੭ ਹਾੜ ੨੦੧੧ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਮੇਰਠ ਛਾਉਣੀ
ਨਿਰਗੁਣ ਨਰ ਹਰਿ ਨਰ ਹਰੇ। ਸਰਗੁਣ ਰੂਪ ਕਰ ਅਕਾਰ, ਜੋਤ ਸਰੂਪੀ ਖੇਲ ਕਰੇ। ਭਰਮ ਭੁਲੇਖਾ ਜਗਤ ਵਿਚਾਰ, ਅਚਰਜ ਖੇਲ ਪ੍ਰਭ ਆਪ ਕਰੇ। ਲੱਖ ਚੁਰਾਸੀ ਹੋਈ ਪਾਰ, ਗੁਰਮੁਖਾਂ ਸਿਰ ਹੱਥ ਧਰੇ। ਪੂਰਬ ਕਰਮ ਕਰ ਵਿਚਾਰ, ਦੇਵੇ ਸਾਚਾ ਨਾਮ ਵਰੇ। ਪੰਜਾਂ ਤੱਤਾਂ ਮਾਰੇ ਸ਼ਬਦ ਮਾਰ, ਏਕਾ ਵਖਾਏ ਸਚ ਘਰੇ। ਜਗਾਏ ਜੋਤ ਅਪਰ ਅਪਾਰ, ਆਤਮ ਖੋਲ੍ਹ ਸਚ ਦਰੇ। ਅੰਤਮ ਅੰਤ ਨਾ ਆਏ ਹਾਰ, ਹਰਿ ਚੁਕਾਏ ਜਮ ਡਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਆਤਮ ਭੰਡਾਰਾ ਆਪ ਭਰੇ। ਨਿਰਗੁਣ ਹੋਇਆ ਹਰਿ ਮਿਹਰਬਾਨ। ਸਰਗੁਣ ਰੂਪ ਧਰੇ ਭਗਵਾਨ। ਦੋਹਾਂ ਜੋਤੀ ਇਕੋ ਗੋਤੀ, ਬਣੇ ਪੁਰਖ ਸੁਜਾਨ। ਲੱਖ ਚੁਰਾਸੀ ਰਹੀ ਸੋਤੀ, ਧਰੇ ਭੇਖ ਹਰਿ ਕ੍ਰਿਸ਼ਨਾ ਕਾਹਨ। ਆਪ ਮਿਟਾਏ ਵਰਨ ਗੋਤੀ, ਊਚ ਨੀਚ ਨਾ ਕੋਈ ਰੰਕ ਰਾਜਾਨ। ਜਨ ਭਗਤ ਬਣਾਏ ਸਾਚੇ ਮੋਤੀ, ਦੇਵੇ ਮਾਣ ਗੁਣ ਨਿਧਾਨ, ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਰੂਪ ਅਗੰਮ, ਭੇਵ ਕੋਈ ਨਾ ਪਾਇੰਦਾ। ਆਵੇ ਜਾਏ ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਸਮਾਇੰਦਾ। ਏਕਾ ਵਸੇ ਸਾਚੇ ਘਰ, ਦੂਜੇ ਦਰ ਗੁਰਮੁਖ ਆਤਮ ਦਰ ਖੁਲ੍ਹਾਇੰਦਾ। ਜੋਤ ਸਰੂਪੀ ਨੂਰ ਕਰ, ਹਰਿ ਸਾਚਾ ਡਗਮਗਾਇੰਦਾ। ਆਤਮ ਖੋਲ੍ਹੇ ਸਾਚਾ ਸਰ, ਸਚ ਤੀਰਥ ਇਸ਼ਨਾਨ ਕਰਾਇੰਦਾ। ਏਕਾ ਰੂਪ ਏਕਾ ਗੋਤ ਨਰ ਹਰਿ ਹਰਿ ਨਰ, ਵਰਨ ਬਰਨ ਵਿਚ ਕਦੇ ਨਾ ਆਇੰਦਾ। ਜੋ ਜਨ ਸਾਚੀ ਸਰਨ ਗਏ ਪੜ, ਪ੍ਰਭ ਅਬਿਨਾਸ਼ੀ ਆਪ ਚੁਕਾਏ ਮਰਨਾ ਡਰਨਾ, ਲੱਖ ਚੁਰਾਸੀ ਗੇੜ ਕਟਾਇੰਦਾ। ਜਨ ਭਗਤਾਂ ਖੋਲ੍ਹੇ ਹਰਨਾ ਫਰਨਾ, ਆਪੇ ਜਾਣੇ ਆਪਣੀ ਕਰਨੀ ਕਰਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਅਕੇਲਾ ਰੰਗ ਨਵੇਲਾ ਜਗਤ ਦੁਹੇਲਾ, ਜਨ ਭਗਤਾਂ ਮੇਲਾ ਘਰ ਸਚ ਵਖਾਇੰਦਾ। ਨਿਰਗੁਣ ਰੂਪ ਨੂਰ ਜੋਤ ਅਕਾਰ ਹੈ। ਸਰਗੁਣ ਰੂਪ ਸਚ ਪਛਾਣੇ ਵਰਤੇ ਵਿਚ ਸੰਸਾਰ ਹੈ। ਸ਼ਬਦ ਦੇਵੇ ਜਗਤ ਬਬਾਣ, ਗੁਰਮੁਖ ਸਾਚਾ ਹੋਵੇ ਵਿਚ ਅਸਵਾਰ ਹੈ। ਬੇਮੁਖਾਂ ਅੰਤਮ ਆਈ ਹਾਰ, ਕਲਜੁਗ ਤੇਰੀ ਅੰਤਮ ਦਿਸੇ ਕਾਲੀ ਧਾਰ ਹੈ। ਜਗਤ ਵਿਛੋੜਾ ਸਾਚੇ ਕੰਤ, ਨਰ ਨਾਰੀ ਹੋਏ ਖੁਆਰ ਹੈ। ਭੁੱਲੇ ਫਿਰਨ ਚੇਲਾ ਗੁਰ, ਕਾਇਆ ਅਗਨ ਅੰਗਿਆਰ ਹੈ। ਗੁਰਮੁਖਾਂ ਆਤਮ ਸਦਾ ਭੁੱਖੀ, ਮਿਲੇ ਦਰਸ ਹਰਿ ਨਿਰੰਕਾਰ ਹੈ। ਅੱਠੇ ਪਹਿਰ ਰਹਿਣ ਸੁਖੀ, ਜਗੇ ਜੋਤ ਅਗੰਮ ਅਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਨ ਭਗਤਾਂ ਆਏ ਚਲ ਦਵਾਰ ਹੈ। ਆਏ ਚਲ ਦਵਾਰ ਬਣ ਭਿਖਾਰੀਆ। ਪਾਵੇ ਸਾਚੀ ਸਾਰ, ਮੰਗਣ ਚਰਨ ਪਿਆਰ, ਕਲਜੁਗ ਤੇਰੀ ਅੰਤਮ ਵਾਰੀਆ। ਨਾ ਕੋਈ ਦਿਸੇ ਠਗ ਚੋਰ ਯਾਰ, ਗੁਰਮੁਖ ਸਾਚੇ ਸੰਤ ਜਨਾਂ, ਕਰ ਕਰ ਵੇਖੇ ਵਿਗਸੇ ਕਰ ਵਿਚਾਰ, ਨਰ ਹਰਿ ਹਰਿ ਨਰ ਸੱਚੀ ਸਰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਨਾਮ ਚੜ੍ਹਾਏ, ਨਾ ਅੰਤਮ ਪਾਰਾਵਾਰਿਆ। ਜੁਗ ਜੁਗ ਬਾਣ ਭਗਤ ਗਿਰਧਾਰੀ। ਦਵਾਏ ਮਾਣ ਜਗਤ ਵਾਰੋ ਵਾਰੀ। ਧੁਰਦਰਗਾਹੀ ਸਚ ਫਰਮਾਣ, ਏਕਾ ਸ਼ਬਦ ਨਰ ਨਿਰਾਹਾਰੀ। ਕਿਰਪਾ ਕਰ ਹਰਿ ਭਗਵਾਨ, ਜਨ ਭਗਤ ਬਣਾਏ ਚਰਨ ਭਿਖਾਰੀ। ਆਦਿ ਜੁਗਾਦਿ ਨਿਰਲੇਪਿਆ। ਜਨ ਭਗਤਾਂ ਦੇਵੇ ਮਾਣ ਵਿਚ ਜਹਾਨ, ਸ਼ਬਦ ਸੁਰਤ ਕਾਇਆ ਤਨ ਲਪੇਟਿਆ। ਏਕਾ ਬਖ਼ਸ਼ੇ ਚਰਨ ਅਧਾਰੀ, ਆਤਮ ਦੇਵੇ ਬ੍ਰਹਮ ਗਿਆਨ,
ਗੁਣ ਨਿਧਾਨ ਹਰਿ ਭਗਵਾਨ, ਪਰਮ ਪੁਰਖ ਚਤੁਰ ਸੁਜਾਨ, ਸਰਬ ਜੀਆਂ ਕਰੇ ਜਾਣ ਪਛਾਣ, ਆਪੇ ਖੇਵਟ ਆਪੇ ਖੇਟਿਆ। ਜੋਤੀ ਜੋਤ ਸਰੂਪ ਹਰਿ, ਨਰ ਸਾਚਾ ਮਾਤ ਪਿਤ ਕਰੇ ਹਿਤ ਨਿਤ ਨਵਿਤ, ਜਨ ਭਗਤ ਬਣਾਏ ਸਾਚੇ ਬੇਟਿਆ। ਸਾਚਾ ਮਿਟਿਆ ਕਲ ਅੰਧਿਆਰਨ। ਪਾਏ ਨਰ ਹਰਿ ਘਰ ਸਾਚੇ ਸਾਰਨ। ਦੇਵੇ ਨਾਮ ਜਗਤ ਵਡਿਆਈ, ਤੋੜੇ ਕਿਲਾ ਆਤਮ ਹੰਕਾਰਨ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤ ਆਪ ਬਣਾਏ ਸਾਚੀ ਧਾਰਨ। ਸਾਚੀ ਧਾਰ ਜਗਤ ਚਲਾਇੰਦਾ। ਗੁਰਮੁਖਾਂ ਕਰ ਪਿਆਰ, ਮਾਣ ਦਵਾਇੰਦਾ। ਸਤਿ ਪੁਰਖ ਨਿਰੰਜਣ ਅਗੰਮ ਅਪਾਰ, ਦੀਪਕ ਜੋਤ ਇਕ ਜਗਾਇੰਦਾ। ਭਰਮ ਭੁਲੇਖਾ ਹਉਮੇ ਮਮਤਾ ਰੋਗ ਨਿਵਾਰ, ਸਾਚੇ ਲੇਖ ਲਿਖਾਇੰਦਾ। ਕਲਜੁਗ ਜੀਵ ਹੋਏ ਗਵਾਰ, ਝੂਠੇ ਧੰਦੇ ਲਾਇੰਦਾ। ਜਨ ਭਗਤਾਂ ਦੇਵੇ ਨਾਮ ਖੁਮਾਰ, ਸ਼ਬਦ ਗਹਿਣਾ ਤਨ ਪਹਿਨਾਇੰਦਾ। ਊਚ ਨੀਚ ਨਾ ਕਰੇ ਵਿਚਾਰ, ਰਾਓ ਰੰਕ ਸ਼ਾਹ ਸੁਲਤਾਨ ਵਡ ਬਲੀ ਬਲਵਾਨ, ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਦੇਵੇ ਵਡਿਆਈ, ਦਰਗਹਿ ਸਾਚੀ ਸਾਚੇ ਧਾਮ ਏਕਾ ਏਕ ਬਹਾਇੰਦਾ। ਸਾਚਾ ਧਾਮ ਹਰਿ ਅਪਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਕਲਜੁਗ ਤੇਰਾ ਅੰਤਮ ਖੇਲ, ਗੁਰਮੁਖ ਸਾਚਾ ਨੇਤਰ ਪੇਖੇ, ਸ੍ਰਿਸ਼ਟ ਸਬਾਈ ਭਰਮ ਭੁਲੇਖੇ, ਹਰਿ ਪ੍ਰਭ ਲਿਖੇ ਲੇਖੇ, ਦਰ ਦਰ ਘਰ ਘਰ ਹੋਏ ਖੁਆਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਰ ਨਰਾਇਣ ਨੈਣ ਮੁਧਾਰੀ। ਮਾਇਆ ਬੰਧਨ ਜਗਤ ਹਰਿ ਬਾਧਾ, ਆਤਮ ਰਹੇ ਕੰਗਾਲ ਹੈ। ਗੁਰਮੁਖ ਵਿਰਲੇ ਪ੍ਰਭ ਅਬਿਨਾਸ਼ੀ ਲਾਧਾ, ਆਤਮ ਦੇਵੇ ਅਨਮੁਲੜਾ ਲਾਲ ਹੈ। ਰਸਨਾ ਗੁਣ ਗਹਿਰ ਗੰਭੀਰ ਹਰਿ ਸਾਚਾ ਅਰਾਧਾ, ਫਲ ਲਗਾਏ ਸਾਚੇ ਡਾਲ ਹੈ। ਜੋਤ ਸਰੂਪੀ ਮਾਧਵ ਮਾਧਾ, ਸਦ ਹੋਏ ਰਖਵਾਲ ਹੈ। ਆਪੇ ਬਖ਼ਸ਼ੇ ਪੀਆ ਖਾਧਾ, ਸਦ ਰਿਹਾ ਸੁਰਤ ਸੰਭਾਲ ਹੈ। ਸ਼ਬਦ ਚਲਾਏ ਬੋਧ ਅਗਾਧਾ, ਚਲੇ ਜਗਤ ਅਵੱਲੜੀ ਚਾਲ ਹੈ। ਜਿਉਂ ਕ੍ਰਿਸ਼ਨਾ ਜਾਦਵ ਜਾਦਾ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਕਰੇ ਮਾਲਾ ਮਾਲ ਹੈ। ਜਗਤ ਮਾਇਆ ਅੰਧੇਰੀ ਰੈਣ। ਅੱਠੇ ਪਹਿਰ ਦਿਵਸ ਰੈਣ, ਮਨਮੁਖਾਂ ਖਾਏ ਬਣ ਬਣ ਡੈਣ। ਆਤਮ ਰਹੇ ਧੂੰਆਂਧਾਰ, ਨਾ ਕੀਆ ਲੈਣ ਦੇਣ। ਪ੍ਰਭ ਦਰ ਸਾਚੇ ਏਕਾ ਮਿਲੇ ਆਤਮ ਸੁਖਾ, ਦਰਸ ਦਿਖਾਏ ਤੀਜੇ ਨੈਣ। ਸੁਫ਼ਲ ਕਰਾਏ ਮਾਤ ਕੁੱਖਾ, ਆਪੇ ਬਣੇ ਸਾਕ ਸੈਣ। ਇਕ ਰਲਾਏ ਸੁੱਖਾ ਰੁੱਖਾ, ਗੁਰਮੁਖ ਨਾ ਪਏ ਡੂੰਘੇ ਵਹਿਣ। ਲਹਿਣਾ ਦੇਣਾ ਜਗਤ ਅਪਾਰਾ। ਭਾਣਾ ਸਹਿਣਾ ਹਰਿ ਗਿਰਧਾਰਾ। ਗੁਰ ਸੰਗਤ ਸਾਚੀ ਮਿਲ ਮਿਲ ਬਹਿਣਾ, ਨਰ ਨਾਰੀ ਚਰਨ ਪਿਆਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਤਾਣ ਵਿਚ ਜਹਾਨ ਦਵਾਏ, ਸੋਹੰ ਸ਼ਬਦ ਗੁਰਮੁਖ ਬੰਨ੍ਹੇ ਸਿਰ ਦਸਤਾਰਾ। ਸੋਹੰ ਸ਼ਬਦ ਸਿਰ ਸਾਚਾ ਚੀਰਾ। ਲਾਲ ਅਨਮੁਲੜਾ ਗੁਰਮੁਖ ਸਾਚਾ ਹੀਰਾ। ਏਕਾ ਰੰਗ ਰੰਗਣਾ ਹਰਿ ਰੰਗ, ਜਿਉਂ ਰਵਿਦਾਸ ਚੁਮਾਰੇ ਗੰਗਾ ਕਸੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਧੀਰਜ ਯਤ ਤੱਤ ਸਤਿ ਸਤਿ ਲਿਖਾਏ ਅੰਮ੍ਰਿਤ ਪਿਆਏ ਸਾਚਾ ਸੀਰਾ। ਅੰਮ੍ਰਿਤ ਸਾਚਾ ਸੀਰ ਹਰਿ ਮੁਖ ਲਗਾਏ। ਦੂਈ ਦਵੈਤੀ ਸ਼ਰਅ ਸ਼ਰਾਇਤੀ, ਹਉਮੇ ਕੱਢੇ ਵਿਚੋਂ ਪੀੜ, ਜਗਤ ਤ੍ਰਿਸ਼ਨਾ ਭੁੱਖ ਗਵਾਏ। ਨਾ ਵੇਖੇ ਹਸਤ ਕੀੜ, ਏਕਾ ਰੰਗ ਸਰਬ ਸਮਾਏ। ਵੇਲੇ ਅੰਤਮ ਕਟੇ ਭੀੜ, ਜਨ ਭਗਤਾਂ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੱਧੀ ਕਲਜੁਗ ਬੀੜ, ਬੇੜਾ ਆਪਣੇ ਕੰਧ ਉਠਾਏ। ਆਪਣੇ ਕੰਧ ਚੁੱਕੇ ਹਰਿ ਭਾਰ। ਜੋਤ ਸਰੂਪੀ ਜਾਮਾ ਧਾਰ। ਮਾਤਲੋਕ ਹਰਿ ਜਾਮਾ ਪਾਇਆ, ਚਿੱਟੇ ਅਸਵ ਹੋ
ਅਸਵਾਰ। ਸੋਹੰ ਸ਼ਬਦ ਸੰਗ ਲਿਆਇਆ, ਦੋਵੇਂ ਰਖੀਆਂ ਤਿੱਖੀਆਂ ਧਾਰ। ਨਾਮ ਖ਼ੁਮਾਰੀ ਰੰਗ ਰੰਗਾਇਆ, ਪੰਚਮ ਜੇਠ ਕਰ ਵਿਚਾਰ। ਸਦਾ ਸਦਾ ਅੰਗ ਸੰਗ ਹੋਏ ਸਹਾਇਆ, ਜਨ ਭਗਤ ਨਾ ਡੁੱਬੇ ਵਿਚ ਮੰਝਧਾਰ। ਵਡ ਸੂਰਾ ਸਰਬੰਗ ਆਪ ਅਖਵਾਇਆ, ਆਪੇ ਨੈਣ ਮੁੰਧਾਰ। ਸ਼ਬਦ ਘੋੜੇ ਹਰਿ ਤੰਗ ਕਸਾਇਆ, ਚਾਰ ਕੁੰਟ ਮਾਰੇ ਇਕ ਉਡਾਰ। ਲੱਖ ਚੁਰਾਸੀ ਕਾਚੀ ਵੰਗ ਹਰਿ ਭੰਨ ਵਖਾਇਆ, ਦਰ ਦਰ ਹੋਏ ਖੁਆਰ। ਗੁਰਮੁਖਾਂ ਭੁੱਖ ਨੰਗ ਗਵਾਇਆ, ਅੰਮ੍ਰਿਤ ਆਤਮ ਭਰੇ ਭੰਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਆਪੇ ਜਾਣੇ, ਆਦਿ ਜੁਗਾਦੀ ਸਦ ਬ੍ਰਹਿਮਾਦੀ, ਸ਼ਬਦ ਅਨਾਦੀ ਵੇਖੋ ਵਾਰੋ ਵਾਰ। ਜਨਮੇ ਜਨਮ ਜਨਮ ਬਹੁ ਭਰਮੇ। ਏਕਾ ਹਰਿ ਸਰਬ ਜੀਆਂ ਦੇ ਜਾਣੇ ਕਰਮੇ। ਨਾ ਕੋਈ ਜਾਣੇ ਜੀਵ ਗਵਾਰ, ਏਕਾ ਏਕ ਸਾਚਾ ਧਰਮੇ। ਅੰਤਮ ਹੋਏ ਤਨ ਸਵਾਹ, ਏਕਾ ਜੋਤ ਆਤਮ ਬ੍ਰਹਮੇ। ਚਾਰੋਂ ਕੁੰਟ ਕਲਜੁਗ ਤੇਰੀ ਤੁਟੀ ਬਾਂਹ, ਕਲਜੁਗ ਜੀਵ ਹੋਏ ਨਿਕਰਮੇ। ਕਿਸੇ ਮਿਲੇ ਨਾ ਕੋਈ ਥਾਂ, ਜੂਠੇ ਝੂਠੇ ਭਰਮੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ, ਨਾ ਮਰੇ ਨਾ ਮਰ ਮਰ ਜਨਮੇ। ਜਨਮ ਮਰਨ ਹਰਿ ਗੇੜਾ ਕਟੇ ਸਾਚੇ ਸਰ ਸਰੋਵਰ ਆਤਮ ਇਸ਼ਨਾਨ ਕਰਾਏ, ਨਾ ਕੋਈ ਤੀਰਥ ਨਾ ਕੋਈ ਤਟੇ। ਏਕਾ ਜੀਆ ਦਾਨ ਦਵਾਏ ਵਸੇ ਘਟ ਘਟੇ। ਏਕਾ ਨਾਮ ਨਿਸ਼ਾਨ ਝੁਲਾਏ, ਲੱਖ ਚੁਰਾਸੀ ਆਤਮ ਫਟੇ। ਜਨ ਭਗਤਾਂ ਸ਼ਬਦ ਬਬਾਣ ਚੜ੍ਹਾਏ, ਆਤਮ ਜੋਤ ਜਗਾਏ ਲਟ ਲਟੇ। ਗੁਣ ਨਿਧਾਨ ਹਰਿ ਦਇਆ ਕਮਾਏ, ਵਿਰਲਾ ਗੁਰਮੁਖ ਦਰ ਘਰ ਸਾਚੇ ਲਾਹਾ ਖੱਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਦਾਤ ਹਰਿ ਝੋਲੀ ਪਾਏ, ਭਾਗ ਲਗਾਏ ਝੂਠੀ ਕਾਇਆ ਮੱਟੇ। ਝੂਠੀ ਕਾਇਆ ਮਿਟੀ ਕੱਚੀ ਵੰਗ। ਲੱਖ ਚੁਰਾਸੀ ਆਤਮ ਹੋਈ ਭੰਗ। ਮਾਇਆ ਰਾਣੀ ਅੰਕ ਸਹੇਲੀ ਜਗਤ ਦੁਹੇਲੀ, ਨਾ ਦੇਣਾ ਸਾਚਾ ਸੰਗ। ਸਦ ਵਸੇ ਇਕ ਅਕੇਲੀ, ਦਿਖਾਏ ਆਪਣਾ ਰੰਗ। ਜਨ ਭਗਤਾਂ ਮੇਲ ਹਰਿ ਸਾਚਾ ਮੇਲੀ, ਮਾਨਸ ਜਨਮ ਨਾ ਹੋਏ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਕਲ ਜਾਮਾ ਧਾਰ, ਜੋਤ ਸਰੂਪੀ ਕਰ ਅਕਾਰ, ਕਰੇ ਖੇਲ ਵਡ ਦਾਤਾ ਸੂਰਾ ਸਰਬੰਗ। ਨੂਰ ਨੁਰਾਨੀ ਜੋਤ ਇਕਾਗਰ। ਆਪ ਜਗਾਏ ਦਇਆ ਕਮਾਏ, ਮਿੱਟੀ ਕਾਚੀ ਗਾਗਰ। ਅੰਮ੍ਰਿਤ ਸਰ ਸਰੋਵਰ ਵਗਾਏ ਨੀਰ, ਸਾਚਾ ਦਇਆ ਨਿਦ ਵਡ ਸਾਚੇ ਸਾਗਰ। ਸਤਿਜੁਗ ਸਾਚੀ ਨੀਂਹ ਰਖਾਏ, ਛੋਟਾ ਬਾਲਾ ਅੱਗੇ ਲਾਏ, ਪ੍ਰਭ ਅਬਿਨਾਸ਼ੀ ਆਪ ਦਇਆ ਕਮਾਏ, ਨਿਰਮਲ ਕਰਮ ਕਰੇ ਉਜਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤੇਜ ਆਪ ਕਰਾਏ, ਸ਼ਬਦ ਸਰੂਪੀ ਹੱਟ ਖੁਲ੍ਹਾਏ, ਗੁਰਮੁਖ ਵਿਰਲਾ ਬਣੇ ਸੁਦਾਗਰ। ਚਾਰ ਵਰਨ ਜਗਤ ਵਣਜਾਰੇ। ਦਰ ਦਰਵੇਸ਼ੀ ਬ੍ਰਹਮਾ ਵਿਸ਼ਨ ਮਹੇਸ਼, ਜੋਤ ਸਰੂਪੀ ਨੈਣ ਮੁਧਾਰੇ। ਗਣਪਤ ਗਣੇਸ਼ੀ ਰਿਖੀ ਰਖੇਸ਼ੀ, ਮਨੀ ਮਨੇਸ਼ੀ ਚਰਨ ਪਧਾਰੇ। ਦਰ ਦਰਵੇਸ਼ ਜੋਤ ਪ੍ਰਵੇਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰੇ। ਕਾਇਆ ਜਗਤ ਜੰਜ਼ਾਲਾ, ਝੂਠਾ ਧਨ ਮਾਲਾ, ਵੱਜਾ ਹੰਕਾਰੀ ਜੰਦਰ। ਨਾ ਕੋਈ ਹੋਏ ਵਿਚ ਦਲਾਲਾ, ਅੱਠੇ ਪਹਿਰ ਆਤਮ ਦਿਸੇ ਕੰਗਾਲਾ, ਦਹਿ ਦਿਸ਼ ਉਠ ਧਾਏ, ਜਿਉਂ ਦਰ ਦਰ ਭੌਂਦੇ ਬੰਦਰ। ਏਕਾ ਹਰਿ ਸੱਚਾ ਵੇਲੇ ਅੰਤਮ ਹੋਏ ਸਹਾਇਆ, ਜੋਤ ਜਗਾਏ ਜਨ ਭਗਤਾਂ ਕਾਇਆ ਆਤਮ ਸਾਚੇ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਟਾਏ ਅੰਧੇਰ ਡੂੰਘੀ ਕੰਦਰ। ਹਰਿ ਚੁਕਾਏ ਮੂਲ ਵਕਤ ਸੁਹਾਇੰਦਾ। ਜੁਗ ਜੁਗ ਨਾ ਜਾਏ ਭੂਲ, ਜਨ ਭਗਤਾਂ ਸੰਗ
ਨਿਭਾਇੰਦਾ। ਬਣ ਸ਼ੰਕਰ ਸ਼ਿਵ ਤ੍ਰਿਸੂਲ, ਦੁਸ਼ਟਾਂ ਮਾਰ ਮਿਟਾਇੰਦਾ। ਹਰਿ ਸਾਚਾ ਕੰਤ ਕੰਤੂਹਲ, ਰਾਮ ਰਮਈਆ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਕਾਹਨ ਘਨਈਆ ਭੇਖ ਵਟਾਇੰਦਾ। ਭੇਖ ਧਰ ਸ੍ਰੀ ਭਗਵਾਨਾ। ਨੈਣ ਮੁਧਾਰੀ ਸਾਚਾ ਕਾਹਨਾ। ਲੱਖ ਚੁਰਾਸੀ ਵੇਲੇ ਦਵਾਪਰ, ਆਪਣੀ ਹੱਥੀਂ ਬੱਧਾ ਗਾਨਾ। ਜੋਤੀ ਜੋਤ ਸਰੂਪ ਹਰਿ, ਆਪੇ ਖੇਲ ਕਰੇ ਕਾਹਨਾ। ਕਾਹਨ ਘਨਈਆ ਰਾਮ ਮੁਰਾਰੀ। ਕਰੇ ਖੇਲ ਅਪਰ ਅਪਾਰੀ। ਏਕਾ ਘਰ ਏਕਾ ਦਰ, ਵੇਖ ਵਿਚਾਰੇ ਪਾਵੇ ਸਾਰੀ। ਘਰ ਸਾਚੇ ਜਾਣ ਤਰ, ਪ੍ਰਭ ਚਰਨ ਸਰਨ ਨਿਰੰਕਾਰੀ। ਆਪਣਾ ਕਰਮ ਅੰਤਮ ਜਾਣ ਹਰ। ਆਤਮ ਭਰਿਆ ਇਕ ਹੰਕਾਰੀ। ਦਰੋਨਾ ਚਾਰਜ ਸਾਚਾ ਗੁਰ, ਦੋਹਾਂ ਕਿਰਪਾ ਰਿਹਾ ਧਾਰੀ। ਦਰੋਨਾ ਗੁਰ ਵਡ ਬਲਵਾਨ। ਦੋਹਾਂ ਧਿਰਾਂ ਫੜ ਫੜ ਸਿੱਧਾ ਦੱਸੇ ਇਕ ਨਿਸ਼ਾਨ। ਆਪੇ ਗਜ ਆਪੇ ਗ੍ਰਹਿ, ਕਰੇ ਖੇਲ ਹਰਿ ਭਗਵਾਨ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਚੁਕਾਏ ਅੰਤਮ ਜਮ ਕੀ ਕਾਨ। ਆਤਮ ਕਢੇ ਵਡ ਹੰਕਾਰ, ਵੇਖੇ ਖੇਲ ਕ੍ਰਿਸ਼ਨ ਮੁਰਾਰੀ। ਦਵਾਪਰ ਤੇਰੀ ਅੰਤਮ ਵਾਰੀ। ਵੇਖੇ ਖੇਲ ਕ੍ਰਿਸ਼ਨ ਮੁਰਾਰੀ। ਰੱਖੇ ਇਕ ਚਰਨ ਪਿਆਰੀ। ਦਰ ਦਰਯੋਧਨ ਆਤਮ ਹੰਕਾਰੀ। ਦੇਵੇ ਬਿਦਰ ਸੱਚੀ ਸਰਦਾਰੀ। ਬਿਪਰ ਸੁਦਾਮਾ ਹਰਿ ਜੀ ਤਾਰੀ। ਦਰੋਪਤ ਨਾਰ ਨਾ ਹੋਏ ਖੁਆਰੀ। ਦੁਰਬਾਸ਼ੇ ਤਨ ਕਰੇ ਖ਼ੁਮਾਰੀ। ਅੰਤਮ ਡਿੱਗਾ ਪ੍ਰਭ ਚਰਨ ਦਵਾਰੀ। ਪੰਜੇ ਪਾਂਡੋ ਪੈਜ ਰਖਾਰੀ। ਸ੍ਰੀ ਨਰ ਹਰਿ ਹਰਿ ਨਰ ਗਿਰਧਾਰੀ। ਦੁਰਬਾਸ਼ੇ ਹੰਕਾਰ ਨਾ ਭਾਵੇ, ਏਕਾ ਪਾਸਾ ਦਿਸੇ ਹਾਰੀ। ਏਕਾ ਸੋਹਣ ਬਿਦਰ ਚੁਬਾਰੇ, ਏਕਾ ਕੁੱਲੀ ਸੁੱਤਾ ਪੈਰ ਪਸਾਰੀ। ਆਪ ਸੁਹਾਏ ਸਾਚੀ ਰੁੱਤੇ, ਕਵਲ ਨੈਣ ਨੈਣ ਮੁਧਾਰੀ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰੀ। ਦਰੌਨਾ ਚਾਰਜ ਵਡ ਵਡ ਹੰਨਤਾ। ਦੋਹਾਂ ਬਣਾਏ ਸਾਚੀ ਬਣਤਾ। ਕਰਾਏ ਖੇਲ ਮਿਲਾਏ ਮੇਲ, ਪ੍ਰਭ ਅਬਿਨਾਸ਼ੀ ਸਾਚਾ ਕੰਤਾ। ਅੰਤਮ ਲਾਏ ਧਕੇਲ, ਧਰਮ ਰਾਏ ਦੀ ਘੱਲੇ ਜੇਲ੍ਹ, ਬੇਮੁਖ ਜੀਵ ਝੂਠੇ ਜੰਤਾ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਆਦਿਨ ਅੰਤਾ। ਅਗੰਮ ਅਪਾਰੀ ਖੇਲ ਕਰਾਇੰਦਾ। ਵਡ ਸੰਸਾਰੀ ਭੇਵ ਛੁਪਾਇੰਦਾ। ਜੂਏ ਬਾਜੀ ਪਾਂਡੋ ਹਾਰੀ, ਨਗਨ ਨਾਰ ਮਾਣ ਦਵਾਇੰਦਾ। ਦਰਯੋਧਨ ਪਾਸਾ ਆਇਆ ਹਾਰੀ, ਪੈਜ ਆਪਣੇ ਹੱਥ ਰਖਾਇੰਦਾ। ਦੋਹਾਂ ਧਿਰਾਂ ਵਾਰੋ ਵਾਰੀ, ਆਪੇ ਮੇਟੇ ਮੇਟ ਮਿਟਾਇੰਦਾ। ਬਣੇ ਸਾਰਥੀ ਹਰਿ ਗਿਰਧਾਰੀ, ਵਾਹ ਵਾਹ ਸੋਹਣਾ ਰੱਥ ਚਲਾਇੰਦਾ। ਏਕਾ ਭਗਤ ਕਰੇ ਅਸਵਾਰੀ, ਆਪ ਅਰਜਨ ਨਾਮ ਰਖਾਇੰਦਾ। ਗਿਆਰਾਂ ਕਸ਼ੂਣੀਆਂ ਲੈਣੀ ਰੱਖ, ਸੱਤਾਂ ਸੰਗ ਲੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸੰਗ ਸਮਾਇੰਦਾ। ਦਰਯੋਧਨ ਅੰਤਮ ਆਈ ਹਾਰ। ਸੱਥਰ ਲੱਥੇ ਭਾਈ ਕਰਨ ਦਰੋਨਾ ਸੱਚੇ ਯਾਰ। ਵੇਲੇ ਅੰਤ ਨਾ ਕੋਈ ਸਹਾਈ, ਰੈਣ ਅੰਧੇਰੀ ਸਿਰ ਅੰਤਮ ਛਾਈ, ਨਾ ਕਠੇ ਅਸਵਾਰ। ਅਸੱਥਾਮਾ ਮਾਇਆ ਰੁਲਾ, ਦਰਯੋਧਨ ਹਾਹਾਕਾਰ ਸੁਣਾਈ, ਦਰੋਣਾ ਸੁਤ ਸੁਣੇ ਪੁਕਾਰ। ਪਕੜ ਉਠਾਵੇ ਦੋਵੇਂ ਬਾਹੀਂ, ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰ। ਅਸੱਥਾਮੇ ਕਿਰਪਾ ਧਾਰੀ। ਦਰਯੋਧਨ ਉਠਾਇਆ ਵਡ ਹੰਕਾਰੀ। ਤਖ਼ਤ ਤਾਜ ਨਾ ਕੋਈ ਦੀਸੇ, ਜਗਤ ਮਿਟ ਗਈ ਯਾਰ ਯਾਰੀ। ਏਕਾ ਮੌਤ ਆਈ ਹਿੱਸੇ, ਦਰ ਘਰ ਸਾਚੇ ਹੋਏ ਖ਼ਵਾਰੀ। ਆਪਣਾ ਭੇਵ ਕਿਸੇ ਦੱਸੇ ਨਾ, ਜੰਗਲ ਜੂਹ ਵਿਚ ਪਹਾੜੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਕਰੇ ਖੇਲ ਭਾਰਤ ਵਰਸ਼, ਜੁਗ ਦਵਾਪਰ ਪਹਿਲੀ ਹਾੜੀ। ਦਰਯੋਧਨ ਕਰੇ ਪੁਕਾਰ, ਨੀਰ ਵਹਾਇੰਦਾ। ਅੰਤਮ ਆਈ ਹਾਰ, ਤਖ਼ਤ ਤਾਜ ਗਵਾਇੰਦਾ। ਪੰਜੇ ਪਾਂਡੋ ਹੋਏ ਬਲਕਾਰ, ਸਿਰ ਹੱਥ ਕ੍ਰਿਸ਼ਨ ਰਖਾਇੰਦਾ। ਨਾ ਕੋਈ ਦੀਸੇ ਸਿਪਾਹ ਸਲਾਰ,
ਸਭ ਖ਼ਾਕੀ ਖ਼ਾਕ ਮਿਲਾਇੰਦਾ। ਅਸੱਥਾਮੇ ਕਰ ਵਿਚਾਰ, ਤੇਰੀ ਚਰਨੀ ਸੀਸ ਨਿਵਾਇੰਦਾ। ਪੰਜੇ ਪਾਂਡੋ ਏਕਾ ਧਾਰ, ਆਪਣੀ ਹੱਥੀਂ ਮਾਰ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗਾਂ ਜੁਗਾਂ ਦੀ ਸਾਚੀ ਬਾਣ ਆਪਣੀ ਆਪ ਚਲਾਇੰਦਾ। ਅਸੱਥਾਮਾ ਦਏ ਦਿਲਾਸਾ। ਦਰਯੋਧਨ ਉਠੇ ਕਰ ਕਰ ਹਾਸਾ। ਹਰਿ ਜੀ ਵੇਖੇ ਜਗਤ ਤਮਾਸ਼ਾ। ਮੌਤ ਲਾੜੀ ਜਗਤ ਦੁਹਾਗਣ, ਘਰ ਘਰ ਫਿਰਦੀ ਮੂਲ ਨਾ ਡਰਦੀ, ਹੱਥ ਵਿਚ ਫੜਿਆ ਕਾਸਾ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਆਪੇ ਜਾਣੇ ਸ੍ਰਿਸ਼ਟ ਸਬਾਈ ਕਰੇ ਨਾਸਾ ਅਸੱਥਾਮੇ ਕਿਰਪਾ ਧਾਰੀ। ਆਏ ਚਲ ਗਨਪਤ ਦਵਾਰੀ। ਸ਼ਿਵ ਸ਼ੰਕਰ ਵਿਚੋਂ ਆਇਆ ਬਾਹਰੀ। ਵੱਜਾ ਸੰਖ ਨਾਦ ਧੁਨ ਅਪਾਰੀ। ਹੱਥ ਤ੍ਰਸੂਲ ਨੀਲ ਕੰਠ ਫੜੀ, ਕਰੇ ਖੇਲ ਅਪਾਰੀ। ਹੋਇਆ ਯੁਧ ਢਾਈ ਘੜੀ, ਅਸੱਥਾਮਾ ਵਡ ਬਲਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਮਿਟਾਏ ਸਲ ਭਾਰੀ। ਸ਼ਿਵ ਸ਼ੰਕਰ ਹੋਏ ਦਿਆਲਾ। ਅਸੱਥਾਮਾ ਮੰਗੇ ਵਰ, ਦੇਵੇ ਵਰ ਗੁਰ ਗੋਪਾਲਾ। ਨਾ ਜਨਮੇ ਨਾ ਜਾਏ ਮਰ, ਪ੍ਰਭ ਅਬਿਨਾਸ਼ੀ ਹੋਏ ਰਖਵਾਲਾ। ਸਾਚਾ ਮੰਗ ਵਰ ਬਾਣ ਚਲਾਏ, ਰੈਣ ਅੰਧੇਰੀ ਹੋਏ ਜੰਗ ਨਾ ਕੋਈ ਹਟਾਇੰਦਾ। ਲਹੂ ਮਿਝ ਵਗੀ ਗੰਗ, ਤਿੰਨ ਕਸ਼ੂਣੀਆਂ ਮਾਰ ਮੁਕਾਇੰਦਾ। ਦਰੋਪਤ ਸੁਤ ਪੰਜ, ਅੰਗ ਅੰਗ ਕਟ ਵਖਾਇੰਦਾ। ਏਕਾ ਏਕ ਬਲਧਾਰ ਕਰ ਵਿਚਾਰ, ਦਰਯੋਧਨ ਹੰਕਾਰੀ ਅੱਗੇ ਆਣ ਟਿਕਾਇੰਦਾ। ਵੇਖ ਵਿਚਾਰ ਅੰਤਮ ਆਈ ਹਾਰ, ਬੇੜਾ ਪਾਪ ਬੰਨ੍ਹ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸ਼ਬਦ ਦਮਾਮੇ ਆਤਮ ਚੋਟ ਲਗਾਇੰਦਾ। ਮਿਟੀ ਰੈਣ ਭਹਿਆ ਸਵੇਰਾ। ਚਾਰੋਂ ਕੁੰਟ ਪੈਣ ਵੈਣ, ਉਲਟਾ ਗਿੜਿਆ ਗੇੜਾ। ਦਰੋਪਤ ਸੁਤ ਨਾ ਦਿਸੇ ਨੈਣ, ਏਕਾ ਚਲਿਆ ਸਾਚਾ ਝੇੜਾ। ਏਕਾ ਲੱਗੀ ਅਰਜਨ ਕਹਿਣ, ਅੰਤਮ ਵੇਲਾ ਆ ਗਿਆ ਨੇੜਾ। ਔਖਾ ਹੋਇਆ ਭਾਣਾ ਸਹਿਣ, ਕੌਣ ਬੰਧਾਏ ਮੇਰਾ ਬੇੜਾ। ਨਾਥ ਤ੍ਰੈਲੋਕੀ ਹਰਿ ਵੇਖੇ ਵੇਖ ਵਖਾਏ ਨੈਣ, ਆਪ ਮੁਕਾਏ ਜਗਤ ਝੇੜਾ। ਅਰਜਨ ਤਨ ਆਤਮ ਬਿਲਲਾਇਆ। ਕਵਣ ਜਾਣੇ ਤੇਰੇ ਗੁਣ, ਅਚਰਜ ਖੇਲ ਮਾਤ ਵਰਤਾਇਆ। ਆਪੇ ਮਾਰੇ ਚੁਣ ਚੁਣ, ਕੋਈ ਨਾ ਕਿਸੇ ਸਕੇ ਬਚਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਧੁਰ ਫ਼ਰਮਾਣ ਅਰਜਨ ਆਖ ਸੁਣਾਇਆ। ਅਰਜਨ ਸੁਣ ਕਰ ਵਿਚਾਰ। ਅਸੱਥਾਮੇ ਨਾ ਆਵੇ ਹਾਰ। ਮਿਲਿਆ ਵਰ ਸੱਚੇ ਦਰਬਾਰ। ਸੁਤ ਬ੍ਰਾਹਮਣ ਦਰੋਣਾ ਗੁਰ, ਕਰਮ ਵਿਦਿਆ ਵਡ ਭੰਡਾਰ। ਉਚੀ ਦਿਸੇ ਬੁਧ ਨਾ ਕਰੇ ਕੋਈ ਯੁਧ, ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਧਾਰੇ ਕਰ ਕਰ ਵਿਚਾਰੇ ਪ੍ਰਭ ਪਾਏ ਸਾਚੀ ਸਾਰ। ਸਾਚਾ ਬਚਨ ਹਰਿ ਸੁਣਾਏ। ਅਸੱਥਾਮਾ ਨਾ ਜਿਤਿਆ ਜਾਏ। ਗਣਪਤ ਗਣੇਸ਼ ਰਿਹਾ ਮਨਾਏ। ਸਾਚਾ ਮੰਗਿਆ ਏਕਾ ਵਰ, ਨਾ ਕੋਈ ਮਾਰੇ ਨਾ ਮਰ ਜਾਏ। ਜੋਤੀ ਜੋਤ ਸਰੂਪ ਹਰਿ, ਦੇ ਮਤ ਰਿਹਾ ਸਮਝਾਏ। ਅਰਜਨ ਉਠ ਉਠ ਬਲਧਾਰ। ਦੋਵੇਂ ਜਾਈਏ ਚਰਨ ਦਵਾਰ। ਬ੍ਰਾਹਮਣ ਗੁਰ ਗੁਰ ਬ੍ਰਾਹਮਣ ਬਣ ਭਿਖਾਰ। ਜੋਤੀ ਜੋਤ ਸਰੂਪ ਹਰਿ, ਏਕਾ ਰਾਹ ਆਪ ਵਖਾਏ, ਅਸੱਥਾਮਾ ਬਚਨ ਜਾਏ ਹਰ। ਅਸੱਥਾਮਾ ਗਏ ਦਵਾਰੇ। ਇਕ ਅਰਜਨ ਦੂਜਾ ਕ੍ਰਿਸ਼ਨ ਮੁਰਾਰੇ। ਕਰੇ ਖੇਲ ਅਪਰ ਅਪਾਰੇ। ਦੇਵੇ ਵਡਿਆਈ ਵਿਚ ਸੰਸਾਰੇ। ਦੋਏ ਜੋੜ ਕਰੇ ਪ੍ਰਨਾਮ, ਪੰਡਤ ਬ੍ਰਾਹਮਣ ਗੁਰੂ ਪਿਆਰੇ। ਜੋਤੀ ਜੋਤ ਸਰੂਪ ਹਰਿ, ਭਗਵਾਨ ਮੰਗਣ ਜਾਏ ਜੀਆ ਦਾਨ, ਕਰ ਭੇਖ ਕ੍ਰਿਸ਼ਨ ਮੁਰਾਰੇ। ਮੰਗਿਆ ਦਾਨ ਬਣ ਭਿਖਾਰੀ। ਮਹਾਂਭਾਰਤ ਯੁਧ ਨਾ ਹੋਏ, ਜੇ ਕੋਈ ਬਚਿਆ ਰਹੇ ਜੀਵ ਸੰਸਾਰੀ। ਵਿਪਰ ਬ੍ਰਾਹਮਣ ਮੰਗੀ ਮੰਗ, ਦੇਵੇ ਦਰ ਦਵਾਰੀ। ਝੂਠਾ ਨਾਤਾ ਜਗਤ ਸੰਗ, ਪੂਰਬ ਕਰੋ ਵਿਚਾਰੀ। ਜੋਤੀ ਜੋਤ ਸਰੂਪ ਹਰਿ, ਮੰਗੀ ਮੰਗ ਆਏ
ਚਰਨ ਸਰਨ ਗੁਰ ਧਾਰੀ। ਦੀਆ ਵਰ ਜੀਆ ਦਾਨ। ਮੁੜ ਆਏ ਘਰ ਅਰਜਨ, ਭਗਤ ਸੰਗ ਭਗਵਾਨ। ਅੰਤਮ ਵੇਲੇ ਗਿਆ ਹਰ, ਛੁਟਿਆ ਤੀਰ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਮਿਲਾਏ ਦਇਆ ਕਮਾਏ, ਨਰ ਹਰਿ ਸ੍ਰੀ ਭਗਵਾਨ। ਵੱਜਾ ਤੀਰ ਅੰਤਮ ਕਾਲਾ। ਹਰਿ ਜੂ ਹੋਏ ਆਪ ਰਖਵਾਲਾ। ਅੰਤਮ ਵੇਲੇ ਸੰਗ ਸੁਹੇਲਾ, ਪਾਵਣ ਗਿਆ ਗਲ ਵਿਚ ਮਾਲਾ। ਨਾ ਹੋਏ ਵਕਤ ਦੁਹੇਲਾ, ਸਾਚਾ ਮੇਲਾ ਕਰੇ ਖੇਲ ਜਗਤ ਨਿਰਾਲਾ। ਜੋਤੀ ਜੋਤ ਸਰੂਪ ਹਰਿ, ਸਾਚਾ ਬਚਨ ਆਪ ਸੁਣਾਏ, ਦਇਆਨਿਧ ਹਰਿ ਦਇਆ ਕਮਾਏ, ਕਲਜੁਗ ਤੇਰੇ ਅੰਤਮ ਵੇਲੇ, ਹਰਿ ਹੋਏ ਆਪ ਰਖਵਾਲਾ। ਦਵਾਪਰ ਅੰਤਮ ਵਾਰ ਵਰ ਘਰ ਪਾਇੰਦਾ। ਗਿਆ ਸਚ ਦਵਾਰ, ਜੋਤੀ ਮੇਲ ਮਿਲਾਇੰਦਾ। ਏਕਾ ਜੋਤ ਸਚ ਅਕਾਰ, ਜਗਤ ਅਕਾਰਾ ਆਪ ਕਰਾਇੰਦਾ। ਆਪੇ ਪੁਰਖ ਅਗੰਮੜਾ ਕਰਤਾਰ, ਨਰ ਨਾਰੀ ਵਿਚ ਸਮਾਇੰਦਾ। ਕਾਇਆ ਦੇਹੀ ਝੂਠਾ ਚਮੜਾ, ਦੀਪਕ ਦੇਹੀ ਸਤਿ ਟਿਕਾਇੰਦਾ। ਦੇਵੇ ਨਾਮ ਸੱਚਾ ਦਮੜਾ, ਏਥੇ ਓਥੇ ਦੋ ਜਹਾਨੀ ਸਦਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਅਸੱਥਾਮੇ ਸਾਚੇ ਜਾਮੇ ਕਲਜੁਗ ਅੰਤਮ ਵੇਲੇ ਆਪੇ ਪਾਇੰਦਾ। ਅੰਤਮ ਕਲਜੁਗ ਹਰਿ ਕਰਤਾਰ। ਨਰ ਨਰਾਇਣ ਲਿਆ ਅਵਤਾਰ। ਚਾਰ ਵਰਨਾਂ ਏਕਾ ਬਹਿਨੀ, ਏਕਾ ਸ਼ਬਦ ਉਡਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਤਰਾਏ ਸਦਾ ਸੰਗ ਕਮਾਏ, ਨਾ ਆਏ ਕਦੇ ਹਾਰ। ਸਾਚਾ ਜਾਮਾ ਜਨਮ ਦਵਾਇੰਦਾ। ਪੂਰ ਕਰਾਏ ਆਪਣਾ ਕਾਮਾ, ਪਿਛਲਾ ਲੇਖਾ ਆਪ ਚੁਕਾਇੰਦਾ। ਏਕਾ ਦਾਮ ਸੱਚਾ ਹਰਿ ਨਾਮ, ਨਾ ਕੋਈ ਕੋਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਘਨਈਆ ਸ਼ਾਮ ਦੀਪਕ ਜੋਤ ਆਪ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਰ ਵਿਛੜਿਆਂ ਮੇਲ ਮਿਲਾਇੰਦਾ। ਵਿਛੜੇ ਮੇਲ ਮਿਲਾਏ ਹਰਿ ਆਣ। ਆਪਣੀ ਸਰਨ ਲਗਾਏ, ਚੁਕਾਏ ਜਮ ਕੀ ਕਾਨ। ਦਰਗਹਿ ਸਾਚੀ ਮਾਣ ਦਵਾਏ, ਵਡ ਸ਼ਾਹ ਹਰਿ ਰਾਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਨ ਭਗਤਾਂ ਦੇਵੇ ਵਡਿਆਈ, ਸਚ ਪ੍ਰੀਤ ਚਰਨ ਲਗਾਈ, ਨਾਮ ਉਪਜਾਈ ਤੇਜ ਭਾਨ। ਤੇਜ ਭਾਨ ਜਗਤ ਪ੍ਰਕਾਸ਼। ਆਤਮ ਅੰਧੇਰ ਜਾਏ ਵਿਨਾਸ। ਸੋਹੰ ਸ਼ਬਦ ਚਲੇ ਸਵਾਸ ਸਵਾਸ। ਜੋਤ ਸਰੂਪੀ ਕਾਇਆ ਮੰਦਰ ਸਾਚੇ ਅੰਦਰ, ਨਾਮ ਸਰੂਪੀ ਪਾਏ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਜਗਤ ਨਿਤਾਣਿਆਂ, ਅੱਠੇ ਪਹਿਰ ਹੋਇਆ ਰਹੇ ਦਾਸ। ਹੋਏ ਦਾਸ ਨੀਕਨ ਨੀਕਾ। ਏਕਾ ਹਰਿ ਭਗਵਾਨ ਸਰਬ ਜੀਆਂ ਕਾ। ਦੇਵੇ ਨਾਮ ਜਗਤ ਰਸ ਫੀਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤਕ ਲਗਾਏ ਸੋਹੰ ਸ਼ਬਦ ਸਾਚਾ ਟੀਕਾ। ਤਿਲਕ ਲਲਾਟੀ ਮਸਤਕ ਜੋਤ। ਔਖੀ ਘਾਟੀ ਕਾਇਆ ਮਾਟੀ, ਦੇਵੇ ਨਾਮ ਨਾ ਆਵੇ ਤੋਟ। ਨਾ ਕੋਈ ਤੀਰਥ ਨਾ ਕੋਈ ਤਾਟੀ, ਏਕਾ ਨਾਮ ਹਰਿ ਕਾ ਰਾਟੀ, ਦੇਵੇ ਸ਼ਬਦ ਹਰਿ ਇਕ ਜੋਤ। ਦੂਈ ਦਵੈਤੀ ਕਾਇਆ ਪਾਟੀ, ਮਿਲਿਆ ਨਾਮ ਸਾਚਾ ਹਾਟੀ, ਹਉਮੇ ਕੱਢੇ ਝੂਠਾ ਖੋਟ। ਨੇੜੇ ਆਈ ਕਲਜੁਗ ਵਾਟੀ। ਰਸਨਾ ਰਸ ਸਾਚਾ ਚਾਟੀ। ਕਲਜੁਗ ਜੀਵ ਅੰਧੇਰੀ ਰੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਖੇਲ ਬਾਜ਼ੀਗਰ ਨਾਟੀ। ਏਕਾ ਦਏ ਸ਼ਬਦ ਭੰਡਾਰ, ਅੱਠੇ ਪਹਿਰ ਭਰੀ ਰਹੇ ਸ਼ਬਦ ਪੋਟੀ। ਸ਼ਬਦ ਭੰਡਾਰਾ ਹਰਿ ਜੀ ਵੰਡੇ। ਕਲਜੁਗ ਅੰਤਮ ਆਇਆ ਕੰਢੇ। ਲੱਖ ਚੁਰਾਸੀ ਹੋਈ ਰੰਡੇ। ਨਾਮ ਨਿਧਾਨ ਹਰਿ ਭਗਵਾਨ ਹੋ ਮਿਹਰਵਾਨ, ਭਗਤ ਜਨ ਜਨ ਭਗਤਾਂ ਵੰਡੇ। ਪ੍ਰਗਟ ਹੋਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਤੀ ਦੁਸ਼ਟ ਪਖੰਡੀ ਆਪ ਕਰਾਏ ਖੰਡ ਖੰਡੇ, ਚਲਾਏ ਇਕ ਚੰਡ
