ਪੁਸਤਕਾਲਾਭਾਗ ੪

੯ ਪੋਹ ੨੦੧੧ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਸ਼ਬਦ ਨਗਾਰਾ ਵਜੇ, ਚਾਰ ਚੁਫੇਰ ਹੈ। ਲੱਖ ਚੁਰਾਸੀ ਵਾਂਗ ਅਗਨ ਦਜੇ, ਪ੍ਰਭ ਅਬਿਨਾਸ਼ੀ ਆਪ ਭੁਲਾਈ ਕਰ ਕਰ ਹੇਰ ਫੇਰ ਹੈ। ਦਰ ਦਵਾਰ ਏਕਾ ਸਜੇ, ਕਲਜੁਗ ਤੇਰੀ ਅੰਤਮ ਵੇਰ ਹੈ। ਕਿਸੇ ਲਾਉਣ ਨਾ ਦੇਵੇ ਅੱਜੇ ਪੱਜੇ, ਰਾਜੇ ਰਾਣਿਆਂ ਰਿਹਾ ਘੇਰ ਹੈ। ਗੁਰਮੁਖਾਂ ਆਤਮ ਡੋਰ ਸਾਚੀ ਬੱਝੇ, ਪ੍ਰਭ ਕਰੇ ਸਾਚੀ ਮਿਹਰ ਹੈ। ਜੋ ਘੜਿਆ ਸੋ ਅੰਤਮ ਭੱਜੇ, ਪ੍ਰਭ ਰਿਹਾ ਜੋੜ ਉਖੇੜ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਰੇ ਵਿਚ ਸੰਸਾਰੇ, ਦਸਵੇਂ ਰਿਹਾ ਵਸੇਰ ਹੈ। ਨੌਂ ਦਵਾਰ ਜਗਤ ਵਣਜਾਰਾ। ਪੁਰਖ ਅਬਿਨਾਸ਼ੀ

ਨਾ ਪਾਇਣ ਸਾਰਾ। ਕਲਜੁਗ ਵੇਲਾ ਅੰਤਮ ਆਇਆ, ਪ੍ਰਭ ਅਬਿਨਾਸ਼ੀ ਜਾਮਾ ਧਾਰਾ। ਸ਼ਬਦ ਡੰਕ ਇਕ ਵਜਾਇਆ, ਚਾਰ ਕੁੰਟਾਂ ਕਰੇ ਖ਼ਬਰਦਾਰਾ। ਸੋਇਆ ਕੋਈ ਰਹਿਣ ਨਾ ਪਾਇਆ, ਕਰੇ ਖੇਲ ਅਪਰ ਅਪਾਰਾ। ਮਾਇਆ ਪੜਦਾ ਸਾਚਾ ਲਾਹਿਆ, ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ। ਲੱਖ ਚੁਰਾਸੀ ਜਗਤ ਜੰਜ਼ਾਲਾ ਫਾਹ ਕਟਾਇਆ, ਕਿਰਪਾ ਕਰ ਹਰਿ ਗਿਰਧਾਰਾ। ਏਕਾ ਸੱਚਾ ਰਾਹ ਵਖਾਇਆ, ਮੰਗਣ ਨਾ ਜਾਏ ਕੋਈ ਦਵਾਰਾ। ਕਲਜੁਗ ਸਾਚਾ ਧਾਮ ਸੁਹਾਇਆ, ਨਿਹਕਲੰਕੀ ਦਇਆ ਕਮਾਇਆ, ਜੋਤ ਸਰੂਪੀ ਲੈ ਅਵਤਾਰਾ। ਏਕਾ ਏਕ ਸ਼ਬਦ ਚਲਾਇਆ। ਰਾਓ ਰੰਕ ਦਏ ਹਿਲਾਇਆ। ਦਵਾਰ ਬੰਕ ਆਪ ਸੁਹਾਇਆ। ਜਗਤ ਜਗਦੀਸ਼ੇ ਹਰਿ ਦਰਬਾਰੇ ਦੀਪਕ ਜੋਤੀ ਇਕ ਜਗਾਇਆ। ਗੁਰਮੁਖ ਸਾਚਾ ਮਾਣਕ ਮੋਤੀ, ਲੋਕਮਾਤ ਹਰਿ ਦਏ ਉਪਜਾਇਆ। ਦੁਰਮਤ ਮੈਲ ਕਾਇਆ ਧੋਤੀ, ਨਿਝਰ ਰਸ ਪ੍ਰਭ ਅਬਿਨਾਸ਼ੀ ਹੋਇਆ ਵਸ, ਅੰਤਮ ਜੋਤੀ ਮੇਲ ਮਿਲਾਇਆ। ਸਚ ਦਵਾਰੇ ਗਿਆ ਵਸ, ਜੋਤ ਪ੍ਰਕਾਸ਼ੀ ਕੋਟ ਰਵ ਸੱਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਦਰਸ਼ਨ ਪਾਇਆ। ਦਰਸ਼ਨ ਪਾਇਆ ਹਰਿ ਗਿਰਧਾਰ। ਮਿਲਿਆ ਮੇਲ ਸੱਚੀ ਸਰਕਾਰ। ਸਚ ਸਿੰਘਾਸਣ ਡੇਰਾ ਲਾਇਆ, ਵੇਖੇ ਵਿਗਸੇ ਕਰੇ ਵਿਚਾਰ। ਗੁਰਮੁਖਾਂ ਸਾਚਾ ਮੇਲ ਮਿਲਾਇਆ, ਜੋਤੀ ਮੇਲਾ ਇਕ ਅਕੇਲਾ ਸੱਜਣ ਸੁਹੇਲਾ, ਨੂਰ ਨੁਰਾਨੀ ਹਰਿ ਦਾਤਾਰ। ਜੋਤੀ ਜੋਤ ਸਰੂਪ ਹਰਿ, ਨੌਂ ਦਵਾਰੇ ਵਿਚ ਸੰਸਾਰੇ, ਆਪ ਬਣਾਏ ਸਚ ਸੱਚੇ ਦਰਬਾਰ। ਸਚ ਦਰਬਾਰੇ ਨੌਂ ਦਰਵਾਜ਼ੇ। ਕਰੇ ਖੇਲ ਗਰੀਬ ਨਿਵਾਜ਼ੇ। ਪ੍ਰਗਟ ਜੋਤ ਦੇਸ ਮਾਝੇ। ਕਲਜੁਗ ਤੇਰਾ ਅੰਤਮ ਅੰਤ ਆਪ ਰਚਾਇਆ ਸਾਚਾ ਕਾਜੇ। ਗੁਰਮੁਖ ਵਿਰਲੇ ਸਾਚੇ ਸੰਤ, ਪ੍ਰਭ ਆਪ ਰਖਾਏ ਅੰਤਮ ਲਾਜੇ। ਕਲਜੁਗ ਭੁੱਲੇ ਜੀਵ ਜੰਤ, ਅੰਤਮ ਵੇਲੇ ਖੋਲ੍ਹ੍ਹੇ ਪਾਜੇ। ਗੁਰ ਸੰਤ ਮਿਲਾਵਾ ਸਾਚੇ ਕੰਤ, ਵਸੇ ਮਹੱਲਾ ਪੜਦੇ ਕਾਜੇ। ਜਗਤ ਵਡਿਆਈ ਆਦਿ ਅੰਤ, ਭਗਤ ਜਨਾਂ ਹਰਿ ਸਾਜਨ ਸਾਜੇ। ਪੰਚਮ ਪੋਹ ਮਿਲੇ ਵਧਾਈ, ਲੇਖ ਲਿਖਾਇਆ ਵਡ ਰਾਜਨ ਰਾਜੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਦਿਵਸ ਰੈਣ ਅੱਠੇ ਪਹਿਰ ਚੜ੍ਹਿਆ ਰਹੇ ਸੱਚੇ ਤਾਜੇ। ਚਿੱਟੇ ਅਸਵ ਹਰਿ ਅਸਵਾਰਾ। ਨੌਵਾਂ ਦਰਾਂ ਵਸੇ ਬਾਹਰਾ। ਕਲਜੁਗ ਜੰਤਾਂ ਝੂਠੇ ਸੰਤਾਂ ਪਾਵੇ ਸਾਰਾ। ਆਪ ਬਣਾਏ ਸਾਚੀ ਬਣਤਾ, ਨੌਂ ਦਵਾਰੇ ਸਚ ਦਰਬਾਰਾ। ਜੋਤੀ ਖਿੱਚੇ ਆਦਿਨ ਅੰਤਾ, ਗੁਰੂਆਂ ਪੀਰਾਂ ਆਈ ਹਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਰਵਾਜੇ ਸਾਜਨ ਸਾਜੇ ਦੇਸ ਮਾਝੇ, ਚਾਰੋਂ ਕੁੰਟ ਆਏ ਹਾਰਾ। ਨੌਂ ਦਰਵਾਜੇ ਨਰ ਨਰਾਇਣ ਵੇਖੇ। ਰਸਨਾ ਕਿਸੇ ਨਾ ਸਕੇ ਕਹਿਣ, ਲੱਖ ਚੁਰਾਸੀ ਧਾਰੇ ਭੇਖੇ। ਜਨ ਭਗਤਾਂ ਖੋਲ੍ਹੇ ਤੀਜੇ ਨੈਣ, ਆਪ ਲਿਖਾਏ ਸਾਚੇ ਲੇਖੇ। ਕਲਜੁਗ ਜੀਵ ਝੂਠੇ ਵਹਿਣ ਵਹਿਣ, ਨਾ ਕੋਈ ਮਿਟਾਏ ਬਿਧਨਾ ਰੇਖੇ। ਹਰਿ ਭਗਤ ਚੁਕਾਏ ਲਹਿਣ ਦੇਣ, ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਦਰਬਾਰਾ ਆਪ ਬਣਾਇਆ, ਪੰਚਮ ਪੋਹ ਨੀਂਹ ਰਖਾਇਆ, ਰਾਜੇ ਰਾਣਿਆਂ ਦਏ ਜਗਾਇਆ, ਸਿੰਘ ਜਗਦੀਸ਼ ਲਾਇਆ ਲੇਖੇ। ਸਾਚੇ ਲੇਖੇ ਗਿਆ ਲੱਗ, ਪ੍ਰਭ ਅਬਿਨਾਸ਼ੀ ਦਇਆ ਕਮਾਈ। ਸਾਚੀ ਖ਼ਾਕ ਦਰ ਦਰ ਪਾਕ, ਰਾਜੇ ਰਾਣਿਆਂ ਦਏ ਖੁਲ੍ਹਾਈ ਬੰਦ ਕਵਾੜ ਆਤਮ ਤਾਕ, ਨਾ ਕੋਈ ਵੇਖੇ ਮਾਰ ਝਾਤ, ਨੌਂ ਦਵਾਰਾ ਵਿਚ ਸੰਸਾਰਾ, ਕਲਜੁਗ ਮਾਇਆ ਡਾਹਢੀ ਪਾਈ। ਰਾਜ ਰਾਜਾਨ ਮਸਤਕ ਧੂੜੀ ਲਾਇਣ ਖ਼ਾਕ, ਆਤਮ ਜੋਤੀ ਪ੍ਰਭ ਦਏ ਜਗਾਈ। ਕਾਇਆ ਮੰਦਰ ਅੰਦਰ ਖੋਲ੍ਹੇ ਤਾਕ, ਜੋਤੀ

ਨੂਰ ਕਰੇ ਉਜਿਆਰ, ਸ਼ਬਦ ਖੁਲ੍ਹਾਏ ਦਇਆ ਕਮਾਏ, ਲੇਖ ਲਿਖਾਏ ਭਵਿਖਤ ਵਾਕ, ਪ੍ਰਗਟ ਹੋਏ ਹਰਿ ਰਘੁਰਾਈ। ਰਾਜੇ ਰਾਣੇ ਅੰਤ ਮਿਲਾਏ ਖ਼ਾਕੀ ਖ਼ਾਕ, ਕਿਸੇ ਨਾ ਹੋਏ ਕੋਈ ਸਹਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਦਵਾਰੇ ਸਚ ਦਰਬਾਰੇ, ਲੋਕਮਾਤ ਰਿਹਾ ਉਪਜਾਈ। ਨੌਂ ਦਵਾਰੇ ਦਰ ਖੁਲ੍ਹਾਇੰਦਾ। ਬੇਮੁਖਾਂ ਹਰਿ ਭੁਲਾਇਆ। ਕਲਜੁਗ ਲੱਗੀ ਮਾਇਆ ਆਤਮ ਤ੍ਰਿਸ਼ਨਾ , ਸਾਚਾ ਸੁਖ ਨਾ ਕੋਈ ਉਪਜਾਇੰਦਾ। ਨਾ ਕੋਈ ਸਹਾਈ ਬ੍ਰਹਮਾ ਵਿਸ਼ਨ ਗਣਪਤ ਮਹੇਸ਼ ਗਣੇਸ਼, ਨਾ ਕੋਈ ਕਿਸੇ ਛੁਡਾਇੰਦਾ। ਕਲਜੁਗ ਵੇਲਾ ਅੰਤਮ ਨਾ ਕੋਈ ਜਾਣੇ ਰਾਮਾ ਕ੍ਰਿਸ਼ਨਾ, ਸ਼ਬਦ ਪੱਲੂ ਨਾ ਕੋਈ ਹੱਥ ਫੜਾਇੰਦਾ। ਸਚ ਦਵਾਰਾ ਕਿਸੇ ਨਾ ਦਿਸਨਾ, ਕਲਜੁਗ ਅੰਧ ਅੰਧੇਰ ਮਿਟਾਇੰਦਾ। ਆਤਮ ਲਾਹੇ ਨਾ ਕੋਈ ਵਿਸਨਾ, ਕਲਜੁਗ ਮਾਇਆ ਪੜਦਾ ਪਾਇੰਦਾ। ਜਨ ਭਗਤਾਂ ਹਰਿ ਹਰਿ ਸਾਚਾ ਦਿਸਨਾ, ਜਿਸ ਜਨ ਸਾਚੀ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰ ਵਿਚ ਸੰਸਾਰ, ਲੱਖ ਚੁਰਾਸੀ ਕਰਮ ਵਿਚਾਰ, ਅੰਤਮ ਕਲ ਆਪ ਖੁਲ੍ਹਾਇੰਦਾ। ਨੌਂ ਦਵਾਰੇ ਵੇਖੇ ਖ਼ਾਕੀ। ਨੌਂ ਦਰ ਕਾਇਆ ਘਰ, ਕੋਈ ਨਾ ਚੁਕਾਏ ਅੰਤਮ ਬਾਕੀ। ਪ੍ਰਭ ਅਬਿਨਾਸ਼ੀ ਜੋਤ ਜਗਾਏ, ਕਲਜੁਗ ਖੁਲ੍ਹਾਏ ਅੰਤਮ ਅੰਤ, ਗੁਰਮੁਖਾਂ ਆਤਮ ਤਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਨਿਰੰਜਣ ਹਰਿ ਨਿਰੰਕਾਰ, ਨਾ ਕੋਈ ਜਾਣੇ ਬੰਦਾ ਖ਼ਾਕੀ। ਨੌਂ ਦਰ ਕਾਇਆ ਘਰ ਜਗਤ ਮਹੱਲ ਅਟਾਰੀਆ। ਆਪੇ ਦੀਆ ਹਰਿ ਜੀ ਵਰ, ਰੰਗ ਨਵੇਲ ਇਕ ਕਰਤਾਰਿਆ। ਸਚ ਸਰੋਵਰ ਏਕਾ ਸਰ, ਕਾਇਆ ਮੰਡਲ ਸਾਚੇ ਧਾਮ ਸੁਹਾ ਰਿਹਾ। ਅੰਮ੍ਰਿਤ ਭਰਿਆ ਹਰਿ ਭੰਡਾਰ, ਨਾ ਕੋਈ ਕਿਸੇ ਪਿਆ ਰਿਹਾ। ਸਾਚੇ ਮੰਦਰ ਅੰਦਰ ਡੂੰਘੀ ਕੰਦਰ ਆਵੇ ਡਰ, ਪੰਜਾਂ ਚੋਰਾਂ ਪਹਿਰੇ ਲਾ ਰਿਹਾ। ਮਾਰੇ ਇਕ ਹੰਕਾਰੀ ਜਿੰਦਰ, ਜੂਠੀ ਝੂਠੀ ਚਾਬੀ ਲਾ ਰਿਹਾ। ਚਾਰੋਂ ਕੁੰਟ ਬੇਮੁਖ ਜੀਵ ਫਿਰਦੇ ਬੰਦਰ, ਮਦਿਰਾ ਮਾਸ ਮੁਖ ਛੁਹਾ ਰਿਹਾ। ਗੁਰਮੁਖ ਵਿਰਲੇ ਸਾਚੇ ਸੰਤ ਜੋਤ ਜਗਾਏ ਅੰਦਰੇ ਅੰਦਰ, ਚਰਨ ਪ੍ਰੀਤੀ ਇਕ ਵਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰੇ ਵਿਚ ਸੰਸਾਰੇ, ਬੇਮੁਖ ਜੀਵਾਂ ਦੇ ਮਤ ਆਪ ਸਮਝਾ ਰਿਹਾ। ਨੌਂ ਦਵਾਰੇ ਦਿਸ਼ਾ ਤਿੰਨ। ਵੇਖ ਵਿਚਾਰੇ ਭਿੰਨ ਭਿੰਨ। ਲੇਖ ਲਿਖਾਏ ਗਿਣ ਗਿਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਸੰਸਾਰ ਸਾਚਾ ਮੰਦਰ ਆਪ ਉਸਾਰਿਆ ਗਿਣ ਗਿਣ। ਸਾਚੇ ਵਾਰ ਕਰ ਉਸਾਰੇ। ਚਾਰ ਚਾਰ ਕਰ ਤਿਆਰੇ। ਸਾਚੇ ਜਾਣੇ ਚਾਰ ਦਵਾਰੇ। ਚਾਰੇ ਕੁੰਟਾਂ ਖੇਲ ਅਪਾਰੇ। ਮੇਖ ਲਗਾਏ ਪ੍ਰਭ ਅਬਿਨਾਸ਼ੀ, ਲੋਕਮਾਤ ਨਾ ਕੋਈ ਉਖਾੜੇ। ਕਰੇ ਖੇਲ ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਛੱਤ ਗਗਨ ਦੀ ਪਾੜੇ। ਨੌਂ ਦਰਵਾਜੇ ਨੌਂ ਨਿਧ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚਾ ਧਾਮ ਸ਼ਬਦ ਤੋਲਾ, ਜੋਤੀ ਅਗਨੀ ਰਿਹਾ ਰਿਧ। ਨੌਂ ਉਜਾਲਾ ਹਰਿ ਕਿਰਪਾਲਾ, ਦੀਨ ਦਿਆਲਾ ਗੁਰਮੁਖ ਸਾਚੇ ਸੰਤ ਜਨਾਂ, ਆਪੇ ਕਰੇ ਕਾਰਜ ਸਿਧ। ਨਾ ਕੋਈ ਮੰਗੇ ਵਿਚ ਦਲਾਲਾ, ਅੱਠੇ ਪਹਿਰ ਰਹੇ ਰਖਵਾਲਾ, ਬੇਮੁਖਾਂ ਮੁਖ ਕਰੇ ਕਾਲਾ, ਨਾ ਕੋਈ ਵਖਾਣੇ ਸਾਚੀ ਬਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਖਿੱਚ ਜਵਾਲਾ, ਚਰਨ ਲਿਆਏ ਨੌਂ ਨਾਥ ਚੁਰਾਸੀ ਸਿੱਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੀਰ ਚਲਾਏ, ਨੌਂ ਦਵਾਰੇ ਪੀੜ ਕਢਾਏ, ਰਾਜੇ ਰਾਣਿਆਂ ਆਤਮ ਜਾਏ ਵਿਧ। ਨੌਂ ਦਵਾਰੇ ਵੱਜੇ ਤੀਰ। ਵੇਖ ਵਖਾਨਣ ਸ਼ਾਹ ਹਕੀਰ। ਪੁਰਖ ਅਬਿਨਾਸ਼ੀ ਸਾਚਾ ਭਾਲਣ, ਤਨ ਸ਼ਿੰਗਾਰ ਲੱਥੇ

ਚੀਰ। ਹੱਡ ਨਾੜੀ ਝੂਠਾ ਦਿਸੇ ਬਾਲਣ ਸੜਨਾ ਮਰਨਾ ਅੰਤ ਅਖ਼ੀਰ। ਨੂਰੀ ਜੋਤ ਅਕਾਲਣ, ਰੰਕ ਸੁਲਤਾਨਾਂ ਵਿਚ ਫਕੀਰ। ਧੁਰਦਰਗਾਹੀ ਸਾਚਾ ਪਾਲਨ, ਨਾ ਕੋਈ ਜਾਣੇ ਵਜ਼ੀਰ ਅਮੀਰ। ਚਲੀ ਚਾਲ ਜਗਤ ਨਿਰਾਲਣ, ਕਲਜੁਗ ਅੰਤ ਅੰਤ ਅਖ਼ੀਰ। ਨਾ ਕੋਈ ਰੱਖੇ ਵਿਚ ਦਲਾਲਣ, ਰਸਨਾ ਖਿੱਚੇ ਸ਼ਬਦ ਤੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਦਰ ਦਵਾਰੇ ਅੰਤ ਕਰਾਏ ਵਹੀਰ। ਸਰਗੁਣ ਰੂਪ ਅਪਾਰ, ਨੌਂ ਦਵਾਰ ਹੈ। ਨਿਰਗੁਣ ਰੂਪ ਅਪਾਰ, ਦਸਵੇਂ ਪਿਆਰ ਹੈ। ਸਰਗੁਣ ਰੂਪ ਅਪਾਰ ਸਰਬ ਸੰਸਾਰ ਹੈ। ਨਿਰਗੁਣ ਰੂਪ ਅਪਾਰ ਜੋਤ ਨਿਰੰਕਾਰ ਹੈ। ਸਰਗੁਣ ਰੂਪ ਅਪਾਰ, ਪੰਜਾਂ ਤੱਤਾਂ ਮਾਤ ਉਡਾਰ ਹੈ। ਨਿਰਗੁਣ ਰੂਪ ਅਪਾਰ, ਏਕਾ ਜੋਤੀ ਪੁਰਖ ਬਿਧਾਤੇ, ਨਾ ਕੋਈ ਪਾਵੇ ਸਾਰ ਹੈ। ਨਿਰਗੁਣ ਸਰਗੁਣ ਖੇਲ ਅਪਾਰ, ਨਿਹਕਲੰਕੀ ਅੰਤਮ ਵਾਰ ਹੈ। ਭਰਮ ਭੁਲਾਏ ਜਗਤ ਅਪਾਰ, ਕਿਸੇ ਨਾ ਆਏ ਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰੇ ਦਰ ਦਵਾਰ, ਲੱਖ ਚੁਰਾਸੀ ਕਰ ਪਛਾਣ, ਲੋਕਮਾਤ ਰਿਹਾ ਵਖਾਣ ਹੈ। ਨੌਂ ਦਵਾਰੇ ਲੱਖ ਚੁਰਾਸੀ ਕਲਜੁਗ ਮਾਇਆ ਝੂਠੇ ਰਸ। ਅੰਤਮ ਪੈ ਜਾਏ ਜਮ ਕੀ ਫਾਸੀ, ਧਰਮ ਰਾਏ ਦੇ ਪਾਏ ਵਸ। ਪੁਰਖ ਅਬਿਨਾਸ਼ੀ, ਮਦਿਰਾ ਮਾਸੀ ਸ਼ਬਦ ਤੀਰ ਰਿਹਾ ਕਸ। ਪ੍ਰਗਟ ਹੋਏ ਘਨਕਪੁਰ ਵਾਸੀ, ਰਾਜੇ ਰਾਣਿਆਂ ਰਾਹ ਸਾਚਾ ਰਿਹਾ ਦੱਸ। ਪੰਡਤ ਪਕੜ ਉਠਾਏ ਕਾਸ਼ੀ, ਜੋਤ ਜਗਾਏ ਕੋਟ ਰਵ ਸਸ। ਜਨ ਭਗਤਾਂ ਆਤਮ ਲਾਹੇ ਉਦਾਸੀ, ਅੰਮ੍ਰਿਤ ਪਿਆਏ ਆਤਮ ਰਸ। ਸ਼ਬਦ ਜਪਾਏ ਸਵਾਸ ਸਵਾਸੀ, ਜੋਤੀ ਜੋਤ ਸਰੂਪ ਹਰਿ, ਨੌਂ ਦਰਵਾਜੇ ਖੋਲ੍ਹ ਦਰ, ਕਰੇ ਪ੍ਰਕਾਸ਼ ਘਟ ਘਟ ਵਾਸ, ਲੋਕਮਾਤ ਪਤਾਲ ਅਕਾਸ਼। ਨੌਂ ਦਵਾਰੇ ਲੋਕਮਾਤ, ਕਾਇਆ ਮਹੱਲ ਸਚ ਚੁਬਾਰੇ। ਅੱਠੇ ਪਹਿਰ ਅੰਧੇਰੀ ਰਾਤ, ਭੁੱਲੇ ਜੀਵ ਜੰਤ ਗਵਾਰੇ। ਨਾ ਕੋਈ ਪਾਏ ਵਸਤ ਸੁਗਾਤ, ਝੂਠੀ ਖੇਲ ਵਿਚ ਸੰਸਾਰੇ। ਮਾਇਆ ਰਹੀ ਮਾਰ ਝਾਤ, ਗੁਰਮੁਖ ਸਾਚੇ ਸੰਤ ਪਿਆਰੇ। ਪੁਰਖ ਅਬਿਨਾਸ਼ੀ ਏਕਾ ਬਖ਼ਸ਼ੇ ਸਾਚੀ ਦਾਤ, ਆਪ ਕਰਾਏ ਚਰਨ ਵਣਜਾਰੇ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਇਕ ਵਖਾਏ ਸਚ ਘਰ ਬਾਹਰੇ। ਦਸਵੇਂ ਘਰ ਹਰਿ ਇਕਾਂਤ, ਜਗੇ ਜੋਤ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਵੇਲੇ ਪੁੱਛੇ ਵਾਤ। ਸਚ ਸਿੰਘਾਸਣ ਹਰਿ ਨਿਰੰਕਾਰ। ਛੱਬੀ ਪੋਹ ਕਰ ਤਿਆਰ। ਆਪ ਰਖਾਏ ਦਰ ਸੱਚੇ ਦਰਬਾਰ। ਗੁਰਮੁਖਾਂ ਸਾਚੀ ਬਣਤ ਬਣਾਏ, ਲੋਕਮਾਤ ਕਰ ਵਿਚਾਰ। ਕਲਜੁਗ ਸੋਏ ਸੰਤ ਉਠਾਏ ਸਾਧਾਂ ਕਰਾਏ ਖ਼ਬਰਦਾਰ। ਆਪ ਆਪਣੇ ਕੰਠ ਲਗਾਏ, ਜੁਗਾਂ ਜੁਗਾਂ ਦੇ ਵਿਛੜੇ ਵੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਛੱਬੀ ਪੋਹ ਕਾਇਆ ਤਜ, ਜੋਤ ਸਰੂਪੀ ਕਰ ਅਕਾਰ। ਸਚ ਸਿੰਘਾਸਣ ਹਰਿ ਸੁਲਤਾਨ। ਸ਼ਬਦ ਸਵਾਸਣ ਵਡ ਮਿਹਰਬਾਨ। ਪੁਰਖ ਅਬਿਨਾਸ਼ਣ ਨੌਜਵਾਨ। ਜੋਤ ਪ੍ਰਕਾਸ਼ਣ ਨੌਂ ਖੰਡ ਪ੍ਰਿਥਮੀ, ਦੀਪਕ ਜੋਤੀ ਇਕ ਮਹਾਨ। ਜਨ ਭਗਤਾਂ ਆਤਮ ਨਿਜ ਘਰ ਰੱਖੇ ਵਾਸਨ, ਦੇਵੇ ਨਾਮ ਸੱਚਾ ਪੀਣ ਖਾਣ। ਮਾਨਸ ਜਨਮ ਕਰੇ ਰਹਿਰਾਸਨ, ਸਤਾਰਾਂ ਹਾੜੀ ਖ਼ੁਸ਼ੀ ਮਨਾਣ। ਪ੍ਰਗਟ ਹੋਏ ਘਨਕਪੁਰ ਵਾਸਨ, ਵਡ ਦਾਤਾ ਜੋਧਾ ਸੂਰਾ ਬਲਵਾਨ। ਲੱਖ ਚੁਰਾਸੀ ਦੇਵੇ ਫਾਸਨ, ਮੇਟ ਮਿਟਾਏ ਜੀਵ ਸ਼ੈਤਾਨ। ਕਰੇ ਖੇਲ ਪੁਰਖ ਅਬਿਨਾਸ਼ਣ, ਨਾ ਕੋਈ ਜਾਣੇ ਜੀਵ ਜਹਾਨ। ਜਨ ਭਗਤਾਂ ਹੋਏ ਦਾਸ ਦਾਸਨ, ਜੋਤੀ ਸ਼ਬਦ ਹਰਿ ਭਗਵਾਨ। ਜੂਠੇ ਝੂਠੇ ਅੰਤਮ ਨਾਸਨ, ਸ਼ਬਦ ਮਾਰੇ ਏਕਾ ਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਚ ਤਖ਼ਤ ਸੁਲਤਾਨ ਬਿਰਾਜੇ, ਵਡ ਰਾਜਾ ਸ਼ਾਹ ਸੁਜਾਨ। ਵਡ ਸ਼ਹਾਨਾ ਹਰਿ ਮਿਹਰਬਾਨ। ਜੋਤੀ ਬਾਣਾ ਸ਼ਬਦੀ ਗਾਨਾ, ਰਸਨਾ ਰੱਖੇ ਤੀਰ ਕਮਾਨ। ਖਿਚੀ ਆਏ ਰਾਜਾ ਰਾਣਾ, ਨਾ ਕੋਈ ਰਹੇ ਸੁਘੜ ਸਿਆਣ। ਸੋਹੰ ਸ਼ਬਦ ਰਖਾਏ ਸਾਚੀ ਆਨ। ਨਿਹਕਲੰਕ ਪਹਿਰੇ ਬਾਣਾ, ਨਾ ਕੋਈ ਰੱਖੇ ਵੰਞ ਮੁਹਾਣਾ, ਪੁਰੀਆਂ ਲੋਆਂ ਸੰਸਾਰ ਸਾਗਰ ਇਕ ਉਡਾਨ। ਏਕਾ ਛਤਰ ਸੀਸ ਝੁਲਾਣਾ, ਸੱਤਰ ਬਹੱਤਰ ਭੇਵ ਚੁਕਾਣਾ, ਜਗੇ ਜੋਤ ਕੋਟਨ ਭਾਨ। ਇਕ ਇਕੱਤਰ ਆਪ ਅਖਵਾਣਾ, ਸੋਹੰ ਮੰਤਰ ਜਾਪ ਜਪਾਣਾ, ਗੁਰਮੁਖ ਬਿਠਾਏ ਵਿਚ ਬਿਬਾਣਾ, ਸਾਚਾ ਝੁਲੇ ਇਕ ਨਿਸ਼ਾਨ। ਦਰ ਘਰ ਸਾਚੇ ਸਾਚਾ ਮਾਣਾ, ਨਾਮ ਰਸ ਪੀਣਾ ਖਾਣਾ, ਸਾਚਾ ਮੇਲ ਸ੍ਰੀ ਭਗਵਾਨ। ਲੱਖ ਚੁਰਾਸੀ ਤਣਿਆ ਤਾਣਾ, ਰਾਜਾ ਰਾਣਾ ਜਿਸ ਫਸਾਣਾ, ਸਾਧ ਸੰਤ ਸਰਬ ਪਛਤਾਨ। ਨਿਹਕਲੰਕੀ ਪਹਿਰੇ ਬਾਣਾ, ਸ਼ਬਦ ਸਰੂਪੀ ਡੰਕ ਵਜਾਣਾ, ਰਾਓ ਰੰਕ ਇਕ ਕਰਾਨਾ, ਏਕਾ ਆਪ ਵਡ ਪ੍ਰਤਾਪ, ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਸੰਤ ਜਨਾਂ, ਚਰਨ ਦਵਾਰੇ ਪੈਜ ਸਵਾਰੇ, ਦਰਗਹਿ ਸਾਚੀ ਰਖਾਵੇ ਲੋਕਮਾਤ ਮਾਣ। ਲੋਕਮਾਤ ਹਰਿ ਮਲਾਹ। ਪਾਰ ਕਰਾਏ ਫੜ ਫੜ ਬਾਂਹ। ਨਾ ਕੋਈ ਜਪਾਏ ਔਖਾ ਨਾਂ। ਇਕ ਦਰਸ ਦਏ ਦਿਖਾ। ਕਰ ਤਰਸ ਮਿਟਾਏ ਹਰਸ, ਬੇੜਾ ਬੰਨ੍ਹੇ ਦੇਵੇ ਲਾ। ਅੰਮ੍ਰਿਤ ਮੇਘ ਦੇਵੇ ਬਰਸ, ਸ਼ਬਦੀ ਜੋਤੀ ਠੰਡੀ ਛਾਂ। ਜੋਤੀ ਜੋਤ ਸਰੂਪ ਹਰਿ, ਸਦਾ ਸੁਹੇਲਾ ਸਾਚਾ ਮੇਲਾ ਇਕ ਇਕੇਲਾ, ਆਪੇ ਪਿਤਾ ਆਪੇ ਮਾਂ। ਮਾਤ ਪਿਤ ਹਰਿ ਮਾਈ ਬਾਪ। ਜੋਤ ਸਰੂਪੀ ਵਡ ਪ੍ਰਤਾਪ। ਸੋਹੰ ਜਪਾਏ ਸਾਚਾ ਜਾਪ। ਕਲਜੁਗ ਚੜ੍ਹਿਆ ਹੰਕਾਰੀ ਤਾਪ। ਸ੍ਰਿਸ਼ਟ ਸਬਾਈ ਸਾਚੀ ਥਾਪਣਾ ਰਿਹਾ ਥਾਪ। ਚਾਰੋਂ ਕੁੰਟ ਹੋਏ ਖੁਆਰੀ, ਨਾ ਕੋਈ ਜਾਣੇ ਆਪਣਾ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਫੇਰੇ ਸ਼ਬਦ ਤਿੱਖੀ ਆਰੀ, ਆਪ ਉਤਾਰੇ ਕੋਟਨ ਪਾਪ। ਕੋਟਨ ਪਾਪ ਦੇਵੇ ਲਾਹ। ਧੁਰਦਰਗਾਹੀ ਸਚ ਮਲਾਹ। ਲੱਖ ਚੁਰਾਸੀ ਫਾਹ ਕਟਾ। ਗੁਰਮੁਖ ਕਰ ਸ਼ਬਦ ਸਵਾਸੀ, ਅੰਤਮ ਵੇਲੇ ਲਏ ਬਚਾ। ਬੇਮੁਖ ਜੀਵ ਮਦਿਰਾ ਮਾਸੀ, ਦਰ ਦਵਾਰੇ ਦਏ ਦੁਰਕਾ। ਜੋਤ ਨਿਰੰਜਣ ਪੁਰਖ ਅਬਿਨਾਸ਼ੀ, ਸਾਚੀ ਜੋਤ ਮਾਤ ਪ੍ਰਗਟਾ। ਪ੍ਰਗਟ ਹੋਏ ਘਨਕਪੁਰ ਵਾਸੀ, ਰਾਓ ਉਮਰਾਓ ਪ੍ਰਭ ਲਏ ਜਗਾ। ਵਾਰੀ ਆਏ ਪੰਡਤ ਕਾਂਸ਼ੀ, ਸ਼ਬਦ ਸੁਨੇਹੜਾ ਦਏ ਘਲਾ। ਵੇਦ ਪੁਰਾਨਾਂ ਕਰੇ ਦਾਸੀ, ਸੋਹੰ ਸਾਚਾ ਸ਼ਬਦ ਜਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਰਿਹਾ ਬਣਾ। ਕਲਜੁਗ ਤੇਰੀ ਕਾਲੀ ਸ਼ਾਹੀ, ਆਤਮ ਤ੍ਰਿਸ਼ਨਾ ਰਹੀ ਆਗ। ਜੂਠੀ ਝੂਠੀ ਮਾਇਆ ਫਾਹੀ, ਸਾਧਾ ਸੰਤਾਂ ਆਤਮ ਲਾਏ ਦਾਗ਼। ਸਾਚਾ ਦਰ ਦਵਾਰਾ ਕੋਈ ਦੀਸੇ ਨਾਹੀ, ਜੂਠੇ ਝੂਠੇ ਦਿਸਣ ਕਾਗ। ਹਰਿ ਵੇਖ ਵਖਾਣੇ ਥਾਉਂ ਥਾਈਂ, ਨਾ ਕੋਈ ਸੋਹਿਲਾ ਸਾਚਾ ਰਾਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵੇਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਸ਼ਬਦ ਲਾਏ ਜਾਗ। ਗੁਰਮੁਖ ਸਾਚਾ ਇਕ ਦੁਲਾਰਾ। ਪ੍ਰਭ ਅਬਿਨਾਸ਼ੀ ਪਾਏ ਸਾਰਾ। ਵੇਖ ਵਖਾਣੇ ਸਰਬ ਕੁਛ ਜਾਣੇ, ਆਦਿਨ ਅੰਤਾ ਨਰ ਨਿਰੰਕਾਰਾ। ਸਾਚਾ ਦਰ ਇਕ ਸੁਹਾਏ, ਕਰੇ ਖੇਲ ਜਗ ਅਪਾਰਾ। ਸੋਏ ਜਗਾਏ ਰਾਜੇ ਰਾਣੇ, ਸ਼ਬਦ ਚਲਾਏ ਤਿੱਖਾ ਆਰਾ। ਇਕ ਰਖਾਏ ਆਪਣੇ ਭਾਣੇ, ਨਾ ਕੋਈ ਭੁੱਲੇ ਜੀਵ ਗਵਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਇਕ ਵਖਾਣੇ ਸੱਚਾ ਦਰਬਾਰਾ। ਸਚ ਦਰਬਾਰਾ ਧੁਰਦਰਗਾਹੀ। ਲੱਖ

ਚੁਰਾਸੀ ਜਿਸ ਅੰਤਮ ਕਲ ਕਟਣੀ ਫਾਹੀ। ਮੇਟ ਮਿਟਾਏ ਮਦਿਰਾ ਮਾਸੀ, ਦਰ ਦਵਾਰਾ ਕੋਈ ਦੀਸੇ ਨਾਹੀ। ਖਿਚ ਲਿਆਏ ਪ੍ਰਭ ਪੰਡਤ ਕਾਸ਼ੀ, ਜੋਤੀ ਅਗਨ ਰਿਹਾ ਜਲਾਈ। ਪ੍ਰਗਟ ਹੋਏ ਘਨਕਪੁਰ ਵਾਸੀ, ਦੂਸਰ ਕੋਈ ਦੀਸੇ ਨਾਹੀ। ਮਾਨਸ ਜਨਮ ਹੋਏ ਰਹਿਰਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਸਾਚੀ ਸੇਵ ਕਮਾਈ। ਸਾਚੀ ਸੇਵਾ ਆਪ ਲਗਾਏ। ਅੰਮ੍ਰਿਤ ਫਲ ਵਡ ਦੇਵੀ ਦੇਵਾ, ਏਕਾ ਨਾਮ ਰਸ ਖਵਾਏ। ਕੌਸਤਕ ਮਨੀ ਮਸਤਕ ਥੇਵਾ, ਸ਼ਬਦ ਰੰਗਣ ਤਨ ਚੜ੍ਹਾਏ। ਪ੍ਰਭ ਅਬਿਨਾਸ਼ੀ ਗਾਇਣ ਜਿਹਵਾ, ਦਰ ਘਰ ਸਾਚੇ ਮਾਣ ਰਖਾਏ। ਮਿਲਿਆ ਪ੍ਰਭ ਅਲਖ ਅਭੇਵਾ, ਚਰਨ ਸਰਨ ਜਨ ਸਾਚੇ ਲਾਏ। ਬਿਰਥਾ ਜਾਏ ਨਾ ਮਾਤ ਸੇਵਾ, ਦਰ ਦਰਬਾਰੇ ਜੋ ਮਾਤ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਤਮ ਝੋਲੀ ਦੇਵੇ ਭਰ, ਸ਼ਬਦ ਭੰਡਾਰ ਰਿਹਾ ਵਰਤਾਏ। ਸ਼ਬਦ ਭੰਡਾਰ ਹਰਿ ਵਰਤਾਰ। ਕਰੇ ਖੇਲ ਨਿਆਰੀ ਪਹਿਲੀ ਵਾਰੀ, ਲੱਖ ਚੁਰਾਸੀ ਹੋਏ ਦੁਖਿਆਰੀ, ਧਰਤੀ ਦੱਬੀ ਪਾਪਾਂ ਭਾਰ। ਦਰ ਘਰ ਸਾਚੇ ਕਰੇ ਪੁਕਾਰੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਵੇਖ ਵਖਾਣੇ ਨੈਣ ਮੁੰਧਾਰੀ, ਪ੍ਰਗਟ ਹੋਏ ਵਿਚ ਸੰਸਾਰ। ਜੋਤੀ ਖੇਲ ਅਪਰ ਅਪਾਰੀ, ਸ਼ਬਦ ਖੰਡਾ ਤਿੱਖੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਇਕ ਕਮਾਇਆ, ਧਰਤ ਮਾਤ ਤੇਰਾ ਧਰਮ ਰਖਾਇਆ, ਕਲਜੁਗ ਤੇਰੀ ਅੰਤਮ ਵਾਰ। ਜਗਤ ਧਰਮ ਸਾਚਾ ਨਾਤਾ। ਲਿਖੇ ਕਰਮ ਪੁਰਖ ਬਿਧਾਤਾ। ਸਤਿਜੁਗ ਸਾਚੇ ਤੇਰਾ ਸਾਚਾ ਜਨਮ, ਕਲਜੁਗ ਮਿਟੇ ਅੰਧੇਰੀ ਰਾਤਾ। ਕਲਜੁਗ ਜੀਵ ਭੁੱਲੇ ਭਰਮ, ਨਾ ਕੋਈ ਜਾਣੇ ਪਿਤਾ ਮਾਤਾ। ਦੂਈ ਦਵੈਤੀ ਆਤਮ ਵਰਮ, ਨਾ ਕੋਈ ਵੇਖੇ ਇਕ ਇਕਾਂਤਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਕਮਲਾਪਾਤਾ। ਭਗਤ ਭਗਵਾਨ ਕਮਲਾਪਤ। ਚਰਨ ਬੰਧਾਏ ਚਰਨ ਪ੍ਰੀਤ ਏਕਾ ਨਤ। ਗੁਰਮੁਖ ਸਾਚੇ ਸੇਵਾ ਲਾਏ, ਸ਼ਬਦ ਦੇਵੇ ਸਾਚੀ ਮਤ। ਪੰਦਰਾਂ ਪੋਹ ਦਿਵਸ ਸੁਹਾਏ, ਸਚ ਦਰਬਾਰੇ ਪਾਈ ਛੱਤ। ਜਗਤ ਜਗਦੀਸ਼ ਪ੍ਰਭ ਲੇਖੇ ਲਾਏ, ਧਰਤ ਮਾਤ ਮੁਖ ਚਵਾਈ ਰੱਤ। ਭਰਮ ਭੁਲੇਖੇ ਹਰਿ ਕਢਾਏ, ਰਾਜੇ ਰਾਣਿਆਂ ਪਾਈ ਨੱਥ। ਲੋਕਮਾਤ ਸੋਏ ਜਗਾਏ, ਸ੍ਰਿਸ਼ਟ ਸਬਾਈ ਰਿਹਾ ਮੱਥ। ਪ੍ਰਭ ਅਬਿਨਾਸ਼ੀ ਗਏ ਭੁਲਾਏ, ਅੰਤਮ ਸੀਆਂ ਆਏ ਸਾਢੇ ਤਿੰਨ ਹੱਥ। ਸਿੰਘ ਮਨਜੀਤ ਹਰਿ ਜਗਤ ਵਡਿਆਏ, ਕਲਜੁਗ ਚਲਾਇਆ ਅੰਤਮ ਰਥ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਭਾਈਆਂ ਮੇਲ ਮਿਲਾਇਆ, ਸ਼ਬਦ ਦਿੱਤੀ ਸਾਚੀ ਵਥ।

੨੧ ਪੋਹ ੨੦੧੧ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸੱਚ ਮੰਡਲ ਸ਼ਬਦ ਰਹਿਰਾਸ। ਵਿਚ ਵਰਭੰਡ ਪੁਰਖ ਅਬਿਨਾਸ਼। ਵੇਖ ਵਖਾਣੇ ਹਰਿ ਨਵ ਖੰਡ, ਜੋਤ ਸਰੂਪੀ ਕਰ ਪ੍ਰਕਾਸ਼। ਸ਼ਬਦ ਉਠਾਏ ਚੰਡ ਪ੍ਰਚੰਡ, ਚਾਰ ਕੁੰਟ ਕਰਾਏ ਦਾਸੀ ਦਾਸ। ਲੱਖ ਚੁਰਾਸੀ ਪਾਏ ਵੰਡ, ਵੇਖ ਵਖਾਣੇ ਪ੍ਰਿਥਮੀ ਅਕਾਸ਼। ਕਲਜੁਗ ਔਧ ਅੰਤ ਗਈ ਹੰਢ, ਬੇਮੁਹਾਣਾ ਹੋਏ ਨਾਸ। ਬੇਮੁਖ ਜੀਵਾਂ ਆਤਮ ਹੋਈ ਰੰਡ, ਭੁੱਲਿਆ ਹਰਿ ਸਰਬ ਗੁਣਤਾਸ। ਜਨ ਭਗਤਾਂ ਹਰਿ ਪਾਏ ਠੰਡ, ਦੇਵੇ ਦਰਸ ਹਰਿ ਸ਼ਾਹੋ ਸ਼ਾਬਾਸ਼। ਬੇਮੁਖਾਂ ਸਿਰ ਚੁਕੀ ਪਾਪਾਂ ਪੰਡ, ਸਚ ਨਾਉਂ ਨਾ ਦਿਸੇ ਕਿਸੇ ਪਾਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ,

ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਪੂਰ ਕਰਾਏ ਆਸ। ਗੁਰਮੁਖਾਂ ਪੁੰਨੀ ਆਸ ਚਰਨ ਵਣਜਾਰਿਆ। ਦੇਵੇ ਸ਼ਬਦ ਨਾਮ ਧੁਨੀ, ਖੋਲ੍ਹੇ ਬੰਦ ਕਵਾੜਿਆ। ਸਚ ਪੁਕਾਰ ਧੁਰਦਰਗਾਹ ਪ੍ਰਭ ਸਾਚੇ ਸੁਣੀ, ਦੇਵੇ ਅੰਮ੍ਰਿਤ ਸਾਚੀ ਧਾਰਿਆ। ਕਲਜੁਗ ਤੇਰੀ ਅੰਤਮ ਵੇਖੇ, ਕਰੇ ਖੇਲ ਹਰਿ ਕਰਤਾਰਿਆ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖਾਂ ਲੱਭਾ ਲਾਲ ਇਕ ਦੁਲਾਰਿਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਨਿਰਗੁਣ ਸਰਗੁਣ ਖੇਲ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰਿਆ। ਕਰੇ ਖੇਲ ਅਪਰ ਅਪਾਰਾ। ਦੀਪਾਂ ਲੋਆਂ ਪਾਵੇ ਸਾਰਾ। ਅਵਰ ਨਾ ਜਾਣੇ ਜੀਵ ਜੰਤ ਗਵਾਰਾ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਬੇਮੁਖਾਂ ਜੜ੍ਹ ਉਖਾੜੇ ਪਹਿਲੀ ਹਾੜਾ। ਗੁਰਮੁਖਾਂ ਆਤਮ ਬੀਜ ਸਾਚਾ ਬੋਏ। ਧਰਤ ਮਾਤ ਤੇਰਾ ਫੁੱਲ ਫੁਲਵਾੜਾ। ਹਰਿ ਜੋਤ ਜਗਤ ਪ੍ਰਕਾਸ਼। ਵਰਨ ਗੋਤ ਏਕਾ ਰਾਸ। ਹਰਿ ਜੋਤ ਹਰਿ ਭਗਤ ਜਗਤ ਵਾਸ। ਹਰਿ ਜੋਤ ਸ਼ਬਦ ਚਲਾਏ ਸਵਾਸ ਸਵਾਸ। ਹਰਿ ਜੋਤ ਗੁਰਮੁਖ ਵਡਿਆਏ, ਦਇਆ ਕਮਾਏ ਮਾਤ ਪਤਾਲ ਅਕਾਸ਼। ਹਰਿ ਜੋਤ ਸਦ ਡਗਮਗਾਏ, ਆਦਿ ਅੰਤ ਨਾ ਜਾਏ ਵਿਨਾਸ। ਹਰਿ ਜੋਤ ਪ੍ਰਭ ਲੋਕਮਾਤ ਧਰਾਏ, ਵੇਖ ਵਖਾਣੇ ਦਹਿ ਦਿਸ਼ ਦਸ ਮਾਸ। ਹਰਿ ਵੇਖ ਵਖਾਣੇ ਚਾਰ ਕੁੰਟ ਰਾਜੇ ਰਾਣੇ, ਸ਼ਬਦ ਤੀਰ ਇਕ ਚਲਾਏ। ਆਪ ਕਰਾਏ ਬੇਮੁਹਾਨੇ, ਨੇਤਰ ਨੀਰ ਰਹੇ ਵਹਾਏ। ਪੁਰਖ ਅਬਿਨਾਸ਼ੀ ਨਾ ਮਾਤ ਪਛਾਣੇ, ਬਾਲਕ ਮਾਤਾ ਸੀਰ ਛੁਡਾਏ। ਕਰੇ ਕਰਾਏ ਖੇਲ ਆਪਣੇ ਭਾਣੇ, ਸ੍ਰਿਸ਼ਟ ਸਬਾਈ ਚੀਰ ਵਖਾਏ। ਬੇਮੁਖ ਜੀਵ ਭੁੰਨੇ ਜਿਉਂ ਭਠਿਆਲੇ ਦਾਣੇ, ਗੁਰਮੁਖਾਂ ਆਤਮ ਹਉਮੇ ਪੀੜ ਕਢਾਏ। ਏਕਾ ਦੇਵੇ ਆਤਮ ਸੱਚਾ ਨਾਮ ਬ੍ਰਹਮ ਗਿਆਨੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨੇ। ਵਡ ਬਲੀ ਬਲਵਾਨ ਜਗਤ ਉਧਾਰਿਆ। ਅੱਠੇ ਪਹਿਰ ਨੌਜਵਾਨ, ਸਾਚਾ ਰੰਗ ਸੱਚੇ ਕਰਤਾਰਿਆ। ਲੱਖ ਚੁਰਾਸੀ ਪਕੜ ਪਛਾੜੇ ਬੇਈਮਾਨ, ਖਿਚ ਲਿਆਏ ਚਰਨ ਦਵਾਰਿਆ। ਪ੍ਰਗਟ ਹੋਏ ਵਾਲੀ ਦੋ ਜਹਾਨ, ਕਲਜੁਗ ਤੇਰੀ ਅੰਤਮ ਵਾਰਿਆ। ਮੇਟ ਮਿਟਾਏ ਅੰਜ਼ੀਲ ਕੁਰਾਨ, ਹੋਏ ਖੁਆਰੀ ਸੰਗ ਚਾਰ ਯਾਰਿਆ। ਆਪ ਵਖਾਣੇ ਸਰਬ ਕਿਛ ਜਾਣੇ ਵੇਦ ਪੁਰਾਨਿਆ। ਖਾਣੀ ਬਾਣੀ ਜੁਗ ਚੌਥੇ ਰਾਣੀ, ਅੰਤਮ ਵੇਲੇ ਹੋਏ ਬੇਮੁਹਾਣਿਆ। ਮਾਇਆ ਰਾਣੀ ਹੋਈ ਪ੍ਰਧਾਨੀ, ਭੁਲਾਏ ਜੀਵ ਜੰਤ ਨਿਧਾਨਿਆ। ਪ੍ਰਭ ਅਬਿਨਾਸ਼ੀ ਸ਼ਬਦ ਚਲਾਏ ਏਕਾ ਤੀਰ, ਲੱਖ ਚੁਰਾਸੀ ਨਾਮ ਵਖਾਣਿਆ। ਚਾਰੋਂ ਕੁੰਟ ਕਰਾਏ ਵਹੀਰ, ਰਾਜੇ ਛਡ ਛਡ ਭੱਜਣ ਰਾਣੀਆਂ। ਇਕ ਦੂਜੇ ਦੇ ਵਿਛੜਨ ਵੀਰ, ਛੁੱਟੇ ਸੰਗ ਰਾਜੇ ਰਾਣਿਆਂ। ਮਾਰੇ ਸ਼ਬਦ ਜੰਜ਼ੀਰ, ਮੰਗੇ ਲੇਖਾ ਹਰਿ ਸ਼ਾਹ ਸਾਚਾ ਬਾਣੀਆ। ਵੇਖ ਵਖਾਣੇ ਹਸਤ ਕੀੜ, ਊਚ ਨੀਚ ਸਰਬ ਕੁਛ ਜਾਣਿਆ। ਧਰਤ ਮਾਤ ਤੇਰੀ ਬੰਨ੍ਹੇ ਬੀੜ, ਪ੍ਰਗਟ ਹੋਏ ਨਿਹਕਲੰਕ ਬਲੀ ਬਲਵਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਸਾਚੀ ਬਣਤ ਬਣਾਏ, ਸਾਚਾ ਸ਼ਬਦ ਚਲਾਏ ਕਰ ਕਰ ਮਿਹਰ ਵਡ ਮਿਹਰਬਾਨਿਆ। ਮਾਤ ਪਿਤ ਨਾ ਕੋਈ ਭੈਣ ਭਰਾਤਾ। ਸਰਬ ਜੀਆਂ ਕਾ ਏਕਾ ਦਾਤਾ। ਅੰਮ੍ਰਿਤ ਧਾਰ ਕਰ ਪਿਆਰ, ਲੱਖ ਚੁਰਾਸੀ ਬੂੰਦ ਸਵਾਂਤਾ। ਮਾਨਸ ਦੇਹੀ ਕੀਤਾ ਅਕਾਰ ਵਿਚ ਸੰਸਾਰ, ਜੀਆ ਦਾਨ ਦੇਵੇ ਸਚ ਸੁਗਾਤਾ। ਆਤਮ ਜੋਤੀ ਹਰਿ ਭਗਵਾਨ, ਸਦਾ ਅਡੋਲ ਰਹੇ ਇਕਾਂਤਾ। ਬਿਰਧ ਬਾਲ ਅੰਞਾਣਿਆਂ ਕਰੇ ਪਛਾਣ, ਨਾ ਵੇਖੇ ਜਾਤ ਪਾਤਾ। ਮਾਨਸ ਦੇਹੀ ਦੇਵੇ ਮਾਣ, ਆਪੇ ਪਿਤਾ ਆਪੇ ਮਾਤਾ। ਜੋਤੀ ਜੋਤ ਸਰੂਪ ਹਰਿ, ਧੁਰਦਰਗਾਹੀ ਜਗਤ ਮਲਾਹੀ,

ਨੂਰ ਜੋਤੀ ਸ਼ਬਦੀ ਨਾਤਾ। ਹਰਿ ਚਰਨ ਨਾਤ ਸੱਚੀ ਸਰਨਾਈਆ। ਮਿਲੇ ਸ਼ਬਦ ਸੱਚੀ ਦਾਤ, ਜਗਤ ਵਡਿਆਈਆ। ਆਤਮ ਮਿਟੇ ਅੰਧੇਰੀ ਰਾਤ, ਦੀਪਕ ਜੋਤੀ ਇਕ ਜਗਾਈਆ। ਗੁਰਮੁਖ ਸਾਚੇ ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਘਟ ਘਟ ਵਾਸ, ਆਤਮ ਸੇਜਾ ਆਸਣ ਲਾਈਆ। ਅੰਤਮ ਵੇਲੇ ਕਰੇ ਬੰਦ ਖਲਾਸ, ਮਾਨਸ ਦੇਹੀ ਭਗਤ ਸਨੇਹੀ, ਸਾਚੇ ਲੇਖ ਲਿਖਾਈਆ। ਧਰਮ ਰਾਏ ਦੀ ਕਟੇ ਫਾਸੀ, ਰਸਨਾ ਤਜਾਏ ਮਦਿਰਾ ਮਾਸੀ, ਸ਼ਬਦ ਧਾਰ ਇਕ ਰਖਾਈਆ। ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ੀ, ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਆਤਮ ਨਾਮ ਚੜ੍ਹਾਈਆ। ਆਤਮ ਰੰਗੇ ਰੰਗ ਚਲੂਲ। ਸ੍ਰਿਸ਼ਟ ਸੁਹੇਲਾ ਸਾਚਾ ਮੇਲਾ, ਪ੍ਰਭ ਅਬਿਨਾਸ਼ੀ ਨਾ ਜਾਏ ਭੂਲ। ਕਲਜੁਗ ਅੰਤਮ ਦਿਸੇ ਵੇਲਾ, ਮੇਲ ਮਿਲਾਵਾ ਹਰਿ ਸਾਚਾ ਕੰਤ ਕੰਤੂਹਲ। ਏਕਾ ਸ਼ਬਦ ਏਕਾ ਧਾਰ। ਏਕਾ ਗੁਰ ਏਕਾ ਚੇਲ, ਕਾਇਆ ਮੰਦਰ ਮਹੱਲ ਅਟੱਲ, ਜੋਤੀ ਨੂਰ ਹਰਿ ਉਜਿਆਰ। ਨਾ ਕੋਈ ਕਰੇ ਵਲ ਛਲ, ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲ ਥਲ, ਜੋਤੀ ਨੂਰ ਹਰਿ ਉਜਿਆਰ। ਨਾ ਕੋਈ ਸਾਚੇ ਸੰਤਾਂ ਪਾਏ ਸਾਰ। ਲੋਕਮਾਤ ਬਣਾਏ ਸਾਚੀ ਬਣਤਾ, ਮਿਲੇ ਵਡਿਆਈ ਜੀਵ ਜੰਤਾ, ਮੰਗੇ ਮੰਗ ਦਰ ਭਿਖਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਦੇਵੇ ਸਾਚਾ ਨਾਮ ਵਰ, ਆਤਮ ਭਰਿਆ ਰਹੇ ਨਾਮ ਭੰਡਾਰ। ਨਾਮ ਭੰਡਾਰਾ ਦੇਵੇ ਵੰਡ। ਗੁਰਮੁਖਾਂ ਆਤਮ ਰੱਖੇ ਠੰਡ। ਆਦਿ ਅੰਤ ਨਾ ਦੇਵੇ ਕੰਡ। ਆਤਮ ਹੋਏ ਨਾ ਕਦੇ ਰੰਡ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਣੇ ਸਰਬ ਕਿਛ ਜਾਣੇ, ਉਤਭੁਜ ਸੇਹਤਜ ਜੇਰਜ਼ ਅੰਡ। ਜੁਗ ਜੁਗ ਧਾਰੇ ਭੇਖ ਭਗਤ ਭਗਵਾਨਿਆ। ਜੋਤੀ ਨੂਰਾ ਹਰਿ ਮਹਾਨਿਆ। ਜੁਗ ਜੁਗ ਧਾਰੇ ਭੇਖ, ਸਾਚਾ ਰੰਗ ਇਕ ਰੰਗਾਨਿਆ। ਚਿੱਟੇ ਅਸਵ ਕਸੇ ਤੰਗ, ਵਡ ਬਲੀ ਬਲਵਾਨਿਆ। ਜੁਗ ਜੁਗ ਧਾਰੇ ਭੇਖ, ਸ਼ਬਦ ਵਜਾਏ ਇਕ ਮਰਦੰਗ, ਹੱਥੀਂ ਬੰਨ੍ਹੇ ਨਾਮ ਗਾਨਿਆ। ਜੁਗ ਜੁਗ ਧਾਰੇ ਭੇਖ, ਤ੍ਰੈ ਲੋਆਂ ਆਏ ਲੰਘ, ਜੰਗਲ ਜੂਹ ਉਜਾੜ ਪਹਾੜ ਬੀਆਬਾਨਿਆ। ਜੁਗ ਜੁਗ ਧਾਰੇ ਭੇਖ, ਆਪ ਨਿਭਾਏ ਆਪਣਾ ਸੰਗ, ਗੁਰਮੁਖ ਚਤੁਰ ਸੁਘੜ ਸਿਆਣਿਆ। ਜੁਗ ਜੁਗ ਧਾਰੇ ਭੇਖ, ਬੇਮੁਖ ਭੰਨੇ ਕਾਚੀ ਵੰਗ, ਮੇਟ ਮਿਟਾਏ ਜੀਵ ਸ਼ੈਤਾਨਿਆ। ਜੁਗ ਜੁਗ ਧਾਰੇ ਭੇਖ, ਦੂਰ ਦੁਰਾਡਾ ਏਕਾ ਸੱਚਾ ਸੰਗ, ਕਲਜੁਗ ਭੁੱਲ ਨਾ ਜੀਵ ਨਾਦਾਨਿਆ। ਜੁਗ ਜੁਗ ਧਾਰੇ ਭੇਖ, ਮਾਨਸ ਜਨਮ ਨਾ ਹੋਏ ਭੰਗ, ਦੇਵੇ ਨਾਮ ਸੱਚੀ ਨਿਸ਼ਾਨੀਆਂ। ਜੁਗ ਜੁਗ ਧਾਰੇ ਭੇਖ, ਸ਼ਬਦ ਚੜ੍ਹਾਏ ਸਾਚੀ ਕੰਗ, ਰੋੜ੍ਹ ਰੁੜ੍ਹਾਏ ਵੇਦ ਪੁਰਾਨਿਆ। ਜੁਗ ਜੁਗ ਧਾਰੇ ਭੇਖ, ਜਨ ਭਗਤਾਂ ਕਟੇ ਭੁੱਖ ਨੰਗ, ਆਤਮ ਦੇਵੇ ਅੰਮ੍ਰਿਤ ਸਾਚਾ ਜਾਮ ਹੋਏ ਬ੍ਰਹਮ ਗਿਆਨਿਆ। ਜੁਗ ਜੁਗ ਧਾਰੇ ਭੇਖ, ਹਰਿ ਸੰਤ ਦੁਲਾਰੇ ਲਏ ਵੇਖ, ਨਾ ਕੋਈ ਲਾਏ ਦਾਮ, ਦੇਵੇ ਦਾਤ ਨਾਮ ਨਿਸ਼ਾਨੀਆ। ਕਲਜੁਗ ਧਾਰੇ ਭੇਖ, ਸੋਹੰ ਸ਼ਬਦ ਦੇਵੇ ਵਡ ਕਰਾਮਾਤ ਜੋਤੀ ਜਗੇ ਨੂਰ ਮਹਾਨਿਆ। ਜੁਗ ਜੁਗ ਧਾਰੇ ਭੇਖ, ਮੇਲ ਮਿਲਾਵਾ ਹਰਿ ਬਹੁ ਭਾਂਤ, ਮਸਤਕ ਧੂੜੀ ਜਿਸ ਜਨ ਚਰਨ ਛੁਹਾਨਿਆ। ਜੁਗ ਜੁਗ ਧਾਰੇ ਭੇਖ, ਮੇਟ ਮਿਟਾਏ ਕਲ ਅੰਧੇਰੀ ਰਾਤ, ਦੀਪਕ ਜੋਤੀ ਇਕ ਜਗਾਨਿਆ। ਜੁਗ ਜੁਗ ਧਾਰੇ ਭੇਖ, ਸਦ ਵਸੇ ਇਕ ਇਕਾਂਤ, ਗੁਰਮੁਖਾਂ ਦੱਸੇ ਸਚ ਨਿਸ਼ਾਨੀਆਂ। ਜੁਗ ਜੁਗ ਧਾਰੇ ਭੇਖ, ਨਾ ਕੋਈ ਪਿਤਾ ਨਾ ਕੋਈ ਮਾਤ, ਭੈਣ ਭਾਈ ਨਾ ਕੋਈ ਰਖਾਨਿਆਂ। ਜੁਗ ਜੁਗ ਧਾਰੇ ਭੇਖ, ਲੋਕਮਾਤ ਮਾਰ ਝਾਤ, ਜੋਤੀ ਜੋਤ ਸਰੂਪ ਹਰਿ, ਸ਼ਬਦ ਤੀਰ ਚਲਾਏ ਏਕਾ ਕਾਨੀਆ। ਜੁਗ ਜੁਗ ਧਾਰੇ ਭੇਖ, ਮਹਾਰਾਜ

ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵਾਰ ਸੋਹੰ ਚਲਾਏ ਸਾਚੀ ਬਾਣੀਆ। ਜੁਗ ਜੁਗ ਧਾਰੇ ਭੇਖ, ਵਕਤ ਸੁਹਾਇੰਦਾ। ਹਰਿਜਨ ਨੇਤਰ ਲੈਣਾ ਪੇਖ, ਵਕਤ ਸੁਹਾਇੰਦਾ। ਆਤਮ ਸ਼ਬਦ ਲਾਈ ਸਾਚੀ ਮੇਖ, ਨਾ ਕੋਈ ਬਾਹਰ ਕਢਾਇੰਦਾ। ਵੇਖ ਵਖਾਣੇ ਔਲੀਏ ਪੀਰ ਸ਼ੇਖ਼, ਅੱਗੇ ਹੋ ਨਾ ਕੋਈ ਛੁਡਾਇੰਦਾ। ਕਲਜੁਗ ਜੂਠਾ ਝੂਠਾ ਦਿਸੇ ਭੇਖ, ਨਰ ਨਾਰੀ ਹਰਿ ਸਮਝਾਇੰਦਾ। ਆਪੇ ਲਿਖੇ ਸਾਚੇ ਲੇਖ, ਜਨ ਭਗਤਾਂ ਬਣਤ ਬਣਾਇੰਦਾ। ਲੱਖ ਚੁਰਾਸੀ ਵਿਚੋਂ ਵੇਖ, ਚਰਨ ਪ੍ਰੀਤੀ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜੇ ਕਲਜੁਗ ਅੰਤਮ ਮੇਲ ਮਿਲਾਇੰਦਾ। ਮਿਲਿਆ ਮੇਲ ਹਰਿ ਬਨਵਾਰਾ। ਜੁਗ ਜੁਗ ਧਾਰੇ ਭੇਖ, ਵੇਖ ਵਖਾਣੇ ਸਰਬ ਸੰਸਾਰਾ। ਪੂਰਬ ਜਨਮ ਰਿਹਾ ਵੇਖ, ਮਸਤਕ ਲਿਖੀ ਸਾਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਖੋਲ੍ਹੇ ਬੰਦ ਕਵਾੜਾ। ਖੋਲ੍ਹੇ ਬੰਦ ਕਵਾੜ ਬਜ਼ਰ ਕਪਾਟਿਆ। ਸ਼ਬਦ ਘੋੜੇ ਪ੍ਰਭ ਸਾਚੇ ਦੇਵੇ ਚਾੜ੍ਹ, ਪੂਰ ਕਰਾਏ ਪਿਛਲਾ ਘਾਟਿਆ। ਦਰ ਘਰ ਸਾਚੇ ਦੇਵੇ ਵਾੜ, ਬਖ਼ਸ਼ੇ ਦਾਤ ਆਤਮ ਜੋਤੀ ਇਕ ਮਹਾਨਿਆ। ਜਗੇ ਜੋਤ ਬਹੱਤਰ ਨਾੜ, ਦੂਈ ਦਵੈਤੀ ਪੜਦਾ ਪਾਇਆ, ਕਲਜੁਗ ਮਾਇਆ ਪ੍ਰਭ ਦੇਵੇ ਸਾੜ, ਗੁਰਮੁਖ ਸਾਚੇ ਰਸਨਾ ਰਸ, ਚਰਨ ਸਰਨ ਗੁਰ ਚੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਲੋਕਮਾਤ ਖੁਲ੍ਹਾਏ ਏਕਾ ਸਾਚਾ ਹੱਟ। ਏਕਾ ਹੱਟ ਭਗਤ ਵਣਜਾਰਾ। ਸ਼ਬਦ ਪਹਿਨਾਏ ਸਾਚਾ ਪੱਟ, ਕਰੇ ਤਨ ਸ਼ਿੰਗਾਰਾ। ਜੋਤੀ ਜਗੇ ਕਾਇਆ ਮੱਟ, ਮਿਟੇ ਅੰਧ ਅੰਧਿਆਰਾ। ਨਾ ਕੋਈ ਜਾਣੇ ਰਾਗੀ ਨਾਦੀ ਭਟ, ਸ਼ਬਦ ਸੁਰੰਗਾ ਇਕ ਸਿਤਾਰਾ। ਗੁਰਮੁਖ ਵਿਰਲੇ ਸਾਚਾ ਲਾਹਾ ਲੈਣ ਖੱਟ, ਮਿਲੇ ਮੇਲ ਕੰਤ ਭਤਾਰਾ। ਆਪੇ ਮੇਟੇ ਕਾਇਆ ਦੂਈ ਦਵੈਤੀ ਫੱਟ, ਅੰਮ੍ਰਿਤ ਬਖ਼ਸ਼ੇ ਠੰਡੀ ਧਾਰਾ। ਨਾ ਕੋਈ ਤੀਰਥ ਨਾ ਕੋਈ ਤਟ, ਏਕਾ ਬਖ਼ਸ਼ੇ ਗੁਰਚਰਨ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਬੰਨ੍ਹੇ ਸੱਚੀ ਦਸਤਾਰਾ। ਜੁਗ ਜੁਗ ਧਾਰੇ ਭੇਖ ਕਰਮ ਕਮਾਇੰਦਾ। ਸਤਿਜੁਗ ਲਾਏ ਸਾਚੀ ਮੇਖ, ਧਰਤ ਸਤਿ ਹਰਿ ਉਪਜਾਇੰਦਾ। ਨਰ ਨਰਾਇਣਾ ਨੇਤਰ ਨੈਣਾਂ ਵੇਖ, ਪਾਰਬ੍ਰਹਮ ਅਚੁਤ ਆਪਣੇ ਭਾਣੇ ਸਦ ਸਮਾਇੰਦਾ। ਲੱਖ ਚੁਰਾਸੀ ਮਿਟਾਏ ਰੇਖ, ਬੇਮੁਖਾਂ ਵੱਢੇ ਨੱਕ ਗੁੱਤ, ਅੱਗੇ ਹੋ ਨਾ ਕੋਈ ਛੁਡਾਇੰਦਾ। ਕਲਜੁਗ ਜੂਠਾ ਝੂਠਾ ਦਿਸੇ ਭੇਖ, ਨਰ ਨਾਰੀ ਹਰਿ ਸਮਝਾਇੰਦਾ। ਆਪੇ ਲਿਖੇ ਸਾਚੇ ਲੇਖ, ਜਨ ਭਗਤਾਂ ਬਣਤ ਬਣਾਇੰਦਾ। ਲੱਖ ਚੁਰਾਸੀ ਵਿਚੋਂ ਵੇਖ, ਚਰਨ ਪ੍ਰੀਤੀ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜੇ, ਕਲਜੁਗ ਅੰਤਮ ਮੇਲ ਮਿਲਾਇੰਦਾ । ਮਿਲਿਆ ਮੇਲ ਹਰਿ ਬਨਵਾਰਾ। ਜੁਗ ਜੁਗ ਧਾਰੇ ਭੇਖ, ਵੇਖ ਵਖਾਣੇ ਸਰਬ ਸੰਸਾਰਾ। ਪੂਰਬ ਜਨਮ ਕਰਮ ਪ੍ਰਭ ਰਿਹਾ ਵੇਖ, ਮਸਤਕ ਲਿਖੀ ਸਾਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਖੋਲ੍ਹੇ ਬੰਦ ਕਵਾੜਾ। ਖੋਲ੍ਹੇ ਬੰਦ ਕਵਾੜ ਬਜ਼ਰ ਕਪਾਟਿਆ। ਸ਼ਬਦ ਘੋੜੇ ਪ੍ਰਭ ਦੇਵੇ ਚਾੜ੍ਹ, ਪੂਰ ਕਰਾਏ ਪਿਛਲਾ ਘਾਟਿਆ। ਦਰ ਘਰ ਸਾਚੇ ਦੇਵੇ ਵਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਪੜਦਾ ਪਾਟਿਆ। ਆਤਮ ਤ੍ਰਿਸ਼ਨਾ ਲੱਗੀ ਭੁੱਖ , ਅੰਮ੍ਰਿਤ ਮੇਘ ਨਾ ਕੋਈ ਬਰਸਾਇੰਦਾ। ਕਲਜੁਗ ਸੁੱਕਾ ਕਾਇਆ ਰੁੱਖ, ਬਿਨ ਗੁਰ ਪੂਰੇ ਨਾ ਕੋਈ ਹਰਾ ਕਰਾਇੰਦਾ। ਗੁਰਮੁਖਾਂ ਕਰਾਏ

ਉਜਲ ਮੁਖ, ਸ਼ਬਦ ਰਾਗ ਸਚ ਧੁਨੀ ਨਾਦ ਹਰਿ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸੱਚਾ ਵਰ, ਸਾਚੇ ਦਰ ਦਵਾਰ ਆਪ ਬਹਾਇੰਦਾ। ਸ਼ਬਦ ਗਹਿਣਾ ਤਨ ਸ਼ਿੰਗਾਰ। ਗੁਰ ਸੰਗਤ ਲੈਣਾ ਚਰਨ ਪਿਆਰ। ਭਾਣਾ ਸਹਿਣਾ ਖ਼ੁਸ਼ੀ ਅਪਾਰ। ਦਰਸ਼ਨ ਕਰ ਕਰ ਸਾਚੇ ਨੈਣਾ, ਆਤਮ ਤ੍ਰਿਖਾ ਲੈਣੀ ਨਿਵਾਰ। ਸਾਚਾ ਸ਼ਬਦ ਰਸਨਾ ਕਹਿਣਾ, ਸੋਹੰ ਸਤਿਜੁਗ ਸਾਚੀ ਧਾਰ। ਸਚ ਦਵਾਰਾ ਏਕਾ ਰਹਿਣਾ, ਕਲਜੁਗ ਭੁੱਲੇ ਜੀਵ ਗਵਾਰ। ਲੱਖ ਚੁਰਾਸੀ ਖਾਏ ਲਾੜੀ ਮੌਤ ਡੈਣਾ, ਨਾ ਕੋਈ ਕਰੇ ਮਾਤ ਉਧਾਰ। ਨਾਤਾ ਤੁੱਟਾ ਭਾਈ ਭੈਣਾਂ, ਕਲਜੁਗ ਤੇਰੀ ਅੰਤਮ ਵਾਰ। ਸਾਚਾ ਸ਼ਬਦ ਤਨ ਪਾਏ ਚੋਲਾ, ਨਾਮ ਢੋਲਾ ਹਰਿ ਚਰਨ ਸਰਨ ਗੁਰਮੁਖ ਬਣਾਏ ਪ੍ਰਭ ਸਾਚਾ ਗੋਲਾ। ਚੁਕਾਏ ਮਰਨ ਡਰਨ, ਧੁਰਦਰਗਾਹੀ ਸਚ ਵਿਚੋਲਾ। ਖੁਲ੍ਹਾਏ ਹਰਨ ਫਰਨ, ਲੋਕਮਾਤ ਬਣ ਸਾਚਾ ਤੋਲਾ। ਕਰੋੜ ਤੇਤੀਸਾ ਵਡ ਦੇਵੀ ਦੇਵਾ ਪਾਣੀ ਭਰਨ, ਸੁਰਪਤ ਰਾਜੇ ਇੰਦ ਵਿਆਹੇ ਤੇਰਾ ਬੋਲਾ। ਪ੍ਰਗਟ ਹੋਇਆ ਤਰਨੀ ਤਰਨ, ਸ਼ਬਦ ਰਖਾਏ ਏਕਾ ਡੋਲਾ। ਆਪੇ ਜਾਣੇ ਕਰਨੀ ਕਰਨ, ਸਚ ਦਵਾਰਾ ਕੁੰਡਾ ਖੋਲ੍ਹਾ। ਗੁਰਮੁਖ ਸਾਚੇ ਆਏ ਸਰਨ, ਏਕਾ ਸ਼ਬਦ ਸੁਣਾਏ ਸੋਹੰ ਸਾਚਾ ਬੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਰਖਾਏ ਪੜਦਾ ਉਹਲਾ। ਸ਼ਬਦ ਡੋਰੀ ਰਸਨਾ ਗੀਤ। ਆਤਮ ਲਾਹੇ ਉਦਾਸੀ, ਮਿਲੇ ਸਾਚਾ ਮੀਤ। ਦੇਵੇ ਦਰਸ ਘਨਕਪੁਰ ਵਾਸੀ, ਕਾਇਆ ਕਰੇ ਠੰਡੀ ਸੀਤ। ਮਾਨਸ ਜਨਮ ਕਰੇ ਰਹਿਰਾਸੀ, ਕਲਜੁਗ ਅਚਰਜ਼ ਚਲਾਏ ਰੀਤ। ਬੇਮੁਖ ਜੀਵ ਕਰਨ ਹਾਸੀ, ਲੱਭਦੇ ਫਿਰਨ ਮੰਦਰ ਗੁਰਦਵਾਰੇ ਮਸੀਤ। ਸਚ ਮੰਡਲ ਦੀ ਸਾਚੀ ਰਾਸੀ, ਲੱਖ ਚੁਰਾਸੀ ਪਰਖੇ ਨੀਤ। ਹੱਥ ਨਾ ਆਏ ਪੰਡਤ ਕਾਸ਼ੀ, ਗੁਰਮੁਖ ਵਿਰਲੇ ਮਾਨਸ ਜਨਮ ਗਏ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਟਾਏ ਜਮ ਕੀ ਫਾਸੀ, ਏਕਾ ਬਖ਼ਸ਼ੇ ਚਰਨ ਪ੍ਰੀਤ। ਚਰਨ ਪ੍ਰੀਤੀ ਪੁਰਖ ਸੁਜਾਨਾ। ਸਾਚੀ ਰੀਤੀ ਵਿਚ ਜਹਾਨਾ। ਕਾਇਆ ਅਤੀਤੀ ਪ੍ਰਭ ਚਰਨ ਧਿਆਨਾ। ਕਲਜੁਗ ਔਧ ਗਈ ਕਲ ਬੀਤੀ, ਨਾ ਕੋਈ ਮਿਲੇ ਮਾਤ ਟਿਕਾਣਾ। ਸਤਿਜੁਗ ਚੱਲੇ ਸਾਚੀ ਰੀਤੀ, ਆਪ ਚਲਾਏ ਵਾਲੀ ਦੋ ਜਹਾਨਾਂ। ਮੇਟ ਮਿਟਾਏ ਮੰਦਰ ਮਸੀਤੀ, ਇਕ ਚਲਾਏ ਸ਼ਬਦ ਬਾਣਾ। ਅੰਮ੍ਰਿਤ ਧਾਰ ਗੁਰਮੁਖ ਸਾਚੇ ਆਤਮ ਪੀਤੀ, ਮਿਟੇ ਅੰਧੇਰ ਅੰਧ ਅੰਧਿਆਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਘਰ ਸੋਹੰ ਸ਼ਬਦ ਸਾਚਾ ਗਾਣਾ। ਸਾਚਾ ਗਾਨਾ ਬੰਨ੍ਹੇ ਮਨ। ਭਰਮ ਭੁਲੇਖਾ ਕੱਢੇ ਜੰਨ। ਧਰਮ ਰਾਏ ਨਾ ਮੰਗੇ ਲੇਖਾ, ਰਸਨਾ ਕਹੇ ਧੰਨ ਧੰਨ। ਮਸਤਕ ਲਿਖੀ ਸਾਚੀ ਰੇਖਾ, ਗੁਰਮੁਖਾਂ ਬੇੜਾ ਰਿਹਾ ਬੰਨ੍ਹ। ਸ਼ਬਦ ਸਰੂਪੀ ਧਾਰੇ ਭੇਖਾ, ਸੋਹੰ ਨਾਮ ਸੁਣਾਏ ਕੰਨ। ਕਲਜੁਗ ਜੀਵ ਰਹੇ ਵੇਖੀ ਵੇਖਾ, ਆਤਮ ਹੋਈ ਅੰਨ੍ਹ। ਆਪ ਮੁਕਾਏ ਅਗਲਾ ਪਿਛਲਾ ਲੇਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਰਿਹਾ ਬੰਨ੍ਹ। ਕਲਜੁਗ ਖੇਲ ਅਪਾਰ ਬਣਤ ਬਣਾਇੰਦਾ। ਸਤਿਜੁਗ ਸਾਚੀ ਧਾਰ ਜਗਤ ਧਰਾਇੰਦਾ। ਵੇਖ ਵਖਾਏ ਕਰ ਵਿਚਾਰ, ਨਾ ਕੋਈ ਬੂਜ ਬੁਝਾਇੰਦਾ। ਰਾਜੇ ਰਾਣੇ ਕਰ ਖੁਆਰ, ਸ਼ਬਦ ਮਾਰੇ ਡਾਹਢੀ ਮਾਰ, ਭਰਮ ਭੁਲੇਖਾ ਦੂਰ ਕਰਾਇੰਦਾ। ਕਾਇਆ ਤਨ ਕਰੇ ਸ਼ਿੰਗਾਰ, ਸੋਹੰ ਸ਼ਬਦ ਹਰਿ ਅਪਾਰ, ਸਾਚਾ ਬਾਣਾ ਹਰਿ ਪਹਿਨਾਇੰਦਾ। ਮੇਟ ਮਿਟਾਏ ਚਾਰ ਯਾਰ, ਸੰਗ ਮੁਹੰਮਦ ਹੋਏ ਖੁਆਰ, ਈਸਾ ਮੂਸਾ ਢਾਹੇ ਢੇਰ ਕਰਾਇੰਦਾ। ਫੜ ਹੱਥ ਸ਼ਬਦ ਕਟਾਰ, ਤਿੱਖੀ ਰੱਖੀ ਹਰਿ ਜੀ ਧਾਰ, ਲੱਖ ਚੁਰਾਸੀ ਮਦਿਰਾ ਮਾਸੀ, ਪਾਰ ਕਰਾਇੰਦਾ। ਪ੍ਰਗਟ

ਹੋਏ ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਆਪਣੀ ਆਪ ਕਰਾਇੰਦਾ। ਲਿਖਤ ਲੇਖਾ ਲਿਖਣਹਾਰ। ਜੋਤੀ ਜਾਮਾ ਖੇਲ ਅਪਾਰ। ਮਾਣਕ ਮੋਤੀ ਗੁਰਮੁਖ ਸਾਚੇ, ਸਾਚੇ ਧਾਮ ਆਪ ਬਣਾਏ ਸੋਹਣਾ ਹਾਰ। ਕਰੇ ਪ੍ਰਕਾਸ਼ ਕੋਟਨ ਭਾਨਾ, ਲੋਕਮਾਤ ਕਰ ਉਜਿਆਰ। ਸ਼ਬਦ ਬੰਨ੍ਹੇ ਹੱਥੀਂ ਗਾਨਾ, ਛੱਬੀ ਪੋਹ ਦਿਵਸ ਵਿਚਾਰ। ਮਾਰੇ ਤੀਰ ਰਾਜਾ ਰਾਣਾ, ਝੂਠਾ ਦਿਸੇ ਘਰ ਬਾਹਰ। ਵਾਲੀ ਹਿੰਦ ਬੇਮੁਹਾਣਾ, ਪ੍ਰਭ ਸ਼ਬਦ ਕਰੇ ਖ਼ਬਰਦਾਰ। ਗੁਰਮੁਖ ਸਾਚਾ ਆਪ ਉਠਾਨਾ, ਬਣ ਕੇ ਰਹੇ ਪਹਿਰੇਦਾਰ। ਸ਼ਬਦ ਘੋੜਾ ਇਕ ਰਖਾਨਾ, ਚਾਰੇ ਕੁੰਟਾਂ ਵੇਖੇ ਵਾਰੋ ਵਾਰ। ਨਾਮ ਤੋੜਾ ਇਕ ਲਗਾਨਾ, ਸਚ ਸੱਚੀ ਦਸਤਾਰ। ਕਲਗੀ ਜੋੜਾ ਇਕ ਬਣਾਨਾ, ਗੁਰਮੁਖ ਤੇਰੀ ਆਤਮ ਪਿਆਰ। ਪ੍ਰਭ ਅਬਿਨਾਸ਼ੀ ਸੀਸ ਟਿਕਾਨਾ, ਕਲਜੁਗ ਕਰਨਾ ਅੰਤ ਵਿਹਾਰ। ਆਪੇ ਛੱਡੇ ਪੀਣਾ ਖਾਣਾ, ਜਗਤ ਜੀਣਾ ਸਾਚੀ ਧਾਰ। ਲੱਖ ਚੁਰਾਸੀ ਤਣਿਆ ਤਾਣਾ, ਨਾ ਕੋਈ ਜਾਣੇ ਜੰਤ ਗਵਾਰ। ਆਪੇ ਵਰਤੇ ਆਪਣਾ ਭਾਣਾ, ਨਿਹਕਲੰਕ ਕਲ ਲਏ ਅਵਤਾਰ। ਹਰਿਜਨ ਸਾਚਾ ਸੁਘੜ ਸਿਆਣਾ, ਦਰ ਘਰ ਸਾਚੇ ਲਏ ਵਾੜ। ਪ੍ਰਭ ਅਬਿਨਾਸ਼ੀ ਪੜਦਾ ਪਾਣਾ, ਲੱਖ ਚੁਰਾਸੀ ਨਾਤਾ ਤੁੱਟੇ ਸਤਾਰਾਂ ਹਾੜ। ਦਰ ਘਰ ਸਾਚਾ ਗੁਰਮੁਖ ਵਿਰਲੇ ਮਾਣਾ। ਲੱਖ ਚੁਰਾਸੀ ਧਰਮ ਰਾਏ ਦੀ ਦੇਵੇ ਫਾਸੀ, ਸ੍ਰਿਸ਼ਟ ਸਬਾਈ ਦਾੜ੍ਹਾਂ ਹੇਠ ਚਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਆਤਮ ਮੰਗਲ ਸਾਚੀ ਰਾਸ ਵਿਚ ਪ੍ਰਭਾਸ ਦੱਸੇ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਆਪ ਨਿਭਾਏ ਚੜ੍ਹਾਏ ਸ਼ਬਦ ਬਿਬਾਣਾ। ਸ਼ਬਦ ਬਿਬਾਣਾ ਭਗਤ ਭਗਵਾਨ। ਇਕ ਟਿਕਾਣਾ ਜੋਤ ਮਹਾਨ। ਨਾ ਕੋਈ ਜਾਣੇ ਰਾਜਾ ਰਾਣਾ, ਝੂਠੇ ਝੁੱਲਣ ਜਗਤ ਨਿਸ਼ਾਨ। ਗੁਰਮੁਖ ਮੰਨੇ ਸਾਚਾ ਭਾਣਾ, ਆਤਮ ਜੋਤੀ ਮੇਲ ਮਿਲਾਨ। ਆਪ ਚੁਕਾਏ ਜਮ ਕੀ ਕਾਨਾ, ਲੱਖ ਚੁਰਾਸੀ ਫੰਦ ਕਟਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਰਮਈਆ ਰਾਮਾ ਕ੍ਰਿਸ਼ਨਾ ਸ਼ਾਮਾ ਹਰਿ ਭਗਵਾਨ। ਕਰਨ ਕਾਰਨ ਜੋਗ ਹਰਿ ਸਮਰਥ ਹੈ। ਸਚ ਰਸ ਪ੍ਰਭ ਚਰਨ ਲੈਣਾ ਭੋਗ, ਮੌਤ ਰਾਣੀ ਪ੍ਰਭ ਪਾਏ ਨੱਥ ਹੈ। ਤੋੜੇ ਨਾਤਾ ਜਗਤ ਵਿਜੋਗ, ਸਿਰ ਰੱਖੇ ਦੇ ਕਰ ਹੱਥ ਹੈ। ਮੇਲ ਮਿਲਾਵਾ ਸ਼ਬਦ ਸੰਜੋਗ, ਦੇਵੇ ਦਾਤ ਸਾਚੀ ਵਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਚਲਾਏ ਕਾਇਆ ਸੱਚਾ ਰਥ ਹੈ। ਸਾਚਾ ਰਥ ਹਰਿ ਸਮਰਥ ਚਲਾਇੰਦਾ। ਪੁਰਖ ਅਬਿਨਾਸ਼ੀ ਅਕੱਥਨਾ ਅਕਥ, ਸਾਚੀ ਵਥ ਝੋਲੀ ਪਾਇੰਦਾ। ਲੇਖੇ ਲਾਏ ਸੀਆਂ ਸਾਢੇ ਤਿੰਨ ਹੱਥ, ਮਾਨਸ ਜਾਮਾ ਰਮਈਆ ਰਾਮਾ, ਆਪਣੇ ਹੱਥ ਰਖਾਇੰਦਾ। ਹਰਿਆ ਕਰੇ ਸੁੱਕਾ ਚਾਮਾ, ਨਾ ਕੋਈ ਮੰਗੇ ਹਰਿ ਜੀ ਦਾਮਾ, ਆਪਣੀ ਦਇਆ ਕਮਾਇੰਦਾ। ਗੁਰ ਚਰਨ ਸੇਵਾ ਸਾਚੇ ਧਾਮਾ, ਮਾਨਸ ਦੇਹੀ ਬਖ਼ਸ਼ੇ ਜਾਮਾ, ਸੋਇਆ ਪੂਤ ਫੇਰ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰੀ ਆਪਣੀ ਹੱਥੀਂ ਆਪ ਬੰਨ੍ਹਾਇੰਦਾ। ਸ਼ਬਦ ਡੋਰੀ ਪ੍ਰਭ ਦੇਵੇ ਬੰਨ੍ਹ। ਖ਼ਾਕ ਨਾ ਰੁਲੇ ਕਾਇਆ ਤਨ। ਪ੍ਰਭ ਸਾਚੇ ਤੇਰੀ ਛਤਰ ਛਾਇਆ ਹੇਠ ਪਲੇ, ਬੇੜਾ ਦਿਤਾ ਬੰਨ੍ਹ। ਲੋਕਮਾਤ ਫਲੇ ਫੁਲੇ, ਧਰਮ ਰਾਏ ਨਾ ਦੇਵੇ ਡੰਨ। ਜਗੇ ਜੋਤੀ ਸਾਚੀ ਕੁਲੇ, ਰਸਨਾ ਕਹਿਣ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਆਪ ਬਲੋਏ, ਕਰੇ ਰੁਸ਼ਨਾਏ ਸਾਚੇ ਤਨ। ਤਿੰਨ ਸੌ ਸੱਠ ਹਾਡੀ ਬਹੱਤਰ ਨਾੜ। ਵਿਚ ਨਾ ਜਾਏ ਪ੍ਰਭਾਸ ਉਜਾੜ। ਅਗਨੀ ਆਂਚ ਨਾ ਦੇਵੇ ਸਾੜ। ਲਾੜੀ ਮੌਤ ਨਾ ਲੱਭੇ ਸਾਚਾ ਲਾੜ। ਆਪ ਚੜ੍ਹਾਏ ਸ਼ਬਦ ਸਾਚੀ ਪੌੜੀ, ਚਰਨ

ਬੰਧਾਏ ਸਾਚਾ ਨਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਤਾ ਵਰ, ਸਾਚਾ ਪੂਤ ਪਿਤਾ ਮਾਤ। ਕਲਜੁਗ ਨਾ ਮਿਲੇ ਕੋਈ ਮੀਤ ਮੁਰਾਰ। ਰੁੜ੍ਹਦਾ ਬੇੜਾ ਲਾਏ ਪਾਰ। ਜਗਤ ਸਾਗਰ ਦੂਰ ਕਿਨਾਰ। ਕਾਇਆ ਗਾਗਰ ਤੁਟਾ ਹੰਕਾਰ। ਨਿਰਮਲ ਕਰਮ ਹੋਏ ਉਜਾਗਰ, ਆਇਆ ਗੁਰ ਚਰਨ ਦਵਾਰ। ਸਾਚਾ ਬਣਿਆ ਹਰਿ ਦਰ ਸੁਦਾਗਰ, ਏਕਾ ਨਾਮ ਵਣਜ ਵਪਾਰ। ਚਾੜ੍ਹੇ ਨਾਮ ਰੰਗ ਰਤੀ ਰਤਨਾਗਰ, ਸਿਰੋਂ ਲੱਥੇ ਪਾਪਾਂ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸਾਚੇ ਦਰ, ਆਪ ਕਰਾਏ ਬੇੜਾ ਪਾਰ। ਕਲਜੁਗ ਮਾਇਆ ਗਈ ਛੱਡ। ਦੁਖੀ ਹੋਇਆ ਹੱਡ ਹੱਡ। ਝੂਠਾ ਲਡਾਇਆ ਲਾਡ ਲਡ। ਆਤਮ ਹੰਕਾਰੀ ਮਾਰ ਕਟਾਰੀ ਗਈ ਵੱਢ। ਆਏ ਦਰ ਗੁਰ ਚਰਨ ਦਵਾਰੀ, ਭਰਮ ਭੁਲੇਖਾ ਦੇਵੇ ਕੱਢ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਾਚਾ ਨਾਮ ਵਰ, ਕਲਜੁਗ ਕੱਢੇ ਅੰਧੇਰੀ ਡੂੰਘੀ ਖੱਡ। ਨਾਮ ਵਰ ਸਾਚਾ ਪਾਈ ਜਾ। ਪੁਰਖ ਅਬਿਨਾਸ਼ੀ ਰਿਦੇ ਵਸਾਈ ਜਾ। ਸੋਹੰ ਸ਼ਬਦ ਸਾਚਾ ਗਾਈ ਜਾ। ਮਾਇਆ ਰਾਣੀ ਚਿੱਟੀ ਚਾਦਰ ਉਤੇ ਪਾਈ ਜਾ। ਅੱਠੇ ਪਹਿਰ ਭਰੇ ਪਾਣੀ, ਸਾਚਾ ਹੁਕਮ ਸੁਣਾਈ ਜਾ। ਕਲਜੁਗ ਅੰਤਮ ਅੰਤ ਜਗ ਦਿਸੇ ਝੂਠੀ ਤਾਣੀ, ਆਪਣੀ ਬਣਤ ਬਣਾਈ ਜਾ। ਅੰਤਮ ਵੇਲੇ ਇਕ ਆਏ ਹਿੱਸੇ, ਅਧਵਿਚਕਾਰੇ ਘੜਾ ਪਾਣੀ ਸਿਰ ਪੈਰਾਂ ਤਾਈਂ ਪਵਾਈ ਜਾ। ਅੰਤਮ ਛੱਡਣੇ ਪੈਣੇ ਹਾਣੀਆਂ ਹਾਣੀ, ਸਾਚਾ ਲੇਖਾ ਆਪ ਲਿਖਾਈ ਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸੱਚਾ ਨਾਮ ਵਰ, ਮਾਇਆ ਰਾਣੀ ਲੜ, ਆਪਣੇ ਨਾਲ ਬੰਧਾਈ ਜਾ। ਸਤਿ ਪੁਰਖ ਅਪਰੰਪਰ ਅਪਾਰ, ਅਮਰ ਹਰਿ ਧਾਰਾ। ਸੋਹੇ ਸੀਸ ਸੱਚਾ ਪੀਤੰਬਰ, ਸ਼ਬਦ ਰੱਖੇ ਸੱਚਾ ਦਸਤਾਰਾ ਵਡ ਵੱਡਾ ਪੀਰ ਪੈਗ਼ੰਬਰ, ਨਰ ਹਰਿ ਸੱਚਾ ਅਵਤਾਰਾ। ਲੋਕਮਾਤ ਵਡ ਅਡੰਬਰ, ਲੱਖ ਚੁਰਾਸੀ ਪਸਰ ਪਸਾਰਾ। ਸ੍ਰਿਸ਼ਟ ਸਬਾਈ ਆਪ ਭਰਤੰਬਰ, ਵਿਸ਼ਨੂੰ ਬੰਸੀ ਪੁਰਖ ਅਪਾਰਾ। ਕਲਜੁਗ ਤੇਰਾ ਮਾਤ ਰਚਾਇਆ ਸਵੰਬਰ, ਸ਼ਬਦ ਸਨੇਹੀ ਜੋਤ ਅਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਆਪ ਵਿਹਾਰਾ। ਕਲਜੁਗ ਰਚਿਆ ਕਾਜ ਜਗਤ ਕੁੜਮਾਈਆ। ਗੁਰਮੁਖਾਂ ਰੱਖੇ ਲਾਜ, ਬਣਤ ਬਣਾਈਆ। ਸਾਚਾ ਸਾਜਣ ਰਿਹਾ ਸਾਜ, ਪੰਚਮ ਪੋਹ ਨੀਂਹ ਰਖਾਈਆ। ਸ਼ਬਦ ਸਰੂਪੀ ਮਾਰੇ ਅਵਾਜ਼, ਗੁਰਮੁਖ ਸਾਚੇ ਸੇਵਾ ਲਾਈਆ। ਦੇਵੇ ਨਾਮ ਸਾਚਾ ਦਾਜ, ਪ੍ਰਭ ਅਬਿਨਾਸ਼ੀ ਧੁਰਦਰਗਾਹੀਆ। ਹਰਿ ਚਰਨ ਪ੍ਰੀਤੀ ਸਾਚਾ ਰਾਜ, ਝੂਠੀ ਤੋੜੇ ਮਾਇਆ ਫਾਹੀਆ। ਪ੍ਰਗਟ ਜੋਤ ਹਰਿ ਦੇਸ ਮਾਝ, ਜੋਗੀ ਜੁਗਤ ਇਕ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਤੇਰੀ ਸਾਚੀ ਸੇਵਾ ਲਾਈਆ। ਸਾਚੀ ਸੇਵਾ ਲਾਏ ਵਿਚ ਸੰਸਾਰ ਹੈ। ਪੰਚਮ ਪੋਹ ਲੱਗੇ ਮੇਵਾ, ਹਰਿ ਭਗਤ ਦਵਾਰ ਹੈ। ਕੌਸਤਕ ਮਨੀ ਸਾਚਾ ਥੇਵਾ, ਪ੍ਰਭ ਲਾਏ ਮਸਤਕ ਧਾਰ ਹੈ। ਕਰੇ ਖੇਲ ਅਲਖ ਅਭੇਵਾ, ਨਾ ਕੋਈ ਜਾਣੇ ਜੰਤ ਗਵਾਰ ਹੈ। ਲੱਖ ਚੁਰਾਸੀ ਗਾਏ ਰਸਨਾ ਜਿਹਵਾ, ਸਤਿਜੁਗ ਸਾਚੇ ਤੇਰੀ ਧਾਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਬਣਾਈ ਸੱਚੇ ਦਰਬਾਰ ਹੈ। ਸਚ ਦਰਬਾਰ ਹਰਿ ਨਿਰੰਕਾਰਿਆ। ਏਕਾ ਏਕ ਟੇਕ, ਗੁਰਮੁਖ ਗੁਰ ਚਰਨ ਦਵਾਰਿਆ। ਦੂਜੇ ਕਰੇ ਬੁਧ ਬਿਬੇਕ, ਮਾਇਆ ਸੇਕ ਤਨ ਗਵਾ ਰਿਹਾ। ਤੀਜੇ ਆਤਮ ਲਾਏ ਮੇਖ, ਲੋਇਣ ਲੋਚਣ ਆਪ ਖੁਲ੍ਹਾ ਰਿਹਾ। ਚੌਥੇ ਦਰ ਘਰ ਸਾਚੇ ਲੈਣਾ ਵੇਖ, ਸ਼ਬਦ ਰਾਗ ਹਰਿ ਸੁਣਾ ਰਿਹਾ। ਪੰਜਵੇਂ ਆਪ ਲਿਖਾਏ ਸਾਚੇ ਲੇਖ, ਗੁਰਮੁਖ ਸਾਚੇ

ਮੇਲ ਮਿਲਾ ਰਿਹਾ। ਛੇਵੇਂ ਛੇ ਘਰ ਰਿਹਾ ਵੇਖ, ਦੂਸਰ ਦਿਸ ਨਾ ਆ ਰਿਹਾ। ਸਤਵੇਂ ਸਤਿ ਸਰੂਪੀ ਧਾਰੇ ਭੇਖ, ਜੋਤੀ ਜਾਮਾ ਹਰਿ ਅਪਾਰਿਆ। ਅੱਠਵੇਂ ਉਠ ਉਠ ਲੈਣਾ ਵੇਖ, ਮਾਝੇ ਦੇਸ ਭਾਗ ਲਗਾ ਰਿਹਾ। ਨਾਵੇਂ ਨੌਂ ਦਰ ਝੂਠਾ ਭੇਖ, ਕਲਜੁਗ ਜੀਵਾਂ ਆਪ ਡੁਲਾ ਰਿਹਾ। ਦਸਵੇਂ ਘਰ ਇਕ ਵਸੇਖ, ਜੋਤੀ ਨੂਰ ਹਰਿ ਡਗਮਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਾ, ਆਪਣਾ ਰੰਗ ਆਪ ਵਰਤਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਨਿਰੰਕਾਰਿਆ। ਜੁਗ ਜੁਗ ਧਾਰੇ ਭੇਖ, ਸ਼ਬਦ ਅਪਾਰਿਆ। ਜੁਗ ਜੁਗ ਧਾਰੇ ਭੇਖ, ਲੱਖ ਚੁਰਾਸੀ ਵਿਚ ਪਸਾਰਿਆ। ਜੁਗ ਜੁਗ ਧਾਰੇ ਭੇਖ, ਸਤਿਜੁਗ ਤਰੇਤਾ ਦਵਾਪਰ ਪਾਰ ਉਤਾਰਿਆ। ਜੁਗ ਜੁਗ ਧਾਰੇ ਭੇਖ, ਬ੍ਰਹਮਾ ਗਿਆਨ ਦਵਾਏ ਵੇਦ ਵਿਦਾਤਾ ਰਸਨ ਉਚਾਰਿਆ। ਜੁਗ ਜੁਗ ਧਾਰੇ ਭੇਖ, ਸ਼ਿਵ ਸ਼ੰਕਰ ਸਾਚੀ ਜੋਤ ਜਗਾ ਰਿਹਾ, ਬਾਸ਼ਕ ਤਸ਼ਕਾ ਗਲ ਲਟਕਾ ਰਿਹਾ। ਜੁਗ ਜੁਗ ਧਾਰੇ ਭੇਖ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸੰਗ ਬਹਾ ਰਿਹਾ। ਜੁਗ ਜੁਗ ਧਾਰੇ ਭੇਖ, ਭਗਤ ਧਰੂ ਬਣਾਏ ਸਾਚੀ ਬਿੰਦ, ਸਾਚਾ ਦਰ ਆਪ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਵਡ ਜੋਧਾ ਦਾਤਾ ਹਰਿ ਮਰਗਿੰਦ, ਸ਼ਬਦ ਤਾਜ ਸਿਰ ਟਿਕਾ ਰਿਹਾ। ਜੁਗ ਜੁਗ ਧਾਰੇ ਭੇਖ, ਨਰ ਹਰਿ ਹਰਿ ਨਰ ਵਡ ਮਰਗਿੰਦ, ਨਿੰਦਕ ਦੁਸ਼ਟ ਦੰਤ ਆਪ ਖਪਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਬਖ਼ਸ਼ਿੰਦ, ਗੁਰਮੁਖ ਸਾਚੇ ਮੇਲੇ ਆਪ ਕਰਾ ਰਿਹਾ। ਜੁਗ ਜੁਗ ਧਾਰੇ ਭੇਖ, ਬੇਮੁਖ ਘਲੇ ਧਰਮ ਰਾਏ ਦੀ ਜੇਲ੍ਹੇ, ਲਾੜੀ ਮੌਤ ਨਾਲ ਪਰਨਾ ਰਿਹਾ। ਜੁਗ ਜੁਗ ਧਾਰੇ ਭੇਖ, ਫਲ ਲਗਾਏ ਸਾਚੀ ਵੇਲੇ, ਪੁਰੀਆਂ ਲੋਆਂ ਆਪ ਲੰਘਾ ਰਿਹਾ। ਜੁਗ ਜੁਗ ਧਾਰੇ ਭੇਖ, ਅਚਰਜ ਖੇਲ ਮਾਤ ਪ੍ਰਭ ਖੇਲੇ, ਕਲਜੁਗ ਵੇਲਾ ਅੰਤ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਸੰਤ ਬਣਾਏ ਸਚ ਸੁਹੇਲੇ, ਸਚ ਵਡਿਆਈ ਆਪ ਦਵਾ ਰਿਹਾ। ਜੁਗ ਜੁਗ ਧਾਰੇ ਭੇਖ, ਗੁਰਮੁਖਾਂ ਚਾੜ੍ਹੇ ਨਾਮ ਤੇਲੇ, ਸ਼ਬਦ ਵਟਨਾ ਆਪ ਲਗਾ ਰਿਹਾ। ਜੁਗ ਜੁਗ ਧਾਰੇ ਭੇਖ, ਕਰੇ ਖੇਲ ਅੰਤਮ ਵੇਲੇ, ਨੇਤਰ ਸੁਰਮਾ ਇਕ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਗੁਰਮੁਖਾਂ ਸਾਚੇ ਮੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਗਾਨਾ ਜਗਤ ਨਿਸ਼ਾਨਾ, ਹੱਥ ਬੰਨ੍ਹਾ ਰਿਹਾ। ਸ਼ਬਦ ਗਾਨਾ ਬੰਨ੍ਹੇ ਡੋਰ। ਦਰ ਘਰ ਸਾਚੇ ਗੁਰਮੁਖ ਸਾਚੇ ਦੇਵੇ ਤੋਰ। ਨਾ ਕੋਈ ਪੁੰਨ ਨਾ ਕੋਈ ਪਾਪੇ, ਪੁਰਖ ਅਬਿਨਾਸ਼ੀ ਏਕਾ ਜਾਪੇ, ਚੁੱਕੇ ਮੋਰ ਤੋਰ। ਲੋਕਮਾਤ ਵਡ ਪ੍ਰਤਾਪੇ, ਮਿਟੇ ਅੰਧੇਰ ਘੋਰੀ ਘੋਰ। ਸੋਹੰ ਜਪਿਆ ਸਾਚਾ ਜਾਪੇ, ਦੂਰ ਕਰਾਏ ਪੰਜੇ ਚੋਰ। ਦੁੱਖ ਰੋਗ ਨਾ ਕੋਈ ਵਿਆਪੇ, ਚੜ੍ਹਿਆ ਰਹੇ ਸ਼ਬਦ ਘੋੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਕਲਜੁਗ ਤੇਰੇ ਅੰਤਮ ਵੇਲੇ ਸੱਚੀ ਮੋਹਰ। ਲਾਏ ਮੋਹਰ ਗੁਰਮੁਖ ਸਾਚੇ ਸਿੰਘ ਪਾਲ, ਕਲਜੁਗ ਹੋਏ ਅੰਧੇਰਾ ਘੋਰ। ਪ੍ਰਗਟ ਹੋਏ ਦੀਨ ਦਿਆਲ, ਲੱਖ ਚੁਰਾਸੀ ਲੁੱਟੇ, ਧਰਮ ਰਾਏ ਬਣ ਬਣ ਚੋਰ। ਕਲਜੁਗ ਜੀਵਾਂ ਭਾਗ ਨਿਖੁਟੇ, ਏਕਾ ਦਿਸੇ ਮੜ੍ਹੀ ਗੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ ਚਰਨ ਪਿਆਰੇ, ਫੜ ਫੜ ਬਾਹੋਂ ਰਿਹਾ ਤੋਰ। ਸਿੰਘ ਪਾਲ ਮਿਲੇ ਸਿਕਦਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਚਵੀ ਚੇਤ ਦਿਵਸ ਵਿਚਾਰੀ। ਸ਼ਬਦ ਘੋੜੇ ਕਰ ਅਸਵਾਰੀ। ਮਾਰੀ ਇਕ ਸੱਚੀ ਉਡਾਰੀ। ਬੈਠਾ ਜਾਏ ਹਰਿ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਹਰਿ ਦਿਤਾ ਵਰ, ਬ੍ਰਹਮਲੋਕ ਹਰਿ ਪੈਜ ਸਵਾਰੀ। ਬ੍ਰਹਮਲੋਕ ਗੁਰਸਿਖ ਬਹਾਇਆ। ਆਪ ਕਰਾਇਆ ਉਜਲ

ਮੁਖ, ਸਾਚਾ ਸੁਖ ਇਕ ਵਖਾਇਆ। ਆਪ ਮਿਟਾਏ ਤ੍ਰਿਸ਼ਨਾ ਭੁੱਖ, ਅੰਮ੍ਰਿਤ ਸੀਰ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਸੱਜਣ ਸੁਹੇਲਾ ਸਾਚਾ ਮੇਲਾ, ਇਕ ਇਕੇਲਾ ਆਪਣਾ ਆਪ ਕਰਾਇਆ। ਸਾਚੇ ਧਾਮ ਗੁਰਸਿਖ ਸੁਹਾਏ। ਕਲਜੁਗ ਸਾਚੀ ਰੀਤ ਚਲਾਏ। ਹਰਿਜਨ ਹਰਿ ਹਰਿ ਸਾਚਾ ਮੀਤ, ਸਾਚੀ ਬਣਤ ਰਿਹਾ ਬਣਾਏ। ਗੁਰਮੁਖ ਵਿਰਲੇ ਜਨਮ ਜਾਣਾ ਜੀਤ, ਪ੍ਰਭ ਚਰਨ ਸਾਚੀ ਸੇਵ ਕਮਾਏ। ਕਾਇਆ ਜੂਠੀ ਝੂਠੀ ਨੀਤ, ਕਲਜੁਗ ਜੀਵ ਹੋਏ ਹਲਕਾਏ। ਗੁਰਮੁਖਾਂ ਪਰਖੇ ਆਪੇ ਨੀਤ, ਸਿੰਘ ਸਵਰਨ ਸੇਵਾ ਲਾਏ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਦਰ ਦਰਬਾਨ ਆਪ ਬਹਾਏ। ਕਾਇਆ ਹੋਈ ਠੰਡੀ ਸੀਤ, ਜੋਤ ਸਰੂਪੀ ਦਰਸ਼ਨ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਰਿਹਾ ਬਣਾਏ।