੧੭ ਚੇਤ ੨੦੦੯ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਸਾਚਾ ਪ੍ਰਭ ਦਇਆ ਕਮਾਏ। ਆਪ ਆਪਣੀ ਜੋਤ ਜਗਾਏ। ਗੁਰਸਿਖ ਸਾਚੇ ਜਗਤ ਉਪਾਏ। ਆਪ ਆਪਣੀ ਸਰਨੀ ਲਾਏ। ਆਤਮ ਸਾਚਾ ਗਿਆਨ ਦਵਾਏ। ਰਸਨਾ ਰਸ ਆਤਮ ਰਸ ਮੁਖ ਕਵਲ ਖੁਲ੍ਹਾਏ। ਆਤਮ ਸਾਚੀ ਜੋਤ ਜਗਾਏ ਵਿਚ ਸੰਸਾਰ ਪ੍ਰਭ ਗਿਰਧਾਰੇ। ਭਗਤ ਜਨਾਂ ਮਾਣ ਦਵਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਚ ਸੰਸਾਰੇ। ਜੁਗੋ ਜੁਗ ਮਾਤ ਪਰਕਾਸ਼ੇ। ਏਕਾ ਜੋਤ ਪ੍ਰਭ ਅਬਿਨਾਸੇ। ਭਗਤ ਜਨ ਸਦ ਰੱਖੇ ਵਾਸੇ । ਚਰਨ ਪ੍ਰੀਤੀ ਸਾਚੀ ਰਹਿਰਾਸੇ । ਜਗਤ ਮਾਇਆ ਪ੍ਰਭ ਦਰ ਤੋਂ ਨਾਸੇ। ਏਕਾ ਜੋਤ ਪ੍ਰਭ ਅਬਿਨਾਸ਼ੀ ਤੇਰੀ ਜੋਤ ਪਰਕਾਸ਼ੇ। ਏਕਾ ਸ਼ਬਦ ਚਲਾਏ ਉਪਜਾਏ ਗੁਰਸਿਖ ਸਾਚੇ ਪ੍ਰਭ ਸਵਾਸ ਸਵਾਸੇ। ਬਾਹੋਂ ਪਕੜ ਉਠਾਏ ਸਾਚੇ ਮਾਰਗ ਲਾਏ ਆਤਮ ਦੇਵੇ ਪੂਰਨ ਧਰਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਕਰੇ ਬੰਦ ਖ਼ਲਾਸੇ। ਸਾਚਾ ਪ੍ਰਭ ਬਣਾਏ ਬਣਤ। ਗੁਰਸਿਖ ਉਪਜਾਏ ਸਾਚੇ ਸੰਤ। ਦੇਵੇ ਵਡਿਆਈ ਵਿਚ ਜੀਵ ਜੰਤ। ਹੋਏ ਸਹਾਈ ਪ੍ਰਭ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਬੜੀ ਅਗਣਤ। ਮਹਿੰਮਾ ਅਗਣਤ ਗਣੀ ਨਾ ਜਾਏ। ਆਪਣੀ ਬਣਤ ਆਪ ਬਣਾਏ। ਪ੍ਰਭ ਇਕੰਤ ਏਕਾ ਜੋਤ ਜਗਾਏ । ਪ੍ਰਭ ਅਬਿਨਾਸ਼ੀ ਗੁਰਮੁਖ ਵਿਰਲੇ ਦਇਆ ਕਮਾਏ। ਜੋਤ ਸਰੂਪ ਸਰਬ ਵਰਤੰਤ, ਬੇਮੁਖ ਜੀਵ ਭੇਵ ਨਾ ਪਾਏ। ਗੁਰਮੁਖ ਸਾਚੇ ਸਾਚਾ ਸ਼ਬਦ ਰਸਨਾ ਮੰਤ, ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ। ਮਾਤਲੋਕ ਪ੍ਰਭ ਜਾਮਾ ਧਾਰੇ। ਜੋਤ ਸਰੂਪ ਪ੍ਰਭ ਨਿਰੰਕਾਰੇ। ਏਕਾ ਜੋਤ ਤੀਨ ਲੋਕ ਆਕਾਰੇ। ਜੋਤ ਸਰੂਪੀ ਜੋਤ ਪ੍ਰਭ ਸ੍ਰਿਸ਼ਟ ਸਬਾਈ ਕਰੇ ਖ਼ੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਵਿਚ ਮਾਤ ਦੇ ਧਾਰੇ। ਜੁਗੋ ਜੁਗ ਪ੍ਰਭ ਜਾਮਾ ਪਾ ਕੇ। ਭਗਤ ਜਨਾਂ ਨੂੰ ਚਰਨੀ ਲਾ ਕੇ। ਸੋਇਆ ਹਿਰਦਾ ਗੁਰਸਿਖ ਜਗਾ ਕੇ। ਗੁਰਸਿਖ ਸਾਚੇ ਸੋਝੀ ਪਾ ਕੇ। ਕਲਜੁਗ ਮਾਇਆ ਤਨੋਂ ਚਲਾ ਕੇ। ਸੋਹੰ ਸਾਚਾ ਰਸਨ ਚਲਾ ਕੇ। ਅਨਹਦ ਧੁਨ ਆਤਮ ਉਪਜਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਸੁੰਨ ਜਾਏ ਖੁਲ੍ਹਾ ਕੇ । ਭਗਤ ਜਨ ਤੇਰੀ ਵਡਿਆਈ। ਤੇਰੀ ਮਹਿੰਮਾ ਗਣੀ ਨਾ ਜਾਈ। ਸਾਚੇ ਪ੍ਰਭ ਮਨੀ ਜੋਤ ਟਿਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਬਣਾਈ। ਸਾਚਾ ਗੁਰ ਗੁਰ ਗੋਪਾਲਾ। ਭਗਤ ਵਛਲ ਸਦ
ਰਖਵਾਲਾ। ਜੁਗੋ ਜੁਗ ਸਦ ਪ੍ਰਿਤਪਾਲਾ। ਸਾਚਾ ਨਾਮ ਦੇਵੇ ਆਤਮ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਦੀਪਕ ਬਾਲਾ। ਸੰਤ ਜਨਾਂ ਵਰ ਘਰ ਪਾਇਆ। ਸੰਤ ਜਨਾਂ ਹਰਿ ਦਰ ਬੁਝਾਇਆ । ਸੰਤ ਜਨਾਂ ਸਚ ਮਾਰਗ ਲਾਇਆ। ਸੰਤ ਜਨਾਂ ਭੇਵ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਇਆ। ਸੰਤ ਜਨਾਂ ਸਦਾ ਬਲਿਹਾਰ। ਸੰਤ ਜਨਾਂ ਪ੍ਰਭ ਜੋਤ ਆਕਾਰ। ਸੰਤ ਜਨਾਂ ਏਕਾ ਦਿਸੇ ਦਰ ਦਰਬਾਰ। ਸੰਤ ਜਨਾਂ ਨਿਰਮਲ ਜੋਤ ਕਰੇ ਆਕਾਰ। ਸੰਤ ਜਨਾਂ ਪ੍ਰਭ ਬਖ਼ਸ਼ੇ ਏਕਾ ਚਰਨ ਪਿਆਰ। ਸੰਤ ਜਨਾਂ ਸੋਹੰ ਸ਼ਬਦ ਉਪਜੇ ਸਚੀ ਧੁਨਕਾਰ। ਸੰਤ ਜਨਾਂ ਏਕਾ ਬਣਾਏ ਦਿਖਾਏ ਚਲਾਏ ਰਖਾਏ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਕਰਤਾਰ। ਸੰਤ ਸੰਗ ਪ੍ਰਭ ਰੰਗ ਰੰਗਾਇਆ। ਸੰਤ ਰੰਗ ਪ੍ਰਭ ਇਕ ਮਜੀਠ ਚੜ੍ਹਾਇਆ। ਸੰਤ ਸੰਗ ਆਤਮ ਉਪਜੇ ਜੋਤ ਸਵਾਇਆ। ਭਗਤਨ ਜੰਗ ਕਾਮ ਕਰੋਧ ਹੰਕਾਰ ਸੰਗ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਫੜਾਇਆ। ਸੋਹੰ ਤੇਰੀ ਸਾਚੀ ਧਾਰਾ। ਗੁਰਮੁਖ ਵਿਰਲਾ ਪਾਵੇ ਸਾਰਾ। ਜੋਤ ਸਰੂਪੀ ਵਸੇ ਗਿਰਧਾਰਾ। ਪ੍ਰਭ ਅਬਿਨਾਸ਼ੀ ਨਾ ਦਿਸੇ ਸਦ ਅੰਦਰ ਬਾਹਰਾ। ਜੋਤ ਸਰੂਪੀ ਜੋਤ ਪ੍ਰਭ ਬੈਠ ਅਡੋਲ ਕਰੇ ਆਕਾਰਾ। ਗੁਰਮੁਖ ਸਾਚੇ ਪਰਦੇ ਦੇਵੇ ਖੋਲ੍ਹ, ਜਗਾਵੇ ਜੋਤ ਅਗੰਮ ਅਪਾਰਾ। ਪ੍ਰਭ ਅਬਿਨਾਸ਼ੀ ਸਦ ਵਸੇ ਕੋਲ, ਮੂਰਖ ਮੁਗਧ ਨਾ ਕਰਨ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਜਨ ਸੰਤਾਂ ਖੋਲ੍ਹ ਦੇਵੇ ਦਸਮ ਦਵਾਰਾ । ਖੁਲ੍ਹੇ ਦਵਾਰ ਹੋਏ ਅਤੀਤ। ਪ੍ਰਭ ਸਾਚੇ ਦੀ ਸਾਚੀ ਪ੍ਰੀਤ। ਕਲਜੁਗ ਜੀਵ ਪ੍ਰਭ ਸਾਚਾ ਪਰਖੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਹੋਏ ਸੀਤ। ਸਾਚਾ ਸੰਤ ਸਤਿ ਕਰ ਜਾਣੇ। ਸਾਚਾ ਸੰਤ ਸਚ ਘਰ ਪਛਾਣੇ। ਸਾਚਾ ਸੰਤ ਬੋਧ ਅਗਾਧ ਸ਼ਬਦ ਲਿਖਾਣੇ। ਨਾਦ ਅਨਾਦੀ ਸੋਹੰ ਸ਼ਬਦ ਧੁਨ ਉਪਜਾਣੇ। ਗੁਰਮੁਖ ਸਾਚੇ ਸੰਤ ਪ੍ਰਭ ਮਾਣ ਦਵਾਣੇ। ਆਤਮ ਸਾਚਾ ਰਸ ਪ੍ਰਭ ਆਪ ਪਿਲਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤ ਸਦ ਵਿਚ ਸਮਾਣੇ। ਪ੍ਰਭ ਅਬਿਨਾਸ਼ੀ ਜਾਂ ਦਇਆ ਕਮਾਏ। ਗੁਰਮੁਖ ਸਾਚੇ ਮੇਲ ਮਿਲਾਏ। ਜੋਤ ਸਰੂਪ ਦਰਸ ਦਿਖਾਏ। ਗੁਰਸਿਖ ਸਾਚਾ ਹੱਸ ਹੱਸ ਪ੍ਰਭ ਚਰਨੀ ਸੀਸ ਝੁਕਾਏ। ਬੇਮੁਖ ਦਰ ਤੋਂ ਨੱਸ ਨੱਸ ਆਪਣਾ ਮੁਖ ਛੁਪਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾਏ। ਸਾਚਾ ਪ੍ਰਭ ਭੇਖ ਧਾਰੇ। ਸਾਚਾ ਪ੍ਰਭ ਆਪ ਗਿਰਧਾਰੇ। ਸਾਚਾ ਪ੍ਰਭ ਨੈਣ ਮੁੰਧਾਰੇ। ਸਾਚਾ ਪ੍ਰਭ ਵਡ ਸੰਸਾਰੇ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਸਰ ਪਸਾਰੇ। ਸਾਚਾ ਪ੍ਰਭ ਜੋਤ ਆਕਾਰੇ। ਸਾਚਾ ਪ੍ਰਭ ਸਦਾ ਨਿਰਾਧਾਰੇ। ਸਾਚਾ ਪ੍ਰਭ ਏਕਾ ਜੋਤ ਆਪ ਨਿਰੰਕਾਰੇ। ਸਾਚਾ ਪ੍ਰਭ ਜੋਤ ਸਰੂਪ ਵਿਚ ਸੰਸਾਰੇ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਲੋਕਮਾਤ ਵਿਚ ਧਾਰੇ। ਸਾਚਾ ਪ੍ਰਭ ਸਾਰੰਗ ਧਰ। ਸਾਚਾ ਪ੍ਰਭ ਏਕਾ ਹਰਿ। ਸਾਚਾ ਪ੍ਰਭ ਗੁਰਸਿਖ ਸਾਚੇ ਚਰਨ ਲਾਗ ਜਾਏ ਤਰ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਪੁਚਾਵੇ ਸਾਚੇ ਘਰ। ਸਾਚਾ ਪ੍ਰਭ ਅਪਰ ਅਪਾਰ। ਸਾਚਾ ਪ੍ਰਭ ਜਗਤ ਅਧਾਰ। ਸਾਚਾ ਪ੍ਰਭ ਪਾਰਬ੍ਰਹਮ ਪੂਰਨ ਨਰ ਅਵਤਾਰ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਇਕ ਕਰਤਾਰ। ਸਾਚਾ ਪ੍ਰਭ ਸਰਬ ਸੁਖਦਾਈ। ਸਾਚਾ ਪ੍ਰਭ ਨਾਮ ਵਡਿਆਈ। ਸਾਚਾ ਪ੍ਰਭ ਆਦਿ ਜੁਗਾਦਿ ਹੋਏ ਸਹਾਈ। ਸਾਚਾ ਪ੍ਰਭ ਮਾਤ ਪਤਾਲ ਅਕਾਸ਼ ਤੀਨ ਲੋਕ ਰਿਹਾ ਸਮਾਈ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਵਰਭੰਡ ਏਕਾ ਜੋਤ ਜਗਾਈ । ਸਾਚਾ ਪ੍ਰਭ ਸਰਬ ਕਾ ਗਿਆਤਾ। ਸਾਚਾ ਪ੍ਰਭ ਸਰਬ ਕਾ ਨਾਤਾ। ਸਾਚਾ ਪ੍ਰਭ ਗੁਰਮੁਖ ਸਾਚੇ ਏਕਾ ਪਿਤ ਮਾਤਾ। ਸਾਚਾ ਪ੍ਰਭ ਸੋਹੰ ਦੇਵੇ ਸਾਚੀ ਦਾਤਾ। ਸਾਚਾ ਪ੍ਰਭ ਅੰਮ੍ਰਿਤ ਮੇਘ ਬਰਸਾਏ ਸਵਾਂਤ ਸਵਾਂਤਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਰਲੇ ਗੁਰਮੁਖ ਕਲ ਪਛਾਤਾ। ਸਾਚਾ ਪ੍ਰਭ ਸਚ ਕਰਤਾਰੇ। ਸਾਚਾ ਪ੍ਰਭ ਸਚ ਕਲ ਧਾਰੇ। ਸਾਚਾ ਪ੍ਰਭ ਪਾਰਬ੍ਰਹਮ ਰੂਪ ਅਪਰ ਅਪਾਰੇ। ਸਾਚਾ ਪ੍ਰਭ ਜੋਤ ਸਰੂਪ ਆਪ ਨਿਰੰਕਾਰੇ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਆਏ ਵਾਰੋ ਵਾਰੇ। ਸਾਚਾ ਪ੍ਰਭ ਸੋ ਜਨ ਜਾਣੇ। ਸਾਚਾ ਪ੍ਰਭ ਆਪ ਆਪਣੇ ਰੰਗ ਸਮਾਣੇ। ਸਾਚਾ ਪ੍ਰਭ ਗੁਰਮੁਖ ਸਾਚੇ ਆਤਮ ਜੋਤ ਦੇਵੇ ਮਹਾਨੇ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਸਮਾਣੇ। ਸਾਚਾ ਪ੍ਰਭ ਦੇਵੇ ਦਾਨ। ਸਾਚਾ ਪ੍ਰਭ ਗੁਰਸਿਖ ਜਗਤ ਰਖਾਏ ਮਾਣ। ਸਾਚਾ ਪ੍ਰਭ ਸੋਹੰ ਉਪਜਾਏ ਸੁਣਾਵੇ ਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਲਏ ਪਛਾਣ। ਸਾਚਾ ਪ੍ਰਭ ਸ਼ਬਦ ਉਪਜਾਵੇ। ਸਾਚਾ ਪ੍ਰਭ ਗੁਰਮੁਖ ਆਤਮ ਸੁੰਨ ਖੁਲ੍ਹਾਵੇ। ਸਾਚਾ ਪ੍ਰਭ ਏਕਾ ਸਾਚੀ ਧੁਨ ਉਪਜਾਵੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਸ਼ਬਦ ਦਾ ਮੇਲ ਮਿਲਾਵੇ। ਸੋਹੰ ਸ਼ਬਦ ਧੁਨ ਉਪਜਾ ਕੇ। ਗੁਰਮੁਖ ਸਾਚੇ ਪ੍ਰਭ ਦਇਆ ਕਮਾ ਕੇ । ਅਨਹਦ ਅਨਾਹਤ ਸਾਚਾ ਰਾਗ ਆਪ ਸੁਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਬਜਰ ਕਪਾਟ ਖੁਲ੍ਹਾ ਕੇ। ਸਤਿਗੁਰ ਸਾਚਾ ਦਇਆ ਨੰਦ। ਸਤਿਗੁਰ ਸਾਚਾ ਗੁਰਮੁਖ ਉਪਜਾਵੇ ਸਤਿਜੁਗ ਸਾਚੇ ਚੰਦ । ਸਾਚਾ ਪ੍ਰਭ ਆਤਮ ਉਪਜਾਵੇ ਪਰਮਾਨੰਦ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਬਖ਼ਸ਼ੰਦ । ਸਾਚਾ ਪ੍ਰਭ ਸਰਬ ਗੁਣਵੰਤ। ਸਾਚਾ ਪ੍ਰਭ ਪੂਰਨ ਭਗਵੰਤ। ਸਾਚਾ ਪ੍ਰਭ ਗਤਿ ਮਿਤ ਮਿਤ ਗਤ ਜਾਣੇ ਸਰਬ ਜੀਵ ਜੰਤ । ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਗੁਰਮੁਖ ਵਿਰਲੇ ਸੰਤ । ਸਾਚਾ ਪ੍ਰਭ ਸਦਾ ਸੰਗ ਸਾਥਾ। ਸਾਚਾ ਪ੍ਰਭ ਨਾਥ ਅਨਾਥਾ। ਸਾਚਾ ਪ੍ਰਭ ਗੁਰਮੁਖ ਸਾਚੇ ਲੇਖ ਲਿਖਾਵੇ ਮਾਥਾ। ਸਾਚਾ ਪ੍ਰਭ ਸਤਿਜੁਗ ਚਲਾਵੇ ਸਾਚੀ ਗਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਵੇ ਸਾਚੀ ਗਾਥਾ। ਸਾਚਾ ਪ੍ਰਭ ਤ੍ਰੈਲੋਕੀ ਨਾਥ। ਸਾਚਾ ਪ੍ਰਭ ਭਗਤ ਵਛਲ ਆਪ ਰਘੁਨਾਥ। ਸਾਚੀ ਸੰਗਤ ਪ੍ਰਭ ਸਦਾ ਸੰਗ ਸਾਥ। ਵੇਲੇ ਅੰਤ ਅੰਤਕਾਲ ਕਲ ਰੱਖੇ ਦੇ ਕਰ ਹਾਥ। ਚਾਰ ਵਰਨ ਚਾਰ ਕੁੰਟ ਇਕ ਚਲਾਏ ਸੋਹੰ ਸਾਚਾ ਰਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਸਗਲ ਵਸੂਰੇ ਜਾਇਣ ਲਾਥ। ਸਤਿਗੁਰ ਸਾਚਾ ਸਚ ਘਰ ਆਇਆ। ਵਿਚ ਮਾਤ ਜੋਤ ਸਰੂਪ ਸਿੰਘਆਸਣ ਡੇਰਾ ਲਾਇਆ। ਸਰਬ ਮਿਟਾਏ ਜਾਪ ਤਾਪ, ਏਕਾ ਰੰਗ ਵਰਨ ਚਾਰ ਚੜ੍ਹਾਇਆ। ਬੇਮੁਖਾਂ ਹੋਏ ਅੰਧੇਰੀ ਰਾਤ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ । ਗੁਰ ਸਾਚੇ ਚਰਨ ਧੂੜ ਲਾਏ ਮਾਥ, ਕੋਟਨ ਕੋਟ ਜਨਮ ਦੇ ਪਾਪ ਗਵਾਇਆ। ਬੈਠੇ ਅਡੋਲ ਆਪ ਇਕਾਂਤ, ਵਿਚ ਸਿੱਖ ਦੇਹ ਸਮਾਇਆ। ਕਲਜੁਗ ਜੀਵ ਵੇਖ ਮਾਰ ਝਾਤ, ਨਿਹਕਲੰਕ ਕਲ ਜਾਮਾ ਪਾਇਆ। ਅੰਮ੍ਰਿਤ ਬਰਸੇ ਬੂੰਦ ਸਵਾਂਤ, ਅੰਮ੍ਰਿਤ ਝਿਰਨਾ ਦੇ ਝਿਰਾਇਆ। ਪ੍ਰਭ ਮਿਟਾਏ ਭੁਲੇਖੇ ਭਰਾਂਤ, ਊਚੀ ਕੂਕ ਸ਼ਬਦ ਸੁਣਾਇਆ। ਗੁਰਮੁਖ ਵਿਰਲੇ ਆਏ ਸ਼ਾਂਤ, ਅੰਮ੍ਰਿਤ ਬੂੰਦ ਪ੍ਰਭ ਕਵਲ ਮੁਖ ਚੁਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵਿਰਲੇ ਸੰਤ ਅੰਮ੍ਰਿਤ ਬੂੰਦ ਪ੍ਰਭ ਮੁਖ ਕਵਲ ਚੁਆਇਆ। ਜੋਤ ਸਰੂਪੀ ਦਰਸ ਦਿਖਾਵੇ। ਕਵਲ ਨੈਣ ਵਿਚ ਮਾਤ ਦੇ ਆਵੇ।
ਸਾਵਲ ਸੁੰਦਰ ਰੂਪ ਵਟਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਦਰਸ ਦਿਖਾਵੇ। ਨਿਹਕਲੰਕ ਜੀਵ ਨਾ ਜਾਣੇ। ਜੋਤ ਸਰੂਪੀ ਨਾ ਪ੍ਰਭ ਪਛਾਣੇ। ਗੁਰਮੁਖ ਚਲਾਏ ਆਪਣੇ ਭਾਣੇ। ਸੋਹੰ ਸਾਚਾ ਸ਼ਬਦ ਪ੍ਰਭ ਵਿਚ ਸਵਾਸ ਚਲਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਿਵਸ ਰੈਣ ਸਦ ਰਸਨਾ ਗਾਣੇ। ਗੁਰਸਿਖ ਸਾਚੇ ਬੂਝੇ ਦਰ। ਦੇਵੇ ਦਰਸ ਅਵਤਾਰ ਨਰ । ਜੀਵ ਆਤਮ ਵੇਖ ਸਾਚਾ ਘਰ। ਬੈਠੇ ਅਡੋਲ ਹਰੀ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜਪ ਜੀਵ ਪ੍ਰਭ ਸੋਹੰ ਦੇਵੇ ਸਾਚਾ ਵਰ। ਆਤਮ ਵੇਖ ਕਰ ਵਿਚਾਰ। ਏਕਾ ਜੋਤ ਜਗੇ ਅਪਾਰ। ਸਾਚੀ ਧੁਨ ਉਪਜੇ ਧੁਨਕਾਰ। ਗੁਰਮੁਖ ਵਿਰਲੇ ਪ੍ਰਭ ਸਾਚੇ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਾਏ ਤਾਰ। ਭਗਤ ਜਨਾਂ ਪ੍ਰਭ ਆਪ ਜਗਾਇਆ। ਜੋਤ ਸਰੂਪੀ ਵਿਚ ਦੇਹ ਸਮਾਇਆ। ਬਾਹੋਂ ਪਕੜ ਕਲ ਮਾਰਗ ਲਾਇਆ। ਸੰਤ ਜਨਾਂ ਪ੍ਰਭ ਮੇਲ ਮਿਲਾਇਆ। ਜੋਤ ਸਰੂਪੀ ਜੋਤ ਧਰ, ਆਤਮ ਸਾਚਾ ਦੀਪ ਜਗਾਇਆ। ਕਿਰਪਾ ਕਰ ਅਵਤਾਰ ਨਰ, ਅਗਿਆਨ ਅੰਧੇਰ ਸਰਬ ਮਿਟਾਇਆ। ਆਤਮ ਦਿਸੇ ਸਾਚਾ ਸਰ, ਦਿਵਸ ਰੈਣ ਰੈਣ ਦਿਵਸ ਗੁਰਸਿਖ ਤੀਰਥ ਨਹਾਇਆ। ਕਰ ਦਰਸ ਵਿਚ ਮਾਤ ਜੀਵ ਜਾਏ ਤਰ, ਜੋ ਜਨ ਸਰਨਾਈ ਆਇਆ। ਸਾਧ ਸੰਗਤ ਮੂਲ ਨਾ ਡਰ, ਆਦਿ ਜੁਗਾਦਿ ਜੁਗਾਦਿ ਆਦਿ ਜੁਗੋ ਜੁਗ ਪ੍ਰਭ ਸਾਚਾ ਹੋਏ ਸਹਾਇਆ। ਭਗਤ ਜਨਾਂ ਪ੍ਰਭ ਹੋਏ ਸਹਾਈ। ਜੁਗੋ ਜੁਗ ਪ੍ਰਭ ਸਾਚੇ ਪੈਜ ਰਖਾਈ। ਏਕਾ ਬਖ਼ਸ਼ੇ ਸਾਚੀ ਦਾਤ ਸੋਹੰ ਝੋਲੀ ਪਾਈ। ਸੋਹੰ ਸ਼ਬਦ ਵਡ ਕਰਾਮਾਤ ਪ੍ਰਭ ਵਿਚ ਮਾਤ ਟਿਕਾਈ। ਗੁਰਚਰਨ ਪ੍ਰੀਤ ਸਾਚਾ ਨਾਤ, ਗੁਰਸਿਖ ਭੁਲ ਨਾ ਜਾਈ। ਗੁਰਸਿਖ ਨਾ ਜਾਣੇ ਜ਼ਾਤ ਪਾਤ, ਪ੍ਰਭ ਪੂਰਨ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਤ੍ਰਿਖਾ ਮਿਟਾਈ । ਸਾਚਾ ਪ੍ਰਭ ਤ੍ਰਿਖਾ ਮਿਟਾਏ। ਜੋਤ ਸਰੂਪੀ ਜੋਤ ਜਗਾਏ। ਆਤਮ ਸੁਖ ਦੇਹ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਸਾਚਾ ਪ੍ਰਭ ਦਇਆ ਕਮਾਏ। ਗੁਰਸਿਖ ਪੂਰੀ ਆਸ ਕਰਾਏ। ਸੋਹੰ ਨਾਮ ਧੀਰ ਧਰਵਾਸ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਆਪ ਆਪਣਾ ਰਾਹ ਚਲਾਇਆ। ਸੋਹੰ ਸਾਚਾ ਸ਼ਬਦ ਸੁਣਾਇਆ। ਜੀਵ ਜੰਤ ਕਲ ਭੁਲਾਇਆ। ਗੁਰਮੁਖ ਵਿਰਲਾ ਚਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਵਿਚ ਜਾਮਾ ਪਾਇਆ। ਘਨਕਪੁਰੀ ਵਿਚ ਜਾਮਾ ਧਾਰੇ। ਦੇਵ ਦੇਵੀਆਂ ਆਇਣ ਦਵਾਰੇ। ਜੋਤ ਨਾ ਦਿਸੇ ਪ੍ਰਭ ਗਿਰਧਾਰੇ। ਸ਼ਬਦ ਮਾਰ ਪ੍ਰਭ ਸਾਚਾ ਮਾਰੇ। ਭਗਤ ਜਨਾਂ ਪ੍ਰਭ ਕਿਰਪਾ ਧਾਰੇ। ਵਿਚ ਮਾਤ ਲਏ ਅਵਤਾਰੇ। ਭਗਤ ਵਛਲ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਵਿਚ ਜਾਮਾ ਧਾਰੇ। ਭਗਤ ਜਨਾਂ ਹੋਏ ਸਹਾਈ। ਸਾਚਾ ਪ੍ਰਭ ਸਦਾ ਸੁਖਦਾਈ। ਆਦਿ ਜੁਗਾਦਿ ਲਾਜ ਰਖਾਈ। ਆਤਮ ਸਾਧ ਪ੍ਰਭ ਸਾਚੀ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਿਰ ਹੱਥ ਟਿਕਾਈ। ਭਗਤ ਜਨਾਂ ਪ੍ਰਭ ਕਾਜ ਸਵਾਰੇ। ਆਤਮ ਜੋਤ ਜਗਾਏ ਗੁਰਮੁਖ ਦੇਹ ਮਹਲ ਮੁਨਾਰੇ। ਏਕਾ ਏਕ ਜੋਤ ਹੋਏ ਉਜਿਆਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਕਰਤਾਰੇ । ਜੋਤ ਸਰੂਪ ਸਰਬ ਗਵਣ। ਜੋਤ ਸਰੂਪ ਤੀਨ ਭਵਨ। ਜੋਤ ਸਰੂਪ ਸੋਹੰ ਸਵਾਸ ਚਲਾਵੇ ਪਵਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਿਵਸ ਰੈਣ ਕਦੇ ਨਾ ਸਵਣ। ਦਿਵਸ ਰੈਣ ਸਦ ਮੰਗਲ ਗਾਏ। ਆਤਮ ਰੰਗ ਪ੍ਰਭ
ਚੜ੍ਹਾਏ । ਪ੍ਰਭ ਅਬਿਨਾਸ਼ੀ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਗੇੜ ਕਟਾਏ। ਲੱਖ ਚੁਰਾਸੀ ਗੇੜ ਕਟਾਇਆ। ਜੋਤ ਸਰੂਪੀ ਮੇਲ ਮਿਲਾਇਆ। ਸਚਖੰਡ ਨਿਵਾਸੀ ਥਿਰ ਘਰ ਵਾਸੀ ਗੁਰਮੁਖ ਸਾਚੇ ਸਿਰ ਹੱਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਜੋਤ ਸਰੂਪੀ ਮੇਲ ਮਿਲਾਇਆ। ਜੋਤ ਸਰੂਪੀ ਮੇਲ ਮਿਲਈਆ। ਆਵਣ ਜਾਵਣ ਗੇੜ ਕਟਈਆ। ਗੁਰਮੁਖ ਸਾਚੇ ਦਰ ਘਰ ਸਾਚੇ ਮਾਣ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਚਖੰਡ ਨਿਵਾਸ ਰਖਈਆ। ਸਚਖੰਡ ਧਾਮ ਨਿਆਰਾ। ਜਗੇ ਜੋਤ ਅਗੰਮ ਅਪਾਰਾ। ਜੋਤ ਸਰੂਪ ਆਪ ਨਿਰਾਧਾਰਾ। ਏਕਾ ਏਕੰਕਾਰ ਜੋਤ ਨਿਰੰਕਾਰਾ। ਏਕਾ ਧੁਨ ਏਕਾ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਅਧਾਰਾ। ਸਾਚਾ ਪ੍ਰਭ ਜੋਤ ਅਧਾਰੀ। ਜੀਵ ਜੰਤ ਪ੍ਰਭ ਜੋਤ ਪਸਾਰੀ। ਗੁਰਮੁਖ ਸਾਚੇ ਸੰਤ ਪ੍ਰਭ ਦਇਆ ਧਾਰੀ। ਆਪ ਬਣਾਏ ਬਣਤ, ਆਪ ਜੋਤ ਕਰੇ ਉਜਿਆਰੀ। ਆਤਮ ਰੰਗੇ ਸਾਚੀ ਰੰਗਤ, ਸਾਚੀ ਦੇਵੇ ਨਾਮ ਖ਼ੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਜੋਤ ਨਰ ਅਵਤਾਰੀ। ਨਰਾਇਣ ਨਰ ਜਗਤ ਪਿਤ ਆਏ। ਆਪ ਆਪਣੀ ਜੋਤ ਜਗਾਏ। ਗੁਰਮੁਖਾਂ ਸਾਚੇ ਦਰਸ ਦਿਖਾਏ। ਆਤਮ ਤ੍ਰਿਸਨਾ ਸਰਬ ਮਿਟਾਏ। ਲਿਖਿਆ ਸੁਖ ਪ੍ਰਭ ਆਤਮ ਸੁਖ ਉਪਜਾਏ। ਭੁੱਖਿਆਂ ਭੁੱਖ ਦੁਖੀਆਂ ਦੁਖ ਪ੍ਰਭ ਸਰਬ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸ ਪੁਜਾਏ । ਸਾਚਾ ਪ੍ਰਭ ਆਸਾ ਮਨਸਾ ਪੂਰ। ਏਕਾ ਬਖ਼ਸ਼ੇ ਚਰਨ ਧੂੜ। ਆਤਮ ਜੋਤ ਜਗਾਵੇ ਸਾਚਾ ਨੂਰ। ਸੋਹੰ ਸ਼ਬਦ ਦੇਵੇ ਸਤਿ ਸਰੂਰ। ਅਨਹਦ ਉਪਜਾਵੇ ਸਾਚੀ ਤੂਰ। ਗੁਰਮੁਖ ਨਾ ਦਿਸੇ ਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤੀ ਨੂਰ। ਜੋਤ ਸਰੂਪੀ ਜੋਤ ਪ੍ਰਭ, ਸਾਚੀ ਜੋਤ ਜਗਾਏ। ਜੋਤ ਸਰੂਪੀ ਜੋਤ ਪ੍ਰਭ, ਚਾਰ ਵਰਨ ਇਕ ਗੋਤ ਕਰਾਏ। ਜੋਤ ਸਰੂਪੀ ਜੋਤ ਪ੍ਰਭ, ਮਦਿਰਾ ਮਾਸੀ ਦਏ ਖਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਸਹਾਏ। ਆਪ ਆਪਣਾ ਭੇਵ ਖੁਲ੍ਹਾ ਕੇ। ਹੰਕਾਰੀਆਂ ਪ੍ਰਭ ਹੰਕਾਰ ਗਵਾ ਕੇ। ਨਿਰਧਨਾਂ ਸਿਰ ਹੱਥ ਟਿਕਾ ਕੇ। ਸਰਧਨਾਂ ਪ੍ਰਭ ਪੂਰਨ ਆਸ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਜਾਏ ਵਰਤਾ ਕੇ। ਭਾਣਾ ਵਰਤੇ ਪ੍ਰਭ ਵਰਤਾਰ। ਕਲਜੁਗ ਅੰਤਮ ਆਈ ਹਾਰ। ਸੋਹੰ ਸ਼ਬਦ ਮਾਰੇ ਖੰਡਾ ਦੋ ਧਾਰ। ਕਲਜੁਗ ਹੋਏ ਦੋ ਫਾੜ। ਬਣਤ ਬਣਾਈ ਆਪ ਕਰਤਾਰ। ਉਠੇ ਲਸ਼ਕਰ ਰੂਸਾ ਭਾਰ। ਈਸਾ ਮੂਸਾ ਮੁਹੰਮਦੀ ਸਭ ਕਰੇ ਖ਼ੁਆਰ। ਪ੍ਰਭ ਅਬਿਨਾਸ਼ੀ ਪ੍ਰਭ ਜੋਤ ਚਰਨ ਧਰੇ ਜਮਨ ਕਿਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਵੇ ਆਪ ਨਿਰੰਕਾਰ। ਜਮਨ ਕਿਨਾਰੇ ਚਰਨ ਟਿਕਾਏ। ਵਾਲੀ ਦੋ ਜਹਾਂ ਵਿਚ ਦੇਹ ਆਏ। ਸੋਹੰ ਸਾਚਾ ਬਾਣ ਪ੍ਰਭ ਆਤਮ ਸ਼ਬਦ ਚਲਾਏ। ਸੁਰਤ ਸ਼ਬਦ ਸ਼ਬਦ ਧਿਆਨ ਵਾਲੀ ਹਿੰਦ ਪ੍ਰਭ ਲਏ ਉਠਾਏ। ਭੈ ਭਿਆਨਕ ਜੋਤ ਸਰੂਪ ਪ੍ਰਭ ਆਪਣਾ ਭੈ ਦਿਖਾਏ। ਅਚਨ ਅਚਾਨਕ ਪਰਗਟ ਜੋਤ ਪ੍ਰਭ ਆਪਣਾ ਦਰਸ ਦਿਖਾਏ। ਜਗੇ ਜੋਤ ਆਤਮ ਹੋਏ ਉਜਿਆਰ, ਪ੍ਰਭ ਆਪਣੀ ਬੂਝ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਜਮਨ ਕਿਨਾਰਾ ਸਾਚਾ ਸਰ। ਨਿਹਕਲੰਕ ਲਏ ਚਰਨ ਧਰ। ਸੰਤ ਜਨਾਂ ਪ੍ਰਭ ਸਾਚਾ ਦੇਵੇ ਵਰ। ਗੁਰਮੁਖ ਸਾਚੇ ਪ੍ਰਭ ਸਾਚੇ ਆਇਣ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਅਵਤਾਰ ਨਰ। ਸਾਚੇ ਪ੍ਰਭ ਭੇਵ ਖੁਲ੍ਹਾਵਣਾ। ਸੋਹੰ ਸ਼ਬਦ ਦੂਤ ਬਣਾਵਣਾ। ਵਿਚ ਪਵਣ
ਚਾਰ ਕੁੰਟ ਚਲਾਵਣਾ। ਜੀਵ ਜੰਤ ਦੇ ਵਿਚ ਵਸਾਵਣਾ। ਸੋਹੰ ਜੈ ਜੈ ਜੈਕਾਰ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਵਣਾ। ਸੋਹੰ ਸ਼ਬਦ ਚਾਰ ਕੁੰਟ ਚਲਾਏ। ਵਡ ਵਡ ਸੰਤ ਪ੍ਰਭ ਪਕੜ ਉਠਾਏ। ਦਿਵਸ ਰੈਣ ਜੋ ਸੇਵਾ ਲਾਏ। ਸਾਚਾ ਮੇਲ ਸੋਹੰ ਲੇਖ ਲਿਖਾਏ। ਏਕੰਕਾਰ ਇਕ ਆਕਾਰ, ਪ੍ਰਭ ਆਤਮ ਏਕਾ ਸਾਚੀ ਜੋਤ ਟਿਕਾਏ। ਕਰ ਵਿਚਾਰ ਵਿਚ ਸੰਸਾਰ, ਸ਼ਬਦ ਅਧਾਰ ਪ੍ਰਭ ਅਬਿਨਾਸ਼ੀ ਦੂਤ ਪਠਾਏ। ਉਪਜੇ ਧੁਨਕਾਰ ਨਾ ਤੁੱਟੇ ਤਾਰ, ਸੋਹੰ ਪ੍ਰਭ ਦੇ ਸਾਚੀ ਤਾਰ ਬੈਠ ਅਡੋਲ ਕਾਰ ਕਰਾਏ। ਆਰ ਪਾਰ ਪਾਰ ਆਰ ਪਾਵੇ ਸਾਰ ਭਗਤ ਅਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜੈ ਜੈ ਜੈਕਾਰ ਕਰਾਏ। ਸੰਤ ਜਨਾਂ ਪ੍ਰਭ ਦੂਤ ਬਣਾ। ਸੋਹੰ ਸਾਚਾ ਦਾਨ ਝੋਲੀ ਪਾ। ਸਾਚਾ ਰਾਗ ਪ੍ਰਭ ਆਤਮ ਉਪਜਾ। ਏਕਾ ਨਾਮ ਗੁਰਮੁਖ ਸਾਚੇ ਤੇਰੀ ਝੋਲੀ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੁਕਮ ਸੁਣਾ। ਹੁਕਮ ਸੁਣਾਏ ਆਪ ਪ੍ਰਭ, ਸਿਰ ਹੱਥ ਟਿਕਾਏ। ਹੁਕਮ ਸੁਣਾਏ ਆਪ ਪ੍ਰਭ, ਵਾਲੀ ਦੋ ਜਹਾਨ ਵਿਚ ਮਾਤ ਦੇ ਆਏ। ਰਾਓ ਰੰਕ ਰਾਜਾਨ ਪ੍ਰਭ ਸਰਨੀ ਲਾਏ। ਊਚੋ ਊਚ ਮਹਾਨ ਪ੍ਰਭ ਸੰਤਨ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੇ ਦੂਤ ਉਪਜਾਏ। ਸਾਚੇ ਪ੍ਰਭ ਹੁਕਮ ਸੁਣਾਨਾ। ਰਾਣਿਆਂ ਮਹਾਰਾਣਿਆਂ ਅਭਿਮਾਨ ਗਵਾਣਾ। ਨਿਮਾਣਿਆਂ ਨਿਤਾਣਿਆਂ ਪ੍ਰਭ ਚਰਨ ਲਗਾਣਾ । ਗੁਰਸਿਖ ਸੁਘੜ ਸਿਆਣਿਆਂ ਪ੍ਰਭ ਆਪਣੀ ਸੇਵਾ ਲਾਣਾ। ਜੋਤ ਸਰੂਪ ਨਿਹਕਲੰਕ ਆਪਣਾ ਡੰਕ ਵਜਾਣਾ। ਬੇਮੁਖਾਂ ਵਡ ਵਡ ਗਿਆਨੀਆਂ ਪ੍ਰਭ ਸਾਚੇ ਮਾਰਗ ਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਉਲਟੀ ਲੱਠ ਗਿੜਾਣਾ। ਉਲਟੀ ਲੱਠ ਕਲ ਗਿੜਾਏ। ਕਲਜੁਗ ਜੀਵ ਪੀੜ ਪਿੜਾਏ। ਮਦਿਰਾ ਮਾਸ ਜੋ ਰਸਨਾ ਲਾਏ। ਕਲਜੁਗ ਆਤਮ ਗਵਾਇਆ ਰਸ ਰਸਨਾ ਰਸ ਹੋਏ ਹਲਕਾਏ। ਸਾਚਾ ਪ੍ਰਭ ਵੇਲੇ ਅੰਤ ਦਏ ਸਜ਼ਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਪਣਾ ਭਾਣਾ ਕਲ ਵਰਤਾਏ। ਭਾਣਾ ਵਰਤੇ ਪ੍ਰਭ ਵਰਤਾਵੇ। ਕਲਜੁਗ ਜੀਵ ਭੇਵ ਨਾ ਪਾਵੇ। ਗੁਰਮੁਖ ਸੋਇਆ ਪ੍ਰਭ ਆਪ ਜਗਾਵੇ। ਕਰ ਕਿਰਪਾ ਆਪਣੀ ਸਰਨੀ ਲਾਵੇ। ਸੋਹੰ ਸਾਚਾ ਨਾਮ ਜਪਾਵੇ। ਆਤਮ ਸਾਚਾ ਦੀਪ ਪ੍ਰਭ ਜਗਾਵੇ। ਬਿਨ ਬਾਤੀ ਬਿਨ ਤੇਲ ਕਰੇ ਰੁਸ਼ਨਾਵੇ। ਅੰਮ੍ਰਿਤ ਆਤਮ ਸਾਚਾ ਸਰ, ਕੋਈ ਵਿਰਲਾ ਗੁਰਮੁਖ ਨਹਾਵੇ। ਬੇਮੁਖਾਂ ਮਾਨਸ ਜਨਮ ਗਿਆ ਕਲ ਹਰ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵੇ। ਗੁਰਮੁਖ ਸਾਚਾ ਜਾਏ ਤਰ, ਕਰ ਦਰਸ ਆਤਮ ਤ੍ਰਿਪਤਾਵੇ। ਸੋਹੰ ਦੇਵੇ ਸਾਚਾ ਵਰ, ਦਿਵਸ ਰੈਣ ਗੁਰਮੁਖ ਸਾਚਾ ਗਾਵੇ। ਦੇਵੇ ਦਰਸ ਜੋਤ ਸਰੂਪ ਅਵਤਾਰ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਆਵੇ। ਦਰ ਘਰ ਆਏ ਆਪ ਗੁਰ ਪੂਰਾ। ਭਗਤ ਜਨਾਂ ਪ੍ਰਭ ਸਦਾ ਹਜ਼ੂਰਾ। ਸਾਚੀ ਦੇਵੇ ਚਰਨ ਧੂੜਾ। ਅਨਹਦ ਉਪਜਾਵੇ ਸਾਚੀ ਤੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰੇ ਸਰਬ ਕਲਾ ਭਰਪੂਰਾ। ਪਰਗਟੇ ਜੋਤ ਜਿਉਂ ਤ੍ਰੇਤਾ ਰਾਮਾ। ਦੁਆਪਰ ਆਏ ਨਾਮ ਧਰਾਏ ਘਨਈਆ ਸ਼ਾਮਾ। ਕਲਜੁਗ ਜੋਤ ਪਰਗਟਾਏ ਸੋਹੰ ਚਲਾਏ ਸਾਚਾ ਨਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਧਰਾਏ, ਜੋਤ ਸਰੂਪੀ ਕਲ ਪਹਰਿਆ ਜਾਮਾ। ਪ੍ਰਭ ਦਰਸ ਉਜਲ ਮੁਖ। ਸੁਫਲ ਕਰਾਏ ਮਾਤ ਕੁੱਖ। ਆਤਮ ਉਪਜਾਵੇ ਸਾਚਾ ਸੁਖ । ਰੋਗ ਮਿਟਾਏ ਮਾਇਆ ਭੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਆਣ ਤਰਾਏ, ਜੋਤ ਮਿਲਾਏ ਵਾਸ ਕਟਾਏ, ਉਲਟਾ ਬਿਰਛ ਮਾਤ ਕੁੱਖ। ਗਰਭਵਾਸ ਪ੍ਰਭ ਕਟਾਇਆ। ਇਕ ਧਰਵਾਸ ਚਰਨ ਲਗਾਇਆ। ਸੋਹੰ
ਸਵਾਸ ਸਵਾਸ ਸ਼ਬਦ ਉਪਜਾਇਆ। ਮਾਨਸ ਜਨਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਇਆ। ਮਾਨਸ ਜਨਮ ਜਨ ਆਪ ਸੁਧਾਰੇ। ਚਲ ਆਇਣ ਨਿਹਕਲੰਕ ਦਰਬਾਰੇ। ਪਰਗਟ ਜੋਤ ਪਾਰਬ੍ਰਹਮ ਪਰਮੇਸ਼ਵਰ ਜੋਤ ਸਰੂਪ ਨਿਰਾਧਾਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਕਿਰਪਾ ਕਰੇ ਪ੍ਰਭ ਰਘੁਪਤ। ਸੋਹੰ ਦੇਵੇ ਆਤਮ ਸਾਚਾ ਯਤ। ਸਾਚਾ ਸਤਿ ਰਖਾਏ ਏਕਾ ਤੱਤ। ਗੁਰਮੁਖ ਉਪਜਾਵੇ ਸਾਚੇ ਪ੍ਰਭ ਸਾਚੀ ਪਾਵੇ ਮਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਾਣੇ ਮਿਤ ਗਤ। ਸਰਬ ਜਨਾਂ ਪ੍ਰਭ ਆਪੇ ਜਾਣੇ। ਚਲੇ ਚਲਾਏ ਆਪਣੇ ਭਾਣੇ। ਤਖ਼ਤੋਂ ਲਾਹੇ ਪ੍ਰਭ ਰਾਜੇ ਰਾਣੇ। ਦਰ ਮੰਗਣ ਹੋਏ ਨਿਮਾਣੇ। ਸੰਤ ਜਨਾਂ ਦੀ ਪ੍ਰਭ ਚਰਨੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਤੋੜੇ ਸਰਬ ਅਭਿਮਾਨੇ। ਆਤਮ ਤੋੜੇ ਪ੍ਰਭ ਅਭਿਮਾਨਾ। ਗੁਣਵੰਤ ਪ੍ਰਭ ਗੁਣੀ ਨਿਧਾਨਾ। ਸੋਹੰ ਦੇਵੇ ਪ੍ਰਭ ਸਾਚਾ ਦਾਨਾ। ਆਤਮ ਉਪਜੇ ਬ੍ਰਹਮ ਗਿਆਨਾ। ਚਰਨ ਧੂੜ ਬਖ਼ਸ਼ੇ ਇਸ਼ਨਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਪ੍ਰਭ ਅਬਿਨਾਸ਼ੀ ਭੇਖ ਧਰ। ਚਾਰ ਵਰਨ ਜਾਏ ਇਕ ਕਰ। ਰਾਓ ਰੰਕਾਂ ਇਕ ਦਿਸਾਵੇ ਦਰ। ਗੁਰਮੁਖ ਸਾਚੇ ਸੰਤ ਪ੍ਰਭ ਜਾਏ ਭੰਡਾਰ ਭਰ। ਬੈਠੇ ਰਹਿਣ ਸਦਾ ਇਕੰਤ ਚਲ ਆਇਣ ਪ੍ਰਭ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਾ ਜੰਮੇ ਨਾ ਜਾਏ ਮਰ। ਜੋਤ ਸਰੂਪ ਸਦਾ ਸਮਾਏ। ਜੀਵ ਜੰਤ ਦੇ ਵਿਚ ਸਮਾਏ। ਸੰਤਨ ਯਤ ਪ੍ਰਭ ਜੋਤ ਧਰਾਏ। ਝੂਠੀ ਸ੍ਰਿਸ਼ਟ ਅੰਤਕਾਲ ਕਲ ਪ੍ਰਭ ਖੇਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਸ੍ਰਿਸ਼ਟ ਸਬਾਈ ਖੇਦ ਕਰਾਣਾ। ਪ੍ਰਭ ਅਬਿਨਾਸ਼ੀ ਸੋਹੰ ਸ਼ਬਦ ਤੀਰ ਚਲਾਣਾ। ਸਰਬ ਘਟ ਵਾਸੀ ਚਾਰ ਕੁੰਟ ਵਹੀਰ ਕਰਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਅੰਮ੍ਰਿਤ ਸਾਚਾ ਰਸ ਪਿਲਾਣਾ। ਗੁਰਮੁਖ ਸਾਚਾ ਗੁਰ ਪਛਾਣੇ। ਸਾਚਾ ਰੰਗ ਪ੍ਰਭ ਅਬਿਨਾਸ਼ੀ ਜਾਣੇ। ਵੇਲੇ ਅੰਤ ਕਾਲ ਕਲ ਪ੍ਰਭ ਵਿਚ ਬਿਬਾਣ ਬਿਠਾਣੇ। ਜੋਤ ਸਰੂਪੀ ਜੋਤ ਪ੍ਰਭ, ਦਰਗਾਹ ਸਾਚੀ ਮਾਣ ਦਵਾਣੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸ ਰਖਾਣੇ। ਸਚਖੰਡ ਸਦਾ ਨਿਵਾਸਾ। ਜੋਤ ਸਰੂਪ ਸਦਾ ਪਰਕਾਸ਼ਾ। ਸਾਚਾ ਪ੍ਰਭ ਸਦ ਸਦ ਵਿਚ ਰੱਖੇ ਵਾਸਾ। ਭਗਤ ਜਨਾਂ ਪ੍ਰਭ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ। ਭਗਤ ਜਨਾਂ ਪ੍ਰਭ ਜਨਮ ਸੁਧਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਸੋਹੰ ਸਾਚੀ ਨਈਆ ਚਾੜ੍ਹੇ। ਕਲਜੁਗ ਬੇਮੁਖ ਜੀਵ ਅੰਤਕਾਲ ਕਲ ਚਬਾਏ ਦਾੜ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਜੋਤ ਅਗਨ ਦੇ ਸਾੜੇ। ਅਗਨ ਜੋਤ ਜੋਤ ਅਗਨ। ਬੇਮੁਖ ਜੀਵ ਸਦ ਮਗਨ। ਗੁਰਮੁਖ ਸਾਚੇ ਪ੍ਰਭ ਚਰਨ ਲਗਣ। ਦੇਵੇ ਵਡਿਆਈ ਪ੍ਰਭ ਵਿਚ ਗਗਨ। ਕਲਜੁਗ ਜੀਵ ਅੰਤ ਹੋਏ ਨਗਨ। ਗੁਰਮੁਖ ਸਾਚੇ ਆਤਮ ਸਾਚੇ ਅੰਮ੍ਰਿਤ ਸੋਮੇ ਵਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਜੋਤ ਸਰੂਪੀ ਦੀਪਕ ਜਗਣ। ਜੋਤ ਸਰੂਪੀ ਦੀਪ ਜਗਾਏ। ਸੋਹੰ ਸਾਚੀ ਬੱਤੀ ਲਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਮਾਏ। ਗੁਰਸਿਖਾਂ ਪ੍ਰਭ ਮਾਣ ਦਵਾਇਆ। ਬੇਮੁਖਾਂ ਪ੍ਰਭ ਦਰ ਦੁਰਕਾਇਆ। ਗੁਰਸਿਖਾਂ ਪ੍ਰਭ ਭਉ ਚੁਕਾਇਆ। ਬੇਮੁਖਾਂ ਪ੍ਰਭ ਦਿਸ ਨਾ ਆਇਆ। ਗੁਰਸਿਖਾਂ ਪ੍ਰਭ ਆਤਮ ਸੁਖ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਇਆ । ਸੋਹੰ ਤੇਰੀ ਜੈ ਜੈਕਾਰ। ਵਰਤੇ ਵਰਤਾਵੇ ਵਿਚ ਸੰਸਾਰ। ਜੀਵ ਜਪੇ ਜਪਾਵੇ ਦਵਾਵੇ ਮੋਖ ਦਵਾਰ।
ਜਨ ਰਸਨਾ ਗਾਵੇ ਪ੍ਰਭ ਪਾਰ ਲੰਘਾਵੇ, ਜਨਮ ਨਾ ਪਾਵੇ ਦੂਜੀ ਵਾਰ । ਬਣਤ ਬਣਾਵੇ ਗਣਤ ਗਿਣਾਵੇ, ਪ੍ਰਭ ਅਬਿਨਾਸ਼ੀ ਗੁਰਸਿਖ ਸੰਤ ਤਰਾਵੇ, ਏਕਾ ਦੇਵੇ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਕਰਾਏ ਜੈ ਜੈਕਾਰ। ਜੈ ਜੈ ਜੈਕਾਰ ਕਰਾਏ ਗੁਰਦੇਵ। ਕਲਜੁਗ ਜੀਵ ਨਾ ਪਾਇਣ ਭੇਵ। ਪਰਗਟੇ ਜੋਤ ਨਿਰੰਜਣ ਦੇਵ। ਸਾਧ ਸੰਗਤ ਸਦ ਰਸਨਾ ਸੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚਾ ਮੇਵ। ਗੁਰਸੰਗਤ ਗੁਰ ਦਰ ਆਈ। ਪ੍ਰਭ ਪੂਰਨ ਆਸ ਮਨ ਤਨ ਵੱਜੀ ਵਧਾਈ। ਊਚ ਨੀਚ ਪ੍ਰਭ ਸਰਬ ਤਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਹੋਏ ਆਪ ਸਹਾਈ । ਸਾਧ ਸੰਗਤ ਦਰ ਸਾਚਾ ਪਾਇਆ। ਪ੍ਰਭ ਅਬਿਨਾਸ਼ੀ ਭੇਵ ਚੁਕਾਇਆ। ਜੋਤ ਸਰੂਪੀ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਸੀਸ ਝੁਕਾਇਆ। ਸਾਚੀ ਦਰਗਾਹ ਜਨ ਪਰਵਾਨ । ਜੋ ਜਨ ਚਰਨੀ ਡਿੱਗੇ ਆਣ। ਪ੍ਰਭ ਵਿਚ ਬਿਠਾਏ ਅੰਤ ਬਿਬਾਣ। ਗੁਰਮੁਖ ਸਾਚੇ ਅੰਤ ਸਾਚੀ ਜੋਤ ਮਿਲ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਾਲੀ ਦੋ ਜਹਾਨ। ਸਚ ਘਰ ਪ੍ਰਭ ਉਪਜਾਇਆ। ਆਪ ਆਪਣਾ ਵਿਚ ਟਿਕਾਇਆ। ਜੋਤ ਸਰੂਪੀ ਦੀਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਪੁਰਖ ਰਹਾਇਆ। ਸਤਿ ਸਤਿ ਸਤਿ ਜਨ ਜਾਣੇ। ਸਤਿ ਸਤਿ ਸਤਿ ਗੁਰ ਪਛਾਣੇ। ਸਤਿ ਸਤਿ ਸਤਿ ਗੁਰ ਸਤਿ ਰਖਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਦੇਵੇ ਮਾਣੇ। ਦਰਗਾਹ ਸਾਚੀ ਖੇਲ ਅਤੰਤ। ਏਕਾ ਦੱਸੇ ਪ੍ਰਭ ਭਗਵੰਤ। ਭੇਵ ਨਾ ਜਾਣੇ ਕੋਈ ਜੀਵ ਜੰਤ । ਗੁਰ ਪਛਾਣੇ ਗੁਰਸਿਖ ਜਾਣੇ ਵਿਰਲਾ ਸੰਤ। ਜਨ ਸੰਤ ਚਲੇ ਪ੍ਰਭ ਕੇ ਭਾਣੇ, ਮੇਲ ਮਿਲਾਵਾ ਸਾਚੇ ਕੰਤ। ਕਲਜੁਗ ਜੀਵ ਭੁੱਲ ਨਾ ਜਾਹ, ਪ੍ਰਭ ਆਪ ਬਣਾਈ ਤੇਰੀ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਪਤਾਲ ਅਕਾਸ਼ ਮਹਿੰਮਾ ਬੜੀ ਬੇਅੰਤ । ਅਗਣਤ ਮਹਿੰਮਾ ਗਣੀ ਨਾ ਜਾਏ। ਕੋਟਨ ਕੋਟ ਰਹੇ ਦਰ ਘਰ ਭੇਵ ਜਨ ਪਾਏ। ਗੁਰ ਨਾ ਬੂਝੇ ਨਾ ਦਰ ਸੂਝੇ ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਗੁਰਚਰਨ ਲਾਗ ਘਰ ਸਾਚਾ ਸੂਝੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਸਾਚਾ ਘਰ ਸਚ ਦਰਬਾਰ। ਏਕਾ ਜੋਤ ਪ੍ਰਭ ਨਿਰੰਕਾਰ। ਝੂਠੀ ਸ੍ਰਿਸ਼ਟ ਝੂਠਾ ਪਸਾਰ। ਮਾਇਆ ਮੋਹ ਆਤਮ ਹੰਕਾਰ। ਕਲਜੁਗ ਜੀਵ ਗੁਰ ਗੁਣ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਘਰ ਵਸੇ ਆਪ ਨਿਰੰਕਾਰ। ਸਾਚਾ ਘਰ ਪ੍ਰਭ ਸਚ ਬਣਾਏ। ਬਣਤ ਬਣਤ ਬਣਤ ਸੰਤ ਪ੍ਰਭ ਆਪ ਬਣਾਏ । ਅਗਣਤ ਅਗਣਤ ਅਗਣਤ ਮਹਿਮਾ ਗਣੀ ਨਾ ਜਾਏ। ਜੰਤ ਜੰਤ ਜੰਤ ਜੀਵ ਪ੍ਰਭ ਆਪ ਉਪਾਏ। ਇਕੰਤ ਇਕੰਤ ਇਕੰਤ ਵਿਚ ਸਰਬ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਬੈਠਾ ਨਜ਼ਰ ਨਾ ਆਏ। ਦੱਸੇ ਘਰ ਆਪ ਅਬਿਨਾਸ਼ੀ । ਸਾਚੀ ਜੋਤ ਸਚ ਕਰੇ ਪਰਕਾਸ਼ੀ। ਸਦਾ ਅਡੋਲ ਪ੍ਰਭ ਨਾ ਕਦੇ ਵਿਨਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੀਵ ਜੰਤ ਸਮਾਸੀ। ਜੀਵ ਜੰਤ ਪ੍ਰਭ ਸਦ ਸਮਾਇਆ। ਨਿਜ ਘਰ ਵਾਸੀ ਨਿਜ ਘਰ ਵਾਸ ਰਖਾਇਆ । ਬੈਕੁੰਠ ਨਿਵਾਸੀ ਪ੍ਰਭ ਅਬਿਨਾਸ਼ੀ ਜੋਤ ਸਰੂਪੀ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਬੰਦ ਖ਼ਲਾਸੀ ਜੋ ਜਨ ਸਰਨਾਈ ਆਇਆ । ਚਰਨ ਲਾਏ ਰਾਖੇ ਲਾਜ। ਭਗਤ ਉਧਾਰੇ ਸਵਾਰੇ ਕਾਜ। ਝੂਠੀ ਸ੍ਰਿਸ਼ਟ ਝੂਠੀ ਸਾਂਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਪਹਿਨਾਵੇ ਆਤਮ ਤਾਜ। ਨਾਮ ਨਿਧਾਨ ਗੁਰ ਦਰ ਪੀਆ।
ਪੂਰਬ ਲਹਿਣਾ ਪ੍ਰਭ ਸਾਚੇ ਦੀਆ। ਨਿਰਮਲ ਕੀਆ ਗੁਰਸਿਖ ਜੀਆ। ਮਾਰ ਮੁਕਾਏ ਸ਼ਬਦ ਚਲਾਏ ਅਮਕਾ ਜੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਵਰਤਾਏ ਆਪਣਾ ਕੀਆ। ਆਪ ਆਪਣੇ ਖੇਲ ਰਚਾਏ। ਭੂਤ ਭਵਿਖਤ ਆਪ ਉਪਾਏ। ਲਿਖਤ ਲੇਖ ਪ੍ਰਭ ਜਨਮ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ । ਆਪ ਉਪਾਏ ਬੀਰ ਬੇਤਾਲੇ। ਜੀਵ ਜੰਤ ਹੋਏ ਬੇਹਾਲੇ। ਕੋਇ ਨਾ ਹੋਏ ਸਹਾਏ ਵਿਚ ਮਾਤ ਕਰੇ ਖੇਲ ਆਪ ਨਿਰਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸਦਾ ਸੰਗ ਤੇਰੇ ਨਾਲੇ। ਸਦਾ ਸੰਗ ਪ੍ਰਭ ਸੰਗ ਸਮਾਇਆ। ਆਪਣੇ ਰੰਗ ਆਪ ਰੰਗਾਇਆ। ਭੁੱਖ ਨੰਗ ਪ੍ਰਭ ਰੋਗ ਕਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸੇਵਾ ਲਾਇਆ। ਪ੍ਰਭ ਸਾਚੇ ਸਚ ਸੇਵਾ ਲਾਇਆ। ਆਪਣਾ ਭੇਵ ਆਪ ਚੁਕਾਇਆ। ਵਡ ਵਡ ਗੁਰਦੇਵ ਦਰਸ ਦਿਖਾਇਆ। ਵਡ ਦਾਤਾ ਅਲਖ ਅਭੇਵ ਗੁਰਸਿਖ ਸਮਾਇਆ। ਸੋਹੰ ਦੇਵੇ ਸਾਚਾ ਮੇਵ, ਜੋ ਜਨ ਸੇਵਾ ਆਇਆ। ਵਡਾ ਵਡ ਵਡ ਦੇਵੀ ਦੇਵ, ਪ੍ਰਭ ਸੋਹੰ ਮੇਵ ਚੁਕਾਏ ਭੇਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਇਆ।