ਧਾਰਾ। ਬੇਮੁਖ ਦਰ ਆਏ ਨਾਚਾ, ਸਾਰ ਨਾ ਪਾਏ ਨੈਣ ਮੁੰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਜਾਣੇ ਸਾਰਾ। ਸਰਬ ਜਨਾਂ ਪ੍ਰਭ ਆਪ ਸਮਾਲੇ। ਪ੍ਰਭ ਅਬਿਨਾਸ਼ੀ ਦੀਨ ਦਿਆਲੇ। ਕੋਈ ਨਾ ਜਾਣੇ ਪ੍ਰਭ ਭੇਦ ਨਿਰਾਲੇ। ਗੁਰਮੁਖਾਂ ਵਖਾਏ, ਅੰਮ੍ਰਿਤ ਦੇਵੇ ਭਰ ਪਿਆਲੇ। ਕਰ ਸੁਘੜ ਸਿਆਣੇ ਸੋਹੰ ਸ਼ਬਦ ਪ੍ਰਭ ਦੇਵੇ ਦਾਨੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਰਾਓ ਰੰਕਾਂ ਇਕ ਸਮਾਣੇ। ਰਾਓ ਰੰਕ ਪ੍ਰਭ ਇਕ ਕਰਾਣੇ। ਏਕਾ ਦੂਆ ਦੂਆ ਏਕਾ ਭਉ ਚੁਕਾਣੇ। ਕਲਜੁਗ ਜੋਤ ਜਗੀ ਮਹਾਨੇ। ਭਗਤ ਜਨਾਂ ਪ੍ਰਭ ਦਰਸ ਦਿਖਾਣੇ। ਰਾਤੀਂ ਸੁਤਿਆਂ ਖੜ੍ਹਾ ਰਹੇ ਸਿਰਹਾਣੇ । ਜੋਤ ਸਰੂਪੀ ਜੋਤ ਧਰ, ਗੁਰਮੁਖ ਸਾਚੇ ਪਕੜ ਉਠਾਣੇ। ਨਿਹਕਲੰਕ
ਅਵਤਾਰ ਨਰ, ਅਨਹਦ ਸ਼ਬਦ ਉਪਜਾਣੇ। ਸਾਚੀ ਜੋਤ ਵਿਚ ਜਾਏ ਧਰ, ਸੋਹੰ ਸ਼ਬਦ ਜੋ ਰਸਨਾ ਗਾਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦੀ ਆਪੇ ਜਾਣੇ। ਸਰਬ ਜਨਾਂ ਪ੍ਰਭ ਆਪ ਗਿਆਤਾ। ਭਗਤ ਜਨਾਂ ਦੇਵੇ ਪ੍ਰਭ ਸਾਚੀ ਦਾਤਾ। ਆਦਿ ਜੁਗਾਦਿ ਸਦਾ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਕਰਾਏ ਏਕਾ ਭਰਾਤਾ। ਕਲਜੁਗ ਅਵਤਾਰ ਧਾਰ, ਪ੍ਰਭ ਅਬਿਨਾਸ਼ੀ ਖੇਲ ਕਰੇ ਅਪਾਰ। ਸ੍ਰਿਸ਼ਟ ਸਬਾਈ ਪ੍ਰਭ ਮਾਰੇ ਮਾਰ। ਸ਼ਬਦ ਸੋਹੰ ਪ੍ਰਭ ਲਾਏ ਕਟਾਰ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਦਾ ਨਿਰਾਹਾਰ। ਜੋਤ ਸਰੂਪੀ ਪ੍ਰਭ ਜੋਤ ਪਰਗਟਾਏ। ਜੋਤ ਸਰੂਪ ਪ੍ਰਭ ਜਾਮਾ ਮਾਤ ਵਿਚ ਪਾਏ। ਜੋਤ ਸਰੂਪ ਜੁਗ ਚੌਥੇ ਆਪਣਾ ਭੇਖ ਵਟਾਏ। ਜੋਤ ਸਰੂਪ ਅਗਾਧ ਬੋਧ ਬੋਧ ਅਗਾਧ ਸ਼ਬਦ ਲਿਖਾਏ। ਜੋਤ ਸਰੂਪ ਸਾਚਾ ਨਾਉਂ ਸੋਹੰ ਜਗਤ ਰਖਾਏ। ਗੁਰਮੁਖਾਂ ਜੋਤ ਸਰੂਪ ਪਵਨ ਸਵਾਸ ਚਲਾਏ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਥਾਏਂ ਹੋਏ ਸਹਾਏ। ਸਾਚਾ ਪ੍ਰਭ ਸਦਾ ਸਹਾਈ। ਜਿਸ ਜਨ ਓਟ ਪ੍ਰਭ ਰਖਾਈ। ਭਗਤਾਂ ਹਿਤ ਪ੍ਰਭ ਮਾਤ ਵਿਚ ਆਈ। ਪ੍ਰਭ ਸਾਚੇ ਦੀ ਸਾਚੀ ਨਾਈ। ਗੁਰਮੁਖ ਸਾਚੇ ਪ੍ਰਭ ਲਏ ਚੜ੍ਹਾਈ। ਸਾਚੀ ਦਰਗਾਹ ਦੇਵੇ ਵਡਿਆਈ । ਅੰਤਕਾਲ ਵਿਚ ਜੋਤ ਮਿਲਾਈ। ਜੋਤ ਸਰੂਪੀ ਵਿਚ ਜੋਤ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਦੀ ਪੈਜ ਰਖਾਈ। ਆਦਿ ਅੰਤ ਪ੍ਰਭ ਜੋਤ ਆਕਾਰ। ਜੁਗੋ ਜੁਗ ਆਏ ਜਾਮਾ ਧਾਰ। ਅੰਤਮ ਜੁਗ ਕਰੇ ਕਰਤਾਰ। ਪ੍ਰਭ ਸਾਚੇ ਦੀ ਸਾਚੀ ਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਿਰਪਾ ਜਾਏ ਤਾਰ। ਅੰਤਮ ਜੁਗ ਪ੍ਰਭ ਆਪ ਕਰਾਏ। ਸਰਬ ਸ਼ਕਤੀ ਪ੍ਰਭ ਖਿਚ ਵਖਾਏ। ਏਕਾ ਆਪਣਾ ਨਾਮ ਧਰਾਏ। ਆਗੇ ਮਾਰਗ ਪ੍ਰਭ ਫੇਰ ਚਲਾਏ। ਸਾਚਾ ਗਿਆਨ ਪ੍ਰਭ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਕਲ ਨਾਉਂ ਧਰਾਏ। ਨਰਾਇਣ ਨਰ ਜਗਤ ਪ੍ਰਭ ਆਇਆ। ਕਲਜੁਗ ਅੰਤਮ ਭੇਖ ਵਟਾਇਆ। ਸਤਿਜੁਗ ਸਾਚਾ ਮਾਰਗ ਲਾਇਆ। ਏਕਾ ਨਾਮ ਜਗਤ ਚਲਾਇਆ। ਚਾਰ ਵਰਨ ਪ੍ਰਭ ਇਕ ਕਰਾਇਆ । ਰਾਓ ਰੰਕ ਕੋਏ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਕਲ ਨਾਉਂ ਧਰਾਇਆ। ਏਕਾ ਰੰਗ ਸਰਬ ਸਮਾਏ। ਊਚ ਨੀਚ ਕੋਈ ਰਹਿਣ ਨਾ ਪਾਏ। ਏਕਾ ਸ਼ਬਦ ਚਾਰ ਕੁੰਟ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚੀ ਨੀਂਹ ਧਰਾਏ। ਸੋਹੰ ਸਾਚਾ ਸ਼ਬਦ ਚਲਾਇਆ। ਸਾਚੇ ਪ੍ਰਭ ਰਸਨ ਅਲਾਇਆ। ਸਤਿਜੁਗ ਤੇਰੀ ਝੋਲੀ ਪਾਇਆ। ਜਗਤ ਭੰਡਾਰੀ ਸਰਬ ਵਰਤਾਇਆ। ਸਤਿਜੁਗ ਜੀਵਾਂ ਵਿਚ ਵਸਾਇਆ। ਆਤਮ ਵਿਕਾਰ ਨਸ਼ਟ ਕਰਾਇਆ। ਹੰਕਾਰ ਨਿਵਾਰੀ ਪ੍ਰਭ ਅਖਵਾਇਆ। ਸਾਂਤਕ ਰੂਪ ਹੋਏ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਸਾਚਾ ਸ਼ਬਦ ਜਗਤ ਧਰਾਏ। ਚਾਰ ਵਰਨ ਰਸਨਾ ਗਾਏ । ਬਾਕੀ ਪੂਜਾ ਸਰਬ ਹਟਾਏ । ਏਕਾ ਹੋਏ ਨਿਹਕਲੰਕ ਸਰਨਾਏ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਕਲ ਜਾਮਾ ਪਾਏ । ਏਕਾ ਸ਼ਬਦ ਜਗਤ ਵਰਤੰਤ। ਸ਼ਬਦ ਚਲਾਏ ਪ੍ਰਭ ਭਗਵੰਤ। ਰਸਨਾ ਗਾਏ ਕੋਈ ਵਿਰਲਾ ਸੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਜੀਆਂ ਮਾਇਆ ਪਾਏ ਬੇਅੰਤ। ਸਾਚਾ ਪ੍ਰਭ ਸ਼ਬਦ ਭੰਡਾਰੀ। ਸਤਿਜੁਗ ਜੀਵਾਂ ਦੇਵੇ ਨਾਮ ਅਧਾਰੀ। ਦਿਵਸ ਰੈਣ ਰੈਣ ਦਿਵਸ ਪ੍ਰਭ ਆਤਮ ਦੇਵੇ ਖੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਸਰਬ ਨਰ ਨਾਰੀ। ਸਤਿਜੁਗ ਸਾਚਾ ਮਾਰਗ
ਲਾਇਆ। ਨਿਹਕਲੰਕ ਕਲ ਜਾਮਾ ਪਾਇਆ। ਸੋਹੰ ਸਾਚਾ ਸ਼ਬਦ ਲੇਖ ਲਿਖਾਇਆ। ਚਾਰ ਵਰਨ ਪ੍ਰਭ ਏਕਾ ਓਟ ਧਰਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਜਾਮਾ ਪਾਇਆ। ਸਾਚਾ ਸ਼ਬਦ ਸਾਚੀ ਨਈਆ। ਚਾਰ ਵਰਨ ਕਰਾਏ ਏਕਾ ਭਈਆ। ਸਾਚਾ ਸ਼ਬਦ ਗਿਆਨ ਪ੍ਰਭ ਦਵਈਆ। ਦੇਵੇ ਦਾਨ ਭਗਤ ਭਗਵਾਨ, ਪ੍ਰਭ ਸਭ ਦਾ ਮਾਣ ਰਖਈਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਕਲ ਵਰਤਈਆ। ਸੋਹੰ ਸਾਚਾ ਸ਼ਬਦ ਗਿਆਨਾ। ਆਤਮ ਜੋਤ ਜਗਾਏ ਮਹਾਨਾ। ਪਰਗਟ ਜੋਤ ਦੇਵੇ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਜੋਤ ਸਰੂਪ ਜਗਤ ਪਿਤ ਆਇਆ। ਸਾਚਾ ਨਾਮ ਜਗਤ ਧਰਾਇਆ। ਗੁਰਮੁਖਾਂ ਪ੍ਰਭ ਗਲੇ ਲਗਾਇਆ । ਦੁਖੀਆਂ ਭੁਖੀਆਂ ਪ੍ਰਭ ਭੁਖ ਗਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਸਾਚਾ ਸੁਖ ਦਵਾਇਆ। ਆਤਮ ਸੁਖ ਆਤਮ ਰਸ। ਸਾਚਾ ਰਾਹ ਪ੍ਰਭ ਜਾਏ ਦੱਸ। ਗੁਰਮੁਖ ਆਏ ਪ੍ਰਭ ਚਰਨ ਨੱਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਹੋਏ ਵਸ। ਬਲ ਬਲ ਬਲ ਬਲਿਹਾਰ। ਜੋ ਜਨ ਚਲ ਆਇਣ ਪ੍ਰਭ ਦਰਬਾਰ। ਅੰਤਮ ਦੇਵੇ ਮੋਖ ਦਵਾਰ। ਸਾਚਾ ਬਖ਼ਸ਼ੇ ਨਾਮ ਅਧਾਰ। ਦੇਵਣਹਾਰ ਆਪ ਦਾਤਾਰ। ਕਰਮ ਧਰਮ ਪ੍ਰਭ ਲਏ ਵਿਚਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੀ ਪਾਏ ਸਾਰ। ਸਾਧ ਸੰਗਤ ਪ੍ਰਭ ਸਾਰ ਸਮਾਲੇ। ਆਪਣਾ ਬਿਰਦ ਆਪ ਰਖਾਲੇ। ਗੁਰਮੁਖਾਂ ਕਰੇ ਸਦਾ ਪ੍ਰਿਤਪਾਲੇ। ਚਰਨ ਧੂੜ ਜਨ ਮਸਤਕ ਲਾ ਲੇ। ਪ੍ਰਭ ਅਬਿਨਾਸ਼ੀ ਘਰ ਮੇਂ ਪਾ ਲੇ। ਸਤਿਗੁਰ ਸਾਚਾ ਸੰਗ ਰਹੇ ਸਦ ਨਾਲੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਦੇਵੇ ਸਾਚੀ ਮਾਲੇ। ਕਰ ਦਰਸ ਆਤਮ ਤ੍ਰਿਪਤਾਸਿਆ। ਸੋਹੰ ਜਪੇ ਸਵਾਸ ਸਵਾਸਿਆ। ਅਗਿਆਨ ਅੰਧੇਰ ਸਰਬ ਵਿਨਾਸਿਆ। ਸਾਚਾ ਪ੍ਰਭ ਜੋਤ ਪਰਕਾਸ਼ਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਦੇਵੇ ਧਰਵਾਸਿਆ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਚਰਨ ਆਏ ਸਭ ਦੇਵੀ ਦੇਵੇ। ਗੁਰਮੁਖ ਵਿਰਲਾ ਪ੍ਰਭ ਰਸਨਾ ਸੇਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਪੂਜ ਰਖੇਵੇ। ਪ੍ਰਭ ਚਰਨ ਸਚ ਦਵਾਰ। ਜਨ ਭਗਤਾਂ ਦੇਵੇ ਮੋਖ ਦਵਾਰ। ਗੁਰਮੁਖ ਰੱਖੇ ਜੋ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਪਾਵੇ ਸਾਰ। ਭਗਤ ਉਧਾਰੀ ਆਪ ਪ੍ਰਭ। ਗੁਰਮੁਖ ਕਲਜੁਗ ਲਏ ਲੱਭ। ਅੰਮ੍ਰਿਤ ਝਿਰਨਾ ਝਿਰਾਏ ਨਭ। ਆਪਣਾ ਭੇਵ ਖੁਲ੍ਹਾਏ ਝਬ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਅਗਨ ਜਲਾਏ ਸਭ। ਆਪ ਆਪਣਾ ਭੇਵ ਚੁਕਾਇਆ। ਦਰ ਆਈ ਸਾਧ ਸੰਗਤ ਮਾਣ ਦਵਾਇਆ। ਜੋਤ ਸਰੂਪ ਪਰਗਟ ਜੋਤ ਦਰਸ ਦਿਖਾਇਆ। ਜਗਤ ਚੁਕਾਇਆ ਆਵਣ ਜਾਣ, ਵਿਚ ਜੋਤੀ ਮੇਲ ਮਿਲਾਇਆ। ਗੁਰਮੁਖ ਸਾਚੇ ਵਿਚ ਬਿਬਾਣ, ਅੰਤ ਸਾਚੇ ਧਾਮ ਪੁਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਇਆ ਕਮਾਇਆ। ਗੁਰਮੁਖਾਂ ਪ੍ਰਭ ਮਾਣ ਦਵਾਏ। ਆਤਮ ਸੁਖ ਸਦ ਉਪਜਾਏ। ਜਗਤ ਤ੍ਰਿਸਨਾ ਸਰਬ ਜਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਕਰਮ ਕਮਾਏ। ਗੁਰਮੁਖ ਸਾਚੇ ਪ੍ਰਭ ਸਾਚੀ ਦੇਵੇ ਮਤਿ। ਸੋਹੰ ਦੇਵੇ ਸਾਚੀ ਵਥ। ਅੰਤਕਾਲ ਪ੍ਰਭ ਸਾਚਾ ਰੱਖੇ ਪਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ। ਸਰਬ ਜਨਾਂ ਪ੍ਰਭ ਆਸਾ ਪੂਰ। ਜੋ ਜਨ ਆਏ ਚਰਨ ਹਜ਼ੂਰ। ਜੋਤ ਸਰੂਪੀ ਪ੍ਰਭ ਸਾਚਾ ਦੇਵੇ ਨੂਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਡ ਦਾਤਾ ਵਡ ਸੂਰ। ਸਾਧ ਸੰਗਤ ਦਰ ਪਰਵਾਨ । ਦੇਵੇ ਵਡਿਆਈ ਵਿਸ਼ਨੂੰ
ਭਗਵਾਨ। ਸਤਿਜੁਗ ਸਾਚਾ ਰਿਹਾ ਨਿਸ਼ਾਨ। ਸ੍ਰਿਸ਼ਟ ਸਬਾਈ ਚਰਨੀ ਲੱਗੇ ਆਣ। ਰਾਓ ਰੰਕ ਇਕ ਸਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦਾ ਜਾਣੀ ਜਾਣ। ਸਰਬ ਜਨਾਂ ਦੀ ਆਪੇ ਜਾਣੇ। ਸਰਬ ਚਲਾਏ ਆਪਣੇ ਭਾਣੇ। ਮਾਇਆਧਾਰੀ ਨਸ਼ਟ ਕਰਾਣੇ। ਰਾਓ ਰੰਕ ਇਕ ਸਮਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਦੇ ਦਰਸ਼ਨ ਗੁਰ ਰੋਗ ਮਿਟਾਇਆ। ਸਚ ਘਰ ਆ ਭਰਮ ਚੁਕਾਇਆ । ਸੋਹੰ ਦਿਤਾ ਸਾਚਾ ਨਾਉਂ, ਮੁਕਤ ਜੁਗਤ ਦਾ ਰਾਹ ਚਲਾਇਆ। ਦਰਗਹਿ ਸਾਚੀ ਮਿਲੇ ਥਾਉਂ, ਮਹਾਰਾਜ ਸ਼ੇਰ ਸਿੰਘ ਮਾਣ ਦਵਾਇਆ। ਸਰਬ ਘਟਾ ਪ੍ਰਭ ਵਾਸ ਰਖਾਏ। ਆਪ ਆਪਣੇ ਵਿਚ ਸਮਾਏ। ਜੋ ਜਨ ਹੋਏ ਮਦਿਰਾ ਮਾਸੀ, ਅੰਤਕਾਲ ਪ੍ਰਭ ਦੇ ਸਜ਼ਾਏ । ਅੰਤਕਾਲ ਹੋਏ ਨਰਕ ਨਿਵਾਸੀ, ਕੋਈ ਨਾ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਕਲ ਸਰਬ ਵਰਤਾਏ। ਆਪਣਾ ਭਾਣਾ ਸਤਿ ਵਰਤਾਏ। ਸਤਿ ਪੁਰਖਾਂ ਜੀਵਾਂ ਜਨਮ ਦਵਾਏ। ਸੰਤ ਜਨਾਂ ਪ੍ਰਭ ਵਿਚ ਸਮਾਏ। ਸੰਗਤ ਸਾਧ ਸਾਧ ਸੰਗਤ ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰ ਕਰਾਏ। ਆਸਾ ਮਨਸਾ ਪੂਰ ਕਰਾਏ। ਵਿਸਮਾਦੀ ਵਿਸਮਾਦ ਸਮਾਏ। ਭਰਮ ਭੁਲੇਖੇ ਜਗਤ ਭੁਲਾਏ। ਗੁਰਮੁਖਾਂ ਪ੍ਰਭ ਲੇਖੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਾਹ ਸਾਚੀ ਲੇਖ ਲਿਖਾਏ। ਲੇਖ ਲਿਖਾਇਆ ਆਪ ਕਰਤਾਰ। ਸਾਚਾ ਸ਼ਬਦ ਲਿਖਾਏ ਅਪਰ ਅਪਾਰ। ਭਗਤ ਜਨਾਂ ਪ੍ਰਭ ਭਰੇ ਭੰਡਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਜਾਣੇ ਸਾਰ। ਵਡ ਦਾਤਾ ਵਡ ਦਇਆ ਦਾਨ। ਕਿਰਪਾ ਕਰੇ ਆਪ ਭਗਵਾਨ। ਸੋਹੰ ਸਾਚਾ ਦੇਵੇ ਮਾਣ। ਰਸਨਾ ਜੀਵ ਆਤਮ ਤ੍ਰਿਪਤਾਣ। ਜੋਤ ਸਰੂਪ ਦੇਵੇ ਦਰਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਰਸਨਾ ਜਪ ਆਤਮ ਤ੍ਰਿਪਤਾਏ। ਜੋਤ ਸਰੂਪ ਪ੍ਰਭ ਦਰਸ ਦਿਖਾਏ। ਨਿਜਾਨੰਦ ਪ੍ਰਭ ਦੇ ਉਪਜਾਏ। ਆਤਮ ਬੁਝੀ ਦੀਪ ਜਗਾਏ। ਅਗਿਆਨ ਅੰਧੇਰ ਪ੍ਰਭ ਦੇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਰਾਏ। ਅਗਿਆਨ ਅੰਧੇਰ ਪ੍ਰਭ ਮਿਟਾਇਆ। ਪਤਿਪਰਮੇਸ਼ਵਰ ਵਿਚੋਂ ਰਘੁਪਤ ਰਘੁਨਾਥ ਸਗਲਾ ਸਾਥ ਨਜ਼ਰੀ ਆਇਆ। ਸਾਚਾ ਪ੍ਰਭ ਸਗਲਾ ਸਾਥ, ਭਗਤ ਜਨਾਂ ਦੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਗਤ ਰਹਾਇਆ । ਸਰਬ ਜਨਾਂ ਦੀ ਆਸ ਪੁਜਾਏ। ਅੰਧ ਅਗਿਆਨ ਦੇ ਮਿਟਾਏ। ਸਰਬ ਜੀਆਂ ਦੀ ਆਸ ਪੁਜਾਏ। ਜੀਵ ਜੰਤ ਪ੍ਰਭ ਧਰਵਾਸ ਜੋਤ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਆਪ ਚੁਕਾਏ। ਸਾਚਾ ਪ੍ਰਭ ਸਰਬ ਧਰਵਾਸ। ਜੀਵ ਜੰਤ ਸਰਬ ਰਖੇ ਵਾਸ। ਰਸਨਾ ਜਪ ਜੀਵ, ਮਾਨਸ ਜਨਮ ਹੋਏ ਰਾਸ। ਆਤਮ ਜਗੇ ਸਾਚੀ ਦੀਵ, ਦੁਖ ਦਰਦ ਹੋ ਜਾਇਣ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਪ੍ਰਭ ਅਬਿਨਾਸ਼। ਸਾਚਾ ਪ੍ਰਭ ਦਇਆ ਕਮਾਏ। ਸਾਧ ਸੰਗਤ ਦਰ ਮਾਣ ਦਵਾਏ। ਦੁੱਧ ਪੁੱਤ ਪ੍ਰਭ ਝੋਲੀ ਪਾਏ। ਜੋ ਦਰ ਮੰਗਣ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭੁੱਖਿਆਂ ਸਰਬ ਭੁੱਖ ਗਵਾਏ। ਗੁਰਸੰਗਤ ਗੁਰ ਪਾਰ ਉਤਾਰਿਆ। ਸਾਚਾ ਦਾਨ ਦੇਵੇ ਦਰ ਦਰਬਾਰਿਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰਿਆ। ਸਾਧ ਸੰਗਤ ਗੁਰ ਪੇਖੇ ਨੈਣ। ਕਰ ਦਰਸ ਗੁਰਚਰਨੀ ਬੈਹਣ। ਪ੍ਰਭ ਕਾ ਭਾਣਾ ਸਿਰ ਉਤੇ ਸਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਲੈਣ । ਸਾਚੀ ਪ੍ਰੀਤੀ ਚਰਨ ਧਿਆਨ। ਕਿਰਪਾ ਕਰੇ ਆਪ ਭਗਵਾਨ। ਜੀਵ ਜੰਤ ਪ੍ਰਭ ਸਾਚੇ ਦੀ
ਸੋਝੀ ਪਾਣ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦਰਸ ਦੇਵੇ ਆਣ। ਸਾਚੀ ਪ੍ਰੀਤ ਜਿਸ ਜਨ ਕਮਾਈ। ਸਾਚੇ ਦਰ ਮਿਲੇ ਵਡਿਆਈ। ਉਚ ਪਦਵੀ ਪ੍ਰਭ ਦਰ ਤੇ ਪਾਈ। ਚੁਰਾਸੀ ਗੇੜ ਪ੍ਰਭ ਕਟਾਈ। ਪ੍ਰਭ ਸਾਚੇ ਦੀ ਸਾਚੀ ਵਡਿਆਈ । ਗੁਰਮੁਖ ਸਾਚੇ ਜੋਤ ਸਰੂਪ ਦਰਸ ਦਿਖਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਭ ਥਾਏਂ ਹੋਏ ਸਹਾਈ। ਚਰਨ ਪ੍ਰੀਤੀ ਪੂਰਨ ਘਾਲ। ਗੁਰਸਿਖ ਤੇਰੀ ਨਿਭੇ ਨਾਲ। ਸਾਚਾ ਨਾਮ ਸੋਹੰ ਦੇਵੇ ਧਨ ਮਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦ ਤੇਰਾ ਰਖਵਾਲ। ਸਾਚੀ ਪ੍ਰੀਤ ਚਰਨ ਕਮਾ। ਮਾਨਸ ਜਨਮ ਸੁਫਲ ਕਰਾ। ਆਵਣ ਜਾਵਣ ਦੁਖ ਮਿਟਾ। ਜੋਤ ਸਰੂਪੀ ਵਿਚ ਜੋਤ ਰਿਹਾ ਸਮਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਭ ਥਾਈਂ ਹੋਏ ਸਹਾ। ਚਰਨ ਪ੍ਰੀਤੀ ਸਾਚੀ ਰੀਤੀ। ਪ੍ਰਭ ਅਬਿਨਾਸ਼ੀ ਪਰਖੇ ਨੀਤੀ। ਸਾਚੀ ਦਾਤ ਪ੍ਰਭ ਸਾਚੇ ਦੀਤੀ। ਭੁਲ ਕਰੇ ਨਾ ਸਿੱਖ ਕੁਰੀਤੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰੀ ਕਾਇਆ ਸੀਤਲ ਕੀਤੀ। ਸਾਚੀ ਪ੍ਰੀਤੀ ਚਰਨ ਪਿਆਰ। ਦੇਵੇ ਦਰਸ ਪ੍ਰਭ ਅਗੰਮ ਅਪਾਰ। ਕਲਜੁਗ ਰੱਖੇ ਪਤ ਆਪ ਕਰਤਾਰ। ਜਨ ਹੋਏ ਨਿਮਾਣਾ ਪ੍ਰਭ ਦਰਬਾਰ। ਸੋਹੰ ਸਾਚਾ ਨਾਮ ਪ੍ਰਭ ਦੇਵੇ ਆਤਮ ਅਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਭਰ ਭੰਡਾਰ। ਚਰਨ ਪ੍ਰੀਤੀ ਸਾਚਾ ਥਾਂ। ਪ੍ਰਭ ਮਿਲਣ ਦਾ ਸਾਚਾ ਰਾਹ। ਭਰਮ ਭੁਲੇਖੇ ਪ੍ਰਭ ਸਾਰੇ ਦਏ ਗਵਾ। ਜੋਤ ਸਰੂਪ ਨਿਹਕਲੰਕ ਰਖਾਏ ਨਾਂ। ਕਲਜੁਗ ਜਾਮਾ ਧਾਰਿਆ ਬੇਮੁਖਾਂ ਦੀਸੇ ਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਵਿਚ ਰਿਹਾ ਸਮਾ। ਗੁਰਚਰਨ ਪ੍ਰੀਤੀ ਸਾਚਾ ਰੰਗ। ਸਾਚਾ ਦਾਨ ਪ੍ਰਭ ਦਰ ਲਿਆ ਮੰਗ। ਸਾਚਾ ਪ੍ਰਭ ਵਡ ਸੂਰਾ ਸਰਬੰਗ। ਚਰਨ ਧੂੜ ਜਨ ਲਾਏ ਅੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਸਹਾਈ ਅੰਗ ਸੰਗ। ਅੰਗ ਸੰਗ ਪ੍ਰਭ ਸਦਾ ਸਹਾਈ। ਚਰਨ ਸੇਵ ਜਿਸ ਜਨ ਕਮਾਈ। ਸਾਚੀ ਮਤਿ ਪ੍ਰਭ ਸਾਚੇ ਪਾਈ। ਸਾਚਾ ਸ਼ਬਦ ਪ੍ਰਭ ਦੇ ਜਣਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਕਾਰ ਕਮਾਈ। ਚਰਨ ਪ੍ਰੀਤੀ ਦੇਵੇ ਸਾਚਾ ਗੁਰ। ਪ੍ਰਭ ਅਬਿਨਾਸ਼ੀ ਲੇਖ ਲਿਖਾਇਆ ਧੁਰ। ਗੁਰਮੁਖ ਵਿਰਲੇ ਕਲ ਜਾਏ ਚਰਨ ਜੁੜ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਿਲਿਆ ਸਾਚਾ ਗੁਰ। ਸਾਚਾ ਗੁਰ ਸਦਾ ਉਪਦੇਸੇ। ਜੋਤ ਸਰੂਪੀ ਪਹਰਿਆ ਵੇਸੇ। ਸ਼ਰਨ ਪਰਨ ਬ੍ਰਹਮਾ ਵਿਸ਼ਨ ਮਹੇਸ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਰਬ ਪਰਵੇਸ਼ੇ। ਪ੍ਰਭ ਚਰਨ ਪ੍ਰੀਤੀ ਸਦਾ ਕਮਾਓ। ਅਮਰਾ ਪਦ ਪ੍ਰਭ ਦਰ ਸਦ ਪਾਓ। ਵਡ ਹੰਸ ਗੁਰਸਿਖ ਬਣ ਜਾਓ। ਕਾਗਾਂ ਵਿਚੋਂ ਨਾਂ ਕਢਾਓ। ਨਿਹਕਲੰਕ ਦੀ ਸੇਵ ਕਮਾਓ। ਆਤਮ ਅਮੋੜ ਨਾ ਪਤ ਗਵਾਓ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਰੰਗ ਗੂੜ੍ਹ ਚੜ੍ਹਾਓ । ਚਰਨ ਸੇਵ ਜਿਸ ਜਨ ਕਰਾਏ। ਕਰ ਕਿਰਪਾ ਪ੍ਰਭ ਪਾਰ ਕਰਾਏ। ਸਾਚੀ ਬਖ਼ਸ਼ੇ ਪ੍ਰਭ ਸਰਨਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸੇਵਾ ਸੁਫਲ ਕਰਾਏ। ਚਰਨ ਪ੍ਰੀਤੀ ਗੁਰਚਰਨ ਕਰ। ਆਤਮ ਸਾਚਾ ਧਿਆਨ ਧਰ। ਪ੍ਰਭ ਅਬਿਨਾਸ਼ੀ ਸਾਚਾ ਦੇਵੇ ਵਰ। ਗੁਰਮੁਖ ਸਾਚੇ ਮੂਲ ਨਾ ਡਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਸਹਾਈ ਅਵਤਾਰ ਨਰ। ਗੁਰ ਚਰਨ ਪ੍ਰੀਤੀ ਸਾਚੀ ਮੰਗ। ਗੁਰਮੁਖ ਸਾਚਾ ਪਾਰ ਜਾਏ ਲੰਘ। ਮਾਨਸ ਜਨਮ ਨਾ ਹੋਵੇ ਭੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਚਾੜ੍ਹੇ ਸਾਚਾ ਰੰਗ। ਗੁਰਚਰਨ ਸੇਵ ਗੁਰ ਦਰਬਾਰ। ਗੁਰਸਿਖ ਸਾਚਾ ਜਾਏ ਨਾ ਹਾਰ। ਅੰਤ ਨਾ ਖਾਏ ਜਮ ਕੀ ਮਾਰ। ਪ੍ਰਭ ਅਬਿਨਾਸ਼ੀ ਜਾਏ ਤਾਰ । ਜੋਤ ਸਰੂਪੀ ਦੇਵੇ ਦਰਸ
ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਸੇਵਕ ਨੂੰ ਜਾਏ ਤਾਰ। ਚਰਨ ਸੇਵ ਸਾਚਾ ਸਤਿ। ਪ੍ਰਭ ਅਬਿਨਾਸ਼ੀ ਦੇਵੇ ਸਾਚੀ ਮਤਿ। ਸੋਹੰ ਸ਼ਬਦ ਏਕਾ ਰੱਖੇ ਤਤ। ਸਤਿ ਸੰਤੋਖ ਧੀਰ ਧਰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਰੱਖੇ ਪਤ। ਬੇਮੁਖਾਂ ਪ੍ਰਭ ਪੜਦਾ ਪਾਇਆ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਜੋਤ ਸਰੂਪੀ ਜੋਤ ਜਗਾ, ਪਰਗਟ ਹੋਏ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਮਾਣ ਦਵਾਇਆ। ਧੰਨ ਧੰਨ ਧੰਨ ਕਮਾਈ ਗੁਰਸੰਗਤ। ਧੰਨ ਧੰਨ ਧੰਨ ਵਡਿਆਈ ਪਾਈ ਪ੍ਰਭ ਸੰਗਤ। ਧੰਨ ਧੰਨ ਧੰਨ ਨਾਮ ਦਾਨ ਭਿਛਿਆ ਪਾਈ ਗੁਰ ਸੰਗਤ। ਧੰਨ ਧੰਨ ਧੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਤਰਾਈ ਗੁਰ ਸੰਗਤ। ਰੰਗ ਰੰਗ ਰੰਗ ਗੁਰਚਰਨ ਚੜ੍ਹਾਏ। ਅੰਗ ਅੰਗ ਅੰਗ, ਪ੍ਰਭ ਅੰਗੀਕਾਰ ਕਰਾਏ। ਮੰਗ ਮੰਗ ਮੰਗ ਦਾਨ ਗੁਰਮੁਖ ਸਾਚਾ ਬੇੜਾ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਸਿਰ ਹੱਥ ਟਿਕਾਏ। ਸਾਧ ਸੰਗਤ ਤੇਰੇ ਮਨ ਵਡਿਆਈ। ਲਜ ਪਤ ਪ੍ਰਭ ਆਪ ਰਖਾਈ। ਵਿਚ ਮਾਤ ਦੇਵੇ ਵਡਿਆਈ । ਪਹਿਲੀ ਮਾਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤਰਾਈ। ਸਾਧ ਸੰਗਤ ਪ੍ਰਭ ਦਰਸ ਦਿਖਾਇਆ। ਆਸਾ ਮਨਸਾ ਪੂਰ ਕਰ, ਆਤਮ ਸਰਬ ਤ੍ਰਿਪਤਾਇਆ। ਹਉਮੇ ਦੁਖੜੇ ਦੂਰ ਕਰ, ਪ੍ਰਭ ਆਤਮ ਸੁੱਖ ਵਸਾਇਆ। ਗੁਰਸਿਖਾਂ ਆਤਮ ਨੂਰ ਕਰ, ਪ੍ਰਭ ਜੋਤੀ ਜੋਤ ਮਿਲਾਇਆ। ਖ਼ਾਲੀ ਭਰੇ ਭੰਡਾਰ ਸਰਬ ਭਰਪੂਰ ਕਰ, ਪ੍ਰਭ ਦਰ ਤੋਂ ਵਿਦਾ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਪਰਗਟ ਸਾਧ ਸੰਗਤ ਦਰਸ ਦਿਖਾਇਆ। ਗੁਰਸੰਗਤ ਆਈ ਗੁਰ ਦਰਬਾਰ। ਪ੍ਰਭ ਅਬਿਨਾਸ਼ੀ ਦੇਵੇ ਤਾਰ। ਦੁਖੀਆਂ ਦੁਖ ਲਏ ਨਿਵਾਰ। ਦੁੱਧ ਪੁੱਤ ਬਖ਼ਸ਼ੇ ਦਾਤਾ ਦਾਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖ਼ਾਲੀ ਭਰੇ ਭੰਡਾਰ। ਸਾਧ ਸੰਗਤ ਤੇਰੀ ਪਤ ਰਖਾਈ । ਰਿਧ ਸਿਧ ਸਭ ਵਸ ਕਰਾਈ। ਚਰਨ ਆਏ ਪ੍ਰਭ ਦਏ ਵਡਿਆਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਦੇਵੇ ਵਧਾਈ। ਗੁਰ ਸੰਗਤ ਸੰਗਤ ਗੁਰ ਗੁਰ ਗੋਬਿੰਦਾ। ਸਦਾ ਸਦਾ ਸਦਾ ਪ੍ਰਭ ਬਖ਼ਸ਼ਿੰਦਾ। ਗੁਰਮੁਖਾਂ ਦੇਵੇ ਮਾਣ, ਊਚ ਕਰੇ ਵਿਚ ਸੁਰਪਤ ਰਾਜੇ ਇੰਦਾ । ਸਿਰ ਹੱਥ ਧਰੇ ਭਗਵਾਨ, ਵਡ ਦਾਤਾ ਗੁਣੀ ਗਹਿੰਦਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਆਸ ਪੂਰ ਕਰੰਦਾ। ਗੁਣਵੰਤ ਪ੍ਰਭ ਗੁਣ ਭਰਪੂਰ। ਸਾਧ ਸੰਗਤ ਤੇਰੀ ਆਸਾ ਪੂਰ। ਚਰਨ ਲਗਾਏ ਜੋ ਜਨ ਮਸਤਕ ਧੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦੇਵੇ ਦਰਸ ਨਾ ਜਾਣੋ ਦੂਰ। ਗੁਰ ਪੂਰੇ ਸਚ ਧਾਮ ਸੁਹਾਇਆ। ਸਾਧ ਸੰਗਤ ਮਿਲ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਰਸਨਾ ਅਲਾਇਆ। ਮਾਤਲੋਕ ਬੈਕੁੰਠ ਬਣਾਇਆ। ਨਿਹਕਲੰਕ ਅਵਤਾਰ ਨਰ ਸਾਧ ਸੰਗਤ ਵਿਚ ਬਹਾਇਆ। ਸਾਧ ਸੰਗਤ ਪ੍ਰਭ ਜਾਏ ਤਾਰ, ਜੋਤ ਸਰੂਪੀ ਜਾਮਾ ਪਾਇਆ। ਬੇਮੁਖ ਸੁੱਤੇ ਪੈਰ ਪਸਾਰ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਕਲਜੁਗ ਜੀਵ ਹੋਏ ਵਿਭਚਾਰ, ਮਾਇਆ ਮਮਤਾ ਲੋਭ ਵਧਾਇਆ। ਗੁਰ ਸੰਗਤ ਬੇੜਾ ਪਾਰ ਕਰ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਗੁਰਸੰਗਤ ਬੰਨ੍ਹਾਏ ਪ੍ਰਭ ਸਾਚਾ ਧੀਰ। ਅੰਮ੍ਰਿਤ ਮੁਖ ਚੁਆਏ ਜਿਉਂ ਬਾਲਕ ਮਾਤਾ ਸੀਰ। ਪ੍ਰਭ ਆਤਮ ਸੁਖ ਦਵਾਏ ਹਉਮੇ ਕੱਟੇ ਪੀਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਾਂਤ ਕਰੇ ਸਰੀਰ। ਸ਼ਾਂਤ ਸ਼ਾਂਤ ਪ੍ਰਭ ਸ਼ਾਂਤ ਕਰਾਏ। ਅੰਮ੍ਰਿਤ ਮੇਘ ਬੂੰਦ ਸਵਾਂਤੀ ਪ੍ਰਭ ਮੁਖ ਚੁਆਏ। ਪ੍ਰਭ ਅਕਾਸ਼ੀ ਦਿਵਸ ਰਾਤੀ, ਏਕਾ ਜੋਤ ਵਿਚ ਜਗਾਏ। ਗੁਰਮੁਖ ਸਾਚੇ ਮਾਰੀ ਝਾਤੀ, ਜੋਤ
ਸਰੂਪ ਵਿਚ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤੇਰੀ ਪਤ ਰਖਾਏ। ਸਾਧ ਸੰਗਤ ਤੇਰਾ ਸਾਚਾ ਦਰ। ਸਾਧ ਸੰਗਤ ਤੇਰਾ ਸਾਚਾ ਘਰ। ਸਾਧ ਸੰਗਤ ਤੇਰਾ ਸਾਚਾ ਵਰ। ਸਾਧ ਸੰਗਤ ਤੇਰਾ ਹੋਏ ਸਹਾਈ ਅਵਤਾਰ ਨਰ। ਸਾਧ ਸੰਗਤ ਮਾਤਲੋਕ ਵਿਚ ਮੂਲ ਨਾ ਡਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਬਚਾਏ ਸਿਰ ਹਥ ਧਰ। ਪ੍ਰਭ ਸਾਚੇ ਘਰ ਸਾਚਾ ਨਾਉਂ। ਪ੍ਰਭ ਅਬਿਨਾਸ਼ੀ ਸਦ ਰਸਨਾ ਗਾਓ। ਕੋਟ ਜਨਮ ਦੇ ਪਾਪ ਗਵਾਓ। ਦਰਗਾਹ ਸਾਚੀ ਮਾਣ ਰਖਾਓ। ਆਵਣ ਜਾਣ ਦਾ ਗੇੜ ਕਟਾਓ। ਜੋਤ ਸਰੂਪੀ ਜੋਤ ਪ੍ਰਭ, ਅੰਤ ਜੋਤ ਮਿਲ ਜਾਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਤਰ ਜਾਓ। ਗੁਣ ਗਾਓ ਗਹਿਰ ਗੰਭੀਰ। ਸੋਹੰ ਦੇਵੇ ਆਤਮ ਧੀਰ । ਹਉਮੇ ਕੱਢੇ ਵਿਚੋਂ ਪੀਰ। ਅੰਮ੍ਰਿਤ ਝਿਰੇ ਜਿਉਂ ਬਾਲਕ ਮਾਤਾ ਸੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਾਂਤ ਕਰੇ ਸਰੀਰ। ਆਤਮ ਸ਼ਾਂਤ ਪ੍ਰਭ ਕਰਾਏ। ਏਕਾ ਦੂਜਾ ਭਉ ਚੁਕਾਏ। ਪ੍ਰਭ ਅਬਿਨਾਸ਼ੀ ਏਕਾ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਦਰਸ ਦਿਖਾਏ। ਕਰ ਦਰਸ ਗੁਰਸਿਖ ਤ੍ਰਿਪਤਾਸਿਆ । ਗੁਰਮੁਖ ਸਾਚਾ ਸਚਖੰਡ ਨਿਵਾਸਿਆ। ਪੂਰਨ ਗੁਰ ਦੀਆ ਪੂਰਨ ਭਰਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਬੰਦ ਖੁਲਾਸਿਆ । ਬੰਦੀ ਤੋੜ ਪ੍ਰਭ ਅਖਵਾਏ। ਚਰਨ ਜੋੜ ਗੁਰਸਿਖ ਤਰਾਏ। ਬੇਮੁਖ ਰੋੜ੍ਹ ਕਲਜੁਗ ਅੰਤ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਜਗਤ ਵਿਚ ਆਏ। ਜੋਤ ਸਰੂਪ ਜਗਤ ਪ੍ਰਭ ਆ ਕੇ। ਵਿਛੜਿਆਂ ਪ੍ਰਭ ਚਰਨੀ ਮੇਲ ਮਿਲਾ ਕੇ। ਗੁਰਮੁਖਾਂ ਆਤਮ ਦੁਖੜੇ ਜਾਏ ਮਿਟਾ ਕੇ। ਸੁੱਕੇ ਹੋਏ ਰੁਖੜੇ ਪ੍ਰਭ ਜਾਏ ਹਰੇ ਕਰਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਜੀਵ ਉਪਾ ਕੇ। ਸੋਹੰ ਸ਼ਬਦ ਮੁਖ ਚੁਆਇਆ। ਰਸਨਾ ਜਪ ਜੀਵ ਆਤਮ ਰਸ ਪਾਇਆ। ਅੰਮ੍ਰਿਤ ਨਾਮ ਸਾਚਾ ਰਸ ਪੀਵ, ਪ੍ਰਭ ਆਤਮ ਸਾਚੀ ਨਈਆ ਚਲਾਇਆ । ਤੇਰੀ ਆਤਮ ਗੁਰਸਿਖ ਜੋਤ ਜਗਾਏ ਦੀਵ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਗੁਰਮੁਖ ਸਾਚੇ ਸਾਚਾ ਰੰਗ ਮਾਣ। ਪ੍ਰਭ ਅਬਿਨਾਸ਼ੀ ਸਾਚਾ ਜਾਣ। ਚਰਨ ਕਵਲ ਕਵਲ ਚਰਨ ਜਨ ਪ੍ਰਭ ਡਿੱਗੇ ਆਣ । ਨਿਹਕਲੰਕ ਅਵਤਾਰ ਨਰ ਏਕਾ ਬਖ਼ਸ਼ੇ ਚਰਨ ਧਿਆਨ। ਗੁਰਮੁਖ ਸਾਚੇ ਜਗ ਉਧਰੇ, ਪ੍ਰਭ ਆਤਮ ਜੋਤ ਧਰੇ ਮਹਾਨ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸਾਚਾ ਦੇਵੇ ਦਾਨ। ਸੋਹੰ ਦਾਨ ਭਗਤ ਪ੍ਰਭ ਦੀਆ। ਆਪ ਆਪਣੇ ਜੈਸਾ ਕੀਆ। ਪਿਤਾ ਪੂਤ ਬਣਾਏ ਪੁੱਤਰ ਧੀਆ । ਨਿਹਕਲੰਕ ਪਰਗਟ ਜੋਤ, ਸਾਧ ਸੰਗਤ ਵਰ ਵੱਡਾ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਫਲ ਪੂਰਬ ਜਨਮ ਜੋ ਬੀਆ। ਆਦਿ ਅੰਤ ਪ੍ਰਭ ਵਰਤਾਰ। ਆਪੇ ਕਰਨ ਕਰਾਵਣਹਾਰ । ਗੁਰਮੁਖਾਂ ਜੋਤ ਕਰੇ ਆਕਾਰ। ਏਕਾ ਨਾਮ ਦੇਵੇ ਦਾਤਾਰ। ਸੋਹੰ ਸ਼ਬਦ ਕਰੇ ਵਡਿਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਭਰੇ ਭੰਡਾਰ । ਏਕਾ ਜੋਤ ਆਕਾਰ ਕਰ, ਗੁਰਸਿਖ ਜਗਾਏ। ਏਕਾ ਸ਼ਬਦ ਅਧਾਰ ਕਰ, ਵਿਚ ਜਗਤ ਚਲਾਏ। ਬੇਮੁਖਾਂ ਸ਼ਬਦ ਮਾਰ ਕਰ, ਕਲ ਨਸ਼ਟ ਕਰਾਏ। ਸਾਧ ਸੰਗਤ ਸਾਚਾ ਪਰਿਵਾਰ ਕਰ, ਭਗਤ ਪਿਤ ਆਪ ਅਖਵਾਏ। ਕਿਰਪਾ ਨੈਣ ਮੁੰਧਾਰ ਕਰ, ਕਲਜੁਗ ਆਏ ਗੁਰਸਿਖ ਤਰਾਏ। ਵਡ ਵਡਿਆਈ ਵਿਚ ਸੰਸਾਰ ਕਰ, ਸ਼ਬਦ ਰੂਪ ਪ੍ਰਭ ਭੇਖ ਵਟਾਏ । ਗੁਰਮੁਖਾਂ ਪ੍ਰਭ ਗੁਣ ਵਿਚਾਰ ਕਰ ਚਰਨ ਲਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਉਜਲ ਮੁਖ ਕਰਾਏ। ਗੁਰਮੁਖ ਆਤਮ ਸਦਾ ਉਜਿਆਰੀ। ਕਰੇ ਆਪ
ਪ੍ਰਭ ਨਿਰੰਕਾਰੀ। ਨਿਹਕਲੰਕ ਸਚ ਬਨਵਾਰੀ। ਸਰਬ ਸ੍ਰਿਸ਼ਟ ਕਰਾਏ ਪਨਿਹਾਰੀ। ਵਡ ਰਾਜਾ ਆਪ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਰਾਇਣ ਨਰ ਅਵਤਾਰੀ । ਨਰਾਇਣ ਨਰ ਕਲ ਅਵਤਾਰਿਆ। ਭਗਤ ਜਨਾਂ ਹਰਿ ਪਾਰ ਉਤਾਰਿਆ। ਸਾਚਾ ਨਾਮ ਪ੍ਰਭ ਰਸਨ ਉਚਾਰਿਆ । ਸੋਹੰ ਨਾਮ ਧਰੇ ਵਿਚ ਸੰਸਾਰਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਰਾਇਣ ਨਰ ਅਵਤਾਰਿਆ। ਸਾਚਾ ਸ਼ਬਦ ਜਗਤ ਧਰਾਏ। ਸਤਿਗੁਰ ਸਾਚਾ ਮਾਰਗ ਲਾਏ। ਸਤਿਜੁਗ ਜੀਵ ਸਭ ਰਸਨਾ ਗਾਏ। ਦੂਸਰ ਥਾਏਂ ਨਾ ਕੋਈ ਸੀਸ ਨਿਵਾਏ। ਏਕਾ ਦਰ ਨਿਹਕਲੰਕ ਚਾਰ ਵਰਨ ਚਲ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਮਾਰਗ ਲਾਏ। ਸਤਿਜੁਗ ਸਾਚਾ ਮਾਰਗ ਲਾਇਆ । ਸੋਹੰ ਸ਼ਬਦ ਮੁਖ ਰਖਾਇਆ। ਬਾਲਕ ਕੁੱਖ ਪ੍ਰਭ ਸਾਚੇ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਤਿਜੁਗ ਸਾਚਾ ਲਾਇਆ । ਮਾਤ ਗਰਭ ਪ੍ਰਭ ਗਿਆਨ ਦਵਾਏ। ਸੋਹੰ ਸ਼ਬਦ ਵਿਚ ਸਵਾਸ ਚਲਾਏ। ਕਿਰਪਾ ਕਰ ਅਵਤਾਰ ਨਰ, ਵਿਚ ਮਾਤ ਜਨਮ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੰਸਾਰੀ ਮਾਇਆ ਨਸ਼ਟ ਕਰਾਏ। ਬਾਲਾਂ ਦੇਵੇ ਸ਼ਬਦ ਗਿਆਨ। ਸਾਚਾ ਬਖ਼ਸ਼ੇ ਚਰਨ ਧਿਆਨ। ਸੁਰਤੀ ਸੁਰਤ ਸ਼ਬਦ ਕਰੇ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਦਾਨ। ਸਾਚਾ ਦਾਨ ਜਗਤ ਪ੍ਰਭ ਦੀਆ। ਸਤਿਜੁਗ ਰਖਾਈ ਸਾਚੀ ਨੀਂਹਾ। ਰਾਓ ਰੰਕ ਪ੍ਰਭ ਏਕਾ ਕੀਆ। ਸਰਬ ਜੀਆਂ ਕਾ ਪ੍ਰਭ ਸਾਚਾ ਦੀਆ। ਸੋਹੰ ਸਾਚਾ ਨਾਮ ਸਤਿਜੁਗ ਸਾਚੇ ਅੰਮ੍ਰਿਤ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਜਨਮ ਪ੍ਰਭ ਵਿਚ ਜਗਤ ਦੇ ਦੀਆ। ਪਹਿਲੀ ਮਾਘ ਪ੍ਰਭ ਵਿਚ ਜਗਤ ਜਨਮ ਦਵਾਇਆ । ਸਤਿਜੁਗ ਤੇਰਾ ਵਾਸ ਵਿਚ ਮਾਤ ਰਖਾਇਆ। ਏਕਾ ਸ਼ਬਦ ਪ੍ਰਭ ਸਾਚੇ ਤੇਰੀ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਤੇਰੇ ਹੱਥ ਟਿਕਾਇਆ। ਸਤਿਜੁਗ ਜਨਮ ਜਗਤ ਦਵਾਏ। ਸਤਿਗੁਰ ਸਾਚਾ ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਏ। ਸੋਹੰ ਸਾਚਾ ਦਾਨ ਪ੍ਰਭ ਝੋਲੀ ਪਾਏ। ਸਚ ਸੁੱਚ ਪ੍ਰਭ ਦੇ ਵਰਤਾਏ। ਵਡ ਵਡਿਆਈ ਪ੍ਰਭ ਆਪ ਦਵਾਏ। ਏਕਾ ਮਾਤਾ ਧਰਤ ਬਣਾਏ। ਏਕਾ ਪਿਤ ਆਪ ਅਖਵਾਏ। ਦੂਸਰ ਕੋਈ ਰਹਿਣ ਨਾ ਪਾਏ। ਸਤਿਜੁਗ ਸਾਚੇ ਤੇਰੇ ਹਿਤ ਨਿਹਕਲੰਕ ਕਲ ਜਾਮਾ ਪਾਏ। ਪ੍ਰਭ ਅਬਿਨਾਸ਼ੀ ਸਦਾ ਅਚੁਤ, ਪਹਿਲੀ ਮਾਘ ਤੇਰਾ ਜਨਮ ਦਵਾਏ। ਸਾਚਾ ਪਿਤ ਆਪ ਅਖਵਾਇਆ। ਧਰਤ ਮਾਤ ਤੇਰੀ ਮਾਤ ਬਣਾਇਆ। ਸਾਚਾ ਪੂਤ ਸਤਿਜੁਗ ਰਚਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰਾ ਨਾਉਂ ਰਖਾਇਆ। ਸਤਿਜੁਗ ਤੇਰਾ ਨਾਮ ਧਰਾਇਆ। ਪ੍ਰਭ ਅਬਿਨਾਸ਼ੀ ਜੋਤ ਪਰਗਟਾਇਆ। ਵਰ ਘਰ ਸਾਚਾ ਨਾਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਇਆ। ਸੋਹੰ ਸ਼ਬਦ ਜਗਤ ਚਲਾ। ਚਾਰ ਵਰਨ ਇਕ ਕਰਾ। ਊਚ ਨੀਚ ਦਾ ਭੇਵ ਮਿਟਾ। ਰਾਓ ਰੰਕ ਇਕ ਕਰਾ। ਗੁਰਮੁਖ ਸਾਚੇ ਚਰਨ ਲਗਾ। ਸਾਚੀ ਵਸਤ ਪ੍ਰਭ ਜਾਏ ਝੋਲੀ ਪਾ। ਚਾਰ ਕੁੰਟ ਪ੍ਰਭ ਚਰਨੀ ਲਏ ਲਗਾ। ਗੁਰਮੁਖ ਸਾਚੇ ਭਗਤ ਜਨ ਪ੍ਰਭ ਲੇਖ ਜਾਏ ਲਿਖਾ। ਜਨਮ ਜਨਮ ਦੇ ਵਿਛੜੇ ਪ੍ਰਭ ਮੇਲ ਲਏ ਕਰਾ। ਧੰਨ ਜਣੇਂਦੀ ਮਾਂ ਜਿਸ ਰੱਖੇ ਕੁੱਖ ਉਠਾ। ਨਿਹਕਲੰਕ ਸਾਚੀ ਦਰਗਹਿ ਦੇਵੇ ਥਾਂ। ਪ੍ਰਭ ਸਾਚਾ ਵੇਲੇ ਅੰਤਕਾਲ ਪਕੜੇ ਗੁਰਮੁਖ ਬਾਂਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਭ ਥਾਈਂ ਹੋਏ ਸਹਾ। ਸਦਾ ਸਹਾਈ ਆਪ ਪ੍ਰਭ ਗੁਰਸਿਖ ਤੇਰਾ। ਸਦਾ ਸਹਾਈ ਆਪ ਪ੍ਰਭ, ਗੁਰਸਿਖ ਪ੍ਰਭ ਕਾ ਚੇਰਾ। ਸਦਾ ਸਹਾਈ ਆਪ ਪ੍ਰਭ, ਗੁਰਮੁਖਾਂ
ਪ੍ਰਭ ਰੱਖੇ ਧੀਰਾ। ਸਦਾ ਸਹਾਈ ਆਪ ਪ੍ਰਭ, ਗੁਰਸਿਖਾਂ ਸਦ ਵਸੇ ਨੇਰਾ। ਸਦਾ ਸਹਾਈ ਆਪ ਪ੍ਰਭ, ਗੁਰਸਿਖ ਜੋਤ ਸਰੂਪੀ ਸਦਾ ਵਸੇਰਾ। ਸਦਾ ਸਹਾਈ ਆਪ ਪ੍ਰਭ, ਪਰਗਟੇ ਜੋਤ ਨਾ ਲਾਏ ਦੇਰਾ। ਸਦਾ ਸਹਾਈ ਆਪ ਪ੍ਰਭ, ਬੇਮੁਖ ਭੁਲਾਏ ਕਰ ਹੇਰਾ ਫੇਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਗੁਰਸਿਖ ਨਾ ਲਾਵੇ ਦੇਰਾ। ਬੇਮੁਖਾਂ ਪ੍ਰਭ ਪਰਦਾ ਪਾਇਆ। ਮਾਇਆ ਪਾਏ ਜਗਤ ਭੁਲਾਇਆ। ਆਤਮ ਅੰਧ ਅੰਧੇਰ ਰਖਾਇਆ। ਜੋਤ ਸਰੂਪੀ ਨਾ ਦਰਸ ਦਿਖਾਇਆ। ਵਡ ਵਡ ਭੂਪ ਨਾ ਚਰਨ ਲਗਾਇਆ। ਬਿਨ ਰੰਗ ਰੂਪ ਪ੍ਰਭ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਰਮ ਭੁਲੇਖੇ ਜਗਤ ਭੁਲਾਇਆ। ਭਰਮ ਭੁਲੇਖੇ ਭੁੱਲਾ ਸੰਸਾਰ। ਪ੍ਰਭ ਅਬਿਨਾਸ਼ੀ ਨਾ ਪਾਈ ਸਾਰ। ਸਾਚਾ ਪ੍ਰਭ ਦਿਸ ਨਾ ਆਏ ਕਿਸੇ ਦਰਬਾਰ। ਮਦਿਰਾ ਮਾਸੀ ਪ੍ਰਭ ਦਰ ਆਇਣ ਹੋਇਣ ਖੁਆਰ। ਅੰਤਕਾਲ ਕਲ ਗਲ ਜਮ ਫਾਸੀ, ਧਰਮ ਰਾਏ ਮਾਰੇ ਮਾਰ। ਮੁਕਤੀ ਜੁਗਤੀ ਦਰ ਤੋਂ ਨਾਸੀ, ਏਕਾ ਮਿਲਿਆ ਨਰਕ ਦਵਾਰ। ਜੋ ਜਨ ਹੋਏ ਮਦਿਰਾ ਮਾਸੀ, ਨਿਹਕਲੰਕ ਮਾਰੇ ਕਰ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਅਵਤਾਰ। ਮਦਿਰਾ ਮਾਸੀ ਹੋਣ ਖੁਆਰਾ। ਪ੍ਰਭ ਅਬਿਨਾਸ਼ੀ ਦਰ ਦੁਰਕਾਰਾ। ਮਾਨਸ ਜਨਮ ਅੰਤ ਜਗ ਹਾਰਾ। ਰਸਨਾ ਚਲਾਇਆ ਇਕ ਵਿਕਾਰਾ। ਸਾਚਾ ਪ੍ਰਭ ਮਨੋਂ ਵਿਸਾਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਵਾਸ ਦਵਾਏ ਨਰਕ ਦਵਾਰਾ। ਸਾਚਾ ਪ੍ਰਭ ਲੇਖ ਚੁਕਾਏ। ਜੈਸਾ ਕਰੇ ਤੈਸਾ ਭੁਗਤਾਏ। ਸਾਚਾ ਲਹਿਣਾ ਦਰ ਦਵਾਏ। ਬੇਮੁਖ ਜੀਵ ਝੂਠੇ ਠੂਠੇ ਪ੍ਰਭ ਅਬਿਨਾਸ਼ੀ ਗਏ ਭੁਲਾਏ। ਗੁਰਮੁਖ ਚਲੇ ਪ੍ਰਭ ਕੇ ਭਾਣੇ, ਪ੍ਰਭ ਅਬਿਨਾਸ਼ੀ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਆਪ ਸਹਾਏ। ਸਾਚਾ ਕਰਮ ਜਗਤ ਕਮਾਓ। ਪ੍ਰਭ ਅਬਿਨਾਸ਼ੀ ਰਸਨਾ ਗਾਓ। ਦਿਵਸ ਰੈਣ ਨਾ ਮਨੋਂ ਭੁਲਾਓ। ਰਸਨ ਵਿਕਾਰ ਸਰਬ ਤਜਾਓ। ਮਦਿਰਾ ਮਾਸ ਰਸਨ ਨਾ ਲਾਓ। ਸੋਹੰ ਸਵਾਸ ਸਵਾਸ ਜੀਵ ਸਦ ਗਾਓ। ਪ੍ਰਭ ਅਬਿਨਾਸ਼ੀ ਨਿਜ ਘਰ ਮੇਂ ਪਾਓ। ਆਤਮ ਦੁਖੜੇ ਨਾਸ ਕਰਾਓ। ਸਾਚੀ ਸੁਰਤੀ ਸਚ ਦਰ ਤੇ ਪਾਓ। ਆਤਮ ਆਪਣੀ ਗੰਢ ਖੁਲ੍ਹਾਓ। ਪ੍ਰਭ ਸਾਚੇ ਕਾ ਦੀਪ ਜਗਾਓ। ਸੋਹੰ ਸਾਚਾ ਤੇਲ ਵਿਚ ਪਾਓ। ਸਾਚੇ ਨਾਮ ਦੀ ਬੱਤੀ ਲਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗੁਣ ਰਸਨ ਸਦ ਗਾਓ। ਸਾਚਾ ਪ੍ਰਭ ਰਸਨ ਜਿਸ ਗਾਇਆ। ਚਰਨ ਧਿਆਨ ਜਿਸ ਜਨ ਰਖਾਇਆ। ਚਤੁਰ ਸੁਜਾਨ ਗੁਰਮੁਖ ਬਣਾਇਆ। ਪ੍ਰਭ ਸਾਚੇ ਪਰਗਟ ਜੋਤ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਖੇਲ ਰਚਾਇਆ। ਸਾਚਾ ਖੇਲ ਜਗਤ ਰਚਾਇਆ। ਵੇਖੇ ਵਖਾਏ ਗੁਰਮੁਖਾਂ ਦਇਆ ਕਮਾਇਆ। ਭਰਮ ਭੁਲੇਖੇ ਪ੍ਰਭ ਸਾਰਾ ਜਗਤ ਭੁਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਗੁਰਮੁਖ ਦਰਸ ਦਿਖਾਇਆ। ਸਾਚੇ ਪ੍ਰਭ ਦਰਸ ਦਿਖਾਇਆ। ਦੇ ਦਰਸ ਸਭ ਦੁਖ ਮਿਟਾਇਆ। ਉਤਰੀ ਭੁਖ ਸਾਧ ਸੰਗਤ ਪ੍ਰਭ ਦਰਸ਼ਨ ਪਾਇਆ। ਸੁਫਲ ਹੋਈ ਮਾਤ ਕੁੱਖ, ਨਿਹਕਲੰਕ ਚਰਨ ਸੀਸ ਨਿਵਾਇਆ। ਨਿਜਾਨੰਦ ਉਪਜਾਵੇ ਆਤਮ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਉਪਰ ਦਇਆ ਕਮਾਇਆ। ਗੁਰਸਿਖ ਸਾਚੇ ਪ੍ਰਭ ਦਰਸ਼ਨ ਪਾ। ਜਨਮ ਜਨਮ ਦੀ ਮੈਲ ਲਈ ਗਵਾ। ਪਤਤ ਪਾਪੀਆਂ ਕਰ ਦਰਸ ਮੈਲ ਲਈ ਧੁਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਏ ਦਇਆ ਕਮਾ। ਪਤਤ ਪਾਪੀ ਜੋ ਪ੍ਰਭ ਦਰ ਆਏ। ਹੋਏ ਨਿਮਾਣਾ ਦਰ ਸੀਸ ਝੁਕਾਏ। ਪ੍ਰਭ ਭਗਵਾਨਾ ਦੇਵੇ ਦਇਆ ਕਮਾਏ।
ਸੋਹੰ ਸਾਚਾ ਦਾਨਾ, ਪ੍ਰਭ ਦੇਵੇ ਝੋਲੀ ਪਾਏ। ਗੁਣ ਅਵਗੁਣ ਪ੍ਰਭ ਨਾ ਪਛਾਣਾ, ਸਾਚੇ ਦਰ ਆਏ ਜੋ ਭੁਲ ਬਖ਼ਸ਼ਾਏ। ਭੁੱਲਿਆਂ ਡੁਲਿਆਂ ਪ੍ਰਭ ਮਾਰਗ ਪਾਇਆ। ਸਾਚਾ ਪ੍ਰਭ ਸਦ ਦਇਆ ਕਮਾਇਆ। ਸੋਹੰ ਸ਼ਬਦ ਪ੍ਰਭ ਸਾਚਾ ਦੇਵੇ ਨਾਮ, ਸਾਚੇ ਮਾਰਗ ਲਾਇਆ। ਸਰਬ ਜੀਆਂ ਕਾ ਏਕਾ ਥਾਂ, ਸਰਬ ਜੀਆਂ ਪ੍ਰਭ ਉਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾਇਆ। ਸਰਬ ਜੀਆਂ ਪ੍ਰਭ ਵਿਚ ਸਮਾਏ। ਜੀਵ ਕੁਕਰਮੀ ਕੁਕਰਮ ਕਮਾਏ। ਪ੍ਰਭ ਅਬਿਨਾਸ਼ੀ ਭਉ ਚੁਕਾਏ। ਸਰਬ ਘਟ ਵਾਸੀ ਭਰਮ ਸ਼ਰਮ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਰਚਾਏ। ਏਕਾ ਮਾਇਆ ਸ੍ਰਿਸ਼ਟ ਪ੍ਰਭ ਪਾਈ। ਮਾਇਆ ਰੂਪੀ ਸਭ ਖੇਲ ਰਚਾਈ । ਸ੍ਰਿਸ਼ਟ ਸਬਾਈ ਪ੍ਰਭ ਮਾਇਆ ਰੂਪ ਉਪਾਈ । ਜੀਵ ਜੰਤ ਪ੍ਰਭ ਫੁਲਵਾੜੀ ਵਿਚ ਲਗਾਈ। ਜੁਗੋ ਜੁਗ ਉਪਜਾਵੇ ਮਿਟਾਵੇ, ਅਚਰਜ ਰਚਨਾ ਪ੍ਰਭ ਰਚਾਈ। ਮਾਇਆ ਰੂਪੀ ਸ੍ਰਿਸ਼ਟ ਉਪਾ ਕੇ। ਜੀਵ ਜੰਤਾਂ ਜਨਮ ਦੁਆ ਕੇ। ਜੋਤ ਸਰੂਪੀ ਵਿਚ ਆਪ ਸਮਾ ਕੇ। ਬੈਠਾ ਅਡੋਲ ਵਿਚ ਆਸਣ ਲਾ ਕੇ। ਝੂਠੀ ਮਾਇਆ ਜਗਤ ਵਰਤਾ ਕੇ। ਆਪ ਆਪਣਾ ਰੱਖੇ ਛੁਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰੂਪੀ ਰਚਨ ਰਚਾ ਕੇ। ਮਾਇਆ ਰੂਪੀ ਰਚਨ ਰਚਾਇਆ। ਝੂਠਾ ਜਾਲ ਜਗਤ ਵਿਚ ਪਾਇਆ। ਆਪ ਆਪਣਾ ਖੇਲ ਰਚਾਇਆ। ਭਗਤ ਜਨਾਂ ਪ੍ਰਭ ਦਇਆ ਕਮਾਇਆ। ਪੂਰਬ ਜਨਮ ਦਾ ਲਹਿਣਾ ਦਵਾਇਆ। ਮਾਤਲੋਕ ਵਿਚ ਜਨਮ ਦਵਾਇਆ। ਜਾਮਾ ਧਾਰ ਜੋਤ ਸਰੂਪ, ਪ੍ਰਭ ਸਾਚੇ ਚਰਨ ਲਗਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਝੂਠੀ ਮਾਇਆ ਵਿਚੋਂ ਕਢਾਇਆ । ਗੁਰਸਿਖਾਂ ਪ੍ਰਭ ਦਇਆ ਕਮਾਈ। ਝੂਠੀ ਮਾਇਆ ਸਰਬ ਚੁਕਾਈ। ਏਕਾ ਲਿਵ ਪ੍ਰਭ ਚਰਨ ਲਗਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦ ਦਇਆ ਕਮਾਈ। ਦੀਨ ਦਿਆਲ ਤੇਰੀ ਵਡਿਆਈ ਵਾਹ। ਗੁਰ ਗੋਪਾਲ ਚਰਨ ਲਗਾ । ਸਰਬ ਪ੍ਰਿਤਪਾਲ ਗੁਰਸਿਖਾਂ ਪਕੜੇ ਬਾਂਹ । ਭਗਤ ਵਛਲ ਰਛਕ ਮਹਾਰਾਜ ਸ਼ੇਰ ਸਿੰਘ ਤੁਧ ਬਿਨ ਦੂਸਰ ਕੋਈ ਨਾ। ਸਾਚੇ ਪ੍ਰਭ ਸਾਚਾ ਰੂਪ। ਧਰੇ ਜੋਤ ਜੋਤ ਸਰੂਪ। ਸਾਚੇ ਪ੍ਰਭ ਏਕਾ ਜੋਤ ਰੰਗ ਅਨੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਪਰਕਾਸ਼ ਜੋਤ ਸਰੂਪੀ ਵਿਚ ਅੰਧ ਕੂਪ। ਆਏ ਜਗਤ ਪ੍ਰਭ ਨਿਰੰਕਾਰ। ਭਗਤਾਂ ਹੇਤ ਪ੍ਰਭ ਲਏ ਅਵਤਾਰ । ਦੁਸ਼ਟਾਂ ਖੇਤ ਕਰੇ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਆਏ ਜਾਮਾ ਧਾਰ। ਸਾਚੇ ਪ੍ਰਭ ਕਲ ਜਾਮਾ ਧਾਰਿਆ। ਜੀਵ ਜੰਤ ਜਾਂ ਹੋਏ ਦੁਖਿਆਰਿਆ। ਦੁਖ ਭੁਖ ਮਰੇ ਸੰਸਾਰਿਆ। ਏਕਾ ਸੁਖ ਦੇਵੇ ਸ਼ਾਹੂਕਾਰਿਆ । ਜੀਵ ਜੰਤ ਪ੍ਰਭ ਦਰ ਪੁਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਾਥਾਂ ਹੇਤ ਜਾਮਾ ਘਨਕਪੁਰੀ ਵਿਚ ਧਾਰਿਆ। ਸਾਚੇ ਪ੍ਰਭ ਸੁਣੀ ਪੁਕਾਰ। ਮਾਤਲੋਕ ਆਏ ਜਾਮਾ ਧਾਰ। ਨਿਹਕਲੰਕ ਨਰਾਇਣ ਨਰ ਅਵਤਾਰ। ਦੁਖੀਆਂ ਭੁਖੀਆਂ ਦੀ ਪ੍ਰਭ ਪਾਈ ਸਾਰ। ਰਾਓ ਕਰੇ ਪ੍ਰਭ ਖੁਆਰ। ਸਾਚਾ ਕਰੇ ਜਗਤ ਵਰਤਾਰ। ਮੰਗਣ ਨਾ ਜਾਏ ਕੋਈ ਦਵਾਰ। ਸਤਿਜੁਗ ਲਾਵੇ ਵਰਤਾਵੇ ਵਿਚ ਸੰਸਾਰ। ਦੁਖ ਭੁਖ ਪ੍ਰਭ ਜਾਏ ਨਿਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਦੇਵੇ ਸਰਬ ਅਧਾਰ। ਏਕ ਅਧਾਰ ਪ੍ਰਭ ਆਪ ਦੇਵੇ। ਸੋਹੰ ਸ਼ਬਦ ਜਨ ਰਸਨਾ ਸੇਵੇ। ਅੰਮ੍ਰਿਤ ਫਲ ਵੱਡੇ ਵਡ ਮੇਵੇ। ਗੁਰਮੁਖ ਸਾਚਾ ਸਾਚਾ ਲਹਿਣਾ ਪ੍ਰਭ ਦਰ ਲੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਸੇਵੇ। ਰਸਨਾ ਜਪ ਜੀਵ ਆਤਮ ਰਸਾਇਣ। ਕਰ ਵਸ ਨਿਹਕਲੰਕ ਨਰਾਇਣ। ਜੋਤ ਜਗਾਵੇ
