੨੬ ਜੇਠ ੨੦੧੦ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਗੋਬਿੰਦ ਗੁਰ ਗਹਿਰ ਗੰਭੀਰਾ। ਗੁਰ ਗੋਬਿੰਦ ਆਤਮ ਸ਼ਾਂਤ ਕਰੇ ਸਰੀਰਾ। ਗੁਰ ਗੋਬਿੰਦ ਗੁਰਮੁਖਾਂ ਦੇਵੇ ਸ਼ਬਦ ਧੀਰਾ। ਗੁਰ ਗੋਬਿੰਦ ਅੰਮ੍ਰਿਤ ਆਤਮ ਦੇਵੇ ਸਾਚਾ ਨੀਰਾ। ਗੁਰ ਗੋਬਿੰਦ ਹਉਮੇ ਕੱਟੇ ਵਿਚੋਂ ਪੀੜਾ। ਗੁਰ ਗੋਬਿੰਦ ਕਰ ਦਰਸ ਹੋਏ ਸਚ ਨਬੇੜਾ। ਗੁਰ ਗੋਬਿੰਦ ਸੋਹੰ ਸ਼ਬਦ ਵਿਚ ਮਾਤ ਉਠਾਇਆ ਸਾਚਾ ਬੀੜਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਤੋੜੇ ਹੱਡੀ ਰੀੜਾ।
ਗੁਰ ਗੋਬਿੰਦ ਗਹਿਰ ਗੁਰ ਸਾਗਰ। ਗੁਰ ਗੋਬਿੰਦ ਗੁਰਮੁਖਾਂ ਕਰਮ ਕਰਾਏ ਨਿਰਮਲ ਉਜਾਗਰ। ਗੁਰ ਗੋਬਿੰਦ ਅੰਮ੍ਰਿਤ ਆਤਮ ਟਿਕਾਏ ਝੂਠੀ ਗਾਗਰ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਏ ਗੁਰਮੁਖ ਸਾਚੇ ਆਪ ਕਰਾਏ ਨਾਮ ਰਤਨਾਗਰ। ਗੁਰ ਗੋਬਿੰਦ ਗੁਰ ਕਰਮ ਵਿਚਾਰਿਆ। ਗੁਰ ਗੋਬਿੰਦ ਕਲ ਜਾਮਾ ਵਿਚ ਮਾਤ ਦੇ ਧਾਰਿਆ। ਗੁਰ ਗੋਬਿੰਦ ਗੁਰਮੁਖਾਂ ਮੇਲ ਘਰ ਸਚ ਮਿਲਾ ਰਿਹਾ। ਗੁਰ ਗੋਬਿੰਦ ਬੇਮੁਖਾਂ ਕਲਜੁਗ ਅੰਤਮ ਅੰਤ ਭੁਲਾ ਰਿਹਾ। ਗੁਰ ਗੋਬਿੰਦ ਗੁਰਮੁਖ ਸਾਚੇ ਸੰਤ ਸੋਏ ਆਪ ਜਗਾ ਰਿਹਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਰੋਗ ਸੋਗ ਸਰਬ ਮਿਟਾ ਰਿਹਾ। ਗੁਰ ਗੋਬਿੰਦ ਸਾਚੀ ਕਾਰ। ਗੁਰ ਗੋਬਿੰਦ ਸਾਚੀ ਧਾਰ। ਗੁਰ ਗੋਬਿੰਦ ਜੋਤ ਸਰੂਪੀ ਲੋਕ ਤਿੰਨ ਅਕਾਰ। ਗੁਰ ਗੋਬਿੰਦ ਵਡ ਸ਼ਾਹੋ ਭੂਪਨ ਭੂਪੀ ਆਦਿ ਜੁਗਾਦਿ ਸ਼ਬਦ ਅਧਾਰ। ਗੁਰ ਗੋਬਿੰਦ ਬਿਨ ਰੰਗ ਰੂਪੀ, ਗੁਰਮੁਖ ਸਾਚੇ ਵਿਚ ਰਿਹਾ ਪਸਾਰ। ਗੁਰ ਗੋਬਿੰਦ ਸ੍ਰਿਸ਼ਟ ਸਬਾਈ ਕਰੇ ਅੰਧ ਕੂਪੀ, ਗੁਰਮੁਖ ਸਾਚੇ ਦੇਵੇ ਤਾਰ। ਗੁਰ ਗੋਬਿੰਦ ਸਤਿ ਸਤਿ ਸਰੂਪੀ, ਏਕਾ ਜੋਤ ਹਰਿ ਨਿਰੰਕਾਰ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਪਾਵੇ ਸਾਰ। ਗੁਰ ਗੋਬਿੰਦ ਗੁਣਾਂ ਗੁਣਵੰਤ। ਗੁਰ ਗੋਬਿੰਦ ਦਰਸ ਦਰ ਪਾਇਣ ਵਿਚ ਮਾਤ ਪੂਰਨ ਸੰਤ। ਗੁਰ ਗੋਬਿੰਦ ਨੇਤਰ ਪੇਖ ਹਰਸ ਮਿਟਾਇਣ ਮੇਲ ਮਿਲਾਵਾ ਸਾਚਾ ਕੰਤ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਰਬ ਜੀਵ ਜੰਤ। ਗੁਰ ਗੋਬਿੰਦ ਜੀਆਂ ਗੁਰ ਦਾਤਾ। ਗੁਰ ਗੋਬਿੰਦ ਸਰਬ ਘਟ ਘਟ ਹੋਏ ਗਿਆਤਾ। ਗੁਰ ਗੋਬਿੰਦ ਖਟ ਖਟਾ ਰੰਗ ਰੰਗਾਤਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਤਾ। ਗੁਰ ਗੋਬਿੰਦ ਸਹਿਜ ਧੁਨ ਪਾਇਨ। ਗੁਰ ਗੋਬਿੰਦ ਗੁਰਮੁਖ ਵਿਰਲੇ ਦਰਸ ਪਾਇਨ। ਗੁਰ ਗੋਬਿੰਦ ਘਰ ਦਰ ਹਰਿ ਸਾਚੇ ਲੇਖ ਲਿਖਾਇਨ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਲੇਖੇ ਆਪੇ ਲਾਇਨ। ਗੁਰ ਗੋਬਿੰਦ ਲੇਖ ਲਿਖਾਰੇ। ਗੁਰ ਗੋਬਿੰਦ ਭੇਖ ਧਾਰੇ। ਗੁਰ ਗੋਬਿੰਦ ਵੇਖ ਵੇਖ ਵੇਖ ਭੁੱਲੇ ਸੰਸਾਰੇ। ਗੁਰ ਗੋਬਿੰਦ ਲੇਖ ਲੇਖ ਗੁਰਮੁਖਾਂ ਲੇਖ ਲਿਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਧਾਰੇ। ਗੁਰ ਗੋਬਿੰਦ ਜਗਤ ਪਿਤ ਮਾਤ। ਗੁਰ ਗੋਬਿੰਦ ਬਖ਼ਸ਼ੇ ਸੋਹੰ ਦੇਵੇ ਸਾਚੀ ਦਾਤ। ਗੁਰ ਗੋਬਿੰਦ ਬਖ਼ਸ਼ੇ ਏਕਾ ਚਰਨ ਪ੍ਰੀਤੀ ਸਾਚਾ ਨਾਤ। ਗੁਰ ਗੋਬਿੰਦ ਗੁਰਸਿਖ ਪੜ੍ਹਾਏ ਇਕ ਜਮਾਤ। ਗੁਰ ਗੋਬਿੰਦ ਆਤਮ ਸਾਚੀ ਜੋਤ ਜਗਾਏ, ਮਿਟਾਏ ਅੰਧੇਰੀ ਰਾਤ। ਗੁਰ ਗੋਬਿੰਦ ਜਨ ਦਰਸ਼ਨ ਪਾਏ, ਅੰਦਰ ਵੇਖ ਮਾਰ ਝਾਤ। ਗੁਰ ਗੋਬਿੰਦ ਏਕਾ ਏਕ ਰਹਿ ਜਾਏ, ਜੋਤ ਸਰੂਪੀ ਸਦਾ ਇਕਾਂਤ। ਗੁਰ ਗੋਬਿੰਦ ਜੋ ਦਰ ਮੰਗਣ ਆਏ, ਸਚ ਸ਼ਬਦ ਦੇਵੇ ਵਡ ਕਰਾਮਾਤ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਦਾਤ।
੨੮ ਜੇਠ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਭਗਤ ਹਰਿ ਰੰਗ ਜਾਣ। ਆਪਣਾ ਆਪ ਕਲ ਜੀਵ ਪਛਾਣ। ਝੂਠੀ ਮਾਇਆ ਵਿਚ ਨਾ ਭੁੱਲ ਨਿਧਾਨ। ਵੇਲੇ ਅੰਤਮ ਅੰਤ ਕਰ ਪ੍ਰਭ ਸਾਚਾ ਤੋੜੇ ਸਰਬ ਅਭਿਮਾਨ। ਗੁਰਮੁਖ ਸਾਚੇ ਸੰਤ ਜਨ ਪ੍ਰਭ ਬਖ਼ਸ਼ੇ ਚਰਨ ਧਿਆਨ। ਮੇਲ ਮਿਲਾਵਾ ਸਾਚੇ ਕੰਤ, ਆਤਮ ਜੋਤ ਧਰੇ ਭਗਵਾਨ।
ਬੇਮੁੱਖਾਂ ਮਾਇਆ ਪਾਏ ਬੇਅੰਤ, ਦਰ ਦਰ ਫਿਰਨ ਧੱਕੇ ਖਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਵਿਚ ਮਾਤ ਕਲਜੁਗ ਆਣ। ਮਾਤਲੋਕ ਆ ਜਾਮਾ ਧਾਰਿਆ। ਬੇਮੁਖ ਜੀਵ ਸਰਬ ਮਿਟਾ ਰਿਹਾ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਆਪਣੀ ਸੇਵਾ ਲਾ ਰਿਹਾ। ਦੇਵੇ ਵਡਿਆਈ ਵਿਚ ਦੇਵੀ ਦੇਵਾ, ਸਾਚਾ ਨਾਮ ਝੋਲੀ ਪਾ ਰਿਹਾ। ਪ੍ਰਭ ਅਬਿਨਾਸ਼ੀ ਅਲਖ ਅਭੇਵਾ, ਸਚ ਸ਼ਬਦ ਲਿਖਾ ਰਿਹਾ। ਅੰਮ੍ਰਿਤ ਆਤਮ ਦੇਵੇ ਸੋਹੰ ਸਾਚਾ ਮੇਵਾ ਆਤਮ ਸਾਚੀ ਚੋਗ ਚੁਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਕਾਗ ਹੰਸ ਬਣਾ ਰਿਹਾ। ਗੁਰਮੁਖ ਬਣਾਏ ਕਾਗ ਹੰਸ। ਆਪ ਬਣਾਏ ਆਪਣਾ ਬੰਸ। ਦੇਵੇ ਵਡਿਆਈ ਵਿਚ ਸਹੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਬਣਾਏ ਏਕਾ ਬੰਸ। ਚਾਰ ਵਰਨ ਏਕ ਅਕਾਰਾ। ਚਾਰ ਵਰਨ ਇਕ ਕਰਤਾਰਾ। ਚਾਰ ਵਰਨ ਏਕਾ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਕਰੇ ਇਕ ਭੰਡਾਰਾ। ਚਾਰ ਵਰਨ ਏਕਾ ਗੋਤੀ। ਚਾਰ ਵਰਨ ਏਕਾ ਜੋਤੀ। ਚਾਰ ਵਰਨ ਪ੍ਰਭ ਆਪ ਬਣਾਏ ਗੁਰਮੁਖ ਸੁੱਚੇ ਮੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਗੁਰਮੁਖਾਂ ਮੈਲ ਆਤਮ ਧੋਤੀ। ਆਤਮ ਮੈਲ ਗੁਰਮੁਖਾਂ ਧੋਏ। ਸੋਹੰ ਬੀਜ ਸਾਚਾ ਬੋਏ। ਇਕ ਸ਼ਰਾਇਤ ਸਤਿਗੁਰ ਸਾਚਾ ਗੁਰਮੁਖ ਹਿਰਦੇ ਲਏ ਪਰੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਂ ਜੁਗੰਤ ਗੁਰਮੁਖ ਸਾਚੇ ਸੋਹੰ ਧਾਗੇ ਲਏ ਪਰੋਏ। ਸਾਚਾ ਨਾਮ ਰਿਦੇ ਵਸਾਵਣਾ। ਪੂਰਨ ਕਾਮ ਹਰਿ ਆਪ ਕਰਾਵਣਾ। ਸਾਚਾ ਜਾਮ ਸ਼ਬਦ ਪਿਲਾਵਣਾ। ਘਨਈਆ ਸ਼ਾਮ ਦਰਸ ਦਿਖਾਵਣਾ। ਗੁਰ ਸਾਚੇ ਦਿਵਸ ਰੈਣ ਰੈਣ ਦਿਵਸ ਏਕਾ ਰੰਗ ਰੰਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਪੂਰਨ ਇਛਿਆ ਆਪ ਕਰਾਏ। ਪੂਰਨ ਇਛਿਆ ਹੋਏ ਗੁਰਸਿਖ। ਪ੍ਰਭ ਦਰ ਮੰਗੇ ਸਾਚੀ ਭਿਖ। ਸਾਚੇ ਲੇਖ ਪ੍ਰਭ ਦੇਵੇ ਲਿਖ। ਦੇਵੇ ਵਡਿਆਈ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਮੁਨ ਰਿਖ। ਰਿਖ ਮੁਨ ਮੁਨ ਰਿਖ ਹੋਏ ਗੁਰਮੁਖ। ਜੂਠੇ ਝੂਠੇ ਹੋਏ ਬੇਮੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸਾਚੀ ਸਿਖਿਆ ਲੈਣ ਸਿੱਖ। ਕਲਜੁਗ ਝੂਠਾ ਜਗਤ ਵਿਹਾਰਾ। ਦਰ ਘਰ ਸਾਚੇ ਵੇਖ ਲੇਖ ਲਿਖਾਰਾ। ਕਲਜੁਗ ਭਾਂਡੇ ਕੱਚੇ ਅੰਤਕਾਲ ਕਲ ਭੰਨੇ ਸਾਚਾ ਮਾਰੇ ਸ਼ਬਦ ਕਟਾਰਾ। ਬੇਮੁਖ ਦਰ ਤੇ ਆਏ ਨਾਚੇ, ਪ੍ਰਭ ਅਬਿਨਾਸ਼ੀ ਭੇਵ ਅਪਾਰਾ। ਗੁਰਮੁਖ ਵਿਰਲਾ ਆਪੇ ਢਾਲੇ ਸਾਚੇ ਢਾਂਚੇ, ਸੋਹੰ ਦੇਵੇ ਨਾਮ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰ ਅਵਤਾਰਾ। ਨਰਾਇਣ ਨਰਿਆ, ਦਰ ਘਰ ਸਾਚੇ ਵਰਿਆ। ਮਾਨਸ ਜਨਮ ਕਲ ਸੁਫਲ ਕਰਿਆ। ਗੁਰਮੁਖ ਸਾਚਾ ਨਾ ਜਨਮੇ ਨਾ ਕਦੇ ਮਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਲਾਗ ਭਵ ਜਲ ਤਰਿਆ। ਸਰਨ ਲਾਗ ਸੱਚੀ ਸਰਨਾਇਆ। ਵੇਲਾ ਅੰਤਮ ਕਲਜੁਗ ਆਇਆ। ਪ੍ਰਭ ਅਬਿਨਾਸ਼ੀ ਸਾਚਾ ਕੰਤ ਕਿਉਂ ਮਨੋਂ ਭੁਲਾਇਆ। ਸਰਬ ਘਟ ਸਰਬ ਜੀਵ ਜੰਤ ਬੇਮੁਖ ਹੋਏ ਕਿਉਂ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਬੇਮੁਖ ਹੋਏ ਨਾ ਜਾਣਾ ਭੁੱਲ। ਕਲਜੁਗ ਮਾਇਆ ਵਿਚ ਨਾ ਜਾਣਾ ਰੁੱਲ। ਮਾਨਸ ਜਨਮ ਫੇਰ ਨਾ ਆਵਣਾ ਵਡ ਅਨਮੁਲ। ਝੂਠੇ ਬੰਦੇ ਕਲਜੁਗ ਜੀਵ ਅੰਤ ਜਾਣ ਤੁਲ। ਸੋਹੰ ਸ਼ਬਦ ਪ੍ਰਭ ਸਾਚਾ ਵੰਡੇ, ਸਾਚਾ ਦਰ ਨਾ ਜਾਣਾ ਭੁੱਲ। ਜੋਤ ਜਗਾਈ ਵਿਚ ਵਰਭੰਡੇ, ਗੁਰਸਿਖ ਉਪਜਾਏ ਕਵਲ ਫੁੱਲ। ਬੇਮੁਖਾਂ ਆਤਮ ਹੋਈ ਰੰਡੇ,
ਅੰਮ੍ਰਿਤ ਆਤਮ ਗਿਆ ਡੁੱਲ। ਗੁਰਮੁਖਾਂ ਪ੍ਰਭ ਤੁੱਟੀ ਗੰਢੇ, ਸਚ ਦਵਾਰਾ ਵਿਚ ਮਾਤ ਗਿਆ ਖੁਲ੍ਹ। ਸੋਹੰ ਸ਼ਬਦ ਵਡ ਵਡ ਪ੍ਰਚੰਡੇ, ਕੋਇ ਨਾ ਉਸਦੇ ਤੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਉਧਾਰੇ ਜੋ ਦਰ ਆਇਣ ਭੁੱਲ। ਗੁਰਸਿਖਾਂ ਦੇਵੇ ਗੁਰ ਚਰਨ ਧਿਆਨ। ਗੁਰਸਿਖਾਂ ਦੇਵੇ ਗੁਰ ਸੋਹੰ ਸਾਚਾ ਦਾਨ। ਗੁਰਸਿਖਾਂ ਦੇਵੇ ਗੁਰ ਸਾਚਾ ਆਤਮ ਬ੍ਰਹਮ ਗਿਆਨ। ਗੁਰਸਿਖਾਂ ਦੇਵੇ ਗੁਰ ਸਾਚਾ ਆਤਮ ਜੋਤੀ ਸ਼ਕਤ ਮਹਾਨ। ਗੁਰਸਿਖਾਂ ਦੇਵੇ ਗੁਰ ਸਾਚਾ ਸਾਚਾ ਸ਼ਬਦ ਮਾਤ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਗੁਰਸਿਖਾਂ ਦੇਵੇ ਨਾਉਂ ਨਿਰੰਕਾਰਾ। ਕਰੇ ਖੇਲ ਅਪਰ ਅਪਾਰਾ। ਕਰਮ ਧਰਮ ਜਰਮ ਕਲ ਵਿਚਾਰਾ। ਭਰਮ ਸ਼ਰਮ ਪ੍ਰਭ ਆਤਮ ਸਰਬ ਨਿਵਾਰਾ। ਏਕਾ ਵਰਮ ਸੋਹੰ ਸ਼ਬਦ ਤੀਰ ਪ੍ਰਭ ਮਾਰਾ। ਪੂਰਨ ਬ੍ਰਹਮ ਸਾਚੀ ਜੋਤ ਸ਼ਬਦ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰਾ। ਸ਼ਬਦ ਬਾਣ ਹਰਿ ਆਪ ਚਲਾਇਆ। ਆਣ ਬਾਣ ਪਰਦਾ ਲਾਹਿਆ। ਸਚ ਨਿਸ਼ਾਨ ਸ਼ਬਦ ਝੁਲਾਇਆ। ਜੋਤ ਮਹਾਨ ਵਿਚ ਦੇਹ ਟਿਕਾਇਆ। ਗੁਣ ਨਿਧਾਨ ਹਰਿ ਦਇਆ ਕਮਾਇਆ। ਚਤੁਰ ਸੁਜਾਨ ਗੁਰਸਿਖ ਬਣਾਇਆ। ਬਲੀ ਬਲਵਾਨ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਸਿਖਾਂ ਜੋਤੀ ਮੇਲ ਮਿਲਾਇਆ। ਆਤਮ ਜੋਤ ਹੋਏ ਚਮਤਕਾਰਾ। ਸੋਹੰ ਸ਼ਬਦ ਸੱਚੀ ਧੁਨਕਾਰਾ। ਗੁਰਮੁਖ ਵੇਖੇ ਕਰ ਵਿਚਾਰਾ। ਰੁਣ ਝੁਣ ਝੁਣ ਰੁਣ ਦਿਵਸ ਰੈਣ ਏਕਾ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਸਚ ਸਚ ਸਚ ਵਰਤਾਰਾ। ਏਕਾ ਜੋਤ ਆਤਮ ਪ੍ਰਕਾਸ਼ੇ। ਅਗਿਆਨ ਅੰਧੇਰ ਸਰਬ ਵਿਨਾਸੇ। ਗੁਰਸਿਖ ਮਾਨਸ ਜਨਮ ਹੋਏ ਰਾਸੇ। ਪ੍ਰਭ ਅਬਿਨਾਸ਼ੀ ਤੇਰਾ ਹੋਏ ਦਾਸੇ। ਦਿਵਸ ਰੈਣ ਰੈਣ ਦਿਵਸ ਤੇਰੇ ਆਤਮ ਰੱਖੇ ਵਾਸੇ। ਗੁਰਸਿਖਾਂ ਤੀਜਾ ਨੈਣ, ਸੋਹੰ ਸ਼ਬਦ ਚਲਾਏ ਸਵਾਸ ਸਵਾਸੇ। ਗੁਰਮੁਖ ਸਾਚੇ ਪ੍ਰਭ ਦਰ ਸਾਚਾ ਲਹਿਣਾ ਲੈਣ, ਪ੍ਰਭ ਸਾਚਾ ਕਰੇ ਬੰਦ ਖੁਲਾਸੇ। ਆਤਮ ਪਹਿਨਾਏ ਸਾਚਾ ਗਹਿਣ, ਸੋਹੰ ਦੇਵੇ ਸਚ ਧਰਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਾਏ ਕਾਰਜ ਰਾਸੇ। ਗੁਰਸਿਖ ਤੇਰਾ ਪੂਰਨ ਕਾਜ। ਸੋਹੰ ਸ਼ਬਦ ਤੇਰੀ ਆਤਮ ਲਗਾਏ ਸਾਚੀ ਆਵਾਜ਼। ਸਚ ਸ਼ਬਦ ਧੁਰਦਰਗਾਹੀ ਦੇਵੇ ਸਾਚਾ ਤਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਰੱਖੇ ਲਾਜ। ਸ਼ਬਦ ਆਵਾਜ਼ ਹਰਿ ਆਪ ਲਗਾਏ। ਸੋਹੰ ਤਾਗਾ ਹਰਿ ਤਨ ਪਹਿਨਾਏ। ਅਨਹਦ ਸਾਚਾ ਰਾਗ ਗੁਰਸਿਖ ਉਪਜਾਏ। ਆਪਣੇ ਹੱਥ ਤੇਰੀ ਪਕੜੇ ਵਾਗ, ਵੇਲੇ ਅੰਤ ਘਰ ਸਚ ਬਹਾਏ। ਆਪੇ ਧੋਏ ਤੇਰੇ ਪਾਪਾਂ ਦਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਨਾਹੀ ਕੋਇ। ਪਾਪਾਂ ਦਾਗ ਆਪੇ ਧੋਇਆ। ਗੁਰਸਿਖ ਉਠਾਇਆ ਕਲਜੁਗ ਸੋਇਆ। ਸੋਹੰ ਬੀਜ ਆਤਮ ਸਾਚਾ ਬੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ ਦੂਸਰ ਨਾਹੇ ਕੋਇਆ। ਆਤਮ ਬੀਜ ਸ਼ਬਦ ਬਿਜਈਆ। ਆਪ ਚੜ੍ਹਾਏ ਸਾਚੀ ਨਈਆ। ਸਤਿਜੁਗ ਸਾਚੀ ਨੀਂਹ ਰਖਈਆ। ਕਲਜੁਗ ਕੱਚੀ ਜੜ੍ਹ ਪੁਟਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਿਚ ਮਾਤ ਕਰਈਆ। ਅਚਰਜ ਖੇਲ ਕਰੇ ਕਰਤਾਰਾ। ਗੁਰਮੁਖਾਂ ਮੇਲ ਆਤਮ ਦੀਪ ਕਰੇ ਉਜਿਆਰਾ। ਬੇਮੁਖਾਂ ਬੇੜਾ ਜਾਏ ਠੇਲ, ਨਾ ਦੀਸੇ ਕੋਈ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਕਰੇ ਵਰਤਾਰਾ। ਆਪਣਾ ਆਪ ਕਰੇ ਵਰਤਾਰ। ਕਲਜੁਗ ਅੰਤਮ ਆਏ ਹਾਰ। ਵੇਲੇ ਅੰਤ ਹੋਏ ਖਵਾਰ। ਘਰ ਘਰ ਫਿਰਨ
ਸਰਬ ਭਿਖਾਰ। ਸ਼ਬਦ ਸਰੂਪੀ ਪ੍ਰਭ ਮਾਰੇ ਮਾਰ। ਚਾਰ ਕੁੰਟ ਹੋਏ ਹਾਹਾਕਾਰ। ਗੁਰਮੁਖ ਸਾਚੇ ਦਰ ਘਰ ਸਾਚੇ ਸੋਹੰ ਸ਼ਬਦ ਕਰਾਏ ਜੈ ਜੈਕਾਰ। ਪ੍ਰਭ ਅਬਿਨਾਸ਼ੀ ਜੋ ਜਨ ਵਾਚੇ, ਦੇਵੇ ਦਰਸ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਹੁਲਾਰ। ਜੋਤ ਸਰੂਪੀ ਜੋਤ ਹੁਲਾਰਾ। ਤੀਨ ਲੋਕ ਇਕ ਪਸਾਰਾ। ਖੰਡ ਬ੍ਰਹਿਮੰਡ ਏਕਾ ਰੰਗ ਰੰਗੇ ਕਰਤਾਰਾ। ਵਿਚ ਮਾਤ ਸੱਚਖੰਡ ਨਿਹਕਲੰਕ ਤੇਰੇ ਚਰਨ ਦਵਾਰਾ। ਬੇਮੁਖਾਂ ਪ੍ਰਭ ਦੇਵੇ ਡੰਨ, ਸੋਹੰ ਸ਼ਬਦ ਉਠਾਏ ਖੰਡਾ ਦੋ ਧਾਰਾ। ਕਲਜੁਗ ਅੰਤਮ ਆਈ ਕੰਡ, ਨਾ ਦਿਸੇ ਪਾਸਾ ਹਾਰਾ। ਸ੍ਰਿਸ਼ਟ ਸਬਾਈ ਹੋਈ ਰੰਡ, ਨਾ ਕੋਈ ਦੀਸੇ ਸਚ ਭਤਾਰਾ। ਝੂਠੀ ਪੌਂਦੇ ਡੰਡ, ਪ੍ਰਭ ਅਬਿਨਾਸ਼ੀ ਖੇਲ ਅਪਾਰਾ। ਚਾਰ ਵਰਨ ਪ੍ਰਭ ਦੇਵੇ ਏਕਾ ਗੰਢ, ਸੋਹੰ ਸ਼ਬਦ ਧੀਰਜ ਧਾਰਾ। ਸ਼ਬਦ ਸਰੂਪੀ ਆਤਮ ਪਾਵੇ ਠੰਡ, ਅੰਮ੍ਰਿਤ ਚਲੇ ਸਚ ਫੁਹਾਰਾ। ਏਕਾ ਨਾਮ ਪ੍ਰਭ ਸ੍ਰਿਸ਼ਟ ਸਬਾਈ ਜਾਏ ਵੰਡ, ਏਕਾ ਦੀਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰਾ। ਇਕ ਦਵਾਰ ਜਗਤ ਦਿਸਾਨਾ। ਵੇਖ ਵੇਖ ਗੁਰਸਿਖ ਜਗਾਨਾ। ਅੰਮ੍ਰਿਤ ਸਾਚਾ ਨਾਮ ਪਿਆਨਾ। ਪੂਰਨ ਕਾਮ ਆਪ ਕਰਾਨਾ। ਕੋਟਨ ਭਾਨ ਨਾਮ ਜੋਤ ਜਗਾਨਾ। ਦਿਵਸ ਰੈਣ ਰੈਣ ਦਿਵਸ ਅਨਹਦ ਸ਼ਬਦ ਧੁੰਨ ਉਪਜਾਵਨਾ। ਗੁਰਮੁਖ ਸਾਚੇ ਮਿਟਾ ਹਰਸ ਆਪਣੀ ਸਰਨ ਲਗਾਵਣਾ। ਪ੍ਰਭ ਅਬਿਨਾਸ਼ੀ ਵਿਚ ਮਾਤ ਆਪਣਾ ਕਰਮ ਕਮਾਵਣਾ। ਬੇਮੁਖ ਜੀਵ ਚੁਣ ਅੰਤਮ ਅੰਤ ਨਸ਼ਟ ਕਰਾਵਣਾ। ਨਿਹਕਲੰਕ ਕਵਣ ਜਾਣੇ ਤੇਰੇ ਗੁਣ, ਜੋਤ ਸਰੂਪੀ ਜਾਮਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲਾਵਣਾ। ਆਪ ਆਪਣਾ ਭੇਵ ਖੁਲ੍ਹਾਇਆ। ਸਤਿਜੁਗ ਸਾਚਾ ਰਾਹ ਚਲਾਇਆ। ਸੋਹੰ ਸਾਚਾ ਵਿਚ ਮਾਤ ਧਰਾਇਆ। ਹਿਰਦੇ ਵਾਚਾ ਹਰਿ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਇਆ। ਦਇਆ ਧਾਰੇ ਦਰਸ ਗੁਰਦੇਵ। ਅਪਰ ਅਪਾਰ ਕਰੇ ਗੁਰਦੇਵ। ਭਗਤ ਉਧਾਰੇ ਸੋਹੰ ਦੇਵੇ ਸਾਚਾ ਮੇਵ। ਜੋ ਜਨ ਆਏ ਚਰਨ ਦਵਾਰੇ, ਦੇਵੇ ਵਡਿਆਈ ਵਿਚ ਦੇਵੀ ਦੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਥਾ ਜਾਏ ਨਾ ਕਲਜੁਗ ਤੇਰੀ ਸੇਵ। ਸੇਵਕ ਸੇਵਾ ਪੂਰਨ ਘਾਲ। ਚਰਨ ਪ੍ਰੀਤੀ ਨਿਭੇ ਨਾਲ। ਆਤਮ ਅਤੀਤੀ ਸਵਾਸ ਸੁਖਾਲ। ਮਾਨਸ ਜਨਮ ਜਾਓ ਜਗ ਜੀਤੀ, ਸਾਚਾ ਸ਼ਬਦ ਦੇਵੇ ਧਨ ਮਾਲ। ਬਖ਼ਸ਼ੇ ਭੁੱਲ ਜੋ ਪਿਛਲੀ ਕੀਤੀ, ਅਗਲਾ ਵਕਤ ਲੈਣਾ ਸੰਭਾਲ। ਪ੍ਰਭ ਅਬਿਨਾਸ਼ੀ ਪਰਖੇ ਨੀਤੀ, ਗਲੋਂ ਕੱਟੇ ਜਗਤ ਜੰਜਾਲ। ਕਰ ਦਰਸ ਹੋਏ ਕਾਇਆ ਸੀਤਲ ਸੀਤੀ, ਸਚ ਵਸਤ ਰੱਖਣੀ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਚਰਨ ਪ੍ਰੀਤੀ ਨਿਭੇ ਤੋੜ। ਗੁਰਸਿਖ ਨਾ ਹੋਏ ਕਦੇ ਅਜੋੜ। ਗੁਰ ਪੂਰਾ ਵਡ ਸੂਰਾ ਜੋਤੀ ਨੂਰਾ ਨਾ ਹੋਏ ਕਦੇ ਅਮੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਾਚੀ ਲੋੜ। ਪ੍ਰਭ ਸਾਚਾ ਪੂਰਨ ਭਗਵੰਤ। ਦੇਵੇ ਵਡਿਆਈ ਗੁਰਮੁਖ ਸਾਚੇ ਸੰਤ। ਆਪ ਬਣਾਏ ਗੁਰਸਿਖਾਂ ਬਣਾਏ ਸਾਚੀ ਬਣਤ। ਭੇਵ ਨਾ ਪਾਏ ਕੋਈ ਜੀਵ ਜੰਤ। ਪ੍ਰਭ ਦੀ ਮਹਿੰਮ ਬੜੀ ਬੇਅੰਤ। ਧੰਨ ਧੰਨ ਧੰਨ ਗੁਰਸਿਖ ਜਿਸ ਮਿਲਿਆ ਹਰਿ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਿਹਵਾ ਦੇਵੇ ਸਾਚਾ ਮੰਤ। ਜਿਹਵਾ ਮੰਤ ਸਚ ਗੁਣ ਗਾਓ। ਪ੍ਰਭ ਅਬਿਨਾਸ਼ੀ ਰਿਦੇ ਵਸਾਓ। ਸਰਬ ਘਟ ਵਾਸੀ ਨਿਤ ਦਰਸ਼ਨ ਪਾਓ। ਕਰੇ ਬੰਦ ਖਲਾਸ ਜਨਮ ਫੰਦ ਕਟਾਓ। ਕਲਜੁਗ ਨਾ ਲੇਣ ਮਦਿਰਾ ਮਾਸੀ, ਵੇਲੇ ਅੰਤ ਫੇਰ ਪਛਤਾਵਣਾ। ਸੋਹੰ ਜਪਣਾ ਸਵਾਸ ਸਵਾਸੀ, ਪ੍ਰਭ ਅਬਿਨਾਸ਼ੀ ਦਰਸ਼ਨ
ਪਾਵਣਾ। ਆਪ ਕਟਾਏ ਲੱਖ ਚੁਰਾਸੀ, ਜਨਮ ਮਰਨ ਵਿਚ ਫੇਰ ਨਾ ਆਵਣਾ। ਕਿਰਪਾ ਕਰੇ ਘਨਕਪੁਰ ਵਾਸੀ, ਹਰਨ ਫਰਨ ਆਪ ਖੁਲ੍ਹਾਵਣਾ। ਜੋ ਜਨ ਹੋਏ ਦਾਸਨ ਦਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਵਣਾ। ਸਦ ਸਦ ਰਸਨਾ ਗਾਵਣਾ। ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਆਤਮ ਸਾਚਾ ਦੀਪ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਭੁੱਲਿਆਂ ਸਤਿਜੁਗ ਮਾਰਗ ਲਾਵਣਾ। ਗੁਰਮਤ ਗੁਰ ਦਰ ਤੇ ਪਾਈਏ। ਆਤਮ ਸਾਚਾ ਤਤ ਰਖਾਈਏ। ਸੋਹੰ ਸਾਚੇ ਵੱਤ ਬੀਜ ਬਿਜਾਈਏ। ਪ੍ਰਭ ਅਬਿਨਾਸ਼ੀ ਰੱਖੇ ਪੱਤ, ਦਿਵਸ ਰੈਣ ਸਦ ਰਸਨਾ ਗਾਈਏ। ਆਪੇ ਦੇ ਸਮਝਾਵੇ ਮੱਤ, ਗੁਰ ਦਰ ਆਏ ਚਰਨ ਸੀਸ ਝੁਕਾਈਏ। ਗੁਰਮਤ ਗੁਰ ਆਪ ਦਿਸਾਏ। ਸਾਚੇ ਮਾਰਗ ਹਰਿ ਆਪ ਲਗਾਏ। ਸਾਰੰਗ ਧਰ ਭਗਵਾਨ ਬੀਠਲਾ, ਏਕਾ ਏਕ ਆਪ ਅਖਵਾਏ। ਕਲਜੁਗ ਜੀਵ ਕੌੜਾ ਰੀਠਲਾ, ਅੰਤਮ ਅੰਤ ਕਲ ਭੰਨ ਵਖਾਏ। ਸੋਹੰ ਸ਼ਬਦ ਵਿਚ ਮਾਤ ਧਰਾਏ ਮੀਠਲਾ, ਗੁਰਮੁਖ ਵਿਰਲਾ ਰਸਨਾ ਗਾਏ। ਪ੍ਰਭ ਅਬਿਨਾਸ਼ੀ ਸਾਚਾ ਡੀਠਲਾ, ਕਰ ਦਰਸ ਹਰਸ ਮਿਟ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਮਜੀਠਲਾ, ਗੁਰਸਿਖ ਤੇਰੀ ਆਤਮ ਦਏ ਚੜ੍ਹਾਏ। ਆਤਮ ਰੰਗ ਸਚ ਰੰਗਾਉਣਾ। ਪ੍ਰਭ ਅਬਿਨਾਸ਼ੀ ਸਾਚਾ ਸੰਗ ਵਿਚ ਨਿਭਾਉਣਾ। ਪ੍ਰਭ ਦਰ ਮੰਗੇ ਸਾਚੀ ਮੰਗ, ਸੋਹੰ ਸ਼ਬਦ ਪ੍ਰਭ ਝੋਲੀ ਪਾਉਣਾ। ਕਲਜੁਗ ਜੀਵ ਅੰਤਮ ਜਾਣਾ ਭੱਜ ਜਿਉਂ ਕਾਚੀ ਵੰਗ, ਭੈਣ ਭਾਈ ਨਾ ਕਿਸੇ ਛੁਡਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ, ਦਰਗਹਿ ਸਾਚੀ ਮਾਣ ਦਵਾਉਣ। ਸਾਚੀ ਦਰਗਹਿ ਦੇਵੇ ਮਾਣ। ਜਨ ਭਗਤਾਂ ਕਰੇ ਕਲ ਪਛਾਣ। ਸੋਹੰ ਦੇਵੇ ਸ਼ਬਦ ਬਬਾਣ। ਆਪ ਚੜ੍ਹਾਏ ਵਾਲੀ ਦੋ ਜਹਾਨ। ਗੁਰਮੁਖ ਬਹਾਏ ਏਕਾ ਏਕ ਅਸਥਾਨ। ਜਿਥੇ ਵਸੇ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਏਕਾ ਰੰਗ ਰੰਗਾਨ। ਪ੍ਰਭ ਅਬਿਨਾਸ਼ੀ ਸਦਾ ਸਦਾ ਬਖ਼ਸ਼ਿੰਦ। ਗੁਰਮੁਖਾਂ ਉਪਜਾਏ ਆਤਮ ਪਰਮਾਨੰਦ। ਜੋ ਜਨ ਰਸਨਾ ਗਾਇਣ ਵਿਚ ਬੱਤੀ ਦੰਦ। ਪ੍ਰਭ ਅਬਿਨਾਸ਼ੀ ਸਾਚਾ ਪਾਇਣ, ਰਸਨ ਤਜਾਇਣ ਮਦਿਰਾ ਮਾਸ ਗੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਟਾਏ ਜਮ ਕਾ ਫੰਦ। ਜਮ ਕਾ ਫੰਦ ਹਰਿ ਦੇਵੇ ਕੱਟ। ਸੋਹੰ ਸ਼ਬਦ ਖੁਲ੍ਹਾਇਆ ਵਿਚ ਮਾਤ ਸਾਚਾ ਹੱਟ। ਗੁਰਮੁਖ ਸਾਚੇ ਘਰ ਸਾਚੇ ਲਾਹਾ ਲੈਣ ਖੱਟ। ਬੇਮੁਖ ਜੀਵ ਵਹਿੰਦੇ ਕਰੇ ਖੇਲ ਜੁਗੋ ਜੁਗ ਜਿਉਂ ਬਾਜ਼ੀਗਰ ਨੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਘਟ ਘਟ। ਸਰਬ ਘਟਾ ਘਟ ਘਟ ਪਸਾਰਾ। ਲੱਖ ਚੁਰਾਸੀ ਜੋਤ ਅਕਾਰਾ। ਜੋਤ ਸਰੂਪੀ ਇਕ ਪਸਾਰਾ। ਵੇਖੇ ਵਿਗਸੇ ਸ੍ਰਿਸ਼ਟ ਸਬਾਈ ਇਕ ਦਾਤਾਰਾ। ਤੀਨ ਲੋਕ ਏਕਾ ਏਕ ਅਗੰਮ ਅਪਾਰਾ। ਸਚ ਸ਼ਬਦ ਵਿਚ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਬਣੇ ਵਰਤਾਰਾ। ਸ਼ਬਦ ਭੰਡਾਰਾ ਆਪ ਵਰਤੰਤ। ਕਿਰਪਾ ਕਰ ਹਰਿ ਭਗਵੰਤ। ਗੁਰਮੁਖਾਂ ਗੁਰਸਿਖਾਂ ਦੇਵੇ ਸਾਚਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਚੜ੍ਹਾਏ ਰੰਗਤ। ਅੰਮ੍ਰਿਤ ਬੂੰਦ ਅਪਾਰ ਹੈ। ਗੁਰਮੁਖਾਂ ਦੇਵੇ ਤਾਰ ਹੈ। ਦੁੱਖ ਰੋਗ ਦੇਵੇ ਨਿਵਾਰ ਹੈ। ਜੋ ਜਨ ਆਏ ਸਚ ਦਰਬਾਰ ਹੈ। ਹਉਮੇ ਮੈਲ ਦੇਵੇ ਉਤਾਰ ਹੈ। ਪ੍ਰਭ ਅਬਿਨਾਸ਼ੀ ਪਾਏ ਸਾਰ ਹੈ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰ ਹੈ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ ਹੈ। ਗੁਰਮੁਖ ਸੋਹੰ ਸ਼ਬਦ ਅਧਾਰ ਹੈ। ਰਸਨਾ ਜਪ ਜਪ ਜਪ ਆਤਮ ਬੇੜਾ ਪਾਰ ਹੈ। ਆਪ ਉਤਾਰੇ ਤੀਨੋਂ ਤਪ, ਹਉਮੇ ਰੋਗ ਨਿਵਾਰ ਹੈ। ਦਰ ਆਇਆਂ
ਉਤਾਰੇ ਪਿਛਲੇ ਪਪ, ਸਾਚਾ ਦੇਵੇ ਸ਼ਬਦ ਖੁਮਾਰ ਹੈ। ਦਿਵਸ ਰੈਣ ਸਦ ਰਸਨਾ ਜਪ, ਨਾ ਹੋਵੇ ਜਗਤ ਖੁਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰ ਹੈ। ਅੰਮ੍ਰਿਤ ਬੂੰਦ ਮੁਖ ਚਵਾਓ। ਤਨ ਕਲੇਸ਼ ਸਰਬ ਗਵਾਓ। ਇਕ ਦਰਵੇਸ਼ ਘਰ ਸਾਚੇ ਬਣ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਪਤਾਓ। ਅੰਮ੍ਰਿਤ ਬੂੰਦ ਗੁਰ ਦਰ ਸੁਹਾਵਣੀ। ਗੁਰਮੁਖਾਂ ਮੁਖ ਪ੍ਰਭ ਆਪ ਚੁਆਵਣੀ। ਉਜਲ ਮੁਖ ਮਾਤ ਕੁੱਖ ਸੁਫਲ ਕਰਾਵਣੀ। ਏਕਾ ਉਪਜੇ ਸਾਚਾ ਸੁਖ ਦਰ ਆਇਆਂ ਪ੍ਰਭ ਪੂਰ ਕਰੇ ਭਾਵਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਪਣੀ ਜਾਮਨੀ। ਗੁਰਸਿਖਾਂ ਕਰੇ ਆਪ ਜਾਮਨ। ਪੂਰ ਕਰਾਏ ਸਾਚੇ ਕਾਮਨ। ਅੰਮ੍ਰਿਤ ਮੇਘ ਆਪ ਬਰਸਾਏ ਜਿਉਂ ਬਰਸੇ ਸਾਵਣ। ਆਤਮ ਸਾਚੀ ਜੋਤ ਜਗਾਏ ਜਿਉਂ ਚਮਕੇ ਦਾਮਨ। ਬੇਮੁਖ ਪ੍ਰਭ ਆਪ ਖਪਾਏ ਜਿਉਂ ਰਾਮਾ ਰਾਵਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੋਤ ਪ੍ਰਗਟਾਈ ਭੇਖ ਧਾਰਿਆ ਜਿਉਂ ਰੂਪ ਬਾਵਨ। ਅੰਮ੍ਰਿਤ ਆਤਮ ਗੁਰਸਿਖ ਲਾਗੇ। ਕਲਜੁਗ ਭਾਗ ਤੇਰੇ ਜਾਗੇ। ਆਤਮ ਧੋਏ ਦਾਗੇ। ਹੰਸ ਬਣਾਏ ਗੁਰ ਪੂਰਾ ਕਾਗੇ। ਜੋ ਜਨ ਸਰਨੀ ਪ੍ਰਭ ਸਾਚੇ ਦੀ ਲਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਦੇ ਸੋਏ ਦਿਵਸ ਰੈਣ ਸਦ ਜਾਗੇ। ਨਾ ਕੋਈ ਮੋਇਆ ਨਾ ਕਦੇ ਸੋਇਆ। ਗੁਰਮੁਖ ਤੇਰੇ ਦਰ ਖਲੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਚੁਕਾਇਆ ਏਕਾ ਦੋਇਆ। ਏਕਾ ਦੂਆ ਜਾਏ ਚੁੱਕ। ਪਿਛਲਾ ਲੇਖਾ ਜਾਏ ਮੁੱਕ। ਅੱਗੇ ਦੀ ਸੁੱਖਣਾ ਸੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੇਟ ਮਿਟਾਏ ਤੇਰੇ ਕਾਇਆ ਲੱਗੇ ਦੁੱਖ। ਕਾਇਆ ਦੁੱਖ ਅਗਨ ਡੰਨ। ਦਿਵਸ ਰੈਣ ਨਾ ਬੱਝੇ ਮਨ। ਸ਼ਬਦ ਸਰੂਪੀ ਸਾਚਾ ਦੇਵੇ ਡੰਨ। ਸੋਹੰ ਸ਼ਬਦ ਸੁਣਾਏ ਕੰਨ। ਗੁਰਮੁਖ ਆਤਮ ਜਾਏ ਮਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਅੰਤਮ ਕਲਜੁਗ ਆਪ ਉਠਾਏ ਗੁਰਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁੱਖੋਂ ਕਹੇ ਧੰਨ ਧੰਨ। ਧੰਨ ਧੰਨ ਧੰਨ ਗੁਰ ਦਾਤਾ। ਸਰਬ ਜੀਆਂ ਕਾ ਆਪੇ ਗਿਆਤਾ। ਸੋਹੰ ਸ਼ਬਦ ਦੇਵੇ ਵਡ ਕਰਾਮਾਤਾ। ਗੁਰਸਿਖ ਪੜ੍ਹਾਏ ਇਕ ਜਮਾਤਾ। ਚਰਨ ਪ੍ਰੀਤੀ ਬਖ਼ਸ਼ੇ ਆਪੇ ਬਣੇ ਗੁਰਸਿਖ ਤੇਰਾ ਪਿਤ ਮਾਤਾ। ਆਦਿ ਅੰਤ ਸਾਧ ਸੰਤ ਪ੍ਰਭ ਸਾਚਾ ਭੈਣ ਭਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ। ਸਰਬ ਜੀਆਂ ਇਕ ਦਾਤਾਰ। ਗੁਰਮੁਖਾਂ ਦੇਵੇ ਨਾਮ ਅਧਾਰ। ਮਾਨਸ ਜਨਮ ਦੇਵੇ ਸੁਧਾਰ। ਗੁਰਮੁਖ ਨਾ ਡੁੱਬੇ ਵਿਚ ਮੰਝਧਾਰ। ਬਾਹੋਂ ਫੜ ਗੁਰ ਜਾਏ ਤਾਰ। ਆਪ ਬਿਠਾਏ ਸਾਚੇ ਦਰ ਦਰਬਾਰ। ਸਾਚਾ ਦਰ ਧੁਰ ਦਰਗਾਹ। ਜਿਥੇ ਵਸੇ ਬੇਪ੍ਰਵਾਹ। ਪ੍ਰਭ ਦੀ ਮਹਿੰਮਾ ਅਗੰਮ ਅਥਾਹ। ਜੋਤੀ ਜੋਤ ਸਰੂਪ ਹਰਿ, ਦੂਸਰ ਕੋਇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਹਾਏ ਸਾਚੇ ਥਾਂ। ਸਾਚਾ ਧਾਮ ਇਕ ਇਕੱਲੜਾ। ਜੋਤ ਸਰੂਪੀ ਖੇਲ ਅਵੱਲੜਾ। ਗੁਰਸਿਖਾਂ ਕਰਾਏ ਭਾਰਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਛਤਰ ਸੀਸ ਗੁਰਸਿਖਾਂ ਝੁਲੜਾ। ਗੁਰ ਪੂਰਾ ਭੋਗ ਲਗਾਵੰਦਾ। ਗੁਰਮੁਖਾਂ ਚੋਗ ਚੁਗਾਵੰਦਾ। ਆਤਮ ਤ੍ਰਿਖਾ ਸਰਬ ਮਿਟਾਵੰਦਾ। ਬੇਮੁਖਾਂ ਦਰ ਦੁਰਕਾਵੰਦਾ। ਗੁਰਮੁਖਾਂ ਚਰਨ ਲਗਾਵੰਦਾ। ਸੋਹੰ ਸਾਚਾ ਨਾਮ ਜਪਾਵੰਦਾ। ਵਾਲੀ ਦੋ ਜਹਾਨ ਆਪ ਅਖਵਾਵੰਦਾ। ਕਲਜੁਗ ਅੰਤਮ ਅੰਤ ਨਸ਼ਟ ਕਰਾਵੰਦਾ। ਸਚ ਸਚ ਸਚ ਵਸਤ ਹਰਿ ਵਿਚ ਮਾਤ ਧਰਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਰਾਵੰਦਾ। ਸਾਚਾ ਕਰਮ ਆਪ
ਕਰਾਵਣਾ। ਸੋਹੰ ਸਾਚਾ ਨਾਮ ਜਪਾਵਣਾ। ਚਾਰ ਵਰਨ ਇਕ ਥਾਂ ਬਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਵਣਾ। ਰੂਪ ਅਗੰਮ ਅਨੂਪ ਕਿਆ ਕੋਈ ਪਾਵੇ ਸਾਰ ਹੈ। ਵਡ ਸ਼ਾਹੋ ਵਡ ਭੂਪੀ ਆਤਮ ਨੀਤੀ ਰਿਹਾ ਵਿਚਾਰ ਹੈ। ਜੋ ਜਨ ਪਏ ਔਜੜ ਰਾਹੇ, ਕਾਇਆ ਬੀਤੀ ਦਏ ਉਚਾਰ ਹੈ। ਭਰਮ ਭੁਲੇਖੇ ਸਾਰੇ ਲਾਹੇ, ਹਰਿ ਹਰਿ ਰੰਗ ਰੰਗ ਕਈ ਹਜ਼ਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਸਦ ਲਿਖਾਰ ਹੈ। ਬਿਰਧ ਬਾਲ ਜਵਾਨਾਂ। ਪੂਰਨ ਕਰੇ ਸਰਬ ਪਛਾਣਾ। ਸ਼ਬਦ ਛੱਡੇ ਤੀਰ ਕਮਾਨਾ। ਅੰਦਰ ਵੜੇ ਵਾਲੀ ਦੋ ਜਹਾਨਾਂ। ਝੂਠਾ ਭੇਖ ਜੇ ਕੋਈ ਕਰੇ, ਆਪ ਪਰਖੇ ਵਲ ਛਲ ਛਲ ਵਲ ਕਲ ਕਮਾਨਾ। ਪੁੱਤਰ ਧੀਆਂ ਸਰਬ ਜੀਆਂ ਆਪੇ ਕਰੇ ਆਪਣਾ ਹੀਆ, ਕਰੇ ਖੇਲ ਬਹੁ ਬਿਧਨਾਨਾ। ਦੁਖੀ ਪਾਪੀ ਹੋਇਆ ਜੀਆ, ਆਤਮ ਤ੍ਰਿਸ਼ਨਾ ਅਗਨ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੁ ਬਿਧ ਆਪੇ ਕਰੇ ਪਛਾਨਾ। ਸਰਬ ਜੀਵ ਹਰਿ ਸਾਚਾ ਵਸਿਆ। ਆਤਮ ਦੀਪ ਕੋਟ ਰਵ ਸਸਿਆ। ਕਿਉਂ ਭੁੱਲਾ ਜੀਵ ਹੋਇਆ ਅੰਧਿਆਰ ਜਿਉਂ ਚੰਨ ਮਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਵਕਤ ਪਛਾਣਾ, ਖੇਲ ਖਿਲਾਣਾ, ਆਪਣਾ ਭੇਵ ਕਿਸੇ ਦੇਵੀ ਦੇਵ ਨਾ ਦਸਿਆ। ਰਾਤੀ ਰੁੱਤੀ ਰਾਤੜੀ ਰਾਤ, ਕਾਇਆ ਸੁੱਤੜੀ ਪ੍ਰਭ ਜਗਾਤ। ਕਿਆ ਕੋਈ ਕਰੇ ਆਪ ਪੁੱਤੜੀ, ਕਿਆ ਕੋਈ ਮਾਰੇ ਲਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜਾਣੇ ਸਰਬ ਵਖਾਣੇ ਆਪੇ ਵੇਖੇ ਮਾਰ ਝਾਤ। ਕਾਮ ਕਰੋਧੀ ਲੋਭੀ ਹੰਕਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਸਰਬ ਜੀਆਂ ਵਿਚ ਹਰਿ ਪਸਾਰੀ। ਆਤਮ ਤੁੱਟੇ ਧੀਰ ਧੀਰਜ ਹਰਿ ਜਿਸ ਸਿਰ ਦੇਵੇ ਹੱਥ ਦੇਵੇ ਨਾਮ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਵਿਚ ਰਿਹਾ ਪਸਾਰੀ। ਆਤਮ ਧੀਰਜ ਜਾਏ ਟੁੱਟ। ਪ੍ਰਭ ਅਬਿਨਾਸ਼ੀ ਵੇਖੇ ਖੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਧਰ, ਆਪੇ ਕਰੇ ਉਲਟ ਪੁਲਟ। ਭੇਖ ਧਾਰੇ ਜੀਵ ਵਿਚਾਰੇ ਨਾ ਪਾਇਣ ਸਾਰੇ। ਆਤਮ ਜੀਆ ਆਪੇ ਧਾਰੇ। ਪੁੱਤਰ ਧੀਆਂ ਸੰਗ ਮਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਰੇ। ਅੰਗ ਅੰਗ ਵੇਖ ਸੰਗ। ਕਿਆ ਕਰੇ ਜੀਵ ਭੁਯੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਝੂਠੇ ਲੇਖੇ ਵੇਖਾ ਵੇਖੇ ਕਰੇ ਸਰਬ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਭਾਏ ਸਾਚਾ ਸੰਗ। ਅੰਧੇਰੀ ਰੈਣ ਝੂਠੇ ਵਹਿਣ । ਪ੍ਰਭ ਅਬਿਨਾਸ਼ੀ ਨਾ ਸਕੇ ਕਹਿਣ। ਸਰਬ ਘਟ ਵਾਸੀ ਲਹਿਣਾ ਦੇਣਾ ਸਰਬ ਚੁਕੈਣ। ਘਨਕਪੁਰ ਵਾਸੀ ਤੇਰੇ ਭਾਣੇ ਵਿਚ ਗੁਰਮੁਖ ਵਿਰਲੇ ਰਹਿਣ। ਜਿਸ ਜਨ ਆਤਮ ਹੋਏ ਉਦਾਸੀ, ਵੇਖੇ ਕਰ ਕਰ ਤਿਰਛੇ ਨੈਣ। ਕਰੇ ਕਰਾਏ ਜੋ ਮਨ ਭਾਸੀ, ਆਪਣੇ ਰੰਗ ਸਦ ਰਖੈਣ। ਆਪੇ ਪਰਖੇ ਆਤਮ ਨੀਤੀ, ਕਿਆ ਕੋਈ ਕਰੇ ਜੀਵ ਅਜੀਤੀ, ਸਰਬ ਕਲਾ ਸਮਰਥ ਸਰਬ ਘਟ ਜਾਣੇ ਜੋ ਜੋ ਰਹੇ ਬੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜੋਤ ਸਰੂਪ ਸਦਾ ਰਹੇ ਅਤੀਤੀ। ਆਤਮ ਭੁਲਿਆ ਜੀਵ ਰੁਲਿਆ ਝੂਠੇ ਧੰਦੇ ਲੁਝਿਆ। ਨਾ ਕੋਈ ਤੇਰਾ ਮੁਲਿਆ। ਕਾਇਆ ਝੂਠੀ ਆਤਮ ਭੁੱਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਦਾ ਸਦ ਏਕਾ ਰੰਗ ਅਤੁਲਿਆ। ਆਤਮ ਡੋਲੇ ਜੀਆ ਬੋਲੇ ਹਰਿ ਵੇਖੇ ਕੋਲੇ ਨਾ ਕੋਈ ਰੱਖੇ ਉਹਲੇ ਸਚ ਪਰਦਾ ਨਾ ਪੂਰਾ ਫੋਲੇ। ਝੂਠੀ ਕਾਇਆ ਤਨ ਮਨ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁਲਾਏ ਸਾਚੇ ਤੋਲੇ। ਮਨ ਮੂਰਖ ਜਿਸ ਜਾਏ ਡੁੱਲ। ਵਿਚ
ਮਾਤ ਹੋ ਜਾਏ ਵੱਡੀ ਭੁੱਲ। ਟਾਹਣੀਉਂ ਟੁੱਟਾ ਜਾਏ ਸਾਚਾ ਫੁੱਲ। ਪਾਣੀ ਪੈ ਜਾਏ ਕਾਇਆ ਚੁੱਲ੍ਹ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ ਕਿਆ ਕੋਈ ਸਮਝਾਵੇ ਕੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਸਦਾ ਅਭੁੱਲ। ਅੰਦਰ ਬਾਹਰ ਗੁਪਤ ਜ਼ਾਹਿਰ। ਵਡ ਦਾਤਾ ਵਡ ਸ਼ਾਇਰ। ਵਡ ਦਾਤਾ ਵਡ ਨਾਇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਕੜੇ ਪਛਾੜੇ ਝੂਠੇ ਕਾਇਰ। ਜੂਠੇ ਝੂਠੇ ਕਾਇਆ ਲੂਠੇ ਕਪਟੀ ਮੂਰੇ ਧੁਰ ਦਰਗਾਹੋਂ ਮੂਠੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰਮ ਨਾ ਦਰ ਕਮਾਇਣ। ਝੂਠੇ ਦਿਸਣ ਕਾਇਆ ਸਚ ਦਵਾਰ ਸਚ ਕਰ ਮੰਨਣਾ। ਆਤਮ ਧੀਰਜ ਸਭ ਨੇ ਬੰਨ੍ਹਣਾ। ਸਾਚੇ ਦਰ ਨਾ ਲਾਗੇ ਸੰਨ੍ਹਣਾ। ਭਾਣਾ ਪ੍ਰਭ ਦਾ ਸਚ ਕਰ ਮੰਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਪਹਿਨਾਏ ਸਾਚਾ ਕੰਗਣਾ। ਸੰਸਾ ਜਗਤ ਅੰਧੇਰ ਹੈ। ਅੰਧ ਅਗਿਆਨੀ ਫਿਰਦਾ ਚਾਰ ਚੁਫੇਰ ਹੈ। ਵਿਚ ਆਤਮ ਮਾਇਆ ਕੰਧ ਨਾ ਦੀਸੇ ਸੰਞ ਸਵੇਰ ਹੈ। ਆਤਮ ਵਜਾ ਜੰਦ ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨ ਲਗਾਏ ਘੇਰ ਹੈ। ਕਰੇ ਬੰਦ ਬੰਦ ਬੰਧਨ ਬੰਦੀ ਤੋੜ ਆਪ ਅਖਵਾਇੰਦਾ। ਗੁਰਸਿਖ ਚਰਨ ਪ੍ਰੀਤ, ਪ੍ਰਭ ਸਾਚਾ ਤੋੜ ਨਿਭਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਜਿਸ ਜਨ ਪੀਤੀ, ਕਵਲ ਨਾਭ ਖੁਲ੍ਹਾਇੰਦਾ। ਹਰਿ ਕਾਇਆ ਸੀਤਲ ਕੀਤੀ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸਾਚਾ ਮਾਣ ਦਵਾਇੰਦਾ। ਦਰਗਹਿ ਸਾਚੀ ਪਾਵੇ ਮਾਣ। ਏਕਾ ਰੱਖੇ ਚਰਨ ਧਿਆਨ। ਆਪ ਚੁਕਾਏ ਜਮ ਕੀ ਕਾਣ। ਸੋਹੰ ਦੇਵੇ ਸ਼ਬਦ ਬਬਾਣ। ਵੇਲੇ ਅੰਤ ਹੋਏ ਸਹਾਈ, ਕਿਰਪਾ ਕਰੇ ਮਹਾਨ। ਗੁਰਮੁਖ ਸਾਚੇ ਦੇ ਵਡਿਆਈ, ਅੰਤਮ ਜੋਤੀ ਮੇਲ ਮਿਲਾਨ। ਦਰ ਘਰ ਸਾਚੇ ਵੱਜੀ ਵਧਾਈ, ਦਰਗਹਿ ਸਾਚੀ ਹੋਵੇ ਪ੍ਰਵਾਨ। ਉਚ ਪਦਵੀ ਪ੍ਰਭ ਦਰ ਤੇ ਪਾਈ, ਕਰੇ ਦਰਸ ਦਿਵਸ ਰੈਣ ਜੋਤ ਸਰੂਪੀ ਵਿਸ਼ਨੂੰ ਭਗਵਾਨ। ਜੋਤ ਸਰੂਪੀ ਰੰਗ ਅਪਾਰਿਆ। ਬਿਨ ਰੰਗ ਰੂਪ ਸਰਬ ਅਕਾਰਿਆ। ਸਤਿ ਸਰੂਪ ਸਰਬ ਪਸਾਰਿਆ। ਮਹਿੰਮਾ ਅਨੂਪ ਨਾ ਕਿਸੇ ਵਿਚਾਰਿਆ। ਵਡ ਵਡ ਭੂਪ ਖੜੇ ਰਹਿਣ ਦਵਾਰਿਆ। ਸ੍ਰਿਸ਼ਟ ਸਬਾਈ ਹੋਏ ਅੰਧ ਕੂਪ, ਪ੍ਰਭ ਅਬਿਨਾਸ਼ੀ ਮਨੋਂ ਵਿਸਾਰਿਆ। ਬਿਨ ਰੰਗ ਰੂਪ ਜੋਤ ਸਰੂਪ ਗੁਰਮੁਖ ਸਾਚੇ ਵਿਚ ਸਮਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤ ਰਿਹਾ। ਜੋਤ ਸਰੂਪ ਹਰਿ ਵਰਤਾਰਾ। ਕਰੇ ਖੇਲ ਅਪਰ ਅਪਾਰਾ। ਮਿਲਾਏ ਮੇਲ ਜਨ ਭਗਤ ਚਰਨ ਦਵਾਰਾ। ਬਿਨ ਬਾਤੀ ਬਿਨ ਤੇਲ ਆਤਮ ਦੀਪ ਕਰੇ ਉਜਿਆਰਾ। ਬਣ ਸਾਚਾ ਸੱਜਣ ਸੁਹੇਲ, ਦਿਵਸ ਰੈਣ ਰਹੇ ਰਖਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਆਦਿ ਅੰਤ ਨਾ ਪਾਰਾਵਾਰਿਆ। ਸਾਧ ਸੰਤ ਨਾ ਕਿਸੇ ਵਿਚਾਰਿਆ। ਜੀਵ ਜੰਤ ਸਰਬ ਭੁਲਾ ਰਿਹਾ। ਮਾਇਆ ਪਾਏ ਜਗਤ ਬੇਅੰਤ, ਆਪਣਾ ਆਪ ਛੁਪਾ ਰਿਹਾ। ਗੁਰਸਿਖਾਂ ਬਣਾਏ ਸਾਚੀ ਬਣਤ, ਆਤਮ ਜੋਤੀ ਦੀਪ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਤ ਘਰ ਸਾਚੇ ਮੇਲ ਮਿਲਾ ਰਿਹਾ।
