ਪੁਸਤਕਾਲਾਭਾਗ ੩

੧੭ ਜੇਠ ੨੦੧੦ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਪੱਟੀ ਜ਼ਿਲਾ ਅੰਮ੍ਰਿਤਸਰ

ਗੁਰ ਚਰਨ ਛੁਹਾਇਆ ਪੱਟੀ। ਗੁਰਮੁਖ ਸਾਚੇ ਲਾਹੀ ਜਾਣ ਖੱਟੀ। ਬੇਮੁੱਖ ਭਰਦੇ ਰਹਿਣ ਚੱਟੀ। ਸ਼ਬਦ ਸਰੂਪ ਪ੍ਰਭ ਸਾਚੇ ਪੱਟੀ ਪੱਟੀ। ਕਿਸੇ ਘਰ ਨਾ ਦਿਸੇ ਪੂਣੀ ਅੱਟੀ। ਆਪਣੇ ਤੋਲ ਤੋਲਣਹਾਰ, ਨਾ ਧੜੀ ਨਾ ਵੱਟੀ। ਨਾ ਕੋਈ ਦਿਸੇ ਸੇਠ ਸਿਠਾਣਾ, ਨਾ ਕੋਈ ਜੱਟ ਜੱਟੀ। ਨਾ ਕੋਈ ਦਿਸੇ ਰਾਮ ਰਾਓ, ਨਾ ਕੋਈ ਦਿਸੇ ਭੱਟੀ। ਕਲਜੁਗ ਜੀਵ ਝੂਠੀ ਕਾਇਆ ਵਖਾਏ ਝੂਠੀ ਹੱਟੀ। ਗੁਰਮੁਖ ਸਾਚੇ ਸਚ ਨਾਉਂ, ਦਿਵਸ ਰੈਣ ਆਤਮ ਰਸ ਚੱਟੀ। ਪ੍ਰਭ ਦਰਸ ਦੇਵੇ ਘਰ ਆਏ ਗੁਰਸਿਖ ਪੇਖੇ ਨੈਣ ਸਾਚਾ ਸ਼ਬਦ ਲਗਾਏ ਗੁਰ ਚਰਨ ਸਾਚੀ ਹੱਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਕਰ ਖੁਆਰ ਅੰਤਮ ਕਲ ਕਰਾਏ ਚੌੜ ਚਪੱਟੀ। ਪੱਟੀ ਪੁੱਟੀ ਜਾਏ ਜੜ੍ਹ। ਪਹਿਲੇ ਹੜ੍ਹ ਜਾਏ ਹੜ੍ਹ। ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਨਾ ਕੋਈ ਬੈਠੇ ਅੰਦਰ ਵੜ੍ਹ। ਮੁਗਲ ਪਠਾਨੀ ਆਏ ਚੜ੍ਹ। ਸੱਤਰ ਲੱਖ ਨਾ ਸਕੇ ਕੋਈ ਲੜ। ਚਾਰੋਂ ਤਰਫ ਦਿਸਣ ਧੜ। ਦਿਵਸ ਰੈਣ ਅੱਠੇ ਪਹਿਰ ਹੋਏ ਕੜ ਕੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਆਪ ਮਰਵਾਏ, ਸ਼ਬਦ ਸਰੂਪੀ ਬਾਹੋਂ ਫੜ ਫੜ। ਪੱਟੀ ਪੱਟ ਪਟਆਣੀਆਂ। ਘਰ ਘਰ ਰੋਵਣ ਖਤਰਾਣੀਆਂ। ਵੈਣ ਪਾਇਣ ਵਡ ਵਡ ਰਾਣੀਆਂ। ਫਿਰੇ ਦਰੋਹੀ ਪਠਾਣੀਆਂ। ਨਾ ਕੋਈ ਦੀਸੇ ਕੋਈ ਸ਼ੈਤਾਨੀਆਂ। ਪ੍ਰਭ ਸਾਚੇ ਸਚ ਇਹ ਤੇਰੀ ਨਿਸ਼ਾਨੀਆਂ। ਲੇਖ ਲਿਖਤ ਲਿਖਾਏ ਲਿਖੇ ਲੇਖ ਨਾ ਕੋਈ ਮਿਟਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧਕੇਲ ਆਪ ਲਗਾਨੀਆਂ। ਪੱਟੀ ਪ੍ਰਭ ਦੇਵੇ ਪੁੱਟ। ਆਪੇ ਦੇਵੇ ਸ਼ੌਹ ਦਰਿਆਏ ਸੁੱਟ। ਆਪ ਪਛਾੜੇ ਬੇਮੁੱਖ ਕੁੱਟ ਕੁੱਟ। ਗੁਰਮੁਖਾਂ ਅੰਮ੍ਰਿਤ ਪਿਆਏ ਏਕਾ ਘੁੱਟ। ਭਰੇ ਭੰਡਾਰ ਸਦਾ ਅਤੁਟ। ਆਦਿ ਜੁਗਾਦਿ ਨਾ ਜਾਏ ਕਦੇ ਨਿਖੁੱਟ। ਜੋਤੀ ਜੋਤ ਸਰੂਪ ਹਰਿ, ਬੇਮੁਖਾਂ ਐਸੀ ਪਾਵੇ ਫੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਏ ਨਾ ਕੋਈ ਬੱਧਾ ਸਕੇ ਛੁੱਟ। ਪੱਟੀ ਪਟਵਾਰਨੀ ਅੰਤਮ ਕਲਜੁਗ ਅੰਤਮ ਹਾਰਨੀ। ਸਤਿਜੁਗ ਸਾਚੇ ਪ੍ਰਭ ਲਿਖਾਈ ਗਵਾਰਨੀ। ਵੇਲੇ ਅੰਤ ਹੋਏ ਹੰਕਾਰਨੀ। ਗੁਰਮੁਖ ਸਾਚੇ ਸੰਤ ਦਰ ਘਰ ਆਏ ਗੁਰ ਸੰਗਤ ਬਣਾਏ ਤਾਰਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਅਪਰ ਅਪਾਰਨੀ। ਪੱਟੀ ਬਿਧ ਨਾਤੀ। ਵਰਤੇ ਖੇਲ ਅਚਨ ਅਚਾਨਕ ਰਾਤੀ। ਆਪੇ ਮੇਟ ਮਿਟਾਏ ਜੂਠੀਆਂ ਝੂਠੀਆਂ ਜਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਦਰ ਵਸਿਆ ਵੇਖੋ ਮਾਰ ਝਾਤੀ। ਆਤਮ ਵੇਖੇ ਜਨ ਵਿਚਾਰੇ। ਪ੍ਰਭ ਅਬਿਨਾਸ਼ੀ ਵਿਚ ਪਸਾਰੇ। ਏਕਾ ਜੋਤ ਕਰੇ ਅਕਾਰੇ। ਜਗੇ ਜੋਤ ਅਗੰਮ ਅਪਾਰੇ। ਗੁਰਸਿਖ ਸਾਚੇ ਕੰਨ ਸੁਣ ਮਿਟੇ ਅੰਧੇਰ ਕਾਇਆ ਮਹਿਲ ਮੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਪ ਖੁਲ੍ਹਾਏ ਦਸਮ ਦਵਾਰੇ। ਸਾਚੀ ਦੇਵੇ ਸ਼ਬਦ ਧੁਨਕਾਰੇ। ਆਪੇ ਖੋਲ੍ਹ ਦਰ ਦਵਾਰੇ। ਤੁੱਟੇ ਮਨ ਪ੍ਰਭ ਕਿਰਪਾ ਧਾਰੇ। ਜੋਤੀ ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਨਰਾਇਣ ਆਪ ਖੁਲ੍ਹਾਏ ਬੰਦ ਕਵਾੜੇ। ਦਸਮ ਦਵਾਰਾ ਜਾਏ ਖੁਲ੍ਹ। ਅੰਮ੍ਰਿਤ ਆਤਮ ਪ੍ਰਭ ਅਬਿਨਾਸ਼ੀ ਆਪ ਅਨਮੁਲ। ਕਵਲ ਨਾਭ ਆਪ

ਉਲਟਾਏ ਉਲਟਾ ਕਰੇ ਕਵਲ ਫੁੱਲ। ਜੋਤੀ ਜੋਤ ਸਰੂਪ ਹਰਿ ਨਰ ਨਰਾਇਣ ਸ੍ਰਿਸ਼ਟ ਸਬਾਈ ਰਿਹਾ ਮਵਲ । ਮਵਲ ਮੌਲਾਣਿਆਂ ਖੇਲ ਖਿਲਾਣਿਆਂ। ਜੋਤ ਜਗਾਣਿਆਂ ਵਕਤ ਸੁਹਾਣਿਆਂ। ਭਗਤ ਤਰਾਣਿਆਂ ਬੇਮੁੱਖ ਖਪਾਣਿਆਂ। ਕਲਜੁਗ ਮਿਟਾਣਿਆਂ ਸਤਿਜੁਗ ਲਗਾਨਿਆਂ। ਸੋਹੰ ਸਾਚਾ ਸ਼ਬਦ ਚਲਾਣਿਆਂ। ਚਾਰ ਕੁੰਟ ਜੈ ਜੈ ਜੈਕਾਰ ਕਰਾਣਿਆਂ। ਘਰ ਘਰ ਹਾਹਾਕਾਰ ਵਰਤਾਣਿਆਂ। ਬੇਮੁਖਾਂ ਕਰ ਖੁਆਰ ਦਰ ਦਰ ਫਿਰਾਨਿਆਂ। ਮਾਝੇ ਦੇਸ ਅਵਤਾਰ ਨਾ ਬੂਝ ਬੁਝਾਨਿਆਂ। ਬੇਮੁਖੱ ਰਹੇ ਝੱਖ ਮਾਰ, ਨਾ ਆਤਮ ਸੂਝ ਵਡ ਵਡ ਗਿਆਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਕਲ ਕਰੇ ਖੇਲ ਖਲਾਨਿਆਂ। ਗੁਰਮੁਖਾਂ ਦੇਵੇ ਦਰਸ ਕਰ ਕਰ ਵਡ ਮਿਹਰਬਾਨੀਆਂ। ਆਤਮ ਸਾਚੀ ਜੋਤ ਧਰ, ਕਰੇ ਰੁਸ਼ਨਾਈ ਬਿਨ ਬਾਤੀ ਬਿਨ ਤੇਲ ਜਗਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਏਕਾ ਰੰਗ ਰੰਗਾਨੀਆਂ। ਰੰਗ ਰੰਗਾਏ ਸੰਗ ਨਿਭਾਏ। ਗੁਰਮੁਖ ਦਰ ਮੰਗਣ ਸਾਚੀ ਮੰਗ, ਪ੍ਰਭ ਅਬਿਨਾਸ਼ੀ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਪੂਰਨ ਇਛਿਆ ਆਪ ਕਰਾਏ। ਪੂਰਨ ਇਛਿਆ ਪੂਰਨ ਆਸ। ਗੁਰਮੁਖ ਉਪਜਾਏ ਜਿਉਂ ਚੰਦਨ ਪ੍ਰਭਾਸ। ਸੋਹੰ ਸਾਚਾ ਨਾਮ ਦਵਾਏ, ਆਪ ਆਪਣਾ ਵਿਚ ਰੱਖੇ ਵਾਸ। ਕਲਜੁਗ ਸਾਚੇ ਮਾਰਗ ਲਾਏ, ਅਗਿਆਨ ਅੰਧੇਰ ਜਾਏ ਵਿਨਾਸ। ਸਤਿਜੁਗ ਸਾਚਾ ਰਾਹ ਦਿਸਾਏ, ਸੋਹੰ ਵਸਤ ਸਦ ਰੱਖੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਏਕਾ ਪੁਰਖ ਅਬਿਨਾਸ਼। ਪੁਰਖ ਅਬਿਨਾਸ਼ਿਆ, ਜੋਤ ਪ੍ਰਕਾਸ਼ਿਆ, ਸਰਬ ਘਟ ਵਾਸਿਆ, ਘਨਕਪੁਰ ਵਾਸਿਆ। ਗੁਰਮੁਖ ਸਾਚਾ ਰਾਹ ਬਤਾਇਆ, ਬੇਮੁਖਾਂ ਕਰੇ ਨਾਸਿਆ। ਆਪ ਖਪਾਏ ਜੋ ਰਸਨਾ ਲਾਇਣ ਮਦਿਰਾ ਮਾਸਿਆ। ਸੋ ਜਨ ਉਧਰੇ ਪਾਰ ਜੋ ਜਨ ਜਪੇ ਸਵਾਸ ਸਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਬੰਦ ਖਲਾਸਿਆ। ਬੰਦ ਖਲਾਸੀ ਦੇਵੇ ਕਰ। ਚਰਨ ਪ੍ਰੀਤੀ ਸਾਚੀ ਨੀਤੀ ਹਰਿ ਬਖ਼ਸ਼ੇ ਸਾਚੇ ਦਰ। ਆਤਮ ਅਤੀਤੀ ਚੁੱਕੇ ਜਮ ਕਾ ਡਰ। ਬਖ਼ਸ਼ੇ ਭੁੱਲ ਜੋ ਕੀਤੀ, ਚਰਨ ਸਰਨ ਜੋ ਜਨ ਜਾਇਣ ਪੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਕਿਰਪਾ ਕਰੇ ਗੁਣ ਨਿਧਾਨਾ। ਜੋ ਜਨ ਰੱਖੇ ਚਰਨ ਧਿਆਨਾ। ਕਲਜੁਗ ਵੇਖੇ ਹਰਿ ਆਤਮ ਦੇਵੇ ਬ੍ਰਹਮ ਗਿਆਨਾ। ਗੁਰਮੁਖ ਆਤਮ ਕਦੇ ਨਾ ਹੋਏ ਭੁੱਖੇ, ਸੋਹੰ ਦੇਵੇ ਵਡ ਖ਼ਜ਼ਾਨਾ। ਗੁਰਮੁਖ ਸਾਚਾ ਪ੍ਰਭ ਵਿਚ ਮਾਤ ਲਏ ਰੱਖ, ਦੂਤੀ ਦੁਸ਼ਟ ਸਭ ਮੇਟ ਮਿਟਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਨਾ। ਜੋਤ ਸਰੂਪੀ ਹਰਿ ਜਾਮਾ ਧਰਿਆ। ਗੁਰਸਿਖ ਸਾਚਾ ਜਿਸ ਖੁਲ੍ਹਾਵੇ ਆਤਮ ਦਰਿਆ। ਸਾਚੀ ਜੋਤ ਵਿਚ ਹਰਿ ਸਾਚਾ ਧਰਿਆ। ਏਕਾ ਦੀਪਕ ਜੋਤ ਪ੍ਰਕਾਸ਼ ਹਰਿ ਸਾਚੇ ਕਰਿਆ। ਅਗਿਆਨ ਅੰਧੇਰ ਜਾਏ ਵਿਨਾਸ, ਘਟ ਘਟ ਚਾਨਣ ਧਰਿਆ। ਪ੍ਰਭ ਪਾਇਆ ਪੁਰਖ ਅਬਿਨਾਸ਼, ਸੋਹੰ ਜਿਸ ਜਨ ਰਸਨਾ ਗਾਇਆ। ਕਦੇ ਨਾ ਹੋਏ ਉਦਾਸ, ਪ੍ਰਭ ਸਾਚਾ ਸਦ ਸਹਾਇਆ। ਹਰਿ ਹਿਰਦੇ ਰੱਖੇ ਵਾਸ, ਗੁਰਮੁਖਾਂ ਦਇਆ ਕਮਾਇਆ। ਆਤਮ ਸਾਚੀ ਜੋਤ ਕਰੇ ਪ੍ਰਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਚਰਨੀ ਸੀਸ ਝੁਕਾਇਆ। ਚਰਨ ਕਵਲ ਪ੍ਰੀਤ ਜਿਸ ਜਨ ਕਮਾਈ। ਕਲਜੁਗ ਜੀਵ ਭੁੱਲ ਭੁੱਲ ਕਲਜੁਗ ਮਾਇਆ ਵਿਚ ਭੁੱਲ ਨਾ ਜਾਈ। ਰੁਲ ਰੁਲ ਮਦਿਰਾ ਮਾਸ ਨਾ ਰਸਨ ਲਗਾਈ। ਝੂਠੇ ਤੋਲ ਨਾ ਜਾਣਾ ਤੁਲ, ਧਰਮ ਰਾਏ ਦੇ ਸਜਾਈ। ਸੋਹੰ ਨਾਮ ਦੇਵੇ ਹਰਿ ਸਾਚਾ ਅਨਮੁਲ, ਗੁਰਮੁਖ