ਜਿਉਂ ਰਵ ਸਸ, ਸਾਚਾ ਪ੍ਰਭ ਦੇਵੇ ਤੀਜਾ ਨੈਣ। ਆਤਮ ਉਪਜੇ ਸਾਚਾ ਰਸ, ਸਾਚੇ ਦਰ ਵਹਿੰਦੇ ਵਹਿਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਸਾਚਾ ਲਹਿਣਾ ਲੈਣ। ਜੀਵ ਜੰਤ ਪ੍ਰਭ ਬਣਤ ਬਣਾਏ। ਕਰ ਕਿਰਪਾ ਪ੍ਰਭ ਜਨਮ ਦਵਾਏ। ਪਵਣ ਸਰੂਪੀ ਸਵਾਸ ਚਲਾਏ। ਕਾਇਆ ਰੰਗਣ ਨਾਮ ਚੜ੍ਹਾਏ। ਜੋਤ ਸਰੂਪੀ ਦੀਪ ਜਗਾਏ। ਕਲਜੁਗ ਜੀਆਂ ਮਾਇਆ ਪਰਦਾ ਪਾਏ। ਆਪ ਆਪਣਾ ਭੇਵ ਛੁਪਾਏ। ਬੇਮੁਖਾਂ ਪ੍ਰਭ ਨਜ਼ਰ ਨਾ ਆਏ। ਗੁਰਸਿਖ ਸਾਚੇ ਪ੍ਰਭ ਸਾਚਾ ਦਇਆ ਕਮਾਏ। ਸਾਚਾ ਪ੍ਰਭ ਸਾਚੀ ਸੇਵ ਆਪਣੇ ਚਰਨ ਲਗਾਏ। ਪ੍ਰਭ ਅਬਿਨਾਸ਼ੀ ਮਿਲਾਏ ਮੇਲ, ਸਾਚੀ ਜੋਤ ਜਗਾਏ। ਵੱਡੇ ਵਡ ਗੁਰਸਿਖ ਦੇਵੀ ਦੇਵ, ਪ੍ਰਭ ਸਾਚਾ ਆਪ ਬਣਾਏ। ਨਿਹਕਲੰਕ ਅਵਤਾਰ ਨਰ, ਆਦਿ ਜੁਗਾਦਿ ਜਗਤ ਵਿਚ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ। ਏਕਾ ਜੋਤ ਜਗੇ ਅਪਾਰਾ। ਤੀਨ ਲੋਕ ਕਰੇ ਉਜਿਆਰਾ। ਪ੍ਰਭ ਕੀ ਜੋਤ ਸਦਾ ਨਿਰਾਧਾਰਾ। ਅੰਤਕਾਲ ਪ੍ਰਭ ਅਬਿਨਾਸ਼ੀ ਲਏ ਅਵਤਾਰਾ। ਮਾਤ ਪਾਤਾਲ ਆਕਾਸ਼ ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਕਰੇ ਆਕਾਰਾ। ਮਾਤ ਆਇਆ ਨੈਣ ਮੁਧਾਰੀ। ਵਡ ਵਡ ਦਾਤਾ ਵਡ ਸੰਸਾਰੀ। ਜੋਤ ਸਰੂਪ ਜੋਤ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਕਲੰਕਨਿਹ, ਜਾਏ ਪੈਜ ਸਵਾਰੀ । ਗੁਰਮੁਖਾਂ ਪ੍ਰਭ ਦਇਆ ਕਮਾਏ। ਵਿਚ ਮਾਤ ਦੇ ਜਨਮ ਦਵਾਏ। ਸੋਹੰ ਸਾਚਾ ਗਿਆਨ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੁਧ ਕਰਾਏ। ਮਾਤਲੋਕ ਵਿਚ ਜਨਮ ਦਵਾਇਆ। ਸੋਹੰ ਸ਼ਬਦ ਡੰਕ ਵਜਾਇਆ। ਰਾਓ ਰੰਕ ਇਕ ਕਰਾਇਆ। ਪ੍ਰਭ ਕਲਜੁਗ ਝੂਠਾ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਇਆ । ਜੋਤ ਸਰੂਪ ਪ੍ਰਭ ਜਾਮਾ ਧਾਰਿਆ। ਕਲਜੁਗ ਜੀਵ ਭੁੱਲੇ ਸੰਸਾਰਿਆ। ਕਲੰਕਨਿਹ ਗੁਣ ਅਵਗੁਣ ਵਿਚਾਰਿਆ। ਪਾਰਬ੍ਰਹਮ ਪਰਮੇਸ਼ਵਰ ਇਕ ਰੰਗ ਕਰਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਧਾਰਿਆ। ਜੁਗੋ ਜੁਗ ਪ੍ਰਭ ਜੋਤ ਪਰਗਟਾਏ। ਭਗਤ ਜਨਾਂ ਪ੍ਰਭ ਆਣ ਤਰਾਏ। ਸਾਚਾ ਪ੍ਰਭ ਦਇਆ ਕਮਾਏ। ਸਾਚੀ ਜੋਤ ਵਿਚ ਦੇਹ ਜਗਾਏ। ਅਗਿਆਨ ਅੰਧੇਰ ਸਰਬ ਮਿਟਾਏ। ਕਪਾਟ ਬਜਰ ਖੋਲ੍ਹ ਵਖਾਏ। ਅੰਮ੍ਰਿਤ ਝਿਰਨਾ ਵਿਚ ਦੇਹ ਝਿਰਾਏ। ਖੁੱਲ੍ਹੇ ਕਪਾਟ ਪ੍ਰਭ ਨਜ਼ਰੀ ਆਏ। ਗੁਰਮੁਖ ਸਾਚੇ ਪ੍ਰਭ ਦਿਸੇ ਪਾਸ, ਬੇਮੁਖਾਂ ਨਜ਼ਰ ਨਾ ਆਏ। ਭਗਤ ਜਨਾਂ ਪ੍ਰਭ ਦਇਆ ਕਮਾਏ। ਵਿਛੜਿਆਂ ਪ੍ਰਭ ਮੇਲ ਮਿਲਾਏ। ਸਾਚਾ ਪ੍ਰਭ ਸਰਬ ਘਟ ਵਾਸੀ, ਸਚ ਘਰ ਦੀ ਸੋਝੀ ਪਾਵੇ । ਅਵਤਾਰ ਨਰ ਕਲਜੁਗ ਜਾਮਾ ਧਾਰ, ਜੋਤ ਸਰੂਪੀ ਦੀਪ ਜਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਵੇ। ਦੇਵੇ ਦਰਸ ਅਗੰਮ ਅਪਾਰੇ। ਭਗਤ ਵਛਲ ਆਪ ਕਰਤਾਰੇ। ਜਨ ਭਗਤਾਂ ਪੈਜ ਸਵਾਰੇ। ਲੱਖ ਚੁਰਾਸੀ ਪ੍ਰਭ ਦੇ ਨਿਵਾਰੇ। ਵੇਲੇ ਅੰਤ ਭਗਤ ਜਨਾਂ ਪ੍ਰਭ ਖੜ੍ਹਾ ਦਵਾਰੇ। ਸਾਚਾ ਸ਼ਬਦ ਮੇਲ ਭਗਵੰਤ, ਸਾਚਾ ਦੇਵੇ ਦਰ ਦਰਬਾਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਕਾਰੇ। ਭਗਤ ਜਨਾਂ ਹੋਏ ਸਹਾਇਆ। ਆਪਣਾ ਭੇਦ ਪ੍ਰਭ ਰਖਾਇਆ। ਅਨਾਥਾਂ ਹੇਤ ਪ੍ਰਭ ਆਪ ਆਪਣਾ ਜਾਮਾ ਪਾਇਆ। ਜੋਤ ਸਰੂਪੀ ਜੋਤ ਧਰ, ਜੋਤ ਸਰੂਪੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇਆ। ਗੁਰਮੁਖਾਂ ਕਰੇ ਬੰਦ ਖੁਲਾਸੀ। ਦੇਵੇ ਦਰਸ ਘਨਕਪੁਰ ਵਾਸੀ। ਗਲੋਂ ਕਟਾਏ ਜਮ ਕੀ ਫਾਸੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਤੇਰੇ ਸਾਚੀ ਰਹਿਰਾਸੀ। ਚਰਨ ਪ੍ਰੀਤ ਜਿਸ ਜਨ ਕਮਾਈ। ਧੰਨ ਧੰਨ
ਗੁਰਸਿਖ ਸੇਵ ਕਮਾਈ। ਉਜਲ ਕਰੇ ਪ੍ਰਭ ਸਾਚਾ ਮੁਖ, ਧੰਨ ਜਣੇਂਦੀ ਮਾਈ। ਸੁਫਲ ਕਰਾਏ ਮਾਤ ਕੁੱਖ, ਨਿਹਕਲੰਕ ਤੇਰੀ ਵਡਿਆਈ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਥਾਈਂ ਹੋਏ ਸਹਾਈ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਰਸਨਾ ਗਾਇਆ। ਛੁੱਟੀ ਜਗਤ ਉਦਾਸੀ, ਪ੍ਰਭ ਚਰਨੀ ਸੀਸ ਝੁਕਾਇਆ। ਏਕਾ ਸ਼ਬਦ ਜਪੇ ਸਵਾਸੀ, ਜਮ ਨੇੜ ਨਾ ਆਇਆ । ਕਿਰਪਾ ਕਰੇ ਪ੍ਰਭ ਅਬਿਨਾਸ਼ੀ, ਭਗਤ ਜਨਾਂ ਪ੍ਰਭ ਮੇਲ ਮਿਲਾਇਆ। ਕਰੇ ਕਰਾਏ ਜੋ ਮਨ ਭਾਸੀ, ਆਦਿ ਅੰਤ ਨਾ ਕਿਸੇ ਜਣਾਇਆ। ਸਰਬਜੀਤ ਹੋਈ ਚਰਨ ਦਾਸੀ, ਪ੍ਰਭ ਸਾਚਾ ਰਿਦੇ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਇਆ। ਜੋਤ ਸਰੂਪ ਵਿਚ ਜੋਤ ਮਿਲਾ ਕੇ। ਦਰਗਹਿ ਸਾਚੀ ਵਿਚ ਮਾਣ ਦੁਆ ਕੇ। ਸਾਚਾ ਨਾਮ ਜਗਤ ਲਿਖਾ ਕੇ। ਪੰਚਮ ਜੇਠ ਪ੍ਰਭ ਹੁਕਮ ਸੁਣਾ ਕੇ। ਪ੍ਰਭ ਅਬਿਨਾਸ਼ੀ ਦਇਆ ਕਮਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਗੁਰਸਿਖ ਰੱਖੇ ਜੋਤ ਮਿਲਾ ਕੇ। ਸਰਬਜੀਤ ਸਰਬ ਸੁਖ ਪਾਇਆ। ਪ੍ਰਭ ਅਬਿਨਾਸ਼ੀ ਰਸਨਾ ਗਾਇਆ। ਦਰ ਘਰ ਪ੍ਰਭ ਸਾਚਾ ਪਾਇਆ। ਸਾਚੇ ਪ੍ਰਭ ਸਿਰ ਹੱਥ ਟਿਕਾਇਆ। ਤੀਨ ਲੋਕ ਪ੍ਰਭ ਮਾਣ ਦਵਾਇਆ ਜੈ ਜੈ ਜੈਕਾਰ ਖੰਡ ਬ੍ਰਹਿਮੰਡ ਕਰਾਇਆ। ਵਿਚ ਵਰਭੰਡ ਸਾਚਾ ਨਾਮ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਿਚ ਸਮਾਇਆ। ਸਰਬਜੀਤ ਸਦਾ ਸੁਖਦਾਈ। ਸਾਚਾ ਪ੍ਰਭ ਹੋਏ ਸਹਾਈ। ਸਾਚਾ ਵਰ ਪ੍ਰਭ ਦਰ ਤੇ ਪਾਈ। ਅਵਤਾਰ ਨਰ ਪੂਰਨ ਆਸ ਕਰਾਈ। ਏਕਾ ਸੁਖ ਪ੍ਰਭ ਸਰਨਾਈ। ਜਗਤ ਪ੍ਰੀਤ ਸਰਬ ਤਜਾਈ। ਸਾਚੀ ਪ੍ਰੀਤ ਪ੍ਰਭ ਚਰਨ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਵਿਚ ਲਾਜ ਰਖਾਈ। ਮਾਤਲੋਕ ਪ੍ਰਭ ਲਾਜ ਰਖਾਈ। ਵੇਲੇ ਅੰਤ ਹੋਏ ਸਹਾਈ। ਸਾਚੇ ਘਰ ਵਜੀ ਵਧਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਮੇਲ ਮਿਲਾਈ। ਲਾਜ ਰਖਾਵੇ ਲਾਜਾਵੰਤ। ਭਗਤ ਜਨਾਂ ਪ੍ਰਭ ਆਪ ਭਗਵੰਤ। ਗੁਰਮੁਖ ਵਿਰਲੇ ਉਤਾਰੇ ਉਧਾਰੇ ਸੰਤ। ਪ੍ਰਭ ਸਾਚੇ ਬਣਾਈ ਸਾਚੀ ਬਣਤ। ਪ੍ਰਭ ਅਬਿਨਾਸ਼ੀ ਮਹਿੰਮਾ ਬੜੀ ਬੇਅੰਤ। ਕਲਜੁਗ ਮਾਇਆ ਭਰਮ ਭੁਲਾਇਆ, ਸਾਰ ਨਾ ਪਾਇਣ ਜੀਵ ਜੰਤ। ਗੁਰਮੁਖ ਵਿਰਲੇ ਪ੍ਰਭ ਦਰਸ ਦਿਖਾਇਆ, ਜੋਤ ਸਰੂਪ ਵਿਚ ਬੈਠ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਜਪਾਇਆ ਸਾਚੇ ਸੰਤ। ਸਾਚੇ ਰੰਗ ਗੁਰਸਿਖ ਰੰਗਾਇਆ। ਸੋਹੰ ਦਾਨ ਪ੍ਰਭ ਝੋਲੀ ਪਾਇਆ। ਨਿਜਾਨੰਦ ਨਿਜ ਮਾਹਿ ਉਪਜਾਇਆ। ਖੋਲ੍ਹ ਤ੍ਰੈਕੁਟੀ ਆਪਣਾ ਭੇਵ ਚੁਕਾਇਆ। ਜੋਤ ਸਰੂਪੀ ਸਾਚਾ ਦੀਪਕ ਵਿਚ ਦੇਹ ਜਗਾਇਆ। ਪ੍ਰਭ ਅਬਿਨਾਸ਼ੀ ਵਿਚ ਸਮੀਪਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਲ ਮਿਲਾਇਆ। ਮੇਲ ਮਿਲਾਇਆ ਆਪ ਪ੍ਰਭ, ਜਾਮਾ ਮਾਤਲੋਕ ਵਿਚ ਧਾਰ। ਮੇਲ ਮਿਲਾਇਆ ਆਪ ਪ੍ਰਭ, ਜੁਗ ਚੌਥੇ ਲੈ ਅਵਤਾਰ। ਮੇਲ ਮਿਲਾਇਆ ਆਪ ਪ੍ਰਭ, ਵਰਤੇ ਵਰਤਾਵੇ ਵਿਚ ਸੰਸਾਰ । ਮੇਲ ਮਿਲਾਏ ਆਪ ਪ੍ਰਭ, ਜਨ ਭਗਤਾਂ ਕਿਰਪਾ ਕਰ ਅਪਾਰ। ਮੇਲ ਮਿਲਾਏ ਆਪ ਪ੍ਰਭ, ਏਕਾ ਜੋਤ ਦੇਵੇ ਅਧਾਰ । ਮੇਲ ਮਿਲਾਏ ਆਪ ਪ੍ਰਭ, ਗੁਰਮੁਖਾਂ ਅਗਿਆਨ ਅੰਧੇਰ ਜਾਏ ਨਿਵਾਰ। ਮੇਲ ਮਿਲਾਏ ਆਪ ਪ੍ਰਭ, ਰੱਖੇ ਲਾਜ ਆਪ ਮੁਰਾਰ। ਮੇਲ ਮਿਲਾਏ ਆਪ ਪ੍ਰਭ, ਸਾਚਾ ਦਰ ਦੱਸੇ ਦਰਬਾਰ। ਮੇਲ ਮਿਲਾਏ ਆਪ ਪ੍ਰਭ, ਜੋਤ ਪਰਗਟਾਵੇ ਮਾਤ ਨਿਰੰਕਾਰ। ਮੇਲ ਮਿਲਾਏ ਆਪ ਪ੍ਰਭ, ਪ੍ਰਭ ਸਾਚੇ ਦੀ ਸਾਚੀ ਕਾਰ। ਮੇਲ ਮਿਲਾਏ ਆਪ ਪ੍ਰਭ, ਗੁਰਸਿਖਾਂ ਦੁਰਮਤ ਮੈਲ ਜਾਏ ਉਤਾਰ। ਮੇਲ ਮਿਲਾਏ ਆਪ ਪ੍ਰਭ, ਸਾਚਾ ਸ਼ਬਦ ਕਰੇ ਵਰਤਾਰ। ਮੇਲ ਮਿਲਾਏ ਆਪ ਪ੍ਰਭ, ਏਕਾ ਬਖ਼ਸ਼ੇ ਚਰਨ ਪਿਆਰ।
ਮੇਲ ਮਿਲਾਏ ਆਪ ਪ੍ਰਭ, ਹਉਮੇ ਮਮਤਾ ਜਾਏ ਮਾਰ। ਮੇਲ ਮਿਲਾਏ ਆਪ ਪ੍ਰਭ, ਗੁਰਸਿਖ ਦੁਖੜੇ ਜਾਏ ਨਿਵਾਰ। ਮੇਲ ਮਿਲਾਏ ਆਪ ਪ੍ਰਭ, ਆਤਮ ਤੋੜੇ ਸਰਬ ਹੰਕਾਰ। ਮੇਲ ਮਿਲਾਏ ਆਪ ਪ੍ਰਭ, ਸਾਚੀ ਜੋਤ ਕਰੇ ਆਕਾਰ। ਮੇਲ ਮਿਲਾਏ ਆਪ ਪ੍ਰਭ, ਝੂਠੀ ਕਾਇਆ ਹੋਏ ਉਜਿਆਰ । ਮੇਲ ਮਿਲਾਏ ਆਪ ਪ੍ਰਭ, ਜੋਤ ਸਰੂਪ ਦੇਵੇ ਦਰਸ ਅਪਾਰ। ਮੇਲ ਮਿਲਾਏ ਆਪ ਪ੍ਰਭ, ਗੁਰਮੁਖ ਸਾਚੇ ਖੋਲ੍ਹ ਦੇਵੇ ਦਸਮ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਪਾਵੇ ਸਾਰ। ਗੁਰਸਿਖ ਸਾਚੇ ਮੇਲ ਮਿਲਾਇਆ। ਦੂਈ ਦਵੈਤ ਪ੍ਰਭ ਪਰਦਾ ਲਾਹਿਆ। ਏਕਾ ਨਾਮ ਪ੍ਰਭ ਦਾਨ ਦਵਾਇਆ। ਪੂਰਨ ਹੋਏ ਕਾਮ, ਜਿਸ ਰਸਨਾ ਗਾਇਆ। ਘਨਈਆ ਸ਼ਾਮ, ਜਾਮਾ ਧਾਰ ਨਿਹਕਲੰਕ ਨਾਮ ਰਖਾਇਆ। ਰਮਈਆ ਰਾਮ ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਕਲ ਨਾਮ ਧਰਾਇਆ। ਜੋਤ ਸਰੂਪੀ ਪ੍ਰਭ ਭੇਸ ਵਟਾਏ। ਅਛਲ ਛਲ ਪ੍ਰਭ ਆਪ ਕਰਾਏ। ਜੁਗੋ ਜੁਗ ਪ੍ਰਭ ਆਪਣਾ ਆਪ ਉਪਾਏ। ਪ੍ਰਭ ਸਾਚਾ ਸਰਬ ਗੁਣ ਵਰਤੇ, ਬਾਵਨ ਰੂਪ ਧਾਰ ਬਲ ਦਰ ਪ੍ਰਭ ਮੰਗਣ ਜਾਏ। ਜੀਵ ਜੰਤ ਪ੍ਰਭ ਸਰਬ ਭੁਲਾਏ ਮਾਇਆ ਪਰਦੇ ਪਾਏ। ਜੋਤ ਸਰੂਪੀ ਜੋਤ ਪ੍ਰਭ, ਆਵਣ ਜਾਣ ਇਕ ਖੇਲ ਰਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਕਲ ਜਾਮਾ ਪਾਏ। ਪ੍ਰਭ ਸਾਚੇ ਕਾ ਖੇਲ ਨਿਆਰਾ। ਆਵੇ ਜਾਵੇ ਸਦ ਰਹਾਵੇ, ਜਗਤ ਲਏ ਅਵਤਾਰਾ। ਗੁਰਮੁਖ ਵਿਰਲੇ ਦਰਸ ਦਿਖਾਵੇ ਪਕੜ ਲੈ ਆਵੇ ਚਰਨ ਦਵਾਰਾ। ਏਕਾ ਸਾਚਾ ਨਾਮ ਜਪਾਏ, ਝੂਠਾ ਮੇਟ ਦੇਵੇ ਪਸਰ ਪਸਾਰਾ। ਆਪ ਆਪਣਾ ਪ੍ਰਭ ਮੁਖ ਰਖਾਵੇ, ਤੋੜ ਦੇਵੇ ਸਰਬ ਹੰਕਾਰਾ। ਆਤਮ ਸਾਚਾ ਸੁੱਖ ਦਵਾਵੇ, ਸਾਚਾ ਦੇਵੇ ਨਾਮ ਅਧਾਰਾ। ਆਤਮ ਤ੍ਰਿਸਨਾ ਭੁੱਖ ਮਿਟਾਏ, ਸੋਹੰ ਸ਼ਬਦ ਭਰੇ ਭੰਡਾਰਾ। ਦਰਗਹਿ ਸਾਚੀ ਮਾਣ ਦਵਾਏ, ਜੋਤ ਸਰੂਪ ਜੋਤ ਨਿਰਾਧਾਰਾ। ਅੰਤਕਾਲ ਵਿਚ ਜੋਤੀ ਮੇਲ ਮਿਲਾਏ, ਗੁਰਮੁਖ ਸਾਚਾ ਪ੍ਰਭ ਸਾਚੇ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮੋਖ ਦਵਾਰਾ। ਗੁਰਮੁਖ ਸਾਚਾ ਸਚ ਜੋਤ ਮਿਲਾਵੇ। ਗੁਰਮੁਖ ਸਾਚਾ ਸਚ ਜੋਤ ਸਮਾਵੇ। ਏਕਾ ਜੋਤ ਗੁਰ ਗੋਬਿੰਦ ਹੋ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਭਗਤ ਜਨਾਂ ਦੀ ਲਾਜ ਰਖਾਵੇ। ਜਨਮ ਮਰਨ ਗੁਰਸਿਖ ਸਵਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ । ਲੱਖ ਚੁਰਾਸੀ ਗੇੜ ਨਿਵਾਰਿਆ। ਜੋ ਜਨ ਆਏ ਨਿਹਕਲੰਕ ਚਰਨ ਨਿਮਸਕਾਰਿਆ। ਆਤਮ ਉਤਾਰੇ ਸਾਰਾ ਸ਼ੰਕ, ਸੋਹੰ ਬਾਣ ਪ੍ਰਭ ਮਾਰਿਆ। ਏਕਾ ਦਸਾਵੇ ਏਕਾ ਅੰਕ, ਜੋਤ ਸਰੂਪ ਪ੍ਰਭ ਲਾਵੇ ਡੰਕ, ਗੁਰਮੁਖ ਸਾਚੇ ਖਿਚ ਲਿਆਏ ਚਰਨ ਦਵਾਰਿਆ। ਸਾਚਾ ਪ੍ਰਭ ਬਣਾਏ ਬਣਤ, ਪ੍ਰਭ ਕੀ ਮਹਿੰਮਾ ਬੜੀ ਅਗਣਤ, ਗੁਣ ਅਵਗੁਣ ਨਾ ਕਿਸੇ ਵਿਚਾਰਿਆ। ਪਾਰ ਉਤਾਰੇ ਸਰਬ ਜੀਵ ਜੰਤ, ਪ੍ਰਭ ਅਬਿਨਾਸ਼ੀ ਏਕਾ ਕੰਤ, ਏਕਾ ਦਰ ਇਕ ਦਰਬਾਰਿਆ। ਗੁਰਮੁਖ ਵਿਰਲਾ ਸੰਤ, ਜਿਸ ਦੇਵੇ ਦਰਸ ਨਿਹਕਲੰਕ ਨਰ ਨਰਾਇਣ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਜਨਮ ਮਰਨ ਸਵਾਰਿਆ। ਸਾਚੇ ਪ੍ਰਭ ਸਚ ਰਾਹ ਚਲਾਇਆ। ਸੋਹੰ ਸਾਚਾ ਨਾਮ ਜਪਾਇਆ। ਚਾਰ ਵਰਨ ਚਾਰ ਕੁੰਟ ਜੈ ਜੈ ਜੈਕਾਰ ਕਰਾਇਆ। ਰਾਓ ਰੰਕ ਪ੍ਰਭ ਇਕ ਕਰਾਇਆ। ਨਿਹਕਲੰਕ ਸਾਚਾ ਡੰਕ ਵਿਚ ਮਾਤ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਨਿਹਕਲੰਕ ਨਰ ਅਵਤਾਰਿਆ। ਨਿਰੰਜਣ ਜੋਤ ਇਕ ਨਿਰੰਕਾਰਿਆ। ਏਕਾ ਸ਼ਬਦ ਚਲਾਵੇ ਵਿਚ ਸੰਸਾਰਿਆ। ਊਚ ਨੀਚ ਪ੍ਰਭ ਭੇਖ ਨਿਵਾਰਿਆ। ਚਾਰ ਵਰਨ ਦਿਸਾਏ ਏਕਾ ਦਰ ਦਰਬਾਰਿਆ। ਸਤਿਗੁਰ ਸਾਚੇ ਸਤਿਜੁਗ ਵਿਚਾਰਿਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰਿਆ । ਸਚ ਸੁਚ ਕਰੇ ਕਰਤਾਰਾ। ਏਕਾ ਸ਼ਬਦ ਦੇਵੇ ਅਧਾਰਾ। ਨਿਹਕਲੰਕ ਨਰਾਇਣ ਨਰ ਅਵਤਾਰਾ। ਭਗਤ ਜਨਾਂ ਪ੍ਰਭ ਭਰੇ ਭੰਡਾਰਾ। ਸੋਹੰ ਸ਼ਬਦ ਜਨ ਅੰਤ ਦੇਵੇ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਵਾਸ ਰਖਾਏ ਸਚਖੰਡ ਦਵਾਰਾ । ਗੁਰਸਿਖ ਸਾਚਾ ਸਚਖੰਡ ਨਿਵਾਸਿਆ। ਸਾਚਾ ਵਰ ਸਾਚਾ ਘਰ ਜੋਤ ਸਰੂਪ ਸਦ ਪਰਕਾਸਿਆ। ਗੁਰਸਿਖ ਤੇਰੀ ਧੰਨ ਕਮਾਈ, ਦੇਵੇ ਮਾਣ ਸਰਬ ਘਟ ਵਾਸਿਆ। ਸਾਚੀ ਸੇਵ ਪ੍ਰਭ ਚਰਨ ਕਮਾਈ, ਸਰਬਜੀਤ ਰੱਖੇ ਪ੍ਰਭ ਚਰਨ ਨਿਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰੇ ਰਹਿਰਾਸਿਆ । ਚਰਨ ਨਿਵਾਸ ਪ੍ਰਭ ਰਖਾਇਆ। ਦਰਗਾਹ ਸਾਚੀ ਮਾਣ ਦਵਾਇਆ। ਥਿਰ ਘਰ ਵਾਸੀ ਥਿਰ ਘਰ ਨਿਵਾਸ ਰਖਾਇਆ। ਅਚੁਤ ਅਬਿਨਾਸ਼ੀ ਸਾਚਾ ਪਿਤ ਕਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਜੋਤੀ ਮੇਲ ਮਿਲਾਇਆ। ਮਿਲੀ ਜੋਤ ਹੋਈ ਅਤੀਤ। ਪ੍ਰਭ ਸਾਚੇ ਪਰਖੀ ਸਾਚੀ ਨੀਤ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਰੀਤ। ਏਕਾ ਬਖ਼ਸ਼ੇ ਚਰਨ ਪ੍ਰੀਤ। ਚਰਨ ਲਾਗ ਗੁਰਸਿਖ ਮਾਨਸ ਜਨਮ ਲਿਆ ਜਗ ਜੀਤ। ਦੇਵੇ ਵਡਿਆਈ ਆਪ ਰਘੁਰਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਸਰਬਜੀਤ ਲਿਆ ਜਗ ਜੀਤ। ਸਰਬਜੀਤ ਸਰਬ ਜਗ ਜਿੱਤਿਆ। ਪ੍ਰਭ ਸਾਚੇ ਸੰਗ ਕੀਆ ਸਾਚਾ ਹਿੱਤਿਆ। ਪ੍ਰਭ ਅਬਿਨਾਸ਼ੀ ਜਨ ਭਗਤਾਂ ਸਾਚਾ ਮਿਤਿਆ। ਜਨ ਭਗਤਾਂ ਆਦਿ ਜੁਗਾਦਿ ਸਦਾ ਭੈ ਭਿਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਰ ਦਰ ਸਰਬਜੀਤ ਨੂੰ ਦਿਤਿਆ। ਦੇਵਣਹਾਰ ਆਪ ਦਾਤਾਰ। ਕਰ ਕਿਰਪਾ ਕਰ ਜਾਵੇ ਪਾਰ। ਦੇਵੇ ਵਡਿਆਈ ਵਿਚ ਸੰਸਾਰ। ਏਕਾ ਨਾਮ ਦੀਆ ਅਧਾਰ। ਆਵਣ ਜਾਵਣ ਦੀਆ ਗੇੜ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬਜੀਤ ਮਾਨਸ ਜਨਮ ਦੀਆ ਸੁਧਾਰ। ਮਾਨਸ ਜਨਮ ਲੱਖ ਚੁਰਾਸੀ ਵਿਚੋਂ ਪਾਇਆ। ਸਾਚਾ ਪ੍ਰਭ ਰਸਨਾ ਗਾਇਆ। ਰਸਨਾ ਜਪ ਜਪ ਜੀਵ ਆਤਮ ਰਸ ਪਾਇਆ। ਸਾਚਾ ਨਾਮ ਆਤਮ ਰਸ ਪੀਵ, ਸੋਹੰ ਅੰਮ੍ਰਿਤ ਮੁਖ ਚੁਆਇਆ। ਆਤਮ ਦੀਵ ਪ੍ਰਭ ਜਗਾਇਆ। ਆਤਮ ਜੋਤ ਸਦਾ ਉਜਿਆਰ, ਗੁਰਮੁਖ ਸਾਚੇ ਬੁਝ ਨਾ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਸਿਰ ਹੱਥ ਟਿਕਾਇਆ। ਭਗਤ ਜਨਾਂ ਸਿਰ ਹੱਥ ਟਿਕਾਏ। ਆਪਣਾ ਭੇਵ ਪ੍ਰਭ ਆਪ ਖੁਲ੍ਹਾਏ। ਏਕਾ ਲਿਵ ਚਰਨ ਲਵਾਏ। ਜਗਤ ਮਾਇਆ ਪ੍ਰਭ ਜਲਾਏ। ਜੋਤ ਸਰੂਪੀ ਅਗਨ ਲਗਾਏ। ਸਰਬ ਵਿਕਾਰ ਸੋਹੰ ਖੰਡਾ ਪ੍ਰਭ ਸਿਰ ਲਗਾਏ। ਏਕਾ ਅਧਾਰ ਗੁਰਮੁਖ ਸਾਚੇ ਸੋਹੰ ਨਾਉਂ ਤੇਰੇ ਵਿਚ ਰਖਾਏ। ਨਿਹਕਲੰਕ ਅਵਤਾਰ ਨਰ, ਗੁਰਸਿਖ ਸਾਚੇ ਸਿਰ ਤੇਰੇ ਹੱਥ ਟਿਕਾਏ। ਗੁਰਸਿਖ ਤੇਰੀ ਪਤ ਰਖਾਏ। ਵੇਲੇ ਅੰਤ ਹੋਏ ਸਹਾਏ। ਪਰਗਟ ਜੋਤ ਦਰਸ ਦਿਖਾਏ। ਜਮ ਜੰਧਾਰ ਕੋਈ ਨੇੜ ਨਾ ਆਏ। ਨਰਕ ਨਿਵਾਸ ਗੁਰਸਿਖ ਨਾ ਪਾਏ। ਸੋਹੰ ਸਾਚਾ ਜੋ ਜਨ ਰਸਨਾ ਗਾਏ। ਸਾਚੀ ਗਾਥ ਵਿਚ ਮਾਤ ਰਸਨਾ ਜਪ ਜੀਵ ਅਮਰਾ ਪਦ ਪਾਏ। ਪਰਗਟ ਜੋਤ ਨਿਹਕਲੰਕ, ਅੰਤ ਤੇਰੀ ਦੇਹ ਛੁਡਾਏ। ਅੰਤ ਅੰਤਕਾਲ ਪ੍ਰਭ ਸਾਚਾ ਆਪ ਸੁਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਏ। ਵੇਲੇ ਅੰਤ ਹੋਏ ਸਹਾਏ । ਵਿਚ ਬਬਾਣ ਪ੍ਰਭ ਲਏ ਬਿਠਾਏ। ਗੁਣ ਨਿਧਾਨ ਇਹ ਦਇਆ ਕਮਾਏ। ਸਚ ਧਾਮ ਪ੍ਰਭ ਦਏ ਪੁਚਾਏ। ਜੋਤ ਸਰੂਪੀ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਿਰ ਹੱਥ ਟਿਕਾਏ। ਗੁਰਸਿਖ ਮੰਗੇ ਪ੍ਰਭ ਦਰ ਸਾਚੀ ਮੰਗ। ਆਤਮ ਚਾੜ੍ਹੇ ਪ੍ਰਭ ਸਾਚਾ ਰੰਗ। ਭਵਜਲ
ਪਾਰ ਗੁਰਮੁਖ ਸਾਚਾ ਜਾਏ ਲੰਘ । ਮਾਨਸ ਜਨਮ ਨਾ ਹੋਵੇ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੀ ਦਾਤ ਸੋਹੰ ਪ੍ਰਭ ਦਰ ਮੰਗ। ਸਾਚੀ ਦਾਤ ਸਚ ਘਰ ਪਾਓ। ਪ੍ਰਭ ਅਬਿਨਾਸ਼ੀ ਸਦਾ ਧਿਆਓ। ਦੂਖ ਨਿਵਾਰਨ ਰਸਨਾ ਗਾਓ। ਸਰਬ ਘਟ ਵਾਸੀ ਰਿਦੇ ਵਸਾਓ। ਪ੍ਰਭ ਅਬਿਨਾਸ਼ੀ ਮਾਣ ਰਖਾਓ। ਜਗਤ ਉਦਾਸੀ ਮਨੋਂ ਤਜਾਓ। ਸਚ ਧਰਵਾਸ ਪ੍ਰਭ ਚਰਨ ਰਖਾਓ। ਗਰਭਵਾਸ ਫੰਦ ਕਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜਨਮ ਮਰਨ ਦਾ ਗੇੜ ਚੁਕਾਓ। ਸਾਚਾ ਪ੍ਰਭ ਸਾਚਾ ਧਿਆਨ। ਸਾਚਾ ਦੇਵੇ ਆਤਮ ਬ੍ਰਹਮ ਗਿਆਨ। ਗੁਰਮੁਖ ਬਖ਼ਸ਼ੇ ਪ੍ਰਭ ਸਾਚਾ ਚਰਨ ਧੂੜ ਇਸ਼ਨਾਨ। ਕਲਜੁਗ ਜੀਵ ਦਿਸ ਨਾ ਆਵੇ ਵਿਸ਼ਨੂੰ ਭਗਵਾਨ। ਗੁਰਮੁਖ ਸਾਚੇ ਚਤੁਰ ਸੁਜਾਨ, ਸਾਚਾ ਦੇਵੇ ਦਰ ਪ੍ਰਭ ਮਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦਾ ਜਾਣੀ ਜਾਣ। ਜਾਨਣਹਾਰ ਆਪ ਜਣਾਵੇ। ਜੀਵ ਜੰਤ ਦੀ ਬਣਤ ਬਣਾਵੇ। ਆਪ ਆਪਣਾ ਵਿਚ ਰਖਾਵੇ । ਨਿਜ ਘਰ ਵਾਸੀ ਨਿਜ ਮਾਹਿ ਸਮਾਵੇ । ਮਾਇਆ ਰੂਪੀ ਪਰਦਾ ਪਾਵੇ । ਬੇਮੁਖਾਂ ਪ੍ਰਭ ਦਿਸ ਨਾ ਆਵੇ। ਗੁਰਮੁਖਾਂ ਪ੍ਰਭ ਦਇਆ ਕਮਾਵੇ। ਜੋਤ ਸਰੂਪੀ ਦਰਸ ਦਿਖਾਵੇ। ਸਤਿ ਸਰੂਪੀ ਨਜ਼ਰੀ ਆਵੇ। ਅਗਿਆਨ ਅੰਧੇਰ ਸਰਬ ਮਿਟਾਵੇ। ਏਕਾ ਨਾਮ ਮੁਖ ਰਖਾਵੇ। ਸੋਹੰ ਨਾਮ ਰਸਨ ਜਪਾਵੇ। ਆਪ ਆਪਣਾ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਿਰ ਹੱਥ ਟਿਕਾਵੇ। ਗੁਰਸਿਖਾਂ ਪ੍ਰਭ ਦਇਆ ਕਮਾਏ। ਸਾਚਾ ਕਰਮ ਆਪ ਕਰਾਏ। ਭਰਮ ਭੁਲੇਖੇ ਜਗਤ ਭੁਲਾਏ। ਅਲਖ ਅਲੇਖੇ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰਸ ਦਿਖਾਏ । ਦਰਸ ਦਿਖਾਏ ਪ੍ਰਭ ਮੁਕੰਦਾ। ਭਗਤ ਜਨਾਂ ਪ੍ਰਭ ਸਦ ਬਖ਼ਸ਼ਿੰਦਾ। ਬੇਮੁਖਾਂ ਮੁਖ ਰਖਾਏ ਮਦਿਰਾ ਮਾਸ ਗੰਦਾ। ਧੰਨ ਧੰਨ ਧੰਨ ਗੁਰਸਿਖ ਦਿਵਸ ਰੈਣ ਸੋਹੰ ਨਾਉਂ ਰਸਨ ਜਪੰਦਾ। ਉਜਲ ਹੋਏ ਮੁਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗਾ। ਗੁਰਸਿਖ ਸੰਗ ਸਾਚਾ ਤੇਰਾ। ਜੋਤ ਸਰੂਪ ਵਿਚ ਰੱਖੇ ਵਸੇਰਾ। ਪਰਗਟ ਜੋਤ ਦੇਵੇ ਦਰਸ ਨਾ ਲਾਵੇ ਦੇਰਾ। ਚਰਨ ਲਾਗ ਨਿਹਕਲੰਕ ਆਤਮ ਮਿਟੇ ਸਰਬ ਅੰਧੇਰਾ। ਗੁਰਮੁਖ ਸਾਚਾ ਪ੍ਰਭ ਕਾ ਰੂਪ, ਗੁਰਸਿਖ ਨਾ ਜਾਣੇ ਸੰਞ ਸਵੇਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਪਾਰ ਕਰਾਇਆ ਬੇੜਾ। ਪ੍ਰਭ ਅਬਿਨਾਸ਼ੀ ਬੇੜਾ ਬੰਨ੍ਹ। ਏਕਾ ਸ਼ਬਦ ਸੁਣਾਇਆ ਕੰਨ। ਆਤਮ ਸੁੰਨ ਖੁਲ੍ਹਾਈ ਸਾਚੇ ਜਨ। ਜੋਤ ਜਗਾਈ ਸਾਚੇ ਤਨ। ਗੁਰਮੁਖ ਗੁਰਸਿਖ ਤੇਰੀ ਕਮਾਈ ਧੰਨ। ਸੋਹੰ ਸ਼ਬਦ ਦੇਵੇ ਦਾਨ ਨਾ ਲਾਗੇ ਸੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਵੇ ਝੂਠੇ ਤਨ। ਸਾਚੀ ਜੋਤ ਪ੍ਰਭ ਜਗਾਏ। ਪੰਚਮ ਪ੍ਰਭ ਨਸ਼ਟ ਕਰਾਏ। ਏਕਾ ਨਾਮ ਵਿਚ ਸਮਾਏ। ਏਕੰਕਾਰ ਪ੍ਰਭ ਸਾਚੀ ਦਇਆ ਕਮਾਏ। ਸਾਚੀ ਦਾਤ ਵਡ ਕਰਾਮਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਝੋਲੀ ਪਾਏ। ਭੈ ਭੰਜਨ ਪ੍ਰਭ ਨੈਣ ਮੁੰਧਾਰਾ। ਪ੍ਰਭ ਸਾਚੇ ਕੇ ਸਾਚੇ ਗੁਣ, ਸਗਲ ਕਰੇ ਜੋਤ ਵਰਤਾਰਾ। ਗੁਰਮੁਖ ਵਿਰਲੇ ਵਿਚ ਮਾਤ ਚੁਣ, ਸ਼ਬਦ ਰੂਪ ਪ੍ਰਭ ਭਰੇ ਭੰਡਾਰਾ। ਏਕ ਟੇਕ ਅਵਤਾਰ ਨਰ, ਜੋਤ ਜਗਾਏ ਪ੍ਰਭ ਅਗੰਮ ਅਪਾਰਾ। ਚਰਨ ਲਾਗ ਜਨ ਜਾਇਣ ਤਰ, ਏਕਾ ਬਖ਼ਸ਼ੇ ਚਰਨ ਪਿਆਰਾ। ਭਗਤ ਜਨਾਂ ਮਨ ਜਾਏ ਮੰਨ, ਏਕਾ ਦੀਸੇ ਜੋਤ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਲਏ ਅਵਤਾਰਾ। ਮਾਤਲੋਕ ਪ੍ਰਭ ਜਾਮਾ ਧਾਰੇ। ਸੰਤ ਜਨਾਂ ਦੀ ਸੁਣੀ ਪੁਕਾਰੇ। ਏਕਾ ਜੋਤ ਏਕਾ ਆਕਾਰੇ। ਪ੍ਰਭ ਅਪਰੰਪਰ ਪ੍ਰਭ ਸਾਚੇ ਦੀ ਸਾਚੀ ਕਾਰੇ। ਮਹਾਰਾਜ ਸ਼ੇਰ
