ਪੁਸਤਕਾਲਾਭਾਗ ੪

੬ ਅੱਸੂ ੨੦੧੧ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ

ਜਗਤ ਅੰਧੇਰਾ ਅੰਧ ਅਗਿਆਨ। ਅੰਤ ਨਿਬੇੜਾ ਮੇਲ ਭਗਵਾਨ। ਵਸਦਾ ਰਹੇ ਕਾਇਆ ਨਗਰ ਖੇੜਾ, ਦੀਪਕ ਜੋਤੀ ਜਗੇ ਮਹਾਨ। ਪੁਰਖ ਅਬਿਨਾਸ਼ੀ ਬੰਨ੍ਹੇ ਬੇੜਾ, ਕਿਰਪਾ ਕਰ ਆਤਮ ਦਰ ਨਰ ਹਰਿ ਚਤੁਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਮਹੱਲ ਮੁਨਾਰਾ। ਜੋਤੀ ਦੀਪਕ ਕਰ ਉਜਿਆਰਾ। ਮਾਣਕ ਮੋਤੀ ਨਾਮ ਅਪਾਰਾ। ਆਤਮ ਦੁਰਮਤ ਮੈਲ ਪ੍ਰਭ ਦਰ ਧੋਤੀ, ਮਾਰੇ ਸ਼ਬਦ ਇਕ ਕਟਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗਾਂ ਸੋਗਾਂ ਪਾਵੇ ਸਾਰਾ। ਕਾਇਆ ਕੋਟ ਕੋਟ ਗੜ੍ਹ। ਸ਼ਬਦ ਲੱਗੇ ਚੋਟ, ਦਸਮ ਦਵਾਰ ਚੜ੍ਹ। ਜਗਤ ਤ੍ਰਿਸ਼ਨਾ ਮਿਟੇ ਖੋਟ, ਸੁਫਲ ਕਰਾਏ ਨਾੜੀ ਨੜ। ਪੁਰਖ ਅਬਿਨਾਸ਼ੀ ਏਕਾ ਓਟ, ਏਕਾ ਫੜਿਆ ਸਾਚਾ ਲੜ। ਦਰ ਘਰ ਆਵੇ ਨਾ ਕਦੇ ਤੋਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਰਿਹਾ ਖੜ੍ਹ। ਕਾਇਆ ਮੰਦਰ ਸਰਬ ਘਟ ਚਾਨਣ। ਦੁਰਮਤ ਮੈਲ ਕਟ, ਦੇਵੇ ਆਤਮ ਬ੍ਰਹਮ ਗਿਆਨਣ। ਦੂਈ ਦਵੈਤੀ ਮਿਟੇ ਫੱਟ, ਸਚ ਸਰੋਵਰ ਸਚ ਇਸ਼ਨਾਨਣ। ਸਾਚਾ ਤੀਰਥ ਆਤਮ ਤਟ, ਗੁਰਮੁਖ ਵਿਰਲੇ ਮਾਤ ਨਹਾਵਣ। ਜੋਤ ਜਗੇ ਕਾਇਆ ਲਟ ਲਟ, ਮਿਟੇ ਅੰਧ ਅੰਧਿਆਨਣ। ਭਾਗ ਲੱਗੇ ਕਾਇਆ ਮੱਟ, ਸ਼ਬਦ ਪਟ ਹਰਿ ਤਨ ਪਹਿਨਾਨਣ। ਆਤਮ ਦਰ ਦਵਾਰਾ ਖੋਲ੍ਹੇ ਹੱਟ, ਕਾਇਆ ਮੰਦਰ ਸਚ ਦੁਕਾਨਣ। ਗੁਰਮੁਖ ਲਾਹਾ ਲੈਣ ਖਟ, ਤੇਜ ਪ੍ਰਕਾਸ਼ ਕੋਟਣ ਭਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਧੁਰਦਰਗਾਹੀ ਸਚ ਸੁਹੇਲਾ ਸੱਚਾ ਜਾਮਨ। ਕਾਇਆ ਮੰਦਰ ਹਰਿ ਧਾਮ ਅਸਥੂਲ। ਗੁਰਮੁਖ ਸਾਚਾ ਸੰਤ ਪਿਆਰਾ, ਪੁਰਖ ਅਬਿਨਾਸ਼ੀ ਨਾ ਜਾਏ ਭੂਲ। ਲੋਕਮਾਤੀ ਸਚ ਦੁਲਾਰਾ, ਆਪ ਚੁਕਾਏ ਪਿਛਲਾ ਮੂਲ। ਸਾਚਾ ਦੇਵੇ ਸ਼ਬਦ ਹੁਲਾਰਾ, ਪਲੰਘ ਰੰਗੀਲਾ ਨਾ ਕੋਈ ਪਾਵਾ ਨਾ ਕੋਈ ਚੂਲ। ਜੋਤੀ ਬਾਤੀ ਲਾਏ ਤੀਲਾ, ਕਰੇ ਖੇਲ ਦੂਲੋ ਦੂਲ। ਵੇਖ ਵਖਾਣੇ ਅਕਾਸ਼ੀ ਨੀਲਾ, ਸੂਲੀ

ਬਣੇ ਗੁਰਮੁਖ ਸੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਮਿਲਈਆ, ਆਪ ਚੜ੍ਹਾਏ ਸਾਚੀ ਨਈਆ, ਭਵ ਸਾਗਰ ਪਾਰ ਕਰਈਆ, ਜਿਉਂ ਜਲ ਕਵਲ ਫੂਲ। ਕਾਇਆ ਮੰਦਰ ਤਨ ਅੰਗਿਆਰ। ਵੇਖ ਵਖਾਣੇ ਅੰਦਰੇ ਅੰਦਰ, ਡੂੰਘੀ ਕੰਦਰ ਜੋਤ ਉਜਿਆਰ। ਲੱਖ ਚੁਰਾਸੀ ਭੌਂਦੇ ਬੰਦਰ, ਪੁਰਖ ਅਬਿਨਾਸ਼ੀ ਨਾ ਪਾਏ ਸਾਰ। ਜਨ ਭਗਤਾਂ ਤੋੜੇ ਆਤਮ ਜੰਦਰ, ਸ਼ਬਦ ਹਥੌੜਾ ਏਕਾ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਨੇਤਰ ਖੋਲ੍ਹੇ, ਸ਼ਬਦ ਬੋਲੇ ਕਿਰਪਾ ਕਰ ਅਪਰ ਅਪਾਰ। ਨੇਤਰ ਨੈਣ ਹੋਏ ਉਜਿਆਰ। ਆਤਮ ਜੋਤੀ ਕਮਲਾਪਾਤੀ ਦਰ ਖੋਲ੍ਹੇ ਤਾਕੀ, ਧਰੇ ਇਕ ਅੰਗਿਆਰ। ਲਹਿਣਾ ਦੇਣਾ ਚੁੱਕੇ ਬਾਕੀ, ਮੇਟ ਮਿਟਾਏ ਹਾਕਨ ਡਾਕੀ, ਭਵਿਖਤ ਵਾਕੀ ਖੇਲ ਅਪਾਰ। ਹਰਿਜਨ ਸੱਚਾ ਨਾਇਕ ਨਾਕੀ, ਕੋਈ ਨਾ ਮਾਤ ਦਿਸੇ ਆਕੀ, ਪੰਜਾਂ ਤੱਤਾਂ ਮਾਰੇ ਸ਼ਬਦ ਕਟਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਮਹੱਲ ਉਸਾਰ। ਕਾਇਆ ਮੰਦਰ ਮਹੱਲ ਮੁਨਾਰਾ। ਗੁਰਮੁਖ ਵੇਖੇ ਇਕ ਅਟੱਲ, ਜਗੇ ਜੋਤ ਹਰਿ ਗਿਰਧਾਰਾ। ਵੇਖ ਵਖਾਣੇ ਨਿਹਚਲ ਧਾਮ ਅਚੱਲ, ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਦਰ ਦਵਾਰਾ ਬੈਠੇ ਮਲ, ਦੇਵਣਹਾਰ ਹਰਿ ਦਾਤਾਰਾ। ਕਰੇ ਖੇਲ ਘੜੀ ਪਲ, ਆਤਮ ਵਣਜ ਹਰਿ ਨਿਰੰਕਾਰਾ। ਭਾਣਾ ਰੱਖੇ ਜਲ ਥਲ, ਕਾਇਆ ਕੋਟ ਹਰਿ ਗੜ੍ਹ ਬਨਾਣਾ। ਆਤਮ ਮਾਰੇ ਇਕ ਉਛੱਲ, ਅੰਧ ਅੰਧੇਰ ਸਰਬ ਵਹਿ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਜਗਤ ਭੇਖ, ਗੁਰਮੁਖ ਆਤਮ ਵੇਖ, ਧਰਤ ਮਾਤ ਕਲ ਸਾਚਾ ਹਾਟ, ਪੁਰਖ ਅਬਿਨਾਸ਼ੀ ਸਾਚਾ ਹਿੱਤ, ਮਾਨਸ ਦੇਹੀ ਜਗਤ ਜਿੱਤ, ਲੇਖ ਪੂਰ ਕਰਾਵਣਾ। ਕਾਇਆ ਕੋਟ ਕਾਚੀ ਮਾਟੀ। ਆਤਮ ਦਵਾਰਾ ਸਾਚੀ ਹਾਟੀ। ਵਸੇ ਨਰ ਨਿਰੰਕਾਰਾ, ਬਜ਼ਰ ਕਪਾਟੀ। ਹਰਿਜਨ ਬਾਣ ਨਿਰਾਲਾ ਏਕਾ ਮਾਰਾ, ਬਜ਼ਰ ਕਪਾਟੀ ਪਾਟੀ। ਸ਼ਬਦ ਦੇਵੇ ਸਾਚੀ ਧਾਰਾ, ਜੋਤ ਉਜਿਆਰਾ ਲਾਟਨ ਲਾਟੀ। ਨਿਜ ਘਰ ਵਸੇ ਰਾਮ ਮੁਰਾਰਾ, ਦੁਰਮਤ ਮੈਲ ਰਿਹਾ ਕਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭਾਣਾ ਆਪਣੇ ਹੱਥ ਰਖਾਏ, ਅੱਗੇ ਨੇੜੇ ਆਈ ਦਿਸੇ ਵਾਟੀ। ਅੱਗੇ ਆਇਆ ਦਿਸੇ ਨੇੜਾ। ਲੱਗੇ ਭਾਗ ਕਾਇਆ ਖੇੜਾ। ਨੇਤਰ ਨੀਰ ਵਿਰੋਲੇ, ਪੁਰਖ ਅਬਿਨਾਸ਼ੀ ਪੂਰੇ ਤੋਲ ਤੋਲੇ, ਬੰਨ੍ਹ ਵਖਾਏ ਬੇੜਾ। ਮਾਇਆ ਪੜਦਾ ਜਨ ਭਗਤ ਖੋਲ੍ਹੇ, ਜੂਠਾ ਝੂਠਾ ਮੁਕਾਏ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਹੋਏ ਸਹਾਈ ਦਇਆ ਕਮਾਏ, ਗੁਰਸਿਖ ਕਾਇਆ ਖੁਲ੍ਹਾ ਦਿਖਾਏ ਸਾਚਾ ਵਿਹੜਾ। ਸਾਚਾ ਭਾਣਾ ਹਰਿ ਵਰਤਾਵਣਾ। ਲਿਖਿਆ ਲੇਖ ਪੂਰ ਕਰਾਵਣਾ। ਆਤਮ ਜੋਤੀ ਨੂਰ ਹਰਿ ਭਰਪੂਰ ਕਰਾਵਣਾ। ਵਡਾ ਦਾਤਾ ਮਿਹਰਬਾਨ ਸੂਰ, ਮਾਤ ਆਪ ਅਖਵਾਵਣਾ। ਆਤਮ ਬਖ਼ਸ਼ੇ ਸਾਚਾ ਨੂਰ, ਨੈਣੀ ਨੂਰ ਫੇਰ ਟਿਕਾਵਣਾ। ਦਰ ਦਵਾਰੇ ਵੇਖਣ ਮਾਰ ਝਾਤ, ਪੁਰਖ ਅਬਿਨਾਸ਼ੀ ਨਜ਼ਰ ਨਾ ਆਵਣਾ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਪੜਦਾ ਉਹਲਾ ਸੰਞ ਸਵੇਰ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਹਰਿ ਭਗਵਾਨਾ ਗੁਰਸਿਖ ਤੇਰੇ ਸੀਸ ਹਰਿ ਜਗਦੀਸ਼ ਆਪਣਾ ਰਾਹ ਚਲਾਵਣਾ।

