ਪੁਸਤਕਾਲਾਭਾਗ ੪

੫ ਵਿਸਾਖ ੨੦੧੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ

ਜਗਤ ਗਰੀਬ ਨਿਮਾਣਿਆਂ, ਦੇਵੇ ਚਰਨ ਸਹਾਰਾ। ਆਪ ਚਲਾਏ ਆਪਣੇ ਭਾਣਿਆਂ, ਦੇਵੇ ਨਾਮ ਅਧਾਰਾ। ਦੇਵੇ ਮਾਣ ਵਿਚ ਵਡੇ ਰਾਜੇ ਰਾਣਿਆਂ, ਕਲਜੁਗ ਤੇਰੀ ਅੰਤਮ ਵਾਰਾ। ਆਪ ਬਣਾਏ ਸੁਘੜ ਸਿਆਣਿਆਂ, ਆਤਮ ਭਰੇ ਸ਼ਬਦ ਭੰਡਾਰਾ। ਗੁਰਮੁਖ ਵਿਰਲੇ ਕਲ ਪਛਾਣਿਆਂ,

ਨਿਹਕਲੰਕ ਲਿਆ ਅਵਤਾਰਾ। ਜਿਸ ਜਨ ਆਤਮ ਮਾਰੇ ਬਾਣਿਆਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਅਪਰ ਅਪਾਰਾ। ਅਗੰਮ ਅਪਾਰ ਹਰਿ ਕਰਤਾਰ। ਆਪੇ ਵੇਖੇ ਕਰੇ ਵਿਚਾਰ। ਗੁਰਮੁਖ ਸਾਚਾ ਨੇਤਰ ਪੇਖੇ, ਪ੍ਰਭ ਅਬਿਨਾਸ਼ੀ ਦਰ ਦਰਬਾਰ। ਬੇਮੁਖ ਰਹੇ ਭਰਮ ਭੁਲੇਖੇ, ਕਲਜੁਗ ਅੰਤਮ ਆਈ ਹਾਰ। ਆਪ ਮਿਟਾਏ ਬਿਧਨਾ ਲਿਖੀ ਰੇਖੇ, ਸਾਚਾ ਬਣੇ ਲੇਖ ਲਿਖਾਰ। ਜੋਤ ਸਰੂਪੀ ਧਾਰ ਭੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਅਵਗੁਣ ਸਰਬ ਰਿਹਾ ਵਿਚਾਰ। ਆਪ ਵਿਚਾਰੇ ਦਰ ਦਰਬਾਰੇ। ਪ੍ਰਗਟ ਜੋਤ ਜੋਤ ਸਰੂਪ, ਜਨ ਭਗਤਾਂ ਦੇਵੇ ਜੋਤ ਅਧਾਰੇ। ਨਾ ਕੋਈ ਰੰਗ ਨਾ ਕੋਈ ਰੂਪ, ਸਾਚੀ ਦੇਵੇ ਸ਼ਬਦ ਉਡਾਰੇ। ਪ੍ਰਗਟ ਹੋਇਆ ਮਾਝੇ ਦੇਸ ਵਿਚ ਅੰਧ ਕੂਪ, ਕਲਜੁਗ ਰੈਣ ਅੰਧ ਅੰਧਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪਕੜ ਬਾਹੋਂ ਅੰਤਮ ਵੇਲੇ ਪਾਰ ਉਤਾਰੇ। ਪਾਰ ਉਤਾਰਨਹਾਰ ਹਰਿ ਸਮਰੱਥ ਹੈ। ਦੇਵੇ ਸ਼ਬਦ ਅਧਾਰ ਵਿਚ ਸੰਸਾਰ, ਆਤਮ ਦੁੱਖੜੇ ਜਾਇਣ ਲੱਥ ਹੈ। ਬਖ਼ਸ਼ੇ ਚਰਨ ਪਿਆਰ, ਅੰਤਮ ਵੇਲੇ ਲਾਏ ਪਾਰ, ਭਾਣਾ ਰੱਖੇ ਆਪਣੇ ਹੱਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਦਾਤ ਸ਼ਬਦ ਵਡ ਕਰਾਮਾਤ, ਸੱਚੀ ਸੁੱਚੀ ਵਥ ਹੈ। ਦੇਵੇ ਵਥ ਸਚ ਸੁਲਤਾਨਾ। ਆਤਮ ਵਸੂਰੇ ਜਾਇਣ ਲਥ, ਕਿਰਪਾ ਕਰੇ ਹਰਿ ਭਗਵਾਨਾ। ਬੇਮੁਖਾਂ ਜਾਏ ਮਥ, ਕਲਜੁਗ ਅੰਤਮ ਨਾ ਪਛਾਨਾ। ਜਗਤ ਚਲਾਏ ਸਾਚੀ ਗਥ, ਸੋਹੰ ਸ਼ਬਦ ਵਡ ਮਹਾਨਾ। ਆਪ ਚਡ੍ਹਾਏ ਸ਼ਬਦ ਰਥ, ਗੁਰਸਿਖ ਉਡਾਏ ਵਿਚ ਬਬਾਣਾ। ਅੰਤ ਰੱਖੇ ਦੇ ਕਰ ਹੱਥ, ਜੋਤ ਸਰੂਪੀ ਹਰਿ ਭਗਵਾਨਾ। ਬੇਮੁਖਾਂ ਹਰਿ ਜਾਏ ਮਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣੀ ਨਿਧਾਨਾ। ਗੁਣਵੰਤ ਗੁਣੀ ਨਿਧਾਨੀ। ਸਾਚੀ ਦੇਵੇ ਨਾਮ ਨਿਸ਼ਾਨੀ। ਅੰਮ੍ਰਿਤ ਪਿਆਏ ਆਤਮ ਸੱਚਾ ਪਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਗ ਸੁਣਾਏ, ਹੱਥ ਨਾ ਆਏ ਵਿਚੋਂ ਕਿਸੇ ਖਾਣੀ ਬਾਣੀ। ਖਾਣੀ ਬਾਣੀ ਕਰੇ ਪੁਕਾਰ। ਜੋਤ ਸਰੂਪੀ ਹਰਿ ਨਿਰੰਕਾਰ। ਗੁਰਮੁਖ ਸਾਚੇ ਕਰ ਵਿਚਾਰ। ਪ੍ਰਭ ਅਬਿਨਾਸ਼ੀ ਸਚ ਭਤਾਰ। ਲੋਕਮਾਤ ਆਇਆ ਜਾਮਾ ਧਾਰ। ਸਾਚਾ ਵਕਤ ਸੁਹਾਇਆ, ਜਨ ਭਗਤ ਦਵਾਰ। ਗੁਰ ਸੰਗਤ ਸਾਚੀ ਸੰਗ ਰਲਾਇਆ, ਆਤਮ ਦੁੱਖੜਾ ਦਏ ਨਿਵਾਰ। ਪੁਰਖ ਅਬਿਨਾਸ਼ੀ ਸਾਚਾ ਪਾਇਆ, ਰਸਨਾ ਕੀਆ ਮੰਗਲਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਜੋਤ ਸਰੂਪੀ ਦੇਵੇ ਦਰਸ ਅਗੰਮ ਅਪਾਰ। ਗਊ ਗਰੀਬ ਦਰ ਨਿਮਾਣਾ। ਆਪੇ ਕਰੇ ਹਰਿ ਪਛਾਣਾ। ਨਾ ਕੋਈ ਜਾਣੇ ਰਾਜਾ ਰਾਣਾ। ਨਾ ਕੋਈ ਪਰਖੇ ਸੁਘੜ ਸਿਆਣਾ। ਅੰਮ੍ਰਿਤ ਮੇਘ ਸਾਚਾ ਬਰਖੇ, ਗੁਰਮੁਖ ਜਾਣੇ ਹਰਿ ਬਾਲ ਅੰਞਾਣਾ। ਅੰਤਮ ਵੇਲੇ ਹਰਿ ਜੀ ਰੱਖੇ, ਵਸੇ ਸਚ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਲਾਏ ਆਪ ਇਕ ਉਡਾਨਾ, ਆਪ ਚੜ੍ਹਾਏ ਸ਼ਬਦ ਬਿਬਾਨਾ। ਸ਼ਬਦ ਬਿਬਾਣੇ ਜਾਏ ਚੜ੍ਹ। ਸ੍ਰਿਸ਼ਟ ਸਬਾਈ ਆਪ ਵਹਾਏ ਵਹਿੰਦੇ ਹੜ੍ਹ। ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਆਪ ਉਖੇੜੇ ਸਭ ਦੀ ਜੜ੍ਹ। ਦੁਸ਼ਟ ਦੁਰਾਚਾਰੀ ਵਡ ਹੰਕਾਰੀ ਮਾਇਆਧਾਰੀ, ਕੋਈ ਨਾ ਸਕੇ ਅੱਗੇ ਅੜ। ਚਾਰੋਂ ਕੁੰਟ ਹੋਏ ਖੁਆਰੀ, ਪੰਚਮ ਜੇਠ ਪਹਿਲੀ ਵਾਰੀ, ਕੱਚੇ ਫਲ ਜਾਣੇ ਝੜ। ਜੋਤ ਸਰੂਪੀ ਹਰਿ ਨਿਰੰਕਾਰੀ, ਗੁਰਮੁਖ ਆਤਮ ਦਰ ਦਵਾਰੇ ਖੜ। ਆਪੇ ਕਟੇ ਦੁੱਖਾਂ ਭੁੱਖਾਂ ਕਾਰੀ, ਪ੍ਰਭ ਅਬਿਨਾਸ਼ੀ ਬਾਹੋਂ ਫੜ। ਵੇਲੇ ਅੰਤ ਨਾ ਆਏ ਹਾਰੀ, ਇਕੋ ਅੱਖਰ ਸੋਹੰ ਜੋ ਜਨ ਲਏ ਪੜ੍ਹ। ਗੁਰ ਚਰਨ ਸਰਨ ਜਾਓ ਬਲਿਹਾਰੀ, ਸਾਚੇ

ਅੰਦਰ ਜਾਏ ਵੜ। ਪ੍ਰਭ ਅਬਿਨਾਸ਼ੀ ਜਾਏ ਤਾਰੀ, ਆਪ ਬੰਨਾਏ ਆਪਣੇ ਲੜ। ਚਰਨ ਲਗਾਏ ਵਾਰੋ ਵਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਭੰਨੇ ਆਪੇ ਲਏ ਘੜ। ਭਾਂਡਾ ਭਉ ਹਰਿ ਹਰਿ ਭੰਨਣਾ। ਗੁਰਮੁਖ ਆਤਮ ਸਾਚੇ ਮੰਨਣਾ। ਹਰਿ ਹਿਰਦੇ ਵਾਚੇ ਬੇੜਾ ਬੰਨ੍ਹਣਾ। ਪ੍ਰਭ ਅਬਿਨਾਸ਼ੀ ਸਾਚੋ ਸਾਚੇ, ਦੂਜਾ ਦਰ ਕੋਈ ਨਾ ਮੰਗਣਾ। ਲੱਖ ਚੁਰਾਸੀ ਵੰਗ ਕਾਚੀ, ਗੁਰਸਿਖ ਕਾਇਆ ਸਾਚਾ ਕੰਗਣਾ। ਆਪੇ ਢਾਲੇ ਸਾਚੇ ਢਾਂਚੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਨਾ ਹੋਏ ਭੰਗਣਾ। ਮਾਨਸ ਜਨਮ ਆਪ ਸਵਾਰੇ। ਆਏ ਚਲ ਹਰਿ ਦਵਾਰੇ। ਕਿਰਪਾ ਕਰੇ ਸਾਚਾ ਹਰਿ ਦੇਵੇ ਵਰ, ਗੁਰਮੁਖ ਸਾਚਾ ਜਾਏ ਤਰ, ਮਿਲੇ ਸ਼ਬਦ ਭੰਡਾਰੇ। ਕਲਜੁਗ ਅੰਤਮ ਜਾਏ ਤਰ, ਆਪ ਨੁਹਾਏ ਸਾਚੇ ਸਰ, ਇਕ ਖੁਲ੍ਹਾਏ ਆਤਮ ਦਰ, ਦੇਵੇ ਦਰਸ ਅਗੰਮ ਅਪਾਰੇ। ਨਿੰਦਿਆ ਕਰਨ ਘਰ ਘਰ, ਅੱਗੇ ਆਵਣ ਆਏ ਡਰ। ਸ਼ਬਦ ਸਰੂਪੀ ਹਰਿ ਜੀ ਸੱਚਾ ਰਿਹਾ ਲੜ। ਨਿਹਕਲੰਕ ਨਰਾਇਣ ਨਰ ਅਵਤਾਰ, ਕੋਈ ਨਾ ਸਕੇ ਅੱਗੇ ਅੜ। ਅਡੋ ਅੱਡ ਕਰੇ ਸੀਸ ਧੜ। ਆਪ ਉਖਾੜੇ ਆਪਣੀ ਹੱਥੀਂ ਜੜ੍ਹ। ਜੋ ਜਨ ਆਤਮ ਭਰੇ ਹੰਕਾਰੇ, ਲੁਕਿਆ ਰਹੇ ਨਾ ਅੰਦਰ ਵੜ, ਰਹਿਣ ਨਾ ਦੇਵੇ ਜੋ ਰਸਨਾ ਲਾਉਂਦੇ ਨੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਹਰਿ ਜਾਮਾ ਪਾਏ, ਮਨ ਹੰਕਾਰਾ ਤਨ ਅਫਾਰਾ ਆਏ ਨਾ ਚਲ ਹਰਿ ਦਵਾਰਾ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਇਆ ਨਰ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਵਡਿਆਈ ਸਦਾ ਸਹਾਈ, ਆਦਿ ਅੰਤ ਜੁਗਾ ਜੁਗੰਤ ਰਿਹਾ ਬਣਤ ਬਣਾਈ, ਦੇਵੇ ਨਾਮ ਅਪਰ ਅਪਾਰਾ। ਨਾਮ ਅਪਾਰ ਹਰਿ ਦਾਤਾਰ। ਪੂਰਬ ਕਰਮ ਰਿਹਾ ਵਿਚਾਰ। ਜਨਮ ਮਰਨ ਰਿਹਾ ਸਵਾਰ। ਝੂਠਾ ਭਰਮ ਰਿਹਾ ਨਿਵਾਰ। ਸਚ ਲਿਖਾਏ ਕਰਮ, ਕਲਜੁਗ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬੈਠਾ ਸਚ ਸੱਚੇ ਦਰਬਾਰ। ਲੇਖਾ ਲਿਖੇ ਲਿਖਣਹਾਰ। ਪੂਰਬ ਕਰਮ ਰਿਹਾ ਵਿਚਾਰ। ਬੰਨ੍ਹਦਾ ਜਾਏ ਸਾਚੀ ਧਾਰ। ਵਿਚ ਸੰਸਾਰ ਪਹਿਲੀ ਵਾਰ। ਕਲਜੁਗ ਭੁਲੇ ਨਰ ਨਾਰ। ਹੋਏ ਗਵਾਰ ਅੰਧ ਅੰਧਿਆਰ। ਗੁਰਮੁਖਾਂ ਕਰੇ ਹਰਿ ਉਜਿਆਰ। ਪਾਵੇ ਸਾਰ ਸੋਹੰ ਦੇਵੇ ਸ਼ਬਦ ਧਾਰ। ਬੇਮੁਖਾਂ ਸਿਰ ਰੱਖੇ ਆਰਾ। ਆਪੇ ਚੀਰ ਚਿਰਾਏ ਕਰੇ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਸਾਚਾ ਸ਼ਾਹੋ ਬੇਪ੍ਰਵਾਹੋ ਪਹਿਲੀ ਹਾੜਾ। ਕਲਜੁਗ ਤੱਤੀ ਵਾ ਜਗਤ ਅੰਧੇਰ ਹੈ। ਕੋਈ ਨਾ ਦੇਵੇ ਠੰਡੀ ਛਾਂ, ਮਾਇਆ ਰਾਣੀ ਮਾਰੇ ਘੇਰ ਘੇਰ ਹੈ। ਨਾ ਕੋਈ ਸਮਝਾਵੇ ਪੁੱਤਾਂ ਮਾਂ, ਪ੍ਰਗਟ ਹੋਇਆ ਸਿੰਘ ਸ਼ੇਰ ਸ਼ੇਰ ਦਲੇਰ ਹੈ। ਦਰਗਹਿ ਸਾਚੀ ਦੇਵੇ ਥਾਂ, ਸਦਾ ਵਸੇ ਨੇਰਨ ਨੇਰ ਹੈ। ਘਰ ਘਰ ਉਡਦੇ ਝੂਠੇ ਕਾਂ, ਨਾ ਕੋਈ ਚੁਕਾਏ ਮੇਰ ਤੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਇਕ ਬੰਧਾਏ, ਬਾਲ ਅਵਸਥਾ ਦਇਆ ਕਮਾਏ, ਨਾ ਲਾਏ ਕਲਜੁਗ ਦੇਰ ਹੈ। ਬਾਲ ਅਵਸਥਾ ਬਾਲੀ ਬੁੱਧ। ਪ੍ਰਭ ਅਬਿਨਾਸ਼ੀ ਕੀਨੀ ਸੁਧ। ਸ਼ਬਦ ਘੋੜੇ ਆਪ ਚੜ੍ਹਾਏ, ਗੁਰਮੁਖ ਸਾਚਾ ਮਾਰੇ ਛਾਲ ਚੜ੍ਹੇ ਕੁੱਦ। ਸਾਚਾ ਦੇਵੇ ਨਾਮ ਨਿਧਾਨ, ਪੰਜਾਂ ਚੋਰਾਂ ਕਰੇ ਯੁੱਧ। ਆਤਮ ਦੇਵੇ ਬ੍ਰਹਮ ਗਿਆਨ, ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਕਰੇ ਬੁਧ। ਬੁੱਧ ਨਿਮਾਣੀ ਚਤੁਰ ਸੁਜਾਨੀ। ਦਰ ਘਰ ਸਾਚੇ ਪੀਵੇ ਪਾਣੀ। ਸੋਹੰ ਗਾਏ ਰਸਨਾ ਬਾਣੀ। ਆਪ ਚੁਕਾਏ ਜਮ ਕੀ ਕਾਨੀ। ਸਤਿਜੁਗ ਬਣਾਏ ਸਾਚੀ ਰਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ

ਚੜ੍ਹਾਏ ਸ਼ਬਦ ਬਬਾਣੀ। ਸ਼ਬਦ ਬਬਾਣੇ ਦੇ ਉਡਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਜੂਠਾ ਝੂਠਾ ਦਾਗ ਆਤਮ ਧੋਏ, ਨਿਰਮਲ ਕਰੇ ਕਾਇਆ ਜਗੇ ਜੋਤ ਅਪਰ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ ਹਰਿ ਭਗਵਾਨ, ਅੱਠੇ ਪਹਿਰ ਨਾਮ ਖੁਮਾਰੀ। ਨਾਮ ਖੁਮਾਰੀ ਦਿਵਸ ਰੈਣ। ਆਪੇ ਬਣੇ ਸਾਕ ਸੱਜਣ ਸਾਚਾ ਸੈਣ। ਚਰਨ ਧੂੜ ਕਰੇ ਸਾਚਾ ਮਜਨ, ਦੋਏ ਤਾਰੇ ਭਾਈ ਭੈਣ। ਆਤਮ ਤਾਲ ਸਾਚੇ ਵੱਜਣ, ਪ੍ਰਭ ਅਬਿਨਾਸ਼ੀ ਰਸਨਾ ਕਹਿਣ। ਪੀ ਪੀ ਅੰਮ੍ਰਿਤ ਘਰ ਸਾਚੇ ਰੱਜਣ, ਗੁਰ ਸੰਗਤ ਸਾਚੀ ਮਿਲ ਕੇ ਬਹਿਣ। ਕੁਲ ਆਪਣੀ ਦੇ ਪੜਦੇ ਕੱਜਣ, ਦਰਸ ਪੇਖਣ ਸਾਚੇ ਨੈਣ। ਬੇਮੁਖ ਦਰ ਤੋਂ ਡਰਦੇ ਭੱਜਣ, ਪ੍ਰਭ ਅਬਿਨਾਸ਼ੀ ਖਾਣ ਆਇਆ ਬਣ ਕੇ ਡੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤਨ ਸ਼ਿੰਗਾਰ ਪਹਿਨਾਏ, ਆਪਣੀ ਦਇਆ ਆਪ ਕਮਾਏ, ਗੁਰਮੁਖਾਂ ਆਤਮ ਜੋਤੀ ਦੀਵੇ ਦੀਪਕ ਸਾਚੇ ਜਗਣ। ਜਗੇ ਦੀਪ ਕਾਇਆ ਮੰਦਰ। ਪ੍ਰਭ ਅਬਿਨਾਸ਼ੀ ਦਿਸੇ ਅੰਦਰ। ਆਪੇ ਪਾਏ ਸਾਚੇ ਹਿੱਸੇ, ਦਰਸ ਦਿਖਾਏ ਡੂੰਘੀ ਕੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪੇ ਤੋੜੇ ਤੋੜ ਤੁੜਾਏ ਜੂਠਾ ਝੂਠਾ ਆਤਮ ਵੱਜਾ ਜੰਦਰ। ਹਰਿ ਦਰਸ ਪਿਆਸਾ, ਭਗਤ ਜਨ ਦਿਵਸ ਰੈਣੀ। ਮਿਲਿਆ ਹਰਿ ਸਰਬ ਗੁਣਤਾਸਾ, ਦਰਸ਼ਨ ਪੇਖੇ ਨੈਣੀ। ਗੁਰਸਿਖ ਸਾਚਾ ਜਿਉਂ ਕੰਚਨ ਪਾਸਾ, ਗੁਰ ਸੰਗਤ ਸਾਚੀ ਬਹਿਣੀ। ਅੰਤਮ ਵੇਖੇ ਜਗਤ ਤਮਾਸ਼ਾ, ਗੁਰ ਪੂਰੇ ਦੀ ਮੰਨੋਂ ਕਹਿਣੀ। ਜਪੇ ਜਾਪ ਸਵਾਸ ਸਵਾਸਾ, ਔਝੜ ਰਾਹ ਸ੍ਰਿਸ਼ਟ ਪੈਣੀ। ਮਾਨਸ ਜਨਮ ਕਰਾਏ ਰਾਸਾ, ਆਪ ਚੁਕਾਏ ਲਹਿਣੀ ਦੇਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ ਸਾਕ ਸੱਜਣ ਸਾਚਾ ਸੈਣੀ। ਜਨ ਭਗਤਾਂ ਆਤਮ ਬਿਲਲਾਏ। ਦਰਸ਼ਨ ਦੇਵੇ ਸ੍ਰੀ ਹਰਿ ਰਾਏ। ਕਲਜੁਗ ਲੱਗਾ ਅੰਤਮ ਨਿਹੋਂ ਤੋੜ ਨਿਭਾਏ। ਜੋਤ ਸਰੂਪੀ ਵਡ ਵੱਡਾ ਮਹਾਂ ਦਿਓ ਨਿਹਕਲੰਕ ਕਲ ਨਾਮ ਰਖਾਏ। ਜੋਤ ਸਰੂਪੀ ਅਲਖ ਅਭੇਓ, ਨਾ ਫੇਰ ਕਿਸੇ ਜਗਾਏ। ਆਪੇ ਬਣੇ ਮਾਂ ਪਿਓ, ਗੁਰਸਿਖ ਬਾਲੇ ਗਲੇ ਲਗਾਏ। ਅੰਤਮ ਰੱਖੇ ਠੰਡੀ ਛਾਂਓ, ਦਰਗਹਿ ਸਾਚੀ ਲਏ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਮੇਲ ਮਿਲਾਏ। ਭਗਤ ਭਿਖਾਰ ਬਣੇ ਭਿਖਾਰ ਬਣੇ ਦਾਤਾਰਾ। ਕਲਜੁਗ ਅੰਤਮ ਹਰਿ, ਗੁਰ ਧਾਮ ਬਣਾਏ ਬਣਤ ਵਿਚ ਸੰਸਾਰਾ। ਵਡਿਆਏ ਸਾਧ ਸੰਗਤ ਨੈਣ ਮੁੰਧਾਰਾ। ਮਿਲਿਆ ਮੇਲ ਸਾਚੇ ਕੰਤ, ਜਨ ਭਗਤ ਸਾਚੀ ਨਾਰਾ। ਮਾਤ ਹੋਈ ਸੁਹੰਜਣੀ ਰੁੱਤ ਬਸੰਤ, ਆਤਮ ਖਿੜੀ ਰਹੇ ਗੁਲਜ਼ਾਰਾ। ਇਕ ਸੁਣਾਏ ਸੋਹੰ ਸਾਚਾ ਛੰਤ, ਚਾਰ ਵਰਨ ਚਾਰ ਕੁੰਟ ਜੈਕਾਰਾ। ਏਕਾ ਏਕ ਕਰੇ ਹਰਿ ਕੰਤ, ਦਸ ਅੱਠ ਭੇਵ ਨਿਵਾਰਾ। ਗੁਰਮੁਖਾਂ ਬਣਦੀ ਜਾਏ ਬਣਤ, ਆਇਣ ਚਲ ਚਰਨ ਦਵਾਰਾ। ਕਲਜੁਗ ਭੁਲੇ ਜੀਵ ਜੰਤ, ਹੋਏ ਮੂਰਖ ਮੁਗਧ ਗਵਾਰਾ। ਪਕੜ ਪਛਾੜੇ ਹਰਿ ਦੇਵ ਦੰਤ, ਆਤਮ ਭਰਿਆ ਕਲ ਹੰਕਾਰਾ। ਝੂਠੇ ਢੋਲ ਮਰਦੰਗ ਵਜੰਤ, ਕਲਜੁਗ ਝੂਠਾ ਚੜ੍ਹਿਆ ਖਾਰਾ। ਗੁਰਸਿਖ ਸਾਚੇ ਹਰਿ ਦਰ ਬਹੰਤ, ਦੇਵੇ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ ਜੋ ਜਨ ਆਏ ਦਵਾਰਾ। ਆਏ ਚਲ ਦਵਾਰ ਦਰਸ ਪੇਖਿਆ। ਮਾਨਸ ਜਨਮ ਲਿਆ ਸਵਾਰ, ਲਿਖਾਇਆ ਸਾਚਾ ਲੇਖਿਆ। ਤਨ ਮਿਲਿਆ ਸ਼ਬਦ ਸ਼ਿੰਗਾਰ, ਮਿਟਿਆ ਭਰਮ ਭੁਲੇਖਿਆ। ਸਤਿਜੁਗ ਦੱਸੇ ਸਾਚੀ ਧਾਰ, ਧੁਰਦਰਗਾਹੀ ਸਾਚੀ ਮੇਖਿਆ। ਲੱਖ ਚੁਰਾਸੀ ਗਈ ਹਾਰ, ਔਲੀਆ ਪੀਰ ਸ਼ੇਖ਼ਿਆ। ਸੋਹੰ ਖੰਡੇ ਤਿੱਖੀ ਧਾਰ, ਨੇਤਰ ਖੋਲ੍ਹ ਹਰਿ ਜੀ ਵੇਖਿਆ। ਸ੍ਰਿਸ਼ਟ ਸਬਾਈ ਹਿੱਸੇ ਚਾਰ, ਵਾਰੋ ਵਾਰ ਚੁਕਾਏ ਲੇਖਿਆ। ਬੇਮੁਖਾਂ