ਸਾਚੇ ਝੋਲੀ ਪਾਈ। ਅੰਮ੍ਰਿਤ ਆਤਮ ਨਾ ਜਾਏ ਡੁੱਲ, ਵੇਲੇ ਅੰਤ ਨਾ ਪਛਤਾਈ। ਸਚ ਭੰਡਾਰਾ ਵਿਚ ਮਾਤ ਗਿਆ ਖੁੱਲ੍ਹ, ਸਚ ਭਿਛਿਆ ਹਰਿ ਸਾਚੇ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਦਾ ਅਡੋਲ ਅਤੋਲ ਅਤੁਲ ਸ੍ਰਿਸ਼ਟ ਸਬਾਈ ਦਏ ਤੁਲਾਈ। ਸ੍ਰਿਸ਼ਟ ਸਬਾਈ ਤੋਲ ਤੁਲਾਏ, ਆਪ ਅਤੁਲ ਰਹਿ ਜਾਏ। ਸ੍ਰਿਸ਼ਟ ਸਬਾਈ ਰੋਲ ਰੁਲਾਏ, ਆਪ ਰੁਲ ਨਾ ਜਾਏ। ਸ੍ਰਿਸ਼ਟ ਸਬਾਈ ਭੁੱਲ ਭੁਲਾਏ, ਆਪ ਅਭੁੱਲ ਇਕ ਰਹਿ ਜਾਏ। ਸ੍ਰਿਸ਼ਟ ਸਬਾਈ ਹਿਲ ਹਿਲਾਏ, ਆਪ ਅਟੱਲ ਇਕ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਜਾਮਾ ਪਾਏ।

੧੭ ਜੇਠ ੨੦੧੦ ਬਿਕ੍ਰਮੀ ਗੁਰਮੇਜ ਸਿੰਘ ਦੇ ਗ੍ਰਹਿ ਪੱਟੀ ਜ਼ਿਲਾ ਅੰਮ੍ਰਿਤਸਰ

ਗਊ ਗਰੀਬ ਸੁਣ ਦੋਏ ਬੇਨੰਤੀਆ। ਪੂਰਨ ਜੋਤ ਧਰੇ ਵਿਚ ਮਾਤ ਪ੍ਰਭ ਸਾਚਾ ਭਗਤ ਭਗਵੰਤੀਆ। ਗੁਰਮੁਖ ਆਤਮ ਰੰਗ ਰੰਗਾਏ, ਸਾਚਾ ਵਿਚ ਮਾਤ ਹਰਿ ਬਸੰਤੀਆ। ਸਾਚਾ ਸ਼ਬਦ ਆਪ ਸੁਣਾਏ, ਢੋਲ ਮਰਦੰਗ ਕੰਨ ਵਜੰਤਿਆ। ਸਾਚਾ ਰਾਹ ਆਪ ਦਿਖਾਏ, ਸੋਹੰ ਸ਼ਬਦ ਸੁਣਾਏ ਧੁਨ ਧੁਨਵੰਤਿਆ। ਕਲਜੁਗ ਸੋਇਆ ਲਏ ਜਗਾਏ, ਹਰਿ ਦੇਵੇ ਸਾਚਾ ਨਾਮ ਗੁਣਾਂ ਗੁਣਵੰਤਿਆ। ਹਰਿ ਆਪਣੇ ਕੰਠ ਲਏ ਲਗਾਏ, ਆਤਮ ਸੇਜ ਵਿਛਾਈ ਫੂਲ ਬਸੰਤਿਆ। ਹਰਿ ਆਪਣੇ ਰੰਗ ਰੰਗਾਏ, ਏਕਾ ਘਰ ਵਸਾਏ, ਮੇਲ ਮਿਲਾਵਾ ਸਾਚਾ ਕੰਤਿਆ। ਆਤਮ ਸਾਚੀ ਜੋਤ ਜਗਾਏ, ਅਗਿਆਨ ਅੰਧੇਰ ਸਰਬ ਮਿਟਾਏ, ਕਰੇ ਪ੍ਰਕਾਸ਼ ਭਾਂਡਾ ਭਰਮ ਭਉ ਗਵੰਤਿਆ। ਜੋ ਜਨ ਰਸਨਾ ਸੋਹੰ ਗਾਏ, ਪ੍ਰਭ ਅਬਿਨਾਸ਼ੀ ਰਿਦੇ ਵਸਾਏ, ਕਾਰਜ ਸਿੱਧ ਹਰਿ ਆਪ ਕਰਾਏ, ਹਰਿ ਸਾਜਣ ਸਾਚਾ ਖੋਜ ਖੁਜੰਤਿਆ। ਦਰ ਘਰ ਸਾਚੇ ਨੌਂ ਨਿਧ ਉਪਜਾਏ, ਹਰਿ ਮਿਲਣ ਦੀ ਸਾਚੀ ਬਿਧ ਹਰਿ ਸਾਚਾ ਆਪ ਲਿਖਾਏ, ਤਨ ਮਨ ਆਤਮ ਵਿਧ, ਸੋਹੰ ਤੀਰ ਚਲਾਏ ਖਿਚ ਕਾਨੰਤਿਆ। ਅਨਹਦ ਰਾਗ ਉਪਜਾਏ, ਵਾਦ ਵਿਵਾਦ ਸਰਬ ਮਿਟਾਏ, ਸ਼ਬਦ ਬੋਧ ਅਗਾਧ ਅਗਾਧ ਬੋਧ ਹਰਿ ਆਪ ਲਿਖਾਏ, ਪੂਰਨ ਹਰਿ ਨਰ ਅਵਤਾਰ ਭਗਵੰਤਿਆ। ਸ਼ਬਦ ਪੱਟੀ ਆਪ ਪੜ੍ਹਾਈਆ। ਗੁਰਸਿਖ ਤਨ ਆਤਮ ਹੱਟੀ ਆਪ ਖੁਲ੍ਹਾਈਆ। ਹਰਿ ਅਬਿਨਾਸ਼ੀ ਦਿਸੇ ਘਟ ਘੱਟੀ, ਸਦ ਵੇਖੋ ਹਰ ਥਾਈਂਆ। ਬੇਮੁਖ ਜੀਵ ਅੰਧ ਅੰਧਿਆਰੇ ਭਰਦੇ ਰਹਿਣ ਚੱਟੀ, ਧਰਮ ਰਾਏ ਦੇ ਸਜਾਈਆ। ਗੁਰਮੁਖ ਸਾਚੇ ਆਤਮ ਜੋਤ ਜਗਾਈ ਬੱਤੀ, ਆਤਮ ਸਾਚਾ ਦੀਪ ਜੋਤ ਜਗਾਈਆ। ਬੇਮੁਖ ਜੀਵ ਕਲਜੁਗ ਨਾ ਚੜ੍ਹੇ ਔਖੀ ਘਾਟੀ, ਵਿਸ਼ੇ ਵਿਕਾਰਾਂ ਮੱਤ ਗਵਾਈਆ। ਗੁਰਮੁਖ ਸਾਚੇ ਦਿਵਸ ਰੈਣ ਸਦ ਰਸਨਾ ਰਾਟੀ, ਹਰਿ ਹਿਰਦੇ ਵਾਸ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਤੇਰਾ ਬੇੜਾ ਪਾਰ ਕਰਾਈਆ। ਸਾਚੀ ਪੱਟੀ ਆਪ ਪੜ੍ਹਾਨੀ। ਬੇਮੁਖ ਜੀਵਾਂ ਚੱਟੀ ਆਪ ਭਰਾਨੀ। ਕਲਜੁਗ ਝੂਠਾ ਲਾਹਾ ਜਾਏ ਖੱਟੀ, ਸਾਚਾ ਰੰਗ ਮੂਲ ਨਾ ਲਾਈਆ। ਵੇਲੇ ਅੰਤ ਪ੍ਰਭ ਜਾਏ ਫੱਟੀ, ਸੋਹੰ ਸ਼ਬਦ ਤੀਰ ਚਲਾਈਆ। ਕਲਜੁਗ ਕਾਇਆ ਭੰਨੇ ਝੂਠੀ ਮਾਟੀ ਨਾ ਦੇਵੇ ਕੋਈ ਛੁਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਸਚ ਤੇਰੀ ਵਡਿਆਈਆ। ਸਚ ਨਾਮ ਹਰਿ ਗੁਣ ਗਾਵਣਾ। ਸਚ ਨਾਮ ਦਰ ਘਰ ਸਾਚੇ ਗੁਰਸਿਖ ਸਾਚੇ ਪਾਵਣਾ। ਸਚ ਨਾਮ ਹੰਕਾਰੀ ਜਿੰਦਾ ਆਪ ਤੁੜਾਵਣਾ। ਸਚ ਨਾਮ