੭ ਅੱਸੂ ੨੦੧੧ ਬਿਕ੍ਰਮੀ ਇਹ ਪੰਜ ਸ਼ਬਦ ਸਤਿ ਸੰਗ ਭਵਨ ਦਿਆਲ ਬਾਗ ਆਗਰਾ ਵਿਖੇ ਉਚਾਰਨ ਕਰ ਕੇ
ਉਸ ਵਕਤ ਦੇ ਰਾਧਾ ਸਵਾਮੀ ਗੱਦੀ ਦੇ ਮਾਲਕ ਮਹਿਤਾ ਜੀ ਨੂੰ ਦਿਤੇ ਗਏ

ਆਦਿ ਸ਼ਕਤ ਆਈ ਦਵਾਰ। ਬੈਠੀ ਆਏ ਕੰਠ ਮਝਾਰ। ਆਪਣਾ ਕੀਆ ਪਹਿਲਾ ਵਾਰ। ਸੋਹੰ ਚਲਿਆ ਸ਼ਬਦ ਤੀਰ ਅਪਾਰ। ਤਿੱਖੀ ਰੱਖੀ ਪ੍ਰਭ ਸਾਚੇ ਧਾਰ। ਖਿੱਚੀ ਰੱਖੀ ਦਸਮ ਦਵਾਰ। ਨੇਤਰ ਪੇਖੀ ਅੰਧ ਅੰਧਿਆਰ। ਅੱਸੂ ਸੱਤ ਅੰਮ੍ਰਿਤ ਵੇਲਾ ਪੰਜ ਤੀਸ ਵਕਤ ਵਿਚਾਰ। ਨਰ ਨਰਾਇਣਾ ਧਾਮ ਸਾਚੇ ਬਹਿਣਾ, ਸੋਇਆ ਚਰਨ ਪਸਾਰ। ਸ਼ਬਦ ਸੁਨੇਹੜਾ ਦੇਣਾ ਮੋੜ। ਚਾਰੋਂ ਕੁੰਟ ਲੈਣਾ ਦੌੜ। ਜਗਤ ਰਸ ਫੀਕਾ ਅੰਤਮ ਹੋਇਆ ਕੌੜ। ਏਕਾ ਦਰ ਦਵਾਰੇ ਨਾਮ ਸਾਚਾ ਟੀਕਾ, ਚਰਨ ਸਰਨ ਗੁਰ ਦੋਏ ਜੋੜ। ਦਰ ਘਰ ਸਾਚੇ ਭੁਗਤਣੀ ਪਏ ਇਕ ਤਰੀਕਾ, ਵੇਖੇ ਪਰਖੇ ਮਿੱਠੇ ਕੌੜ। ਸਮਰਥ ਪੁਰਖ ਨਿਤ ਉਡੀਕਾਂ, ਚੜ੍ਹਿਆ ਰਹੇ ਸ਼ਬਦ ਘੋੜ। ਨਜ਼ਰ ਨਾ ਆਏ ਜੋਤ ਸਰੂਪੀ ਵਡ ਨੀਕਨ ਨੀਕਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਲਗਾਈ ਬੈਠਾ ਇਕਾ ਪੌੜ। ਇਕਾ ਪੌੜਾ ਉਚ ਮਹੱਲਾ। ਹਰਿ ਜੀ ਵੱਸਿਆ ਸਚ ਘਰ ਇਕੱਲਾ। ਰਾਹ ਸਾਚਾ ਦੱਸਿਆ, ਪੰਜ ਤੀਸ ਮਾਤ ਪਾਏ ਤਰਥੱਲਾ। ਨਾ ਕੋਈ ਧੀਰਜ ਨਾ ਕੋਈ ਜਤੀ, ਕਾਮ ਕਾਮਨੀ ਅਛਲ ਅਛੱਲਾ। ਸਚ ਸਮਗਰੀ ਸਾਚੀ ਰਤੀ, ਦੀਪਕ ਦੀਵਾ ਜੋਤੀ ਜਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਬੁਝਾਏ ਲੱਗੀ ਅੱਗਾ। ਲੱਗੀ ਅਗਨ ਤਨ ਅਪਾਰ। ਕਲਜੁਗ ਕਾਇਆ ਚੜ੍ਹਿਆ ਬੁਖ਼ਾਰ। ਹੰਕਾਰ ਵਿਕਾਰਾ ਅੰਦਰ ਵੜਿਆ, ਪੰਜਾਂ ਲੱਗੀ ਮਗਰ ਧਾੜ। ਗਰੀਬ ਨਿਮਾਣਾ ਮਾਤ ਡਰਿਆ, ਜੀਵ ਜੰਤ ਹੋਣ ਖੁਆਰ। ਦਰ ਘਰ ਸਾਚੇ ਆਏ ਵੜਿਆ, ਗੁਰ ਪੂਰੇ ਆਤਮ ਦੇਣੀ ਸ਼ਬਦ ਧਾਰ। ਤਨ ਮੰਦਰ ਕਾਲ ਅੰਧੇਰੇ ਸੜਿਆ, ਰੰਗਣ ਚਾੜ੍ਹ ਨਾਮ ਅਪਾਰ। ਦਰ ਦਵਾਰੇ ਆਣ ਖੜ੍ਹਿਆ, ਮੰਗਣ ਦਾਤ ਅਪਰ ਅਪਾਰ। ਪੁਰਖ ਅਬਿਨਾਸ਼ੀ ਮਾਤ ਚੜ੍ਹਿਆ, ਜੋਤੀ ਜਾਮਾ ਭੇਖ ਨਿਆਰ। ਭਗਤ ਜਨਾਂ ਹਰਿ ਅੰਦਰ ਵੜਿਆ, ਸ਼ਬਦ ਜੋਤੀ ਕਰ ਅਕਾਰ। ਗੁਰ ਪੂਰੇ ਲੜ ਸਾਚਾ ਫੜਿਆ, ਮਾਨਸ ਜਨਮ ਨਾ ਆਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲੇ ਮੇਲ ਹਰਿ ਕੰਤ ਭਤਾਰ। ਚਿੰਤਾ ਸੋਗ ਜਗਤ ਵਿਜੋਗ ਦੇਣਾ ਮਾਰ। ਨਾਮ ਦੇਣਾ ਸੱਚਾ ਜੋਗ, ਸੋਲਾਂ ਕਲੀਆਂ ਤਨ ਸ਼ਿੰਗਾਰ। ਨਿਝਰ ਰਸ ਮਧੁਰ ਸਸ ਕੰਠ ਵਸ ਰਾਹ ਸਾਚਾ ਦੱਸ ਲਈਏ ਭੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਦਰ ਦਰਸ ਅਮੋਘ। ਆਏ ਦਰ ਬਣ ਸਵਾਲੀ। ਦੋਵੇਂ ਹੱਥ ਨਾ ਜਾਈਏ ਖ਼ਾਲੀ। ਕਲਜੁਗ ਰੈਣ ਘਟਾ ਕਾਲੀ। ਦੀਪਕ ਜੋਤੀ ਜਗੇ ਦਿਵਾਲੀ। ਮਾਣਕ ਮੋਤੀ ਮਸਤਕ ਥਾਲੀ। ਏਕਾ ਏਕ ਜੋਤ ਜਵਾਲੀ। ਪੁਰਖ ਅਬਿਨਾਸ਼ ਘਟ ਘਟ ਵਾਸ, ਰੱਖੀ ਟੇਕ ਸੁਰਤ ਸੰਭਾਲੀ। ਤਨ ਮੰਦਰ ਕਰਨਾ ਬੁਧ ਬਿਬੇਕ, ਸ਼ਬਦ ਬਣਾਉਣਾ ਸਾਚਾ ਹਾਲੀ। ਜਗਤ ਮਾਇਆ ਨਾ ਲੱਗੇ ਸੇਕ, ਫ਼ਲ ਲਗਾਉਣਾ ਸਾਚੀ ਡਾਲੀ। ਮੇਲ ਮਿਲਾਉਣਾ ਨਰ ਨਰੇਸ਼ ਹਰਿ ਦਰ ਦਰਵੇਸ਼, ਜੁਗਾ ਜੁਗੰਤਰ ਚਾਲ ਨਿਰਾਲੀ। ਕਵਣ ਸਿੰਘਾਸਣ ਕਵਣ ਆਸਣ, ਮਿਲੇ ਭਗਵੰਤਾ ਸਾਚਾ ਕੰਤਾ, ਕਾਇਆ ਰੰਗਣ ਚਾੜ੍ਹੇ ਰੰਗ ਏਕਾ ਨਾਮ ਲਾਲ ਗੁਲਾਲੀ।

ਦਿਆਲ ਬਾਗ ਸਵਾਮੀ ਮਹਿਤਾ ਜੀ ਦੇ ਨਾਲ ਸ਼ਬਦ ਦੁਆਰਾ ਬਚਨ ਅਤੇ ਸ਼ਬਦ ਮੰਗ,
ਪਰੰਤੂ ਰਾਧਾ ਸਵਾਮੀ ਗੱਦੀ ਦੇ ਮਾਲਕ ਮਹਿਤਾ ਜੀ ਕੋਈ ਉਤਰ ਨਾ ਦੇ ਸਕੇ

ਗੁਰ ਸ਼ਬਦ ਜਗਤ ਦਲਾਲ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ। ਪੰਜਾਂ ਤੱਤਾਂ ਮਾਰੇ ਕਾਲ। ਕਰੇ ਸਤਿ ਸਤਿ ਪ੍ਰਿਤਪਾਲ। ਅੰਮ੍ਰਿਤ ਸੋਮਾ ਵਗੇ ਨਹਿਰ, ਕਾਇਆ ਠੰਡੀ ਠਾਰ। ਸਚ ਮੰਡਲ ਤਨ ਮਨ ਕਰਨੀ ਸੈਰ, ਕਰ ਜੋਤ ਅਕਾਰ। ਦੂਜਾ ਕੋਈ ਨਾ ਵੜੇ ਐਰ ਗੈਰ, ਗੁਰ ਪੂਰਾ ਕਰੇ ਸਾਚੀ ਮਿਹਰ। ਕਰੇ ਮਿਹਰ ਗੁਰ ਮਿਹਰਬਾਨ ਹੈ। ਮਿਲਿਆ ਮੇਲ ਧੁਰ, ਆਤਮ ਜੋਤੀ ਜਗੇ ਮਹਾਨ ਹੈ। ਮਾਨਸ ਦੇਹੀ ਤਰਸਣ ਸੁਰ, ਇੰਦਲੋਕ ਕਰ ਧਿਆਨ ਹੈ। ਗੁਰ ਚਰਨ ਪ੍ਰੀਤੀ ਜਾਏ ਜੁੜ, ਆਤਮ ਉਪਜੇ ਬ੍ਰਹਮ ਗਿਆਨ ਹੈ। ਏਕਾ ਮਿਲੇ ਸ਼ਬਦ ਘੋੜ, ਚਰਨ ਧੂੜ ਸੱਚਾ ਇਸ਼ਨਾਨ ਹੈ। ਹੋਏ ਸਹਾਈ ਜੀਵ ਆਤਮ ਮੂਰਖ ਮੁਗਧ ਮੂੜ੍ਹ, ਮਿਲੇ ਸੱਚਾ ਨਾਮ ਦਾਨ ਹੈ। ਸ੍ਰਿਸ਼ਟ ਸਬਾਈ ਕੂੜੋ ਕੂੜ, ਏਕਾ ਜੋਤ ਸਤਿ ਸਤਿਵੰਤਾ, ਪੂਰਨ ਭਗਵੰਤਾ ਹਰਿ ਭਗਵਾਨ ਹੈ। ਪੂਰਨ ਭਗਵਾਨਾ ਗੁਰ ਦਰ ਪਾਈਏ ਨਾਮ ਨਿਧਾਨਾ। ਬੰਧਨ ਕਟ ਕਟਾਏ ਆਤਮ ਜੋਤੀ ਮਿਲੇ ਕੋਟਨ ਭਾਨਾ। ਅੰਦਰੇ ਅੰਦਰ ਗੁਰ ਪੂਰਾ ਪਾਈਏ, ਸ਼ਬਦ ਬੰਨ੍ਹੇ ਹੱਥ ਸਾਚਾ ਗਾਨਾ। ਦੋਏ ਜੋੜ ਮਾਨਸ ਦੇਹੀ ਭੁਲ ਬਖ਼ਸ਼ਾਈਏ, ਜੋਤੀ ਜੋਤ ਸਰੂਪ ਹਰਿ, ਆਤਮ ਖੋਲ੍ਹੇ ਬੰਦ ਦਰ, ਆਪਣੀ ਕਿਰਪਾ ਦੇਵੇ ਕਰ, ਦਸਮ ਦਵਾਰੀ ਸ਼ਬਦ ਅਸਵਾਰੀ ਜੋਤ ਨਿਰੰਕਾਰੀ, ਨਿਜ ਘਰ ਵਾਸ ਦਾਸਨ ਦਾਸ, ਸਰਬ ਸੂਖ ਸੂਖਮ ਦਰ ਪਾਈਏ। ਸੂਖਮ ਦਵਾਰਾ ਹਰਿ ਭਗਵਾਨ। ਮਿਟੇ ਭੂਖ ਦੂਖ ਸਗਲ ਜਹਾਨ। ਮਾਤ ਗਰਭ ਨਾ ਹੋਏ ਉਲਟਾ ਰੁੱਖ, ਆਤਮ ਜੋਤੀ ਮੇਲ ਮਿਲਾਨ। ਜੋਤੀ ਜੋਤ ਸਰੂਪ ਹਰਿ, ਗੁਰ ਪੂਰਾ ਕਿਰਪਾ ਦੇਵੇ ਕਰ, ਜਨ ਮੰਗੇ ਸਾਚਾ ਵਰ, ਮਿਲੇ ਮੇਲ ਨਰ ਹਰਿ ਸ੍ਰੀ ਭਗਵਾਨ। ਹਉਂ ਦਾਸਨ ਦਾਸ, ਦਾਸ ਗੁਰ ਤੇਰਾ। ਨਿਜ ਘਰ ਆਤਮ ਕਰਨਾ ਵਾਸ, ਮਿਟੇ ਜਗਤ ਅੰਧੇਰਾ। ਜੋਤ ਨੂਰ ਨੁਰਾਨੀ ਹੋਏ ਪ੍ਰਕਾਸ਼, ਸ਼ਬਦ ਧੁਨ ਤੁਟੇ ਸੁੰਨ, ਸਾਚਾ ਰਾਗ ਸੁਣਾਏ ਕਾਨਾ। ਦਰ ਭਿਖਾਰੀ ਨਾ ਵਿਚਾਰ ਗੁਣ ਅਵਗੁਣ, ਬਖ਼ਸ਼ੋ ਨਾਮ ਜਗਤ ਨਿਧਾਨਾ। ਸਚ ਦਵਾਰਾ ਲਿਆ ਸੁਣ, ਜਗਤ ਤ੍ਰਿਸ਼ਨਾ ਅਗਨ ਮਿਟਾਨਾ। ਲੱਖ ਚੁਰਾਸੀ ਛਾਣ ਪੁਣ, ਪੂਰਾ ਗੁਰ ਮਿਲਿਆ ਮੇਲ ਲਿਖਿਆ ਧੁਰ, ਮਸਤਕ ਧੂੜੀ ਚਰਨ ਛੁਹਾਨਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਗੁਰ ਪੂਰਾ ਦੇਵੇ ਨਾਮ ਵਰ, ਲੱਖ ਚੁਰਾਸੀ ਗੇੜ ਮਿਟਾਨਾ। ਲੱਖ ਚੁਰਾਸੀ ਤੁੱਟੇ ਗੇੜਾ। ਧਰਮ ਰਾਏ ਨਾ ਦੇਵੇ ਫਾਸੀ, ਰਸਨ ਤਜਾਏ ਮਦਿਰਾ ਮਾਸੀ, ਆਤਮ ਦਰ ਦਵਾਰ ਖੁਲ੍ਹਾ ਦਿਸੇ ਸੱਚਾ ਵਿਹੜਾ। ਦਰ ਘਰ ਸਾਚੇ ਕੋਇ ਨਾ ਲੱਗੇ ਮੁੱਲੇ, ਗੁਰ ਪੂਰਾ ਬੰਨ੍ਹ੍ਹੇ ਮਾਤ ਬੇੜਾ। ਹਰਿਜਨ ਜਨ ਹਰਿ ਪੂਰੇ ਤੋਲ ਤੁਲੇ, ਪੰਚਾਂ ਮਿਟੇ ਕਾਇਆ ਝੇੜਾ। ਗੁਰ ਭੰਡਾਰੇ ਸਦਾ ਖੁਲ੍ਹੇ, ਕਰੇ ਸਤਿ ਨਿਬੇੜਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਏਕਾ ਮੰਗੇ ਸਾਚਾ ਦਰ, ਵਸੇ ਸਾਚਾ ਕਾਇਆ ਨਗਰ ਖੇੜਾ। ਕਾਇਆ ਖੇੜਾ ਮਹੱਲ ਅਟਾਰੀ। ਪੰਚਾਂ ਝੇੜਾ, ਨਾ ਮਿਲੇ ਮੇਲ ਬਨਵਾਰੀ। ਇਕੋ ਦਿਤਾ ਸੱਚਾ ਗੇੜਾ, ਬਜ਼ਰ ਕਪਾਟੀ ਪਾੜੀ। ਦਰ ਘਰ ਸਾਚੇ ਸਚ ਨਿਬੇੜਾ, ਮਾਨਸ ਜਨਮ ਨਾ ਆਏ ਹਾਰੀ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਗੁਰ ਪੂਰਾ ਦੇਵੇ ਸਾਚਾ ਵਰ, ਸੋਹੰ ਸ਼ਬਦ ਫੇਰੇ ਸਿਰ ਪੰਚਾਂ ਤਿੱਖੀ ਆਰੀ। ਤਿੱਖੀ ਆਰੀ ਤਿੱਖੀ ਧਾਰ। ਦੁਰਮਤ ਮੈਲ ਦਏ ਉਤਾਰ। ਜਨਮ ਕਰਮ ਪੂਰਬ ਦਏ ਸਵਾਰ।

ਇਕ ਵਖਾਏ ਸਚ ਧਰਮ, ਤਨ ਕਰਾਏ ਸ਼ਬਦ ਸੋਲਾਂ ਸ਼ਿੰਗਾਰ। ਜਗਤ ਮੇਟੇ ਅੰਦੇਸਾ ਭਰਮ, ਨਾਮ ਰਤਨ ਮਿਲੇ ਅਪਾਰ। ਮਾਨਸ ਦੇਹੀ ਸੁਫ਼ਲ ਜਨਮ, ਆਏ ਸਚ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰਾ ਦੇਵੇ ਸਾਚਾ ਵਰ, ਭਰੇ ਰਹਿਣ ਅਤੁੱਟ ਭੰਡਾਰ। ਗੁਰ ਭੰਡਾਰਾ ਜਗਤ ਵਰਤਾਰਾ। ਦੇਂਦਾ ਜਾਏ ਵਾਰੋ ਵਾਰਾ। ਗੁਰਸਿਖ ਸਾਚਾ ਭਾਣਾ ਸਹਿੰਦਾ ਜਾਏ, ਸਚ ਸਿੰਘਾਸਣ ਬਹਿੰਦਾ ਜਾਏ, ਸੱਚਾ ਮਾਣੇ ਪੁਰਖ ਅਬਿਨਾਸ਼ੀ ਸਾਚਾ ਕੰਤਾ ਬਣ ਬਣ ਸਾਚੀ ਨਾਰੀ, ਮਿਲੇ ਮਾਣ ਵਿਚ ਜਹਾਨ ਵਿਰਲੇ ਗੁਰਮੁਖ ਸੰਤਾ ਜਿਸ ਜਨ ਮੰਗਿਆ ਇਕ ਦਵਾਰਾ। ਲੋਕਮਾਤੀ ਵੇਖੇ ਮਾਰ ਝਾਤੀ ਕਵਣ ਬਣਾਏ ਸਾਚੀ ਬਣਤਾ, ਮੰਗਣ ਆਏ ਬਣ ਭਿਖਾਰਾ। ਪੂਰਾ ਗੁਰ ਮਹਿੰਮਾ ਜਗਤ ਅਗਣਤ ਅਗਣਤਾ, ਨਾਮ ਨਿਰੰਜਣ ਦਰਦ ਦੁੱਖ ਭੰਜਨ ਜਗਤ ਪਿਤ ਕਰ ਸਾਚਾ ਹਿੱਤ, ਬਣ ਸਾਕ ਸੱਜਣ ਸੈਣ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰਾ ਦੇਵੇ ਨਾਮ ਵਰ, ਚਿੰਤਾ ਸੋਗ ਜਗਤ ਵਿਜੋਗ ਰਸਨਾ ਰਸ ਭੋਗ ਨਾ ਕਰੇ ਵਿਚਾਰਾ। ਗੁਰ ਮੂਰਤ ਗੁਰ ਸੂਰਤ ਦਿਆਲਾ। ਗੁਰ ਸ਼ਬਦ ਤੂਰਤ ਸਹਿਜ ਸਹਿਜ ਧੰਨ ਮਾਲਾ। ਜੋਤ ਨੁਰਾਨੀ ਨੂਰ ਨੂਰੋ ਨੂਰਤ, ਕਾਲ ਅਕਾਲ ਅਕਾਲਾ। ਹਰਿਜਨ ਦਿਸੇ ਨਾ ਕਦੇ ਦੂਰਤ, ਜਗਤ ਬਸੰਤਰ ਕਰੇ ਪ੍ਰਿਤਪਾਲਾ। ਆਸਾ ਮਨਸਾ ਸਦਾ ਸਦ ਪੂਰਤ, ਨਿਤ ਨਵਿਤ ਅਵਲੜੀ ਚਾਲਾ। ਅੰਤਮ ਅੰਤ ਰਹਿਣਾ ਝੂਰਤ, ਨਾ ਕੋਈ ਪਛਾਣੇ ਗੁਰ ਗੋਪਾਲਾ। ਜੋਤੀ ਜੋਤ ਸਰੂਪ ਹਰਿ, ਇਕ ਬਣਾਇਆ ਦੋਹਾਂ ਧਿਰਾਂ ਸ਼ਬਦ ਦਲਾਲਾ। ਸ਼ਬਦ ਦਲਾਲ ਹਰਿ ਹਰਿ ਮਿਹਰਬਾਨ। ਮਾਤ ਨਾ ਸਕੇ ਕੋਈ ਪਛਾਣ। ਸਾਹਮਣੇ ਬੈਠ ਤੱਕੇ, ਕਲਜੁਗ ਬੂਟੇ ਸਾਰੇ ਪੱਕੇ, ਗੁਰਮੁਖ ਵਿਰਲੇ ਫਲ ਸਾਚਾ ਖਾਣ। ਗੁਰ ਪੀਰ ਸਭ ਬਾਹਰ ਧੱਕੇ, ਫੇਰਾ ਪਾਏ ਮਦੀਨੇ ਮੱਕੇ, ਕੋਈ ਨਾ ਰੋਕੇ ਵਿਚ ਜਹਾਨ। ਗੁਰਮੁਖ ਵਿਰਲੇ ਸੰਤ ਜਨ ਹਰਿ ਚਰਨ ਕਵਲ ਸ਼ਬਦ ਅਧਾਰੀ ਰੱਖੇ, ਆਦਿ ਤੱਤ ਨਾ ਹੋਏ ਵਿਨਾਸੀ। ਆਦਿ ਅੰਤ ਸ਼ਬਦ ਗੁਰਦੇਵਾ। ਭਗਤ ਭਗਵੰਤ ਦਰ ਦੇਵੇ ਨਾਮ ਸੱਚਾ ਮੇਵਾ। ਨਾਮ ਵਡਿਆਈ ਸਾਚੇ ਸੰਤ, ਏਕਾ ਜਪਿਆ ਨਰ ਨਰਾਇਣ ਜਿਹਵਾ। ਮਿਲਿਆ ਮੇਲ ਪ੍ਰਭ ਸਾਚੇ ਕੰਤ, ਦਰਸ਼ਨ ਪੇਖ ਅਲੱਖ ਅਭੇਵਾ। ਛੁੱਟੇ ਚੁਰਾਸੀ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਆਦਿ ਜੁਗਾਦੀ ਅੰਤਮ ਅੰਤ। ਦਿਆਲ ਬਾਗ਼ ਪ੍ਰਭ ਚਰਨ ਛੁਹਾਇਆ। ਸ਼ਬਦ ਰਾਗ ਇਕ ਉਪਜਾਇਆ। ਤਨ ਮਨ ਸਾਚੇ ਲਾਏ ਜਾਗ, ਪੰਜਾਂ ਚੋਰਾਂ ਬਾਹਰ ਕਢਾਇਆ। ਹਰਿਜਨ ਹਰਿਜਨ ਹਰਿਜਨ ਹੱਥ ਆਪਣੇ ਪਕੜੇ ਵਾਗ, ਸ਼ਬਦ ਘੋੜਾ ਇਕ ਰਖਾਇਆ। ਦੁਰਮਤ ਮੈਲ ਧੋਏ ਦਾਗ, ਨਿਰਮਲ ਕਾਇਆ ਦੇਹ ਕਰਾਇਆ। ਆਪ ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਝਿਰਨਾ ਦੇ ਝਿਰਾਇਆ। ਹੰਸ ਬਣਾਏ ਗੁਰਸਿਖ ਕਾਗ, ਸ਼ਬਦ ਧੁਨ ਨਾਦ ਤਨ ਮੰਦਰ ਦੇਹ ਵਜਾਇਆ। ਦਰਸ ਦਿਖਾਏ ਮਾਧਵ ਮਾਧ, ਸੁੰਦਰ ਸਾਵਲ ਕ੍ਰਿਸ਼ਨ ਮੁਰਾਰ। ਦਿਵਸ ਰੈਣ ਰੈਣ ਦਿਵਸ ਸਦ ਰੱਖਣਾ ਯਾਦ, ਮਾਨਸ ਦੇਹੀ ਨਾ ਆਏ ਹਾਰ। ਆਦਿ ਭਵਾਨੀ ਸ਼ਕਤੀ ਜੋਤੀ ਨਿਰਗੁਣ ਸਰਗੁਣ ਖੇਲ ਅਪਾਰ। ਕਰੇ ਖੇਲ ਵਿਚ ਬ੍ਰਹਿਮਾਦ, ਭਰਮ ਭੁੱਲੇ ਮਾਇਆ ਰੁੱਲੇ ਕਲਜੁਗ ਜੀਵ ਗਵਾਰ। ਜਨ ਭਗਤਾਂ ਮੇਟੇ ਵਾਦ ਵਿਵਾਦ, ਤਨ ਸ਼ਬਦ ਕਰਾਏ ਇਕ ਅਹਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਜ ਆਤਮ ਬੋਲੇ ਕੁੰਡਾ ਖੋਲ੍ਹੇ, ਦੇਵੇ ਨਾਮ ਇਕ ਅਮੋਲੇ, ਲੋਕਮਾਤ ਪੂਰੇ ਤੋਲ ਤੋਲੇ, ਭਗਤਨ ਦੇਵੇ ਸਾਚੀ ਦਾਦ। ਹਰਿਜਨ ਦਰ ਘਰ ਸਾਚੇ ਬਣਾਏ ਗੋਲੇ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਹਰਿਜਨ ਮੰਗੇ ਸਚ ਦਰ, ਜਗਤ ਵਿਚੋਲਾ

ਮਿਟਾਏ ਪੜਦਾ ਉਹਲਾ, ਦਸਮ ਦਵਾਰੇ ਹਰਿ ਬਨਵਾਰੀ ਦਇਆ ਕਮਾਏ, ਪੜਦਾ ਲਾਹੇ ਜੋਤ ਜਗਾਏ, ਮਿਟੇ ਸੁਨ ਸਮਾਧ। ਸੁਨ ਸਮਾਧ ਕਾਇਆ ਤੋੜੇ। ਪ੍ਰਭ ਅਬਿਨਾਸ਼ੀ ਵਾਗਾਂ ਮੋੜੇ। ਚਰਨ ਕਵਲ ਪ੍ਰਭ ਪ੍ਰੀਤੀ ਜੋੜੇ। ਕਲਜੁਗ ਦਿਨ ਰਹਿ ਗਏ ਥੋੜੇ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜੋਤ ਧਰ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਸੁਣ ਪੁਕਾਰ ਵਿਚ ਸੰਸਾਰ। ਮਾਰੇ ਸ਼ਬਦ ਕਟਾਰ, ਲੱਖ ਚੁਰਾਸੀ ਵੇਖੇ ਪਰਖੇ ਮਿੱਠੇ ਕੌੜੇ। ਨਰ ਨਰਾਇਣਾ ਨਿਹਕਲੰਕਾ ਸ਼ਬਦ ਵਜਾਏ ਸਾਚਾ ਡੰਕਾ, ਆਪ ਉਠਾਏ ਰਾਓ ਰੰਕਾ, ਜਨ ਭਗਤ ਜਗਾਏ ਮਾਤ ਸੋਏ। ਜੋਤੀ ਨੂਰਾ ਸਾਚਾ ਹੀਰਾ ਇਕ ਲਗਾਏ ਆਤਮ ਤਨਕਾ, ਅੰਮ੍ਰਿਤ ਦੇਵੇ ਸਾਚਾ ਸੀਰ, ਗੁਰਮੁਖਾਂ ਆਤਮ ਬੁਝੇ ਹਉਮੈ ਵਿਚੋਂ ਕੱਢੇ ਪੀੜ, ਰਸਨ ਸਵਾਸੀ ਪ੍ਰਭ ਹੋਏ ਵਸ, ਤਨ ਗਵਾਏ ਅਨਰਸ ਫੀਕਾ। ਦਿਆਲ ਬਾਗ਼ ਧਰਤ ਸੁਹਾਇਆ। ਗੁਰ ਸੰਗਤ ਬੁਝਾਏ ਤ੍ਰਿਸ਼ਨਾ ਆਗ, ਸਾਚਾ ਸੰਗ ਅੰਮ੍ਰਿਤ ਆਤਮ ਗੰਗ ਸਰ ਸਰੋਵਰ ਇਸ਼ਨਾਨ ਕਰਾਇਆ। ਜਗਤ ਕਟੇ ਭੁੱਖ ਨੰਗ, ਨਾਮ ਦਾਤ ਜਨ ਲਈ ਮੰਗ, ਮਾਨਸ ਦੇਹੀ ਕਾਚੀ ਵੰਗ, ਸਾਚੀ ਰੰਗਣ ਨਾਮ ਚੜ੍ਹਾਇਆ। ਹੋਏ ਸਹਾਈ ਅੰਗ ਸੰਗ , ਵਡ ਦਾਤਾ ਸੂਰਾ ਸਰਬੰਗ, ਮਾਤ ਪਤਾਲ ਅਕਾਸ਼ ਨਿਜ ਘਰ ਵਾਸ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਆਤਮ ਖੋਲ੍ਹੇ ਸਾਚਾ ਸਰ, ਅੰਮ੍ਰਿਤ ਝਿਰਨਾ ਨਿਝਰ ਧਾਰ ਕਰ ਪਿਆਰ, ਹਰਿਜਨ ਸਾਚੇ ਕਵਲ ਨਾਭ ਮੁਖ ਚੁਆਇਆ। ਉਲਟੀ ਕਵਲ ਨਾਭੀ। ਬਜ਼ਰ ਕਪਾਟੀ ਪਾਟੀ। ਏਕਾ ਵੇਖੇ ਵੇਖ ਵਖਾਣੇ, ਸਾਚਾ ਤੀਰਥ ਸਾਚੀ ਹਾਟੀ। ਅੰਮ੍ਰਿਤ ਭਰਿਆ ਸੀਤਲ ਠਰਿਆ, ਨਾ ਕੋਈ ਤਟ ਨਾ ਕੋਈ ਤਾਟੀ। ਤਨ ਮਨ ਕਾਇਆ ਹਰਿਆ ਕਰਿਆ, ਜਗੀ ਜੋਤ ਮਹੱਲ ਲਲਾਟੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪ ਚੜ੍ਹਾਏ ਔਖੀ ਘਾਟੀ। ਔਖੀ ਘਾਟੀ ਜਾਣਾ ਚੜ੍ਹ। ਹਰਿ ਘਰ ਮੰਦਰ ਸਚ ਟਿਕਾਣਾ, ਗੁਰਮੁਖ ਵਿਰਲਾ ਜਾਏ ਵੜ। ਜਗਤ ਅੰਧੇਰੀ ਕਾਇਆ ਕੰਦਰ, ਪੰਜੇ ਚੋਰ ਰਹੇ ਲੜ। ਜਨ ਭਗਤਾਂ ਜਾਇਣ ਅੰਦਰ ਸੜ। ਪ੍ਰਭ ਅਬਿਨਾਸ਼ੀ ਫੜਿਆ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਦੇਵੇ ਕਰ, ਆਪੇ ਤੋੜੇ ਕਾਇਆ ਕਿਲ੍ਹਾ ਹੰਕਾਰੀ ਗੜ੍ਹ।

੭ ਅੱਸੂ ੨੦੧੧ ਬਿਕ੍ਰਮੀ ਬਿੰਦਰਾਬਨ ਬਾਂਕੇ ਬਿਹਾਰੀ ਮੰਦਰ ਵਿਚ

ਗਿਰਵਰ ਗਿਰਧਾਰ ਗਵਰਧਨ ਧਾਰ। ਗਊ ਗਰੀਬ ਨਿਮਾਣਿਆਂ, ਕਰੇ ਕਰਾਏ ਹਰਿ ਪ੍ਰਿਤਪਾਲ। ਪੰਡਤ ਪਾਂਧੇ ਬੇਮੁਹਾਣਿਆਂ ਨਰ ਹਰਿ ਹਰਿ ਨਰ ਨਾ ਪਛਾਣਿਆ, ਹੋਏ ਕਲ ਨਿਧਾਨ ਜਗਤ ਅਵਲੜੀ ਚਾਲ। ਝੂਠੀ ਘਾਲਣ ਰਹੇ ਘਾਲ। ਆਵੇ ਜਾਵੇ ਨਰ ਹਰਿ ਭਗਵਾਨਿਆ, ਜਨ ਭਗਤਾਂ ਰਿਹਾ ਸੁਰਤ ਸੰਭਾਲ। ਬਿਰਜ ਵਾਸੀ ਸੂਰਯ ਅੰਸਾ ਵਿਸ਼ਨੂੰ ਬੰਸਾ, ਆਦਿ ਅਬਿਨਾਸ਼ੀ ਨਾ ਖਾਏ ਕਾਲ। ਪੰਡਤ ਪਾਂਧੇ ਮੰਦਰ ਪੁਜਾਰ। ਮਾਇਆ ਬਾਂਧਾ ਤਨ ਅੰਗਿਆਰ। ਕਲਜੁਗ ਅੰਤਮ ਥੱਕਾ ਮਾਂਦਾ, ਰਚਨ ਰਚਾਈ ਅਪਰ ਅਪਾਰ। ਜਾਦਵ ਬੰਸੀ ਰਘੂਪਤ ਰਘੁਨਾਥ, ਨਾ ਗੁਪਤ ਨਾ ਵੇਖਣ ਜਾਹਰ। ਅੰਦਰ ਬਾਹਰ ਕਿਸੇ ਨਾ ਦਿਸੇ, ਮੁਕੰਦ ਮਨੋਹਰ ਲਖ਼ਮੀ ਨਰਾਇਣ ਜਗਤ ਜਗਦੀਸ਼ੇ ਮੋਹਣ ਮਾਧਵ ਕ੍ਰਿਸ਼ਨ ਮੁਰਾਰ। ਅਚੁਤ ਅਗਣਤ ਖੇਲ ਅਪਾਰ। ਮੋਰ ਮੁਕਟ ਛਤਰ ਸੀਸੇ, ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਾਰੇ ਘਰ, ਮੰਦਰ ਮਹੱਲ ਅੰਤਮ ਕਲ ਝੂਠੀ ਚੱਕੀ

