੧੩ ਜੇਠ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ
ਦਰ ਘਰ ਸਾਚੇ ਮੰਗਲ ਗਾਇਆ। ਗੁਰਮੁਖ ਸਾਚੀ ਨਾਰੀ, ਜਗਤ ਜੰਜ਼ਾਲਾ, ਆਤਮ ਕੰਗਾਲਾ, ਸੰਗਲ ਤਨ ਕਟਾਇਆ। ਚਰਨ ਪ੍ਰੀਤੀ ਕਲ ਭਾਰੀ, ਤਨ ਮਨ ਸਾਚਾ ਸਾਚੇ ਰੰਗਣ ਨਾਮ ਰੰਗਾਇਆ। ਭਾਗ ਲਗਾਇਆ ਕਾਇਆ ਮਹੱਲ ਸਚ ਮੁਨਾਰੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਸਾਚੇ ਹਰਿ ਸੋਹੰ ਸ਼ਬਦ ਮੁਖ ਸਾਚਾ ਸਗਨ ਲਗਾਇਆ। ਜੋਤ ਮਿਲਿਆ ਹਰਿ ਨਿਰੰਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਜਾਏ ਸਦ ਬਲਿਹਾਰੀ। ਹਰਿ ਘਰ ਮੰਗਲ ਵੱਜੀ ਵਧਾਈ। ਗੁਰ ਸੰਗਤ ਸਚ ਸੁਨੇਹੜਾ ਪ੍ਰਭ ਅਬਿਨਾਸ਼ੀ ਰਿਹਾ ਘਲਾਈ। ਆਪ ਕਟਾਏ ਜਮ ਕਾ ਜੇੜਾ, ਦੁੱਖ ਲੱਗੇ ਨਾ ਕਾਈ। ਇਕ ਵਸਾਏ ਕਾਇਆ ਨਗਰ ਖੇੜਾ, ਸਚ ਸਮਗਰੀ ਹਰਿ ਤਨ ਲਗਾਈ। ਅੰਮ੍ਰਿਤ ਫਲ ਲੱਗੇ ਸੋਹੰ ਸ਼ਬਦ ਸਾਚਾ ਮੇਵੜਾ, ਏਥੇ ਓਥੇ ਦੋ ਜਹਾਨੀ, ਗੁਰਮੁਖ ਸਾਚੇ ਬਹਿ ਬਹਿ ਖਾਈ। ਧੰਨ ਧੰਨ ਕਮਾਈ, ਗੁਰਸਿਖਾਂ ਦਰ ਸਾਚੇ ਕੀਨੀ ਸੇਵਾ, ਦੇਵੇ ਮਾਣ ਦਰ ਘਰ ਸਾਚੇ ਥਾਈਂ। ਗੁਰ ਗੋਬਿੰਦ ਹਰਿ ਸਾਚਾ ਗਾਇਆ ਸਾਚਾ ਜੀਵੜਾ, ਸਾਚੇ ਕੰਤ ਭਤਾਰਾ ਮੇਲ ਮਿਲਾਈ। ਪ੍ਰਗਟ ਹੋਏ ਵਡ ਦੇਵੀ ਦੇਵਾ, ਆਤਮ ਤ੍ਰਿਸ਼ਨਾ ਪੂਰ ਕਰਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪ੍ਰਗਟ ਦੇਵੇ ਵਡਿਆਈ। ਦਰ ਘਰ ਸਾਚੇ ਹਰਿ ਮਾਣ ਰੱਖਣਾ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚਾ ਸਦ ਹਿਰਦੇ ਵਸੇ, ਸਾਚਾ ਸ਼ਬਦ ਸੁਣਾਏ ਕੰਨਾਂ। ਸ਼ਬਦ ਸੁਣਾਏ ਹਰਿ ਸਾਚੋ ਸਾਚੇ, ਗੁਰਮੁਖਾਂ ਬੇਮੁਖ ਦੋਹਾਂ ਧਿਰਾਂ ਦੇ ਵਿਚ ਰਖਾਇਆ ਬੰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਗੁਰਮੁਖ ਵਿਰਲਾ ਜਾਣ ਪਛਾਣੇ, ਆਤਮ ਰਲੀਆਂ ਸੁਖ ਸਾਚਾ ਮਾਣੇ, ਬੇਮੁਖ ਕਲਜੁਗ ਜੀਵ ਆਤਮ ਅੰਨ੍ਹਾ। ਸਚ ਸਮਗਰੀ ਸਾਚੀ ਰਾਸ। ਕਾਇਆ ਗਗਰੀ ਕਵਲ ਪ੍ਰਕਾਸ਼। ਚਰਨ ਪ੍ਰੀਤੀ ਸਾਚੀ ਲਗਰੀ, ਹਰਿ ਹਰਿ ਜੀ ਭਏ ਦਾਸ। ਗੁਰਮੁਖਾਂ ਸਦ ਵਸੇ ਕਾਇਆ ਨਗਰੀ, ਸੋਹੰ ਚਲਾਏ ਸਵਾਸ ਸਵਾਸ। ਏਕਾ ਓਟ ਪ੍ਰਭ ਸਾਚੇ ਪਕੜੀ, ਲੱਖ ਚੁਰਾਸੀ ਹੋਏ ਨਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਬਲੋਏ ਕਰੇ ਪ੍ਰਕਾਸ਼, ਘਟ ਘਟ ਵਾਸ ਮਾਤ ਪਤਾਲ ਅਕਾਸ਼। ਗੁਰ ਪੂਰਾ ਦਇਆ ਕਮਾਏ। ਗੁਰਮੁਖ ਸਾਚੇ ਸੰਤ ਜਨਾਂ ਸਾਚੇ ਮਾਰਗ ਲਾਏ। ਸਾਚਾ ਦੇਵੇ ਨਾਮ ਧਨਾ, ਤੋਟ ਰਹੇ ਨਾ ਰਾਏ। ਸਾਚੀ ਜੋਤ ਜਗਾਏ ਧੰਨ ਧੰਨਾ, ਅਗਿਆਨ ਅੰਧੇਰ ਮਿਟਾਏ। ਧੰਨ ਕਮਾਈ ਗੁਰਮੁਖਾਂ ਜਿਨ੍ਹਾਂ ਮਨ ਮੰਨਾ, ਭਰਮ ਭੁਲੇਖਾ ਦੂਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ, ਗੁਰ ਸੰਗਤ ਵਿਦਾ ਕਰਾਏ। ਗੁਰ ਸੰਗਤ ਹਰਿ ਵਿਦਾ ਕਰਾਏ। ਸਿੱਧਾ ਰਾਹ ਇਕ ਵਖਾਏ। ਨੌਂ ਨਿਧਾਂ ਵਸ ਕਰਾਏ। ਅਠਾਰਾਂ ਸਿਧਾਂ ਚਰਨਾਂ ਹੇਠ ਝਸਾਏ। ਤਨ ਮਨ ਗੁਰਮੁਖਾਂ ਵਿੱਧਾ, ਸੋਹੰ ਸ਼ਬਦ ਤੀਰ ਚਲਾਏ। ਆਪ ਬਣਾਈ ਸਾਚੀ ਬਿਧਾ, ਸ਼ਬਦ ਸਰੂਪੀ ਅਵਾਜ਼ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪ੍ਰਗਟ ਜੋਤ ਦਰਸ ਦਿਖਾਏ। ਸਾਚੀ ਖ਼ੁਸ਼ੀ ਹਰਿ ਘਰ ਮਨਾਈ। ਕਲਜੁਗ ਮਾਇਆ ਅਗਨ ਤਨੋ ਜਲਾਈ। ਗੁਰਸਿਖ ਨਾ ਹੋਏ ਨਗਨ, ਸ਼ਬਦ ਬਸਤਰ ਹਰਿ ਤਨ ਪਹਿਨਾਈ। ਅੱਠੇ ਪਹਿਰ ਰਹੇ ਮਗਨ, ਹਰਿ ਰਸ ਰਸਨਾ ਸਦ ਧਿਆਈ। ਆਤਮ ਦੀਪਕ ਸਾਚੇ ਜਗਣ, ਹੋਈ ਰਹੇ ਰੁਸ਼ਨਾਈ। ਮੇਲ ਮਿਲਾਵਾ ਉਪਰ ਗਗਨ, ਲੋਆਂ ਪੁਰੀਆਂ ਚਰਨ ਹੇਠ ਛੁਹਾਈ। ਚਾੜ੍ਹੇ ਸਾਚੀ ਨਾਮ ਰੰਗਣ, ਰੰਗ ਮਜੀਠ ਉਤਰ ਨਾ ਜਾਈ। ਬੇਮੁਖ ਜੀਵ ਕਲਜੁਗ ਮਾਇਆ ਦੇ ਵਿਚ ਦਗਣ, ਠੰਡੇ ਠਾਰ ਨਾ ਕੋਈ ਕਰਾਈ। ਗੁਰਮੁਖ ਸਾਚੇ ਸਾਚੀ ਲਾਈ ਏਕਾ ਲਗਨ, ਪੁਰਖ ਪੁਰਖੋਤਮ ਤੇਰੀ ਸਰਨਾਈ। ਦੂਜਾ ਦਰ ਨਾ ਜਾਏ ਮੰਗਣ, ਸਿਰ ਰੱਖੇ ਹੱਥ ਰਘੁਰਾਈ। ਮਾਨਸ ਜਨਮ ਨਾ ਹੋਏ ਭੰਗਣ, ਜੋ ਜਨ ਆਏ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਸੰਤ ਜਨ ਦਰਸ ਧਿਆਨੇ ਨਾਮ ਭਿੱਛਿਆ ਝੋਲੀ ਪਾਏ ਦਾਨ, ਗੁਰ ਸੰਗਤ ਵਿਦਾ ਕਰਾਈ। ਨਾਮ ਨਾਮ ਨਾਮ, ਹਰਿ ਜਪਣਾ। ਕਾਮ ਕਾਮ ਕਾਮ, ਜਗ ਕਰ ਆਪਣਾ। ਦਾਮ ਦਾਮ ਦਾਮ, ਸੱਚਾ ਨਾਉਂ ਆਦਿ ਜੁਗਾਦੀ ਸਦ ਸਤਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਏ, ਸ਼ਬਦ ਬਸਤਰ ਤਨ ਪਹਿਨਾਏ, ਕਲਜੁਗ ਮਾਇਆ ਵਿਚ ਨਾ ਤਪਣਾ। ਜਪ ਜਵਾਲਾ ਜੋਤ ਅਗਨ ਲਾਟ ਹੈ। ਕਾਇਆ ਨਗਰ ਨਾ ਰਿਹਾ ਕੋਟ, ਏਕਾ ਦਿਸੇ ਸਾਚਾ ਘਾਟ ਹੈ। ਖੇਲ ਕੀਆ ਜੋ ਸੋਲਾਂ ਮਘਰ , ਸਿੰਘ ਸਿੰਘਾਸਣ ਗਿਆ ਪਾਟ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵਾ ਅੰਤਮ ਅੰਤ ਕਰਾਈ ਨੇੜੇ ਵਾਟ ਹੈ। ਪੁਰੀ ਇੰਦਰ ਇੰਦ ਇੰਦਰਾਇਣ, ਰਸਨਾ ਗਾਇਣ ਗੁਣੀ ਗਹਿੰਦ। ਦਰਸਣ ਪੇਖਣ ਕਵਲ ਨੈਣ, ਨਰ ਹਰਿ ਸਦਾ ਬਖ਼ਸ਼ਿੰਦ। ਛੋਟੇ ਬਾਲੇ ਆਪ ਸਮਝਾਇਣ, ਪ੍ਰਗਟ ਹੋਇਆ ਹਰਿ ਵਿਚ ਹਿੰਦ। ਪਾਵੇ ਸਾਰ ਲੋਆਂ ਪੁਰੀਆਂ ਕਰ ਅਕਾਰ, ਗੁਰਮੁਖ ਸਾਚੇ ਸੰਤ ਜਨਾਂ ਹਰਿ ਆਪ ਉਪਜਾਏ, ਦਰ ਘਰ ਸਾਚੇ ਸਚ ਦੁਆਰੇ ਬਹਿਣ। ਪੁਰੀ ਇੰਦਰ ਸੇਜ ਸੁਹਾਇਆ। ਸਚ ਸੁਹਾਗੀ ਕੰਤ ਪ੍ਰਭ ਅਬਿਨਾਸ਼ੀ ਝੋਲੀ ਪਾਇਆ। ਮਾਤ ਚਲੀ ਸਾਚੀ ਰੀਤ, ਨਿਹਕਲੰਕ ਕਲ ਜਾਮਾ ਪਾਇਆ। ਤਿੰਨਾਂ ਲੋਕਾਂ ਏਕਾ ਮੀਤ, ਏਕਾ ਦੂਜਾ ਭਓ ਚੁਕਾਇਆ। ਸੋਹੰ ਸ਼ਬਦ ਸੁਹਾਗੀ
ਗੀਤ, ਸਚ ਸੁਨੇਹੁੜਾ ਲੈ ਕੇ ਆਇਆ। ਕਰੋੜ ਤੇਤੀਸ ਰਖਣਾ ਚੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾਇਆ। ਛੋਟੇ ਬਾਲੇ ਜਾ ਲਲਕਾਰ। ਪੁਰੀ ਇੰਦਰ ਕਰੇ ਖ਼ਬਰਦਾਰ। ਨਿਹਕਲੰਕ ਕਲ ਜਾਮਾ ਪਾਇਆ, ਸੋਹੰ ਸ਼ਬਦ ਸਚ ਚਲਾਇਆ, ਤਿੰਨਾਂ ਲੋਆਂ ਬੰਨ੍ਹੇ ਧਾਰ। ਆਪਣਾ ਭਾਣਾ ਆਪਣੇ ਹੱਥ ਰਖਾਇਆ, ਗੁਰਮੁਖਾਂ ਹੱਥ ਬੰਨ੍ਹੇ ਗਾਨਾ। ਬਣਾਏ ਸਾਚਾ ਰਾਣਾ, ਥਾਉਂ ਥਾਈਂ ਆਪ ਬਹਾਨਾ। ਬ੍ਰਹਮਾ ਇੰਦਰ ਵਕਤ ਚੁਕਾਨਾ। ਕਲਜੁਗ ਅੰਤਮ ਮੇਟ ਮਿਟਾਨਾ , ਆਪੇ ਬ੍ਰਹਮਾ ਵਿਸ਼ਨ ਮਹੇਸ਼ ਕਰੋੜ ਤੇਤੀਸ ਮੇਟ ਮਿਟਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਆਪੇ ਰਹੇ ਆਪਣੇ ਭਾਨਾ। ਆਪ ਆਪਣਾ ਖੇਲ ਰਚਾਇਆ, ਜੋਤ ਸਰੂਪੀ ਪਹਿਰੇ ਬਾਨਾ। ਗੁਰਮੁਖ ਵਿਰਲਾ ਰੰਗ ਰੰਗੀਲਾ ਰੰਗ ਸਾਚਾ ਮਾਣਾ। ਪ੍ਰਗਟ ਹੋਏ ਜਿਉਂ ਕ੍ਰਿਸ਼ਨਾ ਜਾਦਵ, ਬਿਦਰ ਸੁਹਾਏ ਰਾਜ ਰਾਜਾਨਾ। ਆਪੇ ਮਾਈ ਹੱਵਾ ਆਦਮ, ਅਹਿਮਦ ਮੁਹੰਮਦ ਮੇਟ ਮਿਟਾਨਾ। ਦੇਵ ਪੁਰੀ ਪੁਰੀ ਵਡ ਦੇਵਾ। ਸਾਚੇ ਗੁਰ ਇਕੋ ਵੇਖਣ, ਨੇਤਰ ਮੰਗਣ ਸਾਚੀ ਸੇਵਾ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਨਿਹਕਲੰਕੀ ਡੰਕ ਵਜਾਇਆ, ਜਪੀਏ ਸਾਚੀ ਜੇਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਵਾਸੀ ਸ਼ਬਦ ਚਲਾਇਆ , ਮਦਿਰਾ ਮਾਸੀ ਦਜਨ ਕਰਾਇਆ, ਪ੍ਰਗਟ ਹੋਇਆ ਅਲਖ ਅਭੇਵਾ। ਰਾਜ ਇੰਦਰ ਸਰਬ ਸੁਲਤਾਨ। ਛੋਟਾ ਬਾਲਾ ਵੇਖ ਹੋਏ ਹੈਰਾਨ। ਪੱਲੇ ਬੰਨ੍ਹਾ ਨਾਮ ਸਚ ਧਨ ਮਾਲਾ, ਸੋਹੰ ਸ਼ਬਦ ਭਗਵਾਨ। ਲੋਕਮਾਤ ਵਿਚੋਂ ਆਇਆ ਮਾਰ ਮਾਰ ਛਾਲਾਂ, ਲਗਾਂਦਾ ਆਇਆ ਜੰਗਲ ਜੂਹ ਉਜਾੜ ਪਹਾੜ ਬੀਆਬਾਨ। ਲੱਖ ਚੁਰਾਸੀ ਪਹਿਨਾਏ ਬਾਣਾ ਕਾਲਾ, ਖਿਚ ਲਿਆਏ ਵਿਚ ਮੈਦਾਨ। ਪ੍ਰਭ ਅਬਿਨਾਸ਼ੀ ਸ਼ਬਦ ਚਲਾਇਆ ਸਾਚਾ ਰਾਣਾ, ਚਾਰੋਂ ਕੁੰਟ ਲਹੂ ਮਿਝ ਵਹੇ ਘਾਣ। ਸੁਰਪਤ ਰਾਜਾ ਇੰਦ ਸਹਿਣਾ ਪੈਣਾ, ਪ੍ਰਭ ਅਬਿਨਾਸ਼ੀ ਭਾਣਾ, ਤਖ਼ਤ ਤਾਜ ਸਾਜ ਬਾਜ ਸਰਬ ਮਿਟ ਜਾਣ। ਰਾਜਾ ਇੰਦਰ ਕਰੇ ਵਿਚਾਰ। ਅੰਤਮ ਵੇਲੇ ਆਈ ਹਾਰ। ਕੋਈ ਨਾ ਦਿਸੇ ਪੁਰੀ ਇੰਦਰ ਵਿਚ ਸਹਾਰ। ਛੋਟੇ ਬਾਲੇ ਤੇਰੇ ਆਈ ਹਿੱਸੇ, ਕਲਜੁਗ ਅੰਤਮ ਵਾਰ। ਕਲਜੁਗ ਜੀਵਾਂ ਮੂਲ ਨਾ ਦਿਸੇ, ਸਿਰ ਰਖਿਆ ਹੱਥ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਕਲ ਜਾਮਾ ਪਾਇਆ, ਸ਼ਬਦ ਡੰਡਾ ਇਕ ਰਖਾਇਆ, ਤਿੰਨਾਂ ਲੋਕਾਂ ਕਰੇ ਇਕ ਅਕਾਰ। ਰਾਜਾ ਇੰਦਰ ਨੀਰ ਵਹਾਵੇ ਨੈਣਾਂ। ਮਾਣ ਤੁਟਾ ਤਾਣ ਤੁਟਾ ਸਭ ਰਾਜੇ ਇੰਦ, ਅੱਗੇ ਦਿਸੇ ਵਹਿਣ ਜਿਸ ਵਿਚ ਵਹਿਣਾ। ਨਾ ਕੋਈ ਬਣਾਏ ਸਾਚੀ ਬਿੰਦ, ਪ੍ਰਭ ਕਾ ਭਾਣਾ ਸਿਰ ਤੇ ਸਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਇਆ ਵਿਚ ਹਿੰਦ, ਕਰੋੜ ਤੇਤੀਸ ਬੀਸ ਇਕੀਸ ਪੁਰੀ ਇੰਦਰ ਨਾ ਰਹਿਣਾ। ਪੁਰੀ ਇੰਦਰ ਜਾਏ ਮਿਟ। ਸਿੰਘ ਮਨਜੀਤ ਤੇਰੀ ਲੱਗੇ ਮਾਤ ਇੱਟ। ਦੇਵੀ ਦੇਵਤ ਹਾਹਾਕਾਰ ਕਰ ਪੁਕਾਰਨ, ਰੋਵਣ ਪਿੱਟ ਪਿੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਸੱਚਾ ਰੰਗ ਚੜ੍ਹਾਨ, ਉਤੇ ਚਾਦਰ ਪਾਏ ਚਿੱਟ। ਲੱਗੇ ਇੱਟ ਨਾਲ ਗਾਰਾ। ਲਹੂ ਮਿਝ ਮੇਲ ਅਪਾਰਾ। ਧਰਤ ਮਾਤ ਜਾਏ ਸਿੰਚ, ਚਾਰੋਂ ਕੁੰਟ ਚਲੇ ਫੁਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਰਚਾਏ ਨੀਂਹ ਰਖਾਏ ਪਹਿਲੀ ਹਾੜਾ। ਪਹਿਲੀ ਹਾੜੇ ਰੱਖੀ ਨੀਂਹ। ਗੁਰਸਿਖ ਨਾ ਜਾਣੇ ਚੰਗੇ ਮਾੜੇ, ਇਕ ਥਾਂ ਬਹਾਏ ਬੱਕਰੀ ਸ਼ੀਂਹ। ਬੇਮੁਖ ਬਣਾਏ ਝੂਠੇ ਲਾੜੇ, ਆਪ ਵਸਾਏ ਅਗਨ ਮੀਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ
ਸਾਚੇ ਸੰਤ ਜਨਾਂ, ਬਲ ਬਲੀ ਵਿਚ ਮਾਤ ਨੀਂਹ। ਰੱਖ ਨੀਂਹ ਕਰੇ ਉਸਾਰੀ। ਢਹਿੰਦੀ ਜਾਏ ਖ਼ਲਕਤ ਸਾਰੀ। ਵਹਿੰਦੀ ਜਾਏ ਵਹਿੰਦੀ ਧਾਰੀ। ਲਹਿੰਦੀ ਦਿਸ਼ਾ ਹੋਏ ਭਾਰੀ। ਹੱਥੀਂ ਮਹਿੰਦੀ ਨਰ ਨਾਰੀ। ਏਕਾ ਗਾਹ ਗਹਿੰਦੀ। ਉਮਤ ਨਬੀ ਰਸੂਲ ਪਿਆਰੀ। ਇਕੱਠੀ ਹੋ ਹੋ ਬਹਿੰਦੀ। ਚਾਰੋਂ ਕੁੰਟ ਚਾਰ ਯਾਰੀ। ਇਕੋ ਵਹਿਣ ਪਾਪ ਦੀ ਵਹਿੰਦੀ, ਰੱਖੇ ਤੇਜ ਧਾਰੀ। ਲਾੜੀ ਮੌਤ ਪ੍ਰਭ ਅੱਗੇ ਹੋ ਹੋ ਕਹਿੰਦੀ, ਅਸ਼ਟ ਭੁਜ ਫੜ ਕਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਚਿੱਟੇ ਅਸਵ ਅਸਵਾਰੀ। ਸੱਚੀ ਨੀਂਹ ਚਾਰ ਚੁਫੇਰੇ। ਸ੍ਰਿਸ਼ਟ ਸਬਾਈ ਆਵੇ ਘੇਰੇ। ਉਲਟੀ ਲਠ ਹਰਿ ਜੀ ਗੇੜੇ। ਸ੍ਰਿਸ਼ਟ ਸਬਾਈ ਭੇੜ ਭੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਪਣੀ ਛੇੜ ਆਪੇ ਛੇੜੇ। ਪ੍ਰਭ ਪੂਰਾ ਮਿਹਰਵਾਨ, ਸਚ ਘਰ ਵਾਸ ਰਖਾਇੰਦਾ। ਪ੍ਰਭ ਪੂਰਾ ਮਿਹਰਵਾਨ, ਦਾਸਨ ਦਾਸ ਆਪ ਅਖਵਾਇੰਦਾ। ਪ੍ਰਭ ਪੂਰਾ ਮਿਹਰਵਾਨ, ਜੋਤ ਸਰੂਪੀ ਹੱਟ ਕਾਇਆ ਮੰਦਰ ਰਚਾਇੰਦਾ। ਪ੍ਰਭ ਪੂਰਾ ਮਿਹਰਵਾਨ, ਸੋਹੰ ਸ਼ਬਦ ਸਵਾਸ ਸਵਾਸ ਜਪਾਇੰਦਾ। ਪ੍ਰਭ ਪੂਰਾ ਮਿਹਰਵਾਨ, ਮਾਤ ਪਤਾਲ ਅਕਾਸ਼, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਤਨ ਬਣਾਇੰਦਾ। ਪ੍ਰਭ ਪੂਰਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸੱਚੇ ਘਰ, ਦਿਸ ਕਿਸੇ ਨਾ ਆਇੰਦਾ। ਨਾ ਦਿਸੇ ਹਰਿ ਨੈਣ ਮੁਧਾਰੜਾ। ਕਲਜੁਗ ਕਿਆ ਕੋਈ ਕਰੇ ਹਿੱਸੇ, ਗੁਰਮੁਖਾਂ ਮੇਲ ਹਰਿ ਮੀਤ ਮੁਰਾਰੜਾ। ਦਿਵਸ ਭਾਗੀ ਸ਼ਬਦ ਲੈਣਾ ਸਾਚਾ ਰਾਗੀ, ਹਰਿ ਸਾਚੇ ਕੰਨ ਸੁਨਾਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰਗ ਸ੍ਰਿਸ਼ਟ ਸਬਾਈ, ਅੰਤਮ ਅੰਤ ਆਪੇ ਆਪ ਲਗਾਰੜਾ। ਏਕਾ ਨਵਾਂ ਹਰਿ ਬੰਸ ਰਖਾਏ। ਦੂਸਰ ਮਾਤਾ ਨਾ ਕੋਈ ਦਿਸ ਆਏ। ਪਿਤਾ ਮਾਂ ਆਪ ਬਣ ਜਾਏ। ਸਦਾ ਰੱਖੇ ਠੰਡੀ ਛਾਂਏ। ਜੁਗਾ ਜੁਗੰਤਰ ਵਿਸਰੇ ਨਾਹੇਂ। ਆਪ ਬਣਾਏ ਆਪ ਬਹਾਏ ਦਰਗਹਿ ਸਾਚੀ ਥਾਂਏ, ਜਿਥੇ ਕੋਈ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਅੰਤਮ ਅੰਤ ਆਪਣੀ ਜੋਤੀ ਲਏ ਉਪਜਾਏ। ਜਗੇ ਜੋਤ ਮਿਟੇ ਅੰਦੇਸ਼ਾ। ਨਾ ਕੋਈ ਵਰਨ ਨਾ ਕੋਈ ਗੋਤ, ਸੋਹੰ ਦੇਵੇ ਸ਼ਬਦ ਸੰਦੇਸ਼ਾ। ਦਰ ਦਰਬਾਰ ਹਰਿ ਨਿਰੰਕਾਰੀ, ਮੰਗਣ ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਨਾ ਮਿਲੇ ਕਿਸੇ ਗਣ ਗੰਧਰਬ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ੍ਰਿਸ਼ਟ ਸਬਾਈ ਵਿਚ ਪ੍ਰਵੇਸ਼ਾ। ਉਚੇ ਮੰਦਰ ਰੱਖੀ ਮੁਨਿਆਦ, ਢਹਿੰਦੇ ਜਾਣ ਗੁਰਦਵਾਰੇ ਮੰਦਰ ਮਸਜਿਦ ਸ਼ਿਵਦਵਾਲ। ਸਭ ਦੇ ਖ਼ਾਲੀ ਹੋਏ ਅੰਦਰ, ਮਾਤ ਪਤਾਲ ਅਕਾਸ਼ ਦਿਸਣ ਕੰਗਾਲ। ਸੱਚਾ ਨਾਉਂ ਨਹੀਂ ਕਿਸੇ ਡੂੰਘੀ ਕੰਦਰ, ਨਾ ਕੋਈ ਧਰਮਸਾਲ। ਦਰ ਦਰ ਚਾਰੋਂ ਕੁੰਟ ਨੱਚਦੇ ਫਿਰਦੇ ਬੰਦਰ, ਪਿਆ ਜਗਤ ਜੰਜ਼ਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰੇ ਅੰਤ ਬੇਹਾਲ। ਕਲਜੁਗ ਅੰਞਾਣਿਆਂ ਬੇਮੁਹਾਣਿਆਂ, ਅੰਤਮ ਮੇਟ ਮਿਟਾਣਿਆ, ਮਿਟੇ ਜਗਤ ਅੰਧੇਰਾ। ਸਾਚੇ ਭਗਤਾਂ ਪ੍ਰਭ ਅਬਿਨਾਸ਼ੀ ਪਾਏ ਫੇਰਾ। ਸੋਹੰ ਸ਼ਬਦ ਵਿਚ ਮਾਤ ਧਰਾਏ ਸਾਚੀ ਸ਼ਕਤ, ਅੰਤਮ ਕਰੇ ਨਿਬੇੜਾ। ਲੱਖ ਚੁਰਾਸੀ ਪਾਏ ਨੱਥ, ਅੰਤ ਜੋਤ ਸਰੂਪੀ ਵਿਚ ਲਾਏ ਡੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਸੋਹੰ ਸਚ ਕਰੇ ਨਬੇੜਾ। ਇਕ ਨਾਉਂ ਹਰਿ ਨਿਰੰਕਾਰ ਹੈ। ਇਕ ਥਾਉਂ ਅਗੰਮ ਅਪਾਰ ਹੈ। ਏਕਾ ਏਕ ਦੇਵੇ ਠੰਡੀ ਛਾਉਂ, ਨੂਰ ਨੁਰਾਨੀ ਹਰਿ ਦਾਤਾਰ ਹੈ। ਏਕਾ ਨਈਆ ਏਕਾ ਨਾਉਂ, ਦੂਜਾ ਨਾ ਕੋਈ ਮੀਤ ਮੁਰਾਰ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸਰਬ ਟੇਕ ਵਸੇ ਥਾਉਂ ਥਾਂ ਹੈ। ਏਕਾ ਏਕ ਏਕ ਪ੍ਰਿਤਪਾਲ।
ਜਗਤ ਭਗਤ ਰਖਵਾਲ। ਏਕਾ ਏਕ ਤਨ ਲੱਗਣ ਨਾ ਦੇਵੇ ਸੇਕ, ਤੋੜੇ ਮਾਇਆ ਜਗਤ ਜੰਜ਼ਾਲ। ਏਕਾ ਏਕ ਸ਼ਬਦ ਸਰੂਪੀ ਰਿਹਾ ਵੇਖ, ਅੱਠੇ ਪਹਿਰ ਸੁਰਤ ਸੰਭਾਲ। ਏਕਾ ਏਕ ਜੀਆ ਜਹਾਨ। ਏਕਾ ਏਕ ਫਲ ਲਗਾਏ ਕਾਇਆ ਸਾਚੇ ਡਾਲ। ਏਕਾ ਏਕ ਵਿਚ ਮਾਤ ਆਏ ਕਰ ਕਰ ਭੇਖ, ਦੇਵੇ ਮਾਣ ਤਾਣ ਗ਼ਰੀਬ ਕੰਗਾਲ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਏਕਾ ਸੰਗ ਚਰਨ ਪ੍ਰੀਤੀ ਜਿਸ ਜਨ ਲਈ ਘਾਲ। ਏਕਾ ਏਕ ਹਰਿ ਨੂਰ ਨੁਰਾਨੀ। ਏਕਾ ਏਕ ਹਰਿ ਵਡ ਸੁਲਤਾਨੀ। ਏਕਾ ਏਕ ਹਰਿ ਵਡ ਸ਼ਾਹ ਸ਼ਾਹਾਨੀ। ਏਕਾ ਏਕ ਹਰਿ ਅਗੰਮ ਅਥਾਹ, ਬੇਪ੍ਰਵਾਹ ਵਾਲੀ ਦੋ ਜਹਾਨੀ। ਏਕਾ ਏਕ ਦਿਸਾਏ ਸਾਚਾ ਰਾਹ, ਸ੍ਰਿਸ਼ਟ ਸਬਾਈ ਅੰਤਮ ਖ਼ਾਲੀ। ਏਕਾ ਏਕ ਦਰਗਹਿ ਸਾਚੀ ਸਚ ਲਗਾਏ ਨਾਉਂ, ਆਤਮ ਮਾਰੇ ਸ਼ਬਦ ਕਾਨੀ। ਏਕਾ ਏਕ ਨੂਰ ਨਿਰੰਜਣ ਨਰ ਨਰਾਇਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦਿਸੇ ਨਾ ਵੇਦ ਪੁਰਾਨੀਂ। ਏਕਾ ਏਕ ਹਰਿ ਇਕ ਸਹਾਰਾ। ਏਕਾ ਏਕ ਆਦਿ ਅੰਤ ਨਾ ਪਾਰਾਵਾਰਾ। ਏਕਾ ਏਕ ਸਦ ਬਿਬੇਕ, ਸਾਚਾ ਕੰਤ ਮੀਤ ਮੁਰਾਰਾ। ਏਕਾ ਏਕ ਸ੍ਰਿਸ਼ਟ ਸਬਾਈ ਰਿਹਾ ਵੇਖ, ਜੋਤ ਸਰੂਪੀ ਪਸਰ ਪਸਾਰਾ। ਏਕਾ ਏਕ ਇਕ ਅਕੇਲਾ ਮਾਤ, ਜਾਤ ਪਾਤ ਤੇ ਰਹੇ ਨਿਆਰਾ। ਏਕਾ ਏਕ ਹਰਿ ਵਸੇਖ, ਨਾ ਕੋਈ ਮਾਤ ਪਿਤ ਭਾਈ ਭੈਣ ਮੀਤ ਪਿਆਰਾ। ਪ੍ਰਗਟ ਜੋਤ ਨਿਤ ਨਵਿਤ ਭਗਤਾਂ ਹਿਤ, ਸ਼ਬਦ ਦੇਵੇ ਇਕ ਸਹਾਰਾ। ਏਕਾ ਏਕ ਚਰਨ ਲਾਗ ਜਗ ਜਾਏ ਜਿੱਤ, ਏਕਾ ਵੇਖੇ ਸਚ ਦਵਾਰਾ। ਏਕਾ ਏਕ ਅੰਮ੍ਰਿਤ ਆਤਮ ਦੇਵੇ ਸਿੰਚ, ਹਰਿਆ ਕਰੇ ਕਾਇਆ ਮਹੱਲ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਾਤ ਪਾਤ ਊਚ ਨੀਚ ਰਾਓ ਰੰਕ, ਸਦ ਵਸੇ ਬਾਹਰਾ। ਏਕਾ ਏਕ ਦਿਆਲ ਸਰਬ ਅਕਾਲ ਹੈ। ਸਾਚਾ ਰੰਗ ਇਕ ਗੁਲਾਲ, ਗੁਰਮੁਖ ਵਿਰਲਾ ਕਰੇ ਭਾਲ ਹੈ। ਸ਼ਬਦ ਸਰੂਪੀ ਸਾਚਾ ਤਾਲ, ਜਗੇ ਜੋਤ ਵਸਤ ਕਮਾਲ ਹੈ। ਕਾਇਆ ਮੰਦਰ ਸਾਚੀ ਥਾਲ, ਦੀਪਕ ਜਗੇ ਜਗਤ ਨਿਰਾਲ ਹੈ। ਅੰਤਕਾਲ ਨਾ ਖਾਏ ਜਮ ਕਾਲ, ਸੋਹੰ ਸ਼ਬਦ ਦਰਗਹਿ ਸਾਚੀ ਸਚ ਦਲਾਲ ਹੈ। ਪ੍ਰਭ ਪੁਰਖ ਅਵੱਲੜੀ ਚਲੀ ਚਾਲ, ਸ੍ਰਿਸ਼ਟ ਸਬਾਈ ਕਰੇ ਦੋ ਫਾੜੀ ਦਾਲ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚੀ ਦਾਤ ਵਡ ਕਰਾਮਾਤ, ਚਰਨ ਪ੍ਰੀਤੀ ਨਿਭੇ ਨਾਲ ਹੈ। ਏਕਾ ਏਕ ਹਰਿ ਰਘੁਨਾਥ। ਭਗਤ ਸਹਾਈ ਸਗਲਾ ਸਾਥ। ਆਤਮ ਦਰ ਵੱਜੇ ਵਧਾਈ, ਸ਼ਬਦ ਚਲਾਏ ਸਾਚੀ ਗਾਥ। ਅੰਧ ਅੰਧੇਰ ਨਾ ਰਹੇ ਰਾਈ, ਮਿਲਿਆ ਮੇਲ ਧੁਰ ਮਸਤਕ ਮਾਥ। ਪੂਰਨ ਜੋਤ ਗੁਰਮੁਖ ਸਾਚੇ ਪਾਈ, ਸ਼ਬਦ ਮਿਲਿਆ ਸਾਚਾ ਰਾਥ। ਪ੍ਰਭ ਆਪ ਕਟਾਏ ਜਮ ਕੀ ਫਾਹੀ, ਜਨ ਭਗਤਾਂ ਰੱਖੇ ਦੇ ਕਰ ਹਾਥ। ਪਾਰ ਲੰਘਾਏ ਫੜ ਕੇ ਬਾਹੀਂ, ਮਹਿੰਮਾ ਜਗਤ ਅਕਥਨਾ ਅਕਾਥ। ਦਰਸ ਦਿਖਾਏ ਥਾਉਂ ਥਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲ ਵਸੂਰੇ ਜਾਣ ਲਾਥ। ਆਤਮ ਮਿਟੇ ਦੁੱਖ ਸਗਲ ਵਸੂਰਿਆ। ਉਤਰੀ ਆਤਮ ਤ੍ਰਿਸ਼ਨਾ ਭੁੱਖ, ਪ੍ਰਭ ਵੇਖ ਹਾਜ਼ਰ ਹਜ਼ੂਰਿਆ। ਸੁਫਲ ਕਰਾਈ ਸੁਲੱਖਣੀ ਕੁੱਖ, ਮਾਤ ਗਰਭ ਨਾ ਹੋਏ ਉਲਟਾ ਰੁੱਖ, ਆਸਾ ਮਨਸਾ ਪ੍ਰਭ ਸਾਚਾ ਪੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਮਿਹਰਵਾਨ ਵਡ ਸੂਰਨ ਸੂਰਿਆ। ਵਡ ਦਾਤਾ ਦਇਆਵਾਨ, ਦਇਆਨਿਧ ਹੈ। ਕਿਰਪਾ ਕਰੇ ਹਰਿ ਭਗਵਾਨ, ਕਾਰਜ ਕਰੇ ਸਿਧ ਹੈ। ਸਾਚਾ ਦੇਵੇ ਜੀਆ ਦਾਨ, ਘਰ ਉਪਜਾਏ ਨੌਂ ਨਿੱਧ ਹੈ। ਹੋਇਆ ਮੇਲ ਭਗਤ ਭਗਵਾਨ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਮਿਲਾਏ ਚਰਨ ਬਹਾਏ ਦਇਆ ਕਮਾਏ, ਕਰ ਕਰ
ਆਪਣੀ ਬਿਧ ਹੈ। ਇਕ ਨਿਰੰਜਣ ਅਲਖ ਅਪਾਰ। ਚਰਨ ਧੂੜ ਸਾਚਾ ਮਜਨ, ਪ੍ਰਭ ਬਖ਼ਸ਼ੇ ਕਿਰਪਾ ਧਾਰ। ਜਨ ਭਗਤਾਂ ਬਣੇ ਸਾਕ ਸੈਣ ਸੱਜਣ, ਦੇਵੇ ਨਾਮ ਸ਼ਬਦ ਖ਼ੁਮਾਰੀ ਅਪਾਰ। ਪੀ ਪੀ ਅੰਮ੍ਰਿਤ ਆਤਮ ਰੱਜਣ, ਸੁਖੀ ਸੁਹਾਏ ਬਹਾਰ। ਪ੍ਰਭ ਅਬਿਨਾਸ਼ੀ ਆਇਆ ਪੜਦੇ ਕੱਜਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਸਾਚੀ ਧਾਰ। ਸਾਚੀ ਧਾਰ ਜਗਤ ਨਿਰਾਲੀ। ਯਤ ਸਤਿ ਧਰਮ ਪਤ, ਦੇ ਮਤ ਰੱਖੇ ਬਨਵਾਲੀ। ਗਤ ਮਿਤ ਮਿਤ ਗਤ, ਸੋਹੰ ਸ਼ਬਦ ਸਾਚਾ ਤਤ, ਸਾਚੇ ਵੱਤ ਫਲ ਲੱਗੇ ਸਾਚੀ ਡਾਲੀ। ਰਸਨਾ ਚਰਖਾ ਲੈਣਾ ਕੱਤ, ਚਰਨ ਪ੍ਰੀਤੀ ਸਾਚਾ ਨਤ, ਸ਼ਬਦ ਸਰੂਪੀ ਧੀਰਜ ਯਤ, ਗੁਰਮੁਖ ਨਾ ਦੀਸੇ ਕੋਈ ਖਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਸ਼ਬਦ ਦੇਵੇ ਨਾਮ ਸੱਚਾ ਧਨ ਮਾਲੀ।
੨੧ ਜੇਠ ੨੦੧੧ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਵਸੇਰਾ ਸਚਖੰਡ। ਆਪ ਕਰਾਈ ਸੱਤਾਂ ਦੀਪਾਂ ਨੌਵਾਂ ਖੰਡਾਂ ਸਾਚੀ ਵੰਡ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚੇ ਹਰਿ, ਗੁਰਮੁਖਾਂ ਆਤਮ ਪਾਈ ਠੰਡ। ਕਰ ਦਰਸ ਜਾਇਣ ਤਰ, ਸਾਚਾ ਨਾਮ ਮਿਲੇ ਵਰ, ਜਗੀ ਜੋਤ ਭਾਰਤ ਖੰਡ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੁੜਾ ਰਿਹਾ ਵੰਡ। ਸਾਚਾ ਨਾਮ ਸੰਗ ਜਾਏ ਹੰਢ। ਏਥੇ ਓਥੇ ਦੋ ਜਹਾਨੀ ਕਦੇ ਨਾ ਦੇਵੇ ਕੰਡ। ਆਤਮ ਜਗੇ ਜੋਤ ਮਹਾਨੀ, ਗੁਰਸਿਖ ਆਤਮ ਨਾ ਹੋਏ ਰੰਡ। ਸ਼ਬਦ ਚਲੇ ਤੀਰ ਕਾਨੀ, ਬੇਮੁਖਾਂ ਦੇਵੇ ਦੰਡ। ਨਿਹਕਲੰਕ ਤੇਰੀ ਸਚ ਨਿਸ਼ਾਨੀ, ਦਿਵਸ ਸੁਹੇਲਾ ਜਗੀ ਜੋਤ ਭਾਰਤ ਖੰਡ। ਭਾਰਤ ਖੰਡ ਹਰਿ ਗੁਸਈਂਆ। ਸ਼ਬਦ ਚਲਾਏ ਸਾਚੀ ਨਈਆ। ਗੁਰਮੁਖ ਵਿਰਲਾ ਪ੍ਰਭ ਆਪ ਤਰਈਆ। ਬੇਮੁਖ ਜੀਵ ਮੰਞਧਾਰ ਰੁੜ੍ਹਈਆ। ਸਤਿਜੁਗ ਤੇਰੀ ਸੱਚੀ ਬੱਧੀ ਧਾਰ, ਏਕਾ ਜੋਤ ਅਕਾਰ ਕਰਈਆ। ਲੱਖ ਚੁਰਾਸੀ ਗੁਣ ਅਵਗੁਣ ਵਿਚਾਰ, ਆਪਣਾ ਭਾਣਾ ਹਰਿ ਵਰਤਈਆ। ਚਾਰੋਂ ਕੁੰਟ ਹੋਣੇ ਖੁਆਰ, ਛੁੱਟੇ ਨਾਤਾ ਭੈਣਾਂ ਭਈਆ। ਅੱਗੇ ਪੈਂਦੀ ਡਾਹਢੀ ਮਾਰ, ਧਰਮ ਰਾਏ ਲੇਖਾ ਮੰਗੇ ਕਢ ਕਢ ਵਹੀਆ। ਕੋਈ ਨਾ ਬੇਲੀ ਮੀਤ ਯਾਰ, ਨਾ ਕੋਈ ਸੱਜਣ ਸਾਕ ਸੈਣ ਸਈਆ। ਨਾ ਕੋਈ ਮਾਤ ਪਿਤ ਪੀਆ ਨਾਰ, ਝੂਠਾ ਨਾਤਾ ਜਗਤ ਤੁੜਈਆ। ਏਕਾ ਏਕ ਗੁਰ ਚਰਨ ਪਿਆਰ, ਦਰਗਹਿ ਸਾਚੀ ਮਾਣ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਏਕਾ ਧਾਰ ਆਪ ਚਲਈਆ। ਸਚ ਤਖ਼ਤ ਹਰਿ ਸੁਲਤਾਨਾ। ਜੋਤ ਸਰੂਪੀ ਪਹਿਰੇ ਬਾਨਾ। ਆਪੇ ਗੋਪੀ ਆਪੇ ਕਾਹਨਾ। ਆਪੇ ਰਾਮ ਸ੍ਰੀ ਭਗਵਾਨਾ। ਆਪੇ ਕਰੇ ਆਪਣੇ ਕਾਮ, ਆਪਣਾ ਆਪ ਹਰਿ ਪਛਾਨਾ। ਸਦ ਵਸੇ ਅਵਲੜੇ ਧਾਮ, ਪਿਆਏ ਅੰਮ੍ਰਿਤ ਸੱਚਾ ਜਾਮ, ਕੋਇ ਨਾ ਮੰਗੇ ਸੱਚਾ ਦਾਮ, ਦੇਵੇ ਸ਼ਬਦ ਸੱਚਾ ਮਾਣਾ। ਸੁੱਕਾ ਹਰਿਆ ਹੋਵੇ ਚਾਮ, ਸੋਹੰ ਵਜੇ ਤਨ ਦਮਾਮਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦੇਵੇ ਬ੍ਰਹਮ ਗਿਆਨਾ। ਜਗਤ ਰੀਤੀ ਆਪ ਚਲਾਈ। ਇਕ ਅਟੱਲ ਹਰਿ ਰਘੁਰਾਈ। ਜਲ ਥਲ ਘੜੀ ਘੜੀ ਪਲ ਪਲ ਦੇ ਹਿਲਾਈ। ਕਰ ਕਰ ਵਲ ਛਲ, ਸ੍ਰਿਸ਼ਟ ਸਬਾਈ ਆਪ ਭੁਲਾਈ। ਗੁਰਮੁਖਾਂ ਆਤਮ ਲਾਇਆ ਫਲ,
ਚਰਨ ਪ੍ਰੀਤੀ ਜਿਸ ਜਨ ਸੇਵ ਕਮਾਈ। ਸ੍ਰਿਸ਼ਟ ਸਬਾਈ ਜਾਏ ਦਲ, ਕਰੇ ਕਰਾਏ ਹਰਿ ਰਘੁਰਾਈ। ਸ਼ਬਦ ਸਰੂਪੀ ਚਲਾਏ ਹਲ, ਜੜ੍ਹ ਕਿਸੇ ਰਹਿਣ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲਾ ਸਪੂਰਾ ਹਾਜ਼ਰ ਹਜ਼ੂਰਾ, ਆਪਣੀ ਵੰਡ ਆਪ ਕਰਾਈ। ਆਪੇ ਪਾਏ ਮਾਤ ਹਿੱਸੇ। ਜੋਤ ਸਰੂਪੀ ਨਾ ਕਿਸੇ ਦਿਸੇ। ਸ੍ਰਿਸ਼ਟ ਸਬਾਈ ਏਕਾ ਚੜ੍ਹੀ ਹੰਕਾਰੀ ਵਿਸੇ। ਚਾਰੋਂ ਕੁੰਟ ਪਏ ਦੁਹਾਈ, ਜੂਠੀ ਝੂਠੀ ਚੱਕੀ ਪੀਸੇ। ਪ੍ਰਭ ਪਕੜ ਉਠਾਏ ਥਾਉਂ ਥਾਈਂ, ਸੌਣ ਨਾ ਦੇਵੇ ਈਸੇ ਮੂਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਕੀਆ ਖੇਲ ਅਪਰ ਅਪਾਰ, ਨਾ ਕੋਈ ਜਾਣੇ ਜੀਵ ਗਵਾਰ, ਕਿਆ ਕੋਈ ਕਰੇ ਰੀਸੇ। ਭਾਰਤ ਖੰਡ ਭਰਮ ਭੁਲੇਖਾ ਲਾਗਾ। ਪ੍ਰਭ ਅਬਿਨਾਸ਼ੀ ਤਬ ਹੀ ਜਾਗਾ। ਗੁਰਸਿਖ ਬਣਾਏ ਹੰਸ ਕਾਗਾ। ਗੁਰਮੁਖਾਂ ਸੁਣਾਏ ਸਾਚਾ ਰਾਗਾ। ਫੜ ਫੜ ਧੋਏ ਪਿਛਲਾ ਦਾਗਾ। ਗੁਰਮੁਖ ਸਾਚਾ ਆਤਮ ਸਾਚੀ ਜੋਤ ਬਲੋਏ, ਸੋਹੰ ਬੰਨ੍ਹੇ ਤਨ ਸਾਚਾ ਤਾਗਾ। ਦੁਰਮਤ ਮੈਲ ਪਾਪਾਂ ਧੋਏ, ਜਨ ਸਰਨਾਈ ਲਾਗਾ। ਗੁਰਮੁਖ ਸਾਚਾ ਨਿਰਮਲ ਹੋਏ, ਚਿੱਟੇ ਬਸਤਰ ਪਹਿਨ ਖਲੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਪਕੜੇ ਵਾਗਾ। ਪਕੜੇ ਵਾਗ ਹੱਥ ਰੱਖੇ ਡੋਰੀ। ਆਪਣੇ ਸੰਗ ਹਰਿ ਜਾਏ ਤੋਰੀ। ਲੱਖ ਚੁਰਾਸੀ ਵਿਚੋਂ ਹਰਿ ਕਰੇ ਚੋਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਖੁਲ੍ਹਾਏ ਤੋੜੇ ਮੋਰੀ ਤੋਰੀ। ਖੋਲ੍ਹੇ ਭੇਵ ਨੂਰ ਨੁਰਾਨਾ। ਗੁਰਮੁਖ ਸਾਚੇ ਸਾਚੀ ਸੇਵ, ਹਰਿ ਵੱਡਾ ਸ਼ਾਹ ਸੁਲਤਾਨਾ। ਦੀਆ ਦਾਨ ਅਲਖ ਅਭੇਵ, ਤਨ ਪਹਿਨਾਇਆ ਸਾਚਾ ਬਾਣਾ ਵਡ ਦਾਤਾ ਵਡ ਗੁਰਦੇਵ, ਸਤਿਜੁਗ ਵਖਾਇਆ ਸਚ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਸੋਹੰ ਸ਼ਬਦ ਹੱਥ ਬੱਧਾ ਗਾਨਾ। ਹੱਥ ਬੰਨ੍ਹੇ ਗਾਨਾ ਸਗਨ ਮਨਾਏ। ਗੁਰ ਚਰਨ ਪ੍ਰੀਤੀ ਸਾਚੀ ਲਗਨ, ਏਕਾ ਰਾਹ ਵਖਾਏ। ਆਤਮ ਦੀਪਕ ਗੁਰਮੁਖ ਜਗਣ, ਹੋਏ ਸਚ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਨਾਮ ਚੜ੍ਹਾਏ। ਮਿਟੇ ਰੋਗ ਜਗਤ ਅੰਧੇਰਾ। ਆਤਮ ਰਸ ਸਾਚਾ ਲੈਣਾ ਭੋਗ, ਮਿਟੇ ਚੁਰਾਸੀ ਗੇੜਾ। ਸੋਹੰ ਸ਼ਬਦ ਸਾਚਾ ਜੋਗ, ਆਵਣ ਜਾਵਣ ਮਿਟਾਏ ਝੇੜਾ। ਹੋਏ ਸਾਚਾ ਸਚ ਸੰਜੋਗ, ਵਸੇ ਕਾਇਆ ਨਗਰ ਖੇੜਾ। ਕਰ ਦਰਸ ਹਰਿ ਅਮੋਘ, ਸਦ ਖੁਲ੍ਹਾ ਰਹੇ ਵਿਹੜਾ। ਨਾ ਹੋਏ ਕਦੇ ਵਿਜੋਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਰੇ ਨਿਬੇੜਾ। ਨਿਰਗੁਣ ਨਿਰਾਹਾਰ ਹਰਿ ਨਿਰੰਕਾਰ ਹੈ। ਏਕ ਸ਼ਬਦ ਅਧਾਰ, ਦੂਜੀ ਜੋਤ ਅਕਾਰ ਹੈ। ਤੀਜਾ ਸਰਬ ਵਿਚਾਰ, ਚੌਥਾ ਪਹਿਰੇਦਾਰ, ਪੰਚਮ ਪਾਵੇ ਨਾਮ ਹਰਿ, ਛੇਵੇਂ ਘਰ ਸੱਚਾ ਸਰਦਾਰ ਹੈ। ਸਤਵੇਂ ਸਤਿ ਸਤਿਵਾਦ ਸ਼ਬਦ ਅਨਾਦ ਬੋਧ ਅਗਾਧ, ਚਿੱਟੇ ਅਸਵ ਅਸਵਾਰ ਹੈ। ਅਠਵੇਂ ਉਠ ਉਠ ਦੇਵੇ ਧੀਰਜ ਸਤਿ, ਸਾਚਾ ਤੱਤ, ਰੱਖੇ ਇਕ ਅਧਾਰ ਹੈ। ਨਾਵੇਂ ਚਰਨ ਨਤ ਬੰਨ੍ਹੇ ਮਿਤ ਗਤ, ਪਾਵੇ ਸਾਚੀ ਸਾਰ ਹੈ। ਦਸਵੇਂ ਦਰ ਸਾਚੇ ਘਰ ਬਾਹਰ ਜੋਤ ਅਕਾਰ, ਪੁਰਖ ਅਪਾਰ ਭਗਤ ਅਧਾਰ, ਦੇਵੇ ਏਕਾ ਸੱਚੀ ਮਤ ਹੈ। ਸਾਚੀ ਮਤ ਸਜਣ ਸੁਹੇਲੇ। ਗੁਰਮੁਖ ਸਾਚੇ ਸੰਤ ਜਨ, ਇਕ ਦੂਜੇ ਦੇ ਹੋਵਣ ਮੇਲੇ। ਸਾਚਾ ਦੇਵੇ ਮਾਲ ਧੰਨ, ਅਚਰਜ ਖੇਲ ਪ੍ਰਭ ਸਾਚਾ ਖੇਲੇ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਭੇਵ ਨਾ ਜਾਣੇ ਗੁਰ ਚੇਲੇ। ਗੁਰ ਚੇਲਾ ਚਰਨ ਧੂੜ ਹੈ। ਬਣੇ ਚਤੁਰ ਸੁਜਾਨ ਮੂਰਖ ਮੂੜ੍ਹ ਹੈ। ਆਤਮ ਦੇਵੇ ਬ੍ਰਹਮ ਗਿਆਨ, ਸ੍ਰਿਸ਼ਟ ਸਬਾਈ ਦਿਸੇ ਕੂੜੋ ਕੂੜ ਹੈ। ਸ਼ਬਦ ਮਾਰੇ ਸਾਚਾ ਬਾਣ, ਮਸਤਕ ਲਾਏ ਸਾਚੀ ਧੂੜ ਹੈ।
ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚੇਲਾ ਕਟੇ ਲੱਖ ਚੁਰਾਸੀ ਗੇੜ ਹੈ। ਸਾਚਾ ਚੇਲਾ ਚੇਤਨ ਰੂਪ ਹੈ। ਮੇਲ ਮਲਾਵਾ ਸਾਚੇ ਕੰਤ, ਪ੍ਰਭ ਅਬਿਨਾਸ਼ੀ ਸਾਚਾ ਭੂਪ ਹੈ। ਪਾਰ ਉਤਾਰੇ ਫੜ ਫਡ ਬਾਹੋਂ, ਨਾ ਕੋਈ ਰੰਗ ਨਾ ਰੂਪ ਹੈ। ਏਕਾ ਜੋਤ ਅਗੰਮ ਅਥਾਹੋ, ਆਦਿ ਜੁਗਾਦਿ ਸਦਾ ਸਦਾ ਸਤਿ ਸਰੂਪ ਹੈ। ਜੋਤ ਸਰੂਪੀ ਪ੍ਰਭ ਸੱਚਾ ਵਜਾਵੇ ਨਾਦ ਹੈ। ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸ਼ਬਦ ਸੱਚੀ ਦਾਤ ਹੈ। ਸਚ ਤਖ਼ਤ ਸਚ ਸੁਲਤਾਨ। ਉਤੇ ਬੈਠਾ ਸ੍ਰੀ ਭਗਵਾਨ। ਲਿਖਾਏ ਲੇਖ ਧਰ ਭੇਖ ਵਿਚ ਜਹਾਨ। ਸਤਿਜੁਗ ਤੇਰੀ ਸਾਚੀ ਮੇਖ, ਨੇਤਰ ਵੇਖ ਹਰਿ ਆਪ ਲਗਾਏ ਵਡ ਮਿਹਰਬਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਣ ਸੱਚ ਦੁਆਰ ਸਚ ਘਰ ਬਾਹਰ ਵੇਖ ਵਖਾਨ। ਵੇਖ ਵਖਾਣੇ ਹਰਿ ਭਗਵੰਤਾ। ਸਰਬ ਜੀਆਂ ਬਿਧ ਆਪੇ ਜਾਣੇ, ਨਰ ਹਰਿ ਹਰਿ ਨਰ ਲੱਖ ਚੁਰਾਸੀ ਸਾਚਾ ਕੰਤਾ। ਆਪੇ ਦੇਵੇ ਸਾਚਾ ਵਰ, ਬਣਾਏ ਸਾਚਾ ਘਰ, ਜਗਤ ਬਣਾਏ ਸਾਚੀ ਬਣਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਆਪ ਚੁਕਾਏ, ਸ਼ਬਦ ਗਹਿਣਾ ਤਨ ਪਹਿਨਾਏ, ਦੇਵੇ ਵਡਿਆਈ ਸਾਚੇ ਸੰਤਾ। ਸੰਤ ਸਰਨ ਹਰਿ ਸਾਚੇ ਆਏ। ਕਲਜੁਗ ਅੰਤਮ ਪ੍ਰਭ ਗਲੇ ਲਗਾਏ। ਜੀਵ ਜੰਤ ਵਿਚ ਦੇ ਵਡਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਅਗਣਤ ਗਣੀ ਨਾ ਜਾਏ। ਸਾਚਾ ਸੰਤ ਹਰਿ ਦੁਲਾਰਾ। ਪਰਮ ਪੁਰਖ ਅਗੋਚਰ ਹਰਿ ਨਿਰੰਕਾਰਾ। ਪਹਿਲੀ ਹਾੜ ਸੁਹਾਏ ਰੁਤ, ਪੰਚਮ ਜੇਠ ਬਣ ਲਿਖਾਰਾ। ਬੇਮੁਖਾਂ ਵੱਢੇ ਨੱਕ ਗੁੱਤ, ਮਾਤ ਬਣਾਏ ਕਲਜੁਗ ਤੇਰਾ ਸੱਚਾ ਇਕ ਚੁਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੁਤ ਭੇਟ ਚੜ੍ਹਾਇਆ, ਸਿੰਘ ਮਨਜੀਤ ਲਹੂ ਮਿਝ ਬਣਾਇਆ ਗਾਰਾ। ਸੋਲਾਂ ਮਘਰ ਖੇਲ ਨਿਆਰੀ। ਕਰੀ ਹਰਿ ਪਹਿਲੀ ਵਾਰੀ। ਦੇਵੇ ਭਗਤ ਸਾਚੀ ਦਾਤ ਕਲਜੁਗ ਅੰਧੇਰੀ ਰਾਤ, ਹਰਿ ਜਾਏ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਤੇਰੀ ਆਪ ਕਰਾਏ ਆਪਣੀਂ ਹੱਥੀਂ ਉਸਾਰੀ। ਸੋਲਾਂ ਮੱਘਰ ਹਰਿ ਲੇਖ ਲਿਖਾਇਆ। ਛੋਟਾ ਬਾਲਾ ਲੇਖੇ ਲਾਇਆ। ਤੋੜਿਆ ਜਗਤ ਜੰਜ਼ਾਲਾ, ਸਿੰਘਾਸਣ ਉਪਰ ਹਰਿ ਬਿਠਾਇਆ। ਨਾਲ ਰਲਾਇਆ ਸਿੰਘ ਪਾਲਾ, ਪੁਰੀਆਂ ਲੋਆਂ ਵਿਚ ਫਿਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪਣੇ ਹੱਥੀਂ ਆਪ ਬਹਾਇਆ। ਸਿੰਘਾਸਣ ਉਪਰ ਹਰਿ ਆਪ ਟਿਕਾਇਆ। ਗੁਰ ਸੰਗਤ ਸਾਰੀ ਸੰਗ ਰਲਾਇਆ। ਅੰਮ੍ਰਿਤ ਭਾਂਡਾ ਭੰਨੇ ਭੰਡਾਰਨ, ਸੋਹਣਾ ਸਗਨ ਹਰਿ ਆਪ ਮਨਾਇਆ। ਕੀਤਾ ਸਚ ਜਗਤ ਵਿਚਾਰਨ, ਸਾਚਾ ਡੇਰਾ ਸ਼ਬਦ ਘੇਰਾ ਪ੍ਰਭ ਆਪ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਸੁਹਾਏ ਥਾਨ ਦਇਆ ਕਮਾਏ ਅੰਮ੍ਰਿਤ ਭਾਂਡਾ ਜਿਥੇ ਰੁੜ੍ਹਾਇਆ। ਸੋਲਾਂ ਮੱਘਰ ਹਰਿ ਲਿਖਤ ਲਿਖਾਈ, ਵਾਕ ਭਵਿਖਤ ਕੋਈ ਬੁਝੇ ਨਾਹੀਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ਼ਬਦ ਸਰੂਪੀ ਭੇਵ ਖੁਲ੍ਹਾਇਆ। ਸਾਚਾ ਭੇਵ ਹਰਿ ਜਣਾਇਆ। ਆਪਣਾ ਭੇਵ ਆਪਣੇ ਹੱਥ ਰਖਾਇਆ। ਗੁਰ ਸੰਗਤ ਕਰਨੀ ਸਾਚੀ ਸੇਵ, ਆਤਮ ਫਲ ਸੋਹੰ ਮੇਵਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਚਾਰ ਚੁਫੇਰ, ਸ਼ਬਦ ਘੇਰਾ ਪਾਇਆ। ਸਚ ਧਾਮ ਹਰਿ ਅਸਥੂਲ। ਉਤੇ ਵਸੇ ਹਰਿ ਕੰਤੂਹਲ। ਗੁਰਮੁਖ ਸਾਚਾ ਸੰਤ ਜਨ ਨਾ ਜਾਣਾ ਭੂਲ। ਆਪ ਉਪਾਏ ਜਣਾਏ ਮਨ ਤਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਕਾਏ ਪਿਛਲਾ ਮੂਲ। ਬਿਨ ਰੰਗ ਰੂਪੀ ਹਰਿ ਸ਼ਾਹੋ ਵਡਾ ਭੂਪੀ, ਹਰਿ ਦਿਸ ਕਿਸੇ ਨਾ ਆਵਣਾ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਸਾਚਾ ਵਕਤ ਸੁਹਾਏ, ਦਇਆ ਕਮਾਏ ਸੌ ਸੌ ਕਰਮ ਸਾਚਾ ਗੇੜ ਰਖਾਵਣਾ। ਪਈਏ ਸਰਨ ਸ੍ਰੀ ਧਜ। ਹੋਏ ਸਹਾਈ ਜਿਉਂ ਅੰਤਮ ਗਜ। ਛੋਟੇ ਬਾਲੇ ਦਇਆ ਕਮਾਈ, ਸਿੰਘ ਸਿੰਘਾਸਣ ਚੜ੍ਹਿਆ ਭੱਜ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਸੋਲਾਂ ਮੱਘਰ ਲਿਖਤ ਲਿਖਾਈ, ਛੋਟੇ ਮੰਦਰ ਵਸੇ ਅੰਦਰ ਦਏ ਬਣਾਈ, ਚੜ੍ਹਦੇ ਮੁਖ ਰਖਾਏ ਦਰਸ ਕਰਨਾ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾ ਹਰਿ ਸਾਚਾ ਸੁਲਤਾਨਾ, ਪੜਦੇ ਰਿਹਾ ਕੱਜ। ਚੜ੍ਹਦੇ ਮੁਖ ਚਾਰ ਦੀਵਾਰੀ ਦੇਵੇ ਦਰਸ ਨਰ ਹਰਿ ਗਿਰਧਾਰੀ। ਸੂਰਜ ਦੇਵਤਾ ਕਰੇ ਚਰਨ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਗੇੜਾ ਲੱਖ ਚੁਰਾਸੀ ਮੁਕਾਏ ਝੇੜਾ ਪਹਿਲੀ ਵਾਰੀ। ਸਚ ਘਰ ਮੰਦਰ ਹਰਿ ਸਚ ਵਸੇਰਾ। ਸਚ ਘਰ ਮੰਦਰ ਚਾਰ ਕੁੰਟ ਸ਼ਬਦ ਘੇਰਾ। ਸਚ ਘਰ ਮੰਦਰ, ਪ੍ਰਭ ਅਬਿਨਾਸ਼ੀ ਆਪ ਆਪਣਾ ਪਾਏ ਫੇਰਾ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ ਕਲਜੁਗ ਅੰਤਮ ਵੇਲਾ। ਸਚ ਘਰ ਮੰਦਰ ਧਾਮ ਅਸਥੂਲ। ਸਚ ਘਰ ਮੰਦਰ, ਗੁਰਮੁਖ ਨਾ ਭੂਲ। ਸਚ ਘਰ ਮੰਦਰ, ਚਰਨ ਪ੍ਰੀਤੀ ਭੇਟਾ ਸਾਚੇ ਫੂਲ। ਸਚ ਘਰ ਮੰਦਰ ਆਪੇ ਹਰਿ ਜੀ ਮਾਂ ਪਿਓ ਬੇਟਾ ਕਰੇ ਸੂਲੀਉਂ ਸੂਲ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ। ਸਚ ਘਰ ਮੰਦਰ ਗੁਰਮੁਖ ਸੋਏ ਪ੍ਰਭ ਚਰਨ ਦਵਾਰੀ। ਸਚ ਘਰ ਮੰਦਰ ਦੇਵੀ ਦੇਵਤ ਦਰ ਕਰਨ ਬਹਾਰੀ। ਸਚ ਘਰ ਮੰਦਰ ਗੁਰਮੁਖ ਸਾਚੇ ਬਣੇ ਜਗਤ ਪੁਜਾਰੀ। ਸਚ ਘਰ ਮੰਦਰ ਨਾ ਕੋਈ ਜਾਣੇ ਜੀਵ ਹੰਕਾਰੀ। ਸਚ ਘਰ ਮੰਦਰ ਸਾਚਾ ਅੰਮ੍ਰਿਤ ਤੀਰਥ ਨੁਹਾਵੇ ਕਾਇਆ ਠੰਡੀ ਠਾਰੀ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵਸੇ ਸਚ ਮਹੱਲ ਅਟਾਰੀ। ਸਚ ਘਰ ਮੰਦਰ ਸ਼ਬਦ ਧੁਨਕਾਰਾ। ਸਚ ਘਰ ਮੰਦਰ ਪ੍ਰਭ ਹੋਏ ਆਪ ਰਖਵਾਰਾ। ਸਚ ਘਰ ਮੰਦਰ ਪ੍ਰਭ ਅਬਿਨਾਸ਼ੀ ਚਾਰੋਂ ਤਰਫ ਰੱਖੇ ਪਹਿਰਾ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਸਾਚੀ ਕਾਇਆ, ਹਰਿ ਵਸੇ ਸਦਾ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ, ਸ਼ਬਦ ਸਰੂਪੀ ਡੰਡਾ ਫੜ, ਤੋੜੇ ਆਤਮ ਜੰਦਰ। ਸਚ ਘਰ ਮੰਦਰ ਦੇਹੀ ਮਾਟੀ। ਸਚ ਘਰ ਮੰਦਰ ਦੁਰਮਤ ਮੈਲ ਜਾਏ ਕਾਟੀ। ਸਚ ਘਰ ਮੰਦਰ ਏਕਾ ਵਸਤ ਮਿਲੇ ਸਾਚੀ ਹਾਟੀ। ਸਚ ਘਰ ਮੰਦਰ, ਗੁਰਮੁਖ ਸਾਚੇ ਲਾਹਾ ਸਾਚਾ ਖਾਟੀ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਸੁਹਾਏ ਨਾ ਕੋਈ ਖੇਲ ਬਾਜੀਗਰ ਨਾਟੀ। ਸਚ ਘਰ ਮੰਦਰ ਡੂੰਘਾ ਤਾਲ। ਸਚ ਘਰ ਮੰਦਰ ਗੁਰਮੁਖ ਵਿਰਲਾ ਮਾਰੇ ਛਾਲ। ਸਚ ਘਰ ਮੰਦਰ ਏਕਾ ਮਿਲੇ ਨਾਮ ਮਾਣਕ ਮੋਤੀ ਅਨਮੁਲੜਾ ਲਾਲ। ਸਚ ਘਰ ਮੰਦਰ ਪੁਰਖ ਅਬਿਨਾਸ਼ੀ ਜਗੇ ਜੋਤੀ, ਸਰਬ ਜੀਆਂ ਰਿਹਾ ਸੁਰਤ ਸੰਭਾਲ। ਸਚ ਘਰ ਮੰਦਰ ਨਾ ਕੋਈ ਵਰਨ ਨਾ ਕੋਈ ਗੋਤੀ, ਮਿਲੇ ਏਕਾ ਸੱਚਾ ਨਾਮ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੰਦਰ ਆਪ ਬਣਾਏ, ਵਿਚ ਮਾਤ ਸੁਹਾਏ ਦਇਆ ਕਮਾਏ, ਵਿਚ ਬਿਠਾਏ ਛੋਟਾ ਬਾਲ।