ਪੁਸਤਕਾਲਾਭਾਗ ੩

੪ ਹਾੜ ੨੦੧੦ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਘਰ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ

ਦਰ ਘਰ ਸਚ ਸੁਖ ਦਵੰਤਿਆ। ਕਿਰਪਾ ਕਰੇ ਹਰਿ ਭਗਵੰਤਿਆ। ਗੁਰ ਸਾਚੇ ਦਿਵਸ ਰੈਣ ਸਾਚੀ ਖੋਜ ਖੁਜੰਤਿਆ। ਪ੍ਰਭ ਸਾਚਾ ਦੇਵੇ ਲਹਿਣਾ ਦੇਣਾ ਸਾਚਾ ਨਾਮ ਹਰਿ ਸਾਚਾ ਕੰਤਿਆ। ਧੰਨ ਧੰਨ ਧੰਨ ਗੁਰਸਿਖ ਗੁਰ ਚਰਨੀ ਬਹਿਣ ਮੇਲ ਮਿਲਾਵਾ ਸਾਚੇ ਕੰਤਿਆ। ਸਾਚਾ ਕੰਤ ਸਰਬ ਸੁਖਦਾਈ। ਗੁਰਮੁਖਾਂ ਦੇਵੇ ਆਪ ਵਡਿਆਈ। ਆਦਿ ਜੁਗਾਦਿ ਸਚ ਸਚ ਸਚ ਮਾਰਗ ਲਾਈ। ਸ਼ਬਦ ਨਾਉਂ ਆਤਮ ਬ੍ਰਹਿਮਾਦ, ਬੋਧ ਅਗਾਧ ਲੇਖ ਲਿਖਾਈ। ਦਿਵਸ ਰੈਣ ਰੈਣ ਦਿਵਸ ਸਦ ਰਸਨ ਅਰਾਧ ਪ੍ਰਭ ਸਾਚਾ ਦੇਵੇ ਭੇਵ ਖੁਲ੍ਹਾਈ। ਆਪ ਮਿਟਾਵੇ ਕਲਜੁਗ ਵਿਵਾਦ, ਜੋ ਜਨ ਆਏ ਸਰਨਾਈ। ਸੋਹੰ ਦੇਵੇ ਸਾਚੀ ਦਾਤ, ਆਤਮ ਧੀਰ ਧਰਾਈ। ਗੁਰਮੁਖ ਵਿਰਲੇ ਕਲਜੁਗ ਲਿਆ ਲਾਧ, ਬੇਮੁੱਖ ਗਏ ਜਨਮ ਗਵਾਈ। ਪ੍ਰਭ ਅਬਿਨਾਸ਼ੀ ਮਾਧਵ ਮਾਧ, ਜੋਤ ਸਰੂਪੀ ਖੇਲ ਰਚਾਈ। ਗੁਰਮੁਖ ਸਾਚੇ ਆਤਮ ਸਾਧ, ਚਰਨ ਕਵਲ ਪ੍ਰੀਤ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੇ ਹੱਥ ਰੱਖੇ ਵਡਿਆਈ। ਆਪਣੇ ਹੱਥ ਰੱਖੇ ਵਡਿਆਈਆ। ਪ੍ਰਭ ਅਬਿਨਾਸ਼ੀ ਗੁਰਮੁਖਾਂ ਦੇਵੇ ਆਪ ਵਧਾਈਆ।

ਸਰਬ ਘਟ ਵਾਸੀ ਏਕਾ ਜੋਤ ਸਚ ਜਗਾਈਆ। ਘਨਕਪੁਰ ਵਾਸੀ ਬੂਝ ਬੁਝਾਈਆ। ਸਾਚਾ ਸ਼ਬਦ ਜਪਾਏ ਸਵਾਸ ਸਵਾਸੀ, ਆਤਮ ਭੇਵ ਗੂਝ ਖੁਲ੍ਹਾਈਆ। ਗੁਰਮੁਖ ਸਾਚੇ ਆਤਮ ਰਹਿਰਾਸੀ, ਪ੍ਰਭ ਦੇਵੇ ਦਰਸ ਭੇਖ ਵਟਾਈਆ। ਜੋ ਜਨ ਹੋਏ ਮਦਿਰਾ ਮਾਸੀ, ਪ੍ਰਭ ਸਾਚੇ ਦਰ ਦੁਰਕਾਈਆ। ਦਰ ਘਰ ਸਾਚੇ ਕਰਨ ਜੋ ਹਾਸੀ, ਜਮਦੂਤਾਂ ਹੱਥ ਫੜਾਏ ਨਾ ਕੋਈ ਦੇ ਛੁਡਾਇਆ। ਵੇਲੇ ਅੰਤ ਹੋਏ ਨਾਸੀ, ਧਰਮ ਰਾਏ ਦੇ ਸਜਾਇਆ। ਗੁਰਮੁਖ ਸਾਚੇ ਸਦ ਸਦ ਬਲ ਬਲ ਜਾਸੀ, ਪ੍ਰਭ ਸਾਚੇ ਦਰਸ ਦਿਖਾਇਆ। ਸਾਚੀ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਟਿਕਾਇਆ। ਜੋਤ ਜਗਾਏ ਜਗਤ ਵਿਹਾਰੀ। ਕਰੇ ਖੇਲ ਅਪਰ ਅਪਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਨਰਾਇਣ ਅਵਤਾਰਾ, ਰੂਪ ਅਪਾਰਾ, ਜੋਤ ਅਧਾਰਾ, ਸ਼ਬਦ ਹੁਲਾਰਾ, ਗੁਰਸਿਖ ਦਵਾਰਾ, ਸੋਹੰ ਜੈਕਾਰਾ, ਆਤਮ ਭਰੇ ਭੰਡਾਰਾ। ਸਾਚਾ ਨਾਮ ਵਣਜ ਵਪਾਰਾ। ਆਪੇ ਪਾਵੇ ਗੁਰਮੁਖ ਸਾਚੇ ਸਾਰਾ। ਆਪ ਚਲਾਏ ਸਾਚੀ ਧਾਰਾ। ਅੰਮ੍ਰਿਤ ਆਤਮ ਮੇਘ ਬਰਸਾਏ ਗੁਰਮੁਖ ਆਤਮ ਠਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਚਰਨ ਪਿਆਰਾ। ਚਰਨ ਪਿਆਰ ਗੁਰਸਿਖ ਵਿਚਾਰ। ਮਾਨਸ ਜਨਮ ਨਾ ਹਾਰ। ਫੇਰ ਨਾ ਆਵੇ ਦੂਜੀ ਵਾਰ। ਸੋਹੰ ਸਾਚਾ ਰਸਨ ਉਚਾਰ। ਨੇਤਰ ਵੇਖ ਦਰਸ ਕਰਤਾਰ। ਆਪ ਲਿਖਾਏ ਲੇਖ ਬਣ ਸਾਚਾ ਲੇਖ ਲਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਦੋਏ ਰਿਹਾ ਵਿਚਾਰ। ਕਰਮ ਵਿਚਾਰੇ ਗੁਰਸਿਖ ਤਾਰੇ। ਬੇਮੁੱਖ ਦੁਰਕਾਰੇ ਭਗਤ ਅਧਾਰੇ। ਧਰੇ ਜੋਤ ਅਪਰ ਅਪਾਰੇ। ਏਕਾ ਨਾਮ ਏਕਾ ਕਾਮ ਏਕਾ ਦੇਵੇ ਸ਼ਬਦ ਅਧਾਰੇ। ਏਕਾ ਜਾਮ ਏਕਾ ਦਾਮ ਏਕਾ ਧਾਮ ਏਕਾ ਰੰਗ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਵਿਚ ਸੰਸਾਰੇ। ਅਚਰਜ ਖੇਲ ਹਰਿ ਸੰਸਾਰਿਆ। ਕਿਆ ਕੋਈ ਜਾਣੇ ਜੀਵ ਗਵਾਰਿਆ। ਪ੍ਰਭ ਅਬਿਨਾਸ਼ੀ ਸਾਚੀ ਧਾਰਿਆ। ਆਦਿ ਜੁਗਾਦਿ ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਕੰਤ ਸ੍ਰਿਸ਼ਟ ਸਬਾਈ ਨਾਰੀਆ। ਸ੍ਰਿਸ਼ਟ ਸਬਾਈ ਏਕਾ ਨਾਰ। ਏਕਾ ਸ਼ਬਦ ਸਰਬ ਭਤਾਰ। ਲੱਖ ਚੁਰਾਸੀ ਪਾਵੇ ਸਾਰ। ਏਕਾ ਜੋਤ ਇਕ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਸਰ ਪਸਾਰ। ਪਸਰ ਪਸਾਰ ਸ੍ਰਿਸ਼ਟ ਸਬਾਈ। ਲੱਖ ਚੁਰਾਸੀ ਵਿਚ ਸਮਾਈ। ਵੇਖੇ ਵਿਗਸੇ ਆਪ ਰਥਵਾਹੀ। ਜੀਵ ਜੰਤਾਂ ਗੁਰਮੁਖ ਸਾਚੇ ਸੰਤਾਂ ਪ੍ਰਭ ਰਿਹਾ ਜਗਾਈ। ਬੇਮੁਖਾਂ ਮਾਇਆ ਪਾਈ ਬੇਅੰਤਾ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸਵਾਈ। ਦੇਵੇ ਵਡਿਆਈ ਗੁਰਸਿਖ ਵਿਚ ਜੀਵ ਜੰਤ ਪ੍ਰਭ ਆਪਣੀ ਗੋਦ ਉਠਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਆਪੇ ਦੇ ਮੱਤ ਸਮਝਾਈ। ਦੇਵੇ ਮੱਤ ਸ਼ਬਦ ਅਧਾਰਾ। ਸੋਹੰ ਸ਼ਬਦ ਦੇਵੇ ਅਪਾਰਾ। ਆਪਣੇ ਰੰਗ ਰੰਗੇ ਕਰਤਾਰਾ। ਦਿਵਸ ਰੈਣ ਇਕ ਹੁਲਾਰਾ। ਏਕਾ ਦੇਵੇ ਚਰਨ ਪਿਆਰਾ। ਦੇਵੇ ਦਰਸ ਅਗੰਮ ਅਪਾਰਾ। ਜੋਤ ਸਰੂਪੀ ਖੇਲ ਨਿਆਰਾ। ਬਿਨ ਬਾਤੀ ਤੇਲ ਗੁਰਸਿਖ ਦੀਪਕ ਹੋਏ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਨਰ ਅਵਤਾਰਾ। ਆਦਿ ਅੰਤ ਜੁਗਾ ਜੁਗੰਤ ਨੈਣ ਮੁਧਾਰਾ। ਨੈਣ ਮੂੰਧ ਨੈਣ ਮੁੰਧਾਰੀ। ਬਾਸ਼ਕ ਸੇਜ ਹਰਿ ਸਵਾਰੀ। ਸਿੰਘ ਆਸਣ ਬੈਠਾ ਨਰ ਅਵਤਾਰੀ। ਬ੍ਰਹਮਾ ਵਿਸ਼ਨ ਮਹੇਸ਼ ਲਕਸ਼ਮੀ ਖੜੇ ਚਰਨ ਦਵਾਰੀ। ਚਤਰਭੁਜ ਸ਼ਬਦ ਧੁਜ ਫੜੇ ਆਪ ਵਡ ਬਲਕਾਰੀ। ਸ੍ਰਿਸ਼ਟ ਸਬਾਈ ਕੁੱਟੇ ਏਕਾ ਹੁਜ, ਚਾਰ ਕੁੰਟ

