ਪੁਸਤਕਾਲਾਭਾਗ ੪

੨੧ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਦਰ ਦਰਬਾਰ ਗੁਰਸਿਖ ਮੰਦਰ ਹਰਿ ਆਪ ਸੁਹਾਣਾ। ਜਨਮ ਕਰਮ ਮਾਤ ਵਿਚਾਰ, ਸ਼ਬਦ ਟਿਕਾਏ ਵਿਚ ਬਬਾਣਾ। ਲੱਖ ਚੁਰਾਸੀ ਬੰਨ੍ਹੇ ਧਾਰ, ਧਰਮ ਰਾਏ ਹਰਿ ਗੇੜ ਕਟਾਨਾ। ਹਰਿਜਨ ਸਾਚੇ ਉਤਰਨ ਪਾਰ, ਦਰ ਦਵਾਰ ਜਿਸ ਸੀਸ ਝੁਕਾਨਾ। ਦਰਗਹਿ ਸਾਚੀ ਦਿਸੇ ਪਾਰ ਕਿਨਾਰ, ਰਾਹ ਵਿਚ ਨਾ ਕਿਸੇ ਅਟਕਾਨਾ। ਮਾਨਸ ਦੇਹ ਲੇਖੇ ਲਾਏ ਹਰਿ ਕਰਤਾਰ, ਦੇ ਮਤ ਸਰਬ ਸਮਝਾਨਾ। ਜਨਮ ਨਾ ਆਏ ਦੂਜੀ ਵਾਰ, ਮਿਲੇ ਮੇਲ ਹਰਿ ਭਗਵਾਨਾ। ਉਧਰੇ ਪਾਰ ਨਰ, ਨਾਰ ਪਾਏ ਸਾਰ ਬਿਰਧ ਬਾਲ ਜਵਾਨਾ। ਸ਼ਬਦ ਰੱਖੇ ਤਿੱਖੀ ਧਾਰ, ਜਗਤ ਜੰਜ਼ਾਲਾ ਫੰਦ ਕਟਾਨਾ। ਛੋਟੀ ਕਾਇਆ ਨਿੱਕੀ ਵਾੜ, ਗੁਰਸਿਖੀ ਹਰਿ ਨੀਂਹ ਰਖਾਨਾ। ਆਪੇ ਜਾਣੇ ਆਪਣੀ ਸਾਰ, ਆਪਣਾ ਭੇਵ ਹਰਿ ਆਪ ਰਖਾਨਾ। ਸਤਾਰਾਂ ਹਾੜੀ ਦਿਵਸ ਵਿਚਾਰ, ਗੁਰ ਸੰਗਤ ਹਰਿ ਬੰਨ੍ਹੇ ਹੱਥੀਂ ਗਾਨਾ। ਸ਼ਬਦ ਚੜ੍ਹਾਏ ਸਾਚੇ ਲਾਲ, ਚੁੱਕੇ ਗੇੜ ਆਵਣ ਜਾਣਾ। ਪਰੇ ਹਟਾਏ ਜਮਦੂਤਾਂ ਧਾੜ, ਚਿਤਰ ਗੁਪਤ ਹਰਿ ਲੇਖ ਮਿਟਾਨਾ। ਕਲਜੁਗ ਮਾਇਆ ਚੋਲੀ ਪਾੜ, ਸਾਚਾ ਧਨੀ ਸ਼ਬਦ ਵਸਾਨਾ। ਚਾਰੋਂ ਕੁੰਟ ਦਿਸੇ ਉਜਾੜ, ਕਾਇਆ ਮੰਦਰ ਮਹੱਲ ਇਕ ਵਸਾਨਾ। ਜਗਤ ਜਗੇ ਜੋਤ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਮਸਤਕ ਤਿਲਕ ਇਕ ਲਗਾਨਾ। ਚਾੜ੍ਹੇ ਰੰਗ ਸ਼ਬਦ ਗੁਲਾਲ। ਗੁਰਮੁਖਾਂ ਮੰਗੀ ਇਕ ਮੰਗ, ਪ੍ਰਭ ਅਬਿਨਾਸ਼ੀ ਬਣਿਆ ਦਲਾਲ। ਸ਼ਬਦ ਘੋੜੇ ਕਸ ਤੰਗ, ਲੋਕਮਾਤ ਮਾਰੀ ਸਚੀ ਛਾਲ। ਆਪੇ ਵਸੇ ਅੰਗ ਸੰਗ, ਜਗਤ ਅਵਲੜੀ ਚਲੇ ਚਾਲ। ਮਾਨਸ ਦੇਹੀ ਹੋਣੀ ਭੰਗ, ਗੁਰਮੁਖ ਲੈਣੀ ਸੁਰਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਫੁੱਲ ਫੁਲਵਾੜੀ, ਫੱਲ ਲਗਾਉਣੇ ਕਾਇਆ ਡਾਲ। ਹਰਿ ਮੰਦਰ ਹਰਿ ਉਸਾਰੇ। ਗੁਰਮੁਖਾਂ ਪਾਰ ਉਤਾਰੇ। ਲਾਲ ਦੁਲਾਰੇ ਸਾਚੇ ਵਾਰੇ। ਲੇਖਾ ਲਿਖੇ ਫੇਰਾ ਪਾਵੇ ਦਰ ਦਰਵੇਸ਼ਾ, ਜੋਤ ਸਰੂਪੀ ਭੇਖ ਧਾਰੇ। ਕਲਜੁਗ ਵਟਾਇਆ ਆਪਣਾ ਭੇਸਾ, ਨਾ ਜਾਣੇ ਜੀਵ ਗਵਾਰੇ। ਸ਼ਿਵ ਸ਼ੰਕਰ ਕਰੇ ਸਦਾ ਵੇਸਾ, ਦੋਏ ਜੋੜ ਚਰਨ ਨਿਮਸਕਾਰੇ। ਪ੍ਰਭ ਪ੍ਰਗਟ ਹੋਏ ਮਾਝੇ ਦੇਸਾ, ਪ੍ਰਭ ਮੇਲ ਮਿਲਾਵੇ ਸਿੰਘ ਜਗਦੀਸ਼ ਬਹਾਏ ਸਚ ਚੁਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਬੇੜਾ ਪਾਰ ਕਰਾਏ ਦਇਆ ਕਮਾਏ, ਲੱਖ ਚੁਰਾਸੀ ਗੇੜ ਕਟਾਏ, ਲੇਖ ਲਿਖਾਏ ਸਤਾਰਾਂ ਹਾੜੇ। ਸਾਚੀ ਬਣਤ ਹਰਿ ਬਣਾਇੰਦਾ। ਸਾਧ ਸੰਤ ਜੀਵ ਜੰਤ, ਨਾ ਕਿਸੇ ਭੇਵ ਚੁਕਾਇੰਦਾ। ਆਦਿ ਅੰਤ ਜੁਗਾ ਜੁਗੰਤ, ਅਚਰਜ਼ ਮਾਇਆ ਜਗਤ ਪਿਤ ਜਗਦੀਸ਼ਰ ਪਾਇੰਦਾ। ਆਵਣ ਜਾਵਣ ਖੇਲ ਰਚਾਇਆ, ਪੁਰੀਆਂ ਲੋਆਂ ਕਰ ਅਕਾਰ, ਸ਼ਬਦ ਧੀਰ ਧਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕੀ ਨਰ ਨਿਰੰਕਾਰ, ਬਾਣਾ ਭਾਣਾ ਜੋਤੀ ਰਾਣਾ ਆਪਣੇ ਹੱਥ ਰਖਾਇੰਦਾ। ਨਾ

ਕੋਈ ਜਾਣੇ ਸੁਘੜ ਸਿਆਣਾ, ਪ੍ਰਭ ਆਪੇ ਘੜੇ ਅੰਦਰ ਵੜੇ, ਆਪੇ ਅੰਤ ਮਿਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜੇ, ਮਾਨਸ ਦੇਹੀ ਕਿਸੇ ਨਾ ਦਿਸੇ ਮਾਤ ਜੜ੍ਹੇ, ਗਰਭਵਾਸ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਜੋਤੀ ਫੜੇ, ਅੰਤਮ ਜੋਤੀ ਮੇਲ ਮਿਲਾਇੰਦਾ। ਮਿਲੇ ਮੇਲ ਹਰਿ ਭਗਵਾਨਾ। ਗੁਰਮੁਖ ਵਿਰਲੇ ਸਚ ਦੁਲਾਰੇ, ਸੱਚਾ ਸ਼ਬਦ ਬੰਨ੍ਹੇ ਗਾਨਾ। ਸਚ ਧਾਮ ਬਹਾਏ ਸਿੰਘ ਪਾਲ ਦੇਵੇ ਮਾਣ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਦਿਆਲ ਤਿੰਨ ਲਾਲ ਨਾਲ ਰਲਾਏ, ਜਗਤ ਚਲਾਏ ਸਾਚੀ ਧਾਰੇ। ਫਲ ਲਗਾਏ ਸਾਚੇ ਡਾਲ, ਵੇਖੇ ਵਿਗਸੇ ਕਰੇ ਵਿਚਾਰੇ। ਚਾਰ ਕੁੰਟ ਦਏ ਬਹਾਲ, ਦਰ ਦਰਬਾਨ ਖੜ੍ਹੇ ਰਹਿਣ ਪਹਿਰੇਦਾਰੇ। ਮਾਤਲੋਕੀ ਕਰ ਧਿਆਨ, ਬ੍ਰਹਮਲੋਕੀ ਸ਼ਬਦ ਉਡਾਨ, ਇੰਦਲੋਕੀ ਸੁਰਤ ਧਿਆਨ, ਸ਼ਿਵ ਸ਼ੰਕਰ ਵੇਖੇ ਨੈਣ ਮੁੰਧਾਰੇ। ਸ਼ਬਦ ਵੱਜੇ ਏਕਾ ਬਾਣ, ਪੁਰੀਆਂ ਲੋਆਂ ਲਾਹੇ ਘਾਣ, ਗੁਰਮੁਖਾਂ ਵਧਦੀ ਜਾਏ ਸ਼ਾਨ, ਦੇਵੇ ਮਾਣ ਹਰਿ ਗਿਰਧਾਰੇ। ਸਰਬ ਜੀਆਂ ਜਾਣੀ ਜਾਣ, ਆਪੇ ਕਰੇ ਮਾਤ ਪਛਾਣ, ਜਨ ਭਗਤਾਂ ਦੇਵੇ ਬ੍ਰਹਮ ਗਿਆਨ, ਲੇਖਾ ਚੁੱਕੇ ਸਤਾਰਾਂ ਹਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਸਤਕ ਤਿਲਕ ਲਗਾਏ, ਜਗਤ ਉਪਜਾਏ ਸਾਚੇ ਲਾੜੇ। ਸ਼ਬਦ ਜੋਗ ਜਗਤ ਬ੍ਰਹਿਮਾਦ। ਪੁਰੀਆਂ ਲੋਆਂ ਸਾਚਾ ਨਾਦ। ਮਿਲੇ ਮੇਲ ਜਹਾਨੀ ਦੋਆ, ਲਿਖਿਆ ਲੇਖ ਆਦਿ ਜੁਗਾਦਿ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਕਿਰਪਾ ਕਰ, ਦੇਵੇ ਦਾਤ ਵਡ ਸੁਗਾਤ, ਸੋਹੰ ਸ਼ਬਦ ਨਾਮ ਦਾਦ। ਹਰਿ ਜੋਤ ਅਕਾਰ, ਸ਼ਬਦ ਪ੍ਰਕਾਸ਼ ਹੈ। ਸ਼ਬਦ ਰੱਖੇ ਤਿਖੀ ਧਾਰ, ਪਵਣ ਦੇਵੇ ਸਰਬ ਸਵਾਸ ਹੈ। ਸ਼ਬਦ ਘੋੜੇ ਹੋ ਅਸਵਾਰ, ਸਚ ਮੰਡਲ ਵੇਖੇ ਸਾਚੀ ਰਾਸ ਹੈ। ਤਿੰਨਾਂ ਲੋਆਂ ਬੰਨੇ ਧਾਰ, ਵੇਖ ਵਖਾਣੇ ਮਾਤ ਪਤਾਲ ਅਕਾਸ਼ ਹੈ। ਸਾਚੀ ਪੁਰੀਆਂ ਪਾਵੇ ਸਾਰ, ਹਰਿ ਵਿਚਾਰ ਕਿਰਪਾ ਧਾਰ, ਬ੍ਰਹਮਾ ਸ਼ਿਵ ਇੰਦ ਵਡ ਮਰਗਿੰਦ ਸੱਚੀ ਸਰਕਾਰ ਹੈ। ਜਨ ਭਗਤ ਉਪਜਾਏ ਮਾਤ ਸਾਚੀ ਬਿੰਦ, ਮਾਨਸ ਦੇਹੀ ਅਪਰ ਅਪਾਰ ਹੈ। ਜੋਤੀ ਜੋਤ ਸਰੂਪ ਹਰਿ, ਆਤਮ ਜੋਤੀ ਨੂਰ ਧਰ, ਸ਼ਬਦ ਵਸਾਏ ਸਾਚੇ ਘਰ, ਪਵਣ ਅਸਵਾਰ ਹਰਿ ਨਿਰੰਕਾਰ ਹੈ। ਹਰਿ ਨਰ ਨਰ ਨਿਰੰਕਾਰਾ। ਪਵਣ ਸ਼ਬਦ ਜੋਤ ਅਧਾਰਾ। ਵਰਨ ਬਰਨ ਗੋਤ ਵਸੇ ਬਾਹਰਾ। ਏਕਾ ਅਬਿਨਾਸ਼ੀ ਅਬਿਨਾਸ਼ ਜੋਤ, ਦਿਸੇ ਸਦ ਗੁਪਤ ਜ਼ਾਹਰਾ। ਗੁਰਮੁਖਾਂ ਮੈਲ ਦੁਰਮਤ ਰਿਹਾ ਧੋਤ, ਸ਼ਬਦ ਕਰਾਏ ਤਨ ਸ਼ਿੰਗਾਰਾ। ਬੇਮੁਖ ਮਾਤ ਰਹੇ ਸੋਤ, ਆਤਮ ਅੰਧ ਧੁੰਦੂਕਾਰਾ। ਨਰ ਨਿਰੰਜਣ ਏਕਾ ਜੋਤ, ਆਵੇ ਜਾਵੇ ਵਾਰੋ ਵਾਰਾ। ਲੱਖ ਚੁਰਾਸੀ ਵਿਆਹੇ ਲਾੜੀ ਮੌਤ, ਗੁਰਮੁਖਾਂ ਦੇਵੇ ਸ਼ਬਦ ਬਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਮਾਇਆ ਖੇਲ, ਜਨ ਭਗਤ ਮੇਲ ਆਪਣੇ ਹੱਥ ਰਖਾਨਾ। ਭਗਤ ਮੇਲ ਹਰਿ ਆਪ ਕਰਾਇੰਦਾ। ਜੋਤੀ ਜਗੇ ਬਿਨ ਬਾਤੀ ਬਿਨ ਤੇਲ, ਜਗਤ ਉਜਿਆਰ ਹਰਿ ਗਿਰਧਾਰ ਚਾਰ ਕੁੰਟ ਕਰਾਇੰਦਾ। ਗੁਰਮੁਖ ਸਾਚੇ ਮਾਣਕ ਮੋਤੀ, ਫੜ ਫੜ ਬਾਹੋਂ ਸਾਚੇ ਹਾਰ ਬਣਾਇੰਦਾ। ਨਾ ਕੋਈ ਜਾਣੇ ਵਰਨ ਗੋਤੀ, ਚਾਰ ਵਰਨ ਏਕਾ ਸਰਨ ਏਕਾ ਧਾਰ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਪਸਰ ਪਸਾਰ ਆਪੇ ਜਾਣੇ ਵੇਖ ਵਖਾਣੇ ਨਜ਼ਰ ਕਿਸੇ ਨਾ ਆਇੰਦਾ। ਨਾ ਕੋਈ ਵੇਖੇ ਨਾ ਕੋਈ ਜਾਣੇ। ਲੋਕਮਾਤੀ ਭੁੱਲੇ ਰਾਜੇ ਰਾਣੇ। ਲੱਖ ਚੁਰਾਸੀ ਝੂਠੀ ਬਾਤੀ, ਨਾ ਕੋਈ ਚੁਕਾਵੇ ਆਵਣ ਜਾਣੇ। ਗੁਰਮੁਖਾਂ ਮੇਲ ਕਮਲਾਪਾਤੀ, ਦੇਵੇ ਦਰਸ ਸ੍ਰੀ ਭਗਵਾਨੇ। ਆਤਮ ਮਿਟੇ ਅੰਧੇਰੀ ਰਾਤੀ, ਦੀਪਕ ਜਗੇ ਜੋਤ ਮਹਾਨੇ। ਬੈਠਾ ਦਿਸੇ ਇਕ ਇਕਾਂਤੀ, ਗੁਰਮੁਖ