ਸਾਰੇ ਪੀਸੇ। ਅੱਸੂ ਸੱਤ ਬਿਰਜ ਬਿਹਾਰੀ। ਨਾ ਕੋਈ ਵੇਖੇ ਨੈਣ ਮੁਧਾਰੀ। ਮਾਇਆ ਭੁੱਲੇ ਜੀਵ ਗਵਾਰੀ। ਮੁਕਟ ਮੋਰ ਧਜ ਧਰਨਾਪਤ ਹਰਿ ਅਪਾਰੀ। ਕਵਲ ਨੈਣਾਂ ਮਧੁਰ ਬੈਣਾ, ਕੁੰਡਲ ਮੰਡਲ ਜੋਤ ਨਿਰੰਕਾਰੀ। ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚੇ ਘਰ, ਜੂਠੇ ਝੂਠੇ ਮਾਇਆ ਲੂਠੇ ਪੂਜ ਪੁਜਾਰੀ। ਕਾਹਨ ਘਨਈਆ। ਮੰਡਲ ਰਾਸ, ਜਗਤ ਚਲਾਈ ਸਾਚੀ ਨਈਆ। ਭਾਗ ਲਗਾਇਆ ਵਿਚ ਪ੍ਰਭਾਸ, ਸ੍ਰਿਸ਼ਟ ਸਬਾਈ ਸੱਜਣ ਸੁਹੇਲਾ ਇਕ ਇਕੇਲਾ ਅਨਾਥ ਅਨਾਥੀ ਸਗਲਾ ਸਾਥੀ, ਬਣਿਆ ਰਹੇ ਭੈਣਾਂ ਭਈਆ। ਮਸਤਕ ਤਿਲਕ ਜੋਤ ਲਲਾਟੀ, ਫੜਫੜ ਚਾੜ੍ਹੇ ਔਖੀ ਘਾਟੀ, ਜਮਨ ਕਿਨਾਰਾ ਸਚ ਦਵਾਰਾ ਤੇਰੀ ਅੰਤਮ ਵਾਰਾ, ਮੁਕੰਦ ਮਨੋਹਰਾ ਗਊ ਗਰੀਬ ਨਿਮਾਣਿਆਂ ਹੱਥ ਪਕੜੇ ਡੋਰਾਂ। ਵਡ ਵਡ ਰਾਜੇ ਜਰ ਜਰਵਾਣਿਆਂ, ਪਕੜ ਬਹਾਏ ਅੰਧ ਘੋਰਾ, ਮਿਲਾਏ ਮੇਲ ਭਗਤ ਭਗਵਾਨਿਆਂ। ਭਗਤ ਭਗਵਾਨ ਜਨ ਕਰੇ ਪਛਾਣ। ਆਤਮ ਜੋਤੀ ਦੀਪ ਮਹਾਨ। ਨਿਰਮਲ ਨੈਣ ਮਿਲੇ ਨਰ ਹਰਿ ਸੱਚਾ ਸਾਕ ਸੈਣ, ਉਤਰੇ ਮਨ ਕੀ ਚਿੰਦਾ। ਰਾਮ ਰਮਈਆ ਕ੍ਰਿਸ਼ਨ ਘਨਈਆ, ਸੁੰਦਰ ਕੁੰਡਲ ਮੁਕਟ ਬੈਣ। ਸਚ ਦਵਾਰਾ ਬੰਕ ਦਵਾਰ। ਕ੍ਰਿਸ਼ਨ ਮੁਰਾਰਾ ਨਰ ਨਿਰੰਕਾਰ। ਜੋਤ ਅਕਾਰਾ ਵਿਚ ਸੰਸਾਰ। ਬਿਦਰ ਸੁਦਾਮਾ ਪਾਰ ਉਤਾਰ। ਦਰੋਪਤ ਪਾਈ ਸਾਰ। ਪਾਂਡੋ ਦਿਤਾ ਇਕ ਸਹਾਰ। ਦਰਸ ਅਮੋਘ ਦਰ ਦਾਤਾਰ। ਸ਼ਬਦ ਫੜੇ ਖੰਡਾ ਦੋ ਧਾਰ। ਦੁਰਯੋਧਨ ਹੰਕਾਰੀ ਕਰ ਖੁਆਰ। ਦਵਾਪਰ ਤੇਰੀ ਅੰਤਮ ਵਾਰ। ਭਾਰਤ ਖੰਡ ਪਈ ਵੰਡ, ਵੇਖ ਵਖਾਣੇ ਗਿਰਵਰ ਗਿਰਧਾਰ। ਗੁਰ ਦਰ ਅੰਤਮ ਆਈ ਕੰਡਾ, ਅਰਜਨ ਮਿਲਿਆ ਕ੍ਰਿਸ਼ਨ ਮੁਰਾਰ। ਜੋਤੀ ਜੋਤ ਸਰੂਪ ਹਰਿ, ਅਵਤਾਰ ਨਰ ਕਵਣ ਵਖਾਣੇ ਕਵਣ ਜਾਣੇ ਮਾਇਆ ਧਾਰੀ ਵਡ ਸੰਸਾਰੀ ਵਡ ਖੁਆਰੀ, ਆਵੇ ਜਾਵੇ ਮਾਤ ਰਹਾਵੇ ਵਾਰੋ ਵਾਰੀ।

੮ ਅੱਸੂ ੨੦੧੧ ਬਿਕ੍ਰਮੀ ਦਿੱਲੀ ਰੇਲਵੇ ਸਟੇਸ਼ਨ ਉਤੇ ਬਿਸ਼ਨ ਸਿੰਘ ਦੇ ਨਵਿਤ

ਪ੍ਰੇਮ ਮਧ ਮਾਤਾ ਗੁਣਵੰਤ, ਭਗਵੰਤ ਗੁਰਮੁਖ ਸਾਚਾ ਸੰਤ ਜਗਤ ਭਗਤ ਅੰਤਮ ਮੁਕਤ ਦਰ ਘਰ ਸਚ ਬਣਾਤਾ। ਪਾਰਬ੍ਰਹਮ ਸਚ ਕਰਮ ਮਾਨਸ ਜਨਮ, ਆਰ ਪਾਰ ਵਿਚ ਸੰਸਾਰ, ਦੋ ਧਾਰ ਜਗਤ ਅਧਾਰ ਪਾਰ ਕਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਗੁਣਵੰਤੀ ਸੋਭਾਵੰਤੀ ਗੁਰਮੁਖ ਨਾਰੀ ਕੰਤ ਪਿਆਰੀ, ਸਾਚੇ ਦਰ ਅਟੱਲ ਮਹੱਲ ਨਿਹਚਲ ਧਾਮ ਸਦ ਸਦ ਰਖਾਤਾ। ਵਿਸ਼ਨੂੰ ਬੰਸੀ ਬੰਸ ਅਮੋਲਾ। ਉਤਮ ਮਾਤ ਵਿਚ ਸਹੰਸੀ, ਮਿਲੇ ਸ਼ਬਦ ਸਾਚਾ ਢੋਲਾ। ਪੰਚ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸੀ, ਨਿਰਮਲ ਬੁੱਧੀ ਉਤਮ ਚੋਲਾ। ਮਿਲਿਆ ਮੇਲ ਜਿਉਂ ਅਰਜਨ ਬੰਸੀ, ਆਤਮ ਪੜਦਾ ਪ੍ਰਭ ਸਾਚੇ ਖੋਲ੍ਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਿੰਘ ਬਿਸ਼ਨ ਤੇਰਾ ਮਾਤ ਬਣਾਇਆ ਸਚ ਵਿਚੋਲਾ। ਸੰਤ ਵਿਚੋਲਾ ਦੋ ਜਹਾਨ। ਦਰ ਘਰ ਬਣਿਆ ਸਾਚਾ ਗੋਲਾ, ਮਿਲਿਆ ਨਾਮ ਇਕ ਨਿਸ਼ਾਨ। ਸ਼ਬਦ ਪਹਿਨਾਏ ਪ੍ਰਭ ਨਿਰਮਲ ਚੋਲਾ, ਰੰਗਣ ਚੜ੍ਹੇ ਜਗਤ ਮਹਾਨ। ਬਜ਼ਰ ਕਪਾਟੀ ਪਰਦਾ ਖੋਲ੍ਹਾ, ਸ਼ਬਦ ਧੁਨੀ ਕੰਨ ਸੁਣੀ, ਮਿਲੇ ਮੇਲ ਨਰ ਹਰਿ ਸ੍ਰੀ ਭਗਵਾਨ।

੮ ਅੱਸੂ ੨੦੧੧ ਬਿਕ੍ਰਮੀ ਮੋਦੀ ਨਗਰ ਚੰਨਣ ਸਿੰਘ ਦੇ ਗ੍ਰਹਿ

ਗੁਣੀ ਗੁਣਵੰਤ ਸਾਜਨ ਸੰਤ, ਰਸਨ ਰਸ ਭੋਗ ਗੁਰ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਆਦਿ ਅੰਤ ਅਬਿਨਾਸ਼ੀ, ਚਾਰ ਕੁੰਟ ਨਾ ਜਾਏ ਹਾਰ। ਪਾਲਣ ਪਾਲ ਬਿਰਧ ਬਾਲ ਅੰਞਾਣ ਹੋਏ ਰਖਵਾਲ। ਜੀਵ ਜੰਤ ਵਿਚ ਜਹਾਨ, ਹਰਿ ਦਰ ਨਾ ਖਾਏ ਕਾਲ। ਚੁਕਾਏ ਜਮ ਕੀ ਕਾਣ, ਭਗਤ ਜਗਤ ਅਵਲੜੀ ਚਾਲ, ਏਕਾ ਜੋਤ ਮੇਲ ਭਗਵਾਨ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਪੰਚਮ ਜੇਠੀ ਦੇਵੇ ਜਗਤ ਦਾਨ। ਜਗਤ ਦਾਨ ਭਗਤ ਦਰ ਪਾਇਆ। ਮਿਲੇ ਮਾਣ ਕਲ ਕਲੇਸ਼ੀ ਘਰੋਂ ਲਾਹਿਆ। ਹੋ ਮਿਹਰਵਾਨ ਦਰ ਦਰਵੇਸ਼ੀ ਚਰਨ ਛੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਬਾਲ ਬਾਲੇ ਸਿੰਘ ਸੁਰਜੀਤ ਨਾਮ ਧਰਾਇਆ।