ਭੰਡਾਰੀ ਦਾਤ ਆਪ ਮਿਲਾਵਣਾ। ਸਚ ਨਾਮ ਸੰਸਾਰੀ ਗਿਆਤਾ ਦਰਸ ਦਿਖਾਵਣਾ। ਸਚ ਨਾਮ ਪੁਰਖ ਬਿਧਾਤਾ ਹੋਏ ਸੁਹਾਵਣਾ। ਸਚ ਨਾਮ ਆਪ ਮਿਟਾਏ ਜਾਤਾਂ ਪਾਤਾਂ ਮਾਤਲੋਕ ਸਚ ਕਰਾਮਾਤ ਸੋਹੰ ਸਾਚਾ ਜਾਪ ਜਪਾਵਣਾ। ਹੋਏ ਸਹਾਈ ਮਾਤ ਗਰਭ ਜੋ ਜਨ ਰਸਨਾ ਵਖਾਵਣਾ। ਸਚ ਨਾਮ ਦੇਵੇ ਵਡਿਆਈ ਤੀਨ ਲੋਕ ਗੁਰ ਚਰਨ ਪ੍ਰੀਤ ਬੰਧਾਏ ਸਾਚਾ ਨਾਤਾ। ਸਾਚਾ ਨਾਮ ਦਰਗਹਿ ਸਾਚੀ ਮਾਣ ਦਵਾਏ, ਨਾ ਕੋਈ ਜਾਣੇ ਭੈਣ ਭਰਾਤ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖ ਦਾਤਾ। ਸਰਬ ਸੁਖ ਗੁਰ ਦੁਆਰੇ। ਕਰ ਦਰਸ ਉਤਰੇ ਭੁੱਖ, ਆਤਮ ਭਾਰੇ। ਨਾ ਤਰਸ ਪ੍ਰਭ ਅੰਮ੍ਰਿਤ ਬੂੰਦ ਆਪ ਪਿਲਾਰੇ। ਮਿਟਾਏ ਹਰਸ ਕਰ ਤਰਸ ਦਰ ਘਰ ਆਏ ਦੇਵੇ ਦਰਸ ਪ੍ਰਭ ਅਬਿਨਾਸ਼ੀ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਪੂਜ ਪੁਜਾਰੇ। ਸਰਬ ਜੀਆਂ ਹਰਿ ਇਕ ਪੁਜਾਰੀ। ਤੀਨ ਲੋਕ ਹਰਿ ਇਕ ਪੁਜਾਰੀ। ਤੀਨ ਲੋਕ ਨੈਣ ਮੁਧਾਰੀ। ਜੋਤ ਸਰੂਪੀ ਕਰੇ ਖੇਲ ਅਪਰ ਅਪਾਰੀ। ਗੁਰਮੁਖਾਂ ਕਰਾਏ ਮੇਲ ਵੇਖੇ ਵਿਗਸੇ ਕਰੇ ਵਿਚਾਰੀ। ਬੇਮੁਖਾਂ ਬੇੜਾ ਜਾਏ ਠੇਲ, ਪ੍ਰਭ ਅਬਿਨਾਸ਼ੀ ਨਾ ਪਾਏ ਸਾਰੀ। ਆਪ ਧਕਾਏ ਧਰਮ ਰਾਏ ਦੀ ਜੇਲ। ਪ੍ਰਭ ਅਬਿਨਾਸ਼ੀ ਸਾਚਾ ਨਾਤਾ ਗੁਰ ਚਰਨ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਵਕਤ ਸੁਹਾਏ ਗੁਰਸਿਖ ਘਰ ਭਾਗ ਲਗਾਏ ਆਪ ਮੁਕਾਏ ਲਹਿਣਾ। ਪਿਛਲਾ ਲਹਿਣਾ ਆਪ ਚੁਕਾਇਆ। ਦੇਵਣਹਾਰ ਇਕ ਰਘੁਰਾਇਆ। ਅੱਗੇ ਹਰਿ ਸਾਚੇ ਸਾਚੇ ਮਾਰਗ ਪਾਇਆ। ਮਦਿਰਾ ਮਾਸ ਜਨ ਦੇ ਤਜਾਇਆ। ਸਵਾਸ ਸਵਾਸ ਸਵਾਸ ਰਾਸ ਰਾਸ ਰਾਸ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਆਤਮ ਜੋਤੀ ਪ੍ਰਕਾਸ਼ ਰਖਾਇਆ। ਅਗਿਆਨ ਅੰਧੇਰ ਜਾਏ ਵਿਨਾਸ ਵਿਨਾਸ ਵਿਨਾਸ ਆਤਮ ਦੀਪਕ ਜੋਤੀ ਆਪ ਜਗਾਇਆ। ਹਉਮੇ ਦੁੱਖੜਾ ਜਾਏ ਨਾਸ ਨਾਸ ਨਾਸ ਸਾਚਾ ਸ਼ਬਦ ਤਨ ਲਗਾਇਆ। ਭਰਮ ਭੁਲੇਖਾ ਨਾ ਹੋਏ ਜੀਵ ਉਦਾਸ, ਸਾਚੀ ਧੀਰ ਆਪ ਧਰਾਇਆ। ਆਪੇ ਕਰੇ ਅੰਤਮ ਅੰਤ ਤੇਰੀ ਬੰਦ ਖਲਾਸ, ਪ੍ਰਗਟ ਹੋਏ ਹਰਿ ਦਰਸ ਦਿਖਾਇਆ। ਪ੍ਰਭ ਅਬਿਨਾਸ਼ੀ ਸਦ ਬਲ ਬਲ ਜਾਸ, ਦਰਗਹਿ ਸਾਚੀ ਦੇਵੇ ਮਾਣ ਸਵਾਇਆ। ਮਾਨਸ ਜਨਮ ਕਰਾਏ ਰਾਸ, ਵੇਲੇ ਅੰਤ ਬੈਕੁੰਠ ਨਿਵਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਜੋਤੀ ਜੋਤ ਮਿਲਾਇਆ। ਸੱਚਾ ਸ਼ਬਦ ਸੱਚਾ ਹਥਿਆਰ। ਤਨ ਮਨ ਧਨ ਦਿਵਸ ਰੈਣ ਹੋਏ ਰਖਵਾਰ। ਜੋ ਜਨ ਪਹਿਨੇ ਤਨ ਦੁੱਖ ਨਾ ਲਾਗੇ ਭਾਰ। ਆਤਮ ਜਾਏ ਮਨ ਹਉਮੇ ਰੋਗ ਦੇਵੇ ਨਿਵਾਰ। ਬੇੜਾ ਦੇਵੇ ਬੰਨ੍ਹ ਵਿਚ ਸੰਸਾਰ। ਸਾਚਾ ਸ਼ਬਦ ਸੁਣਾਇਆ ਕੰਨ, ਸਾਚੀ ਧੁੰਨ ਦੇਵੇ ਧੁਨਕਾਰ। ਭਰਮ ਭੁਲੇਖਾ ਦੇਵੇ ਭੰਨ, ਜਮ ਦੀ ਨਾ ਖਾਏ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਰ ਕਿਰਪਾ ਲਾਏ ਪਾਰ। ਕਰ ਕਿਰਪਾ ਹਰਿ ਪਾਰ ਲਾਏ। ਜੋ ਜਨ ਸਰਨਾਈ ਆਏ। ਸਰਨ ਚਰਨ ਜਿਸ ਜਨ ਤਕਾਈ ਪ੍ਰਭ ਸਾਚਾ ਕਲਜੁਗ ਬੇੜਾ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪੈਜ ਰਖਾਏ। ਹਰਿ ਗੁਣ ਗੁਰਸਿਖ ਉਚਾਰਨਾ। ਆਪਣਾ ਮੂਲ ਨਾ ਕਲਜੁਗ ਹਾਰਨਾ। ਭਰਮ ਭੁੱਲਿਆ ਝੂਠਾ ਲੇਖ ਵਿਚ ਸੰਸਾਰਨਾ। ਵੇਖੀ ਵੇਖ ਨਾ ਮਾਨਸ ਜਨਮ ਹਾਰਨਾ। ਸਾਚਾ ਲੇਖ ਘਰ ਸਾਚੇ ਪ੍ਰਭ ਅਬਿਨਾਸ਼ੀ ਵਡ ਅਪਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰ ਕਿਰਪਾ ਪਾਰ ਉਤਾਰਨਾ। ਗੁਰਸਿਖਾਂ ਹਰਿ ਪਾਰ ਉਤਾਰੇ। ਜੋ ਜਨ ਕਰੇ ਚਰਨ ਨਿਮਸਕਾਰੇ। ਭਵ ਜਲ ਹਰਿ ਪਾਰ ਉਤਾਰੇ। ਕਲਜੁਗ ਅਗਨ ਵਿਚ ਨਾ ਜਾਏ ਜਲ ਰੱਖੇ ਆਪ ਕਰਤਾਰੇ।

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਸ਼ਬਦ ਧਰੇ ਪਿਆਰੇ। ਸਚ ਸ਼ਬਦ ਸਚ ਧਿਆਨ। ਪ੍ਰਭ ਅਬਿਨਾਸ਼ੀ ਆਤਮ ਦੇਵੇ ਸਚ ਗਿਆਨ। ਮਿਲੇ ਮਾਤ ਵਡਿਆਈ ਦੇਵੇ ਵਾਲੀ ਦੋ ਜਹਾਨ। ਹੋਏ ਅੰਤ ਸਹਾਈ ਜਨ ਭਗਤਾਂ ਕਰੇ ਪਛਾਣ। ਨਵ ਨਿਧ ਘਰ ਉਪਜਾਈ, ਦੁੱਖ ਭੁੱਖ ਸਰਬ ਮਿਟ ਜਾਣ। ਸਾਚੀ ਬਿੱਧ ਆਪ ਕਰਾਈ, ਕਿਰਪਾ ਕਰ ਹਰਿ ਭਗਵਾਨ। ਆਤਮ ਭੇਵ ਖੁਲ੍ਹਾਏ ਗੂਝੇ, ਦੇਵੇ ਸ਼ਬਦ ਹਰਿ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਮਹਾਨ। ਕਿਰਪਾ ਕਰੇ ਅਪਰ ਅਪਾਰੀ। ਗੁਰਮੁਖ ਸਾਚੇ ਜਾਏ ਤਾਰੀ। ਸਾਚਾ ਦੇਵੇ ਨਾਮ ਅਧਾਰੀ। ਸੋਹੰ ਦੇਵੇ ਨਾਮ ਖੁਮਾਰੀ। ਏਕਾ ਜੋਤ ਜਗੇ ਰਾਮ ਦੂਜਾ ਕੋਇ ਨਾ ਰਸਨ ਉਚਾਰੀ। ਏਕ ਵਖਾਏ ਸਾਚਾ ਧਾਮ, ਜਿਥੇ ਵਸੇ ਹਰਿ ਮੁਰਾਰੀ। ਏਕਾ ਨਾਮ ਦਵਾਏ ਸਾਚਾ ਸ਼ਾਮ, ਮਿਲੇ ਮੇਲ ਹਰਿ ਹਰਿ ਨਿਰੰਕਾਰੀ। ਨਿਰੰਕਾਰ ਨਿਰੰਜਣਾ। ਸਰਬ ਸੁਖ ਭੰਜਨਾ। ਗੁਰ ਚਰਨ ਮਜਨਾ। ਕਰ ਦਰਸ ਆਤਮ ਅੰਮ੍ਰਿਤ ਪੀ ਰੱਜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਆਪੇ ਹੋਏ ਸਾਕ ਸੱਜਣਾ। ਸੱਜਣ ਤੇਰਾ ਸਾਚਾ ਸਦ ਵਸੇ ਪਾਸ। ਕਲਜੁਗ ਜੀਵ ਕਾਇਆ ਕੱਚੀ ਕੱਚ ਹੈ ਕਿਉਂ ਹੋਏ ਉਦਾਸ। ਹਰਿ ਸਾਚਾ ਰਸਨਾ ਰਚ ਹੋਏ ਸਹਾਈ ਕਰੇ ਬੰਦ ਖਲਾਸ। ਬੇਮੁਖ ਜੀਵ ਕਿਉਂ ਰਹੇ ਨੱਚ, ਨਾ ਮਿਲਿਆ ਪ੍ਰਭ ਅਬਿਨਾਸ਼। ਕਲਜੁਗ ਮਾਇਆ ਅਗਨ ਵਿਚ ਤਪੇ ਨਾ ਹੋਏ ਕੋਈ ਦੇਵੇ ਧਰਵਾਸ। ਗੁਰਮੁਖਾਂ ਹਰਿ ਹਿਰਦੇ ਗਿਆ ਸੋਹੰ ਦੇਵੇ ਸਚ ਧਰਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰ ਨਰਾਇਣ ਸਰਬ ਗੁਣ ਤਾਸ। ਹਰਿ ਤੀਰ ਜਗਤ ਵਹੀਰ ਹੈ। ਸ੍ਰਿਸ਼ਟ ਸਬਾਈ ਲੱਥੇ ਚੀਰ ਹੈ। ਚਾਰ ਕੁੰਟ ਹੋਏ ਵਹੀਰ ਹੈ। ਮਿਟੇ ਸਰਬ ਪੀਰ ਫ਼ਕੀਰ ਹੈ। ਨਾ ਕੋਈ ਔਲੀਆ ਨਾ ਦਸਤਗੀਰ ਹੈ। ਨਾ ਕੋਈ ਮੌਲੀਆ ਨਾ ਆਲਮਗੀਰ ਹੈ। ਨਾ ਕੋਈ ਗੌਂਸ ਕੁਤਬ ਨਾ ਕੋਈ ਸ਼ਮਸ਼ੁਲ ਦੀਨ ਹੈ। ਨਾ ਕੋਈ ਹੁਜ਼ਰਾ ਨਾ ਕੋਈ ਸ਼ਜਰਾ ਸਰਬ ਮੇਟ ਮਲੀਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰਾਏ ਮੁਹੰਮਦੀ ਦੀਨ ਹੈ। ਮੁਹੰਮਦੀ ਦੀਨ ਅੰਤ ਪ੍ਰਭ ਕੀਨਾ। ਸੰਗ ਰੂਸਾ ਰਲੇ ਚੀਨਾ। ਐਸੀ ਖੇਲ ਕਰੇ ਪ੍ਰਭ ਸਾਚਾ ਸ੍ਰਿਸ਼ਟ ਸਬਾਈ ਪਾੜੇ ਸੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਸਚ ਕੀਨਾ। ਸਤਿਗੁਰ ਸਾਚਾ ਸਰਬ ਸੁਖ ਦਾਤ ਹੈ। ਸਤਿਗੁਰ ਸਾਚਾ ਸਭ ਥਾਈਂ ਸਹਾਈ ਆਪ ਹੈ। ਸਤਿਗੁਰ ਸਾਚਾ ਸ੍ਰਿਸ਼ਟ ਸਬਾਈ ਮਾਈ ਬਾਪ ਹੈ। ਸਤਿਗੁਰ ਸਾਚਾ ਸਤਿਗੁਰ ਸੋਹੰ ਦੇਵੇ ਸਾਚਾ ਜਾਪ ਹੈ। ਸ੍ਰਿਸ਼ਟ ਸਬਾਈ ਹਉਮੇ ਮਾਰੇ ਵਡ ਵਡ ਤਾਪ ਹੈ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲਜੁਗ ਰਿਹਾ ਜਾਚ ਹੈ। ਸਤਿਗੁਰ ਸਾਚਾ ਸਾਚੀ ਧਾਰਾ। ਸਤਿਗੁਰ ਸਾਚਾ ਸਭ ਪਰਖੇ ਨਾਰੀ ਨਾਰਾ। ਸਤਿਗੁਰ ਸਾਚਾ ਲੱਖ ਚੁਰਾਸੀ ਵਿਚ ਏਕਾ ਜੋਤ ਅਧਾਰਾ। ਸਤਿਗੁਰ ਸਾਚਾ ਜੀਵ ਜੰਤ ਊਚ ਨੀਚ ਕੀਟ ਪਤੰਗ ਵਿਚ ਸਰਬ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਅਨੂਪ ਸਰੂਪ ਅਪਾਰਾ। ਰੰਗ ਅਨੂਪ ਸਤਿ ਸਰੂਪਿਆ। ਜਿਸ ਵਿਚ ਹਰਿ ਰਾਓ ਉਮਰਾਓ ਰੰਗ ਰੰਗ ਰੰਗਾਣਾ ਵਡ ਵਡ ਭੂਪਿਆ। ਨਾ ਕੋਈ ਸਕੇ ਪਛਾਣ ਪ੍ਰਭ ਅਬਿਨਾਸ਼ੀ ਨਾ ਕੋਈ ਰੰਗ ਨਾ ਕੋਈ ਰੂਪਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਣ ਜਿਸ ਦੇਵੇ ਦਰਸ ਹਰਿ ਸਤਿ ਸਰੂਪਿਆ। ਦਰਸ ਸਤਿ ਤਰਸ ਸਤਿ ਅੰਮ੍ਰਿਤ ਮੇਘ ਬਰਸ ਸਤਿ, ਆਪ ਮਿਟਾਏ ਹਰਿ ਹਰਸ ਸਤਿ। ਚਿੰਤਾ ਸੋਗ ਗਵਾਏ ਸਤਿ। ਕਾਇਆ ਹਰੀ ਕਰਾਏ ਸਤਿ। ਤਨ ਮਨ ਵੱਜੀ ਵਧਾਈ ਸਤਿ।

ਅਨਹਦ ਸ਼ਬਦ ਰਾਗ ਸੁਣਾਈ ਸਤਿ। ਅਬਿਨਾਸ਼ੀ ਵਾਗ ਉਠਾਈ ਆਪਣੇ ਹੱਥ ਸਤਿ। ਸ੍ਰਿਸ਼ਟ ਸਬਾਈ ਭੇੜ ਭਿੜਾਏ ਕਰੇ ਕਰਾਏ ਨਾ ਕੋਈ ਛੁਡਾਈ ਵੇਖੇ ਖੇਲ ਹਰਿ ਸਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਰਬ ਜੀਆਂ ਕਾ ਏਕਾ ਦਾਤਾ, ਸਤਿਗੁਰ ਸਾਚਾ ਸਾਚੋ ਸਤਿ। ਸਚ ਸੁਖ ਸਹਿਜ ਸੁਖ ਏਕ ਦੇਵੇ ਪ੍ਰਭ ਅਬਿਨਾਸ਼ੀ ਹਰਿ ਸਾਚਾ ਨਾਇਕ। ਗੁਰਮੁਖ ਸਾਚੇ ਸੰਤ ਜਨ ਆਪ ਉਪਜਾਏ ਸਚ ਮੁਸਾਇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹਿਰਦੇ ਦਰਸ ਦਿਖਾਏ ਖੋਲ੍ਹੋ ਤਾਇਕ। ਹਰ ਹਿਰਦੇ ਹਰਿ ਸਾਚਾ ਵਸਿਆ। ਕਲਜੁਗ ਜੀਵ ਰਾਹ ਸਾਚਾ ਦੱਸਿਆ। ਸ਼ਬਦ ਤੀਰ ਹਰਿ ਸਾਚੇ ਕਸਿਆ। ਬਜ਼ਰ ਕਪਾਟੀ ਚੀਰ ਦਵਾਰ ਦਸਵਾਂ ਦੱਸਿਆ। ਅੰਮ੍ਰਿਤ ਬਹਾਏ ਸਾਚਾ ਨੀਰ ਪੀ ਅੰਮ੍ਰਿਤ ਰਸ ਰਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਧੀਰ, ਕਰ ਦਰਸ ਗੁਰਮੁਖ ਪੂਰੀ ਹੋਏ ਸਮਸਿਆ। ਪੂਰਨ ਧੀਰ ਦੇਵੇ ਹਰਿ ਭਗਵਾਨ। ਅੰਮ੍ਰਿਤ ਸਾਚਾ ਸੀਰ ਪਿਲਾਏ ਕਿਰਪਾ ਕਰੇ ਹਰਿ ਭਗਵਾਨ। ਕਲਜੁਗ ਪਾਟੇ ਚੀਰ ਲੁਹਾਏ, ਸੋਹੰ ਗਹਿਣਾ ਤਨ ਪਹਿਨਾਨ। ਸਾਚੇ ਹਾਟੇ ਸਾਚਾ ਗਹਿਣਾ ਆਪ ਵਿਕਾਏ ਗੁਰਮੁਖ ਸਾਚੇ ਘਰ ਲੈ ਜਾਣ। ਹਉਮੇ ਮੈਲ ਦੁਬਦਾ ਕਾਟੇ, ਜੋ ਜਨ ਰਸਨਾ ਗਾਣ। ਪ੍ਰਭ ਅਬਿਨਾਸ਼ੀ ਰਾਹ ਨੇੜੇ ਵਾਟੀ, ਕਲਜੁਗ ਜੀਵ ਨਾ ਭੁੱਲ ਨਿਧਾਨ। ਹਰਿ ਸਾਚਾ ਵੇਖ ਆਪਣੀ ਕਾਇਆ ਝੂਠੀ ਮਾਟੀ ਵਿਚ ਬੈਠਾ ਬਲੀ ਬਲਵਾਨ। ਏਕਾ ਜੋਤ ਜਗੇ ਲਟ ਲਾਟੀ, ਕਰ ਦਰਸ ਹੋਏ ਸੁਘੜ ਸਿਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਧਿਅਨ। ਸਚ ਪ੍ਰੀਤ ਗੁਰ ਚਰਨ ਧਿਆਨਾ। ਸਚ ਪ੍ਰੀਤ ਗੁਰਚਰਨ ਸੇਵ ਕਮਾਨਾ। ਸਚ ਪ੍ਰੀਤ ਹਰਿ ਹਿਰਦੇ ਸਚ ਵਸਾਨਾ। ਮਾਨਸ ਜਨਮ ਜਾਓ ਜਗ ਜੀਤ, ਲੱਖ ਚੁਰਾਸੀ ਵਿਚ ਨਾ ਆਨਾ। ਗੁਰਮੁਖ ਰੱਖ ਆਤਮ ਸਦਾ ਅਤੀਤ, ਭਰਮ ਭੁਲੇਖੇ ਭੁੱਲ ਨਾ ਜਾਣਾ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਦਰਗਹਿ ਸਾਚੀ ਜਿਸ ਸੰਗ ਨਿਭਾਨਾ। ਝੂਠੀ ਵੇਖ ਮਾਤ ਵਿਚ ਪ੍ਰੀਤ, ਸੰਗ ਕਿਸੇ ਨਾ ਜਾਣਾ। ਕਲਜੁਗ ਔਧ ਰਹੀ ਬੀਤ, ਵੇਲਾ ਗਿਆ ਹੱਥ ਨਾ ਆਣਾ। ਕਰ ਦਰਸ ਕਾਇਆ ਹੋਏ ਸੀਤ, ਸ਼ਾਂਤ ਸੀਤਲਾ ਹਰਿ ਵਰਤਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਠਾਂਡੇ ਦਰ ਬਹਾਨਾ। ਗੁਰ ਸੇਵਾ ਸੁਫਲ ਕਰਾਈ ਹੈ। ਗੁਰਮੁਖ ਵਿਰਲੇ ਕਲ ਕਮਾਈ ਹੈ। ਘਰ ਸਾਚੇ ਮਿਲੇ ਵਡਿਆਈ ਹੈ। ਜਿਥੇ ਵਸੇ ਹਰਿ ਰਘੁਰਾਈ ਹੈ। ਹਰਿ ਸਾਚੇ ਲੇਖੇ ਲਾਈ ਹੈ। ਆਤਮ ਕੱਢੇ ਭਰਮ ਭੁਲੇਖੇ, ਹਰਿ ਪੂਰਨ ਬੂਝ ਬੁਝਾਈ ਹੈ। ਜੋ ਜਨ ਆਏ ਦਰ ਨੇਤਰ ਪੇਖੇ, ਆਤਮ ਜੋਤ ਜਗਾਈ ਹੈ। ਜੋ ਜਨ ਰਹੇ ਕਲਜੁਗ ਵੇਖਾਂ ਵੇਖੇ, ਅੰਤਮ ਅੰਤ ਪ੍ਰਭ ਜਮਦੂਤਾਂ ਵਸ ਕਰਾਈ ਹੈ। ਗੁਰਮੁਖ ਸਾਚੇ ਹਰਿ ਲਾਏ ਲੇਖੇ, ਜਿਸ ਜਨ ਦਇਆ ਕਮਾਈ ਹੈ। ਆਪ ਲਿਖਾਏ ਸਾਚੇ ਲੇਖੇ, ਅਚਰਜ ਖੇਲ ਰਚਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਸਰਬ ਵਡਿਆਈ ਹੈ। ਗੁਰਚਰਨ ਸੇਵਾ ਪੂਰਨ ਘਾਲ। ਗੁਰਮੁਖ ਪ੍ਰੀਤੀ ਨਿਭੇ ਨਾਲ। ਸਾਚੀ ਨੀਤੀ ਪ੍ਰਭ ਸਾਚਾ ਦੇਵੇ ਆਤਮ ਬਖ਼ਸ਼ੇ ਸੋਹੰ ਸਾਚਾ ਲਾਲ। ਮਾਨਸ ਜਨਮ ਜਾਓ ਜਗ ਜੀਤੀ ਨਾ ਹੋਏ ਕਦੇ ਕੰਗਾਲ। ਦਰ ਘਰ ਆਏ ਪ੍ਰਭ ਸਾਚੇ ਕਾਇਆ ਸੀਤਲ ਕੀਤੀ, ਸਾਚਾ ਦੀਆ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਇਆ ਆਪ ਕਿਰਪਾਲ। ਪ੍ਰਭ ਭਏ ਦਿਆਲ ਗੁਰਮੁਖ ਸੋਇਆ ਲਏ ਉਠਾਲ। ਆਤਮ ਜੋਤੀ ਦੇਵੇ ਬਾਲ। ਆਪਣਾ ਬਿਰਧ ਹਰਿ ਸਾਚਾ ਲਏ ਸੰਭਾਲ। ਗੁਰਮੁਖ ਸਾਚੇ ਸੰਤ ਜਨਾਂ ਆਪੇ ਬਣੇ ਰਖਵਾਲ। ਸੋਹੰ ਦੇਵੇ ਸਾਚਾ ਨਾਮ ਧਨਾ, ਸਾਚਾ ਧਨ ਮਾਲ। ਏਕਾ

ਸ਼ਬਦ ਵਸਾਏ ਮਨਾ, ਘਰ ਸਾਚਾ ਦਰ ਸਾਚਾ ਹਰਿ ਦਏ ਵਖਾਲ। ਭਾਂਡਾ ਭਰਮ ਭਉ ਭੰਨਿਆ ਦੀਆ ਦਰਸ ਆਪ ਗੋਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਗੁਰਮੁਖਾਂ ਸਦ ਪ੍ਰਿਤਪਾਲ। ਗੁਰਮੁਖ ਸਾਚੇ ਹਰਿ ਦਰਸ਼ਨ ਪਾਵਣਾ। ਭਰਮ ਭੁਲੇਖਾ ਸਰਬ ਗਵਾਵਣਾ। ਆਤਮ ਲੇਖਾ ਸਰਬ ਲਿਖਾਵਣਾ। ਪਿਛਲਾ ਲੇਖਾ ਹਰਿ ਚੁਕਾਵਣਾ। ਅੱਗੇ ਮਾਰਗ ਪਾਵਣਾ। ਸਤਿਜੁਗ ਸਾਚਾ ਰਾਹ ਆਪ ਦਿਸਾਵਣਾ। ਸਾਚਾ ਥਾਨ ਆਪ ਸੁਹਾਵਣਾ। ਏਕਾ ਨਾਮ ਹਰਿ ਜਪਾਵਣਾ। ਸੋਹੰ ਖੰਡਾ ਆਪ ਚਮਕਾਵਣਾ। ਰਾਓ ਰੰਕ ਰਾਹੇ ਪਾਵਣਾ। ਥਾਉਂ ਬੰਕ ਆਪ ਸੁਹਾਵਣਾ। ਗੁਰਮੁਖਾਂ ਪੂਰ ਕਰਾਏ ਭਾਵਨਾ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਮਾਣ ਦਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਾਚਾ ਕਰਮ ਕਮਾਵਣਾ। ਗੁਰਮੁਖ ਹਰਿ ਰੰਗ ਮਾਨਣਾ। ਪ੍ਰਭ ਅਬਿਨਾਸ਼ੀ ਸਾਚਾ ਜਾਨਣਾ। ਜੋਤ ਸਰੂਪੀ ਖੇਲ ਵਰਤਾਵਣਾ। ਬਿਨ ਰੰਗ ਰੂਪੀ ਦਿਸ ਨਾ ਆਵਣਾ। ਆਦਿ ਅੰਤ ਜੁਗਾ ਜੁਗੰਤ ਪ੍ਰਭ ਆਪਣੇ ਭਾਣੇ ਵਿਚ ਰਹਾਵਣਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਆਪਣੀ ਸੇਵਾ ਲਾਵਣਾ। ਸਾਚਾ ਸ਼ਬਦ ਸੁਣਾਏ ਕੰਨਾਂ, ਅਨਹਦ ਧੁਨ ਉਪਜਾਵਣਾ। ਮਿਟਾਏ ਚਿੰਤਾ ਰੋਗ ਗੁਰਸਿਖਾਂ, ਧੀਰਜ ਸਤਿ ਸੰਤੋਖ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਆਪਣਾ ਭੇਵ ਆਪ ਖੁਲ੍ਹਾਵਣਾ। ਆਪਣੇ ਭਾਣੇ ਆਪ ਰਹਾਏ। ਅਚਰਜ ਖੇਲ ਹਰਿ ਵਰਤਾਏ। ਮਾਤਲੋਕ ਸਦ ਆਵੇ ਜਾਏ। ਜੁਗਾ ਜੁਗੰਤਰ ਪ੍ਰਭ ਸਾਚਾ ਜਾਮਾ ਪਾਏ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਆਪੇ ਪਕੜ ਉਠਾਵਣਾ। ਧਰਮ ਰਾਏ ਦੇ ਸਜਾਏ, ਵੇਲੇ ਅੰਤ ਹੋਏ ਸਹਾਏ ਗੁਰਮੁਖ ਸਾਚੇ ਤੇਰਾ ਬੇੜਾ ਬੰਨ੍ਹ ਵਖਾਵਣਾ। ਪ੍ਰਭ ਕਿਰਪਾ ਕਰ ਆਪਣੇ ਕੰਧ ਉਠਾਏ। ਲੱਖ ਚੁਰਾਸੀ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਹਰਿ ਸਾਚਾ ਮਾਣ ਦਵਾਏ। ਸਾਚੀ ਦਰਗਹਿ ਸਦ ਦਾ ਲੇਖਾ। ਏਥੇ ਓਥੇ ਨਾ ਕੋਈ ਭਰਮ ਭੁਲੇਖਾ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਧਾਰੇ ਭੇਖਾ। ਅਛਲ ਛਲ ਆਪ ਕਰਾਏ ਕਲਜੁਗ ਮਿਟਾਏ ਝੂਠੀ ਰੇਖਾ। ਸੋਹੰ ਸਾਚਾ ਸ਼ਬਦ ਸਤਿਜੁਗ ਲਗਾਈ ਸਾਚੀ ਮੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਲਜੁਗ ਤੇਰਾ ਲੇਖਾ। ਕਲਜੁਗ ਤੇਰਾ ਮੇਟ ਮਿਟਈਆ। ਕੋਇ ਨਾ ਹੋਏ ਤੇਰਾ ਸਹਈਆ। ਜੀਵ ਜੰਤ ਸਭ ਝੂਠ ਝੁਠਈਆ। ਝੂਠੇ ਜਗਤ ਧੰਦੇ ਆਪ ਮਿਟਈਆ। ਪਾਪੀ ਬੰਦੇ ਮਦਿਰਾ ਮਾਸ ਮੁਖ ਰਖਈਆ। ਆਤਮ ਗੰਦੇ ਪ੍ਰਭ ਅਬਿਨਾਸ਼ੀ ਨਾ ਰਸਨ ਰਸਈਆ। ਦਿਵਸ ਰੈਣ ਰੈਣ ਦਿਵਸ ਨਾ ਗਾਇਆ ਬੱਤੀ ਦੰਦੇ, ਦਰ ਘਰ ਸਾਚੇ ਰਹੇ ਭੁਲਈਆ। ਆਤਮ ਵੱਜੇ ਸਰਬ ਦੇ ਜਿੰਦੇ, ਸੋਹੰ ਚਾਬੀ ਨਾ ਕਿਸੇ ਲਗਾਇਆ। ਪਾਪਾਂ ਹੋਈ ਵਿਚ ਆਤਮ ਕੰਧੇ, ਦੂਈ ਦਵੈਤ ਨਾ ਪਰਦਾ ਲਾਹਿਆ। ਕਾਇਆ ਅੰਧੇਰੀ ਡੂੰਘੀ ਖੱਡੇ, ਦੀਪਕ ਜੋਤੀ ਨਾ ਕਿਸੇ ਜਗਾਇਆ। ਗੁਰਮੁਖ ਸਾਚੇ ਸੰਤ ਜਨਾਂ ਆਪ ਤੁੜਾਏ ਆਤਮ ਜਿੰਦੇ, ਸੋਹੰ ਨਾਮ ਵਿਚ ਵਸਤ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਮਾਣ ਸਵਾਇਆ। ਕਲਜੁਗ ਤੇਰਾ ਅੰਤ ਕਰਾਏ। ਕਲਜੁਗ ਤੇਰਾ ਲੇਖ ਲਿਖਾਏ। ਲਹਿਣਾ ਦੇਣਾ ਆਪ ਚੁਕਾਏ। ਸਤਿਜੁਗ ਸਾਚਾ ਮਾਤ ਧਰਾਏ। ਪਹਿਲੀ ਮਾਘੀ ਜਨਮ ਦਵਾਏ। ਸਾਚਾ ਲੇਖਾ ਆਪੇ ਦਏ ਲਿਖਾਏ। ਸੋਹੰ ਸਾਚੀ ਵਸਤ ਹਰਿ ਜਾਏ ਝੋਲੀ ਪਾਏ। ਚਾਰ ਵਰਨ ਆਏ ਸਰਨ ਚੁੱਕੇ ਡਰਨ, ਉਤਰੇ ਪਾਰ ਰਸਨਾ ਗਾਏ। ਖੁਲ੍ਹੇ ਹਰਨ ਫਰਨ ਦਰਸ ਕਰ ਤਰਨ, ਦੇਵੇ ਦਰਸ ਆਪ ਹਰਿ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ

ਜੋਤ ਸਰੂਪ ਨਿਰੰਜਣ ਨਰ ਨਰਾਇਣ ਮਾਤ ਜੋਤ ਪ੍ਰਗਟਾਏ। ਸਤਿਜੁਗ ਤੇਰਾ ਸਾਚਾ ਵਾਦਾ। ਸ਼ਬਦ ਲਿਖਾਏ ਬੋਧ ਅਗਾਧਾ। ਆਤਮ ਸਾਧਾ ਜੀਵ ਜੰਤ ਏਕਾ ਸ਼ਬਦ ਅਰਾਧਾ। ਆਦਿਨ ਅੰਤ ਸੋਹੰ ਵਜਾਏ ਸਾਚਾ ਨਾਦਾ। ਸਾਧਾਂ ਸੰਤਾਂ ਪ੍ਰਭ ਸਾਚਾ ਹੋਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ। ਇਕ ਦਾਤਾਰ ਸਰਬ ਭਿਖਾਰ। ਸੋਹੰ ਸ਼ਬਦ ਹਰਿ ਵਰਤਾਰ। ਸ੍ਰਿਸ਼ਟ ਸਬਾਈ ਆਈ ਗੁਰ ਦਰਬਾਰ। ਸਤਿਜੁਗ ਤੇਰਾ ਸਚ ਵਿਹਾਰ। ਜੂਠ ਝੂਠ ਦਏ ਨਿਵਾਰ। ਏਕਾ ਏਕ ਰੰਗ ਅਨੂਠਾ ਚੜ੍ਹਾਏ ਗੁਰਮੁਖ ਸਾਚੇ ਕਲ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰਾਏ ਕਰਮ ਕਰਾਏ ਆਪਣੀ ਕਿਰਪਾ ਧਾਰ। ਸਤਿਜੁਗ ਸਾਚਾ ਮਾਤ ਧਰਈਆ। ਸਤਿਜੁਗ ਸਾਚੇ ਲੇਖ ਲਿਖਈਆ। ਆਪ ਚੜ੍ਹਾਏ ਸਾਚੀ ਨਈਆ। ਗੁਰਮੁਖ ਸਾਚੇ ਸੰਤ ਜਨਾਂ ਆਪ ਚੜ੍ਹਈਆ। ਬੇਮੁਖ ਕਲਜੁਗ ਵਹਿੰਦੀ ਧਾਰ ਵਹਈਆ। ਗੁਰਮੁਖਾਂ ਬੇੜਾ ਪਾਰ ਕਰਈਆ। ਸੋਹੰ ਚੱਪੂ ਆਪ ਲਗਈਆ। ਪ੍ਰਭ ਵਸਾਏ ਸਾਚੇ ਥਾਉਂ, ਆਪਣੇ ਸੰਗ ਆਪ ਰਖਈਆ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ ਭੇਵ ਖੁਲ੍ਹਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਣੇ ਸ੍ਰਿਸ਼ਟ ਸਬਾਈ ਵੇਖ ਵਖਈਆ। ਆਪ ਉਠਾਏ ਪਕੜੇ ਬਾਹੋਂ, ਆਪਣਾ ਲੇਖ ਲਿਖਈਆ। ਸੋਹੰ ਦੇਵੇ ਸਾਚਾ ਨਾਂਓ, ਆਤਮ ਸਾਚੀ ਜੋਤ ਜਗਈਆ। ਦਰਗਹਿ ਦੇਵੇ ਸਾਚਾ ਥਾਉਂ, ਜਨਮ ਮਰਨ ਲੱਖ ਚੁਰਾਸੀ ਗੇੜ ਕਟਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਮੁਖ ਸਾਚੇ ਮੇਲ ਮਿਲਈਆ। ਹਰਿ ਜੋਤੀ ਜੋਤ ਮਿਲਾਵੰਦਾ। ਵੇਲੇ ਅੰਤਮ ਅੰਤ ਦਰ ਘਰ ਆਏ ਦਰਸ ਦਿਖਾਵੰਦਾ। ਹਰਿ ਜੋਤੀ ਜੋਤ ਮਿਲਾਵੰਦਾ। ਗੁਰਮੁਖਾਂ ਕਰ ਤਰਸ ਆਪਣਾ ਸੰਗ ਨਿਭਾਵੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਪ੍ਰਭ ਸੁੱਕੇ ਹਰੇ ਕਰਾਵੰਦਾ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਤੇਰੇ ਚਰਨ ਹਰਸ, ਕਲਜੁਗ ਬੇੜਾ ਪਾਰ ਕਰਾਵੰਦਾ। ਆਪ ਮਿਟਾਏ ਆਤਮ ਸਰਬ ਹਰਸ, ਜੋਤ ਸਰੂਪੀ ਦਰਸ ਦਿਖਾਵੰਦਾ। ਬੇਮੁਖ ਕਲਜੁਗ ਰਹੇ ਤਰਸ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਆਪਣੇ ਭਾਣੇ ਵਿਚ ਰਹਾਵੰਦਾ। ਹਰਿ ਭਾਣਾ ਵਰਤੇ ਗੁਰਮੁਖ ਜਾਨਨਾ। ਸੋ ਜਨ ਹੋਇਆ ਸੁਘੜ ਸਿਆਨਣਾ। ਜਿਸ ਦੀਆ ਨਾਮ ਨਿਧਾਨਨਾ। ਆਤਮ ਧਰੇ ਧੀਰ ਧਰਾਨਾ। ਹਰਿ ਸਾਚੀ ਬੂਝ ਬੁਝਾਨਾ। ਏਕਾ ਰੰਗ ਗੁਰਮੁਖ ਸਾਚੇ ਆਪ ਰੰਗਾਨਾ। ਮਾਨਸ ਜਨਮ ਨਾ ਹੋਏ ਭੰਗ, ਸਾਚਾ ਰਾਹ ਦਿਖਾਣਾ। ਹੋਏ ਸਹਾਈ ਸਦਾ ਅੰਗ ਸੰਗ, ਦੁੱਖ ਰੋਗ ਚਿੰਤਾ ਸਰਬ ਮਿਟਾਣਾ। ਬੇਮੁੱਖ ਭੰਨੇ ਵਾਂਗ ਕੱਚੀ ਵੰਗ, ਪ੍ਰਭ ਸਾਚੇ ਭੰਨ ਵਖਾਣਾ। ਧਰਮ ਰਾਏ ਦਰ ਦੇਵੇ ਟੰਗ, ਲਿਖਿਆ ਸਾਚਾ ਲੇਖ ਕਿਸੇ ਨਾ ਜਾਏ ਛੁਡਾਵਣਾ। ਸ਼ਬਦ ਸਰੂਪੀ ਕਸਿਆ ਤੰਗ, ਪਵਣ ਰੂਪ ਚਾਰ ਕੁੰਟ ਦੁੜਾਵਣਾ। ਸ੍ਰਿਸ਼ਟ ਸਬਾਈ ਕਰੇ ਭੰਗ, ਸੋਹੰ ਸਾਚਾ ਤੀਰ ਚਲਾਵਣਾ। ਚਾਰ ਕੁੰਟ ਦਿਸਣ ਪਏ ਕਰੰਗ, ਕਲਜੁਗ ਜੀਆਂ ਮਾਸ ਕਿਸੇ ਨਾ ਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਵਰਤੇ ਜਗਤ ਆਪਣਾ ਭਾਵਣਾ। ਭਾਣਾ ਹਰਿ ਵਰਤਾਵਣਾ। ਰਾਓ ਉਮਰਾਓ ਸਰਬ ਖ਼ਾਕ ਮਿਲਾਵਣਾ। ਵਡ ਵਡ ਪਕੜ ਸ਼ਾਹੋ, ਪ੍ਰਭ ਗਲੀਆਂ ਵਿਚ ਫਿਰਾਵਣਾ। ਸਾਚਾ ਸ਼ਬਦ ਚਲਾਏ ਸਾਚਾ ਨਾਓ, ਕਲਜੁਗ ਭੇਖ ਸਰਬ ਮਿਟਾਵਣਾ। ਰਾਓ ਰੰਕ ਊਚ ਨੀਚ ਕੋਈ ਰਹਿਣ ਨਾ ਪਾਵਣਾ। ਸਤਿਜੁਗ ਚਲਾਏ ਸਾਚਾ ਰਾਹੋ, ਰਾਜਾ ਰਾਣਾ ਤਖ਼ਤੋਂ ਲਾਹਵਣਾ। ਸਚ ਘਰ ਵਾਸੀ ਸਚ ਘਰ ਵਸਾਏ ਸਾਚਾ ਥਾਓ, ਹਰਿ ਏਕਾ ਜੋਤ ਜਗਾਵਣਾ। ਬੈਠਾ ਰਹੇ ਅਡੋਲ ਸਦਾ ਬੇਪਰਵਾਹੋ, ਜੋਤ ਸਰੂਪ ਡਗਮਗਾਵਣਾ।

