ਪੁਸਤਕਾਲਾਭਾਗ ੪

੧੮ ਅੱਸੂ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਅੰਮ੍ਰਿਤਸਰ ਦਰਬਾਰ ਵਿਚ

ਰਾਜ ਘਾਟ ਨਰ ਨਿਰੰਕਾਰਾ। ਅੱਸੂ ਤਿੰਨ, ਪੂਰਬ ਕਰ ਵਿਚਾਰਾ। ਨੌਂ ਅਠਾਰਾਂ ਗਿਣ ਗਿਣ, ਕਰੇ ਖੇਲ ਜੋਤੀ ਮੇਲ ਮਾਤ ਅਪਰ ਅਪਾਰਾ। ਧਰਮ ਰਾਏ ਦੀ ਕਟੇ ਜੇਲ੍ਹ, ਗੁਰਮੁਖ ਬਣਾਏ ਸਾਚੇ ਚੇਲ, ਰੰਗੇ ਰੰਗ ਨਾਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਰੀਤੀ ਕਾਇਆ ਕਰੇ ਪਤਿਤ ਪੁਨੀਤੀ, ਸਤਿਜੁਗ ਬੰਨ੍ਹਾਏ ਸਾਚੀ ਧਾਰਾ, ਨੌਂ ਅਠਾਰਾਂ ਲੇਖ ਲਿਖਾਇਆ। ਪ੍ਰਭ ਅਬਿਨਾਸ਼ੀ ਭੇਵ ਖੁਲ੍ਹਾਇਆ। ਗੁਰਮੁਖ ਸਾਚੇ ਸਾਚੀ ਸੇਵ ਲਗਾਇਆ। ਵਡ ਵਡ ਦਾਤਾ ਮਿਹਰਬਾਨ, ਦੇਵੀ ਦੇਵ ਪੁਰੀ ਇੰਦਰ, ਹਰਿ ਮਰਗਿੰਦ ਫੂਲਨ ਸੇਜਾ ਹਰਿ ਤਖ਼ਤ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਲੋਕਮਾਤ ਭਿੰਨ, ਦਿਵਸ ਵਿਚਾਰ ਗਿਣ, ਕਰੋੜ ਤੇਤੀਸਾ ਲੇਖ ਲਿਖਾਇਆ। ਅਠਾਰਾਂ ਨੌਂ ਨੌਂ ਅਠਾਰਾਂ। ਸਾਚੀ ਪੁਰੀ ਸਚ ਵਿਹਾਰਾ। ਇਕ ਪ੍ਰੀਤੀ ਹਰਿ ਚਰਨ ਜੁੜੀ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਾ। ਮਾਤ ਦੇਵੇ ਚਰਨ ਧੂੜੀ, ਅੰਤ ਮੇਲ ਸ਼ਬਦ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਸੇ ਪਾਰ ਕਿਨਾਰਾ। ਪਾਰ ਕਿਨਾਰ ਹਰਿ ਵਖਾਏ। ਸ਼ਬਦ ਧਾਰ ਇਕ ਰਖਾਏ। ਪੂਰਬ ਕਰਮ ਵਿਚਾਰ, ਮਾਨਸ ਦੇਹੀ ਲੇਖੇ ਲਾਏ। ਚਰਨ ਸਰਨ ਜਨ ਜਾਏ ਬਲਿਹਾਰ, ਭਾਣਾ ਮੰਨਣਾ ਬੇੜਾ ਬੰਨ੍ਹਣਾ ਹੁਕਮ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਿਰਧ ਬਾਲ ਜਵਾਨ ਅੰਞਾਣਿਆਂ , ਨੌਂ ਅਠਾਰਾਂ ਅਠਾਰਾਂ ਨੌਂ ਲੇਖੇ ਲਾਏ। ਨੌਂ ਅਠਾਰਾਂ ਗਰਭ ਵਾਸ। ਪ੍ਰਭ ਅੰਮ੍ਰਿਤ ਬਰਸੇ ਸਾਚੀ ਧਾਰਾ, ਪਵਣ ਦੇਵੇ ਸਚ ਸਵਾਸ। ਨੂਰੀ ਜੋਤ ਕਰ ਅਕਾਰ, ਕਾਇਆ ਮੰਡਲ ਪਾਵੇ ਰਾਸ। ਮਾਤ ਬਖ਼ਸ਼ੇ ਬੱਤੀ ਧਾਰ, ਮਾਤਾ ਸਾਸ ਗਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਹੋਏ ਦਾਸਨ ਦਾਸ।

ਗੁਰਮੁਖਾਂ ਹਰਿ ਅੰਤ ਜਗਾਏ। ਸ਼ਬਦ ਸੁਨੇਹੜਾ ਦਰ ਪੁਜਾਏ। ਲੱਖ ਚੁਰਾਸੀ ਚੁੱਕੇ ਗੇੜਾ, ਸਤਾਰਾਂ ਹਾੜ ਲੜ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਕਿਲ੍ਹਾ ਕੋਟ ਗੜ੍ਹ, ਪੰਜਾਂ ਚੋਰਾਂ ਲਏ ਫੜ, ਸ਼ਬਦ ਡੋਰ ਨਾਲ ਬੰਧਾਏ। ਸਚ ਫ਼ਰਮਾਣ ਹਰਿ ਸੁਣਾਉਣਾ। ਧੁਰ ਦੀ ਬਾਨ ਭਗਤ ਭਗਵਾਨ ਮੇਲ ਮਿਲਾਉਣਾ। ਸਚ ਧਰਮ ਜਗਤ ਨਿਸ਼ਾਨਾ ਇਕ ਚਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪਿਛਲਾ ਘਾਟ ਨੇੜੇ ਵਾਟ ਪੂਰ ਕਰਾਉਣਾ। ਘਰ ਘਰ ਮੰਦਰ, ਕਾਇਆ ਅੰਦਰ ਵਸੇ ਗੁਰ ਗੋਪਾਲ। ਗੁਰਮੁਖ ਵਿਰਲਾ ਖੋਲ੍ਹੇ ਜੰਦਰ, ਮਿਲੇ ਮੇਲ ਪੁਰਖ ਦਿਆਲ। ਲੱਖ ਚੁਰਾਸੀ ਬਾਹਰ ਭੌਂਦੇ ਬੰਦਰ, ਹੱਥ ਨਾ ਆਏ ਇਕ ਅਨਮੁੱਲੜਾ ਲਾਲ। ਕਾਇਆ ਅੰਧੇਰੀ ਡੂੰਘੀ ਕੰਦਰ, ਅੰਮ੍ਰਿਤ ਭਰਿਆ ਸਾਚਾ ਤਾਲ। ਗੁਰਮੁਖ ਸਾਚੇ ਸੰਤ ਜਨ ਵਿਰਲੇ ਨਹਾਵਣ, ਮਾਰਨ ਸਾਚੀ ਛਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਨੂਰ ਕਰ, ਸਚ ਘਰ ਦੀਪਕ ਦੇਵੇ ਬਾਲ। ਦੀਪਕ ਜੋਤੀ ਕਰ ਉਜਿਆਰ। ਗੁਰਮੁਖ ਸਾਚੇ ਮਾਣਕ ਮੋਤੀ, ਸ਼ਬਦ ਕਰਾਏ ਤਨ ਸ਼ਿੰਗਾਰ। ਕਲਜੁਗ ਜਾਏ ਮੈਲ ਧੋਤੀ, ਫੂਲਨ ਬਰਖਾ ਦਰ ਦਵਾਰ। ਆਪ ਉਠਾਏ ਕਾਇਆ ਸੋਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਮੰਗੇ ਚੋਲੀ ਰੰਗੇ ਹਰਿ ਦਵਾਰ। ਸਦਾ ਸਦਾ ਦੇਵੇ ਨਾਮ ਜਗਤ ਅਨਮੁੱਲਾ। ਜੀਵ ਨਿਮਾਣਾ ਦਰ ਆਏ ਭੁੱਲਾ। ਤਨ ਪਹਿਨਾਏ ਸ਼ਬਦ ਬਾਣਾ, ਭਾਗ ਲਗਾਏ ਕਾਇਆ ਕੁੱਲਾ। ਏਕਾ ਧਾਮ ਵਖਾਏ ਰਾਜਾ ਰਾਣਾ, ਦਰ ਦਵਾਰਾ ਸਾਚਾ ਖੁਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਸਰਬ ਕੁਛ, ਗੁਰਮੁਖ ਪੂਰੇ ਤੋਲ ਮਾਤ ਤੋਲਾ। ਤੋਲੇ ਮਾਤ ਜਗਤ ਵਣਜਾਰਾ। ਆਤਮ ਬੋਲੇ ਸ਼ਬਦ ਜੈਕਾਰਾ। ਵਸੇ ਕਾਇਆ ਚੋਲੇ, ਜੋਤੀ ਨੂਰ ਕਰ ਅਕਾਰਾ। ਗੁਰਮੁਖ ਬਹਾਏ ਸਾਚੇ ਡੋਲੇ, ਚਰਨ ਪ੍ਰੀਤੀ ਘੋਲ ਘੋਲੇ, ਖਿਚ ਲਿਆਏ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਗਤ ਪਛਾਣੇ , ਗੁਰਮੁਖਾਂ ਜਾਣੇ ਮਾਤ ਸਾਰਾ। ਸੁਰਤ ਨਾਦ ਨਾਦ ਧੁਨੀ। ਮੂਰਤ ਅਕਾਲ ਵਿਚ ਬ੍ਰਹਿਮਾਦ, ਵਡ ਗੁਣ ਗੁਣੀ। ਅੰਤ ਆਦਿ ਪੁਰਖ ਅਬਿਨਾਸ਼ੀ ਲਾਧ, ਮਾਨਸ ਦੇਹੀ ਛਾਣੀ ਪੁਣੀ। ਦੇਵੇ ਸ਼ਬਦ ਸਾਚੀ ਦਾਦ, ਸਚ ਪੁਕਾਰ ਹਰਿ ਦਾਤਾਰ ਘਰ ਸਾਚੇ ਸੁਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਤਮ ਵਿਚ ਮਾਤ ਸਾਚੀ ਚੁਣੀ। ਰਾਗ ਰੰਗ ਰੰਗੀਲਾ ਮਾਧਵ ਮਾਧ, ਨਾ ਕੋਈ ਵਖਾਣੇ ਸੂਹਾ ਚਿੱਟਾ ਲਾਲ ਕਾਲਾ ਪੀਲਾ। ਏਕਾ ਰੰਗ ਆਦਿ ਜੁਗਾਦਿ, ਜੋਤੀ ਨੂਰੀ ਸਾਚਾ ਤੀਲਾ। ਲੱਗਾ ਰਹੇ ਖੰਡ ਬ੍ਰਹਿਮੰਡ ਵਿਚ ਬ੍ਰਹਿਮਾਦ, ਨਾਮ ਨਿਧਾਨ ਭਗਤ ਭਗਵਾਨਾ ਅੰਮ੍ਰਿਤ ਆਤਮ ਰਸਨ ਸਵਾਦ। ਸ਼ਬਦ ਤੀਰ ਬਜ਼ਰ ਕਪਾਟੀ ਚੀਰ, ਦੇਵੇ ਸਾਚਾ ਸੀਰ, ਸ਼ਬਦ ਧੁਨੀ ਸਾਚਾ ਨਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਹਰਿ ਨਰਾਇਣ ਰਸਨ ਅਰਾਧ। ਰਸਨਾ ਗਾਓ ਗੁਣ ਗੁਣਵੰਤੀ। ਦਰ ਘਰ ਸਾਚੇ ਸੋਭਾ ਪਾਓ, ਮਿਲੇ ਮੇਲ ਹਰਿ ਭਗਵੰਤੀ। ਕਾਇਆ ਰੰਗਣ ਇਕ ਚੜ੍ਹਾਓ, ਪੂਰਨ ਕਾਜੇ ਸਾਚੇ ਸੰਤੇ। ਨਾਮ ਭਬੂਤੀ ਤਨ ਲਗਾਓ, ਮਾਤ ਬਣਾਏ ਸਾਚੇ ਸੰਤੇ। ਸ਼ਬਦ ਮਾਣੋ ਠੰਡੀ ਛਾਉਂ, ਹਰਿ ਸਹਾਰਾ ਸਾਚੇ ਕੰਤੇ। ਆਪੇ ਪਿਤਾ ਆਪੇ ਮਾਓ, ਵੇਸ ਅਨੇਕ ਆਦਿਨ ਅੰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਖਾਧਾਰੀ ਹਰਿ ਨਿਰੰਕਾਰੀ ਦਰ ਭਿਖਾਰੀ, ਤਿੰਨਾਂ ਲੋਆਂ ਪਾਵੇ ਸਾਰੀ, ਮੰਗੇ ਏਕਾ ਵਾਰੀ, ਵੇਖ ਵਖਾਣੇ ਲੱਖ ਚੁਰਾਸੀ ਜੀਵ ਜੰਤੇ। ਜੀਵ ਜੰਤ ਸਾਧ ਸੰਤ ਭਗਤ ਭਗਵੰਤ ਬਣਾਏ ਬਣਤ, ਰਸਨਾ ਜਿਹਵਾ ਹਰਿ ਸ਼ਬਦ ਮੇਵਾ, ਕੌਸਤਕ ਮਣੀਆਂ ਮਸਤਕ ਥੇਵਾ, ਮਿਲੇ

ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਲੱਖ ਚੁਰਾਸੀ ਵੇਖ ਵਖਾਣੇ ਪੰਡਤ ਕਾਸ਼ੀ। ਗੁਰਮੁਖਾਂ ਨੂਰਾ ਜੋਤੀ ਦਾਸੀ। ਸਰਬ ਕਲਾ ਭਰਪੂਰਾ, ਸ਼ਬਦ ਤੂਰਾ ਹਾਜ਼ਰ ਹਜ਼ੂਰਾ, ਅੰਤਮ ਅੰਤਾ ਕਰੇ ਬੰਦ ਖ਼ਲਾਸੀ। ਮਾਨਸ ਜਨਮ ਕਰਾਏ ਰਾਸੀ। ਦੁਰਮਤ ਮੈਲ ਅਠ ਸਠ ਰਹੀ ਫੈਲ, ਨਾ ਕੋਈ ਗੁਰ ਨਾ ਕੋਈ ਚੇਲ, ਵੇਖ ਵਖਾਣੇ ਘਰ ਘਰ ਘਰ, ਧਰਮ ਰਾਏ ਦੀ ਪਾਏ ਜੇਲ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਲੋਕਮਾਤ ਸ਼ਾਹੋ ਸ਼ਾਬਾਸ਼ੀ, ਅਚਰਜ ਕੀਆ ਖੇਲ। ਅਚਰਜ ਖੇਲ ਭਰਾਤੀ, ਮੇਲਾ ਹਰਿ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਗੁਰ ਆਪੇ ਚੇਲਾ। ਪੀਰ ਦਸਤਗੀਰ ਸ਼ਾਹ ਫ਼ਕੀਰ ਨੇਰਨ ਨੇਰ ਵੇਖ ਵਖਾਣੇ, ਸਰਬ ਕੁਛ ਜਾਣੇ ਜੀਵ ਜੰਤ ਅੰਤਮ ਵੇਲਾ। ਸਚ ਧਾਮ ਅਸਥੂਲ। ਧਰਤ ਮਾਤ ਪਿਆਰੀ, ਗੁਰਮੁਖ ਸਾਚੇ ਉਪਜਾਏ ਸਚੇ ਫੂਲ। ਆਤਮ ਜੋਤ ਕਰ ਉਜਿਆਰੀ, ਭੇਵ ਚੁਕਾਏ ਕੰਤ ਕੰਤੂਹਲ। ਹਉਮੇ ਮਾਰੇ ਹੰਕਾਰੀ, ਗੁਰਮੁਖ ਨਾ ਜਾਏ ਮਾਤ ਭੂਲ। ਕਰੇ ਖੇਲ ਕਲਜੁਗ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਪੰਘੂੜਾ ਲੈਣਾ ਝੂਲ। ਅੰਤਮ ਕਲ ਨਰ ਹਰਿ ਕਰਾਇਆ। ਜਗਤ ਨਾਮ ਕਲਜੁਗ ਵਖਾਇਆ। ਲਖ ਚੁਰਾਸੀ ਕਿਸੇ ਨਾ ਦਿਸੇ ਹੱਡ ਪਿੰਜਰ, ਅੰਤਮ ਖ਼ਾਕੀ ਖ਼ਾਕ ਮਿਲਾਇਆ। ਪੱਲੇ ਬੰਨ੍ਹੇ ਨਾ ਕੋਈ ਨਾਮ, ਦਾਤਾ ਰਾਮ ਸ਼ਾਮ ਮਨੋਂ ਭੁਲਾਇਆ। ਅੰਮ੍ਰਿਤ ਪੀਵੇ ਨਾ ਕੋਈ ਜਾਮ, ਆਤਮ ਵਿਖ ਰਸਨਾ ਤ੍ਰਿਖ ਵਿਕਾਰ ਵਧਾਇਆ। ਗੁਰਮੁਖ ਸਾਚਾ ਸਾਚੀ ਮੰਗੇ ਭਿੱਖ, ਦੇਵੇ ਦਾਨ ਦਾਤ ਸਾਢੇ ਤਿੰਨ ਹੱਥ ਸੀਂ ਰਖਾਇਆ। ਵੇਲੇ ਅੰਤਮ ਪੁੱਛੇ ਵਾਤ, ਪਹਿਲੀ ਅੱਸੂ ਬਣਤ ਬਣਾਇਆ। ਬਣੇ ਹਰਿ ਪਿਤ ਮਾਤ, ਸਤਾਰਾਂ ਹਾੜੀ ਦਿਵਸ ਸੁਹਾਇਆ। ਮਿੱਟੇ ਅੰਧ ਅੰਧੇਰੀ ਰਾਤ, ਨੌਂ ਅਠਾਰਾਂ ਲੇਖਾ ਪੂਰ ਕਰਾਇਆ। ਸਾਚੀ ਬਖ਼ਸ਼ੇ ਇਕ ਦਾਤ ਮਾਰ ਝਾਤ, ਬਾਰਾਂ ਬਾਰਾਂ ਲੇਖ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥ ਸਗਲਾ ਸਾਥ, ਸ਼ਬਦ ਚੜ੍ਹਾਏ ਸਾਚੇ ਰਾਥ, ਪਹਿਲੀ ਅੱਸੂ ਸਤਾਰਾਂ ਹਾੜੀ ਗਰਭਵਾਸ ਰੋਗ ਗਵਾਇਆ। ਪਹਿਲੀ ਸਤਿ ਸਤਿ ਸਤਿ ਸਤਾਰਾਂ। ਖੁਲ੍ਹੇ ਨਰ ਹਰਿ ਨੌਂ ਅਠਾਰਾਂ। ਦਰ ਦਰਵੇਸ਼ਾ ਦੇਵੀ ਦੇਵ, ਵੇਖ ਵਖਾਣੇ ਸੰਗ ਮੁਹੰਮਦ ਚਾਰ ਯਾਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਪੂਰਬ ਕਰਮ ਗੁਰਸਿਖਾਂ ਵਿਚਾਰਾ। ਸਤਾਰਾਂ ਹਾੜ ਕਰੇ ਲੇਖਾ। ਗੁਰਮੁਖਾਂ ਚੁੱਕੇ ਭਰਮ ਭੁਲੇਖਾ। ਲਿਖਤ ਲੇਖ ਲੇਖਣੀ ਲਗਾਏ ਸਾਚੀ ਮੇਖਾ। ਨੇਤਰ ਨੈਣ ਦਰ ਸਾਚੇ ਪੇਖਾ। ਖੁਲ੍ਹਾਏ ਭੇਵ ਨੌਂ ਅਠਾਰਾਂ ਵੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰੀ ਜਾਮਾ ਜੋਤੀ ਵੇਸਾ। ਅਕਾਲ ਇਕ ਦਿਆਲ ਦੂਜਾ, ਤੀਜੇ ਸੁਰਤ ਸੰਭਾਲ। ਚੌਥੇ ਘਰ ਵਖਾਏ ਸਾਚੇ ਲਾਲ। ਪੰਚਮ ਚਲੇ ਨਾਲ ਨਾਲ। ਛੇਵੇਂ ਦੇਵੇ ਸ਼ਬਦ ਦੁਸ਼ਾਲਾ, ਸਤਵੇਂ ਸਤਿ ਪੁਰਖਾਂ ਚਰਨ ਪ੍ਰੀਤੀ ਨਿਭੇ ਨਾਲ। ਅੱਠਵੇਂ ਅੱਠ ਤਨ ਵਿਚ ਪਾਵੇ ਸ਼ਬਦ ਜਾਲ। ਨਾਵੇਂ ਨੌਂ ਦਰ ਕਾਇਆ ਘਰ, ਸ਼ਬਦ ਨਾਮ ਜੂਠੀ ਚਾਮ ਰੱਖੇ ਕਾਲ। ਦਸਵੀਂ ਦਿਸ਼ੇ ਆਇਆ ਹਿੱਸੇ, ਪੁਰਖ ਅਬਿਨਾਸ਼ੀ ਗੁਰ ਗੋਬਿੰਦਾ ਵਡ ਮਰਗਿੰਦਾ, ਸੁਰਤੀ ਸੁਰਤ ਸੰਭਾਲ। ਦਸ ਇਕ ਗਿਆਰਾਂ ਸ਼ਬਦ ਉਡਾਰਾਂ ਪੁਰੀਆਂ ਲੋਆਂ ਖੰਡਾਂ ਬ੍ਰਹਿਮੰਡਾਂ ਵਰਭੰਡਾ ਕਰ ਤਿਆਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਿਆਰਾਂ ਕੱਤੇ ਪਾੜ ਨੀਲੀ ਛੱਤੇ ਕਰ ਅਕਾਰ ਸ਼ਬਦ ਜਣਾਏ ਲੇਖ ਲਿਖਾਏ, ਤਟ ਬਿਆਸਾ ਹੋਣਾ ਖ਼ਬਰਦਾਰ। ਕਮਲਾਪਾਤ ਚਰਨ ਨਾਤ ਬੰਧਾਏ ਕਲ। ਗੁਰਮੁਖ ਜਗਾਏ ਸੋਏ ਆਪ, ਹਰਿ ਸਹਿਜ ਸੁਖ ਦਾਤ ਮਾਤ ਅੰਤਮ ਪੁਛੇ ਗੁਰਮੁਖ ਵਾਤ, ਦਰਸ ਦਿਖਾਏ ਚਰਨ ਬਹਾਏ, ਦਇਆ ਦਿਆਲ ਕਰ।

ਮਿਟਾਏ ਜਾਤ ਪਾਤ, ਕਲਜੁਗ ਅੰਧੇਰੀ ਰਾਤ, ਬੈਠ ਇਕ ਇਕਾਂਤ, ਭਰਮ ਚੁਕਾਏ ਰੋਗ ਸੋਗ ਚਿੰਤ ਮਿਟਾਏ ਨਿਜ ਆਤਮ ਵਾਸ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੰਤ ਸੁਹਾਗੀ ਸਦਾ ਸੁਹੇਲਾ, ਜਪ ਸਵਾਸ ਸਵਾਸੀ ਨਰ। ਨਰ ਨਰ ਨਰਾਇਣ ਨਰ, ਨਰ ਧਿਆਏ ਹੈ। ਏਕ ਏਕ ਦੇਵੇ ਕਰ, ਕਲਜੁਗ ਤੇਰੀ ਅੰਤਮ ਵਾਰ ਪੁਰਖ ਅਬਿਨਾਸ਼ੀ ਘਟ ਘਟ ਵਾਸ ਕਰਾਏ ਹੈ। ਏਕਾ ਖੁਲ੍ਹਾਏ ਦਰ, ਚਾਰ ਵਰਨ ਚੁਕਾਏ ਡਰ, ਦਰਸ ਦਿਖਾਏ ਸਾਚਾ ਹਰਿ, ਕਰ ਜੋਤ ਮਾਤ ਪ੍ਰਕਾਸ਼ ਹੈ। ਚਰਨ ਦਵਾਰ ਹਰਿ ਬਣਾਏ ਸਚ ਸਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰੇ ਕਲ ਰਾਸ ਹੈ। ਰਾਸਨ ਰਾਸ ਰਾਸੇ ਦਾਸਨ ਦਾਸ ਦਾਸੇ, ਪੁਰਖ ਅਗੰਮ ਅਬਿਨਾਸ਼ਾ ਸ਼ਬਦ ਚਲਾਏ ਰਸਨ ਸਵਾਸ ਹੈ। ਜੋਤ ਪ੍ਰਕਾਸ਼ਾ, ਮਾਤ ਪਤਾਲ ਅਕਾਸ਼ਾ, ਨੂਰੀ ਨੂਰਾ ਸ਼ਬਦੀ ਰਾਸਾ, ਖੇਲ ਅਪਰ ਅਪਾਰ ਹੈ। ਲੱਖ ਚੁਰਾਸੀ ਕਰੇ ਅੰਤ ਨਾਸਾ, ਧਰਮ ਰਾਏ ਘਰ ਘਰ ਦਰ ਦਰ ਵੇਖ ਤਮਾਸ਼ਾ, ਮਾਰੇ ਮਾਰ ਕਰ ਖੁਆਰ ਨਿਰੰਕਾਰ ਹੈ। ਮੇਟ ਮਿਟਾਏ ਮਦਿਰਾ ਮਾਸਾ, ਇਕ ਜਪਾਏ ਸ਼ਬਦ ਸਵਾਸਾ, ਸੋਹੰ ਸ਼ਬਦ ਚਲਾਏ ਮਾਤ ਸਾਚੀ ਕਲ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਟ ਬਿਆਸਾ ਪਾਵੇ ਤੇਰੀ ਸੱਚੀ ਸਾਰ ਹੈ। ਤਟ ਬਿਆਸ ਅੰਤ ਕਲ ਅੰਤ, ਅੰਤ ਹੋਣਾ ਜਗ ਨਾਸ ਹੈ। ਵੇਖ ਵੇਖ ਸਾਧ ਸੰਤ, ਮਾਇਆ ਪਾਏ ਹਰਿ ਬੇਅੰਤ, ਜੰਗਲ ਪ੍ਰਭਾਸ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਮਾਤ ਕਰੇ ਸਤਿ ਪ੍ਰਕਾਸ਼ ਹੈ। ਜੋਤ ਪ੍ਰਕਾਸ਼ ਪ੍ਰਗਟ ਹਰਿ ਰਾਏ। ਘਨਕ ਪੁਰ ਵਾਸ ਮੰਡਲ ਰਾਸ ਜੋਤ ਸਵਾਏ ਵੇਖ ਵਖਾਣੇ ਆਸ ਪਾਸ, ਪੁਰਖ ਅਬਿਨਾਸ਼ ਸੁਖ ਸਹਿਜ ਸਮਾਏ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਿਆਰਾਂ ਕੱਤਕ ਲਿਖਤ ਲੇਖ, ਆਪਣੀ ਆਪ ਲਿਖਾਏ ਹੈ। ਗਿਆਰਾਂ ਕੱਤਕ ਲੇਖ ਲਿਖਾਉਣਾ। ਸਤਿਸੰਗ ਬਿਆਸਾ ਆਤਮ ਪੜਦਾ ਖੋਲ੍ਹ, ਪ੍ਰਭ ਅਬਿਨਾਸ਼ੀ ਭੇਵ ਚੁਕਾਉਣਾ। ਕਾਇਆ ਮੰਦਰ ਵੱਜੇ ਏਕਾ ਢੋਲ, ਧੁਨ ਅਨਾਦਾਂ ਅਨੰਤ ਰਖਾਉਣਾ। ਅੱਠੇ ਪਹਿਰ ਕਰੇ ਕਲੋਲ, ਦੂਈ ਦਵੈਤੀ ਭੇਵ ਚੁਕਾਉਣਾ। ਏਕਾ ਸ਼ਬਦ ਜਗਤ ਅਨਮੋਲ, ਪੰਚਾਂ ਜਿਸ ਡੋਰ ਬੰਧਾਨਾ। ਪੁਰਖ ਅਬਿਨਾਸ਼ੀ ਤੋਲੇ ਪੂਰੇ ਤੋਲ, ਵਾਧ ਘਾਟ ਨਾ ਕੋਈ ਰਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੂਸਰ ਕੋਈ ਵਿਚ ਮਾਤ ਨਾ ਆਉਣਾ। ਹਰਿ ਗੁਰ ਜਿਸ ਬਣਤ ਬਣਾਈ। ਬੂੰਦ ਰਕਤ ਜਿਸ ਦੇਹ ਉਪਜਾਈ। ਮਾਤ ਕੁੱਖ ਨੌਂ ਅਠਾਰਾਂ ਮਾਤ ਛੁਹਾਈ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਮਾਨਸ ਦੇਹੀ ਬਣਤ ਬਣਾਈ। ਬਣੀ ਬਣਤ ਗਰਭਵਾਸ। ਮਹਿੰਮਾ ਅਗਣਤ, ਜਿਸ ਦੀਆ ਜੀਵ ਸਵਾਸ। ਨਾ ਕੋਈ ਸਾਧ ਨਾ ਕੋਈ ਸੰਤ, ਏਕਾ ਕੰਤ ਸਦ ਰੱਖੇ ਵਿਚ ਵਾਸ। ਬਾਹਰ ਆਇਆ ਸਚ ਜਪਾਇਆ, ਕਲਜੁਗ ਮਾਤੀ ਸੁੰਞਾ ਵਿਹੜਾ, ਸਿੰਮਲ ਰੁੱਖਾ ਵਿਚ ਪ੍ਰਭਾਸ। ਵਿਚ ਪ੍ਰਭਾਸ ਜਗਤ ਅਖਾੜਾ। ਬਣੀ ਬਣਤ ਬਹੱਤਰ ਨਾੜਾ। ਲਹੂ ਮਿਝ ਕਾਇਆ ਸਿੰਜ, ਬਣਿਆ ਗਾਰਾ ਗਾਹੜਾ। ਕਾਇਆ ਕੁਠਾਲੀ ਰਹੀ ਰਿੱਝ, ਸ਼ਬਦ ਚਲੇ ਸਾਚਾ ਤਾੜਾ। ਝਿਰੇ ਝਿਰਨਾ ਨਿੱਝਰ ਨਿਜ, ਲੱਗੀ ਅਗਨ ਤੱਤੀ ਹਾੜਾ। ਜੋਤੀ ਜੋਤ ਸਰੂਪ ਹਰਿ, ਅੰਤਮ ਆਪਣਾ ਖੇਲ ਕਰ, ਬੇਮੁਖ ਜੀਆਂ ਵਿਆਹੇ ਲਾੜੀ ਮੌਤ ਝੂਠਾ ਲਾੜਾ। ਪੂਰਾ ਗੁਰ ਨਾ ਮਿਲਿਆ ਕੋਇ। ਜੂਨੀ ਭਰਮੇ ਜਗਤ ਕੁਕਰਮੇ, ਦੁਰਮਤ ਮੈਲ ਨਾ ਕੋਈ ਧੋਏ। ਮਰੇ ਜਨਮੇ ਜਨਮੇ ਮਰੇ, ਮਾਨਸ ਦੇਹੀ ਮਾਤ ਹਰੇ, ਨਾ ਹੋਏ ਸਹਾਏ ਕੋਇ। ਜੋਤੀ ਜੋਤ ਸਰੂਪ ਹਰਿ, ਆਵਣ ਜਾਵਣ ਖੇਲ ਰਚਾਏ, ਅਗਲਾ ਪਿਛਲਾ ਲੇਖ ਲਿਖਾਏ, ਤ੍ਰੈ ਭਵਣ ਸੂਝ ਨਾ ਜਾਣੇ

ਕੋਇ। ਪਿਛਲਾ ਜਾਮਾ ਸੂਕਰ ਜਾਣ। ਵਿਸ਼ਟਾ ਮੁਖ ਅੰਧ ਅੰਧਿਆਨ । ਅੱਠੇ ਪਹਿਰ ਨੇਤਰ ਦੁੱਖ, ਨੈਣ ਮੂੰਧ ਮੂੰਧ ਮੂੰਧਾਨ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਕਰੇ ਪਛਾਣ। ਗੁਰ ਕਸਾਈ ਤੇਰਾ ਬਣਿਆ। ਸਿਰ ਛੁਰੀ ਚਲਾਈ, ਵੱਜਾ ਤੀਰ ਅਣੀਆ। ਨੇਤਰ ਨੀਰ ਮੁਖ ਦੁਹਾਈ, ਨਾ ਕੋਈ ਸਹਾਈ ਜਗਤ ਘਨਈਆ। ਝੂਠੀ ਦੇਹ ਮਾਤ ਤਜਾਈ, ਦੂਜਾ ਤਾਣਾ ਹਰਿ ਜੀ ਤਣਿਆ।

੧੧ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ

ਹਰਿ ਨਰ ਭੇਖ ਅਵੱਲੜਾ, ਚਲੇ ਚਾਲ ਨਿਰਾਲੀ। ਨੂਰ ਜੋਤੀ ਇਕ ਇਕੱਲੜਾ, ਚਾਰੋਂ ਕੰਨੀਆਂ ਰੱਖੇ ਖ਼ਾਲੀ। ਸਚ ਦਵਾਰਾ ਏਕਾ ਧਾਮ ਮਲੜਾ, ਸ਼ਬਦ ਰੱਖੇ ਭੰਡਾਰਾ ਆਤਮ ਜੋਤੀ ਨੂਰੀ ਪਲੜਾ, ਕਲਗੀਧਰ ਨਰ ਨਿਰੰਕਾਰਾ। ਗੁਰਮੁਖ ਆਤਮ ਦਰ ਦਵਾਰੇ ਅੱਗੇ ਖੱਲੜਾ, ਦੀਪਕ ਜੋਤੀ ਕਰ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਇਕ ਖੁਲ੍ਹਾਏ ਸੱਚਾ ਦਰ ਦਵਾਰਾ। ਦਰ ਦਵਾਰਾ ਦੇਵੇ ਖੋਲ੍ਹ। ਸੋਹੰ ਸ਼ਬਦ ਵਜਾਏ ਚਾਰ ਕੁੰਟ ਏਕਾ ਢੋਲ। ਆਪ ਉਠਾਏ ਰਾਓ ਰੰਕ ਸ਼ਾਹ ਸੁਲਤਾਨ, ਵਿਚ ਜਹਾਨ ਤੋਲੇ ਪੂਰੇ ਤੋਲ। ਜਨ ਭਗਤ ਲਗਾਏ ਆਤਮ ਤਨਕ, ਦਸਮ ਦਵਾਰੀ ਪ੍ਰਭ ਖੋਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਵਡਾ ਸ਼ਾਹੋ ਹਰਿ ਹਰਿ ਭੂਪ, ਸ਼ਬਦ ਸਰੂਪੀ ਰਿਹਾ ਬੋਲ। ਸ਼ਬਦ ਸਰੂਪੀ ਹਰਿ ਹੁਲਾਰਾ। ਚਾਰ ਕੁੰਟਾਂ ਇਕ ਜੈਕਾਰਾ। ਸੋਹੰ ਸ਼ਬਦ ਸਤਿਜੁਗ ਸਾਚੇ ਤੇਰੀ ਸਾਚੀ ਧਾਰਾ। ਆਦਿ ਅੰਤ ਜੁਗਾ ਜੁਗੰਤ, ਕਰੇ ਖੇਲ ਜਨ ਭਗਤ ਮੇਲ, ਦੇਵੇ ਦਰਸ ਅਗੰਮ ਅਪਾਰਾ। ਆਤਮ ਜੋਤੀ ਜਗੇ ਬਿਨ ਬਾਤੀ ਤੇਲ, ਨਿਰਮਲ ਸ਼ਬਦ ਪਵਣ ਹੁਲਾਰਾ। ਦਿਵਸ ਰੈਣ ਨਾ ਦੇਵੇ ਸਵਣ, ਵੇਖ ਵਖਾਣੇ ਅਵਣ ਗਵਣ ਤ੍ਰੈ ਭਵਨ, ਨੂਰੀ ਜੋਤ ਕਰ ਉਜਿਆਰਾ। ਧਾਰੇ ਭੇਖ ਜਿਉਂ ਬਲ ਬਵਨ, ਭਗਤਨ ਮੰਗੇ ਇਕ ਦਵਾਰਾ। ਕਵਣ ਸਵਣ ਹਰਿ ਜੋਤੀ ਰਵਣ, ਏਕਾ ਧਾਰ ਵਿਚ ਸੰਸਾਰਾ। ਵਿਚ ਸੰਸਾਰ ਸ਼ਬਦ ਅਪਾਰ, ਖੰਡਾ ਦੋ ਧਾਰਾ। ਪ੍ਰਗਟ ਜੋਤ ਹਰਿ ਨਿਰੰਕਾਰ ਵਿਚ ਸੰਸਾਰ ਪਾਵੇ ਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰ ਨਰਾਇਣ ਹਰਿ ਜਗਦੀਸ਼ ਹੈ। ਸ਼ਬਦ ਚਲਾਏ ਏਕਾ ਚੱਕੀ, ਸ੍ਰਿਸ਼ਟ ਸਬਾਈ ਰਹੀ ਪੀਸ ਹੈ। ਧਰਮ ਰਾਏ ਦਰ ਤੇਰੇ ਜਾਏ ਧੱਕੀ, ਲੇਖਾ ਚੁੱਕੇ ਲੱਖ ਚੁਰਾਸੀ ਬੀਸ ਇਕੀਸ ਹੈ। ਅੰਤਮ ਕਲਜੁਗ ਬੇਮੁਖਾਂ ਖੇਤੀ ਪੱਕੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਨਰ ਹਰਿ ਸੱਚਾ ਜਗਦੀਸ਼ ਹੈ। ਏਕਾ ਜੋਤੀ ਸ਼ਬਦ ਜੈਕਾਰਾ। ਪ੍ਰਗਟ ਹੋਏ ਨਰ ਨਿਰੰਕਾਰਾ। ਸਾਚਾ ਦੇਵੇ ਮਾਣ ਤਾਣ, ਗੁਰਮੁਖਾਂ ਵਿਚ ਸੰਸਾਰਾ। ਸ਼ਬਦ ਉਠਾਏ ਖੰਡਾ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰਾ। ਕਲਜੁਗ ਕਾਲਾ ਵੇਸ, ਦਰ ਦਰਵੇਸ਼ ਹਰਿ। ਲੋਕਮਾਤ ਧਰ ਅਵਲੜਾ ਭੇਸ ਵੇਸ ਕਰ। ਭੁਲੇ ਨਰ ਨਰੇਸ਼ ਖੁਲ੍ਹੇ ਕੇਸ, ਦਵਾਰ ਨਾ ਕੋਈ ਜਾਣੇ ਪੰਡਤ ਬ੍ਰਹਿਮਣ, ਵੇਦ ਪੁਰਾਨ ਗੀਤਾ ਗਿਆਨ, ਅਠਾਰਾਂ ਧਿਆਏ ਖਾਣੀ ਬਾਣੀ ਕੁਰਾਨ ਅੰਜ਼ੀਲ ਅੰਜ਼ੀਲ ਕੁਰਾਨੀ ਸਾਰੇ ਰਹੇ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਪ੍ਰਗਟਾਏ। ਹਰਿ ਸਾਚੇ ਜੋਤ ਜਗਾਈਆ। ਚਾਰ ਕੁੰਟ ਪਏ ਦੁਹਾਈਆ। ਕਲਜੁਗ

ਤੇਰੀ ਅੰਤਮ ਵਰ, ਵਿਚ ਮਾਤ ਦੇ ਆਈਆ। ਪ੍ਰਭ ਅਬਿਨਾਸ਼ੀ ਸੋਲਾਂ ਕਰੇ ਤਨ ਸ਼ਿੰਗਾਰ, ਲੱਖ ਚੁਰਾਸੀ ਗਈ ਹਾਰ, ਸ਼ਬਦ ਬੰਨ੍ਹੇ ਸਾਚੀ ਧਾਰ, ਸੋਹੰ ਡੰਡਾ ਹੱਥ ਉਠਾਈਆ। ਬੇਮੁਖਾਂ ਵੇਖ ਵਿਚਾਰ, ਸਾਧਾਂ ਸੰਤਾਂ ਪਾਵੇ ਸਾਰ ਹਰਿ ਨਿਰੰਕਾਰ, ਦੇਵੇ ਦਾਤ ਨਾਮ ਸੱਚੀ ਦਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਕਲ ਜੋਤ ਧਰ, ਕਰ ਕਰ ਵੇਸ ਮਾਝੇ ਦੇਸ ਖੁਲ੍ਹੜੇ ਕੇਸ ਰਾਜ ਰਾਜਾਨ ਸ਼ਾਹ ਸੁਲਤਾਨ ਅੰਤਮ ਕਲ ਮੇਟ ਮਿਟਾਈਆ। ਸੱਚਾ ਹਰਿ ਰਾਜ ਰਾਜਾਨਾ। ਪ੍ਰਗਟ ਹੋਏ ਸ਼ਾਹ ਸੁਲਤਾਨਾ। ਫੜ ਫੜ ਮਾਰੇ ਬੇਈਮਾਨਾ। ਸ਼ਬਦ ਖੰਡਾ ਹੱਥ ਉਠਾਇਆ, ਜੋਤ ਸਰੂਪੀ ਨੌਜਵਾਨਾ। ਵਡਾ ਸ਼ਾਹੋ ਹਰਿ ਭੂਪੀ, ਇਕ ਰਖਾਏ ਜਗਤ ਤਰਾਨਾ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਭੁੱਲਿਆ ਨਾਮ ਇਕ ਗੁਣ ਨਿਧਾਨਾ। ਪ੍ਰਗਟ ਹੋਏ ਸਤਿ ਸਰੂਪੀ, ਜਗੇ ਜੋਤ ਇਕ ਮਹਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਡ ਦਾਤਾ ਸੂਰਬੀਰ ਬਲੀ ਬਲਵਾਨਾ। ਵਡ ਦਾਤਾ ਸੂਰ ਹਰਿ ਬਲਕਾਰਿਆ। ਜਾਮਾ ਧਾਰੇ ਵਿਚ ਸੰਸਾਰ, ਕਲਜੁਗ ਅੰਤਮ ਵਾਰਿਆ। ਆਪ ਉਠਾਏ ਸੋਏ ਭਗਤ ਸਾਧ ਸੰਤ, ਲਿਖਾਏ ਲੇਖ ਲਿਖਤ ਅਪਰ ਅਪਾਰਿਆ। ਸੋਹੰ ਸ਼ਬਦ ਵਾਕ ਭਵਿਖਤ, ਸਤਿਜੁਗ ਕਰੇ ਤੇਰੀ ਉਜਿਆਰਿਆ। ਮਹਾਰਾਜ ਸ਼ੇਰ ਸਿੰਘ ਭੇਖਧਾਰੀ ਵਡ ਬਲਕਾਰੀ, ਸਾਚਾ ਭੇਵ ਚੁਕਾ ਰਿਹਾ। ਮੇਟ ਹੰਕਾਰੀ ਖੰਡਾ ਦੋ ਧਾਰੀ, ਮਿਟਾਏ ਚਾਰ ਯਾਰੀ, ਸਚ ਦੇਵੇ ਇਕ ਸਰਦਾਰੀ, ਕਿਲ੍ਹੇ ਲਾਲ ਮਾਰ ਛਾਲ, ਸ਼ਬਦ ਦੇਵੇ ਇਕ ਦੁਸ਼ਾਲ, ਲੋਕਮਾਤ ਮਾਰ ਝਾਤ ਮਿਟਾਏ ਅੰਧੇਰੀ ਰਾਤ, ਸ਼ਬਦ ਪਾਏ ਗੁਰਸਿਖ ਤੇਰੀ ਝੋਲੀ ਸਾਚੀ ਦਾਤ, ਨਾ ਕੋਈ ਪੁਛੇ ਜ਼ਾਤ ਪਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰੀ। ਕਲਜੁਗ ਕਾਲਾ ਵੇਸ ਕਾਲੀ ਸ਼ਾਹੀ ਹੈ। ਹਰਿ ਪ੍ਰਗਟ ਹੋਏ ਮਾਝੇ ਦੇਸ, ਲੱਖ ਚੁਰਾਸੀ ਪਾਏ ਫਾਹੀ ਹੈ। ਪਕੜ ਲਿਆਏ ਨਰ ਨਰੇਸ਼, ਦੋਵੇਂ ਬੰਨ੍ਹੇ ਬਾਹੀਂ ਹੈ। ਕਿਸੇ ਨਾ ਚਲੇ ਅੱਗੇ ਪੇਸ਼, ਚਾਰ ਕੁੰਟਾਂ ਦੇਣ ਦੁਹਾਈ ਹੈ। ਜੋਤੀ ਧਰਿਆ ਹਰਿ ਜੀ ਭੇਸ, ਵੇਖ ਵਖਾਣੇ ਥਾਉਂ ਥਾਈਂ ਹੈ। ਕਲਜੁਗ ਮਿਟਾਏ ਰੇਖ, ਸਤਿਜੁਗ ਦਏ ਵਡਿਆਈ ਹੈ। ਆਪ ਮਿਟਾਏ ਔਲੀਏ ਪੀਰ ਸ਼ੇਖ਼, ਗੁਰਮੁਖਾਂ ਮਸਤਕ ਤਿਲਕ ਲਗਾਈ ਹੈ। ਆਤਮ ਬੈਠਾ ਦਰ ਦਰਵੇਸ਼, ਸਾਚੀ ਜੋਤ ਕਰੇ ਰੁਸ਼ਨਾਈ ਹੈ। ਕਿਸੇ ਹੱਥ ਨਾ ਆਏ ਬ੍ਰਹਮਾ ਮਹੇਸ਼ ਗਣੇਸ਼, ਏਕਾ ਜੋਤੀ ਨੂਰ ਨੁਰਾਨੀ ਸ਼ਾਹ ਸੁਲਤਾਨੀ, ਆਵਣ ਜਾਵਣ ਖੇਲ ਰਚਾਈ ਹੈ। ਜੁਗਾ ਜੁਗੰਤ ਚਲਾਏ ਸਾਚੀ ਬਾਣੀ ਦੋ ਜਹਾਨੀ, ਜਨ ਭਗਤਾਂ ਦਏ ਵਡਿਆਈ ਹੈ। ਸ੍ਰਿਸ਼ਟ ਸਬਾਈ ਅੰਤਮ ਆਈ ਹਾਨੀ, ਸ਼ਬਦ ਵੱਜੇ ਤੀਰ ਨਾਤਾ ਤੁਟੇ ਭੈਣਾਂ ਭਾਈ ਹੈ। ਬੇਮੁਖਾਂ ਪ੍ਰਭ ਫੜ ਫੜ ਕੁੱਠੇ, ਰਸਨਾ ਤੀਰ ਏਕਾ ਛੁਟੇ, ਰਾਜ ਰਾਜਾਨਾ ਨਾ ਸਕੇ ਕੋਈ ਛੁਡਾਈ ਹੈ। ਕਲਜੁਗ ਜੜ੍ਹ ਆਪੇ ਪੁੱਟੇ, ਜੀਵਾਂ ਜੰਤਾਂ ਭਾਗ ਨਿਖੁਟੇ, ਮਸਤਕ ਲੱਗੀ ਜੂਠੀ ਝੂਠੀ ਛਾਹੀ ਹੈ। ਗੁਰਮੁਖਾਂ ਦੇਵੇ ਸ਼ਬਦ ਝੂਟੇ, ਸਤਿਜੁਗ ਲਗਾਏ ਸਾਚੇ ਬੂਟੇ, ਤਨ ਸ਼ਿੰਗਾਰ ਹਰਿ ਵਿਚਾਰ, ਸੋਲਾਂ ਤਣੀਆਂ ਚੋਲੀ ਪਾਈ ਹੈ। ਆਪ ਬਣਾਏ ਦਰ ਘਰ ਸਾਚੇ ਗੋਲੇ, ਜਨ ਭਗਤ ਉਠਾਏ ਕਾਇਆ ਡੋਲੀ ਆਤਮ ਪੜਦਾ ਰਿਹਾ ਖੋਲ੍ਹੀ, ਸ਼ਬਦ ਸਰੂਪੀ ਆਤਮ ਬੋਲੀ, ਦੇਵੇ ਦਾਤ ਨਾਮ ਸੱਚੀ ਵਡਿਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਮਾਰ ਝਾਤ, ਗੁਰਮੁਖ ਬਣਾਏ ਸਚ ਬਰਾਤ, ਲਾੜੀ ਮੌਤ ਲੱਖ ਚੁਰਾਸੀ ਬਣਾਏ ਨਾਤ, ਚੌਥੇ ਜੁਗ ਚੌਥੀ ਵਾਰ ਏਕਾ ਗੇੜਾ ਦਏ ਦਵਾਈ ਹੈ। ਚੌਥੇ ਜੁਗ ਏਕਾ ਗੇੜਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਨਕਪੁਰ ਵਾਸੀ, ਆਪ ਮਿਟਾਏ ਝੂਠਾ

ਝੇੜਾ। ਧਰਮ ਰਾਏ ਦਰ ਕਰੇ ਦਾਸੀ ਮਦਿਰਾ ਮਾਸੀ, ਕਿਸੇ ਨਾ ਦਿਸੇ ਕਾਇਆ ਨਗਰ ਖੇੜਾ। ਮੌਤ ਲਾੜੀ ਖਿੜ ਖਿੜ ਹੱਸੇ, ਰਾਹ ਏਕਾ ਦੱਸੇ, ਅਠਾਈ ਕੁੰਡਾ ਖੁਲ੍ਹਾ ਵਿਹੜਾ। ਝੂਠੀ ਫਾਹੀ ਬੇਮੁਖ ਜੀਵ ਫਸੇ, ਨਾ ਕੋਈ ਕਰੇ ਨਿਬੇੜਾ। ਗੁਰਮੁਖਾਂ ਹਰਿ ਹਿਰਦੇ ਵਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਮਾਤ ਬੇੜਾ। ਓਅੰ ਅਕਾਰ ਅਕਾਰ ਅਕਾਰਾ। ਸ਼ਬਦ ਪਵਣ ਅਸਵਾਰ, ਪੁਰਖ ਅਪਾਰ ਸਾਚੀ ਧਾਰ, ਤ੍ਰੈ ਲੋਆਂ ਪਾਵੇ ਸਾਰਾ। ਵੇਖ ਵਖਾਣੇ ਦਿਵਸ ਰਾਤ, ਅੱਠੇ ਪਹਿਰ ਮਾਰ ਝਾਤ, ਬਾਰਾਂ ਮਾਸ ਘਰ ਘਰ ਵਾਸ, ਨਾ ਕੋਈ ਜਾਣੇ ਥਿਤ ਵਾਰਾ। ਪ੍ਰਗਟ ਜੋਤ ਘਨਕਪੁਰ ਵਾਸ, ਪੁਰਖ ਅਬਿਨਾਸ਼ ਸ਼ਾਹੋ ਸ਼ਾਬਾਸ਼, ਚਲਾਏ ਸ਼ਬਦ ਅਪਰ ਅਪਾਰਾ। ਮੇਲ ਮਿਲਾਏ ਤਟ ਬਿਆਸ, ਰਸਨਾ ਗਾਏ ਸਵਾਸ ਸਵਾਸ, ਮਿਲਿਆ ਕੰਤ ਹਰਿ ਪਿਆਰਾ। ਨਿਜ ਆਤਮ ਹੋਇਆ ਸੱਚਾ ਦਾਸ, ਕਾਇਆ ਜੋਤੀ ਜਗੀ ਪ੍ਰਭਾਸ, ਅੰਧ ਕੂਪ ਸਤਿ ਸਰੂਪ ਜੋਤ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸਾਵਣ ਪਤਤ ਪਾਵਨ, ਸ਼ਬਦ ਦਿਤੀ ਸਾਚੀ ਧਾਰਾ। ਸ਼ਬਦ ਪਾਇਆ ਹਰਿ ਦਵਾਰ। ਮਿਲਿਆ ਮੇਲ ਹਰਿ ਨਿਰੰਕਾਰ। ਲੋਕਮਾਤੀ ਕਰ ਖੇਲ, ਸ਼ਬਦ ਚਲਾਉਣਾ ਤਿੱਖੀ ਧਾਰ। ਆਪੇ ਗੁਰ ਆਪੇ ਚੇਲ, ਕਰੇ ਕਰਾਏ ਆਪਣੀ ਕਾਰ। ਸੰਤ ਸਹਾਈ ਸੱਜਣ ਸੁਹੇਲ, ਜੁਗਾ ਜਗੰਤੀ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ, ਸਦਾ ਸਦਾ ਸਦਾ ਨਿਹਕਾਮੀ, ਕਰੇ ਖੇਲ ਅਪਰ ਅਪਾਰ। ਹੋਇਆ ਮੇਲ ਹਰਿ ਬਨਵਾਰ। ਚੁੱਕਿਆ ਭੇਵ ਦਸਮ ਦਵਾਰ। ਜਗਤ ਲੱਗੀ ਸਾਚੀ ਸੇਵ, ਸ਼ਬਦ ਵਰਤੌਣਾ ਵਿਚ ਸੰਸਾਰ। ਅੰਮ੍ਰਿਤ ਮੇਵ ਸਾਚਾ ਫਲ ਦਰ ਘਰ ਸਾਚੇ ਪਾਉਣਾ, ਲੱਗੇ ਫਲ ਕਾਇਆ ਡਾਰ। ਗੁਰਮੁਖ ਸੋਇਆ ਮਾਤ ਜਗਾਉਣਾ, ਸ਼ਬਦ ਫੁੰਕਾਰਾ ਦੇਣਾ ਮਾਰ। ਨਿਜ ਆਤਮ ਵਾਸ ਇਕ ਰਖਾਉਣਾ, ਸ਼ਬਦ ਘੋੜੇ ਰਾਸ ਉਠਾਉਣਾ, ਜੋਤੀ ਪਵਣ ਮਸਾਣ ਜਗਾਉਣਾ, ਸਤਿ ਸਰੂਪੀ ਦਰਸ ਦਿਖਾਉਣਾ, ਆਪੇ ਅੰਦਰ ਆਪੇ ਬਾਹਰ। ਦਰ ਘਰ ਸਾਚਾ ਇਕ ਵਖਾਉਣਾ, ਫੜ ਫੜ ਬਾਹੋਂ ਰਾਹੇ ਪਾਉਣਾ, ਕਾਇਆ ਮੰਦਰ ਦੀਪ ਜਗਾਉਣਾ, ਸ਼ਬਦ ਸੁਣਾਉਣਾ ਏਕਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜੋਤ ਧਰ, ਵੇਲੇ ਅੰਤ ਭਗਤ ਭਗਵੰਤ ਪਾਏ ਸਾਚੀ ਸਾਰ। ਪਾਏ ਸਾਚੀ ਸਾਰ, ਸੁਰਤ ਸੰਭਾਲੀਆ। ਦੀਆ ਸ਼ਬਦ ਅਧਾਰ, ਆਤਮ ਜਗੀ ਜੋਤ ਨਿਰਾਲੀਆ। ਲੋਕਮਾਤ ਹੋਇਆ ਉਜਿਆਰ, ਸਾਚੀ ਘਾਲਣ ਏਕਾ ਘਾਲੀਆ। ਦੂਜੇ ਦਰ ਨਾ ਬਣਨਾ ਭਿਖਾਰ, ਮੰਗਿਆ ਏਕਾ ਵਰ ਬਣ ਸਵਾਲੀਆ। ਮਿਲਿਆ ਸ਼ਬਦ ਅਪਰ ਅਪਾਰ, ਮਸਤਕ ਚੜ੍ਹਿਆ ਰੰਗ ਗੁਲਾਲ ਗੁਲਾਲੀਆ। ਜਗੀ ਜੋਤ ਮੰਦਰ ਉਜਿਆਰ, ਮਿਟੇ ਅੰਧੇਰੀ ਰੈਣ ਘਟਾ ਕਾਲੀਆ। ਦਰ ਘਰ ਸਾਚੇ ਕੰਤ ਸੰਤ ਸੁਹੇਲੇ ਆਤਮ ਸੇਜਾ ਏਕਾ ਧਾਮ ਇਕੱਠੇ ਬਹਿਣ, ਚਲੇ ਚਾਲ ਜਗਤ ਨਿਰਾਲੀਆ। ਇਕ ਦੂਜੇ ਦੇ ਸੱਜਣ ਸਾਕ ਸੈਣ, ਇਕ ਗੁਰ ਇਕ ਬਨਵਾਲੀਆ। ਅੰਤਮ ਮੇਲ ਮਿਲਾਵਾ ਸਾਚਾ ਦਾਅਵਾ ਜਿਉਂ ਭਾਈ ਭੈਣ, ਰਾਹ ਦੱਸੇ ਇਕ ਸੁਖਾਲੀਆ। ਕਲਜੁਗ ਚੁਕਾਏ ਲਹਿਣ ਦੇਣ, ਪ੍ਰਭ ਸੂਸਾ ਲਾਹੇ ਕਾਲੀਆ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਹੋ ਇਕੱਠੇ ਬਹਿਣ, ਕਿਰਪਾ ਕਰੇ ਦੇਵੇ ਵਰੇ ਭੰਡਾਰੇ ਭਰੇ, ਪ੍ਰਭ ਅਬਿਨਾਸ਼ੀ ਮਸਤਕ ਗਗਨ ਦੀਪਕ ਜੋਤੀ ਧਰੇ ਸਾਚੀ ਥਾਲੀਆ। ਹਰਿ ਕਾ ਧਾਮ ਅਗੰਮ, ਜੋਤ ਜਗਾਇੰਦਾ। ਹਰਿ ਕਾ ਧਾਮ ਅਗੰਮ, ਸ਼ਬਦ ਪਵਣ ਸੰਗ ਰਲਾਇੰਦਾ। ਹਰਿ ਕਾ ਧਾਮ ਅਗੰਮ, ਰੂਪ ਰੰਗ ਨਾ ਕੋਇ ਜਣਾਇੰਦਾ। ਹਰਿ ਕਾ ਰੂਪ ਅਗੰਮ, ਕੋਈ ਦਮ ਨਾ ਮੁੱਲ ਚੁਕਾਇੰਦਾ।

ਹਰਿ ਕਾ ਰੂਪ ਅਗੰਮ, ਕਾਇਆ ਮੰਦਰ ਅੰਦਰ ਨਜ਼ਰੀ ਆਇੰਦਾ। ਹਰਿ ਕਾ ਧਾਮ ਅਗੰਮ, ਨੀਰ ਸੀਰ ਛੰਮ ਛੰਮ ਨਾ ਕੋਈ ਵਹਾਇੰਦਾ। ਹਰਿ ਕਾ ਰੂਪ ਅਗੰਮ, ਦੂਤ ਜਮ ਕੋਈ ਨਾ ਦਿਸ ਆਇੰਦਾ। ਹਰਿ ਕਾ ਧਾਮ ਅਗੰਮ, ਕੋਈ ਨਾ ਜਾਣੇ ਪ੍ਰਭ ਕਾ ਕੰਮ, ਕਿਹੜੀ ਬਣਤ ਬਣਾਇੰਦਾ। ਹਰਿ ਕਾ ਧਾਮ ਅਗੰਮ, ਤਿੰਨਾਂ ਲੋਆਂ ਬੈਠਾ ਧਾਰ ਬੰਨ੍ਹ, ਏਕਾ ਜਾਲ ਚਾਰੋਂ ਕੁੰਟ ਰਖਾਇੰਦਾ। ਏਕਾ ਸ਼ਬਦ ਸੁਣਾਏ ਕੰਨ, ਰਾਗ ਰੰਗ ਦਿਸ ਕਿਸੇ ਨਾ ਆਇੰਦਾ। ਹਰਿ ਕਾ ਧਾਮ ਅਗੰਮ, ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਸਾਚਾ ਨੂਰਾ ਵਡ ਭਰਪੂਰਾ, ਸਦਾ ਸਦਾ ਡਗਮਗਾਇੰਦਾ। ਹਰਿ ਕਾ ਧਾਮ ਅਟਲ, ਅਗੰਮ ਅਥਾਹ ਹੈ। ਹਰਿ ਕਾ ਧਾਮ ਅਟਲ, ਨਾ ਕੋਈ ਜਾਣੇ ਅੱਜ ਕਿ ਕੱਲ, ਨਾ ਕਿਸੇ ਦਮ ਵਸਾਹ ਹੈ। ਲੱਖ ਚੁਰਾਸੀ ਆਪ ਭੁਲਾਈ, ਖ਼ਾਕ ਰੁਲਾਈ ਕਰ ਵਲ ਛਲ, ਏਕਾ ਏਕ ਵਖਾਏ ਸੱਚਾ ਆਪਣਾ ਨਾਉਂ ਹੈ। ਗੁਰਮੁਖ ਜਗਾਏ ਥਾਉਂ ਥਾਈਂ ਪਕੜੇ ਬਾਹੀਂ, ਹੋਏ ਸਹਾਈ ਜਿਉਂ ਬਾਲਕ ਮਾਤਾ ਮਾਉਂ ਹੈ। ਚਰਨ ਦਵਾਰੇ ਸਚ ਘਰ ਬਾਹਰੇ ਵਿਚ ਸੰਸਾਰੇ ਕਲਜੁਗ ਤੇਰੀ ਅੰਤਮ ਵਾਰੇ, ਦੇਵੇ ਠੰਡੀ ਛਾਉਂ ਹੈ। ਪ੍ਰਭ ਅਬਿਨਾਸ਼ੀ ਜਾਮਾ ਧਾਰੇ ਘਟ ਘਟ ਵਾਸੀ, ਮੇਟ ਮਿਟਾਏ ਮਦਿਰਾ ਮਾਸੀ, ਦਰ ਦਰ ਘਰ ਘਰ ਉਡਦੇ ਕਾਉਂ ਹੈ। ਧਰਮ ਰਾਏ ਦਰ ਦੇਵੇ ਫਾਸੀ, ਪੰਡਤ ਪਾਂਧੇ ਬੈਠੇ ਕਾਂਸ਼ੀ, ਨਾ ਲੇਵੇ ਅੰਤ ਕੋਈ ਛੁਡਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਗੁਰਮੁਖਾਂ ਦੁਰਮਤ ਮੈਲ ਰਿਹਾ ਧੋਤ, ਲੋਕਮਾਤ ਕਰੇ ਰੁਸ਼ਨਾਈ ਹੈ। ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਤੇਰੀ ਅੰਤਮ ਵਾਰ ਘਨਕਪੁਰ ਵਾਸੀ ਜੋਤ ਮਾਤ ਜਗਾਈਆ। ਜਨ ਭਗਤਾਂ ਮੇਲ ਹਰਿ ਸੱਜਣ ਸੁਹੇਲ, ਸ਼ਬਦ ਡੋਰੀ ਕਾਇਆ ਨਾਲ ਬੰਧਾਈਆ। ਕਲਜੁਗ ਤੇਰੀ ਅੰਧ ਘੋਰੀ, ਚਾਰੋਂ ਕੁੰਟ ਲੱਗੀ ਚੋਰੀ, ਪ੍ਰਭ ਅਬਿਨਾਸ਼ੀ ਘੱਟ ਘੱਟ ਵਾਸੀ ਗੁਰਮੁਖ ਸਾਚੇ ਤੇਰੀ ਆਤਮ ਜੋਤ ਜਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਸ਼ਬਦ ਚਲਾਏ ਸਾਚਾ ਹਲ, ਕਲਜੁਗ ਸਤਿਜੁਗ ਦੋਵੇਂ ਬੈਲ ਬਣਾਈਆ। ਕਲਜੁਗ ਸਤਿਜੁਗ ਆਏ ਦਵਾਰੇ। ਦੋਏ ਜੋੜ ਕਰਨ ਨਿਮਸਕਾਰੇ। ਕਲਜੁਗ ਰੋ ਰੋ ਧਾਹਾਂ ਮਾਰੇ। ਪ੍ਰਭ ਅਬਿਨਾਸ਼ੀ ਤੁੱਟੀ ਜੋੜ, ਲੱਖ ਚੁਰਾਸੀ ਹੋਏ ਖੁਆਰੇ। ਨਿਹਕਲੰਕੀ ਵੱਜਾ ਡੰਕ, ਪੰਚਮ ਜੇਠ ਚੜ੍ਹੇ ਸ਼ਬਦ ਘੋੜੇ। ਆਪ ਮਿਟਾਏ ਮਦਿਰਾ ਮਾਸੀ, ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਦੇਵੇ ਵਰ, ਮੰਗਣ ਆਇਆ ਸਾਚੇ ਘਰ, ਸੂਰਾ ਜੋਧ ਜੋਧਾ ਆਤਮ ਬੋਧਾ, ਬੋਧ ਅਗਾਧਾ ਆਤਮ ਸਾਧਾ, ਵਿਚ ਬ੍ਰਹਿਮਾਦਾ ਸ਼ਬਦ ਅਨਾਦਾ, ਘਨਕ ਪੁਰ ਵਾਸੀ ਸਤਿਜੁਗ ਸਾਚੇ ਹੋ ਤਿਆਰ। ਸੋਲਾਂ ਕਲੀਆਂ ਕਰ ਤਨ ਸ਼ਿੰਗਾਰ। ਗੁਰਮੁਖ ਸਾਚੇ ਸੰਤ ਜਨਾਂ ਮੇਲ ਮਿਲਾਉਣੇ ਸ਼ਬਦ ਡੋਰ ਬੰਧਾਉਣੇ, ਚਾਰ ਕੁੰਟ ਦਹਿ ਦਿਸ਼ ਵਾਰੋ ਵਾਰ। ਪ੍ਰਭ ਅਬਿਨਾਸ਼ੀ ਹੱਥ ਫੜਾਉਣੇ, ਕਲਜੁਗ ਤੇਰੀ ਅੰਤਮ ਵਾਰ। ਸਾਚੇ ਧਾਮ ਪ੍ਰਭ ਆਪ ਬਹਾਉਣੇ, ਲੱਖ ਚੁਰਾਸੀ ਗੇੜ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਣ ਦਵਾਏ, ਲੋਕਮਾਤ ਜਨਮ ਦਵਾਏ, ਮਿਲੇ ਵਡਿਆਈ ਵਿਚ ਸੰਸਾਰ। ਸਤਿਜੁਗ ਸਾਚਾ ਮਾਤ ਧਰਾਇੰਦਾ। ਸ਼ਬਦ ਦੇਵੇ ਸਾਚੀ ਦਾਤ, ਸੋਹੰ ਝੋਲੀ ਹਰਿ ਭਰਾਇੰਦਾ। ਚਾਰ ਵਰਨ ਇਕ ਬਰਾਤ, ਸ਼ਬਦ ਲਾੜਾ ਸੰਗ ਰਖਾਇੰਦਾ। ਕਲਜੁਗ ਤੇਰੀ ਮਿਟੇ ਅੰਧੇਰੀ ਰਾਤ, ਸਤਾਰਾਂ ਹਾੜੀ ਪਿਛਾ ਅਗਾੜੀ ਹਰਿ ਲਿਖਾਇੰਦਾ। ਚਾਰੋਂ ਕੁੰਟ ਸ਼ਬਦ ਬਣਾਏ ਵਾੜੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪਣੀ ਆਪ ਰਖਾਇੰਦਾ। ਸ਼ਬਦ ਵਾੜ ਦੇਵੇ ਕਰ। ਜਗਤ ਝੂਠਾ ਚੁਕੇ ਡਰ। ਸਤਾਰਾਂ ਹਾੜ ਦੇਵੇ ਵਰ।

ਨੌਂ ਅਠਾਰਾਂ ਬਾਰਾਂ ਧਰ। ਮਾਨਸ ਦੇਹੀ ਹਰਿ ਭਗਤ ਸਨੇਹੀ ਆਸਾ ਮਨਸਾ ਪੂਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਬੰਦ ਖ਼ਲਾਸੀ ਆਵਣ ਜਾਣ ਜਾਣ ਆਵਣ ਪਤਤ ਪਾਵਨ ਭੇਖ ਬਾਵਨ ਰਾਮਾ ਰਾਵਣ, ਵੇਸ ਦਰਵੇਸ ਇਕ ਕਰ। ਗੁਰ ਕਾ ਧਾਮ ਗੁਰ ਗੁਰ ਦੇਵਾ। ਪੂਰਨ ਹੋਏ ਕਾਮ, ਮਨ ਤਨ ਰਸਨਾ ਜੋ ਜਨ ਕਰੇ ਸੇਵਾ। ਤਿੰਨ ਸੌ ਸਠ ਹਾਡੀ ਬਹੱਤਰ ਨਾੜੀ ਕਾਇਆ ਚਾਮ, ਲੱਗੇ ਫਲ ਅੰਮ੍ਰਿਤ ਸਾਚਾ ਮੇਵਾ। ਕੋਈ ਨਾ ਲੱਗੇ ਘਰ ਸਾਚੇ ਦਾਮ, ਮਸਤਕ ਬਣਿਆ ਵਡ ਧਨ ਧਨਈਆ ਲਾਉਣਾ ਕੌਸਤਕ ਥੇਵਾ। ਤੀਰ ਚਲਾਉਣਾ ਏਕਾ ਅਣੀਆ, ਰਸਨਾ ਖਿੱਚ ਕਮਾਨ ਸਾਚੀ ਜਿਹਵਾ। ਸਤਿਜੁਗ ਸਾਚੇ ਜਗਤ ਰਖਵਾਲੀ, ਭਗਤ ਕਿਰਪਾਲ ਭੇਵ ਚੁਕਾਉਣਾ, ਲੇਖ ਲਿਖਾਇਆ ਹਰਿਦਵਾਰ ਪਹਿਲੀ ਹਾੜ ਹਰਿ ਕਰਮ ਕਮਾਇਆ। ਬਹੱਤਰ ਨਾੜੀ ਜੋਤੀ ਜੋਤ ਗੁਰਸਿਖ ਦੇਹ ਸਮਾਇਆ। ਵੇਖ ਵਖਾਣੇ ਜੰਗਲ ਕਾਇਆ ਮੰਦਰ ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਸਰਬ ਰਹਾਇਆ। ਰਸਨਾ ਤੀਰ ਚਲਾਇਆ ਖਿੱਚ ਕਮਾਨ, ਸਾਚੇ ਚਿਲੇ ਭੇਵ ਅਭੇਵ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਵਿਚੋਲਾ ਇਕ ਰਖਾਇਆ। ਸ਼ਬਦ ਵਿਚੋਲਾ ਮਾਤ ਬਣਾਇਆ ਸੋਹੰ ਨਾਮ ਇਕ ਅਮੋਲਾ, ਪੂਰੇ ਤੋਲ ਹਰਿ ਜੀ ਤੋਲਾ, ਗੁਰਮੁਖ ਸਾਚੇ ਝੋਲੀ ਪਾਇਆ। ਲੱਗਾ ਭਾਗ ਕਾਇਆ ਡਾਲਾ, ਦਰ ਘਰ ਸਾਚੇ ਬਣਿਆ ਗੋਲਾ, ਰਸਨ ਰਸਾਇਣ ਕੰਚਨ ਸਵਰਨੀ ਦੇਹ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਗੁਰ ਸੂਰਾ ਚਰਨ ਸਰਨ ਸਰਨ ਚਰਨ ਏਕਾ ਧਾਮ ਰਖਾਇਆ। ਸ਼ਬਦ ਵਿਚੋਲਾ ਮਾਰੇ ਫੇਰੇ। ਕਲਜੁਗ ਅੰਤਮ ਆਇਆ ਘੇਰੇ। ਉਨੀਂ ਹਾੜੇ ਸਾਚੇ ਗੇੜੇ। ਪ੍ਰਭ ਅਬਿਨਾਸ਼ੀ ਭੇਖਾਧਾਰੀ ਨਰ ਨਿਰੰਕਾਰੀ, ਆਇਆ ਦਰ ਦਵਾਰੀ ਸਾਚੇ ਡੇਰੇ। ਸ਼ਬਦ ਘੋੜੇ ਕਰ ਅਸਵਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਪਾਏ ਘਰ ਸਾਚੇ ਸਾਰੇ। ਉਨੀਂ ਹਾੜੀ ਦਰ ਦਰਬਾਰ। ਵੇਖ ਵਖਾਣੇ ਸੱਚੀ ਸਰਕਾਰ। ਪੰਚਮ ਪੰਚਮ ਸ਼ਬਦ ਧੁਨ ਵਾਜੇ, ਰਾਗ ਰੰਗ ਰਤਨ ਅਪਾਰ। ਨੂਰੀ ਜੋਤ ਅਕਾਲੀ ਗਾਜੇ, ਇਕ ਕਰਾਏ ਜੈ ਜੈਕਾਰ। ਸਾਚੇ ਸਾਜਣ ਹਰਿ ਜੀ ਸਾਜੇ, ਵੇਖ ਵਖਾਣੇ ਕਲ ਅੰਤਮ ਵਾਰ। ਸ਼ਬਦ ਪਿਆਰੇ ਵਡ ਰਾਜਨ ਰਾਜੇ, ਕਰਨਾ ਸੱਚਾ ਇਕ ਪਿਆਰ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ। ਕਰੇ ਕਰਾਏ ਆਪਣੀ ਕਾਰ। ਓਅੰਕਾਰ ਅਕਾਰ ਧਰ ਰੂਪ ਅਪਾਰ। ਸਤਿ ਦਵਾਰ ਛੇਵਾਂ ਘਰ ਬਾਹਰ। ਪੰਚਮ ਸਰਦਾਰ ਖੋਲ੍ਹੇ ਬੰਦ ਕਵਾੜ। ਚੌਥੇ ਘਰ ਆਏ ਸੰਤ ਜਨਾਂ ਦਾ ਸਾਚਾ ਲਾੜ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਣੇ ਪਿਛਾ ਅਗਾੜ। ਚੌਥਾ ਘਰ ਕਵਣ ਦਵਾਰ। ਕਵਣ ਸ਼ਬਦ ਕਵਣ ਧੁਨੀ, ਕਵਣ ਮੁਖ ਕਵਣ ਧੁਨਕਾਰ। ਕਵਣ ਪਵਣ ਕਵਣ ਰਿਹਾ ਪੁਕਾਰ ਸੁਣੀ, ਕਵਣ ਰੂਪ ਰੇਖ ਰੰਗ ਕਵਣ ਰੱਖੇ ਸਾਚੀ ਧਾਰ। ਕਵਣ ਅੰਮ੍ਰਿਤ ਮੇਘ ਬਰਸੇ ਸਵਣ, ਸਾਧ ਸੰਤ ਜੀਵ ਜੰਤ ਸਾਚਾ ਕੰਤ ਕਾਇਆ ਕਰੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਆਏ, ਕਵਣ ਸਿੰਘਾਸਣ ਡੇਰਾ ਲਾਏ, ਚੌਥੇ ਘਰ ਸਚੇ ਦਰਬਾਰ। ਚੌਥਾ ਘਰ ਜੋ ਜਨ ਵਿਚਾਰੇ। ਸਚ ਸਿੰਘਾਸਣ ਲੇਖ ਅਪਾਰੇ। ਚਾਰ ਕੁੰਟ ਚਾਰ ਰੂਪ, ਰੰਗ ਰੇਖ ਭੇਖ ਨਿਆਰ, ਵੇਖ ਵੇਖ ਨਰ ਨਿਰੰਕਾਰੇ। ਜੋਤੀ ਜੋਤ ਸਰੂਪ ਹਰਿ, ਕਵਣ ਧਾਮਾਂ ਕਰੇ ਬਿਸਰਾਮਾ, ਕਵਣ ਕੂਟ ਰਿਹਾ ਝੂਟ, ਜੋਤੀ ਨੂਰ ਕਰੇ ਉਜਿਆਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਨਿਹਕਲੰਕ ਨਰਾਇਣ ਨਰ, ਅੰਤਮ ਕਲ ਜਾਮਾ ਧਾਰੇ। ਜਾਮਾ ਧਾਰ ਮਾਤ ਅਵਤਾਰਾ। ਨਿਹਕਲੰਕ

ਨਰ ਅਵਤਾਰ, ਪੰਚਮ ਜੇਠੀ ਸ਼ਬਦ ਅਸਵਾਰਾ। ਸ਼ਬਦ ਰੱਖੇ ਸਾਚੀ ਧਾਰ, ਕਲਜੁਗ ਸਤਿਜੁਗ ਪਾਵੇ ਸਾਰਾ। ਪੂਰਬ ਕਰਮ ਰਿਹਾ ਵਿਚਾਰ, ਲੱਖ ਚੁਰਾਸੀ ਜਾਨਣਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਲੋਕਮਾਤ ਕਰੇ ਉਜਿਆਰਾ। ਘਨਕ ਪੁਰ ਵਾਸ ਜੋਤੀ ਨੂਰ ਹਰਿ। ਵੇਖ ਵਖਾਣੇ ਸਰਬ, ਦਸ ਮਾਸ ਹਰਿ। ਸਰਬ ਕਲਾ ਭਰਪੂਰ ਹਰਿ। ਜੀਵ ਜੰਤ ਸਾਧ ਸੰਤ ਭਗਤ ਭਗਵੰਤ, ਨਿਜ ਆਤਮ ਰੱਖੇ ਵਾਸ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਸਾਧ ਸੰਤ ਭਗਤ ਭਗਵੰਤ ਆਤਮ ਰੱਖੇ ਵਾਸ ਹਰਿ। ਗੁਰਮੁਖ ਨਾਮ ਅਨਮੋਲ, ਜਗਤ ਅਨਤੋਲ ਹੈ। ਬਜ਼ਰ ਕਪਾਟੀ ਪ੍ਰਭ ਰਿਹਾ ਖੋਲ੍ਹ, ਵਸੇ ਸਦਾ ਕੋਲ ਹੈ। ਸਚ ਸੁਨੇਹੁੜਾ ਸ਼ਬਦ ਦੇਵੇ ਬੋਲ ਰੰਗੇ ਰੰਗ ਕਾਇਆ ਚੋਲ ਹੈ। ਸਦਾ ਸਹਾਈ ਅੰਗ ਸੰਗ, ਪੁਰਖ ਅਬਿਨਾਸ਼ੀ ਦਰ ਮੰਗੀ ਏਕਾ ਮੰਗ, ਸਾਚੇ ਸੰਤ ਪਿਆਰੇ। ਨਾਮ ਵਣਜਾਰੇ ਹਰਿ ਦੁਲਾਰੇ, ਸ੍ਰਿਸ਼ਟ ਸਬਾਈ ਰਹੀ ਅਨਭੋਲ ਹੈ। ਸ੍ਰਿਸ਼ਟ ਸਬਾਈ ਅਨਭੋਲ ਸੁੱਤੀ ਪੈਰ ਪਸਾਰ। ਧਰਮ ਰਾਏ ਦਰ ਘਰ ਸਾਚੇ ਦਏ ਬਹਾਏ, ਪ੍ਰਭ ਅਬਿਨਾਸ਼ੀ ਕੁੰਡਾ ਖੋਲ੍ਹ। ਅਠਾਈ ਕੁੰਡ ਖਾਲੀ, ਨਾ ਕੋਈ ਦਿਸੇ ਵਾਲੀ, ਲੱਖ ਚੁਰਾਸੀ ਕਰਨੀ ਚਾਲੀ, ਗੁਰਮੁਖ ਆਤਮ ਬਣਨਾ ਹਾਲੀ, ਆਤਮ ਸੋਹੰ ਬੀਜ ਬਿਜਾਉਣਾ ਸਾਚੇ ਚੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਾਮਾ ਕ੍ਰਿਸ਼ਨਾ ਅਵਤਾਰ ਨਰ, ਲੋਕਮਾਤੀ ਜੋਤ ਧਰ, ਗੁਰਮੁਖਾਂ ਪਰਦੇ ਦੇਵੇ ਖੋਲ੍ਹ।

੧੧ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਤੋਂ ਸਤਿਗੁਰ ਗੁਰਚਰਨ ਸਿੰਘ ਨੂੰ ਤੀਸਰੀ ਵਾਰ ਸ਼ਬਦ ਭੇਜਿਆ ਗਿਆ

ਤੀਜਾ ਲੇਖ ਹਰਿ ਲਿਖਾਇੰਦਾ, ਆਤਮ ਨੇਤਰ ਲੈਣਾ ਖੋਲ੍ਹ। ਦੂਈ ਦਵੈਤੀ ਪਰਦਾ ਲਾਹਿੰਦਾ, ਸਾਚਾ ਰੰਗ ਰੰਗੀਲਾ ਮਾਧਵ ਮਾਧ, ਕਾਲਾ ਚਿੱਟਾ ਸੂਹਾ ਨੀਲਾ, ਵੇਖ ਵਖਾਣੇ ਚਿੱਟਾ ਚੋਲ। ਅੰਤਮ ਕਲਜੁਗ ਕਰਨਾ ਹੀਲਾ, ਮਿਲਿਆ ਮਾਣ ਉਪਰ ਧੌਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰ ਦਵਾਰ ਬੰਕ, ਆਪ ਸੁਹਾਏ ਸਾਚੇ ਤੇਰੇ ਸਾਵਣ। ਸਾਵਣ ਸਿੰਘ ਜੋਤ ਉਜਿਆਰੀ। ਆਸ ਪਾਸ ਬਿਆਸ ਧਾਮ ਨਿਆਰੀ। ਸਿੰਘ ਚਰਨ ਸਾਚੀ ਸਰਨ, ਗੁਰ ਨੇਤਰ ਦੀਆ ਹਰਨ ਫਰਨ, ਖੋਲ੍ਹੇ ਆਪ ਵਡ ਪ੍ਰਤਾਪ, ਜਪਿਆ ਜਾਪ ਹਰਿ ਬਨਵਾਰੀ। ਕਲਜੁਗ ਅੰਤਮ ਫਲਿਆ ਪਾਪ, ਹਰਿ ਭੁਲਾਇਆ ਆਪਾ ਆਪ, ਪ੍ਰਗਟੇ ਜੋਤ ਨਿਹਕਲੰਕ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਸ਼ਬਦ ਘੋੜ, ਪਵਣ ਜੋਤ ਸਚ ਅਸਵਾਰੀ। ਚਿੱਟੇ ਅਸਵ ਆਸਣ ਲਾਇੰਦਾ। ਮਾਤ ਪਤਾਲ ਅਕਾਸ ਅਕਾਸਣ, ਚਾਰੇ ਕੁੰਟਾਂ ਹਰਿ ਦੁੜਾਇੰਦਾ। ਲੱਖ ਚੁਰਾਸੀ ਬੈਠ ਆਤਮ ਆਸਣ, ਵੇਖ ਵਿਚਾਰੇ ਪਾਵੇ ਸਾਰ, ਲੇਖ ਲਿਖਾਇੰਦਾ। ਕਲਜੁਗ ਅੰਤਮ ਆਈ ਹਾਰ, ਪ੍ਰਭ ਅਬਿਨਾਸ਼ੀ ਕੀਆ ਜੋਤ ਅਕਾਰ, ਸਾਧਾਂ ਸੰਤਾਂ ਗੁਰੂਆਂ ਪੀਰਾਂ, ਅੰਮ੍ਰਿਤ ਸੀਰਾ ਠੰਡੀ ਧਾਰਾ ਵਿਚ ਸੰਸਾਰਾ, ਸਾਚਾ ਨਾਮ ਏਕਾ ਜਾਮ ਪਿਲਾਇੰਦਾ। ਲੱਖ ਚੁਰਾਸੀ ਪੈਣੀ ਮਾਰਾ, ਮਾਨਸ ਦੇਹੀ ਆਈ ਹਾਰਾ, ਮਾਇਆ ਰੁਲੇ ਜੀਵ ਗਵਾਰਾ, ਪ੍ਰਭ ਅਬਿਨਾਸ਼ੀ ਭੁੱਲੇ ਨਿਹਕਲੰਕ ਨਰਾਇਣ ਨਰ, ਕੋਈ ਨਾ ਪਾਵੇ ਸਾਰ। ਅੰਤਮ ਕਲ ਨਾ ਕੋਈ ਪਾਏ ਮੁੱਲੇ, ਪਾਣੀ ਪਿਆ ਕਾਇਆ ਚੁਲ੍ਹੇ, ਬੁਝੇ ਜੋਤੀ ਅੱਗ ਅੰਗਿਆਰ। ਸਚ ਦਵਾਰਾ ਏਕਾ ਖੁਲ੍ਹੇ, ਪੂਰਾ ਤੋਲ ਏਕਾ

