੮ ਚੇਤ ੨੦੦੯ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਗੁਰਸਿਖ ਸਾਚੇ ਪ੍ਰਭ ਚਰਨ ਟੇਕ। ਪ੍ਰਭ ਸਾਚਾ ਕਰੇ ਬੁੱਧ ਬਿਬੇਕ। ਨਿਰਮਲ ਜੋਤ ਜਗਾਏ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰਖਾਵੇ ਚਰਨ ਟੇਕ। ਚਰਨ ਟੇਕ ਗੁਰਸਿਖ ਰਖਾਏ। ਪ੍ਰਭ ਅਬਿਨਾਸ਼ੀ ਬਣਤ ਬਣਾਏ। ਮਾਤਲੋਕ ਪ੍ਰਭ ਸਾਚਾ ਦੇਵੇ ਵਡਿਆਏ। ਜੀਵ
ਜੰਤ ਗੁਰਸਿਖ ਸਾਚੇ ਤੇਰਾ ਨਾਮ ਰਸਨਾ ਗਾਏ। ਸਾਚਾ ਪ੍ਰਭ ਅਬਿਨਾਸ਼ੀ ਬੈਠ ਇਕੰਤ ਤੇਰੇ ਲੇਖ ਲਿਖਾਏ। ਜੋਤ ਸਰੂਪੀ ਪ੍ਰਭ ਸਾਚਾ ਕੰਤ, ਗੁਰਸਿਖ ਭੁੱਲ ਨਾ ਜਾਏ। ਪ੍ਰਭ ਸਾਚਾ ਸਦਾ ਬੇਅੰਤ, ਸਦ ਆਪਣੇ ਰੰਗ ਸਮਾਏ। ਗੁਰਮੁਖ ਵਿਰਲੇ ਪ੍ਰਭ ਬਣਾਏ ਸੰਤ, ਸਾਚੀ ਧੁੰਨ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਸਰਨਾਏ। ਜਿਸ ਜਨ ਬਖ਼ਸ਼ੇ ਚਰਨ ਸਰਨਾ। ਗੁਰਮੁਖ ਸਾਚੇ ਪ੍ਰਭ ਚਰਨ ਤਰਨਾ। ਨਿਹਕਲੰਕ ਜੋਤ ਮੇਲ ਕਰ ਗੁਰਸਿਖ ਗੁਰ ਇਕ ਕਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖੇਲ ਕਰ ਜੋਤ ਜਗਾਏ ਚਾਰ ਵਰਨਾਂ। ਵਰਨ ਚਾਰ ਪ੍ਰਭ ਮਾਣ ਦਵਈਆ । ਸੋਹੰ ਚੜ੍ਹਾਏ ਸਾਚੀ ਨਈਆ । ਜੈ ਜੈ ਜੈਕਾਰ ਬਣਾਏ ਸਾਚੀ ਮਈਆ। ਏਕਾ ਏਕੰਕਾਰ ਪਿਤ ਆਪ ਅਖਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਵ ਖੁਲ੍ਹਈਆ। ਭੇਤ ਖੁਲ੍ਹਾਏ ਆਪ ਪ੍ਰਭ, ਆਪਣੀ ਬਣਤ ਬਣਾ। ਭੇਤ ਖੁਲ੍ਹਾਏ ਆਪ ਪ੍ਰਭ, ਵਿਚ ਮਾਤ ਜੋਤ ਪਰਗਟਾ। ਭੇਤ ਖੁਲ੍ਹਾਏ ਆਪ ਪ੍ਰਭ, ਕਲਜੁਗ ਜੀਆਂ ਦੇਵੇ ਮਾਣ ਗਵਾ। ਬਣਤ ਬਣਾਏ ਆਪ ਪ੍ਰਭ, ਗੁਰਸਿਖ ਸੋਏ ਲਏ ਆਪ ਜਗਾ। ਭੇਤ ਖੁਲ੍ਹਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਡੰਕ ਵਜਾ। ਸੋਹੰ ਡੰਕ ਚਾਰ ਕੁੰਟ ਜਾਏ ਵੱਜ। ਸ਼ੇਰ ਸ਼ੇਰ ਸ਼ੇਰ ਸਿੰਘ ਜਾਏ ਗੱਜ। ਵੇਦ ਪੁਰਾਨ ਕੁਰਾਨ ਅੰਜੀਲ ਸ਼ਾਸਤਰ ਛੇ ਵਿਚੋਂ ਮਾਤ ਜਾਇਣ ਭੱਜ। ਸੋਹੰ ਸ਼ਬਦ ਪਾਏ ਆਣ ਸਾਧ ਸੰਗਤ ਰਖਾਏ ਲਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਆਏ ਜਨ ਸੀਸ ਝੁਕਾਏ ਪਰਦੇ ਲਏ ਕੱਜ। ਖਾਣੀ ਬਾਣੀ ਨਾ ਹੋਏ ਸਹਾਏ। ਨਿਹਕਲੰਕ ਕਲ ਜੋਤ ਪਰਗਟਾਏ । ਵਡ ਵਡ ਵਡ ਪ੍ਰਭ ਆਪਣੇ ਭਾਣੇ ਰਿਹਾ ਸਮਾਏ । ਤਟ ਤੀਰਥ ਕੋਈ ਸਾਰ ਨਾ ਪਾਏ । ਵੇਲੇ ਅੰਤ ਕਲ ਨਾ ਕੋਇ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਮਾਣ ਗਵਾਏ। ਮਾਣ ਗਵਾਏ ਸਰਬ ਆਣ। ਚਾਰ ਯਾਰਾਂ ਸੰਗ ਮੁਹੰਮਦ ਜੋ ਪ੍ਰਭ ਪਾਈ ਆਣ । ਏਕਾ ਸ਼ਬਦ ਨਿਹਕਲੰਕ ਸੋਹੰ ਲਾਇਆ ਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗਵਾਏ ਮਾਣ। ਪ੍ਰਭ ਸਾਚਾ ਕਲ ਬਣਤ ਬਣਾਵੇ। ਬਿਨ ਪਿਤ ਪੂਤ ਉਪਜਾਵੇ। ਕੁਆਰੀ ਮਰੀਆ ਨਾਮ ਲਿਖਾਵੇ। ਯਸੂ ਕ੍ਰਿਸਤੀ ਜਗਤ ਉਪਾਵੇ। ਕਲਜੁਗ ਉਲਟੀ ਬਣਤ ਬਣਾਵੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਜੋਤ ਅੰਜੀਲ ਖਿੱਚ ਵਖਾਵੇ। ਸਾਚਾ ਨਾਮ ਧਰੇ ਗੁਰ ਮੰਤਰ। ਸੋਹੰ ਸ਼ਬਦ ਸਰਬ ਭਸਮੰਤਰ। ਰਸਨਾ ਸਵਾਸ ਚਲਾਏ ਪ੍ਰਭ ਏਕਾ ਸਤੰਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਸੋਹੰ ਦੇਵੇ ਸਾਚਾ ਗੁਰ ਮੰਤਰ। ਸਾਚਾ ਨਾਮ ਜੋ ਜਨ ਦ੍ਰਿੜਾਵੇ। ਪ੍ਰਭ ਅਬਿਨਾਸ਼ੀ ਰਸਨਾ ਗਾਵੇ। ਨਿਜ ਘਰ ਵਾਸੀ ਨਿਜ ਮਾਹਿ ਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਦ ਵਿਚ ਸਮਾਵੇ। ਆਪਣਾ ਆਪ ਪ੍ਰਭ ਰਿਹਾ ਛੁਪਾਏ। ਬੇਮੁਖਾਂ ਪ੍ਰਭ ਦਿਸ ਨਾ ਆਏ । ਗੁਰਮੁਖਾਂ ਪ੍ਰਭ ਬੂਝ ਬੁਝਾਏ। ਸੋਹੰ ਸ਼ਬਦ ਗਿਆਨ ਦੇ, ਪ੍ਰਭ ਸਾਚਾ ਸਰਨ ਲਗਾਏ। ਏਕਾ ਨਾਮ ਜਗਤ ਨਿਧਾਨ ਦੇ, ਪ੍ਰਭ ਭੁੱਲਿਆਂ ਮਾਰਗ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਧਰਾਏ। ਸਾਚਾ ਨਾਮ ਜਗਤ ਧਰਾਏ। ਹੰਸਾ ਅਵਤਾਰ ਜਗਤ ਪ੍ਰਭ ਅਖਵਾਏ। ਮੋਹਣੀ ਰੂਪ ਪ੍ਰਭ ਲਿਆ ਵਟਾਏ। ਸ਼ਿਵ ਸ਼ੰਭੂ ਪ੍ਰਭ ਦੇ ਭੁਲਾਏ। ਆਕਾਰ ਵਿਕਾਰ ਪ੍ਰਭ ਰਿਦੇ ਵਸਾਏ। ਗੁਣ ਨਿਧਾਨ ਚਤੁਰ ਸੁਜਾਨ ਸ਼ਿਵ ਜਾਏ ਮਾਣ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਮੋਹਣੀ ਰੂਪ ਪ੍ਰਭ ਬਣਾਇਆ। ਵੇਖ ਸ਼ਿਵ ਆਤਮ ਡੁਲਾਇਆ। ਕਾਮ ਹੰਕਾਰ
ਸੁਧ ਭੁਲਾਇਆ। ਜੋਤ ਸਰੂਪੀ ਜੋਤ ਪ੍ਰਭ ਕਿਸੇ ਹੱਥ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੁਗੋ ਜੁਗ ਸਭ ਦਾ ਮਾਣ ਗਵਾਇਆ। ਸਚ ਪ੍ਰਭ ਸਚ ਦਰਬਾਰ। ਸਾਚੀ ਜੋਤ ਧਰੇ ਵਿਚ ਸੰਸਾਰ। ਦੇਵਣਹਾਰ ਇਕ ਦਾਤਾਰ। ਮੰਗਣ ਖੜ੍ਹੇ ਕੋਟ ਦਵਾਰ। ਏਕਾ ਸ਼ਬਦ ਪ੍ਰਭ ਰਖਾਵੇ ਅਧਾਰ। ਪਰਗਟ ਜੋਤ ਜੋਤ ਸਰੂਪ, ਸਾਚਾ ਜੋਤ ਕਰੇ ਆਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰ। ਸਾਚਾ ਦਰ ਭਗਤ ਭੰਡਾਰ। ਦੇਵੇ ਪ੍ਰਭ ਅਗੰਮ ਅਪਾਰ। ਅਗੰਮ ਅਪਾਰ ਗੁਰਸਿਖ ਸਾਚਾ ਜਾਏ ਤਾਰ। ਹਿਰਦੇ ਵਸੇ ਕ੍ਰਿਸ਼ਨ ਮੁਰਾਰ। ਲੋਕਮਾਤ ਨਾ ਹੋਵੇ ਕਿਸੇ ਡਰ। ਰੱਖੇ ਹੱਥ ਸਿਰ ਆਪ ਗਿਰਧਾਰ। ਕਲ ਜੀਵ ਆਪਣਾ ਕੀਆ ਲੈਣ ਭਰ, ਮਦਿਰਾ ਮਾਸ ਕਰਨ ਆਹਾਰ। ਗੁਰਮੁਖ ਸਾਚਾ ਪ੍ਰਭ ਚਰਨ ਲਾਗ ਜਾਏ ਤਰ, ਸੋਹੰ ਸ਼ਬਦ ਗਾਏ ਰਸਨ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਰੇ ਪਸਾਰ। ਜੋਤ ਸਰੂਪ ਪ੍ਰਭ ਪਰਕਾਸ਼ੇ। ਆਤਮ ਅੰਧੇਰ ਸਰਬ ਵਿਨਾਸੇ। ਸਾਚਾ ਪ੍ਰਭ ਰੱਖੇ ਸਚ ਘਰ ਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਜਪਾਏ ਸਵਾਸ ਸਵਾਸੇ। ਸੋਹੰ ਸ਼ਬਦ ਬਲੀ ਬਲਵਾਨ। ਬਖ਼ਸ਼ੇ ਗੁਰਮੁਖ ਸਾਚਾ ਪ੍ਰਭ ਵਿਸ਼ਨੂੰ ਭਗਵਾਨ। ਜੋ ਜਨ ਰਸਨਾ ਜਪੇ ਆਤਮ ਜੋਤ ਜਗੇ ਮਹਾਨ। ਕਰ ਦਰਸ ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ। ਗੁਣਵੰਤ ਨਾ ਜੀਵ ਵਿਚਾਰੇ। ਜੋਤ ਸਰੂਪ ਵਿਚ ਸੰਸਾਰੇ। ਕਲਜੁਗ ਜੀਵ ਅੰਤਕਾਲ ਹੋਏ ਅੰਧ ਅੰਧਿਆਰੇ। ਬੇਮੁਖ ਸੋਏ ਲੰਬੇ ਪੈਰ ਪਸਾਰੇ। ਮਾਨਸ ਜਨਮ ਗਏ ਕਲ ਹਾਰੇ। ਦੋ ਜਹਾਨੀ ਹੋਏ ਖ਼ੁਆਰੇ। ਗੁਰਸਿਖ ਜਨ ਸਾਚਾ ਹੋਏ। ਬਿਨ ਪ੍ਰਭ ਅਵਰ ਨਾ ਦੀਸੇ ਕੋਇ। ਪ੍ਰਭ ਚਰਨ ਲਾਗ ਜਨਮ ਜਨਮ ਦੀ ਮੈਲ ਧੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਧਾਗੇ ਲਏ ਪਰੋਏ। ਸੋਹੰ ਸਾਚਾ ਨਾਮ ਉਪਜਾਇਆ। ਸਤਿਜੁਗ ਸਾਚਾ ਮਾਰਗ ਲਾਇਆ। ਕਲਜੁਗ ਝੂਠਾ ਭੇਖ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕਾਂ ਇਕ ਕਰਾਇਆ। ਸਤਿਜੁਗ ਸਾਚਾ ਮਾਰਗ ਲਾਏ। ਜੋਤ ਸਰੂਪੀ ਸਾਚੀ ਜੋਤ ਵਿਚ ਮਾਤ ਜਗਾਏ। ਏਕਾ ਸ਼ਬਦ ਏਕਾ ਰਾਗ ਪ੍ਰਭ ਏਕਾ ਧੁਨ ਉਪਜਾਏ। ਸਾਚਾ ਨਾਮ ਚਾਰ ਕੁੰਟ ਪ੍ਰਭ ਸੋਹੰ ਡੰਕ ਵਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਇਕ ਕਰਾਏ। ਸਾਚਾ ਪ੍ਰਭ ਕਲ ਵਰਤਾਏ। ਸਾਚੀ ਜੋਤ ਵਿਚ ਮਾਤ ਪਰਗਟਾਏ। ਪਵਣ ਪੂਤ ਪ੍ਰਭ ਸ਼ਬਦ ਅਲਾਏ। ਗੁਰਮੁਖ ਸਾਚੇ ਪ੍ਰਭ ਰਿਦੇ ਵਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹੋਏ ਸਹਾਏ । ਸੋਹੰ ਸਾਚਾ ਸਚ ਘਰ ਪਾਇਆ । ਸਾਚਾ ਪ੍ਰਭ ਰਸਨਾ ਅਲਾਇਆ। ਵਿਚ ਮਾਤ ਪਵਣ ਸਮਾਇਆ । ਚਾਰ ਕੁੰਟ ਪ੍ਰਭ ਸਾਚੇ ਏਕਾ ਡੰਕ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਮਾਣ ਦਵਾਇਆ। ਸੋਹੰ ਸ਼ਬਦ ਪ੍ਰਭ ਕੀ ਧੁਨ। ਜਨ ਵਿਰਲਾ ਜਾਣੇ ਮਾਣੇ ਰਿਖ ਮੁਨ। ਪੂਰਨ ਪ੍ਰਭ ਪਛਾਣੇ ਜੀਵ ਆਤਮ ਖੁਲ੍ਹੇ ਸੁੰਨ। ਕਲਜੁਗ ਜੀਵ ਹੋਏ ਅੰਞਾਣੇ, ਪ੍ਰਭ ਖਪਾਏ ਅੰਤਕਾਲ ਕਲ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਕਾਂ ਲਏ ਪੁਕਾਰ ਸੁਣ। ਸਾਚਾ ਪ੍ਰਭ ਸੁਣੇ ਪੁਕਾਰਾ। ਮਾਤਲੋਕ ਲਏ ਅਵਤਾਰਾ । ਏਕਾ ਜੋਤ ਜਗੇ ਨਿਹਕਲੰਕ ਅਵਤਾਰਾ । ਸ੍ਰਿਸ਼ਟ ਸਬਾਈ ਹੋਏ ਖ਼ੁਆਰਾ। ਬੇਮੁਖਾਂ ਆਤਮ ਪ੍ਰਭ ਲਾਏ ਖੰਡਾ ਦੋ ਧਾਰਾ। ਗੁਰਮੁਖ ਸਾਚੇ ਰੰਗ ਚੜ੍ਹਾਏ ਪ੍ਰਭ ਸੋਹੰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਅਗੰਮ ਅਪਾਰਾ। ਸਚ ਗੁਰ ਸਚ ਦਰਬਾਰ। ਭਗਤ ਜਨਾਂ ਪ੍ਰਭ ਤਾਰਨਹਾਰ। ਕਲਜੁਗ ਬੇੜਾ ਕਰਿਆ ਪਾਰ। ਜੋ ਜਨ ਆਏ ਪ੍ਰਭ ਚਰਨ ਦਵਾਰ। ਸੋਹੰ ਸ਼ਬਦ ਪ੍ਰਭ
ਦੇਵੇ ਨਾਮ ਅਧਾਰ। ਰਸਨਾ ਜਪ ਜਪ ਜੀਵ ਆਤਮ ਕਰੇ ਉਜਿਆਰ। ਸਾਚਾ ਨਾਮ ਅੰਮ੍ਰਿਤ ਰਸ ਪੀਵ, ਵੇਲੇ ਅੰਤ ਪਾਵੇ ਮੋਖ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਰਖਾਏ ਵਿਚ ਸੰਸਾਰ। ਵਿਚ ਜਗਤ ਪ੍ਰਭ ਮਾਣ ਦਵਾਏ। ਪ੍ਰਭ ਸਾਚਾ ਮਿਤਗਤਿ ਜਿਸ ਜਨ ਜਣਾਏ। ਬੇਮੁਖ ਜੀਵ ਕੋਈ ਭੇਵ ਨਾ ਪਾਏ। ਗੁਰਮੁਖ ਸਾਚੇ ਸੁਫਲ ਹੋਏ ਦਰ ਸੇਵ, ਦਰ ਆਏ ਸੀਸ ਝੁਕਾਏ। ਦੇਵੇ ਦਰਸ ਪ੍ਰਭ ਅਲਖ ਅਭੇਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਪਰਗਟਾਏ। ਕਿਰਪਾ ਕਰੇ ਆਪ ਗਿਰਧਾਰਾ। ਸਾਚੀ ਜੋਤ ਕਰੇ ਆਕਾਰਾ। ਜੋਤ ਸਰੂਪ ਪ੍ਰਭ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਜਗਤ ਪਿਤ ਆਇਆ। ਜੋਤ ਸਰੂਪੀ ਖੇਲ ਰਚਾਇਆ। ਏਕਾ ਭੇਵ ਪ੍ਰਭ ਆਪ ਖੁਲ੍ਹਾਇਆ। ਗੁਰਮੁਖਾਂ ਪ੍ਰਭ ਮਾਣ ਦਵਾਇਆ। ਬੇਮੁਖਾਂ ਗੂੜ੍ਹੀ ਨੀਂਦ ਪ੍ਰਭ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਇਆ। ਜੋਤ ਸਰੂਪੀ ਜਾਮਾ ਧਾਰ। ਅਚਰਜ ਖੇਲ ਕਰੇ ਕਰਤਾਰ। ਸਾਚਾ ਪ੍ਰਭ ਸੁਣੇ ਪੁਕਾਰ। ਏਕਾ ਸ਼ਬਦ ਦੇਵੇ ਅਧਾਰ। ਆਤਮ ਜੋਤ ਜਗੇ ਅਪਾਰ। ਅਨਹਦ ਸ਼ਬਦ ਉਪਜੇ ਧੁਨਕਾਰ। ਅੰਮ੍ਰਿਤ ਆਤਮ ਬਰਖੇ ਪ੍ਰਭ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਜਾਣੇ ਸਾਰ। ਸਰਬ ਜਨਾਂ ਪ੍ਰਭ ਆਪੇ ਜਾਣੇ। ਆਪਣਾ ਰੰਗ ਆਪ ਪ੍ਰਭ ਮਾਣੇ। ਕਲਜੁਗ ਜੀਵ ਹੋਏ ਅੰਞਾਣੇ। ਜੋਤ ਸਰੂਪ ਨਾ ਪ੍ਰਭ ਪਛਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਮੇਟ ਵਖਾਣੇ। ਕਲ ਕਲ ਕਲ ਹੋਏ ਅੰਤ। ਮਾਇਆ ਪ੍ਰਭ ਪਾਏ ਬੇਅੰਤ। ਸਰਬ ਭੇਖ ਮਿਟਾਏ ਸਰਬ ਜੀਵ ਜੰਤ। ਬੈਠਾ ਅਡੋਲ ਪ੍ਰਭ ਇਕੰਤ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਾਏ ਸਾਚੇ ਸੰਤ। ਆਤਮ ਸਾਚੀ ਜੋਤ ਜਗਾਈ। ਸੁਰਤ ਸ਼ਬਦ ਪ੍ਰਭ ਮੇਲ ਮਿਲਾਈ। ਸਾਚੇ ਪ੍ਰਭ ਦਇਆ ਕਮਾਈ। ਸੋਹੰ ਸਾਚਾ ਨਾਮ ਗੁਰਮੁਖਾਂ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਜੋਤ ਸਵਾਈ । ਆਤਮ ਜੋਤ ਕਰੇ ਉਜਿਆਰ। ਸੋਹੰ ਦੇਵੇ ਨਾਮ ਅਧਾਰ। ਏਕਾ ਰੰਗ ਵਸੇ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਲਾਵੇ ਪਾਰ। ਸਤਿ ਪੁਰਖ ਸਤਿ ਕਰ ਜਾਣ। ਸਾਚਾ ਪ੍ਰਭ ਸਦ ਰੰਗ ਮਾਣ। ਦੇਵੇ ਦਰਸ ਪ੍ਰਭ ਬਿਧਨਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਸੋਹੰ ਸ਼ਬਦ ਮਾਰੇ ਬਾਣ। ਸੋਹੰ ਸ਼ਬਦ ਪ੍ਰਭ ਚਲਾਇਆ। ਕਲਜੁਗ ਝੂਠਾ ਭੇਖ ਮਿਟਾਇਆ। ਕਲਜੁਗ ਸਾਚਾ ਲੇਖ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪਰਗਟਾਇਆ। ਏਕਾ ਜੋਤ ਇਕ ਆਕਾਰਾ। ਏਕਾ ਬੰਕ ਇਕ ਦਵਾਰਾ। ਜੁਗੋ ਜੁਗ ਪ੍ਰਭ ਮਾਤ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਤਿਗੁਰ ਸਾਚਾ ਦਇਆ ਕਮਾਏ। ਵਿਛੜਿਆਂ ਕਲ ਮੇਲ ਮਿਲਾਏ। ਰੁਠੜਿਆਂ ਪ੍ਰਭ ਲਏ ਮਨਾਏ। ਭੁਖੜਿਆਂ ਪ੍ਰਭ ਭੁੱਖ ਗਵਾਏ । ਦੁਖੜਿਆਂ ਪ੍ਰਭ ਦੁਖ ਮਿਟਾਏ। ਰੁਖੜਿਆਂ ਪ੍ਰਭ ਅੰਮ੍ਰਿਤ ਮੇਘ ਬਰਸਾਏ। ਸੁਕੜਿਆਂ ਪ੍ਰਭ ਮਾਤ ਹਰਾ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਏ। ਗੁਰਮੁਖ ਸੋਇਆ ਪ੍ਰਭ ਸਾਚਾ ਜਾਗਾ । ਅਨਹਦ ਸ਼ਬਦ ਉਪਜਾਵੇ ਰਾਗਾ । ਖੁਲ੍ਹੇ ਸੁੰਨ ਪ੍ਰਭ ਚਰਨੀ ਲਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਮੈਲ ਗਵਾਏ ਦਾਗ਼ਾ। ਦੁਖੀਆ ਜੀਵ ਦਰ ਬਿਲਲਾਏ। ਸਾਚਾ ਪ੍ਰਭ ਦਇਆ ਕਮਾਏ। ਕਿਰਪਾ ਕਰੇ ਆਪ ਰਘੁਰਾਏ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ। ਸਰਨ ਆਏ ਜੋ ਜਨ ਸਰਨਾਇਆ। ਪ੍ਰਭ ਸਾਚੇ ਦਾ ਮਾਣ ਰਖਾਇਆ । ਆਤਮ ਅਭਿਮਾਨ ਸਰਬ ਗਵਾਇਆ। ਏਕਾ ਧਿਆਨ ਗੁਰਚਰਨ ਲਗਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਸਿਰ ਹੱਥ ਟਿਕਾਇਆ। ਜੋ ਜਨ ਆਏ ਗੁਰਚਰਨ ਦਰਬਾਰੇ। ਕਿਰਪਾ ਕਰੇ ਪ੍ਰਭ ਗਿਰਧਾਰੇ। ਰੋਗ ਸੋਗ ਪ੍ਰਭ ਆਪ ਨਿਵਾਰੇ। ਦਰਸ ਅਮੋਘ ਦੇਵੇ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਕਰ ਕਿਰਪਾ ਪਾਰ ਉਤਾਰਿਆ। ਨਿਰਧਨਾਂ ਪ੍ਰਭ ਕਾਜ ਸਵਾਰਿਆ। ਸਰਧਨਾਂ ਪ੍ਰਭ ਆਸ ਪੁਜਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਕਰਤਾਰਿਆ। ਨਿਰਧਨਾਂ ਪ੍ਰਭ ਸਰਧਾ ਪੂਰ। ਸਾਚਾ ਪ੍ਰਭ ਸਦਾ ਹਜ਼ੂਰ । ਆਤਮ ਬਖ਼ਸ਼ੇ ਸਾਚਾ ਨੂਰ। ਸੋਹੰ ਦੇਵੇ ਸਾਚੀ ਤੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਭਾਂਡੇ ਕਰੇ ਭਰਪੂਰ । ਪੂਰਨ ਪ੍ਰਭ ਪੂਰਨ ਆਸਾ। ਸਾਚਾ ਪ੍ਰਭ ਸਚ ਭਰਵਾਸਾ। ਚਰਨ ਪ੍ਰੀਤੀ ਸਾਚੀ ਰਹਿਰਾਸਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਬੰਦ ਖ਼ਲਾਸਾ। ਗੁਰਮੁਖਾਂ ਕਰੇ ਬੰਦ ਖ਼ਲਾਸੀ। ਗਲੋਂ ਕਟੇ ਜਮ ਕੀ ਫਾਸੀ। ਜੁਗਤ ਮੁਕਤ ਕਰਾਏ ਦਾਸੀ। ਦੇਵੇ ਮਾਣ ਘਨਕਪੁਰ ਵਾਸੀ। ਕਲਜੁਗ ਪਰਗਟੇ ਜੋਤ ਅਬਿਨਾਸ਼ੀ। ਕਲਜੁਗ ਮਾਇਆ ਦਰ ਤੋ ਨਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟ ਵਾਸੀ। ਸਰਬ ਘਟਾ ਪ੍ਰਭ ਆਪੇ ਜਾਣੇ। ਭਗਤ ਜਨਾਂ ਪ੍ਰਭ ਬਿਰਦ ਰਖਾਣੇ। ਦਰ ਘਰ ਸਾਚੇ ਦੇਵੇ ਮਾਣੇ। ਸਾਚੀ ਜੋਤ ਜਗੇ ਮਹਾਣੇ। ਗੁਰਮੁਖ ਵਿਰਲਾ ਪ੍ਰਭ ਰੰਗ ਮਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਪੇ ਜਾਣੇ। ਸਰਬ ਜਨਾਂ ਪ੍ਰਭ ਜਾਨਣਹਾਰ। ਆਤਮ ਵਸੇ ਪ੍ਰਭ ਗਿਰਧਾਰ। ਦਿਸ ਨਾ ਆਏ ਕਲਜੁਗ ਜੀਵ ਗਵਾਰ। ਗੁਰਮੁਖਾਂ ਜੋਤ ਆਤਮ ਕਰੇ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਖੋਲ੍ਹ ਦੇਵੇ ਦਰ ਦਵਾਰ। ਦਸਮ ਦਵਾਰ ਪ੍ਰਭ ਆਪ ਖੁਲ੍ਹਾਏ। ਸੁਰਤ ਸ਼ਬਦ ਪ੍ਰਭ ਮੇਲ ਮਿਲਾਏ। ਆਤਮ ਤ੍ਰੈਕੁਟੀ ਖੋਲ੍ਹ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਧੁਨ ਉਪਜਾਏ। ਸੋਹੰ ਧੁਨ ਉਪਜਾਵੇ ਆਤਮ ਅੰਦਰ। ਝੂਠੀ ਕਾਇਆ ਸਾਚਾ ਮੰਦਰ। ਗੁਰਮੁਖ ਸਾਚੇ ਖੁੱਲ੍ਹਾ ਜੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਸੇ ਅੰਦਰ। ਗੁਰਸਿਖ ਮੰਗ ਦਰਸ ਦਾਨ। ਦੇਵੇ ਦਰਸ ਵਿਸ਼ਨੂੰ ਭਗਵਾਨ। ਸੋਹੰ ਨਾਮ ਦੇਵੇ ਬਬਾਣ। ਰਸਨਾ ਜਪ ਜਪ ਜੀਵ ਆਤਮ ਜੋਤ ਜਗੇ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਮਿਲਾਣ। ਜੋਤ ਸਰੂਪੀ ਮੇਲ ਮਿਲਾਵੇ। ਆਪ ਆਪਣਾ ਆਪ ਪਰਗਟਾਵੇ। ਆਤਮ ਬੁਝੀ ਦੀਪਕ ਫੇਰ ਜਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰਸ ਦਿਖਾਵੇ। ਦਰਸ ਦਿਖਾਏ ਦਇਆਵੰਦ। ਆਤਮ ਉਪਜਾਵੇ ਪਰਮਾਨੰਦ। ਗੁਰਮੁਖ ਕਟਾਏ ਦੁਖ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਧੀਰ ਧਰਾਏ, ਜਿਉਂ ਸੀਤਲਤਾ ਚੰਦ। ਸਾਚਾ ਗੁਰ ਸਾਂਤਕ ਸਤਿ। ਗੁਰਮੁਖ ਸਾਚੇ ਸਾਚੀ ਮਤਿ। ਪ੍ਰਭ ਅਬਿਨਾਸ਼ੀ ਜਾਣੇ ਆਪ ਮਿਤ ਗਤਿ। ਸੋਹੰ ਸ਼ਬਦ ਰਖਾਵੇ ਦੇਹ ਸਾਚਾ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰੱਖੇ ਤੇਰੀ ਪਤਿ। ਪਤਿਪਰਮੇਸ਼ਵਰ ਦਇਆ ਕਮਾਏ। ਆਪ ਆਪਣੇ ਚਰਨ ਲਗਾਏ। ਅਗਿਆਨ ਅੰਧੇਰ ਸਰਬ ਮਿਟਾਏ। ਜੋਤ ਸਰੂਪੀ ਦਰਸ ਦਿਖਾਏ। ਏਕਾ ਜੋਤ ਦੇ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਇਆ ਕਮਾਏ। ਦੇਵੇ ਦਰਸ ਅਲਖ ਅਭੇਵਾ। ਆਪ ਆਪਣੀ ਲਾਵੇ
ਸੇਵਾ। ਸੋਹੰ ਦੇਵੇ ਆਤਮ ਸਾਚਾ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵਡਿਆਈ ਵਡ ਦੇਵੀ ਦੇਵਾ। ਸੁਰਤੀ ਦੇਵੇ ਸੁਰਤ ਧਿਆਨਾ। ਆਤਮ ਦੇਵੇ ਬ੍ਰਹਮ ਗਿਆਨਾ। ਸੋਹੰ ਉਪਜਾਵੇ ਸੁਣਾਵੇ ਸ਼ਬਦ ਮਹਾਨਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਗੁਣ ਨਿਧਾਨਾ। ਕਿਰਪਾ ਕਰੇ ਪ੍ਰਭ ਅਪਾਰਾ। ਸੋਹੰ ਸ਼ਬਦ ਉਪਜੇ ਧੁਨਕਾਰਾ। ਖੋਲ੍ਹ ਦੇਵੇ ਪ੍ਰਭ ਦਸਮ ਦਵਾਰਾ। ਅੰਮ੍ਰਿਤ ਝਿਰਨਾ ਝਿਰੇ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਜੋਤ ਸਰੂਪ ਨਿਰਾਧਾਰਾ। ਸਾਚਾ ਪ੍ਰਭ ਨਿਰਾਹਾਰ ਸਮਾਏ । ਸਾਚਾ ਪ੍ਰਭ ਨਿਰਵੈਰ ਅਖਵਾਏ। ਸਾਚਾ ਪ੍ਰਭ ਗੁਰਮੁਖਾਂ ਸਦ ਦਇਆ ਕਮਾਏ। ਸਾਚਾ ਪ੍ਰਭ ਦੇਵੇ ਵਡਿਆਈ ਹੋਏ ਨਿਮਾਣਾ ਜੋ ਦਰ ਤੇ ਆਏ। ਆਤਮ ਸਾਚੀ ਜੋਤ ਜਗਾਏ। ਬਿਨ ਬਾਤੀ ਬਿਨ ਤੇਲ ਵਿਚ ਦੇਹ ਕਰੇ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦੇਵੇ ਜਣਾਏ। ਆਪ ਆਪਣਾ ਜਨ ਜਣਾਵੇ। ਜੋਤ ਸਰੂਪੀ ਦਰਸ ਦਿਖਾਵੇ। ਬਾਹੋਂ ਪਕੜ ਪ੍ਰਭ ਆਪ ਉਠਾਵੇ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਕਾਲ ਕਲ ਚਰਨ ਲਗਾਵੇ। ਅੰਤਕਾਲ ਕਲਜੁਗ ਕਰਾਣਾ। ਬੇਮੁਖ ਜੀਵਾਂ ਪ੍ਰਭ ਸਰਬ ਮਿਟਾਣਾ। ਗੁਰਮੁਖ ਸਾਚੇ ਸਾਚੀ ਦਰਗਾਹ ਮਾਣ ਦਵਾਣਾ। ਸਾਧ ਸੰਗਤ ਅੰਤਕਾਲ ਪ੍ਰਭ ਸਿਰ ਹੱਥ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸ ਰਖਾਣਾ। ਦਰਗਾਹ ਸਾਚੀ ਮਾਣ ਦਵਾਏ। ਦਰ ਘਰ ਸਾਚੇ ਲਏ ਬਹਾਏ। ਜੋਤ ਜੋਤ ਮੇਲ ਕਰ, ਲੱਖ ਚੁਰਾਸੀ ਗੇੜ ਕਟਾਏ। ਪਾਰਬ੍ਰਹਮ ਅਚਰਜ ਖੇਲ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲਏ ਤਰਾਏ। ਤਾਰਨਹਾਰ ਆਪ ਦਾਤਾਰ। ਕਲਜੁਗ ਬੇੜਾ ਕੀਆ ਪਾਰ। ਦੇਵੇ ਦਰਸ ਪ੍ਰਭ ਅਪਾਰ। ਪਕੜ ਲਿਆਵੇ ਚਰਨ ਦਵਾਰ। ਕਿਰਪਾ ਕਰੇ ਭਗਤ ਉਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਅਪਾਰ। ਆਤਮ ਜੋਤ ਹੋਏ ਪਰਕਾਸ਼ । ਆਤਮ ਅੰਧੇਰ ਜਾਏ ਵਿਨਾਸ । ਸੋਹੰ ਉਪਜੇ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰੱਖੇ ਵਿਚ ਵਾਸ। ਸੋਹੰ ਤੇਰੀ ਜੈ ਜੈ ਜੈਕਾਰ। ਚਾਰ ਕੁੰਟ ਵਰਤੇ ਵਿਚ ਸੰਸਾਰ। ਚਾਰ ਵਰਨ ਏਕਾ ਦਿਸੇ ਨਿਹਕਲੰਕ ਤੇਰਾ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਕਰੇ ਆਕਾਰ। ਏਕਾ ਦਰ ਦਰਬਾਰ ਰਖਾਇਆ। ਚਾਰ ਵਰਨ ਪ੍ਰਭ ਮਾਣ ਦਵਾਇਆ। ਊਚ ਨੀਚ ਸਰਬ ਭੇਖ ਮਿਟਾਇਆ। ਰਾਓ ਰੰਕ ਇਕ ਕਰ ਬਹਾਇਆ । ਰਾਜਾ ਰਾਣਾ ਤਖ਼ਤੋਂ ਲਾਹਿਆ। ਸੋਹੰ ਬਾਣ ਸ਼ਬਦ ਚਲਾਇਆ। ਕਲਜੁਗ ਅੰਤਮ ਪਰਗਟ ਜੋਤ ਨਿਹਕਲੰਕ ਕਲ ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਡੰਕ ਵਜਾਇਆ। ਸੋਹੰ ਸ਼ਬਦ ਵੱਜੇ ਡੰਕ। ਇਕ ਕਰਾਏ ਰਾਓ ਰੰਕ। ਪਰਗਟ ਜੋਤ ਸੁਹਾਏ ਥਾਨ ਬੰਕ। ਜੋਤ ਸਰੂਪੀ ਪਰਗਟ ਜੋਤ ਦੇਵੇ ਦਰਸ ਵਾਸੀ ਪੁਰੀ ਘਨਕ। ਘਨਕਪੁਰੀ ਪ੍ਰਭ ਜਾਮਾ ਪਾਇਆ। ਆਪਣਾ ਆਪ ਪ੍ਰਭ ਆਪ ਛੁਪਾਇਆ । ਗੁਰਮੁਖ ਵਿਰਲੇ ਪ੍ਰਭ ਸੇਵ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰਸ ਦਿਖਾਇਆ। ਗੁਰ ਦਰਸ ਪੇਖੇ ਗੁਰ ਦਰ ਆਏ। ਆਤਮ ਤ੍ਰਿਖਾ ਸਰਬ ਮਿਟਾਏ। ਨਿਜਾਨੰਦ ਨਿਜ ਮਾਹਿ ੳਪਜਾਏ। ਆਤਮ ਸਾਚੀ ਜੋਤ ਜਗਾਏ। ਜਗੇ ਜੋਤ ਕਦੇ ਬੁਝ ਨਾ ਜਾਏ। ਸੋਹੰ ਸ਼ਬਦ ਰਸਨ ਸਵਾਸ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਤਮ ਵਾਸ ਰਖਾਏ।