ਸਿੰਘ ਸਤਿਗੁਰ ਸਾਚਾ, ਭਗਤ ਜਨਾਂ ਦੇ ਕਾਜ ਸਵਾਰੇ। ਜੋਤ ਸਰੂਪੀ ਖੇਲ ਪ੍ਰਭ ਖੇਲਾ। ਸੰਤ ਜਨਾਂ ਪ੍ਰਭ ਸੰਗ ਸੁਹੇਲਾ। ਸਾਚਾ ਮੇਲ ਮਿਲਾਇਆ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਜਗਤ ਵਿਚ ਖੇਲਾ। ਸਾਚਾ ਪ੍ਰਭ ਸਚ ਘਰ ਪਾਓ। ਨਿਜਾਨੰਦ ਨਿਜ ਮਾਹਿ ਉਪਜਾਓ। ਦੀਪਕ ਸਾਚੀ ਜੋਤ ਜਗਾਓ। ਅਗਿਆਨ ਅੰਧੇਰ ਸਰਬ ਮਿਟਾਓ। ਪ੍ਰਭ ਅਬਿਨਾਸ਼ੀ ਰਸਨਾ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟ ਵਾਸੀ ਦਰਸ਼ਨ ਪਾਓ। ਸਾਚਾ ਸ਼ਬਦ ਸਾਚਾ ਗਿਆਨ। ਸਾਚਾ ਸ਼ਬਦ ਗੁਰ ਕਾ ਧਿਆਨ। ਸਾਚਾ ਸ਼ਬਦ ਮੇਲ ਮਿਲਾਏ ਭਗਤ ਭਗਵਾਨ । ਸਾਚਾ ਸ਼ਬਦ ਸਾਧ ਸੰਗਤ ਪ੍ਰਭ ਦੇਵੇ ਮਾਣ। ਸਾਚਾ ਸ਼ਬਦ ਵਡ ਗੁਣੀ ਨਿਧਾਨ। ਸਾਚਾ ਸ਼ਬਦ ਸੰਤ ਜਨ ਵਿਰਲੇ ਪਾਣ। ਮਹਾਰਾਜ ਸ਼ੇਰ ਸਿੰਘ ਸੋਹੰ ਬਖ਼ਸ਼ੇ ਸਾਚਾ ਗਿਆਨ। ਸਾਚਾ ਸ਼ਬਦ ਦਰ ਸਾਚੇ ਸੁਣ। ਮਿਲੇ ਵਡਿਆਈ ਵਿਚ ਰਿਖ ਮੁਨ। ਜਨ ਸੰਤ ਸੁਣਾਵੇ ਪ੍ਰਭ ਸਾਚੀ ਧੁੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੋਲ੍ਹ ਦਿਖਾਵੇ ਆਤਮ ਸੁੰਨ। ਆਤਮ ਸੁੰਨ ਪ੍ਰਭ ਖੁਲ੍ਹਾਏ। ਥਿਰ ਘਰ ਵਾਸੀ ਥਿਰ ਘਰ ਦੀ ਸੋਝੀ ਪਾਏ। ਜੋਤ ਸਰੂਪੀ ਪ੍ਰਭ ਦੀਪਕ ਜਗਾਏ। ਘਨਕਪੁਰ ਵਾਸੀ ਗੁਰਮੁਖ ਸਾਚੇ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਦੀ ਸੋਝੀ ਪਾਏ। ਸਾਚਾ ਸ਼ਬਦ ਪ੍ਰਭ ਸਚ ਚਲਾਵੇ। ਸੰਤ ਜਨਾਂ ਸਚ ਮਾਰਗ ਪਾਵੇ। ਰਸਨਾ ਰਸ ਅੰਮ੍ਰਿਤ ਰਸ ਮੁਖ ਚੁਆਵੇ। ਰਸਨਾ ਜਪ ਜਪ ਜਪ ਜੀਵ ਸਰਬ ਸੁਖ ਪਾਵੇ। ਤਪ ਤਪ ਤਪ ਕਲ ਵੱਡਾ ਤਪ, ਪ੍ਰਭ ਸਾਚਾ ਰਸਨਾ ਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਵੇ। ਪ੍ਰਭ ਸਾਚੇ ਸਚ ਦਇਆ ਕਮਾਈ। ਸਚ ਦਰ ਸਚ ਘਰ ਪ੍ਰਭ ਜੋਤ ਪਰਗਟਾਈ। ਸਾਧ ਸੰਗਤ ਮਿਲ ਰਸਨਾ ਹਰਿ ਹਰਿ ਹਰਿ ਜਸ ਗਾਈ। ਸੰਤ ਜਨਾਂ ਪ੍ਰਭ ਬਲ ਬਲ ਜਾਈ। ਦਿਵਸ ਰੈਣ ਰੈਣ ਦਿਵਸ ਏਕਾ ਲਿਵ ਪ੍ਰਭ ਚਰਨ ਲਗਾਈ । ਪ੍ਰਭ ਅਬਿਨਾਸ਼ੀ ਪੇਖੇ ਨੈਣ ਸਾਚੀ ਸੁਰਤ ਪ੍ਰਭ ਆਪ ਦਵਾਈ। ਦਰ ਘਰ ਸਾਚੇ ਸੰਤ ਜਨ ਬਹਿਣ, ਸਾਚੀ ਮਤਿ ਸੰਤ ਪ੍ਰਭ ਪਾਈ। ਪੂਰਬ ਜਨਮ ਦਾ ਲਹਿਣਾ ਲੈਣ, ਪਰਗਟ ਦੇਵੇ ਆਪ ਰਘੁਰਾਈ। ਬੇਮੁਖ ਜੀਵ ਦੁਖ ਦਰਦ ਸਹਿਣ, ਪ੍ਰਭ ਅਬਿਨਾਸ਼ੀ ਲਿਆ ਭੁਲਾਈ। ਅੰਤਕਾਲ ਝੂਠੇ ਵਹਿਣ ਵਹਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਕਰਾਈ। ਸੰਤ ਜਨਾਂ ਦਰ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ । ਬਜਰ ਕਪਾਟ ਪ੍ਰਭ ਖੋਲ੍ਹ ਵਖਾਇਆ। ਸੁਨ ਸੁਨ ਸੁਨ ਜਨ ਸੰਤ ਬਿਗਸਾਇਆ । ਪਰਮਾਨੰਦ ਦੇ ਵਿਚ ਸਮਾਇਆ। ਜੋਤ ਸਰੂਪੀ ਜੋਤ ਪ੍ਰਭ, ਜੋਤ ਸਰੂਪੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਚੁਕਾਇਆ। ਆਪ ਆਪਣਾ ਭੇਵ ਚੁਕਾਏ। ਸੰਤ ਜਨਾਂ ਨੂੰ ਸੋਝੀ ਪਾਏ। ਸਚ ਘਰ ਵਿਚ ਸਦ ਸਮਾਏ। ਸਾਚਾ ਨਾਮ ਰਸਨ ਜਪਾਏ। ਏਕਾ ਧਿਆਨ ਚਰਨ ਲਗਾਏ। ਗੁਣ ਨਿਧਾਨ ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਏ। ਸਾਚਾ ਪ੍ਰਭ ਭੇਖ ਭਿਖਾਰੀ। ਕਲਜੁਗ ਜੀਵ ਭੁੱਲੇ ਸੰਸਾਰੀ। ਨਜ਼ਰ ਨਾ ਆਵੇ ਪ੍ਰਭ ਗਿਰਧਾਰੀ। ਸੰਤ ਜਨਾਂ ਸਦ ਬਲਿਹਾਰੀ। ਰਸਨਾ ਜਪ ਜਪ ਜਪ ਪ੍ਰਭ ਆਤਮ ਤ੍ਰਿਖਾ ਉਤਾਰੀ । ਜੋਤ ਸਰੂਪੀ ਜੋਤ ਪ੍ਰਭ, ਸਾਚੀ ਜੋਤ ਦੇਵੇ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੇਵੇ ਨਾਮ ਅਧਾਰੀ। ਸਾਚੀ ਜੋਤ ਕਰੇ ਆਕਾਰ। ਸਾਚਾ ਸ਼ਬਦ ਦੇਵੇ ਅਧਾਰ। ਸਾਚੇ ਸੰਤ ਪ੍ਰਭ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਨੂੰ ਜਾਵੇ ਤਾਰ। ਸਾਚੀ ਜੋਤ ਪ੍ਰਭ ਜਗਾਏ। ਭਗਤ ਜਨਾਂ ਪ੍ਰਭ ਮਾਣ ਦੁਆਵੇ।
ਸਾਚੀ ਬਣਤ ਆਪ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾਏ। ਸੰਤ ਜਨਾਂ ਪ੍ਰਭ ਜੋਤ ਜਗਾਏ। ਸੰਤ ਜਨਾਂ ਪ੍ਰਭ ਵਿਚ ਸਮਾਏ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਦੇ ਝਿਰਾਏ। ਸੰਤ ਜਨਾਂ ਪ੍ਰਭ ਅੰਮ੍ਰਿਤ ਰਸ ਰਸ ਚੁਆਵੇ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਨਭ ਕਵਲ ਕਵਲ ਨਭ ਮੁਖ ਚੁਆਵੇ। ਸੰਤ ਜਨਾਂ ਪ੍ਰਭ ਜੋਤ ਸਰੂਪੀ ਮੇਲ ਮਿਲਾਏ । ਸੰਤ ਜਨਾਂ ਪ੍ਰਭ ਸਾਚਾ ਸਤਿ ਗਿਆਨ ਦੁਆਵੇ। ਸੰਤ ਜਨਾਂ ਪ੍ਰਭ ਏਕਾ ਦੂਜਾ ਭਉ ਚੁਕਾਏ। ਸੰਤ ਜਨਾਂ ਪ੍ਰਭ ਸਚ ਘਰ ਦੀ ਬੂਝ ਬੁਝਾਏ। ਸੰਤ ਜਨਾਂ ਪ੍ਰਭ ਆਪਣਾ ਭੇਵ ਆਪ ਖੁਲ੍ਹਾਏ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ। ਸੰਤ ਜਨਾਂ ਪ੍ਰਭ ਧੀਰ ਧਰਾਏ। ਸੰਤ ਜਨਾਂ ਪ੍ਰਭ ਸਾਚਾ ਆਤਮ ਸੀਰ ਪਿਲਾਏ। ਸੰਤ ਜਨਾਂ ਹਉਮੇ ਵਿਚੋਂ ਪੀਰ ਗੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਧੀਰ ਧਰਾਏ। ਸੰਤ ਜਨਾਂ ਪ੍ਰਭ ਸਰਧਾ ਪੂਰ। ਸੰਤ ਜਨਾਂ ਪ੍ਰਭ ਆਤਮ ਦੇਵੇ ਸਤਿ ਸਰੂਰ। ਸੰਤ ਜਨਾਂ ਪ੍ਰਭ ਆਤਮ ਜੋਤ ਕਰੇ ਨੂਰੋ ਨੂਰ। ਸੰਤ ਜਨਾਂ ਪ੍ਰਭ ਭੰਡਾਰ ਕਰੇ ਭਰਪੂਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰ। ਸੰਤ ਜਨਾਂ ਪ੍ਰਭ ਲਾਜ ਰਖਾਏ। ਸੰਤ ਜਨਾਂ ਪ੍ਰਭ ਮਾਣ ਦੁਆਏ। ਸੰਤ ਜਨਾਂ ਪ੍ਰਭ ਸਾਚਾ ਨਾਮ ਝੋਲੀ ਪਾਏ। ਸੰਤ ਜਨਾਂ ਪ੍ਰਭ ਏਕਾ ਧਿਆਨ ਸੁਰਤ ਦੁਆਏ। ਸੰਤ ਜਨਾਂ ਪ੍ਰਭ ਪਰਗਟ ਜੋਤ ਜੋਤ ਸਰੂਪ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਸੰਤ ਜਨਾਂ ਪ੍ਰਭ ਦੇ ਵਡਿਆਈ। ਸੰਤ ਜਨਾਂ ਪ੍ਰਭ ਸਾਚੀ ਦਾਤ ਭਿਛਿਆ ਪਾਈ। ਸੰਤ ਜਨਾਂ ਚਰਨ ਧੂੜ ਮਸਤਕ ਲਾਈ। ਸੰਤ ਜਨਾਂ ਸਾਚੀ ਜੋਤ ਵਿਚ ਲਲਾਟ ਜਗਾਈ। ਸੰਤ ਜਨਾਂ ਉਚ ਪਦਵੀ ਪ੍ਰਭ ਦਰ ਤੇ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਦ ਦਇਆ ਕਮਾਈ। ਸੰਤ ਜਨਾਂ ਪ੍ਰਭ ਚਰਨ ਭਰਵਾਸਾ। ਸੰਤ ਜਨਾਂ ਪ੍ਰਭ ਚਰਨ ਰਹਿਰਾਸਾ। ਸੰਤ ਜਨਾਂ ਪ੍ਰਭ ਕਰੇ ਬੰਦ ਖੁਲਾਸਾ। ਸੰਤ ਜਨਾਂ ਪ੍ਰਭ ਕਰੇ ਜੋਤ ਪਰਕਾਸ਼ਾ। ਸੰਤ ਜਨਾਂ ਪ੍ਰਭ ਪੂਰ ਕਰਾਏ ਆਸਾ। ਸੰਤ ਜਨਾਂ ਪ੍ਰਭ ਸਾਚਾ ਸਦ ਰੱਖੇ ਵਿਚ ਵਾਸਾ । ਝੂਠੀ ਸ੍ਰਿਸ਼ਟ ਦੇਖੇ ਤਮਾਸ਼ਾ। ਸੰਤ ਜਨਾਂ ਪ੍ਰਭ ਹੋਏ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦੇਵੇ ਚਰਨ ਭਰਵਾਸਾ। ਸੰਤ ਜਨਾਂ ਪ੍ਰਭ ਸਦਾ ਸੰਗ। ਏਕਾ ਨਾਮ ਚੜ੍ਹਾਏ ਰੰਗ। ਅੰਮ੍ਰਿਤ ਝਿਰਨਾ ਝਿਰਾਏ ਵਿਚ ਦੇਹ ਗੰਗ। ਸਾਚਾ ਪ੍ਰਭ ਸਾਚਾ ਵਰ ਸਾਚਾ ਦਰ ਜਨ ਸੰਤ ਲਿਆ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗ। ਸੰਤ ਜਨਾਂ ਸਰਬ ਗਿਆਤਾ। ਸੰਤ ਜਨਾਂ ਏਕਾ ਮਿਲਿਆ ਭਗਵੰਤ ਭਰਾਤਾ। ਸੰਤ ਜਨਾਂ ਪ੍ਰਭ ਸਦਾ ਰੰਗ ਰਾਤਾ। ਸੰਤ ਜਨਾਂ ਅੰਮ੍ਰਿਤ ਬੂੰਦ ਪੀਏ ਸਵਾਂਤ ਸਵਾਂਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਮਿਲਾਤਾ। ਸਚ ਘਰ ਪ੍ਰਭ ਰੱਖੇ ਵਾਸਿਆ । ਸਾਚੀ ਜੋਤ ਜਗਤ ਪਰਕਾਸ਼ਿਆ। ਤੀਨ ਲੋਕ ਜੋਤ ਸਰੂਪ ਨਿਵਾਸਿਆ। ਖੰਡ ਬ੍ਰਹਿਮੰਡ ਪ੍ਰਭ ਦਾਸਨ ਦਾਸਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਸਦ ਰੱਖੇ ਵਾਸਿਆ। ਸਾਚਾ ਪ੍ਰਭ ਸਦਾ ਅਬਿਨਾਸ਼ੀ। ਜੀਵ ਜੰਤ ਵਿਚ ਸਦ ਨਿਵਾਸੀ। ਸਾਚੀ ਜੋਤ ਪ੍ਰਭ ਪਰਕਾਸ਼ੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦੇ ਕਰ ਜਾਏ ਬੰਦ ਖੁਲਾਸੀ। ਸਾਚੀ ਜੋਤ ਪ੍ਰਭ ਪਰਕਾਸ਼ ਕਰ। ਏਕਾ ਜੋਤ ਜਗਾਏ ਅਗਿਆਨ ਵਿਨਾਸ ਕਰ। ਸੋਹੰ ਸ਼ਬਦ ਰਸਨ ਸਵਾਸ ਕਰ। ਏਕਾ ਜੋਤ ਸਰੂਪੀ ਵਿਚ ਵਾਸ ਕਰ। ਸਾਚੀ ਜੋਤ ਪਰਕਾਸ਼ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪਣੇ ਦਾਸ ਕਰ। ਜੀਵ ਜੰਤ
ਪ੍ਰਭ ਵਿਚ ਸਮਾਇਆ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਗੁਰਮੁਖ ਸਾਚੇ ਸਚ ਸ਼ਬਦ ਸੁਣਾਇਆ। ਏਕਾ ਧੁਨ ਦੇ ਉਪਜਾਇਆ। ਅਨਹਦ ਰਾਗ ਪ੍ਰਭ ਸੁਣਾਇਆ। ਜੋਤ ਸਰੂਪੀ ਪਰਗਟ ਜੋਤ ਦਰਸ ਦਿਖਾਇਆ। ਹੋਏ ਪਰਕਾਸ਼ ਵਿਚ ਅੰਧ ਕੂਪ, ਪ੍ਰਭ ਸਾਚਾ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਸਾਚੇ ਭੂਪ, ਜੋਤ ਸਰੂਪੀ ਦਰਸ ਦਿਖਾਇਆ । ਉਪਜੇ ਧੁਨ ਸਚੀ ਧੁਨਕਾਰ। ਆਤਮ ਜੋਤ ਹੋਏ ਉਜਿਆਰ। ਏਕਾ ਸ਼ਬਦ ਵੱਜੀ ਧੁਨਕਾਰ। ਸਾਚੀ ਰੁਣ ਝੁਣ ਆਤਮ ਮਿਲੇ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਅਧਾਰ। ਸਾਚੀ ਧੁੰਨ ਦੇਹ ਵਜਾਈ। ਆਤਮ ਸੁੰਨ ਪ੍ਰਭ ਖੋਲ੍ਹ ਵਖਾਈ। ਗੁਰਮੁਖ ਸਾਚੇ ਪ੍ਰਭ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਜ ਮਿਟਾਈ। ਸਾਚਾ ਦਰ ਘਰ ਪ੍ਰਭ ਸੂਝਿਆ। ਸਾਚਾ ਪ੍ਰਭ ਭੇਵ ਖੁਲ੍ਹਾਵੇ ਗੂਝਿਆ। ਭਉ ਚੁਕਾਵੇ ਏਕਾ ਦੂਜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਤੇਰੇ ਚਰਨ ਲੂਝਿਆ। ਗੁਰਮੁਖ ਸਾਚੇ ਮਨ ਵੱਜੀ ਵਧਾਈ। ਪ੍ਰਭ ਸਾਚੇ ਸਚ ਜੋਤ ਜਗਾਈ। ਅਗਿਆਨ ਅੰਧੇਰ ਸਰਬ ਮਿਟਾਈ। ਸਾਚੀ ਜੋਤ ਦੀਪਕ ਦੇ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ। ਸਾਚਾ ਨਾਮ ਪ੍ਰਭ ਦਰ ਪਾਇਆ। ਏਕ ਧਿਆਨ ਗੁਰਚਰਨ ਲਗਾਇਆ। ਸਾਚਾ ਗਿਆਨ ਗੁਰ ਨਾਮ ਧਿਆਇਆ। ਸਾਚਾ ਧਿਆਨ ਚਰਨ ਧੂੜ ਪ੍ਰਭ ਮਸਤਕ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਇਆ। ਭਗਤ ਜਨਾਂ ਸਦਾ ਰਖਵਾਲਾ । ਰੱਖੇ ਲਾਜ ਗੁਰ ਗੋਪਾਲਾ। ਦੀਨਾਂ ਨਾਥ ਦੀਨ ਦਿਆਲਾ। ਸੰਤ ਜਨਾਂ ਦੀ ਸਾਰ ਸਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਰਖਵਾਲਾ। ਸਾਚਾ ਪ੍ਰਭ ਜੋਤ ਆਕਾਰੀ। ਜੋਤ ਸਰੂਪ ਸਦਾ ਨਿਰਾਧਾਰੀ। ਜੋਤ ਨਿਰੰਜਣ ਏਕਾ ਆਕਾਰੀ। ਮਾਤਲੋਕ ਆਏ ਵਾਰੋ ਵਾਰੀ। ਜੁਗੋ ਜੁਗ ਭਗਤਾਂ ਜਾਏ ਪੈਜ ਸਵਾਰੀ। ਪ੍ਰਭ ਸਾਚੇ ਦੀ ਖੇਲ ਨਿਆਰੀ। ਭਗਤ ਜਨਾਂ ਰਸਨਾ ਜਪ ਜਪ ਆਤਮ ਤ੍ਰਿਪਤਾਈ। ਭਗਤ ਜਨਾਂ ਆਤਮ ਦੀਪ ਜੋਤ ਜਗਾਈ। ਭਗਤ ਜਨਾਂ ਸਾਚਾ ਰੰਗ ਚੜ੍ਹਾਈ। ਭਗਤ ਜਨਾਂ ਮਨ ਵੱਜੀ ਵਧਾਈ। ਭਗਤ ਜਨਾਂ ਪ੍ਰਭ ਦਰਸ ਦਿਖਾਈ। ਭਗਤ ਜਨਾਂ ਪ੍ਰਭ ਭਰਮ ਗੁਆਈ। ਭਗਤ ਜਨਾਂ ਏਕਾ ਰਾਗ ਉਪਜਾਈ। ਭਗਤ ਜਨਾਂ ਜੋਤ ਸਰੂਪ ਦਰਸ ਦਿਖਾਈ। ਪ੍ਰਭ ਸਾਚੇ ਜਨ ਆਸ ਰਖਾਈ। ਪ੍ਰਭ ਸਾਚਾ ਆਪ ਹੋਏ ਸਹਾਈ। ਵੇਲੇ ਅੰਤ ਪ੍ਰਭ ਦਰਸ ਦਿਖਾਈ। ਭਗਤ ਜਨਾਂ ਪ੍ਰਭ ਆਣ ਤਰਾਈ। ਹੰਕਾਰੀਆਂ ਜਾਏ ਪ੍ਰਭ ਹੰਕਾਰ ਗੁਆਈ। ਗੁਰਮੁਖ ਸਾਚੇ ਸਚ ਦਇਆ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਬੂਝ ਬੁਝਾਈ । ਮਾਤਲੋਕ ਪ੍ਰਭ ਦਇਆ ਕਮਾਏ, ਸਾਚੀ ਜੋਤ ਵਿਚ ਦੇਹ ਟਿਕਾਏ। ਮਾਤਲੋਕ ਪ੍ਰਭ ਦਇਆ ਕਮਾਏ, ਜੁਗੋ ਜੁਗ ਪ੍ਰਭ ਜਾਮਾ ਪਾਏ। ਮਾਤਲੋਕ ਪ੍ਰਭ ਜਾਮਾ ਪਾਏ, ਜੋਤ ਸਰੂਪੀ ਜੋਤ ਜਗਾਏ। ਮਾਤਲੋਕ ਪ੍ਰਭ ਜੋਤ ਜਗਾਏ, ਕ੍ਰਿਸ਼ਨਾ ਸਾਵਲਾ ਘਨਕਪੁਰੀ ਵਿਚ ਜਾਮਾ ਪਾਏ। ਮਾਤਲੋਕ ਪ੍ਰਭ ਜਾਮਾ ਪਾਏ, ਰਮਈਆ ਰਾਮ ਆਪਣੀ ਜੋਤ ਕਲ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਆਪ ਧਰਾਏ। ਸਾਚਾ ਪ੍ਰਭ ਜੋਤ ਪਰਗਟਾਏ। ਭਗਤ ਜਨਾਂ ਦਇਆ ਕਮਾਏ। ਭਗਤ ਜਨਾਂ ਪ੍ਰਭ ਸਰਨੀ ਲਾਏ। ਸਾਚਾ ਨਾਮ ਰਸਨਾ ਜਪੇ, ਦਿਵਸ ਰੈਣ ਏਕਾ ਲਿਵ ਲਾਏ। ਗੁਰਮੁਖ ਪੇਖੇ ਤੀਜੇ ਨੈਣ, ਆਪਣਾ ਆਪ ਭੇਵ ਖੁਲ੍ਹਾਏ। ਸਾਚਾ ਲਹਿਣਾ ਪ੍ਰਭ ਦਰ ਲੈਣ, ਮਹਾਰਾਜ ਸ਼ੇਰ ਸਿੰਘ ਸਦ ਰਸਨਾ ਗਾਏ। ਰਸਨਾ ਜਪ ਆਤਮ ਰਸ ਮਾਣਿਆ। ਪ੍ਰਭ ਅਬਿਨਾਸ਼ੀ ਸਦ ਚਲਾਏ ਆਪਣਾ ਭਾਣਿਆ। ਪ੍ਰਭ ਅਬਿਨਾਸ਼ੀ ਗੁਰਮੁਖ
ਸਤਿ ਕਰ ਜਾਣਿਆ । ਸੋ ਜਨ ਹੋਏ ਸੁਘੜ ਸਿਆਣਿਆ। ਦੇਵੇ ਦਰਸ ਵਿਸ਼ਨੂੰ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਵਿਚ ਸਮਾਣਿਆ । ਜੋਤ ਸਰੂਪ ਵਿਚ ਸਮਾਣ। ਬੇਮੁਖਾਂ ਪ੍ਰਭ ਤੋੜੇ ਮਾਣ। ਗੁਰਮੁਖਾਂ ਦੇਵੇ ਦਰਸ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਪ੍ਰਭ ਆਤਮ ਜੋਤ ਜਗਾਏ। ਜਗਤ ਪਿਤ ਆਪ ਅਖਵਾਏ। ਜੀਵ ਜੰਤ ਵਿਚ ਪ੍ਰਭ ਆਪ ਸਮਾਏ। ਸਰਬ ਜੀਆਂ ਦੀ ਆਪ ਬਣਤ ਬਣਾਏ। ਮਹਿੰਮਾ ਅਗਣਤ ਗਣੀ ਨਾ ਜਾਏ। ਵੇਦ ਪੁਰਾਨ ਪ੍ਰਭ ਭੇਵ ਨਾ ਪਾਏ। ਖਾਣੀ ਬਾਣੀ ਪ੍ਰਭ ਵਿਚ ਸਮਾਏ। ਜੋਤ ਸਰੂਪੀ ਦਿਸ ਨਾ ਆਏ। ਜੋਤ ਸਰੂਪੀ ਪ੍ਰਭ ਜੋਤ ਸਰੂਪਾ। ਪ੍ਰਭ ਸਾਚੇ ਘਰ ਸਦਾ ਅਨੂਪਾ। ਵਡ ਦਾਤਾ ਪ੍ਰਭ ਵਡ ਭੂਪਾ। ਜੋਤ ਪਰਕਾਸ਼ ਕਰੇ ਵਿਚ ਦੇਹ ਅੰਧ ਕੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਤਿ ਸਰੂਪਾ। ਜੋਤ ਸਰੂਪ ਜੋਤ ਜਗਾਏ। ਸੋਹੰ ਸਾਚਾ ਨਾਮ ਜਪਾਏ। ਊਚ ਨੀਚ ਪ੍ਰਭ ਭੇਦ ਚੁਕਾਏ। ਏਕਾ ਆਪ ਏਕਾ ਜਾਪ ਵਿਚ ਮਾਤ ਰਖਾਏ। ਸਰਬ ਭੇਵ ਆਪ ਖੁਲ੍ਹਾਏ। ਪਾਰਬ੍ਰਹਮ ਸਚ ਸ਼ਬਦ ਲਿਖਾਏ। ਗਿਆ ਵੇਲਾ ਹੱਥ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਆਣ ਤਰਾਏ। ਊਚ ਨੀਚ ਭੇਦ ਚੁਕਾਏ। ਦੂਸਰ ਕੋਈ ਰਹਿਣ ਨਾ ਪਾਏ । ਸਤਿਗੁਰ ਸਾਚਾ ਸਤਿਜੁਗ ਮਾਰਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਕਲ ਜਾਮਾ ਪਾਏ। ਆਪ ਆਪਣਾ ਭੇਦ ਖੁਲ੍ਹਾਵਣਾ। ਵੇਦ ਚਾਰ ਵਕ਼ਤ ਚੁਕਾਵਣਾ। ਸੋਹੰ ਸ਼ਬਦ ਜਗਤ ਚਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਕਲ ਜਾਮਾ ਪਾਵਣਾ। ਮਾਤਲੋਕ ਪ੍ਰਭ ਜਾਮਾ ਪਾਏ। ਰਾਜੇ ਰਾਣੇ ਚਰਨੀ ਲਾਏ। ਆਪਣੀ ਕਲ ਆਪ ਵਰਤਾਏ। ਮਸਤੂਆਣੇ ਮਾਣ ਦਵਾਏ। ਸੰਤ ਜਨਾਂ ਪ੍ਰਭ ਜੋਤ ਸਰੂਪੀ ਸ਼ਬਦ ਜਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਧਾਮ ਸੁਹਾਏ। ਮਸਤੂਆਣੇ ਦੇ ਵਡਿਆਈ। ਜਮਨ ਕਿਨਾਰੇ ਪ੍ਰਭ ਜੋਤ ਜਗਾਈ। ਵਾਲੀ ਹਿੰਦ ਲੈ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਸ਼ਬਦ ਮੇਲ ਮਿਲਾਈ। ਵਾਲੀ ਹਿੰਦ ਸਰਨੀ ਆਏ। ਆਪ ਆਪਣੀ ਬੂਝ ਬੁਝਾਏ। ਏਕਾ ਰੂਪ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ। ਸਚਾ ਪ੍ਰਭ ਸਚਾ ਦਰਬਾਰਾ। ਨਿਰਮਲ ਜੋਤ ਜਗੇ ਅਪਾਰਾ। ਏਕਾ ਏਕ ਦਿਸੇ ਨਿਰੰਕਾਰਾ। ਸਾਚਾ ਵੇਸ ਪ੍ਰਭ ਕਰਤਾਰਾ। ਵਡ ਨਰੇਸ਼ ਵਿਚ ਸੰਸਾਰਾ। ਬ੍ਰਹਮਾ ਵਿਸ਼ਨ ਮਹੇਸ਼ ਖੜ੍ਹੇ ਦਵਾਰਾ । ਵਾਲੀ ਹਿੰਦ ਪ੍ਰਭ ਦੇ ਉਪਦੇਸ਼, ਆਤਮ ਕਰੇ ਜੋਤ ਆਕਾਰਾ। ਸੋਹੰ ਸ਼ਬਦ ਹਿਰਦੇ ਪਰਵੇਸ਼, ਦੇਵੇ ਦਰਸ ਅਗੰਮ ਅਪਾਰਾ। ਏਕਾ ਛਤਰ ਝੁਲੇ ਪ੍ਰਭ ਸੀਸ, ਸੋਹੰ ਖੰਡਾ ਹੱਥ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਕੀਆ ਪਸਾਰਾ। ਏਕਾ ਆਪ ਏਕ ਦਿਸਾਵੇ। ਏਕਾ ਜਾਪ ਮੁਖ ਰਖਾਵੇ। ਏਕਾ ਬਾਪ ਆਪ ਬਣ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਵੇ। ਆਪ ਆਪਣਾ ਭੇਦ ਖੁਲ੍ਹਾ ਕੇ। ਵਾਲੀ ਹਿੰਦ ਸਰਨ ਲਗਾ ਕੇ। ਸਾਚਾ ਮਾਣ ਮਾਤ ਦੁਆ ਕੇ। ਆਪ ਆਪਣਾ ਸਿਰ ਹੱਥ ਟਿਕਾ ਕੇ। ਚਾਰ ਵਰਨ ਸਿਰ ਤਾਜ ਪਹਿਨਾ ਕੇ । ਰਾਓ ਰੰਕ ਇਕ ਥਾਂ ਬਹਾ ਕੇ । ਏਕਾ ਆਪਣਾ ਨਾਮ ਜਪਾ ਕੇ। ਦੂਈ ਦਵੈਤੀ ਪੜਦੇ ਲਾਹ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪਰਗਟਾ ਕੇ। ਆਪਣੀ ਜੋਤ ਆਪ ਪਰਗਟਾਏ। ਸਾਚਾ ਮਾਰਗ ਵਿਚ ਸ੍ਰਿਸ਼ਟ ਲਗਾਏ। ਸੰਤ ਜਨਾਂ ਪ੍ਰਭ ਵਡਿਆਏ। ਨਿਮਾਣਿਆਂ ਸਿਰ ਹੱਥ ਟਿਕਾਏ। ਰਾਜੇ ਰਾਣਿਆਂ ਪ੍ਰਭ ਨਸ਼ਟ ਕਰਾਏ। ਜੋ ਜਨ ਚਲੇ ਭਾਣਿਆ,
ਪ੍ਰਭ ਦਇਆ ਕਮਾਏ। ਗੁਰਮੁਖ ਚਤੁਰ ਸੁਘੜ ਸਿਆਣਿਆਂ ਪ੍ਰਭ ਵਿਚ ਸਮਾਏ। ਕਲਜੁਗ ਜੀਵ ਅੰਞਾਣਿਆਂ, ਪ੍ਰਭ ਦਿਸ ਨਾ ਆਏ। ਭੁੰਨੇ ਜਿਉਂ ਭਠਿਆਲੇ ਦਾਣਿਆਂ, ਨਾ ਕੋਏ ਛੁਡਾਏ। ਗੁਰਸਿਖ ਸਾਚੇ ਰੰਗ ਸਾਚਾ ਮਾਣਿਆ, ਸੋਹੰ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ। ਆਪ ਲਗਾਏ ਆਪਣੀ ਸਰਨਾ। ਗੁਰਮੁਖ ਸਾਚੇ ਕਰ ਦਰਸ ਭਵਜਲ ਤਰਨਾ। ਬੇਮੁਖ ਮਾਨਸ ਜਨਮ ਕਲ ਹਰਨਾ। ਗੁਰਮੁਖ ਸਾਚੇ ਪ੍ਰਭ ਸਾਚਾ ਵਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਸਰਨਾ। ਆਪਣੀ ਸਰਨ ਆਪ ਲਗਾਏ। ਜਨਮ ਮਰਨ ਗੇੜ ਕਟਾਏ। ਤਾਰਨ ਤਰਨ ਆਪ ਬਣ ਜਾਏ। ਵਰਨ ਬਰਨ ਪ੍ਰਭ ਦੇ ਮਿਟਾਏ। ਕਾਰਨ ਕਰਨ ਇਹ ਦਇਆ ਕਮਾਏ। ਹਰਨ ਫਰਨ ਗੁਰਮੁਖ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ। ਭਗਤ ਜਨਾਂ ਪ੍ਰਭ ਦਇਆ ਕਮਾਏ। ਸੰਤ ਜਨਾਂ ਪ੍ਰਭ ਹੋਏ ਸਹਾਏ। ਕਲਜੁਗ ਨਾ ਲਾਗੇ ਤੱਤੀ ਵਾਏ। ਪੂਰਨ ਭਾਗੇ ਪ੍ਰਭ ਦਰਸ ਦਿਖਾਏ। ਕਲ ਸੋਏ ਜਾਗੇ, ਜਿਨ ਦਰਸ ਦਿਖਾਏ। ਸ਼ਬਦ ਲਿਖਾਇਆ ਪਹਿਲੀ ਮਾਘੇ, ਸਤਿਜੁਗ ਸਾਚਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਨਾਉਂ ਧਰਾਏ।