੧੨ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ
ਅਕਾਲ ਕਾਲ ਕਾਲ ਅਕਾਲਾ। ਪਰਮ ਪੁਰਖ ਦੀਨ ਦਿਆਲ ਸਰਬ ਪ੍ਰਿਤਪਾਲਾ। ਮਾਤ ਗਰਭ ਉਲਟਾ ਰੁਖ਼ ਅਗਨ ਉਦਰ ਹੋਏ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਵਸੇ ਆਪ ਸਦਾ ਨਿਰਾਲਾ। ਵਸੇ ਆਪ ਸਚ ਅਸਥਾਨਾ। ਏਕਾ ਦਸੇ ਸਾਚਾ ਜਾਪ, ਰਸਨਾ ਗੁਣ ਹਰਿ ਭਗਵਾਨਾ। ਜਨ ਭਗਤਾਂ ਮਾਰੇ ਤੀਨੋ ਤਾਪ, ਖਿੱਚੇ ਤੀਰ ਇਕ ਕਮਾਨਾ। ਸਦਾ ਸਹਾਈ ਮਾਈ ਬਾਪ, ਗੁਣਵੰਤ ਹਰਿ ਗੁਣ ਨਿਧਾਨਾ। ਪੰਜ ਚੋਰ ਰਹੇ ਕਾਇਆ ਤਾਪ, ਅਗਨੀ ਜੋਤ ਲਗੇ ਮਹਾਨਾ। ਗੁਰਮੁਖ ਮਾਣ ਵਡ ਪ੍ਰਤਾਪ, ਹੋਏ ਰੁਸ਼ਨਾਈ ਕੋਟਨ ਭਾਨਾ। ਜੋਤੀ ਜੋਤ ਸਰੂਪ ਹਰਿ, ਏਕਾ ਬਖ਼ਸ਼ੇ ਚਰਨ ਧੂੜ ਸਚ ਇਸ਼ਨਾਨਾ। ਨਾਮ ਨਿਰੰਜਣ ਨਿਰਾਹਾਰ। ਇਕੋ ਭੈ ਭੰਜਨ ਸ਼ਬਦ ਅਸਵਾਰ। ਜਗਤ ਸੁਹੇਲਾ ਸਾਚਾ ਸੱਜਣ, ਜੋਤੀ ਨੂਰ ਕਰੇ ਅਕਾਰ। ਦਰ ਦਵਾਰੇ ਸਾਚਾ ਮਜਨ, ਭਗਤ ਵਛਲ ਹਰਿ ਗਿਰਧਾਰ। ਭਾਂਡੇ ਭਰਮ ਸਰਬ ਜਗ ਭੱਜਣ, ਸ਼ਬਦ ਹਥੌੜਾ ਦੇਵੇ ਮਾਰ। ਜਗਤ ਪਿਤ ਹਰਿ ਪੜਦੇ ਕੱਜਣ, ਲੋਕਮਾਤ ਨਾ ਆਏ ਹਾਰ। ਸ਼ਬਦ ਦਮਾਮੇ ਸਾਚੇ ਵੱਜਣ, ਸਾਚੇ ਕਰੇ ਤਨ ਸ਼ਿੰਗਾਰ। ਅੰਮ੍ਰਿਤ ਪੀ ਪੀ ਗੁਰਮੁਖ ਰੱਜਣ, ਝਿਰਨਾ ਝਿਰੇ ਅਪਰ ਅਪਾਰ। ਪੰਜ ਵਿਕਾਰ ਹੋਏ ਦੱਜਣ, ਮਾਰੇ ਨਾਮ ਕਟਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤ ਰਿਹਾ ਸਦਾ ਸਦ ਪੈਜ ਸਵਾਰ। ਭਗਤ ਭੰਡਾਰਾ ਸਦ ਭਰਪੂਰ। ਮੰਗਿਆ ਏਕਾ ਹਰਿ ਚਰਨ ਦਵਾਰ, ਸ੍ਰਿਸ਼ਟ ਸਬਾਈ ਦਿਸੇ ਕੂੜ। ਪੈਜ ਰਖਾਏ ਵਿਚ ਸੰਸਾਰ, ਮਸਤਕ ਲਾਏ ਸਾਚੀ ਧੂੜ। ਹੋਏ ਸਹਾਈ ਵਿਚ ਉਜਾੜ, ਅੰਧ ਅੰਧਿਆਰੀ ਦੇਵੇ ਨੂਰ ਦੂਈ ਦਵੈਤੀ ਦੇਵੇ ਸਾੜ, ਵਡ ਵਡ ਦਾਤਾ ਹਰਿ ਸਾਚਾ ਸੂਰ। ਜੋਤੀ ਜੋਤ ਸਰੂਪ ਹਰਿ, ਸਦ ਆਸਾ ਮਨਸਾ ਪੂਰ। ਭਗਤ ਭੰਡਾਰ ਭਗਵਨ ਦਾਨ। ਆਪ ਵਰਤਾਏ ਲੋਕਮਾਤੀ ਗੁਣੀ ਗੁਣਵੰਤ ਸਾਚੇ ਸੰਤ, ਜਨਮ ਕਰਮ ਰਿਹਾ ਵਿਚਾਰ, ਪਾਵੇ ਜਗਤ ਸਾਰ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਖੇਲ ਕਰ, ਗੁਰਮੁਖਾਂ ਕਰਾਏ ਵਣਜ ਵਪਾਰ। ਸਰਗੁਣ ਰੂਪ ਸੱਚੀ ਸਰਕਾਰਾ। ਨਿਰਗੁਣ ਰੂਪ ਜੋਤ ਅਕਾਰਾ। ਸਰਗੁਣ ਰੂਪ ਦਿਸੇ ਸੰਸਾਰਾ। ਨਿਰਗੁਣ ਰੂਪ ਸ਼ਬਦ ਧੁਨ ਦੇਵੇ ਧੁਨਕਾਰਾ। ਸਰਗੁਣ ਰੂਪ ਦਰਸ ਪਰਸ ਜੀਵ ਜੰਤ ਉਧਰੇ ਪਾਰਾ। ਨਿਰਗੁਣ ਰੂਪ ਹਰਿ ਸਾਚੇ ਕੰਤ, ਵਿਰਲਾ ਮਿਲੇ ਭਗਤ ਪਿਆਰਾ। ਸਰਗੁਣ ਰੂਪ ਆਵੇ ਜਾਵੇ ਮਾਤ ਰਹਾਵੇ ਵਾਰੋ ਵਾਰਾ। ਨਿਰਗੁਣ ਰੂਪ ਏਕਾ ਦੱਸੇ ਧਾਰਾ। ਅਟੱਲ ਏਕਾ ਏਕ ਨਿਰੰਕਾਰਾ। ਸਰਗੁਣ ਰੂਪ ਹਰਿ ਖੇਲ ਅਪਾਰਾ। ਵਲ ਛਲ ਕਰ ਜਗਤ ਭੁਲਾਵੇ, ਜੁਗਾ ਜੁਗੰਤੀ ਸਾਚੀ ਕਾਰਾ। ਨਿਰਗੁਣ ਰੂਪ ਇਕ ਅਚੱਲ ਨਿਰਾਹਾਰ ਨਿਰਾਧਾਰਾ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਆਪ ਕਰਾਏ ਭਗਤ ਉਪਜਾਏ ਜਗਤ ਵਡਿਆਏ, ਏਕਾ ਮੇਲ ਮਿਲਾਏ, ਦੂਈ ਦਵੈਤੀ ਜਗਤ ਨਾਤਾ ਤੁਟੇ ਆਤਮ ਹੰਕਾਰਾ। ਭੋਜਨ ਭੋਗ ਭੋਗ ਭੋਗ ਚਾਰ। ਕ੍ਰਿਸ਼ਨ ਦੇਵਾ ਅਲਖ ਅਭੇਵਾ ਗੁਰ ਚਰਨ ਸੇਵਾ, ਲਿਖਾਏ ਲੇਖ ਅਪਰ ਅਪਾਰ। ਲੇਹਜ ਫੇਹਜ ਭੱਖ ਭੋਜ ਗੁਣਵੰਤੀ ਗੁਣ ਰਿਹਾ ਵਿਚਾਰ। ਭਗਤ ਭਗਵਾਨ ਭੋਜਨ ਕਰੇ ਵੱਖ, ਚਲੇ ਅਵਲੜੀ ਚਾਲ ਵਿਚ ਸੰਸਾਰ। ਚਾਰ ਕੁੰਟ ਆਤਮ ਦਿਸੇ ਦੁੱਖ, ਨਜ਼ਰ ਨਾ ਆਏ ਨਰ ਨਿਰੰਕਾਰ। ਗੁਰ ਸੇਵ ਚੜ੍ਹਾਏ ਤਿੰਨ ਫੁੱਲ ਕੱਖ, ਤਨ ਕਰਾਏ ਸ਼ਬਦ ਅਹਾਰ। ਪੰਚਮ ਫੁੱਲ ਪੰਜਾਂ ਤੱਤਾਂ ਕਰੇ ਵੱਖ, ਦੇਵੇ ਜੋਤੀ ਸਦਾ ਅਧਾਰ। ਪ੍ਰਗਟ ਹੋਏ ਸਤਿ ਸਰੂਪੀ ਹਰਿ ਪ੍ਰਤਖ, ਨੈਣ ਲੋਚਣ ਲੋਚਣ ਨੈਣ ਸੋਲਾਂ ਕਰ ਤਨ ਸ਼ਿੰਗਾਰ। ਗੁਰਮੁਖ ਸਾਚੇ ਸੰਤ ਜਨ ਕਦੇ ਨਾ ਸੋਇਣ, ਏਕਾ
ਬੀਜ ਸਾਚਾ ਬੋਇਣ, ਨਾਮ ਨਰਾਇਣ ਅਲਖ ਅਪਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਭਰਿਆ ਰੱਖੇ ਸਦ ਭੰਡਾਰ। ਭਰੇ ਭੰਡਾਰ ਭਰਮ ਭਉ ਨਾਸੇ। ਜਨ ਚਰਨ ਪਨਿਹਾਰ, ਪ੍ਰਭ ਦਾਸਨ ਦਾਸੇ। ਗੁਰਮੁਖ ਗੁਣਵੰਤ ਸੋਭਾਵੰਤੀ ਨਾਰ, ਮਿਲਿਆ ਸ਼ਾਹ ਹਰਿ ਸਚ ਸ਼ਾਬਾਸ਼ੇ। ਪੰਚਮ ਪਾਏ ਤਨ ਫੂਲਨਹਾਰ, ਸੁਫ਼ਲ ਕਰਾਏ ਕਾਇਆ ਅਕਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਨਸ ਜਨਮ ਕਲ ਸੁਫ਼ਲ ਕਰਾਏ, ਲੱਖ ਚੁਰਾਸੀ ਹੋਏ ਰਾਸੇ। ਨਾਮ ਸਤਿ ਸ਼ਬਦ ਉਡਾਰੀ। ਕਾਇਆ ਬੀਜਣਾ ਸਾਚੇ ਵਤ, ਮਾਤ ਖਿਲੇ ਸੱਚੀ ਫੁਲਵਾੜੀ। ਮੇਲ ਮਿਲਾਏ ਕਮਲਾਪਤ, ਬਾਰਾਂ ਮਾਸ ਪੱਕੀ ਰਹੇ ਤੇਰੀ ਸਾਉਣੀ ਹਾੜੀ। ਧੰਨ ਸੁਭਾਗ ਧਰਤ ਮਾਤ, ਧੰਨ ਗੁਰਮੁਖਾਂ ਰੱਖੇ ਲਾਜ, ਪ੍ਰਭ ਚਰਨ ਛੁਹਾਈ ਦਾਹੜੀ। ਆਤਮ ਧੀਰਜ ਯਤ ਸਤਿ ਸੰਤੋਖੀ ਸਾਚਾ ਯਤ, ਸਦਾ ਰਹੇ ਪਿਛੇ ਅਗਾੜੀ। ਏਕਾ ਨਾਮ ਦਿਖਾਵੇ ਸਾਚਾ ਤਤ, ਪੰਜਾਂ ਚੋਰਾਂ ਰਿਹਾ ਤਾੜੀ। ਸਾਚੇ ਖਾਤੇ ਬੇੜਾ ਲਏ ਘੱਤ, ਗੁਰਮੁਖਾਂ ਜਗੇ ਜੋਤ ਕਾਇਆ ਬਹੱਤਰ ਨਾੜੀ। ਚਰਨ ਪ੍ਰੀਤੀ ਨਿਭੇ ਨੱਤ, ਸ਼ਬਦ ਘੋੜੇ ਰਿਹਾ ਚਾੜ੍ਹੀ। ਆਪੇ ਦੇ ਸਮਝਾਵੇ ਮਤ। ਗੁਰਮੁਖ ਤੇਰੇ ਦਰ ਨਾ ਆਵੇ ਮੌਤ ਲਾੜੀ। ਅੰਤਮ ਰੱਖੇ ਪ੍ਰਭ ਅਬਿਨਾਸ਼ੀ ਪਤ, ਜੰਗਲ ਜੂਹ ਵਿਚ ਪਹਾੜੀ। ਜੋਤੀ ਜੋਤ ਸਰੂਪ ਹਰਿ, ਭਗਤਾਂ ਦਿਸੇ ਇਕ ਘਰ, ਜਿਥੇ ਵਸੇ ਸਚ ਹਰਿ ਸਚ ਮਹੱਲ ਅਟਾਰੀ। ਸਚ ਮਹੱਲ ਅਟੱਲ ਅਟਾਰੀ ਸੱਚਾ ਧਾਮਾ। ਧਾਮ ਅਚਲ ਵਸੇ ਰਾਮ ਰਾਮਾ। ਸ਼ਬਦ ਜੋਤ ਪਵਣ ਲੋਕਮਾਤ ਰਿਹਾ ਘੱਲ। ਲੱਖ ਚੁਰਾਸੀ ਪਾਏ ਸਾਰ ਵਿਚ ਜਲ ਥਲ। ਕਰੇ ਖੇਲ ਛਿਨ ਛਿਨ ਪਲ ਪਲ। ਜੋਤ ਸਰੂਪੀ ਨਰ ਨਿਰੰਕਾਰ, ਗੁਰਮੁਖ ਆਤਮ ਰਸਨ ਚਲਾਏ ਸਾਚਾ ਹਲ। ਨਾਮ ਬੀਜ ਪ੍ਰਭ ਰਿਹਾ ਡਾਰ। ਏਕਾ ਲੱਗੇ ਅੰਮ੍ਰਿਤ ਫਲ, ਅੱਠੇ ਪਹਿਰ ਰਹੇ ਅਧਾਰ। ਦੂਈ ਦਵੈਤੀ ਮਿਟੇ ਸੱਲ, ਜਗੇ ਜੋਤ ਅਗੰਮ ਅਪਾਰ। ਭਾਣਾ ਵਰਤੇ ਹਰਿ ਜੀ ਕਲ, ਮੂਰਖ ਮੁਗਧ ਹੋਣ ਖੁਆਰ। ਅੰਤਮ ਵਾਰ ਨਾ ਸਕਣ ਝਲ, ਸ਼ਬਦ ਵੱਜੇ ਜਗਤ ਕਟਾਰ। ਬੇਮੁਖਾਂ ਹਰਿ ਲਾਹੇ ਖੱਲ, ਗੁਰਮੁਖਾਂ ਰਹੇ ਆਤਮ ਦਰ ਦਵਾਰ। ਦਰ ਘਰ ਸਾਚੇ ਆਏ ਚਲ, ਬਣਿਆ ਰਹੇ ਜਨ ਭਗਤ ਭਿਖਾਰ। ਜਨ ਭਗਤਾਂ ਸਦ ਜਾਏ ਬਲ ਬਲ, ਰਸਨਾ ਹਰਿ ਗੁਣ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਮਾਤ ਦੇਵੇ ਸਾਚਾ ਵਰ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਪੈਜ ਸਵਾਰ। ਰਾਮ ਨਾਮਾ ਤਨ ਵਸੰਦਾ। ਗੁਰਮੁਖਾਂ ਪੂਰ ਕਰਾਏ ਕਾਮਾ, ਸਦਾ ਸਦਾ ਸਦ ਬਖ਼ਸ਼ੰਦਾ। ਹਰਿਆ ਕਰਾਏ ਤਨ ਸੁੱਕਾ ਚਾਮਾ, ਬੰਦੀ ਤੁੜਾਏ ਆਪ ਬਹਾਏ ਸਾਚੇ ਧਾਮਾ। ਮਿਟੇ ਕਾਇਆ ਰੈਣ ਅੰਧੇਰੀ, ਜਗਤ ਤਜਾਏ ਝੂਠਾ ਧੰਦਾ। ਦਿਵਸ ਰੈਣ ਹਰਿ ਇਕ ਕਰਾਏ, ਜਨ ਰਸਨ ਤਜਾਏ ਮਦਿਰਾ ਮਾਸਾ ਵਿਕਾਰੀ ਗੰਦਾ। ਏਕਾ ਨਾਉਂ ਨਿਰੰਜਣ ਗਾਏ ਨਿਜ ਘਰ ਵਾਸੀ ਨਿਜ ਆਤਮ ਡੇਰਾ ਲਾਏ, ਗੁਰਮੁਖ ਉਪਜਾਏ ਮਾਤ ਚੜ੍ਹਾਏ ਸਾਚਾ ਚੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਆਤਮ ਦਰ, ਇਕ ਬਹਾਏ ਸਾਚੇ ਘਰ, ਖ਼ੁਸ਼ੀ ਕਰਾਏ ਬੰਦ ਬੰਦਾ। ਸਚ ਦਰ ਗੁਰਮੁਖ ਇਸ਼ਨਾਨਾ। ਉਤਰੇ ਦੁਰਮਤ ਮੈਲ ਪ੍ਰਭ ਚਰਨ ਧਿਆਨਾ। ਅਠ ਸਠ ਤੀਰਥ ਰਹੀ ਫੈਲ, ਧਰਿਆ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸੱਜਣ ਸੰਤ ਪਿਆਰਿਆਂ ਦੇਵੇ ਨਾਮ ਧੰਨ ਅਤੁਟ ਖ਼ਜ਼ਾਨਾ। ਪ੍ਰਭ ਖ਼ਜ਼ਾਨਾ ਸਦਾ ਅਤੁੱਟੇ, ਹੋਏ ਪ੍ਰਧਾਨਾ ਚਤੁਰ ਸੁਜਾਨਾ। ਪੰਜਾਂ ਚੋਰਾਂ ਫੜ ਫੜ ਕੁੱਟੇ, ਭਗਤ ਭਗਵੰਤੀ ਹਰਿ ਸ਼ਬਦ ਗੁਣ ਨਿਧਾਨ, ਚੰਡ ਪ੍ਰਚੰਡ ਵੱਜੇ ਤੀਰ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ
ਸਾਚੇ ਸੰਤ ਜਨਾਂ ਏਕਾ ਸ਼ਬਦ ਦੋ ਹੱਥੀਂ ਬੰਨ੍ਹੇ ਗਾਨਾ। ਗਾਨਾ ਬੰਨ੍ਹੇ ਦੋਹੀਂ ਹੱਥ। ਕਿਰਪਾ ਕਰੇ ਹਰਿ ਸਮਰਥ। ਸ਼ਬਦ ਸਰੂਪੀ ਪਾਏ ਨੱਥ। ਦਰਸ ਦਿਖਾਏ ਦਇਆ ਕਮਾਏ, ਸਗਲ ਵਸੂਰੇ ਜਾਇਣ ਲਥ। ਗੁਰਮੁਖ ਗੁਰਸਿਖ ਜਨ ਭਗਤ ਪਿਆਰੇ, ਦਰ ਘਰ ਸਾਚੇ ਹੋਏ ਨਾਮ ਵਣਜਾਰੇ, ਦੇਵੇ ਦਾਤ ਹਰਿ ਏਕਾ ਸਾਚੀ ਵਥ। ਨਾਮ ਦਾਤ ਜਗਤ ਵਡਿਆਈ। ਵਡ ਕਰਾਮਾਤ ਆਤਮ ਰੁਸ਼ਨਾਈ। ਗੁਰ ਸੰਗਤ ਸਾਚੀ ਇਕ ਜਮਾਇਤ, ਸੱਚਾ ਨਾਤਾ ਭੈਣਾ ਭਾਈ। ਆਦਿ ਅੰਤ ਸਦ ਪੁੱਛੇ ਵਾਤ, ਅੱਠੇ ਪਹਿਰ ਬੈਠਾ ਰਹੇ ਇਕ ਇਕਾਂਤ, ਗੁਰਮੁਖ ਆਤਮ ਸੇਜਾ ਡੇਰਾ ਲਾਈ। ਅੰਦਰ ਵੇਖ ਜਨ ਮਾਰ ਝਾਤ, ਜੋਤ ਸਰੂਪੀ ਡਗਮਗਾਈ। ਕਲਜੁਗ ਅੰਤਮ ਹੋਈ ਅੰਧੇਰੀ ਰਾਤ, ਕਰੇ ਹਰਿ ਰੁਸ਼ਨਾਈ। ਜਨ ਭਗਤਾਂ ਦੇਵੇ ਦਾਤ, ਆਤਮ ਸਚ ਸੁਗਾਤ ਨਾਮ ਭੰਡਾਰਾ ਧੁਰਦਰਗਾਹੀ। ਨਾ ਕੋਈ ਪੁੱਛੇ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਜੋ ਜਨ ਆਏ ਚਲ ਸਰਨਾਈ। ਸਚ ਭੰਡਾਰਾ ਹਰਿ ਦਾਤਾਰਾ ਹਰਿ ਵਰਤਾਰ ਵਿਚ ਸੰਸਾਰ, ਪੁਰਖ ਬਿਧਾਤਾ ਪੰਚਮ ਪੰਚ ਆਪ ਹਰਿ ਹੋਏ। ਲੱਖ ਚੁਰਾਸੀ ਜੋਤ ਬਲੋਏ। ਆਪਣਾ ਭਾਣਾ ਆਪੇ ਜਾਣੇ, ਨਾ ਕੋਈ ਬੁੱਝੇ ਰਾਜਾ ਰਾਣਾ, ਪ੍ਰਭ ਅਬਿਨਾਸ਼ੀ ਸਾਚੀ ਸੋਏ। ਤਿੰਨਾਂ ਲੋਆਂ ਏਕਾ ਸ਼ਬਦ ਵੰਞ ਮੁਹਾਣਾ, ਅਵਰ ਨਾ ਰਾਖੇ ਕੋਇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਪਿਆਰੇ ਮਾਤ ਬਣਾਏ ਸਚ ਦੁਲਾਰੇ, ਆਪ ਉਠਾਏ ਪੈਰ ਪਸਾਰੇ ਸੋਏ।
੧੨ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਬੁੱਗੇ ਦਿਆਲ ਬਾਗ ਰਾਧਾ ਸੁਆਮੀ ਦੇ ਡੇਰੇ ਆਗਰਾ ਸ਼ਬਦ ਭੇਜਿਆ ਅਤੇ ਜਵਾਬ ਦੀ ਮੰਗ:
ਆਗਰਾ ਗੁਰ ਮੰਤਰ ਨਮੋ ਨਮੋ ਆਦਿ ਗੁਣਵੰਤ ਸਵਾਮੀ। ਪਰਮ ਪੁਰਖ ਦੀ ਦੱਸ ਨਿਸ਼ਾਨੀ। ਜਪੋ ਜਪੋ ਜਪੋ ਗੁਰ ਦੇਵਾ। ਤਪੋ ਤਪੋ ਤਪੋ ਚਰਨ ਧਿਆਨਣ ਸਾਚੀ ਸੇਵਾ। ਸਾਚਾ ਨਾਮ ਨਿਧਾਨ ਬ੍ਰਹਮ ਗਿਆਨਣ, ਦੱਸੋ ਨਾਮ ਜਗ ਸਾਚਾ ਮੇਵਾ। ਬੋਧ ਬੋਧ ਬੋਧ ਅਗਾਧਾ। ਨਿਰ ਹਰਿ ਨਿਰ ਧਰ ਨਿਜ ਘਰ ਸਾਧਨ ਸਾਧਾ। ਇਕ ਵਰ ਨਰ ਹਰਿ ਜਗਤ ਤਰ ਦਰਸ ਕਰ ਮਾਧਵ ਮਾਧਾ। ਜੋਤ ਅਕਾਰ ਵੇਖ ਵਿਚਾਰ। ਗੁਰ ਸਤਿਗੁਰ ਅਧਾਰ। ਪੁਰਖ ਸਵਾਮੀ ਹਰਿ ਨਿਰੰਕਾਰ। ਪੂਰਬ ਕਰਮ ਰਿਹਾ ਵਿਚਾਰ। ਸ਼ਬਦ ਗੁਰ ਗੁਰ ਸ਼ਬਦ ਦੱਸ ਸਾਚੀ ਧਾਰ। ਸਤਿਗੁਰ ਸਾਚੇ ਦੱਸ ਸ਼ਬਦ ਟਿਕਾਣਾ। ਜੀਵ ਜੰਤ ਸਭ ਭਾਂਡੇ ਕਾਚੇ, ਵਸੇ ਪਵਣ ਇਕ ਮਸਾਣਾ। ਹਰਿ ਹਰਿ ਇਕ ਹਰਿਜਨ ਦਰ ਸਾਚੇ ਵਾਚੇ, ਚੜ੍ਹੇ ਸ਼ਬਦ ਬਬਾਣਾ। ਏਕਾ ਸ਼ਬਦ ਲਿਖਾਓ ਸਾਚੋ ਸਾਚੇ, ਕੀ ਵਰਤੇ ਕਲਜੁਗ ਭਾਣਾ। ਗੁਰ ਪੀਰ ਪੈਗ਼ੰਬਰ ਨਾ ਕੋਈ ਝੂਠਾ ਨਾਚੇ, ਏਕਾ ਦਿਸੇ ਹਰਿ ਭਗਵਾਨਾ। ਸਚ ਧਾਮ ਸਦਾ ਅਸਥੂਲ, ਜੋਤ ਸਰੂਪੀ ਹਰਿ ਟਿਕਾਣਾ। ਪ੍ਰਗਟ ਹੋਏ ਕੰਤ ਕੰਤੂਹਲ, ਭੇਵ ਖੁਲ੍ਹਾ ਸ੍ਰੀ ਭਗਵਾਨਾ। ਕਲਜੁਗ ਸਿੰਘਾਸਣ ਭੱਜੀ ਚੂਲ, ਫ਼ਲ ਟੁੱਟੇ ਚੋਗ ਨਿਖੁੱਟੇ ਕਲਜੁਗ ਸੰਤਾਂ ਟੁੱਟੇ ਡਾਹਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਖੇਲ ਕਰੇ ਮਹਾਨਾ। ਸਤਿ ਸਵਾਮੀ ਸਤਿ ਗੁਣਵੰਤੇ। ਜਗਤ ਨੇਹਕਾਮੀ ਪੂਰਨ ਭਗਵੰਤੇ। ਪੰਜੇ ਚੋਰ ਹੋਏ ਹਰਾਮੀ, ਭਰਮ ਭੁਲਾਏ ਜੀਵ ਜੰਤੇ। ਕੋਇ ਨਾ ਪਕੜੇ ਸੱਚਾ ਧਾਮੀ। ਮਾਇਆ ਭੁੱਲੇ ਜਗ ਰੁਲੇ ਸੰਤ ਤਮਾਮੀ। ਏਕਾ ਜੋਤੀ ਨੂਰ ਨੁਰੰਤਰ, ਗੁਰੂਆਂ ਦੇਵੇ ਜੋਤ ਬਸੰਤਰ, ਅੰਮ੍ਰਿਤ ਆਤਮ ਮਧੁਰ ਰਸ ਸ਼ਬਦ ਸੁਹਾਗੀ
ਗੀਤ ਨਾਮ ਨਿਧਾਨ ਸਾਚੀ ਬਾਣੀ। ਇਕ ਪੁਰਖ ਅਕਾਲ, ਇਕ ਪੁਰਖ ਦਿਆਲ ਜਗਤ ਸੁਆਮੀਆ। ਸਦਾ ਸਦਾ ਸਦ ਕਰੇ ਪ੍ਰਿਤਪਾਲ ਅੰਤਰਜਾਮੀਆ। ਕਦੇ ਨਾ ਖਾਏ ਕਾਲ, ਨਾ ਹੋਏ ਨਿਮਕ ਹਰਾਮੀਆ। ਨਾ ਛੋਹੇ ਜਗਤ ਜੰਜ਼ਾਲ, ਨਾ ਹੋਏ ਅੰਧੇਰੀ ਰੈਣ ਸ਼ਾਮੀਆ। ਨਾ ਮੰਗੇ ਬਣ ਕੰਗਾਲ, ਨਾ ਦਿਸੇ ਕੋਲ ਕੋਈ ਦਾਮੀਆ। ਜਨ ਭਗਤਾਂ ਕਰੇ ਸਦਾ ਰਖਵਾਲ, ਜੋਤੀ ਜੋਤ ਸਰੂਪ ਹਰਿ, ਏਕਾ ਨਾਉਂ ਰਖਾਏ ਨੇਹਕਾਮੀਆ। ਜੈ ਜੈ ਜੈ ਦੇਵਾ ਆਦਿ ਗੁਰ ਅੰਤਰ। ਸ੍ਰਿਸ਼ਟ ਸਬਾਈ ਲਾਈ ਸੇਵਾ, ਭੇਵ ਖੁਲ੍ਹਾਓ ਦਇਆ ਕਮਾਓ, ਸੋਹੰ ਸ਼ਬਦ ਜਗ ਸਾਚਾ ਮੰਤਰ। ਪਰਮ ਪੁਰਖ ਦਾ ਦਰਸ ਦਿਖਾਓ, ਆਤਮ ਤ੍ਰਿਸ਼ਨਾ ਹਰਸ ਮਿਟਾਓ, ਮੁਖ ਲਗਾਓ ਫ਼ਲ ਸਾਚਾ ਮੇਵਾ। ਜਗਤ ਗੁਰ ਸਤਿਗੁਰ ਸਾਚੇ ਭਗਤ ਸਵਾਮੀ, ਮਸਤਕ ਲਾਓ ਕੌਸਤਕ ਮਨੀ ਸਾਚਾ ਥੇਵਾ। ਕਲਜੁਗ ਅੰਤਮ ਲਗਾ ਭਾਗ। ਜਗਤ ਵਖਾਣੇ ਜਗੀ ਜੋਤ ਦਿਆਲ ਬਾਗ਼। ਪ੍ਰਭ ਵੇਖੇ ਵਰਤੇ ਆਪਣੇ ਭਾਣੇ, ਆਤਮ ਜੋਤੀ ਜਿਥੇ ਜਗੇ ਚਰਾਗ। ਗੁਰ ਸਤਿਗੁਰ ਸਾਚੇ ਸੁਘੜ ਸਿਆਣੇ, ਕਿਸ ਪਕੜੀ ਤੇਰੀ ਪਿਛੇ ਵਾਗ। ਸ਼ਬਦ ਰੰਗ ਰੱਸ ਕਿਸ ਜਗ ਮਾਣੇ ਕਵਣ ਬੁਝਾਏ ਮਾਇਆ ਆਗ। ਜੋਤੀ ਜੋਤ ਸਰੂਪ ਹਰਿ, ਕਵਣ ਪਛਾਣੇ ਜਨ ਹੋਇਣ ਭਾਗ ਮਥੋਰ ਵਡ ਵਡਭਾਗ। ਬਾਗ਼ ਦਿਆਲਾ ਸਤਿਗੁਰ ਕਿਰਪਾਲਾ। ਹਰਿ ਸਾਚਾ ਵੇਖੇ, ਸ਼ਬਦ ਬਣਾਏ ਵਿਚ ਦਲਾਲਾ। ਤੀਜੇ ਨੇਤਰ ਗੁਰ ਪੂਰਾ ਵੇਖੇ, ਕਾਇਆ ਮੰਦਰ ਸਾਚੀ ਧਰਮਸਾਲਾ। ਕਵਣ ਤੋੜੇ ਵੱਜਾ ਜੰਦਰ, ਕਵਣ ਹੋਏ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰ ਮੰਤਰ ਪੁੱਛੇ ਰਾਹ ਸੁਖਾਲਾ। ਗੁਰ ਮੰਤਰ, ਗੁਰੂ ਗੁਰੂ ਗੁਰ ਨਾਦ। ਸਰਬ ਜੀਆਂ ਗੁਰ ਅੰਤਰ, ਏਕਾ ਲਿਵ ਹਰਿ ਰਸ ਰਸਨ ਅਰਾਧ। ਲੱਖ ਚੁਰਾਸੀ ਲੱਗੀ ਬਸੰਤਰ, ਕਵਣ ਬੁਝਾਏ ਕਲਜੁਗ ਆਗ। ਸਤਿ ਸਵਾਮੀ ਕਿਸ ਵਸੇਂ ਧਾਮ ਮਗਨ, ਭੇਵ ਖੋਲ੍ਹੇ ਸ਼ਬਦ ਸਚ ਬੋਲੇ, ਪੂਰੇ ਤੋਲ ਤੋਲੇ ਵਿਚ ਬ੍ਰਹਿਮਾਦ। ਜੋਤੀ ਜੋਤ ਸਰੂਪ ਹਰਿ, ਆਪਣੀ ਕਰਨੀ ਰਿਹਾ ਕਰ, ਤਿੰਨ ਪੰਜ ਸੱਤ ਨੌਂ ਭੇਵ ਬੋਧ ਅਗਾਧ। ਨੌਂ ਖੰਡ ਨੌਂ ਦਵਾਰ। ਪ੍ਰਭ ਪਾਈ ਵੰਡ ਵਿਚ ਮਾਤ ਸੰਸਾਰ। ਸੱਤਾਂ ਦੀਪਾਂ ਮਹੱਲ ਉਸਾਰ। ਵੇਖੇ ਖੇਲ ਅੱਜ ਕੱਲ ਨਿਹਕਲੰਕੀ ਲਏ ਅਵਤਾਰ। ਏਕਾ ਦਿਸੇ ਸ਼ਬਦ ਅਟੱਲ, ਹਰਿ ਜੋਤ ਸਰੂਪੀ ਕਰੇ ਅਕਾਰ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਕੀਆ ਅਕਾਰ। ਦੇਣਾ ਸੱਚਾ ਨਾਮ ਵਰ, ਸਚ ਸਦਾ ਸਵਾਮੀ ਨਾਮ ਵੰਡੇ। ਨਿਰਮਲ ਕਰਮ ਹੋਏ ਉਜਾਗਰ, ਵਿਚ ਮਾਤ ਵਰਭੰਡੇ। ਹਰਿ ਬਣੇ ਸਚ ਸੁਦਾਗਰ ਕਲਜੁਗ ਆਇਆ ਅੰਤਮ ਕੰਢੇ। ਜਗੇ ਜੋਤ ਕਾਇਆ ਗਾਗਰ, ਤਨ ਮੰਦਰ ਸੀਤਲ ਠੰਡੇ। ਏਕਾ ਨਾਮ ਰਤੀ ਰਤਨਾਗਰ, ਕਾਇਆ ਬ੍ਰਹਿਮੰਡ ਵਿਚ ਬ੍ਰਹਿਮੰਡੇ। ਜੋਤੀ ਜੋਤ ਸਰੂਪ ਹਰਿ, ਸਰਬ ਕਿਛ ਆਪੇ ਜਾਣੇ, ਉਤਭੁਜ ਸੇਹਤਜ ਜੇਰਜ਼ ਅੰਡੇ। ਸਚ ਡੇਰਾ ਸਚ ਅਸਥਾਨਾ। ਜਿਥੇ ਮਿਲੇ ਨਾਮ ਭਗਵਾਨਾ। ਉਚੇ ਟਿੱਲੇ ਸਾਰੇ ਹਿੱਲੇ, ਚਲਿਆ ਸੋਹੰ ਤੀਰ ਨਿਸ਼ਾਨਾ। ਭੇਵ ਖੁਲ੍ਹਾਉਣਾ ਬੂਰੇ ਕੱਕੇ ਬਿੱਲੇ, ਪਵਣ ਸਰੂਪੀ ਮੜ੍ਹੀ ਮਸਾਣਾ। ਰਸਨਾ ਤੀਰ ਚੜ੍ਹੇ ਚਿੱਲੇ, ਉਠੇ ਨਰ ਹਰਿ ਬਲੀ ਬਲਵਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਕਲਜੁਗ ਅੰਤਮ ਪੱਕੀ ਖੇਤੀ। ਉਤਰ ਦੇਣਾ ਗੁਰ ਪੂਰੇ ਛੇਤੀ। ਦੁਰਮਤ ਮੈਲ ਤਨ ਗਵਾਉਣੀ, ਉਤੇ ਲਾਉਣੀ ਨਾਮ ਰੇਤੀ। ਕਾਇਆ ਸੋਈ ਆਪ ਜਗਾਉਣੀ, ਦਰਸ ਦਿਖਾਉਣਾ ਨੇਤਨ ਨੇਤੀ। ਜੋਤੀ ਜੋਤ ਸਰੂਪ ਹਰਿ, ਗੁਰ ਪੂਰੇ ਕਿਰਪਾ ਦੇਣੀ ਕਰ, ਕਲਜੁਗ ਹਾੜੀ ਹੋਈ ਪਛੇਤੀ। ਸ਼ਬਦ ਆਏ ਚੱਲ ਦਵਾਰ। ਮੰਗੇ ਵਰ ਇਕ ਭਿਖਾਰ। ਉਤਰ ਦੇਣਾ ਪਹਿਲੀ ਵਾਰ।
ਪੂਰਬ ਪੱਛਮ ਉਤਰ ਦੱਖਣ ਦਿਸ਼ਾ ਵਿਚਾਰ। ਚੌਦਾਂ ਰਤਨ ਕਰ ਸ਼ਿੰਗਾਰ ਸੋਲਾਂ ਕਲਾ ਕਲੀਆਂ ਕਲ ਪਹਿਨਣਹਾਰ। ਪੁਰਖ ਅਬਿਨਾਸ਼ੀ ਵਲੀਆ ਛਲੀਆ, ਪੂਰਬ ਕਰਨੀ ਮਾਤ ਵਿਚਾਰ। ਵਡ ਜੋਧਾ ਸੂਰਾ ਵਡ ਵਡ ਬਲੀਆ, ਜਨ ਭਗਤ ਦਵਾਰੇ ਬਣਿਆ ਰਹੇ ਭਿਖਾਰ। ਏਕਾ ਦਿਸੇ ਨਿਹਚਲ ਧਾਮ ਤੇਰਾ ਅਟਲੀਆ, ਆਈਏ ਚਲ ਦਵਾਰ। ਜੋਤੀ ਜੋਤ ਸਰੂਪ ਹਰਿ, ਇਕ ਜੋਤੀ ਜਗਤ ਅਧਾਰ। ਸ਼ਬਦ ਸੰਦੇਸ਼ਾ ਦੇਣਾ ਘਲ। ਆਈਏ ਧਾਮ ਤੇਰੇ ਚਲ। ਮਿਲੀਏ ਰਾਮ ਕਲਜੁਗ ਕਲ। ਮਿਟੇ ਰੈਣ ਅੰਧੇਰੀ ਸ਼ਾਮ, ਮਿਟੇ ਦੂਈ ਦਵੈਤੀ ਦੂਜਾ ਸੱਲ। ਪੰਝੀ ਭਾਦੋਂ ਲੇਖ ਲਿਖਾਉਣਾ ਤਮਾਮ, ਹਰਿ ਹਰਿ ਹਉਂ ਹਉਂ ਜਾਏ ਬਲ ਬਲ। ਜਗਤ ਤਿਆਗਣੇ ਸਰਬ ਕੰਮ, ਵੇਖਣਾ ਧਾਮ ਇਕ ਅਟੱਲ। ਜੋਤੀ ਜੋਤ ਸਰੂਪ ਹਰਿ, ਸ਼ਬਦ ਲੇਖ ਗੁਰ ਪੂਰਾ ਵੇਖ ਭਾਰਤ ਖੰਡ ਰਿਹਾ ਘਲ। ਨਿਹਕਲੰਕੀ ਜੋਤ ਨੁਰਾਨੀ। ਏਕਾ ਦਿਸੇ ਸਾਚਾ ਸ਼ਬਦ ਸੱਚੀ ਗੁਰਬਾਣੀ। ਸਚ ਸੰਤਾਂ ਸਦ ਹਿਰਦੇ ਵਸੇ, ਗੁਣ ਗਾਵਤ ਸੁਖ ਸਹਿਜ ਸਮਾਣੀ। ਮਾਇਆ ਜਾਲ ਜਗਤ ਨਾ ਫਸੇ, ਜਗਤ ਵਿਦਿਆ ਹੀਣ ਆਤਮ ਬ੍ਰਹਮ ਗਿਆਨੀ। ਏਕਾ ਰਾਹ ਸਾਚਾ ਦੱਸੇ, ਛੁਟੇ ਜਮ ਕੀ ਕਾਨੀ। ਪੰਜਾਂ ਸ਼ਬਦਾਂ ਜੋ ਜਨ ਹੱਸੇ, ਵਸੇ ਘਰ ਸੁਲਤਾਨੀ। ਜੋਤੀ ਜੋਤ ਸਰੂਪ ਹਰਿ, ਅੱਗੇ ਦਿਸੇ ਏਕਾ ਜੋਤ ਸਚ ਨਿਸ਼ਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜੋਤ ਧਰ, ਆਦਿ ਸ਼ਕਤ ਆਦਿ ਭਵਾਨੀ। ਕਰੇ ਅਕਾਰ ਅਕਾਲ ਅਕਾਲਾ। ਦੀਨਾ ਬੰਧੂ ਦੀਨ ਦਿਆਲਾ। ਪੰਖ ਪੰਖੇਰੂ ਆਤਮ ਅੰਧੂ, ਗੁਰ ਗੋਪਾਲਾ। ਲੱਖ ਚੁਰਾਸੀ ਵਡ ਪ੍ਰਬੰਧੂ, ਹਿਤ ਪਿਤ ਰਖਵਾਲਾ। ਵਸੇ ਪੜਦੇ ਉਹਲੇ ਕੰਧੂ, ਦੀਪਕ ਜੋਤੀ ਇਕ ਉਜਾਲਾ। ਜੋਤੀ ਜੋਤ ਸਰੂਪ ਹਰਿ, ਰੂਪ ਰੰਗ ਕਿਆ ਕੋਈ ਵਖਾਣੇ, ਸੂਹਾ ਪੀਲਾ ਲਾਲ ਚਿੱਟਾ ਕਾਲਾ। ਦੀਨਾਂ ਨਾਥ ਜਗਤ ਗਿਆਤਾ। ਸ੍ਰਿਸ਼ਟ ਸਬਾਈ ਸਗਲਾ ਸਾਥ ਪੁਰਖ ਬਿਧਾਤਾ। ਕੌਸਤਕ ਮਣੀਆਂ ਰੱਖੇ ਮਾਥ, ਸ਼ਬਦ ਚਲਾਏ ਸਾਚੀ ਗਾਥਾ। ਆਪਣਾ ਭਾਣਾ ਰੱਖੇ ਆਪਣੇ ਹਾਥ, ਸੋਹੰ ਚਲਾਏ ਸਾਚਾ ਰਾਥਾ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਲੋਕਮਾਤ ਰਚਾਏ ਆਪਣੀ ਗਾਥਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ। ਹਰਿ ਭੇਖ ਪਹਿਲੀ ਵਾਰ। ਦੂਜਾ ਵੇਖ ਰੂਪ ਬਰਾਹ ਅਪਰ ਅਪਾਰ। ਯਗਯ ਪੁਰਸ਼ ਤੀਜਾ ਕਰ ਵਿਚਾਰ। ਹਾਵ ਗਰੀਵ ਚੌਥੀ ਧਾਰ। ਪੰਚਮ ਨਰਾਇਣ ਕਰ ਅਕਾਰ। ਛੇਵੇਂ ਕਪਲ ਮੁਨ ਨਾਉਂ ਵਿਚਾਰ। ਸਤਵੇਂ ਦਤਾਤ੍ਰੈ ਅਠਵਾਂ ਰਿਖਪ ਦੇਵ ਵਿਚ ਸੰਸਾਰ। ਨੌਵਾਂ ਪ੍ਰਿਥੂ ਰੂਪ ਕਰਤਾਰ। ਦਸਵੇਂ ਮਤਸ ਖੇਲ ਨਿਆਰ। ਗਯਾਰਵੇਂ ਕਛਪ ਨਰ ਨਿਰੰਕਾਰ। ਬਾਰਵੇਂ ਮੋਹਣੀ ਰੂਪ ਵਿਚ ਸੰਸਾਰ। ਹੰਸ ਮੋਤੀ ਚੁਗੇ ਚੋਗ ਤੇਰ੍ਹਵੀਂ ਧਾਰ। ਬਾਵਨ ਰੂਪ ਚੌਦਾਂ ਤਬਕਾਂ, ਪ੍ਰਭ ਕੀਆ ਚੌਧਵੀਂ ਵਾਰ। ਪੰਦਰਵਾਂ ਪਰਮ ਪੁਰਖ ਕੀ ਧਾਰ। ਵੈਦ ਧਨੰਤਰ ਕਰ ਵਿਚਾਰ। ਸੋਲਵੇਂ ਨਰ ਸਿੰਘ ਰੂਪ ਹਰਿ ਕਰਤਾਰ। ਸਤਾਰਵੇਂ ਹਰੀ ਗਜ ਪਾਰ ਉਤਾਰ। ਅਠਾਰਵੇਂ ਨਰ ਨਰਾਇਣ ਭਗਤ ਧਰੂ ਬਾਲ ਅਵਸਥਾ ਦਏ ਪਿਆਰ। ਵਾਰ ਉਨੀਂ ਰਾਜੇ ਰਾਣਿਆਂ ਚੋਟੀ ਮੁਨੀ ਪਰਸ ਰਾਮ ਇੱਕੀ ਵਾਰ। ਵਾਰ ਬੀਸ ਭਏ ਜਗਦੀਸ਼, ਪ੍ਰਗਟ ਹੋਏ ਰਾਮ ਅਵਤਾਰ। ਇੱਕੀਵੀਂ ਵਾਰ ਕਰ ਅਕਾਰਾ। ਵੇਦ ਵਿਆਸਾ ਪਿਤਾ ਨਾਮ ਨਾ ਕੋਈ ਉਚਾਰਾ। ਪੁਰਖ ਅਬਿਨਾਸ਼ੀ ਸਾਚੀ ਧਾਰਾ। ਅਵਤਾਰ ਬਾਈਸਵਾਂ ਕ੍ਰਿਸ਼ਨ ਮੁਰਾਰਾ। ਤੇਈਵੀਂ ਵਾਰ ਲਿਆ ਅਵਤਾਰਾ, ਨਾਮ ਬੁੱਧ ਵਿਚ ਸੰਸਾਰਾ। ਲੋਕਮਾਤ ਕੀਆ ਯੁੱਧ, ਮਦਿਰਾ ਮਾਸ ਨਾ ਖਾਏ ਕੋਈ ਜੀਵ ਗਵਾਰਾ। ਹਰਿ ਬਿਨ ਅਵਰ ਨਾ ਦੀਸੇ ਕੋਈ ਆਤਮ ਕਰੇ ਸੁਧ, ਕਲਜੁਗ ਵਧਿਆ ਅੰਤ ਵਿਕਾਰਾ। ਜੋਤੀ
ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਚਵੀਆਂ ਅਵਤਾਰਾ। ਜੋਤੀ ਜਾਮਾ ਸ਼ਬਦ ਚੋਲਾ। ਸੋਹੰ ਪਵਣ ਸਾਚਾ ਬੋਲਾ। ਨਾਮ ਓਅੰ ਵੱਜੇ ਢੋਲਾ। ਜਨ ਭਗਤਾਂ ਆਤਮ ਰੰਗ ਗੀਤ ਸੁਹਾਗੀ ਸਾਚਾ ਸੋਹਲਾ। ਸਦਾ ਸਦ ਵਸੇ ਅੰਗ ਸੰਗ ਜੋਤ ਨਿਰੰਕਾਰ ਸ਼ਬਦ ਅਧਾਰ ਪਵਣ ਅਸਵਾਰ, ਆਪ ਰਖਾਏ ਪੜਦਾ ਉਹਲਾ।
੧੨ ਭਾਦਰੋਂ ੨੦੧੧ ਬਿਕ੍ਰਮੀ ਭਾਰਤ ਦੇ ਰਾਸ਼ਟਰਪਤੀ ਡਾ: ਰਜਿੰਦਰ ਪ੍ਰਸ਼ਾਦ ਨੂੰ ਸ਼ਬਦ ਭੇਜਿਆ ਗਿਆ
ਵਾਲੀ ਹਿੰਦ ਸੱਚੇ ਸੁਲਤਾਨ, ਪ੍ਰਗਟ ਹੋਏ ਹਰਿ ਦਾਤਾ ਗੁਣੀ ਗਹਿੰਦ, ਜੋਤ ਅਧਾਰੀ ਸ਼ਬਦ ਅਸਵਾਰੀ ਪਵਣ ਉਡਾਣ। ਮਨਮੁਖਾਂ ਆਤਮ ਹੋਈ ਹੰਕਾਰੀ ਜਗਤ ਖੁਆਰੀ, ਭੁੱਲਿਆ ਇਕ ਭਗਵਾਨ। ਕਲਜੁਗ ਚਲੀ ਠੱਗੀ ਚੋਰੀ ਯਾਰੀ, ਦੂਈ ਦਵੈਤੀ ਤਿੱਖੀ ਆਰੀ, ਲੋਕਮਾਤ ਕਰ ਜੋਤ ਅਕਾਰੀ, ਪ੍ਰਗਟ ਹੋਏ ਸ੍ਰੀ ਭਗਵਾਨ। ਵਾਲੀ ਹਿੰਦ ਸਚ ਤਖ਼ਤ ਤਾਜੇ। ਕਵਨ ਜਨ ਤੇਰਾ ਸਾਜਨ ਸਾਜੇ। ਆਦਿ ਅੰਤ ਪ੍ਰਭ ਬੇੜਾ ਰਿਹਾ ਬੰਨ੍ਹ, ਪ੍ਰਗਟ ਹੋਏ ਪ੍ਰਭ ਦੇਸ ਮਾਝੇ। ਸਦੀ ਚੌਧਵੀਂ ਚੜ੍ਹਿਆ ਸਾਚਾ ਚੰਨ, ਧਰਤ ਮਾਤ ਸਵਾਰੇ ਤੇਰੇ ਕਾਜੇ। ਸੱਤ ਦੀਪ ਨੌਂ ਖੰਡ ਕਰੇ ਖੰਨ ਖੰਨ, ਚਾਰ ਕੁੰਟ ਕਰਾਏ ਭਾਜੇ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਮਾਤ ਗਾਜੇ। ਵਾਲੀ ਹਿੰਦ ਤੇਰਾ ਧਰਮ ਯੁੱਧ। ਲੇਖ ਲਿਖਾਇਆ ਪ੍ਰਭ ਸਚ ਕਰਮ, ਉਤਮ ਹੋਏ ਬੁਧ। ਮਿਟੇ ਜਗਤ ਅੰਧੇਰਾ ਝੂਠਾ ਭਰਮ, ਪ੍ਰਭ ਦਰਸ ਨੇਤਰ ਕਾਇਆ ਸੁਧ। ਸੁਫ਼ਲ ਹੋਏ ਮਾਨਸ ਜਨਮ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਸ਼ਬਦ ਅਸਵ ਹੋ ਅਸਵਾਰ, ਸਚ ਸਿੰਘਾਸਣ ਬੈਠ ਕੁੱਦ। ਸਚ ਸਿੰਘਾਸਣ ਸਿੰਘ ਆਸਣ ਸੱਚੀ ਸਰਕਾਰਾ। ਰਾਓ ਰੰਕ ਸਰਬ ਵਿਨਾਸਣ, ਅੰਤਮ ਆਏ ਮਾਤ ਹਾਰਾ। ਏਕਾ ਜੋਤ ਨਿਰਾਲਮ ਪ੍ਰਭ ਅਬਿਨਾਸ਼ਣ, ਸੋਹੰ ਸ਼ਬਦ ਸੱਚਾ ਜੈਕਾਰਾ। ਚਾਰ ਵਰਨ ਗਾਏ ਰਸਨ ਸਵਾਸ ਸਵਾਸਣ, ਮਿਟੇ ਕਲ ਅੰਧ ਅੰਧਿਆਰਾ। ਜੋਤੀ ਜੋਤ ਸਰੂਪ ਹਰਿ, ਮਾਤ ਜੋਤ ਜਗਤ ਬਲੋਏ, ਪ੍ਰਗਟ ਹੋਏ ਨਿਹਕਲੰਕ ਚਵੀਆਂ ਅਵਤਾਰਾ। ਨਰ ਅਵਤਾਰ ਜੋਤ ਪ੍ਰਕਾਸ਼ੇ। ਜਗਤ ਭੇਖ ਚੁਕਾਏ, ਮੇਟ ਮਿਟਾਏ ਮਦਿਰਾ ਮਾਸੇ। ਸਾਚੇ ਲੇਖ ਰਾਓ ਰੰਕ ਲਿਖਾਏ, ਵੇਖ ਵਖਾਣੇ ਪ੍ਰਿਥਮੀ ਅਕਾਸ਼ੇ। ਰਾਜ ਰਾਜਾਨ ਸ਼ਾਹ ਸੁਲਤਾਨ ਜਗਾਏ, ਚਾਰ ਵਰਨ ਇਕ ਸਰਨ ਰਖਾਏ, ਏਕਾ ਧਾਮ ਸਚ ਨਿਵਾਸੇ। ਵਰਨ ਬਰਨ ਕੋਈ ਰਹਿਣ ਨਾ ਪਾਏ, ਜੋਤੀ ਜੋਤ ਸਰੂਪ ਹਰਿ, ਜੀਵ ਜੰਤ ਸਾਧ ਸੰਤ ਰਸਨਾ ਗਾਇਣ ਸਵਾਸ ਸਵਾਸੇ। ਵਾਲੀ ਹਿੰਦ ਸਚ ਕਰਮ ਕਮਾਉਣਾ। ਪੁਰਖ ਪੁਰਖੋਤਮ ਸਦਾ ਬਖ਼ਸ਼ਿੰਦ, ਗਊ ਗਰੀਬ ਨਿਮਾਣਿਆਂ ਗਲੇ ਲਗਾਉਣਾ। ਦੂਈ ਦਵੈਤੀ ਕੱਢਣੀ ਚਿੰਦ, ਜਗਤ ਜਗਤ ਨਿਮਾਣਿਆਂ ਸਿਰ ਹੱਥ ਰਖਾਉਣਾ। ਕੂੜ ਕੁੜਿਆਰਾ ਚਲੇ ਜਿਉਂ ਸਾਗਰ ਸਿੰਧ, ਧਰਮ ਕਰਮ ਜਗਤ ਬਚਾਉਣਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰ ਅਵਤਾਰ, ਸਾਚਾ ਡੰਕ ਇਕ ਵਜਾਉਣਾ। ਸਚ ਘਰ ਸੱਚੀ ਵਡਿਆਈ। ਨਿਰਗੁਣ ਨੂਰ ਨੁਰਾਨਿਆ, ਜਿਸ ਜਗਤ ਬਣਤ ਬਣਾਈ। ਏਕਾ ਜੋਤੀ ਹਰਿ ਭਗਵਾਨਿਆ, ਮਤ ਮਨ ਬੁਧ ਕਾਇਆ ਮੰਦਰ ਵਿਚ ਟਿਕਾਈ। ਸਾਚਾ ਦੇਵੇ ਬ੍ਰਹਮ ਗਿਆਨਿਆ, ਜੋਤੀ ਜੋਤ ਸਰੂਪ ਹਰਿ, ਦੇਂਦਾ ਰਹੇ ਸਦਾ ਵਰ, ਹਰਿ ਘਰ ਦਰ ਸਦਾ ਇਕ ਪਛਾਨਿਆ। ਸਚ ਦਰਬਾਰ ਸੱਚੀ ਜਗ ਸ਼ਾਹੀ। ਏਕਾ ਚਿਤ ਚਿਤਵੇ, ਪ੍ਰਭ ਅਬਿਨਾਸ਼ੀ ਸਾਚਾ
ਮਾਹੀ। ਹਰਿ ਦਰਸ਼ਨ ਲੋੜੇ ਨਿਤਵੇ, ਜਗਤ ਤੁੱਟੇ ਫਾਹੀ। ਏਕਾ ਸੱਜਣ ਸਾਚਾ ਮਿਤਵੇ, ਜੋਤ ਸਰੂਪੀ ਹਰਿ ਰਘੁਰਾਈ। ਭਾਰਤ ਖੰਡ ਸੱਚੀ ਸਰਕਾਰਨ। ਪੁਰਖ ਅਬਿਨਾਸ਼ੀ ਪਾਈ ਵੰਡ, ਨੌਂ ਖੰਡ ਸਾਚੀ ਧਾਰਨ। ਵੇਖ ਵਿਖਾਣੇ ਹਰਿ ਬ੍ਰਹਿਮੰਡ ਵਰਭੰਡ, ਉਪਜਾਏ ਰਾਜੇ ਰਾਣੇ। ਹੱਥ ਫੜਾਏ ਇਕ ਧਰਮ ਚੰਡ ਪ੍ਰਚੰਡ, ਚਲੇ ਚਲਾਏ ਆਪਣੇ ਭਾਣੇ। ਬੰਨ੍ਹੇ ਦਾਤ ਪੱਲੇ ਗੰਢ, ਸਤਿ ਸੰਤੋਖੀ ਹਰਿ ਮਹਾਨੇ। ਏਕਾ ਬਖ਼ਸ਼ੇ ਤਨ ਕਾਇਆ ਠੰਡ, ਦੇਵੇ ਮਾਣ ਵਡ ਜਗਤ ਮਾਣੇ। ਜੋਤੀ ਜੋਤ ਸਰੂਪ ਹਰਿ, ਰਾਓ ਰੰਕ ਸ਼ਾਹ ਸੁਲਤਾਨ ਸਰਬ ਜੀਆਂ ਕਿਛ ਆਪੇ ਜਾਣੇ। ਕਿਸ਼ਨਾ ਪੱਖ ਕਾਇਆ ਅੰਧੇਰ। ਹਰਿ ਹਰਿ ਪ੍ਰਭ ਲਏ ਰਖ, ਜਿਸ ਜਨ ਕਰੇ ਮਿਹਰ। ਭਰੇ ਭੰਡਾਰੇ ਖ਼ਾਲੀ ਸਖ, ਵਕਤ ਸੁਹਾਏ ਨੇਰਨ ਨੇਰ। ਜਗਤ ਵਡਿਆਈ ਪ੍ਰਭ ਰੱਖੇ ਪਤਿ, ਚੁਕਾਏ ਮੇਰ ਤੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪਕ ਜਗਤ ਜਗਾਏ, ਮਿਟੇ ਅੰਧ ਅੰਧੇਰ। ਰੋਗ ਸੋਗ ਤਨ ਚਿੰਤ ਵਿਨਾਸੇ। ਏਕਾ ਬੇਨੰਤੀ ਗੁਰ ਚਰਨ ਪਾਸੇ। ਰਸਨਾ ਸ਼ਬਦ ਸਾਚਾ ਮੰਤ, ਸੋਹੰ ਸ਼ਬਦ ਆਤਮ ਵਾਸੇ। ਮਿਲੇ ਦਾਤ ਸਾਚੇ ਸੰਤ, ਲੱਗੇ ਭਾਗ ਗਰਭ ਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪਕ ਜਗਤ ਜਗਾਏ, ਸੁਲੱਖਣੀ ਕੁੱਖ ਭਾਗ ਲਗਾਏ, ਦੁੱਖ ਦਰਦ ਹਾਕਨ ਡਾਕਨ ਘਰ ਛੱਡਣ ਨਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਗਾਇਣ ਸਵਾਸ ਸਵਾਸ ਸਵਾਸੇ। ਕਾਇਆ ਮਠ ਤਪੇ ਤੰਦੂਰ। ਉਲਟੀ ਗਿੜੇ ਲੱਠ, ਹੱਡ ਪਿੰਜਰ ਹੋਇਆ ਚੂਰੋ ਚੂਰ। ਭੌਂ ਭੌਂ ਥੱਕੇ ਅਠ ਸਠ, ਕੋਈ ਨਾ ਮਿਲਿਆ ਦਾਤਾ ਸੂਰ। ਗੁਰ ਸੰਗਤ ਮਿਲਿਆ ਇਕ ਇਕੱਠ, ਪ੍ਰਗਟ ਹਰਿ ਹਾਜ਼ਰ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗੁਣਾਂ ਆਪੇ ਭਰਪੂਰ। ਵਾਯੁ ਵਿਵਾਦ ਅਗਨੀ ਤੇਜਾ। ਭਾਗ ਲਗਾਏ ਕਾਇਆ ਮੰਦਰ ਸਾਚੀ ਸੇਜਾ। ਰੋਗ ਗਵਾਏ ਕਾਇਆ ਕੰਦਰ, ਸ਼ਬਦ ਮਾਰੇ ਤਿੱਖਾ ਨੇਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਜਨ ਝੋਲੀ ਪਾਏ, ਸੁਫ਼ਲ ਕੁੱਖ ਜਗਤ ਕਰਾਏ, ਉਪਜੇ ਪੂਤ ਨਾਮ ਰੱਖਣਾ ਸਿੰਘ ਗੁਰਮੇਜਾ। ਕਾਇਆ ਸਾਗਰ ਡੂੰਘੀ ਭਵਰ। ਕਾਚੀ ਗਾਗਰ ਵਿਚ ਦਿਸੇ ਗਹਿਰ ਗਵਰ। ਜਨ ਆਏ ਦਵਾਰੇ ਪ੍ਰਭ ਕਿਰਪਾ ਧਾਰੇ, ਮਾਨਸ ਜਨਮ ਜਾਏ ਸਵਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਨਾ ਜਾਣੇ ਕੋਈ ਅਵਰ। ਖਿੱਟਾ ਰੋਗ ਸਹੰਸ ਨਵਿਰਤੀ। ਜਗਤ ਵਿਜੋਗ ਮਾਤ ਪ੍ਰਕਿਰਤੀ। ਜਿਸ ਜਨ ਲਿਖੇ ਧੁਰ ਸੰਜੋਗ, ਬਖ਼ਸ਼ੇ ਚਰਨ ਪ੍ਰੀਤ ਸਾਚੀ ਬਿਰਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਗ ਸੰਗ ਸੰਗ ਅੰਗ ਵਡ ਸੂਰਾ ਸਰਬੰਗ, ਚਿੰਤਾ ਰੋਗ ਕਰੇ ਨਵਿਰਤੀ। ਤੁੱਟੇ ਜਗਤ ਜੰਜ਼ਾਲ ਹੋਏ ਛੁਟਕਾਰਾ। ਗੁਰਮੁਖ ਚਲੇ ਸਾਚੀ ਚਾਲ, ਬਣੇ ਨਾਮ ਵਣਜਾਰਾ। ਪ੍ਰਭ ਆਪੇ ਰੱਖੇ ਸੁਰਤ ਸੰਭਾਲ, ਪੰਚਾਂ ਫੇਰੇ ਸਿਰ ਸ਼ਬਦ ਆਰਾ। ਜਨ ਭਗਤ ਨਾ ਹੋਏ ਕਦੇ ਕੰਗਾਲ, ਪ੍ਰਭ ਪੱਲੂ ਰੱਖੇ ਸਦਾ ਭਾਰਾ। ਸਚ ਵਸਤ ਰੱਖਣੀ ਨਾਮ ਸੰਭਾਲ, ਸੋਹੰ ਗਾਉਣਾ ਵਸਤ ਸ਼ਬਦ ਅਪਾਰਾ। ਤੀਰਥ ਨੁਹਾਉਣਾ ਕਾਇਆ ਸੁਹਾਵੇ ਤਾਲ, ਸ਼ਬਦ ਸੁਰਤ ਮਨ ਜਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁੱਚ ਜਗਤ ਗੁਰਦੇਵ, ਫੜ ਫੜ ਬਾਹੋਂ ਰਾਹੇ ਪਾਉਣਾ। ਕਿੰਗਰੇ ਕਿੰਗਰੇ ਵਜੇ ਮਰਦੰਗ। ਇਕ ਦੂਜੇ ਦਾ ਤੁੱਟੇ ਸੰਗ। ਅੰਦਰ ਬਾਹਰ ਤਨ ਖੁਆਰ, ਦਿਸੇ ਭੁੱਖ ਨੰਗ। ਤੁੱਟਾ ਨਾਤਾ ਜਗਤ ਪਿਆਰ, ਮਾਨਸ ਦੇਹੀ ਦਿਸੇ ਭੰਗ। ਕਰਮਾ ਆਈ ਦਿਸੇ ਹਾਰ, ਦਿਵਸ ਰੈਣ ਰਹੇ ਵਿਚਾਰ। ਨਾ ਕੋਈ ਨਿਭਾਏ ਸਾਚਾ ਸੰਗ। ਚੜ੍ਹਿਆ ਰਹੇ ਇਕ ਬੁਖ਼ਾਰ, ਇਕ ਦੂਜੇ ਨੂੰ ਵੱਜੇ ਡੰਗ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਏਕਾ ਦਾਤ ਦਰ
ਰਹੇ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗੁਣ ਜਨ ਸਦਾ ਉਚਾਰ, ਸਤਿ ਸਰੂਪੀ ਜਾਇਣ ਲੰਘ। ਘਰ ਘਰ ਬਾਹਰਾ ਇਕ ਰਖਵਾਰਾ, ਚੰਡ ਪ੍ਰਚੰਡ ਸ਼ਬਦ ਡੰਡ, ਹੋਏ ਆਪ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪੈਜ ਸਵਾਰੇ, ਜਨ ਆਏ ਚਰਨ ਦਵਾਰ। ਮਦਿਰਾ ਮਾਸ ਦੇਣਾ ਤਜ। ਗੁਰ ਸੰਗਤ ਵਿਚ ਜਾਣਾ ਸਜ। ਏਕਾ ਦਰ ਏਕਾ ਘਰ ਬਣਨਾ ਮੰਗਤ, ਅੰਮ੍ਰਿਤ ਪੀਣਾ ਨਾਮ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੜਦੇ ਰਿਹਾ ਕੱਜ। ਸਚ ਨਾਮ ਗੁਰ ਚਰਨ ਭਿਖਾਰੀ। ਕਰ ਕਿਰਪਾ ਦੇਵੇ ਹਰਿ, ਜੋ ਜਨ ਆਏ ਦਰ ਦਵਾਰੀ। ਆਪ ਚੁਕਾਏ ਜਗਤ ਡਰ, ਜਗਤ ਮਾਇਆ ਨਾ ਕਰੇ ਖੁਆਰੀ। ਚਰਨ ਲਾਗ ਗੁਰ ਜਾਏ ਤਰ, ਪੂਰਨ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੋਹੰ ਨਾਮ ਸ਼ਬਦ ਸੱਚੀ ਖ਼ੁਮਾਰੀ। ਦੁੱਖ ਰੋਗ ਮਿਟੇ ਸੰਤਾਪ। ਮਿਲੇ ਨਾਮ ਜੋਗ ਵਡ ਪ੍ਰਤਾਪ। ਲਿਖਿਆ ਧੁਰ ਸੰਜੋਗ, ਸੋਹੰ ਜਪਣਾ ਸਾਚਾ ਜਾਪ। ਦਰਸ ਦਿਖਾਏ ਹਰਿ ਅਮੋਘ, ਪ੍ਰਗਟ ਕਰ ਆਪਣਾ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਮਿਟਾਏ ਕੋਟਨ ਪਾਪ। ਤੁੱਟੀ ਗੰਢੇ, ਪ੍ਰਭ ਚਰਨ ਜੁੜੰਦਾ। ਦੁਧ ਪੁੱਤ ਦਾਤ ਸਾਚੀ ਵੰਡੇ, ਦੁੱਖ ਰੋਗ ਮਿਟੰਦਾ। ਕਦੇ ਨਾ ਦੇਵੇ ਹਰਿ ਜੀ ਕੰਡੇ, ਘਰ ਬਹਾਏ ਧਾਮ ਸੁਹੰਦਾ। ਆਤਮ ਹੋਏ ਕਦੇ ਨਾ ਰੰਡੇ, ਸਾਚੀ ਸੇਜਾ ਹਰਿ ਤਖ਼ਤ ਬਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਦਾਨ, ਪੂਰੇ ਘਾਟ ਆਪ ਕਰੰਦਾ। ਪੂਰ ਕਰਾਏ ਘਾਟਾ। ਜੋਤ ਜਗਾਏ ਵਿਚ ਲਲਾਟਾ। ਸਹਿੰਸਾ ਰੋਗ ਭੁੱਖ ਗਵਾਏ, ਦੂਰ ਕਰਾਏ ਦੁੱਖੜਾ ਵਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹੀਂ ਹੱਥੀਂ ਆਪ ਸਵਾਏ ਕਾਇਆ ਚੋਲੀ ਤਨ ਮਾਤ ਪਾਟਾ। ਦਰ ਘਰ ਸੀਤਲ ਅੰਮ੍ਰਿਤ ਧਾਰੀ। ਹਰਿ ਨਰ ਰਾਖੋ ਸਦਾ ਚੀਤਲ, ਬਖ਼ਸ਼ੇ ਅਵਗੁਣ ਭਾਰੀ। ਜਗਤ ਸੁਹੇਲਾ ਸਾਚਾ ਮੀਤਲ, ਸਾਚਾ ਵਣਜ ਕਰੇ ਵਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚਰਨ ਸਰਨ ਇਕ ਧਰਮ, ਮੰਗਣਾ ਨਾਮ ਦਰ ਭਿਖਾਰੀ। ਸਾਚਾ ਨਾਉਂ ਰਸਨਾ ਗਾਉਣਾ। ਪ੍ਰਭ ਪਕੜੇ ਬਾਹੋਂ, ਚਿੰਤਾ ਸੋਗ ਸਰਬ ਮਿਟਾਉਣਾ। ਜੀਆਂ ਜੰਤਾਂ ਰੱਖੇ ਠੰਡੀ ਛਾਉਂ, ਸਿਰ ਆਪਣਾ ਹੱਥ ਰਖਾਣਾ। ਆਪੇ ਬਣੇ ਪ੍ਰਭ ਪਿਤਾ ਮਾਉਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਚਰਨ ਓਟ ਇਕ ਰਖਾਉਣਾ। ਸਾਚੇ ਅੰਮ੍ਰਿਤ ਸਾਚੀ ਧਾਰ। ਪਰਮ ਪੁਰਖ ਪ੍ਰਭ ਸਾਚੀ ਕਾਰ। ਸੁੱਕਾ ਕਾਇਆ ਹਰਿਆ ਬਿਰਖ, ਲੱਗੇ ਫਲ ਸਾਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਖ ਚੁਆਏ ਮੇਟ ਮਿਟਾਏ, ਉਪਜਾਏ ਅੰਮ੍ਰਿਤ ਤਾਲ। ਪੁੱਤਰ ਧੀਆਂ ਸੁਖੀ ਜੀਆ। ਮਾਤ ਪਿਤ ਪਿਤ ਮਾਤ ਅੰਮ੍ਰਿਤ ਰਸ ਸਾਚਾ ਪੀਆ। ਗੁਰ ਚਰਨ ਪ੍ਰੀਤੀ ਸਾਚਾ ਹਿਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿੰਸਾ ਰੋਗ ਜਗਤ ਗਵਾਏ ਨਿਰਮਲ ਕਰਾਏ ਜੀਆ। ਜਗਤ ਵਿਹਾਰਾ ਔਖਾ ਪੰਧ। ਨਾ ਦਿਸੇ ਕੋਈ ਸਹਾਰਾ, ਕਰਮਾਂ ਢੱਠੀ ਕੰਧ। ਮੰਗਣ ਆਏ ਚਲ ਦਵਾਰਾ, ਪ੍ਰਭ ਅਬਿਨਾਸ਼ੀ ਬੇੜਾ ਬੰਨ੍ਹ। ਖ਼ਾਲੀ ਭਰ ਜਗਤ ਭੰਡਾਰਾ, ਮਿਟੇ ਧੂੰਆਂ ਧਾਰ ਅੰਧੇਰ ਅੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀ ਕਰਾ ਬੰਦ ਬੰਦ। ਚਰਨ ਧੂੜ ਮਜਨ ਇਸ਼ਨਾਨ। ਹਰਿ ਸਾਚਾ ਸਾਕ ਸੈਣ ਸੱਜਣ, ਸਦਾ ਸਦਾ ਮਿਹਰਬਾਨ। ਭਾਂਡੇ ਭਰਮ ਪ੍ਰਭ ਦਰ ਭੱਜਣ, ਚੁਕੇ ਜਮ ਕੀ ਕਾਨ। ਹੋਏ ਸਹਾਈ ਪੜਦੇ ਕੱਜਣ, ਦੇਵੇ ਨਾਮ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਜੋ ਜਨ ਕਮਾਨ। ਨਿਰਮਲ ਹੋਇਆ ਜਗਤ ਸਰੀਰ। ਕਾਇਆ ਮੰਦਰ ਟੁੱਟੀ ਧੀਰ। ਹਾਡੀ ਹਾਡੀ
ਰਹੇ ਪੀੜ। ਕੋਇ ਨਾ ਮਿਲਿਆ ਸਾਚਾ ਗਾਡੀ, ਕਟੇ ਅੰਤਮ ਭੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਨ ਸਾਚੇ ਹਰਿ, ਰੋਗ ਸੋਗ ਕਟ ਕਾਇਆ ਭੀੜ। ਚਰਨ ਲਿਵ ਹਰਿ ਚਰਨ ਧਿਆਨਾ। ਨਾ ਕੋਈ ਜਾਣੇ ਸ਼ੰਕਰ ਸ਼ਿਵ ਬ੍ਰਹਮਾ ਵਿਸ਼ਨ ਮਹੇਸ਼ ਗੁਣ ਨਿਧਾਨਾ। ਏਕਾ ਨਾਉਂ ਜਗਤ ਦਿਸਾਏ, ਏਕਾ ਏਕ ਹਰਿ ਨਰ ਗੁਣਵੰਤ ਗੁਣ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸ਼ਬਦ ਸੱਚਾ ਦਾਨਾ। ਨਾੜੀ ਪਿੰਜਰ ਹੱਡ ਮਾਸ। ਅੱਡੋ ਅੱਡੀ ਦਿਸੇ ਕਿੰਗਰ, ਤਾਪਾਂ ਰੋਗਾਂ ਹੋਇਆ ਦਾਸ। ਕਾਇਆ ਸੁੱਕੀ ਹੋਈ ਢਿੰਗਰ, ਸਦਾ ਰਹੇ ਮਨ ਉਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਏ ਦਰ, ਦੁੱਖਾਂ ਰੋਗਾਂ ਕਰੇ ਬੰਦ ਖ਼ਲਾਸ। ਹੱਡ ਨਾੜੀ ਰਹੇ ਪੀੜਾ। ਦੁਖੀ ਦਿਸੇ ਸਦਾ ਜੀਅੜਾ। ਕਾਇਆ ਖਾਏ ਮਾਸ ਅਹਾਰੀ ਕੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਏ ਦਰ ਕਾਇਆ ਰੋਗ ਕਟ ਭੀੜਾ। ਚਰਨ ਪ੍ਰੀਤੀ ਮੰਗੇ ਮਿਲੇ ਜੋਤ ਹਰਿ ਭਗਵਾਨਾ। ਕਾਇਆ ਖੋਲ੍ਹੇ ਬੰਦ ਸੋਤ, ਉਪਜੇ ਬ੍ਰਹਮ ਗਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਦੁਰਮਤ ਮੈਲ ਰਿਹਾ ਧੋਤ, ਗੁਰਮੁਖ ਚਰਨ ਧੂੜ ਕਰੇ ਇਸ਼ਨਾਨਾ। ਸੁਖਲਾ ਸੀਥਲ ਸਰੀਰਾ। ਚਲਦਾ ਰਹੇ ਨੀਰ ਨੀਰਾ। ਕਾਇਆ ਮੰਦਰ ਢਲਦਾ ਰਹੇ, ਦੁਖੀ ਰਹੇ ਜੀਅੜਾ। ਅਗਨ ਤੰਦੂਰ ਬਲਦਾ ਰਹੇ, ਲੱਗੀ ਰਹੇ ਦੁਹਾਗਣ ਪੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਕਿਰਪਾ ਧਾਰ, ਬੰਨ੍ਹ ਵਖਾਈਂ ਮਾਤ ਬੀੜਾ। ਕਰਮ ਕਮਾਈ ਕ੍ਰਿਤ ਘਨ। ਗੁਰ ਦਰ ਭੁੱਲ ਬਖ਼ਸ਼ਾਈ, ਦਰ ਦਵਾਰੇ ਸਚ ਧੰਨ। ਝੂਠਾ ਰੋਗ ਦੇਣਾ ਗਵਾਈ, ਪ੍ਰਭ ਬੇੜਾ ਦੇਵੇ ਬੰਨ੍ਹ। ਸੋਹੰ ਸ਼ਬਦ ਰਸਨਾ ਗਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦੇਵੇ ਨਾਮ ਧਨ।
੧੨ ਭਾਦਰੋਂ ੨੦੧੧ ਬਿਕ੍ਰਮੀ ਸਤਿਸੰਗ ਘਰ ਬਿਆਸ ਸਤਿਗੁਰ ਗੁਰਬਚਨ ਸਿੰਘ ਨੂੰ ਸ਼ਬਦ ਭੇਜਿਆ
ਜਵਾਬ ਦੀ ਮੰਗ ਸ਼ਬਦ ਵਿਚ ਕੀਤੀ
ਆਦਿ ਨਮੋ ਸ਼ਬਦ ਗੁਰਦੇਵ ਸਤਿਗੁਰ ਸਾਵਣ ਜਗਤ ਉਜਿਆਰ। ਪਤਤ ਪਾਵਨ ਜੀਆ ਜੰਤ ਉਧਾਰ। ਕਰਿਆ ਛਲ ਜਿਉਂ ਭੇਖ ਬਾਵਨ, ਮੰਗਣ ਆਇਆ ਬਣ ਭਿਖਾਰ। ਕਿਸੇ ਹੱਥ ਨਾ ਆਉਣਾ ਦਾਮਨ, ਨਾ ਹੋਇਆ ਕੋਈ ਜਾਮਨ, ਹਰਿ ਘਰ ਸੱਚੀ ਸਰਕਾਰ। ਕਾਇਆ ਮੰਦਰ ਵਸੇ ਕਾਮਨੀ ਕਾਮਨ, ਤਨ ਬੈਠੀ ਕਰ ਸ਼ਿੰਗਾਰ। ਹਿੰਦੂ ਸਿੱਖ ਈਸਾਈ ਬ੍ਰਹਿਮਣ, ਗੁਣਵੰਤ ਗੁਣ ਗੁਰ ਕੋਇ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪਣੀ ਜਾਣੇ ਆਪੇ ਸਾਰ। ਸਤਿਗੁਰ ਸਾਵਣ ਸਹਿਜ ਧੁਨ ਮਾਤਰ। ਵੇਦ ਪੁਰਾਨ ਕੁਰਾਨ ਅੰਜ਼ੀਲ, ਘਰ ਘਰ ਬੈਠੇ ਵਾਚਣ ਸ਼ਾਸਤਰ। ਦਰ ਘਰ ਸਾਚੇ ਨਾ ਦਿਸੇ ਇਕ ਦਲੀਲ, ਤਨ ਪਾਇਆ ਨਾ ਦਿਸੇ ਨਾਮ ਗਾਤਰ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਮਾਤ ਰਹਾਵੇ, ਛਿੰਨ ਭੰਗਰ ਏਕਾ ਅੰਗਰ, ਨਾਦ ਧੁਨ ਅਨਹਦ ਵਜਾਵੇ। ਸਾਵਣ ਧੁਨੀ ਮਸਤ ਦੀਵਾਨੀ। ਗੁਰਮੁਖ ਵਿਰਲਾ ਜਾਣੇ ਵਡ ਗੁਣ ਗੁਣੀ, ਦੇਵ ਲੋਕ ਦੀ ਇਕ ਨਿਸ਼ਾਨੀ। ਸਾਧਨ ਸੰਤਾਂ ਆਤਮ ਪੁਣੀ, ਵੇਖ ਵਖਾਣੇ ਵਡ ਵਿਦਵਾਨੀ। ਸਚ ਪੁਕਾਰ ਇਕ ਹਰਿ ਭਗਤ ਸੁਣੀ, ਲੋਕਮਾਤ ਲਏ ਅਵਤਾਰ,
ਜੋਤੀ ਜੋਤ ਸਰੂਪ ਹਰਿ, ਚਿੱਟੇ ਅਸਵ ਪੰਚਮ ਜੇਠ ਹੋ ਅਸਵਾਰ। ਸਤਿਗੁਰ ਸਾਵਣ ਸੁਖ ਅਨੰਦ ਘਨੇਰਾ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਪੁਰਖ ਅਬਿਨਾਸ਼ੀ ਪਾਏ ਫੇਰਾ। ਸਤਿ ਸਰੋਵਰ ਗੁਰਮੁਖ ਵਿਰਲੇ ਨੁਹਾਵਣ, ਬੇਮੁਖਾਂ ਡਿੱਠਾ ਭਰਮਾਂ ਡੇਰਾ। ਜੋਤੀ ਜੋਤ ਸਰੂਪ ਹਰਿ, ਮੰਗਣ ਆਇਆ ਨਾਮ ਵਰ, ਉਨੀਂ ਹਾੜੀ ਪਾਇਆ ਫੇਰਾ। ਪੰਚਮ ਪੰਚਮ ਸ਼ਬਦ ਤਨ ਵਜੇ। ਸ਼ਬਦ ਚੋਟ ਇਕ ਨਗਾਰੇ ਲੱਗੇ। ਦੁਰਮਤ ਮੈਲ ਕੱਢੇ ਖੋਟ, ਤਰਨ ਤਾਰਨ ਸਿੰਘ ਬੱਗੇ। ਚਾਰ ਕੁੰਟ ਆਲਣਿਉਂ ਡਿੱਗੇ ਬੋਟ, ਇਕ ਸ਼ਬਦ ਹਲੂਣਾ ਵਾ ਤੱਤੀ ਵੱਗੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਲੋਕਮਾਤ ਹਰਿ ਕਿਰਪਾ ਕਰ, ਏਕਾ ਲੱਗੇ ਸਰਬ ਅੱਗੇ। ਪੰਚਮ ਸ਼ਬਦ ਧੁਨ ਧਰਨ ਪਤਿ। ਆਪਣੀ ਕਰਨੀ ਰਿਹਾ ਕਰ, ਲੱਖ ਚੁਰਾਸੀ ਸੈਨਾਪਤ। ਮਾਨਸ ਦੇਹੀ ਵੇਖੇ ਖੁਲ੍ਹੇ ਹਰਨ ਫਰਨ, ਸਾਧਾਂ ਸੰਤਾਂ ਵਡ ਮਹੰਤਾਂ ਜਾਣੇ ਮਿਤ ਗਤ। ਪੁਰਖ ਅਬਿਨਾਸ਼ੀ ਏਕਾ ਸਾਚਾ ਕੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਜਿਸ ਬਣਾਈ ਸਾਚੀ ਬਣਤ। ਸੱਤਵੇਂ ਸਤਿ ਨਿਰੰਜਣ ਨਰ ਹਰਿ ਕਿਰਪਾ ਆਪ ਕਰਾਇੰਦਾ। ਵੇਖ ਵਖਾਣੇ ਸਚ ਦਰ, ਸ਼ਬਦ ਲੇਖ ਘਰ ਪੁਚਾਇੰਦਾ। ਲੱਖ ਚੁਰਾਸੀ ਚੁੱਕੇ ਡਰ, ਭਰਮ ਭੁਲੇਖੇ ਦੂਰ ਕਰਾਇੰਦਾ। ਜੋਤ ਸਰੂਪੀ ਜਾਮਾ ਧਾਰ, ਸੋਹੰ ਸ਼ਬਦ ਬਾਜ ਉਡਾਇੰਦਾ। ਚਾਰ ਵਰਨ ਦੇਵੇ ਹਰਿ ਏਕਾ ਸਰ, ਅੰਮ੍ਰਿਤ ਆਤਮ ਸੀਰ ਪਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਸੰਗ ਬਿਆਸਾ ਨਿਜ ਆਤਮ ਵਾਸਾ ਸ਼ਬਦ ਮੰਗ ਇਕ ਮੰਗਾਇੰਦਾ।
੧੨ ਭਾਦਰੋਂ ੨੦੧੧ ਬਿਕ੍ਰਮੀ ਸੈਦਪੁਰ ਸੰਤ ਲਾਭ ਸਿੰਘ ਨੂੰ ਸ਼ਬਦ ਭੇਜਿਆ ਅਤੇ ਉਤਰ ਮੰਗਿਆ
ਕਵਲ ਕਲ ਕਲ ਕਿਸ ਉਪਜਾਈ। ਕਿਸ ਵਸੇ ਘਰ ਮਹੱਲ ਕਰੇ ਰੁਸ਼ਨਾਈ। ਸਚ ਸੁਹੰਜਣੀ ਕਿਹੜੀ ਘੜੀ ਕਿਹੜਾ ਪਲ, ਪ੍ਰਭ ਜੋਤੀ ਰੰਗ ਵਟਾਈ। ਸ਼ਬਦ ਉਛਲ ਕਿਸ ਦੇਵੇ ਦਰ ਕਵਣ ਪਵਣ ਚਲਾਈ। ਕਵਣ ਲਏ ਪ੍ਰਭ ਅੰਮ੍ਰਿਤ ਜਲ, ਕਾਇਆ ਸਿੰਚ ਕਰਾਈ। ਕਵਣ ਬਣਾਏ ਕਾਇਆ ਖੱਲ, ਹੱਡ ਨਾੜੀ ਮਾਸ ਵਿਚ ਟਿਕਾਈ। ਜੋਤੀ ਜੋਤ ਸਰੂਪ ਹਰਿ, ਕੀ ਕਰੇ ਖੇਲ ਰਘੁਰਾਈ। ਕਵਣ ਧਾਮ ਤਖ਼ਤ ਸੁਲਤਾਨ। ਕਵਣ ਰਾਮ ਜਿਸ ਦੀਆ ਪੀਣ ਖਾਣ। ਕਵਣ ਨਾਮ ਜਿਸ ਨਾਮ ਪਦ ਨਿਰਬਾਣ। ਕਵਣ ਦਾਮ ਦੋਏ ਜਹਾਨੀ ਗੁਰਮੁਖ ਖਾਣ। ਕਵਣ ਸ਼ਾਮ ਸ਼ਾਮ ਮੇਲ ਮਿਲਾਵਾ ਸ੍ਰੀ ਭਗਵਾਨ। ਕਵਣ ਜਾਮ ਮਦਿਰਾ ਰਸ ਸਰਬ ਮਿਟ ਜਾਣ। ਜੋਤੀ ਜੋਤ ਸਰੂਪ ਹਰਿ, ਬਣਿਆ ਆਪ ਬਾਲ ਅੰਞਾਣ। ਕਵਣ ਘਰ ਹਰਿ ਸੰਤ ਵਸੇਰਾ। ਕਵਣ ਦਰ ਢਹੇ ਭਰਮਾਂ ਡੇਰਾ। ਕਵਣ ਹਰਿ ਚੁਕਾਏ ਮੇਰਾ ਤੇਰਾ। ਕਵਣ ਹਰਿ ਸ਼ਬਦ ਪਾਏ ਚਾਰ ਕੁੰਟ ਘੇਰਾ। ਕਵਣ ਹਰਿ ਜੋਤੀ ਜੋਤ ਸਰੂਪ ਹਰਿ, ਜਿਸ ਬਣਾਇਆ ਤਨ ਮੰਦਰ ਤੇਰਾ। ਤਨ ਮੰਦਰ ਬਣੀ ਇਕ ਅਟਾਰੀ। ਤਿੰਨ ਸੌ ਸੱਠ ਹਾਡੀ ਜੋੜੀ ਅੰਗ ਅੰਗ ਵਾਰੋ ਵਾਰੀ। ਹੱਥ ਪੈਰ ਮੁਖ ਨਾਕ ਲਗਾਇਆ, ਠੋਡੀ ਮੁਖੜੇ ਉਪਰ ਉਭਾਰੀ। ਬੱਤੀ ਦੰਦ ਹਰਿ ਬਖ਼ਸ਼ਿੰਦ ਰਸਨ ਚਲਾਈ, ਦੋਹਾਂ ਧਿਰਾਂ ਮੇਲ ਮਿਲਾਈ ਕਾਇਆ ਸਿੰਚੀ ਤਨ ਕਿਆਰੀ। ਨਾ ਦਿਸੇ ਵਸੇ ਅੰਦਰ, ਬਾਹਰ ਭੇਵ ਖੋਲ੍ਹੇ ਦਸਮ ਦਵਾਰੀ। ਕਿਹੜਾ ਵੱਜਾ ਆਤਮ ਜੰਦਰ, ਸੰਤ ਅਸੰਤ ਖੋਲ੍ਹ ਖੋਲ੍ਹ ਥੱਕੇ ਹਾਰੀ। ਕੀ ਰੂਪ ਨਿਰੰਜਣ ਜੋਤ ਜਗੇ ਕਾਇਆ ਕੰਦਰ ਸਾਚੀ ਇਕ ਨਿਰੰਕਾਰੀ। ਸਾਚੇ ਸੰਤ ਸਤਿਗੁਰ ਦੁਲਾਰੇ।
ਲਿਖਣਾ ਲੇਖ ਵਾਰੋ ਵਾਰੇ। ਸੰਤ ਵਣਜਾਰਾ ਹਰਿ ਨਿਰੰਕਾਰਾ, ਨਿਰੰਕਾਰ ਉਧਾਰਾ ਗੁਰਮੁਖ ਪਿਆਰਾ। ਦੋਹਾਂ ਧਿਰਾਂ ਏਕਾ ਧਾਰ ਸੱਚੀ ਧਾਰਾ। ਪੂਰੇ ਸਤਿਗੁਰ ਦਇਆ ਕਮਾਈ, ਆਤਮ ਸ਼ਕਤੀ ਜਗਤ ਭਗਤੀ ਵਿਚ ਟਿਕਾਈ। ਬੂੰਦ ਰਕਤੀ ਸੁਫ਼ਲ ਕਰਾਈ। ਜੋਤੀ ਜੋਤ ਸਰੂਪ ਹਰਿ, ਪੂਰਨ ਸੰਤਾਂ ਰਿਹਾ ਜਗਾਈ। ਮਿਲੀ ਦਾਤ ਵਸਤ ਅਨਮੁੱਲ। ਪੂਰੇ ਤੋਲ ਜਾਣਾ ਤੁਲ। ਸਾਚਾ ਫਲ ਸਾਚਾ ਮੇਵਾ ਨਾ ਜਾਏ ਹੁੱਲ। ਸ਼ਬਦ ਭੇਵ ਦਰ ਇਕ ਖੁਲ੍ਹਾਉਣਾ, ਕੋਇ ਨਾ ਲੱਗੇ ਮਾਤ ਮੁੱਲ। ਸਤਿਗੁਰ ਪੂਰਾ ਆਤਮ ਘਰ ਬਹਾਉਣਾ, ਜਗਤ ਮਾਇਆ ਵੇਖ ਨਾ ਜਾਣਾ ਭੁੱਲ। ਜੋਤੀ ਜੋਤ ਸਰੂਪ ਹਰਿ, ਸਚ ਭੰਡਾਰਾ ਰੱਖੇ ਖੁਲ੍ਹ। ਲਾਭ ਸਿੰਘ ਸੰਤ ਲਾਭ। ਦੇਣਾ ਜਵਾਬ ਦੋ ਆਬ। ਦਰ ਦਰਵਾਜਾ ਲਿਖਣਾ ਲੰਮਾ ਚੌੜ, ਜਿਥੇ ਵਸੇ ਗਰੀਬ ਨਿਵਾਜਾ। ਚਿੱਟਾ ਅਸਵ ਕਿਹੜਾ ਚੁੱਕੀ ਖਲੋਤਾ ਪੌੜ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਅਗਨ ਬੁਝਾਏ, ਸਾਚਾ ਸਗਨ ਮੁਖ ਲਗਾਏ ਵੇਖੇ ਪਰਖੇ ਮਿਠੇ ਕੌੜ। ਤਿੰਨ ਪੰਜ ਸੱਤ ਨੌਂ ਦਸ ਅਠਾਰਾਂ। ਉਤਰ ਦੇਣਾ ਧੰਨਵਾਦ ਕਰ ਜੋੜ ਸਰਬ ਵਿਚਾਰਾਂ। ਸ਼ਬਦ ਘੋੜਾ ਰਿਹਾ ਦੌੜ, ਚਾਰ ਕੁੰਟ ਚਾਰ ਦਿਵਾਰਾ। ਜੋਤੀ ਜੋਤ ਸਰੂਪ ਹਰਿ, ਏਕਾ ਰੱਖੇ ਸਾਚੀ ਧਾਰਾ। ਚਾਰ ਦਿਸ਼ਾ ਦਰ ਦਰਵਾਜੇ। ਹਰਿ ਮਹੱਲ ਗਰੀਬ ਨਿਵਾਜੇ। ਸਦਾ ਸਦਾ ਸਦਾ ਅਟੱਲ, ਲੱਖ ਚੁਰਾਸੀ ਸਾਜਨ ਸਾਜੇ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਗੁਰਮੁਖਾਂ ਮਾਰੇ ਅਵਾਜੇ। ਸ਼ਬਦ ਧਾਰ ਕਿਸ ਆਵੇ ਦਵਾਰੇ। ਕਵਣ ਕਰਾਏ ਪਾਰ, ਦੇਵੇ ਕਵਣ ਸਹਾਰੇ। ਕਿਹੜੀ ਬੰਨ੍ਹੇ ਹਰਿ ਜੀ ਧਾਰ, ਜੀਵ ਜੰਤ ਨਾ ਕੋਈ ਜਾਣੇ। ਜੋਤੀ ਜੋਤ ਸਰੂਪ ਹਰਿ, ਭਗਤ ਭਗਵੰਤ ਕਿਵੇਂ ਕਰਾਏ ਮੇਲ ਸ੍ਰੀ ਭਗਵਾਨੇ। ਕਵਣ ਦਵਾਰਾ ਕਵਣ ਧਾਮਾ। ਕਿੱਥੇ ਵੱਜੇ ਸ਼ਬਦ ਦਮਾਮਾ। ਸੁਣੇ ਸੁਣਾਏ ਬੂਝ ਬੁਝਾਏ ਹਰਿ ਭਗਵਾਨਾ। ਸਾਚੀ ਸੂਝ ਜਿਸ ਦਵਾਏ ਤੁਟੇ ਮਾਣ ਤਾਣਾ। ਏਕਾ ਦੂਜ ਤਨ ਗਵਾਏ, ਸਤਿ ਸੰਤੋਖੀ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਮਿਲਿਆ ਹਰਿ ਭਗਵਾਨਾ। ਮੈਂ ਤੂੰ ਕੁਛ ਨਾ ਜਾਣੇ। ਹਉਂ ਹਉਂ ਬੰਦਾ ਤੁਛ ਪੁਛ ਸ੍ਰੀ ਭਗਵਾਨੇ। ਨਾ ਦਾਹੜੀ ਨਾ ਮੁੱਛ, ਰੂਪ ਰੰਗ ਨਾ ਰੇਖ ਭੇਖ, ਨਾ ਦਿਸੇ ਕੇਸ ਗੁਣ ਨਿਧਾਨੇ। ਕਿਸ ਕਹੀਏ ਗੁਰ ਕਿਆ ਗੁਰ ਕਾ ਧਾਮ। ਕਿਸ ਕਹੀਏ ਸੁਰ, ਪੀਏ ਅੰਮ੍ਰਿਤ ਜਾਮ। ਕਿਸ ਕਹੀਏ ਚੋਰ, ਹੋਏ ਨਿਮਕ ਹਰਾਮ। ਹਰਿਜਨ ਜਨ ਹਰਿ ਸੰਤ ਸੁਹੇਲੇ ਲਿਖਣਾ ਭੇਵ ਤਮਾਮ। ਨਿਰੰਕਾਰ ਕਵਣ ਬਣਾਏ। ਕਿਸ ਦਵਾਰ ਦਏ ਬਹਾਏ। ਘਰ ਬਾਹਰ ਦਿਸ ਕਿਸੇ ਨਾ ਆਏ। ਛੱਪਰੀ ਛੰਨ ਨਾ ਕੋਈ ਰਖਾਏ। ਬਸਤਰ ਤਨ ਨਾ ਕੋਈ ਛੁਹਾਏ। ਸ਼ਸਤਰ ਅਸਤਰ ਨਾ ਹੱਥ ਉਠਾਏ। ਜੋਤੀ ਜੋਤ ਸਰੂਪ ਹਰਿ, ਕਿਹੜੀ ਮਨੀ ਕਿਹੜੀ ਭਵ ਆਪਣਾ ਆਪ ਉਪਾਏ। ਕਵਣ ਪਿਤਾ ਕਵਣ ਮਾਤਾ। ਜਿਸ ਜੰਮਿਆ ਪੁਰਖ ਬਿਧਾਤਾ। ਕਵਣ ਗੁਰ ਜਿਸ ਦੀਆ ਨਾਮ ਦਾਤਾ। ਜੋਤੀ ਜੋਤ ਸਰੂਪ ਹਰਿ, ਕਵਣ ਵਰਨ ਕਵਣ ਗੋਤ, ਕਿਹੜੀ ਰੱਖੇ ਉਤਮ ਜਾਤਾ। ਸਾਵਣ ਸਿੰਘ ਕਿਸ ਉਪਜਾਇਆ। ਮਾਤਲੋਕ ਕਿਸ ਨਾਮ ਰਖਾਇਆ। ਕਵਣ ਮਾਤ ਜਿਸ ਸੀਰ ਪਿਲਾਇਆ। ਕਵਣ ਪੂਤ ਜਿਸ ਰਸਨਾ ਲੈ ਆਤਮ ਤ੍ਰਿਪਤਾਇਆ। ਕਵਣ ਪਿਤਾ ਜਿਸ ਉਂਗਲੀ ਲਾਇਆ। ਕਵਣ ਗੁਰ ਜਿਸ ਨਾਮ ਦਵਾਇਆ। ਕਵਣ ਹਰਿ ਜਿਸ ਮਸਤਕ ਲੇਖ ਲਿਖਾਇਆ। ਕਵਣ ਦਰ ਜਿਸ ਘਰ ਮੰਗਣ ਆਇਆ। ਕਵਣ ਸਰ ਜਿਸ ਸਾਚੇ ਤੀਰਥ ਨੁਹਾਇਆ। ਲੋਕਮਾਤ ਜਨਮ ਧਰ ਕਿਸ ਬਿਧ ਸਿੰਘ ਸਾਵਣ ਗੁਰ ਅਖਵਾਇਆ। ਲਾਭ ਸਿੰਘ ਉਠ ਹੋ ਹੁਸ਼ਿਆਰ। ਦੂਜਾ ਕਰ ਨਾਲ ਗੁਰੂ ਤਿਆਰ। ਤੀਜਾ ਹਰਿ
ਸ਼ਬਦ ਅਸਵਾਰ। ਚੌਥੇ ਘਰ ਵੇਖ ਖੰਡਾ ਨਿਹਕਲੰਕ ਦੋ ਧਾਰ। ਪੰਜਵਾਂ ਫੜਿਆ ਹੱਥ ਵਿਚ ਡੰਡਾ, ਮਾਰੇ ਸਿਰ ਕਾੜ ਕਾੜ। ਤੇਰੀ ਆਤਮ ਹੋਈ ਘਮੰਡਾ, ਪ੍ਰਭ ਅਬਿਨਾਸ਼ੀ ਦੇਵੇ ਝਾੜ। ਤੂੰ ਲੋਕਮਾਤ ਵਿਚ ਰੰਡਾ, ਸੀਸ ਨਾ ਨਿਵਾਇਆ ਸਤਾਰਾਂ ਹਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਨਿਹਕਲੰਕ ਨਾਉਂ ਰਖਾਇਆ, ਤਿੰਨਾਂ ਲੋਕਾਂ ਸਾਚਾ ਲਾੜ।
੧੨ ਭਾਦਰੋਂ ੨੦੧੧ ਬਿਕ੍ਰਮੀ ਪਾਕਿਸਤਾਨ ਮੁਹੰਮਦ ਦੀਨ ਰੋੜੀ ਸਖਰ ਸ਼ਾਹ ਮਸਤਾਨਾ ਨੂੰ ਸ਼ਬਦ ਭੇਜਿਆ ਗਿਆ