ਲਾਏ ਚਰਨ ਧਿਆਨੇ। ਆਤਮ ਵੇਖੇ ਮਾਰ ਝਾਤੀ, ਕਾਇਆ ਮੰਦਰ ਹਰਿ ਸੁਹਾਨੇ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਸਰ ਸਰੋਵਰ ਇਸ਼ਨਾਨ ਕਰਾਨੇ। ਅੰਤਮ ਵੇਲੇ ਪੁੱਛੇ ਵਾਤੀ, ਦਰਗਹਿ ਸਾਚੀ ਮਾਣ ਦਵਾਨੇ। ਨਾ ਕੋਈ ਪਿਤਾ ਨਾ ਕੋਈ ਮਾਤੀ, ਜਗਤ ਝੂਠੇ ਭੈਣ ਭਰਾਨੇ। ਏਕਾ ਨਰ ਹਰਿ ਪੁਰਖ ਬਿਧਾਤੀ, ਜਨ ਭਗਤਾਂ ਬੰਨ੍ਹੇ ਹੱਥੀਂ ਸ਼ਬਦ ਗਾਨੇ। ਸਾਚੀ ਦੇਵੇ ਨਾਮ ਦਾਤੀ, ਲੱਖ ਚੁਰਾਸੀ ਗੇੜ ਕਟਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥੀ ਸਗਲਾ ਸਾਥੀ, ਆਦਿ ਅੰਤ ਜੁਗਾ ਜੁਗੰਤ ਭਗਤ ਸੁਹੇਲਾ ਸਾਚਾ ਮੇਲਾ ਦੋ ਜਹਾਨੇ। ਦੋ ਜਹਾਨੀ ਮੇਲ ਮਿਲਾਇੰਦਾ। ਸ਼ਬਦ ਮਾਰੇ ਤੀਰ ਕਾਨੀ, ਗੁਰਮੁਖ ਸੋਇਆ ਆਪ ਜਗਾਇੰਦਾ। ਅੰਮ੍ਰਿਤ ਦੇਵੇ ਆਤਮ ਪਾਣੀ, ਕਾਇਆ ਠੰਡੀ ਠਾਰ ਰਖਾਇੰਦਾ। ਸਾਚੀ ਦੇਵੇ ਸ਼ਬਦ ਬਾਣੀ, ਨਾਦ ਧੁਨ ਇਕ ਉਪਜਾਇੰਦਾ। ਪ੍ਰਭ ਜੋਤੀ ਸਾਚੀ ਰਾਣੀ, ਗੁਰਮੁਖ ਲਾੜੇ ਨਾਲ ਵਿਆਹਿੰਦਾ। ਸਾਚਾ ਮੇਲ ਇਕੋ ਹਾਣੀ, ਵਿਛੜ ਕਦੇ ਨਾ ਜਾਇੰਦਾ। ਸ਼ਬਦ ਚੜ੍ਹੇ ਸਾਚਾ ਤੇਲ, ਜਨ ਭਗਤਾਂ ਸਿਰੋਂ ਵਾਰੇ ਪਾਣੀ, ਫੂਲਨ ਸਿਹਰਾ ਸੀਸ ਗੁੰਦਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਧਨ ਧਨੀ ਕੌਸਤਕ ਮਣੀ ਗੁਰਸਿਖਾਂ ਮਸਤਕ ਤਿਲਕ ਲਗਾਇੰਦਾ। ਕੌਸਤਕ ਮਨੀ ਤਨ ਸ਼ਿੰਗਾਰ। ਪ੍ਰਭ ਅਬਿਨਾਸ਼ੀ ਲਾਏ ਵਾਰੋ ਵਾਰ। ਸਿੰਘ ਸਿੰਘਾਸਣ ਬੈਠ ਸੱਚੀ ਸਰਕਾਰ। ਲੱਖ ਚੁਰਾਸੀ ਅੰਤਮ ਨਾਸਨ, ਜਨ ਭਗਤਾਂ ਪਾਏ ਸਾਚੀ ਸਾਰ। ਮਿਲੇ ਮੇਲ ਪੁਰਖ ਅਬਿਨਾਸ਼ਨ, ਸ਼ਬਦ ਬੰਨ੍ਹੇ ਸੀਸ ਦਸਤਾਰ। ਨਿਜ ਘਰ ਆਤਮ ਰੱਖੇ ਵਾਸਨ, ਬੇਮੁਖ ਲੱਭਣ ਅੰਦਰ ਬਾਹਰ। ਜਨ ਭਗਤਾਂ ਕਰੇ ਮਾਨਸ ਜਨਮ ਰਾਸਨ, ਆਤਮ ਖੋਲ੍ਹੇ ਬੰਦ ਕਿਵਾੜ। ਜੁਗਾ ਜੁਗੰਤੀ ਦਾਸ ਦਾਸਨ, ਬੈਠਾ ਰਹੇ ਦਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਬੰਨ੍ਹੇ ਧਾਰ, ਕਰਮ ਕਮਾਇੰਦਾ। ਕੋਈ ਨਾ ਪਾਵੇ ਸਾਰ, ਸਤਿਜੁਗ ਸਾਚੇ ਜਨਮ ਦਵਾਇੰਦਾ। ਸ਼ਬਦ ਰੱਖੇ ਤਿੱਖੀ ਧਾਰ ਹਰਿ ਕਰਤਾਰ, ਖੰਡਾ ਆਪਣੇ ਹੱਥ ਰਖਾਇੰਦਾ। ਵੇਖ ਵਖਾਣੇ ਦਰ ਦਵਾਰ, ਆਪ ਬਣਾਏ ਆਪੇ ਢਾਹਿੰਦਾ। ਨਾ ਕੋਈ ਜਾਣੇ ਜੀਵ ਗਵਾਰ, ਕਿਹੜੇ ਧਾਮ ਹਰਿ ਰਹਾਇੰਦਾ। ਤਿੰਨਾਂ ਲੋਆਂ ਪਾਵੇ ਸਾਰ, ਆਪਣਾ ਭੇਵ ਆਪ ਛੁਪਾਇੰਦਾ। ਲੱਖ ਚੁਰਾਸੀ ਕਰ ਉਜਿਆਰ, ਜੋਤੀ ਨੂਰ ਇਕ ਵਖਾਇੰਦਾ। ਪਵਣ ਸਵਾਸੀ ਕਰ ਵਿਚਾਰ, ਪਵਣ ਉਨੰਜਾ ਕਾਇਆ ਮੰਡਲ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮਾਣ ਦੋ ਜਹਾਨ ਆਪੇ ਆਪ ਦਵਾਇੰਦਾ। ਦੋ ਜਹਾਨਾਂ ਵਾਲੀ ਬਣਤ ਬਣਾਇੰਦਾ। ਜਨ ਭਗਤ ਸੁਰਤ ਸੰਭਾਲੀ, ਸੇਵ ਕਮਾਈ ਲੇਖੇ ਲਾਇੰਦਾ। ਮਾਇਆ ਤੋੜੇ ਜਗਤ ਜੰਜ਼ਾਲੀ, ਫਲ ਲਗਾਏ ਸਾਚੀ ਡਾਲੀ, ਅੰਮ੍ਰਿਤ ਮੇਵਾ ਇਕ ਖਵਾਇੰਦਾ। ਜਗਤ ਪਿਤ ਚਾਲ ਨਿਰਾਲੀ। ਕਲਜੁਗ ਦਿਸੇ ਘਟਾ ਕਾਲੀ, ਚੰਦ ਸੂਰਜ ਦੋਏ ਮਾਤ ਚੜ੍ਹਾਇੰਦਾ। ਗਗਨ ਮਸਤਕ ਸਾਚੀ ਥਾਲੀ, ਜੋਤੀ ਨੂਰ ਇਕ ਅਕਾਲੀ, ਤਿੰਨਾਂ ਲੋਕਾਂ ਅਕਾਰ ਕਰਾਇੰਦਾ। ਕਲਜੁਗ ਸਤਿਜੁਗ ਦਰ ਦਰਬਾਰ ਸੱਚੀ ਸਰਕਾਰ, ਲਾੜੀ ਮੌਤ ਨਾਲ ਰਲਾਈ, ਵੇਖ ਵਖਾਣੇ ਸਰਬ ਕੁਛ ਜਾਣੇ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਤਣਦੀ ਤਾਣਾ, ਨਾ ਕੋਈ ਜਾਣੇ ਗੁਣ ਨਿਧਾਨਾ, ਆਪੇ ਘੜੇ ਅੰਦਰ ਵੜੇ, ਆਪੇ ਅੰਤ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਲਗਾਏ ਸਾਚੇ ਲੜੇ ਪੱਲੂ ਨਾਮ ਇਕ ਫੜਾਇੰਦਾ। ਪੱਲੂ ਨਾਮ ਇਕ ਫੜਾਇਆ। ਸੱਚਾ ਦਾਮ ਪ੍ਰਭ ਝੋਲੀ ਪਾਇਆ। ਪੂਰ ਕਰਾਏ ਆਪਣਾ ਕਾਮ, ਨਿਹਕਲੰਕੀ ਭੇਖ ਵਟਾਇਆ। ਰਾਮ ਰਹੀਮਾ