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰਾਇਣ ਨਰ ਏਕਾ ਰੰਗ ਸ੍ਰਿਸ਼ਟ ਸਬਾਈ ਆਪ ਰੰਗਾਵਣਾ। ਚਰਨ ਪ੍ਰੀਤ ਗੁਰ ਦਰ ਕਮਾਵਣੀ। ਪ੍ਰਭ ਸਾਚਾ ਪਰਖੇ ਨੀਤ, ਗੁਰਮੁਖਾਂ ਆਤਮ ਤ੍ਰਿਖਾ ਆਪ ਬੁਝਾਵਣੀ। ਤਨ ਕਾਇਆ ਕਰੇ ਸੀਤ, ਹਰਿ ਅੰਮ੍ਰਿਤ ਸ਼ਾਂਤਕ ਬੂੰਦ ਆਪ ਬਰਸਾਵਣੀ। ਸਤਿਜੁਗ ਚਲਾਏ ਸਾਚੀ ਰੀਤ ਕੂੜ ਕੁੜਿਆਰੀ ਸਰਬ ਮੇਟ ਮਿਟਾਵਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਨੀਂਹ ਰਖਾਵਣੀ। ਸਤਿਜੁਗ ਸਾਚਾ ਹਰਿ ਸਾਚਾ ਜਨਮ ਦਵਾਏ। ਹਰਿ ਹਿਰਦੇ ਵਾਚਾ ਸਚ ਵਸਤ ਹਰਿ ਝੋਲੀ ਪਾਏ। ਚਰਨ ਪ੍ਰੀਤੀ ਸਾਚਾ ਨਾਤਾ, ਇਕ ਮਾਤ ਰਖਾਏ। ਕਰ ਕਿਰਪਾ ਹਰਿ ਪੁਰਖ ਬਿਧਾਤਾ, ਸੋਹੰ ਦਾਨ ਹਰਿ ਝੋਲੀ ਪਾਏ। ਆਪ ਮਿਟਾਏ ਊਚ ਨੀਚ ਜਾਤਾਂ ਪਾਤਾਂ, ਏਕਾ ਗਿਆਨ ਸਰਬ ਦਵਾਏ। ਚਾਰ ਵਰਨ ਬੰਧਾਏ ਏਕਾ ਨਾਤਾ, ਭਰਮ ਭੁਲੇਖਾ ਰਹਿਣ ਨਾ ਪਾਏ। ਕਲਜੁਗ ਮਿਟਾਏ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਏ। ਆਪ ਪੁੱਛੇ ਗੁਰਸਿਖਾਂ ਵਾਤਾ, ਦਰ ਘਰ ਆਪਣੇ ਲਏ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਲਏ ਲੜ ਲਾਏ। ਆਪ ਆਪਣੇ ਲਾਏ ਲੜ। ਗੁਰਮੁਖ ਸਾਚਾ ਵਿਚ ਮਾਤ ਬਾਹੋਂ ਫੜ। ਬੇਮੁਖ ਅੰਤਕਾਲ ਕਲ ਜਾਇਣ ਝੜ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਜਾਇਣ ਵੜ। ਸੋਹੰ ਸਾਚੀ ਆਵਾਜ਼ ਲਗਾਏ ਦਰ ਦਰਬਾਰੇ ਆਤਮ ਖੜ। ਆਪ ਆਪਣੀ ਦਇਆ ਕਮਾਏ, ਕਾਇਆ ਕਿਲ੍ਹਾ ਤੁੜਾਵੇ ਹੰਕਾਰੀ ਗੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਤੋੜ ਨਿਭਾਏ, ਗੁਰਮੁਖ ਸਾਚੇ ਹਰਿ ਕੀ ਪੌੜੀ ਜਾਏ ਚੜ੍ਹ। ਹਰ ਘਰ ਹਰਿ ਰੰਗ ਮਹਾਨਾ। ਆਤਮ ਦਰ ਵੇਖ ਜੀਵ ਜਨ ਸੁਘੜ ਸਿਆਣਾ। ਕਿਉਂ ਧਰਿਆ ਕਲਜੁਗ ਝੂਠਾ ਭੇਖ, ਫਿਰੇ ਅੰਧ ਅੰਧਿਆਨਾ। ਹਰਿ ਸੱਜਣ ਸਾਚਾ ਨੇਤਰ ਪੇਖ, ਕਿਲ ਵਿਖ ਪਾਪ ਸਰਬ ਗਵਾਨਾ। ਭਰਮ ਭੁਲੇਖੇ ਕਿਉਂ ਰਿਹਾ ਵੇਖੀ ਵੇਖੇ, ਵੇਲਾ ਗਿਆ ਹੱਥ ਨਾ ਆਣਾ। ਦਰ ਘਰ ਸਾਚੇ ਗੁਰਮੁਖ ਸਾਚੇ ਲਗਾਏ ਸਾਚੇ ਲੇਖੇ, ਆਪ ਵਿਸ਼ਨੂੰ ਭਗਵਾਨਾ। ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ, ਸਰਬ ਜੀਆਂ ਦਾ ਦਾਨਾ ਬੀਨਾ। ਧੰਨ ਸੋ ਵੇਲਾ ਹਰਿ ਦਇਆ ਕਮਾਇਆ। ਜੁਗਾਂ ਜੁਗੰਤਰ ਵਿਛੜਿਆਂ ਹਰਿ ਸਾਚਾ ਮੇਲ ਮਿਲਾਇਆ। ਪ੍ਰਭ ਅਬਿਨਾਸ਼ੀ ਸਾਚੇ ਕੰਤ, ਸੋਹੰ ਸਾਚਾ ਨਾਮ ਜਪਾਇਆ। ਆਪ ਬਣਾਏ ਸਾਚੀ ਬਣਤ, ਸਾਚੇ ਮਾਰਗ ਲਾਇਆ। ਮਹਿੰਮਾ ਪ੍ਰਭ ਦੀ ਬੜੀ ਅਗਣਤ, ਭੇਵ ਕਿਸੇ ਨਾ ਪਾਇਆ। ਕਿਆ ਕੋਈ ਜਾਣੇ ਜੀਵ ਜੰਤ, ਡਾਹਢੀ ਮਾਇਆ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਅੰਤ ਆਦਿ ਏਕਾ ਜਾਤ ਹਰਿ ਰਘੁਰਾਇਆ। ਹਰਿ ਰਘੁਰਾਇਆ ਹਰਿ ਰਘੁਰਾਈ। ਸੱਚੀ ਬਿਧ ਨੌਂ ਨਿਧਾਂ ਪਾਈ। ਕਾਰਜ ਸਿਧ ਕਰਾਈ। ਆਤਮ ਵਿਧ ਸੋਹੰ ਤੀਰ ਚਲਾਈ। ਪ੍ਰਭ ਮਿਲਣ ਦੀ ਸਾਚੀ ਬਿਧੀ ਪ੍ਰਭ ਸਾਚੇ ਆਪ ਬਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇ ਵਡਿਆਈ। ਗੁਰਮੁਖ ਤੇਰਾ ਮਾਣ ਰਖਾਣਾ। ਗੁਰਸਿਖ ਚਲਾਏ ਆਪਣੇ ਭਾਣਾ। ਗੁਰਮੁਖਾਂ ਦੇਵੇ ਨਾਮ ਨਿਧਾਨਾ। ਗੁਰਮੁਖਾਂ ਦੇਵੇ ਧੂੜ ਚਰਨ ਅਸ਼ਨਾਨਾ। ਗੁਰਮੁਖਾਂ ਦੇਵੇ ਆਤਮ ਬ੍ਰਹਮ ਗਿਆਨਾ। ਗੁਰਮੁਖਾਂ ਆਤਮ ਸਾਚੀ ਸ਼ਬਦ ਧੁਨ ਉਪਜਾਨਾ। ਗੁਰਮੁਖਾਂ ਦੂਈ ਦਵੈਤੀ ਹਰਿ ਪਰਦਾ ਲਾਹਣਾ। ਗੁਰਮੁਖਾਂ ਆਤਮ ਸੁਨ ਮੁਨ ਹਰਿ ਆਪ ਖੁਲ੍ਹਾਣਾ। ਗੁਰਮੁਖਾਂ ਦੀਪਕ ਜੋਤੀ ਆਪ ਜਗਾਣਾ। ਗੁਰਮੁਖਾਂ ਦਵਾਰ ਦਸਮ ਹਰਿ ਬੂਝ ਬੁਝਾਣਾ। ਗੁਰਮੁਖਾਂ ਹਰਿ ਏਕਾ ਰੰਗ ਦਿਵਸ ਰੈਣ ਰੈਣ ਦਿਵਸ ਰੰਗਾਨਾ। ਗੁਰਮੁਖਾਂ ਸਾਚਾ ਸਾਕ ਸੱਜਣ ਆਪ ਅਖਵਾਨਾ। ਗੁਰਮੁਖਾਂ

ਮਾਤ ਪਿਤ ਭਾਈ ਭੈਣ ਆਪ ਬਣ ਜਾਣਾ। ਗੁਰਮੁਖਾਂ ਦਰ ਸਾਚੇ ਦੇਵੇ ਮਾਣਾ। ਗੁਰਮੁਖਾਂ ਦਰਗਾਹਿ ਸਾਚੀ ਦੇਵੇ ਸਚ ਟਿਕਾਨਾ। ਗੁਰਮੁਖਾਂ ਅੰਤਮ ਅੰਤ ਪ੍ਰਗਟ ਜੋਤ ਹਰਿ ਸਾਚੇ ਦਰਸ ਦਿਖਾਣਾ। ਗੁਰਮੁਖਾਂ ਹਰਿ ਪਰਸ ਜਨਮ ਮਰਨ ਗੇੜ ਮਿਟਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਅੰਤਮ ਅੰਤ ਜੋਤੀ ਜੋਤ ਮਿਲਾਣਾ। ਗੁਰ ਪ੍ਰਸ਼ਾਦਿ ਦੀਆ ਗੁਰ ਪੂਰੇ। ਦੁੱਖ ਰੋਗ ਗਵਾਏ ਆਤਮ ਉਤਰੇ ਸਗਲ ਵਸੂਰੇ। ਸਚ ਸ਼ਬਦ ਹਰਿ ਦੇਵੇ ਸਾਚਾ ਯੋਗ, ਰਸਨਾ ਗਾਏ ਕਾਰਜ ਪੂਰੇ। ਅੰਮ੍ਰਿਤ ਆਤਮ ਰਸ ਸੋਹੰ ਸਾਚਾ ਭੋਗ, ਪ੍ਰਭ ਅਬਿਨਾਸ਼ੀ ਦੇਵੇ ਵਿਚ ਸੰਗਤ ਸਦ ਹਜ਼ੂਰੇ। ਆਪ ਚੁਗਾਏ ਗੁਰਮੁਖ ਸਾਚੀ ਚੋਗ, ਦਿਵਸ ਰੈਣ ਸਦ ਰਹੇ ਸਰੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾਏ ਜੋ ਜਨ ਆਏ ਦੂਰੋ ਦੂਰੇ। ਚਰਨ ਕਵਲ ਜਿਸ ਆਸ ਰਖਾਈ। ਪ੍ਰਭ ਦਰ ਆਏ ਚਰਨ ਸੀਸ ਝੁਕਾਈ। ਪੂਰਨ ਹੋਏ ਭਾਗ ਪ੍ਰਭ ਸਾਚੇ ਦੀ ਵਡਿਆਈ। ਸੋਹੰ ਸ਼ਬਦ ਲਗਾਏ ਸਾਚੀ ਜਾਗ ਦੂਈ ਦਵੈਤ ਹਰਿ ਪੜਦਾ ਲਾਹੀ। ਸਾਚੀ ਧੁਨ ਉਪਜਾਏ ਅਨਹਦ ਸਾਚਾ ਰਾਗ ਮੁਨ ਸੁਨ ਆਪ ਖੁਲ੍ਹਾਈ। ਆਪ ਵਜਾਏ ਸੋਹੰ ਸਾਚਾ ਨਾਦ, ਚਾਰ ਕੁੰਟ ਹਰਿ ਦੇ ਸੁਣਾਈ। ਵਸੇ ਸਦ ਵਿਚ ਬ੍ਰਹਿਮਾਦ, ਸਰਬ ਥਾਈਂ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਆਈ ਗੁਰ ਸੰਗਤ ਹਰਿ ਸਾਚਾ ਮਾਣ ਦਵਾਈ। ਜੋ ਜਨ ਆਏ ਗੁਰ ਦਵਾਰਿਆ। ਪ੍ਰਭ ਅਬਿਨਾਸ਼ੀ ਚਰਨ ਨਿਮਸਕਾਰਿਆ। ਕਾਇਆ ਰੋਗ ਸਰਬ ਨਿਵਾਰਿਆ। ਦੁੱਖ ਭੁੱਖ ਸਰਬ ਗਵਾ ਰਿਹਾ। ਆਤਮ ਸੁਖ ਇਕ ਉਪਜਾ ਰਿਹਾ। ਮਾਤ ਕੁੱਖ ਸੁਫਲ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਲੇਖੇ ਆਪ ਲਗਾ ਰਿਹਾ। ਗੁਰ ਸੰਗਤ ਆਈ ਦਰ ਪ੍ਰਵਾਨ। ਦੇਵੇ ਦਰਸ ਹਰਿ ਭਗਵਾਨ। ਗੁਰਮੁਖ ਸਾਚੇ ਸੰਤ ਜਨ ਸਾਚਾ ਲਾਹਾ ਖੱਟ ਲੈ ਜਾਣ। ਬੇਮੁੱਖ ਕਲਜੁਗ ਜੀਵ ਖਾਲੀ ਹੱਥ ਗੁਰ ਦਰ ਮੁੜ ਜਾਣ। ਗੁਰਮੁਖ ਗੁਰਸਿਖ ਪ੍ਰਭ ਸਾਚਾ ਲਏ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਆਤਮ ਸਾਚਾ ਦਾਨ। ਸੋਹੰ ਦਾਨ ਪ੍ਰਭ ਸਾਚਾ ਦੇਵੇ। ਗੁਰਮੁਖ ਵਿਰਲਾ ਰਸਨਾ ਸੇਵੇ। ਸੋਹੰ ਫਲ ਲਗਾਏ ਆਤਮ ਸਾਚੇ ਮੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਭੇਵੇ।

੨੪ ਜੇਠ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿਜਨ ਮੇਲ ਸਚ ਦਵਾਰੇ। ਦੇਵੇ ਦਰਸ ਹਰਿ ਅਗੰਮ ਅਪਾਰੇ। ਮਿਟਾਏ ਹਰਸ ਕਰ ਤਰਸ ਜੋ ਜਨ ਆਏ ਚਲ ਘਰ ਸੱਚੇ ਦਰਬਾਰੇ। ਅੰਮ੍ਰਿਤ ਆਤਮ ਮੇਘ ਦੇਵੇ ਬਰਸ ਝਿਰਨਾ ਝਿਰੇ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਧਾਰੇ। ਮਾਤਲੋਕ ਹਰਿ ਜਾਮਾ ਧਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਅਚਰਜ ਖੇਲ ਕਰੇ ਕਰਤਾਰ। ਗੁਰਮੁਖ ਸਾਚੇ ਲਾਏ ਪਾਰ। ਸਰਬ ਘਟ ਵਾਸੀ ਕਰਮ ਵਿਚਾਰ। ਭਰਮ ਭੁਲੇਖੇ ਦਏ ਨਿਵਾਰ। ਆਦਿ ਅੰਤ ਸਾਚੀ ਕਾਰ। ਸਚ ਸ਼ਬਦ ਧਰੇ ਸੰਸਾਰ। ਘਨਕਪੁਰ ਵਾਸੀ ਮਾਤਲੋਕ ਵਿਚ ਜਾਮਾ ਧਾਰ। ਕਲਜੁਗ ਤੇਰਾ ਪੰਧ ਮੁਕਾਇਆ। ਵੇਦ ਅਥਰਬਣ ਅੰਤ ਕਰਾਇਆ। ਆਤਮ ਅੰਧ ਅੰਧੇਰ ਮਿਟਾਇਆ। ਗੁਰਮੁਖ ਸਾਚੇ ਸੰਤ ਜਨ ਸਚ ਸੇਵਾ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਵਿਚ ਮਾਤ ਜਾਮਾ ਪਾਇਆ। ਕਲਜੁਗ ਤੇਰਾ ਮਿਟੇ ਅੰਧੇਰਾ।

