ਪੁਸਤਕਾਲਾਭਾਗ ੪

੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਸਤਿਗੁਰ ਪ੍ਰਤਾਪ ਸਿੰਘ ਨਾਮਧਾਰੀ ਨੂੰ ਸ਼ਬਦ ਭੇਜਿਆ ਗਿਆ

ਸਿੰਘ ਪ੍ਰਤਾਪ ਵਡ ਵਡ ਆਪ। ਚਾਰ ਕੁੰਟ ਵਧਿਆ ਪਾਪ। ਘਰ ਘਰ ਦਰ ਦਰ ਝੂਠਾ ਜਾਪ। ਨਾ ਕੋਈ ਜਾਣੇ ਆਪਾ ਆਪ। ਇਕ ਹੰਕਾਰੀ ਜਗਤ ਅਕਾਰੀ, ਜੂਠਾ ਝੂਠਾ ਚੜ੍ਹਿਆ ਤਾਪ। ਧਰਤ ਮਾਤ ਪ੍ਰਭ ਦਰ ਪੁਕਾਰੀ, ਹਰਿ ਹੋ ਸਹਾਈ ਮਾਈ ਬਾਪ। ਨਿਹਕਲੰਕ ਖੇਲ ਅਪਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਆਪੇ ਆਪ। ਸ਼ਬਦ ਸੁਨੇਹੜਾ ਰਿਹਾ ਘਾਲ। ਕਲਜੁਗ ਅੰਤਮ ਵੇਖ ਵਖਾਣੇ ਜੰਗਲ ਜੂਹ ਜਲ ਥਲ। ਗੁਰਮੁਖ ਸਾਚੇ ਸੰਤ ਸਿਆਣੇ, ਫ਼ਲ ਲਗਾਏ ਸਾਚੇ ਡਾਲ। ਕਲਜੁਗ ਜੀਵ ਬੇਮੁਹਾਣੇ, ਜਗਤ ਭੁਲਾਏ ਕਰ ਕਰ ਵਲ ਛਲ। ਪਕੜ ਉਠਾਏ ਰਾਜੇ ਰਾਣੇ, ਖੇਲ ਰਚਾਏ ਅੱਜ ਕਿ ਕਲ। ਗੁਰਮੁਖ ਸਾਚਾ ਰੰਗ ਸਾਚਾ ਮਾਣੇ, ਸਚ ਦਵਾਰ ਲਏ ਮਲ। ਚਲੇ ਚਲਾਏ ਆਪਣੇ ਭਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੂਈ ਦਵੈਤੀ ਮੇਟੇ ਸੱਲ। ਗੁਰ ਸਤਿ ਸਤਿਗੁਰ ਸਤਿ। ਲਿਖਿਆ ਧੁਰ ਧੁਰ ਲੇਖ, ਲਿਖਤ ਪ੍ਰਭ ਦੇ ਸਮਝਾਵੇ ਮਤ। ਜੋਤ ਸਰੂਪੀ ਧਾਰੇ ਭੇਖ, ਤੀਜੇ ਲੋਇਣ ਲੈਣਾ ਵੇਖ, ਦਸਵੇਂ ਘਰ ਹੱਡ ਮਾਸ ਨਾੜੀ ਨਾ ਕੋਈ ਰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਸੋਹੰ ਸਾਚਾ ਸ਼ਬਦ ਚਲਾਏ, ਜਨ ਭਗਤਾਂ ਅੰਤਮ ਰੱਖੇ ਪਤ। ਨਿਹਕਲੰਕ ਜਾਮਾ ਪਾਇਆ। ਸ਼ਬਦ ਡੰਕ ਇਕ ਵਜਾਇਆ। ਰਾਓ ਰੰਕ ਦਏ ਸੁਣਾਇਆ। ਗੁਰ ਪੀਰ ਸਾਧ ਸੰਤ, ਜੋਤੀ ਨੂਰ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ, ਸਦਾ ਸੁਹੇਲਾ ਇਕ ਅਕੇਲਾ, ਧੁਰਦਰਗਾਹੀ ਮੇਲਾ ਦਏ ਮਿਲਾਇਆ। ਆਪੇ ਗੁਰ ਆਪੇ ਚੇਲਾ, ਧਰਮ ਰਾਏ ਦੀ ਕਟੇ ਜੇਲ੍ਹਾ, ਅਚਰਜ਼ ਕਰੇ ਮਾਤ ਖੇਲਾ, ਦਿਸ ਕਿਸੇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀ ਘਨਕ ਡੇਰਾ ਲਾਇਆ। ਸਿੰਘ ਪ੍ਰਤਾਪ ਗੁਰ ਗੁਰ ਆਪ। ਕਵਣ ਸੁਵੇਲਾ ਜਗਤ ਸੁਹੇਲਾ, ਕਵਣ ਵਖਾਣੇ ਸਾਚਾ ਜਾਪ। ਕਵਣ ਧਾਮਾ ਕਵਣ ਰਾਮਾ ਦਰ ਘਰ ਸਾਚੇ ਸਾਚਾ ਮੇਲਾ, ਕਵਣ ਵਖਾਣੇ ਪੁੰਨ ਪਾਪ। ਕਵਣ ਗੁਰ ਕਵਣ ਚੇਲਾ, ਕਵਣ ਮਾਰੇ ਤੀਨੋ ਤਾਪ। ਕਵਣ ਹਰਿ ਇਕ ਅਕੇਲਾ, ਜੋਤੀ ਜੋਤ ਸਰੂਪ ਹਰਿ, ਕਵਣ ਥਾਪਣਾ ਰਿਹਾ ਥਾਪ। ਕਵਣ ਥਾਪੇ ਕਾਇਆ ਰਾਸ। ਕਵਣ ਕਰੇ ਜੋਤ ਪ੍ਰਕਾਸ਼। ਕਵਣ ਦੇਵੇ ਆਤਮ ਰਸਨ ਸਵਾਸ। ਕਵਣ ਚਲਾਏ ਸ਼ਬਦ ਮਾਤ ਪਤਾਲ ਅਕਾਸ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਵਣ ਦਵਾਰਾ ਸਚ ਘਰ ਬਾਹਰਾ, ਵਿਚ ਸੰਸਾਰਾ ਜੋਤ ਅਕਾਰਾ, ਕਵਣ ਵਸੇ ਆਸ ਪਾਸ। ਆਸ ਪਾਸ ਕਿਸ ਵਸੇਰਾ। ਲੱਗਾ ਪ੍ਰਭਾਸ ਵਿਚ ਡੇਰਾ। ਪਰਮ ਪੁਰਖ ਹਰਿ ਸਾਚੀ ਆਸ, ਵੇਖ ਵਖਾਣੇ ਹਰਿ ਨੇਰਨ ਨੇਰਾ। ਕਾਇਆ ਪਿੰਜਰ ਹੱਡ ਨਾੜੀ ਮਾਸ, ਅੰਤਮ ਢਹਿ ਢਹਿ ਹੋਏ ਢੇਰਾ। ਮਾਤ ਗਰਭ ਰਿਹਾ ਦਸ ਮਾਸ, ਆਇਆ ਗਿਆ ਚੁਰਾਸੀ ਗੇੜਾ। ਰਸਨਾ ਗਾਏ ਸਵਾਸ ਸਵਾਸ, ਕਵਣ ਚੁਕਾਏ ਅੰਤਮ ਅੰਤ ਜਮ ਕਾ ਝੇੜਾ। ਪ੍ਰਭ ਮਿਲਣ ਦੀ ਸਾਚੀ ਆਸ, ਅੰਤਮ ਬੰਨ੍ਹੇ ਲਾਏ ਬੇੜਾ। ਮਨ ਬੈਰਾਗੀ ਸਦਾ ਉਦਾਸ, ਵੇਖ ਵਖਾਣੇ ਕਾਇਆ ਨਗਰ ਖੇੜਾ। ਸਚ ਮੰਡਲ ਹਰਿ ਸਾਚੀ ਰਾਸ, ਕਾਇਆ ਮੰਦਰ ਅੰਦਰ ਖੁਲ੍ਹਾ ਵਿਹੜਾ। ਗਗਨ ਪਤਾਲੀ ਜੋਤ ਅਕਾਲੀ ਮਾਤ ਪਤਾਲ ਅਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪ ਲਗਾਏ ਇਕ ਉਖੇੜਾ। ਲਾਏ ਕਲ ਉਖੇੜਾ ਸਰਬ ਕਲਾ ਭਰਪੂਰਿਆ। ਧਰਤ ਮਾਤ ਕਰਾਏ ਖੁਲ੍ਹਾ ਵਿਹੜਾ, ਗੁਰਮੁਖਾਂ ਆਸਾ ਮਨਸਾ ਪੂਰਿਆ। ਲੱਖ

ਚੁਰਾਸੀ ਚੁੱਕੇ ਝੇੜਾ, ਵੇਲਾ ਨੇੜ ਨਾ ਜਾਣੋ ਦੂਰਿਆ। ਕਾਇਆ ਮੰਦਰ ਢਹਿਣਾ ਖੇੜਾ, ਏਕਾ ਜੋਤੀ ਸਾਚਾ ਨੂਰਿਆ। ਅੰਤਮ ਵੇਲੇ ਬੰਨ੍ਹੇ ਬੇੜਾ, ਸਰਬ ਕਲਾ ਆਪੇ ਭਰਪੂਰਿਆ। ਗੁਰੂਆਂ ਪੀਰਾਂ ਭੇੜ ਭੇੜਾ, ਹਰਿ ਦਿਸੇ ਹਾਜ਼ਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਬੰਨ੍ਹੇ ਬੇੜਾ।

੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਨੂੰ ਦਿੱਲੀ ਸ਼ਬਦ ਲਿਖ ਕੇ ਭੇਜਿਆ ਗਿਆ

ਰਾਜ ਜੋਗ ਦਿੱਲੀ ਦਰਬਾਰ। ਫੀਕਾ ਰਸ ਰਸਨਾ ਭੋਗ ਵਿਚ ਸੰਸਾਰ। ਏਕਾ ਹਰਿ ਦਰਸ ਅਮੋਘ, ਮਾਨਸ ਦੇਹੀ ਜਗਤ ਅਪਾਰ। ਲਿਖਿਆ ਲੇਖ ਧੁਰ ਸੰਜੋਗ ਮਿਲੇ ਮੇਲ ਕੰਤ ਭਤਾਰ। ਦੂਈ ਦਵੈਤੀ ਕਟੇ ਰੋਗ, ਸ਼ਬਦ ਦੇਵੇ ਇਕ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪੂਰਬ ਕਰਮ ਰਿਹਾ ਵਿਚਾਰ। ਵਾਲੀ ਹਿੰਦ ਸਖੀ ਸੁਲਤਾਨ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਪ੍ਰਗਟ ਹੋਇਆ ਵਾਲੀ ਦੋ ਜਹਾਨ। ਸੋਹੰ ਸਾਚਾ ਸ਼ਬਦ ਚਲਾਇਆ, ਚਾਰ ਵਰਨਾਂ ਇਕ ਗਿਆਨ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਮਾਣ ਰਖਾਇਆ, ਏਕਾ ਬਖ਼ਸ਼ੇ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਸਰਬ ਬਖ਼ਸ਼ਿੰਦ, ਆਤਮ ਦੇਵੇ ਬ੍ਰਹਮ ਗਿਆਨ। ਵਾਲੀ ਹਿੰਦ ਜਗਤ ਸਰਦਾਰ। ਸਾਚਾ ਭਗਤ ਪ੍ਰਭ ਚਰਨ ਦਵਾਰ। ਮਿਲੇ ਮੁਕਤ ਅੰਤਮ ਅੰਤ ਅੰਤਮ ਵਾਰ। ਪੁਰਖ ਅਬਿਨਾਸ਼ੀ ਸਾਚੀ ਜੁਗਤ, ਆਪ ਕਰਾਏ ਕਿਰਪਾ ਧਾਰ। ਨਿਹਕਲੰਕ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਖੇਲ ਅਪਰ ਅਪਾਰ। ਵਾਲੀ ਹਿੰਦ ਧਰਤ ਮਾਤ ਦੁਲਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਪ੍ਰਗਟ ਹੋਇਆ ਮਾਝੇ ਦੇਸ, ਕਰੇ ਵੇਸ ਰਾਮ ਰਮਈਆ ਕ੍ਰਿਸ਼ਨ ਮੁਰਾਰੇ। ਸਤਿ ਪੁਰਖ ਸਦਾ ਆਦੇਸ, ਰਾਜ ਰਾਜਾਨਾ ਪਾਵੇ ਸਾਰੇ। ਕੋਟਨ ਕੋਟ ਮੰਗਣ ਦਰ ਦਰਵੇਸ਼, ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਖੜ੍ਹੇ ਦਵਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਕਲ ਜਾਮਾ ਧਾਰੇ। ਸਚ ਦੁਲਾਰੇ ਸਚ ਸਪੂਤ, ਧਰਤ ਮਾਤ ਖ਼ੁਸ਼ੀ ਮਨਾਉਂਦੀ ,। ਕਲਜੁਗ ਕਾਲਾ ਵਡਾ ਅਵਧੂਤ, ਕਾਲਾ ਸੂਸਾ ਈਸਾ ਮੂਸਾ ਤਨ ਸ਼ਿੰਗਾਰ ਕਰਾਉਂਦੀ। ਸਾਚਾ ਸੰਗ ਨਿਭਾਏ ਚੀਨਾ ਰੂਸਾ, ਏਕਾ ਬਣਤ ਬਣਾਉਂਦੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਆਪਣੀ ਰਿਹਾ ਕਰ, ਧਰਤ ਮਾਤ ਮਾਰ ਝਾਤ, ਵਾਲੀ ਹਿੰਦ ਤੇਰੀ ਬਣਤ ਬਣਾਉਂਦੀ। ਵਾਲੀ ਹਿੰਦ ਸੱਚੀ ਸਰਕਾਰ। ਚਾਰ ਵਰਨਾਂ ਇਕ ਪਿਆਰ। ਗਊ ਗਰੀਬ ਨਿਮਾਣਿਆਂ, ਦੇਣਾ ਮਾਣ ਸੱਚੇ ਘਰ ਬਾਹਰ। ਸਾਚਾ ਰੰਗ ਏਕਾ ਏਕ ਜਨ ਭਗਤ ਸਾਚਾ ਮਾਣਿਆ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਧਾਰੇ ਭੇਖ ਸ੍ਰੀ ਭਗਵਾਨਿਆ। ਨਿਹਕਲੰਕੀ ਖੇਲ ਅਪਾਰ। ਲੋਕਮਾਤ ਵਿਚ ਸੰਸਾਰ। ਸ਼ਬਦ ਰੱਖੀ ਸਾਚੀ ਦਾਤ, ਜਨ ਭਗਤਾਂ ਬਣੇ ਆਪ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਵਡ ਮਰਗਿੰਦ, ਸਾਚੇ ਦਰ ਸੁਣੇ ਪੁਕਾਰ। ਵਾਲੀ ਹਿੰਦ ਰਾਜ ਦਵਾਰੇ। ਪ੍ਰਭ ਅਬਿਨਾਸ਼ੀ ਵੇਖ ਵਖਾਣੇ ਮਹੱਲ ਅਟੱਲ ਉਚ ਚੁਬਾਰੇ। ਆਪੇ ਜਾਣੇ ਜਲ ਥਲ, ਲੋਆਂ ਪੁਰੀਆਂ ਪਾਵੇ ਸਾਰੇ। ਪ੍ਰਭ ਕਾ ਭਾਣਾ ਨਾ ਜਾਏ ਟਲ, ਕਲਜੁਗ ਅੰਤਮ ਗਿਆ ਹਾਰੇ। ਪ੍ਰਭ ਅਬਿਨਾਸ਼ੀ ਕਰੇ

ਵਲ ਛਲ, ਮਾਇਆ ਪੜਦੇ ਪਾਏ ਭਾਰੇ। ਗੁਰਮੁਖਾਂ ਆਤਮ ਜੋਤੀ ਜਾਏ ਬਲ, ਆਇਣ ਚੱਲ ਸਚ ਦਵਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜਨ ਭਗਤਾਂ ਪੈਜ ਸਵਾਰੇ। ਜਨ ਭਗਤਾਂ ਪੈਜ ਸਵਾਰ, ਸਦਾ ਪ੍ਰਿਤਪਾਲਦਾ। ਦੇਵੇ ਸ਼ਬਦ ਹੁਲਾਰ, ਤੋੜੇ ਕਾਲ ਜੰਜ਼ਾਲ ਦਾ। ਆਤਮ ਜੋਤੀ ਕਰ ਉਜਿਆਰ, ਦੇਵੇ ਨਾਮ ਖ਼ਜ਼ਾਨਾ ਸੱਚੇ ਧਨ ਮਾਲ ਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਦਿ ਅੰਤ ਜੁਗਾ ਜੁਗੰਤ, ਸਦਾ ਸਦਾ ਪ੍ਰਿਤਪਾਲਦਾ। ਪੁਰੀ ਘਨਕ ਹਰਿ ਜੋਤ ਜਗਾਈ। ਪੰਚਮ ਜੇਠ ਮਿਲੀ ਵਡਿਆਈ। ਧਰਤ ਮਾਤ ਖ਼ੁਸ਼ੀ ਮਨਾਈ। ਸਦਾ ਰਹੇ ਇਕ ਇਕਾਂਤ, ਦੂਸਰ ਕਿਸੇ ਦੀਸੇ ਨਾਹੀਂ। ਦੇਹੀ ਨਾਤਾ ਤੁੱਟਾ ਮਾਤ, ਸ਼ਬਦ ਉਡਾਰੀ ਇਕ ਲਗਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਬੀ ਪੋਹ ਤਨ ਮੰਦਰ ਦੇਣਾ ਖੇਹ ਕਰਾਈ। ਕਾਇਆ ਮੰਦਰ ਗਿਆ ਸੜ। ਲੱਗੀ ਅੱਗ ਬਹੱਤਰ ਨੜ। ਸਾਚੇ ਪੌੜੇ ਗਿਆ ਚੜ੍ਹ। ਸਿੰਘ ਪੂਰਨ ਵਿਚ ਬੈਠਾ ਵੜ। ਨਾ ਕੋਈ ਸੀਸ ਨਾ ਕੋਈ ਧੜ। ਲੱਖ ਚੁਰਾਸੀ ਨਾਲ ਰਿਹਾ ਲੜ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਸ਼ਬਦ ਸਰੂਪੀ ਰਿਹਾ ਫੜ। ਸਾਚਾ ਦੇਵੇ ਨਾਮ ਨਿਧਾਨਾ, ਕਾਇਆ ਕਿਲ੍ਹੇ ਅੰਦਰ ਵੜ। ਭਾਰਤ ਖੰਡ ਝੁੱਲੇ ਇਕ ਨਿਸ਼ਾਨਾ, ਸਚ ਧਰਮ ਦੀ ਲਾਏ ਜੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਸੱਚੇ ਸੁਲਤਾਨ, ਸੋਹੰ ਅੱਖਰ ਜਗਤ ਵੱਖਰ ਲੈਣਾ ਪੜ੍ਹ। ਕਰਮ ਜੋਗ ਮਾਤਨਿੰਗ। ਪ੍ਰਭ ਮਾਰੇ ਇਕ ਝਾਤਨਿੰਗ। ਕਰਮ ਵਿਚਾਰੇ ਪਾਵੇ ਸਾਰੇ, ਕਲਜੁਗ ਅੰਧੇਰੀ ਰਾਤਨਿੰਗ। ਧਰਤ ਮਾਤ ਸਚ ਦੁਲਾਰੇ, ਵਾਲੀ ਹਿੰਦ ਸੱਚੀ ਸਰਕਾਰੇ, ਅੰਤਮ ਵੇਲੇ ਪੁੱਛੇ ਕੌਣ ਵਾਤਨਿੰਗ। ਸਾਚੇ ਭਗਤ ਜਗਤ ਵਡਿਆਈ। ਮਾਤ ਪਿਤ ਬੂੰਦ ਰਕਤ ਪ੍ਰਭ ਲੇਖੇ ਲਾਈ। ਆਤਮ ਜੋਤੀ ਸ਼ਬਦੀ ਸ਼ਬਦ, ਲੋਕਮਾਤ ਮਿਲੇ ਵਡਿਆਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਦੁਲਾਰੇ, ਪ੍ਰਭ ਚਰਨ ਵਣਜਾਰੇ ਦੇਵੇ ਸ਼ਬਦ ਜਣਾਈ। ਸ਼ਬਦ ਜਣਾਈ ਜਾਣਾ ਜਾਣ। ਮਿਲਣਾ ਮੇਲ ਅੰਤ ਭਗਵਾਨ। ਆਤਮ ਦੇਵੇ ਇਕ ਸੱਚਾ ਸੁੱਚਾ ਬ੍ਰਹਮ ਗਿਆਨ। ਚਾਰ ਵਰਨਾਂ ਏਕਾ ਸਰਨਾ, ਊਚਾਂ ਨੀਚਾਂ ਕਰ ਧਿਆਨ। ਨਾ ਕੋਈ ਦੀਸੇ ਵਰਨਾ ਬਰਨਾਂ, ਏਕਾ ਜੋਤ ਸ੍ਰੀ ਭਗਵਾਨ। ਅੰਤਮ ਵੇਲੇ ਹਰਿ ਸੰਤ ਦੁਲਾਰੇ ਸਾਚੇ ਤਰਨਾ, ਹਰਿ ਸ਼ਬਦ ਖਟੋਲਾ ਮਿਲੇ ਬਿਬਾਣ। ਆਪ ਕਟਾਏ ਜੰਮਣਾ ਮਰਨਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਦੇਵੇ ਜੀਆ ਦਾਨ। ਸਾਚਾ ਦਾਨ ਹਰਿ ਭਗਵੰਤ ਹੈ। ਮੇਲ ਮਿਲਾਏ ਸਾਚੇ ਕੰਤ ਹੈ। ਸੋਹੰ ਸ਼ਬਦ ਲੋਕਮਾਤ ਮਹਾਨ, ਆਦਿ ਅੰਤ ਹੈ। ਮਿਲੇ ਮੇਲ ਭਗਤ ਭਗਵਾਨ, ਮੇਲ ਮਿਲਾਵਾ ਸਾਚੇ ਕੰਤ ਹੈ। ਚਰਨ ਧੂੜ ਸੱਚਾ ਇਸ਼ਨਾਨ, ਮਿਲੇ ਵਡਿਆਈ ਜੀਵ ਜੰਤ ਹੈ। ਅੰਮ੍ਰਿਤ ਫਲ ਆਤਮ ਰਸ ਸਾਚਾ ਖਾਣ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਿਸ ਬਣਾਈ ਸਾਚੀ ਬਣਤ ਹੈ। ਬਣਤ ਬਣਾਈ ਗਈ ਬਣ। ਪੂਰਬ ਕਰਮ ਕਮਾਈ ਧੰਨ। ਲੋਕਮਾਤ ਮਿਲੀ ਵਡਿਆਈ, ਪ੍ਰਭ ਅਬਿਨਾਸ਼ੀ ਲਿਆ ਮੰਨ। ਸ਼ਬਦ ਸੁਨੇਹੜਾ ਰਿਹਾ ਘਲਾਈ, ਲੱਖ ਚੁਰਾਸੀ ਹੋਣਾ ਖੰਨ। ਨਿਹਕਲੰਕ ਜੋਤ ਜਗਾਈ, ਬੇਮੁਖ ਜੀਵਾਂ ਦੇਵੇ ਡੰਨ। ਜਨ ਭਗਤਾਂ ਆਤਮ ਵੱਜੇ ਵਧਾਈ, ਭਾਂਡਾ ਭਰਮ ਪ੍ਰਭ ਦੇਵੇ ਭੰਨ। ਦਿੱਲੀ ਤਖ਼ਤ ਹੋਏ ਰੁਸ਼ਨਾਈ, ਸਚ ਛਤਰ ਹਰਿ ਸੀਸ ਝੁਲਾਈ, ਨੌਂ ਖੰਡ ਪ੍ਰਿਥਮੀ ਹੋਈ ਅੰਨ੍ਹ। ਸਾਚਾ ਮਾਣ ਤਾਣ ਵਿਚ ਜਹਾਨ ਰਖਾਈ, ਵਡ ਦਾਤਾ ਸੂਰਾ

ਸਰਬੰਗ। ਅੱਠੇ ਪਹਿਰ ਦਿਵਸ ਰੈਣ ਹੋਏ ਸਹਾਈ, ਚਿੱਟੇ ਅਸਵ ਕਸ ਤੰਗ। ਵਾਲੀ ਹਿੰਦ ਚਾੜ੍ਹੇ ਨਾਮ ਰੰਗ, ਦਰ ਦਵਾਰੇ ਆਏ ਚਾਈਂ ਚਾਈਂ। ਜੋਤੀ ਜੋਤ ਸਰੂਪ ਹਰਿ, ਚਾਰ ਵਰਨਾਂ ਖੁਲ੍ਹਾਏ ਇਕ ਦਰ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਵਡ ਮਰਗਿੰਦ, ਸਾਗਰ ਸਿੰਧ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਸਦਾ ਸੁਹੇਲਾ ਰੱਖੇ ਠੰਡੀ ਛਾਈਂ।

੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਬਦ ਭੇਜਿਆ ਗਿਆ ਦਿੱਲੀ

ਪ੍ਰਧਾਨ ਮੰਤਰੀ ਵਡ ਪ੍ਰਧਾਨ। ਪ੍ਰਭ ਅਬਿਨਾਸ਼ੀ ਚਰਨ ਧਿਆਨ। ਜਿਸ ਨੇ ਦੀਆ ਪੀਣ ਖਾਣ। ਲੋਕਮਾਤ ਰਖਾਈ ਸਾਚੀ ਨੀਆ, ਉਡੇ ਉਡਾਵੇ ਸ਼ਬਦ ਬਿਬਾਣ। ਸਾਢੇ ਤਿੰਨ ਹੱਥ ਅੰਤਮ ਆਵੇ ਸੀਆ, ਵਡੇ ਵਡੇ ਨੌਜਵਾਨ , ਹਰਿਜਨ ਨਿਰਮਲ ਹੋਏ ਜੀਆ, ਪੁਰਖ ਅਬਿਨਾਸ਼ੀ ਰਸਨਾ ਗਾਨ। ਸਾਚਾ ਜਾਮ ਜਿਸ ਜਨ ਪੀਆ, ਅਮਰਾਪਦ ਜਗਤ ਕਲ ਪਾਨ। ਜੋਤੀ ਜੋਤ ਸਰੂਪ ਹਰਿ, ਦੇਵੇ ਮਾਣ ਵਾਲੀ ਦੋ ਜਹਾਨ। ਪ੍ਰਧਾਨ ਮੰਤਰੀ ਆਤਮ ਧਿਆਨ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਵੇਖ ਵਖਾਣੇ ਚਤੁਰ ਸੁਜਾਨ। ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਧਰੇ ਜੋਤ ਸ੍ਰੀ ਭਗਵਾਨ। ਵੇਖੇ ਖੇਲ ਮਾਤ ਪਤਾਲ ਅਕਾਸ਼ੀ, ਗੁਣਵੰਤ ਹਰਿ ਗੁਣੀ ਨਿਧਾਨ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਜਣਾਏ ਲਿਖਿਆ ਧੁਰ ਫ਼ਰਮਾਣ। ਮਾਨਸ ਜਨਮ ਕਰੇ ਰਹਿਰਾਸੀ, ਹਰਿਜਨ ਜਨ ਹਰਿ ਕਲ ਰਸਨਾ ਗਾਨ। ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਬਲ ਬਲੀ ਬਲਵਾਨ। ਵਡ ਬਲੀ ਬਲਵਾਨ ਹਰਿ ਨਿਰੰਕਾਰਿਆ। ਅੱਠੇ ਪਹਿਰ ਨੌਜਵਾਨ, ਨਾ ਆਵੇ ਪਾਸਾ ਹਾਰਿਆ। ਜਨ ਭਗਤਾਂ ਦੇਵੇ ਮਾਣ ਤਾਣ, ਰਖਾਏ ਆਣ ਵਿਚ ਸੰਸਾਰਿਆ। ਸ਼ਬਦ ਫੜੇ ਫੜਾਏ ਤੀਰ ਕਮਾਨ, ਚਲਾਈ ਜਾਏ ਵਾਰੋ ਵਾਰਿਆ। ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਸਾਚੇ ਸਾਚੀ ਦਰਗਹਿ ਦੇਵੇ ਮਾਣ, ਮਿਲਾਏ ਮੇਲ ਜੋਤ ਨਿਰੰਕਾਰਿਆ। ਜੋਤ ਨਿਰੰਕਾਰ ਜਗਤ ਨਿਰਾਲੀਆ। ਕਲਜੁਗ ਕਰਮ ਰਿਹਾ ਵਿਚਾਰ, ਚਾਰੋਂ ਕੁੰਟ ਘਟਾ ਕਾਲੀਆ। ਧਰਤ ਮਾਤ ਕਰੇ ਪੁਕਾਰ, ਦਰ ਆਏ ਬਣ ਸਵਾਲੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤ ਸਾਚੇ ਵਾਲੀਆ। ਨਿਹਕਲੰਕ ਲਏ ਅਵਤਾਰ, ਗੁਰਮੁਖਾਂ ਤੋੜੇ ਜਗਤ ਜੰਜ਼ਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਾਧ ਸੰਤ ਭਗਤ ਭਗਵੰਤ ਮਿਲਾਏ ਮੇਲ ਨਰ ਹਰਿ ਬਨ ਬਨਵਾਲੀਆ। ਹਰਿ ਬਨਵਾਲੀ ਭਗਤ ਸਵਾਲੀ ਸਾਚਾ ਦਰ ਦਵਾਰਾ, ਕੋਈ ਨਾ ਜਾਏ ਖਾਲੀ। ਰਾਗ ਰੰਗ ਰਾਜ ਤਾਜ, ਧੁਰਦਰਗਾਹੀ ਸਾਚੀ ਡਾਲੀ। ਸ਼ਬਦ ਸੁਨੇਹੁੜਾ ਆਤਮ ਅਵਾਜ਼, ਮਾਰੇ ਹਰਿ ਨਿਰੰਕਾਰੇ ਚਲੇ ਚਾਲ ਨਿਰਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਦੀਪ ਸੱਤ ਦੇਵੇ ਮਤ ਰੱਖੇ ਪਤਿ, ਫਲ ਲਗਾਏ ਸਾਚੀ ਡਾਲੀ। ਮਤ ਕਛ ਕਛ ਮਤ ਕਸ਼ਮੀਰ। ਪ੍ਰਭ ਅਬਿਨਾਸ਼ੀ ਜਗਤ ਨਿਰਾਲਾ ਇਕ ਅਕਾਲਾ, ਸੋਹੰ ਸ਼ਬਦ ਚਲਾਏ ਸਾਚਾ ਤੀਰ। ਜੋਤੀ ਜਾਮਾ ਦੀਨ ਦਿਆਲਾ, ਧਰਤ ਮਾਤ ਦੁਲਾਰੇ, ਪਿਆਏ ਅੰਮ੍ਰਿਤ ਸਾਚਾ ਸੀਰ। ਕਰੇ ਖੇਲ ਅੰਤਮ ਵਾਰੇ, ਚਾਰੋਂ ਕੁੰਟ ਹੋਏ ਵਹੀਰ। ਨਿਹਕਲੰਕ ਕਲ ਜਾਮਾ ਧਾਰੇ, ਗੁਰਮੁਖ ਸਾਚੇ ਸੰਤ ਸੁਹੇਲੇ ਆਪੇ ਮੇਲੇ, ਜੁਗਾਂ ਜੁਗਾਂ ਦੇ ਵਿਛੜੇ ਵੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਕਟੇ ਹਿੰਦ ਗੋਬਿੰਦਾ, ਭਾਰਤ

ਖੰਡੀ ਬਿਰਹੋਂ ਪੀੜ। ਭਾਰਤ ਖੰਡ ਹੋਏ ਪ੍ਰਕਾਸ਼। ਨਿਹਕਲੰਕ ਕਲ ਜਾਮਾ ਪਾਇਆ, ਪੁਰੀ ਘਨਕ ਕਲ ਰੱਖੇ ਵਾਸ। ਸ਼ਬਦ ਘੋੜਾ ਇਕ ਰਖਾਇਆ, ਵੇਖ ਵਖਾਣੇ ਪੁਰੀਆਂ ਲੋਆਂ ਮਾਤ ਪਤਾਲ ਅਕਾਸ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਮਾਰ ਝਾਤ, ਜਨ ਭਗਤਾਂ ਪੂਰ ਕਰਾਏ ਅੰਤਮ ਕਲ ਸਾਚੀ ਆਸ। ਪੂਰਨ ਆਸ ਜਾਏ ਕਰ। ਜਨ ਭਗਤਾਂ ਦੇਵੇ ਸਾਚਾ ਵਰ। ਗੁਰਮੁਖ ਵਿਰਲਾ ਰਸਨਾ ਸੇਵੇ, ਆਤਮ ਖੋਲ੍ਹੇ ਬੰਦ ਕਵਾੜ। ਪ੍ਰਭ ਅਬਿਨਾਸ਼ੀ ਅਲਖ ਅਭੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਚੋਰਾਂ ਨਾਲ ਸ਼ਬਦ ਸਰੂਪੀ ਰਿਹਾ ਲੜ। ਸ਼ਬਦ ਡੋਰੀ ਹੱਥ ਰਖਾਈਆ। ਚੋਰੀ ਚੋਰੀ ਗੁਰਮੁਖ ਸਾਚੇ ਸੰਤ ਜਨਾਂ ਆਤਮ ਬੰਨ੍ਹ ਵਖਾਈਆ। ਕਲਜੁਗ ਰੈਣ ਅੰਧੇਰ ਘੋਰੀ, ਸਚ ਸੁਚ ਕਿਸੇ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਲੋਕਮਾਤ ਰਿਹਾ ਸਮਝਾਈਆ।

੫ ਪੋਹ ੨੦੧੧ ਬਿਕ੍ਰਮੀ ਮਹਾਰਾਜ ਸੰਗਰੂਰ ਨੂੰ ਸ਼ਬਦ ਭੇਜਿਆ ਗਿਆ

ਭਗਤ ਵਛਲ ਗਿਰਧਾਰ ਰੂਪ ਅਪਾਰ ਹੈ। ਆਦਿ ਅੰਤ ਏਕਾ ਏਕ ਸੱਚੀ ਸਰਕਾਰ ਹੈ। ਜੁਗਾ ਜੁਗੰਤ ਭਗਤ ਅਧਾਰ, ਦੇਵੇ ਨਾਮ ਅਪਾਰ ਹੈ। ਪੂਰਬ ਕਰਮ ਰਿਹਾ ਵਿਚਾਰ, ਹਰਿ ਸਾਜਨ ਮੀਤ ਮੁਰਾਰ ਹੈ। ਲੱਖ ਚੁਰਾਸੀ ਆਰ ਪਾਰ, ਕਲਜੁਗ ਅੰਤਮ ਆਈ ਹਾਰ ਹੈ। ਪੰਚਮ ਪੋਹ ਰੱਖੇ ਨੀਂਹ ਸਚ ਦਰਬਾਰ, ਚਾਰ ਵਰਨਾਂ ਇਕ ਅਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਲਿਆ ਅਵਤਾਰ ਹੈ। ਲੋਕਮਾਤ ਹਰਿ ਜੋਤ ਜਗਾਈ। ਚਾਰ ਕੁੰਟ ਵੱਜੇ ਵਧਾਈ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਅਬਿਨਾਸ਼ੀ ਲਏ ਜਗਾਈ। ਸੋਹੰ ਦੇਵੇ ਨਾਮ ਧਨ, ਆਤਮ ਤ੍ਰਿਸ਼ਨਾ ਦਏ ਮਿਟਾਈ। ਭਾਂਡਾ ਭਰਮ ਹਰਿ ਦਏ ਭੰਨ, ਸੰਤ ਮਨੀ ਸਿੰਘ ਲਿਖਤ ਲਿਖਾਈ। ਕਲਜੁਗ ਜੀਵਾਂ ਦੇਵੇ ਡੰਨ, ਮਸਤੂਆਣੇ ਜੋਤ ਜਗਾਈ। ਸਾਚੀ ਜੋਤ ਜਗਾਏ ਤਨ, ਅੰਦਰ ਮੰਦਰ ਕਰੇ ਰੁਸ਼ਨਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣੇ ਸੰਗਰੂਰ ਹਰਿ ਹਜ਼ੂਰ ਰਿਹਾ ਬਣਤ ਬਣਾਈ। ਰਾਣੇ ਸੰਗਰੂਰ ਉਠ ਕਰ ਧਿਆਨ। ਜੋਤ ਸਰੂਪੀ ਹਰਿ ਭਗਵਾਨ। ਸ਼ਬਦ ਸਰੂਪੀ ਇਕ ਬਿਬਾਣ। ਬਿਨ ਰੰਗ ਰੂਪੀ ਧਰਮ ਨਿਸ਼ਾਨ। ਸ੍ਰਿਸ਼ਟ ਸਬਾਈ ਅੰਧ ਕੂਪੀ, ਸਾਧ ਸੰਤ ਹੋਏ ਹੈਰਾਨ। ਪ੍ਰਗਟ ਹੋਇਆ ਸਤਿ ਸਰੂਪੀ, ਨਿਹਕਲੰਕ ਬਲੀ ਬਲਵਾਨ। ਦੋ ਜਹਾਨਾਂ ਵਡਾ ਸ਼ਾਹੋ ਭੂਪੀ, ਰਾਜ ਰਾਜਾਨਾਂ ਦੇਵੇ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।

੫ ਪੋਹ ੨੦੧੧ ਬਿਕ੍ਰਮੀ ਮਹਾਰਾਜਾ ਪਟਿਆਲਾ ਨੂੰ ਸ਼ਬਦ ਲਿਖ ਕੇ ਭੇਜਿਆ ਗਿਆ

ਰਾਜਨ ਰਾਜ, ਰਾਜ ਪ੍ਰਮੁੱਖ। ਪ੍ਰਭ ਅਬਿਨਾਸ਼ੀ ਸਾਜਨ ਸਾਜ, ਘਰ ਘਰ ਧੂੰਏਂ ਰਹੇ ਧੁਖ। ਪ੍ਰਗਟ ਹੋਏ ਦੇਸ ਮਾਝ, ਜਨ ਭਗਤਾਂ ਕਰਾਏ

ਉਜਲ ਮੁਖ। ਕਲਜੁਗ ਸਵਾਰੇ ਆਪੇ ਕਾਜ, ਸੁਫ਼ਲ ਕਰਾਏ ਧਰਤ ਮਾਤ ਕੁੱਖ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਗਰਭ ਨਾ ਹੋਏ ਉਲਟਾ ਰੁਖ। ਰਾਜ ਪ੍ਰਮੁੱਖ ਰਾਜ ਰਾਜਾਨੇ। ਆਤਮ ਤ੍ਰਿਸ਼ਨਾ ਸ੍ਰੀ ਭਗਵਾਨੇ। ਬਿਨ ਹਰਿ ਦਰਸ਼ਨ ਨਾ ਸਾਚਾ ਸੁਖ, ਮਿਲੇ ਮਾਣ ਨਾ ਵਿਚ ਜਹਾਨੇ। ਨਾ ਕੋਈ ਮਿਟਾਏ ਤ੍ਰਿਸ਼ਨਾ ਭੁੱਖ, ਦੇਵੇ ਮਾਲ ਧਨ ਨਾਮ ਨਿਧਾਨੇ। ਗੁਰਮੁਖ ਸਾਚੇ ਸੰਤ ਜਨ ਸੁੱਖਣਾ ਰਹੇ ਸੁੱਖ, ਮਿਲੇ ਮੇਲ ਅੰਤ ਭਗਵਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠੀ ਜਾਮਾ ਪਾਇਆ, ਗੁਰਮੁਖ ਸਾਚੇ ਸੰਤ ਜਨਾਂ, ਸ਼ਬਦੀ ਬੰਨ੍ਹੇ ਹੱਥੀਂ ਗਾਨੇ। ਨਿਹਕਲੰਕ ਨਰਾਇਣ ਨਰ ਨਿਰੰਕਾਰਿਆ। ਸ਼ਬਦ ਵਜਾਏ ਸਾਚਾ ਡੰਕ, ਸਾਚੀ ਜੋਤ ਕਰੇ ਉਜਿਆਰਿਆ। ਹਰਿਜਨ ਸੁਹੇਲੇ ਸਾਚੇ ਮੇਲੇ ਜੋਤ ਸਰੂਪੀ ਲਾਏ ਤਨਕ, ਖਿੱਚ ਲਿਆਏ ਚਰਨ ਦਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠੀ ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਕਲਜੁਗ ਜੀਵਾਂ ਦਿਸ ਨਾ ਆਇਆ, ਗੁਰ ਗੋਬਿੰਦ ਬਣਿਆ ਏਕ ਲਿਖਾਰਿਆ।

੫ ਪੋਹ ੨੦੧੧ ਬਿਕ੍ਰਮੀ ਮਹਾਰਾਜ ਫਰੀਦਕੋਟ ਨੂੰ ਸ਼ਬਦ ਭੇਜਿਆ ਗਿਆ

ਰਾਣੇ ਫਰੀਦਕੋਟ, ਉਠ ਉਠ ਜਾਗ। ਪ੍ਰਭ ਅਬਿਨਾਸ਼ੀ ਲਾਏ ਸ਼ਬਦ ਚੋਟ, ਅਗਲੇ ਪਿਛਲੇ ਧੋਏ ਦਾਗ਼। ਕਲਜੁਗ ਮਾਇਆ ਮਮਤਾ ਕਢੇ ਖੋਟ, ਆਪਣੇ ਹੱਥ ਪਕੜੇ ਵਾਗ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਮਿਲਿਆ ਮੇਲ ਹਰਿ ਕੰਤ ਸੁਹਾਗ। ਰਾਜ ਰਾਜਾਨ ਝੂਠਾ ਤਾਜ। ਕਲਜੁਗ ਮੂਧਾ ਹੋਇਆ ਠੂਠਾ, ਚਾਰੋਂ ਕੁੰਟ ਪੈਣੀ ਭਾਜ। ਗੁਰਮੁਖਾਂ ਮਿਲੇ ਰਸ ਅਨੂਠਾ, ਪ੍ਰਭ ਅਬਿਨਾਸ਼ੀ ਰੱਖੇ ਲਾਜ। ਕਲਜੁਗ ਵੇਲੇ ਅੰਤਮ ਅੰਤ, ਦਰ ਘਰ ਸਾਚੇ ਕਿਉਂ ਬੈਠਾ ਰੂਠਾ, ਪ੍ਰਗਟ ਹੋਏ ਹਰਿ ਦੇਸ ਮਾਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਜਨ ਭਗਤਾਂ ਸਾਜਨਾ ਰਿਹਾ ਸਾਜ।

੫ ਪੋਹ ੨੦੧੧ ਬਿਕ੍ਰਮੀ ਮਹਾਰਾਜ ਕਪੂਰਥਲਾ ਨੂੰ ਸ਼ਬਦ ਲਿਖ ਕੇ ਭੇਜਿਆ ਗਿਆ

ਜਗਤ ਮਾਣ ਜੀਵ ਨਿਧਾਨਿਆ। ਭਗਤ ਭਗਵਾਨ, ਨਾ ਕਲ ਪਛਾਣਿਆ। ਦਰਗਾਹ ਸਾਚੀ ਦੇਵੇ ਮਾਣ, ਚੁਕਾਏ ਆਵਣ ਜਾਣਿਆ। ਸਚ ਝੁਲਾਏ ਇਕ ਨਿਸ਼ਾਨ, ਨਾ ਕੋਈ ਜਾਣੇ ਰਾਜ ਰਾਜਾਣਿਆ। ਜੀਵਾਂ ਜੰਤਾਂ ਦੇਵੇ ਪੀਣ ਖਾਣ, ਆਤਮ ਜੋਤ ਨੂਰ ਮਹਾਨਿਆ। ਸੰਤ ਮਨੀ ਸਿੰਘ ਲਾਇਆ ਬਾਣ, ਚਲਾਈ ਚੱਕੀ ਜੇਲ੍ਹ ਦਿਵਾਨਿਆ। ਅੰਤਮ ਵੇਲੇ ਆਈ ਹਾਨ, ਸਤਿ ਸਰੂਪੀ ਨਾ ਹਰਿ ਪਛਾਨਿਆ। ਕਵਣ ਚੁਕਾਏ ਜਮ ਕੀ ਕਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਸ਼ਬਦ ਤੀਰ ਨਿਸ਼ਾਨਿਆ। ਸ਼ਬਦ ਤੀਰ ਹਰਿ ਚਲਾਏ। ਸੰਤ ਮਨੀ ਸਿੰਘ ਤੇਰੀ ਭੀੜ, ਅੰਤਮ ਕਲ ਆਪ ਕਟਾਏ। ਸਤਿਜੁਗ ਸਾਚੇ ਬੰਨ੍ਹੇ ਬੀੜ, ਰਾਜੇ ਰਾਣੇ ਲਏ ਉਠਾਏ। ਆਤਮ ਹੰਕਾਰੀ ਜਗਤ ਵਿਕਾਰੀ, ਸ਼ਬਦ ਵੇਲਣੇ ਰਿਹਾ ਪੀੜ, ਅੰਤਮ ਅੰਤ ਨਾ ਕੋਈ ਸਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਗੋਦ ਆਪ ਉਠਾਏ।

੫ ਪੋਹ ੨੦੧੧ ਬਿਕ੍ਰਮੀ ਬਾਬਾ ਮਿਹਰ ਸਿੰਘ ਜੀ ਨੂੰ ਜਲੰਧਰ ਮਾਡਲ ਟਾਊਨ ਸ਼ਬਦ ਭੇਜਿਆ ਗਿਆ

ਜੋਤੀ ਧੂੰਆਂ ਧੁਖੇ ਅੰਦਰ। ਕਾਇਆ ਡੂੰਘੀ ਵੇਖੇ ਕੰਦਰ। ਲੇਖੇ ਲਾਏ ਤਨ ਸਾਚਾ ਮੰਦਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਵੇਖੇ ਦਰ, ਚੌਦਾਂ ਚੇਤਰ ਸ਼ਹਿਰ ਜਲੰਧਰ। ਚੌਦਾਂ ਚੇਤ ਲੈਣਾ ਚਿਤ। ਪ੍ਰਭ ਅਬਿਨਾਸ਼ੀ ਵੇਖਣ ਆਏ, ਕਾਇਆ ਸੁਹਣਾ ਸੁੱਚਾ ਖੇਤ। ਨੈਣ ਲੋਚਣ ਪੇਖਣ ਆਏ, ਮਾਇਆਧਾਰੀ ਜਿੰਨ ਪ੍ਰੇਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲਜੁਗ ਅੰਤਮ ਕਰ ਕਰ ਭੇਖ। ਸ਼ਹਿਰ ਜਲੰਧਰ ਗੁਰ ਗੁਰ ਲਾਲ। ਜੋਤ ਨਿਰਾਲੀ ਅੰਦਰੇ ਅੰਦਰ, ਡਗਮਗਾਏ ਬੇਮਿਸਾਲ। ਚਾਰੋਂ ਕੁੰਟ ਮਦਿਰਾ ਮਾਸੀ ਭੌਂਦੇ ਬੰਦਰ, ਕਲਜੁਗ ਅਵੱਲੜੀ ਚਲੇ ਚਾਲ। ਕੋਈ ਨਾ ਤੋੜੇ ਆਤਮ ਜੰਦਰ, ਫਲ ਨਾ ਦਿਸੇ ਕਿਸੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਲੱਖ ਚੁਰਾਸੀ ਵਿਚੋਂ ਲਏ ਭਾਲ। ਸੰਤ ਪਿਆਰੇ ਹਰਿਜਨ ਮੀਤ। ਪ੍ਰਭ ਅਬਿਨਾਸ਼ੀ ਵੇਖ ਵਖਾਣੇ, ਏਕਾ ਜਾਣੇ ਸਚ ਪ੍ਰੀਤ। ਗੁਰਦਵਾਰਾ ਮੰਦਰ ਨਾ ਕਿਸੇ ਟਿਕਾਣਾ, ਵਸੇ ਰਸੇ ਨਾ ਕਿਸੇ ਮਸੀਤ। ਜੋਤੀ ਨੂਰ ਸ਼ਬਦ ਬਿਬਾਣਾ, ਸਾਚੇ ਕੁੰਟਾਂ ਰਿਹਾ ਜੀਤ। ਗੁਰਮੁਖਾਂ ਦੇਵੇ ਨਾਮ ਨਿਧਾਨਾ, ਸੋਹੰ ਸ਼ਬਦ ਸੁਹਾਗੀ ਗੀਤ। ਜੋਤ ਸਰੂਪੀ ਪਹਿਰੇ ਬਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੱਠੇ ਪਹਿਰ ਪਰਖੇ ਨੀਤ। ਪੰਚਮ ਪੋਹ, ਪਰਮ ਪੁਰਖ ਪ੍ਰਧਾਨ। ਸਾਧਾਂ ਸੰਤਾਂ ਆਤਮ ਸ਼ਕਤੀ ਖੋਹ, ਖਾਲੀ ਕਰੇ ਵਿਚ ਜਹਾਨ। ਜਗਤ ਨਾਤਾ ਤੁੱਟੇ ਮੋਹ, ਕਾਇਆ ਮੰਡਪ ਹੋਏ ਵੈਰਾਨ। ਆਤਮ ਦਰ ਰਹੇ ਰੋ, ਨਾ ਮਿਲੇ ਮੇਲ ਭਗਵਾਨ। ਸ਼ਬਦ ਬੀਜ ਪ੍ਰਭ ਰਿਹਾ ਬੋ, ਗੁਰਮੁਖਾਂ ਫਲ ਲੱਗੇ ਸਾਚੇ ਡਾਹਣ। ਕਲਜੁਗ ਅੰਤਮ ਨਾ ਜਾਣੇ ਕੋ, ਪੜ੍ਹ ਪੜ੍ਹ ਥੱਕੇ ਵੇਦ ਪੁਰਾਨ। ਵੇਦ ਪੁਰਾਨ ਸਾਰ ਨਾ ਜਾਣਿਆ। ਅੰਜ਼ੀਲ ਕੁਰਾਨ ਹਰਿ ਰੰਗ ਨਾ ਮਾਣਿਆ। ਉਠਿਆ ਸ਼ਬਦ ਜਵਾਨ, ਵਿਚ ਜਹਾਨ ਵਡ ਬਲਵਾਨਿਆ। ਪੁਰਖ ਅਬਿਨਾਸ਼ੀ ਰਸਨਾ ਖਿੱਚੇ ਇਕ ਕਮਾਨ, ਚਲੇ ਤੀਰ ਗੁਣ ਨਿਧਾਨਿਆ। ਫੜ ਫੜ ਉਠਾਏ ਰਾਜ ਰਾਜਾਨ ਸ਼ਾਹ ਸੁਲਤਾਨ, ਇਕ ਰਖਾਏ ਆਨਿਆ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗੀ ਜੋਤ ਇਕ ਮਹਾਨਿਆ।

੫ ਪੋਹ ੨੦੧੧ ਬਿਕ੍ਰਮੀ ਸੰਤ ਲਾਭ ਸਿੰਘ ਸੈਦਪੁਰ ਨੂੰ ਸ਼ਬਦ ਭੇਜਿਆ ਗਿਆ

ਲਾਭ ਸਿੰਘ ਪ੍ਰਭ ਲੈਣਾ ਲੱਭ। ਘਰ ਬੈਠਿਆਂ ਨਾ ਲਏ ਦੱਬ। ਪ੍ਰਗਟ ਹੋਇਆ ਮਾਝੇ ਦੇਸ, ਕਰ ਨਾਲ ਵੇਸ ਝੱਬ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਉਲਟੀ ਸਿੱਧੀ ਕਵਲ ਨਭ। ਕਵਣ ਬਿਧ ਨਭ ਉਲਟਾਏ। ਕਵਣ ਰਿਧ ਕਵਣ ਸਿਧ, ਤੀਜੇ ਘਰ ਸ਼ਿੰਗਾਰ ਲਗਾਏ। ਕਵਣ ਕਰੇ ਕਾਰਜ ਸਿਧ, ਚੌਥਾ ਦਰ ਚੌਥਾ ਪਦ ਘਰ ਸਦ ਆਤਮ ਦਰ ਦਏ ਖੁਲ੍ਹਾਏ। ਕਿੱਥੇ ਵਜੇ ਸਾਚਾ ਨਦ, ਧੁਨ ਅਨਹਦ ਕਿਸ ਧਾਮ ਸੁਣਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਸਮਾਧ ਸੁੰਨ ਲਗਾਏ। ਸੁੰਨ ਸਮਾਧੀ ਲਏ ਲਗਾ। ਸਾਧ ਸੰਤ ਲਏ ਬਹਾ। ਪੰਜ ਦਿਨ ਖ਼ੁਸ਼ੀ ਮਨਾ। ਪੰਜਾਂ ਚੋਰਾਂ ਡੋਰੀ ਪਾ। ਦਰ ਦਵਾਰ ਦਏ ਸੁਹਾ। ਖਾਣਾ ਪੀਣਾ ਦਏ ਛੁਡਾ।

ਬੇਮੁਹਾਣਾ ਖੇਲ ਰਚਾ। ਵਡ ਜਰਵਾਣਾ ਭੇਖ ਵਟਾ। ਸੰਤ ਸੁਹੇਲੇ ਅੰਦਰ ਬਹਾ। ਬਾਹਰੋਂ ਕੁੰਡਾ ਦੇਵੇ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਗਤ ਪਖੰਡਾ ਦਏ ਮਿਟਾ।