ਏਕਾ ਰਾਮ, ਨੂਰੀ ਜੋਤੀ ਜੋਤ ਉਪਜਾਇਆ। ਨਾ ਹੋਏ ਅੰਧੇਰੀ ਰਾਤੀ ਸ਼ਾਮ, ਸੰਞ ਸਵੇਰ ਇਕ ਕਰਾਇਆ। ਹੱਡ ਨਾੜੀ ਨਾ ਕੋਈ ਚਾਮ, ਬੱਤੀ ਧਾਰ ਨਾ ਸੀਰ ਮੁਖ ਚੁਆਇਆ। ਨਰ ਹਰਿ ਏਕਾ ਏਕ ਰਮਈਆ ਰਾਮ, ਜੋਤੀ ਨੂਰ ਸ਼ਬਦ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਮਾਤ ਧਰ, ਆਪ ਆਪਣਾ ਭੇਵ ਛੁਪਾਇਆ। ਜੋਤੀ ਜਾਮਾ ਹਰਿ ਨਿਰੰਕਾਰ ਹੈ। ਗੁਰਮੁਖਾਂ ਪਾਏ ਸਾਚੀ ਸਾਰ ਹੈ। ਤਿੰਨਾਂ ਲੋਆਂ ਬੰਨ੍ਹੇ ਏਕਾ ਧਾਰ ਹੈ। ਚੌਥੇ ਘਰ ਖੋਲ੍ਹੇ ਦਰ, ਗੁਰਮੁਖ ਸਾਚੇ ਵੇਖ ਵਿਚਾਰ ਹੈ। ਪੰਜਵੇਂ ਘਰ ਜੋਤ ਹੋਏ, ਏਕਾ ਨੂਰੀ ਚਾਨਣ ਹੋਏ, ਸ਼ਬਦ ਧੁਨੀ ਅਨਹਦ ਧੁਨ ਨਾਦ ਹੈ। ਛੇਵੇ ਘਰਂ ਹਰਿ ਖਲੋਏ, ਅੰਮ੍ਰਿਤ ਧਾਰ ਨਿਝਰ ਚੋਏ, ਪਵਣ ਸਵਾਸੀ ਚਰਨ ਦਾਸੀ ਜਾਣੇ ਰੰਗ ਕਰਤਾਰ ਹੈ। ਸਤਵੇਂ ਘਰ ਪ੍ਰਭ ਅਬਿਨਾਸ਼ੀ ਕਰ ਜੋਤੀ ਨੂਰਾ, ਏਕਾ ਹਰਿ ਸਤਿ ਸਰੂਪਾ ਵਡਾ ਭੂਪਾ, ਸ਼ਾਹੋ ਸ਼ਹਾਨਾ ਸ਼ਾਹਕਾਰ ਹੈ। ਸਤਵੇਂ ਘਰ ਹਰਿ ਬਨਵਾਰੀ। ਰੂਪ ਰੰਗ ਨਾ ਰੇਖ ਭੇਖ, ਨਾ ਕੋਈ ਵੇਖੇ ਖੇਲ ਮੁਰਾਰੀ। ਛੇਵੇਂ ਘਰ ਲਿਖੇ ਲੇਖ, ਪਵਣ ਸ਼ਬਦੀ ਜੋਤ ਅਧਾਰੀ। ਪੰਜਵੇਂ ਘਰ ਰਿਹਾ ਵੇਖ, ਗੁਰੂਆਂ ਪੀਰਾਂ ਪੈਜ ਸਵਾਰੀ। ਚੌਥੇ ਅੰਦਰ ਨੇਤਰ ਪੇਖ, ਆਤਮ ਜੋਤੀ ਸ਼ਬਦ ਧੁਨੀ ਸਾਚੀ ਦੇਵੇ ਇਕ ਧੁਨਕਾਰੀ। ਜਨ ਭਗਤ ਪੁਕਾਰ ਹਰਿ ਜੀ ਸੁਣੀ, ਪੰਜਵੇਂ ਅੰਦਰ ਆਇਆ ਬਾਹਰੀ। ਲੱਖ ਚੁਰਾਸੀ ਛਾਣੀ ਪੁਣੀ, ਫਲ ਨਾ ਦਿਸੇ ਕਿਸੇ ਡਾਰੀ। ਵਡ ਦਾਤਾ ਹਰਿ ਵਡ ਗੁਣ ਗੁਣੀ, ਵੇਖ ਵਖਾਣੇ ਗੁਪਤ ਜ਼ਾਹਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ, ਗੁਰਮੁਖਾਂ ਬਣਾਏ ਸਾਚੀ ਬਣਤ, ਦੇਵੇ ਮਾਣ ਸਚ ਦਵਾਰੇ। ਕਿਰਪਾ ਧਾਰੇ ਵਾਰੋ ਵਾਰੀ। ਕਿਰਪਾ ਧਾਰ ਧਾਰ ਬੰਨ੍ਹਾਇੰਦਾ। ਨਰ ਨਿਰੰਕਾਰ ਸੱਚੀ ਸਰਕਾਰ, ਸਿੰਘ ਸਿੰਘਾਸਣ ਡੇਰਾ ਲਾਇੰਦਾ। ਵੇਖ ਵਖਾਣੇ ਕਰੇ ਵਿਚਾਰ, ਆਪਣਾ ਭੇਵ ਵਡ ਦੇਵੀ ਦੇਵ ਆਪਣੇ ਹੱਥ ਰਖਾਇੰਦਾ। ਨਾ ਕੋਈ ਜਾਣੇ ਨਰ ਨਾਰ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚੀ ਸੇਵ ਲਗਾਇੰਦਾ। ਸੋਲਾਂ ਕਰ ਤਨ ਸ਼ਿੰਗਾਰ, ਸਾਚੀ ਸੇਜਾ ਆਪ ਬਹਾਇੰਦਾ। ਗੁਰਮੁਖ ਨਾਰੀ ਹਰਿ ਭਤਾਰਾ, ਸਾਚਾ ਕੰਤ ਮੀਤ ਮੁਰਾਰਾ, ਸਾਚਾ ਸੰਗ ਨਿਭਾਇੰਦਾ। ਆਤਮ ਖੋਲ੍ਹੇ ਬੰਦ ਕਵਾੜਾ, ਨਾਮ ਗਾੜ੍ਹਾ ਪ੍ਰੇਮ ਰੰਗਣ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੱਤਰ ਨਾੜਾ ਏਕਾ ਰੰਗ, ਸੱਚਾ ਸੰਗ ਆਪਣਾ ਆਪ ਨਿਭਾਇੰਦਾ। ਸਾਚਾ ਸੰਗ ਆਪ ਨਿਭਾਇਆ। ਸਿੰਘ ਪਾਲ ਵਡ ਪ੍ਰਤਾਪ, ਸੋਹੰ ਜਪਿਆ ਸਾਚਾ ਜਾਪ, ਚਰਨ ਕਵਲ ਉਪਰ ਧਵਲ ਸੀਸ ਝੁਕਾਇਆ। ਪੁਰੀਆਂ ਲੋਆਂ ਗਿਆ ਮਵਲ, ਰੰਗ ਅਵਲੜਾ ਪ੍ਰਭ ਰੰਗਾਇਆ। ਪ੍ਰਭ ਅਬਿਨਾਸ਼ੀ ਆਪ ਟਿਕਾਇਆ ਨਾਭ ਕਵਲ, ਕਵਲ ਮੁਖ ਅੰਮ੍ਰਿਤ ਧਾਰ ਦੇ ਝਿਰਾਇਆ। ਨਾ ਕੋਈ ਵੇਖੇ ਰੰਗ ਕਾਲਾ ਪੀਲਾ ਸਵਲ, ਜੋਤੀ ਨੂਰ ਸਤਿ ਸਰੂਰ ਸਰਬ ਕਲਾ ਭਰਪੂਰ, ਏਕਾ ਰੰਗ ਹਰਿ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਤਾ ਵਰ, ਬ੍ਰਹਮਲੋਕ ਧਾਮ ਸੁਹਾਇਆ। ਬ੍ਰਹਮਲੋਕ ਧਾਮ ਨਿਆਰਾ । ਆਪੇ ਵੇਖੇ ਹਰਿ ਹਰਿ ਸਿਰਜਨਹਾਰਾ। ਸ੍ਰਿਸ਼ਟ ਸਬਾਈ ਲਿਖੇ ਲੇਖੇ, ਬਣਾਏ ਢਾਏ ਕਰ ਉਸਾਰਾ। ਗੁਰਮੁਖ ਵਿਰਲਾ ਨੇਤਰ ਪੇਖੇ, ਕਲਜੁਗ ਤੇਰੀ ਅੰਤਮ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਇਕ ਸੁਹਾਇਆ, ਗੁਰਮੁਖ ਸਾਚਾ ਦਏ ਬਹਾਇਆ, ਨਾਂ ਲਗਾਏ ਇਕ ਚੁਬਾਰਾ। ਪਾਲ ਸਿੰਘ ਤੇਰੀ ਸੇਵ ਵਡ ਵਡਿਆਈ। ਮਿਲਿਆ ਹਰਿ ਵਡ ਦੇਵੀ ਦੇਵ, ਲੋਕਮਾਤ ਬਣਤ ਬਣਾਈ। ਜਪਿਆ ਜਾਪ ਰਸਨਾ ਜਿਹਵ, ਭੁੱਲ ਰਹੇ ਨਾ ਰਾਈ। ਲੱਗਾ ਫਲ ਸਾਚਾ ਮੇਵ, ਪਿਤਾ

ਪੂਤ ਏਕਾ ਜੋਤ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਜੋਤੀ ਨੂਰ ਸਤਿ ਸਰੂਰ ਦੇਵੇ ਮਾਣ ਚਰਨ ਸਰਨਾਈ। ਸਰਨ ਸਰਨਾਈ ਆਪ ਰਖਾਇਆ , ਹਰਿ ਧਰਨੀ ਧਰਨ, ਮਰਨ ਡਰਨ ਗੇੜ ਚੁਕਾਇਆ। ਮਿਲਿਆ ਨਰ ਵਰਨੀ ਵਰਨ, ਕਰਨੀ ਕਰਨ ਕਲ ਖੇਲ ਕਰਾਇਆ। ਖੋਲ੍ਹੇ ਦਰ ਵਡ ਦਰਨੀ ਦਰਨ, ਵਡ ਭੰਡਾਰ ਇਕ ਰਖਾਇਆ। ਆਤਮ ਝੋਲੀ ਹਰਿ ਭਰਨੀ ਭਰਨ, ਤੋਟ ਕਦੇ ਨਾ ਆਇਆ। ਆਪੇ ਖੋਲ੍ਹੇ ਹਰਨੀ ਫਰਨ, ਤੀਜੇ ਨੇਤਰ ਲੋਇਣ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਲੋਕ ਸਾਚਾ ਧਾਮ ਅੰਤ ਸੁਹਾਇਆ । ਅੰਤ ਸੰਤ ਭਗਵੰਤ ਮੇਲ ਮਿਲਾਇੰਦਾ। ਮਿਲਿਆ ਮੇਲ ਕੰਤ ਜੰਤ, ਸਾਚਾ ਨਾਤਾ ਮਾਤ ਜੁੜ੍ਹਾਇੰਦਾ। ਜੀਵ ਜੰਤ ਸਾਧ ਸੰਤ, ਜੁਗਾ ਜੁਗੰਤ ਪੈਜ ਰਖਾਇੰਦਾ। ਮਾਤ ਬਣਾਏ ਸਾਚੀ ਬਣਤ, ਪਿਤਾ ਪੂਤ ਏਕਾ ਧਾਗਾ ਏਕਾ ਸੂਤ, ਸ਼ਬਦ ਡੋਰ ਨਾਲ ਬੰਨ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਰੋ ਵਾਰੀ ਰਿਹਾ ਤੋਰ, ਅੱਗਾ ਪਿੱਛਾ ਕਿਸੇ ਨਜ਼ਰ ਨਾ ਆਇੰਦਾ। ਪਿੱਛਾ ਅੱਗਾ ਨਾ ਕੋਈ ਜਾਣੇ। ਕਾਇਆ ਤੁੱਟੇ ਅੰਤਮ ਤੱਗਾ, ਭੁੱਲੇ ਜੀਵ ਨਿਦਾਨੇ। ਮਾਇਆ ਮਮਤਾ ਮੋਹ ਝੂਠਾ ਲੱਗਾ, ਮਾਤ ਪਿਤ ਨਾ ਕੋਈ ਭੈਣ ਭਰਾਨੇ। ਏਕਾ ਦਾਤਾ ਹਰਿ ਸੂਰਾ ਸਰਬਗਾ, ਦਰਗਹਿ ਸਾਚੀ ਦੇਵੇ ਮਾਣੇ। ਚਰਨ ਸਰਨ ਸਚ ਸਰਨਾਈ ਜੋ ਜਨ ਲੱਗਾ, ਆਵਣ ਜਾਵਣ ਫੰਦ ਕਟਾਣੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਸ਼ਬਦ ਹੱਥੀਂ ਸੱਚੇ ਗਾਨੇ। ਪਾਲ ਸਿੰਘ ਕਰ ਤਿਆਰੀ। ਮਾਰੀ ਇਕ ਸ਼ਬਦ ਉਡਾਰੀ। ਮਿਲਿਆ ਜੋਤ ਹਰਿ ਨਿਰੰਕਾਰੀ। ਬ੍ਰਹਮਲੋਕ ਮਿਲੀ ਸੱਚੀ ਸਰਦਾਰੀ। ਪਿਤਾ ਪੂਤ ਹਰਿ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਨੂਰ ਧਰ, ਕਾਇਆ ਮੰਦਰ ਸਾਚੇ ਅੰਦਰ ਡੂੰਘੀ ਕੰਦਰ ਤੋੜ ਜੰਦਰ, ਆਤਮ ਸੇਜਾ ਆਸਣ ਲਾਇਆ ਭਾਰੀ। ਆਤਮ ਸੇਜਾ ਆਸਣ ਲਾਇਆ। ਸ਼ਬਦ ਨੇਜਾ ਹੱਥ ਉਠਾਇਆ। ਨੇਤਰ ਤੀਜਾ ਖੋਲ੍ਹ ਵਖਾਇਆ। ਆਪ ਖਲੋਏ ਦਰ ਦਹਿਲੀਜਾ, ਪੜਦਾ ਉਹਲਾ ਸਰਬ ਚੁਕਾਇਆ। ਗੁਰਮੁਖ ਆਤਮ ਤਨ ਮਨ ਸੀਜਾ, ਕਾਇਆ ਠੰਡੀ ਠਾਰ ਕਰਾਇਆ। ਸ਼ਬਦ ਬੀਜ ਸਾਚਾ ਬੀਜਾ, ਨਾਦ ਧੁਨ ਇਕ ਉਪਜਾਇਆ। ਆਪੇ ਕਰੇ ਮਾਤ ਰੀਝਾ, ਪੂਤ ਸਪੂਤਾ ਦੇ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਜਗਤ ਜਹਾਨ, ਹਰਿ ਭਗਵਾਨ ਆਪਣੇ ਹੱਥ ਰਖਾਇਆ। ਪੂਤ ਸਪੂਤਾ ਹਰਿ ਬਣਤ ਬਣਾਈ। ਨਾਰ ਕੰਤ ਨਾ ਜਾਣੇ ਰਾਈ। ਸਾਧ ਸੰਤ ਭੇਵ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਸਾਚਾ ਨੂਰ, ਬਜ਼ਰ ਕਪਾਟੀ ਕੀਨੀ ਦੂਰ, ਕਾਇਆ ਮੰਦਰ ਵਿਚ ਟਿਕਾਈ। ਕਾਇਆ ਮੰਦਰ ਹਰਿ ਸੁਹਾਇਆ। ਅੰਦਰੇ ਅੰਦਰ ਡੇਰਾ ਲਾਇਆ। ਨੂਰ ਉਜਾਲਾ ਗੁਰ ਗੋਪਾਲਾ, ਭਗਤ ਦਿਆਲਾ ਆਪ ਅਖਵਾਇਆ। ਏਕਾ ਰੱਖਿਆ ਸ਼ਬਦ ਦੁਸ਼ਾਲਾ। ਧਰਮ ਰਾਏ ਦਾ ਲਾਹੇ ਪਾਲਾ, ਗੁਰਮੁਖਾਂ ਹਰਿ ਤਨ ਪਹਿਨਾਇਆ। ਜਗਤ ਅਵਲੜੀ ਚੱਲੇ ਚਾਲਾ, ਸ਼ਬਦ ਵਜਾਏ ਸਾਚਾ ਤਾਲਾ, ਸੁਰ ਤਾਲ ਰਾਗ ਰੰਗ ਨਾ ਕੋਈ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਨੂਰ ਕਰ, ਵੇਖ ਵਖਾਣੇ ਸਚ ਘਰ, ਸਾਚੇ ਮੰਦਰ ਡੇਰਾ ਲਾਇਆ। ਸਾਚਾ ਧਾਮ ਇਕ ਅਸਥੂਲ। ਜਿਥੇ ਵਸੇ ਕੰਤ ਕੰਤੂਹਲ। ਸਚ ਸਿੰਘਾਸਣ ਹਰਿ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ। ਪ੍ਰਗਟ ਹੋਇਆ ਦੇਸ ਮਾਝੇ, ਲੱਖ ਚੁਰਾਸੀ ਗਈ ਭੂਲ। ਆਪ ਸਵਾਰੇ ਆਪਣੇ ਕਾਜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਸਚ ਕੰਤੂਹਲ। ਬ੍ਰਹਮਲੋਕ

ਹਰਿ ਪੈਜ ਸਵਾਰ। ਤੀਜੇ ਘਰ ਵੇਖ ਵਿਚਾਰ। ਸੁਰਪਤ ਰਾਜੇ ਇੰਦ, ਪ੍ਰਭ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਆਪਣੀ ਧਾਰ। ਰਾਜ ਇੰਦ ਹਰਿ ਆਪ ਜਗਾਇਆ। ਵਡ ਦਾਤਾ ਗੁਣੀ ਗਹਿੰਦ, ਸਾਚਾ ਹੁਕਮ ਇਕ ਸੁਣਾਇਆ। ਲੋਕਮਾਤ ਉਪਜੀ ਸਾਚੀ ਬਿੰਦ, ਪੂਤ ਸਪੂਤਾ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਸਰਬ ਸੁਖ ਆਸਣ, ਏਕਾ ਡੇਰਾ ਆਪ ਰਖਾਇਆ। ਆਏ ਦਰ ਹਰਿ ਦਰਬਾਰ। ਰਾਜਾ ਇੰਦ ਕਰ ਵਿਚਾਰ। ਨਰ ਹਰਿ ਗੁਣੀ ਗਹਿੰਦ, ਅੰਤਮ ਕਲ ਲੋਕਮਾਤ ਲਏ ਅਵਤਾਰ। ਇਕ ਰਖਾਏ ਨਿਹਚਲ ਧਾਮ ਅਟਲ, ਪੁਰੀਆਂ ਲੋਆਂ ਕਰੇ ਖੁਆਰ। ਜੋਤੀ ਜਾਮਾ ਵਲ ਛਲ, ਗੁਰਮੁਖਾਂ ਰਿਹਾ ਪੈਜ ਸਵਾਰ। ਜਨ ਭਗਤਾਂ ਜਾਏ ਬਲ ਬਲ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਤੇਰੀ ਰਿਹਾ ਪੈਜ ਸਵਾਰ। ਮਨਜੀਤ ਸਿੰਘ ਹਰਿ ਪੈਜ ਰਖਾਈ। ਪੁਰੀ ਇੰਦਰ ਮਿਲੀ ਵਡਿਆਈ। ਸੁਰਪਤ ਰਾਜਾ ਇੰਦ ਹਰਿ ਸਰਨਾਈ। ਸਦਾ ਸਦਾ ਸਦਾ ਬਖ਼ਸ਼ਿੰਦ, ਆਤਮ ਚੋਲਾ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਆਂ ਕਰ ਅਕਾਰ, ਸ਼ਬਦ ਜੈਕਾਰ ਇਕ ਕਰਾਈ ਸ਼ਬਦ ਜੈਕਾਰਾ ਇਕ ਕਰਾਇਆ। ਸੋਹੰ ਨਾਅਰਾ ਗੁਰਸਿਖ ਲਗਾਇਆ। ਕਰੋੜ ਤੇਤੀਸਾ ਕਰੇ ਨਿਮਸਕਾਰਾ, ਹਰਿ ਹਰਿ ਸਾਚੇ ਸੇਵਾ ਲਾਇਆ। ਮਾਤਲੋਕ ਆਏ ਦੌੜਾ, ਦੇਵੇ ਵਰ ਹਰਿ ਰਘੁਰਾਇਆ। ਪ੍ਰਭ ਚਰਨ ਲਾਗ ਜਾਈਏ ਤਰ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਆਵਣ ਜਾਵਣ ਚੁੱਕੇ ਡਰ, ਜੋਤੀ ਮਿਲਿਆ ਹਰਿ ਭਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਕੁਲਵੰਤੇ, ਪੂਰਨ ਭਗਵੰਤੇ ਪਾਈ ਸਾਚੀ ਸਾਰਾ। ਇੰਦਰਪੁਰੀ ਧਾਮ ਸੁਹੇਲਾ। ਨਾ ਕੋਈ ਜਾਣੇ ਜੀਵ ਜਗਤ ਦੁਹੇਲਾ। ਪਾਰਬ੍ਰਹਮ ਅਚਰਜ਼ ਖੇਲਾ। ਸਤਿ ਪੁਰਖ ਨਿਰੰਜਣ ਜੋਤ ਅਪਾਰੀ ਹਰਿ ਨਿਰੰਕਾਰੀ, ਵੇਖ ਵਖਾਣੇ ਗੁਰ ਚੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਬਾਣ ਇਕ ਰਖਾਏ ਸ਼ਬਦ ਆਣ, ਬਣਿਆ ਰਹੇ ਸੱਜਣ ਸੁਹੇਲਾ। ਸੱਜਣ ਸੁਹੇਲਾ ਹਰਿ ਮੁਰਾਰ। ਕਰੇ ਮੇਲ ਸਾਚਾ ਮੇਲਾ ਵਿਚ ਸੰਸਾਰ। ਨੌਂ ਬਾਰਾਂ ਅਠਾਰਾਂ ਤੀਸ, ਕਲਜੁਗ ਤੇਰਾ ਅੰਤਮ ਵੇਲਾ। ਮਿਟੇ ਭੇਵ ਰਾਗ ਛਤੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣ ਪਛਾਣੇ ਵਸੇ ਧਾਮ ਇਕ ਇਕੇਲਾ। ਸਾਚਾ ਧਾਮ ਹਰਿ ਸੁਹਾਇੰਦਾ। ਪੂਰਨ ਕਰੇ ਆਪਣਾ ਕਾਮ, ਸ਼ਿਵ ਸ਼ੰਕਰ ਚਰਨ ਧਿਆਨ ਲਗਾਇੰਦਾ। ਸੁੱਕਾ ਕਾਇਆ ਝੂਠਾ ਚਾਮ, ਹਰਿਆ ਕੋਈ ਨਾ ਮਾਤ ਕਰਾਇੰਦਾ। ਪ੍ਰਭ ਦਰ ਕੋਈ ਨਾ ਲੱਗੇ ਦਾਮ, ਅੰਮ੍ਰਿਤ ਇਕ ਬਰਸਾਇੰਦਾ। ਇਕ ਪਿਆਏ ਸ਼ਬਦ ਜਾਮ, ਆਤਮ ਤ੍ਰਿਸ਼ਨਾ ਭੁੱਖ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੀਲ ਕੰਠ ਬਸਨ ਬਨਵਾਰੀ, ਅੰਤਮ ਮੇਲ ਜੋਤੀ ਆਪ ਮਿਲਾਇੰਦਾ। ਨੀਲ ਕੰਠ ਕਰ ਤਿਆਰੀ। ਚੌਥੇ ਜੁਗ ਆਈ ਹਾਰੀ। ਪ੍ਰਗਟ ਹੋਇਆ ਨਰ ਨਿਰੰਕਾਰੀ। ਪੁਰੀਆਂ ਲੋਆਂ ਕਰੇ ਫਿਰ ਉਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਜਗਦੀਸ਼ ਛਤਰ ਝੁਲੇ ਮਾਤ ਸੀਸ ਆਈ ਅੰਤਮ ਕਲ ਵਾਰੀ। ਛਤਰ ਸਾਚਾ ਸੀਸ ਝੁਲਾਉਣਾ। ਗੁਰਮੁਖ ਸਾਚੇ ਸਾਚਾ ਤਾਜ, ਜਗਤ ਰਾਜ ਹੱਥ ਰਖਾਉਣਾ। ਆਪ ਰਖਾਏ ਗੁਰ ਸੰਗਤ ਲਾਜ, ਚਾਰ ਕੁੰਟ ਪਏ ਭਾਜ, ਮਾਤ ਪਿਤ ਕਿਸੇ ਹੱਥ ਨਾ ਆਉਣਾ। ਧੁਰਦਰਗਾਹੀ ਸਾਚਾ ਮਾਹੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰ ਨਿਰਮਲ ਘਰ ਗੁਰਮੁਖ ਸਾਚੇ ਦਰ ਦਵਾਰੇ ਦਰਸ਼ਨ ਪਾਉਣਾ। ਸਾਚਾ ਦਰ ਸਚ ਦਰਬਾਰਾ। ਲੱਖ ਚੁਰਾਸੀ ਨਾਤਾ

ਤੁੱਟਾ ਮੋਹ, ਗੁਰ ਮੰਦਰ ਸੋਹੇ ਦਵਾਰਾ। ਹਰਿ ਜਨ ਮਸਤਕ ਧੂੜੀ ਜਾਏ ਛੋਹ, ਲੱਖ ਚੁਰਾਸੀ ਉਤਰੇ ਪਾਰਾ। ਸਿੰਘਾਸਣ ਲਾਉਣਾ ਛੱਬੀ ਪੋਹ, ਜਗੇ ਜੋਤ ਅਗੰਮ ਅਪਾਰਾ। ਕਰੇ ਖੇਲ ਵਾਲੀ ਜਹਾਨਾਂ ਦੋ, ਨਰ ਨਰਾਇਣ ਹਰਿ ਨਿਰੰਕਾਰਾ। ਅਵਰ ਨਾ ਜਾਣੇ ਜੀਵ ਕੋ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਜਨ ਭਗਤਾਂ ਸਾਰਾ। ਹਰਿ ਵਿਛੋੜਾ ਹਰਿ ਜਨ ਜਾਣੇ, ਬਿਰਹੋਂ ਰੋਗ ਸੰਤਾਪ। ਆਤਮ ਜੋਤੀ ਜੋ ਸੁਖ ਮਾਣੇ, ਨਾ ਜਾਣੇ ਜਗਤ ਮਾਤ ਪਿਤ ਮਾਈ ਬਾਪ। ਮਾਣਕ ਮੋਤੀ ਸਾਚੇ ਚੰਦ ਚੜ੍ਹਾਣੇ, ਲੋਕਮਾਤੀ ਉਤਰਨ ਕੋਟਨ ਪਾਪ। ਹਰਿਜਨ ਦਿਸਣ ਵਾਂਗ ਮਹਿਤਾਬ। ਹਰਿ ਵਕਤ ਸੁਹਾਏ ਆਪਣਾ ਆਪ। ਤਨ ਪਹਿਨਾਏ ਸ਼ਬਦ ਬਾਣੇ, ਸ਼ਬਦ ਜਪਾਏ ਸਾਚਾ ਜਾਪ। ਕਿਸੇ ਵਕਤ ਹੱਥ ਨਾ ਆਏ ਰਾਜੇ ਰਾਣੇ, ਜਨ ਭਗਤਾਂ ਥਾਪਣਾ ਰਿਹਾ ਥਾਪ। ਅੰਤਮ ਲਾੜੀ ਮੌਤ ਖਾਣੇ, ਲੱਖ ਚੁਰਾਸੀ ਰਹੀ ਕਾਂਪ। ਹਰਿ ਰੰਗ ਗੁਰਮੁਖ ਵਿਰਲਾ ਮਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਗੋਦ ਬਿਠਾਏ ਆਪ। ਹਰਿ ਵਿਛੋੜਾ ਗੁਰਮੁਖ ਧਾਰੀ। ਗੁਰ ਗੋਬਿੰਦ ਚਰਨ ਜੋੜਾ, ਸ਼ਬਦ ਤਨ ਸਚ ਸ਼ਿੰਗਾਰੀ। ਘਰ ਸਾਚਾ ਏਕਾ ਲੋੜਾ, ਨਿਹਕਲੰਕ ਨਰਾਇਣ ਨਰ ਜੋਤ ਨਿਰੰਕਾਰੀ। ਲੋਕਮਾਤੀ ਨਾਤਾ ਤੋੜਾ, ਛੱਡਿਆ ਜੋੜ ਹਰਿ ਗਿਰਧਾਰੀ। ਏਕਾ ਮਿਲਿਆ ਸ਼ਬਦ ਘੋੜਾ, ਸਾਚਾ ਘਰ ਮਹੱਲ ਅਟੱਲ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ, ਤਿੰਨਾਂ ਲੋਆਂ ਦਰ ਦਰਬਾਰੀ। ਹਰਿ ਵਿਛੋੜਾ ਬਿਰਹੋਂ ਰੋਗ। ਕਲਜੁਗ ਵਕਤ ਰਹਿ ਗਿਆ ਥੋੜਾ, ਅੰਤਮ ਹੋਏ ਮਾਤ ਸੋਗ। ਸਤਿਜੁਗ ਸਾਚੇ ਮਿਲਿਆ ਜੋੜਾ, ਲਿਖਿਆ ਲੇਖਾ ਧੁਰ ਸੰਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਗੁਰਮੁਖ ਚਰਨ ਸਰਨ ਰਸ ਸਾਚਾ ਲੈਣ ਭੋਗ। ਹਰਿ ਵਿਛੋੜਾ ਔਖੀ ਘਾਟੀ। ਕਾਇਆ ਦਿਸੇ ਝੂਠੀ ਮਾਟੀ। ਰਾਓ ਰੰਕਾਂ ਚੋਲੀ ਪਾਟੀ। ਦਰ ਦਰ ਫਿਰਨ ਮੰਗਣ ਹਾਟੀ। ਗੁਰਮੁਖ ਸਾਚੇ ਮਾਤ ਤਰਨ, ਪ੍ਰਭ ਲਪੇਟੇ ਸ਼ਬਦ ਪਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਬਹਾਏ ਅੱਗੇ ਵਖਾਏ ਨੇੜੇ ਵਾਟੀ।

੨੭ ਕੱਤਕ ੨੦੧੧ ਬਿਕ੍ਰਮੀ ਪਿੰਡ ਬੁਗੇ ਪ੍ਰੇਮ ਸਿੰਘ ਦੇ ਗ੍ਰਹਿ

ਜੋਤੀ ਨਾਰੀ ਗੁਰਮੁਖ ਕੰਤ ਸੁਹਾਗੀਆ। ਕਲਜੁਗ ਤੇਰੀ ਅੰਤਮ ਵਾਰੀ, ਵੇਖ ਵਖਾਣੇ ਗੁਰਮੁਖ ਜਾਣੇ ਜਾਣ ਪਛਾਣੇ ਆਤਮ ਧੋਏ ਦਾਗ਼ੀਆ। ਸਾਚਾ ਰੰਗ ਇਕ ਚੜ੍ਹਾਣੇ, ਜੋਤੀ ਜੋਤ ਸਰੂਪ ਹਰਿ, ਸਰਨ ਚਰਨ ਜੋ ਜਨ ਲਾਗੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੋਇਆ ਮਾਤ ਉਠ ਉਠ ਜਾਗਿਆ। ਜੋਤੀ ਨਾਰ ਤਨ ਸ਼ਬਦ ਸ਼ਿੰਗਾਰ। ਸੋਲਾਂ ਕਲੀਆਂ ਵੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਸਾਚਾ ਸੀਸ ਆਪ ਗੁੰਦਾਏ ਗੁਰਮੁਖ ਪ੍ਰਨਾਏ ਸਾਚੀ ਨਾਰ। ਸਾਚਾ ਸੀਸ ਆਪ ਗੁੰਦਾਇਆ। ਸਚ ਜਗਦੀਸ਼ ਖੇਲ ਰਚਾਇਆ। ਨਾ ਕੋਈ ਜਾਣੇ ਮੂਸਾ ਈਸਾ, ਕੁਰਾਨ ਅੰਜ਼ੀਲੀ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਨਾਰੀ ਇਕ ਪਿਆਰੀ, ਸ਼ਬਦ ਰੱਖੇ ਤਨ ਸ਼ਿੰਗਾਰੀ, ਸੋਹਣੀ ਸੇਜਾ ਆਸਣ ਲਾਇਆ। ਸੋਹਣੀ ਸੇਜ ਹਰਿ ਦਵਾਰ। ਜੋਤੀ ਰਾਣੀ ਪੁਰਖ ਭਤਾਰ। ਦੋ ਜਹਾਨੀ ਵੱਜੇ ਸ਼ਬਦ ਸਿਤਾਰ। ਜਨ ਭਗਤਾਂ ਪੜਦੇ ਕੱਜੇ, ਲੋਕਮਾਤੀ ਮਾਰੇ ਝਾਤੀ, ਦਿਵਸ ਰਾਤੀ ਪਾਵੇ ਸਾਰ। ਹਰਿਜਨ ਨਿਭਾਏ ਚਰਨ ਨਾਤੀ, ਜੋਤੀ ਦਿਸੇ ਇਕ ਇਕਾਂਤੀ, ਅੰਮ੍ਰਿਤ ਧਾਰ