ਜੋਤ ਸਰੂਪੀ ਪ੍ਰਭ ਵਿਚ ਮਾਤ ਪਾਇਆ ਫੇਰਾ। ਪ੍ਰਭ ਅਬਿਨਾਸ਼ੀ ਸਾਚਾ ਕੰਤ, ਜੁਗਾਂ ਜੁਗੰਤ ਆਦਿ ਅੰਤ ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਹੇਰਾ ਫੇਰਾ। ਗੁਰਮੁਖ ਸਾਚੇ ਸੰਤ ਆਪ ਜਗਾਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਨਬੇੜਾ। ਅੰਤਮ ਅੰਤ ਆਪ ਕਰਾਏ। ਜੋਤ ਸਰੂਪੀ ਹਰਿ ਰਘੁਰਾਏ। ਸ੍ਰਿਸ਼ਟ ਸਬਾਈ ਮੇਟ ਮਿਟਾਏ। ਕਲਜੁਗ ਜੀਵ ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਏ। ਬੇਮੁਖ ਹੋਏ ਭੁੱਲੇ, ਸਚ ਕਰਮ ਨਾ ਕਿਸੇ ਵਿਚਾਰਿਆ। ਗੁਰਮੁਖ ਪੂਰੇ ਤੋਲ ਤੁਲੇ, ਗੁਰ ਪੂਰੇ ਸਦ ਬਲਹਾਰਿਆ। ਚਰਨ ਕਵਲ ਕਵਲ ਚਰਨ ਸਦ ਸਦ ਨਿਮਸਕਾਰਿਆ। ਧਰੇ ਜੋਤ ਉਪਰ ਧਵਲ, ਕਰੇ ਖੇਲ ਅਪਰ ਅਪਾਰਿਆ। ਸ੍ਰਿਸ਼ਟ ਸਬਾਈ ਰਿਹਾ ਮਵਲ, ਆਤਮ ਦੀਪਕ ਸਰਬ ਉਜਿਆਰਿਆ। ਗੁਰਸਿਖ ਖਿਲੇ ਵਾਂਗ ਫੁੱਲ ਕਵਲ, ਸਿਰ ਰੱਖੇ ਹੱਥ ਆਪ ਬਨਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਵਡ ਵਡ ਭੰਡਾਰਿਆ। ਗੁਰ ਪੂਰਾ ਵਡ ਭੰਡਾਰੀ। ਗੁਰ ਪੂਰਾ ਵਡ ਵਰਤਾਰੀ। ਗੁਰ ਪੂਰਾ ਆਦਿ ਅੰਤ ਏਕਾ ਜੋਤ ਕਰੇ ਅਕਾਰੀ। ਗੁਰ ਪੂਰਾ ਜੋਤ ਸਰੂਪੀ ਜੋਤ ਹਰਿ ਆਵੇ ਜਾਵੇ ਵਾਰੋ ਵਾਰੀ। ਗੁਰ ਪੂਰਾ ਖੰਡ ਬ੍ਰਹਿਮੰਡ ਵਰਭੰਡ ਸਰਬ ਪਸਾਰੀ। ਗੁਰ ਪੂਰਾ ਵਿਚ ਨਵ ਖੰਡ ਅਚਰਜ ਖੇਲ ਕਰੇ ਅਪਾਰੀ। ਗੁਰ ਪੂਰਾ ਬੇਮੁਖਾਂ ਲਾਏ ਡੰਨ, ਚਾਰ ਕੁੰਟ ਕਰਾਏ ਚੰਡ ਪ੍ਰਚੰਡ ਏਕਾ ਖੇਲ ਕਰੇ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਰ ਅਵਤਾਰੀ। ਗੁਰ ਪੂਰਾ ਭੇਖ ਵਟਾਇੰਦਾ। ਗੁਰ ਪੂਰਾ ਗੁਰਮੁਖ ਵੇਖ ਵੇਖ ਆਪਣੀ ਸਰਨ ਲਗਾਇੰਦਾ। ਗੁਰ ਪੂਰਾ ਲੇਖ ਲੇਖ ਦਰ ਘਰ ਸਾਚੇ ਲੇਖ ਲਿਖਾਇੰਦਾ। ਗੁਰ ਪੂਰਾ ਗੁਰਸਿਖ ਨੇਤਰ ਪੇਖ, ਨਾ ਕੋਈ ਭਰਮ ਭੁਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਜੋਤ ਮਿਲਾਇੰਦਾ। ਗੁਰ ਪੂਰਾ ਸਦ ਸਮਰਥ। ਗੁਰ ਪੂਰਾ ਗੁਰਮੁਖਾਂ ਸਿਰ ਰੱਖੇ ਹੱਥ। ਗੁਰ ਪੂਰਾ ਸ਼ਬਦ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਬੇਮੁਖਾਂ ਪਾਏ ਨੱਥ। ਗੁਰ ਪੂਰਾ ਰੋਗ ਮਿਟਾਇੰਦਾ। ਗੁਰ ਪੂਰਾ ਕਰ ਦਰਸ ਨਾ ਹੋਏ ਵਿਯੋਗ ਆਦਿ ਅੰਤ ਜਨ ਭਗਤਾਂ ਪਾਰ ਕਰਾਇੰਦਾ। ਗੁਰ ਪੂਰਾ ਧੁਰ ਲਿਖਿਆ ਸੰਯੋਗ, ਗੁਰਮੁਖਾਂ ਮੇਲ ਮਿਲਾਇੰਦਾ। ਗੁਰ ਪੂਰਾ ਸੋਹੰ ਸਾਚਾ ਨਾਮ ਮਾਤ ਧਰਾਇੰਦਾ। ਗੁਰ ਪੂਰਾ ਸਤਿਜੁਗ ਚਲਾਏ ਸਾਚੀ ਨਈਆ। ਗੁਰ ਪੂਰਾ ਚਾਰ ਵਰਨ ਕਰਾਏ ਭੈਣਾਂ ਭਈਆ। ਗੁਰ ਪੂਰਾ ਰਾਓ ਰੰਕ ਰੰਕ ਰਾਓ ਇਕ ਕਰਈਆ। ਗੁਰ ਪੂਰਾ ਰਾਜੇ ਰਾਣੇ ਤਖ਼ਤੋਂ ਲਹਈਆ। ਗੁਰ ਪੂਰਾ ਏਕਾ ਭਿਛਿਆ ਨਾਮ ਪਾਏ, ਜਾਤ ਪਾਤ ਸਭ ਮਿਟਈਆ। ਪੂਰਨ ਇਛਿਆ ਆਪ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਧੇਰੀ ਰਾਤ ਮਿਟਈਆ। ਚਾਰ ਵਰਨ ਇਕ ਸਿਕਦਾਰਾ। ਚਾਰ ਵਰਨ ਇਕ ਘਰ ਬਾਹਰਾ। ਚਾਰ ਵਰਨ ਇਕ ਅਕਾਰਾ। ਚਾਰ ਵਰਨ ਨਿਹਕਲੰਕ ਦਰ ਕਰੇ ਨਿਮਸਕਾਰਾ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸੋਹੰ ਨਾਮ ਅਧਾਰਾ। ਨਿਰੰਕਾਰ ਨਿਰੰਕਾਰ ਹੈ। ਆਦਿ ਅੰਤ ਜੋਤ ਅਧਾਰ ਹੈ। ਸਾਚਾ ਸ਼ਬਦ ਜੋਤ ਧੁਨਕਾਰ ਹੈ। ਗੁਰਮੁਖਾਂ ਸਦ ਪਿਆਰ ਹੈ। ਆਤਮ ਦੁੱਖਾਂ ਭੁੱਖਾਂ ਦਏ ਨਿਵਾਰ ਹੈ। ਸਹਿਜ ਸੁਭਾਏ ਮਿਲਿਆ ਹਰਿ ਭਤਾਰ ਹੈ। ਸੁਫਲ ਕਰਾਈ ਮਾਤ ਕੁੱਖਾ ਨਿਹਕਲੰਕ ਨਰ ਅਵਤਾਰ ਹੈ। ਮਾਤ ਗਰਭ ਹੋਏ ਉਲਟਾ ਰੁਖਾ, ਆਤਮ ਰੱਖੇ ਜੋ ਹੰਕਾਰ ਹੈ। ਜੋ ਜਨ ਆਏ ਦਰਸ਼ਨ ਭੁੱਖਾ, ਦੇਵੇ ਦਰਸ ਆਪ ਦਾਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਵਡ ਗੁਣਵੰਤ,

ਏਕਾ ਜੋਤ ਅਧਾਰ ਸਰਬ ਜੀਵ ਜੰਤ ਹੈ। ਏਕਾ ਸ਼ਬਦ ਧੁਨਕਾਰ, ਲੱਖ ਚੁਰਾਸੀ ਵਿਚ ਵਰਤੰਤ ਹੈ। ਏਕਾ ਸਚ ਘਰ ਬਾਹਰ, ਜਿਥੇ ਵਸੇ ਆਪ ਭਗਵੰਤ ਹੈ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਮਿਲਿਆ ਹਰਿ ਸਾਚਾ ਕੰਤ ਪਿਆਰ ਹੈ। ਬੇਮੁਖਾਂ ਕਰੇ ਖਵਾਰ, ਕਲਜੁਗ ਮਾਇਆ ਪਾਏ ਬੇਅੰਤ ਹੈ। ਗੁਰਸਿਖਾਂ ਦੇਵੇ ਸੋਹੰ ਸਾਚਾ ਨਾਮ ਅਪਾਰ ਜੁਗਾਂ ਜੁਗੰਤ ਹੈ। ਬੇਮੁਖਾਂ ਦੇਵੇ ਦੁਰਕਾਰ, ਅੰਤਮ ਅੰਤ ਕਰੇ ਭਸਮੰਤ ਹੈ। ਗੁਰਮੁਖਾਂ ਦੇਵੇ ਆਤਮ ਜੋਤ, ਵਿਚ ਆਤਮ ਦੀਪਕ ਜੋਤ ਜਗੰਤ ਹੈ। ਬੇਮੁਖਾਂ ਕਰ ਖੁਆਰ, ਸਦਾ ਸਦਾ ਮੁਖ ਭਵੰਤ ਹੈ। ਗੁਰਮੁਖਾਂ ਕਰੇ ਵਿਚਾਰ, ਅਨਹਦ ਸ਼ਬਦ ਧੁਨ ਵਜੰਤ ਹੈ। ਬੇਮੁਖ ਮਾਨਸ ਜਨਮ ਗਏ ਕਲ ਹਾਰ, ਭੁੱਲਿਆ ਹਰਿ ਸਾਚਾ ਕੰਤ ਹੈ। ਗੁਰਮੁਖ ਸੋਹਣ ਹਰਿ ਚਰਨ ਦਵਾਰ, ਬੈਠਾ ਆਪ ਪੂਰਨ ਭਗਵੰਤ ਹੈ। ਬੇਮੁੱਖ ਧੱਕੇ ਬਾਹਰ, ਲੱਖ ਚੁਰਾਸੀ ਵਿਚ ਭਵੰਤ ਹੈ। ਗੁਰਮੁਖ ਗੁਰਸਿਖ ਕਰ ਦਰਸ ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤਲੋਕ ਲਿਆ ਅਵਤਾਰ ਹੈ। ਅਚਰਜ ਖੇਲ ਹਰਿ ਵਰਤਾਨਿਆ। ਚਲੇ ਚਲਾਏ ਆਪਣੇ ਭਾਣਿਆ। ਕਿਆ ਕੋਈ ਜਾਣੇ ਜੀਵ ਨਿਧਾਨਿਆ। ਆਪਣਾ ਆਪ ਨਾ ਸਮਝੇ ਫੇਰ ਪਛਤਾਨਿਆਂ। ਜੋਤ ਸਰੂਪੀ ਹਰਿ ਹਰਿ ਸਾਚਾ ਘਨਕਪੁਰੀ ਜੋਤ ਜਗਾਨਿਆਂ। ਸੰਤ ਮਨੀ ਸਿੰਘ ਆਤਮ ਦੇਵੇ ਬ੍ਰਹਮ ਗਿਆਨਿਆਂ। ਸ਼ਬਦ ਧੁਨ ਇਕ ਉਪਜਾਨਿਆਂ। ਵਿਚ ਮਾਤ ਕਲਜੁਗ ਚੁਣ ਪ੍ਰਭ ਦੇਵੇ ਸਾਚਾ ਮਾਨਿਆਂ। ਕਵਣ ਜਾਣੇ ਹਰਿ ਤੇਰੇ ਗੁਣ, ਨਾ ਕੋਈ ਜਾਣੇ ਵੇਦ ਪੁਰਾਨਿਆਂ। ਗੁਰਮੁਖ ਵਿਰਲੇ ਕਲਜੁਗ ਲੈਣ ਕੰਨ ਸੁਣ, ਜੋ ਅੰਤਮ ਵਰਤੇ ਭਾਣਿਆਂ। ਸ੍ਰਿਸ਼ਟ ਸਬਾਈ ਪ੍ਰਭ ਜਾਏ ਪੁਣ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਅੰਤਮ ਅੰਤ ਕਲਜੁਗ ਚੁਣ, ਮੇਟ ਮਿਟਾਏ ਸੇਠ ਸਿਠਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਏ, ਸਾਚਾ ਸ਼ਬਦ ਲਿਖਾਏ ਨਾ ਕੋਈ ਮੇਟੇ ਮੇਟ ਮਿਟਾਏ, ਆਪ ਉਠਾਏ ਸੱਤਰ ਲੱਖ ਪਠਾਣਿਆ। ਸੋਹੰ ਸ਼ਬਦ ਪ੍ਰਭ ਮਾਰਿਆ ਬਾਣਾ। ਕੋਈ ਨਾ ਬੂਝੇ ਰਾਜਾ ਰਾਣਾ। ਹਰਿ ਵਰਤਾਏ ਆਪਣਾ ਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਵਿਚ ਮਾਤ ਲਿਖਾਣਾ। ਸੱਤਰ ਲੱਖ ਪਠਾਣ ਚੜ੍ਹਾਏ। ਕੱਖ ਕੱਖ ਕੱਖ ਉਡਾਏ। ਵੱਖ ਵੱਖ ਵੱਖ ਕਰ ਵੱਖ ਬਹਾਏ। ਭੱਖ ਭੱਖ ਭੱਖ ਮਾਝਾ ਦੇਸ਼ ਹੋ ਜਾਏ। ਦਸ ਦਸ ਦਸ ਹਰਿ ਲੇਖ ਲਿਖਾਏ। ਕਿਸੇ ਨਾ ਚਲੇ ਕੋਈ ਵਸ, ਵਾਲੀ ਹਿੰਦ ਸੰਭਲ ਨਾ ਪਾਏ। ਸ਼ਬਦ ਬਾਣ ਹਰਿ ਸਾਚਾ ਲਾਏ ਕਸ, ਭਰਮ ਭੁਲੇਖਾ ਸਰਬ ਮਿਟਾਏ। ਗੁਰਮੁਖ ਸਾਚੇ ਪ੍ਰਭ ਲਏ ਰੱਖ, ਆਪ ਆਪਣੀ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਏ। ਮਾਝੇ ਦੇਸ ਹੋਏ ਖਵਾਰੀ। ਨਾ ਕੋਈ ਦੀਸੇ ਮਹੱਲ ਅਟਾਰੀ। ਭੱਜੇ ਫਿਰਨ ਨਰ ਨਾਰੀ। ਅੰਤਮ ਪਾਸਾ ਆਇਆ ਹਾਰੀ। ਜੀਵ ਜੰਤ ਕਿਆ ਕਰੇ ਵਿਚਾਰੀ। ਸ਼ਬਦ ਮਾਰ ਪ੍ਰਭ ਸਾਚੇ ਮਾਰੀ। ਆਪਣਾ ਮੂਲ ਗਏ ਹਾਰੀ। ਸ਼ਬਦ ਤਰਸੂਲ ਕਰੇ ਖਵਾਰੀ। ਬੇਮੁੱਖ ਨਾ ਭੂਲ ਸਾਚਾ ਦਰ ਸੱਚਾ ਦਰਬਾਰੀ। ਅੰਤਮ ਕਲਜੁਗ ਤੁੱਟ ਗਏ ਫੂਲ ਗੁਰਮੁਖਾਂ ਮਿਲਿਆ ਪ੍ਰਭ ਸਾਚਾ ਕੰਤ ਕੰਤੂਹਲ ਜਿਉਂ ਅਰਜਨ ਕ੍ਰਿਸ਼ਨ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪੇ ਪਾਵੇ ਸਾਰੀ। ਗੁਰ ਗੋਬਿੰਦ ਇਹ ਲੇਖ ਲਿਖਾਇਆ। ਆਪਣਾ ਬਾਣਾ ਆਪੇ ਪਾਇਆ। ਸੋਹੰ ਰਾਣਾ ਸ਼ਬਦ ਬਣਾਇਆ। ਵਡ ਵਡ ਦੇਵੀ ਦੇਵ ਕਰੋੜ ਤੇਤੀਸ ਸਰਨ ਬਹਾਇਆ। ਕਿਆ ਕੋਈ ਜਾਣੇ ਪ੍ਰਭ ਸਾਚੇ ਦਾ ਭੇਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਆਪਣਾ ਭੇਵ ਖੁਲ੍ਹਾਇਆ। ਅੰਮ੍ਰਿਤ ਮੇਘ ਹਰਿ ਵਰਸਾਇੰਦਾ।

