੨੧ ਮਾਘ ੨੦੦੮ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਦਿੱਲੀ ਸ਼ਹਿਰ
ਪਾਰਬ੍ਰਹਮ ਤੇਰੀ ਅਚਰਜ ਮਾਇਆ। ਜੋਤ ਸਰੂਪੀ ਖੇਲ ਰਚਾਇਆ। ਆਪ ਅਭੁੱਲ ਸਭ ਜਗਤ ਭੁਲਾਇਆ। ਨਿਹਕਲੰਕ ਕਲ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਸਰਬ ਭੁਲਾਇਆ। ਨਿਹਕਲੰਕ ਕਲ ਜਾਮਾ ਧਾਰੇ। ਜੋਤ ਸਰੂਪ ਪ੍ਰਭ ਗਿਰਧਾਰੇ। ਸਾਚੀ ਜੋਤ ਕਰੇ ਮਾਤ ਆਕਾਰੇ। ਸਰਬ ਗੁਣਵੰਤ ਵਿਚ ਸੰਸਾਰੇ। ਬੇਮੁਖ ਪ੍ਰਭ ਅਬਿਨਾਸ਼ੀ ਦਰ ਦੁਰਕਾਰੇ। ਗੁਰਮੁਖ ਸਾਚੇ ਸੋਹਣ ਗੁਰਚਰਨ ਦਵਾਰੇ। ਦੇਵੇ ਦਰਸ ਪ੍ਰਭ ਅਬਿਨਾਸ਼ੀ ਸਦਾ ਗਿਰਧਾਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਧਾਰੇ। ਘਨਕਪੁਰੀ ਪ੍ਰਭ ਜਾਮਾ ਪਾਇਆ। ਆਪਣਾ ਭੇਦ ਪ੍ਰਭ ਆਪ ਛੁਪਾਇਆ। ਕਲਜੁਗ ਜੀਵਾਂ ਪ੍ਰਭ ਆਪ ਭੁਲਾਇਆ। ਗੁਰਮੁਖ ਸਾਚੇ ਪ੍ਰਭ ਪਰਗਟ ਜੋਤ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ। ਨਿਹਕਲੰਕ ਕਲ ਜਾਮਾ ਧਾਰੇ। ਮਾਤਲੋਕ ਲਏ ਅਵਤਾਰੇ। ਸਾਚੀ ਜੋਤ ਕਰੇ ਆਕਾਰੇ। ਗੁਰਮੁਖਾਂ ਦੇਵੇ ਆਤਮ ਜੋਤ ਅਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਕਰੇ ਵਰਤਾਰੇ। ਸਚ ਸਚ ਪ੍ਰਭ ਭਰੇ ਭੰਡਾਰ। ਸਚ ਸਚ ਪ੍ਰਭ ਦੇਵਣਹਾਰ। ਸਚ ਸਚ ਪ੍ਰਭ ਜੋਤ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਰ ਨਰਾਇਣ ਜਗਤ ਪ੍ਰਭ ਆਇਆ। ਬਾਸ਼ਕ ਸੇਜ ਪ੍ਰਭ ਤਜਾਇਆ। ਮਾਤਲੋਕ ਜੋਤ ਸਰੂਪ ਸਿੰਘਆਸਣ ਡੇਰਾ ਲਾਇਆ। ਬੇਮੁਖ ਜੀਵ ਪ੍ਰਭ ਸਾਚਾ ਭੇਵ ਨਾ ਪਾਇਆ। ਧੰਨ ਧੰਨ ਧੰਨ ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਤੇਰੀ ਸਰਨਾਇਆ। ਗੁਰਸਿਖ ਆਏ ਪ੍ਰਭ ਸਰਨਾਇਆ। ਪ੍ਰਭ ਅਬਿਨਾਸ਼ੀ ਸਰਨ ਲਗਾਇਆ। ਸਾਚਾ ਦੇਵੇ ਜਗਤ ਮਾਣ, ਪ੍ਰਭ ਆਪਣੀ ਸੇਵਾ ਲਾਇਆ। ਸਾਚੀ ਦਰਗਾਹ ਦੇਵੇ ਮਾਣ, ਆਤਮ ਸਾਚੀ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਮਾਤਲੋਕ ਵਡਿਆਇਆ। ਗੁਰਸਿਖਾਂ ਪ੍ਰਭ ਦਇਆ
ਕਮਾਏ। ਜੁਗੋ ਜੁਗ ਪਰਗਟ ਜੋਤ, ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਤੀਨ ਲੋਕ ਕਰੇ ਰੁਸ਼ਨਾਏ। ਜੋਤ ਨਿਰਜੰਣ ਜਗਤ ਆਕਾਰਾ। ਕਲਜੁਗ ਮਿਟਾਏ ਧੁੰਧੂਕਾਰਾ। ਸਾਚਾ ਸ਼ਬਦ ਸੋਹੰ ਉਪਜਾਏ, ਉਪਜੇ ਧੁਨ ਸਚੀ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਲਏ ਅਵਤਾਰਾ। ਸਾਚਾ ਸ਼ਬਦ ਪ੍ਰਭ ਉਪਾਇਆ। ਸੋਹੰ ਸਾਚਾ ਨਾਮ ਲਿਖਾਇਆ। ਸਤਿਜੁਗ ਸਾਚੇ ਮਾਣ ਦਵਾਇਆ। ਜਗਤ ਭੇਖ ਕਲ ਮਿਟਾਇਆ। ਏਕਾ ਲੇਖ ਨਿਹਕਲੰਕ ਸਰਨਾਇਆ। ਕਲਜੁਗ ਜੀਵ ਭੁੱਲੇ ਵੇਖਾ ਵੇਖ, ਪ੍ਰਭ ਸਾਚਾ ਨਜ਼ਰ ਨਾ ਆਇਆ। ਜੋਤ ਸਰੂਪੀ ਪ੍ਰਭ ਕੀਆ ਭੇਖ, ਜਾਮਾ ਘਨਕਪੁਰੀ ਵਿਚ ਪਾਇਆ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵੇਖ, ਕਲ ਆਪਣੀ ਸਰਨ ਲਗਾਇਆ। ਜੋਤ ਸਰੂਪ ਭੇਖ ਧਾਰੀ। ਸਾਚੀ ਜੋਤ ਕ੍ਰਿਸ਼ਨ ਮੁਰਾਰੀ। ਕਲਜੁਗ ਜੀਵ ਭੁੱਲੇ ਪ੍ਰਭ ਗਿਰਧਾਰੀ। ਮਦਿਰਾ ਮਾਸ ਕਰਨ ਰਸਨ ਆਹਾਰੀ। ਗੁਰਮੁਖ ਸਾਚੇ ਸੋਹਣ ਨਿਹਕਲੰਕ ਚਰਨ ਦਵਾਰੀ । ਕਲਜੁਗ ਜੀਵ ਭਾਂਡੇ ਕਾਚੇ, ਅੰਤਕਾਲ ਕਲ ਭੰਨੇ ਮਹਾਰਾਜ ਸ਼ੇਰ ਸਿੰਘ ਭੰਡ ਭੰਡਾਰੀ। ਝੂਠੇ ਜੀਵ ਸਰਬ ਵਰਭੰਡੀ। ਕਲਜੁਗ ਜੀਵ ਹੋਏ ਪਖੰਡੀ। ਆਤਮ ਹੋਈ ਸਰਬ ਦੀ ਰੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਅਭਿਮਾਨ ਸਰਬ ਫ਼ਰੰਗੀ। ਸਰਬ ਜੀਵ ਮਾਤ ਹੰਕਾਰੇ। ਰਸਨ ਚਲੇ ਸਰਬ ਵਿਕਾਰੇ। ਸਾਚਾ ਨਾਮ ਮਨੋਂ ਵਿਸਾਰੇ। ਨਿਹਕਲੰਕ ਅਵਤਾਰ ਨਰ, ਜਾਮਾ ਘਨਕਪੁਰੀ ਵਿਚ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਗਤ ਕਰੇ ਵਰਤਾਰੇ। ਮਾਤਲੋਕ ਪ੍ਰਭ ਜਾਮਾ ਪਾਇਆ। ਜੋਤ ਸਰੂਪੀ ਪ੍ਰਗਟ ਜੋਤ, ਗੁਰਮੁਖ ਸਾਚੇ ਮੇਲ ਮਿਲਾਇਆ। ਦੁਰਮਤ ਮੈਲ ਜਾਏ ਧੋਤ, ਰੰਗਣ ਰੰਗ ਨਾਮ ਚੜ੍ਹਾਇਆ। ਆਤਮ ਜਗਾਏ ਨਿਰੰਜਣ ਜੋਤ, ਆਤਮ ਅੰਧੇਰ ਸਰਬ ਮਿਟਾਇਆ। ਗੁਰਮੁਖ ਪ੍ਰਭ ਸਾਚੇ ਕੀਨੇ ਏਕਾ ਗੋਤ, ਗੁਰਮੁਖਾਂ ਵਿਚ ਸਦ ਸਮਾਇਆ। ਬੇਮੁਖ ਦਰ ਜਾਇਣ ਰੋਤ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ। ਗੁਰਮੁਖਾਂ ਪ੍ਰਭ ਪੈਜ ਸਵਾਰੇ। ਚਲ ਘਰ ਆਏ ਪ੍ਰਭ ਗਿਰਧਾਰੇ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰੇ। ਆਦਿ ਜੁਗਾਦੀ ਮਾਤਲੋਕ ਲਏ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਧਾਰੇ। ਮਾਤਲੋਕ ਪ੍ਰਭ ਜੋਤ ਜਗਾਏ। ਗੁਰਮੁਖ ਸਾਚੇ ਪ੍ਰਭ ਸੋਏ ਜਗਾਏ। ਬੇਮੁਖ ਜੀਵ ਚਾਰ ਕੁੰਟ ਰਹੇ ਬਿਲਲਾਏ। ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਇਆ ਰੂਪੀ ਪਰਦਾ ਪਾਏ। ਪ੍ਰਭ ਸਾਚੇ ਦੀ ਸਾਚੀ ਮਾਇਆ। ਕਲਜੁਗ ਜੀਵ ਸਰਬ ਭੁਲਾਇਆ। ਜੂਠ ਝੂਠ ਪ੍ਰਭ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਇਆ। ਕਲਜੁਗ ਅੰਤਮ ਅੰਤ ਕਰਾ ਕੇ। ਸਾਚੀ ਜੋਤ ਸਚ ਪਰਗਟਾ ਕੇ। ਸਤਿਜੁਗ ਸਾਚਾ ਸਤਿ ਸਤਿ ਸਤਿ ਜਾਏ ਵਰਤਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾ ਕੇ। ਸੋਹੰ ਸ਼ਬਦ ਪ੍ਰਭ ਭਰੇ ਭੰਡਾਰ। ਗੁਰਮੁਖਾਂ ਆਤਮ ਜੋਤ ਕਰੇ ਉਜਿਆਰ। ਏਕਾ ਜੋਤ ਜਗੇ ਸਾਚੀ ਨਿਰੰਕਾਰ। ਉਪਜੇ ਧੁਨ ਖੁਲ੍ਹੇ ਸੁੰਨ, ਦੇਵੇ ਦਰਸ ਪ੍ਰਭ ਅਗੰਮ ਅਪਾਰ । ਗੁਰਮੁਖ ਸਾਚੇ ਉਤਮ ਵਿਚ ਮੁਨ, ਸਾਚੀ ਦੇਵੇ ਪ੍ਰਭ ਸਿਕਦਾਰ। ਸਾਚਾ ਰਾਗ ਲਿਆ ਕੰਨ ਸੁਣ, ਹਉਮੇ ਵਿਚੋਂ ਦੇਵੇ ਮਾਰ। ਏਕਾ ਉਪਜੇ ਸਾਚੀ ਰੁਣ ਝੁਣ, ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਭਰੇ ਭੰਡਾਰ। ਸਾਚਾ ਸ਼ਬਦ ਪ੍ਰਭ ਉਪਜਾਵੇ। ਸਾਧ ਸੰਗਤ ਮਾਣ ਦਵਾਵੇ। ਏਕਾ ਅੰਕ ਰਾਓ ਰੰਕ, ਚਾਰ ਵਰਨ ਪ੍ਰਭ ਕੰਨ ਸੁਣਾਵੇ। ਸੋਹੰ ਸਾਚਾ ਡੰਕ ਨਿਹਕਲੰਕ
ਦਵਾਰ ਬੰਕ, ਪ੍ਰਭ ਸਾਚੀ ਧੁਨ ਆਪ ਉਪਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਵਿਚ ਜੋਤ ਜਗਾਵੇ। ਸਾਚਾ ਸ਼ਬਦ ਸਾਚੀ ਧੁਨਕਾਰਾ। ਗੁਰਮੁਖ ਸਾਚੇ ਪ੍ਰਭ ਖੋਲ੍ਹੇ ਦਸਮ ਦਵਾਰਾ। ਆਤਮ ਮਿਟਾਏ ਸਰਬ ਅੰਧ ਅੰਧਿਆਰਾ। ਜੋਤ ਸਰੂਪੀ ਪਰਗਟ ਜੋਤ, ਸਾਚੀ ਜੋਤ ਕਰੇ ਆਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਵਰਸਾਏ ਵਿਚ ਦੇਹ ਸੀਤਲ ਧਾਰਾ। ਅੰਮ੍ਰਿਤ ਮੇਘ ਪ੍ਰਭ ਵਰਸਾਏ। ਅੰਮ੍ਰਿਤ ਬੂੰਦ ਕਵਲ ਮੁਖ ਪਾਏ। ਗੁਰਮੁਖ ਸਾਚੇ ਪ੍ਰਭ ਬਜਰ ਕਪਾਟ ਖੋਲ੍ਹ ਵਖਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਸਵੱਛ ਸਰੂਪ ਦਰਸ ਦਿਖਾਏ। ਪ੍ਰਭ ਸਾਚੇ ਸਚ ਦਰਸ ਦਿਖਾਇਆ। ਪ੍ਰਭ ਸਾਚੇ ਆਪਣਾ ਭੇਦ ਆਪ ਖੁਲ੍ਹਾਇਆ। ਪ੍ਰਭ ਸਾਚੇ ਆਤਮ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਰਖਾਇਆ। ਜੋਤ ਸਰੂਪੀ ਪ੍ਰਭ ਮੇਲ ਮਿਲਾਏ। ਪ੍ਰਭ ਸਾਚੇ ਦੀ ਸਾਚੀ ਨਾਏ। ਗੁਰਮੁਖ ਸਾਚੇ ਅੰਤਕਾਲ ਪ੍ਰਭ ਸਾਚੇ ਚਰਨ ਲਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਹੋਏ ਸਹਾਏ। ਅੰਤਕਾਲ ਪ੍ਰਭ ਰਖਵਾਲਾ। ਸਰਬ ਜੀਆਂ ਪ੍ਰਭ ਪ੍ਰਿਤਪਾਲਾ। ਧਰੇ ਜੋਤ ਨਿਹਕਲੰਕ ਸਤਿਗੁਰ ਸਾਚਾ ਦੀਨ ਦਿਆਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਤੇਰਾ ਸਦ ਰਖਵਾਲਾ । ਗੁਰਮੁਖ ਤੇਰੀ ਸਾਚੀ ਮਤਿ। ਪ੍ਰਭ ਅਬਿਨਾਸ਼ੀ ਰਖਾਵੇ ਤੇਰੀ ਪਤ। ਸਰਬ ਘਟ ਵਾਸੀ ਤੇਰੀ ਜਾਣੇ ਮਿਤ ਗਤ। ਘਨਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਨਾਮ ਸਤਿ। ਸਾਚਾ ਪ੍ਰਭ ਸਚ ਘਰ ਆਏ। ਆਪ ਆਪਣੀ ਜੋਤ ਜਗਾਏ। ਗੁਰਮੁਖਾਂ ਪ੍ਰਭ ਰਿਹਾ ਸਮਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਦੇ ਵਡਿਆਏ। ਗੁਰਮੁਖ ਸਾਚੇ ਪ੍ਰਭ ਮਾਣ ਦਵਾਇਆ। ਨਿਹਕਲੰਕ ਸਿਰ ਹੱਥ ਟਿਕਾਇਆ। ਸੋਹੰ ਸਾਚਾ ਨਾਮ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਪਾਇਆ। ਗੁਰਮੁਖ ਤੇਰਾ ਸਾਚਾ ਰੂਪ। ਹੋਏ ਪਰਕਾਸ਼ ਵਿਚ ਦੇਹ ਅੰਧ ਕੂਪ। ਦਰਸ ਦਿਖਾਵੇ ਜੋਤ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਵਡ ਵਡ ਵਡ ਭੂਪ । ਜੋਤ ਸਰੂਪ ਭਏ ਅਨੰਦਾ। ਗੁਰਮੁਖ ਆਤਮ ਉਪਜਾਵੇ ਪ੍ਰਭ ਪਰਮਾਨੰਦਾ। ਗੁਰਮੁਖ ਸਾਚੇ ਪ੍ਰਭ ਖੋਲ੍ਹ ਵਖਾਵੇ ਤੇਰਾ ਆਤਮ ਜਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਭਗਤ ਜਨਾਂ ਸਦ ਬਖ਼ਸ਼ਿੰਦਾ। ਭਗਤ ਜਨਾਂ ਪ੍ਰਭ ਰੱਖਣਹਾਰਾ। ਦੇਵੇ ਦਰਸ ਪਰਗਟ ਜੋਤ ਜੋਤ ਸਰੂਪ ਨਿਰਾਹਾਰਾ। ਰੂਪ ਅਗੰਮ ਨਾ ਪਾਏ ਕੋਈ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਸਤਿ ਸਤਿ ਤੇਰਾ ਵਰਤਾਰਾ। ਜੁਗੋ ਜੁਗ ਪ੍ਰਭ ਭਏ ਸਹਾਈ। ਭਗਤ ਜਨਾਂ ਪ੍ਰਭ ਪੈਜ ਰਖਾਈ। ਨਿਰਮਲ ਜੋਤ ਪ੍ਰਭ ਵਿਚ ਮਾਤ ਟਿਕਾਈ। ਹੰਕਾਰੀਆਂ ਪ੍ਰਭ ਹੰਕਾਰ ਗਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਰਘੁਰਾਈ। ਏਕਾ ਜੋਤ ਏਕਾ ਆਕਾਰੇ। ਜੋਤ ਸਰੂਪ ਪ੍ਰਭ ਵਿਚ ਸੰਸਾਰੇ। ਜੀਵ ਜੰਤ ਭੁੱਲੇ ਕਲਜੁਗ ਪ੍ਰਭ ਗਿਰਧਾਰੇ। ਵੇਲੇ ਅੰਤ ਪ੍ਰਭ ਅਬਿਨਾਸ਼ੀ ਕਰੇ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਧਾਰੇ। ਕਲਜੁਗ ਜੀਵ ਹੋਏ ਅੰਞਾਣੇ। ਪ੍ਰਭ ਭੁੰਨੇ ਜਿਉਂ ਭਠਿਆਲੇ ਦਾਣੇ। ਤਖ਼ਤੋਂ ਲਾਹੇ ਪ੍ਰਭ ਰਾਜੇ ਰਾਣੇ। ਗੁਰਮੁਖ ਸਾਚੇ ਪ੍ਰਭ ਸਾਚੇ ਚਰਨ ਲਗਾਣੇ। ਚਰਨ ਲਾਗ ਜਨ ਹੋਏ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਆਪੇ ਜਾਣੇ। ਸਰਬ ਜਨਾਂ ਦੀ ਆਪੇ ਜਾਣ। ਪੂਰਨ ਬ੍ਰਹਮ ਰਿਹਾ ਪਛਾਣ। ਏਕਾ ਸ਼ਬਦ ਚਾਰ ਵਰਨ ਰਖਾਏ ਸਾਚੀ ਆਣ। ਮਹਾਰਾਜ ਸ਼ੇਰ
ਸਿੰਘ ਸਤਿਗੁਰ ਸਾਚਾ, ਸਰਬ ਘਟਾਂ ਦਾ ਜਾਣੀ ਜਾਣ। ਸਰਬ ਘਟਾਂ ਪ੍ਰਭ ਆਪੇ ਵਸੇ। ਜੋਤ ਸਰੂਪੀ ਭੇਸ ਗੁਰਮੁਖ ਸਾਚੇ ਦੱਸੇ। ਸਾਚੀ ਜੋਤ ਕਰੇ ਆਕਾਰ, ਹੋਏ ਪਰਕਾਸ਼ ਕੋਟ ਰਵ ਸਸੇ । ਬੇਮੁਖਾਂ ਪ੍ਰਭ ਕਰੇ ਨਾਸ, ਦਰ ਆਇਣ ਜਾਇਣ ਨੱਸੇ। ਜੋਤ ਸਰੂਪ ਸਦਾ ਅਬਿਨਾਸ਼, ਬੇਮੁਖਾਂ ਨਾ ਦੀਸੇ ਜਿਉਂ ਚੰਦ ਮੱਸੇ। ਵਰਤ ਰਿਹਾ ਸਰਬ ਗੁਣਤਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਹਿਰਦੇ ਵਸੇ। ਗੁਰਮੁਖ ਸਾਚੇ ਰੰਗ ਨਿਆਰਾ। ਦੇਵੇ ਦਰਸ ਅਗੰਮ ਅਪਾਰਾ। ਸਾਚੇ ਨਾਮ ਪ੍ਰਭ ਦੇਵੇ ਭਰ ਭੰਡਾਰਾ । ਸਾਚੀ ਜੋਤ ਪ੍ਰਭ ਆਤਮ ਦੇਵੇ ਇਕ ਆਧਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਲਏ ਅਵਤਾਰਾ। ਸੰਤ ਜਨਾਂ ਪ੍ਰਭ ਸਾਚਾ ਪਾਇਆ। ਸੰਤ ਜਨਾਂ ਪ੍ਰਭ ਮੇਲ ਮਿਲਾਇਆ। ਸੰਤ ਜਨਾਂ ਪ੍ਰਭ ਭਉ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਸੰਤ ਜਨਾਂ ਪ੍ਰਭ ਆਸ ਪੁਜਾਏ। ਸੰਤ ਜਨਾਂ ਪ੍ਰਭ ਹੋਏ ਸਹਾਏ। ਸੰਤ ਜਨਾਂ ਪ੍ਰਭ ਸਾਚਾ ਰਾਹ ਦਿਖਾਏ। ਸੰਤ ਜਨਾਂ ਪ੍ਰਭ ਆਤਮ ਸਾਚੀ ਜੋਤ ਜਗਾਏ। ਸੰਤ ਜਨਾਂ ਅਗਿਆਨ ਅੰਧੇਰ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਪਰਗਟ ਜੋਤ ਦਰਸ ਦਿਖਾਏ। ਸੰਤ ਜਨਾਂ ਪ੍ਰਭ ਭਏ ਸਹਾਇਆ। ਸੰਤ ਜਨਾਂ ਪ੍ਰਭ ਆਪ ਪਿਤ ਮਾਇਆ। ਸੰਤ ਜਨਾਂ ਪ੍ਰਭ ਸਾਚੇ ਮਾਰਗ ਲਾਇਆ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਸੰਤ ਜਨਾਂ ਪ੍ਰਭ ਸਦ ਰਖਵਾਲਾ। ਸੰਤ ਜਨਾਂ ਸਦਾ ਪ੍ਰਿਤਪਾਲਾ। ਸੰਤ ਜਨਾਂ ਆਤਮ ਜੋਤ ਕਰੇ ਉਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਦੀਪਕ ਬਾਲਾ। ਸੰਤ ਜਨਾਂ ਪ੍ਰਭ ਸਾਚੀ ਓਟ । ਆਤਮ ਸ਼ਬਦ ਜਗਾਵੇ ਸਾਚੀ ਜੋਤ। ਸੰਤ ਜਨਾਂ ਪ੍ਰਭ ਆਤਮ ਕਢੇ ਹਉਮੇ ਖੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੀ ਸਾਚੀ ਓਟ । ਸੰਤ ਜਨਾਂ ਸਿਰ ਪ੍ਰਭ ਹੱਥ ਟਿਕਾਏ। ਸੰਤ ਜਨਾਂ ਪ੍ਰਭ ਮਾਣ ਦਵਾਏ। ਸੰਤ ਜਨਾਂ ਸਾਚੀ ਦਰਗਾਹ ਮਾਣ ਦਵਾਏ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਨ ਲਗਾਏ। ਸੰਤ ਜਨਾਂ ਪ੍ਰਭ ਨਾਮ ਜਪਾਇਆ। ਸੰਤ ਜਨਾਂ ਪ੍ਰਭ ਸੋਹੰ ਦਾਤ ਝੋਲੀ ਪਾਇਆ। ਸੰਤ ਜਨਾਂ ਪ੍ਰਭ ਸਾਚੇ ਸਚ ਮਾਰਗ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਸਾਚਾ ਮੰਗ ਵਰ ਘਰ ਸਾਚਾ ਪਾਇਆ। ਸੰਤ ਜਨਾਂ ਜਾਓ ਬਲਿਹਾਰ। ਪ੍ਰਭ ਸਾਚਾ ਸੋਹਣ ਚਰਨ ਦਵਾਰ। ਸੰਤ ਜਨਾਂ ਮਿਲੇ ਵਡਿਆਈ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਨਿਹਕਲੰਕ ਨਰ ਅਵਤਾਰ। ਸੰਤ ਜਨਾਂ ਸਰਬ ਸੁਖ ਮਾਣਿਆ। ਸੰਤ ਜਨਾਂ ਪੂਰਨ ਬ੍ਰਹਮ ਗਿਆਨਿਆ। ਸੰਤ ਜਨਾਂ ਨਿਹਕਲੰਕ ਤੇਰਾ ਜਾਮਾ ਸਤਿ ਕਰ ਮਾਨਿਆ । ਸੰਤ ਜਨਾਂ ਹੋਏ ਵਿਸਮਾਦ, ਪ੍ਰਭ ਵਿਸ਼ਨੂੰ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਮਾਣ ਜੋ ਜਨ ਆਏ ਚਰਨ ਨਿਮਾਣਿਆਂ। ਸੰਤ ਜਨਾਂ ਆਤਮ ਭਰਪੂਰਾ। ਸੰਤ ਜਨਾਂ ਪ੍ਰਭ ਆਤਮ ਉਪਜਾਵੇ ਸਾਚੀ ਤੂਰਾ। ਸੰਤ ਜਨਾਂ ਪ੍ਰਭ ਏਕਾ ਦੇਵੇ ਸ਼ਬਦ ਸਰੂਰਾ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਦੇਵੇ ਨੂਰਾ। ਸੰਤ ਜਨਾਂ ਪ੍ਰਭ ਉਪਜਾਵੇ ਸਾਚੀ ਧੁਨ। ਸੰਤ ਜਨਾਂ ਪ੍ਰਭ ਖੋਲ੍ਹ ਵਖਾਵੇ ਆਤਮ ਸੁੰਨ। ਸੰਤ ਜਨਾਂ ਪ੍ਰਭ ਚਰਨ ਲਗਾਵੇ ਵਿਚ ਮਾਤਲੋਕ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਜਾਣੇ ਤੇਰੇ ਗੁਣ। ਸੰਤ ਜਨਾਂ ਸਿਰ ਹੱਥ ਟਿਕਾਇਆ। ਸੰਤ ਜਨਾਂ ਪ੍ਰਭ ਹੋਏ ਸਹਾਇਆ। ਸੰਤ ਜਨਾਂ ਪ੍ਰਭ ਸਾਚਾ ਦੀਪਕ ਦੇ ਜਗਾਇਆ। ਸੰਤ ਜਨਾਂ ਸਾਚੀ ਜੋਤ ਕਰੇ ਰੁਸ਼ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਇਆ । ਸੰਤ ਜਨਾਂ ਸਦਾ ਬਲਿਹਾਰ। ਸੰਤ
ਜਨਾਂ ਪ੍ਰਭ ਸਾਚਾ ਜਾਏ ਤਾਰ। ਸੰਤ ਜਨਾਂ ਦੇਵੇ ਵਡਿਆਈ ਨਿਹਕਲੰਕ ਵਿਚ ਸੰਸਾਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਭਰੇ ਭੰਡਾਰ। ਸੰਤ ਜਨਾਂ ਪ੍ਰਭ ਧੀਰ ਧਰਾਇਆ। ਸੰਤ ਜਨਾਂ ਪ੍ਰਭ ਆਤਮ ਸਾਚਾ ਦੀਪ ਜਗਾਇਆ । ਸੰਤ ਜਨਾਂ ਪ੍ਰਭ ਸਾਚੇ ਸਾਚੀ ਦਰਗਾਹ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਤੇਰਾ ਭੇਦ ਨਾ ਪਾਇਆ । ਸੰਤ ਜਨਾਂ ਮਿਲੇ ਪ੍ਰਭ ਸਾਰੰਗ ਧਰ। ਸੰਤ ਜਨ ਪ੍ਰਭ ਸਰਨੀ ਗਏ ਪਰ। ਸੰਤ ਜਨ ਗੁਰਚਰਨ ਲਾਗ ਗਏ ਤਰ। ਸੰਤ ਜਨ ਅੰਤਕਾਲ ਨਾ ਜਾਇਣ ਮਰ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਝਿਰਾਏ ਸਾਚਾ ਸਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸਾਵੇ ਸਾਚਾ ਦਰ। ਸੰਤ ਜਨਾਂ ਪ੍ਰਭ ਦਰ ਸਚਾ ਦਰਬਾਰਾ। ਸੰਤ ਜਨਾਂ ਪ੍ਰਭ ਦੇਵੇ ਦਰਸ ਅਗੰਮ ਅਪਾਰਾ। ਸੰਤ ਜਨਾਂ ਦਿਸਾਵੇ ਨਿਹਕਲੰਕ ਨਰਾਇਣ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਗਤ ਪਸਾਰਾ। ਸੰਤ ਜਨਾਂ ਉਪਜਾਵੇ ਧੁੰਨ ਅਨਾਦ ਅਨਾਦੀ। ਸੰਤ ਜਨਾਂ ਪ੍ਰਭ ਮਿਲੇ ਆਦਿ ਜੁਗਾਦੀ। ਸੰਤ ਜਨਾਂ ਪ੍ਰਭ ਚਰਨ ਲਾਗ ਆਤਮ ਸਾਧੀ । ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਵਿਸਮਾਦੀ। ਸੰਤ ਜਨਾਂ ਪ੍ਰਭ ਸਦ ਵਿਸਮਾਦੇ। ਸੰਤ ਜਨਾਂ ਏਕਾ ਧੁਨ ਉਪਜਾਵੇ ਸਾਚੀ ਨਾਦੇ। ਸੰਤ ਜਨਾਂ ਸ਼ਬਦ ਚਲਾਵੇ ਬੋਧ ਅਗਾਧੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਵਿਚ ਸਦ ਵਿਸਮਾਦੇ। ਸੰਤ ਜਨਾਂ ਸਦਾ ਪ੍ਰਭ ਵਸੇ। ਸੰਤ ਜਨਾਂ ਆਪਣਾ ਭੇਵ ਆਪ ਪ੍ਰਭ ਦੱਸੇ। ਸੰਤ ਜਨਾਂ ਪ੍ਰਭ ਕਰੇ ਪਰਕਾਸ਼ ਜਿਉਂ ਰਵ ਸੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਿਰਦੇ ਵਸੇ। ਸੰਤ ਜਨਾਂ ਪ੍ਰਭ ਭੇਦ ਖੁਲ੍ਹਾਇਆ। ਸੰਤ ਜਨਾਂ ਪ੍ਰਭ ਰਾਗ ਸੁਣਾਇਆ। ਸੰਤ ਜਨਾਂ ਪ੍ਰਭ ਅਨਹਦ ਸਾਚੀ ਧੁਨ ਉਪਜਾਇਆ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁੰਨ ਸਮਾਧ ਖੁਲ੍ਹਾਇਆ। ਸੰਤ ਜਨਾਂ ਪ੍ਰਭ ਸੰਗ ਸੁਹੇਲਾ। ਸੰਤ ਜਨਾਂ ਪ੍ਰਭ ਜੋਤ ਸਰੂਪੀ ਕਰਾਏ ਮੇਲਾ। ਸੰਤ ਜਨਾਂ ਸੰਗ ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਾਚਾ ਸੱਜਣ ਸੁਹੇਲਾ। ਸੰਤ ਜਨਾਂ ਪ੍ਰਭ ਦਇਆ ਧਾਰੀ। ਸੰਤ ਜਨਾਂ ਪ੍ਰਭ ਆਤਮ ਕਰੇ ਉਜਿਆਰੀ। ਸੰਤ ਜਨਾਂ ਦੇਵੇ ਦਰਸ ਆਪ ਗਿਰਧਾਰੀ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਸਾਚੀ ਦਰਗਾਹ ਦੇਵੇ ਸਿਕਦਾਰੀ। ਸੰਤ ਜਨਾਂ ਸਚ ਧਾਮ ਨਿਆਰਾ। ਜਨ ਸੰਤਾਂ ਪ੍ਰਭ ਸਾਚਾ ਦੇਵੇ ਮੋਖ ਦਵਾਰਾ। ਸੰਤ ਜਨ ਸਾਚੀ ਜੋਤ ਪ੍ਰਭ ਮਿਲੇ ਵਿਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਪਾਰ ਉਤਾਰਾ। ਸੰਤ ਜਨਾਂ ਪ੍ਰਭ ਪਾਰ ਉਤਾਰੇ। ਕਿਰਪਾ ਕਰੇ ਆਪ ਬਨਵਾਰੇ। ਸੋਹੰ ਉਪਾਏ ਗਿਰਧਾਰੇ। ਜਾਮਾ ਮਾਤਲੋਕ ਵਿਚ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ। ਸੰਤ ਜਨਾਂ ਪ੍ਰਭ ਸੁਣੀ ਪੁਕਾਰਾ। ਪ੍ਰਭ ਅਬਿਨਾਸ਼ੀ ਲਏ ਅਵਤਾਰਾ। ਜੋਤ ਸਰੂਪੀ ਕੀਆ ਆਕਾਰਾ। ਕਲਜੁਗ ਮਿਟਾਏ ਅੰਧ ਅੰਧਿਆਰਾ। ਸਤਿਜੁਗ ਵਰਤਾਏ ਸਤਿ ਕਰੇ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਤਿਜੁਗ ਸਾਚਾ ਮਾਰਗ ਲਾ। ਕਲਜੁਗ ਝੂਠਾ ਖੇਲ ਮਿਟਾ। ਸੋਹੰ ਸਾਚਾ ਸ਼ਬਦ ਪ੍ਰਭ ਅਬਿਨਾਸ਼ੀ ਜਾਏ ਚਲਾ। ਊਚ ਨੀਚ ਰਾਓ ਰੰਕ ਇਕ ਧਾਮ ਜਾਏ ਬਹਾ। ਸਤਿਜੁਗ ਸਾਚਾ ਡੰਕ, ਚਾਰ ਵਰਨ ਚਾਰ ਕੁੰਟ ਪ੍ਰਭ ਸਾਚਾ ਜਾਏ ਵਜਾ। ਮਾਤਲੋਕ ਏਕਾ ਅੰਕ, ਨਿਹਕਲੰਕ ਤੇਰਾ ਨਾਂ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੂਸਰ ਕੋਈ ਨਾ। ਸਤਿਜੁਗ ਪ੍ਰਭ ਜਨਮ ਦਵਾਇਆ। ਮਾਤਲੋਕ ਵਿਚ ਟਿਕਾਇਆ।
ਸਾਚਾ ਮਾਣ ਵਿਚ ਜਗਤ ਦਵਾਇਆ। ਧਰਤ ਮਾਤ ਦੀ ਗੋਦ ਸਵਾਇਆ। ਨਿਹਕਲੰਕ ਅਵਤਾਰ ਨਰ, ਸਾਚਾ ਪਿਤ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਪਾਇਆ। ਸਤਿਜੁਗ ਸਾਚੇ ਜਨਮ ਦਵਾ। ਸਤਿਜੁਗ ਸਾਚਾ ਮਾਰਗ ਲਾ। ਸੋਹੰ ਸਾਚਾ ਸ਼ਬਦ ਚਲਾ। ਊਚ ਨੀਚ ਦਾ ਭੇਦ ਮਿਟਾ। ਰਾਜਾ ਰਾਣਾ ਤਖ਼ਤੋਂ ਲਾਹ। ਰਾਓ ਰੰਕ ਇਕ ਕਰਾ। ਸੋਹੰ ਸ਼ਬਦ ਸਰਬ ਵਰਤਾ। ਬਾਕੀ ਸਰਬ ਨਸ਼ਟ ਕਰਾ। ਸਾਚਾ ਦਰ ਇਕ ਵਖਾ। ਜੋਤ ਸਰੂਪੀ ਸਾਚਾ ਦੀਪ ਪ੍ਰਭ ਆਤਮ ਜਾਏ ਜਗਾ। ਸਤਿਜੁਗ ਜੀਆਂ ਪ੍ਰਭ ਸੋਹੰ ਨਾਮ ਜਾਏ ਜਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਧੇਰ ਜਾਏ ਮਿਟਾ। ਸਤਿਜੁਗ ਸਾਚਾ ਮਾਤ ਉਪਜਾਇਆ। ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਇਆ। ਸੋਹੰ ਸਾਚਾ ਦਾਨ ਪ੍ਰਭ ਸਾਚੇ ਝੋਲੀ ਪਾਇਆ। ਵਡ ਬਲੀ ਬਲਵਾਨ ਨਿਹਕਲੰਕ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਣ ਦਵਾਇਆ। ਸਤਿਜੁਗ ਸਾਚਾ ਮਾਤ ਧਰ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਵਰ। ਚਾਰ ਵਰਨ ਪ੍ਰਭ ਜਾਏ ਇਕ ਕਰ। ਏਕਾ ਸਰਨ ਦਿਸਾਏ ਨਿਹਕਲੰਕ ਅਵਤਾਰ ਨਰ। ਦੂਸਰ ਕੋਈ ਰਹਿਣ ਨਾ ਪਾਏ, ਪ੍ਰਭ ਸਾਚਾ ਅੰਤ ਜਾਏ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਦਿਸਾਏ ਏਕਾ ਦਰ । ਸਾਚਾ ਪ੍ਰਭ ਸਚ ਦਰਬਾਰ। ਚਾਰ ਵਰਨ ਆਏ ਪ੍ਰਭ ਚਰਨ ਦਵਾਰ। ਰਾਓ ਉਮਰਾਓ ਪ੍ਰਭ ਕਰੇ ਖ਼ੁਆਰ। ਅੰਤਕਾਲ ਕਲ ਪ੍ਰਭ ਪਾਏ ਸਾਰ। ਏਕਾ ਜੋਤ ਜਗਾਏ ਨਿਹਕਲੰਕ ਨਰਾਇਣ ਨਰ ਅਵਤਾਰ। ਚਾਰ ਵਰਨ ਦਿਸਾਏ ਪ੍ਰਭ ਸਾਚਾ ਨਿਹਕਲੰਕ ਦਰ ਹਰਿ ਕਾ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਜਾਮਾ ਧਾਰ। ਸਾਚਾ ਪ੍ਰਭ ਸਚ ਦਰਬਾਰੀ। ਰਾਣਿਆਂ ਮਹਾਰਾਣਿਆਂ ਪ੍ਰਭ ਸਾਚਾ ਕਰੇ ਖ਼ੁਆਰੀ। ਨਿਮਾਣਿਆਂ ਨਿਤਾਣਿਆਂ ਪ੍ਰਭ ਦੇਵੇ ਜੋਤ ਅਧਾਰੀ। ਸਤਿਜੁਗ ਸਾਚੇ ਪ੍ਰਭ ਅਨਾਥਾਂ ਦੇਵੇ ਸਚੀ ਸਿਕਦਾਰੀ। ਸੋਹੰ ਸ਼ਬਦ ਜੋ ਜਨ ਹਿਰਦੇ ਵਾਚੇ, ਪ੍ਰਭ ਆਤਮ ਜੋਤ ਕਰੇ ਉਜਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਸਤਿਜੁਗ ਸਾਚੇ ਜਨਮ ਦਵਾਇਆ। ਵਿਚ ਮਾਤ ਪ੍ਰਭ ਵਡਿਆਇਆ। ਸਚ ਸਚ ਸਚ ਪ੍ਰਭ ਸਾਚੇ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਦਵਾਇਆ। ਸੋਹੰ ਸ਼ਬਦ ਪ੍ਰਭ ਭਰੇ ਭੰਡਾਰਾ। ਸੋਹੰ ਵਰਤੇ ਵਿਚ ਸੰਸਾਰਾ। ਸੋਹੰ ਦਿਸਾਵੇ ਹਰਿ ਕਾ ਦਵਾਰਾ। ਸੋਹੰ ਗਾਵੇ ਜੀਵ ਅੰਤ ਪਾਵੇ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦੀ ਪਾਵੇ ਸਾਰਾ। ਸੋਹੰ ਸਾਚਾ ਸ਼ਬਦ ਚਲਾਇਆ। ਸੋਹੰ ਸਾਚੀ ਧੁਨ ਉਪਜਾਇਆ। ਸੋਹੰ ਆਤਮ ਸੁੰਨ ਖੁਲ੍ਹਾਇਆ। ਰਸਨਾ ਸੋਹੰ ਜਪ ਜਪ ਜੀਵ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਸੋਹੰ ਸ਼ਬਦ ਪ੍ਰਭ ਦੇਵੇ ਦਾਤ। ਸੋਹੰ ਦੇਵੇ ਪ੍ਰਭ ਸਾਚੀ ਕਰਾਮਾਤ । ਸੋਹੰ ਸ਼ਬਦ ਕਰੇ ਪਰਕਾਸ਼, ਜਿਉਂ ਦੀਪਕ ਅੰਧੇਰੀ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚੀ ਦਾਤ। ਸੋਹੰ ਸ਼ਬਦ ਸਰਬ ਗੁਣ। ਸੋਹੰ ਸ਼ਬਦ ਉਪਜਾਵੇ ਸਾਚੀ ਧੁਨ। ਸੋਹੰ ਸ਼ਬਦ ਗੁਰਮੁਖ ਸਾਚੇ ਸਚ ਕੰਨ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੁਣਾਏ ਉਪਜਾਏ ਜਣਾਏ ਚੁਣ ਚੁਣ। ਸੋਹੰ ਸ਼ਬਦ ਪ੍ਰਭ ਜਿਸ ਜਨ ਜਣਾਇਆ। ਪ੍ਰਭ ਅਬਿਨਾਸ਼ੀ ਆਪਣਾ ਭੇਦ ਮਿਟਾਇਆ। ਗੁਰਮੁਖ ਸਾਚੇ ਸੁਰਤ ਸ਼ਬਦ ਦਾ ਮੇਲ ਮਿਲਾਇਆ। ਘਨਕਪੁਰ ਵਾਸੀ ਪਰਗਟ ਜੋਤ, ਜੋਤ ਸਰੂਪੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਸਰਬ ਮਿਟਾਇਆ। ਜੋਤ ਸਰੂਪੀ ਦਰਸ ਦਿਖਾ। ਭਰਮ ਭੁਲੇਖਾ ਸਾਰਾ ਲਾਹ।
ਗੁਰਮੁਖ ਸਾਚੇ ਸਾਚੀ ਜੋਤ ਪਰਗਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਚਰਨ ਲਏ ਲਗਾ। ਗੁਰਮੁਖਾਂ ਪ੍ਰਭ ਚਰਨ ਲਗਾਏ। ਜਨਮ ਜਨਮ ਦੇ ਵਿਛੜੇ ਨਿਹਕਲੰਕ ਮੇਲ ਮਿਲਾਏ। ਸਾਚਾ ਪ੍ਰਭ ਸਾਚੀ ਦਰਗਹਿ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਸਦ ਹੋਏ ਸਹਾਏ। ਭਗਤ ਜਨਾਂ ਪ੍ਰਭ ਸਦਾ ਸਹਾਇਆ। ਵੇਲੇ ਅੰਤ ਦਰਗਾਹ ਸਾਚੀ ਮਾਣ ਦਵਾਇਆ। ਗੁਰਮੁਖ ਸਾਚੇ ਪਰਗਟ ਜੋਤ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਗੁਰਸਿਖ ਬਹਾਇਆ। ਗੁਰਮੁਖ ਸਾਚੇ ਧਾਮ ਨਿਆਰਾ। ਪਾਰਬ੍ਰਹਮ ਖੇਲ ਅਪਾਰਾ। ਏਕਾ ਜੋਤ ਜਗੇ ਗਿਰਧਾਰਾ। ਗੁਰਮੁਖ ਵਿਰਲਾ ਦੇਖੇ ਕਰ ਵਿਚਾਰਾ। ਜੋਤ ਸਰੂਪ ਜੋਤ ਨਿਰੰਜਣ, ਨਿਹਕਲੰਕ ਨਰ ਨਰਾਇਣ ਅਵਤਾਰਾ। ਸਾਚੀ ਜੋਤ ਸਦ ਆਕਾਰੇ। ਸਚਖੰਡ ਸਚਾ ਦਰਬਾਰੇ। ਧਰੇ ਜੋਤ ਨਿਹਕਲੰਕ ਅਵਤਾਰੇ। ਗੁਰਮੁਖ ਸਾਚੇ ਸੋਹਣ ਗੁਰਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਤੇਰੇ ਪਨਿਹਾਰੇ। ਸਚਖੰਡ ਧਾਮ ਨਿਆਰਾ। ਪਾਰਬ੍ਰਹਮ ਜੋਤ ਜਗੇ ਅਪਾਰਾ। ਜੋਤ ਸਰੂਪੀ ਪਸਰ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਤੇਰਾ ਸਚ ਦਵਾਰਾ। ਸਚਖੰਡ ਪ੍ਰਭ ਸਚ ਦਵਾਰ। ਏਕਾ ਜੋਤ ਜਗੇ ਅਪਾਰ। ਏਕਾ ਉਪਜੇ ਸਾਚੀ ਧੁਨਕਾਰ। ਗੁਰਮੁਖ ਸਾਚੇ ਪ੍ਰਭ ਜਾਏ ਤਾਰ। ਸਾਚਾ ਧਾਮ ਪ੍ਰਭ ਉਪਜਾਇਆ। ਭਗਤ ਜਨਾਂ ਪ੍ਰਭ ਦੇ ਵਸਾਇਆ। ਪ੍ਰਭ ਆਪਣਾ ਭੇਦ ਆਪ ਚੁਕਾਇਆ। ਜੋਤ ਸਰੂਪੀ ਪਰਗਟ ਜੋਤ, ਮਹਾਰਾਜ ਸ਼ੇਰ ਸਿੰਘ ਗੁਰਮੁਖ ਸਾਚੇ ਭੇਵ ਖੁਲ੍ਹਾਇਆ। ਗੁਰਮੁਖ ਸਾਚੇ ਭੇਦ ਖੁਲ੍ਹਾ। ਜੋਤ ਸਰੂਪੀ ਮੇਲ ਮਿਲਾ। ਵੇਲੇ ਅੰਤਕਾਲ ਕਲ ਪ੍ਰਭ ਸਾਚਾ ਹੋਏ ਸਹਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸਾਚਾ ਨਾਮ ਜਾਮ ਜਾਏ ਪਿਲਾ। ਸੋਹੰ ਨਾਮ ਸਦਾ ਖੁਮਾਰੀ। ਗੁਰਮੁਖ ਆਤਮ ਹੋਏ ਉਜਿਆਰੀ। ਅੰਮ੍ਰਿਤ ਵਰਖੇ ਪ੍ਰਭ ਸਾਚਾ ਕਿਰਪਾ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਸਚਖੰਡ ਦਵਾਰੀ। ਦੇਵੇ ਦਰਸ ਪ੍ਰਭ ਅਬਿਨਾਸ਼ਾ। ਗੁਰਮੁਖ ਸਾਚੇ ਕੀਆ ਵਾਸਾ। ਸੋਹੰ ਸ਼ਬਦ ਚਲਾਵੇ ਜਪਾਵੇ ਸਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਚਰਨ ਪ੍ਰੀਤ ਸਾਚੀ ਰਹਿਰਾਸਾ। ਚਰਨ ਪ੍ਰੀਤ ਜੋ ਜਨ ਕਮਾਏ। ਮਾਤ ਗਰਭ ਵਿਚ ਫੇਰ ਨਾ ਆਏ। ਲੱਖ ਚੁਰਾਸੀ ਗੇੜ ਚੁਕਾਏ। ਜੋਤ ਸਰੂਪੀ ਪਰਗਟ ਜੋਤ, ਵੇਲੇ ਅੰਤ ਲਏ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਗੁਰਮੁਖ ਸਾਚੇ ਜੋਤ ਜਗਾਏ। ਗੁਰਸਿਖ ਸਾਚਾ ਜੋਤ ਮਿਲਾਇਆ। ਪ੍ਰਭ ਅਬਿਨਾਸ਼ੀ ਕਰਮ ਕਮਾਇਆ। ਜਨਮ ਮਰਨ ਦਾ ਗੇੜ ਚੁਕਾਇਆ। ਆਪ ਆਪਣੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਧਾਮ ਬਹਾਇਆ। ਗੁਰਮੁਖ ਸਾਚੇ ਸਚ ਧਾਮ ਬਹਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਆਪ ਆਪਣੇ ਵਿਚ ਸਮਾਏ। ਗੁਰਮੁਖ ਸਾਚਾ ਨਾ ਮਰੇ ਨਾ ਆਏ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਿਰ ਘਰ ਨਿਵਾਸ ਰਖਾਏ। ਗੁਰਮੁਖਾਂ ਥਿਰ ਘਰ ਬਹਾਇਆ। ਪ੍ਰਭ ਸਾਚੇ ਸਿਰ ਹੱਥ ਟਿਕਾਇਆ। ਬੈਕੁੰਠ ਨਿਵਾਸੀ ਵਿਚ ਬੈਕੁੰਠ ਨਿਵਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਧਾਮ ਬਹਾਇਆ । ਗੁਰਮੁਖਾਂ ਹਰਿ ਦਰ ਧਾਮ ਨਿਆਰਾ। ਜੋਤ ਸਰੂਪ ਦੀਪਕ ਉਜਿਆਰਾ। ਪ੍ਰਭ ਸਾਚੇ ਸਚ ਚਰਨ ਬਲਿਹਾਰਾ। ਆਦਿ ਅੰਤ ਪ੍ਰਭ ਏਕੰਕਾਰਾ । ਮਾਤਲੋਕ ਜੁਗੋ ਜੁਗ ਪ੍ਰਭ ਸਾਚਾ ਲਏ ਅਵਤਾਰਾ। ਜੋਤ ਸਰੂਪ ਪ੍ਰਭ ਅਬਿਨਾਸ਼ੀ, ਆਪਣਾ ਆਪ ਪਸਰ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਕਰਨ ਵਿਚਾਰਾ। ਕਲਜੁਗ ਜੀਵ ਨਾ ਕਰੇ ਵਿਚਾਰ।
ਅੰਤਕਾਲ ਕਲ ਹੋਇਣ ਖੁਆਰ। ਸੋਹੰ ਸ਼ਬਦ ਪ੍ਰਭ ਸਾਚੀ ਮਾਰੀ ਮਾਰ। ਮਦਿਰਾ ਮਾਸ ਰਸਨਾ ਕੀਆ ਆਹਾਰ। ਵੇਲੇ ਅੰਤ ਮਾਨਸ ਜਨਮ ਗਏ ਕਲ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਦੁਸ਼ਟ ਦੁਰਾਚਾਰ। ਕਲਜੁਗ ਜੀਵ ਆਤਮ ਅੰਧ। ਬੇਮੁਖ ਜੀਵਾਂ ਭਾਗ ਹੋਏ ਮੰਦ। ਮਦਿਰਾ ਮਾਸ ਰਸਨਾ ਲਾਇਆ ਗੰਦ। ਆਤਮ ਗਵਾਇਆ ਪ੍ਰਭ ਸਾਚੇ ਕਾ ਸਾਚਾ ਅਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਏ ਜੀਵ ਉਪਜੇ ਪਰਮਾਨੰਦ। ਰਸਨਾ ਜਪ ਆਤਮ ਰਸ ਪਾਓ। ਆਤਮ ਸਾਚੀ ਜੋਤ ਜਗਾਓ। ਭਰਮ ਭੁਲੇਖਾ ਸਾਰਾ ਲਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਚ ਸਰਨ ਰਖਾਓ। ਪ੍ਰਭ ਸਰਨ ਜੋ ਜਨ ਆਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਪਤਤ ਪਾਪੀ ਪ੍ਰਭ ਲਏ ਤਰਾਏ। ਜੋ ਜਨ ਆਏ ਚਰਨੀ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜਿਆਂ ਕਲ ਮੇਲ ਮੇਲ ਮਿਲਾਏ। ਵਿਛੜਿਆਂ ਪ੍ਰਭ ਮੇਲ ਮਿਲਾਇਆ। ਆਤਮ ਸਾਚਾ ਦੀਪ ਜਗਾਇਆ। ਅਗਿਆਨ ਅੰਧੇਰ ਸਰਬ ਮਿਟਾਇਆ। ਏਕਾ ਚਰਨ ਧਿਆਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਇਆ। ਜੋ ਜਨ ਆਏ ਪ੍ਰਭ ਸਰਨਾਏ। ਪ੍ਰਭ ਅਬਿਨਾਸ਼ੀ ਹੋਏ ਸਹਾਏ। ਆਤਮ ਸਾਚੀ ਜੋਤ ਜਗਾਏ। ਜੋਤ ਸਰੂਪੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਏ। ਜਿਸ ਜਨ ਪ੍ਰਭ ਭੇਦ ਖੁਲ੍ਹਾਇਆ। ਅਗਿਆਨ ਅੰਧੇਰ ਸਰਬ ਮਿਟਾਇਆ। ਆਤਮ ਸਾਚਾ ਦੀਪ ਜਗਾਇਆ। ਸੋਹੰ ਸ਼ਬਦ ਧੁਨ ਉਪਜਾਇਆ। ਸਾਚਾ ਰਾਗ ਪ੍ਰਭ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਦ ਆਪ ਵਜਾਇਆ। ਸਾਚਾ ਨਾਦ ਪ੍ਰਭ ਵਜਾਏ। ਆਤਮ ਸੁੰਨ ਖੋਲ੍ਹ ਵਖਾਏ। ਏਕਾ ਧੁਨ ਆਪ ਉਪਜਾਏ। ਗੁਰਮੁਖਾਂ ਪ੍ਰਭ ਚਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ। ਗੁਰਮੁਖ ਆਇਣ ਪ੍ਰਭ ਚਰਨ ਦਵਾਰ। ਸੋਹੰ ਸਾਚਾ ਸ਼ਬਦ ਪ੍ਰਭ ਦੇਵੇ ਨਾਮ ਅਧਾਰ। ਸਾਚਾ ਪ੍ਰਭ ਸਚ ਭਰੇ ਭੰਡਾਰ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ । ਆਤਮ ਦੇਵੇ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਨਿਰਾਧਾਰ। ਜੋਤ ਸਰੂਪ ਜਗਤ ਪਿਤ ਆਏ। ਆਪ ਆਪਣਾ ਭੇਦ ਛੁਪਾਏ। ਕਲਜੁਗ ਜੀਵ ਪ੍ਰਭ ਲਏ ਭੁਲਾਏ। ਗੁਰਮੁਖ ਸਾਚੇ ਪ੍ਰਭ ਬਾਹੋਂ ਪਕੜ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ। ਜੋਤ ਸਰੂਪ ਪ੍ਰਭ ਦਰਸ ਦਿਖਾਇਆ । ਗੁਰਮੁਖ ਸਾਚਾ ਸਚ ਮਾਰਗ ਲਾਇਆ । ਏਕਾ ਧੁਨ ਸੋਹੰ ਸਾਚਾ ਰਾਗ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇਆ। ਜੋਤ ਜੋਤ ਜੋਤ ਪ੍ਰਭ ਜੋਤ ਧਾਰੇ। ਜੋਤ ਜੋਤ ਜੋਤ ਪ੍ਰਭ ਜੋਤ ਪਸਾਰੇ। ਜੋਤ ਜੋਤ ਜੋਤ ਪ੍ਰਭ ਜੋਤ ਨਿਰੰਕਾਰੇ। ਜੋਤ ਜੋਤ ਜੋਤ ਪ੍ਰਭ ਮਾਤਲੋਕ ਜੋਤ ਆਕਾਰੇ। ਜੋਤ ਜੋਤ ਜੋਤ ਪ੍ਰਭ ਜੋਤ ਸਰੂਪ ਵਰਤੇ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰੇ। ਜੋਤ ਜੋਤ ਜੋਤ ਪ੍ਰਭ ਜੋਤ ਜਗਾਈ। ਮਾਤਲੋਕ ਵਿਚ ਖੇਲ ਰਚਾਈ। ਰਮਈਆ ਰਾਮ ਘਨਈਏ ਸ਼ਾਮ ਆਪਣੀ ਕਲ ਪਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਈ। ਏਕਾ ਜੋਤ ਰਾਮ ਅਵਤਾਰਾ। ਏਕਾ ਜੋਤ ਕ੍ਰਿਸ਼ਨ ਮੁਰਾਰਾ। ਏਕਾ ਜੋਤ ਜਗਤ ਵਰਤਾਰਾ। ਏਕਾ ਜੋਤ ਜਗਤ ਆਕਾਰਾ। ਏਕਾ ਜੋਤ ਏਕਾ ਰੰਗ ਰਵੇ ਕਰਤਾਰਾ। ਜੋਤ ਸਰੂਪੀ ਪਰਗਟ ਜੋਤ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਕਲ ਜਾਮਾ ਧਾਰ। ਸ੍ਰਿਸ਼ਟ ਸਬਾਈ ਕਰੇ ਖੁਆਰ। ਚਾਰ ਕੁੰਟ
ਕਰਾਏ ਹਾਹਾਕਾਰ। ਜਨ ਭਗਤਾਂ ਦੇਵੇ ਸੋਹੰ ਸ਼ਬਦ ਅਧਾਰ। ਰਸਨ ਜਪਾਏ ਕਰਾਏ ਜੈ ਜੈ ਜੈਕਾਰ ਗੁਰਮੁਖ ਸਾਚੇ ਸੋਹਣ ਤੇਰੇ ਚਰਨ ਦਵਾਰ। ਭਗਤ ਵਛਲ ਆਪ ਗਿਰਧਾਰ। ਜਨ ਭਗਤਾਂ ਪ੍ਰਭ ਜਾਏ ਤਾਰ। ਸਦਾ ਸਦਾ ਪ੍ਰਭ ਸਾਚਾ ਜਾਏ ਪੈਜ ਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਜਾਮਾ ਧਾਰ। ਕਲਜੁਗ ਪ੍ਰਭ ਜਾਮਾ ਧਾਰ। ਅਚਰਜ ਖੇਲ ਕਰੇ ਕਰਤਾਰ। ਜੋਤ ਸਰੂਪ ਰਹੇ ਨਿਰਾਧਾਰ। ਸੋਹੰ ਸ਼ਬਦ ਚਲਾਵੇ ਖੰਡਾ ਦੋ ਧਾਰ। ਸ੍ਰਿਸ਼ਟ ਸਬਾਈ ਕਰੇ ਖੁਆਰ। ਸਚ ਘਰ ਵਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰ। ਮਾਤਲੋਕ ਪ੍ਰਭ ਜਾਮਾ ਧਾਰੇ। ਦੁਸ਼ਟ ਦੁਰਾਚਾਰ ਪ੍ਰਭ ਆਪ ਸੰਘਾਰੇ। ਭਗਤ ਜਨਾਂ ਪ੍ਰਭ ਪਾਰ ਉਤਾਰੇ। ਸਾਚੀ ਜੋਤ ਕਰੇ ਆਤਮ ਉਜਿਆਰੇ। ਜੋਤ ਸਰੂਪੀ ਵਿਚ ਪਸਾਰੇ। ਨਜ਼ਰੀ ਆਵੇ ਨੈਣ ਮੁੰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰੇ। ਨਰਾਇਣ ਨਰ ਕਲ ਜਾਮਾ ਧਾਰ। ਕਲਜੁਗ ਜੀਵਾਂ ਕਰੇ ਖ਼ੁਆਰ। ਦੁਸ਼ਟ ਦੁਰਾਚਾਰਾਂ ਸੋਹੰ ਮਾਰੇ ਸਾਚੀ ਮਾਰ। ਆਪ ਬੈਠ ਅਡੋਲ ਰਹੇ ਗਿਰਧਾਰ। ਅਗਨ ਜੋਤ ਜਗਤ ਜਲਾਏ, ਮਹਾਰਾਜ ਸ਼ੇਰ ਸਿੰਘ ਨਰਾਇਣ ਨਰ ਅਵਤਾਰ। ਅਗਨ ਜੋਤ ਜਗਤ ਜਲਾਇਆ। ਚਾਰ ਕੁੰਟ ਪ੍ਰਭ ਸਾਚੇ ਹਾਹਾਕਾਰ ਮਚਾਇਆ। ਆਪ ਬੈਠ ਅਡੋਲ ਪ੍ਰਭ ਸਾਰਾ ਜਗਤ ਡੁਲਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਇਆ। ਘਨਕਪੁਰੀ ਪ੍ਰਭ ਜਾਮਾ ਧਾਰ। ਕਿਰਪਾ ਕਰੇ ਭਗਤ ਗਿਰਧਾਰ। ਗੁਰਮੁਖ ਚਲ ਆਇਣ ਨਿਹਕਲੰਕ ਤੇਰੇ ਦਰਬਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਜੋਤ ਕਰੇ ਆਕਾਰ। ਗੁਰਮੁਖ ਆਤਮ ਜੋਤ ਆਕਾਰੀ। ਦੇਵੇ ਦਰਸ ਪ੍ਰਭ ਨੈਣ ਮੁੰਧਾਰੀ। ਸਾਚੀ ਜੋਤ ਪ੍ਰਭ ਪਸਰ ਪਸਾਰੀ। ਬੇਮੁਖ ਜੀਵਾਂ ਕਲਜੁਗ ਆਤਮ ਹੋਈ ਅੰਧ ਅੰਧਿਆਰੀ । ਦਿਸ ਨਾ ਆਵੇ ਜੋਤ ਸਰੂਪ ਪ੍ਰਭ ਕ੍ਰਿਸ਼ਨ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਾਏ ਪੈਜ ਸਵਾਰੀ। ਭਗਤ ਜਨਾਂ ਪ੍ਰਭ ਤਾਰਨਹਾਰਾ। ਆਪ ਆਪਣਾ ਬਿਰਦ ਸੰਭਾਰਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ। ਵਰਤੇ ਵਰਤਾਏ ਕਰੇ ਕਰਾਏ ਵਿਚ ਸੰਸਾਰਾ। ਜਗਤ ਭੁਲਾਵੇ ਰੁਲਾਵੇ ਕਰੇ ਖੁਆਰਾ। ਗੁਰਮੁਖ ਤਰਾਵੇ ਚਰਨ ਲਗਾਵੇ, ਦੇਵੇ ਨਾਮ ਅਧਾਰਾ। ਸਾਚੇ ਮਾਰਗ ਪਾਵੇ, ਸੋਹੰ ਸਾਚਾ ਨਾਮ ਜਪਾਵੇ, ਅੰਤਕਾਲ ਪ੍ਰਭ ਸਾਚਾ ਦੇਵੇ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਕਲ ਬਣਤ ਬਣਾਏ। ਕਲਜੁਗ ਜੀਵਾਂ ਮਾਇਆ ਪਾਏ। ਝੂਠੇ ਧੰਦੇ ਸ੍ਰਿਸ਼ਟ ਭੁਲਾਏ। ਗੁਰਮੁਖ ਸਾਚੇ ਪ੍ਰਭ ਬੂਝ ਬੁਝਾਏ। ਆਪ ਆਪਣਾ ਭੇਦ ਜਣਾਏ। ਜੋਤ ਨਿਰੰਜਣ ਵਿਚ ਮਾਤ ਦੇ ਆਏ। ਅਨਾਥਾਂ ਹੇਤ ਪ੍ਰਭ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਬਣਤ ਬਣਾਏ। ਏਕਾ ਜੋਤ ਰਮਈਆ ਰਾਮਾ। ਸਾਵਲ ਕਾਹਨ ਘਨਈਆ ਸ਼ਾਮਾ। ਨਿਹਕਲੰਕ ਜੋਤ ਸਰੂਪੀ ਪਹਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਵਡ ਦਾਨੀ ਦਾਨਾ। ਸੋਹੰ ਸ਼ਬਦ ਪ੍ਰਭ ਵਰਤਾਏ। ਜੋ ਜਨ ਆਏ ਸੇਵ ਕਮਾਏ। ਆਤਮ ਤ੍ਰਿਖਾ ਸਰਬ ਮਿਟਾਏ। ਬੂੰਦ ਸਵਾਂਤੀ ਮੁਖ ਚੁਆਏ। ਆਤਮ ਅੰਮ੍ਰਿਤ ਮੇਘ ਵਰਸਾਏ। ਆਤਮ ਸਾਂਤਕ ਸਤਿ ਸਤਿ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਦਰਸ਼ਨ ਪਾਏ। ਕਰ ਦਰਸ ਆਤਮ ਤ੍ਰਿਪਤਾਸਿਆ। ਅਗਿਆਨ ਅੰਧੇਰ ਸਰਬ ਵਿਨਾਸਿਆ। ਗੁਰਮੁਖ ਸਾਚੇ ਆਤਮ ਸਾਚਾ ਦੀਪ ਪਰਕਾਸਿਆ। ਗੁਰਚਰਨ ਪ੍ਰੀਤੀ ਕਲਜੁਗ ਸਾਚੀ ਰਹਿਰਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਦਾਸਨ ਦਾਸਿਆ।
ਭਗਤ ਜਨਾਂ ਪ੍ਰਭ ਦਾਸਨ ਦਾਸਾ। ਸਾਚਾ ਪ੍ਰਭ ਸਦ ਰੱਖੇ ਵਿਚ ਵਾਸਾ। ਸਾਚੀ ਜੋਤ ਧਰੇ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਪੂਰਨ ਆਸਾ। ਸਰਬ ਜਨਾਂ ਪ੍ਰਭ ਆਸਾ ਪੂਰ। ਜੋ ਜਨ ਆਏ ਚਰਨ ਹਜ਼ੂਰ। ਸੋਹੰ ਸਾਚਾ ਦੇਵੇ ਨਾਮ ਸਰੂਰ। ਪ੍ਰਭ ਅਬਿਨਾਸ਼ੀ ਆਤਮ ਕਰੇ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹਿਰਦੇ ਵਸੇ ਨਾ ਜਾਣੋ ਦੂਰ। ਗੁਰਮੁਖ ਸਾਚੇ ਸਚ ਰੰਗ ਮਾਣਿਆ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆ। ਕਲਜੁਗ ਹੋਏ ਸੁਘੜ ਸਿਆਣਿਆ। ਜੋ ਜਨ ਚਲੇ ਪ੍ਰਭ ਕੇ ਭਾਣਿਆ। ਬੇਮੁਖ ਜੀਵਾਂ ਪ੍ਰਭ ਭੁੰਨੇ ਜਿਉਂ ਭਠਿਆਲੇ ਦਾਣਿਆ। ਤਖ਼ਤੋਂ ਲਾਹੇ ਪ੍ਰਭ ਰਾਜੇ ਰਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਰਲੇ ਗੁਰਮੁਖ ਪਛਾਣਿਆ। ਗੁਰਮੁਖ ਜਾਣੇ ਜਿਸ ਪ੍ਰਭ ਜਣਾਏ। ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਏ। ਦੇ ਦਰਸ ਪਰਗਟ ਜੋਤ ਪ੍ਰਭ ਆਤਮ ਚਿੰਤ ਮਿਟਾਏ। ਵਿਚੋਂ ਜਾਏ ਹਉਮੇ ਸੋਗ, ਪ੍ਰਭ ਆਤਮ ਸਾਚੀ ਜੋਤ ਜਗਾਏ। ਦੇਵੇ ਦਰਸ ਪ੍ਰਭ ਅਮੋਘ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜਨ ਦਇਆ ਕਮਾਏ। ਪ੍ਰਭ ਸਾਚੇ ਕੀ ਸਾਚੀ ਸਰਨਾ। ਪ੍ਰਭ ਅਬਿਨਾਸ਼ੀ ਕਲ ਵਿਰਲੇ ਗੁਰਮੁਖ ਵਰਨਾ। ਚਰਨ ਲਾਗ ਪ੍ਰਭ ਸਾਚੇ ਸਾਧ ਸੰਗਤ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਧਰਨੀ ਧਰਨਾ। ਦੇਵੇ ਦਰਸ ਗੁਰ ਗੋਪਾਲਾ । ਭਗਤ ਜਨਾਂ ਪ੍ਰਭ ਸਦਾ ਰਖਵਾਲਾ। ਆਦਿ ਜੁਗਾਦਿ ਸਦਾ ਪ੍ਰਿਤਪਾਲਾ। ਸੋਹੰ ਨਾਮ ਆਤਮ ਦੇਵੇ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਆਪ ਰਖਵਾਲਾ। ਸੋਹੰ ਨਾਮ ਪ੍ਰਭ ਦਵਾਏ। ਸਚ ਵਸਤ ਪ੍ਰਭ ਝੋਲੀ ਪਾਏ। ਰਸਨਾ ਜਪ ਜਪ ਜਪ ਜੀਵ ਆਤਮ ਰਸ ਉਪਜਾਏ। ਸਾਚਾ ਨਾਮ ਆਤਮ ਰਸ ਪੀਵ, ਆਤਮ ਤ੍ਰਿਖਾ ਮਿਟਾਏ। ਆਤਮ ਬੁਝੀ ਜਗਾਏ ਦੀਵ, ਅਗਿਆਨ ਅੰਧੇਰ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਜੋਤ ਸਰੂਪੀ ਦਰਸ ਦਿਖਾ ਕੇ। ਗੁਰਮੁਖ ਸਾਚੇ ਮੇਲ ਮਿਲਾ ਕੇ। ਕਲ ਮਾਰਗ ਪ੍ਰਭ ਸਾਚੇ ਜਾਏ ਲਾ ਕੇ। ਸੋਹੰ ਸਾਚਾ ਨਾਮ ਨਿਧਾਨ, ਪ੍ਰਭ ਰਸਨਾ ਜਾਏ ਜਪਾ ਕੇ। ਸਾਚਾ ਮੇਲ ਭਗਤ ਭਗਵਾਨ, ਜੋਤ ਸਰੂਪੀ ਜਾਏ ਕਰਾ ਕੇ। ਏਕਾ ਬਖ਼ਸ਼ੇ ਚਰਨ ਧੂੜ, ਗੁਰ ਜਾਏ ਚਰਨ ਲਗਾ ਕੇ। ਸੋਹੰ ਦੇਵੇ ਵਡ ਦਾਨੀ ਦਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਭੇਖ ਦਿਖਾ ਕੇ। ਜੋਤ ਸਰੂਪੀ ਧਰਿਆ ਭੇਖ। ਕਲਜੁਗ ਜੀਵ ਰਹੇ ਵੇਖਾ ਵੇਖ। ਅੰਤ ਮਿਟਾਏ ਪ੍ਰਭ ਕਾਇਆ ਝੂਠੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਸਾਚੇ ਲੇਖ। ਸਾਚਾ ਪ੍ਰਭ ਲੇਖ ਲਿਖਾ ਕੇ। ਜੋਤ ਸਰੂਪੀ ਭੇਖ ਵਟਾ ਕੇ। ਥਿਰ ਘਰ ਵਾਸੀ ਵਿਚ ਮਾਤ ਦੇ ਆ ਕੇ। ਆਕਾਸ਼ ਪਾਤਾਲ ਤਜਾਏ ਵਿਚ ਵਰਭੰਡ ਆਪ ਸਮਾ ਕੇ। ਸਰਬ ਖੰਡ ਪ੍ਰਭ ਜੋਤ ਜਗਾ ਕੇ। ਬੇਮੁਖ ਜੀਵਾਂ ਅੰਧ ਕਰਾ ਕੇ। ਸੋਹੰ ਸ਼ਬਦ ਪ੍ਰਭ ਡੰਨ ਲਗਾ ਕੇ। ਗੁਰਮੁਖ ਸਾਚੇ ਪਰਗਟ ਜੋਤ ਪ੍ਰਭ ਟੁੱਟੀ ਗੰਢੇ ਆ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜਿਆਂ ਕਲ ਮੇਲ ਮਿਲਾ ਕੇ। ਵਿਛੜਿਆਂ ਕਲ ਮੇਲ ਮਿਲਾਇਆ। ਸਾਚੇ ਮਾਰਗ ਗੁਰਸਿਖ ਲਾਇਆ। ਸੋਹੰ ਸਾਚਾ ਨਾਮ ਜਪਾਇਆ। ਆਤਮ ਸਾਚੀ ਜੋਤ ਜਗਾਇਆ। ਅਗਿਆਨ ਅੰਧੇਰ ਸਰਬ ਮਿਟਾਇਆ। ਏਕਾ ਦੀਪਕ ਦੇਹ ਧਰਾਇਆ। ਅਨਹਦ ਸਾਚਾ ਰਾਗ ਉਪਜਾਇਆ। ਸ਼ਬਦ ਧੁਨ ਪ੍ਰਭ ਵਜਾਇਆ। ਆਤਮ ਸੁੰਨ ਖੋਲ੍ਹ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਜੋਤ ਸਰੂਪੀ ਦਰਸ ਦਿਖਾਇਆ। ਦਰਸ ਦਿਖਾਏ ਪ੍ਰਭ ਗੁਰਸਿਖ ਪੂਰੇ। ਆਤਮ ਉਤਾਰੇ ਸਗਲ ਵਸੂਰੇ। ਏਕਾ ਸ਼ਬਦ ਅਨਹਦ ਤੂਰੇ। ਸਾਚਾ
ਨਾਮ ਸਦਾ ਸਰੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸਾ ਪੂਰੇ। ਪੂਰਨ ਆਸ ਪ੍ਰਭ ਕਰਾਈ। ਜੋ ਜਨ ਚਲ ਆਏ ਸਰਨਾਈ। ਆਤਮ ਚਿੰਤ ਪ੍ਰਭ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਦਏ ਲਿਖਾਈ। ਲਿਖਿਆ ਲੇਖ ਨਾ ਮੇਟੇ ਕੋਏ। ਪ੍ਰਭ ਸਾਚੇ ਦੀ ਸਾਚੀ ਸੋਏ। ਵੇਖ ਵਖਾਣੇ ਕਰੇ ਸੋ ਹੋਏ। ਕਲਜੁਗ ਜੀਵ ਨਾ ਜਾਣੇ ਕੋਏ। ਜੋਤ ਸਰੂਪ ਪਸਰ ਪਸਾਰ ਪ੍ਰਭ ਤੀਨ ਲੋਏ। ਪਾਤਾਲ ਮਾਤ ਅਕਾਸ਼ ਪ੍ਰਭ ਸਾਚੇ ਦੀ ਸਾਚੀ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਰਗਟ ਹੋਏ। ਜੋਤ ਸਰੂਪੀ ਪ੍ਰਭ ਪਰਕਾਸ਼ੇ। ਜਗਤ ਅੰਧੇਰ ਸਰਬ ਵਿਨਾਸੇ। ਏਕਾ ਜੋਤ ਜਗੇ ਅਬਿਨਾਸੇ। ਚਾਰ ਵਰਨ ਹੋਇਣ ਪ੍ਰਭ ਚਰਨ ਦਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਚਰਨ ਭਰਵਾਸੇ। ਸਾਚਾ ਪ੍ਰਭ ਧੀਰ ਧਰਾਏ। ਚਾਰ ਵਰਨ ਆਏ ਪ੍ਰਭ ਸਰਨਾਏ। ਏਕਾ ਨਾਮ ਰਸਨ ਜਪਾਏ। ਸੋਹੰ ਜੈ ਜੈ ਜੈਕਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਮੁੱਖ ਰਖਾਏ। ਏਕਾ ਸ਼ਬਦ ਜਗਤ ਚਲਾਵਣਾ। ਸੋਹੰ ਸਤਿ ਸਤਿ ਸਤਿ ਵਰਤਾਵਣਾ। ਸਤਿਜੁਗ ਸਾਚਾ ਪ੍ਰਭ ਵਸਾਵਣਾ। ਕਲਜੁਗ ਅੰਧ ਅੰਧੇਰ ਸਰਬ ਮਿਟਾਵਣਾ। ਬੇਮੁਖ ਜੀਵਾਂ ਪ੍ਰਭ ਖਪਾਵਣਾ। ਗੁਰਮੁਖ ਸਾਚੇ ਪ੍ਰਭ ਸਚ ਉਪਜਾਵਣਾ। ਪਹਿਲੀ ਮਾਘ ਲਿਖਿਅ ਲੇਖ, ਪ੍ਰਭ ਸਾਚੇ ਸਤਿ ਵਰਤਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਦ ਸਰਬ ਖੁਲ੍ਹਾਵਣਾ। ਆਪਣਾ ਭੇਦ ਆਪ ਖੁਲ੍ਹਾਏ । ਮਸਤੂਆਣੇ ਪ੍ਰਭ ਚਰਨ ਟਿਕਾਏ। ਸਾਚਾ ਪ੍ਰਭ ਸ਼ਬਦ ਲਿਖਾਏ। ਸੁਰਤ ਸ਼ਬਦ ਦਾ ਮੇਲ ਕਰਾਏ। ਹੰਕਾਰੀਆਂ ਪ੍ਰਭ ਹੰਕਾਰ ਗਵਾਏ। ਆਤਮ ਸਾਚੀ ਜੋਤ ਜਗਾਏ। ਰਾਣਾ ਸੰਗਰੂਰ ਪ੍ਰਭ ਪਕੜ ਉਠਾਏ। ਆਪ ਆਪਣੀ ਸ਼ਰਨੀ ਲਾਏ। ਪਿਛਲੀ ਭੁਲ ਲਏ ਬਖ਼ਸ਼ਾਏ। ਪ੍ਰਭ ਸਾਚਾ ਸਚ ਮਾਰਗ ਲਾਏ। ਸੋਹੰ ਸਾਚਾ ਨਾਮ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਏ। ਰਾਣਾ ਸੰਗਰੂਰ ਪ੍ਰਭ ਚਰਨ ਲਗਾ। ਆਪਣਾ ਭੇਦ ਦਏ ਖੁਲ੍ਹਾ। ਸੋਹੰ ਸ਼ਬਦ ਡੰਕ ਵਜਾ। ਰਾਓ ਰੰਕ ਦਏ ਉਠਾ। ਚਾਰ ਵਰਨ ਪ੍ਰਭ ਦਏ ਸੁਣਾ। ਭੁੱਲੇ ਡੁੱਲੇ ਪ੍ਰਭ ਚਰਨੀ ਡਿੱਗਣ ਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਪਕੜੇ ਬਾਂਹ। ਰਾਣਾ ਸੰਗਰੂਰ ਪ੍ਰਭ ਸਰਨ ਲਗਾਏ। ਮਸਤੂਆਣੇ ਮਾਣ ਦਵਾਏ। ਸਤਿਜੁਗ ਸਾਚਾ ਧਾਮ ਉਪਜਾਏ। ਸੋਹੰ ਸਾਚਾ ਨਾਮ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਏ। ਸਾਚਾ ਪ੍ਰਭ ਭਰਮ ਚੁਕਾਏ। ਜੋਤ ਸਰੂਪੀ ਭੇਦ ਖੁਲ੍ਹਾਏ। ਰਾਣਾ ਸੰਗਰੂਰ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਰਾਣਾ ਸੰਗਰੂਰ ਪ੍ਰਭ ਚਰਨੀ ਆਇਆ। ਚਰਨ ਧੂੜ ਲੈ ਮਸਤਕ ਲਾਇਆ। ਪ੍ਰਭ ਅਬਿਨਾਸ਼ੀ ਨਜ਼ਰੀ ਆਇਆ। ਰੰਕਾਂ ਵਿਚ ਪ੍ਰਭ ਰੰਕ ਸਮਾਇਆ। ਏਕਾ ਅੰਕ ਏਕਾ ਡੰਕ ਪ੍ਰਭ ਦੇ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਇਆ। ਰਾਣਾ ਸੰਗਰੂਰ ਪ੍ਰਭ ਸੇਵ ਕਮਾਏ। ਸਾਚਾ ਦਰ ਸਾਚਾ ਘਰ ਪ੍ਰਭ ਅਬਿਨਾਸ਼ੀ ਪਾਏ। ਸਾਚਾ ਪ੍ਰਭ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵਾ ਲਾਏ। ਸਾਚਾ ਪ੍ਰਭ ਕਰਮ ਕਮਾਵਣਾ। ਰਾਣਾ ਸੰਗਰੂਰ ਅੱਗੇ ਲਾਵਣਾ। ਜਮਨ ਕਿਨਾਰੇ ਪ੍ਰਭ ਚਰਨ ਟਿਕਾਵਣਾ। ਵਾਲੀ ਦੋ ਜਹਾਨ ਸਾਚਾ ਧਾਮ ਉਪਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਰਨ ਲਗਾਵਣਾ। ਜਮਨ ਕਿਨਾਰੇ ਪ੍ਰਭ ਚਰਨ ਟਿਕਾਏ। ਸੋਹੰ ਸਾਚੀ ਧੁਨ ਉਪਜਾਏ। ਸੰਤ ਜਨਾਂ ਪ੍ਰਭ ਹੋਏ ਸਹਾਏ। ਸੁੰਨ ਸਮਾਧੀਆਂ ਦੇ ਖੁਲ੍ਹਾਏ। ਏਕਾ ਜੋਤ ਕਰੇ ਰੁਸ਼ਨਾਏ। ਜਗਨ
ਨਾਥ ਗੋਪਾਲ ਏਕਾ ਧੁਨ ਉਪਜਾਏ। ਭਗਤ ਜਨਾਂ ਪ੍ਰਭ ਸਗਲਾ ਸਾਥੀ, ਆਪ ਆਪਣਾ ਦੇ ਬੁਝਾਏ। ਸੋਹੰ ਸ਼ਬਦ ਦਿਸਾਵੇ ਪ੍ਰਭ ਸਾਚਾ ਰਾਹ, ਭਗਤ ਜਨਾਂ ਪ੍ਰਭ ਲਏ ਚਲਾਏ। ਪਰਗਟ ਹੋਏ ਤ੍ਰੈਲੋਕੀ ਨਾਥ, ਵਾਲੀ ਹਿੰਦ ਪ੍ਰਭ ਸਰਨੀ ਆਏ। ਪ੍ਰਭ ਸਾਚੇ ਦੀ ਸਾਚੀ ਗਾਥ, ਜੀਵ ਜੰਤ ਕੋਈ ਭੇਦ ਨਾ ਪਾਏ। ਸਾਚਾ ਤਿਲਕ ਲਗਾਏ ਮਾਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਏ। ਸਚ ਧਾਮ ਪ੍ਰਭ ਚਰਨ ਟਿਕਾ ਕੇ। ਭਾਰਤ ਮਾਤ ਭਾਗ ਜਗਾ ਕੇ। ਵਾਲੀ ਹਿੰਦ ਸਰਨ ਲਗਾ ਕੇ। ਸਾਚਾ ਦਰ ਸਾਚਾ ਦਰਬਾਰ ਪ੍ਰਭ ਏਕਾ ਏਕ ਦਿਸਾ ਕੇ। ਏਕਾ ਜੋਤ ਏਕੰਕਾਰ ਏਕਾ ਸ਼ਬਦ ਏਕਾ ਅਧਾਰ ਚਾਰ ਵਰਨ ਪ੍ਰਭ ਰਖਾ ਕੇ। ਸਾਚਾ ਪ੍ਰਭ ਸਚ ਵਰਤਾਰ, ਪ੍ਰਭ ਸਾਚਾ ਹੁਕਮ ਜਾਏ ਲਿਖਾ ਕੇ। ਵਰਤੇ ਵਰਤਾਵੇ ਵਿਚ ਸੰਸਾਰ, ਨਿਹਕਲੰਕ ਇਹ ਕਰਮ ਕਮਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਆਪ ਬਣਾ ਕੇ। ਸਾਚਾ ਵਕ਼ਤ ਪ੍ਰਭ ਸੁਹਾਵਣਾ। ਸਚ ਦਰਬਾਰ ਨਿਹਕਲੰਕ ਲਗਾਵਣਾ। ਸਾਚਾ ਮਾਰਗ ਵਿਚ ਸੰਸਾਰ ਪ੍ਰਭ ਸਾਚੇ ਸਚ ਚਲਾਵਣਾ। ਏਕਾ ਸ਼ਬਦ ਅਧਾਰ ਪ੍ਰਭ ਚਾਰ ਵਰਨ ਰਖਾਵਣਾ। ਏਕਾ ਸ਼ਬਦ ਧੁਨ ਧੁਨਕਾਰ, ਪ੍ਰਭ ਏਕਾ ਧੁਨ ਉਪਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਵਣਾ। ਸਾਚਾ ਪ੍ਰਭ ਸਚਾ ਦਰਬਾਰਾ। ਸਾਚਾ ਪ੍ਰਭ ਸਚਾ ਪਸਾਰਾ। ਸਾਚਾ ਪ੍ਰਭ ਸਦਾ ਨਿਰਾਹਾਰਾ। ਸਚਾ ਪ੍ਰਭ ਜੋਤ ਸਰੂਪ ਗਿਰਧਾਰਾ। ਸਚਾ ਪ੍ਰਭ ਸਚ ਸਚ ਵਰਤੇ ਵਰਤਾਵੇ ਵਿਚ ਸੰਸਾਰਾ। ਸਚਾ ਪ੍ਰਭ ਸਤਿਜੁਗ ਸਾਚੇ ਸੋਹੰ ਦੇਵੇ ਨਾਮ ਅਧਾਰਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਖੋਲ੍ਹੇ ਦਸਮ ਦਵਾਰਾ । ਦਵਾਰ ਦਸਮ ਪ੍ਰਭ ਖੁਲ੍ਹਾਏ। ਆਤਮ ਸਾਚੀ ਜੋਤ ਜਗਾਏ। ਗੁਰਮੁਖ ਸਾਚੇ ਮੇਲ ਮਿਲਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਸਮਾਏ। ਸਾਧ ਸੰਗਤ ਪ੍ਰਭ ਸਦਾ ਸਮਾਇਆ । ਸਾਚੇ ਪ੍ਰਭ ਥਾਨ ਸੁਹਾਇਆ। ਪਰਗਟ ਜੋਤ ਦਰਸ ਦਖਾਇਆ। ਗੁਰਮੁਖ ਸਾਚੇ ਮਾਣ ਦਵਾਇਆ। ਰਸਨਾ ਸਾਚਾ ਨਾਮ ਜਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਇਆ ਕਮਾਇਆ। ਸਾਧ ਸੰਗਤ ਤੇਰੀ ਵਡਿਆਈ। ਪ੍ਰਭ ਅਬਿਨਾਸ਼ੀ ਸੇਵ ਕਮਾਈ। ਹਰਿ ਹਰਿ ਹਰਿ ਜਪ ਦਰਗਾਹ ਸਾਚੀ ਮਿਲੇ ਵਡਿਆਈ। ਪ੍ਰਭ ਸਾਚਾ ਤੇਰਾ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਈ। ਸਾਧ ਸੰਗਤ ਪ੍ਰਭ ਮਾਣ ਦਵਾਏ। ਵੇਲੇ ਅੰਤ ਹੋਏ ਸਹਾਏ। ਕਲਜੁਗ ਨਾ ਲੱਗੇ ਤੱਤੀ ਵਾਏ। ਸੋਹੰ ਸ਼ਬਦ ਜਨ ਰਸਨਾ ਗਾਏ। ਓਅੰਕਾਰ ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਏ। ਸਾਧ ਸੰਗਤ ਪ੍ਰਭ ਦੇਵੇ ਧੀਰ। ਵਿਚੋਂ ਕੱਢੇ ਹਉਮੇ ਪੀਰ। ਸੋਹੰ ਸ਼ਬਦ ਆਤਮ ਸ਼ਾਂਤ ਕਰੇ ਸਰੀਰ। ਅੰਮ੍ਰਿਤ ਆਤਮ ਚਲੇ ਵਿਚ ਭਿੰਨਾ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਦੇਵੇ ਜਿਉਂ ਬਾਲਕ ਮਾਤਾ ਸੀਰ। ਪ੍ਰਭ ਸਾਚੇ ਸਚ ਅੰਮ੍ਰਿਤ ਦੀਆ। ਗੁਰਮੁਖ ਸਾਚੇ ਪ੍ਰਭ ਦਰ ਪੀਆ। ਨਿਰਮਲ ਕੀਆ ਕਲਜੁਗ ਜੀਆ। ਪ੍ਰਭ ਮਿਲਣ ਕਾ ਸਾਚਾ ਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਲਾਗ ਜੀਵ, ਪ੍ਰਭ ਅਬਿਨਾਸ਼ੀ ਤੇਰਾ ਆਤਮ ਜੋਤ ਜਗਾਏ ਦੀਆ। ਆਤਮ ਜੋਤ ਪ੍ਰਭ ਜਗਾਏ। ਸੋਹੰ ਸਾਚੀ ਬੱਤੀ ਲਾਏ। ਸਚ ਸਚ ਸਚ ਵਿਚ ਦੇਹ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦੀ ਪੈਜ ਰਖਾਏ। ਸਾਧ ਸੰਗਤ ਤੇਰਾ ਸਾਚਾ ਮਾਣ। ਪ੍ਰਭ ਅਬਿਨਾਸ਼ੀ ਸਾਚਾ ਜਾਣ। ਵੇਲੇ ਅੰਤ ਪ੍ਰਭ
ਬਿਠਾਏ ਵਿਚ ਬਬਾਣ। ਗੁਰਮੁਖ ਸਾਚੇ ਅੰਤਕਾਲ ਵਿਚ ਸਾਚੀ ਜੋਤ ਮਿਲ ਜਾਣ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣੀ ਨਿਧਾਨ। ਗੁਣਵੰਤ ਪ੍ਰਭ ਗੁਣ ਨਿਧਾਨਾ। ਪੂਰਨ ਦੇਵੇ ਬ੍ਰਹਮ ਗਿਆਨਾ। ਜੋ ਜਨ ਕਰੇ ਚਰਨ ਧਿਆਨਾ। ਪ੍ਰਭ ਅਬਿਨਾਸ਼ੀ ਸਾਚਾ ਮਾਨਾ। ਰਸਨਾ ਜਪ ਜਪ ਜਪ ਜੀਵ ਆਤਮ ਉਪਜੇ ਸੁਖ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਪਹਰਿਆ ਜੋਤ ਸਰੂਪੀ ਬਾਣਾ। ਜੋਤ ਸਰੂਪੀ ਪ੍ਰਭ ਬਾਣਾ ਧਾਰਿਆ। ਪ੍ਰਭ ਸਾਚੇ ਕਾ ਭੇਦ ਨਿਆਰਿਆ। ਸ੍ਰਿਸ਼ਟ ਸਬਾਈ ਪ੍ਰਭ ਭੁਲਾ ਰਿਹਾ। ਗੁਰ ਸਾਚੇ ਪ੍ਰਭ ਬਾਹੋਂ ਪਕੜ ਚਰਨ ਲਗਾ ਲਿਆ । ਪਰਗਟ ਜੋਤ ਵਿਚ ਮਾਤ, ਸਾਚਾ ਦਰਸ ਦਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾ ਰਿਹਾ। ਸਾਚਾ ਪ੍ਰਭ ਦਰਸ ਦਿਖਾਏ। ਸਰਬ ਜਨਾਂ ਦੀ ਆਸ ਪੁਜਾਏ। ਜੋ ਜਨ ਆਏ ਪ੍ਰਭ ਸਰਨਾਏ। ਨਿਜ ਘਰ ਵਾਸੀ ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਪੈਜ ਰਖਾਏ। ਸਾਧ ਸੰਗਤ ਤੇਰੀ ਪੂਰਨ ਆਸਾ। ਪ੍ਰਭ ਪੂਰਨ ਪੂਰਨ ਕੀਆ ਭਰਵਾਸਾ। ਹਉਮੇ ਦੁਖੜਾ ਸਾਰਾ ਨਾਸਾ। ਗੁਰਚਰਨ ਪ੍ਰੀਤੀ ਕਲਜੁਗ ਤੇਰੀ ਸਾਚੀ ਰਹਿਰਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਦਾਸਨ ਦਾਸਾ । ਸਾਧ ਸੰਗਤ ਪ੍ਰਭ ਰਸਨਾ ਗਾਇਆ । ਪਰਗਟ ਜੋਤ ਨਿਹਕਲੰਕ ਕਲ ਦਰਸ ਦਿਖਾਇਆ। ਭਗਤ ਉਧਾਰੇ ਜਿਉਂ ਰਾਜਾ ਜਨਕ, ਪ੍ਰਭ ਸਾਚਾ ਸਾਚਾ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਇਆ। ਸਾਧ ਸੰਗਤ ਕਲ ਸਾਚੀ ਸੀਖਿਆ। ਪ੍ਰਭ ਅਬਿਨਾਸ਼ੀ ਪਾਵੇ ਸਾਚੀ ਭੀਖਿਆ। ਮਿਟ ਨਾ ਜਾਏ ਲਿਖਿਆ ਲੇਖ ਗੁਰਮੁਖ ਸਾਚੇ ਪ੍ਰਭ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਕਲਜੁਗ ਦੀਖਿਆ। ਗੁਰਮੁਖ ਵੇਖੇ ਪ੍ਰਭ ਵਖਾਏ। ਤੀਜਾ ਨੈਣ ਪ੍ਰਭ ਆਪ ਖੁਲ੍ਹਾਏ । ਆਪ ਆਪਣੀ ਜੋਤ ਪਰਗਟਾਏ। ਸਵੱਛ ਸਰੂਪ ਪ੍ਰਭ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇ ਵਿਚ ਸਮਾਏ । ਜੀਵ ਜੰਤ ਪ੍ਰਭ ਵਿਚ ਸਮਾਇਆ। ਬੇਮੁਖ ਜੀਵਾਂ ਦਿਸ ਨਾ ਆਇਆ। ਸਾਚਾ ਪ੍ਰਭ ਨਾ ਰਸਨਾ ਗਾਇਆ। ਰਸਨਾ ਵਿਕਾਰ ਮਦਿਰਾ ਮਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਝੂਠੇ ਧੰਦੇ ਲਾਇਆ। ਕਲਜੁਗ ਜੀਵ ਹੋਏ ਕੁੜਿਆਰ। ਸਾਚਾ ਪ੍ਰਭ ਨਾ ਪਾਇਨ ਸਾਰ। ਅੰਤਕਾਲ ਕਲ ਡੁੱਬੇ ਵਿਚ ਮੰਝਧਾਰ। ਮਾਨਸ ਜਨਮ ਕਲਜੁਗ ਗਏ ਹਾਰ। ਧਰਮ ਰਾਏ ਅੰਤ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮਾਰੇ ਮਾਰ। ਭਗਤ ਜਨਾਂ ਪ੍ਰਭ ਮਾਣ ਦਵਾਏ। ਆਪ ਆਪਣਾ ਨਾਮ ਜਪਾਏ। ਸਚ ਸੁਚ ਵਿਚ ਦੇਹ ਵਰਤਾਏ। ਆਤਮ ਵਿਕਾਰ ਸਰਬ ਮਿਟਾਏ। ਏਕਾ ਆਕਾਰ ਜੋਤ ਕਰਾਏ। ਸ਼ਬਦ ਅਧਾਰ ਗੁਰਸਿਖ ਰਖਾਏ। ਵਿਚ ਸੰਸਾਰ ਡੁਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਦੀ ਲਾਜ ਰਖਾਏ। ਭਗਤ ਜਨਾਂ ਪ੍ਰਭ ਹੋਏ ਸਹਾਇਆ। ਰੱਖੇ ਲਾਜ ਆਪ ਰਘੁਰਾਇਆ। ਸਾਚੇ ਮਾਰਗ ਗੁਰਸਿਖ ਸਾਚਾ ਪ੍ਰਭ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਗੁਰਮੁਖ ਸਾਚਾ ਆਣ ਤਰਾਇਆ। ਚਰਨ ਲਾਗ ਗੁਰਸਿਖ ਤਰਿਆ। ਸੋਏ ਭਾਗ ਗਏ ਜਾਗ, ਪ੍ਰਭ ਦਰਸ਼ਨ ਕਰਿਆ। ਆਤਮ ਉਪਜੇ ਸਾਚਾ ਰਾਗ, ਅਨਹਦ ਸ਼ਬਦ ਸਾਚਾ ਵਰਿਆ। ਸਾਚਾ ਸ਼ਬਦ ਲਿਖਾਇਆ ਪਹਿਲੀ ਮਾਘ, ਮਹਾਰਾਜ ਸ਼ੇਰ ਸਿੰਘ ਗੁਰਮੁਖ ਹੱਥ ਤੇਰੇ ਸਿਰ ਧਰਿਆ। ਗੁਰਸਿਖ ਤੇਰਾ ਭਉ ਚੁਕਾਇਆ। ਸਾਚਾ ਸ਼ਬਦ ਪ੍ਰਭ ਸੁਣਾਇਆ। ਏਕਾ ਓਟ ਨਿਹਕਲੰਕ ਸਰਨਾਇਆ।
