੧੬ ਮੱਘਰ ੨੦੧੧ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤ ਦੀਪ ਨੌਂ ਖੰਡ ਸਰਬ ਸੰਸਾਰਿਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਸੁਘੜ ਸਿਆਣਿਆ। ਪਹਿਲੀ ਪਾਈ ਮਾਤ ਵੰਡ, ਸੋਲਾਂ ਮੱਘਰ ਕਰ ਧਿਆਨਿਆ। ਸਾਧਾਂ ਸੰਤਾਂ ਆਈ ਕੰਡ, ਉਠਿਆ ਬਾਲ ਨੌਜਵਾਨਿਆ। ਦਰ ਘਰ ਜਾਏ ਵੰਡ, ਇਕ ਵਖਾਏ ਆਪਣੇ ਭਾਣਿਆ। ਕਲਜੁਗ ਔਧ ਗਈ ਹੰਢ, ਬੇੜਾ ਡੁੱਬੇ ਬੇਮੁਹਾਣਿਆ। ਸਿਰ ਉਠਾਈ ਪਾਪਾਂ ਪੰਡ, ਤਨ ਪਾਏ ਝੂਠਾ ਬਾਣਿਆ। ਆਤਮ ਹੋਈ ਖੰਡ ਖੰਡ, ਨਾ ਕੋਈ ਦੇਵੇ ਮਾਣ ਜਗਤ ਨਿਮਾਣਿਆ। ਨਾ ਕੋਈ ਸੁਹਾਗਣ ਨਾ ਕੋਈ ਰੰਡ, ਕਲਜੁਗ ਜੀਵ ਅੰਧੇ ਕਾਣਿਆ। ਸ਼ਬਦ ਫੜੇ ਹੱਥ ਚੰਡ ਪ੍ਰਚੰਡ, ਪ੍ਰਗਟ ਹੋਏ ਵਿਚ ਜਹਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਮੱਘਰ ਇਕ ਇਕ ਅੱਖਰ ਕਰ ਕਰ ਵੱਖਰ, ਰਖਾਏ ਜਗਤ ਨਿਸ਼ਾਨਿਆ। ਸੋਲਾਂ ਮੱਘਰ ਕਰੇ ਵਿਚਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਛੋਟੇ ਲਾਲ ਹਰਿ ਦੁਲਾਰੇ। ਸ਼ਬਦ ਘੋੜੇ ਕਰ ਅਸਵਾਰੇ। ਚਰਨ ਪ੍ਰੀਤੀ ਸਾਚੀ ਜੋੜੇ, ਤਿੰਨਾਂ ਲੋਆਂ ਵਸੇ ਬਾਹਰੇ। ਆਪ ਚੜ੍ਹਾਏ ਸ਼ਬਦ ਘੋੜੇ, ਗੁਰੂਆਂ ਪੀਰਾਂ ਸਾਧਾਂ ਸੰਤਾਂ ਵਾਜਾਂ ਮਾਰੇ। ਕਲਜੁਗ ਦਿਨ ਰਹਿ ਗਏ ਥੋੜੇ, ਨਿਹਕਲੰਕ ਕਲ ਜਾਮਾ ਧਾਰੇ। ਵੇਖੇ ਪਰਖੇ ਮਿਠੇ ਕੌੜੇ, ਸ਼ਬਦ ਹਥੌੜਾ ਇਕੋ ਮਾਰੇ। ਗੁਰਮੁਖਾਂ ਹਰਿ ਸਾਚਾ ਬਹੁੜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰੇ। ਸੋਲਾਂ ਮੱਘਰ ਖੇਲ ਰਚਾਈ। ਗੁਰਮੁਖ ਸਾਚੇ ਸੰਤ ਜਨ ਹਰਿ ਸਾਚਾ ਮੇਲ ਮਿਲਾਈ। ਦੇਵੇ ਨਾਮ ਇਕ ਧਨਾ, ਰੋਗ ਦੁੱਖ ਰਹੇ ਨਾ ਰਾਈ, ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਸ੍ਰਿਸ਼ਟ ਸਬਾਈ ਰਿਹਾ ਸੁਣਾਈ। ਛੋਟਾ ਲਾਲ ਕਰ ਤਿਆਰੇ। ਸਾਧਾਂ ਸੰਤਾਂ ਵਾਜਾਂ ਮਾਰੇ। ਗੁਰਮੁਖਾਂ ਦੇਵੇ ਸ਼ਬਦ ਅਧਾਰੇ। ਆਤਮ ਉਪਜਾਏ ਏਕਾ ਸੁਖਾ, ਆਓ ਚਲ ਸਚ ਘਰ ਸਚ ਦਰਬਾਰੇ। ਨਿਹਚਲ ਧਾਮ ਇਕ ਅਟੱਲ, ਵਸੇ ਨਾ ਮੰਦਰ ਕਿਸੇ ਚੁਬਾਰੇ। ਵੇਖ ਵਖਾਣੇ ਜਲ ਥਲ, ਡੂੰਘੀ ਕੰਦਰ ਡੂੰਘੀ ਗਾਰੇ। ਸ਼ਬਦ ਮਾਰੇ ਇਕ ਉਛੱਲ, ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਖੁਲ੍ਹਾਏ ਇਕ ਦਵਾਰੇ। ਛੋਟਾ ਬਾਲਾ ਉਤੋਂ ਬੋਲੇ। ਸਾਧਾਂ ਸੰਤਾਂ ਵਾਜਾਂ ਮਾਰੇ, ਆਤਮ ਕੁੰਡਾ ਏਕਾ ਖੋਲ੍ਹੇ। ਜੀਵ ਜੰਤ ਆਦਿ ਅੰਤ, ਹਰਿ ਸਾਚਾ ਪੂਰੇ ਤੋਲ ਤੋਲੇ। ਜਨ ਭਗਤ ਮਿਲਾਵਾ ਸਾਚੇ ਕੰਤ, ਆਤਮ ਪੜਦੇ ਖੋਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਇੰਦਰ ਸਚ ਸਿੰਘਾਸਣ ਆਪ ਬਿਠਾਏ ਪੜਦੇ ਉਹਲੇ। ਇੰਦ ਇੰਦਰਾਸਣ ਹਰਿ ਸ਼ਿੰਗਾਰ। ਛੋਟਾ ਬਾਲਾ ਆਇਆ ਭੱਜ, ਆਪਣੀ ਪੈਜ ਸਵਾਰੇ। ਮੇਟੇ ਦਾਗ਼ ਕਾਲੇ, ਸ਼ਬਦ ਘੋੜੇ ਕਰ ਅਸਵਾਰ। ਅੱਠੇ ਪਹਿਰ ਕਰੇ ਪ੍ਰਿਤਪਾਲੇ, ਅੰਮ੍ਰਿਤ ਬਖ਼ਸ਼ੇ ਠੰਡੀ ਧਾਰ। ਚਰਨ ਪ੍ਰੀਤੀ ਨਿਭੇ ਨਾਲ, ਪੁਰੀ ਇੰਦਰ ਪੈਜ ਸਵਾਰ। ਇੰਦਰ ਦਵਾਰੇ ਹੋਏ ਖਾਲੀ , ਅੰਤਮ ਹੋਇਆ ਕਲਜੁਗ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਦਾ ਅਤੀਤ, ਏਕਾ ਬਖ਼ਸ਼ੇ ਸੱਚਾ ਚਰਨ ਪਿਆਰ। ਸੋਲਾਂ ਮੱਘਰ ਵੇਖ ਵਖਾਨਿਆ। ਜਗਤ ਭੁਲੇਖਾ ਭੇਖ ਵਟਾਨਿਆ। ਸਾਚਾ ਲੇਖਾ ਹਰਿ ਲੇਖ ਲਿਖਾਨਿਆ। ਲੱਖ ਚੁਰਾਸੀ ਵਿਚੋਂ ਵੇਖ, ਭਾਲ ਬਾਲ ਅੰਞਾਣਿਆ। ਅੱਗੇ ਲਾਇਆ ਸਾਧਾਂ ਸੰਤਾਂ ਨੇਤਰ ਲੈਣਾ ਪੇਖ, ਸੋਲਾਂ ਕਲੀਆਂ ਤਨ ਪਹਿਨਾਇਆ। ਧੁਰਦਰਗਾਹੋਂ ਲਿਖੀ ਸਾਚੀ ਰੇਖ, ਬਿਧਨਾ ਲੇਖ ਦਏ ਮਿਟਾਇਆ। ਸਤਿਜੁਗ ਸਾਚੀ ਲੱਗੀ ਮੇਖ, ਇੰਦਰ ਗਗਨ ਸੁਹਾਇਆ। ਨੇਤਰ ਨੈਣ ਲੋਚਣ ਤਿੰਨੇ ਲੈਣ ਵੇਖ, ਸਚ ਸਿੰਘਾਸਣ ਹਰਿ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਮਿਹਰਬਾਨ ਲੱਖ ਚੁਰਾਸੀ ਵਿਚੋਂ ਕਰ ਵਖ ਬਹਾਇਆ। ਲੱਖ ਚੁਰਾਸੀ ਕੀਨਾ ਵੱਖਰ। ਸੋਹੰ ਸ਼ਬਦ ਭੇਟਾ ਅੱਖਰ। ਪ੍ਰਭ ਆਪ ਉਠਾਏ ਸਾਚਾ ਬੇਟਾ, ਦਇਆ ਕਮਾਏ ਰੋੜੀ ਸੱਖਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਸਰਬ ਕਿਛ ਜਾਣੇ ਉਜਾੜ ਪਹਾੜ ਵਡ ਵਡ ਪੱਥਰ। ਸੋਲਾਂ ਮੱਘਰ ਸਮਰਥ ਦੀਨ ਦਿਆਲਿਆ। ਜਨ ਭਗਤਾਂ ਸਿਰ ਰੱਖੇ ਹੱਥ, ਦੇਵੇ ਸ਼ਬਦ ਨਾਮ ਦੁਸ਼ਾਲਿਆ। ਸੋਹੰ ਇਕ ਚਲਾਇਆ ਸਾਚਾ ਰਥ, ਰਥ ਰਥਵਾਹੀ ਆਪਣਾ ਆਪ ਰਖਾਨਿਆ। ਪੁਰੀਆਂ ਲੋਆਂ ਦੇਵੇ ਮਥ, ਗੁਰਮੁਖਾਂ ਸਾਚਾ ਰਾਹ ਵਖਾਨਿਆ। ਜਗਤ ਚਲਾਏ ਸਾਚੀ ਗਥ, ਦੇਵੇ ਮਾਣ ਜਗਤ ਜਹਾਨਿਆ। ਵੇਲਾ ਗਿਆ ਨਾ ਆਵੇ ਹੱਥ, ਭੁੱਲੇ ਜੀਵ ਗੁਣ ਨਿਧਾਨਿਆ। ਰਾਜੇ ਰਾਣਿਆਂ ਪਾਏ ਨੱਥ, ਘਰ ਘਰ ਫਿਰਾਏ ਵਡ ਸ਼ੈਤਾਨਿਆ। ਸਗਲ ਵਸੂਰੇ ਜਾਇਣ ਲੱਥ, ਜੋ ਦਰ ਆਏ ਜੀਵ ਨਿਮਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਮੱਘਰ ਸਿੰਘ ਮਨਜੀਤ, ਆਪ ਚੁਕਾਏ ਪੀਣਾ ਖਾਣਿਆ। ਪੀਣਾ ਖਾਣਾ ਜਗਤ ਚੁਕਾਇਆ। ਸ਼ਬਦ ਬਾਣ ਹੱਥ ਫੜਾਇਆ। ਤੀਰ ਕਮਾਨ ਹਰਿ ਰਸਨ ਰਖਾਇਆ। ਕਰੇ ਪਛਾਣ ਜਗਤ ਰਘੁਰਾਇਆ। ਸਾਧਾਂ ਸੰਤਾਂ ਤੁੱਟੇ ਮਾਣ, ਨਾਮ ਨਿਸ਼ਾਨ ਇਕ ਲਗਾਇਆ। ਆਪੇ ਜਾਣੇ ਜਾਣੀ ਜਾਣ, ਦੂਸਰ ਕੋਈ ਸਾਰ ਨਾ ਪਾਇਆ। ਤਟ ਬਿਆਸਾ ਵੇਖ ਵਖਾਣ, ਸ਼ਬਦ ਸੀਨੇ ਤੀਰ ਲਗਾਇਆ। ਦਿਆਲ ਬਾਗ਼ ਕਰ ਧਿਆਨ, ਸ਼ਬਦ ਆਣ ਇਕ ਵਖਾਈਆ। ਇਕ ਝੁਲਾਏ ਸ਼ਬਦ ਨਿਸ਼ਾਨ, ਛੋਟੇ ਬਾਲ ਹੱਥ ਫੜਾਈਆ। ਪੁਰੀਆਂ ਲੋਆਂ ਦੇਵੇ ਮਾਣ, ਗੁਰਮੁਖਾਂ ਹਰਿ ਦਇਆ ਕਮਾਈਆ। ਕਲਜੁਗ ਅੰਤਮ ਆਈ ਹਾਨ, ਜਗਤ ਲੇਖਾ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਛੋਟੇ ਬਾਲੇ ਆਪਣਾ ਭਾਣਾ ਤੇਰੇ ਹੱਥ ਰਖਾਈਆ। ਛੋਟੇ ਬਾਲੇ ਹਰਿ ਹੁਕਮ ਸੁਣਾਏ। ਸਾਧ ਸੰਤ ਲਏ ਜਗਾਏ। ਸੋਇਆ ਮੋਇਆ ਕੋਈ ਰਹਿ ਨਾ ਜਾਏ। ਏਕਾ ਹਲ ਪ੍ਰਭ ਸਾਚੇ ਜੋਇਆ, ਚਾਰੇ ਕੁੰਟਾਂ ਆਪੇ ਵਾਹੇ। ਅੰਮ੍ਰਿਤ ਬੀਜ ਗੁਰਮੁਖਾਂ ਆਤਮ ਬੋਇਆ, ਸਾਚਾ ਫਲ ਨਾਮ ਖਵਾਏ। ਨਿਝਰ ਰਸ ਏਕਾ ਚੋਇਆ, ਤ੍ਰਿਸ਼ਨਾ ਭੁੱਖ ਸਰਬ
ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਨਾ ਜਾਣੇ ਜੀਵ ਕੋਇ। ਸਿੰਘ ਮਨਜੀਤ ਸੇਵ ਕਮਾਈ। ਸਾਧਾਂ ਸੰਤਾਂ ਜੀਆਂ ਜੰਤਾਂ ਦਏ ਉਠਾਈ। ਆਦਿਨ ਅੰਤਾ ਇਕ ਭਗਵੰਤਾ, ਸਾਚੀ ਬਣਤਾ ਰਿਹਾ ਬਣਾਈ। ਹਰਿਜਨ ਮੇਲ ਸਾਚੇ ਕੰਤਾ, ਸਿੰਘ ਜਗਦੀਸ਼ ਉਠਾਏ ਫੜ ਕੇ ਬਾਹੀਂ। ਵੇਲਾ ਚੁੱਕਿਆ ਸਾਧਾਂ ਸੰਤਾਂ, ਰਾਜੇ ਰਾਣਿਆਂ ਪਾਏ ਫਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਹੁਕਮ ਸੁਣਾਏ, ਦਏ ਸੁਨੇਹੜਾ ਥਾਉਂ ਥਾਈਂ। ਸਿੰਘ ਜਗਦੀਸ਼ ਕਰ ਵਿਚਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਲੋਕਮਾਤ ਮਾਰ ਝਾਤ, ਕਲਜੁਗ ਤੇਰੀ ਅੰਤਮ ਵਾਰ। ਚਾਰੋਂ ਕੁੰਟ ਅੰਧੇਰੀ ਰਾਤ, ਚੰਦ ਸੂਰਜ ਦੋਏ ਗਏ ਹਾਰ। ਨਾ ਕੋਈ ਪੁੱਛੇ ਮਾਤ ਵਾਤ, ਜੀਵ ਜੰਤ ਹੋਏ ਖੁਆਰ। ਸ਼ਿਵ ਸ਼ੰਕਰ ਬੈਠਾ ਇਕ ਇਕਾਂਤ ਪ੍ਰਭ ਚਰਨ ਕਰੇ ਇਕ ਪਿਆਰ। ਪ੍ਰਗਟ ਹੋ ਪ੍ਰਭ ਕਮਲਾਪਾਤ, ਧਰਤ ਮਾਤ ਰੋਵੇ ਧਾਹਾਂ ਮਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰ। , ਸ਼ਿਵ ਸ਼ੰਕਰ ਦਰ ਪੁਕਾਰਿਆ। ਪ੍ਰਭ ਸਾਚੇ ਖੇਲ ਅਪਾਰਿਆ। ਪ੍ਰਭ ਸਾਚੀ ਜੋਤੀ ਮੇਲ ਕਰ, ਵਿਛੜੇ ਜੁਗ ਕਈ ਕਈ ਵਾਰਿਆ। ਏਕਾ ਆਪਣਾ ਸੱਜਣ ਸੁਹੇਲ ਕਰ, ਕਲਜੁਗ ਦੁਖੀ ਆਤਮ ਭੁੱਖੀ ਚਰਨ ਪਿਆਰਿਆ। ਇਕ ਉਪਜਾਨਾ ਸਾਚਾ ਸੁਖੀ, ਸ਼ਬਦ ਚਲਾਣਾ ਸਾਚੀ ਧਾਰਿਆ। ਗੁਰਮੁਖਾਂ ਕਰ ਕਰ ਉਜਲ ਮੁਖੀ, ਖਿੱਚ ਲਿਆਏ ਚਰਨ ਦਵਾਰਿਆ। ਸੁਫ਼ਲ ਕਰਾਏ ਮਾਤ ਕੁੱਖੀ, ਦੇਵੇ ਮਾਣ ਵਿਚ ਸੰਸਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸਚ ਦਵਾਰ, ਸ਼ਿਵ ਸ਼ੰਕਰ ਦਰ ਪੁਕਾਰਿਆ। ਸ਼ਿਵ ਸ਼ੰਕਰ ਦਰ ਦਏ ਦੁਹਾਈ। ਕਲਜੁਗ ਵੇਲਾ ਅੰਤਮ ਆਇਆ, ਦਰ ਘਰ ਸਾਚਾ ਕੋਈ ਦੀਸੇ ਨਾਹੀ। ਨਿਹਕਲੰਕ ਹਰਿ ਦਰ ਸੁਹਾਇਆ ਮੇਲ ਮਿਲਾਇਆ ਫੜ ਕੇ ਬਾਹੀਂ। ਅੰਤਮ ਵੇਲਾ ਨੇੜੇ ਆਇਆ, ਸਦਾ ਰੱਖੇ ਠੰਡੀ ਛਾਈਂ। ਹੇਰਾ ਫੇਰਾ ਕਰਦਾ ਆਇਆ, ਜੀਵ ਜੰਤ ਕੋਈ ਜਾਣੇ ਨਾਹੀ। ਤੇਰਾ ਮੇਰਾ ਨਾਉਂ ਧਰਦਾ ਆਇਆ, ਜੋਤੀ ਨੂਰ ਸਭਨੀਂ ਥਾਈਂ। ਗੁਰਮੁਖਾਂ ਹਰਿ ਵਰਦਾ ਆਇਆ, ਸੇਜ ਬਹਾਏ ਚਾਈਂ ਚਾਈਂ। ਆਤਮ ਭੰਡਾਰੇ ਭਰਦਾ ਆਇਆ, ਤੋਟ ਕੋਈ ਰੱਖੇ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਅੰਤ ਕਲ ਦੂਸਰ ਕੋਈ ਦੀਸੇ ਨਾਹੀ। ਸ਼ਿਵ ਸ਼ੰਕਰ ਦਰ ਨਿਮਾਣਾ। ਕੰਕਰ ਕੰਕਰ ਵਰਤੇ ਭਾਣਾ। ਸ਼ਬਦ ਮਰਦੰਗ ਇਕ ਵਜਾਣਾ। ਗੁਰਮੁਖਾਂ ਚੋਲੇ ਚਾੜ੍ਹੇ ਰੰਗ, ਰੰਗਣ ਨਾਮ ਇਕ ਰੰਗਾਣਾ। ਆਪ ਨਿਭਾਏ ਆਪਣਾ ਸੰਗ, ਨਰ ਹਰਿ ਸ੍ਰੀ ਭਗਵਾਨਾ। ਸ਼ਬਦ ਘੋੜੇ ਕਸ ਤੰਗ, ਆਪ ਉਡਾਏ ਇਕ ਬਬਾਣਾ। ਦਰ ਘਰ ਮਿਲੇ ਸਾਚੀ ਮੰਗ, ਮੰਗੇ ਮੰਗ ਚਰਨ ਧਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਿਠਾਏ ਦਇਆ ਕਮਾਏ ਸਾਚੇ ਸਚ ਟਿਕਾਣਾ। ਸਚ ਟਿਕਾਣਾ ਹਰਿ ਮਿਹਰਬਾਨ, ਹਰਿ ਦੇਵੇ ਸ਼ਬਦ ਬਬਾਣਾ ਇਕ ਉਡਾਨ ਹੈ। ਮਿਲੇ ਆਤਮ ਜੋਤੀ ਪਵਣ ਮਸਾਣਾ, ਛੱਡੇ ਜੀਵ ਜਹਾਨ, ਇਹ ਕਾਇਆ ਦਿਸੇ ਝੂਠਾ ਬਾਣਾ, ਅੰਤਮ ਖ਼ਾਕੀ ਖ਼ਾਕ ਮਿਲ ਜਾਣ ਹੈ। ਦਰ ਘਰ ਸਾਚਾ ਇਕ ਪਛਾਣਾ, ਜਿਥੇ ਵਸੇ ਹਰਿ ਭਗਵਾਨ ਹੈ। ਮਿਲੇ ਅੰਮ੍ਰਿਤ ਨਾਮ ਨਿਧਾਨਾ, ਅੱਠੇ ਪਹਿਰ ਰੰਗ ਰੰਗਾਨ ਹੈ। ਛੁੱਟੇ ਜਗਤ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮੇਟ ਮਿਟਾਨ ਹੈ। ਝੁੱਲੇ ਸੱਚਾ ਨਾਮ ਨਿਸ਼ਾਨਾ, ਲੱਖ ਚੁਰਾਸੀ ਏਕਾ ਆਨ ਹੈ। ਜਗੀ ਜੋਤ ਇਕ ਭਗਵਾਨਾ। ਨੂਰੀ ਜੋਤ ਡਗਮਗਾਨ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਿਠਾਏ ਦਇਆ ਕਮਾਏ
ਸਾਚੇ ਧਾਮ ਨਿਧਾਨ ਹੈ। ਸਾਚਾ ਧਾਮ ਆਪ ਸੁਹਾਇਆ। ਪੂਰਨ ਕਾਮ ਅੰਤਮ ਕਲ ਆਪਣਾ ਆਪ ਕਰਾਇਆ। ਜੂਠਾ ਝੂਠਾ ਕਾਇਆ ਚਾਮ, ਅੰਤਮ ਵੇਲੇ ਹੱਥ ਕਿਸੇ ਨਾ ਆਇਆ। ਆਤਮ ਜੋਤੀ ਨੂਰੀ ਪ੍ਰਭ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਿਵ ਸ਼ੰਕਰ ਅੰਕੁਰ ਕੰਕਰ, ਏਕਾ ਮਰਦੰਗ ਵਜਾਇਆ। ਸ਼ਿਵ ਸ਼ੰਕਰ ਕਰ ਤਿਆਰੀ, ਪ੍ਰਭ ਸਾਚਾ ਹੁਕਮ ਸੁਣਾਇੰਦਾ। ਜਗੀ ਜੋਤ ਹਰਿ ਨਿਰੰਕਾਰੀ, ਲੋਕਮਾਤ ਡਗਮਗਾਇੰਦਾ। ਵੇਖ ਵਖਾਣੇ ਵਾਰੋ ਵਾਰੀ, ਪੁਰੀਆਂ ਲੋਆਂ ਧਾਰ ਬੰਨ੍ਹਾਇੰਦਾ। ਪਹਿਲੋਂ ਆਏ ਬ੍ਰਹਮੇ ਵਾਰੀ, ਸਿੰਘ ਪਾਲ ਤਖ਼ਤ ਸੁਹਾਇੰਦਾ। ਰਾਜੇ ਇੰਦ ਕਰੀ ਤਿਆਰੀ, ਸਿੰਘ ਮਨਜੀਤ ਹੁਕਮ ਸੁਣਾਇੰਦਾ। ਸ਼ਿਵ ਸ਼ੰਕਰ ਚਰਨ ਬਲਿਹਾਰੀ, ਸਿੰਘ ਜਗਦੀਸ਼ ਦਰਸ ਦਿਖਾਇੰਦਾ। ਵੇਖੇ ਖੇਲ ਹਰਿ ਕਰਤਾਰੀ, ਸਿਰ ਆਪਣਾ ਹੱਥ ਰਖਾਇੰਦਾ। ਪ੍ਰਭ ਖੇਲ ਅਪਰ ਅਪਾਰੀ, ਜੀਵ ਜੰਤ ਨਾ ਕੋਈ ਜਣਾਇੰਦਾ। ਪੁਰੀਆਂ ਲੋਆਂ ਏਕਾ ਸ਼ਬਦ ਉਡਾਰੀ, ਜੋਤੀ ਨੂਰ ਇਕ ਰਖਾਇੰਦਾ। ਦਰ ਘਰ ਸਾਚੇ ਲੱਗੀ ਸੱਚੀ ਫੁਲਵਾੜੀ, ਪ੍ਰਭ ਸਾਚਾ ਫਲ ਲਗਾਇੰਦਾ। ਕਰੇ ਖੇਲ ਸਤਾਰਾਂ ਹਾੜੀ, ਰਾਜੇ ਰਾਣਿਆਂ ਹੁਕਮ ਸੁਣਾਇੰਦਾ। ਗੁਰਮੁਖਾਂ ਰੱਖੇ ਲਾਜ ਚਰਨ ਛੁਹਾਈ ਦਾਹੜੀ, ਲੱਖ ਚੁਰਾਸੀ ਗੇੜ ਕਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਸੰਤ ਦੁਲਾਰੇ, ਸਾਚਾ ਨਾਮ ਨਿਸ਼ਾਨ ਤੇਰਾ ਜਗਤ ਝੁਲਾਇੰਦਾ। ਸਚ ਨਿਸ਼ਾਨ ਜਗਤ ਝੁਲਾਉਣਾ। ਰੰਗਣ ਰੰਗ ਸਤਿ ਕਰਾਉਣਾ। ਏਕਾ ਤੱਤ ਹਰਿ ਰਖਾਉਣਾ। ਆਤਮ ਸ਼ਬਦ ਸਾਚਾ ਤੱਤ, ਦੇ ਮਤ ਚਾਰ ਵਰਨਾਂ ਆਪ ਸਮਝਾਉਣਾ। ਪ੍ਰਭ ਅਬਿਨਾਸ਼ੀ ਰੱਖੀ ਪਤ, ਸਿੰਘ ਜਗਦੀਸ਼ ਸ਼ਿਵ ਸ਼ੰਕਰ ਜਾਏ ਸੁਣਾਉਣਾ। ਬਾਲ ਅਵਸਥਾ ਨਾ ਤੁੱਟੇ ਧੀਰਜ ਯਤ, ਰਕਤ ਬੂੰਦ ਏਕਾ ਲੇਖ ਲਿਖਾਉਣਾ। ਆਤਮ ਸ਼ਬਦ ਸਾਚਾ ਸਤਿ, ਸਾਚੀ ਸ਼ਕਤ ਹਰਿ ਦਰ ਘਰ ਬੰਦ ਕਰਾਉਣਾ। ਪੂਰ ਕਰਾਏ ਹਰਿ ਸੇਵਾ ਭਗਤ, ਪੰਚਮ ਪੋਹ ਨੀਂਹ ਰਖਾਉਣਾ। ਮਿਲੇ ਵਡਿਆਈ ਚਾਰ ਜੁਗ ਜਗਤ, ਗੁਰਸਿਖ ਸਾਚੇ ਸੇਵ ਕਮਾਉਣਾ। ਦਰ ਘਰ ਸਾਚੇ ਮਿਲੀ ਮੁਕਤ, ਸਿੰਘ ਜਗਦੀਸ਼ ਤੇਰਾ ਦਰ ਦਰਬਾਰ ਵਿਚ ਮਾਤ ਉਪਜਾਉਣਾ। ਨਿਹਕਲੰਕ ਬਣਾਈ ਸਾਚੀ ਜੁਗਤ, ਉਤਰ ਪੂਰਬ ਪੱਛਮ ਦੱਖਣ ਕਿਸੇ ਹੱਥ ਨਾ ਆਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਮਿਹਰਬਾਨ, ਸਤਾਰਾਂ ਹਾੜੀ ਫੁੱਲ ਫੁੱਲਵਾੜੀ ਵਿਚ ਮਾਤ ਲਗਾਏ, ਸ਼ਬਦ ਡੰਡਾ ਵਿਚ ਨਵ ਖੰਡਾਂ ਸਿੰਘ ਪ੍ਰੀਤਮ ਤੇਰੇ ਹੱਥ ਫੜਾਉਣਾ। ਸ਼ਬਦ ਡੰਡਾ ਲੈਣਾ ਫੜ। ਸਾਚੇ ਪੌੜੇ ਜਾਣਾ ਚੜ੍ਹ। ਸਾਧ ਸੰਤ ਕੋਈ ਅੱਗੇ ਨਾ ਸਕੇ ਅੜ। ਗੁਰੂਆਂ ਪੀਰਾਂ ਜੋਤ ਦਏ ਨਿਰੰਕਾਰ, ਖ਼ਾਲੀ ਦਿਸਣ ਧੜ। ਸਚ ਬਣਾਏ ਦਰ ਦਰਬਾਰ, ਆਪ ਅੰਦਰ ਬੈਠੇ ਵੜ। ਲੱਖ ਚੁਰਾਸੀ ਭੌਂਦੀ ਫਿਰੇ ਬਾਹਰ, ਸ਼ਬਦ ਤੀਰ ਵੱਜੇ ਕੜ ਕੜ। ਗੁਰਮੁਖਾਂ ਪੈਜ ਹਰਿ ਰਿਹਾ ਸਵਾਰ, ਦਰ ਦਵਾਰੇ ਅੱਗੇ ਖੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਲਤਾਨ ਅੱਠੇ ਪਹਿਰ ਸ਼ਬਦ ਘੋੜ ਚੜ੍ਹ। ਪੰਚਮ ਪੋਹ ਭਗਤ ਵਡਿਆਈਆ। ਜਨ ਭਗਤਾਂ ਮਿਟੇ ਦੁੱਖ ਰੰਜ, ਸਵੇਰ ਸੰਞ ਇਕ ਰਖਾਈਆ। ਨਾ ਕੋਈ ਦਿਸੇ ਧਾਰ ਮੰਝ, ਪ੍ਰਭ ਬੇੜਾ ਪਾਰ ਕਰਾਈਆ। ਸ਼ਬਦ ਰੱਖੇ ਸਾਚਾ ਵੰਞ, ਗੁਰਮੁਖਾਂ ਹੱਥ ਫੜਾਈਆ। ਛੱਬੀ ਪੋਹ ਗੁਰਮੁਖਾਂ ਚੜ੍ਹਨੀ ਸਾਚੀ ਜੰਞ, ਲਾੜੀ ਮੌਤ ਜਿਨ ਵਿਆਹੀਅ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਸਾਧਾਂ ਸੰਤਾਂ ਗੁਰੂਆਂ ਪੀਰਾਂ, ਜੋਤੀ ਨੂਰਾ ਜੋਤੀ ਖਿੱਚ ਲਿਆਈਆ। ਸਾਚੀ ਬਣਤ ਆਪ ਬਣਾਉਣੀ ਛੱਬੀ ਪੋਹ, ਤੁੱਟੇ ਜਗਤ ਜੰਜ਼ਾਲਾ ਝੂਠਾ ਮੋਹ, ਪੂਰ ਕਰਾਏ ਵੇਖ ਵਖਾਏ ਮਾਤ ਪਤਾਲ ਪ੍ਰਿਥਮੀ ਅਕਾਸ਼। ਮਾਤ ਪਤਾਲ
ਪ੍ਰਿਥਮੀ ਅਕਾਸ਼ੇ। ਕਰੇ ਖੇਲ ਵਿਚ ਪਰਵਾਸੇ। ਨੌਂ ਅਠਾਰਾਂ ਬਣੇ ਬਣਤ, ਲੇਖ ਲਿਖਤ ਲਿਲਾਟ ਲਿਖਾਸੇ। ਦਰ ਘਰ ਵਡਿਆਈ ਸਾਚੇ ਆਵਣ ਜਾਵਣ ਚੁੱਕੇ ਝੇੜਾ, ਦਹਿ ਦਿਸ਼ ਦਸ ਮਾਸੇ। ਹਰਿ ਹਰਿ ਜੀ ਬੰਨ੍ਹੇ ਬੇੜਾ, ਨਿਜ ਘਰ ਆਤਮ ਰੱਖੇ ਵਾਸੇ। ਵਸਦਾ ਰਹੇ ਨਗਰ ਖੇੜਾ, ਗੁਰਮੁਖਾਂ ਜਨਮ ਹੋਇਆ ਰਹਿਰਾਸੇ। ਕਲਜੁਗ ਜੀਵ ਝੂਠਾ ਝੇੜਾ, ਲੱਖ ਚੁਰਾਸੀ ਅੰਤਮ ਨਾਸੇ। ਹਰਿ ਹਰਿ ਕਾ ਭਾਣਾ ਮੇਟੇ ਕਿਹੜਾ, ਏਕਾ ਏਕ ਪੁਰਖ ਅਬਿਨਾਸ਼ੇ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਮਾਤ ਕਰਾਏ, ਗੁਰਮੁਖ ਸਾਚੇ ਲੇਖੇ ਲਾਏ, ਇੰਦਲੋਕ ਸ਼ਿਵਲੋਕ ਧਾਮ ਬਹਾਏ, ਬ੍ਰਹਮਲੋਕ ਰਖਾਏ ਸਿੰਘ ਪਾਲ ਵਾਸੇ। ਵਸੇ ਧਾਮ ਨਰ ਨਿਰੰਕਾਰਿਆ। ਅੰਮ੍ਰਿਤ ਪਿਆਏ ਸਾਚਾ ਜਾਮ, ਗੁਰਮੁਖਾਂ ਕਰ ਪਿਆਰਿਆ। ਲੇਖੇ ਲਾਏ ਕਾਇਆ ਚਾਮ, ਵਸਾਏ ਸਚ ਦਰਬਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦਵਾਰਾ, ਜਨ ਭਗਤ ਭਗਤ ਜਨ ਸਦਾ ਭਿਖਾਰਾ, ਦੇਵਣਹਾਰ ਹਰਿ ਗਿਰਧਾਰਿਆ। ਤੇਗ ਬਹਾਦਰ ਸੇਵ ਕਮਾਈ। ਚਿੱਟੀ ਚਾਦਰ ਧਰਮ ਵਿਛਾਈ। ਪ੍ਰਭ ਅਬਿਨਾਸ਼ੀ ਕੀਆ ਆਦਰ, ਸਿੰਘ ਪਾਲ ਜਨਮ ਦਵਾਈ। ਕਰੀ ਖੇਲ ਕਰਤੇ ਕਾਦਰ, ਨਿਹਕਲੰਕੀ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵਾ ਅਲਖ ਅਭੇਵਾ, ਦੇਵੀ ਦੇਵਾ ਰਿਹਾ ਪੂਰ ਕਰਾਈ। ਗੁਰ ਪੂਰੇ ਜਨਮ ਦਵਾਇਆ। ਵਡ ਸੂਰੇ ਹਰਿ ਸਰਨ ਲਗਾਇਆ। ਕਾਰਜ ਕਰੇ ਮਾਤ ਪੂਰੇ, ਮਰਨ ਡਰਨ ਜਗਤ ਚੁਕਾਇਆ। ਸਰਬ ਕਲਾ ਆਪ ਭਰਪੂਰੇ, ਪਿਤਾ ਪੂਤ ਹਰਿ ਜੋਤ ਟਿਕਾਇਆ। ਬੇਮੁਖਾਂ ਕਲ ਦਿਸੇ ਦੂਰੇ, ਗੁਰ ਗੋਬਿੰਦ ਕਲ ਜਾਮਾ ਪਾਇਆ। ਜੋਤ ਨਿਰੰਜਣ ਸਾਚੀ ਨੂਰੇ, ਪ੍ਰਭ ਅਬਿਨਾਸ਼ੀ ਝੋਲੀ ਪਾਇਆ। ਸਮਰਥ ਪੁਰਖ ਸਦਾ ਉਡੀਕੇ, ਸਿੰਘ ਪੂਰਨ ਹਰਿ ਨਾਮ ਉਪਜਾਇਆ। ਨਿਹਕਲੰਕ ਕਲ ਆਸਾ ਪੂਰੇ, ਆਪਣਾ ਭੇਵ ਆਪਣੇ ਹੱਥ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਅੰਤ ਭੁਲੇਖਾ, ਅੰਤਮ ਦਏ ਮਿਟਾਇਆ। ਪਿਛਲਾ ਲੇਖਾ ਹਰਿ ਮੁਕਾਇੰਦਾ। ਭਗਤ ਭੁਲੇਖਾ ਅੰਤ ਕਢਾਇੰਦਾ। ਨਾ ਕੋਈ ਜਾਣੇ ਪੀਰ ਔਲੀਆ ਸ਼ੇਖ਼ਾ, ਸਾਧ ਸੰਤ ਨਾ ਕਿਸੇ ਜਣਾਇੰਦਾ। ਆਪੇ ਲਿਖੀ ਧੁਰ ਮਸਤਕ ਰੇਖਾ, ਲੇਖਾ ਆਪ ਲਿਖਾਇੰਦਾ। ਕਲਜੁਗ ਅੰਤਮ ਧਾਰੇ ਭੇਖਾ, ਜੋਤੀ ਜਾਮਾ ਹਰਿ ਵਟਾਇੰਦਾ। ਗੁਰ ਗੋਬਿੰਦ ਤੇਰੇ ਲਿਖੇ ਲੇਖਾ, ਹਰਿ ਲੇਖਾ ਲੇਖ ਲਿਖਤ ਪੂਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਨੈਣ ਲੋਚਨ ਜਿਸ ਜਨ ਪੇਖਾ, ਲੱਖ ਚੁਰਾਸੀ ਜਮ ਕੀ ਫਾਸੀ, ਅੰਤਮ ਕਲ ਕਟਾਇੰਦਾ। ਗੁਰ ਗੋਬਿੰਦੇ ਖੇਲ ਅਪਾਰੇ। ਵਾਲੀ ਹਿੰਦੇ ਵਿਚ ਸੰਸਾਰੇ। ਵਾਲੀ ਹਿੰਦੇ ਲਾਲ ਦੁਲਾਰੇ। ਸਚ ਨੌਂ ਚੰਦੇ ਨੀਹਾਂ ਵਿਚ ਉਸਾਰੇ। ਪ੍ਰਭ ਆਪ ਬਣਾਏ ਸਾਚੀ ਬਿੰਦੇ, ਅੰਤਮ ਕਲ ਪਾਏ ਸਾਰੇ। ਕਰੇ ਖੇਲ ਹਰਿ ਗੁਣੀ ਗਹਿੰਦੇ, ਜਗਾਏ ਜੋਤ ਅਪਰ ਅਪਾਰੇ। ਆਪ ਮਿਟਾਏ ਸਗਲੀ ਚਿੰਦੇ, ਕਰੇ ਖੇਲ ਨਰ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲੇਖਾ ਆਣ ਚੁਕਾਏ ਦੇਵੇ ਮਾਣ ਵਿਚ ਮਾਤ ਜਨਮ ਸੰਸਾਰੇ। ਮਾਤਲੋਕ ਹਰਿ ਜਨਮ ਦਵਾਇਆ। ਲੋਕ ਪ੍ਰਲੋਕ ਥਾਂ ਸੁਹਾਇਆ। ਸਾਚੀ ਪੁਰੀਆਂ ਆਣ ਰਖਾਇਆ। ਸ਼ਬਦ ਬਾਣ ਇਕ ਚਲਾਇਆ। ਮਾਣ ਤਾਣ ਸਚ ਨਿਸ਼ਾਨ, ਸ਼ਬਦ ਬਬਾਣ ਹੱਥ ਫੜਾਇਆ। ਵੇਖ ਵਖਾਣੇ ਚਤੁਰ ਸੁਜਾਨ, ਜੋਤੀ ਨੂਰ ਕੋਟਨ ਭਾਨ, ਅਕਾਸ਼ ਪਤਾਲ ਗਗਨ ਰਹਾਇਆ। ਲੱਖ ਚੁਰਾਸੀ ਪੁਣ ਛਾਣ, ਦਰ ਘਰ ਸਾਚੇ ਵੇਖ ਵਖਾਣੇ, ਬਾਲ ਅੰਞਾਣੇ ਲੇਖੇ ਲਾਇਆ। ਸ੍ਰਿਸ਼ਟ ਸਬਾਈ ਸੁੰਞ ਮਸਾਣ, ਕਲਜੁਗ ਅੰਤਮ ਆਈ ਹਾਨ, ਸਿੰਘ
ਜਗਦੀਸ਼ ਤੇਰਾ ਦਰ ਦਵਾਰ ਇਕ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਨੀਂਹ ਰਖਾਇਆ।
੧੯ ਮੱਘਰ ੨੦੧੧ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਜਗਤ ਜਗਦੀਸ਼। ਨੌਂ ਅਠਾਰਾਂ ਬਾਰਾਂ ਤੀਸ। ਚੁੱਕੇ ਭੇਵ ਰਾਗ ਛਤੀਸ। ਕਲਜੁਗ ਵੇਸ ਬੀਸ ਇਕੀਸ। ਛਤਰ ਝੁੱਲੇ ਹਰਿ ਸਾਚੇ ਸੀਸ। ਸਰਨ ਲਗਾਏ ਹਰਿ ਰਘੁਰਾਏ ਮੂਸ ਈਸ। ਕੁਰਾਨ ਅੰਜ਼ੀਲ ਰਹਿਣ ਨਾ ਪਾਏ, ਸੋਹੰ ਸ਼ਬਦ ਸਚ ਹਦੀਸ। ਥਾਣਾ ਤਹਿਸੀਲ ਸਰਬ ਮਿਟ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਨਾ ਕੋਈ ਕਰੇ ਰੀਸ। ਕਲ ਕਲੰਦਰ, ਕਲ ਜਾਮਾ ਪਾਇਆ। ਜਗੀ ਜੋਤ ਅੰਦਰੇ ਅੰਦਰ, ਗੁਰਦਵਾਰੇ ਮੰਦਰ, ਕਿਸੇ ਹੱਥ ਨਾ ਆਇਆ। ਲੱਖ ਚੁਰਾਸੀ ਭੌਂਦੇ ਬੰਦਰ, ਗੋਰਖ ਮਛੰਦਰ, ਉਚੇ ਟਿੱਲੇ ਆਸਣ ਲਾਇਆ। ਆਤਮ ਵੱਜਾ ਹੰਕਾਰੀ ਜੰਦਰ, ਅੰਤਮ ਕਲ ਨਾ ਕੋਇ ਤੁੜਾਇਆ। ਰੈਣ ਅੰਧੇਰੀ ਡੂੰਘੀ ਕੰਦਰ, ਸਾਕ ਸੈਣ ਨਾ ਕੋਈ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਕ ਜੋਤੀ ਇਕ ਜਗਾਇਆ। ਦੀਪਕ ਜੋਤੀ ਹਰਿ ਪ੍ਰਕਾਸ਼। ਗੁਰਮੁਖ ਹਿਰਦੇ ਰੱਖੇ ਵਾਸ। ਅਲਖ ਨਾ ਲਖੇ, ਹਰਿ ਸ਼ਬਦ ਸਵਾਸ। ਪਤਿ ਮਾਤ ਰੱਖੇ ਹੋਇਆ ਦਾਸ। ਚਾਰ ਕੁੰਟ ਭੌਂਦੇ ਵੇਖੇ, ਲੇਖਾ ਦੇਣਾ ਦਸ ਮਾਸ। ਚਾਰੇ ਕੁੰਟਾਂ ਹੋਣ ਸਖੇ, ਉਲਟੇ ਰੁੱਖ ਗਰਭਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੀਰ ਔਲੀਏ ਰਾਹ ਸਾਚਾ ਦੱਸੇ, ਮਿਲੇ ਮੇਲ ਹਰਿ ਅਬਿਨਾਸ਼। ਹਰਿ ਅਬਿਨਾਸ਼ੀ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਜੋਤੀ ਨੂਰ ਇਕ ਕਰਾਇੰਦਾ। ਘਨਕ ਪੁਰ ਵਾਸੀ, ਸ਼ਬਦ ਧਾਰ ਵਿਚ ਸੰਸਾਰ, ਏਕਾ ਏਕ ਰਖਾਇੰਦਾ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਸਵਾਸੀ ਚਰਨ ਰਖਾਇੰਦਾ। ਭੁੱਲੇ ਰੁਲੇ ਜੀਵ ਕਰਨ ਹਾਸੀ, ਛੱਬੀ ਪੋਹ ਬਣਤ ਬਣਾਇੰਦਾ। ਚਾਰ ਵਰਨਾਂ ਕਰੇ ਦਾਸੀ, ਰਾਜੇ ਰਾਣਿਆਂ ਨੱਥ ਪਵਾਇੰਦਾ। ਪੰਡਤ ਪਕੜ ਉਠਾਏ ਕਾਸ਼ੀ, ਸ਼ਬਦ ਤੀਰ ਇਕ ਚਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਣਾ ਆਪਣਾ ਭਾਣਾ ਬੇਮੁਹਾਣਾ, ਅੰਤਮ ਕਲ ਆਪਣੇ ਹੱਥ ਰਖਾਇੰਦਾ। ਭਾਣਾ ਰੱਖੇ ਹੱਥ, ਜਗਤ ਭੁਲਾਇਆ। ਸ੍ਰਿਸ਼ਟ ਸਬਾਈ ਰਿਹਾ ਮਥ, ਰੰਕ ਰਾਜਾਨਾ ਸ਼ਾਹ ਸੁਲਤਾਨਾ ਹਰਿ ਮਿਹਰਵਾਨਾ ਖ਼ਾਕ ਰੁਲਾਇਆ। ਜਗਤ ਚਲਾਏ ਸ਼ਬਦ ਅਕੱਥ, ਸੋਹੰ ਨਾਉਂ ਰਖਾਇਆ। ਇਕ ਰਖਾਏ ਸਾਚਾ ਰਥ, ਗੁਰਸਿਖਾਂ ਲਏ ਚੜ੍ਹਾਇਆ। ਬੇਮੁਖਾਂ ਸੀਆਂ ਸਾਢੇ ਤਿੰਨ ਹੱਥ, ਮੰਦਰ ਮਾੜੀ ਕੋਈ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਸੋਲਾਂ ਕਲੀਆਂ ਕਰ ਸ਼ਿੰਗਾਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਵੇਖ ਵਖਾਣੇ ਸਰਬ ਕਿਛ ਜਾਣੇ, ਏਕਾ ਸ਼ਬਦ ਮਰਦੰਗ ਵਜਾਇਆ। ਸ਼ਬਦ ਮਰਦੰਗ ਹਰਿ ਵਜਾਉਣਾ। ਗੁਰਮੁਖ ਸਾਚੇ ਸਾਚਾ ਸੰਗ, ਤੇਰਾ ਅੰਤਮ ਹਰਿ ਪੂਰੇ ਆਪ ਨਿਭਾਉਣਾ। ਸ਼ਬਦ ਘੋੜੇ ਕਸ ਤੰਗ, ਚਾਰ ਕੁੰਟ ਦਹਿ ਦਿਸ਼ ਪਵਣ ਸਰੂਪੀ ਆਪ ਤਜਾਉਣਾ। ਕਲਜੁਗ ਜੀਵ ਭੰਨੇ ਕਾਚੀ ਵੰਗ, ਹੋਏ ਸੰਗ ਨਾ ਕਿਸੇ ਛੁਡਾਉਣਾ। ਲੱਖ ਚੁਰਾਸੀ ਹੋਣੀ ਭੰਗ, ਸ਼ਬਦ ਪੜਦਾ ਕਿਸੇ ਨਾ ਪਾਉਣਾ। ਪਾਰ ਬਿਆਸੋਂ ਜਾਣਾ ਲੰਘ, ਬੇਮੁਹਾਣਾ ਬੇੜਾ ਅੰਤਮ ਕਲ ਡੁਬਾਉਣਾ। ਇਕ ਚੜ੍ਹਾਏ ਸਾਚਾ ਰੰਗ, ਗੁਰਮੁਖਾਂ ਮੰਗੀ ਸਾਚੀ ਮੰਗ, ਰਾਜ ਰਾਜਾਨ ਕਿਸੇ ਹੱਥ ਨਾ ਆਉਣਾ।
ਵਡ ਦਾਤਾ ਸੂਰਾ ਸਰਬੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸੰਤ ਸੁਹੇਲਾ ਸਾਚਾ ਮੇਲਾ, ਇਕ ਇਕੇਲਾ, ਦਰ ਘਰ ਸਾਚੇ ਆਪਣਾ ਆਪ ਕਰਾਉਣਾ। ਹਰਿ ਸਾਚਾ ਮੇਲ ਮਿਲਾਏ, ਤਨ ਸ਼ਿੰਗਾਰਿਆ। ਏਕਾ ਸ਼ਬਦ ਤੇਲ ਚੜ੍ਹਾਏ, ਕਲਜੁਗ ਤੇਰੀ ਅੰਤਮ ਵਾਰਿਆ। ਏਕਾ ਆਪਣਾ ਖੇਲ ਵਖਾਏ, ਜੋਤ ਜਗਾਏ ਵਿਚ ਸੰਸਾਰਿਆ। ਗੁਰੂਆਂ ਪੀਰਾਂ ਦਏ ਹਿਲਾਏ, ਸ਼ਬਦ ਖੰਡਾ ਇਕ ਉਠਾ ਰਿਹਾ। ਸਾਧਾਂ ਸੰਤਾਂ ਹਰਿ ਜਗਾਏ, ਨਾਮ ਹਲੂਣਾ ਏਕਾ ਮਾਰਿਆ। ਫੜ ਫੜ ਬਾਹੋਂ ਰਾਹੇ ਪਾਏ, ਸ਼ਬਦ ਡੰਡਾ ਹੱਥ ਫੜਾ ਰਿਹਾ। ਇਕ ਵਖਾਏ ਸਾਚਾ ਥਾਏਂ, ਧੁਰ ਦਰਗਾਹੀ ਸਾਚਾ ਮਾਹੀ ਬੇਪ੍ਰਵਾਹੀ, ਲੋਕਮਾਤ ਜੋਤ ਜਗਾ ਰਿਹਾ। ਸ੍ਰਿਸ਼ਟ ਸਬਾਈ ਆਤਮ ਰਥਵਾਹੀ, ਅੱਠੇ ਪਹਿਰ ਦਿਵਸ ਰੈਣ ਕਾਇਆ ਆਪ ਚਲਾ ਰਿਹਾ। ਅੰਤਮ ਲੇਖਾ ਚੁੱਕੇ ਲਹਿਣ ਦੇਣ ਝੂਠੇ ਛੱਡੇ ਭਾਈ ਭੈਣ ਸਾਕ ਸੈਣ ਇਕ ਅਖਵਾ ਰਿਹਾ। ਜਨ ਭਗਤਾਂ ਖੋਲ੍ਹੇ ਸਾਚੇ ਨੈਣ, ਤੀਜਾ ਨੇਤਰ ਕਾਇਆ ਖੇਤਰ, ਆਪਣਾ ਆਪ ਖੁਲ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਬਣਾਏ ਪਹਿਲੀ ਚੇਤਰ, ਫੁੱਲ ਫੁੱਲਵਾੜੀ ਮਾਤ ਲਗਾ ਰਿਹਾ।
੧੯ ਮੱਘਰ ੨੦੧੧ ਬਿਕ੍ਰਮੀ ਸਤਿਗੁਰ ਪ੍ਰਤਾਪ ਸਿੰਘ ਵਾਸਤੇ ਸ਼ਬਦ ਭਲਾਈਪੁਰ ਜ਼ਿਲਾ ਅੰਮ੍ਰਿਤਸਰ