ਪ੍ਰਚੰਡੇ। ਨੇਤਰ ਨੀਰ ਨੀਰ ਨਿਰਾਲਾ। ਮਿਟੇ ਅੰਧੇਰੀ ਰੈਣ ਪੜਦਾ ਕਾਲਾ। ਅੱਗੇ ਦਿਸੇ ਨਰ ਨਰਾਇਣ, ਚਿੱਟਾ ਬਸਤਰ ਦੋਸ਼ਾਲਾ। ਚੁਕਾਏ ਲਹਿਣ ਦੇਣ, ਕਰੇ ਮਾਲ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤ ਜੋ ਜਨ ਪਾਲੇ, ਫਲ ਲਗਾਏ ਸਾਚੇ ਡਾਲਾ। ਚਰਨ ਸਰਨ ਹਰਿ ਰੰਗ, ਸਰਨ ਸਰਨਾਈ ਹੈ। ਕਾਇਆ ਚੜ੍ਹੇ ਸਾਚਾ ਰੰਗ, ਆਤਮ ਦਏ ਵਧਾਈ ਹੈ। ਕਲਜੁਗ ਵਹਿੰਦੀ ਧਾਰ ਪਾਰ ਜਾਇਣ ਲੰਘ, ਇਕ ਓਟ ਜਿਸ ਰਖਾਈ ਹੈ। ਪਵਨ ਘੋੜੇ ਹੋ ਅਸਵਾਰ, ਹਰਿ ਦਾਤਾਰ ਆਪੇ ਲਏ ਬਚਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸੱਚੀ ਸਤਾਰ ਹਰਿ ਨਿਰੰਕਾਰ ਗੁਰਮੁਖ ਸਾਚੇ ਸੰਤ ਜਨਾਂ ਆਤਮ ਰਿਹਾ ਵਜਾਈ ਹੈ। ਉਪਜੇ ਧੁਨ ਸੱਚੀ ਧੁਨਕਾਰ। ਲਏ ਪੁਕਾਰ ਸੁਣ, ਹਰਿ ਗਿਰਧਾਰ। ਮਾਤਲੋਕ ਜਨ ਸਾਚੇ ਚੁਣ, ਆਪ ਬਹਾਏ ਚਰਨ ਦਵਾਰ। ਲੱਖ ਚੁਰਾਸੀ ਛਾਣ ਪੁਣ, ਇਕ ਕਰਾਏ ਸੱਚਾ ਨਾਮ ਵਣਜ ਵਪਾਰ। ਕਵਣ ਜਾਣੇ ਹਰਿ ਤੇਰੇ ਗੁਣ, ਕਰੇ ਖੇਲ ਜਨ ਭਗਤਾਂ ਮੇਲ, ਨਰ ਹਰਿ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਸਾਚਾ ਵਰ, ਜੋ ਜਨ ਆਏ ਚਰਨ ਦਵਾਰ। ਸ਼ਬਦ ਨਾਮ ਅਪਾਰ, ਗੁਰਮੁਖ ਵਿਰਲਾ ਪਾਏ। ਉਤਰੇ ਪੂਰੇ ਤੋਲ, ਰੱਖੇ ਇਕ ਸਰਨਾਏ। ਲੋਕਮਾਤ ਨਾ ਜਾਏ ਡੋਲ, ਪ੍ਰਭ ਰੱਖੀ ਠੰਡੀ ਛਾਏ। ਆਤਮ ਪੜਦੇ ਖੋਲ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਰਖਾਏ। ਜੋ ਜਨ ਸ਼ਬਦ ਰਸਨਾ ਰਿਹਾ ਘੋਲ, ਸੋਹੰ ਸ਼ਬਦ ਰਸਨਾ ਗੁਣ ਗੀਤਾ। ਆਪੇ ਬਣੇ ਹਰਿ ਸਾਚਾ ਮੀਤਾ। ਬਾਣਾ ਤਾਣਾ ਆਪੇ ਤਣੇ, ਆਪੇ ਪਰਖੇ ਨੀਤਾ। ਜਨ ਭਗਤ ਲੋਕਮਾਤ ਸਦ ਰਹੇ, ਆਪ ਚਲਾਏ ਸਾਚੀ ਰੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਕਾਇਆ ਕਰੇ ਠੰਡੀ ਸੀਤਾ। ਭਿੰਨੜੀ ਰੈਣ ਜਗਤ ਵਣਜਾਰੀ। ਹਰਿ ਦਰਸ਼ਨ ਦੇਖੇ ਸਾਚੇ ਨੈਣ, ਚੜ੍ਹੀ ਰਹੇ ਸਦ ਖ਼ੁਮਾਰੀ। ਜਨ ਭਗਤਾਂ ਚੁਕਾਏ ਲਹਿਣ ਦੇਣ, ਬਣੇ ਘਰ ਸੱਚੇ ਵਰਤਾਰੀ। ਰਸਨਾ ਕਿਸੇ ਨਾ ਸਕੇ ਕਹਿਣ, ਦੇਵਣਹਾਰ ਨਰ ਨਿਰੰਕਾਰੀ। ਗੁਰਮੁਖ ਸਾਚੇ ਸਦਾ ਇਕ ਘਰ ਇਕੱਠੇ ਬਹਿਣ, ਨਾ ਭੇਵ ਕੋਈ ਨਰ ਨਾਰੀ। ਪ੍ਰਭ ਕਾ ਭਾਣਾ ਸਿਰ ਤੇ ਸਹਿਣ, ਵਸਣ ਨਿਹਚਲ ਧਾਮ ਅਟੱਲ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਸੱਚਾ ਜਾਮ ਚੜ੍ਹੀ ਰਹੇ ਨਾਮ ਖ਼ੁਮਾਰੀ। ਦੇਵੇ ਨਾਮ ਸਰਬ ਸੁਖ ਦਾਤਾ। ਪੂਰਨ ਕਰੇ ਇਛਿਆ ਕਾਮ, ਨਿਰਗੁਣ ਰੂਪ ਪੁਰਖ ਬਿਧਾਤਾ। ਨਾ ਕੋਈ ਮੰਗੇ ਸਾਚੇ ਦਾਮ, ਨਾ ਕੋਈ ਪੁਛੇ ਜਾਤਾ ਪਾਤਾ। ਇਕ ਪਿਆਏ ਅੰਮ੍ਰਿਤ ਜਾਮ, ਅੰਧ ਅੰਧੇਰੀ ਮਿਟਾਏ ਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੇਜਾ ਆਸਣ ਲਾਏ, ਬੈਠਾ ਰਹੇ ਸਦ ਇਕ ਇਕਾਂਤਾ। ਆਤਮ ਸੇਜਾ ਚਰਨ ਪਸਾਰ। ਸੁੱਤਾ ਰਹੇ ਹਰਿ ਗਿਰਧਾਰ। ਕਲਜੁਗ ਜੀਵ ਦੁਹਾਗਣ ਨਾਰ। ਗੁਰਮੁਖ ਵਿਰਲਾ ਸੰਤ ਸੁਹਾਗਣ, ਮਿਲਿਆ ਸਚ ਭਤਾਰ। ਬੇਮੁਖ ਜੂਠੇ ਝੂਠੇ ਸੋਏ ਗੁਰਮੁਖ ਸਾਚੇ ਜਾਗਣ, ਆਪ ਕਰਾਏ ਸਾਚਾ ਵਣਜ ਵਪਾਰ। ਲੋਕਮਾਤ ਹੋਏ ਵਡ ਵਡ ਭਾਗਣ, ਆਤਮ ਖੋਲ੍ਹੇ ਬੰਦ ਕੁਆੜ। ਏਕਾ ਸ਼ਬਦ ਧੁਨ ਉਪਜਾਏ ਸਾਚਾ ਰਾਗਣ, ਅੱਠੇ ਪਹਿਰ ਮੀਤ ਮੁਰਾਰ। ਕਲਜੁਗ ਮਾਇਆ ਨਾ ਡਸੇ ਨਾਗਣ, ਪ੍ਰਭ ਅਬਿਨਾਸ਼ੀ ਬਖ਼ਸ਼ੇ ਚਰਨ ਪਿਆਰ। ਚਰਨ ਸੇਵ ਜਨ ਸਾਚੇ ਲਾਗਣ, ਮੇਲ ਮਿਲਾਵਾ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਪਾਵੇ ਸਾਰ। ਨਿਰਧਨ ਜਾਣ ਨਿਰ ਹਰਿ ਹਰਿ ਨਿਰੰਕਾਰਾ। ਕਰੇ ਆਪ ਪਛਾਣ ਪਰਮ ਜੋਤ ਬਿਨ ਵਰਨ ਗੋਤ ਸਰਬ ਲਿਖਾਰਾ। ਆਪ ਖੁਲ੍ਹਾਏ ਦੁਰਮਤ ਮੈਲ ਗਵਾਏ,
ਮਾਇਆ ਪੜਦੇ ਲਾਹੇ, ਜਗਾਏ ਜੋਤ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦਰਸ ਦਿਖਾਏ ਤ੍ਰਿਖਾ ਮਿਟਾਏ, ਖੋਲ੍ਹੇ ਬੰਦ ਕਵਾੜਾ। ਬੰਦ ਕੁਆੜ ਹਰਿ ਆਪੇ ਖੋਲ੍ਹੇ। ਸ਼ਬਦ ਸਰੂਪੀ ਸਾਚਾ ਬੋਲੇ। ਦੂਈ ਦਵੈਤੀ ਦੇਵੇ ਚੀਰ, ਅੰਮ੍ਰਿਤ ਚਲੇ ਸਾਚਾ ਸੀਰ, ਸਾਚਾ ਨੀਰ ਵਿਰੋਲੇ। ਵਿਚੋਂ ਕੱਢੇ ਹਉਮੇ ਪੀੜ, ਗੁਰਮੁਖ ਸਾਚਾ ਚਰਨ ਪ੍ਰੀਤੀ ਘੋਲ ਘੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਤੇਰੀ ਵਾਰੀ, ਲੱਖ ਚੁਰਾਸੀ ਕਰੇ ਖੁਆਰੀ, ਗੁਰਮੁਖ ਸਾਚੇ ਆਪ ਚੜ੍ਹਾਏ ਸ਼ਬਦ ਸਰੂਪੀ ਸਾਚੇ ਡੋਲੇ। ਦਰ ਘਰ ਸਾਚੇ ਮੰਗਲਾਚਾਰ। ਖ਼ੁਸ਼ੀ ਮਨਾਈ ਨਰ ਨਾਰ। ਮਿਲੇ ਵਡਿਆਈ ਜਗਤ ਵਧਾਈ ਵਿਚ ਸੰਸਾਰ। ਮਾਨਸ ਦੇਹੀ ਲੇਖੇ ਲਾਈ, ਹਰਿ ਰੁੱਤ ਸੁਹਾਈ ਚਰਨ ਕਵਲ ਕਵਲ ਚਰਨ ਦੀਆ ਪਿਆਰ। ਗੁਰਮੁਖ ਸਾਚਾ ਜਾਏ ਮਵਲ, ਉਪਰ ਧਵਲ ਆਈ ਸਚ ਬਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਗੁਰ ਸੰਗਤ ਮੇਲ ਮਿਲਾਏ, ਅੰਤਮ ਬੇੜਾ ਬੰਨ੍ਹ ਵਖਾਏ, ਕਲਜੁਗ ਤੇਰਾ ਜੂਠਾ ਝੂਠਾ ਭਾਰ। ਆਏ ਦਰ ਦਰਗਹਿ ਪ੍ਰਵਾਨ। ਦੇਵੇ ਵਰ ਹਰਿ ਭਗਵਾਨ। ਨੁਹਾਏ ਸਾਚੇ ਤੀਰਥ ਇਸ਼ਨਾਨ। ਜੋ ਜਨ ਸਰਨੀ ਜਾਏ ਪੜ, ਮਿਟੀ ਜਮ ਕੀ ਕਾਨ। ਹਰਿ ਕੀ ਪੌੜੀ ਜਾਏ ਚੜ੍ਹ, ਮਿਲਿਆ ਗੁਣ ਨਿਧਾਨ। ਰਾਹ ਵਿਚ ਨਾ ਜਾਏ ਅੜ, ਦਰਗਹਿ ਸਾਚੀ ਦੇਵੇ ਮਾਣ। ਪ੍ਰਭ ਅਬਿਨਾਸ਼ੀ ਅੰਤਮ ਲਏ ਫੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਏ ਦਰ ਜਨ ਮੁਰਾਰੀ। ਗੁਰਮੁਖ ਸਾਚੇ ਸੱਜਣ, ਹਰਿ ਮੀਤ ਨਿਰੰਕਾਰੀ। ਆਪਣੇ ਪੜਦੇ ਆਪੇ ਕੱਜਣ, ਗਾਵੇ ਸ਼ਬਦ ਸਾਚੀ ਧਾਰੀ। ਪੀ ਪੀ ਅੰਮ੍ਰਿਤ ਆਤਮ ਰੱਜਣ, ਦੇਵੇ ਕੋਲ ਸਚ ਬਹਾਰੀ। ਸ਼ਬਦ ਤਾਲ ਸਾਚੇ ਵੱਜਣ, ਤੋੜੇ ਮੁਨ ਕਿਰਪਾ ਧਾਰੀ। ਭਾਂਡੇ ਭਰਮ ਝੂਠੇ ਭੱਜਣ, ਜਗੇ ਜੋਤ ਅਗੰਮ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਆਂ ਸਚ ਸੱਚਾ ਦਰਬਾਰੀ। ਸਾਚਾ ਦਰ ਸੱਚਾ ਦਰਬਾਰ। ਜਿਥੇ ਵਸੇ ਹਰਿ ਨਿਰੰਕਾਰ। ਏਕਾ ਜੋਤ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਣ ਰਖਾਏ, ਇਕ ਰਖਾਏ ਸਤਿ ਭੰਡਾਰ। ਭਗਤ ਭੰਡਾਰ ਹਰਿ ਵਰਤਾਵੇ, ਸ਼ਬਦ ਅਧਾਰ ਵਿਚ ਸੰਸਾਰ। ਪਵਣ ਅਸਵਾਰ ਸਰਬ ਵਿਚਾਰ। ਭਰਮ ਭੁਲੇਖਾ ਜਗਤ ਲੇਖਾ, ਵੇਖੀ ਵੇਖਾ ਹਰਿ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਆਏ ਚਰਨ ਸਰਨ ਕਰੇ ਨਿਮਸਕਾਰ। ਨਿਮਸਕਾਰ ਨਰ ਸਾਚੇ ਹਰੀ। ਮਾਤਲੋਕ ਅੰਤਮ ਕਲ, ਬਿਨ ਵਰਨ ਗੋਤੀ ਜੋਤ ਧਰੀ। ਗੁਰਮੁਖਾਂ ਆਤਮ ਲਾਏ ਫਲ, ਭੰਡਾਰੇ ਰਿਹਾ ਭਰੀ। ਸਦਾ ਸਦਾ ਸਦ ਜਾਓ ਬਲ, ਪੂਰੀ ਕਿਰਪਾ ਹਰਿ ਆਪ ਕਰੀ। ਬੇਮੁਖ ਭੁਲਾਏ ਕਰ ਕਰ ਵਲ ਛਲ, ਸ਼ਬਦ ਸੋਟੀ ਹੱਥ ਫੜੀ। ਗੁਰਮੁਖਾਂ ਦਰ ਆਏ ਚਲ, ਨਾ ਲਾਏ ਪਲ ਘੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚੀ ਧਾਰ ਵਹਾਏ, ਕਾਇਆ ਠੰਡੀ ਠਾਰ ਕਰਾਏ, ਲੱਗੀ ਰਹੇ ਮੇਘ ਝੜੀ। ਅੰਮ੍ਰਿਤ ਮੇਘ ਬਰਸੇ ਧਾਰੀ। ਖੁਲ੍ਹੇ ਕਵਲ ਕਾਇਆ ਸੀਤਲ, ਆਤਮ ਹੋਏ ਉਜਿਆਰੀ। ਜਗੇ ਜੋਤ ਹਰਿ ਭਏ ਭੀਤਲ, ਰੂਪ ਅਗੰਮੜਾ ਨਰ ਹਰਿ ਬਨਵਾਰੀ। ਲੇਖੇ ਲਾਏ ਗੁਰਮੁਖ ਤੇਰੀ ਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਕਿਰਪਾ ਧਾਰੀ। ਕਾਇਆ ਚਮੜਾ ਕਲ ਕਲ ਕੱਖ। ਅੰਤਮ ਵੇਲੇ ਪ੍ਰਭ ਸਾਚਾ ਲਏ ਰਖ। ਲੱਖ ਚੁਰਾਸੀ ਵਿਚੋਂ ਕੀਨੇ ਵੱਖ। ਸਚ ਸ਼ਬਦ ਸੁਹਾਗੀ ਗੀਤ, ਆਪ ਸੁਣਾਏ ਬਣ ਬਣ ਸਾਚਾ ਮੀਤ, ਹਰਿ ਸਰਬ ਕਲਾ ਸਮਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨਈਆ ਆਪ ਚਲਾਏ, ਗੁਰਮੁਖ
ਸਾਚੇ ਸੰਤ ਚੜ੍ਹਾਏ, ਨਾਲ ਲਿਆਏ ਸੋਹੰ ਸ਼ਬਦ ਸਾਚਾ ਰਥ। ਸਾਚਾ ਰਥ ਸ਼ਬਦ ਘੋੜਾ। ਧੁਰਦਰਗਾਹੀ ਆਇਆ ਦੌੜਾ। ਕਿਰਪਾ ਨਿਧ ਪ੍ਰਭ ਅਬਿਨਾਸ਼ੀ ਦਿਤਾ ਵਰ, ਤਿੰਨਾਂ ਲੋਕਾਂ ਲਾਇਆ ਇਕੋ ਪੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਵੇਲੇ ਅੰਤਮ ਬਹੁੜਾ। ਕਲਜੁਗ ਕਲ ਰੂਪ ਕਲ ਕਾਤੀ। ਚਾਰੋਂ ਕੁੰਟ ਇਕ ਚਲਾਏ ਜੋਤ ਸਰੂਪ ਸਾਕੀ। ਬੇਮੁਖ ਜੀਵਾਂ ਦਿਸ ਨਾ ਆਏ, ਗੁਰਮੁਖਾਂ ਬੰਨ੍ਹਾਏ ਚਰਨ ਨਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ, ਜੋਤ ਜਗਾਏ ਬਿਨ ਤੇਲ ਬਾਤੀ। ਤੇਲ ਬਾਤੀ ਨਾ ਕੋਈ ਦੀਆ। ਜਗਾਏ ਜੋਤ ਕਰ ਕਰ ਆਪਣਾ ਹੀਆ। ਜਨ ਭਗਤਾਂ ਖੋਲ੍ਹੇ ਸੋਤ, ਨਿਰਮਲ ਕਰੇ ਜੀਆ। ਬੇਮੁਖ ਦਰ ਦਰ ਘਰ ਘਰ ਰਹੇ ਰੋਤ, ਸਾਚਾ ਹਰਿ ਕਿਸੇ ਹੱਥ ਨਾ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮਤ ਮੈਲ ਰਿਹਾ ਧੋਤ, ਜਨ ਭਗਤਾਂ ਦੇਵੇ ਵਡਿਆਈ, ਸਤਿਜੁਗ ਰਖਾਏ ਸਾਚੀ ਨੀਆ। ਸਚ ਨੀਂਹ ਜਗ ਸਹਾਰਾ। ਅੰਮ੍ਰਿਤ ਬਰਖੇ ਮੀਂਹ, ਬਣੇ ਮਿੱਟੀ ਗਾਰਾ। ਸਾਢੇ ਤਿੰਨ ਹੱਥ ਰੱਖੀਂ ਸੀ, ਬਣੇ ਇਕ ਚੁਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਚਾਰੋਂ ਤਰਫ ਦੇਵੇ ਵਾਰਾ। ਸਤਿਜੁਗ ਸਾਚੇ ਸਤਿ ਪ੍ਰਵਾਨ। ਕਲਜੁਗ ਜੀਵਾਂ ਅੰਤਮ ਆਈ ਹਾਨ। ਤਰੇਤਾ ਭਇਆ ਬਲੀ ਬਲਵਾਨ। ਸਾਚੇ ਦਰ ਹੋਏ ਪ੍ਰਵਾਨ। ਆਤਮ ਤੁਟਾ ਸਾਚਾ ਮਾਣ। ਜੁਗ ਦਵਾਪਰ ਸੱਤਾਂ ਦੀਪਾਂ ਸੱਤਾਂ ਹੱਥਾਂ ਮਿਲਿਆ ਸਾਚਾ ਮਾਣ। ਆਪੇ ਕਰੇ ਮਾਤ ਪਛਾਣ। ਸਾਢੇ ਤਿੰਨ ਹੱਥ ਦਿੱਤੀ ਸੀਂਆ, ਨੌਂ ਨਿਧ ਗੁਣੀ ਨਿਧਾਨ। ਅੰਤਮ ਅੰਤ ਕਲਜੁਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਰੇ ਆਪ ਪਛਾਣ। ਸਰਬ ਪਛਾਣੇ ਰਾਜੇ ਰਾਣੇ ਹੋਏ ਬੇਮੁਹਾਣੇ। ਪ੍ਰਭ ਅਬਿਨਾਸ਼ੀ ਭੁੱਲੇ ਅੰਧ ਅੰਧਿਆਣੇ। ਗਊ ਗਰੀਬ ਨਾ ਜਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਆਪਣਾ ਖੇਲ ਰਿਹਾ ਕਰ, ਚਾਰ ਕੁੰਟ ਸ਼ਬਦ ਡੰਕ ਵਜਾਏ, ਰਾਓ ਰੰਕ ਉਠਾਏ, ਜਨ ਭਗਤਾਂ ਦੇਵੇ ਮਾਣ ਦਰ ਆਏ ਨਿਮਾਣੇ। ਮਾਣ ਨਿਮਾਣਿਆਂ ਮਾਣ ਜਗਤ ਦਵਾਇੰਦਾ। ਦੇਵੇ ਸ਼ਬਦ ਬਬਾਣ ਜਗਤ ਉਡਾਇੰਦਾ। ਸੱਚਾ ਨਾਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਜਨ ਭਗਤ ਜਗਤ ਪਿਆਰਿਆਂ, ਸਾਚੀ ਸੇਵਾ ਅੰਮ੍ਰਿਤ ਮੇਵਾ ਫਲ ਸਾਚਾ ਤਨ ਲਗਾਇੰਦਾ। ਅੰਮ੍ਰਿਤ ਫਲ ਫਲੇ ਫੁਲੇ। ਦਰਗਹਿ ਸਾਚੀ ਕੋਈ ਨਾ ਲਗੇ ਮੁੱਲੇ। ਜੋ ਜਨ ਆਏ ਚਰਨ ਦਵਾਰ, ਕਲ ਭਾਗ ਲਗਾਇਆ ਕਾਇਆ ਕੁੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਜਾਮ ਪਿਆਏ, ਆਤਮ ਧਾਰ ਕਦੇ ਨਾ ਡੁੱਲ੍ਹੇ। ਆਤਮ ਧਾਰ ਸਦਾ ਅਡੁਲੇ। ਕਲਜੁਗ ਜੀਵ ਅੰਤਮ ਅੰਤ ਹੋਏ ਗੁੱਲੇ। ਏਕਾ ਜੋਤ ਨਰ ਹਰੀ, ਪ੍ਰਭ ਸਭ ਵਿਚ ਧਰੀ, ਕਾਇਆ ਮੰਦਰ ਸਦਾ ਉਜਲ, ਗੁਰਮੁਖ ਵਿਰਲੇ ਮਾਤ ਵਰੀ, ਰੰਗਣ ਰੰਗ ਚੜ੍ਹਾਏ ਕਾਇਆ ਸੱਚੇ ਚੋਲੇ। ਅੰਮ੍ਰਿਤ ਭਾਂਡੇ ਪ੍ਰਭ ਰਿਹਾ ਭਰੀ, ਗੁਰਮੁਖ ਸਾਚਾ ਕਦੇ ਨਾ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਭੇਖ ਧਰ, ਜੋਤ ਸਰੂਪੀ ਆਪੇ ਵਿਚੋਂ ਬੋਲੇ। ਕਰੋ ਵਣਜ ਜਗਤ ਵਪਾਰਾ। ਬਿਨ ਹਰਿ ਨਾਮੇ ਝੂਠੀ ਧਾਰਾ। ਜੋਤ ਸਰੂਪੀ ਪਹਿਰੇ ਜਾਮੇ, ਆਦਿ ਜੁਗਾਦਿ ਸਦਾ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਰ ਇਕ ਦਵਾਰਾ। ਦਰ ਦਵਾਰ ਹਰਿ ਨਿਰੰਕਾਰ ਦਾ। ਏਕਾ ਏਕ ਘਰ ਬਾਹਰ ਵੇਸ ਅਨੇਕ ਜਗਤ ਪਸਾਰਦਾ। ਜਨ ਭਗਤਾਂ ਦੇਵੇ ਚਰਨ ਟੇਕ, ਮੂਰਖ ਮੁਗਧਾਂ ਤਨ ਅਫਾਰਦਾ। ਆਪ ਕਰਾਏ ਬੁਧ
ਬਬੇਕ, ਦੇਵੇ ਨਾਮ ਸ਼ਬਦ ਅਧਾਰ ਦਾ। ਹਰਿਜਨ ਰਾਖੇ ਹਰਿ ਚਰਨ ਟੇਕ, ਜੋਤੀ ਜੋਤ ਸਰੂਪ ਹਰਿ, ਅੰਤਮ ਪਾਵੇ ਸਾਚੀ ਸਾਰਾ, ਕਰ ਕਿਰਪਾ ਪਾਰ ਉਤਾਰਦਾ। ਚਰਨ ਟੇਕ ਹਰਿ ਭਗਵੰਤ। ਕਲਜੁਗ ਅਗਨ ਨਾ ਲਾਗੇ ਸੇਕ, ਗੁਰਮੁਖ ਸਾਚੇ ਸੰਤ। ਮੇਟ ਮਿਟਾਏ ਲਿਖੀ ਰੇਖ, ਮੇਲ ਮਿਲਾਵਾ ਸਾਚੇ ਕੰਤ। ਜੋਤ ਸਰੂਪੀ ਧਰ ਧਰ ਹਰਿ ਨਰ ਭੇਖ, ਜਨ ਭਗਤ ਬਣਾਏ ਸਾਚੀ ਬਣਤ। ਨਰ ਨਰਾਇਣ ਨਿਤ ਨੈਣਾਂ ਪੇਖ, ਦਿਸ ਨਾ ਆਏ ਕਿਸੇ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਮਾਇਆ ਪਾਏ ਬੇਅੰਤ। ਜਗਤ ਮਾਇਆ ਸ੍ਰਿਸ਼ਟ ਭੁਲਾਈ, ਝੂਠੀ ਛਾਇਆ ਜਗਤ ਵੈਰਾਨੀ। ਜਨ ਭਗਤ ਬਹਾਏ ਸਾਚੇ ਥਾਉਂ, ਦੇਵੇ ਸ਼ਬਦ ਸੱਚੇ ਬਬਾਨੀ। ਅਮਰਾ ਪਦ ਘਰ ਸਾਚੇ ਪਾਇਆ, ਸੁਣੀ ਹਰਿ ਨਰ ਸੱਚੀ ਬਾਣੀ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੀ ਜੋਤ ਜਗਾਏ, ਕਰੇ ਪ੍ਰਕਾਸ਼ ਕੋਟਨ ਭਾਨੀ। ਹੋਏ ਪ੍ਰਕਾਸ਼ ਹਰਿ ਗਹਿਰ ਗੰਭੀਰਾ। ਆਤਮ ਬਾਣੀ ਰਸਨ ਸਵਾਸੀ, ਹੋਏ ਸ਼ਾਂਤ ਸਰੀਰਾ। ਪ੍ਰਿਥਮੀ ਅਕਾਸ਼ ਵੰਡ ਕਰਾਸੀ, ਅੰਮ੍ਰਿਤ ਸੀਰ ਸਾਚੀ ਧੀਰਾ। ਗੁਰ ਪੂਰਾ ਸ਼ਾਹ ਸ਼ਾਬਾਸੀ, ਕਟੇ ਹਉਮੇ ਪੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਲ ਬਲ ਜਾਏ ਸਦਾ ਜੀਅੜਾ। ਜਪੋ ਜਪੋ ਜਗਤ ਬਲਿਹਾਰੀ। ਅੰਮ੍ਰਿਤ ਆਤਮ ਸਾਚਾ ਪੀ, ਤ੍ਰਿਸ਼ਨਾ ਭੁੱਖ ਹਰਿ ਦਏ ਨਿਵਾਰੀ। ਮਾਤ ਰਖਾਈ ਸਾਚੀ ਨੀਂਹ, ਸੀਤਲ ਧਾਰ ਕਰੇ ਠੰਡੀ ਠਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਜਨ ਲੇਖੇ ਲਾਏ, ਵੇਲੇ ਅੰਤ ਨਾ ਆਏ ਹਾਰੀ। ਨਾ ਆਏ ਹਾਰ ਜਗਤ ਜਨ ਸਾਚੇ। ਕਾਰਜ ਦਏ ਸਵਾਰ, ਪ੍ਰਭ ਅਬਿਨਾਸ਼ੀ ਹਿਰਦੇ ਵਾਚੇ। ਤਿੱਖੀ ਰੱਖੇ ਸ਼ਬਦ ਧਾਰ, ਭਗਤ ਜਨਾਂ ਹਰਿ ਰੱਖੇ ਲਾਜੇ। ਸ਼ਬਦ ਘੋੜੇ ਹੋ ਅਸਵਾਰ, ਚਾਰ ਕੁੰਟ ਜੋਤ ਸਰੂਪੀ ਲਾਏ ਤਮਾਚੇ। ਪਵਣ ਸ਼ਬਦ ਇਕ ਉਡਾਰ, ਨਾ ਕੋਈ ਜਾਣੇ ਜੀਵ ਕਾਚੇ। ਆਣਾ ਜਾਣਾ ਵਿਚ ਸੰਸਾਰ, ਲੱਖ ਚੁਰਾਸੀ ਝੂਠੀ ਨਾਚੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ, ਗੁਰਮੁਖ ਜਾਣੋ ਸਾਚੋ ਸਾਚੇ। ਸੱਚੋ ਸਚ ਸੱਚ ਵਿਹਾਰ ਹਰਿ ਜਗਤ ਖੇਲ ਮਹਾਨਾ। ਇਕ ਖੁਲ੍ਹਾਏ ਨਾਮ ਦਰ, ਸ਼ਬਦ ਝੁੱਲੇ ਸਚ ਨਿਸ਼ਾਨਾ। ਜਨ ਭਗਤ ਰਖਾਏ ਸਾਚੇ ਘਰ, ਆਪ ਚੜ੍ਹਾਏ ਸਚ ਬਬਾਣਾ। ਅੰਤਮ ਕਲ ਚੁਕਾਏ ਡਰ, ਇਕ ਵਖਾਣੇ ਸ੍ਰੀ ਭਗਵਾਨਾ। ਨਾ ਜਨਮੇ ਨਾ ਜਾਏ ਮਰ, ਅੰਤਮ ਜੋਤੀ ਜੋਤ ਮੇਲ ਮਿਲਾਨਾ। ਭਰਮ ਭੁਲੇਖਾ ਦੂਰ ਕਰ, ਅਗਿਆਨ ਅੰਧੇਰ ਸਰਬ ਮਿਟਾਨਾ। ਆਤਮ ਜੋਤੀ ਨੂਰੋ ਨੂਰ ਕਰ, ਦੀਪਕ ਸਾਚਾ ਜੋਤ ਜਗਾਨਾ। ਸਰਬ ਕਲਾ ਭਰਪੂਰ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਰਬ ਕਲਾ ਭਰਪੂਰ, ਹਰਿ ਹਰਿ ਗੋਬਿੰਦ ਹੈ। ਏਕਾ ਬਖ਼ਸ਼ੇ ਸਾਚਾ ਨੂਰ, ਉਤਾਰੇ ਜਮ ਕੀ ਚਿੰਦ ਹੈ। ਬੇਮੁਖਾਂ ਦਿਸੇ ਦੂਰ, ਦਿਵਸ ਰੈਣ ਅੱਠੇ ਪਹਿਰ, ਜਨ ਭਗਤਾਂ ਦੇਵੇ ਆਤਮ ਸਚ ਸਰੂਰ ਹੈ। ਸਦਾ ਸਦਾ ਹਰਿ ਬਖ਼ਸ਼ਿੰਦ, ਏਕਾ ਸ਼ਬਦ ਸਾਚੀ ਤੂਰ ਹੈ। ਆਤਮ ਦੇਵੇ ਵਾਲੀ ਹਿੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਨਰਾਇਣ ਏਕਾ ਦਾਤਾ, ਵਡ ਦਾਤਾ ਸੂਰਬੀਰ ਹੈ। ਸੂਰਬੀਰ ਵਡ ਬਲਵਾਨਾ। ਮਨਮੁਖਾਂ ਲਾਹੇ ਚੀਰ, ਕੋਈ ਨਾ ਦੇਵੇ ਕਿਸੇ ਧੀਰ, ਲੱਖ ਚੁਰਾਸੀ ਆਈ ਹਾਨਾ। ਜਨ ਭਗਤਾਂ ਅੰਮ੍ਰਿਤ ਦੇਵੇ ਸਾਚਾ ਸੀਰ, ਏਕਾ ਆਪਣੇ ਰੰਗ ਰੰਗਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭੇਖ ਭੇਖਾਧਾਰੀ ਆਪ ਮਿਟਾਨਾ। ਬਾਣਾ ਪਹਿਣੇ ਜੋਤ ਨਿਰੰਤਰ। ਸਰਬ ਜੀਆਂ ਦੀ ਜਾਣੇ ਅੰਤਰ। ਸੱਜਣ ਸਾਚਾ ਸ਼ਬਦ ਚਲਾਏ, ਸੋਹੰ ਰਾਗ ਸਾਚਾ ਮੰਤਰ। ਜਨ ਭਗਤਾਂ ਸਦਾ ਸੰਗ ਰਹਾਏ, ਆਪ ਬਣਾਏ ਸਾਚੀ
ਬਣਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਟ ਘਟ ਵਾਸੀ ਘਨਕਪੁਰ ਵਾਸੀ ਸਰਬ ਜੀਆਂ ਦੀ ਜਾਣੇ ਅੰਤਰ। ਜੋਤ ਪ੍ਰਕਾਸ਼ੀ ਪੁਰਖ ਅਬਿਨਾਸ਼ੀ ਸਰਬ ਥਾਂਏ ਸਦਾ ਰਹੰਤਰ। ਸਰਬ ਘਟਾਂ ਹਰਿ ਰੱਖੇ ਵਾਸਾ। ਤੀਰਥ ਤਟਾਂ ਜਗਤ ਤਮਾਸ਼ਾ। ਵੇਖੇ ਖੇਲ ਹਰਿ ਬਾਜ਼ੀਗਰ ਨਾਟਾ, ਸ਼ਬਦ ਸਰੂਪੀ ਫੜਿਆ ਕਾਸਾ। ਕੋਈ ਨਾ ਮੇਟੇ ਦੂਈ ਦਵੈਤੀ ਲੱਗਾ ਫਟਾ, ਨਿਰਗੁਣ ਜੋਤ ਦਿਸ ਨਾ ਆਏ ਪਰਮ ਪੁਰਖ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਦ ਹੋਇਆ ਰਹੇ ਦਾਸਨ ਦਾਸਾ। ਦਾਸਨ ਦਾਸ ਠਾਕਰ ਪ੍ਰਿਤਪਾਲਾ। ਸਰਬ ਘਟ ਵਾਸੀ ਸਿੰਧ ਸਾਗਰ, ਪਰਮ ਪੁਰਖ ਗੁਰ ਗੋਪਾਲਾ। ਨਿਰਮਲ ਜੋਤ ਉਜਾਗਰ, ਕਾਇਆ ਗਾਗਰ ਲਪੇਟੇ ਸ਼ਬਦ ਸੱਚੇ ਦੋਸ਼ਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸਾਚੇ ਥਾਉਂ ਬਣੇ ਆਪ ਦਲਾਲਾ। ਨਾਮ ਦਲਾਲੀ ਜਗਤ ਵਪਾਰ। ਕੋਈ ਨਾ ਦਿਸੇ ਖ਼ਾਲੀ, ਕਿਰਪਾ ਕਰੇ ਹਰਿ ਗਿਰਧਾਰ। ਆਪੇ ਬਣੇ ਸੱਚਾ ਪਾਲੀ, ਮਾਨਸ ਜਨਮ ਰਿਹਾ ਸਵਾਰ। ਆਤਮ ਜੋਤੀ ਦੇਵੇ ਮਸਤਕ ਲਾਲੀ, ਚੜ੍ਹਿਆ ਰਹੇ ਸਦ ਖ਼ੁਮਾਰ। ਚੜ੍ਹਾਏ ਰੰਗ ਇਕ ਗੁਲਾਲੀ, ਉਤਰ ਨਾ ਜਾਏ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਸਰੂਪ, ਰੰਗ ਰੂਪ ਵਡਾ ਸ਼ਾਹ ਭੂਪ, ਦਹਿ ਦਿਸ਼ ਨਾ ਆਵੇ ਹਾਰ। ਆਵੇ ਹਾਰ ਨਾ ਪਾਸਾ ਢਲੇ। ਪ੍ਰਭ ਪਾਵੇ ਸਾਰ, ਆਤਮ ਘਰ ਮਹੱਲੇ। ਏਕਾ ਦੇਵੇ ਸ਼ਬਦ ਧਾਰ, ਧੁਰਦਰਗਾਹ ਸੰਗ ਚਲੇ। ਸਾਚੇ ਰੰਗ ਰੰਗੇ ਕਰਤਾਰ, ਗੁਰਮੁਖ ਵਿਰਲਾ ਵਿਚ ਮਾਤ ਫਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਭਗਤ ਵਡਿਆਈ, ਸਚ ਸੁਨੇਹੜਾ ਸ਼ਬਦ ਸਰੂਪੀ ਨਰ ਨਰੇਸ਼ੀ ਵੱਡਾ ਭੂਪੀ। ਸਾਚਾ ਸੰਗ ਪ੍ਰਭ ਸੰਗ ਕੀਨਾ। ਪੜ੍ਹੇ ਨਾਮ ਆਤਮ ਰਸ ਭੀਨਾ। ਨਾਮ ਹਿਰਦੇ ਜਾਏ ਵਸ, ਠੰਡੀ ਧਾਰ ਹੋਏ ਆਤਮ ਸੀਨਾ। ਸ਼ਬਦ ਬਾਣ ਮਾਰ ਕਸ, ਜੋਤ ਸਰੂਪੀ ਦਾਨਾ ਬੀਨਾ। ਪੰਜੇ ਚੋਰ ਜਾਇਣ ਨੱਸ , ਵੱਖਰ ਅੱਖਰ ਪ੍ਰਭ ਆਪੇ ਕੀਨਾ। ਸ਼ਬਦ ਦੇਵੇ ਦਰ ਸਾਚੇ ਹੱਸ, ਪ੍ਰਭ ਅਬਿਨਾਸ਼ੀ ਰਸਨਾ ਚੀਨਾ। ਏਕਾ ਸੱਚਾ ਰਾਹ ਧੁਰਦਰਗਾਹੀ ਜਾਏ ਦੱਸ, ਦੇਵੇ ਅੰਮ੍ਰਿਤ ਚਾਰ ਜੁਗਾਂ ਜਲ ਮੀਨਾ। ਜਗਤ ਵਿਕਾਰ ਜਾਏ ਨੱਸ, ਮਾਨਸ ਦੇਹੀ ਨਾ ਹੋਏ ਹੀਨਾ। ਜੋਤੀ ਜੋਤ ਸਰੂਪ ਹਰਿ, ਸਰਬ ਕਲਾ ਕਲ ਆਪੇ ਪ੍ਰਬੀਨਾ। ਕਲ ਕਲਵੰਤੀ, ਕਲ ਕਲ ਤਾਰੀ। ਭਗਤ ਭਗਵੰਤੀ ਖੇਲ ਅਪਾਰੀ। ਜੋਤੀ ਜੋਤ ਜਗਤ ਜਗੰਤੀ, ਨਰ ਹਰਿ ਹਰਿ ਨਿਰਾਹਾਰੀ। ਮਾਨਸ ਦੇਹੀ ਰੰਗ ਬਸੰਤੀ, ਕਲਜੁਗ ਅੰਤਮ ਰੈਣ ਅੰਧਿਆਰੀ। ਮੇਲ ਮਿਲਾਵਾ ਸਾਚੇ ਕੰਤੀ ਆਦਿਨ ਅੰਤੀ, ਸ਼ਬਦ ਸਰੂਪੀ ਸਚ ਉਡਾਰੀ। ਜੋਤੀ ਜੋਤ ਸਰੂਪ ਹਰਿ, ਕਰਮ ਕਰੰਦਾ ਜਨ ਭਗਤ ਤਰੰਦਾ ਲਾਜ ਰਖੰਦਾ ਪੈਜ ਰੱਖੇ ਬਨਵਾਰੀ। ਰੱਖੇ ਪੈਜ ਸਵਾਰੇ ਕਾਜਾ। ਦੇਵੇ ਸੱਚਾ ਨਾਮ ਸਿਰ ਪਹਿਨਾਏ ਸੱਚਾ ਤਾਜਾ। ਨਿਖੁੱਟ ਨਾ ਜਾਏ ਦਾਮ, ਸ਼ਬਦ ਸਰੂਪੀ ਮਾਰੇ ਸੱਚੀ ਅਵਾਜ਼ਾ। ਹਰਿਆ ਹੋਵੇ ਸੁੱਕਾ ਚਾਮ, ਪ੍ਰਭ ਅਬਿਨਾਸ਼ੀ ਰੱਖੇ ਆਪੇ ਲਾਜਾ। ਮਿਟੇ ਅੰਧੇਰੀ ਰੈਣ ਕਲਜੁਗ ਸ਼ਾਮ, ਕਿਰਪਾ ਕਰੇ ਗਰੀਬ ਨਿਵਾਜ਼ਾ। ਏਕਾ ਬਖ਼ਸ਼ੇ ਸੱਚਾ ਨਾਮ, ਜੋਤੀ ਜੋਤ ਸਰੂਪ ਹਰਿ, ਦਰ ਦਰਵੇਸ਼ਾਂ ਆਪ ਸਵਾਰੇ ਕਾਜਾ। ਦਰ ਦਰਵੇਸ਼ ਦਰ ਦਰਬਾਨਾ। ਰੰਗ ਹਮੇਸ਼ ਹਰਿ ਭਗਵਾਨਾ। ਕਰ ਕਰ ਵੇਸ ਹਰਿ ਜੀ ਵੇਖੇ, ਜੋਤ ਸਰੂਪੀ ਪਹਿਰੇ ਬਾਨਾ। ਧਾਰਿਆ ਭੇਖ ਅਲਖਣਾ ਅਲੇਖ, ਰੂਪ ਰੰਗ ਕੋਈ ਦਿਸ ਨਾ ਆਨਾ। ਧੁਰਦਰਗਾਹੀ ਲੋਕਮਾਤ ਪੁਰਖ ਬਿਧਾਤੀ ਉਤਮ ਜ਼ਾਤੀ ਲਾਏ ਸਾਚੀ ਮੇਖ, ਦੇਵੇ ਨਾਮ ਸਚ ਨਿਸ਼ਾਨਾ। ਮੇਟ ਮਿਟਾਏ ਬਿਧਨਾ ਲਿਖੀ ਰੇਖ, ਸੋਹੰ ਬੰਨ੍ਹੇ ਸਾਚਾ ਗਾਨਾ। ਲੱਖ ਚੁਰਾਸੀ ਵਿਚੋਂ
ਵੇਖ, ਸਾਚਾ ਮੇਲ ਮਿਲਾਏ ਭਗਤ ਵਛਲ ਹਰਿ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਚਲਾਏ ਆਪਣੇ ਭਾਣਾ। ਭਾਣਾ ਮੰਨੇ, ਪ੍ਰਭ ਭਰਮ ਭਉ ਜਾਏ। ਆਪ ਚੜ੍ਹਾਏ ਸਾਚੇ ਚੰਨੇ, ਲੋਕਮਾਤ ਕਰੇ ਰੁਸ਼ਨਾਏ। ਜਨ ਭਗਤਾਂ ਬੇੜਾ ਆਪੇ ਬੰਨ੍ਹੇ, ਜੋਤ ਸਰੂਪੀ ਦਇਆ ਕਮਾਏ। ਬੇਮੁਖਾਂ ਹਰਿ ਆਪੇ ਡੰਨੇ, ਅੰਤਮ ਅੰਤ ਨਾ ਕੋਈ ਛੁਡਾਏ। ਏਕਾ ਰਾਗ ਸੁਣਾਏ ਕੰਨੇ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਲਏ ਜਗਾਏ। ਗੁਰਮੁਖ ਜਾਗੇ ਜਗਤ ਸੁਹੇਲਾ। ਪ੍ਰਭ ਅਬਿਨਾਸ਼ੀ ਚਰਨੀ ਲਾਗੇ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਆਪੇ ਧੋਏ ਪਿਛਲੇ ਦਾਗ਼ੇ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਆਪੇ ਕਰ, ਸਾਚੇ ਰੰਗ ਰੰਗਾਏ ਦਰਸ ਦਿਖਾਏ ਇਕ ਅਕੇਲਾ। ਇਕ ਅਕੇਲਾ ਮੀਤ ਮੁਰਾਰਾ। ਜਨ ਭਗਤਾਂ ਦੇਵੇ ਨਾਮ ਅਪਾਰਾ। ਜੋਤ ਸਰੂਪੀ ਦਰਸ ਅਪਾਰਾ। ਸਚ ਦਵਾਰ ਹਰਿ ਸਾਚੇ ਖਲੜਾ, ਜਗੇ ਜੋਤ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਦੇਵੇ ਦਰਸ ਮਿਟਾਏ ਹਰਸ ਰੂਪ ਰੰਗ ਸਦ ਵਸੇ ਬਾਹਰਾ। ਰੂਪ ਰੰਗ ਰੇਖ ਭੇਖ ਨਾ ਕੋ ਜਾਣੇ ਬੂਝੇ। ਜੋਤ ਸਰੂਪੀ ਹਰਿ ਹਰਿ ਭੇਖ, ਭਉ ਚੁਕਾਏ ਏਕਾ ਦੂਜੇ। ਅੰਤਮ ਅੰਤ ਰਿਹਾ ਵੇਖ, ਦਰਗਹਿ ਸਾਚੀ ਗੁਰਮੁਖ ਵਿਰਲੇ ਸੂਝੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਭੇਵ ਖੁਲ੍ਹਾਏ ਆਤਮ ਗੂਝੇ। ਭੇਵ ਖੁਲ੍ਹਾਏ ਜਗਤ ਅਥਾਹੋ। ਆਪ ਲਗਾਏ ਸਾਚੀ ਸੇਵ, ਅੰਤਮ ਪਕੜੇ ਬਾਹੋਂ। ਸੋਹੰ ਦੇਵੇ ਸਾਚਾ ਮੇਵ, ਦਰਗਹਿ ਸਾਚੀ ਸੱਚਾ ਥਾਉਂ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਕਲਜੁਗ ਬਣਾਏ ਹੰਸ ਕਾਗਾ। ਹੰਸ ਸਰੋਵਰ ਮਾਣਕ ਮੋਤੀ। ਗੁਰਮੁਖ ਜਗੇ ਸਾਚੀ ਜੋਤੀ। ਦੁਰਮਤ ਮੈਲ ਜਾਏ ਧੋਤੀ। ਅੰਤਮ ਕਲ ਮਾਤਲੋਕ ਨਾ ਹੋਏ ਖੁਆਰੀ। ਸੋਹੰ ਸ਼ਬਦ ਸਾਚਾ ਮੰਤਰ ਬਣੇ ਜਗਤ ਵਪਾਰੀ। ਜੋਤੀ ਜੋਤ ਸਰੂਪ ਹਰਿ, ਨਰ ਨਰਾਇਣ ਨਰ ਹਰਿ, ਏਕਾ ਰੰਗ ਰੰਗੇ ਬਨਵਾਰੀ। ਰੰਗੇ ਰੰਗ ਹਰਿ ਮਜੀਠਾ। ਗੁਰਮੁਖ ਵਿਰਲੇ ਮਾਤ ਡੀਠਾ। ਕਲਜੁਗ ਜੀਵ ਕੌੜਾ ਰੀਠਾ। ਅੰਮ੍ਰਿਤ ਆਤਮ ਗੁਰਮੁਖ ਵਿਰਲਾ ਰਸ ਮਾਣੇ ਮੀਠਾ। ਜੋਤੀ ਜੋਤ ਸਰੂਪ ਹਰਿ, ਦੇਵੇ ਆਪ ਵਡਿਆਈ, ਸਾਚਾ ਪੀਸਣ ਜਿਸ ਨੇ ਪੀਠਾ। ਰਸਨਾ ਗਾਏ ਰਸਨ ਰਮਈਆ। ਕਲਜੁਗ ਤੇਰੀ ਅੰਤਮ ਕਰ ਵਿਚਾਰ, ਪ੍ਰਭ ਆਪ ਚਲਾਏ ਸਾਚੀ ਨਈਆ। ਬੇਮੁਖਾਂ ਆਈ ਹਾਰ ਗੁਰਮੁਖਾਂ ਬੇੜਾ ਪਾਰ ਕਰਈਆ। ਕਰਮ ਧਰਮ ਜਰਮ ਪ੍ਰਭ ਰਿਹਾ ਵਿਚਾਰ ਸਾਚੀ ਨਈਆ ਆਪ ਚੜ੍ਹਈਆ। ਭਰਮ ਭੁਲੇਖੇ ਜਗਤ ਨਿਵਾਰ, ਜੋਤੀ ਜੋਤ ਸਰੂਪ ਹਰਿ, ਹਰਿ ਬਣੇ ਆਪੇ ਸਾਕ ਸੱਜਣ ਸੈਣ ਸਈਆ। ਸਾਕ ਸੱਜਣ ਸੈਣ ਸਾਚਾ ਮੀਤਾ। ਨੂਰ ਨਿਰਾਲੀ ਨਿਰਮਲ ਬਾਤੀ, ਆਪੇ ਪਰਖੇ ਸਾਚੀ ਨੀਤਾ। ਆਤਮ ਬੈਠ ਮਾਰੇ ਝਾਤੀ, ਦੇਵੇ ਨਾਮ ਸਚ ਨਗੀਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਰ ਨਰ ਹਰਿ ਸੱਚਾ ਪ੍ਰਬੀਨਾ। ਹਰਿ ਹਰਿ ਮੇਲ ਵਕਤ ਸੁਹੇਲਾ। ਅਛਲ ਅਛੱਲ ਕਰੇ ਕਲ ਖੇਲ, ਜਨ ਭਗਤ ਮਿਲਾਏ ਮੇਲਾ। ਆਪੇ ਹੋਏ ਸੱਜਣ ਸੁਹੇਲ, ਨਾ ਹੋਏ ਵਕਤ ਦੁਹੇਲਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਸਚ ਨਾਮ ਰੰਗਾਏ, ਸਦ ਵਸੇ ਰੰਗ ਨਵੇਲਾ, ਸਾਚੀ ਰੰਗਣ ਨਾਮ ਚੜ੍ਹਾਇੰਦਾ। ਦਰ ਮੰਗਣ ਸਾਚੀ ਮੰਗ, ਭਿੱਛਿਆ ਏਕਾ ਵਸਤ ਪਾਇੰਦਾ। ਹੋਏ ਸਹਾਈ ਸਦਾ ਅੰਗ ਸੰਗ, ਜਗਤ ਪਿਤ ਆਪ ਅਖਵਾਇੰਦਾ। ਕਟੇ ਭੁੱਖ ਨੰਗ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਵਡ ਦਾਤਾ ਹਰਿ ਸੂਰਾ ਸਰਬੰਗ, ਸ਼ਬਦ ਦਾਤ ਵਡ ਕਰਾਮਾਤ, ਆਤਮ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਰੇ ਬੰਦ ਖੁਲਾਸੀ, ਜੋ ਜਨ ਰਸਨ ਧਿਆਇੰਦਾ। ਰਸਨ ਧਿਆਇਣ ਹਰਿ ਬਨਵਾਰੀ। ਅਮਰਾ ਪਦ
ਪਾਇਣ, ਹਉਮੇ ਰੋਗ ਮਿਟੇ ਹੰਕਾਰੀ। ਦਰਸ ਦਿਖਾਏ ਤੀਜੇ ਨੈਣ, ਆਤਮ ਖੋਲ੍ਹੇ ਦਰ ਦਵਾਰੀ। ਆਤਮ ਰਸ ਗੁਰਮੁਖ ਸਾਚੇ ਰਸਨਾ ਲੈਣ, ਬੇਮੁਖਾਂ ਭਰਿਆ ਆਤਮ ਇਕ ਹੰਕਾਰੀ। ਗੁਰਮੁਖ ਜਨ ਭਗਤ ਮਿਲ ਇਕੱਠੇ ਬਹਿਣ, ਕਲਜੁਗ ਜੀਵ ਦੁਸ਼ਟ ਦੁਰਾਚਾਰੀ। ਨਾ ਕੋਈ ਸਾਕ ਸੱਜਣ ਸੈਣ ਭਾਈ ਭੈਣ, ਨਾ ਕੋਈ ਮੀਤ ਮੁਰਾਰੀ। ਏਕਾ ਹਰਿ ਮਿਲੇ ਵਰ ਸਾਚੇ ਘਰ, ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਜਾਏ ਪੈਜ ਸਵਾਰੀ। ਏਕਾ ਹਰਿ ਜਗਤ ਰਖਵਾਰਾ। ਆਦਿ ਅੰਤ ਜੁਗਾ ਜੁਗੰਤ, ਸਦ ਸਦ ਵਸੇ ਸੱਚੇ ਘਰ ਬਾਹਰਾ। ਭੇਵ ਖੁਲ੍ਹਾਏ ਸਾਚੇ ਸੰਤਾਂ, ਕਦੇ ਗੁਪਤ ਕਦੇ ਜਾਹਰਾ। ਮੇਲ ਮਿਲਾਵਾ ਜਨ ਸਾਚੇ ਕੰਤੇ, ਸ਼ਬਦ ਸੁਣਾਏ ਸਾਚਾ ਨਾਅਰਾ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਰਿਹਾ ਕਰ, ਕਲਜੁਗ ਅੰਤਮ ਜਾਣੇ ਸ੍ਰਿਸ਼ਟ ਸਬਾਈ ਆਰਾ ਪਾਰਾ। ਕਲਜੁਗ ਤੇਰੀ ਵਹਿੰਦੀ ਧਾਰ, ਜਗਤ ਰੁੜ੍ਹਾਇੰਦਾ। ਕੋਈ ਨਾ ਪਾਵੇ ਕਿਸੇ ਸਾਰ, ਨਾ ਕੋਈ ਧੀਰ ਧਰਾਇੰਦਾ। ਦੁਖੀ ਹੋਏ ਨਰ ਨਾਰ, ਅੰਮ੍ਰਿਤ ਸੀਰ ਨਾ ਕੋਈ ਪਿਲਾਇੰਦਾ। ਮਿਟਦੀ ਜਾਏ ਚਾਰ ਯਾਰੀ, ਸ਼ਬਦ ਤੀਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਆਪ ਵਖਾਇੰਦਾ। ਕਲਜੁਗ ਕਾਲ ਰੂਪ ਵਟਾਈ। ਚਾਰੋਂ ਕੁੰਟ ਪਏ ਦੁਹਾਈ। ਕੋਈ ਨਾ ਦਿਸੇ ਕਿਸੇ ਸਹਾਈ। ਏਕਾ ਛਤਰ ਝੁੱਲੇ ਸੀਸੇ, ਨਰ ਹਰਿ ਸੱਚੇ ਗੁਸਾਈਂ। ਮਿਟੇ ਭੇਵ ਬੀਸ ਇਕੀਸੇ, ਭੁੱਲੇ ਰਾਜੇ ਰਾਣੇ ਥਾਉਂ ਥਾਈਂ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸਰਬ ਟੇਕ, ਵੇਸ ਅਨੇਕ ਜਾਣੇ ਕੋਈ ਨਾਹੀਂ। ਨਾ ਕੋਈ ਜਾਣੇ ਭੇਵ, ਹਰਿ ਛੁਪਾਇੰਦਾ। ਵਡਾ ਵਡ ਦੇਵੀ ਦੇਵ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਲੱਗੇ ਸੇਵ, ਦੇਵੇ ਸ਼ਬਦ ਸੱਚਾ ਧਨ, ਅੰਮ੍ਰਿਤ ਫਲ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਦਇਆਨਿਧ ਗੁਣ ਨਿਧਾਨ, ਹਰਿ ਭਗਵਾਨ ਪੁਰਖ ਸੁਜਾਨ ਸਾਚੇ ਮਾਰਗ ਪਾਇੰਦਾ। ਸਾਚਾ ਮਾਰਗ ਹਰਿ ਚਰਨ ਧਿਆਨਾ। ਏਕਾ ਦੇਵੇ ਨਾਮ, ਸੱਚਾ ਜਗਤ ਬਬਾਣਾ। ਪੂਰਨ ਹੋਏ ਕਾਮ, ਝੁਲੇ ਜਗ ਨਿਸ਼ਾਨਾ। ਅੰਮ੍ਰਿਤ ਪਿਆਏ ਸਾਚਾ ਜਾਮ, ਦਰਗਹਿ ਸਾਚੀ ਸਾਚਾ ਮਾਣਾ। ਮਿਲੇ ਜੋਤ ਰਮਈਆ ਰਾਮ, ਨਰ ਹਰਿ ਵਿਸ਼ਨੂੰ ਭਗਵਾਨਾ। ਮੇਲ ਮਿਲਾਵਾ ਸਾਚੇ ਧਾਮ, ਸਾਚਾ ਵਕਤ ਹਰਿ ਆਪ ਸੁਹਾਨਾ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਵਡ ਬਲੀ ਬਲਵਾਨਾ। ਵਡ ਬਲੀ ਬਲਵਾਨ ਹਰਿ ਨਿਰੰਕਾਰਿਆ। ਏਕਾ ਸੱਚਾ ਮਾਣ ਸ੍ਰਿਸ਼ਟ ਅਧਾਰਿਆ। ਮਾਰੇ ਸ਼ਬਦ ਬਾਣ, ਤਿੰਨਾਂ ਲੋਕਾਂ ਕਰੇ ਜੈ ਜੈਕਾਰਿਆ। ਚਾਰੋਂ ਕੁੰਟ ਆਏ ਹਾਣ, ਲੱਖ ਚੁਰਾਸੀ ਵਹੇ ਵਹਿੰਦੀ ਧਾਰਿਆ। ਕੋਈ ਸਕੇ ਨਾ ਕਿਸੇ ਪਛਾਣ, ਮਾਰੇ ਸ਼ਬਦ ਡਾਹਢੀ ਮਾਰਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਮਾਣ ਤਾਣ, ਜੁਗਾ ਜੁਗੰਤ ਆਪਣੀ ਕਿਰਪਾ ਧਾਰਿਆ। ਆਪਣੀ ਕਿਰਪਾ ਧਾਰ, ਲਾਜ ਰਖਾਇੰਦਾ। ਸ਼ਬਦ ਘੋੜੇ ਹੋ ਅਸਵਾਰ, ਸਾਚੀ ਜੋਤ ਜਗਾਇੰਦਾ। ਜੋਤ ਸਰੂਪੀ ਖੇਲ ਅਪਾਰ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਪਾਵੇ ਆਪੇ ਸਾਰ, ਨਿਤ ਨਵਿਤ ਭਗਤਨ ਹਿਤ ਜੋਤ ਪ੍ਰਗਟਾਇੰਦਾ। ਗੁਰਮੁਖ ਵਿਰਲੇ ਮਾਨਸ ਜਨਮ ਕਲ ਲਿਆ ਜਿਤ, ਹਰਿ ਹਰਿ ਹਰਿ ਸਾਚੀ ਸੇਵਾ ਲਾਇੰਦਾ। ਆਪੇ ਜਾਣੇ ਗਤ ਮਿਤ ਮਿਤ ਗਤ, ਜਿਸ ਜਨ ਦਇਆ ਕਮਾਇੰਦਾ। ਸ਼ਬਦ ਸੁਣਾਏ ਸਾਚਾ ਤਤ, ਸੋਹੰ ਆਤਮ ਤੀਰ ਚਲਾਇੰਦਾ। ਅੰਤਮ ਦੇ ਸਮਝਾਵੇ ਮਤ, ਜੋਤ ਸਰੂਪੀ ਨਿਹਕਲੰਕ ਜਾਮਾ ਪਾਇੰਦਾ। ਚਾਰ ਕੁੰਟ ਵਹਾਏ ਰੱਤ ਨੀਰ ਸਾਚਾ ਸੀਰ ਕਿਸੇ ਹੱਥ ਨਾ ਆਇੰਦਾ। ਗੁਰਮੁਖ ਵਿਰਲੇ ਰੱਖੇ ਧੀਰਜ ਯਤ ਸਤਿ ਤੱਤ ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਰਬ ਸਮਾਇੰਦਾ। ਆਪਣੇ ਭਾਣੇ ਹਰਿ ਆਪੇ ਜਾਣੇ।
ਕਲਜੁਗ ਭੁੱਲੇ ਰਾਜੇ ਰਾਣੇ। ਅੰਤਮ ਅੰਤ ਅੰਤ ਕਲ ਹੋਏ ਬੇਮੁਹਾਣੇ। ਨਾ ਕੋਈ ਜਾਣੇ ਸਾਧ ਸੰਤ, ਨਾ ਕੋਈ ਜਾਣੇ ਗਊ ਗਰੀਬ ਨਿਮਾਣੇ। ਧਰੇ ਜੋਤ ਹਰਿ ਭਗਵੰਤ, ਮਾਰੇ ਸ਼ਬਦ ਸੱਚਾ ਬਾਣੇ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਤਖ਼ਤੋਂ ਲਾਹੇ ਰਾਜੇ ਰਾਣੇ। ਗੁਰ ਸੰਗਤ ਵਕਤ ਸੰਭਾਲ, ਜਗਤ ਜੁਦਾਈ ਹੈ। ਹਰਿ ਦੇਵੇ ਅਨਮੁਲੜਾ ਲਾਲ, ਮਾਤ ਵਡਿਆਈ ਹੈ। ਆਪੇ ਕਰੇ ਸੱਚੀ ਭਾਲ, ਕੌਸਤਕ ਮਨੀ ਕਰੇ ਰੁਸ਼ਨਾਈ ਹੈ। ਤੋੜੇ ਜਗਤ ਜੰਜ਼ਾਲ, ਵਡ ਦਾਤਾ ਹਰਿ ਧਨ ਧਨੀ ਹੈ। ਸਭ ਦੀ ਰਿਹਾ ਸੁਰਤ ਸੰਭਾਲ, ਸਾਚਾ ਸ਼ਬਦ ਸੁਣਾਏ ਕੰਨੀਂ ਹੈ। ਜੋ ਜਨ ਆਤਮ ਹੋਏ ਕੰਗਾਲ, ਪ੍ਰਭ ਬੇੜਾ ਰਿਹਾ ਬੰਨ੍ਹੀਂ ਹੈ। ਸਾਚਾ ਦੇਵੇ ਨਾਮ ਧਨ ਮਾਲ, ਸ੍ਰਿਸ਼ਟ ਸਬਾਈ ਆਤਮ ਅੰਨ੍ਹੀ ਹੈ। ਗੁਰਮੁਖ ਵਿਰਲਾ ਸਦ ਮਾਲੋ ਮਾਲ, ਚਰਨ ਪ੍ਰੀਤੀ ਸਾਚੀ ਬੰਨ੍ਹੀ ਹੈ। ਆਤਮ ਘਾਲ ਸੱਚੀ ਟਕਸਾਲ, ਜਗੇ ਜੋਤ ਅਗੰਮੀ ਹੈ। ਜੋਤੀ ਜੋਤ ਸਰੂਪ ਹਰਿ, ਗਗਨ ਪਤਾਲੀ ਜੋਤੀ ਏਕਾ ਥੰਮ੍ਹੀ ਹੈ। ਗਗਨ ਪਤਾਲ ਸ਼ਬਦ ਅਪਾਰਾ। ਹਰਿ ਭਗਤ ਵਸਲ ਕਰ ਅਪਾਰਾ। ਦੇਵੇ ਨਾਮ ਅਨਮੁਲੜਾ ਲਾਲ, ਬਣਾਏ ਸੱਚਾ ਵਣਜਾਰਾ। ਪਹਿਲੀ ਮਾਰੇ ਸੱਚੀ ਛਾਲ, ਖੁਲ੍ਹੇ ਦਸਮ ਦਵਾਰਾ। ਫਲ ਲੱਗੇ ਸਾਚੇ ਡਾਲ, ਬਰਖੇ ਠੰਡੀ ਧਾਰਾ। ਚਰਨ ਪ੍ਰੀਤੀ ਨਿਭੇ ਨਾਲ, ਪ੍ਰਭ ਹੋਏ ਸਦਾ ਆਪ ਰਖਵਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਗੁਰਮੁਖ ਪਿਆਰਿਆਂ ਭਰੇ ਰਹੇ ਭੰਡਾਰਾ। ਭਰੇ ਭੰਡਾਰ ਭਰਮ ਭਉ ਵਿਨਾਸੇ। ਨਾ ਆਏ ਹਾਰ ਵਿਚ ਸੰਸਾਰ, ਹਰਿ ਹੋਏ ਦਾਸਨ ਦਾਸੇ। ਸੋਲਾਂ ਕਰ ਤਨ ਸ਼ਿੰਗਾਰ, ਮਾਨਸ ਜਨਮ ਕਰਾਏ ਰਾਸੇ। ਆਪੇ ਲਾਏ ਸਾਚੀ ਕਾਰ, ਸ਼ਬਦ ਚਲਾਏ ਸਵਾਸ ਸਵਾਸੇ। ਮਾਨਸ ਦੇਹੀ ਬੰਨ੍ਹੇ ਧਾਰ, ਆਤਮ ਜੋਤੀ ਨਾ ਅੰਤ ਵਿਨਾਸੇ। ਦਰ ਘਰ ਸਾਚੇ ਆਏ ਜਾਏ ਪੈਜ ਸਵਾਰ, ਗੁਰ ਚਰਨ ਪ੍ਰੀਤੀ ਸਚ ਭਰਵਾਸੇ। ਜੋਤੀ ਜੋਤ ਸਰੂਪ ਹਰਿ, ਕਰ ਦਰਸ ਰੋਗ ਸੋਗ ਜਗਤ ਵਿਜੋਗ, ਕਲਜੁਗ ਮਾਇਆ ਦੁੱਖੜਾ ਨਾਸੇ। ਹਰਿ ਘਰ ਸੱਚਾ ਇਸ਼ਨਾਨਾ। ਦਰ ਹਰਿ ਸ੍ਰੀ ਭਗਵਾਨਾ। ਮਿਲੇ ਹਰਿ ਨਾਮ ਨਿਧਾਨਾ। ਗੁਰਮੁਖ ਸਾਚਾ ਸਾਚੀ ਤਰਨੀ ਜਾਏ ਤਰ ਦੋ ਜਹਾਨਾਂ। ਆਤਮ ਭੰਡਾਰੇ ਪ੍ਰਭ ਰਿਹਾ ਭਰ, ਚਰਨ ਹੋਏ ਨਿਮਾਣਾ। ਆਪ ਖੁਲ੍ਹਾਏ ਸਾਚਾ ਸਰ, ਅੰਮ੍ਰਿਤ ਆਤਮ ਤੀਰਥ ਦੇਵੇ ਸੱਚਾ ਦਾਨਾ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਾਚੀ ਮੰਗ, ਚਰਨ ਧੂੜ ਸੱਚਾ ਇਸ਼ਨਾਨਾ। ਚਰਨ ਧਿਆਨ ਜਨ ਹਰਿ ਰਖਾਏ। ਸ਼ਬਦ ਬਬਾਣਾ ਪ੍ਰਭ ਆਪ ਚੜ੍ਹਾਏ। ਸੱਚਾ ਦੇਵੇ ਪੀਣ ਖਾਣ, ਨਾਮ ਮਹਾਨ ਹਰਿ ਝੋਲੀ ਪਾਏ। ਮਿਟਦਾ ਜਾਏ ਜਗਤ ਤਾਣ ਮਾਣ, ਤਾਣ ਕੋਈ ਰਹਿਣ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਰੰਗਾਏ। ਰੰਗੇ ਰੰਗ ਕਾਇਆ ਚੋਲਾ। ਸਾਚਾ ਦੇਵੇ ਸ਼ਬਦ ਨਾਮ ਜਗਤ ਅਮੋਲਾ। ਚਰਨ ਪ੍ਰੀਤੀ ਸਾਚੀ ਰੀਤੀ, ਚਰਨ ਬਲਿਹਾਰੀ ਘੋਲ ਘੋਲਾ। ਕਾਇਆ ਸੀਤੀ ਮਾਨਸ ਜਨਮ ਜੀਤੀ, ਪੂਰੇ ਤੋਲ ਹਰਿ ਸਾਚੇ ਤੋਲਾ। ਹਰਿ ਕੀ ਰੀਤੀ ਬਨ ਬਨ ਨੀਤੀ, ਆਤਮ ਪੜਦਾ ਸਾਚੇ ਖੋਲ੍ਹਾ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੀ ਜੋਤ ਜਗਾਏ, ਸ਼ਬਦ ਸਰੂਪੀ ਦੇਵੇ ਸੱਚਾ ਬੋਲਾ। ਸ਼ਬਦ ਬੋਲਾ ਨਾਮ ਜੈਕਾਰਾ। ਦਰਗਹਿ ਸਾਚੀ ਹੋਏ ਗੋਲਾ, ਮਿਲਿਆ ਨਾਮ ਭੰਡਾਰਾ। ਗੁਰਮੁਖ ਸਾਚਾ ਘੋਲ ਘੋਲਾ, ਬਣਿਆ ਸ਼ਬਦ ਸੱਚਾ ਵਣਜਾਰਾ। ਮਿਲਿਆ ਨਾਮ ਜਗਤ ਅਨਮੁੱਲਾ, ਆਤਮ ਫੁੱਟੇ ਸਚ ਫੁਹਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖੋਲ੍ਹੇ ਖੋਲ੍ਹ ਵਖਾਏ ਬੰਦ ਕਵਾੜਾ। ਬੰਦ ਕਵਾੜ ਆਪੇ ਤੁੱਟੇ। ਅੰਮ੍ਰਿਤ ਪਿਆਏ ਪ੍ਰਭ ਸਾਚਾ ਘੁੱਟੇ। ਜਗੇ ਜੋਤ ਹੋਏ ਰੁਸ਼ਨਾਈ, ਪੰਜਾਂ ਚੋਰਾਂ ਹਰਿ ਜੀ ਕੁੱਟੇ। ਏਕਾ ਵਸਤ ਘਰ
ਸਾਚੇ ਪਾਈ, ਰਹੇ ਭੰਡਾਰ ਸਦਾ ਅਤੁੱਟੇ। ਦੇਵੇ ਮਾਣ ਥਾਉਂ ਥਾਈਂ, ਜਗਤ ਚੋਗ ਨਾ ਕਦੇ ਨਿਖੁੱਟੇ। ਅੰਤਮ ਵੇਲੇ ਫੜੇ ਬਾਹੀਂ, ਗੁਰਮੁਖ ਵਿਰਲਾ ਲਾਹਾ ਸਾਚਾ ਲੁੱਟੇ। ਬੇਮੁਖਾਂ ਮਸਤਕ ਲੱਗੀ ਛਾਹੀ, ਪ੍ਰਭ ਅਬਿਨਾਸ਼ੀ ਜੜ੍ਹ ਆਪੇ ਪੁੱਟੇ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਕਿਰਪਾ ਰਿਹਾ ਕਰ, ਸਦਾ ਸਦਾ ਰੱਖੇ ਭੰਡਾਰ ਅਤੁੱਟੇ। ਅਤੁੱਲ ਅਤੁੱਟ ਹਰਿ ਭੰਡਾਰ। ਬਣਿਆ ਰਹੇ ਜਗਤ ਵਰਤਾਰ। ਲੱਖ ਚੁਰਾਸੀ ਜੀਵ ਜੰਤ, ਮੰਗਦੀ ਰਹੇ ਚਰਨ ਦਵਾਰ। ਆਪੇ ਪਰਖੇ ਸਾਚੀ ਨੀਤ, ਵੇਖ ਵਖਾਣੇ ਵਾਰੋ ਵਾਰ। ਜਨ ਭਗਤਾਂ ਕਾਇਆ ਰਹੇ ਸੀਤ, ਦੇਵੇ ਦਰਸ ਅਪਾਰ। ਬਣ ਜਾਏ ਸਾਚਾ ਮੀਤ, ਜੋਤੀ ਜੋਤ ਸਰੂਪ ਹਰਿ, ਮੇਲ ਮਿਲਾਏ ਨਰ ਹਰਿ, ਗਿਰਵਰ ਗਿਰਧਾਰ। ਗੁਰਮਤ ਗੁਰਮੁਖ ਜਾਣ, ਹਰਿ ਸਮਝਾਇੰਦਾ। ਗੁਰਮਤ ਨਾਮ ਨਿਧਾਨ, ਹਰਿ ਸਾਚਾ ਤੀਰ ਚਲਾਇੰਦਾ। ਗੁਰਮਤ ਗੁਰ ਚਰਨ ਧਿਆਨ, ਧੀਰਜ ਧੀਰ ਆਪ ਬੰਨ੍ਹਾਇੰਦਾ। ਗੁਰਮਤ ਜਗਤ ਨਿਸ਼ਾਨ, ਪ੍ਰਭ ਸਾਚਾ ਆਪ ਝੁਲਾਇੰਦਾ। ਗੁਰਮਤ ਹੋ ਮਿਹਰਵਾਨ, ਜਨ ਭਗਤਾਂ ਝੋਲੀ ਪਾਇੰਦਾ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਮਦਿਰਾ ਮਾਸ ਰਸਨ ਤਜਾਇੰਦਾ। ਗੁਰਮਤ ਗੁਰ ਘਰ ਸਾਚੇ ਪਾਈਏ। ਦੁਰਮਤ ਲੱਗੀ ਮੈਲ, ਦਰ ਘਰ ਸਾਚੇ ਆਣ ਧਵਾਈਏ। ਅਠ ਸਠ ਤੀਰਥ ਰਹੀ ਫੈਲ, ਅੰਤਮ ਅੰਤ ਮਲ ਮਲ ਨਹਾਈਏ। ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਦਿਵਸ ਰੈਣ ਸਦਾ ਸਦਾ ਗੁਣ ਸਾਚੇ ਗਾਈਏ। ਗੁਰਮਤ ਗੁਣਵੰਤ ਨਿਧਾਨੀ। ਗੁਰਮਤ ਸਾਚੀ ਜਾਣ, ਆਈ ਧਰਤ ਮਾਤ ਜਗਤ ਨਿਸ਼ਾਨੀ। ਦੇਵੇ ਹਰਿ ਵਡ ਵਡ ਕਰਾਮਾਤ, ਮਾਤਲੋਕ ਕਲ ਸਾਚੀ ਰਾਣੀ। ਸੋਹੰ ਸ਼ਬਦ ਸਾਚੀ ਦਾਤ, ਮਿਲੇ ਦਾਨ ਹਰਿ ਦੇਵੇ ਵਡਾ ਦਾਨੀ। ਦਰਸ ਦਿਖਾਏ ਇਕ ਇਕਾਂਤ, ਮਿਟੇ ਅੰਧੇਰ ਅੰਧ ਅੰਧਿਆਨੀ। ਕਾਇਆ ਕਰੇ ਸੀਤਲ ਸੀਤ, ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ, ਏਕਾ ਰੰਗ ਸੱਚਾ ਨਾਮ ਰੰਗ ਰੰਗਾਨੀ। ਅਵਤਾਰ ਜਗਤ ਜੋਤ ਹਰਿ ਧਰੇ। ਕਿਰਪਾ ਆਪਣੀ ਮਾਤ ਪ੍ਰਭ ਕਰੇ। ਜਨ ਭਗਤਾਂ ਦੇਵੇ ਦਾਤ, ਸੱਚਾ ਨਾਮ ਆਤਮ ਘਰੇ। ਦਰ ਘਰ ਆਏ ਪੁਛੇ ਵਾਤ, ਲੱਖ ਚੁਰਾਸੀ ਵਿਚ ਨਾ ਡਰੇ। ਦਰਸ ਦਿਖਾਏ ਇਕ ਇਕਾਂਤ, ਜੋਤ ਸਰੂਪ ਨਰ ਹਰੇ। ਜਨ ਭਗਤਾਂ ਮਾਰੇ ਆਤਮ ਝਾਤ, ਪ੍ਰਭ ਅਬਿਨਾਸ਼ੀ ਦਰ ਖੜ੍ਹੇ। ਅੰਮ੍ਰਿਤ ਬੂੰਦ ਪਿਆਏ ਸਵਾਂਤ, ਝਿਰਨਾ ਅਪਰ ਅਪਾਰ ਝਿਰੇ। ਜੋਤੀ ਜੋਤ ਸਰੂਪ ਹਰਿ, ਮਾਤਲੋਕ ਹਰਿ ਜੋਤ ਧਰ, ਜਨ ਭਗਤਾਂ ਦੇਵੇ ਸਚ ਵਰੇ। ਜਨ ਭਗਤਾਂ ਦਰਸ ਦਿਖਾਇੰਦਾ। ਜੁਗਾ ਜੁਗੰਤਰ ਅੰਮ੍ਰਿਤ ਮੇਘ ਦੇਵੇ ਬਰਸ, ਹਰਸ ਮਿਟਾਇੰਦਾ। ਦਰ ਦਵਾਰੇ ਨਿਜ ਘਰ ਆਤਮ ਜਨ ਸਾਚੇ ਸਤਿ ਸਰੂਪੀ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਸ੍ਰਿਸ਼ਟ ਸਬਾਈ ਵੇਖ ਕਰ, ਗੁਰਮੁਖ ਵਿਰਲਾ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਇੰਦਾ। ਗੁਰਮੁਖਾਂ ਹਰਿ ਆਪ ਉਠਾਵੇ। ਬੇਮੁਖ ਬੰਨ੍ਹਣ ਝੂਠੇ ਦਾਅਵੇ। ਆਤਮ ਅੰਧੇ ਭਾਗਾਂ ਮੰਦੇ ਝੂਠੇ ਬੰਦੇ, ਰੋਂਦੇ ਫਿਰਨ ਭਰਨ ਹਾਵੇ। ਗੁਰਮੁਖ ਸਾਚੇ ਸੰਤ ਜਨ, ਦਰ ਘਰ ਸਾਚੇ ਨਾ ਪੈਣ ਭੁਲਾਵੇ। ਪ੍ਰਭ ਅਬਿਨਾਸ਼ੀ ਦਇਆ ਕਮਾਵੇ। ਆਪੇ ਤੋੜੇ ਆਤਮ ਜੰਦੇ, ਜੋਤ ਸਰੂਪੀ ਡਗਮਗਾਏ, ਸਾਚੇ ਦਰ ਘਰ ਆਪ ਬਹਾਵੇ। ਨਿਜ ਘਰ ਆਸਣ ਲਾਵੇ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜਾਮਾ ਧਰ, ਸੋਏ ਭਗਤ ਬਾਹੋਂ ਫੜ ਗਲੇ ਲਗਾਵੇ। ਗਲੇ ਲਗਾਏ ਹਰਿ ਦੀਨ ਦਿਆਲਾ। ਰੱਖੇ ਠੰਡੀ ਛਾਂਏ, ਗੁਰ ਗੋਪਾਲਾ। ਆਪੇ ਬਣੇ ਪਿਤਾ ਮਾਂਏ, ਅੱਠੇ ਪਹਿਰ ਹੋਏ ਰਖਵਾਲਾ। ਆਪ ਬਣਾਏ ਹੰਸ ਕਾਂਏ, ਚੋਗ
ਚੁਗਾਏ ਸ਼ਬਦ ਸੱਚੀ ਆਤਮ ਵਖਾਏ ਸੱਚੀ ਧਰਮਸਾਲਾ। ਦਰਸ ਅਮੋਘ ਹਰਿ ਆਪ ਦਿਖਾਏ, ਗੁਰਮੁਖ ਸਾਚੇ ਸੰਤ ਜਨਾਂ, ਤੋੜੇ ਜਗਤ ਜੰਜ਼ਾਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਰੰਗ ਸੂਹਾ ਲਾਲ ਪੀਲਾ ਕਾਲਾ। ਰੰਗ ਨਵੇਲਾ ਹਰਿ ਆਪੇ ਵਸੇ। ਗੁਰਮੁਖਾਂ ਰਾਹ ਸਾਚਾ ਦੱਸੇ। ਆਤਮ ਸਾਚੀ ਜੋਤ ਕਰੇ ਪ੍ਰਕਾਸ਼, ਹੋਏ ਤੇਜ ਕੋਟ ਰਵ ਸੱਸੇ। ਸ਼ਬਦ ਸਰੂਪੀ ਪਾਏ ਰਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਰ ਦਵਾਰੇ ਸਦ ਖਿੜ ਖਿੜ ਹੱਸੇ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜਾਮਾ ਧਰ, ਸਾਚਾ ਸ਼ਬਦ ਤੀਰ ਚਲਾਏ, ਬਜ਼ਰ ਕਪਾਟੀ ਚੀਰ ਵਖਾਏ, ਹਰਿ ਹਿਰਦੇ ਜਨ ਭਗਤਾਂ ਸਦਾ ਵਸੇ। ਪੁਰੀ ਘਨਕ ਹਰਿ ਕਾ ਪਾਸਾ। ਜੋਤ ਸਰੂਪੀ ਹਰਿ ਪ੍ਰਕਾਸ਼ਾ। ਤਿੰਨਾਂ ਲੋਕਾਂ ਕਰੇ ਵਾਸਾ। ਸ਼ਬਦ ਸਰੂਪੀ ਪਾਵੇ ਰਾਸਾ। ਆਪੇ ਵੇਖੇ ਜਗਤ ਤਮਾਸ਼ਾ। ਲੱਖ ਚੁਰਾਸੀ ਕਰੇ ਹਾਸਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਕਰੇ ਬੰਦ ਖ਼ਲਾਸਾ। ਪੁਰ ਘਨਕ ਰਮਈਆ ਰਾਮਾ। ਸਾਚਾ ਸ਼ਬਦ ਚਲਾਵੇ ਜਗਤ ਵੱਜੇ ਇਕ ਦਮਾਮਾ। ਕਲਜੁਗ ਤੇਰੀ ਅੰਤਮ ਵਾਰੀ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਹਰਿ ਭਗਵਾਨਾ। ਹਰਿ ਮੂਰਤ ਜਨ ਵੇਖ, ਸਰਬ ਅਕਾਰ ਹੈ। ਹਰਿ ਮੂਰਤ ਜਨ ਵੇਖ, ਸਰਬ ਅਧਾਰ ਹੈ। ਹਰਿ ਮੂਰਤ ਜਨ ਵੇਖ, ਰੂਪ ਅਗੰਮ ਅਪਾਰ ਹੈ। ਹਰਿ ਮੂਰਤ ਜਨ ਵੇਖ, ਵੇਖਣ ਸੁਨਣ ਸੁਨਣ ਵੇਖਣ ਸਦ ਵਸੇ ਬਾਹਰ ਹੈ। ਹਰਿ ਮੂਰਤ ਜਨ ਵੇਖ, ਨਾ ਕੋਈ ਰੂਪ ਨਾ ਕੋਈ ਰੰਗ ਅਵਲੜੀ ਧਾਰ ਹੈ। ਹਰਿ ਮੂਰਤ ਜਨ ਵੇਖ, ਆਤਮ ਘਰ ਸਾਚੀ ਮੇਖ, ਜਗੇ ਜੋਤ ਨਿਰਗੁਣ ਹਾਰ ਹੈ। ਹਰਿ ਮੂਰਤ ਜਨ ਵੇਖ, ਭਰਮ ਭੁਲੇਖਾ ਦਏ ਨਿਵਾਰ ਹੈ। ਹਰਿ ਮੂਰਤ ਜਨ ਵੇਖ, ਮਾਨਸ ਜਨਮ ਆਦਿ ਅੰਤ ਰਿਹਾ ਸਵਾਰ ਹੈ। ਹਰਿ ਮੂਰਤ ਜਨ ਵੇਖ, ਕਾਮ ਕਰੋਧ ਕਰੇ ਭਸਮੰਤ, ਮਾਰੇ ਸ਼ਬਦ ਕਟਾਰ ਹੈ। ਹਰਿ ਮੂਰਤ ਜਨ ਵੇਖ, ਜੋਤ ਜਗਾਏ ਸਾਚੇ ਸੰਤ, ਅੰਮ੍ਰਿਤ ਦੇਵੇ ਸਾਚੀ ਧਾਰ ਹੈ। ਹਰਿ ਮੂਰਤ ਜਨ ਵੇਖ, ਏਕਾ ਰੰਗ ਹਰਿ ਸਾਚੇ ਅੰਤ ਨਾ ਪਾਵੇ ਕੋਈ ਜੰਤ ਗਵਾਰ ਹੈ। ਹਰਿ ਮੂਰਤ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਸਰ ਪਸਾਰ ਹੈ। ਹਰਿ ਮੂਰਤ ਜਨ ਵੇਖ, ਜੋਤ ਅਕਾਲ ਹੈ। ਹਰਿ ਮੂਰਤ ਜਨ ਵੇਖ, ਮਾਤਲੋਕ ਨਾ ਹੋਏ ਕਦੇ ਕੰਗਾਲ ਹੈ। ਹਰਿ ਮੂਰਤ ਜਨ ਵੇਖ, ਦੇਵੇ ਦਾਤ ਸ਼ਬਦ ਵਡ ਧਨ ਮਾਲ ਹੈ। ਹਰਿ ਮੂਰਤ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਕਰ ਰਿਹਾ ਸਰਬ ਪ੍ਰਿਤਪਾਲ ਹੈ। ਹਰਿ ਰੰਗ ਜਨ ਵੇਖ, ਰਸਨਾ ਰਸ ਹਰਿ ਸਾਚਾ ਨਾਉਂ ਲੀਨ ਹੈ। ਹਰਿ ਰੰਗ ਜਨ ਵੇਖ, ਪ੍ਰਭ ਅਬਿਨਾਸ਼ੀ ਹੋਏ ਵਸ, ਜਨ ਭਗਤਾਂ ਰਹੇ ਅਧੀਨ ਹੈ। ਹਰਿ ਰੰਗ ਜਨ ਵੇਖ, ਪ੍ਰਭ ਮਾਰੇ ਸ਼ਬਦ ਖੰਡਾ, ਭੰਨੇ ਹੰਕਾਰੀ ਬੀਨ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਏਕਾ ਰਾਹ ਜਗਤ ਦਿਖਾਏ, ਚਾਰ ਵਰਨਾਂ ਏਕਾ ਥਾਂ ਬਹਾਏ, ਨਾ ਕੋਈ ਹੋਰ ਬਣਾਏ ਦੂਜਾ ਦੀਨ ਹੈ। ਹਰਿ ਰੰਗ ਜਨ ਵੇਖ, ਜਗਤ ਵਡਿਆਈ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਵਿਚ ਟਿਕਾਈ ਹੈ। ਹਰਿ ਰੰਗ ਜਨ ਵੇਖ, ਅੱਠੇ ਪਹਿਰ ਪ੍ਰਭ ਏਕਾ ਜੋਤ ਜਗਾਈ ਹੈ। ਹਰਿ ਰੰਗ ਜਨ ਵੇਖ, ਅਗਿਆਨ ਅੰਧੇਰ ਦਏ ਮਿਟਾਈ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਪੂਰਨ ਬੂਝ ਰਿਹਾ ਬੁਝਾਈ ਹੈ। ਹਰਿ ਰੰਗ ਜਨ ਵੇਖ, ਰੰਗ ਅਨੂਪ ਹੈ। ਹਰਿ ਰੰਗ ਜਨ ਵੇਖ, ਪ੍ਰਭ ਦਿਸੇ ਸਤਿ ਸਰੂਪ ਹੈ। ਹਰਿ ਰੰਗ ਜਨ ਵੇਖ, ਮੇਲ ਮਿਲਾਵਾ ਹਰਿ ਸਾਚੇ ਸ਼ਾਹੋ ਭੂਪ ਹੈ। ਹਰਿ ਰੰਗ ਜਨ ਵੇਖ, ਸ੍ਰਿਸ਼ਟ ਸਬਾਈ ਅੰਤਮ ਕਲਜੁਗ ਚਾਰ ਕੁੰਟ ਹੋਈ ਅੰਧ
ਕੂਪ ਹੈ। ਹਰਿ ਰੰਗ ਜਨ ਵੇਖ, ਮਨ ਭਏ ਅਨੰਦਾ। ਹਰਿ ਰੰਗ ਜਨ ਵੇਖ, ਉਤਰੇ ਮਨ ਕੀ ਝੂਠੀ ਚਿੰਦਾ। ਹਰਿ ਰੰਗ ਜਨ ਵੇਖ, ਏਕਾ ਏਕ ਹਰਿ ਰਾਹ ਵਖਾਏ ਦਇਆ ਕਮਾਏ, ਨਿਜ ਘਰ ਆਤਮ ਆਪ ਉਪਜਾਏ, ਬਣਾਏ ਸਾਚੀ ਬਿੰਦਾ। ਜੋਤੀ ਜੋਤ ਸਰੂਪ ਹਰਿ, ਸਦਾ ਸਦਾ ਜਨ ਭਗਤਾਂ ਆਪ ਬਖ਼ਸ਼ੰਦਾ। ਹਰਿ ਕਾ ਰੂਪ ਅਗੰਮ, ਸ਼ਬਦ ਅਮੋਲ ਹੈ। ਹਰਿ ਕਾ ਰੂਪ ਅਗੰਮ, ਸ੍ਰਿਸ਼ਟ ਸਬਾਈ ਏਕਾ ਬ੍ਰਹਮ, ਪੂਰੇ ਤੋਲ ਰਿਹਾ ਤੋਲ ਹੈ। ਲੱਖ ਚੁਰਾਸੀ ਪਈ ਭਰਮ, ਅੰਤਮ ਕਲਜੁਗ ਰਹੀ ਡੋਲ ਹੈ। ਕਾਇਆ ਮਾਟੀ ਝੂਠਾ ਚਾਮ, ਸਚ ਵਸਤ ਨਾ ਕਿਸੇ ਕੋਲ ਹੈ। ਅੰਤਮ ਬਾਹਰ ਹੋਣੇ ਦਮ, ਝੂਠਾ ਰਹਿਣਾ ਕਾਇਆ ਢੋਲ ਹੈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਲਏ ਰਖਾਏ ਦਇਆ ਕਮਾਏ, ਲੱਖ ਚੁਰਾਸੀ ਰਹੀ ਅਨਭੋਲ ਹੈ। ਜਨ ਭਗਤਾਂ ਦਇਆ ਕਮਾਏ, ਰਾਹ ਵਖਾਏ, ਦੇ ਮਤ ਰਿਹਾ ਸਮਝਾਏ, ਫੜ ਫੜ ਬਾਹੋਂ ਰਾਹੇ ਪਾਇੰਦਾ। ਜੋਤ ਸਰੂਪੀ ਦਰਸ ਦਿਖਾਏ, ਸਾਚੀ ਸ਼ਬਦ ਧੁਨ ਉਪਜਾਏ, ਅੰਮ੍ਰਿਤ ਮੇਘ ਬਰਸ ਵਖਾਏ, ਆਤਮ ਤ੍ਰਿਖਾ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਨੁਹਾਏ ਸਾਚੇ ਸਰ, ਸਰੋਵਰ ਇਕ ਵਖਾਇੰਦਾ। ਆਤਮ ਸਰ ਸੱਚਾ ਸੀਰ। ਪ੍ਰਭ ਅਬਿਨਾਸ਼ੀ ਦਿਤਾ ਨੀਰ। ਅੰਮ੍ਰਿਤ ਬੂੰਦ ਸਹਾਈ, ਜਨ ਭਗਤਾਂ ਦੇਵੇ ਧੀਰ। ਮਿਟੇ ਅੰਧੇਰੀ ਰਾਤੀ, ਜਗੇ ਜੋਤ ਸਾਚੀ ਬਾਤੀ, ਮਾਇਆ ਪੜਦੇ ਰਿਹਾ ਚੀਰ। ਗੁਰਮੁਖ ਵਿਰਲਾ ਮਾਰੇ ਝਾਤੀ, ਪ੍ਰਭ ਆਪ ਚੁਕਾਏ ਪਿਛਲੀ ਬਾਕੀ, ਵੇਲਾ ਅੰਤ ਅਖ਼ੀਰ। ਜਨ ਭਗਤਾਂ ਆਤਮ ਖੋਲ੍ਹੇ ਤਾਕੀ, ਆਪ ਚੜ੍ਹਾਏ ਸ਼ਬਦ ਘੋੜੇ ਸਾਚੇ ਰਾਕੀ, ਤੋੜੇ ਹਰਿ ਜੰਜ਼ੀਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਮੇਖ ਲਗਾਏ, ਪਿਆਏ ਅੰਮ੍ਰਿਤ ਸਾਚਾ ਸੀਰ। ਸਾਚਾ ਸੀਰ ਹਰਿ ਮੁਖ ਲਗਾਣਾ। ਆਤਮ ਦੇਵੇ ਧੀਰ, ਭਾਂਡਾ ਭਰਮ ਭੰਨਾਣਾ। ਸਿਰ ਬੰਨ੍ਹੇ ਸ਼ਬਦ ਸਾਚਾ ਚੀਰ, ਮਸਤਕ ਤਿਲਕ ਨਾਮ ਲਗਾਣਾ। ਕੋਈ ਨਾ ਜਾਣੇ ਹਸਤ ਕੀੜ, ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਰਾਜ ਰਾਜਾਨ ਏਕਾ ਰੰਗ ਰੰਗਾਇਆ। ਪ੍ਰਭ ਅਬਿਨਾਸ਼ੀ ਹੋ ਮਿਹਰਵਾਨ, ਸੱਚਾ ਸੰਗ ਆਪਣਾ ਆਪ ਨਿਭਾਇਆ। ਜਨ ਭਗਤਾਂ ਦੇਵੇ ਮਾਣ ਤਾਣ, ਬੇੜਾ ਬੰਨ੍ਹ ਪਾਰ ਲੰਘਾਇਆ। ਸੋਹੰ ਸ਼ਬਦ ਸਚ ਬਬਾਣ, ਗੁਰਮੁਖ ਸਾਚਾ ਪ੍ਰਭ ਆਪ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਫੜ ਫੜ ਬਾਹੋਂ ਅੰਤਮ ਵਾਰ ਆਪਣੀ ਹੱਥੀਂ ਪਾਰ ਲੰਘਾਇਆ। ਗੁਰ ਸੰਗਤ ਦਰ ਪ੍ਰਵਾਨ ਹੈ। ਸੰਗਤ ਗੁਰ ਏਕਾ ਜਗਤ ਨਿਸ਼ਾਨ ਹੈ। ਗੁਰ ਸੰਗਤ ਸੰਗਤ ਗੁਰ ਏਕਾ ਰੂਪ ਹਰਿ ਭਗਵਾਨ ਹੈ। ਗੁਰ ਸੰਗਤ ਮਿਲਿਆ ਲਿਖਿਆ ਧੁਰ, ਦੇਵੇ ਨਾਮ ਗੁਣ ਨਿਧਾਨ ਹੈ। ਪ੍ਰਭ ਦਰਸ਼ਨ ਲੋਚਨ ਸੁਰ, ਕਰੋੜ ਤੇਤੀਸ ਇੰਦ ਇੰਦਰਾਨ ਹੈ। ਪ੍ਰਗਟ ਹੋਏ ਹਰਿ ਘਨਕਪੁਰ, ਨਿਹਕਲੰਕ ਬਲੀ ਬਲਵਾਨ ਹੈ। ਧੁਰਦਰਗਾਹੀ ਆਇਆ ਤੁਰ, ਝੁੱਲੇ ਸੱਚਾ ਇਕ ਨਿਸ਼ਾਨ ਹੈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਮੇਲ ਮਿਲਾਏ, ਬਖ਼ਸ਼ੇ ਚਰਨ ਧਿਆਨ ਹੈ। ਗੁਰ ਸੰਗਤ ਮਨ ਵਧਾਈ, ਜਗ ਮਿਟੇ ਅੰਧੇਰਾ। ਏਕਾ ਹਰਿ ਜੀ ਸੱਚੀ ਸਰਨਾਈ, ਲੱਖ ਚੁਰਾਸੀ ਚੁੱਕੇ ਝੇੜਾ। ਆਪੇ ਮੇਟੇ ਕਲਜੁਗ ਛਾਹੀ, ਲੋਕਮਾਤੀ ਝੂਠਾ ਝੇੜਾ। ਵੇਲੇ ਅੰਤਮ ਪਕੜੇ ਬਾਹੀਂ, ਕਰੇ ਸਚ ਨਿਬੇੜਾ। ਧਰਮ ਰਾਏ ਨਾ ਦੇਵੇ ਫਾਹੀ, ਕਰੇ ਹੱਕ ਨਿਬੇੜਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੀ ਜੋਤ ਜਗਾਏ ਦਇਆ ਕਮਾਏ, ਹਰਿ ਵਸਾਏ ਕਾਇਆ ਨਗਰ ਖੇੜਾ। ਗੁਰ ਸੰਗਤ ਸਾਚਾ ਸੰਗ ਨਿਭਾਇਆ। ਜੋਤ ਸਰੂਪੀ ਚਾੜ੍ਹਾ ਰੰਗ। ਰੰਗ ਭੱਠੀ ਇਕ ਚੜ੍ਹਾਇਆ, ਮਾਨਸ ਜਨਮ ਨਾ ਹੋਏ ਭੰਗ। ਸਾਚਾ ਗੀਤ ਸੁਹਾਗੀ ਗਾਇਆ, ਪ੍ਰਭ ਦਰ ਮੰਗਣ ਏਕਾ ਮੰਗ। ਜੋਤੀ ਜੋਤ ਸਰੂਪ ਹਰਿ, ਹੋਏ
