੬ ਵਿਸਾਖ ੨੦੦੯ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁਗੀਂ ਜ਼ਿਲਾ ਅੰਮ੍ਰਿਤਸਰ
ਗੁਰਮੁਖਾਂ ਦੇਵੇ ਚਰਨ ਧਿਆਨ। ਚਰਨ ਧੂੜ ਸਾਚਾ ਇਸ਼ਨਾਨ। ਆਤਮ ਉਪਜਾਵੇ ਜਗਾਵੇ ਜੋਤ ਮਹਾਨ। ਗੁਰਮੁਖ ਸਾਚੇ ਵਿਚ ਮਾਤ ਵਡ ਗੁਣੀ ਨਿਧਾਨ। ਕਲਜੁਗ ਜੀਵ ਬੇਮੁਖ ਹੋਏ ਦਿਸ ਨਾ ਆਏ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦਾ ਜਾਣੀ
ਜਾਣ। ਏਕਾ ਜੋਤ ਜਗਤ ਆਕਾਰੇ। ਜੁਗੋ ਜੁਗ ਲਏ ਅਵਤਾਰੇ। ਆਦਿ ਅੰਤ ਨਾ ਕੋਈ ਵਿਸਾਰੇ। ਜੋਤ ਸਰੂਪੀ ਸਦ ਨਿਰਹਾਰੇ। ਬੈਠਾ ਅਡੋਲ ਆਪ ਗਿਰਧਾਰੇ। ਕੋਟਨ ਕੋਟ ਖੜ੍ਹੇ ਪ੍ਰਭ ਚਰਨ ਦਵਾਰੇ। ਗੁਰਮੁਖ ਸਾਚੇ ਸਦਾ ਬਲਿਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਆਪ ਨਿਰੰਕਾਰੇ। ਨਰਾਇਣ ਨਰ ਜੋਤ ਪਰਗਟਾਏ। ਵਾਕ ਭਵਿਖਤ ਸਤਿ ਕਰਾਏ। ਸਤਿਜੁਗ ਸਾਚੀ ਲਿਖਤ ਕਰਾਏ। ਵਡ ਵਡ ਹੰਸ ਗੁਰਸਿਖ ਉਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਏ। ਸੋਹੰ ਸਾਚਾ ਸ਼ਬਦ ਚਲਾਵੇ। ਗੁਰਮੁਖਾਂ ਅੰਮ੍ਰਿਤ ਨਾਮ ਪਿਆਵੇ । ਅੰਮ੍ਰਿਤ ਆਤਮ ਦੇਹ ਝਿਰਾਵੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਵੇ । ਜੋਤ ਸਰੂਪੀ ਦਰਸ ਦਿਖਾਇਆ। ਆਪ ਆਪਣਾ ਖੇਲ ਰਚਾਇਆ। ਭਰਮ ਭੁਲੇਖੇ ਜਗਤ ਭੁਲਾਇਆ। ਬੇਮੁਖ ਜੀਵਾਂ ਮਾਨਸ ਜਨਮ ਵਿਚ ਮਾਤ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਨਾ ਪਾਇਆ। ਮਾਇਆ ਰੂਪੀ ਜਗਤ ਪਸਾਰ। ਕਲਜੁਗ ਜੀਵ ਹੋਏ ਅੰਧ ਅੰਧਿਆਰ। ਮਦਿਰਾ ਮਾਸ ਕਰਨ ਰਸਨ ਆਹਾਰ। ਗੁਰਮੁਖ ਸਾਚਾ ਦਿਵਸ ਰੈਣ ਰੈਣ ਦਿਵਸ ਸਾਚਾ ਨਾਮ ਰਿਹਾ ਉਚਾਰ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਤਮ ਜੋਤ ਕਰੇ ਉਜਿਆਰ। ਆਤਮ ਜੋਤ ਹੋਏ ਆਕਾਰੇ। ਸੋਹੰ ਸ਼ਬਦ ਉਪਜਾਵੇ ਸਾਚੀ ਧੁਨਕਾਰੇ। ਉਪਜੇ ਧੁਨ ਖੁਲ੍ਹੇ ਸੁੰਨ ਝੂਠੇ ਦੇਹ ਮਹਲ ਮੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਿੱਖ ਪਸਾਰੇ। ਜੋਤ ਸਰੂਪੀ ਪ੍ਰਭ ਪਸਰ ਪਸਾਰਿਆ। ਏਕਾ ਜੋਤ ਜੁਗੋ ਜੁਗ ਨਿਹਕਲੰਕ ਅਵਤਾਰਿਆ। ਅਚਰਜ ਖੇਲ ਪਾਰਬ੍ਰਹਮ ਗੁਰਮੁਖ ਵਿਰਲੇ ਕਲ ਵਿਚਾਰਿਆ। ਹੋਇਆ ਮੇਲ ਸਾਚਾ ਕਰਮ, ਰੱਖ ਆਸ ਚੱਲ ਆਇਣ ਦਵਾਰਿਆ। ਆਤਮ ਦੀਪਕ ਜਗਾਏ ਬਿਨ ਬਾਤੀ ਬਿਨ ਤੇਲ ਨਿਹਕਲੰਕ ਨਰਾਇਣ ਨਰ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਮਾਤਲੋਕ ਵਿਚ ਧਾਰਿਆ। ਗੁਰਮੁਖਾਂ ਦੇਵੇ ਨਾਮ ਅਧਾਰ। ਬੇਮੁਖਾਂ ਕਲ ਕਰੇ ਖੁਆਰ। ਗੁਰਮੁਖ ਸਾਚੇ ਪ੍ਰਭ ਸਾਚੀ ਉਪਜਾਵੇ ਧੁਨਕਾਰ। ਬੇਮੁਖ ਦਰ ਆਏ ਜਾਏ ਝਖ ਮਾਰ। ਗੁਰਮੁਖ ਸਾਚਾ ਕਰ ਦਰਸ ਖੁਲ੍ਹਾਵੇ ਦਸਮ ਦਵਾਰ। ਬੇਮੁਖ ਜੀਵ ਆਵੇ ਜਾਵੇ ਵਾਰੋ ਵਾਰ। ਗੁਰਮੁਖ ਸਾਚੇ ਦਰ ਘਰ ਵਰ ਮਿਲੇ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬਾਂਹੋਂ ਪਕੜ ਕਲ ਦੇਵੇ ਤਾਰ। ਆਪ ਆਪਣੀ ਦਇਆ ਕਮਾਏ। ਜੋਤ ਸਰੂਪੀ ਪਰਗਟ ਜੋਤ, ਸਵੱਛ ਸਰੂਪ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਏ। ਗੁਰਮੁਖ ਸਾਚੇ ਮੇਲ ਮਿਲਾਇਆ। ਆਪ ਆਪਣੀ ਸੇਵਾ ਲਾਇਆ। ਸੋਹੰ ਸਾਚਾ ਸ਼ਬਦ ਜਪਾਇਆ। ਅਗਿਆਨ ਅੰਧੇਰ ਸਰਬ ਮਿਟਾਇਆ। ਏਕਾ ਏਕੰਕਾਰ ਜੋਤ ਸਰੂਪੀ ਪ੍ਰਭ ਨਜ਼ਰੀ ਆਇਆ। ਏਕਾ ਜੋਤ ਦੇਵੇ ਅਧਾਰ, ਆਤਮ ਤ੍ਰਿਖਾ ਸਰਬ ਮਿਟਾਇਆ। ਗੁਰਮੁਖ ਵਡਿਆਈ ਧਰਾਈ ਵਿਚ ਸੰਸਾਰ, ਜੁਗੋ ਜੁਗ ਪਤਿ ਰਖਦਾ ਆਇਆ। ਬੇਮੁਖਾਂ ਮਾਰੇ ਪ੍ਰਭ ਸ਼ਬਦ ਮਾਰ, ਸੋਹੰ ਖੰਡਾ ਦੋ ਧਾਰ ਚਲਾਇਆ। ਵੇਲੇ ਅੰਤ ਹੋਇਣ ਖੁਆਰ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਗੁਰਮੁਖ ਕਰੇ ਪ੍ਰਭ ਚਰਨ ਪਿਆਰ, ਜਗਤ ਤ੍ਰਿਸਨਾ ਪ੍ਰਭ ਦਏ ਮਿਟਾਇਆ। ਭਗਤ ਜਨਾਂ ਪ੍ਰਭ ਪਾਵੇ ਸਾਰ, ਅੰਤਕਾਲ ਹੋਏ ਸਹਾਇਆ । ਵਿਚ ਬਿਠਾਏ ਸਚ ਦਰਬਾਰ, ਆਵਣ ਜਾਵਣ ਗੇੜ ਕਟਾਇਆ। ਏਕਾ ਜੋਤ ਸਤਿ ਕਰਤਾਰ, ਜੋਤੀ ਜੋਤ ਪ੍ਰਭ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਇਆ। ਗੁਰਮੁਖ ਸਾਚੇ ਦਇਆ ਧਾਰੀ। ਸਚਖੰਡ ਦੇਵੇ ਸਿਕਦਾਰੀ।
ਰੱਖੇ ਲਾਜ ਆਪ ਨਿਰੰਕਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਪੈਜ ਸਵਾਰੀ। ਸਾਚਾ ਪ੍ਰਭ ਭਗਤ ਉਧਾਰੀ। ਆਵੇ ਜਾਵੇ ਵਾਰੋ ਵਾਰੀ। ਅਚਰਜ ਖੇਲ ਰੰਗ ਕਰਤਾਰੀ। ਨਿਰਮਲ ਜੋਤ ਸਦਾ ਨਿਰਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੀ। ਨਿਹਕਲੰਕ ਕਲ ਜਾਮਾ ਧਾਰੀ। ਆਪਣੀ ਕਲ ਆਪ ਵਰਤਾਰੀ। ਸੋਹੰ ਸ਼ਬਦ ਖੰਡਾ ਦੋ ਧਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਵਰਤਾਵੇ ਵਿਚ ਸੰਸਾਰੀ। ਸਾਚੇ ਪ੍ਰਭ ਸਚ ਵਰਤਾਇਆ। ਕਲਜੁਗ ਝੂਠਾ ਖੇਲ ਮਿਟਾਇਆ। ਜੋਤ ਸਰੂਪੀ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਆਪ ਉਪਾਇਆ। ਕਲਜੁਗ ਝੂਠਾ ਖੇਲ ਮਿਟਾਵਣਾ । ਚਾਰ ਵਰਨ ਪ੍ਰਭ ਇਕ ਕਰਾਵਣਾ। ਰਾਓ ਰੰਕ ਪ੍ਰਭ ਚਰਨ ਲਗਾਵਣਾ। ਸੋਹੰ ਸਾਚਾ ਡੰਕ ਚਾਰ ਕੁੰਟ ਵਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਜੈ ਜੈ ਜੈਕਾਰ ਕਰਾਵਣਾ। ਜੈ ਜੈ ਜੈਕਾਰ ਪ੍ਰਭ ਜਗਤ ਕਰਾਏ। ਸੋਹੰ ਸਾਚਾ ਸ਼ਬਦ ਜਪਾਏ। ਚਾਰ ਵਰਨ ਪ੍ਰਭ ਸਰਨ ਲਗਾਏ। ਜਗਤ ਭੇਖ ਪ੍ਰਭ ਸਰਬ ਮਿਟਾਏ। ਸਤਿਜੁਗ ਸਾਚਾ ਮਾਰਗ ਲਾਏ। ਕਲਜੁਗ ਜੀਵ ਕੋਇ ਰਹਿਣ ਨਾ ਪਾਏ। ਜੋਤ ਸਰੂਪੀ ਪ੍ਰਭ ਕੀਆ ਭੇਖ, ਗੁਰਮੁਖ ਸਾਚੇ ਬੂਝ ਬੁਝਾਏ। ਗੁਰਮੁਖ ਸਾਚੇ ਪ੍ਰਭ ਲਿਖਿਆ ਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ। ਸਤਿਜੁਗ ਸਾਚਾ ਸਚ ਮਾਰਗ ਲਾਵਣਾ। ਸੋਹੰ ਸਾਚਾ ਸ਼ਬਦ ਚਲਾਵਣਾ। ਸ੍ਰਿਸ਼ਟ ਸਬਾਈ ਏਕਾ ਅੰਕ ਪ੍ਰਭ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚ ਨੀਚ ਦਾ ਭੇਦ ਮਿਟਾਵਣਾ। ਊਚ ਨੀਚ ਪ੍ਰਭ ਆਪ ਮਿਟਾਏ। ਸਰਬ ਜੀਵ ਵਿਚ ਰਿਹਾ ਸਮਾਏ। ਵੇਲੇ ਅੰਤ ਕਲ ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇ ਆਏ। ਗੁਰ ਗੋਬਿੰਦ ਇਹ ਸ਼ਬਦ ਲਿਖਾਇਆ। ਵਡ ਮਲੇਸ਼ ਬੇਮੁਖ ਲਿਖਾਇਆ । ਵਡ ਨਰੇਸ਼ ਨਿਹਕਲੰਕ ਜਣਾਇਆ। ਅੰਤਕਾਲ ਕਲ ਪਰਗਟ ਜੋਤ, ਬੇਮੁਖਾਂ ਦਏ ਸਜ਼ਾਇਆ। ਕਲਜੁਗ ਜੀਵ ਆਤਮ ਹੰਕਾਰੀ। ਮਦਿਰਾ ਮਾਸ ਰਸਨ ਆਹਾਰੀ। ਹਉਮੇ ਲੱਗੀ ਤਨ ਬੀਮਾਰੀ। ਦਰ ਦਰ ਫਿਰਨ ਝਖ ਮਾਰੀ। ਸਾਚਾ ਪ੍ਰਭ ਦਿਸ ਨਾ ਆਏ, ਹੋਏ ਜੀਵ ਦੁਸ਼ਟ ਦੁਰਾਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਖ਼ੁਆਰੀ। ਵੇਲੇ ਅੰਤ ਪ੍ਰਭ ਕਰੇ ਖ਼ੁਆਰ। ਰਖਾਏ ਨਿਵਾਸ ਵਿਚ ਨਰਕ ਮੰਝਾਰ। ਦਿਸ ਨਾ ਆਵੇ ਆਰ ਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਤਕਾਲ ਕਲ ਡੋਬੇ ਵਿਚ ਮੰਞਧਾਰ। ਅੰਤਕਾਲ ਅੰਤ ਕਰਾਏ। ਜਗਤ ਤ੍ਰਿਸਨਾ ਜੀਵ ਬਿਲਲਾਏ। ਪ੍ਰਭ ਅਬਿਨਾਸ਼ੀ ਵਿਚ ਚੁਰਾਸੀ ਗੇੜ ਫਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂਕਰ ਸੂਕਰ ਜੂਨ ਦਵਾਏ। ਸਾਚੇ ਪ੍ਰਭ ਤੇਰੀ ਸਤਿ ਵਡਿਆਈ। ਜਨ ਭਗਤਾਂ ਹੋਏ ਆਪ ਸਹਾਈ। ਆਤਮ ਸੁਖ ਦੇਵੇ ਸੁਖਦਾਈ। ਤ੍ਰਿਸਨਾ ਭੁਖ ਸਰਬ ਮਿਟਾਈ। ਮਾਤ ਗਰਭ ਉਲਟਾ ਰੁਖ ਗੁਰਮੁਖ ਫੇਰ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਗੇੜ ਕਟਾਈ। ਆਤਮ ਤਰਸ ਪ੍ਰਭ ਸ਼ਬਦ ਉਚਾਰਿਆ। ਵਡ ਦਾਤਾ ਗਹਿਰ ਗੰਭੀਰ ਤੋੜੇ ਹੰਕਾਰਿਆ। ਹੋਏ ਸ਼ਾਂਤ ਸਰੀਰ ਜਨ ਆਏ ਚਰਨ ਦਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਗਿਰਧਾਰਿਆ। ਸੋਹੰ ਦੇਵੇ ਨਾਮ ਅਧਾਰਾ। ਆਤਮ ਦੇਵੇ ਜੋਤ ਅਪਾਰਾ। ਏਕਾ ਜੋਤ ਜਗੇ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਜਗਤ ਪਿਤ ਆਏ। ਗੁਰਮੁਖ ਸਾਚੇ ਪ੍ਰਭ ਆਪ ਉਪਜਾਏ। ਜੋਤ ਸਰੂਪੀ
ਪਰਗਟ ਜੋਤ, ਪ੍ਰਭ ਸਾਚਾ ਦਰਸ ਦਿਖਾਏ। ਕਲਜੁਗ ਬੇਮੁਖ ਜੀਵ ਪ੍ਰਭ ਦਰ ਦਰ ਫਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਧੀਰ ਧਰਾਏ। ਸਾਚਾ ਪ੍ਰਭ ਧੀਰਨ ਧੀਰਾ। ਜੋਤ ਖਿਚਾਵੇ ਸਭ ਤੀਰਥ ਨੀਰਾ। ਮਾਣ ਗਵਾਏ ਪੈਗ਼ੰਬਰ ਪੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਗੁਰਮੁਖਾਂ ਕੱਟੇ ਭੀੜਾ। ਪੀਰ ਦਸਤਗੀਰ ਕੋਈ ਰਹਿਣ ਨਾ ਪਾਏ। ਚਾਰ ਯਾਰਾਂ ਪ੍ਰਭ ਵਕ਼ਤ ਚੁਕਾਏ। ਸੋਹੰ ਸਾਚਾ ਸ਼ਬਦ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਸਾਚਾ ਮਾਰਗ ਲਾਵਣਾ। ਏਕਾ ਸ਼ਬਦ ਜਗਤ ਚਲਾਵਣਾ। ਸੋਹੰ ਰਸਨ ਜੈ ਜੈ ਜੈਕਾਰ ਕਰਾਵਣਾ। ਸਾਚਾ ਪ੍ਰਭ ਸਾਚਾ ਦਰਬਾਰ, ਏਕਾ ਏਕ ਨਿਹਕਲੰਕ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਣੀ ਬਾਣੀ ਅੰਤ ਕਰਾਵਣਾ। ਮਾਣ ਗਵਾਏ ਪ੍ਰਭ ਸ਼ਾਹ ਸੁਲਤਾਨਾ। ਜੋਤ ਪਰਗਟਾਏ ਨਿਹਕਲੰਕ ਵਾਲੀ ਦੋ ਜਹਾਨਾ। ਇਕ ਇਕ ਰਖਾਏ ਰਾਓ ਰੰਕ ਰਾਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਸਰਬ ਅਭਿਮਾਨਾ। ਗੁਰ ਦਰ ਆਏ ਜੀਵ ਅਭਿਮਾਨੀ। ਵੇਖੇ ਪ੍ਰਭ ਦੇਹ ਵੈਰਾਨੀ। ਸਦ ਸਦ ਬਾਹਰ ਨਾ ਵਸੇ ਅੰਧ ਅੰਧਾਣੀ। ਜੋਤ ਸਰੂਪ ਜੋਤ ਪ੍ਰਭ, ਏਕਾ ਜੋਤ ਜਗੇ ਨੂਰਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨੀ। ਕਲਜੁਗ ਹੋਏ ਜੀਵ ਹੰਕਾਰਾ। ਮੂਰਖ ਮੁਗਧ ਨਾ ਪਾਇਣ ਸਾਰਾ। ਆਤਮ ਮਿਟੇ ਨਾ ਅੰਧ ਅੰਧਿਆਰਾ। ਸਾਚਾ ਨਾਮ ਨਾ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖਾਂ ਕਰੇ ਖੁਆਰਾ। ਕਲਜੁਗ ਜੀਵਾਂ ਨਾਮ ਭੁਲਾਇਆ। ਮਦਿਰਾ ਮਾਸ ਰਸਨ ਵਿਕਾਰ ਰਖਾਇਆ। ਅੰਤਕਾਲ ਕਲ ਹੋਏ ਨਾਸ, ਪ੍ਰਭ ਸਾਚੇ ਲੇਖ ਲਿਖਾਇਆ । ਗਰਭਵਾਸ ਸਦ ਰੱਖਣ ਵਾਸ, ਆਵਣ ਜਾਵਣ ਪ੍ਰਭ ਗੇੜ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਣ ਤਰਾਇਆ। ਗੁਰਸਿਖ ਤੇਰਾ ਰੂਪ ਅਪਾਰਾ। ਹਿਰਦੇ ਵਾਸੇ ਆਪ ਮੁਰਾਰਾ। ਜੋਤ ਸਰੂਪ ਸਦਾ ਨਿਰਾਹਾਰਾ । ਬੈਠਾ ਵਿਚ ਅਡੋਲ ਰਚਣਹਾਰਾ। ਸਦ ਵਸੇ ਕੋਲ, ਮੂਰਖ ਜੀਵ ਨਾ ਪਾਵੇ ਸਾਰਾ। ਪ੍ਰਭ ਅਬਿਨਾਸ਼ੀ ਦੇਵੇ ਪੜਦੇ ਖੋਲ੍ਹ, ਦਰ ਆਏ ਕਰਨ ਨਿਮਸਕਾਰਾ। ਸੋਹੰ ਸ਼ਬਦ ਵਜਾਏ ਢੋਲ, ਅਨਹਦ ਧੁਨ ਵੱਜੇ ਧੁਨਕਾਰਾ। ਬੇਮੁਖਾਂ ਪ੍ਰਭ ਖੋਲ੍ਹੇ ਪੋਲ, ਜੋਤ ਪਰਗਟਾਏ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭਗਤ ਉਧਾਰਾ। ਆਤਮ ਕਰੇ ਜੋਤ ਆਕਾਰੇ। ਜਗੇ ਜੋਤ ਅਗੰਮ ਅਪਾਰੇ। ਸਾਚਾ ਸ਼ਬਦ ਉਪਜੇ ਧੁਨਕਾਰੇ। ਹੋਏ ਪਰਕਾਸ਼ ਝੂਠੀ ਦੇਹ ਮਹਿਲ ਮੁਨਾਰੇ। ਕਲਜੁਗ ਮਾਇਆ ਹੋਏ ਨਾਸ, ਕਿਰਪਾ ਕਰੇ ਆਪ ਗਿਰਧਾਰੇ। ਸਾਚਾ ਪ੍ਰਭ ਸਦ ਰੱਖੇ ਵਾਸ, ਮਹਾਰਾਜ ਸ਼ੇਰ ਸਿੰਘ ਚਰਨ ਬਲਿਹਾਰੇ। ਸਾਚੇ ਪ੍ਰਭ ਚਰਨ ਬਲਿਹਾਰੀ। ਆਤਮ ਦੇਵੇ ਨਾਮ ਖ਼ੁਮਾਰੀ। ਦੁਬਧਾ ਮੈਲ ਪ੍ਰਭ ਪਾਰ ਉਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਭੰਡਾਰੀ। ਸਾਚਾ ਦਾਨ ਗੁਰ ਸਾਚੇ ਦੀਆ। ਪੂਰਬ ਜਨਮ ਦਾ ਬੀਜ ਜੋ ਬੀਆ। ਆਤਮ ਜੋਤ ਜਗਾਇਆ ਦੀਆ। ਰਸਨਾ ਰਸ ਰਸ ਨਾਮ ਮਹਾਰਸ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਨਿਰਮਲ ਕੀਆ ਜੀਆ। ਸਾਚ ਨਾਮ ਗੁਰ ਪੂਰੇ ਦੀਨਾ। ਆਪ ਆਪਣੇ ਜੇਹਾ ਕੀਨਾ। ਗੁਰ ਸਿੱਖ ਸਿੱਖ ਗੁਰ ਇਕ ਰੰਗ ਸਮਾਵੇ ਜਿਉਂ ਨੀਰ ਮੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਮੇਘ ਵਰਸਾਏ ਸ਼ਾਂਤ ਕਰਾਏ ਸੀਨਾ। ਅੰਮ੍ਰਿਤ ਬਰਖੇ ਸਾਂਤਕ ਸਤਿ। ਏਕਾ ਨਾਮ ਦੇਵੇ ਸਾਚਾ ਤਤ। ਏਕਾ ਸ਼ਬਦ ਰਖਾਵੇ ਸਾਚੀ ਮਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਸਾਧ ਸੰਗਤ ਦੇਵੇ ਸਾਚੀ ਮਤਿ। ਸਾਚਾ ਪ੍ਰਭ ਸਾਚੀ ਮਤਿ। ਭਗਤ ਜਨਾਂ ਜਾਣੇ ਮਿਤ ਗਤਿ। ਰਸਨਾ ਜਪ ਜਪ ਜੀਵ, ਮਾਨਸ ਜਨਮ ਨਾ ਆਵੇ ਵਤ। ਸਾਚਾ ਨਾਮ ਰਸਨਾ ਰਸ ਪੀਵ, ਸੋਹੰ ਧਰਾਵੇ ਪ੍ਰਭ ਆਤਮ ਸਾਚਾ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਆਪ ਰਖਾਵੇ ਸਤਿ। ਸਾਚਾ ਪ੍ਰਭ ਸਦਾ ਸਤਿਵਾਦੀ। ਸਾਧ ਸੰਗਤ ਪ੍ਰਭ ਸਦ ਵਿਸਮਾਦੀ । ਆਤਮ ਧੁਨ ਉਪਜਾਵੇ ਨਾਦ ਅਨਾਦੀ । ਪ੍ਰਭ ਸਾਚਾ ਸ਼ਬਦ ਲਿਖਾਏ ਬੋਧ ਅਗਾਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਰਸਨ ਅਰਾਧੀ। ਸਾਚਾ ਪ੍ਰਭ ਰਸਨਾ ਗਾਓ। ਜਨਮ ਜਨਮ ਦੀ ਮੈਲ ਗਵਾਓ। ਮਾਨਸ ਜਨਮ ਸੁਫਲ ਕਰਾਓ। ਲੱਖ ਚੁਰਾਸੀ ਗੇੜ ਕਟਾਓ। ਪ੍ਰਭ ਅਬਿਨਾਸ਼ੀ ਸੇਵ ਕਮਾਓ। ਸਰਬ ਘਟ ਵਾਸੀ ਰਿਦੇ ਵਸਾਓ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਟੇਕ ਰਖਾਓ। ਏਕਾ ਏਕ ਆਪ ਓਅੰਕਾਰਾ। ਜੋਤ ਸਰੂਪੀ ਕਰੇ ਪਸਾਰਾ। ਆਪ ਆਪਣਾ ਕੀਆ ਉਜਿਆਰਾ। ਤੀਨ ਲੋਕ ਪ੍ਰਭ ਏਕ ਪਸਾਰਾ। ਖੰਡ ਬ੍ਰਹਿਮੰਡ ਵਰਭੰਡ ਸਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਕਾਰਾ। ਏਕਾ ਜੋਤ ਏਕਾ ਆਕਾਰ। ਪਤਾਲ ਮਾਤ ਅਕਾਸ਼ ਪ੍ਰਭ ਸਾਚੇ ਕੀਆ ਪਸਾਰ । ਜੁਗੋ ਜੁਗ ਪਰਗਟ ਜੋਤ ਮਾਤ ਟਿਕਾਏ ਜੋਤ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰ। ਵਿਚ ਅਕਾਸ਼ ਜੋਤ ਆਕਾਰੀ। ਜਗੇ ਜੋਤ ਅਗੰਮ ਅਪਾਰੀ। ਪਾਰਬ੍ਰਹਮ ਖੇਲ ਨਿਆਰੀ। ਜੀਵ ਜੰਤ ਨਾ ਪਾਏ ਸਾਰੀ। ਸਾਚਾ ਘਰ ਸਾਚਾ ਦਰ ਦਰਬਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਅਧਾਰੀ। ਜੋਤ ਸਰੂਪੀ ਜੋਤ ਅਧਾਰਾ। ਆਪ ਆਪਣਾ ਕਰੇ ਪਸਾਰਾ। ਆਦਿ ਅੰਤ ਨਾ ਕਿਸੇ ਵਿਚਾਰਾ। ਸਾਧ ਸੰਤ ਪ੍ਰਭ ਏਕਾ ਦੇਵੇ ਸ਼ਬਦ ਅਧਾਰਾ। ਆਪ ਬਣਾਏ ਸਾਚੀ ਬਣਤ, ਅੰਤ ਦੇਵੇ ਮੁਕਤ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਕੰਤ, ਸੋਹੰ ਦੇਵੇ ਭਗਤ ਭੰਡਾਰਾ। ਸਾਚਾ ਪ੍ਰਭ ਭਗਤ ਭੰਡਾਰੀ। ਆਤਮ ਦੇਵੇ ਨਾਮ ਖੁਮਾਰੀ। ਸਾਚੀ ਜੋਤ ਕਰੇ ਉਜਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੋਲ੍ਹ ਦੇਵੇ ਦਸਮ ਦਵਾਰੀ। ਦਸਮ ਦਵਾਰ ਪ੍ਰਭ ਖੁਲ੍ਹਾਏ। ਸੁਰਤ ਸ਼ਬਦ ਦਾ ਮੇਲ ਮਿਲਾਏ। ਉਪਜੇ ਧੁਨ ਖੁਲ੍ਹੇ ਸੁੰਨ, ਅਗਿਆਨ ਅੰਧੇਰ ਸਰਬ ਮਿਟਾਏ। ਗੁਰਮੁਖ ਵਿਰਲਾ ਪਾਏ ਜਨ, ਸਾਚਾ ਨਾਮ ਰਸਨਾ ਗਾਏ। ਗੁਰਸਿਖ ਆਤਮ ਜਾਏ ਮੰਨ, ਪਰਗਟ ਜੋਤ ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਰਘੁਰਾਏ। ਕਲਜੁਗ ਵੇਲਾ ਅੰਤਮ ਅੰਤ। ਧਰੇ ਜੋਤ ਮਾਤ ਭਗਵੰਤ। ਖੁਲ੍ਹਾਏ ਸੋਤ ਵਡ ਸਾਧਨ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਾਇਆ ਪਾਏ ਬੇਅੰਤ। ਨਿਹਕਲੰਕ ਕਲ ਪ੍ਰਭ ਆਏ। ਨਿਹਕਲੰਕ ਕਲ ਜਾਮਾ ਪਾਏ। ਨਿਹਕਲੰਕ ਜੋਤ ਸਰੂਪੀ ਜੋਤ ਸਮਾਏ। ਨਿਹਕਲੰਕ ਭਰਮ ਭੁਲੇਖੇ ਜਗਤ ਭੁਲਾਏ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਏ। ਨਿਹਕਲੰਕ ਪ੍ਰਭ ਨਾਉਂ ਰਖਾਇਆ। ਨਿਹਕਲੰਕ ਜੋਤ ਸਰੂਪੀ ਜਾਮਾ ਪਾਇਆ। ਨਿਹਕਲੰਕ ਗੁਰਮੁਖ ਸਾਚੇ ਵਿਚ ਸਮਾਇਆ। ਨਿਹਕਲੰਕ ਆਪਣਾ ਆਪ ਕਲ ਛੁਪਾਇਆ। ਨਿਹਕਲੰਕ ਬੇਮੁਖ ਜੀਵਾਂ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਪਰਗਟਾਇਆ । ਨਿਹਕਲੰਕ ਖੇਲ ਅਪਾਰੇ। ਨਿਹਕਲੰਕ ਜਾਮਾ ਘਨਕਪੁਰੀ ਵਿਚ ਧਾਰੇ। ਨਿਹਕਲੰਕ ਗੁਰਮੁਖ ਸਾਚੇ ਬਖ਼ਸ਼ੇ ਚਰਨ ਪਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜਾਮਾ ਮਾਤ ਵਿਚ ਧਾਰੇ। ਨਿਹਕਲੰਕ ਕਲ ਜਾਮਾ ਪਾਇਆ।
ਝੂਠਾ ਤਨ ਜਗਤ ਤਜਾਇਆ। ਜੋਤ ਸਰੂਪੀ ਪਰਗਟ ਜੋਤ ਜੋਤ ਸਰੂਪੀ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਇਆ। ਨਿਹਕਲੰਕ ਕਲ ਅੰਤ ਕਰਾਏ। ਨਿਹਕਲੰਕ ਸੋਹੰ ਸਾਚਾ ਸ਼ਬਦ ਚਲਾਏ। ਨਿਹਕਲੰਕ ਮਹਿੰਮਾ ਅਗਣਤ ਗਣੀ ਨਾ ਜਾਏ। ਨਿਹਕਲੰਕ ਜੀਵ ਜੰਤ ਵਿਚ ਰਿਹਾ ਸਮਾਏ। ਨਿਹਕਲੰਕ ਗੁਰਮੁਖ ਵਿਰਲੇ ਸੰਤ ਆਪ ਆਪਣੀ ਬੂਝ ਬੁਝਾਏ। ਨਿਹਕਲੰਕ ਪ੍ਰਭ ਸਾਚਾ ਕੰਤ ਗੁਰਮੁਖ ਭੇਵ ਖੋਲ੍ਹ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਜਾ ਭਉ ਚੁਕਾਏ। ਨਿਹਕਲੰਕ ਖੇਲ ਅਪਾਰ। ਨਿਰੰਕਾਰ ਨਿਹਕਲੰਕ ਰਾਮ ਅਵਤਾਰ। ਨਿਹਕਲੰਕ ਕ੍ਰਿਸ਼ਨ ਮੁਰਾਰ । ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਜਾਮਾ ਧਾਰ। ਨਿਹਕਲੰਕ ਕਲ ਜਾਮਾ ਪਾਇਆ। ਭਗਤ ਭਗਵੰਤ ਮੇਲ ਮਿਲਾਇਆ। ਅਚਰਜ ਖੇਲ ਪ੍ਰਭ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਸੇਵ ਲਗਾਇਆ । ਨਿਹਕਲੰਕ ਅਗੰਮ ਅਥਾਹ। ਨਿਹਕਲੰਕ ਬੇਪਰਵਾਹ। ਨਿਹਕਲੰਕ ਦਿਸੇ ਹਰ ਥਾਂ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ । ਨਿਹਕਲੰਕ ਨਿਰਾਧਾਰ । ਨਿਹਕਲੰਕ ਜੋਤ ਅਧਾਰ । ਨਿਹਕਲੰਕ ਭਗਤ ਉਧਾਰ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪ ਗਿਰਧਾਰ। ਨਿਹਕਲੰਕ ਨਿਰਵੈਰ ਸਮਾਏ। ਨਿਹਕਲੰਕ ਊਚ ਨੀਚ ਭੇਵ ਚੁਕਾਏ। ਨਿਹਕਲੰਕ ਵਡ ਵਡ ਨਰੇਸ਼ ਆਪਣੀ ਸੇਵ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਮਾਤ ਜੋਤ ਪਰਗਟਾਏ। ਨਿਹਕਲੰਕ ਸਤਿ ਕਰਮ ਕਮਾਵਣਾ। ਨਿਹਕਲੰਕ ਪਾਰ ਬਿਆਸੋਂ ਚਰਨ ਲਗਾਵਣਾ। ਨਿਹਕਲੰਕ ਮਸਤੂਆਣਾ ਸਚ ਧਾਮ ਉਪਜਾਵਣਾ। ਨਿਹਕਲੰਕ ਰਾਣਾ ਸੰਗਰੂਰ ਚਰਨ ਲਗਾਵਣਾ। ਨਿਹਕਲੰਕ ਗੁਣ ਭਰਪੂਰ ਜੋਤ ਸਰੂਪ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਮਿਟਾਵਣਾ। ਮਸਤੂਆਣੇ ਚਰਨ ਟਿਕਾਏ। ਆਪ ਆਪਣੀ ਜੋਤ ਪਰਗਟਾਏ। ਸਿੰਘਆਸਣ ਬੈਠ ਛਤਰ ਸੀਸ ਝੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਭਿਮਾਨੀਆਂ ਜਾਏ ਮਾਣ ਗਵਾਏ। ਮਸਤੂਆਣਾ ਆਪ ਉਪਜਾਏ। ਸਤਿਜੁਗ ਸਾਚਾ ਮਾਣ ਰਖਾਏ। ਸਚ ਦਰਬਾਰ ਪ੍ਰਭ ਆਪ ਲਗਾਏ। ਸਤਿਜੁਗ ਵਰਤੇ ਪ੍ਰਭ ਲੇਖ ਲਿਖਾਏ। ਪ੍ਰਭ ਨਿਰੰਕਾਰ ਇਕ ਰੰਗ ਸਮਾਏ। ਜਗਤ ਅਧਾਰ ਸੋਹੰ ਨਾਮ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦ੍ਰਿਸ਼ਟ ਕੂਟ ਖੁਲ੍ਹਾਏ। ਮਸਤੂਆਣਾ ਸਾਚਾ ਧਾਮ। ਪੂਰ ਕਰਾਏ ਪ੍ਰਭ ਸਾਚਾ ਕਾਮ। ਸਾਧ ਸੰਗਤ ਦਵਾਏ ਸਾਚਾ ਨਾਮ। ਪਰਗਟ ਜੋਤ ਦਰਸ ਦਿਖਾਏ ਘਨਈਆ ਸ਼ਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਰਮਈਆ ਰਾਮ। ਨਿਹਕਲੰਕ ਸਾਚਾ ਵਰਤਾਰ। ਸਾਚਾ ਪ੍ਰਭ ਸਾਚਾ ਦਰਬਾਰ। ਊਚ ਨੀਚ ਨਾ ਕੋਇ ਵਿਚਾਰ। ਬੂਝ ਸੂਝ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਅਧਾਰ। ਸਾਚੇ ਪ੍ਰਭ ਆਪ ਵਡਿਆਏ। ਰਾਜੇ ਰਾਣੇ ਸਰਨ ਲਗਾਏ। ਰਾਓ ਉਮਰਾਓ ਪ੍ਰਭ ਮਾਣ ਗਵਾਏ। ਰੰਕਾਂ ਵਿਚ ਪ੍ਰਭ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣਾ ਸੰਗਰੂਰ ਸਰਨ ਲਗਾਏ। ਮਸਤੂਆਣਾ ਸਾਚਾ ਧਾਮ ਉਪਜਾ। ਸੰਤ ਮਨੀ ਸਿੰਘ ਬਚਨ ਸਤਿ ਵਰਤਾ। ਸਤਿਜੁਗ ਸਾਚਾ ਸਤਿਗੁਰ ਪ੍ਰਭ ਸਾਚਾ ਦਏ ਬਣਾ। ਪਰਗਟ ਜੋਤ ਨਿਹਕਲੰਕ ਦੇਵੇ ਤਿਲਕ ਲਗਾ। ਸਾਚਾ ਸ਼ਬਦ ਵਜਾਏ ਡੰਕ, ਰਾਓ ਰੰਕ ਦੇਵੇ ਸਰਨ ਲਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾ। ਸਾਚੇ ਪ੍ਰਭ ਸਿਰ ਹੱਥ ਟਿਕਾਵਣਾ।
ਸਤਿਗੁਰ ਸਾਚਾ ਸਤਿਜੁਗ ਉਪਜਾਵਣਾ। ਚਾਰ ਵਰਨ ਪ੍ਰਭ ਸਰਨ ਲਗਾਵਣਾ। ਹਰਨ ਫਰਨ ਗੁਰਸਿਖ ਖੁਲ੍ਹਾਵਣਾ। ਸੰਤ ਮਨੀ ਸਿੰਘ ਸਤਿਗੁਰ ਸਾਚਾ ਨਜ਼ਰੀ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਸਾਚਾ ਕਰਮ ਕਮਾਵਣਾ । ਸਾਚਾ ਪ੍ਰਭ ਤਿਲਕ ਲਗਾਏ। ਵਡ ਰਾਜਨ ਰਾਜ ਆਪ ਅਖਵਾਏ। ਵਡ ਤਾਜਨ ਤਾਜ ਸਿਰ ਮੁਕਟ ਟਿਕਾਏ। ਪ੍ਰਭ ਸਾਜਨ ਸਾਜ, ਸਾਚਾ ਮਾਣ ਦਵਾਏ। ਵਡ ਲਾਜਨ ਲਾਜ ਸੰਤ ਮਨੀ ਸਿੰਘ ਤੇਰੀ ਲਾਜ ਰਖਾਏ। ਵਡ ਵਾਜਨ ਵਾਜ, ਸੋਹੰ ਸ਼ਬਦ ਗੁਰਮੁਖਾਂ ਸੋਹੰ ਅਵਾਜ਼ ਲਗਾਏ। ਵਡ ਪਾਜਨ ਪਾਜ ਬੇਮੁਖਾਂ ਪ੍ਰਭ ਪਾਜ ਖੁਲ੍ਹਾਏ। ਵਡ ਸਾਜਨ ਸਾਜ ਸ੍ਰਿਸ਼ਟ ਸਬਾਈ ਆਪ ਸਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਇਆ ਵਕ਼ਤ ਜੋਤ ਪਰਗਟਾਏ। ਸਾਚਾ ਪ੍ਰਭ ਸਦਾ ਅੰਗ ਸੰਗਿਆ। ਰਸਨਾ ਜਪ ਬਾਲ ਅਵਸਥਾ ਧ੍ਰੂ ਪਾਰ ਲੰਘਿਆ। ਪ੍ਰਹਿਲਾਦ ਉਧਾਰਿਆ, ਨਰ ਸਿੰਘ ਰੂਪ ਨਵ ਰੰਗਿਆ। ਬਾਵਨ ਰੂਪ ਧਾਰ ਪ੍ਰਭ ਬਲ ਦਵਾਰ ਮੰਗਿਆ। ਅੰਬਰੀਕ ਆਏ ਚਰਨ ਦਵਾਰ, ਦਰ ਸਾਚੇ ਮੂਲ ਨਾ ਸੰਗਿਆ। ਰਾਜਾ ਜਨਕ ਪ੍ਰਭ ਜੋਤ ਅਧਾਰੇ, ਜੀਵ ਜੰਤ ਛੁਡਾਏ ਨਰਕ ਜੋ ਟੰਗਿਆ। ਰਾਣੀ ਤਾਰਾ ਹੋਈ ਪਾਰ, ਸਾਧ ਸੰਗਤ ਜੋੜ ਜੁੜਾਏ ਵਰ ਪ੍ਰਭ ਦਰ ਮੰਗਿਆ । ਬਿਦਰ ਝੁੱਗੀ ਸੁੱਤਾ ਪੈਰ ਪਸਾਰ, ਭਗਤ ਜਨਾਂ ਪਭ ਰੱਖੇ ਅੰਗਿਆ। ਸੁਦਾਮਾ ਆਏ ਕ੍ਰਿਸ਼ਨ ਦਵਾਰ, ਮੰਗ ਨਾ ਸਕੇ ਜੋ ਚਾਹੇ ਮੂੰਹੋਂ ਮੰਗਿਆ। ਜਾਨਣਹਾਰ ਆਪ ਕਰਤਾਰ, ਭਗਤ ਵਛਲ ਵਡ ਸੰਗਿਆ। ਸਾਚੇ ਪ੍ਰਭ ਸਦ ਬਲਿਹਾਰੀ। ਸਦ ਸਦ ਸਦ ਨਿਮਸਕਾਰੀ। ਆਤਮ ਰੋਗ ਚਿੰਤਾ ਸੋਗ ਕੱਟੀ ਸ਼ਬਦ ਬੀਮਾਰੀ। ਸੋਹੰ ਸਾਚਾ ਜੋਗ ਦੇਵੇ ਜੀਵ ਅਧਾਰੀ। ਰਸਨਾ ਰਸ ਸਾਚਾ ਨਾਮ ਭੋਗ, ਗੁਰਮੁਖ ਵਿਰਲਾ ਕੋਇ ਵਪਾਰੀ। ਬੇਮੁਖਾਂ ਲੱਗੇ ਕਰਮ ਵਿਜੋਗ, ਚਲ ਨਾ ਆਇਣ ਪ੍ਰਭ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਖ਼ੁਆਰੀ। ਵੇਲਾ ਅੰਤ ਜੋ ਜਨ ਜਾਣੇ। ਪ੍ਰਭ ਅਬਿਨਾਸ਼ੀ ਚਲੇ ਭਾਣੇ। ਆਤਮ ਰੰਗ ਸਦਾ ਸੁਖ ਮਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਾਹ ਸਾਚੀ ਦੇਵੇ ਮਾਣੇ। ਸਾਚੀ ਦਰਗਾਹ ਸਾਚਾ ਥਾਉਂ। ਪ੍ਰਭ ਸਾਚੇ ਕਾ ਸਾਚਾ ਗਾਉਂ। ਗੁਰਮੁਖ ਵਿਰਲਾ ਹਰਿ ਰੰਗ ਸਮਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਉਂ । ਸੋਹੰ ਤੇਰੀ ਸਤਿ ਵਡਿਆਈ । ਸੋਹੰ ਬਣਤ ਪ੍ਰਭ ਆਪ ਬਣਾਈ। ਗੁਰਮੁਖ ਸਾਚੇ ਰਸਨਾ ਜਪ, ਆਤਮ ਭੁੱਖ ਮਿਟਾਈ। ਨੇੜ ਨਾ ਆਇਣ ਤੀਨੋ ਤਪ, ਪ੍ਰਭ ਸਾਚਾ ਹੋਏ ਸਹਾਈ। ਕੋਟ ਉਤਾਰੇ ਪ੍ਰਭ ਸਾਚਾ ਪਪ, ਜੋ ਜਨ ਆਏ ਸਰਨਾਈ। ਵਿਚੋਂ ਦੇਵੇ ਛੱਡ ਆਪਣਾ ਆਪ, ਦਰਸ਼ਨ ਦੇਵੇ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਸਦ ਹੋਏ ਸਹਾਈ। ਭਗਤ ਜਨਾਂ ਪ੍ਰਭ ਸਦ ਰਖਵਾਲਾ। ਸਾਧ ਸੰਗਤ ਪ੍ਰਭ ਸਦ ਪ੍ਰਿਤਪਾਲਾ। ਸੋਹੰ ਦੇਵੇ ਆਤਮ ਸਾਚੀ ਮਾਲਾ। ਪ੍ਰਭ ਅਬਿਨਾਸ਼ੀ ਤੋੜੇ ਸਰਬ ਜਗਤ ਜੰਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਤਮ ਸਾਚਾ ਦੀਪਕ ਬਾਲਾ। ਆਤਮ ਸਾਚਾ ਦੀਪ ਪਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ। ਪਰਗਟੇ ਜੋਤ ਪ੍ਰਭ ਅਬਿਨਾਸ਼। ਪਵਣ ਸਰੂਪੀ ਚਲਾਏ ਸਵਾਸ। ਸੋਹੰ ਸ਼ਬਦ ਧਰਾਏ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ। ਕਰ ਕਿਰਪਾ ਗੁਰਸਿਖ ਉਧਾਰਿਆ। ਸਾਚੀ ਜੋਤ ਜਗੇ ਝੂਠੇ ਦੇਹੀ ਮਹਲ ਮੁਨਾਰਿਆ। ਦੂਈ ਦਵੈਤ ਪੜਦੇ ਤੋੜੇ, ਏਕਾ ਰੰਗ ਰੰਗੇ ਕਰਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਦੇ ਵਿਚ ਪਸਾਰਿਆ । ਪ੍ਰਭ ਅਬਿਨਾਸ਼ ਵਿਚ ਸਮਾਇਆ। ਸਾਧ ਸੰਗਤ ਦਾ ਮੇਲ ਮਿਲਾਇਆ। ਅਚਰਜ
ਖੇਲ ਪਾਰਬ੍ਰਹਮ ਰਚਾਇਆ । ਚਤੁਰਭੁਜ ਸਿੰਘਆਸਣ ਲਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਧਾਰ ਮਾਤ ਜੋਤ ਪਰਗਟਾਇਆ। ਮਾਤਲੋਕ ਪ੍ਰਭ ਜਾਮਾ ਧਾਰੇ। ਏਕਾ ਜੋਤ ਜਗੇ ਨਿਰੰਕਾਰੇ। ਗੁਰਮੁਖਾਂ ਪ੍ਰਭ ਪਾਰ ਉਤਾਰੇ। ਬੇਮੁਖਾਂ ਕਲ ਕਰੇ ਖ਼ੁਆਰੇ। ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਨਿਹਕਲੰਕ ਕਲ ਜੋਤ ਪਰਗਟਾਣੇ। ਜੋਤ ਸਰੂਪੀ ਵਿਚ ਸਿੱਖ ਸਮਾਣੇ। ਸ੍ਰਿਸ਼ਟ ਖਪਾਏ ਉਪਾਏ ਚਲਾਏ ਰਹਾਏ ਆਪਣੇ ਭਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਨਾ ਕੋਇ ਜਾਣੇ । ਆਪ ਉਪਾਵੇ ਆਪ ਖਪਾਵੇ ਆਪ ਚਲਾਵੇ। ਆਦਿ ਅੰਤ ਕੋਈ ਜੀਵ ਨਾ ਪਾਵੇ। ਝੂਠੀ ਸ੍ਰਿਸ਼ਟ ਝੂਠੇ ਦਾਅਵੇ । ਮਾਇਆਧਾਰੀ ਰੋਣ ਮਾਇਆ ਹਾਵੇ। ਗੁਰਮੁਖ ਵਿਚਾਰੇ ਸਾਚਾ ਨਾਉਂ ਰਸਨਾ ਸਦ ਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਵੇ। ਜਿਸ ਜਨ ਪ੍ਰਭ ਦਇਆ ਕਮਾਈ। ਆਤਮ ਤ੍ਰੈਕੁਟੀ ਖੋਲ੍ਹ ਵਖਾਈ। ਫਾਸੀ ਜਮ ਕੀ ਛੁੱਟੀ, ਜਮ ਨੇੜ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਈ। ਏਕਾ ਨਾਉਂ ਜਗਤ ਚਲਾਏ। ਚਾਰ ਵਰਨ ਪ੍ਰਭ ਇਕ ਕਰਾਏ। ਵਰਨ ਬਰਨ ਕੋਈ ਰਹਿਣ ਨਾ ਪਾਏ। ਏਕਾ ਸਰਨ ਨਿਹਕਲੰਕ ਰਖਾਏ। ਤਾਰਨ ਤਰਨ ਸਿਰ ਹੱਥ ਟਿਕਾਏ। ਗੁਰਮੁਖ ਸਾਚੇ ਪ੍ਰਭ ਹਰਨ ਫਰਨ ਖੁਲ੍ਹਾਏ। ਬੇਮੁਖਾਂ ਲਾਏ ਅਗਨ ਜੋਤ ਤਮਾਚੇ, ਅੰਤਕਾਲ ਕਲ ਰਹੇ ਬਿਲਲਾਏ। ਵਰਤੇ ਸ਼ਬਦ ਸਚੋ ਸਾਚੇ, ਨਿਹਕਲੰਕ ਕਲ ਰਿਹਾ ਲਿਖਾਏ। ਗੁਰਮੁਖ ਵਿਰਲਾ ਹਿਰਦੇ ਵਾਚੇ, ਜੋਤ ਸਰੂਪੀ ਵਿਚ ਸਿੱਖ ਰਿਹਾ ਸਮਾਏ। ਗੁਰਮੁਖ ਆਏ ਪ੍ਰਭ ਦਰਸ ਦਿਖਾਏ। ਆਪ ਆਪਣੀ ਜੋਤ ਪਰਗਟਾਏ। ਵਡ ਵਡ ਵਡ ਹੰਸ ਗੁਰਸਿਖ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੰਗ ਸਦਾ ਰਹਾਏ। ਗੁਰਸਿਖ ਤੇਰਾ ਸਾਚਾ ਮਾਣ। ਪੰਚਮ ਵਿਚ ਸਦ ਪਰਵਾਨ। ਦੇਵੇ ਦਰਸ ਆਪ ਭਗਵਾਨ। ਰੱਖੇ ਵਾਸ ਵਿਚ ਸੁਘੜ ਸਿਆਣ । ਨਾ ਜਾਣੇ ਜੀਵ ਮੁਗਧ ਅੰਞਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰੀ ਪੂਰਨ ਭਗਵਾਨ। ਪ੍ਰਭ ਕਾ ਰੂਪ ਨਾ ਕੋਇ ਜਾਣੇ। ਏਕਾ ਏਕ ਪ੍ਰਭ ਸਦ ਵਖਾਣੇ । ਵਡ ਭੇਖੀ ਭੇਖ ਪ੍ਰਭ ਭੇਖ ਵਟਾਣੇ। ਅਲਖ ਅਲੇਖੀ ਗੁਰਸਿਖਾਂ ਪ੍ਰਭ ਲੇਖ ਲਿਖਾਣੇ। ਕਲਜੁਗ ਜੀਵ ਝੂਠਾ ਭੇਖ ਅੰਤਕਾਲ ਪ੍ਰਭ ਨਸ਼ਟ ਕਰਾਣੇ। ਗੁਰਮੁਖ ਆਤਮ ਸਾਚੀ ਵੇਖੀ, ਰਾਤੀ ਸੁਤਿਆਂ ਖੜ੍ਹਾ ਸਰਹਾਣੇ। ਗੁਰਮੁਖ ਸਾਚੇ ਸਚ ਨੇਤਰ ਪੇਖੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਨੇਤਰ ਪੇਖ ਨਿਜਾਨੰਦ ਪਾਓ। ਆਤਮ ਤ੍ਰਿਸਨਾ ਸਰਬ ਮਿਟਾਓ। ਕਾਹਨਾ ਕ੍ਰਿਸ਼ਨਾ ਦਰਸ ਨਿਤ ਪਾਓ। ਆਤਮ ਭੁਖ ਚਿੰਤਾ ਦੁੱਖ ਤਨੋਂ ਤਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਓ । ਗੁਰਮੁਖਾਂ ਗੁਰ ਪੂਰਾ ਪਾਇਆ । ਵਾਹ ਵਾਹ ਸਤਿਗੁਰ ਲੇਖ ਲਿਖਾਇਆ। ਨੇਤਰ ਪੇਖ ਪੇਖ ਆਤਮ ਤ੍ਰਿਪਤਾਇਆ। ਮਸਤਕ ਸਾਚੇ ਲਿਖੇ ਲੇਖ, ਬਿਧਨਾ ਲੇਖ ਆਪ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਇਆ ਕਮਾਇਆ। ਜੀਵ ਜੰਤ ਪ੍ਰਭ ਲੇਖ ਲਿਖਾਏ ਬਿਧਨਾ ਬਿਧ। ਸਦ ਬਣਤ ਬਣਾਏ, ਪਰਗਟ ਜੋਤ ਕਰੇ ਕਾਰਜ ਸਿਧ। ਲਿਖੇ ਲੇਖ ਪ੍ਰਭ ਮਿਟਾਏ, ਘਰ ਉਪਜਾਏ ਨੌ ਨਿਧ। ਰਿਧ ਸਿਧ ਪ੍ਰਭ ਵਸ ਕਰਾਏ, ਪ੍ਰਭ ਮਿਲਣ ਦੀ ਸਾਚੀ ਬਿਧ । ਜੋਤ ਸਰੂਪ ਜੋਤ ਸਮਾਏ, ਸੋਹੰ ਦੇਵੇ ਨਾਉਂ ਪ੍ਰਭ ਮਿਲਣ ਦੀ ਸਾਚੀ ਬਿਧ। ਸੋਹੰ ਨਾਮ ਵਡ ਜਪੇ ਜਾਪੀ। ਰਸਨਾ ਜਪ ਕੋਟ ਉਤਾਰੇ ਪਾਪੀ। ਸਾਚਾ ਪ੍ਰਭ ਵਡ ਪਰਤਾਪੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਪਤਿ ਤੇਰੀ ਰਾਖੀ। ਰੱਖੇ ਪਤਿ
ਆਪ ਗਿਰਧਾਰ। ਪਤਿਪਰਮੇਸ਼ਵਰ ਆਪ ਜਾਮਾ ਧਾਰ। ਜਗਤੇਸ਼ਵਰ ਆਏ ਗੁਰਸਿਖ ਦਵਾਰ। ਸਾਧ ਸੰਗਤ ਸਦ ਰੱਖੇ ਪਿਆਰ। ਬਾਸ਼ਕ ਸੇਜ ਤਜਾਏ, ਮਾਤ ਆਇਆ ਨੈਣ ਮੁੰਧਾਰ। ਸਾਚਾ ਦੀਪਕ ਜੋਤ ਜਗਾਇਆ, ਮੇਟ ਜਾਏ ਜਗਤ ਅੰਧਿਆਰ । ਜਨ ਭਗਤਾਂ ਗਗਨ ਟਿਕਾਇਆ, ਜੋਤੀ ਜੋਤ ਮੇਲ ਮਿਲਾਇਆ, ਪ੍ਰਭ ਕੀ ਜੋਤ ਅਗੰਮ ਅਪਾਰ। ਵਿਚ ਆਕਾਸ਼ ਡਗਮਗਾਇਆ, ਸਚਖੰਡ ਸਚਾ ਦਰਬਾਰ। ਪ੍ਰਭ ਆਪਣਾ ਆਪ ਉਪਾਇਆ, ਜੋਤ ਸਰੂਪੀ ਜਾਮਾ ਧਾਰ। ਸਾਧ ਸੰਗਤ ਪ੍ਰਭ ਬੇੜਾ ਪਾਰ ਕਰਾਇਆ, ਜੋ ਜਨ ਆਏ ਚਲ ਦਵਾਰ। ਪਾਰਬ੍ਰਹਮ ਬੇਮੁਖਾਂ ਪਾਈ ਮਾਇਆ, ਨਿਗਮ ਕਰ ਵਿਚਾਰ। ਪ੍ਰਭ ਬਾਹੋਂ ਪਕੜ ਤਰਾਇਆ, ਗੁਰਸਿਖਾਂ ਪਾਈ ਸਾਰ। ਬੇੜਾ ਰੁੜ੍ਹਦਾ ਬੰਨੇ ਲਾਇਆ, ਕਰ ਦਇਆ ਅਪਾਰ। ਜਾਮਾ ਘਨਕਪੁਰੀ ਵਿਚ ਪਾਇਆ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਚੀ ਸਰਕਾਰ। ਜੋਤ ਸਰੂਪੀ ਕਰੇ ਵਰਤਾਰ। ਤੀਨ ਲੋਕ ਵਡ ਸਰਕਾਰ। ਲੱਖ ਚੁਰਾਸੀ ਚਰਨ ਪਨਿਹਾਰ। ਬੈਠਾ ਵਿਚ ਆਪ ਸਰਦਾਰ। ਹੁਕਮੇ ਰੱਖੇ ਜੀਵ ਜੰਤ ਸਾਚੀ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਪਾਏ ਸਾਰ। ਸਰਬ ਜਨਾਂ ਪ੍ਰਭ ਆਪ ਸਮਾਏ। ਆਪਣਾ ਆਪ ਭੇਦ ਰਖਾਏ। ਸ਼ਾਸਤਰ ਛੇ ਵੇਦ ਚਾਰ ਭੇਵ ਪ੍ਰਭ ਨਾ ਪਾਏ। ਪੰਡਤ ਪਾਂਧੇ ਹੋਏ ਖੁਆਰ, ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਸਾਧ ਸੰਗਤ ਸਦ ਸਦ ਬਲਿਹਾਰ। ਗੁਰ ਦਰ ਆਏ ਜਨਮ ਜਨਮ ਪ੍ਰਭ ਮੈਲ ਗਵਾਏ, ਜਨਮ ਨਾ ਪਾਏ ਦੂਜੀ ਵਾਰ। ਗਰਭਵਾਸੀ ਪ੍ਰਭ ਫਾਸ ਕਟਾਏ, ਗੁਰਸਿਖ ਪੁਜਾਏ ਵਿਚ ਸਚ ਦਰਬਾਰ। ਬੈਕੁੰਠ ਨਿਵਾਸੀ ਸਚ ਸਿਕਦਾਰ। ਬੈਠੇ ਵਿਚ ਆਪ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਜੋਤ ਕਰਤਾਰ। ਗੁਰਸਿਖ ਗੁਰ ਧਾਮ ਜਗਤ ਨਿਆਰਾ। ਸਾਚਾ ਪਿਤ ਸਦ ਵਸੇ ਬਾਹਰਾ। ਜੋਤ ਸਰੂਪੀ ਵਸੇ ਨਿਤ, ਭੇਵ ਖੁਲ੍ਹਾਏ ਵਿਰਲੇ ਸਿਖ, ਸਾਧ ਸੰਗਤ ਰੱਖੇ ਹਿਤ, ਦੇਵੇ ਮੋਖ ਦਵਾਰਾ । ਗੁਰ ਸੱਜਣ ਸਾਚਾ ਮਿਤ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਸਾਚਾ ਪ੍ਰਭ ਸੱਜਣ ਸੁਹੇਲਾ। ਗੁਰਚਰਨ ਕਰਾਏ ਸਾਚਾ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੇ ਵਿਛੜੇ ਕਲ ਕਰਾਇਆ ਮੇਲਾ । ਵਿਛੜਿਆਂ ਪ੍ਰਭ ਮੇਲ ਮਿਲਾਏ । ਸੁੱਕੇ ਹੋਏ ਰੁਖੜੇ ਪ੍ਰਭ ਹਰੇ ਕਰਾਏ। ਉਜਲ ਹੋਏ ਮੁਖੜੇ, ਸੋਹੰ ਰਸਨਾ ਗਾਏ। ਸੁਫਲ ਕਰਾਏ ਮਾਤਾ ਕੁੱਖੜੇ, ਧੰਨ ਜਣੇਂਦੀ ਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਪਾਰ ਉਤਾਰੇ ਜੋ ਜਨ ਆਏ। ਜਨ ਆਏ ਪ੍ਰਭ ਸਰਨਾਈ। ਪ੍ਰਭ ਸਾਚੇ ਦਇਆ ਕਮਾਈ । ਸਾਚੇ ਸਤਿਗੁਰ ਗੁਰਮੁਖ ਆਪ ਬਣਾਈ । ਉਤਪਤ ਕੀਨੀ ਸ੍ਰਿਸ਼ਟ ਸਬਾਈ। ਮਾਇਆ ਰੂਪੀ ਖੇਲ ਰਚਾਈ। ਬਿਨ ਹੁਕਮ ਨਾ ਝੁੱਲੇ ਪੱਤ, ਹੁਕਮੇ ਅੰਦਰ ਫਿਰੇ ਲੋਕਾਈ। ਸਾਧ ਸੰਗਤ ਪ੍ਰਭ ਦੇਵੇ ਮਤਿ, ਸੋਹੰ ਦੇਵੇ ਪ੍ਰਭ ਸਾਚਾ ਯਤ, ਅੰਤਕਾਲ ਪ੍ਰਭ ਸਾਚਾ ਰੱਖੇ ਪਤਿ, ਦੇਵੇ ਦਰਸ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਏਕਾ ਰੰਗ ਸਮਾਈ। ਏਕਾ ਰੰਗ ਪ੍ਰਭ ਰੰਗਾਏ। ਸਾਚਾ ਰੰਗ ਨਾਉਂ ਚੜ੍ਹਾਏ। ਅੰਗ ਅੰਗ ਪ੍ਰਭ ਸੰਗ ਸਮਾਏ। ਮੰਗ ਮੰਗ ਸਾਧ ਸੰਗਤ ਵਰ ਸਾਚਾ ਮੰਗ, ਪ੍ਰਭ ਅਬਿਨਾਸ਼ੀ ਭਿਛਿਆ ਪਾਏ। ਅੰਤਕਾਲ ਕੱਟੇ ਭੁਖ ਨੰਗ, ਸਤਿਜੁਗ ਸਾਚਾ ਸਚ ਉਪਜਾਏ। ਹਰਿ ਹਰਿ ਹਰਿ ਏਕਾ ਰੰਗ, ਪ੍ਰਭ ਸਾਚਾ ਆਪ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਇਆ ਕਮਾਏ। ਸਾਚਾ ਗੁਰ ਸਚ ਦਰਬਾਰਾ। ਸਾਚਾ ਪ੍ਰਭ ਵਡ ਸੰਸਾਰਾ। ਸਾਚਾ ਗੁਰ ਲੇਖ ਲਿਖਾਰਾ। ਸਾਚਾ ਗੁਰ ਵਡ ਭੰਡਾਰਾ। ਸਾਚਾ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਅਵਤਾਰਾ।
ਸਾਚਾ ਗੁਰ ਸਰਬ ਸਹਾਈ। ਸਾਚਾ ਗੁਰ ਲੇਖ ਲਿਖਾਈ। ਸਾਚਾ ਗੁਰ ਭੇਖ ਵਟਾਈ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਭੁਲਾਈ। ਸਾਚਾ ਪ੍ਰਭ ਸਰਬ ਰਖਵਾਲਾ। ਸਾਚਾ ਪ੍ਰਭ ਭਗਤ ਪ੍ਰਿਤਪਾਲਾ। ਸਾਚਾ ਪ੍ਰਭ ਗੁਰਸੰਗਤ ਸਮਾਲਾ। ਸਾਚਾ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਸੁਖਾਲਾ। ਸਾਚਾ ਗੁਰ ਦੇਵੇ ਦਾਨ। ਸਾਚਾ ਗੁਰ ਗੁਣੀ ਨਿਧਾਨ। ਸਾਚਾ ਗੁਰ ਗੁਰਸਿਖ ਕਰਾਏ ਚਤੁਰ ਸੁਜਾਨ। ਸਾਚਾ ਗੁਰ ਲਿਖਿਆ ਧੁਰ ਸਚ ਹੋਏ ਫ਼ਰਮਾਨ । ਸਾਚਾ ਗੁਰ ਲੋਚਣ ਸੁਰ, ਨਜ਼ਰ ਨਾ ਆਵੇ ਵਿਸ਼ਨੂੰ ਭਗਵਾਨ । ਸਾਚਾ ਗੁਰ ਘਨਕਪੁਰ ਜਾਮਾ ਧਾਰੇ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਜੋਤ ਮਹਾਨ। ਸਾਚਾ ਗੁਰ ਵਡ ਵਡ ਬਲੀਆ। ਸਾਚਾ ਗੁਰ ਅਛਲ ਛਲੀਆ। ਸਾਚਾ ਗੁਰ ਦੇਵੀ ਦੇਵ ਨਿਤ ਮੰਗਣ ਖਲੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਖਮੀ ਨਰਾਇਣ, ਲਛਮੀ ਝੱਸੇ ਤਲੀਆ । ਸਾਚਾ ਗੁਰ ਗਹਿਰ ਗੰਭੀਰ। ਸਾਚਾ ਗੁਰ ਆਤਮ ਸੋਹੰ ਦੇਵੇ ਧੀਰ। ਸਾਚਾ ਗੁਰ ਪਰਗਟੇ ਜੋਤ ਵਡ ਪੀਰਨ ਪੀਰ। ਸਾਚਾ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਦੇਵੇ ਧੀਰ। ਸਾਚਾ ਗੁਰ ਧੀਰ ਧਰਾਏ। ਸਾਚਾ ਗੁਰ ਹਉਮੇ ਦੀਰਘ ਰੋਗ ਗਵਾਏ। ਸਾਚਾ ਪ੍ਰਭ ਦਰਸ ਅਮੋਘ ਆਪ ਦਿਸਾਏ। ਚਿੰਤਾ ਸੋਗ ਗੁਰਸਿਖ ਮਿਟਾਏ। ਸਾਚਾ ਜੋਗ ਨਾਮ ਦਵਾਏ। ਆਤਮ ਰਸ ਭੋਗ, ਸੋਹੰ ਸਦ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ। ਗੁਰਸਿਖਾਂ ਪ੍ਰਭ ਦਇਆ ਧਾਰ। ਖਿਚ ਲਿਆਏ ਵਿਚ ਦਰਬਾਰ। ਸਾਧ ਸੰਗਤ ਸਦ ਰੱਖੇ ਬਸੰਤ ਬਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਰਸੇ ਮੇਘ ਫੁਹਾਰ। ਆਤਮ ਹਰਿਆ ਭਰਿਆ ਖੁਲ੍ਹੇ ਕਵਲ ਮਿਟੇ ਅੰਧਿਆਰ। ਗੁਰਮੁਖ ਸਾਚਾ ਗੁਰ ਦਰ ਤਰਨਾ, ਦੇਵੇ ਦਰਸ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਸਮਾਲੇ ਸਾਰ। ਸਾਧ ਸੰਗਤ ਤੇਰੀ ਪੂਰਨ ਆਸਾ। ਪ੍ਰਭ ਪੂਰਨ ਦੇਵੇ ਚਰਨ ਭਰਵਾਸਾ। ਹਿਰਦੇ ਵਸੇ ਪੁਰਖ ਅਬਿਨਾਸ਼ਾ । ਅਗਿਆਨ ਅੰਧੇਰ ਸਰਬ ਵਿਨਾਸਾ। ਗੁਰਮੁਖ ਸਾਚੇ ਜਿਉਂ ਕੰਚਨ ਪਾਸਾ। ਸੋਹੰ ਸ਼ਬਦ ਜਨ ਰਸਨਾ ਗਾਏ, ਰਸਨ ਤਜਾਏ ਮਦਿਰਾ ਮਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਦਾਸਨ ਦਾਸਾ। ਮਦਿਰਾ ਮਾਸ ਜਿਸ ਜਨ ਤਜਾਇਆ। ਪ੍ਰਭ ਸਾਚੇ ਆਪਣੀ ਸਰਨ ਆਪ ਲਗਾਇਆ । ਬੇਮੁਖ ਜੀਵ ਦੁਖ ਡਾਹਢਾ ਭਰਨ, ਅੰਤਕਾਲ ਕਲ ਨੇੜੇ ਆਇਆ। ਮਹਾਰਾਜ ਸ਼ੇਰ ਸਿੰਘ ਤੇਰੀ ਸਾਚੀ ਸਰਨ, ਗੁਰਮੁਖਾਂ ਹੋਏ ਸਹਾਇਆ। ਸਾਚੀ ਸਰਨ ਗੁਰ ਦੀ ਰੱਖ। ਬਾਂਹੋਂ ਪਕੜ ਪ੍ਰਭ ਕੀਨੇ ਵੱਖ। ਪ੍ਰਭ ਕੀ ਮਹਿੰਮਾ ਅਲਖ ਅਲਖ ਅਲਖ। ਸ੍ਰਿਸ਼ਟ ਸਬਾਈ ਹੋਈ ਭੱਖ। ਕਾਇਆ ਅਗਨ ਜਲਾਇਣ ਕੱਖ। ਗੁਰਮੁਖ ਆਤਮ ਮਗਨ ਰਖਾਏ, ਦੇਵੇ ਦਰਸ ਹੋਏ ਪਰਤਖ। ਮਹਾਰਾਜ ਸ਼ੇਰ ਸਿੰਘ ਗੁਰ ਪਰਸਾਦ ਮੁਖ ਸਗਣ ਲਗਾਏ, ਰੱਖੇ ਦੇ ਕਰ ਹੱਥ। ਗੁਰੂ ਨਾਨਕ ਅੰਗਦ ਅੰਗ ਲਗਾਇਆ। ਅੰਤਮ ਜੋਤੀ ਦੀਪ ਜਗਾਇਆ। ਪਿੰਡ ਖਡੂਰ ਜਿਸ ਆਏ ਤਰਾਇਆ। ਹੰਕਾਰੀਆਂ ਗੁਰ ਹੰਕਾਰ ਗਵਾਇਆ। ਗੁਰਮੁਖੀ ਅੱਖਰ ਉਚਾਰ ਗੁਰਬਾਣੀ ਦਾ ਮੁਖ ਰਖਾਇਆ। ਕਲਜੁਗ ਜੀਵਾਂ ਵਿਚ ਸੰਸਾਰ, ਏਕਾ ਓਟ ਪ੍ਰਭ ਧਰਾਇਆ। ਅੰਤਕਾਲ ਕਲ ਪਰਗਟੇ ਨਿਹਕਲੰਕ ਅਵਤਾਰ, ਅੰਤਮ ਖੇਲ ਆਪ ਕਰਾਇਆ। ਆਪ ਵਰਤਾਏ ਸਾਚੀ ਵਰਤਾਰ, ਚਰਨ ਵਿਚ ਖਡੂਰ ਦੇ ਪਾਇਆ। ਖਿਚ ਲਿਆਏ ਜੋਤ ਕਰਤਾਰ, ਅੰਤਮ ਖੇਲ ਆਪ ਮਿਟਾਇਆ। ਗੁਰ ਗੋਬਿੰਦ ਸਚੀ ਸਰਕਾਰ, ਸਾਚਾ ਕਰਮ ਆਪ ਕਰਾਇਆ। ਵਡ ਵਡ ਗੁਰਸਿਖ ਬੇੜਾ ਕਰ ਜਾਏ ਪਾਰ, ਗੁਰ ਸਿੰਘ
ਸੋਹਣ ਤਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਗੁਰਸਿਖ ਸਾਚਾ ਪ੍ਰਭ ਤਾਰਨ ਜਾਈ। ਸਾਧ ਸੰਗਤ ਪ੍ਰਭ ਸੰਗ ਰਲਾਈ। ਆਤਮ ਰੰਗਤ ਨਾਮ ਚੜ੍ਹਾਈ । ਸ੍ਰਿਸ਼ਟ ਸਬਾਈ ਹੋਈ ਮੰਗਤ, ਗੁਰਮੁਖ ਵਿਰਲੇ ਪ੍ਰਭ ਭਿਛਿਆ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਈ । ਮਾਣ ਦਵਾਏ ਜਾਏ ਘਰ। ਦੇਵੇ ਦਰਸ ਅਵਤਾਰ ਨਰ। ਕਰ ਦਰਸ ਕੋਟੀ ਕੋਟ ਜਾਇਣ ਤਰ। ਅੰਮ੍ਰਿਤ ਬਰਸ ਬਣਾਏ ਸਾਚਾ ਸਰ। ਬੀਸਵੀਂ ਸਦੀ ਚਾਰ ਵਰਨ ਚਲ ਆਇਣ ਦਰ। ਛੋਹੇ ਬਿਆਸਾ ਨਦੀ ਨਿਹਕਲੰਕ ਚਰਨ ਜਾਏ ਧਰ। ਸਤਿਜੁਗ ਬਖਸ਼ੇ ਸਾਚੀ ਗੱਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਦੇਵੇ ਵਰ। ਦੇਵੇ ਵਰ ਵਡ ਵਰਿਆਮ। ਅੰਮ੍ਰਿਤ ਪਿਲਾਏ ਸਾਚਾ ਜਾਮ। ਜੋਤ ਪਰਗਟਾਏ ਰਾਮ ਪੁਰ ਰਮਈਆ ਰਾਮ। ਥਾਨ ਸੁਹਾਏ ਘਨਈਆ ਸ਼ਾਮ। ਮਾਣ ਦਵਾਏ ਪੂਰ ਕਰਈਆ ਕਾਮ। ਆਣ ਰਖਾਏ ਸੋਹੰ ਲਗਾਏ ਬਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਦੇਵੇ ਮਾਣ। ਸਤਿਗੁਰ ਸਾਚਾ ਦੇਵੇ ਮਾਣਾ। ਗੁਰਮੁਖ ਹੋਏ ਚਰਨ ਨਿਮਾਣਾ। ਸਤਿ ਕਰ ਮੰਨੇ ਪ੍ਰਭ ਕਾ ਭਾਣਾ। ਵੇਲਾ ਗਿਆ ਹੱਥ ਨਾ ਆਣਾ। ਜੋਤ ਸਰੂਪੀ ਪ੍ਰਭ ਪਹਰਿਆ ਬਾਣਾ। ਖੇਲ ਮਿਟਾਏ ਮੁਕਾਏ ਰਾਜਾ ਰਾਣਾ। ਮਹਾਰਾਜ ਸ਼ੇਰ ਸਿੰਘ ਗੁਰਮੁਖ ਸਾਚੇ ਦਰ ਘਰ ਸੁਹਾਣਾ। ਦਰ ਘਰ ਗੁਰ ਦਰਬਾਰ। ਗੁਰ ਕਾ ਸ਼ਬਦ ਚਲੇ ਅਪਾਰ। ਸਾਚਾ ਪ੍ਰਭ ਸਦ ਸਦ ਬਲਿਹਾਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਰੇ ਜੋਤ ਕਰਤਾਰ। ਸਾਚਾ ਘਰ ਪ੍ਰਭ ਆਪ ਵਸਾਇਆ। ਆਪ ਆਪਣਾ ਡੇਰਾ ਲਾਇਆ। ਜੋਤ ਸਰੂਪੀ ਦੀਪਕ ਜੋਤ ਪ੍ਰਭ ਸਾਚੇ ਆਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਜੋਤ ਸਰੂਪ ਜੋਤ ਆਕਾਰ। ਜੋਤ ਜੋਤ ਪ੍ਰਭ ਜੋਤ ਅਧਾਰ। ਜੋਤ ਜੋਤ ਜੋਤ ਪ੍ਰਭ ਜੋਤ ਸੰਸਾਰ। ਜੋਤ ਜੋਤ ਜੋਤ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਨਿਰਾਧਾਰ। ਜੋਤ ਸਰੂਪੀ ਏਕੋ ਗੁਣ। ਗੁਰਮੁਖ ਸਾਚੇ ਏਕਾ ਧੁਨ। ਪ੍ਰਭ ਅਬਿਨਾਸ਼ੀ ਖੋਲ੍ਹ ਵਖਾਏ ਆਤਮ ਸੁਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਜਾਣੇ ਕਵਣ ਗੁਣ। ਗੁਰਮੁਖ ਸਾਚਾ ਅੰਤਕਾਲ ਕਲ ਚਰਨ ਪਕੜ ਲਿਆਵੇ ਜਨ। ਏਕਾ ਜੋਤ ਜਗਾਏ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਜੀਵ ਨਾ ਜਾਣੇ ਤੇਰੇ ਗੁਣ। ਕਲਜੁਗ ਸਾਚਾ ਪ੍ਰਭ ਸਾਚਾ ਦਰਬਾਰਾ। ਜੋਤ ਸਰੂਪੀ ਕਰੇ ਆਕਾਰਾ। ਪਾਰਬ੍ਰਹਮ ਖੇਲ ਨਿਆਰਾ। ਜੀਵ ਜੰਤ ਨਾ ਪਾਵੇ ਸਾਰਾ। ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਣਵੰਤਾ ਪ੍ਰਭ ਗੁਣ ਵਿਚਾਰੇ। ਜੁਗੋ ਜੁਗ ਲਏ ਅਵਤਾਰੇ। ਭਗਤ ਜਨਾਂ ਪ੍ਰਭ ਪਾਰ ਉਤਾਰੇ। ਬੇਮੁਖਾਂ ਪ੍ਰਭ ਆਣ ਸੰਘਾਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਰਾਇਣ ਨਰ ਅਵਤਾਰੇ। ਮਾਤਲੋਕ ਪ੍ਰਭ ਜਾਮਾ ਧਾਰਿਆ । ਨਿਹਕਲੰਕ ਨਾਉਂ ਰਖਾ ਲਿਆ । ਜੋਤ ਸਰੂਪੀ ਭੇਖ ਵਟਾ ਲਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦਇਆ ਕਮਾ ਲਿਆ। ਸਾਚਾ ਪ੍ਰਭ ਦਇਆ ਕਮਾਏ। ਗੁਰਮੁਖ ਸਾਚੇ ਮੇਲ ਮਿਲਾਏ। ਆਤਮ ਸਾਚੀ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਦੀਨਾਂ ਨਾਥ ਦੀਨ ਦਿਆਲਾ। ਭਗਤ ਵਛਲ ਗੁਰ ਗੋਪਾਲਾ । ਗੁਰਸਿਖਾਂ ਪ੍ਰਭ ਸਦਾ ਰਖਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਆਤਮ ਸਾਚੀ ਮਾਲਾ। ਗੁਰਸਿਖ ਆਏ ਗੁਰ ਦਰ। ਪ੍ਰਭ ਆਤਮ ਦੇਵੇ ਸਾਚਾ ਵਰ। ਚਰਨ ਲਾਗ ਜਾਏ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਦਿਸਾਏ ਸਾਚਾ ਘਰ। ਸਚਾ ਪ੍ਰਭ ਸਚਾ ਘਰਬਾਰਾ।
ਗੁਰਮੁਖ ਸਾਚੇ ਪਾਇਣ ਸਾਰਾ। ਬੇਮੁਖਾਂ ਆਤਮ ਅੰਧ ਅੰਧਿਆਰਾ। ਗੁਰ ਦਰ ਨਾ ਸੂਝੇ ਮੂਰਖ ਮੁਗਧ ਗਵਾਰਾ। ਪਰਗਟ ਹੋਏ ਰਿਖੀ ਕੇਸ਼ ਗਵਰਧਨ ਧਾਰਾ। ਸਰਬ ਕਲਾ ਸਮਰਥ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਕੋਇ ਵਿਰਲਾ ਜਾਣੇ। ਜਿਸ ਚਲਾਏ ਆਪਣੇ ਭਾਣੇ। ਕਲਜੁਗ ਜੀਵ ਭੁੱਲ ਭੁੱਲ ਹੋਏ ਅੰਞਾਣੇ। ਗੁਰਮੁਖ ਸਾਚੇ ਪ੍ਰਭ ਸਾਚੇ ਚਰਨ ਲਗਾਣੇ। ਅੰਤਕਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਭਗਤ ਜਨਾਂ ਪ੍ਰਭ ਲੇਖ ਲਿਖਾਏ। ਲਿਖਿਆ ਲੇਖ ਨਾ ਕੋਇ ਮਿਟਾਏ। ਭੇਖ ਭੇਖ ਪ੍ਰਭ ਜੋਤ ਸਰੂਪੀ ਭੇਖ ਵਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰਿਹਾ ਛੁਪਾਏ। ਸਾਚੇ ਪ੍ਰਭ ਦਰਸ ਦਿਖਾਣਾ। ਅੰਧ ਅਗਿਆਨੀ ਸਰਬ ਮਿਟਾਣਾ। ਆਤਮ ਸਾਚਾ ਦੀਪ ਜਗਾਣਾ। ਸੋਹੰ ਨਾਮ ਪ੍ਰਭ ਰਿਦੇ ਵਸਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਾਰਬ੍ਰਹਮ ਖੇਲ ਰਚਾਣਾ। ਪਾਰਬ੍ਰਹਮ ਖੇਲ ਨਿਆਰਾ। ਮਾਤਲੋਕ ਪ੍ਰਭ ਲਏ ਅਵਤਾਰਾ। ਜੁਗੋ ਜੁਗ ਆਵੇ ਵਾਰੋ ਵਾਰਾ। ਗੁਰਮੁਖ ਸਾਚਾ ਪ੍ਰਭ ਦੇਵੇ ਨਾਮ ਅਧਾਰਾ। ਬੇਮੁਖਾਂ ਪ੍ਰਭ ਕਰੇ ਖ਼ੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਚਰਨ ਪਿਆਰਾ। ਚਰਨ ਪਿਆਰ ਜਨ ਦੀਆ। ਆਪ ਆਪਣੇ ਜੇਹਾ ਕੀਆ। ਪ੍ਰਭ ਸਾਚੇ ਆਤਮ ਜੋਤ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਫਲ ਪੂਰਬ ਜਨਮ ਜੋ ਬੀਆ। ਪੂਰਬ ਜਨਮ ਲੇਖ ਚੁਕਾਏ। ਜਾਮਾ ਧਾਰ ਨਿਹਕਲੰਕ ਆਪਣੀ ਸਰਨ ਲਗਾਏ। ਆਤਮ ਵਜਾਏ ਸੋਹੰ ਸਾਚਾ ਡੰਕ, ਸੁਰਤ ਸ਼ਬਦ ਪ੍ਰਭ ਮੇਲ ਮਿਲਾਏ। ਇਕ ਕਰਾਏ ਰਾਓ ਰੰਕ, ਏਕਾ ਅੰਕ ਦੂਜਾ ਭਉ ਚੁਕਾਏ। ਜੋਤ ਸਰੂਪੀ ਲਾਏ ਤਨਕ, ਗੁਰਮੁਖ ਸਾਚੇ ਪਕੜ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪੂਰਨ ਭਾਗ ਲਿਖਾਏ। ਜੋਤ ਸਰੂਪੀ ਜਾਮਾ ਪਾਇਆ । ਗੁਰ ਗੋਬਿੰਦ ਬਚਨ ਸਤਿ ਵਰਤਾਇਆ। ਅੰਤਮ ਅੰਤ ਜੋ ਬਚਨ ਲਿਖਾਇਆ। ਨਿਹਕਲੰਕ ਪਰਗਟ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਾ ਵੇਖ ਜਗਤ ਭੁਲਾਇਆ। ਜਗਤ ਭੁਲਾਏ ਆਪ ਪ੍ਰਭ, ਆਪਣੀ ਮਾਇਆ ਪਾਏ। ਜਗਤ ਭੁਲਾਇਆ ਆਪ ਪ੍ਰਭ, ਆਪਣਾ ਆਪ ਰਿਹਾ ਛੁਪਾਏ। ਜਗਤ ਭੁਲਾਇਆ ਆਪ ਪ੍ਰਭ, ਬੇਮੁਖਾਂ ਦਿਸ ਨਾ ਆਏ। ਜਗਤ ਭੁਲਾਇਆ ਆਪ ਪ੍ਰਭ, ਮਦਿਰਾ ਮਾਸ ਆਹਾਰ ਕਰਾਏ। ਜਗਤ ਭੁਲਾਇਆ ਆਪ ਪ੍ਰਭ, ਆਤਮ ਅੰਧੇਰ ਰਖਾਏ। ਜਗਤ ਭੁਲਾਇਆ ਆਪ ਪ੍ਰਭ, ਮਾਇਆ ਰੂਪੀ ਪੜਦਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਰਹਾਏ। ਪ੍ਰਭ ਕੀ ਮਾਇਆ ਬੜੀ ਬੇਅੰਤ। ਸਾਰ ਨਾ ਪਾਏ ਕੋਈ ਜੀਵ ਜੰਤ। ਗੁਰਮੁਖ ਵਿਰਲਾ ਜਾਣੇ ਸੰਤ। ਭਗਤ ਜਨਾਂ ਨਾਮ ਦਵਾਏ ਸੋਹੰ ਸਾਚਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਭਗਤ ਜਨਾਂ ਦਾ ਸਾਚਾ ਕੰਤ। ਪ੍ਰਭ ਸਾਚੇ ਕਲ ਜਾਮਾ ਧਾਰਿਆ। ਕਿਰਪਾ ਕਰੀ ਆਪ ਗਿਰਧਾਰਿਆ। ਆਵੇ ਜਾਵੇ ਵਾਰੋ ਵਾਰਿਆ। ਪ੍ਰਭ ਕਰਮ ਨਾ ਕਿਸੇ ਵਿਚਾਰਿਆ। ਊਚੋ ਊਚ ਨੀਚੋ ਨੀਚ ਸਦ ਵਸੇ ਬਾਹਰਿਆ। ਸੂਚੋ ਸੂਚ ਜੋਤ ਸਰੂਪੀ ਪ੍ਰਭ ਕਰੇ ਅਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਨਾ ਪਾਰਾਵਾਰਿਆ। ਪ੍ਰਭ ਕਾ ਅੰਤ ਨਾ ਪਾਰਾਵਾਰ। ਕੋਟਨ ਕੋਟ ਰਹੇ ਝਖ ਮਾਰ। ਦਿਸ ਨਾ ਆਵੇ ਗੁਰ ਦਰਬਾਰ। ਜਿਥੇ ਵਸੇ ਆਪ ਕਰਤਾਰ । ਜੋਤ ਸਰੂਪੀ ਬੈਠ ਕਰੇ ਆਕਾਰ। ਆਪ ਅਡੋਲ ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸਾਚੀ ਜੋਤ ਵਿਚ ਮਾਤ ਪ੍ਰਭ ਧਰ। ਚਾਰ ਵਰਨ ਅੰਤਕਾਲ ਪ੍ਰਭ ਇਕ ਜਾਏ
ਕਰ। ਮਸਤੂਆਣਾ ਸਾਚਾ ਧਾਮ ਸਤਿਜੁਗ ਉਪਜਾਵੇ ਸਾਚਾ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਦਿਸਾਵੇ ਏਕਾ ਦਰ। ਏਕਾ ਦਰ ਏਕਾ ਦਰਬਾਰ। ਸਾਚਾ ਦਿਸੇ ਆਪ ਨਿਰੰਕਾਰ। ਲੱਖ ਚੁਰਾਸੀ ਵਡ ਸਿਕਦਾਰ। ਜੀਵ ਜੰਤ ਪ੍ਰਭ ਪਾਵੇ ਸਾਰ। ਜੀਵ ਜੰਤ ਜੋਤ ਸਰੂਪੀ ਕੀਆ ਪਸਾਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਗੋਤ ਚਲਾਵੇ ਵਿਚ ਸੰਸਾਰ। ਏਕਾ ਏਕ ਪ੍ਰਭ ਆਪ ਉਪਾਏ। ਏਕਾ ਟੇਕ ਨਿਹਕਲੰਕ ਰਖਾਏ। ਕਲਜੁਗ ਝੂਠਾ ਭੇਖ ਮਿਟਾਏ। ਸਤਿਜੁਗ ਸਾਚਾ ਪ੍ਰਭ ਮਾਰਗ ਲਾਏ। ਸੋਹੰ ਸ਼ਬਦ ਪ੍ਰਭ ਦੇਹ ਉਪਜਾਏ। ਸੁੰਨ ਸਮਾਧ ਪ੍ਰਭ ਆਪ ਖੁਲ੍ਹਾਏ। ਜੋਤ ਸਰੂਪੀ ਦੀਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪਣੀ ਕਲ ਵਰਤਾਏ। ਆਪਣੀ ਕਲ ਆਪ ਵਰਤਾਏ। ਰਾਓ ਰੰਕ ਪ੍ਰਭ ਸਰਨ ਲਗਾਏ। ਸੋਹੰ ਸਾਚਾ ਸ਼ਬਦ ਚਾਰ ਕੁੰਟ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚ ਨੀਚ ਦਾ ਭੇਦ ਚੁਕਾਏ। ਊਚ ਨੀਚ ਨੀਚ ਊਚ। ਕਲਜੁਗ ਝੂਠਾ ਖੇਲ ਪ੍ਰਭ ਕਰਾਏ ਕੂਚ। ਸਤਿਜੁਗ ਸਾਚਾ ਸੱਜਣ ਸੁਹੇਲ, ਪ੍ਰਭ ਸਾਚਾ ਸੂਚੋ ਸੂਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਕਰੇ ਊਚ। ਸਾਚਾ ਪ੍ਰਭ ਰਚਨ ਰਚਾਏ। ਗੁਰਮੁਖ ਸਾਚੇ ਸਰਨ ਲਗਾਏ। ਬੇਮੁਖ ਕਾਚੇ ਪ੍ਰਭ ਮਾਇਆ ਅਗਨ ਜਲਾਏ। ਬੇਮੁਖ ਦਰ ਆਏ ਨਾਚੇ, ਪ੍ਰਭ ਸਾਚੇ ਭੇਵ ਨਾ ਪਾਏ। ਗੁਰਮੁਖ ਵਿਰਲਾ ਹਿਰਦੇ ਵਾਚੇ, ਪ੍ਰਭ ਬਜਰ ਕਪਾਟ ਖੁਲ੍ਹਾਏ। ਸਤਿਗੁਰ ਪੂਰਾ ਸਾਚੋ ਸਾਚੇ, ਕਲਜੁਗ ਜੀਵ ਭਰਮ ਭੁਲੇਖੇ ਪਾਏ। ਭਰਮ ਭੁਲੇਖੇ ਪ੍ਰਭ ਭੁਲਾਏ। ਐੜਾ ਅਥਰਬਣ ਵੇਦ ਚਲਾਏ। ਅੰਤਕਾਲ ਕਲ ਪ੍ਰਭ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਭੇਵ ਖੁਲ੍ਹਾਏ। ਜੋਤ ਸਰੂਪੀ ਪ੍ਰਭ ਭੇਖ ਧਾਰੀ। ਸਾਚਾ ਪ੍ਰਭ ਜੋਤ ਅਧਾਰੀ। ਜਾਵੇ ਆਵੇ ਆਵੇ ਜਾਵੇ, ਪ੍ਰਭ ਸਾਚੇ ਦੀ ਸਾਚੀ ਕਾਰੀ। ਗਾਵੇ ਰਾਵੇ ਆਤਮ ਨਹਾਵੇ, ਗੁਰਮੁਖ ਉਤਰੇ ਹਉਮੇ ਬੀਮਾਰੀ। ਸੋਹੰ ਨਾਉਂ ਪ੍ਰਭ ਝੋਲੀ ਪਾਵੇ, ਮਾਨਸ ਜਨਮ ਨਾ ਆਵੇ ਦੂਜੀ ਵਾਰੀ। ਭਗਤ ਭਗਵਾਨ ਪ੍ਰਭ ਮੇਲ ਮਿਲਾਵੇ, ਆਤਮ ਜੋਤ ਕਰੇ ਉਜਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਕਾਰੀ। ਗੁਰਮੁਖਾਂ ਪ੍ਰਭ ਜੋਤ ਜਗਾਏ। ਅੰਮ੍ਰਿਤ ਆਤਮ ਦੇਹ ਝਿਰਾਏ। ਨਿਰਮਲ ਸਾਚਾ ਦੀਪ ਜੋਤ ਸਰੂਪੀ ਵਿਚ ਦੇਹ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਸਮ ਦਵਾਰ ਖੁਲ੍ਹਾਏ। ਅੰਮ੍ਰਿਤ ਝਿਰਨਾ ਪ੍ਰਭ ਆਪ ਝਿਰਾਇਆ। ਨਿਰਮਲ ਬੂੰਦ ਕਵਲ ਮੁਖ ਟਿਕਾਇਆ। ਖੁਲ੍ਹੇ ਕਵਲ ਮਿਟੇ ਅੰਧਿਆਰ, ਜੋਤ ਸਰੂਪੀ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਮਾਇਆ। ਸੰਤ ਜਨ ਦਰ ਮੰਗਲ ਗਾਏ। ਤਨ ਮਨ ਹਰਾ ਕਰਾਏ। ਸੋਹੰ ਸਾਚਾ ਧਨ ਮਾਲ ਪ੍ਰਭ ਝੋਲੀ ਪਾਏ। ਆਤਮ ਸਾਚਾ ਦੀਪ ਬਾਲ, ਅੰਧ ਅਗਿਆਨ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਏ। ਗੁਰਮੁਖ ਸਾਚਾ ਗੁਰ ਪੂਰਾ ਤਾਰੇ। ਦਰ ਘਰ ਆਏ ਕਾਜ ਸਵਾਰੇ। ਨਿਹਕਲੰਕ ਸਤਿਜੁਗ ਸਾਚਾ ਕਰੇ ਵਰਤਾਰੇ। ਚਾਰ ਵਰਨ ਹੋਏ ਪਨਹਾਰੇ। ਧਰੇ ਜੋਤ ਆਪ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਲੇਖ ਲਿਖਾਰੇ। ਸਾਚਾ ਲੇਖ ਪ੍ਰਭ ਆਪ ਲਿਖਾਇਆ। ਕਲਜੁਗ ਜੀਵ ਕੋਈ ਭੇਵ ਨਾ ਪਾਇਆ। ਅਲੱਖ ਅਭੇਵ ਪ੍ਰਭ ਅਭੇਦ ਰਹਾਇਆ। ਸਾਰ ਨਾ ਪਾਇਣ ਚਾਰ ਵੇਦ, ਸਾਚੇ ਪ੍ਰਭ ਆਪਣਾ ਆਪ ਨਾ ਕਿਸੇ ਜਣਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾਇਆ। ਪੁਰਾਨ ਵੇਦ ਨਾ ਜਾਣੇ ਸਾਰ।
ਸਾਚਾ ਪ੍ਰਭ ਵਸੇ ਬਾਹਰ। ਗੁਰ ਗੁਰ ਗੁਰ ਗਾਇਣ ਮੁਨ ਰਿਖ ਸ਼ਾਇਰ। ਜੋਤ ਸਰੂਪੀ ਜੋਤ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੱਠੇ ਪਹਿਰ। ਏਕਾ ਜੋਤ ਇਕ ਵਰਤਾਰਾ। ਇਕ ਵਰਤਾਏ ਵਿਚ ਸੰਸਾਰਾ। ਕਲਜੁਗ ਮਿਟਾਏ ਝੂਠਾ ਪਸਾਰਾ। ਸਤਿਜੁਗ ਉਪਜਾਏ ਸਤਿ ਕਰਤਾਰਾ। ਸੋਹੰ ਦੇਵੇ ਸਾਚਾ ਨਾਮ ਅਧਾਰਾ। ਸਾਂਤਕ ਸਤਿ ਸਤਿ ਸਤਿ ਵਰਤੇ ਵਰਤਾਏ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਰਤੇ ਸਤਿ ਵਰਤਾਰਾ। ਸਤਿਜੁਗ ਪ੍ਰਭ ਸਾਚਾ ਲਾਏ। ਪਹਿਲੀ ਮਾਘ ਲੇਖ ਲਿਖਾਏ। ਕਲਜੁਗ ਝੂਠੀ ਰੇਖ ਮਿਟਾਏ । ਜੋਤ ਸਰੂਪੀ ਨਿਹਕਲੰਕ ਭੇਖ ਵਟਾਏ। ਅੰਤਕਾਲ ਪਰਗਟ ਜੋਤ ਰਾਓ ਰੰਕ ਇਕ ਕਰਾਏ। ਚਾਰ ਵਰਨ ਕਰਾਏ ਏਕਾ ਗੋਤ, ਊਚ ਨੀਚ ਕੋਈ ਰਹਿਣ ਨਾ ਪਾਏ। ਗੁਰਮੁਖਾਂ ਮੈਲ ਪ੍ਰਭ ਜਾਏ ਧੋਤ, ਸੋਹੰ ਸਾਚਾ ਨਾਮ ਜਪਾਏ। ਬੇਮੁਖ ਦਰ ਜਾਇਣ ਰੋਤ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਦਰ ਮੰਗਣ ਕੋਟਨ ਕੋਟ, ਵਿਰਲੇ ਗੁਰਮੁਖ ਪ੍ਰਭ ਭਿਛਿਆ ਪਾਏ। ਸਾਚਾ ਪ੍ਰਭ ਨਾ ਆਵੇ ਤੋਟ, ਭੰਡਾਰ ਨਿਖੁਟ ਨਾ ਜਾਏ। ਗੁਰਮੁਖ ਸਾਚੇ ਪ੍ਰਭ ਆਤਮ ਲਗਾਏ ਸੋਹੰ ਚੋਟ, ਆਪ ਆਪਣੀ ਬੂਝ ਬੁਝਾਏ। ਕਲਜੁਗ ਜੀਵ ਡਿਗੇ ਆਲਣਿਓ ਬੋਟ, ਵੇਲਾ ਗਿਆ ਹੱਥ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਜੋਤ ਸਰੂਪੀ ਪਹਰਿਆ ਜਾਮਾ। ਜੋਤ ਜਗਾਈ ਰਮਈਆ ਰਾਮਾ। ਨਿਹਕਲੰਕ ਕਲ ਆਇਆ ਆਇਆ ਘਨਈਆ ਸ਼ਾਮਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਪੂਰ ਕਰਾਏ ਆਪਣੇ ਕਾਮਾ। ਆਪਣੇ ਕਾਮ ਪ੍ਰਭ ਪੂਰ ਕਰਾਏ। ਗੁਰਮੁਖਾਂ ਪ੍ਰਭ ਜੋਤ ਸਰੂਪੀ ਨੂਰ ਦਵਾਏ। ਬੇਮੁਖਾਂ ਪ੍ਰਭ ਦੂਰੋ ਦੂਰ ਰਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਨ ਸੂਰ ਆਪ ਅਖਵਾਏ। ਵਡ ਸੂਰ ਬਲੀ ਬਲਵਾਨਾ। ਜਾਮਾ ਧਾਰੇ ਕ੍ਰਿਸ਼ਨਾ ਕਾਹਨਾ। ਦੁਸ਼ਟ ਸੰਘਾਰੇ ਜਿਉਂ ਰਾਵਣ ਰਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਆਪਣੇ ਕਾਮਾ। ਕਰੇ ਕਰਾਏ ਆਪ ਪ੍ਰਭ, ਕੋਈ ਭੇਵ ਨਾ ਜਾਣੇ। ਕਰੇ ਕਰਾਏ ਆਪ ਪ੍ਰਭ, ਆਪਣਾ ਭੇਵ ਪ੍ਰਭ ਆਪ ਖੁਲ੍ਹਾਣੇ। ਕਰੇ ਕਰਾਏ ਆਪ ਪ੍ਰਭ, ਗੁਰਮੁਖਾਂ ਆਤਮ ਜੋਤ ਜਗਾਏ ਮਹਾਨੇ। ਕਰੇ ਕਰਾਏ ਆਪ ਪ੍ਰਭ, ਤਖਤੋਂ ਲਾਹੇ ਰਾਜੇ ਰਾਣੇ। ਕਰੇ ਕਰਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਕਰੇ ਕਰਾਏ ਆਪ ਪ੍ਰਭ, ਕਲਜੁਗ ਅੰਤਮ ਕਰੇ ਖ਼ੁਆਰਾ। ਕਰੇ ਕਰਾਏ ਆਪ ਪ੍ਰਭ, ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰਾ। ਕਰੇ ਕਰਾਏ ਆਪ ਪ੍ਰਭ, ਅਗਨ ਜੋਤ ਲਾਏ ਵਿਚ ਸੰਸਾਰਾ। ਕਰੇ ਕਰਾਏ ਆਪ ਪ੍ਰਭ, ਕਲਜੁਗ ਜੀਵ ਕਰੇ ਖ਼ੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਨਿਹਕਲੰਕ ਨਰਾਇਣ ਨਰ ਅਵਤਾਰਾ। ਕਰੇ ਕਰਾਏ ਆਪ ਪ੍ਰਭ, ਆਪਣੀ ਬਣਤ ਬਣਾਏ। ਕਰੇ ਕਰਾਏ ਆਪ ਪ੍ਰਭ, ਬੈਠ ਅਡੋਲ ਜਗਤ ਡੁਲਾਏ। ਕਰੇ ਕਰਾਏ ਆਪ ਪ੍ਰਭ, ਆਪ ਅਤੁਲ ਜਗਤ ਤੁਲਾਏ। ਕਰੇ ਕਰਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਏ। ਕਰੇ ਕਰਾਏ ਆਪ ਪ੍ਰਭ, ਕੋਇ ਨਾ ਜਾਣੇ ਸਾਰ। ਕਰੇ ਕਰਾਏ ਆਪ ਪ੍ਰਭ, ਬੇਮੁਖਾਂ ਪ੍ਰਭ ਕਰੇ ਖ਼ੁਆਰ। ਕਰੇ ਕਰਾਏ ਆਪ ਪ੍ਰਭ, ਆਪਣੇ ਰੰਗ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰੇ ਵਰਤਾਰ। ਕਰੇ ਕਰਾਏ ਆਪ ਪ੍ਰਭ, ਸਰਬ ਕਲਾ ਸਮਰਥ। ਕਰੇ ਕਰਾਏ ਆਪ ਪ੍ਰਭ, ਗੁਰਮੁਖਾਂ ਰੱਖੇ ਦੇ ਕਰ ਹੱਥ। ਕਰੇ ਕਰਾਏ ਆਪ ਪ੍ਰਭ, ਬੇਮੁਖਾਂ ਪਾਏ ਨੱਥ। ਕਰੇ ਕਰਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਜਾਏ ਮਥ। ਸਾਚਾ ਪ੍ਰਭ ਕਰਾਵਣ ਜੋਗ। ਸ੍ਰਿਸ਼ਟ ਸਬਾਈ ਹੋਏ ਸੋਗ। ਗੁਰਮੁਖਾਂ ਆਤਮ ਤੀਰਥ ਦੇਵੇ
ਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਦਰਸ ਅਮੋਘ। ਜੋਤ ਸਰੂਪੀ ਪਰਗਟ ਜੋਤ ਦਰਸ ਦਿਖਾਵਣਾ। ਰਾਜਾ ਰਾਣਾ ਬਾਂਹੋਂ ਪਕੜ ਪ੍ਰਭ ਆਪਣੀ ਸਰਨ ਲਗਾਵਣਾ। ਸੋਹੰ ਸਾਚਾ ਬਾਣ, ਪ੍ਰਭ ਚਾਰ ਕੁੰਟ ਲਗਾਵਣਾ। ਜੀਵ ਜੰਤਾਂ ਏਕਾ ਮਾਣ, ਨਿਹਕਲੰਕ ਚਰਨ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਧਾਮ ਸੁਹਾਵਣਾ। ਪਰਗਟੇ ਜੋਤ ਪ੍ਰਭ ਭਗਵਾਨਾ । ਸਰਨੀ ਆਏ ਰਾਜਾ ਰਾਣਾ। ਜੋਤ ਸਰੂਪੀ ਪ੍ਰਭ ਦਰਸ ਦਿਖਾਣਾ। ਭਗਤ ਉਧਾਰ ਜਗਤ ਪਿਤ ਅਖਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਰਤੇ ਭਾਣਾ। ਰਾਜਾ ਰਾਣਾ ਸਰਨ ਲਗਾਏ। ਸਤਿਗੁਰ ਮਨੀ ਸਿੰਘ ਮਾਣ ਦਵਾਏ। ਬੀਸ ਇਕੀਸ ਇਕੀਸ ਬੀਸ ਪ੍ਰਭ ਭੇਵ ਚੁਕਾਏ। ਸਿਧ ਮਾਰਗ ਪ੍ਰਭ ਚਲਾਏ। ਦਿਵਸ ਚਾਲੀ ਪ੍ਰਭ ਜੋਤ ਪਰਗਟਾਏ। ਬੈਠੇ ਅਡੋਲ ਸਿੰਘਆਸਣ ਡੇਰਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਲੇਖ ਲਿਖਾਏ। ਸਾਚੇ ਪ੍ਰਭ ਲੇਖ ਲਿਖਾਉਣਾ। ਚਾਰ ਜੁਗ ਦਾ ਭੇਵ ਖੁਲ੍ਹਾਉਣਾ। ਦਿਵਸ ਚਾਲੀ ਵਿਚ ਸਿੱਖ ਸਮਾਉਣਾ। ਦਿਵਸ ਰੈਣ ਰੈਣ ਦਿਵਸ ਸਚ ਸ਼ਬਦ ਗੁਰਸਿਖ ਕੰਨ ਸੁਣਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਸਰਬ ਮਾਣ ਗਵਾਉਣਾ। ਸਾਚਾ ਪ੍ਰਭ ਮਾਣ ਗਵਾਏ। ਕਲਜੁਗ ਆਣ ਸਰਬ ਚੁਕਾਏ। ਸੋਹੰ ਬਾਣ ਸ਼ਬਦ ਚਲਾਏ। ਪੂਰਨ ਕਾਮ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਹੋਏ ਸਹਾਏ । ਸਾਚਾ ਖੇਲ ਕਰੇ ਕਰਤਾਰਾ। ਪਰਗਟੇ ਜੋਤ ਨਿਹਕਲੰਕ ਅਵਤਾਰਾ। ਪਾਰਬ੍ਰਹਮ ਅਚਰਜ ਖੇਲ ਜੋਤ ਸਰੂਪੀ ਜਗਤ ਵਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਅਗੰਮ ਅਪਾਰਾ। ਸਾਚਾ ਪ੍ਰਭ ਜੋਤ ਪਰਗਟਾਏ। ਚਾਰ ਵਰਨ ਪ੍ਰਭ ਚੋਟ ਲਗਾਏ। ਬੇਮੁਖਾਂ ਪ੍ਰਭ ਖੋਟ ਕਢਾਏ। ਸੋਹੰ ਜੋਗ ਵਿਚ ਕੋਟ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਮ ਉਪਾਏ। ਮਸਤੂਆਣਾ ਧਾਮ ਉਪਾ ਕੇ। ਸਤਿਜੁਗ ਸਾਚਾ ਸਰ ਬਣਾ ਕੇ। ਚਾਰ ਵਰਨ ਇਕ ਦਰ ਖੁਲ੍ਹਾ ਕੇ। ਰਾਓ ਰੰਕ ਪ੍ਰਭ ਇਕ ਕਰਾ ਕੇ। ਬੈਠੇ ਅਟੰਕ ਜੋਤ ਸਰੂਪੀ ਜੋਤ ਜਗਾ ਕੇ। ਦੇਵੇ ਦਰਸ ਰਾਣਾ ਸੰਗਰੂਰ ਚਰਨੀ ਲੱਗੇ ਆ ਕੇ। ਆਤਮ ਤੁੱਟੇ ਸਰਬ ਗ਼ਰੂਰ, ਆਪਣੀ ਭੁੱਲ ਜਾਏ ਬਖ਼ਸ਼ਾ ਕੇ। ਆਤਮ ਤਪੇ ਤਨ ਤੰਦੂਰ, ਕਰ ਦਰਸ ਜਾਏ ਸ਼ਾਂਤ ਕਰਾ ਕੇ। ਜੋਤ ਸਰੂਪੀ ਉਪਜੇ ਨੂਰ, ਪ੍ਰਭ ਸਰਨੀ ਡਿਗੇ ਆ ਕੇ। ਨਿਹਕਲੰਕ ਸਰਬ ਕਲਾ ਭਰਪੂਰ, ਸਿਰ ਰੱਖੇ ਹੱਥ ਟਿਕਾ ਕੇ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਜੋਤ ਸਰੂਪੀ ਦਰਸ ਦਿਖਾ ਕੇ। ਜੋਤ ਸਰੂਪੀ ਪ੍ਰਭ ਦਰਸ ਦਿਖਾਉਣਾ। ਰਾਣਾ ਸੰਗਰੂਰ ਪ੍ਰਭ ਸਰਨ ਲਗਾਉਣਾ। ਮਾਤਲੋਕ ਪ੍ਰਭ ਸਾਚੇ ਮਾਣ ਦਵਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਜਪਾਉਣਾ। ਆਪ ਆਪਣਾ ਨਾਮ ਜਪਾ ਕੇ। ਸੋਹੰ ਸਾਚਾ ਰਿਦੇ ਵਸਾ ਕੇ। ਪਵਣ ਸਰੂਪੀ ਵਿਚ ਸਵਾਸ ਸਮਾ ਕੇ। ਓਅੰਕਾਰ ਸੋਹੰ ਸਾਚਾ ਜਾਪ ਜਪਾ ਕੇ। ਝੂਠੀ ਮਾਇਆ ਪ੍ਰਭ ਤਨੋਂ ਜਾਏ ਜਲਾ ਕੇ। ਹੋਏ ਸੀਤਲ ਕਾਇਆ, ਨਿਹਕਲੰਕ ਦਰ ਦਰਸ਼ਨ ਪਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਦੇਵੇ ਵਰ ਆਪਣੀ ਦਇਆ ਕਮਾ ਕੇ। ਦੇਵੇ ਵਰ ਆਪ ਵਰਤਾਰ। ਗੁਰਮੁਖਾਂ ਪ੍ਰਭ ਭਰੇ ਭੰਡਾਰ। ਨਿਖੁਟ ਨਾ ਜਾਏ ਨਾ ਆਏ ਹਾਰ। ਪ੍ਰਭ ਅਬਿਨਾਸ਼ੀ ਵਡ ਵਡ ਵਡ ਘਰਬਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਨਾਮ ਅਧਾਰ। ਸਾਚਾ ਦੇਵੇ ਸ਼ਬਦ ਗਿਆਨਾ। ਏਕਾ ਬਖ਼ਸ਼ੇ ਚਰਨ ਧਿਆਨਾ। ਚਰਨ ਧੂੜ ਗੁਰਮੁਖ ਸਾਚਾ ਕਰੇ ਇਸ਼ਨਾਨਾ । ਆਤਮ ਤੀਰਥ ਇਸ਼ਨਾਨ ਕਰੇ ਪ੍ਰਭ
ਚੜ੍ਹਾਏ ਰੰਗ ਮਹਾਨਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰੇ ਆਪ ਭਗਵਾਨਾ । ਸਾਜਣ ਆਏ ਗੁਰ ਦਰਬਾਰੇ। ਕਾਜਨ ਕਾਜ ਪ੍ਰਭ ਕਾਜ ਸਵਾਰੇ। ਸਾਜਨ ਸਾਜ ਪ੍ਰਭ ਪਾਵੇ ਸਾਰੇ। ਵਡ ਰਾਜਨ ਰਾਜ ਆਪ ਨਿਰੰਕਾਰੇ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਰੇ ਖੇਲ ਅਪਾਰੇ। ਵਡ ਜੋਧਾ ਵਡ ਸੂਰਬੀਰ। ਸੋਹੰ ਸ਼ਬਦ ਚਲਾਏ ਤੀਰ। ਜੋਤ ਖਿਚਾਵੇ ਪ੍ਰਭ ਤਟ ਤੀਰਥ ਨੀਰ। ਮਾਣ ਗਵਾਏ ਪ੍ਰਭ ਪੈਗ਼ੰਬਰ ਪੀਰ ਫ਼ਕੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਚਲਾਵੇ ਸਾਚਾ ਤੀਰ। ਸਾਚਾ ਪ੍ਰਭ ਵਡ ਵਡ ਗਿਆਤਾ। ਸਾਚਾ ਪ੍ਰਭ ਅੰਤਕਾਲ ਕਲ ਸਭ ਖਿਚਾਵੇ ਆਪ ਕਰਾਮਾਤਾ। ਏਕ ਓਟ ਧਰਾਏ ਨਿਹਕਲੰਕ ਚਰਨੀ ਨਾਤਾ। ਮਾਤਲੋਕ ਪ੍ਰਭ ਜੋਤ ਪਰਗਟਾਏ, ਸ੍ਰਿਸ਼ਟ ਸਬਾਈ ਬਣੇ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬਿਧਨਾ ਬਿਧ ਆਪ ਬਿਧਾਤਾ। ਸਾਚਾ ਪ੍ਰਭ ਬਿਧ ਬਣਾਏ। ਆਪਣੇ ਕਾਰਜ ਸਿਧ ਕਰਾਏ। ਗੁਰਮੁਖ ਘਰ ਨਵ ਨਿਧ ਉਪਜਾਏ। ਰਿਧ ਸਿਧ ਪ੍ਰਭ ਵਸ ਕਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਅੰਤ ਕਰਨ ਦੀ ਬਿਧ ਬਣਾਏ। ਅੰਤਮ ਕਲ ਪ੍ਰਭ ਆਪ ਕਰਾਵਣਾ। ਸ੍ਰਿਸ਼ਟ ਸਬਾਈ ਦੋ ਧੜ ਕਰਾਵਣਾ । ਜੋਤ ਸਰੂਪੀ ਪ੍ਰਭ ਅਗਨ ਜੋਤ ਲਗਾਵਣਾ। ਵਡ ਵਡ ਜੋਧਾ ਪ੍ਰਭ ਸਾਚੇ ਪਕੜ ਉਠਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਅੰਤਮ ਅੰਤ ਕਰਾਵਣਾ। ਸੂਰਬੀਰ ਪ੍ਰਭ ਦੇਵੇ ਮਾਣਾ। ਪਕੜ ਬਿਠਾਏ ਵਿਚ ਬਬਾਣਾ। ਅਗਨ ਮੇਘ ਵਿਚ ਸ੍ਰਿਸ਼ਟ ਬਰਸਾਣਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਤਕਾਲ ਕਲਜੁਗ ਨਸ਼ਟ ਕਰਾਣਾ। ਕਲਜੁਗ ਜੀਵ ਦੁਸ਼ਟ ਦੁਰਾਚਾਰੀ। ਮਦਿਰਾ ਮਾਸ ਰਸਨ ਆਹਾਰੀ। ਹਉਮੇ ਲੱਗੀ ਤਨ ਬੀਮਾਰੀ। ਆਤਮ ਹੋਈ ਜੀਵ ਹੰਕਾਰੀ। ਸਾਚਾ ਪ੍ਰਭ ਕਰੇ ਖ਼ੁਆਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਦਿ ਅੰਤ ਦੁਸ਼ਟਾਂ ਸਦਾ ਸੰਘਾਰੀ। ਦੁਸ਼ਟ ਦੁਰਾਚਾਰ ਪ੍ਰਭ ਆਪ ਸੰਘਾਰੇ। ਸੋਹੰ ਮਾਰੇ ਖੰਡਾ ਦੋ ਧਾਰੇ। ਅੰਤਕਾਲ ਵਿਚ ਨਰਕ ਨਿਵਾਰੇ। ਕੋਈ ਨਾ ਪਾਵੇ ਬੇਮੁਖਾਂ ਸਾਰੇ। ਨਿਹਕਲੰਕ ਨਰਾਇਣ ਨਰ ਕਲਜੁਗ ਜੀਵ ਗਏ ਵਿਸਾਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟੇ ਜੋਤ ਆਪ ਨਿਰੰਕਾਰੇ। ਹੋਏ ਕਲ ਅੰਤ ਅਖ਼ੀਰ। ਕੋਈ ਨਾ ਬੰਨ੍ਹਾਵੇ ਇਸ ਦੀ ਧੀਰ। ਚਾਰ ਕੁੰਟ ਪੈ ਜਾਏ ਵਹੀਰ। ਬਾਲਕ ਤਰਸਣ ਮਾਤਾ ਸੀਰ। ਭੈਣਾਂ ਲੱਭਣ ਵੀਰ । ਹੋਏ ਨਾ ਕੋਇ ਸਹਾਈ ਔਲੀਆ ਪੈਗ਼ੰਬਰ ਪੀਰ। ਬੇਮੁਖ ਕਲਜੁਗ ਜੀਵਾਂ ਕੋਇ ਨਾ ਦੇਵੇ ਧੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਚਲਾਵੇ ਤੀਰ । ਸਾਚੇ ਪ੍ਰਭ ਸਚ ਤੀਰ ਚਲਾਇਆ। ਚਾਰ ਕੁੰਟ ਵਹੀਰ ਕਰਾਇਆ। ਜੀਵਾਂ ਜੰਤਾਂ ਨੀਰ ਹੱਥ ਨਾ ਆਇਆ। ਸਾਧਾਂ ਸੰਤਾਂ ਪ੍ਰਭ ਗਲੇ ਲਗਾਇਆ । ਆਪ ਬਣਾਏ ਸਾਚੀ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਦਰਸ ਦਿਖਾਇਆ। ਗੁਰਸਿਖਾਂ ਪ੍ਰਭ ਸਰਨ ਲਗਾਏ। ਵੇਲੇ ਅੰਤ ਹੋਏ ਸਹਾਏ। ਸਾਧ ਸੰਗਤ ਸਿਰ ਹੱਥ ਟਿਕਾਏ। ਆਦਿ ਅੰਤ ਪ੍ਰਭ ਪੈਜ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਗਾਧ ਬੋਧ ਬੋਧ ਅਗਾਧ ਸ਼ਬਦ ਲਿਖਾਏ। ਸ਼ਬਦ ਲਿਖਾਏ ਜਗਤ ਲੇਖ । ਜੀਵ ਨਾ ਜਾਣੇ ਪ੍ਰਭ ਕਾ ਭੇਖ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਧਾਰਿਆ ਭੇਖ । ਸ੍ਰਿਸ਼ਟ ਸਬਾਈ ਹੋਈ ਦੋ ਫਾੜੇ। ਆਪ ਚਬਾਏ ਆਪਣੀ ਦਾੜ੍ਹੇ। ਕਲਜੁਗ ਜੀਆਂ ਅੰਤ ਭਾਗ ਹੋਏ ਮਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਅਗਨ ਵਿਚ ਸਾੜੇ। ਅਗਨ ਜੋਤ ਪ੍ਰਭ ਆਪ ਲਗਾਏ। ਨਾ ਕੋਈ ਮੇਟੇ ਮੇਟ ਮਿਟਾਏ। ਗੁਰਮੁਖ ਸਾਚੇ ਪ੍ਰਭ
ਰੰਗ ਰੰਗੀਲੇ ਪ੍ਰਭ ਸਾਚੇ ਰੰਗ ਰੰਗਾਏ। ਪ੍ਰਭ ਸਾਚੇ ਦੇ ਸਾਚੇ ਬੇਟੇ, ਭਗਤ ਜਨਾਂ ਪ੍ਰਭ ਆਪ ਬਣਾਏ। ਆਪ ਆਪਣੇ ਪਾਏ ਪੇਟੇ, ਪਿਤ ਮਾਤ ਆਪ ਹੋ ਜਾਏ। ਬੇਮੁਖ ਕਲਜੁਗ ਜੀਵ ਵਿਚ ਮਾਇਆ ਅਗਨ ਲਪੇਟੇ, ਨਾ ਕੋਈ ਅੰਤ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪਣੀ ਆਪ ਵਰਤਾਏ। ਕਲਜੁਗ ਤੇਰਾ ਤੁੱਟਾ ਮਾਣ। ਪਰਗਟੇ ਜੋਤ ਨਿਹਕਲੰਕ ਬਲੀ ਬਲਵਾਨ। ਕੋਈ ਨਾ ਦੀਸੇ ਰਾਜ ਰਜਾਨ। ਰਾਓ ਰੰਕ ਇਕ ਸਮਾਨ। ਸਾਚਾ ਪ੍ਰਭ ਸਾਚਾ ਦੇਵੇ ਸ਼ਬਦ ਗਿਆਨ। ਸੋਹੰ ਸ਼ਬਦ ਜਨ ਰਸਨਾ ਸੇਵੇ, ਦੇਵੇ ਦਰਸ ਗੁਣ ਗੁਣੀ ਨਿਧਾਨ। ਪ੍ਰਭ ਸਾਚੇ ਦਰ ਸਾਚੇ ਮੇਵੇ, ਗੁਰਮੁਖ ਵਿਰਲੇ ਅੰਮ੍ਰਿਤ ਫਲ ਖਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਦੇਵੇ ਦਾਨੀ ਦਾਨ। ਦਾਨੀ ਦਾਨ ਆਪ ਵਡ ਦਾਨਾ। ਸਾਚਾ ਪ੍ਰਭ ਵਡ ਭਰੇ ਖ਼ਜ਼ਾਨਾ। ਗੁਰਮੁਖ ਸਾਚੇ ਪ੍ਰਭ ਦਰ ਸਾਚੇ ਦੇਵੇ ਮਾਣਾ। ਅਨਹਦ ਸਾਚੀ ਧੁਨ ਪ੍ਰਭ ਸਾਚਾ ਸਦਾ ਉਪਜਾਣਾ। ਕੋਈ ਵਿਰਲਾ ਪਾਵੇ ਰਿਖ ਮੁਨ, ਰਾਖੇ ਪ੍ਰਭ ਚਰਨ ਧਿਆਨਾ। ਖੋਲ੍ਹ ਵਖਾਵੇ ਪ੍ਰਭ ਆਤਮ ਸੁੰਨ, ਆਤਮ ਉਪਜੇ ਬ੍ਰਹਮ ਗਿਆਨਾ । ਦਿਵਸ ਰੈਣ ਰੈਣ ਦਿਵਸ ਰਹੇ ਰੁਣ ਝੁਣ, ਸਾਚਾ ਸ਼ਬਦ ਪ੍ਰਭ ਆਪ ਸੁਣਾਣਾ। ਕੌਣ ਜਾਣੇ ਨਿਹਕਲੰਕ ਤੇਰੇ ਗੁਣ, ਜੋਤ ਸਰੂਪੀ ਪਹਿਰਿਆ ਬਾਣਾ। ਜੋਤ ਸਰੂਪੀ ਬਾਣਾ ਧਾਰ। ਕਲਜੁਗ ਮੇਟੇ ਅੰਧ ਅੰਧਿਆਰ। ਸਤਿਜੁਗ ਵਰਤਾਰੇ ਸਤਿ ਕਰਤਾਰ। ਜੋਤ ਪਰਗਟਾਵੇ ਵਿਚ ਸੰਸਾਰ । ਨਾਉਂ ਧਰਾਏ ਨਿਹਕਲੰਕ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭਗਤ ਵਛਲ ਆਪ ਗਿਰਧਾਰ। ਸਾਚਾ ਪ੍ਰਭ ਜੋਤ ਜਗਈਆ । ਸਤਿਜੁਗ ਸਾਚਾ ਮਾਰਗ ਲਈਆ। ਰਾਓ ਰੰਕ ਇਕ ਕਰਈਆ। ਊਚ ਨੀਚ ਪ੍ਰਭ ਮੇਟ ਮਿਟਈਆ । ਸੋਹੰ ਸਾਚਾ ਨਾਮ ਦਵਈਆ। ਚਾਰ ਵਰਨ ਕਰਾਏ ਏਕਾ ਭੈਣਾਂ ਭਈਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਚਲਾਏ ਸਾਚੀ ਨਈਆ। ਸਾਚੀ ਨਈਆ ਜਗਤ ਚਲਾਏ। ਗੁਰਮੁਖ ਵਿਰਲੇ ਆਪ ਚੜ੍ਹਾਏ। ਮਦਿਰਾ ਮਾਸੀ ਸ਼ੌਹ ਦਰਿਆ ਰੁੜ੍ਹਾਏ। ਹਰਿਜਨ ਜਨ ਹਰਿ ਜਨ ਭਗਤ ਨਾਮ ਉਦਾਸੀ, ਪ੍ਰਭ ਆਪਣੀ ਜੋਤ ਮਿਲਾਏ। ਵੇਲੇ ਅੰਤ ਕਰੇ ਬੰਦ ਖ਼ਲਾਸੀ, ਦਰਗਾਹ ਸਾਚੀ ਮਾਣ ਦਵਾਏ। ਆਵੇ ਨਾ ਜਾਵੇ ਸਦ ਅਬਿਨਾਸ਼ੀ, ਗੁਰਮੁਖ ਗੁਰਸਿਖ ਹਰਿਸੰਤ ਸਾਚੇ ਸਚ ਧਾਮ ਬਹਾਏ। ਸਰਬ ਘਟਾ ਘਟ ਰਿਹਾ ਵਾਸੀ, ਮਹਾਰਾਜ ਸ਼ੇਰ ਸਿੰਘ ਭਗਤ ਜਨਾਂ ਦੀ ਪੈਜ ਰਖਾਏ। ਸਾਚਾ ਪ੍ਰਭ ਪੈਜ ਰਖਾਏ। ਦਰ ਘਰ ਸਾਚੇ ਗੁਰਸਿਖ ਟਿਕਾਏ। ਵਰ ਘਰ ਪ੍ਰਭ ਆਪ ਬਣਾਏ। ਅਵਤਾਰ ਨਰ ਸਚ ਕੰਤ ਕਹਾਏ। ਸਰਨ ਪੜ ਸੰਤ ਤਰ ਜਾਏ। ਮਹਾਰਾਜ ਸ਼ੇਰ ਸਿੰਘ ਬੈਕੁੰਠ ਨਿਵਾਸੀ, ਵਿਚ ਬੈਕੁੰਠ ਨਿਵਾਸ ਰਖਾਏ। ਬੈਕੁੰਠ ਧਾਮ ਧਾਮ ਨਿਆਰਾ। ਪਾਰਬ੍ਰਹਮ ਖੇਲ ਅਪਾਰਾ । ਜਗੇ ਜੋਤ ਅਗੰਮ ਅਪਾਰਾ। ਆਦਿ ਅੰਤ ਅੰਤ ਆਦਿ ਏਕਾ ਰਹੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ ਜੋਤ ਚਮਤਕਾਰਾ। ਦਰ ਕਰ ਬੇਨੰਤੀ ਜਨ। ਜਗਤ ਜੰਜਾਲ ਜਲਾਏ ਤਨ। ਦਿਵਸ ਰੈਣ ਸ਼ਾਂਤ ਹੋਏ ਮਨ। ਪ੍ਰਭ ਅਬਿਨਾਸ਼ੀ ਬੇੜਾ ਜਾਏ ਬੰਨ੍ਹ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦੇਵੇ ਨਾਮ ਧਨ। ਸੰਸਾ ਰੋਗ ਪ੍ਰਭ ਗਵਾਏ। ਕਰ ਦਰਸ ਆਤਮ ਤ੍ਰਿਪਤਾਏ। ਰੱਖੇ ਲਾਜ ਬੇਮੁਖ ਹੋਏ ਨਾ ਜੀਵ ਉਠ ਜਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਉਲਟੀ ਲੱਠ ਫਿਰ ਆਪ ਗਿੜਾਏ। ਭੁੱਲੇ ਜੀਵ ਹੋਏ ਅੰਞਾਣਾ। ਸਾਚਾ ਪ੍ਰਭ ਆਤਮ ਭੁਲਾਣਾ। ਆਤਮ ਰਖਾਵੇ ਝੂਠਾ ਮਾਣਾ। ਉਧਰੇ ਜਨ ਜੋ ਹੋਏ ਨਿਮਾਣਾ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ ਵਿਸ਼ਨੂੰ ਭਗਵਾਨਾ। ਸ਼ਬਦ ਸ਼ਬਦ ਜਨ ਭੁਲਾਏ। ਆਪ ਆਪਣਾ ਕੀਆ ਕਲ ਪਾਏ। ਮਦਿਰਾ ਮਾਸ ਮੁਖ ਚੋਗ
ਰਖਾਏ । ਚਿੰਤਾ ਰੋਗ ਵਿਚ ਦੇਹ ਵਧਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣੀ ਦੇ ਸਜ਼ਾਏ। ਸਾਚਾ ਬਚਨ ਸਤਿ ਕਰ ਪਾਲੇ। ਚਰਨ ਪ੍ਰੀਤੀ ਨਿਭੇ ਨਾਲੇ। ਸਾਚੀ ਨੀਤੀ ਹੋਇਣ ਸਾਸ ਸੁਖਾਲੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣਾ ਬਿਰਦ ਆਪ ਹੀ ਪਾਲੇ। ਆਪ ਲਿਖਾਵੇ ਆਪ ਭੁਲਾਵੇ। ਝੂਠੇ ਬੰਨ੍ਹੇ ਕਲ ਜੀਵ ਦਾਅਵੇ। ਵਰਤੇ ਸੋ ਜੋ ਪ੍ਰਭ ਭਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣੀ ਕਲ ਵਰਤਾਵੇ। ਸਤਿਗੁਰ ਸਾਚਾ ਸ਼ਬਦ ਕਰਾਏ ਸਤਿ। ਸਤਿ ਪੁਰਖ ਬਚਨ ਸਤਿ ਮੰਨਿਆ। ਝੂਠਾ ਜਗਤ ਜੰਜਾਲ ਪ੍ਰਭ ਸਾਚੇ ਭੰਨਿਆ। ਕਦੇ ਨਾ ਹੋਏ ਆਤਮ ਕੰਗਾਲ, ਪ੍ਰਭ ਧੀਰਨ ਧੀਰ ਬੰਨ੍ਹਿਆ। ਸਾਚਾ ਦੇਵੇ ਧਨ ਮਾਲ, ਨਾ ਲਾਗੇ ਕਦੇ ਸੰਨ੍ਹਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਬਚਨ ਜਿਸ ਸਤਿ ਕਰ ਮੰਨਿਆ। ਸਾਚਾ ਬਚਨ ਆਪ ਲਿਖਾਵੇ। ਭਰਮ ਭੁਲੇਖੇ ਆਪ ਭੁਲਾਵੇ। ਡੁਲ ਡੁਲ ਜੀਵ ਆਤਮ ਡੁਲਾਵੇ। ਰੁਲ ਰੁਲ ਆਪਣਾ ਆਪ ਗਵਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਅੰਤ ਸਜ਼ਾਏ। ਸਾਚਾ ਹੁਕਮ ਸਚ ਫ਼ਰਮਾਇਆ। ਪ੍ਰਭ ਅਬਿਨਾਸ਼ੀ ਕਰਮ ਕਮਾਇਆ । ਭੁੱਲੇ ਭੁਲਾਏ ਸੋ ਜਨ, ਜਿਸ ਪ੍ਰਭ ਨਾ ਰਸਨਾ ਗਾਇਆ। ਅਗਨ ਲਗਾਏ ਜੋਤ ਤਨ, ਦਿਵਸ ਰੈਣ ਚੈਨ ਨਾ ਪਾਇਆ। ਬੇਮੁਖਾਂ ਲਾਏ ਪ੍ਰਭ ਸਾਚਾ ਡੰਨ, ਆਪ ਆਪਣਾ ਨਾਮ ਭੁਲਾਇਆ । ਭਾਣਾ ਜਾਣੇ ਸਤਿ ਕਰ ਮੰਨ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਭਾਣਾ ਮੰਨੇ ਗੁਰਮੁਖ ਗੁਰਸਿਖ। ਆਤਮ ਮਿਟਾਵੇ ਪ੍ਰਭ ਸਾਚਾ ਤ੍ਰਿਖ। ਮੰਗੀ ਦਾਤ ਪ੍ਰਭ ਸਾਚਾ ਪਾਵੇ ਭਿੱਖ। ਜੋਤ ਸਰੂਪੀ ਜੋਤ ਪ੍ਰਭ ਜਾਏ ਲੇਖ ਲਿਖ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਕ ਸਰਬ ਭਵਿਖ । ਭਵਿਖਤ ਵਾਕ ਪ੍ਰਭ ਲਿਖਾਇਆ । ਸਾਚਾ ਕਰਮ ਆਪ ਕਮਾਇਆ । ਸਾਚਾ ਧਰਮ ਗੁਰਸਿਖ ਦਿਸਾਇਆ। ਸਾਚਾ ਜਨਮ ਵਿਚ ਮਾਤ ਦਵਾਇਆ। ਆਤਮ ਭਰਮ ਪ੍ਰਭ ਸਰਬ ਮਿਟਾਇਆ। ਹਿਰਦਾ ਨਰਮ ਪ੍ਰਭ ਸੀਤਲ ਸਤਿ ਕਰਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੁਕਮ ਲੇਖ ਕਰਮ ਵੇਖ ਆਪਣੀ ਰਸਨ ਲਿਖਾਇਆ। ਰਸਨ ਲਿਖਾਏ ਜੀਵ ਲੇਖਾ। ਆਪ ਭੁਲਾਏ ਪਾਏ ਭਰਮ ਭੁਲੇਖਾ। ਜੀਵ ਨਾ ਜਾਣੇ ਪ੍ਰਭ ਜੋ ਲਿਖਾਏ ਲੇਖਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣਾ ਵਟਾਇਆ ਭੇਖਾ। ਭੇਖ ਧਾਰੇ ਜੋਤ ਨਿਰੰਕਾਰੇ। ਭਗਤ ਉਧਾਰੇ ਜਨ ਆਏ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਪੂਰਾ ਗੁਰ ਦਰ ਸੇਵੀਏ, ਪ੍ਰਭ ਪੂਰਾ ਦੇਵੇ ਵਰ। ਸਦਾ ਸਦ ਅਲੱਖ ਅਭੇਵੀਏ, ਗੁਰਮੁਖ ਵਿਰਲਾ ਆਵੇ ਦਰ। ਪ੍ਰਭ ਵਡ ਵਡ ਦੇਵੀ ਦੇਵੀਏ, ਲੋਚਨ ਦਰਸ਼ਨ ਸੁਰ ਨਰ। ਪ੍ਰਭ ਦੇਵੇ ਅੰਮ੍ਰਿਤ ਮੇਵੀਏ, ਪਤਿ ਪਤਨੀ ਆਏ ਘਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਪ੍ਰਭ ਦਰ। ਸਾਚਾ ਦਰ ਘਰ ਗੁਰ ਦਰਬਾਰ। ਦੋਏ ਜੋੜ ਕਰ ਨਿਮਸਕਾਰ। ਵੇਖੇ ਲੇਖ ਆਪ ਕਰਤਾਰ। ਦੇਖਣ ਦੇਖ ਵਡ ਦੇਖਣਹਾਰ। ਪਤਿ ਪਤਨੀ ਲੇਖ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਤਰਾਵੇ ਸਰਬ ਜੀਆਂ ਤਾਰਨਹਾਰ। ਗੁਰ ਦਰ ਆਇਣ ਦੋਏ ਜੁਰ। ਲਿਖਿਆ ਮੇਟ ਵਖਾਏ ਜੋ ਲਿਖਿਆ ਧੁਰ। ਪ੍ਰਭ ਸਾਚਾ ਮੇਖ ਲਗਾਏ, ਚਰਨ ਜੀਵ ਜੋ ਆਇਣ ਤੁਰ। ਵੇਖਾ ਵੇਖ ਜੋ ਸੀਸ ਝੁਕਾਏ, ਹੱਥ ਖਾਲੀ ਜਾਇਣ ਮੁਰ। ਪ੍ਰਭ ਅਬਿਨਾਸ਼ੀ ਭੇਖ ਜੋ ਪਾਇਣ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਵਡਿਆਈ ਸਾਚਾ ਗੁਰ । ਆਤਮ ਘਿਰਨਾ ਪ੍ਰਭ ਦੇਵੇ ਕੱਢ। ਝੂਠਾ ਰੋਗ ਜਾਏ ਦੇਹ ਛੱਡ। ਸਾਚਾ ਪ੍ਰਭ ਆਪ ਗਵਾਏ ਵੱਡਾ ਵਡ ਵਡ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੁਫਲ ਕਰਾਏ
ਦੇਹੀ ਹੱਡ। ਰੋਗ ਮਿਟਾਇਆ ਸੋਗ ਚੁਕਾਇਆ। ਸਾਚਾ ਨਾਮ ਜੋਗ ਦਵਾਇਆ। ਅੰਮ੍ਰਿਤ ਆਤਮ ਭੋਗ ਲਗਾਇਆ। ਚਿੰਤਾ ਰੋਗ ਆਤਮ ਸੋਗ ਕੋਇ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣੀ ਦਇਆ ਕਮਾਇਆ। ਆਤਮ ਦੇਵੇ ਸਾਚੀ ਧੀਰ। ਆਤਮ ਅਗਨ ਜਲਾਏ ਸ਼ਾਂਤ ਕਰਾਏ ਸਰੀਰ। ਦੇਹੀ ਦੁਖ ਦਰਦ ਹਟਾਏ, ਆਤਮ ਕਢਾਏ ਗਵਾਏ ਵਿਚੋਂ ਪੀੜ। ਦੁਰਾਚਾਰਨੀ ਪ੍ਰਭ ਨਸ਼ਟ ਕਰਾਏ, ਜਿਸ ਚਲਾਇਆ ਤੀਰ । ਸਾਚਾ ਪ੍ਰਭ ਬਚਨ ਸਪਸ਼ਟ ਲਿਖਾਏ, ਕਰਮ ਕਮਾਇਆ ਦੁੱਖ ਰੋਗ ਲਗਾਇਆ ਵਿਚ ਪਿਲਾਇਆ ਸੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਮ੍ਰਿਤ ਬਖ਼ਸ਼ੇ ਸ਼ਾਂਤ ਕਰਾਏ ਸਰੀਰ। ਸਾਚਾ ਪ੍ਰਭ ਸ਼ਬਦ ਲਿਖਾਏ। ਇਕ ਲੱਖ ਅੱਸੀ ਹਜ਼ਾਰ ਬੰਧਾਏ। ਗੁਰ ਨਾਨਕ ਜੋ ਲੇਖ ਲਿਖਾਏ। ਸ਼ਬਦ ਮਾਰ ਪ੍ਰਭ ਆਪ ਕਰਾਏ। ਸੋਹੰ ਨਿਧਾਨ ਜਨ ਰਸਨਾ ਗਾਏ। ਭੂਤ ਪ੍ਰੇਤ ਕੋਈ ਨੇੜ ਨਾ ਆਏ। ਦੇਵ ਦੰਤ ਨਾ ਕੋਇ ਸਤਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਆਣ ਸੋਹੰ ਰਖਾਏ। ਦੇਹੀ ਰੋਗ ਪ੍ਰਭ ਗਵਾਏ। ਨਾੜੀ ਬਹੱਤਰ ਸੁਫਲ ਕਰਾਏ। ਸਾਚੇ ਦਰ ਜਨ ਮੰਗਣ ਆਏ। ਰੰਗਣ ਨਾਮ ਪ੍ਰਭ ਚੜ੍ਹਾਏ। ਪਾਪ ਪਹਾੜਾਂ ਪਰ੍ਹੇ ਹਟਾਏ। ਵਿਚ ਉਜਾੜਾਂ ਹੋਏ ਸਹਾਏ। ਸੋਹੰ ਨਾਉਂ ਜੋ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣੀ ਦਇਆ ਕਮਾਏ। ਦੇਹੀ ਰੋਗ ਆਤਮ ਸੋਗ। ਦੁੱਖੀਆ ਜੀਵ ਰਿਹਾ ਦੁਖ ਭੋਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰ ਮਿਟਾਏ ਆਤਮ ਸਾਰਾ ਸੋਗ। ਗੁਰ ਦਰ ਪੁਕਾਰੇ ਕੰਨਿਆਂ। ਪ੍ਰਭ ਸਾਚਾ ਸਤਿ ਕਰ ਮੰਨਿਆਂ। ਆਤਮ ਬੇੜਾ ਪ੍ਰਭ ਸਾਚੇ ਬੰਨ੍ਹਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭੇਵ ਖੁਲ੍ਹਾਵੇ ਕਰਮਾਂ ਅੰਨਿਆਂ। ਰੋਗ ਦੁਖ ਤਨ ਤਪਾਇਆ। ਹੱਥ ਪੈਰ ਅਗਨ ਜਲਾਇਆ। ਦਿਵਸ ਰੈਣ ਚੈਨ ਨਾ ਪਾਇਆ। ਕਿਸ਼ਨਾ ਸੁਖਲਾ ਪੱਖ ਵੱਖ ਵੱਖ ਦਿਖਾਇਆ । ਆਪ ਆਪਣੀ ਪਤਿ ਰੱਖ, ਦੁਖ ਰੋਗ ਮਿਟਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਿਰਪਾ ਪਾਰ ਕਰਾਇਆ । ਸਾਚਾ ਪ੍ਰਭ ਸਾਰੰਗ ਧਰ। ਮਾਤਲੋਕ ਆਏ ਤਾਰਨ ਤਰ। ਕੁੱਖ ਦੁਖ ਪ੍ਰਭ ਜਾਏ ਸੁਫਲ ਕਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਜਾਏ ਕਰ। ਦੁਖ ਰੋਗ ਰੋਗ ਦੁਖ ਪ੍ਰਭ ਮਿਟਾਇਆ । ਅਠ ਅਠਰਾਹ ਨਸ਼ਟ ਕਰਾਇਆ। ਭੱਠ ਭੱਠ ਵਿਚ ਭੱਠ ਪਵਾਇਆ। ਨੱਠ ਨੱਠ ਨੱਠ ਜਨ ਸਰਨੀ ਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਡੰਡ ਲਗਾਇਆ। ਸਾਚਾ ਪ੍ਰਭ ਸ਼ਬਦ ਚਲਾਏ। ਸੋਹੰ ਨਾਮ ਧੀਰ ਧਰਾਏ। ਰਸਨਾ ਜਪੇ ਜਨ ਅੱਠ ਅਠਰਾਹ ਪ੍ਰਭ ਦੇ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਫਲ ਕੁੱਖ ਆਪ ਕਰਾਏ। ਅੰਮ੍ਰਿਤ ਮੁਖ ਚੁਆਏ ਗੁਰ ਪੂਰਾ। ਸਾਧ ਸੰਗਤ ਮਿਟਾਏ ਆਤਮ ਦੁੱਖ ਵਸੂਰਾ। ਏਕਾ ਸੁੱਖ ਉਪਜਾਏ ਸੋਹੰ ਦੇਵੇ ਸਤਿ ਸਰੂਰਾ। ਆਤਮ ਭੁੱਖ ਗਵਾਏ, ਨਾਮ ਜਪਾਏ ਸਤਿਗੁਰ ਪੂਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਏ, ਬਚਨ ਕਰਾਏ ਆਪਣਾ ਪੂਰਾ। ਅੰਮ੍ਰਿਤ ਪੀ ਆਤਮ ਤ੍ਰਿਪਤਾਓ। ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਦੁਖ ਰੋਗ ਸਰਬ ਮਿਟਾਓ। ਸਾਚਾ ਸੁਖ ਆਤਮ ਉਪਜਾਓ। ਕ੍ਰਿਸ਼ਨਾ ਪਖ ਸੁਫਲ ਕਰਾਓ। ਅਗਿਆਨ ਅੰਧੇਰ ਮੇਟ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੜਾ ਨਾਸ ਸਰਬ ਜੀਵ ਕਰਾਇਆ, ਜੋ ਜਨ ਏਕਾ ਸਰਨ ਰਖਾਓ। ਪੂਰੇ ਗੁਰ ਅੰਮ੍ਰਿਤ ਵਸਾਇਆ। ਆਤਮ ਵਾਸ ਪ੍ਰਭ ਆਪ ਰਖਾਇਆ । ਹੋਏ ਦਾਸ ਜਿਸ ਚਰਨੀ ਸੀਸ ਝੁਕਾਇਆ। ਸਦ ਵਸੇ ਪਾਸ, ਗੁਰਮੁਖ ਸਾਚੇ ਵਿਚ ਸਮਾਇਆ। ਸਾਚੇ ਪ੍ਰਭ ਸਦ ਸਦ ਬਲ ਜਾਸ, ਆਦਿ ਅੰਤ ਹੋਏ ਸਹਾਇਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਘ ਆਪ ਵਰਸਾਇਆ। ਸਾਚਾ ਪ੍ਰਭ ਅੰਮ੍ਰਿਤ ਬਰਸਾਏ ਮੇਘ। ਸੋਹੰ ਚਲਾਏ ਸਾਚੀ ਦੇਗ। ਗੁਰਮੁਖ ਦਰ ਆਏ ਵਿਰਲਾ ਪੀਏ ਅੰਮ੍ਰਿਤ ਮੇਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰਾਏ ਬੁਧ ਬਿਬੇਕ । ਅੰਮ੍ਰਿਤ ਪੀ ਨਿਰਮਲ ਬੁਧ। ਅੰਮ੍ਰਿਤ ਦੇਵੇ ਪ੍ਰਭ ਸਾਚੀ ਸੁਧ। ਨਿਜ ਘਰ ਉਪਜਾਵੇ ਪ੍ਰਭ ਸਾਚਾ ਨੌਂ ਨਿਧ। ਦੁਖ ਦਰਦ ਹਟਾਵੇ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਰਸਨਾ ਗਾਵੇ ਪ੍ਰਭ ਮਿਲਣ ਦੀ ਸਾਚੀ ਬਿਧ। ਅੰਮ੍ਰਿਤ ਪਾਏ ਗੁਰ ਦਰਬਾਰ। ਪ੍ਰਭ ਸਾਚੇ ਦੇ ਭਰੇ ਭੰਡਾਰ। ਸਾਧ ਸੰਗਤ ਪ੍ਰਭ ਕਰੇ ਪਿਆਰ। ਦਰ ਆਏ ਮੰਗਤ, ਪ੍ਰਭ ਸਾਚਾ ਜਾਏ ਤਾਰ। ਆਤਮ ਚਾੜ੍ਹੇ ਸੋਹੰ ਰੰਗਤ, ਆਪਣੇ ਰੰਗ ਰੰਗੇ ਕਰਤਾਰ। ਮਾਨਸ ਜਨਮ ਨਾ ਹੋਏ ਭੰਗਤ, ਨਿਹਕਲੰਕ ਜੋ ਜਨ ਆਏ ਤੇਰੇ ਦਰਬਾਰ। ਪ੍ਰਭ ਮਿਲਾਏ ਵਿਚ ਸਾਧ ਸੰਗਤ, ਰਸਨਾ ਤਜਾਏ ਜਨ ਮਦਿਰਾ ਮਾਸ ਆਹਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਮ੍ਰਿਤ ਬਰਖੇ ਕਿਰਪਾ ਧਾਰ। ਅੰਮ੍ਰਿਤ ਵੇਲੇ ਅੰਮ੍ਰਿਤ ਬਰਸਾਇਆ। ਪ੍ਰਭ ਸਾਚੇ ਸਾਂਤਕ ਸੀਤਲ ਸਤਿ ਕਰਾਇਆ। ਆਤਮ ਅਗਨ ਪ੍ਰਭ ਸ਼ਬਦ ਜਲਾਇਆ। ਗੁਰਸਿਖ ਗੁਰ ਚਰਨ ਲਗਣ, ਪ੍ਰਭ ਸਾਚਾ ਰਾਹ ਚਲਾਇਆ। ਬੇਮੁਖ ਸੜਨ ਵਿਚ ਕਲਜੁਗ ਅਗਨ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਅੰਤਕਾਲ ਫਿਰਨ ਨਗਨ, ਧਰਮ ਰਾਏ ਦੇ ਸਜਾਇਆ । ਗੁਰਸਿਖ ਸਾਚੇ ਦੀਪਕ ਜਗਣ, ਪ੍ਰਭ ਸਾਚਾ ਆਤਮ ਜੋਤ ਜਗਾਇਆ। ਏਕਾ ਲੱਗੀ ਪ੍ਰਭ ਚਰਨ ਲਗਨ, ਪ੍ਰਭ ਹਉਮੇ ਰੋਗ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਬਰਸ ਆਤਮ ਸ਼ਾਂਤ ਕਰਾਇਆ। ਆਤਮ ਸ਼ਾਂਤ ਸ਼ਾਂਤ ਸਰੀਰ। ਪ੍ਰਭ ਸਾਚਾ ਦੇਵੇ ਸਾਚੀ ਧੀਰ। ਅੰਮ੍ਰਿਤ ਪਿਲਾਵੇ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਰਦ ਨਿਵਾਰੇ ਆਤਮ ਕੱਢੇ ਹਉਮੇ ਪੀਰ। ਅੰਮ੍ਰਿਤ ਪੀ ਆਤਮ ਤ੍ਰਿਪਤਾਇਆ। ਪ੍ਰਭ ਦਰ ਆਏ ਦਰ ਸਾਚਾ ਪਾਇਆ। ਏਕਾ ਸ਼ਬਦ ਪ੍ਰਭ ਨਾਦ ਧੁਨ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਵਰਖ ਕਵਲ ਮੁਖ ਚੁਆਇਆ। ਅੰਮ੍ਰਿਤ ਦੇਵੇ ਸਾਚਾ ਗੁਰ। ਗੁਰਮੁਖ ਸਾਚੇ ਪ੍ਰਭ ਚਰਨੀ ਜੁਰ। ਪ੍ਰਭ ਦਰਸ਼ਨ ਕੋ ਲੋਚਨ ਸੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਤਾਲ ਆਕਾਸ਼ ਛੱਡ ਵਿਚ ਮਾਤ ਆਏ ਤੁਰ। ਪਤਾਲ ਅਕਾਸ਼ ਪ੍ਰਭ ਤਜਾਇਆ। ਮਾਤਲੋਕ ਪ੍ਰਭ ਜੋਤ ਜਗਾਇਆ । ਗੁਰਮੁਖ ਸਾਚੇ ਪ੍ਰਭ ਖੋਲ੍ਹੇ ਸੋਤ, ਪਰਗਟ ਹੋਏ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਘ ਬਰਸ ਸਾਧ ਸੰਗਤ ਦੁੱਖ ਰੋਗ ਮਿਟਾਇਆ। ਸਾਚਾ ਪ੍ਰਭ ਕਰਮ ਕਮਾਏ। ਆਪਣਾ ਵਕ਼ਤ ਆਪ ਸੁਹਾਏ। ਲੇਖਾ ਲਿਖੇ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੇ ਭਾਣੇ ਰਿਹਾ ਸਮਾਏ। ਆਪਣਾ ਭਾਣਾ ਆਪੇ ਵਰਤੇ। ਆਪਣਾ ਖੇਲ ਕੀਆ ਪ੍ਰਭ ਆਪ ਕਰਤੇ। ਜੋਤ ਸਰੂਪੀ ਜੋਤ ਪਰਗਟਾਇਆ ਨਿਹਕਲੰਕ ਉਪਰ ਧਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਉਧਾਰੇ ਵਡ ਸੰਸਾਰੇ ਜੋ ਜਨ ਆਏ ਦਰ ਤੇ। ਦਰ ਆਏ ਦਰਗਾਹ ਪਰਵਾਨ। ਗੁਰਮੁਖ ਸਾਚੇ ਚਤੁਰ ਸੁਜਾਨ। ਬ੍ਰਹਮ ਸਰੂਪ ਵਿਚ ਬ੍ਰਹਮ ਸਮਾਣ। ਵਡ ਵਡ ਭੂਪ ਪ੍ਰਭ ਸਰਨ ਤਕਾਣ। ਪ੍ਰਭ ਕੀ ਮਹਿੰਮਾ ਬੜੀ ਅਨੂਪ, ਗੁਰਮੁਖ ਜਾਣੇ ਜਿਸ ਕਿਰਪਾ ਕਰੇ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਜੋਤ ਦੇਵੇ ਦਰਸ ਵਿਚ ਮਾਤ ਪ੍ਰਭ ਆਣ। ਦਰਸ ਦਿਖਾਇਆ, ਪ੍ਰਭ ਸਹਿੰਸਾ ਰੋਗ ਮਿਟਾਇਆ। ਸੋਹੰ ਸਾਚਾ ਜੋਗ ਪ੍ਰਭ ਸਾਚੇ ਨਾਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਰਘ ਰੋਗ ਗਵਾਇਆ। ਸਾਚਾ ਪ੍ਰਭ ਦਇਆ ਧਾਰੇ। ਸਾਚਾ ਸ਼ਬਦ ਭਗਤ ਲਿਖਾਰੇ।
ਜੋਤ ਜਗਾਏ ਵਿਚ ਦੇਹੀ ਮਹਿਲ ਮੁਨਾਰੇ। ਪ੍ਰਭ ਖੋਲ੍ਹ ਵਖਾਏ ਗੁਰਮੁਖ ਦਸਮ ਦਵਾਰੇ। ਪ੍ਰਭ ਸੋਹੰ ਢੋਲ ਵਜਾਏ, ਸੁਣਾਏ ਸਚੀ ਧੁਨਕਾਰੇ। ਪ੍ਰਭ ਪੜਦੇ ਖੋਲ੍ਹ ਵਖਾਏ, ਦੇਵੇ ਦਰਸ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਾਜ ਆਪ ਸਵਾਰੇ। ਪ੍ਰਭ ਕਾ ਰੂਪ ਅਪਰ ਅਪਾਰਾ। ਕੋਇ ਨਾ ਜਾਣੇ ਪ੍ਰਭ ਕੀ ਸਾਰਾ। ਕੋਟਨ ਕੋਟ ਰੰਗ ਕਰੇ ਕਰਤਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਵਿਰਲੇ ਪਾਵੇ ਸਾਰਾ। ਗੁਰਸੰਗਤ ਗੁਰਪੁਰਬ ਮਨਾਉਣਾ। ਸਾਚਾ ਧਾਮ ਪ੍ਰਭ ਆਪ ਸੁਹਾਉਣਾ। ਭੁੱਲਿਆਂ ਡੁਲਿਆਂ ਪ੍ਰਭ ਸਰਨ ਲਗਾਉਣਾ। ਏਕਾ ਹੁਕਮ ਆਪ ਸੁਣਾਉਣਾ। ਹੰਕਾਰ ਵਿਕਾਰ ਸਰਬ ਗਵਾਉਣਾ। ਇਕ ਆਕਾਰ ਗੁਰਸੰਗਤ ਪ੍ਰਭ ਕਰਾਉਣਾ। ਗੁਰਸਿਖ ਦੋ ਫਾੜ ਨਾ ਪ੍ਰਭ ਰਖਾਉਣਾ। ਏਕਾ ਵਾੜ ਸੋਹੰ ਸ਼ਬਦ ਚੌਗਿਰਦ ਕਰਾਉਣਾ । ਮਹਾਰਾਜ ਸ਼ੇਰ ਸਿੰਘ ਬੋਲਿਆ ਬੋਲ ਫਿਰ ਮੁੜਾਉਣਾ । ਗੁਰ ਕਾ ਦਰ ਸਚਾ ਦਰਬਾਰ। ਸਾਧ ਸੰਗਤ ਸਦ ਕਰੇ ਪਿਆਰ। ਸਾਧ ਸੰਗਤ ਗੁਰ ਇਕ ਰੰਗ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਵਡ ਸਿਕਦਾਰ। ਗੁਰਸੰਗਤ ਪਾਏ ਗੁਰ ਚਰਨ ਰਸ। ਬੇਮੁਖਾਂ ਅੰਧੇਰ ਜਿਉਂ ਚੰਨ ਮਸ। ਗੁਰਸਿਖਾਂ ਨਾ ਸੂਝੇ ਸੰਞ ਸਵੇਰ, ਹੋਏ ਪਰਕਾਸ਼ ਕੋਟ ਰਵਿ ਸਸਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਸਾਚਾ ਸ਼ਬਦ ਜਾਏ ਦੱਸ। ਸਾਚੇ ਪ੍ਰਭ ਇਹ ਮੋੜ ਮੁੜਾਇਆ । ਤੋੜ ਵਿਛੋੜ ਪ੍ਰਭ ਜੋੜ ਜੁੜਾਇਆ। ਗੁਰਸਿਖ ਨਾ ਦੁਪੜ ਦੌੜ, ਪ੍ਰਭ ਏਕਾ ਰੰਗ ਰੰਗਾਇਆ। ਦੇਹੀ ਚਲੇ ਕੋਹੜ, ਸਾਧ ਸੰਗਤ ਵਿਚ ਜਿਸ ਜਨ ਹੰਕਾਰ ਰਖਾਇਆ। ਮਾਨਸ ਜਨਮ ਨਾ ਨਿਭੇ ਤੋੜ, ਪ੍ਰਭ ਸਾਚੇ ਅਧਵਿਚਕਾਰ ਰਖਾਇਆ। ਪ੍ਰਭ ਸਾਚੇ ਦੀ ਸਾਚੀ ਲੋੜ, ਵੇਲਾ ਅੰਤ ਕਲਜੁਗ ਨੇੜੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਬੇੜਾ ਆਪ ਬੰਨ੍ਹਾਇਆ। ਬੇੜਾ ਬੰਨ੍ਹੇ ਬੰਨ੍ਹ ਵਖਾਵੇ। ਗੁਰਮੁਖ ਸਾਚੇ ਪ੍ਰਭ ਕੰਨ ਸੁਣਾਵੇ। ਤਨ ਮਨ ਗੁਰਸਿਖ ਮੰਨ ਜਾਵੇ। ਸਤਿਗੁਰ ਪੂਰਾ ਦਇਆ ਕਮਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਗੁਰ ਮਨੀ ਸਿੰਘ ਉਪਜਾਵੇ। ਸਰਬ ਜੀਆਂ ਪ੍ਰਭ ਸ਼ਬਦ ਸੁਣਾਏ। ਆਪ ਆਪਣਾ ਮੁਖਵਾਕ ਲਿਖਾਏ। ਅੰਗ ਸਾਕ ਨਾ ਗੁਰ ਕੋ ਭਾਏ। ਪਾਕੀ ਪਾਕ ਪ੍ਰਭ ਆਪ ਰਹਾਏ। ਖੋਲ੍ਹੇ ਤਾਕ ਜੋ ਜਨ ਚਰਨੀ ਸੀਸ ਨਿਵਾਏ। ਗੁਰਸਿਖ ਆਤਮ ਮਾਰ ਝਾਤ, ਪ੍ਰਭ ਸਾਚਾ ਵਿਚ ਸਮਾਏ। ਅੰਤਕਾਲ ਕਲ ਕੋਈ ਨਾ ਪੁੱਛੇ ਵਾਤ, ਛੱਡ ਜਾਣ ਭੈਣ ਭਰਾ ਮਾਏ। ਇਕ ਦਿਨ ਆਏ ਅੰਧੇਰੀ ਰਾਤ, ਸੱਜਣ ਸਾਕ ਸੈਣ ਸਭ ਜਗਤ ਤਜਾਏ। ਝੂਠਿਆਂ ਛੱਡਿਆ ਨਾਤ ਮਾਤ, ਲੱਖ ਚੁਰਾਸੀ ਗੇੜ ਕਟਾਏ। ਪ੍ਰਭ ਸਾਚਾ ਦੇਵੇ ਸਾਚੀ ਦਾਤ, ਗੁਰਮੁਖ ਸਾਚੇ ਸੋਹੰ ਸਦ ਰਸਨਾ ਗਾਏ। ਪ੍ਰਭ ਸਾਚਾ ਕੋਟ ਉਤਾਰੇ ਪਾਪ, ਅੰਤਕਾਲ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਜੋਤੀ ਮੇਲ ਮਿਲਾਏ। ਸਾਚਾ ਪ੍ਰਭ ਵਡ ਲਿਖਾਰੀ। ਸਾਚਾ ਪ੍ਰਭ ਜੋਤ ਅਧਾਰੀ। ਸਾਚਾ ਪ੍ਰਭ ਆਏ ਜਾਏ ਭਗਤਨ ਪੈਜ ਸਵਾਰੀ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣ ਵਿਚਾਰੀ। ਸਾਚੇ ਪ੍ਰਭ ਗੁਣ ਵਿਚਾਰਿਆ। ਵਿਚ ਸਾਧਨ ਸੰਤ ਚੁਣ ਚਰਨ ਲਗਾ ਰਿਹਾ। ਸਾਚੇ ਗੁਣ ਸੰਤ ਮਨੀ ਸਿੰਘ ਪ੍ਰਭ ਸਾਚਾ ਮਾਣ ਦਵਾ ਰਿਹਾ। ਪ੍ਰਭ ਸਾਚਾ ਸ਼ਬਦ ਲਿਖਾਏ ਸਾਧ ਸੰਗਤ ਸੁਣ ਵਕ਼ਤ ਸੁਹਾ ਰਿਹਾ। ਸਾਚਾ ਵਕ਼ਤ ਪ੍ਰਭ ਸੁਹਾਉਣਾ। ਬੇਮੁਖਾਂ ਪ੍ਰਭ ਨਸ਼ਟ ਕਰਾਉਣਾ। ਰਸਨ ਅਜੋੜ ਤੋੜ ਵਖਾਉਣਾ। ਬਚਨ ਅਜੋੜ ਬਚਨ ਅਮੋੜ ਪ੍ਰਭ ਸਰਬ ਹਟਾਉਣਾ। ਪ੍ਰਭ ਸਾਚਾ ਸਿੱਖ ਸਾਚੇ ਦੀ ਲੋੜ, ਪ੍ਰਭ ਸਾਚੀ ਸਰਨ ਲਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਸਾਧ ਸੰਗਤ ਸਤਿ ਸ਼ਬਦ ਸੁਣਾਉਣਾ। ਸ਼ਬਦ ਲਿਖਾਏ ਸਾਧ ਸੰਗਤ ਪ੍ਰਭ ਰਿਹਾ ਸੁਣਾਏ। ਗੁਰ ਅੰਗਦ ਜਿਉਂ ਅੰਗ ਲਗਾਏ। ਸੰਤ ਮਨੀ ਸਿੰਘ ਪ੍ਰਭ ਆਪ ਤਰਾਏ। ਭਰਮ ਭੁਲੇਖਾ ਸਰਬ ਕਢਾਏ। ਸ੍ਰਿਸ਼ਟ ਸਬਾਈ ਸਰਨ ਲਗਾਏ। ਹੰਕਾਰੀ ਜੀਵ ਦਰ ਦੁਰਕਾਏ। ਉਧਰੇ ਪਾਰ ਜੋ ਚਲ ਆਏ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਸਾਚਾ ਪ੍ਰਭ ਸਰਬ ਵਰਤੰਤ। ਸਾਰ ਜਾਣੇ ਸਰਬ ਜੀਵ ਜੰਤ। ਗੁਰਮੁਖ ਸਾਚੇ ਪ੍ਰਭ ਤੇਰਾ ਪਤ ਪਤਵੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਏ ਸਤਿਗੁਰ ਬਣਾਏ ਮਨੀ ਸਿੰਘ ਸੰਤ । ਸਤਿਗੁਰ ਬਣਾਇਆ, ਸਾਚਾ ਫ਼ਰਮਾਣ ਧੁਰ ਤੋਂ ਆਇਆ। ਬਲੀ ਬਲਵਾਨ ਹੋਏ ਸਹਾਇਆ। ਗੁਣਨਿਧਾਨ ਭਰਮ ਭੁਲੇਖਾ ਜੀਵ ਕਢਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਦ ਆਪ ਖੁਲ੍ਹਾਇਆ। ਸਾਚਾ ਪ੍ਰਭ ਦਇਆ ਕਮਾਏ। ਪੰਚਮ ਜੇਠ ਗੁਰਪੁਰਬ ਮਨਾਏ। ਬੁੱਗੀਂ ਜਾਏ ਭਾਗ ਲਗਾਏ। ਗੁਰਸਿਖ ਸਾਚਾ ਪ੍ਰੇਮ ਸਿੰਘ ਪ੍ਰਭ ਸਾਚਾ ਜਾਏ ਤਰਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੁੱਗੀ ਬਿਦਰ ਜਿਉਂ ਡੇਰਾ ਲਾਏ। ਵੀਹ ਸੌ ਨੌਂ ਬਿਕ੍ਰਮੀ ਪੰਜ ਜੇਠ ਸਾਧ ਸੰਗਤ ਮੇਲ ਮਿਲਾਏ। ਗੁਰਪੁਰਬ ਗੁਰ ਆਪ ਮਨਾਏ। ਪਰਗਟ ਜੋਤ ਦਰਸ ਦਿਖਾਏ। ਗੁਰਮੁਖ ਗੁਰਸਿਖ ਪ੍ਰਭ ਆਣ ਤਰਾਏ। ਮੁੜਿਆ ਮੋੜ ਪ੍ਰਭ ਆਪ ਮੁੜਾਏ। ਨਾ ਚੜ੍ਹੇ ਤੋੜ ਜਨ ਜੋ ਬੇਮੁਖ ਹੋ ਜਾਏ। ਗੁਰਮੁਖ ਹੋਏ ਬਚਨ ਅਮੋੜ, ਕੋਈ ਨਾ ਦੀਸੇ ਥਾਏਂ। ਗੁਰਮੁਖ ਸਾਚੇ ਪ੍ਰਭ ਚਰਨੀ ਜੋੜ, ਅੰਤਕਾਲ ਕਲ ਲਏ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਵਕ਼ਤ ਆਪਣਾ ਆਪ ਜੁਗੋ ਜੁਗ ਸੁਹਾਏ।।