ਰੋੜੀ ਸੱਖਰ ਸਖੀ ਸੁਲਤਾਨਾ। ਮੌਲੀ ਮਹਿੰਦੀ ਹੱਥੀਂ ਗਾਨਾ। ਮਿਲੇ ਨਾਮ ਖ਼ੁਦਾਈ ਅੱਲਾ ਨੂਰ ਨੁਰਾਨਾ। ਬੈਠਾ ਰਹੇ ਇਕ ਇਕੱਲਾ, ਅੱਠੇ ਪਹਿਰ ਮਸਤ ਮਸਤਾਨਾ। ਸ਼ਬਦ ਮੁਲਾਣਿਆਂ ਛੱਡਿਆ ਸਚ ਮਹੱਲਾ, ਸ਼ੇਖ਼ ਪੀਰਾਂ ਤਨ ਹੋਇਆ ਜਗਤ ਬੇਗਾਨਾ। ਜੋਤੀ ਜੋਤ ਸਰੂਪ ਹਰਿ, ਦੇਵੇ ਦਰਸ ਆਪ ਭਗਵਾਨਾ। ਹਰਿ ਖ਼ੁਦਾਈ, ਖ਼ੁਦੀ ਖ਼ੁਦ ਬੰਦੇ। ਨਾ ਹੋਏ ਜੁਦਾਈ, ਝੂਠੇ ਜਗਤ ਧੰਦੇ। ਏਕ ਓਟ ਨੂਰ ਇਲਾਹੀ, ਜਗਤ ਤਿਆਗੇ ਪਾਪੀ ਗੰਦੇ। ਸ਼ਬਦ ਸਵਾਸੇ ਰਿਹਾ ਗਾਈ, ਆਤਮ ਤੁੱਟੇ ਜਿੰਦੇ। ਜੋਤੀ ਜੋਤ ਸਰੂਪ ਹਰਿ, ਨਾਮ ਰੰਗਣ ਰੰਗ ਰੰਗਾਏ, ਸ਼ਬਦ ਕੰਗਣ ਤਨ ਪਹਿਨਾਏ, ਸਾਚਾ ਧਾਮ ਹਰਿ ਸੁਹੰਦੇ। ਮਨ ਮੁਸਤਫ਼ਾ, ਨੂਰੀ ਜੋਤ ਅੱਲ੍ਹਾ। ਆਪ ਕਟੇ ਕਟਾਏ ਜਗਤ ਫਾਹ, ਅਜ਼ਮਤੋ ਕਸਮਤੋ ਅਜਿ ਬਵਾ ਅਤੁਲਹੇ ਸਚ ਸੁਹੇਲੇ। ਚਾਰ ਯਾਰ ਪੀਰ ਦਸਤਗੀਰ, ਮੌਲਾਨਾ ਸ਼ਾਹ ਫ਼ਕੀਰ ਹਕੀਰ, ਆਪੇ ਗੁਰ ਬਣਿਆ ਆਪੇ ਚੇਲੇ। ਵਜਦਾ ਰਹੇ ਸ਼ਬਦ ਤੀਰ, ਹਰਿ ਜੋਤੀ ਸਾਚੇ ਮੇਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਖੇਲੇ।
ਹਰਿ ਨਿਰੰਜਣ ਨਿਰਗੁਣ ਧਾਰ। ਏਕਾ ਨਾਮ ਸਾਚਾ ਅੰਜਨ, ਨਾ ਕੋਈ ਵੇਖੇ ਵਿਚ ਸੰਸਾਰ। ਜੋਤੀ ਨੂਰ ਨੂਰ ਅਕਾਰ। ਧੁਰਦਰਗਾਹੀ ਸਾਚਾ ਮਾਣਕ ਮੋਤੀ, ਸਾਚਾ ਸ਼ਬਦ ਇਕ ਅਪਾਰ। ਨਾਲ ਰਲਾਏ ਆਪ ਉਠਾਏ ਪਵਣ ਰੂਪੀ ਸਾਚਾ ਬੰਨ੍ਹੇ ਇਕ ਪਿਆਰ। ਨਿਰਮਲ ਬਾਤੀ ਸੰਗ ਜਗੇ ਜੋਤੀ, ਕਾਇਆ ਬਣੇ ਇਕ ਅਕਾਰ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਆਪਣੇ ਹੱਥ ਰਖਾਏ, ਆਪੇ ਜਾਣੇ ਆਪਣੀ ਸਾਰ। ਤ੍ਰੈਗੁਣ ਹਰਿ ਜੀ ਵਸ। ਗੁਰ ਪੀਰ ਸਭ ਰਹੇ ਦੱਸ। ਲੋਕਮਾਤ ਜੋ ਆਈ ਨੱਸ। ਅੰਤਮ ਕਾਇਆ ਹੋਈ ਭਸ। ਏਕਾ ਜੋਤੀ ਸਾਚਾ ਨੂਰ, ਪ੍ਰਕਾਸ਼ ਕੋਟਨ ਰਵ ਸਸ। ਹਰਿ ਸ਼ਬਦ ਸਾਚੀ ਤੂਰ, ਹਰਿ ਸੁਨੇਹੁੜਾ ਰਿਹਾ ਦੱਸ। ਪਵਣ ਸਵਾਸੀ ਸਰਬ ਗੁਣਾਂ ਭਰਪੂਰ, ਹਰਿ ਹਿਰਦੇ ਸਾਚਾ ਰਿਹਾ ਵਸ। ਤਿੰਨਾਂ ਮੇਲ ਸਤਿ ਸਰੂਰ, ਹਰਿ ਦਰ ਘਰ ਏਕਾ ਰਿਹਾ ਦੱਸ। ਜੋਤ ਅਧਾਰ ਪੀਰ ਗੁਰ ਸ਼ਬਦ ਧਾਰ ਲਿਖੀ ਧੁਰ ਪਵਣ ਅਸਵਾਰ। ਨਰ ਹਰਿ ਕਰੇ ਵਿਚਾਰ। ਹਰਿ ਚਰਨ ਲੋਕਮਾਤ ਜਾਏ ਜੁੜ, ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਵਸੇ, ਰਾਹ ਜਗਤ ਸਾਚਾ ਦੱਸੇ, ਦਰ ਸਾਚਾ ਰਿਹਾ ਲੋੜ। ਤਿੰਨਾਂ ਲੋਆਂ ਹਰਿ ਪ੍ਰਭ ਜਾਣੇ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਆਦਿ ਅੰਤ ਜੁਗਾ ਜੁਗੰਤ, ਆਤਮ ਵੇਖੇ ਮਾਰ ਧਿਆਨੇ। ਜਗਤ ਸਹਾਈ ਸਾਚਾ ਕੰਤ, ਏਕਾ ਮੰਗੇ ਦਾਤ ਜਗਤ ਮਹਾਨੇ। ਜੋਤੀ ਜੋਤ ਸਰੂਪ ਹਰਿ, ਪਵਣ ਬੂਝ ਆਪ ਬੁਝਾਨੇ। ਏਕਾ ਮੰਗੇ ਨਾਮ ਮਜੂਰੀ। ਕਦੇ
ਨਾ ਮੰਗੇ ਲੁਚੀ ਪੂਰੀ। ਹੱਥੀਂ ਕੁਟ ਨਾ ਖਾਏ ਚੂਰੀ। ਜੋਤੀ ਜੋਤ ਸਰੂਪ ਹਰਿ, ਚਰਨ ਧਿਆਨਾ ਸ਼ਬਦ ਗਿਆਨਾ ਆਸਾ ਮਨਸਾ ਪੂਰੀ। ਚਰਨ ਨਾਤਾ ਪੁਰਖ ਬਿਧਾਤਾ। ਸਾਚੀ ਮੰਗੇ ਮੰਗ ਲੋਕਮਾਤ ਗੁਰਮੁਖ ਸਾਚੇ ਉਤਮ ਜਾਤਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਇਕ ਅਧਾਰ ਜੋਤ ਰਖਾਤਾ। ਜੋਤ ਅਧਾਰੀ ਹਰਿ ਨਿਰੰਕਾਰ। ਅੱਠੇ ਪਹਿਰ ਖ਼ਬਰਦਾਰ। ਭਿਖਿਆ ਮੰਗਣ ਨਾ ਜਾਏ ਕਿਸੇ ਦਵਾਰ। ਜਨ ਭਗਤਾਂ ਦੇਵੇ ਆਤਮ ਸੁਖਾ, ਸ਼ਬਦ ਧੁਨ ਸਾਚੀ ਧਾਰ। ਉਜਲ ਹੋਏ ਮਾਤ ਮੁਖਾ, ਤੁੱਟੇ ਜਗਤ ਜੰਜ਼ਾਲ। ਜੋਤੀ ਜੋਤ ਸਰੂਪ ਹਰਿ, ਸਾਚਾ ਨਾਮ ਅੰਮ੍ਰਿਤ ਜਾਮ ਗੁਰਮੁਖਾਂ ਖਾਏ ਰਿਧੀ ਦਾਲ। ਗੁਰਮੁਖਾਂ ਰਸਨਾ ਚੱਕੀ ਪੀਸੇ। ਸ਼ਬਦ ਆਟਾ ਹਰਿ ਜਗਦੀਸ਼ੇ। ਅੰਮ੍ਰਿਤ ਮੇਲ ਠੰਡੀ ਜਲ ਧਾਰ। ਮਿਟੇ ਭੇਵ ਬੀਸ ਇਕੀਸੇ। ਸਾਚੇ ਘਰ ਦਿਸੇ ਨਿਰੰਕਾਰ, ਜੋਤੀ ਨੂਰ ਏਕਾ ਵੇਸੇ। ਮੰਗਣ ਆਏ ਜਨ ਭਿਖਾਰ, ਭਗਤੀ ਦਾਨ ਵਿਚ ਜਹਾਨ, ਛੱਤਰ ਝੁਲਾਏ ਸਾਚਾ ਸੀਸੇ। ਜੋਤੀ ਜੋਤ ਸਰੂਪ ਹਰਿ, ਤ੍ਰਿਸ਼ਨਾ ਭੁੱਖ ਬੰਧਨ ਸਭ ਕਟਾਨ, ਕੋਈ ਨਾ ਕਰੇ ਪ੍ਰਭ ਕੀ ਰੀਸੇ। ਇਕ ਇਕੱਲਾ ਹਰਿ ਰਖਵਾਲਾ। ਦੂਜਾ ਦਿਸੇ ਸਚ ਮਹੱਲਾ, ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲਾ। ਤੀਜੇ ਸ਼ਬਦ ਸਾਚਾ ਭੱਲਾ, ਲੋਕਮਾਤ ਰਿਹਾ ਵਾਰ ਸੰਭਾਲਾ। ਚੌਥੇ ਘਰ ਜਨ ਸੰਤਾਂ ਹੱਲਾ, ਹੋਏ ਆਪ ਰਖਵਾਲਾ। ਪੰਜਵੇਂ ਘਰ ਜਗੇ ਜੋਤ ਘੜੀ ਘੜੀ ਪਲ ਪਲਾ। ਤਿੰਨੇ ਧਾਰ ਅਵਲੜੀ ਚਾਲ। ਛੇਵਾਂ ਘਰ ਡੂੰਘੀ ਡੱਲਾ, ਜਿਥੇ ਦਿਸੇ ਜਮ ਕਾ ਕਾਲ। ਸਤਵੇਂ ਘਰ ਸਤਿ ਪੁਰਖ ਸਤਿਵਾਦ, ਏਕਾ ਖੇਲ ਰਿਹਾ ਵੇਖ ਵਿਚਾਰ। ਅਠ ਅਠ ਅਠ ਚੌਬੀਸਾ, ਤਿੰਨ ਪੰਜ ਸੱਤ ਨੌਂ ਪੂਰਬ ਜਾਣੇ ਸਾਚੀ ਧਾਰ। ਨਾਵੇਂ ਦਰ ਭੁੱਲੇ ਰਿਖੀ ਰਿਖੇਸ਼ਾ, ਅੰਤਮ ਬਾਜ਼ੀ ਗਏ ਹਾਰ। ਦਸਵੇਂ ਘਰ ਏਕਾ ਹਰਿ ਨਰ ਜਗਦੀਸ, ਜੋਤ ਸਰੂਪੀ ਬੈਠਾ ਕਰ ਅਕਾਰ। ਏਕਾ ਦੱਸੇ ਸ਼ਬਦ ਹਦੀਸਾ, ਖਾਣੀ ਬਾਣੀ ਕੁਰਾਨ ਅੰਜ਼ੀਲਾਂ ਵਸੇ ਬਾਹਰ। ਸਾਚਾ ਨਾਉਂ ਜਿਸ ਜਨ ਰਸਨ ਪੀਸਨ ਪੀਸਾ, ਪ੍ਰਭ ਸੋਹਣਾ ਕਰੇ ਅਹਾਰ। ਰਸਨਾ ਪੀਸੇ ਚਿੱਟਾ ਆਟਾ। ਪ੍ਰਭ ਪੂਰ ਕਰਾਏ ਮਾਤ ਘਾਟਾ। ਸ਼ਬਦ ਦੇਵੇ ਸਾਚੀ ਤੂਰ, ਜਗੇ ਜੋਤ ਵਿਚ ਲਲਾਟਾ। ਆਸਾ ਮਨਸਾ ਹਰਿ ਹਰਿ ਹਰਿ ਸਦਾ ਪੂਰ, ਅੰਮ੍ਰਿਤ ਦੇਵੇ ਆਤਮ ਸਾਚਾ ਬਾਟਾ। ਪੰਚਮ ਤੱਤੀ ਕੱਢੇ ਕਰ ਕਰ ਚੂਰ, ਰਸਨਾ ਰਸ ਰਸਾਇਣ ਜਿਸ ਜਨ ਚਾਟਾ। ਜੋਤੀ ਦੇਵੇ ਸਾਚਾ ਨੂਰ, ਦੁਰਮਤੀ ਪੜਦਾ ਆਪੇ ਕਾਟਾ। ਜਨ ਭਗਤਾਂ ਸਦ ਹਾਜ਼ਰ ਹਜ਼ੂਰ, ਨੇੜੇ ਰੱਖੇ ਅਠੇ ਪਹਿਰ ਵਾਟਾ। ਸਾਚਾ ਦੇਵੇ ਤਨ ਸਰੂਰ, ਠੰਡਾ ਰੱਖੇ ਕਾਇਆ ਮਾਟਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਇਕ ਨਾਮ ਵਰ, ਲੋਕਮਾਤ ਨਾ ਆਵੇ ਘਾਟਾ। ਦਹਿ ਦਿਸ਼ਾ ਹਰਿ ਸਮਾਇੰਦਾ। ਮਾਤ ਪਤਾਲ ਅਕਾਸ਼, ਦਿਸ ਕਿਸੇ ਨਾ ਆਇੰਦਾ। ਜੀਆਂ ਜੰਤਾਂ ਨਿਜ ਆਤਮ ਰੱਖੇ ਵਾਸ, ਆਪਣਾ ਭੇਵ ਛੁਪਾਇੰਦਾ। ਗੁਰਮੁਖ ਸਾਚਾ ਸੰਤ ਸਾਜਨ ਹੋਏ ਚਰਨ ਦਾਸ, ਪੂਰਨ ਭੇਵ ਖੁਲ੍ਹਾਇੰਦਾ। ਰਸਨਾ ਗਾਏ ਸਵਾਸ ਸਵਾਸ, ਜਗਤ ਮੁਰਾਰੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਜਨ ਭਗਤ ਵਧਾਈ, ਜਗਤ ਸਹਿੰਸਾ ਹੋਏ ਦੂਰੀ, ਧਾਮ ਸਾਚੇ ਭੋਗ ਲਗਾਇੰਦਾ। ਨਿਰਗੁਣ ਧਾਰ ਸਰਗੁਣ ਖੇਲ, ਸਰਗੁਣ ਮੇਲ ਨਿਰਗੁਣ ਜੋਤ ਅਕਾਰ, ਨਿਰਗੁਣ ਨਿਰਾਹਾਰ ਸਰਗੁਣ ਸਾਲਸ ਨਾਰ ਘਰ ਸਵਾਣੀ। ਮੁਖੋਂ ਬੋਲੇ ਦੁੱਧ ਪਾਨੀ। ਰਸਨਾ ਤੋਲੇ ਅਕੱਥਨ ਕਹਾਨੀ। ਆਤਮ ਅਤੀਤ ਸਦਾ ਅਡੋਲੇ, ਪਾਏ ਪਦ ਨਿਰਬਾਨੀ। ਲੱਗੇ ਭਾਗ ਕਾਇਆ ਚੋਲੇ, ਜਗੇ ਜੋਤ ਮਿਲੇ ਗੁਰ ਵਿਚ ਮਸਾਣੀ।