ਉਤਰੇ ਪਾਪ ਕੋਟਨ ਕੋਟ, ਪ੍ਰਭ ਸਾਚੇ ਤੇਰਾ ਦਰਸ਼ਨ ਪਾਇਆ। ਆਤਮ ਲਗਾਈ ਸੋਹੰ ਚੋਟ, ਬਜਰ ਕਪਾਟ ਖੋਲ੍ਹ ਵਖਾਇਆ। ਪ੍ਰਭ ਅਬਿਨਾਸ਼ੀ ਭਰੇ ਭੰਡਾਰ ਨਾ ਆਵੇ ਤੋਟ, ਸਾਧ ਸੰਗਤ ਸੋਹੰ ਦਾਨ ਪ੍ਰਭ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇਆ। ਸਾਚਾ ਪ੍ਰਭ ਭਰੇ ਭੰਡਾਰੇ। ਸੋਹੰ ਸ਼ਬਦ ਪ੍ਰਭ ਵਰਤਾਰੇ। ਚਾਰ ਵਰਨ ਦੇਵੇ ਏਕਾ ਨਾਮ ਅਧਾਰੇ। ਸਤਿ ਸਤਿ ਸਤਿ ਕਰ ਵਰਤੇ ਵਿਚ ਸੰਸਾਰੇ। ਸੋ ਜਨ ਉਧਰੇ ਪਾਰ, ਸੋਹੰ ਸ਼ਬਦ ਰਸਨ ਉਚਾਰੇ। ਪ੍ਰਭ ਦੁਤਰ ਜਾਏ ਤਾਰ, ਜੋ ਜਨ ਆਏ ਚਰਨ ਦਵਾਰੇ। ਮਾਨਸ ਜਨਮ ਗਏ ਸਵਾਰ, ਨਿਹਕਲੰਕ ਚਰਨ ਨਿਮਸਕਾਰੇ। ਅੰਤਕਾਲ ਕਲਜੁਗ ਨਾ ਆਏ ਹਾਰ, ਰੱਖੇ ਲਾਜ ਆਪ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ। ਜੋ ਜਨ ਆਏ ਪ੍ਰਭ ਚਰਨ ਦਵਾਰਿਆ। ਮਾਨਸ ਜਨਮ ਕਲ ਸਵਾਰਿਆ। ਆਤਮ ਦੁਖ ਪ੍ਰਭ ਨਿਵਾਰਿਆ। ਸਾਂਤਕ ਸੁਖ ਪ੍ਰਭ ਵਰਤਾ ਰਿਹਾ। ਰੋਗ ਭੁੱਖ ਪ੍ਰਭ ਗਵਾ ਰਿਹਾ। ਮਾਤ ਕੁੱਖ ਪ੍ਰਭ ਸੁਫਲ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਆਏ ਜਿਸ ਸੀਸ ਨਿਵਾ ਲਿਆ। ਜਨ ਆਏ ਚਰਨ ਨਿਮਸਕਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਭਗਤ ਵਛਲ ਆਪ ਗਿਰਧਾਰੇ। ਰੱਖੇ ਪਤ ਆਪ ਮੁਰਾਰੇ। ਦੇਵੇ ਵਡਿਆਈ ਵਿਚ ਸੰਸਾਰੇ। ਜੋਤ ਸਰੂਪੀ ਜੋਤ ਪ੍ਰਭ ਨਿਰਾਹਾਰੇ। ਅਗਾਧ ਬੋਧ ਬੋਧ ਅਗਾਧ ਪ੍ਰਭ ਸ਼ਬਦ ਲਿਖਾਰੇ। ਵਡ ਸੂਰਨ ਵਡ ਜੋਧਨ ਜੋਧ ਨਿਹਕਲੰਕ ਨਰਾਇਣ ਨਰ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਕਰੇ ਸਿਕਦਾਰੇ। ਚਾਰ ਵਰਨ ਪ੍ਰਭ ਸਿਕਦਾਰੇ। ਸ੍ਰਿਸ਼ਟ ਸਬਾਈ ਪ੍ਰਭ ਚਰਨ ਪਨਿਹਾਰੇ। ਸਾਚਾ ਪ੍ਰਭ ਸਾਚਾ ਦਰ ਨਿਹਕਲੰਕ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਚ ਕਰੇ ਵਰਤਾਰੇ। ਨਰਾਇਣ ਨਰ ਨਰ ਨਰਾਇਣ। ਗੁਰਮੁਖ ਸਾਚੇ ਸਾਚਾ ਨਾਮ ਰਸਨਾ ਗਾਇਣ। ਪ੍ਰਭ ਅਬਿਨਾਸ਼ੀ ਦੇਵੇ ਦਰਸ ਦਿਵਸ ਰੈਣ। ਧੰਨ ਧੰਨ ਧੰਨ ਗੁਰਸਿਖ ਪ੍ਰਭ ਦਰਸ਼ਨ ਪੇਖੇ ਨੈਣ। ਉਜਲ ਹੋਏ ਮੁਖ ਸੋਹੰ ਸ਼ਬਦ ਜੋ ਰਸਨਾ ਲੈਣ । ਸੁਫਲ ਕਰਾਈ ਮਾਤ ਕੁੱਖ, ਜੋ ਪ੍ਰਭ ਚਰਨੀ ਬਹਿਣ। ਆਤਮ ਉਤਰੇ ਸਾਰੀ ਭੁਖ, ਜਨਮ ਜਨਮ ਦਾ ਲਹਿਣਾ ਲੈਣ। ਉਲਟਾ ਮਾਤ ਕੁੱਖ ਵਿਚ ਰੁੱਖ, ਜਗਤ ਜੀਵ ਵਹੇ ਝੂਠੇ ਵਹਿਣ। ਉਜਲ ਕੀਨੇ ਕਲਜੁਗ ਮੁਖ, ਪ੍ਰਭ ਸਰਨੀ ਜੋ ਜਨ ਪੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਵੇ ਤੀਜੇ ਨੈਣ। ਬੇਮੁਖਾਂ ਪ੍ਰਭ ਦਰ ਨਾ ਸੂਝੇ। ਕਲਜੁਗ ਜੀਵ ਦਰ ਦਰ ਲੂਝੇ। ਗੁਰਮੁਖ ਸਾਚਾ ਪ੍ਰਭ ਅਬਿਨਾਸ਼ੀ ਬੂਝੇ। ਦੇਵੇ ਦਰਸ ਪ੍ਰਭ ਆਤਮ ਭੇਵ ਖੁਲ੍ਹਾਏ ਗੂਝੇ। ਮਿਟਾਏ ਹਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਉ ਚੁਕਾਵੇ ਏਕਾ ਦੂਜੇ। ਦੇ ਦਰਸ ਪ੍ਰਭ ਭਉ ਚੁਕਾਇਆ। ਸਾਚੇ ਮਾਰਗ ਗੁਰਸਿਖ ਲਾਇਆ। ਸੋਹੰ ਨਾਮ ਰਿਦੇ ਵਸਾਇਆ। ਆਪ ਆਪਣੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇਆ। ਪ੍ਰਭ ਅਬਿਨਾਸ਼ੀ ਮੇਲ ਮਿਲਾ। ਗੁਰਮੁਖ ਸਾਚੇ ਸਾਧ ਸੰਗਤ ਲਏ ਰਲਾ। ਅੰਮ੍ਰਿਤ ਆਤਮ ਬਾਣ ਪ੍ਰਭ ਸੋਹੰ ਦਏ ਚਲਾ। ਸੋਹੰ ਸਾਚਾ ਨਾਮ, ਗੁਰਮੁਖ ਹਿਰਦੇ ਪ੍ਰਭ ਸਾਚਾ ਦਏ ਵਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਸਹਾ। ਸਾਚਾ ਪ੍ਰਭ ਵਡ ਧੀਰਨ ਧੀਰਾ। ਸਾਚਾ ਪ੍ਰਭ ਵਡ ਪੀਰਨ ਪੀਰਾ। ਸਾਚਾ ਪ੍ਰਭ ਗੁਰਮੁਖ ਸਾਚੇ ਤੇਰੀ ਅੰਤਕਾਲ ਕੱਟੇ ਭੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸ਼ਾਂਤ ਕਰੇ ਸਰੀਰਾ। ਗੁਰਮੁਖ ਸਾਚਾ ਕਰੇ ਅਰਦਾਸ। ਪ੍ਰਭ ਅਬਿਨਾਸ਼ੀ ਬਖ਼ਸ਼ੇ ਚਰਨ ਨਿਵਾਸ। ਪ੍ਰਭ ਸਾਚਾ ਸਦ ਰੱਖੇ ਵਾਸ।
ਰਸਨਾ ਜਪ ਜੀਵ ਸਵਾਸ ਸਵਾਸ। ਸੋਹੰ ਸਾਚੀ ਜੀਵ ਤੇਰੀ ਰਹਿਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਤੇਰੀ ਕਰੇ ਬੰਦ ਖਲਾਸ। ਸਾਚਾ ਪ੍ਰਭ ਸੁਣ ਪੁਕਾਰੇ। ਗੁਰਮੁਖ ਸਾਚੇ ਪ੍ਰਭ ਖੜ੍ਹਾ ਦਵਾਰੇ। ਦੋਏ ਜੋੜ ਗੁਰਸਿਖ ਕਰੇ ਨਿਮਸਕਾਰੇ। ਪ੍ਰਭ ਅਬਿਨਾਸ਼ੀ ਸਦ ਤਾਰਨਹਾਰੇ। ਨਿਹਕਲੰਕ ਨਰਾਇਣ ਨਰ ਅਵਤਾਰੇ। ਚਰਨ ਆਏ ਪ੍ਰਭ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤਤ ਪਾਪੀ ਸਰਬ ਉਧਾਰੇ। ਪ੍ਰਭ ਸਾਚਾ ਸਦ ਸਚ ਸਮਾਵੇ। ਭੁੱਲਿਆਂ ਜੀਵਾਂ ਮਾਰਗ ਪਾਵੇ। ਸਾਰੰਗ ਧਰ ਭਗਵਾਨ ਬੀਠਲਾ, ਆਪ ਆਪਣੀ ਬਣਤ ਬਣਾਵੇ। ਗੁਰਮੁਖ ਆਤਮ ਰੰਗ ਚੜ੍ਹਾਵੇ ਮਜੀਠਲਾ, ਚਰਨ ਧੂੜ ਜੋ ਜਨ ਨਹਾਵੇ। ਨਿਹਕਲੰਕ ਅਵਤਾਰ ਨਰ ਜਗ ਬੀਠਲਾ, ਬੇਮੁਖ ਜੀਵਾਂ ਭਰਮ ਭੁਲਾਵੇ। ਕਲਜੁਗ ਜੀਵ ਹੋਏ ਜਿਉਂ ਕੌੜਾ ਰੀਠਲਾ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਵੇ। ਗੁਰਮੁਖ ਆਏ ਪ੍ਰਭ ਹਜ਼ੂਰ। ਪ੍ਰਭ ਅਬਿਨਾਸ਼ੀ ਸਰਧਾ ਪੂਰ। ਸੋਹੰ ਸ਼ਬਦ ਉਪਜਾਵੇ ਸਾਚੀ ਤੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਨੂਰ। ਪੂਰਨ ਆਸ ਪ੍ਰਭ ਕਰਾਏ। ਜੋ ਜਨ ਚਲ ਆਏ ਸਰਨਾਏ। ਚਰਨ ਧੂੜ ਮਸਤਕ ਲਾਏ। ਸਾਚੀ ਜੋਤ ਪ੍ਰਭ ਵਿਚ ਲਲਾਟ ਜਗਾਏ। ਘਨਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ । ਸਰਨ ਆਏ ਜਨ ਹੋਏ ਨਿਮਾਣਾ। ਸਾਚੀ ਦਰਗਾਹ ਮਿਲੇ ਟਿਕਾਣਾ। ਮਿਲੇ ਪ੍ਰਭ ਅਬਿਨਾਸ਼ੀ ਗੁਣ ਨਿਧਾਨਾ। ਗੁਰ ਗੁਰ ਗੁਰਸਿਖ ਅੰਤ ਏਕਾ ਜੋਤ ਸਮਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜੋਤ ਮੇਲ ਮਿਲਾਣਾ। ਗੁਰਸਿਖ ਤੇਰਾ ਆਤਮ ਧਿਆਨ। ਪ੍ਰਭ ਅਬਿਨਾਸ਼ੀ ਜਾਣੀ ਜਾਣ। ਸਰਬ ਗੁਣ ਦੇਵੇ ਨਾਮ ਗੁਣੀ ਨਿਧਾਨ। ਆਤਮ ਉਪਜੇ ਬ੍ਰਹਮ ਗਿਆਨ। ਨਿਜਾਨੰਦ ਸੁਖ ਮਿਲੇ ਮਹਾਨ। ਕਿਰਪਾ ਕਰੇ ਆਪ ਭਗਵਾਨ। ਆਤਮ ਜੋਤੀ ਜੋਤ ਜਗਾਣ। ਮਿਟਾਏ ਅੰਧੇਰ ਮਿਟੇ ਅਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਦੇਵੇ ਦਾਨੀ ਦਾਨ। ਪ੍ਰਭ ਸਾਚਾ ਸਿੱਖ ਧੀਰ ਧਰਾਏ। ਆਤਮ ਸਾਚਾ ਬ੍ਰਹਮ ਗਿਆਨ ਦਵਾਏ। ਭੁਲ ਭੁਲ ਜੀਵ ਭੁਲ ਨਾ ਜਾਏ। ਰੁਲ ਰੁਲ ਜੀਵ ਕਲਜੁਗ ਰੁਲ ਨਾ ਜਾਏ। ਡੁਲ ਡੁਲ ਜੀਵ ਡੁਲ ਨਾ ਜਾਏ। ਵੇਲਾ ਅੰਤ ਕਲ ਨਾ ਬੇਮੁਖ ਹੋਏ। ਗੁਰਮੁਖ ਤੁਲ ਅਵਰ ਨਾ ਕੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਵਾਲੀ ਜਹਾਨਾਂ ਦੋਏ। ਸੋਹੰ ਸ਼ਬਦ ਗੁਰਸਿਖ ਕਮਾਵਣਾ। ਰਸਨਾ ਜਪ ਜਪ ਨਿਜਾਨੰਦ ਉਪਜਾਵਣਾ। ਪ੍ਰਭ ਅਬਿਨਾਸ਼ੀ ਸਦ ਰਿਦੇ ਵਸਾਵਣਾ। ਆਤਮ ਸਾਚਾ ਦੀਪ ਵਿਚ ਝੂਠੀ ਦੇਹ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਵਣਾ। ਸੋਹੰ ਸ਼ਬਦ ਸਾਚਾ ਗਿਆਨਾ। ਓਅੰਕਾਰ ਦੇਵੇ ਵਿਸ਼ਨੂੰ ਭਗਵਾਨਾ। ਆਤਮ ਜੋਤ ਜਗੇ ਮਹਾਨਾ। ਮਿਲਾਏ ਮੇਲ ਪ੍ਰਭ ਬਿਧਨਾਨਾ । ਗੁਰਮੁਖ ਸਾਚਾ ਸਦ ਰਸਨਾ ਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰਮੁਖ ਤੇਰੀ ਸਾਚੀ ਮਤ। ਪ੍ਰਭ ਅਬਿਨਾਸ਼ੀ ਰੱਖੇ ਪਤ। ਆਤਮ ਦੇਵੇ ਸੋਹੰ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਸਾਚਾ ਸਤਿ। ਸਤਿ ਸਤਿ ਸਤਿ ਪੁਰਖ ਮਾਣ। ਗੁਰਮੁਖ ਸਾਚੇ ਚਤੁਰ ਸੁਜਾਨ। ਪ੍ਰਭ ਅਬਿਨਾਸ਼ੀ ਰਸਨਾ ਗਾਣ। ਰਸਨਾ ਜਪ ਜਪ ਆਤਮ ਰਸ ਪਾਣ। ਆਤਮ ਰਸ ਰਸ ਨਿਜ ਮਾਹਿ ਉਪਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਣ। ਸਾਚਾ ਪ੍ਰਭ ਜੋਤ ਜਗਈਆ। ਸਾਚਾ ਪ੍ਰਭ ਭੇਖ ਵਟਈਆ। ਸਾਚਾ ਪ੍ਰਭ ਸੋਹੰ ਚਲਾਏ ਸਾਚੀ ਨਈਆ। ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸ਼ਬਦ ਸੁਣਈਆ। ਗੁਰਮੁਖ ਮੰਗੇ ਸਾਚੀ ਮੰਗ। ਪ੍ਰਭ ਆਤਮ ਚਾੜ੍ਹੇ ਸਾਚਾ ਰੰਗ। ਮਾਨਸ ਜਨਮ ਨਾ ਹੋਏ ਭੰਗ। ਭਵਜਲ ਪਾਰ ਜਾਏ ਲੰਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ। ਸਾਚਾ ਪ੍ਰਭ ਸਦਾ ਸੰਗ ਸਾਥ। ਜੋਤ ਸਰੂਪ ਤ੍ਰੈਲੋਕੀ ਨਾਥ। ਪ੍ਰਭ ਸਾਚੇ ਦੀ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰੱਖੇ ਸਿਰ ਦੇ ਕਰ ਹਾਥ। ਸਾਚਾ ਰੰਗ ਪ੍ਰਭ ਚੜ੍ਹਾਏ। ਗੁਰਸਿਖ ਸਾਚਾ ਦਰ ਮੰਗਣ ਆਏ। ਨਾਮ ਭਿੱਖ ਪ੍ਰਭ ਸਾਚਾ ਪਾਏ। ਸਾਚੇ ਲੇਖ ਲਿਖ, ਦਰਗਹਿ ਸਾਚੀ ਮਾਣ ਦਵਾਏ। ਸਾਚੀ ਸਿਖਿਆ ਗੁਰਮੁਖ ਗੁਰਸਿਖ, ਮਦਿਰਾ ਮਾਸ ਨਾ ਰਸਨ ਲਗਾਏ। ਉਤਮ ਹੋਏ ਵਿਚ ਮੁਨ ਰਿਖ, ਪ੍ਰਭ ਸਾਚਾ ਮਾਣ ਦਵਾਏ। ਆਤਮ ਉਤਰੇ ਸਾਰੀ ਭੁਖ, ਸੋਹੰ ਸ਼ਬਦ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਸਿਰ ਹੱਥ ਟਿਕਾਏ। ਸਾਚਾ ਪ੍ਰਭ ਲਾਜਾਵੰਤ। ਰੱਖੇ ਲਾਜ ਪ੍ਰਭ ਆਪ ਭਗਵੰਤ। ਗੁਰਮੁਖ ਸਾਚੇ ਪ੍ਰਭ ਸਾਚਾ ਤੇਰਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਬਣਾਈ ਤੇਰੀ ਬਣਤ। ਜੀਵ ਜੰਤ ਪ੍ਰਭ ਬਣਾਏ। ਆਪ ਆਪਣੀ ਜੋਤ ਟਿਕਾਏ। ਜੋਤ ਸਰੂਪ ਪ੍ਰਭ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦਿਸ ਨਾ ਆਏ। ਜੋਤ ਸਰੂਪ ਪ੍ਰਭ ਹਿਰਦੇ ਵਸਿਆ। ਗੁਰਮੁਖ ਸਾਚੇ ਪ੍ਰਭ ਆਪਣਾ ਭੇਦ ਸਚ ਦੱਸਿਆ। ਰਸਨਾ ਜਪ ਜੀਵ ਹਰਿ ਹਰਿ ਹਰਿ ਹਿਰਦੇ ਵਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਜੋਤ ਪਰਕਾਸ਼ ਜਿਉਂ ਰਵ ਸਸਿਆ। ਆਤਮ ਜੋਤ ਹੋਏ ਪਰਕਾਸ਼। ਗੁਰਮੁਖ ਅੰਧੇਰ ਜਾਏ ਵਿਨਾਸ। ਧਰੇ ਜੋਤ ਪ੍ਰਭ ਅਬਿਨਾਸ਼। ਸੋਹੰ ਸ਼ਬਦ ਜਪ ਜੀਵ ਰਸਨ ਸਵਾਸ ਸਵਾਸ। ਸਾਚਾ ਪ੍ਰਭ ਤੇਰੇ ਹਿਰਦੇ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਰੇ ਬੰਦ ਖਲਾਸ । ਸਾਚਾ ਪ੍ਰਭ ਬੰਦੀ ਤੋੜ। ਗੁਰਸਿਖ ਸਾਚੇ ਗੁਰਚਰਨ ਪ੍ਰੀਤੀ ਜੋੜ। ਵੇਲਾ ਅੰਤ ਅੰਤਕਾਲ ਕਲਜੁਗ ਮੁਖ ਨਾ ਜਾਇਣ ਮੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਾਚੀ ਲੋੜ। ਸਾਚਾ ਪ੍ਰਭ ਆਦਿਨ ਅੰਤਾ। ਸਾਚਾ ਪ੍ਰਭ ਪੂਰਨ ਭਗਵੰਤਾ। ਸਾਚਾ ਪ੍ਰਭ ਮਾਣ ਦਵਾਏ ਵਿਚ ਸਾਧਨ ਸੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਰਖਾਏ ਵਿਚ ਸਰਬ ਜੀਵ ਜੰਤਾ। ਗੁਰਮੁਖ ਮੰਗੇ ਪ੍ਰਭ ਚਰਨ ਦਵਾਰ। ਪ੍ਰਭ ਸਾਚਾ ਆਤਮ ਭਰੇ ਭੰਡਾਰ। ਸਾਚਾ ਸ਼ਬਦ ਜੁਗੋ ਜੁਗ ਪ੍ਰਭ ਜਗਤ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਏ ਤਾਰ। ਤਾਰਨਹਾਰ ਸਦਾ ਸਮਰਥ। ਪ੍ਰਭ ਕੀ ਮਹਿੰਮਾ ਬੜੀ ਅਕਥ। ਗੁਰਮੁਖ ਚੜ੍ਹਾਏ ਪ੍ਰਭ ਸੋਹੰ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੋਲੀ ਪਾਈ ਸਾਚੀ ਵਥ। ਸਾਚੀ ਦਾਤ ਪ੍ਰਭ ਦਰ ਪਾਓ। ਆਪ ਆਪਣਾ ਮਾਣ ਗਵਾਓ। ਸਾਚਾ ਪ੍ਰਭ ਸਦ ਰਸਨਾ ਗਾਓ। ਕੋਟ ਅਪਰਾਧ ਸਰਬ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰ ਘਰ ਦਰ ਸਾਚਾ ਪਾਓ। ਸਾਚਾ ਪ੍ਰਭ ਸਚ ਘਰ ਪਾਓ। ਆਤਮ ਸਹਿੰਸਾ ਸਰਬ ਗਵਾਓ। ਏਕਾ ਓਟ ਨਿਹਕਲੰਕ ਚਰਨ ਰਖਾਓ। ਮਦਿਰਾ ਮਾਸ ਰਸਨ ਤਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਦੇ ਵਸਾਓ। ਪ੍ਰਭ ਸਾਚੇ ਕਾ ਸਾਚਾ ਵੇਸ। ਪ੍ਰਭ ਸਾਚੇ ਕੋ ਸਦਾ ਆਦੇਸ। ਸਾਚੇ ਦਰ ਖੜ੍ਹੇ ਬ੍ਰਹਮਾ ਵਿਸ਼ਨ ਮਹੇਸ਼। ਸੁਰਪਤ ਰਾਜਾ ਇੰਦ ਵਡ ਦੇਵੀ ਮਰਗੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੀਆ ਵੇਸ। ਸਾਚਾ ਪ੍ਰਭ ਮਾਤ ਵਿਚ ਆਏ। ਤੀਨ ਲੋਕ ਜੈ ਜੈ ਜੈਕਾਰ ਕਰਾਏ। ਕਰੋੜ ਤੇਤੀਸ ਪ੍ਰਭ ਚਰਨ ਬਹਾਏ। ਗਣ ਗੰਧਰਬ ਫੂਲਨ ਬਰਖਾ ਲਾਏ। ਖੰਡ
ਬ੍ਰਹਿਮੰਡ ਵਰਭੰਡ ਜੈ ਜੈ ਜੈਕਾਰ ਕਰਾਏ। ਮਾਤ ਪਾਤਾਲ ਆਕਾਸ਼ ਸਾਚੀ ਜੋਤ ਹੋਏ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੀ ਜੋਤ ਜਗਾਏ। ਗੁਰਮੁਖ ਸਾਚੇ ਪ੍ਰਭ ਬਣਤ ਬਣਾ। ਸਾਚਾ ਨਾਮ ਪ੍ਰਭ ਰਿਦੇ ਦਏ ਵਸਾ। ਸਾਚੇ ਧਾਮ ਪਰਗਟ ਜੋਤ ਪ੍ਰਭ ਦਰਸ ਦੇਵੇ ਦਿਖਾ। ਸਾਚਾ ਰਾਮ ਨਿਹਕਲੰਕ ਕਲ ਆਇਆ ਨਾਮ ਰਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਥਾਈਂ ਹੋਏ ਸਹਾ। ਆਤਮ ਬਖ਼ਸ਼ੇ ਪ੍ਰਭ ਚਰਨ ਪ੍ਰੀਤੀ। ਆਤਮ ਤੇਰੀ ਸਦਾ ਅਤੀਤੀ। ਜੀਵਨ ਜੁਗਤੀ ਸਾਚੀ ਮੁਕਤੀ, ਪ੍ਰਭ ਸਾਚੇ ਦੀ ਸਾਚੀ ਰੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਕਾਇਆ ਸੀਤਲ ਕੀਤੀ। ਸਾਚਾ ਪ੍ਰਭ ਸਾਂਤਕ ਰੂਪ। ਪ੍ਰਭ ਅਬਿਨਾਸ਼ੀ ਸਾਚਾ ਭੂਪ। ਦਿਸ ਨਾ ਆਏ ਜੋਤ ਸਰੂਪ। ਨਾ ਦਿਸੇ ਰੰਗ ਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਵਿਚ ਦੇਹ ਅੰਧ ਕੂਪ। ਗੁਰਮੁਖ ਤੇਰਾ ਅੰਧੇਰ ਮਿਟਾਇਆ। ਜੋਤ ਸਰੂਪੀ ਸਾਚਾ ਦੀਪਕ ਪ੍ਰਭ ਸਾਚੀ ਜੋਤ ਜਗਾਇਆ। ਸਦਾ ਸਦਾ ਸਦਾ ਗੁਰਮੁਖ ਸਮੀਪਤ, ਪ੍ਰਭ ਅਬਿਨਾਸ਼ੀ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰਾ ਹੋਏ ਸਹਾਇਆ। ਗੁਰਮੁਖ ਤੇਰੀ ਪੂਰਨ ਘਾਲ। ਗੁਰਮੁਖ ਦੇਵੇ ਸੋਹੰ ਸ਼ਬਦ ਸਚਾ ਧਨ ਮਾਲ। ਆਤਮ ਤੋੜੇ ਜਗਤ ਜੰਜਾਲ। ਰਸਨ ਜਪ ਜਪ ਜੀਵ ਆਤਮ ਹੋਏ ਲਾਲ ਗੁਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੀਪਕ ਦੇਵੇ ਬਾਲ। ਸਾਚਾ ਦੀਪਕ ਦੇ ਪਰਕਾਸ਼ੇ। ਅਗਿਆਨ ਅੰਧੇਰ ਸਰਬ ਵਿਨਾਸੇ। ਸਾਚਾ ਨਾਮ ਚਲੇ ਸਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਰੇ ਬੰਦ ਖਲਾਸੇ। ਗੁਰਮੁਖ ਅੰਮ੍ਰਿਤ ਪ੍ਰਭ ਚੁਆਏ ਮੁਖ। ਪ੍ਰਭ ਅਬਿਨਾਸ਼ੀ ਆਤਮ ਤ੍ਰਿਸਨਾ ਮਿਟਾਏ ਭੁਖ। ਪ੍ਰਭ ਆਤਮ ਅੰਮ੍ਰਿਤ ਸਿੰਚਾਏ ਸੁੱਕਾ ਹਰਾ ਕਰਾਏ ਦੇਹੀ ਰੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੁੱਖ । ਸਾਚਾ ਪ੍ਰਭ ਅੰਮ੍ਰਿਤ ਬਰਖਾਏ । ਗੁਰਮੁਖ ਸਾਚੇ ਪ੍ਰਭ ਮੁਖ ਚੁਆਏ। ਸਚ ਸੁਚ ਦੀ ਜੋਤ ਜਗਾਏ। ਆਪ ਆਪਣਾ ਬਿਰਦ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਗੁਰਸਿਖ ਤਰਾਏ। ਗੁਰਮੁਖ ਸਾਚਾ ਚਰਨ ਲਗਾਇਆ। ਪ੍ਰਭ ਸਾਚੇ ਦੀ ਸਚ ਸਰਨਾਇਆ। ਸਾਚਾ ਪ੍ਰਭ ਸਰਬ ਸੁਖਦਾਇਆ । ਸੋਹੰ ਚਲਾਏ ਸਾਚੀ ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਇਆ। ਵੇਲੇ ਅੰਤ ਹੋਏ ਸਹਾਈ। ਭਗਤ ਵਛਲ ਆਪ ਰਘੁਰਾਈ। ਦੇਵੇ ਦਰਸ ਜੋਤ ਸਰੂਪ ਜੋਤ ਪਰਗਟਾਈ। ਗੁਰਮੁਖ ਸਾਚਾ ਜਮ ਡੰਡ ਨਾ ਖਾਈ। ਵਿਚ ਬਬਾਣ ਪ੍ਰਭ ਧਾਮ ਬੈਕੁੰਠ ਪੁਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਸਾਚੀ ਜੋਤ ਮਿਲਾਈ। ਮਿਲੇ ਜੋਤ ਜੋਤ ਮਿਲ ਜਾਏ। ਗੁਰਮੁਖ ਸਾਚਾ ਘਰ ਸਾਚਾ ਪਾਏ। ਬੈਕੁੰਠ ਨਿਵਾਸ ਪ੍ਰਭ ਆਪ ਰਖਾਏ। ਦਰ ਦਰਬਾਨ ਪ੍ਰਭ ਚਰਨ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚਖੰਡ ਨਿਵਾਸ ਰਖਾਏ।