ਸਹਾਈ ਅੰਗ ਸੰਗ। ਸਾਚੇ ਘਰ ਵਸੇ ਰਘੁਰਾਇਆ। ਆਪੇ ਕਟੇ ਭੁੱਖ ਨੰਗ, ਦੁੱਖਾਂ ਕਾਇਆ ਡੇਰਾ ਢਾਹਿਆ। ਬੇਮੁਖਾਂ ਚੋਰਾਂ ਦੇਵੇ ਦੰਡ, ਸ਼ਬਦ ਡੰਡਾ ਮਗਰ ਲਗਾਇਆ। ਸ਼ਬਦ ਘੋੜੇ ਕਸਿਆ ਤੰਗ, ਅੰਮ੍ਰਿਤ ਆਤਮ ਆਪ ਚੜ੍ਹਾਏ ਸਾਚਾ ਰੰਗ, ਸਤਿ ਸਰੋਵਰ ਆਪ ਖੁਲ੍ਹਾਇਆ। ਮਾਨਸ ਜਨਮ ਨਾ ਹੋਏ ਭੰਗ, ਸਰਨ ਸਰਨਾਈ ਜੋ ਜਨ ਆਇਆ। ਜੋਤੀ ਜੋਤ ਸਰੂਪ ਹਰਿ, ਸਾਚੇ ਲੇਖੇ ਆਪਣੇ ਆਪ ਆਪੇ ਲਾਇਆ। ਗੁਰ ਸੰਗਤ ਸਾਚਾ ਸੰਗ ਨਿਭਾਇੰਦਾ। ਆਪ ਚੜ੍ਹਾਏ ਸ਼ਬਦ ਘੋੜ, ਵਾਗ ਆਪਣੇ ਹੱਥ ਰਖਾਇੰਦਾ। ਧੁਰਦਰਗਾਹੀ ਆਇਆ ਦੌੜ, ਬੇੜਾ ਬੰਨ੍ਹ ਵਖਾਇੰਦਾ। ਆਪੇ ਵੇਖੇ ਮਿੱਠੇ ਕੌੜ, ਸ਼ਬਦ ਹਥੌੜਾ ਭੰਨ ਵਖਾਇੰਦਾ। ਜਨ ਭਗਤਾਂ ਪ੍ਰਭ ਅਬਿਨਾਸ਼ੀ ਗਿਆ ਬਹੁੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸਾਚਾ ਮੇਲ ਕਰ, ਸੱਚਾ ਨਾਮ ਧਨ ਪੱਲੇ ਬੰਨ੍ਹਾਇੰਦਾ। ਸਚ ਦਾਮ ਪੱਲੇ ਬੰਨ੍ਹੇ। ਗੁਰਮੁਖ ਸਾਚੇ ਸੰਤ ਜਨ, ਧਰਮ ਰਾਏ ਨਾ ਕਦੇ ਡੰਨੇ। ਏਕਾ ਸ਼ਬਦ ਸੁਣਾਏ ਕੰਨ, ਜਨ ਭਗਤਾਂ ਆਤਮ ਸਾਚੀ ਮੰਨੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਪਾਰ ਉਤਾਰੇ, ਕਿਰਪਾ ਧਾਰੇ ਹਰਿ ਨਿਰੰਕਾਰੇ, ਬੇਮੁਖ ਜੀਵ ਮਿਟਾਏ ਆਤਮ ਅੰਨ੍ਹੇ। ਰੈਣ ਅੰਧੇਰੀ ਲੱਖ ਚੁਰਾਸੀ ਹੇਰਾ ਫੇਰੀ। ਕੋਈ ਨਾ ਢਾਹੇ ਭਰਮਾਂ ਢੇਰੀ। ਅੱਠੇ ਪਹਿਰ ਦਿਵਸ ਰੈਣ, ਕਰਦੇ ਰਹਿਣ ਮੇਰੀ ਮੇਰੀ। ਨਾ ਕੋਈ ਭਾਈ ਨਾ ਕੋਈ ਭੈਣ, ਮਾਇਆ ਰਾਣੀ ਆਏ ਘੇਰੀ। ਏਕਾ ਹਰਿ ਸੱਚਾ ਸਾਕ ਸੱਜਣ ਸੈਣ, ਛੁਟੀ ਕਾਇਆ ਭਰਮਾ ਢੇਰੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਪਾਈ ਫੇਰੀ। ਕਲਜੁਗ ਤੇਰੀ ਅੰਤਮ ਵਾਰੀ, ਜਗੇ ਜੋਤ ਅਗੰਮ ਅਪਾਰ। ਪੁਰੀ ਘਨਕ ਅੰਤਮ ਵਾਰ। ਸ਼ਬਦ ਵੱਜੇ ਸਾਚਾ ਡੰਕ, ਪ੍ਰਗਟ ਹੋਏ ਕ੍ਰਿਸ਼ਨ ਮੁਰਾਰ। ਆਪ ਉਠਾਏ ਰਾਓ ਰੰਕ, ਊਚ ਨੀਚ ਭੇਵ ਨਿਆਰ। ਜੋਤੀ ਜੋਤ ਸਰੂਪ ਹਰਿ, ਹਰਿ ਨਰ ਨਰ ਹਰਿ ਸੱਚਾ ਕਰਤਾਰ। ਏਕਾ ਰੰਗ ਹਰਿ ਰੰਗੀਲਾ, ਲੱਖ ਚਰਾਸੀ ਆਪੇ ਲਾਇੰਦਾ । ਆਪੇ ਕਰ ਕਰ ਸਾਚਾ ਹੀਲਾ, ਜੋਤੀ ਦੀਪ ਟਿਕਾਇੰਦਾ। ਨਾ ਕੋਈ ਵੇਖੇ ਕਾਲਾ ਪੀਲਾ, ਲਾਲ ਸੂਹਾ ਰੰਗ ਰੰਗਾਇੰਦਾ। ਅਗਨੀ ਜੋਤ ਦੀਵਾ ਬਾਲਾ, ਗੁਰਮੁਖ ਪ੍ਰਭ ਆਤਮ ਰਸ ਪੀ ਲਾ। ਅਗਨ ਤ੍ਰਿਸ਼ਨਾ ਭੁੱਖ ਮਿਟਾਇੰਦਾ। ਧੁਰਦਰਗਾਹ ਸਾਚੀ, ਜੀਵਾਂ ਆਵਣ ਜਾਵਣ ਗੇੜ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਪਹਿਨ ਬਾਣਾ ਨੀਲਾ, ਖੇਲ ਰਚਾਇੰਦਾ। ਨੀਲਾ ਬਾਣਾ ਸਾਚਾ ਰਾਣਾ, ਜੋਤ ਸਰੂਪੀ ਹਰਿ ਭਗਵਾਨਾ। ਕਰੇ ਖੇਲ ਜਗਤ ਮਹਾਨਾ। ਜੋਤ ਸਰੂਪੀ ਹੋ ਅਸਵਾਰ, ਲੋਕਮਾਤ ਹਰਿ ਡੇਰਾ ਲਾਏ, ਗੁਰ ਗੁਰ ਸੋਇਆ ਆਪ ਜਗਾਨਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਰੇ ਜਗਤ ਬੇਮੁਹਾਨਾ। ਸਚ ਸਿੰਘਾਸਣ ਹਰਿ ਸੁਲਤਾਨ। ਝੁਲਦਾ ਰਹੇ ਸਦਾ ਨਿਸ਼ਾਨ। ਪੂਰੇ ਤੋਲ ਤੁਲਦਾ ਰਹੇ, ਹੋਇਆ ਰਹੇ ਵਡ ਮਿਹਰਵਾਨ। ਲੋਕਮਾਤ ਸਦ ਭੰਡਾਰਾ ਖੁਲ੍ਹਦਾ ਰਹੇ, ਦੇਂਦਾ ਰਹੇ ਸਦਾ ਭਰਪੂਰ ਜੀਆਂ ਦਾਨ। ਚਰਨ ਪ੍ਰੀਤੀ ਘੋਲ ਘੁਲਦਾ ਰਹੇ, ਦਰਸ਼ਨ ਦੇਵੇ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਆਪ ਬਿਰਾਜੇ, ਜਨ ਭਗਤਾਂ ਪੜਦੇ ਆਪੇ ਕਾਜੇ, ਰੱਖੇ ਲਾਜੇ ਆਤਮ ਜੋਤ ਕਰੇ ਪ੍ਰਕਾਸ਼ ਕੋਟਨ ਭਾਨ। ਸਚ ਸਿੰਘਾਸਣ ਹਰਿ ਅਸਵਾਰਾ। ਸ਼ਬਦ ਸਰੂਪੀ ਲੱਗੀ ਬਹਾਰਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸਾਚਾ ਵਰ, ਆਤਮ ਭੰਡਾਰੇ ਰਿਹਾ ਭਰ, ਸਾਚਾ ਸ਼ਬਦ ਕਰੇ ਵਰਤਾਰਾ। ਸਚ ਸਿੰਘਾਸਣ ਨੈਣ ਮੁਧਾਰ। ਤਿੰਨਾਂ ਲੋਆਂ ਚੌਦਾਂ ਹੱਟਾਂ, ਆਪ ਕਰਾਏ ਸੱਚਾ ਵਣਜ ਵਪਾਰ। ਅਠ ਸਠ ਤੀਰਥ ਤਟਾਂ ਵਸੇ ਘਟ ਘਟਾ, ਜਿਸ ਚਲਾਈ ਗੰਗਾ ਧਾਰ। ਜੋਤ
ਜਗਾਏ ਲੱਖ ਚੁਰਾਸੀ ਕਾਇਆ ਮੱਟਾ, ਦੂਈ ਦਵੈਤੀ ਮੇਟ ਮਿਟਾਏ ਕਰੇ ਖੇਲ ਅਪਰ ਅਪਾਰ। ਗੁਰਮੁਖਾਂ ਤਨ ਪਹਿਨਾਏ ਸ਼ਬਦ ਸਾਚਾ ਪਟਾ, ਕਰੇ ਆਪ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਆਪ ਬਿਰਾਜੇ, ਆਪੇ ਪਾਏ ਆਪਣੀ ਸਾਰ। ਸਚ ਸਿੰਘਾਸਣ ਹਰਿ ਵਸੇਰਾ। ਸਦ ਸਦ ਵਸੇ ਹਰਿ ਨੇਰਨ ਨੇਰਾ। ਗੁਰਮੁਖਾਂ ਆਤਮ ਵਸੇ, ਸ਼ਬਦ ਤੀਰ ਕਸੇ ਮੁਕਾਏ ਝੂਠਾ ਝੇੜਾ। ਏਕਾ ਰਾਹ ਸਾਚਾ ਦੱਸੇ, ਕਰੇ ਹੱਕ ਨਿਬੇੜਾ। ਪੰਜਾਂ ਚੋਰਾਂ ਪੈਰਾਂ ਹੇਠ ਝਸੇ, ਮਿਟੇ ਚੁਰਾਸੀ ਗੇੜਾ। ਜੋਤੀ ਜੋਤ ਸਰੂਪ ਹਰਿ, ਏਕਾ ਸਾਚੀ ਜੋਤ ਜਗਾਏ ਆਪ ਵਸਾਏ ਤੇਰਾ ਕਾਇਆ ਨਗਰ ਖੇੜਾ। ਸਚ ਸਿੰਘਾਸਣ ਹਰਿ ਬਲਕਾਰੀ। ਜਗੇ ਜੋਤ ਇਕ ਅਪਾਰੀ। ਨਾ ਕੋਈ ਰੂਪ ਰੰਗ ਰੇਖ ਭੇਖ, ਨਾ ਕੋਈ ਪਾਵੇ ਸਾਰੀ। ਸ੍ਰਿਸ਼ਟ ਸਬਾਈ ਰਹੀ ਵੇਖ, ਜੋਤ ਸਰੂਪੀ ਸ਼ਬਦ ਉਡਾਰੀ। ਆਪ ਲਿਖਾਏ ਸਾਚੇ ਲੇਖ, ਚਿਤਰ ਗੁਪਤ ਬਣ ਲਿਖਾਰੀ। ਗੁਰਮੁਖ ਸਾਚੇ ਨੇਤਰ ਲੈਣਾ ਵੇਖ, ਖੜਾ ਰਹੇ ਆਤਮ ਦਰ ਦਵਾਰੀ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਏਕਾ ਏਕ ਜਨ ਭਗਤਾਂ ਲਿਖਾਏ ਸਾਚੇ ਲੇਖ, ਮਾਰੇ ਸ਼ਬਦ ਮੇਖ, ਦੂਈ ਦਵੈਤੀ ਪੜਦਾ ਪਾੜੀ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਦ ਰਹੇ ਪਿਛੇ ਅਗਾੜੀ। ਸਚ ਸਿੰਘਾਸਣ ਹਰਿ ਜੀ ਬੋਲੇ। ਜੋਤ ਸਰੂਪੀ ਪੜਦੇ ਖੋਲ੍ਹੇ। ਕਾਇਆ ਮੰਦਰ ਸਾਚੇ ਅੰਦਰ, ਮਾਟੀ ਕਾਚੀ ਸਾਚੇ ਬੋਲੇ। ਔਖੀ ਘਾਟੀ ਜੋਤ ਲਲਾਟੀ, ਸਾਚੀ ਹਾਟੀ ਵਸੇ ਕਾਇਆ ਡੋਲੇ। ਗੁਰਮੁਖ ਸਾਚੇ ਸੰਤ ਜਨ ਰਸ ਸਾਚਾ ਚਾਟੀਂ, ਜਗੇ ਜੋਤ ਇਕ ਅਮੋਲੇ। ਪ੍ਰਭ ਅਬਿਨਾਸ਼ੀ ਇਕ ਸਚ ਇਸ਼ਨਾਨ ਕਰਾਏ, ਆਤਮ ਤੀਰਥ ਤਟੀ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਸੋਹੰ ਕੰਡੇ ਤੋਲੇ। ਇਕ ਖੁਲ੍ਹਾਏ ਸਾਚੀ ਹਾਟੀ, ਕਲਜੁਗ ਤੇਰਾ ਅੰਤਮ ਦਿਸੇ ਪਾਰ ਕਿਨਾਰਾ। ਜਨ ਭਗਤਾਂ ਬਣੇ ਸੱਜਣ ਸੁਹੇਲ, ਫੜ ਬਾਹੋਂ ਪਾਰ ਕਰਾਏ, ਹਰਿ ਸਾਚਾ ਸਾਜਣ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਸਿੰਘ ਸਿੰਘਾਸਣ ਚਰਨ ਲਗਾਏ ਦਇਆ ਕਮਾਏ ਹਰਿ ਨਿਰੰਕਾਰਾ। ਆਤਮ ਘੇਰ ਤਨ ਮੰਦਰ ਡੋਲੇ। ਢਹਿ ਢਹਿ ਜਾਣਾ ਹੋਏ ਢੇਰ, ਨਾ ਕੋਈ ਭੁੱਲੇ ਨਾ ਜਾਣੇ ਹੇਰ ਫੇਰ, ਕਵਣ ਵਿਚੋਲੇ ਜਗਤ ਛੁਡਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਪੜਦੇ ਫੋਲੇ। ਕਾਇਆ ਚੋਲੀ ਝੂਠੀ ਪਾਟੀ। ਢਾਹੀ ਕੰਧ ਮਨ ਤਨ ਕਾਇਆ ਮਾਟੀ। ਆਤਮ ਅੰਧ ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਪਾਏ ਕਾਇਆ ਚਾਟੀ। ਆਤਮ ਡੋਲੇ ਸੁਰਤ ਸੁਹਾਗਣ। ਕਾਇਆ ਹੋਈ ਸੜ ਸੜ ਕੋਲੇ, ਸੋਏ ਬੀਰ ਫੇਰ ਨਾ ਜਾਗਣ। ਵੱਜੇ ਤੀਰ ਕਾਇਆ ਚੋਲੇ, ਉਠ ਉਠ ਜੂਠੇ ਸਾਰੇ ਭਾਗਣ। ਜੋਤੀ ਜੋਤ ਸਰੂਪ ਹਰਿ, ਸਾਚਾ ਇਕ ਹੁਕਮ ਸੁਣਾਏ, ਸੋਹੰ ਸ਼ਬਦ ਜਨ ਰਸਨਾ ਗਾਏ, ਏਕਾ ਸੱਚਾ ਰਾਗਣ। ਚਰਨ ਪ੍ਰੀਤੀ ਮੰਗੇ ਜਨ, ਆਤਮ ਦਰਸ ਪਿਆਸਾ। ਹੋਏ ਸਹਾਈ ਮੀਤ ਜਨ, ਸ਼ਬਦ ਸਰੂਪੀ ਪਾਵੇ ਰਾਸਾ। ਆਪੇ ਪੁਰਖ ਪੰਚ ਜਨ, ਤੋਲ ਤੁਲਾਏ ਤੋਲਾ ਮਾਸਾ। ਸਾਚਾ ਸ਼ਬਦ ਉਪਜਾਏ ਕੰਨ, ਵੇਖ ਵਿਚਾਰੇ ਕਾਇਆ ਕਾਸਾ। ਬੇੜਾ ਅੰਤਮ ਦੇਵੇ ਬੰਨ੍ਹ, ਆਪ ਵਖਾਏ ਜਗਤ ਤਮਾਸ਼ਾ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੀ ਜੋਤ ਧਰ, ਮਾਨਸ ਜਨਮ ਕਰਾਏ ਰਹਿਰਾਸਾ। ਆਤਮ ਜੋਤੀ ਹਰਿ ਉਜਿਆਰੇ। ਦੇਵੇ ਦਰਸ ਪੁਰਖ ਅਗੰਮੜਾ ਰੈਣ ਅੰਧਿਆਰੇ। ਸੁੱਕਾ ਹਰਿਆ ਕਰੇ ਕਾਇਆ ਚਮੜਾ, ਪੱਲੇ ਬੁੰਨ੍ਹੇ ਨਾਮ ਦਮੜਾ, ਨਾ ਕੋਈ ਕਰੇ ਕਰਾਏ ਝੂਠੇ ਲਾਰੇ। ਏਕਾ ਰਾਹ ਅਵਲੜਾ, ਇਕ ਵਖਾਏ ਸਚ ਦਰਬਾਰੇ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਦਰਸ ਦਿਖਾਏ, ਸਾਚੇ ਰੰਗ ਰੰਗੇ ਕਰਤਾਰੇ। ਪੁਰੀ ਲੋਆਂ ਅਕਾਰ, ਖੰਡ ਬ੍ਰਹਿਮੰਡ ਹੈ। ਜੋਤ ਸਰੂਪੀ ਜਾਮਾ ਧਾਰ, ਨੌਂ ਖੰਡ ਪ੍ਰਿਥਮੀ
ਕਰੇ ਕਰਾਏ ਵੰਡ ਹੈ। ਚਿੱਟੇ ਅਸਵ ਹੋ ਅਸਵਾਰ ਹੈ। ਸੋਹੰ ਫੜੀ ਸ਼ਬਦ ਕਟਾਰ ਹੈ। ਬੇਮੁਖਾਂ ਲਾਏ ਦੰਡ, ਜਨ ਭਗਤਾਂ ਬਣਿਆ ਸਾਚਾ ਯਾਰ ਹੈ। ਜੋਤ ਸਰੂਪੀ ਹਰਿ ਨਿਰੰਕਾਰ, ਬੇਮੁਖਾਂ ਆਤਮ ਰੰਡ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਿਚ ਬ੍ਰਹਿਮੰਡ ਹੈ। ਨੌਂ ਖੰਡ ਪ੍ਰਿਥਮੀ ਆਪੇ ਪਾਏ ਵੰਡੇ। ਚਾਰ ਕੁੰਟ ਚਾਰ ਯਾਰੀ ਕਰ ਖੁਆਰੀ ਅੰਤਮ ਵਾਰੀ, ਮਗਰ ਲਗਾਏ ਸ਼ਬਦ ਡੰਡੇ। ਦੁਖੀ ਹੋਏ ਨਰ ਨਾਰੀ ਜੀਵ ਗਵਾਰੀ ਨਾ ਕੋਈ ਪਾਵੇ ਸਾਰੀ, ਆਤਮ ਹੋਈ ਸਰਬ ਘਮੰਡੇ। ਉਚੇ ਮੰਦਰ ਘਰ ਘਰ ਅੰਦਰ ਢਹਿੰਦੇ ਜਾਣ ਵਾਰੋ ਵਾਰੀ, ਕਲਜੁਗ ਅੰਤਮ ਜਾਓ ਬਲਿਹਾਰੀ, ਨਾ ਕੋਈ ਦਿਸੇ ਸ਼ਾਹ ਅਸਵਾਰੀ, ਕੋਈ ਨਾ ਚੁੱਕੇ ਅੰਤਮ ਕੰਧੇ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਮਾਤ ਧਰ, ਕਰੇ ਖੇਲ ਵਿਚ ਬ੍ਰਹਿਮੰਡੇ। ਵਿਚ ਬ੍ਰਹਿਮੰਡ ਸ਼ਬਦ ਕਟਾਰਾ। ਚਾਰੋਂ ਕੁੰਟ ਚਲੇ ਚਲਾਏ, ਸ੍ਰਿਸ਼ਟ ਸਬਾਈ ਵਾਰੋ ਵਾਰਾ। ਧਰਤ ਮਾਤ ਦਏ ਦੁਹਾਈ, ਨਿਹਕਲੰਕ ਕਲ ਜਾਮਾ ਧਾਰਾ। ਬੇਮੁਖਾਂ ਦੇਵੇ ਅੰਤ ਸਜਾਏ, ਆਪੇ ਚੀਰੇ ਚੀਰ ਕਰਾਏ ਅੰਤ ਦੋ ਫਾੜਾ। ਬੇਮੁਖਾਂ ਪੈਰਾਂ ਹੇਠ ਦਬਾਏ, ਕਰਾਏ ਖੇਲ ਮਹੀਨੇ ਹਾੜਾ। ਗੁਰਮੁਖਾਂ ਆਤਮ ਸੀਰ ਚੁਆਏ, ਜ਼ਿਮੀਂ ਅਸਮਾਨੀ ਤੁਟਾ ਪਾੜਾ। ਹਉਮੇ ਵਿਚੋਂ ਪੀੜ ਗਵਾਏ, ਜੋਤ ਜਗਾਏ ਬਹੱਤਰ ਨਾੜਾ। ਬੇਮੁਖਾਂ ਕਲਜੁਗ ਚੀਰ ਵਖਾਵੇ, ਆਪ ਚਬਾਏ ਆਪਣੀ ਦਾੜ੍ਹਾ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਵੇਖੇ ਸਚ ਅਖਾੜਾ। ਲੱਗੇ ਸਚ ਅਖਾੜ ਜੀਵ ਕੁਰਲਾਨਿਆ। ਲੱਗੇ ਅਗਨ ਮਹੀਨੇ ਹਾੜ, ਹੋਏ ਫਿਰਨ ਬੇਮੁਹਾਣਿਆ। ਬੇਮੁਖਾਂ ਦਿਨ ਆਏ ਮਾੜੇ, ਵੱਜੇ ਤੀਰ ਸ਼ਬਦ ਕਾਨਿਆ। ਮੌਤ ਲਾੜੀ ਦੇਵੇ ਘੋੜੀ ਚਾੜ੍ਹ, ਕਲਜੁਗ ਤੇਰੀ ਅੰਤ ਨਿਸ਼ਾਨੀਆਂ। ਜੋਤ ਸਰੂਪੀ ਦੇਵੇ ਸਾੜ, ਧੀਰਜ ਧੀਰ ਨਾ ਕੋਇ ਧਰਾਨਿਆ। ਆਪ ਚਬਾਏ ਆਪਣੀ ਦਾੜ੍ਹ, ਲੱਖ ਚੁਰਾਸੀ ਮੇਟ ਮਿਟਾਨਿਆ। ਜਨ ਭਗਤਾਂ ਸ਼ਬਦ ਸਰੂਪੀ ਕਰੇ ਵਾੜ, ਕਰ ਵਡ ਵਡ ਮਿਹਰਬਾਨੀਆਂ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦੇਵੇ ਦਾਤ ਸ਼ਬਦ ਕਰਾਮਾਤ ਸਚ ਸੁਗਾਤ, ਗੁਣਵੰਤ ਹਰਿ ਗੁਣ ਨਿਧਾਨਿਆ। ਵਿਚ ਵਰਭੰਡ ਹੋਏ ਬਹੁ ਭੰਡੀ। ਬੇਮੁਖਾਂ ਵੱਢੇ ਹਰਿ ਜੀ ਕੰਡੀ। ਕਿਸੇ ਨਾ ਦਿਸੇ ਸਾਚਾ ਰਾਹ, ਚਾਰੋਂ ਕੁੰਟ ਚੰਡ ਪ੍ਰਚੰਡੀ। ਲੱਖ ਚੁਰਾਸੀ ਕੋਈ ਨਾ ਥੰਮ੍ਹੇ, ਧਰਮ ਰਾਏ ਦੀ ਪਈ ਵੰਡੀ। ਅੰਤ ਨਾ ਲਏ ਕੋਈ ਛੁਡਾਏ, ਸ੍ਰਿਸ਼ਟ ਸਬਾਈ ਹੋਈ ਰੰਡੀ। ਨਾ ਕੋਈ ਪਿਤਾ ਨਾ ਕੋਈ ਮਾਏ, ਆਪੇ ਕਰੇ ਖੰਡ ਖੰਡੀ। ਪੁਰਖ ਅਬਿਨਾਸ਼ੀ ਜਨ ਭਗਤਾਂ ਹੋਏ ਆਪ ਦਾਸੀ, ਜੋਤ ਜਗਾਏ ਵਿਚ ਵਰਭੰਡੀ, ਸਾਚਾ ਹੱਟ ਜਗਤ ਖੁਲ੍ਹਾਇੰਦਾ। ਰੱਖੇ ਨਾਮ ਸਾਚਾ ਪੱਟ, ਪੂਰਾ ਤੋਲ ਤੁਲਾਇੰਦਾ। ਸਾਚਾ ਰਸ ਗੁਰਮੁਖ ਵਿਰਲਾ ਰਿਹਾ ਚੱਟ, ਕਾਇਆ ਮਾਟੀ ਜੋਤ ਜਗਾਇੰਦਾ। ਦੂਈ ਦਵੈਤੀ ਮਿਟੇ ਫੱਟ, ਸ਼ਬਦ ਧਾਗੇ ਜੋੜ ਜੁੜਾਇੰਦਾ। ਦੁਰਮਤ ਮੈਲ ਪ੍ਰਭ ਰਿਹਾ ਕਟ, ਏਕਾ ਰੰਗ ਨਾਮ ਚੜ੍ਹਾਇੰਦਾ। ਜਗੇ ਜੋਤ ਲਟ ਲਟ, ਅਗਿਆਨ ਅੰਧੇਰ ਮਿਟਾਇੰਦਾ। ਆਤਮ ਘਾਟੀ ਤੀਰਥ ਤਟ, ਸਚ ਸਰੋਵਰ ਆਪ ਵਖਾਇੰਦਾ। ਇਕ ਖੁਲ੍ਹਾਇਆ ਸਾਚਾ ਹੱਟ, ਸਚ ਵਪਾਰ ਆਪ ਕਰਾਇੰਦਾ। ਗੁਰਮੁਖ ਸਾਚਾ ਲਾਹਾ ਲੈਣਾ ਖਟ, ਸ਼ਬਦ ਉਡਾਰੀ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਦਾਂ ਲੋਕਾਂ ਸਾਚਾ ਹੱਟਾ ਉਚ ਸਮੇਰੂ ਉਚੇ ਪਰਬਤ ਆਪ ਸਮਾਇੰਦਾ। ਚੌਦਾਂ ਹੱਟਾਂ ਵਿਚ ਸਮਰੂ ਚੌਦਾਂ ਲੋਕਾਂ ਵੇਖ ਵਖਾਣੇ। ਏਕਾ ਰੰਗ ਸੰਞ ਸਵੇਰ, ਸਰਬ ਰਲਾਏ ਆਪਣੇ ਭਾਣੇ। ਸ੍ਰਿਸ਼ਟ ਭੁਲਾਏ ਕਰ ਕਰ ਹੇਰ ਫੇਰ, ਭੇਵ ਨਾ ਜਾਣੇ ਰਾਜੇ ਰਾਣੇ। ਜੋਤ ਸਰੂਪੀ ਜੋਤ ਹਰਿ, ਭੇਵ ਨਾ ਜਾਣੇ ਰਾਜੇ ਰਾਣੇ ਬੇਮੁਹਾਣੇ,
