੧੪ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ
ਤਨ ਸ਼ਿੰਗਾਰ ਹਰਿ ਕਾ ਨਾਉਂ। ਨਿਭੇ ਨਾਲ ਸਭਨੀਂ ਥਾਉਂ। ਜਗਤ ਰੀਤੀ ਸੱਚੀ ਚਾਲ, ਹੰਸ ਬਣਾਏ ਕਾਉਂ। ਏਕਾ ਸ਼ਬਦ ਸੱਚੀ ਢਾਲ, ਸਦ ਰਖਵਾਲ ਪਿਤਾ ਮਾਉਂ। ਪੋਹ ਨਾ ਸਕੇ ਕਦੇ ਕਾਲ, ਤੋੜੇ ਜਗਤ ਜੰਜ਼ਾਲ, ਰੱਖੇ ਠੰਡੀ ਛਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੋਏ ਪੂਤ ਧਰਤ ਮਾਤ ਉਠਾਏ, ਸ਼ਬਦ ਸਰੂਪੀ ਪਕੜੇ ਬਾਹੋਂ। ਹਰਿ ਸੱਜਣ ਜਗਤ ਗੁਸਾਈਂਆ। ਸਚ ਤਾਲ ਤੇਰੇ ਦਰ ਤੇ ਵੱਜਣ, ਢੋਲ ਮਰਦੰਗ ਨਾ ਕੋਈ ਸੁਹਾਈਆ। ਗੁਰਮੁਖ ਸਾਚੇ ਸੰਤ ਜਨ ਜਗਤ ਵਿਕਾਰਾ ਤੱਜਣ, ਅੰਮ੍ਰਿਤ ਦੇਵੇ ਸਾਚਾ ਨਾਮ ਦਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲਾਂ ਕਾਇਆ ਮੰਦਰ ਆਪਣਾ ਆਪੇ ਢਾਈਆ। ਕਾਇਆ ਮੰਦਰ ਲਿਆ ਢਾਹ। ਪ੍ਰਗਟ ਹੋਇਆ ਸੁਹੰਜਣੀ ਥਾਂ। ਜੋਤ ਸਰੂਪੀ ਜਾਮਾ ਪਾਇਆ, ਨਿਹਕਲੰਕੀ ਨਾਉਂ ਰਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਤੇਰਾ ਸੋਹਣਾ ਸੱਚਾ ਰੱਖਿਆ ਨਾਂ। ਪੁਰੀ ਘਨਕ ਹਰਿ ਦੇਹ ਤਜਾਈ। ਛੱਬੀ ਪੋਹ ਦਿਨ ਦਿਹਾੜੇ ਵੱਜੀ ਵਧਾਈ। ਕਲਜੁਗ ਜੀਆਂ ਦਿਨ ਆਏ ਮਾੜੇ, ਦੇਵੇ ਲੋਕਮਾਤ ਗੀਤ ਸੁਹਾਗੀ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪਹਿਲੀ ਬਣਤ ਬਣਾਈ। ਪੰਚਮ ਜੇਠੀ ਸੌ ਬੀਸ। ਪ੍ਰਭ ਰਸਨਾ ਗਾਈ ਮਾਤਲੋਕ ਰਾਗ ਛਤੀਸ। ਨਾਰਦ ਮੁਨ ਸ਼ਿਵ ਸ਼ੰਕਰ ਬ੍ਰਹਮਾ ਗਣੇਸ਼ ਮਹੇਸ਼ ਹਰਿ ਜਗਦੀਸ਼। ਤਿੰਨਾਂ ਲੋਕਾਂ ਕੋਇ ਨਾ ਚਲੇ ਕਿਸੇ ਪੇਸ਼, ਚਾਰ ਕੁੰਟ ਇਕ ਖ਼ੁਦਾਈ ਸਚ ਹਦੀਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਆਪ ਤਜਾਇਆ, ਦਿਵਸ ਸੁਹਾਇਆ ਪੋਹ ਛਬੀਸ। ਕਾਇਆ ਚੋਲਾ ਹਰਿ ਜੀ ਛੱਡਿਆ। ਸ਼ਬਦ ਝੰਡਾ ਮਾਤ ਗੱਡਿਆ। ਸੋਹੰ ਡੰਡਾ ਹੱਥ ਫੜਿਆ ਵਡੇ ਵਡ ਵੱਡਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਸਿਰ ਆਪ ਲਗਾਏ, ਖ਼ਾਲੀ ਘਰ ਕੋਇ ਨਾ ਛੱਡਿਆ। ਇਕ ਦਰ ਦਵਾਰ ਹਰਿ ਪਤਾਲ ਅਕਾਸ਼। ਚੁਪ ਚੁਪੀਤਾ ਆਤਮ ਵੱਸਿਆ, ਗੁਰ ਸੰਗਤ ਮਨ ਰਿਹਾ ਉਦਾਸ। ਪੁਰਖ ਅਬਿਨਾਸ਼ੀ ਕਿਸ ਵਸੇ ਪਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਪੁੱਤਰ ਧੀ ਮਾਤ ਪਿਤ ਭੈਣ ਭਾਈ ਸਾਰੇ ਭਏ ਉਦਾਸ। ਤੀਜਾ ਸਾਲ ਹਰਿ ਵਿਚਾਰਿਆ। ਤਿੰਨਾਂ ਲੋਆਂ ਪਾਵੇ ਸਾਰਿਆ। ਜੋਤ ਸਰੂਪੀ ਹਰਿ ਨਿਰੰਕਾਰਿਆ। ਲੋਕਮਾਤ ਜੋਤ ਜਗਾਏ ਦਇਆ ਕਮਾਏ, ਸਾਚੇ ਰੰਗ ਰੰਗੇ ਕਰਤਾਰਿਆ। ਸਾਚਾ ਹੁਕਮ ਇਕ ਸੁਣਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣਾ ਭੇਵ ਆਪਣੇ ਹੱਥ ਰਖਾ ਰਿਹਾ। ਤੀਜੇ ਸਾਲ ਹਰਿ ਕਰੇ ਜਣਾਈ। ਗੁਰ ਸੰਗਤ ਲਏ ਉਠਾਈ। ਕਿਰਪਾ ਕਰ ਸਾਚਾ ਹਰਿ, ਆਪਣੀ ਬਣਤ ਰਿਹਾ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਨੀਂਹ ਰਖਾਈ। ਬਣਿਆ ਮੰਦਰ ਇਕ ਨਿਆਰਾ। ਕੀਆ ਖੇਲ ਹਰਿ ਗਿਰਧਾਰਾ। ਕਾਲਾ ਰਖਿਆ ਆਤਮ ਅੰਦਰ, ਚਾਰੋਂ ਕੁੰਟ ਧੁੰਦੂਕਾਰਾ। ਸ਼ਬਦ ਮਾਰਿਆ ਸਾਚਾ ਜੰਦਰ, ਤੁੱਟੇ ਮਾਣ ਸਰਬ ਹੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਤੱਤਾਂ ਕਰੇ ਖੁਆਰਾ। ਪੰਜੇ ਤੱਤ ਹੋਇਣ ਖੁਆਰ। ਤੀਜੇ ਬਰਸ ਵੱਜੀ ਕਟਾਰ। ਮਾਨਸ ਦੇਹੀ ਆਈ ਹਾਰ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਗੁਰਮੁਖ ਵਿਰਲਾ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪੇ ਜਾਣੇ ਆਪਣਾ ਸਚ ਵਿਹਾਰ। ਸਪਤਮ ਸਾਲ ਸਤਿ ਕਰ ਕਰ ਮਨੰਤਾ। ਆਪੇ ਚਲੇ ਨਾਲ ਨਾਲ, ਭਾਣਾ ਆਪਣੇ ਹੱਥ
ਰਖੰਤਾ। ਰਾਣੇ ਰਾਜੇ ਰਾਜੇ ਰਾਣੇ ਸੋਏ ਦਏ ਉਠਾਲ, ਸ਼ਬਦ ਉਠਾਏ ਹਰਿ ਭਗਵੰਤਾ। ਜੁਗੋ ਜੁਗ ਚਲੇ ਅਵਲੜੀ ਚਾਲ, ਨਰ ਹਰਿ ਸਾਜਨ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਵੇਂ ਸਾਲ ਗੁਰਮੁਖ ਲਾਲ ਆਪਣੇ ਸੰਗ ਰਖੰਤਾ। ਸੱਤਵੇਂ ਸਾਲ ਸਤਿ ਕਰਤਾਰਿਆ। ਪ੍ਰਗਟ ਜੋਤ ਸਿੰਘ ਸਿੰਘਾਸਣ ਉਠੇ ਮਾਰ ਛਾਲ ਹਰਿ ਨਿਰੰਕਾਰਿਆ। ਚਾਰ ਕੁੰਟ ਵੇਖੇ ਵੇਖ ਵਖਾਣੇ, ਕਰੇ ਖੇਲ ਅਪਰ ਅਪਾਰਿਆ। ਸੰਤ ਸਾਧ ਨਾ ਕਰੇ ਪਛਾਣੇ, ਇਕ ਅੰਧੇਰ ਸ੍ਰਿਸ਼ਟ ਸਬਾਈ ਛਾ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਰਾਗ ਸਾਚਾ ਕੰਨ ਲੋਕਮਾਤ ਉਪਜਾ ਰਿਹਾ। ਸਾਲ ਸਤਵੇਂ ਹਰਿ ਦਲੇਰਾ। ਵੇਖ ਵਖਾਣੇ ਸਰਬ ਗੁਰਦਵਾਰਾ ਮੰਦਰ ਮਠ ਡੇਰਾ। ਆਪਣਾ ਭੇਵ ਆਪ ਖੁਲ੍ਹਾਣੇ, ਸ਼ਬਦ ਲੇਖ ਲਿਖਾਨੇ, ਜਗਤ ਚੁਕਾਏ ਮੇਰਾ ਤੇਰਾ। ਸਾਚਾ ਹੁਕਮ ਧੁਰ ਫ਼ਰਮਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਕਰੇ ਹੇਰਾ ਫੇਰਾ। ਤਿੰਨ ਅੱਸੂ ਹਰਿ ਰਚਨ ਰਚਾਈ। ਧਾਮ ਮੰਦਰ ਨੀਂਹ ਰਖਾਈ। ਸੱਤਾਂ ਦੀਪਾਂ ਸੁਨ ਸਮਾਧੀ ਸ਼ਬਦ ਅਗਾਧੀ ਰੀਤ ਚਲਾਈ। ਏਕਾ ਖੇਲ ਕੀਆ ਵਡ ਨਾਦਨ ਨਾਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਮਾਤ ਜਗਾਈ। ਬਣਿਆ ਮੰਦਰ ਧਾਮਾ। ਹਰਿ ਵੜਿਆ ਅੰਦਰ ਰਾਮਾ। ਜੋ ਘੜਿਆ ਸੋ ਫੜਿਆ, ਨਾ ਲਾਏ ਕੋਈ ਦਾਮਾ। ਸਾਲ ਸਤਵੇਂ ਘੋੜੀ ਚੜ੍ਹਿਆ, ਰਥ ਰਥਵਾਹੀ ਕ੍ਰਿਸ਼ਨ ਸ਼ਾਮਾ। ਮਨ ਮਤੀਆ ਲੇਖ ਮਾਤ ਸੜਿਆ, ਵੱਜਿਆ ਸ਼ਬਦ ਦਮਾਮਾ। ਜਤੀਆਂ ਸਤੀਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਛਾਣੇ ਵੇਖੇ ਕਾਮਣੀ ਕਾਮਾ। ਸਤਵੇਂ ਸਾਲ ਹਰਿ ਨਿਰੰਕਾਰਾ। ਕਰੇ ਖੇਲ ਅਪਰ ਅਪਾਰਾ। ਗੁਰ ਪੀਰ ਔਲੀਏ ਨੇਤਰ ਵੇਖੇ, ਦੋਏ ਲੋਇਣ ਬੰਦ ਕਰ ਨੈਣ ਮੁਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਜੋਤੀ ਕਰ ਅਕਾਰਾ। ਕਰ ਅਕਾਰ ਖੇਲ ਅਵੱਲਾ। ਜਗਤ ਧਾਰ ਵਿਚ ਸੰਸਾਰ ਚਾਲ ਅਵੱਲੜੀ ਚਲਾ। ਚਰਨ ਛੁਹਾਏ ਜਮਨ ਕਿਨਾਰ, ਆਤਮ ਰਾਜ ਰਹੇ ਥਰ ਥਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਧਾਮ ਇਕ ਇਕੱਲਾ। ਅੱਸੂ ਤਿੰਨ ਹਰਿ ਬਨਵਾਰੀ। ਮਾਰੀ ਸ਼ਬਦ ਇਕ ਉਡਾਰੀ। ਜੋਤ ਸਰੂਪੀ ਪਵਣ ਅਧਾਰੀ। ਨਿਹਕਲੰਕੀ ਨਰ ਅਵਤਾਰੀ। ਰਾਜ ਦਵਾਰੇ ਕਰੇ ਖੁਆਰੀ। ਪ੍ਰਗਟ ਹੋਏ ਸ਼ਾਹ ਸਵਾਰੀ। ਕੋਈ ਨਾ ਅੱਗੇ ਕਰੇ ਨਾਹ, ਸ਼ਬਦ ਖੰਡਾ ਦਿਸੇ ਭਾਰੀ। ਗੁਰਮੁਖਾਂ ਪਕੜੇ ਹਰਿ ਜੀ ਬਾਂਹ, ਆਪ ਉਠਾਏ ਵਾਰੋ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਜਣ ਮੀਤ ਮੁਰਾਰੀ। ਮੀਤ ਮੁਰਾਰੀ ਕਲਜੁਗ ਦਾਤਾ। ਤਿੰਨਾਂ ਲੋਆਂ ਸੱਚਾ ਸਰਦਾਰ ਪੁਰਖ ਬਿਧਾਤਾ। ਧਰਮ ਰਾਜ ਸਤਿ ਦਰਬਾਰ, ਨਾ ਕੋਈ ਵਖਾਣੇ ਜਾਤਾਂ ਪਾਤਾਂ। ਏਕਾ ਰੰਗ ਨਾਮ ਅਪਾਰ, ਸੋਹੰ ਸ਼ਬਦ ਵਡ ਕਰਾਮਾਤਾ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਮੰਗਣ ਵਰ, ਹਰਿ ਨਰ ਭੇਖ ਭਿਖਾਰੀ ਭੇਖਨ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪਿਤ ਜਗਦੀਸ਼ਰ ਸਰਬ ਜੀਆਂ ਕਾ ਏਕਾ ਦਾਤਾ। ਸ਼ਬਦ ਤੀਰ ਚੜ੍ਹੇ ਚਿੱਲੇ। ਚਰਨ ਛੁਹਾਏ ਪ੍ਰਭ ਲਾਲ ਕਿਲੇ। ਅੱਸੂ ਤਿੰਨ ਪੀੜੇ ਕੋਹਲੂ ਤੇਲ ਤਿਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੂਰ ਕਰਾਏ ਚਰਨ ਸੇਵ ਕਮਾਈ ਸਾਚੀ ਸ਼ਿਲੇ। ਅੱਸੂ ਤਿੰਨ ਦਿਵਸ ਵਿਚਾਰੇ। ਜੋਤ ਜਗਾਏ ਬਿੰਦਰਾਬਨ ਕਰੇ ਇਕ ਅਕਾਰੇ। ਪੰਡਤ ਵੇਦ ਪੁਰਾਨੀ ਪਕੜ ਉਠਾਏ, ਅਕਾਸ਼ੀ ਟੁੱਟਣ ਤਾਰੇ। ਗੁਰਮੁਖ ਸਾਚੇ ਸੰਤ ਜਗਾਏ, ਸੋਹੰ ਸ਼ਬਦ ਸੁਣਾਏ ਕੰਨ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਹੰਕਾਰੀਆਂ ਲਾਹੇ ਤਨ ਅਫਾਰੇ। ਦਿੱਲੀ ਕਿਲ੍ਹਾ ਰੰਗ ਲਾਲ। ਪੁਰਖ ਅਬਿਨਾਸ਼ੀ
ਸਾਚੀ ਚਾਲ। ਸਾਚੀ ਰੰਗਣ ਰੰਗ ਰੰਗਾਇਆ, ਪੰਚਮ ਜੇਠੀ ਇਕ ਅਕਾਲ। ਮੇਟ ਮਿਟਾਏ ਵਡ ਸੇਠਨ ਸੇਠੀ, ਹੰਕਾਰੀ ਤੋੜੇ ਸਰਬ ਜੰਜ਼ਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਲੇਖੇ ਲਾਏ, ਪੰਚਮ ਜੇਠ ਜੋ ਕਰਾਏ, ਤਨ ਛੁਹਾਏ ਚੋਲਾ ਲਾਲ। ਚੋਲਾ ਲਾਲ ਹਰਿ ਦਰਵੇਸ਼। ਅਕਾਲ ਮੂਰਤੀ ਸ਼ਿਵਾ ਸ਼ਿਵ ਸ਼ੰਕਰ ਵੇਖ ਵਖਾਣ ਗਣੇਸ਼। ਇਕ ਅਕਾਰ ਇਕ ਅੰਕਰ ਅਨੇਕ ਬ੍ਰਹਮਾ ਬਿਸ਼ਨ ਮਹੇਸ਼। ਏਕਾ ਮੰਦਰ ਏਕਾ ਕੰਕਰ, ਇਕ ਦੁਆਰਾ ਇਕਾ ਬੰਕਰ, ਪੁਰਖ ਅਬਿਨਾਸ਼ੀ ਨਰ ਨਰੇਸ਼। ਕਲਜੁਗ ਤੇਰਾ ਅੰਤ ਭਿਅੰਕਰ, ਮਿਟਦੀ ਜਾਏ ਤੇਰੀ ਵਰੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਮਾਤ ਰਚਾਈ, ਕਾਇਆ ਕੋਠੜੀ ਆਪਣੀ ਢਾਹੀ, ਸਰਗੁਣ ਰੂਪ ਦਿਸ ਨਾ ਆਈ, ਨਿਰਗੁਣ ਜੋਤ ਇਕ ਅਲਾਹੀ, ਨੂਰ ਖ਼ੁਦਾਈ ਅੱਲੋ ਵਸੋ ਇਕ ਮਹੱਲੋ ਧਾਮ ਅਟੱਲੋ ਗੁਰਮੁਖ ਸਾਚੇ ਵਿਚ ਪ੍ਰਵੇਸ਼। ਅੱਲਾ ਨੂਰ ਖ਼ੁਦੀ ਖ਼ੁਦ ਨੂਰਾ। ਸਦਾ ਸਦ ਚੌਦਾਂ ਤਬਕਾਂ ਹਾਜ਼ਰ ਹਜ਼ੂਰਾ। ਚੌਦਾਂ ਲੋਕ ਚੌਧਵੀਂ ਸਦੀ ਹੱਟਾਂ ਤੱਟਾਂ ਵਸੇ ਘਟ ਘਟਾਂ, ਆਪਣਾ ਖੇਲ ਕਰੇ ਪੂਰਾ। ਸ਼ਿਵ ਜੀ ਖੋਲ੍ਹੀ ਬੈਠਾ ਜਟਾਂ, ਗਲ ਨਾਗ ਲਟਕਾਏ ਮੰਗੇ ਦਰਸ ਇਕ ਹਜ਼ੂਰਾ। ਬ੍ਰਹਮਾ ਵੇਖੇ ਵਾਟ ਵੱਟਾਂ, ਕਲਜੁਗ ਵੇਲਾ ਹੋਇਆ ਪੂਰਾ। ਵਿਸ਼ਨੂੰ ਵੇਖੇ ਕਿਥੇ ਜੋਤ ਜਗੇ ਲਟ ਲਟਾ, ਮਿਲੇ ਸਤਿ ਸਰੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਤੀਰਥ ਤੱਟਾਂ, ਗੁਰਮੁਖ ਆਤਮ ਏਕਾ ਬਖ਼ਸ਼ਿਆ ਜੋਤੀ ਸਾਚਾ ਨੂਰਾ।
ਦਿੱਲੀ ਲਾਲ ਕਿਲੇ ਜਾਣ ਵਾਸਤੇ ਗੁਰਮੁਖਾਂ ਦੇ ਨਾਮ ਜਿਹੜੇ ਲਿਖਤ ਵਿਚ ਆਏ
ਹਰਿ ਭਗਤ ਹਰਿ ਰਖਵਾਲ। ਪ੍ਰੀਤਮ ਆਤਮ ਗੁਰਮੁਖ ਪਾਲ। ਮਿਟੇ ਤ੍ਰਿਸ਼ਨਾ ਭੁੱਖ ਮਿਲੇ ਸਚ ਨਾਮ ਧਨ ਮਾਲ। ਸੋਹਣ ਪ੍ਰੇਮਾ ਮੱਸਾ ਨਾਲ। ਆਤਮ ਦਿਸੇ ਨਾ ਕਿਸੇ ਕੰਗਾਲ। ਗੁਰ ਗੋਬਿੰਦ ਚਲੇ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਸਦਾ ਸਦਾ ਸਦ ਪ੍ਰਿਤਪਾਲ। ਹਉਂ ਭੈਣ ਗੁਰ ਸੰਗਤ ਭਈਆ। ਜਗਤ ਨਾ ਡੋਲੇ ਕਾਇਆ ਨਈਆ। ਕਲਜੁਗ ਵਗਣ ਅੰਧੇਰ ਝਕੋਲੇ, ਨਾ ਕੋਈ ਸਹਾਰਾ ਦਈਆ। ਪਤ ਪਤਵੰਤ ਪਿਆ ਸਾਚੇ ਡੋਲੇ, ਪ੍ਰਭ ਸਚ ਧਾਮ ਵਸਈਆ। ਰੰਗਣ ਚੜ੍ਹੇ ਨਾਮ ਤਨ ਸਾਚੇ ਚੋਲੇ, ਹਾਰ ਸ਼ਿੰਗਾਰ ਜਗਤ ਤਜਈਆ। ਪ੍ਰਭ ਅਬਿਨਾਸ਼ੀ ਵਸੇ ਕੋਲੇ, ਕਿਆ ਕੋਈ ਭੇਵ ਰਖਈਆ। ਦੇਵੇ ਨਾਮ ਦਾਤ ਵਡ ਅਨਮੁੱਲੇ, ਚਰਨ ਪ੍ਰੀਤੀ ਚਿਤ ਜੁੜਈਆ। ਗੁਰ ਪੂਰਾ ਪੂਰੇ ਤੋਲ ਤੋਲੇ, ਹੋਏ ਨਿਮਾਣਾ ਜਨ ਰਹੇ ਸਦਾ ਸਰਨਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਪਾਣੀ ਆਤਮ ਸ਼ਾਂਤ ਸ਼ਬਦ ਕਟੋਰਾ ਭਰ ਪਿਆਈਆ। ਅੰਮ੍ਰਿਤ ਪੀਣਾ ਸਾਚਾ ਪਾਣੀ। ਆਤਮ ਰਸ ਜਗਤ ਦੱਸ, ਪ੍ਰਭ ਸਾਚੇ ਦੀ ਕਾਇਆ ਸਾਚੀ ਸਾਚੀ ਤਾਣੀ। ਸਾਚਾ ਰਾਹ ਪ੍ਰਭ ਰਿਹਾ ਦੱਸ, ਗੁਰ ਦਰ ਮੰਦਰ ਸਾਚੇ ਅੰਦਰ ਸਚ ਸੁਖ ਸਦ ਮਾਣੀ। ਪੰਜਾਂ ਤੱਤਾਂ ਕਰਨਾ ਵਸ, ਨਾਉਂ ਨਿਰੰਜਣ ਸਾਚਾ ਜਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਸਤਵੰਤ ਪੂਰਾ ਸਤਿਗੁਰ ਮਾਤ ਪਛਾਣੀ। ਸਾਚਾ ਪਿਤ ਕੰਤ ਪਿਆਰਾ। ਦੇਵੇ ਮਤ ਸ਼ਬਦ ਅਧਾਰਾ। ਸਾਚਾ ਨਾਮ ਤੱਤ ਕਰਨਾ ਜਗਤ ਆਤਮ ਵਿਚਾਰਾ। ਆਪੇ ਜਾਣੇ ਮਿਤ ਗਤ, ਪੰਜਾਂ ਕਰੇ ਮਾਰ ਖੁਆਰਾ। ਧੀਰਜ ਤੁੱਟੇ ਨਾ ਆਤਮ ਜਤ, ਭੈਣ ਭਾਈ ਸਚ ਪਿਆਰਾ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵੇਖਣਾ ਨੇਤਰ ਪੇਖਣਾ ਜਗਤ ਸਚ ਦਵਾਰਾ। ਸਚ ਨਾਮ ਸਚ ਚਤੁਰਾਈ। ਗੁਰਮੁਖ ਸਚ ਮਾਤ ਵਡਿਆਈ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਮਾਤ ਗਤ ਰਖਾਈ। ਪਿਤਾ ਪੂਤ ਹਰਿ ਰੱਖ ਹੱਥ, ਦਿੱਤੀ ਇਕ ਸਰਨਾਈ। ਅੱਖਰ ਨਾਮ ਲੱਭੀ ਵਥ, ਪ੍ਰਭ ਸਾਚੇ ਆਤਮ ਫੂਲਨ ਸੇਜ ਵਿਛਾਈ। ਸਗਲ ਵਸੂਰੇ ਜਾਇਣ ਲੱਥ, ਹਰਿ ਕੰਤ ਪਿਆਰਾ ਸਚ ਭਤਾਰਾ, ਸੇਜੇ ਆਇਆ ਚਾਈਂ ਚਾਈਂ। ਲੋਕਮਾਤ ਕੀਆ ਅਕਾਰਾ, ਸਪਤਮ ਜੇਠ ਦਿਵਸ ਵਿਚਾਰਾ, ਸਵਰਨ ਉਠਾਇਆ ਫੜ ਕੇ ਬਾਹੀਂ। ਨਿਹਕਲੰਕ ਨਰ ਅਵਤਾਰਾ, ਇਕ ਵਖਾਇਆ ਸਚ ਦਵਾਰਾ, ਭਗਤ ਧਰੂ ਅੰਤਮ ਵਾਰਾ। ਸਵਰਨ ਬਹਾਇਆ ਸਚ ਬਰੂਹੀ, ਦੋਏ ਜੋੜ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਮਾਣ ਦਵਾਇਆ, ਦਰ ਦਰਬਾਨ ਇਕ ਰਖਾਇਆ, ਸਾਚੇ ਪਤਿ ਸੁਹੰਞਣੀ ਨਾਰ ਭਤਾਰਾ।
੧੪ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਸੈਦਪੁਰ ਸੰਤ ਲਾਭ ਸਿੰਘ ਦੇ ਮਨ ਦਾ ਹੰਕਾਰ ਨਿਵਾਰਨ ਲਈ ਸ਼ਬਦ ਭੇਜਿਆ ਗਿਆ
ਕਵਣ ਸਿੰਘਾਸਣ ਕਵਣ ਗੱਦੀ। ਕਵਣ ਆਸਣ ਤ੍ਰੈ ਲੋਆਂ ਧਾਰ ਬੱਧੀ। ਕਵਣ ਪੁਰਖ ਅਬਿਨਾਸ਼ ਦੇਵੇ ਰਸ ਅਮਰ ਮਦਿ ਮਧੀ। ਜੋਤੀ ਜੋਤ ਸਰੂਪ ਹਰਿ, ਕਵਣ ਵਖਾਣੇ ਅੰਮ੍ਰਿਤ ਧਾਰ ਵਹਿੰਦੀ ਨਦੀ। ਕਵਣ ਸਿੰਘਾਸਣ ਕਵਣ ਡੇਰਾ। ਸ੍ਰਿਸ਼ਟ ਸਬਾਈ ਸਰਬ ਵਿਨਾਸਣ, ਗੁਰ ਮਾਤ ਮਾਤ ਗੁਰ ਚੇਰਾ। ਕਵਣ ਦਾਸੀ ਦਾਸ ਦਾਸਨ, ਕਵਣ ਹੇਰਾ ਫੇਰਾ। ਕਵਣ ਪਵਣ ਸਵਾਸ ਸਵਾਸਣ, ਕਾਇਆ ਮੰਦਰ ਸਦ ਵਸੇਰਾ। ਕਵਣ ਮੰਡਲ ਰਾਸ ਰਾਸਣ, ਰਹੇ ਸਦ ਅੰਧੇਰਾ। ਜੋਤੀ ਜੋਤ ਸਰੂਪ ਹਰਿ, ਆਪ ਕਰੇ ਅੰਤ ਨਿਬੇੜਾ। ਕਵਣ ਜੋਤੀ ਕਵਣ ਅਕਾਰ। ਕਵਣ ਮੋਤੀ ਫੂਲਨ ਹਾਰ। ਕਵਣ ਸਵਣ ਮੈਲ ਦੁਰਮਤ ਧੋਤੀ, ਦੀਆ ਸ਼ਬਦ ਅਧਾਰ। ਕਵਣ ਕਵਣ ਸਰਬ ਗਵਣ, ਸ਼ਬਦ ਸਾਚੀ ਤਿੱਖੀ ਧਾਰ। ਕਵਣ ਜੋਤ ਕਵਣ ਹਵਣ, ਕਵਣ ਸਮਗਰੀ ਸਾਚੀ ਸੰਸਾਰ। ਜੋਤੀ ਜੋਤ ਸਰੂਪ ਹਰਿ, ਕਵਣ ਸੋ ਵੇਲੇ ਵਕਤ ਸੁਹੇਲੇ ਖਾਏ ਇਕ ਅਹਾਰ। ਕਵਣ ਦਿਨ ਕਵਣ ਸੋ ਰੈਣਾ, ਕਵਣ ਚਿੰਨ੍ਹ ਵੇਖੇ ਭਿੰਨ ਭਿੰਨ, ਕਵਣ ਧਾਮ ਹਰਿ ਹਰਿ ਜੀ ਬਹਿਣਾ। ਕਵਣ ਬਨ ਕਵਣ ਬਿਨ, ਕਵਣ ਵੇਖੇ ਸਾਚੇ ਨੈਣਾ। ਕਵਣ ਪੇਖੇ ਲੋਕ ਤਿੰਨ, ਕਵਣ ਜਾਣੇ ਲਹਿਣਾ ਦੇਣਾ। ਜੋਤੀ ਜੋਤ ਸਰੂਪ ਹਰਿ, ਕਵਣ ਵਖਾਣੇ ਕਵਣ ਜਾਣੇ ਪ੍ਰਭ ਸਾਚੇ ਕਾ ਸਾਚਾ ਗਹਿਣਾ। ਕਵਣ ਗੁਣ ਕਵਣ ਸ਼ਿੰਗਾਰ। ਕਵਣ ਪਵਣ ਸ਼ਬਦ ਅਸਵਾਰ। ਕਵਣ ਸਵਣ ਆਲਸ ਨਿੰਦਰਾ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਕਵਣ ਗੁਣ ਵਰਤੇ ਵਿਚ ਸੰਸਾਰ। ਕਵਣ ਅਕਾਲਾ ਕਵਣ ਦਿਆਲਾ। ਕਵਣ ਜਗਤ ਪਿਤ ਹਿੱਤ, ਜੀਵ ਜੰਤ ਅੰਞਾਣ ਬਾਲਾ। ਕਵਣ ਵਾਰ ਕਵਣ ਥਿਤ, ਪ੍ਰਭ ਜੋਤੀ ਨੂਰ ਕੀਆ ਉਜਾਲਾ। ਕਵਣ ਭੀਤਰ ਕਵਣ ਭੀਤ, ਕਵਣ ਦੱਸੇ ਰਾਹ ਸੁਖਾਲਾ। ਜੋਤੀ ਜੋਤ ਸਰੂਪ ਹਰਿ, ਨਿਤ ਨਵਿਤ ਚਲੇ ਆਪਣੀ ਚਾਲਾ। ਕਵਣ ਗੁਰ ਕਵਣ ਵਿਚਾਰ। ਕਵਣ ਰਿਹਾ ਸੁਣ, ਕਵਣ ਕਰੇ ਪੁਕਾਰ। ਕਵਣ ਕਰੇ ਛਾਣ ਪੁਣ, ਤਿੰਨਾਂ ਲੋਆਂ ਮਾਤ ਵਿਚਾਰ। ਕਵਣ ਜਾਣੇ ਗੁਣਵੰਤੇ ਗੁਣ, ਭਗਵੰਤੇ ਪੂਰਬ ਕਾਰ। ਕਵਣ ਜੀਵ ਕਵਣ ਸੰਤੇ, ਕਵਣ ਗੁਰ ਅਵਤਾਰ। ਕਵਣ ਬਣਾਏ ਮਾਤ ਬਣਤੇ, ਕਵਣ ਲੇਖੇ ਲਿਖੇ ਅਪਾਰ। ਕਵਣ ਮੀਤ ਕਵਣ ਕੰਤੇ, ਸੋਲਾਂ ਕਰਾਏ ਤਨ ਸ਼ਿੰਗਾਰ। ਕਵਣ ਪੁਰਖ ਅਬਿਨਾਸ਼ੀ ਆਦਿਨ ਅੰਤੇ
ਮਰੇ ਨਾ ਜੰਮੇ ਵਾਰੋ ਵਾਰ। ਕਵਣ ਪੁਰਖ ਮਹਿੰਮਾ ਅਗਣਤ ਅਗਣਤੇ, ਮਾਤ ਮਾਤੀ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਕਵਣ ਪਤੀ ਕਵਣ ਵਖਾਣੇ ਸਾਚੀ ਨਾਰ। ਕਵਣ ਇਕਾਂਤ ਕਵਣ ਇਕਾਂਤਾ। ਕਵਣ ਬਣਾਏ ਦਿਵਸ ਰੈਣ ਰੈਣ ਰਾਤਾ। ਕਵਣ ਉਪਜਾਏ ਭਾਈ ਭੈਣ, ਸੁਤ ਪਿਤ ਮਾਤਾ। ਕਵਣ ਦਰਸ ਦਿਖਾਏ ਨੈਣ, ਸ਼ਬਦ ਦੇਵੇ ਸਚ ਸੁਗਾਤਾ। ਕਵਣ ਦਿਸਾਏ ਗੁਰ ਸੰਗਤ ਰਲ ਮਿਲ ਬਹਿਣ, ਕਵਣ ਮਿਟਾਏ ਜਾਤਾਂ ਪਾਤਾਂ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਸਦ ਪੁੱਛੇ ਮਾਤ ਵਾਤਾਂ।
੧੫ ਭਾਦਰੋਂ ੨੦੧੧ ਬਿਕ੍ਰਮੀ ਬਿਸ਼ਨ ਸਿੰਘ ਨੂੰ ਸ਼ਬਦ ਭੇਜਿਆ ਗਿਆ ਗੁੜਗਾਂਓ
ਸ਼ਬਦ ਪੁਜਾਰੀ ਨਾਮ ਵਣਜਾਰੇ। ਗੁਰਮੁਖ ਸਾਚੇ ਹੋ ਤਿਆਰੇ। ਆਸ ਅੰਦੇਸਾ ਪ੍ਰਭ ਸਰਬ ਨਿਵਾਰੇ। ਦਰ ਆਏ ਨਰ ਨਰੇ, ਵਸੇ ਸਾਚੇ ਘਰ ਮਹੱਲ ਮੁਨਾਰੇ। ਦਇਆ ਸਿੰਘ ਨਾ ਜਨਮੇ ਨਾ ਜਾਏ ਮਰ। ਸਦਾ ਸੰਗ ਪ੍ਰਭ ਸਾਚੇ ਨਾਲੇ। ਗੜ੍ਹੀ ਚਮਕੌਰ ਗੁਰ ਦਿਤਾ ਵਰ, ਕਲਜੁਗ ਅੰਤਮ ਸੁਰਤ ਸੰਭਾਲੇ। ਸਚ ਧਾਮ ਸਾਚੀ ਠੌਰ, ਸਚ ਘਾਲਨਾ ਘਾਲੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਗੁਰਸਿਖ ਜਗਤ ਸੁਰਤ ਸੰਭਾਲੇ। ਸ਼ਬਦ ਸੁਨੇਹੁੜਾ ਆਏ ਦਵਾਰੇ। ਗੁਰਮੁਖ ਸਾਚਾ ਕਰੇ ਵਿਚਾਰੇ। ਪੁਰਖ ਅਬਿਨਾਸ਼ ਘਟ ਘਟ ਵਾਸ, ਜਨ ਦਾਸਨ ਦਾਸ ਸਾਚਾ ਸੰਗ ਸਚ ਪਿਆਰੇ। ਜੋਤੀ ਜੋਤ ਸਰੂਪ ਹਰਿ, ਲਹਿਣਾ ਦੇਣਾ ਜਗਤ ਚੁਕਾਏ ਦਰ ਆਏ ਕਾਜ ਸਵਾਰੇ। ਕਾਜ ਸਵਾਰੇ ਦੇਵੇ ਸਾਚਾ ਨਾਉਂ। ਸਚ ਸ਼ਬਦ ਹਰਿ ਨਾਮ ਅਧਾਰ, ਨਾ ਕੋਈ ਪਿਤਾ ਨਾ ਕੋਈ ਮਾਉਂ। ਸਾਚਾ ਕੰਤ ਕਰੇ ਪਿਆਰ, ਹਰਿ ਰੱਖੇ ਮਾਤ ਠੰਡੀ ਛਾਉਂ। ਪੂਰਬ ਕਰਮ ਪ੍ਰਭ ਵਿਚਾਰ, ਪੰਚਮ ਅੱਸੂ ਆਏ ਚੱਲ ਗੁੜਗਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਬਿਸ਼ਨ ਸਿੰਘ ਹੰਸ ਬਣਾਏ ਕਾਉਂ।
੧੫ ਭਾਦਰੋਂ ੨੦੧੧ ਬਿਕ੍ਰਮੀ ਦਿੱਲੀ ਲਛਮਣ ਸਿੰਘ ਨੂੰ ਸ਼ਬਦ ਭੇਜਿਆ ਗਿਆ
ਦਿੱਲੀ ਦਿਲ ਜਗਤ ਦਲੀਲ। ਹਿੱਲੀ ਕਿੱਲੀ ਦਰ ਸਚ ਅਪੀਲ। ਕਰੇ ਵਲ ਛਲ ਬਸਤਰ ਪਹਿਨੇ ਨੀਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਦਰਬਾਰ ਜਗਤ ਵਕੀਲ। ਦਿੱਲੀ ਦਰ ਦਰਿਆ ਜਮਨ ਕਿਨਾਰ। ਸਾਧ ਸੰਤ ਸਾਚਾ ਘਰ, ਕਲਜੁਗ ਅੰਤਮ ਵਾਰ। ਘਰ ਸਾਚੇ ਬੈਠੇ ਦੇਵੇ ਵਰ, ਗੁਰਮੁਖ ਨਾ ਹੋਏ ਕੋਈ ਖ਼ੁਆਰ। ਜਗਤ ਸ਼ਾਹੀ ਟੁੱਟੇ ਦਰ, ਮਿਲੇ ਪੁਰਖ ਅਬਿਨਾਸ਼ੀ ਮੀਤ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਜਗਤ ਲਿਖਾਏ, ਵੇਖੇ ਹਿੰਦ ਸੱਚੀ ਸਰਕਾਰ। ਆਏ ਦਿੱਲੀ ਗ਼ਰੀਬ ਨਿਵਾਜ਼ਾ। ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਛਤਰ ਸੀਸ ਝੁਲਾਏ, ਵਡ ਸ਼ਾਹੋ ਰਾਜਨ ਰਾਜਾ। ਨਾਮ ਓਟ ਅੰਮ੍ਰਿਤ ਸੀਰ ਪਿਆਏ, ਸਾਚਾ ਸਾਜਨ ਸਾਜਾ। ਰਾਜ ਰਾਜਾਨ ਸ਼ਾਹ ਸੁਲਤਾਨ ਹਕੀਰ ਫ਼ਕੀਰ ਬਣਾਏ, ਘਰ ਘਰ ਮੰਗਣ ਮਾਰਨ ਅਵਾਜਾਂ। ਲੱਥੇ ਚੀਰ ਤਨ ਵਖਾਏ, ਨਾ ਕੋਈ ਤਖ਼ਤ ਨਾ ਕੋਈ ਤਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਆਪਣੇ ਕਾਜਾ। ਅਸੂ ਤਿੰਨ ਜਗਤ ਵਿਚੋਲਾ। ਭਗਤ ਜਨਾਂ ਘਰ ਸਾਚਾ ਬੋਲਾ। ਸਾਚੀ
ਸ਼ਾਹੀ ਖੁਲ੍ਹਿਆ ਦਰ, ਵਜਿਆ ਸਾਚਾ ਢੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪੂਰਾ ਤੋਲ, ਸ਼ਬਦ ਕੰਡੇ ਆਪੇ ਤੋਲਾ। ਗੁਰ ਸੰਗਤ ਜਗ ਸਾਚੀ ਰਾਸ। ਜਿਉਂ ਨਾਨਕ ਅੰਗਦ ਏਕਾ ਸ਼ਬਦ ਇਕ ਸਵਾਸ। ਸਾਚੀ ਨਾਮ ਰੰਗਤ, ਮੰਦਰ ਅੰਦਰ ਵਿਚ ਪ੍ਰਭਾਸ। ਪ੍ਰਭ ਕਟੇ ਭੁੱਖ ਨੰਗਤ, ਗੁਰਮੁਖ ਨਾ ਹੋਏ ਕਦੇ ਉਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਪੋ ਜਪ ਸਵਾਸ ਸਵਾਸ। ਗੁਰ ਸੰਗਤ ਗੁਰ ਸੰਤ ਪਿਆਰੀ। ਲਿਖਿਆ ਧੁਰ ਕੰਤ ਮੁਰਾਰੀ। ਬਣਾਏ ਬਣੀ ਬਣਤ, ਕਲ ਅੰਤਮ ਵਾਰੀ। ਮਹਿੰਮਾ ਜਗਤ ਅਗਣਤ, ਕਿਆ ਕੋਈ ਕਰੇ ਜੀਵ ਵਿਚਾਰੀ। ਸੋਹੰ ਸ਼ਬਦ ਪਤਿ ਸਾਚਾ ਮੰਤ, ਦੱਸੇ ਨੈਣ ਲੋਚਨ ਨੈਣ ਮੁਧਾਰੀ। ਮੇਲ ਮਿਲਾਵਾ ਹਰਿ ਹਰਿ ਕੰਤ, ਸਚ ਸ਼ਬਦ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਏ ਦਰ ਬਹਾਏ ਸਚ ਮਹੱਲ ਅਟਾਰੀ। ਹਰਿ ਸੰਗਤ ਗੁਰ ਸੰਗਤ ਦਾਸ, ਰਸਨਾ ਗਾਇਣ। ਮਧੁਰ ਰਸ ਪਾਇਣ ਨਿਜ ਆਤਮ ਸਚ ਨਿਵਾਸ, ਸੋਲਾਂ ਤਨ ਸ਼ਿੰਗਾਰ ਕਰਾਇਣ, ਨਾਮ ਨੇਤਰ ਕੱਜਲ ਪਾਇਣ। ਆਤਮ ਫੂਲ ਮਾਣਕ ਮੋਤੀ, ਸਾਚੀ ਸੇਜ ਬਨਾਇਣ। ਦੁਰਮਤ ਮੈਲ ਗੁਰ ਸੰਗਤ ਜਾਏ ਧੋਤੀ, ਨਿਰਮਲ ਅਕਾਰ ਹਰਿ ਨਿਰੰਕਾਰ ਸ਼ਬਦ ਜੈਕਾਰ ਕਾਇਆ ਅੰਦਰ ਇਕ ਇਕਲੌਤੀ, ਪਕੜਨਾ ਸੱਚਾ ਦਾਮਨ। ਪ੍ਰਭ ਜੋਤ ਸੁਖ ਆਸਨ ਸੋਤੀ, ਬਣੀ ਸਾਚਾ ਵਰਨ ਗੋਤੀ, ਸਾਚਾ ਸੁਖ ਗੁਰਮੁਖ ਘਰ ਸਾਚੇ ਮਾਨਣ। ਦੇਵੇ ਦਰਸ ਦਰ ਘਰ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਜਾ ਮੰਦਰ ਘਰ, ਸਵਾ ਨੇਜਾ ਉਚਾ ਦਰ। ਫੂਲਨ ਸੇਜਾ ਸੁੱਤਾ ਹਰਿ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਆ ਜਗਤ ਇਕ ਨਾਮ ਵਰ। ਸਚ ਸਿੰਘਾਸਣ ਕਰ ਤਿਆਰ। ਲੋਕਮਾਤ ਹੋਣਾ ਖ਼ਬਰਦਾਰ। ਸਚ ਨਾਮ ਪ੍ਰਭ ਝੋਲੀ ਪਾਏ, ਕੋਇ ਨਾ ਲੁੱਟੇ ਠਗ ਚੋਰ ਯਾਰ। ਸਚ ਧਾਮ ਹਰਿ ਚਰਨ ਛੁਹਾਏ, ਗੁਰ ਸੰਗਤ ਕਰ ਪਿਆਰ। ਨਾਮ ਵੰਡਣ ਪ੍ਰਭ ਸਾਚਾ ਆਏ, ਜਗਤ ਪਿਤ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਅੱਸੂ ਦਿਵਸ ਵਿਚਾਰ। ਪਹਿਲੀ ਅੱਸੂ ਰੱਖਣੀ ਆਸ। ਪੁਰਖ ਅਬਿਨਾਸ਼ੀ ਦਇਆ ਕਮਾਏ ਜੋਤ ਜਗਾਏ, ਘਟ ਘਟ ਚਾਨਣ ਘਟ ਘਟ ਵਾਸ। ਗੁਰਮੁਖ ਖਾਲੀ ਰਹੇ ਨਾ ਕੋਇ, ਪ੍ਰਭ ਰੋਗ ਮਿਟਾਏ ਉਲਟੇ ਦਸ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੰਗਤ ਗੁਰ ਏਕਾ ਧਾਮ ਕਰੇ ਨਿਵਾਸ। ਸਚ ਧਾਮ ਸਚ ਟਿਕਾਣਾ। ਸਚ ਰਾਮ ਜਿਸ ਜਨ ਪਛਾਣਾ। ਪੂਰ ਕਰਾਏ ਕਾਮ, ਇਕ ਸੌ ਇਕ ਗੁਰ ਚਰਨ ਟਿਕਾਨਾ। ਸਚ ਰਾਮ ਜਿਸ ਜਨ ਪਛਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਇਕੀਸਾ ਅਵਤਾਰ ਚੌਬੀਸਾ ਰਾਗ ਛਤੀਸਾ ਸੋਹੰ ਸੁਹਾਗੀ ਗੀਤ ਗੁਰ ਸੰਗਤ ਕੰਨ ਸੁਣਾਨਾ। ਤੇਜ ਭਾਨ ਭਾਨ ਤੇਜ ਪ੍ਰਕਾਸ਼। ਆਤਮ ਸੀਜ ਸੀਜ ਆਤਮ ਹਰਿ ਨਿਵਾਸ। ਸ਼ਬਦ ਸੁਨੇਹੁੜਾ ਰਿਹਾ ਭੇਜ, ਗੁਰ ਸੰਗਤ ਰਹਿਣਾ ਸਦਾ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਵਾਲੀ ਹਿੰਦ ਸਚਾ ਬਖ਼ਸ਼ਿੰਦ ਮਿਟਾਏ ਚਿੰਦਾ ਪੂਰਨ ਕਰੇ ਆਸ।