ਹੋਏ ਹਾਹਾਕਾਰੀ। ਆਪ ਖੁਲ੍ਹਾਏ ਭੇਵ ਗੂਝ, ਕਰੇ ਖੇਲ ਅਪਰ ਅਪਾਰੀ। ਗੁਰਮੁਖਾਂ ਜਾਏ ਰਾਹ ਸਾਚਾ ਸੂਝ, ਬੇਮੁਖ ਝੱਖ ਰਹੇ ਮਾਰੀ। ਹਰਿ ਬਿਨ ਨਾ ਕੋਈ ਛੁਡਾਏ ਤੁਝ, ਕਿਉਂ ਹੋਇਆ ਆਤਮ ਹੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਾ ਭੁੱਲ ਜੀਵ ਗਵਾਰੀ। ਜੀਵ ਗਵਾਰਾ ਨਾ ਭੁੱਲ ਸੰਸਾਰਾ। ਕਰ ਵਿਚਾਰਾ ਵੇਖ ਕਰਤਾਰਾ। ਦਰਸ ਅਪਾਰਾ ਸ਼ਬਦ ਅਧਾਰਾ। ਗੁਰਸਿਖ ਪਸਾਰਾ ਖੁਲ੍ਹਾਏ ਦਵਾਰਾ। ਦੂਈ ਦਵੈਤ ਚਿਰਾਏ ਪ੍ਰਭ ਆਪ ਰਖਾਏ ਸਿਰ ਸੋਹੰ ਆਰਾ। ਆਪ ਪੜ੍ਹਾਏ ਚਲਾਏ ਵਰਤਾਏ ਇਕ ਕਰਾਏ ਚਾਰ ਵਰਨ ਆਏ ਇਕ ਦਵਾਰਾ। ਕੋਈ ਨਾ ਦੀਸੇ ਕਿਸੇ ਹਮਾਇਤ ਏਕਾ ਏਕ ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਮੁਖਾਂ ਦੇਵੇ ਪ੍ਰਭ ਸਾਚਾ ਸਾਚੀ ਹਮਾਇਤ, ਸਾਚੀ ਪ੍ਰੀਤ ਗੁਰ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਸਿਖਾਂ ਪਾਏ ਆਪੇ ਸਾਰਾ। ਸਾਚਾ ਸ਼ਬਦ ਹਰਿ ਗੁਣ ਗਾਵਣਾ। ਭਰਮ ਝੂਠਾ ਲੇਖਾ, ਜਗਤ ਗਵਾਵਣਾ। ਵੇਖੀ ਵੇਖਾ ਨਾ ਵਕਤ ਲੰਘਾਵਣਾ। ਪ੍ਰਭ ਮੇਟੇ ਭਰਮ ਭੁਲੇਖਾ, ਜਿਸ ਚਰਨੀ ਸੀਸ ਨਿਵਾਵਣਾ। ਆਪ ਲਿਖਾਏ ਸਾਚੀ ਲੇਖਾ, ਜਿਸ ਪਕੜੇ ਪ੍ਰਭ ਸਾਚਾ ਦਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਜਿਉਂ ਧਰੇ ਭੇਖ ਹਰਿ ਬਾਵਨਾ। ਧਰਿਆ ਭੇਖ ਨਾ ਭੇਵ ਜਣਾਏ। ਵਡ ਵਡ ਦੇਵੀ ਦੇਵ ਦਿਸ ਨਾ ਆਏ। ਗੁਰਮੁਖ ਸਾਚੇ ਸੰਤ ਜਨ ਪ੍ਰਭ ਅਬਿਨਾਸ਼ੀ ਆਪਣੀ ਸੇਵਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਆਪ ਅਖਵਾਏ। ਗੁਰਮੁਖ ਸਿੰਘ ਸਿੰਘ ਪਾਲ ਸਾਚੇ ਲਾਲ ਪ੍ਰਭ ਅਬਿਨਾਸ਼ੀ ਲਏ ਉਠਾਲ। ਵਿਚ ਮਾਤ ਸਾਚਾ ਪ੍ਰਭ ਬਣਿਆ ਆਪ ਦਲਾਲ। ਸੋਹੰ ਸ਼ਬਦ ਸਤਿ ਕਮਾਈ, ਆਪੇ ਕੱਟੇ ਮਾਇਆ ਜਾਲ। ਆਪੇ ਦੇਵੇ ਜਗਤ ਵਡਿਆਈ, ਆਪੇ ਦੇਵੇ ਸੁਰਤ ਸੰਭਾਲ। ਸਚ ਵਸਤ ਹਰਿ ਝੋਲੀ ਪਾਏ ਨਾ ਹੋਏ ਕਦੇ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਸੱਚਾ ਧਨ ਮਾਲ। ਸਚ ਧਨ ਮਾਲ ਸਚ ਖ਼ਜ਼ੀਨਾ। ਦੇਵੇ ਹਰਿ ਵਲ ਪ੍ਰਬੀਨਾ। ਉਤਰੇ ਪਾਰ ਜਿਸ ਰਸਨਾ ਚੀਨਾ। ਹੋਏ ਸਹਾਰ ਸ਼ਾਂਤ ਕਰਾਏ ਸੀਨ। ਗੁਰਮੁਖਾਂ ਬੇੜਾ ਕਰ ਜਾਏ ਪਾਰ, ਪ੍ਰਭ ਅਬਿਨਾਸ਼ੀ ਦਾਨਾ ਬੀਨਾ। ਅੰਮ੍ਰਿਤ ਅਤਮ ਬਰਖੇ ਸਚ ਫੁਹਾਰ, ਪ੍ਰਭ ਅਬਿਨਾਸ਼ੀ ਕਰੇ ਮਨ ਤਨ ਤਨ ਮਨ ਭੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਜਿਹਾ ਕੀਨਾ। ਆਪ ਆਪਣੇ ਰੰਗ ਰੰਗਾਇਆ। ਸਾਚਾ ਰੰਗ ਆਪ ਨਿਭਾਇਆ। ਪ੍ਰਭ ਦਰ ਮੰਗੇ ਸਾਚੀ ਮੰਗ, ਸਚ ਸਚ ਵਸਤ ਹਰਿ ਝੋਲੀ ਪਾਇਆ। ਏਕਾ ਚਾੜ੍ਹੇ ਸਾਚਾ ਰੰਗ, ਫਿਰ ਉਤਰ ਨਾ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਇਆ। ਪੁਰ ਭਲਾਈ ਵੱਜੇ ਵਧਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਚਾਰ ਹਾੜ ਲੇਖ ਲਿਖਾਈ। ਸ਼ਬਦ ਵਾੜ ਗੁਰਸਿਖ ਕਰਾਈ। ਬਹੱਤਰ ਨਾੜ ਜੋਤ ਜਗਾਈ। ਝੂਠੀ ਧਾੜ ਪਰ੍ਹੇੇ ਹਟਾਈ। ਪ੍ਰਭ ਸਾਚੇ ਆਪਣੀ ਦਾੜ੍ਹ ਹੇਠ ਆਪ ਚਬਾਈ। ਗੁਰਮੁਖ ਸ਼ਬਦ ਘੋੜੀ ਚਾੜ੍ਹ, ਤੀਨ ਲੋਕ ਬੂਝ ਬੁਝਾਈ। ਸਤਿਜੁਗ ਬਣਾਏ ਸਾਚੇ ਲਾੜ, ਸੋਹੰ ਸ਼ਬਦ ਮੁਖ ਸਗਨ ਲਗਾਈ। ਬੇਮੁੱਖਾਂ ਪ੍ਰਭ ਦੇਵੇ ਝਾੜ, ਏਕਾ ਜੋਤ ਅਗਨ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਪ ਵਡਿਆਈ। ਦਰ ਘਰ ਸਾਚਾ ਆਪ ਸੁਹਾਇਆ। ਹਰਿ ਹਿਰਦੇ ਵਾਚਾ ਨਾਮ ਧਿਆਇਆ। ਜੀਵ ਭਾਂਡਾ ਕਾਚਾ, ਪ੍ਰਭ ਸਾਚੇ ਰੰਗ ਚੜ੍ਹਾਇਆ। ਬੇਮੁਖ ਦਰ ਤੇ ਆਏ ਨਾਚਾ, ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਗੁਰਮੁਖ ਸਾਜਣ ਸਾਚੋ ਸਾਚਾ, ਜਿਸ ਜਨ ਦਇਆ ਕਮਾਇਆ। ਮਹਾਰਾਜ

ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਜੋਤ ਸਰੂਪੀ ਦਰਸ ਦਿਖਾਇਆ। ਜੋਤ ਸਰੂਪੀ ਦਰਸ ਕਰ। ਬਿਨ ਰੰਗ ਰੂਪੀ ਵੇਖ ਹਰਿ। ਸਤਿ ਸਰੂਪੀ ਤੇਰੇ ਆਇਆ ਦਰ। ਭਾਗ ਲਗਾਇਆ ਤੇਰੇ ਸਾਚੇ ਘਰ। ਗੁਰਸਿਖ ਜਾਗ ਨਾ ਕਲਜੁਗ ਡਰ। ਪ੍ਰਭ ਅਬਿਨਾਸ਼ੀ ਚਰਨੀ ਲਾਗ, ਪ੍ਰਭ ਦੇਵੇ ਸਾਚਾ ਵਰ। ਪ੍ਰਭ ਅਬਿਨਾਸ਼ੀ ਚਰਨੀ ਲਾਗ, ਜਾਏ ਸਾਚੇ ਘਰ। ਕਲਜੁਗ ਮਾਇਆ ਡਸਣਾ ਨਾਗ, ਦਰ ਘਰ ਸਾਚੇ ਆਵੇ ਡਰ। ਕਲਜੁਗ ਬਣੇ ਹੰਸ ਕਾਗ, ਮਾਨਸ ਜਨਮ ਗਏ ਹਰ। ਪ੍ਰਭ ਅਬਿਨਾਸ਼ੀ ਗੁਰਸਿਖਾਂ ਧੋਏ ਆਤਮ ਦਾਗ, ਜੋ ਜਨ ਲੱਗੇ ਸਾਚੇ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ ਏਕ ਰਾਹ ਚਲਾਏ, ਏਕਾ ਜੋਤ ਜਗਾਏ ਸ੍ਰਿਸ਼ਟ ਸਬਾਈ ਅੰਦਰ ਵੜ। ਸਚ ਘਰ ਹਰਿ ਭਾਗ ਲਗਾਇਆ। ਆਤਮ ਦਰ ਆਪ ਖੁਲ੍ਹਾਇਆ। ਸਾਚਾ ਸਰ ਗੁਰ ਚਰਨ ਛੁਹਾਇਆ। ਗੁਰਸਿਖ ਜਾਇਣ ਤਰ, ਚਾਰ ਹਾੜ ਪ੍ਰਭ ਦਰਸ਼ਨ ਪਾਇਆ। ਆਪ ਚੁਕਾਏ ਜਮ ਕਾ ਡਰ, ਲੱਖ ਚੁਰਾਸੀ ਗੇੜ ਕਟਾਇਆ। ਜੋਤੀ ਸਰੂਪ ਹਰਿ ਧਰਨੀ ਧਰ, ਅਚਰਜ ਖੇਲ ਮਾਤ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਰਨ ਪੜ੍ਹ ਵੇਲੇ ਅੰਤ ਲਏ ਛੁਡਾਇਆ। ਵੇਲੇ ਅੰਤ ਹੋਏ ਸਹਾਈ। ਦੇਵੇ ਦਰਸ ਆਪ ਰਘੁਰਾਈ। ਕਰੇ ਤਰਸ ਹਰਿ ਸਭਨੀਂ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸੇਵ ਜਿਸ ਜਨ ਕਮਾਈ। ਚਰਨ ਸੇਵ ਸਾਚੀ ਘਾਲ। ਸਚ ਪ੍ਰੀਤੀ ਨਿਭੇ ਨਾਲ। ਸਾਚੀ ਰੀਤੀ ਜਗਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਾਹੋ ਧੁਰ ਦਰਗਾਹੋ, ਅਗੰਮ ਅਥਾਹੋ, ਬੇਪ੍ਰਵਾਹੋ, ਹੋਏ ਸਹਾਈ ਸਭਨੀ ਥਾਂਓ, ਕੱਟੇ ਜਗਤ ਜੰਜਾਲ। ਆਪੇ ਕੱਟੇ ਜਗਤ ਜੰਜਾਲ। ਸਚ ਵਸਤ ਗੁਰਸਿਖ ਸੰਭਾਲ। ਸਾਚਾ ਹਿਤ ਸੋਹੰ ਸ਼ਬਦ ਕਮਾਲ। ਦੇਵੇ ਵਸਤ ਬਣ ਆਪ ਦਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਾ ਹੋਏ ਕੰਗਾਲ। ਸ਼ਬਦ ਭੰਡਾਰ ਨਾ ਜਾਏ ਕਦੇ ਨਿਖੁੱਟ। ਵਿਚ ਮਾਤ ਨਾ ਕੋਈ ਜਾਏ ਲੁੱਟ। ਆਦਿ ਜੁਗਾਦਿ ਸਦਾ ਅਤੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜੜ੍ਹ ਦੇਵੇ ਪੁੱਟ। ਬੇਮੁੱਖਾਂ ਜੜ੍ਹ ਆਪ ਉਖਾੜੇ। ਲੇਖ ਲਿਖਾਏ ਚੌਥੇ ਹਾੜੇ। ਆਪ ਚਬਾਏ ਆਪਣੀ ਦਾੜ੍ਹੇ। ਨਗਨ ਫਿਰਾਏ ਵਿਚ ਉਜਾੜੇ। ਪੱਲੇ ਹੋਏ ਨਾ ਕਿਸੇ ਭਾੜੇ। ਨਾ ਕਿਸੇ ਦਿਸੇ ਪਿਛਾ ਅਗਾੜੇ। ਚਾਰ ਕੁੰਟ ਪੈਣ ਝਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੌਤ ਘੋੜੀ ਸਾਰੇ ਚਾੜ੍ਹੇ। ਮੌਤ ਘੋੜੀ ਜਾਇਣ ਚੜ੍ਹ। ਵਹਿੰਦੇ ਵਹਿਣ ਜਾਏ ਹੜ੍ਹ। ਆਪਣਾ ਕੀਤਾ ਪਾਇਣ ਮਰਨ ਲੜ ਲੜ। ਪ੍ਰਭ ਕਾ ਭਾਣਾ ਸਿਰ ਤੇ ਸਹਿਣ ਜਿਨ੍ਹਾਂ ਛੱਡਿਆ ਲੜ। ਨਾ ਕੋਈ ਦੀਸੇ ਮਾਂ ਪਿਉ ਭੈਣ ਭਰਾ ਸਾਕ ਸੱਜਣ ਸੈਣ ਸਭ ਅੰਦਰ ਬੈਠੇ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇ ਸਜਾਈ ਵੇਲੇ ਅੰਤ ਬਾਹੋਂ ਫੜ ਫੜ। ਗੁਰਸਿਖ ਹਰਿ ਮਾਣ ਦਵਈਆ। ਏਕਾ ਸ਼ਬਦ ਨਾਮ ਜਪਈਆ। ਸਾਚਾ ਰਾਹ ਜਗਤ ਦਿਸਈਆ। ਸਾਚੀ ਦਰਗਹਿ ਲੇਖ ਲਿਖਈਆ। ਸਾਚੇ ਥਾਨ ਆਪ ਬਹਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੀ ਨਈਆ। ਸੋਹੰ ਨਈਆ ਆਪ ਚੜ੍ਹਾਏ। ਗੁਰਮੁਖ ਸਾਚੇ ਪਾਰ ਲੰਘਾਏ। ਸ਼ਬਦ ਮੁਹਾਣਾ ਵੰਞ ਰਖਾਏ। ਨਾ ਕੋਈ ਸਵੇਰ ਨਾ ਸੰਞ ਜਣਾਏ। ਵਿਚ ਧਾਰ ਮੰਝ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦਇਆ ਕਮਾਏ, ਦਇਆ ਨਿੱਤ ਕਰੇ। ਗੁਰਮੁਖ ਸਾਚੇ ਸੰਤ ਜਨ ਸਾਚਾ ਪਿਤ ਹਰੇ। ਦੇਵੇ ਦਰਸ ਕਰ ਤਰਸ ਭਾਗ ਲਗਾਏ ਆਏ ਸਾਚੇ ਘਰੇ। ਮਹਾਰਾਜ ਸ਼ੇਰ

ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਸਿੰਘ ਗੁਰਮੁਖ ਪਾਲ ਸਿੰਘ ਦੋਵੇਂ ਤਰੇ। ਸਚ ਨਾਉਂ ਰਸਨ ਧਿਆਇਆ। ਸਚ ਥਾਉਂ ਹਰਿ ਆਪ ਦਵਾਇਆ। ਪਕੜ ਬਾਹੋਂ ਹਰਿ ਗੋਦ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਇਆ। ਦਰਗਹਿ ਸਾਚੀ ਆਪ ਬਹਾਏ। ਗੁਰ ਸੰਗਤ ਪ੍ਰਭ ਸੰਗ ਰਲਾਏ। ਪ੍ਰਭ ਦਰ ਆਈ ਸਾਚੀ ਸੰਗਤ ਸਾਚੀ ਭਿਛਿਆ ਹਰਿ ਨਾਮ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤੀ ਜੋਤ ਮਿਲਾਏ। ਜੋਤੀ ਜੋਤ ਆਪ ਮਿਲਾਇਆ। ਵੇਲਾ ਵਕਤ ਆਣ ਸੁਹਾਇਆ। ਆਦਿ ਜੁਗਾਦਿ ਜੁਗੋ ਜੁਗ ਪੈਜ ਜਨ ਭਗਤਾਂ ਰੱਖਦਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਇਆ। ਆਪ ਆਪਣਾ ਸਿਰ ਹੱਥ ਟਿਕਾ ਕੇ। ਸੋਹੰ ਸਾਚੇ ਰਥ ਚੜ੍ਹਾ ਕੇ। ਅਕਥ ਕਥਾ ਕਥ ਆਪ ਕਰਾ ਕੇ। ਸਾਚੀ ਵਥ ਹਰਿ ਝੋਲੀ ਪਾ ਕੇ। ਕਾਇਆ ਦੁੱਖੜੇ ਸਾਚੇ ਮੱਥ, ਆਪ ਲੈ ਜਾਏ ਸ਼ਬਦ ਘੋੜ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਤੇਰੀ ਰੱਖੇ ਲਾਜ ਦਰ ਘਰ ਸਾਚੇ ਆਕੇ। ਸਚ ਘਰ ਹੋਇਆ ਵਿਚੋਲਾ। ਸੋਹੰ ਸ਼ਬਦ ਸੁਣਾਇਆ ਢੋਲਾ। ਉਤਰੇ ਪਾਰ ਜਿਸ ਜਨ ਰਸਨਾ ਬੋਲਾ। ਪ੍ਰਭ ਅਬਿਨਾਸ਼ੀ ਸਾਚਾ ਸ਼ਾਹੋ ਨਾਹੀ ਗੋਲਾ। ਜੋਤ ਸਰੂਪੀ ਜੋਤ ਹਰਿ, ਬੇਮੁਖਾਂ ਖੋਲ੍ਹੇ ਪੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਪੂਰਨ ਕਲਾ ਸੋਲਾਂ। ਵਿਚ ਵਿਚੋਲਾ ਆਪ ਬਣਾਇਆ। ਆਪਣਾ ਉਹਲਾ ਭੇਵ ਖੁਲ੍ਹਾਇਆ। ਸਾਚਾ ਸੋਹਲਾ ਸ਼ਬਦ ਸੁਣਾਇਆ। ਸਵਰਨ ਉਤਰੀ ਪਾਰ ਰਸਨਾ ਬੋਲਾ, ਪ੍ਰਭ ਅਬਿਨਾਸ਼ੀ ਸਰਨ ਲਗਾਇਆ। ਮਾਨਸ ਜਨਮ ਗਈ ਸੁਧਾਰ, ਕਾਇਆ ਛਡਿਆ ਝੂਠਾ ਚੋਲਾ। ਫੇਰ ਜਨਮ ਪਾਏ ਨਾ ਦੂਜੀ ਵਾਰ, ਚਰਨ ਪ੍ਰੀਤੀ ਆਤਮ ਘੋਲਾ। ਆਪ ਬਹਾਏ ਸਚ ਦਰਬਾਰ, ਦਿਵਸ ਰੈਣ ਰੈਣ ਦਿਵਸ ਚੱਲੇ ਸ਼ਬਦ ਅਮੋਲਾ। ਆਪਣੇ ਰੰਗ ਰੰਗੇ ਕਰਤਾਰ ਜੋਤ ਸਰੂਪੀ ਤੋਲ ਤੋਲਾ। ਝੂਠਾ ਛਡਿਆ ਸਭ ਸੰਸਾਰ, ਗੁਰ ਚਰਨ ਸੋਹੇ ਜਿਉਂ ਜਲ ਉਪਰ ਕਵਲਾ। ਪ੍ਰਭ ਸਾਚੇ ਤੇਰੀ ਸਾਚੀ ਕਾਰ, ਕਿਆ ਕੋਈ ਜਾਣੇ ਜੀਵ ਭੋਲਾ। ਸਦ ਸਦਾ ਤੇਰਾ ਸਚ ਵਿਹਾਰ, ਸ੍ਰਿਸ਼ਟ ਸਬਾਈ ਤੈਨੂੰ ਕਹੇ ਕਮਲਾ। ਏਕਾ ਤੇਰੀ ਸਾਚੀ ਧਾਰ ਉਪਰ ਧਵਲਾ। ਗੁਰਮੁਖਾਂ ਕਰੇ ਵਿਚਾਰ ਜੋਤ ਸਰੂਪੀ ਜਿਉਂ ਕਾਹਨਾ ਸਵਲਾ। ਆਪ ਬਹਾਏ ਸਚਖੰਡ ਦਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਦਾ ਸਦਾ ਸਦਾ ਸਦ ਮਵਲਾ। ਸਵਰਨ ਸਰ ਆਤਮ ਦਰ। ਸਰਨ ਪੜ ਗਈ ਤਰ। ਮਿਲਿਆ ਹਰਿ ਸਚਾ ਹਰਿ। ਨਾ ਦੀਸੇ ਦੂਜਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਆਪ ਰਖਾਵੇ ਸਾਚੇ ਘਰ। ਸਚ ਘਰ ਹਰਿ ਦਵਾਰਾ। ਸਾਚਾ ਵਰ ਕੰਤ ਪਿਆਰਾ। ਸਾਚਾ ਸਰ ਜੀਵਾਂ ਜੰਤਾਂ ਸੋਹੰ ਸ਼ਬਦ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਨਾ ਕੋਈ ਜਾਣੇ ਕਲਜੁਗ ਜੀਵ ਭੇਖੀ ਸੰਤ ਗਵਾਰਾ। ਸਵਰਨ ਸਰਨ ਆਈ ਹਰਿ। ਸਾਚੀ ਤਰਨੀ ਗਈ ਤਰ। ਪ੍ਰਭ ਅਬਿਨਾਸ਼ੀ ਆਪ ਬਹਾਈ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਆਤਮ ਮੇਲ ਮਿਲਾਇਆ ਆਪ ਖੁਲ੍ਹਾਇਆ ਦਸਵਾਂ ਦਰ। ਪੂਰਨ ਸਾਰ ਹਰਿ ਸਾਚੇ ਪਾਈ। ਏਕਾ ਸ਼ਬਦ ਧਾਰ ਰਸਨਾ ਗਾਈ। ਪ੍ਰਭ ਅਬਿਨਾਸ਼ੀ ਕਿਰਪਾ ਕਰ ਅਪਾਰ, ਆਪਣੀ ਸਰਨ ਲਗਾਈ। ਪੂਰਨ ਕਰਮ ਵਿਚਾਰ ਵਿਚ ਮਾਤ ਦੇਵੇ ਵਡਿਆਈ। ਲੱਖ ਚੁਰਾਸੀ ਗੇੜ ਨਿਵਾਰ ਵਿਚ ਜੋਤੀ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਿਵਸ ਵਿਚਾਰ, ਚੌਦਾਂ ਜੇਠ ਦੇਹ ਛੁਡਾਈ।