ਸਿਰ ਪਾਏ ਛਾਰ, ਰਹੇ ਭਰਮ ਭੁਲੇਖਿਆ। ਗੁਰਮੁਖ ਹਰਿ ਜਾਏ ਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਨੈਣ ਨੇਤਰ ਪੇਖਿਆ। ਜਨ ਭਗਤ ਅਧਾਰਾ ਸਾਚਾ ਮੀਤ। ਦੇਵੇ ਦਰਸ ਅਪਾਰਾ, ਪਰਖੇ ਨੀਤ। ਵਸਾਇਆ ਕਾਇਆ ਮਹੱਲ ਮੁਨਾਰਾ, ਦੱਸੇ ਸਾਚੀ ਰੀਤ। ਸਾਚਾ ਦੇਵੇ ਸ਼ਬਦ ਭੰਡਾਰਾ, ਸੋਹੰ ਸੁਹਾਗੀ ਗੀਤ। ਅੰਮ੍ਰਿਤ ਝਿਰਨਾ ਝਿਰੇ ਅਪਾਰਾ, ਮਾਨਸ ਜਨਮ ਜਾਏ ਜੀਤ। ਨਾ ਕੋਈ ਜਾਣੇ ਸ਼ਾਹ ਦਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੱਸੇ ਚਰਨ ਪ੍ਰੀਤ। ਸ਼ਾਹ ਦਾਰਾ ਨਾ ਕੋਈ ਸੁਲਤਾਨ ਹੈ। ਵਡ ਹੰਕਾਰਾ ਵਿਚ ਸੰਸਾਰਾ, ਨਾ ਕੋਈ ਬਲਵਾਨ ਹੈ। ਅਸਤਰ ਸ਼ਸਤਰ ਨਾ ਕੋਈ ਭਾਰਾ, ਸਾਚਾ ਬਸਤਰ ਹਰਿ ਇਕ ਤਨ ਪਹਿਨਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਿਹਰਬਾਨ ਹੈ। ਜਨ ਭਗਤ ਜਗਤ ਵਡਿਆਈ। ਪ੍ਰਭ ਅਬਿਨਾਸ਼ੀ ਦੇ ਮਤ ਰਿਹਾ ਸਮਝਾਈ। ਸਰਬ ਘਟ ਵਾਸੀ ਸਾਚੀ ਮਤ ਰਿਹਾ ਸਮਝਾਈ। ਘਨਕਪੁਰ ਵਾਸੀ, ਸਾਚੇ ਵੱਤ ਸੋਹੰ ਬੀਜ ਰਿਹਾ ਬਿਜਾਈ। ਸੋਹੰ ਜਪਾਏ ਸਵਾਸ ਸਵਾਸੀ, ਅੰਮ੍ਰਿਤ ਫਲ ਰਿਹਾ ਲਗਾਈ। ਜੋ ਜਨ ਹੋਏ ਮਦਿਰਾ ਮਾਸੀ, ਸਾਚੇ ਦਰ ਰਿਹਾ ਦੁਰਕਾਈ। ਜਨ ਭਗਤਾਂ ਹੋ ਰਿਹਾ ਦਾਸੀ, ਆਤਮ ਬੈਠਾ ਜੋਤ ਜਗਾਈ। ਕਿਸੇ ਪੰਡਤ ਨਾ ਮਿਲੇ ਵਿਚ ਕਾਸ਼ੀ, ਮਾਝੇ ਦੇਸ ਰਿਹਾ ਭਾਗ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਤ੍ਰਿਸ਼ਨਾ ਅਗਨ ਦੇ ਬੁਝਾਈ। ਜਗਤ ਤ੍ਰਿਸ਼ਨਾ ਅਗਨ ਭਾਹ। ਪ੍ਰਭ ਅਬਿਨਾਸ਼ੀ ਮਗਰੋਂ ਦੇਵੇ ਲਾਹ। ਪੂਰੇ ਗੁਰ ਬਲ ਬਲ ਜਾਸੀ, ਦੇਵੇ ਸੱਚਾ ਥਾਂ। ਹਰਿ ਸੱਚਾ ਸ਼ਾਹੋ ਭੂਪੀ, ਜਪਾਏ ਸਾਚਾ ਨਾਂ। ਅੰਗ ਸੰਗ ਸਦ ਵਸੇ ਆਸ ਪਾਸ, ਅੰਤਮ ਵੇਲੇ ਪਕੜੇ ਬਾਂਹ। ਜੋਤ ਸਰੂਪੀ ਪੁਰਖ ਅਬਿਨਾਸ਼ੀ, ਨਾ ਕੋਈ ਪਿਤਾ ਨਾ ਕੋਈ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦ ਰੱਖੇ ਠੰਡੀ ਛਾਂ। ਠੰਡਾ ਠਾਰਾ ਹਰਿ ਗਿਰਧਾਰਾ। ਸ਼ਬਦ ਦੱਸੇ ਸਾਚੀ ਧਾਰਾ। ਪੂਰਬ ਕਰਮ ਰਿਹਾ ਵਿਚਾਰਾ। ਮਾਨਸ ਜਨਮ ਦਰ ਸਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਾਏ ਪਾਰ, ਸੋਹੰ ਦੇਵੇ ਜਗਤ ਸਹਾਰਾ। ਸਾਚਾ ਸ਼ਬਦ ਹੋਏ ਸਹਾਈ। ਅੰਤਮ ਵੇਲੇ ਦਏ ਹਿਲਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਸਾਚਾ ਕੰਤ ਲਏ ਛੁਡਾਈ। ਧਰਮ ਰਾਏ ਨਾ ਦਏ ਸਜ਼ਾਈ। ਸਚ ਧਾਮ ਸਾਚਾ ਥਾਨ, ਦਰਗਹਿ ਸਾਚੀ ਮਾਣ ਦਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਜੋਤੀ ਦਏ ਜਗਾਈ। ਆਤਮ ਜੋਤੀ ਜਗੇ। ਸ਼ਬਦ ਬੱਤੀ ਇਕੋ ਲੱਗੇ। ਸੋਹੰ ਬੰਨ੍ਹੇ ਕੱਚੇ ਤਗੇ। ਚੜ੍ਹ ਕੇ ਆਏ ਅਸਵ ਬੱਗੇ। ਦਾਗ ਲੱਗਣ ਨਾ ਦੇਵੇ ਚਿੱਟੀ ਪੱਗੇ। ਗੁਰਸਿਖ ਹੰਸ ਬਣਾਏ ਕੱਗੇ। ਪੰਚਮ ਜੇਠ ਸਰਨ ਜੋ ਲੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਜਗਾਏ ਸ੍ਰਿਸ਼ਟ ਸਬਾਈ ਦਗੇ। ਭਗਤ ਭੰਡਾਰਾ ਨਾਮ। ਪ੍ਰਭ ਅਬਿਨਾਸ਼ੀ ਦੇਵੇ ਸੱਚਾ ਰਾਮ। ਹਰਿਆ ਹੋਇਆ ਸੁੱਕਾ ਚਾਮ। ਕਲਜੁਗ ਮਿਟੇ ਅੰਧੇਰੀ ਸ਼ਾਮ। ਅੰਮ੍ਰਿਤ ਪਿਆਏ ਸਾਚਾ ਜਾਮ। ਇਕ ਵਖਾਏ ਸੱਚਾ ਧਾਮ। ਜਿਥੇ ਵਸੇ ਰਮਈਆ ਰਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਪੂਰ ਕਰਾਏ ਆਪਣਾ ਕਾਮ। ਕਰੇ ਕਾਮ ਆਪਣਾ ਪੂਰਾ। ਪ੍ਰਭ ਅਬਿਨਾਸ਼ੀ ਵਡਾ ਸੂਰਾ। ਲਿਖਿਆ ਬਚਨ ਨਾ ਕੋਇ ਹਦੂਰਾ। ਚਾਰੋਂ ਕੁੰਟ ਉਡੇ ਧੂੜਾ। ਗੁਰਮੁਖਾਂ ਰੰਗ ਚੜ੍ਹਾਏ ਗੂੜ੍ਹਾ। ਲਾੜੀ ਮੌਤ ਅੰਤਮ ਹੱਥੀਂ ਪਾਏ ਜੂੜਾ। ਬੇਮੁਖ ਜੀਵ ਮੌਤ ਲਾੜੀ ਝੂਲਣ ਇਕ ਪੰਘੂੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਇਕੋ

ਉਚਾ ਸੁੱਚਾ, ਸ੍ਰਿਸ਼ਟ ਸਬਾਈ ਦਿਸੇ ਕੂੜ ਕੂੜਾ। ਕੂੜ ਕੁੜਿਆਰੀ ਚਾਰ ਯਾਰੀ। ਵੇਲੇ ਅੰਤਮ ਕਲ ਹਾਰੀ। ਦਰ ਘਰ ਹੋਏ ਖੁਆਰੀ। ਡਰ ਡਰ ਭੱਜਣ ਨਰ ਨਾਰੀ। ਗੁਰਸਿਖ ਪੀ ਅੰਮ੍ਰਿਤ ਰੱਜਣ, ਗੁਰ ਚਰਨ ਦਵਾਰੀ। ਗੁਰ ਸੰਗਤ ਬਹਿ ਕੇ ਸੱਜਣ, ਸੋਹੰ ਰਸਨਾ ਜੈ ਜੈਕਾਰੀ। ਆਪਣੇ ਪੜਦੇ ਆਪੇ ਕੱਜਣ, ਦਰਸ਼ਨ ਪਾਇਆ ਹਰਿ ਮੁਰਾਰੀ। ਕਲਜੁਗ ਜੂਠੇ ਝੂਠੇ ਭਾਂਡੇ ਭੱਜਣ, ਸ਼ਬਦ ਡੰਡਾ ਹਰਿ ਰਿਹਾ ਹੁਲਾਰੀ। ਝੂਠੇ ਤਾਲ ਕਲਜੁਗ ਵੱਜਣ, ਆਤਮ ਹੋਏ ਸਰਬ ਹੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਦਇਆ ਕਮਾਏ, ਖਿੱਚ ਲਿਆਏ ਚਰਨ ਦਵਾਰੀ। ਚਰਨ ਦਵਾਰਾ ਸਚ ਘਰ ਬਾਹਰਾ ਮਹੱਲ ਮੁਨਾਰਾ। ਪ੍ਰਭ ਅਬਿਨਾਸ਼ੀ ਆਪ ਉਸਾਰਾ। ਸਰਬ ਘਟ ਵਾਸੀ ਆਪ ਅਪਾਰਾ। ਗੁਰਸਿਖ ਬਣਿਆ ਦਾਸ ਦਾਸੀ, ਦੇਵੇ ਸ਼ਬਦ ਅਧਾਰਾ। ਕਲਜੁਗ ਜੀਵ ਕਰਨ ਹਾਸੀ, ਨਿਹਕਲੰਕ ਨਰਾਇਣ ਨਰ ਅਵਤਾਰਾ। ਵੇਲੇ ਅੰਤ ਪਾਏ ਫਾਸੀ, ਨਾ ਹੋਏ ਕਿਸੇ ਛੁਟਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਖਿੱਚ ਲਿਆਏ ਚਰਨ ਦਵਾਰਾ। ਚਰਨ ਪ੍ਰੀਤੀ ਦੇਵੇ ਬੰਨ੍ਹ। ਪੰਚਾਂ ਚੋਰਾਂ ਦੇਵੇ ਡੰਨ। ਭਰਮ ਭੁਲੇਖਾ ਕੱਢੇ ਜੰਨ। ਸੋਹੰ ਸ਼ਬਦ ਮਾਲ ਧਨ। ਸਾਚਾ ਰਾਗ ਸੁਣਾਏ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਬਹਾਏ, ਕਿਲਾ ਕੋਟ ਨਾ ਕੋਈ ਰਖਾਏ, ਨਾ ਕੋਈ ਛੱਪਰੀ ਨਾ ਕੋਈ ਛੰਨ। ਦਰ ਘਰ ਸਾਚਾ ਹਰਿ ਅਸਥੂਲ। ਜੋਤ ਸਰੂਪੀ ਸਾਚੋ ਸਾਚਾ, ਨਾ ਜਾਣਾ ਮਾਤ ਭੂਲ। ਕਲਜੁਗ ਭਾਂਡਾ ਝੂਠਾ ਕਾਚਾ, ਨਾ ਕੋਈ ਚੁਕਾਵੇ ਮੂਲ। ਜਿਸ ਜਨ ਹਿਰਦੇ ਵਾਚਾ, ਸ਼ਬਦ ਪੰਘੂੜਾ ਰਿਹਾ ਝੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਚ ਸੁਲਤਾਨ ਸਚ ਤਖ਼ਤ ਬਿਰਾਜੇ, ਜਨ ਭਗਤ ਨਾ ਜਾਣਾ ਭੂਲ। ਦੇਵੇ ਨਾਮ ਦਾਨ ਜਗਤ ਸੁਗਾਤ, ਕਿਰਪਾ ਕਰੇ ਹਰਿ ਭਗਵਾਨ। ਮਿਟਾਏ ਅੰਧੇਰੀ ਰਾਤ, ਨਾ ਕੋਈ ਪੁੱਛੇ ਜਾਤ ਪਾਤ, ਦੇਵੇ ਦਾਤ ਗੁਣ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਸਾਚੀ ਦੇਵੇ ਕਰ, ਜੋ ਜਨ ਸੋਹੰ ਰਸਨਾ ਗਾਣ। ਮਿਲੇ ਨਾਮ ਹਰਿ ਦਰਬਾਰੇ। ਗੁਰਮੁਖ ਨਾ ਮਨ ਵਿਸਾਰੇ। ਆਪੇ ਢਾਲੇ ਸਾਚੇ ਢਾਂਚੇ, ਸ਼ਬਦ ਭੱਠੀ ਸਾਚੀ ਚਾੜ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਠ ਝੂਠ ਤਨ ਕਾਇਆ ਮੰਦਰ ਕਢਾਏ ਬਾਹਰੇ। ਕਾਇਆ ਮੰਦਰ ਸਾਚੀ ਡੋਲੀ। ਅੰਦਰ ਵਸੇ ਭਾਓ ਭੋਲੀ। ਬੇਮੁਖ ਜਾਨਣ ਝੂਠੀ ਚੋਲੀ। ਹਰਿ ਜੀ ਬੈਠਾ ਬਣ ਕੇ ਗੋਲੀ। ਦਰ ਦਰ ਭੌਂਦੇ ਫਿਰਦੇ ਬੰਦਰ, ਆਤਮ ਤਾਕੀ ਕਿਸੇ ਨਾ ਖੋਲ੍ਹੀ। ਪ੍ਰਭ ਅਬਿਨਾਸ਼ੀ ਤੋੜੇ ਜੰਦਰ , ਸੋਹੰ ਸ਼ਬਦ ਮਾਰੇ ਹਥੌੜਾ ਹੌਲੀ ਹੌਲੀ। ਪ੍ਰਗਟੇ ਜੋਤ ਅੰਦਰੇ ਅੰਦਰ, ਚਰਨ ਪ੍ਰੀਤੀ ਜਿਸ ਘੋਲ ਘੋਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਨਿਧਾਨ ਪੂਰੇ ਤੋਲ ਰਿਹਾ ਤੋਲੀ। ਸਦਾ ਸਦਾ ਕਿਰਪਾਲ, ਰਾਮ ਦਿਆਲ ਹੈ। ਨਾ ਖਾਏ ਕਦੇ ਕਾਲ, ਤੋੜੇ ਜਗਤ ਜੰਜ਼ਾਲ ਹੋਏ ਸਦਾ ਰਖਵਾਲ ਹੈ। ਆਤਮ ਜੋਤੀ ਦੇਵੇ ਬਾਲ, ਫਲ ਲਗਾਏ ਸਾਚੇ ਡਾਲ, ਦੱਸੇ ਇਕ ਅਵਲੜੀ ਚਾਲ, ਪੂਰੀ ਘਾਲਣਾ ਲੈਣੀ ਘਾਲ, ਸੋਹੰ ਸ਼ਬਦ ਵਜਾਣਾ ਤਾਲ, ਚਰਨ ਪ੍ਰੀਤੀ ਨਿਭੇ ਨਾਲ ਹੈ। ਆਤਮ ਤਾਲ ਲਾਈ ਛਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸੱਚਾ ਧਾਮ ਦੇਵੇ ਅੰਤ ਵਖਾਲ ਹੈ। ਸੱਚਾ ਧਾਮ ਧਰਮ ਦੀ ਜੜ੍ਹ। ਸੋਹੰ ਸ਼ਬਦ ਲੈਣਾ ਪੜ੍ਹ। ਪ੍ਰਭ ਦਰ ਦਵਾਰੇ ਰਿਹਾ ਖੜ। ਆਤਮ ਤੋੜੇ ਕਿਲ੍ਹਾ ਹੰਕਾਰੀ ਗੜ੍ਹ। ਚਰਨ ਪ੍ਰੀਤੀ ਜੋੜੇ, ਜੋਤ ਸਰੂਪੀ ਅੰਦਰ ਵੜ। ਆਪ ਚੜ੍ਹਾਏ ਸ਼ਬਦ ਘੋੜੇ, ਗੁਰਸਿਖਾਂ ਵਾਗ ਲਏ ਫੜ। ਵੇਲੇ ਅੰਤਮ ਹਰਿ

