੧੫ ਚੇਤ ੨੦੦੯ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਬਣਤ ਬਣਾਏ ਆਪ ਪ੍ਰਭ, ਆਪਣੀ ਜੋਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਗੁਰਸਿਖ ਸਾਚੇ ਲਏ ਜਗਾਏ । ਬਣਤ ਬਣਾਏ ਆਪ ਪ੍ਰਭ, ਵਿਚ ਚਰਨ ਲਏ ਲਗਾਏ। ਬਣਤ ਬਣਾਏ ਆਪ ਪ੍ਰਭ, ਆਤਮ ਅੰਧੇਰ ਦਏ ਗਵਾਏ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਦੇ ਜਗਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਦਇਆ ਕਮਾਏ। ਬਣਤ ਬਣਾਏ ਆਪ ਪ੍ਰਭ, ਗੁਰਮੁਖ ਸਾਚੇ ਬਜਰ ਕਪਾਟ ਖੁਲ੍ਹਾਏ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਕਰੇ ਰੁਸ਼ਨਾਏ। ਬਣਤ ਬਣਾਏ ਆਪ ਪ੍ਰਭ, ਆਤਮ ਝਿਰਨਾ ਦੇ ਝਿਰਾਏ। ਬਣਤ ਬਣਾਏ ਆਪ ਪ੍ਰਭ, ਮੁਖ ਅੰਮ੍ਰਿਤ ਦੇ ਚੁਆਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਦਰਸ ਦਿਖਾਵੇ। ਬਣਤ ਬਣਾਏ ਆਪ ਪ੍ਰਭ, ਅਨਹਦ ਸਾਚੀ ਧੁਨ ਉਪਜਾਵੇ । ਬਣਤ ਬਣਾਏ ਆਪ ਪ੍ਰਭ, ਅਨਹਦ ਸਾਚਾ ਰਾਗ ਉਪਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਆਪ ਪਰਗਟਾਵੇ। ਸਾਚੇ ਪ੍ਰਭ ਬਣਤ ਬਣਾਈ। ਆਪ ਆਪਣੀ ਜੋਤ ਪਰਗਟਾਈ। ਬੇਮੁਖ ਆਤਮ ਅੰਧੇਰ ਰਖਾਈ। ਗੁਰਮੁਖ ਸਾਚੇ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦਾਤ ਝੋਲੀ ਪਾਈ । ਸੋਹੰ ਏਕਾ ਭਗਤ ਉਧਾਰ। ਸਤਿਗੁਰ ਸਾਚਾ ਇਕ ਰਖਾਏ ਸ਼ਬਦ ਸੰਸਾਰ। ਬੈਠਾ ਅਡੋਲ ਵਿਚ ਜੀਵ ਜੰਤ ਗੁਰਮੁਖ ਵਿਰਲਾ ਪਾਵੇ ਸਾਰ। ਸਾਚਾ ਪ੍ਰਭ ਏਕਾ ਦੇਵੇ ਚਰਨ ਪਿਆਰ। ਮਾਤਲੋਕ ਮਿਲੇ ਵਡਿਆਈ, ਆਤਮ ਉਪਜੇ ਸਾਚੀ ਧੁਨਕਾਰ। ਦਿਵਸ ਰੈਣ ਪ੍ਰਭ ਏਕਾ ਸ਼ਬਦ ਚਲਾਵੇ ਭਗਤ ਅਧਾਰ। ਪ੍ਰਭ ਸਾਚਾ ਸਚ ਮੇਲ ਮਿਲਾਵੇ, ਸਦ ਬਖ਼ਸ਼ਣਹਾਰ ਆਪ ਦਾਤਾਰ। ਭੁੱਲਿਆਂ ਪ੍ਰਭ ਮਾਰਗ ਪਾਵੇ, ਕਰੇ ਕਰਾਵੇ ਕਰਾਵਣਹਾਰ। ਕਲਜੁਗ ਜੀਵ ਭੇਵ ਨਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਪਾਵੇ ਸਾਰ। ਗੁਰਮੁਖ ਸਾਚੇ ਬੂਝ ਬੁਝਾਏ। ਆਪ ਆਪਣਾ ਭੇਵ ਖੁਲ੍ਹਾਏ। ਏਕਾ ਰੰਗ ਗੁਰਸਿਖ ਆਤਮ ਲਾਏ। ਸੋਹੰ ਸ਼ਬਦ ਪ੍ਰਭ ਝੋਲੀ ਪਾਏ। ਦਿਵਸ ਰੈਣ ਰਸਨਾ ਗਾਏ। ਅੰਤਕਾਲ ਕਲ ਨਾ ਲੱਗੇ ਤੱਤੀ ਵਾਏ। ਮਾਤਲੋਕ ਆਏ ਭਗਵੰਤ, ਸਤਿਜੁਗ ਸਾਚਾ ਰਾਹ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪਰਗਟਾਏ। ਕਲਜੁਗ ਅੰਤਮ ਖੇਲ ਰਚਾਵਣਾ। ਬੇਮੁਖਾਂ ਨਸ਼ਟ ਕਰਾਵਣਾ। ਸੋਹੰ ਖੰਡਾ ਪ੍ਰਭ ਉਠਾਵਣਾ। ਸਤਿਜੁਗ ਸਾਚਾ ਮਾਰਗ ਲਾਵਣਾ। ਏਕਾ ਏਕੰਕਾਰ ਨਾਮ ਏਕ ਧਰਾਵਣਾ। ਸਰਬ ਸੁਹਾਏ ਥਾਨ ਬੰਕ, ਚਾਰ ਵਰਨ ਇਕ ਕਰਾਵਣਾ। ਇਕ ਕਰਾਏ ਰਾਓ ਰੰਕ, ਊਚ ਨੀਚ ਦਾ ਭੇਵ ਮਿਟਾਵਣਾ। ਸੋਹੰ ਵਜਾਵੇ ਸਾਚਾ ਡੰਕ, ਚਾਰ ਕੁੰਟ ਜੈ ਜੈ ਜੈਕਾਰ ਕਰਾਵਣਾ। ਗੁਰਸਿਖ ਉਧਾਰੇ ਜਿਉਂ ਤ੍ਰੇਤਾ ਜਨਕ, ਜੋਤ ਸਰੂਪੀ ਆਤਮ ਜੋਤ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਵਣਾ। ਕਲਜੁਗ ਅੰਤਮ ਅੰਤ ਕਰਾ ਕੇ। ਆਪਣੀ ਕਲ ਆਪ ਵਰਤਾ ਕੇ। ਜੂਠ ਝੂਠ ਸਭ ਨਸ਼ਟ ਕਰਾ ਕੇ। ਤਟ ਤੀਰਥ ਸਭ ਨਾਮ ਮਿਟਾ ਕੇ। ਖਾਣੀ ਬਾਣੀ ਗਗਨ ਪਤਾਲੀ ਏਕਾ ਜੋਤ ਟਿਕਾ ਕੇ। ਸੋਹੰ ਸਾਚਾ ਸ਼ਬਦ ਵਿਚ ਮਾਤ ਚਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤ ਕਰਾ ਕੇ। ਵੇਦ ਅਥਰਬਣ ਜਾਏ ਮਿਟਾ। ਅਲ੍ਹਾ ਅਲਾਹੂ ਜੋਤ ਖਿਚਾ। ਈਸਾ ਮੂਸਾ ਮੁਹੰਮਦੀ ਕੋਈ ਦੀਸੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਵੇ ਸਭਨੀ ਥਾਂ। ਚਾਰ ਕੁੰਟ ਜੈ ਜੈ ਜੈਕਾਰ। ਸੋਹੰ ਸ਼ਬਦ ਵਰਤੇ ਵਿਚ
ਸੰਸਾਰ। ਸਤਿਜੁਗ ਮਾਤਲੋਕ ਲਏ ਅਵਤਾਰ। ਸਚ ਸੁੱਚ ਪ੍ਰਭ ਭਰੇ ਭੰਡਾਰ। ਕਲਜੁਗ ਜੀਵ ਮੂਰਖ ਮੁਗਧ ਗਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸੋਹੰ ਮਾਰੇ ਮਾਰ। ਲੇਖ ਲਿਖਾਏ ਪ੍ਰਭ ਅਲਖ ਅਲੇਖਾ। ਦਰ ਆਏ ਪ੍ਰਭ ਮਾਣ ਗਵਾਏ ਕੱਢੇ ਭਰਮ ਭੁਲੇਖਾ। ਦਰ ਆਏ ਪ੍ਰਭ ਦਰਸ਼ਨ ਪਾਏ, ਗੁਰਮੁਖ ਸਾਚੇ ਪ੍ਰਭ ਨੇਤਰ ਪੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਲਿਖਾਏ, ਮੇਟ ਵਖਾਏ ਮਸਤਕ ਲਿਖੀ ਜੋ ਰੇਖਾ। ਸਾਚੇ ਪ੍ਰਭ ਸਚ ਵਡਿਆਈ। ਭਗਤਨ ਹੋਏ ਆਪ ਸਹਾਈ। ਰੰਕਾਂ ਸਿਰ ਪ੍ਰਭ ਹੱਥ ਟਿਕਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਮਾਤ ਪਰਗਟਾਈ। ਸਾਚਾ ਕਰਮ ਪ੍ਰਭ ਕਮਾਈ। ਸਾਧ ਸੰਗਤ ਭੇਵ ਖੁਲ੍ਹਾਈ। ਏਕਾ ਦੂਜਾ ਕੋਇ ਰਹਿਣ ਨਾ ਪਾਈ । ਏਕਾ ਏਕੰਕਾਰ ਏਕਾ ਨਾਮ ਧਰਾਈ । ਏਕਾ ਵਰਤੇ ਵਿਚ ਸੰਸਾਰ, ਵਰਨ ਬਰਨ ਪ੍ਰਭ ਭੇਵ ਮਿਟਾਈ। ਸਾਧ ਸੰਗਤ ਦਰ ਉਤਰੇ ਪਾਰ, ਜੋ ਚਲ ਆਏ ਸਰਨਾਈ। ਗੁਰ ਚਰਨ ਪੇਖੇ ਹਰਿ ਕਾ ਦਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਨ ਆਸ ਕਰਾਈ। ਗੁਰ ਚਰਨ ਹਰਿ ਕਾ ਦਵਾਰ, ਭਗਤ ਜਨਾਂ ਪ੍ਰਭ ਪਰਖੇ ਨੀਤੀ। ਦੇਵੇ ਦਰਸ ਅਗੰਮ ਅਪਾਰ, ਗੁਰਮੁਖ ਸਾਚੇ ਪ੍ਰਭ ਕਾਇਆ ਸੀਤਲ ਕੀਤੀ। ਹਉਮੇ ਮਾਰੇ ਵਿਚੋਂ ਹੰਕਾਰ, ਬੇਮੁਖ ਪਾਇਣ ਆਪਣੀ ਕੀਤੀ । ਮਦਿਰਾ ਮਾਸ ਕਰਨ ਆਹਾਰ, ਅੰਤਕਾਲ ਕਲ ਜਾਏ ਔਧ ਸੀ ਬੀਤੀ। ਮਹਾਰਾਜ ਸ਼ੇਰ ਸਿੰਘ ਪਰਗਟ ਹੋਏ ਚਿੱਟੇ ਅਸਵ ਅਸਵਾਰ, ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਰੀਤੀ। ਚਿੱਟੇ ਅਸਵ ਪ੍ਰਭ ਪਰਗਟ ਹੋਏ। ਰਾਣਾ ਸੰਗਰੂਰ ਪ੍ਰਭ ਚਰਨ ਬਿਲੋਏ। ਹੋਏ ਪਰਕਾਸ਼ ਤ੍ਰੈ ਲੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸਾ ਸਾਚਾ ਦਰ, ਦੂਸਰ ਨਾਹੀ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਹੋਏ ਤਿੰਨ ਲੋਏ। ਸਾਚਾ ਪ੍ਰਭ ਦਰਸ ਦਿਖਾਏ। ਰਾਓ ਰੰਕ ਪ੍ਰਭ ਚਰਨ ਲਗਾਏ। ਪਾਰ ਉਤਾਰ ਪ੍ਰਭ ਵਿਚ ਸੇਵਾ ਲਾਏ। ਵਿਚ ਸੰਸਾਰ ਮਾਣ ਰਖਾਏ। ਸ਼ਬਦ ਅਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸ਼ਾਂਤ ਕਰਾਏ। ਸਾਚੇ ਪ੍ਰਭ ਸਾਚੀ ਕਾਰਾ। ਜੋਤ ਸਰੂਪੀ ਵਰਤੇ ਵਿਚ ਸੰਸਾਰਾ। ਸਾਚਾ ਪ੍ਰਭ ਦੇਵੇ ਦਰਸ ਜੋਤ ਸਰੂਪ ਅਗੰਮ ਅਪਾਰਾ। ਸਾਚਾ ਪ੍ਰਭ ਅੰਮ੍ਰਿਤ ਆਤਮ ਬਰਸ, ਸਾਚਾ ਦੇਵੇ ਮੋਖ ਦਵਾਰਾ। ਸਾਚਾ ਪ੍ਰਭ ਆਤਮ ਮਿਟਾਏ ਸਾਰੀ ਹਰਸ, ਜੋ ਜਨ ਆਏ ਚਰਨ ਦਵਾਰਾ। ਸਾਚਾ ਪ੍ਰਭ ਦੁਖੀਆਂ ਭੁਖੀਆਂ ਕਲ ਦੁਖ ਭੁਖ ਅੰਤ ਪ੍ਰਭ ਰੋਗ ਨਿਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਅਧਾਰਾ। ਸੋਹੰ ਨਾਮ ਗੁਰ ਦਰ ਪਾਇਆ। ਭਾਂਡਾ ਭਰਮ ਭੰਨ ਵਖਾਇਆ। ਸਾਚਾ ਕਰਮ ਗੁਰ ਦਰ ਲਿਖਾਇਆ। ਮਾਨਸ ਜਨਮ ਲੇਖੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਦਰਸ਼ਨ ਪਾਇਆ। ਕਰ ਦਰਸ ਆਤਮ ਰਸ ਮਾਣ। ਆਤਮ ਉਪਜੇ ਸੁੱਖ ਮਹਾਨ। ਸੋਹੰ ਦੇਵੇ ਪ੍ਰਭ ਸਾਚਾ ਦਾਨ। ਗੁਣਵੰਤ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ। ਆਪ ਜਾਣੇ ਆਪ ਵਖਾਣੇ। ਆਪ ਚਲਾਏ ਆਪਣੇ ਭਾਣੇ। ਪਕੜ ਉਠਾਏ ਰਾਜੇ ਰਾਣੇ। ਰਾਓ ਰੰਕ ਇਕ ਪ੍ਰਭ ਕਰਾਣੇ। ਊਚ ਨੀਚ ਦਾ ਭਰਮ ਮਿਟਾਣੇ। ਸਤਿਜੁਗ ਸਾਚੇ ਜੀਵ ਉਪਾਣੇ। ਸਾਧ ਸੰਗਤ ਪ੍ਰਭ ਮੇਲ ਮਿਲਾਣੇ। ਆਤਮ ਬ੍ਰਹਮ ਗਿਆਨ ਦਵਾਣੇ। ਜੋਤ ਪਰਕਾਸ਼ ਹੋਏ ਮਹਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗਤਿਮਿਤ ਆਪੇ ਜਾਣੇ। ਆਪਣਾ ਕੀਆ ਆਪੇ ਜਾਣੇ। ਜੀਵ ਜੰਤ ਨਾ ਕੋਇ ਪਛਾਣੇ। ਜੁਗੋ ਜੁਗ ਭੁੱਲੇ ਜੀਵ ਅੰਞਾਣੇ। ਸੋਹੰ ਸ਼ਬਦ ਪ੍ਰਭ ਮਾਰਿਆ ਬਾਣੇ। ਤਖ਼ਤੋਂ ਲਾਹੇ ਰਾਜੇ ਰਾਣੇ। ਚਰਨੀ ਡਿੱਗਣ
ਹੋਏ ਨਿਮਾਣੇ। ਮਸਤੂਆਣੇ ਪ੍ਰਭ ਸਾਚੇ ਚਰਨ ਲਗਾਣੇ। ਦਿਵਸ ਚਾਲੀ ਪ੍ਰਭ ਜਗਤ ਲੇਖ ਲਿਖਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਮਾਣ ਗਵਾਣੇ। ਮਸਤੂਆਣੇ ਚਰਨ ਟਿਕਾਏ। ਹੰਕਾਰੀਆਂ ਪ੍ਰਭ ਹੰਕਾਰ ਗਵਾਏ। ਕਰ ਖ਼ੁਆਰ ਪ੍ਰਭ ਸਰਨ ਲਗਾਏ। ਦੇਵੇ ਤਾਰ ਜੋ ਜਨ ਚਰਨੀ ਸੀਸ ਝੁਕਾਏ। ਉਤਰੇ ਪਾਰ ਜੋ ਜਨ ਸੋਹੰ ਰਸਨਾ ਗਾਏ। ਜਨਮ ਨਾ ਪਾਵੇ ਦੂਜੀ ਵਾਰ, ਨਿਹਕਲੰਕ ਸਿਰ ਹੱਥ ਟਿਕਾਏ। ਭਗਤ ਵਛਲ ਆਪ ਗਿਰਧਾਰ, ਮਾਤਲੋਕ ਪ੍ਰਭ ਜੋਤ ਜਗਾਏ। ਸਚ ਸੁਚ ਵਰਤੇ ਵਿਚ ਸੰਸਾਰ, ਸਤਿਗੁਰ ਸਾਚਾ ਮਾਰਗ ਲਾਏ। ਬੇਮੁਖਾਂ ਨਾ ਦੀਸੇ ਉਰਾਰ ਪਾਰ, ਪ੍ਰਭ ਵਿਚ ਮੰਞਧਾਰ ਡੁਬਾਏ। ਨਿਹਕਲੰਕ ਚਰਨ ਡਿੱਗੇ ਜੋ ਨਰ ਨਾਰ, ਪ੍ਰਭ ਜੋਤੀ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਏ। ਸਾਚੀ ਸੇਵ ਜਿਸ ਜਨ ਕਮਾਈ। ਦੇਵੇ ਦਰਸ ਆਪ ਰਘੁਰਾਈ। ਜਮ ਦੂਤ ਕੋਈ ਨੇੜ ਨਾ ਆਈ। ਵਿਚ ਬਬਾਣ ਪ੍ਰਭ ਲਏ ਬਿਠਾਈ। ਸਚਖੰਡ ਪ੍ਰਭ ਦੇ ਪੁਚਾਈ। ਜੋਤ ਸਰੂਪੀ ਪ੍ਰਭ ਜੋਤ ਜਗਾਈ। ਏਕਾ ਜੋਤ ਹੋਏ ਰੁਸ਼ਨਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਈ। ਦਰ ਘਰ ਸਾਚਾ ਜਿਸ ਜਨ ਪਾਇਆ। ਜੋਤ ਸਰੂਪੀ ਮੇਲ ਮਿਲਾਇਆ। ਆਵੇ ਨਾ ਜਾਵੇ ਜਾਏ ਨਾ ਆਏ ਪ੍ਰਭ ਆਪਣੇ ਰੰਗ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸ ਰਖਾਇਆ। ਸਚਖੰਡ ਨਿਵਾਸ ਰਖਾਵੇ। ਆਪ ਆਪਣਾ ਭੇਵ ਖੁਲ੍ਹਾਵੇ। ਏਕਾ ਜੋਤ ਜੁਗੋ ਜੁਗ ਵਿਚ ਮਾਤ ਪਰਗਟਾਵੇ। ਗੁਰਮੁਖ ਸਾਚੇ ਪ੍ਰਭ ਸਾਚੀ ਗੋਤ ਬਣਾਵੇ। ਬੇਮੁਖ ਆਇਣ ਜਾਇਣ ਦਰ ਰੋਤ, ਮਨ ਵਿਚ ਹੰਕਾਰ ਰਖਾਵੇ। ਗੁਰਮੁਖਾਂ ਪ੍ਰਭ ਖੋਲ੍ਹ ਸੋਤ, ਦੁਰਮਤ ਮੈਲ ਆਪ ਧੁਆਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸਾਚੇ ਮੇਲ ਮਿਲਾਵੇ। ਸਾਚੇ ਪ੍ਰਭ ਦਇਆ ਕਮਾ। ਆਪਣੀ ਸਰਨ ਲਏ ਲਗਾ। ਸਤਿਜੁਗ ਸੋਹੰ ਰਾਗ ਪ੍ਰਭ ਦਏ ਚਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਗਤ ਜਾਏ ਧਰਾ। ਸੋਹੰ ਸ਼ਬਦ ਪ੍ਰਭ ਜਗਤ ਚਲਾਵਣਾ। ਚਾਰ ਵਰਨ ਪ੍ਰਭ ਰਸਨਾ ਗਾਵਣਾ। ਵਰਨ ਬਰਨ ਪ੍ਰਭ ਇਕ ਕਰਾਵਣਾ। ਊਚ ਨੀਚ ਪ੍ਰਭ ਸਰਨ ਲਗਾਵਣਾ। ਰਾਓ ਉਮਰਾਓ ਪ੍ਰਭ ਨਸ਼ਟ ਕਰਾਵਣਾ। ਨਿਮਾਣਿਆਂ ਨਿਤਾਣਿਆਂ ਪ੍ਰਭ ਚਰਨ ਲਗਾਵਣਾ। ਚਤੁਰ ਸੁਘੜ ਸਿਆਣਿਆਂ ਪ੍ਰਭ ਸੁਰਤ ਸ਼ਬਦ ਜਗਾਵਣਾ। ਬਿਰਧ ਜਵਾਨ ਅੰਞਾਣਿਆਂ ਪ੍ਰਭ ਏਕਾ ਸ਼ਬਦ ਵਸਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਵਣਾ। ਪੂਰੇ ਗੁਰ ਚਰਨ ਬਲਿਹਾਰ। ਬਾਹੋਂ ਪਕੜ ਪ੍ਰਭ ਜਾਏ ਤਾਰ। ਏਕਾ ਬਖ਼ਸ਼ੇ ਚਰਨ ਪਿਆਰ। ਸਾਚੀ ਜੋਤ ਦੇਵੇ ਅਧਾਰ। ਗੁਰਸਿਖ ਸਾਚੇ ਕਰਮ ਵਿਚਾਰ। ਜੋਤ ਸਰੂਪੀ ਜੋਤ ਪ੍ਰਭ ਕਰੇ ਖੇਲ ਅਪਾਰ। ਬੇਮੁਖਾਂ ਆਤਮ ਨਾ ਦਿਸੇ ਵੇਲੇ ਅੰਤ ਕਰੇ ਖ਼ੁਆਰ। ਗੁਰਸਿਖਾਂ ਪ੍ਰਭ ਜੋਤ ਸਰੂਪ ਦੇਵੇ ਦਰਸ ਆਤਮ ਕਰੇ ਉਜਿਆਰ। ਸੋਹੰ ਸ਼ਬਦ ਚਾਰ ਕੁੰਟ ਪ੍ਰਭ ਕਰਾਏ ਜੈ ਜੈ ਜੈਕਾਰ। ਸਾਧ ਸੰਗਤ ਪ੍ਰਭ ਦਰ ਸੁਹਾਏ, ਦੋਏ ਜੋੜ ਕਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਨਰ ਅਵਤਾਰ। ਨਰ ਅਵਤਾਰ ਬਣਤ ਬਣਾਵੇ। ਰਾਓ ਰੰਕਾਂ ਸਰਨ ਲਗਾਵੇ। ਸਾਧ ਸੰਗਤ ਪ੍ਰਭ ਹੁਕਮ ਸੁਣਾਵੇ। ਆਪਣੇ ਭਾਣੇ ਵਿਚ ਚਲਾਵੇ। ਰਾਣਾ ਸੰਗਰੂਰ ਸੰਗ ਰਲਾਵੇ। ਜਮਨ ਕਿਨਾਰੇ ਪ੍ਰਭ ਡੇਰਾ ਲਾਵੇ। ਗਿਆਨੀਆਂ ਧਿਆਨੀਆਂ ਪ੍ਰਭ ਸ਼ਬਦ ਧੁਨ ਉਪਜਾਵੇ। ਚਰਨ ਧੂੜ ਇਸ਼ਨਾਨੀਆਂ ਪ੍ਰਭ ਚਰਨ ਸੇਵ ਲਗਾਵੇ। ਪ੍ਰਭ ਤੋੜੇ ਮਾਣ ਅਭਿਮਾਨੀਆਂ, ਨਿਹਕਲੰਕ ਜੋਤ ਪਰਗਟਾਵੇ। ਸੋਹੰ ਸ਼ਬਦ ਦੇਵੇ ਸਾਚੀ ਬਾਣੀਆਂ, ਸਤਿਜੁਗ ਸਾਚਾ ਰਾਹ ਬਤਾਵੇ। ਪਰਗਟੇ ਜੋਤ
ਵਾਲੀ ਦੋ ਜਹਾਨੀਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਵੇ। ਸਾਚੀ ਜੋਤ ਪ੍ਰਭ ਜਗਾ ਕੇ। ਵਡ ਦਾਤਾ ਵਡ ਜੋਧਾ ਵਡ ਸੂਰਬੀਰ ਬਣੇ ਆਪਣਾ ਆਪ ਉਪਾ ਕੇ। ਸੋਹੰ ਸ਼ਬਦ ਚਲਾਵੇ ਤੀਰ, ਰਸਨਾ ਪ੍ਰਭ ਅਲ੍ਹਾ ਕੇ। ਬੇਮੁਖਾਂ ਪਾਏ ਵਹੀਰ, ਗੁਰਮੁਖਾਂ ਜਾਏ ਧੀਰ ਧਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਜਾਏ ਆਪ ਖੁਲ੍ਹਾ ਕੇ। ਆਪਣਾ ਭੇਵ ਆਪ ਖੁਲ੍ਹਾਏ। ਰਾਜੇ ਰਾਣੇ ਪ੍ਰਭ ਸਰਨ ਲਗਾਏ। ਹਰਨ ਫਰਨ ਸਰਬ ਖੁਲ੍ਹਾਏ। ਵਾਲੀ ਹਿੰਦ ਪ੍ਰਭ ਦਇਆ ਕਮਾਏ। ਸੋਹੰ ਸ਼ਬਦ ਸਵਾਸ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਸਾਚੇ ਪ੍ਰਭ ਸਾਚੀ ਕਾਰਾ। ਸਾਚਾ ਵਰਤੇ ਜਗਤ ਵਿਹਾਰਾ। ਪ੍ਰਭ ਸਾਚਾ ਕਰੇ ਰੰਗ ਅਪਾਰਾ। ਜੋਤ ਸਰੂਪੀ ਪਰਗਟ ਜੋਤ ਦੇਵੇ ਦਰਸ ਜਾਏ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਜੋਤ ਜਗਾਏ ਪਰਗਟਾਏ ਵਿਚ ਝੂਠੇ ਦੇਹ ਮੁਨਾਰਾ। ਵਾਲੀ ਹਿੰਦ ਪ੍ਰਭ ਦਰਸ ਦਿਖਾਏ। ਸੁਰਪਤ ਰਾਜਾ ਇੰਦ ਪ੍ਰਭ ਚਰਨ ਬਹਾਏ। ਵੱਡਾ ਆਪ ਮਰਗਿੰਦ ਆਪਣੇ ਰੰਗ ਰੰਗਾਏ। ਪਕੜ ਵਾਲੀ ਹਿੰਦ ਪ੍ਰਭ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ । ਸਾਚੇ ਪ੍ਰਭ ਸਚ ਕਾਰਜ ਕਰਨਾ। ਸਾਚੇ ਪ੍ਰਭ ਸ੍ਰਿਸ਼ਟ ਸਬਾਈ ਵਰਨਾ। ਸਾਚੇ ਪ੍ਰਭ ਸੋਹੰ ਸਾਚਾ ਨਾਉਂ ਵਿਚ ਮਾਤ ਦੇ ਧਰਨਾ। ਸਾਚੇ ਪ੍ਰਭ ਰਾਓ ਰੰਕ ਇਕ ਕਰਨਾ। ਸਾਚਾ ਪ੍ਰਭ ਭੇਦ ਮਿਟਾਏ ਵਰਨਾ ਬਰਨਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਲਗਾਏ ਸਰਨਾ। ਵਾਲੀ ਹਿੰਦ ਸਰਨ ਪ੍ਰਭ ਆਏ। ਦੋਏ ਜੋੜ ਸੀਸ ਝੁਕਾਏ। ਕਲਜੁਗ ਤਾਮਸ ਮਗਰੋਂ ਲਾਹੇ। ਸਤਿਜੁਗ ਸਾਚਾ ਰਾਜਸ ਪ੍ਰਭ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਤਿਜੁਗ ਸਾਚੇ ਲੇਖ ਲਿਖਾਏ। ਸਤਿਜੁਗ ਵਰਤੇ ਸਤਿ ਕਰਤਾਰ। ਸਤਿ ਸਤਿ ਸਤਿ ਹੋਵੇ ਵਿਚ ਸੰਸਾਰ। ਸੋਹੰ ਸ਼ਬਦ ਚਾਰ ਕੁੰਟ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਬਖ਼ਸ਼ੇ ਮੋਖ ਦਵਾਰ। ਵਾਲੀ ਹਿੰਦ ਪ੍ਰਭ ਸ਼ਬਦ ਜਣਾਏ। ਦੁਖੀਆਂ ਭੁਖੀਆਂ ਪ੍ਰਭ ਲੇਖ ਲਿਖਾਏ। ਆਤਮ ਸੁਖੀਆਂ ਪ੍ਰਭ ਧੁਨ ਉਪਜਾਏ। ਕਲਜੁਗ ਬੇਮੁਖਾਂ ਪ੍ਰਭ ਅੰਤਕਾਲ ਦਏ ਸਜ਼ਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਏ। ਸਾਚਾ ਪ੍ਰਭ ਸਾਂਤਕ ਸਤਿ। ਏਕਾ ਸ਼ਬਦ ਆਤਮ ਰਖਾਵੇ ਸਾਚਾ ਯਤ। ਗੁਰਮੁਖਾਂ ਜਾਣੇ ਪ੍ਰਭ ਮਿਤ ਗਤਿ। ਸਾਚਾ ਪ੍ਰਭ ਜਨ ਭਗਤਾਂ ਦੇਵੇ ਸਾਚੀ ਮਤਿ। ਏਕਾ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਰੱਖੇ ਪਤਿ। ਪਤਿਪਰਮੇਸ਼ਵਰ ਘਰ ਮੇਂ ਆਏ। ਜੋਤ ਸਰੂਪੀ ਜਾਮਾ ਪਾਏ। ਆਪ ਅਭੁਲ ਸਭ ਜਗਤ ਭੁਲਾਏ। ਆਪ ਅਤੁਲ ਸਭ ਜਗਤ ਤੁਲਾਏ। ਆਪ ਅਡੁਲ ਸਭ ਜਗਤ ਡੁਲਾਏ। ਸਤਿਜੁਗ ਸਾਚਾ ਦਰ ਜਾਏ ਖੁਲ੍ਹ, ਨਿਹਕਲੰਕ ਤੇਰੀ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਰਖਾਏ। ਜਗਤ ਭੁਲਾਏ ਆਪ ਪ੍ਰਭ, ਝੂਠੇ ਧੰਦੇ ਲਾ। ਗੁਰਮੁਖ ਤਰਾਏ ਆਪ ਪ੍ਰਭ, ਆਤਮ ਸਾਚਾ ਨਾਮ ਵਸਾ। ਜਗਤ ਭੁਲਾਏ ਆਪ ਪ੍ਰਭ, ਬੇਮੁਖ ਜੀਵ ਉਪਾ। ਗੁਰਸਿਖ ਤਰਾਏ ਆਪ ਪ੍ਰਭ, ਅਪਣੀ ਦਇਆ ਕਮਾ। ਸ੍ਰਿਸਟ ਭੁਲਾਏ ਆਪ ਪ੍ਰਭ, ਉਲਟੀ ਮਤਿ ਵਸਾ। ਗੁਰਸਿਖ ਤਰਾਏ ਆਪ ਪ੍ਰਭ, ਸੋਹੰ ਸ਼ਬਦ ਜਣਾ। ਸ੍ਰਿਸ਼ਟ ਭੁਲਾਏ ਆਪ ਪ੍ਰਭ, ਕਾਮ ਕਰੋਧ ਹੰਕਾਰ ਵਿਕਾਰ ਚਲਾ। ਗੁਰਸਿਖ ਤਰਾਏ ਆਪ ਪ੍ਰਭ, ਆਤਮ ਸਾਚਾ ਦੀਪ ਜਗਾ। ਸ੍ਰਿਸ਼ਟ ਭੁਲਾਈ ਆਪ ਪ੍ਰਭ, ਉਪਰ ਤਟ ਤੀਰਥਾਂ ਧੀਆਂ ਭੈਣਾਂ ਗਏ ਪਤਿ ਗਵਾ। ਗੁਰਸਿਖ ਤਰਾਏ ਆਪ ਪ੍ਰਭ, ਆਪਣੀ ਸਰਨ
ਲਗਾ। ਸ੍ਰਿਸ਼ਟ ਭੁਲਾਏ ਆਪ ਪ੍ਰਭ, ਕਲਜੁਗ ਲਿਆ ਜਗਤ ਧਰਾ। ਗੁਰਸਿਖ ਤਰਾਏ ਆਪ ਪ੍ਰਭ, ਸਿਰ ਆਪਣਾ ਹੱਥ ਟਿਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਸਭ ਧਾਮਾਂ ਦਏ ਮਿਟਾ। ਸਾਚਾ ਪ੍ਰਭ ਗਹਿਰ ਗੰਭੀਰ। ਗੰਗਾ ਗੋਦਆਵਰੀ ਖਿੱਚੇ ਨੀਰ। ਅਠਸਠ ਤੀਰਥ ਕੋਇ ਨਾ ਦੇਵੇ ਧੀਰ। ਪੀਰ ਪੈਗ਼ੰਬਰ ਔਲੀਆ ਨਾ ਕੋਇ ਦਸਤਗੀਰ। ਈਸਾ ਮੂਸਾ ਮੁਹੰਮਦੀ ਹੋਏ ਅੰਤ ਅਖ਼ੀਰ। ਪਰਗਟੇ ਜੋਤ ਨਿਹਕਲੰਕ ਸਦੀ ਚੌਧਵੀਂ ਲੱਥੇ ਚੀਰ। ਸੋਹੰ ਸ਼ਬਦ ਵਜਾਏ ਡੰਕ, ਚਾਰ ਕੁੰਟ ਪੈ ਜਾਏ ਵਹੀਰ। ਇਕ ਕਰਾਏ ਇਕ ਚਲਾਏ ਇਕ ਬਣਾਏ ਇਕ ਸਰਨਾਏ ਏਕਾ ਅੰਕ, ਸੋਹੰ ਨਾਮ ਆਤਮ ਦੇਵੇ ਧੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਂਤ ਕਰੇ ਸਰੀਰ, ਸੋਹੰ ਦੇਵੇ ਆਤਮ ਧੀਰ। ਓਅੰ ਆਪ ਜੋਤ ਆਕਾਰਾ। ਓਅੰ ਆਪ ਸਦਾ ਨਿਰਾਧਾਰਾ। ਓਅੰ ਆਪ ਸਦਾ ਨਿਰਾਹਾਰਾ। ਓਅੰ ਆਪ ਨੈਣ ਮੁੰਧਾਰਾ। ਓਅੰ ਆਪ ਜੋਤ ਨਿਰੰਕਾਰਾ। ਓਅੰ ਆਪ ਤੀਨ ਲੋਕ ਵਰਤਾਰਾ। ਓਅੰ ਆਪ ਮਾਤ ਪਾਤਾਲ ਆਕਾਸ਼ ਕਰੇ ਉਜਿਆਰਾ। ਓਅੰ ਆਪ ਖੰਡ ਬ੍ਰਹਿਮੰਡ ਵਰਭੰਡ ਜੋਤ ਅਧਾਰਾ। ਓਅੰ ਆਪ ਆਪਣੇ ਰੰਗ ਰੰਗੇ ਕਰਤਾਰਾ। ਓਅੰ ਆਪ ਜੋਤ ਸਰੂਪੀ ਪਸਰ ਪਸਾਰਾ। ਓਅੰ ਆਪ ਮਾਇਆ ਰੂਪੀ ਕਰੇ ਵਿਹਾਰਾ। ਓਅੰ ਆਪ ਆਪਣੀ ਜੋਤ ਕਰੇ ਆਕਾਰਾ। ਓਅੰ ਆਪ ਲੱਖ ਚੁਰਾਸੀ ਬਣੇ ਠਠਿਆਰਾ। ਓਅੰ ਆਪ ਘੜੇ ਭੰਨੇ ਅੰਤ ਨਾ ਪਾਰਾਵਾਰਾ। ਓਅੰ ਆਪ ਆਪ ਆਪਣਾ ਕਰੇ ਪਸਾਰਾ। ਓਅੰ ਆਪ ਏਕਾ ਜੋਤ ਏਕਾ ਗੋਤ ਪ੍ਰਭ ਨਿਰੰਕਾਰਾ। ਓਅੰ ਆਪ ਮਾਤ ਜੋਤ ਪਰਗਟਾਏ ਵਾਰੋ ਵਾਰਾ। ਓਅੰ ਆਪ ਮਛ ਕਛ ਪ੍ਰਭ ਰੂਪ ਅਪਾਰਾ। ਓਅੰ ਆਪ ਬਲ ਦਵਾਰੇ ਜਾਏ ਬਾਵਨ ਰੂਪ ਧਾਰਾ। ਓਅੰ ਆਪ ਨਰ ਸਿੰਘ ਰੂਪ ਕਰੇ ਅਪਾਰਾ। ਓਅੰ ਆਪ ਦੇ ਦਰਸ ਬਾਲਕ ਧ੍ਰੂ ਪਾਰ ਉਤਾਰਾ। ਓਅੰ ਆਪ ਚਕਰ ਸੁਦਰਸ਼ਨ ਦੁਰਬਾਸੇ ਮਾਰਾ । ਓਅੰ ਆਪ ਸਾਚਾ ਨਾਮ ਦੇਵੇ ਜਨਕ ਅਧਾਰਾ। ਓਅੰ ਆਪ ਰਾਣੀ ਤਾਰਾ ਜੋੜੀ ਮੇਲ ਮਿਲਾਏ ਅਪਰ ਅਪਾਰਾ। ਓਅੰ ਆਪ ਭੋਗ ਲਗਾਏ ਜਾਏ ਬਿਦਰ ਦਵਾਰਾ। ਓਅੰ ਆਪ ਜੁਗੋ ਜੁਗ ਲੋਕਮਾਤ ਲਏ ਅਵਤਾਰਾ। ਓਅੰ ਆਪ ਰਾਮ ਰੂਪ ਪ੍ਰਭ ਸਾਚੇ ਧਾਰਾ। ਓਅੰ ਆਪ ਨਿਰਧਨਾਂ ਪ੍ਰਭ ਪਾਵੇ ਸਾਰਾ। ਓਅੰ ਆਪ ਦਰ ਭੀਲਣੀ ਭੋਗ ਲਗਾਏ ਚਰਨ ਛੁਹਾਏ ਬਣਾਏ ਅੰਮ੍ਰਿਤ ਜਲ ਧਾਰਾ। ਓਅੰ ਆਪ ਸਤੀ ਅਹਲਿਆ ਜਾਏ ਚਰਨ ਛੁਹਾਏ ਦਵਾਏ ਮੋਖ ਦਵਾਰਾ। ਓਅੰ ਆਪ ਜੁਗੋ ਜੁਗ ਮਾਤਲੋਕ ਲਏ ਅਵਤਾਰਾ। ਓਅੰ ਆਪ ਦਰ ਆਏ ਬਿਪਰ ਲਾਜ ਰਖਾਏ। ਓਅੰ ਆਪ ਜੈਦੇਵ ਲੇਖ ਲਿਖਾਏ। ਓਅੰ ਆਪ ਸੈਣ ਰੂਪ ਰਾਜਨ ਜਾਏ। ਓਅੰ ਆਪ ਕਬੀਰ ਜੁਲਾਹਾ ਜ਼ੰਜੀਰ ਕਟਾਏ। ਓਅੰ ਆਪ ਭਗਤ ਰਵਿਦਾਸ ਕਸੀਰ ਲੇਖੇ ਲਾਏ। ਓਅੰ ਆਪ ਦਰ ਘਰ ਸਾਚੇ ਨਾਮੇ ਭੋਗ ਲਗਾਏ। ਓਅੰ ਆਪ ਧੰਨੇ ਧੀਰ ਧਰਾਏ ਦਰਸ ਦਿਖਾਏ । ਓਅੰ ਆਪ ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ। ਓਅੰ ਆਪ ਭਗਤ ਜਨਾਂ ਦੀ ਪੈਜ ਰਖਾਏ। ਓਅੰ ਆਪ ਬੇਣੀ ਭਗਤ ਜਗਤ ਤਰਾਏ। ਓਅੰ ਆਪ ਅਜਾਮਲ ਵਿਚ ਬਿਬਾਣ ਬਿਠਾਏ। ਓਅੰ ਆਪ ਪਾਪਣ ਪੂਤਨਾ ਪਾਰ ਕਰਾਏ। ਓਅੰ ਆਪ ਬਧਕ ਪਕੜ ਗਲੇ ਲਗਾਏ। ਓਅੰ ਆਪ ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ। ਓਅੰ ਆਪ ਕਲ ਜੁਗ ਬਣਾਈ। ਓਅੰ ਆਪ ਐੜਾ ਅਥਰਬਣ ਵੇਦ ਲੇਖ ਲਿਖਾਈ। ਓਅੰ ਆਪ ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰਾਂ ਲਿਆ ਉਪਜਾਈ। ਓਅੰ ਆਪ ਕੁਰਾਨ ਅੰਜੀਲ ਤੁਰੈਤ ਰਿਹਾ ਲਿਖਤ ਲਿਖਾਈ। ਓਅੰ ਆਪ ਗੁਰੂ ਨਾਨਕ ਵਿਚ ਜੋਤ ਟਿਕਾਈ। ਓਅੰ ਆਪ ਜਾਮੇ ਦਸ ਜੋਤ ਸਰੂਪ ਰਿਹਾ ਸਮਾਈ।
ਓਅੰ ਆਪ ਗੁਰ ਅਰਜਨ ਲੇਖ ਲਿਖਾਈ। ਚਰਨ ਬਹਾਏ ਭਗਤ ਜਨ ਸੁਰ, ਬੋਧ ਅਗਾਧ ਅਗਾਧ ਬੋਧ ਸ਼ਬਦ ਲਿਖਾਈ। ਓਅੰ ਆਪ ਸਾਚੀ ਦਾਤ ਮਾਤ ਟਿਕਾਈ। ਓਅੰ ਆਪ ਕਲਜੁਗ ਜੀਵਾਂ ਵੇਲੇ ਅੰਤ ਦੇ ਭੁਲਾਈ। ਓਅੰ ਆਪ ਸ੍ਰਿਸ਼ਟ ਸਬਾਈ ਮਾਈ ਬਾਪ, ਜੀਵ ਜੰਤ ਰਿਹਾ ਸਮਾਈ। ਓਅੰ ਆਪ ਸੋਹੰ ਸਾਚਾ ਜਾਪ ਜਗਤ ਦੇ ਚਲਾਈ। ਓਅੰ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਖੇਲ ਰਚਾਈ। ਜੋਤ ਸਰੂਪੀ ਖੇਲ ਨਿਆਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਜੋਤ ਸਰੂਪੀ ਪ੍ਰਭ ਗਿਰਧਾਰਾ। ਗੁਰਮੁਖ ਸਾਚੇ ਪ੍ਰਭ ਆਤਮ ਦੇਵੇ ਦਰਸ ਅਪਾਰਾ। ਬੇਮੁਖ ਦਰ ਨਾ ਪਾਵੇ ਪ੍ਰਭ ਕੀ ਸਾਰਾ। ਸੋਹੰ ਸ਼ਬਦ ਜਨ ਹਿਰਦੇ ਵਾਚੇ, ਪ੍ਰਭ ਦੇਵੇ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰਾ। ਸੋਹੰ ਸ਼ਬਦ ਆਤਮ ਰਾਸ। ਸਾਚਾ ਪ੍ਰਭ ਸਦਾ ਰੱਖੇ ਵਾਸ। ਆਤਮ ਹੰਕਾਰ ਵਿਕਾਰ ਜਾਇਣ ਨਾਸ। ਸੋਹੰ ਚਲੇ ਰਸਨ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਥਿਰ ਘਰ ਕਰੇ ਨਿਵਾਸ। ਸੋਹੰ ਚਲੇ ਸਵਾਸ ਸਵਾਸਾ। ਜੋਤ ਸਰੂਪ ਕਰੇ ਪਰਕਾਸ਼ਾ। ਦੇਵੇ ਦਰਸ ਪ੍ਰਭ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ । ਨਿਹਕਲੰਕ ਸਾਚਾ ਰੂਪ । ਨਿਹਕਲੰਕ ਜੋਤ ਸਰੂਪੀ ਸਾਚਾ ਭੂਪ। ਜਗਤ ਮਹਿੰਮਾ ਪ੍ਰਭ ਅਨੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਸਤਿ ਸਰੂਪ। ਸਤਿ ਸਰੂਪ ਪ੍ਰਭ ਸਦਾ ਸਤਿਵਾਦੀ। ਪ੍ਰਭ ਅਬਿਨਾਸ਼ੀ ਆਦਿ ਜੁਗਾਦੀ। ਏਕਾ ਆਕਾਰ ਸਦ ਬ੍ਰਹਿਮਾਦੀ। ਸਾਚੀ ਧੁਨ ਉਪਜਾਵੇ ਸੋਹੰ ਨਾਦੀ। ਗੁਰਮੁਖ ਵਿਰਲੇ ਪਾਈ ਪ੍ਰਭ ਜੋਤ ਅਗਾਧੀ। ਪ੍ਰਭ ਸਾਚਾ ਹੋਏ ਸਹਾਈ, ਪ੍ਰਭ ਸਾਚਾ ਸਦ ਰਸਨ ਅਰਾਧੀ। ਵਿਚ ਮਾਤ ਦੇਵੇ ਵਡਿਆਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਤੇਰੀ ਆਤਮ ਸਾਧੀ। ਗੁਰਸਿਖਾਂ ਪ੍ਰਭ ਮਾਣ ਦਵਾਏ। ਗੁਰਸਿਖਾਂ ਪ੍ਰਭ ਆਣ ਰਖਾਏ । ਗੁਰਸਿਖਾਂ ਪ੍ਰਭ ਸੋਹੰ ਸਾਚਾ ਸ਼ਬਦ ਜਣਾਏ । ਗੁਰਸਿਖਾਂ ਆਵਣ ਜਾਵਣ ਪ੍ਰਭ ਗੇੜ ਕਟਾਏ। ਗੁਰਸਿਖਾਂ ਅੰਤਕਾਲ ਪਰਗਟ ਜੋਤ ਪ੍ਰਭ ਦਰਸ ਦਿਖਾਏ। ਗੁਰਸਿਖਾਂ ਪ੍ਰਭ ਸਾਚਾ ਦਰਗਾਹ ਸਾਚੀ ਮਾਣ ਦਵਾਏ। ਗੁਰਸਿਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਗੋਦ ਬਹਾਏ। ਗੁਰਸਿਖ ਸਚ ਧਾਮ ਬਹਾਏ। ਸਾਚਾ ਪ੍ਰਭ ਸਚਖੰਡ ਨਿਵਾਸ ਰਖਾਏ। ਆਵਣ ਜਾਣ ਜਾਣ ਆਵਣ ਪ੍ਰਭ ਗੇੜ ਕਟਾਏ। ਏਕਾ ਮਾਣ ਏਕਾ ਤਾਣ ਪ੍ਰਭ ਚਰਨ ਰਖਾਏ। ਭਗਤ ਭਗਵਾਨ ਗੁਣ ਨਿਧਾਨ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜਿਆਂ ਕਲ ਮੇਲ ਮਿਲਾਏ। ਵਿਛੜਿਆਂ ਪ੍ਰਭ ਮੇਲ ਮਿਲਾਇਆ। ਆਪ ਆਪਣਾ ਦਰਸ ਦਿਖਾਇਆ। ਮਾਤਲੋਕ ਸਚਖੰਡ ਬਣਾਇਆ। ਜੋਤ ਸਰੂਪ ਵਰਭੰਡ ਸਮਾਇਆ। ਨਵ ਖੰਡ ਪ੍ਰਭ ਏਕਾ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਜੋਤ ਸਰੂਪੀ ਜੋਤ ਧਰ। ਸਾਧ ਸੰਗਤ ਦੇਵੇ ਸਾਚਾ ਵਰ। ਅੰਤਕਾਲ ਕਲ ਚਰਨ ਲਾਗ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਚਾ ਸੁੱਚਾ ਸਾਚਾ ਦਰ। ਸਾਚਾ ਦਰ ਸਚਾ ਦਰਬਾਰੀ। ਨਰਾਇਣ ਨਰ ਨਿਹਕਲੰਕ ਅਵਤਾਰੀ। ਸਰਨ ਪੜ ਪ੍ਰਭ ਜਾਵੇ ਪੈਜ ਸਵਾਰੀ। ਧਰਨੀ ਧਰ ਜਗਤ ਪਿਤ ਗਿਰਧਾਰੀ। ਵਰਨੀ ਵਰ ਸੋਹੰ ਨਾਮ ਬਣ ਵਪਾਰੀ। ਕਰਨੀ ਕਰ ਸਾਚਾ ਸ਼ਬਦ ਰਸਨ ਉਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਏ ਪੈਜ ਸਵਾਰੀ। ਪੈਜ ਸਵਾਰੇ ਆਪ ਪ੍ਰਭ, ਜੁਗੋ ਜੁਗ ਵਿਚ ਮਾਤ ਦੇ ਆ। ਭਗਤ ਉਧਾਰੇ ਆਪ ਪ੍ਰਭ, ਸਾਚੇ ਮਾਰਗ ਲਾ। ਨਾਮ ਚਲਾਵੇ ਆਪ ਪ੍ਰਭ, ਏਕ ਸ਼ਬਦ ਚਲਾ। ਦਰਸ ਦਿਖਾਵੇ ਆਪ ਪ੍ਰਭ, ਜੋ ਜਨ ਡਿੱਗੇ ਆ। ਮੁਖ
ਖੁਲ੍ਹਾਵੇ ਕਵਲ ਨਭ, ਅੰਮ੍ਰਿਤ ਦੇਵੇ ਮੁਖ ਚੁਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਂਤਕ ਸਤਿ ਸਤਿ ਸਤਿ ਦਏ ਵਰਤਾ। ਸਾਂਤਕ ਵਰਤੇ ਵਿਚ ਸੰਸਾਰ। ਸੋਹੰ ਸ਼ਬਦ ਪ੍ਰਭ ਭਰੇ ਭੰਡਾਰ। ਕੋਟਨ ਕੋਟ ਮੰਗਣ ਖੜ੍ਹੇ ਪ੍ਰਭ ਦਵਾਰ। ਨਾ ਆਵੇ ਤੋਟ ਪ੍ਰਭ ਸਾਚਾ ਵਡ ਭੰਡਾਰ। ਸੋਹੰ ਸ਼ਬਦ ਪ੍ਰਭ ਟਿਕਾਵੇ ਜੋਤ ਉਪਜਾਵੇ ਸਾਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਰਖਾਏ ਜੋ ਆਇਣ ਚਲ ਦਰਬਾਰ। ਗੁਰ ਘਰ ਗੁਰ ਦਰ ਦਰਬਾਰਾ। ਸਾਚਾ ਪ੍ਰਭ ਜੋਤ ਸਰੂਪ ਵਿਚ ਸੰਸਾਰਾ । ਵੇਖੇ ਵਿਗਸੇ ਜੀਵ ਕਰੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਜਾਣੇ ਜੋਤ ਸਰੂਪੀ ਖੇਲ ਅਪਾਰਾ। ਜੋਤ ਸਰੂਪੀ ਜੋਤ ਪਰਗਟਾਏ। ਸਾਚਾ ਨਾਮ ਪ੍ਰਭ ਉਪਜਾਏ। ਸਾਚਾ ਧਾਮ ਪ੍ਰਭ ਵਕ਼ਤ ਸੁਹਾਏ। ਸੋਹੰ ਨਾਮ ਸਾਧ ਸੰਗਤ ਪ੍ਰਭ ਭਿਛਿਆ ਪਾਏ। ਸਾਚਾ ਨਾਮ ਜੋ ਜਨ ਰਸਨਾ ਗਾਏ। ਦੇਵੇ ਦਰਸ ਘਨਈਆ ਸ਼ਾਮ, ਨਿਹਕਲੰਕ ਕਲ ਨਾਉਂ ਧਰਾਏ। ਸੋਹੰ ਸ਼ਬਦ ਪਿਲਾਵੇ ਸਾਚਾ ਜਾਮ, ਦਿਵਸ ਰੈਣ ਰੈਣ ਦਿਵਸ ਏਕਾ ਰੰਗ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪਰਗਟਾਏ। ਜੋਤ ਨਿਰੰਜਣ ਪੂਜਣ ਯੋਗ। ਹਉਮੇ ਵਿਚੋਂ ਕਟੇ ਰੋਗ। ਸੋਹੰ ਦੇਵੇ ਸਾਚਾ ਜੋਗ। ਗੁਰਮੁਖ ਸਾਚੇ ਪ੍ਰਭ ਸਾਚਾ ਆਤਮ ਮਿਟਾਵੇ ਚਿੰਤਾ ਸੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਰਗਟ ਜੋਤ ਦਰ ਘਰ ਆਏ ਲਗਾਏ ਭੋਗ । ਉਠ ਜੀਵ ਜਾਗ ਪ੍ਰਭ ਦਇਆ ਕਮਾਏ। ਉਠ ਜੀਵ ਜਾਗ, ਪੂਰਨ ਹੋਏ ਭਾਗ, ਪ੍ਰਭ ਦਰਸ ਦਿਖਾਏ। ਉਠ ਜੀਵ ਜਾਗ, ਪ੍ਰਭ ਚਰਨ ਲਾਗ, ਅੰਮ੍ਰਿਤ ਪ੍ਰਭ ਮੁਖ ਚੁਆਏ। ਉਠ ਜੀਵ ਜਾਗ, ਬਣ ਹੰਸ ਵਿਚੋਂ ਕਾਗ, ਸੋਹੰ ਪ੍ਰਭ ਸਾਚਾ ਸਾਚੀ ਚੋਗ ਚੁਗਾਏ। ਉਠ ਜੀਵ ਜਾਗ, ਪ੍ਰਭ ਆਤਮ ਬੁਝਾਏ ਆਗ, ਅੰਮ੍ਰਿਤ ਮੇਘ ਰਿਹਾ ਵਰਸਾਏ। ਉਠ ਜੀਵ ਜਾਗ, ਅਨਹਦ ਵਜਾਏ ਸਾਚਾ ਰਾਗ, ਪ੍ਰਭ ਸਾਚੀ ਧੁਨ ਉਪਜਾਏ। ਉਠ ਜੀਵ ਜਾਗ, ਮਾਨਸ ਜਨਮ ਨਾ ਲਾਗੇ ਦਾਗ਼, ਪ੍ਰਭ ਸਾਚਾ ਕਰਮ ਕਮਾਏ। ਉਠ ਜੀਵ ਜਾਗ, ਪ੍ਰਭ ਸਾਚਾ ਪਕੜੇ ਵਾਗ, ਵੇਲੇ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਵਰਖ, ਦੁਖ ਭੁਖ ਸਭ ਰੋਗ ਗਵਾਏ। ਦੁਖੀਆਂ ਦੁਖ ਪ੍ਰਭ ਮਿਟਾਇਆ। ਆਤਮ ਸੋਗ ਸਰਬ ਗਵਾਇਆ। ਸ਼ਬਦ ਵਿਜੋਗ ਗੁਰਸਿਖ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਜਾ ਭਉ ਚੁਕਾਇਆ। ਚੁੱਕੇ ਦੂਜਾ ਮਾਣ। ਸਾਚਾ ਪ੍ਰਭ ਬਲੀ ਬਲਵਾਨ। ਏਕਾ ਜੋਤ ਜਗੇ ਜਗਤ ਮਹਾਨ। ਸ਼ਬਦ ਪ੍ਰਭ ਬੰਧ ਬੰਧਾਨ। ਕਲਜੁਗ ਜੀਵ ਨਾ ਜਾਣੇ ਨਾਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਧ ਸੰਗਤ ਪ੍ਰਭ ਦਇਆ ਕਮਾਏ। ਆਤਮ ਸਾਚਾ ਦੀਪ ਜਗਾਏ। ਬਣਾਏ ਚਤੁਰ ਸੁਜਾਨ, ਸਾਧ ਸੰਗਤ ਗੁਰ ਦਰ ਵਡਿਆਏ। ਹਰਿ ਹਰਿ ਨਾਮ ਰਸਨਾ ਗਾਇਣ ਰੈਣ ਸਬਾਏ । ਪ੍ਰਭ ਰਸਨਾ ਗਾਣ ਵੇਲੇ ਅੰਮ੍ਰਿਤ, ਸ੍ਰਿਸ਼ਟ ਸਬਾਈ ਪ੍ਰਭ ਸੁੰਞ ਮਸਾਣ ਸਵਾਏ। ਸਾਚਾ ਦਰ ਸਾਚਾ ਦਰਬਾਰ ਨਿਹਕਲੰਕ ਵਿਚ ਮਾਤ ਲਗਾਏ। ਗੁਰ ਸੰਗਤ ਪ੍ਰਭ ਕਿਰਪਾ ਧਾਰ, ਸੋਹੰ ਸ਼ਬਦ ਝੋਲੀ ਪਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਟਿਕਾਏ । ਗੁਰ ਦਰ ਆਏ ਆਤਮ ਜੋਤ ਜਗਾਏ। ਮਾਨਸ ਜਨਮ ਸੁਫਲ ਕਰਾਏ। ਲੱਖ ਚੁਰਾਸੀ ਗੇੜ ਕਟਾਏ। ਜਨਮ ਨਾ ਪਾਏ ਦੂਜੀ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਜਾਏ ਤਾਰ। ਸਾਧ ਸੰਗਤ ਦਰ ਦੀਬਾਣ। ਦਰ ਘਰ ਸਾਚੇ ਪਾਵੇ ਮਾਣ। ਹੋਏ ਸਹਾਈ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਵਣ ਜਾਣ ਖੇਲ ਮਿਟਾਣ। ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਮੁਖਾਂ ਪ੍ਰਭ ਸਦਾ ਸਮਾਏ।