ਜਗਤ ਨੇਤਰ ਗੁਰ ਖੋਲ੍ਹ। ਸ਼ਬਦ ਸਰੂਪੀ ਹਰਿ ਨਰ ਨਰ ਹਰਿ ਬਿਨ ਰੰਗ ਰੂਪੀ, ਕਵਣ ਦਵਾਰਾ ਕਿਸ ਵਸੇ ਕੋਲ। ਏਕਾ ਜੋਤ ਸਤਿ ਸਰੂਪੀ, ਧੁਨ ਨਾਦ ਅਨਾਹਦ ਧੁਨ ਕਵਣ ਦਵਾਰੇ ਵੱਜੇ ਢੋਲ। ਦੋ ਜਹਾਨਾਂ ਹਰਿ ਸੁਲਤਾਨਾਂ ਸ਼ਾਹੋ ਭੂਪੀ, ਕਵਣ ਨਾਮ ਕਾਇਆ ਤਨ ਚਾਮ, ਆਦਿ ਅੰਤ ਇਕ ਅਨਮੋਲ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਲੋਕਮਾਤੀ ਅੰਧ ਕੂਪੀ, ਕਵਣ ਗੁਰਮੁਖ ਤੁਲੇ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਨੂਰ ਨੁਰਾਨਾ ਏਕਾ ਗੁਰਦਵਾਰਾ ਵਡਾ ਸੰਸਾਰਾ, ਭਗਤ ਭੰਡਾਰਾ ਰਿਹਾ ਖੋਲ੍ਹ। ਭਗਤ ਭੰਡਾਰਾ ਹਰਿ ਖੁਲ੍ਹਾਇਆ। ਕਲਜੁਗ ਅੰਤਮ ਵਾਰ, ਅਚਰਜ ਖੇਲ ਮਾਤ ਕਰਾਇਆ। ਗੁਰਮੁਖ ਸਾਚੇ ਕਰ ਪਿਆਰ, ਜੋਤੀ ਮੇਲ ਹਰਿ ਮਿਲਾਇਆ। ਸ਼ਬਦ ਬਖ਼ਸ਼ੀ ਸਾਚੀ ਧਾਰ, ਬੱਤੀ ਧਾਰ ਦਏ ਬਖ਼ਸ਼ਾਇਆ। ਅੰਮ੍ਰਿਤ ਦੇਵੇ ਠੰਡਾ ਠਾਰ, ਨਿੱਝਰ ਰਸ ਕੋਟ ਰਵ ਸੱਸ, ਕਾਇਆ ਗਗਨ ਅਕਾਸ਼ ਵਖਾਇਆ। ਪੁਰਖ ਅਬਿਨਾਸ਼ੀ ਹੋਇਆ ਵਸ, ਰਾਹ ਸਾਚਾ ਮਾਤ ਰਿਹਾ ਦੱਸ, ਭਗਤ ਸੁਹੇਲਾ ਕਿਸੇ ਹੱਥ ਨਾ ਆਇਆ। ਸ਼ਬਦ ਤੀਰ ਰਿਹਾ ਕਸ, ਬੇਮੁਖ ਦਰ ਤੋਂ ਜਾਣ ਨੱਸ, ਗੁਰਮੁਖਾਂ ਹਰਿ ਹੋਇਆ ਵਸ, ਬਾਹੋਂ ਪਕੜ ਗਲੇ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਉਨੀਂ ਮੱਘਰ ਸਿੰਘ ਗੁਰਮੁਖ ਸਚ ਸਿੰਘਾਸਣ ਹਰਿ ਡੇਰਾ ਲਾਇਆ। ਸਚ ਸਿੰਘਾਸਣ ਹਰਿ ਸੁਹਾਏ। ਸ਼ਬਦ ਜੋਤੀ ਖੇਲ ਰਚਾਏ। ਮਾਣਕ ਮੋਤੀ ਗੁਰਸਿਖ ਬਣਾਏ। ਦੁਰਮਤ ਮੈਲ ਕਾਇਆ ਧੋਤੀ, ਅੰਮ੍ਰਿਤ ਆਤਮ ਇਕ ਪਿਆਏ। ਏਕਾ ਨੂਰ ਏਕਾ ਜੋਤੀ, ਕਾਇਆ ਮਹੱਲ ਸਦਾ ਅਟੱਲ, ਸਾਚਾ ਦੀਪਕ ਇਕ ਜਗਾਏ। ਆਪ ਕਰਾਏ ਵਲ ਛਲ, ਵਸੇ ਨਿਹਚਲ ਧਾਮ ਅਟਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤਕ ਟਿੱਕਾ ਨਾਮ ਲਗਾਏ। ਮਸਤਕ ਨਾਮ ਭਗਤ ਰੇਖਾ। ਕਾਇਆ ਚਾਮ ਜਗਤ ਭੁਲੇਖਾ। ਸਾਚਾ ਦਾਮ ਅੰਤਮ ਅੰਤ ਹਰਿ ਸਾਚੇ ਪੇਖਾ। ਪੂਰ ਕਰਾਏ ਪ੍ਰਭ ਸਾਚਾ ਕਾਮ, ਮੇਟ ਮਿਟਾਏ
ਬਿਧਨਾ ਰੇਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਭਾਗਾ ਵਡ ਵਡਭਾਗਾ, ਕਲਜੁਗ ਅੰਤਮ ਜੋਤੀ ਜਾਗਾ, ਸ਼ਬਦ ਚਲਾਏ ਇਕ ਅਨੁਰਾਗਾ, ਜਗਤ ਭਗਤ ਮੀਤ ਬਣਾਏ। ਬਣਾਈ ਬਣਤ ਜਗਤ ਵਡਿਆਈਆ। ਸਾਧ ਸੰਤ ਕਿਸੇ ਹੱਥ ਨਾ ਆਈਆ। ਹਰਿਜਨ ਮੇਲ ਮਿਲਾਵਾ ਸਾਚੇ ਕੰਤ, ਕੰਤ ਸੁਹਾਗੀ ਮਿਲਿਆ ਮੇਲ ਹਰਿ ਰਘੁਰਾਈਆ। ਕਲਜੁਗ ਭੁੱਲੇ ਜੀਵ ਜੰਤ, ਸਾਚਾ ਦਾਮਨ ਨਾ ਕੋਈ ਕਿਸੇ ਫੜਾਈਆ। ਕਲਜੁਗ ਵੇਲਾ ਆਇਆ ਅੰਤ, ਗੁਰ ਪੂਰਾ ਗੁਰਮੁਖਾਂ ਲੇਖ ਲਿਖਾਈਆ। ਕਲਜੁਗ ਮਾਇਆ ਪਾਏ ਬੇਅੰਤ, ਬੇਮੁਖਾਂ ਮਾਇਆ ਪੜਦਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਨਿਰੰਜਣ ਸਤਿ ਸਵਾਮੀ, ਸੱਜਣ ਮੀਤ ਮੁਰਾਰਾ ਹਰਿ ਨਿਰੰਕਾਰਾ, ਲੋਆਂ ਪੁਰੀਆਂ ਬੰਨ੍ਹੇ ਧਾਰਾ, ਗੁਰੂਆਂ ਪੀਰਾਂ ਪਾਵੇ ਸਾਰਾ, ਰਸਨਾ ਕਮਾਨ ਹਰਿ ਬਲਵਾਨ ਵਿਚ ਜਹਾਨ, ਆਪਣੀ ਆਪ ਉਠਾਈਆ। ਰਸਨ ਕਮਾਨ ਬਲੀ ਬਲਵਾਨਿਆ। ਚਲੇ ਤੀਰ ਨਿਸ਼ਾਨ ਵਾਲੀ ਦੋ ਜਹਾਨਿਆ। ਰਾਜ ਰਾਜਾਨ ਸ਼ਾਹ ਸੁਲਤਾਨ, ਤਖ਼ਤ ਤਾਜ ਨਾ ਕੋਈ ਬਚਾਨਿਆ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਣ, ਹਰਿ ਪਛਾਣ ਚਲੇ ਚਲਾਏ ਆਪਣੇ ਭਾਣਿਆ। ਆਪੇ ਗੋਪੀ ਆਪੇ ਕਾਹਨ ਹਰਿ ਭਗਵਾਨ, ਲੱਖ ਚੁਰਾਸੀ ਛਾਣੇ ਪੁਣੇ, ਅੰਦਰ ਬਾਹਰ ਵੇਖ ਵਖਾਣਿਆ। ਜਨ ਭਗਤਾਂ ਦੇਵੇ ਸ਼ਬਦ ਦਾਨ, ਆਤਮ ਜੋਤੀ ਸਾਚਾ ਨੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਵਡ ਹਰਿ ਮਿਹਰਬਾਨਿਆ। ਕਵਣ ਦਰ ਕਵਣ ਦਵਾਰਾ। ਕਵਣ ਘਰ ਕਵਣ ਪਸਾਰਾ। ਕਵਣ ਨਰ ਕਵਣ ਜੋਤ ਅਧਾਰਾ। ਨਾ ਜਨਮੇ ਨਾ ਜਾਏ ਮਰ, ਕਿਸ ਵਸੇ ਸਚ ਦਵਾਰਾ। ਜੋਤੀ ਜੋਤ ਸਰੂਪ ਹਰਿ, ਕਵਣ ਰੰਗ ਜਗਤ ਸੰਗ, ਮਿਲੇ ਮੇਲ ਹਰਿ ਕੰਤ ਭਤਾਰਾ। ਕਵਣ ਰਾਮ ਰਹਿਮਾਨ, ਜਗਤ ਗੁਰ ਚੇਲਿਆ। ਕਵਣ ਦੇਵੇ ਜੀਆ ਦਾਨ, ਆਤਮ ਮੇਲਾ ਜਿਸ ਜਨ ਮੇਲਿਆ। ਕਵਣ ਹੀਆ ਮਿਲੇ ਭਗਵਾਨ, ਅੰਤਮ ਬਣੇ ਸਾਚਾ ਬੇਲੀਆ। ਕਵਣ ਝੁਲੇ ਸਚ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ ਰੰਗ ਨਵੇਲਿਆ। ਕਵਣ ਚਲੇ ਜਗਤ ਬਾਣ, ਗੁਰ ਸਾਚੇ ਸਤਿਗੁਰ ਪੂਰੇ, ਕਵਣ ਵਖਾਣੇ ਕਵਣ ਜਾਣੇ, ਬਨ ਬਨਵਾਲੀ ਅਚਰਜ਼ ਖੇਲ ਖੇਲਿਆ। ਕਵਣ ਧਾਮ ਗੁਰ ਸਤਿਗੁਰ ਵਸੇਰਾ। ਕਵਣ ਨਾਮ ਜਗਤ ਕਰੇ ਨਿਬੇੜਾ। ਕਵਣ ਚਾਮ ਸੁਹਾਏ ਕਾਇਆ ਨਗਰ ਖੇੜਾ। ਕਵਣ ਦਾਮ ਬੰਨ੍ਹੇ ਲਾਏ ਬੇੜਾ। ਕਵਣ ਕਾਮ ਚੁੱਕੇ ਚੁਰਾਸੀ ਝੇੜਾ। ਕਵਣ ਰਾਮ ਵਖਾਏ ਖੁਲ੍ਹਾ ਵਿਹੜਾ। ਕਵਣ ਤਾਮ ਜਗਤ ਜੀਵ ਖਾਏ, ਛੁੱਟੇ ਪੰਜਾਂ ਝੇੜਾ। ਗੁਰ ਸਤਿਗੁਰ ਸਾਚੇ ਅੰਤਮ ਕਰਨਾ ਇਕ ਨਿਬੇੜਾ। ਸਤਿਗੁਰ ਸਚ ਸਹਿਜ ਸੁਖ ਧਾਰੇ। ਕਾਇਆ ਮਾਟੀ ਭਾਂਡੇ ਕੱਚ, ਨੂਰੀ ਜੋਤ ਇਕ ਨਿਰੰਕਾਰੇ। ਅਗਨ ਬਸੰਤਰ ਜਾਣੀ ਮੱਚ, ਕੋਈ ਨਾ ਹੋਏ ਜਗਤ ਸਹਾਰੇ। ਗੁਰ ਸਤਿਗੁਰ ਜਗ ਸੱਚ, ਕਵਣ ਬਿਧ ਕਲ ਉਤਰੇ ਪਾਰੇ। ਕਲ ਕਲਿਆਣਾ ਜਗਤ ਵਖਾਈਆ। ਜੀਵ ਨਿਧਾਨਾ ਸਾਚਾ ਰਾਹ ਦਿਸ ਨਾ ਆਈਆ। ਵੱਜੇ ਸ਼ਬਦ ਤੀਰ ਨਿਸ਼ਾਨਾ, ਹੱਥੀਂ ਗਾਨਾ ਇਕ ਬੰਨ੍ਹਾਈਆ। ਮਿਲੇ ਮੇਲ ਹਰਿ ਭਗਵਾਨਾ, ਜੋਤੀ ਨੂਰ ਸ਼ਬਦ ਸਵਾਈਆ। ਹੋਏ ਸਹਾਈ ਵਾਲੀ ਦੋ ਜਹਾਨਾਂ, ਧਰਮ ਰਾਏ ਫੰਦ ਕਟਾਈਆ। ਕਵਣ ਜੋਤੀ ਹਰਿ ਪਹਿਰੇ ਬਾਣਾ, ਕਵਣ ਸ਼ਬਦ ਧਾਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਿੰਘ ਪ੍ਰਤਾਪ ਸਚ ਜਾਪ, ਸਾਚੇ ਦਰ ਸਾਚੇ ਘਰ, ਆਪਣਾ ਆਪ ਦਏ ਖੁਲ੍ਹਾਈਆ। ਦਰ ਦਵਾਰ ਜਾਪ ਜਪਾਉਣਾ। ਗੁਰਮੁਖ ਗੁਰਸਿਖ ਸਚ ਘਰ ਬਾਹਰ, ਏਕਾ ਇਕ ਵਸਾਉਣਾ। ਨਾ ਹੋਏ ਬੰਦ ਕਵਾੜ, ਤੱਤੀ ਵਾ ਨਾ ਜੇਠ ਹਾੜ, ਅੰਮ੍ਰਿਤ ਧਾਰ ਇਕ ਵਗਾਉਣਾ। ਜੋਤੀ ਜਗੇ