ਜੀ ਬਹੁੜੇ। ਗੁਰਮੁਖ ਸਾਚਾ ਸਾਚਾ ਲੋੜੇ। ਸਾਚੇ ਪੌੜੇ ਜਾਏ ਚੜ੍ਹ, ਜੋ ਜਨ ਚਰਨ ਆਏ ਦੌੜੇ। ਪ੍ਰਭ ਆਪਣੀ ਹੱਥੀਂ ਬੰਨ੍ਹੇ ਲੜ, ਮਿੱਠੇ ਹੋਏ ਦਰ ਕੌੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਈ ਪੰਜ ਤੱਤੇ ਧਾੜੇ। । ਧੰਨ ਧੰਨ ਜਣੇਂਦੀ ਮਾਂ, ਜਗਤ ਵਡਿਆਈਆ। ਧੰਨ ਧੰਨ ਧੰਨ ਸੁਹਾਏ ਥਾਂ, ਜਿਸ ਥਾਨ ਗੁਰ ਚਰਨ ਛੁਹਾਇਆ। ਧੰਨ ਧੰਨ ਧੰਨ ਗੁਰ ਪੂਰਾ ਜਿਸ ਪਕੜੀ ਬਾਂਹ, ਸਾਚੀ ਰਚਨਾ ਜਿਸ ਰਚਾਇਆ। ਵਿਚ ਮਾਤ ਰਖਾਇਆ ਸਾਚਾ ਨਾਂ, ਠਾਕਰ ਸਿੰਘ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਪਰ ਵਿਛੋੜਾ ਕਲਜੁਗ ਜੋੜਾ ਦੁਰਬਾਸ਼ਾ ਰਿਖੀ ਭੇਖ ਵਟਾਇਆ। ਦੁਰਬਾਸ਼ੇ ਚਲੀ ਅਵਲੜੀ ਚਾਲ। ਦਰਯੋਧਨ ਹੰਕਾਰੀ ਦਿਤਾ ਸਿਖਾਲ। ਪੰਜੇ ਪਾਂਡਵ ਦੇਣੇ ਗਾਲ। ਸਾਚਾ ਰਿਖੀ ਹੋਇਆ ਭਿਖੀ, ਦਰ ਆਇਆ ਬਣ ਕੰਗਾਲ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਰਿਹਾ ਸੁਰਤ ਸੰਭਾਲ। ਦੁਰਬਾਸ਼ਾ ਆਏ ਦਰ ਦਰਬਾਰੇ। ਧਰਮ ਪੂਤ, ਸੁਣ ਸਚ ਪੁਕਾਰੇ। ਸਾਧ ਸੰਤ ਬਿਲਲਾਇਣ, ਦੁਖੀ ਭੁੱਖੀ ਕਰਨ ਹਾਹਾਕਾਰੇ। ਭੋਜਨ ਦਰ ਤੇਰੇ ਤੇ ਪਾਇਣ, ਮੰਗਣਾ ਇਕ ਭੰਡਾਰੇ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਆਪੇ ਪਾਵੇ ਸਾਰ। ਦੁਰਬਾਸ਼ਾ ਪੁਕਾਰੇ ਸੁਣ ਸੱਚੀ ਸਰਕਾਰ, ਆਏ ਚਲ ਦਵਾਰੇ ਬਣ ਭਿਖਾਰ। ਆਤਮ ਤ੍ਰਿਸ਼ਨਾ ਭੁੱਖ ਨਿਵਾਰੇ, ਦੇ ਸੱਚਾ ਇਕ ਭੰਡਾਰ। ਧਰਮ ਪੁੱਤ ਸਾਚੇ ਸੁਤ, ਰਿਖੀ ਰਸਨਾ ਚੱਲੇ ਤਿੱਖੀ ਤਲਵਾਰ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆ ਪਾਵੇ ਸਾਰੇ। ਸਾਚਾ ਬਚਨ ਰਿਖੀ ਅਲਾਇਆ। ਸੁਣ ਯੁਧਿਸ਼ਟਰ ਮਨ ਵਿਸ਼ਿਸਟ, ਇਕੋ ਇਸ਼ਟ ਕ੍ਰਿਸ਼ਨ ਧਿਆਇਆ। ਖੁਲ੍ਹੀ ਦ੍ਰਿਸ਼ਟ, ਪ੍ਰਭ ਆਪਣੇ ਦਰ ਦਵਾਰੇ ਅੱਗੇ ਨਜ਼ਰੀ ਆਇਆ। ਦੁਰਬਾਸ਼ੇ ਆਤਮ ਹੋਈ ਭਰਿਸ਼ਟ, ਕਾਹਨੇ ਕ੍ਰਿਸ਼ਨੇ ਖੇਲ ਰਚਾਇਆ। ਬੈਠਾ ਵਡ ਗੁਰ ਵਸ਼ਿਸ਼ਟ, ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਪਾਵੇ ਸਾਰ, ਸਿਰ ਹੱਥ ਜੁਗੋ ਜੁਗ ਰੱਖਦਾ ਆਇਆ। ਆਇਆ ਕ੍ਰਿਸ਼ਨ ਭਗਤ ਦਵਾਰੇ। ਦੋਏ ਜੋੜ ਧਰਮ ਸੁਤ, ਕਰੇ ਨਿਮਸਕਾਰੇ। । ਧੰਨ ਸੋ ਵੇਲਾ ਧੰਨ ਸੁਹੰਜਣੀ ਰੁੱਤ, ਘਰ ਆਇਆ ਕ੍ਰਿਸ਼ਨ ਮੁਰਾਰੇ। ਪੰਜੇ ਪਾਂਡੋ ਖਾਲੀ ਦਿਸਣ ਬੁਤ, ਆਤਮ ਮੁਨਾਰੇ ਕਰਨ ਵਿਚਾਰੇ, ਪ੍ਰਭ ਅਬਿਨਾਸ਼ੀ ਸਦਾ ਚੇਤ, ਚੇਤਨ ਸਤਾ ਸਦਾ ਵਿਚਾਰੇ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਦੇਵੇ ਜਗਤ ਸਹਾਰੇ। ਬੋਲੇ ਹਰਿ ਸਨਮੁਖ। ਭਗਤ ਦਰ ਪੁੱਛਣ ਆਇਆ ਦੁੱਖ। ਇਕੋ ਦੇਵੇ ਸੱਚਾ ਵਰ, ਉਜਲ ਕਰੇ ਮੁਖ। ਸਚ ਭੰਡਾਰਾ ਦੇਵੇ ਭਰ, ਰਿਖੀਆਂ ਮੁਨੀਆਂ ਉਤਰੇ ਭੁੱਖ। ਇਕ ਖੁਲ੍ਹਾਏ ਸਾਚਾ ਸਰ, ਆਤਮ ਅਗਨ ਬੁਝਾਏ ਜੋ ਰਹੀ ਧੁਖ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜਨ ਭਗਤਾਂ ਕਰਾਏ ਸੁਫਲ ਮਾਤ ਕੁੱਖ। ਧਰਮ ਸੁਤ ਅੱਗੇ ਹਰਿ ਬਿਲਲਾਇਆ। ਦੁਰਬਾਸ਼ਾ ਰਿਖੀ ਦਰ ਮੰਗਣ ਆਇਆ। ਸਾਚਾ ਮੰਗੇ ਦਾਨ ਭਿਖ, ਬੀਸ ਸਹੰਸਰ ਸੰਤ ਬਿਲਲਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਕਿਰਪਾ ਕਰ, ਪੜਦਾ ਉਹਲਾ ਨਾ ਕੋਈ ਰਖਾਇਆ। ਸਾਚਾ ਭੋਜਨ ਦਰ ਪਕਾਣਾ। ਘਰ ਨਹੀਂ ਕੋਈ ਅੰਨ ਦਾਣਾ। ਜਿਹੜਾ ਬਹਿ ਕੇ ਸੰਤਾਂ ਖਾਣਾਂ। ਦੁਰਬਾਸ਼ਾ ਰਿਖੀ ਕਿਸ ਰਜਾਣਾ। ਧੁਰ ਦਰਗਾਹੋਂ ਕਿਸਮਤ ਕਿਹੜੀ ਲਿਖੀ, ਹਰਿ ਸ੍ਰੀ ਭਗਵਾਨਾ। ਔਖੀ ਦਿਸੇ ਧਾਰ ਤਿੱਖੀ, ਟੁਟਦਾ ਜਾਏ ਸਰਬ ਦਾ ਮਾਣਾ। ਦਰ ਦਵਾਰੇ ਆਵਣ ਵਾਲਾ ਰਿਖੀ, ਨਾਲ ਲੈ ਸੰਤ ਰਿਖ ਚਤੁਰ ਸੁਜਾਨਾ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਦੇਵੇ ਵਰ, ਹੋਏ ਦਰ ਨਿਮਾਣ ਨਿਮਾਣਾ। ਦਿਤਾ ਵਰ ਹਰਿ ਮੁਰਾਰੀ। ਕਿਰਪਾ ਆਪਣੀ ਆਪੇ ਧਾਰੀ। ਅਚਰਜ