੪ ਹਾੜ ੨੦੧੦ ਬਿਕ੍ਰਮੀ ਧਰਮਬੀਰ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਨਰਾਇਣ ਨਰ ਨਰ ਹਰੀ। ਲੋਕਮਾਤ ਜੋਤ ਧਰੀ। ਅਚਰਜ ਖੇਲ ਪ੍ਰਭ ਆਪ ਕਰੀ। ਦਰ ਘਰ ਸਾਚੇ ਦੇਵੇ ਦਰਸ ਮਿਟਾਏ ਹਰਸ ਕਰ ਤਰਸ ਕਰ ਪੂਰਨ ਆਸ ਪ੍ਰਭ ਆਪ ਕਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਵਡ ਬ੍ਰਹਿਮਾਦੀ ਬੋਧ ਅਗਾਧੀ ਸ਼ਬਦ ਅਨਾਦੀ ਦੇਵੇ ਮਾਣ ਜਗਤ ਤਾਨ ਜਨ ਭਗਤਾਂ ਕਿਰਪਾ ਆਪ ਕਰੀ। ਕਿਰਪਾ ਕਰੇ ਗੁਣਾਂ ਗੁਣਵੰਤ। ਪ੍ਰਭ ਅਬਿਨਾਸ਼ੀ ਪੂਰਨ ਭਗਵੰਤ। ਗੁਰਮੁਖ ਸਾਚੇ ਆਪ ਜਗਾਏ ਦੇਵੇ ਮਾਣ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚਾ ਦਰਗਹਿ ਸਾਚੀ ਸਾਚਾ ਕੰਤ। ਸਾਚਾ ਕੰਤ ਸਚ ਸੁਹੇਲੜਾ। ਗੁਰਮੁਖਾਂ ਕਰਾਏ ਕਲਜੁਗ ਮੇਲੜਾ। ਆਪ ਸੁਹਾਏ ਸਾਚਾ ਵੇਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਨਾ ਦਿਸੇ ਇਕ ਇਕੇਲੜਾ। ਇਕ ਇਕੱਲੜਾ ਆਪੇ ਵਸਿਆ। ਗੁਰਮੁਖਾਂ ਰਾਹ ਸਾਚਾ ਦੱਸਿਆ। ਆਤਮ ਜੋਤ ਕਰੇ ਪ੍ਰਕਾਸ਼ ਕੋਟ ਰਵ ਸੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਜਨ ਭਗਤਾਂ ਸਦ ਹਿਰਦੇ ਵਸਿਆ। ਹਿਰਦੇ ਵਸਿਆ ਹਰਿ ਹਰਿ ਰੰਗਾ। ਦੇਵੇ ਦਰਸ ਜੋਤ ਸਰੂਪੀ ਸਾਚਾ ਸਚ ਸਚ ਅਣਮੰਗਾ। ਗੁਰਮੁਖਾਂ ਦੇਵੇ ਦਰਸ ਨਾਮ ਵਡਿਆਈ ਹੋਏ ਸਹਾਈ ਜੋਤ ਜਗਾਈ ਦੇਵੇ ਦਾਨ ਭਗਤ, ਭਗਤ ਭਗਵਾਨ ਕਿਰਪਾ ਕਰ ਮਹਾਨ ਵਡ ਦਾਨੀ ਦਾਨ ਨਿਹਕਲੰਕ ਬਲੀ ਬਲਵਾਨ ਸੋਹੰ ਸ਼ਬਦ ਅਨਰੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸੰਗ ਸੰਗਾ। ਸੰਗੀ ਸਾਥੀ ਪ੍ਰਭ ਰਘੁਨਾਥੀ। ਤ੍ਰਲੋਕੀ ਨਾਥੀ ਗੁਰਮੁਖ ਸਾਚੇ ਲੇਖ ਲਿਖਾਏ ਪ੍ਰਭ ਅਬਿਨਾਸ਼ੀ ਵਿਚ ਮਸਤਕ ਮਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੇ ਰਾਥੀ। ਸੋਹੰ ਸਾਚਾ ਰਥ ਚਲਾਇਆ। ਗੁਰਮੁਖ ਸਾਚਾ ਆਪ ਚੜ੍ਹਾਈਆ। ਕਲਜੁਗ ਬੇੜਾ ਬੰਨ੍ਹੇ ਲਾਇਆ। ਲੱਖ ਚੁਰਾਸੀ ਗੇੜਾ ਆਪ ਚੁਕਾਇਆ। ਆਵਣ ਜਾਵਣ ਝੂਠਾ ਝੇੜਾ ਆਪ ਚੁਕਾਇਆ। ਪਤਤ ਪਾਵਣ ਗੁਰਸਿਖਾਂ ਪਕੜੇ ਦਾਮਨ ਗੁਰਸਿਖਾਂ ਹੋਏ ਜਾਮਣ ਵੇਲੇ ਅੰਤ ਲਏ ਛੁਡਾਇਆ। ਬੇਮੁਖ ਸੰਘਾਰੇ ਜਿਉਂ ਰਾਮਾ ਰਾਵਣ, ਸ਼ਬਦ ਬਾਣ ਹਰਿ ਆਪ ਚਲਾਇਆ। ਗੁਰਮੁਖ ਸਾਚੇ ਆਪ ਤਰਾਏ ਅੰਮ੍ਰਿਤ ਮੇਘ ਬਰਸਾਏ ਜਿਉਂ ਬਰਸੇ ਸਾਵਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਲੰਘਾਇਆ। ਕਰ ਕਿਰਪਾ ਪਾਰ ਉਤਾਰਿਆ। ਜਨ ਭਗਤ ਭਗਤ ਜਨ ਚਰਨ ਨਿਮਸਕਾਰਿਆ। ਧੰਨ ਧੰਨ ਧੰਨ ਗੁਰਮੁਖ ਸਾਚਾ ਧੰਨ ਪ੍ਰਭ ਸਾਚਾ ਮਾਣ ਦਵਾ ਰਿਹਾ। ਆਤਮ ਜਾਏ ਮਨ ਝੂਠਾ ਚੁਕਾਏ ਜਨ, ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਸੋਹੰ ਸਾਚਾ ਸ਼ਬਦ ਸੁਣਾ ਰਿਹਾ। ਗੁਰਸਿਖ ਸੁਣੇ ਲਾਏ ਕੰਨ, ਹਰਿਆ ਹੋਵੇ ਮਨ ਤਨ, ਝੂਠਾ ਭਾਂਡਾ ਦੇਵੇ ਭੰਨ, ਸੋਹੰ ਦੇਵੇ ਸਚ ਵਸਤ ਨਾ ਲੱਗੇ ਸੰਨ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਰਾਹ ਦਿਖਾ ਰਿਹਾ। ਸਤਿਜੁਗ ਸਾਚੇ ਮਾਰਗ ਪਾਉਣਾ। ਸੋਹੰ ਸਾਚਾ ਨਾਮ ਜਪਾਉਣਾ। ਕਲਜੁਗ ਭੇਖ ਸਰਬ ਮਿਟਾਉਣਾ। ਸ੍ਰਿਸ਼ਟ ਸਬਾਈ ਏਕਾ ਰੰਗ ਹਰਿ ਸਾਚੇ ਆਪ ਰੰਗਾਉਣਾ। ਸਾਚਾ ਵਰਨ ਚਰਨ ਪ੍ਰੀਤੀ ਸਾਚਾ ਸੰਗ ਪ੍ਰਭ ਵਿਚ ਮਾਤ ਦਿਸਉਣਾ। ਆਪੇ ਪਰਖੇ ਸਾਚੀ ਨੀਤੀ, ਗੁਰਮੁਖ ਸੋਇਆ ਆਪ ਜਗਾਉਣਾ। ਕਲਜੁਗ ਅਵਧ ਅੰਤਕਾਲ ਕਲ ਬੀਤੀ, ਸਤਿਜੁਗ ਸਾਚਾ ਬੀਜ ਬਿਜਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਆਪ ਚਲਾਏ ਸਾਚੀ ਰੀਤੀ,

ਨਿਹਕਲੰਕ ਨਰਾਇਣ ਨਰ ਅਵਤਾਰ ਆਪ ਅਖਵਾਉਣਾ। ਸਤਿਜੁਗ ਸਾਚਾ ਮਾਤ ਧਰ। ਪ੍ਰਭ ਅਬਿਨਾਸ਼ੀ ਦੇਵੇ ਵਰ। ਚਾਰ ਵਰਨ ਖੁਲ੍ਹਾਏ ਏਕਾ ਦਰ। ਗੁਰ ਚਰਨ ਬਣਾਏ ਸਾਚਾ ਸਰ। ਊਚ ਨੀਚ ਸਭ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਰੰਕ ਰਾਓ ਆਪ ਬਹਾਏ ਏਕਾ ਘਰ। ਏਕਾ ਘਰ ਇਕ ਵਿਹਾਰਾ। ਏਕਾ ਦਰ ਇਕ ਦਵਾਰਾ। ਪ੍ਰਭ ਸਾਚੇ ਦੀ ਸਾਚੀ ਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਨ ਭਗਤਾਂ ਹੋਏ ਆਪ ਸਹਾਰਾ। ਭਗਤ ਉਧਾਰੀ ਜੋਤ ਨਿਰੰਕਾਰੀ। ਆਵੇ ਜਾਵੇ ਵਾਰੋ ਵਾਰੀ। ਕਰੇ ਖੇਲ ਅਪਰ ਅਪਾਰੀ। ਗੁਰਮੁਖ ਸਾਚੇ ਜਾਏ ਤਾਰੀ। ਸ੍ਰਿਸ਼ਟ ਸਬਾਈ ਰਹੀ ਝੱਖ ਮਾਰੀ। ਮਦਿਰਾ ਮਾਸੀ ਹੋਏ ਖਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਕਰੇ ਕਾਰੀ। ਆਤਮ ਅਕਾਰੀ ਸ਼ਬਦ ਅਧਾਰੀ ਜੋਤ ਨਿਰੰਕਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਵਰ ਹਰਿ ਨਰ ਸਾਚਾ ਜਨ ਭਗਤਾਂ ਜਾਏ ਪੈਜ ਸਵਾਰੀ। ਧਰਮਬੀਰ ਧਰਮ ਦੀ ਦਾਤ। ਸੋਹੰ ਸ਼ਬਦ ਸਚ ਕਰਾਮਾਤ। ਚਰਨ ਪ੍ਰੀਤੀ ਸਾਚਾ ਨਾਤ। ਝੂਠੇ ਦਿਸਣ ਭੈਣ ਭਰਾਤ। ਵੇਲੇ ਅੰਤ ਕੋਇ ਨਾ ਸਾਥ। ਹੋਏ ਸਹਾਈ ਆਪ ਰਘੁਨਾਥ। ਦੇਵੇ ਵਡਿਆਈ ਤ੍ਰੈਲੋਕੀ ਨਾਥ। ਵਿਚ ਜੋਤੀ ਜੋਤ ਮਿਲਾਨੀ ਆਵਣ ਜਾਵਣ ਗੇੜ ਚੁਕਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਭਾਏ ਸਗਲਾ ਸਾਥ। ਝੂਠਾ ਧੰਦਾ ਜਗਤ ਵਿਹਾਰਾ। ਲੱਖ ਚੁਰਾਸੀ ਖੇਲ ਅਪਾਰਾ। ਵਰਤੇ ਵਰਤਾਵੇ ਪ੍ਰਭ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਕਰੇ ਖੇਲ ਅਪਰ ਅਪਾਰਾ। ਕਰੇ ਕਰਾਏ ਆਪ ਗਿਰਧਾਰ। ਪੂਰਬ ਕਰਮ ਲਏ ਵਿਚਾਰ। ਆਪੇ ਪਾਏ ਗੁਰਮੁਖਾਂ ਸਾਰ। ਕਲਜੁਗ ਸੋਏ ਆਪ ਜਗਾਏ ਖਿਚ ਲਿਆਏ ਚਰਨ ਦਵਾਰ। ਦੁਰਮਤ ਮੈਲ ਪਾਪਾਂ ਧੋਏ ਸੋਹੰ ਚਾੜ੍ਹੇ ਰੰਗ ਅਪਾਰ। ਆਤਮ ਬੀਜ ਸਾਚਾ ਬੋਏ, ਅੰਤਮ ਖਿੜੇ ਸੱਚੀ ਗੁਲਜ਼ਾਰ। ਪ੍ਰਭ ਬਿਨ ਅਵਰ ਨਾ ਦੀਸੇ ਕੋਇ, ਵੇਲੇ ਅੰਤ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਸਾਚੀ ਦੇਵੇ ਘਰ ਸਾਚੇ ਸੀਖਿਆ। ਗੁਰਮੁਖ ਮੰਗੇ ਸਾਚੀ ਭੀਖਿਆ। ਧੁਰ ਦਰਗਾਹੋਂ ਸਾਚਾ ਲੇਖ ਪ੍ਰਭ ਸਾਚੇ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਦਇਆ ਕਮਾਏ ਬਿਧਨਾ ਲਿਖੀ ਜੋ ਰੇਖਿਆ। ਰੇਖ ਰੇਖ ਹਰਿ ਰੇਖ ਮਿਟਾਏ। ਲੇਖ ਲੇਖ ਹਰਿ ਸਾਚੇ ਲੇਖ ਲਿਖਾਏ। ਭੇਖ ਭੇਖ ਭੇਖ ਕਰ ਹਰਿ ਜਗਤ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੋਏ ਆਪ ਜਗਾਏ। ਗੁਰਮੁਖ ਸੋਇਆ ਆਪ ਜਗਾਇਆ। ਆਪ ਆਪਣੀ ਸਰਨੀ ਲਾਇਆ। ਸੋਹੰ ਸਾਚਾ ਨਾਮ ਜਪਾਇਆ। ਸਵਾਸ ਸਵਾਸ ਸਵਾਸ ਹੋ ਦਾਸ ਦਾਸ ਦਾਸ ਹਿਰਦੇ ਰੱਖ ਵਾਸ ਵਾਸ ਵਾਸ ਆਤਮ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸੰਗ ਨਿਭਾਇਆ। ਸੰਗ ਸੁਹੇਲਾ ਜੁਗਾਂ ਜੁਗਾਂ ਵਿਛੜਿਆਂ ਪ੍ਰਭ ਸਾਚੇ ਕਲ ਕਰਾਇਆ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸੱਜਣ ਸਾਕ ਸੈਣ ਸੁਹੇਲਾ। ਸੱਜਣ ਸਾਕ ਸੈਣ ਸਾਚਾ ਮਿੱਤ। ਆਪੇ ਬਣੇ ਮਾਤ ਪਿਤ। ਗੁਰਮੁਖਾਂ ਕਰੇ ਸਾਚਾ ਹਿੱਤ। ਜੋਤ ਪ੍ਰਗਟਾਏ ਨਿਤ ਨਵਿਤ। ਹੋਏ ਸਹਾਏ ਜੋ ਰਾਖੇ ਚਿੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਰੀਤ। ਮੀਤ ਮੀਤਲਾ ਸਾਚਾ ਸੀਤਲਾ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਰੀਤਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਰਖੇ ਆਪੇ ਵੇਖੇ ਕੱਢੇ ਭਰਮ ਭੁਲੇਖੇ, ਸਾਚੀ ਦਰਗਹਿ ਲਾਏ ਲੇਖੇ, ਗੁਰਮੁਖ