ਆਤਮ ਤ੍ਰਿਖਾ ਸਭ ਮਿਟਾਇੰਦਾ। ਦਸਵੀਂ ਦਿਸ਼ਾ ਆਪ ਖੁਲ੍ਹਾਇੰਦਾ। ਰਸ ਰਸ ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜਿੰਦਾ ਆਪ ਤੁੜਾਇੰਦਾ। ਅੰਮ੍ਰਿਤ ਸਾਚਾ ਮੁਖ ਚਵਾਇਆ। ਕਾਇਆ ਦੁੱਖ ਸਰਬ ਮਿਟਾਇਆ। ਏਕਾ ਬਖ਼ਸ਼ੇ ਆਤਮ ਸੁੱਖ, ਸੋਹੰ ਦਾਨ ਪ੍ਰਭ ਝੋਲੀ ਪਾਇਆ। ਦਿਵਸ ਰੈਣ ਰੈਣ ਦਿਵਸ ਸਦ ਸੁੱਖਣਾ ਸੁੱਖ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਇਆ। ਕਲਜੁਗ ਮਿਟਾਏ ਦੁਪਹਿਰ ਕਹਿਰ ਗੁਰਮੁਖਾਂ ਆਤਮ ਸ਼ਾਂਤ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਇਕਾਂਤ ਖੇਲ ਰਚਾਇਆ। ਇਕ ਇਕਾਂਤੀ ਬੂੰਦ ਸਵਾਂਤੀ। ਗੁਰਮੁਖਾਂ ਮੁਖ ਚਵਾਂਤੀ। ਆਪ ਬੰਧਾਏ ਚਰਨ ਨਾਤੀ। ਦੇਵੇ ਦਰਸ ਘਰ ਸੁਤਿਆਂ ਰਾਤੀ। ਗੁਰਮੁਖ ਸਾਚੇ ਅੰਦਰ ਵੇਖ ਮਾਰ ਝਾਤੀ। ਜੋਤ ਸਰੂਪ ਹਰਿ ਬੈਠਾ ਰਹੇ ਇਕਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਕਰਾਏ ਪ੍ਰਗਟ ਜੋਤ ਕਲਜੁਗ ਵਿਚ ਲੋਕਮਾਤੀ। ਅੰਮ੍ਰਿਤ ਬਰਖੇ ਕਿਰਪਾ ਨਿਧ। ਦਰ ਆਇਆਂ ਕੀਨੇ ਕਾਰਜ ਸਿੱਧ। ਸੋਹੰ ਸ਼ਬਦ ਤੀਰ ਚਲਾਇਆ, ਮਨ ਤਨ ਆਤਮ ਜਾਏ ਵਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੇ ਮਿਲਣ ਦੀ ਬਿਧ। ਆਪ ਬਣਾਏ ਆਪਣੀ ਬਿਧ। ਚਰਨ ਰਖਾਏ ਸਰਬ ਰਿਧ ਸਿੱਧ। ਗੁਰਮੁਖ ਉਪਜਾਏ ਘਰ ਨੌਂ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਕਾਰਜ ਕੀਨੇ ਸਿੱਧ। ਦਰ ਸਾਚਾ ਘਰ ਸਾਚਾ ਵਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਸਾਚਾ, ਨਾਮ ਸਾਚਾ ਰਾਮ ਸਾਚਾ ਸ਼ਾਮ ਸਾਚਾ ਕਾਮ ਸਾਚਾ ਧਾਮ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਸਾਚਾ। ਸਚ ਰਾਜ ਸਚ ਤਾਜ ਸਚ ਕਾਜ, ਸਚ ਗੁਰਮੁਖ ਸਾਚੇ ਚਰਨ ਬਹਾਏ, ਬੇਮੁਖ ਆਤਮ ਭਏ ਭਾਜ। ਸੋਹੰ ਸਾਚਾ ਨਾਮ ਜਪਾਏ, ਦਰਗਹਿ ਸਾਚਾ ਦਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਪ ਸਵਾਰੇ ਆਪਣੇ ਕਾਜ। ਗੁਣ ਅਵਗੁਣ ਹਰਿ ਜਾਣਦਾ। ਬੇਮੁਖਾਂ ਸਦਾ ਪਛਾਣਦਾ। ਆਪਣਾ ਖੇਲ ਆਪੇ ਜਾਣੇ ਨਾ ਜੀਵ ਕਿਸੇ ਵਖਾਣਦਾ। ਜਿਸ ਚਲਾਏ ਆਪਣੇ ਭਾਣੇ, ਸੋ ਰੰਗ ਹਰਿ ਸਾਚਾ ਮਾਣਦਾ। ਜਿਸ ਜਨ ਦੇਵੇ ਹਰਿ ਚਰਨ ਧਿਆਨੇ, ਰਸਨਾ ਹਰਿ ਹਰਿ ਉਚਾਰਦਾ। ਜਿਸ ਜਨ ਆਤਮ ਜੋਤ ਜਗਾਏ ਮਹਾਨੇ, ਭਾਂਡਾ ਭਰਮ ਭਰ ਬ੍ਰਹਮ ਗਿਆਨ ਦਾ। ਸੋ ਜਨ ਹੋਏ ਸੁਘੜ ਸਿਆਣੇ, ਜਿਸ ਆਪਣੀ ਸਰਨ ਲਗਾਵੰਦਾ। ਜੋਤ ਸਰੂਪੀ ਜੋਤ ਹਰਿ, ਵਿਚ ਬੈਠਾ ਲੇਖ ਲਿਖਾਵੰਦਾ। ਲੇਖਾ ਲਿਖੇ ਕਰਮ ਵਿਚਾਰੇ। ਸਚ ਧਰਮ ਦੀ ਕਰੇ ਜਨ ਕਾਰੇ। ਹਰਿ ਹਰਿ ਨਾਮ ਸ਼ਬਦ ਰਸਨ ਉਚਾਰੇ। ਪ੍ਰਭ ਅਬਿਨਾਸ਼ੀ ਪਕੜੇ ਬਾਹੋਂ, ਅੰਤਮ ਅੰਤ ਪਾਰ ਉਤਾਰੇ। ਆਪ ਬਹਾਏ ਸਾਚੇ ਥਾਓ, ਜਿਥੇ ਵਸੇ ਹਰਿ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖਾਂ ਸਦ ਲੇਖ ਲਿਖਾਰੇ। ਗੁਰਮੁਖਾਂ ਹਰਿ ਲੇਖ ਲਿਖਾਇਆ। ਜੁਗੋ ਜੁਗ ਵੇਖ ਵੇਖ ਹਰਿ ਆਪਣੀ ਸਰਨ ਲਗਾਇਆ। ਆਵੇ ਜਾਵੇ ਧਾਰ ਭੇਖ, ਗੁਰਮੁਖਾਂ ਭੇਵ ਖੁਲ੍ਹਾਇਆ। ਆਪ ਲਿਖਾਏ ਸਾਚੇ ਲੇਖ, ਸਚ ਸ਼ਬਦ ਹਰਿ ਦਾਤ ਦਵਾਇਆ। ਬੇਮੁੱਖ ਰਹੇ ਵੇਖਾ ਵੇਖ, ਪ੍ਰਭ ਅਬਿਨਾਸ਼ੀ ਸਾਰ ਨਾ ਪਾਇਆ। ਗੁਰਮੁਖਾਂ ਆਤਮ ਲਗਾਏ ਸ਼ਬਦ ਮੇਖ, ਬਜ਼ਰ ਕਪਾਟੀ ਚੀਰ ਚਿਰਾਇਆ। ਹਰਿਜਨ ਜਨ ਹਰਿ ਨੇਤਰ ਪੇਖ, ਔਖੀ ਘਾਟੀ ਆਪ ਚੜ੍ਹਾਇਆ। ਨਾ ਕੋਈ ਜਾਣੇ ਪੀਰ ਪੈਗੰਬਰ ਸ਼ੇਖ਼, ਗੁਰਮੁਖ ਸਾਚਾ ਕਿਸ ਧਾਮ ਬਹਾਇਆ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਜਨ ਭਗਤਾਂ ਮਾਣ ਦਵਾਇਆ। ਆਪ ਚੁਕਾਏ ਜਮ ਕਾ

ਡਰ, ਆਪ ਆਪਣੀ ਗੋਦ ਉਠਾਇਆ। ਗੁਰਮੁਖ ਸਾਚਾ ਨਾ ਜਾਏ ਮਰ, ਅੰਤਮ ਜੋਤੀ ਜੋਤ ਮਿਲਾਇਆ। ਪ੍ਰਭ ਅਬਿਨਾਸ਼ੀ ਸਾਚਾ ਦਰ, ਸਦ ਰਹੇ ਖੁਲ੍ਹਿਆ, ਆਪਣੇ ਚਰਨ ਲਏ ਬਹਾਇਆ। ਸਾਚਾ ਘਰ ਏਕਾ ਜੋਤੀ ਰਹੇ ਰੁਸ਼ਨਾਇਆ। ਆਪੇ ਦੇਵੇ ਸਾਚਾ ਦਰਸ, ਜਿਸ ਜਨ ਸਰਨ ਲਗਾਇਆ। ਆਤਮ ਭੰਡਾਰੇ ਦੇਵੇ ਭਰ, ਅੰਮ੍ਰਿਤ ਝਿਰਨਾ ਆਪ ਝਿਰਾਇਆ। ਬੇਮੁਖ ਜੀਵ ਕੀ ਰਿਹਾ ਕਰ, ਆਪ ਆਪਣਾ ਨਾ ਕਿਸੇ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖ ਚੜ੍ਹਾਏ ਸਾਚੀ ਨਈਆ। ਗੁਰਸਿਖਾਂ ਦੱਸੇ ਸਾਚਾ ਰਾਹ। ਬੇਮੁੱਖਾਂ ਨਾ ਦੀਸੇ ਕੋਈ ਰਾਹ। ਗੁਰਮੁਖਾਂ ਪਕੜੇ ਪ੍ਰਭ ਸਾਚਾ ਬਾਂਹ। ਬੇਮੁਖਾਂ ਦਰਗਹਿ ਸਾਚੀ ਨਾ ਕੋਈ ਮਿਲੇ ਥਾਂ। ਗੁਰਸਿਖਾਂ ਜਪਾਵੇ ਆਪਣਾ ਸਾਚਾ ਨਾਂ। ਬੇਮੁਖ ਭਵਾਏ ਜਿਉਂ ਸੁੰਞੇ ਘਰ ਕਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਦੂਸਰ ਕੋਈ ਨਾ। ਬੇਮੁਖ ਜੀਵ ਸਦ ਵਿਚਾਰਨਾ। ਹਉਮੇ ਹੰਗਤਾ ਰੋਗ ਨਿਵਾਰਨਾ। ਮਾਇਆ ਮਮਤਾ ਵਿਚ ਨਾ ਜਨਮ ਗਵਾਵਣਾ। ਬਿਨ ਹਰਿ ਸਾਚੇ ਕਿਸੇ ਨਾ ਪਾਰ ਲੰਘਾਵਣਾ। ਜੋ ਜਨ ਹੋਏ ਆਤਮ ਹੰਕਾਰੀ ਦੁਰਾਚਾਰੀ ਪ੍ਰਭ ਸਾਚੇ ਦਰ ਦੁਰਕਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਰ ਉਤਾਰਨਾ। ਸਚ ਸ਼ਬਦ ਹਰਿ ਦੇਵੇ ਦਾਨ। ਜੋ ਜਨ ਰੱਖੇ ਚਰਨ ਧਿਆਨ। ਦੇਵੇ ਜੋਤ ਅਲੱਖਣਾ ਅਲੱਖ ਕਿਰਪਾ ਕਰੇ ਆਪ ਭਗਵਾਨ। ਸਚ ਵਸਤ ਕਿਸੇ ਹਰਿ ਦੇਵੇ, ਗੁਰਮੁਖ ਵਿਰਲੇ ਪ੍ਰਭ ਦਰ ਪਾਇਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸੋਹੰ ਦੇਵੇ ਸਾਚਾ ਦਾਨ। ਸਚ ਸ਼ਬਦ ਹਰਿ ਦੇਵੇ ਦਾਨ। ਦਰ ਘਰ ਆਏ ਹੋਏ ਪ੍ਰਵਾਨ। ਸਾਚੇ ਲੇਖ ਹਰਿ ਆਪ ਲਿਖਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਪ ਚੜ੍ਹਾਏ ਸ਼ਬਦ ਬਬਾਣ। ਸੋਹੰ ਦੇਵੇ ਸ਼ਬਦ ਬਬਾਣਾ। ਗੁਰਮੁਖ ਸਦ ਰਸਨਾ ਗਾਣਾ। ਉਜਲ ਮੁਖ ਜਗਤ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਰਗ ਪਾਣਾ। ਸਚ ਰਾਹ ਪ੍ਰਭ ਜਾਏ ਦੱਸ। ਆਤਮ ਅੰਧੇਰ ਮਿਟਾਏ ਜਿਉਂ ਚੰਦ ਮਸ। ਦਿਵਸ ਰੈਣ ਸਦ ਰਸਨਾ ਗਾਏ, ਪ੍ਰਭ ਅਬਿਨਾਸ਼ੀ ਹੋਏ ਵਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੋਦ ਬਿਠਾਏ ਹੱਸ। ਰੱਖੇ ਵਾਸ ਹੋਵੇ ਦਾਸ ਪ੍ਰਭ ਪੁਰਖ ਅਬਿਨਾਸ਼। ਜੋ ਜਨ ਗਾਏ ਸੋਹੰ ਸਵਾਸ। ਅੰਤਮ ਅੰਤ ਪ੍ਰਭ ਸਾਚਾ ਕਰੇ ਬੰਦ ਖਲਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ। ਜਨਮ ਮਾਨਸ ਹੋਇਆ ਰਾਸਾ। ਮਿਲਿਆ ਹਰਿ ਪੁਰਖ ਅਬਿਨਾਸ਼ਾ। ਜੋ ਜਨ ਹੋਵੇ ਦਾਸਨ ਦਾਸਾ। ਦੇਵੇ ਦਰਸ ਹਰਿ ਸਰਬ ਘਟ ਵਾਸਾ। ਅਗਿਆਨ ਅੰਧੇਰ ਆਤਮ ਦਰ ਤੋਂ ਨਾਸਾ। ਸੰਞ ਸਵੇਰ ਇਕ ਸਾਚੀ ਜੋਤ ਕਰਾਏ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਦ ਰੱਖੇ ਵਾਸਾ।