ਬਹੱਤਰ ਨਾੜ, ਦੀਪਕ ਸਾਚਾ ਨਾਮ ਜਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਲੇਖ ਗੁਰ ਪੂਰਾ ਵੇਖ, ਤੇਰੇ ਮਸਤਕ ਤੀਰ ਚਲਾਉਣਾ। ਮਸਤਕ ਤੀਰ ਹਰਿ ਚਲਾਏ। ਨੇਤਰ ਨੀਰ ਨਾ ਕੋਈ ਵਹਾਏ। ਕਾਇਆ ਬਸਤਰ ਚੀਰ ਪਾਰ ਕਰਾਏ। ਸੋਹੰ ਰੱਖੇ ਸੱਚਾ ਸ਼ਸਤਰ, ਨਾ ਕੋਈ ਕਿਸੇ ਧੀਰ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਾਮਧਾਰੀ ਜਗਤ ਵਪਾਰੀ ਪਾਵੇ ਸਾਰੀ, ਲਿਖਤ ਲੇਖ ਮਸਤਕ ਆਤਮ ਵੇਖ, ਦਰ ਦਵਾਰ ਘਲਾਏ, ਲੇਖ ਲਿਖਤ ਆਏ ਦਰ। ਵੇਖ ਭੇਖ ਨਾ ਜਾਣਾ ਡਰ। ਲੋਕਮਾਤ ਪ੍ਰਭ ਲਾਈ ਸਾਚੀ ਮੇਖ, ਭਗਤ ਭੰਡਾਰੇ ਰਿਹਾ ਭਰ। ਗੁਰ ਪੂਰੇ ਲੋਚਨ ਲੋਇਣ ਨੇਤਰ ਪੇਖ, ਪ੍ਰਭ ਅਬਿਨਾਸ਼ੀ ਸਾਚਾ ਵਰ। ਜਿਸ ਬਣਾਇਆ ਜਗਤ ਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਵਖਾਏ ਸਚ ਘਰ। ਸਚ ਘਰ ਹਰਿ ਵਖਾਉਣਾ। ਖੋਲ੍ਹੇ ਦਰ ਭਰਮ ਚੁਕਾਉਣਾ। ਗੁਰਮੁਖ ਸਾਚਾ ਜਾਏ ਤਰ, ਨਰ ਹਰਿ ਕਲ ਰਸਨਾ ਗਾਉਣਾ। ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਨਾਮ ਰੰਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਸੁਹੇਲੇ, ਜਗਤ ਮਾਣ ਦੋ ਜਹਾਨ ਗੁਰ ਪੂਰੇ ਆਪ ਦਵਾਉਣਾ। ਸਾਚਾ ਲੇਖਾ ਹਰਿ ਲਿਖਾਏ। ਔਲੀਆ ਪੀਰ ਸ਼ੇਖ਼ ਨਾ ਕੋਈ ਮਿਟਾਏ। ਜੋਤੀ ਜਾਮਾ ਭੇਖ ਧਾਰੇ ਵਾਲੀ ਹਿੰਦ ਲਏ ਉਠਾਏ। ਆਪ ਲਿਖਾਏ ਸਾਚੀ ਰੇਖਾ, ਵਡ ਪ੍ਰਧਾਨੀ ਹਰਿ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜਾ ਲੇਖ ਜਗਤ ਵੇਖ, ਰਾਣਾ ਸੰਗਰੂਰ ਤੁਟੇ ਗ਼ਰੂਰ, ਦਰ ਘਰ ਪੁਚਾਏ। ਚੌਥੀ ਲਿਖਤ ਲਿਖੇ ਅਪਾਰ। ਬਿਆਸ ਕਿਨਾਰਾ ਵੇਖ ਵਿਚਾਰ। ਸਿੰਘ ਗੁਰਚਰਨ ਹੋ ਤਿਆਰ। ਨਿਹਕਲੰਕ ਨਰਾਇਣ ਨਰ, ਧਰੀ ਜੋਤ ਵਿਚ ਸੰਸਾਰ। ਬਾਗ਼ ਦਿਆਲਾ ਖੋਲ੍ਹ ਦਰ, ਕਲਜੁਗ ਹੋਇਆ ਬੰਦ ਕਵਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਲੇਖਾ ਲਿਖਤ ਲਿਖਾਏ, ਵੇਖੇ ਪਰਖੇ ਚੰਗੇ ਮਾੜ। ਗੁਰਮੁਖ ਅੰਦਰ ਸਚ ਦਰਬਾਰ। ਪ੍ਰਭ ਅਬਿਨਾਸ਼ੀ ਖੋਲ੍ਹੇ ਜੰਦਰ, ਨਾ ਕੋਈ ਕਰੇ ਬੰਦ ਕਵਾੜ। ਸਾਚਾ ਦੀਪ ਜਗੇ ਜਗ ਅੰਦਰ, ਘਟ ਘਟ ਰੁਸ਼ਨਾਈ ਹੱਡ ਮਾਸ ਨਾੜੀ ਨਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਪੂਰਬ ਕਰਮ , ਸਾਚੇ ਲੇਖੇ ਲਾਏ, ਮਾਤ ਪੈਜ ਰਿਹਾ ਸਵਾਰ। ਲੋਕਮਾਤ ਸਚ ਦਵਾਰਾ। ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਸਚ ਸਿੰਘਾਸਣ ਆਤਮ ਰਾਸੀ, ਜੋਤੀ ਰਾਮਾ ਹਰਿ ਬਲਵਾਨਾ ਆਸਣ ਲਾਏ ਨਿਤ ਨਵੇਲਾ ਇਕ ਅਪਾਰਾ। ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਰਾਜੇ ਰਾਣਿਆਂ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਗੁਰਮੁਖ ਸਾਚੇ ਪਾਰ ਉਤਾਰਾ। ਸਚ ਸਿੰਘਾਸਣ ਹਰਿ ਸੁਹਾਇੰਦਾ। ਚਾਰ ਕੁੰਟ ਚਾਰ ਦਵਾਰ ਦਹਿ ਦਿਸ਼ੇ, ਸ਼ਬਦ ਡੋਰ ਹਰਿ ਬੰਨ੍ਹਾਇੰਦਾ। ਗੁਰਮੁਖ ਤੇਰੇ ਆਏ ਹਿੱਸੇ, ਨਾਮ ਧਾਰੀ ਜਗਤ ਵਪਾਰੀ, ਸਾਚੀ ਵੰਡ ਕਰਾਇੰਦਾ। ਨੂਰ ਉਜਾਲਾ ਕਿਸੇ ਨਾ ਦਿਸੇ, ਸਿੰਘ ਪਾਲਾ ਹੱਥ ਫੜਾਇੰਦਾ। ਆਪੇ ਲਾਹੇ ਆਤਮ ਵਿੱਸੇ, ਤੀਰ ਨਿਰਾਲਾ ਇਕ ਚਲਾਇੰਦਾ। ਛਤਰ ਝੁਲਾਏ ਹਰਿ ਸਾਚੇ ਸੀਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪ੍ਰਤਾਪ ਫੜ ਬਾਹੋਂ ਆਪ ਲਗਾਇੰਦਾ। ਸਚ ਸਿੰਘਾਸਣ ਡੇਰਾ ਲਾ, ਗੁਰ ਪੂਰਾ ਬਾਹੋਂ ਫੜ ਜਗਤ ਗੁਰ ਸੂਰੇ ਦਏ ਹਿਲਾ, ਇਕ ਵਖਾਏ ਸਾਚਾ ਥਾਂ। ਦੋ ਜਹਾਨਾਂ ਵਾਲੀ ਹਰਿ ਬਨਵਾਲੀ ਕਰੇ ਰਖਵਾਲੀ, ਦੇਵੇ ਸਦਾ ਠੰਡੀ ਛਾਂ। ਚਲੀ ਜਗਤ ਚਾਲ ਨਿਰਾਲੀ, ਕਲਜੁਗ ਅੰਤਮ ਰੈਣ ਕਾਲੀ, ਚਾਰੇ ਕੁੰਟਾਂ ਦਿਸਣ ਖਾਲੀ, ਗੁਰ ਪੀਰ ਜਗਤ ਦਲਾਲੀ, ਕੋਈ ਵਾਤ ਪੁੱਛੇ ਨਾ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ। ਸ਼ਬਦ ਸਰੂਪੀ ਹੁਕਮ ਸੁਣਾਇਆ। ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਕੋਈ ਭੁੱਲੇ ਨਾ। ਸਾਚਾ ਹੁਕਮ ਹਰਿ ਸਰਕਾਰਾ। ਦਰ ਦਰ ਆਵੇ ਘਰ ਘਰ ਜਾਵੇ, ਗੁਰ ਗੋਬਿੰਦ ਪਾਵੇ ਸਾਚੀ ਸਾਰਾ। ਵੇਖ ਵਖਾਣੇ ਜਗੀ ਜੋਤ ਅੰਦਰੇ ਅੰਦਰ, ਭੇਵ ਚੁਕਾਏ ਗੁਪਤ ਜਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਇਕ ਖੁਲ੍ਹਾਏ ਸੱਚਾ ਦਰ ਦਰਬਾਰਾ। ਨਾਮ ਅਧਾਰੀ ਸ਼ਬਦ ਅਸਵਾਰੀ। ਪਵਣ ਆਹਾਰੀ ਕਵਣ ਦਿਸ਼ਾ, ਵਿਚ ਮਾਤ ਵਿਚਾਰੀ। ਨਾਮ ਵੰਡੇ ਸਾਚਾ ਹਿੱਸਾ, ਕਵਣ ਰੱਖੇ ਨਾਮ ਖ਼ੁਮਾਰੀ । ਨਿਹਕਲੰਕ ਕਲ ਜਾਮਾ ਪਾਇਆ, ਲੋਆਂ ਪੁਰੀਆਂ ਮਾਤ ਪਤਾਲ ਅਕਾਸ਼ ਗਗਨ ਪਤਾਲੀ, ਦੀਪਕ ਮਸਤਕ ਜੋਤੀ ਥਾਲੀ ਭੇਵ ਰਹੇ ਨਾ ਰਾਇਆ। ਮਸਤਕ ਜੋਤੀ ਨੂਰ ਪ੍ਰਕਾਸ਼। ਤੀਜੇ ਲੋਇਣ ਹਰ ਘਟ ਵਾਸ। ਗੁਰਮੁਖ ਬੀਜ ਸਾਚਾ ਬੋਇਣ, ਹਰਿ ਨਰ ਨਰ ਹਰਿ ਸਦਾ ਸੁਹੇਲਾ ਹੋਏ ਦਾਸ। ਗੁਰ ਪੀਰ ਨਾ ਜਗਤ ਸੋਇਣ, ਪੁਰਖ ਅਬਿਨਾਸ਼ ਸਦਾ ਬਲੋਇਣ, ਨਾ ਹੋਇਣ ਕਦੇ ਵਿਨਾਸ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਚਲਾਏ ਗੁਰਮੁਖਾਂ ਸਵਾਸ ਸਵਾਸ। ਸ਼ਬਦ ਸਵਾਸਾ ਆਪ ਚਲਾਏ । ਪੂਰਨ ਭਰਵਾਸਾ ਮਾਤ ਧਰਾਏ। ਪ੍ਰਿਥਮੀ ਅਕਾਸ਼ਾ ਨਾਤ ਬੰਧਾਏ। ਸਰਬ ਘਟ ਵਾਸ ਪੰਚਮ ਪੋਹ, ਲੇਖਾ ਲਿਖਤ ਲਿਖਾਏ। ਗੁਰੂਆਂ ਪੀਰਾਂ ਆਤਮ ਜੋਤੀ ਨੂਰ ਖੋਹ, ਸਾਚੇ ਮੰਦਰ ਬੰਦ ਕਰਾਏ। ਸ਼ਬਦ ਜਣਾਏ ਛਬੀ ਪੋਹ, ਜਗਤ ਜੰਜ਼ਾਲਾ ਮੋਹ ਚੁਕਾਏ। ਜਗਤ ਸਿੰਘਾਸਣ ਬੈਠੇ ਰਹੇ ਰੋ, ਅੰਤਮ ਕਲ ਕਵਣ ਪਾਰ ਲੰਘਾਏ। ਸਾਚਾ ਹਲ ਪ੍ਰਭ ਰਿਹਾ ਜੋ, ਜੜ੍ਹ ਕਿਸੇ ਦੀ ਰਹਿਣ ਨਾ ਪਾਏ। ਸਾਚੇ ਦਰ ਨਾ ਮਿਲੇ ਕਿਸੇ ਢੋ, ਫੁੱਲ ਫੁੱਲਵਾੜੀ ਜਗਤ ਵਾੜੀ, ਪ੍ਰਭ ਜੋਤੀ ਅਗਨ ਸਾੜੀ, ਨਾ ਹੋਏ ਸਹਾਈ ਕੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਲ ਥਲ ਜੰਗਲ ਜੂਹ ਉਜਾੜ ਪਹਾੜੀ, ਏਕਾ ਬੀਜ ਸੋਹੰ ਸ਼ਬਦ ਚਾਰ ਕੁੰਟਾਂ ਰਿਹਾ ਬੋ। ਸਤਵੇਂ ਘਰ ਹਰਿ ਨਿਰੰਕਾਰੇ। ਮਹਲ ਅਟਲ ਅਚਲ ਅਥਲ, ਨਾ ਕੋਈ ਦੀਸੇ ਚਾਰ ਦੀਵਾਰੇ। ਏਕਾ ਫਲ ਏਕਾ ਹਲ ਏਕਾ ਥਲ, ਆਪ ਆਪਣੀ ਪਾਵੇ ਸਾਰੇ। ਸਾਚੇ ਘਰ ਖੁਲ੍ਹੇ ਦਰ, ਨਾਮ ਵਰ ਸ਼ਬਦ ਭੰਡਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰਾ ਸਾਚਾ ਸੂਰਾ, ਸਮਰਥ ਸਰਬ ਕਲਾ ਆਪੇ ਭਰਪੂਰਾ, ਆਤਮ ਵੇਖੇ ਨੇਤਰ ਪੇਖੇ ਪਾਵੇ ਸੱਚੀ ਸਾਰੇ। ਸਤਵੇਂ ਘਰ ਸਹਿਜ ਸੁਖ ਜੋਤੀ ਨੂਰ ਉਪਾਏ। ਨਾ ਕੋਈ ਰੋਗ ਸੋਗ ਚਿੰਤਾ ਦੁੱਖ, ਕਾਇਆ ਛਾਇਆ ਨਾ ਭੁੱਖ ਸਤਾਏ। ਨਾ ਕੋਈ ਨਰ ਨਾਰੀ ਮਨੁੱਖ, ਨਾ ਕੋਈ ਮਾਤ ਰੱਖੇ ਕੁੱਖ, ਸਾਚਾ ਸੀਰ ਨਾ ਕੋਈ ਪਿਆਏ। ਗਰਭ ਵਾਸ ਨਾ ਉਲਟਾ ਰੁਖ, ਮਾਸ ਦਸ ਨਾ ਹੋਏ ਕੋਈ ਸਹਾਏ। ਘਰ ਘਰ ਜੋਤੀ ਧੂੰਏ ਰਹੇ ਧੁਖ, ਦੀਪਕ ਜੋਤੀ ਇਕ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਸਤਵੇਂ ਘਰ ਜੋਤ ਧਰ, ਅਕਾਸ਼ ਪ੍ਰਕਾਸ਼ ਗਗਨ ਲਗਨ ਸਗਨ, ਬ੍ਰਹਿਮੰਡ ਖੰਡ ਮਾਤ ਵੰਡ, ਇੱਕੀ ਮਾਘ ਤੇਰੇ ਹਿੱਸੇ ਆਏ। ਵੰਡੀ ਵੰਡ ਹਰਿ ਨਿਰੰਕਾਰੀ। ਨਾ ਦੇਣੀ ਕੰਡ, ਵਡ ਵਡ ਵਡ ਬਲਕਾਰੀ। ਸ਼ਬਦ ਫੜੀ ਹੱਥ ਵਿਚ ਚੰਡ, ਆਏ ਦਰ ਨਰ ਨਿਰੰਕਾਰੀ। ਮਾਇਆ ਮਮਤਾ ਕਰਨੀ ਖੰਡ, ਖੰਡਾ ਮਾਰੀ ਦੋ ਧਾਰੀ। ਪੰਜਾਂ ਚੋਰਾਂ ਦੇਣਾ ਦੰਡ, ਵੇਖੇ ਵਿਗਸੇ ਹਰਿ ਸ਼ਾਹੋ ਅਸਵਾਰੀ। ਬਾਲ ਜਵਾਨੀ ਗਈ ਹੰਢ, ਆਈ ਅੰਤਮ ਤੀਜੀ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਜੋਤ ਅਕਾਰਾ, ਸ਼ਬਦ ਅਧਾਰਾ ਪਵਣ ਅਸਵਾਰਾ, ਤਿੰਨਾਂ ਲੋਕਾਂ
ਵਸੇ ਬਾਹਰੀ। ਚੌਥਾ ਘਰ ਚੌਥਾ ਪਦ। ਗੁਰਮੁਖ ਸਾਚੇ ਲੈਣੇ ਸਦ। ਸ਼ਬਦ ਧੁਨ ਧੁਨੀ ਧੁਨ ਨਾਦ ਇਕ ਵਜਾਉਣਾ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਪੀਏ ਸਾਚਾ ਜਾਮ, ਏਕਾ ਸੱਚਾ ਮਧ ਲਾਹੇ ਸਦ ਸਦ ਤਨ ਅਫਾਰ। ਸਤਵੇਂ ਘਰ ਸਤਿ ਸਤਿ ਸਤਿ ਧਾਰ, ਦੂਜਾ ਰੰਗ ਹਰਿ ਸੰਗ ਵੇਖ ਵਿਚਾਰ। ਕਵਣ ਅੰਗ ਕਵਣ ਸੰਗ ਕਵਣ ਜੰਗ ਕਵਣ ਤੰਗ ਕਸੇ ਪੁਰਖ ਅਪਾਰ। ਕਵਣ ਸੁਹੇਲਾ ਕਵਣ ਮੇਲਾ ਜਗਤ ਦੁਹੇਲਾ, ਗੁਰ ਪੂਰਾ ਸੰਤ ਸੁਹਾਗੀ ਜਗਤ ਬੈਰਾਗੀ, ਕਲਜੁਗ ਮਾਇਆ ਤਨ ਤਿਆਗੀ ਉਤਰੇ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹਾਏ ਇੱਕੀ ਮਾਘੀ, ਗੁਰਮੁਖ ਰਲਾਏ ਸੱਚੇ ਰਾਗੀ, ਪਹਿਲੇ ਧੋਏ ਜੂਠੇ ਝੂਠੇ ਦਾਗ਼ੀ, ਸ਼ਬਦ ਕਰਾਏ ਤਨ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਜੋਤ ਸਰੂਪੀ ਜਾਮਾ ਧਰ, ਆਏ ਦਰ ਸੱਚੇ ਦਰਬਾਰ। ਹਰਿ ਦਰ ਭੇਟਾ ਇਕ ਰੁਮਾਲਾ। ਖੇਵਟ ਖੇਟਾ ਜਗਤ ਦਲਾਲਾ। ਸਾਚੇ ਸੂਤਰ ਸ਼ਬਦ ਲਪੇਟਾ ਕਲਜੁਗ ਅੰਤਮ ਲਥਾ ਪਾਲਾ। ਪ੍ਰਭ ਅਬਿਨਾਸ਼ੀ ਸਾਚਾ ਬੇਟਾ ਆਪ ਬਣਾਏ, ਕਰੇ ਸਦ ਪ੍ਰਿਤਪਾਲਾ। ਜੋਤੀ ਜੋਤ ਸਰੂਪ ਹਰਿ, ਭੇਵ ਖੁਲ੍ਹਾਏ ਦਇਆ ਕਮਾਏ, ਪੂਰਬ ਜਨਮ ਲੇਖੇ ਲਾਏ, ਮਾਤ ਰਖਾਏ ਨਾਉਂ ਸਿੰਘ ਸਿੰਘ ਸਿੰਘ ਪਾਲਾ। ਪੂਰਬ ਲੇਖਾ ਲੇਖ ਵਖਾਣੀ। ਵੇਖ ਵਖਾਣੇ ਸਰਬ ਘਟ ਜਾਣੀ। ਆਦਿ ਜੁਗਾਦੀ ਸ਼ਬਦ ਅਨਾਦੀ, ਹੱਥ ਨਾ ਆਏ ਵੇਦ ਪੁਰਾਨੀ। ਜੋਤ ਜੋਤ ਸ਼ਬਦ ਬ੍ਰਹਿਮਾਦੀ, ਦੇਵੇ ਮਾਣ ਨਿਤਾਣ ਨਿਤਾਣੀ। ਅੱਠੇ ਪਹਿਰ ਦਿਵਸ ਰੈਣ ਹਰਿ ਰਸਨ ਅਰਾਧੀ, ਹਰੀ ਚੰਦ ਦਰ ਸੁਘੜ ਸਿਆਣੀ। ਜੋਤੀ ਜੋਤ ਸਰੂਪ ਹਰਿ, ਸਾਚੀ ਸੇਵਾ ਆਪੇ ਲਾਈ, ਚਰਨ ਪ੍ਰੀਤੀ ਇਕ ਰਖਾਈ। ਕੰਤ ਸੁਹਾਗੀ ਹਰਿ ਭਗਵੰਤਾ, ਨਾਰ ਸੁਹਾਈ ਤਾਰਾ ਰਾਣੀ। ਤਾਰਾ ਰਾਣੀ ਹਰਿ ਦੇਵੇ ਤਾਰ। ਮਾਇਆ ਰਾਣੀ ਦਰ ਖੁਆਰ। ਰਸਨਾ ਭਰਿਆ ਸਾਚਾ ਪਾਣੀ, ਗਾਇਆ ਗੁਣ ਗੁਣਵੰਤ ਭਤਾਰ। ਅਕਥ ਅਕਥਨੀ ਜਗਤ ਬਾਣੀ, ਵੇਖ ਵਖਾਣੀ ਸਰਬ ਸੰਸਾਰ। ਲੱਖ ਚੁਰਾਸੀ ਪੁਣੀ ਛਾਣੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚਾ ਸੇਵਾ ਲਾਏ ਦਇਆ ਕਮਾਏ, ਦਰ ਦਵਾਰਾ ਦਏ ਖੁਲ੍ਹਾਇਆ, ਪਾਏ ਵਸਤ ਇਕ ਅਪਾਰ। ਸਚ ਵਸਤ ਹਰਿ ਝੋਲੀ ਪਾਏ। ਦਰ ਘਰ ਹਰਿ ਸਾਚਾ, ਏਕਾ ਵਰ ਨਾਮ ਵਡਿਆਏ। ਸਚ ਸਰਨਾਈ ਜਾਏ ਪੜ, ਸ਼ਬਦ ਲੜ ਲਿਆ ਫੜ, ਚਾਰ ਕੁੰਟ ਚਾਰ ਚੁਫੇਰ, ਚਾਰੇ ਵਾਰਾਂ ਦਏ ਭਵਾਏ। ਏਕਾ ਅੱਖਰ ਲੈਣਾ ਪੜ੍ਹ, ਵੱਖਰ ਰੰਗ ਨਾ ਕੋਈ ਰਖਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਮੇਲਾ ਸੰਤ ਸੁਹੇਲਾ। ਏਕਾ ਆਪਣਾ ਨਾਮ ਜਪਾਏ। ਨਾਰ ਭਤਾਰ ਮਿਲਿਆ ਮੀਤ। ਸ਼ਬਦ ਗਾਇਆ ਇਕ ਸੁਹਾਗੀ ਸੋਹੰ ਗੀਤ। ਪ੍ਰਭ ਅਬਿਨਾਸ਼ੀ ਦਰ ਘਰ ਸਾਚਾ ਪਾਇਆ, ਰਸਨ ਰਸਾਇਣ ਸਦਾ ਚੀਤ। ਨਾ ਦਿਸੇ ਨਾ ਕਿਸੇ ਜਾਇਆ, ਮੰਦਰ ਦਿਹੁਰੇ ਨਾ ਦਿਸੇ ਮਸੀਤ। ਜੋਤ ਸਰੂਪੀ ਗੁਰਮੁਖ ਸਾਚੇ ਅੰਦਰ ਮੰਦਰ ਡੇਰਾ ਲਾਇਆ, ਅੱਠੇ ਪਹਿਰ ਪਰਖੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਪੂਰ ਕਰਾਇਆ, ਸਾਚੀ ਸੇਵਾ ਆਪ ਲਗਾਇਆ, ਆਦਿਨ ਅੰਤਾ ਪੂਰਨ ਭਗਵੰਤਾ, ਵੇਖ ਵਖਾਣੇ ਸਾਚੀ ਨੀਤ। ਜਗਤ ਰੋਗ ਭਗਤ ਦਲਾਲਾ। ਦਰਸ ਅਮੋਘ ਨਰ ਹਰਿ ਨਿਰਾਲਾ। ਦੇਵੇ ਵਰ ਥਿਰ ਘਰ ਬੈਠ ਕਰੇ ਪ੍ਰਿਤਪਾਲਾ। ਜੋਤੀ ਜੋਤ ਸਰੂਪ ਹਰਿ, ਸ਼ਾਹ ਵਡ ਵਡ ਭੂਪ, ਮੇਟੇ ਦਾਗ਼ ਆਤਮ ਕਾਲਾ। ਆਤਮ ਦਾਗ਼ ਹਰਿ ਹਰਿ ਕਟੇ। ਚਰਨ ਲਾਗ ਪੂਰਨ ਭਾਗ, ਗੁਰਮੁਖ ਲਾਹਾ ਸਾਚਾ ਖੱਟੇ। ਕਾਇਆ ਆਂਚ ਬੁਝੇ ਤ੍ਰਿਸ਼ਨਾ ਅੱਗ, ਰਸਨਾ ਰਸ ਸ਼ਬਦ