੯ ਅੱਸੂ ੨੦੧੧ ਬਿਕ੍ਰਮੀ ਮੇਰਠ ਛਾਉਣੀ ਕੇਹਰ ਸਿੰਘ ਦੇ ਗ੍ਰਹਿ

ਜਗ ਪੰਡਤ ਪਿੰਡ ਪਰਾਇਆ। ਲੋਕਮਾਤ ਆਇਆ ਬਣ ਕੇ ਮੰਗਤ ਸਾਚਾ ਹੁਕਮ ਹਰਿ ਭੁਲਾਇਆ। ਸਚ ਘਰ ਨਾ ਮਾਣੀ ਸਾਚੀ ਸੰਗਤ, ਲੋਭੀ ਮਮਤਾ ਰਸਨ ਵਿਕਾਰ ਚਲਾਇਆ। ਕਾਇਆ ਦੁਹਾਗਣ ਹੋਈ ਨੰਗਤ, ਸ਼ਬਦ ਚੋਲਾ ਨਾ ਤਨ ਪਹਿਨਾਇਆ। ਮਾਨਸ ਦੇਹੀ ਦਿਸੇ ਭੰਗਤ, ਅੰਦਰ ਮੰਦਰ ਡੇਰਾ ਕਿਸੇ ਨਾ ਲਾਇਆ। । ਹਰਿਜਨ ਵਿਰਲਾ ਪ੍ਰਭ ਹੋਏ ਸਹਾਈ ਜਿਉਂ ਨਾਨਕ ਅੰਗਦ, ਸਰਨ ਸਰਨਾਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਨਿਹਕਲੰਕੀ ਭੇਖ ਵਟਾਇਆ। ਪੰਡਤ ਪੜ੍ਹ ਵੇਦ ਵਿਚਾਰ। ਵੇਦ ਕਿਤੇਬ ਨਾ ਪਾਈ ਸਾਰ। ਘਰ ਸਾਚਾ ਵੇਖ ਵਖਾਨ, ਪੁਰਖ ਅਬਿਨਾਸ਼ੀ ਗੁਪਤ ਜ਼ਾਹਰ। ਕਲਜੁਗ ਜੀਵ ਨਾ ਭੁੱਲ ਗਵਾਰ। ਸਚ ਸ਼ਬਦ ਘਰ ਸਚ ਸੁਨਿਆਰ। ਮਾਇਆ ਝੂਠੀ ਵੇਖ ਨਾ ਭੁੱਲ, ਸੋਲਾਂ ਕਰ ਤਨ ਸ਼ਿੰਗਾਰ। ਭਾਗ ਲਗਾਉਣਾ ਆਪਣੀ ਕੁਲ, ਜੋਤੀ ਨੂਰ ਕਰ ਉਜਿਆਰ। ਨਿਹਕਲੰਕ ਕਲ ਜਾਮਾ ਪਾਇਆ, ਵੇਖ ਵਖਾਣੇ ਪੰਡਤ ਪਾਂਧੇ, ਆਤਮ ਆਂਧੇ ਮਾਇਆ ਡੋਰੀ ਬਾਂਧੇ, ਕਵਣ ਵਖਾਣੇ ਕਵਣ ਜਾਣੇ ਕਵਣ ਭਤਾਰਾ ਕਵਣ ਨਾਰ। ਪੰਡਤ ਪੜ੍ਹਿਆ ਵੇਦ ਸ਼ਾਸਤਰ। ਇਕ ਨਾ ਜਾਣੇ ਨਾਮ ਅਸਤਰ। ਤਨ ਨਾ ਪਹਿਨੇ ਸੱਚਾ ਬਸਤਰ। ਹਉਮੇ ਲੱਗੀ ਕਾਇਆ ਨਸਤਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਏ, ਪੰਡਤ ਪਾਂਧੇ ਲਏ ਉਠਾਏ, ਸੋਹੰ ਸ਼ਬਦ ਹੱਥ ਰਖਾਏ ਸੱਚਾ ਸ਼ਸਤਰ। ਪੰਡਤ ਪਾਂਧੇ ਪਿੰਡ ਪਈਆਲ। ਕਲਜੁਗ ਥੱਕੇ ਮਾਂਦੇ, ਦਰਸ ਨਾ ਪੇਖਤ ਦੀਨ ਦਿਆਲ। ਪੀਤ ਪੀਤੰਬਰ ਝੂਠਾ ਗਾਂਦੇ, ਵੇਖ ਵਖਾਣੀ ਅਵਲੜੀ ਚਾਲ। ਅੰਦਰ ਬਾਹਰ ਆਉਂਦੇ ਜਾਂਦੇ, ਆਤਮ ਰਹੇ ਸਦਾ ਕੰਗਾਲ। ਪ੍ਰਭ ਅਬਿਨਾਸ਼ੀ ਜਾਂਦੇ, ਮਾਇਆ ਮਮਤਾ ਰੰਗ ਚੜ੍ਹਾਉਂਦੇ ਕਾਇਆ ਖਾਲ। ਕਲਜੁਗ ਜੀਵ ਭੁਲਾਉਂਦੇ ਫਿਰਦੇ, ਕਾਇਆ ਨੀਤ ਨਾ ਸਕੇ ਸੰਭਾਲ। ਝੂਠੇ ਤਾਲ ਵਜਾਉਂਦੇ ਜਾਂਦੇ, ਫਲ ਨਾ ਦਿਸੇ ਕਿਸੇ ਡਾਲ। ਨਿਹਕਲੰਕ ਕਲ ਜਾਮਾ ਪਾਏ, ਭੁੱਲੇ ਰੁਲੇ ਰਾਹੇ ਪਾਏ, ਅੰਤਮ ਸੁਰਤ ਸੰਭਾਲ। ਮੰਦਰ ਅੰਦਰ ਨਾ ਕੋਇ ਵੜਿਆ। ਪੰਡਤ ਪਾਂਧੇ ਦਰ ਦਵਾਰੇ, ਗਰਭ ਹੰਕਾਰੇ ਬਾਹਰ ਖੜਿਆ। ਅਸਥਿਰ ਨਾ ਵੇਖੇ ਹਰਿ ਚੁਬਾਰੇ, ਸਿਖ਼ਰ ਡੰਡੇ ਨਾ ਕੋਈ ਚੜ੍ਹਿਆ। ਜੀਆਂ ਜੰਤਾਂ ਝੂਠੇ ਲਾਰੇ, ਮਾਇਆ ਡੋਲੀ ਘਾੜਨ ਘੜਿਆ। ਮਿਲੇ ਮੇਲ ਨਾ ਹਰਿ ਨਿਰੰਕਾਰੇ,

ਕਲਜੁਗ ਵਹਿਣ ਹੜ੍ਹਿਆ। ਨਿਹਕਲੰਕ ਕਲ ਜਾਮਾ ਧਾਰੇ, ਕਲਜੁਗ ਤੇਰੀ ਅੰਤਮ ਵਾਰੇ, ਪੰਡਤ ਪਾਂਧੇ ਵੇਖ ਵਿਚਾਰੇ। ਸੋਹੰ ਡੰਡਾ ਹੱਥ ਵਿਚ ਫੜਿਆ। ਮੰਦਰ ਅੰਦਰ ਗਊ ਘਾਟ। ਵੇਖ ਵਖਾਣੇ ਤੀਰਥ ਤਾਟ। ਕਿਤੇ ਨਾ ਦਿਸੇ ਜੋਤੀ ਲਾਟ। ਚਾਰੋਂ ਕੁੰਟ ਚਾਰ ਚੁਫੇਰੇ ਆਈ ਘਾਟ। ਲੱਖ ਚੁਰਾਸੀ ਫਿਰੇ ਅੰਧੇਰੇ, ਦੁਰਮਤ ਮੈਲ ਨਾ ਦੇਵੇ ਕੋਈ ਕਾਟ। ਮਾਤ ਗਰਭ ਆਵਣ ਜਾਵਣ ਜਿਹੜੇ, ਕੋਇ ਨਾ ਕੱਢੇ ਆਨ ਬਾਟ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਜੂਠਾ ਝੂਠਾ ਭੇਖ ਵਟਾਇਆ, ਇਕ ਖੁਲ੍ਹਾਏ ਸਾਚਾ ਹਾਟ। ਗੁਰਦਵਾਰਾ ਗੁਰ ਦਰਬਾਰ। ਦਰ ਘਰ ਸਾਚਾ ਨਾ ਕੋਈ ਕਰੇ ਵਿਚਾਰ। ਗ੍ਰੰਥੀ ਪੰਥੀ ਭਾਂਡੇ ਕਾਚੇ, ਕੰਚਨ ਪਾਇਆ ਤਨ ਸ਼ਿੰਗਾਰ। ਹਰਿ ਹਰਿਜਨ ਕੋਇ ਨਾ ਵਾਚੇ, ਏਕਾ ਭਰਿਆ ਮਨ ਹੰਕਾਰ। ਜੋਤ ਨਿਰੰਜਣ ਸਾਚੋ ਸਾਚੇ, ਆਦਿ ਪੁਰਖ ਅਪਰੰਪਰ ਸਵਾਮੀ ਆਵੇ ਜਾਵੇ ਵਾਰੋ ਵਾਰ। ਹਰਿਜਨ ਵਿਰਲਾ ਹਿਰਦੇ ਵਾਚੇ, ਕਿਰਪਾ ਕਰੇ ਜਿਸ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗ੍ਰੰਥੀ ਪੰਥੀ ਅੰਤਮ ਪਾਵੇ ਮਾਤ ਸਾਰ। ਗੁਰਦਵਾਰਾ ਗੁਰ ਕਾ ਰਾਹ। ਬੇਮੁਖਾਂ ਕਲ ਦਿਸੇ ਨਾਹ। ਮਾਇਆ ਰਾਣੀ ਵਡ ਜ਼ਰਵਾਣੀ ਗਲ ਪਾਈ ਬੈਠੀ ਮਾਤ ਫਾਹ। ਦਰ ਘਰ ਸਾਚੇ ਹੋਏ ਸਵਾਣੀ, ਚਤੁਰਾਈ ਕਿਸੇ ਚਲੇ ਨਾ। ਬੇਮੁਖਾਂ ਆਤਮ ਹੋਈ ਅੰਧੀ ਕਾਣੀ, ਦਰ ਦਵਾਰਾ ਨਾ ਦਿਸੇ ਕੋਈ ਸੱਚਾ ਥਾਂ। ਨਾ ਕੋਈ ਜਾਣੇ ਜਾਣ ਵਖਾਣੇ ਖਾਣੀ ਬਾਣੀ ਪੁਰਖ ਧਿਆਨੀ ਵਡ ਵਿਦਵਾਨੀ, ਕਾਇਆ ਮੰਦਰ ਡੂੰਘੀ ਕੰਦਰ ਘਰ ਘਰ ਉਡਦੇ ਦਿਸਦੇ ਕਾਂ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜੋਤ ਧਰ, ਗੁਰਦਵਾਰਾ ਦਰ ਦਰਬਾਰਾ, ਅੰਦਰ ਬਾਹਰਾ ਗੁਪਤ ਜ਼ਾਹਰਾ, ਵੇਖ ਵਖਾਣੇ ਸਭਨੀ ਥਾਂ। ਗੁਰਦਵਾਰਾ ਗੁਰਮੁਖ ਜਾਨ। ਬੇਮੁਖ ਭੁੱਲੇ ਜੀਵ ਨਿਧਾਨ। ਪਾਣੀ ਪਿਆ ਕਾਇਆ ਚੁੱਲ੍ਹੇ, ਮਿਟੇ ਅੰਤ ਕਲਜੁਗ ਨਿਸ਼ਾਨ। ਹਰਿ ਭੰਡਾਰਾ ਏਕਾ ਖੁਲ੍ਹੇ, ਚਾਰ ਵਰਨਾਂ ਬ੍ਰਹਮ ਗਿਆਨ। ਭਾਗ ਲਗਾਏ ਕਾਇਆ ਕੁੱਲੇ, ਵਾਲੀ ਦੋ ਜਹਾਨ। ਹਰਿ ਸ਼ਬਦ ਸੁਹੇਲਾ ਧੁਰਦਰਗਾਹੀ ਮੇਲਾ ਪੂਰੇ ਤੋਲ ਤੁਲੇ, ਆਤਮ ਜੋਤੀ ਦੀਪ ਮਹਾਨ। ਜਗਤ ਸਿੰਘਾਸਣ ਕਲਜੁਗ ਡੁਲੇ, ਪ੍ਰਗਟ ਹੋਏ ਸ੍ਰੀ ਭਗਵਾਨ। ਸ਼ਬਦ ਅੰਧੇਰੀ ਏਕਾ ਝੁੱਲੇ, ਰਸਨਾ ਚਲੇ ਤੀਰ ਕਮਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਅੱਠੇ ਪਹਿਰ ਦਿਵਸ ਰੈਣ ਕਦੇ ਨਾ ਸੋਏ ਵਡ ਬਲੀ ਬਲਵਾਨ। ਗੁਰ ਕਾਇਆ ਗੁਰਬਾਣੀ ਗੁਰ ਕਾ ਬਾਣ। ਗੁਰਮੁਖ ਵਿਰਲਾ ਕਰੇ ਧਿਆਨ। ਜਿਸ ਜਨ ਹਰਿ ਹਿਰਦੇ ਚਰਨ ਧਿਆਨ। ਕਲਜੁਗ ਭੁੱਲੇ ਜੀਵ ਅੰਞਾਣ। ਮਿਟੀ ਅੰਤ ਜੋਤ ਨਿਸ਼ਾਨੀ, ਸਾਧ ਸੰਤ ਧਰ ਮਨ ਅਭਿਮਾਨ। ਭੇਵ ਨਾ ਜਾਨਣ ਬਾਣੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਦਰ ਦਵਾਰੇ ਗੁਰ ਘਰ ਤੀਰਥ ਤਟ, ਸਦ ਕਰੇ ਸਰਬ ਪਛਾਣ। ਨਾਮ ਅੱਲਾ ਹੱਕ ਮਸੱਲਾ ਸ਼ਬਦ ਕੁਰਾਨ। ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ, ਚਾਰ ਕੁੰਟ ਚਾਰ ਗਲੀ ਵੇਖ ਵਖਾਨ। ਇਕ ਮਹੱਲਾ ਚਾਰ ਯਾਰ ਦਸਤਗੀਰ ਪੀਰ ਐਲੀ ਸ਼ਾਹ ਫ਼ਕੀਰ ਨੂਰ ਅਲਾਹੀ ਧੁਰਦਰਗਾਹੀ ਇਕ ਇਕੱਲਾ ਗੌਂਸ ਮਜੌਰੀ ਦਸਤਗੀਰ। ਮੱਕਾ ਕਾਅਬਾ ਹੱਕ ਜ਼ਨਾਬ ਮੇਲ ਦੁਆਬਾ ਆਪ ਪਿਆਈਂ ਠੰਡਾ ਸੀਰ। ਮੁਲਾਂ ਸ਼ੇਖ਼ ਮੁਲਾਨਾ ਅੰਧਾ ਕਾਣਾ, ਕਿਸੇ ਨਾ ਵੱਜੇ ਆਤਮ ਤੀਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ, ਦੋਹੀਂ ਹੱਥੀਂ ਤਨ ਲਾਹੇ ਚੀਰ। ਮੁਲਾਂ ਸ਼ੇਖ਼ ਹਾਹਾਕਾਰੇ। ਕਲਜੁਗ ਭੇਖ ਵੇਖ ਨੇਤਰ ਪੇਖ, ਦਰ ਦਰ ਘਰ ਘਰ ਪੁਕਾਰੇ। ਕਾਅਬਾ ਮੁਕਾਅਬ ਮੱਕਾ ਦੋ

ਆਬ, ਵੇਖ ਵਖਾਣੇ ਹਰਿ ਹਰਿ ਖ਼ੁਦਾਏ ਜਨਾਬ, ਨੂਰੀ ਨੂਰ ਕਰ ਅਕਾਰੇ। ਮੁਲਾਂ ਸ਼ੇਖ਼ ਕਾਜੀ ਕਲਜੁਗ ਅੰਤਮ ਝੂਠੇ ਪਾਜੀ, ਮਿਲੇ ਅੰਤ ਅਜ਼ਾਬ, ਦੋਜ਼ਖ਼ ਅਗਨ ਅੰਤਮ ਸਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਵੇਖੇ ਭਿੰਨ ਭਿੰਨ, ਭੇਵ ਖੁਲ੍ਹਾਏ ਗਿਣ ਗਿਣ, ਵਾਲੀ ਹਿੰਦ ਉਠ ਜਾਗ, ਮਾਝੇ ਦੇਸ ਲੱਗਾ ਭਾਗ, ਜਗੀ ਜੋਤ ਏਕਾ ਏਕ ਨਰ ਨਰਾਇਣ ਨਰ ਨਿਰੰਕਾਰੇ। ਵਾਲੀ ਹਿੰਦ ਉਠ ਸੁਲਤਾਨ। ਕਲਜੁਗ ਸੋਇਆ ਕਿਉਂ ਨੌਜਵਾਨ। ਮਾਇਆ ਰਾਣੀ ਹੋਈ ਪ੍ਰਧਾਨ। ਜੂਠ ਝੂਠ ਸਵਾਈ ਵਿਚ ਜਹਾਨ। ਧੀਆਂ ਭੈਣਾਂ ਖ਼ਾਕ ਛਾਣੀ, ਊਚਾਂ ਨੀਚਾਂ ਮਾਣ ਤਾਣ। ਜੂਠੇ ਝੂਠੇ ਮਾਇਆ ਲੂਠੇ, ਕੋਇ ਨਾ ਕਰੇ ਹਰਿ ਪਛਾਣ। ਜੋਤੀ ਜੋਤ ਸਰੂਪ ਹਰਿ, ਅੰਤਮ ਜੋਤ ਮਾਤ ਧਰ, ਕਰੇ ਖੇਲ ਜਗਤ ਮਹਾਨ। ਵਾਲੀ ਹਿੰਦ ਹੋ ਹੁਸ਼ਿਆਰ। ਪੁਰਖ ਅਬਿਨਾਸ਼ੀ ਜਾਮਾ ਧਾਰੇ, ਵੇਖ ਵਖਾਣੇ ਮੁਹੰਮਦੀ ਚਾਰ ਯਾਰ। ਜਗੇ ਜੋਤ ਇਕ ਅਪਾਰੇ, ਵੇਦ ਪੁਰਾਨਾਂ ਕੁਰਾਨ ਅੰਜ਼ੀਲਾਂ, ਖਾਣੀ ਬਾਣੀ ਦੋ ਜਹਾਨੀ ਸੱਚੀ ਰਾਣੀ, ਪਾਏ ਸੱਚੀ ਸਾਰ। ਨਾ ਕੋਈ ਦਿਸੇ ਰਾਜਾ ਰਾਣੀ, ਅੰਤਮ ਖ਼ਾਕੀ ਲਾੜੀ ਮੌਤ ਉਠਾਏ, ਧਰਤ ਮਾਤ ਗੋਦ ਸਵਾਏ, ਮਾਨਸ ਦੇਹੀ ਆਈ ਹਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਘਨਕ ਪੁਰ ਵਾਸੀ ਚਵੀਆਂ ਅਵਤਾਰ। ਘਨਕਪੁਰ ਹਰਿ ਜਾਮਾ ਪਾਇਆ। ਇਕ ਉਠਾਇਆ ਸ਼ਬਦ ਘੋੜ, ਚਾਰ ਕੁੰਟਾਂ ਰਿਹਾ ਦੁੜਾਇਆ। ਵੇਖ ਵਖਾਣੇ ਰਾਓ ਰੰਕ ਬੰਕ ਦਵਾਰ, ਸ਼ਾਹ ਸੁਲਤਾਨ ਲਏ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਵੀਹ ਸੌ ਗਿਆਰਾਂ ਬਿਕ੍ਰਮੀ, ਆਪਣਾ ਖੇਲ ਆਪਣੇ ਹੱਥ ਰਖਾਇਆ। ਅੱਸੂ ਤਿੰਨ ਰੱਖਣਾ ਯਾਦ। ਲੋਕਮਾਤ ਵੱਜਣਾ ਸਾਚਾ ਨਾਦ, ਸੋਹੰ ਸ਼ਬਦ ਪ੍ਰਭ ਤੀਰ ਚਲਾਉਣਾ, ਰਾਜਾ ਰਾਣਾ ਸਰਬ ਉਠਾਉਣਾ, ਵੇਖ ਵਖਾਣੇ ਖੰਡ ਬ੍ਰਹਿਮੰਡ ਬ੍ਰਹਿਮਾਦ। ਪੁਰਖ ਅਬਿਨਾਸ਼ੀ ਨਾ ਮਨੋਂ ਭੁਲਾਉਣਾ, ਜੋਤ ਸਰੂਪੀ ਦਰਸ ਦਿਖਾਉਣਾ, ਸ਼ਬਦ ਚਲਾਉਣਾ ਬੋਧ ਅਗਾਧ। ਕਾਹਨਾ ਕ੍ਰਿਸ਼ਨਾ ਭੇਖ ਵਟਾਉਣਾ, ਬ੍ਰਹਮਾ ਵਿਸ਼ਨਾ ਸੰਗ ਰਲਾਉਣਾ, ਕਰੋੜ ਤੇਤੀਸ ਚਰਨ ਬਹਾਉਣਾ, ਦੋਏ ਜੋੜ ਰਸਨ ਰਹੇ ਅਰਾਧ। ਜੋਤੀ ਜੋਤ ਸਰੂਪ ਹਰਿ, ਸ਼ਬਦ ਦੇਵੇ ਸਾਚਾ ਵਰ, ਚਲ ਕੇ ਆਏ ਤੇਰੇ ਦਰ, ਵੇਖ ਵਖਾਣੇ ਮਾਧਵ ਮਾਧ। ਅੱਸੂ ਤਿੰਨ ਸਚ ਵਿਹਾਰਾ। ਧਰਤ ਮਾਤ ਤੇਰਾ ਵੇਖੇ ਚੰਨ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਕਰੇ ਖੇਲ ਛਿੰਨ ਭੰਗਰ ਛਿੰਨ, ਕਿਆ ਕੋਈ ਜਾਣੇ ਜੀਵ ਗਵਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਲਿਖੇ ਜਗਤ ਲੇਖ, ਧਰਤ ਮਾਤ ਤੇਰੇ ਮਸਤਕ ਮੇਖ, ਚਰਨ ਛੁਹਾਏ ਨਰ ਨਿਰੰਕਾਰਾ। ਅੱਸੂ ਤਿੰਨ ਨੇੜੇ ਵਾਟ। ਚਰਨ ਛੁਹਾਏ ਪ੍ਰਭ ਰਾਜ ਘਾਟ। ਗਾਂਧੀ ਪਾਂਧੀ ਖੋਲ੍ਹ ਵਖਾਏ ਬਜ਼ਰ ਕਪਾਟ। ਨਾ ਕੋਈ ਸੋਨਾ ਰੁਪਾ ਚਾਂਦੀ, ਜੋਤੀ ਨੂਰ ਸਾਚੀ ਲਾਟ। ਰਸਨਾ ਹਰਿ ਗੁਣ ਪੀਂਦੀ ਖਾਂਦੀ, ਜਗਤ ਕਿਨਾਰਾ ਤੀਰਥ ਤਾਟ। ਗੀਤ ਸੁਹਾਗੀ ਗਾਉਂਦੀ ਜਾਂਦੀ, ਸ਼ਬਦ ਖਟੋਲਾ ਸਾਚੀ ਖਾਟ। ਪੁਰਖ ਅਬਿਨਾਸ਼ੀ ਰਾਹ ਤਕਾਉਂਦੀ ਜਾਂਦੀ, ਰਸਨਾ ਰਸ ਆਤਮ ਚਾਟ। ਪੁਰੀ ਇੰਦਰ ਦਰ ਦਰਸਾਉਂਦੀ ਜਾਂਦੀ, ਅੰਤਮ ਚੜ੍ਹੇ ਸਾਚੇ ਘਾਟ। ਸਚ ਸਿੰਘਾਸਣ ਡੇਰਾ ਲਾਉਂਦੀ ਜਾਂਦੀ, ਵੇਖ ਵਖਾਣੇ ਸਾਚਾ ਹਾਟ। ਨਿਹਕਲੰਕ ਜੋਤ ਨਿਰੰਜਣ ਦੇ ਮਤ ਮਾਤ ਸਮਝਾਉਂਦੀ ਜਾਂਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਗੁਣਵੰਤੀ ਵਿਚ ਲਲਾਟ। ਰਾਜ ਘਾਟ ਰਾਜ ਦਵਾਰ। ਜਗਤ ਭਗਤ ਧਰਮ ਸਤਿ, ਮਿਲੇ ਮੇਲ ਪ੍ਰਭ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪਾਰ ਉਤਾਰ। ਧਰਤ ਮਾਤ ਤੇਰੀ ਸੁਹਾਏ ਰੁਤ, ਬੇਮੁਖਾਂ ਵੱਢੇ