ਖੇਲ ਕਰੇ ਹਰਿ ਬਨਵਾਰੀ। ਦੁਰਬਾਸ਼ੇ ਰਿਖੀ ਚੜ੍ਹਦੀ ਜਾਏ ਖ਼ੁਮਾਰੀ ਤਨ ਅਫਾਰੀ। ਲਹਿੰਦੀ ਜਾਏ ਆਤਮ ਲੱਗੀ ਹੰਕਾਰ ਬਿਮਾਰੀ। ਕਾਇਆ ਝੂਠੀ ਵਹਿੰਦੀ ਜਾਏ, ਉਡਦਾ ਜਾਏ ਮਾਣ ਹੰਕਾਰੀ। ਪੰਜੇ ਪਾਂਡੋ ਸੰਗ ਦਰੋਪਦ ਵੇਂਹਦੀ ਜਾਏ, ਪਾਇਣ ਦਰਸ ਨੈਣ ਮੁਧਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰੀ। ਭੀਮਾ ਗਿਆ ਹਰਿ ਦਵਾਰ। ਦੋਏ ਜੋੜ ਕਰੇ ਨਿਮਸਕਾਰ। ਸੁਣੋ ਰਿਖੀ ਹਰਿ ਗਿਰਧਾਰ। ਚਰਨ ਛੁਹਾਓ ਦਰ ਸਾਚੇ ਆਓ, ਭੋਜਨ ਭਰੇ ਭੰਡਾਰ, ਸਹਿੰਸਾ ਲਾਹੋ ਆਤਮ ਤ੍ਰਿਸ਼ਨਾ ਭੁੱਖ ਗਵਾਓ, ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਸਭ ਦੇ ਕਰਮ ਰਿਹਾ ਵਿਚਾਰ। ਅੱਗੋਂ ਰਿਖੀ ਉਠ ਪੁਕਾਰੇ। ਚੜ੍ਹਦਾ ਜਾਏ ਤਨ ਅਫਾਰੇ। ਸੁਕਦਾ ਜਾਏ ਮੁਖ, ਨਾ ਦੇਵੇ ਕੋਈ ਸਹਾਰੇ। ਮਾਤ ਗਰਭ ਉਲਟਾ ਰੁੱਖ, ਆਤਮ ਤੁਟੇ ਹੰਕਾਰੇ। ਜੋਤੀ ਜੋਤ ਸਰੂਪ ਹਰਿ, ਕਰੇ ਕਰਾਏ ਜੋ ਮਨ ਭਾਏ, ਜਨ ਭਗਤਾਂ ਪਾਵੇ ਸਾਰੇ। ਦੁਰਬਾਸ਼ਾ ਦਏ ਦੁਹਾਈ। ਕੌਣ ਲੇਵੇ ਅੰਤ ਛੁਡਾਈ। ਨਾ ਹੋਏ ਕੋਈ ਸਹਾਈ। ਫੜਦਾ ਕੌਣ ਬਾਹੀਂ। ਦੂਰ ਦੁਰਾਡੇ ਵੇਖਣ ਥਾਉਂ ਥਾਈਂ। ਜੋਤ ਸਰੂਪੀ ਜੋਤ ਹਰਿ, ਜਨ ਭਗਤਾਂ ਦਰ ਸੁਹਾਇਆ ਆਸਣ ਲਾਇਆ ਚਾਈਂ ਚਾਈਂ। ਤਨ ਅਫਾਰਾ ਵੱਡਾ ਚੜ੍ਹਿਆ। ਜੋਤ ਸਰੂਪੀ ਹਰਿ ਜੀ ਫੜਿਆ। ਨਾ ਜਾਣੇ ਅੰਦਰ ਕੀ ਕੁਛ ਵੜਿਆ। ਕਾਇਆ ਝੂਠਾ ਮੰਦਰ ਲੱਗਾ ਭੰਨਣ, ਜਿਸ ਨੇ ਘੜਿਆ। ਜੋਤੀ ਜੋਤ ਸਰੂਪ ਹਰਿ, ਕੋਈ ਨਾ ਰਹੇ ਅੱਗੇ ਅੜਿਆ। ਉਠੇ ਉਠ ਉਠ ਬਲਧਾਰੇ। ਸਾਧ ਸੰਗਤ ਸੰਗ ਰਲਾਏ ਆਏ ਚਰਨ ਦਵਾਰੇ। ਜਿਸ ਘਰ ਸਾਚੇ ਚਰਨ ਛੁਹਾਏ, ਨਜ਼ਰੀ ਆਏ ਕ੍ਰਿਸ਼ਨ ਮੁਰਾਰੇ। ਤਨ ਅਫਾਰੇ ਸਾਰੇ ਲਾਹੇ, ਚਰਨੀ ਡਿੱਗੇ ਮੂੰਹ ਦੇ ਭਾਰੇ। ਰੋ ਰੋ ਦਰ ਤੇ ਮਾਰੇ ਨਾਅਰੇ। ਅਵਗੁਣ ਬਖ਼ਸ਼ ਹਰਿ ਜੀ ਸਾਰੇ। ਜੋਤ ਸਰੂਪੀ ਹਰਿ ਨਿਰੰਕਾਰੇ। ਅਵਗੁਣ ਬਖ਼ਸ਼ ਦੂਜੀ ਵਾਰੇ। ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਰ ਬੰਕ ਕਲਜੁਗ ਸੁਹਾਇਆ, ਗੁਰਸਿਖ ਬਹਾਇਆ ਚਰਨ ਦਵਾਰੇ। ਜੋਤੀ ਜੋਤ ਸਰੂਪ ਹਰਿ, ਆਪਣਾ ਕੀਆ ਸਚ ਵਿਹਾਰੇ। ਕ੍ਰਿਸ਼ਨ ਕਾਹਨ ਹਰਿ ਮੁਰਾਰੀ। ਕਰੇ ਖੇਲ ਵਿਚ ਸੰਸਾਰੀ। ਦਵਾਪਰ ਤੁਟੀ ਕਲਜੁਗ ਗੰਢੀ ਅੰਤਮ ਵਾਰੀ। ਦੁਰਬਾਸ਼ਾ ਰਿਖੀ ਰੱਖੀ ਸ਼ਬਦ ਧਾਰ ਤਿੱਖੀ ਹੋਏ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਪਾਏ ਸਾਰੀ। ਸਚ ਸਰਨਾਈ ਚਰਨ ਗੁਰ ਪੂਰੇ। ਆਤਮ ਤ੍ਰਿਖਾ ਦਏ ਬੁਝਾਈ, ਉਤਰੇ ਸਗਲ ਵਸੂਰੇ। ਸਾਚੀ ਸਿੱਖਿਆ ਦੇ ਮਤ ਸਮਝਾਈ, ਸਰਬ ਕਲਾ ਭਰਪੂਰੇ। ਦੇਵੇ ਨਾਮ ਸੰਗਤ ਵਡਿਆਈ, ਆਤਮ ਜੋਤੀ ਸਾਚਾ ਨੂਰੇ। ਘਰ ਸਾਚੇ ਮਿਲਦੀ ਰਹੇ ਵਡਿਆਈ, ਆਸਾ ਮਨਸਾ ਹਰਿ ਜੀ ਪੂਰੇ। ਆਪ ਕਟਾਏ ਜਮ ਕੀ ਫਾਹੀ, ਪ੍ਰਗਟ ਹੋਇਆ ਪ੍ਰਭ ਹਾਜ਼ਰ ਹਜ਼ੂਰੇ। ਕਲਜੁਗ ਮਿਟੇ ਝੂਠੀ ਛਾਹੀ, ਕਿਰਪਾ ਕਰੀ ਵਡ ਸੂਰੇ। ਗੁਰਸਿਖਾਂ ਪ੍ਰਗਟਾਏ ਥਾਉਂ ਥਾਈਂ, ਨਾ ਜਾਣੇ ਦੂਰ ਨੇੜੇ। ਅੰਤਮ ਤਾਰੇ ਫੜ ਕੇ ਬਾਹੀਂ, ਵੱਸਿਆ ਰਹੇ ਆਤਮ ਨਗਰ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਏਕਾ ਗੇੜ ਗੇੜੇ। ਸਾਚਾ ਮਾਣ ਜਗਤ ਗੁਰ ਦਵਾਇਆ। ਜੋ ਜਨ ਚਰਨੀ ਡਿਗੇ ਆਣ, ਆਸਾ ਮਨਸਾ ਪ੍ਰਭ ਪੂਰਿਆ। ਆਪੇ ਕਰੇ ਜਗਤ ਪਛਾਣ, ਦੇਵੇ ਮਾਣ ਸ਼ਬਦ ਸਾਚੀ ਤੂਰਿਆ। ਆਪ ਚੁਕਾਏ ਜਮ ਕੀ ਕਾਨ, ਸੋਹੰ ਸ਼ਬਦ ਚਲਾਏ ਬਾਣ, ਜੋਤੀ ਨੂਰੋ ਨੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿ ਜੁਗਾਦਿ ਆਸਾ ਮਨਸਾ ਪੂਰਿਆ। ਹਾਜ਼ਰ ਹਜ਼ੂਰ ਹਰਿ ਨਿਰੰਕਾਰਾ। ਜੋਤ ਸਰੂਪੀ ਖੇਲ ਅਪਾਰਾ। ਵੇਖੇ ਵਿਗਸੇ ਕਰੇ ਵਿਚਾਰ, ਲੱਖ ਚੁਰਾਸੀ ਸਰਬ ਪਸਾਰਾ। ਗੁਰਮੁਖਾਂ

ਹੋਏ ਦਾਸਨ ਦਾਸੀ, ਜੋ ਜਨ ਆਏ ਚਲ ਦਵਾਰਾ। ਮਾਣ ਗਵਾਏ ਮਦਿਰਾ ਮਾਸੀ, ਬੇਮੁਖਾਂ ਅੰਤਮ ਕਰੇ ਖੁਆਰਾ। ਪ੍ਰਗਟ ਹੋਏ ਘਨਕਪੁਰ ਵਾਸੀ, ਸ਼ਬਦ ਡੰਡਾ ਹੱਥ ਵਿਚ ਭਾਰਾ। ਗੁਰਸਿਖ ਸਾਚੇ ਸੰਤ ਜਨਾਂ ਮਾਨਸ ਜਨਮ ਕਰੇ ਰਾਸੀ, ਸਾਚਾ ਦੇਵੇ ਨਾਮ ਰੰਗ ਅਪਾਰਾ, ਜੋ ਜਨ ਮੰਗਣ ਆਏ ਚਲ ਦਵਾਰਾ। ਕਰੇ ਸਚ ਪਿਆਰ ਵਡ ਜੋਧਨ ਜੋਧ, ਅੰਤਮ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਸਾ ਮਨਸਾ ਪੂਰਾ। ਪੂਰੀ ਆਸ ਹਰਿ ਦਵਾਰੇ। ਚਰਨ ਧਰਵਾਸ ਗੁਰਸਿਖ ਪਿਆਰੇ। ਦੁਸ਼ਟਾਂ ਦੂਤਾਂ ਕਰੇ ਨਾਸ, ਮਾਰੇ ਸ਼ਬਦ ਕਟਾਰੇ। ਜੋਤ ਸਰੂਪੀ ਸਭ ਦੇ ਅੰਦਰ ਰੱਖੇ ਵਾਸ, ਬੇਮੁਖ ਆਤਮ ਅੰਧ ਅੰਧਿਆਰੇ। ਇਕੋ ਜੋਤ ਮਾਤ ਪਤਾਲ ਅਕਾਸ਼, ਲੱਖ ਚੁਰਾਸੀ ਵਿਚ ਪਸਾਰੇ। ਪ੍ਰਭ ਅਬਿਨਾਸ਼ੀ ਪੁਰਖ ਅਬਿਨਾਸ਼, ਨਿਹਕਲੰਕ ਕਲ ਜਾਮਾ ਧਾਰੇ। ਘਨਕਪੁਰ ਰੱਖੇ ਵਾਸ, ਕਲਜੁਗ ਕਰੇ ਸਰਬ ਖੁਆਰੇ। ਗੁਰਮੁਖ ਵਿਰਲਾ ਰਸਨਾ ਗਾਏ ਸਵਾਸ ਸਵਾਸ, ਜਿਸ ਦੇਵੇ ਨਾਮ ਅਧਾਰੇ। ਹਰਿ ਹਿਰਦੇ ਰੱਖੇ ਵਾਸ, ਜੋਤ ਸਰੂਪੀ ਨਰ ਨਰਾਇਣ ਨਰ ਹਰਿ ਹਰਿ ਨਰ ਨਿਰੰਕਾਰੇ। ਨਰ ਨਰ ਨਿਰੰਕਾਰਿਆ। ਜੋਤ ਜੋਤ ਵਡ ਪਸਾਰਿਆ। ਜੋਤ ਅਧਾਰ ਖੇਲ ਅਪਾਰਿਆ। ਕਲਜੁਗ ਅੰਤਮ ਵਾਰਿਆ। ਸਤਿਜੁਗ ਸਾਚੇ ਦੇਵੇ ਸੱਚੀ ਸਿਕਦਾਰਿਆ। ਸਚ ਸੁਲਤਾਨ ਸੱਚਾ ਸ਼ਾਹ ਸੋਹੰ ਤਾਜ ਸਿਰ ਪਹਿਨਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਅਛਲ ਅਛੱਲ ਕਰ ਵਲ ਛਲ ਸ੍ਰਿਸ਼ਟ ਸਬਾਈ ਆਪੇ ਆਪ ਭੁਲਾ ਰਿਹਾ। ਆਪ ਚਲਾਏ ਜਗਤ ਰੀਤ। ਬੇਮੁਖਾਂ ਪਰਖੇ ਮਾਤ ਨੀਤ। ਗੁਰਸਿਖਾਂ ਬਣੇ ਹਰਿ ਜੀ ਮੀਤ। ਮਾਨਸ ਜਨਮ ਗੁਰਮੁਖ ਸਾਚੇ ਜੀਤ। ਏਕਾ ਗਾਓ ਸੋਹੰ ਸੱਚਾ ਗੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਸਦਾ ਸਦਾ ਅਤੀਤ। ਗੁਰ ਪੂਰਾ ਚਤੁਰ ਸੁਜਾਨਿਆਂ। ਗੁਰਸਿਖ ਆਤਮ ਦੇਵੇ ਬ੍ਰਹਮ ਗਿਆਨਿਆਂ। ਸਾਚਾ ਦੇਵੇ ਚਰਨ ਧਿਆਨ, ਕਰ ਕਰ ਵਡ ਮਿਹਰਬਾਨਿਆਂ। ਅਮਰਾ ਪਦ ਗੁਰਮੁਖ ਸਾਚੇ ਪਾਣ, ਹਰਿ ਦੇਵੇ ਨਾਮ ਨਿਸ਼ਾਨਿਆਂ। ਦਰ ਘਰ ਸਾਚੇ ਸ਼ਬਦ ਸਰੂਪੀ ਆਪੇ ਲਏ ਸੋਧ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਗਤ ਭਗਤ ਪਛਾਨਿਆਂ। ਭਗਤ ਪਛਾਣੇ ਹਰਿ ਭਗਵਾਨ। ਦਰਸ ਦਿਖਾਏ ਹਰਸ ਮਿਟਾਏ, ਆਤਮ ਜੋਤ ਜਗਾਏ ਮਹਾਨ। ਅੰਮ੍ਰਿਤ ਆਤਮ ਮੇਘ ਬਰਸ ਵਖਾਏ, ਤੇਜ ਕਰਾਏ ਕੋਟਨ ਭਾਨ। ਪਰਗਟ ਹੋ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਚਤੁਰ ਸੁਜਾਨ। ਚਤੁਰ ਸੁਜਾਨ ਹਰਿ ਭਗਵਾਨ। ਆਪ ਚੁਕਾਏ ਜਮ ਕੀ ਕਾਨ। ਸੱਚਾ ਦੇਵੇ ਨਾਮ ਰਸ ਪੀਣ ਖਾਣ। ਇਕ ਪਿਆਏ ਅੰਮ੍ਰਿਤ ਜਾਮ, ਮਾਰੇ ਸ਼ਬਦ ਬਾਣ ਮਹਾਨ। ਹਰਾ ਕਰਾਏ ਚਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਚਰਨ ਧਿਆਨ। ਦਰ ਘਰ ਮੰਦਰ ਤਨ ਸੁਹਾਇਆ। ਹਰਿ ਵਸੇ ਕਾਇਆ ਸਾਚੇ ਅੰਦਰ, ਸੁਖ ਆਸਣ ਡੇਰਾ ਲਾਇਆ। ਆਪੇ ਤੋੜੇ ਆਤਮ ਜੰਦਰ, ਸ਼ਬਦ ਹਥੌੜਾ ਇਕ ਰਖਾਇਆ। ਕਰੇ ਪ੍ਰਕਾਸ਼ ਕਾਇਆ ਅੰਧੇਰੀ ਕੰਦਰ, ਜੋਤ ਸਰੂਪੀ ਡਗਮਗਾਇਆ। ਮੂੰਡ ਮੁੰਡਾਏ ਗੋਰਖ ਤੇ ਮਛੰਦਰ, ਹਰਿ ਕੀ ਸਾਰ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਵਸੇ ਆਤਮ ਅੰਦਰ, ਨਿਜ ਘਰ ਆਸਣ ਲਾਇਆ।

੨੫ ਵਿਸਾਖ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਦਰਬਾਰ ਵਿਚ ਵਿਹਾਰ ਹੋਇਆ