੫ ਪੋਹ ੨੦੧੧ ਬਿਕ੍ਰਮੀ ਸ੍ਰ: ਗੁਰਬਖ਼ਸ਼ ਸਿੰਘ ਅਡੀਟਰ ਪ੍ਰੀਤ ਲੜੀ ਨੂੰ ਸ਼ਬਦ ਭੇਜਿਆ ਗਿਆ

ਚਾਰ ਵਰਨਾਂ ਸੱਚੇ ਯਾਰ। ਲੋਕਮਾਤ ਰਹਿਣਾ ਖ਼ਬਰਦਾਰ। ਕਲਜੁਗ ਮਿਲਿਆ ਅੰਤਮ ਗਹਿਣਾ, ਜੀਆਂ ਜੰਤਾਂ ਆਤਮ ਕਰੇ ਇਕ ਸ਼ਿੰਗਾਰ। ਜਗਤ ਤਮਾਸ਼ਾ ਵੇਖੇ ਨੈਣਾਂ, ਆਤਮ ਭਰਿਆ ਵਡ ਹੰਕਾਰ। ਪ੍ਰਭ ਕਾ ਭਾਣਾ ਸਹਿਣਾ ਪੈਣਾ, ਨਾ ਕੋਈ ਜਾਣੇ ਜੀਵ ਗਵਾਰ। ਆਪ ਚੁਕਾਏ ਲਹਿਣਾ ਦੇਣਾ, ਮੀਤ ਬਣਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰ। ਜਗਤ ਰੀਤ ਇਕ ਚਲਾਈ। ਮਾਨਸ ਦੇਹੀ ਸਚ ਮਸੀਤ, ਮੰਦਰ ਗੁਰੂਦਵਾਰਾ ਧਾਮ ਸੁਹਾਈ। ਸੁਰਤੀ ਬੁੱਧ ਜੋਤੀ ਅੰਦਰ ਆਦਿ ਅੰਤ ਇਕ ਟਿਕਾਈ। ਜੋਤੀ ਜੋਤ ਸਰੂਪ ਹਰਿ, ਕਾਇਆ ਕਾਅਬਾ ਜਗਤ ਦੋਆਬਾ, ਵਾਹ ਵਾਹ ਸੋਹਣੀ ਬਣਤ ਬਣਾਈ। ਬਣਾਏ ਬਣਤ ਹਰਿ ਬਨਵਾਲੀ। ਕੋਈ ਨਾ ਮੰਗੇ ਵਿਚ ਦਲਾਲੀ। ਲੋਕਮਾਤ ਪੁਰਖ ਬਿਧਾਤ, ਆਵੇ ਜਾਵੇ ਦੋਹਾਂ ਹੱਥਾਂ ਖਾਲੀ। ਜਨ ਭਗਤਾਂ ਦੇਵੇ ਸ਼ਬਦ ਦਾਤ, ਚਲੇ ਚਾਲ ਜਗਤ ਨਿਰਾਲੀ। ਕਲਜੁਗ ਮਿਟਾਏ ਅੰਧੇਰੀ ਰਾਤ, ਗਊ ਗਰੀਬ ਨਿਮਾਣਿਆਂ ਪ੍ਰਭ ਬਣੇ ਪਾਲੀ। ਇਕ ਬੰਧਾਏ ਚਰਨ ਨਾਤ, ਹਰਿ ਦਰ ਚਰਨ ਸੁਹੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬੂੰਦ ਪਿਆਏ ਸਵਾਂਤ। ਚਾਰ ਵਰਨਾਂ ਇਕ ਪਿਆਰਾ। ਚਾਰ ਵਰਨਾਂ ਏਕਾ ਧਾਰਾ। ਚਾਰ ਵਰਨਾਂ ਏਕਾ ਰੰਗ ਏਕਾ ਸੰਗ, ਏਕਾ ਮੰਗ ਪ੍ਰਭ ਸਚ ਦਵਾਰਾ। ਚਾਰ ਵਰਨਾਂ ਕਟੇ ਭੁੱਖ ਨੰਗ, ਆਤਮ ਭਰੇ ਤਨ ਭੰਡਾਰਾ। ਚਾਰ ਵਰਨਾਂ ਹੋਏ ਸਹਾਈ ਅੰਗ ਸੰਗ, ਪਰਮ ਪੁਰਖੋਤਮ ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਆਦਿ ਅੰਤ ਦੇਵੇ ਮਾਤ ਦਾਤ ਇਕ ਭੰਡਾਰਾ। ਸਚ ਭੰਡਾਰਾ ਦੇਵੇ ਵੰਡ। ਗਊ ਗਰੀਬ ਨਿਮਾਣਿਆਂ, ਪ੍ਰਭ ਆਤਮ ਪਾਏ ਠੰਡ। ਵਡ ਸ਼ਾਹ ਰਾਜ ਰਾਜਾਨਿਆਂ, ਅੰਤਮ ਨੰਗੀ ਹੋਈ ਕੰਡ। ਵੱਜੇ ਸ਼ਬਦ ਤੀਰ ਸਾਚਾ ਬਾਣਿਆ, ਜੋਤ ਸਰੂਪੀ ਦੇਵੇ ਸੱਚਾ ਦੰਡ। ਹਰਿਜਨ ਚਲੇ ਪ੍ਰਭ ਕੇ ਭਾਣਿਆ, ਆਤਮ ਸਦਾ ਸੁਹਾਗਣ ਨਾ ਹੋਏ ਰੰਡ। ਕਲਜੁਗ ਜੀਵ ਭੁੰਨੇ ਜਿਉਂ ਭਠਿਆਲੇ ਦਾਣਿਆਂ, ਸੱਤ ਦੀਪ ਨੌਂ ਖੰਡ ਚਾਰ ਕੁੰਟਾਂ ਪਾਏ ਵੰਡ। ਪ੍ਰਭ ਕਾ ਭਾਣਾ ਵਿਰਲੇ ਗੁਰਮੁਖ ਜਾਣਿਆ, ਜਗਤ ਭਰਿਆ ਤਨ ਘਮੰਡ। ਦਰ ਆਇਆ ਨਾ ਕਿਸੇ ਪਛਾਣਿਆ, ਮਾਨਸ ਦੇਹੀ ਗਈ ਹੰਢ। ਜੋਤੀ ਜੋਤ ਸਰੂਪ ਹਰਿ, ਜੀਆਂ ਜੰਤਾਂ ਬੇਮੁਹਾਣਿਆਂ ਜਗਤ ਨਿਮਾਣਿਆਂ, ਸਿਰ ਆਪਣੇ ਚੁੱਕੇ ਦੁੱਖਾਂ ਪੰਡ। ਪੰਚਮ ਹਾੜ ਸ਼ਬਦ ਉਡਾਰ। ਪ੍ਰੀਤ ਨਗਰ ਆਇਆ ਕਰ ਵਿਚਾਰ। ਵੇਖ ਵਖਾਣੇ ਕਾਇਆ ਗਾਗਰ, ਏਕਾ ਭਰਿਆ ਜਗਤ ਹੰਕਾਰ। ਗੁਰਮੁਖ ਵਿਰਲੇ ਕਰਮ ਉਜਾਗਰ, ਪਰਮ ਪੁਰਖ ਦੀ ਪਾਏ ਸਾਰ। ਏਕਾ ਬਣਨਾ ਸ਼ਬਦ ਸੁਦਾਗਰ, ਸੋਹੰ ਸ਼ਬਦ ਵਸਤ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤੀ ਭਗਤ ਉਧਾਰ।

੮ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ

ਪ੍ਰਭ ਅਬਿਨਾਸ਼ੀ ਰਚਨ ਰਚਾਈ ਜਾਵੇ। ਗੁਰੂਆਂ ਪੀਰਾਂ ਸਾਧਾਂ ਸੰਤਾਂ ਕਲਜੁਗ ਜੀਵਾਂ, ਬਾਹੋਂ ਪਕੜ ਉਠਾਈ ਜਾਵੇ। ਕਲਜੁਗ ਜੀਵਾਂ ਹੋ ਹੋ ਨੀਵਾਂ, ਦੇ ਮਤ ਆਪ ਸਮਝਾਈ ਜਾਵੇ। ਸਾਢੇ ਤਿੰਨ ਹੱਥ ਅੰਤਮ ਆਵੇ ਸੀਵਾਂ, ਮਾਤ ਪਿਤ ਭਾਈ ਭੈਣ ਨਾ ਨਾਲ ਕੋਈ ਜਾਵੇ। ਗੁਰਮੁਖਾਂ ਬਣਤ ਬਣਾਏ ਲੋਕਮਾਤ ਰਖਾਏ ਨੀਹਾਂ, ਸਚ ਮਹੱਲ ਇਕ ਚੁਣਾਈ ਜਾਵੇ। ਜਨ ਭਗਤ ਦੁਲਾਰੇ ਆਪ ਬਣਾਏ ਪੁੱਤਰ ਧੀਆਂ, ਅੰਮ੍ਰਿਤ ਫਲ ਅੰਤਮ ਕਲ ਖਵਾਈ ਜਾਵੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਬਣਤ ਬਣਾਈ ਜਾਵੇ। ਹਰਿ ਸਾਚੀ ਬਣਤ ਬਣਾਇੰਦਾ। ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਸਾਧ ਸੰਤ ਸੋਏ ਮੋਏ ਮਾਤ ਉਠਾਇੰਦਾ। ਸ਼ਬਦ ਸਰੂਪੀ ਮੁਖੜਾ ਧੋਵੇ, ਅੰਮ੍ਰਿਤ ਜਲ ਇਕ ਰਖਾਇੰਦਾ। ਏਕਾ ਬੂੰਦ ਸਵਾਂਤੀ ਚੋਏ, ਕਵਲ ਨਾਭ ਖੁਲ੍ਹਾਇੰਦਾ। ਜੋਤ ਪ੍ਰਕਾਸ਼ ਸਾਚੀ ਹੋਏ, ਅੰਧ ਅੰਧੇਰ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਾਜੇ ਰਾਣੇ ਸ਼ਾਹ ਸੁਲਤਾਨੇ ਸ਼ਬਦ ਭਾਣੇ ਆਪੇ ਹਰਿ ਰਖਾਇੰਦਾ। ਸ਼ਬਦ ਭਾਣਾ ਹਰਿ ਰਖਾਇਆ। ਕਾਲਾ ਬਾਣਾ ਤਨ ਛੁਹਾਇਆ। ਪੰਚਮ ਪੋਹ ਮਾਤ ਵਡਿਆਇਆ। ਤਖ਼ਤ ਤਾਜ ਨਾ ਰਹਿਣੇ ਕੋ, ਨਿਹਕਲੰਕ ਕਲ ਜਾਮਾ ਪਾਇਆ। ਸਚ ਸਿੰਘਾਸਣ ਗੁਰ ਪੂਰੇ ਅੱਗੇ ਲੈਣਾ ਹੋ, ਰਾਜ ਰਾਜਾਨਾਂ ਸਰਨੀ ਲਏ ਲਗਾਇਆ। ਏਕਾ ਜੋਤ ਜਗਾਏ ਤ੍ਰੈ ਲੋਅ, ਸੋਹੰ ਸਾਚਾ ਡੰਕ ਵਜਾਇਆ। ਗੁਰੂਆਂ ਪੀਰਾਂ ਸਾਧਾਂ ਸੰਤਾਂ ਆਤਮ ਸ਼ਕਤੀ ਲਏ ਖੋਹ, ਛੱਬੀ ਪੋਹ ਬਣਤ ਬਣਾਇਆ। ਗੁਰਮੁਖਾਂ ਆਤਮ ਸੋਹੰ ਸ਼ਬਦ ਰਿਹਾ ਬੋ, ਹਾਲੀ ਪਾਲੀ ਹਰਿ ਰਖਵਾਲੀ ਸਾਚਾ ਹਲ ਜਵਾਇਆ। ਏਕਾ ਜੋਤ ਨੂਰ ਅਕਾਲੀ। ਕਲਜੁਗ ਮਿਟਾਏ ਘਟਾ ਕਾਲੀ, ਗੁਰਮੁਖ ਸਾਚੇ ਮਾਰਨ ਛਾਲੀ, ਵਾਲੀ ਹਿੰਦ ਵਡ ਮਰਗਿੰਦ ਨਿਹਕਲੰਕ ਨਰਾਇਣ ਨਰ, ਲੋਕਮਾਤ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਤ ਵਡਿਆਈ, ਗੁਰਮੁਖ ਸਾਚਾ ਸੰਤ ਪਿਆਰਾ, ਦੂਜੀ ਵਾਰਾ ਭਗਤ ਸੁਦਾਮਾ ਸੰਗ ਰਲਾਈ। ਇਕ ਦਰ ਦਰਬਾਰ ਰਖਾਉਣਾ। ਸਤਿਗੁਰ ਪੂਰੇ ਸਾਚੀ ਕਾਰ, ਜਗਤ ਵਿਹਾਰਾ ਇਕ ਕਰਾਉਣਾ। ਸ੍ਰਿਸ਼ਟ ਸਬਾਈ ਇਕ ਭਤਾਰ, ਲੱਖ ਚੁਰਾਸੀ ਪੈਣੀ ਮਾਰ, ਘਰ ਘਰ ਦਰ ਦਰ ਨਰ ਨਾਰ, ਕੰਤ ਸੁਹਾਗੀ ਗੁਰਮੁਖ ਸਾਚੇ ਵਿਚ ਮਾਤ ਹੰਢਾਉਣਾ। ਵਿਰਲੇ ਗੁਰਮੁਖ ਕਿਸਮਤ ਜਾਗੀ, ਪ੍ਰਭ ਅਬਿਨਾਸ਼ੀ ਮਿਲਿਆ ਭਾਗੀ, ਧੋਣ ਆਇਆ ਪਿਛਲੇ ਦਾਗ਼ੀ, ਇਕ ਸੁਣਾਇਆ ਸਾਚਾ ਰਾਗੀ, ਆਤਮ ਰੰਗਣ ਇਕ ਚੜ੍ਹਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਇਕ ਦਵਾਰਾ ਵਿਚ ਸੰਸਾਰਾ, ਪਹਿਲੀ ਵਾਰਾ ਜੋਤ ਅਧਾਰਾ, ਦੋਵੇਂ ਹੱਥ ਖਾਲੀ ਰਖਾਉਣਾ। ਹੱਥ ਖਾਲੀ ਭਗਤ ਦਲਾਲ ਹੈ। ਦੋ ਜਹਾਨਾਂ ਸਾਚਾ ਵਾਲੀ, ਚਲੇ ਮਾਤ ਅਵਲੜੀ ਚਾਲ ਹੈ। ਗੁਰਮੁਖ ਆਤਮ ਭੋਲੀ ਭਾਲੀ, ਧਰਤ ਮਾਤ ਤੇਰਾ ਅਨਮੁੱਲੜਾ ਲਾਲ ਹੈ। ਪ੍ਰਭ ਸ਼ਬਦ ਬਣਾਏ ਸਾਚੀ ਡੋਲੀ, ਅੰਤਮ ਲਏ ਆਪ ਉਠਾਲ ਹੈ। ਦਰ ਘਰ ਸਾਚੇ ਇਕ ਬਣਾਏ ਸਾਚੀ ਗੋਲੀ, ਤਨ ਸੁਹਾਏ ਸ਼ਬਦ ਚੋਲੀ, ਆਤਮ ਪੜਦੇ ਰਿਹਾ ਖੋਲ੍ਹੀ, ਨੂਰ ਇਕ ਜਲਾਲ ਹੈ। ਚਰਨ ਪ੍ਰੀਤੀ ਸਾਚੀ ਘੋਲੀ, ਮਿਲੀ ਵਸਤ ਨਾਮ ਅਨਮੋਲੀ, ਪੂਰੇ ਤੋਲ ਹਰਿ ਰਿਹਾ ਤੋਲੀ, ਕਲਜੁਗ ਤੇਰੀ ਅੰਤਮ ਵਾਰ ਹੈ। ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹੀ, ਲੱਖ ਚੁਰਾਸੀ ਅੰਤਮ ਵੇਲੇ ਇਕ ਖਿਡਾਏ ਸ਼ਬਦ ਹੋਲੀ, ਫੜੀ ਹੱਥ ਸੱਚੀ ਕਟਾਰ ਹੈ।

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਹਰਿ ਭਗਤ ਟੇਕ, ਸੱਚਾ ਸਚ ਸੱਚੀ ਸਰਕਾਰ ਹੈ। ਮਾਤ ਸਿੰਘਾਸਣ ਹਰਿ ਬਣਾਇਆ। ਸ਼ਬਦ ਆਸਣ ਇਕ ਲਗਾਇਆ। ਸ੍ਰਿਸ਼ਟ ਸਬਾਈ ਜੋਤ ਪ੍ਰਕਾਸ਼ਣ, ਗੁਰਮੁਖਾਂ ਨਿਜ ਘਰ ਵਾਸ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਪੋਹ ਲੇਖਾ ਰਿਹਾ ਲਿਖਾਇਆ। ਅਸ਼ਟਮ ਪੋਹ ਖੇਲ ਅਪਾਰ। ਭੇਖਾਧਾਰੀ ਵਿਚ ਸੰਸਾਰ। ਸ੍ਰਿਸ਼ਟ ਸਬਾਈ ਵੇਖ ਵਿਚਾਰੇ, ਕਲਜੁਗ ਤੇਰੀ ਅੰਤਮ ਵਾਰ। ਲੱਖ ਚੁਰਾਸੀ ਚਾਰੋਂ ਕੁੰਟ ਹਾਰੀ, ਜੀਵ ਜੰਤ ਹੋਏ ਗਵਾਰ। ਧਰਤ ਮਾਤ ਹੋਈ ਖੁਆਰੀ, ਪ੍ਰਭ ਦਰ ਆਈ ਧਾਹ ਮਾਰ। ਵਧਦੀ ਜਾਏ ਚਾਰ ਯਾਰੀ, ਕਾਮੀ ਕਰੋਧੀ ਮੁਗਧ ਨਰ ਨਾਰ। ਕਲਜੁਗ ਹੋਈ ਰੈਣ ਅੰਧਿਆਰੀ, ਕੋਈ ਨਾ ਪਾਵੇ ਤੇਰੀ ਸਾਰ। ਰਾਜੇ ਰਾਣੇ ਸੁੱਤੇ ਪੈਰ ਪਸਾਰੀ, ਮਾਇਆਧਾਰੀ ਬੇਮੁਹਾਰ। ਗਊ ਗਰੀਬ ਨਿਮਾਣਿਆਂ ਦੁੱਖ ਲੱਗਾ ਭਾਰੀ, ਅੱਠੇ ਪਹਿਰ ਰੋਣ ਧਾਹਾਂ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਸੁਣ ਸੱਚੀ ਇਕ ਪੁਕਾਰ। ਕਰੀ ਪੁਕਾਰ ਸੁਣ ਦਰ ਤੇਰੇ। ਪ੍ਰਭ ਬਖ਼ਸ਼ੀਂ ਅਵਗੁਣ ਮੇਰੇ। ਕਲਜੁਗ ਕਰੀਂ ਅੰਤ ਨਿਬੇੜੇ। ਘਰ ਘਰ ਵਧਦੇ ਗਏ ਝੇੜੇ। ਧਰਤ ਮਾਤ ਕਰੇ ਪੁਕਾਰ, ਰੋਵੇ ਧਾਹਾਂ ਮਾਰ ਸੁਣ ਦਾਤਾਰ, ਝੂਠੇ ਦਿਸਣ ਨਗਰ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਬੰਨ੍ਹੇ ਬੇੜੇ। ਧਰਤ ਮਾਤ ਦਏ ਦੁਹਾਈਆ। ਰੱਖੇ ਖੁਲ੍ਹੜੇ ਕੇਸ, ਵੇਸ ਦਰਵੇਸ ਸੁਣ ਸਾਚੇ ਮੇਰੇ ਮਾਹੀਆ। ਭੁੱਲੇ ਕਲਜੁਗ ਨਰ ਨਰੇਸ਼, ਸਾਰ ਕਿਸੇ ਨਾ ਪਾਈਆ। ਕਲਜੁਗ ਝੂਠਾ ਵਧਿਆ ਭੇਖ, ਸਾਚੀ ਜੋਤ ਨਾ ਕੋਈ ਜਗਾਈਆ। ਕਵਣ ਮਿਟਾਏ ਬਿਧਨਾ ਲਿਖੀ ਰੇਖ, ਧਰਤ ਮਾਤ ਅੰਤ ਕੁਰਲਾਈਆ। ਜੂਠੇ ਝੂਠੇ ਔਲੀਏ ਪੀਰ ਸ਼ੇਖ਼, ਸਚ ਕੁਰਾਨ ਨਾ ਕਿਸੇ ਫੜਾਈਆ। ਚਾਰੋਂ ਕੁੰਟ ਘਰ ਘਰ ਬੈਠੀ ਰਹੀ ਵੇਖ, ਮੇਰੀ ਪਤ ਨਾ ਕਿਸੇ ਰਖਾਈਆ। ਇਕ ਦਰ ਦਵਾਰਾ ਹਰਿ ਦਾਤਾਰਾ ਤੇਰਾ ਲਿਆ ਵੇਖ, ਮੰਗਣ ਆਈ ਬਣ ਸ਼ੁਦਾਈਆ। ਕਲਜੁਗ ਜੂਠੀ ਝੂਠੀ ਰੇਖ, ਆਪਣੇ ਹੱਥੀਂ ਦਏ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਏਕ ਮਿਲੇ ਸਾਚਾ ਵਰ, ਦਰ ਦਰ ਦਏ ਦੁਹਾਈਆ। ਰੋ ਰੋ ਮਾਤ ਪੁਕਾਰਦੀ। ਪ੍ਰਭ ਅਬਿਨਾਸ਼ੀ ਵਾਜਾਂ ਮਾਰਦੀ। ਦਿਵਸ ਰੈਣ ਸੰਤ ਚਿਤਾਰਦੀ। ਵੇਖੇ ਖੇਲ ਸੱਚੀ ਸਰਕਾਰ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਦੀ ਨੂਹ ਏਕਾ ਮਿਲੇ ਖ਼ੁਦੀ ਖ਼ੁਦਾਈ ਸੱਚੇ ਪ੍ਰਵਰਦਿਗਾਰ ਦੀ। ਪ੍ਰਵਰਦਿਗਾਰ ਪ੍ਰਵਰਦਿਗਾਰ, ਚਾਰ ਯਾਰਾਂ ਸੰਗ ਕਰ ਪਿਆਰ। ਮੁਹੰਮਦ ਬੱਧਾ ਸਿਰ ਭਾਰ। ਕਲਜੁਗ ਅੰਤਮ ਹੋ ਤਿਆਰ। ਧਰਤ ਮਾਤ ਅੰਤਮ ਵਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਲੋਕਮਾਤ ਆਇਆ ਜਾਮਾ ਧਾਰ। ਕਰੇ ਖੇਲ ਅਪਰ ਅਪਾਰ। ਫੜੇ ਸ਼ਬਦ ਖੰਡਾ ਹੱਥ ਕਟਾਰ। ਮਾਰੀ ਜਾਏ ਵਾਰ ਵਾਰ। ਰਹਿਣ ਨਾ ਦੇਵੇ ਕੋਈ ਹੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਖੇਲ ਆਪੇ ਕਰੇ, ਲੋਕਮਾਤ ਜੋਤ ਧਰੇ, ਰੂਪ ਰੰਗ ਨਾ ਕਿਸੇ ਵਿਚਾਰ। ਪ੍ਰਭ ਸਾਚੀ ਬਣਤ ਬਣਾਈਆ। ਮਹਿੰਮਾ ਅਗਣਤ ਗਣੀ ਨਾ ਜਾਈਆ। ਜੀਵ ਜੰਤ ਸਾਧ ਸੰਤ ਰਿਹਾ ਭੁਲਾਈਆ। ਗੁਰ ਪੂਰਾ ਗੁਰੂਆਂ ਪੀਰਾਂ ਰਿਹਾ ਉਠਾਈਆ। ਸ਼ਬਦ ਚਲਾਏ ਸਾਚਾ ਤੀਰਾ, ਏਕਾ ਰਸਨ ਕਮਾਨ ਉਠਾਈਆ। ਸੰਤ ਮਨੀ ਸਿੰਘ ਸਿਰ ਬੰਨ੍ਹੀ ਚੀਰਾ, ਜੋਤੀ ਹੀਰਾ ਮਸਤਕ ਇਕ ਟਿਕਾਈਆ। ਏਕਾ ਦੇਵੇ ਸ਼ਬਦ ਧੀਰਾ, ਦੂਈ ਦਵੈਤੀ ਭੇਵ ਚੁਕਾਈਆ। ਕਲਜੁਗ ਹੋਏ ਅੰਤ ਅਖੀਰਾ, ਪ੍ਰਭ ਸਾਚਾ

ਲੇਖ ਰਿਹਾ ਲਿਖਾਈਆ। ਗੁਰਮੁਖਾਂ ਪਿਆਏ ਅੰਮ੍ਰਿਤ ਸਾਚਾ ਸੀਰਾ, ਆਤਮ ਤ੍ਰਿਸ਼ਨਾ ਦਏ ਬੁਝਾਈਆ। ਕੋਈ ਨਾ ਕਟੇ ਕਿਸੇ ਦੀ ਭੀੜਾ, ਪ੍ਰਭ ਸਾਚਾ ਡੰਨ ਲਗਾਈਆ। ਆਪ ਉਠਾਏ ਸੱਚਾ ਬੀੜਾ, ਕਲਜੁਗ ਬੇੜਾ ਅੰਤ ਡੁਬਾਈਆ। ਲੱਖ ਚੁਰਾਸੀ ਭੇੜ ਭੇੜਾ, ਨਾ ਕਿਸੇ ਕੋਈ ਛੁਡਾਈਆ। ਨਾ ਕੋਈ ਵਸੇ ਨਗਰ ਖੇੜਾ, ਤੁੱਟੇ ਨਾਤਾ ਭੈਣ ਭਾਈਆ। ਆਪੇ ਦੇਵੇ ਇਕੋ ਗੇੜਾ, ਧਰਤ ਮਾਤ ਸੋਹਣੀ ਸੇਜਾ ਇਕ ਵਿਛਾਈਆ। ਗੁਰਮੁਖਾਂ ਬੰਨ੍ਹੇ ਹਰਿ ਜੀ ਬੇੜਾ, ਖੁਲ੍ਹੜੇ ਕੇਸ ਦਰ ਦਰਵੇਸ਼, ਕਾਲਾ ਭੇਸ ਮਾਝੇ ਦੇਸ ਕਰਾਈਆ। ਕਿਸੇ ਨਾ ਚਲੇ ਕੋਈ ਪੇਸ਼, ਸ਼ਬਦ ਡੰਡਾ ਇਕ ਰਖਾਈਆ। ਸਮਰਥ ਪੁਰਖ ਕੋ ਸਦਾ ਆਦੇਸ, ਗੁਰਮੁਖ ਸਾਚੇ ਵਿਚ ਪ੍ਰਵੇਸ਼, ਜੋਤੀ ਖੇਲ ਰਚਾਈਆ। ਏਕਾ ਧਾਰੇ ਆਪਣਾ ਭੇਸ, ਜੁਗਾ ਜੁਗੰਤ ਅਵੱਲੜਾ ਵੇਸ, ਨਾ ਕਿਸੇ ਬੂਝੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅਸ਼ਟਮ ਪੋਹ ਆਪ ਤੁੜਾਏ ਜਗਤ ਜੰਜ਼ਾਲਾ ਝੂਠਾ ਮੋਹ, ਗੁਰਮੁਖਾਂ ਚਰਨ ਪ੍ਰੀਤੀ ਇਕ ਬੰਧਾਈਆ। ਸਾਚੀ ਚਾਲ ਹਰਿ ਨਿਰੰਕਾਰੇ। ਕਾਲਾ ਵੇਸ ਕਲਜੁਗ ਕਲ ਧਾਰੇ। ਦਰ ਪਕੜ ਲਿਆਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਦ ਪੁਰਾਨਾਂ ਪਾਵੇ ਸਾਰੇ। ਆਪੇ ਵੇਖੇ ਚੌਦਾਂ ਲੋਕ ਤਿੰਨ ਦੇਸ, ਚੌਥੇ ਘਰ ਸੰਤ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਬਣਤ ਆਪਣੀ ਆਪ ਬਣਾ ਰਿਹਾ। ਸਾਚੀ ਬਣਤ ਬਣਾਈ ਜਾਵੇ। ਸ਼ਬਦ ਡੰਕ ਵਜਾਈ ਜਾਵੇ। ਜੋਤੀ ਨੂਰ ਜਗਾਈ ਜਾਵੇ। ਇਕ ਤੂਰ ਰਖਾਈ ਜਾਵੇ। ਸਰਬ ਕਲਾ ਭਰਪੂਰ, ਆਪਣੀ ਕਾਰ ਕਮਾਈ ਜਾਵੇ। ਰਾਜੇ ਰਾਣਿਆਂ ਅਸ਼ਟਮ ਪੋਹ ਉਠਾਈ ਜਾਵੇ। ਸ਼ਬਦ ਮਿਆਨੋਂ ਖੰਡਾ ਧੂਹ, ਅੱਗੇ ਦਿਸੇ ਨਦੀ ਨੂਹ, ਪੀਰ ਫ਼ਕੀਰ ਭੁੱਲੇ, ਡਾਹਢੀ ਮਾਰ ਕਰਾਈ ਜਾਵੇ। ਵਾਲੀ ਹਿੰਦ ਦਇਆ ਕਮਾਏ, ਦੇ ਮਤ ਆਪ ਸਮਝਾਈ ਜਾਵੇ। ਪ੍ਰਧਾਨ ਮੰਤਰੀ ਦਿਸੇ ਡੂੰਘਾ ਖੂਹ, ਮਗਰੋਂ ਧੱਕਾ ਦੇ ਡਰਾਈ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਾਣਾ ਸੰਗਰੂਰ ਹਰਿ ਹਜ਼ੂਰ, ਬਾਹੋਂ ਪਕੜ ਹਰਿ ਉਠਾਈ ਜਾਵੇ। ਵਾਲੀ ਹਿੰਦ ਕਰ ਧਿਆਨ। ਆਏ ਖੜਾ ਹਰਿ ਭਗਵਾਨ। ਰੂਪ ਰੰਗ ਨਾ ਕੋਈ ਵਖਾਨ। ਜੋਤ ਸਰੂਪੀ ਜੋਤ ਮਹਾਨ। ਨਾ ਕੋਈ ਲੱਭੇ ਕਿਸੇ ਨਿਸ਼ਾਨ। ਮੰਦਰ ਅੰਦਰ ਨਾ ਵਿਚ ਬੀਆਬਾਨ। ਬਿਰਧ ਬਾਲ ਨਾ ਵਿਚ ਜਹਾਨ। ਅਠਸਠ ਨਾ ਤੀਰਥ ਕਰਦਾ ਫਿਰੇ ਕੋਈ ਇਸ਼ਨਾਨ। ਮੱਕਾ ਮਦੀਨਾ ਰੂਸਾ ਚੀਨਾ, ਚਾਰੋਂ ਕੁੰਟ ਕਰ ਧਿਆਨ। ਏਕਾ ਵੇਖ ਗੁਰਮੁਖ ਸਾਚੇ ਦਾ ਸਾਚਾ ਸੀਨਾ, ਜਿਥੇ ਬੈਠਾ ਸ੍ਰੀ ਭਗਵਾਨ। ਪੁਰਖ ਅਬਿਨਾਸ਼ੀ ਦਾਨਾ ਬੀਨਾ, ਚਾਰ ਵਰਨ ਜਿਸ ਏਕਾ ਕੀਨਾ, ਰਾਓ ਰੰਕ ਰੰਕ ਰਾਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਲੱਖ ਚੁਰਾਸੀ ਵਿਚੋਂ ਵਖ ਕੀਨਾ, ਏਕਾ ਦੀਆ ਸੋਹੰ ਸੱਚਾ ਨਾਮ ਨਿਧਾਨ। ਪ੍ਰਧਾਨ ਮੰਤਰੀ ਪੜਦਾ ਖੋਲ੍ਹ। ਪ੍ਰਭ ਅਬਿਨਾਸ਼ੀ ਕਿਹੜੀ ਕੂਟੇ ਰਿਹਾ ਬੋਲ। ਗੁਰਮੁਖਾਂ ਦੇਵੇ ਸਾਚੇ ਝੂਟੇ, ਆਪ ਮਨਾਏ ਜੁਗਾਂ ਜੁਗਾਂ ਦੇ ਰੂਠੇ, ਸ਼ਬਦ ਵਜਾਏ ਸਾਚਾ ਢੋਲ। ਅੰਤ ਕਰਾਏ ਏਕਾ ਮੁੱਠੇ, ਲਿਖੇ ਲੇਖ ਆਪ ਅਨਮੋਲ। ਪ੍ਰਭ ਅਬਿਨਾਸ਼ੀ ਸਾਚਾ ਤੁੱਠੇ, ਸਦ ਵਸੇ ਭਗਤਾਂ ਕੋਲ। ਰਹਿਣ ਨਾ ਦੇਵੇ ਲੁਕਿਆ ਕੋਈ ਕਿਸੇ ਗੁੱਠੇ, ਪ੍ਰਭ ਅਬਿਨਾਸ਼ੀ ਅੰਮ੍ਰਿਤ ਆਤਮ ਦੇਵੇ ਤੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਇਕ ਰਖਾਇਆ ਪਾਰ ਕਿਨਾਰਾ, ਚਾਰ ਵਰਨਾਂ ਸ਼ਬਦ ਸਾਚਾ ਢੋਲ। ਸੱਚਾ ਸ਼ਬਦ ਢੋਲ ਵਜਾਈ ਜਾਂਦਾ। ਗੁਰਮੁਖਾਂ ਆਤਮ ਪੜਦੇ ਖੋਲ੍ਹ, ਹਿਰਦੇ ਵਿਚ ਵਸਾਈ ਜਾਂਦਾ। ਅੰਤਮ ਕਲ

ਪੂਰੇ ਤੋਲ ਤੋਲ, ਸਾਚੇ ਲੇਖੇ ਲਾਈ ਜਾਂਦਾ। ਬੇਮੁਖ ਜੀਵ ਰੋਲ ਰੋਲ, ਸਾਚੇ ਦਰ ਹਰਿ ਦੁਰਕਾਈ ਜਾਂਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪਣੀ ਬਣਤ ਸਾਚੇ ਸੰਤ, ਆਪੇ ਆਪ ਬਣਾਈ ਜਾਂਦਾ। ਪ੍ਰਭ ਸਾਚਾ ਭੇਖ ਵਟਾਇੰਦਾ। ਜਮ ਰਾਇਆ ਹੁਕਮ ਸੁਣਾਇੰਦਾ। ਦੇਸ ਮਾਝਾ ਕਾਜ ਰਚਾਇੰਦਾ। ਰਾਜੇ ਰਾਣਿਆਂ ਕੋਈ ਨਾ ਰੱਖੇ ਲਾਜਾ, ਧਰਮ ਰਾਏ ਫਾਸੀ ਗਲ ਲਟਕਾਇੰਦਾ। ਜਮਦੂਤਾਂ ਨੂੰ ਮਾਰੇ ਅਵਾਜਾਂ, ਦੋਵੇਂ ਹੱਥ ਬੰਨ੍ਹਾਇੰਦਾ। ਕਿਸੇ ਨਾ ਮਿਲੇ ਘੋੜਾ ਤਾਜਾ, ਖਾਲੀ ਹੱਥੀਂ ਨੰਗੀ ਪੈਂਰੀ ਸਰਬ ਰਖਾਇੰਦਾ। ਜਗਤ ਵਜਾਇਆ ਝੂਠਾ ਵਾਜਾ, ਰਾਗ ਨਾਦ ਨਾ ਕੋਈ ਸੰਗ ਜਾਇੰਦਾ। ਕਿਸੇ ਮਿਲੇ ਨਾ ਪਿਓ ਦਾਦਾ, ਭੈਣ ਭਾਈ ਨਾ ਕੋਈ ਛੁਡਾਇੰਦਾ। ਪ੍ਰਭ ਅਬਿਨਾਸ਼ੀ ਸਾਚੇ ਬਾਂਧਾ, ਮੌਤ ਲਾੜੀ ਅੱਗੇ ਲਾਇੰਦਾ। ਕਲਜੁਗ ਜੀਵ ਥੱਕਾ ਮਾਂਦਾ, ਨਾ ਪੈਰ ਅੱਗੇ ਉਠਾਇੰਦਾ। ਚਾਰ ਭਰਾਵਾਂ ਸਦ ਲਿਆਂਦਾ, ਤੋਲਾ ਇਕ ਬਣਾਇੰਦਾ। ਅੰਤਮ ਕਲ ਮੁਖ ਕਰੇ ਕਾਲਾ, ਧਰਮ ਰਾਏ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੈ ਭਿਆਨਕ ਅਚਨ ਅਚਾਨਕ, ਰਾਜੇ ਰਾਣੇ ਸ਼ਾਹ ਸੁਲਤਾਨ, ਬਾਹੋਂ ਪਕੜ ਹਿਲਾਇੰਦਾ। ਕਲਜੁਗ ਤੇਰਾ ਅੰਤ ਸਿਆਪਾ। ਝੂਠਾ ਜਗ ਵਧਿਆ ਪਾਪਾ। ਏਕਾ ਭੁੱਲਿਆ ਸਾਚਾ ਜਾਪਾ। ਜੂਠਾ ਝੂਠਾ ਚੜ੍ਹਿਆ ਤਾਪਾ। ਨਾ ਕੋਈ ਦਿਸੇ ਮਾਈ ਬਾਪਾ। ਅੰਤਮ ਪਾਏ ਕਲਜੁਗ ਹਿੱਸੇ, ਪੁਰਖ ਅਬਿਨਾਸ਼ੀ ਥਾਪਨ ਥਾਪਾ। ਬੇਮੁਖ ਜੀਵਾਂ ਮੂਲ ਨਾ ਦਿਸੇ, ਨਾ ਕੋਈ ਪਛਾਣੇ ਆਪਣਾ ਆਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਭੇਖ ਵਟਾਇਆ, ਕਲਜੁਗ ਤੇਰਾ ਕਰੇ ਅੰਤ ਸਿਆਪਾ। ਕਲਜੁਗ ਤੇਰੇ ਪਾਏ ਵੈਣ। ਰਾਜੇ ਰਾਣੇ ਵੇਖਣ ਨੈਣ। ਅੰਤ ਸਹਾਈ ਨਾ ਭਾਈ ਭੈਣ। ਲਾੜੀ ਮੌਤ ਖਾਏ ਡੈਣ। ਗੁਰਮੁਖਾਂ ਸੁਹਾਏ ਭਿੰਨੜੀ ਰੈਣ। ਗੁਰ ਸੰਗਤ ਨਾਤਾ ਭਾਈ ਭੈਣ। ਸਾਚਾ ਖੇਲ ਹਰਿ ਰਚਾਇਆ, ਨਾ ਰਸਨਾ ਸਕੇ ਕੋਈ ਕਹਿਣ। ਹਰਿ ਦਰ ਸਾਚਾ ਮੇਲ ਮਿਲਾਇਆ, ਆਪੇ ਬਣੇ ਸਾਕ ਸੱਜਣ ਸੈਣ। ਰਾਜੇ ਰਾਣਿਆਂ ਲਏ ਜਗਾਏ, ਆਪ ਚੁਕਾਏ ਲਹਿਣ ਦੇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚੇ ਘਰ, ਏਕਾ ਦੇਵੇ ਆਤਮ ਵਰ, ਦਰ ਦਵਾਰੇ ਅਗੇ ਖੜ੍ਹ। ਪੰਜਾਂ ਚੋਰਾਂ ਨਾਲ ਰਿਹਾ ਲੜ। ਇਕ ਫੜਾਏ ਦਇਆ ਕਮਾਏ ਨਾਮ ਡੋਰੀ ਸ਼ਬਦ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਦਰ ਮੰਦਰ ਕਿਲ੍ਹੇ ਗੜ੍ਹ, ਸ਼ਬਦ ਸਰੂਪੀ ਜਾਏ ਚੜ੍ਹ, ਜੋਤ ਸਰੂਪੀ ਖੇਲ ਕਰ, ਨਾ ਕੋਈ ਸਕੇ ਅੱਗੋਂ ਫੜ। ਪੰਚਮ ਪੋਹ ਲਗਨ ਖੁਲ੍ਹਾਇਆ। ਪ੍ਰਭ ਸਾਚਾ ਸਗਨ ਆਪ ਮਨਾਇਆ। ਗੁਰਮੁਖਾਂ ਕਾਇਆ ਰੰਗਣ ਰੰਗਾਇਆ। ਜੋਤੀ ਦੀਪਕ ਇਕ ਜਗਾਇਆ। ਸਾਚਾ ਘਰ ਇਕ ਰਖਾਇਆ। ਜਗਤ ਦਵਾਰਾ ਆਪ ਖੁਲ੍ਹਾਇਆ। ਕਿਰਪਾ ਧਾਰ ਹਰਿ ਰਘੁਰਾਇਆ। ਸਚ ਦਰਬਾਰ ਨੀਂਹ ਧਰਾਇਆ। ਅੰਮ੍ਰਿਤ ਬਰਖੇ ਠੰਡੀ ਧਾਰਾ, ਸਾਚਾ ਮੀਂਹ ਬਰਸਾਇਆ। ਜਗਤ ਜਗਦੀਸ਼ ਕਰ ਪਿਆਰਾ, ਧਰਤ ਮਾਤ ਸਾਚਾ ਬੀਜ ਬਿਜਾਇਆ। ਲਹੂ ਮਿਝ ਬਣਾਇਆ ਸਾਚਾ ਗਾਰਾ, ਧਰਤ ਮਾਤ ਤੇਰੀ ਖ਼ਾਕ ਨਾਲ ਰਲਾਇਆ। ਹੱਡੀ ਹੱਡੀ ਰੱਖੇ ਚਾਰ ਦਵਾਰ, ਸਤਿਜੁਗ ਸਾਚੀ ਧਾਰ ਬੰਧਾਇਆ। ਪੰਚਮ ਰੱਖੇ ਵਿਚ ਅੰਧਕਾਰ, ਪੰਜ ਤੱਤ ਤਨ ਜਲਾਇਆ। ਮਿਲੀ ਜੋਤ ਨਰ ਨਿਰੰਕਾਰ, ਜੋਤੀ ਮੇਲਾ ਇਕ ਮਿਲਾਇਆ। ਦੇਵੇ ਮਾਣ ਵਿਚ ਸੰਸਾਰ ਪ੍ਰਭ ਸਾਚਾ ਧਾਮ ਸੁਹਾਇਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਜਨ ਭਗਤਾਂ ਦਏ ਜਗਾਇਆ। ਚਾਰੋਂ ਕੁੰਟ ਪਹਿਰੇਦਾਰ, ਦਰ ਦਰਬਾਨ ਨਾ ਕੋਈ ਰਖਾਇਆ।

ਨੇੜ ਨਾ ਆਵਣ ਦੇਵੇ ਕੋਈ ਕੀਆ ਪੜਦਾ, ਨੌਂ ਦਵਾਰੇ ਖੋਲ੍ਹ ਵਖਾਇਆ। ਆਪੇ ਕਰੇ ਆਪਣੀ ਮਿਹਰਾ, ਦਸਮ ਦਵਾਰ ਸਾਚਾ ਹਰਿ ਕਿਰਪਾ ਕਰ, ਸਿੰਘ ਸਿੰਘਾਸਣ ਡੇਰਾ ਲਾਏ, ਦੇਵੇ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਦਵਾਰਾ ਵਿਚ ਸੰਸਾਰਾ, ਪਹਿਲੀ ਵਾਰਾ ਲੋਕਮਾਤ ਮਾਰ ਝਾਤ ਏਕਾ ਏਕ ਖੁਲ੍ਹਾਇਆ। ਸਚ ਦਵਾਰਾ ਆਪ ਖੁਲ੍ਹਾਏ। ਭਗਤ ਭਿਖਾਰਾ ਮੰਗਣ ਆਏ। ਨਾਮ ਪਿਆਰਾ ਲੈ ਕੇ ਜਾਏ। ਜੀਵ ਜੰਤ ਅਧਾਰਾ, ਦਰ ਘਰ ਸਾਚੇ ਬਹਿ ਕੇ ਜਾਏ। ਸਾਧਾਂ ਸੰਤਾਂ ਕਰ ਵਿਚਾਰਾ, ਸੋਹੰ ਸ਼ਬਦ ਮਾਤ ਸਾਚਾ ਰਸਨਾ ਕਹਿ ਕੇ ਜਾਏ। ਲੋਕਮਾਤ ਨਾ ਕਰੇ ਕੋਈ ਉਧਾਰਾ, ਜੋ ਬਣਿਆ ਸੋ ਢਹਿ ਕੇ ਜਾਏ। ਏਕਾ ਰਹੇ ਅਟੱਲ ਮੁਨਾਰਾ, ਪ੍ਰਭ ਕਾ ਭਾਣਾ ਸਹਿ ਕੇ ਜਾਏ। ਮਾਨਸ ਜਨਮ ਨਾ ਆਏ ਹਾਰਾ, ਰਸਨਾ ਹਰਿ ਹਰਿ ਕਹਿ ਕੇ ਜਾਏ। ਲੱਖ ਚੁਰਾਸੀ ਗੇੜ ਨਿਵਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਸਚ ਭੰਡਾਰਾ ਲੈ ਕੇ ਜਾਏ। ਸਚ ਦਰਬਾਰ ਸੱਚਾ ਘਰ ਬਾਹਰਾ। ਵਿਚ ਸੰਸਾਰ ਹਰਿ ਉਜਿਆਰਾ। ਪੰਚਮ ਪੋਹ ਦਿਵਸ ਵਿਚਾਰਾ। ਕਲਜੁਗ ਨਾਤਾ ਤੁੱਟੇ ਮੋਹ, ਸਤਿਜੁਗ ਤੇਰਾ ਸਤਿ ਪਿਆਰਾ। ਲੱਖ ਚੁਰਾਸੀ ਰਹੀ ਰੋ, ਨਾ ਮਿਲੇ ਹਰਿ ਕੰਤ ਭਤਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਅੰਤ ਲਿਖਾਰਾ। ਬਣਿਆ ਆਪ ਲੇਖ ਲਿਖਾਰੀ। ਲਿਖੇ ਲੇਖ ਹਰਿ ਗਿਰਧਾਰੀ। ਨੇਤਰ ਨੈਣ ਲੋਚਣ ਲੈਣਾਂ ਵੇਖ, ਵਰਤੇ ਖੇਲ ਜੋ ਸੰਸਾਰੀ। ਜੋਤ ਸਰੂਪੀ ਧਾਰੇ ਭੇਖ, ਪ੍ਰਭ ਅਬਿਨਾਸ਼ੀ ਨੈਣ ਮੁੰਧਾਰੀ। ਕਲਜੁਗ ਮਿਟਦੀ ਅੰਤਮ ਰੇਖ, ਝੂਠੀ ਮਿਟਣੀ ਚਾਰ ਯਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਵਿਚ ਜਹਾਨਾ ਕਰੇ ਖ਼ਬਰਦਾਰੀ। ਰਾਜ ਰਾਜਾਨ ਸਰਬ ਜਗਾਏ। ਹਰਿ ਸੁਲਤਾਨ ਹੁਕਮ ਸੁਣਾਏ। ਲਿਖਿਆ ਲੇਖ ਮਾਤ ਮਹਾਨ, ਨਾ ਕੋਈ ਮੇਟੇ ਮੇਟ ਮਿਟਾਏ। ਏਕਾ ਝੁੱਲਿਆ ਸ਼ਬਦ ਨਿਸ਼ਾਨ, ਪ੍ਰਭ ਅਬਿਨਾਸ਼ੀ ਆਪ ਝੁਲਾਏ। ਸੱਤਾਂ ਰੰਗਾਂ ਰੰਗ ਰੰਗਾਨ, ਸੱਤਾਂ ਦੀਪਾਂ ਵੰਡ ਵੰਡਾਏ। ਨੌਂਵਾਂ ਖੰਡਾਂ ਕਰੇ ਧਿਆਨ, ਸੋਹੰ ਡੰਡੇ ਨਾਲ ਬੰਧਾਏ। ਜੋਤੀ ਜੋਤ ਸਰੂਪ ਹਰਿ, ਪ੍ਰਭ ਅਬਿਨਾਸ਼ੀ ਪੁਰਖ ਸੁਜਾਨ ਸਾਚੀ ਬਣਤ ਆਪ ਬਣਾਏ। ਲਿਖਿਆ ਲੇਖ ਜਗਤ ਅਪਾਰ। ਰਾਜੇ ਰਾਣੇ ਹੋ ਤਿਆਰ। ਪ੍ਰਭ ਅਬਿਨਾਸ਼ੀ ਮਾਤ ਆਇਆ, ਚਿੱਟੇ ਅਸਵ ਹੋ ਅਸਵਾਰ। ਨਿਹਕਲੰਕ ਕਲ ਫੇਰਾ ਪਾਇਆ, ਸ਼ਬਦ ਸਰੂਪੀ ਵਡਾ ਸ਼ਾਹੋ ਭੂਪੀ ਕਰੇ ਖ਼ਬਰਦਾਰ। ਸਤਿ ਸਰੂਪੀ ਕਿਸੇ ਦਿਸ ਨਾ ਆਇਆ, ਸਤਿ ਸਰੂਪੀ ਜੋਤ ਅਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਲੇਖ ਲਿਖਾਏ ਕਰੇ ਖ਼ਬਰਦਾਰ। ਲੇਖ ਲਿਖਾਇਆ ਜਾਣਾ ਜਾਗ। ਕਲਜੁਗ ਵੇਲਾ ਅੰਤਮ ਆਇਆ, ਦਰ ਦਰ ਘਰ ਘਰ ਲੱਗੇ ਆਗ। ਕੋਇ ਨਾ ਹੋਏ ਕਿਸੇ ਸਹਾਇਆ, ਨਾ ਕੋਈ ਧੋਵੇ ਝੂਠੇ ਦਾਗ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਸੋਹੰ ਬੰਨ੍ਹੇ ਤਨ ਸਾਚਾ ਤਾਗ। ਸਾਚਾ ਤਾਗ ਸ਼ਬਦ ਤੰਦ। ਪ੍ਰਭ ਅਬਿਨਾਸ਼ੀ ਆਪ ਬੰਧਾਏ, ਖੁਸ਼ੀ ਕਰਾਏ ਬੰਦ ਬੰਦ। ਜੋਤੀ ਨੂਰਾ ਇਕ ਟਿਕਾਏ, ਮੇਟ ਮਿਟਾਏ ਅੰਧੇਰ ਅੰਧ। ਰਾਜੇ ਰਾਣੇ ਵੇਖ ਵਖਾਏ, ਨਾ ਕੋਈ ਜਾਣੇ ਸਵੇਰ ਸੰਞ। ਗੁਰਮੁਖ ਸਾਚੇ ਸਰਨ ਲਗਾਏ, ਲਏ ਉਠਾਏ ਦਇਆ ਕਮਾਏ, ਆਪ ਮਿਟਾਏ ਅਗਲਾ ਪੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਚੜ੍ਹਾਏ ਸਾਚਾ ਚੰਦ। ਸਾਚਾ ਚੰਦ ਸ਼ਬਦ ਅਸਮਾਨ।

ਪਰਮਾਨੰਦ ਦੋ ਜਹਾਨ। ਮਿਟੇ ਅੰਧੇਰ ਕਲਜੁਗ ਅੰਧ, ਹੋਏ ਰੁਸ਼ਨਾਈ ਜੋਤ ਮਹਾਨ। ਲੱਖ ਚੁਰਾਸੀ ਕਟੇ ਫੰਦ, ਸਾਚਾ ਬਖ਼ਸ਼ੇ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ, ਗੁਰਮੁਖ ਸਾਚੇ ਸੰਤ ਜਨ, ਚਰਨ ਧੂੜ ਦੇਵੇ ਸੱਚਾ ਇਸ਼ਨਾਨ। ਸਚ ਇਸ਼ਨਾਨ ਪ੍ਰਭ ਚਰਨ ਦਵਾਰ। ਮਿਲੇ ਮਾਣ ਵਿਚ ਸੰਸਾਰ। ਸ਼ਬਦ ਬਿਬਾਣ ਇਕ ਉਡਾਰ। ਪਵਣ ਮਸਾਣ ਹਰਿ ਜੋਤ ਅਧਾਰ। ਜੋਤੀ ਜੋਤ ਸਰੂਪ ਹਰਿ, ਵੇਸ ਅਨੇਕ ਜਨ ਭਗਤ ਟੇਕ, ਲੋਕਮਾਤ ਵਾਰੋ ਵਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਭਿੰਨੜੀ ਰੈਣ ਪੈਜ ਸਵਾਰੇ। ਰਾਓ ਉਮਰਾਓ ਖੋਲ੍ਹੇ ਨੈਣ, ਭੇਖਾਧਾਰੀ ਕਰੇ ਭੇਖ ਦਰ ਦਵਾਰੇ। ਕਾਲਾ ਵੇਸ ਕਾਲੀ ਡੈਣ, ਆਏ ਡਰ ਮਹੱਲ ਅਟੱਲ ਚੁਬਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰੇ। ਸਾਚੀ ਸਾਰ ਆਪ ਸੰਭਾਲੇ। ਮਗਰੋਂ ਲਾਹੇ ਸੂਸੇ ਕਾਲੇ। ਕਲਜੁਗ ਜੀਵਾਂ ਕੱਢੇ ਦਵਾਲੇ। ਆਤਮ ਹੋਏ ਮੁਖੜੇ ਕਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਪਹਿਨਾਏ ਸ਼ਬਦ ਸਰੂਪੀ ਤਨ ਚਿੱਟੇ ਦੋਸ਼ਾਲੇ। ਸ਼ਬਦ ਦੋਸ਼ਾਲਾ ਲੈਣਾ ਓੜ੍ਹ। ਗੁਰਮੁਖ ਵਿਰਲਾ ਵਿਚੋਂ ਇਕ ਕਰੋੜ। ਚਰਨ ਪ੍ਰੀਤੀ ਆਪ ਰਖਾਈ, ਅੰਤਮ ਵੇਲੇ ਲਏ ਜੋੜ। ਆਤਮ ਦਰ ਵੱਜੇ ਵਧਾਈ, ਪ੍ਰਭ ਅਬਿਨਾਸ਼ੀ ਜਾਏ ਬਹੁੜ। ਜੋਤੀ ਨੂਰ ਕਰੇ ਰੁਸ਼ਨਾਈ, ਮਸਤਕ ਮਿਲੇ ਸਾਚੀ ਧੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਦਿ ਅੰਤ ਸ੍ਰਿਸ਼ਟ ਸਬਾਈ ਕੂੜੋ ਕੂੜ , ਕਾਲਾ ਸੂਸਾ ਹਰਿ ਉਤਾਰੇ, ਈਸਾ ਮੂਸਾ ਹੋਏ ਖੁਆਰੇ। ਝੂਠਾ ਪੀਸਣ ਮਾਤ ਪੀਹਣ, ਕਲਜੁਗ ਚੱਕੀ ਚਲੇ ਅਪਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਬਾਣਾ ਸਾਚਾ ਰਾਣਾ ਕਰੇ ਤਨ ਸ਼ਿੰਗਾਰੇ। ਚਿੱਟਾ ਬਾਣਾ ਤਨ ਛੁਹਾਏ। ਗੁਰਮੁਖਾਂ ਤਨ ਮਨ ਰੰਗਾਏ। ਭਾਂਡਾ ਭਰਮ ਪ੍ਰਭ ਭੰਨ ਵਖਾਏ। ਕਲਜੁਗ ਜੂਠਾ ਝੂਠਾ ਜੰਨ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਰਾਗ ਗੁਰਮੁਖਾਂ ਧੋਏ ਕਾਇਆ ਦਾਗ਼, ਆਪਣੀ ਹੱਥੀਂ ਰਿਹਾ ਧਵਾਏ। ਚਿੱਟਾ ਬਾਣਾ ਤਨ ਸ਼ਿੰਗਾਰ। ਸੋਲਾਂ ਕਲੀਆਂ ਸੋਹਣਾ ਹਾਰ। ਰਲ ਮਿਲ ਸਖੀਆਂ ਮੰਗਲ ਗਾਇਆ, ਮਿਲਿਆ ਹਰਿ ਕੰਤ ਭਤਾਰ। ਸਾਚਾ ਵਕਤ ਆਪ ਸੁਹਾਇਆ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਪ੍ਰਭ ਅਬਿਨਾਸ਼ੀ ਸਾਚਾ ਪਾਇਆ, ਮਾਨਸ ਜਨਮ ਸੁਫ਼ਲ ਕਰਾਇਆ, ਸਾਚਾ ਕੀਆ ਵਣਜ ਵਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ, ਕਾਇਆ ਕਰੇ ਠੰਡੀ ਠਾਰ।