ਠੰਡੀ ਠਾਰ। ਇਕ ਪਿਆਏ ਬੂੰਦ ਸਵਾਂਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਨਿਰੰਜਣ ਸਦਾ ਸੁਹਾਗਣ ਏਕਾ ਨਾਰ। ਜੋਤੀ ਨਾਰੀ ਜਿਸ ਪ੍ਰਨਾਈ। ਦੁਹਾਗਣ ਰਾਤ ਮਾਤ ਨਾ ਆਈ। ਸੇਜ ਸੁਹਾਗਣ ਇਕ ਹੰਢਾਈ। ਅੱਠੇ ਪਹਿਰ ਦਿਵਸ ਰੈਣ ਰਿਹਾ ਜਾਗ, ਸਾਚੀ ਸੇਵਾ ਰਿਹਾ ਕਮਾਈ। ਗੁਰਮੁਖਾਂ ਪੂਰਨ ਵਡ ਵਡਭਾਗ, ਚਰਨ ਪ੍ਰੀਤੀ ਏਕਾ ਲਾਈ। ਅੰਤਮ ਬੁੱਝੇ ਤ੍ਰਿਸ਼ਨਾ ਆਗ, ਸਾਂਤਕ ਸਤਿ ਕਰੇ ਆਤਮ ਜੋਤ ਧਰੇ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਨਿਰੰਜਣ ਸਾਚੀ ਜੋਤੀ ਗੁਰਮੁਖ ਤੇਰੇ ਨਾਲ ਵਿਆਹੀ। ਹਰਿ ਜੋਤੀ ਸ਼ਬਦ ਅਧਾਰ ਹੈ। ਏਕਾ ਸ਼ਬਦ ਸੱਚੀ ਸਰਕਾਰ ਹੈ। ਤੀਜਾ ਪੁਰਖ ਸਬਾਈ ਸ੍ਰਿਸ਼ਟੀ ਏਕਾ ਨਾਰ ਹੈ। ਆਤਮ ਦਰ ਵਜਦੀ ਰਹੇ ਵਧਾਈ, ਅਨਹਦ ਧੁਨੀ ਸੱਚੀ ਧੁਨਕਾਰ ਹੈ। ਗੁਰਮੁਖ ਗਾਉਂਦਾ ਰਹੇ ਚਾਈਂ ਚਾਈਂ, ਨਰਾਇਣ ਨਰ ਸੱਚਾ ਭਤਾਰ ਹੈ। ਹੋਏ ਸਹਾਈ ਸਭਨੀਂ ਥਾਈਂ, ਮਾਨਸ ਜਨਮ ਰਿਹਾ ਸਵਾਰ ਹੈ। ਕਲਜੁਗ ਪਾਰ ਲੰਘਾਏ ਫੜ ਕੇ ਬਾਹੀਂ, ਪੁਰੀ ਘਨਕ ਲਿਆ ਅਵਤਾਰ ਹੈ। ਸਦਾ ਰੱਖੇ ਠੰਡੀ ਛਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਕਾਰ ਹੈ। ਵਡ ਬਲੀ ਬਲਵਾਨ, ਹਰਿ ਹਰਿ ਨਿਰੰਕਾਰਿਆ। ਵੱਜੇ ਸੱਚਾ ਬਾਣ, ਬਜ਼ਰ ਕਪਾਟੀ ਚੀਰ ਵਖਾ ਰਿਹਾ। ਵਡ ਦਾਤਾ ਚਤੁਰ ਸੁਜਾਨ, ਜੋਤੀ ਖੇਲ ਅਪਰ ਅਪਾਰਿਆ। ਧਾਰੇ ਭੇਖ ਸ੍ਰੀ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਲੇਖੇ ਆਪ ਲਿਖਾ ਰਿਹਾ। ਏਕਾ ਦੇਵੇ ਸ਼ਬਦ ਦਾਨ, ਨਾਮ ਝੋਲੀ ਹਰਿ ਭਰਾ ਰਿਹਾ। ਏਕਾ ਰੱਖੇ ਆਪਣੀ ਆਣ ਵਿਚ ਜਹਾਨ, ਭਾਣਾ ਆਪਣੇ ਹੱਥ ਰਖਾ ਰਿਹਾ। ਨਾ ਕੋਈ ਭੁੱਲੇ ਜੀਵ ਨਿਧਾਨ, ਲੱਖ ਚੁਰਾਸੀ ਬਣਤ ਬਣਾ ਰਿਹਾ। ਦਰਗਹਿ ਸਾਚੀ ਦੇਵੇ ਮਾਣ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਰੰਗ ਵਖਾ ਰਿਹਾ। ਲੋਕ ਮਾਤੀ ਛੁੱਟੇ ਪੀਣ ਖਾਣ, ਅੰਮ੍ਰਿਤ ਫਲ ਇਕ ਖਵਾ ਰਿਹਾ। ਫਲ ਲਗਾਇਆ ਸੱਚੇ ਡਾਹਣ ਰਸਨਾ ਰਸ ਸੋਹੰ ਸ਼ਬਦ ਹਰਿ ਚੁਆ ਰਿਹਾ। ਜਨ ਭਗਤਾਂ ਹੋਇਆ ਵਸ, ਰਾਹ ਸਾਚਾ ਰਿਹਾ ਦੱਸ, ਵਾਸੀ ਪੁਰੀ ਘਨਕ ਲੋਕਮਾਤੀ ਜੋਤ ਜਗਾ ਰਿਹਾ। ਬੇਮੁਖ ਦਰ ਤੋਂ ਜਾਇਣ ਨੱਸ, ਗੁਰਮੁਖਾਂ ਹਿਰਦੇ ਜਾਏ ਵਸ, ਚਰਨ ਪ੍ਰੀਤੀ ਇਕ ਨਿਭਾ ਰਿਹਾ। ਲੱਖ ਚੁਰਾਸੀ ਰੈਣ ਅੰਧੇਰੀ ਮਸ, ਗੁਰਮੁਖਾਂ ਆਤਮ ਜੋਤ ਪ੍ਰਕਾਸ਼ ਕੋਟ ਰਵ ਸਸ, ਦੀਪਕ ਸਾਚਾ ਇਕ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਨਾਰੀ ਸ਼ਬਦ ਉਡਾਰੀ, ਗੁਰਮੁੱਖਾਂ ਮੇਲ ਮਿਲਾ ਰਿਹਾ। ਜੋਤੀ ਨਾਰ ਸ਼ਬਦ ਉਡਾਨ ਹੈ। ਲੋਕਮਾਤੀ ਕਰ ਧਿਆਨ ਹਰਿ ਭਗਵਾਨ ਗੁਰਮੁਖਾਂ ਮੇਲ ਮਿਲਾਣ ਹੈ। ਆਤਮ ਦੇਖੇ ਚਤੁਰ ਸੁਜਾਨ, ਸ਼ਬਦ ਦੇਵੇ ਸੱਚਾ ਦਾਨ, ਸਾਚੀ ਝੋਲੀ ਹਰਿ ਭਰਾਨ ਹੈ। ਆਪੇ ਗੋਪੀ ਆਪੇ ਕਾਹਨ, ਦੂਸਰ ਨਾ ਕੋਈ ਵਿਚ ਜਹਾਨ ਹੈ। ਜਨ ਭਗਤਾਂ ਦੇਵੇ ਮਾਣ ਗੁਣ ਨਿਧਾਨ, ਝੁਲਦਾ ਰਹੇ ਸਦਾ ਇਕ ਨਿਸ਼ਾਨ। ਪੰਚਮ ਪੋਹ ਵੇਖ ਵਖਾਣੇ ਨਿਹਕਲੰਕ ਬਲੀ ਬਲਵਾਨ, ਕਰੇ ਖੇਲ ਮਾਤ ਮਹਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧਾਂ ਸੰਤਾਂ ਗੁਰੂਆਂ ਪੀਰਾਂ ਗਹਿਰ ਗੰਭੀਰਾਂ ਮਾਰੇ ਆਤਮ ਤੀਰ ਰਸਨਾ ਖਿੱਚ ਕਮਾਨ ਹੈ। ਰਸਨਾ ਖਿੱਚ ਕਮਾਨ ਤੀਰ ਚਲਾ ਰਿਹਾ। ਪੰਚਮ ਪੋਹ ਚਾਰ ਕੁੰਟ ਦਹਿ ਦਿਸ਼ ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਸਰਬ ਕੁਛ ਵੇਖ ਵਖਾ ਰਿਹਾ। ਨਿਹਕਲੰਕ ਮਾਤ ਜੋਤ ਪ੍ਰਕਾਸ਼ੀ, ਮੇਟ ਮਿਟਾਏ ਮਦਿਰਾ ਮਾਸੀ, ਸੋਹੰ ਖੰਡਾ ਸ਼ਬਦ ਡੰਡਾ ਹੱਥ ਉਠਾ ਰਿਹਾ। ਪ੍ਰਗਟ ਹੋਏ ਘਨਕਪੁਰ ਵਾਸੀ, ਤੀਰ ਕਮਾਨ ਨਾ ਹੱਥ ਉਠਾ ਰਿਹਾ। ਭਾਰਤ ਖੰਡ ਜੋਤ ਪ੍ਰਕਾਸ਼ੀ, ਸੱਤ ਦੀਪ ਨੌਂ ਖੰਡ ਏਕਾ ਧਾਰ ਬੰਨ੍ਹਾ ਰਿਹਾ। ਵੇਖ

ਵਖਾਣੇ ਪੰਡਤ ਕਾਸ਼ੀ, ਵੇਦ ਪੁਰਾਨਾ ਮਾਣ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਲਿਖਤ ਲੇਖ ਵਾਲੀ ਹਿੰਦ ਤੇਰੇ ਦਰ ਪੁਜਾ ਰਿਹਾ। ਪੰਚਮ ਪੋਹ ਬਣੇ ਲਿਖਾਰਾ। ਉਸਰੇ ਮਹੱਲ ਇਕ ਅਪਾਰਾ। ਦੇਵੇ ਵਾਰ ਵਾਰੋ ਵਾਰਾ। ਰਾਜੇ ਰਾਣਿਆਂ ਕਰ ਖੁਆਰਾ। ਸ਼ਬਦ ਰੱਖੇ ਤਿੱਖੀ ਧਾਰਾ। ਕਲਜੁਗ ਤੇਰੀ ਅੰਤਮ ਵਾਰਾ। ਪ੍ਰਗਟ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ। ਮੇਟ ਮਿਟਾਏ ਵਰਨ ਗੋਤ, ਚਾਰ ਕੁੰਟ ਹੋਏ ਧੁੰਦੂਕਾਰਾ। ਸਚ ਜੋਤ ਨਿਰਾਲਮ, ਸਿੰਘ ਸ਼ੇਰ ਸ਼ੇਰ ਸਿੰਘ ਸੱਚੀ ਸਰਕਾਰਾ। ਜਨ ਭਗਤਾਂ ਦੁਰਮਤ ਮੈਲ ਰਿਹਾ ਧੋਤ, ਅੰਮ੍ਰਿਤ ਪਾਏ ਕਾਇਆ ਕਰੇ ਠੰਡੀ ਠਾਰਾ। ਲੱਖ ਚੁਰਾਸੀ ਰਹੀ ਰੋਤ, ਹੱਥ ਨਾ ਆਏ ਨੈਣ ਮੁੰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਤੇਰਾ ਮਾਤ ਬਣਾਏ ਇਕ ਸੱਚਾ ਚੁਬਾਰਾ। ਵਾਲੀ ਹਿੰਦ ਹਰਿ ਜਣਾਇਆ। ਸਾਚੇ ਮੰਦਰ ਨੀਂਹ ਰਖਾਇਆ। ਜੋਤ ਜਗਾਣੀ ਅੰਦਰੇ ਅੰਦਰ, ਗੁਰੂਆਂ ਪੀਰਾਂ ਖਿੱਚ ਬਹਾਇਆ। ਕਾਇਆ ਦਿਸੇ ਡੂੰਘੀ ਕੰਦਰ, ਸਾਚੇ ਮੰਦਰ ਜੋਤ ਸਵਾਇਆ। ਅਠਸਠ ਤੀਰਥ ਭੌਂਦੇ ਬੰਦਰ, ਸੱਚਾ ਰਾਹ ਕਿਸੇ ਹੱਥ ਨਾ ਆਇਆ। ਪੰਚਮ ਪੋਹ ਧਰਤ ਮਾਤ ਤੇਰਾ ਤੋੜੇ ਜੰਦਰ, ਆਪਣੀ ਹੱਥੀਂ ਖੇਲ ਰਚਾਇਆ। ਨਾ ਕੋਈ ਜਾਣੇ ਗੁਰਖ ਮਛੰਦਰ, ਉਚੇ ਟਿੱਲੇ ਆਸਣ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸੁਰਤ ਸੰਭਾਲ ਨਾ ਬਣ ਕੰਗਾਲ, ਨਿਹਕਲੰਕ ਸਾਚੀ ਜੋਤ ਜਗਾਇਆ। ਸਾਚੀ ਜੋਤ ਕਰੇ ਉਜਿਆਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਪੰਚਮ ਪੋਹ ਦਿਵਸ ਵਿਚਾਰੀ। ਕਲਜੁਗ ਜੀਵ ਨਾ ਜਾਣੇ ਕੋ, ਪੁਰੀਆਂ ਲੋਆਂ ਪਾਵੇ ਸਾਰੀ। ਜਗਤ ਨਾਤਾ ਝੂਠਾ ਮੋਹ, ਅੰਤਮ ਜਾਏ ਬਾਜ਼ੀ ਹਾਰੀ। ਗੁਰ ਚਰਨ ਸਰਨ ਜਨ ਜਾਏ ਛੋਹ, ਮਾਨਸ ਜਨਮ ਜਾਏ ਪੈਜ ਸਵਾਰੀ। ਹੋਏ ਸਹਾਈ ਜਹਾਨੀ ਦੋ, ਅੱਗੇ ਪਿਛੇ ਪਿਛੇ ਅੱਗੇ ਹਰਿ ਸ਼ਬਦ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰੇ ਸਾਚੀ ਕਾਰੀ। ਸਚ ਵਿਹਾਰ ਕਰਾਉਣਾ। ਕਰ ਜੋਤ ਅਕਾਰ ਸ਼ਬਦ ਧਾਰ ਇਕ ਰਖਾਉਣਾ। ਵੇਖ ਵਖਾਣੇ ਸਰਬ ਸੰਸਾਰ, ਸ਼ਬਦ ਮਾਰੇ ਡਾਹਢੀ ਮਾਰ, ਰਾਜ ਰਾਜਾਨ ਸ਼ਾਹ ਸੁਲਤਾਨ ਤਖ਼ਤੋਂ ਲਾਹ ਬਹਾਉਣਾ। ਨਾ ਕੋਈ ਝੁੱਲੇ ਮਾਤ ਨਿਸ਼ਾਨ, ਕਲਜੁਗ ਅੰਤਮ ਲੇਖ ਲਿਖਾਉਣਾ। ਪ੍ਰਗਟ ਜੋਤ ਸ੍ਰੀ ਭਗਵਾਨ, ਏਕਾ ਝੰਡਾ ਧਰਮ ਉਠਾਉਣਾ। ਸੱਤਾਂ ਦੀਪਾਂ ਦੇਵੇ ਮਾਣ, ਨੌਵਾਂ ਖੰਡਾਂ ਹਰਿ ਚਰਨ ਲਗਾਉਣਾ। ਸੋਹੰ ਚਲੇ ਏਕਾ ਬਾਣ, ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਹਰਿ ਇਕ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਸਾਚਾ ਦਿਵਸ ਖੁਸ਼ੀਆਂ ਨਾਲ ਮਾਤ ਮਨਾਉਣਾ। ਪੰਚਮ ਪੋਹ ਕਰੇ ਤਿਆਰੀ। ਲੱਖ ਚੁਰਾਸੀ ਜਿਸ ਕਰਨੀ ਪਾਰੀ। ਬੇਮੁਖ ਜੀਵ ਕਰਨ ਹਾਸੀ ਪ੍ਰਗਟੇ ਜੋਤ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕ ਪੁਰ ਵਾਸੀ ਆਪਣੀ ਹੱਥੀਂ ਹਰਿ ਕਰੇ ਆਪ ਉਸਾਰੀ। ਪੰਚਮ ਪੰਚਮ ਪੰਚਮ ਜਗਤ ਵਡਿਆਈਆ। ਪੰਚਮ ਜੇਠੀ ਲਏ ਅਵਤਾਰ, ਲੋਕਮਾਤੀ ਪੁਰਖ ਬਿਧਾਤੀ ਜੋਤ ਜਗਾਈਆ। ਕਾਇਆ ਮੰਦਰ ਬੈਠਾ ਰਹੇ ਇਕ ਇਕਾਂਤੀ, ਭੈਣਾਂ ਭਾਈਆਂ ਸਾਰ ਨਾ ਪਾਈਆ। ਜਨ ਭਗਤਾਂ ਮਿਲਿਆ ਪੁਰਖ ਬਿਧਾਤੀ, ਦਰ ਦਰ ਘਰ ਘਰ ਜਾਏ ਆਤਮ ਕੁੰਡਾ ਲਾਹੀਆ। ਦੇਵੇ ਦਰਸ ਜੋਤ ਜਗਾਏ, ਸਾਵਣ ਸੁੰਦਰ ਰੂਪ ਵਟਾਈਆ। ਅਚਰਜ ਖੇਲ ਹਰਿ ਰਘੁਰਾਈਆ। ਮਾਤਾ ਤਾਬੋ ਸਿੰਘ ਜਵੰਦ, ਭੋਲੇ ਭਾਓ ਗੁਰ ਗੋਬਿੰਦਾ ਸਾਚਾ ਦਰ ਸੁਹਾਈਆ। ਦੇਵੇ ਵਡਿਆਈ ਗੁਰਮੁਖ ਵਧਾਈ, ਛੱਬੀ ਪੋਹ ਦੇਹ ਤਜਾਈਆ। ਅਵਰ ਨਾ ਜਾਣੇ ਕੋ, ਭੁੱਲੀ ਸਰਬ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਜਨ

ਭਗਤਾਂ ਮੇਲ ਆਪਣਾ ਆਪ ਕਰਾਈਆ। ਛੱਬੀ ਪੋਹ ਦੇਹ ਤਜਾਈ ਜਗਤ ਤੁੱਟਾ ਮੋਹ, ਛੱਡੇ ਭੈਣਾਂ ਭਾਈਆ। ਤਿੰਨਾਂ ਲੋਕਾਂ ਪਾਏ ਸੋ, ਏਕਾ ਜੋਤ ਜਗੇ ਰਘੁਰਾਈਆ। ਬੇਮੁਖ ਜੀਵ ਕੋਇ ਨਾ ਸਕੇ ਛੋਹ, ਗੁਰਮੁਖਾਂ ਰਿਹਾ ਬਣਤ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ਾ ਬੀਸ ਇਕੀਸਾ, ਏਕਾ ਛਤਰ ਰਿਹਾ ਸੀਸ ਝੁਲਾਈਆ। ਛੱਬੀ ਪੋਹ ਤਨ ਤਜਾਇਆ। ਲੱਖ ਚੁਰਾਸੀ ਦੇਣਾ ਡੰਨ, ਸ਼ਬਦ ਘੋੜਾ ਇਕ ਰਖਾਇਆ। ਜੋ ਘੜਿਆ ਸੋ ਦੇਣਾ ਭੰਨ, ਆਉਣ ਜਾਣਾ ਆਪਣੇ ਹੱਥ ਰਖਾਇਆ। ਗੁਰਮੁਖ ਸਾਚੇ ਸੁਣਨਾ ਕੰਨ, ਮਾਨਸ ਦੇਹੀ ਉਤਮ ਫਲ, ਸਾਚਾ ਮੇਵਾ ਮਾਤ ਲਗਾਇਆ। ਜਨ ਭਗਤਾਂ ਮਿਲਿਆ ਸਾਚਾ ਹਰਿ ਆਤਮ ਜਾਏ ਮੰਨ। ਲੱਖ ਚੁਰਾਸੀ ਫੰਦ ਕਟਾਇਆ। ਬੇਮੁਖ ਜੀਵ ਕਲਜੁਗ ਅੰਨ੍ਹ, ਨਰ ਹਰਿ ਹਰਿ ਨਰ ਭੇਵ ਕਿਸੇ ਨਾ ਪਾਇਆ। ਗੁਰਮੁਖ ਸਾਚੇ ਰਸਨਾ ਕਹਿਣ ਧੰਨ ਧੰਨ ਧੰਨ, ਭਾਂਡਾ ਭਰਮ ਹਰਿ ਭੰਨਾਇਆ। ਲੋਕਮਾਤ ਚੜ੍ਹਾਏ ਸਾਚੇ ਚੰਨ, ਪੰਚਮ ਪੋਹ ਨੀਂਹ ਰਖਾਇਆ। ਲੇਖੇ ਲੱਗਾ ਸੱਚਾ ਤਨ, ਮਾਤ ਕੁੱਖ ਮਿਲਿਆ ਸੁਖ ਲੋਕਮਾਤੀ ਸੁਫ਼ਲ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਲਾਹੇ ਦੁੱਖ, ਕਰ ਦਰਸ ਉਤਰੇ ਭੁੱਖ, ਛੱਬੀ ਪੋਹ ਇੰਦਲੋਕ ਸ਼ਿਵਲੋਕ ਬ੍ਰਹਮਲੋਕ ਬੈਕੁੰਠ ਧਾਮ ਏਕਾ ਥਾਂ ਦਏ ਵਖਾਇਆ। ਛੱਬੀ ਪੋਹ ਹਰਿ ਬਣਤ ਬਣਾਉਣੀ। ਪੰਚਮ ਪੋਹ ਧਾਰ ਰਖਾਉਣੀ। ਸ਼ਬਦ ਘੋੜੇ ਹੋ ਅਸਵਾਰ, ਗੁਰਮੁਖਾਂ ਵੇਖੇ ਵਾਰੋ ਵਾਰ, ਅੰਦਰ ਬਾਹਰ ਗੁਪਤ ਜ਼ਾਹਰ, ਏਕਾ ਜੋਤੀ ਰਾਮ ਜਗਾਉਣੀ। ਧਰਤ ਮਾਤ ਚਾਰ ਕੁੰਟ ਖਿੱਚੇ ਕਾਰ, ਉਤਰ ਪੂਰਬ ਪੱਛਮ ਦੱਖਣ ਏਕਾ ਸਾਰ ਰਖਾਉਣੀ। ਗੁਰਮੁਖ ਵਿਰੋਲੇ ਜਿਉਂ ਛਾਛ ਮੱਖਣ, ਲੱਖ ਚੁਰਾਸੀ ਛਾਣ ਵਖਾਉਣੀ। ਜੂਠੇ ਝੂਠੇ ਭਾਂਡੇ ਸੱਖਣ, ਗੁਰਮੁਖਾਂ ਆਤਮ ਅੰਮ੍ਰਿਤ ਧਾਰ ਠੰਡੀ ਠਾਰ ਆਪ ਵਖਾਉਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਟੇ ਗੇੜਾ, ਧਰਮ ਰਾਏ ਤੇਰਾ ਛੁੱਟੇ ਝੇੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਇਕ ਬਣਾਉਣੀ। ਸਾਚੀ ਬਣਤ ਹਰਿ ਬਣਾਇੰਦਾ। ਜੀਵ ਜੰਤ ਸਾਧ ਸੰਤ ਭਗਤ ਭਗਵੰਤ ਵੇਖ ਵਖਾਇੰਦਾ। ਜਨ ਭਗਤਾਂ ਮਿਲੇ ਸਾਚਾ ਕੰਤ, ਸਤਾਰਾਂ ਹਾੜੀ ਫੁੱਲ ਫੁੱਲਵਾੜੀ ਵਿਚ ਮਾਤ ਲਗਾਇੰਦਾ। ਪੰਚਮ ਪੋਹ ਕਰ ਤਿਆਰੀ, ਛੱਬੀ ਪੋਹ ਪੂਰ ਉਸਾਰੀ, ਸਾਚਾ ਧਾਮ ਆਪ ਸੁਹਾਇੰਦਾ। ਸਤਾਰਾਂ ਹਾੜੀ ਵੇਖੇ ਵਾੜੀ, ਆਪੇ ਫਿਰੇ ਪਿਛੇ ਅਗਾੜੀ, ਗੁਰਮੁਖਾਂ ਰੱਖੇ ਲਾਜ ਚਰਨ ਛੁਹਾਈ ਦਾਹੜੀ, ਸੱਚਾ ਪੱਲਾ ਨਾਮ ਫੜਾਇੰਦਾ। ਸ਼ਬਦ ਘੋੜੇ ਜਾਏ ਚਾੜ੍ਹੀ, ਨੇੜ ਨਾ ਆਏ ਮੌਤ ਲਾੜੀ, ਜਗੇ ਜੋਤ ਬਹੱਤਰ ਨਾੜੀ, ਸ਼ਬਦ ਨਾਦ ਇਕ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਲੱਖ ਚੁਰਾਸੀ ਜਮ ਕੀ ਫਾਸੀ, ਲੋਕਮਾਤ ਮਾਰ ਝਾਤ ਅੰਤਮ ਅੰਤ ਕਟਾਇੰਦਾ। ਲੱਖ ਚੁਰਾਸੀ ਦੇਵੇ ਕਟ, ਹਰਿ ਸਾਚੀ ਬਣਤ ਬਣਾਇਆ। ਨਾ ਕੋਈ ਜਾਣੇ ਤੀਰਥ ਤੱਟ, ਵਸੇ ਘਟ ਘਟ, ਲੇਖਾ ਲਿਖਤ ਰਿਹਾ ਲਿਖਾਇਆ। ਵੇਖ ਵਖਾਣੇ ਕਾਇਆ ਮਟ, ਜਗੇ ਜੋਤ ਲਟ ਲਟ, ਸ਼ਬਦ ਲਪੇਟੇ ਸਾਚੇ ਪਟ, ਤਾਣਾ ਪੇਟਾ ਇਕ ਰਖਾਇਆ। ਇਕ ਖੁਲ੍ਹਾਏ ਸਾਚਾ ਹੱਟ, ਗੁਰਮੁਖ ਲਾਹਾ ਲੈਣ ਖੱਟ, ਦੂਈ ਦਵੈਤੀ ਮਿਟੇ ਫੱਟ, ਸਤਾਰਾਂ ਹਾੜੀ ਮਿਲੇ ਮਾਤ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਪੂਰ ਕਰਾਏ ਕਾਮ, ਦਰ ਮੰਦਰ ਕਾਇਆ ਇਕ ਸੁਹਾਇਆ। ਕਾਇਆ ਮੰਦਰ ਇਕ ਸੁਹਾਵਣਾ। ਦੀਪਕ ਜਗੇ ਅੰਦਰੇ ਅੰਦਰ, ਪੰਜਾਂ ਚੋਰਾਂ ਡੰਨ ਲਗਾਵਣਾ। ਸਾਚੇ ਘਰ ਤੋੜੇ ਜੰਦਰ, ਦੂਈ ਦਵੈਤੀ ਪੜਦਾ ਲਾਹਵਣਾ। ਮਹਾਰਾਜ

ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜ ਲੱਖ ਚੁਰਾਸੀ ਗੁਰਮੁਖ ਫੰਦ ਕਟਾਵਣ। ਤਿੰਨ ਪੰਜ ਸੱਤ ਨੌਂ ਬਾਰਾਂ ਪੰਦਰਾਂ ਅਠਾਰਾਂ ਇਕੀਸ ਚੌਬੀਸ ਸਤਾਈਸ ਸੰਗ ਲਾਉਣੀ ਤੀਸ। ਪ੍ਰਭ ਅਬਿਨਾਸ਼ੀ ਭੇਵ ਚੁਕਾਈ, ਜਾਣੇ ਰਾਗ ਛਤੀਸ। ਨਾਰਦ ਮੁਨ ਰਿਹਾ ਸਮਝਾਈ, ਚੁੱਕੇ ਭੇਵ ਬੀਸ ਇਕੀਸ। ਸਾਚੀ ਜੋਤ ਕਰੇ ਰੁਸ਼ਨਾਈ, ਪ੍ਰਗਟ ਹੋਏ ਜਗਤ ਜਗਦੀਸ਼। ਝੂਠਾ ਨਾਤਾ ਮਾਤ ਪਿਤ ਭੈਣਾਂ ਭਾਈ, ਅੰਤਮ ਜਾਣਾ ਮਾਤ ਪੀਸ। ਏਕਾ ਹਰਿ ਸੱਚੀ ਸਰਨਾਈ, ਛਤਰ ਝੁੱਲੇ ਸਦਾ ਸੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਕਰੇ ਕਲ ਤੇਰੀ ਰੀਸ। ਕਲ ਕਲ ਕਲ ਪ੍ਰਭ ਧਾਰੀ। ਵਸੇ ਨਿਹਚਲ ਧਾਮ ਅਟੱਲ, ਅਟਲ ਅਟਲਾ ਨੀਂਹ ਉਸਾਰੀ। ਜਗਤ ਕਰਾਏ ਵਲ ਛਲ, ਵਲ ਛਲ ਛਲੀਆ ਖੇਲ ਅਪਾਰੀ। ਗੁਰਮੁਖ ਸਾਚੇ ਸਚ ਦਵਾਰਾ ਲੈਣਾ ਮੱਲ, ਮਿਲੇ ਮੇਲ ਹਰਿ ਬਨਵਾਰੀ। ਆਪ ਲਗਾਏ ਸਾਚਾ ਫਲ, ਕਾਇਆ ਅੰਮ੍ਰਿਤ ਆਤਮ ਸਿੰਚੇ ਇਕ ਕਿਆਰੀ। ਗੁਰਮੁਖ ਸਾਚੇ ਆਇਣ ਚਲ, ਵੇਖਣ ਧਾਮ ਸੱਚਾ ਰਾਮ ਛਤਰ ਝੁੱਲੇ ਇਕ ਅਪਾਰੀ। ਮਾਵਾਂ ਪੁੱਤਰਾਂ ਜਗਤ ਵਿਛੋੜਾ ਦੂਈ ਦਵੈਤੀ ਮਿਟੇ ਸੱਲ, ਕਾਇਆ ਹੋਏ ਠੰਡੀ ਠਾਰੀ। ਇਕ ਵਖਾਏ ਜਲ ਥਲ, ਜੰਗਲ ਜੂਹ ਉਜਾੜ ਪਹਾੜੀ, ਜਗੇ ਜੋਤ ਘੜੀ ਘੜੀ ਪਲ ਪਲ, ਛੱਬੀ ਪੋਹ ਕਰੇ ਸ਼ਬਦ ਅਸਵਾਰੀ। ਗੁਰਮੁਖਾਂ ਦੁਰਮਤ ਮੈਲ ਰਿਹਾ ਧੋ, ਸਿੰਘ ਪਾਲ ਪੈਜ ਸਵਾਰੀ। ਲੱਖ ਚੁਰਾਸੀ ਰਹੀ ਰੋ, ਕੋਈ ਨਾ ਪਾਵੇ ਕਲਜੁਗ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਬਹਾਏ, ਖਿੱਚ ਲਿਆਏ ਵਾਰੋ ਵਾਰੀ। ਦਰ ਦਵਾਰੇ ਏਕਾ ਵਾਰੇ, ਸ਼ਬਦ ਅਸਵਾਰੀ ਪਵਣ ਅਧਾਰੀ ਜੋਤ ਨਿਰੰਕਾਰੀ ਪਾਵੇ ਸਾਰ। ਤਿੰਨਾਂ ਲੋਆਂ ਵਸੇ ਬਾਹਰ। ਨੂਰੀ ਜੋਤ ਕਰ ਅਕਾਰ, ਆਪੇ ਗੁਪਤ ਆਪੇ ਜ਼ਾਹਰ, ਆਪੇ ਗੁਣੀਆਂ ਸਾਚਾ ਸ਼ਾਇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜੋਧਾ ਸੂਰਬੀਰ ਬਹਾਦਰ , ਬੇਮੁਖਾਂ ਦਿਸੇ ਏਕਾ ਕਾਇਰ। ਸੂਰਬੀਰ ਬਹਾਦਰ ਏਕਾ ਬਨਵਾਰਿਆ। ਕਰੇ ਖੇਲ ਕਰਤਾ ਕਾਦਰ, ਨਿਰਮਲ ਕਰਮ ਹੋਏ ਉਜਾਗਰ, ਗੁਰਮੁਖਾਂ ਬਣਿਆ ਸਚ ਸੁਦਾਗਰ, ਕਰਾਏ ਸਾਚਾ ਵਣਜ ਵਪਾਰਿਆ। ਜੋਤ ਜਗੀ ਕਾਇਆ ਗਾਗਰ, ਅੰਮ੍ਰਿਤ ਭਰਿਆ ਸਿੰਧ ਸਾਗਰ, ਚੱਲੇ ਧਾਰ ਅਪਰ ਅਪਾਰਿਆ। ਮਿਲਿਆ ਮੇਲ ਹਰਿ ਰਤਨਾਗਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਹੋ ਦਿਆਲ, ਹੱਥ ਫੜਾਏ ਸਾਚੇ ਲਾਲ, ਵਾਰੋ ਵਾਰੀ ਸਾਚੇ ਧਾਮ ਸੁਹਾ ਰਿਹਾ। ਸਾਚਾ ਧਾਮ ਆਪ ਸੁਹਾਇਆ। ਜੋਤੀ ਨੂਰਾ ਜੋਤ ਸਵਾਇਆ। ਕੋਟਨ ਭਾਨਾ ਗੁਣ ਨਿਧਾਨਾ ਚਤੁਰ ਸੁਜਾਨਾ ਦਿਸ ਨਾ ਆਇਆ। ਸਰਬ ਗਿਆਨਾ ਵਡ ਧਿਆਨਾ, ਪਵਣ ਬਬਾਣਾ ਸ਼ਬਦ ਉਡਾਨਾ, ਜੋਤੀ ਰਾਣਾ ਇਕ ਰਖਾਇਆ। ਕ੍ਰਿਸ਼ਨਾ ਕਾਹਨਾ ਨੈਣ ਮੁਧਾਨਾ, ਸਾਵਲ ਸੁੰਦਰ ਕਵਲ ਨੈਣ ਮਧੁਰ ਬੈਨ, ਕੁੰਡਲ ਸੀਸ ਨਾ ਕੋਇ ਰਖਾਇਆ। ਜਨ ਭਗਤਾਂ ਬਣੇ ਸਾਕ ਸੱਜਣ ਸੈਣ, ਲਹਿਣ ਦੇਣ ਮਾਤ ਚੁਕਾਇਆ। ਰਸਨਾ ਸਕੇ ਨਾ ਕਿਸੇ ਕਹਿਣ, ਦਰਸ ਪੇਖੇ ਜੋ ਜਨ ਨੈਣ, ਤੀਜਾ ਲੋਇਣ ਹਰਿ ਖੁਲ੍ਹਾਇਆ। ਬੇਮੁਖਾਂ ਖਾਏ ਲਾੜੀ ਮੌਤ ਡੈਣ, ਗੁਰਮੁਖਾਂ ਪ੍ਰਭ ਗੋਦ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਾਧ ਬੋਧ ਬੋਧ ਅਗਾਧ, ਸ਼ਬਦ ਲੇਖ ਜਨ ਭਗਤ ਵੇਖ, ਵਿਚ ਮਾਤ ਸਚ ਦਾਤ ਵਸਤ ਨਾਮ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੋਹੰ ਸਾਚਾ ਅੰਮ੍ਰਿਤ ਆਤਮ ਜਾਮ ਪਿਲਾਇਆ। ਨਾ ਕੋਈ ਰੱਖੇ ਘੋੜ ਹਸਤ, ਨਾ ਸ਼ਿੰਗਾਰੇ ਤਨ ਬਸਤ, ਖੰਡਾ ਫੜੇ ਨਾ ਕੋਈ ਦਸਤ, ਜੋਤੀ ਖੇਲ ਰਚਾਇਆ। ਗੁਰਮੁਖਾਂ ਰੱਖੇ ਸਦਾ ਮਸਤ, ਰੰਗਣ ਨਾਮ ਇਕ ਚੜ੍ਹਾਇਆ।

ਸਾਚਾ ਜਾਮ ਹਰਿ ਪਿਲਾਇੰਦਾ। ਕੋਈ ਨਾ ਲਾਏ ਦਾਮ, ਮਿਟਾਏ ਅੰਧੇਰੀ ਸ਼ਾਮ, ਦੀਪਕ ਜੋਤੀ ਇਕ ਜਗਾਇੰਦਾ। ਪੂਰ ਕਰਾਏ ਕਾਮ, ਸੋਹੰ ਬਖ਼ਸ਼ੇ ਸਾਚਾ ਨਾਮ, ਦੋ ਜਹਾਨੀ ਪੈਜ ਰਖਾਇੰਦਾ। ਸੁੱਕਾ ਹਰਿਆ ਕਰੇ ਕਾਇਆ ਚਾਮ, ਅੰਮ੍ਰਿਤ ਪਿਆਏ ਸਾਚਾ ਜਾਮ, ਤਨ ਰੋਗ ਜਗਤ ਵਿਜੋਗ ਸਰਬ ਮਿਟਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਆਤਮ ਰਸ ਸਾਚਾ ਭੋਗ, ਜਗਤ ਤ੍ਰਿਸ਼ਨਾ ਹਰਿ ਮਿਟਾਇੰਦਾ। ਏਕਾ ਦੇਵੇ ਦਰਸ ਅਮੋਘ, ਨੇਤਰ ਨੈਣ ਲੋਇਣ ਏਕਾ ਧਾਰ ਵਖਾਇੰਦਾ। ਲਿਖਿਆ ਧੁਰ ਸੱਚਾ ਸੰਜੋਗ, ਏਕਾ ਸੇਜਾ ਕੰਤ ਪਿਆਰੀ ਸਾਚੀ ਨਾਰੀ, ਸ਼ਬਦ ਸੁਹਾਗਣ ਵਡ ਵਡਭਾਗਣ ਸਾਚੀ ਸੇਜ ਬਹਾਇੰਦਾ। ਗੁਰਮੁਖ ਸਾਚੇ ਪ੍ਰਭ ਚਰਨ ਲਾਗਣ, ਦਿਵਸ ਰੈਣ ਜਾਗਣ, ਮਾਤ ਪਿਤ ਭਾਈ ਭੈਣ ਤਿਆਗਣ, ਏਕਾ ਨਾਤਾ ਚਰਨ ਜੁੜ੍ਹਾਇੰਦਾ। ਆਪ ਬਣਾਏ ਹੰਸ ਕਾਗਨ, ਇਕ ਸੁਣਾਏ ਸਾਚਾ ਰਾਗਨ, ਜਨ ਭਗਤਾਂ ਧੋਏ ਪਿਛਲੇ ਦਾਗਨ, ਪੂਰਬ ਲੇਖਾ ਹਰਿ ਚੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਖਾਧੇ ਬੇਰ ਸੰਞ ਸਵੇਰ ਪੰਚਮ ਵੇਰ, ਸਾਚੇ ਫਲ ਸਾਚੇ ਡਾਲ ਲਗਾਇੰਦਾ। ਸਾਚੇ ਫਲ ਲਗਾਏ ਡਾਲ। ਕਾਇਆ ਸੁਹਾਇਆ ਏਕਾ ਤਾਲ। ਅੰਮ੍ਰਿਤ ਭਰਿਆ ਨਾਮ ਜਲਾਲ। ਗੁਰਮੁਖ ਮਾਰੇ ਪਹਿਲੀ ਛਾਲ। ਸੁੱਚਾ ਮਿਲੇ ਅਨਮੁੱਲੜਾ ਲਾਲ। ਅੰਤ ਕਾਲ ਨਾ ਖਾਏ ਕਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਿਹਾ ਸੁਰਤ ਸੰਭਾਲ। ਹਰਿ ਚਰਨ ਜੋ ਜਨ ਧਿਆਨ ਲਗਾਇੰਦਾ। ਹਰਿ ਚਰਨ ਜੋ ਜਨ ਮਨ ਟਿਕਾਇੰਦਾ। ਹਰਿ ਚਰਨ ਜੋ ਜਨ ਤਨ ਸੇਵ ਕਮਾਇੰਦਾ। ਹਰਿ ਚਰਨ ਜੋ ਜਨ ਏਕਾ ਧਾਰ ਕਰ ਵਿਚਾਰ, ਦੁੱਖ ਭੁੱਖ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਕਰ ਉਜਲ ਮੁਖ ਬਣਤ ਬਣਾਇੰਦਾ। ਏਕਾ ਕੀਆ ਚਰਨ ਧਿਆਨਾ। ਅੱਠੇ ਪਹਿਰ ਰਸਨਾ ਗਾਏ, ਗੁਣਵੰਤ ਗੁਣ ਨਿਧਾਨਾ। ਜੀਵ ਜੰਤ ਕੋਈ ਸਾਰ ਨਾ ਪਾਏ, ਗਊ ਗਰੀਬਾਂ ਮਾਰਨ ਤਾਅਨਾ। ਕਵਣ ਬੇੜਾ ਪਾਰ ਕਰਾਏ, ਕਿਰਪਾ ਕਰ ਸ੍ਰੀ ਭਗਵਾਨਾ। ਜਗਤ ਉਖੇੜਾ ਰਿਹਾ ਲਗਾਏ, ਤੁੱਟਾ ਮਾਣ ਤਾਣਾ। ਨਗਰ ਖੇੜਾ ਕੌਣ ਵਸਾਏ, ਕਾਇਆ ਮਹੱਲ ਹੋਇਆ ਵੈਰਾਨਾ। ਮਾਇਆ ਝੇੜਾ ਕੌਣ ਚੁਕਾਏ, ਬੈਠੀ ਵਿਚ ਉਜਾੜ ਬੀਆਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਦਾਨ ਦੇ ਦਰਸ ਮਿਟੇ ਹਰਸ, ਚਰਨ ਧੂੜ ਸਚਾ ਇਸ਼ਨਾਨਾ। ਮੰਗੇ ਚਰਨ ਧੂੜ ਦਿਵਸ ਰੈਣਿਆ। ਜੀਵ ਜੰਤ ਕੀ ਜਾਨਣ ਮੂੜ੍ਹ, ਪ੍ਰਭ ਦਰਸ ਲੋਚਣ ਨੈਣਿਆਂ। ਆਤਮ ਕਾਇਆ ਰੰਗ ਰਹੇ ਗੂੜ੍ਹ, ਮਿਲੀ ਰਾਮ ਨਾਮ ਇਕ ਰਸੈਣਿਆ। ਮਸਤਕ ਮੰਗੇ ਚਰਨ ਧੂੜ, ਚਰਨ ਕਵਲ ਸਾਚੀ ਬਹਿਣਿਆ। ਮੰਗੇ ਧੂੜੀ ਕਰ ਪੁਕਾਰ। ਕਾਇਆ ਰੰਗੇ ਨਾਮ ਰੰਗਣ ਗੂੜ੍ਹੀ, ਭੁੱਖੀ ਭੀਲਣੀ ਤਿੱਖੀ ਧਾਰ। ਨਾ ਕੋਈ ਜਾਣੇ ਮੁਨੀ ਰਿਖੀ ਆਤਮ ਕੁਰਲਾਣੀ, ਦਏ ਦੁਹਾਈ ਹਰਿ ਰਘੁਰਾਈ ਕਰ ਵਿਚਾਰ। ਮਿੱਠਾ ਕੌੜਾ ਦਿਸੇ ਪਾਣੀ, ਗਰੀਬ ਨਿਮਾਣੀ ਬੇਰੀਆਂ ਬੇਰ ਖਾਣੀ, ਅੱਠੇ ਪਹਿਰ ਰਹੇ ਅਧਾਰ। ਚਤੁਰ ਸੁਜਾਨ ਨਾ ਸੁਘੜ ਸਿਆਣੀ, ਜੀਵ ਜੰਤ ਕਹਿਣ ਗਵਾਰ। ਤੇਰੇ ਚਰਨ ਸਰੋਵਰ ਮੰਗਾਂ ਇਕੋ ਪਾਣੀ, ਦੇਣਾ ਦਰਸ ਰਾਮ ਅਵਤਾਰ। ਆਤਮ ਕੁਰਲਾਏ ਦਏ ਦੁਹਾਏ, ਰਾਮ ਪਿਆਰਾ ਭਗਤ ਉਧਾਰਾ, ਕਵਣ ਮਿਲਾਏ ਸ਼ਬਦ ਸੁਣਾਏ ਇਕ ਜੈਕਾਰਾ। ਸੁਤਿਆਂ ਰੈਣ ਸਮਾਂ ਸੁਹਾਏ, ਕਰੇ ਦਰਸ ਹਰਿ ਨਿਰੰਕਾਰਾ। ਦਰ ਦਵਾਰਾ ਆਣ ਸੁਹਾਏ। ਉਠੇ ਭੀਲਣੀ ਮਨ ਕਰੇ ਵਿਚਾਰਾ। ਕਵਣ ਭੇਟ ਪ੍ਰਭ ਅੱਗੇ ਚੜ੍ਹਾਏ, ਵੇਖ ਵਖਾਣੇ ਝਾੜੀ ਝਾੜਾ। ਤੋੜ ਬੇਰ ਝੋਲੀ ਪਾਏ, ਪ੍ਰਭ ਅਬਿਨਾਸ਼ੀ ਜਾਣੇ ਬਹੱਤਰ ਨਾੜਾ। ਤਿੰਨ ਸੌ ਸੱਠ ਹਾਡੀ ਵਿਚ ਸਮਾਏ।

ਜਨ ਭਗਤ ਲਡਾਏ ਆਪੇ ਲਾਡੀ, ਊਚ ਨੀਚ ਜ਼ਾਤ ਪਾਤ ਨਾ ਕੋਈ ਰਖਾਏ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਰਿਹਾ ਬਣਤ ਬਣਾਏ। ਕਿਰਪਾ ਕਰੀ ਰਾਮ ਅਵਤਾਰੀ। ਆਇਆ ਚਲ ਦਰ ਦਵਾਰੀ। ਭੀਲਣੀ ਵੇਖ ਖ਼ੁਸ਼ੀ ਅਪਾਰੀ। ਨੇਤਰ ਪੇਖੇ ਚੜ੍ਹੀ ਖ਼ੁਮਾਰੀ। ਅੱਗੇ ਡਾਹੀ ਬੇਰਾਂ ਖਾਰੀ। ਪ੍ਰਭ ਅਬਿਨਾਸ਼ੀ ਕੀਨੀ ਇਕ ਪਿਆਰੀ। ਆਤਮ ਜੋਤੀ ਨੂਰ ਉਜਾਲਾ, ਸ਼ਬਦ ਮਾਰੀ ਤੇਜ ਕਟਾਰੀ। ਦਰਸ ਦਿਖਾਇਆ ਗੁਰ ਗੋਪਾਲਾ, ਮਿਲਿਆ ਮੇਲ ਬਸਨ ਬਨਵਾਰੀ। ਝੂਠਾ ਪੜਦਾ ਲਾਹਿਆ ਕਾਲਾ, ਕਾਇਆ ਮੰਦਰ ਜੋਤ ਉਜਿਆਰੀ। ਧੁਰਦਰਗਾਹੀ ਮਿਲਿਆ ਸਚ ਦਲਾਲਾ, ਮਾਨਸ ਦੇਹੀ ਪੈਜ ਸਵਾਰੀ। ਜੋਤੀ ਜੋਤ ਸਰੂਪ ਹਰਿ, ਪੰਜ ਬੇਰ ਪਹਿਲੀ ਵੇਰ ਆਪਣੀ ਮੁੱਠ ਰਖਾ ਲੀ। ਪੰਜ ਬੇਰ ਹਰਿ ਹੱਥ ਉਠਾਏ। ਪਹਿਲਾ ਆਪਣੇ ਮੁਖ ਲਗਾਏ। ਲੱਗੇ ਭੋਗ ਮਿਟੇ ਜਗਤ ਵਿਜੋਗ, ਭੀਲਣੀ ਦੁੱਖ ਮਿਟਾਏ। ਜਨ ਭਗਤਾਂ ਲਿਖਿਆ ਧੁਰ ਸੰਜੋਗ, ਰਸਨਾ ਰਸ ਭੋਗ ਦਏ ਖਵਾਏ। ਜੋਤੀ ਜੋਤ ਸਰੂਪ ਹਰਿ, ਚਾਰੇ ਫ਼ਲ ਸਾਚੇ ਡਾਲ ਅੰਤਮ ਕਲ ਆਣ ਲਗਾਏ। ਸਾਚਾ ਫਲ ਦਰ ਪ੍ਰਵਾਨ। ਖ਼ੁਸ਼ੀ ਹੋਏ ਹਰਿ ਭਗਵਾਨ। ਦੇਵੇ ਵਰ ਵਡ ਮਿਹਰਬਾਨ। ਜਗਤ ਭੀਲਣੀ ਗਈ ਤਰ, ਮੇਟੇ ਆਵਣ ਜਾਣ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦਰਸ ਦਿਖਾਉਣਾ ਫੇਰ ਜਹਾਨ। ਜੋਤੀ ਜੋਤ ਸਰੂਪ ਹਰਿ, ਲਿਖਿਆ ਲੇਖ ਵਕਤ ਪਛਾਣ। ਸਾਚਾ ਲੇਖਾ ਰਾਮ ਲਿਖਈਆ। ਤਰੇਤਾ ਦਵਾਪਰ ਜੋਤ ਮਿਲਈਆ। ਕਲਜੁਗ ਚਲਾਏ ਸਾਚੀ ਨਈਆ। ਨਿਹਕਲੰਕੀ ਜੋਤ ਜਗਈਆ। ਮਾਨਸ ਦੇਹੀ ਸਚ ਸਨੇਹੀ, ਦਵਾਰ ਬੰਕੀ ਆਣ ਸੁਹਈਆ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਆਪੇ ਜਾਣੇ ਨਾ ਕੋਈ ਜਾਣੇ ਭੈਣਾਂ ਭਈਆ। ਮੰਗਿਆ ਵਰ ਚਰਨ ਦਵਾਰੇ। ਮਿਲੇ ਮੇਲ ਦੂਜੀ ਵਾਰੇ। ਲੋਕਮਾਤ ਹਰਿ ਜਾਮਾ ਧਾਰੇ। ਕਲਜੁਗ ਅੰਤਮ ਪੈਜ ਸਵਾਰੇ। ਸਾਚੇ ਫਲ ਸਾਚੇ ਡਾਲੇ। ਚੌਥੇ ਜੁਗ ਚਾਰ ਅਪਾਰੇ। ਪੰਚਮ ਡਿੱਗਾ ਧਰਤ ਮਾਤ ਮੁਖ ਉਘਾੜੇ। ਲਿਖਿਆ ਲੇਖ ਵੇਦ ਰਿੱਗਾ ਅਥਰਬਣ ਆਏ ਪਾਏ ਸਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਗੇੜ ਨਿਵਾਰੇ, ਸਾਚਾ ਗੇੜਾ ਹਰਿ ਚੁਕਾਇੰਦਾ। ਜੂਠਾ ਝੂਠਾ ਜਗਤ ਝੇੜਾ , ਅੰਤਮ ਵੇਲੇ ਬੰਨ੍ਹੇ ਬੇੜਾ, ਆਪੇ ਪਾਰ ਕਰਾਇੰਦਾ। ਝੂਠਾ ਦਿਸੇ ਕਾਇਆ ਖੇੜਾ, ਆਪ ਬਣਾਏ ਆਪੇ ਢਾਹਿੰਦਾ। ਪੰਚਮ ਜੇਠ ਕਰੇ ਨਿਬੇੜਾ, ਕਲਜੁਗ ਜੀਵ ਭੇਵ ਨਾ ਪਾਇੰਦਾ। ਆਵਣ ਜਾਵਣ ਜਗਤ ਗੇੜਾ ਖੁਲ੍ਹਾ ਵਿਹੜਾ, ਨਾ ਕੋਇ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦਾ ਕਰੇ ਨਿਬੇੜਾ, ਵਿਚ ਵਿਚੋਲਾ ਪੜਦਾ ਉਹਲਾ ਨਾ ਕੋਈ ਰਖਾਇੰਦਾ। ਜਗਤ ਵਿਚੋਲਾ ਨਾ ਕੋਈ ਰਖਾਇਆ। ਸ਼ਬਦ ਬੋਲਾ ਇਕ ਕਰਾਇਆ। ਹਰਿ ਸਾਚੇ ਪੂਰਾ ਤੋਲ ਏਕਾ ਤੋਲਾ, ਵਾਧ ਘਾਟ ਨਾ ਕੋਈ ਜਣਾਇਆ। ਪ੍ਰਭ ਚਰਨ ਦਵਾਰੇ ਏਕਾ ਡੋਲਾ, ਸ਼ਬਦ ਬਬਾਣਾ ਇਕ ਰਖਾਇਆ। ਕਾਇਆ ਦਿਸੇ ਝੂਠਾ ਚੋਲਾ, ਆਦਿ ਅੰਤ ਕਿਸੇ ਰਹਿਣ ਨਾ ਪਾਇਆ। ਜੀਵ ਨਿਮਾਣਾ ਆਲਾ ਭੋਲਾ, ਮਾਇਆ ਮਮਤਾ ਫੰਦ ਫਸਾਇਆ। ਧਰਮ ਰਾਏ ਦਾ ਹੋਇਆ ਗੋਲਾ, ਆਤਮ ਅੰਧੇਰੀ ਕੰਧ ਰਖਾਇਆ। ਗੁਰਮੁਖਾਂ ਸੁਣਿਆ ਸ਼ਬਦ ਢੋਲਾ, ਲੱਖ ਚੁਰਾਸੀ ਪੰਧ ਮੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੇ ਦਰ ਸਾਚੇ ਘਰ ਮਿਲਿਆ ਵਰ, ਜਗਤ ਬੋਲਾ ਇਕ ਵਿਹਾਇਆ। ਜਗਤ ਖੇਲ ਹਰਿ ਬਨਵਾਰਿਆ। ਸੰਤ ਮਨੀ ਸਿੰਘ ਸਾਚਾ ਮੇਲ, ਜਨਮ ਦਵਾਇਆ ਦੂਜੀ ਵਾਰਿਆ। ਸ਼ਬਦ ਚੜ੍ਹਾਇਆ ਸਾਚਾ ਤੇਲ, ਨਾਮ ਮਹਿੰਦੀ ਰੰਗਣ ਰੰਗ ਰੰਗਾਇਆ। ਆਪੇ ਗੁਰ ਆਪੇ

ਚੇਲ, ਗੁਰ ਗੋਬਿੰਦਾ ਵਕਤ ਸੁਹਾਇਆ। ਅਚਰਜ ਪਾਰਬ੍ਰਹਮ ਕਲ ਖੇਲ, ਭੇਵ ਕਿਸੇ ਨਾ ਪਾਇਆ। ਭੀਲਣੀ ਮਿਲਿਆ ਸਾਚਾ ਮੇਲ, ਨਿਹਕਲੰਕ ਚਰਨ ਪ੍ਰੀਤੀ ਸੇਵ ਕਮਾ ਲਿਆ। ਆਪ ਕਟਾਏ ਧਰਮ ਰਾਏ ਦੀ ਜੇਲ੍ਹ, ਜਗਤ ਜੀਤੀ ਨਾਮ ਰਖਾ ਲਿਆ। ਬਣੇ ਸਾਚਾ ਸੱਜਣ ਸੁਹੇਲ, ਕਾਇਆ ਅਤੀਤੀ ਇਕ ਰਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਤੇਰੇ ਸਚ ਦਵਾਰੇ, ਸਾਚੀ ਸੇਵਾ ਲੇਖੇ ਲਾ ਰਿਹਾ। ਸਾਚੀ ਸੇਵਾ ਲੇਖੇ ਲਾਈ। ਕਾਇਆ ਡਾਲ ਲਗਾ ਫਲ ਅੰਮ੍ਰਿਤ ਮੇਵਾ, ਮਿਠਤ ਰਸ ਰਸਨਾ ਗੁਰ ਸੰਗਤ ਦਏ ਖਵਾਈ। ਦੇਵੇ ਵਡਿਆਈ ਵਡ ਦੇਵੀ ਦੇਵਾ, ਸਾਚੇ ਧਾਮ ਦਏ ਬਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਗੁਰ ਚਰਨ ਕੌਰ ਅੱਠ ਕੱਤਕ ਜੋਤੀ ਮੇਲ ਮਿਲਾਈ।