ਪੁਸਤਕਾਲਾਭਾਗ ੧

੫ ਵਿਸਾਖ ੨੦੦੯ ਬਿਕ੍ਰਮੀ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਸਾਚਾ ਨਾਮ ਗੁਰਮੁਖ ਕੋ ਦੀਆ। ਆਤਮ ਜੋਤ ਜਗਾਇਆ ਦੀਆ। ਗੁਰਦਰ ਆਏ ਅੰਮ੍ਰਿਤ ਰਸ ਪੀਆ। ਨਿਰਮਲ ਕਰਾਏ ਆਪਣਾ ਜੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਈਆ। ਸਾਚਾ ਪ੍ਰਭ ਬਣਤ ਬਣਾਏ। ਜੋਤ ਸਰੂਪੀ ਜੋਤ ਸਮਾਏ, ਆਵਣ ਜਾਵਣ ਖੇਲ ਰਚਾਏ। ਨਾਥ ਤ੍ਰੈਲੋਕੀ ਖੰਡ ਬ੍ਰਹਿਮੰਡ ਵਰਭੰਡ ਸਮਾਏ। ਜੋਤ ਸਰੂਪੀ ਪਰਗਟ ਜੋਤ, ਬੇਮੁਖਾਂ ਸੋਹੰ ਡੰਡ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਸਤਿਜੁਗ ਤੇਰਾ ਸਤਿ ਵਰਤਾਰ। ਧਰੇ ਜੋਤ ਆਪ ਕਰਤਾਰ। ਨਿਹਕਲੰਕ ਜੋਤ ਸਰੂਪੀ ਰੂਪ ਅਪਾਰ। ਸੋਹੰ ਸ਼ਬਦ ਉਪਜਾਵੇ ਚਲਾਵੇ ਵਿਚ ਸੰਸਾਰ। ਗੁਰਮੁਖਾਂ ਪ੍ਰਭ ਦਰਸ ਦਿਖਾਏ, ਸਾਚਾ ਬਖ਼ਸ਼ੇ ਚਰਨ ਪਿਆਰ। ਬੇਮੁਖਾਂ ਪ੍ਰਭ ਨਸ਼ਟ ਕਰਾਏ, ਸਾਚਾ ਪ੍ਰਭ ਗਏ ਵਿਸਾਰ। ਗੁਰਮੁਖਾਂ ਪ੍ਰਭ ਸਾਚੀ ਜੋਤ ਜਗਾਏ, ਨਿਰਮਲ ਜੋਤ ਜਗੇ ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਵਰਤਾਵੇ ਆਪ ਸੰਸਾਰ। ਸਾਚੇ ਪ੍ਰਭ ਸਚ ਮਾਰਗ ਲਾਵਣਾ। ਆਪ ਆਪਣਾ ਖੇਲ ਰਚਾਵਣਾ। ਕਲਜੁਗ ਝੂਠਾ ਕਰਮ ਮਿਟਾਵਣਾ। ਸਤਿ ਸਤਿ ਸਤਿ ਸਤਿਜੁਗ ਵਰਤਾਵਣਾ। ਗੁਰਮੁਖਾਂ ਪ੍ਰਭ ਸ਼ਬਦ ਗਿਆਨ ਦੇ, ਜੋਤ ਸਰੂਪੀ ਦਰਸ ਵਿਸ਼ਨੂੰ ਭਗਵਾਨ ਦੇ, ਆਤਮ ਬੁਝਿਆ ਦੀਪ ਜਗਾਵਣਾ। ਸੋਹੰ ਸ਼ਬਦ ਦੇਵੇ ਭਗਤ ਭਗਵਾਨ, ਆਤਮ ਸੁੰਨ ਵਿਚ ਮਾਤ ਖੁਲ੍ਹਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਵਣਾ। ਨਿਹਕਲੰਕ ਨਾਮ ਧਰਾਏ। ਕਲਜੁਗ ਅੰਤਮ ਅੰਤ ਕਰਾਏ। ਮਾਤਲੋਕ ਪ੍ਰਭ ਏਕਾ ਸਚ ਸਚ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਰਬ ਸਮਾਏ। ਜੋਤ ਸਰੂਪੀ ਪ੍ਰਭ ਪਸਾਰ। ਏਕਾ ਜੋਤ ਜੀਵ ਜੰਤ ਅਧਾਰ। ਚਾਰ ਵਰਨ ਕਰਾਏ ਇਕ ਗੋਤ, ਊਚ ਨੀਚ ਪ੍ਰਭ ਜਾਏ ਨਿਵਾਰ। ਗੁਰਮੁਖਾਂ ਆਤਮ ਮੈਲ ਸੋਹੰ ਨਾਮ ਧੋਤ, ਆਤਮ ਜੋਤ ਕਰੇ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ

ਮਾਰਗ ਲਾਏ, ਸਤਿ ਸਤਿ ਸਤਿ ਕਰੇ ਵਰਤਾਰ। ਸਤਿ ਸਤਿ ਸਤਿ ਕਰੇ ਵਰਤਾਰ । ਜੋਤ ਸਰੂਪੀ ਜਾਮਾ ਧਾਰ। ਗੁਰਸਿਖਾਂ ਬੇੜਾ ਕਰ ਜਾਏ ਪਾਰ। ਜਨਮ ਮਰਨ ਗੇੜ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਿਹਕਲੰਕ ਕਲ ਜਾਮਾ ਪਾਏ। ਆਪਣੀ ਕਲ ਆਪ ਵਰਤਾਏ। ਊਚ ਨੀਚ ਦਾ ਭੇਵ ਚੁਕਾਏ। ਰਾਓ ਰੰਕ ਇਕ ਕਰਾਏ । ਏਕਾ ਰੰਗ ਨਾਮ ਚੜ੍ਹਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾਏ। ਸਾਚੇ ਰੰਗ ਗੁਰਸਿਖ ਰੰਗਾਇਆ। ਜੋਤ ਸਰੂਪੀ ਵਿਚ ਸਮਾਇਆ। ਖੋਲ੍ਹ ਤ੍ਰੈਕੁਟੀ ਪ੍ਰਭ ਭਾਂਡਾ ਭਰਮ ਭੰਨਾਇਆ । ਜਮ ਕੀ ਫਾਂਸੀ ਅੰਤਕਾਲ ਕਲ ਛੁੱਟੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਹੱਥ ਟਿਕਾਇਆ। ਸਾਚਾ ਪ੍ਰਭ ਹੋਏ ਸਹਾਏ। ਆਪ ਆਪਣਾ ਦਰਸ ਦਿਖਾਏ। ਮੇਲ ਮਿਲਾਏ ਭਗਤ ਭਗਵੰਤ, ਜੋਤ ਸਰੂਪੀ ਮੇਲ ਮਿਲਾਏ। ਕਲਜੁਗ ਮਿਲਿਆ ਸਾਚਾ ਕੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਤੇਰੀ ਬਣਤ ਬਣਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਦਇਆ ਕਮਾਏ। ਬਣਤ ਬਣਾਏ ਆਪ ਪ੍ਰਭ, ਵਿਚ ਮਾਤ ਜਨਮ ਦਵਾਏ। ਬਣਤ ਬਣਾਏ ਆਪ ਪ੍ਰਭ, ਜੁਗੋ ਜੁਗ ਆਵੇ ਜਾਏ ਜੋਤ ਪਰਗਟਾਏ ਜਨ ਭਗਤ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ । ਨਿਹਕਲੰਕ ਤੇਰਾ ਪਸਾਰ। ਜੋਤ ਸਰੂਪੀ ਜਗਤ ਉਧਾਰ। ਵਰਤੇ ਵਰਤਾਵੇ ਵਿਚ ਸੰਸਾਰ। ਆਪ ਅਡੋਲ ਰਹੇ ਗਿਰਧਾਰ। ਗੁਰਮੁਖ ਸਾਚੇ ਆਤਮ ਸਾਚੀ ਜੋਤ ਕਰੇ ਆਕਾਰ। ਬੇਮੁਖ ਆਏ ਨਾਚੇ ਸੋਹੰ ਮਾਰੇ ਪ੍ਰਭ ਸਾਚੀ ਮਾਰ। ਧੰਨ ਧੰਨ ਧੰਨ ਗੁਰਸਿਖ ਸੋਹੰ ਸ਼ਬਦ ਹਿਰਦੇ ਵਾਚੇ, ਪ੍ਰਭ ਅਬਿਨਾਸ਼ੀ ਦੇਵੇ ਦਰਸ ਅਪਾਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ। ਸਾਚਾ ਪ੍ਰਭ ਦਰਸ ਦਿਖਾਵੇ, ਏਕਾ ਆਪਣਾ ਭੇਵ ਖੁਲ੍ਹਾਵੇ, ਗੁਰਸਿਖ ਸਾਚੇ ਮਾਰਗ ਲਾਵੇ, ਏਕਾ ਦੇਵੇ ਨਾਮ ਭਿੱਖ। ਬਜਰ ਕਪਾਟ ਪ੍ਰਭ ਖੁਲ੍ਹਾਵੇ, ਜੋਤ ਸਰੂਪੀ ਜੋਤ ਜਗਾਵੇ, ਦੇਵੇ ਵਡਿਆਈ ਵਿਚ ਮੁਨ ਰਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਗੁਰਮੁਖ ਸਾਚੇ ਗੁਰਸਿਖ। ਸੋਹੰ ਸ਼ਬਦ ਜਨ ਰਸਨਾ ਗਾਇਆ। ਜੋਤ ਸਰੂਪੀ ਪਰਗਟ ਜੋਤ ਗੁਰਸਿਖ ਸਾਚਾ ਲੇਖ ਲਿਖਾਇਆ। ਜੋਤ ਸਰੂਪੀ ਪ੍ਰਭ ਸਾਚੇ ਭੇਖ ਵਟਾਇਆ। ਵੇਖਾ ਵੇਖ ਰਹੇ ਸਭ ਜੀਵ ਜੰਤ, ਸਾਚਾ ਪ੍ਰਭ ਕਲ ਭੁਲਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਦਿ ਅੰਤ ਇਕ ਜੋਤ ਸਮਾਇਆ। ਗੁਰਮੁਖਾਂ ਪ੍ਰਭ ਬੰਦ ਕਟਾਏ। ਮੁਕੰਦ ਮਨੋਹਰ ਹੋਏ ਸਹਾਏ। ਆਤਮ ਗੰਦ ਦੇ ਕਢਾਏ। ਆਤਮ ਅੰਧ ਅੰਧੇਰ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਭਾਗ ਲਗਾਏ। ਗੁਰਮੁਖ ਪਾਏ ਗੁਰ ਦਰਬਾਰ। ਸਾਚਾ ਪ੍ਰਭ ਏਕਾ ਦੇਵੇ ਨਾਮ ਅਧਾਰ । ਚਰਨ ਪ੍ਰੀਤੀ ਸਾਚੀ ਨੀਤੀ ਗੁਰਮੁਖ ਉਤਰੇ ਪਾਰ। ਬਖ਼ਸ਼ੇ ਭੁੱਲ ਜੋ ਜਨ ਕੀਤੀ, ਗੁਰਚਰਨ ਕਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਸੀਤਲ ਕੀਤੀ, ਅੰਮ੍ਰਿਤ ਆਤਮ ਝਿਰਨਾ ਝਿਰਾਏ ਅਪਾਰ। ਅੰਮ੍ਰਿਤ ਆਤਮ ਮੇਘ ਵਰਸਾਏ। ਕਵਲ ਮੁਖ ਦੇ ਉਲਟਾਏ। ਸਾਚਾ ਸੁਖ ਅੰਮ੍ਰਿਤ ਮੁਖ ਦੇ ਚੁਆਏ। ਉਤਰੇ ਭੁੱਖ ਆਤਮ ਸੁਖ, ਦਵਾਰ ਦਸਮ ਪ੍ਰਭ ਦੇ ਖੁਲ੍ਹਾਏ। ਮਾਤ ਗਰਭ ਜੀਵ ਉਲਟਾ ਰੁੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਹੋਏ ਸਹਾਏ। ਗੁਰਮੁਖ ਤੇਰਾ ਰੂਪ ਅਪਾਰਾ। ਗੁਰਮੁਖ ਮਿਲਿਆ ਵਡ ਭੂਪ ਗਿਰਧਾਰਾ। ਗੁਰਮੁਖ ਦੇਵੇ ਪ੍ਰਭ ਵਡ ਸਿਕਦਾਰਾ। ਗੁਰਮੁਖ ਲੇਵੇ ਗੁਰਚਰਨ ਪਿਆਰਾ। ਸਤਿਗੁਰ ਸਾਚਾ ਏਕਾ ਨਾਮ ਆਤਮ ਦੇਵੇ ਜੀਵ ਅਧਾਰਾ।

ਜੋਤ ਸਰੂਪੀ ਪਰਗਟ ਜੋਤ, ਕਲਜੁਗ ਖੇਲ ਕਰੇ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਨਰਾਇਣ ਨਰ। ਗੁਰਮੁਖ ਸਾਚੇ ਚਰਨ ਲਾਗ ਜਾਇਣ ਤਰ। ਜੋਤ ਸਰੂਪੀ ਜੋਤ ਪ੍ਰਭ, ਏਕਾ ਦਿਸਾਵੇ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚੇ ਜਾਇਣ ਤਰ। ਤਾਰਨਹਾਰ ਆਪ ਸਮਰਥ। ਗੁਰਮੁਖਾਂ ਰੱਖੇ ਦੇ ਕਰ ਹੱਥ। ਸੋਹੰ ਨਾਮ ਦੇਵੇ ਸਾਚੀ ਵੱਥ। ਗੁਰਮੁਖ ਸਾਚੇ ਕਰ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਇਆ ਸਾਚਾ ਰਥ। ਪ੍ਰਭ ਸਾਚਾ ਜਗ ਸਾਚੀ ਨਈਆ। ਸਤਿਜੁਗ ਸਾਚੇ ਸੋਹੰ ਸ਼ਬਦ ਪ੍ਰਭ ਗਿਆਨ ਦਵਈਆ। ਚਾਰ ਵਰਨ ਇਕ ਕਰਾਏ ਭੈਣਾਂ ਭਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਇਕ ਕਰਈਆ। ਆਪ ਆਪਣੀ ਖੇਲ ਰਚਾਏ। ਜੂਠ ਝੂਠ ਸਭ ਨਸ਼ਟ ਕਰਾਏ। ਊਚ ਨੀਚ ਕੋਈ ਰਹਿਣ ਨਾ ਪਾਏ। ਸਰਬ ਵਿਚ ਪ੍ਰਭ ਆਪ ਸਮਾਏ। ਨੀਚੋ ਨੀਚ ਆਪ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਿਸ ਨਾ ਆਏ। ਊਚ ਨੀਚ ਪ੍ਰਭ ਭੇਖ ਮਿਟਾਵਣਾ। ਸਤਿਜੁਗ ਸਾਚਾ ਮਾਰਗ ਲਾਵਣਾ। ਸੋਹੰ ਸਾਚਾ ਸ਼ਬਦ ਚਲਾਵਣਾ। ਸੋਹੰ ਡੰਕ ਚਾਰ ਕੁੰਟ ਵਜਾਵਣਾ। ਰਾਓ ਰੰਕ ਪ੍ਰਭ ਇਕ ਕਰਾਵਣਾ। ਏਕਾ ਅੰਕ ਸੋਹੰ ਨਾਮ ਧਰਾਵਣਾ। ਗੁਰਮੁਖ ਉਧਰੇ ਜਿਉਂ ਰਾਜਾ ਜਨਕ, ਭਗਤ ਜਨਾਂ ਸਦ ਵਿਚ ਸਮਾਵਣਾ। ਜੋਤ ਸਰੂਪੀ ਲਾਏ ਤਨਕ, ਵਾਲੀ ਹਿੰਦ ਪ੍ਰਭ ਪਕੜ ਉਠਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਵ ਖੁਲ੍ਹਾਵਣਾ। ਜੋਤ ਸਰੂਪੀ ਭੇਵ ਖੁਲ੍ਹਾਏ। ਪ੍ਰਭ ਅਬਿਨਾਸ਼ੀ ਜੋਤ ਪਰਗਟਾਏ। ਘਨਕਪੁਰ ਵਾਸੀ ਆਪ ਆਪਣੀ ਕਲ ਵਰਤਾਏ। ਚਾਰ ਕੁੰਟ ਕਰਾਏ ਦਾਸੀ, ਸੋਹੰ ਸ਼ਬਦ ਜੈ ਜੈ ਜੈਕਾਰ ਕਰਾਏ। ਕਲਜੁਗ ਭੇਖ ਸਰਬ ਵਿਨਾਸੀ, ਸਾਚਾ ਪ੍ਰਭ ਆਪ ਮਿਟਾਏ। ਬੇਮੁਖ ਦਰ ਆਇਣ ਜਾਇਣ ਕਰ ਕਰ ਹਾਸੀ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਗੁਰਮੁਖਾਂ ਪ੍ਰਭ ਕੱਟੇ ਲੱਖ ਚੁਰਾਸੀ, ਚਰਨ ਸਰਨ ਜੋ ਸੀਸ ਨਿਵਾਏ। ਚਰਨ ਪ੍ਰੀਤੀ ਸਚੀ ਰਹਿਰਾਸੀ, ਸਵੱਛ ਸਰੂਪ ਪ੍ਰਭ ਦਰਸ ਦਿਖਾਏ । ਕਲਜੁਗ ਮਾਇਆ ਦਰ ਤੋਂ ਨਾਸੀ, ਮਹਾਰਾਜ ਸ਼ੇਰ ਸਿੰਘ ਜਨ ਰਸਨਾ ਗਾਏ। ਸਾਚਾ ਪ੍ਰਭ ਜਿਸ ਜਨ ਜਾਣਿਆ। ਆਤਮ ਰੰਗ ਦਰ ਸਾਚਾ ਮਾਣਿਆ। ਅੰਤਕਾਲ ਪਾਰ ਜਾਇਣ ਲੰਘ, ਦੇਵੇ ਦਰਸ ਆਪ ਭਗਵਾਨਿਆ। ਦਰ ਘਰ ਸਾਚਾ ਗੁਰਸਿਖ ਮੰਗ, ਪ੍ਰਭ ਆਤਮ ਦੇਵੇ ਜੋਤ ਮਹਾਨਿਆ। ਹੋਏ ਸਹਾਈ ਸਦਾ ਅੰਗ ਸੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸਾਚਾ ਜਾਣਿਆ। ਸਾਚਾ ਪ੍ਰਭ ਸਦਾ ਸਹਾਏ। ਗੁਰਮੁਖਾਂ ਸਚ ਮਾਰਗ ਲਾਏ। ਆਤਮ ਸਾਚਾ ਗਿਆਨ ਦਵਾਏ। ਅਗਿਆਨ ਅੰਧੇਰ ਸਰਬ ਮਿਟਾਏ। ਸੰਞ ਸਵੇਰ ਇਕ ਰੰਗ ਕਰਾਏ। ਗੁਰਮੁਖ ਆਤਮ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਦਇਆ ਕਮਾਏ। ਦਰ ਘਰ ਆਏ ਦਇਆ ਕਮਾਈ। ਦੁਖ ਰੋਗ ਪ੍ਰਭ ਦੇ ਮਿਟਾਈ । ਪਾਰਬ੍ਰਹਮ ਪਰਮੇਸ਼ਵਰ ਜੋਤ ਸਰੂਪੀ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਆਪ ਸਹਾਈ। ਭਗਤ ਜਨਾਂ ਪ੍ਰਭ ਹੋਏ ਸਹਾਇਆ। ਆਤਮ ਸਾਚਾ ਗਿਆਨ ਦਵਾਇਆ। ਸੋਹੰ ਰਾਗ ਆਤਮ ਸਾਚੀ ਧੁਨ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਦ ਚਾਰ ਕੁੰਟ ਵਜਾਇਆ। ਸਾਚਾ ਨਾਦ ਪ੍ਰਭ ਵਜਾਏ। ਅਗਾਧ ਬੋਧ ਬੋਧ ਅਗਾਧ ਪ੍ਰਭ ਸ਼ਬਦ ਲਿਖਾਏ। ਬੇਮੁਖਾਂ ਪ੍ਰਭ ਜਾਏ ਸੋਧ, ਸ੍ਰਿਸ਼ਟ ਸਬਾਈ ਸਦ ਸਮਾਏ। ਪਕੜ ਉਠਾਏ ਵਡ ਜੋਧਨ ਜੋਧ, ਆਪ ਆਪਣੀ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਵਰਤਾਏ।

ਪ੍ਰਭ ਕਾ ਖੇਲ ਜਗਤ ਨਿਆਰਾ । ਕਲਜੁਗ ਜੀਵ ਨਾ ਕਰੇ ਵਿਚਾਰਾ। ਜੋਤ ਸਰੂਪੀ ਆਪ ਕਰਤਾਰਾ। ਨਿਹਕਲੰਕ ਨਾਉਂ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰਾ। ਸੋਹੰ ਸ਼ਬਦ ਖੰਡਾ ਦੋ ਧਾਰ। ਪ੍ਰਭ ਅਬਿਨਾਸ਼ੀ ਖੇਲ ਅਪਾਰ। ਸ੍ਰਿਸ਼ਟ ਸਬਾਈ ਕਰੇ ਖ਼ੁਆਰ। ਦਰ ਦਰ ਬਿਲਲਾਇਣ ਦੁਖ ਡਾਹਢਾ ਪਾਇਣ, ਨਿਹਕਲੰਕ ਸ਼ਬਦ ਮਾਰੇ ਮਾਰ। ਜੋਤ ਪਰਗਟਾਏ ਭਗਤ ਉਧਾਰ, ਪ੍ਰਭ ਦਰਸ ਦਿਖਾਏ। ਦਰਸ ਦਿਖਾਏ ਜਗਤ ਸੁਧਾਰ, ਪ੍ਰਭ ਚਰਨ ਲਗਾਏ। ਆਤਮ ਵਿਕਾਰ ਪ੍ਰਭ ਨਸ਼ਟ ਕਰਾਏ। ਸੋਹੰ ਅਧਾਰ ਵਿਚ ਜੀਵ ਰਖਾਏ। ਏਕਾ ਏਕੰਕਾਰ ਆਤਮ ਸਾਚੀ ਜੋਤ ਜਗਾਏ। ਬੈਠੇ ਅਡੋਲ ਆਪ ਨਿਰਾਧਾਰ, ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਮੁਖ ਸਾਚੇ ਸੋਹੰ ਸ਼ਬਦ ਸਾਚੀ ਧੁਨਕਾਰ, ਦਿਵਸ ਰੈਣ ਪ੍ਰਭ ਦੇ ਸੁਣਾਏ। ਜੋਤ ਸਰੂਪੀ ਕਲ ਕਰਤਾਰ, ਆਪ ਆਪਣਾ ਰਿਹਾ ਛੁਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਏ। ਮੇਲ ਮਿਲਾਏ ਆਪ ਪ੍ਰਭ, ਭਗਤ ਉਧਾਰੇ। ਮੇਲ ਮਿਲਾਇਆ ਆਪ ਪ੍ਰਭ, ਧਰੇ ਜੋਤ ਵਿਚ ਸੰਸਾਰੇ। ਮੇਲ ਮਿਲਾਇਆ ਆਪ ਪ੍ਰਭ, ਦੇਵੇ ਦਰਸ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਚਲ ਆਏ ਦਵਾਰੇ। ਗੁਰਮੁਖਾਂ ਪ੍ਰਭ ਧੀਰ ਧਰਾਏ। ਅੰਮ੍ਰਿਤ ਆਤਮ ਨੀਰ ਵਹਾਏ। ਜਿਉਂ ਬਾਲਕ ਮਾਤਾ ਸੀਰ ਪਿਲਾਏ। ਬੇਮੁਖਾਂ ਅੰਤਕਾਲ ਕਲ ਪ੍ਰਭ ਸਾਚਾ ਚੀਰ ਲੁਹਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸਾਚਾ ਤੀਰ ਚਲਾਏ। ਸੋਹੰ ਸਾਚਾ ਤੀਰ ਚਲਾਇਆ। ਬੇਮੁਖਾਂ ਪ੍ਰਭ ਆਤਮ ਵਿੰਨ੍ਹ ਧਰਾਇਆ । ਗੁਰਮੁਖਾਂ ਪ੍ਰਭ ਬਜਰ ਕਪਾਟ ਖੁਲ੍ਹਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਜੋਤ ਸਰੂਪੀ ਜਾਮਾ ਧਾਰੇ। ਕਲਜੁਗ ਖੇਲ ਕਰੇ ਅਪਾਰੇ। ਬੇਮੁਖਾਂ ਆਤਮ ਅੰਧ ਅੰਧਿਆਰੇ । ਗੁਰਮੁਖਾਂ ਆਤਮ ਜੋਤ ਆਕਾਰੇ । ਦੇਵੇ ਦਰਸ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਚ ਨਿਰੰਕਾਰੇ। ਏਕਾ ਜੋਤ ਪ੍ਰਭ ਨਿਰੰਕਾਰਾ। ਏਕਾ ਜੋਤ ਏਕੰਕਾਰਾ। ਲੱਖ ਚੁਰਾਸੀ ਵਿਚ ਪਸਾਰਾ। ਏਕਾ ਜੋਤ ਜੁਗੋ ਜੁਗ ਨਾ ਕੋਇ ਪਾਏ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਕਾਰਾ। ਕਲਜੁਗ ਜੀਵ ਪ੍ਰਭ ਆਪ ਭੁਲਾਏ। ਆਪ ਆਪਣੀ ਖੇਲ ਰਚਾਏ। ਐੜਾ ਅਥਰਬਣ ਵੇਦ ਮਿਟਾਏ। ਸੋਹੰ ਸਾਚਾ ਸ਼ਬਦ ਜਗਤ ਚਲਾਏ। ਕੁਰਾਨ ਅੰਜੀਲ ਸਭ ਨਸ਼ਟ ਕਰਾਏ। ਗੀਤਾ ਗਿਆਨ ਵਕ਼ਤ ਚੁਕਾਏ। ਖਾਣੀ ਬਾਣੀ ਅੰਤ ਹੋ ਜਾਏ। ਕਲਜੁਗ ਭੇਖ ਕੋਈ ਰਹਿਣ ਨਾ ਪਾਏ। ਸਤਿਜੁਗ ਸਾਚੀ ਮੇਖ ਪ੍ਰਭ ਮਸਤੂਆਣੇ ਲਗਾਏ। ਵੱਡੇ ਵੱਡੇ ਪਕੜ ਨਰੇਸ਼ ਪ੍ਰਭ ਸਰਨ ਲਗਾਏ। ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼, ਕਲਜੁਗ ਜੀਵ ਭੇਦ ਨਾ ਪਾਏ। ਪ੍ਰਭ ਸਾਚੇ ਕੋ ਸਦਾ ਆਦੇਸ, ਆਪ ਆਪਣੇ ਵਿਚ ਰਿਹਾ ਸਮਾਏ। ਜੋਤ ਸਰੂਪੀ ਵਿਚ ਸਿੱਖ ਪਰਵੇਸ਼, ਕਲਜੁਗ ਅਚਰਜ ਖੇਲ ਰਚਾਏ। ਜੋਤ ਸਰੂਪੀ ਕੀਆ ਭੇਸ, ਮਾਤਲੋਕ ਪ੍ਰਭ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਰਚਨਾ ਰਿਹਾ ਰਚਾਏ। ਆਪਣੀ ਰਚਨਾ ਆਪ ਰਚਾਏ। ਜੋਤ ਸਰੂਪੀ ਭੇਸ ਵਟਾਏ। ਆਪ ਆਪਣਾ ਭੇਵ ਖੁਲ੍ਹਾਏ। ਮਸਤੂਆਣੇ ਪ੍ਰਭ ਚਰਨ ਟਿਕਾਏ। ਸ੍ਰਿਸ਼ਟ ਸਬਾਈ ਲੇਖ ਲਿਖਾਏ। ਲਿਖਿਆ ਲੇਖ ਮਿਟ ਨਾ ਜਾਏ। ਨਰ ਨਰੇਸ਼ ਵਡ ਮਰਗੇਸ਼ ਪ੍ਰਭ ਆਪਣੀ ਸਰਨ ਲਗਾਏ। ਭਾਗ ਲਗਾਇਆ ਪ੍ਰਭ ਮਾਝੇ ਦੇਸ, ਘਨਕਪੁਰੀ ਪ੍ਰਭ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਡ ਦੇਹ ਜੋਤ ਸਰੂਪੀ ਜੋਤ ਸਮਾਏ। ਜੋਤ ਸਰੂਪੀ ਜੋਤ ਅਧਾਰੀ। ਬੈਠੇ ਅਡੋਲ ਆਪ ਨਿਰਾਧਾਰੀ। ਨਿਹਕਲੰਕ ਨਰ

ਅਵਤਾਰੀ। ਸ੍ਰਿਸ਼ਟ ਸਬਾਈ ਕਰੇ ਖ਼ੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਾਇਆ ਆਪ ਪਸਾਰੀ। ਕਲਜੁਗ ਮਾਇਆ ਜਗਤ ਪਸਾਰ। ਜੀਵ ਜੰਤ ਭੁਲਾਏ ਕਲ ਰੁਲਾਏ ਕਰ ਖ਼ੁਆਰ। ਮਦਿਰਾ ਮਾਸ ਰਸਨ ਲਗਾਏ ਆਤਮ ਚਲਾਏ ਪ੍ਰਭ ਵਿਕਾਰ। ਅੰਤਕਾਲ ਨਾ ਕੋਇ ਸਹਾਏ, ਪ੍ਰਭ ਮਾਰੇ ਡਾਹਢੀ ਮਾਰ। ਸੋਹੰ ਸ਼ਬਦ ਗੁਰਸਿਖ ਧਿਆਈ, ਦੇਵੇ ਦਰਸ ਕ੍ਰਿਸ਼ਨ ਮੁਰਾਰ। ਆਤਮ ਬੁਝੀ ਦੀਪ ਜਗਾਏ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਧੂੜ ਗੁਰਚਰਨੀ ਨਹਾਏ, ਮਾਨਸ ਜਨਮ ਜਾਏ ਸੁਧਾਰ। ਧੰਨ ਗੁਰਸਿਖ ਧੰਨ ਜਣੇਂਦੀ ਮਾਏ, ਦੇਵੇ ਦਰਸ ਨਿਹਕਲੰਕ ਨਰ ਅਵਤਾਰ। ਦਰਗਾਹ ਸਾਚੀ ਪਾਏ ਠਾਏਂ, ਸਾਚਾ ਪ੍ਰਭ ਏਕਾ ਦਵਾਏ ਸਚ ਦਰ ਗੁਰ ਦਰਬਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਤੇਰਾ ਜਨਮ ਮਰਨ ਜਾਏ ਸਵਾਰ। ਅੰਤਮ ਅੰਤ ਪ੍ਰਭ ਆਪ ਸਵਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਦਰ ਆਏ ਵਡ ਵਡ ਦਰਬਾਰਿਆ। ਪਾਰਬ੍ਰਹਮ ਅਚਰਜ ਖੇਲ ਵਿਚ ਮਾਤ ਦੇ ਧਾਰਿਆ। ਗੁਰਮੁਖ ਸਾਚੇ ਪ੍ਰਭ ਕੀਆ ਮੇਲ, ਚਰਨ ਲਾਗ ਕਰੇ ਨਿਮਸਕਾਰਿਆ। ਆਤਮ ਜੋਤ ਜਗਾਏ ਬਿਨ ਬਾਤੀ ਬਿਨ ਤੇਲ, ਜਾਮਾ ਮਾਤਲੋਕ ਵਿਚ ਧਾਰਿਆ। ਸਾਚਾ ਪ੍ਰਭ ਸਰਬ ਗੁਣਵੰਤ। ਸਾਚਾ ਪ੍ਰਭ ਗੁਰਮੁਖ ਮੇਲ ਮਿਲਾਏ ਸਾਚੇ ਕੰਤ। ਸਾਚਾ ਸੰਤ ਪ੍ਰਭ ਦੀ ਮਹਿੰਮਾ ਜਣਾਏ ਦਿਖਾਏ ਭੇਖ ਭਗਵੰਤ। ਸਾਚਾ ਸੰਤ ਪ੍ਰਭ ਰਸਨਾ ਗਾਏ, ਦੇਵੇ ਦਰਸ ਜੋਤ ਸਰੂਪੀ ਪ੍ਰਭ ਇਕੰਤ। ਸਾਚਾ ਪ੍ਰਭ ਆਤਮ ਧੁਨ ਉਪਜਾਏ, ਪ੍ਰਭ ਬਣਾਏ ਸਾਚੀ ਬਣਤ। ਸਾਚੇ ਸੰਤ ਪ੍ਰਭ ਆਪਣਾ ਆਪ ਜਣਾਏ, ਮਹਾਰਾਜ ਸ਼ੇਰ ਸਿੰਘ ਸਾਚਾ ਕੰਤ। ਸਾਚੇ ਸੰਤ ਪ੍ਰਭ ਆਪ ਉਪਜਾਇਆ। ਸਾਚੇ ਸੰਤ ਪ੍ਰਭ ਬੂਝ ਬੁਝਾਇਆ। ਸਾਚੇ ਸੰਤ ਪ੍ਰਭ ਭੇਵ ਗੋਝ ਖੁਲ੍ਹਾਇਆ। ਸਾਚੇ ਸੰਤ ਪ੍ਰਭ ਰਸਨਾ ਜਪ ਜਪ ਆਤਮ ਰਸ ਪਾਇਆ। ਸਾਚੇ ਸੰਤ ਸਾਚਾ ਤਪ ਪ੍ਰਭ ਨਾਉਂ ਧਿਆਇਆ। ਸਾਚੇ ਸੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇਆ। ਸਾਚੇ ਸੰਤ ਸਰਬ ਗੁਣਤਾਸ। ਸਾਚਾ ਸੰਤ ਜਾਣੇ ਭੇਵ ਪ੍ਰਭ ਅਬਿਨਾਸ਼। ਸਾਚਾ ਸੰਤ ਪ੍ਰਭ ਸਾਚਾ ਸਦ ਰੱਖੇ ਵਾਸ। ਸਾਚਾ ਸੰਤ ਰਸਨਾ ਜਪੇ ਸਵਾਸ ਸਵਾਸ। ਸਾਚੇ ਸੰਤ ਰਸਨਾ ਜਪ ਮਾਨਸ ਜਨਮ ਹੋਏ ਰਾਸ। ਸਾਚਾ ਸੰਤ ਦੁਖ ਦਰਦ ਮਿਟਾਏ, ਤ੍ਰਿਸਨਾ ਆਤਮ ਗਵਾਏ ਕਿਰਪਾ ਕਰੇ ਸਰਬ ਘਟ ਵਾਸ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਅੰਤ ਕਰੇ ਬੰਦ ਖਲਾਸ। ਸਾਚੇ ਸੰਤ ਹਰਿ ਰੰਗ ਮਾਣਿਆ। ਚਲੇ ਚਲਾਏ ਆਪਣੇ ਭਾਣਿਆ । ਆਤਮ ਵਿਚ ਹੰਕਾਰ ਰਖਾਏ, ਪ੍ਰਭ ਅਬਿਨਾਸ਼ੀ ਅੰਤ ਭੁਲਾਣਿਆ। ਕਾਮ ਕਰੋਧ ਮੋਹ ਰਖਾਏ, ਭਰਮ ਭੁਲੇਖੇ ਜੀਵ ਜੰਤ ਭੁਲਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਏ ਵਡ ਸੁਘੜ ਸਿਆਣਿਆਂ। ਆਤਮ ਮੋਹ ਹਿਤ ਪਿਆਰ। ਕਾਮ ਤ੍ਰਿਸਨਾ ਰਸਨ ਵਿਕਾਰ। ਸਾਚਾ ਪ੍ਰਭ ਅੰਤ ਨਾ ਪਾਵੇ ਸਾਰ। ਗੁਰਦਰ ਗੁਰਸਿਖ ਆਏ ਪ੍ਰਭ ਦੇਵੇ ਨਾਮ ਅਧਾਰ। ਆਤਮ ਸੰਸਾ ਗੁਰਸਿਖ ਚੁਕਾਏ, ਏਕਾ ਦੇਵੇ ਮੋਖ ਦੁਆਰ । ਅੰਤਕਾਲ ਵਿਚ ਜੋਤੀ ਮੇਲ ਮਿਲਾਏ, ਬਾਹੋਂ ਪਕੜ ਪ੍ਰਭ ਜਾਏ ਤਾਰ। ਦਰਗਾਹ ਸਾਚੀ ਸਚ ਧਾਮ ਬਹਾਏ, ਜਨਮ ਨਾ ਪਾਏ ਦੂਜੀ ਵਾਰ। ਜੋਤ ਸਰੂਪੀ ਜੋਤ ਮਿਲਾਏ, ਏਕਾ ਜੋਤ ਕਰੇ ਆਕਾਰ। ਆਵਣ ਜਾਵਣ ਪ੍ਰਭ ਖੇਲ ਮਿਟਾਏ, ਕਿਰਪਾ ਕਰੇ ਆਪ ਨਿਰੰਕਾਰ। ਦਰਗਾਹ ਸਾਚੀ ਮਾਣ ਦਵਾਏ, ਥਿਰ ਘਰ ਵਾਸੀ ਏਕਾ ਦੇਵੇ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਤੇਰਾ ਸਚ ਦਰਬਾਰ। ਅੰਤਕਾਲ ਪ੍ਰਭ ਬੰਦ ਕਟਾਇਆ। ਆਤਮ ਅੰਧ ਅੰਧੇਰ ਗਵਾਇਆ। ਗੁਰਮੁਖ ਸਾਚਾ ਚੰਦ ਨਿਹਕਲੰਕ ਵਿਚ ਮਾਤ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ

ਭਗਵਾਨ, ਮਾਨਸ ਜਨਮ ਲੇਖੇ ਲਾਇਆ। ਮਾਨਸ ਜਨਮ ਪ੍ਰਭ ਸੁਧਾਰੇ। ਜਨ ਸੰਤ ਆਏ ਗੁਰਸਿਖ ਦਵਾਰੇ। ਗੁਰਸਿਖ ਹੋਏ ਨਿਹਕਲੰਕ ਚਰਨ ਪਨਿਹਾਰੇ। ਕਿਰਪਾ ਕਰੇ ਆਪ ਗਿਰਧਾਰੇ। ਚੇਲਾ ਗੁਰ ਗੁਰ ਚੇਲਾ ਆਪ ਅਖਵਾਰੇ। ਜੋਤ ਸਰੂਪੀ ਜੋਤ ਪ੍ਰਭ, ਪੰਚਮ ਆਏ ਵਿਚ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਦ ਕਾਜ ਸਵਾਰੇ। ਸਾਚੇ ਪ੍ਰਭ ਕਾਜ ਸਵਾਰਿਆ। ਮਾਨਸ ਜਨਮ ਪਾਰ ਉਤਾਰਿਆ। ਆਪਣੇ ਰੰਗ ਰੰਗਾਵੇ ਪ੍ਰਭ ਗਿਰਧਾਰਿਆ। ਗੁਰਮੁਖ ਸਾਚਾ ਸਦਾ ਸੰਗ ਰਹਾਏ, ਜੋਤ ਸਰੂਪੀ ਮੇਲ ਮਿਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਤੇਰਾ ਕਾਜ ਸਵਾਰਿਆ। ਰੰਗ ਗੁਰ ਸਾਚਾ ਨਾਉਂ। ਲਿਖਿਆ ਪ੍ਰਭ ਧੁਰ ਦਰਗਾਹੋਂ ਥਾਉਂ। ਤਰਸਣ ਸੁਰ ਨਰ ਨਾ ਪਾਇਣ ਥਾਉਂ। ਧੰਨ ਧੰਨ ਧੰਨ ਗੁਰਸਿਖ ਪ੍ਰਭ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਲਾਗੇ ਪਾਉਂ। ਪ੍ਰਭ ਦਰਸ ਕਵਣ ਜਾਣੇ । ਜੀਵ ਜੰਤ ਕਲ ਹੋਏ ਅੰਞਾਣੇ। ਮਦਿਰਾ ਮਾਸੀ ਮੁਗਧ ਅੰਞਾਣੇ। ਗੁਰ ਗੋਬਿੰਦ ਆਤਮ ਭੁਲਾਣੇ। ਵਡ ਸਾਗਰ ਸਿੰਦ ਨੀਰ ਗਵਾਣੇ। ਵਾਲੀ ਹਿੰਦ ਪ੍ਰਭ ਦੇਵੇ ਏਕਾ ਚਰਨ ਧਿਆਨੇ। ਬੇਮੁਖ ਦਰ ਆਇਣ ਜਾਇਣ ਨਿੰਦ, ਲੱਖ ਚੁਰਾਸੀ ਪ੍ਰਭ ਗੇੜ ਭਵਾਣੇ। ਵਡ ਦਾਤਾ ਗੁਣੀ ਗਹਿੰਦ, ਭਗਤ ਜਨਾਂ ਪ੍ਰਭ ਪਾਰ ਲਗਾਣੇ। ਦਰਸ਼ਨ ਲੋਚੇ ਸੁਰਪਤ ਰਾਜਾ ਇੰਦ, ਮਿਲੇ ਨਾ ਦਰਸ ਪ੍ਰਭ ਭਗਵਾਨੇ। ਧੰਨ ਧੰਨ ਧੰਨ ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਵਿਚ ਜੋਤ ਮਿਲਾਣੇ। ਵਾਲੀ ਹਿੰਦ ਪ੍ਰਭ ਦਰਸ ਦਿਖਾਏ। ਸਾਵਲ ਸੁੰਦਰ ਪ੍ਰਭ ਭੇਖ ਵਟਾਏ। ਮੁਕੰਦ ਮਨੋਹਰ ਲਖਮੀ ਨਰਾਇਣ ਪ੍ਰਭ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਆਤਮ ਜੋਤ ਜਗਾਏ। ਸੋਹੰ ਸ਼ਬਦ ਪ੍ਰਭ ਡੰਕ ਵਜਾਏ। ਵਾਲੀ ਹਿੰਦ ਪ੍ਰਭ ਪਕੜ ਉਠਾਏ। ਜੋਤ ਸਰੂਪੀ ਪਕੜ ਜੋਤ ਦਰਸ ਦਿਖਾਏ। ਏਕਾ ਏਕੰਕਾਰ ਸ੍ਰਿਸ਼ਟ ਸਬਾਈ ਪ੍ਰਭ ਪਸਾਰ, ਮਾਇਆ ਰੂਪੀ ਰੰਗ ਕਰਤਾਰ ਜੋਤ ਪਰਗਟਾਏ। ਆਵੇ ਜਾਵੇ ਵਾਰੋ ਵਾਰ, ਪ੍ਰਭ ਅਬਿਨਾਸ਼ੀ ਸਾਚੀ ਕਾਰ, ਜਨ ਭਗਤਾਂ ਜਾਏ ਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਪਾਏ। ਮਾਤਲੋਕ ਪ੍ਰਭ ਜਾਮਾ ਪਾਏ। ਨਿਤ ਨਵਿਤ ਜੋਤ ਪਰਗਟਾਏ। ਭਗਤਨ ਹਿਤ ਆਪ ਪ੍ਰਭ ਆਏ। ਆਤਮ ਸਿਤ ਪ੍ਰਭ ਆਤਮ ਸ਼ਾਂਤ ਕਰਾਏ। ਮਾਨਸ ਜਨਮ ਲਿਆ ਕਲ ਜਿੱਤ, ਪ੍ਰਭ ਸਾਚੇ ਦੀ ਸਰਨੀ ਆਏ। ਪ੍ਰਭ ਅਬਿਨਾਸ਼ੀ ਸਾਚਾ ਪਿਤ, ਜਾਮਾ ਘਨਕਪੁਰੀ ਵਿਚ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਆਪਣਾ ਭੇਵ ਖੁਲ੍ਹਾਏ। ਗੁਰਮੁਖਾਂ ਦੇਵੇ ਅੰਮ੍ਰਿਤ ਧਾਰ । ਜਨ ਭਗਤਾਂ ਪ੍ਰਭ ਪਾਏ ਸਾਰ। ਰਾਮ ਰਮਈਆ ਕ੍ਰਿਸ਼ਨ ਅਵਤਾਰ। ਨਿਹਕਲੰਕ ਜੋਤ ਸਰੂਪ, ਜੋਤ ਸਰੂਪੀ ਕੀਆ ਆਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਪਤਾਲ ਅਕਾਸ਼ ਏਕਾ ਜੋਤ ਨਿਰੰਕਾਰ। ਤੀਨ ਲੋਕ ਜੋਤ ਆਕਾਰਾ। ਖੰਡ ਬ੍ਰਹਿਮੰਡ ਵਰਭੰਡ ਪਸਾਰਾ। ਸੋਹੰ ਨਾਮ ਮਾਤਲੋਕ ਪ੍ਰਭ ਵੰਡ ਸਭ ਜਗਾਏ ਚਲਾਏ ਰਾਹ ਅਪਾਰਾ। ਬੇਮੁਖਾਂ ਪ੍ਰਭ ਲਾਏ ਡੰਡ, ਅੰਤਕਾਲ ਵਿਚ ਨਰਕ ਮੰਝਾਰਾ। ਗੁਰਮੁਖ ਸਾਚੇ ਆਤਮ ਹੋਈ ਨਾ ਰੰਡ, ਪ੍ਰਭ ਸਾਚਾ ਵਿਚ ਕਰੇ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਅਨੂਪ ਅਗੰਮ ਅਪਾਰਾ। ਸਾਚਾ ਪ੍ਰਭ ਗੁਰਸਿਖ ਸਮਾਏ, ਜੋਤ ਸਰੂਪੀ ਜੋਤ ਧਰ। ਸਾਚਾ ਪ੍ਰਭ ਆਤਮ ਸਾਚਾ ਦੀਪ ਜਗਾਏ, ਸੋਹੰ ਦੇਵੇ ਸਾਚਾ ਵਰ। ਜੋ ਜਨ ਆਏ ਸਰਨਾਏ, ਪ੍ਰਭ ਦਿਖਾਏ ਸਾਚਾ ਘਰ । ਸਚ ਘਰ ਪ੍ਰਭ ਰਿਹਾ ਸਮਾਏ, ਚਰਨ ਲਾਗ ਪੂਰਨ ਭਾਗ ਗੁਰਸਿਖ ਗਿਆ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਝਿਆ ਸਾਚਾ ਦਰ। ਸਾਚਾ ਪ੍ਰਭ ਸਦਾ ਸਹਾਇਆ।

ਜਗਤ ਪਿਤ ਆਪ ਰਘੁਰਾਇਆ। ਜਨ ਭਗਤ ਪ੍ਰਭ ਆਪਣੀ ਚਰਨ ਲਗਾਇਆ । ਤਨ ਮਨ ਮਨ ਤਨ ਪ੍ਰਭ ਸਾਂਤਕ ਸਤਿ ਵਰਤਾਇਆ । ਸੋਹੰ ਸ਼ਬਦ ਸੁਣਾਵੇ ਕੰਨ ਉਪਜਾਵੇ ਧੁਨ ਸਾਚਾ ਨਾਮ ਦੇਵੇ ਤਨ ਗੁਰ ਸਾਚਾ ਤੋਟ ਕਦੇ ਨਾ ਆਇਆ। ਪ੍ਰਭ ਅਬਿਨਾਸ਼ੀ ਆਤਮ ਕੱਢੇ ਜਨ ਜੋ ਜਨ ਸਰਨੀ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਗੁਰਮੁਖ ਸਾਚੇ ਹੋਏ ਸਹਾਇਆ। ਪ੍ਰਭ ਸਾਚੇ ਦੀ ਸਾਚੀ ਰੀਤ। ਦਰ ਘਰ ਆਏ ਪਤਤ ਪੁਨੀਤ। ਸਾਚੀ ਸੇਵ ਕਮਾਈ, ਪ੍ਰਭ ਸਾਚੇ ਪਰਖੀ ਨੀਤ । ਦਰਗਾਹ ਸਾਚੀ ਮਿਲੀ ਵਧਾਈ, ਬੈਠੀ ਹੋਈ ਜਗਤ ਅਤੀਤ। ਸਾਚੇ ਪ੍ਰਭ ਦਇਆ ਕਮਾਈ, ਮਾਸ ਦਸ ਗਏ ਜਾਂ ਬੀਤ। ਜਨਮ ਮਰਨ ਪ੍ਰਭ ਗੇੜ ਕਟਾਈ, ਕਾਇਆ ਕੀਨੀ ਸੀਤ। ਨਿਹਕਲੰਕ ਕਲ ਰੀਤ ਚਲਾਈ, ਹੋਏ ਸਹਾਈ ਵਿਚ ਭੈ ਭੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਾਹ ਸਾਚੀ ਸਰਬਜੀਤ ਸਦਾ ਜਗ ਜੀਤ। ਮਾਸ ਦਸ ਵਕ਼ਤ ਵਿਹਾਇਆ। ਪੰਚਮ ਪੰਚਮ ਪੰਚਮ ਪ੍ਰਭ ਪੰਚਮ ਹੁਕਮ ਸੁਣਾਇਆ । ਸਾਚੀ ਸੇਵਾ ਸਾਚਾ ਮੇਵਾ ਪ੍ਰਭ ਧੁਰ ਦਰਗਾਹੋਂ ਦਵਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪਰਗਟ ਜੋਤ ਸਰਬਜੀਤ ਆਵਣ ਜਾਵਣ ਗੇੜ ਕਟਾਇਆ। ਦਸ ਦਸ ਦਸ ਮਾਸ। ਮਾਨਸ ਜਨਮ ਹੋਇਆ ਰਹਿਰਾਸ। ਜੋਤੀ ਜੋਤ ਮਿਲਾਈ ਪ੍ਰਭ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਕਰਾਇਆ ਵਾਸ। ਦੁਖ ਰੋਗ ਪ੍ਰਭ ਮਿਟਾਏ। ਅੰਮ੍ਰਿਤ ਮੇਘ ਆਪ ਬਰਸਾਏ। ਸਾਧ ਸੰਗਤ ਪ੍ਰਭ ਮੁਖ ਚੁਆਏ। ਆਤਮ ਦੁਖ ਸਰਬ ਗਵਾਏ। ਏਕਾ ਸੁਖ ਨਿਜਾਨੰਦ ਉਪਜਾਏ। ਉਜਲ ਮੁਖ ਵਿਚ ਲੋਕਮਾਤ ਕਰਾਏ। ਸੁਫਲ ਕਰਾਏ ਮਾਤ ਕੁੱਖ, ਨਿਹਕਲੰਕ ਜੋ ਜਨ ਆਏ ਤੇਰੀ ਸਰਨਾਏ। ਪ੍ਰਭ ਨਿਵਾਰੇ ਜਗਤ ਭੁੱਖ, ਸੋਹੰ ਦਾਤ ਪ੍ਰਭ ਝੋਲੀ ਪਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਪੂਰਨ ਆਸ ਕਰਾਏ। ਅੰਮ੍ਰਿਤ ਰਸ ਪ੍ਰਭ ਮੁਖ ਚੁਆਏ। ਪਰਮਾਨੰਦ ਸੁੱਖ ਉਪਜਾਏ। ਬਜਰ ਕਪਾਟ ਪ੍ਰਭ ਖੋਲ੍ਹ ਵਖਾਏ। ਅੰਮ੍ਰਿਤ ਝਿਰਨਾ ਪ੍ਰਭ ਦੇ ਝਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਧ ਸੰਗਤ ਅੰਮ੍ਰਿਤ ਮੁਖ ਚੁਆਏ। ਗੁਰ ਸਾਚਾ ਅੰਮ੍ਰਿਤ ਦੇਵੇ। ਗੁਰਮੁਖ ਵਿਰਲਾ ਗੁਰ ਦਰ ਆਏ ਲੇਵੇ। ਕਲਜੁਗ ਗੁਰਮੁਖ ਸਾਚੇ ਦਰਗਾਹ ਸਾਚੀ ਪ੍ਰਭ ਸਾਚੇ ਦੇ ਸਾਚੇ ਮੇਵੇ। ਧੰਨ ਧੰਨ ਧੰਨ ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਸੇਵੇ। ਪੀ ਅੰਮ੍ਰਿਤ ਆਤਮ ਤ੍ਰਿਪਤਾਇਆ। ਹਉਮੇ ਮਮਤਾ ਰੋਗ ਗਵਾਇਆ। ਸੋਹੰ ਸਾਚਾ ਜੋਗ ਪ੍ਰਭ ਦਰ ਪਾਇਆ । ਅੰਮ੍ਰਿਤ ਰਸ ਰਸ ਸਾਚਾ ਭੋਗ, ਗੁਰ ਸਾਚੇ ਗੁਰਮੁਖ ਮੁਖ ਚੁਆਇਆ। ਲੱਗੇ ਕਰਮ ਵਿਜੋਗ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਹੋਏ ਸੋਗ, ਸਾਧ ਸੰਗਤ ਰਸਨਾ ਜੈ ਜੈ ਜੈਕਾਰ ਕਰਾਇਆ। ਦੇਵੇ ਦਰਸ ਪ੍ਰਭ ਅਮੋਘ, ਜੋਤ ਸਰੂਪੀ ਭੇਖ ਵਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਅੰਤਮ ਰੋਗ ਗਵਾਇਆ। ਆਤਮ ਰੋਗ ਅੰਧ ਅੰਧਿਆਰ। ਗੁਰਮੁਖ ਵਿਰਲਾ ਕਰੇ ਵਿਚਾਰ। ਜੋ ਜਨ ਆਏ ਪ੍ਰਭ ਦਰਬਾਰ। ਪ੍ਰਭ ਸਾਚੇ ਦੀ ਪਾਵੇ ਸਾਰ। ਜੋਤ ਸਰੂਪੀ ਜੋਤ ਪ੍ਰਭ, ਏਕਾ ਸ਼ਬਦ ਉਪਜਾਵੇ ਧੁਨਕਾਰ। ਗੁਰਮੁਖ ਸਾਚੇ ਪ੍ਰਭ ਸਾਚਾ ਲਿਆ ਲੱਭ, ਖੋਲ੍ਹ ਦੇਵੇ ਦਸਮ ਦਵਾਰ। ਅੰਮ੍ਰਿਤ ਝਿਰਨਾ ਝਿਰਾਏ ਵਿਚ ਕਵਲ ਨਭ, ਏਕਾ ਜੋਤ ਆਪ ਕਰੇ ਆਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਜਾਣੇ ਤੇਰਾ ਪਸਰ ਪਸਾਰ। ਅੰਮ੍ਰਿਤ ਆਤਮ ਸਾਚਾ ਰਸ। ਪੀ ਪੀ ਗੁਰਸਿਖ ਪ੍ਰਭ ਸਾਚਾ ਹੋਏ ਵਸ। ਪਰਗਟ ਜੋਤ ਨਿਹਕਲੰਕ ਸਤਿਜੁਗ ਸਾਚਾ ਰਾਹ ਜਾਏ ਦੱਸ। ਏਕਾ ਸ਼ਬਦ ਵਜਾਏ ਡੰਕ, ਬੇਮੁਖ ਦਰ

ਜਾਇਣ ਨੱਸ। ਗੁਰਮੁਖਾਂ ਦਿਸਾਵੇ ਏਕਾ ਅੰਕ, ਮਹਾਰਾਜ ਸ਼ੇਰ ਸਿੰਘ ਹਿਰਦੇ ਵਸ। ਪ੍ਰਭ ਸਾਚਾ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਆਪਣੀ ਬੂਝ ਬੁਝਾਵੇ। ਸੁਰਤ ਸ਼ਬਦ ਪ੍ਰਭ ਸ਼ਬਦ ਚਲਾਵੇ। ਅਕਾਲ ਮੂਰਤ ਕਲ ਦਇਆ ਕਮਾਵੇ। ਸਰਧਾ ਪੂਰ ਸਰਧਨਾਂ ਆਸ ਪੁਜਾਵੇ। ਸੋਹੰ ਸ਼ਬਦ ਦਵਾਏ ਸੁਰਤ, ਅਨਹਦ ਸ਼ਬਦ ਧੁਨ ਉਪਜਾਵੇ। ਗੁਰਮੁਖ ਦਿਸਾਵੇ ਸਾਚੀ ਸੂਰਤ, ਪ੍ਰਭ ਅਬਿਨਾਸ਼ੀ ਵਿਚ ਸਮਾਵੇ। ਵਾਲੀ ਹਿੰਦ ਉਠ ਬੈਠੇ ਝੂਰਤ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਸ਼ਬਦ ਦਾ ਮੇਲ ਮਿਲਾਵੇ। ਵਾਲੀ ਹਿੰਦ ਸ਼ਬਦ ਗੁਣ, ਆਤਮ ਦੇਵੇ ਬ੍ਰਹਮ ਗਿਆਨਾ। ਦਿਸਾਵੇ ਜੋਤ ਪ੍ਰਭ ਜਗਤ ਮਹਾਨਾ। ਗੁਰਸਿਖ ਸਮਾਏ ਜੋਤ ਸਰੂਪ ਵਿਸ਼ਨੂੰ ਭਗਵਾਨਾ। ਬੇਮੁਖਾਂ ਪ੍ਰਭ ਦਿਸ ਨਾ ਆਏ, ਜੋਤ ਸਰੂਪੀ ਪਹਰਿਆ ਬਾਣਾ। ਗੁਰਸਿਖਾਂ ਪ੍ਰਭ ਸਦਾ ਰਹਾਏ, ਜਿਉਂ ਗੋਪੀ ਕਾਹਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸੋਹੰ ਸ਼ਬਦ ਦੇਵੇ ਸਚ ਦਾਨਾ। ਸਾਚਾ ਪ੍ਰਭ ਵਡ ਭੰਡਾਰੀ। ਭਗਤ ਵਛਲ ਆਪ ਗਿਰਧਾਰੀ । ਵਿਚ ਮਾਤ ਦੇਵੇ ਵਡ ਸਿਕਦਾਰੀ। ਚਾਰ ਕੁੰਟ ਕਰਾਏ ਚਰਨ ਪਨਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰੇ ਕ੍ਰਿਸ਼ਨ ਮੁਰਾਰੀ । ਜਾਮਾ ਧਾਰੇ ਨਿਹਕਲੰਕ। ਜਨ ਭਗਤ ਤਰਾਏ ਸੁਹਾਏ ਥਾਏਂ ਬੰਕ। ਪ੍ਰਭ ਸ਼ਬਦ ਲਿਖਾਏ ਏਕਾ ਅੰਕ। ਸੰਤ ਸਿੱਖ ਪ੍ਰਭ ਦੋਏ ਤਰਾਏ, ਆਪ ਉਧਾਰੇ ਸੁਧਾਰੇ ਵੇਲੇ ਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਜੀਵ ਜੰਤ। ਸਾਚਾ ਪ੍ਰਭ ਦੇਵੇ ਵਡਿਆਈ। ਆਪ ਆਪਣੀ ਸਰਨ ਲਗਾਈ। ਗੁਰਸਿਖ ਹਰਨ ਫਰਨ ਪ੍ਰਭ ਦੇ ਖੁਲ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬੁਝੀ ਦੀਪ ਜਗਾਈ । ਜਗੇ ਦੀਪ ਹੋਏ ਪਰਕਾਸ਼। ਅਗਿਆਨ ਅੰਧੇਰ ਗੁਰਸਿਖ ਜਾਏ ਵਿਨਾਸ। ਸਾਚਾ ਪ੍ਰਭ ਤੇਰੇ ਹਿਰਦੇ ਰੱਖੇ ਵਾਸ। ਏਕਾ ਧੁਨ ਉਪਜਾਏ ਸੁਨ ਖੁਲ੍ਹਾਏ ਰਸਨ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜਨ ਭਗਤਾਂ ਦਾਸਨ ਦਾਸ। ਦਾਸਨ ਦਾਸ ਆਪ ਪ੍ਰਭ ਦਾਸਾ। ਪਾਰਬ੍ਰਹਮ ਅਚਰਜ ਖੇਲ ਕਲ ਕਰੇ ਤਮਾਸ਼ਾ। ਗੁਰਸਿਖ ਸਾਚੇ ਮਿਲਿਆ ਮੇਲ, ਪ੍ਰਭ ਸਾਚਾ ਸਦ ਰੱਖੇ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਕਰੇ ਬੰਦ ਖ਼ਲਾਸਾ। ਸਾਚਾ ਪ੍ਰਭ ਤੇਰੇ ਬੰਦ ਕਟਾਏ। ਗੁਰਮੁਖ ਸਾਚੇ ਜੋੜ ਜੁੜਾਏ। ਬੇਮੁਖਾਂ ਕਲ ਰੋੜ੍ਹ ਵਖਾਏ। ਬਿਰਥਾ ਸੀਰ ਜਿਉਂ ਬਿਰਛ ਬੋਹੜ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਗੁਰਮੁਖ ਸਾਚੇ ਤੇਰਾ ਸੰਗ ਤੋੜ ਨਿਭਾਏ। ਆਦਿ ਅੰਤ ਪ੍ਰਭ ਹੋਏ ਸਹਾਈ । ਗੁਰਮੁਖ ਸਾਚੇ ਤੇਰੇ ਮਨ ਵਧਾਈ। ਨਿਹਕਲੰਕ ਤੇਰੀ ਜੋਤ ਜਗਾਈ। ਵਡ ਵਡ ਸੰਤ ਪ੍ਰਭ ਚਰਨ ਲਗਾਈ। ਪ੍ਰਭ ਬੈਠ ਇਕੰਤ, ਗੁਰਮੁਖ ਸਾਚੇ ਸਿਰ ਤੇਰੇ ਹੱਥ ਟਿਕਾਈ। ਕਲਜੁਗ ਜੀਵ ਅੰਤ ਭਸਮ ਕਰ ਅਗਨ ਮੇਘ ਬਰਸਾਈ। ਚਰਨ ਆਏ ਗੁਰਮੁਖ ਸਾਚੇ ਸੰਤ, ਮਹਾਰਾਜ ਸ਼ੇਰ ਸਿੰਘ ਧੰਨ ਧੰਨ ਧੰਨ ਤੇਰੀ ਵਡਿਆਈ। ਜਗਤ ਰੰਗ ਹੋਇਆ ਵਿਨਾਸ। ਸਾਚਾ ਜੋਗ ਦਰਸ ਪ੍ਰਭ ਅਬਿਨਾਸ਼। ਸਾਚਾ ਪ੍ਰਭ ਹਿਰਦੇ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕੀਨੀ ਬੰਦ ਖ਼ਲਾਸ। ਸਰਬਜੀਤ ਸਚ ਧਾਮ ਪਠਾਏ। ਏਕਾ ਦਰ ਦਰਬਾਰ ਪ੍ਰਭ ਸਰਨ ਰਖਾਏ। ਵਿਚ ਸੰਸਾਰ ਫਿਰ ਜਨਮ ਨਾ ਪਾਏ। ਏਕਾ ਸ਼ਬਦ ਅਧਾਰ, ਪ੍ਰਭ ਜੋਤੀ ਮੇਲ ਮਿਲਾਏ। ਮਾਨਸ ਜਨਮ ਲਿਆ ਸੁਧਾਰ, ਨਿਹਕਲੰਕ ਚਰਨੀ ਸੇਵ ਕਮਾਏ। ਚਰਨ ਸੇਵ ਕੀਨੀ ਕੇਸ। ਪ੍ਰਭ ਬਹਾਇਆ ਸਚ ਘਰ ਸਾਚੇ ਦੇਸ। ਪ੍ਰਭ ਦੇਵੇ ਵਡਿਆਈ ਜੋਤ ਸਰੂਪੀ ਕੀਆ ਭੇਸ। ਸਰਬਜੀਤ ਮਨ ਵੱਜੀ ਵਧਾਈ, ਝੂਠਾ ਛੱਡਿਆ ਬਾਬਲ ਦੇਸ।

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਆਪਣੇ ਵੇਸ। ਜਗਤ ਪਿਤ ਜਨ ਉਪਜਾਏ। ਆਤਮ ਖੇਤ ਮਨ ਕਰਾਏ। ਪ੍ਰਭ ਸਾਚਾ ਦੇਤ ਸੋਹੰ ਬੀਜ ਬੀਜਾਏ। ਦੇਵੇ ਦਰਸ ਪ੍ਰਭ ਨੇਤਨ ਨੇਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪਰਗਟਾਏ। ਪੰਚਮ ਪ੍ਰਭ ਵਕ਼ਤ ਸੁਹਾਇਆ। ਪਰਗਟ ਜੋਤ ਸਿੰਘਆਸਣ ਡੇਰਾ ਲਾਇਆ। ਗੁਰਮੁਖ ਸਾਚੇ ਮੈਲ ਦੁਰਮਤ ਧੋਤ, ਸੋਹੰ ਰੰਗ ਚੜ੍ਹਾਇਆ। ਆਤਮ ਜਗਾਏ ਸਾਚੀ ਜੋਤ, ਜੋਤ ਸਰੂਪ ਦੀਪ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਪ ਤਰਾਇਆ। ਗੁਰਸਿਖ ਉਧਾਰੇ ਸਰਬ ਸਰਬੰਸ। ਮੁਖ ਉਜਿਆਰੇ ਜਿਉਂ ਵਡ ਹੰਸ। ਪ੍ਰਭ ਸਾਚਾ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸ। ਗੁਰਮੁਖ ਸਾਚੇ ਪ੍ਰਭ ਸਾਚੇ ਦੀ ਸਾਚੀ ਅੰਸ । ਦੇਵੇ ਦਰਸ ਆਪ ਗਿਰਧਾਰੇ ਉਜਲ ਮੁਖ ਵਿਚ ਸਹੰਸ। ਰੱਖੇ ਲਾਜ ਆਪ ਮੁਰਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੋਏ ਸੁਖ। ਜੋਤ ਜਗਾਏ ਝੂਠੇ ਮਹਿਲ ਮੁਨਾਰੇ। ਗੁਰਮੁਖ ਸਾਚੇ ਤਾਰੇ ਆਤਮ ਦੇਵੇ ਧੀਰ ਧਿਆਨ। ਜਗਤ ਦੇਵੇ ਵਡਿਆਈ ਭਗਤ ਵਛਲ ਆਪ ਭਗਵਾਨ । ਪੈਜ ਰੱਖੀ ਜਿਉਂ ਬਿਦਰ ਘਰ ਆਣ। ਵੱਜੀ ਵਧਾਈ ਪ੍ਰਭ ਸੁੰਨ ਖੁਲ੍ਹਾਈ, ਨੌਂ ਨਿਧ ਪਾਈ ਪ੍ਰਭ ਦੇਵੇ ਸ਼ਬਦ ਗਿਆਨ। ਹੋਏ ਸੁਖਦਾਈ ਦੇਵੇ ਦਰਸ ਵਿਸ਼ਨੂੰ ਭਗਵਾਨ। ਦੇਵੇ ਦਰਸ ਗੁਰਮੁਖ ਜੁਗਤੀ। ਸੋਹੰ ਦੇਵੇ ਜਨ ਪ੍ਰਭ ਸਾਚੀ ਮੁਕਤੀ। ਗੁਰਮੁਖ ਸਾਚੇ ਦੇਵੇ ਸਾਚੀ ਸੁਰਤੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਨਾ ਜੋੜੇ ਜੁੜਤੀ। ਗੁਰਮੁਖਾਂ ਪ੍ਰਭ ਰੰਗ ਚੜ੍ਹਾਇਆ। ਬੇਮੁਖਾਂ ਪ੍ਰਭ ਨੰਗ ਕਰਾਇਆ । ਗੁਰਮੁਖਾਂ ਪ੍ਰਭ ਅੰਗ ਲਗਾਇਆ। ਬੇਮੁਖਾਂ ਪ੍ਰਭ ਦਰ ਦੁਰਕਾਇਆ। ਗੁਰਮੁਖਾਂ ਪ੍ਰਭ ਸੋਹੰ ਜੋਗ ਦਵਾਇਆ। ਬੇਮੁਖਾਂ ਮਦਿਰਾ ਮਾਸ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਦੇ ਸਜ਼ਾਇਆ। ਗੁਰਮੁਖ ਤੇਰਾ ਸਚ ਧਰਵਾਸ। ਸੋਹੰ ਉਪਜੇ ਸਵਾਸ ਸਵਾਸ। ਕੋਈ ਵਿਰਲੇ ਜਪੇ ਜਾਪ ਸੋਹੰ ਨਾਸ। ਗੁਰਮੁਖ ਸਾਚੇ ਪ੍ਰਭ ਸਾਚਾ ਸਦ ਵਸੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਦ ਸਦ ਸਦ ਅਬਿਨਾਸ। ਸਦਾ ਸਦਾ ਪ੍ਰਭ ਅਬਿਨਾਸ਼ਾ। ਆਦਿ ਅੰਤ ਨਾ ਕਦੇ ਵਿਨਾਸ਼ਾ। ਸਾਧ ਸੰਗਤ ਸਦ ਰੱਖੇ ਵਾਸਾ। ਜੀਵ ਜੰਤ ਜੋਤ ਧਰਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਘਟ ਘਟ ਸਦ ਰੱਖੇ ਵਾਸਾ। ਪੰਚਮ ਆਇਆ ਪੰਚਮ ਜਾਗੇ। ਬੇਮੁਖ ਸਵਾਇਆ ਨਾ ਸੋਇਆ ਜਾਗੇ। ਗੁਰਮੁਖ ਸਾਚਾ ਨਿਹਕਲੰਕ ਕਲ ਚਰਨੀ ਲਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਉਪਜਾਏ ਸੁਣਾਏ ਅਨਹਦ ਰਾਗੇ। ਨਰਾਇਣ ਨਰ ਕਲ ਅਵਤਾਰ। ਜੋਤ ਸਰੂਪੀ ਜਾਮਾ ਧਾਰ। ਜਗਤ ਪਿਤ ਜਗਤੇਸ਼ਵਰ ਭਗਤ ਹਿਤ ਕਰੇ ਪਿਆਰ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਦਰ ਘਰ ਆਏ ਸਿੰਘ ਠਾਕਰ ਜਾਏ ਤਾਰ।