ਵਿਰਲਾ ਦਰ ਘਰ ਸਾਚਾ ਪੇਖੇ, ਜਿਥੇ ਵਸੇ ਹਰਿ ਹਰਿ ਸਾਚਾ ਬੀਠਲਾ। ਹਰਿ ਹਰਿ ਸਾਚਾ ਵੇਖ ਵਿਚਾਰੋ। ਜੂਏ ਜਨਮ ਨਾ ਆਪਣਾ ਹਾਰੋ। ਮਾਨਸ ਜਨਮ ਨਾ ਆਏ ਦੂਜੀ ਵਾਰੋ। ਝੂਠਾ ਦਿਸੇ ਸਭ ਪਰਿਵਾਰੋ। ਵੇਲੇ ਅੰਤ ਹੋਏ ਸਹਾਈ ਏਕਾ ਇਕ ਕਰਤਾਰੋ। ਜੋਤ ਸਰੂਪੀ ਦਰਸ ਦਿਖਾਈ ਹਰਸ ਮਿਟਾਈ ਦੇਵੇ ਨਾਮ ਅਧਾਰੋ। ਪ੍ਰਭ ਅਬਿਨਾਸ਼ੀ ਦਇਆ ਕਮਾਈ ਦੇਵੇ ਵਡਿਆਈ, ਆਪਣੀ ਗੋਦ ਸਵਰਨ ਉਠਾਈ ਪਾਰਬ੍ਰਹਮ ਰੂਪ ਅਪਾਰੋ। ਮਾਤ ਪਿਤਾ ਦੇਵੇ ਵਧਾਈ। ਮਾਤ ਕੁੱਖ ਸੁਫਲ ਕਰਾਈ। ਆਤਮ ਦੁੱਖ ਰਹੇ ਨਾ ਰਾਈ। ਚਿੰਤਾ ਭੁੱਖ ਪ੍ਰਭ ਦੇ ਮਿਟਾਈ। ਏਕਾ ਸੁਖ ਹਰਿ ਦੇ ਉਪਜਾਈ। ਉਜਲ ਮੁਖ ਜਗਤ ਰਹਿ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦਾ ਸਦਾ ਨਿਮਸਕਾਰੋ। ਸਾਚੇ ਧਾਮ ਸਵਰਨ ਬਹਾਈ। ਏਕਾ ਜੋਤ ਜਗੇ ਰਘੁਰਾਈ। ਦੂਸਰ ਕੋਈ ਦਿਸੇ ਨਾਹੀ। ਆਪ ਅਪਰੰਪਰ ਅਪਰ ਅਪਾਰ ਇਹ ਬਣਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਬੈਕੁੰਠ ਨਿਵਾਸੀ, ਆਪ ਬਣਾਏ ਚਰਨ ਦਾਸੀ , ਸੋਹੰ ਸ਼ਬਦ ਚਲਾਏ ਸਵਾਸ ਸਵਾਸੀ, ਮਾਨਸ ਜਨਮ ਕਰਾਇਆ ਰਾਸੀ, ਅੰਤਮ ਜੋਤੀ ਜੋਤ ਮਿਲਾਈ। ਜੋਤੀ ਜੋਤ ਮਿਲਈਆ ਮੇਲ। ਜਗਿਆ ਦੀਪਕ ਬਿਨ ਬਾਤੀ ਬਿਨ ਤੇਲ। ਆਪ ਵਸਾਏ ਘਰ ਸਾਚੇ ਦਿਸੇ ਰੰਗ ਨਵੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਵਰਤਾਵੇ ਕਰੇ ਕਰਾਵੇ ਆਪੇ ਜਾਣੇ ਆਪਣਾ ਖੇਲ। ਆਪਣਾ ਖੇਲ ਹਰਿ ਕਰੰਤਾ। ਜੁਗੋ ਜੁਗ ਭਗਤ ਭਗਵੰਤਾ। ਮਾਣ ਦਵਾਏ ਸਾਚੇ ਸੰਤਾਂ। ਖੇਲ ਰਚਾਏ ਆਦਿਨ ਅੰਤਾ। ਬੇਮੁਖਾਂ ਮਾਇਆ ਪਾਏ ਬੇਅੰਤਾ। ਧੰਨ ਧੰਨ ਧੰਨ ਗੁਰਸਿਖ ਜਿਨ ਮਿਲਿਆ ਹਰਿ ਸਾਜਨ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤਾ। ਸਾਚੀ ਬਣਤ ਜਾਏ ਬਣ। ਦੁੱਖ ਰੋਗ ਨਾ ਲੱਗੇ ਤਨ। ਸਹਿੰਸਾ ਰੋਗ ਚੁੱਕੇ ਮਨ। ਭਾਂਡਾ ਭਰਮ ਦੇਣਾ ਭੰਨ। ਝੂਠਿਆਂ ਜੂਠਿਆਂ ਸ਼ਬਦ ਨਾ ਸੁਣਨਾ ਕੰਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਧਰਮ ਰਾਏ ਨ ਲਾਵੇ ਡੰਨ। ਗੁਰਸਿਖ ਉਠਾਏ ਆਪਣੇ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਢਾਏ ਭਰਮ ਭੁਲੇਖਾ ਝੂਠਾ ਕਲਜੁਗ ਜਨ।

੬ ਹਾੜ ੨੦੧੦ ਬਿਕ੍ਰਮੀ ਪੂਰਨ ਸਿੰਘ ਜੀ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਤਸਰ

ਮਨ ਮਤਾ ਆਤਮ ਤਤਿਆ। ਧੀਰਜ ਧਰਵਾਸ ਨਾ ਹੋਏ ਰਤਿਆ। ਝੂਠਾ ਤੁਟਾ ਜਗਤ ਨਤਿਆ। ਸਾਚਾ ਨਾਉਂ ਨਾ ਰਸਨਾ ਕਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਗਾਇਆ ਬੱਤੀ ਦੰਦਿਆ। ਬੱਤੀ ਦੰਦ ਨਾ ਹਰਿ ਜਸ ਗਾਇਆ। ਆਤਮ ਅੰਧ ਅੰਧੇਰ ਰਖਾਇਆ। ਝੂਠੀ ਕੰਧ ਨਾ ਪਰਦਾ ਲਾਹਿਆ। ਮਨ ਤਨ ਬੱਧਾ ਬਧਨਾ ਨਾ ਕਿਸੇ ਛੁਡਾਇਆ। ਮੁਖ ਰਖਾਏ ਵਿਸ਼ਟਾ ਗੋਦ ਅੰਮ੍ਰਿਤ ਜਾਮ ਨਾ ਕਿਸੇ ਪਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਰਘੁਰਾਇਆ। ਕਿਰਪਾ ਕਰੇ ਆਪ ਨਰ ਹਰਾ ਆਪ ਰਘੁਰਾਏ। ਆਪ ਰਘੁਬੰਸ ਕਾਇਆ ਕੀਟ ਵਿਕਾਰ ਮੁਕਾਏ। ਆਪ ਬਣਾਏ ਸਾਚਾ ਬੰਸ, ਸੋਹੰ ਸਾਚਾ ਨਾਮ ਜਪਾਏ। ਆਪ ਬਣਾਏ ਸਾਚੀ ਅੰਸ, ਜਮਦੂਤਾਂ ਮਾਰ ਭਜਾਏ। ਸੋਹੰ ਸ਼ਬਦ ਜਿਉਂ ਕਾਹਨਾ ਕੰਸ, ਭੂਤ ਪ੍ਰੇਤ ਕੋਈ ਨੇੜ ਨਾ ਅਏ। ਬਣ ਜਾਏ ਹਰਿ ਸਾਚੇ ਦੀ ਸਾਚੀ ਅੰਸ, ਲੱਖ ਚੁਰਾਸੀ ਗੇੜ ਕਟਾਏ। ਧਰਮ