ਗੁਰਮੁਖ ਸਾਚੇ ਆਪ ਲਿਆਏ ਦਇਆ ਕਮਾਏ ਚਰਨ ਬਹਾਏ ਘੇਰ। ਜੋਤੀ ਜੋਤ ਸਰੂਪ ਹਰਿ, ਸਦਾ ਸਦਾ ਜਨ ਭਗਤਾਂ ਵਸੇ ਨੇਰਨ ਨੇਰ। ਸਾਚਾ ਹੱਟ ਅਮੋਲੀ। ਦੁਰਮਤ ਮੈਲ ਰਿਹਾ ਕਟ, ਗੁਰਮੁਖ ਸਾਚਾ ਰਹੇ ਨਾ ਕੋਈ ਖਾਲੀ। ਸ਼ਬਦ ਸਰੂਪੀ ਮਾਰੇ ਸੱਟ, ਉਪਜੇ ਧੁਨ ਤੁਟੇ ਮੁਨ ਖੁੱਲ੍ਹੇ ਸੁੰਨ, ਮਸਤਕ ਦੇਵੇ ਲਾਲੀ। ਗੁਰਮੁਖ ਸਾਚੇ ਮਾਤ ਚੁਣ, ਮੰਗੇ ਸ਼ਬਦ ਦਲਾਲੀ। ਲੱਖ ਚੁਰਾਸੀ ਛਾਣ ਪੁਣ, ਬੇਮੁਖਾਂ ਕਾਇਆ ਕਰੇ ਖਾਲੀ। ਜਨ ਭਗਤਾਂ ਪੁਕਾਰ ਲਏ ਸੁਣ, ਜੋਤ ਸਰੂਪ ਵਾਲੀ ਦੋ ਜਹਾਨੀ। ਕਵਣ ਜਾਣੇ ਪ੍ਰਭ ਤੇਰੇ ਗੁਣ, ਨਾ ਕੋਈ ਸੁਣਾਏ ਸਾਚੀ ਬਾਣੀ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਰਿਹਾ ਕਰ, ਚਾਰ ਵਰਨਾਂ ਸਾਚਾ ਘਰ, ਆਪੇ ਦਰ ਦਰਬਾਨ ਆਪੇ ਬਣੇ ਵਡਾ ਦਾਨੀ। ਦਰ ਦਰਬਾਰ ਹਰਿ ਦਾਨਾ ਬੀਨਾ। ਹੋਏ ਆਪ ਮਿਹਰਬਾਨ, ਗੁਰਮੁਖ ਸਾਚੇ ਰਸਨਾ ਚੀਨਾ। ਸ਼ਬਦ ਦੇਵੇ ਜੀਆ ਦਾਨ, ਸ਼ਾਂਤ ਕਰਾਏ ਸੀਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਲੈਣਾ ਵਰ, ਜਗਤ ਨਿਆਰਾ ਭਗਤ ਅਧਾਰਾ ਨਾਮ ਭੰਡਾਰਾ ਏਕਾ ਸੱਚਾ ਦੀਨਾ। ਨਾਮ ਭੰਡਾਰਾ ਆਪ ਵਰਤਾਇੰਦਾ। ਪੂਰਬ ਕਰਮ ਵਿਚਾਰ, ਲਹਿਣਾ ਦੇਣਾ ਅੰਤ ਚੁਕਾਇੰਦਾ। ਬੇਮੁਖਾਂ ਮਾਰੇ ਸ਼ਬਦ ਕਟਾਰ ਖੰਡਾ ਦੋ ਧਾਰ, ਦਰ ਸਾਚੇ ਹਰਿ ਦੁਰਕਾਇੰਦਾ। ਜਨ ਭਗਤਾਂ ਕਰ ਪਿਆਰ ਨਾਮ ਖ਼ੁਮਾਰ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਊਚ ਨੀਚ ਜ਼ਾਤ ਪਾਤ ਰਾਓ ਰੰਕ ਨਾ ਕਰੇ ਵਿਚਾਰ, ਏਕਾ ਰੰਗ ਸਰਬ ਸਮਾਇੰਦਾ। ਸ਼ਬਦ ਘੋੜੇ ਕਸ ਤੰਗ, ਚਾਰ ਕੁੰਟ ਦੁੜਾਇੰਦਾ। ਲੱਖ ਚੁਰਾਸੀ ਹੋਈ ਭੁੱਖ ਨੰਗ, ਨਾ ਵਸਤ ਕੋਈ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਸਾਚਾ ਰਾਣਾ ਸ਼ਾਹ ਸੁਲਤਾਨਾ ਆਪਣੇ ਹੱਥ ਰਖਾਇੰਦਾ। ਭਾਣਾ ਰੱਖੇ ਪ੍ਰਭ ਆਪਣੇ ਹੱਥ। ਬੇਮੁਖਾਂ ਪਾਏ ਸ਼ਬਦ ਸਰੂਪੀ ਨੱਥ। ਚਾਰ ਕੁੰਟ ਦਏ ਦੁਹਾਈ, ਸ੍ਰਿਸ਼ਟ ਸਬਾਈ ਪਾਏ ਨੱਥ। ਗੁਰਮੁਖ ਸਾਚਾ ਲਏ ਬਚਾਈ, ਦੇਵੇ ਨਾਮ ਸਾਚੀ ਵਥ। ਕਲਜੁਗ ਅੰਤਮ ਨਿਹਕਲੰਕ ਕਲ ਜੋਤ ਪ੍ਰਗਟਾਈ, ਨਰ ਹਰਿ ਸਰਬ ਕਲਾ ਸਮਰਥ। ਸਰਬ ਕਲਾ ਸਮਰਥ ਸ਼ਬਦ ਤੁਰੰਗ ਹੈ। ਇਕ ਚਲਾਏ ਸਾਚਾ ਰੱਥ, ਵਡ ਸੂਰਾ ਸਰਬੰਗ ਹੈ। ਮਹਿੰਮਾ ਜਗਤ ਅਕੱਥ, ਹੋਏ ਪ੍ਰਗਟ ਜਿਉਂ ਰਾਮਾ ਘਰ ਦਸਰਥ ਹੈ। ਗਊ ਗਰੀਬ ਨਿਮਾਣਿਆਂ, ਲਾਏ ਆਪਣੇ ਅੰਗ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਚਾਰ ਕੁੰਟ ਵਜਾਏ ਸਾਚਾ ਮਰਦੰਗ ਹੈ। ਵੱਜੇ ਮਰਦੰਗ ਸ਼ਬਦ ਨਗਾਰਾ। ਚੜ੍ਹੇ ਰੰਗ ਜਗਤ ਅਪਾਰਾ। ਕਟੇ ਭੁੱਖ ਨੰਗ, ਰਾਜੇ ਰਾਣਿਆਂ ਸ਼ਾਹ ਸੁਲਤਾਨਿਆਂ, ਦੇਵੇ ਤਖ਼ਤ ਆਪੇ ਜਾਣੇ ਆਪਣੇ ਭਾਣਿਆ, ਨਾ ਕੋਈ ਪੁੱਛੇ ਥਿਤ ਵਾਰਾ। ਗੁਰਮੁਖ ਸਾਚਾ ਸੁਘੜ ਸਿਆਣਿਆ, ਜਿਸ ਦੇਵੇ ਚਰਨ ਪਿਆਰਾ। ਏਕਾ ਰੰਗ ਸਾਚਾ ਪ੍ਰਭ ਦਰ ਮਾਣਿਆ, ਮਿਲਿਆ ਹਰਿ ਸੱਚਾ ਭਤਾਰਾ। ਬੇਮੁਖ ਭੁੰਨੇ ਅੰਤਮ ਕਲ ਵਾਂਗ ਭਠਿਆਲੇ ਦਾਣਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਉਠਾਇਆ, ਦੋਵੇਂ ਰੱਖੀਆਂ ਤਿੱਖੀਆਂ ਧਾਰਾ। ਚਰਨ ਕਵਲ ਧਿਆਨ ਗੁਰ ਪੂਰੇ ਲਾਈਏ। ਉਪਜੇ ਬ੍ਰਹਮ ਗਿਆਨ, ਮਨ ਮਧੁਰ ਰਸ ਪਾਈਏ। ਮਿਲੇ ਨਾਮ ਨਿਧਾਨ, ਘਰ ਸਾਚੇ ਆਸਣ ਲਾਈਏ। ਸਾਚੀ ਏਕਾ ਸ਼ਬਦ ਉਡਾਨ, ਬੈਕੁੰਠ ਨਿਵਾਸੀ ਦਰਸ਼ਨ ਪਾਈਏ। ਚੁਕੇ ਆਵਣ ਜਾਣ, ਦੀਪਕ ਜੋਤੀ ਮੇਲ ਮਿਲਾਈਏ। ਸਹਿੰਸਾ ਚੁਕੇ ਪੀਣ ਖਾਣ, ਨਿਰਗੁਣ ਰੂਪ ਸਦ ਸਮਾਈਏ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਹਰ ਵਕਤ ਜਗਾਈਏ। ਏਕਾ ਹਰਿ ਜੋਤ ਗੁਰ ਪੂਰਿਆ। ਜਗਤ ਚਲਾਏ ਸਾਚੀ ਰੀਤ, ਕਾਇਆ ਰੱਖੇ ਠੰਡੀ ਸੀਤ, ਵਡ ਦਾਤਾ ਨਾਮ ਸੂਰਿਆ। ਮਾਨਸ ਜਨਮ ਜਾਣਾ ਕਲ ਜੀਤ, ਆਸਾ ਮਨਸਾ ਪ੍ਰਭ ਸਾਚਾ ਪੂਰਿਆ। ਕਾਇਆ ਮੰਦਰ
ਦਿਹੁਰਾ ਸੱਚਾ ਮਸੀਤ, ਵੇਖੇ ਜੋਤ ਸਾਚੀ ਨੂਰਿਆ। ਝੂਠੀ ਕਾਇਆ ਭੈ ਭੀਤ, ਅੱਠੇ ਪਹਿਰ ਪ੍ਰਭ ਅਬਿਨਾਸ਼ੀ ਪਰਖੇ ਨੀਤ, ਬੇਮੁਖ ਜਾਇਣ ਦਰ ਤੋਂ ਦੂਰਿਆ। ਜੋਤੀ ਜੋਤ ਸਰੂਪ ਹਰਿ, ਚਰਨ ਪ੍ਰੀਤੀ ਦੇਵੇ ਹਰਿ, ਆਪ ਚੁਕਾਏ ਜਮ ਕਾ ਡਰ, ਸਦ ਵਸੇ ਹਾਜ਼ਰ ਹਜ਼ੂਰਿਆ। ਹਾਜ਼ਰ ਹਜ਼ੂਰ ਬਲੀ ਬਲਵਾਨ ਹੈ। ਆਸਾ ਮਨਸਾ ਪੂਰ, ਸਰਬ ਜੀਆਂ ਨਿਗਹਬਾਨ ਹੈ। ਨਾ ਨੇੜੇ ਨਾ ਦੂਰ, ਸਾਚੇ ਆਸਣ ਪੈਰ ਪਸਾਰੇ ਸੇਜਾ ਸੁੱਤਾ ਨਰ ਹਰਿ ਸ੍ਰੀ ਭਗਵਾਨ ਹੈ। ਜੋਤੀ ਜੋਤ ਸਰੂਪ ਹਰਿ, ਵਡਾ ਸ਼ਾਹ ਭੂਪ ਰੰਗ ਅਨੂਪ ਸਤਿ ਸਰੂਪ, ਏਕਾ ਜੋਤੀ ਏਕਾ ਨੂਰ ਹੈ। ਅੰਮ੍ਰਿਤ ਧਾਰ ਅਪਰ ਅਪਾਰੀ। ਝਿਰਨਾਂ ਝਿਰੇ ਅਪਾਰ, ਡਿਗੇ ਬੂੰਦ ਅਪਰ ਅਪਾਰੀ। ਖੁਲ੍ਹੇ ਬੰਦ ਕਵਾੜ, ਪ੍ਰਭ ਕਿਰਪਾ ਧਾਰੀ। ਮਾਇਆ ਮਮਤਾ ਲਾਹੇ ਹਰਿ, ਦਇਆ ਕਰੇ ਹਰਿ ਗਿਰਧਾਰੀ। ਉਲਟੇ ਕਵਲ ਜਾਏ ਮਵਲ, ਮੁਖ ਬੂੰਦ ਪਏ ਅਪਰ ਅਪਾਰੀ। ਜੋਤੀ ਜੋਤ ਸਰੂਪ ਹਰਿ, ਆਤਮ ਜੋਤ ਕਰ ਉਜਿਆਰੀ। ਕਵਲ ਨਾਭ ਆਪ ਉਲਟਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਅੰਮ੍ਰਿਤ ਬੂੰਦ ਮੁਖ ਚੁਆਏ। ਕਾਇਆ ਅੰਧੇਰੀ ਕੰਦਰ ਡੂੰਘੇ ਅੰਦਰ ਕਰੇ ਸਚ ਰੁਸ਼ਨਾਏ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਆਤਮ ਸਿੰਚ ਸਰੋਵਰ ਤੀਰਥ ਤਟ ਇਸ਼ਨਾਨ ਜਨ ਭਗਤਾਂ ਆਪ ਕਰਾਏ। ਅੰਮ੍ਰਿਤ ਪੀ ਅਮਰਾ ਪਦ ਪਾਏ। ਨਾ ਮੇਲ ਹੋਏ ਜੀਵ ਹਰਿ ਸਾਚੇ ਘਰ ਸਦ ਲੈ ਜਾਏ। ਸਾਚਾ ਬੀਜ ਲੈਣਾ ਬੀ, ਅੰਮ੍ਰਿਤ ਫਲ ਸਾਚਾ ਖਾਏ। ਮਾਤਲੋਕ ਰਖਾਏ ਸਾਚੀ ਨੀਂਹ, ਸਚ ਮੰਦਰ ਕਾਇਆ ਆਪ ਬਣਾਏ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਸਾਚਾ ਮੇਘ ਬਰਸਾਏ। ਬਰਸੇ ਮੇਘ ਠੰਡੀ ਧਾਰੀ। ਵੱਜੇ ਨਾਮ ਸ਼ਬਦ ਕਟਾਰੀ। ਕਾਇਆ ਵਸੇ ਝੂਠੇ ਚਾਮ, ਹੋਏ ਪਾਰ ਆਰ ਪਾਰ ਉਤਾਰੀ। ਕੋਈ ਨਾ ਲੱਗੇ ਦਰ ਸਾਚੇ ਦਾਮ, ਜਨ ਕਰੇ ਚਰਨ ਨਿਮਸਕਾਰੀ। ਪੂਰ ਕਰਾਏ ਪ੍ਰਭ ਸਾਚਾ ਕਾਮ, ਆਪ ਸੁਹਾਏ ਪ੍ਰਭ ਕਾਇਆ ਮਹੱਲ ਅਟਾਰੀ। ਮਿਟੇ ਰੈਣ ਅੰਧੇਰੀ ਸ਼ਾਮ, ਜਗੇ ਜੋਤ ਅਗੰਮ ਅਪਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸੀਰ ਆਪ ਪਿਲਾਏ, ਦੁਰਮਤ ਮੈਲ ਰਿਹਾ ਧਵਾਏ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਅੰਮ੍ਰਿਤ ਆਤਮ ਨੀਰ ਵਿਰੋਲੇ, ਜਨ ਭਗਤਾਂ ਪਿਆਏ ਸਾਚਾ ਸੀਰ। ਹਰਿ ਵਸੇ ਸਾਚੇ ਚੋਲੇ, ਕਟਣ ਆਇਆ ਕਲਜੁਗ ਅੰਤਮ ਭੀੜ। ਜਨ ਭਗਤ ਬਣਾਏ ਸਾਚੇ ਗੋਲੇ, ਬੇਮੁਖਾਂ ਤੋੜੇ ਹੱਡੀ ਰੀੜ। ਮਗਰ ਲਗਾਏ ਮੌਤ ਲਾੜੀ, ਵਿਚ ਬਹਾਏ ਧਰਮ ਰਾਏ ਦੇ ਡੋਲੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਮੁਖ ਚੁਆਏ, ਆਤਮ ਸਾਚੀ ਜੋਤ ਵਿਚ ਮਾਤ ਦੇ ਮੌਲੇ। ਆਤਮ ਮਵਲ ਘਰ ਸਾਚੇ ਗੁਲਜ਼ਾਰ। ਘਰ ਸਾਚੇ ਦਰ ਸਾਚੇ, ਲੱਗ ਰਹੀ ਸਦਾ ਬਹਾਰ। ਬੇਮੁਖ ਦਰ ਤੇ ਆਏ ਨਾਚੇ, ਸ਼ਬਦ ਡੰਡਾ ਮਗਰ ਲੱਗਾ ਭਾਰ। ਹਰਿ ਜੀ ਹਰਿ ਹਰਿ ਰਸਨਾ ਜਪੇ ਨਰ ਹਰਿ ਹਰਿ ਨਰ ਰੂਪ ਅਗੰਮ ਪੁਰਖ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਅੰਦਰ ਜਗਤ ਮੰਦਰ ਆਪ ਸੁਹਾਏ ਚਲ ਆਏ ਦਰ ਦਵਾਰ। ਆਏ ਦਰ ਪੈਜ ਸਵਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਘਨਕਪੁਰ ਵਾਸੀ ਜੋਤ ਪ੍ਰਕਾਸ਼ੀ ਸ਼ਾਹੋ ਸ਼ਬਾਸ਼ੀ, ਕਰੇ ਖੇਲ ਜਗਤ ਨਿਆਰੀ। ਮੇਟ ਮਿਟਾਏ ਮਦਿਰਾ ਮਾਸੀ, ਧਰਮ ਰਾਏ ਦੀ ਦੇਵੇ ਫਾਸੀ, ਏਕਾ ਧੱਕਾ ਕਲਜੁਗ ਤੇਰੀ ਅੰਤਮ ਵਾਰੀ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਰੇ ਹਾਸੀ ਪੰਡਤ ਪੜ੍ਹਨ ਵੇਦ ਵਖਾਨਣ, ਹੱਥ ਨਾ ਆਵਣ ਛੇ ਸ਼ਾਸਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਹਰਿ ਜਾਮਾ ਪਾਏ, ਮਾਝੇ ਦੇਸ ਭਾਗ ਲਗਾਏ, ਪੁਰੀ ਘਨਕ ਭਾਗ ਲਗਾਏ, ਜਗੇ ਜੋਤ ਅਗੰਮ ਅਪਾਰੀ। ਵੇਦ ਵਿਆਸ ਬਣ ਲਿਖਾਰੀ।
ਅਠਾਰਾਂ ਪੁਰਾਨ ਚਾਰ ਲੱਖ ਸਤਾਰਾਂ ਹਜ਼ਾਰ ਸਲੋਕ, ਲਿਖਿਆ ਲੇਖ ਅਪਰ ਅਪਾਰੀ। ਸ੍ਰੀ ਮਧ ਭਗਵਤ ਅਠਾਰਾਂ ਹਜ਼ਾਰ ਸਲੋਕ, ਖੋਲ੍ਹੇ ਭੇਵ ਨਰ ਨਿਰੰਕਾਰੀ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ, ਗੌੜ ਬ੍ਰਹਿਮਣ ਘਰ ਮਿਲੇ ਸਰਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੌੜ ਬ੍ਰਹਿਮਣ ਨਾ ਕੋਈ ਜਾਣੇ। ਭੁੱਲੇ ਜੀਵ ਕਲਜੁਗ ਮਹਾਨੇ। ਸਾਚਾ ਹਰਿ ਮਿਲਿਆ ਵਰ, ਆਪ ਖੁਲ੍ਹਾਇਆ ਸਾਚਾ ਦਰ, ਧੁਰਦਰਗਾਹੀ ਇਕ ਫਰਮਾਣੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣਾ ਰੰਗ ਆਪ ਰੰਗਾਨੇ, ਗੁਰਮੁਖ ਨਾਮ ਗੁਰ ਗੋਪਾਲਾ। ਨਾ ਕੋਈ ਮਾਤਾ ਪਿਤਾ ਨਾ ਕਿਸੇ ਦਾ ਬਾਲਾ। ਨਾ ਸੰਗ ਕਰੇ ਕਿਸੇ ਹਿੱਤਾ, ਜਨ ਭਗਤਾਂ ਹੋਏ ਰਖਵਾਲਾ। ਮਾਨਸ ਜਨਮ ਵਿਰਲੇ ਕਲ ਅੰਤਮ ਜਿੱਤਾ , ਆਤਮ ਰਿਹਾ ਬਣ ਕੰਗਾਲਾ। ਪ੍ਰਭ ਅਬਿਨਾਸ਼ੀ ਸਾਚਾ ਪਿਤਾ, ਸੋਹੰ ਦਿਤਾ ਸੱਚਾ ਧਨ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਜਗਾਈ, ਆਦਿ ਅੰਤ ਵੱਜੀ ਵਧਾਈ, ਤਿੰਨਾਂ ਲੋਕਾਂ ਹੋਏ ਰੁਸ਼ਨਾਈ। ਸਰਨ ਲਗਾਈ ਪ੍ਰਿਥਮੀ ਅਕਾਸ਼ਾ। ਗੁਰ ਗੁਰ ਗੁਰ ਉਪਦੇਸ਼ਾ। ਜੋਤ ਸਰੂਪੀ ਹਰਿ ਕਾ ਵੇਸਾ। ਖੁਲ੍ਹੜੇ ਰੱਖੇ ਸਤਿਜੁਗ ਸਾਚੇ ਕੇਸਾ। ਕਲਜੁਗ ਜੀਵ ਭੁੱਲੇ ਡੁਲੇ ਮਾਇਆ ਰੁਲੇ, ਪਾਣੀ ਪਿਆ ਕਾਇਆ ਚੁੱਲ੍ਹੇ, ਪ੍ਰਭ ਧਰੇ ਭੇਖ ਮਾਝੇ ਦੇਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨਾ, ਏਕਾ ਜੋਤ ਮਾਤ ਲਿਖਾਏ ਵਡ ਨਰ ਨਰੇਸ਼ਾ। ਬ੍ਰਹਿਮਣ ਬ੍ਰਹਮ ਰੂਪ ਬ੍ਰਹਿਮਾਦ। ਪ੍ਰਗਟ ਜੋਤ ਆਦਿ ਜੁਗਾਦਿ। ਸ਼ਬਦ ਵਜਾਏ ਸਾਚਾ ਨਾਦ। ਗੁਰਮੁਖ ਸਾਚੇ ਲਏ ਸਾਧ। ਅਚਰਜ ਖੇਲ ਹਰਿ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲਾ ਰਿਹਾ ਰਸਨ ਅਰਾਧ। ਬ੍ਰਾਹਮਣ ਬ੍ਰਹਮ ਰੂਪ ਸਮਾਏ। ਦੂਜਾ ਰੰਗ ਕੋਈ ਦਿਸ ਨਾ ਆਏ। ਏਕਾ ਰੰਗ ਸ੍ਰਿਸ਼ਟ ਸਬਾਈ ਆਪ ਕਰਾਏ। ਸ਼ਬਦ ਸਰੂਪੀ ਇਕ ਮਰਦੰਗ, ਚਾਰ ਕੁੰਟ ਰਿਹਾ ਵਜਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਅੰਤਮ ਕਲ ਚਾਰ ਕੁੰਟ ਚਾਰ ਵਰਨ ਲੱਖ ਚੁਰਾਸੀ ਆਪ ਸੁਣਾਏ। ਮਨ ਮੂਰਖ ਮੁਗਧ ਅੰਞਾਣ, ਸ਼ਬਦ ਚਲਾਈ ਜਾ। ਜੋਤ ਧਰ ਸ੍ਰੀ ਭਗਵਾਨ, ਸਾਚਾ ਰਾਹ ਵਖਾਈ ਜਾ। ਵਡ ਦਾਤਾ ਹੋ ਮਿਹਰਬਾਨ, ਫੜ ਫੜ ਬਾਹੋਂ ਰਾਹੇ ਪਾਈ ਜਾ। ਏਕਾ ਬਖ਼ਸ਼ੇ ਚਰਨ ਧਿਆਨ, ਆਤਮ ਜੋਤ ਦੀਪ ਜਗਾਈ ਜਾ। ਚਾੜ੍ਹੇ ਸੱਚੇ ਬਬਾਣ, ਤਿੰਨਾਂ ਲੋਕਾਂ ਬਾਹਰ ਕਢਾਈ ਜਾ। ਦਰਗਹਿ ਸਾਚੀ ਦੇਵੇ ਮਾਣ, ਸਰਨ ਚਰਨ ਚਰਨ ਸਰਨ ਜਨਮ ਮਰਨ ਮਰਨ ਜਨਮ ਕਟਾਈ ਜਾ। ਏਕਾ ਸਾਚਾ ਧੁਰ ਫ਼ਰਮਾਣ, ਸੋਹੰ ਸ਼ਬਦ ਡੰਕ ਵਜਾਈ ਜਾ। ਸਤਿਜੁਗ ਸਾਚੇ ਪ੍ਰਗਟ ਹੋਏ ਵਿਚ ਮਾਤ, ਰਾਓ ਰੰਕਾਂ ਸੁੰਨ ਖੁਲ੍ਹਾਈ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਦੇ ਦੇ ਚਰਨ ਧਿਆਨਿਆਂ, ਮਾਨਸ ਜਨਮ ਲੇਖੇ ਲਾਈ ਜਾ।