ਜੋਤ ਸਰੂਪੀ ਮੇਲ ਮਿਲਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਏ। ਜੋਤ ਨਿਰੰਜਣ ਨਾਮ ਨਿਰੰਕਾਰਾ। ਘਨਕਪੁਰੀ ਬਣਾਏ ਸਚਖੰਡ ਦਵਾਰਾ। ਏਕਾ ਏਕ ਪ੍ਰਭ ਜੋਤ ਕਰ ਆਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰਾ । ਨਰਾਇਣ ਨਰ ਪ੍ਰਭ ਅਬਿਨਾਸ਼। ਘਨਕਪੁਰੀ ਸਦ ਰੱਖੇ ਵਾਸ। ਚਾਰ ਯਾਰਾਂ ਕਰਾਏ ਦਾਸ। ਜੀਵ ਖਪਾਏ ਰਸਨ ਲਗਾਏ ਜੋ ਮਦਿਰਾ ਮਾਸ। ਭਗਤ ਵਡਿਆਏ ਚਰਨ ਲਗਾਏ ਸੋਹੰ ਜਪਾਏ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਰੱਖੇ ਵਾਸ। ਸਾਧ ਸੰਗਤ ਪ੍ਰਭ ਸਦ ਵਸੇਰਾ। ਪਰਗਟ ਜੋਤ ਨਾ ਲਾਵੇ ਦੇਰਾ। ਅਛਲ ਛਲ ਕਰਾਏ ਜੋਤ ਸਰੂਪੀ ਹੇਰਾ ਫੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਨਾ ਲਾਏ ਦੇਰਾ। ਪਰਗਟੇ ਜੋਤ ਸਿੱਖ ਸਮਾਏ। ਨਾੜੀ ਬਹੱਤਰ ਬੰਦ ਕਰਾਏ। ਆਪ ਆਪਣਾ ਵਿਚ ਟਿਕਾਏ। ਜੋਤ ਸਰੂਪੀ ਜੋਤ ਧਰ, ਗੁਰਸਿਖ ਗੁਰ ਇਕ ਹੋ ਜਾਏ। ਸਾਧ ਸੰਗਤ ਦਿਸਾਵੇ ਸਾਚਾ ਘਰ, ਬੇਮੁਖਾਂ ਪ੍ਰਭ ਪੜਦਾ ਪਾਏ। ਦੇਵੇ ਦਰਸ ਅਵਤਾਰ ਨਰ, ਰੁੜ੍ਹਦਾ ਬੇੜਾ ਬੰਨੇ ਲਾਏ। ਗੁਰਸਿਖ ਸਾਚੇ ਮੂਲ ਨਾ ਡਰ, ਵੇਲੇ ਅੰਤ ਪ੍ਰਭ ਲਏ ਛੁਡਾਏ। ਪ੍ਰਭ ਕਾ ਭਾਣਾ ਸਿਰ ਤੇ ਜਰ, ਆਤਮ ਸੋਹੰ ਧੀਰ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ। ਹੱਥ ਨਾ ਆਏ ਵੇਲਾ ਵਕ਼ਤ ਜਗਤ ਵਿਹਾਏ। ਕਲਜੁਗ ਜੀਵ ਰਹੇ ਪਛਤਾਏ। ਬੇਮੁਖਾਂ ਪ੍ਰਭ ਡੰਨ ਲਗਾਏ। ਕੋਇ ਨਾ ਜਾਣੇ ਪ੍ਰਭ ਭਗਵਾਨੇ, ਵੇਲੇ ਅੰਤ ਦੇ ਸਜ਼ਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਕ ਨਿਵਾਸ ਰਖਾਏ। ਗੁਰਸਿਖਾਂ ਪ੍ਰਭ ਧੀਰ ਧਰਾਏ। ਆਤਮ ਅੰਮ੍ਰਿਤ ਸੀਰ ਪਿਲਾਏ। ਹਉਮੇ ਮਮਤਾ ਰੋਗ ਗਵਾਏ। ਸੋਹੰ ਸਾਚਾ ਜੋਗ ਦਵਾਏ। ਦਰਸ ਅਮੋਘ ਪ੍ਰਭ ਆਪ ਦਿਖਾਏ। ਆਤਮ ਚਿੰਤਾ ਰੋਗ ਪ੍ਰਭ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਏ। ਖੁਲ੍ਹਾਵੇ ਭੇਵ ਭਗਤ ਜਨ। ਸੋਹੰ ਸ਼ਬਦ ਸੁਣਾਵੇ ਕੰਨ। ਆਤਮ ਸੀਤਲ ਠੰਡਾ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਉਧਾਰੇ ਜਨ। ਭਗਤ ਜਨਾਂ ਪ੍ਰਭ ਸਦਾ ਉਧਾਰੇ। ਵਿਚ ਮਾਤ ਸਚੀ ਦੇਵੇ ਸਿਕਦਾਰੇ। ਏਕਾ ਬਖ਼ਸ਼ੇ ਚਰਨ ਪਿਆਰੇ। ਗੁਰਮੁਖ ਸਾਚੇ ਪ੍ਰਭ ਚਰਨ ਨਿਮਸਕਾਰੇ। ਪਰਗਟ ਜੋਤ ਜੋਤ ਸਰੂਪ ਦੇਵੇ ਦਰਸ ਕ੍ਰਿਸ਼ਨ ਮੁਰਾਰੇ। ਪ੍ਰਭ ਦਾਤਾ ਵਡ ਸਾਚਾ ਭੂਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਅਵਤਾਰੇ। ਨਿਹਕਲੰਕ ਨਰ ਨਰਾਇਣ। ਸ੍ਰਿਸ਼ਟੀ ਸਬਾਈ ਵਹਾਏ ਵਹਿੰਦੇ ਵਹਿਣ। ਗੁਰਸਿਖ ਵਡਿਆਈ ਪ੍ਰਭ ਦਰਸ ਪੇਖੇ ਨੈਣ। ਆਦਿ ਜੁਗਾਦਿ ਪ੍ਰਭ ਪਤਿ ਰਖਾਈ ਬਣ ਜਾਏ ਸਾਕ ਸੱਜਣ ਸੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲਹਿਣਾ ਗੁਰਸਿਖ ਲੈਣ। ਦਇਆ ਕਮਾਏ ਦਇਆ ਨੰਦ। ਆਤਮ ਉਪਜਾਵੇ ਪਰਮਾਨੰਦ। ਆਤਮ ਮਿਟਾਵੇ ਅੰਧੇਰ ਅੰਧ। ਰਸਨਾ ਤਜਾਵੇ ਮਦਿਰਾ ਮਾਸ ਗੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦਾ ਬਖ਼ਸ਼ੰਦ। ਬਖ਼ਸ਼ਣ ਯੋਗ ਆਪ ਪ੍ਰਭ ਸੂਰਾ। ਪ੍ਰਭ ਅਬਿਨਾਸ਼ੀ ਸਤਿਗੁਰ ਪੂਰਾ। ਅਨਹਦ ਸ਼ਬਦ ਉਪਜਾਵੇ ਸਾਚੀ ਤੂਰਾ। ਆਤਮ ਨਿਰਮਲ ਜੋਤ ਜਗਾਵੇ ਬਖ਼ਸ਼ੇ ਸਤਿ ਸਰੂਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਵੇ ਵਰਤਾਵੇ ਨਾ ਰਹੇ ਅਧੂਰਾ। ਰੈਣ ਸਬਾਈ ਮੰਗਲ ਗਾਇਆ। ਗੁਰ ਗੋਬਿੰਦ ਦਰਸ ਦਿਖਾਇਆ। ਆਤਮ ਸਾਚਾ ਸੁਖ ਵਸਾਇਆ। ਸੰਸਾ ਦੁਖ ਸਰਬ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਜਰਮ ਕਰਮ ਲਿਖਿਆ ਧੁਰ, ਪ੍ਰਭ ਸਾਚੇ ਲੇਖ ਲਿਖਾਇਆ। ਪ੍ਰਭ ਦਰਸਨ ਕੋ ਲੋਚਣ
