੩ ਮਾਘ ੨੦੧੧ ਬਿਕ੍ਰਮੀ ਹੈਡ ਰਾਗੀ ਪ੍ਰਿਥੀਪਾਲ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਆਤਮ ਗ੍ਰਹਿ ਤਨ ਮਨ ਸ਼ਿੰਗਾਰ। ਪੁਰਖ ਅਬਿਨਾਸ਼ੀ ਸਾਚਾ ਰਹੇ, ਆਪ ਆਪਣਾ ਮਹੱਲ ਉਸਾਰ। ਸਚ ਸਿੰਘਾਸਣ ਬੈਠਾ ਰਹੇ, ਜੋਤੀ ਨੂਰਾ ਸ਼ਬਦੀ ਧਾਰ। ਅੰਮ੍ਰਿਤ ਧਾਰ ਸਾਚੀ ਵਹੇ, ਕਵਲ ਨਾਭੀ ਖਿੜੀ ਗੁਲਜ਼ਾਰ। ਹਰਿਜਨ ਭਾਣਾ ਏਕਾ ਸਹੇ, ਆਤਮ ਹਰਿ ਦਰਸ ਅਪਾਰ। ਰਸਨ ਰਸਾਇਣ ਗੋਬਿੰਦ ਗੋਬਿੰਦ ਕਹੇ, ਸਾਚੇ ਦਰ ਮਿਲੇ ਪੁਰਖ ਹਰਿ ਕੰਤ ਭਤਾਰ। ਲਹਿਣਾ ਦੇਣਾ ਧੁਰਦਰਗਾਹੀ ਸਚ ਸਿੰਘਾਸਣ ਆਤਮ ਬੈਠਾ ਆਪੇ ਦਏ, ਪੂਰਬ ਕਰਮ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਗ੍ਰਹਿ ਮੰਦਰ ਸਚ ਸਿੰਘਾਸਣ ਦਿਵਸ ਰੈਣ ਸੁੱਤਾ ਪੈਰ ਪਸਾਰ। ਗ੍ਰਹਿ ਮੰਦਰ ਕਾਇਆ ਤਨ। ਪ੍ਰਭ ਅੰਦਰੇ ਅੰਦਰ, ਸਾਚਾ ਬਖ਼ਸ਼ੇ ਨਾਮ ਧਨ। ਕੁਫ਼ਰ ਹੰਕਾਰੀ ਤੋੜੇ ਜੰਦਰ, ਪੰਜਾਂ ਚੋਰਾਂ ਜਾਏ ਡੰਨ। ਕੋਟਨ ਭਾਨਾ ਤੇਜ ਪ੍ਰਕਾਸ਼ ਅੰਧੇਰੀ ਕਾਇਆ ਕੰਦਰ, ਸਾਚੀ ਜੋਤ ਜਗੇ ਤਨ। ਜੋਤੀ ਜੋਤ ਸਰੂਪ ਹਰਿ, ਗ੍ਰਹਿ ਮੰਦਰ ਅੰਦਰ ਆਪਣਾ ਚਾੜ੍ਹੇ ਚੰਨ। ਗ੍ਰਹਿ ਮੰਦਰ ਕਾਇਆ ਤਨ ਸੁਹਾਗਾ। ਜੋਤੀ ਜਾਮਾ ਹਰਿ ਭਗਵਾਨਾ, ਸ਼ਬਦ ਉਪਜਾਏ ਦਇਆ ਕਮਾਏ, ਏਕਾ ਨਾਦ ਵਡ ਵਡ ਸੁਭਾਗਾ, ਧੁਰਦਰਗਾਹੀ ਸਾਚੀ ਦਾਦ, ਦਰ ਘਰ ਦੇਵੇ ਮਾਧਵ ਮਾਧ, ਹਰਿ ਸੁਹੇਲਾ ਇਕ ਇਕੇਲਾ, ਦੂਈ ਦਵੈਤੀ ਧੋਵੇ ਦਾਗਾ। ਪਾਰਬ੍ਰਹਮ ਪੀਤੰਬਰ ਸਵਾਮੀ, ਸਦਾ ਸਦਾ ਜਗਤੇਸ਼ਵਰ ਅਲੱਖ ਨਿਰੰਜਣ, ਗੁਰਮੁਖ ਸਾਚੇ ਕੰਤ ਮਿਲਾਏ ਨਾਰ ਸੁਭਾਗਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਆਪ ਬੁਝਾਏ ਆਤਮ ਤ੍ਰਿਸ਼ਨਾ ਜਗਤੀ ਜੁਗਤੀ ਆਗਾ। ਗ੍ਰਹਿ ਕਾਇਆ ਸ਼ਬਦ ਅਧਾਰੀ। ਪੁਰਖ ਅਬਿਨਾਸ਼ੀ ਕਿਰਪਾ ਧਾਰੀ। ਘਟ ਘਟ ਵਾਸੀ ਜੋਤ ਨਿਰੰਕਾਰੀ। ਪਵਣ ਸ਼ਬਦ ਸ਼ਬਦ ਪਵਣ, ਪਵਣ ਸਵਾਸੀ ਨਾਦ ਧੁਨੀ, ਇਕ ਪੁਕਾਰ ਹਰਿ ਜੀ ਸੁਣੀ, ਲੋਕਮਾਤ ਕਰ ਵਿਚਾਰੀ। ਪੰਚਮ ਰੋਲੇ ਕਾਇਆ ਮੰਦਰ ਛਾਣੇ ਪੁਣੇ, ਵਡ ਦਾਤਾ ਹਰਿ ਵਡ ਵਡ ਗੁਣੀ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਸੰਤ ਦੁਲਾਰੇ, ਕਰ ਪਿਆਰ ਇਕ ਪੁਕਾਰ ਦਰ ਘਰ ਸਾਚੇ ਸੁਣੀ। ਗ੍ਰਹਿ ਮੰਦਰ ਢੋਲ ਮਰਦੰਗਿਆ। ਸ਼ਬਦ ਸੁਹਾਗੀ ਗੀਤ ਏਕਾ ਏਕ ਰੰਗਿਆ। ਨਾਦੀ ਜੋਤੀ ਸ਼ਬਦ ਤਰਾਨੀ, ਬ੍ਰਹਮ ਗਿਆਨੀ ਹਰਿ ਹਰਿ ਸੰਗਿਆ। ਏਕਾ ਸ਼ਬਦ ਧੁਰਦਰਗਾਹੀ ਸੱਚੀ ਬਾਣੀ, ਦੂਜੇ ਘਰ ਨਾ ਮਿਲੇ ਮੰਗਿਆ। ਆਦਿ ਅੰਤਾ ਇਕ ਨਿਸ਼ਾਨੀ, ਸਾਚਾ ਸ਼ਬਦ ਜਗਤ ਬਿਬਾਣਾ, ਗੁਰਮੁਖ ਉਡੇ ਵਾਂਗ ਪਤੰਗਿਆ। ਜਗਤ ਜਗਦੀਸ਼ਰ ਆਪ ਬਣਾਏ ਸਾਚੀ ਰਾਣੀ, ਸਾਚਾ ਰੰਗ ਨਾਮ ਚੜ੍ਹਾਏ, ਗੁਰਮੁਖਾਂ ਕਾਇਆ ਨਵ ਨਵ ਰੰਗਿਆ। ਸਰਬ ਘਟਾਂ ਘਟ ਜਾਣੀ ਜਾਣ, ਆਤਮ ਮੰਦਰ ਸਾਚੇ ਅੰਦਰ ਸਚ ਵਸੇਰਾ ਅੰਧ ਅੰਧੇਰਾ, ਇਕ ਵਜਾਏ ਸ਼ਬਦ ਤਾਲ ਵਡ ਮਰਦੰਗਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਬਲੀ ਬਲਵਾਨਾ, ਦਰ ਦਵਾਰਾ ਨਰ ਨਿਰੰਕਾਰਾ ਪੁਰਖ ਸੁਜਾਨਾ ਵਾਲੀ ਦੋ ਜਹਾਨਾ, ਏਕਾ ਏਕ ਮਾਤ ਮੰਗਿਆ। ਗ੍ਰਹਿ ਅੰਦਰ ਮੰਗ ਅਪਾਰਿਆ। ਪ੍ਰਭ ਅਬਿਨਾਸ਼ੀ ਤੋੜੇ ਜੰਦਰ, ਵੱਜਾ ਦਰ ਦਵਾਰਿਆ। ਜੋਤੀ ਨੂਰ ਕਰੇ ਉਜਿਆਰਾ ਸਾਚੇ ਅੰਦਰ, ਸ਼ਬਦੀ ਮਿਲੇ ਸਾਚੀ ਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਗ੍ਰਹਿ ਘਰ ਸਾਚੇ ਬਹੇ, ਕਰੇ ਖੇਲ ਅਪਰ ਅਪਾਰਿਆ। ਗ੍ਰਹਿ ਮੰਦਰ ਤਾਲ ਵਜੰਤਿਆ। ਸ਼ਬਦ ਅਧਾਰ ਇਕ ਕਰਤਾਰ, ਆਪੇ ਆਪ ਖੁਜੰਤਿਆ। ਆਪੇ ਸੁਣੇ ਹਰਿ ਪੁਕਾਰ, ਆਪੇ ਆਪ ਬੁਲੰਤਿਆ। ਆਪੇ ਖੁਲ੍ਹ ਮੁਨ ਮੁਨਾਰ, ਆਪੇ ਚੋਗ ਚੁਗੰਤਿਆ। ਆਪੇ ਕਰੇ ਘਰ ਉਜਿਆਰ, ਆਪੇ ਸੁੰਨ
ਰਖੰਤਿਆ। ਆਪੇ ਬਖ਼ਸ਼ੇ ਅੰਮ੍ਰਿਤ ਧਾਰ, ਆਪੇ ਕਵਲ ਬੰਦ ਕਰੰਤਿਆ। ਆਪੇ ਦਏ ਸ਼ਬਦ ਧੁਨਕਾਰ, ਆਪੇ ਡੂੰਘੇ ਭਵਰ ਸੁਟੰਤਿਆ। ਆਪੇ ਆਤਮ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟੰਤਿਆ। ਨਾਮ ਸ਼ਬਦ ਕਰਾਏ ਤਨ ਸ਼ਿੰਗਾਰ, ਗੁਰਮੁਖ ਸਾਚਾ ਸੋਭਾਵੰਤੀ ਨਾਰ, ਘਰ ਸਾਚੇ ਧਾਮ ਵਸੰਤਿਆ। ਮਿਲੇ ਮੇਲ ਕੰਤ ਭਤਾਰ, ਆਤਮ ਸੇਜਾ ਸਚ ਸੁਹਾਗਣ, ਸਾਚੇ ਧਾਮ ਰਹੰਤਿਆ। ਚਰਨ ਸਰਨ ਜਨ ਸਾਚੇ ਲਾਗਣ, ਆਪੇ ਧੋਏ ਮਾਇਆ ਦਾਗਣ, ਮਿਲੇ ਮੇਲ ਪੂਰਨ ਭਗਵੰਤਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਆਤਮ ਅੰਦਰ ਸਾਚੇ ਗ੍ਰਹਿ ਗੁਰਮੁਖ ਵਿਰਲਾ ਖੋਜ ਖੁਜੰਤਿਆ। ਆਤਮ ਗ੍ਰਹਿ ਸ਼ਬਦ ਟਿਕਾਣਾ। ਜੋਤੀ ਨੂਰ ਬਿਬਾਣਾ। ਨਾਦੀ ਪਵਣ ਸਾਚੀ ਤੂਰ, ਅਵਣੀ ਗਵਣੀ ਬੂਝ ਬੁਝਾਨਾ। ਨੂਰ ਉਜਾਲਾ ਏਕਾ ਨੂਰ, ਦਿਸ ਨਾ ਆਏ ਪਵਣ ਮਸਾਣਾ। ਸਤਿ ਸਰੂਪੀ ਹਾਜ਼ਰ ਹਜ਼ੂਰ, ਆਤਮ ਦਰ ਸਚ ਟਿਕਾਣਾ। ਸਰਬ ਕਲਾ ਆਪੇ ਭਰਪੂਰ, ਹਰਿ ਹਰਿ ਵਾਲੀ ਦੋ ਜਹਾਨਾਂ। ਪੰਚਮ ਕਰੇ ਚੂਰੋ ਚੂਰ, ਸ਼ਬਦ ਮਾਰੇ ਤੀਰ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਇਣ ਨਰ, ਆਤਮ ਅੰਦਰ ਸਾਚੇ ਗ੍ਰਹਿ ਆਪੇ ਵਸੇ ਗੁਣ ਨਿਧਾਨਾ। ਆਤਮ ਗ੍ਰਹਿ ਗੁਣ ਨਿਧਾਨ। ਚਰਨ ਧੂੜ ਏਕਾ ਬਖ਼ਸ਼ੇ ਸਚ ਇਸ਼ਨਾਨ। ਬੇਮੁਖ ਮੁਗਧ ਮੂੜ, ਆਪ ਬਣਾਏ ਚਤੁਰ ਸੁਜਾਨ। ਪੰਚਾਂ ਨਾਤਾ ਕੂੜੋ ਕੂੜ, ਏਕਾ ਸ਼ਬਦ ਬ੍ਰਹਮ ਗਿਆਨ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੇ ਮੰਦਰ ਆਤਮ ਗ੍ਰਹਿ ਗੁਰਮੁਖਾਂ ਕਰੇ ਆਪ ਪਛਾਣ। ਆਤਮ ਗ੍ਰਹਿ ਸ਼ਬਦ ਬਿਬਾਣਾ। ਗੁਰਮੁਖ ਸਾਚਾ ਵਿਰਲਾ ਬਹੇ, ਜਿਸ ਜਨ ਦੇਵੇ ਸ੍ਰੀ ਭਗਵਾਨਾ। ਪਾਰ ਕਿਨਾਰੇ ਏਕਾ ਰਹੇ, ਨੌਂਵੇਂ ਦਰ ਬੰਦ ਕਰਾਨਾ। ਦਸਵੇਂ ਘਰ ਅੰਮ੍ਰਿਤ ਮੇਂਹ, ਠੰਡੀ ਧਾਰ ਆਪ ਬਰਸਾਨਾ। ਪੁਰਖ ਅਬਿਨਾਸ਼ੀ ਲੱਗਾ ਨੇਂਹ, ਨਾ ਕੋਈ ਤੋੜੇ ਤੋੜ ਤੁੜਾਨਾ। ਲੱਖ ਚੁਰਾਸੀ ਦਿਸੇ ਖੇਹ, ਇਕ ਅਟੱਲ ਮਹੱਲ ਜਗਤ ਜਗਦੀਸ਼ਾ ਹਰਿ ਹਰਿ ਸ੍ਰੀ ਭਗਵਾਨਾ। ਵਸੇ ਨਿਹਚਲ ਧਾਮ ਅਖੱਲ, ਸ਼ਬਦ ਸੁਨੇਹੜਾ ਰਿਹਾ ਘੱਲ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਜਾਣੀ ਜਾਣਾ।
੩ ਮਾਘ ੨੦੧੧ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਅਟੱਲ ਗੁਰਮੁਖ ਵਿਰਲੇ ਜਾਣਿਆ। ਹਰਿ ਸ਼ਬਦ ਅਮੋਘ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਹਰਿ ਸ਼ਬਦ ਅਮੋਘ, ਗੁਰਮੁਖ ਸਾਚੇ ਦਰ ਘਰ ਸਾਚੇ ਏਕਾ ਏਕ ਵਖਾਣਿਆ। ਹਰਿ ਦਰਸ ਅਮੋਘ, ਜੋਤੀ ਦੇਵੇ ਨਾਮ, ਜੋਤੀ ਜੋਤ ਸਰੂਪ ਹਰਿ, ਆਪੇ ਆਪਣੇ ਚਲੇ ਭਾਣਿਆ। ਹਰਿ ਦਰਸ ਅਮੋਘ, ਗੁਰ ਦਰ ਦਵਾਰਿਆ। ਹਉਮੇ ਕਟੇ ਮਾਇਆ ਰੋਗ, ਦੇਵੇ ਨਾਮ ਅਟੱਲ ਅਪਾਰਿਆ। ਮਿਲਾਏ ਮੇਲ ਧੁਰ ਸੰਜੋਗ, ਸਾਚਾ ਦੀਪਕ ਜੋਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਗੁਰਮੁਖ ਸਾਚੇ ਬਣਤ ਬਣਾ ਰਿਹਾ। ਹਰਿ ਦਰਸ ਅਮੋਘ, ਜਗਤ ਵਣਜਾਰੜਾ। ਹਰਿ ਦਰਸ ਅਮੋਘ, ਹਰਿ ਵਸੇ ਧਾਮ ਨਿਆਰੜਾ। ਹਰਿ ਦਰਸ ਅਮੋਘ, ਗੁਰਮੁਖਾਂ ਪੂਰ ਕਰਾਏ ਕਾਮ, ਮਿਲੇ ਮੀਤ ਮੁਰਾਰੜਾ। ਹਰਿ ਦਰਸ ਅਮੋਘ, ਕੋਈ ਨਾ ਮੰਗੇ ਦਾਮ, ਚਰਨ ਪ੍ਰੀਤੀ ਸਾਚੀ ਨੀਤੀ ਏਕਾ ਰਾਹ ਅਪਾਰੜਾ। ਹਰਿ ਦਰਸ ਅਮੋਘ,
ਮਾਨਸ ਦੇਹੀ ਜਾਏ ਜੀਤੀ, ਮਿਲਿਆ ਕੰਤ ਸੁਹਾਗੜਾ। ਹਰਿ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਨਾਮ ਰੰਗਾਏ ਲਾਲ ਗੁਲਾਲੜਾ। ਕਾਇਆ ਰੰਗਣ ਰੰਗ ਗੁਲਾਲ। ਗੁਰਮੁਖ ਦਰ ਏਕਾ ਮੰਗਣ, ਆਤਮ ਜੋਤੀ ਸਾਚਾ ਲਾਲ। ਆਪੇ ਕਟੇ ਭੁੱਖ ਨੰਗਣ, ਸਾਚੀ ਦੇਵੇ ਵਸਤ ਸੰਭਾਲ। ਆਪ ਸੁਹਾਏ ਆਪਣੇ ਅੰਗਣ, ਦੋ ਜਹਾਨੀ ਕਰੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਚੱਲੇ ਚਾਲ। ਹਰਿ ਦਰਸ ਅਮੋਘ, ਜਗਤ ਦੀਵਾਨਿਆ। ਆਤਮ ਰਸ ਸੱਚਾ ਜੋਗ, ਸੁਖ ਸਹਿਜੇ ਸਹਿਜ ਸਮਾਨਿਆ। ਮਿਲੇ ਮੇਲ ਲਿਖਿਆ ਧੁਰ ਸੰਜੋਗ, ਨਰ ਹਰਿ ਸ੍ਰੀ ਭਗਵਾਨਿਆ। ਆਤਮ ਕਟੇ ਹਉਮੇ ਰੋਗ, ਸ਼ਬਦ ਮਾਰੇ ਤੀਰ ਨਿਸ਼ਾਨਿਆ। ਨੇੜ ਨਾ ਆਏ ਪੰਚਮ ਤੱਤਾਂ ਕਾਮ ਕਰੋਧ, ਪ੍ਰਭ ਆਤਮ ਦੇਵੇ ਸੋਧ, ਸਾਚਾ ਸ਼ਬਦ ਬ੍ਰਹਮ ਗਿਆਨਿਆ। ਹਰਿ ਹਰਿ ਸ਼ਬਦ ਵਡ ਜੋਧਨ ਜੋਧ, ਵਡ ਸੂਰਾ ਸੂਰਬੀਰ ਬਲਵਾਨਿਆ। ਧੁਰ ਫ਼ਰਮਾਣਾ ਸ੍ਰੀ ਭਗਵਾਨਾ ਏਕਾ ਸ਼ਬਦ ਅਗਾਧ ਬੋਧ, ਲੋਕਮਾਤ ਸੱਚਾ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪੇ ਜਾਣਿਆ। ਆਪੇ ਜਾਣੇ ਆਪਣਾ ਆਪ ਹਰਿ ਨਿਰੰਕਾਰਿਆ। ਏਕਾ ਸ਼ਬਦ ਜਪਾਏ ਸਾਚਾ ਜਾਪ, ਲੋਕਮਾਤੀ ਮਾਰ ਝਾਤੀ ਕਲਜੁਗ ਅੰਤਮ ਵਾਰਿਆ। ਗੁਰਮੁਖਾਂ ਮਾਰੇ ਤੀਨੋ ਤਾਪ, ਸ਼ਬਦ ਕਟਾਰ ਹੱਥ ਉਠਾ ਰਿਹਾ। ਚਾਰ ਕੁੰਟ ਚਾਰ ਵਰਨ ਰਿਹਾ ਕਾਂਪ, ਨਾ ਦੇਵੇ ਕੋਈ ਸਹਾਰਿਆ। ਕਲਜੁਗ ਕਾਲਾ ਵਧਿਆ ਪਾਪ, ਘਰ ਘਰ ਦਰ ਦਰ ਹਾਹਾਕਾਰਿਆ। ਨਾ ਕੋਈ ਮਾਈ ਨਾ ਕੋਈ ਬਾਪ, ਭੈਣ ਭਾਈਆਂ ਨਾਤਾ ਤੁੱਟਾ ਭਾਈ ਭਾਈ ਹੰਕਾਰਿਆ। ਨਾ ਕੋਈ ਦਿਸੇ ਸਾਕ ਸੱਜਣ ਸੈਣ, ਚਾਰ ਕੁੰਟ ਚਾਰ ਚੁਫੇਰੇ ਏਕਾ ਧੂੰਆਂ ਧੁੰਦੂਕਾਰਿਆ। ਹਰਿ ਨਰ ਸਾਚਾ ਰਸਨ ਕਹਿ ਨਾ ਸਕੇ ਕਹਿਣ, ਕਾਇਆ ਤਨ ਮਨ ਹੰਕਾਰਿਆ। ਗੁਰਮੁਖ ਵਿਰਲੇ ਲਾਹਾ ਸਾਚਾ ਲੈਣ, ਸੋਹਣ ਹਰਿ ਸਾਚੇ ਬੰਕ ਦਵਾਰਿਆ। ਦਰਸ਼ਨ ਪਾਇਣ ਤੀਜੇ ਨੈਣ, ਹਰਿ ਖੋਲ੍ਹੇ ਬੰਦ ਕਿਵਾੜਿਆ। ਬੇਮੁਖ ਡੋਬੇ ਵਹਿੰਦੇ ਵਹਿਣ, ਕਲਜੁਗ ਮਾਇਆ ਤੱਤੀ ਹਾੜਿਆ। ਕਲਜੁਗ ਅੰਧੇਰੀ ਰੈਣ, ਜੋਤੀ ਜੋਤ ਸਰੂਪ ਹਰਿ, ਸਾਚਾ ਸ਼ਬਦ ਏਕਾ ਚੰਦ ਲੋਕਮਾਤ ਕਲ ਚਾੜ੍ਹਿਆ। ਸਾਚਾ ਚੰਦ ਭਏ ਪ੍ਰਕਾਸ਼। ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਮੇਲ ਮਿਲਾਏ ਪੁਰਖ ਅਬਿਨਾਸ਼। ਹਰਿ ਹਰਿ ਸਾਜਨ ਰਸਨਾ ਗਾਏ ਬੱਤੀ ਦੰਦ, ਕਰੇ ਕਰਾਏ ਬੰਦ ਖ਼ੁਲਾਸ। ਕਲਜੁਗ ਜੀਵ ਆਤਮ ਅੰਧ, ਅੱਠੇ ਪਹਿਰ ਰਹਿਣ ਉਦਾਸ। ਸ਼ਬਦ ਸੁਹਾਗੀ ਗੀਤ ਸੋਹੰ ਸੱਚਾ ਛੰਦ, ਰਸਨਾ ਗਾਇਣ ਸਵਾਸ ਸਵਾਸ। ਆਪ ਉਪਜਾਏ ਪਰਮਾਨੰਦ, ਹਉਮੇ ਰੋਗ ਜਾਏ ਵਿਨਾਸ। ਮਾਇਆ ਪੜਦਾ ਢਾਹੇ ਕੰਧ, ਕਾਇਆ ਮੰਡਲ ਇਕ ਵਖਾਸੇ ਸਾਚੀ ਰਾਸ। ਮਦਿਰਾ ਮਾਸ ਜਨ ਤਜਾਏ ਗੰਦ, ਸਦਾ ਸੁਹੇਲਾ ਦਰਸ ਦਿਖਾਏ, ਸਦ ਵਸੇ ਆਸ ਪਾਸ। ਜੋਤੀ ਜੋਤ ਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸ਼ਾਹੋ ਸ਼ਬਾਸ਼। ਵਡ ਦਾਤਾ ਸ਼ਾਹ ਸੁਲਤਾਨ ਪੁਰਖ ਸੁਜਾਨਿਆ। ਵਡ ਦਾਤਾ ਬੇਪ੍ਰਵਾਹ ਹਰਿ ਭਗਵਾਨ, ਚਲੇ ਚਲਾਏ ਆਪਣੇ ਭਾਣਿਆ। ਧੁਰਦਰਗਾਹੀ ਸਚ ਮਲਾਹ, ਗੁਣ ਨਿਧਾਨ ਨਾ ਕੋਈ ਜਾਣੇ ਜੀਵ ਨਾਦਾਨਿਆ। ਸਦਾ ਸੁਹੇਲਾ ਪਕੜੇ ਬਾਂਹ, ਹਰਿ ਮਿਹਰਵਾਨ ਗੁਰਮੁਖ ਵਿਰਲੇ ਮਾਤ ਪਛਾਣਿਆ। ਆਦਿ ਅੰਤੀ ਠੰਡੀ ਛਾਂ, ਚਤੁਰ ਸੁਜਾਨ ਗੁਰਮੁਖ ਸਾਚੇ ਰੰਗ ਸਾਚਾ ਮਾਣਿਆ। ਦਰਗਹਿ ਸਾਚੀ ਸਾਚਾ ਥਾਂ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਬਹਾਏ ਸਚ ਅਸਥਾਨਿਆ। ਸਾਚਾ ਧਾਮ ਹਰਿ ਅਸਥੂਲ। ਕੰਤ ਵਸੇਰਾ ਏਕ ਗੁਰਮੁਖ ਨਾ ਜਾਣਾ ਭੂਲ। ਜੀਵ ਜੰਤ ਸਾਧ ਸੰਤ ਏਕਾ ਏਕ ਰਖਾਏ ਟੇਕ, ਸ਼ਬਦ ਤੀਰ ਸ਼ਬਦ ਤ੍ਰਿਸੂਲ।
ਆਪੇ ਮਾਰੇ ਚਾਰੇ ਵਾਰੇ ਪੰਚਮ ਕਰੇ ਬੁਧ ਬਿਬੇਕ, ਨਰ ਹਰਿ ਸਾਚਾ ਕੰਤ ਕੰਤੂਲ। ਜੋਤੀ ਜੋਤ ਸਰੂਪ ਹਰਿ, ਅਲੱਖ ਅਲੱਖਣਾ ਸਤਿ ਸੁਹੇਲਾ ਏਕਾ ਏਕ। ਜਗਤ ਨਿਧਾਨ ਗੁਣਵੰਤ, ਮਿਲੇ ਮੇਲ ਕੰਤ ਭਤਾਰ। ਚਤੁਰ ਸੁਜਾਨਾ ਹਰਿ ਭਗਵੰਤ, ਪੂਰਬ ਕਰਮ ਰਿਹਾ ਵਿਚਾਰ। ਵਡ ਧਨ ਮਾਲਾ ਹਰਿ ਪਤਿਵੰਤ, ਆਤਮ ਭਰੇ ਸਰਬ ਭੰਡਾਰ। ਸਖਾ ਸਖਾਈ ਸਤਿ ਸਤਿਵੰਤ, ਆਪ ਆਪਣੀ ਕਿਰਪਾ ਧਾਰ। ਸਾਚਾ ਮੇਲਾ ਏਕਾ ਕੰਤ, ਗੁਰਮੁਖ ਸੁਹਾਗਣ ਸਾਚੀ ਨਾਰ। ਜਗਤ ਵਡਿਆਈ ਜੀਵ ਜੰਤ, ਆਤਮ ਦੁੱਖ ਨਿਵਾਰ। ਕਿਸੇ ਹੱਥ ਨਾ ਆਏ ਭੇਖਾਧਾਰੀ ਸੰਤ, ਦਹਿ ਦਿਸ਼ ਫਿਰਨ ਹੋਇਣ ਖਵਾਰ। ਹਰਿ ਆਪ ਬਣਾਏ ਸਾਚੀ ਬਣਤ, ਗੁਰਮੁਖ ਨਿਮਾਣੇ ਪੈਜ ਸਵਾਰ। ਸਗਲ ਮਿਟਾਏ ਆਤਮ ਚਿੰਤ, ਸਾਚਾ ਦੇਵੇ ਨਾਮ ਅਧਾਰ। ਜਗਤ ਸੁਹੇਲਾ ਮਹਿੰਮਾ ਅਗਣਤ, ਰਸਨਾ ਕੋਈ ਨਾ ਸਕੇ ਉਚਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਦਵਾਰਾ ਇਕ ਸੁਹਾਏ, ਚਰਨ ਛੁਹਾਏ ਬੰਕ ਦਵਾਰ। ਗੁਰਮੁਖ ਆਤਮ ਹਰਿ ਦਰ ਪੁਕਾਰੇ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਿਲੇ ਮੇਲ ਕੰਤ ਭਤਾਰੇ। ਏਕਾ ਨਾਮ ਸਾਚਾ ਦਰ, ਅੰਮ੍ਰਿਤ ਭੰਡਾਰਾ ਸਾਚਾ ਸਰ, ਆਤਮ ਖੁਲ੍ਹੇ ਬੰਦ ਕਿਵਾੜੇ। ਲੱਖ ਚੁਰਾਸੀ ਚੁਕੇ ਡਰ, ਪੰਚਮ ਨੇੜ ਨਾ ਆਏ ਧਾੜੇ। ਦਰ ਘਰ ਸਾਚੇ ਜਾਇਣ ਵੜ, ਪੁਰਖ ਅਬਿਨਾਸ਼ੀ ਫੜਿਆ ਲੜ, ਸ਼ਬਦ ਘੋੜੇ ਸਾਚੇ ਚਾੜ੍ਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚੇ ਮੰਦਰ ਸ਼ਬਦ ਸਰੂਪੀ ਗਿਆ ਵੜ। ਸ਼ਬਦ ਸਰੂਪੀ ਸਚ ਤਰਾਨਾ। ਰਾਗ ਨਾਦ ਨਾ ਕਿਸੇ ਵਖਾਨਾ। ਰਸਨਾ ਸਾਧ ਨਾ ਕਿਸੇ ਪਛਾਨਾ। ਧੁਰਦਰਗਾਹੀ ਸਾਚੀ ਦਾਤ, ਸਚ ਵਸਤ ਸਚ ਘਰ ਟਿਕਾਣਾ। ਗੁਰਮੁਖ ਵਿਰਲਾ ਲਏ ਲਾਧ, ਲੋਕਮਾਤ ਮਿਲੇ ਮੇਲ ਭਗਵਾਨਾ। ਸ਼ਬਦ ਤੂਰਤ ਸਾਚਾ ਨਾਦ, ਅਕਾਲ ਮੂਰਤ ਏਕਾ ਰੰਗ ਵਖਾਨਾ। ਸਤਿ ਸਰੂਪੀ ਸਾਚੀ ਸੂਰਤ, ਆਤਮ ਜੋਤੀ ਨੂਰ ਨੁਰਾਨਾ। ਬੇਮੁਖਾਂ ਸਦ ਵਸੇ ਦੂਰਤ, ਗੁਰਮੁਖਾਂ ਹਰਿ ਵਿਚ ਸਮਾਣਾ। ਲੱਖ ਚੁਰਾਸੀ ਰਹੀ ਝੂਰਤ, ਦਿਸ ਨਾ ਆਏ ਗੁਣ ਨਿਧਾਨਾ। ਗੁਰਮੁਖਾਂ ਆਸਾ ਮਨਸਾ ਪੂਰਤ, ਦਰਸ ਦਿਖਾਏ ਦਇਆ ਕਮਾਏ ਪ੍ਰਭ ਅਬਿਨਾਸ਼ੀ ਵਡ ਮਿਹਰਬਾਨਾ। ਨੂਰ ਨੁਰਾਨੀ ਸਾਚੀ ਸੂਰਤ, ਵਲੀਆ ਛਲੀਆ ਖੇਲ ਮਹਾਨਾ। ਸ੍ਰਿਸ਼ਟ ਸਬਾਈ ਕੂੜੋ ਕੂੜਤ, ਇਕ ਅਟੱਲ ਸਚ ਮਹੱਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ, ਚਰਨ ਪ੍ਰੀਤੀ ਇਕ ਬੰਧਾਨਾ। ਨਿਭੇ ਚਰਨ ਪ੍ਰੀਤ ਭਗਤ ਭਗਵਾਨਿਆ। ਸਾਚੀ ਪਰਖੇ ਨੀਤ ਵਿਚ ਜਹਾਨਿਆ। ਮਾਨਸ ਦੇਹੀ ਸਦਾ ਅਤੀਤ, ਏਕਾ ਸ਼ਬਦ ਸੁਹਾਗੀ ਗੀਤ, ਹਰਿ ਸਾਚਾ ਰਸਨ ਵਖਾਨਿਆ। ਲੱਖ ਚੁਰਾਸੀ ਜਾਣਾ ਜੀਤ, ਕਾਇਆ ਮੰਦਰ ਢਹੇ ਮਸੀਤ, ਅੰਤਮ ਛਡਣਾ ਵਿਚ ਜਹਾਨਿਆ। ਏਕਾ ਹਰਿ ਹਰਿ ਰਾਖੋ ਚੀਤ, ਅੱਠੇ ਪਹਿਰ ਨਾਮ ਵਸਤ ਸਚ ਦਸਤ, ਰੱਖੇ ਰੰਗ ਮਸਤਾਨਿਆ। ਕਾਇਆ ਚੋਲਾ ਝੂਠਾ ਬਸਤ, ਅੰਤਮ ਛੱਡਣਾ ਵਿਚ ਜਹਾਨਿਆ। ਕੋਈ ਨਾ ਚੱਲੇ ਸੰਗ ਅਸਤ, ਕਲਜੁਗ ਭੁੱਲੇ ਜੀਵ ਨਾਦਾਨਿਆ। ਗੁਰਮੁਖ ਸਾਚਾ ਸਦਾ ਮਸਤ, ਅੱਠੇ ਪਹਿਰ ਦਿਵਸ ਰੈਣ ਗੁਰ ਚਰਨ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਊ ਗਰੀਬ ਨਿਮਾਣੇ ਦਰ ਘਰ ਸਾਚੇ ਦੇਵੇ ਆਪੇ ਮਾਣਿਆ।
੩ ਮਾਘ ੨੦੧੧ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਹਰਿ ਜੋਤ ਅਬਿਨਾਸ਼, ਜਗਤ ਉਪਜਾਇੰਦਾ। ਹਰਿ ਜੋਤ ਅਬਿਨਾਸ਼, ਭਗਤ ਭੁਗਤ ਬਣਾਇੰਦਾ। ਹਰਿ ਜੋਤ ਅਬਿਨਾਸ਼, ਆਤਮ ਸ਼ਕਤ ਲੱਖ ਚੁਰਾਸੀ ਆਪ ਟਿਕਾਇੰਦਾ। ਹਰਿ ਜੋਤ ਅਬਿਨਾਸ਼, ਬੂੰਦ ਰਕਤ ਕਾਇਆ ਮਾਇਆ ਆਪ ਬਣਾਇੰਦਾ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਆਪਣੀ ਆਪ ਜਗਾਇੰਦਾ। ਹਰਿ ਜੋਤ ਅਬਿਨਾਸ਼, ਸਤਿ ਸਰੂਰਿਆ। ਹਰਿ ਜੋਤ ਅਬਿਨਾਸ਼, ਸਰਬ ਕਲਾ ਭਰਪੂਰਿਆ। ਹਰਿ ਜੋਤ ਅਬਿਨਾਸ਼, ਨੂਰ ਨੁਰਾਨੀ ਸਾਚਾ ਨੂਰ ਕਲਜੁਗ ਦੀਸੇ ਦੂਰਿਆ। ਹਰਿ ਸ਼ਬਦ ਅਬਿਨਾਸ਼, ਵੇਖ ਵਖਾਣੇ ਜੰਤ ਜੀਵ ਸ਼ੈਤਾਨੀ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਆਤਮ ਰੰਗ ਚੜ੍ਹਾਏ ਗੂੜ੍ਹਿਆ। ਹਰਿ ਜੋਤ ਅਬਿਨਾਸ਼, ਜਗਤ ਪ੍ਰਕਾਸ਼ ਹੈ। ਹਰਿ ਜੋਤ ਅਬਿਨਾਸ਼, ਘਟ ਘਟ ਰੱਖੇ ਵਾਸ ਹੈ। ਹਰਿ ਜੋਤ ਅਬਿਨਾਸ਼, ਕਾਇਆ ਆਤਮ ਸਾਚਾ ਤੀਰਥ, ਜੋਤ ਜਵਾਲਾ ਇਕ ਲਲਾਟ ਹੈ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਇਕ ਨਿਭਾਏ ਸੱਚਾ ਸਾਥ ਹੈ। ਹਰਿ ਜੋਤ ਅਬਿਨਾਸ਼, ਸੰਗ ਸਾਥੀਆ। ਹਰਿ ਜੋਤ ਅਬਿਨਾਸ਼, ਵੇਖ ਵਖਾਣੇ ਤ੍ਰੈਲੋਕੀ ਨਾਥੀਆ। ਹਰਿ ਜੋਤ ਅਬਿਨਾਸ਼, ਕਾਇਆ ਮੰਦਰ ਡਗਮਗਾਏ ਝੂਠੀ ਦੇਹੀ ਮਾਟੀ ਖ਼ਾਕੀਆ। ਹਰਿ ਜੋਤ ਅਬਿਨਾਸ਼, ਆਪ ਆਪਣੀ ਮਾਤ ਜਗਾਏ, ਜਨ ਭਗਤਾਂ ਲਿਖੇ ਲੇਖ ਮਸਤਕ ਸਾਚੇ ਮਾਥਿਆ। ਹਰਿ ਜੋਤ ਅਬਿਨਾਸ਼, ਨਰ ਨਿਰੰਕਾਰਿਆ। ਹਰਿ ਜੋਤ ਅਬਿਨਾਸ਼, ਸਗਲ ਪਸਾਰਿਆ। ਹਰਿ ਜੋਤ ਅਬਿਨਾਸ਼, ਖੇਲ ਅਪਾਰਿਆ। ਹਰਿ ਜੋਤ ਅਬਿਨਾਸ਼, ਸਾਚੇ ਧਾਮ ਸਚ ਸਿੰਘਾਸਣ ਆਪੇ ਆਪ ਡਗਮਗਾ ਰਿਹਾ। ਹਰਿ ਜੋਤ ਅਬਿਨਾਸ਼, ਸਚ ਮੰਡਲ ਦੀ ਸਾਚੀ ਰਾਸ, ਏਕਾ ਨੂਰਾ ਚਾਰ ਕੁੰਟ ਦਹਿ ਦਿਸ਼ਾ ਵਖਾ ਰਿਹਾ ਹੈ। ਹਰਿ ਜੋਤ ਅਬਿਨਾਸ਼, ਸਰਬ ਘਟਾ ਘਟ ਵਾਸਿਆ। ਹਰਿ ਜੋਤ ਅਬਿਨਾਸ਼, ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹ, ਭਾਗ ਲਗਾਏ ਕਾਇਆ ਚੋਲੀ, ਦੀਪਕ ਜੋਤੀ ਡਗਮਗਾ ਰਿਹਾ। ਹਰਿ ਜੋਤ ਅਬਿਨਾਸ਼, ਲੱਖ ਚੁਰਾਸੀ ਦਾਸਨ ਦਾਸ, ਵਸਤ ਅਨਮੋਲ ਪੂਰਾ ਤੋਲ ਤੋਲ, ਆਪ ਆਪਣੇ ਵਿਚ ਟਿਕਾ ਰਿਹਾ। ਹਰਿ ਜੋਤ ਅਬਿਨਾਸ਼, ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾ ਰਿਹਾ। ਹਰਿ ਜੋਤ ਅਬਿਨਾਸ਼, ਰੰਗ ਰੰਗ ਰੰਗਾਨਿਆ। ਹਰਿ ਜੋਤ ਅਬਿਨਾਸ਼, ਹਰਿ ਧਾਮ ਹਰਿ ਰਾਮ ਆਪੇ ਆਪ ਸਮਾਨਿਆ। ਹਰਿ ਜੋਤ ਅਬਿਨਾਸ਼, ਆਪ ਕਰਾਏ ਆਪਣਾ ਕਾਮ, ਦਿਸ ਨਾ ਆਏ ਰਾਜੇ ਰਾਣਿਆਂ। ਹਰਿ ਜੋਤ ਅਬਿਨਾਸ਼, ਲੱਖ ਚੁਰਾਸੀ ਕਾਇਆ ਚਾਮ, ਡਗਮਗਾਏ ਏਕਾ ਰੰਗ ਸਮਾਨਿਆ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਰੰਗ ਆਪੇ ਜਾਣਿਆ। ਹਰਿ ਜੋਤ ਅਬਿਨਾਸ਼, ਧਾਮ ਅਸਥੂਲਿਆ। ਹਰਿ ਜੋਤ ਅਬਿਨਾਸ਼, ਸਚ ਸਿੰਘਾਸਣ ਡੇਰਾ ਲਾਏ, ਨਾ ਪਾਵਾ ਨਾ ਚੂਲਿਆ। ਹਰਿ ਜੋਤ ਅਬਿਨਾਸ਼, ਸੰਞ ਸਵੇਰ ਨਾ ਕੋਈ ਰਖਾਏ, ਅੰਧ ਅੰਧੇਰ ਦਿਸ ਨਾ ਆਏ, ਏਕਾ ਰੰਗ ਰੰਗ ਨਵੇਲਿਆ। ਹਰਿ ਜੋਤ ਅਬਿਨਾਸ਼, ਆਪ ਆਪਣਾ ਆਪ ਉਪਾਏ, ਨਾ ਕੋਈ ਗੁਰ ਨਾ ਕੋਈ ਚੇਲਿਆ। ਹਰਿ ਜੋਤ ਅਬਿਨਾਸ਼, ਅਚਰਜ ਖੇਲ ਖੇਲਿਆ। ਜਗਤ ਸੁਹੇਲ ਅੱਠੇ ਪਹਿਰ ਡਗਮਗਾਏ, ਨਾ ਕੋਈ ਬਾਤੀ ਨਾ ਕੋਈ ਤੇਲਿਆ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਪਾਰਬ੍ਰਹਮ ਆਪ ਆਪਣਾ ਖੇਲਿਆ। ਹਰਿ ਜੋਤ ਅਬਿਨਾਸ਼, ਸਚ ਦਵਾਰਿਆ। ਹਰਿ ਜੋਤ ਅਬਿਨਾਸ਼, ਪਰਮ ਪੁਰਖ ਏਕਾ ਕਲ
ਏਕਾ ਧਾਰਿਆ। ਹਰਿ ਜੋਤ ਅਬਿਨਾਸ਼ੀ, ਲੱਖ ਚੁਰਾਸੀ ਵਲ ਛਲ ਜੁਗਾ ਜੁਗੰਤਰ ਖੇਲ ਬਣਾ ਰਿਹਾ। ਹਰਿ ਜੋਤ ਅਬਿਨਾਸ਼, ਵੇਖ ਵਖਾਣੇ ਜਲ ਥਲ, ਸ਼ਬਦ ਮੰਤਰ ਇਕ ਚਲਾ ਰਿਹਾ। ਹਰਿ ਜੋਤ ਅਬਿਨਾਸ਼, ਸਤਵੇਂ ਘਰ ਸਤਿ ਇਕ ਅਹਿਮਦ ਸਚ ਮੁਹੰਮਦ ਸਾਚਾ ਆਸਣ ਲਾ ਰਿਹਾ। ਸਾਚੇ ਘਰ ਹਰਿ ਬਲਵਾਨਾ। ਜੋਤ ਸਰੂਪੀ ਪਵਣ ਮਸਾਣਾ। ਗੁਣਵੰਤਾ ਹਰਿ ਗੁਣ ਨਿਧਾਨਾ। ਜੀਵ ਜੰਤ ਨਾ ਕਰੇ ਪਛਾਨਾ, ਸਾਧ ਸੰਤ ਕਿਸੇ ਹੱਥ ਨਾ ਆਏ, ਦਰ ਘਰ ਸਾਚਾ ਬੂਝ ਬੁਝਾਨਾ। ਸਰਬ ਕਲਾ ਸਮਰਥ ਆਪ ਅਖਵਾਏ, ਲੋਆਂ ਪੁਰੀਆਂ ਬਾਹਰ ਟਿਕਾਨਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪ ਆਪਣਾ ਸਚ ਨਿਸ਼ਾਨਾ। ਹਰਿ ਜੋਤ ਅਬਿਨਾਸ਼, ਜੋਧ ਬਲ ਸੂਰਿਆ। ਹਰਿ ਜੋਤ ਅਬਿਨਾਸ਼, ਕਾਮ ਕਰੋਧ ਲੋਭ ਮੋਹ ਹੰਕਾਰ ਵਿਕਾਰਾ ਵਾਰਿਆ। ਹਰਿ ਜੋਤ ਅਬਿਨਾਸ਼, ਤੁੱਟੇ ਨਾਤਾ ਜਗਤ ਮੋਹ, ਆਤਮ ਰਾਮ ਸਦ ਭਰਪੂਰਿਆ। ਹਰਿ ਜੋਤ ਅਬਿਨਾਸ਼, ਕੋਈ ਨਾ ਸਕੇ ਮਾਤ ਛੋਹ, ਲੱਖ ਚੁਰਾਸੀ ਕੂੜ ਕੁੜਿਆਰਿਆ। ਹਰਿ ਜੋਤ ਅਬਿਨਾਸ਼, ਸਾਧ ਸੰਤ ਕਲ ਕਲਕਾਤੀ ਰਹੇ ਰੋ, ਕਿਸੇ ਹੱਥ ਨਾ ਆਏ ਸਾਚਾ ਨੂਰਿਆ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਇਕ ਰਖਾਏ ਦਇਆ ਕਮਾਏ, ਸੰਗ ਸੁਹੇਲਾ ਸ਼ਬਦ ਸੁਹੇਲਾ ਸਾਚੀ ਤੂਰਿਆ। ਹਰਿ ਜੋਤ ਜੋਤ ਅਬਿਨਾਸ਼ੀ। ਕਰੇ ਖੇਲ ਹਰਿ ਸਰਬ ਘਟਾ ਘਟ ਵਾਸੀ। ਛੇਵੇਂ ਦਰ ਵੇਖੇ ਹਰਿ ਖੋਲ੍ਹੇ ਬੰਦ ਕਵਾੜ, ਨੂਰ ਨੁਰਾਨੀ ਜੋਤ ਪ੍ਰਕਾਸ਼ੀ। ਸਚ ਦਵਾਰੇ ਜਾਣਾ ਵੜ, ਪ੍ਰਭ ਅਬਿਨਾਸ਼ੀ ਅੱਗੇ ਖੜ, ਆਪ ਫੜਾਏ ਆਪਣਾ ਲੜ, ਸ਼ਬਦ ਬਣਾਏ ਸਾਚੀ ਦਾਸੀ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਮੰਡਲ ਦੀ ਸਾਚੀ ਰਾਸੀ। ਛੇਵੇਂ ਘਰ ਹਰਿ ਵਿਚਾਰੇ। ਜੋਤੀ ਖੇਲ ਅਪਰ ਅਪਾਰੇ। ਸ਼ਬਦ ਤਰਾਨਾ ਇਕ ਅਲਾਏ, ਦੇਵੇ ਨਾਦ ਨਾਦ ਧੁਨਕਾਰੇ। ਸਾਚਾ ਸ਼ਬਦ ਇਕ ਚਲਾਏ, ਜੁਗਾ ਜੁਗੰਤਰ ਬਣਤ ਬਣਾਏ, ਆਪ ਆਪਣੀ ਜਾਣੇ ਕਾਰੇ। ਜੋਤੀ ਜਾਮਾ ਸ੍ਰੀ ਭਗਵਾਨਾ, ਛੇਵੇਂ ਦਰ ਹਰਿ ਨਿਰੰਕਾਰੇ। ਵੇਖ ਵਿਚਾਰੇ ਸਾਚਾ ਸ਼ਬਦ ਸਚ ਤਰਾਨਾ। ਕਿਸੇ ਨਾ ਦਿਸੇ ਮਾਤ ਨਿਸ਼ਾਨਾ, ਆਪ ਆਪਣੀ ਬੰਨ੍ਹੇ ਧਾਰੇ। ਸਾਚੇ ਘਰ ਸ਼ਬਦ ਨਿਸ਼ਾਨਾ ਏਕਾ ਰਾਗ ਏਕਾ ਸਾਜ, ਦੂਜਾ ਨਾ ਕੋਈ ਤਾਲ ਰਖਾਨਾ। ਅਨਹਦ ਧੁਨੀ ਸਾਚੀ ਅਵਾਜ਼, ਧੁਨ ਧਨਵੰਤਾ ਆਪ ਅਖਵਾਨਾ। ਮਾਤਲੋਕ ਪ੍ਰਭ ਦੇਵੇ ਸਾਚੀ ਦਾਤ, ਸਾਚਾ ਸ਼ਬਦ ਜਗਤ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦਰ ਸਚ ਸੁਹਾਣਾ। ਉਪਜੇ ਸ਼ਬਦ ਵੈਰਾਗ, ਆਗ ਤਨ ਨਾਸੀਆ। ਗੁਰਮੁਖ ਸੋਇਆ ਜਾਏ ਜਾਗ, ਵਡ ਵਡਭਾਗ ਕਿਰਪਾ ਕਰੇ ਸ਼ਾਹੋ ਸ਼ਾਬਾਸ਼ੀਆ। ਕਾਇਆ ਅੰਦਰ ਆਤਮ ਅੰਧ ਧੋ ਝੂਠੇ ਦਾਗ, ਮਾਨਸ ਜਨਮ ਕਰੇ ਰਹਿਰਾਸੀਆ। ਹਰਿ ਸੰਤ ਸੁਹੇਲਾ ਆਪ ਬਣਾਏ ਹੰਸ ਕਾਗ, ਕਿਰਪਾ ਕਰ ਸਾਚਾ ਹਰਿ ਦੇਵੇ ਵਰ ਘਟ ਘਟ ਵਾਸੀਆ। ਜੋਤੀ ਜੋਤ ਸਰੂਪ ਹਰਿ, ਸਚ ਸ਼ਬਦ ਹਰਿ ਮਾਤ ਧਰ, ਸੁਣ ਸੁਣਾਵੇ ਆਵੇ ਜਾਵੇ ਪੁਰਖ ਅਬਿਨਾਸ਼ੀਆ। ਸਾਚਾ ਸ਼ਬਦ ਜਗਤ ਜਣਾਈਆ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਰਿਹਾ ਉਠਾਈਆ। ਏਕਾ ਦੇਵੇ ਸੱਚਾ ਨਾਮ ਧਨਾ, ਸਾਚੀ ਵਸਤ ਇਕ ਅਮੋਲ ਅਤੋਲ ਧੁਰਦਰਗਾਹੀ ਸਾਚਾ ਮਾਹੀ ਵਿਚ ਮਾਤ ਟਿਕਾਈਆ। ਸਾਚਾ ਸੁਣਾਏ ਰਾਗ ਕੰਨਾਂ, ਗੁਰਮੁਖਾਂ ਕੱਢੇ ਆਤਮ ਜੰਨਾ, ਦਰਸ ਅਮੋਘਾ ਧੁਰ ਸੰਜੋਗਾ ਏਕਾ ਆਪਣਾ ਆਪ ਵਖਾਈਆ। ਭਾਂਡਾ ਭਰਮ ਹਰਿ ਜੀ ਭੰਨਾ, ਸ਼ਬਦ ਤੀਰ ਲਾਇਆ ਤਨਾ, ਆਤਮ ਖਿਚੇ ਸਾਚਾ ਸੀਰ, ਬਜ਼ਰ ਕਪਾਟੀ ਚੀਰ ਵਖਾਈਆ। ਜੋਤੀ ਜਾਮਾ ਸ੍ਰੀ ਭਗਵਾਨਾ, ਸ਼ਬਦੀ ਵੇਖੇ ਇਕ ਤਰਾਨਾ, ਜੁਗਾ ਜੁਗੰਤਰ ਆਪ ਬਣਾਏ ਸਾਚੀ ਬਣਤਰ, ਭਗਤ
ਸੁਹੇਲਾ ਸਾਚਾ ਮੇਲਾ ਸ਼ਬਦ ਸੁਰਤੀ ਮੇਲ ਮਿਲਾਈਆ। ਸ਼ਬਦ ਸੁਰਤੀ ਮੇਲ ਮਿਲਾਵਾ, ਖੇਲ ਅਪਰ ਅਪਾਰਿਆ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਨਰ ਹਰਿ ਦਿਸ ਨਾ ਆਏ ਜੀਵ ਜੰਤ ਗਵਾਰਿਆ। ਗੁਰਮੁਖਾਂ ਦੇਵੇ ਠੰਡੀਆਂ ਛਾਂਵਾਂ, ਆਪ ਉਠਾਵੇ ਫੜ ਫੜ ਬਾਹੋਂ, ਸਾਚੀ ਜੋਤੀ ਮੇਲ ਮਿਲਾ ਰਿਹਾ। ਦਰ ਘਰ ਸਾਚੇ ਸਾਚੇ ਥਾਵਾਂ, ਗੁਰਮੁਖ ਸਾਚੇ ਸੰਤ ਜਨਾਂ, ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਰੰਗਣ ਨਾਮ ਚੜ੍ਹਾ ਰਿਹਾ। ਸਾਚੀ ਰੰਗਣ ਹਰਿ ਦਵਾਰ। ਗੁਰਮੁਖ ਗੁਰਸਿਖ ਮੂਲ ਨਾ ਸੰਗਣ, ਮਿਲੇ ਮੇਲ ਕੰਤ ਭਤਾਰ। ਕਾਇਆ ਡੋਲੀ ਸ਼ਬਦ ਚੋਲੀ, ਹੌਲੀ ਹੌਲੀ ਕਰਦੀ ਵਿੱਚੋਂ ਬੋਲੀ, ਸਚ ਕਰਾਏ ਤਨ ਸ਼ਿੰਗਾਰ। ਆਤਮ ਪਰਦੇ ਰਿਹਾ ਫੋਲੀ, ਗੁਰਮੁਖ ਸਾਚੇ ਚਰਨ ਪ੍ਰੀਤੀ ਘੋਲ ਘੋਲੀ, ਆਪੇ ਵੇਖੇ ਅੰਦਰ ਬਾਹਰ ਗੁਪਤ ਜ਼ਾਹਰ। ਪੂਰੇ ਤੋਲ ਰਿਹਾ ਤੋਲੀ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਰਮ ਵਿਚਾਰ, ਜੋਤੀ ਜਾਮਾ ਸ੍ਰੀ ਭਗਵਾਨਾ, ਧੁਰਦਰਗਾਹੀ ਸਾਚਾ ਰਾਣਾ, ਆਪ ਜਾਣੇ ਆਪਣੀ ਕਾਰ। ਸਾਚੀ ਜਾਣੇ ਕਾਰ ਸ਼ਬਦ ਮਰਦੰਗਿਆ। ਕਲਜੁਗ ਤੇਰਾ ਅੰਤਾ ਵਿਹਾਰ, ਗੁਰਮੁਖਾਂ ਮੇਲ ਮਿਲਾਏ ਸਾਚਾ ਸੰਗਿਆ। ਮਾਨਸ ਦੇਹੀ ਅਪਰ ਅਪਾਰ, ਮਿਲਿਆ ਨਰ ਹਰਿ ਹਰਿ ਨਰ ਸੂਰਾ ਸਰਬੰਗਿਆ। ਲੱਖ ਚੁਰਾਸੀ ਗਈ ਹਾਰ, ਸਚ ਵਸਤ ਕਿਸੇ ਹੱਥ ਨਾ ਆਏ, ਸਾਚਾ ਨਾਮ ਦਰ ਦਰ ਮੰਗਿਆ। ਭੇਖਾਧਾਰੀ ਭੇਖ ਭਿਖਾਰ, ਭਗਵੇਂ ਵੇਸ ਪੈਰੀਂ ਨੰਗਿਆ। ਚਾਰੋਂ ਕੁੰਟ ਫਿਰੇ ਦੇਸ ਪ੍ਰਦੇਸ, ਮਾਇਆਧਾਰੀ ਆਤਮ ਅੰਧਿਆ। ਸ਼ਬਦ ਲਿਖਾਇਆ ਗੁਰ ਦਸਮੇਸ਼, ਕਲਜੁਗ ਤੇਰਾ ਝੂਠਾ ਵੇਸ, ਝੂਠਾ ਦਿਸੇ ਧੰਦਿਆ। ਪ੍ਰਗਟ ਹੋਏ ਨਰ ਨਰੇਸ਼, ਜੋਤੀ ਜਾਮਾ ਮਾਝੇ ਦੇਸ, ਪੂਰਨ ਨਰ ਹਰਿ ਭਗਵਾਨਿਆ। ਬੇਮੁਖ ਪਛਾੜੇ ਪਕੜ ਕੇਸ, ਰਾਜੇ ਰਾਣੇ ਦਰ ਦਰਵੇਸ਼, ਸਾਚਾ ਲੇਖਾ ਲੇਖ ਲਿਖਾ ਰਿਹਾ। ਜੋਤੀ ਜਾਮਾ ਸ਼ਬਦੀ ਭੇਖਾ, ਨਾਮ ਤਰਾਨਾ ਇਕ ਰਖਾ ਰਿਹਾ। ਸੋਹੰ ਸ਼ਬਦ ਸੱਚਾ ਧਨ ਮਾਲਾ, ਨਾ ਹੋਏ ਕਦੇ ਕੰਗਾਲਾ, ਆਦਿ ਜੁਗਾਦੀ ਸਦ ਬ੍ਰਹਿਮਾਦੀ, ਸਾਚੇ ਧਾਮ ਸੁਹਾ ਰਿਹਾ। ਕਲਜੁਗ ਤੇਰੀ ਅੰਤਮ ਵਾਰੀ, ਸੱਚਾ ਵੱਜੇ ਏਕਾ ਨਾਦੀ, ਚਾਰ ਵਰਨਾਂ ਏਕਾ ਸਰਨਾ, ਹਰਿ ਸਾਚਾ ਖੋਜ ਖੁਜਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਸ਼ਬਦ ਰੱਖੇ ਇਕ ਤਰਾਨਾ, ਲੱਖ ਚੁਰਾਸੀ ਬੰਨ੍ਹੇ ਗਾਨਾ, ਗੁਰਮੁਖਾਂ ਦੇਵੇ ਨਾਮ ਨਿਧਾਨਾ, ਸਮਰਥ ਪੁਰਖ ਪੂਰਨ ਭਗਵੰਤਿਆ। ਪੂਰਨ ਭਗਵੰਤ ਸਚ ਵਧਾਈਆ। ਜੁਗਾ ਜੁਗੰਤ ਆਵਣ ਜਾਵਣ ਖੇਲ ਰਚਾਈਆ। ਆਪੇ ਬੰਨ੍ਹੇ ਆਪਣੀ ਧਾਰ, ਭੇਵ ਕਿਸੇ ਨਾ ਪਾਈਆ। ਮਾਇਆ ਰਾਣੀ ਜਗਤ ਭੁਲਾਇਆ, ਭੁੱਲੇ ਜੀਵ ਗਵਾਰ, ਘਰ ਘਰ ਪਈ ਦੁਹਾਈਆ। ਨਾ ਕੋਈ ਦਿਸੇ ਮੀਤ ਮੁਰਾਰ, ਚੋਰੀ ਯਾਰੀ ਠੱਗੀ ਘਰ ਘਰ ਵਾਸ ਰਖਾਈਆ। ਨਾ ਕੋਈ ਦਿਸੇ ਕੰਤ ਭਤਾਰ, ਨਾ ਕੋਈ ਜਾਣੇ ਸਾਚੀ ਨਾਰ, ਮਾਤ ਪਿਤ ਭੈਣਾਂ ਭਾਈ ਤੁੱਟਾ ਨਾਤਾ ਜਗਤ ਮੋਹ, ਆਤਮ ਹੰਕਾਰ ਚਲਾਈਆ। ਪੁਰਖ ਅਬਿਨਾਸ਼ੀ ਪ੍ਰਗਟ ਹੋ ਗੁਰਮੁਖਾਂ ਆਤਮ ਮੈਲ ਧੋ, ਅੰਮ੍ਰਿਤ ਸਾਚਾ ਜਾਮ ਪਿਆਈਆ। ਪੂਰ ਕਰਾਏ ਆਪਣੇ ਕਾਮ, ਇਕ ਜਪਾਏ ਸਾਚਾ ਨਾਮ, ਵਰਨਾਂ ਬਰਨਾਂ ਭੇਵ ਚੁਕਾਈਆ। ਕੋਈ ਨਾ ਲਾਏ ਹਰਿ ਜੀ ਦਾਮ, ਸੁੱਕਾ ਕਰੇ ਹਰਿਆ ਚਾਮ, ਸਚ ਖ਼ਜ਼ੀਨਾ ਪ੍ਰਬੀਨਾ, ਧੁਰਦਰਗਾਹੀ ਵਸਤ ਅਮੋਲ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਰਿਹਾ ਟਿਕਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਸਦ ਰੱਖੇ ਤਿੱਖੀ ਧਾਰ, ਪੰਜ ਚੋਰਾਂ ਮਾਰੇ ਮਾਰ, ਕਾਮ ਕਾਮਨੀ ਨੇੜ ਨਾ ਆਈਆ। ਸਾਚਾ ਮੇਲ ਕੰਤ ਭਤਾਰ, ਆਤਮ ਜੋਤੀ ਕਰ ਉਜਿਆਰ, ਸ਼ਬਦ ਮੋਨੀ ਸਾਚੀ ਧਾਰ, ਸਾਚਾ ਰੰਗ ਏਕਾ ਰਿਹਾ ਰੰਗਾਈਆ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ
ਸੰਤ ਜਨਾਂ, ਲੋਕਮਾਤ ਮਾਰ ਝਾਤ, ਆਪੇ ਬੈਠ ਇਕ ਇਕਾਂਤ, ਸਾਚੀ ਬਣਤ ਰਿਹਾ ਬਣਾਈਆ। ਬਣਤ ਬਣਾਏ ਹਰਿ ਬਨਵਾਰੀ। ਕਲਜੁਗ ਤੇਰੀ ਅੰਤਮ ਵਾਰੀ। ਚਾਰੋਂ ਕੁੰਟ ਹੋਏ ਖੁਆਰੀ। ਲੱਖ ਚੁਰਾਸੀ ਉਤਰੀ ਪਾਰੀ। ਗੁਰਮੁਖ ਵਿਰਲਾ ਸਚ ਸੁਹੇਲਾ, ਹਰਿ ਚਰਨ ਸਰਨ ਕਰੇ ਇਕ ਪਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਏਕਾ ਬਖ਼ਸ਼ੇ ਸ਼ਬਦ ਉਡਾਰੀ। ਸ਼ਬਦ ਉਡਾਰ ਅਪਾਰਿਆ। ਆਤਮ ਖੁਲ੍ਹੇ ਦਰ ਬੰਦ ਕਵਾੜਿਆ। ਪੰਜਾਂ ਹੱਟੇ ਧਾੜ, ਦਰ ਦਵਾਰਿਆ। ਸ਼ਬਦ ਚੱਲੇ ਕਾੜ ਕਾੜ, ਸਾਚੀ ਧੁਨੀ ਨਾਦ ਧੁਨਕਾਰਿਆ। ਜੋਤ ਸਰੂਪੀ ਆਤਮ ਦਰ ਜਾਏ ਖੜ੍ਹ, ਗੁਰਮੁਖ ਸਾਚੇ ਸੁਣੇ ਪੁਕਾਰਿਆ। ਨਾ ਕੋਈ ਸੀਸ ਨਾ ਕੋਈ ਧੜ, ਨੂਰ ਨੁਰਾਨਾ ਜੋਤ ਅਕਾਰਿਆ। ਗੁਰਮੁਖ ਆਤਮ ਸਾਚੇ ਅੰਦਰ ਆਪੇ ਜਾਏ ਵੜ, ਦਿਸ ਕਿਸੇ ਨਾ ਆ ਰਿਹਾ। ਸਚ ਸਿੰਘਾਸਣ ਆਤਮ ਸੇਜਾ ਗੁਰਮੁਖ ਜਾਏ ਚੜ੍ਹ, ਸਾਚਾ ਕੰਤ ਰੰਗੀਲਾ ਮਾਧਵ ਸਾਚੇ ਆਸਣ ਡੇਰਾ ਲਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਜਨ ਭਗਤਾਂ ਦੇਵੇ ਨਾਮ ਨਿਧਾਨਾ, ਪੂਰਨ ਆਸਾ ਧੁਰ ਭਰਵਾਸਾ, ਏਕਾ ਸ਼ਬਦ ਮਾਤ ਪਤਾਲ ਅਕਾਸ਼ਾ, ਕਾਇਆ ਕੰਦਰ ਆਪ ਉਪਜਾ ਰਿਹਾ। ਕਾਇਆ ਕੰਦਰ ਅੰਧੇਰੀ ਰਾਤ। ਮਾਨਸ ਦੇਹੀ ਸਾਚਾ ਮੰਦਰ, ਬੈਠਾ ਰਹੇ ਇਕ ਇਕਾਂਤ। ਲੱਖ ਚੁਰਾਸੀ ਭੌਂਦੀ ਬੰਦਰ, ਨਾ ਕੋਈ ਦੇਵੇ ਅੰਮ੍ਰਿਤ ਬੂੰਦ ਸਵਾਂਤ। ਨਾ ਕੋਈ ਤੋੜੇ ਆਤਮ ਵੱਜਾ ਜੰਦਰ, ਦਰ ਦਰ ਘਰ ਘਰ ਕਲਜੁਗ ਜੀਵ ਭਵਾਂਤ। ਗੁਰਮੁਖਾਂ ਦੇ ਵਸੇ ਅੰਦਰੇ ਅੰਦਰ, ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਪੁੱਛੇ ਵਾਤ, ਹਰਿ ਸ਼ਬਦ ਅਤੋਲ ਵਿਚ ਸੰਸਾਰਿਆ। ਕੋਈ ਨਾ ਸਕੇ ਰਸਨਾ ਬੋਲ, ਆਪੇ ਜਾਣੇ ਗੁਣ ਵਿਚਾਰਿਆ। ਆਤਮ ਪੜਦੇ ਰਿਹਾ ਖੋਲ੍ਹ, ਜਿਸ ਜਨ ਆਪੇ ਕਿਰਪਾ ਕਰੇ ਅਪਾਰਿਆ। ਸ਼ਬਦ ਵਜਾਏ ਏਕਾ ਨਾਦ ਏਕਾ ਧਾਰ ਅਨਾਦ ਅਨਾਦੀ ਸੱਚਾ ਢੋਲ, ਸਾਚਾ ਰਾਗ ਛਤੀਸਾ ਏਕਾ ਏਕ ਸੁਣਾ ਰਿਹਾ। ਹਰਿਜਨ ਗਾਏ ਸੰਗ ਬਤੀਸਾ, ਇਕ ਝੁਲਾਏ ਛਤਰ ਸੀਸਾ, ਸਾਚੀ ਦਰਗਹਿ ਸਾਚਾ ਮਾਣ ਦਵਾ ਰਿਹਾ। ਖੇਲ ਖਿਲਾਏ ਬੀਸ ਇਕੀਸਾ, ਮੇਟ ਮਿਟਾਏ ਮੂਸਾ ਈਸਾ, ਕੁਰਾਨ ਅੰਜੀਲਾ ਕਰ ਕਰ ਹੀਲਾ, ਅਗਨੀ ਜੋਤੀ ਲਾਏ ਤੀਲਾ, ਭੇਖ ਨਾ ਕੋਈ ਵੇਖੇ ਚਿੱਟਾ ਪੀਲਾ, ਕਾਲਾ ਲਾਲ ਹਰਿ ਆਪਣੀ ਖੇਲ ਰਚਾ ਰਿਹਾ। ਵੇਦ ਪੁਰਾਨਾਂ ਵੇਖ ਵਖਾਣੀ, ਕਲਜੁਗ ਅੰਤਮ ਆਈ ਹਾਨੀ, ਸ਼ਬਦੀ ਉਡੇ ਇਕ ਬਬਾਣੀ। ਚਾਰ ਕੁੰਟਾਂ ਦਹਿ ਦਿਸ਼ਾ ਖੰਡਾਂ ਵਰਭੰਡਾਂ ਲੋਆਂ ਪੁਰੀਆਂ ਵਿਚ ਨਵਖੰਡਾਂ, ਸੱਤਾਂ ਦੀਪਾਂ ਵੰਡ ਵੰਡਾਣੀ। ਕਲਜੁਗ ਤੇਰਾ ਅੰਤਮ ਕੰਢਾ, ਸ਼ਬਦ ਸਰੂਪੀ ਏਕਾ ਡੰਡਾ, ਲੱਖ ਚੁਰਾਸੀ ਪਾਏ ਵੰਡਾਂ, ਕੋਈ ਨਾ ਜਾਣੇ ਜੀਵ ਨਿਧਾਨੀ। ਗੁਰਮੁਖਾਂ ਆਤਮ ਕਰੇ ਠੰਡਾ, ਬੇਮੁਖ ਦੁਹਾਗਣ ਨਾਰ ਆਤਮ ਹੋਈ ਰੰਡਾ, ਨਾ ਹੋਵੇ ਕੋਈ ਸਿਆਨੀ। ਜੋਤੀ ਜੋਤ ਸਰੂਪ ਹਰਿ, ਸਚ ਸ਼ਬਦ ਅਤੁਲ ਅਡੁਲ, ਇਕ ਅਮੁਲ ਨਾਮ ਨਿਸ਼ਾਨੀ। ਨਾਮ ਨਿਸ਼ਾਨੀ ਵਿਚ ਸੰਸਾਰ। ਜੁਗਾ ਜੁਗੰਤਰ ਸਾਚੀ ਧਾਰ। ਏਕਾ ਅੰਕਰ ਏਕਾ ਕਾਰ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਸ਼ਿਵ ਸ਼ੰਕਰ ਖੜੇ ਰਹਿਣ ਦਵਾਰ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸਾਚਾ ਛਤਰ ਸੀਸ ਝੁਲੀਸਾ, ਅੱਠੇ ਪਹਿਰ ਮੰਗੇ ਬਣ ਭਿਖਾਰਾ। ਏਕਾ ਸ਼ਬਦ ਏਕਾ ਧੁਨੀ ਵਿਚ ਬ੍ਰਹਿਮਾਦ, ਗੁਰੂਆਂ ਪੀਰਾਂ ਸਾਧਾਂ ਸੰਤਾਂ ਆਦਿਨ ਅੰਤਾ ਦਏ ਅਧਾਰਾ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਸ਼ਬਦ ਜਗਤ ਨਿਸ਼ਾਨੀ, ਆਪ ਉਪਜਾਏ ਵਿਚ ਸੰਸਾਰਾ। ਹਰਿ ਸ਼ਬਦ ਆਪ ਉਪਜਾਇੰਦਾ। ਮਾਤ ਧਰੇ ਸੱਚੀ ਬਾਣੀ, ਜਗਤ ਜਾਪ ਆਪ ਜਪਾਇੰਦਾ। ਗੁਰ ਗੁਰ ਗੁਰੂਆਂ ਏਕਾ ਆਣ, ਸ਼ਬਦ ਦਾਨ ਹਰਿ ਝੋਲੀ ਪਾਇੰਦਾ। ਅੱਠੇ ਪਹਿਰ ਸ਼ਬਦ ਬਿਬਾਣ, ਇਕ ਉਡਾਨ ਲਗਾਇੰਦਾ।