ਰਾਏ ਨਾ ਦਏ ਸਜਾਏ। ਬਾਹੋਂ ਪਕੜ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਦੇਵੇ ਵਡਿਆਈ ਵਿਚ ਸਹੰਸ, ਸਹਿੰਸਾ ਸਹਿਸ ਸਹੰਸ ਸੁਖਦਾਈ। ਸਾਚਾ ਬੰਸ ਸਿੱਖ ਆਪ ਬਣਾਈ। ਆਪਣੀ ਅੰਸ ਆਪ ਜਗਾਈ। ਸ਼ਬਦ ਬਾਣ ਸਾਚਾ ਧਨੁੱਸ਼ ਚਿੱਲਾ ਨਾਉਂ ਤੀਰ ਚੜ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਤਾਂ ਦੁਸ਼ਟਾਂ ਦੇ ਸਜਾਈ। ਦੂਈ ਦੁਸ਼ਟ ਜੀਵ ਦੁਰਾਚਾਰ। ਵੇਲਾ ਅੰਤਮ ਆਪਣਾ ਗਏ ਹਾਰ। ਝੂਠੀ ਰਹੇ ਪਸਰ ਪਸਾਰ। ਪ੍ਰਭ ਅਬਿਨਾਸ਼ੀ ਸਾਚਾ ਘਨਈਆ ਸਰਬ ਜੀਆਂ ਗੁਣ ਰਿਹਾ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਰੋਗ ਸੋਗ ਚਿੰਤਾ ਦੁੱਖ। ਕਰ ਦਰਸ ਉਤਰੇ ਭੁੱਖ। ਸੁਫਲ ਕਰਾਏ ਸਾਚੀ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਮਦਿਰਾ ਮਾਸ ਤਜਾਏ ਗੁਰ ਚਰਨੀ ਸੀਸ ਨਿਵਾਏ ਉਜਲ ਕਰਾਏ ਮੁਖ। ਉਜਲ ਮੁਖ ਹੋਏ ਸੰਸਾਰਾ। ਉਤਰੇ ਭੁੱਖ ਦਰਸ ਅਪਾਰਾ। ਸਾਚਾ ਸੁਖ ਨਾਮ ਅਧਾਰਾ। ਸੁਫਲ ਕੁੱਖ ਅੰਮ੍ਰਿਤ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਬੂਝ ਬੁਝਾਰਾ। ਬੂਝ ਬੁਝਾਏ ਕਰਮ ਵਿਚਾਰੇ। ਦਰ ਘਰ ਆਵੇ ਸਾਚੇ ਨ੍ਹਾਵੇ। ਖ਼ਾਲੀ ਭਰੇ ਆਪ ਭੰਡਾਰੇ। ਜੋ ਜਨ ਆਏ ਮੰਗਣ ਦਰ ਦਵਾਰੇ। ਪ੍ਰਭ ਅਬਿਨਾਸ਼ੀ ਨਾਮ ਅਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸ਼ਬਦ ਅਪਾਰੇ। ਸ਼ਬਦ ਅਪਾਰ ਸੋਹੰ ਧਾਰ, ਗੁਰਮੁਖ ਉਚਾਰ ਨਾ ਜਾਣਾ ਬਚਨ ਹਾਰ। ਵੇਲੇ ਅੰਤ ਨਾ ਹੋਣਾ ਖੁਆਰ। ਪ੍ਰਭ ਸਾਚਾ ਮਾਰੇ ਡਾਹਢੀ ਮਾਰ। ਨਾ ਕੋਈ ਦਿਸੇ ਅੰਤ ਸਹਾਰ। ਝੂਠੀ ਕਾਇਆ ਦਿਸੇ ਜਗਤ ਪਿਆਰ। ਏਕਾ ਨਾਉਂ ਰਿਦੇ ਵਸਾਵੇ ਵੇਲੇ ਅੰਤ ਕਰਾਏ ਪਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਚਰਨ ਸਚ ਸਰਨ ਚੁਕਾਏ ਜਮ ਕਾ ਡਰਨ ਜਾਓ ਚਰਨ ਬਲਿਹਾਰ। ਬਲਿਹਾਰ ਜਾਓ, ਦਰਸ ਗੁਰ ਪਾਓ। ਦਰਦ ਦੁੱਖ ਮਿਟਾਓ। ਰਸਨਾ ਭੁੱਖ ਗਵਾਓ। ਆਤਮ ਸੁਖ ਇਕ ਉਪਜਾਓ। ਸੋਹੰ ਸਾਚਾ ਰਸਨਾ ਗਾਓ। ਹਿਰਦੇ ਵਸਣਾ ਰਾਹ ਸਾਚਾ ਦੱਸਣਾ ਨਾ ਕਦੇ ਭੁਲਾਓ। ਜਮਦੂਤਾਂ ਹਰਿ ਸਾਚੇ ਨੱਸਣਾ, ਮਾਨਸ ਜਨਮ ਲੇਖੇ ਲਾਓ। ਸ਼ਬਦ ਤੀਰ ਹਰਿ ਸਾਚੇ ਕਸਣਾ, ਪਸ਼ੂ ਪ੍ਰੇਤ ਨਾ ਬਣ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਖਾ ਸਰਬ ਬੁਝਾਓ। ਆਤਮ ਤ੍ਰਿਖਾ ਦਰਸ ਪਿਆਸ। ਪ੍ਰਭ ਅਬਿਨਾਸ਼ੀ ਕੀਨੇ ਨਾਸ। ਸੋਹੰ ਚੀਨਾ ਸਵਾਸ ਸਵਾਸ। ਮਾਨਸ ਜਨਮ ਕਰਾਏ ਗੁਰਸਿਖ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸ਼ਾਹੋ ਸ਼ਾਬਾਸ਼। ਸ਼ਾਹੋ ਸ਼ਾਬਾਸੇ ਜੋਤ ਪ੍ਰਕਾਸ਼ੇ। ਅੰਧੇਰ ਵਿਨਾਸੇ, ਗੁਰਸਿਖਾਂ ਹੋਏ ਦਾਸਨ ਦਾਸੇ। ਗੁਰਮੁਖਾਂ ਦੇਵੇ ਸ਼ਬਦ ਭਰਵਾਸੇ। ਸੋਹੰ ਜਪਾਏ ਸਵਾਸ ਸਵਾਸੇ। ਏਕਾ ਸਾਚੀ ਵਸਤ ਟਿਕਾਏ ਸਾਚਾ ਨਾਉਂ ਕਾਇਆ ਝੂਠੇ ਕਾਸੇ। ਪ੍ਰਭ ਅਬਿਨਾਸ਼ੀ ਬਲ ਬਲ ਜਾਓ, ਕਰੇ ਬੰਦ ਖਲਾਸੇ। ਵਲ ਛਲ ਛਲ ਵਲ ਨਾ ਕਰ ਭੁੱਲ ਜਾਓ, ਪ੍ਰਭ ਸਾਚਾ ਵੇਖ ਰੰਗ ਤਮਾਸ਼ੇ। ਵੇਲੇ ਅੰਤਕਾਲ ਨਾ ਡੁਲ ਜਾਓ, ਮਾਨਸ ਜਨਮ ਨਾ ਜਾਏ ਹਾਸੇ। ਆਪਣੀ ਭੁੱਲ ਆਪ ਬਖ਼ਸ਼ਾਓ, ਰਸਨ ਨਾ ਲਾਓ, ਮਦਿਰਾ ਮਾਸੇ। ਪੂਰੇ ਤੋਲ ਗੁਰਸਿਖ ਤੁਲ ਜਾਓ, ਮਾਨਸ ਜਨਮ ਕਰਾਓ ਰਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖਦਾਈ ਸਾਚਾ ਸੁੱਖ ਦੇ ਉਪਜਾਈ। ਆਤਮ ਦੇਵੇ ਸ਼ਬਦ ਧਰਵਾਸੇ। ਸ਼ਬਦ ਧੀਰ ਸਚ ਧੀਰਨਾ। ਅੰਮ੍ਰਿਤ ਦੇਵੇ ਸਾਚਾ ਸੀਰਨਾ। ਰੋਗਾਂ ਸੋਗਾਂ ਜਿਸ ਨੇ ਚੀਰਨਾ। ਨਾ ਕੋਈ ਜਾਣੇ ਪੀਰ ਫ਼ਕੀਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਤੀਰਨਾ। ਤੀਰ ਤਲਵਾਰ ਸ਼ਬਦ ਕਟਾਰ, ਖੰਡਾ ਦੋ ਧਾਰ, ਦੁਸ਼ਟਾਂ

ਦਏ ਸੰਘਾਰ। ਗੁਰਮੁਖਾਂ ਬੇੜਾ ਲਾਵੇ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਤਰ ਜਾਏ ਪਾਰ। ਦੁਤਰ ਤਾਰੇ ਗੇੜ ਨਿਵਾਰੇ। ਸਚ ਦਰਬਾਰੇ ਲੇਖ ਲਿਖਾਵੇ ਪਵਣ ਜੋਤ ਇਕ ਹੁਲਾਰੇ। ਦੁਰਮਤ ਮੈਲ ਪਾਪਾਂ ਧੋਏ, ਅੰਮ੍ਰਿਤ ਰੰਗ ਚੜ੍ਹਾਏ ਅਪਰ ਅਪਾਰੇ। ਪ੍ਰਭ ਅਬਿਨਾਸ਼ੀ ਸਾਚੀ ਜੋਤ ਜਾਮਾ ਵਿਚ ਮਾਤ ਦੇ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੋਹਣ ਚਰਨ ਦਵਾਰੇ। ਚਰਨ ਦਵਾਰ ਚਰਨ ਗੁਰ ਸੇਵਾ। ਪ੍ਰਭ ਅਬਿਨਾਸ਼ੀ ਅਲਖ ਅਭੇਵਾ। ਸਾਚਾ ਦੇਵੇ ਅੰਮ੍ਰਿਤ ਮੇਵਾ। ਕੋਈ ਨਾ ਜਾਣੇ ਦੇਵੀ ਦੇਵਾ। ਗੁਰਸਿਖ ਸਾਚ ਸ਼ਬਦ ਵਖਾਣੇ ਜਿਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਥਾ ਨਾ ਜਾਏ ਚਰਨ ਪ੍ਰੀਤੀ ਸੇਵਾ। ਸ਼ਬਦ ਅਸਵ ਕਸ ਤੰਗ। ਮਨ ਮਨੂਆ ਹਰਿ ਸਾਚਾ ਰੰਗ। ਏਕਾ ਚਾੜ੍ਹੇ ਹਰਿ ਆਤਮ ਰੰਗ। ਹੀਣਾ ਬਣੇ ਨਾ ਕੋਈ ਅੰਗ। ਦੁੱਖ ਰੋਗ ਪ੍ਰਭ ਕੀਨੋ ਭੰਗ। ਪ੍ਰਭ ਦਰ ਮੰਗੀ ਸਾਚੀ ਮੰਗ। ਹੋਏ ਸਹਾਈ ਅੰਗ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆ ਏਕਾ ਹੀਆ, ਸਾਚਾ ਪੀਆ ਸੋਹੰ ਬੀਜ ਸਾਚਾ ਬੀਆ, ਸਾਚੀ ਦੇਵੇ ਸ਼ਬਦ ਉਮੰਗ।

੨੦੧੦ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਟਾਂਗਰਾ ਜ਼ਿਲਾ ਅੰਮ੍ਰਿਤਸਰ

ਸਹਿਜ ਸੁਖ ਮਨ ਭਏ ਅਨੰਦਾ। ਹਰਿ ਪਾਇਆ ਪੂਰਾ ਗੁਰ ਗੋਬਿੰਦਾ। ਦਰ ਘਰ ਸਾਚੇ ਦਰਸ ਦਿਖਾਇਆ, ਆਪ ਤਜਾਇਆ ਜਮ ਕਾ ਜਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਤੇਰੀ ਸਰਨ ਚਰਨ ਆਸ ਰਖੰਦਾ। ਚਰਨ ਆਸ ਸਚ ਧਰਵਾਸ। ਸ਼ਬਦ ਵਾਸ ਜੋ ਜਨ ਹਿਰਦੇ ਰੱਖੇ ਵਾਸ। ਪ੍ਰਭ ਸਾਚਾ ਹੋਏ ਦਾਸ। ਮਾਨਸ ਜਨਮ ਕਰਾਏ ਰਾਸ। ਰੋਗ ਸੋਗ ਪ੍ਰਭ ਦਰਦ ਦੁੱਖ ਕਰੇ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਗੁਰ ਸਦ ਵਸਣਾ ਚਰਨ ਕਵਲ ਕਵਲ ਚਰਨ ਪਾਸ। ਚਰਨ ਕਵਲ ਜਿਸ ਘਰ ਟਿਕਾਇਆ। ਉਪਰ ਧਵਲ ਮਾਣ ਦਵਾਇਆ। ਕਾਹਨਾ ਸਵਲ ਜੋਤ ਸਰੂਪੀ ਭੇਖ ਵਟਾਇਆ। ਸ੍ਰਿਸ਼ਟ ਸਵਾਈ ਰਿਹਾ ਮਵਲ, ਗੁਰਮੁਖ ਵਿਰਲੇ ਭੇਵ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪ੍ਰਭ ਆਪਣੀ ਸੇਵਾ ਲਗਾਇਆ। ਧਰਤ ਧਵਲ ਵਿਚ ਅਕਾਸ਼। ਜੋਤ ਸਰੂਪੀ ਹਰਿ ਪ੍ਰਕਾਸ਼। ਵਿਚ ਅੰਧ ਕੂਪੀ ਸਤਿ ਸਰੂਪੀ ਸਾਚਾ ਕਰੇ ਵਾਸ। ਬਿਨ ਰੰਗ ਰੂਪੀ ਗੁਰਮੁਖਾਂ ਸਦ ਵਸੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵ ਪੁਰੀ ਮਵਕਲ ਦਰ ਘਰ ਸਾਚੇ ਕੀਨੇ ਨਾਸ। ਨਾਸਨ ਨਾਸ ਕਰੇ ਭਗਵੰਤ। ਆਪ ਬਣਾਏ ਸਾਚੀ ਬਣਤ। ਹੋਏ ਸਹਾਈ ਵੇਲੇ ਅੰਤ। ਜਿਸ ਜਨ ਮਿਲਿਆ ਸਾਚਾ ਕੰਤ। ਸੋਹੰ ਸ਼ਬਦ ਸੁਣਾਏ ਸਾਚਾ ਛੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰਗੰਤ। ਆਤਮ ਰੰਗ ਮਜੀਠੀ ਚਾੜ੍ਹ। ਸੋਹੰ ਜਗਾਏ ਬਹੱਤਰ ਨਾੜ। ਗੁਰਸਿਖ ਬਣਾਏ ਸਤਿਜੁਗ ਸਾਚੇ ਲਾੜ। ਬੇਮੁਖ ਚਬਾਏ ਆਪਣੀ ਦਾੜ੍ਹ। ਅੰਤਮ ਅੰਤ ਕਲਜੁਗ ਜੂਠੇ ਝੂਠੇ ਪ੍ਰਭ ਦੇਵੇ ਝਾੜ। ਬੇਮੁਖਾਂ ਹੱਥ ਫੜਾਏ ਠੂਠੇ ਦਰ ਦਰ ਫਿਰਨ ਭਿਖਾਰ। ਗੁਰਮੁਖ ਸਾਚੇ ਪ੍ਰਭ ਦਰ ਲੂਠੇ, ਆਤਮ ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰ। ਕਿਰਪਾ ਧਾਰੇ ਹਰਿ ਕਾਜ ਸਵਾਰੇ। ਗੁਰਮੁਖ ਸਾਚਾ ਪਾਰ ਉਤਾਰੇ। ਜਿਸ ਜਨ ਆਏ ਚਲ ਦਵਾਰੇ। ਸੱਚਾ ਘਰ ਸੱਚਾ ਦਰ ਸੱਚਾ ਹਰਿ ਜਗੇ ਜੋਤ ਇਕ ਨਿਰੰਕਾਰੇ। ਗੁਰਮੁਖਾਂ ਦੇਵੇ ਸਾਚਾ ਵਰ, ਸੋਹੰ ਸ਼ਬਦ ਵਡ