੩੦ ਜੇਠ ੨੦੧੦ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਕਲਜੁਗ ਅੰਤ ਵਿਚਾਰਨਾ। ਮਿਲ ਹਰਿ ਸਾਚੇ ਕੰਤ, ਜਨਮ ਸਵਾਰਨਾ। ਜਿਸ ਬਣਾਈ ਜੀਵ ਤੇਰੀ ਬਣਤ, ਸੋ ਕਿਉਂ ਮਨੋਂ ਵਿਸਾਰਨਾ।
ਦੇਵੇ ਵਡਿਆਈ ਵਿਚ ਜੀਵ ਜੰਤ, ਦਿਵਸ ਰੈਣ ਸਦ ਰਸਨ ਉਚਾਰਨਾ। ਪ੍ਰਭ ਦੀ ਮਹਿੰਮਾ ਬੜੀ ਅਗਣਤ, ਜੋਤ ਸਰੂਪੀ ਹਰਿ ਭੇਖੀ ਭੇਖ ਧਾਰਨਾ। ਕਲਜੁਗ ਮਾਇਆ ਪਾਏ ਬੇਅੰਤ, ਗੁਰਮੁਖ ਵਿਰਲੇ ਕਲ ਵਿਚਾਰਨਾ। ਆਪ ਬਣਾਏ ਸਾਚੇ ਸੰਤ, ਸੋਹੰ ਸ਼ਬਦ ਜਿਸ ਜਨ ਰਸਨ ਉਚਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਨਾ। ਕਰ ਕਿਰਪਾ ਪਾਰ ਉਤਾਰੇ। ਜੋ ਜਨ ਆਏ ਚਰਨ ਦਵਾਰੇ। ਸਾਚਾ ਦੇਵੇ ਨਾਮ ਅਧਾਰੇ। ਸੋਹੰ ਸ਼ਬਦ ਸੱਚੀ ਧੁਨਕਾਰੇ। ਦਿਵਸ ਰੈਣ ਰੈਣ ਦਿਵਸ ਏਕਾ ਸ਼ਬਦ ਪਵਣ ਹੁਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਖੜਾ ਰਹੇ ਤੇਰੇ ਆਤਮ ਦਰ ਦਵਾਰੇ। ਦਰ ਹਰਿ ਖੁਲ੍ਹਾਇਆ। ਗੁਰਸਿਖ ਜਗਾਇਆ ਸੋਇਆ। ਭਾਗ ਲਗਾਇਆ ਸੋਹੰ ਬੀਜ ਆਤਮ ਬੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੂਸਰ ਨਾਹੀ ਕੋਇਆ। ਨਰਾਇਣ ਨਰ ਨਰ ਨਿਰੰਜਣਾ। ਗੁਰਸਿਖਾਂ ਹਰਿ ਪਾਇਆ ਆਦਿ ਜੁਗਾਦਿ ਵਡ ਵਡ ਦੁੱਖ ਭੰਜਨਾ। ਸੋਹੰ ਸਾਚਾ ਨਾਮ ਇਕ ਚੜ੍ਹਾਇਆ ਰੰਗਣਾ। ਚਰਨ ਧੂੜ ਦੇਵੇ ਸਾਚਾ ਮਜਨਾ। ਗੁਰਸਿਖ ਗੁਰ ਪੂਰਾ ਪਾਇਆ, ਪ੍ਰਭ ਅਬਿਨਾਸ਼ੀ ਸਾਚਾ ਸਾਕ ਸੈਣ ਸੱਜਣਾ। ਸਾਕ ਸੱਜਣ ਆਪ ਸੁਹੇਲਾ। ਗੁਰਮੁਖਾਂ ਆਪ ਮਿਲਾਇਆ ਸਾਚਾ ਮੇਲਾ। ਅੰਤਮ ਅੰਤ ਕਾਲ ਆ ਗਿਆ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਦੀਪਕ ਜੋਤ ਜਗਾ ਲਿਆ। ਬੇਮੁੱਖਾਂ ਕਰੇ ਵਕਤ ਦੁਹੇਲਾ, ਗੁਰਮੁਖ ਸੋਇਆ ਕਲ ਆਪ ਜਗਾ ਗਿਆ। ਜੋਤ ਸਰੂਪੀ ਸਦ ਵਸੇ ਅਕੇਲਾ, ਬਾਹੋਂ ਪਕੜ ਆਪਣੀ ਸਰਨ ਲਗਾ ਲਿਆ। ਆਪ ਸੁਹਾਇਆ ਸਾਚਾ ਵੇਲਾ ਸੋਹੰ ਸਾਚਾ ਨਾਮ ਪਿਲਾ ਲਿਆ। ਰਸਨ ਲਗਾਇਆ ਅੰਮ੍ਰਿਤ ਫੱਲ ਸਚ ਕੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਵਿਛੜਿਆਂ ਕਲ ਕਰਾਇਆ ਮੇਲਾ। ਆਪਣਾ ਮੇਲ ਆਪ ਮਿਲਾਵੇ। ਗੁਰਮੁਖ ਸਾਚੇ ਤੇਰੀ ਆਤਮ ਜੋਤੀ ਬਿਨ ਬਾਤੀ ਬਿਨ ਤੇਲ ਜਗਾਏ। ਹਰਿ ਹਿਰਦੇ ਸਦ ਵਸਾਏ, ਕਿਆ ਕੋਈ ਜੀਵ ਭੇਵ ਛੁਪਾਏ। ਬੇਮੁਖ ਜੀਵ ਦਰ ਤੇ ਆਏ। ਸਚ ਨਾਮ ਨਾ ਕੋਈ ਭਿਛਿਆ ਪਾਏ। ਗੁਰਮੁਖ ਸਾਚੇ ਹਰਿ ਹਿਰਦੇ ਵਾਚੇ, ਸੋਹੰ ਧਾਗੇ ਪ੍ਰਭ ਲਏ ਪਰੋਏ। ਬੇਮੁਖ ਜੀਵ ਭਾਂਡੇ ਕਾਚੇ, ਮਦਿਰਾ ਮਾਸੀ ਅੰਤਮ ਰੋਏ। ਗੁਰਮੁਖ ਢਾਲੇ ਪ੍ਰਭ ਸਾਚੇ ਢਾਂਚੇ, ਦੂਈ ਦਵੈਤ ਨਾ ਰਹੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪੇ ਸੋਏ। ਸਚ ਘਰ ਸਚ ਕਰ ਜਾਨਣਾ। ਸਚ ਘਰ ਵਾਸ ਭਗਵਾਨਣਾ। ਸਚ ਘਰ ਪ੍ਰਕਾਸ਼ ਕੋਟਨ ਭਾਨਣਾ। ਸਚ ਘਰ ਵਿਨਾਸ ਅੰਧ ਅਧਿਆਨਣਾ। ਸਚ ਘਰ ਆਤਮ ਕੰਧ ਹਰਿ ਕਟਾਨਣਾ। ਸਚ ਘਰ ਬੰਦ ਬੰਦ ਹਰਿ ਛੁਡਾਵਣਾ। ਸਚ ਘਰ ਸਤਿਗੁਰ ਸਾਚਾ ਚੰਦ ਚੜ੍ਹਾਵਣਾ। ਸਤਿਗੁਰ ਸਾਚਾ ਸਚ ਘਰ ਗੁਰਸਿਖ ਪ੍ਰਮਾਨੰਦ ਵਿਚ ਰਖਾਵਣਾ। ਸਚ ਘਰ ਹਰਿ ਦਿਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਪ੍ਰਕਾਸ਼ ਕੋਟਨ ਭਾਨਣਾ। ਸਚ ਘਰ ਵੇਖ ਵਿਚਾਰ। ਸਚ ਘਰ ਜੋਤ ਅਕਾਰ। ਸਚ ਘਰ ਸ਼ਬਦ ਅਧਾਰ। ਸਚ ਘਰ ਅੰਮ੍ਰਿਤ ਧਾਰ। ਸਚ ਘਰ ਦਸਵਾਂ ਦਰ ਖੁਲ੍ਹਾਰ। ਸਚ ਘਰ ਅਨਹਦ ਧੁਨ ਸੱਚੀ ਧੁਨਕਾਰ। ਸਚ ਘਰ ਸੁਨ ਮੁਨ ਦੇ ਨਿਵਾਰ। ਸਚ ਘਰ ਸਚ ਰੰਗ ਇਕ ਕਰਤਾਰ। ਸਚ ਘਰ ਏਕਾ ਬਿੰਦ ਇਕ ਬਿੰਦਾਰ। ਸਚ ਘਰ ਏਕਾ ਏਕ ਸਾਚੀ ਤਾਰ। ਸਚ ਘਰ ਏਕਾ ਗੁਰ ਚਰਨ ਪਿਆਰ। ਸਚ ਘਰ ਏਕਾ ਏਕ ਸ਼ਬਦ ਬਿਧਾਰ। ਸਚ ਘਰ ਏਕਾ ਏਕ ਮੇਲ ਨਿਰੰਕਾਰ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਖਾਏ ਸਚ ਸ਼ਬਦ
ਸੱਚੀ ਧੁਨਕਾਰ। ਸਚ ਘਰ ਸਚ ਅਸਥਾਨ। ਸਚ ਘਰ ਜੋਤ ਮਹਾਨ। ਸਚ ਘਰ ਵਸੇ ਭਗਵਾਨ। ਸਚ ਘਰ ਸਾਚਾ ਰਾਹ ਦੱਸੇ ਵਡ ਬਲੀ ਬਲਵਾਨ। ਸਚ ਘਰ ਗੁਰਮੁਖ ਸਾਚਾ ਸਚ ਘਰ ਵਸੇ, ਜਿਸ ਕਿਰਪਾ ਕਰੇ ਮਹਾਨ। ਸਚ ਘਰ ਬੈਠਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਚ ਘਰ ਸਚ ਦਵਾਰਾ। ਸਚ ਘਰ ਵਸੇ ਹਰਿ ਨਿਰਾਧਾਰਾ। ਸਚ ਘਰ ਗੁਰਮੁਖ ਵੇਖ ਏਕਾ ਰੂਪ ਅਪਾਰਾ। ਸਚ ਘਰ ਏਕਾ ਏਕ ਏਕ ਹਰਿ ਗਿਰਧਾਰਾ। ਸਚ ਘਰ ਜਾਏ ਗੁਰਸਿਖ ਸਾਚਾ ਦੇਵੇ ਨਾਮ ਅਧਾਰਾ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਸੇ ਨਰਾਇਣ ਨਰ ਅਵਤਾਰਾ। ਸਚ ਘਰ ਸਚ ਸੰਦੇਸ਼। ਸਚ ਘਰ ਸਾਚਾ ਵੇਸ। ਸਚ ਘਰ ਏਕਾ ਏਕ ਵੇਖ, ਪ੍ਰਭ ਸਾਚੇ ਦਾ ਸਾਚਾ ਭੇਸ। ਸਚ ਘਰ ਸਾਚੇ ਦਰ ਵਸੇ ਹਰਿ ਵਡ ਨਰੇਸ਼। ਸਾਚੇ ਘਰ ਆਤਮ ਸਰ ਗੁਰਸਿਖ ਤਰ ਪ੍ਰਭ ਚਰਨੀ ਪੜ ਨਾ ਜਾਏ ਮਰ, ਚੁੱਕੇ ਡਰ ਵਸ ਸਾਚੇ ਦਰ, ਜੋਤ ਸਰੂਪ ਹਰਿ ਪ੍ਰਵੇਸ਼। ਸਚ ਘਰ ਵੇਖ ਦਰ ਦਸਵਾਂ, ਭਸਮ ਪਰਦਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਦਰਸ਼ਨ ਕਰ। ਸਚ ਘਰ ਸਚ ਪਿਆਰ। ਸਚ ਘਰ ਗੁਰਸਿਖ ਪਛਾਣ। ਸਚ ਘਰ ਵਿਚ ਮਾਤ ਸੋਹੰ ਦੇਵੇ ਸ਼ਬਦ ਬਬਾਣ। ਸਚ ਘਰ ਗੁਰਮੁਖ ਵਿਰਲੇ ਕਲ ਚੜ੍ਹ ਜਾਣ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਰਹਾਏ ਟਿਕਾਏ ਸਮਾਏ ਵਖਾਏ ਜਗਾਏ ਗੁਰਸਿਖਾਂ ਵਾਲੀ ਦੋ ਜਹਾਨ। ਸਚ ਘਰ ਸਚ ਦਵਾਰੀ। ਸਚ ਘਰ ਕਾਇਆ ਕੋਟ ਰਿਹਾ ਹਰਿ ਉਸਾਰੀ। ਸਚ ਘਰ ਸਾਚੀ ਜੋਤ ਸੋਹੰ ਸ਼ਬਦ ਵਡ ਖੁਮਾਰੀ। ਸਚ ਘਰ ਆਤਮ ਕੱਢੇ ਖੋਟ, ਗੁਰਸਿਖ ਤੇਰੀ ਹਉਮੇ ਜਾਏ ਤਨ ਬਿਮਾਰੀ। ਸਚ ਘਰ ਪਾਪ ਉਤਾਰੇ ਕੋਟਨ ਕੋਟ, ਜੋ ਜਨ ਕਰੇ ਚਰਨ ਨਿਮਸਕਾਰੀ। ਅੰਤਮ ਅੰਤਮ ਨਾ ਹੋਏ ਝੂਠ, ਦੇਵੇ ਦਰਸ ਅਗੰਮ ਅਪਾਰੀ। ਕਲਜੁਗ ਜੀਵ ਅਲ੍ਹਿਣਿਉਂ ਡਿੱਗੇ ਬੋਟ, ਮਦਿਰਾ ਮਾਸ ਰਹੇ ਖੁਮਾਰੀ। ਸਚ ਘਰ ਬੇਮੁਖਾਂ ਅਜੇ ਨਾ ਭਰੀ ਪੋਟ, ਦਿਵਸ ਰੈਣ ਰਹੇ ਝੱਖ ਮਾਰੀ। ਗੁਰਸਿਖ ਕਦੇ ਨਾ ਆਵੇ ਤੋਟ, ਸੋਹੰ ਦੇਵੇ ਸਾਚਾ ਵਡ ਭੰਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਕਰੇ ਸੱਚੀ ਸਿਕਦਾਰੀ। ਸਚ ਘਰ ਸਚ ਸਿਕਦਾਰਾ। ਸਚ ਘਰ ਜੋਤ ਸਰੂਪੀ ਖੇਲ ਅਪਾਰਾ। ਸਚ ਘਰ ਵਸੇ ਹਰਿ ਨਰਾਇਣ ਨਰ ਏਕਾ ਏਕੰਕਾਰਾ। ਸਚ ਘਰ ਜੋਤੀ ਜੋਤ ਹਰਿ ਪਸਰ ਪਸਾਰਾ। ਸਚ ਘਰ ਨਾ ਵਰਨ ਨਾ ਗੋਤ, ਏਕਾ ਜੋਤ ਤੀਨ ਲੋਕ ਅਧਾਰਾ। ਸਚ ਘਰ ਗੁਰਸਿਖਾਂ ਮੈਲ ਦੁਰਮਤ ਧੋਤ, ਅੰਮ੍ਰਿਤ ਦੇਵੇ ਨਾਮ ਭੰਡਾਰਾ। ਸਚ ਘਰ ਇਕ ਨਿਰਮਲ ਪ੍ਰਕਾਸ਼ ਜੋਤ, ਗੁਰਸਿਖ ਵੇਖੇ ਅਪਾਰਾ। ਆਪ ਖੁਲ੍ਹਾਏ ਗੁਰਸਿਖ ਤੇਰੇ ਸੋਤ, ਆਤਮ ਦੀਪ ਹੋਏ ਉਜਿਆਰਾ। ਬੇਮੁਖ ਦਰ ਤੇ ਰਹਿਣ ਰੋਤ, ਨਾ ਕੋਈ ਮਿਟਾਵੇ ਅੰਧ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਗੁਰਸਿਖਾਂ ਪਾਰ ਉਤਾਰਾ। ਸਚ ਘਰ ਸਚ ਧਰਮਸਾਲ। ਸਚ ਘਰ ਸੋਹੰ ਵਸਤ ਅਨਮੁਲੜਾ ਲਾਲ। ਸਚ ਘਰ ਗੁਰਮੁਖ ਸਾਚਾ ਪਲੜਾ ਸਾਚਾ ਫੱਲ ਲੱਗਾ ਡਾਲ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖ ਸਾਚੇ ਦਏ ਵਖਾਲ। ਸਚ ਘਰ ਧਾਮ ਅਵੱਲੜਾ। ਸਚ ਘਰ ਏਕਾ ਏਕ ਵਸੇ ਇਕੱਲੜਾ। ਸਚ ਘਰ ਗੁਰਮੁਖ ਸਾਚੇ ਵੇਖ ਕਰ ਚਰਨ ਨਿਮਸਕਾਰ ਗਲ ਪਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਆਏ ਦਰ ਦਵਾਰ ਦਿਵਸ ਰੈਣ ਰਹੇ ਸਦ ਖਲੜਾ। ਸਚ ਘਰ ਸੱਚਾ ਸਚਖੰਡ ਹੈ। ਸਚ ਘਰ ਗੁਰਸਿਖ ਤੇਰੀ ਆਤਮ ਬ੍ਰਹਿਮੰਡ ਹੈ। ਸਚ ਘਰ ਤੇਰਾ
ਦਸਵਾਂ ਦਵਾਰ ਤੇਰਾ ਵਿਚ ਵਰਭੰਡ ਹੈ। ਸਚ ਘਰ ਕਲਜੁਗ ਜੀਵ ਆਈ ਕੰਡ ਹੈ। ਜੂਠੇ ਝੂਠੇ ਮਾਇਆ ਲੂਠੇ ਪਾਉਂਦੇ ਐਵੇਂ ਡੰਡ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਰ ਬਹਾਏ ਘਰ ਵਸਾਏ ਮਾਣ ਦਵਾਏ ਵਿਚ ਨਵਖੰਡ ਹੈ। ਨੌਂ ਖੰਡ ਨੌਂ ਦਰਵਾਜੇ। ਦਸਵੇਂ ਵਸੇ ਗਰੀਬ ਨਿਵਾਜੇ। ਨਾ ਰੋਏ ਨਾ ਹੱਸੇ, ਸਚ ਪ੍ਰਕਾਸ਼ ਕੋਟ ਰਵ ਸੱਸੇ, ਅਨਹਦ ਸ਼ਬਦ ਅਨਾਹਦ ਵਾਜੇ। ਸ਼ਬਦ ਤੀਰ ਸਾਚਾ ਕਸੇ, ਸ੍ਰਿਸ਼ਟ ਸਬਾਈ ਕਲ ਅੰਤਮ ਗਾਜੇ। ਅਗਨ ਮੇਘ ਵਿਚ ਧਰਤੀ ਬਰਸੇ, ਨਾ ਕੋਈ ਕਲਜੁਗ ਰੱਖੇ ਲਾਜੇ। ਚਾਰ ਕੁੰਟ ਬੇਮੁੱਖ ਨੱਸੇ, ਅੰਤਮ ਅੰਤ ਨਾ ਕੋਈ ਪਰਦਾ ਕੱਜੇ। ਗੁਰਸਿਖ ਸਾਚਾ ਸਚ ਘਰ ਵਸੇ, ਗੁਰ ਚਰਨ ਸਰਨ ਪੀ ਅੰਮ੍ਰਿਤ ਆਤਮ ਰੱਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਨਗਾਰਾ ਵਿਚ ਮਾਤ ਚਾਰ ਕੁੰਟ ਤੇਰਾ ਸਦ ਵੱਜੇ। ਸ਼ਬਦ ਨਗਾਰਾ ਸਾਚਾ ਵੱਜਣਾ। ਜੋਤ ਸਰੂਪੀ ਹਰਿ ਵਿਚ ਮਾਤ ਦੇ ਗੱਜਣਾ। ਗੁਰਸਿਖਾਂ ਆਪੇ ਹਰਿ ਸਾਚਾ ਲੱਜਣਾ। ਆਤਮ ਜਿੰਦਾ ਹੰਕਾਰੀ ਭੱਜਣਾ। ਗੁਰਸਿਖ ਬਣਾਏ ਆਪਣੀ ਬਿੰਦਾ, ਸਾਚਾ ਘਾੜਨ ਘੜੇ ਨਾ ਵਿਚ ਮਾਤ ਦੇ ਭੱਜਣਾ। ਬੇਮੁੱਖਾਂ ਪੁਟਾਈ ਜੜ੍ਹੇ, ਘਰ ਸਾਚਾ ਨਾ ਕਲਜੁਗ ਲੱਭਣਾ। ਗੁਰਸਿਖ ਸੋਹੰ ਸ਼ਬਦ ਜਮਾਇਤ ਸਾਚੀ ਪੜ੍ਹੇ, ਦਰ ਘਰ ਸਾਚੇ ਜਾਏ ਸ਼ਬਦ ਸਰੂਪੀ ਆਤਮ ਬੱਝਣਾ। ਦਰਗਹਿ ਸਾਚੀ ਮਾਣ ਦਵਾਏ ਸਚ ਨਿਆਉਂ ਆਪੇ ਕਰੇ ਨਾ ਕੋਈ ਕਰੇ ਅਜਨਾ ਪਜਨਾ। ਅੰਤਮ ਜੋਤੀ ਜੋਤ ਹਰਿ ਮੇਲ ਮਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਹਰਿ ਸਾਚਾ ਸਾਕ ਸੈਣ ਸੱਜਣਾ। ਪੂਰਾ ਗੁਰ ਸਦ ਵਡਿਆਈਆ। ਆਸਾ ਮਨਸਾ ਪੂਰ ਕਰਾਈਆ। ਘਰ ਸਾਚੇ ਵੱਜੀ ਵਧਾਈਆ। ਨੌਂ ਨਿਧ ਗੁਰਸਿਖ ਘਰ ਉਪਜਾਈਆ। ਸਾਚੀ ਬਿਧਾ ਆਪ ਬਤਾਈਆ। ਆਤਮ ਵਿਧ ਸੋਹੰ ਸ਼ਬਦ ਤੀਰ ਚਲਾਇਆ, ਰਿਧ ਸਿਧ ਪ੍ਰਭ ਸੱਚੇ ਵਸ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਸਹਾਈਆ। ਪ੍ਰਭ ਅਬਿਨਾਸ਼ੀ ਸਾਚਾ ਨਾਏਂ। ਹੋਏ ਸਹਾਏ ਸਭਨੀ ਥਾਏਂ। ਪਾਰ ਉਤਾਰੇ ਫੜ ਕੇ ਬਾਹੇਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਏਥੇ ਓਥੇ ਦੋਏ ਥਾਏਂ। ਹੋਏ ਸਹਾਈ ਸਰਬ ਸੁਖ ਦਾਤਾ। ਗੁਰਮੁਖ ਕਲ ਆਪ ਪਛਾਤਾ। ਸਚ ਵਸਤ ਹਰਿ ਦੇਵੇ, ਸੋਹੰ ਨਾਮ ਸਚ ਸ਼ਬਦ ਗਿਆਤਾ। ਪੂਰਨ ਹੋਏ ਕਾਮ ਜੋ ਜਨ ਦਰ ਆਏ ਸਾਚਾ ਨਾਮ ਮੰਗ ਮੰਗਾਤਾ। ਮੇਲ ਮਿਲਾਇਆ ਸਾਚੇ ਰਾਮ, ਏਕਾ ਨਾਮ ਅੰਗ ਜੁੜਾਤਾ। ਨਾ ਕੋਈ ਓਥੇ ਲੱਗੇ ਦਾਮ, ਚਰਨ ਪ੍ਰੀਤੀ ਜੋ ਜਨ ਕਮਾਤਾ। ਸੁੱਕਾ ਹਰਿਆ ਹੋਏ ਚਾਮ, ਆਤਮ ਜੋਤ ਜਗੇ ਅੰਧੇਰੀ ਰਾਤਾ। ਆਪ ਪਿਲਾਏ ਸਾਚਾ ਜਾਮ, ਸੋਹ ਸ਼ਬਦ ਵਡ ਵਡ ਗੁਣ ਗਿਆਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣੇ ਆਪੇ ਪਿਤਾ ਮਾਤਾ। ਮਾਤ ਪਿਤ ਪੂਤ ਸੂਤ। ਆਪ ਬਣਾਏ ਗੁਰਮੁਖ ਸਾਚੇ ਪੂਤ। ਆਤਮ ਸਾਚੀ ਜੋਤ ਜਗਾਏ ਰੰਗ ਚੜ੍ਹਾਏ ਇਕ ਅਨੂਪ। ਸ਼ਬਦ ਧੁਨ ਹਰਿ ਉਪਜਾਏ, ਚਰਨ ਪ੍ਰੀਤੀ ਸਤਿ ਸਰੂਪ। ਮੁਨ ਸੁਨ ਆਪ ਖੁਲ੍ਹਾਏ, ਵਿਚ ਕਾਇਆ ਅੰਧ ਕੂਪ। ਗੁਰਮੁਖ ਸਾਚੇ ਜਨ ਜਗਾਏ, ਆਪ ਦਿਖਾਏ ਆਪਣਾ ਸਚ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਮਹਿੰਮਾ ਜਗਤ ਅਨੂਪ। ਨਾਮ ਨਿਧਾਨ ਗੁਣਾਂ ਗੁਣਵੰਤ ਹੈ। ਪ੍ਰਭ ਭੇਵ ਜਣਾਏ ਵਿਰਲੇ ਸੰਤ ਹੈ। ਗੁਰਮੁਖ ਸਾਚੇ ਮੇਲ ਮਿਲਾਵੇ ਆਪ ਬਣਾਏ ਸਾਚੀ ਬਣਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰਾਇਣ ਨਰ ਪੂਰਨ ਭਗਵੰਤ ਹੈ। ਸਚ ਸ਼ਬਦ ਸੋਹੰ ਉਚਾਰਨਾ। ਸੋਹੰ ਸ਼ਬਦ ਸਾਚੀ ਧਾਰਨਾ। ਲੱਖ ਚੁਰਾਸੀ ਗੇੜ ਨਿਵਾਰਨਾ। ਬੰਦ ਖਲਾਸੀ ਕਰੇ ਕਰਤਾਰਨਾ।