ਦਿਵਸ ਰੈਣੀ ਚਰਨ ਧਿਆਨ, ਨੇਤਰ ਨੈਣੀ ਦਰਸ ਦਿਖਾਇੰਦਾ। ਆਦਿ ਪੁਰਖ ਆਦਿ ਭਵਾਨੀ, ਸਾਚਾ ਸ਼ਬਦ ਰਖਾਏ ਸਾਚੀ ਬਾਣੀ, ਆਪ ਆਪਣਾ ਆਪ ਟਿਕਾਇੰਦਾ। ਚਾਰ ਵਰਨਾਂ ਏਕਾ ਖਾਣੀ, ਪ੍ਰਭ ਅਬਿਨਾਸ਼ੀ ਸਾਚਾ ਜਾਣੀ, ਜੋਤੀ ਜਾਮਾ ਸ੍ਰੀ ਭਗਵਾਨਾ, ਸਤਿਜੁਗ ਸਾਚਾ ਕੰਤ ਸੁਹਾਗਾ, ਏਕਾ ਰਾਗ ਸੋਹੰ ਜਾਪ ਆਪੇ ਆਪ ਜਪਾਇੰਦਾ। ਸ਼ਬਦ ਅਟੱਲ ਅਡੋਲ, ਨਿਰਗੁਣ ਹਾਰਦਾ। ਅੰਦਰੇ ਅੰਦਰ ਰਿਹਾ ਬੋਲ, ਸੱਚਾ ਖੇਲ ਸਿਰਜਣ ਹਾਰਦਾ। ਬਜ਼ਰ ਕਪਾਟੀ ਪਾਈ ਸਾਚੀ ਹਾਟੀ ਰਿਹਾ ਬੋਲ, ਗੁਰਮੁਖਾਂ ਵਾਜ ਮਾਰਦਾ। ਕਿਸੇ ਹੱਥ ਨਾ ਆਏ ਤੀਰਥ ਤਾਟੀ, ਏਕਾ ਵਸੇ ਕਾਇਆ ਘਾਟੀ, ਸਦਾ ਅਡੋਲ ਅਡੋਲਦਾ। ਗੁਰਮੁਖਾਂ ਦਿਸੇ ਨੇੜੇ ਵਾਟੀ, ਸਾਚੇ ਘਰ ਵਸੇ ਹਰਿ ਆਤਮ ਤਾਕੀ ਖੋਲ੍ਹਦਾ। ਭਰਮ ਭੁਲੇਖਾ ਚੁੱਕੇ ਡਰ, ਅੰਮ੍ਰਿਤ ਪਿਆਏ ਸਾਚੇ ਸਰ, ਸਚ ਸਰੋਵਰ ਏਕਾ ਤਾਲ ਮਾਰੇ ਛਾਲ ਚੜ੍ਹੇ ਰੰਗ ਚਲੂਲ ਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਸ਼ਬਦ ਜਗਤ ਅਮੋਲਾ। ਜੁਗਾ ਜੁਗੰਤਰ ਹਰਿ ਜੀ ਬੋਲਾ, ਗੁਰ ਗੁਰ ਗੁਰੂਆਂ ਕਾਇਆ ਚੋਲੇ ਸਾਚੇ ਵਸੇ, ਨਾ ਕੋਈ ਰੱਖੇ ਪੜਦਾ ਉਹਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਸੋਹੰ ਸ਼ਬਦ ਸਾਚਾ ਢੋਲਾ। ਸੋਹੰ ਸ਼ਬਦ ਵੰਡੇ ਦਾਤ। ਕਲਜੁਗ ਮਿਟੇ ਅੰਧੇਰੀ ਰਾਤ। ਪੁਰਖ ਅਬਿਨਾਸ਼ੀ ਦੂਰ ਦੁਰਾਡਾ ਆਤਮ ਵੇਖੇ, ਨੌਂ ਖੰਡ ਪ੍ਰਿਥਮੀ ਮਾਰੇ ਝਾਤ। ਗੁਰਮੁਖ ਸਾਚਾ ਨੇਤਰ ਪੇਖੇ, ਆਤਮ ਜੋਤੀ ਪਵਣ ਅਧਾਰੀ ਹਰਿ ਗੁਣ ਰੂਪਾ ਇਕ ਇਕਾਂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਪੁੱਛੇ ਵਾਤ। ਗੁਰਮੁਖਾਂ ਪੁੱਛੇ ਵਾਤ, ਸ਼ਬਦ ਮਿਲਾਇੰਦਾ। ਏਕਾ ਬਖ਼ਸ਼ੇ ਚਰਨ ਨਾਤ, ਸਾਚਾ ਜੋੜ ਜੁੜਾਇੰਦਾ। ਆਤਮ ਮਿਟੇ ਅੰਧੇਰੀ ਰਾਤ, ਦੀਪਕ ਜੋਤੀ ਇਕ ਜਗਾਇੰਦਾ। ਆਪੇ ਪਿਤਾ ਆਪੇ ਮਾਤ, ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ ਅਖਵਾਇੰਦਾ। ਏਕਾ ਦੇਵੇ ਸ਼ਬਦ ਸੁਗਾਤ, ਧੁਰਦਰਗਾਹੀ ਜਗਤ ਮਲਾਹੀ, ਗੁਰਮੁਖ ਸਾਚੇ ਆਪ ਸਮਝਾਇੰਦਾ। ਆਪ ਕਟਾਏ ਜਮ ਕੀ ਫਾਹੀ, ਲੱਖ ਚੁਰਾਸੀ ਪਾਰ ਕਰਾਇੰਦਾ। ਕਲਜੁਗ ਧੋਵੇ ਲੱਗੀ ਛਾਹੀ, ਉਜਲ ਮਤ ਬੁੱਧ ਬਬੇਕੀ ਏਕਾ ਟੇਕੀ ਸਰਨ ਚਰਨ ਗੁਰ ਰਖਾਇੰਦਾ। ਬਹੱਤਰ ਨਾੜੀ ਰੱਤੀ ਰੱਤ, ਦੇਵੇ ਮਤ ਧੀਰਜ ਯਤ ਕਮਲਾਪਤ, ਸਤਿ ਸਤਿਵਾਦਾ ਬ੍ਰਹਮ ਅਨਾਦਾ ਏਕਾ ਏਕ ਵਜਾਇੰਦਾ। ਸ਼ਬਦ ਚੜ੍ਹਾਏ ਸਾਚੇ ਰਥ, ਸਗਲ ਵਸੂਰੇ ਜਾਇਣ ਲਥ, ਪੰਚ ਪੰਚਾਇਤੀ ਜਾਏ ਮਥ, ਪ੍ਰੇਮ ਜੋਤੀ ਪਾਏ ਨੱਥ, ਸ਼ਬਦ ਅਸਵਾਰ ਕਰਾਇੰਦਾ। ਧੁਰਦਰਗਾਹੀ ਸਾਚੀ ਵਥ ਹਰਿ ਸਮਰਥ, ਸੋਹੰ ਅੱਖਰ ਆਤਮ ਝੋਲੀ ਟਿਕਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਜਿਉਂ ਰਾਮਾ ਘਰ ਦਸਰਥ, ਕ੍ਰਿਸ਼ਨ ਕਾਹਨਾ ਭੇਖਾ ਧਾਰੀ ਗੁਣ ਵਿਚਾਰੀ, ਮੁਕੰਦ ਮਨੋਹਰ ਲਖ਼ਮੀ ਨਰਾਇਣ ਭੇਖੀ ਭੇਖ ਵਟਾਇੰਦਾ। ਗੁਰਮੁਖਾਂ ਚੁਕਾਏ ਲਹਿਣਾ ਦੇਣਾ, ਸਾਚਾ ਭਾਣਾ ਸਿਰ ਤੇ ਸਹਿਣਾ, ਸ਼ਬਦ ਪਹਿਨਾਏ ਸਿਰ ਤੇ ਗਹਿਣਾ, ਸਚ ਸ਼ਿੰਗਾਰ ਕਰਾਇੰਦਾ। ਨਾਮ ਪਾਏ ਕੱਜਲ ਨੈਣਾਂ, ਲੇਖੇ ਲਾਏ ਚਾਮ ਗੁਰ ਚਰਨ ਬਹਿਣਾ, ਮਿਟੇ ਅੰਧੇਰੀ ਸ਼ਾਮ ਦਰਸ ਪੇਖੇ ਸਾਚੇ ਨੈਣਾਂ, ਸਾਚਾ ਮਾਰਗ ਇਕ ਵਖਾਇੰਦਾ। ਚਾਰ ਵਰਨ ਕਰਾਏ ਭਾਈ ਭੈਣਾਂ, ਬੇਮੁਖਾਂ ਖਾਏ ਲਾੜੀ ਮੌਤ ਡੈਣਾ, ਦਰ ਦਰ ਘਰ ਘਰ ਹਰਿ ਹਰਿ ਹਾਹਾਕਾਰ ਕਰਾਇੰਦਾ। ਗੁਰਮੁਖ ਪੂਰੇ ਰਸਨਾ ਕਹਿਣਾ, ਬੇਮੁਖ ਜੀਵ ਝੂਠੇ ਵਹਿਣ ਵਹਿਣਾ, ਕਲਜੁਗ ਵੇਲਾ ਅੰਤਮ ਅੰਤ ਆਪਣਾ ਕਰਮ ਕਮਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਮਾਝੇ ਦੇਸ ਕਰ ਕਰ ਵੇਸ, ਆਪਣਾ ਭੇਖ ਵਟਾਇੰਦਾ। ਸ਼ਬਦ ਤੁਰੰਗ ਹਰਿ ਹਰਿ ਰੰਗਾ। ਚਾਰ ਕੁੰਟੀ ਏਕਾ ਜੰਗਾ। ਆਪ ਉਠਾਏ ਰਾਜਾ ਰਾਣਾ ਭਾਣਾ ਮੰਗਾ। ਬੇਮੁਹਾਣਾ ਹਰਿ ਭਗਵਾਨਾ,
ਇਕ ਕਰਾਏ ਸਾਚਾ ਸੰਗਾ। ਚਿੱਟੇ ਅਸਵ ਤੰਗ ਕਸਾਣਾ। ਸ਼ਾਹੋ ਅਸਵਾਰ ਆਪ ਅਖਵਾਣਾ। ਸ਼ਬਦ ਘੋੜਾ ਚਾਰ ਕੁੰਟ ਦੌੜਾ, ਦਿਸ ਕਿਸੇ ਨਾ ਆਣਾ। ਨੌਂ ਖੰਡ ਪ੍ਰਿਥਮੀ ਵੇਖੇ ਮਿੱਠਾ ਕੌੜਾ, ਪਹਿਲਾ ਮਾਰੇ ਮਾਤ ਪੌੜਾ, ਲਹਿੰਦੀ ਦਿਸ਼ਾ ਆਖ ਵਖਾਣਾ। ਜੋਤੀ ਜਾਮਾ ਸ੍ਰੀ ਭਗਵਾਨਾ, ਸ਼ਬਦ ਰੱਖੇ ਇਕ ਉਡਾਨਾ। ਨੂਰੀ ਜੋਤੀ ਖੇਲ ਮਹਾਨਾ। ਨਾ ਕੋਈ ਜਾਣੇ ਜੀਵ ਨਾਦਾਨਾ। ਪਵਣ ਸ਼ਬਦੀ ਇਕ ਉਡਾਨਾ। ਜੋਤੀ ਵਰਨੀ ਤੀਰ ਨਿਸ਼ਾਨਾ। ਧਰਨੀ ਧਰਨਾ ਏਕਾ ਸੱਚੀ ਖੇਲ ਕਰਨੀ, ਕਲਜੁਗ ਅੰਤਮ ਮਿਟੇ ਨਿਸ਼ਾਨਾ। ਗੁਰਮੁਖ ਵਿਰਲਾ ਆਏ ਸਰਨੀ, ਆਪ ਚੁਕਾਏ ਮਰਨੀ ਡਰਨੀ, ਆਤਮ ਦੇਵੇ ਬ੍ਰਹਮ ਗਿਆਨਾ। ਲੋਚਣ ਨੇਤਰ ਖੁਲ੍ਹੇ ਹਰਨੀ ਫਰਨੀ, ਸਾਚਾ ਦਰਸ ਅਮੋਗਾ ਅਰੋਗਾ, ਧੁਰ ਸੰਜੋਗਾ ਸ੍ਰੀ ਭਗਵਾਨਾ। ਸ਼ਬਦ ਚੁਗਾਏ ਸਾਚੀ ਚੋਗਾ। ਗੁਰਮੁਖ ਸਾਚਾ ਮਾਣਕ ਮੋਤੀ, ਹੰਸ ਕਾਗਾ ਧੋਇਆ ਦਾਗਾ, ਹਰਿ ਹਰਿ ਪੁਰਖ ਸੁਜਾਨਾ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖਾਂ ਪਕੜੇ ਆਪੇ ਵਾਗਾ, ਅੱਠੇ ਪਹਿਰ ਨੌਜਵਾਨਾ। ਨਰ ਹਰਿ ਹਰਿ ਨਰ ਦਇਆ ਕਮਾਇੰਦਾ। ਪ੍ਰਭ ਅਬਿਨਾਸ਼ੀ ਦੀਨ ਦਿਆਲਾ, ਸਾਚੀ ਬਣਤ ਬਣਾਇੰਦਾ। ਸਾਚਾ ਸ਼ਬਦ ਮਾਤ ਦੁਸ਼ਾਲਾ, ਗੁਰਮੁਖਾਂ ਤਨ ਪਹਿਨਾਇੰਦਾ। ਆਪ ਲਪੇਟੇ ਸਾਚੇ ਲਾਲਾ, ਦਿਸ ਕਿਸੇ ਨਾ ਆਇੰਦਾ। ਫਲ ਲਗਾਏ ਸਾਚੇ ਡਾਲਾ, ਅੰਮ੍ਰਿਤ ਰਸ ਭਰਾਇੰਦਾ। ਜੋਤੀ ਦੀਪਕ ਜੋਤ ਉਜਾਲਾ, ਆਤਮ ਵਿਸ ਮਿਟਾਇੰਦਾ। ਕਾਇਆ ਮੰਦਰ ਸਚ ਧਰਮਸਾਲਾ, ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਜਗਤ ਅਵਲੜੀ ਚਲੇ ਚਾਲਾ, ਭੇਖ ਭਗਵੰਤਾ ਆਪ ਅਖਵਾਇੰਦਾ। ਕਲਜੁਗ ਅੰਤਮ ਮੁਖੜਾ ਕਾਲਾ, ਸਾਧ ਸੰਤ ਨਾ ਕੋਈ ਦਾਗ ਧਵਾਇੰਦਾ। ਮਾਇਆ ਲਗਾ ਜਗਤ ਜੰਜਾਲਾ, ਝੂਠਾ ਬੰਧਨ ਈਧਨ ਅੰਧਨ ਨਾ ਕੋਈ ਬੁਝਾਇੰਦਾ। ਲੱਖ ਚੁਰਾਸੀ ਹੋਏ ਕੰਗਾਲਾ, ਸਚ ਵਸਤ ਨਾ ਕੋਈ ਝੋਲੀ ਪਾਇੰਦਾ। ਗਿਆਨੀ ਧਿਆਨੀ ਹੋਏ ਬੇਹਾਲਾ, ਗੁਰ ਗੁਰਬਾਣੀ ਕੋਇ ਭੇਵ ਨਾ ਪਾਇੰਦਾ। ਵੇਦ ਪੁਰਾਨੀ ਅੰਜੀਲ ਕੁਰਾਨੀ ਆਈ ਹਾਨੀ, ਏਕਾ ਅੱਲਾ ਨੂਰ ਅਲਾਹੀ ਜੋਤ ਅਕਾਲਾ ਨੇਤਰ ਨਰਾਇਣ ਕੋਈ ਦਿਸ ਨਾ ਆਇੰਦਾ। ਗ੍ਰੰਥੀ ਪੰਥੀ ਆਤਮ ਛੱਡਿਆ ਇਕ ਮਹੱਲਾ, ਜਗਤ ਨਾਤਾ ਰਸਨ ਵਿਵਾਦ ਚਾਰੋਂ ਕੁੰਟ ਵਜਾਇੰਦਾ। ਮੁੱਲਾ ਸ਼ੇਖ਼ ਮੁਲਾਨਾ ਪੀਰ, ਸ਼ਬਦ ਦਾਦ ਨਾ ਕੋਈ ਝੋਲੀ ਪਾਇੰਦਾ। ਰਾਜਾ ਰਾਣਾ ਬੇਮੁਹਾਣਾ ਸ਼ਾਹ ਸੁਲਤਾਨਾ ਦਸਤਗੀਰ ਅੰਤ ਅਖ਼ੀਰ, ਕਲਜੁਗ ਨਾ ਕੋਈ ਛੁਡਾਇੰਦਾ। ਸਤਿ ਸਤਿਵਾਦੀ ਮਿਟਿਆ ਨਿਸ਼ਾਨਾ, ਚਾਰੋਂ ਕੁੰਟ ਹੋਈ ਵੈਰਾਨਾ, ਕਲਜੁਗ ਕਾਲਾ ਆਪਣਾ ਭੇਖ ਵਟਾਇੰਦਾ। ਲੱਖ ਚੁਰਾਸੀ ਬੱਧਾ ਗਾਨਾ, ਅੰਤਮ ਕਰੇ ਇਕ ਇਸ਼ਨਾਨਾ, ਧਰਤ ਧਵਲਾ ਜੋਤੀ ਮਵਲਾ ਸਰਬ ਖੇਲ ਰਚਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਨੈਣ ਕਵਲਾ ਲੋਕਮਾਤੀ ਜਾਮਾ ਪਾਇੰਦਾ। ਲੋਕਮਾਤੀ ਲਏ ਅਵਤਾਰ। ਧਰਤ ਮਾਤ ਤੇਰੀ ਸੁਣ ਪੁਕਾਰ। ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਬਹਾਏ ਸਚ ਦਰਬਾਰ। ਆਤਮ ਦੇਵੇ ਨਾਮ ਭੰਡਾਰੇ, ਏਕਾ ਰੱਖੇ ਤਿੱਖੀ ਧਾਰ। ਕਲਜੁਗ ਭੁੱਲੇ ਜੀਵ ਗਵਾਰੇ, ਹਉਮੇ ਰੋਗ ਰਸਨ ਵਿਕਾਰ। ਗੁਰ ਗੁਰ ਗੁਰ ਗੋਬਿੰਦਾ, ਆਪ ਉਤਾਰੇ ਸਗਲੀ ਚਿੰਦਾ, ਏਕਾ ਬਖ਼ਸ਼ੇ ਚਰਨ ਪਿਆਰ। ਦੁਸ਼ਟ ਦੁਰਾਚਾਰ ਹਾਹਾਕਾਰ ਕਰਨ ਨਿੰਦਾ, ਆਤਮ ਵੜਿਆ ਕਾਇਆ ਲੜਿਆ ਇਕ ਹੰਕਾਰ। ਹਰਿਜਨ ਸੁਹੇਲਾ ਸਾਚੀ ਬਿੰਦਾ, ਦਰ ਘਰ ਸਾਚੇ ਸੋਭਾਵੰਤੀ ਨਾਰ। ਆਪ ਮਿਟਾਏ ਸਗਲੀ ਚਿੰਦਾ, ਦੇਵੇ ਦਰਸ ਅਗੰਮ ਅਪਾਰ। ਪ੍ਰਗਟ ਹੋਏ ਵਾਲੀ ਦੋ ਜਹਾਨਾ ਵਡ ਮਰਗਿੰਦਾ, ਪਵਣੀ ਜੋਤੀ ਸ਼ਬਦ ਅਧਾਰ। ਸ਼ਬਦ ਧਾਰ ਵਡ ਸਾਗਰ ਸਿੰਧਾ, ਨਾ ਸਕੇ ਕੋਈ ਖੁਲ੍ਹਾਰ। ਪਕੜ ਉਠਾਏ ਸੁਰਪਤ ਰਾਜਾ ਇੰਦਾ, ਕਰੋੜ ਤੇਤੀਸਾ ਆਈ ਹਾਰ।
ਸ਼ਿਵ ਸ਼ੰਕਰ ਹਰਿ ਬਖ਼ਸ਼ਿੰਦਾ, ਅੰਤਮ ਜੋਤੀ ਮੇਲ ਮਿਲਾਰ। ਬ੍ਰਹਮਾ ਵੇਦ ਵਖਾਣੇ ਰਸਨਾ ਹਰਿ ਹਰਿ ਗੁਣ ਗੋਬਿੰਦਾ, ਅੰਤਮ ਵੇਲੇ ਪਾਏ ਸਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਗੁਰਮੁਖ ਬੰਨ੍ਹਾਏ ਦਰ ਦਵਾਰੇ ਏਕਾ ਧਾਰ। ਬ੍ਰਹਮਾ ਬ੍ਰਹਮ ਰੂਪ ਸਮਾਇਆ। ਆਪ ਆਪਣੀ ਜੋਤ ਸਮਾਇਆ। ਸਚ ਦਵਾਰਾ ਸਚ ਸਿੰਘਾਸਣ, ਪੰਚਮ ਘਰ ਵੇਖ ਹਰਿ ਸਤਿ ਸਰੂਪੀ ਰਿਹਾ ਸਮਾਇਆ। ਪਵਣ ਅਧਾਰੀ ਲੱਖ ਚੁਰਾਸੀ ਪਾਵੇ ਸਾਰੀ। ਸਵਾਸ ਸਵਾਸਾ ਪ੍ਰਿਥਮੀ ਮਾਤ ਪਤਾਲ ਅਕਾਸ਼ਾ, ਏਕਾ ਦੇਵੇ ਆਪ ਸਹਾਰੀ। ਗੁਰਮੁਖਾਂ ਦੇਵੇ ਚਰਨ ਭਰਵਾਸਾ, ਤਿੰਨਾਂ ਲੋਕਾਂ ਵਸੇ ਬਾਹਰੀ। ਲੱਖ ਚੁਰਾਸੀ ਵੇਖਣ ਆਇਆ ਤਮਾਸ਼ਾ, ਘਰ ਘਰ ਫਿਰੇ ਦੁਹਾਗਣ ਨਾਰੀ। ਰਾਜੇ ਰਾਣਿਆਂ ਹੱਥ ਫੜਾਏ ਜੂਠਾ ਝੂਠਾ ਕਾਸਾ, ਆਪ ਫਿਰਾਏ ਦਰ ਦਰ ਭਿਖਾਰੀ। ਏਕਾ ਜੋਤ ਪੁਰਖ ਅਬਿਨਾਸ਼ੀ, ਆਵਣ ਜਾਵਣ ਪਤਤ ਪਾਵਨ ਜਗਤ ਭੁਲੇਖਾ ਖੇਲ ਨਿਆਰੀ। ਗੁਰਮੁਖਾਂ ਅੰਮ੍ਰਿਤ ਮੇਘ ਬਰਸੇ ਸਾਵਣ, ਕਾਇਆ ਕਰੇ ਠੰਡੀ ਠਾਰੀ। ਆਪ ਪਕੜਾਏ ਆਪਣਾ ਦਾਮਨ, ਧੁਰਦਰਗਾਹੀ ਪੈਂਜ ਸਵਾਰੀ। ਏਥੇ ਓਥੇ ਹੋਏ ਜਾਮਨ, ਨਰ ਨਰਾਇਣ ਹਰਿ ਨਿਰੰਕਾਰੀ। ਨੇੜ ਨਾ ਆਏ ਕਾਮਨੀ ਕਾਮਨ, ਸਾਚੀ ਦੇਵੇ ਸ਼ਬਦ ਕਟਾਰੀ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਜੋਧਾ ਸੂਰਾ ਵਡ ਬਲਕਾਰੀ। ਖੇਲ ਰਚਾਇਆ ਕ੍ਰਿਸ਼ਨਾ ਸ਼ਾਮਨ, ਦਵਾਪਰ ਤੇਰੀ ਖੇਲ ਨਿਆਰੀ। ਕਲਜੁਗ ਜਗੀ ਜੋਤ ਨਿਹਕਲੰਕ ਨਰਾਇਣ ਨਰ ਅਵਤਾਰੀ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਮਿਲਾਏ ਦਇਆ ਕਮਾਏ ਖਿਚ ਲਿਆਏ ਚਰਨ ਦਵਾਰੀ। ਚਰਨ ਦਵਾਰਾ ਇਕ ਵਿਚਾਰ। ਸਚ ਘਰ ਬਾਹਰਾ ਵਿਚ ਸੰਸਾਰ। ਏਕਾ ਨਰ ਨਰ ਨਿਰੰਕਾਰਾ, ਨਾ ਕੋਈ ਦੂਜੀ ਦਿਸੇ ਧਾਰ। ਤੀਜੇ ਘਰ ਨਾ ਹੋਏ ਖਵਾਰਾ, ਗੁਰਮੁਖ ਸਾਚਾ ਕਰੇ ਪੁਕਾਰ। ਚੌਥੇ ਮਿਲੇ ਆਪ ਹਰਿ, ਆਤਮ ਖੋਲ੍ਹੇ ਬੰਦ ਕਵਾੜ। ਪੰਜਵੇਂ ਤੀਰਥ ਨੁਹਾਏ ਸਰ, ਨੇੜ ਨਾ ਆਏ ਪੰਚਮ ਧਾੜ। ਛੇਵੇਂ ਘਰ ਜਾਏ ਵੜ, ਸ਼ਬਦ ਧਾਰ ਹਰਿ ਪੁਕਾਰ ਆਪੇ ਸੁਣੀ, ਵੇਖੇ ਖੇਲ ਅਪਰ ਅਪਾਰ। ਸਤਵੇਂ ਸਤਿ ਸਰੂਪ ਸਦਾ ਅਨੰਦਾ ਪਰਮਾਨੰਦਾ, ਜੋਤ ਵਿਜੋਗੀ ਸਚ ਸੰਜੋਗੀ ਏਕਾ ਰੰਗ ਅਪਰ ਅਪਾਰ। ਅੱਠ ਤੱਤ ਦੇਵੇ ਮਤ, ਲੋਕਮਾਤ ਦੀ ਸਾਚੀ ਰੱਤ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਨਾਂਵੇ ਦਰ ਆਵੇ ਡਰ, ਕਿਸੇ ਨਾ ਮਿਲੇ ਸਾਚਾ ਹਰਿ, ਲੱਖ ਚੁਰਾਸੀ ਗਈ ਹਾਰ। ਦਸਵੇਂ ਘਰ ਮਿਲੇ ਵਰ, ਗੁਰਮੁਖਾਂ ਦੇਵੇ ਕਿਰਪਾ ਕਰ, ਆਪ ਬਹਾਏ ਸਚ ਦਵਾਰ। ਨਾ ਜਨਮੇ ਨਾ ਜਾਏ ਮਰ, ਇਕ ਨੁਹਾ ਅੰਮ੍ਰਿਤ ਤੀਰਥ ਸਾਚੇ ਸਰ, ਕਲ ਕਲੇਸ਼ ਦਰ ਦਰਵੇਸ਼ ਸਦਾ ਹਮੇਸ਼, ਆਪੇ ਆਪ ਮਿਟਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਧਾਮ ਆਪਣੇ ਆਪ ਬਹਾ ਰਿਹਾ।