ਸਤਿਜੁਗ ਸਾਚਾ ਤੇਰਾ ਰਥ। ਆਪ ਚਲਾਏ ਹਰਿ ਸਮਰਥ। ਤਿੰਨਾਂ ਲੋਆਂ ਪਾਏ ਨੱਥ। ਪਿਛਲਾ ਭੇਵ ਹਰਿ ਖੁਲ੍ਹਾਏ, ਸਤਿਜੁਗ ਸਾਚੇ ਮਾਨਸ ਦੇਹੀ ਲੰਮੀ ਇੱਕੀ ਹੱਥ। ਸਾਚਾ ਹਰਿ ਹਰਿ ਗੁਣਵੰਤਾ। ਖੇਲ ਜਾਣੇ ਵਕਤ ਪਛਾਣੇ ਜਨ ਭਗਵੰਤਾ। ਭੇਵ ਖੁਲ੍ਹਾਣੇ ਸਾਚੇ ਸੰਤ ਜਗਾਣੇ, ਚੋਗ ਚੁਗਾਏ ਆਦਿਨ ਅੰਤਾ। ਤਰੇਤਾ ਭੇਵ ਆਪ ਜਣਾਏ, ਮਾਨਸ ਦੇਹੀ ਚੌਦਾਂ ਹੱਥ ਰਖਾਏ, ਪ੍ਰਭ ਅਬਿਨਾਸ਼ੀ ਸਾਚਾ ਕੰਤਾ। ਦਰ ਦਰਬਾਨਾ, ਕਰੇ ਖੇਲ ਹਰਿ ਬਣ ਬਣ ਕਾਹਨਾ। ਸ੍ਰਿਸ਼ਟ ਸਬਾਈ ਆਪਣੀ ਹੱਥੀਂ ਬੰਨ੍ਹੇ ਗਾਨਾ। ਚਤੁਰ ਸੁਜਾਨ ਹਰਿ ਭਗਵਾਨ ਕਰੇ ਖੇਲ ਜਗਤ ਮਹਾਨਾ। ਜੋਤੀ ਜੋਤ ਸਰੂਪ ਹਰਿ, ਪਿਛਲਾ ਭੇਵ ਆਪ ਖੁਲ੍ਹਾਏ ਮਾਨਸ ਦੇਹੀ ਵਿਚ ਦਵਾਪਰ ਸੱਤ ਹੱਥ ਰਖਾਨਾ। ਕਲਜੁਗ ਕੂਕ ਕੂਕ ਪੁਕਾਰੇ। ਦਰ ਘਰ ਸਾਚੇ ਵਿਚੋਂ ਹੋਣਾ ਬਾਹਰੇ। ਮੁੱਲ ਮਸੀਤੇ ਅੱਲਾ ਹੂ ਲਾਵਣ ਨਾਅਰੇ। ਨਿਹਕਲੰਕ ਤੇਰੀ ਕੋਇ ਨਾ ਪਾਵੇ ਸਾਰੇ। ਕ੍ਰਿਸ਼ਨ ਲਿਖਾਈ ਅਠਾਰਾਂ ਧਿਆਏ ਗੀਤਾ, ਪੰਡਤ ਪੜ੍ਹ ਪੜ੍ਹ ਥੱਕੇ ਸਾਰੇ। ਪ੍ਰਭ ਅਬਿਨਾਸ਼ੀ ਕਿਸੇ ਨਾ ਦਿਸਿਆ, ਅਠਾਰਾਂ ਪੁਰਾਨ ਵੇਦ ਵਿਆਸ ਉਚਾਰੇ। ਅੰਤਮ ਕਲਜੁਗ ਨਿਹਕਲੰਕ ਪ੍ਰਗਟ ਜੋਤ, ਸਾਢੇ ਤਿੰਨ ਹੱਥ ਮਾਨਸ ਦੇਹੀ ਲੇਖ ਲਿਖਾਰੇ। ਸਾਢੇ ਤਿੰਨ ਹੱਥ ਮਾਨਸ ਦੇਹੀ ਜਾਮਾ । ਅੰਤਮ ਪੂਰ ਕਰਾਏ ਹਰਿ ਆਪਣਾ ਕਾਮਾ। ਗੁਰਸਿਖਾਂ ਲੇਖੇ ਲਾਏ, ਮਾਨਸ ਦੇਹੀ ਸਾਚਾ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੰਤ ਮਨੀ ਸਿੰਘ ਤੇਰਾ ਪਹਿਨੇ ਗਲ ਵਿਚ ਚਿੱਟਾ ਬਾਣਾ। ਸਾਢੇ ਤਿੰਨ ਹੱਥ ਰੱਖ ਲੰਬਾਈ। ਪੌਣੇ ਦੋ ਕਰ ਚੌੜਾਈ। ਸੋਲਾਂ ਤਣੀਆਂ ਨਾਲ ਗੁੰਦਾਈ। ਚਾਰੋਂ ਕੁੰਟ ਚਾਰੇ ਚਾਰ ਬਣਾਈ। ਇਕੋ ਚਿੱਟਾ ਬਾਣਾ ਆਪਣੀ ਹੱਥੀਂ ਜਾ ਪਹਿਨਾਈ। ਚਿੱਟੇ ਅਸਵ ਸੋਹੇ ਚਿੱਟਾ ਬਾਣਾ, ਉਤੇ ਸ਼ਾਹ ਅਸਵਾਰ ਬਿਠਾਈ। ਹਰਿ ਵਰਤੇ ਅੰਤਮ ਆਪਣਾ ਭਾਣਾ , ਪੰਚਮ ਜੇਠ ਵਕਤ ਸੁਹਾਈ। ਸ੍ਰਿਸ਼ਟ ਸਬਾਈ ਆਪੇ ਲਾਏ ਵੰਞ ਮੁਹਾਣਾ, ਡੂੰਘਰ ਸੰਸਾਰ ਕਿਸੇ ਹੱਥ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਾਚੇ ਘੋੜੇ ਆਪ ਚੜ੍ਹਾਈ। ਚਿੱਟੇ ਘੋੜੇ ਚਿੱਟਾ ਦੋਸ਼ਾਲਾ। ਵਾਗ ਫੜੇ ਹਰਿ ਤੇਰਾ ਸੱਚਾ ਸੰਭਾਲਾ। ਲੱਗਾ ਫਲ ਵਿਚ ਮਾਤ ਕਾਇਆ ਸੱਚੇ ਡਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਵੇਸ ਮਾਝੇ ਦੇਸ ਪੰਚਮ ਜੇਠ, ਬੇਮੁਖਾਂ ਆਇਆ ਕਰਨ ਮੂੰਹ ਕਾਲਾ। ਮੂੰਹ ਕਾਲਾ ਸਿਰ ਛਾਹੀ ਪਾਈ। ਪ੍ਰਗਟ ਹੋਏ ਹਰਿ ਸਾਚਾ ਮਾਹੀ। ਦੂਰੋਂ ਵੇਖਣ ਜਾਂਦੇ ਰਾਹੀ। ਗੁਰਸਿਖਾਂ ਦਰਸ ਦਿਖਾਏ ਥਾਉਂ ਥਾਈਂ। ਆਪਣੀ ਚਰਨ ਸਰਨ ਰਖਾਏ, ਉਤੇ ਰੱਖੀ ਠੰਡੀ ਛਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘੋੜ ਚੜ੍ਹਾਈਂ ਅੱਗੇ ਜਾ ਚਾਈਂ ਚਾਈਂ। ਸੋਲਾਂ ਕਲੀਆਂ ਹਰਿ ਪਾਏ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤ ਦੀਪ ਨੌਂ ਖੰਡ ਖੋਲ੍ਹੇ ਗੰਢ। ਪੰਚਮ ਜੇਠ ਪ੍ਰਭ ਅਬਿਨਾਸ਼ੀ ਕਿਰਪਾ ਕਰ ਅੱਡੋ ਅੱਡੀ ਜਾਏ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬੈਠ ਲੱਖ ਚੁਰਾਸੀ ਦੇਵੇ ਦੰਡ। ਹਰਿ ਦੇਵੇ ਸਾਚੀ ਮਤੀ। ਘਰ ਆਇਆ ਸਾਚਾ ਪਤੀ। ਚਰਨ ਬੰਨ੍ਹਾਏ ਸਾਚੀ ਨਤੀ। ਧੀਰਜ ਧੀਰ ਰਖਾਏ ਆਤਮ ਜਤੀ। ਅੰਮ੍ਰਿਤ ਸੀਰ ਪਿਆਏ ਕਰੇ ਸਤੀ। ਹਉਮੇ ਪੀੜ ਗਵਾਏ, ਵਾ ਨਾ ਲੱਗੇ ਤੱਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ, ਪੰਚਮ ਜੇਠ ਵਕਤ ਸੁਹਾਏ, ਕੇਸਰ ਲਿਆਉਣਾ ਸਵਾ ਰੱਤੀ। ਪ੍ਰਭ ਸਚ ਲਗਾਏ ਹੱਟੀ। ਏਕੋ ਏਕ ਹੱਟ

ਰਖਾਏ, ਸ਼ਬਦ ਕੰਡਾ ਇਕ ਲਗਾਏ, ਨਾ ਕੋਈ ਰੱਖੇ ਧੜੀ ਵੱਟੀ। ਸੋਹੰ ਡੰਡਾ ਉਪਰ ਲਗਾਏ ਗੁਰਮੁਖ ਬੇਮੁਖ ਦੋਵੇਂ ਤੋਲੇ ਕਾਇਆ ਝੂਠੀ ਸੱਚੀ ਮਿੱਟੀ। ਅੰਤਮ ਵੇਲਾ ਨੇੜੇ ਆਇਆ, ਗੁਰਸਿਖ ਭਰੇ ਨਾ ਕਿਸੇ ਚੱਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਸਮਝਾਏ ਪੰਚਮ ਜੇਠ ਵਕਤ ਸੁਹਾਏ ਇਕ ਲਿਆਉਣੀ ਮੌਲੀ ਅੱਟੀ। ਕਲਜੁਗ ਤੇਰੀ ਧਾਰ ਵਹਿੰਦੀ। ਸ੍ਰਿਸ਼ਟ ਸਬਾਈ ਇਕ ਦੂਜੇ ਦੇ ਨਾਲ ਖਹਿੰਦੀ। ਚਾਰੋਂ ਤਰਫ ਪਏ ਦੁਹਾਈ, ਭੇਖ ਧਾਰੇ ਹਰਿ ਅਮਾਮ ਮਹਿੰਦੀ। ਗੁਰ ਸੰਗਤ ਆਏ ਚਰਨ ਸਰਨਾਈ, ਨੇੜੇ ਹੋ ਹੋ ਬਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਹੁਕਮ ਆਪ ਸੁਣਾਏ, ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਏ, ਸਵਾ ਪੰਜ ਤੋਲੇ ਨਾਲ ਲਿਆਉਣੀ ਮਹਿੰਦੀ। ਹਰਿ ਜੀ ਵਰਤੇ ਸੱਚਾ ਭਾਣਾ। ਕਰੇ ਖੇਲ ਜਗਤ ਰਾਣਾ। ਸਾਚਾ ਹੁਕਮ ਧੁਰ ਫਰਮਾਣਾ। ਨਾ ਕੋਈ ਜਾਣੇ ਸੁਘੜ ਸਿਆਣਾ। ਗੁਰਮੁਖਾਂ ਦੇਵੇ ਸਾਚਾ ਮਾਣਾ। ਖੁਸ਼ੀਆਂ ਨਾਲ ਹੁਕਮ ਮਨਾਣਾ। ਨੀਲਾ ਚੋਗਾ ਮੱਸਾ ਸਿੰਘ ਖ਼ਰੀਦ ਲਿਆਣਾ। ਘਰ ਦਾ ਖੱਦਰ ਉਤੇ ਲਾਣਾ। ਸਤਿ ਬਟਨ ਉਪਰ ਰਖਾਣਾ। ਸੱਤ ਉਂਗਲੀ ਖਾਲੀ ਰਖਾਣਾ। ਦੂਜਾ ਸਾਤਾ ਫੇਰ ਛੁਹਾਣਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਤਨ ਛੁਹਾਣਾ। ਉਤਰ ਪੂਰਬ ਪੱਛਮ ਦੱਖਣ। ਚਾਰੋਂ ਦਿਸ਼ਾ ਦਿਸੇ ਸੱਖਣ। ਗੁਰਮੁਖ ਸਾਚੇ ਪ੍ਰਭ ਆਪ ਵਿਰੋਲੇ, ਜਿਉਂ ਵਿਚੋਂ ਛਾਛ ਮੱਖਣ। ਚਰਨ ਬਹਾਏ ਸਾਚੇ ਗੋਲੇ, ਅੰਮ੍ਰਿਤ ਰਸ ਸਾਚਾ ਚੱਖਣ। ਬੇਮੁਖਾਂ ਦਿਸਣ ਆਲੇ ਭੋਲੇ, ਲਜਪਤ ਆਪਣੀ ਕਲਜੁਗ ਰੱਖਣ। ਆਪ ਬਿਠਾਏ ਸ਼ਬਦ ਡੋਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੁੱਲ ਪਵਾਏ ਨਾ ਕੋਈ ਚੁਕਾਏ ਲੱਖਣ। ਨਾ ਕੀਮਤ ਨਾ ਕੋਈ ਮੁੱਲ। ਗੁਰਮੁਖ ਵਿਰਲਾ ਤੁਲੇ, ਗੁਰ ਚਰਨ ਪੂਰੇ ਤੋਲ। ਲੋਕਮਾਤ ਸਾਚਾ ਸੂਰਾ, ਭਾਗ ਲਗਾਏ ਆਪਣੀ ਕੁਲ। ਰਸਨਾ ਗਾਏ ਹਰਿ ਸਰਬ ਕਲਾ ਭਰਪੂਰਾ, ਆਤਮ ਪੜਦਾ ਜਾਏ ਖੁਲ੍ਹ। ਹਰਿ ਵਸੇ ਹਾਜ਼ਰ ਹਜ਼ੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਿੜਾਏ ਕਵਲ ਫੁੱਲ। ਕਵਲ ਫੁੱਲ ਮੁਖ ਉਘਾੜ। ਉਤਰੇ ਭੁੱਖ ਮਿਲੇ ਅੰਮ੍ਰਿਤ ਧਾਰ। ਉਪਜੇ ਸੁਖ ਕਰ ਦਰਸ ਜੋਤ ਨਿਰੰਕਾਰ। ਉਜਲ ਹੋਏ ਮੁਖ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰ ਚਰਨ ਪਿਆਰ। ਕਾਇਆ ਡੂੰਘਾ ਵਹਿਣ, ਹਰਿ ਵਹਾਇੰਦਾ। ਗੁਰਮੁਖ ਵਿਰਲੇ ਭਾਣਾ ਸਹਿਣ, ਜਿਨ ਸਿਰ ਹੱਥ ਰਖਾਇੰਦਾ। ਪ੍ਰਗਟ ਹੋਏ ਦਰਸ ਦਿਖਾਏ ਆਤਮ ਸਾਚੇ ਨੈਣ, ਅਗਿਆਨ ਅੰਧੇਰ ਮਿਟਾਇੰਦਾ। ਗੁਰਮੁਖ ਸਾਚੇ ਸੰਤ ਜਨ ਪੰਚਮ ਜੇਠ ਗੁਰ ਸੰਗਤ ਮਿਲ ਬਹਿਣ, ਪ੍ਰਭ ਲੇਖਾ ਸਰਬ ਚੁਕਾਇੰਦਾ। ਬਣ ਆਪੇ ਸੱਚਾ ਸਾਕ ਸੈਣ, ਸ਼ਬਦ ਰਥ ਉਪਰ ਆਪ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਕਰ ਕਰ ਵੱਖ, ਗੁਰਮੁਖਾਂ ਚਰਨ ਧੂੜ ਇਸ਼ਨਾਨ ਕਰਾਇੰਦਾ। ਚਰਨ ਧੂੜ ਇਸ਼ਨਾਨ ਕਰਾਇੰਦਾ। ਚਿੱਟਾ ਕਾਲਾ ਸੂਹਾ ਲਾਲ ਸਾਚਾ ਰੰਗ ਵਟਾਇੰਦਾ। ਅੰਤਮ ਕਲਜੁਗ ਸੁਹਾਏ ਤਾਲ, ਅੰਮ੍ਰਿਤ ਹਰਿ ਭਰਾਇੰਦਾ। ਗੁਰਮੁਖ ਸਾਚੇ ਵਿਚ ਮਾਰਨ ਛਾਲ, ਮਾਣਕ ਮੋਤੀ ਨੂਰੀ ਜੋਤੀ ਸੋਹੰ ਕੱਢ ਵਖਾਇੰਦਾ। ਫਲ ਲਗਾਏ ਕਾਇਆ ਡਾਲ, ਮੁਖ ਸਾਚਾ ਰਸ ਚਵਾਇੰਦਾ। ਤੋੜ ਜਗਤ ਜੰਜ਼ਾਲ ਭਗਤ ਰਖਵਾਲ, ਸਾਚੇ ਮਾਰਗ ਪਾਇੰਦਾ। ਗੁਰਮੁਖ ਸਾਚੇ ਮਾਤ ਸੰਭਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣੀ ਗੋਦ ਉਠਾਇੰਦਾ। ਆਪਣੀ ਗੋਦ ਹਰਿ ਰੱਖੇ ਚੁੱਕ। ਗੁਰਸਿਖ ਬੂਟਾ ਨਾ ਜਾਏ ਸੁੱਕ। ਧੁਰਦਰਗਾਹੀ ਦਾਣਾ ਪਾਣੀ ਨਾ ਜਾਏ ਮੁੱਕ। ਕਟੇ ਗਲੋਂ