ਭੰਡਾਰੇ। ਕਰ ਦਰਸ ਕਲ ਜਾਇਣ ਤਰ, ਵੇਲੇ ਅੰਤ ਪਾਰ ਉਤਾਰੇ। ਆਪ ਚੁਕਾਏ ਜਮ ਕਾ ਡਰ, ਕਰੇ ਕਿਰਪਾ ਆਪ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਏ ਦਰ ਦਵਾਰੇ। ਗੁਰ ਦਰ ਸਚ ਦਵਾਰਾ। ਜੋਤ ਸਰੂਪੀ ਜਾਮਾ ਧਾਰਾ। ਕਰਮ ਧਰਮ ਜਰਮ ਗੁਰਸਿਖ ਵਿਚਾਰਾ। ਆਤਮ ਭਰਮ ਸਰਬ ਨਿਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰਾ। ਚਰਨ ਪਿਆਰ ਜਗਤ ਰੀਤ। ਗੁਰਮੁਖ ਬਖ਼ਸ਼ੇ ਸਚ ਪ੍ਰੀਤ। ਆਪੇ ਬਖ਼ਸ਼ੇ ਸਾਚੀ ਨੀਤ। ਕਲ ਕਰ ਕਿਰਪਾ ਕਾਇਆ ਕਰੇ ਪਤਿਤ ਪੁਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਾਗੇ ਮਾਨਸ ਜਨਮ ਜਾਏ ਜਗ ਜੀਤ। ਆਪ ਤਰੇ ਕੁਲ ਉਧਾਰਨਾ। ਸੋਹੰ ਸ਼ਬਦ ਰਸਨ ਉਚਾਰਨਾ। ਪਿਤਾ ਪੂਤ ਹਰਿ ਕਾਜ ਸਵਾਰਨਾ। ਏਕਾ ਦੂਜਾ ਭੇਵ ਨਿਵਾਰਨਾ। ਭੇਵ ਗੂਝ ਹਰਿ ਆਪ ਖੁਲ੍ਹਾਵਣਾ। ਗੁਰਮੁਖ ਸਾਚੇ ਸੂਝ ਪ੍ਰਭ ਪਹਿਲੀ ਮਾਘ ਦਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਆਪ ਲਿਖਾਵਣਾ। ਸਾਚਾ ਲੇਖ ਆਪ ਲਿਖਾਉਣਾ। ਪਿਤਾ ਪੂਤ ਹਰਿ ਭੇਵ ਖੁਲ੍ਹਾਉਣਾ। ਏਕਾ ਧਾਗਾ ਏਕਾ ਸੂਤ ਏਕਾ ਨਾਮ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਉਣਾ। ਰੰਗੇ ਰੰਗ ਸੱਚਾ ਹਰਿ। ਆਪ ਖੁਲ੍ਹਾਏ ਸੱਚਾ ਦਰ। ਭਾਗ ਲਗਾਏ ਸਾਚੇ ਘਰ। ਸਹਿੰਸਾ ਰੋਗ ਗਵਾਏ ਨਾ ਆਏ ਡਰ। ਆਪ ਚਲਾਏ ਆਪਣੇ ਰਾਹੇ ਨਾ ਕੋਈ ਰਹੇ ਅੜ। ਗੁਰਸਿਖ ਸਾਚੇ ਆਪ ਤਰਾਏ ਕਲਜੁਗ ਬਾਹੋਂ ਫੜ। ਸਾਚੇ ਮਾਰਗ ਆਪ ਲਾਏ ਪ੍ਰਭ, ਅਬਿਨਾਸ਼ੀ ਅੰਦਰ ਵੜ। ਸਾਚੀ ਦੱਸੇ ਇਕ ਸਰਨਾਏ, ਨਿਹਕਲੰਕ ਕਲ ਚਰਨ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਚਖੰਡ ਲਗਾਵੇ ਸਾਚੀ ਜੜ੍ਹ। ਸਚਖੰਡ ਸਾਚਾ ਧਾਮ, ਜਗੇ ਜੋਤ ਏਕਾ ਰਾਮ। ਪੂਰਨ ਹੋਏ ਗੁਰਸਿਖ ਕਾਮ। ਸਾਚਾ ਨਾਉਂ ਗੁਰਸਿਖ ਪੱਲੇ ਸਾਚਾ ਦਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਪਿਲਾਵੇ ਸਾਚਾ ਜਾਮ। ਜਾਮ ਨਾਮ ਪੀਓ ਸਦਾ ਜਗ ਜੀਓ। ਸੋਹੰ ਬੀਜ ਆਤਮ ਸਾਚਾ ਬੀਓ। ਆਪ ਜਗਾਓ ਬੁਝੀ ਦੀਓ। ਸੋਹੰ ਪਾਓ ਸਾਚੀ ਵੱਟੀ ਘੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਗੁਰਮੁਖ ਸਾਚੇ ਤੇਰੀ ਮਾਤ ਸਾਚੀ ਨੀਓ। ਮਾਤਲੋਕ ਹਰਿ ਦੇ ਵਡਿਆਈ। ਚਰਨ ਸੇਵ ਜਿਸ ਜਨ ਕਮਾਈ। ਸਾਚੇ ਘਰ ਮਿਲੇ ਵਧਾਈ। ਧਰਮ ਰਾਏ ਜਮ ਨੇੜ ਨਾ ਆਈ। ਵੇਲੇ ਅੰਤ ਹੋਏ ਆਪ ਸਹਾਈ। ਪ੍ਰਗਟ ਜੋਤ ਹਰਿ ਸਾਚਾ ਗੁਰਸਿਖਾਂ ਦਰਸ ਦਿਖਾਈ। ਆਦਿ ਜੁਗਾਦਿ ਜੁਗਾਂ ਜੁਗੰਤ ਜਨ ਭਗਤਾਂ ਦੇ ਵਡਿਆਈ। ਆਪ ਬਣਾਏ ਸਾਚੇ ਸੰਤ ਆਤਮ ਸਾਚੀ ਜੋਤ ਜਗਾਈ। ਬੇਮੁਖਾਂ ਮਾਇਆ ਪਾਏ ਬੇਅੰਤ ਦਰ ਘਰ ਸਚੇ ਸੂਝ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪਣੇ ਹੱਥ ਰੱਖੇ ਵਡਿਆਈ। ਵੱਡੀ ਵਡਿਆਈ ਹਰਿ ਸਾਚੇ ਹੱਥ। ਸਰਬ ਕਲਾ ਆਪੇ ਸਮਰਥ। ਗੁਰਮੁਖ਼ਾਂ ਦੇਵੇ ਸੋਹੰ ਸਾਚੀ ਵਥ। ਗੁਰਮੁਖਾਂ ਅੰਤਮ ਅੰਤ ਕਲਜੁਗ ਪ੍ਰਭ ਸਾਚਾ ਪਾਏ ਨੱਥ। ਗੁਰਮੁਖ ਸਾਚੇ ਆਪ ਜਗਾਏ ਸੰਤ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਬਬਾਣ ਗੁਣ ਨਿਧਾਨ ਗੁਰਸਿਖਾਂ ਦੇਵੇ ਸਾਚੀ ਵੱਥ। ਸ਼ਬਦ ਬਬਾਣ ਦੇਵੇ ਗੁਣ ਨਿਧਾਨਾ। ਕਿਰਪਾ ਕਰੇ ਆਪ ਭਗਵਾਨਾ। ਸੋਹੰ ਦੇਵੇ ਨਾਮ ਨਿਸ਼ਾਨਾ। ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨਾਂ। ਸਰਬ ਘਟ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰੰਗ ਰੰਗਾਨਾ। ਆਤਮ ਰੰਗ ਇਕ ਚੜ੍ਹਾਉਣਾ। ਗੁਰਮੁਖ ਸੋਇਆ, ਸਾਚਾ ਆਪ ਜਗਾਉਣਾ। ਆਤਮ ਬੀਜ ਸਾਚਾ ਬੋਇਆ, ਸਾਚੀ ਵਸਤ ਇਕ ਟਿਕਾਉਣਾ। ਦੁਰਮਤ