ਨੱਕ ਗੁੱਤ, ਰਾਜੇ ਰਾਣਿਆਂ ਰੰਕ ਰਾਜਾਨਾ ਕਰੇ ਖ਼ਬਰਦਾਰ। ਵੇਖ ਵਖਾਣੇ ਵਾਰ ਥਿਤ, ਗੁਰ ਗੋਬਿੰਦਾ ਸਾਚਾ ਮਿਤਾ, ਅੱਸੂ ਤਿੰਨ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਏ, ਆਪ ਖੁਲ੍ਹਾਏ ਵਾਲੀ ਹਿੰਦ ਦਿੱਲੀ ਦਰਬਾਰ। ਵਾਲੀ ਹਿੰਦ ਪ੍ਰਭ ਚਰਨ ਛੁਹਾ ਕੇ। ਕਿਲ੍ਹੇ ਲਾਲ ਦਰ ਖੁਲ੍ਹਾ ਕੇ। ਆਪ ਵਸਾਏ ਸਾਚੇ ਘਰ, ਗੁਰ ਗੋਬਿੰਦ ਜੋ ਗਿਆ ਲਿਖਾ ਕੇ। ਬਹਾਦਰ ਸ਼ਾਹ ਦਿਤਾ ਵਰ, ਸ਼ਬਦ ਸ਼ਹੀਦੀ ਫ਼ੌਜ ਚੜ੍ਹਾ ਕੇ। ਅੰਤਮ ਕਲਜੁਗ ਕਰਨਾ ਸਰ, ਜੋਤ ਸਰੂਪੀ ਜਾਮਾ ਪਾ ਕੇ। ਚਾਰ ਵਰਨਾਂ ਖੁਲ੍ਹਾਉਣਾ ਏਕਾ ਘਰ, ਨਿਹਕਲੰਕੀ ਕਲ ਜਾਮਾ ਪਾ ਕੇ। ਨਾ ਜਨਮੇ ਨਾ ਜਾਏ ਮਰ, ਆਦਿ ਪੁਰਖ ਅਬਿਨਾਸ਼ੀ, ਘਟ ਘਟ ਵਾਸੀ, ਸੱਚਾ ਰਾਹ ਜਗਤ ਚਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਮਿਹਰਬਾਨ ਵਾਲੀ ਹਿੰਦ ਸਦ ਬਖ਼ਸ਼ਿੰਦ ਸੋਇਆ ਆਪ ਜਗਾਵਣਾ। ਵਾਲੀ ਹਿੰਦ ਉਠ ਲਲਕਾਰ। ਪ੍ਰਭ ਅਬਿਨਾਸ਼ੀ ਜਾਮਾ ਧਾਰੇ, ਕਲਜੁਗ ਅੰਤਮ ਆਈ ਹਾਰੇ, ਨੌਂ ਖੰਡ ਪ੍ਰਿਥਮੀ ਪਾਵੇ ਸਾਰ। ਖੰਡਾ ਡੰਡਾ ਹੱਥ ਦੋ ਧਾਰ। ਤ੍ਰੈਲੋਕੀ ਨਾਥ ਸਗਲਾ ਸਾਥ, ਵੇਖ ਵਖਾਣੇ ਖੰਡ ਬ੍ਰਹਿਮੰਡ ਜੇਰਜ ਅੰਡ ਨਾ ਕੋਈ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਕਿਲ੍ਹਾ ਲਾਲ, ਸ਼ਬਦ ਕਰੇ ਰਖਵਾਲ, ਜਗਤ ਚਲੇ ਅਵਲੜੀ ਚਾਲ, ਮਾਰੇ ਨਾਮ ਬਾਣ। ਕਿਲ੍ਹੇ ਲਾਲ ਰੰਗ ਲਾਗਾ ਲਾਲ। ਸ਼ਬਦ ਘੋੜੇ ਮਾਰੀ ਛਾਲ। ਵੇਖ ਵਖਾਣੇ ਨੂਰ ਅਲਾਹੀ ਸਚ ਜਮਾਲ। ਧੁਰਦਰਗਾਹੀ ਸਾਚਾ ਮਾਹੀ, ਗਊ ਗਰੀਬ ਨਿਮਾਣਿਆਂ ਕਰੇ ਪ੍ਰਿਤਪਾਲ। ਤਖ਼ਤੋਂ ਲਾਹੇ ਰਾਜੇ ਰਾਣਿਆਂ, ਵਡ ਬਲੀ ਬਲਵਾਨ। ਮਾਣ ਗਵਾਏ ਸੁਘੜ ਸਿਆਣਿਆਂ, ਮਾਰੇ ਸ਼ਬਦ ਬਾਣ। ਜੋਤੀ ਜੋਤ ਸਰੂਪ ਹਰਿ, ਸਚ ਧਰਮ ਜਗਤ ਕਰਮ ਝੁਲਾਏ ਇਕ ਨਿਸ਼ਾਨ। ਅੱਸੂ ਤਿੰਨ ਹਰਿ ਰਚਨ ਰਚਾਈ। ਵਕਤ ਲੰਘਾਇਆ ਗਿਣ ਗਿਣ, ਧਰਤ ਮਾਤ ਗੋਦ ਸੁਹਾਈ। ਖ਼ੁਸ਼ੀ ਵਖਾਣੇ ਭਿੰਨ ਭਿੰਨ, ਹੋਈ ਮਾਤ ਸਤਿ ਰੁਸ਼ਨਾਈ। ਸਤਿਜੁਗ ਤੇਰਾ ਸਾਚਾ ਚੰਨ, ਪਹਿਲੀ ਵਾਰ ਦਏ ਦਿਖਾਈ। ਵਾਲੀ ਹਿੰਦ ਸੁਣਨਾ ਕੰਨ, ਜਗੀ ਜੋਤ ਇਕ ਰਘੁਰਾਈ। ਗਊ ਗਰੀਬ ਨਿਮਾਣਿਆਂ ਨਾ ਦੇਣਾ ਡੰਨ, ਪੁਰਖ ਅਬਿਨਾਸ਼ੀ ਹੋਏ ਸਹਾਈ। ਭਾਂਡਾ ਭਰਮ ਕਲ ਦੇਣਾ ਭੰਨ, ਆਤਮ ਵੱਜੇ ਸਚ ਵਧਾਈ। ਜੂਠਾ ਝੂਠਾ ਜਗਤ ਜੰਨ, ਬੇਮੁਖ ਮੂੜ੍ਹ ਸੂਝ ਨਾ ਪਾਈ। ਤਨ ਮਨ ਹਰਿਆ ਹੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਦਰ ਦਵਾਰ ਬੰਕਾ ਰਾਓ ਰੰਕਾ ਇਕ ਖੁਲ੍ਹਾਈ। ਅੱਸੂ ਚਾਰ ਚਾਰ ਜੁਗ ਜਾਤਾ। ਕਲਜੁਗ ਮਿਲਿਆ ਪੁਰਖ ਬਿਧਾਤਾ। ਮੇਟ ਮਿਟਾਏ, ਅੰਧ ਅੰਧੇਰੀ ਰਾਤਾ। ਫੜ ਫੜ ਬਾਹੋਂ ਰਾਹੇ ਪਾਏ, ਦੇਵੇ ਨਾਮ ਸਚ ਸੁਗਾਤਾ। ਗਊ ਗਰੀਬ ਨਿਮਾਣਿਆਂ ਫੜ ਗਲੇ ਲਗਾਵੇ, ਨਾ ਕੋਈ ਵੇਖੇ ਪਰਖੇ ਜਾਤਾ ਪਾਤਾ। ਸਦਾ ਬਹਾਵੇ ਠੰਡੀ ਛਾਂਵੇ, ਅੰਮ੍ਰਿਤ ਜਾਮ ਇਕ ਪਿਆਤਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਸਰਨ, ਏਕਾ ਬਖ਼ਸ਼ੇ ਚਰਨੀ ਨਾਤਾ। ਅੱਸੂ ਚਾਰ ਦਿਵਸ ਲਿਖਾਉਣਾ। ਪੰਡਤ ਨਹਿਰੂ ਆਪ ਜਗਾਉਣਾ। ਬਾਰਾਂ ਤੀਸ ਵਕਤ ਸਮਝਾਉਣਾ। ਹਰਿ ਜਗਦੀਸ਼ ਦਰਸ ਦਿਖਾਉਣਾ। ਮੋਰ ਮੁਕਟ ਮੁਕੰਦ ਮਨੋਹਰ ਲਖ਼ਮੀ ਨਰਾਇਣ, ਬਨ ਬਨਵਾਰੀ ਕ੍ਰਿਸ਼ਨ ਮੁਰਾਰੀ, ਮੋਹਣ ਮਾਧਵ ਕਵਲ ਨੈਣ ਮਧੁਰ ਬੈਣ, ਬਾਲੀ ਬਾਲਾ ਜੋਤ ਜਵਾਲਾ ਗੁਰ ਗੋਪਾਲਾ, ਪ੍ਰਗਟ ਹੋਏ ਦਰਸ ਦਿਖਾਉਣਾ। ਤਨ ਵਖਾਏ ਸੂਹਾ ਕਾਲਾ, ਕਲਜੁਗ ਅੰਤਮ ਟੁੱਟੇ ਡਾਲਾ, ਸਤਿਜੁਗ ਸਾਚਾ ਮਾਰੇ ਛਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਜਗਦੀਸ਼। ਨਹਿਰੂ ਨਰਾਇਣ ਨਰ ਹਰਿ ਪੇਖ। ਰਸਨਾ

ਕਿਸੇ ਨਾ ਸਕੇ ਕਹਿਣ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼। ਏਕਾ ਰੰਗ ਸੱਚਾ ਸੰਗ ਸੂਰਾ ਸਰਬੰਗ, ਸ਼ਬਦ ਘੋੜੇ ਕਸ ਤੰਗ, ਕਿਲ੍ਹੇ ਕੋਟ ਮਾਰ ਸ਼ਬਦ ਚੋਟ, ਕੱਢ ਕਾਇਆ ਖੋਟ, ਆਤਮ ਅੰਦਰ ਦਰ ਦਵਾਰੇ ਅੱਗੇ ਰਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਚਾਰ ਦਿਵਸ ਵਿਚਾਰ, ਦਰਸ ਦਿਖਾਇਆ ਅਸੈਂਬਲੀ ਹਾਲ, ਭਰਮ ਭੁਲੇਖਾ ਮਨ ਕਾ ਰਹਿਣਾ। ਭਵਨ ਭਵਰ ਫੂਲ, ਫੂਲਨ ਮਾਲ ਮਾਲਨ, ਜਗਤ ਦਲਾਲਣ ਭਗਤ ਰਖਵਾਲਣ, ਤਨ ਹਾਰ ਸ਼ਬਦ ਸ਼ਿੰਗਾਰ ਰੰਗ ਗੁਲਾਲਣ, ਤੇਜ ਭਾਨਣ ਅੰਮ੍ਰਿਤ ਇਸ਼ਨਾਨਣ, ਜੋਤ ਮਹਾਨਣ ਇਕ ਅਕਾਲਣ ਵਿਚ ਜਹਾਨਣ, ਰਾਜ ਰਾਜਾਨਣ ਸ਼ਾਹ ਸੁਲਤਾਨਣ, ਵਾਲੀ ਦੋ ਜਹਾਨਣ ਨਿਹਕਲੰਕ ਬਲੀ ਬਲਵਾਨਣ, ਸ਼ਬਦ ਬੰਕ ਦਵਾਰ ਇਕ ਸੁਹਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਸ਼ਟਰ ਪਿਤ ਕਰ ਸੱਚਾ ਹਿਤ, ਆਤਮ ਦੇਵੇ ਜੋਤੀ ਨੂਰ ਸੱਚਾ ਚਾਨਣ। ਰਾਸ਼ਟਰਪਤ ਜਗਤ ਭਤਾਰ। ਆਤਮ ਕਰਨੀ ਇਕ ਵਿਚਾਰ। ਚਾਰ ਕੁੰਟ ਉਡਦੀ ਦਿਸੇ ਛਾਰ। ਨਿਹਕਲੰਕ ਕਲ ਜਾਮਾ ਪਾਇਆ। ਧਰਤ ਮਾਤ ਸੁਣ ਪੁਕਾਰ। ਗਰੀਬ ਨਿਮਾਣੇ ਰਹੇ ਬਿਲਲਾਏ, ਕਰਨ ਹਾਏ ਹਾਏ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਾਇਆਧਾਰੀ ਰਹੇ ਸਤਾਏ, ਰਾਜ ਦਰਬਾਰ ਨਾ ਕੋਈ ਸਹਾਏ, ਵੱਢੀ ਖੋਰ ਜਗਤ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਸ਼ਟਰ ਪਤ ਕਰ ਸਾਚਾ ਹਿੱਤ ਸ਼ਬਦ ਲਿਖਾਏ ਅਪਰ ਅਪਾਰ। ਰਾਸ਼ਟਰ ਪਤ ਪਤੀ ਪਤ ਪਾਵਨ। ਹਰਿ ਧਰਿਆ ਭੇਖ ਕਲਜੁਗ ਲੇਖ ਵੇਖ, ਜਿਉਂ ਬਲ ਬਾਵਨ। ਮਿਟਦੀ ਜਾਣੀ ਸ਼ਾਹ ਸੁਲਤਾਨਾ ਰੇਖ, ਕੋਈ ਨਾ ਦਿਸੇ ਮਾਤ ਜਾਮਨ। ਸਚ ਧਰਮ ਯਤ ਸਤਿ ਧੁਰਦਰਗਾਹੀ ਸਾਚੀ ਮੇਖ, ਆਪ ਲਗਾਏ ਦਇਆ ਕਮਾਏ ਰਾਮ ਰਮਈਆ ਰਾਮਾ ਰਾਮਨ। ਨਿਹਕਲੰਕ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਚਮਕੇ ਦਮਕੇ ਦਾਮਨੀ ਦਾਮਨ। ਜੋਤੀ ਨੂਰ ਜਗਤ ਉਜਿਆਰ। ਸਰਬ ਕਲਾ ਭਰਪੂਰ, ਨੂਰ ਨਿਰੰਜਣ ਇਕ ਅਕਾਰ। ਵਡ ਦਾਤਾ ਸੂਰਾ ਸੂਰਬੀਰ, ਸ਼ਬਦ ਸੱਚਾ ਜੈ ਜੈ ਜੈਕਾਰ। ਰਸਨ ਚਲਾਏ ਏਕਾ ਏਕ ਤੀਰ, ਚਾਰ ਕੁੰਟ ਏਕਾ ਵਾਰ। ਧਰਤ ਮਾਤ ਗਵਾਏ ਤੇਰਾ ਨੀਰ, ਚਰਨ ਦਬਾਏ ਪਹਿਲੀ ਵਾਰ। ਥਣੀਂ ਦੁੱਧ ਨਾ ਦਿਸੇ ਸੀਰ, ਜੋਤ ਖਿਚਾਏ ਹਰਿ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਰਾਜੇ ਰਾਣਿਆਂ ਦਰ ਦਰਬਾਨਿਆਂ ਕਰੇ ਖ਼ਬਰਦਾਰ।