ਚੱਟੇ। ਰੋਗ ਸੋਗ ਸਰਬ ਵਿਨਾਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਲੋਕਮਾਤ ਨਾ ਮਿਟੇ। ਇਕ ਜਲ ਦਰ ਪ੍ਰਵਾਨ। ਕਾਇਆ ਥਲ ਸੁੰਞ ਮਸਾਣ। ਅੰਮ੍ਰਿਤ ਪਾਏ ਨਿਹਚਲ ਧਾਮ ਅਟੱਲ, ਹਰਿਆ ਹੋਵੇ ਪਵਣ ਮਸਾਣ। ਲੱਗੇ ਫਲ ਕਾਇਆ ਡਾਲ, ਕਿਰਪਾ ਕਰੇ ਹਰਿ ਭਗਵਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਚਰਨ ਨਾਤਾ ਪੁਰਖ ਬਿਧਾਤਾ, ਬਖ਼ਸ਼ੇ ਜੀਆ ਦਾਨ। ਜਲ ਸਾਗਰ ਸਿੰਧ, ਹਰਿ ਬਖ਼ਸ਼ਿੰਦ ਹੈ। ਹਰਿ ਭਗਤ ਸੁਹੇਲਾ ਸਾਚੀ ਬਿੰਦ, ਬਖ਼ਸ਼ੇ ਪ੍ਰਭ ਮਰਗਿੰਦ ਹੈ। ਅੰਮ੍ਰਿਤ ਧਾਰ ਵਿਚ ਸੰਸਾਰ, ਦੇਵੇ ਕਰ ਵਿਚਾਰ ਗੁਣੀ ਗਹਿੰਦ ਹੈ। ਰਸਨਾ ਲਾਵੇ ਜੀਵ ਅਪਾਰ, ਕਾਇਆ ਹੋਵੇ ਠੰਡੀ ਠਾਰ ਹੈ। ਮੁਖ ਕਰੇ ਨਾ ਨਿੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਧਾਰੀ ਵਡ ਬਲਕਾਰੀ, ਆਪ ਮਿਟਾਏ ਆਤਮ ਸਗਲੀ ਚਿੰਦ ਹੈ। ਆਦਿ ਅੰਤ ਅਦੇਸ ਅਦੇਸਾ। ਕਮਲਾ ਕੰਤ ਭਗਤ ਪ੍ਰਵੇਸ਼ਾ। ਸਾਧ ਸੰਤ ਹਰਿ ਵਡ ਨਰੇਸ਼ਾ। ਜੋਤੀ ਜੋਤ ਸਰੂਪ ਧਾਰੀ ਭੇਖ ਜੋਤ ਨਿਰੰਕਾਰੀ ਮਾਝੇ ਦੇਸਾ। ਮਾਝੇ ਦੇਸ ਢੋਲ ਮਰਦੰਗ। ਸੀਸ ਦਸਤਾਰ ਕਾਲਾ ਰੰਗ। ਸ਼ਬਦ ਯਾਰ ਸੂਰਾ ਸਰਬੰਗ। ਕਰੇ ਵਿਚਾਰ ਪਾਵੇ ਸਾਰ, ਗੁਰਮੁਖਾਂ ਕਟੇ ਭੁੱਖ ਨੰਗ। ਪੰਚਮ ਪੋਹ ਦਿਵਸ ਵਿਚਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਲਾ ਸੂਸਾ ਲਗਾਏ ਸ਼ਬਦ ਸਾਚੇ ਅੰਗ। ਕਾਲਾ ਸੂਸਾ ਤਨ ਸ਼ਿੰਗਾਰ। ਰਾਜ ਰਾਜਾਨਾ ਹਰਿ ਸੁਲਤਾਨਾ ਕਰੇ ਖ਼ਬਰਦਾਰ। ਸ਼ਬਦ ਚਲੇ ਤੀਰ ਮਹਾਨਾ, ਲਿਖਤ ਲੇਖ ਜਾਏ ਦਿੱਲੀ ਦਰਬਾਰ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਗਏ ਹਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਕਾਲਾ ਸੂਸਾ ਈਸਾ ਮੂਸਾ ਤਨ ਸ਼ਿੰਗਾਰ। ਕਾਲਾ ਸੂਸਾ ਤਨ ਸ਼ਿੰਗਾਰੇ। ਈਸਾ ਮੂਸਾ ਕਲਜੁਗ ਚੋਬਦਾਰੇ। ਅੰਤਮ ਅੰਤ ਪਕੜ ਉਠਾਏ, ਮਗਰ ਲਗਾਏ ਸ਼ਬਦ ਧਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦਸਤਾਰ ਰੰਗ ਅਪਾਰ, ਕਾਲੀ ਧਾਰ ਸੀਸ ਰਖਾਏ। ਰੱਖੇ ਸੀਸ ਕਾਲੀ ਧਾਰ। ਜਗਤ ਜਗਦੀਸ਼ ਕਰ ਪਿਆਰ। ਸ਼ਬਦ ਚਲਾਏ ਭੇਵ ਖੁਲ੍ਹਾਏ, ਬੀਸ ਇਕੀਸ ਸੋਹੰ ਖੰਡਾ ਨਾਮ ਡੰਡਾ ਫੜੇ ਹੱਥ ਕਰਤਾਰ। ਜਗੀ ਜੋਤ ਇਕ ਬ੍ਰਹਿਮੰਡਾ, ਚਰਨ ਲਾਏ ਦਇਆ ਕਮਾਏ, ਰਾਜ ਰਾਜਾਨਾ ਹਰਿ ਨਵ ਖੰਡਾ, ਵਾਲੀ ਹਿੰਦ ਹੋ ਤਿਆਰ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਨਾ ਕੋਈ ਜਾਣੇ ਜੀਵ ਗਵਾਰ।
੨੦ ਮੱਘਰ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਰਾਜਨ ਰਾਜ ਹਰਿ ਨਿਰੰਕਾਰ। ਸਾਚਾ ਸਾਜਨ ਵਿਚ ਸੰਸਾਰ। ਜੁਗਾ ਜੁਗੰਤਰ ਸਵਾਰੇ ਕਾਜੇ, ਰੱਖੇ ਲਾਜਨ ਭਗਤ ਮੁਰਾਰ। ਮਾਰੇ ਸ਼ਬਦ ਇਕ ਅਵਾਜ਼ਣ, ਜੋਤੀ ਜਾਮਾ ਭੇਖ ਨਿਆਰ। ਆਪੇ ਮੱਕਾ ਆਪੇ ਹਾਜਣ, ਨਾ ਕੋਈ ਦੀਸੇ ਠਗ ਚੋਰ ਯਾਰ। ਸ਼ਬਦ ਘੋੜਾ ਸਾਚਾ ਤਾਜਨ ਸ਼ਾਹੋ ਸ਼ਾਬਾਸ਼ਾ ਹਰਿ ਅਸਵਾਰ। ਜੋਤੀ ਜੋਤ ਸਰੂਪ ਹਰਿ, ਭੇਖ ਭਿਖਾਰੀ ਭਗਤ ਅਧਾਰੀ ਮੰਗੇ ਦਾਤ ਪ੍ਰੇਮ ਅਪਾਰ। ਹਰਿ ਭਿਖਾਰਾ ਭਗਤ ਦਵਾਰਾ। ਕਲਜੁਗ ਤੇਰੀ ਅੰਤਮ ਵਾਰਾ। ਕਰੇ ਖੇਲ ਅਪਰ ਅਪਾਰਾ। ਸ਼ਬਦ ਰਖਾਏ ਤਿੱਖਾ ਆਰਾ। ਨਾ ਕੋਈ ਜਾਣੇ ਮੁਨ ਰਿਖਾ, ਵੇਦ ਪੁਰਾਨਾ ਦਿਸੇ
ਬਾਹਰਾ। ਏਕਾ ਲੇਖ ਧੁਰ ਮਸਤਕ ਲਿਖਾ, ਗੁਰਮੁਖਾਂ ਪਾਏ ਮਾਤ ਸਾਰਾ। ਸ਼ਬਦ ਜਣਾਈ ਸਾਚੀ ਸਿੱਖਾ, ਲੱਖ ਚੁਰਾਸੀ ਉਤਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਿਆ ਦਰ ਦਰਵੇਸ਼ ਨਰ ਹਰਿ ਨਿਰੰਕਾਰਾ। ਦਰ ਦਰਵੇਸ਼ ਸ਼ਾਹ ਹਕੀਰ। ਜੋਤ ਗਰੀਬੀ ਅਵਲੜਾ ਭੇਸ, ਨਾ ਕੋਈ ਜਾਣੇ ਜਗਤ ਫ਼ਕੀਰ। ਧਰੇ ਜੋਤ ਹਰਿ ਮਾਝੇ ਦੇਸ, ਸ਼ਬਦ ਚਲਾਏ ਸਾਚਾ ਤੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਤਨ ਛੁਹਾਏ ਕਾਲੇ ਚੀਰ। ਕਾਲੇ ਚੀਰ ਤਨ ਛੁਹਾਏ। ਸਾਚਾ ਤੀਰ ਇਕ ਸ਼ਬਦ ਚਲਾਏ। ਰਾਜੇ ਰਾਣਿਆਂ ਤੁੱਟੇ ਧੀਰ, ਵਾਲੀ ਹਿੰਦ ਹਰਿ ਉਠਾਏ। ਗੁਰੂਆਂ ਪੀਰਾਂ ਕੱਢੇ ਦੂਈ ਦਵੈਤੀ ਪੀੜ, ਬਾਹੋਂ ਪਕੜ ਜਗਤ ਜਣਾਏ। ਗੁਰਮੁਖਾਂ ਕਟੇ ਅੰਤਮ ਭੀੜ, ਗੁਰ ਗੋਬਿੰਦ ਜੋ ਗਿਆ ਲਿਖਾਏ। ਛੱਬੀ ਪੋਹ ਵਕਤ ਅਖ਼ੀਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਸਰਬ ਖੁਲ੍ਹਾਏ। ਪੰਚਮ ਪੋਹ ਹਰਿ ਖੇਲ ਰਚਾਉਣਾ। ਸ਼ਬਦ ਮਿਆਨੋਂ ਖੰਡਾ ਧੂਹ, ਰਾਜੇ ਰਾਣਿਆਂ ਹਰਿ ਵਖਾਉਣਾ। ਏਕਾ ਹਰਿ ਅਵਰ ਨਾ ਕੋ, ਤਖ਼ਤ ਤਾਜ ਜਿਸ ਮਾਤ ਮਿਟਾਉਣਾ। ਗੁਰਮੁਖਾਂ ਅੰਮ੍ਰਿਤ ਆਤਮ ਰਿਹਾ ਚੋ, ਏਕਾ ਮੇਘ ਨਾਮ ਬਰਸਾਉਣਾ। ਸ਼ਬਦ ਹਲ ਪ੍ਰਭ ਰਿਹਾ ਜੋ, ਸਾਚਾ ਬੀਜ ਨਾਮ ਬਿਜਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਲੇਖ ਲਿਖਾਏ, ਅੰਤਮ ਕਲ ਜੋ ਮਾਤ ਵਰਤਾਉਣਾ। ਪੰਚਮ ਪੋਹ ਲਿਖਤ ਲਿਖਾਏ। ਵਾਲੀ ਹਿੰਦ ਹਰਿ ਉਠਾਏ। ਸਰਬ ਬਖ਼ਸ਼ਿੰਦ ਪੰਡਤ ਪਾਂਧੇ ਲਏ ਜਗਾਏ। ਜਗਤ ਪ੍ਰਧਾਨ ਨੌਜਵਾਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਸ਼ਬਦ ਹਲੂਣਾ ਇਕ ਰਖਾਏ। ਰਾਣਾ ਸੰਗਰੂਰ ਸ਼ਬਦ ਤੂਰ ਜੋਤੀ ਨੂਰ ਇਕ ਉਪਜਾਏ। ਤਟ ਬਿਆਸਾ ਆਤਮ ਵਾਸਾ, ਸਿੰਘ ਗੁਰਚਰਨ ਸ਼ਬਦ ਡੋਰੀ ਨਾਲ ਬੰਧਾਏ। ਦਿਆਲ ਬਾਗ਼ ਜਾਏ ਜਾਗ। ਰਾਧਾ ਸਵਾਮੀ ਰਾਹ ਵਖਾਏ, ਦਰ ਘਰ ਸਾਚੇ ਸਦ ਲਿਆਏ, ਕਾਗੋਂ ਹੰਸ ਆਪ ਬਣਾਏ, ਸ਼ਬਦ ਸੁਣਾਏ ਸਾਚਾ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਖੇਲ ਰਚਾਏ, ਗੁਰਮੁਖਾਂ ਮਿਲੇ ਕੰਤ ਸੁਹਾਗ।