ਮੈਲ ਪਾਪਾਂ ਧੋਇਆ, ਮਾਰਗ ਸਾਚਾ ਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਲੰਘਾਉਣਾ। ਕਿਰਪ ਕਰੇ ਆਪ ਗਿਰਧਾਰ। ਗੁਰਮੁਖ ਵਿਰਲੇ ਕਲ ਵਿਚਾਰ। ਦੇ ਦਰਸ ਕਲ ਕਰ ਜਾਏ ਪਾਰ। ਉਤਰੇ ਹਰਸ ਨਾ ਹੋਏ ਖਵਾਰ। ਕਰੇ ਤਰਸ ਗੁਰਸਿਖ ਤੇਰੇ ਆਤਮ ਕਰਮ ਵਿਚਾਰ। ਅੰਮ੍ਰਿਤ ਮੇਘ ਹਰਿ ਦੇਵੇ ਬਰਸ, ਆਤਮ ਤ੍ਰਿਖਾ ਦੇ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਿਰਨਾ ਝਿਰਾਏ ਅਪਰ ਅਪਾਰ। ਅੰਮ੍ਰਿਤ ਝਿਰਨਾ ਆਪ ਝਿਰਾਏ। ਝਿਰਨਾ ਝਿਰੇ ਮੇਘ ਵਰਸਾਏ। ਹਰਨਾ ਫਰਨਾ ਆਪ ਖੁਲ੍ਹਾਏ। ਮਰਨਾ ਡਰਨਾ ਭੇਵ ਚੁਕਾਏ। ਸਾਚੀ ਸਰਨਾ ਇਕ ਰਘੁਰਾਏ। ਪ੍ਰਭ ਕਾ ਭਾਣਾ ਸਾਚਾ ਜਰਨਾ, ਦੇ ਮੱਤ ਆਪ ਸਮਝਾਏ। ਸਾਚੀ ਤਾਰੀ ਗੁਰਸਿਖ ਤਰਨਾ, ਕਲਜੁਗ ਵਹਿੰਦੇ ਵਹਿਣ ਡੁੱਬ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਆਪ ਆਪਣਾ ਹੱਥ ਟਿਕਾਉਣਾ। ਗੁਰਸਿਖ ਸਚਾ ਮਾਰਗ ਲਾਉਣਾ। ਦੁੱਖ ਦਰਦ ਦਲਿਦਰ ਪ੍ਰਭ ਸਾਚੇ ਸਰਬ ਕਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੁੱਖ ਭੁੱਖ ਮਿਟਾ ਆਪਣੇ ਰੰਗ ਰੰਗਾਉਣਾ। ਦੁੱਖ ਭੁੱਖ ਹਰਿ ਆਪ ਮਿਟਾਏ। ਸਾਚਾ ਸੁਖ ਇਕ ਉਪਜਾਏ। ਉਜਲ ਮੁਖ ਵਿਚ ਮਾਤ ਕਰਾਏ। ਮਾਤ ਕੁੱਖ ਹਰਿ ਸੁਫਲ ਕਰਾਏ। ਉਤਰੇ ਭੁੱਖ ਹਰਿ ਦਰਸ਼ਨ ਪਾਏ। ਸੁਫਲ ਹੋਏ ਦੇਹੀ ਮਨੁੱਖ, ਜਮਦੂਤ ਨਾ ਕੋਇ ਸਤਾਏ। ਮਾਤ ਗਰਭ ਨਾ ਹੋਏ ਉਲਟਾ ਰੁੱਖ, ਲੱਖ ਚੁਰਾਸੀ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿੰਸਾ ਰੋਗ ਸਰਬ ਮਿਟਾਏ। ਸਹਿੰਸਾ ਰੋਗ ਸਗਲ ਵਸੂਰਾ। ਆਪ ਮਿਟਾਏ ਸਤਿਗੁਰ ਪੂਰਾ। ਸ਼ਬਦ ਸੁਣਾਏ ਅਨਹਦ ਅਨਾਹਤ ਸਾਚੀ ਤੂਰਾ। ਦੂਈ ਦਵੈਤ ਪਰਦਾ ਲਾਹੇ ਹਉਮੇ ਰੋਗ ਕਰੇ ਦੂਰਾ। ਆਤਮ ਸਾਚੀ ਜੋਤ ਜਗਾਏ ਜਗੇ ਜੋਤ ਜਿਉਂ ਕੋਹਤੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਦਾ ਸਦਾ ਭਰਪੂਰਾ। ਸਰਬ ਕਲਾ ਆਪੇ ਭਰਪੂਰ। ਗੁਰਮੁਖਾਂ ਸਦ ਖੜਾ ਹਜੂਰ। ਨਾ ਨੇੜੇ ਨਾ ਦਿਸੇ ਦੂਰ। ਜੋਤ ਸਰੂਪੀ ਆਤਮ ਦੇਵੇ ਸਾਚਾ ਸਤਿ ਸਰੂਰ। ਸਾਚੀ ਜੋਤ ਸਚ ਥਾਂ ਰਹਾਏ, ਸਾਚਾ ਬਖ਼ਸ਼ੇ ਆਤਮ ਨੂਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਪਾਰ ਲੰਘਾਏ ਨਾ ਦੇਰ ਲਗਾਏ ਆਪ ਚੜ੍ਹਾਏ ਪਹਿਲੇ ਪੂਰ। ਪਹਿਲੇ ਪੂਰ ਗੁਰਸਿਖ ਚੜ੍ਹਾਏ। ਦੇਵੇ ਵਡਿਆਈ ਮੁਨ ਰਿਖ ਉਪਜਾਏ। ਸੋਹੰ ਸਹਾਈ ਸਾਚਾ ਨਾਮ ਭਿਖ ਦਰ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਸ਼ਨਾ ਭੁੱਖ ਸਭ ਦੇ ਬੁਝਾਏ। ਆਤਮ ਤ੍ਰਿਸ਼ਨਾ ਹਉਮੇ ਰੋਗ। ਦਿਵਸ ਰੈਣ ਦੁੱਖ ਰਿਹਾ ਭੋਗ। ਆਤਮ ਚਿੰਤਾ ਸਦਾ ਵਿਜੋਗ। ਕੋਈ ਨਾ ਦੇਵੇ ਸਾਚਾ ਸ਼ਬਦ ਸਾਚਾ ਜੋਗ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਗੁਰਮੁਖ ਸਾਚੇ ਦੇਵੇ ਦਰਸ ਅਮੋਘ। ਸੋਹੰ ਸ਼ਬਦ ਦੇਵੇ ਵਡਿਆਈ। ਆਪ ਚੁਗਾਏ ਆਤਮ ਸਾਚੀ ਚੋਗ। ਗੁਰਮੁਖ ਸਾਚੇ ਸਦ ਬਲ ਬਲ ਜਾਈ, ਪ੍ਰਭ ਮਿਲਾਇਆ ਧੁਰ ਸੰਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਵਡਿਆਈ ਆਪ ਮਿਟਾਏ ਚਿੰਤਾ ਸੋਗ। ਚਿੰਤਾ ਸੋਗ ਉਤਰੇ ਦੁੱਖ। ਆਪ ਮਿਟਾਏ ਆਤਮ ਭੁੱਖ। ਸੋਹੰ ਸ਼ਬਦ ਜਪਾਏ ਸਚਾ ਸੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਭਾਗ ਲਗਾਏ, ਆਪ ਆਪਣਾ ਦਰਸ ਦਿਖਾਏ, ਗੁਰਮੁਖ ਸਾਚੇ ਆਣ ਤਰਾਏ, ਭੂਤ ਪ੍ਰੇਤੋਂ ਦੇਵ ਬਣਾਏ, ਜਿਨ ਖ਼ਵੀਸ ਕੋਈ ਰਹਿਣ ਨਾ ਪਾਏ। ਹਾਕਣ ਡਾਕਣ ਸਿਰ ਮੁੰਡਵਾਏ। ਵਲੀਏ ਛਲੀਏ ਸਰਬ ਮਿਟਾਏ। ਮਾਇਆ ਇੰਦਰ ਜਾਲ ਆਪ ਤੁੜਾਏ। ਮਾਈ ਗੌਰਜਾਂ ਨਾ ਮਰਦੰਗ ਵਜਾਏ। ਕਿੰਗਰੇ ਕਿੰਗਰੇ ਹਰਿ ਟੰਗ

ਵਖਾਏ। ਆਪ ਆਪਣਾ ਸੰਗ ਨਿਭਾਏ। ਦੁੱਧ ਪੁੱਤ ਹਰਿ ਰੰਗ ਰੰਗਾਏ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਸਾਚਾ ਲੇਖ ਆਪ ਲਿਖਾਏ। ਆਪ ਬਣਾਏ ਸਾਚੇ ਸੁੱਤ, ਮਾਤ ਗਰਭ ਹੋਏ ਸਹਾਏ। ਆਪ ਬਣਾਏ ਸਾਚੇ ਪੁੱਤ, ਪਿਤਾ ਮਾਤ ਆਪ ਅਖਵਾਏ। ਆਪ ਸੁਹਾਏ ਸਾਚੀ ਰੁੱਤ, ਗੁਰਮੁਖ ਸਾਚੇ ਹਰਿ ਸਾਚਾ ਘਰ ਤੇਰੇ ਭਾਗ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁੱਖ ਦਰਦ ਹਰਿ ਦੇਵੇ ਸਾਚਾ ਵਰ, ਕਲਜੁਗ ਜਾਣਾ ਤਰ, ਵਸਣਾ ਸਾਚੇ ਘਰ, ਦੇਵੇ ਦਰਸ ਅਵਤਾਰ ਨਰ, ਜੋ ਜਨ ਸ਼ਰਨ ਗਏ ਪਰ। ਆਤਮ ਦਰ ਦਵਾਰੇ ਹਰਿ ਸਾਚਾ ਰਿਹਾ ਵੜ। ਗੁਰਮੁਖ ਸਾਚੇ ਸਚ ਧਾਮ ਬਹਾਏ ਆਤਮ ਬਾਹੋਂ ਫੜ। ਅੰਤਮ ਜੋਤੀ ਮੇਲ ਮਿਲਾਏ, ਜਿਸ ਹਰਿ ਸਾਚੇ ਤੇਰਾ ਫੜਿਆ ਲੜ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਵਜਲ ਪਾਰ ਕਰਾਏ ਹਰਿ ਕੀ ਪੌੜੀ ਜਾਏ ਚੜ੍ਹ। ਸਾਚੇ ਲੋਇਣ ਦਰਸ ਗੁਰ ਪੇਖੋ। ਆਪ ਮਿਟਾਏ ਆਤਮ ਭਰਮ ਭੁਲੇਖੋ। ਦਰ ਘਰ ਸਾਚੇ ਆਓ ਹਰਿ ਫੇਰ ਲਿਖਾਏ ਲੇਖੋ। ਮਦਿਰਾ ਮਾਸ ਹੱਥ ਨਾ ਲਾਓ, ਪ੍ਰਭ ਅਬਿਨਾਸ਼ੀ ਸਾਚਾ ਵੇਖੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਦਰਸ ਸਦ ਪਾਓ, ਸੋਹੰ ਸ਼ਬਦ ਆਤਮ ਲਗਾਓ ਸਾਚੀ ਮੇਖੋ। ਨੇਤਰ ਨੈਣ ਸਾਚਾ ਨੂਰ। ਅਗਿਆਨ ਅੰਧੇਰ ਹੋਏ ਦੂਰ। ਕਿਰਪਾ ਕਰੇ ਆਪ ਹਰਿ ਸਰਬ ਗੁਣ ਭਰਪੂਰ। ਮਦਿਰਾ ਮਾਸ ਗੁਰਸਿਖ ਜਾਣੋ ਜਿਉਂ ਹਿੰਦੂ ਗਾਂਏ ਮੁਸਲਿਮ ਸੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਹਿਰਦੇ ਵਸੇ ਜਿਸ ਜਨ ਜਾਣੋ ਦੂਰ। ਸਾਚਾ ਸ਼ਬਦ ਸਾਚਾ ਗਹਿਣਾ। ਸਾਚਾ ਲਹਿਣਾ ਪ੍ਰਭ ਦਰ ਲੈਣਾ। ਸਾਚਾ ਪ੍ਰਭ ਅਬਿਨਾਸ਼ੀ ਪੇਖੋ ਤੀਜੇ ਨੈਣਾ। ਝੂਠੇ ਦਿਸਣ ਮਾਤ ਪਿਤ ਭਾਈ ਭੈਣ ਭਾਈ ਸਾਕ ਸੱਜਣ ਸੈਣਾਂ। ਵੇਲੇ ਅੰਤਮ ਅੰਤ ਏਕਾ ਨਾਮ ਸਾਚਾ ਪਾਸ ਤੇਰੇ ਰਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਆਪ ਸਾਕ ਸੱਜਣ ਸੈਣ। ਸਾਕ ਸੱਜਣ ਆਪ ਸੁਹੇਲਾ। ਜੁਗਾ ਜੁਗੰਤ ਵਿਛੜਿਆਂ ਕਲ ਆਪ ਕਰਾਇਆ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਵਿਚ ਮਾਤ ਦੇ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੇ ਰੰਗ ਰੰਗਾਏ ਵਸੇ ਆਪ ਸਦ ਅਕੇਲਾ। ਅੰਮ੍ਰਿਤ ਆਤਮ ਸਾਚੀ ਧਾਰਾ। ਦੁੱਖਾਂ ਰੋਗਾਂ ਕਰੇ ਖਵਾਰਾ। ਜੋ ਜਨ ਪਾਏ ਪ੍ਰਭ ਕੀ ਸਾਰਾ। ਆਤਮ ਸ਼ਬਦ ਦੇਵੇ ਸਾਚੀ ਧਾਰਾ। ਸੋਹੰ ਗਾਓ ਨਾਮ ਪਿਆਰਾ। ਏਥੇ ਓਥੇ ਹੋਏ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦਰਸ ਦਿਖਾਏ ਅਗੰਮ ਅਪਾਰਾ। ਅਗੰਮ ਅਪਾਰ ਦਰਸ ਗੁਰਦੇਵ। ਬਿਰਥਾ ਜਾਏ ਨਾ ਗੁਰਸਿਖ ਤੇਰੀ ਸੇਵ। ਸੋਹੰ ਸ਼ਬਦ ਦੇਵੇ ਆਤਮ ਸਾਚਾ ਮੇਵ। ਵਿਚ ਮਾਤ ਦੇਵੇ ਵਡਿਆਈ ਵਿਚ ਕਰੋੜ ਤੇਤੀਸ ਦੇਵੀ ਦੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਅਲਖ ਅਭੇਵ। ਅਲਖ ਅਭੇਵ ਅਛਲ ਅਛੱਲ ਅਛੇਦਾ। ਭੇਵ ਨਾ ਪਾਇਣ ਚਾਰੇ ਵੇਦਾ। ਕਿਆ ਕੋਈ ਜਾਣੇ ਵਿਚ ਕਤੇਬਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਗੁਰਮੁਖ ਸਾਚਾ ਦਿਵਸ ਰੈਣ ਸਦ ਗਾਏ ਜਿਹਵਾ। ਰਸਨਾ ਗਾਓ ਗੁਣ ਗਹਿਰ ਗੰਭੀਰ। ਆਤਮ ਸ਼ਾਂਤ ਠਾਂਡਾ ਸਰੀਰ। ਹਉਮੇ ਵਿਚੋਂ ਨਿਕਲੇ ਪੀਰ। ਸਚ ਸ਼ਬਦ ਹਰਿ ਦੇਵੇ ਧੀਰ। ਜਮ ਕੀ ਫਾਸੀ ਕੱਟੇ ਜੰਜੀਰ। ਸੋਹੰ ਬੰਦ ਖਲਾਸੀ ਅੰਮ੍ਰਿਤ ਦੇਵੇ ਸਾਚਾ ਸੀਰ। ਘਨਕਪੁਰ ਵਾਸੀ ਕਿਰਪਾ ਕਰੇ ਨਾ ਦੇਵੇ ਲੱਥਣ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਹੋਈ ਦਾਸੀ, ਨਾ ਕੋਈ ਦਿਸੇ ਪੀਰ ਫ਼ਕੀਰ।