ਜਮ ਦੀ ਫਾਹੀ, ਵੇਲਾ ਨੇੜੇ ਆਇਆ ਢੁਕ। ਬੇਮੁਖਾਂ ਮੁਖ ਲਾਏ ਛਾਹੀ, ਮੂੰਹ ਵਿਚ ਪਾਏ ਥੁੱਕ। ਕਲਜੁਗ ਜੀਵ ਝੂਠੇ ਰਾਹੀ, ਅਧ ਵਿਚ ਜਾਣ ਰੁਕ। ਮੇਲ ਵਿਛੋੜਾ ਭੈਣਾਂ ਭਾਈ, ਇਕ ਦੂਜੇ ਦਾ ਭਾਰ ਨਾ ਸਕੇ ਚੁਕ। ਗੁਰਮੁਖਾਂ ਤਾਰੇ ਕਰ ਪਿਆਰ ਥਾਉਂ ਥਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮੁਖ ਪਾਏ ਥੁੱਕ। ਇਕ ਇਕ ਪ੍ਰਭ ਏਕਾ ਏਕਾ। ਦੂਜੀ ਰਖਾਏ ਸ੍ਰਿਸ਼ਟ ਸਬਾਈ ਚਰਨ ਟੇਕ। ਤੀਜਾ ਦਇਆ ਕਮਾਏ ਨੇਤਰ ਲੋਇਣ, ਗੁਰਸਿਖ ਸਾਚਾ ਲਏ ਵੇਖ। ਚੌਥੇ ਚਾਰ ਕੁੰਟ ਬਣਾਏ ਰਣ ਖੇਤ। ਖੇਤਰ ਉਠਾਏ ਮਿਟਾਏ ਔਲੀਏ ਪੀਰ ਸ਼ੇਖ਼। ਪੰਜਵੇਂ ਨਰ ਨਰਾਇਣ ਪੇਖ। ਪ੍ਰਭ ਅਬਿਨਾਸ਼ੀ ਜਗਤ ਲਿਖਾਏ ਸਾਚੇ ਲੇਖ। ਛੇਵਾਂ ਰਹੇ ਦਰ ਦਰਵੇਸ਼। ਮਾਝੇ ਦੇਸ ਕਰ ਕਰ ਭੇਸ, ਸੱਤਾਂ ਦੀਪਾਂ ਲਿਖਾਏ ਲੇਖ, ਮਿਟਾਏ ਪਿਛਲੀ ਰੇਖ। ਅਠਵਾਂ ਉਠੇ ਜਾਗੇ, ਚਾਰੋਂ ਕੁੰਟ ਭਾਗੇ, ਧਰ ਅਵਲੜਾ ਭੇਖ। ਨੌਵਾਂ ਨੌਂ ਖੰਡ ਪ੍ਰਭ ਪਾਏ ਵੰਡ, ਵਿਚ ਬ੍ਰਹਿਮੰਡ ਗੁਰਸਿਖ ਬਣਾਏ, ਸਾਚੇ ਲਾਲ ਸ਼ਬਦ ਜੋਤੀ ਆਪੇ ਵੇਖ, ਦਸਵਾਂ ਦਹਿ ਦਿਸ਼ ਉਠ ਧਾਏ। ਅੱਠ ਦਸ ਅਠਾਰਾਂ ਮਾਣ ਚੁਕਾਏ, ਵੇਦ ਪੁਰਾਨਾ ਸਰਬ ਮਿਟਾਏ, ਖਾਣੀ ਬਾਣੀ ਅੰਤ ਹੋ ਜਾਏ, ਅੰਜ਼ੀਲ ਕੁਰਾਨ ਦਏ ਦੁਹਾਏ, ਸੁਘੜ ਸਿਆਣੀ ਜਗਤ ਰਾਣੀ ਆਤਮ ਬੁੱਧ ਗੁਰਸਿਖਾਂ ਵਿਚ ਰਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਸਾਚਾ ਭੇਖ। ਯਾਰਵਾਂ ਆਏ ਸੱਚਾ ਯਾਰ। ਨਿਹਕਲੰਕ ਲੈ ਅਵਤਾਰ। ਚਿੱਟਾ ਘੋੜਾ ਹੋ ਅਸਵਾਰ। ਸ਼ਬਦ ਡੰਡਾ ਪਹਿਰੇਦਾਰ। ਸ੍ਰਿਸ਼ਟ ਸਬਾਈ ਪਾਉਂਦਾ ਜਾਏ ਵੰਡਾਂ, ਗੁਰਮੁਖਾਂ ਕਰੇ ਖ਼ਬਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਜਨ ਭਗਤਾਂ ਮੇਲ, ਪੰਚਮ ਜੇਠ ਕਰੇ ਕਰਤਾਰ। ਪਹਿਲੀ ਜੇਠ ਹਰਿ ਕਰ ਜੋਤ ਪ੍ਰਕਾਸ਼। ਸਚਖੰਡ ਕਰੇ ਸਚ ਸੱਚਾ ਵਾਸ। ਵਿਚ ਬ੍ਰਹਿਮੰਡ ਸ਼ਬਦ ਸਰੂਪੀ ਪਾਵੇ ਰਾਸ। ਬੇਮੁਖਾਂ ਦੇਵੇ ਕੰਡ, ਅੰਤਮ ਕਲਜੁਗ ਗੁਰਸਿਖਾਂ ਹੋਏ ਦਾਸ। ਜੇਠ ਦੂਜੇ ਗੁਰਸਿਖਾਂ ਕਰੇ ਰੀਝੇ, ਲੇਖੇ ਲਾਏ ਜਨਮ ਦਸ ਮਾਸ। ਜੇਠ ਤੀਜੇ ਹਰਿ ਪਤੀਜੇ, ਸੋਹੰ ਸਾਚਾ ਬੀਜ ਗੁਰਮੁਖਾਂ ਆਤਮ ਬੀਜੇ, ਬਣਾਏ ਇਕ ਸੱਚੀ ਜਮਾਤ। ਚਾਰ ਵਰਨਾਂ ਆਤਮ ਕਾਇਆ ਸ਼ਿੰਗਾਰੇ, ਹਰਿ ਸਚ ਸੱਚੀ ਸਰਕਾਰੇ। ਜੇਠ ਚਾਰ ਹਰਿ ਦਿਵਸ ਵਿਚਾਰ। ਆਪਣਾ ਕਰੇ ਆਪ ਵਿਹਾਰ। ਗੁਰ ਸੰਗਤ ਤੇਰੇ ਆਏ ਚਲ ਦਵਾਰ। ਅੱਗੋਂ ਮਿਲੇ ਹਰਿ ਜੀ ਹਰੇ, ਸ਼ਬਦ ਘੋੜੇ ਹੋ ਅਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਏ ਸਾਰਨ ਤਰਨੀ ਤਾਰਨ, ਗੁਰਮੁਖ ਖੜੇ ਅੱਧਵਿਚਕਾਰ। ਚਾਰ ਜੇਠ ਖੇਲ ਨਿਰਾਲੀ। ਕਰੇ ਹਰਿ ਘਨਕਪੁਰ ਵਾਸੀ ਜੋ ਜਨ ਆਵਣ ਬਣ ਸਵਾਲੀ। ਦੇਵੇ ਵਰ ਜਗੀ ਜੋਤ ਇਕ ਅਕਾਲੀ। ਆਤਮ ਭੰਡਾਰੇ ਦੇਵੇ ਭਰ, ਗੁਰਸਿਖ ਰਹੇ ਨਾ ਕੋਈ ਖਾਲੀ। ਚਾਰੋਂ ਵਰਨ ਏਕਾ ਏਕ ਦਿਸੇ, ਊਚ ਨੀਚ ਰਾਓ ਰੰਕ, ਸ਼ਾਹ ਸੁਲਤਾਨ ਵਿਚ ਜਹਾਨ, ਬਿਰਧ ਜਵਾਨ ਨਾ ਕੋਈ ਬਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਸਤਕ ਜੋਤ ਜਗਾਏ, ਜਿਉਂ ਜਗੇ ਜੋਤ ਜਵਾਲੀ। ਚਾਰ ਜੇਠ ਹੋਏ ਦਿਵਸ ਵਡ ਭਾਗੀ, ਚਿੱਟੇ ਬਸਤਰ ਹਰਿ ਤਨ ਪਹਿਨਾਏ, ਕਲਜੁਗ ਤੇਰੇ ਧੋਵੇ ਦਾਗੀ। ਗੁਰਸਿਖਾਂ ਬੇੜਾ ਬੰਨ੍ਹ ਵਖਾਏ, ਸ੍ਰਿਸ਼ਟ ਸਬਾਈ ਫੇਰੇ ਸੁਹਾਗੀ। ਆਪ ਬਿਨ ਛੱਪਰੀ ਹਰਿ ਛੰਨ ਰਹਾਏ, ਕਰੇ ਸਵਾਂਗ ਵਡ ਸਵਾਂਗੀ। ਬੇਮੁਖਾਂ ਹਰਿ ਡੰਨ ਲਗਾਏ, ਗੁਰਸਿਖ ਬਣਾਏ ਹੰਸ ਕਾਗੀ। ਭਾਂਡਾ ਭਰਮ ਭਉ ਹਰਿ ਭੰਨਾਏ, ਚਰਨ ਪ੍ਰੀਤ ਜਿਸ ਜਨ ਲਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਕਿਰਪਾ ਜਾਏ ਕਰ, ਵਿਚ ਮਾਤ ਆਏ ਜੋਤ ਧਰ, ਕਰੇ ਖੇਲ ਜਨ ਭਗਤਾਂ ਮੇਲ, ਬਣ ਸੱਜਣ ਸੁਹੇਲ, ਮੱਕੇ ਜਾਏ ਬਣ ਕੇ ਸਾਚਾ