ਸੁਰ, ਸਾਚਾ ਪ੍ਰਭ ਨਜ਼ਰ ਨਾ ਆਇਆ। ਸਾਧ ਸੰਗਤ ਬੈਠੇ ਕਲ ਪ੍ਰਭ ਚਰਨ ਜੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਇਆ, ਕਲ ਮਿਲਿਆ ਸਚਾ ਸਤਿਗੁਰ। ਗੁਰਚਰਨ ਪ੍ਰੀਤੀ ਪੂਰਨ ਘਾਲ। ਸਾਚਾ ਪ੍ਰਭ ਸਚ ਘਰ ਦੇਵੇ ਸਚਾ ਧਨ ਮਾਲ। ਆਤਮ ਸਾਚੀ ਜੋਤ ਜਗਾਏ, ਦੇਹ ਦੀਪਕ ਦੇਵੇ ਬਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਸਚਾ ਧਨ ਮਾਲ। ਸੋਹੰ ਸ਼ਬਦ ਵਡ ਖ਼ਜ਼ੀਨਾ। ਗੁਰਸਿਖ ਰਹਿਣ ਨਾ ਪਾਏ ਜਿਉਂ ਜਲ ਮੀਨਾ। ਆਪ ਆਪਣੇ ਰੰਗ ਰੰਗਾਏ ਸਾਚਾ ਪ੍ਰਭ ਸਦ ਰੰਗ ਭੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦਾਨ ਦਰ ਦੀਨਾ। ਸਾਚਾ ਸ਼ਬਦ ਗੁਰਚਰਨ ਹੇਤ। ਸਚ ਸ਼ਬਦ ਪ੍ਰਭ ਸਾਚਾ ਦੇਤ। ਸਾਚਾ ਸ਼ਬਦ ਉਧਾਰ ਪਸ਼ੂ ਪ੍ਰੇਤ। ਸਾਚਾ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਤਮ ਕਰੇ ਸੁਚੇਤ। ਗੁਰਸਿਖ ਆਤਮ ਰੰਗ ਰੰਗਾਏ। ਅੰਮ੍ਰਿਤ ਆਤਮ ਗੰਗ ਵਹਾਏ। ਵੇਲੇ ਅੰਤਕਾਲ ਕਲ ਪਾਰ ਲੰਘ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਵਣ ਸਰੂਪ ਸਵਾਸ ਚਲਾਏ। ਸਾਚਾ ਪ੍ਰਭ ਸਿੱਖ ਪੇਖੇ ਨੈਣ। ਪਰਗਟੇ ਜੋਤ ਮੁੰਕਦ ਮਨੋਹਰ ਲਖਮੀ ਨਰਾਇਣ। ਸਾਧ ਸੰਗਤ ਬਣਾਏ ਭਾਈ ਭੈਣ। ਸੋਹੰ ਸਾਚਾ ਜਾਮ ਪਿਲਾਏ, ਆਤਮ ਸਾਚੀ ਜੋਤ ਜਗਾਏ, ਏਕਾ ਸਾਚਾ ਨਾਮ ਜਪਾਏ, ਕਿਰਪਾ ਕਰੇ ਆਪ ਨਰਾਇਣ। ਗੁਰਸਿਖ ਬੇੜਾ ਪਾਰ ਕਰਾਏ, ਬੇਮੁਖ ਬੇੜਾ ਮੰਞਧਾਰ ਡੁਬਾਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਮੋਹਣ ਮਾਧਵ ਰੰਗ ਅਪਾਰਾ। ਸਾਵਲ ਸੁੰਦਰ ਕ੍ਰਿਸ਼ਨ ਮੁਰਾਰਾ। ਮਾਤਲੋਕ ਲਏ ਅਵਤਾਰਾ। ਸ੍ਰਿਸ਼ਟ ਸਬਾਈ ਹੋਏ ਦੁਖਦਾਈ ਨਾ ਕੋਇ ਸਹਾਈ, ਅੰਤਕਾਲ ਕਲ ਲੱਗੇ ਦੁਖ ਭਾਰਾ। ਸਾਧ ਸੰਗਤ ਨਾਮ ਧਿਆਈ, ਵਰ ਘਰ ਸਾਚਾ ਪਾਈ, ਅਵਤਾਰ ਨਰ ਪੂਰਨ ਆਸ ਕਰਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਗਿਰਧਾਰਾ। ਗਿਰਵਰ ਪ੍ਰਭ ਗਿਰਧਾਰ । ਸ੍ਰਿਸ਼ਟ ਸਬਾਈ ਕਰੇ ਖ਼ੁਆਰ । ਬ੍ਰਹਮਾ ਵਿਸ਼ਨ ਮਹੇਸ਼ ਕੋਟ ਖੜ੍ਹੇ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲ ਵਰਤੇ ਵਿਚ ਸੰਸਾਰ। ਤਾਰਨਹਾਰ ਸਰਬ ਦਾਤਾ। ਪ੍ਰਭ ਅਬਿਨਾਸ਼ੀ ਆਤਮ ਗਿਆਤਾ। ਸਾਧ ਸੰਗਤ ਬਖ਼ਸ਼ੇ ਪ੍ਰਭ ਚਰਨੀ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਵਿਰਲੇ ਗੁਰਮੁਖ ਪਛਾਤਾ। ਗੁਰਮੁਖ ਵਿਰਲਾ ਪ੍ਰਭ ਅਬਿਨਾਸ਼ੀ ਗਾਏ । ਰਸਨਾ ਜਪ ਜਪ ਜੀਵ ਆਤਮ ਰਸ ਪਾਏ। ਬੇਮੁਖ ਜੀਵ ਤਪ ਤਪ ਤਪ ਪ੍ਰਭ ਅਗਨ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਕੋਇ ਨਾ ਪਾਏ। ਪ੍ਰਭ ਬੇਅੰਤ ਨਾ ਪਾਰਾਵਾਰ। ਗੁਰਮੁਖ ਵਿਰਲੇ ਸੰਤ ਕਲ ਆਇਣ ਚਲ ਦਰਬਾਰ। ਦੇ ਦਰਸ ਪ੍ਰਭ ਅਬਿਨਾਸ਼ੀ ਚਾਰ ਕੁੰਟ ਹੋਏ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਜਾਣੇ ਸਾਰ। ਜੀਵ ਕਾਇਆ ਰਥ ਬਣਾਏ। ਮਹਾਸਾਰਥੀ ਆਪ ਅਖਵਾਏ। ਭੁੱਲੇ ਭੁਲਾਏ ਜੀਵ ਡੁਲਾਏ। ਭੇਵ ਜਾਣੇ ਨਾ ਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਕਨ ਡਾਕਨ ਸਿਰ ਮੁੰਡਵਾਏ। ਹਾਕਨ ਡਾਕਨ ਸਿਰ ਮੁੰਡਵਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਦੁਖ ਸੁਖ ਕੁੱਖ ਸੁਫਲ ਪ੍ਰਭ ਕਰਵਾਇਆ। ਉਜਲ ਮੁਖ ਪ੍ਰਭ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗ ਸੋਗ ਸਰਬ ਮਿਟਾਇਆ। ਰੋਗੀ ਜੀਵ ਦਰ ਬਿਲਲਾਏ। ਆਤਮ ਦੁਖ ਚੈਨ ਨਾ ਆਏ। ਪ੍ਰਭ ਦਰਸ਼ਨ ਭੁੱਖ, ਕਰ ਦਰਸ ਆਤਮ ਤ੍ਰਿਪਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦੇ ਲੇਖ ਲਿਖਾਏ। ਲਿਖਿਆ ਕਰਮ ਧੁਰ ਦਰਗਾਹ। ਕਲਜੁਗ ਨਾ ਸੂਝੇ ਸਾਚਾ ਰਾਹ। ਬੇਮੁਖ ਨਾ ਸੂਝੇ ਸਾਚਾ ਨਾ
ਬੂਝੇ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਂ। ਸਾਚਾ ਪ੍ਰਭ ਸੁਣੇ ਪੁਕਾਰ। ਦੁਖ ਦਰਦ ਜਾਏ ਨਿਵਾਰ। ਕਰੇ ਬੇਨੰਤੀ ਗੁਰਸਿਖ ਤੀਜੀ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਚਲਾਏ ਸਚ ਵਿਹਾਰ। ਗੁਰਸਿਖ ਬੇਨੰਤੀ ਗੁਰ ਦਰ। ਸਾਚਾ ਪ੍ਰਭ ਸ਼ਬਦ ਉਪਜਾਵੇ ਅਵਤਾਰ ਨਰ। ਦੁਖ ਦਰਦ ਮਿਟਾਏ ਜਨ ਆਏ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਵਰਖੇ ਸਾਚਾ ਸਰ। ਅੰਮ੍ਰਿਤ ਆਤਮ ਸਾਚਾ ਰਸ। ਸਾਚਾ ਰਾਹ ਪ੍ਰਭ ਜਾਏ ਦੱਸ। ਬੇਮੁਖ ਦਰ ਆਇਣ ਜਾਇਣ ਹਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਾਏ ਜੋਤ ਕੋਟ ਰਵਿ ਸਸਿ।