ਤੁਲੇ, ਸ਼ਬਦ ਨਿਸ਼ਾਨ ਏਕਾ ਝੁੱਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਗੁਰਚਰਨ ਸਿੰਘ ਸਰਨ ਇਕ ਰਖਾਇਆ। ਰਾਜ ਦਵਾਰ ਬੰਕ ਮਾੜੀ ਮੰਡਲ ਕੂੜ ਪਸਾਰ, ਵਿਚ ਸੰਸਾਰ ਅੰਤ ਰਹਿਣ ਨਾ ਪਾਇਆ। ਤਨ ਸ਼ਿੰਗਾਰ ਜਗਤ ਵਿਹਾਰ, ਮਾਇਆ ਧਾਰ ਸ਼ਬਦ ਕਟਾਰ ਸਾਚੀ ਤਨ ਰਖਾਇਆ। ਮਾਨਸ ਦੇਹੀ ਵੇਖ ਵਿਚਾਰ, ਆਤਮ ਜੋਤੀ ਕਰ ਉਜਿਆਰ, ਸ਼ਬਦ ਮਿਲੇ ਮਾਣਕ ਮੋਤੀ ਡੂੰਘੀ ਚੁੱਭੀ ਮਾਰ, ਡੂੰਘੀ ਭਵਰ ਹਰਿ ਰਖਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਅੰਤਮ ਕਲ ਜੋਤ ਜਗਾਇਆ। ਗੁਰਚਰਨ ਸਰਨ ਸਿੰਘ ਆਉਣਾ ਦੌੜ। ਕਲਜੁਗ ਅੰਤਮ ਵੇਲਾ ਪਾਪਾਂ ਰੀਠਾ ਹੋਇਆ ਕੌੜ। ਹਰਿ ਏਕਾ ਦਿਸੇ ਸਾਚਾ ਸੱਜਣ ਸੁਹੇਲਾ, ਘਰ ਸਾਚੇ ਲੱਗਾ ਸ਼ਬਦ ਪੌੜ। ਪੰਚਮ ਜੇਠੀ ਲੱਗੇ ਸਾਚਾ ਮੇਲਾ, ਪ੍ਰਗਟ ਹੋਏ ਬ੍ਰਹਿਮਣ ਗੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸਤਿਗੁਰ ਸਾਚਾ ਅੰਤਮ ਵੇਲੇ ਜਾਏ ਬਹੁੜ। ਕਲਜੁਗ ਅੰਤਮ ਧਾਰ ਸਿੰਧ ਸਾਗਰਾ। ਪ੍ਰਭ ਚਰਨ ਛੁਹਾਏ ਦਇਆ ਕਮਾਏ, ਅਸੂ ਸੱਤ ਦਿਆਲ ਬਾਗ਼ ਆਗਰਾ। ਸਤਿ ਸਵਾਮੀ ਹੁਕਮ ਸੁਣਾਏ, ਜੋਤ ਜਗਾਏ ਕਾਇਆ ਗਾਗਰਾ। ਸਾਚਾ ਸ਼ਬਦ ਮਰਦੰਗ ਵਜਾਏ, ਜਿਉਂ ਕ੍ਰਿਸ਼ਨਾ ਦਮਾਮਾ ਦਵਾਪਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੋਤੀ ਜੋਤ ਸਰੂਪ ਹਰਿ, ਮਾਤ ਪਿਤ ਪਿਤ ਮਾਤ ਬਾਪਰਾ। ਏਕਾ ਟੇਕ ਹਰਿ ਹਰਿ ਜਾਣ। ਚਰਨ ਕਵਲ ਕਰ ਸਾਚਾ ਹਿੱਤ, ਨੇਤਰ ਨੈਣ ਪੇਖ ਮੁੰਧਾਨ। ਅੰਮ੍ਰਿਤ ਕਾਇਆ ਆਪਣੀ ਸਿੰਚ, ਨਾ ਕੋਈ ਵੇਖੇ ਵਾਰ ਥਿਤ, ਲੱਖ ਚੁਰਾਸੀ ਗੋਰ ਮੜ੍ਹੀ ਮਸਾਣ। ਪੁਰਖ ਅਬਿਨਾਸ਼ੀ ਰਾਖੋ ਚਿਤ, ਜੋਤ ਪ੍ਰਗਟਾਏ ਨਿਤ ਨਵਿਤ, ਵਾਲੀ ਦੋ ਜਹਾਨ। ਕਲਜੁਗ ਅੰਤਮ ਗੁਰਮੁਖ ਸਾਚੇ ਗਏ ਜਿੱਤ, ਜਿਨ੍ਹ ਮਿਲਿਆ ਮੇਲ ਹਰਿ ਭਗਵਾਨ। ਜੋਤ ਜਗਾਈ ਹਰਿ ਭਗਵਾਨਾ। ਜੋਤ ਸਰੂਪੀ ਖੇਲ ਮਹਾਨਾ। ਕਾਇਆ ਮੰਦਰ ਇਕ ਸੁਹਾਨਾ। ਗੁਰਮੁਖਾਂ ਬੰਨ੍ਹੇ ਸ਼ਬਦ ਗਾਨਾ। ਆਤਮ ਜੋਤੀ ਨੂਰੋ ਨੂਰ ਤੇਜ ਕੋਟਨ ਭਾਨਾ। ਨਾਮ ਰਤਨ ਸ਼ਬਦ ਸਰੂਰ ਸਿੰਘ ਭਗਵਾਨ ਹਰਿ ਭਗਵਾਨ ਪਛਾਨਾ। ਸਰਬ ਕਲਾ ਆਪੇ ਭਰਪੂਰ ਦੇਵੇ ਦਾਨ ਗੁਣ ਨਿਧਾਨਾ। ਏਕਾ ਸਾਚੀ ਮਸਤਕ ਧੂੜ, ਜੋਤ ਸਰੂਪ ਹਰਿ ਅੰਤਮ ਜੋਤੀ ਮੇਲ ਮਿਲਾਨਾ। ਸਚ ਘਰ ਚਾਰ ਦਰਬਾਨ। ਪੰਚਮ ਪੁਰਖ ਅਬਿਨਾਸ਼ ਘਟ ਘਟ ਵਾਸ ਚਤੁਰ ਸੁਜਾਨ। ਹਰਿ ਨਰ ਸੱਚਾ ਸ਼ਾਹੋ ਸ਼ਾਬਾਸ਼, ਏਕਾ ਸ਼ਬਦ ਏਕਾ ਧੁਨੀ ਧੁਨਕਾਨ। ਨਿਜ ਘਰ ਆਤਮ ਰੱਖੇ ਵਾਸ, ਦੇਵੇ ਨਾਮ ਸੱਚਾ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਦੁਲਾਰ ਗੁਰਮੁਖ ਵਿਚਾਰ। ਉਤਰੇ ਭੁੱਖ ਦਰਸ ਅਪਾਰ। ਮਾਨਸ ਦੇਹੀ ਮਿਲਿਆ ਵਰ, ਦਰ ਦਵਾਰ ਰਵੀਦਾਸ ਚੁਮਾਰ। ਦੂਜਾ ਬਣਿਆ ਭਗਤ ਸਨੇਹੀ ਬਾਲਮੀਕ ਵਡ ਨੀਕਨ ਨੀਕਾ, ਮੰਗਿਆ ਵਰ ਦਰ ਭਿਖਾਰ। ਸਿੰਘ ਪ੍ਰੀਤਮ ਨਿਤ ਉਡੀਕਾਂ, ਖੜਾ ਰਹੇ ਸੱਚੇ ਸਚ ਦਰਬਾਰ। ਪ੍ਰਭ ਅਬਿਨਾਸ਼ੀ ਪਾਈ ਇਕ ਤਰੀਕਾ, ਭੁਖ ਨੰਗ ਕਰੇ ਦੂਰ ਅਪਰ ਅਪਾਰ। ਆਪੇ ਜਾਣੇ ਰਸ ਮੀਠਾ ਫੀਕਾ, ਭਗਤ ਸੁਦਾਮੇ ਦਿਤਾ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਧਾਰ। ਹਰਿ ਆਪੇ ਕ੍ਰਿਸ਼ਨ ਮੁਰਾਰ, ਜਗਤ ਬਨਵਾਰਿਆ। ਜਨ ਆਇਆ ਦਰ ਦਵਾਰ, ਗਰੀਬ ਨਿਮਾਣਾ ਬਣ ਭਿਖਾਰਿਆ। ਪ੍ਰਭ ਸਾਚਾ ਪਾਏ ਸਾਰ, ਵਿਚ ਸੰਸਾਰ ਬੰਨ੍ਹੇ ਧਾਰ ਨਾ ਆਏ ਹਾਰਿਆ। ਰੋਗ ਸੋਗ ਚਿੰਤ ਮਿਟਾਏ ਅੰਧ ਅੰਧਿਆਰ, ਨੇੜ ਨਾ ਆਏ ਘਨਕਪੁਰ ਵਾਸੀ ਸੱਚੀ ਸਰਕਾਰਿਆ। ਸ਼ਬਦ ਦੇਵੇ ਸਾਚੀ ਧਾਰ, ਪਵਣ ਘੋੜਾ ਦਰ ਦਵਾਰੇ ਆਏ ਬਹੁੜਾ, ਕਰੇ ਸ਼ਬਦ ਅਸਵਾਰਿਆ।

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਮ ਸੁੱਕਾ ਕਰੇ ਹਰਿਆ ਕਾਇਆ ਚਾਮ, ਰੋਗ ਸੋਗ ਚਿੰਤ ਨਿਵਾਰਿਆ। ਆਤਮ ਸਹਿੰਸਾ ਦੁੱਖੜਾ ਦੂਰ। ਉਜਲ ਮੁਖੜਾ ਮਿਲੇ ਸਚ ਨੂਰੋ ਨੂਰ। ਸੁਫ਼ਲ ਕਰਾਏ ਮਾਤ ਕੁੱਖੜਾ, ਆਏ ਦਰ ਸੱਚੇ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲ ਰੋਗ ਸੋਗ ਮਿਟਾਇਆ ਵਜਾਏ ਨਾਦ ਅਨਾਹਤ ਸਾਚੀ ਤੂਰ। ਵੱਜੇ ਨਾਦ ਨਾਮ ਨਿਰਾਲਾ। ਆਦਿ ਜੁਗਾਦਿ ਹੋਏ ਰਖਵਾਲਾ। ਆਤਮ ਸਾਧਨ ਰਿਹਾ ਸਾਧ, ਸ਼ਬਦ ਪਾਏ ਤਨ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨੀ ਅੰਸ ਬੰਸ ਹੋਏ ਰਖਵਾਲਾ। ਅੰਸਾ ਬੰਸਾ ਕਾਹਨਾ ਕੰਸਾ ਹਰਿ ਸਹੰਸਾ, ਦੇਵੇ ਮਾਣ ਜਗਤ ਵਡਿਆਈ। ਝੂਠੀ ਮਾਇਆ ਜੋ ਜਨ ਫੰਸਾ, ਦਰ ਆਏ ਦਇਆ ਕਮਾਏ ਦੇਵੇ ਫੰਦ ਕਟਾਈ। ਆਪ ਬਣਾਏ ਸਾਚੀ ਅੰਸਾ, ਡੋਰ ਗੁਰ ਸੰਗਤ ਹੱਥ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਦੇਵੇ ਕਰ, ਸਚ ਦਵਾਰ ਆਏ ਸੱਚੀ ਸਰਨਾਈ। ਕਿਰਪਾ ਕਰ ਹਰਿ ਅਬਿਨਾਸ਼। ਹਰਿਜਨ ਹੋਏ ਦਾਸਨ ਦਾਸ। ਜੀਵ ਜੰਤ ਸਰਬ ਕਰ ਆਤਮ ਵਾਸ। ਮਾਇਆ ਪਾਈ, ਕਲ ਬੇਅੰਤ, ਸਚ ਸੁਚ ਗਈ ਵਿਨਾਸ। ਜੋਤੀ ਜੋਤ ਸਰੂਪ ਹਰਿ, ਕਲ ਕਲੇਸ਼ਾ ਦੂਰ ਕਰ, ਰੋਗ ਸੋਗ ਚਿੰਤ ਜਾਏ ਵਿਨਾਸ। ਘਰ ਘਰ ਮਾਰੇ ਅੱਠੇ ਪਹਿਰ ਖੁਆਰੇ। ਭੈਣਾਂ ਭਈਆ ਆਤਮ ਸਰਬ ਹੰਕਾਰੇ। ਝੂਠੀ ਚੜ੍ਹੇ ਮਾਤ ਨਈਆ, ਦੇਵੇ ਕਵਣ ਸਹਾਰੇ। ਏਕਾ ਬਣੇ ਹਰਿ ਸਾਚਾ ਸੱਜਣ ਸੈਣ ਸਈਆ, ਬੇੜਾ ਲਾਏ ਪਾਰ ਕਿਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਕਲੇਸ਼ ਮਾਇਆ ਰਾਣੀ ਝੂਠਾ ਵੇਸ ਕਰੇ ਦੂਰ ਦਵਾਰੇ।