ਹਾਜੀ। ਸਾਚਾ ਬਾਣਾ ਤਨ ਛੁਹਾ। ਸਾਚਾ ਰਾਣਾ ਦੀਨ ਮੁਹੰਮਦੀ ਮੰਗੇ ਇਕ ਦੁਆ। ਵੇਲੇ ਅੰਤ ਨਾ ਕਿਸੇ ਛੁਡਾਉਣਾ, ਸ਼ਬਦ ਸਰੂਪੀ ਗਲ ਪਾਇਆ ਫਾਹ। ਪੰਚਮ ਜੇਠ ਹਰਿ ਵਰਤੇ ਭਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲੇਖ ਆਪੇ ਰਿਹਾ ਲਿਖਾ। ਪੰਚਮ ਜੇਠ ਸਚ ਦਰਬਾਰਾ। ਨਰ ਨਰਾਇਣ ਲਏ ਅਵਤਾਰਾ। ਬਣੇ ਆਪ ਸੱਚੀ ਸਰਕਾਰਾ। ਦੱਸੇ ਜਾਪ ਸੋਹੰ ਅਪਰ ਅਪਾਰਾ। ਮਾਰੇ ਤੀਨੋਂ ਤਾਪ, ਤਨ ਲੱਥੇ ਅਫਾਰਾ। ਜਮਰਾਜ ਜਾਏ ਕਾਂਪ, ਖੋਲ੍ਹੇ ਬੰਦ ਕੁਆੜਾ। ਕਲਜੁਗ ਵਧਿਆ ਅੰਤਮ ਪਾਪ, ਉਠੇ ਸ਼ਬਦ ਸੱਚੀ ਧਾੜਾ। ਪ੍ਰਗਟ ਹੋਏ ਪ੍ਰਭ ਆਪੇ ਆਪ, ਨੌਂ ਖੰਡ ਪ੍ਰਿਥਮੀ ਜੰਗਲ ਜੂਹ ਵਿਚ ਪਹਾੜਾ। ਉਜਾੜ ਪਹਾੜ ਵਿਚ ਲਾਏ ਢੇਰ ਪਹਿਲੀ ਹਾੜਾ। ਪਾਏ ਫੇਰਾ ਸ੍ਰਿਸ਼ਟ ਸਬਾਈ ਚਬਾਏ ਦਾੜ੍ਹ, ਸ਼ਬਦ ਸਰੂਪੀ ਪਾਏ ਘੇਰਾ। ਗੁਰਮੁਖਾਂ ਜੋਤ ਜਗਾਏ ਬਹੱਤਰ ਨਾੜ, ਦੁੱਖਾਂ ਭਰਮਾਂ ਢਾਹੇ ਡੇਰਾ। ਅਗਨ ਜੋਤ ਹਰਿ ਦਏ ਸਾੜ, ਉਠੇ ਸ਼ਾਹ ਵਡ ਦਲੇਰਾ। ਕਲਜੁਗ ਫਲ ਹਰਿ ਦੇਵੇ ਝਾੜ, ਚਲਾਏ ਮੇਰਾ ਤੇਰਾ। ਦੂਈ ਦਵੈਤੀ ਹਰਿ ਦੇਵੇ ਪਾੜ, ਸਤਿਜੁਗ ਵਕਤ ਸੁਹਾਏ ਨੇੜਾ। ਪੰਚਮ ਜੇਠ ਸੁਹੰਜਣੀ ਰਾਤ, ਵਸਿਆ ਪੁਰੀ ਘਨਕ ਸਾਚਾ ਨਗਰ ਖੇੜਾ। ਪ੍ਰਗਟ ਹੋਏ ਹਰਿ ਵਿਚ ਮਾਤ, ਖੁਲ੍ਹਾ ਕਰਾਏ ਧਰਤ ਮਾਤ ਤੇਰਾ ਵਿਹੜਾ। ਗੁਰ ਸੰਗਤ ਬਣਾਏ ਨਾਲ ਬਰਾਤ, ਜਾਂਞੀ ਲਾੜਾ ਲੱਭੇ ਕਿਹੜਾ। ਜਨ ਭਗਤਾਂ ਪੁੱਛੇ ਅੰਤਮ ਵਾਤ, ਲੱਖ ਚੁਰਾਸੀ ਦੇਵੇ ਗੇੜਾ। ਬੈਠਾ ਰਹੇ ਇਕ ਇਕਾਂਤ, ਚੌਥੇ ਜੁਗ ਚੁਕਾਏ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ, ਸ੍ਰਿਸ਼ਟ ਸਬਾਈ ਲਾਏ ਉਖੇੜਾ। ਸ੍ਰਿਸ਼ਟ ਸਬਾਈ ਹੋਏ ਚਾਨਣਾ। ਦੀਪਕ ਜੋਤੀ ਆਪ ਜਗਾਵਣਾ। ਆਤਮ ਸੋਤੀ ਹਰਿ ਉਠਾਵਣਾ। ਵਰਨ ਗੋਤੀ ਸਰਬ ਮਿਟਾਵਣਾ। ਸ੍ਰਿਸ਼ਟ ਸਬਾਈ ਰਹੀ ਰੋਤੀ, ਨਾ ਮਿਲਿਆ ਹਰਿ ਭਗਵਾਨਣਾ। ਗੁਰਮੁਖਾਂ ਮੈਲ ਦੁਰਮਤ ਧੋਤੀ, ਦਰਗਹਿ ਸਾਚੀ ਸੁਖ ਸਾਚਾ ਮਾਨਣਾ। ਪੰਚਮ ਜੇਠ ਹਰਿ ਚੁਣੇ ਗੁਰਸਿਖ ਮਾਣਕ ਮੋਤੀ, ਹੱਥ ਬੰਨ੍ਹੇ ਸਾਚਾ ਗਾਨਣਾ। ਨਿਹਕਲੰਕ ਨਰਾਇਣ ਨਰ, ਨੂਰ ਨੁਰਾਨੀ ਜੋਤ ਕਰੇ ਪ੍ਰਕਾਸ਼ ਕੋਟਨ ਭਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਆਪਣਾ ਆਪ ਸੁਹਾਨਣਾ। ਚਰਨ ਕਵਲ ਚਰਨ ਗੁਰ ਪੂਰੇ। ਉਪਰ ਧਵਲ ਕਰ ਦਰਸ ਉਤਰੇ ਸਗਲ ਵਸੂਰੇ। ਆਤਮ ਜਾਏ ਮਵਲ, ਦੁੱਖ ਕਲੇਸ਼ ਹੋਣ ਦੂਰੇ। ਖਿਲੇ ਸੱਚਾ ਫੁੱਲ ਕਵਲ, ਪ੍ਰਭ ਦਿਸੇ ਹਾਜ਼ਰ ਹਜ਼ੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਰਸਨਾ ਗਾਏ ਕਾਰਜ ਹੋਣ ਪੂਰੇ। ਕਾਇਆ ਦੁੱਖ ਆਤਮ ਅੰਧੇਰਾ। ਅੱਠੇ ਪਹਿਰ ਧੂੰਏ ਰਹੇ ਧੁੱਖ, ਨਾ ਮਿਟੇ ਭਰਮਾਂ ਡੇਰਾ। ਰੈਣ ਦਿਵਸ ਨਾ ਮਿਲੇ ਸੁਖ, ਕਾਇਆ ਤਨ ਤਨ ਕਾਇਆ ਦੁੱਖਾਂ ਰੋਗਾਂ ਘੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਰਦ ਦੁੱਖ ਹਰ, ਕਰ ਕਰ ਆਪਣੀ ਮਿਹਰਾ। ਦੁੱਖ ਦਰਦ ਪ੍ਰਭ ਪੂਰੇ ਕੱਢ। ਹੋਣ ਸੁਖਾਲੇ ਨਿਮਾਣੇ ਹੱਡ। ਕਿਰਪਾ ਕਰ ਭਗਵਾਨ, ਡਿੱਗੇ ਕਲਜੁਗ ਡੂੰਘੀ ਖੱਡ। ਚਰਨ ਧੂੜ ਕਰ ਇਸ਼ਨਾਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਦਿਰਾ ਮਾਸ ਦਈਏ ਛੱਡ। ਮਦਿਰਾ ਮਾਸ ਜਨ ਤਜਾਏ। ਪ੍ਰਭ ਅਬਿਨਾਸ਼ੀ ਰਸਨਾ ਗਾਏ। ਸੋਹੰ ਸਾਚਾ ਜਾਪ ਜਪਾਏ। ਪ੍ਰਗਟ ਹੋਏ ਆਪ ਦਇਆ ਕਮਾਏ। ਉਤਾਰੇ ਤੀਨੋਂ ਤਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਰਘੁਰਾਏ। ਅਸ਼ਟਮ ਜੇਠ ਲਾਉਣਾ ਜਗ। ਸੰਤ ਮਨੀ ਸਿੰਘ ਪ੍ਰਭ ਪੂਰੇ ਦੇ ਪਕੜੇ ਪਗ। ਘਨਕਪੁਰ ਵਾਸੀ ਸ੍ਰਿਸ਼ਟ ਸਬਾਈ ਲਾਵਣ ਜਾਣਾ ਅੱਗ। ਨਾ ਚਲੇ ਕਿਸੇ ਚਤੁਰਾਈ, ਘਰ ਘਰ ਬੈਠੇ ਜਾਣ ਦਗ। ਪ੍ਰਭ ਹੱਥ ਸੱਚੀ ਵਡਿਆਈ,

ਬੇਮੁਖਾਂ ਪਕੜ ਪਛਾੜੇ ਸ਼ਾਹ ਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਲਾਏ, ਬੁਝਾਏ ਤ੍ਰਿਸ਼ਨਾ ਅੱਗ। ਗੁਰ ਸੰਗਤ ਸੰਗਤ ਗੁਰ ਜੇਠੂਵਾਲ। ਸਾਚਾ ਸ਼ਬਦ ਹਰਿ ਸੁਣਾਏ, ਰੱਖਣਾ ਗੁਰਸਿਖ ਸੰਭਾਲ। ਅਚਰਜ ਖੇਲ ਆਪ ਵਰਤਾਏ, ਗੁਰਸਿਖ ਬਣਾਏ ਸਾਚੇ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੇਠ ਅਸ਼ਟਮ ਚਲੇ ਅਵਲੜੀ ਚਾਲ। ਅਸ਼ਟਮ ਜੇਠ ਪਕੇ ਪਕਵਾਨ। ਗੁਰ ਸੰਗਤ ਰਲ ਮਿਲ, ਪ੍ਰਭ ਅਬਿਨਾਸ਼ੀ ਰਸਨਾ ਗਾਣ। ਸ੍ਰਿਸ਼ਟ ਸਬਾਈ ਜਾਏ ਬਲ, ਬੇਮੁਖ ਜੀਵ ਸਰਬ ਪਛਤਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰਨ ਜਾਏ ਸ਼ਬਦ ਬਾਣ।

੧ ਜੇਠ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਅੰਮ੍ਰਿਤਸਰ ਦਰਬਾਰ ਵਿਚ

ਪਹਿਲੀ ਜੇਠ ਖ਼ੁਸ਼ੀ ਮਨਾਉਂਦੇ। ਪ੍ਰਭ ਰੱਖੀਂ ਸਾਇਆ ਹੇਠ, ਦਿਵਸ ਰੈਣ ਧਿਆਉਂਦੇ। ਕਲਜੁਗ ਭੰਨੀ ਜੀਵ ਕੌੜੇ ਰੇਠ, ਘਰ ਘਰ ਵੈਣ ਬਹਿ ਬਹਿ ਭਾਈ ਭੈਣ ਸੁਣਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੁਹਾਏ ਸਾਚੇ ਦਰ, ਮਿਲ ਮੰਗਲ ਸਾਚਾ ਗਾਉਂਦੇ। ਪਹਿਲੀ ਜੇਠ ਉਠੇ ਬਲਕਾਰੀ। ਜੇਠਾ ਪੁਤ ਬਣੇ ਗੁਰ ਸੰਗਤ, ਦੇਵੇ ਮਾਤ ਸੱਚੀ ਸਰਦਾਰੀ। ਚਾੜ੍ਹੇ ਆਤਮ ਸਾਚੀ ਰੰਗਤ, ਦਿਵਸ ਰੈਣ ਰਹੇ ਖੁਮਾਰੀ। ਦੂਜਾ ਦਰ ਨਾ ਜਾਣਾ ਮੰਗਣ, ਨਿਹਕਲੰਕ ਚਰਨ ਸਰਨ ਬਲਿਹਾਰੀ। ਆਪੇ ਰੱਖੇ ਆਪਣੇ ਅੰਗਣ, ਜਿਉਂ ਬਾਲਕ ਮਾਂ ਪਿਆਰੀ। ਸ਼ਬਦ ਪਹਿਨਾਏ ਸਾਚਾ ਕੰਗਣ, ਜਗਤ ਚਲੇ ਚਾਲ ਨਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਕਰਮ ਰਿਹਾ ਵਿਚਾਰੀ। ਪਹਿਲੀ ਜੇਠ ਹਰਿ ਹੋ ਤਿਆਰ। ਤਿੰਨਾਂ ਲੋਕਾਂ ਕਰ ਵਿਚਾਰ। ਸੁਣਾਏ ਸ਼ਬਦ ਸਲੋਕਾ, ਖਾਣੀ ਬਾਣੀ ਵਸੇ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਪਹਿਲ ਕਰੇ ਵਿਚ ਸੰਸਾਰ। ਪਹਿਲੀ ਜੇਠ ਪਹਿਲੀ ਵਾਰ, ਕਰੇ ਖੇਲ ਹਰਿ ਨਿਆਰੀ, ਲਿਖਿਆ ਲੇਖ ਜੋ ਗੋਬਿੰਦ ਨਿਰੰਕਾਰੀ। ਪ੍ਰਗਟ ਹੋਇਆ ਹਰਿ ਸਾਚਾ ਵਿਚ ਹਿੰਦ, ਰਾਓ ਉਮਰਾਓ ਸੁੱਤੇ ਪੈਰ ਪਸਾਰੀ। ਗੁਰਮੁਖ ਉਪਜਾਏ, ਬੇਮੁਖ ਡੁਬਾਏ ਕਰਨ ਜੋ ਨਿੰਦ, ਮਾਰੇ ਖੰਡਾ ਦੋ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਪੁਰਖੋਤਮ ਨਾ ਕੋਈ ਜਾਣੇ ਜੀਵ ਗਵਾਰੀ। ਪਹਿਲੀ ਜੇਠ ਪਹਿਲਾ ਵਰ। ਗੁਰ ਸੰਗਤ ਸਾਚਾ ਲੈਣਾ ਕਰ। ਇਕੋ ਘਰ ਜਿਥੇ ਚੁੱਕੇ ਜਮ ਕਾ ਡਰ। ਅੰਮ੍ਰਿਤ ਸਾਚਾ ਸੋਮਾ ਵਗੇ ਆਤਮ ਸਾਚੇ ਸਰ। ਤੱਤੀ ਵਾ ਨਾ ਕਲਜੁਗ ਲੱਗੇ, ਨਿਹਕਲੰਕ ਆਏ ਤੇਰੇ ਦਰ। ਪ੍ਰਭ ਅਬਿਨਾਸ਼ੀ ਫਿਰੇ ਪਿਛੇ ਅੱਗੇ, ਗੁਰਸਿਖਾਂ ਰਿਹਾ ਕਿਰਪਾ ਕਰ।