ਕੱਟੇ ਗਲੋਂ ਸਿਲਕ ਜਮ ਫਾਸੀ, ਧਰਮ ਰਾਏ ਡਰ ਨਿਵਾਰਨਾ। ਜੋ ਜਨ ਹੋਏ ਮਦਿਰਾ ਮਾਸੀ, ਪ੍ਰਭ ਸਾਚੇ ਦਰ ਦੁਰਕਾਰਨਾ। ਗੁਰਮੁਖਾਂ ਆਤਮ ਰਹਿਰਾਸੀ, ਸਚ ਸ਼ਬਦ ਰਸਨ ਉਚਾਰਨਾ। ਕਿਰਪਾ ਕਰੇ ਘਨਕਪੁਰ ਵਾਸੀ, ਆਤਮ ਜੋਤ ਕਰੇ ਉਜਾਰਨਾ। ਅੰਤਮ ਅੰਤ ਕਰੇ ਬੰਦ ਖਲਾਸੀ, ਗੁਰਮੁਖਾਂ ਹੋਏ ਆਪ ਸਹਾਰਨਾ। ਸੋਹੰ ਸ਼ਬਦ ਜਪਾਵੇ ਸਵਾਸ ਸਵਾਸੀ, ਸਚ ਮਿਲਾਵਾ ਸਚ ਭਤਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਦ ਰਸਨ ਉਚਾਰਨਾ। ਗੁਰਮੁਖ ਸਾਚੇ ਸਾਚੀ ਨੀਤ। ਪ੍ਰਭ ਅਬਿਨਾਸ਼ੀ ਬਖ਼ਸ਼ੇ ਚਰਨ ਪ੍ਰੀਤ। ਕਲਜੁਗ ਮਿਲਿਆ ਹਰਿ ਸਾਚਾ ਮੀਤ। ਕਰ ਦਰਸ ਹੋਏ ਕਾਇਆ ਆਤਮ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਰੱਖੇ ਸਦ ਅਤੀਤ। ਗੁਰਸਿਖ ਗੁਰ ਪੂਰਾ ਜਾਣ। ਆਪਣਾ ਮੂਲ ਕਲ ਪਛਾਣ। ਬੇਮੁੱਖਾਂ ਆਵੇ ਹਾਣ। ਧਰਮ ਰਾਏ ਦੇ ਜਮ ਸਤਾਣ। ਗੁਰਸਿਖ ਚਲੇ ਸਾਚੇ ਥਾਏਂ, ਪ੍ਰਭ ਦੇਵੇ ਸ਼ਬਦ ਬਬਾਣ। ਆਪ ਚਲਾਏ ਸਾਚੇ ਰਾਹੇ, ਸੋਹੰ ਸ਼ਬਦ ਜਨ ਰਸਨਾ ਗਾਇਣ। ਪਾਰ ਕਰਾਏ ਪਕੜੇ ਬਾਂਹੇ ਵਾਲੀ ਦੋ ਜਹਾਨ। ਆਪ ਬਹਾਏ ਸਾਚੇ ਥਾਏਂ, ਜਿਥੇ ਵਸੇ ਆਪ ਭਗਵਾਨ। ਏਕਾ ਜਪਣਾ ਸਾਚਾ ਨਾਉਂ, ਗੁਰਮੁਖ ਅੰਤਮ ਅੰਤ ਜੋਤੀ ਜੋਤ ਮਿਲ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦਰਗਹਿ ਸਾਚੀ ਦੇਵੇ ਮਾਣ। ਕਲਜੁਗ ਅੰਧੇਰ ਸ਼ਬਦ ਢੰਡੋਰਾ। ਸ਼ਬਦ ਸਰੂਪੀ ਚਾਰ ਕੁੰਟ ਹਰਿ ਸਾਚਾ ਫਿਰਾਏ ਸਾਚਾ ਘੋੜਾ। ਗੁਰਸਿਖਾਂ ਮੇਲ ਮਿਲਾਵੇ ਵਿਛੜਿਆਂ ਕਲ ਕਰਾਏ ਜੋੜਾ। ਅੰਤਮ ਅੰਤ ਆ ਗਿਆ ਵਕਤ ਰਹਿ ਗਿਆ ਥੋੜਾ। ਹਰਿ ਸਾਚਾ ਸ਼ਬਦ ਲਿਖਾ ਗਿਆ, ਪੈਰੀ ਪਾਉਣਾ ਨਾ ਮਿਲੇ ਕਿਸੇ ਜੋੜਾ। ਸੋਹੰ ਸਾਚਾ ਤੀਰ ਚਲਾ ਗਿਆ, ਕਲਜੁਗ ਹੰਕਾਰੀ ਪ੍ਰਭ ਭੰਨੇ ਫੋੜਾ। ਗੁਰਮੁਖਾਂ ਆਤਮ ਸਾਚਾ ਸੀਰ ਪਿਲਾ ਗਿਆ, ਨਾ ਹੋਏ ਕਦੇ ਵਿਛੋੜਾ। ਆਤਮ ਸਾਚੀ ਧੀਰ ਧਰਾ ਗਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੂਰੇ ਦੀ ਸਾਚੀ ਲੋੜਾ। ਗੁਰ ਪੂਰਾ ਸ਼ਬਦ ਨਿਸ਼ਾਨ ਹੈ। ਸੋਹੰ ਸ਼ਬਦ ਨਾਮ ਨਿਧਾਨ ਹੈ। ਗੁਰਮੁਖ ਵਿਰਲੇ ਪ੍ਰਭ ਦਰ ਤੇ ਪਾਣ ਹੈ। ਕਿਰਪਾ ਕਰੇ ਜਿਸ ਮਹਾਨ ਹੈ। ਸੋ ਜਨ ਹੋਏ ਚਤੁਰ ਸੁਘੜ ਸਿਆਣ ਹੈ। ਜਿਨ ਮਿਲਿਆ ਹਰਿ ਮਿਹਰਵਾਨ ਹੈ। ਸੋਹੰ ਦੀਆ ਸਾਚਾ ਦਾਨ ਹੈ। ਹੀਆ ਕੀਆ ਵਾਲੀ ਦੋ ਜਹਾਨ ਹੈ। ਨਿਰਮਲ ਕੀਆ ਜੀਆ, ਆਤਮ ਉਪਜੇ ਬ੍ਰਹਮ ਗਿਆਨ ਹੈ। ਨਾਮ ਰਸ ਪ੍ਰਭ ਦਰ ਤੇ ਪੀਆ, ਕਾਇਆ ਮਿਟੇ ਅੰਧ ਅੰਧਿਆਨ ਹੈ। ਆਪ ਰਖਾਈ ਆਪਣੀ ਨੀਹਾਂ, ਪ੍ਰਭ ਪੂਰੀ ਕਰੇ ਪਛਾਣ ਹੈ। ਸਾਢੇ ਤਿੰਨ ਹੱਥ ਮਿਲੇ ਸੀਆਂ, ਕਿਉਂ ਭੁੱਲਾ ਜੀਵ ਨਿਧਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅਵਤਾਰ ਸਰਬ ਜੀਆਂ ਦਾ ਜਾਣੀ ਜਾਣ ਹੈ। ਨਾਮ ਨਿਧਾਨ ਪ੍ਰਭ ਦਰ ਪਾਵਣਾ। ਭਰਮ ਭੁਲੇਖਾ ਸਰਬ ਗਵਾਵਣਾ। ਸਾਚਾ ਲੇਖਾ ਆਪ ਲਿਖਾਵਣਾ। ਵੇਖੀ ਵੇਖਾ ਨਾ ਮਨੋਂ ਭੁਲਾਵਣਾ। ਜੋਤ ਸਰੂਪੀ ਧਾਰਿਆ ਭੇਖਾ, ਜਿਉਂ ਧਾਰੇ ਰੂਪ ਬਲ ਬਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਸਿਖਾਂ ਦੇ ਮੱਤ ਆਪ ਸਮਝਾਵਣਾ। ਗੁਰਸਿਖ ਗੁਰ ਮੱਤ ਹੈ। ਏਕਾ ਸ਼ਬਦ ਸੋਹੰ ਤਤ ਹੈ। ਆਤਮ ਦੇਵੇ ਧੀਰਜ ਜੱਤ ਹੈ। ਆਪੇ ਰੱਖੇ ਤੇਰੀ ਪੱਤ ਹੈ। ਪ੍ਰਭ ਬੀਜੇ ਆਤਮ ਵੱਤ ਹੈ। ਚਰਨ ਪ੍ਰੀਤੀ ਦੇਵੇ ਸਾਚਾ ਤਤ ਹੈ। ਸੋਹੰ ਸ਼ਬਦ ਸਾਚਾ ਧਾਗਾ ਰਸਨਾ ਲੈਣਾ ਕੱਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਜਾਣੇ ਆਪੇ ਮਿਤ ਗੱਤ ਹੈ। ਮਿਤ ਗਤ ਹਰਿ ਜਾਣਦਾ। ਗੁਰਸਿਖ ਸਾਚੇ ਵਿਚ ਮਾਤ ਆਪ ਪਛਾਣਦਾ। ਜਾਤ
ਪਾਤ ਨਾ ਕੋਈ ਵਖਾਣਦਾ। ਏਕਾ ਸ਼ਬਦ ਦੇਵੇ ਸੋਹੰ ਭੰਡਾਰਾ ਗਿਆਨ ਦਾ। ਭੇਵ ਮਿਟਾਏ ਦੋਆ ਦੋਅੰ, ਸਾਚਾ ਦੇਵੇ ਨਾਮ ਗੁਣਵੰਤ ਨਿਧਾਨ ਦਾ। ਇਕ ਅਕਾਰ ਓਅੰ ਰੂਪ ਰੰਗ ਕੋਈ ਨਾ ਪਛਾਣਦਾ। ਸਾਚਾ ਜਾਪ ਸਦਾ ਸੋਹੰ ਸਤਿਜੁਗ ਸਾਚੇ ਸਚ ਸਦ ਵਖਾਣਦਾ। ਹੰਸ ਸਹੰਸ ਸਸ ਸਵਸ ਸਾਚੀ ਅੰਸ ਆਪ ਆਪਣੀ ਜਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜੁਗੋ ਜੁਗ ਗੁਰਮੁਖ ਸਾਚੇ ਸਦ ਪਛਾਣਦਾ। ਗੁਰਸਿਖ ਦੇਵੇ ਨਾਮ ਅਧਾਰੇ। ਸਚ ਸ਼ਬਦ ਸਚ ਧੁਨਕਾਰੇ। ਗੁਣ ਅਵਗੁਣ ਹਰਿ ਆਪ ਵਿਚਾਰੇ। ਗੁਰਮੁਖ ਸਾਚੇ ਜਨ ਆਤਮ ਭਰੇ ਭੰਡਾਰੇ। ਸਚ ਸ਼ਬਦ ਉਪਜਾਵੇ ਸਾਚੀ ਧੁਨ, ਜੋ ਜਨ ਸੋਹੰ ਰਸਨ ਉਚਾਰੇ। ਕਵਣ ਜਾਣੇ ਹਰਿ ਤੇਰੇ ਗੁਣ, ਮਹਿੰਮਾ ਅਪਰ ਅਪਾਰੇ। ਸਚ ਸ਼ਬਦ ਕੰਨ ਲੈਣਾ ਸੁਣ, ਆਤਮ ਜੋਤ ਹੋਏ ਚਮਤਕਾਰੇ। ਝੂਠੀ ਮਾਇਆ ਤਨ ਲੱਗਾ ਘੁਣ, ਦਿਵਸ ਰੈਣ ਰੈਣ ਦਿਵਸ ਹੱਡ ਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਗੁਰਸਿਖ ਪੈਜ ਸਵਾਰੇ। ਸਚ ਸ਼ਬਦ ਸਚ ਧੁਨਕਾਰੀ। ਗੁਰਸਿਖ ਬਣ ਸਾਚਾ ਪੁਜਾਰੀ। ਸੋਹੰ ਸਾਚਾ ਨਾਮ ਆਤਮ ਦੇਵੇ ਧੁਨ ਸੱਚੀ ਖੁਮਾਰੀ। ਆਪ ਪਿਲਾਏ ਸਾਚਾ ਜਾਮ, ਹਉਮੇ ਕੱਟੇ ਗਲੋਂ ਬਿਮਾਰੀ। ਆਪ ਕਰਾਏ ਪੂਰਨ ਕਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਗੁਰਸਿਖ ਆਤਮ ਲੱਗੇ ਭਾਗ। ਜੋ ਜਨ ਸੋਇਆ ਗਿਆ ਜਾਗ। ਸ਼ਬਦ ਉਪਜਾਏ ਸਾਚਾ ਰਾਗ। ਹੰਸ ਬਣਾਏ ਗੁਰਸਿਖ ਕਾਗ। ਆਪੇ ਪਕੜੇ ਤੇਰੀ ਵਾਗ। ਪ੍ਰਭ ਸਾਚੇ ਦੀ ਚਰਨੀ ਲਾਗ। ਆਤਮ ਧੋਏ ਪਾਪਾਂ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਿਹਾ ਜਾਗ। ਸਚ ਸ਼ਬਦ ਜਨ ਮੰਗੇ ਮੰਗ। ਆਤਮ ਚਾੜ੍ਹੇ ਪ੍ਰਭ ਸਾਚਾ ਰੰਗ। ਮਾਨਸ ਜਨਮ ਨਾ ਹੋਏ ਭੰਗ। ਹੋਏ ਸਹਾਈ ਸਦਾ ਅੰਗ ਸੰਗ। ਸ਼ਬਦ ਸਰੂਪੀ ਕਸੇ ਤੰਗ। ਸੋਹੰ ਵੱਜੇ ਸੱਚਾ ਮਰਦੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕੱਟੇ ਭੁੱਖ ਨੰਗ।